ਤਾਜਾ ਖ਼ਬਰਾਂ


ਭਾਰੀ ਮਾਤਰਾ 'ਚ ਰੂੜੀ ਮਾਰਕਾ ਸ਼ਰਾਬ ਤੇ ਲਾਹਣ ਬਰਾਮਦ
. . .  19 minutes ago
ਸਿਧਵਾਂ ਬੇਟ, 4 ਅਗਸਤ (ਜਸਵੰਤ ਸਿੰਘ ਸਲੇਮਪੁਰੀ) - ਐਕਸਾਈਜ਼ ਵਿਭਾਗ ਨੇ ਪੁਲਿਸ ਦੀ ਮਦਦ ਨਾਲ ਜ਼ਿਲ੍ਹਾ ਲੁਧਿਆਣਾ ਦੇ ਸਿਧਵਾਂ ਬੇਟ ਤੋਂ ਥੋੜੀ ਮੀਲ ਦੂਰ ਵੱਗ ਰਹੇ ਸਤਲੁਜ ਦਰਿਆ ਦੇ ਕੰਢੇ ਤੋਂ ਭਾਰੀ ਮਾਤਰਾ ਵਿਚ ਰੂੜੀ ਮਾਰਾ ਜ਼ਹਿਰੀਲੀ ਸ਼ਰਾਬ ਤੇ ਹਜ਼ਾਰਾਂ ਲੀਟਰ ਲਾਹਣ ਬਰਾਮਦ...
ਲੁਧਿਆਣਾ 'ਚ ਕੋਰੋਨਾ ਨਾਲ 6 ਮਰੀਜ਼ਾਂ ਦੀ ਮੌਤ, 159 ਨਵੇਂ ਮਾਮਲੇ
. . .  25 minutes ago
ਲੁਧਿਆਣਾ, 4 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ।ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 6 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦਕਿ 159 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ...
ਚੇਨਈ ਹਵਾਈ ਅੱਡੇ ਤੋਂ 82.3 ਲੱਖ ਦੇ ਸੋਨੇ ਸਮੇਤ 2 ਗ੍ਰਿਫ਼ਤਾਰ
. . .  41 minutes ago
ਚੇਨਈ, 4 ਅਗਸਤ - ਕਸਟਮ ਵਿਭਾਗ ਨੇ ਚੇਨਈ ਹਵਾਈ ਅੱਡੇ ਤੋਂ 1.48 ਕਿੱਲੋ ਸੋਨੇ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਸੋਨੇ ਦੀ ਕੀਮਤ 82.3 ਲੱਖ ਰੁਪਏ ਦੱਸੀ...
ਧਰਮਸੋਤ ਨੇ ਰੱਖਿਆ 1 ਕਰੋੜ 60 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੰਜ ਪੰਚਾਇਤ ਘਰਾਂ ਦਾ ਨੀਂਹ ਪੱਥਰ
. . .  59 minutes ago
ਨਾਭਾ, 4 ਅਗਸਤ ( ਅਮਨਦੀਪ ਸਿੰਘ ਲਵਲੀ) - ਜੰਗਲਾਤ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਵੱਲੋਂ ਹਲਕਾ ਨਾਭਾ ਦੇ ਪੰਜ ਪਿੰਡ ਭੋਜੋਮਾਜਰੀ, ਢੀਂਗੀ, ਥੂਹੀ, ਫਰੀਦਪੁਰ ਅਤੇ ਖੱਟੜਾ ਕਲੋਨੀ ਵਿਚ 1 ਕਰੋੜ 60 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੰਜ ਪੰਚਾਇਤ ਘਰਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ...
ਜੈਤੋ (ਫ਼ਰੀਦਕੋਟ) 'ਚ ਬਸਪਾ ਵੱਲੋਂ ਕੈਪਟਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
. . .  about 1 hour ago
ਜੈਤੋ, 4 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜ਼ਹਿਰੀਲੀ ਸ਼ਰਾਬ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਿੱਕਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੇ ਵਿਰੁੱਧ ਜ਼ਿਲ੍ਹਾ ਫ਼ਰੀਦਕੋਟ...
ਮੁਕੰਦਪੁਰ (ਨਵਾਂਸ਼ਹਿਰ) ਵਿਖੇ ਇੱਕ ਮਹਿਲਾ ਡਾਕਟਰ ਕੋਰੋਨਾ ਪਾਜ਼ੀਟਿਵ
. . .  about 1 hour ago
ਬੰਗਾ,ਮੁਕੰਦਪੁਰ,4 ਅਗਸਤ (ਜਸਵੀਰ ਸਿੰਘ ਨੂਰਪੁਰ ਸੁਖਜਿµਦਰ ਸਿੰਘ ਬਖਲੌਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਦੀ ਇੱਕ ਮਹਿਲਾ ਡਾਕਟਰ ਜੋ ਢਾਹਾ ਕਲੇਰਾਂ ਆਈਸੋਲੇਸਨ ਵਾਰਡ ਵਿਚ ਡਿਊਟੀ...
ਕਪੂਰਥਲਾ 'ਚ ਇੱਕ ਡੀ.ਐੱਸ.ਪੀ ਤੇ ਥਾਣਾ ਮੁਖੀ ਸਮੇਤ 12 ਨਵੇ ਕੋਰੋਨਾ ਕੇਸ ਪਾਜ਼ੀਟਿਵ
. . .  about 1 hour ago
ਕਪੂਰਥਲਾ, 4 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਸਵੇਰੇ ਆਏ 6 ਮਾਮਲਿਆਂ ਤੋਂ ਬਾਅਦ 6 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚ ਡੀ.ਐੱਸ.ਪੀ. ਸਬ ਡਵੀਜ਼ਨ ਕਪੂਰਥਲਾ ਤੇ ਥਾਣਾ ਢਿਲਵਾਂ ਮੁਖੀ ਤੋਂ ਇਲਾਵਾ ਇਕ ਏ.ਐੱਸ.ਆਈ. ਦੀ ਰਿਪੋਰਟ...
ਫ਼ਾਜ਼ਿਲਕਾ ਜ਼ਿਲ੍ਹੇ 'ਚ 3 ਹੋਰ ਕੋਰੋਨਾ ਮਾਮਲਿਆਂ ਦੀ ਪੁਸ਼ਟੀ
. . .  about 1 hour ago
ਫ਼ਾਜ਼ਿਲਕਾ, 4 ਅਗਸਤ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ 'ਚ 3 ਹੋਰ ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚ 2 ਔਰਤਾਂ ਅਤੇ 1 ਮਰਦ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੀ.ਐਮ.ਕਟਾਰੀਆ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅੱਜ 3 ਨਵੇਂ ਕੋਰੋਨਾ ਕੇਸ...
ਲੁਧਿਆਣਾ ਦੇ ਜੋਧਾਂ 'ਚ ਕੋਰੋਨਾ ਦੇ ਪੰਜ ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਜੋਧਾਂ, 4 ਅਗਸਤ (ਗੁਰਵਿੰਦਰ ਸਿੰਘ ਹੈਪੀ)- ਕਸਬਾ ਜੋਧਾਂ (ਲੁਧਿਆਣਾ) 'ਚ ਪਿਛਲੇ ਦਿਨ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਸਿਹਤ ਵਿਭਾਗ ਪੱਖੋਵਾਲ ਨੇ ਬਾਕੀ ਪਰਿਵਾਰ ਦੇ ਸੱਤ ਮੈਂਬਰਾਂ ਨੂੰ ਇਕਾਂਤਵਾਸ ਕਰਕੇ ਉਨ੍ਹਾਂ ਦੇ ਕੋਰੋਨਾ...
ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁਆਵਜ਼ੇ ਲਈ ਗੁਰਜੀਤ ਔਜਲਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
. . .  about 2 hours ago
ਜਲੰਧਰ, 4 ਜੁਲਾਈ (ਅ. ਬ.)- ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਸਰਹੱਦੀ ਖੇਤਰ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ ਨੂੰ ਲੈ ਕੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਨੇ ਲਈ 30ਵੀਂ ਜਾਨ
. . .  about 2 hours ago
ਸੰਗਰੂਰ, 4 ਅਗਸਤ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਨੇ 30ਵੀਂ ਜਾਨ ਲੈ ਲਈ ਹੈ। ਮਲੇਰਕੋਟਲਾ ਦੀ 63 ਸਾਲਾ ਕੋਰੋਨਾ ਪੀੜਤ ਸੰਗੀਤਾ ਬੀਤੀ 31 ਜੁਲਾਈ ਤੋਂ ਅਪੋਲੋ ਹਸਪਤਾਲ...
ਅੰਮ੍ਰਿਤਸਰ 'ਚ ਕੋਰੋਨਾ ਦੇ 21 ਹੋਰ ਮਾਮਲੇ ਆਏ ਸਾਹਮਣੇ, ਇੱਕ ਹੋਰ ਮੌਤ
. . .  about 2 hours ago
ਅੰਮ੍ਰਿਤਸਰ, 4 ਅਗਸਤ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 21 ਹੋਰ ਮਾਮਲੇ ਸਾਹਮਣੇ ਆਏ ਹਨ। ਉੱਥੇ ਕੋਰੋਨਾ ਕਾਰਨ ਪੀ. ਜੀ. ਆਈ. 'ਚ ਦਾਖ਼ਲ ਇੱਕ 53 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਹੁਣ ਕੋਰੋਨਾ ਪੀੜਤਾਂ...
ਸੁਲਤਾਨਪੁਰ ਲੋਧੀ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਬਸਪਾ ਵਲੋਂ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ
. . .  about 2 hours ago
ਸੁਲਤਾਨਪੁਰ ਲੋਧੀ, 4 ਅਗਸਤ (ਲਾਡੀ, ਹੈਪੀ, ਥਿੰਦ)- ਤਰਨਤਾਰਨ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 10 ਦਰਜਨ ਤੋਂ ਵੱਧ ਵਿਅਕਤੀਆਂ ਦੀ ਮੌਤ ਨਾਲ ਪੰਜਾਬ ਦੀ ਸਿਆਸਤ 'ਚ ਭੂਚਾਲ ਆ ਗਿਆ ਹੈ। ਇਸੇ ਨੂੰ ਲੈ ਕੇ ਕਪੂਰਥਲਾ ਜ਼ਿਲ੍ਹੇ ਦੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ...
ਮੋਗਾ 'ਚ ਕੋਰੋਨਾ ਦੇ ਸੱਤ ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਮੋਗਾ, 4 ਅਗਸਤ (ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 7 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 465 ਹੋ ਗਈ ਹੈ, ਜਿਨ੍ਹਾਂ 'ਚ...
ਲੰਗਾਹ ਨਾਲ ਸੰਬੰਧ ਰੱਖਣ ਦੇ ਦੋਸ਼ 'ਚ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਗੋਰਾ ਸਮੇਤ ਦੋ ਵਿਅਕਤੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਨਖ਼ਾਹੀਏ ਕਰਾਰ
. . .  about 2 hours ago
ਅੰਮ੍ਰਿਤਸਰ, 4 ਅਗਸਤ (ਜਸਵੰਤ ਸਿੰਘ ਜੱਸ, ਰਾਜੇਸ਼ ਕੁਮਾਰ ਸੰਧੂ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨਾਲ ਸੰਬੰਧ ਰੱਖਣ ਦੇ ਦੋਸ਼ 'ਚ ਸ਼੍ਰੋਮਣੀ ਕਮੇਟੀ ਮੈਂਬਰ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਛੇ ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਹੁਸ਼ਿਆਰਪੁਰ, 4 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 6 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 593 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ 93 ਸੈਂਪਲਾਂ...
ਨਿੱਜੀ ਹਸਪਤਾਲ ਚਲਾ ਰਹੇ ਡਾਕਟਰ ਅਤੇ ਉਸ ਦੀ ਪਤਨੀ ਨੂੰ ਹੋਇਆ ਕੋਰੋਨਾ
. . .  about 3 hours ago
ਸਠਿਆਲੀ, 3 ਅਗਸਤ (ਜਸਪਾਲ ਸਿੰਘ)- ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਠਿਆਲੀ ਦੇ ਨਜ਼ਦੀਕ ਇੱਕ ਨਿੱਜੀ ਹਸਪਤਾਲ ਦੇ ਮਾਲਕ ਡਾਕਟਰ ਅਤੇ ਉਸ ਦੀ ਪਤਨੀ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਕੋਰੋਨਾ ਦੇ ਦਿਨੋਂ ਦਿਨ ਵੱਧ ਰਹੇ ਸੰਕਟ 'ਚ ਵੱਡੀ ਪੱਧਰ...
ਸ਼ਰਾਬ ਮਾਫ਼ੀਆ ਨੂੰ ਪੰਜਾਬ ਵਿਚੋਂ ਖ਼ਤਮ ਕਰ ਦਿੱਤਾ ਜਾਵੇਗਾ - ਕੈਪਟਨ
. . .  about 3 hours ago
ਚੰਡੀਗੜ੍ਹ, 4 ਅਗਸਤ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਕਿਹਾ ਹੈ ਕਿ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਚਾਹੇ ਉਹ ਸਿਆਸਤਦਾਨ ਹੋਵੇ ਜਾਂ ਸਰਕਾਰੀ ਮੁਲਾਜ਼ਮ। ਉਨ੍ਹਾਂ ਨੇ ਵਾਅਦਾ ਕੀਤਾ ਕਿ ਪੰਜਾਬ ਵਿਚੋਂ ਸ਼ਰਾਬ ਮਾਫ਼ੀਆ ਖ਼ਤਮ...
ਭਾਈ ਮਹਿਤਾ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪੁਲਿਸ ਕਮਿਸ਼ਨਰ ਨੂੰ ਸੌਂਪੇ ਮੰਗ ਪੱਤਰ
. . .  about 4 hours ago
ਅੰਮ੍ਰਿਤਸਰ, 4 ਅਗਸਤ- (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਦਿੱਤੇ ਗਏ ਇਕ ਮੰਗ ਪੱਤਰ ਵਿਚ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ...
ਯੂਥ ਕਾਂਗਰਸ ਵੱਲੋਂ 'ਮੋਦੀ ਸਰਕਾਰ' ਖਿਲਾਫ਼ ਧਰਨਾ ਤੇ ਨਾਅਰੇਬਾਜ਼ੀ
. . .  about 4 hours ago
ਲੋਹੀਆ ਖ਼ਾਸ/ਸੁਨਾਮ ਊਧਮ ਸਿੰਘ ਵਾਲਾ, 4 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ/ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ 3 ਆਰਡੀਨੈਂਸ ਪਾਸ ਕਰਨ ਵਿਰੁੱਧ ਲੋਹੀਆਂ ਦੇ ਟੀ ਪੁਆਇੰਟ 'ਤੇ ਧਰਨਾ ਅਤੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ। ਇਸ...
ਵਿਧਾਇਕ ਡੈਨੀ ਬੰਡਾਲਾ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਆਪ ਵਰਕਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
. . .  about 4 hours ago
ਅੰਮਿ੍ਤਸਰ, 4 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਮਾਝੇ ਦੇ ਤਿੰਨ ਜਿਲ੍ਹਿਆਂ ਵਿੱਚ ਪਿੱਛਲੇ ਦਿਨਾਂ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ 100 ਤੋਂ ਵੱਧ ਮੌਤਾਂ ਦੇ ਮਾਮਲੇ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅੰਮ੍ਰਿਤਸਰ ਸਥਿਤ ਕੋਠੀ ਦਾ ਘਿਰਾਓ ਕਰਨ ਜਾ ਰਹੇ ਆਪ ਵਰਕਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ...
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਸਰਕਾਰ ਦੀ ਕਾਰਗੁਜ਼ਾਰੀ ਗੈਰ ਜਿੰਮੇਵਾਰਾਨਾ - ਅਕਾਲੀ ਦਲ
. . .  about 4 hours ago
ਚੰਡੀਗੜ੍ਹ, 4 ਅਗਸਤ (ਵਿਕਰਮਜੀਤ ਸਿੰਘ ਮਾਨ) - ਅਕਾਲੀ ਦਲ ਦੇ ਸੀਨੀਅਰ ਲੀਡਰ ਡਾ ਦਲਜੀਤ ਸਿੰਘ ਚੀਮਾ ਨੇ ਵਰਚੁਆਲ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਜ਼ਹਿਰੀਲੀ ਸ਼ਰਾਬ ਮਾਮਲੇ ਚ ਸਰਕਾਰ ਦੀ ਕਾਰਗੁਜ਼ਾਰੀ ਗੈਰ ਜਿੰਮੇਵਾਰਾਨਾ ਹੈ । ਉਨ੍ਹਾਂ ਕਿਹਾ ਕਿ ਹੁਣ ਤਕ ਨਾ ਮੁੱਖ...
ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਆੜਤੀਆਂ ਨੇ ਕੀਤਾ ਰੋਸ ਮੁਜ਼ਾਹਰਾ
. . .  about 4 hours ago
ਰਾਜਪੁਰਾ, 4 ਅਗਸਤ (ਰਣਜੀਤ ਸਿੰਘ)- ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਆੜਤੀ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੂੰ ਲੈ ਕੇ ਸ਼ਹਿਰ ਵਿੱਚ ਟਰੈਕਟਰਾਂ ਨਾਲ ਰੋਸ ਮੁਜ਼ਾਹਰਾ ਕੀਤਾ ।ਅੰਤ ਵਿੱਚ ਤਹਿਸੀਲਦਾਰ ਸ੍ਰੀ ਹਰਸਿਮਰਨ ਸਿੰਘ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਰੋਸ...
ਜ਼ਿਲ੍ਹਾ ਅੰਮ੍ਰਿਤਸਰ 'ਚ ਯੂਰੀਆ ਦੀ ਕਮੀ, ਔਜਲਾ ਨੇ ਕੇਂਦਰੀ ਮੰਤਰੀ ਨੂੰ ਲਿਖਿਆ ਪੱਤਰ
. . .  about 4 hours ago
ਅਜਨਾਲਾ, 4 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰ ਸਰਕਾਰ ਦੇ ਕੈਮੀਕਲ ਤੇ ਫਰਟੀਲਾਈਜ਼ਰ ਮੰਤਰੀ ਡੀ.ਵੀ. ਸਦਾਨੰਦਾ ਗੌੜਾ ਨੂੰ ਪੱਤਰ ਲਿਖ ਕੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਯੂਰੀਆ ਦੀ ਕਮੀ ਤੋਂ ਜਾਣੂ ਕਰਾਇਆ ਹੈ। ਉਨ੍ਹਾਂ...
ਆਬਾਕਾਰੀ ਵਿਭਾਗ ਖੁਦ ਦੇ ਕੋਲ ਹੋਣ ਦੇ ਬਾਵਜੂਦ ਏਨੀ ਵੱਡੀ ਨਾਕਾਮੀ ਲਈ ਮੁੱਖ ਮੰਤਰੀ ਪੰਜਾਬ ਨੈਤਕਿਤਾ ਦੇ ਆਧਾਰ ਤੇ ਤਰੁੰਤ ਅਸਤੀਫਾ ਦੇਣ- ਸ: ਜਸਵੀਰ ਸਿੰਘ ਗੜ੍ਹੀ
. . .  about 4 hours ago
ਬਲਾਚੌਰ, 4 ਅਗਸਤ (ਸ਼ਾਮ ਸੁੰਦਰ ਮੀਲੂ) - ਤਰਨਤਾਰਨ ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰੇ ਸੈਂਕੜੇ ਲੋਕਾਂ ਲਈ ਹਾਅ ਦਾ ਨਾਅਰਾ ਮਾਰਦਿਆਂ, ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਬਸਪਾ ਨੇ ਪੰਜਾਬ ਭਰ ਵਿੱਚ 117 ਵਿਧਾਨਸਭਾ ਹਲਕਿਆਂ ਵਿੱਚ ਕੈਪਟਨ ਸਰਕਾਰ ਦੇ ਪੁਤਲੇ ਫੂਕ ਮੁਜ਼ਾਹਰੇ ਕੀਤੇ।ਸਰਕਾਰ ਦੀ ਇਸ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਭਾਦੋਂ ਸੰਮਤ 551

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਬੀਬੀ ਦਰਸ਼ਨ ਕੌਰ ਧਮੜੈਤ ਬਲਾਚੌਰ ਨਮਿਤ ਸ਼ਰਧਾਂਜਲੀ ਸਮਾਗਮ

ਬਲਾਚੌਰ, 25 ਅਗਸਤ (ਦੀਦਾਰ ਸਿੰਘ ਬਲਾਚੌਰੀਆ)-ਬੀਬੀ ਦਰਸ਼ਨ ਕੌਰ ਧਮੜੈਤ ਪਤਨੀ ਸਵ: ਕਰਤਾਰ ਸਿੰਘ ਥਾਣੇਦਾਰ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਨਿਵਾਸ ਅਸਥਾਨ ਤੇ ਪਾਉਣ ਉਪਰੰਤ ਗੁਰਦੁਆਰਾ ਨਿਰਮਲ ਡੇਰਾ ਸੰਤਗੜ੍ਹ ਵਿਖੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ | ਬੀਬੀ ਦਰਸ਼ਨ ਕੌਰ, ਸੁਰਿੰਦਰ ਸਿੰਘ ਗੋਨੀ (ਅਜੀਤ ਕੰਪਿਊਟਰ ਸੈਕਸ਼ਨ), ਇੰਜੀ: ਜਸਵਿੰਦਰ ਸਿੰਘ ਐੱਸ.ਡੀ.ਓ. ਟਿਊੁਬਵੈਲ ਕਾਰਪੋਰੇਸ਼ਨ, ਪ੍ਰਵਾਸੀ ਭਾਰਤੀ ਹਰਭਜਨ ਸਿੰਘ ਦੀ ਮਾਤਾ ਅਤੇ ਅਦਾਰਾ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦੇ ਸਤਿਕਾਰਯੋਗ ਮਾਮੀ ਜੀ ਸਨ | ਇਸ ਅੰਤਿਮ ਅਰਦਾਸ ਮੌਕੇ ਡਾ: ਬਰਜਿੰਦਰ ਸਿੰਘ ਹਮਦਰਦ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਾਮੀ ਜੀ ਬਹੁਤ ਹੀ ਨੇਕ ਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ | ਉਨ੍ਹਾਂ ਨੇ ਆਪਣੇ ਨਾਨਕਾ ਪਿੰਡ ਬਲਾਚੌਰ ਵਿਚ ਬਚਪਨ ਵਿਖੇ ਬਿਤਾਏ ਪਲ ਜਿਥੇ ਸਾਂਝੇ ਕੀਤੇ, ਉਥੇ ਨਾਲ ਹੀ ਉਨ੍ਹਾਂ ਆਪਣੇ ਨਾਨਾ-ਨਾਨੀ ਅਤੇ ਸਮੁੱਚੇ ਨਾਨਕਾ ਪਰਿਵਾਰ ਦਾ ਜ਼ਿਕਰ ਕੀਤਾ | ਇਸ ਮੌਕੇ ਉਨ੍ਹਾਂ ਨਗਰ ਕੌਾਸਲ ਬਲਾਚੌਰ ਵਲੋਂ ਬਣਾਈ ਗਈ ਡਾ: ਸਾਧੂ ਸਿੰਘ ਹਮਦਰਦ ਮਿਉਂਸੀਪਲ ਪਾਰਕ ਤੇ ਲਾਇਬ੍ਰੇਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਗਰ ਕੌਾਸਲ ਦੇ ਪ੍ਰਧਾਨ ਨਰਿੰਦਰ ਕੁਮਾਰ ਟਿੰਕੂ ਘਈ ਅਤੇ ਕਲੱਬ ਮੈਂਬਰਾਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਅਤੇ ਇਸ ਲਈ ਉਹ ਹਰ ਤਰ੍ਹਾਂ ਦੀ ਸਹਾਇਤਾ ਲਈ ਤਤਪਰ ਰਹਿਣਗੇ | ਇਸ ਮੌਕੇ ਉਨ੍ਹਾਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਅਤੇ ਮੌਜੂਦਾ ਮੁੱਖ ਸੰਚਾਲਕ ਸੰਤ ਬਾਬਾ ਮਾਨ ਸਿੰਘ ਵਲੋਂ ਧਾਰਮਿਕ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦਾ ਉਚੇਚੇ ਤੇ ਜ਼ਿਕਰ ਕੀਤਾ | ਇਸ ਮੌਕੇ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਬੀਬੀ ਦਰਸ਼ਨ ਕੌਰ ਦੇ ਸਦੀਵੀ ਵਿਛੋੜੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਚੌਧਰੀ ਪ੍ਰੇਮ ਚੰਦ ਭੀਮਾ, ਨਗਰ ਕੌਾਸਲ ਦੇ ਪ੍ਰਧਾਨ ਨਰਿੰਦਰ ਕੁਮਾਰ ਟਿੰਕੂ ਘਈ ਅਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਜਿੰਦਰ ਸਿੰਘ ਛਿੰਦੀ (ਸਟੇਜ ਸੰਚਾਲਕ) ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਟਿੰਕੂ ਘਈ ਵਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਉੱਘੇ ਟਰਾਂਸਪੋਰਟਰ ਕੁਲਵੰਤ ਸਿੰਘ ਪੰਮਾ ਸੈਣੀ ਨਵਾਂਸ਼ਹਿਰ, ਸੇਵਾ ਮੁਕਤ ਮੁੱਖ ਖੇਤੀਬਾੜੀ ਅਧਿਕਾਰੀ ਡਾ: ਸੁਖਦੇਵ ਸਿੰਘ ਸੈਣੀ, ਸੇਵਾ ਮੁਕਤ ਐੱਸ.ਪੀ. ਅਜੀਤ ਸਿੰਘ ਸੈਣੀ, ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਇੰਜੀ ਕੇ.ਕੇ. ਸੋਨੀ, ਮਾਸਟਰ ਜੁਝਾਰ ਸਿੰਘ ਰੱਕੜ ਪੋਤਰਾ ਅਮਰ ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ, ਸੁਪਰਡੈਂਟ ਸਵਰਨ ਸਿੰਘ ਸੈਣੀ, ਰਾਜਿੰਦਰ ਅਰੋੜਾ, ਸੁਰਿੰਦਰ ਸਿੰਘ ਰਾਏ, ਸੇਵਾ ਮੁਕਤ ਐਸ.ਡੀ.ਓ. ਪਰਮਾ ਨੰਦ, ਸਟੈਨੋ ਮਨੋਹਰ ਲਾਲ, ਟਿਊਬਵੈੱਲ ਕਾਰਪੋਰੇਸ਼ਨ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਦਵਿੰਦਰ ਸ਼ਰਮਾ, ਸ਼ਾਮ ਲਾਲ ਬੱਸੀ, ਸੁਖਵਿੰਦਰ ਸਿੰਘ ਸੁੱਖੀ ਸੈਣੀ, ਅਦਾਰਾ ਅਜੀਤ ਤੋਂ ਸਰਕੂਲੇਸ਼ਨ ਵਿਭਾਗ ਤੋਂ ਤੀਰਥ ਸਿੰਘ ਸੈਣੀ, ਠੇਕੇਦਾਰ ਪਾਲ ਸਿੰਘ, ਹਰਵਿੰਦਰ ਸਿੰਘ, ਕੁਲਦੀਪ ਸਿੰਘ ਸੈਣੀ ਰੋਪੜ, ਜਗਤਾਰ ਸਿੰਘ, ਦਰਸ਼ਨ ਸਿੰਘ ਸੈਣੀ, ਛਿੰਦਰ ਪਾਲ ਸਿੰਘ, ਸੋਨੂੰ ਫਗਵਾੜਾ, ਬਲਵੰਤ ਸਿੰਘ ਬਹਿਰਾਮਪੁਰ, ਸਥਾਨਕ ਪੱਤਰਕਾਰ ਭਾਈਚਾਰੇ ਵਲੋਂ ਨਰੇਸ਼ ਧੌਲ,ਅਸ਼ਵਨੀ ਸ਼ਰਮਾ, ਰਮਨ ਸਿੰਘ ਬਹਿਲ, ਰਾਣਾ ਪੁਸ਼ਪ ਕੁਮਾਰ, ਭਾਜਪਾ ਆਗੂ ਇੰਜ: ਰਾਹੁਲ ਚੌਧਰੀ, ਵਰਿੰਦਰਜੀਤ ਸਿੰਘ ਸਿਆਣਾ, ਗੁਰਦੀਪ ਸਿੰਘ ਚਾਵਲਾ ਤੇ ਹੋਰ ਹਾਜ਼ਰ ਸਨ |

ਲੁੱਟ-ਖੋਹ ਦੇ ਦੋਸ਼ੀ ਨੂੰ ਜੇਲ੍ਹ ਭੇਜਿਆ

ਬੰਗਾ, 25 ਅਗਸਤ (ਕਰਮ ਲਧਾਣਾ) - ਪਿੰਡ ਪੱਲੀ ਝਿੱਕੀ 'ਚ ਪਿੰਡ ਦੀ ਇਕ ਲੜਕੀ ਪਰਮਜੀਤ ਕੌਰ ਪੁੱਤਰੀ ਕੁਲਦੀਪ ਸਿੰਘ ਪਾਬਲਾ ਤੋਂ ਦਿਨ ਦਿਹਾੜੇ ਬੱਸ ਅੱਡੇ ਦੇ ਨਜ਼ਦੀਕ ਦੀ ਸੜਕ ਤੋਂ ਪਰਸ ਖੋਹਣ ਵਾਲੇ ਦੋਸ਼ੀ ਨੂੰ ਥਾਣਾ ਸਦਰ ਬੰਗਾ ਦੀ ਪੁਲਿਸ ਨੇ ਜੇਲ੍ਹ ਭੇਜ ਦਿੱਤਾ ਹੈ | ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਨੌਜਵਾਨ ਦੀ ਦਰੱਖ਼ਤ ਨਾਲ ਟਕਰਾ ਕੇ ਮੌਤ

ਮੇਹਲੀ, 25 ਅਗਸਤ (ਸੰਦੀਪ ਸਿੰਘ) - ਪਿੰਡ ਫਰਾਲਾ ਤੋਂ ਫਗਵਾੜਾ ਨੂੰ ਜਾਾਦੀ ਸੜਕ 'ਤੇ ਪਿੰਡ ਮੁੰਨਾ ਕੋਲ ਮੋਟਰਸਾਈਕਲ ਸਵਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ ਹੋ ਗਈ | ਇਸ ਸਬੰਧੀ ਥਾਣਾ ਬਹਿਰਾਮ ਮੁਖੀ ਮੈਡਮ ਨਰੇਸ਼ ਕੁਮਾਰੀ ਨੇ ਦੱਸਿਆ ਕਿ ਮੋਟਰਸਾਈਕਲ 'ਤੇ ...

ਪੂਰੀ ਖ਼ਬਰ »

ਲਾਲਪੁਰ 'ਚ 15ਵਾਂ ਸਾਲਾਨਾ ਜੋੜ ਮੇਲਾ 30 ਤੋਂ

ਬਹਿਰਾਮ, 25 ਅਗਸਤ (ਨਛੱਤਰ ਸਿੰਘ ਬਹਿਰਾਮ) - ਦੇਹਰਾ ਬਾਬਾ ਵਡਭਾਗ ਸਿੰਘ ਮੈਨੇਜਮੈਂਟ ਕਮੇਟੀ, ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਲਾਲਪੁਰ ਤੇ ਸਾਧ ਸੰਗਤ ਵਲੋਂ ਬਾਬਾ ਵਡਭਾਗ ਸਿੰਘ ਦਾ 15ਵਾਂ ਸਾਲਾਨਾ ਜੋੜ ਮੇਲਾ 30 ਅਗਸਤ ਤੋਂ 2 ਸਤੰਬਰ ਤੱਕ ਮਨਾਇਆ ਜਾਵੇਗਾ | 30 ਅਗਸਤ ...

ਪੂਰੀ ਖ਼ਬਰ »

ਗਰਚਾ ਤੋਂ ਬਹਾਦਰਪੁਰ ਸੰਪਰਕ ਸੜਕ ਦੀ ਮੁਰੰਮਤ ਲਈ ਲੋਕਾਂ ਵਲੋਂ ਜ਼ੋਰਦਾਰ ਮੰਗ

ਔੜ, 25 ਅਗਸਤ (ਜਰਨੈਲ ਸਿੰਘ ਖ਼ੁਰਦ)-ਬਲਾਕ ਔੜ ਦੇ ਅਨੇਕਾ ਹੀ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਹਾਲਤ ਬਹੁਤ ਹੀ ਤਰਸ ਯੋਗ ਹੈ | ਇਨ੍ਹਾਂ ਵਿਚੋਂ ਪਿੰਡ ਗਰਚਾ ਤੋਂ ਬਹਾਦਰਪੁਰ ਨੂੰ ਜਾਣ ਵਾਲੀ ਸੰਪਰਕ ਸੜਕ ਜੋ ਬੇਟ ਇਲਾਕੇ ਦੇ ਜੁਲਾਹ ਮਾਜਰਾ, ਤਾਜਪੁਰ, ਖ਼ੋਜਾ, ਖੜਕੂਵਾਲ ...

ਪੂਰੀ ਖ਼ਬਰ »

ਪ੍ਰੋਬੁੱਧ ਭਾਰਤ ਫਾਊਾਡੇਸ਼ਨ ਪੰਜਾਬ ਵਲੋਂ 12ਵੀਂ ਪੁਸਤਕ ਪ੍ਰੀਖਿਆ ਸਮਾਮਤ

ਬੰਗਾ, 25 ਅਗਸਤ (ਜਸਬੀਰ ਸਿੰਘ ਨੂਰਪੁਰ) - ਪ੍ਰੋਬੁੱਧ ਭਾਰਤ ਫਾਊਾਡੇਸ਼ਨ ਪੰਜਾਬ ਵਲੋਂ ਉੱਤਰੀ ਭਾਰਤ ਦੇ 6 ਸੂਬਿਆਂ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਜੰਮੂ ਤੇ ਕਸ਼ਮੀਰ ਆਦਿ ਦੇ ਹਰ ਜ਼ਿਲ੍ਹੇ, ਬਲਾਕ ਅਤੇ ਪਿੰਡਾਂ 'ਚ 12ਵੀਂ ਪੁਸਤਕ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਤੇ ਬਾਬਾ ਬੇਅੰਤ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਏ

ਪੱਲੀ ਝਿੱਕੀ, 25 ਅਗਸਤ (ਕੁਲਦੀਪ ਸਿੰਘ ਪਾਬਲਾ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸ਼ਹੀਦ ਬਾਬਾ ਬੇਅੰਤ ਸਿੰਘ ਦੀ ਯਾਦ ਵਿਚ ਪਿੰਡ ਚੌਹੜਾ (ਕੋਟ ਪੱਲੀਆਂ) ਵਿਖੇ ਜਥੇਦਾਰ ਸਵਰਨਜੀਤ ਸਿੰਘ ਮੁਖੀ ਮਿਸਲ ਸ਼ਹੀਦਾਂ ...

ਪੂਰੀ ਖ਼ਬਰ »

ਅਵਾਰਾ ਸਾਨ੍ਹ ਦੇ ਹਮਲੇ ਨਾਲ ਵਿਅਕਤੀ ਗੰਭੀਰ ਜ਼ਖ਼ਮੀ

ਜਾਡਲਾ, 25 ਅਗਸਤ (ਬੱਲੀ)- ਅੱਜ ਇਥੇ ਇਕ ਅਵਾਰਾ ਸਾਨ੍ਹ ਨੇ ਇਥੋਂ ਦੇ ਵਸਨੀਕ ਸੁਭਾਸ਼ ਚੰਦਰ (72) ਨੂੰ ਟੱਕਰ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ | ਸੁਭਾਸ਼ ਚੰਦਰ ਦੇ ਲੱਤਾਂ, ਬਾਂਹਾਂ, ਵੱਖੀਆਂ ਅਤੇ ਸਰੀਰ ਤੇ ਹੋਰ ਕਈ ਥਾਵਾਂ ਤੇ ਸਾਨ੍ਹ ਦੇ ਲੱਗੇ ਤਿੱਖੇ ਸਿੰਗਾਂ ਨੇ ...

ਪੂਰੀ ਖ਼ਬਰ »

ਲਸਾੜਾ ਨੇੜੇ ਪਾਣੀ ਧੁਸੀ ਬੰਨ੍ਹ ਨਾਲ ਟਕਰਾਇਆ, ਲੋਕਾਂ ਦੀ ਮਿਹਨਤ 'ਤੇ ਫਿਰਿਆ ਪਾਣੀ

ਉੜਾਪੜ/ਲਸਾੜਾ, 25 ਅਗਸਤ (ਲਖਵੀਰ ਸਿੰਘ ਖੁਰਦ) - ਲਸਾੜਾ- ਪੁਆਰੀ ਵਿਖੇ ਧੁਸੀ ਬੰਨ੍ਹ ਨੂੰ ਲੱਗੀ ਢਾਹ ਨੇ ਚੌਥੇ ਦਿਨ ਵੀ ਆਪਣਾ ਕਹਿਰ ਜਾਰੀ ਰੱਖਿਆ | ਪਾਣੀ ਦੇ ਤੇਜ਼ ਵਹਾਉ ਕਾਰਨ ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਵਲੋਂ ਪਿਛਲੇ ਤਿੰਨ ਦਿਨ ਤੋਂ ਬੰਨ੍ਹ ਨੂੰ ਬਚਾਉਣ ਲਈ ਕੀਤੀ ...

ਪੂਰੀ ਖ਼ਬਰ »

ਕੰਗਰੌੜ 'ਚ ਮਨੀਸ਼ ਤਿਵਾੜੀ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਕਟਾਰੀਆਂ, 25 ਅਗਸਤ (ਨਵਜੋਤ ਸਿੰਘ ਜੱਖੂ) - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਵਿਧਾਨ ਸਭਾ ਹਲਕਾ ਬੰਗਾ 'ਚ ਪੈਂਦੇ ਪਿੰਡ ਕੰਗਰੌੜ ਵਿਖੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »

ਰਾਜ ਕੁਮਾਰ ਮੈਹਰ ਪਿੰਡ ਟਕਾਰਲਾ ਨੰੂ ਅੰਤਿਮ ਵਿਦਾਇਗੀ

ਭੱਦੀ, 25 ਅਗਸਤ (ਨਰੇਸ਼ ਧੌਲ)-ਰਾਜ ਕੁਮਾਰ ਮੈਹਰ (59) ਪੁੱਤਰ ਸਵ: ਅਮਰ ਚੰਦ ਮੈਹਰ ਪਿੰਡ ਟਕਾਰਲਾ ਜੋ ਸੰਖੇਪ ਬਿਮਾਰੀ ਕਾਰਨ ਗੁਰੂ ਚਰਨਾ ਵਿਚ ਜਾ ਬਿਰਾਜੇ ਦਾ ਅੰਤਿਮ ਸੰਸਕਾਰ ਅੱਜ ਇਲਾਕਾ ਵਾਸੀਆਂ ਦੀ ਹਾਜ਼ਰੀ ਵਿਚ ਉਨ੍ਹਾਂ ਦੇ ਜੱਦੀ ਪਿੰਡ ਟਕਾਰਲਾ ਦੇ ਸ਼ਮਸ਼ਾਨਘਾਟ ...

ਪੂਰੀ ਖ਼ਬਰ »

ਖੜਕੂਵਾਲ ਵਿਖੇ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਸਵੱਛਤਾ ਪੰਦ੍ਹਰਵਾੜਾ ਮਨਾਇਆ

ਉੜਾਪੜ/ਲਸਾੜਾ, 25 ਅਗਸਤ (ਲਖਵੀਰ ਸਿੰਘ ਖੁਰਦ) - ਇੰਡੀਅਨ ਆਇਲ ਕਾਰਪੋਰੇਸ਼ਨ ਜਲੰਧਰ ਜੋਨ ਵਲੋਂ ਸਵੱਛਤਾ ਪੰਦਰਵਾੜਾ ਪ੍ਰੋਗਰਾਮ ਤਹਿਤ ਸਰਕਾਰੀ ਮਿਡਲ ਸਕੂਲ ਖੜਕੂਵਾਲ ਵਿਖੇ ਸਰਪੰਚ ਰਾਮ ਜੀ ਦਾਸ ਦੀ ਅਗ੍ਹਵਾਈ ਹੇਠ ਸੈਮੀਨਾਰ ਕਰਾਇਆ ਗਿਆ, ਜਿਸ ਵਿਚ ਸਕੂਲ ਦੇ ਬੱਚਿਆਂ ...

ਪੂਰੀ ਖ਼ਬਰ »

ਜਥੇਬੰਦੀਆਂ ਵਲੋਂ ਕਾਲਜ ਮੈਨੇਜਮੈਂਟ ਿਖ਼ਲਾਫ਼ ਧਰਨਾ 28 ਨੂੰ

ਬੰਗਾ, 25 ਅਗਸਤ (ਕਰਮ ਲਧਾਣਾ) - ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਮਹਿੰਦਰ ਸਿੰਘ ਖੈਰੜ ਨੇ ਇਥੇ ਪੱਤਰਕਾਰਾਂ ਨੂੰ ਲਿਖਤੀ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਮੈਨੇਜਮੈਂਟ ਦਲਿਤ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਵਿਧਾਇਕ ਅੰਗਦ ਸਿੰਘ ਵਲੋਂ ਔਰਤਾਂ ਲਈ ਬਣਾਏ ਜਿੰਮ ਦਾ ਉਦਘਾਟਨ

ਸਾਹਲੋਂ, 25 ਅਗਸਤ (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਭੰਗਲ ਕਲਾਂ ਵਿਖੇ ਗ੍ਰਾਮ ਪੰਚਾਇਤ ਵਲੋਂ ਔਰਤਾਂ ਲਈ ਬਣਾਏ ਜਿੰਮ ਦਾ ਉਦਘਾਟਨ ਹਲਕਾ ਵਿਧਾਇਕ ਅੰਗਦ ਸਿੰਘ ਨੇ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਚਮਨ ਸਿੰਘ ਭਾਨ ਮਾਜਰਾ ਸਾਬਕਾ ਚੇਅਰਮੈਨ, ਸੀਨੀਅਰ ਕਾਂਗਰਸੀ ਆਗੂ ...

ਪੂਰੀ ਖ਼ਬਰ »

ਪਿੰਡ ਚੰਦਿਆਣੀ ਖੁਰਦ ਵਿਖੇ ਜਨਮ ਅਸ਼ਟਮੀ ਮਨਾਈ

ਪੋਜੇਵਾਲ ਸਰਾਂ, 25 ਅਗਸਤ (ਰਮਨ ਭਾਟੀਆ)- ਪ੍ਰਾਚੀਨ ਸ਼ਿਵ ਮੰਦਰ ਪਿੰਡ ਚੰਦਿਆਣੀ ਖੁਰਦ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੀਦੀ ਸਰਕਾਰ ਦੀ ਅਗਵਾਈ ਹੇਠ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ, ਜਿਸ ਦੌਰਾਨ ਸਵੇਰੇ ਮੰਦਰ ਵਿਖੇ ਹਵਨ ਯੱਗ ਕਰਵਾਇਆ ਗਿਆ ਤੇ ...

ਪੂਰੀ ਖ਼ਬਰ »

ਕਜਲਾ ਸਕੂਲ 'ਚ ਸਮਾਰਟ ਕਲਾਸ ਰੂਮ ਦੇ ਉਦਘਾਟਨ ਮੌਕੇ ਸਮਾਗਮ

ਬੰਗਾ, 25 ਅਗਸਤ (ਕਰਮ ਲਧਾਣਾ) - ਸਰਕਾਰੀ ਪ੍ਰਾਇਮਰੀ ਸਕੂਲ ਕਜਲਾ ਵਿਖੇ ਮਨਦੀਪ ਕੌਰ ਯੂ. ਐਸ. ਏ ਸਪੁੱਤਰੀ ਬਲਕਾਰ ਸਿੰਘ ਵਲੋਂ ਦਿੱਤੇ ਗਏ ਵਿਸ਼ੇਸ਼ ਸਹਿਯੋਗ ਸਦਕਾ ਬਣਾਏ ਸਮਾਰਟ ਕਲਾਸ ਰੂਮ ਦੇ ਉਦਘਾਟਨ ਮੌਕੇ ਸਮਾਗਮ ਕਰਾਇਆ ਗਿਆ | ਉਦਘਾਟਨ ਦੀ ਰਸਮ ਮਨਦੀਪ ਕੌਰ ਯੂ. ਐਸ. ਏ ...

ਪੂਰੀ ਖ਼ਬਰ »

ਸਤਿਗੁਰੂ ਬ੍ਰਹਮ ਸਾਗਰ ਭੂਰੀ ਵਾਲਿਆਂ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਟੱਪਰੀਆਂ ਖ਼ੁਰਦ, 25 ਅਗਸਤ (ਸ਼ਾਮ ਸੁੰਦਰ ਮੀਲੂ)- ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੋਢੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲਿਆਂ ਦੇ ਅਵਤਾਰ ਦਿਵਸ ਨੂੰ ਸਮਰਪਿਤ ਲੁਧਿਆਣਾ ਸਥਿਤ ਕੁਟੀਆ ਮਹਾਰਾਜ ਭੂਰੀਵਾਲੇ ਆਸ਼ਰਮ 'ਚ ...

ਪੂਰੀ ਖ਼ਬਰ »

ਸੰਤਾਂ-ਮਹਾਪੁਰਖਾਂ ਦੀ ਸੇਵਾ ਮਾਨਵਤਾ ਦੇ ਭਲੇ ਦਾ ਸੰਕੇਤ -ਸਵਾਮੀ ਸ਼ੰਕਰਾ ਨੰਦ ਜੀ

ਮੁੱਲਾਂਪੁਰ ਦਾਖਾ, 25 ਅਗਸਤ (ਨਿਰਮਲ ਸਿੰਘ ਧਾਲੀਵਾਲ)-ਸਤਿਗੁਰੂ ਭੂਰੀ ਵਾਲੇ (ਗਰੀਬਦਾਸੀ) ਤਲਵੰਡੀ ਖੁਰਦ (ਲੁਧਿ:) ਵਿਖੇ ਸਵਾਮੀ ਸ਼ੰਕਰਾ ਨੰਦ ਜੀ ਦੀ ਸਰਪ੍ਰਸਤੀ ਹੇਠ ਦੇਸ-ਵਿਦੇਸ ਦੀ ਸੰਗਤ, ਐਸ.ਜੀ.ਬੀ ਇੰਟਰਨੈਸ਼ਨਲ ਫਾਊਾਡੇਸ਼ਨ, ਸਵਾਮੀ ਗੰਗਾ ਨੰਦ ਜੀ ਭੂਰੀ ਵਾਲੇ ...

ਪੂਰੀ ਖ਼ਬਰ »

ਗੁੱਗਾ ਨੌਵੀਂ ਦਾ ਤਿਉਹਾਰ ਮਨਾਇਆ

ਨਵਾਂਸ਼ਹਿਰ, 25 ਅਗਸਤ (ਹਰਮਿੰਦਰ ਸਿੰਘ ਪਿੰਟੂ)-ਅੱਜ ਗੁੱਗਾ ਮਾੜੀ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਗੁੱਗਾ ਜਾਹਰ ਪੀਰ ਦੇ ਅਸਥਾਨ 'ਤੇ ਗੁੱਗਾ ਨੌਵੀਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਜਾਣਕਾਰੀ ਦਿੰਦੇ ਹੋਏ ਕਮੇਟੀ ਮੈਂਬਰ ਅਸ਼ੋਕ ਕੁਮਾਰ ਕਾਹਮਾ, ...

ਪੂਰੀ ਖ਼ਬਰ »

ਪ੍ਰਬੁੱਧ ਭਾਰਤ ਫਾਊਾਡੇਸ਼ਨ ਵਲੋਂ ਲਈ ਗਈ ਪ੍ਰੀਖਿਆ

ਜਾਡਲਾ, 24 ਅਗਸਤ (ਬੱਲੀ)-ਡਾ: ਭੀਮ ਰਾਓ ਅੰਬੇਡਕਰ ਦੀ ਵਿਚਾਰ ਧਾਰਾ ਨੰੂ ਘਰ-ਘਰ ਪੁੱਜਦਾ ਕਰਨ ਲਈ ਪ੍ਰਬੁੱਧ ਭਾਰਤ ਫਾਉਂਡੇਸ਼ਨ ਵਲੋਂ ਪੀ. ਸੀ. ਜੀ. ਐਮ. ਐਨ. ਹਾਈ ਸਕੂਲ ਵਿਚ ਡਾ: ਅੰਬੇਡਕਰ ਦੇ ਜੀਵਨ ਫਲਸਫੇ ਤੇ ਅਧਾਰਿਤ ਡਾ: ਪਰਮਜੀਤ ਮਾਹੀ ਅਤੇ ਡਾ: ਅਜੇ ਬਸਰਾ ਦੀ ਅਗਾਵਈ ਵਿਚ ...

ਪੂਰੀ ਖ਼ਬਰ »

ਅੰਬੇਦਕਰਵਾਦ ਅਤੇ ਸੰਵਿਧਾਨ ਵਿਸ਼ੇ 'ਤੇ ਚੱਕ ਕਲਾਲ 'ਚ ਹੋਈ ਪ੍ਰੀਖਿਆ

ਬੰਗਾ, 25 ਅਗਸਤ (ਕਰਮ ਲਧਾਣਾ) - ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ: ਅੰਬੇਡਕਰ ਦੇ ਜੀਵਨ, ਫਲਸਫੇ ਅਤੇ ਸੰਘਰਸ਼ਮਈ ਜੀਵਨ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਪ੍ਰਬੁੱਧ ਭਾਰਤ ਫਾਊਾਡੇਸ਼ਨ ਵਲੋਂ ਪਿੰਡ ਚੱਕ ਕਲਾਲ ਵਿਖੇ 12ਵੀਂ ਪੁਸਤਕ ਪੜਨ ਪ੍ਰੀਖਿਆ ...

ਪੂਰੀ ਖ਼ਬਰ »

ਪੰਜਾਬ ਵਿਚ ਨਸ਼ਿਆਂ ਨੇ ਕਈ ਘਰਾਂ ਦੇ ਚਿਰਾਗ਼ ਬੁਝਾਏ-ਭਾਰਟਾ

ਨਵਾਂਸ਼ਹਿਰ, 25 ਅਗਸਤ (ਹਰਮਿੰਦਰ ਸਿੰਘ ਪਿੰਟੂ)-ਉੱਘੇ ਸਮਾਜ ਸੇਵਕ ਕੁਲਵਿੰਦਰ ਸਿੰਘ ਭਾਰਟਾ ਜਰਨਲ ਮੈਨੇਜਰ ਸਪੋਰਟਸ ਕਿੰਗ ਨੇ ਪੰਜਾਬ ਵਿਚ ਵਧ ਰਹੇ ਨਸ਼ਿਆਂ ਿਖ਼ਲਾਫ਼ ਚਿੰਤਾ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਵਿਚ ਨਸ਼ਿਆਂ ...

ਪੂਰੀ ਖ਼ਬਰ »

ਫਰਾਲਾ ਸਕੂਲ 'ਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਵਸ ਮਨਾਇਆ

ਸੰਧਵਾਂ, 25 ਅਗਸਤ (ਪ੍ਰੇਮੀ ਸੰਧਵਾਂ) - ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਪਿ੍ੰ: ਮਨੋਹਰ ਲਾਲ ਖਟਕੜ ਦੀ ਅਗਵਾਈ 'ਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸਵੇਰ ਦੀ ਸਭਾ 'ਚ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਮੀਟਿੰਗ

ਨਵਾਂਸ਼ਹਿਰ, 25 ਅਗਸਤ (ਹਰਵਿੰਦਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ 18,19,20 ਅਕਤੂੂਬਰ ਨੰੂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਗਮਾਂ 'ਚ ਡਿਊਟੀਆਂ ਲਗਾਉਣ ਸਬੰਧੀ ਇਕ ਮੀਟਿੰਗ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਵਿਖੇ ਹੋਈ ...

ਪੂਰੀ ਖ਼ਬਰ »

ਡਾ: ਅੰਬੇਡਕਰ ਸਕੂਲ ਸੂੰਢ 'ਚ ਇਨਾਮੀ ਪ੍ਰਤੀਯੋਗਤਾ ਕਰਵਾਈ

ਸੰਧਵਾਂ, 25 ਅਗਸਤ (ਪ੍ਰੇਮੀ ਸੰਧਵਾਂ) - ਪ੍ਰਬੁੱਧ ਭਾਰਤ ਫਾਊਾਡੇਸ਼ਨ ਪੰਜਾਬ ਵਲੋਂ ਡਾ: ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ (ਡਾ: ਅੰਬੇਡਕਰ ਨਗਰ) ਸੂੰਢ ਵਿਖੇ ਡਾ: ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਦੀ ਅਗਵਾਈ 'ਚ ...

ਪੂਰੀ ਖ਼ਬਰ »

ਮਹਿੰਦੀਪੁਰ ਦੇ ਛਿੰਝ ਮੇਲੇ 'ਚ ਪਟਕੇ ਦੀ ਕੁਸ਼ਤੀ ਜੱਸਾ ਪੱਟੀ ਨੇ ਜਿੱਤੀ

ਨਵਾਂਸ਼ਹਿਰ, 25 ਅਗਸਤ (ਹਰਵਿੰਦਰ ਸਿੰਘ)-ਨਵਾਂਸ਼ਹਿਰ ਦੇ ਨਜਦੀਕੀ ਪਿੰਡ ਮਹਿੰਦੀਪੁਰ ਵਿਖੇ ਇਲਾਕੇ ਦੇ ਚਰਚਿਤ ਛਿੰਝ ਮੇਲੇ 'ਚ ਜੱਸਾ ਪੱਟੀ ਅਤੇ ਸਾਭਾ ਕੋਹਾਲੀ ਵਿਚਕਾਰ ਹੋਏ ਕੁਸ਼ਤੀ ਮੁਕਾਬਲੇ ਵਿਚ ਜੱਸਾ ਪੱਟੀ ਨੇ ਪਟਕੇ ਦੀ ਕੁਸ਼ਤੀ ਜਿੱਤ ਕੇ ਇਨਾਮ ਵਜੋਂ ਆਲਟੋ ਕਾਰ ...

ਪੂਰੀ ਖ਼ਬਰ »

ਸਿੱਖ ਨੈਸ਼ਨਲ ਕਾਲਜ ਬੰਗਾ ਦਾ ਨਤੀਜਾ ਰਿਹਾ ਸ਼ਾਨਦਾਰ

ਬੰਗਾ, 25 ਅਗਸਤ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਐਮ. ਏ (ਪੰਜਾਬੀ) ਸਮੈਸਟਰ ਦੂਜਾ ਦੇ ਨਤੀਜਿਆਂ 'ਚ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਭਾਨਮਜਾਰਾ ਵਿਖੇ ਗੁੱਗਾ ਨੌਮੀਂ ਦਾ ਤਿਉਹਾਰ ਮਨਾਇਆ

ਨਵਾਂਸ਼ਹਿਰ, 25 ਅਗਸਤ (ਹਰਵਿੰਦਰ ਸਿੰਘ)- ਅੱਜ ਗੁੱਗਾ ਮਾੜੀ ਪਿੰਡ ਭਾਨਮਜਾਰਾ ਵਿਖੇ ਗੁੱਗਾ ਜਾਹਰ ਪੀਰ ਦੇ ਅਸਥਾਨ 'ਤੇ ਗੁੱਗਾ ਨੌਵੀਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਜਾਣਕਾਰੀ ਦਿੰਦੇ ਹੋਏ ਚੇਲਾ ਕਮਲਜੀਤ, ਦੇਸ ਰਾਜ ਮੱਲ ਅਤੇ ਪ੍ਰੀਤੂ ਰਾਮ ਨੇ ...

ਪੂਰੀ ਖ਼ਬਰ »

ਖੰਡੂਪੁਰ ਵਿਖੇ ਇਲਾਕੇ ਦਾ ਨਾਮਵਾਰ ਛਿੰਝ ਮੇਲਾ 30 ਨੂੰ

ਭੱਦੀ, 25 ਅਗਸਤ (ਨਰੇਸ਼ ਧੌਲ)-ਪਿੰਡ ਖੰਡੂਪੁਰ ਵਿਖੇ ਗੁੱਗਾ ਜ਼ਾਹਿਰ ਪੀਰ ਨੂੰ ਸਮਰਪਿਤ ਇਲਾਕੇ ਦਾ ਨਾਮਵਰ ਛਿੰਝ ਮੇਲਾ ਸਮੂਹ ਪਿੰਡ ਵਾਸੀਆਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 30 ਅਗਸਤ ਦਿਨ ਸ਼ੁੱਕਰਵਾਰ ਨੂੰ ਉਤਸ਼ਾਹ ਪੂਰਵਕ ਕਰਵਾਇਆ ਜਾ ਰਿਹਾ ਹੈ | ਸਰਪੰਚ ...

ਪੂਰੀ ਖ਼ਬਰ »

ਜਲ ਦੇਵਤਾ ਦਰਬਾਰ 'ਚ ਮੇਲਾ 28 ਨੂੰ

ਬਹਿਰਾਮ, 25 ਅਗਸਤ (ਨਛੱਤਰ ਸਿੰਘ ਬਹਿਰਾਮ) - ਦਰਬਾਰ ਜਲ ਦੇਵਤਾ ਮਾਹਿਲਪੁਰ ਰੋਡ ਬਹਿਰਾਮ ਦੇ ਸੇਵਾਦਾਰ ਭਾਗ ਮੱਲ ਨੇ ਦੱਸਿਆ ਕਿ ਉਕਤ ਸਥਾਨ 'ਤੇ 5ਵਾਂ ਸਾਲਾਨਾ ਜੋੜ ਮੇਲਾ ਸੰਗਤਾਂ ਦੇ ਸਹਿਯੋਗ ਨਾਲ 28 ਅਗਸਤ ਦਿਨ ਬੁੱਧਵਾਰ ਨੂੰ ਮਨਾਇਆ ਜਾਵੇਗਾ | ਜਿਸ ਵਿਚ ਨਾਮੀ ਕਲਾਕਾਰ ...

ਪੂਰੀ ਖ਼ਬਰ »

ਮਾਈ ਰਾਮ ਮੰਦਰ ਵਿਖੇ ਕਿ੍ਸ਼ਨ ਜਨਮ ਅਸ਼ਟਮੀ ਮਨਾਈ

ਮੇਹਲੀ, 24 ਅਗਸਤ (ਸੰਦੀਪ ਸਿੰਘ) - ਕਿ੍ਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਪਿੰਡ ਮੇਹਲੀ ਵਿਖੇ ਸਮੂਹ ਨਗਰ ਨਿਵਾਸੀਆਂ, ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਮਾਈ ਰਾਮ ਮੰਦਰ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਦੌਰਾਨ ਮੰਦਰ ਵਿਖੇ ਸੰਗਤਾਂ ਵਲੋਂ ਕਿ੍ਸ਼ਨ ਭਗਵਾਨ ਦੀ ...

ਪੂਰੀ ਖ਼ਬਰ »

ਮੰਦਰ ਬਾਬਾ ਨਿਰਮਲ ਸ਼ਾਹ ਨਵਾਂਗਰਾਂ ਵਿਖੇ 40ਵਾਂ ਸਾਲਾਨਾ ਜੋੜ ਮੇਲਾ ਕਰਵਾਇਆ

ਪੋਜੇਵਾਲ ਸਰਾਂ, 25 ਅਗਸਤ (ਨਵਾਂਗਰਾਈਾ) - ਜਨਮ ਅਸ਼ਟਮੀ ਮੌਕੇ ਮੰਦਰ ਬਾਬਾ ਨਿਰਮਲ ਸ਼ਾਹ ਨਵਾਂਗਰਾਂ ਵਿਖੇ 40ਵਾਂ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਇਸ ਮੌਕੇ ਪਹਿਲਾਂ ਸਵੇਰੇ ਹਵਨ ਪੂਜਾ ਹੋਈ ਤੇ ਫਿਰ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੇਲੇ ਦੌਰਾਨ ...

ਪੂਰੀ ਖ਼ਬਰ »

ਨੰਬਰਦਾਰ ਦਰਸ਼ਨ ਸਿੰਘ ਬੁਰਜ ਦੀ ਅੰਤਿਮ ਅਰਦਾਸ 28 ਨੂੰ

ਉੜਾਪੜ/ਲਸਾੜਾ, 25 ਅਗਸਤ (ਲਖਵੀਰ ਸਿੰਘ ਖੁਰਦ) - ਪਿੰਡ ਬੁਰਜ ਟਹਿਲਦਾਸ ਦੇ ਨੰਬਰਦਾਰ ਅਤੇ ਪੀ. ਏ. ਡੀ ਬੈਂਕ ਦੇ ਸਾਬਕਾ ਡਾਇਰੈਕਟਰ ਦਰਸ਼ਨ ਸਿੰਘ ਮਹੇ ਜੋ ਕੁੱਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਅੰਤਿਮ ਅਰਦਾਸ 28 ਅਗਸਤ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ...

ਪੂਰੀ ਖ਼ਬਰ »

ਕਾਹਮਾ 'ਚ 1 ਨੂੰ ਹੋਵੇਗਾ ਕੁਸ਼ਤੀ ਦੰਗਲ

ਮੱਲਪੁਰ ਅੜਕਾਂ, 25 ਅਗਸਤ (ਮਨਜੀਤ ਸਿੰਘ ਜੱਬੋਵਾਲ) - ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁੱਗਾ ਜਾਹਰ ਪੀਰ ਦੀ ਯਾਦ ਵਿਚ ਗੁੱਗਾ ਜਾਹਰ ਪੀਰ ਕਮੇਟੀ ਪਿੰਡ ਕਾਹਮਾ ਵਲੋਂ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਪ੍ਰਧਾਨ ...

ਪੂਰੀ ਖ਼ਬਰ »

ਭਰੋਲੀ ਛਿੰਝ 'ਚ ਪਟਕੇ ਦੀ ਕੁਸ਼ਤੀ ਕਮਲ ਡੂੰਮਛੇੜੀ ਨੇ ਜਿੱਤੀ

ਘੁੰਮਣਾਂ, 25 ਅਗਸਤ (ਮਹਿੰਦਰ ਪਾਲ ਸਿੰਘ) - ਪਿੰਡ ਭਰੋਲੀ 'ਚ ਗੁੱਗਾ ਜ਼ਾਹਰ ਪੀਰ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਪ੍ਰਵਾਸੀ ਭਾਰਤੀ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਚੇਲਾ ਅਮਰੀਕ ਰਾਮ ਨੇ ਅਰਦਾਸ ਕਰਨ ਉਪਰੰਤ ਪਹਿਲਵਾਨਾਂ ਦੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਸੂੰਢ 'ਚ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ

ਸੰਧਵਾਂ, 25 ਅਗਸਤ (ਪ੍ਰੇਮੀ ਸੰਧਵਾਂ) - ਸਰਕਾਰੀ ਪ੍ਰਾਇਮਰੀ ਸਕੂਲ ਸੂੰਢ ਵਿਖੇ ਭਗਵਾਨ ਕ੍ਰਿਸ਼ਨ ਜਨਮ ਅਸ਼ਟਮੀ ਸਕੂਲ ਮੱੁਖੀ ਮੈਡਮ ਨਰਿੰਦਰ ਕੌਰ ਮਜਾਰੀ ਦੀ ਅਗਵਾਈ 'ਚ ਮਨਾਈ ਗਈ | ਸਕੂਲ ਦੇ ਬੱਚਿਆਂ ਨੇ ਧਾਰਮਿਕ ਗੀਤ ਪੇਸ਼ ਕੀਤੇ | ਮੈਡਮ ਨਰਿੰਦਰ ਕੌਰ ਮਜਾਰੀ ਨੇ ...

ਪੂਰੀ ਖ਼ਬਰ »

ਵੈਟਰਨਰੀ ਹਸਪਤਾਲ ਮੁਕੰਦਪੁਰ ਵਿਖੇ ਡਾ: ਵਿਜੇ ਗਾਂਧੀ ਨੇ ਅਹੁਦਾ ਸੰਭਾਲਿਆ

ਮੁਕੰਦਪੁਰ, 25 ਅਗਸਤ (ਦੇਸ ਰਾਜ ਬੰਗਾ) - ਸਰਕਾਰੀ ਪਸ਼ੂ ਹਸਪਤਾਲ ਮੁਕੰਦਪੁਰ ਵਿਖੇ ਡਾ: ਵਿਜੇ ਗਾਂਧੀ ਨੇ ਬਤੌਰ ਇੰਚਾਰਜ ਅਹੁੱਦਾ ਸੰਭਾਲ ਲਿਆ ਹੈ | ਕਸਬਾ ਔੜ ਪਸ਼ੂ ਹਸਪਤਾਲ ਤੋਂ ਤਬਦੀਲ ਹੋ ਕੇ ਆਏ ਡਾ: ਗਾਂਧੀ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ...

ਪੂਰੀ ਖ਼ਬਰ »

66ਵੇਂ ਸਾਲਾਨਾ ਛਿੰਝ ਮੇਲੇ ਦਾ ਪੋਸਟਰ ਜਾਰੀ

ਔੜ/ਝਿੰਗੜਾਂ, 25 ਅਗਸਤ (ਕੁਲਦੀਪ ਸਿੰਘ ਝਿੰਗੜ)- ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾਂ ਚੈਰੀਟੇਬਲ ਟਰੱਸਟ ਵਲੋਂ ਗਰਾਮ ਪੰਚਾਇਤ ਅਤੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 66 ਵਾਂ ਸਾਲਾਨਾ ਛਿੰਝ ਮੇਲਾ 2 ਤੋਂ 6 ਸਤੰਬਰ ਨੂੰ ...

ਪੂਰੀ ਖ਼ਬਰ »

ਪ੍ਰਯਾਸ ਟੀਮ ਨੇ 1 ਲੱਖ 80 ਹਜ਼ਾਰ ਨਾਲ ਪ੍ਰਾਇਮਰੀ ਸਮਾਰਟ ਸਕੂਲ ਦੀ ਦਿੱਖ ਸੰਵਾਰੀ

ਟੱਪਰੀਆਂ ਖ਼ੁਰਦ, 25 ਅਗਸਤ (ਸ਼ਾਮ ਸੁੰਦਰ ਮੀਲੂ)- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਟਵਾਰਾ ਕਲਾਂ ਦੀ ਦਿੱਖ ਸੰਵਾਰਨ 'ਚ ਅਹਿਮ ਯੋਗਦਾਨ ਪਾ ਰਹੀ ਨੌਜਵਾਨਾਂ ਦੀ 'ਪ੍ਰਯਾਸ' ਟੀਮ ਨੇ ਖਸਤਾ ਹਾਲਤ 'ਚ ਲੰਬੇ ਸਮੇਂ ਤੋਂ ਪਏ ਤਿੰਨ ਕਮਰਿਆਂ ਦੀ ਮੁਕੰਮਲ ਮੁਰੰਮਤ ਕਰਵਾਉਣ ...

ਪੂਰੀ ਖ਼ਬਰ »

ਸਨਾਵਾ ਸਹਿਕਾਰੀ ਸਭਾ ਦਾ ਆਮ ਇਜਲਾਸ ਹੋਇਆ

ਜਾਡਲਾ, 25 ਅਗਸਤ (ਬੱਲੀ)-ਅੱਜ ਦੀ ਸਨਾਵਾ ਸਹਿਕਾਰੀ ਬਹੁਮੰਤਵੀ ਖੇਤੀਬਾੜੀ ਸੇਵਾ ਸਭਾ ਦਾ ਆਮ ਇਜਲਾਸ ਸਜਾਵਲਪੁਰ ਵਿਖੇ ਪ੍ਰਧਾਨ ਦਰਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਅਮਰੀਕ ਚੰਦ, ਮੀਤ ਪ੍ਰਧਾਨ ਅਜੀਤ ਸਿੰਘ, ਅਜਮੇਰ ਸਿੰਘ, ...

ਪੂਰੀ ਖ਼ਬਰ »

ਵਿਧਾਇਕ ਡਾ: ਸੁੱਖੀ ਹੁਸ਼ਿਆਰਪੁਰ ਹਲਕੇ ਦੇ ਆਬਜ਼ਰਬਰ ਬਣੇ

ਬਹਿਰਾਮ, 25 ਅਗਸਤ (ਨਛੱਤਰ ਸਿੰਘ ਬਹਿਰਾਮ) - ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਬੰਗਾ ਤੋਂ ਵਿਧਾਇਕ ਡਾ: ਸੁਖਵਿੰਦਰ ਕੁਮਾਰ ਸੁੱਖੀ ਨੂੰ ਪਾਰਟੀ ਹਾਈਕਮਾਂਡ ਨੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਵਰਕਰਾਂ ਦੀ ਹੋਰ ਭਰਤੀ ਕਰਨ ਲਈ ਅਬਜਰਵਰ ਨਿਯੁਕਤ ਕੀਤਾ ਹੈ | ਇਸ ...

ਪੂਰੀ ਖ਼ਬਰ »

ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਦੀ ਬਰਸੀ ਸਬੰਧੀ ਮੀਟਿੰਗ

ਬਹਿਰਾਮ, 25 ਅਗਸਤ (ਨਛੱਤਰ ਸਿੰਘ ਬਹਿਰਾਮ) - ਮਹਾਨ ਤਪੱਸਵੀ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਦੀ ਸਾਲਾਨਾ ਬਰਸੀ 28-29 ਦਿਨ ਬੁੱਧਵਾਰ, ਵੀਰਵਾਰ ਨੂੰ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਦੀ ਰਹਿਨਮਈ ਹੇਠ ਅਤੇ ...

ਪੂਰੀ ਖ਼ਬਰ »

ਰਿਆਤ ਇੰਸਟੀਚਿਊਟ ਆਫ਼ ਫ਼ਾਰਮੇਸੀ ਰੈਲਮਾਜਰਾ ਦਾ ਨਤੀਜਾ ਸ਼ਾਨਦਾਰ ਰਿਹਾ

ਰੈਲਮਾਜਰਾ, 25 ਅਗਸਤ (ਸੁਭਾਸ਼ ਟੌਾਸਾ, ਰਾਕੇਸ਼ ਰੋਮੀ)- ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨ ਰੋਪੜ ਕੈਂਪਸ ਰੈਲਮਾਜਰਾ ਦੇ ਮੋਹਰੀ ਅਦਾਰੇ ਰਿਆਤ ਇੰਸਟੀਚਿਊਟ ਆਫ ਫਾਰਮੇਸੀ ਰੈਲਮਾਜਰਾ ਦਾ ਨਤੀਜਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਲੋਂ ਘੋਸ਼ਿਤ ਨਤੀਜਿਆਂ ਵਿਚ ...

ਪੂਰੀ ਖ਼ਬਰ »

ਸਾਂਝ ਕੇਂਦਰ ਵਿਖੇ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਅਹਿਮ ਵਿਚਾਰਾਂ

ਮੁਕੰਦਪੁਰ, 25 ਅਗਸਤ (ਅਮਰੀਕ ਸਿੰਘ ਢੀਂਡਸਾ) - ਹਰੀਸ਼ ਦਿਆਮਾ ਐਸ. ਪੀ. ਹੈਡਕੁਆਟਰ ਅਤੇ ਨਵਦੀਪ ਸਿੰਘ ਮਾਹਲ ਡੀ. ਐਸ. ਪੀ ਬੰਗਾ ਦੇ ਦਿਸ਼ਾ ਨਿਰਦੇਸ ਅੁਨਸਾਰ ਸਲਾਨਾ ਮੀਟਿੰਗ ਰਘਵੀਰ ਸਿੰਘ ਐਸ. ਐਚ. ਓ ਕਮ ਚੇਅਰਮੈਨ ਸਾਂਝ ਕੇਂਦਰ ਮੁਕੰਦਪੁਰ ਸਲਾਹਕਾਰ ਬੋਰਡ ਮੁਕੰਦਪੁਰ ...

ਪੂਰੀ ਖ਼ਬਰ »

ਨੂਰਪੁਰ 'ਚ ਪਟਕੇ ਦੀ ਕੁਸ਼ਤੀ ਸਿਮਰ ਬਾਹੜੋਵਾਲ ਨੇ ਜਿੱਤੀ

ਬੰਗਾ, 25 ਅਗਸਤ (ਜਸਬੀਰ ਸਿੰਘ ਨੂਰਪੁਰ) - ਪਿੰਡ ਨੂਰਪੁਰ 'ਚ ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਵਲੋਂ ਛਿੰਝ ਮੇਲਾ ਕਰਵਾਇਆ ਗਿਆ | ਇਸ ਦੌਰਾਨ ਪਟਕੇ ਦੀ ਕੁਸ਼ਤੀ ਸਿਮਰ ਬਾਹੜੋਵਾਲ ਅਤੇ ਨੋਨੀ ਫਰਾਲਾ ਦਰਮਿਆਨ ਕਰਵਾਈ ਗਈ ਜਿਸ ਵਿਚ ਸਿਮਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX