ਤਾਜਾ ਖ਼ਬਰਾਂ


ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ 54 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 54 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ...
ਪ੍ਰਿਟਿੰਗ ਪ੍ਰੈੱਸ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  1 day ago
ਲੁਧਿਆਣਾ, 18 ਜਨਵਰੀ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਸੂਦਾਂ ਮੁਹੱਲੇ 'ਚ ਇੱਕ ਪ੍ਰਿਟਿੰਗ ਪ੍ਰੈੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ...
ਅਮਰੀਕਾ ਤੋਂ ਦਿੱਲੀ ਉਡਾਣ ਦੌਰਾਨ ਲੋਹੀਆਂ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  1 day ago
ਲੋਹੀਆਂ ਖ਼ਾਸ, 18 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) - ਅਮਰੀਕਾ ਦੇ ਕੈਲੇਫੋਰਨੀਆ 'ਚ ਪੈਂਦੇ ਮਨਟੀਕਾ ਸ਼ਹਿਰ ਵਿਖੇ ਪਰਿਵਾਰ ਸਮੇਤ ਰਹਿੰਦੇ ਜਗੀਰ ਸਿੰਘ ਵਾਸੀ ਪਿੰਡ ਬਦਲੀ ਬਲਾਕ ਲੋਹੀਆਂ ਖ਼ਾਸ ਦੇ ਘਰ ਰੱਖੇ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ...
ਸ੍ਰੀਲੰਕਾ ਦੇ ਰਾਸ਼ਟਰਪਤੀ ਵੱਲੋਂ ਅਜੀਤ ਡੋਭਾਲ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 18 ਜਨਵਰੀ - ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਯਾ ਰਾਜਪਕਸ਼ੇ ਵੱਲੋਂ ਅੱਜ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਵਿਚਕਾਰ ਰਾਸ਼ਟਰੀ ਸੁਰੱਖਿਆ, ਖ਼ੁਫ਼ੀਆ ਵੰਡ...
ਦਲਿਤ ਵਿਰੋਧੀ ਹਨ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ - ਅਮਿਤ ਸ਼ਾਹ
. . .  1 day ago
ਬੈਂਗਲੁਰੂ, 18 ਜਨਵਰੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਦੇ ਹੁਬਲੀ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਪੁੱਛਣਾ...
10 ਪੀੜੀਆਂ ਬਾਅਦ ਵੀ ਸਾਵਰਕਰ ਦੀ ਹਿੰਮਤ ਦਾ ਮੁਕਾਬਲਾ ਨਹੀਂ ਕਰ ਸਕਦੇ ਰਾਹੁਲ ਗਾਂਧੀ - ਸਮ੍ਰਿਤੀ ਈਰਾਨੀ
. . .  1 day ago
ਲਖਨਊ, 18 ਜਨਵਰੀ - ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਮਾਫ਼ੀ ਨਹੀਂ ਮੰਗਣਗੇ। ਉਹ ਰਾਹੁਲ ਸਾਵਰਕਰ ਨਹੀ ਹਨ। ਮੈਂ ਅੱਜ ਰਾਹੁਲ ਗਾਂਧੀ...
ਪ੍ਰਨੀਤ ਕੌਰ ਨੇ ਕੀਤਾ 66 ਕੇ ਵੀ ਸਬ- ਸਟੇਸ਼ਨ ਦਾ ਰਸਮੀ ਉਦਘਾਟਨ
. . .  1 day ago
ਡੇਰਾਬਸੀ, 18 ਜਨਵਰੀ (ਸ਼ਾਮ ਸਿੰਘ ਸੰਧੂ) - ਹਲਕਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਅੱਜ ਡੇਰਾਬਸੀ ਨੇੜਲੇ ਪਿੰਡ ਹਰੀਪੁਰ ਕੂੜਾ ਵਿਖੇ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ...
ਝਾਰਖੰਡ : ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਦੀ ਰਿਹਾਈ ਦਾ ਰਾਹ ਪੱਧਰਾ
. . .  1 day ago
ਰਾਂਚੀ, 18 ਜਨਵਰੀ - ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਨੂੰ ਰਿਹਾਅ ਕਰਨ ਦੇ ਪ੍ਰਸਤਾਵ...
ਹੁਣ ਸ਼੍ਰੋ:ਅ:ਦ (ਬਾਦਲ) ਦੇ ਮਾਲਵਾ ਜੋਨ-2 ਦੇ ਸਕੱਤਰ ਨੇ ਦਿੱਤਾ ਅਸਤੀਫ਼ਾ
. . .  1 day ago
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ ( ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ...
ਸੀ.ਏ.ਏ 'ਤੇ 10 ਲਾਈਨਾਂ ਬੋਲ ਕੇ ਦਿਖਾਉਣ ਰਾਹੁਲ ਗਾਂਧੀ - ਜੇ.ਪੀ ਨੱਢਾ
. . .  1 day ago
ਨਵੀਂ ਦਿੱਲੀ, 18 ਜਨਵਰੀ - ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ ਨੱਢਾ ਦਾ ਕਹਿਣਾ ਹੈ ਕਿ ਉਹ ਵਿਰੋਧੀ ਪਾਰਟੀਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਤੋਂ ਕੀ...
ਜੇ.ਈ.ਈ (ਮੇਨ) 2020 ਨਤੀਜਾ : ਜਲੰਧਰ ਦੇ 2 ਵਿਦਿਆਰਥੀਆਂ ਨੇ ਸੂਬੇ ਭਰ 'ਚੋਂ ਕੀਤਾ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ
. . .  1 day ago
ਜਲੰਧਰ, 18 ਜਨਵਰੀ (ਚਿਰਾਗ਼ ਸ਼ਰਮਾ) - ਜੇ.ਈ.ਈ (ਮੇਨ) 2020 ਦੇ ਪਹਿਲੇ ਫੇਸ ਦੇ ਨਤੀਜਿਆਂ ਵਿਚ ਜਲੰਧਰ ਦੇ ਉੱਜਵਲ ਮਹਿਤਾ ਨੇ 99.99 ਫ਼ੀਸਦੀ ਅੰਕ ਹਾਸਲ ਕਰ ਕੇ ਪੰਜਾਬ ਭਰ 'ਚੋਂ ਪਹਿਲਾ ਸਥਾਨ...
'ਆਪ' ਵਿਧਾਇਕ ਆਦਰਸ਼ ਸ਼ਾਸਤਰੀ ਨੇ ਝਾੜੂ ਛੱਡ ਫੜਿਆ ਹੱਥ
. . .  1 day ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੇ ਦਵਾਰਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆਦਰਸ਼ ਸ਼ਾਸਤਰੀ ਅੱਜ ਸੀਨੀਅਰ ਕਾਂਗਰਸੀ ਆਗੂ ਪੀ.ਸੀ ਚਾਕੋ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਦੀ...
ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਗ੍ਰਿਫ਼ਤਾਰ
. . .  1 day ago
ਰਾਏਪੁਰ, 18 ਜਨਵਰੀ - ਝਾਰਖੰਡ ਦੇ ਚਾਏਬਾਸਾ ਵਿਖੇ ਪੁਲਿਸ ਅਤੇ ਸੀ.ਆਰ.ਪੀ ਐੱਫ ਨੇ ਸਾਂਝੇ ਆਪ੍ਰੇਸ਼ਨ ਤਹਿਤ ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਨੂੰ ਗ੍ਰਿਫ਼ਤਾਰ ਕਰ...
ਸੀ.ਏ.ਏ ਲਾਗੂ ਕਰਨ 'ਤੇ ਧੰਨਵਾਦ ਲਈ ਭਾਜਪਾ ਹੈੱਡਕੁਆਟਰ ਪਹੁੰਚੇ ਹਰਿਆਣਾ ਤੇ ਦਿੱਲੀ ਦੇ ਪਾਕਿਸਤਾਨੀ ਸ਼ਰਨਾਰਥੀ
. . .  1 day ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਤੇ ਹਰਿਆਣਾ 'ਚ ਰਹਿ ਰਹੇ ਪਾਕਿਸਤਾਨੀ ਸ਼ਰਨਾਰਥੀ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ...
ਸ਼੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ ਪੰਚਮੀ ਦਾ ਪਵਿੱਤਰ ਦਿਹਾੜਾ- ਭਾਈ ਲੌਂਗੋਵਾਲ
. . .  1 day ago
ਲੌਂਗੋਵਾਲ, 18 ਜਨਵਰੀ (ਸ.ਸ.ਖੰਨਾ ) ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਨਮ ਅਸਥਾਨ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਅੱਜ ਅਜੀਤ ਨਾਲ ਗੱਲਬਾਤ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਗੁਰਦੁਆਰਾ...
ਸੜਕ ਹਾਦਸੇ 'ਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਜ਼ਖਮੀ
. . .  1 day ago
ਪ੍ਰਧਾਨ ਮੰਤਰੀ ਅਤੇ ਸੋਨੀਆ ਗਾਂਧੀ ਨੇ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  1 day ago
ਜੰਮੂ-ਕਸ਼ਮੀਰ 'ਚ ਰਹੱਸਮਈ ਬਿਮਾਰੀ ਕਾਰਨ 10 ਬੱਚਿਆਂ ਦੀ ਮੌਤ
. . .  1 day ago
19 ਜਨਵਰੀ ਨੂੰ ਵੀ ਖੁੱਲ੍ਹਾ ਰਹੇਗਾ ਸ਼ਿਰਡੀ ਸਾਂਈ ਮੰਦਰ
. . .  1 day ago
ਤ੍ਰਿਵੇਂਦਰ ਰਾਵਤ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  1 day ago
ਸਿਰਫ਼ ਸੱਤਾ ਹਾਸਲ ਕਰਨ ਦੀ ਸੋਚ ਤਕ ਸੀਮਤ ਹੋ ਕੇ ਰਹਿ ਗਈ ਹੈ ਅਕਾਲੀ ਲੀਡਰਸ਼ਿਪ - ਪਰਮਿੰਦਰ ਢੀਂਡਸਾ
. . .  1 day ago
ਹਥਿਆਰਬੰਦ ਲੁਟੇਰਿਆਂ ਵੱਲੋਂ ਬੈਂਕ 'ਚੋਂ 5 ਲੱਖ ਦੀ ਲੁੱਟ
. . .  1 day ago
ਸਾਲ 2013 ਦੇ ਗੁੜੀਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋ ਦੋਸ਼ੀ ਕਰਾਰ
. . .  1 day ago
ਅਕਾਲੀ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਵਰ੍ਹੇ ਨੂੰ ਲੈ ਕੇ 'ਸਫ਼ਰ-ਏ-ਅਕਾਲੀ ਲਹਿਰ' ਪ੍ਰੋਗਰਾਮ ਸ਼ੁਰੂ
. . .  1 day ago
ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
. . .  1 day ago
ਉਤਰਾਖੰਡ ਦੇ ਮੁੱਖ ਮੰਤਰੀ ਵਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ
. . .  1 day ago
ਕਿੱਨੌਰ : ਢਿਗਾਂ ਡਿੱਗਣ ਕਾਰਨ ਨੈਸ਼ਨਲ ਹਾਈਵੇ ਬੰਦ
. . .  1 day ago
ਪ੍ਰਗਿਆ ਠਾਕੁਰ ਨੂੰ ਸ਼ੱਕੀ ਚਿੱਠੀ ਭੇਜਣ ਦੇ ਮਾਮਲੇ 'ਚ ਇੱਕ ਗ੍ਰਿਫ਼ਤਾਰ
. . .  1 day ago
ਵਿਅਕਤੀ ਦਾ ਕੁੱਟ ਕੁੱਟ ਕੇ ਬੇਰਹਿਮੀ ਨਾਲ ਕਤਲ, ਉਪਰੰਤ ਹੋਈ ਗੋਲੀਬਾਰੀ 'ਚ 2 ਜ਼ਖਮੀ
. . .  1 day ago
ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 20 ਜਨਵਰੀ ਨੂੰ ਹੋਵੇਗੀ ਸੁਣਵਾਈ
. . .  1 day ago
ਸੀ.ਏ.ਏ ਅਤੇ ਐਨ.ਆਰ.ਸੀ ਨੂੰ ਲੈ ਕੇ ਇੱਕ ਮੰਚ 'ਤੇ ਆਉਣ ਸਾਰੀਆਂ ਵਿਰੋਧੀ ਪਾਰਟੀਆਂ - ਚਿਦੰਬਰਮ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਢੀਂਡਸਾ ਸਾਹਿਬ ਨੂੰ ਮੇਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨਾ ਬਿਲਕੁਲ ਵੀ ਪਸੰਦ ਨਹੀਂ - ਭਾਈ ਲੌਂਗੋਵਾਲ
. . .  1 day ago
ਰਾਹੁਲ ਗਾਂਧੀ ਨੇ ਪਿਊਸ਼ ਗੋਇਲ ਅਤੇ ਹਰਸਿਮਰਤ ਬਾਦਲ ਨੂੰ ਲਿਖੀ ਚਿੱਠੀ
. . .  1 day ago
ਜੰਮੂ ਕਸ਼ਮੀਰ 'ਚ ਵੁਆਇਸ ਅਤੇ ਐੱਸ.ਐਮ.ਐੱਸ ਸੇਵਾਵਾਂ ਹੋਣਗੀਆਂ ਬਹਾਲ - ਪ੍ਰਿੰਸੀਪਲ ਸਕੱਤਰ
. . .  1 day ago
ਕਰਿਆਨੇ ਦਾ ਸਮਾਨ ਵੇਚ ਕੇ ਮੋਟਰਸਾਈਕਲਾਂ 'ਤੇ ਆ ਰਹੇ ਨੌਜਵਾਨਾਂ ਨੂੰ ਟਰੱਕ ਨੇ ਮਾਰੀ ਟੱਕਰ, ਦੋਹਾਂ ਦੀ ਮੌਤ
. . .  1 day ago
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੌਮ ਨੂੰ ਅਗਵਾਈ ਦੇਣ ਦੀ ਅਪੀਲ
. . .  1 day ago
ਪੁੱਛਗਿੱਛ ਲਈ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਦਿੱਲੀ ਲਿਆਏਗੀ ਐੱਨ. ਆਈ. ਏ.
. . .  1 day ago
ਨਾਗਰਿਕਤਾ ਕਾਨੂੰਨ ਨੂੰ ਪੰਜਾਬ 'ਚ ਲਾਗੂ ਕਰਾਉਣ ਲਈ ਅੰਮ੍ਰਿਤਸਰ 'ਚ ਕੱਢੀ ਗਈ ਤਿਰੰਗਾ ਯਾਤਰਾ
. . .  1 day ago
ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਹਾਈਵੇਅ 'ਤੇ ਪਲਟੀ ਕਾਰ, ਤਿੰਨ ਜ਼ਖ਼ਮੀ
. . .  1 day ago
ਸਾਨੀਆ ਮਿਰਜ਼ਾ ਦਾ ਧਮਾਕਾ, ਮਾਂ ਬਣਨ ਤੋਂ ਬਾਅਦ ਜਿੱਤਿਆ ਪਹਿਲਾ ਖ਼ਿਤਾਬ
. . .  1 day ago
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਰੱਖੇ ਗਏ ਚਾਰ ਹੋਰ ਨੇਤਾ ਰਿਹਾਅ
. . .  1 day ago
ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦਾ ਦੇਹਾਂਤ
. . .  1 day ago
ਸਾਵਰਕਰ ਨੂੰ ਲੈ ਕੇ ਸੰਜੇ ਰਾਓਤ ਨੇ ਫਿਰ ਦਿੱਤਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਨੂੰ ਭੇਜੋ ਜੇਲ੍ਹ
. . .  1 day ago
ਸੰਘਣੀ ਧੁੰਦ ਕਾਰਨ ਰੁਕੀ ਲੁਧਿਆਣੇ ਦੀ ਰਫ਼ਤਾਰ
. . .  1 day ago
ਚੰਦਰਸ਼ੇਖਰ ਆਜ਼ਾਦ ਦੀ ਜ਼ਮਾਨਤ ਸੋਧ ਦਾ ਮਾਮਲਾ 21 ਜਨਵਰੀ ਤੱਕ ਲਈ ਮੁਲਤਵੀ
. . .  1 day ago
ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਬਾਹਰ ਕਾਂਗਰਸੀ ਵਰਕਰਾਂ ਦਾ ਵਿਰੋਧ-ਪ੍ਰਦਰਸ਼ਨ
. . .  1 day ago
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਐੱਨ. ਆਈ. ਏ. ਕਰੇਗੀ ਜਾਂਚ
. . .  1 day ago
ਸੰਘਣੀ ਧੁੰਦ ਅਤੇ ਠੰਢ ਕਾਰਨ ਜਨ-ਜੀਵਨ ਪ੍ਰਭਾਵਿਤ
. . .  1 day ago
ਪਾਕਿਸਤਾਨ 'ਚ ਹਿੰਦੂ ਲੜਕੀਆਂ ਦੀ ਅਗਵਾਕਾਰੀ 'ਤੇ ਭਾਰਤ ਨੇ ਜਤਾਇਆ ਵਿਰੋਧ, ਪਾਕਿ ਹਾਈ ਕਮਿਸ਼ਨ ਦਾ ਅਧਿਕਾਰੀ ਤਲਬ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਭਾਦੋਂ ਸੰਮਤ 551

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਵਿਦਿਆਰਥੀ ਜਥੇਬੰਦੀਆਂ ਵਲੋਂ ਉਪ ਕੁਲਪਤੀ ਦਫ਼ਤਰ ਬਾਹਰ ਅਨੌਖਾ ਰੋਸ ਪ੍ਰਦਰਸ਼ਨ

ਚੰਡੀਗੜ੍ਹ, 23 ਅਗਸਤ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਵੱਖ- ਵੱਖ ਵਿਦਿਆਰਥੀ ਜਥੇਬੰਦੀਆਂ ਵਲੋਂ ਡੀਨ ਵਿਦਿਆਰਥੀ ਭਲਾਈ ਪ੍ਰੋ.ਇਮੈਨੁਅਲ ਨਾਹਰ ਨੂੰ ਐਕਸਟੈਨਸ਼ਨ ਨਾ ਦੇਣ ਿਖ਼ਲਾਫ਼ ਉਪ ਕੁਲਪਤੀ ਦਫ਼ਤਰ ਬਾਹਰ ਅਨੌਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ | ਵਿਦਿਆਰਥੀ ਵਲੋਂ ਕਵਿਤਾਵਾਂ ਅਤੇ ਗੀਤਾਂ ਨਾਲ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਦਾ ਵਿਰੋਧ ਕੀਤਾ ਗਿਆ | ਇਸ ਦੇ ਨਾਲ ਹੀ ਉਪ ਕੁਲਪਤੀ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਰੋਸ ਪ੍ਰਦਰਸ਼ਨ ਵਿਚ ਐਸ.ਐਫ.ਐਸ, ਆਈ.ਐਸ.ਏ, ਐਸ.ਓ.ਆਈ, ਪੀ.ਐਸ.ਯੂ (ਲਲਕਾਰ), ਐਨ.ਐਸ.ਯੂ.ਆਈ, ਇਨਸੋ, ਸੱਥ, ਆਈਸਾ, ਹਿਮਸੂ ਵਲੋਂ ਭਾਗ ਲਿਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਡੀਨ ਵਿਦਿਆਰਥੀ ਭਲਾਈ ਨੂੰ ਬਿਨਾਂ ਕਿਸੇ ਵਜਾ ਦੇ ਐਕਸਟੈਨਸ਼ਨ ਨਾ ਦੇਣਾ ਮੰਦਭਾਗਾ ਹੈ | ਉਨ੍ਹਾਂ ਕਿਹਾ ਜਿਸ ਤਰ੍ਹਾਂ ਸੈਨੇਟ ਦੇ 48 ਮੈਂਬਰਾਂ ਵਲੋਂ ਐਕਸਟੈਨਸ਼ਨ ਦੇਣ ਲਈ ਦਿੱਤੇ ਸਮਰਥਨ ਦੇ ਬਾਵਜੂਦ ਐਕਸਟੈਨਸ਼ਨ ਨਹੀਂ ਦਿੱਤੀ ਗਈ | ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਵਿਦਿਆਰਥੀਆਂ ਨਾਲ ਵੀ ਧੱਕਾ ਕੀਤਾ ਜਾ ਸਕਦਾ ਹੈ ਜੋ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗਾ | ਇਸੇ ਦੌਰਾਨ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ. ਨੇ ਪੰਜਾਬ ਯੂਨੀਵਰਸਿਟੀ ਵਿਖੇ ਡੀਨ ਵਿਦਿਆਰਥੀ ਭਲਾਈ ਨੂੰ ਐਕਸਟੈਨਸ਼ਨ ਦੇਣ ਦੇ ਮੁੱਦੇ ਉੱਤੇ ਦੂਸਰੀਆਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ 'ਤੇ ਆਧਾਰਿਤ ਸੰਗਠਨ ਪੀ.ਯੂ. ਫ਼ਾਰ ਡੈਮੋਕ੍ਰੇਸੀ ਨੂੰ ਕਾਂਗਰਸ ਪਾਰਟੀ ਦੇ ਹੱਥਾਂ ਦੀ ਕਠਪੁਤਲੀ ਦੱਸਦਿਆਂ ਕਿਹਾ ਕਿ ਇਹ ਸੰਗਠਨ ਕਾਂਗਰਸ ਦੀ ਕਠਪੁਤਲੀ ਵਜੋਂ ਕੰਮ ਨਾ ਕਰੇ | ਏ.ਬੀ.ਵੀ.ਪੀ. ਦੇ ਸਕੱਤਰ ਪਰਵਿੰਦਰ ਸਿੰਘ ਕਟੋਰਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਉਕਤ ਸੰਗਠਨ ਵੱਲੋਂ ਕੀਤੇ ਜ ਰਹੇ ਪ੍ਰਦਰਸ਼ਨਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਅਤੇ ਡੀਨ ਵਿਦਿਆਰਥੀ ਭਲਾਈ ਬਾਰੇ ਲਏ ਗਏ ਫ਼ੈਸਲੇ ਨੂੰ ਸਿਰਫ਼ ਪ੍ਰਬੰਧਕੀ ਫ਼ੈਸਲਾ ਮੰਨਦੀ ਹੈ |

ਹਰਿਆਣਾ ਪੁਲਿਸ ਨੂੰ ਫਿਕੀ ਐਵਾਰਡ

ਚੰਡੀਗੜ੍ਹ, 23 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਪੁਲਿਸ ਨੂੰ ਅੱਜ ਫੈਡਰੇਸ਼ਨ ਆਫ਼ ਇੰਡੀਅਨ ਚੈਂਮਬਰਸ ਆਫ਼ ਕਾਮਰਸ ਐਾਡ ਇੰਡਸਟਰੀ ਫਿਕੀ ਵਲੋਂ ਦੋ ਸਮਾਰਟ ਪੁਲਿਸਿੰਗ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਹਰਿਆਣਾ ਪੁਲਿਸ ਨੂੰ ਇਹ ਪੁਰਸਕਾਰ ਸਿਖਲਾਈ ਅਤੇ ...

ਪੂਰੀ ਖ਼ਬਰ »

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਲੋਂ ਧਾਰਾ 370 ਬਾਰੇ ਦਿੱਤਾ ਬਿਆਨ ਬਾਜਵਾ ਵਲੋਂ ਧਮਕੀ ਕਰਾਰ

ਚੰਡੀਗੜ੍ਹ, 23 ਅਗਸਤ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਬੈਠਕ ਵਿਚ ਬੀਤੇ ਕੱਲ੍ਹ ਕੇਂਦਰੀ ਮੰਤਰੀ (ਵਣਜ ਅਤੇ ਉਦਯੋਗ) ਸੋਮ ਪ੍ਰਕਾਸ਼ ਵਲੋਂ ਧਾਰਾ 370 ਬਾਰੇ ਦਿੱਤੇ ਬਿਆਨ ਨੂੰ ਉੱਚ ਸਿੱਖਿਆ ਮੰਤਰੀ ਸ.ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ...

ਪੂਰੀ ਖ਼ਬਰ »

ਗੁਰੂ ਚਰਨ ਛੋਹ ਪ੍ਰਾਪਤ ਉਸੇ ਜਗ੍ਹਾ 'ਤੇ ਹੋਵੇ ਮੰਦਰ ਦੀ ਪੁਨਰ-ਉਸਾਰੀ-ਆਪ

ਚੰਡੀਗੜ੍ਹ, 23 ਅਗਸਤ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਦਿੱਲੀ ਦੇ ਤੁਗਲਕਾਬਾਦ ਸਥਿਤ ਕਰੀਬ ਸਾਢੇ 500 ਸਾਲ ਪੁਰਾਣੇ ਅਤੇ ਇਤਿਹਾਸਕ ਗੁਰੂ ਰਵਿਦਾਸ ਮੰਦਰ ਨੂੰ ਭਾਜਪਾ ਦੇ ਕੰਟਰੋਲ ਵਾਲੀ ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਵੱਲੋਂ ...

ਪੂਰੀ ਖ਼ਬਰ »

ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਦੀ ਮੰਗਾਂ ਨੂੰ ਲੈ ਕੇ ਹੋਈ ਇਕੱਤਰਤਾ

ਚੰਡੀਗੜ੍ਹ, 23 ਅਗਸਤ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਵਿਸ਼ੇਸ਼ ਇਕੱਤਰਤਾ ਕੀਤੀ ਗਈ | ਇਸ ਮੌਕੇ 'ਤੇ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ, ਜਨਰਲ ਸਕੱਤਰ ਸੋਹਣ ਸਿੰਘ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਐਸ.ਐਫ.ਆਈ. ਵਲੋਂ ਨਿਯੁਕਤੀਆਂ

ਚੰਡੀਗੜ੍ਹ, 23 ਅਗਸਤ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ (ਐਸ.ਐਫ.ਆਈ) ਵਲੋਂ ਵਿਦਿਆਰਥੀ ਕੌਾਸਲ ਚੋਣਾਂ ਨੂੰ ਲੈ ਕੇ ਨਿਯੁਕਤੀਆਂ ਕੀਤੀ ਗਈਆਂ | ਜਿਸ ਤਹਿਤ ਅਭੀਲਾਸ਼ ਰਾਜਖੋਵਾ ਨੂੰ ਪ੍ਰਧਾਨ, ਲਵ ...

ਪੂਰੀ ਖ਼ਬਰ »

ਵੱਖ-ਵੱਖ ਸੜਕ ਹਾਦਸਿਆਂ 'ਚ ਚਾਰ ਜ਼ਖ਼ਮੀ

ਚੰਡੀਗੜ੍ਹ, 23 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਹੋਏ ਸੜਕ ਹਾਦਸਿਆਂ ਵਿਚ ਚਾਰ ਲੋਕ ਜ਼ਖ਼ਮੀ ਹੋ ਗਏ | ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿਲੀ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਧਰਮ ਦੇ ਨਾਂਅ 'ਤੇ ਵਿੱਦਿਆ ਵੇਚਣ 'ਚ ਕੈਪਟਨ ਨੇ ਬਾਦਲ ਵੀ ਪਿੱਛੇ ਛੱਡਿਆ-ਸੰਧਵਾਂ

ਚੰਡੀਗੜ੍ਹ, 23 ਅਗਸਤ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਰਚ 2004 ਅਤੇ ਉਸ ਤੋਂ ਬਾਅਦ ਦੇ ਵਿਦਿਆਰਥੀਆਂ ਨੂੰ ਰੀਅਪੀਅਰ ਪ੍ਰੀਖਿਆ ਲਈ 'ਸੁਨਹਿਰੀ ਮੌਕੇ' ਦਾ ਸਵਾਗਤ ਕਰਦੇ ...

ਪੂਰੀ ਖ਼ਬਰ »

ਏ.ਬੀ.ਵੀ.ਪੀ. ਵਲੋਂ ਸਨਮਾਨ ਸਮਾਰੋਹ

ਚੰਡੀਗੜ੍ਹ, 23 ਅਗਸਤ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ. ਵਲੋਂ ਲਾਅ ਆਡੀਟੋਰੀਅਮ ਵਿਖੇ “ਮੈਰਿਟੋਰੀਅਸ ਸਟੂਡੈਂਟਸ ਫੈਲੀਸਿਟੀਟੇਸ਼ਨ ਪ੍ਰੋਗਰਾਮ 2019”ਕਰਵਾਇਆ ਗਿਆ ਜਿਸ ਵਿਚ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਕਿਰਨ ...

ਪੂਰੀ ਖ਼ਬਰ »

ਹੋਮਿਓਪੈਥਿਕ ਮੈਡੀਕਲ ਕਾਲਜ 'ਚ ਵਾਈਟ ਕੋਟ ਸਮਾਰੋਹ ਮਨਾਇਆ

ਚੰਡੀਗੜ੍ਹ, 23 ਅਗਸਤ (ਮਨਜੋਤ ਸਿੰਘ ਜੋਤ)- ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-26 ਵਿਖੇ ਵਾਈਟ ਕੋਟ ਸਮਾਰੋਹ ਮਨਾਇਆ ਗਿਆ | ਜਿਸ ਵਿਚ ਸੈਸ਼ਨ 2019-20 ਦੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਕਾਲਜ ਦੇ ਪਿੰ੍ਰਸੀਪਲ ਡਾ.ਸੰਦੀਪ ਸੂਰੀ ਨੇ ਕਿਹਾ ...

ਪੂਰੀ ਖ਼ਬਰ »

ਮਗਸੀਪਾ ਅਤੇ ਸੈਂਟਰ ਫਾਰ ਕੰਜ਼ਿਊਮਰ ਸਟੱਡੀਜ਼ ਵਲੋਂ ਖਪਤਕਾਰ ਸੁਰੱਖਿਆ ਕਾਨੂੰਨ ਸਬੰਧੀ ਵਰਕਸ਼ਾਪ ਸਮਾਪਤ

ਚੰਡੀਗੜ੍ਹ, 23 ਅਗਸਤ (ਵਿਕਰਮਜੀਤ ਸਿੰਘ ਮਾਨ)- ਖਪਤਕਾਰਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ, ਪੰਜਾਬ (ਮਗਸੀਪਾ) ਨੇ ਅੱਜ ਚੰਡੀਗੜ੍ਹ ਵਿਖੇ ਸੈਂਟਰ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦੇ ਮਲਟੀਪਰਪਜ਼ ਆਡੀਟੋਰੀਅਮ 'ਚ ਹਵਨ ਕਰਵਾਇਆ

ਚੰਡੀਗੜ੍ਹ, 23 ਅਗਸਤ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਵਿਖੇ ਮਲਟੀਪਰਪਜ਼ ਆਡੀਟੋਰੀਅਮ ਵਿਚ ਅੱਜ ਹਵਨ ਪੂਜਾ ਕਰਵਾਈ ਗਈ | ਉਪ­-ਕੁਲਪਤੀ ਪ੍ਰੋ. ਰਾਜ ਕੁਮਾਰ ਯੂਨੀਵਰਸਿਟੀ ਦੇ ਹੋਰ ਬਹੁਤ ਸਾਰੇ ਅਫ਼ਸਰਾਂ ਸਮੇਤ ਪੂਜਾ ਵੀ ਸ਼ਾਮਿਲ ਹੋਏ | ਪੂਜਾ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮੰਦਰਾਂ ਅਤੇ ਧਾਰਮਿਕ ਸਥਾਨਾਂ 'ਤੇ ਧੂਮਧਾਮ ਨਾਲ ਮਨਾਇਆ

ਚੰਡੀਗੜ੍ਹ, 23 ਅਗਸਤ (ਅਜਾਇਬ ਸਿੰਘ ਔਜਲਾ)- ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਹਿਰ ਭਰ ਵਿਚ ਮੰਦਰਾਂ ਅਤੇ ਧਾਰਮਿਕ ਸਥਾਨਾਂ 'ਤੇ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਪਰਬ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਦਿਖਾਈ ਦਿੱਤਾ | ਇਕ ਪਾਸੇ ਜਿੱਥੇ ਮੰਦਰਾਂ ...

ਪੂਰੀ ਖ਼ਬਰ »

ਇਨੈਲੋ ਦੀ ਕਮਾਂਡ ਅਜੈ ਸਿੰਘ ਚੌਟਾਲਾ ਨੂੰ ਸੰਭਾਲਨ ਨਾਲ ਹੀ ਪਾਰਟੀ 'ਚ ਸਮਝੌਤੇ ਦੀ ਗੱਲਬਾਤ ਚੱਲ ਸਕਦੀ ਏ-ਨੈਨਾ ਸਿੰਘ

ਚੰਡੀਗੜ੍ਹ, 23 ਅਗਸਤ (ਐਨ.ਐਸ.ਪਰਵਾਨਾ)- ਤਿਹਾੜ ਜੇਲ੍ਹ ਵਿਚ ਕੈਦ ਕੱਟ ਰਹੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਨੰੂਹ ਨੈਨਾ ਸਿੰਘ ਚੌਟਾਲਾ ਵਿਧਾਇਕਾ ਨੇ ਇਹ ਸੰਕੇਤ ਕੀਤਾ ਹੈ ਕਿ ਜੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀ ਲੀਡਰਸ਼ਿਪ ਪਾਰਟੀ ...

ਪੂਰੀ ਖ਼ਬਰ »

ਸਟੇਟ ਫੂਡ ਕਮਿਸ਼ਨ ਰਾਸ਼ਟਰੀ ਵਲੋਂ ਫੂਡ ਸੁਰੱਖਿਆ ਐਕਟ ਸਬੰਧੀ ਪ੍ਰਬੰਧਾਂ ਦੇ ਰਾਖਿਆਂ ਨੂੰ ਜਾਗਰੂਕ ਕਰਨ ਲਈ ਲਗਾਏ ਜਾ ਰਹੇ ਹਨ ਸੂਬੇ ਵਿਚ ਵਿਸ਼ੇਸ਼ ਕੈਂਪ-ਰੈਡੀ

ਚੰਡੀਗੜ੍ਹ, 23 ਅਗਸਤ (ਅਜੀਤ ਬਿਊਰੋ)-ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ ਰਾਸ਼ਟਰੀ ਫੂਡ ਸੁਰੱਖਿਆ ਐਕਟ ਸਬੰਧੀ ਪ੍ਰਬੰਧਾਂ ਦੇ ਰਾਖਿਆਂ (ਜੀ.ਉ.ਜੀ) ਨੂੰ ਜਾਗਰੂਕ ਕਰਨ ਲਈ ਸੂਬੇ ਵਿਚ ਵਿਸ਼ੇਸ਼ ਕੈਪ ਲਗਾਏ ਜਾ ਰਹੇ ਹਨ ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਟੇਟ ਫੂਡ ...

ਪੂਰੀ ਖ਼ਬਰ »

ਪੈਨਸ਼ਨ ਦੇ ਕੇਸ ਤੁਰੰਤ ਭੇਜੇ ਜਾਣ

ਚੰਡੀਗੜ੍ਹ, 23 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਵੀ.ਐਸ.ਐਨ. ਪ੍ਰਸਾਦ ਨੇ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਪੈਨਸ਼ਨ ਨਾਲ ਸਬੰਧਿਤ ਲੰਬਿਤ ਮਾਮਲਿਆਂ ਦੀ ਸੂਚੀ ਜਲਦੀ ਭੇਜਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਅਜਿਹੇ ...

ਪੂਰੀ ਖ਼ਬਰ »

ਪ੍ਰੋ. ਜਗਤ ਭੂਸ਼ਣ ਨੂੰ ਡੀਨ ਵਿਦਿਆਰਥੀ ਭਲਾਈ (ਲੜਕੇ) ਅਤੇ ਪ੍ਰੋ. ਨੰਦਿਤਾ ਸਿੰਘ ਨੂੰ ਡੀਨ ਵਿਦਿਆਰਥੀ ਭਲਾਈ (ਲੜਕੀਆਂ) ਵਜੋਂ ਦਿੱਤਾ ਚਾਰਜ

ਚੰਡੀਗੜ੍ਹ, 23 ਅਗਸਤ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਉਪ-ਕੁਲਪਤੀ ਪੋ. ਰਾਜ ਕੁਮਾਰ ਵਲੋਂ ਪ੍ਰੋ. ਜਗਤ ਭੂਸ਼ਣ ਪਿ੍ੰਸੀਪਲ-ਕਮ-ਪ੍ਰੋਫ਼ੈਸਰ ਡਾ. ਐਚ.ਐਸ. ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸਿਜ਼ ਐਾਡ ਹਸਪਤਾਲ ਪੰਜਾਬ ਯੂਨੀਵਰਸਿਟੀ ਨੂੰ ਪ੍ਰੋ. ਇਮੈਨੂਅਲ ...

ਪੂਰੀ ਖ਼ਬਰ »

ਗੁਰਬਾਣੀ ਗਾਇਨ ਪ੍ਰਤੀਯੋਗਤਾ 31 ਨੂੰ

ਐੱਸ. ਏ. ਐੱਸ. ਨਗਰ, 23 ਅਗਸਤ (ਝਾਂਮਪੁਰ)-ਪਿਛਲੇ ਕਈ ਦਹਾਕਿਆਂ ਤੋਂ ਸਮਾਜ ਸੇਵੀ ਅਤੇ ਧਾਰਮਿਕ ਕਾਰਜਾਂ ਨੂੰ ਸਮਰਪਿਤ ਜਥੇਬੰਦੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 31 ਅਗਸਤ ਨੂੰ ਸਵੇਰੇ 9 ਵਜੇ ...

ਪੂਰੀ ਖ਼ਬਰ »

ਮਾਮਲੇ ਦੀ ਜਾਂਚ ਕਰ ਰਹੀ ਏ.ਐਸ.ਆਈ. ਪ੍ਰਵੀਨ ਕੌਰ ਭੇਜੀ ਪੁਲਿਸ ਲਾਈਨ

ਰਾਜੇਸ਼ ਦੇ ਪਰਿਵਾਰ ਤੋਂ ਪੈਸੇ ਮੰਗਣ ਵਾਲੀ ਔਰਤ ਦੀ ਏ.ਐਸ.ਆਈ. ਨਾਲ ਗੱਲਬਾਤ ਦੀ ਰਿਕਾਰਡਿੰਗ ਆਈ ਸਾਹਮਣੇ ਲੜਕੇ ਦੇ ਪਰਿਵਾਰ ਨੇ ਐਸ.ਐਸ.ਪੀ. ਮੁਹਾਲੀ ਨੂੰ ਸ਼ਿਕਾਇਤ ਦਿੰਦੇ ਏ.ਐਸ.ਆਈ. ਸਮੇਤ ਜਿਸ ਔਰਤ 'ਤੇ ਢਾਈ ਲੱਖ ਰੁਪਏ ਲੈ ਕੇ ਮਾਮਲਾ ਨਿਬੇੜਣ ਦਾ ਦੋਸ਼ ਲਾਇਆ ਹੈ, ਉਸ ...

ਪੂਰੀ ਖ਼ਬਰ »

ਹੈਰੋਇਨ ਸਮੇਤ ਐਕਟਿਵਾ ਸਵਾਰ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 23 ਅਗਸਤ (ਜਸਬੀਰ ਸਿੰਘ ਜੱਸੀ)-ਥਾਣਾ ਬਲੌਾਗੀ ਦੀ ਪੁਲਿਸ ਨੇ 1 ਨੌਜਵਾਨ ਨੂੰ 15 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਕਤ ਮੁਲਜ਼ਮ ਦੀ ਪਛਾਣ ਜਸਵਿੰਦਰ ਕੁਮਾਰ ਵਾਸੀ (ਸੰਗਰੂਰ) ਹਾਲ ਵਾਸੀ ਸੰਤੇਮਾਜਰਾ ਕਾਲੋਨੀ ਖਰੜ ਵਜੋਂ ...

ਪੂਰੀ ਖ਼ਬਰ »

ਬਲੌਾਗੀ ਵਿਖੇ ਘਰਾਂ 'ਚ ਕੀੜਿਆਂ ਵਾਲਾ ਗੰਦਾ ਪਾਣੀ ਸਪਲਾਈ ਹੋਣ ਕਾਰਨ ਪਿੰਡ ਵਾਸੀਆਂ 'ਚ ਭਾਰੀ ਰੋਸ

ਐੱਸ. ਏ. ਐੱਸ. ਨਗਰ, 23 ਅਗਸਤ (ਕੇ. ਐੱਸ. ਰਾਣਾ)-ਪਿੰਡ ਬਲੌਾਗੀ ਵਿਖੇ ਨਗਰ ਖੇੜੇ ਨੇੜਲੇ ਘਰਾਂ ਵਿਚ ਗੰਦਾ ਪਾਣੀ ਸਪਲਾਈ ਹੋ ਰਿਹਾ ਹੈ ਅਤੇ ਇਸ ਵਿਚ ਸਫ਼ੈਦ ਰੰਗ ਦੇ ਕੀੜੇ ਵੀ ਦਿਖਾਈ ਦਿੰਦੇ ਹਨ, ਜਿਸ ਕਾਰਨ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਮਾਰਕੁਟਾਈ ਕਾਰਨ ਗਰਭ 'ਚ ਪਲ ਰਹੇ ਢਾਈ ਮਹੀਨੇ ਦੇ ਬੱਚੇ ਦੀ ਮੌਤ ਦੇ ਦੋਸ਼

ਲਾਲੜੂ, 23 ਅਗਸਤ (ਰਾਜਬੀਰ ਸਿੰਘ)-ਨੇੜਲੇ ਪਿੰਡ ਜੌਲਾ ਕਲਾਂ ਵਿਖੇ ਇਕ ਵਿਆਹੁਤਾ ਦੀ ਉਸ ਦੇ ਪਤੀ, ਸੱਸ ਅਤੇ ਜੇਠਾਣੀ ਵਲੋਂ ਕਥਿਤ ਤੌਰ 'ਤੇ ਮਾਰਕੁਟਾਈ ਕਰਨ ਅਤੇ ਪੇਟ ਵਿਚ ਲੱਤਾਂ ਮਾਰਨ ਕਾਰਨ ਉਸ ਦੇ ਪੇਟ ਵਿਚ ਪਲ ਰਹੇ ਕਰੀਬ ਢਾਈ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਹੈ | ...

ਪੂਰੀ ਖ਼ਬਰ »

ਹਵਾਈ ਅੱਡੇ ਨੇੜੇ 100 ਮੀਟਰ ਦਾਇਰੇ 'ਚ ਬਣੀਆਂ ਇਮਾਰਤਾਂ 'ਤੇ ਹੋਵੇਗੀ ਕਾਰਵਾਈ

ਜ਼ੀਰਕਪੁਰ, 23 ਅਗਸਤ (ਹੈਪੀ ਪੰਡਵਾਲਾ)-ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਜ਼ੀਰਕਪੁਰ ਵਾਲੇ ਪਾਸੇ 100 ਮੀਟਰ ਘੇਰੇ 'ਚ ਹੋਈਆਂ ਉਸਾਰੀਆਂ 'ਤੇ ਕਾਰਵਾਈ ਹੋਣੀ ਲਗਪਗ ਤੈਅ ਹੋ ਚੁੱਕੀ ਹੈ | ਲੰਘੇ ਕੱਲ੍ਹ ਪ੍ਰਸ਼ਾਸਨ ਵਲੋਂ ਸਮੁੱਚੀ ਰਿਪੋਰਟ ਕੋਰਟ 'ਚ ਪੇਸ਼ ਕਰ ਦਿੱਤੀ ਗਈ | ...

ਪੂਰੀ ਖ਼ਬਰ »

ਗ੍ਰੇਸ਼ੀਅਨ ਹਸਪਤਾਲ ਦੇ ਸਾਹਮਣੇ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਸਥਾਨਕ ਵਸਨੀਕਾਂ ਨੇ ਜੜਿਆ ਤਾਲਾ

ਐੱਸ. ਏ. ਐੱਸ. ਨਗਰ, 23 ਅਗਸਤ (ਕੇ. ਐੱਸ. ਰਾਣਾ)-ਸਥਾਨਕ ਸੈਕਟਰ-69 ਸਥਿਤ ਗ੍ਰੇਸ਼ੀਅਨ ਹਸਪਤਾਲ ਦੇ ਸਾਹਮਣੇ ਖੁੱਲ੍ਹੇ ਸ਼ਰਾਬ ਦੇ ਠੇਕੇ ਦੇ ਵਿਰੋਧ ਵਿਚ ਅੱਜ ਵੱਡੀ ਗਿਣਤੀ ਵਿਚ ਇਕੱਤਰ ਹੋਏ ਪਿੰਡ ਵਾਸੀਆਂ ਅਤੇ ਨਾਲ ਲਗਦੇ ਸੈਕਟਰਾਂ ਦੇ ਵਸਨੀਕਾਂ ਨੇ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਅੱਠ ਬੋਤਲਾਂ ਅੰਗਰੇਜ਼ੀ ਸ਼ਰਾਬ ਸਮੇਤ ਇਕ ਕਾਬੂ

ਜ਼ੀਰਕਪੁਰ, 23 ਅਗਸਤ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਚੰਡੀਗੜ੍ਹ ਵਿਕਣਯੋਗ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਬਲਕਾਰ ...

ਪੂਰੀ ਖ਼ਬਰ »

ਨਿਆਂ ਸ਼ਹਿਰ ਬਡਾਲਾ ਦਾ ਕੁਸ਼ਤੀ ਦੰਗਲ ਕੱਲ੍ਹ

ਖਰੜ, 23 ਅਗਸਤ (ਮਾਨ)-ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ, ਸੰਤ ਬਾਬਾ ਰਾਮ ਸਿੰਘ ਗੰਢੂਆਂ ਵਾਲੇ ਅਤੇ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਦੀ ਅਪਾਰ ਕ੍ਰਿਪਾ ਸਦਕਾ ਪਿੰਡ ਨਿਆਂ ਸ਼ਹਿਰ ਬਡਾਲਾ ਵਿਖੇ ਗੁੱਗਾ ਮਾੜੀ ਨੌਮੀ ਮੇਲੇ ਮੌਕੇ 25 ਅਗਸਤ ਨੂੰ ਵਿਸ਼ਾਲ ਕੁਸ਼ਤੀ ...

ਪੂਰੀ ਖ਼ਬਰ »

ਖਰੜ ਜ਼ੋਨ ਦੀਆਂ ਗਰਮ ਰੁੱਤ ਖੇਡਾਂ ਕਰਵਾਈਆਂ

ਖਰੜ, 23 ਅਗਸਤ (ਗੁਰਮੁੱਖ ਸਿੰਘ ਮਾਨ)-ਖਰੜ ਜ਼ੋਨ ਦੀਆਂ ਗਰਮ ਰੁੱਤ ਖੇਡਾਂ ਖਾ.ਸੀ.ਸੈ. ਸਕੂਲ ਖਰੜ ਵਿਖੇ ਕਰਵਾਈਆਂ ਗਈਆਂ | ਪਿੰ੍ਰਸੀਪਲ ਜਸਬੀਰ ਸਿੰਘ ਧਨੋਆ ਨੇ ਜੇਤੂ ਟੀਮਾਂ ਨਾਲ ਜਾਣ-ਪਹਿਚਾਣ ਕਰਦੇ ਹੋਏ ਵਧਾਈ ਦਿੱਤੀ | ਜ਼ੋਨਲ ਸਕੱਤਰ ਸਮਸ਼ੇਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪ੍ਰੀਤ ਫ਼ਰਨੀਚਰ ਹਾਊਸ ਝੰਜੇੜੀ ਵਲੋਂ 'ਹਰ ਘਰ ਫ਼ਰਨੀਚਰ' ਯੋਜਨਾ ਦੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 23 ਅਗਸਤ (ਨਰਿੰਦਰ ਸਿੰਘ ਝਾਂਮਪੁਰ)-ਸਰਹੰਦ-ਲਾਂਡਰਾਂ ਮੁੱਖ ਮਾਰਗ 'ਤੇ ਸੀ. ਜੀ. ਸੀ. ਝੰਜੇੜੀ ਕਾਲਜ ਨੇੜੇ ਸਥਿਤ ਪ੍ਰੀਤ ਫ਼ਰਨੀਚਰ ਹਾਊਸ ਝੰਜੇੜੀ ਵਲੋਂ 'ਹਰ ਘਰ ਫ਼ਰਨੀਚਰ' ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਬਹੁਤ ਹੀ ਘੱਟ ਮੁੱਲ ਭਾਵ ਸਿਰਫ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਸ਼ਖ਼ਸੀਅਤ ਉਸਾਰੀ ਕਲਾਸਾਂ ਜਾਰੀ-ਸਾਕਸ਼ੀ ਸਾਹਨੀ

ਐੱਸ. ਏ. ਐੱਸ. ਨਗਰ, 23 ਅਗਸਤ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਦੇ 'ਘਰ ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ' ਤਹਿਤ ਜ਼ਿਲ੍ਹੇ ਅੰਦਰ 19 ਤੋਂ 30 ਸਤੰਬਰ ਤੱਕ ਮੈਗਾ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿਚ ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ...

ਪੂਰੀ ਖ਼ਬਰ »

ਸੀ.ਜੀ.ਸੀ. ਲਾਂਡਰਾਂ ਵਿਖੇ ਫਰੈਸ਼ਰ ਪਾਰਟੀ ਦੌਰਾਨ ਜੈਦੀਪ ਤੇ ਸਾਕਸ਼ੀ ਬਣੇ ਮਿਸਟਰ ਤੇ ਮਿਸ ਫਰੈਸ਼ਰ

ਐੱਸ. ਏ. ਐੱਸ. ਨਗਰ, 23 ਅਗਸਤ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀ.ਜੀ.ਸੀ.) ਲਾਂਡਰਾਂ ਵਿਖੇ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ 'ਜਸ਼ਨ-2019' ਦਾ ਆਯੋਜਨ ਕੀਤਾ ਗਿਆ | ਇਸ ਪਾਰਟੀ ਦੌਰਾਨ ਮੌਜੂਦ ਵਿਦਿਆਰਥੀਆਂ ਨੇ ਵੱਖ-ਵੱਖ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬਧ ਵਿਚ ਸਾਲਾਨਾ ਗੁਰਮਤਿ ਸਮਾਗਮ 31 ਨੂੰ

ਐੱਸ. ਏ. ਐੱਸ.ਨਗਰ, 23 ਅਗਸਤ (ਨਰਿੰਦਰ ਸਿੰਘ ਝਾਂਮਪੁਰ)-ਸਥਾਨਕ ਸੈਕਟਰ 70 ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸਾਲਾਨਾ ਗੁਰਮਤਿ ਸਮਾਗਮ ਅਤੇ ਸੰਪੂਰਨਤਾ ਸ੍ਰੀ ਸਹਿਜ ਪਾਠ ਦਾ ...

ਪੂਰੀ ਖ਼ਬਰ »

ਤੇਜਿੰਦਰ ਸਿੰਘ ਪੂਨੀਆ ਦੇ ਜੀਜੇ ਦਾ ਅੰਤਿਮ ਸਸਕਾਰ ਕੱਲ੍ਹ

ਐੱਸ. ਏ. ਐੱਸ. ਨਗਰ, 23 ਅਗਸਤ (ਝਾਂਮਪੁਰ)-ਸੀਨੀਅਰ ਕਾਂਗਰਸੀ ਆਗੂ ਅਤੇ ਜੱਟ ਸਭਾ ਪੰਜਾਬ ਦੇ ਜਨਰਲ ਸਕੱਤਰ ਤੇਜਿੰਦਰ ਸਿੰਘ ਪੂਨੀਆ ਦੇ ਜੀਜਾ ਬਲਜਿੰਦਰ ਸਿੰਘ ਬੈਂਸ ਜੋ ਇਟਲੀ ਵਿਚ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਸਨ, ਉਨ੍ਹਾਂ ਦਾ ਅੰਤਿਮ ਸਸਕਾਰ ਕੁਰਾਲੀ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਹੜ੍ਹ ਪੀੜਤਾਂ ਲਈ ਭੇਜ ਰਿਹੈ ਰਾਹਤ ਸਮੱਗਰੀ-ਸੋਹਾਣਾ

ਐੱਸ. ਏ. ਐੱਸ. ਨਗਰ, 23 ਅਗਸਤ (ਕੇ. ਐੱਸ. ਰਾਣਾ)-ਸੂਬੇ ਦੇ ਕੁਝ ਜ਼ਿਲਿ੍ਹਆਂ ਵਿਚ ਆਏ ਹੜ੍ਹ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਨੂੰ ਦੇਖਦੇ ਹੋਏ ਯੂਥ ਅਕਾਲੀ ਦਲ ਦੀ ਮੁਹਾਲੀ ਸ਼ਹਿਰੀ ਇਕਾਈ ਵਲੋਂ ਪਿੰਡ ਸੋਹਾਣਾ ਦੇ ਵਸਨੀਕਾਂ ਦੇ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਅੱਜ

ਐੱਸ. ਏ. ਐੱਸ. ਨਗਰ, 23 ਅਗਸਤ (ਝਾਂਮਪੁਰ)-ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਗਠਿਤ 21 ਮੈਂਬਰੀ ਕਮੇਟੀ ਵਲੋਂ ਅੱਜ 24 ਅਗਸਤ ਨੂੰ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਲੈ ਕੇ ਚੰਡੀਗੜ੍ਹ ਤੱਕ ਮਾਰਚ ਕੱਢਿਆ ਜਾ ਰਿਹਾ ਹੈ | ਇਸ ...

ਪੂਰੀ ਖ਼ਬਰ »

ਹਲਕਾ ਖਰੜ ਦੇ ਮੀਂਹ ਪ੍ਰਭਾਵਿਤ ਪਿੰਡਾਂ ਨੂੰ ਰਾਹਤ ਦਿਵਾਉਣ ਲਈ ਬੀਬੀ ਗਰਚਾ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ

ਕੁਰਾਲੀ, 23 ਅਗਸਤ (ਬਿੱਲਾ ਅਕਾਲਗੜ੍ਹੀਆ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਮੁੱਖ ਮੰਤਰੀ ਪੰਜਾਬ ਨੂੰ ਇਕ ਪੱਤਰ ਲਿਖ ਕੇ ਹਲਕਾ ਖਰੜ ਦੇ ਪਿੰਡਾਂ ਦੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਦਿਵਾਉਣ ਦੀ ਮੰਗ ...

ਪੂਰੀ ਖ਼ਬਰ »

ਬਿਨਾਂ ਲਾਇਸੰਸ ਤੋਂ ਇੰਮੀਗ੍ਰੇਸ਼ਨ ਕੰਪਨੀ ਚਲਾ ਰਹੀਆਂ 2 ਲੜਕੀਆਂ ਸਮੇਤ 3 ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 23 ਅਗਸਤ (ਜਸਬੀਰ ਸਿੰਘ ਜੱਸੀ)-ਵਿਦੇਸ਼ ਭੇਜਣ ਦੇ ਨਾਂਅ 'ਤੇ ਮੁਹਾਲੀ ਸ਼ਹਿਰ 'ਚ ਠੱਗੀ ਮਾਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ | ਇਸੇ ਤਰ੍ਹਾਂ ਦੇ ਇਕ ਮਾਮਲੇ 'ਚ ਥਾਣਾ ਫੇਜ਼-11 ਦੀ ਪੁਲਿਸ ਨੇ ਇਕ ਅਜਿਹੀ ਇੰਮੀਗ੍ਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਨੂੰ ...

ਪੂਰੀ ਖ਼ਬਰ »

ਕੇਂਦਰ ਕੋਲੋਂ ਕਿਸੇ ਪੈਕੇਜ਼ ਦੀ ਝਾਕ ਨਾ ਰੱਖਦੇ ਹੋਏ ਕੈਪਟਨ ਸਰਕਾਰ ਤੁਰੰਤ ਹੜ੍ਹ ਪੀੜਤਾਂ ਦੀ ਕਰੇ ਸਹਾਇਤਾ-ਰਾਣਾ ਗਿੱਲ

ਮੁੱਲਾਂਪੁਰ ਗਰੀਬਦਾਸ, 23 ਅਗਸਤ (ਖੈਰਪੁਰ)-ਕੇਂਦਰ ਸਰਕਾਰ ਕੋਲੋਂ ਕਿਸੇ ਪੈਕੇਜ਼ ਦੀ ਝਾਕ ਨਾ ਰੱਖਦੇ ਹੋਏ ਪੰਜਾਬ ਸਰਕਾਰ ਨੂੰ ਤੁਰੰਤ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ...

ਪੂਰੀ ਖ਼ਬਰ »

ਕੈਨੇਡਾ ਭੱਜਣ ਲੱਗਾ ਮੁਲਜ਼ਮ ਜਗਤਾਰ ਸਿੰਘ ਅੰਮਿ੍ਤਸਰ ਹਵਾਈ ਅੱਡੇ ਤੋਂ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 23 ਅਗਸਤ (ਜਸਬੀਰ ਸਿੰਘ ਜੱਸੀ)-ਚਿੱਟ ਫ਼ੰਡ ਮਾਮਲੇ 'ਚ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਪੰਜਾਬ ਸਟੇਟ ਕਰਾਇਮ ਦੀ ਪੁਲਿਸ ਨੇ ਜਗਤਾਰ ਸਿੰਘ ਵਾਸੀ ਪਿੰਡ ਟਾਹਲੀ ਵਾਲਾ ਜ਼ਿਲ੍ਹਾ ਫਿਰੋਜਪੁਰ ਨੂੰ ਅੰਮਿ੍ਤਸਰ ਹਵਾਈ ਅੱਡੇ ਤੋਂ ਉਸ ਸਮੇਂ ...

ਪੂਰੀ ਖ਼ਬਰ »

-ਮਾਮਲਾ ਭਬਾਤ ਵਿਖੇ ਪੀਣ ਵਾਲੇ ਗੰਦੇ ਪਾਣੀ ਦੀ ਸਪਲਾਈ ਦਾ-

ਇਕ ਮਹੀਨੇ ਤੋਂ ਬਿਮਾਰੀ ਨਾਲ ਜੂਝ ਰਹੇ ਨੌਜਵਾਨ ਦੀ ਜ਼ੇਰੇ ਇਲਾਜ ਮੌਤ

ਜ਼ੀਰਕਪੁਰ, 23 ਅਗਸਤ (ਅਵਤਾਰ ਸਿੰਘ)-ਬੀਤੇ ਕਰੀਬ ਇਕ ਮਹੀਨੇ ਤੋਂ ਪਿੰਡ ਭਬਾਤ ਵਿਖੇ ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਪਾਣੀ ਮਿਲਾਵਟ ਹੋ ਕੇ ਸਪਲਾਈ ਹੋਣ ਕਾਰਨ ਬਿਮਾਰ ਹੋਏ ਕਰੀਬ 24 ਸਾਲਾ ਨੌਜਵਾਨ ਦੀ ਹਸਪਤਾਲ ਵਿਚ ਜ਼ੇਰੇ ਇਲਾਜ ਮੌਤ ਹੋ ਗਈ ¢ ਸੁਖਵਿੰਦਰ ਸਿੰਘ ਉਰਫ ...

ਪੂਰੀ ਖ਼ਬਰ »

ਸੈਕਟਰ 34 ਦੇ ਪਾਰਕ 'ਚ ਲੜਕੇ ਨਾਲ ਬੁਰੀ ਤਰ੍ਹਾਂ ਕੁੱਟਮਾਰ

ਚੰਡੀਗੜ੍ਹ, 23 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 34 ਦੇ ਇਕ ਇੰਸਟੀਚਿਊਟ ਵਿਚ ਪੜ੍ਹਨ ਵਾਲੇ 20 ਸਾਲਾ ਲੜਕੇ ਅਤੇ ਉਸ ਦੇ ਦੋਸਤਾਂ ਨਾਲ ਅਣਪਛਾਤੇ ਲੜਕਿਆਂ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮੁਲਜ਼ਮ ਸ਼ਿਕਾਇਤਕਰਤਾ ਨੂੰ ਜ਼ਖ਼ਮੀ ਕਰਕੇ ਮੌਕੇ ...

ਪੂਰੀ ਖ਼ਬਰ »

ਕਈ ਥਾਈਾ ਨਾਜਾਇਜ਼ ਉਸਾਰੀਆਂ 'ਤੇ ਚੱਲਿਆ ਗਮਾਡਾ ਦਾ ਪੀਲਾ ਪੰਜਾ

ਐੱਸ. ਏ. ਐੱਸ. ਨਗਰ, 23 ਅਗਸਤ (ਨਰਿੰਦਰ ਸਿੰਘ ਝਾਂਮਪੁਰ)-ਉਸਾਰੀਆਂ ਸਬੰਧੀ ਰਿਹਾਇਸ਼ੀ ਇਲਾਕਿਆਂ 'ਚ ਕੀਤੀਆਂ ਗਈਆਂ ਵੱਖ-ਵੱਖ ਉਲੰਘਣਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਸਟੇਟ ਦਫ਼ਤਰ ਦੀ ਬਿਲਡਿੰਗ ਬ੍ਰਾਂਚ ਦੀ ਇਕ ਟੀਮ ਨੇ ਮੁਹਾਲੀ ਦੇ ਸੈਕਟਰ-80 ਦੇ 75 ਤੋਂ ਵੱਧ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੂੰ ਵਾਅਦੇ ਪੂਰੇ ਕਰਨ ਲਈ ਮਜਬੂਰ ਕਰਨ ਵਾਸਤੇ ਧਰਨੇ ਲਗਾਏਗਾ ਮੁਲਾਜ਼ਮ ਵਿੰਗ ਪੰਜਾਬ

ਚੰਡੀਗੜ੍ਹ, 23 ਅਗਸਤ (ਅ.ਬ.)-ਸੂਬੇ ਦੇ ਸਰਕਾਰੀ ਮੁਲਾਜ਼ਮਾਂ ਅਤੇ ਸੇਵਾ-ਮੁਕਤ ਕਰਮਚਾਰੀਆਂ ਦੀ ਨੁਮਾਇੰਦਾ ਜਥੇਬੰਦੀ, ਮੁਲਾਜ਼ਮ ਵਿੰਗ ਪੰਜਾਬ ਨੇ ਐਲਾਨ ਕੀਤਾ ਹੈ ਕਿ ਡੀ. ਏ. ਦੀਆਂ ਕਿਸ਼ਤਾਂ ਜਾਰੀ ਕਰਨ ਅਤੇ ਠੇਕੇ 'ਤੇ ਰੱਖੇ ਮੁਲਾਜ਼ਮਾਂ ਨੰੂ ਪੱਕੇ ਕਰਨ ਸਮੇਤ ...

ਪੂਰੀ ਖ਼ਬਰ »

ਕਮਿਸ਼ਨਰ ਨੇ ਸੈਕਟਰ-24 ਤੇ 41 ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ, 23 ਅਗਸਤ (ਆਰ.ਐੱਸ.ਲਿਬਰੇਟ)-ਅੱਜ ਸ੍ਰੀ ਕੇ. ਕੇ. ਯਾਦਵ ਆਈ. ਏ. ਐੱਸ. ਕਮਿਸ਼ਨਰ ਨਗਰ ਨਿਗਮ ਨੇ ਸੈਕਟਰ-24 ਅਤੇ 41 ਵਿਚ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ | ਸੈਕਟਰ-24 ਵਿਖੇ ਮੁਹਿੰਮ ਦੌਰਾਨ ਕਮਿਸ਼ਨਰ ਨੇ ਮੈਡੀਸਨਰੀ ਬੂਟੇ ਲਗਾਏ, ਜਿਨ੍ਹਾਂ ਵਿਚ ਆਂਵਲਾ, ...

ਪੂਰੀ ਖ਼ਬਰ »

ਪ੍ਰਧਾਨ ਕਿ੍ਸ਼ਨਾ ਦੇਵੀ ਦੀ ਪ੍ਰਧਾਨਗੀ ਹੇਠ ਨਗਰ ਕੌਾਸਲ ਕੁਰਾਲੀ ਦੀ ਮੀਟਿੰਗ

ਕੁਰਾਲੀ, 23 ਅਗਸਤ (ਹਰਪ੍ਰੀਤ ਸਿੰਘ)-ਸਥਾਨਕ ਨਗਰ ਕੌਾਸਲ ਦੀ ਮੀਟਿੰਗ ਕੌਾਸਲ ਪ੍ਰਧਾਨ ਕਿ੍ਸ਼ਨਾ ਦੇਵੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ 13 ਅਗਸਤ ਨੂੰ ਮੀਤ ਪ੍ਰਧਾਨ ਦਵਿੰਦਰ ਸਿੰਘ ਠਾਕੁਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਪੁਸ਼ਟੀ ਸਬੰਧੀ ਮਤਾ ਲਿਆਂਦਾ ਗਿਆ | ...

ਪੂਰੀ ਖ਼ਬਰ »

ਦਲਿਤ ਸਮਾਜ ਨੌਕਰੀ ਪ੍ਰਦਾਨ ਕਰਨ ਦੀ ਭੂਮਿਕਾ ਅਦਾ ਕਰੇ-ਚੰਨੀ

ਜ਼ੀਰਕਪੁਰ, 23 ਅਗਸਤ (ਹੈਪੀ ਪੰਡਵਾਲਾ)-ਦਲਿਤ ਸਮਾਜ ਰਾਖਵੇਂਕਰਨ ਦੇ ਮਾਧਿਅਮ ਨਾਲ ਨੌਕਰੀ ਹਾਸਿਲ ਕਰਨ ਦੀ ਥਾਂ ਨੌਕਰੀ ਪ੍ਰਦਾਨ ਕਰਨ ਵਾਲੀ ਭੂਮਿਕਾ ਅਦਾ ਕਰਕੇ ਸਮਾਜ ਨੂੰ ਨਵੀਂ ਸੇਧ ਦੇਵੇ | ਇਹ ਵਿਚਾਰ ਅੱਜ ਇਥੇ ਪੰਜਾਬ ਦੇ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ...

ਪੂਰੀ ਖ਼ਬਰ »

ਕੂੜਾ ਛਾਂਟਦਾ ਗਾਰਬੇਜ ਪਲਾਂਟ 'ਚ ਬੇਹੋਸ਼ ਹੋਇਆ ਸਫ਼ਾਈ ਕਰਮੀ, ਹਸਪਤਾਲ ਦਾਖ਼ਲ

ਚੰਡੀਗੜ੍ਹ, 23 ਅਗਸਤ (ਆਰ.ਐੱਸ.ਲਿਬਰੇਟ)-ਕੂੜਾ ਛਾਂਟਦਾ ਗਾਰਬੇਜ ਪਲਾਂਟ ਵਿਚ ਗੈਸ ਲੀਕ ਹੋਣ ਕਾਰਨ ਹੱਲੋਮਾਜਰਾ ਵਾਸੀ ਇਕ ਸਫਾਈ ਕਰਮੀ ਵਿਨੋਦ ਕੁਮਾਰ ਬੇਹੋਸ਼ ਹੋ ਗਿਆ, ਜਿਸ ਨੂੰ ਸੈਕਟਰ-16 ਦੇ ਹਸਪਤਾਲ ਦੀ ਐਮਰਜੈਂਸੀ 'ਚ ਦਾਖਲ ਕਰਵਾਉਣ ਪਿਆ | ਮੌਕੇ 'ਤੇ ਹਾਜ਼ਰ ਕਰਮੀਆਂ ...

ਪੂਰੀ ਖ਼ਬਰ »

15 ਸਾਲਾ ਲੜਕਾ ਭੇਦਭਰੀ ਹਾਲਤ 'ਚ ਲਾਪਤਾ

ਲਾਲੜੂ, 23 ਅਗਸਤ (ਰਾਜਬੀਰ ਸਿੰਘ)-ਪਿੰਡ ਬੱਲੋਪੁਰ ਨੇੜੇ ਥੇਹ ਕਾਲੋਨੀ ਨਿਵਾਸੀ ਇਕ ਵਿਅਕਤੀ ਦਾ 15 ਸਾਲਾ ਲੜਕਾ ਪਿਛਲੇ 3 ਮਹੀਨੇ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੈ, ਜਿਸ ਨੂੰ ਪਰਿਵਾਰ ਵਲੋਂ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਅਤਾ-ਪਤਾ ਨਹੀਂ ਲੱਗਾ | ਪਿਤਾ ਨੇ ...

ਪੂਰੀ ਖ਼ਬਰ »

7 ਘਰਾਂ 'ਚ ਮਿਲਿਆ ਡੇਂਗੂ ਦਾ ਲਾਰਵਾ-ਕੱਟੇ ਚਾਲਾਨ

ਖਰੜ, 23 ਅਗਸਤ (ਮਾਨ)-ਸਿਹਤ ਵਿਭਾਗ ਵਲੋਂ ਡੇਂਗੂ ਜਾਗਰੂਕਤਾ ਮੁੁਹਿੰਮ ਤਹਿਤ ਅੱਜ ਖਰੜ ਸ਼ਹਿਰ ਦੀ ਮਾਤਾ ਗੁਜਰੀ ਕਾਲੋਨੀ ਦੇ ਘਰਾਂ 'ਚ 7 ਮਕਾਨਾਂ ਵਿਚ ਡੇਂਗੂ ਦਾ ਲਾਰਵਾ ਮਿਲਣ 'ਤੇ ਚਾਲਾਨ ਕੱਟੇ ਗਏ | ਡਾ. ਹਰਮਨਦੀਪ ਕੌਰ ਦੀ ਰਹਿਨੁਮਾਈ ਵਿਚ ਟੀਮਾਂ ਵਲੋਂ ਅੱਜ ਖਰੜ ਸ਼ਹਿਰ ...

ਪੂਰੀ ਖ਼ਬਰ »

ਪਿੰਡ ਦੇਸੂਮਾਜਰਾ ਵਿਚਲੀ ਪਾਰਕ ਦੀ ਸਾਂਭ-ਸੰਭਾਲ ਦੀ ਮੰਗ

ਖਰੜ, 23 ਅਗਸਤ (ਜੰਡਪੁਰੀ)-ਖਰੜ ਨਗਰ ਕੌਾਸਲ ਅਧੀਨ ਪੈਂਦੇ ਪਿੰਡ ਦੇਸੂਮਾਜਰਾ ਦੇ ਵਸਨੀਕਾਂ ਜਗਦੇਵ ਸਿੰਘ, ਰਣਜੀਤ ਸਿੰਘ, ਸ਼ੇਰ ਸਿੰਘ, ਨਰਿੰਦਰ ਸਿੰਘ ਤੇ ਕੁਲਵੰਤ ਸਿੰਘ ਆਦਿ ਨੇ ਕਿਹਾ ਕਿ ਪਿੰਡ ਦੇਸੂਮਾਜਰਾ ਵਿਖੇ ਬਣਾਈ ਗਈ ਪਾਰਕ 'ਚ ਅੱਜ ਤੋਂ ਲਗਪਗ ਡੇਢ ਸਾਲ ਪਹਿਲਾਂ ...

ਪੂਰੀ ਖ਼ਬਰ »

ਮਾਈ ਭਾਗੋ ਵੈੱਲਫੇਅਰ ਸੁਸਾਇਟੀ ਜੰਡਲੀ ਦੀ ਮੀਟਿੰਗ

ਲਾਲੜੂ, 23 ਅਗਸਤ (ਰਾਜਬੀਰ ਸਿੰਘ)-ਮਾਈ ਭਾਗੋ ਵੈੱਲਫੇਅਰ ਸੁਸਾਇਟੀ ਜੰਡਲੀ ਦੀ ਮੀਟਿੰਗ ਸੁਸਾਇਟੀ ਪ੍ਰਧਾਨ ਭੁਪਿੰਦਰ ਸਿੰਘ ਜੰਡਲੀ ਦੀ ਅਗਵਾਈ ਹੇਠ ਪਿੰਡ ਜੰਡਲੀ ਵਿਖੇ ਹੋਈ, ਜਿਸ 'ਚ ਉਨ੍ਹਾਂ ਨੇ ਜਨ ਸਿਹਤ ਵਿਭਾਗ ਦੀ ਮੰਤਰੀ ਰਜੀਆ ਸੁਲਤਾਨਾ ਨੂੰ ਪੱਤਰ ਲਿਖ ਕੇ ਲਾਲੜੂ ...

ਪੂਰੀ ਖ਼ਬਰ »

ਸਟੇਸ਼ਨ ਮੰਡੀ ਰਾਮ ਲੀਲ੍ਹਾ ਕਮੇਟੀ ਦਾ ਗਠਨ

ਕੁਰਾਲੀ, 23 ਅਗਸਤ (ਬਿੱਲਾ ਅਕਾਲਗੜ੍ਹੀਆ)-ਸ੍ਰੀ ਰਾਮ ਲੀਲ੍ਹਾ ਕਮੇਟੀ ਸਟੇਸ਼ਨ ਮੰਡੀ ਦੀ ਅਹਿਮ ਮੀਟਿੰਗ ਜਗਦੇਵ ਚੰਦ ਚੀਗਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸਟੇਸ਼ਨ ਮੰਡੀ ਵਿਖੇ ਰਾਮ ਲੀਲ੍ਹਾ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ | ਇਸ ਮੌਕੇ ਹਾਜ਼ਰ ਮੈਂਬਰਾਂ ...

ਪੂਰੀ ਖ਼ਬਰ »

ਹੜ੍ਹਾਂ ਨਾਲ ਪੰਜਾਬ 'ਚ ਹੋਈ ਤਬਾਹੀ ਸਰਕਾਰ ਦੇਵੇ ਕਿਸਾਨਾਂ ਨੂੰ ਮੁਆਵਜ਼ਾ-ਸੇਖੋਂ

ਚੰਡੀਗੜ੍ਹ, 23 ਅਗਸਤ (ਵਿ. ਪ੍ਰ.)-ਭਾਰੀ ਬਰਸਾਤ ਤੇ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਖੇਤਾਂ ਵਿਚ ਖੜ੍ਹੀਆਂ ਫਸਲਾਂ ਨੂੰ ਜੋ ਭਾਰੀ ਨੁਕਸਾਨ ਹੋਇਆ ਹੈ, ਉਸ ਲਈ ਰਾਜ ਸਰਕਾਰ ਤੁਰੰਤ ਵਿਸ਼ੇਸ਼ ਗਿਰਦਾਵਰੀ ਦਾ ਹੁਕਮ ਜਾਰੀ ਕਰੇ ਤੇ ਪ੍ਰਭਾਵਿਤ ਕਿਸਾਨਾਂ ਨੂੰ ਪੂਰਾ ਪੂਰਾ ...

ਪੂਰੀ ਖ਼ਬਰ »

ਸੀ. ਜੀ. ਸੀ. ਝੰਜੇੜੀ ਵਿਖੇ ਥ੍ਰੀ ਡੀ ਪਿ੍ੰਟਿੰਗ ਵਰਕਸ਼ਾਪ ਲਗਾਈ

ਐੱਸ. ਏ. ਐੱਸ. ਨਗਰ, 23 ਅਗਸਤ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ਼ ਦੇ ਝੰਜੇੜੀ ਕਾਲਜ ਵਿਚ ਬੀ. ਟੈੱਕ. ਦੇ ਵਿਦਿਆਰਥੀਆਂ ਲਈ ਥ੍ਰੀ ਡੀ ਪਿ੍ੰਟਿੰਗ ਉੱਪਰ ਇਕ ਵਰਕਸ਼ਾਪ ਲਗਾਈ ਗਈ | ਟੈਕਨੋ ਪਲੈਨਟ ਲੈਬ ਮੁਹਾਲੀ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਵਿਚ ...

ਪੂਰੀ ਖ਼ਬਰ »

ਗ਼ੈਰ-ਕਾਨੂੰਨੀ ਮੀਟ ਦੀਆਂ ਦੁਕਾਨਾਂ ਿਖ਼ਲਾਫ਼ ਕਾਰਵਾਈ ਦੀ ਮੰਗ

ਖਰੜ, 23 ਅਗਸਤ (ਮਾਨ)-ਛੱਜੂਮਾਜਰਾ ਕਾਲੋਨੀ ਖਰੜ ਦੇ ਵਸਨੀਕ ਭੁਪਿੰਦਰ ਸਿੰਘ ਨੇ ਡਾਇਰੈਕਟਰ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਮੰਗ ਕੀਤੀ ਹੈ ਕਿ ਛੱਜੂਮਾਜਰਾ ਕਾਲੋਨੀ 'ਚ ਦੋ ਗ਼ੈਰ-ਕਾਨੂੰਨੀ ਮੀਟ ਦੀਆਂ ਦੁਕਾਨਾਂ ਚੱਲ ਰਹੀਆਂ ਹਨ, ਜਿਨ੍ਹਾਂ ਦੇ ਿਖ਼ਲਾਫ਼ ਤੁਰੰਤ ਕਾਰਵਾਈ ...

ਪੂਰੀ ਖ਼ਬਰ »

ਹਿਊਮਨ ਰਾਈਟਸ ਸਪਾਰਕਲ ਸੰਸਥਾ ਪੀੜ੍ਹਤਾਂ ਨੂੰ ਦਿਵਾਏਗੀ ਇਨਸਾਫ਼

ਕੁਰਾਲੀ, 23 ਅਗਸਤ (ਹਰਪ੍ਰੀਤ ਸਿੰਘ)-ਹਿਊਮਨ ਰਾਈਟਸ ਸਪਾਰਕਲ ਸੰਸਥਾ ਦੀ ਇਕ ਮੀਟਿੰਗ ਇੱਥੇ ਸੰਸਥਾ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਪਰਮਜੀਤ ਕੌਰ ਦੀ ਦੇਖਰੇਖ ਹੇਠ ਹੋਈ | ਇਸ ਮੀਟਿੰਗ 'ਚ ਸੰਸਥਾ ਵਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਲੋਕਾਂ ਨੂੰ ਸੁਚੇਤ ਕੀਤਾ ਗਿਆ ...

ਪੂਰੀ ਖ਼ਬਰ »

ਆਰਥਿਕ ਅਪਰਾਧ ਸ਼ਾਖਾ ਵਲੋਂ ਮਹਿਲਾ ਟ੍ਰੈਵਲ ਏਜੰਟ ਬਲਜਿੰਦਰ ਕੌਰ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 23 ਅਗਸਤ (ਜਸਬੀਰ ਸਿੰਘ ਜੱਸੀ)-ਮੁਹਾਲੀ ਆਰਥਿਕ ਅਪਰਾਧ ਸ਼ਾਖਾ ਵਲੋਂ ਸੈਕਟਰ-70 ਵਿਚ ਪ੍ਰਾਪਰ ਵੇ ਇੰਮੀਗ੍ਰੇਸ਼ਨ ਦੇ ਨਾਂਅ 'ਤੇ ਟ੍ਰੈਵਲ ਏਜੰਟ ਦਾ ਦਫ਼ਤਰ ਚਲਾਉਂਦੀ ਬਲਜਿੰਦਰ ਕੌਰ ਨਾਂਅ ਦੀ ਇਕ ਔਰਤ ਨੂੰ ਧੋਖਾਧੜੀ ਦੇ ਮਾਮਲੇ 'ਚ ਨਾਮਜ਼ਦ ਕਰਨ ਤੋਂ ...

ਪੂਰੀ ਖ਼ਬਰ »

ਮਰੇ ਪਸ਼ੂਆਂ ਦੇ ਸਸਕਾਰ ਕਰਨ ਵਾਲੇ ਪਲਾਂਟ ਦੀ ਸਟੱਡੀ ਲਈ ਕਮੇਟੀ ਕਰੇਗੀ ਨਾਸਿਕ ਦਾ ਦੌਰਾ

ਚੰਡੀਗੜ੍ਹ, 23 ਅਗਸਤ (ਆਰ.ਐੱਸ.ਲਿਬਰੇਟ)- ਮਰੇ ਪਸ਼ੂਆਂ ਦੇ ਪਲਾਂਟ ਲਈ ਗਠਿਤ ਸਬ-ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਆਸ਼ਾ ਜਸਵਾਲ ਦੀ ਅਗਵਾਈ ਵਿਚ ਹੋਈ ਬੈਠਕ ਦੌਰਾਨ ਇਸ ਪਲਾਂਟ ਦੀ ਸਟੱਡੀ ਲਈ ਕਮੇਟੀ ਦੇ ਨਾਸਿਕ ਦਾ ਦੌਰਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਕਮੇਟੀ ਨੂੰ ...

ਪੂਰੀ ਖ਼ਬਰ »

ਟੈਗੋਰ ਥੀਏਟਰ 'ਚ 'ਰੌਸ਼ਨੀ ਅਤੇ ਆਵਾਜ਼' ਪ੍ਰੋਗਰਾਮ ਦੀ ਪੇਸ਼ਕਾਰੀ ਦਰਸ਼ਕਾਂ ਨੇ ਮਾਣੀ

ਚੰਡੀਗੜ੍ਹ, 23 ਅਗਸਤ (ਅਜਾਇਬ ਸਿੰਘ ਔਜਲਾ)- ਕਲਾ ਅਤੇ ਸੱਭਿਆਚਾਰਕ ਵਿਭਾਗ ਹਰਿਆਣਾ ਅਤੇ ਸੱਭਿਆਚਾਰਕ ਵਿਭਾਗ ਯੂ. ਟੀ. ਚੰਡੀਗੜ੍ਹ ਦੇ ਸਹਿਯੋਗ ਨਾਲ ਥੀਏਟਰ ਕਲਾ ਚੰਡੀਗੜ੍ਹ ਵਲੋਂ ਰੌਸ਼ਨੀ ਅਤੇ ਆਵਾਜ਼ ਪ੍ਰੋਗਰਾਮ ਦੇ ਜ਼ਰੀਏ 'ਸ੍ਰੀ ਕਿ੍ਸ਼ਨ ਲੀਲ੍ਹਾ' ਦੀ ਪੇਸ਼ਕਾਰੀ ...

ਪੂਰੀ ਖ਼ਬਰ »

ਰਤਨ ਗਰੁੱਪ ਵਿਖੇ ਨੌਕਰੀ ਮੇਲੇ ਦੌਰਾਨ 25 ਵਿਦਿਆਰਥਣਾਂ ਦੀ 2.50 ਲੱਖ ਦੇ ਸਾਲਾਨਾ ਪੈਕੇਜ 'ਤੇ ਚੋਣ

ਐੱਸ. ਏ. ਐੱਸ. ਨਗਰ, 23 ਅਗਸਤ (ਕੇ. ਐੱਸ. ਰਾਣਾ)-ਰਤਨ ਗਰੁੱਪ ਆਫ਼ ਇੰਸਟੀਚਿਊਟਸ ਸੋਹਾਣਾ ਵਿਖੇ ਮੇਦਾਂਤਾ ਮੈਡੀ ਸਿਟੀ ਹਸਪਤਾਲ ਗੁੜਗਾਓਾ ਵਲੋਂ ਨੌਕਰੀ ਮੇਲਾ ਕਰਵਾਇਆ ਗਿਆ, ਜਿਸ ਦੌਰਾਨ ਬੀ. ਐੱਸ. ਸੀ. ਨਰਸਿੰਗ, ਬੀ. ਐੱਸ. ਸੀ. ਨਰਸਿੰਗ ਪੋਸਟ ਬੇਸਿੱਕ ਅਤੇ ਜੀ. ਐੱਨ. ਐੱਮ. ਕਰ ...

ਪੂਰੀ ਖ਼ਬਰ »

ਡਰੇਨੇਜ ਨਾਲੇ ਦੀ ਟੁੱਟੀ ਸਲੈਬ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ

ਡੇਰਾਬੱਸੀ, 23 ਅਗਸਤ (ਗੁਰਮੀਤ ਸਿੰਘ)-ਚੰਡੀਗੜ੍ਹ-ਅੰਬਾਲਾ ਮੁੱਖ ਸੜਕ 'ਤੇ ਨਗਰ ਕੌਾਸਲ ਦਫ਼ਤਰ ਨੇੜੇ ਬੱਸ ਅੱਡੇ 'ਤੋਂ ਨਿਕਲਦੇ ਡਰੇਨਜ਼ ਵਾਲੇ ਨਾਲੇ ਦੀ ਟੁੱਟੀ ਸਲੈਬ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ | ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਸ ਪਾਸੇ ਧਿਆਨ ਨਾ ...

ਪੂਰੀ ਖ਼ਬਰ »

ਟਕਸਾਲੀ ਅਕਾਲੀ ਨੇਤਾ ਹਰਪਾਲਪੁਰ ਸੋਹਾਣਾ ਵਿਚਲੇ ਪਲਾਟ ਤੇ ਝਗੜੇ ਸਬੰਧੀ ਕੇਸ 'ਚੋਂ ਬਰੀ

ਐੱਸ. ਏ. ਐੱਸ. ਨਗਰ, 23 ਅਗਸਤ (ਜਸਬੀਰ ਸਿੰਘ ਜੱਸੀ)-ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਆਗੂ ਗੁਰਸੇਵ ਸਿੰਘ ਹਰਪਾਲਪੁਰ ਅਤੇ ਤਰਲੋਚਨ ਸਿੰਘ ਿਖ਼ਲਾਫ਼ ਥਾਣਾ ਸੋਹਾਣਾ 'ਚ ਦਰਜ ਕੀਤੇ ਗਏ ਕੇਸ 'ਚੋਂ ਸਿਵਲ ਜੱਜ (ਜੂਨੀਅਰ ਡਵੀਜਨ) ਮੋਹਿਤ ਬਾਂਸਲ ਦੀ ਅਦਾਲਤ ਨੇ ...

ਪੂਰੀ ਖ਼ਬਰ »

ਪੁਸੂ ਵਲੋਂ ਚੋਣ ਪੈਨਲ ਦਾ ਐਲਾਨ

ਚੰਡੀਗੜ੍ਹ, 23 ਅਗਸਤ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਕੌਾਸਲ ਚੋਣਾਂ ਨੂੰ ਲੈ ਕੇ ਵਿਦਿਆਰਥੀ ਜਥੇਬੰਦੀ 'ਪੁਸੂ' ਵਲੋਂ ਆਪਣੇ ਚੋਣ ਪੈਨਲ ਦਾ ਐਲਾਨ ਕੀਤਾ ਗਿਆ | ਪੁਸੂ ਦੇ ਪ੍ਰਧਾਨ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਇੱਥੇ ...

ਪੂਰੀ ਖ਼ਬਰ »

ਪਰਾਲੀ ਦੀ ਸੁਚੱਜੀ ਸੰਭਾਲ ਲਈ ਕਿਸਾਨਾਂ ਤੇ ਸਹਿਕਾਰੀ ਸਭਾਵਾਂ ਨੂੰ 3.80 ਕਰੋੜ ਦੀਆਂ ਮਸ਼ੀਨਾਂ ਦਿੱਤੀਆਂ-ਡੀ.ਸੀ.

ਐੱਸ. ਏ. ਐੱਸ. ਨਗਰ, 23 ਅਗਸਤ (ਕੇ. ਐੱਸ. ਰਾਣਾ)-ਖੇਤੀਬਾੜੀ ਵਿਭਾਗ ਵਲੋਂ ਸਾਲ 2018-19 ਦੌਰਾਨ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਨੂੰ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਦੀ ਸੁਚੱਜੀ ਸੰਭਾਲ ਲਈ 3.80 ਕਰੋੜ ਰੁਪਏ ਦੀਆਂ 412 ਮਸ਼ੀਨਾਂ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਲਾਏ ਪਲੇਸਮੈਂਟ ਕੈਂਪ 'ਚ 59 ਪ੍ਰਾਰਥੀਆਂ ਦੀ ਨੌਕਰੀ ਲਈ ਚੋਣ

ਐੱਸ. ਏ. ਐੱਸ. ਨਗਰ, 23 ਅਗਸਤ (ਕੇ. ਐੱਸ. ਰਾਣਾ)-ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ 'ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ' ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਰੁਜ਼ਗਾਰ ਤੇ ...

ਪੂਰੀ ਖ਼ਬਰ »

ਡਿਊਟੀ 'ਤੇ ਸਮੇਂ ਸਿਰ ਨਾ ਪੁੱਜਣ ਵਾਲੇ ਕਰਮਚਾਰੀਆਂ ਦੀ ਹੋਵੇਗੀ ਜਵਾਬ ਤਲਬੀ-ਸਿਵਲ ਸਰਜਨ

ਖਰੜ, 23 ਅਗਸਤ (ਗੁਰਮੁੱਖ ਸਿੰਘ ਮਾਨ)-ਡਿਊਟੀ 'ਤੇ ਸਮੇਂ ਸਿਰ ਨਾ ਪੁੱਜਣ ਵਾਲੇ ਡਾਕਟਰਾਂ ਤੇ ਹੋਰਨਾਂ ਕਰਮਚਾਰੀਆਂ ਦੀ ਜਵਾਬ ਤਲਬੀ ਹੋਵੇਗੀ, ਜਿਸ ਸਬੰਧੀ ਉਨ੍ਹਾਂ ਨੂੰ ਨੋਟਿਸ ਭੇੇਜੇ ਜਾ ਰਹੇ ਹਨ | ਇਹ ਜਾਣਕਾਰੀ ਸਿਵਲ ਸਰਜਨ ਮੁਹਾਲੀ ਡਾ. ਮਨਜੀਤ ਸਿੰਘ ਨੇ ਅੱਜ ਸਵੇਰੇ ...

ਪੂਰੀ ਖ਼ਬਰ »

ਭਾਜਪਾ ਮੁਹਾਲੀ ਮੰਡਲ-3 ਦੀ ਮੀਟਿੰਗ

ਐੱਸ. ਏ. ਐੱਸ. ਨਗਰ, 23 ਅਗਸਤ (ਕੇ. ਐੱਸ. ਰਾਣਾ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਅਗਵਾਈ ਹੇਠ ਭਾਜਪਾ ਮੰਡਲ-3 ਦੀ ਮੀਟਿੰਗ ਦੌਰਾਨ ਆਉਣ ਵਾਲੀ 27 ਅਗਸਤ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਸਬੰਧੀ ਵਿਚਾਰ-ਚਰਚਾ ਕੀਤੀ ਗਈ | ਇਸ ...

ਪੂਰੀ ਖ਼ਬਰ »

ਸਰਕਾਰੀ ਕਾਲਜ ਡੇਰਾਬੱਸੀ ਵਿਖੇ ਤੀਆਂ ਦਾ ਤਿਉਹਾਰ 'ਮੇਲਾ ਧੀਆਂ ਦਾ' ਵਜੋਂ ਮਨਾਇਆ

ਡੌਲੀ ਗੁਲੇਰੀਆ ਦੁਆਰਾ ਗਾਏ ਲੋਕ ਗੀਤ ਸਮਾਗਮ ਦਾ ਸਿਖਰ ਹੋ ਨਿਬੜੇ ਡੇਰਾਬੱਸੀ, 23 ਅਗਸਤ (ਸ਼ਾਮ ਸਿੰਘ ਸੰਧੂ)-ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪਿ੍ੰਸੀਪਲ ਸਾਧਨਾ ਸੰਗਰ ਦੀ ਸਰਪ੍ਰਸਤੀ ਹੇਠ ਤੀਆਂ ਦਾ ਤਿਉਹਾਰ 'ਮੇਲਾ ਧੀਆਂ ਦਾ' ਮਨਾਇਆ ਗਿਆ | ਸਮਾਗਮ 'ਚ ਸ੍ਰੀਮਤੀ ਪੂਜਾ ...

ਪੂਰੀ ਖ਼ਬਰ »

ਖਰੜ ਸ਼ਹਿਰ 'ਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਜਲਦ ਪੁਖਤਾ ਪ੍ਰਬੰਧ ਕਰਵਾਏ ਜਾਣਗੇ-ਕੰਗ

ਖਰੜ, 23 ਅਗਸਤ (ਗੁਰਮੁੱਖ ਸਿੰਘ ਮਾਨ)-ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਖਰੜ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਜਮ੍ਹਾਂ ਹੋਏ ਬਰਸਾਤੀ ਪਾਣੀ ਦੀ ਪੱਕੇ ਤੌਰ 'ਤੇ ਨਿਕਾਸੀ ਲਈ ਜਲਦ ਪੁਖਤਾ ਪ੍ਰਬੰਧ ਕੀਤੇ ਜਾਣਗੇ | ਇਹ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਜਗਮੋਹਨ ...

ਪੂਰੀ ਖ਼ਬਰ »

ਸੀਨੀਆਰਤਾ ਸੂਚੀ ਮੁਕੰਮਲ ਹੋਣ ਵਿਚ ਹੋ ਰਹੀ ਦੇਰੀ ਦੇ ਚੱਲਦਿਆਂ ਮਾਸਟਰ ਕੇਡਰ ਅਧਿਆਪਕ ਨਿਰਾਸ਼

ਐੱਸ. ਏ. ਐੱਸ. ਨਗਰ, 23 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਮਾਸਟਰ ਕੇਡਰ ਅਧਿਆਪਕਾਂ ਦੀ ਸੀਨੀਆਰਤਾ ਸੂਚੀ ਮੁਕੰਮਲ ਹੋਣ ਵਿਚ ਦੇਰੀ ਦੇ ਕਾਰਨ ਮਾਸਟਰ ਕੇਡਰ ਅਧਿਆਪਕਾਂ ਦੀਆਂ ਲੈਕਚਰਾਰ ਵਜੋਂ ਹੋਣ ਵਾਲੀਆਂ ਤਰੱਕੀਆਂ ਵਿਚ ਹੋ ਰਹੀ ਦੇਰੀ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੀ ਅੰਡਰ -14 ਕਿ੍ਕਟ ਟੀਮ ਲਈ ਚੋਣ ਟਰਾਇਲ ਕੱਲ੍ਹ

ਐੱਸ. ਏ. ਐੱਸ. ਨਗਰ, 23 ਅਗਸਤ (ਬੈਨੀਪਾਲ)-ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੀ ਅੰਡਰ -14 ਸਾਲ ਕਿ੍ਕਟ ਟੀਮ ਦੀ ਚੋਣ ਲਈ ਟਰਾਇਲ 25 ਅਗਸਤ ਨੂੰ ਸਵੇਰੇ 7 ਵਜੇ ਫੇਜ਼ 9 ਸਥਿਤ ਪੀ.ਸੀ.ਏ. ਸਟੇਡੀਅਮ ਦੇ ਸੀ-ਗਰਾਉਂਡ ਵਿਖੇ ਹੋਣਗੇ | ਮੁਹਾਲੀ ਕ੍ਰਿਕਟ ਐਸੋਸੀਏਸ਼ਨ ਦੇ ਬੁਲਾਰੇ ਨੇ ਜਾਣਕਾਰੀ ...

ਪੂਰੀ ਖ਼ਬਰ »

ਸੀਨੀਆਰਤਾ ਸੂਚੀ ਮੁਕੰਮਲ ਹੋਣ ਵਿਚ ਹੋ ਰਹੀ ਦੇਰੀ ਦੇ ਚੱਲਦਿਆਂ ਮਾਸਟਰ ਕੇਡਰ ਅਧਿਆਪਕ ਨਿਰਾਸ਼

ਐੱਸ. ਏ. ਐੱਸ. ਨਗਰ, 23 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਮਾਸਟਰ ਕੇਡਰ ਅਧਿਆਪਕਾਂ ਦੀ ਸੀਨੀਆਰਤਾ ਸੂਚੀ ਮੁਕੰਮਲ ਹੋਣ ਵਿਚ ਦੇਰੀ ਦੇ ਕਾਰਨ ਮਾਸਟਰ ਕੇਡਰ ਅਧਿਆਪਕਾਂ ਦੀਆਂ ਲੈਕਚਰਾਰ ਵਜੋਂ ਹੋਣ ਵਾਲੀਆਂ ਤਰੱਕੀਆਂ ਵਿਚ ਹੋ ਰਹੀ ਦੇਰੀ ਦੇ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਸਬੰਧੀ ਅਕਾਲੀ ਦਲ 1920 ਦੀ ਮੀਟਿੰਗ ਹੋਈ

ਕੁਰਾਲੀ, 23 ਅਗਸਤ (ਬਿੱਲਾ ਅਕਾਲਗੜ੍ਹੀਆ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਕਾਲੀ ਦਲ 1920 ਦੀ ਇਕ ਮੀਟਿੰਗ ਜ਼ਿਲ੍ਹਾ ਯੂਥ ਪ੍ਰਧਾਨ ਅਰਵਿੰਦਰ ਸਿੰਘ ਪੈਂਟਾ ਅਤੇ ਹਰਬੰਸ ਸਿੰਘ ਕੰਧੋਲਾ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ...

ਪੂਰੀ ਖ਼ਬਰ »

ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈੱਲ ਦੇ ਯਤਨਾਂ ਸਦਕਾ ਸਾਬਕਾ ਫ਼ੌਜੀ ਦੀ ਵਿਧਵਾ ਨੂੰ 7 ਸਾਲਾਂ ਬਾਅਦ ਨਸੀਬ ਹੋਈ ਫੈਮਿਲੀ ਪੈਨਸ਼ਨ

ਐੱਸ. ਏ. ਐੱਸ. ਨਗਰ, 23 ਅਗਸਤ (ਕੇ. ਐੱਸ. ਰਾਣਾ)-ਇਕ ਸਾਬਕਾ ਫ਼ੌਜੀ ਦੀ ਵਿਧਵਾ ਦਲਸ਼ਾਰਾ ਦੇਵੀ ਨੂੰ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈੱਲ ਦੇ ਯਤਨਾਂ ਸਦਕਾ 7 ਸਾਲਾਂ ਬਾਅਦ ਫੈਮਿਲੀ ਪੈਨਸ਼ਨ ਨਸੀਬ ਹੋਈ ਹੈ | ਪਿਛਲੇ ਕਈ ਸਾਲਾਂ ਤੋਂ ਇਸ ਮਹਿਲਾ ਦੀ ਬਣਦੀ ਪੈਨਸ਼ਨ ਬੈਂਕ ...

ਪੂਰੀ ਖ਼ਬਰ »

ਕੁਲਦੀਪ ਕੁਮਾਰ ਨੇ ਖ਼ਜ਼ਾਨਾ ਅਫ਼ਸਰ ਖਰੜ ਵਜੋਂ ਅਹੁਦਾ ਸੰਭਾਲਿਆ

ਖਰੜ, 23 ਅਗਸਤ (ਮਾਨ)-ਪੰਜਾਬ ਸਰਕਾਰ ਦੇ ਵਿੱਤ ਵਿਭਾਗ (ਖਜ਼ਾਨਾ ਤੇ ਲੇਖਾ ਸ਼ਾਖਾ) ਵਲੋਂ ਕਲਰਕ/ਜੂਨੀਅਰ ਸਹਾਇਕ ਨੂੰ ਬਤੌਰ ਸੀਨੀਅਰ ਸਹਾਇਕ ਗਰੁੱਪ ਬੀ ਕੈਟਾਗਿਰੀ ਵਿਚ ਪਦਉਨੱਤ ਕਰਨ ਉਪਰੰਤ ਕੁਲਦੀਪ ਕੁਮਾਰ ਨੂੰ ਬਤੌਰ ਖਜ਼ਾਨਾ ਅਫ਼ਸਰ ਖਰੜ (ਆਫਿਸ਼ੀਏਟਿੰਗ) ਤਾਇਨਾਤ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਨੇ ਆਤਮਾ ਸਕੀਮ ਤਹਿਤ ਬਲਾਕ ਪੱਧਰੀ ਕਿਸਾਨ ਗੋਸ਼ਟੀ ਕਰਵਾਈ

ਖਰੜ, 23 ਅਗਸਤ (ਗੁਰਮੁੱਖ ਸਿੰਘ ਮਾਨ)-ਖੇਤੀਬਾੜੀ ਵਿਭਾਗ ਵਲੋਂ ਖੇਤੀਬਾੜੀ ਦਫ਼ਤਰ ਖਰੜ ਵਿਖੇ ਕਿਸਾਨ ਗੋਸ਼ਟੀ ਕਰਵਾਈ ਗਈ, ਜਿਸ ਦਾ ਮੁੱਖ ਮੰਤਵ ਸਾਉਣੀ ਦੀਆਂ ਮੁੱਖ ਫਸਲਾਂ, ਫਲਾਂ ਤੇ ਸਬਜ਼ੀਆਂ ਦੀਆਂ ਬਿਮਾਰੀਆਂ ਤੇ ਕੀੜੇ/ਮਕੌੜਿਆਂ ਦੇ ਹਮਲੇ ਦੀ ਰੋਕਥਾਮ ਸਬੰਧੀ ...

ਪੂਰੀ ਖ਼ਬਰ »

ਪੁਆਧੀ ਗਾਇਕੀ ਦਾ ਅਖਾੜਾ 24 ਨੂੰ

ਮੁੱਲਾਂਪੁਰ ਗਰੀਬਦਾਸ, 23 ਅਗਸਤ (ਖੈਰਪੁਰ)-ਪਿੰਡ ਕਾਦੀਮਾਜਰਾ ਵਿਖੇ 24 ਅਗਸਤ ਨੂੰ ਭਗਤ ਆਸਾ ਰਾਮ ਦੀ ਪੁਆਧੀ ਰੰਗ ਵਿਚ ਰੰਗੀ ਗਾਇਕੀ ਦਾ ਅਖਾੜਾ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਲੱਗੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਸ਼ੇਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮੇਅਰ ਕੁਲਵੰਤ ਸਿੰਘ ਵਲੋਂ ਸੈਕਟਰ-48ਸੀ ਵਿਖੇ ਓਪਨ ਏਅਰ ਜਿੰਮ ਦਾ ਉਦਘਾਟਨ

ਐੱਸ. ਏ. ਐੱਸ. ਨਗਰ, 23 ਅਗਸਤ (ਕੇ. ਐੱਸ. ਰਾਣਾ)-ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਵਲੋਂ ਸਥਾਨਕ ਸੈਕਟਰ-48ਸੀ (ਵਾ: ਨੰ: 29) ਦੇ ਪਾਰਕ ਵਿਖੇ ਓਪਨ ਏਅਰ ਜਿੰਮ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹਿਰ ਦੇ ...

ਪੂਰੀ ਖ਼ਬਰ »

ਵੇਰਕਾ ਚੌਾਕ ਕੋਲੋਂ ਅਗਵਾ ਦੀ ਕਾਲ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ

ਐੱਸ. ਏ. ਐੱਸ. ਨਗਰ, 23 ਅਗਸਤ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਅਧੀਨ ਪੈਂਦੇ ਵੇਰਕਾ ਚੌਾਕ ਫੇਜ਼-6 ਵਿਖੇ ਇਕ ਵਿਅਕਤੀ ਨੂੰ ਅਗਵਾ ਕਰਨ ਦੀ ਸੂਚਨਾ ਨੇ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ | ਇਹ ਖ਼ਬਰ ਜਿਵੇਂ ਹੀ ਪੁਲਿਸ ਨੂੰ ਮਿਲੀ ਤਾਂ ਏ.ਐਸ.ਪੀ. ਅਸ਼ਵਿਨ ਗੋਟਿਆਲ ਅਤੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX