ਤਾਜਾ ਖ਼ਬਰਾਂ


ਲੁਧਿਆਣਾ 'ਚ ਕੋਰੋਨਾ ਕਾਰਨ ਇੱਕ ਹੋਰ ਮਰੀਜ਼ ਦੀ ਮੌਤ
. . .  6 minutes ago
ਲੁਧਿਆਣਾ, 8 ਜੁਲਾਈ (ਸਿਹਤ ਪ੍ਰਤੀਨਿਧੀ)- ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਰਾਮੇਸ਼ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ...
ਹੁਸ਼ਿਆਰਪੁਰ 'ਚ ਨਰਸ ਸਮੇਤ 2 ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਗਿਣਤੀ 191 ਹੋਈ
. . .  27 minutes ago
ਹੁਸ਼ਿਆਰਪੁਰ, 8 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 2 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 191 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਡੁੱਬਣ ਵਾਲੇ ਨੌਜਵਾਨ ਦੀ ਹੋਈ ਸ਼ਨਾਖਤ
. . .  31 minutes ago
ਅੰਮ੍ਰਿਤਸਰ, 8 ਜੁਲਾਈ (ਜਸਵੰਤ ਸਿੰਘ ਜੱਸ)- ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਛਾਲ ਮਾਰ ਕੇ ਡੁੱਬਣ ਵਾਲੇ ਨੌਜਵਾਨ ਦੀ ਲਾਸ਼ ਅੱਜ ਤੜਕੇ ਬਰਾਮਦ ਹੋ ਗਈ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਇਸ ਨੌਜਵਾਨ...
ਪੰਜਾਬ 'ਚ ਦੋ ਨਵੇਂ ਉਦਯੋਗਿਕ ਪਾਰਕਾਂ ਦੀ ਸਥਾਪਨਾ ਨੂੰ ਪੰਜਾਬ ਕੈਬਨਿਟ ਵਲੋਂ ਮਨਜ਼ੂਰੀ
. . .  34 minutes ago
ਚੰਡੀਗੜ੍ਹ, 8 ਜੁਲਾਈ- ਸੂਬੇ ਦੀ ਅਰਥ ਵਿਵਸਥਾ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਨੂੰ ਹੋਰ ਉਤਸ਼ਾਹਿਤ ਕਰਨ ਲਈ ਪੰਜਾਬ ਕੈਬਨਿਟ ਨੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਮੱਤੇਵਾੜਾ ਅਤੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ 'ਚ...
ਜਲੰਧਰ 'ਚ ਕੋਰੋਨਾ ਦੇ 71 ਮਾਮਲੇ ਆਏ ਸਾਹਮਣੇ
. . .  45 minutes ago
ਜਲੰਧਰ, 8 ਜੁਲਾਈ (ਐੱਮ. ਐੱਸ. ਲੋਹੀਆ)- ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 71 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਇਨ੍ਹਾਂ 'ਚੋਂ ਕਿੰਨੇ ਜ਼ਿਲ੍ਹੇ ਮਰੀਜ਼ ਜ਼ਿਲ੍ਹੇ...
ਪੰਜਾਬ ਕੈਬਨਿਟ ਨੇ ਦੁੱਗਣੀ ਕੀਤੀ ਇੰਤਕਾਲ ਫ਼ੀਸ
. . .  13 minutes ago
ਚੰਡੀਗੜ੍ਹ, 8 ਜੁਲਾਈ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਹੋਈ ਪੰਜਾਬ ਕੈਬਨਿਟ ਦੀ ਬੈਠਕ 'ਚ ਸੂਬੇ ਦੀ ਮਾਲੀ ਹਾਲਤ ਨੂੰ ਹੋਰ ਸੁਧਾਰਨ ਅਤੇ ਵਾਧੂ ਮਾਲੀਆ ਜੁਟਾਉਣ ਲਈ ਇੰਤਕਾਲ...
ਹਲਕਾ ਵਿਧਾਨ ਸਭਾ ਸੁਲਤਾਨਪੁਰ ਲੋਧੀ 'ਚ ਕਾਂਗਰਸ ਪਾਰਟੀ ਨੂੰ ਝਟਕਾ
. . .  about 1 hour ago
ਸੁਲਤਾਨਪੁਰ ਲੋਧੀ 8 ਜੁਲਾਈ (ਲਾਡੀ,ਥਿੰਦ,ਹੈਪੀ) - ਹਲਕਾ ਵਿਧਾਨ ਸਭਾ ਸੁਲਤਾਨਪੁਰ ਲੋਧੀ 'ਚ ਕਾਂਗਰਸ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ। ਜਦੋਂ ਕਾਂਗਰਸ ਪਾਰਟੀ ਦਾ ਗੜ ਮੰਨੇ ਜਾਂਦੇ ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਡੇਰਾ ਸੈਯਦਾ ਦੇ ਕਰੀਬ 50 ਤਂੋ ਵੱਧ...
ਪੰਜਾਬ ਮੰਤਰੀ ਮੰਡਲ ਵੱਲੋਂ ਮੁੱਖ ਮੰਤਰੀ ਦੇ ਫ਼ੈਸਲੇ 'ਤੇ ਮੋਹਰ
. . .  about 1 hour ago
ਚੰਡੀਗੜ੍ਹ, 8 ਜੁਲਾਈ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਹਫ਼ਤੇ ਕੀਤੇ ਐਲਾਨ ਨੂੰ ਆਕਾਰ ਦਿੰਦੇ ਹੋਏ ਅੱਜ ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿਚ ਪੰਜਾਬ ਸਟੇਟ ਸਿਵਲ ਸਰਵਿਸਿਜ਼ ਕੰਬਾਈਨਡ ਕੰਪੈਟੇਟਿਵ ਐਗਜ਼ਾਮੀਨੇਸ਼ਨ ਵਿਚ ਸਾਬਕਾ ਸੈਨਿਕ ਸ਼੍ਰੇਣੀ...
ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਏ.ਆਰ., ਸਾਬਕਾ ਪ੍ਰਧਾਨ ਕੁੱਕੂ ਤੇ ਸਾਬਕਾ ਮੀਤ ਪ੍ਰਧਾਨ ਸੰਨੀ ਸ਼ਰਮਾ ਤੇ ਸਮਰਥਕਾਂ ਖ਼ਿਲਾਫ਼ ਧਾਰਾ 188 ਤਹਿਤ ਮੁਕੱਦਮਾ ਦਰਜ
. . .  about 1 hour ago
ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦੀ ਜਥੇਦਾਰ ਅਕਾਲ ਤਖਤ ਵੱਲੋਂ ਨਿੰਦਾ
. . .  about 1 hour ago
ਤਲਵੰਡੀ ਸਾਬੋ, 8 ਜੁਲਾਈ (ਰਣਜੀਤ ਸਿੰਘ ਰਾਜੂ) - ਕੇਂਦਰ ਵੱਲੋਂ ਬੀਤੇ ਵਿੱਚ ਪਾਸ ਕੀਤੇ ਯੂ ਏ ਪੀ ਏ ਕਾਨੂੰਨ ਤਹਿਤ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਿੰਦਾ ਕਰਦਿਆਂ ਕਿਹਾ ਕਿ ਇਸ...
ਹੋਟਲ ਮੈਨੇਜਰ ਨੇ ਹੋਟਲ ਦੀ ਛੱਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
. . .  about 1 hour ago
ਰੂਪਨਗਰ, 8 ਜੁਲਾਈ (ਸਤਨਾਮ ਸਿੰਘ ਸੱਤੀ) - ਬੁੱਧਵਾਰ ਸਵੇਰ ਕਰੀਬ ਸਾਢੇ 10 ਵਜੇ ਰੂਪਨਗਰ -ਚੰਡੀਗੜ੍ਹ ਮਾਰਗ 'ਤੇ ਸਥਿਤ ਇਕ ਹੋਟਲ ਦੀ ਰਿਸੈੱਪਸ਼ਨ 'ਤੇ ਕੰਮ ਕਰਨ ਵਾਲੇ ਮੈਨੇਜਰ ਨੇ ਹੋਟਲ ਦੀ ਛੱਤ ਤੋਂ ਸ਼ੱਕੀ ਹਾਲਤ 'ਚ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ...
ਰਵੀਕਰਨ ਸਿੰਘ ਕਾਹਲੋਂ ਵਲੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ 'ਤੇ ਗੰਭੀਰ ਦੋਸ਼
. . .  about 2 hours ago
ਅੰਮ੍ਰਿਤਸਰ, 8 ਜੁਲਾਈ (ਰਾਜੇਸ਼ ਕੁਮਾਰ ਸੰਧੂ) - ਰਵੀਕਰਨ ਸਿੰਘ ਕਾਹਲੋਂ ਅਕਾਲੀ ਦਲ ਸੇਵਾਦਾਰ ਵੱਲੋਂ “ਸਿੱਖ ਫ਼ਾਰ ਜਸਟਿਸ'' ਦੇ ਆਗੂ ਗੁਰਪਤਵੰਤ ਸਿੰਘ ਪੰਨੂ, ਅਵਤਾਰ ਸਿੰਘ ਤਾਰੀ ਅਤੇ ਸਿੱਖ ਫ਼ਾਰ ਜਸਟਿਸ ਸਬੰਧੀ ਅਹਿਮ ਜਾਣਕਾਰੀਆਂ ਸਾਂਝੀ ਕਰਨ ਸਬੰਧੀ ਅੱਜ ਅੰਮ੍ਰਿਤਸਰ...
27 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ
. . .  about 2 hours ago
ਬਜ਼ੁਰਗ ਕਤਲ ਕੇਸ ਦੀ ਗੁੱਥੀ ਸੁਲਝੀ, 2 ਗ੍ਰਿਫਤਾਰ
. . .  about 2 hours ago
ਫਗਵਾੜਾ, 8 ਜੁਲਾਈ (ਹਰੀਪਾਲ ਸਿੰਘ) - ਫਗਵਾੜਾ ਦੇ ਰਣਜੀਤ ਨਗਰ ਇਲਾਕੇ ਵਿਚ ਇਕ ਬਜ਼ੁਰਗ ਵਿਅਕਤੀ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਇਸ ਕਤਲ ਮਾਮਲੇ ਵਿੱਚ ਪੁਲੀਸ ਨੇ ਪਰਿਵਾਰ ਨਾਲ ਸਬੰਧਿਤ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਧਿਕਾਰਕ ਤੌਰ...
ਸਿਵਲ ਸਰਜਨ ਸੰਗਰੂਰ ਕੋਰੋਨਾ ਪਾਜ਼ੀਟਿਵ ਪਾਏ ਗਏ
. . .  about 2 hours ago
ਸੰਗਰੂਰ, 8 ਜੁਲਾਈ (ਧੀਰਜ ਪਸ਼ੋਰੀਆ) - ਸਿਵਲ ਸਰਜਨ ਸੰਗਰੂਰ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ। ਸਿਵਲ ਸਰਜਨ ਦਫ਼ਤਰ ਦੇ ਸਾਰੇ ਮੁਲਾਜ਼ਮਾਂ ਦੇ ਕੋਰੋਨਾ ਸਬੰਧੀ ਟੈਸਟ ਕੀਤੇ ਜਾਣਗੇ। ਸਿਵਲ ਸਰਜਨ ਬਰਨਾਲਾ ਨੇ ਸੰਗਰੂਰ ਦਾ ਚਾਰਜ ਸੰਭਾਲਿਆ ਗਿਆ ਹੈ। ਸਿਵਲ...
ਚੀਨ ਤੇ ਭਾਰਤ ਨੇ ਇਕ ਵਿਵਾਦਿਤ ਖੇਤਰ ਤੋਂ ਪੂਰੀ ਤਰ੍ਹਾਂ ਹਟਾਏ ਫ਼ੌਜੀ
. . .  about 3 hours ago
ਨਵੀਂ ਦਿੱਲੀ, 8 ਜੁਲਾਈ - ਭਾਰਤ ਤੇ ਚੀਨ ਦੀਆਂ ਸੈਨਾਵਾਂ ਵਿਚਕਾਰ ਪੈਟਰੋਲਿੰਗ ਪੁਆਇੰਟ 15 'ਤੇ (ਡਿਸਅੰਗੇਜ਼ਮੈਂਟ ਪੂਰਾ ਹੋ ਗਿਆ ਹੈ) ਸੈਨਾਵਾਂ ਨੂੰ ਹਟਾ ਲਿਆ ਗਿਆ ਹੈ। ਚੀਨੀ ਸੈਨਿਕ ਲਗਭਗ 2 ਕਿੱਲੋਮੀਟਰ ਪਿੱਛੇ ਹਟ ਗਏ ਹਨ। ਇਸ ਸਬੰਧੀ ਭਾਰਤੀ ਫ਼ੌਜ ਦੇ ਸੂਤਰਾਂ ਨੇ...
ਸਿਵਲ ਸਰਜਨ ਸੰਗਰੂਰ ਪਟਿਆਲਾ ਦੇ ਹਸਪਤਾਲ 'ਚ ਹੋਏ ਦਾਖਲ, ਕੋਰੋਨਾ ਦੀ ਅਜੇ ਨਹੀਂ ਹੋਈ ਪੁਸ਼ਟੀ
. . .  about 3 hours ago
ਸੰਗਰੂਰ, 8 ਜੁਲਾਈ (ਧੀਰਜ ਪਸ਼ੋਰੀਆ) - ਜ਼ਿਲ੍ਹਾ ਪ੍ਰਸ਼ਾਸਨ ਨੇ ਬੇਸ਼ੱਕ ਅਜੇ ਸਿਵਲ ਸਰਜਨ ਸੰਗਰੂਰ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਨਹੀਂ ਕੀਤੀ ਪਰ ਸਿਵਲ ਸਰਜਨ ਦਫਤਰ ਨੂੰ ਖਾਲੀ ਕਰਵਾ ਕੇ ਸੈਨੇਟਾਇਜ ਕਰਵਾਇਆ ਜਾ ਰਿਹਾ ਹੈ। ਕਾਬਲੇਗੌਰ ਹੈ ਕਿ ਸਿਵਲ ਸਰਜਨ...
ਤਲਵੰਡੀ ਭਾਈ ਦੀਆਂ ਦੋ ਹੋਰ ਔਰਤਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 3 hours ago
ਤਲਵੰਡੀ ਭਾਈ, 8 ਜੁਲਾਈ (ਕੁਲਜਿੰਦਰ ਸਿੰਘ ਗਿੱਲ)- ਸਿਹਤ ਵਿਭਾਗ ਵਲੋਂ ਤਲਵੰਡੀ ਭਾਈ ਦੀਆਂ ਦੋ ਔਰਤਾਂ ਦੀ ਕੋਰੋਨਾ ਪਾਜ਼ੀਟਿਵ ਵਜੋਂ ਪੁਸ਼ਟੀ ਕੀਤੀ ਗਈ ਹੈ। ਉਕਤ ਦੋਵਾਂ ਔਰਤਾਂ ਦੀ ਕੋਰੋਨਾਂ ਵਾਇਰਸ ਜਾਂਚ ਲਈ 6 ਜੁਲਾਈ ਨੂੰ ਸੈਂਪਲ ਲਏ ਗਏ ਸਨ। ਇਸ ਨਾਲ ਤਲਵੰਡੀ...
ਗੁਰੂ ਹਰ ਸਹਾਏ 'ਚ 16 ਸਾਲਾ ਲੜਕੇ ਸਮੇਤ 3 ਔਰਤਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 3 hours ago
ਗੁਰੂ ਹਰ ਸਹਾਏ, 8 ਜੁਲਾਈ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਸ਼ਹਿਰ ਵਿਖੇ ਇਕੋ ਦਿਨ 4 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਉਣ ਨਾਲ ਗੰਭੀਰ ਸਥਿਤੀ ਬਣ ਗਈ ਹੈ। ਇਨ੍ਹਾਂ ਵਿਚ ਇਕ 16 ਸਾਲਾ ਲੜਕਾ ਤੇ...
ਏ.ਡੀ.ਸੀ. ਜਗਰਾਉਂ ਨੂੰ ਹੋਇਆ ਕੋਰੋਨਾ
. . .  about 4 hours ago
ਲੁਧਿਆਣਾ, 8 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਏ.ਡੀ.ਸੀ. ਜਗਰਾਉਂ ਨੀਰੂ ਕਤਿਆਲ ਦਾ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ। ਉਨ੍ਹਾਂ ਦੇ ਸਟਾਫ ਨੂੰ ਕੁਆਰੰਟੀਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾ ਏ.ਡੀ.ਸੀ. (ਜਨਰਲ) ਅਮਰਜੀਤ ਸਿੰਘ ਬੈਂਸ ਤੇ ਖੰਨਾ ਦੇ ਐਸ...
ਗੁਰਦਾਸਪੁਰ 'ਚ ਅੱਠ ਕੋਰੋਨਾ ਪਾਜ਼ੀਟਿਵ ਮਰੀਜ਼ ਆਏ ਸਾਹਮਣੇ
. . .  about 4 hours ago
ਗੁਰਦਾਸਪੁਰ 8 ਜੁਲਾਈ (ਸੁਖਵੀਰ ਸਿੰਘ ਸੈਣੀ) - ਗੁਰਦਾਸਪੁਰ ਜ਼ਿਲ੍ਹੇ ਵਿਚ ਅੱਜ ਅੱਠ ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ। ਸਿਹਤ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਅੱਠ ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ...
ਫ਼ਿਰੋਜ਼ਪੁਰ 'ਚ 10 ਕੋਰੋਨਾ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ
. . .  about 4 hours ago
ਫ਼ਿਰੋਜ਼ਪੁਰ, 8 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਸ਼ੱਕੀਆਂ ਦੇ ਲਏ ਗਏ ਟੈਸਟਾਂ ਦੀਆਂ ਰਿਪੋਰਟਾਂ 'ਚ 10 ਹੋਰ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਜਾਣ ਨਾਲ ਜ਼ਿਲ੍ਹਾ ਫ਼ਿਰੋਜ਼ਪੁਰ ਚ ਕੋਰੋਨਾ ਮਰੀਜਾਂ ਦੀ ਗਿਣਤੀ 51 ਹੋ ਗਈ ਹੈ । ਪਾਜ਼ੀਟਿਵ ਆਏ ਮਰੀਜਾਂ 'ਚ 4 ਗੁਰੂਹਰਸਹਾਏ...
ਵਿਕਾਸ ਦੂਬੇ 'ਤੇ ਇਨਾਮ ਦੀ ਰਕਮ ਨੂੰ ਵਧਾ ਕੇ 5 ਲੱਖ ਕੀਤਾ ਗਿਆ, ਫ਼ਰੀਦਾਬਾਦ 'ਚ ਦਿਸਿਆ
. . .  about 4 hours ago
ਕਾਨਪੁਰ, 8 ਜੁਲਾਈ - ਕਾਨਪੁਰ ਮੁੱਠਭੇੜ ਦੇ ਮੁੱਖ ਦੋਸ਼ੀ ਵਿਕਾਸ ਦੂਬੇ 'ਤੇ ਇਨਾਮ ਦੀ ਰਕਮ ਨੂੰ ਵਧਾ ਕੇ 5 ਲੱਖ ਰੁਪਏ ਕਰ ਦਿੱਤਾ...
ਸੁਮੇਧ ਸੈਣੀ ਦੀ ਕੱਚੀ ਜਮਾਨਤ ਅੱਗੇ ਵਧੀ, 10 ਜੁਲਾਈ ਤੱਕ ਗ੍ਰਿਫਤਾਰੀ 'ਤੇ ਰੋਕ
. . .  about 5 hours ago
ਐਸ.ਏ.ਐਸ ਨਗਰ, 8 ਜੁਲਾਈ (ਜਸਬੀਰ ਸਿੰਘ ਜੱਸੀ) - 1991 ਵਿਚ ਆਈ.ਏ.ਐਸ ਅਫ਼ਸਰ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਡੀ.ਜੀ.ਪੀ ਸੁਮੇਧ ਨੂੰ ਧਾਰਾ 302 ਵਿਚ ਦਿੱਤੀ ਕੱਚੀ ਜ਼ਮਾਨਤ ਦਾ ਮਾਮਲਾ ਕਿਸੇ ਹੋਰ...
ਤਿੰਨਾਂ ਦਿਨਾਂ ਤੋਂ ਲਾਪਤਾ 17 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਲਾਸ਼ ਬਰਾਮਦ
. . .  about 5 hours ago
ਅਹਿਮਦਗੜ੍ਹ 8 ਜੁਲਾਈ (ਸੋਢੀ) ਤਿੰਨ ਦਿਨ ਪਹਿਲਾਂ ਘਰੋਂ ਖੇਡਣ ਗਏ 17 ਸਾਲਾਂ ਨੌਜਵਾਨ ਦੀ ਲਾਸ਼ ਜੰਡਾਲੀ ਪੁਲ ਕੋਲੋਂ ਬਰਾਮਦ ਹੋਣ ਦਾ ਸਮਾਚਾਰ ਹੈ। ਮ੍ਰਿਤਕ ਦੇ ਪਿਤਾ ਸੁਰਿੰਦਰ ਸਿੰਘ ਅਨੁਸਾਰ ਉਸ ਦਾ ਪੁੱਤਰ ਯੁਵਰਾਜ ਸਿੰਘ ਐਤਵਾਰ ਸਵੇਰੇ ਘਰੋਂ ਖੇਡਣ ਲਈ ਗਿਆ ਪਰ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਭਾਦੋਂ ਸੰਮਤ 551

ਬਰਨਾਲਾ

ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਮੰਦਰਾਂ 'ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਬਰਨਾਲਾ, 25 ਅਗਸਤ (ਅਸ਼ੋਕ ਭਾਰਤੀ)-ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਮੰਦਰਾਂ 'ਚ ਜਨਮ ਅਸ਼ਟਮੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਗੀਤਾ ਭਵਨ, ਪ੍ਰਾਚੀਨ ਸ਼ਿਵ ਮੰਦਰ, ਪੰਚਾਇਤੀ ਮੰਦਰ, ਗੀਟੀ ਵਾਲਾ ਮੰਦਰ, ਐਸ.ਡੀ. ਸੀਨੀ: ਸੈਕੰਡਰੀ ਸਕੂਲ, ਬਾਲਾ ਜੀ ਮੰਦਰ ਪੁਰਾਣੀ ਗਊਸ਼ਾਲਾ, ਰਾਮਬਾਗ ਬਰਨਾਲਾ, ਗਣੇਸ਼ ਮੰਦਰ, ਦੁਰਗਾ ਮਾਤਾ ਮੰਦਰ ਪਿਆਰਾ ਕਾਲੋਨੀ ਆਦਿ ਮੰਦਰਾਂ ਨੂੰ ਦੀਪਮਾਲਾ ਕਰ ਕੇ ਸਜਾਇਆ ਗਿਆ। ਜਿੱਥੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਤ ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸ਼ਰਧਾਲੂਆਂ ਵਲੋਂ ਪੂਜਾ ਅਰਚਨਾ ਕੀਤੀ ਗਈ। ਐਸ.ਡੀ. ਸਕੂਲ ਬਰਨਾਲਾ ਵਿਖੇ ਸ਼ਾਸਤਰੀ ਸੂਰੀਆ ਕਾਂਤ ਸ਼ੋਰੀ ਤੇ ਮਨੀਸ਼ ਦੱਤ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਪੂਜਾ ਅਰਚਨਾ ਕੀਤੀ ਗਈ ਤੇ ਭਜਨ ਪੇਸ਼ ਕਰ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਇਸ ਮੌਕੇ ਐਸ.ਡੀ. ਸਭਾ ਦੇ ਜਨਰਲ ਸਕੱਤਰ ਐਡਵੋਕੇਟ ਸ਼ਿਵ ਦਰਸ਼ਨ ਸ਼ਰਮਾ, ਪ੍ਰਧਾਨ ਡਾ: ਭੀਮ ਸੈਨ ਗਰਗ, ਅਕੈਡਮਿਕ ਡਾਇਰੈਕਟਰ ਸ਼ਿਵ ਸਿੰਗਲਾ ਨੇ ਸਕੂਲ ਭਾਰਤ ਭੂਸ਼ਨ ਮੈਨਨ, ਸ਼ਿਵ ਕੁਮਾਰ ਗੌੜ, ਅਮਰਜੀਤ ਖੀਪਲ, ਡਿੰਪਲ ਉੱਪਲੀ ਆਦਿ ਨੂੰ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਮੰਦਰਾਂ 'ਚ ਸੰਸਥਾਵਾਂ ਵਲੋਂ ਲੰਗਰ ਵੀ ਲਗਾਏ ਗਏ।
ਤਪਾ ਮੰਡੀ, (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਥਾਨਕ ਸ਼ਹਿਰ ਦੇ ਵੱਖ-ਵੱਖ ਮੰਦਰਾਂ ਸ੍ਰੀ ਗੀਤਾ ਭਵਨ, ਪ੍ਰਾਚੀਨ ਸਰਾਂ ਮੰਦਰ, ਮਾਤਾ ਨੈਣਾ ਦੇਵੀ ਮੰਦਰ, ਸੰਤ ਵੀਰਗਿਰ ਆਸ਼ਰਮ, ਸ੍ਰੀ ਰਾਧਾ ਕ੍ਰਿਸ਼ਨ ਮੰਦਰ, ਬ੍ਰਹਮ ਕੁਮਾਰੀ ਆਸ਼ਰਮ, ਪੰਚਾਇਤੀ ਮੰਦਰ, ਅੰਦਰਲਾ ਡੇਰਾ ਆਦਿ ਤੋਂ ਇਲਾਵਾ ਹੋਰ ਮੰਦਰਾਂ 'ਚ ਵੀ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਸ੍ਰੀ ਗੀਤਾ ਭਵਨ ਵਿਖੇ ਸ਼ਕਤੀ ਸੇਵਾ ਦਲ ਤੇ ਗੀਤਾ ਭਵਨ ਕਮੇਟੀ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਤ ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ ਜਿਸ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕੀਤਾ । ਇਸ ਮੌਕੇ ਮੁੱਖ ਮਹਿਮਾਨ ਨੇ ਸੰਗਤਾਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ। ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਸ਼ਹਿਰ ਦੇ ਸਾਰੇ ਮੰਦਰਾਂ 'ਚ ਦੀਪਮਾਲਾ ਕੀਤੀ ਗਈ ਤੇ ਸਵੇਰ ਤੋਂ ਹੀ ਸ਼ਰਧਾਲੂਆਂ ਨੇ ਮੱਥਾ ਟੇਕਿਆ ਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਭਜਨ ਗਾਏ । ਇਸ ਮੌਕੇ ਕਲੱਬ ਦੇ ਚੇਅਰਮੈਨ ਰਾਜੇਸ਼ ਕੁਮਾਰ, ਵਾਇਸ ਚੇਅਰਮੈਨ ਯਾਦਵਿੰਦਰ ਰਾਣਾ, ਪ੍ਰਧਾਨ ਅਸ਼ੋਕ ਪੇੜਾ, ਮੀਤ ਪ੍ਰਧਾਨ ਸੋਮਨਾਥ ਸ਼ਰਮਾ, ਸੈਕਟਰੀ ਗਿਰੀਰਾਜ ਸ਼ਰਮਾ, ਕੈਸ਼ੀਅਰ ਵਿਜੇ ਭਾਈ ਰੂਪਾ, ਜਗਰਾਤਾ ਮੰਡਲ ਪ੍ਰਧਾਨ ਸੰਜੀਵ ਕੁਮਾਰ ਗੋਸ਼ਾ, ਪਿੰਕਾ ਅਗਰਵਾਲ, ਸਹਿਯੋਗੀ ਤਰਸੇਮ ਚੰਦ ਖਿੱਲੂ, ਵਿਪੁਲ ਸ਼ਰਮਾ, ਸੁਰੇਸ਼ ਚੰਦੇਲ, ਨਾਜ਼ ਸਿੰਗਲਾ, ਧਰਮਪਾਲ ਸ਼ਰਮਾ, ਪਵਨ ਕੁਮਾਰ ਬਤਾਰਾ ਆਦਿ ਸਮੂਹ ਕਮੇਟੀ ਨੇ ਮੁੱਖ ਮਹਿਮਾਨ ਸਤਨਾਮ ਸਿੰਘ ਰਾਹੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਸ਼ਹਿਰੀ ਪ੍ਰਧਾਨ ਉਗਰ ਸੈਨ ਮੌੜ, ਰਾਕੇਸ਼ ਟੋਨਾ, ਐਡਵੋਕੇਟ ਪੰਕਜ ਸਿੰਗਲਾ, ਅਸ਼ਵਨੀ ਬਹਾਵਲਪੁਰੀਆ, ਤਰਸੇਮ ਚੰਦ ਵਿੱਕਾ, ਗੱਗ ਕੁਮਾਰ, ਵਿਪਨ ਕੁਮਾਰ, ਤਰਲੋਕ ਚੰਦ ਤੋਤੀ ਆਦਿ ਤੋਂ ਇਲਾਵਾ ਡੀ.ਐਸ.ਪੀ ਤਪਾ ਰਵਿੰਦਰ ਸਿੰਘ ਰੰਧਾਵਾ ਤੇ ਥਾਣਾ ਮੁਖੀ ਜਸਵਿੰਦਰ ਸਿੰਘ ਢੀਂਡਸਾ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ।
ਸ਼ਹਿਣਾ, ਅਗਸਤ (ਸੁਰੇਸ਼ ਗੋਗੀ)-ਸ਼ਹਿਣਾ ਦੇ ਦੇਵਕੀ ਠਾਕੁਰ ਦੁਆਰਾ ਵਿਖੇ ਪਿਛਲੇ ਦਿਨਾਂ ਤੋਂ ਸ਼ੁਰੂ ਕੀਤੇ ਗਏ ਸਪਤਾਹ ਯੱਗ ਦੇ ਅੱਜ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਭੋਗ ਪਾਏ ਗਏ। ਪਿਛਲੇ 7 ਦਿਨਾਂ ਤੋਂ ਰਾਜ ਕੁਮਾਰ ਸ਼ਾਸਤਰੀ ਰਾਏ ਘਰਾਣੇ ਵਾਲਿਆਂ ਨੇ ਕਥਾ ਕਰਦਿਆਂ ਸੱਚੇ ਕਰਮ ਦੀ ਪਰਿਭਾਸ਼ਾ ਬਾਰੇ ਜਾਣਕਾਰੀ ਦਿੱਤੀ। ਜਨਮ ਅਸ਼ਟਮੀ ਮੌਕੇ ਸੁੰਦਰ ਝਾਕੀਆਂ ਕੱਢੀਆਂ ਗਈਆਂ ਤੇ ਕਮੇਟੀ ਵਲੋਂ ਅਤੁੱਟ ਲੰਗਰ ਚਲਾਏ ਗਏ। ਇਸ ਮੌਕੇ ਬੀਰਬਲ ਮਿੱਤਲ, ਰਾਜਿੰਦਰ ਕੁਮਾਰ, ਅਜੈ ਕੁਮਾਰ, ਨਿੰਦਰ ਕੁਮਾਰ, ਗ਼ੌਰੀ ਸ਼ੰਕਰ, ਸੁਨੀਲ ਕੁਮਾਰ, ਕੇਸੀ ਵਿੱਕੀ, ਜਸਵੰਤ ਸਿੰਘ, ਰਾਜ ਸਿੰਘ ਮਿਸਤਰੀ, ਰਾਕੇਸ਼ ਕੁਮਾਰ, ਰਿੰਕੂ, ਕੁਨਾਲ ਮਿੰਟੀ, ਅਸ਼ਵਨੀ ਕੁਮਾਰ ਬਾਂਸਲ, ਲਾਜਪਤ ਰਾਏ, ਮੁਨੀਸ਼ ਮਿੱਤਲ ਤੋਂ ਇਲਾਵਾ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ, ਰੌਸ਼ਨ ਲਾਲ ਸ਼ਰਮਾ, ਗੁਰਪਿੰਦਰ ਸਿੰਘ ਪਿੰਕੂ, ਹਰਦੇਵ ਸਿੰਘ ਗਿੱਲ, ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ ਕਾਲਾ ਭੰਗਰੀਆਂ ਪ੍ਰਧਾਨ ਬੀਬੜੀਆਂ ਮਾਈਆਂ ਕਮੇਟੀ ਨੇ ਵੀ ਹਾਜ਼ਰੀ ਲਵਾਈ।
ਭਦੌੜ, (ਰਜਿੰਦਰ ਬੱਤਾ, ਵਿਨੋਦ ਕਲਸੀ)-ਭਦੌੜ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਪੂਰਾ ਕਸਬਾ ਕ੍ਰਿਸ਼ਨ ਦੀ ਲੀਲਾ 'ਚ ਰੰਗਿਆ ਨਜ਼ਰ ਆਇਆ ਕਸਬੇ ਦੇ ਸਮੂਹ ਮੰਦਰਾਂ ਅੰਦਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ ਗਈ। ਸ੍ਰੀ ਕ੍ਰਿਸ਼ਨਾ ਕਲੱਬ ਭਦੌੜ ਵਲੋਂ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਜਨਮ ਅਸ਼ਟਮੀ ਮਨਾਈ ਗਈ ਜਿਸ 'ਚ ਰੀਬਨ ਕੱਟਣ ਦੀ ਰਸਮ ਗੁਰਦੀਪ ਸਿੰਘ ਨੇ ਅਦਾ ਕੀਤੀ ਤੇ ਜੋਤੀ ਪ੍ਰਚੰਡ ਦੀ ਰਸਮ ਪੰਡਤ ਸ਼ੰਭੂ ਦੱਤ ਵਿਧਾਤੇ ਵਾਲੇ ਤੇ ਪੂਜਾ ਦਵਿੰਦਰ ਕੁਮਾਰ ਦੀਪਾ ਦੁਆਰਾ ਕਰਵਾਈ ਗਈ। ਪ੍ਰਸਿੱਧ ਭਜਨ ਮੰਡਲੀ ਜਸ ਨਿੱਕੂ ਬਠਿੰਡਾ ਨੇ ਸੰਗਤਾਂ ਨੂੰ ਭਜਨ ਸੁਣਾ ਕੇ ਨਿਹਾਲ ਕੀਤਾ। ਇਸ ਸਮੇਂ ਥਾਣਾ ਮੁਖੀ ਹਰਸਿਮਰਨਜੀਤ ਸਿੰਘ, ਕਮੇਟੀ ਆਗੂ ਪ੍ਰਵੀਨ ਗੌਤਮ, ਨੀਤਨ ਸਿੰਗਲਾ, ਗਗਨ ਕੁਮਾਰ, ਨਰੇਸ਼ ਕੁਮਾਰ, ਨਰਿੰਦਰ ਨੀਟਾ, ਗੁਰਦੀਪ ਕੁਮਾਰ, ਮਨੋਜ ਕੁਮਾਰ, ਹੋਰ ਕਲੱਬ ਮੈਂਬਰ ਹਾਜ਼ਰ ਸਨ। ਦਰਵੇਸ਼ ਆਸ਼ਰਮ ਅਲਕੜਾ ਰੋਡ ਵਿਖੇ ਵੀ ਬਾਬਾ ਭੋਲਾ ਰਾਮ ਦੀ ਅਗਵਾਈ 'ਚ ਜਨਮ ਅਸ਼ਟਮੀ ਮਨਾਈ ਗਈ ਜਿੱਥੇ ਸੰਤ ਮਹਾਂਪੁਰਸ਼ ਸੰਤ ਬਾਬਾ ਹਰਨੇਕ ਸਿੰਘ ਪੋਨੇ ਵਾਲੇ, ਸੰਤ ਬਾਬਾ ਮਹਿੰਦਰ ਸਿੰਘ ਸੂਰਘੁਰੀ ਵਾਲੇ, ਨਿਰਮਲ ਸਿੰਘ ਦਰਵੇਸ਼, ਮਨਜੀਤ ਸਿੰਘ ਦਰਵੇਸ਼ ਤੇ ਸਥਾਨਕ ਮੰਡਲੀ ਦੁਆਰਾ ਭਗਵਾਨ ਸ੍ਰੀ ਕ੍ਰਿਸ਼ਨ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ, ਇਸ ਤਰ੍ਹਾਂ ਕ੍ਰਿਸ਼ਨ ਮੰਦਿਰ ਬਰਾਗੀਆਂ ਵਾਲਾ ਵਿਖੇ ਜਨਮ ਅਸ਼ਟਮੀ ਨੂੰ ਲੈ ਕੇ ਪਿਛਲੇ 7 ਦਿਨਾਂ ਤੋਂ ਭਗਵਾਨ ਸ੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ ਚੱਲ ਰਿਹਾ ਸੀ ਭੋਗ ਉਪਰੰਤ ਭਾਈ ਸੁਰਜੀਤ ਸਿੰਘ ਭਦੌੜ ਦੇ ਕਵੀਸ਼ਰੀ ਜਥੇ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ'ਤੇ ਅਨੇਕਾਂ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ, ਇਸੇ ਤਰ੍ਹਾਂ ਨਿਰਾਲੇ ਬਾਬਾ ਗਊ ਧਾਮ, ਗੀਤਾ ਭਵਨ, ਕ੍ਰਿਸ਼ਨ ਮੰਦਰ ਨੱਤਾ ਵਾਲਾ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਗੁਣਗਾਨ ਕੀਤਾ ਗਿਆ।
ਹੰਡਿਆਇਆ, (ਗੁਰਜੀਤ ਸਿੰਘ ਖੁੱਡੀ)-ਕਸਬਾ ਹੰਡਿਆਇਆ ਦੇ ਵੱਖ-ਵੱਖ ਮੰਦਰਾਂ 'ਚ ਜਨਮ ਅਸ਼ਟਮੀ ਬੜੀ ਸ਼ਰਧਾ ਨਾਲ ਮਨਾਈ ਗਈ। ਸ੍ਰੀ ਠਾਕੁਰ ਦੁਆਰਾ ਸ੍ਰੀ ਕ੍ਰਿਸ਼ਨ ਜੀ ਮੰਦਰ ਹੰਡਿਆਇਆ ਦੇ ਮਹੰਤ ਰੋਮੀ ਬਾਵਾ ਚੇਲਾ ਓਮ ਪ੍ਰਕਾਸ਼ ਨੇ ਦੱਸਿਆ ਕਿ ਜਨਮ ਅਸ਼ਟਮੀ ਦੇ ਸ਼ੁੱਭ ਦਿਹਾੜੇ ਨੂੰ ਸਮਰਪਿਤ ਸ੍ਰੀ ਮਦ-ਭਾਗਵਤ ਸਪਤਾਹ ਗਿਆਨ ਯੱਗ ਦੀ ਕਥਾ ਪੰਡਤ ਨਵੀਨ ਸ਼ਾਸਤਰੀ ਸੁਨਾਮ ਵਾਲਿਆਂ ਨੇ ਕੀਤੀ। ਇਸ ਮੌਕੇ ਸੰਜੀਵ ਬਾਵਾ, ਅਨਿਲ ਕੁਮਾਰ, ਗਗਨਦੀਪ, ਮੋਹਿਤ ਬਾਵਾ ਰਿੰਟਾ, ਮੋਹਿਤ ਮਿੰਟਾਂ, ਜਤਿੰਦਰ ਕੁਮਾਰ, ਜ਼ਿਲ੍ਹਾ ਪ੍ਰਧਾਨ ਰੂਪੀ ਕੌਰ, ਪ੍ਰਧਾਨ ਅਸ਼ਵਨੀ ਆਸ਼ੂ, ਮੱਖਣ ਸਿੰਘ ਮਹਿਰਮੀਆਂ, ਸੁਮਿੰਦਰ ਸਿੰਘ ਐਮ.ਸੀ., ਰਣਧੀਰ ਕੌਸ਼ਲ, ਜਨਕ ਰਾਜ, ਜਰਮਨਜੀਤ ਸਿੰਘ ਐਮ.ਸੀ, ਮਨਦੀਪ ਮੋਨਾ, ਗੁਰਦੀਪ ਸਿੰਘ ਨੰਬਰਦਾਰ, ਬੀਰ ਸਿੰਘ ਤਾਜਪੁਰੀਆ, ਬੂਟਾ ਸਿੰਘ ਧਾਲੀਵਾਲ, ਮੱਘਰ ਸਿੰਘ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਸ੍ਰੀ ਰਾਮ ਚੰਦਰ ਮੰਦਰ ਵਿਖੇ ਮਹੰਤ ਲਾਲ ਦੀ ਅਗਵਾਈ ਵਿਚ ਜਨਮ ਅਸ਼ਟਮੀ ਮਨਾਈ ਗਈ। ਇਸ ਮੌਕੇ ਹਰੇ ਰਾਮ, ਸੁਖਦੇਵ ਦਾਸ, ਮਹਿੰਦਰਪਾਲ ਕਾਲਾ, ਰਣਜੀਤ ਦਾਸ, ਸੁਖਚੈਨ ਦਾਸ, ਹੇਮ ਰਾਜ ਬਾਵਾ ਆਦਿ ਸਮੇਤ ਸੰਗਤਾਂ ਸ਼ਾਮਿਲ ਸਨ। ਕਸਬਾ ਹੰਡਿਆਇਆ ਦੇ ਮੰਦਰ ਮੂਰਤਾਂ ਵਾਲਾ, ਮੰਦਰ ਲੇਖੀਆਂ ਵਾਲਾ, ਮੰਦਰ ਕੋਟੀਆ ਵਾਲਾ ਤੇ ਜੇਠੀਆਂ ਵਾਲਾ ਵਿਖੇ ਦੀਪਮਾਲਾ ਕੀਤੀ ਗਈ ਤੇ ਜਨਮ ਅਸ਼ਟਮੀ ਮਨਾਈ ਗਈ।
ਟੱਲੇਵਾਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
ਟੱਲੇਵਾਲ, (ਸੋਨੀ ਚੀਮਾ)-ਟੱਲੇਵਾਲ ਵਿਖੇ ਮਹੰਤ ਕੇਵਲ ਸਿੰਘ ਤੇ ਪ੍ਰਤਾਪ ਸਿੰਘ ਦੀ ਅਗਵਾਈ 'ਚ ਪ੍ਰਾਚੀਨ ਠਾਕੁਰ ਦੁਆਰਾ ਰਾਧੇ ਸ਼ਿਆਮ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮਹੰਤ ਕੇਵਲ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ ਤੇ ਸ਼ਰਧਾਲੂਆਂ ਲਈ ਭੰਡਾਰਾ ਵੀ ਚਲਾਇਆ ਗਿਆ। ਇਸ ਮੌਕੇ ਜਥੇਦਾਰ ਬਲਰਾਜ ਸਿੰਘ ਕਾਕਾ ਸਰਕਲ ਪ੍ਰਧਾਨ, ਸੁਖਬੀਰ ਸਿੰਘ ਸੋਖੀ ਜ਼ਿਲ੍ਹਾ ਪ੍ਰਧਾਨ ਐਸ.ਓ.ਆਈ, ਅਮਰਜੀਤ ਸਿੰਘ, ਬਿੱਟੂ ਗੁਪਤਾ, ਗਿਆਨ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।

16 ਪੇਟੀਆਂ ਸ਼ਰਾਬ ਸਮੇਤ ਇਕ ਕਾਬੂ, 2 ਫ਼ਰਾਰ

ਬਰਨਾਲਾ, 25 ਅਗਸਤ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਅਧੀਨ ਆਉਂਦੇ ਐਕਸਾਈਜ਼ ਸੈਲ ਵਲੋਂ ਇਕ ਵਿਅਕਤੀ ਨੂੰ 16 ਪੇਟੀਆਂ ਠੇਕਾ ਸ਼ਰਾਬ ਦੇਸੀ ਸਮੇਤ ਗਿ੍ਫ਼ਤਾਰ ਤੇ ਦੋ ਦੇ ਫ਼ਰਾਰ ਹੋਣ 'ਤੇ ਥਾਣਾ ਸਿਟੀ 'ਚ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਾਈਜ਼ ...

ਪੂਰੀ ਖ਼ਬਰ »

ਨਗਰ ਸੁਧਾਰ ਟਰੱਸਟ ਬਰਨਾਲਾ ਦੇ ਨਵ-ਨਿਯੁਕਤ ਚੇਅਰਮੈਨ ਮੱਖਣ ਸ਼ਰਮਾ ਨੂੰ ਕੀਤਾ ਸਨਮਾਨਿਤ

ਧਨੌਲਾ, 25 ਅਗਸਤ (ਚੰਗਾਲ)-ਨਗਰ ਸੁਧਾਰ ਟਰੱਸਟ ਬਰਨਾਲਾ ਦੇ ਨਵ-ਨਿਯੁਕਤ ਚੇਅਰਮੈਨ ਮੱਖਣ ਸ਼ਰਮਾ ਦਾ ਅੱਜ ਧਨੌਲਾ ਪੁੱਜਣ 'ਤੇ ਸੀਨੀਅਰ ਕਾਂਗਰਸੀ ਆਗੂ ਵਿੱਕੀ ਪਿਵਾਲ ਦੇ ਗ੍ਰਹਿ ਵਿਖੇ ਭਰਵਾਂ ਸਵਾਗਤ ਕਰਦਿਆਂ ਸਨਮਾਨ ਚਿੰਨ੍ਹ ਕੇ ਸਨਮਾਨਿਤ ਕੀਤਾ ਗਿਆ | ਗੱਲਬਾਤ ...

ਪੂਰੀ ਖ਼ਬਰ »

ਬਡਬਰ ਮਿਲਕ ਪਲਾਂਟ 'ਚੋਂ ਹਟਾਏ 4 ਮਜ਼ਦੂਰਾਂ ਵਲੋਂ ਚੌਥੇ ਦਿਨ ਵੀ ਸੰਘਰਸ਼ ਜਾਰੀ

ਧਨੌਲਾ, 25 ਅਗਸਤ (ਚੰਗਾਲ)-ਨੇੜਲੇ ਪਿੰਡ ਬਡਬਰ ਨਜ਼ਦੀਕ ਲੱਗੇ ਅਨੇਜਾ ਫੂਡ ਪ੍ਰਾਈਵੇਟ ਲਿਮ: ਕੰਪਨੀ ਦੇ ਮਿਲਕ ਪਲਾਂਟ 'ਚੋਂ ਤਕਰੀਬਨ 3 ਮਹੀਨੇ ਪਹਿਲਾਂ ਹਟਾਏ 27 ਮਜ਼ਦੂਰਾਂ 'ਚੋਂ ਅੱਜ 4 ਮਜਦੂਰ ਜੋ ਕਿ ਮਿਲਕ ਪਲਾਂਟ'ਚ ਨੌਕਰੀ ਬਹਾਲੀ ਲਈ ਪਿਛਲੇ 3 ਮਹੀਨਿਆਂ ਤੋਂ ਸੰਘਰਸ਼ ...

ਪੂਰੀ ਖ਼ਬਰ »

ਦੇਸ਼ ਭਗਤੀ ਤੇ ਮਨੁੱਖਤਾ ਦਾ ਜਜ਼ਬਾ ਪੈਦਾ ਕਰਨ ਲਈ ਲਹਿਰ ਚਲਾਉਣ ਦੀ ਲੋੜ-ਡਾ: ਸ਼ਵਿੰਦਰ ਸਿੰਘ ਗਿੱਲ

ਧਨੌਲਾ, 25 ਅਗਸਤ (ਜਤਿੰਦਰ ਸਿੰਘ ਧਨੌਲਾ)-ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ, ਸਿੱਖਿਅਤ ਹੋਣ ਦਾ ਜਜ਼ਬਾ ਤੇ ਹਮੇਸ਼ਾ ਸਿਹਤਮੰਦ ਰਹਿਣ ਤੇ ਹਰ ਕਿਸੇ ਨੂੰ ਸਿਹਤਮੰਦ ਰੱਖਣ ਦਾ ਜਜ਼ਬਾ ਪੈਦਾ ਕਰਨ ਦੀ ਜ਼ਰੂਰਤ ਹੈ | ਇਹ ਪ੍ਰਗਟਾਵਾ ਬਾਬਾ ਫਰੀਦ ਹੈਲਥ ਯੂਨੀਵਰਸਿਟੀ ਦੇ ਸਾਬਕਾ ...

ਪੂਰੀ ਖ਼ਬਰ »

ਗੱੁਗਾ ਮਾੜੀ ਮੰਦਰ 'ਚ ਗੁੱਗੇ ਦਾ ਤਿਉਹਾਰ ਮਨਾਇਆ

ਤਪਾ ਮੰਡੀ, 25 ਅਗਸਤ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਥਾਨਕ ਗੱੁਗਾ ਮਾੜੀ ਮੰਦਰ 'ਚ ਗੁੱਗੇ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ, ਜਿੱਥੇ ਸੰਗਤਾਂ ਨੇ ਪਰਿਵਾਰਾਂ ਸਮੇਤ ਮਿੱਟੀ ਕੱਢਣ ਤੋਂ ਬਾਅਦ ਬਾਬਾ ਮੱਠ ਵਿਖੇ ਮੱਥਾ ਟੇਕਿਆ ਤੇ ਚੌਾਕ 'ਚ ਲੱਗੇ ਮੇਲੇ ਦਾ ਆਨੰਦ ਲਿਆ | ...

ਪੂਰੀ ਖ਼ਬਰ »

ਸ਼ਹਿਣਾ ਵਿਖੇ ਬੀਬੜੀਆਂ ਮਾਈਆਂ ਦੇ ਨਾਂਅ 'ਤੇ ਖ਼ੂਬਸੂਰਤ ਚੌਾਕ ਬਣਾਉਣ ਦਾ ਨੀਂਹ-ਪੱਥਰ ਰੱਖਿਆ

ਸ਼ਹਿਣਾ, 25 ਅਗਸਤ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਪ੍ਰਸਿੱਧ ਬੀਬੜੀਆਂ ਮਾਈਆਂ ਮੰਦਰ ਦੇ ਨਾਂਅ 'ਤੇ ਚੌਾਕ ਬਣਾਉਣ ਦਾ ਨੀਂਹ ਪੱਥਰ ਸਮੁੱਚੀ ਪੰਚਾਇਤ ਤੇ ਵੱਖ-ਵੱਖ ਕਮੇਟੀਆਂ ਵਲੋਂ ਰੱਖਿਆ ਗਿਆ | ਨੀਂਹ ਪੱਥਰ ਦੀ ਸ਼ੁਰੂਆਤ ਪਿੰਡ ਦੀ ਛੋਟੀ ਜਿਹੀ ਬੱਚੀ ਜਸਪ੍ਰੀਤ ਤੋਂ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ

ਮਹਿਲ ਕਲਾਾ, 25 ਅਗਸਤ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਦੁਆਰਾ ਛੇਵੀਂ ਪਾਤਸ਼ਾਹੀ ਕਸਬਾ ਮਹਿਲ ਕਲਾਂ ਵਿਖੇ ਹੋਈ | ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ, ਜਰਨਲ ਸਕੱਤਰ ...

ਪੂਰੀ ਖ਼ਬਰ »

ਯੋਗਰਾਜ ਯੋਗੀ ਮਾਤਾ ਸ੍ਰੀ ਚਿੰਤਪੁਰਨੀ ਲੰਗਰ ਕਮੇਟੀ ਦੇ ਪੈੱ੍ਰਸ ਸਕੱਤਰ ਨਿਯੁਕਤ

ਬਰਨਾਲਾ, 25 ਅਗਸਤ (ਅਸ਼ੋਕ ਭਾਰਤੀ)-ਮਾਤਾ ਸ੍ਰੀ ਚਿੰਤਪੁਰਨੀ ਲੰਗਰ ਕਮੇਟੀ ਬਰਨਾਲਾ ਦੀ ਮੀਟਿੰਗ ਚੇਅਰਮੈਨ ਰਜਿੰਦਰ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਚੇਅਰਮੈਨ ਰਜਿੰਦਰ ਸਿੰਗਲਾ, ਉਪ ਪ੍ਰਧਾਨ ਪਵਨ ਕੁਮਾਰ, ਸਕੱਤਰ ਲਾਜਪਤ ਰਾਏ ਚੋਪੜਾ, ਜਨਰਲ ਸਕੱਤਰ ...

ਪੂਰੀ ਖ਼ਬਰ »

ਪੱਤੀ ਬੰਗੇਹਰ ਦੇ ਪਾਰਕ ਨੂੰ ਖ਼ੂਬਸੂਰਤ ਬਣਾਏ ਜਾਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ-ਬਹਾਦਰ ਸਿੰਘ

ਧਨੌਲਾ, 25 ਅਗਸਤ (ਜਤਿੰਦਰ ਸਿੰਘ ਧਨੌਲਾ)-ਪੱਤੀ ਬੰਗੇਹਰ ਜੱਟਾਂ ਅਤੇ ਮੰਡੀ ਧਨੌਲਾ ਦੇ ਨੁਮਾਇੰਦਿਆਂ ਵਲੋਂ ਇਕ ਏਕੜ ਦੇ ਕਰੀਬ ਰਕਬੇ ਅੰਦਰੋਂ ਗੰਦਗੀ ਸਾਫ਼ ਕਰ ਕੇ ਖ਼ੂਬਸੂਰਤ ਪਾਰਕ ਬਣਾਇਆ ਗਿਆ | ਮੰਡੀ ਦੇ ਸਿਰਕੱਢ ਆਗੂ ਸਰਬਣ ਸਿੰਘ ਵੱਡਾ ਲਾਣਾ, ਨਗਰ ਕੌਾਸਲ ਧਨੌਲਾ ...

ਪੂਰੀ ਖ਼ਬਰ »

ਵਿਧਾਇਕ ਪੰਡੋਰੀ ਵਲੋਂ ਪਿੰਡ ਛਾਪਾ ਵਿਖੇ ਓਪਨ ਜਿਮ ਦਾ ਉਦਘਾਟਨ

ਮਹਿਲ ਕਲਾਂ, 25 ਅਗਸਤ (ਅਵਤਾਰ ਸਿੰਘ ਅਣਖੀ)-ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਕੋਟੇ 'ਚੋਂ ਪਿੰਡ ਛਾਪਾ ਲਈ 2 ਲੱਖ 42 ਹਜ਼ਾਰ ਦੀ ਲਾਗਤ ਨਾਲ ਬਣਾਏ ਓਪਨ ਜਿੰਮ ਦਾ ਉਦਘਾਟਨ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ...

ਪੂਰੀ ਖ਼ਬਰ »

-ਗਾਗੇਵਾਲ ਦੀਆਂ ਦੋ ਔਰਤਾਂ ਪੰਚਾਂ ਵਲੋਂ ਨਿਵੇਕਲੀ ਪਹਿਲ- ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਆਹ ਸਮਾਗਮਾਂ ਲਈ ਸਾਮਾਨ ਕੀਤਾ ਤਿਆਰ

ਟੱਲੇਵਾਲ, 25 ਅਗਸਤ (ਸੋਨੀ ਚੀਮਾ)-ਹਲਕਾ ਮਹਿਲ ਨਾਲ ਸਬੰਧਿਤ ਪਿੰਡ ਗਾਗੇਵਾਲ ਦੀਆਂ ਦੋ ਔਰਤ ਪੰਚਾਇਤ ਮੈਂਬਰਾਂ ਵਲੋਂ ਨਿਵੇਕਲੀ ਪਹਿਲ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਗੁਰਮੀਤ ਸਿੰਘ ਗਾਗੇਵਾਲ ਨੇ ਦੱਸਿਆ ਕਿ ਪਿੰਡ ਦੀਆਂ ਦੋ ਪੰਚ ਔਰਤਾਂ ...

ਪੂਰੀ ਖ਼ਬਰ »

ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਮੀਟਿੰਗ

ਹੰਡਿਆਇਆ, 25 ਅਗਸਤ (ਪੱਤਰ ਪ੍ਰੇਰਕ)-ਪ੍ਰੈਸ ਕਲੱਬ ਹੰਡਿਆਇਆ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ 'ਚ ਕੁਲਦੀਪ ਸਿੰਘ ਰਾਮਗੜ੍ਹੀਆ ਨੂੰ ਪ੍ਰਧਾਨ, ਕਰਨ ਬਾਵਾ ਰੋਮੀ ਨੂੰ ਮੀਤ ਪ੍ਰਧਾਨ, ਅਮਨ ਦੀਪ ਸ਼ਰਮਾ ਨੂੰ ਜਨਰਲ ਸਕੱਤਰ, ਸੁਮਿਤ ਕੁਮਾਰ ਨੂੰ ਖ਼ਜਾਨਚੀ ...

ਪੂਰੀ ਖ਼ਬਰ »

ਗਮਦੂਰ ਸਿੰਘ ਮਾਨ ਦੇ ਤੁਰ ਜਾਣ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ-ਬਾਬਾ ਟੇਕ ਸਿੰਘ ਧਨੌਲਾ

ਧਨੌਲਾ, 25 ਅਗਸਤ (ਰਘਵੀਰ ਸਿੰਘ ਚੰਗਾਲ, ਜਤਿੰਦਰ ਸਿੰਘ ਧਨੌਲਾ)-ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗਮਦੂਰ ਸਿੰਘ ਮਾਨ ਦੇ ਚਲੇ ਜਾਣ ਨਾਲ ਸਾਡੇ ਸਮਾਜ ਤੇ ਰਾਜਨੀਤਕ ਪਾਰਟੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਹ ਪ੍ਰਗਟਾਵਾ ਸੰਤ ਬਾਬਾ ਟੇਕ ਸਿੰਘ ਧਨੌਲਾ ਨੇ ...

ਪੂਰੀ ਖ਼ਬਰ »

ਉੱਪਲੀ ਵਿਖੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਤਹਿਤ ਸਮਾਗਮ ਕਰਵਾਇਆ

ਧਨੌਲਾ, 25 ਅਗਸਤ (ਚੰਗਾਲ)-ਪੰਜਾਬ ਸਰਕਾਰ ਦੁਆਰਾ ਜਾਰੀ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਪਿੰਡ ਉੱਪਲੀ ਵਿਖੇ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਲ ਵਿਕਾਸ ਤੇ ਸਮਾਜਿਕ ਸੁਰੱਖਿਆ ਵਿਭਾਗ ਬਰਨਾਲਾ ...

ਪੂਰੀ ਖ਼ਬਰ »

ਸ਼ਿਵ ਮੰਦਰ ਮਹਿਲ ਕਲਾਂ 'ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਮਹਿਲ ਕਲਾਾ, 25 ਅਗਸਤ (ਅਵਤਾਰ ਸਿੰਘ ਅਣਖੀ)-ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਸ਼ਿਵ ਮੰਦਰ ਮਹਿਲ ਕਲਾਂ ਵਿਖੇ ਮੰਦਰ ਕਮੇਟੀ ਦੇ ਪ੍ਰਧਾਨ ਨਰਿੰਦਰ ਸ਼ਰਮਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਨੰਨ੍ਹੇ ਮੰੁਨੇ ਬੱਚਿਆਂ ...

ਪੂਰੀ ਖ਼ਬਰ »

-ਸ਼ੇਰਪੁਰ ਹਸਪਤਾਲ ਦਾ ਮਾਮਲਾ-

ਸ਼ੇਰਪੁਰ, 25 ਅਗਸਤ (ਦਰਸ਼ਨ ਸਿੰਘ ਖੇੜੀ) - ਹਸਪਤਾਲ ਐਕਸ਼ਨ ਕਮੇਟੀ ਸ਼ੇਰਪੁਰ ਵਲੋਂ ਕਾਤਰੋਂ ਚੌਾਕ ਸ਼ੇਰਪੁਰ ਵਿਖੇ 26 ਅਗਸਤ ਨੰੂ ਧਰਨਾ ਦਿੱਤਾ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਕਸਨ ਕਮੇਟੀ ਦੇ ਆਗੂਆਂ ਸੁਖਦੇਵ ਸਿੰਘ ਬੜੀ, ਮਾ. ਹਰਬੰਸ ਸਿੰਘ ਸ਼ੇਰਪੁਰ, ਸੰਤ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲੀ ਵਾਸਤੇ ਸੰਘਰਸ਼ ਵਿੱਢਣ ਲਈ 31 ਮੈਂਬਰੀ ਕਮੇਟੀ ਦੀ ਚੋਣ

ਸੰਗਰੂਰ, 25 ਅਗਸਤ (ਧੀਰਜ ਪਸੌਰੀਆ) - ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਕੰਮ ਕਰਦੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਵੱਲੋਂ ਨਵੀਂ ਪੈਨਸ਼ਨ ਨੀਤੀ ਦੇ ਵਿਰੋਧ 'ਚ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸਥਾਨਕ ਅਗਰਵਾਲ ਧਰਮਸ਼ਾਲਾ 'ਚ ਜ਼ਿਲ੍ਹਾ ਪੱਧਰੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX