ਤਾਜਾ ਖ਼ਬਰਾਂ


ਮੋਗਾ ਵਿਖੇ 5 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  5 minutes ago
ਮੋਗਾ, 5 ਜੁਲਾਈ(ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਮਿਲੀਆਂ ਰਿਪੋਰਟਾਂ 'ਚ 5 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਪਾਵਰਕਾਮ ਵਿਭਾਗ ਦਾ ਨਕਲੀ ਜੇ.ਈ. ਬਣ ਕੇ ਵਸੂਲੀ ਕਰਦਾ ਵਿਅਕਤੀ ਕਾਬੂ
. . .  7 minutes ago
ਸਿੱਖ ਕਤਲੇਆਮ ਨਾਲ ਸੰਬੰਧਿਤ ਮਾਮਲੇ 'ਚ ਸਜ਼ਾ ਭੁਗਤ ਰਹੇ ਮਹਿੰਦਰ ਯਾਦਵ ਦੀ ਕੋਰੋਨਾ ਕਾਰਨ ਹੋਈ ਮੌਤ
. . .  49 minutes ago
ਨਵੀਂ ਦਿੱਲੀ, 5 ਜੁਲਾਈ(ਜਗਤਾਰ ਸਿੰਘ)- ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ 'ਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਸਾਬਕਾ ਵਿਧਾਇਕ ....
ਕੇਂਦਰੀ ਜੇਲ੍ਹ ਲੁਧਿਆਣਾ 'ਚ 26 ਕੈਦੀ ਪਾਏ ਗਏ ਕੋਰੋਨਾ ਪਾਜ਼ੀਟਿਵ
. . .  about 1 hour ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਅੱਜ ਜਿਉਂ ਹੀ ਕੇਂਦਰੀ ਜੇਲ੍ਹ ਲੁਧਿਆਣਾ 'ਚ ਬੰਦ ਕੈਦੀਆਂ 'ਚ ਕੋਰੋਨਾ ਬੰਬ...
ਖੇਤੀ ਆਰਡੀਨੈਂਸਾਂ ਵਿਰੁੱਧ 27 ਨੂੰ ਸੂਬੇ ਭਰ 'ਚ ਕਿਸਾਨ ਕਰਨਗੇ ਟਰੈਕਟਰ ਰੋਸ ਮਾਰਚ- ਡਾ: ਸਤਨਾਮ
. . .  about 1 hour ago
ਅਜਨਾਲਾ, 5 ਜੁਲਾਈ (ਐੱਸ. ਪ੍ਰਸ਼ੋਤਮ)- ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ 'ਚ ਸ਼ਾਮਲ ਜਮਹੂਰੀ ਕਿਸਾਨ ਸਭਾ....
7 ਜੁਲਾਈ ਨੂੰ ਕਾਂਗਰਸ ਖ਼ਿਲਾਫ਼ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਕਰੇਗੀ ਅਕਾਲੀ ਦਲ : ਕਾਕਾ ਲੌਂਗੋਵਾਲ
. . .  about 1 hour ago
ਲੌਂਗੋਵਾਲ, 5 ਜੁਲਾਈ- (ਸ.ਸ.ਖੰਨਾ/ਵਿਨੋਦ)- ਤੇਲ ਦੀਆਂ ਵਧੀਆਂ ਕੀਮਤਾਂ ਅਤੇ ਸੂਬੇ ਅੰਦਰ ਕਾਂਗਰਸੀ ਆਗੂਆਂ ਵੱਲੋਂ ਕੀਤੇ ਗਏ ...
ਫ਼ਿਰੋਜ਼ਪੁਰ 'ਚ ਕੋਰੋਨਾ ਦੇ 12 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਫ਼ਿਰੋਜ਼ਪੁਰ, 5 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ...
ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ, 71 ਮਾਮਲਿਆਂ ਦੀ ਹੋਈ ਪੁਸ਼ਟੀ
. . .  about 1 hour ago
ਜਲੰਧਰ, 5 ਜੁਲਾਈ (ਐੱਮ.ਐੱਸ. ਲੋਹੀਆ) - ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 71 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸ਼ਹਿਰ 'ਚ ਇਕ ਵਾਰ ਫਿਰ ਦਹਿਸ਼ਤ ....
ਪਿੰਡ ਮਰਦਾਂਹੇੜੀ 'ਚ ਹੋਇਆ ਸ਼ਹੀਦ ਲਾਂਸ ਨਾਇਕ ਸਲੀਮ ਖ਼ਾਨ ਨਮਿਤ ਸ਼ਰਧਾਂਜਲੀ ਸਮਾਗਮ
. . .  about 2 hours ago
ਪਟਿਆਲਾ, 5 ਜੁਲਾਈ (ਅਮਨਦੀਪ ਸਿੰਘ)- ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਸ਼ਹੀਦ ਹੋਏ ਪਟਿਆਲਾ...
ਤਲਵੰਡੀ ਭਾਈ (ਫ਼ਿਰੋਜ਼ਪੁਰ) 'ਚ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਤਲਵੰਡੀ ਭਾਈ, 5 ਜੁਲਾਈ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਦੇ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਕੋਰੋਨਾ ਵਾਇਰਸ ਕਾਰਨ ਤਰਨ ਤਾਰਨ ਜ਼ਿਲ੍ਹੇ 'ਚ ਇਕ ਵਿਅਕਤੀ ਦੀ ਹੋਈ ਮੌਤ
. . .  about 2 hours ago
ਤਰਨਤਾਰਨ, 5 ਜੁਲਾਈ (ਹਰਿੰਦਰ ਸਿੰਘ)- ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹੇ 'ਚ ਦਮ ਤੋੜਨ ਵਾਲੇ ਵਿਅਕਤੀਆਂ ਦੀ ਗਿਣਤੀ 5 ਹੋ ...
ਤੇਜਿੰਦਰਪਾਲ ਸਿੰਘ ਸੰਧੂ ਨੇ ਕਾਂਗਰਸ ਦਾ ਛੱਡਿਆ ਪੱਲਾ
. . .  about 2 hours ago
ਪਟਿਆਲਾ, 5 ਜੁਲਾਈ (ਗੁਰਪ੍ਰੀਤ ਸਿੰਘ ਚੱਠਾ) - ਸਵਰਗੀ ਜਸਦੇਵ ਸਿੰਘ ਸੰਧੂ ਦੇ ਪੁੱਤਰ ਐੱਸ.ਐੱਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ....
ਕਿਸਾਨ ਵਿਰੋਧੀ ਆਰਡੀਨੈਂਸ ਦਾ ਸਮਰਥਨ ਕਰਕੇ ਅਕਾਲੀ ਦਲ ਨੇ ਪੰਜਾਬ ਦੇ ਹਿਤਾਂ ਨਾਲ ਕੀਤਾ ਧੋਖਾ : ਕੈਪਟਨ
. . .  about 3 hours ago
ਚੰਡੀਗੜ੍ਹ, 5 ਜੁਲਾਈ (ਅ.ਬ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁਕ 'ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ...
ਪਿੰਡ ਜੱਜਲ ਲਾਗੇ ਰਜਵਾਹਾ ਟੁੱਟਣ ਨਾਲ ਕਿਸਾਨਾਂ ਦੀਆਂ ਫ਼ਸਲਾਂ 'ਚ ਭਰਿਆ ਪਾਣੀ
. . .  about 3 hours ago
ਤਲਵੰਡੀ ਸਾਬੋ /ਸੀਂਗੋ ਮੰਡੀ, 5 ਜੁਲਾਈ (ਲਕਵਿੰਦਰ ਸ਼ਰਮਾ/ਰਣਜੀਤ ਰਾਜੂ) - ਬੀਤੀ ਰਾਤ ਤਲਵੰਡੀ ਸਾਬੋ ਦੇ ਪਿੰਡ ਜੱਜਲ 'ਚ ਮੀਂਹ ਹਨੇਰੀ ਕਾਰਨ ...
ਬੀ.ਐੱਸ.ਐਫ 'ਚ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 36 ਮਾਮਲੇ ਆਏ ਸਾਹਮਣੇ
. . .  about 3 hours ago
ਨਵੀਂ ਦਿੱਲੀ, 5 ਜੁਲਾਈ- ਪਿੱਛਲੇ 24 ਘੰਟਿਆਂ ਦੌਰਾਨ ਬੀ.ਐੱਸ.ਐਫ ਦੇ 36 ਹੋਰ ਜਵਾਨਾਂ ਦੀ ਕੋਰੋਨਾ ਰਿਪੋਰਟ ...
ਅਫ਼ਗ਼ਾਨਿਸਤਾਨ 'ਚ 10 ਤਾਲਿਬਾਨੀ ਅੱਤਵਾਦੀ ਢੇਰ
. . .  about 4 hours ago
ਕਾਬੁਲ, 5 ਜੁਲਾਈ- ਅਫ਼ਗ਼ਾਨਿਸਤਾਨ ਦੇ ਦੋ ਪ੍ਰਾਂਤਾਂ 'ਚ ਸੁਰੱਖਿਆ ਬਲਾਂ ਦੇ ਨਾਲ ਹੋਈ ਝੜਪ 'ਚ 10 ਤਾਲਿਬਾਨੀ ਅੱਤਵਾਦੀ ...
164 ਵੇਂ ਰਾਜ ਪੱਧਰੀ ਸਮਾਗਮ 'ਚ ਸਿਹਤ ਮੰਤਰੀ ਸਿੱਧੂ ਨੇ ਕੀਤੀ ਸ਼ਿਰਕਤ
. . .  about 4 hours ago
ਮਲੌਦ, 5 ਜੁਲਾਈ (ਨਿਜ਼ਾਮਪੁਰ/ਚਾਪੜਾ)- ਜੰਗ-ਏ-ਆਜ਼ਾਦੀ ਦੇ ਸੁਤੰਤਰਤਾ ਸੰਗਰਾਮ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ...
ਸਰਚ ਅਪਰੇਸ਼ਨ ਦੌਰਾਨ ਪੁਲਿਸ ਨੂੰ ਪੁਲਵਾਮਾ ਦੇ ਗੰਗੂ ਇਲਾਕੇ 'ਚੋਂ ਮਿਲਿਆ ਆਈ.ਈ.ਡੀ
. . .  about 4 hours ago
ਸ੍ਰੀਨਗਰ, 5 ਜੁਲਾਈ- ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਗੰਗੂ ਇਲਾਕੇ 'ਚ ਸਰਚ ਅਪਰੇਸ਼ਨ ਦੌਰਾਨ ਪੁਲਿਸ ਨੇ ਇਕ ਹੋਰ ਆਈ.ਈ.ਡੀ...
ਜਲੰਧਰ 'ਚ ਦੇਰ ਰਾਤ ਚੱਲੀ ਗੋਲੀ, ਜ਼ਖ਼ਮੀ ਹੋਏ ਨੌਜਵਾਨ ਦੀ ਹਾਲਤ ਗੰਭੀਰ
. . .  about 5 hours ago
ਜਲੰਧਰ, 5 ਜੁਲਾਈ (ਐੱਮ.ਐੱਸ. ਲੋਹੀਆ) - ਜ਼ਖ਼ਮੀ ਹਾਲਤ 'ਚ ਇਕ ਨੌਜਵਾਨ ਨੂੰ ਬੀਤੀ ਦੇਰ ਰਾਤ ਕੁੱਝ ਵਿਅਕਤੀ ...
ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਮੁਲਾਕਾਤ
. . .  about 5 hours ago
ਨਵੀਂ ਦਿੱਲੀ, 5 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਖੇ...
ਰੱਖਿਆ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਸਰਦਾਰ ਵੱਲਭ ਭਾਈ ਪਟੇਲ ਕੋਵਿਡ ਹਸਪਤਾਲ ਦਾ ਕੀਤਾ ਦੌਰਾ
. . .  about 5 hours ago
ਨਵੀਂ ਦਿੱਲੀ, 5 ਜੁਲਾਈ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ 'ਚ ਸਥਿਤ ...
ਓਡੀਸ਼ਾ 'ਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ 'ਚ ਮਾਰੇ ਗਏ 4 ਮਾਉਵਾਦੀ
. . .  about 5 hours ago
ਭੁਵਨੇਸ਼ਵਰ, 5 ਜੁਲਾਈ - ਓਡੀਸ਼ਾ ਦੇ ਕੰਧਮਾਲ ਜ਼ਿਲ੍ਹੇ 'ਚ ਅੱਜ ਸਵੇਰੇ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ 'ਚ ਚਾਰ ਮਾਉਵਾਦੀਆਂ ...
ਇਕਾਂਤਵਾਸ ਨੂੰ ਵਿਚਾਲੇ ਹੀ ਛੱਡ ਭੱਜਿਆ ਕੋਰੋਨਾ ਪਾਜ਼ੀਟਿਵ ਮਰੀਜ਼, ਮਾਮਲਾ ਦਰਜ਼
. . .  about 6 hours ago
ਸੁਨਾਮ ਊਧਮ ਸਿੰਘ ਵਾਲਾ, 5 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਇਕਾਂਤਵਾਸ ਨੂੰ ਵਿਚਕਾਰ ...
ਭਾਰਤ 'ਚ 4 ਜੁਲਾਈ ਤੱਕ ਟੈਸਟ ਕੀਤੇ ਗਏ ਕੋਰੋਨਾ ਦੇ 97,89,066 ਨਮੂਨੇ : ਆਈ.ਸੀ.ਐਮ.ਆਰ
. . .  about 6 hours ago
ਨਵੀਂ ਦਿੱਲੀ, 5 ਜੁਲਾਈ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ) ਨੇ ਦੱਸਿਆ ਕਿ 4 ਜੁਲਾਈ ...
ਸਾਬਕਾ ਵਿਧਾਇਕਾ ਦੇ ਨਿੱਜੀ ਸਹਾਇਕ ਦੀ ਪਤਨੀ ਵੱਲੋਂ ਖ਼ੁਦਕੁਸ਼ੀ
. . .  about 5 hours ago
ਸਮਾਣਾ (ਪਟਿਆਲਾ) , 5 ਜੁਲਾਈ (ਸਾਹਿਬ ਸਿੰਘ) - ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਵਨਿੰਦਰ ਕੌਰ ਲੂੰਬਾ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਭਾਦੋਂ ਸੰਮਤ 551

ਹਰਿਆਣਾ

ਯੋਗ ਲਾਭਪਾਤਰੀਆਂ ਨੂੰ ਬੀ. ਪੀ. ਐੱਲ. ਕਾਰਡ ਵੰਡੇ

ਨਰਾਇਣਗੜ੍ਹ, 21 ਅਗਸਤ (ਪੀ ਸਿੰਘ)- ਨਰਾਇਣਗੜ੍ਹ ਦੀ ਨਵੀਂ ਅਨਾਜ ਮੰਡੀ ਵਿਖੇ ਐੱਸ. ਡੀ. ਐੱਮ. ਡਾ. ਮੀਨਾਕਸ਼ੀ ਦਹੀਆ ਵਲੋਂ ਬੀ. ਪੀ. ਐੱਲ. ਸੂਚੀ 2019 ਮੁਤਾਬਿਕ ਤਿਆਰ ਕੀਤੇ ਗਏ ਬੀ. ਪੀ. ਐੱਲ. ਕਾਰਡ ਯੋਗ ਲਾਭਪਾਤਰੀਆਂ ਨੂੰ ਵੰਡੇ ਗਏ | ਇਸ ਮੌਕੇ ਡਾ. ਦਹੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਤਹਿਤ ਉਨ੍ਹਾਂ ਲੋਕਾਂ ਦੇ ਨਵੇਂ ਬੀ. ਪੀ. ਐੱਲ. ਕਾਰਡ ਬਣਾਏ ਗਏ ਹਨ, ਜਿਨ੍ਹਾਂ ਨੇ ਪਿਛਲੇ ਦਿਨੀਂ ਆਨ-ਲਾਈਨ ਅਪਲਾਈ ਕੀਤਾ ਸੀ | ਇਸੇ ਦੌਰਾਨ ਉਨ੍ਹਾਂ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਜਿਨ੍ਹਾਂ ਯੋਗ ਲਾਭਪਾਤਰੀਆਂ ਦੇ ਬੀ. ਪੀ. ਐੱਲ. ਕਾਰਡ ਬਣੇ ਹਨ ਉਨ੍ਹਾਂ ਨੂੰ ਠੀਕ ਢੰਗ ਨਾਲ ਵੰਡਿਆ ਜਾਵੇ ਤਾਕਿ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹੇਠਲੇ ਪੱਧਰ ਤੱਕ ਲੋਕਾਂ ਨੂੰ ਮਿਲ ਸਕੇ | ਇਸ ਮੌਕੇ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀ ਰਾਜੇਸ਼ਵਰ ਮੋਦਗਿਲ ਨੇ ਦੱਸਿਆ ਕਿ ਨਰਾਇਣਗੜ੍ਹ ਤੇ ਸ਼ਹਿਜਾਦਪੁਰ ਬਲਾਕ ਅੰਦਰ 1315 ਯੋਗ ਲਾਭਪਾਤਰੀਆਂ ਨੂੰ ਬੀ. ਪੀ. ਐੱਲ. ਕਾਰਡ ਵੰਡੇ ਜਾ ਰਹੇ ਹਨ | ਇਸ ਮੌਕੇ ਤਹਿਸੀਲਦਾਰ ਦਿਨੇਸ਼ ਢਿੱਲੋਂ, ਬੀ. ਡੀ. ਪੀ. ਓ. ਯੋਗੇਸ਼ ਕੁਮਾਰ, ਖੁਰਾਕ ਤੇ ਸਪਲਾਈ ਵਿਭਾਗ ਨਿਰੀਖਕ ਰਾਜ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸਥਾਨਕ ਲੋਕ ਹਾਜ਼ਰ ਸਨ |

ਪਿੰਡ ਦਲਿਆਨਪੁਰ ਵਿਖੇ ਪੰਚਾਇਤ ਨੇ ਸੁਣਾਇਆ ਤੁਗ਼ਲਕੀ ਫੁਰਮਾਨ

ਕਰਨਾਲ, 21 ਅਗਸਤ (ਗੁਰਮੀਤ ਸਿੰਘ ਸੱਗੂ)- ਸੀ. ਐੱਮ. ਸਿਟੀ ਨਾਲ ਲਗਦੇ ਪਿੰਡ ਦਲਿਆਨਪੁਰ ਵਿਖੇ ਇਕ ਬਰਾਦਰੀ ਦੀ ਪੰਚਾਇਤ ਵਲੋਂ ਤੁਗ਼ਲਕੀ ਫੁਰਮਾਨ ਜਾਰੀ ਕਰਦੇ ਹੋਏ ਪ੍ਰੇਮੀ ਜੋੜੇ ਦਾ ਮੂੰਹ ਕਾਲਾ ਕਰਕੇ ਅਤੇ ਉਨ੍ਹਾਂ ਦੇ ਗਲਾਂ ਵਿਚ ਜੁੱਤੀਆਂ ਦਾ ਹਾਰ ਪਾ ਕੇ ਪਿੰਡ ਵਿਚ ...

ਪੂਰੀ ਖ਼ਬਰ »

'ਅਜੀਤ' ਪ੍ਰਕਾਸ਼ਨ ਸਮੂਹ ਵਲੋਂ ਜਨਹਿਤ ਵਿਖੇ ਕੀਤੇ ਗਏ ਕੰਮਾਂ ਨੂੰ ਭੁਲਾਇਆ ਨਹੀਂ ਜਾ ਸਕਦਾ- ਬਾਜ਼ੀਗਰ

ਗੂਹਲਾ ਚੀਕਾ, 21 ਅਗਸਤ (ਓ. ਪੀ. ਸੈਣੀ)- ਅੱਜ ਇੱਥੇ ਸੀਨੀਅਰ ਭਾਜਪਾ ਨੇਤਾ ਤੇ ਗੂਹਲਾ ਭਾਜਪਾ ਵਿਧਾਇਕ ਕੁਲਵੰਤ ਬਾਜ਼ੀਗਰ ਨੇ ਕਿਹਾ ਕਿ 'ਅਜੀਤ' ਪ੍ਰਕਾਸ਼ਨ ਸਮੂਹ ਵਲੋਂ ਜਨਹਿਤ 'ਚ ਕੀਤੇ ਗਏ ਕੰਮਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ | ਵਿਧਾਇਕ ਇੱਥੇ ਆਪਣੇ ਦਫ਼ਤਰ ...

ਪੂਰੀ ਖ਼ਬਰ »

ਜੈਨ ਸਮਾਜ ਨੇ ਸਲਾਟਰ ਹਾਊਸ ਬੰਦ ਕਰਵਾਉਣ ਲਈ ਸੌ ਾਪਿਆ ਮੰਗ-ਪੱਤਰ

ਕਾਲਾਂਵਾਲੀ, 21 ਅਗਸਤ (ਭੁਪਿੰਦਰ ਪੰਨੀਵਾਲੀਆ)- ਜੈਨ ਸਮਾਜ ਦੇ ਲੋਕਾਂ ਵਲੋਂ ਆਪਣੇ ਧਾਰਮਿਕ ਪੁਰਬ ਦੇ ਦਿਨਾਂ ਵਿਚ ਮੀਟ ਦੇ ਖੋਖੇ ਤੇ ਆਂਡਾ ਮੀਟ ਦੀਆਂ ਰੇਹੜੀਆਂ ਲਾਉਣ ਵਾਲਿਆਂ ਦੇ ਵਿਰੋਧ ਵਿਚ ਅੱਜ ਕਾਲਾਂਵਾਲੀ ਦੇ ਤਹਿਸੀਲਦਾਰ ਤੇ ਥਾਣਾ ਮੁਖੀ ਨੂੰ ਮੰਗ ਪੱਤਰ ...

ਪੂਰੀ ਖ਼ਬਰ »

ਪਾਣੀ ਸ਼ਕਤੀ ਮੁਹਿੰਮ ਤਹਿਤ ਪੇਂਡੂ ਪਾਣੀ ਸਫ਼ਾਈ ਸਮਿਤੀਆਂ ਦਾ ਸਿਖ਼ਲਾਈ ਪ੍ਰੋਗਰਾਮ ਕਰਵਾਇਆ

ਕਾਲਾਂਵਾਲੀ, 21 ਅਗਸਤ (ਭੁਪਿੰਦਰ ਪੰਨੀਵਾਲੀਆ)- ਜਲ ਤੇ ਸਫ਼ਾਈ ਸਹਾਇਕ ਸੰਗਠਨ ਤੇ ਜਨ ਸਿਹਤ ਵਿਭਾਗ ਵਲੋਂ ਬਲਾਕ ਦਫ਼ਤਰ ਬੜਾਗੁਢਾ ਵਿਚ ਗ੍ਰਾਮੀਣ ਜਲ ਸਫ਼ਾਈ ਸਮਿਤੀਆਂ ਦੀ ਕਾਰਜ ਕੁਸ਼ਲਤਾ ਵਧਾਉਣ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਜ਼ਿਲ੍ਹਾ ਸਲਾਹਕਾਰ ...

ਪੂਰੀ ਖ਼ਬਰ »

ਨਾਜਾਇਜ਼ ਪਿਸਤੌਲ ਸਮੇਤ ਇਕ ਕਾਬੂ

ਟੋਹਾਣਾ, 21 ਅਗਸਤ (ਗੁਰਦੀਪ ਸਿੰਘ ਭੱਟੀ)- ਜ਼ਿਲ੍ਹੇ ਦੀ ਸੀ. ਆਈ. ਏ. ਸਟਾਫ਼ ਦੀ ਟੀਮ ਨੇ ਪਿੰਡ ਖਾਰਾਖੇੜੀ ਲਗਾਏ ਨਾਕੇ ਤੋਂ ਇਕ ਨੌਜਵਾਨ ਨੂੰ ਨਾਜਾਇਜ਼ 32 ਬੋਰ ਦੇ ਪਿਸਤੌਲ ਸਮੇਤ ਕਾਬੂ ਕੀਤਾ ਹੈ | ਮੁਲਜ਼ਿਮ ਦੀ ਸ਼ਨਾਖ਼ਤ ਪਿੰਡ ਦਈਅੜ ਦੇ ਮੁਕੇਸ਼ ਦੇ ਤੋਰ 'ਤੇ ਹੋਈ ਹੈ | ...

ਪੂਰੀ ਖ਼ਬਰ »

ਮੋਟਰਸਾਈਕਲ ਸਮੇਤ ਗਾਂਜਾ ਤਸਕਰ ਕਾਬੂ

ਟੋਹਾਣਾ, 21 ਅਗਸਤ (ਗੁਰਦੀਪ ਸਿੰਘ ਭੱਟੀ)- ਜ਼ਿਲ੍ਹਾ ਪੁਲਿਸ ਦੀ ਐਾਟੀ ਨਾਰਕੋਟਿਕਸ ਟੀਮ ਨੇ ਬੀਘੜ ਪੁਲਿਸ ਨਾਕੇ 'ਤੇ ਇਕ ਮੋਟਰਸਾਈਕਲ ਸਵਾਰ ਤੋਂ 1.550 ਕਿਲੋ ਗਾਂਜਾ ਬਰਾਮਦ ਕਰਕੇ ਮੋਟਰਸਾਈਕਲ ਸਵਾਰ ਨੂੰ ਗਿ੍ਫ਼ਤਾਰ ਕੀਤਾ ਹੈ | ਮੁਲਜ਼ਿਮ ਦੀ ਸ਼ਨਾਖ਼ਤ ਵਾਰਡ-5 ਦੇ ਅਜੀਤ ...

ਪੂਰੀ ਖ਼ਬਰ »

ਨਾਈ ਦੀ ਦੁਕਾਨ 'ਚ ਹੋਮਗਾਰਡ ਜਵਾਨ ਦੀ ਗੋਲੀ ਮਾਰ ਕੇ ਹੱਤਿਆ

ਟੋਹਾਣਾ, 21 ਅਗਸਤ (ਗੁਰਦੀਪ ਸਿੰਘ ਭੱਟੀ)- ਪਿੰਡ ਭੈਣੀ ਬਾਦਸ਼ਹਪੁਰ 'ਚ ਇਕ ਨਾਈ ਦੀ ਦੁਕਾਨ ਵਿਚ ਸ਼ੇਵ ਕਰਾਉਣ ਆਏ ਹੋਮਗਾਰਡ ਦੇ ਨੌਜਵਾਨ ਦੀ ਦੁਕਾਨ ਦੇ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਮਿ੍ਤਕ ਦੀ ਸ਼ਨਾਖ਼ਤ ਸਤਬੀਰ ਪੁੱਤਰ ਜੀਤਰਾਮ ਦੇ ਤੌਰ 'ਤੇ ਹੋਈ ਹੈ | ਉਹ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਦੋ ਬਜ਼ੁਰਗਾਂ ਸਮੇਤ ਤਿੰਨ ਲਾਪਤਾ

ਸ਼ਾਹਬਾਦ ਮਾਰਕੰਡਾ, 21 ਅਗਸਤ (ਅਵਤਾਰ ਸਿੰਘ)- ਜ਼ਿਲ੍ਹਾ ਕੁਰੂਕਸ਼ੇਤਰ ਅੰਦਰ ਵੱਖ-ਵੱਖ ਥਾਵਾਂ ਤੋਂ ਦੋ ਬਜ਼ੁਰਗਾਂ ਸਮੇਤ ਤਿੰਨ ਵਿਅਕਤੀਆਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ...

ਪੂਰੀ ਖ਼ਬਰ »

ਖੇਤੀਬਾੜੀ ਯੂਨੀਵਰਸਿਟੀ ਵਲੋਂ ਜਵਾਰ ਦੀ ਐੱਚ. ਸੀ.713 ਕਿਸਮ ਜਾਰੀ

ਟੋਹਾਣਾ, 21 ਅਗਸਤ (ਗੁਰਦੀਪ ਸਿੰਘ ਭੱਟੀ) - ਹਰਿਅਣਾ ਖੇਤੀਬਾੜੀ 'ਵਰਸਿਟੀ ਹਿਸਾਰ ਦੇ ਜੈਨੇਟਿਕਸ ਐਾਡ ਪਲਾਂਟ ਬਰੀਡਿੰਗ ਵਿਭਾਗ ਦੇ ਦਸ ਵਿਗਿਆਨੀਆਂ ਦੀ ਟੀਮ ਨੇ ਜਵਾਰ ਦੀ ਨਵੀਂ ਕਿਸਮ ਐੱਚ.ਸੀ.713 ਜਾਰੀ ਕੀਤੀ ਹੈ | ਵਰਸਿਟੀ ਦੇ ਇਸ ਵਿਭਾਗ ਵਲੋਂ 1978 ਤੋਂ ਲੈ ਕੇ ਹੁਣ ਤੱਕ ...

ਪੂਰੀ ਖ਼ਬਰ »

ਐੱਮ. ਬੀ. ਬੀ. ਐੱਸ. 'ਚ ਦਾਖ਼ਲੇ ਦੇ ਨਾਂਅ 'ਤੇ ਮਾਰੀ ਠੱਗੀ

ਟੋਹਾਣਾ, 21 ਅਗਸਤ (ਗੁਰਦੀਪ ਸਿੰਘ ਭੱਟੀ)- ਕਸਬਾ ਭੂਨਾ ਦੇ ਵਪਾਰੀ ਰਾਕੇਸ਼ ਕੁਮਾਰ ਦੇ ਬੇਟੇ ਹੰਸ ਨੂੰ ਦੱਖਣੀ ਭਾਰਤ ਦੇ ਮੈਡੀਕਲ ਕਾਲਜ਼ ਵਿਚ ਐੱਮ.ਬੀ.ਬੀ.ਐੱਸ. ਵਿਚ ਦਾਖ਼ਲਾ ਦਿਵਾਉਣ ਵਿਚ ਅਸਫ਼ਲ ਰਹਿਣ 'ਤੇ ਲੱਖਾ ਰੁਪਏ ਵਾਪਸ ਨਾ ਕਰਨ 'ਤੇ ਭੂਨਾ ਪੁਲਿਸ ਨੇ ਦਿੱਲੀ ਦੀ ...

ਪੂਰੀ ਖ਼ਬਰ »

ਨਾਈ ਦੀ ਦੁਕਾਨ 'ਚ ਹੋਮਗਾਰਡ ਜਵਾਨ ਦੀ ਗੋਲੀ ਮਾਰ ਕੇ ਹੱਤਿਆ

ਟੋਹਾਣਾ, 21 ਅਗਸਤ (ਗੁਰਦੀਪ ਸਿੰਘ ਭੱਟੀ)- ਪਿੰਡ ਭੈਣੀ ਬਾਦਸ਼ਹਪੁਰ 'ਚ ਇਕ ਨਾਈ ਦੀ ਦੁਕਾਨ ਵਿਚ ਸ਼ੇਵ ਕਰਾਉਣ ਆਏ ਹੋਮਗਾਰਡ ਦੇ ਨੌਜਵਾਨ ਦੀ ਦੁਕਾਨ ਦੇ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਮਿ੍ਤਕ ਦੀ ਸ਼ਨਾਖ਼ਤ ਸਤਬੀਰ ਪੁੱਤਰ ਜੀਤਰਾਮ ਦੇ ਤੌਰ 'ਤੇ ਹੋਈ ਹੈ | ਉਹ ...

ਪੂਰੀ ਖ਼ਬਰ »

ਡੀ. ਏ. ਵੀ. ਪਬਲਿਕ ਸਕੂਲ 'ਚ ਸੰਸਕ੍ਰਿਤ ਹਫ਼ਤਾ ਸਮਾਪਤ

ਨਰਵਾਨਾ, 21 ਅਗਸਤ (ਵਿਕਾਸ ਜੇਠੀ)- ਸੰਸਕ੍ਰਿਤ ਸਾਹਿਤ ਅਕੈਡਮੀ ਪੰਚਕੂਲਾ ਦੀ ਅਗਵਾਈ 'ਚ 9 ਤੋਂ 21 ਅਗਸਤ ਸੰਸਕ੍ਰਿਤ ਹਫ਼ਤਾ ਮਨਾਇਆ ਗਿਆ, ਜਿਸ ਦੇ ਤਹਿਤ ਡੀ. ਏ. ਵੀ. ਪਬਲਿਕ ਸਕੂਲ ਨਰਵਾਨਾ 'ਚ ਵੀ ਸੰਸਕ੍ਰਿਤ ਹਫ਼ਤਾ ਮਨਾਇਆ ਗਿਆ | ਇਸ ਪ੍ਰੋਗਰਾਮ ਦੀ ਸਮਾਪਤੀ 'ਤੇ ਬੱਚਿਆਂ ਨੇ ...

ਪੂਰੀ ਖ਼ਬਰ »

ਜ਼ੋਨ ਪੱਧਰੀ ਬੈਡਮਿੰਟਨ ਮੁਕਾਬਲੇ 'ਚ ਸੀ. ਆਰ. ਡੀ. ਏ. ਵੀ. ਸਕੂਲ ਦੀ ਟੀਮ ਜੇਤੂ

ਏਲਨਾਬਾਦ, 21 ਅਗਸਤ (ਜਗਤਾਰ ਸਮਾਲਸਰ)- ਸੀ. ਆਰ. ਡੀ. ਏ. ਵੀ. ਪਬਲਿਕ ਸਕੂਲ ਦੇ ਖਿਡਾਰੀਆਂ ਨੇ ਹਰਿਆਣਾ ਸਰਕਾਰ ਦੀ ਜ਼ੋਨ ਪੱਧਰੀ ਸਪੋਰਟਸ ਮੀਟ ਵਿਚ ਭਾਗ ਲਿਆ | ਅੰਡਰ-14 ਬੈਡਮਿੰਟਨ ਮੁਕਾਬਲੇ ਵਿਚ ਭੰਤਪ੍ਰੀਤ ਤੇ ਅੰਸ਼ਪ੍ਰੀਤ ਨੇ ਗੋਲਡ ਮੈਡਲ ਪ੍ਰਾਪਤ ਕੀਤੇ | ਇਸ ਦੇ ਨਾਲ-ਨਾਲ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਸੂਬੇ ਦੇ ਹਰ ਵਰਗ ਦੀ ਕੀਤੀ ਜਾ ਰਹੀ ਹੈ ਸੇਵਾ ਸੰਭਾਲ-ਭਗਵਾਨ ਦਾਸ

ਨੀਲੋਖੇੜੀ, 21 ਅਗਸਤ (ਆਹੂਜਾ)- ਬਲਾਕ ਵਿਕਾਸ ਪੰਚਾਇਤ ਦਫ਼ਤਰ ਵਿਖੇ ਨਵੇਂ ਬੀ. ਪੀ. ਐੱਲ. ਲਾਭਪਾਤਰੀਆਂ ਨੂੰ ਰਾਸ਼ਨ ਕਾਰਡ ਵੰਡਣ ਲਈ ਐੱਸ. ਡੀ. ਐੱਮ. ਕਰਨਲ ਨਰਿੰਦਰਪਾਲ ਸਿੰਘ ਮਲਿਕ ਦੀ ਪ੍ਰਧਾਨਗੀ ਹੇਠ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਵਿਧਾਇਕ ਭਗਵਾਨ ਦਾਸ ...

ਪੂਰੀ ਖ਼ਬਰ »

ਅੰਤਰ-ਰਾਸ਼ਟਰੀ ਕਬੱਡੀ ਕੋਚ ਹਰਜੀਤ ਕੁਲਾਰ ਦਾ ਸਨਮਾਨ

ਏਲਨਾਬਾਦ, 21 ਅਗਸਤ (ਜਗਤਾਰ ਸਮਾਲਸਰ)- ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ 'ਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਅੰਤਰ-ਰਾਸ਼ਟਰੀ ਕਬੱਡੀ ਕੋਚ ਹਰਜੀਤ ਕੁਲਾਰ ਦਾ ਐੱਸ.ਡੀ.ਐੱਮ. ਨਿਰਮਲ ਨਾਗਰ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਉਨ੍ਹਾਂ ਆਖਿਆ ਕਿ ਕਬੱਡੀ ਦੇ ਖੇਤਰ ...

ਪੂਰੀ ਖ਼ਬਰ »

ਗੁਰੂ ਪ੍ਰੇਮਸੁਖ ਚੈਰੀਟੇਬਲ ਅੱਖਾਂ ਦੇ ਹਸਪਤਾਲ 'ਚ ਮੁਫ਼ਤ ਆਪ੍ਰੇਸ਼ਨ ਕੀਤੇ

ਕਾਲਾਂਵਾਲੀ, 21 ਅਗਸਤ (ਭੁਪਿੰਦਰ ਪੰਨੀਵਾਲੀਆ)- ਇੱਥੋਂ ਦੇ ਗੁਰੂ ਪ੍ਰੇਮਸੁਖ ਚੈਰੀਟੇਬਲ ਅੱਖਾਂ ਦੇ ਹਸਪਤਾਲ ਵਿਚ 10 ਵਿਅਕਤੀਆਂ ਦੇ ਅੱਖਾਂ ਦੇ ਅਪਰੇਸ਼ਨ ਮੁਫ਼ਤ ਕੀਤੇ ਗਏ ਤੇ ਸਾਰੇ ਵਿਅਕਤੀਆਂ ਦੇ ਲੈਂਜ਼ ਪਾਏ ਗਏ | ਚੇਤੇ ਰਹੇ ਕਿ ਇਹ ਹਸਪਤਾਲ ਕਾਲਾਂਵਾਲੀ ਦੇ ਸਮਾਜ ...

ਪੂਰੀ ਖ਼ਬਰ »

ਬੱਚਿਆਂ ਨੂੰ ਪਾਣੀ ਬਚਾਉਣ ਸਬੰਧੀ ਕੀਤਾ ਜਾਗਰੂਕ

ਨਰਾਇਣਗੜ੍ਹ, 21 ਅਗਸਤ (ਪੀ ਸਿੰਘ)- ਨਰਾਇਣਗੜ੍ਹ ਦੇ ਐੱਨ. ਆਰ. ਐੱਮ. ਹਾਈ ਸਕੂਲ ਵਿਖੇ ਨਗਰ ਕੌਾਸਲ ਦੁਆਰਾ ਲੋਕਾਂ ਤੇ ਬੱਚਿਆਂ ਨੂੰ ਪਾਣੀ ਦੇ ਮਹੱਤਵ ਤੇ ਪਾਣੀ ਬਚਾਉਣ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਤਹਿਤ ਇਕ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਤਹਿਤ ਕੌਾਸਲ ਦੀ ...

ਪੂਰੀ ਖ਼ਬਰ »

'ਪੰਜਾਬੀ ਬੋਲੀ' ਗੀਤ ਲੈ ਕੇ ਹਾਜ਼ਰ ਹੋਇਆ ਗਾਇਕ ਪਰਵਿੰਦਰ ਭੋਲਾ

ਏਲਨਾਬਾਦ, 21 ਅਗਸਤ (ਜਗਤਾਰ ਸਮਾਲਸਰ)- ਯੱਕਾ ਯਾਰਾ ਦਾ ਪੰਜਾਬੀ ਗੀਤ ਨਾਲ ਸੰਗੀਤ ਇੰਡਸਟਰੀ ਵਿਚ ਮਕਬੂਲ ਹੋਇਆ ਸੁਰੀਲਾ ਪੰਜਾਬੀ ਗਾਇਕ ਪਰਵਿੰਦਰ ਭੋਲਾ ਹੁਣ 'ਪੰਜਾਬੀ ਬੋਲੀ' ਗੀਤ ਲੈ ਕੇ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਰ ਹੋਇਆ ਹੈ | ਇਸ ਤੋਂ ਪਹਿਲਾ ਵੀ ਉਨ੍ਹਾਂ ਦਾ ...

ਪੂਰੀ ਖ਼ਬਰ »

ਸਨਾਤਨ ਸਕੂਲ ਦੇ ਵਿਦਿਆਰਥੀ ਨੇ ਸਕੇਟਿੰਗ 'ਚ ਕੀਤਾ ਦੂਸਰਾ ਸਥਾਨ ਹਾਸਲ

ਨਰਵਾਨਾ, 21 ਅਗਸਤ (ਵਿਕਾਸ ਜੇਠੀ)- ਹਰਸ਼ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵੱਡੀ ਗਿਣਤੀ ਵਿੱਦਿਆਰਥੀਆਂ ਨੇ ਹਿੱਸਾ ਲਿਆ | ਸਨਾਤਨ ਧਰਮ ਪਬਲਿਕ ਸਕੂਲ ਦੇ ਵਿਦਿਆਰਥੀ ਅਦਿੱਤਿਆ ਪੁੱਤਰ ਬਲਜੀਤ ਸਿੰਘ ਨੇ ਇਸ ...

ਪੂਰੀ ਖ਼ਬਰ »

ਨਾਬਾਲਗ ਨੂੰ ਅਗਵਾ ਕਰਨ 'ਤੇ ਮਾਮਲਾ ਦਰਜ

ਟੋਹਾਣਾ, 21 ਅਗਸਤ (ਗੁਰਦੀਪ ਸਿੰਘ ਭੱਟੀ)- ਇਥੋਂ ਦੇ ਵਾਰਡ-15 ਦੇ ਇਕ ਵਿਅਕਤੀ ਨੇ ਸਿਟੀ ਥਾਣਾ ਵਿਚ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੀ ਸ਼ਿਕਾਇਤ ਦਰਜ਼ ਕਰਵਾਈ ਹੈ | ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਪਰਿਵਾਰ 20 ਅਗਸਤ ਨੂੰ ਕੰਮ 'ਤੇ ਗਏ ਸਨ ਤੇ ਲੜਕੀ ਘਰ ਵਿਚ ...

ਪੂਰੀ ਖ਼ਬਰ »

ਮਿਲੇਨੀਅਮ ਸਕੂਲ ਦੇ ਬੱਚਿਆਂ ਨੇ ਵੰਡੀ ਸਟੇਸ਼ਨਰੀ ਤੇ ਕੱਪੜੇ

ਕਾਲਾਂਵਾਲੀ, 21 ਅਗਸਤ (ਭੁਪਿੰਦਰ ਪੰਨੀਵਾਲੀਆ)- ਵਿਸ਼ਵ ਮਨੁੱਖਤਾਵਾਦੀ ਦਿਵਸ ਸਬੰਧੀ ਦਿ ਮਿਲੇਨੀਅਮ ਸਕੂਲ ਦੇ ਬੱਚਿਆਂ ਨੇ ਪਰਿਆਸ ਮੈਂਟਲੀ ਚੈਲੇਂਜਡ ਚਿਲਡਰਨ ਸਕੂਲ ਤੇ ਹੇਲਨ ਕੇਲਰ ਦਿ੍ਸ਼ਟੀਹੀਣ ਸਕੂਲ ਸਿਰਸਾ ਦਾ ਦੌਰਾ ਕੀਤਾ | ਇਸ ਦੌਰਾਨ ਇਨ੍ਹਾਂ ਦੋਵਾਂ ਸਕੂਲ ...

ਪੂਰੀ ਖ਼ਬਰ »

ਕਾਲਾਂਵਾਲੀ ਵਿਧਾਨ ਸਭਾ ਹਲਕੇ 'ਚ ਭਾਜਪਾ ਦਾ ਪ੍ਰਭਾਵ ਵਧਿਆ-ਰਜਿੰਦਰ ਦੇਸੂਜੋਧਾ

ਕਾਲਾਂਵਾਲੀ, 21 ਅਗਸਤ (ਭੁਪਿੰਦਰ ਪੰਨੀਵਾਲੀਆ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਕਾਲਾਂਵਾਲੀ ਦੇ ਇੰਚਾਰਜ ਰਜਿੰਦਰ ਸਿੰਘ ਦੇਸੂਜੋਧਾ ਨੇ ਕਾਲਾਂਵਾਲੀ ਵਿਧਾਨ ਸਭਾ ਹਲਕਾ ਦੇ ਪਿੰਡ ਸਿੰਕਦਰਪੁਰ, ਰਸੂਲਪੁਰ, ਦੜ੍ਹਬੀ, ਭਰੋਖਾਂ, ਬਰੁਵਾਲੀ ਵਿਚ ਜਨ ...

ਪੂਰੀ ਖ਼ਬਰ »

ਕੈਰੀਅਰ ਦੇ ਸਹੀ ਵਿਕਲਪ ਦੀ ਚੋਣ ਕਰਨ ਲਈ ਮਨੋਵਿਗਿਆਨਕ ਜਾਂਚ ਜ਼ਰੂਰੀ-ਸ਼ਾਲਿਨੀ ਛਾਬੜਾ

ਯਮੁਨਾਨਗਰ, 21 ਅਗਸਤ (ਗੁਰਦਿਆਲ ਸਿੰਘ ਨਿਮਰ)- ਡੀ. ਏ. ਵੀ. ਗਰਲਜ਼ ਕਾਲਜ ਦੇ ਮਨੋਵਿਗਿਆਨ ਵਿਭਾਗ ਦੁਆਰਾ ਇਕ ਮਨੋਵਿਗਿਆਨ ਟੈਸਟਿੰਗ ਵਰਕਸ਼ਾਪ ਲਗਾਈ ਗਈ, ਜਿਸ ਦਾ ਉਦਘਾਟਨ ਕਾਲਜ ਪਿ੍ੰਸੀਪਲ ਡਾ. ਵਿਭਾ ਗੁਪਤਾ ਵਲੋਂ ਕੀਤਾ ਗਿਆ, ਜਦਕਿ ਪ੍ਰਧਾਨਗੀ ਮਨੋਵਿਗਿਆਨ ਵਿਭਾਗ ਦੀ ...

ਪੂਰੀ ਖ਼ਬਰ »

ਮੁਕੇਸ਼ ਨਾਈਟ-2019 ਦਾ ਆਗਾਜ਼ 25 ਨੂੰ

ਨਰਵਾਨਾ, 21 ਅਗਸਤ (ਵਿਕਾਸ ਜੇਠੀ)-ਮੁਕੇਸ਼ ਯਾਦਗਾਰ ਸਮਿਤੀ ਨਰਵਾਨਾ ਵਲੋਂ 25 ਅਗਸਤ ਨੂੰ ਦੁਪਹਿਰ 2 ਵਜੇ ਮਿਲਨ ਪੈਲਸ 'ਚ ਮੁਕੇਸ਼-2019 ਨਾਈਟ ਕਰਵਾਈ ਜਾ ਰਹੀ ਹੈ | ਪਿਛਲੇ 18 ਸਾਲਾਂ ਤੋਂ ਸੰਗੀਤ ਪ੍ਰੇਮੀ ਡਾ. ਸੁਰਿੰਦਰ ਸਿੰਗਲਾ ਅਤੇ ਅਵਧੇਸ਼ ਸ਼ਰਮਾ ਦੀ ਪੂਰੀ ਟੀਮ ਨਰਵਾਨਾ ...

ਪੂਰੀ ਖ਼ਬਰ »

ਹਿਮਾਚਲ ਦੀ ਖੱਡ ਨੇ ਪੰਜਾਬ ਦੇ ਖੇਤਾਂ ਦਾ ਕੀਤਾ ਭਾਰੀ ਨੁਕਸਾਨ

ਢੇਰ, 21 ਅਗਸਤ (ਸ਼ਿਵ ਕੁਮਾਰ ਕਾਲੀਆ)-ਜਿੱਥੇ ਇਲਾਕੇ ਵਿਚ ਇਕ ਪਾਸੇ ਸਤਲੁਜ ਦਰਿਆ ਨੇ ਬੇਲਿਆ ਵਿਚ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਨਾਲ ਪੈਂਦੇ ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਵਰਖਾ ਦੇ ਪਾਣੀ ਨੇ ਇਲਾਕੇ ਦੇ ਪਿੰਡਾਂ ਵਿਚ ਤਬਾਹੀ ਮਚਾਈ ਹੋਈ ਹੈ | ਹਿਮਾਚਲ ਦੀ ...

ਪੂਰੀ ਖ਼ਬਰ »

ਟੀ.ਵੀ. ਚੈਨਲ 'ਤੇ ਗ਼ਲਤ ਇਤਿਹਾਸ ਪੇਸ਼ ਕਰਨ ਦੇ ਦੋਸ਼

ਰੂਪਨਗਰ, 21 ਅਗਸਤ (ਸਤਨਾਮ ਸਿੰਘ ਸੱਤੀ)-ਦਲਿਤ ਸੁਰੱਖਿਆ ਸੈਨਾ ਵਲੋਂ ਇੱਕ ਟੀ.ਵੀ. ਚੈਨਲ ਵਲੋਂ ਪ੍ਰਸਾਰਿਤ ਪ੍ਰੋਗਰਾਮ 'ਰਾਮ ਸੀਆ ਕੇ ਲਵਕੁਸ਼' ਵਿਚ ਭਗਵਾਨ ਵਾਲਮੀਕੀ ਜੀ ਬਾਰੇ ਗ਼ਲਤ ਇਤਿਹਾਸਕ ਤੱਥ ਪੇਸ਼ ਕਰਨ ਦਾ ਇਤਰਾਜ਼ ਕੀਤਾ ਗਿਆ ਹੈ ਅਤੇ ਇਸ ਚੈਨਲ 'ਤੇ ਧਾਰਾ 295ਏ ...

ਪੂਰੀ ਖ਼ਬਰ »

ਬੱਲਮਗੜ੍ਹ ਮੰਦਵਾੜਾ ਵਿਖੇ ਨਦੀ 'ਚ ਹੜ੍ਹੀਆਂ ਗ਼ਰੀਬ ਲੋਕਾਂ ਦੀਆਂ ਝੁੱਗੀਆਂ

ਪੁਰਖਾਲੀ, 21 ਅਗਸਤ (ਅੰਮਿ੍ਤਪਾਲ ਸਿੰਘ ਬੰਟੀ)-ਇਥੋਂ ਨੇੜਲੇ ਪਿੰਡ ਬੱਲਮਗੜ੍ਹ ਮੰਦਵਾੜਾ ਵਿਖੇ ਨਦੀ ਦੇ ਪਾਣੀ ਨੇ ਗ਼ਰੀਬ ਲੋਕਾਂ ਦੀਆਂ ਝੁੱਗੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ | ਨਦੀ ਦੇ ਤੇਜ਼ ਪਾਣੀ ਨੇ ਇਨ੍ਹਾਂ ਲੋਕਾਂ ਦੀਆਂ 15 ਦੇ ਕਰੀਬ ਝੁੱਗੀਆਂ ਹੜਾ ਦਿੱਤੀਆਂ | ਜਿਸ ...

ਪੂਰੀ ਖ਼ਬਰ »

ਪਿੰਡ ਨਿੱਕੂਵਾਲ ਦਾ ਸ਼ਹਿਰ ਨਾਲੋਂ ਸੰਪਰਕ ਟੁੱਟਿਆ

ਸ੍ਰੀ ਅਨੰਦਪੁਰ ਸਾਹਿਬ, 22 ਅਗਸਤ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)-ਸਤਲੁਜ ਦਰਿਆ ਅਤੇ ਸਵਾਂ ਨਦੀ ਵਿਚ ਆਏ ਹੜ੍ਹ ਕਾਰਨ ਇਥੋਂ ਨੇੜਲੇ ਪਿੰਡ ਨਿੱਕੂਵਾਲ ਦੀਆਂ ਦੋ ਪਾਸੇ ਤੋਂ ਬਣੀਆਂ ਹੋਈਆਂ ਪੁਲੀਆਂ ਟੁੱਟ ਜਾਣ ਕਾਰਨ ਸ਼ਹਿਰ ਨਾਲੋਂ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ...

ਪੂਰੀ ਖ਼ਬਰ »

ਬਾਰਿਸ਼ ਰੁਕਣ ਕਾਰਨ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਘਟਿਆ-ਡੀ.ਸੀ.

ਰੂਪਨਗਰ, 21 ਅਗਸਤ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਠਕ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਨਾਲ ਪੀੜਤਾਂ ਦਾ ਜੋ ਨੁਕਸਾਨ ਹੋਇਆ ਹੈ ਉਸ ...

ਪੂਰੀ ਖ਼ਬਰ »

ਹੜ੍ਹ ਨੇ ਇਕ ਵਾਰ ਫਿਰ ਸਤਲੁਜ ਦਰਿਆ ਕਿਨਾਰੇ ਵਸੇ ਪਿੰਡਾਂ 'ਚ ਤਬਾਹੀ ਮਚਾਈ

ਕੀਰਤਪੁਰ ਸਾਹਿਬ /ਬੁੰਗਾ ਸਾਹਿਬ, 21 ਅਗਸਤ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ, ਸੁਖਚੈਨ ਸਿੰਘ ਰਾਣਾ)-ਕੱਲ੍ਹ ਦੁਪਹਿਰ ਸਮੇਂ ਭਾਖੜਾ ਡੈਮ ਤੋਂ ਛੱਡਿਆ ਪਾਣੀ ਇੱਕ ਵਾਰ ਫਿਰ ਸਤਲੁਜ ਦਰਿਆ ਕਿਨਾਰੇ ਵਸੇ ਪਿੰਡਾਂ ਲਈ ਆਫ਼ਤ ਲੈ ਕੇ ਆਇਆ | ਇਨ੍ਹਾਂ ਪਿੰਡਾਂ ਵਿਚ ਇੱਕ ਵਾਰ ਫਿਰ ...

ਪੂਰੀ ਖ਼ਬਰ »

ਸਰਕਾਰ ਵਲੋਂ ਪਵਿੱਤਰ ਸ਼ਹਿਰ ਐਲਾਨੇ ਸ੍ਰੀ ਚਮਕੌਰ ਸਾਹਿਬ ਅੰਦਰ ਨਾਜਾਇਜ਼ ਸ਼ਰਾਬ ਦੀ ਵਿਕਰੀ ਜ਼ੋਰਾਂ 'ਤੇ

ਸ੍ਰੀ ਚਮਕੌਰ ਸਾਹਿਬ, 21 ਅਗਸਤ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਜਿਸ ਨੂੰ ਪੰਜਾਬ ਸਰਕਾਰ ਵਲੋਂ ਪਵਿੱਤਰ ਏਰੀਆ ਐਲਾਨਿਆ ਹੋਇਆ ਹੈ ਇਸ ਦੇ ਬਾਵਜੂਦ ਇੱਥੇ ਨਾਜਾਇਜ਼ ਸ਼ਰਾਬ ਅਨੇਕਾਂ ਥਾਵਾਂ 'ਤੇ ਵਿੱਕ ਰਹੀ ਅਤੇ ਇਥੋਂ ਤੱਕ ਕੇ ਕੁੱਝ ਵਿਅਕਤੀਆਂ ਵਲੋਂ ਹੋਮ ...

ਪੂਰੀ ਖ਼ਬਰ »

ਲੈਫ਼. ਜਨਰਲ ਟੀ. ਐਸ. ਸ਼ੇਰਗਿੱਲ ਵਲੋਂ ਜੀ. ਓ. ਜੀਜ਼. ਨੂੰ ਪ੍ਰਸ਼ਾਸਨ ਦੇ ਨਾਲ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਦੀ ਹਦਾਇਤ

ਕੀਰਤਪੁਰ ਸਾਹਿਬ/ਬੁੰਗਾ ਸਾਹਿਬ, 21 ਅਗਸਤ (ਬੀਰਅੰਮਿ੍ਤਪਾਲ ਸਿੰਘ ਸੰਨੀ, ਸੁਖਚੈਨ ਸਿੰਘ ਰਾਣਾ)-ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਅਤੇ ਜੀ. ਓ. ਜ਼ੀਜ਼. ਦੇ ਸੀਨੀਅਰ ਵਾਈਸ ਚੇਅਰਮੈਨ ਲੈਫ਼. ਜਨਰਲ ਟੀ.ਐਸ. ਸ਼ੇਰਗਿੱਲ ਨੇ ਅੱਜ ਇਥੇ ਬੁੰਗਾ ਸਾਹਿਬ ਅਤੇ ...

ਪੂਰੀ ਖ਼ਬਰ »

ਸਰਕਾਰਾਂ ਦੀਆਂ ਡੰਗ ਟਪਾਊ ਨੀਤੀਆਂ ਕਾਰਨ ਹੜ੍ਹਾਂ ਨਾਲ ਅਰਬਾਂ–ਖਰਬਾਂ ਰੁਪਏ ਦਾ ਹੁੰਦੈ ਹਰ ਵਰ੍ਹੇ ਨੁਕਸਾਨ

ਸ੍ਰੀ ਅਨੰਦਪੁਰ ਸਾਹਿਬ, 21 ਅਗਸਤ (ਕਰਨੈਲ ਸਿੰਘ)-ਕੇਂਦਰ ਤੇ ਸੂਬਾ ਸਰਕਾਰ ਦੀਆਂ ਡੰਗ ਟਪਾਊ ਨੀਤੀਆਂ ਕਾਰਨ ਪੰਜਾਬ ਸਮੇਤ ਦੇਸ਼ ਭਰ 'ਚ ਕਰੋੜਾਂ ਲੋਕਾਂ ਨੂੰ ਬਰਸਾਤ ਦੇ ਦਿਨਾਂ 'ਚ ਹੜ੍ਹਾਂ ਨਾਲ ਅਰਬਾਂ ਖਰਬਾਂ ਦੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ ਉੱਥੇ ਹੀ ਹੜ੍ਹ ਦੀ ...

ਪੂਰੀ ਖ਼ਬਰ »

ਮੀਰਾ ਬਾਈ ਚੌ ਕ ਦੇ ਵਾਸੀ ਰਿਹਾਇਸ਼ੀ ਖੇਤਰ 'ਚ ਸੂਰਾਂ ਦੇ ਤਬੇਲੇ ਤੋਂ ਪ੍ਰੇਸ਼ਾਨ

ਰੂਪਨਗਰ, 21 ਅਗਸਤ (ਸਤਨਾਮ ਸਿੰਘ ਸੱਤੀ)-ਮੀਰਾ ਬਾਈ ਚੌਾਕ ਮਹੱਲਾ ਵਾਸੀਆਂ ਦੇ ਇੱਕ ਵਫ਼ਦ ਨੇ ਨਗਰ ਕੌਾਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੂੰ ਮਿਲ ਕੇ ਮੰਗੀ ਕੀਤੀ ਕਿ ਉਨ੍ਹਾਂ ਦੇ ਮੁਹੱਲੇ ਵਿਚੋਂ ਸੂਰ ਪਾਲਨ ਵਾਲੇ ਵਿਅਕਤੀ ਤੋਂ ਉਨ੍ਹਾਂ ਦਾ ਖਹਿੜਾ ਛਡਾਇਆ ਜਾਵੇ | ਨਗਰ ...

ਪੂਰੀ ਖ਼ਬਰ »

ਪੜ੍ਹੀ ਪਿੰਡ ਵਾਸੀਆਂ ਨੇ ਐਸ.ਡੀ.ਐਮ. ਨੂੰ ਦਿੱਤਾ ਮੰਗ-ਪੱਤਰ

ਪੁਰਖਾਲੀ, 21 ਅਗਸਤ (ਅੰਮਿ੍ਤਪਾਲ ਸਿੰਘ ਬੰਟੀ)-ਨਦੀ ਕਾਰਨ ਪੜ੍ਹੀ ਵਿਖੇ ਬੰਨ੍ਹ ਟੁੱਟਣ ਨੂੰ ਲੈ ਕੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਐਸ.ਡੀ.ਐਮ. ਰੂਪਨਗਰ ਮੈਡਮ ਹਰਜੋਤ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਵਲੋਂ ਇਸ ਮਾਰ ਕਾਰਨ ਫ਼ਸਲਾਂ ਦੇ ਹੋਏ ...

ਪੂਰੀ ਖ਼ਬਰ »

ਸੀਵਰੇਜ ਓਵਰ ਫਲੋ ਹੋਣ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ

ਏਲਨਾਬਾਦ, 21 ਅਗਸਤ (ਜਗਤਾਰ ਸਮਾਲਸਰ)- ਸ਼ਹਿਰ ਦੀ ਵਾਰਡ ਨੰਬਰ-12 ਸਿਰਸਾ ਰੋਡ ਸਿੰਗਲਾ ਸਪੇਅਰ ਪਾਰਟਸ ਵਾਲੀ ਦੇ ਲੋਕ ਪਿਛਲੇ ਕਰੀਬ 6 ਮਹੀਨੇ ਤੋਂ ਸੀਵਰੇਜ ਓਵਰ ਫਲੋ ਹੋਣ ਕਾਰਨ ਪਰੇਸ਼ਾਨ ਹਨ | ਮੁਹੱਲਾ ਵਾਸੀਆਂ ਵਲੋਂ ਇਸ ਸਮੱਸਿਆ ਲਈ ਕਈ ਵਾਰ ਜਨ ਸਿਹਤ ਵਿਭਾਗ ਦੇ ...

ਪੂਰੀ ਖ਼ਬਰ »

ਪਤਨੀ ਦੀ ਮੌਤ 'ਤੇ ਪਤੀ ਤੇ ਸੱਸ ਵਿਰੁੱਧ ਮਾਮਲਾ ਦਰਜ

ਟੋਹਾਣਾ, 21 ਅਗਸਤ (ਗੁਰਦੀਪ ਸਿੰਘ ਭੱਟੀ)- ਪਿੰਡ ਭੁੰਦੜਵਾਸ ਵਿਚ ਨਵੀਂ ਵਿਆਹੀ ਨੂੰ ਹ ਵਲੋਂ ਜ਼ਹਿਰ ਖਾ ਕੇ ਜਾਨ ਦੇਣ 'ਤੇ ਪੁਲਿਸ ਨੇ ਮਿ੍ਤਕਾ ਦੇ ਪਿਤਾ ਗੁਰਮੁੱਖ ਸਿੰਘ ਦੀ ਸ਼ਿਕਾਇਤ 'ਤੇ ਮਿ੍ਤਕਾ ਦੇ ਪਤੀ ਜਸਪ੍ਰੀਤ ਸਿੰਘ, ਸੱਸ ਗੁਰਮੀਤ ਕੌਰ ਵਿਰੁੱਧ ਧਾਰਾ 306, 34 ਦੇ ...

ਪੂਰੀ ਖ਼ਬਰ »

ਬੱਸ ਹੇਠਾਂ ਆਉਣ ਕਾਰਨ ਕੰਡਕਟਰ ਦੀ ਮੌਤ

ਲੁਧਿਆਣਾ, 21 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬੱਸ ਸਟੈਂਡ 'ਤੇ ਬੱਸ ਹੇਠਾਂ ਆਉਣ ਕਾਰਨ ਇਕ ਕੰਡਕਟਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਮਨਪ੍ਰੀਤ ਸਿੰਘ ਵਾਸੀ ਪਾਤੜਾਂ ਪਟਿਆਲਾ ਵਜੋਂ ਕੀਤੀ ਗਈ ਹੈ | ਉਸਦੀ ਉਮਰ 25 ...

ਪੂਰੀ ਖ਼ਬਰ »

ਹੈਰੋਇਨ ਸਮੇਤ ਕਾਬੂ

ਲੁਧਿਆਣਾ, 21 ਅਗਸਤ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਿੱਕੂ ਮਸੀਹ, ਅਮਨਦੀਪ ਕੌਰ, ਸਾਜਨ ਕੁਮਾਰ, ਜਤਿੰਦਰ ਵਾਸੀ ਨਿਊ ਸ਼ਿਵਾਜੀ ਨਗਰ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 12 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ...

ਪੂਰੀ ਖ਼ਬਰ »

ਸੂਬਾ ਸਰਕਾਰ ਹੜ੍ਹ ਨਾਲ ਨਜਿੱਠਣ ਲਈ ਰਹੀ ਫੇਲ੍ਹ-ਸੰਧਵਾਂ

ਲੁਧਿਆਣਾ, 21 ਅਗਸਤ (ਕਵਿਤਾ ਖੁੱਲਰ)-ਲੁਧਿਆਣਾ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਕੁਲਤਾਰ ਸਿੰਘ ਸੰਧਵਾਾ ਨੇ ਕਿਹਾ ਹੈ ਕਿ ਹੜ੍ਹਾਂ ਤੋਂ ਨਜਿੱਠਣ ਲਈ ਪੰਜਾਬ ਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ | ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂਆਂ ਦਾ ਮੁੱਦਾ ਲਗਾਤਾਰ ਵਧਦਾ ਜਾ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੱਛਮੀ ਬੰਗਾਲ ਕੋਲਕਾਤਾ 'ਚ ਉਚੇਰੀ ਸਿੱਖਿਆ ਅਦਾਰਾ ਸਥਾਪਿਤ ਕੀਤਾ ਜਾਵੇ-ਬਾਵਾ, ਗਿੱਲ

ਲੁਧਿਆਣਾ, 21 ਅਗਸਤ (ਕਵਿਤਾ ਖੁੱਲਰ)-ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਉਂਡੇਸ਼ਨ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਸੰਦੇਸ਼ ਯਾਤਰਾ ਜਥਾ ਅੱਜ ਚੇਅਰਮੈਨ ਸ੍ਰੀ ਕਿ੍ਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ 6 ...

ਪੂਰੀ ਖ਼ਬਰ »

ਪੱਤਰਕਾਰ ਜਤਿੰਦਰ ਸਿੰਘ ਰਾਠੌਰ ਨੂੰ ਸਦਮਾ-ਦਾਦਾ ਸਵਰਗਵਾਸ

ਫ਼ਤਹਿਗੜ੍ਹ ਸਾਹਿਬ, 21 ਅਗਸਤ (ਭੂਸ਼ਨ ਸੂਦ)-ਅਜੀਤ ਵੈੱਬ ਦੇ ਫ਼ਤਹਿਗੜ੍ਹ ਸਾਹਿਬ ਤੋਂ ਪੱਤਰਕਾਰ ਜਤਿੰਦਰ ਸਿੰਘ ਰਾਠੌਰ ਅਤੇ ਉਨ੍ਹਾਂ ਦੀ ਪਤਨੀ ਕਮਲਪ੍ਰੀਤ ਕੌਰ ਨੂੰ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਦਾਦਾ ਸਮਾਜ ਸੇਵੀ ਦਰਸ਼ਨ ਸਿੰਘ ਦਿਗਪਾਲ (76) ਸੇਵਾ ਮੁਕਤ ਐਕਸਾਈਜ਼ ...

ਪੂਰੀ ਖ਼ਬਰ »

'ਐਕਸ਼ਨ ਅਗੇਂਸਟ ਕੁਰੱਪਸ਼ਨ' ਦੀ ਮੀਟਿੰਗ ਹੋਈ

ਲੁਧਿਆਣਾ, 21 ਅਗਸਤ (ਕਵਿਤਾ ਖੁੱਲਰ)-ਸਮਾਜ ਸੇਵੀ ਸੰਸਥਾ ਐਕਸ਼ਨ ਅਗੇਂਸਟ ਕਰਪਸ਼ਨ ਦੀ ਅਹਿਮ ਬੈਠਕ ਸੰਸਥਾ ਦੇ ਮੀਤ ਚੇਅਰਮੈਨ ਐਡਵੋਕੇਟ ਨਿਤੀਨ ਘੰਡ ਅਤੇ ਜ਼ਿਲ੍ਹਾ ਪ੍ਰਧਾਨ ਕੁਣਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਮਿਲਰ ਗੰਜ ਸਥਿਤ ਸ੍ਰੀ ਸ਼ਿਵ ਸ਼ਕਤੀ ਮੰਦਿਰ ਵਿਖੇ ਹੋਈ | ...

ਪੂਰੀ ਖ਼ਬਰ »

ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਜ਼ਮਾਨਤ ਦੇਣ ਵਾਲਾ ਨੌਜਵਾਨ ਗਿ੍ਫ਼ਤਾਰ

ਲੁਧਿਆਣਾ, 21 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਅਦਾਲਤਾਂ ਵਿਚ ਜ਼ਮਾਨਤ ਦੇਣ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਅਰਵਿੰਦਰ ਕੁਮਾਰ ਵਾਸੀ ਗੁਰੂ ਗੋਬਿੰਦ ...

ਪੂਰੀ ਖ਼ਬਰ »

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਦਿਨ ਸਦਭਾਵਨਾ ਦਿਵਸ ਵਜੋਂ ਮਨਾਇਆ

ਲੁਧਿਆਣਾ, 21 ਅਗਸਤ (ਭੁਪਿੰਦਰ ਸਿੰਘ ਬਸਰਾ)-ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦਾ ਜਨਮ ਦਿਵਸ ਅੱਜ ਸਥਾਨਕ ਸਰਕਾਰੀ ਕਾਲਜ (ਲੜਕੇ) ਵਿਖੇ ਮਨਾਇਆ ਗਿਆ | ਜ਼ਿਲ੍ਹਾ ਕਾਂਗਰਸ (ਸ਼ਹਿਰੀ ਅਤੇ ਦਿਹਾਤੀ) ਵੱਲੋਂ ਸਾਂਝੇ ਤੌਰ 'ਤੇ ਸਦਭਾਵਨਾ ਦਿਵਸ ਵਜੋਂ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ

ਲੁਧਿਆਣਾ, 21 ਅਗਸਤ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਮੰਜੂ ਵਾਸੀ ਨਿਊ ਜਨਤਾ ਨਗਰ ਦੀ ਸ਼ਿਕਾਇਤ 'ਤੇ ਮੋਹਿਤ ਸ਼ਰਮਾ ਪੁੱਤਰ ਕਿ੍ਪਾਲ ਸ਼ਰਮਾ ਵਾਸੀ ਨਾਮਦੇਵ ਕਾਲੋਨੀ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ...

ਪੂਰੀ ਖ਼ਬਰ »

ਹਥਿਆਰਬੰਦ ਹਮਲਾਵਰਾਾ ਵਲੋਂ ਕੀਤੇ ਗਏ ਹਮਲੇ ਵਿਚ ਇੱਕ ਨੌਜਵਾਨ ਦਾ ਕਤਲ, ਦੋ ਜ਼ਖ਼ਮੀ

ਲੁਧਿਆਣਾ 21 ਅਗਸਤ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਸਲੇਮ ਟਾਬਰੀ ਦੇ ਇਲਾਕੇ ਚਾਂਦਨੀ ਚੌਕ ਵਿਚ ਅੱਜ ਦੇਰ ਰਾਤ ਇਕ ਦਰਜਨ ਦੇ ਕਰੀਬ ਹਥਿਆਰਬੰਦ ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਇੱਕ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ...

ਪੂਰੀ ਖ਼ਬਰ »

ਸ਼ੱਕੀ ਹਾਲਤ ਵਿਚ ਔਰਤ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ, 21 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਡਾਬਾ ਇਲਾਕੇ ਨੇੜੇ ਜਾਂਦੀ ਰੇਲਵੇ ਲਾਈਨ 'ਤੇ ਅੱਜ ਬਾਅਦ ਦੁਪਹਿਰ ਇਕ ਔਰਤ ਵਲੋਂ ਸ਼ੱਕੀ ਹਾਲਾਤ ਵਿਚ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਔਰਤ ਦੀ ਦੇਰ ਸ਼ਾਮ ਤੱਕ ਸ਼ਨਾਖਤ ਨਹੀਂ ਹੋ ਸਕੀ ਸੀ ...

ਪੂਰੀ ਖ਼ਬਰ »

ਮੌਜੂਦਾ ਸਰਕਾਰ ਨਾਗਰਿਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ ਲਈ ਵਚਨਬੱਧ- ਸੁਨੀਤਾ ਦੁੱਗਲ

ਫਤਿਹਾਬਾਦ, 21 ਅਗਸਤ (ਹਰਬੰਸ ਸਿੰਘ ਮੰਡੇਰ)- ਸਿਰਸਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਨਾਗਰਿਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿਚ ਨਵੀਆਂ ਯੋਜਨਾਵਾਂ ਨੂੰ ਸਹੀ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਨੌਜਵਾਨ ਸਮਾਜ ਭਲਾਈ ਸੰਸਥਾ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਪਸ਼ੂਆਂ ਨੂੰ ਚਾਰਾ ਪਹੁੰਚਾਇਆ

ਸ੍ਰੀ ਅਨੰਦਪੁਰ ਸਾਹਿਬ, 21 ਅਗਸਤ (ਨਿੱਕੂਵਾਲ)-ਸਤਲੁਜ ਦਰਿਆ ਕਿਨਾਰੇ 'ਤੇ ਵਸੇ ਦਰਜਨਾਂ ਪਿੰਡਾਂ ਦੇ ਲੋਕ ਜਿੱਥੇ ਪਿਛਲੇ ਦੋ ਦਿਨ ਤੋਂ ਹੜ੍ਹ ਦੇ ਪਾਣੀ 'ਚ ਘਿਰੇ ਹੋਏ ਹਨ, ਉੱਥੇ ਹੀ ਉਨ੍ਹਾਂ ਦੇ ਪਸ਼ੂ ਵੀ ਭੁੱਖ ਦੇ ਮਾਰੇ ਵਿਲਕ ਰਹੇ ਹਨ, ਜਿਨ੍ਹਾਂ ਨੂੰ ਹਰਾ ਤੇ ਸੁੱਕਾ ...

ਪੂਰੀ ਖ਼ਬਰ »

ਓਇੰਦ ਕਬੱਡੀ ਕੱਪ ਦਾ ਡੀ.ਐਸ.ਪੀ. ਸ੍ਰੀ ਵਿਰਕ ਵਲੋਂ ਪੋਸਟਰ ਜਾਰੀ

ਸ੍ਰੀ ਚਮਕੌਰ ਸਾਹਿਬ, 21 ਅਗਸਤ (ਜਗਮੋਹਣ ਸਿੰਘ ਨਾਰੰਗ)-ਸਥਾਨਕ ਡੀ.ਐਸ.ਪੀ. ਸੁਖਜੀਤ ਸਿੰਘ ਵਿਰਕ ਨੇ ਅੱਜ ਆਪਣੇ ਦਫ਼ਤਰ ਵਿਚ ਪਿੰਡ ਓਇੰਦ ਦੇ ਯੂਥ ਵੈੱਲਫੇਅਰ ਕਲੱਬ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਅਤੇ ਨਹਿਰੂ ਯੁਵਾ ਕੇਂਦਰ ਰੂਪਨਗਰ ਦੀ ਸਰਪ੍ਰਸਤੀ ਹੇਠ ਗੁੱਗਾ ...

ਪੂਰੀ ਖ਼ਬਰ »

ਭਾਜਪਾ ਦੇ ਰਾਜ 'ਚ ਦਲਿਤ ਤੇ ਪੱਛੜੇ ਸਮਾਜ ਦੀ ਕਾਂਗਰਸ ਦੇ ਰਾਜ ਤੋਂ ਵੀ ਬਦਤਰ ਸਥਿਤੀ ਬਣੀ- ਰਾਜ ਕੁਮਾਰ ਸੈਣੀ

ਕਰਨਾਲ, 21 ਅਗਸਤ (ਗੁਰਮੀਤ ਸਿੰਘ ਸੱਗੂ)- ਲੋਕਤੰਤਰ ਸੁਰੱਖਿਆ ਪਾਰਟੀ ਸੁਪਰੀਮੋ ਤੇ ਸਾਬਕਾ ਸਾਂਸਦ ਰਾਜ ਕੁਮਾਰ ਸੈਣੀ ਨੇ ਭਾਜਪਾ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਦੇਸ਼ ਅੰਦਰ ਦਲਿਤ ਤੇ ਪੱਛੜੀਆਂ ਜਾਤਾਂ ਦੀ ...

ਪੂਰੀ ਖ਼ਬਰ »

ਪਾਣੀ ਨਾ ਆਉਣ ਕਾਰਨ ਸ਼ਹਿਰ ਦੇ ਲੋਕ ਪ੍ਰੇਸ਼ਾਨ

ਮੋਰਿੰਡਾ, 21 ਅਗਸਤ (ਕੰਗ)-ਸ਼ਹਿਰ ਮੋਰਿੰਡਾ ਦੀਆਂ ਸੁੰਦਰ ਨਗਰ, ਸੁਰਜੀਤ ਨਗਰ, ਰੇਲਵੇ ਕਾਲੋਨੀ ਅਤੇ ਸੰਤ ਨਗਰ ਕਾਲੋਨੀਆਂ ਵਿਚ ਪਿਛਲੇ ਚਾਰ ਦਿਨਾਂ ਤੋਂ ਪਾਣੀ ਨਾ ਆਉਣ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ¢ ਇਸ ਸਬੰਧੀ ਵਾਰਡ ਨੰਬਰ 3 ਦੇ ਵਸਨੀਕ ਬਲਵਿੰਦਰ ਸਿੰਘ ਭੱਟੀ ਨੇ ...

ਪੂਰੀ ਖ਼ਬਰ »

ਬਾਬਾ ਜ਼ਿੰਦਾ ਸ਼ਹੀਦ ਦਾ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਸ਼ੁਰੂ

ਨੂਰਪੁਰ ਬੇਦੀ, 21 ਅਗਸਤ (ਹਰਦੀਪ ਸਿੰਘ ਢੀਂਡਸਾ)-ਬਾਬਾ ਜ਼ਿੰਦਾ ਸ਼ਹੀਦ ਅਸਥਾਨ ਪੁਲਿਸ ਥਾਣਾ ਨੂਰਪੁਰ ਬੇਦੀ ਵਿਖੇ ਹਰ ਸਾਲ ਭਾਦੋ ਦੇ ਜੇਠੇ ਵੀਰਵਾਰ ਨੂੰ ਲੱਗਣ ਵਾਲੇ ਸਾਲਾਨਾ ਤਿੰਨ ਰੋਜ਼ਾ ਜੋੜ ਮੇਲੇ ਦਾ ਆਰੰਭ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਨਾਲ ਹੋ ...

ਪੂਰੀ ਖ਼ਬਰ »

ਜਨ ਸਿਹਤ ਵਿਭਾਗ ਨੇ ਪਾਣੀ ਬਚਾਉਣ ਲਈ ਲਗਾਇਆ ਸਿਖਲਾਈ ਕੈਂਪ

ਜਗਾਧਰੀ, 21 ਅਗਸਤ (ਜਗਜੀਤ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਣੀ ਸ਼ਕਤੀ ਮੁਹਿੰਮ ਤਹਿਤ ਪੰਚਾਇਤ ਭਵਨ ਵਿਚ ਜਨ ਸਿਹਤ ਵਿਭਾਗ ਵਲੋਂ ਜਗਾਧਰੀ ਬਲਾਕ ਦੇ 18 ਪਿੰਡਾਂ ਦੀਆਂ ਪੰਚਾਇਤਾਂ ਲਈ ਪਾਣੀ ਦੀ ਸ਼ੁੱਧਤਾ ਦੀ ਜਾਂਚ ਅਤੇ ਪਾਣੀ ਬਚਾਉਣ ਲਈ ਸਿਖ਼ਲਾਈ ਕੈਂਪ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਸ਼ੁਰੂ

ਨੰਗਲ, 21 ਅਗਸਤ (ਪ੍ਰੀਤਮ ਸਿੰਘ ਬਰਾਰੀ)-ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਦੇ ਸੰਬੰਧ 'ਚ ਊੁਸ਼ਾ ਮਾਤਾ ਮੰਦਰ ਵਿਖੇ ਅੱਜ ਤੋਂ ਸਵਾਮੀ ਸਾਧਵਾ ਨੰਦ ਜੀ ਦੀ ਅਗਵਾਈ ਵਿਚ ਲੋਕ ਭਲਾਈ ਵਾਸਤੇ 7 ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਕਰਵਾਇਆ ਗਿਆ | ਇਸ ਸੰਬੰਧੀ ...

ਪੂਰੀ ਖ਼ਬਰ »

ਪੰਜਾਬ ਹੋਮ ਗਾਰਡ ਵਲੰਟੀਅਰਾਂ ਵਲੋਂ ਮੁਫ਼ਤ ਬੱਸ ਪਾਸ ਬਣਾਉਣ ਦੀ ਮੰਗ

ਰੂਪਨਗਰ, 21 ਅਗਸਤ (ਸਤਨਾਮ ਸਿੰਘ ਸੱਤੀ)-ਪੰਜਾਬ ਹੋਮ ਗਾਰਡ ਵਲੰਟੀਅਰਾਂ ਨੇ ਪੁਲਿਸ ਮੁਲਾਜ਼ਮਾਂ ਵਾਂਗੰੂ ਬੱਸ ਸਫ਼ਰ ਕਿਰਾਇਆ ਮੁਆਫ਼ ਕਰਨ ਦੀ ਸਰਕਾਰ ਨੂੰ ਗੁਹਾਰ ਲਾਈ ਹੈ | ਬੀਤੇ ਦਿਨ ਆਜ਼ਾਦੀ ਜਸ਼ਨਾਂ ਦੌਰਾਨ ਹੋਮ ਗਾਰਡਜ਼ ਵੈੱਲਫੇਅਰ ਐਸੋ: ਵਲੋਂ ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਸੰਘਰਸ ਕਮੇਟੀ ਵਲੋਂ ਨੌਜਵਾਨ ਬਚਾਓ ਕ੍ਰਾਂਤੀ ਮਾਰਚ ਸ਼ੁਰੂ

ਫਤਿਹਾਬਾਦ, 21 ਅਗਸਤ (ਹਰਬੰਸ ਸਿੰਘ ਮੰਡੇਰ)- ਸਿਰਸਾ ਸੰਸਦੀ ਖੇਤਰ ਦੇ ਦੋਵੇ ਜ਼ਿਲਿ੍ਹਆਂ ਵਿਚ ਹੈਰੋਇਨ, ਸਮੈਕ ਵਰਗੇ ਗੰਭੀਰ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਇਨ੍ਹਾਂ ਜ਼ਿਲਿ੍ਹਆਂ ਨੂੰ ਵਿਸ਼ੇਸ਼ ਜ਼ੋਨ ਬਣਾਉਣ ਦੀ ਮੰਗ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ | ਇਸ ਦੇ ਲਈ, ...

ਪੂਰੀ ਖ਼ਬਰ »

ਅਰੋੜਵੰਸ਼ ਮਹਾ ਸਭਾ ਵਲੋਂ ਬੂਟੇ ਲਗਾਓ ਸਮਾਗਮ

ਰਤੀਆ , 21 ਅਗਸਤ (ਬੇਅੰਤ ਕੌਰ ਮੰਡੇਰ )- ਅਰੋੜਵੰਸ਼ ਮਹਾ ਸਭਾ ਵਲੋਂ ਚੌਧਰੀ ਦੇਵੀ ਲਾਲ ਪਾਰਕ 'ਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਡੀ. ਸੀ. ਧੀਰੇਂਦਰ ਖੜਗਟਾ ਨੇ ਸ਼ਿਰਕਤ ਕੀਤੀ ਜਦਕਿ ਪ੍ਰਧਾਨਗੀ ਮੰਡਲ ਵਿਚ ਪੁਲਿਸ ਕਪਤਾਨ ਵਿਜੇ ...

ਪੂਰੀ ਖ਼ਬਰ »

ਬੇਲੀ ਦੇ ਵਸਨੀਕਾਂ ਦੀ ਸੈਂਕੜੇ ਏਕੜ ਫ਼ਸਲ ਅਜੇ ਵੀ ਸਤਲੁਜ ਦਰਿਆ ਦੀ ਲਪੇਟ 'ਚ

ਭਰਤਗੜ੍ਹ, 21 ਅਗਸਤ (ਜਸਬੀਰ ਸਿੰਘ ਬਾਵਾ)-ਸਤਲੁਜ ਦਰਿਆ ਤੋਂ ਕਰੀਬ ਇਕ ਕਿ: ਮੀ: ਦੀ ਦੂਰੀ 'ਤੇ ਵਸੇ ਹੋਏ ਬੇਲੀ ਦੇ ਵਸਨੀਕਾਂ ਦੀ ਸੈਂਕੜੇ ਏਕੜ ਝੋਨੇ, ਮੱਕੀ ਦੀ ਫ਼ਸਲ ਅਜੇ ਵੀ ਸਤਲੁਜ ਦਰਿਆ ਦੇ ਤੇਜ਼ ਵਹਾਅ ਦੀ ਲਪੇਟ 'ਚ ਆਈ ਹੋਈ ਹੈ | ਸਬੰਧਿਤ ਕਿਸਾਨ ਮੱਖਣ ਸਿੰਘ, ਅਜਮੇਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX