ਤਾਜਾ ਖ਼ਬਰਾਂ


ਦੇਸ਼ 'ਚ 24 ਘੰਟਿਆਂ 'ਚ ਕੋਵਿਡ19 ਕਾਰਨ 482 ਮੌਤਾਂ
. . .  15 minutes ago
ਨਵੀਂ ਦਿੱਲੀ, 8 ਜੁਲਾਈ - ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਅਨੁਸਾਰ ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾਵਾਇਰਸ ਦੇ 22,752 ਨਵੇਂ ਕੇਸ ਰਿਪੋਰਟ ਹੋਏ ਹਨ ਤੇ 482 ਮੌਤਾਂ ਹੋਈਆਂ ਹਨ। ਇਸ ਤਰ੍ਹਾਂ...
ਐਲ.ਓ.ਸੀ. 'ਤੇ ਪਾਕਿਸਤਾਨ ਵਲੋਂ ਗੋਲੀਬਾਰੀ, ਇਕ ਔਰਤ ਦੀ ਮੌਤ, ਇਕ ਜ਼ਖਮੀ
. . .  39 minutes ago
ਜੰਮੂ, 8 ਜੁਲਾਈ - ਪਾਕਿਸਤਾਨ ਵਲੋਂ ਪੁੰਛ ਜ਼ਿਲ੍ਹੇ 'ਚ ਪੈਂਦੇ ਮੰਧੇਰ ਸੈਕਟਰ 'ਚ ਲਾਈਨ ਆਫ ਕੰਟਰੋਲ ਦੀਆਂ ਮੂਹਰਲੀਆਂ ਚੌਕੀਆਂ ਅਤੇ ਪਿੰਡਾਂ 'ਤੇ ਕੀਤੀ ਗਈ ਗੋਲੀਬਾਰੀ 'ਚ ਇਕ 60 ਸਾਲਾ ਔਰਤ ਦੀ ਮੌਤ ਹੋ ਗਈ ਤੇ ਇਕ ਔਰਤ ਜ਼ਖਮੀ...
ਸਮਾਣਾ ਅਤੇ ਆਸ-ਪਾਸ ਦੇ ਇਲਾਕੇ ਵਿਚ ਭਾਰੀ ਮੀਂਹ
. . .  55 minutes ago
ਸਮਾਣਾ (ਪਟਿਆਲਾ), 8 ਜੁਲਾਈ (ਸਾਹਿਬ ਸਿੰਘ) ਸਮਾਣਾ ਅਤੇ ਆਸ ਪਾਸ ਦੇ ਇਲਾਕੇ ਵਿਚ ਭਾਰੀ ਮੀਂਹ ਪੈ ਰਿਹਾ ਹੈ। ਸਵੇਰੇ ਤੜਕਸਾਰ ਤੋਂ ਹੋ ਰਹੀ ਬੂੰਦਾਂ-ਬਾਂਦੀ ਤੋਂ ਬਾਅਦ ਪੈ ਰਹੇ ਭਾਰੀ ਮੀਂਹ ਨਾਲ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ...
ਫ਼ੈਕਟਰੀ ਵਰਕਰ ਦਾ ਬੜੀ ਬੇਰਹਿਮੀ ਨਾਲ ਕਤਲ
. . .  about 1 hour ago
ਲੁਧਿਆਣਾ, 8 ਜੁਲਾਈ (ਪਰਮਿੰਦਰ ਸਿੰਘ ਆਹੂਜਾ) ਥਾਣਾ ਡਵੀਜ਼ਨ ਨੰਬਰ ਛੇ ਦੇ ਘੇਰੇ ਅੰਦਰ ਪੈਂਦੇ ਗੁਰੂ ਗੋਬਿੰਦ ਸਿੰਘ ਨਗਰ ਵਿੱਚ ਬੀਤੀ ਦੇਰ ਰਾਤ ਦੋ ਨੌਜਵਾਨਾਂ ਵੱਲੋਂ ਸਾਡੀ ਫ਼ੈਕਟਰੀ ਵਰਕਰ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਂਚ...
ਫ਼ਰਾਰ ਚੱਲ ਰਹੇ ਵਿਕਾਸ ਦੂਬੇ ਦੇ ਸਹਿਯੋਗੀ ਨੂੰ ਪੁਲਿਸ ਨੇ ਕੀਤਾ ਢੇਰ
. . .  about 1 hour ago
ਨਵੀਂ ਦਿੱਲੀ, 8 ਜੁਲਾਈ - ਉਤਰ ਪ੍ਰਦੇਸ਼ ਦੇ ਚੌਬੇਪੁਰ 'ਚ 8 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦੇ ਮਾਮਲੇ 'ਚ ਫ਼ਰਾਰ ਚੱਲ ਰਹੇ ਵਿਕਾਸ ਦੂਬੇ ਦੇ ਕਰੀਬੀ ਸਹਿਯੋਗੀ ਨੂੰ ਯੂ.ਪੀ. ਪੁਲਿਸ ਦੀ ਐਸ.ਟੀ.ਐਫ. ਨੇ ਅੱਜ ਬੁੱਧਵਾਰ ਸਵੇਰੇ ਮਾਰ ਮੁਕਾਇਆ। ਹਮੀਰਪੁਰ ਦੇ ਮੌਦਹਾ 'ਚ ਹੋਈ ਮੁੱਠਭੇੜ...
ਸੜਕ ਕਿਨਾਰੇ ਸੁੱਤੇ ਲੋਕਾਂ 'ਤੇ ਚੜ੍ਹਿਆ ਟਰੱਕ, 5 ਲੋਕਾਂ ਦੀ ਮੌਤ
. . .  about 2 hours ago
ਆਗਰਾ, 8 ਜੁਲਾਈ - ਆਗਰਾ ਦੇ ਸਿਕੰਦਰਾ ਖੇਤਰ 'ਚ ਨੈਸ਼ਨਲ ਹਾਈਵੇ-2 'ਤੇ ਸੜਕ ਕਿਨਾਰੇ ਸੌਂ ਰਹੇ ਲੋਕਾਂ 'ਤੇ ਬੇਕਾਬੂ ਟਰੱਕ ਚੜ੍ਹ ਗਿਆ। ਇਸ ਹਾਦਸੇ ਵਿਚ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਤੇ ਦੋ ਲੋਕ ਗੰਭੀਰ...
ਅੱਜ ਦਾ ਵਿਚਾਰ
. . .  about 2 hours ago
ਬੋਹਾ ਦੇ ਨੌਜਵਾਨ ਦੀ ਕੋਰੋਨਾ ਜਾਂਚ ਪਾਜ਼ੀਟਿਵ
. . .  1 day ago
ਬੁਢਲਾਡਾ ,7 ਜੁਲਾਈ (ਸਵਰਨ ਸਿੰਘ ਰਾਹੀ) -ਸਬ-ਡਵੀਜਨ ਬੁਢਲਾਡਾ ਦੀ ਨਗਰ ਪੰਚਾਇਤ ਬੋਹਾ ਦੇ ਜ਼ੀਰਕਪੁਰ ਤੋਂ ਆਏ ਇੱਕ 33 ਸਾਲਾ ਨੌਜਵਾਨ ਦਾ ਕਰੋਨਾਂ ਜਾਂਚ ਨਮੂਨਾਂ ਪਾਜ਼ੀਟਿਵ ਆਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ...
ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਮਾਮਲਾ, ਨਵਾਂ ਕਾਨੂੰਨ ਬਣਾਉਣ ਲਈ ਕਮੇਟੀ ਗਠਿਤ
. . .  1 day ago
ਮਲੌਦ, 7 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਪੰਜਾਬ ਦੀ ਕੈਪਟਨ ਸਰਕਾਰ ਅਕਾਲੀ-ਭਾਜਪਾ ਸਰਕਾਰ ਦੁਆਰਾ ਠੇਕੇ, ਐਡਹਾਕ, ਆਊਟ ਸੋਰਸ ਕਰਮਚਾਰੀਆਂ ਦੀਆਂ ਸੇਵਾਵਾਂ ਪੱਕਿਆਂ ਕਰਨ ਲਈ ਪਾਸ ਕੀਤੇ ਐਕਟ 2016 ਨੂੰ ਵਾਪਸ ਲੈਣ ਜਾ ਰਹੀ ਹੈ। ਸਰਕਾਰ ਵੱਲੋਂ ਇਸ ਦੀ ਜਗ੍ਹਾ ਨਵਾਂ ਕਾਨੂੰਨ ਬਣਾਉਣ ਲਈ 5 ਮੰਤਰੀਆਂ ਦੀ ਕਮੇਟੀ ਬਣਾ ਦਿੱਤੀ ਗਈ ਜੋ ਇਸ ਐਕਟ ਨੂੰ ਵਾਪਸ ਲੈਣ ਲਈ...
ਰਾਜਪੁਰਾ 'ਚ 23 ਸਾਲਾ ਲੜਕੀ ਆਈ ਕੋਰੋਨਾ ਪਾਜ਼ੀਟਿਵ
. . .  1 day ago
ਰਾਜਪੁਰਾ, 7 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਅੱਜ ਇਕ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਹ 23 ਸਾਲਾ ਲੜਕੀ ਭੋਗਲਾਂ ਰੋਡ ਦੀ ਰਹਿਣ ਵਾਲੀ ਹੈ। ਇਹ ਸ਼ਹਿਰ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਚੇਨ ਟੁੱਟਣ ਦਾ ਨਾਮ ਨਹੀਂ ਲੈ ਰਹੀ। ਇਹ ਜਾਣਕਾਰੀ...
ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਅੰਮ੍ਰਿਤਸਰ ਕਰੇਗੀ ਪੰਜਾਬ 'ਚ ਸਭ ਤੋਂ ਸਸਤਾ ਕਰੋਨਾ ਟੈਸਟ
. . .  1 day ago
ਅੰਮ੍ਰਿਤਸਰ, 07 ਜੁਲਾਈ (ਰਾਜੇਸ਼ ਕੁਮਾਰ ਸੰਧੂ) - ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵਿਖੇ ...
ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਤੇ ਉਸ ਦੇ ਸਮਰਥਕਾਂ ਖ਼ਿਲਾਫ਼ ਮੁਕੱਦਮਾ ਦਰਜ
. . .  1 day ago
ਨਾਭਾ (ਪਟਿਆਲਾ) 'ਚ ਇੱਕ ਹੋਰ ਨੌਜਵਾਨ ਨੂੰ ਹੋਇਆ ਕੋਰੋਨਾ
. . .  1 day ago
ਨਾਭਾ, 7 ਜੁਲਾਈ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ ਦੀ ਮਲੇਰੀਆਂ ਵਾਲੀ ਗਲੀ ਨੇੜੇ ਪੰਜ ਮੁਖੀ ਮੰਦਿਰ 16 ਸਾਲਾਂ...
ਸਮਾਜਿਕ ਦੂਰੀ ਦੀ ਉਲੰਘਣਾ ਕਰਨ ਦੇ ਦੋਸ਼ 'ਚ ਅਕਾਲੀ ਦਲ, ਆਪ ਆਗੂਆਂ ਅਤੇ ਢੀਂਡਸਾ ਸਮਰਥਕਾਂ ਖ਼ਿਲਾਫ਼ ਕੇਸ ਦਰਜ
. . .  1 day ago
ਹੈਰੋਇਨ ਬਰਾਮਦਗੀ ਸਬੰਧੀ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
. . .  1 day ago
ਅੰਮ੍ਰਿਤਸਰ 'ਚ ਕੋਰੋਨਾ ਦੇ 18 ਮਾਮਲਿਆਂ ਦੀ ਪੁਸ਼ਟੀ
. . .  1 day ago
ਅੰਮ੍ਰਿਤਸਰ, 7 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ 18 ਹੋਰ ਮਾਮਲਿਆਂ ਦੀ ਪੁਸ਼ਟੀ ...
ਚੰਡੀਗੜ੍ਹ 'ਚ ਕੋਰੋਨਾ 5 ਮਾਮਲਿਆਂ ਦੀ ਪੁਸ਼ਟੀ, ਇਕ ਮੌਤ
. . .  1 day ago
ਚੰਡੀਗੜ੍ਹ, 7 ਜੁਲਾਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ'ਚ ਅੱਜ ਕੋਰੋਨਾ ਦੇ ਪੰਜ ਨਵੇਂ ਮਾਮਲਿਆਂ ...
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਬਰਖ਼ਾਸਤ ਪੁਲਿਸ ਮੁਲਾਜ਼ਮ ਵੱਲੋਂ ਖ਼ੁਦਕੁਸ਼ੀ
. . .  1 day ago
ਬੁਢਲਾਡਾ 7 ਜੁਲਾਈ (ਸਵਰਨ ਸਿੰਘ ਰਾਹੀ) - ਕੁੱਝ ਸਮਾਂ ਪਹਿਲਾਂ ਪੰਜਾਬ ਪੁਲਿਸ 'ਚੋਂ ਬਰਖ਼ਾਸਤ ਕੀਤੇ ਗਏ ਸਥਾਨਕ ਸ਼ਹਿਰ ਦੇ ਇਕ ਨੌਜਵਾਨ ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ, 44 ਨਵੇਂ ਮਾਮਲਿਆਂ ਦੀ ਪੁਸ਼ਟੀ
. . .  1 day ago
ਲੁਧਿਆਣਾ, 7 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਅੱਜ ਕੋਰੋਨਾ ਤੋਂ ਲੋਕਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲੀ ਹੈ ਕਿਉਂਕਿ ਅੱਜ ...
ਹੁਸ਼ਿਆਰਪੁਰ 'ਚ ਰਾਹਤ ਦੀ ਖ਼ਬਰ, ਨਹੀਂ ਆਇਆ ਕੋਈ ਕੋਰੋਨਾ ਪਾਜ਼ੀਟਿਵ ਕੇਸ
. . .  1 day ago
ਹੁਸ਼ਿਆਰਪੁਰ, 7 ਜੁਲਾਈ (ਬਲਜਿੰਦਰਪਾਲ ਸਿੰਘ)- ਅੱਜ ਫਿਰ ਜ਼ਿਲ੍ਹਾ ਹੁਸ਼ਿਆਰਪੁਰ 'ਚ ਰਾਹਤ ਦੀ ਖ਼ਬਰ ਹੈ ਕਿ ਕੋਰੋਨਾ ਦਾ ਕੋਈ...
ਪੰਜਾਬ ਸਰਕਾਰ ਵੱਲੋਂ ਅਕਾਲ ਡਿਗਰੀ ਕਾਲਜ ਫ਼ਾਰ ਵੁਮੈਨ ਦੀ ਮੈਨੇਜਮੈਂਟ ਮੁਅੱਤਲ, ਏ.ਡੀ.ਸੀ. ਨੂੰ ਲਾਇਆ ਪ੍ਰਬੰਧਕ
. . .  1 day ago
ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਕੀਤੇ ਪੂਰੇ : ਸੂਬਾ ਸਿੰਘ ਬਾਦਲ
. . .  1 day ago
ਜੈਤੋ, 7 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ...
ਫਗਵਾੜਾ 'ਚ ਚਾਰ ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਫਗਵਾੜਾ, 7 ਜੁਲਾਈ (ਹਰੀਪਾਲ ਸਿੰਘ)- ਫਗਵਾੜਾ ਦੇ ਚਾਰ ਹੋਰ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ...
ਸ੍ਰੀ ਦਰਬਾਰ ਸਾਹਿਬ ਸਰੋਵਰ 'ਚ ਛਾਲ ਮਾਰਣ ਵਾਲੇ ਸ਼ਰਧਾਲੂ ਦੀ ਭਾਲ ਜਾਰੀ
. . .  1 day ago
ਸ਼੍ਰੋਮਣੀ ਕਮੇਟੀ ਵੱਲੋਂ ਪਾਕਿ ਰੇਲਵੇ ਹਾਦਸੇ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ
. . .  1 day ago
ਅੰਮ੍ਰਿਤਸਰ, 7 ਜੁਲਾਈ (ਜਸਵੰਤ ਸਿੰਘ ਜੱਸ)- ਪਾਕਿਸਤਾਨ ਅੰਦਰ ਰੇਲ ਕਰਾਸਿੰਗ ਹਾਦਸੇ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇੱਕ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਭਾਦੋਂ ਸੰਮਤ 551

ਹੁਸ਼ਿਆਰਪੁਰ / ਮੁਕੇਰੀਆਂ

ਹੁਸ਼ਿਆਰਪੁਰ ਦੇ ਲੋਕਾਂ ਨੂੰ ਮੁਹੱਈਆ ਕਰਵਾਈ ਜਾਵੇਗੀ ਹਰ ਸਹੂਲਤ-ਅਰੋੜਾ

ਹੁਸ਼ਿਆਰਪੁਰ, 25 ਅਗਸਤ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਵਿਚ ਲੋਕਾਂ ਨੂੰ ਹਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਇਹ ਵਿਚਾਰ ਉਦਯੋਗ ਤੇ ਵਣਜ ਮੰਤਰੀ, ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਬਸੰਤ ਵਿਹਾਰ ਸਕੀਮ ਨੰਬਰ-10 ਦੇ ਪਾਰਕ ਵਿਚ ਆਊਟਡੋਰ ਜਿੰਮ ਜਨਤਾ ਨੂੰ ਸਮਰਪਿਤ ਦੌਰਾਨ ਪ੍ਰਗਟ ਕੀਤੇ | ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਕੈਬਨਿਟ ਮੰਤਰੀ ਨੇ ਇਸ ਦੌਰਾਨ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੌਰਾਨ ਕਿਹਾ ਕਿ ਜਿਥੇ ਲੋਕਾਂ ਤੱਕ ਬੁਨਿਆਦੀ ਸੁਵਿਧਾਵਾਂ ਪਹੁੰਚਾਉਣਾ ਸਰਕਾਰ ਦੀ ਪਹਿਲ ਹੈ, ਉਥੇ ਉਨ੍ਹਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਵਾਤਾਵਰਣ ਉਪਲਬੱਧ ਕਰਵਾਉਣ ਲਈ ਵੀ ਸਰਕਾਰ ਵਚਨਬੱਧ ਹੈ | ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਦੀਆਂ ਪ੍ਰਮੁੱਖ ਪਾਰਕਾਂ ਵਿਚ 12 ਆਊਟਡੋਰ ਜਿੰਮ ਲਗਾਏ ਜਾ ਰਹੇ ਹਨ, ਜਿਸ ਨਾਲ ਹਰ ਉਮਰ ਦੇ ਵਿਅਕਤੀਆਂ ਅਤੇ ਮਹਿਲਾਵਾਂ ਨੂੰ ਫਾਇਦਾ ਹੋਵੇਗਾ | ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਹੁਸ਼ਿਆਰਪੁਰ ਵਿਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਜਲਦ ਹੀ ਸ਼ਹਿਰ ਦੇ 26 ਪ੍ਰਮੁੱਖ ਸਥਾਨਾਂ 'ਤੇ 75 ਅਤਿ-ਆਧੁਨਿਕ ਸੀ.ਸੀ.ਟੀ.ਵੀ. ਕੈਮਰੇ ਲਗਾ ਦਿੱਤੇ ਜਾਣਗੇ | ਇਸ ਤੋਂ ਇਲਾਵਾ ਆਮ ਜਨਤਾ ਦੀ ਸੁਵਿਧਾ ਲਈ 14 ਬੱਸ ਕਿਊ ਸ਼ੈਲਟਰ ਵੀ ਲਗਾਏ ਜਾ ਰਹੇ ਹਨ | ਇਸ ਦੌਰਾਨ ਐਡਵੋਕੇਟ ਰਾਕੇਸ਼ ਮਰਵਾਹਾ, ਐਕਸੀਅਨ ਰਜਿੰਦਰ ਗੋਤਰਾ, ਕੌਾਸਲਰ ਰੰਜੀਤਾ ਚੌਧਰੀ, ਸ਼ਾਦੀ ਲਾਲ, ਮਨਮੋਹਨ ਸਿੰਘ ਕਪੂਰ, ਅਨਿਲ ਕੁਮਾਰ ਸੋਨੂੰ, ਰਜਿੰਦਰ ਪਰਮਾਰ ਆਦਿ ਹਾਜ਼ਰ ਸਨ |

26 ਬੋਤਲਾਂ ਨਾਜਾਇਜ਼ ਸ਼ਰਾਬ ਤੇ ਅੱਧਾ ਕਿੱਲੋ ਭੁੱਕੀ ਸਮੇਤ ਇਕ ਕਾਬੂ

ਤਲਵਾੜਾ, 25 ਅਗਸਤ (ਸੁਰੇਸ਼ ਕੁਮਾਰ)-ਤਲਵਾੜਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਮਾਹੀ ਦੇਵੀ ਤੋਂ ਇਕ ਵਿਅਕਤੀ ਨੂੰ 26 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਅੱਧਾ ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਹੈ¢ ਤਲਵਾੜਾ ਪੁਲਿਸ ਨੇ ਦੋਸ਼ੀ ਨੂੰ ਗਿ੍ਫ਼ਤਾਰ ਕਰ ਕੇ ਅਗਲੇਰੀ ...

ਪੂਰੀ ਖ਼ਬਰ »

ਮੁਕੇਰੀਆਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਸਬੰਧੀ ਹੋਈ ਵਿਸ਼ਾਲ ਮੀਟਿੰਗ

ਮੁਕੇਰੀਆਂ, 25 ਅਗਸਤ (ਰਾਮਗੜ੍ਹੀਆ)-ਸ਼੍ਰੋਮਣੀ ਅਕਾਲੀ ਦਲ ਦੀ ਇਕ ਵਿਸ਼ੇਸ਼ ਮੀਟਿੰਗ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਰਵਿੰਦਰ ਸਿੰਘ ਚੱਕ ਅਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਗੁਰਾਇਆ ਫਾਰਮ ਮੁਕੇਰੀਆਂ ਵਿਖੇ ਹੋਈ ਜਿਸ ਵਿਚ ਮੁਕੇਰੀਆਂ ਹਲਕੇ ...

ਪੂਰੀ ਖ਼ਬਰ »

ਰੇਲ ਗੱਡੀ ਥੱਲੇ ਆਉਣ 'ਤੇੇ ਇਕ ਵਿਅਕਤੀ ਦੀ ਮੌਤ

ਐਮਾਂ ਮਾਂਗਟ, 25 ਅਗਸਤ (ਗੁਰਾਇਆ)-ਜਲੰਧਰ ਪਠਾਨਕੋਟ ਰੇਲਵੇ ਲਾਇਨ ਨਜ਼ਦੀਕ ਡੁਗਰੀ ਰੇਲਵੇ ਫਾਟਕ ਦੇ ਕੋਲ ਇਕ ਵਿਅਕਤੀ ਦੀ ਰੇਲਗੱਡੀ ਹੇਠ ਆ ਜਾਣ ਕਰ ਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਰੇਲਵੇ ਲਾਈਨ 'ਤੇ ਇਕ ਲੱਤ ...

ਪੂਰੀ ਖ਼ਬਰ »

ਵਿਜੈ ਮਾਲ ਦਸੂਹਾ ਵਿਖੇ ਭੰਨਤੋੜ ਕਰਨ ਸਬੰਧੀ ਮਾਮਲਾ ਦਰਜ

ਦਸੂਹਾ, 25 ਅਗਸਤ (ਭੁੱਲਰ)-ਦਸੂਹਾ ਪੁਲਿਸ ਵਲੋਂ ਵਿਜੈ ਮਾਲ ਦਸੂਹਾ ਵਿਖੇ ਭੰਨਤੋੜ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਐੱਸ. ਐੱਚ. ਓ. ਦਸੂਹਾ ਯਾਦਵਿੰਦਰ ਸਿੰਘ ਬਰਾੜ ਅਤੇ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਵਿਜੈ ਮਾਲ ਦੇ ਮਾਲਕ ਵਿਜੇ ਸ਼ਰਮਾ ...

ਪੂਰੀ ਖ਼ਬਰ »

ਸੁਬਰਾਮਨੀਅਮ ਸਵਾਮੀ ਸਿੱਖਾਂ ਦੀ ਭਾਵਨਾਵਾਂ ਨਾਲ ਖਿਲਵਾੜ ਨਾ ਕਰੇ-ਜਥੇਦਾਰ ਮੰਝਪੁਰ

ਮੁਕੇਰੀਆਂ, 25 ਅਗਸਤ (ਸਰਵਜੀਤ ਸਿੰਘ)- ਸ੍ਰੀ ਕਰਤਾਪੁਰ ਸਾਹਿਬ ਕੋਰੀਡੋਰ ਮਾਮਲੇ 'ਤੇ ਭਾਜਪਾ ਦੇ ਸੀਨੀਅਰ ਆਗੂ ਅਤੇ ਮੈਂਬਰ ਰਾਜ ਸਭਾ ਸੁਬਰਾਮਨੀਅਮ ਸਵਾਮੀ ਦਾ ਬਿਆਨ ਬਹੁਤ ਹੀ ਮੰਦਭਾਗਾ ਹੈ | ਇਹ ਗੱਲ ਸਾਬਕਾ ਐਗਜ਼ੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਹਰਬੰਸ ...

ਪੂਰੀ ਖ਼ਬਰ »

ਕੰਢੀ ਦੇ ਇਕ ਸਕੂਲ ਪਿੰ੍ਰਸੀਪਲ ਦੀ ਦੋ ਅਧਿਆਪਕਾਵਾਂ ਨਾਲ ਅਸ਼ਲੀਲ ਹਰਕਤਾਂ ਕਰਦਿਆਂ ਵੀਡੀਓ ਵਾਇਰਲ

ਤਲਵਾੜਾ, 25 ਅਗਸਤ (ਸੁਰੇਸ਼ ਕੁਮਾਰ)-ਕੰਢੀ ਇਲਾਕੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਆਏ ਦਿਨ ਆਪਣੇ ਰੰਗੀਨ ਮਿਜ਼ਾਜ ਕਾਰਨ ਵਿਵਾਦਾਂ 'ਚ ਫਸ ਕੇ ਉਨ੍ਹਾਂ ਦੇ ਕਾਰਨਾਮੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੇ ਰਹਿੰਦੇ ਹਨ¢ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਅਤੇ ...

ਪੂਰੀ ਖ਼ਬਰ »

ਗੈੱਸਟ ਹਾਊਸ 'ਚ ਰਹਿਣ ਵਾਲੇ ਨੌਜਵਾਨ ਵਲੋਂ ਖੁਦਕੁਸ਼ੀ

ਹੁਸ਼ਿਆਰਪੁਰ, 25 ਅਗਸਤ (ਬਲਜਿੰਦਰਪਾਲ ਸਿੰਘ)-ਤਿੰਨ ਦਿਨ ਪਹਿਲਾਂ ਗੈੱਸਟ ਹਾਊਸ 'ਚ ਰਹਿਣ ਲਈ ਆਏ ਇਕ ਬਾਹਰੀ ਸੂਬੇ ਦੇ ਨੌਜਵਾਨ ਦੀ ਲਾਸ਼ ਪੁਲਿਸ ਨੂੰ ਪੱਖੇ ਨਾਲ ਲਟਕਦੀ ਹੋਈ ਮਿਲੀ | ਜਾਣਕਾਰੀ ਅਨੁਸਾਰ ਸਥਾਨਕ ਪੁਰਾਣੀ ਕਣਕ ਮੰਡੀ ਨਜ਼ਦੀਕ ਸਥਿਤ ਇਕ ਗੈੱਸਟ ਹਾਊਸ 'ਚ 23 ...

ਪੂਰੀ ਖ਼ਬਰ »

ਇਕ ਔਰਤ 125 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗਿ੍ਫ਼ਤਾਰ

ਟਾਂਡਾ ਉੜਮੁੜ, 25 ਅਗਸਤ (ਭਗਵਾਨ ਸਿੰਘ ਸੈਣੀ)- ਟਾਂਡਾ ਪੁਲਿਸ ਵਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਤਹਿਤ ਇਕ ਮਹਿਲਾ ਅਤੇ ਇਕ ਪੁਰਸ਼ ਨੂੰ ਗਿ੍ਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਟਾਂਡਾ ਪੁਲਿਸ ਨੇ ਜਗਤਾਰ ...

ਪੂਰੀ ਖ਼ਬਰ »

ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ

ਹੁਸ਼ਿਆਰਪੁਰ, 25 ਅਗਸਤ (ਬਲਜਿੰਦਰਪਾਲ ਸਿੰਘ)-ਨਾਕੇ 'ਤੇ ਤਾਇਨਾਤ ਪੁਲਿਸ ਪਾਰਟੀ ਨੂੰ ਦੇਖ ਕੇ ਇਕ ਤਸਕਰ ਆਪਣਾ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਿਆ | ਪੁਲਿਸ ਨੇ ਜਦੋਂ ਮੋਟਰਸਾਈਕਲ 'ਤੇ ਬੰਨ੍ਹੀਆਂ 2 ਬੋਰੀਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ 'ਚੋਂ 24 ਹਜ਼ਾਰ ਮਿਲੀ ਸ਼ਰਾਬ ...

ਪੂਰੀ ਖ਼ਬਰ »

ਤਸਕਰ ਕਾਬੂ

ਹੁਸ਼ਿਆਰਪੁਰ, 25 ਅਗਸਤ (ਬਲਜਿੰਦਰਪਾਲ ਸਿੰਘ)-ਥਾਣਾ ਹਰਿਆਣਾ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਤਸਕਰ ਨੂੰ ਕਾਬੂ ਕਰ ਕੇ ਉਸ ਤੋਂ 40 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ | ਕਥਿਤ ਦੋਸ਼ੀ ਦੀ ਪਹਿਚਾਣ ਸਰਬਜੀਤ ਸਿੰਘ ਵਾਸੀ ਭਾਗੋਵਾਲ ਵਜੋਂ ਹੋਈ ਹੈ | ...

ਪੂਰੀ ਖ਼ਬਰ »

ਗੜ੍ਹਸ਼ੰਕਰ ਨੇੜੇ ਸੰਗਤ ਨਾਲ ਭਰੀ ਟਾਟਾ ਗੱਡੀ ਪਲਟੀ, 20 ਜ਼ਖ਼ਮੀ

ਗੜ੍ਹਸ਼ੰਕਰ, 25 ਅਗਸਤ (ਧਾਲੀਵਾਲ/ਬਾਲੀ)-ਪਿੰਡ ਬਡੇਸਰੋਂ ਵਿਖੇ ਇਕ ਸੰਗਤ ਨਾਲ ਭਰੀ ਟਾਟਾ ਗੱਡੀ ਦੇ ਪਲਟ ਜਾਣ ਕਾਰਨ ਗੱਡੀ 'ਚ ਸਵਾਰ ਕਰੀਬ 20 ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਕੱਤਰ ਜਾਣਕਾਰੀ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਧਰਮਕੋਟ ਦੀ ...

ਪੂਰੀ ਖ਼ਬਰ »

ਹੜ੍ਹ ਪੀੜਤ ਪਰਿਵਾਰ ਦੀ ਲੜਕੀ ਦੇ ਵਿਆਹ ਲਈ 21 ਹਜ਼ਾਰ ਦੀ ਸਹਾਇਤਾ

ਬੀਣੇਵਾਲ, 25 ਅਗਸਤ (ਬੈਜ ਚੌਧਰੀ)-ਸ੍ਰੀ ਗੁਰੂ ਰਵਿਦਾਸ ਜੀ ਤਪ ਅਸਥਾਨ ਪ੍ਰਬੰਧਕ ਕਮੇਟੀ ਸ਼੍ਰੀ ਖੁਰਾਲਗੜ੍ਹ ਵਲੋਂ ਹੜ੍ਹ ਪੀੜਤ ਪਰਿਵਾਰ ਦੀ ਲੜਕੀ ਦੇ ਵਿਆਹ 'ਤੇ 21 ਹਜ਼ਾਰ ਰੁਪਏ ਦੀ ਨਕਦ ਮਾਇਆ ਭੇਟ ਕੀਤੀ ਗਈ | ਕਮੇਟੀ ਦੇ ਚੇਅਰਮੈਨ ਡਾ: ਕੁਲਵਰਨ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸ੍ਰੀ ਕ੍ਰਿਸ਼ਨ ਭਗਵਾਨ ਦੀ ਜਨਮ ਅਸ਼ਟਮੀ ਮਨਾਈ

ਨੌਸ਼ਿਹਰਾ ਪੱਤਣ, 25 ਅਗਸਤ (ਰਾਜੀਵ ਸ਼ਰਮਾ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ੍ਰੀ ਰਾਮ ਮੰਦਰ ਠਾਕੁਰਦੁਆਰਾ ਨੌਸ਼ਿਹਰਾ ਪੱਤਣ ਵਿਖੇ ਮਹੰਤ ਬਾਬਾ ਗੁਰੂਦੱਤ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਸਬੰਧੀ 17 ਤਰੀਕ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਕੀਰਤਨ ਦਰਬਾਰ ਸਬੰਧੀ ਪਿੰਡ ਧਾਮੀਆਂ ਕਲਾਂ 'ਚ ਗੁਰਮਤਿ ਸਮਾਗਮ

ਹੁਸ਼ਿਆਰਪੁਰ, 25 ਅਗਸਤ (ਬਲਜਿੰਦਰਪਾਲ ਸਿੰਘ)-ਸੰਤ ਅਨੂਪ ਸਿੰਘ ਊਨਾ ਸਾਹਿਬ ਅਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 19 ਅਕਤੂਬਰ ਨੂੰ ਰੌਸ਼ਨ ਗਰਾਊਾਡ ਹੁਸ਼ਿਆਰਪੁਰ 'ਚ ਕਰਵਾਏ ਜਾ ...

ਪੂਰੀ ਖ਼ਬਰ »

ਪਵਨ ਆਦੀਆ ਵਲੋਂ ਕੋਟਲਾ ਨੌਧ ਸਿੰਘ ਸਕੂਲ ਦੇ ਵਿਦਿਆਰਥੀ ਕਲਾਕਾਰਾਂ ਦਾ ਸਨਮਾਨ

ਬੁੱਲ੍ਹੋਵਾਲ, 25 ਅਗਸਤ (ਰਵਿੰਦਰਪਾਲ ਸਿੰਘ ਲੁਗਾਣਾ, ਜਸਵੰਤ ਸਿੰਘ)-ਗੱਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਨੌਧ ਸਿੰਘ 'ਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੋਹਨ ਸਿੰਘ ਲੇਹਲ ਦੀ ਅਗਵਾਈ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਵਿਖੇ ਸਮਾਗਮ

ਦਸੂਹਾ, 25 ਅਗਸਤ (ਭੁੱਲਰ)- ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹ ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲੇ, ਭਾਈ ਜਸਬੀਰ ਸਿੰਘ ਖ਼ਾਲਸਾ ਖੰਨੇ ...

ਪੂਰੀ ਖ਼ਬਰ »

ਸੰਤ ਬਾਬਾ ਬੰਨਾ ਰਾਮ ਦੀ 87ਵੀਂ ਬਰਸੀ ਸਬੰਧੀ ਸਮਾਗਮ

ਦਸੂਹਾ, 25 ਅਗਸਤ (ਭੁੱਲਰ)- ਅੱਜ ਡੇਰਾ ਬਾਬਾ ਬੰਨਾ ਰਾਮ ਉਡਰਾ ਵਿਖੇ ਸੰਤ ਬਾਬਾ ਬੰਨਾ ਰਾਮ ਦੀ 87ਵੀਂ ਬਰਸੀ ਸਬੰਧੀ ਸ੍ਰੀਮਾਨ 108 ਸੰਤ ਬਾਬਾ ਜਸਪਾਲ ਸਿੰਘ ਉਡਰਾ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਦੀਵਾਨ ...

ਪੂਰੀ ਖ਼ਬਰ »

ਗੁਰਦੁਆਰਾ ਰਾਮਪੁਰ ਖੇੜਾ ਤੇ ਵੈੱਲਫੇਅਰ ਸੁਸਾਇਟੀ ਵਲੋਂ ਹੜ੍ਹ ਪੀੜਤਾਂ ਦੀ ਮਦਦ

ਗੜ੍ਹਦੀਵਾਲਾ, 25 ਅਗਸਤ (ਚੱਗਰ)-ਗੁਰਦੁਆਰਾ ਰਾਮਪੁਰ ਖੇੜਾ ਦੇ ਸਮੂਹ ਸੇਵਾਦਾਰਾਂ ਵਲੋਂ ਸੰਤ ਸੇਵਾ ਸਿੰਘ ਦੀ ਅਗਵਾਈ ਹੇਠ ਅਤੇ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਵੱਖ-ਵੱਖ ਪਿੰਡਾਂ ਦੇ ਹੜ੍ਹ ਪੀੜਤ ਪਰਿਵਾਰਾਂ ਲਈ ਲੰਗਰ ਸੇਵਾ, ...

ਪੂਰੀ ਖ਼ਬਰ »

ਅੱਜ ਮੇਘੋਵਾਲ ਗੰਜਿਆਂ 'ਚ ਪੈਣਗੀਆਂ ਕਬੱਡੀਆਂ ਤੇ ਹੋਣਗੇ ਪਹਿਲਵਾਨਾਂ ਦੇ ਘੋਲ

ਨਸਰਾਲਾ, 25 ਅਗਸਤ (ਸਤਵੰਤ ਸਿੰਘ ਥਿਆੜਾ)-ਡੇਰਾ ਰਾਮ ਪੁਰਾ ਸੱਤ ਸਾਹਿਬ ਮੇਘੋਵਾਲ ਗੰਜ਼ਿਆਂ ਦੇ ਮੁੱਖ ਸੇਵਾਦਾਰ ਬਾਬਾ ਇੰਦਰ ਦਾਸ ਦੇ ਅਸ਼ੀਰਵਾਦ ਨਾਲ, ਸਰਪੰਚ ਸੁਰਜੀਤ ਸਿੰਘ ਅਣਖੀ ਦੇ ਯਤਨਾਂ ਸਦਕਾ, ਐਨ. ਆਰ. ਆਈ. ਵੀਰਾਂ, ਸਮੂਹ ਨਗਰ ਨਿਵਾਸੀ ਸੰਗਤਾਂ ਤੇ ਗੁੱਗਾ ਜਾਹਰ ...

ਪੂਰੀ ਖ਼ਬਰ »

ਸਵੱਛ ਕੰਪਿਊਟਰ ਲੈਬ-2018 ਮੁਕਾਬਲੇ 'ਚ ਮਿਡਲ ਸਕੂਲ ਹਲੇੜ ਦੂਜੇ ਸਥਾਨ 'ਤੇ

ਰਾਮਗੜ੍ਹ ਸੀਕਰੀ, 25 ਅਗਸਤ (ਕਟੋਚ)- ਸਕੂਲ ਪ੍ਰਮੁੱਖ ਸ੍ਰੀ ਰਾਮ ਭਜਨ ਚੌਧਰੀ ਦੀ ਅਗਵਾਈ 'ਚ ਸਰਕਾਰੀ ਮਿਡਲ ਸਕੂਲ ਹਲੇੜ ਨੇ ਇਕ ਹੋਰ ਮਾਣਮੱਤੀ ਉਪਲਬਧੀ ਹਾਸਲ ਕੀਤੀ ਹੈ ਜਿਸ ਵਿਚ ਸਕੂਲ ਨੇ ਸਵੱਛ ਕੰਪਿਊਟਰ ਲੈਬ-2018 ਦੇ ਮੁਕਾਬਲੇ 'ਚ ਜ਼ਿਲ੍ਹੇ ਵਿਚੋਂ ਦੂਜਾ ਸਥਾਨ ਹਾਸਲ ਕਰ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਭੂੰਗਾ ਲਈ ਚੇਅਰਮੈਨ ਤੇ ਉਪ-ਚੇਅਰਮੈਨ ਦੀ ਚੋਣ ਅੱਜ

ਹਰਿਆਣਾ, 25 ਅਗਸਤ (ਹਰਮੇਲ ਸਿੰਘ ਖੱਖ)- ਸੂਬੇ ਅੰਦਰ ਕਰੀਬ ਇਕ ਸਾਲ ਪਹਿਲਾ ਪੰਚਾਇਤ ਸੰਮਤੀ ਦੀਆਂ ਚੋਣਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਇਨ੍ਹਾਂ ਪੰਚਾਇਤ ਸੰਮਤੀਆਂ ਅੰਦਰ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਨਹੀਂ ਕੀਤੀ ਗਈ ਪਰ ਹੁਣ ਸਰਕਾਰ ਵਲੋਂ ਚੇਅਰਮੈਨ ਅਤੇ ਉਪ ...

ਪੂਰੀ ਖ਼ਬਰ »

ਸ਼ੂਗਰ ਮਿੱਲ ਮੁਕੇਰੀਆਂ ਦੇ ਗੇਟ ਅੱਗੇ ਧਰਨਾ ਅੱਜ ਤੋਂ

ਮੁਕੇਰੀਆਂ, 25 ਅਗਸਤ (ਰਾਮਗੜ੍ਹੀਆ)-ਕਿਸਾਨ ਐਕਸ਼ਨ ਕਮੇਟੀ ਮੁਕੇਰੀਆਂ/ਗੁਰਦਾਸਪੁਰ ਦੇ ਆਗੂਆਂ ਸਰਦਾਰ ਗੁਰਪ੍ਰਤਾਪ ਸਿੰਘ, ਸ. ਗੁਰਨਾਮ ਸਿੰਘ, ਸ. ਬਲਜੀਤ ਸਿੰਘ ਨੀਟਾ, ਸ. ਅਮਰਜੀਤ ਸਿੰਘ ਕਾਨੂੰਗੋ, ਸ. ਸਤਨਾਮ ਸਿੰਘ ਬਾਗੜ੍ਹੀਆ, ਸ. ਸੱਜਣ ਸਿੰਘ, ਸ. ਕੁਲਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਹਰੀਆਂ ਵੇਲਾਂ ਨਿਹੰਗ ਜਥੇਬੰਦੀ ਹੜ੍ਹ ਪੀੜਤਾਂ ਲਈ ਰਸਦ ਤੇ ਪਸ਼ੂਆਂ ਦਾ ਚਾਰਾ ਲੈ ਕੇ ਰਵਾਨਾ

ਮਾਹਿਲਪੁਰ, 25 ਅਗਸਤ (ਰਜਿੰਦਰ ਸਿੰਘ/ਦੀਪਕ ਅਗਨੀਹੋਤਰੀ)-ਪਿਛਲੇ ਦਿਨੀਂ ਪੰਜਾਬ 'ਚ ਆਏ ਹੜ੍ਹ ਕਾਰਨ ਹੋਏ ਨੁਕਸਾਨ ਦੇ ਮੱਦੇਨਜ਼ਰ ਅੱਜ ਹਰੀਆ ਬੇਲਾਂ ਜਥੇਬੰਦੀ ਦੇ ਜਥੇਦਾਰ ਬਾਬਾ ਨਿਹਾਲ ਸਿੰਘ ਜਿੰਦਾ ਸ਼ਹੀਦ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆ ਵੇਲਾਂ ਦੀ ਦੇਖ ...

ਪੂਰੀ ਖ਼ਬਰ »

ਕੈਂਸਰ ਵਰਗੀਆਂ ਬਿਮਾਰੀਆਂ ਲਈ ਸੰਜੀਵਨੀ ਬੂਟੀ 'ਵੀਟ ਗਰਾਸ' ਜੂਸ ਮੁਫ਼ਤ ਪਿਲਾਉਣ ਦੀ ਕੀਤੀ ਸ਼ੁਰੂਆਤ

ਸੈਲਾ ਖੁਰਦ, 25 ਅਗਸਤ (ਹਰਵਿੰਦਰ ਸਿੰਘ ਬੰਗਾ)-ਪ੍ਰਵਾਸੀ ਪੰਜਾਬੀ ਜੋਗਾ ਸਿੰਘ ਸ਼ੇਰਗਿੱਲ ਕੈਨੇਡੀਅਨ ਵਾਸੀ ਪਿੰਡ ਪੱਦੀ ਸੂਰਾ ਸਿੰਘ ਜੋ ਕਿ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਰਹਿੰਦੇ ਹਨ, ਵਲੋਂ ਆਪਣੇ ਪਿੰਡ 'ਚ ਆਯੂਰਵੈਦਿਕ ਵੀਟ ਗਰਾਸ ਜੂਸ ਜੋ ਕਿ ਅਨੇਕਾਂ ਭਿਆਨਕ ...

ਪੂਰੀ ਖ਼ਬਰ »

ਜ਼ਖ਼ਮੀ ਹੋਏ ਬਜ਼ੁਰਗ ਦੇ ਇਲਾਜ ਲਈ ਰਾਸ਼ੀ ਭੇਟ

ਗੜ੍ਹਦੀਵਾਲਾ, 25 ਅਗਸਤ (ਕੁਲਦੀਪ ਸਿੰਘ ਗੋਂਦਪੁਰ)-ਸਿੰਘ ਲੈਂਡ ਵੈੱਲਫੇਅਰ ਸੁਸਾਇਟੀ ਪਿੰਡ ਬਾਹਲਾ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਤੋਰਦੇ ਹੋਏ ਪਿੰਡ ਅਰਗੋਵਾਲ ਦੇ ਬਜ਼ੁਰਗ ਦੇ ਇਲਾਜ ਲਈ 22 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਕੀਤੀ ਗਈ | ਇਸ ...

ਪੂਰੀ ਖ਼ਬਰ »

ਹੜ੍ਹ ਪੀੜਤਾਂ ਲਈ ਜਲਾਲਪੁਰ ਤੋਂ ਸੁੱਕੀ ਸਮੱਗਰੀ ਲੈ ਕੇ ਸੇਵਾਦਾਰ ਹੋਏ ਰਵਾਨਾ

ਮਿਆਣੀ, 25 ਅਗਸਤ (ਹਰਜਿੰਦਰ ਸਿੰਘ ਮੁਲਤਾਨੀ)- ਮੌਜੂਦਾ ਸਮੇਂ ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਤੋ ਵਿਚ ਆਏ ਹੜ੍ਹ ਪੀੜਤਾਂ ਲਈ ਲੁਬਾਣਾ ਸਮਾਜ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਬਿੱਟੂ, ਲਖਵਿੰਦਰ ਸਿੰਘ ਸੇਠੀ, ਲਖਵਿੰਦਰ ਸਿੰਘ ਲੱਖਾ ਅਮਰੀਕਾ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਵਰਕਿੰਗ ਕਮੇਟੀ ਦਾ ਗਠਨ

ਭੰਗਾਲਾ, 25 ਅਗਸਤ (ਸਰਵਜੀਤ ਸਿੰਘ) - ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਹਿਸੀਲ ਮੁਕੇਰੀਆਂ ਦਾ ਤਹਿਸੀਲ ਪੱਧਰੀ ਇਜਲਾਸ ਕਾਮਰੇਡ ਬਲਦੇਵ ਸਿੰਘ ਪੋਤਾ ਭਵਨ ਭੰਗਾਲਾ ਵਿਖੇ ਕਰਵਾਇਆ ਗਿਆ¢ ਇਜਲਾਸ ਦੀ ਸ਼ੁਰੂਆਤ ਵਿਚ ਤਹਿਸੀਲ ਪ੍ਰਧਾਨ ਕਾਮਰੇਡ ਉਮ ਪ੍ਰਕਾਸ਼ ਨੇ ਝੰਡਾ ...

ਪੂਰੀ ਖ਼ਬਰ »

ਅਕਾਲੀ ਦਲ ਦੀ ਭਰਤੀ ਮੁਹਿੰਮ ਲਈ ਲੋਕਾਂ ਭਾਰੀ ਉਤਸ਼ਾਹ-ਦਸੂਹਾ

ਟਾਂਡਾ ਉੜਮੁੜ, 25 ਅਗਸਤ (ਗੁਰਾਇਆ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਲਈ ਘਰ-ਘਰ ਜਾ ਕੇ ਹਲਕਾ ਉੜਮੁੜ ਟਾਂਡਾ ਵਿਚ ਮੈਂਬਰਸ਼ਿਪ ਕੀਤੀ ਜਾਵੇਗੀ | ਇਹ ਗੱਲ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਦਸੂਹਾ ...

ਪੂਰੀ ਖ਼ਬਰ »

ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ-ਲਾਲੀ ਬਾਜਵਾ

ਹੁਸ਼ਿਆਰਪੁਰ, 25 ਅਗਸਤ (ਨਰਿੰਦਰ ਸਿੰਘ ਬੱਡਲਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ ਸ਼ੁਰੂ ਕੀਤੀ ਗਈ ਪਾਰਟੀ ਮੈਂਬਰਸ਼ਿਪ ਮੁਹਿੰਮ ਨੂੰ ਲੈ ਕੇ ਜ਼ਿਲ੍ਹੇ ਦੇ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਲੋਕ ਆਪ ...

ਪੂਰੀ ਖ਼ਬਰ »

ਜੰਡੋਰ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ

ਗੜ੍ਹਦੀਵਾਲਾ, 25 ਅਗਸਤ (ਕੁਲਦੀਪ ਸਿੰਘ ਗੋਂਦਪੁਰ)-ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਜੰਡੋਰ ਵਿਖੇ ਪੜ੍ਹਾਈ 'ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ 'ਚ ਪੰਜਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 'ਚੋਂ ਪਰਮਿੰਦਰ ...

ਪੂਰੀ ਖ਼ਬਰ »

ਈ. ਟੀ. ਟੀ. ਅਧਿਆਪਕਾਂ ਵਲੋਂ ਬਕਾਇਆਂ ਸਬੰਧੀ ਜਾਣਕਾਰੀ ਦੇਣ ਦੀ ਮੰਗ

ਹੁਸ਼ਿਆਰਪੁਰ, 25 ਅਗਸਤ (ਹਰਪ੍ਰੀਤ ਕੌਰ)-ਈ.ਟੀ.ਟੀ ਟੀਚਰਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਜੀਬ ਦਿਵੇਦੀ, ਸੂਬਾਈ ਆਗੂ ਇੰਦਰ ਸੁਖਦੀਪ ਸਿੰਘ ਓਡਰਾ, ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ ਅਤੇ ਸਹਾਇਕ ਸੂਬਾ ਸਕੱਤਰ ਗੁਰਜਿੰਦਰ ਸਿੰਘ ਮੰਝਪੁਰ ਨੇ ਪੰਜਾਬ ਸਰਕਾਰ ਤੋਂ ਮੰਗ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਕੋਟਫਤੂਹੀ, 25 ਅਗਸਤ (ਅਮਰਜੀਤ ਸਿੰਘ ਰਾਜਾ)-ਗੁਰਦੁਆਰਾ ਸੰਤ ਬਾਬਾ ਦੀਵਾਨ ਸਿੰਘ-ਸੰਤ ਬਾਬਾ ਨਿਧਾਨ ਸਿੰਘ ਪਿੰਡ ਨਡਾਲੋਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦਾ ਨਤੀਜਾ ਸ਼ਾਨਦਾਰ

ਦਸੂਹਾ, 25 ਅਗਸਤ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਖ਼ਾਲਸਾ ਕਾਲਜ ਫ਼ਾਰ ਵਿਮੈਨ, ਦਸੂਹਾ ਦੇ ਪੋਸਟ ਗੈ੍ਰਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਦਾ ਐੱਮ. ਏ. ਇਤਿਹਾਸ ਦਾ ਸ਼ਾਨਦਾਰ ਨਤੀਜਾ

ਦਸੂਹਾ, 25 ਅਗਸਤ (ਕੌਸ਼ਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਘੋਸ਼ਿਤ ਕੀਤੇ ਗਏ ਐਮ.ਏ ਹਿਸਟਰੀ ਚੌਥੇ ਸਮੈਸਟਰ ਦੇ ਨਤੀਜਿਆਂ ਵਿਚ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਦਸੂਹਾ ਦੀਆਂ ਵਿਦਿਆਰਥਣਾਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਨਾਂ ...

ਪੂਰੀ ਖ਼ਬਰ »

ਖੰਡ ਮਿੱਲ ਮੁਕੇਰੀਆਂ ਵਿਖੇ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਮੁਕੰਮਲ-ਗੁਰਨਾਮ ਸਿੰਘ

ਮੁਕੇਰੀਆਂ, 25 ਅਗਸਤ (ਸਰਵਜੀਤ ਸਿੰਘ)- ਖੰਡ ਮਿੱਲ ਮੁਕੇਰੀਆਂ ਵਲੋਂ ਗੰਨਾ ਉਤਪਾਦਕਾਂ ਦੇ ਕਰੋੜਾਂ ਰੁਪਏ ਪਈ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕਰਨ ਕਰ ਕੇ ਸੱਤ ਕਿਸਾਨ ਜਥੇਬੰਦੀਆਂ ਵਲੋ ਖੰਡ ਮਿੱਲ ਮੁਕੇਰੀਆਂ ਵਿਖੇ 26 ਅਗਸਤ ਨੂੰ ਦਿੱਤੇ ਜਾ ਰਹੇ ਰੋਸ ਧਰਨੇ ਦੀਆਂ ...

ਪੂਰੀ ਖ਼ਬਰ »

ਵੂਮੈਨ ਸੈੱਲ ਦਸੂਹਾ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ-ਇੰਸਪੈਕਟਰ ਚਾਹਲ

ਦਸੂਹਾ, 25 ਅਗਸਤ (ਭੁੱਲਰ)- ਵੋਮੈਨ ਸੈੱਲ ਦਸੂਹਾ ਲੋਕਾਂ ਨੂੰ ਇਨਸਾਫ਼ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਸ ਗੱਲ ਦਾ ਪ੍ਰਗਟਾਵਾ ਵੋਮੈਨ ਸੈੱਲ ਦਸੂਹਾ ਦੀ ਇੰਚਾਰਜ ਇੰਸਪੈਕਟਰ ਜਸਮੇਲ ਕੌਰ ਚਾਹਲ ਨੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਕੀਤੀ ਮੀਟਿੰਗ ...

ਪੂਰੀ ਖ਼ਬਰ »

ਜਪੁ ਜੀ ਸਾਹਿਬ ਦੇ 1100 ਪਾਠਾਂ ਦੀ ਸੰਪੂਰਨਤਾ ਮੌਕੇ ਸਮਾਗਮ

ਚੱਬੇਵਾਲ, 25 ਅਗਸਤ (ਰਾਜਾ ਸਿੰਘ ਪੱਟੀ)-ਨਵਾਂ ਗੁਰਦੁਆਰਾ ਸਾਹਿਬ ਪਿੰਡ ਪੱਟੀ ਦੀ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਪੱਟੀ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਜਪੁਜੀ ...

ਪੂਰੀ ਖ਼ਬਰ »

ਐੱਸ. ਓ. ਡੀ. ਦੇ ਕੁੜੀਆਂ ਦੇ ਵਿੰਗ ਦੀ ਵਿਸ਼ੇਸ਼ ਮੀਟਿੰਗ

ਪੱਸੀ ਕੰਢੀ, 25 ਅਗਸਤ (ਜਗਤਾਰ ਸਿੰਘ ਰਜਪਾਲਮਾ)- ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਦਸੂਹਾ ਦੇ ਕੁੜੀਆਂ ਦੇ ਵਿੰਗ ਦੀ ਵਿਸ਼ੇਸ਼ ਮੀਟਿੰਗ ਐੱਸ.ਓ.ਡੀ. ਦੇ ਪ੍ਰਧਾਨ ਹਰਜੋਤ ਸਿੰਘ ਸਹੋਤਾ ਦੀ ਅਗਵਾਈ ਵਿਚ ਕੀਤੀ ਗਈ | ਜਿਸ ਵਿਚ ਐਡਵੋਕੇਟ ਜਗਦੀਪ ਕੌਰ ਨਾਗਰਾ ਪ੍ਰਧਾਨ ਆਗਾਜ਼ ...

ਪੂਰੀ ਖ਼ਬਰ »

ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ ਬੋਨਸ ਵੰਡ ਸਮਾਗਮ

ਚੱਬੇਵਾਲ, 25 ਅਗਸਤ (ਰਾਜਾ ਸਿੰਘ ਪੱਟੀ)-ਦੀ ਹਰਮੋਇਆ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ ਪਿੰਡ ਹਰਮੋਇਆ ਵਿਖੇ ਨੌਵਾਂ ਬੋਨਸ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਚੇਅਰਮੈਨ ਵਰਿੰਦਰ ਸ਼ਰਮਾ ਮੁੱਖ ਮਹਿਮਾਨ , ਜਨਰਲ ਮੈਨੇਜਰ ਅਸ਼ਕ ਸ਼ਰਮਾ, ਏ.ਆਰ. ਗੁਰਮੀਤ ਕੌਰ ਅਤੇ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਜ਼ਹੂਰਾ ਨੂੰ ਪ੍ਰਵਾਸੀ ਭਾਰਤੀ ਦੋ ਨੌਜਵਾਨਾਂ ਵਲੋਂ ਇਕ ਲੱਖ ਭੇਟ

ਚੌਲਾਂਗ, 25 ਅਗਸਤ (ਸੁਖਦੇਵ ਸਿੰਘ)- ਸਰਕਾਰੀ ਐਲੀਮੈਂਟਰੀ ਸਕੂਲ ਜ਼ਹੂਰਾ ਦੀ ਭਲਾਈ ਵਾਸਤੇ ਪਿੰਡ ਦੇ ਐਨ.ਆਰ.ਆਈ ਸ. ਬਲਦੇਵ ਸਿੰਘ ਪੁੱਤਰ ਜਗਤਾਰ ਸਿੰਘ ਤੇ ਗੁਰਜੀਤ ਸਿੰਘ ਪੁੱਤਰ ਦਰਸਣ ਸਿੰਘ ਘੋਤੜਾ ਵਲੋਂ 1 ਲੱਖ ਰੁਪਏ ਦੀ ਮਾਲੀ ਮਦਦ ਕੀਤੀ ਗਈ | ਇਸ ਮੌਕੇ ਸਕੂਲ ...

ਪੂਰੀ ਖ਼ਬਰ »

ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਦੀ ਯਾਦ 'ਚ ਕੀਰਤਨ ਦਰਬਾਰ

ਗੜ੍ਹਦੀਵਾਲਾ, 25 ਅਗਸਤ (ਚੱਗਰ)-ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਿੰਡਾਂ ਵਿਚ ਚਲਾਈ ਗਈ ਕੀਰਤਨ ਦਰਬਾਰ ਸਮਾਗਮਾਂ ਦੀ ਲੜੀ ਤਹਿਤ ਪਿੰਡ ਰਮਦਾਸਪੁਰ ਵਿਖੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਦੇ ਪ੍ਰਕਾਸ਼ ...

ਪੂਰੀ ਖ਼ਬਰ »

ਐਲੀਮੈਂਟਰੀ ਸਕੂਲ ਘੋਗਰਾ ਨੂੰ ਵਾਟਰ ਕੂਲਰ ਭੇਟ

ਘੋਗਰਾ, 25 ਅਗਸਤ (ਆਰ.ਅੇੱਸ. ਸਲਾਰੀਆ)- ਸਮਾਜ ਸੇਵੀ ਠੇਕੇਦਾਰ ਹਰਜਿੰਦਰ ਸਿੰਘ ਘੋਗਰਾ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਘੋਗਰਾ ਨੂੰ ਪੀਣ ਵਾਲੇ ਲਈ ਸਬਮਰਸੀਬਲ ਬੋਰ, ਠੰਢੇ ਪਾਣੀ ਲਈ ਵਾਟਰ ਕੂਲਰ, ਬੱਚਿਆਂ ਦੇ ਬੈਠਣ ਲਈ 16 ਡੈਕਸ ਅਤੇ ਬੱਚਿਆਂ ਨੂੰ ਵਰਦੀਆਂ ਭੇਟ ...

ਪੂਰੀ ਖ਼ਬਰ »

ਬੰਬੋਵਾਲ ਦੀ ਛਿੰਝ ਰਿੰਕੂ ਸਵਾਰ ਨੇ ਜਿੱਤੀ

ਨੰਗਲ ਬਿਹਾਲਾਂ, 25 ਅਗਸਤ (ਵਿਨੋਦ ਮਹਾਜਨ)-ਪਿੰਡ ਬੰਬੋਵਾਲ ਵਿਖੇ ਪੀਰ ਲੱਖ ਦਾਤਾ ਛਿੰਝ ਕਮੇਟੀ ਵਲੋਂ ਪ੍ਰਧਾਨ ਸਤੀਸ਼ ਪਠਾਨੀਆ ਦੀ ਅਗਵਾਈ ਹੇਠ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਛਿੰਝ ਮੇਲਾ ਕਰਵਾਇਆ ਗਿਆ | ਇਸ ਮੌਕੇ ਇਲਾਕੇ ਦੇ ਨਾਮੀ ਪਹਿਲਵਾਨਾਂ ਨੇ ਆਪਣੀ ਕੁਸ਼ਤੀ ...

ਪੂਰੀ ਖ਼ਬਰ »

ਅਧਿਆਪਕ ਸੁਨੀਲ ਕੁਮਾਰ ਪ੍ਰਸੰਸਾ ਪੱਤਰ ਨਾਲ ਸਨਮਾਨਿਤ

ਹੁਸ਼ਿਆਰਪੁਰ, 25 ਅਗਸਤ (ਬਲਜਿੰਦਰਪਾਲ ਸਿੰਘ)-ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਹਾਨ ਦੇ ਗਣਿਤ ਅਧਿਆਪਕ ਸੁਨੀਲ ਕੁਮਾਰ ਨੂੰ 10ਵੀਂ ਜਮਾਤ ਦੇ ਆਏ 100 ਫ਼ੀਸਦੀ ਨਤੀਜੇ ਲਈ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ...

ਪੂਰੀ ਖ਼ਬਰ »

ਅਮਰੋਹ ਸਕੂਲ ਦੀ ਕਬੱਡੀ ਦੀ ਟੀਮ ਜ਼ਿਲ੍ਹੇ ਵਿਚੋਂ ਤੀਜੇ ਸਥਾਨ 'ਤੇ ਰਹੀ

ਰਾਮਗੜ੍ਹ ਸੀਕਰੀ, 25 ਅਗਸਤ (ਕਟੋਚ)-ਸਰਕਾਰੀ ਹਾਈ ਸਕੂਲ ਅਮਰੋਹ ਦੀ ਲੜਕੀਆਂ ਦੀ ਕਬੱਡੀ ਟੀਮ (ਅੰਡਰ 14) ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਵਿਚੋਂ ਤੀਜਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਂਅ ਚਮਕਾਇਆ ਹੈ | ਇਹ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਪਾਵਰ ਕਾਰਪੋਰੇਸ਼ਨ ਦੇ ਪ੍ਰਬੰਧਕਾਂ ਦੀ ਕੱਲ੍ਹ ਤੋਂ ਅਰਥੀ ਫੂਕੀ ਜਾਵੇਗੀ-ਪੱਪੂ

ਗੁਰਦਾਸਪੁਰ, 25 ਅਗਸਤ (ਆਰਿਫ਼)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਵਿੱਤ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੇਅਰਮੈਨ ਪਾਵਰਕਾਮ ਨੇ 11 ਜੁਲਾਈ 2019 ਨੰੂ ਜਾਇੰਟ ਫੋਰਮ ਪੰਜਾਬ ਨਾਲ ਮੀਟਿੰਗ ਕਰਕੇ ਲੋਕ ਸਭਾ ਚੋਣਾਂ ਤੋਂ ...

ਪੂਰੀ ਖ਼ਬਰ »

ਕਿਸਾਨ ਧਰਨੇ ਵਿਚ ਸ਼੍ਰੋਮਣੀ ਅਕਾਲੀ ਦਲ ਵੱਧ-ਚੜ੍ਹ ਕੇ ਭਾਗ ਲਵੇਗਾ-ਮੰਝਪੁਰ

ਮੁਕੇਰੀਆਂ, 25 ਅਗਸਤ (ਰਾਮਗੜ੍ਹੀਆ)-26 ਅਗਸਤ ਨੂੰ ਖੰਡ ਮਿਲ ਮੁਕੇਰੀਆਂ ਦੇ ਗੇਟ ਸਾਹਮਣੇ ਦਿੱਤੇ ਜਾ ਰਹੇ ਧਰਨੇ ਵਿਚ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਵੱਧ-ਚੜ ਕੇ ਹਿੱਸਾ ਲਵੇਗਾ | ਇਹ ਪ੍ਰਗਟਾਵਾ ਕਿਸਾਨ ਵਿੰਗ ਪੰਜਾਬ ਦੇ ਜਨਰਲ ਸਕੱਤਰ ਸ. ਈਸ਼ਰ ਸਿੰਘ ਮੰਝਪੁਰ ਨੇ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਮਨਾਉਂਦਿਆਂ ਪੰਥਕ ਏਕਤਾ ਲਈ ਯਤਨ ਕਰਨੇ ਚਾਹੀਦੇ ਹਨ-ਗਿਆਨੀ ਰਘਬੀਰ ਸਿੰਘ

ਗੜ੍ਹਸ਼ੰਕਰ, 25 ਅਗਸਤ (ਧਾਲੀਵਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹੀਦ ਬਾਬਾ ਬੇਅੰਤ ਸਿੰਘ ਦੀ ਯਾਦ ਵਿਚ ਗੁਰਦੁਆਰਾ ਸ਼ਹੀਦਾਂ ਪਿੰਡ ਚੌਹੜਾ ਵਿਖੇ ਜਥੇਦਾਰ ਸਵਰਨਜੀਤ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਦੋਆਬਾ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸੈਮੀਨਾਰ

ਦਸੂਹਾ, 25 ਅਗਸਤ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਸੂਹਾ ਵਿਚ ਪਿ੍ੰਸੀਪਲ ਡਾ. ਸੁਰਜੀਤ ਕੌਰ ਬਾਜਵਾ ਦੀ ਸਰਪ੍ਰਸਤੀ ਹੇਠ ਐਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਨਵਨੀਤ ਕੌਰ ਅਤੇ ਨਰਿੰਦਰਪਾਲ ਸਿੰਘ ਦੁਆਰਾ ਸਕੂਲ ਵਿਚ ਐਡਵੋਕੇਟ ...

ਪੂਰੀ ਖ਼ਬਰ »

ਪਰਮਵੀਰ ਸਿੰਘ ਪੰਮਾ ਚੇਅਰਮੈਨ ਤੇ ਉਪ ਚੇਅਰਮੈਨ ਪਰਮਿੰਦਰ ਸਿੰਘ ਮੱਲ੍ਹੀ ਨਿਯੁਕਤ

ਚੌਲਾਂਗ, 25 ਅਗਸਤ (ਸੁਖਦੇਵ ਸਿੰਘ)-ਭੋਗਪੁਰ ਸਹਿਕਾਰੀ ਖੰਡ ਮਿਲ ਦੇ ਡਾਇਰੈਕਟਰਾਂ ਵਿਚੋਂ ਸਰਬਸੰਮਤੀ ਨਾਲ ਪਰਮਵੀਰ ਸਿੰਘ ਪੰਮਾ ਖਰਲ ਖੁਰਦ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ | ਉਨ੍ਹਾਂ ਦੀ ਇਸ ਨਿਯੁਕਤੀ ਮੌਕੇ ਮਿਲ ਦੇ ਜੀ.ਐਮ. ਅਰੁਣ ਕੁਮਾਰ ਅਰੋੜਾ, ਪ੍ਰੇਮ ਬਹਾਦਰ ...

ਪੂਰੀ ਖ਼ਬਰ »

ਅਜੇ ਮਿਸਟਰ ਫੇਅਰਵੈੱਲ ਤੇ ਰੇਣੂ ਮਿਸ ਫੇਅਰਵੈੱਲ ਬਣੀ

ਹਰਿਆਣਾ, 25 ਅਗਸਤ (ਹਰਮੇਲ ਸਿੰਘ ਖੱਖ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਐਜੂਕੇਸ਼ਨ ਵਿਖੇ ਆਈ.ਟੀ.ਟੀ. ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਵਲੋਂ ਦੂਸਰੇ ਸਾਲ ਦੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਮੌਕੇ ਸਮਾਗਮ ਕੀਤਾ ਗਿਆ | ਪਿ੍ੰਸੀਪਲ ਡਾ: ਪਿੰਕੀ ਰਾਣੀ ਕਾਮਰਾਨ ...

ਪੂਰੀ ਖ਼ਬਰ »

ਨਿਰਮਲ ਸਿੰਘ ਨੇ ਚੀਨ 'ਚ ਹੋਏ ਕੁਸ਼ਤੀ ਮੁਕਾਬਲਿਆਂ 'ਚ ਚਾਂਦੀ ਦਾ ਤਗਮਾ ਫੁੰਡਿਆ

ਹਾਜੀਪੁਰ, 25 ਅਗਸਤ (ਰਣਜੀਤ ਸਿੰਘ)-ਬੀਤੀੇ 18 ਅਗਸਤ ਨੂੰ ਚੀਨ ਦੇ ਸ਼ਹਿਰ ਚੇਂਗੜੂ 'ਚ ਹੋਏ ਵਿਸ਼ਵ ਵਰਲਡ ਪੁਲਿਸ ਤੇ ਫਾਇਰ ਗੇਮਜ਼ 'ਚ ਹਿੱਸਾ ਲੈਣ ਲਈ ਪੰਜਾਬ ਪੁਲਿਸ ਦੇ ਇੰਸਪੈਕਟਰ ਨਿਰਮਲ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਆਸਫਪੁਰ ਥਾਣਾ ਹਾਜੀਪੁਰ ਪਹੁੰਚੇ ਹੋਏ ਸਨ | ...

ਪੂਰੀ ਖ਼ਬਰ »

ਬਸਪਾ ਦਾ ਪੰਜਾਬ ਤੇ ਦੇਸ਼ ਵਿਚ ਕੋਈ ਆਧਾਰ ਨਹੀਂ-ਤਿਵਾੜੀ

ਬੀਣੇਵਾਲ, 25 ਅਗਸਤ (ਬੈਜ ਚੌਧਰੀ)-ਬਹੁਜਨ ਸਮਾਜ ਪਾਰਟੀ ਹਾਸ਼ੀਏ 'ਤੇ ਚਲੀ ਗਈ ਹੈ, ਬਸਪਾ ਦਾ ਪੰਜਾਬ ਅਤੇ ਦੇਸ਼ ਵਿਚ ਕੋਈ ਆਧਾਰ ਨਹੀਂ ਹੈ | ਇਸ ਲਈ ਬਹੁਜਨ ਸਮਾਜ ਪਾਰਟੀ ਨੂੰ ਵੋਟ ਪਾਉਣੀ ਤਾਂ ਵੋਟ ਖਰਾਬ ਕਰਨ ਦੇ ਬਰਾਬਰ ਹੈ ਕਿਉਂਕਿ ਬਸਪਾ ਨੂੰ ਵੋਟ ਪਾਉਣ ਨਾਲ ਬਸਪਾ ਤਾਂ ...

ਪੂਰੀ ਖ਼ਬਰ »

ਬੀ. ਐੱਸ. ਸੀ. ਨਾਨ-ਮੈਡੀਕਲ ਤੇ ਫੈਸ਼ਨ ਡਿਜ਼ਾਈਨਿੰਗ ਦਾ ਨਤੀਜਾ ਸ਼ਾਨਦਾਰ ਰਿਹਾ

ਗੜ੍ਹਦੀਵਾਲਾ, 25 ਅਗਸਤ (ਚੱਗਰ/ਗੋਂਦਪੁਰ)-ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਰਜਿਸਟਰਾਰ ਡਾ. ਦਵਿੰਦਰ ਸੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਬੀ.ਅੱੈਸ.ਸੀ. ਨਾਨ-ਮੈਡੀਕਲ ਸਮੈਸਟਰ ਛੇਵਾਂ ਅਤੇ ਬੀ.ਅੱੈਸ.ਸੀ. ਫੈਸ਼ਨ ਡਿਜ਼ਾਈਨਿੰਗ ...

ਪੂਰੀ ਖ਼ਬਰ »

ਜੰਡੋਲੀ ਨੂੰ ਨਸ਼ਾ ਮੁਕਤ ਪਿੰਡ ਬਣਨ 'ਤੇ ਮਿਲੇਗਾ 50 ਹਜ਼ਾਰ ਦਾ ਇਨਾਮ-ਡਾ: ਰਾਜ

ਹੁਸ਼ਿਆਰਪੁਰ, 23 ਅਗਸਤ (ਬਲਜਿੰਦਰਪਾਲ ਸਿੰਘ)-ਪਿੰਡ ਜੰਡੋਲੀ 'ਚ ਨਸ਼ਿਆਂ ਦੇ ਵਿਰੋਧ 'ਚ ਰੋਡ ਸ਼ੋਅ ਕੱਢਿਆ ਗਿਆ | ਇਸ ਮੌਕੇ ਹਲਕਾ ਵਿਧਾਇਕ ਡਾ: ਰਾਜ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਪਿੰਡ ਵਾਸੀ ਔਰਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਡੀ. ਈ. ਓ. ਫਤਿਹਗੜ੍ਹ ਸਾਹਿਬ ਵਲੋਂ ਜੀ. ਟੀ. ਯੂ. ਦੇ ਸੂਬਾ ਪ੍ਰਧਾਨ ਨਾਲ ਕੀਤੇ ਦੁਰ-ਵਿਵਹਾਰ ਦੀ ਨਿੰਦਾ

ਹੁਸ਼ਿਆਰਪੁਰ, 25 ਅਗਸਤ (ਹਰਪ੍ਰੀਤ ਕੌਰ)-ਗੌਰਮਿੰਟ ਟੀਚਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਇਕ ਮੀਟਿੰਗ ਪ੍ਰਧਾਨ ਪਿ੍ੰਸੀਪਲ ਅਮਨਦੀਪ ਸ਼ਰਮਾ ਅਤੇ ਜਨਰਲ ਸਕੱਤਰ ਸੁਨੀਲ ਸ਼ਰਮਾ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਸਿਖਿਆ ...

ਪੂਰੀ ਖ਼ਬਰ »

ਕੇਅਰਨੈੱਸ ਐਾਡ ਅਵੇਅਰਨੈੱਸ ਵੈੱਲਫ਼ੇਅਰ ਸੁਸਾਇਟੀ ਵਲੋਂ ਸਵੱਛਤਾ ਅਭਿਆਨ 'ਚ ਸਹਿਯੋਗ ਦੇਣ ਦਾ ਭਰੋਸਾ

ਹੁਸ਼ਿਆਰਪੁਰ, 25 ਅਗਸਤ (ਹਰਪ੍ਰੀਤ ਕੌਰ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੇ ਸਵੱਛਤਾ ਅਭਿਆਨ ਵਿਚ ਕੇਅਰਨੈਸ ਐਾਡ ਅਵੇਅਰਨੈਸ ਵੈਲਫ਼ੇਅਰ ਸੁਸਾਇਟੀ ਵਲੋਂ ਨਗਰ ਨਿਗਮ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ | ਸੁਸਾਇਟੀ ਦੇ ਸਕੱਤਰ ਅੰਮਿ੍ਤਪਾਲ ਕੌਰ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX