ਅੰਮਿ੍ਤਸਰ, 10 ਸਤੰਬਰ (ਰੇਸ਼ਮ ਸਿੰਘ)¸ਬੀਤੇ ਦਿਨ ਸਰਹੱਦੀ ਖੇਤਰ 'ਚ ਐਸ.ਟੀ.ਐਫ. ਨਾਲ ਮੁਕਾਬਲਾ ਕਰਨ ਵਾਲੇ ਤਸਕਰਾਂ 'ਚੋਂ ਇਕ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਪਾਸੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ ਹੈ | ਉਸ ਨੇ ਆਪਣੇ ਪਿਤਾ ਦੇ ਲਾਇਸੈਂਸੀ ਪਿਸਤੌਲ ਨਾਲ ਪੁਲਿਸ ਟੀਮ 'ਤੇ ਗੋਲੀਆਂ ਚਲਾਈਆਂ ਸਨ | ਅੱਜ ਇੱਥੇ ਐਸ.ਟੀ.ਐਫ਼. ਦੇ ਆਈ.ਜੀ. ਆਰ.ਕੇ. ਜੈਸਵਾਲ ਨੇ ਦੱਸਿਆ ਕਿ ਇਹ ਵਾਕਿਆ 9 ਸਤਬੰਰ ਦਾ ਹੈ ਜਦਕਿ ਐਸ.ਟੀ.ਐਫ. ਨੇ 2 ਟੀਮਾਂ, ਜਿਨ੍ਹਾਂ 'ਚੋਂ ਇਕ 'ਚ ਏ.ਐਸ.ਆਈ. ਕਸ਼ਮੀਰ ਸਿੰਘ ਤੇ ਦੂਜੀ 'ਚ ਐਸ.ਆਈ. ਅਨੋਖ ਸਿੰਘ ਆਦਿ ਪੁਲਿਸ ਮੁਲਾਜਮਾਂ 'ਤੇ ਗਠਿਤ ਕੀਤੀਆਂ ਸਨ | ਜਦੋਂ ਏ.ਐਸ.ਆਈ. ਕਸ਼ਮੀਰ ਸਿੰਘ ਪਿੰਡ ਖਿਆਲਾ ਨੇੜੇ ਪੁੱਜੇ ਤਾਂ ਸੂਹ ਮਿਲੀ ਕਿ ਕਰਨਬੀਰ ਸਿੰਘ ਉਰਫ਼ ਕਰਨ ਵਾਸੀ ਪਿੰਡ ਗਿੱਲਾਂ ਦੀਆਂ ਬਹਿਕਾਂ, ਸ਼ਮਸ਼ੇਰ ਸਿੰਘ ਸ਼ੇਰਾ ਵਾਸੀ ਪਿੰਡ ਕੋਹਾਲੀ ਆਪਣੇ ਹੋਰ ਸਾਥੀਆਂ ਨਾਲ ਹੈਰੋਇਨ ਦੀ ਤਸਕਰੀ ਕਰਦੇ ਹਨ | ਇਸ ਦੌਰਾਨ ਜਦੋਂ ਟੀਮ ਪਿੰਡ ਕੋਹਾਲੀ ਦੀ ਡਰੇਨ ਕੋਲ ਪੁੱਜੀ ਤਾਂ 2 ਨੌਜਵਾਨ ਤੇਜ਼ੀ ਨਾਲ ਖਿਸਕਣ ਲੱਗੇ ਤਾਂ ਟੀਮ 'ਚ ਸ਼ਾਮਿਲ ਸਿਪਾਹੀ ਗੁਰਸੇਵਕ ਸਿੰਘ ਨੇ ਇਕ ਨੂੰ ਜੱਫ਼ਾ ਮਾਰਨ ਲੱਗਾ ਤਾਂ ਉਸ ਨੇ ਆਪਣੀ ਡੱਬ 'ਚੋਂ ਰਿਵਾਲਵਰ ਕੱਢ ਕੇ ਸਿਪਾਹੀ ਵੱਲ ਸਿੱਧਾ ਫ਼ਾਇਰ ਕਰ ਦਿੱਤਾ ਤੇ ਗੋਲੀ ਸਿਪਾਹੀ ਦੀ ਛਾਤੀ 'ਚ ਲੱਗੀ | ਸਿਪਾਹੀ ਨੇ ਵੀ ਆਪਣੇ ਬਚਾਅ ਲਈ ਸਰਕਾਰੀ ਰਿਵਾਲਵਰ ਨਾਲ ਫ਼ਾਇਰ ਕੀਤੇ, ਪਰ ਉਹ ਜਖ਼ਮੀ ਹੋਣ ਕਾਰਨ ਕੋਈ ਨਿਸ਼ਾਨਾ ਨਹੀਂ ਲਗਾ ਸਕਿਆ, ਪਰ ਇਸ ਦੇ ਬਾਵਜੁੂਦ ਉਸ ਨੇ ਜੱਫ਼ਾ ਮਾਰ ਕੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਜਦਕਿ ਦੂਜਾ ਭੱਜ ਗਿਆ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਨੌਜਵਾਨ ਦੀ ਸ਼ਨਾਖਤ ਕਰਨਬੀਰ ਸਿੰਘ ਵਜੋਂ ਹੋਈ ਹੈ ਜਿਸ ਦੇ ਲੱਕ ਨਾਲ ਬੱਧੀ ਹੋਈ ਇਕ ਕਿਲੋਗ੍ਰਾਮ ਹੈਰੋਇਨ ਪੁਲਿਸ ਨੇ ਬਰਾਮਦ ਕਰ ਲਈ | ਦੂਜੇ ਦਾ ਨਾਮ ਸ਼ਮਸ਼ੇਰ ਸਿੰਘ ਹੈ |
ਅਜਨਾਲਾ, 10 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ ਦੇਰ ਰਾਤ ਅਜਨਾਲਾ-ਅੰਮਿ੍ਤਸਰ ਮੁੱਖ ਮਾਰਗ 'ਤੇ ਪਿੰਡ ਉੱਗਰ ਔਲਖ ਨਜ਼ਦੀਕ ਗੱਡੀ ਦਾ ਟਾਇਰ ਫਟਣ ਕਾਰਨ ਸੰਤੁਲਨ ਵਿਗੜ ਕੇ ਗੱਡੀ ਸਫੈਦੇ ਦੇ ਦਰੱਖਤ ਨਾਲ ਟਕਰਾਉਣ ਕਰਕੇ ਕਸਬਾ ਭਿੰਡੀ ਸੈਦਾਂ ਤੋਂ 'ਅਜੀਤ' ਦੇ ...
ਅੰਮਿ੍ਤਸਰ, 10 ਸਤੰਬਰ (ਰੇਸ਼ਮ ਸਿੰਘ)¸ਅਦਾਲਤ 'ਚ ਝੂਠ ਬੋਲ ਕੇ ਕਿਸੇ ਹੋਰ ਦੇ ਨਾਂਅ ਹੇਠ ਜਮਾਨਤ ਦੇਣ ਆਇਆ ਇਕ ਵਿਅਕਤੀ ਅੱਜ ਪੁਲਿਸ ਦੇ ਅੜਿੱਕੇ ਚੜ੍ਹ ਗਿਆ ਜਿਸ ਖਿਲਾਫ਼ ਥਾਣਾ ਸਿਵਲ ਲਾਈਨ ਵਿਖੇ ਧੋਖਾਧੜੀ ਦੇ ਦੋਸ਼ਾਂ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ | ਜੋੜਾ ਫ਼ਾਟਕ ...
ਅੰਮਿ੍ਤਸਰ, 10 ਸਤੰਬਰ (ਰੇਸ਼ਮ ਸਿੰਘ)-ਪੰਜਾਬ ਸਮੇਤ ਦਿੱਲੀ, ਮੁੰਬਈ 'ਚ ਨਸ਼ਿਆਂ ਦੀ ਸਪਲਾਈ ਲਈ ਨਸ਼ਾ ਤਸਕਰ ਹੁਣ ਕੈਨੇਡਾ ਤੇ ਆਸਟਰੇਲੀਆ ਵੀ ਇਕ ਕੜੀ ਵਜੋਂ ਵਰਤ ਰਹੇ ਹਨ ਅਤੇ ਇਨ੍ਹਾਂ ਦੇਸ਼ਾਂ ਦੇ ਵਾਇਆ ਨਸ਼ਿਆਂ ਦੀ ਸਪਲਾਈ ਇੱਥੇ ਹੋ ਰਹੀ ਹੈ | ਜਿਸ ਤਹਿਤ ਕੈਨੇਡਾ ਤੋਂ ...
ਅੰਮਿ੍ਤਸਰ, 10 ਸਤਬੰਰ (ਰੇਸ਼ਮ ਸਿੰਘ)-ਹੈਰੋਇਨ ਦੀ ਤਸਕਰੀ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ 3 ਤਸਕਰਾਂ 'ਚੋਂ 2 ਨੂੰ ਅੱਜ ਇੱਥੇ ਵਧੀਕ ਜ਼ਿਲ੍ਹਾ ਸ਼ੈਸ਼ਨ ਜੱਜ ਜਸਪਿੰਦਰ ਸਿੰਘ ਹੇਅਰ ਦੀ ਅਦਾਲਤ ਵਲੋਂ 15-15 ਸਾਲ ਕੈਦ ਤੇ ਤੀਜੇ ਨੂੰ 12 ਸਾਲ ਕੈਦ ਤੇ ਡੇਢ-ਡੇਢ ਲੱਖ ਰੁਪਿਆ ...
ਅੰਮਿ੍ਤਸਰ, 10 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਨਗਰ ਸੁਧਾਰ ਟਰੱਸਟ ਵਲੋਂ ਨਾਜਾਇਜ਼ ਕਬਜ਼ਿਆਂ ਤੇ ਨਾਜਾਇਜ਼ ਉਸਾਰੀਆਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਅੱਜ ਟਰੱਸਟ ਦੀ ਟੀਮ ਨੇ ਰਣਜੀਤ ਐਵੀਨਿਊ ਈ ਬਲਾਕ ਵਿਖੇ ਬਿਨਾਂ ਨਕਸ਼ੇ ਦੇ ਘਰ ਬਣਾ ਰਹੇ ਮਕਾਨ ਮਾਲਕ ਨੂੰ ...
ਅੰਮਿ੍ਤਸਰ, 10 ਸਤੰਬਰ (ਰੇਸ਼ਮ ਸਿੰਘ)-ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵਾ ਦੀ ਅੰਮਿ੍ਤਸਰ ਤੋਂ ਬਦਲੀ ਹੋ ਗਈ ਤੇ ਉਹ ਆਈ. ਜੀ. ਤੋਂ ਏ.ਡੀ.ਜੀ.ਪੀ. ਪਦ ਉਨਤ ਹੋਏ ਬਿਨਾਂ ਹੀ ਇੱਥੋਂ ਰੁਖਸਤ ਹੋ ਗਏ ਤੇ ਹੁਣ ਉਹ ਆਈ. ਜੀ. ਇੰਟੈਲੀਜੈਂਸ ਵਲੋਂ ਆਪਣਾ ਅਹੁਦਾ ਸੰਭਾਲਣਗੇ ਜਦਕਿ ...
ਬੰਡਾਲਾ, 10 ਸੰਤਬਰ (ਅੰਗਰੇਜ ਸਿੰਘ ਹੁੰਦਲ)-ਵਧਦੀ ਹੋਈ ਆਲਮੀ ਤਪਸ ਤੋਂ ਬਚਣ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਰਾਸ਼ਟਰੀ ਮਾਰਗ 54 ਦੇ ਚੌਗਿਰਦੇ ਨੂੰ ਹਰਿਆ ਭਰਿਆ ਬਣਾਉਣ ਦੇ ਮੰਤਵ ਨਾਲ ਅੱਜ ਬੂਟੇ ਲਗਾਉਣ ਦੀ ਸ਼ੁਰੂਆਤ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ...
ਕੱਥੂਨੰਗਲ, 10 ਸਤੰਬਰ (ਦਲਵਿੰਦਰ ਸਿੰਘ ਰੰਧਾਵਾ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਮੱਝਵਿੰਡ ਗੋਪਾਲਪੁਰ ਵਿਖੇ ਸੱਭਿਆਚਾਰਕ ਪ੍ਰੋਗਰਾਮ ਕੀਤਾ ਗਿਆ, ਜਿਥੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸਾਂਝੇ ਤੌਰ 'ਤੇ ਗਿੱਧਾ ਭੰਗੜਾ ਪੇਸ਼ ਕੀਤਾ | ਮੁੱਖ ਮਹਿਮਾਨ ਵਜੋਂ ...
ਅੰਮਿ੍ਤਸਰ, 10 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰੀ ਗ੍ਰਹਿ ਵਿਭਾਗ ਵਲੋਂ ਨਵੰਬਰ-1984 ਸਿੱਖ ਕਤਲੇਆਮ ਨਾਲ ਸਬੰਧਿਤ 7 ਕੇਸਾਂ ਨੂੰ ਮੁੜ ਤੋਂ ਖੋਲ੍ਹਣ ਦੀ ਵਿਸ਼ੇਸ਼ ਜਾਂਚ ਟੀਮ (ਐਸ. ...
ਜੇਠੂਵਾਲ, 10 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-'ਗਲੋਬਲ ਇੰਸਟੀਚਿਊਟ ਸੋਹੀਆ ਖੁਰਦ ਅੰਮਿ੍ਤਸਰ 'ਚ ਦੋ ਰੋਜ਼ਾ ਫੱੁਟਬਾਲ ਟੂਰਨਾਮੈਂਟ ਕਰਵਾਇਆ ਗਿਆ | ਜਿਸ ਦਾ ਉਦਘਾਟਨ ਇੰਸਟੀਚਿਊਟ ਦੇ ਚੇਅਰਮੈਨ ਡਾ. ਬੀ. ਐਸ. ਚੰਦੀ ਤੇ ਵਾਇਸ ਚੇਅਰਮੈਨ ਡਾ: ਆਕਾਸ਼ਦੀਪ ਸਿੰਘ ਵਲੋਂ ...
ਅੰਮਿ੍ਤਸਰ, 10 ਸਤੰਬਰ (ਵਿ. ਪ੍ਰ.)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਦੀ ਸੇਵਾ ਲੈਣ 'ਤੇ ਕਾਨ੍ਹਪੁਰ ਵਾਸੀ ਬੀਬੀ ਅਮਰਜੀਤ ਕੌਰ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ | ਸ਼੍ਰੋਮਣੀ ...
ਅੰਮਿ੍ਤਸਰ, 10 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)¸ਸੇਂਟ ਫ਼ਰਾਂਸਿਸ ਸਕੂਲ ਦੇ ਵਿਦਿਆਰਥੀਆਂ ਨੇ ਆਈ. ਸੀ. ਐਸ. ਈ. ਵਲੋਂ ਨਾਰਥ ਰੀਜ਼ਨ ਦੀ ਕਰਵਾਈ ਗਈ ਅਥਲੈਟਿਕਸ ਮੀਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਹਿਮ ਮੱਲਾਂ ਮਾਰੀਆਂ ਹਨ | ਉਕਤ ਜਾਣਕਾਰੀ ਦਿੰਦੇ ਹੋਏ ਪਿ੍ੰ: ...
ਅੰਮਿ੍ਤਸਰ, 10 ਸਤੰਬਰ (ਸੁਰਿੰਦਰ ਕੋਛੜ)¸ਮਹਾਰਾਜਾ ਦਲੀਪ ਸਿੰਘ ਦੇ ਵਾਰਿਸ ਹੋਣ ਦਾ ਦਾਅਵਾ ਕਰਦੇ ਆ ਰਹੇ ਸੁਖਦੇਵ ਸਿੰਘ ਸੰਧਾਵਾਲੀਆ ਨੇ ਅੱਜ ਜਲਿ੍ਹਆਂਵਾਲਾ ਬਾਗ਼ ਵਿਖੇ ਇੰਗਲੈਂਡ ਦੇ ਚਰਚ ਮੁਖੀ ਜਸਟਿਨ ਵੈਲੱਬੀ, ਆਰਚਬਿਸ਼ਪ ਆਫ਼ ਕੈਂਟਰਬਰੀ ਨੂੰ ਬੇਨਤੀ ਪੱਤਰ ...
ਰਈਆ, 10 ਸਤੰਬਰ (ਸੁੱਚਾ ਸਿੰਘ ਘੁੰਮਣ/ਸ਼ਰਨਬੀਰ ਸਿੰਘ ਕੰਗ)-ਨਵ-ਨਿਯੁਕਤ ਚੇਅਰਮੈਨ ਬਲਾਕ ਸੰਮਤੀ ਖ਼ਡੂਰ ਸਾਹਿਬ ਨਿਰਵੈਰ ਸਿੰਘ ਸਾਹਬੀ ਦਾ ਸ੍ਰੀ ਕੇ. ਕੇ. ਸ਼ਰਮਾ ਪ੍ਰਧਾਨ ਮੰਦਿਰ ਕਮੇਟੀ ਰਈਆ ਵਲੋਂ ਨਿੱਘਾ ਸਵਾਗਤ ਕਰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ...
ਬਿਆਸ, 10 ਸਤੰਬਰ (ਪਰਮਜੀਤ ਸਿੰਘ ਰੱਖੜਾ)-9 ਸਤੰਬਰ ਨੂੰ ਡੇਰਾ ਬਿਆਸ ਵਿਖੇ ਸੇਵਾ ਲਈ ਆਏ ਵਿਅਕਤੀ ਦੀ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਹੈ, ਜਿਸ ਦੀ ਕਿ ਅੱਜੇ ਤੱਕ ਕੋਈ ਸ਼ਨਾਖ਼ਤ ਨਹੀਂ ਹੋਈ ਹੈ | ਜਾਣਕਾਰੀ ਦਿਦਿਆਂ ਏ. ਐਸ. ਆਈ. ਜੁਗਲ ਕਿਸ਼ੋਰ ਥਾਣਾ ਬਿਆਸ ਨੇ ਦੱਸਿਆ ਕਿ ...
ਜਗਦੇਵ ਕਲਾਂ, 10 ਸਤੰਬਰ (ਸ਼ਰਨਜੀਤ ਸਿੰਘ ਗਿੱਲ)-ਪੰਜਾਬੀ ਦੇ ਸਿਰਮੌਰ ਕਵੀ ਹਾਸ਼ਮ ਸ਼ਾਹ ਦੀ ਯਾਦ 'ਚ ਸਥਾਪਤ ਹਾਸ਼ਮ ਸ਼ਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਗਦੇਵ ਕਲਾਂ ਦੇ ਹੋਣਹਾਰ ਬੱਚਿਆਂ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜ਼ੋਨਲ ਪੱਧਰ 'ਤੇ ਹੋਏ ਖੇਡ ...
ਜੰਡਿਆਲਾ ਗੁਰੂ, 10 ਸਤੰਬਰ (ਨਿੱਜੀ ਪੱਤਰ ਪ੍ਰੇਰਕ)-ਪ੍ਰੈੱਸ ਵੈੱਲਫੇਅਰ ਕਲੱਬ ਜੰਡਿਆਲਾ ਗਰੂ ਜ਼ਿਲ੍ਹਾ ਅੰਮਿ੍ਤਸਰ ਦੀ ਮੀਟਿੰਗ ਇੱਥੇ ਕਲੱਬ ਦੇ ਜ਼ਿਲ੍ਹਾ ਪ੍ਰਧਾਨ ਪ੍ਰਮਿੰਦਰ ਸਿੰਘ ਜੋਸਨ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਫੀਲਡ 'ਚ ਕੰਮ ਕਰਦੇ ਪੱਤਰਕਾਰਾਂ ਨੂੰ ...
ਜੰੰਡਿਆਲਾ ਗੁਰੂ, 10 ਸਤੰਬਰ (ਰਣਜੀਤ ਸਿੰਘ ਜੋਸਨ)-ਪੰਜਾਬ ਸਰਕਾਰ ਜਨਤਾ ਨਾਲ ਕੀਤੇ ਵਾਅਦੇ ਹਰ ਹਾਲਤ 'ਚ ਪੂਰੇ ਕਰੇਗੀ¢ ਇਸ ਪ੍ਰਗਟਾਵਾ ਬਲਾਕ ਸੰਮਤੀ ਜੰਡਿਆਲਾ ਗੁਰੂ ਦੇ ਉਪ ਚੇਅਰਪਰਸਨ ਕੁਲਵਿੰਦਰ ਕੌਰ ਅਤੇ ਐਸ. ਸੀ. ਸੈੱਲ ਬਲਾਕ ਜੰਡਿਆਲਾ ਗੁਰੂ ਦੇ ਚੇਅਰਮੈਨ ਤੇ ...
ਜੰਡਿਆਲਾ ਗੁਰੂ, 10 ਸਤੰਬਰ (ਰਣਜੀਤ ਸਿੰਘ ਜੋਸਨ)-ਇੰਟਰਨੈਸ਼ਨਲ ਫਤਹਿ ਅਕੈਡਮੀ ਜੰਡਿਆਲਾ ਗੁਰੂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਸਥਾਪਨਾ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ | ਅਕੈਡਮੀ ਦੇ ਖੁੱਲ੍ਹੇ ਮੈਦਾਨ 'ਚ ਸਜਾਏ ਗਏ ਪੰਡਾਲ 'ਚ ...
ਸਠਿਆਲਾ, 10 ਸਤੰਬਰ (ਜਗੀਰ ਸਿੰਘ ਸਫਰੀ)-ਭਾਰਤ-ਪਕਿਸਤਾਨ ਦੀ ਜੰਗ 1965 ਦੇ ਸ਼ਹੀਦ ਬਾਬਾ ਮਿਲਖਾ ਸਿੰਘ ਸਠਿਆਲਾ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ 12 ਸਤੰਬਰ ਦਿਨ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ | ਇਸ ਬਾਰੇ ਮੁੱਖ ਸੇਵਾਦਾਰ ਬਾਬਾ ਨਰਿੰਦਰ ਸਿੰਘ ਬੱਲ ਨੇ ਜਾਣਕਾਰੀ ...
ਗੱਗੋਮਾਹਲ, 10 ਸਤੰਬਰ (ਬਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਅਜਨਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪਿੱਛਲੇ ਸਾਲ ਗੜ੍ਹੇਮਾਰੀ ਨਾਲ 16 ਪਿੰਡਾਂ ਦੀ ਝੋਨੇ ਦੀ ਬਰਬਾਦ ਹੋਈ ਫ਼ਸਲ ਦਾ ...
ਰਈਆ, 9 ਸਤੰਬਰ (ਸੁੱਚਾ ਸਿੰਘ ਘੁੰਮਣ)-ਬਾਬਾ ਮੇਹਰ ਸ਼ਾਹ ਸੋਸ਼ਲ ਐਾਡ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਗੁਰਦੀਪ ਸਿੰਘ ਕੌਾਸਲਰ ਦੀ ਅਗਵਾਈ ਹੇਠ ਸੰਸਥਾ ਦੇ ਸਾਰੇ ਅਹੁਦੇਦਾਰ ਦੀ ਮੀਟਿੰਗ ਰਈਆ ਵਿਖੇ ਹੋਈ | ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਆ ਕਿ 12, 13, 14 ਸਤੰਬਰ ...
ਅਟਾਰੀ, 10 ਸਤੰਬਰ (ਰੁਪਿੰਦਰਜੀਤ ਸਿੰਘ ਭਕਨਾ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਵਿਖੇ ਪ੍ਰਕਰਮਾ ਦੇ ਵਰਾਂਡਿਆਂ ਦਾ ਲੈਂਟਰ ਕਾਰ ਸੇਵਾ ਸੰਪਰਦਾ ਤੇ ਸ਼੍ਰੋਮਣੀ ਕਮੇਟੀ ਵਲੋਂ ਸਾਂਝੇ ਤੌਰ 'ਤੇ ਪਾਇਆ ਗਿਆ | ਇਸ ...
ਅੰਮਿ੍ਤਸਰ, 10 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਲਿਆਂਦੀ ਗਈ 'ਫਿੱਟ ਇੰਡੀਆ' ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ. ਹਰਪ੍ਰੀਤ ...
ਹਰਸਾ ਛੀਨਾ, 10 ਸਤੰਬਰ (ਕੜਿਆਲ)-ਸਥਾਨਕ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਹਰਸਾ ਛੀਨਾ ਵਿਖੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਬੀ. ਡੀ. ਪੀ. ਓ. ਪਵਨ ਕੁਮਾਰ ਦੀ ਅਗਵਾਈ ਹੇਠ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਵਿਸੇਸ਼ ਤੌਰ 'ਤੇ ਪੁੱਜੇ ਸੁਮਿੱਤ ਮੱਕੜ (ਪੀ. ਸੀ. ...
ਚਵਿੰਡਾ ਦੇਵੀ, 10 ਸਤੰਬਰ (ਸਤਪਾਲ ਸਿੰਘ ਢੱਡੇ)-ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਸੈਸ਼ਨ 2019-20 ਦੀ ਕਾਮਯਾਬੀ ਲਈ 'ਆਰੰਭਿਕ ਅਰਦਾਸ ਦਿਵਸ' ਕਰਵਾਇਆ ਗਿਆ | ਸਮਾਗਮ ਦਾ ਆਰੰਭ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤਾ ਗਿਆ | ਇਸ ਉਪਰੰਤ ਕਾਲਜ ਦੇ ਵਿਦਿਆਰਥੀਆਂ ਨੇ ...
ਮਜੀਠਾ, 10 ਸਤੰਬਰ (ਸਹਿਮੀ, ਸੋਖੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਵਿਖੇ ਕਿਸਾਨ ਮੇਲਾ ਲਗਾਇਆ ਗਿਆ ਜਿਸ ਦਾ ਉਦਘਾਟਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ, ਪਦਮ ਸ੍ਰੀ ਐਵਾਰਡੀ ਤੇ ਪੀ. ਏ. ਯੂ. ਪ੍ਰਬੰਧਕੀ ...
ਤਰਸਿੱਕਾ, 10 ਸਤੰਬਰ (ਅਤਰ ਸਿੰਘ ਤਰਸਿੱਕਾ)-ਪੰਚਾਇਤ ਸੰਮਤੀ ਤਰਸਿੱਕਾ ਦੀ ਨਵੀਂ ਚੁਣੀ ਗਈ ਕਾਂਗਰਸੀ ਚੇਅਰਪਰਸਨ ਮੈਡਮ ਪਰਮਜੀਤ ਕੌਰ ਧਰਮੂਚੱਕ ਤੇ ਜਗਬੀਰ ਸਿੰਘ ਲਾਲੀ ਜੋਧਾਨਗਰੀ ਉਪ ਚੇਅਰਮੈਨ ਨੂੰ ਥਾਪੜਾ ਦੇਂਦਿਆਂ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ...
ਅੰਮਿ੍ਤਸਰ, 10 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਨਗਰ ਸੁਧਾਰ ਟਰੱਸਟ ਦੇ ਨਵਨਿਯੁਕਤ ਨਿਗਰਾਨ ਇੰਜੀਨੀਅਰ ਰਾਜੀਵ ਕੁਮਾਰ ਸੇਖੜੀ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ | ਇਸ ਦੌਰਾਨ ਸਮੂਹ ਸਟਾਫ ਵਲੋਂ ਸੇਖੜੀ ਨੂੰ ਫੁੱਲਾਂ ਦੇ ਬੁਕੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ | ...
ਅਜਨਾਲਾ, 10 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਅਜਨਾਲਾ ਦੇ ਨਵੇਂ ਆਏ ਡੀ. ਐਸ. ਪੀ ਸੋਹਨ ਸਿੰਘ ਨੇ ਅੱਜ ਆਪਣਾ ਚਾਰਜ ਸੰਭਾਲ ਲਿਆ ਹੈ, ਉਹ ਐਾਟੀ ਨਾਰਕੋਟਿਕਸ ਸੈੱਲ ਪੁਲਿਸ ਜ਼ਿਲ੍ਹਾ ਦਿਹਾਤੀ ਅੰਮਿ੍ਤਸਰ ਤੋਂ ਬਦਲ ...
ਅੰਮਿ੍ਤਸਰ, 10 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕਰਨ ਵਿਰੁੱਧ ਅੱਜ ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਵਲੋਂ ਡੀ. ਸੀ. ਦਫ਼ਤਰ ਵਿਖੇ ਰੋਸ ਧਰਨਾ ਦਿੱਤਾ ਗਿਆ, ਜਿਸ 'ਚ ਭਾਰੀ ਗਿਣਤੀ 'ਚ ਆਸ਼ਾ, ...
ਅਜਨਾਲਾ, 10 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਪਿਛਲੇ ਦਿਨੀਂ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਵਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਨਾਲ ਕਥਿਤ ਤੌਰ 'ਤੇ ਦੁਰਵਿਹਾਰ ਕਰਨ ਦੇ ਰੋਸ ਵਜੋਂ ਸੂਬਾ ਕਮੇਟੀ ਵਲੋਂ ਲਏ ਫ਼ੈਸਲੇ ਅਨੁਸਾਰ ਅੱਜ ...
ਸੁਧਾਰ, 10 ਸਤੰਬਰ (ਜਸਵਿੰਦਰ ਸਿੰਘ ਸੰਧੂ)-ਬਟਾਲਾ ਵਿਖੇ ਪਟਾਕੇ ਬਣਾਉਣ ਵਾਲੀ ਫੈਕਟਰੀ ਵਿਚ ਜ਼ੋਰਦਾਰ ਹੋਏ ਧਮਾਕੇ ਵਿਚ ਪਿੰਡ ਤਲੰਵਡੀ ਨਾਹਰ ਦੇ ਸਕੇ ਭਰਾ ਸੈਮੂਅਲ ਅਤੇ ਵਿਕਟਰ ਉਰਫ ਵਿੱਕੀ ਦੀ ਮੌਤ ਹੋ ਜਾਣ ਤੇ ਉਨ੍ਹਾਂ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ ਆਮ ਆਦਮੀ ...
ਰਈਆ, 10 ਸਤੰਬਰ (ਸ਼ਰਨਬੀਰ ਸਿੰਘ ਕੰਗ)-ਮਿਡ-ਡੇ-ਮੀਲ ਵਰਕਰ ਯੁਨੀਅਨ ਦੀ ਮੀਟਿੰਗ ਸੁਬਾਈ ਆਗੂ ਮਮਤਾ ਸ਼ਰਮਾ (ਮੱਦ) ਦੀ ਪ੍ਰਧਾਨਗੀ ਹੇਠ ਰਈਏ ਵਿਖੇ ਹੋਈ | ਮੀਟਿੰਗ ਤੋਂ ਬਾਅਦ ਸਰਕਾਰ ਵਲੋਂ ਮਿਡ-ਡੇ-ਮੀਲ ਵਰਕਰਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਿਖ਼ਲਾਫ਼ ਰੋਸ ਮੁਜ਼ਾਹਰਾ ...
ਅਜਨਾਲਾ, 10 ਸਤੰਬਰ (ਐਸ. ਪ੍ਰਸ਼ੋਤਮ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਵਲੋਂ ਸੂਬੇ ਦੇ ਲੋਕਾਂ ਨੂੰ ਬਿਜਲੀ 2 ਰੁਪਏ ਪ੍ਰਤੀ ਯੂਨਿਟ ਬਣਾਉਣ, ਧਰਤੀ ਹੇਠਲੇ ਪਾਣੀਆਂ ਦੀ ਬਰਬਾਦੀ ਰੋਕਣ ਤੇ ਲੋਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਸਰਕਾਰ ਵਲੋਂ ...
ਅੰਮਿ੍ਤਸਰ, 10 ਸਤੰਬਰ (ਵਿਸ਼ੇਸ਼ ਪ੍ਰਤੀਨਿਧ)¸ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨੀਂ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਦੀ ਕੀਤੀ ...
ਅਜਨਾਲਾ, 10 ਸਤੰਬਰ (ਸੁੱਖ ਮਾਹਲ)-ਵਾਟਰ ਸਪਲਾਈ ਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ ਪੰਜਾਬ ਦੀ ਇਕਾਈ ਅਜਨਾਲਾ ਵਲੋਂ ਜਿੱਥੇ ਪੰਜਾਬ ਸਰਕਾਰ ਵਲੋਂ ਆਪਣੇ ਵਾਅਦੇ ਅਨੁਸਾਰ ਯੂਨੀਅਨ ਦੀਆਂ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ ਗਈ, ਉੱਥੇ ਨਾਲ ਹੀ ...
ਅਜਨਾਲਾ, 10 ਸਤੰਬਰ (ਐਸ. ਪ੍ਰਸ਼ੋਤਮ)-ਅੱਜ ਡੀ. ਐਸ. ਪੀ. ਅਜਨਾਲਾ ਹਰਪ੍ਰੀਤ ਸਿੰਘ ਸੈਣੀ ਨੂੰ ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਪ੍ਰਧਾਨ ਤੇ ਹਲਕਾ ਅਜਨਾਲਾ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ 'ਚ ਵਫਦ ਨੇ ਗੁਹਾਰ ਲਗਾਈ ਕਿ ਪਾਰਟੀ ਦੇ ਬਲਾਕ ਅਜਨਾਲਾ ਇਕਾਈ ਦੇ ...
ਵੇਰਕਾ, 10 ਸਤੰਬਰ (ਪਰਮਜੀਤ ਸਿੰਘ ਬੱਗਾ)-ਅੰਮਿ੍ਤਸਰ ਦੇ ਮਜੀਠਾ ਰੋਡ 'ਤੇ ਪੈਂਦੇ ਪਿੰਡ ਪੰਡੋਰੀ ਵੜੈਚ ਵਿਖੇ ਗੁਰਦੁਆਰਾ ਭਾਈ ਸ਼ਾਲੋ ਜੀ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਚੱਲ ਰਹੇ ਵਿਵਾਦ ਕਾਰਨ ਅੱਜ ਇੱਕ ਧਿਰ ਵਲੋਂ ਪੁਲਿਸ ਦੀ ਮਦਦ ਨਾਲ ਗੁਰਦੁਆਰਾ ਸਾਹਿਬ ...
ਅੰਮਿ੍ਤਸਰ, 10 ਸਤੰਬਰ (ਰੇਸ਼ਮ ਸਿੰਘ)-ਲੁਧਿਆਣਾ ਦੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਵਲੋਂ ਗੁਰਦਾਸਪੁਰ ਦੇ ਡੀ. ਸੀ. ਨਾਲ ਕੀਤੇ ਦੁਰਵਿਹਾਰ ਦਾ ਖਮਿਆਜ਼ਾ ਆਮ ਲੋਕਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ ਅਤੇ ਡੀ. ਸੀ. ਦਫਤਰਾਂ ਦੇ ਸਮੂਹ ਕਰਮਚਾਰੀਆਂ ਵਲੋਂ ਵਿਧਾਇਕ ਖਿਲਾਫ਼ ...
ਅੰਮਿ੍ਤਸਰ, 10 ਸਤੰਬਰ (ਹਰਮਿੰਦਰ ਸਿੰਘ)-ਸਵੀਪਰ-ਕਮ-ਡਰਾਈਵਰਾਂ ਦੀ ਪਦ ਉੱਨਤੀ ਸਬੰਧੀ ਨਿਗਮ ਮੁਲਾਜ਼ਮਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਨਿਗਮ ਮੁਲਾਜ਼ਮਾਂ ਵਲੋਂ ਕੀਤੀ ਗਈ ਹੜਤਾਲ ਅੱਜ ਮੇਅਰ ਦੇ ਭਰੋਸਾ ਦਿੱਤੇ ਜਾਣ ਤੋਂ ਬਾਅਦ ਸਮਾਪਤ ਹੋ ਗਈ ਹੈ ਤੇ ...
ਚਵਿੰਡਾ ਦੇਵੀ, 10 ਸਤੰਬਰ (ਸਤਪਾਲ ਸਿੰਘ ਢੱਡੇ)-ਚਵਿੰਡਾ ਦੇਵੀ ਪੁਲਿਸ ਚੌਕੀ 'ਚ ਤਾਈਨਾਤ ਹੌਲਦਾਰ ਬਲਦੇਵ ਸਿੰਘ ਬੱਲ ਨੂੰ ਉਸ ਵਰਕ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਜੀਜਾ ਤੇ ਪੰਜਾਬ ਪੁਲਿਸ 'ਚ ਬਤੌਰ ਏ. ਐਸ. ਆਈ. ਸੇਵਾ ਨਿਭਾਅ ਰਹੇ ਹਰਦੇਵ ਸਿੰਘ ਬਾਜਵਾ ਦੇ ਭਰਾ ਏ. ...
ਛੇਹਰਟਾ, 10 ਸਤੰਬਰ (ਸੁਰਿੰਦਰ ਸਿੰਘ ਵਿਰਦੀ)¸ਦੋਧੀ ਯੂਨੀਅਨ ਪੰਜਾਬ ਦੇ ਸੱਦੇ 'ਤੇ ਦੁੱਧ ਦੀ ਕੀਮਤ ਸਹੀ ਨਾ ਮਿਲਣ ਦੇ ਸਬੰਧ 'ਚ ਇੰਡੀਆ ਗੇਟ ਬਾਈਪਾਸ ਵਿਖੇ ਪ੍ਰਧਾਨ ਕੁਲਜੀਤ ਸਿੰਘ ਦੀ ਅਗਵਾਈ ਹੇਠ ਸ਼ਹਿਰ ਨੂੰ ਰੋਜ਼ਾਨਾ ਦੁੱਧ ਸਪਲਾਈ ਕਰਨ ਵਾਲੇ ਸਮੂਹ ਦੋਧੀ ਵੀਰਾਂ ...
ਅਜਨਾਲਾ, 10 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਸਰਹੱਦੀ ਤਹਿਸੀਲ ਅਜਨਾਲਾ ਅਧੀਨ ਆਉਂਦੇ ਥਾਣਾ ਲੋਪੋਕੇ ਦੇ ਪਿੰਡ ਕੋਹਾਲੀ ਨੇੜਿਓਾ ਐਸ. ਟੀ. ਐਫ. ਵਲੋਂ ਇਕ ਕਿੱਲੋ ਹੈਰੋਇਨ ਅਤੇ ਅਸਲੇ ਸਮੇਤ ਕਾਬੂ ਕੀਤੇ ਨੌਜਵਾਨ ਦੇ ਦੂਸਰੇ ਸਾਥੀ ਨੇ ਅੱਜ ਸਥਾਨਿਕ ...
ਅਜਨਾਲਾ, 10 ਸਤੰਬਰ (ਸੁੱਖ ਮਾਹਲ)-ਭਾਰਤੀ ਜਨਤਾ ਪਾਰਟੀ ਨੇ ਬੂਥ ਪੱਧਰ ਤੋਂ ਮੰਡਲ ਪ੍ਰਧਾਨ ਦੀਆਂ ਸੰਗਠਨਾਤਮਕ ਚੋਣਾਂ ਲਈ ਇੰਚਾਰਜ ਤੇ ਸਹਾਇਕ ਇੰਚਾਰਜ ਨਿਯੁਕਤ ਕੀਤੇ ਹਨ | ਇਸ ਸਬੰਧੀ ਭਾਜਪਾ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਬਾਊ ਰਾਮ ਸ਼ਰਨ ਨੇ ਦੱਸਿਆ ਕਿ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX