ਤਾਜਾ ਖ਼ਬਰਾਂ


ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ
. . .  1 day ago
ਨਵੀਂ ਦਿੱਲੀ, 15 ਸਤੰਬਰ ਭਾਰਤੀ ਹਵਾਈ ਫ਼ੌਜ ਨੂੰ ਇਸਰਾਈਲ 'ਚ ਬਣੇ ਸਪਾਈਸ-2000 ਬਿਲਡਿੰਗ ਬਲਾਸਟਰ ਬੰਬ ਮਿਲਣੇ ਸ਼ੁਰੂ ਹੋ ਗਏ ਹਨ। ਇਸ ਨਾਲ ਹਵਾਈ ਫ਼ੌਜ ਦੀ ਤਾਕਤ ਹੋਰ...
ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਮੁੜ ਤੋਂ ਭੇਜਿਆ ਗਿਆ ਜੇਲ੍ਹ
. . .  1 day ago
ਚੇਨਈ, 15 ਸਤੰਬਰ - ਰਾਜੀਵ ਗਾਂਧੀ ਹੱਤਿਆਕਾਂਡ ਦੀ ਦੋਸ਼ੀ ਨਲਿਨੀ ਨੂੰ ਅੱਜ ਮੁੜ ਤੋਂ ਵੇਲੌਰ ਦੀ ਮਹਿਲਾ ਜੇਲ੍ਹ 'ਚ ਭੇਜ ਦਿੱਤਾ ਗਿਆ। ਮਦਰਾਸ ਹਾਈਕੋਰਟ ਨੇ ਨਲਿਨੀ ਨੂੰ ਬੇਟੀ ਦੇ ਵਿਆਹ ਲਈ ਇੱਕ...
ਮੀਂਹ ਕਾਰਨ ਭਾਰਤ ਦੱਖਣੀ ਅਫ਼ਰੀਕਾ ਪਹਿਲਾ ਟੀ-20 ਮੈਚ ਰੱਦ
. . .  1 day ago
ਧਰਮਸ਼ਾਲਾ, 15 ਸਤੰਬਰ - ਮੀਂਹ ਕਾਰਨ ਧਰਮਸ਼ਾਲਾ ਵਿਖੇ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਹੋਣ ਵਾਲਾ ਪਹਿਲਾ ਟੀ-20 ਮੈਚ ਰੱਦ ਕਰ ਦਿੱਤਾ ਗਿਆ...
ਪਾਕਿ 'ਚ ਇਸਲਾਮ ਵਿਰੁੱਧ ਗਲਤ ਸ਼ਬਦਾਵਲੀ ਬੋਲਣ ਦਾ ਝੂਠਾ ਦੋਸ਼ ਲਗਾ ਕੇ ਹਿੰਦੂ ਪ੍ਰਿੰਸੀਪਲ 'ਤੇ ਹਮਲਾ
. . .  1 day ago
ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸੂਬਾ ਸਿੰਧ ਦੇ ਗੋਟਕੀ ਸ਼ਹਿਰ 'ਚ ਇੱਕ ਹਿੰਦੂ ਪ੍ਰਿੰਸੀਪਲ 'ਤੇ ਇਸਲਾਮ...
ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਮੋਗਾ, 15 ਸਤੰਬਰ (ਗੁਰਦੇਵ ਭਾਮ)- ਹਲਕਾ ਧਰਮਕੋਟ ਦੇ ਪਿੰਡ ਢੋਲੇਵਾਲ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ਼ ਕਾਰਨ ਮੌਤ ਹੋ ਜਾਣ ਦੀ ਖ਼ਬਰ ...
ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਲਾਗੂ ਹੋਵੇਗੀ ਐਨ.ਆਰ.ਸੀ : ਮਨੋਹਰ ਲਾਲ ਖੱਟੜ
. . .  1 day ago
ਚੰਡੀਗੜ੍ਹ, 15 ਸਤੰਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅਸਮ ਦੀ ਤਰ੍ਹਾਂ ਹਰਿਆਣਾ 'ਚ ਵੀ ਐਨ.ਆਰ.ਸੀ ਲਾਗੂ ਕਰਨ ਦਾ ਐਲਾਨ ...
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੀ-20 ਮੈਚ : ਮੀਂਹ ਕਾਰਨ ਟਾਸ 'ਚ ਦੇਰੀ
. . .  1 day ago
ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੇ ਸਿਰ ਸਜਿਆ ਜ਼ਿਲ੍ਹਾ ਪਰੀਸ਼ਦ ਦੀ ਚੇਅਰਮੈਨੀ ਦਾ ਤਾਜ
. . .  1 day ago
ਮੋਗਾ, 15 ਸਤੰਬਰ (ਗੁਰਤੇਜ ਸਿੰਘ/ਸੁਰਿੰਦਰ ਪਾਲ ਸਿੰਘ) - ਅੱਜ ਮੋਗਾ ਵਿਖੇ ਜ਼ਿਲ੍ਹਾ ਪਰੀਸ਼ਦ ਦੇ ਮੈਂਬਰਾਂ ਦੀ ਹੋਈ ਚੋਣ 'ਚ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਆਪਣੇ...
ਪੁਲਿਸ ਮੁਲਾਜ਼ਮ ਕੁੱਟਮਾਰ ਮਾਮਲਾ: ਕਥਿਤ 6 ਦੋਸ਼ੀਆਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ
. . .  1 day ago
ਅਜਨਾਲਾ, 15 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਚੋਗਾਵਾਂ ਸਬ ਇੰਸਪੈਕਟਰ ਕੁੱਟਮਾਰ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਕਥਿਤ 6 ਦੋਸ਼ੀਆਂ ਨੂੰ ਅਦਾਲਤ ਵੱਲੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ...
ਕਿਸਾਨਾਂ ਵੱਲੋਂ ਭੁੱਚੋ ਖ਼ੁਰਦ ਵਿਖੇ ਧਰਨਾ ਲਾ ਕੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ ਜਾਮ
. . .  1 day ago
ਬਠਿੰਡਾ ਛਾਉਣੀ, 15 ਸਤੰਬਰ (ਪਰਵਿੰਦਰ ਸਿੰਘ ਜੌੜਾ)- ਚੰਡੀਗੜ੍ਹ ਜਾਣੋ ਰੋਕਣ 'ਤੇ ਰੋਹ 'ਚ ਆਏ ਕਸ਼ਮੀਰ ਹਮਾਇਤੀ ਸੰਘਰਸ਼ਕਾਰੀ ਸੈਂਕੜੇ ਲੋਕਾਂ ਨੇ ਭੁੱਚੋ ਖ਼ੁਰਦ ਵਿਖੇ...
ਪੰਜਾਬ ਸਰਕਾਰ ਨੂੰ ਇੱਕ ਮੰਚ ਤੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮਨਾਉਣ ਦੀ ਮੁੜ ਅਪੀਲ- ਗਿਆਨੀ ਰਘਵੀਰ ਸਿੰਘ
. . .  1 day ago
ਗੜ੍ਹਸ਼ੰਕਰ, 15 ਸਤੰਬਰ (ਧਾਲੀਵਾਲ)- ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨੇ ਕੇਂਦਰ ਸਰਕਾਰ ਵੱਲੋਂ 312 ਸਿੱਖਾਂ ਦੇ ਨਾਂਅ ਕਾਲੀ ਸੂਚੀ 'ਚੋਂ ਹਟਾਏ ਜਾਣ ਦੇ ਫ਼ੈਸਲੇ ਦਾ ਸਵਾਗਤ ...
ਕਿਸ਼ਤੀ ਹਾਦਸੇ ਤੋਂ ਬਾਅਦ ਰੈੱਡੀ ਨੇ ਇਲਾਕੇ 'ਚ ਸਾਰੀਆਂ ਕਿਸ਼ਤੀ ਸੇਵਾਵਾਂ ਨੂੰ ਬੰਦ ਕਰਨ ਦੇ ਦਿੱਤੇ ਹੁਕਮ
. . .  1 day ago
ਅਮਰਾਵਤੀ, 15 ਸਤੰਬਰ- ਆਂਧਰਾ ਪ੍ਰਦੇਸ਼ ਦੇ ਈਸਟ ਗੋਦਾਵਰੀ ਜ਼ਿਲ੍ਹੇ 'ਚ ਕਿਸ਼ਤੀ ਪਲਟਣ ਦੀ ਘਟਨਾ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਜ਼ਿਲ੍ਹੇ 'ਚ ਮੌਜੂਦ ਸਾਰੇ ਮੰਤਰੀਆਂ ਨੂੰ ਰਾਹਤ ਅਤੇ ਬਚਾਅ...
ਗੋਦਾਵਰੀ ਨਦੀ 'ਚ ਕਿਸ਼ਤੀ ਪਲਟਣ ਕਾਰਨ 5 ਲੋਕਾਂ ਦੀ ਮੌਤ, 30 ਲਾਪਤਾ
. . .  1 day ago
ਅਮਰਾਵਤੀ, 15 ਸਤੰਬਰ- ਆਂਧਰਾ ਪ੍ਰਦੇਸ਼ ਦੇ ਦੇਵੀਪਟਨਮ 'ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ 61 ਵਿਅਕਤੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਗੋਦਾਵਰੀ ....
ਗੁਆਟੇਮਾਲਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਗੁਆਟੇਮਾਲਾ ਸਿਟੀ, 15 ਸਤੰਬਰ- ਗੁਆਟੇਮਾਲਾ ਦੇ ਨੁਏਵਾ ਕੰਸੈਪਸ਼ਨ ਖੇਤਰ 'ਚ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ...
ਕੇਂਦਰੀ ਮੰਤਰੀ ਗੰਗਵਾਰ ਦਾ ਬਿਆਨ, ਕਿਹਾ- ਦੇਸ਼ 'ਚ ਨੌਕਰੀਆਂ ਦੀ ਨਹੀਂ, ਉੱਤਰ ਭਾਰਤੀਆਂ 'ਚ ਕਾਬਲੀਅਤ ਦੀ ਕਮੀ
. . .  1 day ago
ਲਖਨਊ, 15 ਸਤੰਬਰ- ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ 'ਚ ਇੱਕ ਪ੍ਰੋਗਰਾਮ ਦੌਰਾਨ ਬੋਲਦਿਆਂ ਕਿਹਾ ਕਿ ਅੱਜ ਦੇਸ਼...
ਕਰਤਾਰਪੁਰ ਜਾਣ ਵਾਲੀ ਸੰਗਤ 'ਤੇ ਲਗਾਇਆ ਟੈਕਸ ਵਾਪਸ ਲਵੇ ਪਾਕ ਸਰਕਾਰ- ਸੁਖਬੀਰ ਬਾਦਲ
. . .  1 day ago
ਸ਼ਰਦ ਪਵਾਰ ਨੇ ਕੀਤੀ ਪਾਕਿਸਤਾਨ ਦੀ ਤਾਰੀਫ਼, ਬੋਲੇ- ਸਿਆਸੀ ਲਾਭ ਲਈ ਸੱਤਾ ਧਿਰ ਫੈਲਾਅ ਰਹੀ ਹੈ ਝੂਠ
. . .  1 day ago
ਪਟਾਕਾ ਕਾਰੋਬਾਰੀ ਦੇ ਘਰ 'ਚ ਹੋਇਆ ਧਮਾਕਾ, ਇੱਕ ਦੀ ਮੌਤ
. . .  1 day ago
ਬਾਘਾਪੁਰਾਣਾ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼ ਬਰਾਮਦ
. . .  1 day ago
ਪਾਕਿਸਤਾਨ ਨੇ ਇਸ ਸਾਲ 2050 ਵਾਰ ਕੀਤੀ ਜੰਗਬੰਦੀ ਦੀ ਉਲੰਘਣਾ, 21 ਨਾਗਰਿਕਾਂ ਦੀ ਹੋਈ ਮੌਤ- ਵਿਦੇਸ਼ ਮੰਤਰਾਲੇ
. . .  1 day ago
ਪਾਬੰਦੀ ਦੇ ਬਾਵਜੂਦ ਮੁਹਾਲੀ ਰੇਲਵੇ ਸਟੇਸ਼ਨ ਪਹੁੰਚੇ ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ ਦੇ ਹਮਾਇਤੀ
. . .  1 day ago
ਤਿੰਨ ਜਥੇਬੰਦੀਆਂ ਦੇ ਹਜ਼ਾਰਾਂ ਵਰਕਰਾਂ ਨੇ ਘੇਰੀ ਸਿੱਖਿਆ ਮੰਤਰੀ ਦੀ ਕੋਠੀ
. . .  1 day ago
ਰਾਜਾ ਵੜਿੰਗ ਦੀ ਸ਼ਿਕਾਇਤ 'ਤੇ ਕਾਂਗਰਸੀ ਆਗੂ ਸ਼ਰਨਜੀਤ ਸਿੰਘ ਸੰਧੂ ਖ਼ਿਲਾਫ਼ ਪਰਚਾ ਦਰਜ
. . .  1 day ago
ਮੋਟਰਸਾਈਕਲ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, ਤਿੰਨ ਜ਼ਖ਼ਮੀ
. . .  1 day ago
ਦੋ ਕਿਲੋ ਹੈਰੋਇਨ ਸਣੇ ਤਨਜਾਨੀਅਨ ਔਰਤ ਗ੍ਰਿਫ਼ਤਾਰ
. . .  1 day ago
ਬੈਂਸ 'ਤੇ ਦਰਜ ਹੋਏ ਪਰਚੇ ਵਿਰੁੱਧ ਨਾਭਾ ਵਿਖੇ ਫੂਕਿਆ ਗਿਆ ਕੈਪਟਨ ਦਾ ਪੁਤਲਾ
. . .  1 day ago
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ ਸਰਕਾਰ ਵਿਰੁੱਧ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਲਾਇਆ ਧਰਨਾ
. . .  1 day ago
ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ 'ਚ ਸਜਾਇਆ ਗਿਆ ਗੁਰਮਤਿ ਸਮਾਗਮ
. . .  1 day ago
ਗੁਰੂਹਰਸਹਾਏ ਵਿਖੇ ਕਿਸਾਨ ਸੰਘਰਸ਼ ਕਮੇਟੀ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
. . .  1 day ago
ਤਲਵੰਡੀ ਸਾਬੋ ਪੁਲਿਸ ਨੇ ਰੋਕੀ ਕਸ਼ਮੀਰ ਮਸਲੇ 'ਤੇ ਮੰਗ ਪੱਤਰ ਦੇਣ ਜਾ ਰਹੇ ਭਾਕਿਯੂ ਆਗੂਆਂ ਦੀ ਬੱਸ
. . .  1 day ago
ਸ੍ਰੀ ਚਮਕੌਰ ਸਾਹਿਬ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਚਾਰ ਸਾਲਾ ਬੱਚੀ ਸਣੇ ਦੋ ਦੀ ਮੌਤ, ਕਈ ਜ਼ਖ਼ਮੀ
. . .  1 day ago
ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਕੀਤਾ ਗਿਆ ਸਨਮਾਨਿਤ
. . .  1 day ago
ਕਰਜ਼ੇ ਦੇ ਜਾਲ 'ਚ ਫਸੇ ਮਜ਼ਦੂਰ ਵਲੋਂ ਖ਼ੁਦਕੁਸ਼ੀ
. . .  1 day ago
ਪ੍ਰੇਮ ਵਿਆਹ ਕਰਾਉਣ 'ਤੇ ਪਰਿਵਾਰ ਵਾਲਿਆਂ ਨੇ ਆਪਣੀ ਲੜਕੀ ਅਤੇ ਉਸ ਦੇ ਪਤੀ ਨੂੰ ਮਾਰੀਆਂ ਗੋਲੀਆਂ, ਦੋਹਾਂ ਦੀ ਮੌਤ
. . .  1 day ago
ਪੁਲਿਸ ਨੇ ਕਬਜ਼ੇ 'ਚ ਲਈ ਮੋਹਾਲੀ ਵਿਖੇ ਸੂਬਾ ਪੱਧਰੀ ਧਰਨੇ 'ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਬੱਸ
. . .  1 day ago
ਹਰਜਿੰਦਰ ਜੰਡਿਆਲੀ ਦੂਜੀ ਵਾਰ ਬਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਨਵੀਨਰ
. . .  1 day ago
ਇਮਰਾਨ ਨੇ ਮੰਨਿਆ- ਭਾਰਤ ਨਾਲ ਯੁੱਧ 'ਚ ਹਾਰ ਸਕਦਾ ਹੈ ਪਾਕਿਸਤਾਨ
. . .  1 day ago
ਮਹਾਰਾਸ਼ਟਰ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ ਦੌਰਾਨ ਦੋ ਨਕਸਲੀ ਢੇਰ
. . .  1 day ago
ਕਸ਼ਮੀਰ ਮਸਲੇ 'ਤੇ ਚੰਡੀਗੜ੍ਹ ਮੰਗ ਪੱਤਰ ਦੇਣ ਜਾ ਰਹੇ ਕਿਸਾਨ ਪੁਲਿਸ ਨੇ ਰੋਕੇ
. . .  1 day ago
ਮੁਜ਼ੱਫਰਪੁਰ ਸ਼ੈਲਟਰ ਹੋਮ ਕਾਂਡ ਦੀ ਪੀੜਤਾ ਨਾਲ ਸਮੂਹਿਕ ਜਬਰ ਜਨਾਹ
. . .  1 day ago
ਅੱਜ ਪੰਜਾਬ ਭਰ ਤੋਂ ਸੰਗਰੂਰ ਪੁੱਜ ਕੇ ਬੇਰੁਜ਼ਗਾਰ ਬੀ.ਐਡ. ਅਧਿਆਪਕ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਕਰਨਗੇ ਰੋਸ ਮੁਜ਼ਾਹਰਾ
. . .  1 day ago
ਅੱਜ ਧਰਮਸ਼ਾਲਾ ਵਿਚ ਹੋਵੇਗਾ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਪਹਿਲਾ ਟੀ20 ਮੈਚ
. . .  1 day ago
ਅੱਜ ਦਾ ਵਿਚਾਰ
. . .  1 day ago
ਸੁਕਮਾ - ਸੁਰੱਖਿਆ ਬਲਾਂ ਨੇ 3 ਨਕਸਲੀ ਕੀਤੇ ਢੇਰ
. . .  2 days ago
ਨਿਰਦੇਸ਼ਕ ਸੰਨੀ ਦਿਉਲ ਆਪਣੇ ਬੇਟੇ ਕਰਨ ਦਿਉਲ ਦੀ ਫ਼ਿਲਮ 'ਪਲ ਪਲ ਦਿਲ ਕੇ ਪਾਸ' ਦੀ ਪ੍ਰਮੋਸ਼ਨ ਲਈ 'ਅਜੀਤ' ਦਫ਼ਤਰ ਹੀਰੋਇਨ ਸਹਿਰ ਨਾਲ ਪੁੱਜੇ
. . .  2 days ago
ਉੜੀਸ਼ਾ 'ਚ ਟਰੱਕ ਦਾ ਕੱਟਿਆ ਸਾਢੇ 6 ਲੱਖ ਦਾ ਚਲਾਨ
. . .  2 days ago
ਕਿਸਾਨ ਸੰਘਰਸ਼ ਕਮੇਟੀ ਨੇ ਨੈਸ਼ਨਲ ਹਾਈਵੇ 'ਤੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
. . .  2 days ago
ਮਾਰਿਆ ਗਿਆ ਓਸਾਮਾ ਬਿਨ ਲਾਦੇਨ ਦਾ ਬੇਟਾ ਹਮਜ਼ਾ ਬਿਨ ਲਾਦੇਨ, ਟਰੰਪ ਨੇ ਕੀਤੀ ਪੁਸ਼ਟੀ
. . .  2 days ago
ਸੜਕ ਹਾਦਸੇ 'ਚ ਐਕਟਿਵਾ ਸਵਾਰ ਮਾਂ ਪੁੱਤ ਦੀ ਮੌਤ, ਇੱਕ ਗੰਭੀਰ ਜ਼ਖਮੀ
. . .  2 days ago
ਦੋ ਘੰਟਿਆਂ ਤੋਂ ਸੰਗਰੂਰ- ਲੁਧਿਆਣਾ ਮਾਰਗ ਜਾਮ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਆਦਮੀ ਦਾ ਵਿਅਕਤਿਤਵ ਹੀ ਉਸ ਦੀ ਆਪਣੀ ਕਮਾਈ ਹੈ। -ਪੰਡਿਤ ਜਵਾਹਰ ਲਾਲ ਨਹਿਰੂ

ਫਾਜ਼ਿਲਕਾ / ਅਬੋਹਰ

ਫ਼ਾਜ਼ਿਲਕਾ ਜ਼ਿਲ੍ਹੇ 'ਚ ਧੂਮਧਾਮ ਨਾਲ ਮਨਾਇਆ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ

ਫ਼ਾਜ਼ਿਲਕਾ, 24 ਅਗਸਤ (ਦਵਿੰਦਰ ਪਾਲ ਸਿੰਘ, ਅਮਰਜੀਤ ਸ਼ਰਮਾ)-ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਪਿ੍ੰਸੀਪਲ ਸ੍ਰੀਮਤੀ ਰਿਤੂ ਭੁਸਰੀ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਸ੍ਰੀਮਤੀ ਭੁਸਰੀ ਨੇ ਵਿਦਿਆਰਥੀਆਂ ਤੇ ਉਨ•੍ਹਾਂ ਦੇ ਮਾਪਿਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਵਿਚ ਇਸ ਤਰ੍ਹ•ਾਂ ਦੇ ਪ੍ਰੋਗਰਾਮ ਕਰਵਾ ਕੇ ਬੱਚਿਆਂ ਨੂੰ ਭਾਰਤੀ ਧਰਮ ਤੇ ਵਿਰਸੇ ਨਾਲ ਜੋੜਨਾ ਹੈ | ਇਸ ਮੌਕੇ ਸਕੂਲ 'ਚ ਬੱਚਿਆਂ ਵਲੋਂ ਸ਼ਾਨਦਾਰ ਝਾਕੀਆਂ ਸਜਾਈਆਂ ਗਈਆਂ | ਸਕੂਲ ਦੇ ਐਮ. ਡੀ. ਅਨਮੋਲ ਭੁਸਰੀ ਤੇ ਸੀਨੀਅਰ ਕੋਆਰਡੀਨੇਟਰ ਸ਼ਿਲਪਾ ਭੁਸਰੀ ਨੇ ਵੀ ਬੱਚਿਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ |
ਅਮਿ੍ਤ ਮਾਡਲ ਸਕੂਲ 'ਚ ਮਨਾਈ ਜਨਮ ਅਸ਼ਟਮੀ
ਅੰਮਿ੍ਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ | ਜਿਸ ਚ ਸਕੂਲ ਦੇ ਵਿਦਿਆਰਥੀਆਂ ਨੇ ਸ੍ਰੀ ਕ੍ਰਿਸ਼ਨ, ਵਾਸੂਦੇਵ, ਦੇਵਕੀ ਦੀਆਂ ਝਾਕੀਆਂ ਸਜਾਈਆਂ | ਇਸ ਮੌਕੇ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਨਾਟਕ ਪੇਸ਼ ਕੀਤੇ ਗਏ | ਸਕੂਲ ਪਿ੍ੰਸੀਪਲ ਸੁਮਨ ਬੱਬਰ ਨੇ ਬੱਚਿਆਂ ਨੂੰ ਸ੍ਰੀ ਕ੍ਰਿਸ਼ਨ, ਰਾਧਾ ਜੀ ਅਤੇ ਸੁਦਾਮਾ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਵਿਦਿਆਰਥੀਆਂ 'ਚ ਫਲ ਆਦਿ ਵੰਡੇ ਗਏ |
ਸਰਵ ਹਿਤਕਾਰੀ ਸਕੂਲ 'ਚ ਸਜਾਈਆਂ ਝਾਕੀਆਂ
ਸਰਵ ਹਿਤਕਾਰੀ ਵਿਦਿਆ ਮੰਦਰ ਵਿਖੇ ਸ਼ਿਸ਼ੂ ਵਾਟਿਕਾ ਤੇ ਕੇ. ਜੀ. ਦੇ ਬੱਚਿਆਂ ਨੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ | ਇਸ ਮੌਕੇ ਬੱਚੇ ਕ੍ਰਿਸ਼ਨ, ਰਾਧਾ ਅਤੇ ਗੋਪੀਆਂ ਦੇ ਭੇਸ 'ਚ ਸਜੇ ਹੋਏ ਸਨ | ਇਸ ਦੌਰਾਨ ਪਿ੍ੰਸੀਪਲ ਸ੍ਰੀਮਤੀ ਮਧੂ ਸ਼ਰਮਾ ਨੇ ਸ੍ਰੀ ਕ੍ਰਿਸ਼ਨ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਾਨੂੰ ਸ੍ਰੀ ਕ੍ਰਿਸ਼ਨ ਜੀ ਵਲੋਂ ਦਰਸਾਏ ਸਚਾਈ ਦੇ ਮਾਰਗ 'ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਸਕੂਲ ਦੇ ਛੋਟੇ-ਛੋਟੇ ਵਿਦਿਆਰਥੀਆਂ ਨੇ ਸ੍ਰੀ ਕ੍ਰਿਸ਼ਨ ਲੀਲ•ਾ 'ਤੇ ਨਾਟਕ ਵੀ ਪੇਸ਼ ਕੀਤੇ |
ਜੀ. ਏ. ਵੀ. ਜੈਨ ਸਕੂਲ 'ਚ ਮਨਾਈ ਜਨਮ ਅਸ਼ਟਮੀ
ਜੀ. ਏ. ਵੀ. ਜੈਨ ਆਦਰਸ਼ ਵਿਦਿਆਲਿਆ ਵਿਖੇ ਪਿ੍ੰਸੀਪਲ ਨਰੇਸ਼ ਸਪੜਾ ਦੀ ਦੇਖ-ਰੇਖ ਹੇਠ ਜਨਮ-ਅਸ਼ਟਮੀ ਮਨਾਈ ਗਈ | ਇਸ 'ਚ ਸ੍ਰੀ ਕ੍ਰਿਸ਼ਨ ਤੇ ਰਾਧਾ ਸਮੇਤ ਵੱਖ-ਵੱਖ ਪਾਤਰਾਂ ਦੀਆਂ ਝਾਕੀਆਂ 'ਚ ਸਜੇ ਬੱਚਿਆਂ ਨੇ ਆਪਣੀ ਕਲਾ ਦਾ ਜੌਹਰ ਦਿਖਾਇਆ | ਧਾਰਮਿਕ ਸਮਾਗਮ 'ਚ ਕੇ. ਜੀ. ਵਿੰਗ ਦੇ ਬੱਚਿਆਂ ਵਲੋਂ ਗਰੁੱਪ ਡਾਂਸ ਪੇਸ਼ ਕੀਤਾ ਗਿਆ | ਇਸ ਮੌਕੇ ਯੂ. ਕੇ. ਜੀ. ਰੋਜ਼ ਹਾਊਸ ਦੀ ਵਿਦਿਆਰਥਣ ਮੰਨਤ ਵਲੋਂ ਸੋਲੋ ਡਾਂਸ ਪੇਸ਼ ਕੀਤਾ ਗਿਆ | ਪਿ੍ੰਸੀਪਲ ਨਰੇਸ਼ ਸਪੜਾ, ਸਟਾਫ਼ ਤੇ ਵਿਦਿਆਰਥੀਆਂ ਵਲੋਂ ਹਾਂਡੀ ਤੋੜਨ ਦੀ ਰਸਮ ਵੀ ਅਦਾ ਕੀਤੀ ਗਈ | ਇਸ ਮੌਕੇ ਸਕੂਲ ਪਿ੍ੰਸੀਪਲ ਨੇ ਕਿਹਾ ਕਿ ਸਾਨੂੰ ਵੈਰ ਵਿਰੋਧ ਅਤੇ ਈਰਖਾ ਨੂੰ ਤਿਆਗ ਕੇ ਲੋਕਾਂ ਦਾ ਭਲਾ ਕਰਨਾ ਚਾਹੀਦਾ ਹੈ |
ਕੌਾਫ਼ੀ ਇੰਟਰਨੈਸ਼ਨਲ ਸਕੂਲ 'ਚ ਮਨਾਈ ਜਨਮ ਅਸ਼ਟਮੀ
ਕੌਫ਼ੀ ਇੰਟਰਨੈਸ਼ਨਲ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ | ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ 'ਤੇ ਆਧਾਰਿਤ ਝਾਕੀਆਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ | ਇਸ ਮੌਕੇ ਸਕੂਲ ਦੇ ਐਮ. ਡੀ. ਗੌਰਵ ਝੀਝਾ ਨੇ ਕਿਹਾ ਕਿ ਸ੍ਰੀ ਕ੍ਰਿਸ਼ਨ ਜੀ ਆਪਾਂ ਸਭ ਨੂੰ ਕਰਮ ਕਰਨ ਦਾ ਸੰਦੇਸ਼ ਦਿੰਦੇ ਹੋਏ ਸਚਾਈ ਦੇ ਮਾਰਗ 'ਤੇ ਚੱਲਣ ਦੀ ਸਿੱਖਿਆ ਦਿੰਦੇ ਹਨ | ਇਸ ਮੌਕੇ ਸਕੂਲੀ ਬੱਚਿਆਂ ਵਲੋਂ ਸ਼ਾਨਦਾਰ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਨਰਸਰੀ 'ਚੋਂ ਗੁਰਨੂਰ ਬੱਤਰਾ ਨੇ ਪਹਿਲਾ, ਬਵਿਸ਼ ਨੇ ਦੂਜਾ ਤੇ ਅਸ਼ੰੂਮਨ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹ•ਾਂ ਐਲ. ਕੇ. ਜੀ. 'ਚੋਂ ਪ੍ਰਭਨੂਰ ਕੌਰ ਨੇ ਪਹਿਲਾ, ਰਵਨੀਤ ਸਿੰਘ ਨੇ ਦੂਜਾ ਤੇ ਮਾਨਵੀ ਨੇ ਤੀਜਾ ਸਥਾਨ ਹਾਸਿਲ ਕੀਤਾ | ਕਵਿਤਾ ਮੁਕਾਬਲਿਆਂ ਵਿਚ ਯੂ. ਕੇ. ਜੀ. ਦੀ ਨਵਿਆ ਤੇ ਦੀਵਾਸ਼ ਨੇ ਪਹਿਲਾ, ਵੀਰਾ ਨੇ ਦੂਜਾ ਸਥਾਨ ਹਾਸਿਲ ਕੀਤਾ | ਇਨ੍ਹ•ਾਂ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਵਲੋਂ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਸਕੂਲ ਸਟਾਫ਼ ਤੇ ਪ੍ਰਬੰਧਕੀ ਕਮੇਟੀ ਦੇ ਆਗੂ ਹਾਜ਼ਰ ਸਨ |
ਜਲਾਲਾਬਾਦ ਦੇ ਮੰਦਰਾਂ 'ਚ ਮਨਾਈ ਜਨਮ ਅਸ਼ਟਮੀ
ਜਲਾਲਾਬਾਦ, (ਕਰਨ ਚੁਚਰਾ)-ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਵੀ ਅਸ਼ਟਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੰਦਰਾਂ ਨੂੰ ਲਾਈਟਾਂ ਤੇ ਫੁੱਲਾਂ ਨਾਲ ਦੁਲਹਨ ਦੀ ਤਰ੍ਹ•ਾਂ ਸਜਾਇਆ ਗਿਆ | ਸ਼ਹਿਰ ਦੇ ਸ੍ਰੀ ਕਿ੍ਸ਼ਨਾ ਮੰਦਰ, ਮਾਤਾ ਬਗਲਾਮੁਖੀ ਮੰਦਰ, ਮਹਾਂ ਕਾਲੀ ਮੰਦਰ, ਮਾਤਾ ਕੁਸ਼ੱਲਿਆ ਦੇਵੀ, ਸੀ ਹਨੂੰਮਾਨ ਮੰਦਰ, ਸ੍ਰੀ ਬਾਲਾ ਜੀ ਧਾਮ, ਸ੍ਰੀ ਦੇਵੀ ਦੁਆਰਾ ਮੰਦਰ ਤੋਂ ਇਲਾਵਾ ਹੋਰ ਵੀ ਕਈ ਧਾਰਮਿਕ ਸਭਾਵਾਂ ਵਲੋਂ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ | ਮੰਦਰਾਂ 'ਚ ਬਰਫ਼ ਦੀਆਂ ਗੁਫਾਵਾਂ ਵੀ ਬਣਾਈਆਂ ਗਈਆਂ ਅਤੇ ਕਈ ਮੰਦਰਾਂ ਦੇ ਬਾਹਰ ਭਗਤਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ | ਵੱਡੀ ਗਿਣਤੀ 'ਚ ਸ਼ਰਧਾਲੂ ਮੰਦਰਾਂ ਵਿਚ ਪਹੁੰਚੇ ਜਿਥੇ ਉਨ੍ਹ•ਾਂ ਨੇ ਬਾਲ ਗੋਪਾਲ ਨੂੰ ਝੂਲਾ ਝੁਲਾਇਆ ਤੇ ਦੇਰ ਮਟਕੀ ਫੋੜਣ ਲਈ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਬਾਲਾ ਜੀ ਧਾਮ ਮੰਦਰ 'ਚ ਵਿਸ਼ੇਸ਼ ਤੌਰ 'ਤੇ ਕੀਰਤਨ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਤੋਂ ਕਥਾ ਵਾਚਕ ਸ੍ਰੀ ਕੇ. ਐਸ. ਸੋਨੀ (ਵੀਰ) ਪਹੁੰਚੇ | ਇਸ ਮੌਕੇ ਕਥਾ ਕਰਦਿਆਂ ਕੇ. ਐਸ. ਸੋਨੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਿੰਦਿਆਂ ਚੁਗ਼ਲੀ ਤੋਂ ਉਪਰ ਉੱਠ ਕੇ ਹਰੇਕ ਦੀ ਭਲਾਈ ਲਈ ਸੋਚਣਾ ਚਾਹੀਦਾ ਹੈ | ਇਸ ਤੋਂ ਬਾਅਦ ਰਾਤ ਕਰੀਬ 12 ਵਜੇ ਜਨਮ ਦਿਵਸ ਮੌਕੇ ਪੰਡਿਤ ਰਮੇਸ਼ ਅਚਾਰੀਆ ਵਲੋਂ ਕੇਕ ਕੱਟਿਆ ਗਿਆ ਤੇ ਇਕ ਦੂਜੇ ਨੂੰ ਸ਼ਰਧਾਲੂਆਂ ਵਲੋਂ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਸ਼ਰਧਾਲੂਆਂ ਵਲੋਂ ਹਨੂੰਮਾਨ ਦੀ ਆਰਤੀ ਵੀ ਕੀਤੀ ਗਈ | ਇਸ ਮੌਕੇ ਰਮਨ ਵਲੇਚਾ, ਗੌਰਵ ਧਮੀਜਾ, ਮੋਹਨ ਲਾਲ ਵਧਵਾ, ਖਰੈਤ ਲਾਲ ਮੋਂਗਾ, ਹਰੀਸ਼ ਚੁਚਰਾ, ਸ਼ਗਨ ਲਾਲ ਮੁੰਜਾਲ, ਸਾਹਿਲ ਚਕਤੀ, ਮੰਗੀ ਕਮਰਾ, ਹਰੀਸ਼ ਸੇਤੀਆ, ਜਾਨਮ ਸੇਤੀਆ, ਸਚਿਨ ਸਿਡਾਨਾ, ਸੰਨ•ੀ ਧਮੀਜਾ, ਰਾਜੇਸ਼ ਕਾਲੜਾ ਆਦਿ ਮੌਜੂਦ ਸਨ |
ਗਊਸ਼ਾਲਾ ਵਿਖੇ ਜਨਮ ਅਸ਼ਟਮੀ ਮਨਾਈ
ਜਲਾਲਾਬਾਦ, (ਜਤਿੰਦਰ ਪਾਲ ਸਿੰਘ)-ਸਥਾਨਕ ਗਊਸ਼ਾਲਾ ਵਿਖੇ ਗਊਸ਼ਾਲਾ ਸੇਵਾ ਸੰਮਤੀ ਵਲੋਂ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਮਨਾਈ ਗਈ | ਇਸ ਮੌਕੇ ਗਊਸ਼ਾਲਾ 'ਚ ਭਗਵਾਨ ਕਿ੍ਸ਼ਨ ਦੀਆਂ ਲੀਲ੍ਹਾ ਨੂੰ ਦਰਸਾਉਂਦੀਆਂ ਸੋਹਣੀਆਂ-ਸੋਹਣੀਆਂ ਝਾਕੀਆਂ ਬਣਾਈਆਂ ਗਈਆਂ ਸਨ | ਸੰਗਤਾਂ ਨੇ ਵੱਡੀ ਗਿਣਤੀ 'ਚ ਗਊਸ਼ਾਲਾ ਵਿਖੇ ਪਹੁੰਚ ਕੇ ਆਪਣੀ ਸ਼ਰਧਾ ਦੇ ਫ਼ੁਲ ਅਰਪਣ ਕੀਤੇ | ਇਸ ਮੌਕੇ ਅਸ਼ੋਕ ਅਨੇਜਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਆਪਣੇ ਪਰਿਵਾਰ ਸਮੇਤ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਦਾ ਗਊਸ਼ਾਲਾ ਸੇਵਾ ਸੰਮਤੀ ਵਲੋਂ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਕੇਵਲ ਕਿ੍ਸ਼ਨ ਮਿੱਡਾ, ਕੇ. ਜੀ. ਸ਼ਰਮਾ, ਰਾਕੇਸ਼ ਮਿੱਡਾ, ਸੁਭਾਸ਼ ਵਾਟਸ, ਸੰਨ੍ਹੀ ਸ਼ਰਮਾ, ਰਿਸ਼ੂ ਬਜਾਜ, ਵਿਕਾਸ ਬਜਾਜ, ਕਵਿੰਦਰ ਜੱਗਾ, ਵਿਜੈ ਕੁੱਕੜ, ਡਾ: ਦਰਸ਼ਨ ਚੁੱਘ, ਐਡਵੋਕੇਟ ਕਿ੍ਸ਼, ਰਾਜੀਵ ਦਹੂਜਾ ਆਦਿ ਹਾਜ਼ਰ ਸਨ |
ਮੰਡੀ ਵਿਖੇ ਜਨਮ ਅਸ਼ਟਮੀ ਮਨਾਈ
ਮੰਡੀ ਲਾਧੂਕਾ, (ਰਾਕੇਸ਼ ਛਾਬੜਾ)-ਮੰਡੀ ਦੇ ਸ੍ਰੀ ਕ੍ਰਿਸ਼ਨਾ ਮੰਦਰ 'ਚ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ ਗਈ | ਸ੍ਰੀ ਕ੍ਰਿਸ਼ਨਾ ਮੰਦਰ ਪ੍ਰਬੰਧਕੀ ਕਮੇਟੀ ਤੇ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਮੰਦਰ 'ਚ ਜਗਰਾਤਾ ਕਰਵਾਇਆ ਗਿਆ | ਮੰਦਰ ਦੇ ਪੁਜਾਰੀ ਸ੍ਰੀ ਅਸ਼ੋਕ ਸ਼ਰਮਾ ਵਲੋਂ 16 ਕਲਾ ਭਰਪੂਰ ਭਗਵਾਨ ਸ੍ਰੀ ਕ੍ਰਿਸ਼ਨ ਨਾਲ ਸਬੰਧਤ ਭਜਨ ਬੋਲੇ ਗਏ | ਮੰਦਰ 'ਚ ਸ੍ਰੀ ਕ੍ਰਿਸ਼ਨ ਤੇ ਰਾਧਾ ਦੇ ਬਾਲ ਕਾਲ ਦੀਆਂ ਸੰੁਦਰ ਝਾਕੀਆਂ ਸਜਾਈਆਂ ਗਈਆਂ | ਮੰਦਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਗਾਬਾ ਤੇ ਵਿਜੈ ਬਜਾਜ ਕਾਕਾ ਨੇ ਹਾਜ਼ਰ ਸੰਗਤਾਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਪੇ੍ਰਰਨਾ ਦਿੱਤੀ | ਇਸ ਮੌਕੇ ਮੰਡੀ ਦੇ ਸਰਪੰਚ ਮਿਹਰ ਚੰਦ ਵਢੇਰਾ, ਬਲਬੀਰ ਸਿੰਘ ਪੰਚ, ਓਮ ਪ੍ਰਕਾਸ ਚਾਵਲਾ ਕਾਲੀ ਪੰਚ, ਹਰਬੰਸ ਸਿੰਘ ਪੰਚ, ਸ਼ਾਮ ਲਾਲ ਛਾਬੜਾ, ਵੈਦ ਪ੍ਰਕਾਸ਼ ਨਰੂਲਾ, ਅਤਰ ਸਿੰਘ, ਸੁਨੀਲ ਬਜਾਜ ਸੋਨੂੰ, ਮੁਨੀਸ਼ ਵਢੇਰਾ, ਸੁਰਿੰਦਰ ਛਾਬੜਾ ਸੋਨੂੰ, ਮਿੱਠੂ ਛਾਬੜਾ, ਓਮ ਪ੍ਰਕਾਸ਼ ਨਰੂਲਾ, ਰਾਜੂ ਵਧਵਾ, ਅਨਿਲ ਅਸੀਜਾ ਕਾਲਾ, ਸੰਨ੍ਹੀ ਰਹੇਜਾ, ਅਨੂ ਨਰੂਲਾ, ਹਨੀ ਅਸੀਜਾ, ਸਵੀ ਮੱਕੜ, ਰਾਮ ਲਖ਼ਨ ਅਸੀਜਾ, ਪਰਵਿੰਦਰ ਕਾਲੜਾ ਨੀਟੂ, ਅਮਿੱਤ ਨਰੂਲਾ ਤੇ ਸੌਰਵ ਅਸੀਜਾ ਆਦਿ ਹਾਜ਼ਰ ਸਨ |
ਭਾਰਤੀ ਵਾਲਮੀਕਿ ਯੂਥ ਫੈਡਰੇਸ਼ਨ ਨੇ ਜਨਮ ਅਸ਼ਟਮੀ ਮਨਾਈ
ਜਲਾਲਾਬਾਦ, (ਹਰਪ੍ਰੀਤ ਸਿੰਘ ਪਰੂਥੀ)-ਭਾਰਤੀ ਵਾਲਮੀਕਿ ਯੂਥ ਫੈਡਰੇਸ਼ਨ ਵਲੋਂ ਭਗਵਾਨ ਵਾਲਮੀਕਿ ਮੰਦਰ 'ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ | ਪ੍ਰੋਗਰਾਮ 'ਚ ਭਾਰਤੀ ਵਾਲਮੀਕਿ ਯੂਥ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਾਰਵਨ ਵਿਸ਼ੇਸ਼ ਤੌਰ 'ਤੇ ਪੁੱਜੇ, ਜਿਨ੍ਹਾਂ ਨੇ ਕੇਕ ਕੱਟਣ ਦੀ ਰਸਮ ਅਦਾ ਕੀਤੀ | ਇਸ ਮੌਕੇ ਸੈਂਕੜੇ ਸ਼ਰਧਾਲੂਆਂ ਨੇ ਭਗਵਾਨ ਕ੍ਰਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਪ੍ਰੀਤਮ ਸਿੰਘ, ਸੰਦੀਪ ਚੌਹਾਨ, ਸਾਹਿਲ ਸਾਰਵਨ, ਸੰਦੀਪ ਸੰਘੇਲੀਆ ਫ਼ੌਜੀ ਵਾਇਸ ਪ੍ਰਧਾਨ, ਸਾਬਰ ਕੁਮਾਰ, ਵਿਸ਼ਾਲ ਘਾਰੂ, ਰਵੀ ਕੁਮਾਰ, ਸ਼ਿਵਾ ਸਾਰਵਨ, ਮਿੰਟੂ, ਦਲਜੀਤ ਮਠਾੜੂ, ਮਹੰਤ ਨੱਥੂ ਰਾਮ ਚੌਧਰੀ, ਮਹੰਤ ਗੁਰਬਖ਼ਸ਼ ਸਾਰਵਨ, ਸਤੀਸ਼ ਛਾਬੜਾ ਆਦਿ ਹਾਜ਼ਰ ਸਨ |
ਸੱਚਖੰਡ ਕਾਨਵੈਂਟ ਤੇ ਡਿਵਾਈਨ ਲਾਈਟ ਸਕੂਲ 'ਚ ਜਨਮ ਅਸ਼ਟਮੀ ਮਨਾਈ
ਅਬੋਹਰ, (ਸੁਖਜਿੰਦਰ ਸਿੰਘ ਢਿੱਲੋਂ)-ਇਥੇ ਹਿੰਦੂਮਲਕੋਟ ਦੇ ਬਣੇ ਸੱਚਖੰਡ ਕਾਨਵੈਂਟ ਸਕੂਲ 'ਚ ਪਿ੍ੰਸੀਪਲ ਅਲਵੀਨਾ ਡੈਨੀਅਲ ਦੀ ਅਗਵਾਈ 'ਚ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਮਨਾਈ ਗਈ | ਜਿਸ 'ਚ ਬੱਚੇ ਵੱਖ-ਵੱਖ ਪਹਿਰਾਵਿਆਂ ਵਿਚ ਆਏ | ਇਸ ਮੌਕੇ ਪਿ੍ੰਸੀਪਲ ਅਲਵੀਨਾ ਡੈਨੀਅਲ ਨੇ ਬੱਚਿਆਂ ਨੂੰ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਬਾਰੇ ਜਾਣਕਾਰੀ ਤੇ ਵਧਾਈ ਦਿੱਤੀ | ਇਸ ਮੌਕੇ ਬੱਚਿਆਂ ਨੇ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ | ਪਿ੍ਅੰਕਾ ਗਾਂਧੀ ਨੇ ਬੱਚਿਆਂ ਦੇ ਪ੍ਰੋਗਰਾਮ ਦੀ ਕੋਰੀਓਗ੍ਰਾਫੀ ਕੀਤੀ | ਜੋਤੀ ਵਾਟਸ ਨੇ ਮੰਚ ਦਾ ਸੰਚਾਲਨ ਕੀਤਾ | ਇਸ ਮੌਕੇ ਚੇਅਰਮੈਨ ਅਸ਼ੋਕ ਅਹੂਜਾ, ਅਨੂ ਅਹੂਜਾ, ਮੀਨੂ ਅਹੂਜਾ ਤੇ ਹੋਰ ਵੀ ਹਾਜ਼ਰ ਸਨ | ਓਧਰ ਡਿਵਾਈਨ ਲਾਈਟ ਸੀਨੀਅਰ ਸੈਕੰਡਰੀ ਸਕੂਲ 'ਚ ਵੀ ਸ੍ਰੀ ਕਿ੍ਸ਼ਨ ਜਨਮ ਅਸ਼ਟਮੀ ਮਨਾਈ ਗਈ | ਇਸ ਮੌਕੇ ਬੱਚੇ ਵੱਖ-ਵੱਖ ਪਹਿਰਾਵਿਆਂ 'ਚ ਸਕੂਲ ਵਿਚ ਆਏ | ਇਸ ਮੌਕੇ ਪਿ੍ੰਸੀਪਲ ਸ਼ੰਸੁਮਨਾ ਅਰੋੜਾ ਨੇ ਬੱਚਿਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ |
ਨਿਊ ਸਚਿਨ ਸਕੂਲ 'ਚ ਜਨਮ ਅਸ਼ਟਮੀ ਮਨਾਈ
ਮੰਡੀ ਲਾਧੂਕਾ, (ਰਾਕੇਸ਼ ਛਾਬੜਾ/ਮਨਪੀ੍ਰਤ ਸੈਣੀ)-ਮੰਡੀ ਦੇ ਨਿਊ ਸਚਿਨ ਸੀਨੀਅਰ ਸੈਕੰਡਰੀ ਸਕੂਲ 'ਚ ਸ਼ਰਧਾ ਨਾਲ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਸਕੂਲ 'ਚ ਭਗਵਾਨ ਸ੍ਰੀ ਕ੍ਰਿਸ਼ਨ ਦੇ ਬਾਲ ਕਾਲ ਦੀਆਂ ਸੁੰਦਰ ਝਾਕੀਆਂ ਸਜਾਈਆਂ ਗਈਆਂ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸੁਰਿੰਦਰ ਸਿੰਘ ਰਾਏ ਮੈਡਮ ਪੂਜਾ, ਰਵੀਨਾ, ਪਿ੍ਅੰਕਾ ਤੇ ਅੰਜੂ ਬਾਲਾ ਆਦਿ ਹਾਜ਼ਰ ਸਨ |
ਮੰਡੀ ਰੋੜਾਂਵਾਲੀ ਦੇ ਰਾਧਾ ਕਿ੍ਸ਼ਨ ਮੰਦਰ 'ਚ ਜਨਮ ਅਸ਼ਟਮੀ ਮਨਾਈ
ਮੰਡੀ ਰੋੜਾਂਵਾਲੀ, (ਮਨਜੀਤ ਸਿੰਘ ਬਰਾੜ)-ਸਥਾਨਕ ਮੰਡੀ ਰੋੜਾਂਵਾਲੀ ਦੇ ਰਾਧਾ ਕਿ੍ਸ਼ਨਾ ਮੰਦਰ 'ਚ ਜਨਮ ਅਸ਼ਟਮੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਰੱਖੇ ਸ੍ਰੀਮਤੀ ਭਗਵਾਨ ਮਹਾਂ ਪੁਰਾਣ ਦੇ ਭੋਗ ਪਾਏ ਗਏ ਤੇ ਯੱਗ ਕੀਤਾ ਗਿਆ | ਇਸ ਮੌਕੇ ਸੈਂਕੜੇ ਸੰਗਤਾਂ ਨੇ ਮੰਦਰ 'ਚ ਪੁੱਜ ਕੇ ਭਗਵਾਨ ਸ੍ਰੀ ਕਿ੍ਸ਼ਨ ਦੀ ਮੂਰਤੀ ਦੇ ਦਰਸ਼ਨ ਕੀਤੇ ਤੇ ਆਰਤੀ ਉਤਾਰ ਕੇ ਕਿ੍ਸ਼ਨ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਸੰਗਤਾਂ ਲਈ ਪ੍ਰਬੰਧਕਾਂ ਵਲੋਂ ਵੱਖ-ਵੱਖ ਪ੍ਰਕਾਰ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਭਗਤ ਪ੍ਰਮੋਦ ਕੁਮਾਰ ਬਿੱਟਾ ਮਹਾਸ਼ਾ, ਸਰਪੰਚ ਸੁਨੀਲ ਕੁਮਾਰ ਸ਼ੀਲਾ, ਭਾਰਤ ਭੂਸ਼ਨ ਰਾਜਦੇਵ, ਸਤਪਾਲ ਲੂਣਾ, ਭਾਰਤ ਭੂਸ਼ਨ ਲੂਣਾ, ਸਤੀਸ਼ ਕੁਮਾਰ ਪਾਹਵਾ, ਮਨਿਤ ਕੁਮਾਰ ਪਾਹਵਾ, ਬੌਬੀ ਮਹਾਸ਼ਾ, ਬਲਵਿੰਦਰ ਸਿੰਘ ਸਾਹਬ ਸੰਧੂ, ਅਜੇ ਕੁਮਾਰ ਕਾਲੜਾ, ਮੁਕੇਸ਼ ਕੁਮਾਰ ਪੰਚ ਆਦਿ ਨੇ ਸੇਵਾ ਸੇਵਾ ਕੀਤੀ |
ਸ੍ਰੀ ਲਕਸ਼ਮੀ ਨਰਾਇਣ ਮੰਦਰ 'ਚ ਮਨਾਈ ਜਨਮ ਅਸ਼ਟਮੀ
ਫ਼ਾਜ਼ਿਲਕਾ, (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਦੀ ਬਸਤੀ ਹਜ਼ੂਰ ਸਿੰਘ ਵਿਖੇ ਸਥਿਤ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ | ਜਾਣਕਾਰੀ ਦਿੰਦੇ ਹੋਏ ਪੰਡਿਤ ਰਾਜਾ ਰਾਮ ਨੇ ਦੱਸਿਆ ਕਿ ਇਸ ਮੌਕੇ ਸੰੁਦਰ ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ | ਇਸ ਦੌਰਾਨ ਰਾਜੇਸ਼ ਡੋਡਾ, ਸ਼ੁਭਮ ਕੁੱਕੜ, ਅਮਨ ਸ਼ਰਮਾ, ਵੇਦ ਪ੍ਰਕਾਸ਼ ਆਦਿ ਹਾਜ਼ਰ ਸਨ |

ਮੰਡੀ ਦੀ ਗਊਸ਼ਾਲਾ 'ਚ ਪਸ਼ੂਆਂ ਦੀ ਵਧਦੀ ਸੰਖਿਆ ਨੂੰ ਮੁੱਖ ਰੱਖਦੇ ਹੋਏ ਵਿਸਥਾਰ ਦੀ ਲੋੜ

ਮੰਡੀ ਲਾਧੂਕਾ, 24 ਅਗਸਤ (ਰਾਕੇਸ਼ ਛਾਬੜਾ)-ਮੰਡੀ ਦੀ ਗੋਪਾਲ ਧਾਮ ਗਊਸ਼ਾਲਾ ਦੇ ਪ੍ਰਬੰਧਾਂ 'ਚ ਸੁਧਾਰ ਕਰਨ ਲਈ ਮੰਡੀ ਵਾਸੀਆਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਗਊਸ਼ਾਲਾ ਦੀ ਢੁਕਵੀਂ ਆਰਥਿਕ ਮਦਦ ਕੀਤੇ ਜਾਣ ਦੀ ਮੰਗ ਕੀਤੀ ਹੈ | ਗਊਸ਼ਾਲਾ ਦੇ ਪ੍ਰਧਾਨ ...

ਪੂਰੀ ਖ਼ਬਰ »

ਜਨ ਚੇਤਨਾ ਸਮਾਗਮ ਕਰਵਾਇਆ

ਜਲਾਲਾਬਾਦ, 24 ਅਗਸਤ (ਜਤਿੰਦਰ ਪਾਲ ਸਿੰਘ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਡੀ ਕਦੀਮ ਵਿਖੇ ਪਿ੍ੰਸੀਪਲ ਅੰਜੂ ਸੇਠੀ ਦੀ ਅਗਵਾਈ ਹੇਠ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਚਲਾਈ ਜਾ ਰਹੀ ਜਨ ਚੇਤਨਾ ਮੁਹਿੰਮ ਤਹਿਤ ਸਮਾਰੋਹ ਕਰਵਾਇਆ ਗਿਆ | ਸਮਾਰੋਹ 'ਚ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰ ਯੂਨੀਅਨ ਵਲੋਂ ਗੇਟ ਰੈਲੀ

ਫ਼ਾਜ਼ਿਲਕਾ, 24 ਅਗਸਤ (ਦਵਿੰਦਰ ਪਾਲ ਸਿੰਘ)-ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰ ਯੂਨੀਅਨ ਯੂਨੀਅਨ ਬਰਾਂਚ ਸਬ ਡਿਪੂ ਫ਼ਾਜ਼ਿਲਕਾ ਵਿਖੇ ਮੰਗਾਂ ਨੂੰ ਲੈ ਕੇ ਗੇਟ ਰੈਲੀ ਕੀਤੀ ਗਈ | ਜਿਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਥੇਬੰਦੀ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

ਜਲਾਲਾਬਾਦ, 24 ਅਗਸਤ (ਹਰਪ੍ਰੀਤ ਸਿੰਘ ਪਰੂਥੀ)-ਸਥਾਨਕ ਥਾਣਾ ਸਿਟੀ ਪੁਲਿਸ ਵਲੋਂ 2 ਵਿਅਕਤੀਆਂ ਨੂੰ 850 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਤਫ਼ਤੀਸ਼ੀ ਅਧਿਕਾਰੀ ਸਵਰਨ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਦਸਮੇਸ਼ ਨਗਰੀ ...

ਪੂਰੀ ਖ਼ਬਰ »

ਅਬੋਹਰ ਇਲਾਕੇ 'ਚ ਪਾਣੀ ਦੀ ਥੁੜ ਕਾਰਨ ਨਰਮੇ ਤੇ ਬਾਗ਼ਾਂ ਦਾ ਹੋ ਰਿਹੈ ਭਾਰੀ ਨੁਕਸਾਨ

ਅਬੋਹਰ, 24 ਅਗਸਤ (ਸੁਖਜਿੰਦਰ ਸਿੰਘ ਢਿੱਲੋਂ)-ਅਬੋਹਰ ਇਲਾਕੇ 'ਚ ਸਰਕਾਰ ਦੀ ਕਰੋਪੀ ਕਾਰਨ ਬਾਗ਼ਾਂ ਤੇ ਨਰਮੇ ਦਾ ਭਾਰੀ ਨੁਕਸਾਨ ਹੋ ਰਿਹਾ ਹੈ | ਅਬੋਹਰ ਇਲਾਕੇ 'ਚ ਜੋ ਕਿ ਬਾਗ਼ਬਾਨੀ ਦਾ ਧੁਰਾ ਹੈ | ਇਥੇ ਨਾ ਤਾਂ ਮੀਂਹ ਪਏ ਤੇ ਨਾ ਹੀ ਨਹਿਰੀ ਪਾਣੀ ਦੀ ਕਮੀ ਕਦੇ ਪੂਰੀ ਹੋਈ ਹੈ | ...

ਪੂਰੀ ਖ਼ਬਰ »

ਫ਼ਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ 18 ਪਿੰਡਾਂ 'ਚ ਰੱਖੀ ਜਾ ਰਹੀ ਹੈ ਨਿਰੰਤਰ ਨਜ਼ਰ-ਡੀ. ਸੀ.

ਫ਼ਾਜ਼ਿਲਕਾ, 24 ਅਗਸਤ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ 18 ਪਿੰਡਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸਿਹਤ, ਪਸ਼ੂ ਪਾਲਣ, ਜਲ ਸਪਲਾਈ, ਡਰੇਨੇਜ ਤੇ ਨਹਿਰੀ, ਬਿਜਲੀ, ਪੁਲਿਸ, ਖ਼ੁਰਾਕ ਤੇ ਸਿਵਲ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਭਜਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ

ਫ਼ਾਜ਼ਿਲਕਾ, 24 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਭਜਾਉਣ ਦੇ ਦੋਸ਼ਾਂ ਤਹਿਤ ਔਰਤ ਸਮੇਤ 3 ਜਣਿਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਰਾਧਾ ਸੁਆਮੀ ਕਾਲੋਨੀ ਨਿਵਾਸੀ ਇਕ ...

ਪੂਰੀ ਖ਼ਬਰ »

ਡਿਪਟੀ ਡੀ. ਈ. ਓ. ਖਨਗਵਾਲ ਵਲੋਂ ਸਕੂਲਾਂ ਦਾ ਨਿਰੀਖਣ

ਫ਼ਾਜ਼ਿਲਕਾ, 24 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਡਿਪਟੀ ਡੀ. ਈ. ਓ. ਪ੍ਰਦੀਪ ਕੁਮਾਰ ਖਨਗਵਾਲ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਤਿੰਨ ਨੰਬਰ, ਤੁਰਕਾਂ ਵਾਲੀ, ਬਾਘੇਵਾਲਾ ਪ੍ਰਾਇਮਰੀ ਅਤੇ ਹਾਈ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਹਜ਼ੂਰ ਸਿੰਘ ਵਿਖੇ ...

ਪੂਰੀ ਖ਼ਬਰ »

ਜੈਮਲ ਵਾਲਾ ਨੇੜੇ ਸੇਮ ਨਾਲੇ 'ਚੋਂ ਨਾਜਾਇਜ਼ ਰੇਤਾ ਕੱਢਣ ਦੇ ਦੋਸ਼

ਮੰਡੀ ਲਾਧੂਕਾ, 24 ਅਗਸਤ (ਮਨਪ੍ਰੀਤ ਸਿੰਘ ਸੈਣੀ)-ਪਿੰਡ ਜੈਮਲ ਵਾਲਾ ਤੇ ਚੱਕ ਬੁੱਧੋ ਕੀ ਦੇ ਵਿਚਕਾਰੋਂ ਲੰਘਦੇ ਸੇਮ-ਨਾਲੇ 'ਚ ਇਲਾਕੇ ਦੇ ਪਿੰਡਾਂ ਦੇ ਕੁੱਝ ਲੋਕਾਂ ਵਲੋਂ ਰਾਤ ਨੂੰ ਨਾਜਾਇਜ਼ ਰੇਤਾ ਕੱਢਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਬਾਰੇ ਪਿੰਡ ਜੈਮਲ ਵਾਲਾ ਦੀ ...

ਪੂਰੀ ਖ਼ਬਰ »

ਨਿਹਾਲ ਖੇੜਾ ਵਿਖੇ ਰਾਜ ਪੱਧਰੀ ਖੇਡਾਂ ਸਬੰਧੀ ਮੀਟਿੰਗ

ਅਬੋਹਰ, 24 ਅਗਸਤ (ਸੁਖਜਿੰਦਰ ਸਿੰਘ ਢਿੱਲੋਂ)-ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਖੇੜਾ ਵਿਖੇ ਖੇਡਾਂ ਦੇ ਸਬੰਧ 'ਚ ਜ਼ੋਨ ਪੱਧਰੀ ਬੈਠਕ ਹੋਈ | ਜਿਸ ਦੀ ਪ੍ਰਧਾਨਗੀ ਸੁਖਦੇਵ ਸਿੰਘ ਗਿੱਲ ਪਿ੍ੰਸੀਪਲ ਸਟੇਟ ਐਵਾਰਡੀ ਨੇ ਕੀਤੀ | ਇਨ੍ਹਾਂ ਜ਼ੋਨ ਪੱਧਰੀ ਖੇਡਾਂ ...

ਪੂਰੀ ਖ਼ਬਰ »

ਸਰਕਾਰੀ ਸਕੂਲ ਬੱਲੂਆਣਾ ਵਿਖੇ ਝੁਰੜ ਖੇੜਾ ਜ਼ੋਨ ਦੇ ਸਕੂਲਾਂ ਦੀ ਬੈਠਕ

ਅਬੋਹਰ 24 ਅਗਸਤ (ਸੁਖਜਿੰਦਰ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲੂਆਣਾ ਵਿਖੇ ਝੁਰੜ ਖੇੜਾ ਜ਼ੋਨ ਦੇ ਸਕੂਲਾਂ ਦੀ ਜ਼ੋਨ ਪੱਧਰੀ ਬੈਠਕ ਪਿ੍ੰਸੀਪਲ ਕਸ਼ਮੀਰੀ ਲਾਲ ਦੀ ਪ੍ਰਧਾਨਗੀ ਹੇਠ ਹੋਈ | ਬੈਠਕ 'ਚ ਝੁਰੜ ਖੇੜਾ ਜ਼ੋਨ ਦੇ ਵੱਖ-ਵੱਖ ਸਕੂਲਾਂ ਦੇ ਖੇਡ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜ ਐਮ. ਏ. ਦਾ ਨਤੀਜਾ ਵਧੀਆ ਰਿਹਾ

ਅਬੋਹਰ, 24 ਅਗਸਤ (ਕੁਲਦੀਪ ਸਿੰਘ ਸੰਧੂ)-ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਐਮ. ਏ. ਪੰਜਾਬੀ ਚੌਥੇ ਸਮੈਸਟਰ ਦੇ ਨਤੀਜਿਆਂ 'ਚ ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਦਾ ਨਤੀਜਾ ਵਧੀਆ ਰਿਹਾ | ਕਾਲਜ ਵਿਦਿਆਰਥਣ ਤੇਜਿੰਦਰ ਕੌਰ ਪੁੱਤਰੀ ਸੁਰਜੀਤ ਸਿੰਘ ਨੇ 71 ਫ਼ੀਸਦੀ ਅੰਕ ਲੈ ...

ਪੂਰੀ ਖ਼ਬਰ »

ਮੂਲਿਆਵਾਲੀ ਮਾਈਨਰ ਦੀਆਂ ਟੇਲਾਂ 'ਤੇ ਪਾਣੀ ਨਾ ਪੁੱਜਣ ਦੇ ਰੋਸ ਵਜੋਂ ਕਿਸਾਨਾਂ ਨੇ ਲਗਾਇਆ ਧਰਨਾ

ਮੰਡੀ ਅਰਨੀਵਾਲਾ, 24 ਅਗਸਤ (ਨਿਸ਼ਾਨ ਸਿੰਘ ਸੰਧੂ)-ਅਰਨੀਵਾਲਾ ਦੇ ਕਿਸਾਨਾਂ ਨੇ ਮੂਲਿਆਵਾਲੀ ਸਬ ਮਾਈਨਰ ਦੀਆਂ ਟੇਲਾਂ 'ਤੇ ਪਾਣੀ ਪੂਰੀ ਮਾਤਰਾ 'ਚ ਨਾ ਪੁੱਜਣ ਅਤੇ ਮਾਈਨਰ ਦੇ ਕਈ ਮੋਘਿਆਂ ਦੀ ਨਾਜਾਇਜ਼ ਤੋੜ-ਭੰਨ ਕੀਤੇ ਜਾਣ ਦੇ ਰੋਸ ਵਜੋਂ ਮਲੋਟ ਫ਼ਾਜ਼ਿਲਕਾ ਰੋਡ ਤੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX