ਨਵਾਂਸ਼ਹਿਰ, 10 ਸਤੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਨਵਾਂਸ਼ਹਿਰ ਨਾਲ ਸਬੰਧਤ 101 ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਨੂੰ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ ਦੀਆਂ ਸੇਵਾਵਾਂ ਪ੍ਰਤੀ ਜਾਣਕਾਰੀ ਦੇਣ ਲਈ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਚੇਅਰਮੈਨ ਸ੍ਰੀ ਏ ਐੱਸ ਗਰੇਵਾਲ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸ਼ਹੀਦ ਭਗਤ ਸਿੰਘ ਨਗਰ ਦੀਆਂ ਹਦਾਇਤਾਂ 'ਤੇ ਜਾਗਰੂਕਤਾ ਸੈਮੀਨਾਰ ਪਿੰਡ ਲੰਗੜੋਆ ਵਿਖੇ ਲਾਇਆ ਗਿਆ | ਇਸ ਸੈਮੀਨਾਰ ਵਿਚ ਮੁਖ਼ਤਿਆਰ ਸਿੰਘ ਪੰਚਾਇਤ ਅਫ਼ਸਰ, ਕੇਵਲ ਸਿੰਘ ਸੁਪਰਡੈਂਟ, ਜਸਵਿੰਦਰ ਸਿੰਘ ਬੀ.ਡੀ.ਪੀ.ਓ., ਐੱਸ.ਐੱਸ. ਝਿੱਕਾ, ਐਡਵੋਕੇਟ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ | ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਸਕੱਤਰ ਸ੍ਰੀਮਤੀ ਹਰਪ੍ਰੀਤ ਕੌਰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਫ਼ਤ ਕਾਨੂੰਨੀ ਸੇਵਾਵਾਂ ਨਾਲ ਸਬੰਧਤ ਲਾਭਾਂ ਦੀ ਵਧੇਰੇ ਜਾਣਕਾਰੀ ਵਾਸਤੇ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਸਬੰਧੀ, ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸਹੂਲਤ ਦਾ ਲਾਭ ਨਾ ਮਿਲਣ ਸਬੰਧੀ ਆਪਣੀ ਸਮੱਸਿਆ ਲਿਖਤੀ ਰੂਪ ਵਿਚ ਆਪਣੇ ਹੀ ਪਿੰਡ ਵਿਚ ਖੋਲ੍ਹੇ ਗਏ ਹੈਲਪ ਡੈਸਕ 'ਤੇ ਰੱਖੇ ਗਏ ਰਜਿਸਟਰ ਵਿਚ ਨੋਟ ਕਰਵਾਈ ਜਾ ਸਕਦੀ ਹੈ, ਜਿਨ੍ਹਾਂ ਦੇ ਹੱਲ ਵਾਸਤੇ ਅਥਾਰਿਟੀ ਵਲੋਂ ਯਤਨ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਪਿੰਡ ਪੱਧਰ 'ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਿਟੀ ਮੁਹਾਲੀ ਦੇ ਚੇਅਰਮੈਨ ਜਸਟਿਸ ਸ਼੍ਰੀ ਆਰ.ਕੇ. ਜੈਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਹੈਲਪ ਡੈਸਕ ਖੋਲ੍ਹੇ ਜਾ ਰਹੇ ਹਨ | ਇਸੇ ਮੁਹਿੰਮ ਤਹਿਤ ਬਲਾਕ ਬੰਗਾ ਦੇ 88 ਪਿੰਡਾਂ ਵਿਚ ਪੰਚਾਇਤਾਂ ਦੇ ਸਹਿਯੋਗ ਨਾਲ ਪੈਰਾ ਲੀਗਲ ਵਲੰਟੀਅਰ ਦੀਆਂ 12 ਟੀਮਾਂ ਰਾਹੀਂ ਹੈਲਪ ਡੈਸਕ ਸਥਾਪਿਤ ਕੀਤੇ ਜਾ ਚੁੱਕੇ ਹਨ | ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਮੁਫ਼ਤ ਕਾਨੂੰਨੀ ਸੇਵਾਵਾਂ ਨਾਲ ਸਬੰਧਤ ਸਕੀਮਾਂ ਅਤੇ ਹੋਰ ਕਾਨੂੰਨੀ ਜਾਣਕਾਰੀ ਤੇ ਸਲਾਹ ਮੁਫ਼ਤ ਲੈਣ ਵਾਸਤੇ 1968 ਹੈਲਪ ਲਾਈਨ ਨੰਬਰ 'ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ | ਸੀ.ਜੇ.ਐਮ ਸ੍ਰੀਮਤੀ ਹਰਪ੍ਰੀਤ ਕੌਰ ਅਨੁਸਾਰ ਜ਼ਿਲ੍ਹੇ 'ਚ 14 ਸਤੰਬਰ ਨੂੰ ਕੌਮੀ ਲੋਕ ਅਦਾਲਤ ਵੀ ਲਾਈ ਜਾ ਰਹੀ ਹੈ ਜਿੱਥੇ ਅਦਾਲਤ 'ਚ ਚੱਲਦੇ ਰਾਜ਼ੀਨਾਮਾ ਹੋਣ ਯੋਗ ਮੁਕੱਦਮਿਆਂ ਅਤੇ ਪ੍ਰੀ-ਲਿਟੀਗੇਟਿਵ ਸਟੇਜ 'ਤੇ ਪੁੱਜ ਚੁੱਕੇ ਮੁਕੱਦਮਿਆਂ ਦਾ ਨਿਪਟਾਰਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਕੌਮੀ ਲੋਕ ਅਦਾਲਤ 'ਚ ਜਿੱਥੇ ਜਲਦ ਨਿਪਟਾਰਾ ਹੁੰਦਾ ਹੈ ਉੱਥੇ ਅਦਾਲਤੀ ਫ਼ੀਸ ਵੀ ਵਾਪਸ ਕੀਤੀ ਜਾਂਦੀ ਹੈ | ਉਨ੍ਹਾਂ ਨੇ ਲੋਕਾਂ ਨੂੰ ਆਪਣੇ ਝਗੜਿਆਂ ਦਾ ਨਿਪਟਾਰਾ ਕੌਮੀ ਲੋਕ ਅਦਾਲਤ ਰਾਹੀਂ ਕਰਵਾ ਕੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ |
ਮੇਹਲੀ, 10 ਸਤੰਬਰ (ਸੰਦੀਪ ਸਿੰਘ)-ਪਿੰਡ ਖੋਥੜਾਂ ਵਿਖੇ ਪ੍ਰੇਮਿਕਾ ਨੂੰ ਆਪਣੇ ਘਰ ਰੱਖਣ 'ਤੇ ਪ੍ਰੇਮੀ ਨੂੰ ਤੇਜਧਾਰ ਹਥਿਆਰਾਂ ਨਾਲ ਵੱਢਣ ਦਾ ਸਮਾਚਾਰ ਹੈ | ਇਸ ਬਾਰੇ ਮੇਹਲੀ ਚੌਾਕੀ ਇੰਚਾਰਜ਼ ਪਵਿੱਤਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਇਕ ਨੌਜਵਾਨ ਕੁਲਦੀਪ ਕੁਮਾਰ (32) ਉਰਫ ...
ਨਵਾਂਸ਼ਹਿਰ, 10 ਸਤੰਬਰ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਨੇ ਸੰਤੁਲਿਤ ਖ਼ੁਰਾਕ ਵਿਚ ਸਬਜ਼ੀਆਂ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ, ਘਰ ਦੀ ਲੋੜ ਅਤੇ ਆਪਣੀ ਆਮਦਨ ਵਿਚ ਵਾਧਾ ਕਰਨ ਲਈ ਕਿਸਾਨਾਂ ਨੂੰ ਆਪਣੇ ਘਰ ਵਿਚ ਹੀ ...
ਰਾਹੋਂ, 10 ਸਤੰਬਰ (ਬਲਬੀਰ ਸਿੰਘ ਰੂਬੀ)- ਪੁਰਾਤਨ ਸ਼ਹਿਰ ਰਾਹੋਂ ਦੇ ਵਿਕਾਸ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ ਵਿਚ ਇਕ ਦੂਜੇ 'ਤੇ ਦੋਸ਼ ਲਾਉਣ ਦਾ ਸਿਲਸਿਲਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ | ਇਸ ਦਾ ਮੁੱਖ ਕਾਰਨ ਨਗਰ ਕੌਾਸਲ ਪ੍ਰਧਾਨ ਅਕਾਲੀ ਦਲ ਬਾਦਲ ਅਤੇ ਹਲਕਾ ...
ਬੰਗਾ, 10 ਸਤੰਬਰ (ਜਸਬੀਰ ਸਿੰਘ ਨੂਰਪੁਰ)- ਸਰਹਾਲ ਕਾਜ਼ੀਆਂ ਸਪੋਰਟਸ ਅਕੈਡਮੀ ਦੀ ਟੀਮ ਜ਼ਿਲ੍ਹੇ ਵਿਚੋਂ ਜੇਤੂ ਰਹੀ | ਆਈ.ਟੀ.ਆਈ. ਨਵਾਂਸ਼ਹਿਰ ਵਿਚ ਕਰਵਾਈਆਂ ਜਿਲ੍ਹਾ ਪੱਧਰੀ ਖੇਡਾਂ ਦੌਰਾਨ ਸਰਹਾਲ ਕਾਜੀਆਂ ਦੀ ਟੀਮ ਨੇ ਦਵਿੰਦਰ ਸਿੰਘ ਗੋਪੀ ਭਰੋਮਜਾਰਾ ਕੋਚ ਦੀ ...
ਨਵਾਂਸ਼ਹਿਰ, 10 ਸਤੰਬਰ (ਗੁਰਬਖਸ਼ ਸਿੰਘ ਮਹੇ)- ਅੱਖਾਂ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ: ਰਜਿੰਦਰ ਪ੍ਰਸ਼ਾਦ ਭਾਟੀਆ ਦੀ ਅਗਵਾਈ ਵਿਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਦਵਿੰਦਰ ਢਾਂਡਾ ਦੀ ਪ੍ਰਧਾਨਗੀ ਹੇਠ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ...
ਬੰਗਾ, 10 ਸਤੰਬਰ (ਜਸਬੀਰ ਸਿੰਘ ਨੂਰਪੁਰ)- ਖਾਨਪੁਰ ਸੈਂਟਰ ਦੀਆਂ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਲੰਗੇਰੀ ਨੇ ਵਧੀਆ ਪ੍ਰਦਰਸ਼ਨ ਕੀਤਾ | ਸਕੂਲ ਦੇ ਵਿਦਿਆਰਥੀ ਦੀਪਕ ਨੇ 100 ਅਤੇ 200 ਮੀਟਰ ਦੌੜ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਮਨਤ ਨੇ 200 ਮੀਟਰ ਅਤੇ 400 ਮੀਟਰ 'ਚ ...
ਔੜ/ਝਿੰਗੜਾਂ, 10 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਨਿਗਾਹਾ ਪੀਰ ਛਿੰਝ ਕਮੇਟੀ ਵੱਲੋਂ ਐਨ.ਆਰ.ਆਈ ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲੱਖ ਦਾਤਾ ਪੀਰ ਨਿਗਾਹਾ ਦੀ ਯਾਦ ਨੂੰ ਸਮਰਪਿਤ 12 ਵਾਂ ਸਾਲਾਨਾ ਸੱਭਿਆਚਾਰਕ ਤੇ ...
ਨਵਾਂਸ਼ਹਿਰ, 10 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਜਲ ਸਪਲਾਈ ਅਤੇ ਸੈਨੀਟੇਸ਼ਨ (ਮ:) ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਹਿਰਾਮ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਸੋਨਾ ਦੀ ਪ੍ਰਧਾਨਗੀ ਹੇਠ ...
ਬਹਿਰਾਮ, 10 ਸਤੰਬਰ (ਨਛੱਤਰ ਸਿੰਘ ਬਹਿਰਾਮ)- ਮਹਾਨ ਤਪੱਸਵੀ ਮਸਤ ਬਾਬਾ ਦੁੱਮਣ ਦਾਸ ਦੀ ਯਾਦ ਵਿਚ ਸਲਾਨਾ ਸਮਾਗਮ ਭਗਤ ਸੋਢੀ ਰਾਮ ਲਲਵਾਣ ਦੀ ਰਹਿਨੁਮਈ ਹੇਠ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤਪ ਅਸਥਾਨ ਖੰਨੀ ਵਿਖੇ ਕਰਵਾਇਆ ਗਿਆ | ਦਰਬਾਰ ਦੀਆਂ ਸਾਰੀਆਂ ਧਾਰਮਿਕ ...
ਬਲਾਚੌਰ, 10 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਅਕਾਦਮਿਕ ਸਾਲ 2019-20 ਦੇ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ ਵਿਚ ਮੰਡ ਖੇਤਰ ਦੇ ਨਾਮਵਰ ਸਕੂਲ ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਦੇ ਵਿਦਿਆਰਥੀਆਂ ਨੇ ...
ਨਵਾਂਸ਼ਹਿਰ, 10 ਸਤੰਬਰ (ਗੁਰਬਖਸ਼ ਸਿੰਘ ਮਹੇ)- ਭਾਰਤੀ ਚੋਣ ਕਮਿਸ਼ਨ ਵਲੋਂ ਉਲੀਕੇ ਗਏ ਇਲੈਕਟਰ ਵੈਰੀਫਿਕੇਸ਼ਨ ਪ੍ਰੋਗਰਾਮ (ਈ.ਵੀ.ਪੀ) ਜੋ ਮਿਤੀ 1-9-2019 ਤੋਂ 15-10-2019 ਤੱਕ ਜਾਰੀ ਰਹਿਣਾ ਹੈ, ਦੇ ਸਬੰਧ ਵਿਚ ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਦੇ ਆਦੇਸ਼ਾਂ 'ਤੇ ਅੱਜ ...
ਨਵਾਂਸ਼ਹਿਰ, 10 ਸਤੰਬਰ (ਗੁਰਬਖਸ਼ ਸਿੰਘ ਮਹੇ)- ਅੱਜ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਸਟਾਫ਼ ਵਲੋਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਨਾਂਅ ਸਹਾਇਕ ਕਮਿਸ਼ਨਰ (ਜਨਰਲ) ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਕਿਹਾ ਕਿ 6-7 ...
ਸੜੋਆ, 10 ਸਤੰਬਰ (ਪ. ਪ.)- ਭਾਰਤ ਸਰਕਾਰ ਵਲੋਂ ਚਲਾਈ ਗਈ ਸਰਬੱਤ ਭਾਰਤ ਬੀਮਾ ਯੋਜਨਾ ਤਹਿਤ ਰਾਜਬਲਵਿੰਦਰ ਸਿੰਘ ਸਰਪੰਚ ਪਿੰਡ ਸਹੂੰਗੜ੍ਹਾ ਦੇ ਯਤਨਾਂ ਸਦਕਾ ਪਿੰਡ ਸਹੂੰਗੜ੍ਹਾ ਵਿਖੇ ਇਕ ਰੋਜਾ ਕਾੈਪ ਲਗਾਇਆ ਗਿਆ ਜਿਸ ਵਿਚ ਕਰੀਬ 150 ਤੋਂ ਵੱਧ ਲਾਭਪਾਤਰੀਆਂ ਨੇ ਆਪਣੇ ...
ਬਲਾਚੌਰ, 10 ਸਤੰਬਰ (ਦੀਦਾਰ ਸਿੰਘ)- ਸ਼੍ਰੀ ਰਾਮ ਮੰਦਰ ਬਲਾਚੌਰ ਦੀ ਮੁੱਖ ਸੰਚਾਲਕਾ ਮਹੰਤ ਗੁਰੂ ਕਿ੍ਪਾ ਦਾਸ ਦੀ ਅਗਵਾਈ ਹੇਠ ਅੱਜ ਸ਼੍ਰੀ ਗਣੇਸ਼ ਮਹਾਂਉਤਸਵ ਦੇ ਸਬੰਧ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿਚ ਸੁੰਦਰ ਝਾਕੀਆਂ ਖਿੱਚ ਦਾ ਕੇਂਦਰ ਬਣੀਆਂ | ਇਹ ...
ਬੰਗਾ, 10 ਸਤੰਬਰ (ਕਰਮ ਲਧਾਣਾ) - ਉੱਘੇ ਬਸਪਾ ਆਗੂ ਤੇ ਬਲਾਕ ਸੰਮਤੀ ਬੰਗਾ ਦੇ ਸਾਬਕਾ ਚੇਅਰਮੈਨ ਹਰਮੇਸ਼ ਵਿਰਦੀ ਦੇ ਵੱਡੇ ਭਰਾ ਪਿ੍ੰ. ਸੰਤ ਰਾਮ ਵਿਰਦੀ ਯੂ. ਐਸ. ਏ. ਜਿਨ੍ਹਾਂ ਦੀ ਬੀਤੇ ਕੱਲ੍ਹ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ, ਨੂੰ ਉਨ੍ਹਾਂ ਦੇ ਜੱਦੀ ਪਿੰਡ ...
ਜਾਡਲਾ, 10 ਸਤੰਬਰ (ਬੱਲੀ)-ਅੱਜ ਇੱਥੋਂ ਦੇ ਸਰਕਾਰੀ ਕਾਲਜ ਕੈਂਪਸ ਬੀਰੋਵਾਲ ਵਿਖੇ ਪ੍ਰੋ: ਪਰਵੀਨ ਨੇ ਬਤੌਰ ਪਿ੍ੰਸੀਪਲ ਅਹੁਦਾ ਸੰਭਾਲਿਆ | ਅਹੁਦਾ ਸੰਭਾਲਦਿਆਂ ਹੀ ਉਨ੍ਹਾਂ ਕਾਲਜ ਵਿਚ ਅਨੁਸ਼ਾਸਨ ਬਰਕਰਾਰ ਰੱਖਣ ਅਤੇ ਕਾਲਜ ਦੀ ਤਰੱਕੀ ਲਈ ਸਮੂਹ ਸਟਾਫ਼ ਦੀ ਭਾਗੀਦਾਰੀ ...
ਬੰਗਾ, 10 ਸਤੰਬਰ (ਕਰਮ ਲਧਾਣਾ) - ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਉਪ ਚੇਅਰਮੈਨ ਉੱਘੇ ਸਮਾਜ ਸੇਵੀ ਅਮਰਜੀਤ ਸਿੰਘ ਸੂਰਾਪਰੀ ਦੇ ਮਾਤਾ ਜੀ ਸਵਰਨ ਕੌਰ (88) ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਕਰਦਿਆਂ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਦੀ ਪ੍ਰਧਾਨਗੀ 'ਚ ...
ਨਵਾਂਸ਼ਹਿਰ, 10 ਸਤੰਬਰ (ਗੁਰਬਖਸ਼ ਸਿੰਘ ਮਹੇ)- ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਅੱਜ ਸਥਾਨਕ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫ਼ਤਰ ਵਿਖੇ 'ਕਲੈਕਟਰ ਦੀ ਕਲਾਸ' ਲਗਾਈ ਗਈ ਜਿਸ ਵਿਚ ਸ਼ਾਮਿਲ ਹੋਈਆਂ ਵਿਦਿਆਰਥਣਾਂ ਨੇ ਏ ਡੀ ਸੀ (ਜ) ਸ੍ਰੀਮਤੀ ਅਨੁਪਮ ...
ਨਵਾਂਸ਼ਹਿਰ, 10 ਸਤੰਬਰ (ਗੁਰਬਖਸ਼ ਸਿੰਘ ਮਹੇ)- ਮਾਣਯੋਗ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਪੁਨੀਤ ਮੋਹਨ ਸ਼ਰਮਾ ਦੀ ਅਦਾਲਤ ਵਲੋਂ ਅੱਜ ਗੜ੍ਹਸ਼ੰਕਰ ਦੇ ਸਾਬਕਾ ਵਿਧਾਇਕ ਸ੍ਰੀ ਸ਼ਿੰਗਾਰਾ ਰਾਮ ਸਹੂੰਗੜਾ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰਨ ...
ਭੱਦੀ/ਬਲਾਚੌਰ, 10 ਸਤੰਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਨੂੰ ਸਮਰਪਿਤ ਪਹਿਲਾ ਕਿਸਾਨ ਮੇਲਾ ਡਾ: ਡੀ.ਆਰ. ਭੂੰਬਲਾ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਾਖੜੀ ਵਿਖੇ ਲਗਾਇਆ ਗਿਆ ...
ਨਵਾਂਸ਼ਹਿਰ, 10 ਸਤੰਬਰ (ਹਰਵਿੰਦਰ ਸਿੰਘ)-ਪੰਜਾਬ ਸਟੇਟ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਸੱਦੇ 'ਤੇ ਅੱਜ ਡੀ.ਸੀ. ਦਫ਼ਤਰ ਨਵਾਂਸ਼ਹਿਰ, ਉਪ ਮੰਡਲ ਮੈਜਿਸਟਰੇਟ ਦਫ਼ਤਰ, ਤਹਿਸੀਲ ਅਤੇ ਉਪ ਤਹਿਸੀਲ ਦੇ ਸਮੂਹ ਕਰਮਚਾਰੀਅ ਡੀ.ਸੀ. ਗੁਰਦਾਸਪੁਰ ਨਾਲ ਕੀਤੀ ਗਈ ਬਦਸਲੂਕੀ ...
ਨਵਾਂਸ਼ਹਿਰ, 10 ਸਤੰਬਰ (ਹਰਵਿੰਦਰ ਸਿੰਘ)- ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰਾਂ ਵਲੋਂ ਸਿਹਤ ਵਿਭਾਗ 'ਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਅੱਗੇ ਲਗਾਇਆ ਗਿਆ ਰੋਸ ਧਰਨਾ ਅੱਜ 13ਵੇਂ ਦਿਨ ਵੀ ਜਾਰੀ ਰਿਹਾ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ...
ਭੱਦੀ, 10 ਸਤੰਬਰ (ਨਰੇਸ਼ ਧੌਲ)-ਬੀਤੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਿੱਥੇ ਪੰਜਾਬ ਦੇ ਲੋਕਾਂ ਨੂੰ ਕਈ ਤਰਾਂ ਦੇ ਸਬਜ਼ਬਾਗ ਵਿਖਾਏ ਗਏ ਸਨ ਉੱਥੇ ਨੌਜਵਾਨਾ ਨੂੰ ਘਰ-ਘਰ ਨੌਕਰੀਆਂ ਦੇਣ ਦਾ ਵਾਅਦਾ ਵੀ ਕੀਤਾ ਸੀ ਜੋ ਹੁਣ ...
ਬਹਿਰਾਮ, 10 ਸਤੰਬਰ (ਨਛੱਤਰ ਸਿੰਘ ਬਹਿਰਾਮ) - ਕਾਂਗਰਸ ਪਾਰਟੀ ਨੇ ਹਮੇਸ਼ਾ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦੇ ਕੇ ਵਰਕਰਾਂ ਦਾ ਹੋਰ ਹੋਂਸਲਾ ਵਧਾਇਆ ਹੈ | ਇਹ ਸ਼ਬਦ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਮੈਂਬਰ ਬਲਾਕ ਸੰਮਤੀ ਸੰਦੀਪ ਸਿੰਘ ਲਾਲੀ ਗਦਾਣੀ ਨੇ ...
ਮੇਹਲੀ, 10 ਸਤੰਬਰ (ਸੰਦੀਪ ਸਿੰਘ) - ਪਿੰਡ ਜੰਡਿਆਲੀ ਕਲਾਂ ਵਿਖੇ ਚੋਰਾਂ ਵਲੋਂ ਦਿਨ-ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੋਗਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਜੰਡਿਆਲੀ ਕਲਾਂ ਨੇ ਦੱਸਿਆ ਕਿ ਉਹ ਸਵੇਰੇ ਘਰ ਨੂੰ ...
ਰੈਲਮਾਜਰਾ, 10 ਸਤੰਬਰ (ਟੌਾਸਾ, ਰੋਮੀ)-ਅੱਜ ਹੈਲਥ ਕੈਂਪਸ ਵਰਕਰਜ਼ ਅਤੇ ਕਰਮਚਾਰੀ ਯੂਨੀਅਨ ਦੀ ਜਨਰਲ ਬਾਡੀ ਮੀਟਿੰਗ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਯੂਨੀਅਨ ਦੇ 200 ਤੋਂ ਵੱਧ ਵਰਕਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦਾ ਉਦਘਾਟਨ ਕਰਦੇ ਹੋਏ ...
ਨਵਾਂਸ਼ਹਿਰ, 10 ਸਤੰਬਰ (ਹਰਮਿੰਦਰ ਸਿੰਘ ਪਿੰਟੂ)- ਅੱਜ ਜੈ ਸੰਧੂ ਸੀਨੀਅਰ ਸੈਕੰਡਰੀ ਸਕੂਲ ਪਿੰਡ ਲੰਗੜੋਆ ਵਿਖੇ ਬੱਡੀ ਪ੍ਰੋਗਰਾਮ ਤਹਿਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਇਸ ਮੌਕੇ ਪਿ੍ੰਸੀਪਲ ਦਲਜੀਤ ਸਿੰਘ ਗਿੱਲ ਨੇ ਸਟਾਫ਼ ਮੈਂਬਰਾਂ ਨਾਲ ਸਰਕਾਰ ਦੀਆ ...
ਨਵਾਂਸ਼ਹਿਰ, 10 ਸਤੰਬਰ (ਗੁਰਬਖਸ਼ ਸਿੰਘ ਮਹੇ)- ਸ੍ਰੀ ਗਣਪਤੀ ਉਤਸਵ ਕਮੇਟੀ ਵਲੋਂ ਟੀਚਰ ਕਾਲੋਨੀ ਵਿਖੇ ਸੱਤਵਾਂ ਵਿਸ਼ਾਲ ਗਣੇਸ਼ ਉਤਸਵ ਮਨਾਇਆ ਗਿਆ | ਅੱਜ ਪੰਜਵੇਂ ਦਿਨ ਸ਼ੀਤਲਾ ਮਾਤਾ ਮੰਦਰ ਦੀਆਂ ਮਹਿਲਾਵਾਂ ਵਲੋਂ ਗਣਪਤੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ...
ਬੰਗਾ, 10 ਸਤੰਬਰ (ਨੂਰਪੁਰ) - ਬੰਗਾ ਦੇ ਸਿੱਧ ਮੁਹੱਲੇ ਵਿਖੇ ਹਜ਼ਰਤ ਦਾਤਾ ਗੁਲਾਮ ਮੁਹੰਮਦ ਸ਼ਾਹ ਕਾਦਰੀ ਦੀ ਯਾਦ 'ਚ ਸਾਲਾਨਾ ਤਿੰਨ ਰੋਜਾ ਸੱਭਿਆਚਾਰਕ ਮੇਲਾ 12 ਤੋਂ 14 ਸਤੰਬਰ ਤੱਕ ਦਰਬਾਰ ਦੀ ਗੱਦੀ ਨਸ਼ੀਨ ਬੀਬੀ ਮਹਿੰਦਰ ਕੌਰ ਤੇ ਰੋਜਾ ਸ਼ਰੀਫ ਮੰਢਾਲੀ ਦੇ ਗੱਦੀ ਨਸ਼ੀਨ ...
ਮੱਲਪੁਰ ਅੜਕਾਂ, 10 ਸਤੰਬਰ (ਮਨਜੀਤ ਸਿੰਘ) - ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਚੱਲ ਰਹੀਆਂ ਜੋਨ ਖੇਡਾਂ ਵਿਚੋਂ ਭੰਗਲ ਖੁਰਦ ਸਕੂਲ ਦੀਆਂ ਕੁੜੀਆਂ ਦੀ ਕਬੱਡੀ ਅੰਡਰ 14 ਸਾਲ ਦੀ ਟੀਮ ਜੋਨ ਵਿਚੋਂ ਅੱਵਲ ਰਹੀ | ਮੁੱਖ ਅਧਿਆਪਕ ਪਰਵਿੰਦਰ ...
ਬਹਿਰਾਮ, 10 ਸਤੰਬਰ (ਨਛੱਤਰ ਸਿੰਘ ਬਹਿਰਾਮ)- ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ ਯੂਨੀਅਨ ਦੇ ਵਰਕਰਾਂ ਵਲੋਂ ਜਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਹਿਰਾਮ ਦੀ ਪ੍ਰਧਾਨਗੀ ਵਿਚ ਕੀਤੀ ਮੀਟਿੰਗ ਵਿਚ ਉਨ੍ਹਾਂ ਆਪਣੀਆਂ ਹੱਕੀ ਮੰਗਾਂ ਸਬੰਧੀ ਵਰਕਰਾਂ ਨੂੰ ਜਾਣੂੰ ਕਰਾਇਆ ...
ਪੋਜੇਵਾਲ ਸਰਾਂ, 10 ਸਤੰਬਰ (ਰਮਨ ਭਾਟੀਆ)- ਇਲਾਕੇ ਦੇ ਪਿੰਡ ਕਰੀਮਪੁਰ ਚਾਹਵਾਲਾ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਿੱਖਿਆ ਪ੍ਰਾਪਤ ਕਰ ਰਹੇ ਨੌਜਵਾਨ ਚੇਤਨ ਚੌਧਰੀ ਵਲੋਂ ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਾਸਲ ਦੀਆ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ...
ਬਲਾਚੌਰ, 10 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਅੱਜ ਬਹੁਜਨ ਸਮਾਜ ਪਾਰਟੀ ਹਲਕਾ ਬਲਾਚੌਰ ਦੇ ਸੀਨੀਅਰ ਆਗੂਆਂ ਦੀ ਵਿਸ਼ੇਸ਼ ਮੀਟਿੰਗ ਇੱਥੇ ਜਸਵੀਰ ਸਿੰਘ ਔਲੀਆਪੁਰ ਦੀ ਅਗਵਾਈ ਹੇਠ ਹੋਈ ਜਿਸ ਵਿਚ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਦੇ ਜਨਰਲ ਮੈਨੇਜਰ ਤੋਂ ਮੰਗ ...
ਬੰਗਾ, 10 ਸਤੰਬਰ (ਜਸਬੀਰ ਸਿੰਘ ਨੂਰਪੁਰ) - ਮੁੱਢਲਾ ਸਿਹਤ ਕੇਂਦਰ ਸੁੱਜੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਚੰਚਲ ਸੂਦ ਦੀ ਅਗਵਾਈ ਹੇਠ ਪਿੰਡ ਹੱਪੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ, ਪਿੰਡ ਖਟਕੜ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੋਸ਼ਣ ਅਭਿਆਨ ...
ਪੱਲੀ ਝਿੱਕੀ, 10 ਸਤੰਬਰ (ਕੁਲਦੀਪ ਸਿੰਘ ਪਾਬਲਾ) - ਪਿੰਡ ਪੱਲੀ ਉੱਚੀ ਵਿਖੇ ਸੋਨੀ ਸਰੋਆ (ਜ਼ਿਲ੍ਹਾ ਵਾਈਸ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਪੰਜਾਬ) ਨੇ ਆਪਣੀ ਬੇਟੀ ਰੀਤਿਕਾ ਸੋਨੀ ਦਾ ਜਨਮ ਦਿਨ ਫਲਦਾਰ ਬੂਟੇ ਲਗਾ ਕੇ ਤੇ ਸਕੂਲ ਦੇ ਬੱਚਿਆਂ ਨੂੰ ਲਿਖਣ ਸਮੱਗਰੀ ਵੰਡ ਕੇ ...
ਭੱਦੀ, 10 ਸਤੰਬਰ (ਨਰੇਸ਼ ਧੌਲ)- ਸ੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ...
ਭੱਦੀ, 10 ਸਤੰਬਰ (ਨਰੇਸ਼ ਧੌਲ)-ਸੰਕਲਪ ਸੁਸਾਇਟੀ ਰੂਪਨਗਰ ਵਲੋਂ ਡਾ: ਬੀ.ਆਰ. ਅੰਬੇਦਕਰ ਵੈੱਲਫੇਅਰ ਕਲੱਬ ਅਤੇ ਸਮੂਹ ਪਿੰਡ ਧੌਲ ਨਿਵਾਸੀਆਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਵਿਰੋਧ ਵਿਚ 'ਦਮ ਤੋੜਦੇ ਰਿਸ਼ਤੇ' ਨਾਟਕ ਦਾ ਸਫਲ ਮੰਚਨ ਕੀਤਾ ਗਿਆ | ਇਸ ਦੌਰਾਨ ਵੱਖ-ਵੱਖ ਪਾਤਰਾਂ ...
ਮਜਾਰੀ/ਸਾਹਿਬਾ, 10 ਸਤੰਬਰ (ਚਾਹਲ)-ਮੀਰੀ ਪੀਰੀ ਇੰਟਰਨੈਸ਼ਨਲ ਢਾਡੀ ਸਭਾ ਵਲੋਂ ਨੌਜਵਾਨ ਢਾਡੀ ਜਸਦੀਪ ਸਿੰਘ ਨਾਗਰਾ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ 'ਤੇ ਢਾਡੀ ਸਿੰਘਾਂ ਤੇ ਧਾਰਮਿਕ ਆਗੂਆਂ ਵਲੋਂ ਉਨ੍ਹਾਂ ਦਾ ਪਿੰਡ ਮਹਿੰਦਪੁਰ ਵਿਖੇ ਸਨਮਾਨ ਕੀਤਾ ਗਿਆ | ਇਸ ਮੌਕੇ ...
ਨਵਾਂਸ਼ਹਿਰ, 10 ਸਤੰਬਰ (ਗੁਰਬਖਸ਼ ਸਿੰਘ ਮਹੇ)-ਆਈ. ਟੀ. ਆਈ. ਨਵਾਂਸ਼ਹਿਰ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ 12 ਸਤੰਬਰ ਦਿਨ ਵੀਰਵਾਰ ਨੂੰ ਕੀਤੀ ਜਾ ਰਹੀ ਹੜਤਾਲ ਸਬੰਧੀ ਅੱਜ ਵਿਦਿਆਰਥੀ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ...
ਪੋਜੇਵਾਲ ਸਰਾਂ, 10 ਸਤੰਬਰ (ਰਮਨ ਭਾਟੀਆ)- ਵੱਖ ਵੱਖ ਪਿੰਡਾਂ ਵਿਚ ਗੁੱਗੇ ਦੀਆਂ ਕਾਰਾਂ ਕਰਨ ਉਪਰੰਤ ਪਿੰਡ ਚੰਦਿਆਣੀ ਖ਼ੁਰਦ ਵਿਖੇ ਗੁੱਗਾ ਜ਼ਾਹਿਰ ਪੀਰ ਦੀ ਯਾਦ ਵਿਚ ਸਮੂਹ ਸੇਵਕਾਂ ਵਲੋਂ ਨਗਰ ਦੀ ਸੁੱਖ ਸ਼ਾਂਤੀ ਲਈ ਸਾਲਾਨਾ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ...
ਪੱਲੀ ਝਿੱਕੀ, 10 ਸਤੰਬਰ (ਕੁਲਦੀਪ ਸਿੰਘ ਪਾਬਲਾ)- ਸਲਾਨਾ ਛਿੰਝ ਮੇਲੇ ਸਬੰਧੀ ਝਿੱੜੀ ਦੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਸਮੂਹ ਕੋਟ ਪੱਤੀ ਦੇ ਨਗਰ ਵਾਸੀ, ਪੰਚਾਇਤ ਅਤੇ ਸਮੂਹ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਝਿੱੜੀ ਦੇ ਅਸਥਾਨ ਪਿੰਡ ਪੱਲੀ ਝਿੱਕੀ ਵਿਖੇ ...
ਨਵਾਂਸ਼ਹਿਰ, 10 ਸਤੰਬਰ (ਹਰਮਿੰਦਰ ਸਿੰਘ ਪਿੰਟੂ)- ਅਰੋੜਾ ਸਭਾ (ਰਜਿ:) ਸਭਾ ਨਵਾਂਸ਼ਹਿਰ ਦੀ ਇੱਥੇ ਹੋਈ ਮੀਟਿੰਗ ਵਿਚ ਅਰੋੜਾ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਜੋਗੀ, ਜਨਰਲ ਸੈਕਟਰੀ ਰਿਸ਼ੀ ਅਰੋੜਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਪ੍ਰਧਾਨ ਜੋਗੀ ਨੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX