ਤਾਜਾ ਖ਼ਬਰਾਂ


ਮਾਡਲ ਤੇ ਅਦਾਕਾਰਾ ਦਿਵਿਆ ਚੌਕਸੀ ਦਾ ਦੇਹਾਂਤ
. . .  15 minutes ago
ਫਗਵਾੜਾ, 12 ਜੁਲਾਈ (ਕਿੰਨੜਾ) - ਮਿਸ ਇੰਡੀਆ ਯੂਨੀਵਰਸ ਦੀ ਕੰਟੈਸਟਡ ਰਹੀ ਮਾਡਲ ਤੇ ਅਦਾਕਾਰਾ ਦਿਵਿਆ ਚੌਕਸੀ ਦਾ ਅੱਜ ਕੈਂਸਰ ਦੇ ਚੱਲਦਿਆਂ ਦੇਹਾਂਤ ਹੋ ਗਿਆ। ਭੋਪਾਲ ਦੀ ਰਹਿਣ ਵਾਲੀ ਤੇ ਮਾਇਆ ਨਗਰੀ 'ਚ ਵਿਲੱਖਣ ਪਹਿਚਾਣ ਕਾਇਮ ਕਰਨ ਵਾਲੀ ਦਿਵਿਆ ਚੌਕਸੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 'ਹੈ ਅਪਨਾ...
ਐਤਵਾਰ ਨੂੰ ਤਾਲਾਬੰਦੀ ਰਹੇਗੀ ਲਾਗੂ - ਕੈਪਟਨ
. . .  37 minutes ago
ਸ਼ਨੀਵਾਰ ਨੂੰ ਲਾਗੂ ਨਹੀਂ ਕਰ ਰਹੇ ਤਾਲਾਬੰਦੀ - ਕੈਪਟਨ
. . .  38 minutes ago
ਟਿੱਡੀ ਦਲ ਦੇ ਸੰਭਾਵੀ ਹਮਲੇ ਤੋਂ ਪੰਜਾਬ ਦੇ ਚਾਰ ਜ਼ਿਲ੍ਹੇ ਹਾਈ ਅਲਰਟ 'ਤੇ
. . .  40 minutes ago
ਕੌਹਰੀਆਂ, 12 ਜੁਲਾਈ (ਮਾਲਵਿੰਦਰ ਸਿੰਘ ਸਿੱਧੂ) - ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਕੁੱਝ ਜ਼ਿਲ੍ਹਿਆਂ ਵਿਚ ਟਿੱਡੀ ਦਲ ਦਾ ਹਮਲਾ ਹੋਇਆ ਹੈ।ਜਿਸ ਕਾਰਨ ਕਾਹਨ ਸਿੰਘ ਪੰਨੂ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਦੇ ਆਦੇਸ਼ਾਂ ਅਨੁਸਾਰ ਬਠਿੰਡਾ,ਮਾਨਸਾ,ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਨੂੰ ਹਾਈ ਅਲਰਟ 'ਤੇ ਰੱਖਿਆ...
ਸਿੱਖਿਆ ਬੋਰਡ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਅਕਾਦਮਿਕ ਸਾਲ 2020-21 ਲਈ 9ਵੀਂ ਤੋਂ 12ਵੀਂ ਸ਼੍ਰੇਣੀ ਦੇ ਸਿਲੇਬਸ 'ਚ ਕਟੌਤੀ
. . .  44 minutes ago
ਐੱਸ. ਏ. ਐੱਸ. ਨਗਰ, 12 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਰਹਿਣ ਦੇ ਚੱਲਦਿਆਂ ਸੀ. ਬੀ. ਐੱਸ. ਈ. ਦੀ ਤਰਜ਼ 'ਤੇ ਅਕਾਦਮਿਕ ਸਾਲ 2020-21 ਲਈ 9ਵੀਂ ਤੋਂ 12ਵੀਂ ਸ਼੍ਰੇਣੀ ਲਈ ਸਿਲੇਬਸ ਵਿਚ ਕਟੌਤੀ ਕਰ ਕੇ ਸੋਧਿਆ ਹੋਇਆ ਸਿਲੇਬਸ...
ਸਕੂਲ ਫ਼ੀਸ ਮਾਮਲੇ 'ਚ ਹਾਈਕੋਰਟ ਦੇ ਫ਼ੈਸਲੇ 'ਤੇ ਪੁਨਰ ਵਿਚਾਰ ਅਪੀਲ ਦਾਇਰ ਕਰੇਗੀ ਸਰਕਾਰ - ਕੈਪਟਨ
. . .  59 minutes ago
ਡੀ.ਸੀ ਰਾਹੀਂ ਲੋਕ ਪ੍ਰਾਪਤ ਕਰ ਸਕਦੇ ਨੇ ਮਾਸਕ - ਕੈਪਟਨ
. . .  about 1 hour ago
ਗ਼ਰੀਬਾਂ ਨੂੰ ਸਰਕਾਰ ਮੁਫ਼ਤ ਮੁਹੱਈਆ ਕਰਵਾਏਗੀ ਮਾਸਕ - ਕੈਪਟਨ
. . .  about 1 hour ago
ਟੈਸਟਿੰਗ ਵਧਣ ਕਾਰਨ ਕੋਰੋਨਾ ਦੇ ਮਾਮਲਿਆਂ 'ਚ ਹੋ ਰਿਹੈ ਵਾਧਾ - ਕੈਪਟਨ
. . .  about 1 hour ago
ਕੋਰੋਨਾ ਨੂੰ ਲੈ ਕੇ ਕੈਪਟਨ ਹੋਏ ਲਾਈਵ, ਲੋਕਾਂ ਦੇ ਸਵਾਲਾਂ ਦੇ ਰਹੇ ਨੇ ਜਵਾਬ
. . .  about 1 hour ago
ਸੀਵਰੇਜ ਪੁੱਟ ਰਹੇ ਦੋ ਮਜ਼ਦੂਰਾਂ ਦੀ ਮਿੱਟੀ ਹੇਠਾਂ ਦੱਬਣ ਕਾਰਨ ਹੋਈ ਮੌਤ
. . .  about 1 hour ago
ਨਸ਼ੇ ਕਾਰਨ ਝੁਨੀਰ ਵਿਖੇ ਨੌਜਵਾਨ ਦੀ ਮੌਤ
. . .  about 1 hour ago
ਝੁਨੀਰ, 12 ਜੁਲਾਈ (ਰਮਨਦੀਪ ਸਿੰਘ ਸੰਧੂ)- ਸਥਾਨਕ ਕਸਬੇ 'ਚ ਨਸ਼ੇ ਕਾਰਨ ਨੌਜਵਾਨ ਦੀ ਮੌਤ ਹੋ ਗਈ ...
'ਕਸੌਟੀ ਜ਼ਿੰਦਗੀ ਕੀ' ਦੇ ਅਨੁਰਾਗ ਉਰਫ ਪਾਰਥ ਨੂੰ ਹੋਇਆ ਕੋਰੋਨਾ
. . .  about 1 hour ago
ਮੁੰਬਈ, 12 ਜੁਲਾਈ (ਇੰਦਰਮੋਹਨ ਪਨੂੰ)- ਮਸ਼ਹੂਰ ਟੈਲੀਵਿਜ਼ਨ ਅਦਾਕਾਰ ਪਾਰਥ ਸਮਥਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 1 hour ago
ਬੋਹਾ, 12 ਜੁਲਾਈ (ਰਮੇਸ਼ ਤਾਂਗੜੀ)- ਨੇੜਲੇ ਪਿੰਡ ਰਾਮਨਗਰ ਭੱਠਲ ਦੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ...
ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ 'ਚ ਰੋਸ
. . .  1 minute ago
ਸੂਲਰ ਘਰਾਟ, 12 ਜੁਲਾਈ (ਜਸਵੀਰ ਸਿੰਘ ਔਜਲਾ) - ਕਸਬਾ ਸੂਲਰ ਘਰਾਟ ਦੇ ਹੋ ਰਹੇ ਵਿਕਾਸ ਕਾਰਜਾਂ ਦੀ ਪੋਲ ਉਸ ਸਮੇਂ ਖੁੱਲ੍ਹੀ ...
ਰੁਕ ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੀ ਚਿੰਤਾ 'ਚ ਕੀਤਾ ਵਾਧਾ
. . .  about 2 hours ago
ਸੰਗਰੂਰ, 12 ਜੁਲਾਈ (ਧੀਰਜ ਪਸ਼ੋਰੀਆ) - ਬੀਤੀ ਰਾਤ ਤੋਂ ਰੁਕ ਰੁਕ ਕੇ ਹੋ ਰਹੀ ਬਾਰਸ਼ ਕਾਰਣ ਇਲਾਕਿਆਂ...
ਲੁਧਿਆਣਾ 'ਚ ਕੋਰੋਨਾ ਦੇ 37 ਨਵੇਂ ਆਏ ਮਾਮਲੇ ਸਾਹਮਣੇ, 2 ਮੌਤਾਂ
. . .  about 2 hours ago
ਲੁਧਿਆਣਾ, 12 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ...
ਸਰਦੂਲਗੜ੍ਹ ਵਿਖੇ ਪਾਣੀ ਵਾਲੇ ਟੈਂਕ 'ਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ
. . .  about 2 hours ago
2 ਕਰੋੜ 90 ਲੱਖ ਦੀ ਹੈਰੋਇਨ ਸਮੇਤ ਜੱਜ ਦਾ ਸਟੈਨੋ ਅਤੇ ਉਸ ਦਾ ਸਾਥੀ ਗ੍ਰਿਫ਼ਤਾਰ
. . .  about 2 hours ago
ਲੁਧਿਆਣਾ, 12 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਐੱਸ.ਟੀ.ਐਫ਼ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ...
ਐੱਸ.ਡੀ.ਐੱਮ. ਅਤੇ ਤਹਿਸੀਲ ਦਫ਼ਤਰ ਸ਼ਾਹਕੋਟ ਦੇ ਅਧਿਕਾਰੀਆਂ ਸਮੇਤ 32 ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ
. . .  about 2 hours ago
ਸ਼ਾਹਕੋਟ, 12 ਜੁਲਾਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) - ਸਬ ਡਵੀਜ਼ਨ ਸ਼ਾਹਕੋਟ ਦੇ ਐੱਸ.ਡੀ.ਐੱਮ. ਡਾ. ਸੰਜੀਵ ਸ਼ਰਮਾ...
5 ਕਿੱਲੋ ਅਫ਼ੀਮ ਸਮੇਤ ਇਕ ਕਾਬੂ
. . .  about 2 hours ago
ਆਪ ਆਦਮੀ ਪਾਰਟੀ ਨੂੰ ਛੱਡ ਨੌਜਵਾਨਾਂ ਨੇ ਫੜਿਆ ਅਕਾਲੀ ਦਲ ਦਾ ਪੱਲਾ
. . .  about 3 hours ago
ਤਪਾ ਮੰਡੀ,12 ਜੁਲਾਈ (ਪ੍ਰਵੀਨ ਗਰਗ)- ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਲਾਕੇ ਦੇ ਕੁੱਝ...
ਕੋਰੀਅਰ ਕੰਪਨੀ ਦੇ ਦਫ਼ਤਰ 'ਚੋਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਲੁੱਟੀ ਨਗਦੀ
. . .  about 3 hours ago
ਭਿੱਖੀਵਿੰਡ, 13ਜੁਲਾਈ (ਬੌਬੀ)- ਭਿਖੀਵਿੰਡ ਪੁਹਲਾ ਰੋਡ ਗੇਟ ਦੇ ਨਜ਼ਦੀਕ ਈ ਕਾਮ ਕੋਰੀਅਰ ਕੰਪਨੀ ਦੇ ਦਫ਼ਤਰ 'ਚੋਂ ਅੱਜ ਲੁਟੇਰਿਆਂ ਪਿਸਤੌਲ...
ਪੁਲਿਸ ਵੱਲੋਂ ਕਾਬੂ ਭਗੌੜਾ ਕੋਰੋਨਾ ਪਾਜ਼ੀਟਿਵ ਹਸਪਤਾਲ ਦੀ ਖਿੜਕੀ ਤੋੜ ਕੇ ਫ਼ਰਾਰ
. . .  about 3 hours ago
ਬਾਘਾ ਪੁਰਾਣਾ, 12 ਜੁਲਾਈ (ਬਲਰਾਜ ਸਿੰਗਲਾ)- ਪੁਲਿਸ ਵੱਲੋਂ ਕਾਬੂ ਕੀਤਾ ਗਿਆ ਭਗੌੜਾ ਕੋਰੋਨਾ ਪਾਜ਼ੀਟਿਵ ਵਿਅਕਤੀ ਬਾਘਾ ਪੁਰਾਣਾ ...
ਅੰਮ੍ਰਿਤਸਰ 'ਚ ਕੋਰੋਨਾ ਦੇ 22 ਮਾਮਲਿਆਂ ਦੀ ਪੁਸ਼ਟੀ, ਦੋ ਮੌਤਾਂ
. . .  about 3 hours ago
ਅੰਮ੍ਰਿਤਸਰ, 12 ਜੁਲਾਈ (ਸੁਰਿੰਦਰ ਵਰਪਾਲ)- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਭਾਦੋਂ ਸੰਮਤ 551

ਦਿੱਲੀ / ਹਰਿਆਣਾ

ਦਿੱਲੀ ਦੀ ਸਿਆਸਤ

ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ 'ਚ ਹਰ ਪੱਖੋ ਸੁਧਾਰ ਲਈ ਗੰਭੀਰ ਹੋਵੇ ਦਿੱਲੀ ਗੁਰਦੁਆਰਾ ਕਮੇਟੀ

ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦੇ ਨਾਂਅ 'ਤੇ ਚੱਲ ਰਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਦਿਅਕ ਅਦਾਰਿਆਂ 'ਚ ਪਹਿਲਾਂ ਦੇ ਮੁਕਾਬਲੇ ਕਾਫੀ ਨਿਘਾਰ ਆ ਚੁੱਕਾ ਹੈ | ਇਹ ਮਸਲਾ ਸਿੱਧੇ ਤੌਰ 'ਤੇ ਸਿੱਖ ਬੱਚਿਆਂ ਦੀ ਸਿੱਖਿਆ ਅਤੇ ਭਵਿੱਖ ਨਾਲ ਸਬੰਧਿਤ ਹੋਣ ਕਾਰਨ ਇਸ ਮਾਮਲੇ ਨੇ ਦਿੱਲੀ ਦੇ ਜਾਗਰੂਕ ਸਿੱਖਾਂ ਸਮੇਤ ਹੋਰਨਾ ਨੂੰ ਕਾਫੀ ਚਿੰਤਾ 'ਚ ਪਾਇਆ ਹੋਇਆ ਹੈ | ਹਾਲਾਂਕਿ ਕਮੇਟੀ ਅਧੀਨ ਇਨ੍ਹਾਂ ਵਿੱਦਿਅਕ ਅਦਾਰਿਆਂ 'ਚ ਇਕਦਮ ਨਿਘਾਰ ਨਹੀਂ ਆਇਆ, ਬਲਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸਮਿਆਂ ਦੌਰਾਨ ਜਦੋਂ ਤੋਂ ਸਿੱਖਿਆ ਪ੍ਰਤੀ ਚੰਗੀ ਸੋਚ ਰੱਖਣ ਵਾਲੇ ਜਾਂ ਸਿੱਖਿਆ ਖੇਤਰ ਨਾਲ ਜੁੜੇ ਮਾਹਿਰਾਂ ਨੂੰ ਇਕ ਪਾਸੇ ਕਰਕੇ ਕਮੇਟੀ ਅਧੀਨ ਸਕੂਲਾਂ 'ਚ ਸਿਆਸੀ ਦਖਲਅੰਦਾਜ਼ੀ ਨੂੰ ਵਧੇਰੇ ਤਵੱਜੋ ਦਿੱਤੀ ਜਾਣ ਲਗ ਪਈ ਸੀ ਤਾਂ ਉਸ ਤੋਂ ਬਾਅਦ ਸਕੂਲਾਂ ਨੇ ਨਿਘਾਰ ਵਲ ਜਾਣਾ ਸ਼ੁਰੂ ਕਰ ਦਿੱਤਾ | ਸ਼ਾਇਦ ਇਹੀ ਕਾਰਨ ਹੈ ਕਿ ਜਿਹੜੇ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ 'ਚ ਬੱਚਿਆਂ ਦੇ ਦਾਖਲੇ ਲਈ ਕਦੀ ਮੰਤਰੀਆਂ ਤੱਕ ਦੀਆਂ ਸਿਫਾਰਸ਼ਾਂ ਆਉਂਦੀਆਂ ਸਨ, ਉੱਥੇ ਹੁਣ ਜ਼ਿਆਦਾਤਰ ਸਿੱਖ ਆਪਣੇ ਹੀ ਬੱਚਿਆਂ ਦਾ ਦਾਖਲਾ ਕਰਨ ਪ੍ਰਤੀ ਦਿਲਚਸਪੀ ਵਿਖਾਉਣ ਤੋਂ ਪਾਸਾ ਵੱਟ ਰਹੇ ਹਨ | ਇਸ ਮਾਮਲੇ ਦੀ ਗੰਭੀਰਤਾ ਨੂੰ ਧਿਆਨ 'ਚ ਰੱਖਦੇ ਹੋਏ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੂੰ ਸਿੱਖਿਆ ਖੇਤਰ ਨਾਲ ਜੁੜੇ ਮਾਹਿਰਾਂ ਨਾਲ ਸਲਾਹ ਕਰਕੇ ਅਜਿਹੀਆਂ ਨੀਤੀਆਂ ਨੂੰ ਅਮਲ 'ਚ ਲਿਆਉਣ ਲਈ ਫੌਰਨ ਜੰਗੀ ਪੱਧਰ 'ਤੇ ਯਤਨ ਸ਼ੁਰੂ ਕਰ ਦੇਣੇ ਚਾਹੀਦੇ ਹਨ, ਜਿਸ ਨਾਲ ਗੁਰੂ ਸਾਹਿਬ ਦੇ ਨਾਂਅ 'ਤੇ ਚੱਲ ਰਹੇ ਇਨ੍ਹਾਂ ਵਿੱਦਿਅਕ ਅਦਾਰਿਆਂ ਦਾ ਪਹਿਲਾਂ ਵਰਗਾ ਵਕਾਰ ਮੁੜ ਬਹਾਲ ਕੀਤਾ ਜਾ ਸਕੇ |
ਸਮੇਂ ਸਿਰ ਤਨਖਾਹਾਂ ਨਾ ਮਿਲਣ ਕਰਕੇ ਕਾਫ਼ੀ ਦੁਖੀ ਹੈ ਸਕੂਲ ਸਟਾਫ਼
ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਕਾਰਜਕਾਲ ਦੌਰਾਨ ਸਾਰੇ ਸਕੂਲਾਂ ਦਾ ਸਾਂਝਾ ਅਕਾਊਾਟ ਖੋਲ੍ਹ ਕੇ ਉਸ ਰਾਹੀਂ ਸਟਾਫ਼ ਦੀ ਤਨਖਾਹਾਂ ਅਤੇ ਹੋਰ ਏਰੀਅਰ ਸਬੰਧੀ ਅਦਾਇਗੀ ਦੇਣ ਦਾ ਫੈਸਲਾ ਕੀਤਾ ਗਿਆ ਸੀ, ਪਰ ਹਾਲਤ ਸੁਧਰਨ ਦੀ ਥਾਂ ਦਿਨ-ਪ੍ਰਤੀ-ਦਿਨ ਵਿਗੜਦੇ ਹੀ ਚਲੇ ਗਏ | ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅਹੁਦਾ ਸੰਭਾਲਦੇ ਹੀ ਸਭ ਤੋਂ ਪਹਿਲਾਂ ਸਾਂਝੇ ਅਕਾਊਾਟ ਨੂੰ ਬੰਦ ਕਰਾਇਆ, ਪ੍ਰੰਤੂ ਹਾਲੇ ਵੀ ਕੁਝ ਬ੍ਰਾਂਚਾਂ ਨੂੰ ਛੱਡ ਕੇ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ | ਸਟਾਫ਼ ਨੂੰ ਆਪਣੀਆਂ ਤਨਖ਼ਾਹਾਂ ਜਾਰੀ ਕਰਾਉਣ ਲਈ ਹੜਤਾਲ ਦਾ ਸਹਾਰਾ ਲੈਣਾ ਪੈ ਰਿਹਾ ਹੈ | ਹਾਲਾਂਕਿ ਤਿੰਨ-ਚਾਰ ਸਕੂਲਾਂ ਦੇ ਸਟਾਫ਼ ਨੂੰ ਤਨਖ਼ਾਹਾਂ ਤਕਰੀਬਨ ਸਮੇਂ ਸਿਰ ਜਾਰੀ ਹੋ ਰਹੀਆਂ ਹਨ, ਪ੍ਰੰਤੂ ਛੇਵੇਂ ਤਨਖਾਹ ਕਮਿਸ਼ਨ ਦੇ ਏਰੀਅਰ ਦੇ ਬਕਾਏ ਸੰਬੰਧੀ ਕਿਸ਼ਤਾਂ ਨੂੰ ਲਗਭਗ ਪਿਛਲੇ 6 ਮਹੀਨੇ ਤੋਂ ਰੋਕਿਆ ਹੋਇਆ ਹੈ | ਸਟਾਫ਼ ਜਦੋਂ ਵੀ ਤਨਖ਼ਾਹ ਸਬੰਧੀ ਅਹੁਦੇਦਾਰਾਂ ਤੱਕ ਪਹੁੰਚ ਕੀਤੀ ਜਾਂਦੀ ਹੈ ਤਾਂ ਉਹ ਇਸ ਦਾ ਠੀਕਰਾ ਪਿਛਲੇ ਅਹੁਦੇਦਾਰਾਂ ਦੇ ਸਿਰ ਭੰਨ ਦਿੱਤਾ ਜਾਂਦਾ ਹੈ | ਕਮੇਟੀ ਪ੍ਰਬੰਧਕਾਂ ਨੂੰ ਇਸ ਬਾਰੇ ਵੀ ਗੰਭੀਰਤਾ ਨਾਲ ਤਵੱਜੋ ਦੇਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਹੀ ਅਧਿਆਪਕਾਂ ਨੇ ਸਿੱਖ ਬੱਚਿਆਂ ਦਾ ਭਵਿੱਖ ਸੁਨਹਿਰੀ ਬਣਾਉਣ 'ਚ ਯੋਗਦਾਨ ਦੇਣਾ ਹੈ |
ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਦੀ ਮਾੜੀ ਆਰਥਿਕ ਸਥਿਤੀ ਲਈ ਅਸਲ ਕਸੂਰਵਾਰ ਕੌਣ?
ਦਿੱਲੀ ਕਮੇਟੀ ਅਧੀਨ ਸਕੂਲਾਂ ਦੀ ਮਾੜੀ ਆਰਥਿਕ ਸਥਿਤੀ ਇਸ ਵੇਲੇ ਬੇਹੱਦ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ | ਮੌਜੂਦਾ ਪ੍ਰਧਾਨ ਸਿਰਸਾ ਵਲੋਂ ਉਪਰੋਕਤ ਸਥਿਤੀ ਲਈ ਸਾਬਕਾ ਪ੍ਰਧਾਨਾਂ ਦੇ ਫੈਸਲਿਆਂ ਵੱਲ ਉਂਗਲ ਚੁੱਕ ਦਿੱਤੀ ਜਾਂਦੀ ਹੈ, ਜਦਕਿ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਆਪਣੇ ਕਾਰਜਕਾਲ ਦੌਰਾਨ ਸਕੂਲਾਂ ਦੀ ਮਾਲੀ ਹਾਲਤ ਬਾਰੇ ਸਾਬਕਾ ਪ੍ਰਧਾਨ ਪਰਜਮੀਤ ਸਿੰਘ ਸਰਨਾ 'ਤੇ ਸਾਰਾ ਨਜ਼ਲਾ ਝਾੜਦੇ ਰਹੇ ਹਨ | ਇਸ ਦੇ ਉਲਟ ਸਰਨਾ ਮੁਤਾਬਿਕ ਉਹ ਨਾ ਸਿਰਫ ਦਿੱਲੀ ਕਮੇਟੀ ਦੇ ਖਾਤਿਆਂ 'ਚ ਕਰੋੜਾਂ ਰੁਪਏ ਛੱਡ ਕੇ ਗਏ ਸਨ, ਬਲਕਿ ਸਾਰੇ ਸਕੂਲਾਂ ਦੀ ਆਰਥਿਕ ਹਾਲਤ ਵੀ ਬੇਹੱਦ ਮਜਬੂਤ ਸੀ | ਸਰਨਾ ਦਾ ਇਹ ਵੀ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਪਹਿਲਾਂ ਹੀ ਫੈਸਲਾ ਕਰ ਦਿੱਤਾ ਸੀ ਕਿ ਫਰਵਰੀ 2013 ਤੋਂ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰ ਦਿੱਤਾ ਜਾਵੇਗਾ, ਜਿਸ ਬਾਰੇ ਦਿੱਲੀ ਸਰਕਾਰ ਦੇ ਸਿੱਖਿਆ ਨਿਰਦੇਸ਼ਕ ਨੂੰ ਲਿਖਤੀ ਤੌਰ 'ਤੇ ਜਾਣੂ ਕਰਵਾ ਦਿੱਤਾ ਗਿਆ ਸੀ, ਪਰ ਕਮੇਟੀ ਦੇ ਅਗਲੇ ਪ੍ਰਧਾਨ ਵੱਜੋ ਜ਼ਿੰਮੇਵਾਰੀ ਸੰਭਾਲਣ ਵਾਲੇ ਜੀ.ਕੇ. ਵਲੋਂ ਫਰਵਰੀ 2013 ਤੋਂ ਛੇਵਾਂ ਤਨਖਾਹ ਕਮਿਸ਼ਨ ਲਾਗੂ ਨਹੀਂ ਕੀਤਾ ਗਿਆ | ਸਟਾਫ਼ ਵਲੋਂ ਕੋਰਟ 'ਚ ਜਾਣ ਉਪਰੰਤ ਕੋਰਟ ਨੇ ਜਿੱਥੇ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਹੁਕਮ ਸੁਣਾਇਆ ਗਿਆ, ਉੱਥੇ ਹੀ ਪਿਛਲੇ 6-7 ਸਾਲਾਂ ਯਾਨੀ 2007 ਤੋਂ ਏਰੀਅਰ (ਜੋ ਕਰੋੜਾਂ ਰੁਪਏ ਦਾ ਬਣਦਾ ਸੀ) ਦਾ ਬਕਾਇਆ ਦੇਣ ਦਾ ਆਦੇਸ਼ ਜਾਰੀ ਕਰ ਦਿੱਤਾ, ਹਾਲਾਂਕਿ ਜੀ.ਕੇ. ਮੁਤਾਬਿਕ ਸਰਨਾ ਵਲੋਂ 6ਵੇਂ ਤਨਖਾਹ ਕਮਿਸ਼ਨ ਲਾਗੂ ਕਰਨ ਸਬੰਧੀ ਜਿਹੜੀ ਚਿੱਠੀ ਦਿੱਲੀ ਸਰਕਾਰ ਕੋਲ ਭੇਜਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਸ ਵਿਚ ਬਕਾਇਆ ਏਰੀਅਰ ਦੇਣ ਦੀ ਗੱਲ ਵੀ ਆਖੀ ਗਈ ਸੀ, ਜਦਕਿ ਸਰਨਾ ਇਸ ਨੂੰ ਹੁਣ ਵੀ ਨਕਾਰ ਰਹੇ ਹਨ |
ਸਕੂਲਾਂ ਦੀ ਹਾਲਤ ਸੁਧਾਰਨ ਲਈ ਠੋਸ ਉਪਰਾਲੇ ਕਰਨ ਦੀ ਲੋੜ
ਸਕੂਲਾਂ ਦੀ ਆਰਥਿਕ ਸਥਿਤੀ ਸੁਧਾਰਨ ਦੇ ਮੱਦੇਨਜ਼ਰ ਸਕੂਲਾਂ 'ਚ ਬੱਚਿਆਂ ਦੀ ਗਿਣਤੀ, ਖਾਸਕਰ ਸਿੱਖ ਬੱਚਿਆਂ ਦੇ ਜ਼ਿਆਦਾ ਤੋਂ ਜ਼ਿਆਦਾ ਦਾਖਲੇ ਕਰਨ ਪ੍ਰਤੀ ਤਵੱਜੋ ਦੇਣੀ ਪਵੇਗੀ | ਇਸ ਤੋਂ ਇਲਾਵਾ ਵਾਧੂ ਸਟਾਫ਼, ਆਮਦਨ ਘੱਟ ਤੇ ਖਰਚਾ ਜ਼ਿਆਦਾ, ਸਮਾਰਟ ਕਲਾਸਾਂ ਤੇ ਸਿਆਸੀ ਦਖਲਅੰਦਾਜ਼ੀ ਨੂੰ ਬੰਦ ਕਰਕੇ ਸਿੱਖਿਆ ਖੇਤਰ ਦੇ ਮਾਹਿਰਾਂ ਨੂੰ ਅੱਗੇ ਲਿਆਉਣ ਸਮੇਤ ਕਈ ਹੋਰ ਯਤਨਾ ਗੰਭੀਰਤਾ ਨਾਲ ਕਰਨ ਦੀ ਲੋੜ ਹੈ | ਇਸ ਦੇ ਲਈ ਸ਼੍ਰੋਮਣੀ ਕਮੇਟੀ ਤੋਂ ਵੀ ਸਿੱਖਿਆ ਜਾ ਸਕਦਾ ਹੈ ਕਿਉਂਕਿ ਉੱਥੇ ਸਕੂਲਾਂ 'ਚ ਤਨਖਾਹਾਂ ਦੀ ਦੇਰੀ ਤੇ ਹੜਤਾਲ ਦੀ ਖਬਰ ਕਦੀ ਨਹੀਂ ਸੁਣਾਈ ਦਿੰਦੀ | ਕਮੇਟੀ ਨੂੰ ਸਕੂਲਾਂ ਦੀ ਹਾਲਤ ਸੁਧਾਰਨ ਲਈ ਕੋਈ ਠੋਸ ਤਜਵੀਜ਼ ਬਣਾਉਣ ਵਾਸਤੇ ਪਹਿਲਕਦਮੀ ਕਰਨੀ ਪਵੇਗੀ | ਪਰ ਜੇਕਰ ਹਾਲਾਤ ਇਹੋ ਜਿਹੇ ਹੀ ਬਣੇ ਰਹੇ ਤਾਂ ਛੇਤੀ ਹੀ ਇਨ੍ਹਾਂ ਸਿੱਖਿਆ ਸੰਸਥਾਵਾਂ ਦੇ ਭਵਿੱਖ 'ਤੇ ਵੀ ਸਵਾਲੀਆ ਚਿੰਨ੍ਹ ਖੜ੍ਹੇ ਹੋ ਸਕਦੇ ਹਨ |

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਵੀ ਲਗਾਏ ਜਾਣ-ਰਾਠੌਰ

ਨਵੀਂ ਦਿੱਲੀ, 25 ਅਗਸਤ (ਜਗਤਾਰ ਸਿੰਘ)- ਯੂਨਾਈਟਿਡ ਸਿੰਘ ਸਭਾ ਫਾਊਾਡੇਸ਼ਨ (ਰਜਿ:) ਦੇ ਕਨਵੀਨਰ ਤੇ ਸਮਾਜ ਸੇਵੀ ਰਾਮ ਸਿੰਘ ਰਾਠੌਰ ਨੇ ਦੇਸ਼ ਵਿਦੇਸ਼ ਦੀਆਂ ਸਿੱਖ ਜੱਥੇਬੰਦੀਆਂ ਦੇ ਆਗੂਆਂ ਤੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ...

ਪੂਰੀ ਖ਼ਬਰ »

ਸੰਸਥਾ 'ਸਪੇਸ ਫ਼ਾਰ ਆਲ' ਵਲੋਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਉਪਰਾਲਾ

ਨਵੀਂ ਦਿੱਲੀ, 25 ਅਗਸਤ (ਜਗਤਾਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੰਡ ਛਕਣ ਦਾ ਸਿਧਾਂਤ ਸਿਰਫ ਲੰਗਰ ਤੱਕ ਹੀ ਸੀਮਤ ਨਹੀਂ, ਸਗੋਂ ਇਸ ਸਿਧਾਂਤ ਦਾ ਮਤਲਬ ਜੀਵਨ ਦੇ ਹਰ ਖੇਤਰ ਵਿਚ ਬਿਨਾਂ ਜਾਤ-ਪਾਤ ਅਤੇ ਵਿਤਕਰੇ ਦੇ ਲੋੜਵੰਦਾਂ ਦੀ ਸਹਾਇਤਾ ਕਰਨਾ ਹੈ | ਉਪਰਕੋਤ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਪੰਜਾਬੀ ਸੰਸਥਾ ਵਲੋਂ ਪ੍ਰਦਰਸ਼ਨੀ

ਨਵੀਂ ਦਿੱਲੀ, 25 ਅਗਸਤ (ਜਗਤਾਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ ਵੱਖ ਮੁਲਕਾਂ 'ਚ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ 'ਚ ਵਿਸ਼ਵ ਪੰਜਾਬੀ ਸੰਸਥਾ ਵਲੋਂ ਅਬੂ ਧਾਬੀ ਵਿਖੇ ਚਿੱਤਰ ਪ੍ਰਦਰਸ਼ਨੀ ਲਗਾਈ ਗਈ | ਸੰਸਥਾ ਦੇ ...

ਪੂਰੀ ਖ਼ਬਰ »

ਪਤਨੀ ਤੇ ਪਿਤਾ ਦੀ ਹੱਤਿਆ ਦੇ ਦੋਸ਼ 'ਚ ਚੀਨੀ ਬੇਟਾ ਗਿ੍ਫ਼ਤਾਰ

ਕੋਲਕਾਤਾ, 25 ਅਗਸਤ (ਰਣਜੀਤ ਸਿੰਘ ਲੁਧਿਆਣਵੀ)- ਇੱਥੋਂ ਦੇ ਟੇਂਗਰਾ ਥਾਣਾ ਇਲਾਕੇ ਦੇ ਚਾਈਨਾ ਟਾਊਨ 'ਚ ਦੋ ਚੀਨੀ ਨਾਗਰਿਕਾਂ ਦੀ ਹੱਤਿਆ ਦਾ ਮਾਮਲਾ ਪੁਲਿਸ ਨੇ ਸਿਰਫ 10 ਘੰਟਿਆਂ ਚ ਸੁਲਝਾਉਂਦਿਆਂ ਪਤਨੀ ਤੇ ਪਿਤਾ ਦੀ ਹੱਤਿਆ ਕਰਨ ਦੇ ਦੋਸ਼ 'ਚ ਲੀ ਵਾਂਗ ਥੋ (66) ਨੂੰ ...

ਪੂਰੀ ਖ਼ਬਰ »

ਪਿੰਡ ਫੇਰੋਕੇ ਦੇ ਅਮਰਿੰਦਰ ਸਿੰਘ ਬਰਾੜ ਦੀ ਕੈਨੇਡਾ ਪੁਲਿਸ 'ਚ ਬਤੌਰ ਅਫ਼ਸਰ ਚੋਣ

ਫ਼ਿਰੋਜ਼ਪੁਰ, 25 ਅਗਸਤ (ਰਾਕੇਸ਼ ਚਾਵਲਾ)-ਅਮਰਿੰਦਰ ਸਿੰਘ ਬਰਾੜ ਦੀ ਕੈਨੇਡਾ ਪੁਲਿਸ 'ਚ ਬਤੌਰ ਅਫ਼ਸਰ ਭਰਤੀ ਹੋਣ 'ਤੇ ਤਹਿਸੀਲ ਜ਼ੀਰਾ ਦੇ ਪਿੰਡ ਫੇਰੋਕੇ 'ਚ ਖ਼ੁਸ਼ੀ ਨਾਲ ਇਲਾਕੇ ਭਰ ਦੇ ਲੋਕ ਮਾਣ ਮਹਿਸੂਸ ਕਰ ਰਹੇ ਹਨ | ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਰ ...

ਪੂਰੀ ਖ਼ਬਰ »

ਸੰਤ ਬਾਬਾ ਸੁਚਾ ਸਿੰਘ ਦੀ 17ਵੀਂ ਬਰਸੀ ਮੌਕੇ ਲਾਇਆ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ

ਲੁਧਿਆਣਾ, 25 ਅਗਸਤ (ਕਵਿਤਾ ਖੁੱਲਰ)-ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਬਾਨੀ ਜਵੱਦੀ ਟਕਸਾਲ ਦੀ 17ਵੀਂ ਬਰਸੀ ਨੂੰ ਸਮਰਪਿਤ ਸਮਾਗਮ ਨਿਰੰਤਰ ਜਾਰੀ ਹਨ | ਅੱਜ ਦੇ ਸਮਾਗਮ ਵਿਚ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ...

ਪੂਰੀ ਖ਼ਬਰ »

ਲੋਕ ਅਧਿਕਾਰ ਲਹਿਰ ਵਲੋਂ ਜਲਾਲਾਬਾਦ 'ਚ ਪਲੇਠੀ ਮੀਟਿੰਗ

ਜਲਾਲਾਬਾਦ, 25 ਅਗਸਤ (ਜਤਿੰਦਰ ਪਾਲ ਸਿੰਘ)-ਲੋਕ ਅਧਿਕਾਰ ਲਹਿਰ ਵਲੋਂ ਅੱਜ ਜਲਾਲਾਬਾਦ ਦੇ ਥਾਣਾ ਸਿਟੀ ਸੜਕ 'ਤੇ ਸਥਿਤ ਕਮਿਊਨਿਟੀ ਹਾਲ 'ਚ ਕਿਸਾਨਾਂ, ਮਜ਼ਦੂਰਾਂ ਤੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਪਹਿਲੀ ਕਨਵੈੱਨਸ਼ਨ ਕਰਵਾਈ ਗਈ | ਇਸ ਵਿਚ ਵੱਡੀ ਗਿਣਤੀ ਵਿਚ ਇਲਾਕੇ ...

ਪੂਰੀ ਖ਼ਬਰ »

ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਜਨਮ ਸ਼ਤਾਬਦੀ ਮਨਾਉਣ ਲਈ ਪਹੰੁਚੀਆਂ ਕਮੇਟੀਆਂ ਦੀ ਮੀਟਿੰਗ

ਘੁਮਾਣ, 25 ਅਗਸਤ (ਬੰਮਰਾਹ)-ਸ਼ੋ੍ਰਮਣੀ ਭਗਤ ਨਾਮਦੇਵ ਜੀ ਦੇ 750ਵੇਂ ਜਨਮ ਸ਼ਤਾਬਦੀ ਸਮਾਗਮਾਂ ਨੂੰ ਮਨਾਉਣ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ 'ਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਪਹੰੁਚੀਆਂ ਵੱਖ-ਵੱਖ ਨਾਮਦੇਵ ਸੇਵਾ ਸੁਸਾਇਟੀਆਂ ਤੇ ਕਮੇਟੀਆਂ ਦੇ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਦੇ ਪੰਜਾਬ 'ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਖੁੱਲ੍ਹ ਕੇ ਅੱਗੇ ਨਾ ਆਉਣ ਤੋਂ ਸਿੱਖ ਸੰਗਤ ਨਿਰਾਸ਼

ਅੰਮਿ੍ਤਸਰ, 25 ਅਗਸਤ (ਜਸਵੰਤ ਸਿੰਘ ਜੱਸ)-ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸਮਾਜ ਸੇਵੀ ਜਥੇਬੰਦੀਆਂ, ਖ਼ਾਲਸਾ ਏਡ ਤੇ ਪੰਜਾਬ ਸਰਕਾਰ ਵਲੋਂ ਆਪਣੇ ਪੱਧਰ 'ਤੇ ਸਹਾਇਤਾ ਕਾਰਜ ਜਾਰੀ ਹਨ ਪਰ ਕੁਦਰਤੀ ਆਫ਼ਤਾਂ ਸਮੇਂ ਦੂਜੇ ...

ਪੂਰੀ ਖ਼ਬਰ »

ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਬਰਸੀ ਸਮਾਗਮ ਦੇ ਦੂਜੇ ਦਿਨ ਵੱਡੀ ਗਿਣਤੀ 'ਚ ਸੰਗਤ ਹੋਈ ਨਤਮਸਤਕ

ਰਾੜਾ ਸਾਹਿਬ, 25 ਅਗਸਤ (ਸਰਬਜੀਤ ਸਿੰਘ ਬੋਪਾਰਾਏ)-ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਮਨਾਏ ਜਾ ਰਹੇ ਬਰਸੀ ਸਮਾਗਮ ਦੇ ਦੂਜੇ ਦਿਨ ਰਾੜਾ ਸਾਹਿਬ ਸੰਪ੍ਰਦਾਇ ਨਾਲ ਅਥਾਹ ...

ਪੂਰੀ ਖ਼ਬਰ »

ਫਾਸ਼ੀਵਾਦ ਦੇਸ਼ ਦੀ ਜਮਹੂਰੀਅਤ ਲਈ ਗੰਭੀਰ ਖ਼ਤਰਾ

ਜਲੰਧਰ, 25 ਅਗਸਤ (ਜਸਪਾਲ ਸਿੰਘ)-ਫਾਸੀਵਾਦ ਦੇਸ਼ ਦੀ ਜਮਹੂਰੀਅਤ ਲਈ ਗੰਭੀਰ ਖ਼ਤਰਾ ਹੈ ਤੇ ਇਸ ਦੇ ਟਾਕਰੇ ਲਈ ਸਾਰੀਆਂ ਅਮਨ ਪਸੰਦ ਤੇ ਧਰਮ ਨਿਰਪੱਖ ਤਾਕਤਾਂ ਨੂੰ ਇਕ ਪਲੇਟਫ਼ਾਰਮ 'ਤੇ ਇਕੱਠੇ ਹੋ ਕੇ ਸਾਂਝਾ ਤੇ ਬੱਝਵਾਂ ਸੰਘਰਸ਼ ਵਿੱਢਣ ਦੀ ਲੋੜ ਹੈ | ਇਹ ਵਿਚਾਰ ਅੱਜ ...

ਪੂਰੀ ਖ਼ਬਰ »

ਪੰਜਾਬ ਨੂੰ ਵੀ ਬਾਕੀ ਸੂਬਿਆਂ ਦੇ ਬਰਾਬਰ ਤਰਜੀਹ ਦੇਵੇ ਕੇਂਦਰ ਸਰਕਾਰ-ਆਸ਼ੂ

ਚੰਡੀਗੜ੍ਹ, 25 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕੇਂਦਰ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਬਾਅ ਮਗਰੋਂ ਆਪਣੀ ਅੰਤਰ ਮੰਤਰਾਲਾ ਕੇਂਦਰੀ ਟੀਮ (ਆਈ. ਐਮ. ਸੀ. ਟੀ.) ...

ਪੂਰੀ ਖ਼ਬਰ »

ਮਹਿਲਾ ਡਾਕਟਰ ਨੇ ਮੈਡੀਕਲ ਕਾਲਜ ਦੇ ਸੀਨੀਅਰ ਡਾਕਟਰ 'ਤੇ ਲਾਏ ਸਰੀਰਕ ਸ਼ੋਸ਼ਣ ਦੇ ਦੋਸ਼

ਫ਼ਰੀਦਕੋਟ, 25 ਅਗਸਤ (ਸਰਬਜੀਤ ਸਿੰਘ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਐਾਡ ਸਾਇੰਸਿਜ਼ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਇਕ ਮਹਿਲਾ ਮੈਡੀਕਲ ਅਫ਼ਸਰ ਵਲੋਂ ਕਾਲਜ ਦੇ ਸੀਨੀਅਰ ਡਾਕਟਰ ਤੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਇਕ ਸੀਨੀਅਰ ...

ਪੂਰੀ ਖ਼ਬਰ »

ਕਸ਼ਮੀਰ 'ਚ ਲੋਕਤਾਂਤਰਿਕ ਅਧਿਕਾਰਾਂ ਦਾ ਘਾਣ ਰਾਜਨੀਤਕ ਤੇ ਦੇੇਸ਼ ਵਿਰੋਧੀ-ਪਿ੍ਅੰਕਾ

ਨਵੀਂ ਦਿੱਲੀ, 25 ਅਗਸਤ (ਏਜੰਸੀ)-ਕਾਂਗਰਸੀ ਆਗੂ ਪਿ੍ਅੰਕਾ ਗਾਂਧੀ ਵਾਡਰਾ ਨੇ ਜੰਮੂ-ਕਸ਼ਮੀਰ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਵਿਰੋਧੀਆਂ ਪਾਰਟੀਆਂ 'ਤੇ ਕਸ਼ਮੀਰ ਦੇ ਮੁੱਦੇ 'ਤੇ ਰਾਜਨੀਤੀ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ ਪਰ ਕਸ਼ਮੀਰ 'ਚ ਮਨੁੱਖੀ ...

ਪੂਰੀ ਖ਼ਬਰ »

ਕੋਇੰਬਟੂਰ 'ਚ ਤੀਜੇ ਦਿਨ ਵੀ ਜਾਰੀ ਰਿਹਾ ਹਾਈ ਅਲਰਟ

ਕੋਇੰਬਟੂਰ, 25 ਅਗਸਤ (ਏਜੰਸੀ)- ਤਾਮਿਲਨਾਡੂ 'ਚ ਲਸ਼ਕਰ-ਏ-ਤਾਇਬਾ ਦੇ 6 ਸ਼ੱਕੀ ਅੱਤਵਾਦੀਆਂ ਵਲੋਂ ਘੁਸਪੈਠ ਕਰਨ ਦੀ ਖੁਫ਼ੀਆ ਜਾਣਕਾਰੀ ਮਿਲਣ ਤੋਂ ਬਾਅਦ ਕੋਇੰਬਟੂਰ 'ਚ ਮੰਦਿਰਾਂ ਤੇ ਚਰਚਾਂ 'ਚ ਤੀਜੇ ਦਿਨ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ, ਤੇ ਨਾਲ ਹੀ ਹਾਈ ਅਲਰਟ ...

ਪੂਰੀ ਖ਼ਬਰ »

ਨਕਸਲੀਆਂ ਨਾਲ ਮੁਕਾਬਲੇ 'ਚ ਜ਼ਖ਼ਮੀ ਹੋਏ ਜਵਾਨ ਨੇ ਦਮ ਤੋੜਿਆ

ਰਾਏਪੁਰ, 25 ਅਗਸਤ (ਏਜੰਸੀ)- ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਵਿਖੇ ਡੀ ਆਰ ਜੀ ਜਵਾਨ ਜੋ ਸਨਿਚਰਵਾਰ ਨੂੰ ਨਕਸਲੀਆਂ ਨਾਲ ਇੱਥੇ ਹੋਏ ਮੁਕਾਬਲੇ 'ਚ ਜ਼ਖ਼ਮੀ ਹੋ ਗਿਆ ਸੀ ਨੇ ਅੱਜ ਦਮ ਤੋੜ ਦਿੱਤਾ ਹੈ | ਜ਼ਿਲ੍ਹੇ ਦੇ ਜੰਗਲ 'ਚ ਸਨਿਚਰਵਾਰ ਨੂੰ ਡੀ ਆਰ ਜੀ ਤੇ ਨਕਸਲੀਆਂ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ ਦਵਾਈਆਂ ਦੀ ਕੋਈ ਘਾਟ ਨਹੀਂ, ਸੰਚਾਰ ਸਾਧਨਾਂ 'ਤੇ ਪਾਬੰਦੀਆਂ ਜਾਨਾਂ ਬਚਾਉਣ 'ਚ ਸਹਾਈ ਹੋਈਆਂ-ਮਲਿਕ

ਨਵੀਂ ਦਿੱਲੀ, 25 ਅਗਸਤ (ਏਜੰਸੀ)-ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਅੱਜ ਕਿਹਾ ਹੈ ਕਿ ਸੂਬੇ 'ਚ ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਦੀ ਕੋਈ ਘਾਟ ਨਹੀਂ ਹੈ ਅਤੇ ਫ਼ੋਨ ਤੇ ਸੰਚਾਰ ਮਾਧਿਅਮਾਂ 'ਤੇ ਲਗਾਈਆਂ ਪਾਬੰਦੀਆਂ ਬਹੁਤ ਸਾਰੀਆਂ ਜਾਨਾਂ ਬਚਾਉਣ 'ਚ ਸਹਾਈ ...

ਪੂਰੀ ਖ਼ਬਰ »

ਭਾਰਤੀ ਮੂਲ ਦੇ ਪ੍ਰਸਿੱਧ ਪਾਕਿਸਤਾਨੀ ਸਿਆਸਤਦਾਨ ਬੀ. ਐਮ. ਕੁੱਟੀ ਦਾ ਦਿਹਾਂਤ

ਕਰਾਚੀ, 25 ਅਗਸਤ (ਏਜੰਸੀ)-ਭਾਰਤੀ ਮੂਲ ਦੇ ਪ੍ਰਸਿੱਧ ਪਾਕਿਸਤਾਨੀ ਸਿਆਸਤਦਾਨ ਤੇ ਮਨੁੱਖੀ ਅਧਿਕਾਰ ਕਾਰਕੁਨ ਬੀ.ਐਮ. ਕੁਟੀ ਦਾ ਕਰਾਚੀ 'ਚ ਲੰਬੀ ਬਿਮਾਰੀ ਤੋਂ ਬਾਅਦ 89 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ | ਬੀ.ਐਮ. ਕੁਟੀ ਦੇ ਨਾਂਅ ਨਾਲ ਮਸ਼ਹੂਰ ਬਿਯੋਥਿਲ ਮੋਹਾਯੂਦੀਨ ਕੁਟੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX