ਤਾਜਾ ਖ਼ਬਰਾਂ


ਕੋਰੋਨਾ ਕਾਰਨ ਲੁਧਿਆਣਾ 'ਚ 7 ਮਰੀਜ਼ਾਂ ਦੀ ਮੌਤ, 73 ਨਵੇਂ ਮਾਮਲੇ ਆਏ ਸਾਹਮਣੇ
. . .  20 minutes ago
ਲੁਧਿਆਣਾ, 15 ਜੁਲਾਈ (ਸਿਹਤ ਪ੍ਰਤੀਨਿਧੀ)- ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ 7 ਮਰੀਜ਼ਾਂ ਦੀ ਮੌਤ ਹੋਣ ਬਾਰੇ ਪੁਸ਼ਟੀ ਕੀਤੀ ਗਈ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ...
ਸ਼ਾਹਕੋਟ ਇਲਾਕੇ 'ਚ 3 ਹੋਰ ਕੋਰੋਨਾ ਵਾਇਰਸ ਮਰੀਜ਼ਾਂ ਦੀ ਪੁਸ਼ਟੀ
. . .  22 minutes ago
ਸ਼ਾਹਕੋਟ⁄ਮਲਸੀਆਂ, 15 ਜੁਲਾਈ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) - ਜਲੰਧਰ ਵਿਖੇ ਅੱਜ ਆਏ 54 ਕੋਰੋਨਾ ਪਾਜ਼ੀਟਿਵ ਮਰੀਜ਼ਾਂ 'ਚ ਸ਼ਾਹਕੋਟ ਇਲਾਕੇ ਨਾਲ ਸਬੰਧਿਤ ੩ ਵਿਅਕਤੀਆਂ ਦੀ ਪਹਿਚਾਣ ਹੋਈ ਹੈ। ਇਨ੍ਹਾਂ 'ਚ ਖ਼ਾਨਪੁਰ ਰਾਜਪੂਤਾਂ ਤੋਂ ਜਸਪ੍ਰੀਤ ਕੌਰ, ਮੀਏਂਵਾਲ ਅਰਾਈਆਂ ਤੋਂ ਦਿਲਬਾਗ ਸਿੰਘ ਅਤੇ ਮਹਿਤਪੁਰ ਥਾਣੇ ਦੇ ਮੁਲਾਜ਼ਮ ਜਗਦੀਪ ਸਿੰਘ...
ਆੜ੍ਹਤੀਆਂ ਨੇ ਐੱਸ. ਡੀ. ਐੱਮ ਰਾਹੀਂ ਪ੍ਰਧਾਨ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ
. . .  27 minutes ago
ਬਾਘਾਪੁਰਾਣਾ, 15 ਜੁਲਾਈ (ਬਲਰਾਜ ਸਿੰਗਲਾ)- ਬਾਘਾਪੁਰਾਣਾ ਦੇ ਆੜ੍ਹਤੀਆਂ ਵਲੋਂ ਐਸੋਸੀਏਸ਼ਨਾਂ ਦੇ ਪ੍ਰਧਾਨ ਅਮਰਜੀਤ ਸਿੰਘ ਬਰਾੜ ਰਾਜੇਆਣਾ, ਬਲਤੇਜ ਸਿੰਘ ਲੰਗੇਆਣਾ ਅਤੇ ਹੋਰਨਾਂ ਅਹੁਦੇਦਾਰਾਂ ਦੀ ਅਗਵਾਈ...
ਬੰਗਾਲ ਤੋਂ ਮਹਿਲ ਕਲਾਂ (ਬਰਨਾਲਾ) ਆਏ ਪ੍ਰਵਾਸੀ ਮਜ਼ਦੂਰ ਨੂੰ ਹੋਇਆ ਕੋਰੋਨਾ
. . .  27 minutes ago
ਮਹਿਲ ਕਲਾਂ, 15 ਜੁਲਾਈ (ਅਵਤਾਰ ਸਿੰਘ ਅਣਖੀ) - ਸਥਾਨਕ ਕਸਬੇ ਅੰਦਰ ਖਿਆਲੀ ਲਿੰਕ ਸੜਕ 'ਤੇ ਲਗਦੇ ਸ਼ਰਾਬ ਦੇ ਠੇਕੇ ਨਾਲ ਅਹਾਤੇ 'ਚ ਕੰਮ ਕਰਨ ਲਈ ਆਏ ਇਕ ਪ੍ਰਵਾਸੀ ਮਜ਼ਦੂਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦਾ ਪਤਾ ਲੱਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਡਾ: ਸਿਮਰਨਜੀਤ ਸਿੰਘ ਨੇ ਦੱਸਿਆ...
ਹੁਸ਼ਿਆਰਪੁਰ 'ਚ 6 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ
. . .  36 minutes ago
ਹੁਸ਼ਿਆਰਪੁਰ, 15 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 6 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 216 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  48 minutes ago
ਚੰਡੀਗੜ੍ਹ, 15 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਦੱਸਣਯੋਗ ਹੈ ਕਿ ਲੰਘੇ ਦਿਨ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਰੋਨਾ...
ਅੰਮ੍ਰਿਤਸਰ 'ਚ 11 ਨਵੇਂ ਮਾਮਲੇ ਤੇ ਦੋ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ
. . .  47 minutes ago
ਅੰਮ੍ਰਿਤਸਰ, 15 ਜੁਲਾਈ (ਰੇਸ਼ਮ ਸਿੰਘ) ਅੰਮ੍ਰਿਤਸਰ 'ਚ ਲਗਾਤਾਰ ਵੱਧ ਰਹੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਤਹਿਤ 11 ਨਵੇਂ ਮਾਮਲੇ ਮਿਲੇ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ 2 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ ਇਕ ਨੇ ਲੁਧਿਆਣਾ ਡੀ.ਐਮ.ਸੀ ਤੇ ਇਕ ਨੇ ਇੱਥੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ...
ਤਫ਼ਤੀਸ਼ੀ ਕਾਰਜਾਂ ਨੂੰ ਉੱਚ ਪੱਧਰੀ ਬਣਾਉਣ ਲਈ ਆਮ ਲੋਕਾਂ ਦੀ ਹੋਵੇਗੀ ਪੁਲਿਸ 'ਚ ਭਰਤੀ
. . .  52 minutes ago
ਚੰਡੀਗੜ੍ਹ, 15 ਜੁਲਾਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਪੁਲਿਸ ਦੇਸ਼ ਦੀ ਪਹਿਲੀ ਪੁਲਿਸ ਹੋਵੇਗੀ ਜੋ ਤਫ਼ਤੀਸ਼ੀ ਕਾਰਜਾਂ ਨੂੰ ਉੱਚ ਪੱਧਰੀ ਬਣਾਉਣ ਲਈ...
ਪੰਜਾਬ ਕੈਬਨਿਟ ਨੇ ਜਲ ਸਰੋਤ ਵਿਭਾਗ ਦੇ ਪੁਨਰ ਗਠਨ ਨੂੰ ਦਿੱਤੀ ਮਨਜ਼ੂਰੀ
. . .  about 1 hour ago
ਚੰਡੀਗੜ੍ਹ, 15 ਜੁਲਾਈ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਜਲ ਸਰੋਤ...
ਸਰਕਾਰੀ ਕੰਮ ਕਾਜ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ
. . .  about 1 hour ago
ਚੰਡੀਗੜ੍ਹ, 15 ਜੁਲਾਈ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਹੋਈ ਕੈਬਨਿਟ ਦੀ ਬੈਠਕ 'ਚ ਸਰਕਾਰੀ ਕੰਮ-ਕਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ...
ਬੰਗਾ ਹਲਕੇ 'ਚ ਕੋਰੋਨਾ ਵਾਇਰਸ ਕਾਰਨ ਦੂਜੀ ਮੌਤ
. . .  about 1 hour ago
ਬੰਗਾ, 15 ਜੁਲਾਈ (ਜਸਬੀਰ ਸਿੰਘ ਨੂਰਪੁਰ)- ਬੰਗਾ ਹਲਕੇ ਦੇ ਪਿੰਡ ਗੁਣਾਚੌਰ 'ਚ ਕੋਰੋਨਾ ਦਾ ਵਾਇਰਸ ਕਾਰਨ ਦੂਜੀ ਮੌਤ ਹੋ ਗਈ ।ਬੰਗਾ ਹਲਕੇ 'ਚ ਪਹਿਲੀ ਮੌਤ ਗਿਆਨੀ ਬਲਦੇਵ ਸਿੰਘ ਦੀ ਹੋਈ ਸੀ। ਉਸ ਤੋਂ ਬਾਅਦ...
ਕੋਰੋਨਾ ਸੰਕਟ : ਪੰਜਾਬ ਸਰਕਾਰ ਸਥਾਪਿਤ ਕਰੇਗੀ 15 ਸੋਸ਼ਲ ਮੀਡੀਆ ਮਾਹਰ ਟੀਮਾਂ
. . .  about 1 hour ago
ਚੰਡੀਗੜ੍ਹ, 15 ਜੁਲਾਈ (ਵਿਕਰਮਜੀਤ ਸਿੰਘ ਮਾਨ)- ਕੋਰੋਨਾ ਵਰਗੀ ਮਹਾਂਮਾਰੀ ਨਾਲ ਨਜਿੱਠਣ ਲਈ ਸੋਸ਼ਲ ਮੀਡੀਆ ਦੀ ਵਿਸ਼ਵੀ ਮਹੱਤਵ ਸਮਝਦਿਆਂ ਨੂੰ ਅੱਜ ਪੰਜਾਬ ਸਰਕਾਰ ਨੇ ਆਪਣੀ ਸੋਸ਼ਲ ਮੀਡੀਆ...
ਪੰਜਾਬ ਸਰਕਾਰ ਨੇ ਵਧਾਈ ਪੱਤਰਕਾਰਾਂ ਦੇ ਪ੍ਰੈੱਸ ਸ਼ਨਾਖ਼ਤੀ ਕਾਰਡਾਂ ਦੀ ਮਿਆਦ
. . .  about 1 hour ago
ਚੰਡੀਗੜ੍ਹ, 15 ਜੁਲਾਈ (ਸੁਰਜੀਤ ਸੱਤੀ)- ਪੱਤਰਕਾਰਾਂ ਦੇ ਪ੍ਰੈੱਸ ਸ਼ਨਾਖ਼ਤੀ ਕਾਰਡਾਂ ਦੀ ਪਿੰ੍ਰਟਿੰਗ ਦਾ ਕੰਮ ਕਾਰਵਾਈ ਅਧੀਨ ਹੋਣ ਕਾਰਨ ਸਾਲ 2019-20 ਲਈ ਜਾਰੀ ਕੀਤੇ ਗਏ ਪ੍ਰੈੱਸ ਸ਼ਨਾਖ਼ਤੀ ਕਾਰਡਾਂ ਦੀ ਮਿਆਦ ਨੂੰ...
ਕੋਟਕਪੂਰਾ ਗੋਲੀ ਕਾਂਡ 'ਚ ਐੱਸ. ਪੀ. ਬਲਜੀਤ ਸਿੱਧੂ ਅਤੇ ਤਤਕਾਲੀ ਐੱਸ. ਐੱਚ. ਓ. ਪੰਧੇਰ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 1 hour ago
ਫ਼ਰੀਦਕੋਟ, 15 ਜੁਲਾਈ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਫ਼ਰੀਦਕੋਟ ਦੇ ਕਾਰਜਕਾਰੀ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ 'ਚ ਐੱਸ. ਪੀ. ਬਲਜੀਤ ਸਿੰਘ ਸਿੱਧੂ ਅਤੇ ਤਤਕਾਲੀ ਐੱਸ. ਐੱਚ. ਓ...
ਗਹਿਲੋਤ ਨੇ ਲਾਇਆ ਦੋਸ਼- ਭਾਜਪਾ ਦੇ ਨਾਲ ਮਿਲ ਕੇ ਸਰਕਾਰ ਡੇਗਣ ਦੀ ਸਾਜ਼ਿਸ਼ ਰਚ ਰਹੇ ਸਨ ਸਚਿਨ
. . .  about 2 hours ago
ਜੈਪੁਰ, 15 ਜੁਲਾਈ- ਸਚਿਨ ਪਾਇਲਟ ਨੂੰ ਉਪ ਮੁੱਖ ਮੰਤਰੀ ਅਤੇ ਸੂਬੇ 'ਚ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਅੱਜ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਨ੍ਹਾਂ 'ਤੇ ਖ਼ੂਬ ਹਮਲਾ ਬੋਲਿਆ। ਗਹਿਲੋਤ ਨੇ ਦੋਸ਼...
ਕੋਰੋਨਾ ਪੀੜਤ ਥਾਣੇਦਾਰ ਦੇ ਪੁੱਤਰ ਅਤੇ ਇੱਕ ਹੋਰ ਮਹਿਲਾ ਪੁਲਿਸ ਮੁਲਾਜ਼ਮ ਨੂੰ ਵੀ ਹੋਇਆ ਕੋਰੋਨਾ
. . .  about 2 hours ago
ਸਿਧਵਾਂ ਬੇਟ, 15 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)- ਥਾਣਾ ਸਿਧਵਾਂ ਬੇਟ ਦੇ ਕੋਰੋਨਾ ਪਾਜ਼ੀਟਿਵ ਥਾਣੇਦਾਰ ਨਸੀਬ ਚੰਦ ਦੇ 8 ਸਾਲਾ ਪੁੱਤਰ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸੇ ਤਰ੍ਹਾਂ ਸਥਾਨਕ...
ਗੋਆ 'ਚ 10 ਅਗਸਤ ਤੱਕ ਰਾਤੀਂ 8 ਤੋਂ ਸਵੇਰੇ 6 ਵਜੇ ਤੱਕ ਲੱਗੇਗਾ ਜਨਤਾ ਕਰਫ਼ਿਊ
. . .  about 2 hours ago
ਪਣਜੀ, 15 ਜੁਲਾਈ- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਦੱਸਿਆ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ 'ਚ 10 ਅਗਸਤ ਤੱਕ ਰਾਤੀਂ 8 ਵਜੇ ਤੋਂ ਸਵੇਰੇ 6 ਵਜੇ ਤੱਕ ਜਨਤਾ ਕਰਫ਼ਿਊ...
ਪ੍ਰਵਾਸੀ ਮਜ਼ਦੂਰਾਂ ਦੀ 1 ਲੱਖ 25 ਹਜ਼ਾਰ ਰੁਪਏ ਦੀ ਨਕਦੀ ਅਤੇ ਤਿੰਨ ਮੋਬਾਇਲ ਚੋਰੀ
. . .  about 2 hours ago
ਮਜਾਰੀ/ਸਾਹਿਬਾ, 15 ਜੁਲਾਈ (ਨਿਰਮਲ ਜੀਤ ਸਿੰਘ ਚਾਹਲ)- ਬੀਤੀ ਸ਼ਾਮ ਪਿੰਡ ਸਾਹਿਬਾ ਵਿਖੇ ਇੱਕ ਕਿਸਾਨ ਦੀ ਮੋਟਰ 'ਤੇ ਰਹਿੰਦੇ ਇੱਕ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਚੋਰਾਂ ਵਲੋਂ 1 ਲੱਖ 25 ਹਜ਼ਾਰ ਰੁਪਏ...
ਸੰਗਤ ਮੰਡੀ 'ਚ ਕੋਰੋਨਾ ਦੇ ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਸੰਗਤ ਮੰਡੀ, 15 ਜੁਲਾਈ (ਦੀਪਕ ਸਰਮਾ)- ਸੰਗਤ ਮੰਡੀ 'ਚ ਅੱਜ ਕੋਰੋਨਾ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਬਾਰੇ ਸੰਗਤ ਮੰਡੀ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਜੀਤ ਸਿੰਘ ਨੇ ਜਾਣਕਾਰੀ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਦੋ ਪੁਲਿਸ ਮੁਲਾਜ਼ਮਾਂ ਸਣੇ 3 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  about 3 hours ago
ਫ਼ਾਜ਼ਿਲਕਾ, 15 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 3 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਦੋ ਪੁਲਿਸ ਮੁਲਾਜ਼ਮਾਂ ਅਤੇ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਆਇਆ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੀ.ਐਮ ਕਟਾਰੀਆ ਦੱਸਿਆ...
ਅੰਮ੍ਰਿਤਸਰ 'ਚ ਮੈਟਰੋ ਬੱਸ ਸੇਵਾ ਮੁੜ ਠੱਪ
. . .  about 3 hours ago
ਅੰਮ੍ਰਿਤਸਰ, 15 ਜੁਲਾਈ (ਹਰਮਿੰਦਰ ਸਿੰਘ)- ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਈ ਮੈਟਰੋ ਬੱਸ ਸੇਵਾ ਡਰਾਈਵਰਾਂ ਨੂੰ ਤਨਖ਼ਾਹਾਂ ਨਾ ਮਿਲਣ ਕਾਰਨ ਅੱਜ ਫਿਰ ਠੱਪ ਹੋ ਗਈ ਹੈ। ਇਹ ਬੱਸ ਸੇਵਾ ਕੋਰੋਨਾ ਮਹਾਂਮਾਰੀ ਕਾਰਨ ਲਗਾਏ ਗਏ...
ਜੰਮੂ-ਕਸ਼ਮੀਰ ਅਤੇ ਲਦਾਖ਼ ਦੇ ਦੌਰੇ 'ਤੇ ਜਾਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ
. . .  about 3 hours ago
ਨਵੀਂ ਦਿੱਲੀ, 15 ਜੁਲਾਈ- ਰੱਖਿਆ ਮੰਤਰੀ ਰਾਜਨਾਥ ਸਿੰਘ 17 ਅਤੇ 18 ਜੁਲਾਈ ਨੂੰ ਜੰਮੂ-ਕਸ਼ਮੀਰ ਅਤੇ ਲਦਾਖ਼ ਦੇ ਦੌਰੇ 'ਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਨੇ ਵੀ ਹੋਣਗੇ। ਰੱਖਿਆ ਮੰਤਰੀ...
ਬਿਹਾਰ : ਗਵਰਨਰ ਹਾਊਸ 'ਚ 20 ਸਟਾਫ਼ ਮੈਂਬਰਾਂ ਨੂੰ ਹੋਇਆ ਕੋਰੋਨਾ
. . .  about 4 hours ago
ਪਟਨਾ, 15 ਜੁਲਾਈ- ਬਿਹਾਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਵੱਡੀ ਗਿਣਤੀ 'ਚ ਭਾਜਪਾ ਨੇਤਾਵਾਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਮਗਰੋਂ ਹੁਣ ਗਵਰਨਰ ਹਾਊਸ 'ਚ 20 ਸਟਾਫ਼...
ਸੀ. ਬੀ. ਐੱਸ. ਈ. ਦੇ 10ਵੀਂ ਜਮਾਤ ਦੇ ਨਤੀਜੇ : 91.46 ਫ਼ੀਸਦੀ ਵਿਦਿਆਰਥੀ ਹੋਏ ਪਾਸ
. . .  about 4 hours ago
ਨਵੀਂ ਦਿੱਲੀ, 15 ਜੁਲਾਈ- ਸੀ. ਬੀ. ਐੱਸ. ਈ. ਵਲੋਂ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰੀਖਿਆ ਦੇਣ ਵਾਲੇ ਕਰੀਬ 18 ਲੱਖ ਬੱਚਿਆਂ ਦਾ ਇੰਤਜ਼ਾਰ ਵੀ ਖ਼ਤਮ ਹੋ ਗਿਆ ਹੈ। ਇਸ ਵਾਰ 10ਵੀਂ...
ਫ਼ਿਰੋਜ਼ਪੁਰ 'ਚ ਗਰਭਵਤੀ ਔਰਤਾਂ ਅਤੇ ਬੀ. ਐੱਸ. ਐੱਫ. ਦੇ ਜਵਾਨਾਂ ਸਮੇਤ 19 ਲੋਕਾਂ ਨੂੰ ਹੋਇਆ ਕੋਰੋਨਾ
. . .  about 4 hours ago
ਫ਼ਿਰੋਜ਼ਪੁਰ, 15 ਜੁਲਾਈ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਸ਼ੱਕੀਆਂ ਦੇ ਲਏ ਗਏ ਟੈਸਟਾਂ ਦੀਆਂ ਆਈਆਂ ਰਿਪੋਰਟਾਂ 'ਚ 3 ਗਰਭਵਤੀ ਔਰਤਾਂ ਅਤੇ ਬੀ. ਐੱਸ. ਐੱਫ. ਦੇ 6 ਜਵਾਨਾਂ ਸਮੇਤ 19 ਪਾਜ਼ੀਟਿਵ ਮਾਮਲਿਆਂ ਦੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਭਾਦੋਂ ਸੰਮਤ 551

ਸੰਗਰੂਰ

ਪੁਰਾਣੀ ਪੈਨਸ਼ਨ ਬਹਾਲੀ ਵਾਸਤੇ ਸੰਘਰਸ਼ ਵਿੱਢਣ ਲਈ 31 ਮੈਂਬਰੀ ਕਮੇਟੀ ਦੀ ਚੋਣ

ਸੰਗਰੂਰ, 25 ਅਗਸਤ (ਧੀਰਜ ਪਸੌਰੀਆ) - ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਕੰਮ ਕਰਦੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਵੱਲੋਂ ਨਵੀਂ ਪੈਨਸ਼ਨ ਨੀਤੀ ਦੇ ਵਿਰੋਧ 'ਚ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸਥਾਨਕ ਅਗਰਵਾਲ ਧਰਮਸ਼ਾਲਾ 'ਚ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ ਕੀਤੀ ਗਈ | ਇਹ ਕਨਵੈੱਨਸ਼ਨ ਜ਼ਿਲ੍ਹਾ ਸੰਗਰੂਰ ਦੇ ਆਗੂਆਂ ਸੁਖਪਾਲ ਸਿੰਘ ਹਿੰਮਤਾਨਾ, ਹਰਦੀਪ ਸਿੰਘ ਕੈਂਪੁਰ, ਸਤਵੰਤ ਸਿੰਘ ਆਲਮਪੁਰ, ਮਨਪ੍ਰੀਤ ਸਿੰਘ ਟਿੱਬਾ, ਹਰਦੀਪ ਸਿੰਘ, ਸਰਬਜੀਤ ਸਿੰਘ, ਜੁਝਾਰ ਸਿੰਘ, ਸੁਖਵਿੰਦਰ ਸਿੰਘ ਨਾਰੀਕੇ, ਕੇਵਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾਈ ਕਨਵੀਨਰ ਜਸਵੀਰ ਤਲਵਾੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਕਨਵੈੱਨਸ਼ਨ ਨੂੰ ਸੰਬੋਧਨ ਕਰਦਿਆਂ ਸੂਬਾਈ ਕਨਵੀਨਰ ਜਸਵੀਰ ਤਲਵਾੜਾ ਨੇ ਕਿਹਾ ਕਿ ਨਵੀਂ ਪੈਨਸ਼ਨ ਸਕੀਮ ਪ੍ਰਣਾਲੀ ਦੇ ਲਾਗੂ ਹੋਣ ਨਾਲ ਅਸਲ 'ਚ ਕਰਮਚਾਰੀਆਂ ਪਾਸੋਂ ਸੇਵਾ ਮੁਕਤੀ ਉਪਰੰਤ ਮਿਲਣ ਵਾਲੇ ਸਮਾਜਿਕ ਸੁਰੱਖਿਆ ਦੇ ਸਾਰੇ ਹੀ ਅਧਿਕਾਰ ਖੋਹ ਲਏ ਗਏ ਹਨ | ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਲ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਦੇ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਬੀਹਲਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਦੌੜਕਾ, ਸੁਖਦੇਵ ਸਿੰਘ ਚੰਗਾਲੀਵਾਲਾ, ਹਰਜੀਤ ਸਿੰਘ ਗਲਵੱਟੀ, ਹਰਿੰਦਰ ਸਿੰਘ ਮੱਲੀਆ, ਪਰਮਜੀਤ ਪਟਿਆਲਾ, ਜਸਵਿੰਦਰ ਸਮਾਣਾ, ਅਵਤਾਰ ਸਿੰਘ ਭਲਵਾਨ, ਹਰਦੇਵ ਸਿੰਘ ਦੁੱਗਾਂ ਨੇ ਵੀ ਸੰਬੋਧਨ ਕੀਤਾ | ਕਨਵੈੱਨਸ਼ਨ ਦੇ ਅੰਤ 'ਚ 31 ਮੈਂਬਰੀ ਜ਼ਿਲ੍ਹਾ ਟੀਮ'ਚ ਸੁਖਪਾਲ ਸਿੰਘ ਹਿੰਮਤਾਨਾ ਨੂੰ ਜ਼ਿਲ੍ਹਾ ਕਨਵੀਨਰ, ਸਤਵੰਤ ਸਿੰਘ ਆਲਮਪੁਰ ਜ਼ਿਲ੍ਹਾ ਜਨਰਲ ਸਕੱਤਰ, ਗੁਰਦੀਪ ਸਿੰਘ ਪ੍ਰੈੱਸ ਸਕੱਤਰ, ਜੁਝਾਰ ਸਿੰਘ, ਸਰਬਜੀਤ ਸਿੰਘ, ਹਰਦੀਪ ਸਿੰਘ ਕੈਂਪੁਰ, ਧਲਵੀਰ ਸਿੰਘ, ਸਚਿਨ ਸਿੰਗਲਾ ਸਾਰੇ ਕੋ-ਕਨਵੀਨਰ, ਮਨਪ੍ਰੀਤ ਸਿੰਘ ਟਿੱਬਾ, ਰਾਜਿੰਦਰ ਸਿੰਘ, ਅਵਤਾਰ ਸਿੰਘ ਕਰੌਦਾ, ਸੁਖਵਿੰਦਰ ਸਿੰਘ ਮਨਿਆਣਾ, ਅਜੀਤ ਪਾਲ, ਦੀਨਾ ਨਾਥ, ਸੌਰਵ ਜੋਸ਼ੀ, ਸੁਖਵਿੰਦਰ ਸਿੰਘ ਨਾਰੀਕੇ, ਕੇਵਲ ਸਿੰਘ, ਗਗਨਦੀਪ ਬੁੱਗਰਾਂ, ਹੁਸ਼ਿਆਰ ਲਾਡਬੰਨਜਾਰਾ, ਬਲਵਿੰਦਰ ਭੂੱਕਲ, ਗੁਰਪ੍ਰੀਤ ਸਿੰਘ ਲੱਡਾ, ਗੁਰਸ਼ਰਨ ਸਿੰਘ, ਮੁਤਾਸ, ਮਨਜੀਤ ਸਿੰਘ, ਕੁਲਦੀਪ ਸਿੰਘ ਲੱਡਾ, ਗੁਰਪ੍ਰੀਤ ਬੱਬੀ, ਗੁਰਜੰਟ ਸਿੰਘ, ਸੁਖਦੀਪ ਸਿੰਘ ਚਹਿਲ ਦੀ ਚੋਣ ਕੀਤੀ ਗਈ |

ਵਿਧਾਇਕ ਅਮਨ ਅਰੋੜਾ ਵਲੋਂ ਗਊਸ਼ਾਲਾ ਝਨੇੜੀ ਦਾ ਜਾਇਜ਼ਾ

ਸੁਨਾਮ ਊਧਮ ਸਿੰਘ ਵਾਲਾ, 25 ਅਗਸਤ (ਧਾਲੀਵਾਲ, ਭੁੱਲਰ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਵਿਧਾਇਕ ਅਮਨ ਅਰੋੜਾ ਨੇ ਜ਼ਿਲ੍ਹੇ ਦੇ ਪਿੰਡ ਝਨੇੜੀ ਵਿਖੇ ਇੱਕੋ-ਇੱਕ ਸਰਕਾਰੀ ਗਊਸ਼ਾਲਾ 'ਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਮੌਜੂਦਾ ਸਰਕਾਰ 'ਤੇ ਗਊਸ਼ਾਲਾ ਦੇ ...

ਪੂਰੀ ਖ਼ਬਰ »

ਵਿਆਹੁਤਾ ਵਲੋਂ ਜ਼ਹਿਰੀਲੀ ਵਸਤੂ ਖਾ ਕੇ ਖ਼ੁਦਕੁਸ਼ੀ

ਸੁਨਾਮ ਊਧਮ ਸਿੰਘ ਵਾਲਾ, 25 ਅਗਸਤ (ਭੁੱਲਰ, ਧਾਲੀਵਾਲ) - ਬੀਤੀ ਸ਼ਾਮ ਨੇੜਲੇ ਪਿੰਡ ਦੌਲਾ ਸਿੰਘ ਵਾਲਾ ਦੀ ਇਕ ਵਿਅਹੁਤਾ ਔਰਤ ਵਲੋਂ ਕੋਈ ਜਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਣ ਦੀ ਖਬਰ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਮਿ੍ਤਕਾ ਦੇ ਪੋਸਟਮਾਰਟਮ ...

ਪੂਰੀ ਖ਼ਬਰ »

-ਸ਼ੇਰਪੁਰ ਹਸਪਤਾਲ ਦਾ ਮਾਮਲਾ- ਲੋਕ ਅੱਜ ਕਰਨਗੇ 2 ਘੰਟੇ ਚੱਕਾ ਜਾਮ

ਸ਼ੇਰਪੁਰ, 25 ਅਗਸਤ (ਦਰਸ਼ਨ ਸਿੰਘ ਖੇੜੀ) - ਹਸਪਤਾਲ ਐਕਸ਼ਨ ਕਮੇਟੀ ਸ਼ੇਰਪੁਰ ਵਲੋਂ ਕਾਤਰੋਂ ਚੌਾਕ ਸ਼ੇਰਪੁਰ ਵਿਖੇ 26 ਅਗਸਤ ਨੰੂ ਧਰਨਾ ਦਿੱਤਾ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਕਸਨ ਕਮੇਟੀ ਦੇ ਆਗੂਆਂ ਸੁਖਦੇਵ ਸਿੰਘ ਬੜੀ, ਮਾ. ਹਰਬੰਸ ਸਿੰਘ ਸ਼ੇਰਪੁਰ, ਸੰਤ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਤੋਂ ਦੁਖੀ ਹੋਏ ਲੋਕ ਕੱਲ੍ਹ ਕਰਨਗੇ ਸ਼ਹਿਰ 'ਚ ਮੋਮਬੱਤੀ ਮਾਰਚ

ਸੰਗਰੂਰ, 25 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਸੜਕਾਂ'ਤੇ ਘੁੰਮਦੇ ਤੇ ਮਨੁੱਖਾਂ ਲਈ ਜਾਨਲੇਵਾ ਬਣੇ ਆਵਾਰਾ ਪਸ਼ੂਆਂ ਦੇ ਮੁੱਦੇ ਨੰੂ ਲੈ ਕੇ 'ਆਵਾਰਾ ਪਸ਼ੂ ਮੁਕਤ ਜ਼ਿਲ੍ਹਾ ਸੰਗਰੂਰ' ਸੰਸਥਾ ਦੀ ਮੀਟਿੰਗ ਅੱਜ ਸੰਗਰੂਰ ਦੇ ਸਾਬਕਾ ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ ...

ਪੂਰੀ ਖ਼ਬਰ »

ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ

ਸੰਗਰੂਰ, 25 ਅਗਸਤ (ਧੀਰਜ ਪਸੌਰੀਆ) - ਮੈਰੀਟੋਰੀਅਸ ਸਕੂਲਾਂ 'ਚ ਸੇਵਾਵਾਂ ਨਿਭਾ ਰਹੇ 80 ਦੇ ਕਰੀਬ ਅਧਿਆਪਕਾਂ ਨੂੰ ਸੁਸਾਇਟੀ ਵਲੋਂ ਭੇਜੇ ਕਾਰਨ ਦੱਸੋ ਨੋਟਿਸਾਂ ਨੂੰ ਵਾਪਸ ਕਰਵਾਉਣ ਤੇ ਮੈਰੀਟੋਰੀਅਸ ਸਕੂਲਾਂ ਦੇ ਸਟਾਫ਼ ਨੂੰ ਸਿੱਖਿਆ ਵਿਭਾਗ 'ਚ ਰੈਗੂਲਰ ਕਰਨ ਦੀ ...

ਪੂਰੀ ਖ਼ਬਰ »

ਪੀ.ਸੀ.ਆਰ. ਪੁਲਿਸ ਨੇ ਗੁੰਮ ਹੋਏ ਬੱਚਿਆਂ ਨੂੰ 2 ਘੰਟਿਆਂ 'ਚ ਲੱਭ ਕੇ ਕੀਤਾ ਵਾਰਸਾਂ ਹਵਾਲੇ

ਸੰਗਰੂਰ, 25 ਅਗਸਤ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਸ਼ਹਿਰੀ ਦੀ ਹਰੀਪੁਰਾ ਕਾਲੋਨੀ 'ਚੋਂ ਅੱਜ ਦੁਪਹਿਰ ਸਮੇਂ ਗੁੰਮ ਹੋਏ 2 ਮਾਸੂਮ ਬੱਚਿਆਂ ਨੂੰ ਮਹਿਜ 2 ਘੰਟਿਆਂ ਅੰਦਰ ਹੀ ਪੀ.ਸੀ.ਆਰ. ਪੁਲਿਸ ਵਲੋਂ ਲੱਭ ਕੇ ਵਾਰਸਾਂ ਹਵਾਲੇ ਕੀਤਾ ਗਿਆ | ਪੀ.ਸੀ.ਆਰ ਇੰਚਾਰਜ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ 506 ਪਿੰਡਾਂ 'ਚ ਬੂਟੇ ਲਗਾਉਣ ਦੀ ਪ੍ਰਕਿਰਿਆ ਮੁਕੰਮਲ

ਸੰਗਰੂਰ, 25 ਅਗਸਤ (ਸੁਖਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਜ਼ਿਲ੍ਹਾ ਸੰਗਰੂਰ ਦੇ ਸਾਰੇ ਪਿੰਡਾਂ 'ਚ ਵਣ ਵਿਭਾਗ ਵੱਲੋਂ ਬੂਟੇ ਲਗਾਉਣ ਦੀ ਚੱਲ ਰਹੀ ਪ੍ਰਕਿਰਿਆ ਛੇਤੀ ਹੀ ਮੁਕੰਮਲ ਹੋਣ ਵਾਲੀ ਹੈ | ਇਹ ਜਾਣਕਾਰੀ ...

ਪੂਰੀ ਖ਼ਬਰ »

ਸਿੰਗਲਾ ਦੀ ਹਾਜ਼ਰੀ 'ਚ ਗਾਬਾ ਨੇ ਸੰਭਾਲਿਆ ਅਹੁਦਾ

ਸੰਗਰੂਰ, 25 ਅਗਸਤ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਨਗਰ ਸੁਧਾਰ ਟਰੱਸਟ ਦੇ ਨਵ ਨਿਯੁਕਤ ਚੇਅਰਮੈਨ ਨਰੇਸ਼ ਗਾਬਾ ਨੂੰ ਅੱਜ ਕੁਰਸੀ 'ਤੇ ਬਿਠਾਉਣ ਦੀ ਰਸਮ ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵਲੋਂ ਨਿਭਾਈ ਗਈ | ਟਰੱਸਟ ਦੇ ਦਫ਼ਤਰ 'ਚ ਇਸ ਮੌਕੇ ਬਾਬਾ ...

ਪੂਰੀ ਖ਼ਬਰ »

ਕਾਲਾਝਾੜ ਟੋਲ ਪਲਾਜ਼ਾ ਕਰਮਚਾਰੀਆਂ ਵਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ

ਨਦਾਮਪੁਰ, ਚੰਨੋਂ, 25 ਅਗਸਤ (ਹਰਜੀਤ ਸਿੰਘ ਨਿਰਮਾਣ) - ਚੰਨੋਂ ਨੇੜਲੇ ਪਿੰਡ ਕਾਲਾਝਾੜ ਟੋਲ ਪਲਾਜਾ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਤੇ ਇਨਸਾਫ਼ ਲੈਣ ਲਈ ਪਿਛਲੇ ਕਈ ਦਿਨਾਂ ਤੋਂ ਦਿੱਤੇ ਜਾ ਰਹੇ ਅਣਮਿਥੇ ਸਮੇਂ ਲਈ ਰੋਸ ਧਰਨੇ ਦੌਰਾਨ ਸ਼ੁਰੂ ...

ਪੂਰੀ ਖ਼ਬਰ »

ਦਲਿਤ ਸਮਾਜ ਸੰਘਰਸ਼ ਕਮੇਟੀ ਦੀ ਮੀਟਿੰਗ

ਸੁਨਾਮ ਊਧਮ ਸਿੰਘ ਵਾਲਾ, 25 ਅਗਸਤ (ਭੁੱਲਰ, ਧਾਲੀਵਾਲ) - ਦਲਿਤ ਸਮਾਜ ਸੰਘਰਸ਼ ਸੰਮਤੀ ਡਾ.ਭੀਮ ਰਾਓ ਅੰਬੇਡਕਰ ਮਿਸ਼ਨ ਤਹਿਸੀਲ ਸੁਨਾਮ ਦੀ ਮੀਟਿੰਗ ਪ੍ਰਧਾਨ ਹਰਜੱਸ ਸਿੰਘ ਖਡਿਆਲ ਦੀ ਪ੍ਰਧਾਨਗੀ ਹੇਠ ਸਥਾਨਕ ਰਵਿਦਾਸ ਧਰਮਸ਼ਾਲਾ ਪੀਰਾਂ ਵਾਲਾ ਗੇਟ ਵਿਖੇ ਹੋਈ | ਇਸ ਸਮੇਂ ...

ਪੂਰੀ ਖ਼ਬਰ »

ਪ੍ਰਾਜੈਕਟ ਉਡਾਣ ਦੀ ਸਫਲਤਾ ਤੋਂ ਬਾਅਦ ਪੁਸਤਕ 'ਮਿਸ਼ਨ ਮੈਥ' ਰਿਲੀਜ਼

ਸੰਗਰੂਰ, 25 ਅਗਸਤ (ਧੀਰਜ ਪਸੌਰੀਆ) - ਸਾਲ 2012 'ਚ ਜਿਲ੍ਹਾ ਸੰਗਰੂਰ ਦੇ ਪਿੰਡ ਬੇਨੜਾ 'ਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਣਿਤ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਅਧਿਆਪਕ ਦੇਵੀ ਦਿਆਲ ਦੀ ਸੋਚ ਸਦਕਾ ਜਨਮੇ ਆਮ ਗਿਆਨ ਦੇ ਪ੍ਰੋਜੈਕਟ 'ਉਡਾਣ' ਦੇ ਪੰਜਾਬ ਦੇ ...

ਪੂਰੀ ਖ਼ਬਰ »

ਬੜੂ ਸਾਹਿਬ ਅਧੀਨ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਸੀ.ਐੱਸ.ਆਈ.ਆਰ. ਨੈੱਟ ਪ੍ਰੀਖਿਆ ਕੀਤੀ ਪਾਸ

ਧਰਮਗੜ੍ਹ, 25 ਅਗਸਤ (ਗੁਰਜੀਤ ਸਿੰਘ ਚਹਿਲ) - ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਅਕਾਲ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ, ਨੈਤਿਕ ਤੇ ਅਕਾਦਮਿਕ ਪੱਧਰ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ, ਜਿਸ ਦੇ ਉਸਾਰੂ ਨਤੀਜੇ ਸਾਹਮਣੇ ਆ ਰਹੇ ਹਨ | ਹਰ ਸਾਲ ਨੈੱਟ ...

ਪੂਰੀ ਖ਼ਬਰ »

ਸੜਕਾਂ ਦੀਆਂ ਬਰਮਾਂ 'ਤੇ ਪਈਆਂ ਖਾਰਾਂ ਕਾਰਨ ਨਿੱਤ ਵਾਪਰਦੇ ਨੇ ਹਾਦਸੇ

ਕੁੱਪ ਕਲਾਂ, 25 ਅਗਸਤ (ਸਰੌਦ) - ਸਥਾਨਕ ਇਲਾਕੇ ਅੰਦਰ ਲਿੰਕ ਤੇ ਮੇਨ ਸੜਕਾਂ ਦੀਆਂ ਬਰਮਾਂ ਤੇ ਬੀਤੇ ਦਿਨ ਪਏ ਭਾਰੀ ਮੀਂਹ ਕਾਰਨ ਪਈਆਂ ਵੱਡੀਆਂ ਵੱਡੀਆਂ ਖਾਰਾਂ ਕਾਰਨ ਭਾਵੇਂ ਨਿੱਤ ਦਿਨ ਹੋ ਰਹੇ ਹਾਦਸਿਆਂ ਦੀ ਗਿਣਤੀ 'ਚ ਵੱਡਾ ਵਾਧਾ ਹੋ ਰਿਹਾ ਹੈ ਪਰ ਹੈਰਾਨੀ ਦੀ ਗੱਲ ਹੈ ...

ਪੂਰੀ ਖ਼ਬਰ »

ਹਥਨ ਦੇ ਗਤਕਾ ਖਿਡਾਰੀਆਂ ਨੇ ਜ਼ੋਨ ਮੁਕਾਬਲਾ ਜਿੱਤਿਆ

ਮਲੇਰਕੋਟਲਾ, 25 ਅਗਸਤ (ਕੁਠਾਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਥਨ ਦੇ ਗੱਤਕਾ ਖਿਡਾਰੀਆਂ ਦੀ ਜੋਨ ਕਾਤਰੋਂ ਦੇ ਸੰਤ ਬਾਬਾ ਰਣਜੀਤ ਸਿੰਘ ਸੀਨੀ. ਸੈਕੰਡਰੀ ਸਕੂਲ ਮੂਲੋਵਾਲ ਵਿਖੇ ਹੋਏ ਮੁਕਾਬਲਿਆਂ 'ਚ ਝੰਡੀ ਰਹੀ |ਪਿ੍ੰਸੀਪਲ ਸੁਰਿੰਦਰ ਕੌਰ ਮੁਤਾਬਕ ਜ਼ੋਨ ...

ਪੂਰੀ ਖ਼ਬਰ »

ਜ਼ੋਨ ਪੱਧਰੀ ਸਕੇਟਿੰਗ ਮੁਕਾਬਲਿਆਂ 'ਚ ਸੀਬਾ ਸਕੂਲ ਦੀ ਝੰਡੀ

ਲਹਿਰਾਗਾਗਾ, 25 ਅਗਸਤ (ਅਸ਼ੋਕ ਗਰਗ) - ਜ਼ੋਨ ਪੱਧਰੀ ਸਕੇਟਿੰਗ ਟੂਰਨਾਮੈਂਟ ਸੀਬਾ ਸਕੂਲ ਲਹਿਰਾਗਾਗਾ ਵਿਖੇ ਕਰਵਾਇਆ ਗਿਆ ਜਿਸ ਦਾ ਉਦਘਾਟਨ ਸਕੂਲ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਕੇ.ਸੀ.ਟੀ ਕਾਲਜ ਫਤਿਹਗੜ੍ਹ ਦੇ ਪ੍ਰਧਾਨ ਜਸਵੰਤ ਸਿੰਘ ਵੜੈਚ, ਮੈਡਮ ਅਮਨ ...

ਪੂਰੀ ਖ਼ਬਰ »

ਪਿੰਡਾਂ ਦੇ ਨੌਜਵਾਨਾਂ ਨੇ ਹੜ ਪ੍ਰਭਾਵਿਤ ਪਰਿਵਾਰ ਲਈ ਰਾਹਤ ਸਮੱਗਰੀ ਇੱਕਤਰ ਕੀਤੀ

ਧੂਰੀ, 25 ਅਗਸਤ (ਸੁਖਵੰਤ ਸਿੰਘ ਭੁੱਲਰ) - ਵੱਖੋ-ਵੱਖ ਪਿੰਡਾਂ ਦੀਆਂ ਸਮਾਜ ਸੇਵੀ ਸੰਸਥਾਵਾਂ, ਗ੍ਰਾਮ ਪੰਚਾਇਤਾਂ ਤੇ ਆਮ ਲੋਕਾਂ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਸਹਾਇਤਾ ਵਜੋਂ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ ਜਿਸ ਤਹਿਤ ਪਿੰਡ ਬੇਲੇਵਾਲ (ਦਰੋਗੇਵਾਲ) ਅਤੇ ...

ਪੂਰੀ ਖ਼ਬਰ »

ਨੌਜਵਾਨਾਂ ਤੇ ਦਮਨ ਥਿੰਦ ਬਾਜਵਾ ਦੇ ਉੱਦਮ ਨਾਲ ਸੀਵਰੇਜ ਦੀ ਸਫ਼ਾਈ ਦਾ ਕੰਮ ਸ਼ੁਰ

ਚੀਮਾ ਮੰਡੀ, 25 ਅਗਸਤ (ਜਸਵਿੰਦਰ ਸਿੰਘ ਸ਼ੇਰੋਂ)-ਚੀਮਾ ਮੰਡੀ ਲੰਮੇ ਸਮੇਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੀ ਹੈ, ਪਿੰਡ ਦੀਆਂ ਚਾਰੇ ਪਾਸੇ ਗਲੀਆਂ 'ਚ ਸੀਵਰੇਜ ਦੇ ਗੰਦੇ ਪਾਣੀ ਦੇ ਖੜਨ ਨਾਲ ਗੰਭੀਰ ਬਿਮਾਰੀਆਂ ਫੈਲਣ ...

ਪੂਰੀ ਖ਼ਬਰ »

ਮਹੀਨਾਵਾਰ ਗੁਰਮਤਿ ਸਮਾਗਮ ਕਰਵਾਇਆ

ਅਹਿਮਦਗੜ੍ਹ, 25 ਅਗਸਤ (ਰਣਧੀਰ ਸਿੰਘ ਮਹੋਲੀ) - ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਅਹਿਮਦਗੜ੍ਹ ਵਿਖੇ ਮਹੀਨਾਵਾਰ ਗੁਰਮਤਿ ਸਮਾਗਮ ਕਰਵਾਇਆ ਗਿਆ | ਗੁਰਮਤਿ ਸਮਾਗਮ ਦੌਰਾਨ ਗਿਆਨੀ ਗਗਨਦੀਪ ਸਿੰਘ ਨਿਰਮਲੇ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਪ੍ਰੀਖਿਆ ਕਰਵਾਈ

ਮੂਣਕ, 25 ਅਗਸਤ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਪ੍ਰੀਖਿਆ ਧਰਮ ਪ੍ਰਚਾਰ ਕਮੇਟੀ ਵਲੋਂ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਦੀ ...

ਪੂਰੀ ਖ਼ਬਰ »

ਤਿੰਨ ਦਿਨਾ ਮੋਰਚਾ ਲਾਉਣ ਦਾ ਐਲਾਨ

ਲੌਾਗੋਵਾਲ, 25 ਅਗਸਤ (ਵਿਨੋਦ) - ਕਿਸਾਨ ਮੋਰਚਾ ਸੰਗਰੂਰ ਨੇ 5 ਏਕੜ ਤੱਕ ਕਰਜ਼ਾ ਮੁਕਤੀ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਤਿੰਨ ਦਿਨਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ | ਗੁਰਦੁਆਰਾ ਭਾਈ ਮਨੀ ਸਿੰਘ ਲੌਾਗੋਵਾਲ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਵਲੋਂ ਕਰਜ਼ਾ ਮੁਆਫ਼ੀ ਦੇ ਨਾਂਅ 'ਤੇ ਕਿਸਾਨਾਂ ਨਾਲ ਕੀਤਾ ਗਿਆ ਕੋਝਾ ਮਜ਼ਾਕ-ਖਡਿਆਲ

ਮਹਿਲਾਂ ਚੌਾਕ, 25 ਅਗਸਤ (ਸੁਖਵੀਰ ਸਿੰਘ ਢੀਂਡਸਾ) - 'ਅਜੀਤ' ਨਾਲ ਗੱਲ ਕਰਦਿਆਂ ਖੇਤੀਬਾੜੀ ਵਿਕਾਸ ਬੈਂਕ ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਹਰਪਾਲ ਸਿੰਘ ਖਡਿਆਲ ਨੇ ਕਾਂਗਰਸ ਸਰਕਾਰ ਦੇ ਕਰਜ਼ੇ ਮੁਆਫੀ ਵਾਲੇ ਵਾਅਦੇ ਨੂੰਆਮ ਲੋਕਾਂ ਸਾਹਮਣੇ ਜੱਗ ਜਾਹਿਰ ਕੀਤਾ | ...

ਪੂਰੀ ਖ਼ਬਰ »

ਸੱਪ ਦੇ ਡੱਸਣ ਨਾਲ ਔਰਤ ਦੀ ਮੌਤ

ਨਦਾਮਪੁਰ, ਚੰਨੋਂ, 25 ਅਗਸਤ (ਹਰਜੀਤ ਸਿੰਘ ਨਿਰਮਾਣ) - ਚੰਨੋਂ ਨੇੜਲੇ ਪਿੰਡ ਮੁਨਸ਼ੀਵਾਲਾ ਵਿਖੇ ਸੱਪ ਦੇ ਡੱਸਣ ਨਾਲ ਇਕ 50 ਸਾਲਾ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਪਰਮਜੀਤ ਕੌਰ ਪਤਨੀ ਬਿੰਦਰ ਸਿੰਘ ਬੀਤੀ ਸ਼ਾਮ ਜਦੋਂ ਖੇਤ ਵਿਚ ਪਸ਼ੂਆਂ ਲਈ ਹਰਾ ...

ਪੂਰੀ ਖ਼ਬਰ »

ਨੂੰ ਹ ਨਾਲ ਜਬਰ ਜਨਾਹ ਕਰਨ ਦੇ ਦੋਸ਼ ਤਹਿਤ ਸਹੁਰੇ ਿਖ਼ਲਾਫ਼ ਮਾਮਲਾ ਦਰਜ

ਮੁੂਣਕ, 25 ਅਗਸਤ (ਵਰਿੰਦਰ ਭਾਰਦਵਾਜ਼, ਕੇਵਲ ਸਿੰਗਲਾ)-ਸਹੁਰੇ ਵਲੋਂ ਆਪਣੀ ਨੂੰ ਹ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਸਹੁਰਾ ਅਮਰੀਕ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਗਈ | ਪੀੜਤ ਔਰਤ ਵਲੋਂ ...

ਪੂਰੀ ਖ਼ਬਰ »

ਰੱਤੋ ਕੇ ਸਕੂਲ ਦੇ ਵਿਦਿਆਰਥੀ ਬਣੇ ਜ਼ੋਨ ਚੈਂਪੀਅਨ

ਲੌਾਗੋਵਾਲ, 25 ਅਗਸਤ (ਵਿਨੋਦ) - ਸਰਕਾਰੀ ਐਲੀਮੈਂਟਰੀ ਸਕੂਲ ਰੱਤੋ ਕੇ ਦੇ ਲੜਕੇ ਤੇ ਲੜਕੀਆਂ ਨੇ ਖੋ-ਖੋ ਅੰਡਰ 14 ਦੇ ਜ਼ੋਨ ਪੱਧਰੀ ਮੁਕਾਬਲਿਆਂ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਸਕੂਲ ਦੇ ਮੁੱਖ ਅਧਿਆਪਕ ਸੁਰਿੰਦਰ ਚਿੱਲੀ ਨੇ ਦੱਸਿਆ ਕਿ ਇਸ ਸਕੂਲ ਦੇ ਵਿਦਿਆਰਥੀਆਂ ...

ਪੂਰੀ ਖ਼ਬਰ »

ਬਸਪਾ ਦੀ ਬਲਾਕ ਪੱਧਰੀ ਮੀਟਿੰਗ

ਕੌਹਰੀਆਂ, 25 ਅਗਸਤ (ਮਾਲਵਿੰਦਰ ਸਿੰਘ ਸਿੱਧੂ) - ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਪਿੰਡ ਕੌਹਰੀਆਂ 'ਚ ਹਲਕਾ ਪ੍ਰਧਾਨ ਜਗਮੇਲ ਸਿੰਘ ਰੋਗਲਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਡਾ.ਮੱਖਣ ਸਿੰਘ ਜਨਰਲ ਸੈਕਟਰੀ ਬਸਪਾ,ਚਮਕੌਰ ਸਿੰਘ ਜੋਨ ਇੰਚਾਰਜ, ਅਮਰੀਕ ਸਿੰਘ ਕੈਂਥ ਜਿਲਾ ...

ਪੂਰੀ ਖ਼ਬਰ »

ਨਿਊ ਮਾਡਲ ਸਕੂਲ ਦੀ ਕਬੱਡੀ ਟੀਮ ਜ਼ੋਨ ਪੱਧਰ 'ਤੇ ਅੱਵਲ

ਅਮਰਗੜ੍ਹ, 25 ਅਗਸਤ (ਬਲਵਿੰਦਰ ਸਿੰਘ ਭੁੱਲਰ) - ਨਿਊ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਜਿੱਥੇ ਵਿੱਦਿਅਕ ਖੇਤਰ 'ਚ ਸਕੂਲ ਦਾ ਨਾਂਅ ਰੌਸ਼ਨ ਕਰ ਰਹੇ ਹਨ ਉੱਥੇ ਖੇਡਾਂ ਦੇ ਖੇਤਰ 'ਚ ਵੀ ਵੱਡੀਆਂ ਮੱਲਾਂ ਮਾਰ ਰਹੇ ਹਨ | ਅਮਰਗੜ੍ਹ ਵਿਖੇ ਹੋਏ ਅੰਡਰ 14 ਜ਼ੋਨ ਪੱਧਰ ...

ਪੂਰੀ ਖ਼ਬਰ »

ਗੋਲਡਨ ਅਰਥ ਸਕੂਲ ਦੇ ਵਿਦਿਆਰਥੀਆਂ ਦੀ ਤੈਰਾਕੀ ਮੁਕਾਬਲਿਆਂ 'ਚ ਸ਼ਾਨਦਾਰ ਜਿੱਤ

ਸੰਗਰੂਰ, 25 ਅਗਸਤ (ਸੁਖਵਿੰਦਰ ਸਿੰਘ ਫੁੱਲ)-ਜ਼ੋਨ ਪੱਧਰ 'ਤੇ ਤੈਰਾਕੀ ਮੁਕਾਬਲੇ ਵਿਚ ਹਰ ਵਾਰ ਦੀ ਤਰ੍ਹਾਂ ਗੋਲਡਨ ਅਰਥ ਗਲੋਬਲ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਆਪਣਾ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਨ੍ਹਾਂ ਮੁਕਾਬਲਿਆਂ ਤਹਿਤ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਫ਼ਰਦ ਕੇਂਦਰਾਂ ਦੀਆਂ ਮਾੜੀਆਂ ਸੇਵਾਵਾਂ ਕਾਰਨ ਲੋਕ ਹੋ ਰਹੇ ਹਨ ਖੱਜ਼ਲ ਖੁਆਰ

ਸੰਗਰੂਰ, 25 ਅਗਸਤ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ਦੇ ਫਰਦ ਕੇਂਦਰਾਂ ਨੰੂ ਚਲਾ ਰਹੀ ਕੰਪਨੀ ਵਲੋਂ ਲੋਕਾਂ ਨੰੂ ਦਿੱਤੀਆਂ ਜਾ ਰਹੀਆਂ ਮਾੜੀਆਂ ਸਹੂਲਤਾਂ ਦਾ ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਸਖ਼ਤ ਨੋਟਿਸ ਲਿਆ ਹੈ | ਸੰਗਰੂਰ ਵਿਖੇ ਯੂਨੀਅਨ ਦੀ ਹੋਈ ਜ਼ਿਲ੍ਹਾ ...

ਪੂਰੀ ਖ਼ਬਰ »

ਗੁਰੂ ਹਰਿਕਿ੍ਸ਼ਨ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਤਗਮੇ

ਧਰਮਗੜ੍ਹ, 25 ਅਗਸਤ (ਗੁਰਜੀਤ ਸਿੰਘ ਚਹਿਲ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਫਲੇੜਾ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਤਾਈਕਮਾਂਡੋ ਖੇਡਾਂ 'ਚੋਂ ਤਗਮੇ ਜਿੱਤ ਕੇ ਆਪਣੀ ਚੋਣ ਰਾਜ ਪੱਧਰੀ ਤਾਈਕਮਾਂਡੋਂ ਖੇਡਾਂ ਲਈ ਕਰਵਾਈ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ...

ਪੂਰੀ ਖ਼ਬਰ »

ਸਾਬਕਾ ਸੈਨਿਕਾ ਨੇ ਪਾਣੀ ਦੀ ਸੰਭਾਲ ਸਬੰਧੀ ਕੀਤੀ ਮੀਟਿੰਗ

ਛਾਜਲੀ, 25 ਅਗਸਤ (ਹਰਬੰਸ ਸਿੰਘ ਛਾਜਲੀ) - ਸੈਨਿਕ ਭਲਾਈ ਬੋਰਡ ਸੰਗਰੂਰ ਵੱਲੋਂ ਛਾਜਲੀ ਵਿਖੇ ਪਾਣੀ ਦੀ ਸੰਭਾਲ ਸਬੰਧੀ ਮੀਟਿੰਗ ਕੀਤੀ ਗਈ | ਸੂਬੇਦਾਰ ਮੇਜਰ ਪਵਿੱਤਰ ਸਿੰਘ ਅਤੇ ਸੁਖਵਿੰਦਰ ਸਿੰਘ ਕਲਰਕ ਨੇ ਕਿਹਾ ਕਿ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਰਿਹਾ ਹੈ, ਜੋ ਚਿੰਤਾ ...

ਪੂਰੀ ਖ਼ਬਰ »

ਵਿਸ਼ਵ ਫ਼ੋਟੋਗਰਾਫੀ ਦਿਵਸ ਮਨਾਇਆ

ਲੌਾਗੋਵਾਲ, 25 ਅਗਸਤ (ਵਿਨੋਦ) - ਫ਼ੋਟੋਗਰਾਫ਼ਰ ਐਸੋਸੀਏਸ਼ਨ ਲੌਾਗੋਵਾਲ ਵਲੋਂ ਪ੍ਰਧਾਨ ਕੁਲਵਿੰਦਰ ਸਿੰਘ ਪੰਜਾਬ ਸਟੂਡੀਓ ਦੀ ਅਗਵਾਈ ਹੇਠ ਵਿਸ਼ਵ ਫ਼ੋਟੋਗਰਾਫੀ ਦਿਵਸ ਮਨਾਇਆ ਗਿਆ ਜਿਸ ਵਿਚ ਲੌਾਗੋਵਾਲ ਸਮੇਤ ਨੇੜਲੇ ਪਿੰਡਾਂ ਢੱਡਰੀਆਂ­ ਸ਼ੇਰੋਂ­ ਨਮੋਲ ਅਤੇ ਬਡਬਰ ...

ਪੂਰੀ ਖ਼ਬਰ »

ਪੰਜਾਬ 'ਚ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ-ਵਿਜੈਇੰਦਰ ਸਿੰਗਲਾ

ਭਵਾਨੀਗੜ੍ਹ, 25 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਪ੍ਰਾਚੀਨ ਸ਼ਿਵ ਮੰਦਰ ਵਿਖੇ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਸਪਤਾਹ ਯੱਗ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਪਹੁੰਚੇ | ਇਸ ਮੌਕੇ ਸ੍ਰੀ ...

ਪੂਰੀ ਖ਼ਬਰ »

ਰਵਿਦਾਸ ਸੈਂਟਰ ਖਡਿਆਲ ਵਿਖੇ ਮੁਕਾਬਲੇ ਕਰਵਾਏ

ਮਹਿਲਾਂ ਚੌਾਕ, 25 ਅਗਸਤ (ਸੁਖਵੀਰ ਸਿੰਘ ਢੀਂਡਸਾ) - ਬੀਤੇ ਦਿਨੀਂ ਪ੍ਰਬੁੱਧ ਭਾਰਤ ਫਾਉਂਡੇਸ਼ਨ ਵਲੋਂ ਪੁਸਤਕ ਮੁਕਾਬਲਾ ਪਿੰਡ ਖਡਿਆਲ ਦੇ ਰਵਿਦਾਸ ਸੈਂਟਰ ਵਿਖੇ ਕਰਵਾਇਆ ਗਿਆ | ਗੁਰੂ ਰਵਿਦਾਸ ਸੈਂਟਰ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ 'ਚ ...

ਪੂਰੀ ਖ਼ਬਰ »

ਆਯੂਰਵੈਦਿਕ ਵਿਭਾਗ ਵਲੋਂ ਜਾਗਰੂਕਤਾ ਸਮਾਗਮ

ਸੰਗਰੂਰ, 25 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫਸਰ ਡਾ. ਰੇਨੂੰਕਾ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਸਿਵਲ ਹਸਪਤਾਲ ਦੇ ਆਈ.ਐਸ.ਐਮ. ਵਿੰਗ ਦੇ ਇੰਚਾਰਜ ਡਾ. ਮੁਹੰਮਦ ਅਕਮਲ ਦੀ ...

ਪੂਰੀ ਖ਼ਬਰ »

ਬਲਾਕ ਸੰਗਰੂਰ ਨੰੂ ਪੰਜਾਬ ਦਾ ਨੰਬਰ ਵੰਨ ਬਲਾਕ ਬਣਾਉਣਾ ਸਿੰਗਲਾ ਦਾ ਮੁੱਖ ਨਿਸ਼ਾਨਾ-ਤੂਰ

ਸੰਗਰੂਰ, 25 ਅਗਸਤ (ਅਮਨਦੀਪ ਸਿੰਘ ਬਿੱਟਾ) - ਬਲਾਕ ਸੰਗਰੂਰ ਪੰਚਾਇਤ ਯੂਨੀਅਨ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸ ਆਗੂ ਸਰਪੰਚ ਕੁਲਜੀਤ ਸਿੰਘ ਤੂਰ ਬਡਰੁੱਖਾਂ ਨੇ ਕਿਹਾ ਕਿ ਬਲਾਕ ਸੰਗਰੂਰ ਦੇ ਸਮੂਹ ਪਿੰਡਾਂ ਨੰੂ ਖੇਡਾਂ ਦੇ ਖੇਤਰ 'ਚ ਪੰਜਾਬ ਦਾ ਨੰਬਰ ਵਨ ਬਲਾਕ ਬਣਾਉਣ ...

ਪੂਰੀ ਖ਼ਬਰ »

ਸ਼ਹਿਰ ਦੇ ਵਿਕਾਸ ਲਈ ਬੀਬੀ ਭੱਠਲ ਨੂੰ ਦਿੱਤਾ ਮੰਗ ਪੱਤਰ

ਲਹਿਰਾਗਾਗਾ, 25 ਅਗਸਤ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਕਾਂਗਰਸੀ ਆਗੂ ਰਾਜੇਸ਼ ਕੁਮਾਰ ਭੋਲਾ, ਕੌਾਸਲਰ ਗੁਰਲਾਲ ਸਿੰਘ, ਕਿ੍ਪਾਲ ਸਿੰਘ ਨਾਥਾ ਅਤੇ ਸਤਪਾਲ ਪਾਲੀ ਨੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ...

ਪੂਰੀ ਖ਼ਬਰ »

ਭਾਜਪਾ ਦੇ ਆਗੂ ਫ਼ਰਾਖਦਿਲੀ ਵਾਲੀ ਰਾਜਨੀਤੀ ਕਰਨ-ਪਰਮਿੰਦਰ ਸ਼ਰਮਾ

ਸੰਗਰੂਰ, 25 ਅਗਸਤ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਕਾਂਗਰਸ ਦੇ ਸੀਨੀਅਰ ਆਗੂ ਪਰਮਿੰਦਰ ਸ਼ਰਮਾ ਨੇ ਕਿਹਾ ਕਿ ਬੀਤੇ ਦਿਨੀਂ ਭਾਜਪਾ ਦੇ ਕੁਝ ਆਗੂਆਂ ਵਲੋਂ ਸੰਗਰੂਰ ਦੇ ਐਡੀਟੋਰੀਅਮ ਹਾਲ 'ਚ ਬੀਮਾ ਯੋਜਨਾ ਦੀ ਕੀਤੀ ਸ਼ੁਰੂਆਤ ਦੌਰਾਨ ਪ੍ਰੋਗਰਾਮ ਵਿਚ ਖੱਲਲ ਖੜ੍ਹਾ ਕਰਨ ...

ਪੂਰੀ ਖ਼ਬਰ »

ਹੜ੍ਹ ਪੀੜਤਾਂ ਲਈ ਰਾਸ਼ਨ ਤੇ ਹੋਰ ਜ਼ਰੂਰੀ ਸਮੱਗਰੀ ਦਾ ਟਰੱਕ ਰਵਾਨਾ

ਲੌਾਗੋਵਾਲ, 25 ਅਗਸਤ (ਸ.ਸ. ਖੰਨਾ) - ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਜ਼ਿਲਿ੍ਹਆਂ 'ਚ ਕੁਦਰਤ ਦੀ ਕਰੋਪੀ ਝੱਲ ਰਹੇ ਹੜ੍ਹ ਪੀੜਤਾਂ ਦੀ ਜਿੱਥੇ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚੋਂ ਖਾਣ ਪੀਣ ਲਈ ਆਟਾ, ਦਾਲਾਂ, ਖੰਡ , ਚਾਹ ਪੱਤੀ, ਸੁੱਕਾ ਦੁੱਧ, ਦਵਾਈਆਂ ਆਦਿ ਉਨ੍ਹਾਂ ਲੋੜਵੰਦ ...

ਪੂਰੀ ਖ਼ਬਰ »

ਭਵਾਨੀਗੜ੍ਹ•ਦੀਆਂ 3 ਗ੍ਰਾਮ ਪੰਚਾਇਤਾਂ ਨੇ ਕਾਇਮ ਕੀਤੀ ਮਿਸਾਲ-ਘਨਸ਼ਿਆਮ ਥੋਰੀ

ਸੰਗਰੂਰ, 25 ਅਗਸਤ (ਸੁਖਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਬਲਾਕ ਭਵਾਨੀਗੜ• ਦੇ ਤਿੰਨ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੇ ਪਿੰਡਾਂ ਨੂੰ ਨਸ਼ਾ ਮੁਕਤ ਘੋਸਿਤ ਕਰਦਿਆਂ ਮਤੇ ਪਾਸ ਕਰਕੇ ਭੇਜੇ ਹਨ | ਉਨ•੍ਹਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਫੱਲੇਵਾਲ਼ ਸਕੂਲ ਦੀਆਂ ਵਿਦਿਆਰਥਣਾਂ ਦੀ ਜ਼ਿਲ੍ਹਾ ਪੱਧਰੀ ਖੇਡਾਂ ਲਈ ਚੋਣ

ਕੁੱਪ ਕਲ੍ਹਾਂ, 25 ਅਗਸਤ (ਸਰੌਦ, ਲਵਲੀ)-ਜ਼ੋਨ ਪੱਧਰ ਕਰਾਟੇ ਮੁਕਾਬਲਾ ਸੰਤ ਬਾਬਾ ਭਗਵਾਨ ਸਿੰਘ ਪਬਲਿਕ ਸਕੂਲ ਬੇਗੋਵਾਲ ਵਿਖੇ ਕਰਵਾਇਆ ਗਿਆ | ਇਸ ਮੁਕਾਬਲੇ 'ਚ ਗੁਰੂ ਹਰਿਕਿ੍ਸ਼ਨ ਕਾਲਜੀਏਟ ਸਕੂਲ ਫੱਲੇਵਾਲ ਖ਼ੁਰਦ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਨੇ ਬੇਨੜਾ ਵਿਖੇ ਲਗਾਇਆ ਮੋਰਚਾ

ਧੂਰੀ, 25 ਅਗਸਤ (ਦੀਪਕ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਬੇਨੜਾ ਦੇ ਕਿਸਾਨ ਦਰਸ਼ਨ ਸਿੰਘ ਪੁੱਤਰ ਈਸ਼ਰ ਸਿੰਘ ਦੇ ਘਰ ਦੇ ਵਰੰਟ ਕਬਜ਼ੇ ਨੂੰ ਰੋਕਣ ਲਈ ਬਲਾਕ ਜਨਰਲ ਸਕੱਤਰ ਹਰਬੰਸ ਸਿੰਘ ਲੱਡਾ ਦੀ ਅਗਵਾਈ 'ਚ ਪਿੰਡ ਬੇਨੜਾ ਵਿਖੇ ਕਿਸਾਨ ਦੇ ਘਰ ਅੱਗੇ ...

ਪੂਰੀ ਖ਼ਬਰ »

ਗੋਲਡਨ ਅਰਥ ਸਕੂਲ ਦੇ ਵਿਦਿਆਰਥੀਆਂ ਨੇ ਵਾਦ-ਵਿਵਾਦ ਮੁਕਾਬਲੇ 'ਚੋਂ ਪ੍ਰਾਪਤ ਕੀਤਾ ਦੂਸਰਾ ਸਥਾਨ

ਸੰਗਰੂਰ, 25 ਅਗਸਤ (ਸੁਖਵਿੰਦਰ ਸਿੰਘ ਫੁੱਲ)-ਸਹੋਦਿਆ ਸਕੂਲਜ਼ ਸੰਗਰੂਰ ਵਲੋਂ ਇੰਟਰ ਸਕੂਲ ਪੱਧਰ ਤੇ ਅੰਗਰੇਜ਼ੀ ਭਾਸ਼ਾ ਨਾਲ ਸੰਬੰਧਿਤ ਵਾਦ-ਵਿਵਾਦ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ 'ਚੋਂ ਗੋਲਡਨ ਅਰਥ ਗਲੋਬਲ ...

ਪੂਰੀ ਖ਼ਬਰ »

ਭਵਾਨੀਗੜ੍ਹ•ਦੀਆਂ 3 ਗ੍ਰਾਮ ਪੰਚਾਇਤਾਂ ਨੇ ਕਾਇਮ ਕੀਤੀ ਮਿਸਾਲ-ਘਨਸ਼ਿਆਮ ਥੋਰੀ

ਸੰਗਰੂਰ, 25 ਅਗਸਤ (ਸੁਖਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਬਲਾਕ ਭਵਾਨੀਗੜ• ਦੇ ਤਿੰਨ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੇ ਪਿੰਡਾਂ ਨੂੰ ਨਸ਼ਾ ਮੁਕਤ ਘੋਸਿਤ ਕਰਦਿਆਂ ਮਤੇ ਪਾਸ ਕਰਕੇ ਭੇਜੇ ਹਨ | ਉਨ•੍ਹਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅਨਾਜ ਮੰਡੀ ਸੜਕ ਤੋਂ ਨੀਵੀਂ ਹੋਣ ਕਾਰਨ ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ

ਲਹਿਰਾਗਾਗਾ, 25 ਅਗਸਤ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਮਾਰਕੀਟ ਕਮੇਟੀ ਲਹਿਰਾਗਾਗਾ ਅਧੀਨ ਆਉਂਦੇ ਖ਼ਰੀਦ ਕੇਂਦਰ ਗਿਦੜਿਆਣੀ, ਘੋੜੇਨਬ ਅਤੇ ਹਰਿਆਊ ਦੇ ਖ਼ਰੀਦ ਕੇਂਦਰ ਸੜਕ ਨਾਲੋਂ ਨੀਵੇਂ ਹੋਣ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਹਾੜ੍ਹੀ ਅਤੇ ਸਾਉਣੀ ਦੇ ...

ਪੂਰੀ ਖ਼ਬਰ »

ਰਾਜ ਕੌਰ ਬਡਰੁੱਖਾਂ ਪ੍ਰਧਾਨ ਬਣੇ

ਸੰਗਰੂਰ, 25 ਅਗਸਤ (ਧੀਰਜ ਪਸ਼ੌਰੀਆ) - ਇਸਤਰੀ ਜਾਗਿ੍ਤੀ ਮੰਚ ਜ਼ਿਲ੍ਹਾ ਸੰਗਰੂਰ ਦੀ ਬੈਠਕ 'ਚ ਘਰੇਲੂ ਹਿੰਸਾ, ਦਾਜ, ਭਰੂਣ ਹੱਤਿਆ, ਛੇੜਛਾੜ ਦੀਆਂ ਵੱਧ ਰਹੀਆਂ ਘਟਨਾਵਾਂ 'ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਨਵੀਂ ਗਿਆਰਾ ਮੈਂਬਰੀ ਜ਼ਿਲ੍ਹਾ ਕਮੇਟੀ ਦਾ ਗਠਨ ਕੀਤਾ ਗਿਆ | ਇਸ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX