ਤਾਜਾ ਖ਼ਬਰਾਂ


ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ
. . .  1 day ago
ਨਵੀਂ ਦਿੱਲੀ, 15 ਸਤੰਬਰ ਭਾਰਤੀ ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ ਹੋ ਗਏ ਹਨ। ਇਸ ਨਾਲ ਹਵਾਈ ਫ਼ੌਜ ਦੀ ਤਾਕਤ ਹੋਰ...
ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਮੁੜ ਤੋਂ ਭੇਜਿਆ ਗਿਆ ਜੇਲ੍ਹ
. . .  1 day ago
ਚੇਨਈ, 15 ਸਤੰਬਰ - ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਅੱਜ ਮੁੜ ਤੋਂ ਵੇਲੌਰ ਦੀ ਮਹਿਲਾ ਜੇਲ੍ਹ 'ਚ ਭੇਜ ਦਿੱਤਾ ਗਿਆ। ਮਦਰਾਸ ਹਾਈਕੋਰਟ ਨੇ ਨਲਿਨੀ ਨੂੰ ਬੇਟੀ ਦੇ ਵਿਆਹ ਲਈ ਇੱਕ...
ਮੀਂਹ ਕਾਰਨ ਭਾਰਤ ਦੱਖਣੀ ਅਫ਼ਰੀਕਾ ਪਹਿਲਾ ਟੀ-20 ਮੈਚ ਰੱਦ
. . .  1 day ago
ਧਰਮਸ਼ਾਲਾ, 15 ਸਤੰਬਰ - ਮੀਂਹ ਕਾਰਨ ਧਰਮਸ਼ਾਲਾ ਵਿਖੇ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਹੋਣ ਵਾਲਾ ਪਹਿਲਾ ਟੀ-20 ਮੈਚ ਰੱਦ ਕਰ ਦਿੱਤਾ ਗਿਆ...
ਪਾਕਿ 'ਚ ਇਸਲਾਮ ਵਿਰੁੱਧ ਗਲਤ ਸ਼ਬਦਾਵਲੀ ਬੋਲਣ ਦਾ ਝੂਠਾ ਦੋਸ਼ ਲਗਾ ਕੇ ਹਿੰਦੂ ਪ੍ਰਿੰਸੀਪਲ 'ਤੇ ਹਮਲਾ
. . .  1 day ago
ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਗੋਟਕੀ ਸ਼ਹਿਰ 'ਚ ਇੱਕ ਹਿੰਦੂ ਪ੍ਰਿੰਸੀਪਲ 'ਤੇ ਇਸਲਾਮ...
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਮੋਗਾ, 15 ਸਤੰਬਰ (ਗੁਰਦੇਵ ਭਾਮ)- ਹਲਕਾ ਧਰਮਕੋਟ ਦੇ ਪਿੰਡ ਢੋਲੇਵਾਲ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ਼ ਕਾਰਨ ਮੌਤ ਹੋ ਜਾਣ ਦੀ ਖ਼ਬਰ ...
ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਲਾਗੂ ਹੋਵੇਗੀ ਐਨ.ਆਰ.ਸੀ : ਮਨੋਹਰ ਲਾਲ ਖੱਟੜ
. . .  1 day ago
ਚੰਡੀਗੜ੍ਹ, 15 ਸਤੰਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਐਨ.ਆਰ.ਸੀ ਲਾਗੂ ਕਰਨ ਦਾ ਐਲਾਨ ...
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੀ-20 ਮੈਚ : ਮੀਂਹ ਕਾਰਨ ਟਾਸ 'ਚ ਦੇਰੀ
. . .  1 day ago
ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੇ ਸਿਰ ਸਜਿਆ ਜ਼ਿਲ੍ਹਾ ਪਰੀਸ਼ਦ ਦੀ ਚੇਅਰਮੈਨੀ ਦਾ ਤਾਜ
. . .  1 day ago
ਮੋਗਾ, 15 ਸਤੰਬਰ (ਗੁਰਤੇਜ ਸਿੰਘ/ਸੁਰਿੰਦਰ ਪਾਲ ਸਿੰਘ) - ਅੱਜ ਮੋਗਾ ਵਿਖੇ ਜ਼ਿਲ੍ਹਾ ਪਰੀਸ਼ਦ ਦੇ ਮੈਂਬਰਾਂ ਦੀ ਹੋਈ ਚੋਣ 'ਚ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਆਪਣੇ...
ਪੁਲਿਸ ਮੁਲਾਜ਼ਮ ਕੁੱਟਮਾਰ ਮਾਮਲਾ: ਕਥਿਤ 6 ਦੋਸ਼ੀਆਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ
. . .  1 day ago
ਅਜਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਚੋਗਾਵਾਂ ਸਬ ਇੰਸਪੈਕਟਰ ਕੁੱਟਮਾਰ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਕਥਿਤ 6 ਦੋਸ਼ੀਆਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ...
ਕਿਸਾਨਾਂ ਵੱਲੋਂ ਭੁੱਚੋ ਖ਼ੁਰਦ ਵਿਖੇ ਧਰਨਾ ਲਾ ਕੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਜਾਮ
. . .  1 day ago
ਬਠਿੰਡਾ ਛਾਉਣੀ, 15 ਸਤੰਬਰ (ਪਰਵਿੰਦਰ ਸਿੰਘ ਜੌੜਾ)- ਚੰਡੀਗੜ੍ਹ ਜਾਣੋ ਰੋਕਣ 'ਤੇ ਰੋਹ 'ਚ ਆਏ ਕਸ਼ਮੀਰ ਹਮਾਇਤੀ ਸੰਘਰਸ਼ਕਾਰੀ ਸੈਂਕੜੇ ਲੋਕਾਂ ਨੇ ਭੁੱਚੋ ਖ਼ੁਰਦ ਵਿਖੇ...
ਪੰਜਾਬ ਸਰਕਾਰ ਨੂੰ ਇੱਕ ਮੰਚ ਤੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮਨਾਉਣ ਦੀ ਮੁੜ ਅਪੀਲ- ਗਿਆਨੀ ਰਘਵੀਰ ਸਿੰਘ
. . .  1 day ago
ਗੜ੍ਹਸ਼ੰਕਰ, 15 ਸਤੰਬਰ (ਧਾਲੀਵਾਲ)- ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨੇ ਕੇਂਦਰ ਸਰਕਾਰ ਵੱਲੋਂ 312 ਸਿੱਖਾਂ ਦੇ ਨਾਂਅ ਕਾਲੀ ਸੂਚੀ 'ਚੋਂ ਹਟਾਏ ਜਾਣ ਦੇ ਫ਼ੈਸਲੇ ਦਾ ਸਵਾਗਤ ...
ਕਿਸ਼ਤੀ ਹਾਦਸੇ ਤੋਂ ਬਾਅਦ ਰੈੱਡੀ ਨੇ ਇਲਾਕੇ 'ਚ ਸਾਰੀਆਂ ਕਿਸ਼ਤੀ ਸੇਵਾਵਾਂ ਨੂੰ ਬੰਦ ਕਰਨ ਦੇ ਦਿੱਤੇ ਹੁਕਮ
. . .  1 day ago
ਅਮਰਾਵਤੀ, 15 ਸਤੰਬਰ- ਆਂਧਰਾ ਪ੍ਰਦੇਸ਼ ਦੇ ਈਸਟ ਗੋਦਾਵਰੀ ਜ਼ਿਲ੍ਹੇ 'ਚ ਕਿਸ਼ਤੀ ਪਲਟਣ ਦੀ ਘਟਨਾ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਜ਼ਿਲ੍ਹੇ 'ਚ ਮੌਜੂਦ ਸਾਰੇ ਮੰਤਰੀਆਂ ਨੂੰ ਰਾਹਤ ਅਤੇ ਬਚਾਅ...
ਗੋਦਾਵਰੀ ਨਦੀ 'ਚ ਕਿਸ਼ਤੀ ਪਲਟਣ ਕਾਰਨ 5 ਲੋਕਾਂ ਦੀ ਮੌਤ, 30 ਲਾਪਤਾ
. . .  1 day ago
ਅਮਰਾਵਤੀ, 15 ਸਤੰਬਰ- ਆਂਧਰਾ ਪ੍ਰਦੇਸ਼ ਦੇ ਦੇਵੀਪਟਨਮ 'ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ 61 ਵਿਅਕਤੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਗੋਦਾਵਰੀ ....
ਗੁਆਟੇਮਾਲਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਗੁਆਟੇਮਾਲਾ ਸਿਟੀ, 15 ਸਤੰਬਰ- ਗੁਆਟੇਮਾਲਾ ਦੇ ਨੁਏਵਾ ਕੰਸੈਪਸ਼ਨ ਖੇਤਰ 'ਚ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ...
ਕੇਂਦਰੀ ਮੰਤਰੀ ਗੰਗਵਾਰ ਦਾ ਬਿਆਨ, ਕਿਹਾ- ਦੇਸ਼ 'ਚ ਨੌਕਰੀਆਂ ਦੀ ਨਹੀਂ, ਉੱਤਰ ਭਾਰਤੀਆਂ 'ਚ ਕਾਬਲੀਅਤ ਦੀ ਕਮੀ
. . .  1 day ago
ਲਖਨਊ, 15 ਸਤੰਬਰ- ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ 'ਚ ਇੱਕ ਪ੍ਰੋਗਰਾਮ ਦੌਰਾਨ ਬੋਲਦਿਆਂ ਕਿਹਾ ਕਿ ਅੱਜ ਦੇਸ਼...
ਕਰਤਾਰਪੁਰ ਜਾਣ ਵਾਲੀ ਸੰਗਤ 'ਤੇ ਲਗਾਇਆ ਟੈਕਸ ਵਾਪਸ ਲਵੇ ਪਾਕ ਸਰਕਾਰ- ਸੁਖਬੀਰ ਬਾਦਲ
. . .  1 day ago
ਸ਼ਰਦ ਪਵਾਰ ਨੇ ਕੀਤੀ ਪਾਕਿਸਤਾਨ ਦੀ ਤਾਰੀਫ਼, ਬੋਲੇ- ਸਿਆਸੀ ਲਾਭ ਲਈ ਸੱਤਾ ਧਿਰ ਫੈਲਾਅ ਰਹੀ ਹੈ ਝੂਠ
. . .  1 day ago
ਪਟਾਕਾ ਕਾਰੋਬਾਰੀ ਦੇ ਘਰ 'ਚ ਹੋਇਆ ਧਮਾਕਾ, ਇੱਕ ਦੀ ਮੌਤ
. . .  1 day ago
ਬਾਘਾਪੁਰਾਣਾ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਬਰਾਮਦ
. . .  1 day ago
ਪਾਕਿਸਤਾਨ ਨੇ ਇਸ ਸਾਲ 2050 ਵਾਰ ਕੀਤੀ ਜੰਗਬੰਦੀ ਦੀ ਉਲੰਘਣਾ, 21 ਨਾਗਰਿਕਾਂ ਦੀ ਹੋਈ ਮੌਤ- ਵਿਦੇਸ਼ ਮੰਤਰਾਲੇ
. . .  1 day ago
ਪਾਬੰਦੀ ਦੇ ਬਾਵਜੂਦ ਮੁਹਾਲੀ ਰੇਲਵੇ ਸਟੇਸ਼ਨ ਪਹੁੰਚੇ ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ ਦੇ ਹਮਾਇਤੀ
. . .  1 day ago
ਤਿੰਨ ਜਥੇਬੰਦੀਆਂ ਦੇ ਹਜ਼ਾਰਾਂ ਵਰਕਰਾਂ ਨੇ ਘੇਰੀ ਸਿੱਖਿਆ ਮੰਤਰੀ ਦੀ ਕੋਠੀ
. . .  1 day ago
ਰਾਜਾ ਵੜਿੰਗ ਦੀ ਸ਼ਿਕਾਇਤ 'ਤੇ ਕਾਂਗਰਸੀ ਆਗੂ ਸ਼ਰਨਜੀਤ ਸਿੰਘ ਸੰਧੂ ਖ਼ਿਲਾਫ਼ ਪਰਚਾ ਦਰਜ
. . .  1 day ago
ਮੋਟਰਸਾਈਕਲ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, ਤਿੰਨ ਜ਼ਖ਼ਮੀ
. . .  1 day ago
ਦੋ ਕਿਲੋ ਹੈਰੋਇਨ ਸਣੇ ਤਨਜਾਨੀਅਨ ਔਰਤ ਗ੍ਰਿਫ਼ਤਾਰ
. . .  1 day ago
ਬੈਂਸ 'ਤੇ ਦਰਜ ਹੋਏ ਪਰਚੇ ਵਿਰੁੱਧ ਨਾਭਾ ਵਿਖੇ ਫੂਕਿਆ ਗਿਆ ਕੈਪਟਨ ਦਾ ਪੁਤਲਾ
. . .  1 day ago
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ ਸਰਕਾਰ ਵਿਰੁੱਧ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਲਾਇਆ ਧਰਨਾ
. . .  1 day ago
ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ 'ਚ ਸਜਾਇਆ ਗਿਆ ਗੁਰਮਤਿ ਸਮਾਗਮ
. . .  1 day ago
ਗੁਰੂਹਰਸਹਾਏ ਵਿਖੇ ਕਿਸਾਨ ਸੰਘਰਸ਼ ਕਮੇਟੀ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
. . .  1 day ago
ਤਲਵੰਡੀ ਸਾਬੋ ਪੁਲਿਸ ਨੇ ਰੋਕੀ ਕਸ਼ਮੀਰ ਮਸਲੇ 'ਤੇ ਮੰਗ ਪੱਤਰ ਦੇਣ ਜਾ ਰਹੇ ਭਾਕਿਯੂ ਆਗੂਆਂ ਦੀ ਬੱਸ
. . .  1 day ago
ਸ੍ਰੀ ਚਮਕੌਰ ਸਾਹਿਬ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਚਾਰ ਸਾਲਾ ਬੱਚੀ ਸਣੇ ਦੋ ਦੀ ਮੌਤ, ਕਈ ਜ਼ਖ਼ਮੀ
. . .  1 day ago
ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਕੀਤਾ ਗਿਆ ਸਨਮਾਨਿਤ
. . .  1 day ago
ਕਰਜ਼ੇ ਦੇ ਜਾਲ 'ਚ ਫਸੇ ਮਜ਼ਦੂਰ ਵਲੋਂ ਖ਼ੁਦਕੁਸ਼ੀ
. . .  1 day ago
ਪ੍ਰੇਮ ਵਿਆਹ ਕਰਾਉਣ 'ਤੇ ਪਰਿਵਾਰ ਵਾਲਿਆਂ ਨੇ ਆਪਣੀ ਲੜਕੀ ਅਤੇ ਉਸ ਦੇ ਪਤੀ ਨੂੰ ਮਾਰੀਆਂ ਗੋਲੀਆਂ, ਦੋਹਾਂ ਦੀ ਮੌਤ
. . .  1 day ago
ਪੁਲਿਸ ਨੇ ਕਬਜ਼ੇ 'ਚ ਲਈ ਮੋਹਾਲੀ ਵਿਖੇ ਸੂਬਾ ਪੱਧਰੀ ਧਰਨੇ 'ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਬੱਸ
. . .  1 day ago
ਹਰਜਿੰਦਰ ਜੰਡਿਆਲੀ ਦੂਜੀ ਵਾਰ ਬਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਨਵੀਨਰ
. . .  1 day ago
ਇਮਰਾਨ ਨੇ ਮੰਨਿਆ- ਭਾਰਤ ਨਾਲ ਯੁੱਧ 'ਚ ਹਾਰ ਸਕਦਾ ਹੈ ਪਾਕਿਸਤਾਨ
. . .  1 day ago
ਮਹਾਰਾਸ਼ਟਰ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ ਦੌਰਾਨ ਦੋ ਨਕਸਲੀ ਢੇਰ
. . .  1 day ago
ਕਸ਼ਮੀਰ ਮਸਲੇ 'ਤੇ ਚੰਡੀਗੜ੍ਹ ਮੰਗ ਪੱਤਰ ਦੇਣ ਜਾ ਰਹੇ ਕਿਸਾਨ ਪੁਲਿਸ ਨੇ ਰੋਕੇ
. . .  1 day ago
ਮੁਜ਼ੱਫਰਪੁਰ ਸ਼ੈਲਟਰ ਹੋਮ ਕਾਂਡ ਦੀ ਪੀੜਤਾ ਨਾਲ ਸਮੂਹਿਕ ਜਬਰ ਜਨਾਹ
. . .  1 day ago
ਅੱਜ ਪੰਜਾਬ ਭਰ ਤੋਂ ਸੰਗਰੂਰ ਪੁੱਜ ਕੇ ਬੇਰੁਜ਼ਗਾਰ ਬੀ.ਐਡ. ਅਧਿਆਪਕ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਕਰਨਗੇ ਰੋਸ ਮੁਜ਼ਾਹਰਾ
. . .  1 day ago
ਅੱਜ ਧਰਮਸ਼ਾਲਾ ਵਿਚ ਹੋਵੇਗਾ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੀ20 ਮੈਚ
. . .  1 day ago
ਅੱਜ ਦਾ ਵਿਚਾਰ
. . .  1 day ago
ਸੁਕਮਾ - ਸੁਰੱਖਿਆ ਬਲਾਂ ਨੇ 3 ਨਕਸਲੀ ਕੀਤੇ ਢੇਰ
. . .  2 days ago
ਨਿਰਦੇਸ਼ਕ ਸੰਨੀ ਦਿਉਲ ਆਪਣੇ ਬੇਟੇ ਕਰਨ ਦਿਉਲ ਦੀ ਫ਼ਿਲਮ 'ਪਲ ਪਲ ਦਿਲ ਕੇ ਪਾਸ' ਦੀ ਪ੍ਰਮੋਸ਼ਨ ਲਈ 'ਅਜੀਤ' ਦਫ਼ਤਰ ਹੀਰੋਇਨ ਸਹਿਰ ਨਾਲ ਪੁੱਜੇ
. . .  2 days ago
ਉੜੀਸ਼ਾ 'ਚ ਟਰੱਕ ਦਾ ਕੱਟਿਆ ਸਾਢੇ 6 ਲੱਖ ਦਾ ਚਲਾਨ
. . .  2 days ago
ਕਿਸਾਨ ਸੰਘਰਸ਼ ਕਮੇਟੀ ਨੇ ਨੈਸ਼ਨਲ ਹਾਈਵੇ 'ਤੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
. . .  2 days ago
ਮਾਰਿਆ ਗਿਆ ਓਸਾਮਾ ਬਿਨ ਲਾਦੇਨ ਦਾ ਬੇਟਾ ਹਮਜ਼ਾ ਬਿਨ ਲਾਦੇਨ, ਟਰੰਪ ਨੇ ਕੀਤੀ ਪੁਸ਼ਟੀ
. . .  2 days ago
ਸੜਕ ਹਾਦਸੇ 'ਚ ਐਕਟਿਵਾ ਸਵਾਰ ਮਾਂ ਪੁੱਤ ਦੀ ਮੌਤ, ਇੱਕ ਗੰਭੀਰ ਜ਼ਖਮੀ
. . .  2 days ago
ਦੋ ਘੰਟਿਆਂ ਤੋਂ ਸੰਗਰੂਰ- ਲੁਧਿਆਣਾ ਮਾਰਗ ਜਾਮ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਸੂਝਵਾਨ ਹੁਕਮਰਾਨ ਸੁਚੇਤ ਹੁੰਦੇ ਹਨ ਅਤੇ ਚੰਗੇ ਜਰਨੈਲ ਚੌਕਸ ਰਹਿੰਦੇ ਹਨ। -ਸਨਤਜ਼ੂ

ਜਲੰਧਰ

ਸਤਲੁਜ ਦੇ ਕਹਿਰ ਦੀ ਦੋਹਰੀ ਮਾਰ ਝੱਲ ਰਹੇ ਨੇ ਲੋਹੀਆਂ ਦੇ 35 ਪਿੰਡਾਂ ਦੇ ਲੋਕ

ਗੁਰਪਾਲ ਸਿੰਘ ਸ਼ਤਾਬਗੜ੍ਹ
ਲੋਹੀਆਂ ਖਾਸ, 21 ਅਗਸਤ- ਜਲੰਧਰ ਜ਼ਿਲ੍ਹੇ ਦੇ ਬਲਾਕ ਲੋਹੀਆਂ ਖਾਸ ਨੂੰ ਹੜ੍ਹਾਂ ਦੀ ਦੋਹਰੀ ਮਾਰ ਪਹਿਲੀ ਐਤਵਾਰ ਨੂੰ ਪਿੰਡ ਜਾਣੀਆਂ ਸਾਹਮਣਿਓਾ ਦੁਪਹਿਰ 2 ਵਜੇ ਟੁੱਟਿਆ ਬੰਨ ਅਤੇ ਦੂਜੀ ਸੋਮਵਾਰ ਨੂੰ ਸਵੇਰੇ 6 ਵਜੇ ਗਿੱਦੜ ਪਿੰਡੀ-ਮੰਡਾਲਾ ਨੇੜਿਓਾ ਸਤਲੁਜ ਦਰਿਆ ਦਾ ਟੁੱਟਿਆ ਬੰਨ ਤੀਜੇ ਦਿਨ ਵੀ ਆਪਣਾ ਕਹਿਰ ਜਾਰੀ ਰੱਖ ਰਿਹਾ ਹੈ | ਇਨ੍ਹਾਂ ਦੋਹਾਂ ਪਾਸਿਆਂ ਤੋਂ ਮਾਰ ਝੱਲ ਰਹੇ ਪਿੰਡਾਂ 'ਚ ਪਿੰਡ ਮੰਡਾਲਾ, ਗਿੱਦੜ ਪਿੰਡੀ, ਯੂਸਫਪੁਰ ਦਾਰੇਵਾਲ, ਕੁਤਬੀਵਾਲ, ਲਾਲੂਵਾਲ, ਵਾੜਾ ਜੋਧ ਸਿੰਘ, ਨੱਲ੍ਹ, ਨਸੀਰਪੁਰ, ਵਾਟਾਂ ਵਾਲੀ ਕਲਾਂ, ਵਾਟਾਂ ਵਾਲੀ ਖੁਰਦ, ਸੁਚੇਤ ਗੜ੍ਹ, ਪਿੰਡ ਜਾਣੀਆਂ, ਜਾਣੀਆਂ ਚਾਹਲ, ਚੱਕ ਬੰਡਾਲਾ, ਸਰਦਾਰਵਾਲਾ, ਮੁੰਡੀ ਕਾਸੂ, ਗੱਟਾ ਮੁੰਡੀ ਕਾਸੂ, ਮੁੰਡੀ ਸ਼ਹਿਰੀਆਂ, ਮੁੰਡੀ ਚੋਹਲੀਆਂ, ਕੋਠਾ, ਗੱਟੀ ਰਾਏਪੁਰ, ਗੱਟੀ ਪੀਰ ਬਖਸ਼, ਫਤਹਿਪੁਰ ਭਗਵਾਂ, ਇਸਮੈਲਪੁਰ, ਮੁਰਾਜਵਾਲਾ, ਜਲਾਲਪੁਰ ਖੁਰਦ, ਕੰਗ ਖੁਰਦ, ਨਵਾਂ ਪਿੰਡ ਖਾਲੇਵਾਲ, ਕਾਕੜ ਕਲਾਂ, ਮੁੰਡੀ ਕਾਲੂ, ਮੰਡਾਲਾ ਛੰਨਾ ਸਮੇਤ 35 ਦੇ ਕਰੀਬ ਪਿੰਡਾਂ ਦੇ ਲੋਕ ਜਿਥੇ ਆਪਣੇ ਘਰ੍ਹ ਬਾਹਰ ਅਤੇ ਡੁੱਬੇ ਹੋਏ ਪਿੰਡ ਛੱਡ ਕੇ ਦੂਰ ਦੁਰਾਡੇ ਬੰਨਾਂ ਜਾਂ ਹੋਰ ਸਾਂਝੀਆਂ ਥਾਂਵਾਂ 'ਤੇ ਰਹਿਣ ਲਈ ਮਜ਼ਬੂਰ ਹੋਏ ਪਏ ਹਨ, ਉਥੇ ਉਨ੍ਹਾਂ ਨੂੰ ਆਪਣੀਆਂ ਪੁੱਤਾਂ ਵਾਂਗੂੰ ਪਾਲੀਆਂ ਫਸਲਾਂ ਤੋਂ ਵੀ ਹੱਥ ਧੋਣੇ ਪਏ ਹਨ | ਉਨ੍ਹਾਂ ਦੇ ਕੀਮਤੀ ਦੁਧਾਰੂ ਪਸ਼ੂਆਂ ਨੂੰ ਵੀ ਇਧਰ ਉਧਰ ਉੱਚੀਆਂ ਥਾਵਾਂ 'ਤੇ ਜਾਂ ਸੜਕਾਂ ਬੰਨਾਂ ਤੇ ਭੁੱਖਿਆਂ ਪਿਆਸਿਆਂ ਗੁਜ਼ਾਰਾਂ ਕਰਨਾ ਪੈ ਰਿਹਾ ਹੈ | ਇਲਾਕੇ ਭਰ 'ਚ 'ਅਜੀਤ' ਦੀ ਟੀਮ ਵਲੋਂ ਕੀਤੇ ਦੌਰੇ ਦੌਰਾਨ ਵੱਖ ਵੱਖ ਲੋਕਾਂ ਵਲੋਂ ਸਰਕਾਰ ਵਲੋਂ ਆਰੰਭ ਕੀਤੇ ਬਚਾਅ ਕਾਰਜ ਅਤੇ ਸਾਧਨਾਂ ਨੂੰ ਨਿਗੂਣੇ ਦੱਸਦਿਆਂ ਉਨ੍ਹਾਂ ਦੀ ਸਾਰ ਨਾ ਲੈਣ ਦਾ ਦੋਸ਼ ਵੀ ਲਾਇਆ | ਜਦਕਿ ਇਸੇ ਦੌਰਾਨ ਇਲਾਕੇ ਦੇ ਵੱਖ ਵੱਖ ਪਿੰਡਾਂ 'ਚ ਸਮਾਜ ਸੇਵਾ ਜਥੇਬੰਦੀਆਂ 'ਚੋਂ 'ਖਾਲਸਾ ਏਡ, ਵਾਤਾਵਰਣ ਮਿਤਰਤਾ ਸੁਸਾਇਟੀ, ਗੁ: ਸਿੰਘ ਸਭਾ ਲੋਹੀਆਂ, ਗੁ: ਕਲਗੀਧਰ ਸਿੰਘ ਸਭਾ ਲੋਹੀਆਂ, ਗੁ: ਪ੍ਰਭ ਮਿਲਣੈ ਕਾ ਚਾਓ ਕਮੇਟੀ ਲੋਹੀਆਂ, ਭਾਈ ਘਨੱ੍ਹਈਆ ਜੀ ਸੇਵਕ ਦਲ ਲੋਹੀਆਂ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ਹੀਦ ਊਧਮ ਸਿੰਘ ਯੂਥ ਐਾਡ ਸਪੋਰਟਸ ਕਲੱਬ ਨਵਾਂ ਪਿੰਡ ਦੋਨੇਵਾਲ, ਰੋਟਰੀ ਕਲੱਬ ਲੋਹੀਆਂ ਖਾਸ, ਸਮੇਤ ਹੋਰ ਸੁਸਾਇਟੀਆਂ ਦੇ ਸੇਵਾਦਾਰ ਲੋਕਾਂ ਲਈ ਖਾਣਾ, ਬੰਦ ਪੈਕਟ ਸਮੱਗਰੀ, ਪੀਣ ਵਾਲੇ ਸਾਫ਼ ਪਾਣੀ ਦੀਆ ਬੋਤਲਾਂ ਆਦਿ ਪਹੁੰਚਾ ਰਹੇ ਸਨ | ਇਸ ਸਭ ਕਾਸੇ ਦੇ ਬਾਵਜੂਦ ਪੰਜਾਬ ਸਰਕਾਰ ਜਾਂ ਕਿਸੇ ਵੀ ਸਮਾਜ ਸੇਵੀ ਸੰਸਥਾ ਵਲੋਂ ਦੋਵਾਂ ਬੰਨਾਂ ਨੂੰ ਬੰਨਣ ਦੀ ਭਾਵੇਂ ਕਵਾਇਦ ਹਾਲੇ ਸ਼ੁਰੂ ਵੀ ਨਹੀਂ ਕੀਤੀ ਪਰ ਫਿਰ ਵੀ ਜਦੋਂ ਵੀ ਇਹ ਬੰਨ ਬੱਝ ਵੀ ਜਾਣਗੇ ਤਾਂ ਵੀ ਬਿਨ੍ਹਾਂ ਫਸਲਾਂ, ਬਿਨ੍ਹਾਂ ਸਬਜੀਆਂ, ਖਰਾਬ ਹੋਏ ਪਾਣੀ ਵਾਲੇ ਬੋਰਾਂ ਆਦਿ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਇਨ੍ਹਾਂ ਲੋਕਾਂ ਦੀ ਮਹੀਨਿਆਂ ਬਾਅਦ ਵੀ ਇਨ੍ਹਾਂ ਦਾ ਜਨਜੀਵਨ ਆਮ ਵਰਗਾ ਨਹੀਂ ਹੋ ਸਕੇਗਾ | ਉਧਰ ਆਉਣ ਵਾਲੀ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੁੱਖ ਪ੍ਰਬੰਧਕਾਂ ਵਾਂਗੂੰ ਮਨਾਉਣ ਜਾ ਰਹੀਆਂ 'ਸੁਲਤਾਨਪੁਰ ਲੋਧੀ ਅਤੇ ਲੋਹੀਆਂ ਖਾਸ' ਦੀਆਂ ਸੰਗਤਾਂ ਦੀਆਂ ਖੁਸ਼ੀਆਂ ਨੂੰ ਇਨ੍ਹਾਂ ਹੜ੍ਹਾਂ ਨੇ ਜਰੂਰ ਗ੍ਰਹਿਣ ਲਗਾਇਆ ਹੈ | ਹੁਣ ਤਾਂ ਲੋਕ ਪ੍ਰਮਾਤਮਾ ਅਤੇ ਸਰਕਾਰਾਂ ਪਾਸ ਅਰਜ਼ੋਈਆਂ ਹੀ ਕਰਦੇ ਨਜ਼ਰ ਆ ਰਹੇ ਸਨ ਕਿ ਕਦੋਂ ਉਨ੍ਹਾਂ ਨੂੰ ਬਲ ਮਿਲੇ ਅਤੇ ਸਰਕਾਰ ਸਹੂਲਤਾਂ ਦੇਵੇ ਤਾਂ ਕਿ ਉਨ੍ਹਾਂ ਦੀ ਜਿੰਦਗੀ ਦੀ ਪਟੜੀ ਲੀਹ 'ਤੇ ਚੜ੍ਹ ਸਕੇ |

ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਸਰਕਾਰ ਵਚਨਬੱਧ-ਮੰਤਰੀ ਕਾਂਗੜ

ਲੋਹੀਆਂ ਖਾਸ, 21 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਦਿਲਬਾਗ ਸਿੰਘ)-ਸਮੁੱਚੇ ਪੰਜਾਬ ਦੇ ਜਿਥੇ ਵੀ ਹੜ੍ਹ ਦੀ ਕੁਦਰਤੀ ਕਰੋਪੀ ਨੂੰ ਲੋਕ ਸਿਰਾਂ 'ਤੇ ਹੰਢਾਅ ਰਹੇ ਹਨ ਉਨ੍ਹਾਂ ਦੇ ਮੁੜ ਵਸੇਬੇ ਦੀ ਭਰਪਾਈ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ | ਇਹ ਪ੍ਰਗਟਾਵਾ ਲੋਹੀਆਂ ...

ਪੂਰੀ ਖ਼ਬਰ »

ਸ਼ਾਹਕੋਟ ਨੇੜੇ ਦਰਿਆ 'ਚ ਪਾਣੀ ਦਾ ਪੱਧਰ ਹੇਠਾਂ ਉਤਰਿਆ, ਲੋਕਾਂ ਨੇ ਲਿਆ ਸੁੱਖ ਦਾ ਸਾਹ

ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ)- ਪਿੱਛਲੇ 2-3 ਦਿਨਾਂ ਤੋਂ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਜ਼ਿਆਦਾ ਵਧਣ ਕਰਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਸੀ ਤੇ ਲੋਕ ਜਾਗ-ਜਾਗ ਕੇ ਰਾਤਾਂ ਕੱਟ ਰਹੇ ਸਨ ਪਰ ਭਾਖੜਾ ਡੈਮ ਅਤੇ ਰੋਪੜ ਹੈੱਡ ਵਰਕਸ ਤੋਂ ਪਾਣੀ ਘੱਟ ਕਰਨ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਸੁੱਖ ਸਰਕਾਰੀਆ ਵਲੋਂ ਹੜ੍ਹ ਪੀੜਤ ਪਿੰਡਾਂ ਦਾ ਦੌਰਾ

ਫਿਲੌਰ, 21 ਅਗਸਤ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਪਿੰਡ ਭੋਲੇਵਾਲ, ਪਿੰਡ ਮੋ ਸਾਹਿਬ, ਪਿੰਡ ਮੀਆਂ ਵਾਲ ਅਤੇ ਹੋਰ ਪਿੰਡ ਜੋ ਹੜ੍ਹ ਆਉਣ ਨਾਲ ਪ੍ਰਭਾਵਿਤ ਹੋਏ ਸਨ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਵਲ਼ੋਂ ਦੌਰਾ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਮੁਹਾਲੀ ਪੁਲਿਸ ਨੇ ਠੱਗੀ ਦੇ ਮਾਮਲੇ 'ਚ ਭਗੌੜੇ ਨੂੰ ਜਲੰਧਰ ਤੋਂ ਕੀਤਾ ਗਿ੍ਫ਼ਤਾਰ

ਜਲੰਧਰ, 21 ਅਗਸਤ (ਐੱਮ. ਐੱਸ. ਲੋਹੀਆ) -ਇਕ ਸੇਵਾਮੁਕਤ ਕਰਨਲ ਦੇ ਨਾਲ ਠੱਗੀ ਮਾਰਨ ਦੇ ਮਾਮਲੇ 'ਚ ਭਗੌੜੇ ਵਿਅਕਤੀ ਨੂੰ ਮੁਹਾਲੀ ਪੁਲਿਸ ਨੇ ਜਲੰਧਰ ਦੀਆਂ ਕਚਿਹਰੀਆਂ ਦੇ ਬਾਹਰੋਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਅਰੁਣ ਭਾਰਦਵਾਜ ਵਾਸੀ ਗੁਰੂਗਰਾਮ ਵਜੋਂ ...

ਪੂਰੀ ਖ਼ਬਰ »

ਸਾਬਕਾ ਮੇਅਰ ਸੁਰੇਸ਼ ਸਹਿਗਲ ਖਿਲਾਫ ਦੋਸ਼ ਤੈਅ, ਅਗਲੀ ਸੁਣਵਾਈ 3 ਨੂੰ

ਜਲੰਧਰ, 21 ਅਗਸਤ (ਚੰਦੀਪ ਭੱਲਾ)-ਬੀਤੇ ਸਮੇਂ ਨਗਰ ਨਿਗਮ ਦੇ ਇੰਸਪੈਕਟਰ ਦਿਨੇਸ਼ ਜੋਸ਼ੀ ਨਾਲ ਮਾਰਕੁੱਟ ਕਰਨ ਅਤੇ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਦੇ ਮਾਮਲੇ 'ਚ ਨਾਮਜਦ ਸਾਬਕਾ ਮੇਅਰ ਸੁਰੇਸ਼ ਸਹਿਗਲ ਖਿਲਾਫ ਜਲੰਧਰ ਦੀ ਅਦਾਲਤ ਨੇ ਦੋਸ਼ ਆਇਦ ਕੀਤੇ ਹਨ ਤੇ ਨਾਲ ਹੀ ਕੇਸ ...

ਪੂਰੀ ਖ਼ਬਰ »

ਕੂੜੇ ਨਾਲ ਮਹਾਂਮਾਰੀ ਫੈਲਣ ਦਾ ਖਦਸ਼ਾ, ਵਿਰੋਧੀ ਧਿਰ ਵਲੋਂ 10 ਦਿਨ ਦਾ ਅਲਟੀਮੇਟਮ

ਜਲੰਧਰ, 21 ਅਗਸਤ (ਸ਼ਿਵ) - ਕੂੜੇ ਦੀ ਸੰਭਾਲ ਨੂੰ ਲੈ ਕੇ ਨਿਗਮ ਦੀ ਸਿਆਸਤ ਭਖ ਗਈ ਹੈ ਤੇ ਕਾਂਗਰਸ ਵਲੋਂ ਮਾਡਲ ਟਾਊਨ ਡੰਪ 'ਤੇ ਪ੍ਰਦਰਸ਼ਨ ਕਰਨ ਤੋਂ ਬਾਅਦ ਅਕਾਲੀ-ਭਾਜਪਾ ਕੌਾਸਲਰਾਂ ਨੇ ਵੀ ਸਰਗਰਮੀ ਦਿਖਾਉਂਦੇ ਹੋਏ ਕਮਿਸ਼ਨਰ ਨੂੰ 10 ਦਿਨ ਦਾ ਅਲਟੀਮੇਟਮ ਦਿੰਦੇ ਹੋਏ ...

ਪੂਰੀ ਖ਼ਬਰ »

ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਕਰਵਾਈ ਪਲੇਸਮੈਂਟ ਡਰਾਈਵ

ਜਲੰਧਰ, 21 ਅਗਸਤ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਤਿੰਨ ਕੰਪਨੀਆਂ ਵਲੋਂ ਪਲੇਸਮੈਂਟ ਡਰਾਈਵ ਕਰਵਾਈ ਗਈ | ਇਸ ਡਰਾਈਵ ਵਿਚ ਸੀ.ਐੱਚ.ਸੀ, ਜਾਰੋ ਐਜੂਕੇਸ਼ਨ, ਕੈਲਿਵਨ ਕਲੇਨ ਅਤੇ ਟਾਮੀ ਹਿਲਫਿਗਰ ਕੰਪਨੀਆਂ ਸ਼ਾਮਿਲ ...

ਪੂਰੀ ਖ਼ਬਰ »

ਸੇਂਟ ਸੋਲਜਰ ਪੋਲੀਟੈਕਨਿਕ ਇੰਸਟੀਚਿਊਟ 'ਚ ਬਜਾਜ ਮੋਟਰ ਲਿਮਿਟਡ ਵਲੋਂ ਪਲੇਸਮੈਂਟ ਡਰਾਈਵ

ਜਲੰਧਰ, 21 ਅਗਸਤ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਪੋਲੀਟੈਕਨਿਕ ਇੰਸਟੀਚਿਊਟ 'ਚ ਕੈਂਪਸ ਪਲੇਸਮੈਂਟ ਡਰਾਈਵ ਦਾ ਪ੍ਰਬੰਧ ਬਜਾਜ ਮੋਟਰ ਲਿਮਟੇਡ ਕੰਪਨੀ ਵਲੋਂ ਕੀਤਾ ਗਿਆ | ਕੰਪਨੀ ਦੇ ਅਥੋਰਾਈਜ਼ਡ ਪਾਰਟਨਰ ਅਤੇ ਐਚ. ਆਰ. ਮੈਨੇਜਰ ਐਮ. ਕੇ. ਰਜ਼ਾਕ ਵਿਦਿਆਰਥੀਆਂ ਦੀ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਮਾਮਲੇ 'ਚ 10 ਸਾਲ ਦੀ ਕੈਦ

ਜਲੰਧਰ, 21 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ਤਿਨ ਗੋਇਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਖੁਰਸ਼ੈਦਪੁਰ, ਸਿਧਵਾਂ ਬੇਟ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ...

ਪੂਰੀ ਖ਼ਬਰ »

ਕੇ.ਐਮ.ਵੀ. ਵਿਖੇ ਦੂਸਰਾ ਰਾਸ਼ਟਰੀ ਸੀਨੀਅਰ ਸਿਟੀਜ਼ਨ ਡੇਅ ਮਨਾਇਆ

ਜਲੰਧਰ, 21 ਅਗਸਤ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਤੇ ਫਲਾਈ ਉਡਾਣ ਜ਼ਿੰਦਗੀ ਕੀ ਟਰੱਸਟ ਦੀ ਸਾਂਝੀਦਾਰੀ ਨਾਲ ਦੂਜਾ ਨੈਸ਼ਨਲ ਸੀਨੀਅਰ ਸਿਟੀਜ਼ਨ ਡੇਅ ਵਿਦਿਆਲਾ ਦੇ ਆਡੀਟੋਰੀਅਮ ਵਿਚ ਮਨਾਇਆ ...

ਪੂਰੀ ਖ਼ਬਰ »

ਰਾਮਾ ਮੰਡੀ ਚੌਾਕ ਨੇੜੇ ਥਾਂ-ਥਾਂ ਪਏ ਟੋਏ

ਜਲੰਧਰ ਛਾਉਣੀ, 21 ਅਗਸਤ (ਪਵਨ ਖਰਬੰਦਾ)-ਨੈਸ਼ਨਲ ਹਾਈਵੇ ਅਥਾਰਟੀ ਦੇ ਅਧੀਨ ਕੰਮ ਕਰ ਰਹੀ ਸੋਮਾ ਕੰਪਨੀ ਤੇ ਪ੍ਰਸ਼ਾਸਨ ਦੀ ਢਿੱਲ ਕਾਰਨ ਰਾਮਾ ਮੰਡੀ ਫਲਾਈ ਓਵਰ ਦੇ ਬਣਨ ਦਾ ਲੋਕਾਂ ਨੂੰ ਇੰਤਜ਼ਾਰ ਕਰਨਾ ਪਿਆ, ਉੱਥੇ ਹੀ ਹੁਣ ਨੈਸ਼ਨਲ ਹਾਈਵੇ ਅਥਾਰਟੀ, ਫਲਾਈ ਓਵਰ ਬਣਾਉਣ ...

ਪੂਰੀ ਖ਼ਬਰ »

ਬਹੁ-ਮੁਹਾਰਤਾਂ ਵਾਲੇ ਕੈਪੀਟੌਲ ਹਸਪਤਾਲ 'ਚ ਮਿਲਣਗੀਆਂ

ਜਲੰਧਰ, 21 ਅਗਸਤ (ਐੱਮ. ਐੱਸ. ਲੋਹੀਆ) - ਪਠਾਨਕੋਟ ਰੋਡ 'ਤੇ ਰੇਰੂ ਚੌਕ ਨੇੜੇ ਚੱਲ ਰਹੇ ਵਿਸ਼ਵ ਪੱਧਰੀ ਤਕਨੀਕ ਨਾਲ ਲੈਸ, ਬਹੁ-ਮੁਹਾਰਤਾਂ ਵਾਲੇ ਕੈਪੀਟੌਲ ਹਸਪਤਾਲ 'ਚ ਹੁਣ ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ (ਆਯੂਸ਼ਮਾਨ ਭਾਰਤ) ਤਹਿਤ ਸਿਹਤ ਸੇਵਾਵਾਂ ਮਿਲ ਸਕਣਗੀਆਂ | ...

ਪੂਰੀ ਖ਼ਬਰ »

ਪਨਬਸ ਯੂਨੀਅਨ ਦੀ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਰਹੀ ਬੇਨਤੀਜਾ ਗੇਟ ਰੈਲੀਆਂ 24 ਨੂੰ

ਜਲੰਧਰ, 21 ਅਗਸਤ (ਹਰਵਿੰਦਰ ਸਿੰਘ ਫੁੱਲ)-ਪਨਬਸ ਕੰਟਰੈਕਟ ਯੂਨੀਅਨ ਦੀ ਸੂਬਾ ਕਮੇਟੀ ਵਲੋਂ ਪ੍ਰੋਸ ਨੂੰ ਜਾਰੀ ਇਕ ਬਿਆਨ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਪਨਬਸ ਵਰਕਰਾਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਨਹੀਂ ਹੈ ...

ਪੂਰੀ ਖ਼ਬਰ »

ਉੱਘੇ ਸੰਗੀਤ ਪ੍ਰੇਮੀ ਅਰੁਣ ਕਪੂਰ ਦੀ ਯਾਦ 'ਚ ਕਰਵਾਇਆ ਸੰਗੀਤਮਈ ਸਮਾਰੋਹ

ਜਲੰਧਰ, 21 ਅਗਸਤ (ਹਰਵਿੰਦਰ ਸਿੰਘ ਫੁੱਲ)-ਹਰਿਵੱਲਭ ਸੰਗੀਤ ਮਹਾਂ ਸਭਾ ਦੇ ਉੱਪ ਪ੍ਰਧਾਨ ਰਹੇ ਉੱਘੇ ਕਾਰੋਬਾਰੀ ਅਤੇ ਸੰਗੀਤ ਪ੍ਰੇਮੀ ਅਰੁਣ ਕਪੂਰ ਦੀ ਪਹਿਲੀ ਬਰਸੀ ਮੌਕੇ ਸ੍ਰੀ ਅਰਣ ਕਪੂਰ ਯਾਦਗਾਰੀ ਟਰੱਸਟ ਅਤੇ ਪਾਰਸ ਕਲਾ ਮੰਚ ਵਲੋਂ ਸਾਂਝੇ ਤੌਰ 'ਤੇ ਸ੍ਰੀ ਕਪੂਰ ਦੇ ...

ਪੂਰੀ ਖ਼ਬਰ »

- ਫਾਇਨਾਂਸਰ ਦੀ ਹੱਤਿਆ ਦੇ ਮਾਮਲੇ 'ਚ ਇਕ ਗਿ੍ਫ਼ਤਾਰ - ਚਾਕੂ ਨਾਲ ਤਰਸੇਮ ਲਾਲ 'ਤੇ ਕੀਤੇ ਕਈ ਵਾਰ, ਛਾਤੀ ਅਤੇ ਗਰਦਨ 'ਤੇ ਹੋਏ 28 ਜ਼ਖ਼ਮ

ਐੱਮ. ਐੱਸ. ਲੋਹੀਆ ਜਲੰਧਰ, 21 ਅਗਸਤ - ਮੰਗਲਵਾਰ ਦੀ ਦੇਰ ਸ਼ਾਮ ਹੋਈ ਤਰਸੇਮ ਲਾਲ ਅਗਰਵਾਲ (78) ਪੁੱਤਰ ਚੰਨਣ ਲਾਲ ਵਾਸੀ ਪੰਚਸ਼ੀਲ ਐਵੀਨਿਊ, ਜਲੰਧਰ ਛਾਉਣੀ ਦੀ ਹੱਤਿਆ ਦੇ ਮਾਮਲੇ ਨੂੰ ਹੱਲ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ...

ਪੂਰੀ ਖ਼ਬਰ »

ਪਰਮਜੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਜੰਡਿਆਲਾ ਸਰਕਲ ਦਾ ਜਥੇਦਾਰ ਐਲਾਨਿਆ

ਜਲੰਧਰ ਛਾਉਣੀ, 21 ਅਗਸਤ (ਪਵਨ ਖਰਬੰਦਾ)-ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਤੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਮਿਹਨਤ ਕਰਦੇ ਆ ਰਹੇ ਪਰਮਜੀਤ ਸਿੰਘ ਦੀਆਂ ਪਾਰਟੀ ਪ੍ਰਤੀ ਨਿਸ਼ਕਾਮ ਸੇਵਾਵਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਵਿਖੇ ਪਾਵਰ ਪੁਆਇੰਟ ਪੇਸ਼ਕਾਰੀ ਮੁਕਾਬਲੇ ਕਰਵਾਏ

ਜਲੰਧਰ, 21ਅਗਸਤ (ਰਣਜੀਤ ਸਿੰਘ ਸੋਢੀ)-ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਪਿ੍ੰਸੀਪਲ ਸਵੀਨਾ ਬਹਿਲ ਦੀ ਨਿਗਰਾਨੀ 'ਚ ਅੰਤਰ ਸਕੂਲ ਪਾਵਰ ਪਵਾਇੰਟ ਪੇਸ਼ਕਾਰੀ ਮੁਕਾਬਲੇ ਕਰਵਾਏ ਗਏ, ਜਿਸ 'ਚ ਸਟੇਟ ਪਬਲਿਕ ਸਕੂਲ ਨਕੋਦਰ, ਸਟੇਟ ਪਬਲਿਕ ਸਕੂਲ ਸ਼ਾਹਕੋਟ, ਸਟੇਟ ਪਬਲਿਕ ...

ਪੂਰੀ ਖ਼ਬਰ »

ਜਲੰਧਰ ਦੀ ਟੇਬਲ ਟੈਨਿਸ ਟੀਮ ਸੈਮੀਫਾਈਨਲ 'ਚ ਦਾਖਲ

ਜਲੰਧਰ, 21 ਅਗਸਤ (ਜਤਿੰਦਰ ਸਾਬੀ)-ਪੰਜਾਬ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਵਿਚ ਜਲੰਧਰ ਦੀ ਟੀਮ ਨੇ ਸੈਮੀਫਾਈਨਲ ਦੇ ਵਿਚ ਪ੍ਰਵੇਸ਼ ਕੀਤਾ | ਇਹ ਜਾਣਕਾਰੀ ਕੋਚ ਮੁਨੀਸ਼ ਭਾਰਦਵਾਜ ਨੇ ਦਿੰਦੇ ਹੋਏ ਦੱਸਿਆ ਕਿ ਜਲੰਧਰ ਦੀ ਟੀਮ ਨੇ ਕੁਆਟਰ ਫਾਈਨਲ ਦੇ ਵਿਚੋਂ ਰੋਪੜ ਨੂੰ 3-0 ...

ਪੂਰੀ ਖ਼ਬਰ »

ਪੀ.ਸੀ.ਓ.ਐਸ. ਦੀ ਮਰੀਜ਼ ਵੀ ਧਾਰਨ ਕਰ ਸਕਦੀ ਹੈ ਕੁਦਰਤੀ ਗਰਭ-ਡਾ. ਮਨਦੀਪ ਕੌਰ

ਜਲੰਧਰ, 21 ਅਗਸਤ (ਐੱਮ. ਐੱਸ. ਲੋਹੀਆ)-ਪਾਲਿਸਿੱਸਟਿਕ ਓਵਰੀ ਸਿੰਡਰਮ (ਪੀ.ਸੀ.ਓ.ਐਸ.) ਦੀ ਮਰੀਜ਼ ਵੀ ਕੁਦਰਤੀ ਗਰਭ ਧਾਰਨ ਕਰ ਸਕਦੀ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਟਾਰ ਫਰਟੀਲਿਟੀ ਯੂਨਿਟ ਆਫ ਸਟਾਰ ਸੁਪਰਸਪੈਸ਼ਲਿਟੀ ਦੀ ਮਸ਼ਹੂਰ ਡਾ. ਮਨਦੀਪ ਕੌਰ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਯੂਥ ਕਾਂਗਰਸ ਛੱਡ ਕੇ ਕਰਨ ਭਾਜਪਾ 'ਚ ਸ਼ਾਮਿਲ

ਜਲੰਧਰ, 21 ਅਗਸਤ (ਸ਼ਿਵ)-ਯੂਥ ਕਾਂਗਰਸ ਦੇ ਜ਼ਿਲ੍ਹਾ ਸਕੱਤਰ ਕਰਨ ਵਰਮਾ ਆਪਣੇ ਦੋ ਦਰਜਨ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ | ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਦੁਸ਼ਾਲਾ ਪਾ ਕੇ ਉਨਾਂ ਨੂੰ ਭਾਜਪਾ ਵਿਚ ਸ਼ਾਮਿਲ ਕਰਵਾਇਆ | ਸ਼ਾਮਿਲ ...

ਪੂਰੀ ਖ਼ਬਰ »

ਸਫ਼ਾਈ, ਸਟਰੀਟ ਲਾਈਟਾਂ ਦੀ ਹਾਲਤ ਖਰਾਬ, ਕਮਿਸ਼ਨਰ ਨੂੰ ਮੰਗ ਪੱਤਰ ਦੇਣਗੇ ਭਾਜਪਾਈ

ਜਲੰਧਰ, 21 ਅਗਸਤ (ਸ਼ਿਵ)-ਭਾਜਪਾ ਦੇ ਸਾਰੇ ਕੌਾਸਲਰਾਂ ਦੀ ਇਕ ਸਾਂਝੀ ਮੀਟਿੰਗ ਪ੍ਰਧਾਨ ਰਮਨ ਪੱਬੀ ਦੀ ਅਗਵਾਈ ਵਿਚ ਹੋਈ ਜਿਸ ਵਿਚ ਸ਼ਹਿਰ ਦੀ ਮਾੜੀ ਹਾਲਤ ਜਿਨ੍ਹਾਂ 'ਚ ਸਫ਼ਾਈ, ਖ਼ਰਾਬ ਸੜਕਾਂ, ਸੀਵਰੇਜ ਬਾਰੇ ਚਰਚਾ ਕੀਤੀ ਗਈ | ਇਸ ਮੌਕੇ ਭਾਜਪਾ ਆਗੂਆਂ ਦਾ ਕਹਿਣਾ ਸੀ ਕਿ ...

ਪੂਰੀ ਖ਼ਬਰ »

ਵਾਲਮੀਕਿ ਮੁਹੱਲੇ 'ਚ ਕਈ ਦਿਨਾਂ ਤੋਂ ਬੰਦ ਪਿਆ ਸੀਵਰੇਜ

ਚੁਗਿੱਟੀ/ਜੰਡੂਸਿੰਘਾ, 21 ਅਗਸਤ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਨਾਲ ਲੱਗਦੇ ਵਾਲਮੀਕਿ (ਵਾਸੂ) ਮੁਹੱਲੇ 'ਚ ਬੰਦ ਹੋਇਆ ਸੀਵਰੇਜ ਇਲਾਕਾ ਵਸਨੀਕਾਂ ਦੀ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ | ਇਸ ਪ੍ਰੇਸ਼ਾਨੀ ਤੋਂ ਦੁਖੀ ਲੋਕਾਂ ਵਲੋਂ ਅੱਜ ਨਗਰ ਨਿਗਮ ਦੀ ਸਬੰਧਿਤ ...

ਪੂਰੀ ਖ਼ਬਰ »

ਵਿਸ਼ਵ ਪ੍ਰਸਿੱਧ ਹੋਟਲ ਸਮੂਹ ਐਕਾਰ ਤੇ ਐਲ. ਪੀ. ਯੂ. ਵਿਚਕਾਰ ਹੋਇਆ ਕਰਾਰ

ਜਲੰਧਰ, 21 ਅਗਸਤ (ਰਣਜੀਤ ਸਿੰਘ ਸੋਢੀ)-ਫਰਾਂਸ 'ਚ ਹੈੱਡਕੁਆਟਰ ਸਹਿਤ ਵਿਸ਼ਵ ਦੇ ਪ੍ਰਸਿੱਧ ਐਕਾਰ ਹੋਟਲ ਸਮੂਹ ਦੇ ਬਰਾਂਡਾ ਪੁਲਮੈਨ ਤੇ ਨੋਵੋਟੇਲ ਨੇ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨਾਲ ਐਮ. ਓ. ਯੂ. 'ਤੇ ਹਸਤਾਖ਼ਰ ਕੀਤੇ | ਐਲ. ਪੀ. ਯੂ. ਦੇ ਚਾਂਸਲਰ ਅਸ਼ੋਕ ਮਿੱਤਲ ...

ਪੂਰੀ ਖ਼ਬਰ »

ਵਿਆਹ ਪੁਰਬ ਸਬੰਧੀ ਬਸਤੀ ਸ਼ੇਖ 'ਚ ਮੀਟਿੰਗ

ਜਲੰਧਰ, 21 ਅਗਸਤ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਹਰਿ ਕੀਰਤਿ ਸਾਧ ਸੰਗਤ ਹਰਿਗੋਬਿੰਦਪੁਰਾ (ਨਜ਼ਦੀਕ ਡਾਕਖਾਨਾ) ਬਸਤੀ ਸ਼ੇਖ ਜਲੰਧਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਇਕ ਵਿਸ਼ੇਸ਼ ਮੀਟਿੰਗ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ...

ਪੂਰੀ ਖ਼ਬਰ »

ਦੂਸਰੇ ਦਿਨ ਵੀ ਜਾਰੀ ਰਹੀ ਪਟਵਾਰੀਆਂ ਦੀ ਕਲਮ ਛੋੜ ਹੜਤਾਲ

ਜਲੰਧਰ, 21 ਅਗਸਤ (ਹਰਵਿੰਦਰ ਸਿੰਘ ਫੁੱਲ)-ਰੈਵਨਿਊ ਪਟਵਾਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਕਲਮ ਛੋੜ ਹੜਤਾਲ ਅੱਜ ਦੂਸਰੇ ਦਿਨ ਵੀ ਜਾਰੀ ਰਹੀ ਜਿਸ ਕਾਰਣ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਗਿਰਦਾਵਰੀਆਂ ਨਾ ਮਿਲਣ ਕਾਰਨ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਨੈਤਿਕ ਸਿੱਖਿਆ' ਪ੍ਰੀਖਿਆ

ਜਲੰਧਰ, 21 ਅਗਸਤ (ਸੋਢੀ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬਸਤੀ ਸ਼ੇਖ ਵਿਖੇ ਅੱਜ ਪਿ੍ੰਸੀਪਲ ਬਲਜੀਤ ਕੌਰ ਦੀ ਅਗਵਾਈ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਨੈਤਿਕ ਸਿੱਖਿਆ' ਸਬੰਧੀ ਪ੍ਰੀਖਿਆ ਲਈ ਗਈ ਜਿਸ 'ਚ 6ਵੀਂ ਜਮਾਤ ...

ਪੂਰੀ ਖ਼ਬਰ »

ਪੰਕਜ ਸਰਪਾਲ ਸਤਿਆਮੇਵ ਜੈਅਤੇ ਸੰਸਥਾ ਦੇ ਪ੍ਰਧਾਨ ਬਣੇ

ਜਲੰਧਰ, 21 ਅਗਸਤ (ਸ਼ਿਵ)- ਪੰਕਜ ਸਰਪਾਲ ਨੂੰ ਸਤਿਆਮੇਵ ਜੈਅਤੇ ਸੰਸਥਾ ਦਾ ਪ੍ਰਧਾਨ ਬਣਾਇਆ ਗਿਆ ਹੈ ਜਦਕਿ ਬਾਕੀ ਚੁਣੇ ਗਏ ਅਹੁਦੇਦਾਰਾਂ ਵਿਚ ਕਪਿਲਾ ਭਾਟੀਆ ਚੇਅਰਮੈਨ, ਪੰਕਜ ਮਹਿਤਾ ਉਪ ਚੇਅਰਮੈਨ, ਸੰਦੀਪ ਅਰੋੜਾ, ਸੀਨੀਅਰ ਮੀਤ ਪ੍ਰਧਾਨ, ਗਗਨ ਅਰੋੜਾ ਮੀਤ ਪ੍ਰਧਾਨ, ਜੇ. ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾ ਦਿਵਿਯਾ ਦਿ੍ਸ਼ਟੀ ਨੇ ਹੜ੍ਹ ਪੀੜਤਾਂ ਦੀ ਕੀਤੀ ਮਦਦ

ਜਲੰਧਰ, 21 ਅਗਸਤ (ਹਰਵਿੰਦਰ ਸਿੰਘ ਫੁੱਲ)-ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਵਿਚ ਪਏ ਭਾਰੀ ਮੀਹਾਂ ਅਤੇ ਭਾਖੜਾ ਡੈਮ 'ਚੋ ਵਾਧੂ ਪਾਣੀ ਛੱਡੇ ਜਾਣ ਨਾਲ ਸਤਲੁਜ ਦਰਿਆ 'ਚ ਆਏ ਹੜ੍ਹਾਂ ਦੇ ਕਾਰਨ ਕਈ ਹਜ਼ਾਰਾਂ ਲੋਕ ਘਰੋ ਬੇਘਰ ਹੋ ਗਏ ਹਨ | ਉਨ੍ਹਾਂ ਲਈ ਰਾਹਤ ਸਮੱਗਰੀ ਲੈ ਕੇ ...

ਪੂਰੀ ਖ਼ਬਰ »

ਫਿਕਰ-ਏ ਹੋਂਦ ਸੰਸਥਾ ਨੇ ਬੂਟਿਆਂ ਦੀ ਮਹੱਤਤਾ ਪ੍ਰਤੀ ਬੱਚਿਆਂ ਨੂੰ ਕੀਤਾ ਜਾਗਰੂਕ

ਜਲੰਧਰ, 21 ਅਗਸਤ (ਹਰਵਿੰਦਰ ਸਿੰਘ ਫੁੱਲ)-ਲਾਲੀ ਇਨਫੋਸਿਸ ਜਿਸ ਨੇ ਵਾਤਾਵਰਨ ਦੀ ਸ਼ੁੱਧੀ ਲਈ 2007 ਤੋਂ ਬੂਟਾ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ | ਫਿਕਰ-ਏ-ਹੋਂਦ ਨਾਮ ਦੀ ਸਮਾਜ ਸੇਵੀ ਸੰਸਥਾ ਜੋ 2014 ਤੋਂ ਸਮੇਂ ਸਮੇਂ 'ਤੇ ਸਮਾਜ ਭਲਾਈ ਦੇ ਕੰਮ ਕਰਦੀ ਆ ਰਹੀ ਹੈ ਨਾਲ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟਬੁੱਢਾ) ਦੀ ਮੀਟਿੰਗ

ਮਲਸੀਆਂ, 21 ਅਗਸਤ (ਸੁਖਦੀਪ ਸਿੰਘ)- ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟਬੁਢਾ) ਦੀ ਮੀਟਿੰਗ ਪਿੰਡ ਕੋਟਲੀ ਗਾਜਰਾਂ ਵਿਖੇ ਜਥੇਬੰਦੀ ਦੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਜਥੇਬੰਦੀ ਦੇ ਜਨਰਲ ਸਤੱਰ ਕਰਮਜੀਤ ...

ਪੂਰੀ ਖ਼ਬਰ »

49 ਕਿੱਲੋ ਡੋਡੇ ਚੂਰਾ ਪੋਸਤ ਅਤੇ ਨਕਦੀ ਸਮੇਤ 2 ਕਾਬੂ

ਕਰਤਾਰਪੁਰ, 21 ਅਗਸਤ (ਜਸਵੰਤ ਵਰਮਾ, ਧੀਰਪੁਰ)-ਐੱਸ.ਟੀ.ਐੱਫ਼. ਪੁਲਿਸ ਨੇ 2 ਵਿਅਕਤੀਆਂ ਨੂੰ 49 ਕਿੱਲੋ ਡੋਡੇ ਚੂਰਾ ਪੋਸਤ ਅਤੇ 45 ਹਜ਼ਾਰ ਰੁਪਏ ਦੀ ਨਕਦੀ ਨਾਲ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਇਸ ਸਬੰਧ ਵਿਚ ਐੱਸ.ਟੀ.ਐੱਫ਼. ਦੇ ਸਬ ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਸਾਨ੍ਹ ਨੇ ਬੈਂਕ ਕੈਸ਼ੀਅਰ ਨੂੰ ਕੀਤਾ ਗੰਭੀਰ ਜ਼ਖ਼ਮੀ

ਕਰਤਾਰਪੁਰ, 21 ਅਗਸਤ (ਜਸਵੰਤ ਵਰਮਾ, ਧੀਰਪੁਰ)-ਬੀਤੇ ਦਿਨੀਂ ਸਥਾਨਕ ਸਟੇਟ ਬੈਂਕ ਆਫ਼ ਇੰਡੀਆ ਦੇ ਕੈਸ਼ੀਅਰ ਨੂੰ ਇਕ ਸਾਂਢ ਨੇ ਟੱਕਰ ਮਾਰ ਕੇ ਗੰਭੀਰ ਰੂਪ ਜ਼ਖ਼ਮੀ ਕਰ ਦਿੱਤਾ | ਇਸ ਸਬੰਧ ਵਿਚ ਕੈਸ਼ੀਅਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਬੈਂਕ ਤੋਂ ਡਿਊਟੀ ਖ਼ਤਮ ਕਰਕੇ ...

ਪੂਰੀ ਖ਼ਬਰ »

ਸ੍ਰੀ ਗੁਰੂੂ ਹਰਿਗੋਬਿੰਦ ਸਾਹਿਬ ਖੇਡ ਅਕੈਡਮੀ ਦੇ ਖਿਡਾਰੀਆਂ ਨੇ ਜ਼ਿਲ੍ਹੇ 'ਚੋਂ ਜਿੱਤੇ 34 ਤਗਮੇ

ਭੋਗਪੁਰ, 21 ਅਗਸਤ (ਕਮਲਜੀਤ ਸਿੰਘ ਡੱਲੀ)-ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਵਿਭਾਗ ਪੰਜਾਬ/ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ ਅਥਲੈਟਿਕਸ ਅਤੇ ਲੰਬੀ ਛਾਲ ਦੇ ਈਵੈਂਟ ਤੇ ਭਾਰ ਵਰਗ ਅੰਡਰ-14, ਅੰਡਰ-18 ਤੇ ਅੰਡਰ-25 ...

ਪੂਰੀ ਖ਼ਬਰ »

ਸ਼ਰਾਬ ਦੇ ਠੇਕੇ 'ਤੋਂ ਲੱਖਾਂ ਦੀ ਸ਼ਰਾਬ ਤੇ ਹਜ਼ਾਰਾਂ ਦੀ ਨਕਦੀ ਚੋਰੀ

ਕਿਸ਼ਨਗੜ੍ਹ, 21 ਅਗਸਤ (ਹਰਬੰਸ ਸਿੰਘ ਹੋਠੀ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਪਿੰਡ ਰਾਏਪੁਰ ਰਸੂਲਪੁਰ ਦੀ ਅੱਡਾ ਮਾਰਕੀਟ ਵਿਖੇ ਬੀਤੀ ਰਾਤ ਚੋਰਾਂ ਵਲੋਂ ਸ਼ਰਾਬ ਦੇ ਠੇਕੇ ਤੋਂ ਲੱਖਾਂ ਰੁਪਏ ਦੀ ਸ਼ਰਾਬ ਤੇ ਹਜ਼ਾਰਾਂ ਰੁਪਏ ਨਕਦੀ ਚੋਰੀ ਕਰ ਲਏ ਜਾਣ ਦੀ ...

ਪੂਰੀ ਖ਼ਬਰ »

ਭਗਵਾਨ ਸ੍ਰੀ ਕ੍ਰਿਸ਼ਨ ਅਸ਼ਟਮੀ ਦੇ ਸਬੰਧ 'ਚ ਸ਼ੋਭਾ ਯਾਤਰਾ ਕੱਢੀ

ਕਰਤਾਰਪੁਰ, 21 ਅਗਸਤ (ਜਸਵੰਤ ਵਰਮਾ, ਧੀਰਪੁਰ)-ਸ੍ਰੀ ਸਨਾਤਨ ਧਰਮ ਗੋਪਾਲ ਸੰਕੀਰਤਨ ਮੰਡਲ ਮੰਦਰ ਸ੍ਰੀ ਰਾਧਾ ਕ੍ਰਿਸ਼ਨ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਤੋਂ ਪਹਿਲਾਂ ਪੂਜਾ ਸਮਾਜ ਸੇਵਕ ਵਿਪਨ ...

ਪੂਰੀ ਖ਼ਬਰ »

ਸੰਸਕ੍ਰਿਤੀ ਦਿਵਸ ਮਨਾਇਆ

ਨਕੋਦਰ, 21 ਅਗਸਤ (ਗੁਰਵਿੰਦਰ ਸਿੰਘ)-ਕੇ.ਆਰ.ਐੱਮ.ਵੀ.ਡੀ. ਏ.ਵੀ ਕਾਲਜ ਨਕੋਦਰ ਵਿਖੇ ਪਿ੍ੰ. ਡਾ. ਅਨੂਪ ਕੁਮਾਰ ਦੀ ਅਗਵਾਈ ਹੇਠ ਸੰਸਕਿ੍ਤੀ ਅਤੇ ਹਿੰਦੀ ਵਿਭਾਗਾਂ ਦੇ ਸਾਂਝੇ ਯਤਨਾਂ ਸਦਕਾ ਸੰਸਕ੍ਰਿਤੀ ਦਿਵਸ ਮਨਾਇਆ ਗਿਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਰਸ਼ ਮਹਿਤਾ, ...

ਪੂਰੀ ਖ਼ਬਰ »

ਹੜ੍ਹ ਪ੍ਰਭਾਵਿਤ ਖੇਤਰਾਂ ਦਾ ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਵਲੋਂ ਦੌਰਾ

ਸ਼ਾਹਕੋਟ, 21 ਅਗਸਤ (ਸਚਦੇਵਾ, ਬਾਂਸਲ)- ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਵਲੋਂ ਬਲਾਕ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਤੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਗਈ, ਜਿਸ 'ਚ ਲੰਗਰ, ...

ਪੂਰੀ ਖ਼ਬਰ »

ਲੋਕਾਂ ਵਲੋਂ ਲਗਾਏ ਵਾਟਰ ਸਪਲਾਈ ਦੇ ਨਾਜਾਇਜ਼ ਕੁਨੈਕਸ਼ਨ ਕੱਟੇ

ਸ਼ਾਹਕੋਟ, 21 ਅਗਸਤ (ਸਚਦੇਵਾ)-ਨਗਰ ਪੰਚਾਇਤ ਸ਼ਾਹਕੋਟ ਵਲੋਂ ਪ੍ਰਧਾਨ ਸਤੀਸ਼ ਰਿਹਾਨ ਤੇ ਕਾਰਜ ਸਾਧਕ ਅਫ਼ਸਰ ਦੇਸ ਰਾਜ ਦੀ ਅਗਵਾਈ ਹੇਠ ਲੋਕਾਂ ਵਲੋਂ ਲਗਾਏ ਗਏ ਵਾਟਰ ਸਪਲਾਈ ਦੇ ਨਾਜਾਇਜ਼ ਕੁਨੈਕਸ਼ਨ ਕੱਟਣ ਸਬੰਧੀ ਮੁਹਿੰਮ ਚਲਾਈ ਗਈ ਹੈ | ਇਸੇ ਹੀ ਤਹਿਤ ਨਗਰ ਪੰਚਾਇਤ ...

ਪੂਰੀ ਖ਼ਬਰ »

ਸ਼ਾਹਕੋਟ ਤੋਂ ਹਿੰਦੂ ਜਾਗਿ੍ਤੀ ਮੰਚ ਵਲੋਂ ਹੜ੍ਹ ਪੀੜਤਾਂ ਲਈ ਲਿਜਾਇਆ ਲੰਗਰ

ਸ਼ਾਹਕੋਟ, 21 ਅਗਸਤ (ਸਚਦੇਵਾ)- ਸ਼ਾਹਕੋਟ ਤੋਂ ਹਿੰਦੂ ਜਾਗਿ੍ਤੀ ਮੰਚ (ਰਜਿ.) ਵਲੋਂ ਹੜ੍ਹ ਪੀੜਤਾਂ ਲਈ ਲੰਗਰ ਲਿਜਾਇਆ ਗਿਆ | ਇਸ ਮੌਕੇ ਮਦਨ ਲਾਲ ਅਰੋੜਾ ਪ੍ਰਾਪਰਟੀ ਡੀਲਰ ਦੀ ਦੁਕਾਨ ਤੋਂ ਹਿੰਦੂ ਜਾਗਿ੍ਤੀ ਮੰਚ ਦੇ ਰਾਸ਼ਟਰੀ ਪ੍ਰਧਾਨ ਮਨਦੀਪ ਬਖ਼ਸ਼ੀ, ਉੱਘੇ ਸਮਾਜ ਸੇਵਕ ...

ਪੂਰੀ ਖ਼ਬਰ »

ਜਨਤਾ ਕਾਲਜ 'ਚ ਯੂਨੀਵਰਸਿਟੀ ਦੇ ਕਲਾਕਾਰਾਂ ਨੇ ਨੁੱਕੜ ਨਾਟਕ 'ਆਿਖ਼ਰ ਕਦੋਂ ਤੱਕ' ਖੇਡਿਆ

ਕਰਤਾਰਪੁਰ, 21 ਅਗਸਤ (ਜਸਵੰਤ ਵਰਮਾ, ਧੀਰਪੁਰ)-ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਪਿੰ੍ਰ. ਡਾ. ਪ੍ਰੈਟੀ ਸੋਢੀ ਦੀ ਅਗਵਾਈ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਲਾਕਾਰਾਂ ਵਲੋਂ ਨਸ਼ਾਮੁਕਤ ਪੰਜਾਬ ਬਣਾਉਣ ਦੀ ਮੁਹਿੰਮ ਤਹਿਤ ਨੁੱਕੜ ...

ਪੂਰੀ ਖ਼ਬਰ »

ਅਧਿਆਪਕ ਵੀ ਭੇਜਣਗੇ ਹੜ੍ਹ ਪੀੜਤਾਂ ਲਈ ਸਹਾਇਤਾ

ਸ਼ਾਹਕੋਟ, 21 ਅਗਸਤ (ਸੁਖਦੀਪ ਸਿੰਘ)-ਸਤਲੁਜ ਦਰਿਆ ਨਾਲ ਲੋਹੀਆਂ ਇਲਾਕੇ ਵਿਚ ਪਈ ਭਾਰੀ ਮਾਰ ਨੂੰ ਦੇਖਦਿਆਂ ਬਲਾਕ ਸ਼ਾਹਕੋਟ ਦੇ ਅਧਿਆਪਕਾਂ ਨੇ ਵੀ ਸਹਾਇਤਾ ਭੇਜਣ ਦਾ ਫ਼ੈਸਲਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾ. ਅਮਰਪ੍ਰੀਤ ਸਿੰਘ ਝੀਤਾ ਨੇ ਦੱਸਿਆ ਕਿ ...

ਪੂਰੀ ਖ਼ਬਰ »

...ਜਦੋਂ ਉੱਚ ਅਧਿਕਾਰੀ ਨੂੰ ਲੋਕਾਂ ਦੀ ਗੱਲ ਸੁਣਨ ਲਈ ਰੁਕਣਾ ਪਿਆ

ਬਿਲਗਾ, 21 ਅਗਸਤ (ਰਾਜਿੰਦਰ ਸਿੰਘ ਬਿਲਗਾ)-ਨਜ਼ਦੀਕ ਮੌ ਸਾਹਿਬ ਸਤਲੁਜ ਦਰਿਆ ਬੰਨ੍ਹ 'ਚ ਪਏ ਪਾੜ ਦਾ ਜਾਇਜ਼ਾ ਲੈਣ ਪੁੱਜੇ ਪੰਜਾਬ ਸਰਕਾਰ ਦੇ ਪਿ੍ੰਸੀਪਲ ਸੈਕਟਰੀ ਡਾਕਟਰ ਸਰਬਜੀਤ ਸਿੰਘ ਅਤੇ ਏ. ਡੀ. ਸੀ ਜਲੰਧਰ ਜਸਬੀਰ ਸਿੰਘ ਨੂੰ ਉਸ ਸਮੇਂ ਰੁਕਣਾ ਪਿਆ ਜਦੋਂ ਕਿਰਤੀ ...

ਪੂਰੀ ਖ਼ਬਰ »

ਲੋਹੀਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਵੰਡਿਆ ਹਰਾ ਚਾਰਾ ਤੇ 'ਓ.ਆਰ.ਐੱਸ.' ਪੈਕਟ

ਲੋਹੀਆਂ ਖਾਸ, 21 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ ਇਲਾਕੇ ਦੇ ਹੜ੍ਹ ਤੋਂ ਪ੍ਰਭਾਵਿਤ ਖੇਤਰਾਂ 'ਚ ਰਹਿੰਦੇ ਲੋਕਾਂ ਵਿਸ਼ੇਸ਼ ਕਰਕੇ ਬੱਚਿਆਂ ਨੂੰ ਕਹਿਰ ਦੀ ਗਰਮੀ ਅਤੇ ਗੰਦੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਹੋਰ ਬਿਮਾਰੀਆਂ ਤੋਂ ਬਚਾਈ ਰੱਖਣ ਲਈ ਉਨ੍ਹਾਂ ...

ਪੂਰੀ ਖ਼ਬਰ »

ਫਸਲਾਂ 'ਚ ਖੜ੍ਹਾ ਪਾਣੀ ਕੱਢਣ ਲਈ ਕਿਸਾਨਾਂ ਦੀ ਮੀਟਿੰਗ ਬੇ ਨਤੀਜਾ ਰਹੀ

ਬਿਲਗਾ, 21 ਅਗਸਤ (ਰਾਜਿੰਦਰ ਸਿੰਘ ਬਿਲਗਾ)-ਹੜ੍ਹ ਦੇ ਪਾਣੀ ਵਿਚ ਖੜੀ 13 ਪਿੰਡਾਂ ਦੇ ਕਿਸਾਨਾਂ ਦੀ 4000 ਏਕੜ ਫ਼ਸਲ ਨੂੰ ਬਚਾਉਣ ਵਾਸਤੇ ਪਿੰਡ ਬੁਰਜ ਹਸਨ ਵਿਚ ਅੱਜ ਦੋ ਧਿਰਾਂ ਵਿਚਕਾਰ 6 ਘੰਟੇ ਲਗਾਤਾਰ ਚੱਲੀ ਮੀਟਿੰਗ ਬੇ ਨਤੀਜਾ ਰਹੀ | ਕਿਸਾਨ ਜਥੇਬੰਦੀਆਂ ਨੇ ਪ੍ਰਸ਼ਾਸਨ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX