ਤਾਜਾ ਖ਼ਬਰਾਂ


ਦਿੱਲੀ ਤੋਂ ਵਿਜੇਵਾੜਾ ਜਾ ਰਹੇ ਏਅਰ ਇੰਡੀਆ ਜਹਾਜ਼ ਦੇ ਕਰੂ ਮੈਂਬਰ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  1 day ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  1 day ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  1 day ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  1 day ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  1 day ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  1 day ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  1 day ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  1 day ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  1 day ago
ਲਖਨਊ, 21 ਸਤੰਬਰ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ ਦੀਪਕ ਪੂਨੀਆ
. . .  1 day ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਨੌਜਵਾਨ ਪਹਿਲਵਾਨ ਦੀਪਕ ਪੂਨੀਆ ਨੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਜੰਮੂ-ਕਸ਼ਮੀਰ ਦੇ ਮੇਂਡਰ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਸੈਕਟਰ ਦੇ ਬਾਲਾਕੋਟਾ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ...
ਹੱਡਾ ਰੋੜੀ ਵਿਵਾਦ ਹੱਲ ਕਰਨ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਕੱਲ੍ਹ ਪੁੱਜਣਗੇ ਸੁਖਾਨੰਦ
. . .  1 day ago
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)- ਸੁਖਾਨੰਦ, ਸੰਤੂਵਾਲਾ ਅਤੇ ਸੁਖਾਨੰਦ ਖ਼ੁਰਦ ਦੀ ਸਾਂਝੀ ਹੱਡਾ ਰੋੜੀ ਦਾ ਵਿਵਾਦ ਜੋ ਪਿਛਲੇ ਕਈ ਦਿਨਾਂ ਤੋਂ ਚੱਲ...
ਸ਼ਿਮਲਾ 'ਚ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ
. . .  1 day ago
ਸ਼ਿਮਲਾ, 21 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਇਲਾਕੇ 'ਚ ਅੱਜ...
ਰੈੱਡੀ ਨੇ ਕੀਤਾ ਆਂਧਰਾ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  1 day ago
ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਜ਼ਿਮਨੀ ਚੋਣਾਂ 'ਚ ਲੋਕ ਕਾਂਗਰਸ ਨੂੰ ਹੀ ਚੁਣਨਗੇ- ਕੈਪਟਨ
. . .  1 day ago
ਰਾਜਸਥਾਨ : ਸ੍ਰੀਗੰਗਾਨਗਰ-ਪਾਕਿ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ
. . .  1 day ago
90 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਚੀਮਾ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚੇ ਦੀਪਕ ਪੂਨੀਆ, ਦੇਸ਼ ਨੂੰ ਦਿਵਾਇਆ ਓਲੰਪਿਕ ਕੋਟਾ
. . .  1 day ago
ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ 'ਚ ਆਈ ਖ਼ਰਾਬੀ
. . .  1 day ago
ਹੱਡਾ ਰੋੜੀ ਵਿਵਾਦ ਸਬੰਧੀ ਸੁਖਾਨੰਦ ਪੁੱਜਾ ਪੁਲਿਸ ਪ੍ਰਸ਼ਾਸਨ- ਨਹੀਂ ਨਿਕਲਿਆ ਕੋਈ ਹੱਲ
. . .  1 day ago
ਚੀਮਾ ਨੇ ਧਰਨੇ 'ਚ ਪੁੱਜ ਕੇ ਕੀਤੀ ਈ. ਟੀ. ਟੀ. ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ
. . .  1 day ago
ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  1 day ago
ਸਾਢੇ ਬਾਰਾਂ ਕਰੋੜ ਰੁਪਏ ਦੀ ਹੈਰੋਇਨ ਸਣੇ ਤਿੰਨ ਕਾਬੂ
. . .  1 day ago
ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ
. . .  1 day ago
ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਸਾਬਕਾ ਵਿਧਾਇਕ ਦੂਡਾ ਰਾਮ ਭਾਜਪਾ 'ਚ ਹੋਏ ਸ਼ਾਮਲ
. . .  1 day ago
ਕੈਪਟਨ ਵਲੋਂ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਬਚਾਉਣ ਦਾ ਸੱਦਾ
. . .  1 day ago
ਵਿਦੇਸ਼ਾਂ ਤੋਂ ਪੰਜਾਬ ਅੰਦਰ ਦੁੱਧ ਨਹੀਂ ਆਉਣ ਦਿਆਂਗੇ- ਰੰਧਾਵਾ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ ਸਰਬਜੋਤ ਬੇਦੀ ਵਲੋਂ ਕਰਾਏ ਜਾ ਰਹੇ 'ਅਰਦਾਸ ਸਮਾਗਮ' 'ਚ ਸ਼ਾਮਲ ਹੋਣਗੇ ਦਾਦੂਵਾਲ
. . .  1 day ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  1 day ago
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  1 day ago
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  1 day ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  1 day ago
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  1 day ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  1 day ago
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  1 day ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  1 day ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  1 day ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  1 day ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  1 day ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  1 day ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  1 day ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  1 day ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  1 day ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  1 day ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  1 day ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  1 day ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਮਨੁੱਖਤਾ ਦੀ ਸੁਰੱਖਿਆ ਪ੍ਰਮਾਣੂ ਬੰਬਾਂ ਨਾਲ ਨਹੀਂ ਸਗੋਂ ਨੇਤਾਵਾਂ ਦੀ ਸੂਝ-ਬੂਝ ਨਾਲ ਹੁੰਦੀ ਹੈ। -ਅਲਬਰਟ ਆਈਨਸਟਾਈਨ

ਜਲੰਧਰ

ਲਸਾੜਾ ਤੇ ਪੁਆਰੀ ਵਿਚਕਾਰ ਢਾਅ ਲੱਗਣ ਕਾਰਨ ਧੁੱਸੀ ਬੰਨ੍ਹ ਨੂੰ ਬਣਿਆ ਖ਼ਤਰਾ

ਲਖਵੀਰ ਸਿੰਘ ਖੁਰਦ
ਉੜਾਪੜ/ਲਸਾੜਾ, 23 ਅਗਸਤ- ਤਹਿਸੀਲ ਫਿਲੌਰ ਦੇ ਪਿੰਡ ਲਸਾੜਾ ਅਤੇ ਪੁਆਰੀ ਦੇ ਵਿਚਕਾਰ ਪੈਂਦੇ ਸਤਲੁਜ ਦਰਿਆ ਦੇ ਧੁਸੀ ਬੰਨ੍ਹ ਦੇ ਅੰਦਰ ਦੋ ਦਿਨ ਤੋਂ ਲੱਗੀ ਜ਼ਬਰਦਸਤ ਢਾਹ ਕਾਰਨ ਮੇਨ ਬੰਨ੍ਹ ਦੇ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ | ਜਿਸ ਨੂੰ ਰੋਕਣ ਲਈ ਜਿਥੇ ਡਰੇਨ ਵਿਭਾਗ ਆਪਣੇ ਹੱਥ ਖੜੇ ਕਰਦਾ ਨਜ਼ਰ ਆ ਰਿਹਾ ਹੈ | ਉਥੇ ਪਿੰਡ ਲਸਾੜਾ ਦੇ ਲੋਕ ਵੱਡੀ ਗਿਣਤੀ ਵਿਚ ਇਸ ਢਾਹ ਨੂੰ ਰੋਕਣ ਲਈ ਆਪਣੀ ਪੂਰੀ ਵਾਹ ਲਾ ਰਹੇ ਹਨ | ਬੰਨ੍ਹ ਦੇ ਨਾਲ ਕੋਈ 400 ਕੁ ਮੀਟਰ ਦੇ ਏਰੀਏ ਵਿਚ ਖੇਤਾਂ ਨੂੰ ਆਪਣੇ ਵਿਚ ਮਿਲਾਉਂਦਾ ਹੋਇਆ ਦਰਿਆ ਦਾ ਪਾਣੀ ਬੰਨ੍ਹ ਵੱਲ ਨੂੰ ਵੱਧ ਰਿਹਾ ਹੈ | ਪਿੰਡ ਵਾਸੀਆਂ ਵਲੋਂ ਆਪਣੇ ਟਰੈਕਟਰਾਂ ਟਰਾਲੀਆਂ ਦੀ ਮੱਦਦ ਨਾਲ ਦਰੱਖਤ ਵੱਡ ਕੇ ਪਾਣੀ ਦੀ ਵੱਜ ਰਹੀ ਠੋਕਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪਾਣੀ ਦਾ ਤੇਜ਼ ਵਹਾਓ ਸਭ ਕੁੱਝ ਆਪਣੇ ਨਾਲ ਹੀ ਵਹਾਅ ਕੇ ਲੈ ਗਿਆ | ਬੰਨ੍ਹ ਦੀ ਮਜ਼ਬੂਤੀ ਲਈ ਉਥੇ ਦੋ ਦਿਨ ਤੋਂ ਮੌਜੂਦ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਮੇਸ਼ ਲਾਲ ਅਤੇ ਪੰਚ ਕੁਲਦੀਪ ਸਿੰਘ ਮਾਣਕ ਨੇ ਦੱਸਿਆ ਕਿ ਬੰਨ੍ਹ ਦੀ ਖਸਤਾ ਹਾਲਤ ਬਾਰੇ ਅਸੀਂ ਕਰੀਬ ਇਕ ਮਹੀਨਾ ਪਹਿਲਾਂ ਡਰੇਨ ਵਿਭਾਗ ਨਵਾਂਸ਼ਹਿਰ ਦੇ ਐਸ. ਡੀ. ਓ ਨੂੰ ਜਾਣੂੰ ਕਰਵਾਇਆ ਸੀ ਅਤੇ ਉਹਨਾਂ ਨੂੰ ਇਥੇ ਸਟੱਡ ਬਨਾਉਣ ਲਈ ਕਿਹਾ ਸੀ ਤਾਂ ਕਿ ਹੜ੍ਹ ਆਉਣ ਦੀ ਸਥਿਤੀ 'ਤੇ ਇਥੇ ਕੋਈ ਵੱਡਾ ਨੁਕਸਾਨ ਨਾ ਹੋ ਸਕੇ ਪਰ ਮੌਕਾ ਦੇਖਣ ਤੋਂ ਸਿਵਾਏ ਉਹਨਾਂ ਵਲੋਂ ਕੁੱਝ ਵੀ ਨਹੀਂ ਕੀਤਾ ਗਿਆ | ਜਦੋਂ ਕਿ ਸਿਵਲ ਪ੍ਰਸ਼ਾਸਨ ਫਿਲੌਰ ਦੇ ਅਧਿਕਾਰੀ ਦੋ ਦਿਨ ਤੋਂ ਇਸ ਬੰਨ੍ਹ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ | ਭਾਵੇਂ ਅੱਜ ਸਵੇਰ ਤੋਂ ਹੀ ਐਸ. ਡੀ. ਐਮ ਫਿਲੌਰ ਰਾਜੇਸ ਸ਼ਰਮਾ, ਤਹਿਸੀਲਦਾਰ ਤਪਨ ਭਨੋਟ, ਡਰੇਨ ਵਿਭਾਗ ਦੇ ਐਕਸੀਅਨ ਰਾਮ ਰਤਨ ਅਤੇ ਐਸ. ਡੀ. ਓ ਕੇਹਰ ਚੰਦ ਮੌਕੇ 'ਤੇ ਪਹੁੰਚੇ ਹੋਏ ਸਨ ਪਰ ਉਹਨਾਂ ਕੋਲ ਬੰਨ੍ਹ ਦੇ ਬਚਾਓ ਲਈ ਲੇਬਰ ਦਾ ਕੋਈ ਖਾਸ ਪ੍ਰਬੰਧ ਨਜ਼ਰ ਨਹੀ ਆਇਆ | ਇਸ ਮੌਕੇ ਕਿਸਾਨ ਰਵਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਅਤੇ ਸਤਵੀਰ ਸਿੰਘ ਪਿੰਡ ਸਤੋਵਾਲ (ਲੁਧਿਆਣਾ) ਜਿਹਨਾਂ ਦੀ ਇਥੇ 26 ਕਿਲੇ ਜ਼ਮੀਨ ਵਿਚੋਂ 10 ਕਿਲ੍ਹੇ ਝੋਨਾ ਪਾਣੀ ਦੀ ਭੇਟ ਚੜ੍ਹ ਚੁੱਕਾ ਹੈ ਨੇ ਦੱਸਿਆ ਕਿ ਨਾਜਾਇਜ ਮਾਈਨਿੰਗ ਕਾਰਨ ਪਾਣੀ ਦਾ ਵਹਾਓ ਬੰਨ੍ਹ ਵੱਲ ਹੋਇਆ ਹੈ | ਜਿਸ ਸਬੰਧੀ ਉਹ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ
ਨੂੰ ਦੱਸ ਚੁੱਕੇ ਹਨ ਕਿ ਇਥੇ ਸ਼ਾਮ ਸੁੰਦਰ ਅਰੌੜਾ ਨਾਂ ਦੇ ਇਕ ਅੰਮਿ੍ਤਸਰ ਦੇ ਵਪਾਰੀ ਵਲੋਂ ਢਾਈ ਤਿੰਨ ਕਿਲ੍ਹੇ ਦੇ ਕਰੀਬ ਖੱਡ ਦੀ ਪ੍ਰਵਾਨਗੀ ਲਈ ਹੋਈ ਹੈ ਪਰ ਹੁਣ ਤੱਕ ਉਹ ਨਾਜਾਇਜ਼ ਤੌਰ 'ਤੇ 50 ਕਿਲਿਆਂ ਵਲੋਂ ਰੇਤੇ ਦੀ ਖੁਦਾਈ ਕਰ ਚੁੱਕਾ ਹੈ | ਪ੍ਰਸ਼ਾਸਨ ਵਲੋਂ ਵੀ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ | ਬੰਨ੍ਹ ਸਬੰਧੀ ਗੱਲਬਾਤ ਕਰਦਿਆਂ ਐਸ. ਡੀ. ਐਮ ਫਿਲੌਰ ਰਾਜੇਸ਼ ਸ਼ਰਮਾ ਅਤੇ ਤਹਿਸੀਲਦਾਰ ਤਪਨ ਭਨੋਟ ਨੇ ਦੱਸਿਆ ਕਿ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ ਸਿਰਫ 40 ਹਜ਼ਾਰ ਕਿਊਸਿਕ ਪਾਣੀ ਦਰਿਆ ਵਿਚ ਆ ਰਿਹਾ ਹੈ ਅਤੇ ਉਹਨਾਂ ਵਲੋਂ ਪਿੰਡ ਵਾਸੀਆਂ ਦੀ ਮੱਦਦ ਨਾਲ ਬੰਨ ਦੀ ਮਜ਼ਬੂਤੀ ਲਈ ਯਤਨ ਕੀਤੇ ਜਾ ਰਹੇ ਹਨ | ਡਰੇਨ ਵਿਭਾਗ ਦੇ ਐਕਸੀਅਨ ਰਾਮ ਰਤਨ ਨੂੰ ਉਹਨਾਂ ਦੇ ਵਿਭਾਗ ਦੀ ਢਿੱਲੀ ਕਾਰਗੁਜਾਰੀ ਸਬੰਧੀ ਪੁੱਛਣ 'ਤੇ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਥਾਂ 'ਤੇ ਪੱਕੀ ਠੋਕਰ ਲਾ ਕੇ ਸਥਾਈ ਹੱਲ ਕੀਤਾ ਜਾਵੇ ਤਾਂ ਹੀ ਬੰਨ੍ਹ ਨੂੰ ਪਾਣੀ ਦੇ ਤੇਜ਼ ਵਹਾਓ ਤੋਂ ਬਚਾਇਆ ਜਾ ਸਕਦਾ ਹੈ |

ਲੋਹੀਆਂ ਹੜ੍ਹ ਪੀੜਤਾਂ ਦੀ ਦਾਸਤਾਂ

ਪੰਜਾਬ ਦੇ ਇਕੋ 'ਆਬ' ਨੇ ਮਹਿਲਾਂ ਵਾਲਿਆਂ ਨੂੰ ਵੀ ਬਣਾਇਆ ਫਕੀਰ

ਹਰ ਅਮੀਰ ਤੇ ਗਰੀਬ ਦੀ ਆਵਾਜ਼, ਹੜ੍ਹਾਂ ਦੀ ਮਾਰ ਤੋਂ ਬਚਾਓ! ਲੋਹੀਆਂ ਖਾਸ, 23 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)-ਬਲਾਕ ਲੋਹੀਆਂ ਖਾਸ (ਜਲੰਧਰ) ਦੇ ਪਿੰਡਾਂ 'ਚ ਆਏ ਹੜ੍ਹਾਂ ਦੇ ਪੀੜ੍ਹਤਾਂ ਲਈ ਅੱਜ ਦਾ ਛੇਵਾਂ ਦਿਨ ਵੀ ਬੇਹੱਦ ਮੁਸ਼ਕਿਲਾਂ ਤੇ ਪ੍ਰੇਸ਼ਾਨੀਆਂ ਭਰਿਆ ਰਿਹਾ ...

ਪੂਰੀ ਖ਼ਬਰ »

ਸਾਰੀ ਰਾਤ ਭਾਰੀ ਜੱਦੋ-ਜਹਿਦ ਕਰਕੇ ਬਚਾਇਆ ਬਾਊਪੁਰ ਦਾ ਬੰਨ੍ਹ

ਸ਼ਾਹਕੋਟ, 23 ਅਗਸਤ (ਸੁਖਦੀਪ ਸਿੰਘ, ਬਾਂਸਲ)- ਸਤਲੁਜ ਦਰਿਆ 'ਚ ਪਿੱਛਲੇ ਦਿਨਾਂ ਤੋਂ ਬਣੀ ਹੜ੍ਹ ਵਾਲੀ ਸਥਿਤੀ ਤੋਂ ਬਾਅਦ ਦਰਿਆ ਵਿਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਕਾਫ਼ੀ ਨੀਵਾਂ ਹੋ ਗਿਆ ਹੈ, ਪਰ ਇਹ ਹੌਲੀ-ਹੌਲੀ ਘੱਟਦਾ ਪੱਧਰ ਦਰਿਆ ਦੇ ਬੰਨ੍ਹ ਨੂੰ ਖੋਰਾ ਲਗਾ ਰਿਹਾ ...

ਪੂਰੀ ਖ਼ਬਰ »

ਚੋਰੀ ਕਰਨ ਵਾਲੇ ਦਾ ਲੋਕਾਂ ਨੇ ਕੀਤਾ ਪਿੱਛਾ, ਸਾਮਾਨ ਸੁੱਟ ਕੇ ਹੋਇਆ ਫਰਾਰ

ਜਲੰਧਰ, 23 ਅਗਸਤ (ਐੱਮ. ਐੱਸ. ਲੋਹੀਆ) -ਪਲਾਜ਼ਾ ਚੌਕ ਨੇੜੇ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਉਸ 'ਚੋਂ ਬੈਗ ਚੋਰੀ ਕਰਕੇ ਭੱਜ ਰਹੇ 12-13 ਸਾਲ ਦੇ ਲੜਕੇ ਦਾ ਜਦੋਂ ਕੁਝ ਵਿਅਕਤੀਆਂ ਨੇ ਪਿੱਛਾ ਕੀਤਾ ਤਾਂ ਉਹ ਸੜਕ ਕਿਨਾਰੇ ਬੈਗ ਸੁੱਟ ਕੇ ਫਰਾਰ ਹੋ ਗਿਆ | ਇਸ ਦੀ ਸੂਚਨਾ ਮਿਲਦੇ ਹੀ ...

ਪੂਰੀ ਖ਼ਬਰ »

ਦੁਕਾਨਦਾਰ ਦੀ ਕੁੱਟਮਾਰ ਕਰਕੇ ਲੁੱਟਿਆ

ਜਲੰਧਰ, 23 ਅਗਸਤ (ਐੱਮ. ਐੱਸ. ਲੋਹੀਆ)-ਗੜ੍ਹਾ ਦੇ ਨੇੜੇ ਗੋਲਡਨ ਐਵੀਨਿਊ 'ਚ ਇਕ ਕਪੜੇ ਦੀ ਦੁਕਾਨ 'ਤੇ ਆਏ 2 ਵਿਅਕਤੀਆਂ ਨੇ ਦੁਕਾਨਦਾਰ ਦੀ ਕੁੱਟਮਾਰ ਕਰਕੇ ਨਗਦੀ ਅਤੇ ਹੋਰ ਸਾਮਾਨ ਲੁੱਟ ਲਿਆ | ਪੀੜਤ ਦੁਕਾਨਦਾਰ ਸੰਜੀਵ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਉਹ ਅੱਜ ਆਪਣੀ ਦੁਕਾਨ ...

ਪੂਰੀ ਖ਼ਬਰ »

ਹੜ੍ਹ ਪੀੜਤਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਨ-ਡੀ.ਸੀ.

ਜਲੰਧਰ, 23 ਅਗਸਤ (ਜਸਪਾਲ ਸਿੰਘ)-ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਖਾਸਕਰ ਲੋਹੀਆਂ ਖੇਤਰ 'ਚ ਲੋਕਾਂ ਦੀ ਮਦਦ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਆਪੋ-ਆਪਣੇ ਪੱਧਰ 'ਤੇ ਲਗਾਏ ਜਾ ਰਹੇ ਲੰਗਰਾਂ ਕਾਰਨ ਹੁੰਦੇ ਟਰੈਫਿਕ ਜਾਮ ਨੂੰ ਰੋਕਣ ਲਈ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਮੇਜਰ ਜਨਰਲ ਸਰਬਜੀਤ ਸਿੰਘ ਵਲੋਂ ਮਿੱਠਾਪੁਰ ਸਕੂਲ ਨੂੰ 2 ਲੱਖ ਦੀ ਮਦਦ

ਜਲੰਧਰ, 23 ਅਗਸਤ (ਜਤਿੰਦਰ ਸਾਬੀ) ਮਿੱਠਾਪੁਰ ਦੇ ਵਸਨੀਕ ਮੇਜਰ ਜਨਰਲ ਸਰਬਜੀਤ ਸਿੰਘ ਪਵਾਰ ਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ ਵਿਖੇ ਪੁੱਜ ਕੇ ਸਕੂਲ ਦੇ ਬਿਹਤਰੀ ਤੇ ਬੱਚਿਆਂ ਲਈ 2 ਲੱਖ ਦੀ ਮਾਇਕ ...

ਪੂਰੀ ਖ਼ਬਰ »

ਸਿੱਖਿਆ ਸਮਾਚਾਰ

...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਓ. ਐਸ. ਡੀ. ਅੰਕਿਤ ਬਾਂਸਲ ਨੂੰ ਮਿਲੇ ਲੱਕੀ

ਜਲੰਧਰ, 23 ਅਗਸਤ (ਜਸਪਾਲ ਸਿੰਘ)-ਪੰਜਾਬ ਕਾਂਗਰਸ ਲੇਬਰ ਸੈੱਲ ਦੇ ਕੋ ਚੇਅਰਮੈਨ ਮਲਵਿੰਦਰ ਸਿੰਘ ਲੱਕੀ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐਸ. ਡੀ. ਅੰਕਿਤ ਬਾਂਸਲ ਨਾਲ ਉਚੇਚੇ ਤੌਰ 'ਤੇ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਜਲੰਧਰ, ...

ਪੂਰੀ ਖ਼ਬਰ »

ਪੈਟਰੋਲ ਪੰਪ 'ਤੇ ਲੁੱਟ ਦੀ ਵਾਰਦਾਤ ਕਰਨ ਵਾਲੇ 2 ਦਿਨ ਦੇ ਰਿਮਾਂਡ 'ਤੇ

ਜਲੰਧਰ, 23 ਅਗਸਤ (ਐੱਮ. ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 7 ਅਧੀਨ ਆਉਂਦੀ ਈਸ਼ਰਪੁਰੀ ਕਾਲੋਨੀ 'ਚ ਪੈਟਰੋਲ ਪੰਪ 'ਤੇ ਲੁੱਟ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਮੁੱਖਤਿਆਰ ਸਿੰਘ ਵਾਸੀ ਬਾਬਾ ਈਸ਼ਰ ਸਿੰਘ ਨਗਰ, ਧੀਣਾ, ਜਲੰਧਰ ਅਤੇ ...

ਪੂਰੀ ਖ਼ਬਰ »

'ਦੀਨ ਦਿਆਲ ਸਪਰਸ਼ ਯੋਜਨਾ' ਦੇ ਤਹਿਤ ਵਿਦਿਆਰਥੀਆਂ ਨੂੰ ਮਿਲੇਗੀ ਸਕਾਲਰਸ਼ਿਪ

ਜਲੰਧਰ, 23 ਅਗਸਤ (ਹਰਵਿੰਦਰ ਸਿੰਘ ਫੁੱਲ)-ਡਾਕ ਵਿਭਾਗ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ 'ਦੀਨ ਦਿਆਲ ਸਪਰਸ਼ ਯੋਜਨਾ' ਦੇ ਤਹਿਤ 6ਵੀਂ ਤੋਂ ਲੈ ਕੇ 9ਵੀਂ ਕਲਾਸ ਦੇ ਵਿਦਿਆਰਥੀਆਂ ਨੂੰ 6000/- ਰੁਪਏ ਸਾਲ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ | ਵਿਭਾਗ ਵਲੋਂ ਪ੍ਰੈਸ ਨੂੰ ਜਾਹੀ ...

ਪੂਰੀ ਖ਼ਬਰ »

ਸ਼ਰਾਬ ਦੀਆਂ 24 ਬੋਤਲਾਂ ਸਮੇਤ 1 ਗਿ੍ਫ਼ਤਾਰ, ਮਾਮਲਾ ਦਰਜ

ਚੁਗਿੱਟੀ/ਜੰਡੂਸਿੰਘਾ, 23 ਅਗਸਤ (ਨਰਿੰਦਰ ਲਾਗੂ)-ਚੌਕੀ ਜੰਡੂ ਸਿੰਘਾ ਦੀ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦੀਆਂ 24 ਬੋਤਲਾਂ ਸਮੇਤ 1 ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਿਖ਼ਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਐੱਸ.ਆਈ. ਰਘੂਨਾਥ ...

ਪੂਰੀ ਖ਼ਬਰ »

ਜਮਸ਼ੇਰ-ਪ੍ਰਤਾਪਪੁਰਾ ਸੜਕ 'ਤੇ 9 ਕਿੱਲੋਮੀਟਰ 'ਤੇ 300 ਟੋਇਆਂ ਵੱਲ ਮਹਿਕਮਾ ਦੇਵੇ ਧਿਆਨ-ਪਿੰਡ ਵਾਸੀ

ਜਮਸ਼ੇਰ ਖ਼ਾਸ, 23 ਅਗਸਤ (ਜਸਬੀਰ ਸਿੰਘ ਸੰਧੂ)-ਜਮਸ਼ੇਰ ਤੋਂ ਪ੍ਰਤਾਪਪੁਰਾ ਗੇਟ ਤੱਕ ਦੀ 9 ਕਿਲੋਮੀਟਰ ਤੱਕ ਖਸਤਾ ਹਾਲਤ 'ਤੇ ਜਗਰਾਲ, ਭੋਡੇ ਸਪਰਾਏ, ਚੰਨਣਪੁਰ, ਉਦੋਪੁਰ ਬਰਸਾਲ, ਜਮਸ਼ੇਰ, ਦੀਵਾਲੀ, ਨਾਨਕਪਿੰਡੀ, ਜਮਸ਼ੇਰ ਡੇਅਰੀ ਕੰਪਲੈਕਸ ਵਾਸੀਆਂ ਨੇ ਪੀ.ਡਬਲਿਊ. ਡੀ ...

ਪੂਰੀ ਖ਼ਬਰ »

ਰਵਿਦਾਸ ਮੰਦਰ ਨੂੰ ਮੁੜ ਉਸਾਰਿਆ ਜਾਵੇ-ਮੰਨਣ

ਜਲੰਧਰ, 23 ਅਗਸਤ (ਹਰਵਿੰਦਰ ਸਿੰਘ ਫੁੱਲ)-ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿਚ ਦਿੱਲੀ ਵਿਕਾਸ ਅਥਾਰਟੀ ਵਲੋਂ ਰਵਿਦਾਸ ਭਾਈਚਾਰੇ ਨਾਲ ਸਬੰਧਤ ਗੁਰੂ ਰਵੀਦਾਸ ਦਾ ਤਕਰੀਬਨ 500 ਸਾਲ ਪੁਰਾਤਨ ਇਤਿਹਾਸਕ ਧਾਰਮਿਕ ਸਥਾਨ ਨੂੰ ਢਹਿ ਢੇਰੀ ਕੀਤੇ ਜਾਣ ਦੀ ਜੱਥੇਦਾਰ ਕੁਲਵੰਤ ...

ਪੂਰੀ ਖ਼ਬਰ »

ਐਲ.ਐਲ.ਆਰ. ਨਰਸਿੰਗ ਕਾਲਜ ਦੀ ਵਿਦਿਆਰਥਣ ਐਮ.ਐਸ.ਸੀ. ਨਰਸਿੰਗ ਦੀ ਦਾਖ਼ਲਾ ਪ੍ਰੀਖਿਆ 'ਚ ਆਈ ਤੀਸਰੇ ਸਥਾਨ 'ਤੇ

ਜਲੰਧਰ, 23 ਅਗਸਤ (ਐੱਮ. ਐੱਸ. ਲੋਹੀਆ) - ਲਾਲਾ ਲਾਜਪਤ ਰਾਏ (ਐਲ.ਐਲ.ਆਰ.) ਨਰਸਿੰਗ ਕਾਲਜ, ਜਲੰਧਰ ਦੀ ਵਿਦਿਆਰਥਣ ਤੇ ਮੌਜੂਦਾ ਅਧਿਆਪਿਕਾ ਮਿਸ ਕਵਿਤਾ ਨੇ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਵੱਲੋਂ ਲਈ ਗਈ ਐਮ.ਐਸ.ਸੀ. ਨਰਸਿੰਗ ਦੀ ਦਾਖ਼ਲਾ ਪ੍ਰੀਖਿਆ 'ਚ ਪੂਰੇ ਪੰਜਾਬ 'ਚੋਂ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਵਲੋਂ ਮੁਹੱਲਾ ਚੁਗਿੱਟੀ ਵਿਖੇ ਮੱਛਰ ਮਾਰ ਦਵਾਈ ਦਾ ਛਿੜਕਾਅ

ਚੁਗਿੱਟੀ/ਜੰਡੂ ਸਿੰਘਾ, 23 ਅਗਸਤ (ਨਰਿੰਦਰ ਲਾਗੂ)-ਲੋਕਾਂ ਦੀ ਮੰਗ 'ਤੇ ਸਿਹਤ ਵਿਭਾਗ ਦੇ ਉੱਚ ਅਫ਼ਸਰਾਂ ਦੇ ਦਿਸ਼ਾ-ਨਿਰਦੇਸ਼ 'ਤੇ ਵਿਭਾਗ ਦੀ ਟੀਮ ਵਲੋਂ ਸ਼ੁੱਕਰਵਾਰ ਨੂੰ ਸਥਾਨਕ ਮੁਹੱਲਾ ਚੁਗਿੱਟੀ ਵਿਖੇ ਮੱਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਗਿਆ | ਇਸ ਸਬੰਧੀ ...

ਪੂਰੀ ਖ਼ਬਰ »

ਐਕਸ ਪਾਰਟੀ ਕੇਸਾਂ ਬਾਰੇ ਵਿਜੀਲੈਂਸ ਨੇ ਲਈ ਜਾਣਕਾਰੀ

ਜਲੰਧਰ, 23 ਅਗਸਤ (ਸ਼ਿਵ)-ਵਿਜੀਲੈਂਸ ਬਿਊਰੋ ਦੀਆਂ ਟੀਮਾਂ ਨੇ ਛੁੱਟੀ ਵਾਲੇ ਦਿਨ ਵੀ ਨਿਗਮ ਅਤੇ ਇੰਪਰੂਵਮੈਂਟ ਟਰੱਸਟ ਦਫਤਰ ਵਿਚ ਜਾ ਕੇ ਐਕਸ ਪਾਰਟੀ ਦੇ ਕੇਸਾਂ ਬਾਰੇ ਜਾਣਕਾਰੀ ਲਈ | ਵਿਜੀਲੈਂਸ ਦੀਆਂ ਟੀਮਾਂ ਟਰੱਸਟ ਅਤੇ ਨਿਗਮ ਦੇ ਦਫਤਰ ਵਿਚ ਇਕ ਜਾਣਕਾਰੀ ਪ੍ਰਾਪਤ ...

ਪੂਰੀ ਖ਼ਬਰ »

'ਈਜ਼ੀ ਵੀਜ਼ਾ' ਦੇ ਜਲੰਧਰ ਦਫ਼ਤਰ ਵਿਚ ਫ਼੍ਰੀ ਸੈਮੀਨਾਰ ਅੱਜ ਤੇ ਕੱਲ੍ਹ

ਜਲੰਧਰ, 23 ਅਗਸਤ (ਅ.ਬ)-ਕੈਨੇਡਾ ਦੇ ਸਭ ਤੋਂ ਵੱਧ ਵੀਜ਼ਾ ਲਗਵਾ ਚੁੱਕੀ ਕੰਪਨੀ ਈਜ਼ੀ ਵੀਜ਼ਾ ਦੇ ਬ੍ਰਾਂਚ ਮੈਨੇਜਰ ਨੇ ਦੱਸਿਆ ਕਿ ਉਹ ਕੰਪਨੀ ਦੇ ਵੀਜ਼ਾ ਐਕਸਪਰਟ ਨਾਲ ਜਲੰਧਰ ਸ਼ਹਿਰ ਵਿਖੇ ਈਜ਼ੀ ਵੀਜ਼ਾ ਜਲੰਧਰ ਦਫ਼ਤਰ ਪਹੁੰਚ ਚੁੱਕੇ ਹਨ, ਜੋ ਕਿ ਸਾਹਮਣੇ ਹੋਟਲ ...

ਪੂਰੀ ਖ਼ਬਰ »

'ਬਾਬੂ ਜੀ ਧੀਰੇ ਚੱਲਣਾ' ਸੰਗੀਤ ਮਈ ਸ਼ਾਮ ਕੇ.ਐਲ.ਸਹਿਗਲ ਯਾਦਗਾਰ ਹਾਲ ਵਿਖੇ ਕੱਲ੍ਹ ਨੂੰ

ਜਲੰਧਰ, 23 ਅਗਸਤ (ਹਰਵਿੰਦਰ ਸਿੰਘ ਫੁੱਲ)-ਮਸ਼ਹੂਰ ਅਦਾਕਾਰ ਅਤੇ ਪਿੱਠਵਰਤੀ ਗਾਇਕ ਕੇ.ਐਲ.ਸਹਿਗਲ ਦੀ ਯਾਦ ਨੂੰ ਤਾਜਾ ਕਰਦੇ ਹੋਏ ਕੇ.ਐਲ. ਸਹਿਗਲ ਯਾਦਗਾਰੀ ਟਰੱੱਸਟ ਦੇ ਪ੍ਰਧਾਨ ਸੁਖਦੇਵ ਰਾਜ, ਸਕੱਤਰ ਇੰਜੀ.ਐਸ.ਐਸ.ਅਜੀਮਲ ਅਤੇ ਸੰਯੋਜਕ ਚੰਦਰ ਮੋਹਨ ਦੀ ਅਗਵਾਈ 'ਚਾ ...

ਪੂਰੀ ਖ਼ਬਰ »

ਡੀ.ਸੀ. ਵਲੋਂ ਮੀਆਂਵਾਲ ਵਿਖੇ ਧੁੱਸੀ ਬੰਨ੍ਹ 'ਚ ਪਏ 350 ਫੁੱਟ ਚੌੜੇ ਪਾੜ ਨੂੰ ਮੁਕੰਮਲ ਕਰਨ ਦੇ ਨਿਰਦੇਸ਼

ਫਿਲੌਰ/ਬਿਲਗਾ, 23 ਅਗਸਤ (ਸੁਰਜੀਤ ਸਿੰਘ ਬਰਨਾਲਾ, ਰਜਿੰਦਰ ਸਿੰਘ, ਕੈਨੇਡੀ)-ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸਿੰਜਾਈ ਅਤੇ ਡ੍ਰੇਨੇਜ਼ ਵਿਭਾਗ ਨੂੰ ਜਲੰਧਰ ਦੇ ਪਿੰਡ ਮੀਆਂਵਾਲ ਵਿਖੇ ਸਤਲੁਜ ਦੇ ਨਾਲ ਲਗਦੇ ਧੁੱਸੀ ਬੰਨ੍ਹ ਵਿਚ ਪਏ 350 ...

ਪੂਰੀ ਖ਼ਬਰ »

ਫਿਲੌਰ ਪੁਲਿਸ ਨਾਲ ਝੜਪ ਤੋਂ ਬਾਅਦ 4 ਲੁੱਟਾਂ ਖੋਹਾਂ ਕਰਨ ਵਾਲੇ ਕਾਬੂ

ਫਿਲੌਰ, 23 ਅਗਸਤ ( ਸੁਰਜੀਤ ਸਿੰਘ ਬਰਨਾਲਾ, ਚੰਦੜ੍ਹ )-ਫਿਲੌਰ ਦੇ ਅਕਲਪੁਰ ਰੋਡ 'ਤੇ ਮਾਹੌਲ ਉਸ ਸਮੇਂ ਤਣਾਅ ਪੂਰਨ ਹੋ ਗਿਆ ਜਦੋਂ ਇਕ ਮਕਾਨ 'ਚ ਲੁਕੇ 4 ਲੁੱਟਾਂ ਖੋਹਾਂ ਕਰਨ ਵਾਲਿਆਂ ਦੀ ਪੁਲਿਸ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ | ਜਿਸ ਤੋਂ ਬਾਅਦ ਪੁਲਿਸ ਨੇ ਉਸ ਮਕਾਨ 'ਤੇ ...

ਪੂਰੀ ਖ਼ਬਰ »

ਬੇਕਾਬੂ ਟਿੱਪਰ ਨਾਲ ਟਕਰਾ ਕੇ ਸੜਕ ਕਿਨਾਰੇ ਖੜ੍ਹੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

ਜਲੰਧਰ ਛਾਉਣੀ, 23 ਅਗਸਤ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਜਲੰਧਰ-ਫਗਵਾੜਾ ਮੁੱਖ ਮਾਰਗ ਨੇੜੇ ਅੱਜ ਸਵੇਰ ਸਮੇਂ ਆਪਣੇ ਮੋਟਰਸਾਈਕਲ ਨੂੰ ਸੜਕ ਕਿਨਾਰੇ ਲਾ ਕੇ ਖੜ੍ਹੇ ਇਕ ਨੌਜਵਾਨ ਨੂੰ ਪਿੱਛੋਂ ਆ ਰਹੇ ਇਕ ਤੇਜ਼ ਰਫ਼ਤਾਰ ਟਿੱਪਰ ਵਲੋਂ ਜ਼ੋਰਦਾਰ ਟੱਕਰ ਮਾਰ ...

ਪੂਰੀ ਖ਼ਬਰ »

ਦੋਆਬਾ ਕਾਲਜ 'ਚ ਕਰਵਾਏ ਪ੍ਰਤਿਭਾ ਖੋਜ ਮੁਕਾਬਲੇ

ਜਲੰਧਰ, 23 ਅਗਸਤ (ਰਣਜੀਤ ਸਿੰਘ ਸੋਢੀ)-ਦੋਆਬਾ ਕਾਲਜ ਵਿਖੇ ਕਾਲਜ ਦੇ ਈ.ਸੀ.ਏ. ਵਿਭਾਗ ਦੁਆਰਾ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਸਵੇਰ ਦੇ ਸੱਤਰ 'ਚ ਮਨਵਿੰਦਰ ਸਿੰਘ ਜਿਲ੍ਹਾ ਲੋਕ ਸੰਪਰਕ ਅਫ਼ਸਰ ਜਲੰਧਰ ਤੇ ਸ਼ਾਮ ਦੇ ਸਤਰ 'ਚ ਦਪਿੰਦਰ ਸਿੰਘ ਗਰਚਾ ...

ਪੂਰੀ ਖ਼ਬਰ »

ਤੀਸਰਾ ਸਾਥੀ ਵੀ ਗਿ੍ਫ਼ਤਾਰ, 13 ਲੁੱਖ 50 ਹਜ਼ਾਰ ਰੁਪਏ ਬਰਾਮਦ

ਜਲੰਧਰ, 23 ਅਗਸਤ (ਐੱਮ. ਐੱਸ. ਲੋਹੀਆ)-ਪ੍ਰਵਾਸੀ ਭਾਰਤੀ ਜਸਵੰਤ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਰੋਜ਼ ਪਾਰਕ ਗੁਲਾਬ ਦੇਵੀ ਰੋਡ, ਜਲੰਧਰ ਦੇ ਰਿਸ਼ਤੇਦਾਰ ਸੋਨੂੰ ਵਾਸੀ ਬਸਤੀ ਸ਼ੇਖ, ਜਲੰਧਰ ਕੋਲੋਂ 48 ਲੱਖ ਰੁਪਏ ਦੀ ਲੁੱਟ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਅਮਿਤ ...

ਪੂਰੀ ਖ਼ਬਰ »

ਧਾਰਮਿਕ ਅਸਥਾਨ 'ਤੇ ਹੋਇਆ ਤਕਰਾਰ ਪੁਲਿਸ ਪ੍ਰਸ਼ਾਸਨ ਨੇ ਫੁਰਤੀ ਨਾਲ ਸੁਲਝਾਇਆ

ਜਲੰਧਰ 23 ਅਗਸਤ (ਮੇਜਰ ਸਿੰਘ)-ਸਥਾਨਕ ਸੋਢਲ ਮੰਦਰ ਦੇ ਨਾਲ ਲੱਗਦੇ ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ ਵਿਖੇ ਪ੍ਰਬੰਧਕਾਂ 'ਚ ਹੋਏ ਮਾਮੂਲੀ ਟਕਰਾਅ ਨੂੰ ਪੁਲਿਸ ਪ੍ਰਸ਼ਾਸਨ ਨੇ ਬੜੀ ਫੁਰਤੀ ਤੇ ਸੁਖਾਵੇਂ ਤਰੀਕੇ ਨਾਲ ਸੁਲਝਾ ਲਿਆ | ਪਤਾ ਲੱਗਾ ਹੈ ਕਿ ਅਗਲੇ ਮਹੀਨੇ ਲੱਗਣ ...

ਪੂਰੀ ਖ਼ਬਰ »

ਲੜਕੀ ਨਾਲ ਜਬਰ ਜਨਾਹ ਦਾ ਦੋਸ਼ੀ ਕਾਬੂ

ਲਾਂਬੜਾ, 23 ਅਗਸਤ (ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ ਦੇ ਗਾਖਲਾਂ 'ਚ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਅੱਜ ਲਾਂਬੜਾ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਪਿੰਡ ਗਾਖਲਾਂ 'ਚ ਭੈਣ ਦੀ ਸਹੇਲੀ ...

ਪੂਰੀ ਖ਼ਬਰ »

ਗੁੱਗਾ ਵੈੱਲਫੇਅਰ ਕਮੇਟੀ ਵਲੋਂ ਸਮੂਹਿਕ ਵਿਆਹ ਸਮਾਰੋਹ 26 ਨੂੰ

ਜਲੰਧਰ, 23 ਅਗਸਤ (ਹਰਵਿੰਦਰ ਸਿੰਘ ਫੁੱਲ)-ਗੁੱਗਾ ਪੀਰ ਵੈਲਫੇਅਰ ਸੁਸਾਇਟੀ ਅੱਡਾ ਹੁਸਿਆਰਪੁਰ ਫਾਟਕ ਜਲੰਧਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹਿਕ ਵਿਆਹ ਸਮਾਰੋਹ 26 ਅਗਸਤ ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ...

ਪੂਰੀ ਖ਼ਬਰ »

ਖਾਲਸਾ ਕੇਅਰ ਦੀ ਟੀਮ ਨੇ ਲੋਹੀਆਂ ਖਾਸ ਦੇ 5 ਪਿੰਡਾਂ 'ਚ ਵੰਡੀ ਰਾਹਤ ਸਮੱਗਰੀ

ਜਲੰਧਰ, 23 ਅਗਸਤ (ਹਰਵਿੰਦਰ ਸਿੰਘ ਫੁੱਲ)-ਪੰਜਾਬ 'ਚ ਆਏ ਹੜ੍ਹਾ ਕਾਰਨ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ | ਇਸ ਮੁਸ਼ਕਿਲ ਦੀ ਘੜੀ 'ਚ ਖਾਲਸਾ ਕੇਅਰ ਦੀ ਨੌਜਵਾਨ ਟੀਮ ਵਲੋਂ ਰੈਸਕਿਊ ਟੀਮ ਨਾਲ ਕਿਸ਼ਤੀਆਂ 'ਚ ਬੈਠ ਕੇ ...

ਪੂਰੀ ਖ਼ਬਰ »

ਕੇਂਦਰ ਪੰਜਾਬ ਲਈ ਵੀ ਰਾਹਤ ਪੈਕੇਜ ਦਾ ਐਲਾਨ ਕਰੇ-ਚੌਧਰੀ

ਜਲੰਧਰ, 23 ਅਗਸਤ (ਜਸਪਾਲ ਸਿੰਘ)-ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਨੂੰ ਕੇਂਦਰ ਸਰਕਾਰ ਵਲੋਂ ਨਜ਼ਰ ਅੰਦਾਜ਼ ਕਰਨ ਦੀ ਤਿੱਖੇ ਸ਼ਬਦਾਂ 'ਚ ਆਲੋਚਨਾ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੁਦਰਤੀ ...

ਪੂਰੀ ਖ਼ਬਰ »

ਸਮਾਗਮ ਦੌਰਾਨ ਡਰੱਗ ਐਾਡ ਕਾਸਮੈਟਿਕ ਐਕਟ 'ਤੇ ਸੈਮੀਨਾਰ

ਜਲੰਧਰ, 23 ਅਗਸਤ (ਐੱਮ. ਐੱਸ. ਲੋਹੀਆ) - ਰੀਟੇਲ ਕੈਮਿਸਟ ਐਸੋਸੀਏਸ਼ਨ (ਆਰ.ਸੀ.ਏ.) ਵਲੋਂ ਜ਼ੋਨਲ ਲਾਇਸੈਂਸਿੰਗ ਅਥਾਰਿਟੀ (ਜ਼ੈੱਡ.ਐਲ.ਏ.) ਦੇ ਸਨਮਾਨ 'ਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਇਸ ਮੌਕੇ ਕਰਵਾਏ ਸੈਮੀਨਾਰ ਦੌਰਾਨ ਕੈਮਿਸਟਾਂ ਨੂੰ ਡਰੱਗ ਐਾਡ ਕਾਸਮੈਟਿਕ ਐਕਟ ਬਾਰੇ ...

ਪੂਰੀ ਖ਼ਬਰ »

ਕੇਂਦਰ ਪੰਜਾਬ ਲਈ ਵੀ ਰਾਹਤ ਪੈਕੇਜ ਦਾ ਐਲਾਨ ਕਰੇ-ਚੌਧਰੀ

ਜਲੰਧਰ, 23 ਅਗਸਤ (ਜਸਪਾਲ ਸਿੰਘ)-ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਨੂੰ ਕੇਂਦਰ ਸਰਕਾਰ ਵਲੋਂ ਨਜ਼ਰ ਅੰਦਾਜ਼ ਕਰਨ ਦੀ ਤਿੱਖੇ ਸ਼ਬਦਾਂ 'ਚ ਆਲੋਚਨਾ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੁਦਰਤੀ ...

ਪੂਰੀ ਖ਼ਬਰ »

ਮਾਡਲ ਟਾਊਨ ਡੰਪ 'ਤੇ ਦੁਬਾਰਾ ਕੂੜਾ ਸੁੱਟਣਾ ਸ਼ੁਰੂ

ਸ਼ਿਵ ਸ਼ਰਮਾ ਜਲੰਧਰ, 23 ਅਗਸਤ - ਮਾਡਲ ਟਾਊਨ ਡੰਪ ਨੂੰ ਹਟਾਉਣ ਦਾ ਕੰਮ ਹੁਣ ਅਣਮਿਥੇ ਸਮੇਂ ਲਈ ਲਟਕ ਗਿਆ ਹੈ ਕਿਉਂਕਿ ਪਹਿਲਾਂ ਤਾਂ ਬਲਰਾਜ ਠਾਕੁਰ ਦੀ ਅਗਵਾਈ ਵਿਚ ਡੰਪ ਨੂੰ ਹਟਾਉਣ ਲਈ ਧਰਨਾ ਤਾਂ ਲਗਾ ਦਿੱਤਾ ਗਿਆ ਸੀ ਪਰ ਹੋਰ ਕਿਧਰੇ ਜ਼ਮੀਨ ਨਾ ਮਿਲਣ ਕਰਕੇ ਹੁਣ ...

ਪੂਰੀ ਖ਼ਬਰ »

ਤੀਸਰਾ ਸਾਥੀ ਵੀ ਗਿ੍ਫ਼ਤਾਰ, 13 ਲੁੱਖ 50 ਹਜ਼ਾਰ ਰੁਪਏ ਬਰਾਮਦ

ਜਲੰਧਰ, 23 ਅਗਸਤ (ਐੱਮ. ਐੱਸ. ਲੋਹੀਆ)-ਪ੍ਰਵਾਸੀ ਭਾਰਤੀ ਜਸਵੰਤ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਰੋਜ਼ ਪਾਰਕ ਗੁਲਾਬ ਦੇਵੀ ਰੋਡ, ਜਲੰਧਰ ਦੇ ਰਿਸ਼ਤੇਦਾਰ ਸੋਨੂੰ ਵਾਸੀ ਬਸਤੀ ਸ਼ੇਖ, ਜਲੰਧਰ ਕੋਲੋਂ 48 ਲੱਖ ਰੁਪਏ ਦੀ ਲੁੱਟ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਅਮਿਤ ...

ਪੂਰੀ ਖ਼ਬਰ »

ਵਪਾਰਕ ਅਦਾਰਿਆਂ ਨੇ 3.50 ਕਰੋੜ ਅਣ-ਐਲਾਨੀ ਆਮਦਨ ਦਿਖਾਈ

ਜਲੰਧਰ, 23 ਅਗਸਤ (ਸ਼ਿਵ)- ਆਮਦਨ ਵਿਭਾਗ ਦੇ ਸਰਵੇਖਣਾਂ ਤੋਂ ਬਾਅਦ ਵਪਾਰਕ ਅਦਾਰਿਆਂ ਨੇ 3.50 ਕਰੋੜ ਦੀ ਅਣਐਲਾਨੀ ਆਮਦਨ ਦਿਖਾ ਦਿੱਤੀ ਹੈ | ਵੀਰਵਾਰ ਨੂੰ ਆਮਦਨ ਕਰ ਵਿਭਾਗ ਦੇ ਪ੍ਰਮੁੱਖ ਆਮਦਨ ਕਰ ਕਮਿਸ਼ਨਰ-2 ਸ੍ਰੀਮਤੀ ਅਨੁਰਾਧਾ ਮੁਖਰਜੀ ਦੀਆਂ ਹਦਾਇਤਾਂ 'ਤੇ ਵਧੀਕ ...

ਪੂਰੀ ਖ਼ਬਰ »

ਪ੍ਰਸਾਰਿਤ ਕੀਤੇ ਜਾ ਰਹੇ ਸੀਰੀਅਲ ਦੁਆਰਾ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼

ਜਲੰਧਰ, 23 ਅਗਸਤ (ਐੱਮ. ਐੱਸ. ਲੋਹੀਆ)-ਇਕ ਚੈਨਲ 'ਤੇ ਪ੍ਰਸਾਰਿਤ ਕੀਤੇ ਜਾ ਰਹੇ ਧਾਰਮਿਕ ਸੀਰੀਅਲ ਨਾਲ ਪੈਦਾ ਹੋਏ ਰੋਸ ਵਜੋਂ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਸੀਰੀਅਲ ਦੇ ਕਲਾਕਾਰਾਂ, ਨਿਰਮਾਤਾ ਅਤੇ ਪ੍ਰਬੰਧਕਾਂ ਿਖ਼ਲਾਫ਼ ਧਾਰਮਿਕ ...

ਪੂਰੀ ਖ਼ਬਰ »

ਸਰਕਾਰੀ ਦਰੱਖਤ ਕੱਟਣ ਦੀ ਕੋਸ਼ਿਸ਼ ਹੋਈ ਨਾਕਾਮ

ਨੂਰਮਹਿਲ, 23 ਅਗਸਤ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਫਿਲੌਰ ਸੜਕ 'ਤੇ ਵੀਰਵਾਰ ਵਾਲੇ ਦਿਨ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵਲੋਂ ਉਥੇ ਲੱਗੇ ਸਰਕਾਰੀ ਨੰਬਰੀ ਦਰੱਖਤ ਵੱਢਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ, ਆਮ ਜਨਤਾ ਦੇ ਸਰਕਾਰੀ ਕੰਮਾਂ ਨੂੰ ਨੇਪੜੇ ਚਾੜਨ ਵਾਸਤੇ ...

ਪੂਰੀ ਖ਼ਬਰ »

ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਵਲੋਂ ਭੋਲੇਵਾਲ ਬੰਨ੍ਹ ਦਾ ਦੌਰਾ

ਫਿਲੌਰ, 23 ਅਗਸਤ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਪਿੰਡ ਭੋਲੇਵਾਲ ਵਿਖੇ ਬੰਨ੍ਹ ਟੁੱਟਣ ਨਾਲ ਆਏ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦਾ ਹਾਲ ਪੁੱਛਣ ਲਈ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਚੀਮਾ ਵਲ਼ੋਂ ਦੌਰਾ ਕੀਤਾ ਗਿਆ | ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕੌਣ ਬਣੇਗਾ ਪਿਆਰੇ ਦਾ ਪਿਆਰਾ 27 ਨੂੰ

ਮਹਿਤਪੁਰ, 23 ਅਗਸਤ (ਮਿਹਰ ਸਿੰਘ ਰੰਧਾਵਾ)-ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕੌਣ ਬਣੇਗਾ ਪਿਆਰੇ ਦਾ ਪਿਆਰਾ ਗੁਰਦੁਆਰਾ ਸਾਹਿਬ ਪਿੰਡ ਬਲੰਦਾ ਵਿਖੇ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ...

ਪੂਰੀ ਖ਼ਬਰ »

ਹੈੱਡਕਾਂਸਟੇਬਲ ਸ਼ਿੰਗਾਰਾ ਸਿੰਘ ਦੀ ਮਾਤਾ ਨਮਿਤ ਅੰਤਿਮ ਅਰਦਾਸ ਅੱਜ

ਸ਼ਾਹਕੋਟ, 23 ਅਗਸਤ (ਸਚਦੇਵਾ)- ਮਾਡਲ ਥਾਣਾ ਸ਼ਾਹਕੋਟ ਦੇ ਹੈੱਡਕਾਂਸਟੇਬਲ ਸ਼ਿੰਗਾਰਾ ਸਿੰਘ ਕੋਹਾੜ ਵਾਸੀ ਕੋਹਾੜ ਕਲਾਂ ਦੀ ਮਾਤਾ ਗੁਰਮੀਤ ਕੌਰ ਪਤਨੀ ਸਵ. ਤਰਸੇਮ ਸਿੰਘ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ | ਇਨ੍ਹਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਗਏ ਸ੍ਰੀ ਸਹਿਜ ...

ਪੂਰੀ ਖ਼ਬਰ »

14ਵਾਂ ਸਲਾਨਾ ਛਿੰਝ ਮੇਲਾ 27 ਨੂੰ

ਨੂਰਮਹਿਲ, 23 ਅਗਸਤ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੇ ਨਜਦੀਕੀ ਪਿੰਡ ਸੁੰਨੜ ਕਲਾਂ ਵਿਚ 14ਵਾਂ ਸਾਲਾਨਾ ਛਿੰਝ ਮੇਲਾ 27 ਅਗਸਤ ਦਿਨ ਮੰਗਲਵਾਰ ਨੂੰ ਕਰਵਾਇਆ ਜਾਂ ਰਿਹਾ ਹੈ ਪ©ਧਾਨ ਅਮਰਜੀਤ ਸਿੰਘ , ਉਪ ਪ©ਧਾਨ ਰਾਜੀਵ ਜੋਸ਼ੀ , ਬਲਵੀਰ ਸਿੰਘ, ਜੁਝਾਰ ਸਿੰਘ , ਹਰਜੀਤ ...

ਪੂਰੀ ਖ਼ਬਰ »

5ਵਾਾ ਸਾਲਾਨਾ ਨੰਦ ਉਤਸਵ ਕੱਲ੍ਹ

ਆਦਮਪੁਰ, 23 ਅਗਸਤ (ਰਮਨ ਦਵੇਸਰ)-ਸ੍ਰੀ ਕਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ 5ਵਾਾ ਸਾਲਾਨਾ ਨੰਦ ਉਤਸਵ ਰਾਧਾ ਸਖੀ ਮੰਡਲੀ ਆਦਮਪੁਰ ਵਲੋਂ 25 ਅਗਸਤ ਦਿਨ ਐਤਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਪ੍ਰਾਇਮਰੀ ਸਕੂਲ (ਲੜਕੀਆਾ) ਨਜ਼ਦੀਕ ਪਾਣੀ ਵਾਲੀ ਟੈਂਕੀ ਆਦਮਪੁਰ ਵਿਖੇ ...

ਪੂਰੀ ਖ਼ਬਰ »

ਹੜ੍ਹ ਕਾਰਨ ਪਿੰਡਾਂ 'ਚ ਪਸ਼ੂ ਮਰਨ ਲੱਗੇ

ਲੋਹੀਆਂ ਖਾਸ, 23 ਅਗਸਤ (ਬਲਵਿੰਦਰ ਸਿੰਘ ਵਿੱਕੀ)-ਸਤਲੁਰ ਦਰਿਆ 'ਚ ਆਏ ਹੜ੍ਹ ਦੀ ਮਾਰ ਨਾਲ ਪਿੰਡਾਂ ਅੰਦਰ ਹੁਣ ਪੁਸ਼ੂ ਭੁਖਣ ਭਾਣੇ ਅਤੇ ਮਾਲਕਾਂ ਦੀ ਲਾਚਾਰੀ ਕਾਰਨ ਮਰਨੇ ਸ਼ੁਰੂ ਹੋ ਗਏ ਹਨ | ਜਗਤਾਰ ਸਿੰਘ ਨਾਹਲ ਵੱਲੋਂ ਦੱਸਿਆ ਗਿਆ ਕਿ ਪਿੰਡ ਮੁੰਡੀ ਸ਼ਹਿਰੀਆਂ ਵਿਚ ਊਧਮ ...

ਪੂਰੀ ਖ਼ਬਰ »

ਸਤਲੁਜ ਦਰਿਆ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ

ਅੱਪਰਾ, 23 ਅਗਸਤ (ਮਨਜਿੰਦਰ ਸਿੰਘ ਅਰੋੜਾ)-ਤਹਿਸੀਲ ਫਿਲੌਰ ਦੇ ਅਧੀਨ ਆਉਂਦੇ ਸਤਲੁਜ ਦੇ ਕਿਨਾਰੇ ਵਸਦੇ ਪਿੰਡ ਰਾਏਪੁਰ ਅਰਾਈਆਂ ਅਤੇ ਸੋਡੋ ਪੁਆਰੀ ਵਿਚ ਪਾਣੀ ਦਾ ਕਹਿਰ ਵੇਖਣ ਨੂੰ ਮਿਲਿਆ | ਮੌਕੇ 'ਤੇ ਪਹੁੰਚ ਕੇ ਪਤਾ ਲੱਗਦਾ ਹੈ ਕਿ ਇਨ੍ਹਾਂ ਪਿੰਡਾਂ ਦੇ ਨਾਲ ਲੱਗਦਾ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕੱਲ੍ਹ

ਚੁਗਿੱਟੀ/ਜੰਡੂ ਸਿੰਘਾ, 23 ਅਗਸਤ (ਨਰਿੰਦਰ ਲਾਗੂ)-ਪਿੰਡ ਬੋਲੀਨਾ ਦੋਆਬਾ ਵਿਖੇ 25 ਅਗਸਤ ਨੂੰ ਕਰਵਾਏ ਜਾਣ ਵਾਲੇ ਗੁਰਮਤਿ ਸਮਾਗਮ ਸਬੰਧੀ ਪ੍ਰਬੰਧਕਾਂ ਵਲੋਂ ਮੁੱਖ ਸੇਵਾਦਾਰ ਭਾਈ ਜਗਦੇਵ ਸਿੰਘ ਪੇਂਟਰ ਦੀ ਅਗਵਾਈ 'ਚ ਬੈਠਕ ਕੀਤੀ ਗਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਸਾਲਾਨਾ ਭਗਵਤੀ ਜਾਗਰਣ ਅੱਜ

ਕਰਤਾਰਪੁਰ, 23 ਅਗਸਤ, (ਜਸਵੰਤ ਵਰਮਾ, ਧੀਰਪੁਰ) ਜਗਦੰਬੇ ਭਜਨ ਮੰਡਲੀ ਮੁਹੱਲਾ ਭਾਈ ਭਾਰਾ ਕਰਤਾਰਪੁਰ ਵਲੋਂ 44ਵਾਂ ਸਾਲਾਨਾ ਭਗਵਤੀ ਜਾਗਰਣ ਅੱਜ 24 ਅਗਸਤ ਦਿਨ ਸਨਿਚਰਵਾਰ ਨੂੰ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧ 'ਚ ਕੌਾਸਲਰ ਮਨਜੀਤ ਸਿੰਘ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਹੜ੍ਹ ਪੀੜਤਾਾ ਲਈ ਲੋਹੀਆਾ ਵਿਖੇ ਸੈਂਟਰ ਸਥਾਪਤ

ਲੋਹੀਆਂ ਖਾਸ, 23 ਅਗਸਤ (ਬਲਵਿੰਦਰ ਸਿੰਘ ਵਿੱਕੀ, ਦਿਲਬਾਗ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਪੀੜਤਾਾ ਦੀ ਮਦਦ ਲਈ ਬਲਾਕ ਲੋਹੀਆਾ ਵਿਖੇ ਯੂਨੀਫਾਈਡ ਕੰਟਰੋਲ ਐਾਡ ਕਲੈਕਸ਼ਨ ਐਾਡ ਡਿਸਪੈਚ ਸੈਂਟਰ ਸਥਾਪਤ ਕੀਤਾ ਗਿਆ ਹੈ¢ ਇਹ ਸੈਂਟਰ ਲੋਹੀਆਾ ਦੇ ਪੈਲਸ ਵਿਖੇ ...

ਪੂਰੀ ਖ਼ਬਰ »

ਸਤਲੁਜ ਦਰਿਆ ਬੰਨ੍ਹ ਨੂੰ ਮੀਓਵਾਲ ਤੋਂ ਲੈ ਕੇ ਬੁਰਜ ਹਸਨ ਤੱਕ ਪਏ ਸਨ ਕੁੱਲ 10 ਪਾੜ

ਬਿਲਗਾ, 23 ਅਗਸਤ (ਰਾਜਿੰਦਰ ਸਿੰਘ ਬਿਲਗਾ)—ਸਤਲੁਜ ਦਰਿਆ ਬੰਨ੍ਹ ਪਿੰਡ ਮੀਓਵਾਲ ਤੋਂ ਲੈ ਕੇ ਨਵਾਂ ਖਹਿਰਾ ਬੇਟ ਤੱਕ 9 ਅਤੇ ਪਿੰਡ ਬੁਰਜ ਹਸਨ ਸਮੇਤ ਦਰਿਆ ਬੰਨ੍ਹ ਵਿਚ 10 ਪਾੜ ਪਏ ਜਦੋਂ ਕਿ ਪ੍ਰਸ਼ਾਸਨ ਮੀਓਵਾਲ ਦਰਿਆ ਬੰਨ੍ਹ ਵਿਚ ਪਏ 4 ਪਾੜ ਹੀ ਦੱਸਦਾ ਰਿਹਾ | ਪ੍ਰਾਪਤ ...

ਪੂਰੀ ਖ਼ਬਰ »

ਨਗਰ ਪੰਚਾਇਤ ਬਿਲਗਾ ਕਮੇਟੀ ਮੁੜ ਹੋਈ ਧੜੇਬੰਦੀ ਦੀ ਸ਼ਿਕਾਰ

ਬਿਲਗਾ, 23 ਅਗਸਤ (ਰਾਜਿੰਦਰ ਸਿੰਘ ਬਿਲਗਾ)-ਨਗਰ ਪੰਚਾਇਤ ਕਮੇਟੀ ਬਿਲਗਾ ਮੁੜ ਹੋਈ ਧੜੇਬੰਦੀ ਦਾ ਸ਼ਿਕਾਰ | ਕਾਂਗਰਸ ਦੇ ਕਬਜ਼ੇ ਵਾਲੀ ਇਸ ਕਮੇਟੀ ਦੀ ਲੰਘੇ ਦਿਨ ਇਕ ਮੀਟਿੰਗ ਦੌਰਾਨ ਮੈਂਬਰਾਂ ਦੀ ਗਿਣਤੀ ਦੋ ਧੜਿਆਂ ਵਿਚ ਵੰਡੀ ਗਈ, ਜਿਸ ਕਾਰਨ ਇਹ ਮੈਂਬਰ 6-6 ਹੋ ਗਏ ਜਦਾੋ ਕਿ ...

ਪੂਰੀ ਖ਼ਬਰ »

ਅਰੋੜਾ ਮਹਾਂ ਸਭਾ ਨੇ ਹੜ੍ਹ ਪੀੜਤਾਂ ਲਈ ਪਹੁੰਚਾਇਆ ਖਾਣ-ਪੀਣ ਦਾ ਸਾਮਾਨ

ਸ਼ਾਹਕੋਟ, 23 ਅਗਸਤ (ਸਚਦੇਵਾ/ ਬਾਂਸਲ)- ਸਬ-ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਬਲਾਕ ਲੋਹੀਆਂ 'ਚ ਹੜ੍ਹ ਪੀੜਤਾਂ ਲਈ ਅਰੋੜਾ ਮਹਾਂ ਸਭਾ ਸ਼ਾਹਕੋਟ ਵਲੋਂ ਸਭਾ ਦੇ ਪ੍ਰਧਾਨ ਬੌਬੀ ਗਰੋਵਰ ਦੀ ਅਗਵਾਈ ਹੇਠ ਖਾਣ-ਪੀਣ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨ ਬੌਬੀ ...

ਪੂਰੀ ਖ਼ਬਰ »

ਰੇਲ ਗੱਡੀ ਹੇਠ ਆਉਣ ਨਾਲ ਅਣਪਛਾਤੇ ਨੌਜਵਾਨ ਦੀ ਮੌਤ

ਗੁਰਾਇਆ, 23 ਅਗਸਤ (ਬਲਵਿੰਦਰ ਸਿੰਘ)-ਇੱਥੇ ਮੁੱਖ ਬਾਜ਼ਾਰ ਦੇ ਰੇਲਵੇ ਫਾਟਕ ਨੇੜੇ ਰੇਲ ਗੱਡੀ ਹੇਠ ਆਉਣ ਨਾਲ ਇਕ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ | ਰੇਲਵੇ ਚੌਾਕੀ ਇੰਚਾਰਜ ਮਦਨ ਲਾਲ ਨੇ ਦੱਸਿਆ ਕਿ ਮਿ੍ਤਕ ਦੀ ਉਮਰ 26-27 ਸਾਲ ਦੇ ਲਗਪਗ ਹੈ, ਉਸ ਨੇ ਗਰੇ ਰੰਗ ਦੀ ਕਮੀਜ਼, ...

ਪੂਰੀ ਖ਼ਬਰ »

ਗਰਮੀ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਹੁੰਮਸ ਵਧੀ- ਇਕ ਔਰਤ ਬੇਹੋਸ਼ ਹੋਈ

ਲੋਹੀਆਂ ਖਾਸ, 23 ਅਗਸਤ (ਦਿਲਬਾਗ ਸਿੰਘ)-ਕੜਾਕੇ ਦੀ ਪੈ ਰਹੀ ਗਰਮੀ ਨਾਲ ਸਬ-ਤਹਿਸੀਲ ਲੋਹੀਆਂ ਖਾਸ ਦੇ ਹੜ੍ਹ ਪ੍ਰਭਾਵਿਤ ਇਲਾਕੇ 'ਚ ਹੁੰਮਸ ਵਧ ਗਈ ਹੈ ਅਤੇ ਲੋਕਾਂ ਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿਛਲੇ ਚਾਰ ਦਿਨ੍ਹਾਂ ਤੋਂ ਪਾਣੀ ਦਾ ਸੰਤਾਪ ਭੋਗ ...

ਪੂਰੀ ਖ਼ਬਰ »

ਜਨਮ ਅਸ਼ਟਮੀ ਅੱਜ

ਮਹਿਤਪੁਰ, 23 ਅਗਸਤ (ਮਿਹਰ ਸਿੰਘ ਰੰਧਾਵਾ)-ਭੰਡਾਰੀ ਮੰਦਰ ਪ੍ਰਬੰਧਕ ਕਮੇਟੀ ਵਲੋਂ ਇਸਤ੍ਰੀ ਸਤਿਸੰਗ ਸਭਾ ਮਹਿਤਪੁਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਭੰਡਾਰੀ ਮੰਦਰ ਮਹਿਤਪੁਰ ਵਿਖੇ 24 ਅਗਸਤ, 2019 ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿਖੇ ਨਕੋਦਰ, 23 ਅਗਸਤ, (ਗੁਰਵਿੰਦਰ ਸਿੰਘ) ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਹੀ ਉਤਸਾਹ ਨਾਲ ਮਨਾਇਆ ਗਿਆ | ਇਸ ਦਿਨ 'ਤੇ ਸਕੂਲ ਵਿਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX