ਤਾਜਾ ਖ਼ਬਰਾਂ


ਗਹਿਲੋਤ ਨੇ ਲਾਇਆ ਦੋਸ਼- ਭਾਜਪਾ ਦੇ ਨਾਲ ਮਿਲ ਕੇ ਸਰਕਾਰ ਡੇਗਣ ਦੀ ਸਾਜ਼ਿਸ਼ ਰਚ ਰਹੇ ਸਨ ਸਚਿਨ
. . .  11 minutes ago
ਜੈਪੁਰ, 15 ਜੁਲਾਈ- ਸਚਿਨ ਪਾਇਲਟ ਨੂੰ ਉਪ ਮੁੱਖ ਮੰਤਰੀ ਅਤੇ ਸੂਬੇ 'ਚ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਅੱਜ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਨ੍ਹਾਂ 'ਤੇ ਖ਼ੂਬ ਹਮਲਾ ਬੋਲਿਆ। ਗਹਿਲੋਤ ਨੇ ਦੋਸ਼...
ਕੋਰੋਨਾ ਪੀੜਤ ਥਾਣੇਦਾਰ ਦੇ ਪੁੱਤਰ ਅਤੇ ਇੱਕ ਹੋਰ ਮਹਿਲਾ ਪੁਲਿਸ ਮੁਲਾਜ਼ਮ ਨੂੰ ਵੀ ਹੋਇਆ ਕੋਰੋਨਾ
. . .  24 minutes ago
ਸਿਧਵਾਂ ਬੇਟ, 15 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)- ਥਾਣਾ ਸਿਧਵਾਂ ਬੇਟ ਦੇ ਕੋਰੋਨਾ ਪਾਜ਼ੀਟਿਵ ਥਾਣੇਦਾਰ ਨਸੀਬ ਚੰਦ ਦੇ 8 ਸਾਲਾ ਪੁੱਤਰ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸੇ ਤਰ੍ਹਾਂ ਸਥਾਨਕ...
ਗੋਆ 'ਚ 10 ਅਗਸਤ ਤੱਕ ਰਾਤੀਂ 8 ਤੋਂ ਸਵੇਰੇ 6 ਵਜੇ ਤੱਕ ਲੱਗੇਗਾ ਜਨਤਾ ਕਰਫ਼ਿਊ
. . .  38 minutes ago
ਪਣਜੀ, 15 ਜੁਲਾਈ- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਦੱਸਿਆ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ 'ਚ 10 ਅਗਸਤ ਤੱਕ ਰਾਤੀਂ 8 ਵਜੇ ਤੋਂ ਸਵੇਰੇ 6 ਵਜੇ ਤੱਕ ਜਨਤਾ ਕਰਫ਼ਿਊ...
ਪ੍ਰਵਾਸੀ ਮਜ਼ਦੂਰਾਂ ਦੀ 1 ਲੱਖ 25 ਹਜ਼ਾਰ ਰੁਪਏ ਦੀ ਨਕਦੀ ਅਤੇ ਤਿੰਨ ਮੋਬਾਇਲ ਚੋਰੀ
. . .  52 minutes ago
ਮਜਾਰੀ/ਸਾਹਿਬਾ, 15 ਜੁਲਾਈ (ਨਿਰਮਲ ਜੀਤ ਸਿੰਘ ਚਾਹਲ)- ਬੀਤੀ ਸ਼ਾਮ ਪਿੰਡ ਸਾਹਿਬਾ ਵਿਖੇ ਇੱਕ ਕਿਸਾਨ ਦੀ ਮੋਟਰ 'ਤੇ ਰਹਿੰਦੇ ਇੱਕ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਚੋਰਾਂ ਵਲੋਂ 1 ਲੱਖ 25 ਹਜ਼ਾਰ ਰੁਪਏ...
ਸੰਗਤ ਮੰਡੀ 'ਚ ਕੋਰੋਨਾ ਦੇ ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਸੰਗਤ ਮੰਡੀ, 15 ਜੁਲਾਈ (ਦੀਪਕ ਸਰਮਾ)- ਸੰਗਤ ਮੰਡੀ 'ਚ ਅੱਜ ਕੋਰੋਨਾ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਬਾਰੇ ਸੰਗਤ ਮੰਡੀ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਜੀਤ ਸਿੰਘ ਨੇ ਜਾਣਕਾਰੀ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਦੋ ਪੁਲਿਸ ਮੁਲਾਜ਼ਮਾਂ ਸਣੇ 3 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  about 1 hour ago
ਫ਼ਾਜ਼ਿਲਕਾ, 15 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 3 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਦੋ ਪੁਲਿਸ ਮੁਲਾਜ਼ਮਾਂ ਅਤੇ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਆਇਆ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੀ.ਐਮ ਕਟਾਰੀਆ ਦੱਸਿਆ...
ਅੰਮ੍ਰਿਤਸਰ 'ਚ ਮੈਟਰੋ ਬੱਸ ਸੇਵਾ ਮੁੜ ਠੱਪ
. . .  about 1 hour ago
ਅੰਮ੍ਰਿਤਸਰ, 15 ਜੁਲਾਈ (ਹਰਮਿੰਦਰ ਸਿੰਘ)- ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਈ ਮੈਟਰੋ ਬੱਸ ਸੇਵਾ ਡਰਾਈਵਰਾਂ ਨੂੰ ਤਨਖ਼ਾਹਾਂ ਨਾ ਮਿਲਣ ਕਾਰਨ ਅੱਜ ਫਿਰ ਠੱਪ ਹੋ ਗਈ ਹੈ। ਇਹ ਬੱਸ ਸੇਵਾ ਕੋਰੋਨਾ ਮਹਾਂਮਾਰੀ ਕਾਰਨ ਲਗਾਏ ਗਏ...
ਜੰਮੂ-ਕਸ਼ਮੀਰ ਅਤੇ ਲਦਾਖ਼ ਦੇ ਦੌਰੇ 'ਤੇ ਜਾਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ
. . .  about 1 hour ago
ਨਵੀਂ ਦਿੱਲੀ, 15 ਜੁਲਾਈ- ਰੱਖਿਆ ਮੰਤਰੀ ਰਾਜਨਾਥ ਸਿੰਘ 17 ਅਤੇ 18 ਜੁਲਾਈ ਨੂੰ ਜੰਮੂ-ਕਸ਼ਮੀਰ ਅਤੇ ਲਦਾਖ਼ ਦੇ ਦੌਰੇ 'ਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਫੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਨੇ ਵੀ ਹੋਣਗੇ। ਰੱਖਿਆ ਮੰਤਰੀ...
ਬਿਹਾਰ : ਗਵਰਨਰ ਹਾਊਸ 'ਚ 20 ਸਟਾਫ਼ ਮੈਂਬਰਾਂ ਨੂੰ ਹੋਇਆ ਕੋਰੋਨਾ
. . .  about 2 hours ago
ਪਟਨਾ, 15 ਜੁਲਾਈ- ਬਿਹਾਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਵੱਡੀ ਗਿਣਤੀ 'ਚ ਭਾਜਪਾ ਨੇਤਾਵਾਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਮਗਰੋਂ ਹੁਣ ਗਵਰਨਰ ਹਾਊਸ 'ਚ 20 ਸਟਾਫ਼...
ਸੀ. ਬੀ. ਐੱਸ. ਈ. ਦੇ 10ਵੀਂ ਜਮਾਤ ਦੇ ਨਤੀਜੇ : 91.46 ਫ਼ੀਸਦੀ ਵਿਦਿਆਰਥੀ ਹੋਏ ਪਾਸ
. . .  about 2 hours ago
ਨਵੀਂ ਦਿੱਲੀ, 15 ਜੁਲਾਈ- ਸੀ. ਬੀ. ਐੱਸ. ਈ. ਵਲੋਂ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰੀਖਿਆ ਦੇਣ ਵਾਲੇ ਕਰੀਬ 18 ਲੱਖ ਬੱਚਿਆਂ ਦਾ ਇੰਤਜ਼ਾਰ ਵੀ ਖ਼ਤਮ ਹੋ ਗਿਆ ਹੈ। ਇਸ ਵਾਰ 10ਵੀਂ...
ਫ਼ਿਰੋਜ਼ਪੁਰ 'ਚ ਗਰਭਵਤੀ ਔਰਤਾਂ ਅਤੇ ਬੀ. ਐੱਸ. ਐੱਫ. ਦੇ ਜਵਾਨਾਂ ਸਮੇਤ 19 ਲੋਕਾਂ ਨੂੰ ਹੋਇਆ ਕੋਰੋਨਾ
. . .  about 2 hours ago
ਫ਼ਿਰੋਜ਼ਪੁਰ, 15 ਜੁਲਾਈ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਸ਼ੱਕੀਆਂ ਦੇ ਲਏ ਗਏ ਟੈਸਟਾਂ ਦੀਆਂ ਆਈਆਂ ਰਿਪੋਰਟਾਂ 'ਚ 3 ਗਰਭਵਤੀ ਔਰਤਾਂ ਅਤੇ ਬੀ. ਐੱਸ. ਐੱਫ. ਦੇ 6 ਜਵਾਨਾਂ ਸਮੇਤ 19 ਪਾਜ਼ੀਟਿਵ ਮਾਮਲਿਆਂ ਦੀ...
ਨਵਤੇਜ ਸਿੰਘ ਗੁੱਗੂ ਨੂੰ ਮਿਲੀ ਜ਼ਮਾਨਤ
. . .  about 2 hours ago
ਬਟਾਲਾ, 15 ਜੁਲਾਈ (ਕਾਹਲੋਂ)-ਪਿਛਲੇ ਦਿਨੀਂ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਵਾਦ-ਵਿਵਾਦ 'ਚ ਉਲਝੇ ਰਹੇ ਨਵਤੇਜ ਸਿੰਘ ਗੁੱਗੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਹ ਪਠਾਨਕੋਟ ਜੇਲ੍ਹ 'ਚ ਬੰਦ ਹਨ। ਉਨ੍ਹਾਂ ਦੇ ਵਕੀਲ...
ਜਲੰਧਰ 'ਚ ਕੋਰੋਨਾ ਦੇ 84 ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਜਲੰਧਰ, 15 ਜੁਲਾਈ (ਐੱਮ. ਐੱਸ. ਲੋਹੀਆ)- ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 84 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਇਨ੍ਹਾਂ 'ਚੋਂ ਜ਼ਿਲ੍ਹੇ 'ਚ ਕਿੰਨੇ ਮਰੀਜ਼ਾਂ...
ਗਿੱਦੜਬਾਹਾ 'ਚ 70 ਸਾਲਾ ਕੋਰੋਨਾ ਪਾਜ਼ੀਟਿਵ ਔਰਤ ਦੇ ਸੰਪਰਕ 'ਚ ਆਉਣ ਵਾਲੇ 5 ਹੋਰ ਲੋਕਾਂ ਨੂੰ ਹੋਇਆ ਕੋਰੋਨਾ
. . .  1 minute ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਹਲਕੇ ਦੇ 5 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਉਕਤ ਕੋਰੋਨਾ ਪਾਜ਼ੀਟਿਵ 25 ਤੋਂ 50 ਤੱਕ...
ਸੀ. ਬੀ. ਐੱਸ. ਈ. ਵਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ
. . .  about 3 hours ago
ਨਵੀਂ ਦਿੱਲੀ, 15 ਜੁਲਾਈ- ਸੀ. ਬੀ. ਐੱਸ. ਈ. ਵਲੋਂ ਅੱਜ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ...
ਜੰਮੂ-ਕਸ਼ਮੀਰ 'ਚ ਅਣਪਛਾਤੇ ਵਿਅਕਤੀਆਂ ਨੇ ਭਾਜਪਾ ਨੇਤਾ ਨੂੰ ਕੀਤਾ ਅਗਵਾ
. . .  about 3 hours ago
ਸ੍ਰੀਨਗਰ, 15 ਜੁਲਾਈ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ 'ਚ ਭਾਜਪਾ ਨੇਤਾ ਅਤੇ ਨਗਰ ਪਾਲਿਕਾ ਕਮੇਟੀ ਵਾਟਰਗਾਮ ਦੇ ਉਪ ਪ੍ਰਧਾਨ ਮੇਹਰਾਜ ਦੀਨ ਮੱਲਾ ਨੂੰ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ...
ਪਠਾਨਕੋਟ 'ਚ ਕੋਰੋਨਾ ਦੇ 6 ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਪਠਾਨਕੋਟ 15 ਜੁਲਾਈ (ਸੰਧੂ, ਆਸ਼ੀਸ਼ ਸ਼ਰਮਾ, ਚੌਹਾਨ)- ਪਠਾਨਕੋਟ ਵਿਖੇ ਕੋਰੋਨਾ ਦੇ 6 ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ...
ਨਵੇਂ ਖੇਤੀ ਆਰਡੀਨੈਂਸ ਨੂੰ ਰੱਦ ਕਰਨ ਲਈ ਗੁਰੂਹਰਸਹਾਏ ਆੜ੍ਹਤ ਯੂਨੀਅਨ ਨੇ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ
. . .  about 3 hours ago
ਗੁਰੂਹਰਸਹਾਏ, 15 ਜੁਲਾਈ (ਹਰਚਰਨ ਸਿੰਘ ਸੰਧੂ)- ਨਵੇਂ ਖੇਤੀ ਆਰਡੀਨੈਂਸ 2020 ਨੂੰ ਰੱਦ ਕਰਾਉਣ ਲਈ ਕੇਂਦਰ ਸਰਕਾਰ ਦੇ ਨਾਂ 'ਤੇ ਗੁਰੂਹਰਸਹਾਏ ਆੜ੍ਹਤ ਯੂਨੀਅਨ ਨੇ ਤਹਿਸੀਲਦਾਰ ਮੈਡਮ ਨੀਲਮ ਰਾਹੀਂ ਮੰਗ ਪੱਤਰ...
ਸਬ-ਡਵੀਜ਼ਨ ਤਪਾ 'ਚ ਕੋਰੋਨਾ ਦਾ ਪਹਿਲਾ ਮਾਮਲਾ ਆਇਆ ਸਾਹਮਣੇ
. . .  about 3 hours ago
ਤਪਾ ਮੰਡੀ, 15 ਜੁਲਾਈ (ਪ੍ਰਵੀਨ ਗਰਗ)- ਸਬ-ਡਵੀਜ਼ਨ ਤਪਾ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।ਪਿੰਡ ਗੁੰਮਟੀ ਦੇ 33 ਸਾਲਾ ਨੌਜਵਾਨ ਨੂੰ ਕੁਵੈਤ ਤੋਂ ਆਉਣ ਕਰਕੇ ਤਪਾ ਦੇ ਇੱਕ ਬਿਰਧ ਆਸ਼ਰਮ ਵਿਖੇ...
ਚੋਰਾਂ ਵਲੋਂ ਏ. ਟੀ. ਐੱਮ. ਨੂੰ ਲੁੱਟਣ ਦੀ ਅਸਫਲ ਕੋਸ਼ਿਸ਼
. . .  about 4 hours ago
ਜੈਤੋ, 15 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ ਦੇ ਨੇੜਲੇ ਪਿੰਡ ਮੱਤਾ ਵਿਖੇ ਲੰਘੀ ਰਾਤ 3-4 ਚੋਰਾਂ ਵਲੋਂ ਗੈਸ ਕਟਰ ਨਾਲ ਪੰਜਾਬ ਐਂਡ ਸਿੰਧ ਬੈਂਕ ਦਾ ਏ. ਟੀ. ਐੱਮ. ਤੋੜ ਕੇ ਇਸ 'ਚੋਂ ਰੁਪਏ ਕੱਢਣ...
ਸੜਕ ਹਾਦਸੇ 'ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਬੀਬਾ ਬਾਦਲ ਨੇ ਵੰਡਾਇਆ ਦੁੱਖ
. . .  about 4 hours ago
ਰਾਮਾ ਮੰਡੀ, 15 ਜੁਲਾਈ (ਅਮਰਜੀਤ ਸਿੰਘ ਲਹਿਰੀ)- ਕੇਂਦਰੀ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਪਿੰਡ ਜੱਜਲ ਵਿਖੇ ਪਹੁੰਚੇ। ਇੱਥੇ ਉਨ੍ਹਾਂ ਨੇ ਬੀਤੇ ਦਿਨੀਂ ਸੜਕ ਹਾਦਸੇ ਹਾਦਸੇ 'ਚ ਮਾਰੇ ਗਏ...
ਸਾਊਦੀ ਅਰਬ ਵਿਖੇ ਸੜਕ ਹਾਦਸੇ 'ਚ ਮਾਰੇ ਗਏ ਨੌਜਵਾਨ ਦੀ ਮ੍ਰਿਤਕ ਦੇਹ ਵਤਨ ਪੁੱਜੀ
. . .  about 4 hours ago
ਅਜਨਾਲਾ, 15 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਸਾਊਦੀ ਅਰਬ ਗਏ ਇੱਥੋਂ ਦੇ ਨੇੜਲੇ ਪਿੰਡ ਅੰਬ ਕੋਟਲੀ ਦੇ ਰਹਿਣ ਵਾਲੇ 36 ਸਾਲਾ ਨੌਜਵਾਨ ਪਰਮਜੀਤ ਸਿੰਘ...
ਬੀਬਾ ਬਾਦਲ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ
. . .  about 4 hours ago
ਤਲਵੰਡੀ ਸਾਬੋ, 15 ਜੁਲਾਈ (ਰਣਜੀਤ ਸਿੰਘ ਰਾਜੂ)- ਕੇਂਦਰੀ ਫੂਡ ਅਤੇ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਕਿ ਮੱਥਾ...
ਹੁਨਰ ਇਨਸਾਨ ਨੂੰ ਜਿਊਣ ਦੀ ਤਾਕਤ ਦਿੰਦਾ ਹੈ- ਪ੍ਰਧਾਨ ਮੰਤਰੀ ਮੋਦੀ
. . .  about 4 hours ago
ਹੁਨਰ ਸਾਡੇ ਲਈ ਨਵੀਂ ਪ੍ਰੇਰਣਾ ਲੈ ਕੇ ਆਉਂਦਾ ਹੈ- ਮੋਦੀ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਭਾਦੋਂ ਸੰਮਤ 551

ਸੰਪਾਦਕੀ

ਅਦਾਲਤਾਂ 'ਚ ਪਏ ਮੁਕੱਦਮੇ ਕਿਉਂ ਨਹੀਂ ਘੱਟ ਰਹੇ!

 ਪਿਛਲੇ ਘੱਟੋ-ਘੱਟ 20 ਸਾਲਾਂ ਤੋਂ ਇਹੀਓ ਸੁਣ ਰਹੇ ਹਾਂ ਕਿ ਦੇਸ਼ ਦੀਆਂ ਛੋਟੀਆਂ-ਵੱਡੀਆਂ ਅਦਾਲਤਾਂ ਵਿਚ ਬਕਾਇਆ ਪਏ ਮੁਕੱਦਮੇ ਨਹੀਂ ਘੱਟ ਰਹੇ। ਇਸ ਦੀ ਵਜ੍ਹਾ ਅਦਾਲਤਾਂ ਵਿਚ ਜੱਜਾਂ ਦੀ ਗਿਣਤੀ ਪੂਰੀ ਨਾ ਹੋਣਾ ਹੈ। ਪਹਿਲਾਂ ਵੀ ਬਕਾਇਆ ਮੁਕੱਦਮਿਆਂ ਦੀ ਗਿਣਤੀ 3.5 ਕਰੋੜ ਸੀ ਅਤੇ ਹੁਣ ਵੀ ਏਨੀ ਕੁ ਹੀ ਦੱਸੀ ਜਾ ਰਹੀ ਹੈ। ਕੀ ਇਸ ਦੀ ਵਜ੍ਹਾ ਸੱਚੀ ਮੁੱਚੀ ਜੱਜਾਂ ਦੀ ਥੁੜ੍ਹ ਹੈ ਜਾਂ ਫਿਰ ਇਸ ਦੇ ਕੁਝ ਹੋਰ ਕਾਰਨ ਹਨ? ਇਹ ਵੀ ਕਿ ਜੇ ਜੱਜਾਂ ਦੀ ਕਮੀ ਹੈ ਤਾਂ ਸਰਕਾਰ ਇਸ ਨੂੰ ਵੇਲੇ ਸਿਰ ਪੂਰੀ ਕਿਉਂ ਨਹੀਂ ਕਰਦੀ? ਜਿਥੇ ਵੀ ਪ੍ਰਧਾਨ ਮੰਤਰੀ ਜਾਂਦੇ ਹਨ ਜਾਂ ਕੋਈ ਹੋਰ ਮੰਤਰੀ ਤਾਂ ਉਹ ਅਕਸਰ ਨਿਆਂਪਾਲਿਕਾ ਨੂੰ ਇਸ ਤਰ੍ਹਾਂ ਦਾ ਸੰਦੇਸ਼ ਦਿੰਦੇ ਹਨ ਕਿ ਲੋਕਾਂ ਨੂੰ ਛੇਤੀ, ਸਸਤਾ ਅਤੇ ਉਨ੍ਹਾਂ ਦੇ ਦਰਵਾਜ਼ੇ 'ਤੇ ਨਿਆਂ ਦਿੱਤਾ ਜਾਵੇ। ਉਂਜ ਜੇ ਸਰਕਾਰ ਨਿਆਂਪਾਲਿਕਾ ਕੋਲੋਂ ਛੇਤੀ ਨਿਆਂ ਦੀ ਆਸ ਕਰਦੀ ਹੈ ਤਾਂ ਫਿਰ ਜੱਜਾਂ ਦੀ ਥੁੜ੍ਹ ਪੂਰੀ ਕਿਉਂ ਨਹੀਂ ਕੀਤੀ ਜਾਂਦੀ? ਜੇ ਨਹੀਂ ਕੀਤੀ ਜਾਂਦੀ ਤਾਂ ਕੀ ਸਾਡੇ ਕੋਲ ਅਜਿਹੇ ਕਾਨੂੰਨਦਾਨਾਂ ਦੀ ਕੋਈ ਕਮੀ ਹੈ? ਆਏ ਵਰ੍ਹੇ ਹਜ਼ਾਰਾਂ ਨੌਜਵਾਨ ਕਾਨੂੰਨ ਦੀਆਂ ਡਿਗਰੀਆਂ ਯੂਨੀਵਰਸਿਟੀਆਂ ਤੋਂ ਲੈ ਕੇ ਇਸ ਖੇਤਰ ਵਿਚ ਸ਼ਾਮਿਲ ਹੁੰਦੇ ਹਨ। ਫਿਰ ਸਾਡੇ ਕੋਲ ਸੁਪਰੀਮ ਕੋਰਟ, ਹਾਈ ਕੋਰਟਾਂ ਅਤੇ ਹੇਠਲੀਆਂ ਅਦਾਲਤਾਂ ਵਿਚ ਸਾਲਾਂ ਤੋਂ ਪ੍ਰੈਕਟਿਸ ਕਰਦੇ ਵਕੀਲ ਹਨ। ਕੀ ਇਨ੍ਹਾਂ ਨਾਲ ਵੀ ਸਾਡਾ ਘਰ ਪੂਰਾ ਨਹੀਂ ਹੁੰਦਾ?
ਇਸ ਤੋਂ ਪਹਿਲਾਂ ਕਿ ਇਸ ਵਿਸ਼ੇ 'ਤੇ ਹੋਰ ਚਰਚਾ ਕੀਤੀ ਜਾਵੇ ਇਹ ਦੱਸਣਾ ਜ਼ਰੂਰੀ ਹੈ ਕਿ ਛੋਟੀਆਂ-ਵੱਡੀਆਂ ਅਦਾਲਤਾਂ ਵਿਚ ਸਭ ਤੋਂ ਵੱਡੀ ਸੁਪਰੀਮ ਕੋਰਟ ਹੈ। ਫਿਰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਹਾਈ ਕੋਰਟਾਂ। ਹਾਈਕੋਰਟਾਂ ਸਾਰੇ ਸੂਬਿਆਂ ਵਿਚ ਨਹੀਂ ਅਤੇ ਇਨ੍ਹਾਂ ਦੀ ਗਿਣਤੀ 24 ਹੈ। ਕੁਝ ਸੂਬਿਆਂ ਦੀ ਹਾਈ ਕੋਰਟ ਸਾਂਝੀ ਹੈ, ਜਿਵੇਂ ਪੰਜਾਬ ਅਤੇ ਹਰਿਆਣਾ ਦੀ। ਇਸ ਤੋਂ ਹੇਠਾਂ ਜ਼ਿਲ੍ਹਾ ਅਦਾਲਤਾਂ ਹਨ। ਸਭ ਤੋਂ ਵਧ ਗਿਣਤੀ ਇਨ੍ਹਾਂ ਅਦਾਲਤਾਂ ਦੀ ਹੈ। ਵਿਡੰਬਨਾ ਇਹ ਹੈ ਕਿ ਅੱਜ ਵੀ ਜੱਜਾਂ ਦੀ ਵੱਡੀ ਥੁੜ੍ਹ ਇਨ੍ਹਾਂ ਅਦਾਲਤਾਂ ਵਿਚ ਹੈ। ਉਂਜ ਇਸ ਦੇਸ਼ ਦਾ ਢਾਂਚਾ ਅਜਿਹਾ ਚਰਮਰਾਇਆ ਹੋਇਆ ਹੈ ਕਿ ਪਿਛਲੇ ਸੱਤਰਾਂ ਸਾਲਾਂ ਤੋਂ ਜਦੋਂ ਤੋਂ ਭਾਰਤੀ ਨਿਆਂ ਪ੍ਰਣਾਲੀ ਨੇ ਕੰਮ ਸ਼ੁਰੂ ਕੀਤਾ ਹੈ ਹੁਣ ਤੱਕ ਕਿਸੇ ਵੀ ਅਦਾਲਤ ਵਿਚ ਜੱਜਾਂ ਦੀ ਗਿਣਤੀ ਪੂਰੀ ਨਹੀਂ ਹੋ ਸਕੀ। ਮਿਸਾਲ ਵਜੋਂ ਸੁਪਰੀਮ ਕੋਰਟ 'ਚ ਪ੍ਰਵਾਨਿਤ ਜੱਜਾਂ ਦੀ ਗਿਣਤੀ 31 ਹੈ ਅਤੇ ਅੱਜ ਵੀ ਇਹ ਪੂਰੀ ਨਹੀਂ। ਹਾਈ ਕੋਰਟਾਂ ਵਿਚ ਪ੍ਰਵਾਨਿਤ ਜੱਜਾਂ ਦੇ 1080 ਅਹੁਦੇ ਹਨ ਅਤੇ ਸ਼ਾਇਦ ਇਕ-ਦੋ ਛੋਟੀਆਂ ਹਾਈ ਕੋਰਟਾਂ ਨੂੰ ਛੱਡ ਕੇ ਬਾਕੀ ਕਿਸੇ ਥਾਂ ਵੀ ਇਹ ਹੁਣ ਤੱਕ ਵੀ ਪੂਰੇ ਨਹੀਂ ਹੋਏ। ਸੋ ਅੱਜ ਵੀ ਹਾਈ ਕੋਰਟਾਂ ਵਿਚ ਕਈ ਜੱਜਾਂ ਦੀ ਥੁੜ੍ਹ ਹੈ। ਹੇਠਲੀਆਂ ਅਦਾਲਤਾਂ ਦਾ ਤਾਂ ਰੱਬ ਹੀ ਰਾਖਾ ਹੈ। ਇਕ ਅੰਦਾਜ਼ੇ ਮੁਤਾਬਿਕ ਇਸ ਵੇਲੇ ਵੀ ਲਗਪਗ 2800 ਜੱਜਾਂ ਦੀ ਥੁੜ੍ਹ ਹੈ। ਜ਼ਾਹਿਰ ਹੈ ਕਿ ਜੱਜਾਂ ਦੀ ਥੁੜ੍ਹ ਨਿਆਂ ਪ੍ਰਣਾਲੀ ਦਾ ਕੰਮ ਤਾਂ ਪ੍ਰਭਾਵਿਤ ਕਰਦੀ ਹੈ। ਸ਼ਾਇਦ ਇਹੋ ਵਜ੍ਹਾ ਹੈ ਕਿ ਸੁਪਰੀਮ ਕੋਰਟ ਦੇ ਇਕ ਚੀਫ ਜਸਟਿਸ ਤਾਂ ਇਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿਚ ਅਦਾਲਤਾਂ ਵਿਚ ਜੱਜਾਂ ਦੀ ਥੁੜ੍ਹ ਦਾ ਜ਼ਿਕਰ ਕਰਦਿਆਂ ਹੀ ਰੋ ਪਏ ਸਨ। ਅਸਲ ਵਿਚ ਨਿਆਂ ਪ੍ਰਣਾਲੀ ਵਿਚ ਸਖਤ ਸੁਧਾਰਾਂ ਦੀ ਜ਼ਰੂਰਤ ਹੈ।
ਪਹਿਲਾਂ ਨਿਆਂਪਾਲਿਕਾ ਅਤੇ ਸਰਕਾਰ ਵਿਚ ਆਪਸੀ ਸਬੰਧ ਸੁਖਾਵੇਂ ਹੋਣ, ਜਿਹੜੇ ਇਸ ਵੇਲੇ ਬਿਲਕੁਲ ਨਹੀਂ ਹਨ। ਦੂਜਾ, ਸਰਕਾਰ ਸੁਪਰੀਮ ਕੋਰਟ ਦੇ ਉਸ ਕੋਲੀਜੀਅਮ 'ਤੇ ਭਰੋਸਾ ਕਰੇ ਜੋ ਜੱਜਾਂ ਦੀ ਚੋਣ ਕਰਦਾ ਹੈ। ਤੀਜਾ, ਅਦਾਲਤਾਂ ਖ਼ਾਸ ਕਰਕੇ ਹੇਠਲੀਆਂ ਅਦਾਲਤਾਂ ਵਿਚ ਵਕੀਲਾਂ ਅਤੇ ਜੱਜਾਂ ਦਾ ਗੱਠਜੋੜ ਤੋੜਿਆ ਜਾਵੇ। ਚੌਥਾ, ਹਰ ਦੀਵਾਨੀ ਜਾਂ ਫ਼ੌਜਦਾਰੀ ਕੇਸਾਂ ਦੇ ਫ਼ੈਸਲੇ ਲਈ ਸਮਾਂ ਨਿਸਚਿਤ ਕੀਤਾ ਜਾਵੇ। ਪੰਜਵਾਂ, ਜੱਜਾਂ ਦੀਆਂ ਛੁੱਟੀਆਂ ਘਟਾਈਆਂ ਜਾਣ। ਵੇਖਿਆ ਗਿਆ ਹੈ ਕਿ ਵੱਡੀਆਂ ਅਦਾਲਤਾਂ ਦੇ ਜੱਜ ਮੁਸ਼ਕਿਲ ਨਾਲ ਛੇ ਮਹੀਨੇ ਕੰਮ ਕਰਦੇ ਹਨ। ਛੇਵਾਂ ਅਤੇ ਆਖਰੀ, ਭਾਵੇਂ ਹਰ ਭਾਰਤੀ ਨਿਆਂ ਦਾ ਹੱਕਦਾਰ ਹੈ ਫਿਰ ਵੀ ਉਸ ਦਾ ਕੇਸ ਭਲੀ ਭਾਂਤ ਜਾਚ ਪਿਛੋਂ ਹੀ ਦਰਜ ਕੀਤਾ ਜਾਵੇ ਭਾਵ ਬੇਲੋੜੇ ਮੁਕੱਦਮੇ ਦਰਜ ਨਾ ਕੀਤੇ ਜਾਣ। ਜੇ ਨਿਆਂਪਾਲਿਕਾ ਅਤੇ ਸਰਕਾਰ ਦੋਵੇਂ ਲੱਕ ਬੰਨ੍ਹ ਲੈਣ ਤਾਂ ਪਿਛਲੀਆਂ ਖਾਮੀਆਂ ਦੂਰ ਕਰਕੇ ਨਿਆਂ ਪੀੜਤਾਂ ਨੂੰ ਛੇਤੀ ਨਿਆਂ ਦਿਤਾ ਜਾ ਸਕਦਾ ਹੈ।
ਆਓ ਹੁਣ ਤੁਹਾਨੂੰ ਪੁਰਾਣੇ ਮੁਕੱਦਮਿਆਂ ਦੀ ਇਕ ਝਲਕ ਦਿਖਾਈਏ ਅਤੇ ਇਹ ਵੀ ਦੱਸੀਏ ਕਿ ਆਖਰ ਇਹ ਲਟਕਦੇ ਕਿਉਂ ਹਨ? ਇਕ ਗੱਲ ਤਾਂ ਸਪੱਸ਼ਟ ਕਰ ਹੀ ਲਈਏ ਕਿ ਭਾਰਤੀ ਨਿਆਂ ਪ੍ਰਣਾਲੀ ਬੜੀ ਖਰਚੀਲੀ, ਲੰਬੇਰੀ ਅਤੇ ਗੁੰਝਲਦਾਰ ਅਤੇ ਖੱਜਲ ਖੁਆਰੀ ਵਾਲੀ ਵੀ ਹੈ। ਇਥੇ ਕਾਨੂੰਨ ਤਾਂ ਹਨ ਪਰ ਉਨ੍ਹਾਂ 'ਤੇ ਠੀਕ ਤਰ੍ਹਾਂ ਅਮਲ ਨਹੀਂ ਕੀਤਾ ਜਾਂਦਾ। ਅਕਸਰ ਹੁਕਮਰਾਨ ਅਤੇ ਅਫਸਰਸ਼ਾਹ ਇਸ ਨੂੰ ਆਸਾਨੀ ਨਾਲ ਪ੍ਰਭਾਵਿਤ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ। ਇਸੇ ਲਈ ਭਾਰਤੀ ਕਾਨੂੰਨਾਂ ਨੂੰ ਮੋਮ ਦਾ ਨੱਕ ਵੀ ਆਖਿਆ ਗਿਆ ਹੈ, ਫੜ ਕੇ ਜਿਧਰ ਮਰਜ਼ੀ ਤੋੜ ਮਰੋੜ ਲਓ। ਸੁਪਰੀਮ ਕੋਰਟ ਦੇ ਇਕ ਸੇਵਾਮੁਕਤ ਜੱਜ ਨੇ ਇਕ ਵਾਰੀ ਕਿਸੇ ਥਾਂ ਕਿਹਾ ਸੀ ਕਿ ਜੇ ਤੁਹਾਡੀ ਜੇਬ ਖਾਲੀ ਹੈ ਤਾਂ ਨਿਆਂ ਦੀ ਬਿਲਕੁਲ ਆਸ ਨਾ ਰੱਖਿਓ। ਇਸ ਜੱਜ ਦੀ ਇਹ ਟਿੱਪਣੀ ਉਸ ਨਿਆਂ ਪ੍ਰਣਾਲੀ ਬਾਰੇ ਹੈ ਜਿਸ ਬਾਰੇ ਕੋਈ ਸ਼ੁਰੂ ਦੇ ਸਾਲਾਂ ਵਿਚ ਸਹੁੰ ਨਹੀਂ ਸੀ ਖਾਂਦਾ। ਫਿਰ ਇਹ ਬਹੁਤਾ ਕਰਕੇ ਗਵਾਹਾਂ 'ਤੇ ਆਧਾਰਿਤ ਹੈ। ਛੋਟੇ-ਛੋਟੇ ਕੇਸਾਂ ਵਿਚ ਅਨੇਕਾਂ ਗਵਾਹ ਹੁੰਦੇ ਹਨ, ਜਿਨ੍ਹਾਂ ਨੂੰ ਭੁਗਤਾਉਂਦਿਆਂ ਵਕੀਲਾਂ ਦੀ ਤਾਂ ਚਾਂਦੀ ਹੋ ਜਾਂਦੀ ਹੈ ਅਤੇ ਨਿਆਂ ਪੀੜਤਾਂ ਦੀ ਬੱਸ ਹੋ ਜਾਂਦੀ ਹੈ। ਜੇ ਇਕ ਗਵਾਹ ਪੇਸ਼ੀ 'ਤੇ ਨਹੀਂ ਆਇਆ ਤਾਂ ਜੱਜ ਵਲੋਂ ਅਗਲੀ ਤਰੀਕ ਦੇ ਦਿੱਤੀ ਜਾਂਦੀ ਹੈ। ਇਸੇ ਨਿਆਂ ਪ੍ਰਣਾਲੀ ਦਾ ਚਿਹਰਾ ਦਿਖਾਉਣ ਲਈ ਕੁਝ ਵਰ੍ਹੇ ਪਹਿਲਾਂ ਸੰਨੀ ਦਿਓਲ ਦੀ ਇਕ ਫ਼ਿਲਮ 'ਦਾਮਿਨੀ' ਆਈ ਸੀ। ਤਾਂ ਵੀ ਅਸੀ ਸਬਕ ਸਿੱਖਣਾ ਤਾਂ ਕਦੀ ਸੋਚਿਆ ਹੀ ਨਹੀਂ। ਦੂਜੇ ਪਾਸੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਸਰਕਾਰ ਅਤੇ ਸੁਪਰੀਮ ਕੋਰਟ ਵਿਚ ਤਣਾਅ ਰਹਿੰਦਾ ਹੈ। ਸੁਪਰੀਮ ਕੋਰਟ ਕੋਲੀਜੀਅਮ ਰਾਹੀਂ ਨਿਯੁਕਤ ਕੀਤੇ ਗਏ ਜੱਜਾਂ ਨੂੰ ਲੈ ਕੇ ਕਦੀ-ਕਦੀ ਸਰਕਾਰ ਨਾਲ ਭਿੜ ਜਾਂਦੀ ਹੈ। ਇਸ ਨਿਯੁਕਤੀ ਨੂੰ ਪ੍ਰਵਾਨਗੀ ਆਖਰ ਸਰਕਾਰ ਨੇ ਹੀ ਦੇਣੀ ਹੁੰਦੀ ਹੈ। ਮੋਦੀ ਸਰਕਾਰ ਨੇ ਜੱਜਾਂ ਦੀ ਨਿਯੁਕਤੀ ਲਈ ਇਕ ਚੋਣ ਕਮਿਸ਼ਨ ਦੀ ਸਥਾਪਨਾ ਦਾ ਫ਼ੈਸਲਾ ਕੀਤਾ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਅੜ ਗਈ ਹੈ। ਜੱਜਾਂ ਦੀ ਨਿਯੁਕਤੀ ਦਾ ਸਿਲਸਿਲਾ ਭਾਵੇਂ ਪਹਿਲਾਂ ਵਾਲਾ ਹੀ ਹੈ ਇਸ ਲਈ ਸਰਕਾਰ ਕਦੀ-ਕਦੀ ਇਨ੍ਹਾਂ ਨਿਯੁਕਤੀਆਂ ਵਿਚ ਅੜਿੱਕਾ ਡਾਹ ਦਿੰਦੀ ਹੈ। ਉਂਜ ਜੱਜਾਂ ਦੀ ਨਿਯੁਕਤੀ ਦਾ ਠੀਕ ਰਾਹ ਇਹ ਨਿਆਂ ਚੋਣ ਕਮਿਸ਼ਨ ਹੀ ਹੈ ਅਤੇ ਸੁਪਰੀਮ ਕੋਰਟ ਨੂੰ ਬਹੁਤਾ ਹੱਠ ਨਹੀਂ ਕਰਨਾ ਚਾਹੀਦਾ। ਆਖਰ ਵਿਚ ਕਈ ਸਾਲਾਂ ਤੋਂ ਲਟਕਦੇ ਕੇਸਾਂ ਦੀ ਗਿਣਤੀ ਘੱਟ ਨਹੀਂ ਹੋਈ। ਅੱਜ ਹੇਠਲੀਆਂ ਅਦਾਲਤਾਂ ਵਿਚ ਘੱਟੋ-ਘੱਟ 140 ਕੇਸ ਐਸੇ ਹਨ ਜਿਹੜੇ ਪਿਛਲੇ ਛੇ ਦਹਾਕਿਆਂ ਤੋਂ ਲਟਕ ਰਹੇ ਹਨ ਯਾਨੀ ਪੀੜ੍ਹੀਓ ਪੀੜ੍ਹੀ ਇਹ ਕੇਸ ਲੜਦੀ ਹੈ ਅਤੇ ਪਤਾ ਕੋਈ ਨਹੀਂ ਫ਼ੈਸਲਾ ਕਦੋਂ ਹੋਵੇਗਾ? ਇਸੇ ਤਰ੍ਹਾਂ 66 ਹਜ਼ਾਰ ਕੇਸ ਅਜਿਹੇ ਹਨ ਜੋ ਪਿਛਲੇ ਤੀਹਾਂ ਸਾਲਾਂ ਤੋਂ ਚਲ ਰਹੇ ਹਨ। ਕੀ ਐਸਾ ਸੰਭਵ ਨਹੀਂ ਕਿ ਇਨ੍ਹਾਂ ਕੇਸਾਂ ਲਈ ਉਸੇ ਤਰ੍ਹਾਂ ਸਮਾਂ ਨਿਸਚਿਤ ਕੀਤਾ ਜਾਵੇ, ਜਿਵੇਂ ਪੱਛਮ ਅਤੇ ਯੂਰਪ ਦੀਆਂ ਅਦਾਲਤਾਂ ਵਿਚ ਹੈ। ਨਿਆਂ ਦੀ ਕੁਰਸੀ 'ਤੇ ਬੈਠੇ ਜੱਜਾਂ ਨੂੰ ਨਿਆਂ ਪੀੜਤਾਂ ਦੀਆਂ ਭਾਵਨਾਵਾਂ, ਦੁੱਖਾਂ ਤਕਲੀਫ਼ਾਂ ਨੂੰ ਸਮਝਣਾ ਚਾਹੀਦਾ ਹੈ। ਅੱਜ ਦੇਸ਼ ਭਰ ਦੇ ਛੋਟੇ-ਵੱਡੇ ਜੱਜ ਜੇ ਦਿਨ ਦਾ ਅੱਧਾ ਘੰਟਾ ਵੀ ਵੱਧ ਅਦਾਲਤਾਂ ਵਿਚ ਲਾਉਣ ਤਾਂ ਨਿਆਂ ਪੀੜਤਾਂ ਨੂੰ ਕਾਫੀ ਰਾਹਤ ਮਿਲ ਸਕਦੀ ਹੈ।

-ਮੋਬਾਈਲ : 98141 22870

 

ਮੌਸਮ ਦੀ ਕਹਾਣੀ ਕੌਣ ਕਹੇ ਜੇ ਮੀਡੀਆ ਵੀ ਖ਼ਾਮੋਸ਼ ਰਹੇ?

ਪਿਛਲੇ ਦਿਨੀਂ ਕੁਝ ਕਵੀਆਂ ਦੀ ਕਵਿਤਾ ਪੜ੍ਹੀ। ਕੁਝ ਨਵੀਂ ਕੁਝ ਪੁਰਾਣੀ। ਕਿਤੇ-ਕਿਤੇ ਇਉਂ ਲੱਗਾ ਜਿਵੇਂ ਕੋਈ ਕਵਿਤਾ, ਕੋਈ ਸਤਰਾਂ ਇੰਨਬਿੰਨ ਅਜੋਕੇ ਭਾਰਤੀ ਮੀਡੀਆ 'ਤੇ ਢੁਕਦੀਆਂ ਹੋਣ। ਵਿਸ਼ੇਸ਼ ਕਰਕੇ ਭਾਰਤੀ ਨਿਊਜ਼ ਚੈਨਲਾਂ 'ਤੇ। ਡਾ: ਸੁਹਿੰਦਰਬੀਰ ਦੀਆਂ ...

ਪੂਰੀ ਖ਼ਬਰ »

ਸਕੂਲੀ ਸਿੱਖਿਆ ਦਾ ਕਿੰਨਾ ਕੁ ਸੁਧਾਰ ਕਰੇਗੀ ਨਵੀਂ ਵਿੱਦਿਅਕ ਨੀਤੀ?

ਅਜੋਕੀ ਸਕੂਲ ਸਿੱਖਿਆ ਦੀ ਮੰਦੀ ਦਸ਼ਾ ਸਾਡੇ ਸਾਹਮਣੇ ਹੈ। ਨਵੀਂ ਵਿਦਿਅਕ ਨੀਤੀ ਦੀ ਉਲੀਕੀ ਜਾ ਰਹੀ ਦਿਸ਼ਾ ਦੀਆਂ ਆਪਣੀਆਂ ਹੱਦਾਂ ਹਨ। ਕੁਲ ਮਿਲਾ ਕੇ ਇਸ ਦੀ ਦਸ਼ਾ ਤੇ ਦਿਸ਼ਾ ਦਾ ਸਫ਼ਰ ਫ਼ਿਕਰਮੰਦੀ ਵਾਲਾ ਹੈ। ਪਹਿਲਾਂ, ਇਸ ਦੀ ਅਜੋਕੀ ਦਸ਼ਾ ਵੇਖਣ ਦੀ ਲੋੜ ਹੈ। ਫਿਰ ਕੀ ਨਵੀਂ ...

ਪੂਰੀ ਖ਼ਬਰ »

ਪੰਜਾਬ ਦੇ ਆਲੇ-ਦੁਆਲੇ ਵੀ ਫ਼ੈਲਦਾ ਜਾ ਰਿਹਾ ਹੈ

ਨਸ਼ੇ ਦਾ ਰੁਝਾਨ

ਪੰਜਾਬ ਅਤੇ ਇਸ ਦੇ ਗੁਆਂਢੀ ਰਾਜਾਂ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ੇ ਦੇ ਸੇਵਨ ਦੀ ਲਗਾਤਾਰ ਗੰਭੀਰ ਹੁੰਦੀ ਸਮੱਸਿਆ ਨੇ ਸਮਾਜ ਅਤੇ ਪ੍ਰਸ਼ਾਸਨ ਦੇ ਸਾਹਮਣੇ ਗੰਭੀਰ ਚੁਣੌਤੀ ਲਿਆ ਖੜ੍ਹੀ ਕੀਤੀ ਹੈ। ਅਜਿਹਾ ਇਸ ਲਈ ਹੈ ਕਿ ਸਰਕਾਰ ਅਤੇ ਉਸ ਦੇ ਪ੍ਰਚਾਰ ਤੰਤਰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX