ਤਾਜਾ ਖ਼ਬਰਾਂ


ਰਾਸ਼ਟਰਪਤੀ ਵੱਲੋਂ ਦੇਸ਼ ਵਾਸੀਆਂ ਨੂੰ ਸੰਬੋਧਨ
. . .  1 minute ago
ਏ.ਆਈ.ਜੀ. ਚੌਹਾਨ ਤੇ ਇੰਸਪੈਕਟਰ ਬਰਾੜ ਸਮੇਤ ਦੋ ਹੋਰ ਅਧਿਕਾਰੀਆਂ ਨੂੰ ਮਿਲੇਗਾ ਵੀਰਤਾ ਲਈ ਰਾਸ਼ਟਰਪਤੀ ਪੁਲਿਸ ਮੈਡਲ
. . .  6 minutes ago
ਚੰਡੀਗੜ੍ਹ, 25 ਜਨਵਰੀ - ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ, ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਤੇ ਬਲਵਿੰਦਰ ਸਿੰਘ ਐਸ.ਆਈ. ਤੇ ਕਿਰਪਾਲ ਸਿੰਘ ਏ.ਐਸ.ਆਈ. ਨੂੰ ਭਲਕੇ ਗਣਤੰਤਰ ਦਿਵਸ ਮੌਕੇ ਵੀਰਤਾ ਲਈ ਰਾਸ਼ਟਰਪਤੀ ਪੁਲਿਸ ਅਵਾਰਡ ਦਿੱਤਾ ਜਾ ਰਿਹਾ ਹੈ। ਇਸ...
ਸ਼ਟਰਿੰਗ ਦੀ ਪੈੜ ਟੁੱਟਣ ਕਾਰਨ ਇੱਕ ਮਜ਼ਦੂਰ ਦੀ ਮੌਤ, ਤਿੰਨ ਗੰਭੀਰ ਜ਼ਖਮੀ
. . .  20 minutes ago
ਮਲੋਟ, 25 ਜਨਵਰੀ (ਗੁਰਮੀਤ ਸਿੰਘ ਮੱਕੜ) -ਸਥਾਨਕ ਆਦਰਸ਼ ਸਿਨੇਮਾ ਦੇ ਸਥਾਨ 'ਤੇ ਉਸਾਰੀ ਅਧੀਨ ਪੈਲੇਸ ਦੀ ਛੱਤ 'ਤੇ ਕੰਮ ਕਰ ਰਹੇ 4 ਮਜ਼ਦੂਰ ਸ਼ਟਰਿੰਗ ਦੀ ਪੈੜ ਟੁੱਟ ਜਾਣ ਕਾਰਨ ਹੇਠਾਂ ਡਿੱਗ ਪਏ, ਜਿਸ ਵਿਚ ਮਜ਼ਦੂਰ ਦਾਤਾ ਰਾਮ ਦੀ ਮੌਤ ਹੋ ਗਈ, ਜਦਕਿ ਮਜ਼ਦੂਰ...
ਆਯੂਸ਼ਮਾਨ ਸਕੀਮ ਤਹਿਤ ਇਲਾਜ ਨਾ ਕਰਨ 'ਤੇ ਹਸਪਤਾਲ 'ਚ ਹੋਇਆ ਹੰਗਾਮਾ
. . .  24 minutes ago
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸ਼ਾਮ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿਤ ਨਿੱਜੀ ਹਸਪਤਾਲ ਵਿਖੇ ਮਲੋਟ ਤੋਂ ਆਯੂਸ਼ਮਾਨ ਸਕੀਮ ਤਹਿਤ ਆਪ੍ਰੇਸ਼ਨ ਕਰਵਾਉਣ ਲਈ ਪਹੁੰਚੀ ਔਰਤ ਨੂੰ ਜਦੋਂ ਹਸਪਤਾਲ ਪ੍ਰਬੰਧਕਾਂ ਨੇ ਕਿਹਾ...
ਏਸ਼ੀਆ ਕੱਪ ਲਈ ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਧਮਕੀ
. . .  31 minutes ago
ਲਾਹੌਰ, 25 ਜਨਵਰੀ - ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖਾਨ ਨੇ ਕਿਹਾ ਕਿ ਜੇਕਰ ਭਾਰਤੀ ਟੀਮ ਇਸ ਸਾਲ ਸਤੰਬਰ ਵਿਚ ਹੋਣ ਵਾਲੇ ਏਸ਼ੀਆ ਕੱਪ ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰਦੀ ਤਾਂ ਪਾਕਿਸਤਾਨ ਵੀ 2021 ਵਿਸ਼ਵ...
ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  58 minutes ago
ਜੰਡਿਆਲਾ ਮੰਜਕੀ, 25 ਜਨਵਰੀ (ਸੁਰਜੀਤ ਸਿੰਘ ਜੰਡਿਆਲਾ) - ਥਾਣਾ ਸਦਰ ਜਲੰਧਰ ਅਧੀਨ ਆਉਂਦੀ ਸਥਾਨਕ ਪੁਲਿਸ ਚੌਕੀ ਦੇ ਇਲਾਕੇ ਵਿਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਇਸ ਸਬੰਧੀ ਪੁੱਛਣ 'ਤੇ ਪੁਲਿਸ ਚੌਕੀ ਜੰਡਿਆਲਾ...
ਤਿੰਨ ਨੌਜਵਾਨਾਂ ਨੇ ਚੋਰੀ ਕੀਤੀ ਕਰੀਬ 11 ਲੱਖ ਦੀ ਕੇਬਲ ਤਾਰ
. . .  about 1 hour ago
ਗੁਰੂ ਹਰ ਸਹਾਏ, 25 ਜਨਵਰੀ (ਕਪਿਲ ਕੰਧਾਰੀ) - ਗੁਰੂ ਹਰ ਸਹਾਏ ਸ਼ਹਿਰ ਵਿਚ ਵੱਧ ਰਹੀਆਂ ਚੋਰੀਆਂ ਨੂੰ ਠੱਲ੍ਹ ਪਾਉਣ ਲਈ ਡੀ.ਐੱਸ.ਪੀ ਗੁਰੂ ਹਰ ਸਹਾਏ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿਚ ਸਰਚ ਅਭਿਆਨ ਚਲਾਇਆ ਗਿਆ। ਇਸ ਚਲਾਏ ਗਏ ਸਰਚ ਅਭਿਆਨ...
ਦਿੱਲੀ 'ਚ ਡਿੱਗੀ ਨਿਰਮਾਣ ਅਧੀਨ ਇਮਾਰਤ, ਮਲਬੇ ਹੇਠ ਕੁਝ ਵਿਦਿਆਰਥੀਆਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  about 1 hour ago
ਨਵੀਂ ਦਿੱਲੀ, 25 ਜਨਵਰੀ- ਦਿੱਲੀ ਦੇ ਭਜਨਪੁਰਾ 'ਚ ਨਿਰਮਾਣ ਅਧੀਨ ਇੱਕ ਇਮਾਰਤ ਦੇ ਡਿੱਗਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ 'ਚ ਇੱਕ ਕੋਚਿੰਗ ਸੈਂਟਰ ਚਲਾਇਆ ਜਾ ਰਿਹਾ ਸੀ। ਇਸ...
ਜੇ. ਐੱਨ. ਯੂ. ਦੇ ਵਿਦਿਆਰਥੀ ਸ਼ਰਜੀਲ ਵਿਰੁੱਧ ਭਾਜਪਾ ਨੇ ਦਰਜ ਕਰਾਈ ਸ਼ਿਕਾਇਤ
. . .  about 1 hour ago
ਨਵੀਂ ਦਿੱਲੀ, 25 ਜਨਵਰੀ- ਭਾਜਪਾ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਸਕਾਲਰ ਸ਼ਰਜੀਲ ਇਮਾਮ ਵਿਰੁੱਧ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਹੈ। ਉਨ੍ਹਾਂ 'ਤੇ ਵਿਵਾਦਿਤ ਬਿਆਨ...
ਸਾਰਿਆਂ ਨੂੰ ਵੋਟ ਦੇ ਅਧਿਕਾਰ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ- ਰਾਸ਼ਟਰਪਤੀ ਕੋਵਿੰਦ
. . .  about 2 hours ago
ਨਵੀਂ ਦਿੱਲੀ, 25 ਜਨਵਰੀ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਦੇ 70 ਸਾਲਾਂ ਬਾਅਦ ਕੁਝ ਲੋਕ ਆਪਣੇ ਵੋਟ ਦੇ ਅਧਿਕਾਰ ਦੇ ਮਹੱਤਵ ਨੂੰ ਨਹੀਂ ਸਮਝਦੇ ਹਨ, ਜਦੋਂਕਿ ਦੁਨੀਆ...
ਨਾਗਰਿਕਤਾ ਕਾਨੂੰਨ ਵਿਰੁੱਧ ਰਾਜਸਥਾਨ ਸਰਕਾਰ ਨੇ ਵਿਧਾਨ ਸਭਾ 'ਚ ਪਾਸ ਕੀਤਾ ਪ੍ਰਸਤਾਵ
. . .  about 2 hours ago
ਜੈਪੁਰ, 25 ਜਨਵਰੀ- ਰਾਜਸਥਾਨ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਵਿਧਾਨ ਸਭਾ 'ਚ ਪ੍ਰਸਤਾਵ ਪਾਸ ਕੀਤਾ ਹੈ। ਹਾਲਾਂਕਿ ਵਿਧਾਨ ਸਭਾ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਪ੍ਰਸਤਾਵ ਪੇਸ਼ ਕਰਨ...
ਮਹਿਲ ਕਲਾਂ 'ਚ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਵਿਰੁੱਧ ਮੁੱਖ ਮਾਰਗ ਜਾਮ ਕਰ ਕੇ ਕੀਤਾ ਰੋਸ ਪ੍ਰਦਰਸ਼ਨ
. . .  about 3 hours ago
ਮਹਿਲ ਕਲਾਂ, 25 ਜਨਵਰੀ (ਅਵਤਾਰ ਸਿੰਘ ਅਣਖੀ)- ਸ਼੍ਰੋਮਣੀ ਅਕਾਲੀ ਦਲ (ਅ) ਅਤੇ ਦਲ ਖ਼ਾਲਸਾ ਵੱਲੋਂ ...
ਬਟਾਲਾ 'ਚ ਬੰਦ ਰਿਹਾ ਬੇਅਸਰ
. . .  about 3 hours ago
ਬਟਾਲਾ, 25 ਜਨਵਰੀ (ਕਾਹਲੋਂ)- ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਦਿੱਤੇ...
ਕਪਿਲ ਮਿਸ਼ਰਾ 'ਤੇ ਚੋਣ ਕਮਿਸ਼ਨ ਦੀ ਕਾਰਵਾਈ, 48 ਘੰਟੇ ਚੋਣ ਪ੍ਰਚਾਰ ਕਰਨ 'ਤੇ ਲਾਈ ਰੋਕ
. . .  about 3 hours ago
ਨਵੀਂ ਦਿੱਲੀ, 25 ਜਨਵਰੀ- ਚੋਣ ਕਮਿਸ਼ਨ ਨੇ ਭਾਜਪਾ ਨੇਤਾ ਅਤੇ ਦਿੱਲੀ ਦੀ ਮਾਡਲ ਟਾਊਨ ਸੀਟ ਤੋਂ ਪਾਰਟੀ ਦੇ ਉਮੀਦਵਾਰ ਕਪਿਲ ਮਿਸ਼ਰਾ 'ਤੇ 48 ਘੰਟੇ ਤੱਕ ਚੋਣ ਪ੍ਰਚਾਰ ਕਰਨ 'ਤੇ ਰੋਕ...
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, 4 ਵਾਰ ਵਿਧਾਇਕ ਰਹੇ ਹਰਸ਼ਰਣ ਬੱਲੀ 'ਆਪ' 'ਚ ਹੋਏ ਸ਼ਾਮਲ
. . .  about 3 hours ago
ਨਵੀਂ ਦਿੱਲੀ, 25 ਜਨਵਰੀ- ਭਾਜਪਾ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਭਾਜਪਾ ਦੇ ਚਾਰ ਵਾਰ ਵਿਧਾਇਕ ਰਹੇ ਹਰਸ਼ਰਣ ਸਿੰਘ ਬੱਲੀ ਪਾਰਟੀ ਨੂੰ ਛੱਡ ਅੱਜ ਆਮ ਆਦਮੀ ਪਾਰਟੀ...
ਜਥੇਦਾਰ ਫੱਗੂਵਾਲਾ ਨੇ ਗੈਰ ਪੰਥਕਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਭਾਈ ਲੌਂਗੋਵਾਲ ਨੂੰ ਦਿੱਤਾ ਮੰਗ ਪੱਤਰ
. . .  about 3 hours ago
ਭਾਰਤ ਅਤੇ ਬ੍ਰਾਜ਼ੀਲ ਵਿਚਾਲੇ ਕਈ ਸਮਝੌਤਿਆਂ 'ਤੇ ਹੋਏ ਹਸਤਾਖ਼ਰ
. . .  about 4 hours ago
ਪਾਕਿਸਤਾਨ ਜਾਣਾ ਚਾਹੁੰਦੇ ਹਨ ਮਹਿਲਾ ਕਮਿਸ਼ਨ ਦੇ ਚੇਅਰਪਰਸਨ
. . .  about 4 hours ago
ਨਿਰਭੈਆ ਦੇ ਦੋਸ਼ੀ ਮੁਕੇਸ਼ ਨੇ ਰਾਸ਼ਟਰਪਤੀ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਦਿੱਤੀ ਚੁਣੌਤੀ
. . .  about 4 hours ago
ਨਾਗਰਿਕਤਾ ਬਿੱਲ ਦੇ ਵਿਰੋਧ 'ਚ ਪੱਖੋ ਕੈਂਚੀਆਂ ਨੇੜੇ ਚੱਕਾ ਜਾਮ
. . .  about 4 hours ago
ਚੋਣ ਕਮਿਸ਼ਨ ਨੇ ਭਾਜਪਾ ਉਮੀਦਵਾਰ ਤਜਿੰਦਰ ਬੱਗਾ ਨੂੰ ਭੇਜਿਆ ਨੋਟਿਸ
. . .  about 4 hours ago
ਹਿਮਾਚਲ ਪ੍ਰਦੇਸ਼ ਦੇ ਕਰਮਚਾਰੀਆਂ ਲਈ ਖ਼ੁਸ਼ਖ਼ਬਰੀ, ਮਿਲੇਗਾ 5 ਫ਼ੀਸਦੀ ਮਹਿੰਗਾਈ ਭੱਤਾ
. . .  about 5 hours ago
ਗੜ੍ਹਸ਼ੰਕਰ ਵਿਖੇ ਮਨਾਇਆ ਗਿਆ ਰਾਸ਼ਟਰੀ ਵੋਟਰ ਦਿਵਸ
. . .  about 5 hours ago
ਗ੍ਰਹਿ ਮੰਤਰਾਲੇ ਨੇ ਐੱਨ. ਆਈ. ਏ. ਨੂੰ ਸੌਂਪਿਆ ਭੀਮਾ ਕੋਰੇਗਾਂਵ ਮਾਮਲਾ
. . .  about 5 hours ago
ਚੋਗਾਵਾ ਅਤੇ ਲੋਪੋਕੇ 'ਚ ਵੀ ਮਿਲਿਆ ਬੰਦ ਨੂੰ ਭਰਵਾ ਹੁੰਗਾਰਾ
. . .  about 4 hours ago
ਅਵੰਤੀਪੋਰਾ ਮੁਠਭੇੜ : ਸੁਰੱਖਿਆ ਬਲਾਂ ਨੇ ਜੈਸ਼ ਦੇ ਚੋਟੀ ਦੇ ਕਮਾਂਡਰ ਅਤੇ ਦੋ ਅੱਤਵਾਦੀਆਂ ਨੂੰ ਪਾਇਆ ਘੇਰਾ
. . .  about 5 hours ago
ਸਰਕਾਰੀ ਕਾਲਜ ਅਜਨਾਲਾ 'ਚ ਮਨਾਇਆ ਗਿਆ ਤਹਿਸੀਲ ਪੱਧਰੀ ਕੌਮੀ ਵੋਟਰ ਦਿਵਸ
. . .  about 5 hours ago
2 ਫਰਵਰੀ ਦੀ ਸੰਗਰੂਰ ਰੈਲੀ ਲਈ ਯੂਥ ਅਕਾਲੀ ਦਲ ਨੇ ਵੀ ਕੱਸੀ ਕਮਰ
. . .  about 5 hours ago
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੋਗਾ ਵਿਖੇ ਵਰਕਰਾਂ ਨਾਲ ਕੀਤੀ ਬੈਠਕ
. . .  about 5 hours ago
ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਆਰੰਭ
. . .  about 5 hours ago
ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ ਬੰਦ ਦਾ ਸੱਦਾ ਰਿਹਾ ਬੇਅਸਰ
. . .  about 6 hours ago
ਸਰਹੱਦੀ ਖੇਤਰ ਦੇ ਸਕੂਲਾਂ ਦਾ ਦੌਰਾ ਕਰਨ ਉਪਰੰਤ ਅੰਮ੍ਰਿਤਸਰ ਰਵਾਨਾ ਹੋਏ ਸਿੱਖਿਆ ਸਕੱਤਰ
. . .  about 6 hours ago
ਬਾਘਾਪੁਰਾਣਾ 'ਚ ਪੰਜਾਬ ਬੰਦ ਦਾ ਨਹੀਂ ਹੋਇਆ ਕੋਈ ਅਸਰ
. . .  about 6 hours ago
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਧਰਨਾ, ਫ਼ਿਰੋਜ਼ਪੁਰ-ਫ਼ਾਜ਼ਿਲਕਾ ਜੀ. ਟੀ. ਰੋਡ ਜਾਮ
. . .  about 6 hours ago
ਅਮਰੀਕਾ 'ਚ ਖ਼ਾਲਸਾ ਯੂਨੀਵਰਸਿਟੀ ਸਥਾਪਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ
. . .  about 6 hours ago
ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਬੰਦ ਦੇ ਸੱਦੇ ਦੌਰਾਨ ਹੁਸ਼ਿਆਰਪੁਰ 'ਚ ਸਥਿਤੀ ਤਣਾਅਪੂਰਨ
. . .  about 7 hours ago
ਪੰਜਾਬ ਬੰਦ ਨੂੰ ਲੈ ਕੇ ਜਥੇਬੰਦੀਆਂ ਵਲੋਂ ਅੰਮ੍ਰਿਤਸਰ 'ਚ ਮੁਜ਼ਾਹਰਾ
. . .  about 7 hours ago
ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਬੰਦ ਦਾ ਨਹੀਂ ਕੋਈ ਅਸਰ
. . .  about 7 hours ago
ਪੰਜਾਬ ਬੰਦ ਨੂੰ ਲੈ ਕੇ ਜਥੇਬੰਦੀਆਂ ਨੇ ਬਰਨਾਲੇ 'ਚ ਕੱਢਿਆ ਮਾਰਚ ਅਤੇ ਬੰਦ ਕਰਾਈਆਂ ਦੁਕਾਨਾਂ
. . .  about 7 hours ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਡਾਕਟਰ ਦੀ ਮੌਤ
. . .  about 7 hours ago
ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  about 8 hours ago
ਸੰਗਰੂਰ 'ਚ ਆਮ ਵਾਂਗ ਖੁੱਲ੍ਹੇ ਬਾਜ਼ਾਰ
. . .  about 8 hours ago
ਐੱਸ. ਟੀ. ਐੱਫ. ਬਾਰਡਰ ਰੇਂਜ ਵਲੋਂ 2 ਕਰੋੜ ਰੁਪਏ ਦੀ ਹੈਰੋਇਨ ਸਣੇ ਤਸਕਰ ਕਾਬੂ
. . .  about 9 hours ago
ਸਿੱਖਿਆ ਸਕੱਤਰ ਵਲੋਂ ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ ਪੈਂਦੇ ਸਕੂਲਾਂ ਦਾ ਦੌਰਾ
. . .  about 9 hours ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  about 9 hours ago
ਤੁਰਕੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ, 18 ਮੌਤਾਂ
. . .  about 10 hours ago
ਕੋਰੋਨਾ ਵਾਇਰਸ ਨਾਲ ਚੀਨ 'ਚ ਹੁਣ ਤੱਕ 41 ਲੋਕਾਂ ਦੀ ਹੋਈ ਮੌਤ
. . .  about 10 hours ago
ਅੱਜ ਦਾ ਵਿਚਾਰ
. . .  about 11 hours ago
ਅੰਗ੍ਰੇਜ਼ਾਂ ਦੇ ਰਾਜ ਵਿਚ ਸ਼ੁਰੂ ਹੋਈ ਨੈਰੋਗੇਜ ਰੇਲ ਸੈਕਸ਼ਨ ਤੇ 26 ਜਨਵਰੀ ਨੂੰ ਦੌੜੇਗੀ
. . .  1 day ago
ਹੁਸ਼ਿਆਰਪੁਰ ਵਿਖੇ ਨਵਾਂ ਮੈਡੀਕਲ ਕਾਲਜ ਖੋਲ੍ਹਣ ਦੀ ਮਿਲੀ ਮਨਜ਼ੂਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਭਾਦੋਂ ਸੰਮਤ 551

ਲੁਧਿਆਣਾ

ਕੇਂਦਰੀ ਮੰਤਰੀ ਬੀਬੀ ਬਾਦਲ ਨੇ ਕੀਤਾ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

ਲਾਡੋਵਾਲ/ਲੁਧਿਆਣਾ, 23 ਅਗਸਤ (ਬਲਬੀਰ ਸਿੰਘ ਰਾਣਾ, ਅਮਰੀਕ ਸਿੰਘ ਬੱਤਰਾ)- ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਵਿਧਾਇਕ ਬਲਦੇਵ ਸਿੰਘ ਖਹਿਰਾ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਚੌਧਰੀ ਮਦਨ ਲਾਲ ਬੱਗਾ ਅਤੇ ਲੁਧਿਆਣਾ ਦੇ ਸਮੁੱਚੇ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਅੱਜ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਭੋਲੇਵਾਲ, ਆਲੋਵਾਲ ਅਤੇ ਨਵਾਂ ਖਹਿਰਾ ਬੈਟ ਆਦਿ ਪਿੰਡ ਜੋ ਸਤਲੁਜ ਦਰਿਆ ਦੇ ਨਾਲ ਲਗਦੇ ਹਨ, ਵਿਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਦੇ ਨਾਲ-ਨਾਲ ਪਸ਼ੂਆਂ ਵਾਸਤੇ ਪੱਠੇ ਅਤੇ ਤੂੜੀ ਵੀ ਵੰਡੀ | ਇਸ ਮੌਕੇ ਕੇਂਦਰੀ ਮੰਤਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਰੇਤ ਮਾਫੀਆ ਦੀ ਸਰਗਰਮੀ ਅਤੇ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਹੀ ਪੰਜਾਬ ਅੰਦਰ ਵਗਦੇ ਸਤਲੁਜ ਦਰਿਆ ਵਿਚ ਹੜ੍ਹ ਆਇਆ ਹੈ | ਜੇਕਰ ਪੰਜਾਬ ਸਰਕਾਰ ਰੇਤ ਮਾਫੀਆ 'ਤੇ ਸ਼ਿਕੰਜਾ ਕਸਦੀ ਤਾਂ ਅੱਜ ਪਿੰਡਾਂ ਦੇ ਪਿੰਡ ਹੜ੍ਹ ਨਾਲ ਆਏ ਪਾਣੀ ਵਿਚ ਨਾ ਡੁੱਬਦੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਹੜ੍ਹਾਂ ਨਾਲ ਨਜਿੱਠਣ ਲਈ ਕੋਈ ਵੀ ਪੁੱਖਤਾ ਪ੍ਰਬੰਧ ਨਾ ਕਰਨ 'ਤੇ ਅੱਜ ਫਿਲੌਰ ਅਤੇ ਨਾਲ ਲਗਦੇ ਪਿੰਡਾਂ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਹਰ ਫਰੰਟ 'ਤੇ ਫ਼ੇਲ ਸਾਬਤ ਹੋਈ ਹੈ | ਉਨ੍ਹਾਂ ਪੰਜਾਬ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਦਾ ਫਰਜ਼ ਬਣ ਦਾ ਸੀ ਕਿ ਉਹ ਸਮੇਂ ਸਿਰ ਦਰਿਆਵਾਂ ਅਤੇ ਨਦੀਆਂ ਦੀ ਸਫਾਈ ਵੱਲ ਉਚੇਚਾ ਧਿਆਨ ਦਿੰਦੀ | ਇਸ ਮੌਕੇ ਬੀਬੀ ਹਰਸਿਮਰਤ ਬਾਦਲ ਨੇ ਹਾਜ਼ਰ ਹੋਏ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਕੇਂਦਰ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਹਰ ਸੰਭਵ ਮਦਦ ਕਰਨਗੇ | ਇਸ ਮੌਕੇ ਗੁਰਦੀਪ ਸਿੰਘ ਗੋਸ਼ਾ, ਹਰਪ੍ਰੀਤ ਸਿੰਘ ਸ਼ਿਵਾਲਿਕ, ਰਤਨ ਸਿੰਘ ਕਮਾਲਪੁਰੀ, ਕਰਮਜੀਤ ਸਿੰਘ ਮਲਕਪੁਰ, ਪ੍ਰਧਾਨ ਬੀਬੀ ਕਿਰਨਦੀਪ ਕੌਰ ਕਾਦੀਆਂ, ਮਨਜਿੰਦਰ ਸਿੰਘ ਲਾਡੋਵਾਲ, ਰਖਬੀਰ ਸਿੰਘ ਥਰੀਕੇ, ਕਮਲਜੀਤ ਸਿੰਘ, ਗੁਰਜੀਤ ਸਿੰਘ ਲਹਿਰਾ, ਇਕਬਾਲ ਸਿੰਘ ਮੰਝਫੱਗੂਵਾਲ, ਨਰਿੰਦਰ ਸਿੰਘ ਗਰੇਵਾਲ, ਸਰਪੰਚ ਮਨਜੀਤ ਸਿੰਘ ਲਵਲੀ ਤਲਵੰਡੀ, ਹੰਸ ਰਾਜ ਸਿੰਘ ਤਲਵੰਡੀ, ਗੋਲਾ ਕੁਤਬੇਵਾਲ, ਅਸ਼ੋਕ ਸਿੰਘ ਤਲਵੰਡੀ, ਜੈਮਲ ਸਿੰਘ ਕਪੂਰ ਸਿੰਘਵਾਲਾ, ਹਰਭੱਜ ਰਾਏ ਭੱਟੀਆਂ, ਕਰਮਜੀਤ ਸਿੰਘ ਲਾਡੋਵਾਲ, ਸੁਰਜੀਤ ਤਨੇਜਾ, ਸੁਰਜੀਤ ਸਿੰਘ ਮੰਗਾਂ ਤਲਵੰਡੀ ਆਦਿ ਹਾਜ਼ਰ ਸਨ |

ਮਾਲਕਾਂ ਨਾਲ ਲੱਖਾਂ ਦੀ ਹੇਰਾਫੇਰੀ ਕਰਨ ਵਾਲੇ ਦੋ ਗਿ੍ਫ਼ਤਾਰ

ਲੁਧਿਆਣਾ, 23 ਅਗਸਤ (ਪਰਮਿੰਦਰ ਸਿੰਘ ਆਹੂਜਾ)- ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਕੱਪੜਾ ਵਪਾਰੀ ਨਾਲ ਲੱਖਾਂ ਰੁਪਏ ਦੀ ਹੇਰਾਫੇਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੰਜਾਬ ਹੈਂਡਲੂਮ ਹਾਊਸ ਡਾਬਾ ਰੋਡ ਦੇ ਮਾਲਕ ਦਲਜੀਤ ...

ਪੂਰੀ ਖ਼ਬਰ »

ਫ਼ੌਜੀ ਦੇ ਖ਼ਾਤੇ 'ਚੋਂ 2 ਲੱਖ ਰੁਪਏ ਧੋਖੇ ਨਾਲ ਕਢਵਾਉਣ 'ਤੇ ਕੇਸ ਦਰਜ

ਲੁਧਿਆਣਾ, 23 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਢੋਲੇਵਾਲ ਸਥਿਤ ਆਰਮੀ ਦਫਤਰ ਵਿਚ ਤੈਨਾਤ ਹੌਲਦਾਰ ਪ੍ਰਭਾਤ ਕੁਮਾਰ ਦੇ ਖਾਤੇ ਵਿਚੋਂ ਧੋਖੇ ਨਾਲ ਦੋ ਲੱਖ ਰੁਪਏ ਦੀ ਨਕਦੀ ਕਢਵਾਉਣ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ਼ ...

ਪੂਰੀ ਖ਼ਬਰ »

ਪਲਾਸਟਿਕ ਫੈਕਟਰੀ ਦੇ ਗੁਦਾਮ ਨੂੰ ਲੱਗੀ ਅੱਗ-ਲੱਖਾਂ ਦਾ ਸਾਮਾਨ ਸੜਿਆ

ਲੁਧਿਆਣਾ, 23 ਅਗਸਤ (ਅਮਰੀਕ ਸਿੰਘ ਬੱਤਰਾ)- ਗਿੱਲ ਰੋਡ ਨਿਊ ਸੈਂਟਰਲ ਮਾਰਕੀਟ ਵਿਚ ਸ਼ੁੱਕਰਵਾਰ ਸਵੇਰੇ ਕਰੀਬ 10:30 ਵਜੇ ਇਕ ਪਲਾਸਟਿਕ ਫੈਕਟਰੀ ਗੁਦਾਮ ਵਿਚ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜਣ ਤੋਂ ਇਲਾਵਾ ਇਮਾਰਤ ਨੂੰ ਵੀ ਨੁਕਸਾਨ ਪੁੱਜਾ ਹੈ | ਫਾਇਰ ...

ਪੂਰੀ ਖ਼ਬਰ »

ਸੈਂਟਰਲ ਜੀ.ਐਸ.ਟੀ. ਵਲੋਂ ਮਹਾਂਨਗਰ ਦੀਆਂ ਕਈ ਸਾਈਕਲ ਸਨਅਤਾਂ 'ਤੇ ਛਾਪੇ

ਲੁਧਿਆਣਾ, 23 ਅਗਸਤ (ਪੁਨੀਤ ਬਾਵਾ)-ਸੈਂਟਰਲ ਜੀ.ਐਸ.ਟੀ. ਦੀ ਟੀਮ ਵਲੋਂ ਅੱਜ ਮਹਾਂਨਗਰ ਦੀਆਂ ਕਈ ਸਾਈਕਲ ਸਨਅਤਾਂ 'ਤੇ ਛਾਪੇਮਾਰੀ ਕੀਤੀ ਗਈ ਹੈ | ਵਿਭਾਗ ਕੋਲ ਇਹਨਾਂ ਸਨਅਤਾਂ ਦੇ ਮਾਲਕਾਂ ਵਲੋਂ ਸਾਈਕਲ ਤੇ ਸਾਈਕਲ ਦੇ ਕਲਪੁਰਜ਼ਿਆਂ ਦੇ ਬਿੱਲ ਕੀਮਤ ਤੋਂ ਕਈ ਗੁਣਾ ਘੱਟ ...

ਪੂਰੀ ਖ਼ਬਰ »

ਧਰਮਪੁਰਾ 'ਚ ਭਰਿਆ ਨਾਲੇ ਦਾ ਗੰਦਾ ਪਾਣੀ ਕੱਢਿਆ

ਲੁਧਿਆਣਾ, 23 ਅਗਸਤ (ਅਮਰੀਕ ਸਿੰਘ ਬੱਤਰਾ)- ਟਰਾਂਸਪੋਰਟ ਨਗਰ ਤੋਂ ਧਰਮਪੁਰਾ ਤੱਕ ਬਣੇ ਬਰਸਾਤੀ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਧਰਮਪੁਰਾ ਮੁਹੱਲਾ ਦੇ ਘਰਾਂ/ਦੁਕਾਨਾਂ ਅੰਦਰ ਵੜ ਜਾਣ ਕਾਰਨ ਲੋਕਾਂ ਵਿਚ ਪੈਦਾ ਹੋਏ ਰੋਸ ਨੂੰ ਮੁੱਖ ਰੱਖਦੇ ਹੋਏ ਸੀਨੀਅਰ ਡਿਪਟੀ ਮੇਅਰ ...

ਪੂਰੀ ਖ਼ਬਰ »

ਡੀ.ਸੀ. ਨੇ ਬਹਾਦਰਕੇ ਕਲੱਸਟਰ 'ਚ ਪੈਂਦੀਆਂ ਰੰਗਾਈ ਸਨਅਤਾਂ ਨੂੰ ਬੰਦ ਕਰਨ ਦਾ ਹੁਕਮ ਵਾਪਸ ਲਿਆ

ਲੁਧਿਆਣਾ, 23 ਅਗਸਤ (ਪੁਨੀਤ ਬਾਵਾ)- ਡਿਪਟੀ ਕਮਿਸ਼ਨਰ ਕਮ ਚੇਅਰਮੈਨ ਡਿਜਾਸਟਰ ਮੈਨੇਜਮੈਂਟ ਪ੍ਰਦੀਪ ਕੁਮਾਰ ਅਗਰਵਾਲ ਵਲੋਂ ਭਾਰੀ ਮੀਂਹ ਬਾਅਦ ਬਣੇ ਹੜ੍ਹ ਵਰਗੇ ਹਾਲਾਤ ਨਾਲ ਨਜਿੱਠਣ ਤੇ ਭੱਟੀਆਂ ਐਸ.ਟੀ.ਪੀ. ਬੰਦ ਹੋਣ ਤੋਂ ਬਾਅਦ ਮਹਾਂਨਗਰ ਲੁਧਿਆਣਾ ਵਿਚ ਪੈਂਦੀਆਂ ...

ਪੂਰੀ ਖ਼ਬਰ »

ਗੋਸ਼ਾ ਦੀ ਅਗਵਾਈ 'ਚ ਯੂਥ ਅਕਾਲੀ ਦਲ ਤੇ ਇਲਾਕਾ ਨਿਵਾਸੀਆਂ ਵਲੋਂ ਰੋਸ ਪ੍ਰਦਰਸ਼ਨ

ਲੁਧਿਆਣਾ, 23 ਅਗਸਤ (ਪਰਮਿੰਦਰ ਸਿੰਘ ਆਹੂਜਾ)- ਯੂਥ ਅਕਾਲੀ ਦਲ ਦੇ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਵਿਚ ਸ਼ਿਵਪੁਰੀ ਇਲਾਕੇ ਦੇ ਵਸਨੀਕਾਂ ਨੇ ਬੁੱਢੇ ਨਾਲੇ ਵਿਚੋ ਘਰਾਂ ਵਿਚ ਆ ਰਹੇ ਪਾਣੀ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ | ...

ਪੂਰੀ ਖ਼ਬਰ »

ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਲੜਕੀ ਤੋਂ ਐਕਟਿਵਾ ਖੋਹੀ

ਲੁਧਿਆਣਾ, 23 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮੋਤੀ ਨਗਰ ਸਥਿਤ ਕਾਨਵੈਂਟ ਸਕੂਲ ਨੇੜੇ ਇਕ ਹਥਿਆਰਬੰਦ ਲੁਟੇਰਾ ਲੜਕੀ ਪਾਸੋਂ ਪਿਸਤੌਲ ਦਿਖਾ ਕੇ ਉਸ ਦਾ ਐਕਟਿਵਾ ਖੋਖੇ ਫ਼ਰਾਰ ਹੋ ਗਿਆ | ਪੁਲਿਸ ਨੇ ਇਸ ਸਬੰਧੀ ਗੁਰੂ ਤੇਗ ਬਹਾਦਰ ਕਾਲੋਨੀ ਚੰਡੀਗੜ੍ਹ ਰੋਡ ਦੀ ...

ਪੂਰੀ ਖ਼ਬਰ »

ਚੋਰੀ ਦੇ ਮਾਮਲੇ 'ਚ ਲੋੜੀਂਦਾ ਭਗੌੜਾ ਕਾਬੂ

ਲੁਧਿਆਣਾ, 23 ਅਗਸਤ (ਪਰਮਿੰਦਰ ਸਿੰਘ ਆਹੂਜਾ)-ਪੀ.ਓ. ਸਟਾਫ ਦੀ ਪੁਲਿਸ ਨੇ ਚੋਰੀ ਦੇ ਇਕ ਮਾਮਲੇ ਵਿਚ ਲੋੜੀਂਦੇ ਭਗੌੜੇ ਨੂੰ ਗਿ੍ਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦਿਆਂ ਪੀ. ਓ. ਸਟਾਫ਼ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ...

ਪੂਰੀ ਖ਼ਬਰ »

ਸਪਰਿੰਗ ਡੇਲ ਪਬਲਿਕ ਸਕੂਲ 'ਚ ਮਨਾਈ ਜਨਮ ਅਸ਼ਟਮੀ

ਲੁਧਿਆਣਾ, 23 ਅਗਸਤ (ਬੀ.ਐਸ.ਬਰਾੜ)-ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਕਿ੍ਸ਼ਨ ਜਨਮ ਅਸ਼ਟਮੀ ਸ਼ਰਧਾ ਭਾਵਨਾ ਨਾਲ ਮਨਾਇਆ ਗਈ¢ ਇਸ ਮੌਕੇ ਬੱਚੇ ਰਾਧਾ ਅਤੇ ਕਿ੍ਸ਼ਨ ਦੇ ਰੂਪ ਵਿਚ ਸਜੇ ਹੋਏ ਸਨ¢ ਇਸ ਮੌਕੇ ਬੱਚਿਆਂ ਨੇ ਕਿ੍ਸ਼ਨ ਜੀ ਦੇ ਰਸਭਿੰਨੇ ਭਜਨਾਂ ਦਾ ਗੁਣਗਾਣ ਅਤੇ ਦਹੀ ...

ਪੂਰੀ ਖ਼ਬਰ »

ਤਹਿਬਜ਼ਾਰੀ ਸ਼ਾਖਾ ਨੇ ਹਟਾਏ ਨਾਜਾਇਜ਼ ਕਬਜ਼ੇ

ਲੁਧਿਆਣਾ, 23 ਅਗਸਤ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਦੀਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਕੀਤੀ ਜਾ ਰਹੀ ਕਾਰਵਾਈ ਤਹਿਤ ਜ਼ੋਨ-ਡੀ ਤਹਿਬਜ਼ਾਰੀ ਸ਼ਾਖਾ ਵਲੋਂ ਪੱਖੋਵਾਲ ਰੋਡ ਅਤੇ ਨਗਰ ਬਲਾਕ ਆਈ ਮਾਰਕੀਟ ਵਿਚ ਨਾਜਾਇਜ਼ ਕਬਜੇ ...

ਪੂਰੀ ਖ਼ਬਰ »

ਕੈਪਟਨ ਮਦਦ ਮੰਗਣ ਦੀ ਬਜਾਏ ਪਾਣੀ ਦੀ ਕੀਮਤ ਵਸੂਲੀ ਦੀ ਗੱਲ ਕਰਨ-ਬੈਂਸ

ਲੁਧਿਆਣਾ, 23 ਅਗਸਤ (ਕਵਿਤਾ ਖੁੱਲਰ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਹੜ੍ਹ ਪੀੜ੍ਹਤਾਂ ਦੀ ਹਰ ਸੰਭਵ ਸਹਾਇਤਾ ਕਰਨ ਅਤੇ ਕੇਂਦਰ ਸਰਕਾਰ ਤੋਂ ਪੰਜਾਬ ਲਈ ...

ਪੂਰੀ ਖ਼ਬਰ »

ਚੌਕਸੀ ਵਿੰਗ ਦੀ ਟੀਮ ਵਲੋਂ ਨਿਗਮ ਰਿਕਾਰਡ ਦੀ ਜਾਂਚ

ਲੁਧਿਆਣਾ, 23 ਅਗਸਤ (ਅਮਰੀਕ ਸਿੰਘ ਬੱਤਰਾ)-ਸਥਾਨਕ ਸਰਕਾਰਾ ਵਿਭਾਗ ਚੌਕਸੀ ਵਿੰਗ ਦੀ ਚੰਡੀਗੜ੍ਹ ਤੋਂ ਆਈ ਟੀਮ ਵਲੋਂ ਸ਼ੁੱਕਰਵਾਰ ਨੂੰ ਨਗਰ ਨਿਗਮ ਕਾਨੂੰਨੀ ਸ਼ਾਖਾ ਦਾ ਰਿਕਾਰਡ ਚੈੱਕ ਕੀਤਾ ਗਿਆ | ਸੂਤਰਾਂ ਅਨੁਸਾਰ ਕੁਝ ਫਾਈਲਾਂ ਚੰਡੀਗੜ੍ਹ ਭੇਜਣ ਦੀ ਵੀ ਹਦਾਇਤ ...

ਪੂਰੀ ਖ਼ਬਰ »

ਪੰਜਾਬ ਦੇ ਹੜ੍ਹ ਪੀੜਤਾਂ ਨੂੰ ਕੇਂਦਰ ਵਲੋਂ ਮੁਆਵਜ਼ਾ ਨਾ ਦੇਣ ਅਫ਼ਸੋਸਨਾਕ-ਸ਼ਿਵ ਸੈਨਾ ਹਿੰਦੁਸਤਾਨ

ਲੁਧਿਆਣਾ, 23 ਅਗਸਤ (ਕਵਿਤਾ ਖੁੱਲਰ)- ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਕੁਦਰਤੀ ਆਪਦਾ ਆਉਣ ਦੇ ਬਾਅਦ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੰਜਾਬ ਨੂੰ ਛੱਡ ਬਾਕੀ ਸਾਰੇ ਸੂਬਿਆਂ ਵਿਚ ਹੜ੍ਹ ਪੀੜਤਾਂ ਨੂੰ ਕਰੋੜਾਂ ਰੁਪਏ ਦੇ ਮੁਆਵਜ਼ੇ ਦੇਣ ...

ਪੂਰੀ ਖ਼ਬਰ »

ਸੰਤ ਬਾਬਾ ਸੁੱਚਾ ਸਿੰਘ ਦੀ 17ਵੀਂ ਬਰਸੀ ਸਬੰਧੀ ਸਮਾਗਮ ਕੱਲ੍ਹ ਤੋਂ

ਲੁਧਿਆਣਾ, 23 ਅਗਸਤ (ਅਮਰੀਕ ਸਿੰਘ ਬੱਤਰਾ)- ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੰਤ ਬਾਬਾ ਸੁੱਚਾ ਸਿੰਘ ਬਾਨੀ ਜਵੱਦੀ ਟਕਸਾਲ ਦੀ 17ਵੀਂ ਬਰਸੀ ਨੂੰ ਸਮਰਪਿਤ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ...

ਪੂਰੀ ਖ਼ਬਰ »

ਵਿਦਿਆਰਥੀ ਕਾਰਪੋਰੇਟ ਦੁਨੀਆਂ ਦੇ ਹਿਸਾਬ ਨਾਲ ਢਲਨ ਦੀ ਆਦਤ ਪਾਉਣ-ਡਾ: ਗਿੱਲ

ਲੁਧਿਆਣਾ, 23 ਅਗਸਤ (ਬੀ.ਐਸ.ਬਰਾੜ)- ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ ਵਲੋਂ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਭਵਿੱਖ ਅਤੇ ਸਫਲ ਜ਼ਿੰਦਗੀ ਜਿਊਣ ਦੇ ਤਰੀਕਿਆਂ ਦੀ ਜਾਣਕਾਰੀ ਨਾਲ ਸਬੰਧਿਤ ਸੈਮੀਨਾਰ ਵਿਚ ਸਿੱਖਿਆਂ ਜਗਤ ਦੇ ਦੇਸ਼-ਵਿਦੇਸ਼ ਦੇ ਮਸ਼ਹੂਰ ...

ਪੂਰੀ ਖ਼ਬਰ »

ਗੁਰੂ ਨਾਨਕ ਪਬਲਿਕ ਸਕੂਲ 'ਚ ਸ਼ਬਦ ਗਾਇਨ ਮੁਕਾਬਲੇ

ਲੁਧਿਆਣਾ, 23 ਅਗਸਤ (ਬੀ.ਐਸ.ਬਰਾੜ)- ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਿਖੇ ਸਕੂਲ ਦੇ ਸਸੰਥਾਪਕ ਬਾਬਾ ਗੁਰਮੁਖ ਸਿੰਘ ਦੀ ਯਾਦ ਨੂੰ ਸਮਰਪਿਤ ਇੰਟਰ ਸਕੂਲ ਸ਼ਬਦ ਗਾਇਣ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਿਲਆਂ ਵਿਚ ਸ਼ਹਿਰ ਦੇ ਵੱਖ ਵੱਖ ਸਕੂਲਾਂ ਦੀਆਂ 25 ਟੀਮਾਂ ...

ਪੂਰੀ ਖ਼ਬਰ »

ਜੀ.ਐਮ.ਜੀ.ਐਮ. ਪਬਲਿਕ ਸਕੂਲ 'ਚ ਮਨਾਈ ਜਨਮ ਅਸ਼ਟਮੀ

ਲੁਧਿਆਣਾ, 23 ਅਗਸਤ (ਬੀ.ਐਸ.ਬਰਾੜ)- ਐਮ.ਜੀ.ਐਮ. ਪਬਲਿਕ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਭਜਨ ਗਾਉਂਦੇ ਹੋਏ ਸ੍ਰੀ ਕਿਸ਼ਨ ਦੇ ਜੀਵਨ ਸਬੰਧੀ ਜਾਣਕਾਰੀ ਦਿੱਤੀ | ਵਿਦਿਆਰਥੀ ਕਿ੍ਸ਼ਨ, ਸੁਦਾਮਾ, ਬਲਰਾਮ, ...

ਪੂਰੀ ਖ਼ਬਰ »

ਅਕਾਲੀ ਆਗੂ ਦੀ ਗੈਸ ਕੰਪਨੀ ਤੋਂ ਲੱਖਾਂ ਦੀ ਨਕਦੀ ਚੋਰੀ

ਲੁਧਿਆਣਾ, 23 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਬਾੜੇਵਾਲ ਸੜਕ 'ਤੇ ਸਥਿਤ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਦੀ ਗੈਸ ਕੰਪਨੀ ਤੋਂ ਚੋਰ ਇਕ ਲੱਖ ਦੋ ਹਜ਼ਾਰ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ | ...

ਪੂਰੀ ਖ਼ਬਰ »

ਫੈਕਟਰੀ 'ਤੇ ਕਬਜ਼ੇ ਦੀ ਕੋਸ਼ਿਸ਼ ਕਰਨ 'ਤੇ ਵਰਕਰ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 23 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੀ ਪੁਲਿਸ ਨੇ ਵਰੁਣ ਮੁਖੀਜਾ ਵਾਸੀ ਸ਼ਹੀਦ ਭਗਤ ਸਿੰਘ ਨਗਰ ਦੀ ਸ਼ਿਕਾਇਤ 'ਤੇ ਮੁਹੰਮਦ ਸਾਹਿਦ ਵਾਸੀ ਪ੍ਰੀਤਮ ਨਗਰ ਖਿਲਾਫ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁਢਲੀ ...

ਪੂਰੀ ਖ਼ਬਰ »

ਆਨਲਾਈਨ 8 ਲੱਖ 23 ਹਜ਼ਾਰ ਦੀ ਠੱਗੀ ਕਰਨ ਦੇ ਦੋਸ਼ 'ਚ ਕੇਸ ਦਰਜ

ਲੁਧਿਆਣਾ, 23 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਨੈਪਡੀਲ ਕੰਪਨੀ ਦੇ ਅਧਿਕਾਰੀ ਬਣ ਕੇ ਇਕ ਨੌਜਵਾਨ ਨਾਲ 8 ਲੱਖ 23 ਹਜ਼ਾਰ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪਿੰਡ ਨੰਗਲ ਡੇਹਲੋਂ ਦੇ ਰਹਿਣ ਵਾਲੇ ਨਵਦੀਪ ਸਿੰਘ ਦੀ ...

ਪੂਰੀ ਖ਼ਬਰ »

ਬਿਜਲੀ ਟਰਾਂਸਫਾਰਮਰ ਨਜ਼ਦੀਕ ਬਣੀ ਦੁਕਾਨ ਸੀਲ

ਲੁਧਿਆਣਾ, 23 ਅਗਸਤ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ-ਸੀ ਅਧੀਨ ਪੈਂਦੇ ਇਲਾਕੇ ਕੋਟ ਮੰਗਲ ਸਿੰਘ ਨਗਰ ਵਿਚ ਬਣੀ ਅਧਿਕਾਰਤ ਕਾਲੋਨੀ ਵਿਚ ਬਿਜਲੀ ਦੇ ਟਰਾਂਸਫਾਰਮਰ ਨਜ਼ਦੀਕ ਬਣੀ ਇਕ ਦੁਕਾਨ ਵੀਰਵਾਰ ਨੂੰ ਇਮਾਰਤੀ ਸ਼ਾਖਾ ਵਲੋਂ ਸੀਲ ਕਰ ਦਿੱਤੀ ਗਈ | ਆਰ. ਟੀ. ਆਈ. ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ

ਲੁਧਿਆਣਾ, 23 ਅਗਸਤ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਵਿੱਕੀ ਕੁਮਾਰ ਪੁੱਤਰ ...

ਪੂਰੀ ਖ਼ਬਰ »

ਬੁੱਢੇ ਨਾਲੇ ਦੀ ਸਫ਼ਾਈ ਲਈ ਕੇਂਦਰ ਤੋਂ ਸਹਿਯੋਗ ਲੈਣ ਲਈ ਬਿੱਟੂ ਵਲੋਂ ਕੇਂਦਰੀ ਜਲ ਸ਼ਕਤੀ ਮੰਤਰੀ ਨਾਲ ਮੁਲਾਕਾਤ

ਲੁਧਿਆਣਾ, 23 ਅਗਸਤ (ਪੁਨੀਤ ਬਾਵਾ)-ਬੁੱਢੇ ਨਾਲੇ ਦੀ ਸਫ਼ਾਈ ਕਰਵਾਉਣ ਅਤੇ ਲੁਧਿਆਣਾ ਵਿੱਚੋਂ ਲੰਘਦੇ 14 ਕਿਲੋਮੀਟਰ ਲੰਮੇ ਬੁੱਢਾ ਨਾਲੇ ਦੀ ਸਮੱਸਿਆ ਦਾ ਸਥਾਈ ਹੱਲ ਕਢਵਾਉਣ ਲਈ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ...

ਪੂਰੀ ਖ਼ਬਰ »

ਭਾਵਾਧਸ ਆਗੂਆਂ ਦੇ ਨਾਂਅ 'ਤੇ ਜਬਰੀ ਉਗਰਾਹੀ ਕਰਨ ਵਾਲੇ ਤਿੰਨ ਕਾਬੂ

ਲੁਧਿਆਣਾ, 23 ਅਗਸਤ (ਪਰਮਿੰਦਰ ਸਿੰਘ ਆਹੂਜਾ)- ਭਾਵਾਧਸ ਆਗੂਆਂ ਦੇ ਨਾਮ 'ਤੇ ਸ਼ਹਿਰ ਦੇ ਵਪਾਰੀਆਂ ਪਾਸੋਂ ਜਬਰੀ ਉਗਰਾਹੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਆਗੂਆਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ ਹੈ | ਇਸ ਸਬੰਧੀ ਭਾਵਾਧਸ ਆਗੂ ਸ੍ਰੀ ਵਿਜੇ ਦਾਨਵ ਨੇ ਦੱਸਿਆ ਕਿ ਕਾਬੂ ...

ਪੂਰੀ ਖ਼ਬਰ »

ਤਹਿਬਜ਼ਾਰੀ ਸ਼ਾਖਾ ਨੇ ਹਟਾਏ ਨਾਜਾਇਜ਼ ਕਬਜ਼ੇ

ਲੁਧਿਆਣਾ, 23 ਅਗਸਤ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਦੀਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਕੀਤੀ ਜਾ ਰਹੀ ਕਾਰਵਾਈ ਤਹਿਤ ਜ਼ੋਨ-ਡੀ ਤਹਿਬਜ਼ਾਰੀ ਸ਼ਾਖਾ ਵਲੋਂ ਪੱਖੋਵਾਲ ਰੋਡ ਅਤੇ ਨਗਰ ਬਲਾਕ ਆਈ ਮਾਰਕੀਟ ਵਿਚ ਨਾਜਾਇਜ਼ ਕਬਜੇ ...

ਪੂਰੀ ਖ਼ਬਰ »

ਚਾਈਲਡ ਲਾਈਨ ਤਿੰਨ ਦਿਨ ਧਾਮ ਤਲਵੰਡੀ ਖੁਰਦ 'ਚ ਚਲਾਏਗੀ ਜਾਗਰੂਕਤਾ ਮੁਹਿੰਮ

ਲੋਹਟਬੱਦੀ, 23 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)-ਇਸਤਰੀ ਤੇ ਬਾਲ ਵਿਕਾਸ ਵਿਭਾਗ ਭਾਰਤ ਸਰਕਾਰ ਵਲੋਂ 0 ਤੋਂ 18 ਸਾਲ ਦੇ ਬੱਚਿਆਂ ਦੀ ਸਹਾਇਤਾ ਲਈ ਗਠਿਤ ਚਾਈਲ ਲਾਈਨ ਇੰਡੀਆ ਫਾਊਾਡੇਸ਼ਨ ਅਧੀਨ ਕੰਮ ਕਰ ਰਹੀ ਚਾਈਲਡ ਲਾਈਨ-1098 ਟੀਮ ਵਲੋਂ ਧਾਮ ਤਲਵੰਡੀ ਖੁਰਦ ਵਿਖੇ ਸਵਾਮੀ ...

ਪੂਰੀ ਖ਼ਬਰ »

ਨਿਰਮਲ ਅਖਾੜੇ ਦੀ ਮਾਣ ਮਰਿਆਦਾ ਨੂੰ ਕਦੇ ਵੀ ਠੇਸ ਨਹੀਂ ਲੱਗਣ ਦੇਵਾਂਗੇ- ਸ੍ਰੀ ਪੰਚਾਇਤੀ ਅਖਾੜਾ ਨਿਰਮਲ ਭੇਖ

ਜਲੰਧਰ ਛਾਉਣੀ, 23 ਅਗਸਤ (ਪਵਨ ਖਰਬੰਦਾ)-ਨਿਰਮਲ ਭੇਖ ਦੀ ਸਿਰਮੋਰ ਸੰਸਥਾ ਸ੍ਰੀ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ ਦੀਆਂ ਪਰੰਪਰਾਵਾਂ ਨਾਲ ਖਿਲਵਾੜ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਤੇ ਸ੍ਰੀ ਮਹੰਤ ਦੀ ਪਦਵੀ ਬਹੁਤ ਮਾਣ-ਮਰਿਆਦਾ ਅਤੇ ਜੀਵਨ ਕਾਲ ਵਾਲੀ ...

ਪੂਰੀ ਖ਼ਬਰ »

ਪਿੰਡ ਫਾਗਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਹੰਬੜਾਂ, 23 ਅਗਸਤ (ਜਗਦੀਸ਼ ਸਿੰਘ ਗਿੱਲ)-ਪਿੰਡ ਫਾਗਲਾ ਵਿਖੇ ਸਾਬਕਾ ਸਰਪੰਚ ਅਮਨਦੀਪ ਕੌਰ ਗਿੱਲ ਅਤੇ ਮਲਕੀਤ ਕੌਰ ਫਾਗਲਾ ਦੀ ਅਗਵਾਈ ਹੇਠ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ, ਜਿਸ 'ਚ ਪਿੰਡ ਦੀਆਂ ਮੁਟਿਆਰਾਂ ਅਤੇ ਵੱਡੀ ਉਮਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX