ਤਾਜਾ ਖ਼ਬਰਾਂ


ਹੱਡਾ ਰੋੜੀ ਵਿਵਾਦ ਹੱਲ ਕਰਨ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਕੱਲ੍ਹ ਪੁੱਜਣਗੇ ਸੁਖਾਨੰਦ
. . .  8 minutes ago
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)- ਸੁਖਾਨੰਦ, ਸੰਤੂਵਾਲਾ ਅਤੇ ਸੁਖਾਨੰਦ ਖ਼ੁਰਦ ਦੀ ਸਾਂਝੀ ਹੱਡਾ ਰੋੜੀ ਦਾ ਵਿਵਾਦ ਜੋ ਪਿਛਲੇ ਕਈ ਦਿਨਾਂ ਤੋਂ ਚੱਲ...
ਸ਼ਿਮਲਾ 'ਚ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ
. . .  13 minutes ago
ਸ਼ਿਮਲਾ, 21 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਇਲਾਕੇ 'ਚ ਅੱਜ...
ਰੈੱਡੀ ਨੇ ਕੀਤਾ ਆਂਧਰਾ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  25 minutes ago
ਅਮਰਾਵਤੀ, 21 ਸਤੰਬਰ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਅੱਜ ਸੂਬੇ...
ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  28 minutes ago
ਕੋਲਕਾਤਾ, 21 ਸਤੰਬਰ- ਪੱਛਮੀ ਬੰਗਾਲ ਦੀ ਅਲੀਪੁਰ ਕੋਰਟ ਨੇ ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਵੱਲੋਂ ਦਾਇਰ ਅਗਾਊਂ ...
ਜ਼ਿਮਨੀ ਚੋਣਾਂ 'ਚ ਲੋਕ ਕਾਂਗਰਸ ਨੂੰ ਹੀ ਚੁਣਨਗੇ- ਕੈਪਟਨ
. . .  36 minutes ago
ਚੰਡੀਗੜ੍ਹ, 21 ਸਤੰਬਰ- ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਨੂੰ ਲੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਇੱਕ ਵਾਰ ਫਿਰ ਕਾਂਗਰਸ...
ਰਾਜਸਥਾਨ : ਸ੍ਰੀਗੰਗਾਨਗਰ-ਪਾਕਿ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ
. . .  41 minutes ago
ਜੈਪੁਰ, 21 ਸਤੰਬਰ- ਰਾਜਸਥਾਨ 'ਚ ਸ੍ਰੀਗੰਗਾਨਗਰ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ ਕੀਤੀ ਗਈ...
90 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਚੀਮਾ
. . .  58 minutes ago
ਸੰਗਰੂਰ, 21 ਸਤੰਬਰ (ਧੀਰਜ ਪਸ਼ੋਰੀਆ)- ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦੇ ਧਰਨੇ 'ਚ ਪੁੱਜੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚੇ ਦੀਪਕ ਪੂਨੀਆ, ਦੇਸ਼ ਨੂੰ ਦਿਵਾਇਆ ਓਲੰਪਿਕ ਕੋਟਾ
. . .  about 1 hour ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਪਹਿਲਵਾਨ ਦੀਪਕ ਪੂਨੀਆ ਨੇ ਅੱਜ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ 'ਚ ਆਈ ਖ਼ਰਾਬੀ
. . .  about 1 hour ago
ਫਰੈਂਕਫਰਟ, 21 ਜਲੰਧਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੇ ਹਿਊਸਟਨ ਜਾਂਦੇ ਸਮੇਂ ਜਹਾਜ਼ 'ਚ ਤਕਨੀਕੀ ਖ਼ਰਾਬੀ ਦੀ ਵਜ੍ਹਾ ਕਾਰਨ ਜਰਮਨੀ ਦੇ ਫਰੈਂਕਫਰਟ...
ਹੱਡਾ ਰੋੜੀ ਵਿਵਾਦ ਸਬੰਧੀ ਸੁਖਾਨੰਦ ਪੁੱਜਾ ਪੁਲਿਸ ਪ੍ਰਸ਼ਾਸਨ- ਨਹੀਂ ਨਿਕਲਿਆ ਕੋਈ ਹੱਲ
. . .  about 1 hour ago
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)- ਥਾਣਾ ਸਮਾਲਸਰ ਹੇਠਲੇ ਮੋਗਾ ਜ਼ਿਲ੍ਹੇ ਦੇ ਪਿੰਡ ਸੁਖਾਨੰਦ ਵਿਖੇ ਚੱਲ ਰਿਹਾ ਹੱਡਾ ਰੋੜੀ ਦਾ ਵਿਵਾਦ ਅੱਜ ਦੂਜੇ ਦਿਨ 'ਚ ਦਾਖ਼ਲ ਹੋ...
ਚੀਮਾ ਨੇ ਧਰਨੇ 'ਚ ਪੁੱਜ ਕੇ ਕੀਤੀ ਈ. ਟੀ. ਟੀ. ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ
. . .  about 2 hours ago
ਸੰਗਰੂਰ, 21 ਸਤੰਬਰ (ਧੀਰਜ ਪਸ਼ੋਰੀਆ)- ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਪਿਛਲੇ 18 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ...
ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  46 minutes ago
ਜਲੰਧਰ, 21 ਸਤੰਬਰ- ਸੀ. ਆਈ. ਏ. ਸਟਾਫ਼ ਜਲੰਧਰ ਦਿਹਾਤੀ ਦੀ ਪੁਲਿਸ ਨੇ ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਨਿਸ਼ਾਨਾ ਬਣਾ ਕੇ ਠੇਕਿਆਂ ਦੇ ਕਰਿੰਦਿਆਂ...
ਸਾਢੇ ਬਾਰਾਂ ਕਰੋੜ ਰੁਪਏ ਦੀ ਹੈਰੋਇਨ ਸਣੇ ਤਿੰਨ ਕਾਬੂ
. . .  about 2 hours ago
ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਐੱਸ. ਟੀ. ਐੱਫ. ਦੀ ਪੁਲਿਸ ਨੇ ਅੱਜ ਸਾਢੇ ਬਾਰਾਂ ਕਰੋੜ ਰੁਪਏ ਦੀ ਕੀਮਤ ਵਾਲੀ ਹੈਰੋਇਨ ਸਣੇ ਤਿੰਨ ਨੌਜਵਾਨਾਂ ਨੂੰ...
ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ
. . .  about 2 hours ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ)- ਪੀ. ਏ. ਯੂ. ਦੇ ਕਿਸਾਨ ਮੇਲੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਕਿਸਾਨਾਂ ਨੂੰ ਹੈਪੀ ਸੀਡਰ ਦੀ ਵਰਤੋਂ ਕਰਕੇ...
ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਸਾਬਕਾ ਵਿਧਾਇਕ ਦੂਡਾ ਰਾਮ ਭਾਜਪਾ 'ਚ ਹੋਏ ਸ਼ਾਮਲ
. . .  about 2 hours ago
ਚੰਡੀਗੜ੍ਹ, 21 ਸਤੰਬਰ (ਰਾਮ ਸਿੰਘ ਬਰਾੜ)- ਇਨੇਲੋ ਦੇ ਸੀਨੀਅਰ ਨੇਤਾ ਤੇ ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਕਾਂਗਰਸ ਨੇਤਾ ਤੇ ਸਾਬਕਾ ਵਿਧਾਇਕ ਦੂਡਾ...
ਕੈਪਟਨ ਵਲੋਂ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਬਚਾਉਣ ਦਾ ਸੱਦਾ
. . .  about 3 hours ago
ਵਿਦੇਸ਼ਾਂ ਤੋਂ ਪੰਜਾਬ ਅੰਦਰ ਦੁੱਧ ਨਹੀਂ ਆਉਣ ਦਿਆਂਗੇ- ਰੰਧਾਵਾ
. . .  about 3 hours ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ ਸਰਬਜੋਤ ਬੇਦੀ ਵਲੋਂ ਕਰਾਏ ਜਾ ਰਹੇ 'ਅਰਦਾਸ ਸਮਾਗਮ' 'ਚ ਸ਼ਾਮਲ ਹੋਣਗੇ ਦਾਦੂਵਾਲ
. . .  about 4 hours ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  about 4 hours ago
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  about 4 hours ago
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  about 4 hours ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  about 4 hours ago
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  about 5 hours ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  about 5 hours ago
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  about 5 hours ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  about 5 hours ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  about 5 hours ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  about 5 hours ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 5 hours ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 5 hours ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 5 hours ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 5 hours ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  about 5 hours ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  about 5 hours ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  about 5 hours ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  about 5 hours ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  about 5 hours ago
ਤਾਮਿਲਨਾਡੂ 'ਚ ਐੱਨ. ਆਈ. ਏ. ਵਲੋਂ ਛਾਪੇਮਾਰੀ
. . .  about 6 hours ago
ਇਸਰੋ ਮੁਖੀ ਨੇ ਕਿਹਾ- ਨਹੀਂ ਹੋਇਆ ਲੈਂਡਰ 'ਵਿਕਰਮ' ਨਾਲ ਸੰਪਰਕ, ਅਗਲੀ ਤਰਜੀਹ 'ਗਗਨਯਾਨ' ਮਿਸ਼ਨ
. . .  about 5 hours ago
ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 6 hours ago
ਚਿੱਟੇ ਦੇ ਝੰਬੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  about 7 hours ago
ਕੁਝ ਵਿਅਕਤੀਆਂ ਨੇ ਘਰ 'ਚ ਦਾਖ਼ਲ ਹੋ ਕੇ ਕੀਤਾ ਹਮਲਾ, ਇੱਕ ਦੀ ਮੌਤ ਅਤੇ ਤਿੰਨ ਜ਼ਖ਼ਮੀ
. . .  about 5 hours ago
ਛੱਤ ਡਿੱਗਣ ਕਰਕੇ ਪਤਨੀ ਦੀ ਮੌਤ, ਪਤੀ ਤੇ ਪੁੱਤਰ ਗੰਭੀਰ
. . .  about 7 hours ago
ਅਧਿਆਪਕ ਨੂੰ ਡੈਪੂਟੇਸ਼ਨ 'ਤੇ ਭੇਜੇ ਜਾਣ 'ਤੇ ਪਿੰਡ ਵਾਸੀਆਂ ਨੇ ਸਕੂਲ ਨੂੰ ਮਾਰਿਆ ਜਿੰਦਾ
. . .  about 7 hours ago
ਭਾਰਤ-ਅਮਰੀਕਾ ਸ਼ਾਂਤੀਪੁਰਨ ਤੇ ਸਥਿਰ ਦੁਨੀਆ ਦੇ ਨਿਰਮਾਣ 'ਚ ਯੋਗਦਾਨ ਦੇ ਸਕਦੇ ਹਨ - ਮੋਦੀ
. . .  about 8 hours ago
ਚੋਣ ਕਮਿਸ਼ਨ ਵੱਲੋਂ ਅੱਜ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ
. . .  about 8 hours ago
ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕਰ ਰਹੇ ਹਨ ਕੂਚ
. . .  about 8 hours ago
ਅੱਜ ਦਾ ਵਿਚਾਰ
. . .  about 9 hours ago
ਕੇਂਦਰ ਨੇ ਪੰਜਾਬ ਸਰਕਾਰ ਦੀ ਬੇਨਤੀ ਨੂੰ ਸਵੀਕਾਰਿਆ, ਐਨਆਈਏ ਤਰਨਤਾਰਨ ਧਮਾਕੇ ਦੀ ਕਰੇਗੀ ਜਾਂਚ
. . .  1 day ago
ਆਰਥਿਕ ਮੰਦੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ ਵੱਡੇ ਐਲਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਮਨੁੱਖਤਾ ਦੀ ਸੁਰੱਖਿਆ ਪ੍ਰਮਾਣੂ ਬੰਬਾਂ ਨਾਲ ਨਹੀਂ ਸਗੋਂ ਨੇਤਾਵਾਂ ਦੀ ਸੂਝ-ਬੂਝ ਨਾਲ ਹੁੰਦੀ ਹੈ। -ਅਲਬਰਟ ਆਈਨਸਟਾਈਨ

ਬਾਲ ਸੰਸਾਰ

ਬਾਲ ਕਹਾਣੀ: ਜੈਸੇ ਕੋ ਤੈਸਾ

ਪਿਛਲੇ ਕੁਝ ਵਰਿ੍ਹਆਂ ਤੋਂ ਪੰਜਾਬ ਵਿਚ ਸੜਕਾਂ ਚੌੜੀਆਂ ਕਰਨ ਦੇ ਨਾਂਅ 'ਤੇ ਲੱਖਾਂ-ਕਰੋੜਾਂ ਰੱੁਖ ਕੱਟ ਦਿੱਤੇ ਗਏ | ਥੋੜ੍ਹੇ-ਬਹੁਤੇ ਬਚੇ ਜੰਗਲੀ ਜਾਨਵਰਾਂ ਦੀਆਂ ਲੁਕਣ ਵਾਲੀਆਂ ਥਾਵਾਂ ਤਬਾਹ ਹੋ ਗਈਆਂ | ਆਪਣਾ ਪੇਟ ਭਰਨ ਲਈ ਸ਼ਿਕਾਰ ਕਰਨਾ ਵੀ ਮੁਸ਼ਕਿਲ ਹੋ ਗਿਆ | ਪਿਆਰੇ ਬੱਚਿਓ! ਇਸ ਤਰ੍ਹਾਂ ਦੀ ਹਾਲਤ ਵਿਚ ਇਕ ਭੱੁਖਾ ਗਿੱਦੜ ਕੁਝ ਖਾਣ ਲਈ ਲੱਭਦਾ ਤੇ ਅਵਾਰਾ ਕੱੁਤਿਆਂ ਤੋਂ ਬਚਦਾ-ਬਚਾਉਂਦਾ ਇਕ ਪਿੰਡ ਦੇ ਲਾਗੇ ਆ ਕੇ ਝਾੜੀਆਂ ਵਿਚ ਛੁਪ ਕੇ ਬੈਠ ਗਿਆ | ਆਓ ਦੇਖੀਏ, ਭੱੁਖੇ ਗਿੱਦੜ ਨੂੰ ਸ਼ਿਕਾਰ ਲੱਭਾ ਕਿ ਨਹੀਂ?
ਪਿੰਡ ਦੇ ਬਾਹਰਵਾਰ ਇਕ ਘਰ ਸੀ | ਘਰ ਦੇ ਬਾਹਰ ਇਕ ਰੂੜੀ ਸੀ | ਗਿੱਦੜ ਨੇ ਦੇਖਿਆ, ਰੂੜੀ ਉੱਪਰ ਇਕ ਮੋਟਾ-ਤਾਜ਼ਾ ਮੁਰਗਾ ਆਪਣਾ ਚੋਗਾ ਚੁਗਦਾ ਰਹਿੰਦਾ ਹੈ | ਦੇਖਦਿਆਂ ਹੀ ਗਿੱਦੜ ਦੇ ਮੰੂਹ ਵਿਚ ਪਾਣੀ ਆ ਗਿਆ | ਭੱੁਖ ਹੋਰ ਤੇਜ਼ ਹੋ ਗਈ | ਉਹ ਜੇਰਾ ਕਰਕੇ ਝਾੜੀਆਂ ਵਿਚੋਂ ਨਿਕਲਿਆ ਤੇ ਆਸੇ-ਪਾਸੇ ਦੇਖਦਾ ਮੁਰਗੇ ਦੇ ਕੋਲ ਜਾ ਖੜਿ੍ਹਆ | ਮੁਰਗਾ ਡਰ ਕੇ ਦੌੜਨ ਲੱਗਾ ਤਾਂ ਗਿੱਦੜ ਨੇ ਮੀਸਣਾ ਬਣਦਿਆਂ ਕਿਹਾ, 'ਮੈਥੋਂ ਡਰ ਨਾ, ਤੇਰਾ ਪਿਓ ਤੇ ਤੇਰੇ ਪਿਓ ਦਾ ਪਿਓ ਤਾਂ ਸਾਡੇ ਟੱਬਰ ਦੇ ਗੂੜ੍ਹੇ ਮਿੱਤਰ ਸਨ | ਅਸੀਂ ਥੋਡੇ ਘਰ ਆਉਂਦੇ ਸਾਂ, ਤੁਸੀਂ ਸਾਡੇ ਘਰ ਆਉਂਦੇ ਹੁੰਦੇ ਸੀ | ਤੇਰਾ ਦਾਦਾ ਤਾਂ ਬਹੁਤ ਸੋਹਣੀਆਂ ਬਾਂਗਾਂ ਦਿੰਦਾ ਹੁੰਦਾ ਸੀ |'
'ਅੱਛਾ!' ਮੁਰਗਾ ਹੈਰਾਨ ਹੋਇਆ, 'ਬਾਂਗਾਂ ਤਾਂ ਮੈਂ ਵੀ ਬਹੁਤ ਉੱਚੀ ਦੇ ਲੈਂਦਾ ਹਾਂ |'
'ਵਾਹ! ਇਹ ਤਾਂ ਕਮਾਲ ਹੋ ਗਈ, ਤੰੂ ਮੈਨੂੰ ਬਾਂਗ ਦੇ ਕੇ ਵਿਖਾ', ਗਿੱਦੜ ਨੇ ਮੁਰਗੇ ਦੀ ਵਡਿਆਈ ਕੀਤੀ | ਮੁਰਗੇ ਨੇ ਪੂਰੇ ਤਾਣ ਨਾਲ ਧੌਣ ਅਕੜਾ ਕੇ ਬਾਂਗ ਦਿੱਤੀ |
'ਨਹੀਂ-ਨਹੀਂ, ਇਹ ਠੀਕ ਨਹੀਂ ਹੈ', ਗਿੱਦੜ ਬੋਲਿਆ |
ਗਿੱਦੜ ਨੇ ਕਿਹਾ, 'ਤੇਰਾ ਦਾਦਾ ਜਦੋਂ ਬਾਂਗ ਦਿੰਦਾ ਹੁੰਦਾ ਸੀ ਤਾਂ ਦੋਵੇਂ ਅੱਖਾਂ ਬੰਦ ਕਰ ਲੈਂਦਾ ਸੀ |'
'ਲੈ, ਇਹ ਕਿਹੜੀ ਔਖੀ ਗੱਲ ਹੈ', ਕਹਿੰਦਿਆਂ ਮੁਰਗੇ ਨੇ ਦੋਵੇਂ ਅੱਖਾਂ ਬੰਦ ਕਰਕੇ ਜਿਵੇਂ ਹੀ ਬਾਂਗ ਦਿੱਤੀ, ਗਿੱਦੜ ਨੇ ਝੱਟ ਮੌਕਾ ਤਾੜ ਕੇ ਮੁਰਗੇ ਨੂੰ ਧੋਣੋਂ ਫੜਿਆ ਤੇ ਝਾੜੀਆਂ ਵੱਲ ਤੁਰ ਪਿਆ |
ਦੂਰੋਂ ਕਿਸੇ ਕੱੁਤੇ ਦੇ ਭੌਾਕਣ ਦੀ ਆਵਾਜ਼ ਆਈ | ਗਿੱਦੜ ਡਰ ਗਿਆ | ਉਹ ਕੋਈ ਹੋਰ ਲੁਕਣ ਵਾਲੀ ਥਾਂ ਭਾਲ ਕੇ ਮੁਰਗੇ ਨੂੰ ਖਾਣਾ ਚਾਹੁੰਦਾ ਸੀ ਪਰ ਲੁਕਣ ਥਾਵਾਂ ਤਾਂ ਰਹੀਆਂ ਹੀ ਨਹੀਂ ਸਨ | ਮੁਰਗੇ ਨੂੰ ਮੰੂਹ ਵਿਚ ਫੜੀ ਅਜੇ ਉਹ ਜਾ ਹੀ ਰਿਹਾ ਸੀ | ਮੁਰਗੇ ਨੂੰ ਸਾਹ ਵੀ ਔਖਾ ਆ ਰਿਹਾ ਸੀ | ਏਨੇ ਵਿਚ ਇਕ ਪਾਸਿਓਾ ਕੁਝ ਕੱੁਤਿਆਂ ਨੇ ਆ ਕੇ ਗਿੱਦੜ ਘੇਰ ਲਿਆ |
ਮੁਰਗੇ ਨੂੰ ਪਤਾ ਲੱਗ ਗਿਆ, ਉਸ ਨੇ ਔਖਾ-ਸੌਖਾ ਹੁੰਦਿਆਂ ਗਿੱਦੜ ਨੂੰ ਕਿਹਾ, 'ਡਰ ਨਾ, ਇਹ ਕੱੁਤੇ ਸਮਝਦੇ ਐ ਤੰੂ ਇਨ੍ਹਾਂ ਦੇ ਪਿੰਡ ਦਾ ਮੁਰਗਾ ਲਈ ਜਾ ਰਿਹੈਾ | ਤੰੂ ਇਨ੍ਹਾਂ ਨੂੰ ਆਖ, 'ਭਰਾਵੋ, ਮੈਂ ਤਾਂ ਬਹੁਤ ਦੂਰੋਂ ਇਹ ਮੁਰਗਾ ਲੈ ਕੇ ਆਇਆ ਹਾਂ | ਫੇਰ ਨ੍ਹੀਂ ਤੈਨੂੰ ਕੁਝ ਕਹਿੰਦੇ, ਨਹੀਂ ਤਾਂ ਮੈਨੂੰ ਖਾਂਦਾ-ਖਾਂਦਾ ਤੰੂ ਆਪ ਹੀ ਨਾ ਖਾਧਾ ਜਾਈਾ |'
ਗਿੱਦੜ ਸਮਝ ਗਿਆ | ਇਥੋਂ ਬਚ ਕੇ ਨਿਕਲਣ ਦਾ ਇਹੀ ਢੰਗ ਠੀਕ ਹੈ | ਉਹ ਖੜ੍ਹ ਗਿਆ ਤੇ ਉਹ ਜਿਵੇਂ ਹੀ ਕੱੁਤਿਆਂ ਵੱਲ ਮੰੂਹ ਕਰਕੇ ਆਖਣ ਲੱਗਾ, 'ਇਹ ਤਾਂ ਮੈਂ ਬਹੁਤ ਦੂਰੋਂ... |'
ਮੁਰਗਾ ਝੱਟ ਉਡ ਕੇ ਲਾਗੇ ਹੀ ਇਕ ਛੋਟੇ ਜਿਹੇ ਰੱੁਖ 'ਤੇ ਜਾ ਬੈਠਾ |
ਹੁਣ ਗਿੱਦੜ ਅੱਗੇ-ਅੱਗੇ ਤੇ ਕੱੁਤੇ ਪਿੱਛੇ-ਪਿੱਛੇ... |
ਰੱੁਖ ਦੀ ਟਾਹਣੀ 'ਤੇ ਬੈਠਾ ਮੁਰਗਾ ਸੋਚ ਰਿਹਾ ਸੀ, 'ਮੈਨੂੰ ਫੋਕੀ ਵਡਿਆਈ ਵਿਚ ਨਹੀਂ ਸੀ ਆਉਣਾ ਚਾਹੀਦਾ | ਚਲੋ ਜੇ ਵਡਿਆਈ ਵਿਚ ਆ ਹੀ ਗਿਆ ਸੀ ਤਾਂ ਮੂਰਖਾ! ਅੱਖਾਂ ਬੰਦ ਕਰਕੇ ਬਾਂਗ ਦੇਣ ਦੀ ਕੀ ਲੋੜ ਸੀ? ਐਵੇਂ ਆਪਣੀ ਜਾਨ ਗਵਾ ਲੈਣੀ ਸੀ |'
ਉਧਰ ਕੱੁਤਿਆਂ ਤੋਂ ਜਾਨ ਬਚਾਉਣ ਲਈ ਭੱਜਿਆ ਜਾਂਦਾ ਗਿੱਦੜ ਪਛਤਾਅ ਰਿਹਾ ਸੀ, 'ਮੈਨੂੰ ਤਾਂ ਮੁਰਗਾ ਹੀ ਮੂਰਖ ਬਣਾ ਗਿਆ | ਭਲਾ ਉਸ ਦੇ ਕਹਿਣ 'ਤੇ ਮੈਨੂੰ ਮੰੂਹ ਖੋਲ੍ਹ ਕੇ ਕੱੁਤਿਆਂ ਨੂੰ ਦੱਸਣ ਦੀ ਕੀ ਲੋੜ ਸੀ? ਕੱੁਤਿਆਂ ਨੂੰ ਕੀ ਪਤਾ ਲੱਗਣਾ ਸੀ, ਮੁਰਗਾ ਕਿਹੜੇ ਪਿੰਡ ਦਾ ਹੈ...?'
ਅੱਗੇ ਇਕ ਭੀੜੀ ਜਿਹੀ ਪੁਲੀ ਦੇਖ ਕੇ ਗਿੱਦੜ ਝੱਟ ਉਸ ਵਿਚ ਵੜ ਕੇ ਸ਼ਹਿ ਗਿਆ | ਕੱੁਤੇ ਉਸ ਨੂੰ ਭਾਲਦੇ ਕੁਝ ਦੇਰ ਤਾਂ ਇਧਰ-ਉਧਰ ਸੁੰਘਦੇ ਫਿਰਦੇ ਰਹੇ, ਫਿਰ ਭੌਾਕਦੇ ਮੁੜ ਗਏ |
ਸਬਕ : ਪਿਆਰੇ ਬੱਚਿਓ! ਸਾਨੂੰ ਫੋਕੀ ਵਡਿਆਈ ਵਿਚ ਨਹੀਂ ਆਉਣਾ ਚਾਹੀਦਾ, ਨਹੀਂ ਤਾਂ ਮੁਰਗੇ ਵਾਂਗ ਅਸੀਂ ਮੁਸੀਬਤ ਵਿਚ ਫਸ ਸਕਦੇ ਹਾਂ |

-ਬਲਦੇਵ ਸਿੰਘ (ਸੜਕਨਾਮਾ),
19/374, ਕ੍ਰਿਸ਼ਨਾ ਨਗਰ, ਮੋਗਾ-142001. ਮੋਬਾ: 98147-83069

ਹਵਾਈ ਜਹਾਜ਼ਾਂ ਦਾ ਇਤਿਹਾਸ

ਬੱਚਿਓ, ਹਵਾਈ ਜਹਾਜ਼ਾਂ ਦੀ ਖੋਜ ਕਰਨ ਤੋਂ ਪਹਿਲਾਂ ਮਨੱੁਖ ਨੇ ਪੰਛੀਆਂ ਨੂੰ ਆਕਾਸ਼ ਵਿਚ ਉਡਾਰੀਆਂ ਮਾਰਦੇ ਹੋਏ ਦੇਖ ਕੇ ਸੋਚਿਆ ਕਿ ਉਹ ਵੀ ਆਕਾਸ਼ ਵਿਚ ਉੱਡ ਸਕਦਾ ਹੈ | ਉਸ ਨੇ ਬਾਹਾਂ ਅਤੇ ਮੋਢਿਆਂ ਦੇ ਪੱਠਿਆਂ ਰਾਹੀਂ ਉੱਡਣ ਦੀ ਤਾਂਘ ਵਿਚ ਉੱਚੀਆਂ-ਉੱਚੀਆਂ ...

ਪੂਰੀ ਖ਼ਬਰ »

ਕੇਲਾ ਖਾਣ 'ਤੇ ਖੁਸ਼ੀ ਕਿਉਂ ਪੈਦਾ ਹੁੰਦੀ ਹੈ

ਬੱਚਿਓ, ਕੇਲਾ ਖਾਣ ਨੂੰ ਮਿੱਠਾ ਅਤੇ ਸੁਆਦਲਾ ਹੁੰਦਾ ਹੈ | ਕੇਲੇ ਵਿਚ ਇਕ ਪ੍ਰਕਾਰ ਦਾ ਪ੍ਰੋਟੀਨ ਹੁੰਦਾ ਹੈ, ਜਿਸ ਨੂੰ ਟਰੀਪਟੋਫੇਨ ਕਹਿੰਦੇ ਹਨ | ਟਰੀਪਟੋਫੇਨ ਮਨੱੁਖੀ ਸਰੀਰ ਵਿਚ ਬਣਦਾ ਨਹੀਂ ਹੈ | ਜਦੋਂ ਕੇਲਾ ਖਾਧਾ ਜਾਂਦਾ ਹੈ ਤਾਂ ਉਸ ਵਿਚਲਾ ਟਰੀਪਟੋਫੇਨ ਸਰੀਰ ...

ਪੂਰੀ ਖ਼ਬਰ »

ਭਲਾ ਬੱੁਝੋ ਖਾਂ

1. ਜਿਹੜੀ ਮੱਝ ਅਜੇ ਤੱਕ ਸੂਈ ਨਾ ਹੋਵੇ, ਉਸ ਨੂੰ ਕੀ ਕਹਿੰਦੇ ਹਨ? 2. ਉਸ ਮਿੱਟੀ ਦੇ ਬਣੇ ਗੋਲ ਭਾਂਡੇ ਨੂੰ ਕੀ ਕਹਿੰਦੇ ਹਨ, ਜਿਸ ਵਿਚ ਦਾਲ ਧਰੀ ਜਾਂਦੀ ਹੈ? ਉਸ 'ਤੇ ਢੱਕਣ ਵੀ ਹੁੰਦਾ ਹੈ | 3. ਪੱੁਠੇ ਪਾਸੇ ਤੋਂ ਕਢਾਈ ਕੀਤੇ ਕੱਪੜੇ ਨੂੰ ਕੀ ਕਹਿੰਦੇ ਹਨ? 4. ਜਨਮ ਸਮੇਂ ਤੋਂ ...

ਪੂਰੀ ਖ਼ਬਰ »

ਸਮੇਂ-ਸਮੇਂ ਦੀ ਗੱਲ

ਨਾ ਕਿੱਕਰ, ਨਾ ਟਾਹਲੀ, ਨਾ ਹੀ ਤੂਤ ਸੰਭਾਲੇ ਗਏ, ਇਨ੍ਹਾਂ ਬਾਝੋਂ ਹੁਣ ਭਲਾ ਕਦ ਛਾਵਾਂ ਲੱਭਦੀਆਂ ਨੇ | ਖੋ ਗਏ ਦੂਰ ਬਰੋਟੇ ਬਈ ਮੇਰੇ ਪਿੰਡ ਦੀਆਂ ਜੂਹਾਂ ਤੋਂ, ਨਾ ਪਿੱਪਲਾਂ ਦੇ ਥੱਲੇ ਹੁਣ ਉਹ ਸੱਥਾਂ ਸੱਜਦੀਆਂ ਨੇ | ਕੋਈ ਨਾ ਖੇਡੇ ਗੱੁਲੀ-ਡੰਡਾ, ਨਾ ਛੂਹ-ਸਲਾਕੀ ਜੀ, ਨਾ ...

ਪੂਰੀ ਖ਼ਬਰ »

ਲੜੀਵਾਰ ਨਾਵਲ-14: ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) 'ਨਹੀਂ ਗੌਰਵ ਵੀਰ ਜੀ! ਇਹੀਓ ਤਾਂ ਤੁਹਾਡਾ ਭੁਲੇਖਾ ਏ | ਉਨ੍ਹਾਂ ਦਾ ਇਰਾਦਾ ਬੜਾ ਦਿ੍ੜ੍ਹ ਏ | ਦਾਦਾ ਜੀ ਕੱਲ੍ਹ ਦੇ ਫਿਰ ਪੁਰਾਣੀਆਂ ਫਾਈਲਾਂ ਕੱਢ ਕੇ ਪੜ੍ਹ ਰਹੇ ਨੇ | ਪੁਰਾਣੀਆਂ ਚਿੱਠੀਆਂ ਵਿਚੋਂ ਆਪਣੀ ਡਾਇਰੀ ਉੱਪਰ ...

ਪੂਰੀ ਖ਼ਬਰ »

ਬਾਲ ਕਵਿਤਾ: ਬਾਲ ਸਭਾ

ਸਕੂਲ ਵਿਚ ਬਾਲ ਸਭਾ, ਲਗਦੀ ਸਨਿਚਰਵਾਰ ਜੀ | ਬੱਚਿਆਂ ਦਾ ਇਹਦੇ ਨਾਲ, ਉੱਚਾ ਹੁੰਦਾ ਮਿਆਰ ਜੀ | ਸੁਣਾਉਂਦਾ ਕੋਈ ਗੀਤ, ਕੋਈ ਚੁਟਕਲੇ ਸੁਣਾਵੇ | ਹਸਾ ਕੇ ਸਭ ਤਾਈਾ, ਢਿੱਡੀਂ ਪੀੜਾਂ ਪਾਈ ਜਾਵੇ | ਲਗਦੇ ਨੇ ਬੱਚੇ ਸਾਰੇ, ਵੱਡੇ ਕਲਾਕਾਰ ਜੀ | ਸਕੂਲ ਵਿਚ ਬਾਲ ਸਭਾ........ | ਕੋਈ ...

ਪੂਰੀ ਖ਼ਬਰ »

ਚੁਟਕਲੇ

• ਇਕ ਆਦਮੀ ਐਤਵਾਰ ਨੂੰ ਡਾਕਟਰ ਕੋਲ ਗਿਆ | ਆਦਮੀ-ਡਾਕਟਰ ਸਾਹਿਬ, ਮੇਰੀ ਪਤਨੀ ਕੁਝ ਸਮਝਦੀ ਹੀ ਨਹੀਂ, ਹਰ ਵਕਤ ਚਿੜ-ਚਿੜ ਕਰਦੀ ਰਹਿੰਦੀ ਐ, ਮੇਰੀ ਗੱਲ ਤਾਂ ਉਹ ਸੁਣਦੀ ਹੀ ਨਹੀਂ, ਉਹਨੂੰ ਸ਼ਾਂਤ ਕਰਨ ਦੀ ਕੋਈ ਦਵਾਈ ਹੈ? ਡਾਕਟਰ-ਜੇ ਇਹ ਏਨਾ ਹੀ ਸੌਖਾ ਇਲਾਜ ਹੁੰਦਾ ਤਾਂ ...

ਪੂਰੀ ਖ਼ਬਰ »

ਉੱਠੋ ਬੱਚਿਓ...

ਉੱਠੋ ਬੱਚਿਓ, ਹਿੰਮਤ ਜੁਟਾਓ, ਆਸਾਂ ਵਾਲਾ ਦੀਪ ਜਗਾਓ | ਕਰ ਸਕਦੇ ਹੋ ਤੁਸੀਂ ਸਭ ਕੁਝ, ਇਰਾਦਾ ਆਪਣਾ ਦਿ੍ੜ੍ਹ ਬਣਾਓ | ਜਿੱਤਣਾ-ਹਾਰਨਾ ਚਲਦਾ ਰਹਿਣਾ, ਮੌਕਾ ਨਾ ਅਜਾਈਾ ਗੁਆਓ | ਕੋਸ਼ਿਸ਼ ਕਰਿਆਂ ਮਿਲਦਾ ਸਭ, ਮਨ ਨੂੰ ਜ਼ਰਾ ਤੁਸੀਂ ਟਿਕਾਓ | ਮਿਥ ਕੇ ਟੀਚਾ ਨਿਸਚਿਤ ...

ਪੂਰੀ ਖ਼ਬਰ »

ਬਾਲ ਗੀਤ: ਤਾਰੇ

ਨੀਲੇ ਅੰਬਰ 'ਤੇ ਚਮਕਣ ਤਾਰੇ, ਸਭ ਨੂੰ ਲੱਗਣ ਬੜੇ ਪਿਆਰੇ | ਚਮਕਣ ਆਕਾਸ਼ 'ਤੇ ਤਾਰੇ ਲੱਖਾਂ, ਜਿਵੇਂ ਅੰਬਰ ਦੀਆਂ ਹੋਵਣ ਅੱਖਾਂ | ਵੇਖਣ ਨੂੰ ਲਗਦੇ ਨਿਆਰੇ-ਨਿਆਰੇ, ਨੀਲੇ ਅੰਬਰ 'ਤੇ.......... | ਇਨ੍ਹਾਂ ਦੀ ਨਾ ਕੋਈ ਵੀ ਗਿਣਤੀ, ਨਾ ਹੀ ਕਰ ਸਕਿਆ ਕੋਈ ਮਿਣਤੀ | ਰਲ-ਮਿਲ ਕੇ ਇਹ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX