ਪਟਿਆਲਾ, 10 ਸਤੰਬਰ (ਜਸਪਾਲ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਇੱਥੇ ਵਿਸ਼ੇਸ਼ ਬੈਠਕ ਦੌਰਾਨ ਜ਼ਿਲ੍ਹੇ 'ਚ ਅੱਗ ਸੁਰੱਖਿਆ ਨਿਯਮਾਂ ਦੇ ਅਨੁਸਾਰ ਨਾ ਚੱਲਣ ਵਾਲੇ ਵਪਾਰਕ ਅਤੇ ਵਿੱਦਿਅਕ ਅਦਾਰਿਆਂ ਿਖ਼ਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਦਿੰਦਿਆਂ ਸਬੰਧਿਤ ਵਿਭਾਗਾਂ ਨੂੰ ਹਦਾਇਤਾਂ ਕੀਤੀ ਹੈ ਕਿ ਉਹ ਇਕ ਹਫ਼ਤੇ ਦੇ ਅੰਦਰ-ਅੰਦਰ ਸਾਰੀਆਂ ਇਮਾਰਤਾਂ ਦੀ ਜਾਂਚ ਕਰਕੇ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮ੍ਹਾਂ ਕਰਵਾਈ ਜਾਵੇ | ਉਨ੍ਹਾਂ ਆਖਿਆ ਕਿ ਜਿਸ ਨੇ ਨਿਯਮਾਂ ਅਨੁਸਾਰ ਪ੍ਰਬੰਧ ਨਹੀਂ ਕੀਤੇ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ | ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਵਪਾਰਕ ਸਥਾਨ ਨੂੰ ਇਤਰਾਜ਼ਹੀਣਤਾ ਪੱਤਰ ਦੇਣ ਸਮੇਂ ਉਸ ਵਪਾਰਕ ਸਥਾਨ 'ਚ ਪਏ ਸਾਮਾਨ ਦੇ ਹਿਸਾਬ ਨਾਲ ਹੀ ਅੱਗ ਸੁਰੱਖਿਆ ਨਿਯਮ ਅਪਣਾਏ ਜਾਣ | ਉਨ੍ਹਾਂ ਕਿਹਾ ਕਿ ਐੱਨ. ਓ. ਸੀ. ਲਈ ਅਪਲਾਈ ਕਰਨ ਵਾਲੇ ਅਦਾਰਿਆਂ ਤੋਂ ਕਿਸੇ ਵੀ ਅਧਿਕਾਰੀ ਨੇ ਜੇ ਰਿਸ਼ਵਤ ਦੀ ਮੰਗ ਕੀਤੀ ਤਾਂ ਉਸ ਵਿਰੁੱਧ ਬਣਦੀ ਧਾਰਾ ਅਧੀਨ ਕੇਸ ਦਰਜ ਕਰਾਇਆ ਜਾਵੇਗਾ | ਉਨ੍ਹਾਂ ਪਟਿਆਲਾ ਸ਼ਹਿਰ ਵਿਚ ਵਪਾਰਕ ਅਤੇ ਵਿੱਦਿਅਕ ਅਦਾਰਿਆਂ ਦੇ ਅੱਗ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਨ ਲਈ ਕਮੇਟੀ ਬਣਾਉਂਦਿਆਂ ਕਮੇਟੀ ਨੂੰ ਸਾਰੇ ਅਦਾਰਿਆਂ ਦੀ ਜਾਂਚ ਕਰਕੇ ਇਕ ਹਫ਼ਤੇ ਅੰਦਰ ਰਿਪੋਰਟ ਦੇਣ ਲਈ ਕਿਹਾ | ਇਸ ਸਬੰਧੀ ਜੋ ਕਮੇਟੀ ਬਣਾਈ ਗਈ ਹੈ, ਉਸ ਵਿਚ ਉਪ ਮੰਡਲ ਮੈਜਿਸਟ੍ਰੇਟ ਪਟਿਆਲਾ, ਸਹਾਇਕ ਕਮਿਸ਼ਨਰ ਨਗਰ ਨਿਗਮ, ਸਬੰਧਿਤ ਇਲਾਕੇ ਦਾ ਉਪ ਪੁਲਿਸ ਕਪਤਾਨ, ਅੱਗ ਸੁਰੱਖਿਆ ਅਫ਼ਸਰ ਅਤੇ ਬਿਲਡਿੰਗ ਇੰਸਪੈਕਟਰ ਸ਼ਾਮਿਲ ਕੀਤੇ ਗਏ ਹਨ ਜੋ ਟੀਮਾਂ ਬਣਾ ਕੇ ਸ਼ਹਿਰ ਦੇ ਸਾਰੇ ਅਦਾਰਿਆਂ ਦੀ ਜਾਂਚ ਕਰਨਗੇ | ਡਿਪਟੀ ਕਮਿਸ਼ਨਰ ਨੇ ਅੱਗ ਰੋਕੂ ਸੇਵਾਵਾਂ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਹਿਰ ਦੇ ਸਾਰੇ ਵਪਾਰਕ ਅਤੇ ਵਿਦਿਅਕ ਅਦਾਰਿਆਂ ਦੀ ਮੁਕੰਮਲ ਰਿਪੋਰਟ ਤਿਆਰ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਜਿਸ ਅਦਾਰੇ ਵਲੋਂ ਨਿਯਮਾਂ ਅਨੁਸਾਰ ਅੱਗ ਸੁਰੱਖਿਆ ਦੇ ਪ੍ਰਬੰਧ ਨਹੀਂ ਕੀਤੇ ਗਏ, ਉਸ ਿਖ਼ਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਦੀਵਾਲੀ ਦੇ ਤਿਉਹਾਰ ਸਮੇਂ ਪਟਾਕਿਆਂ ਲਈ ਵਪਾਰਕ ਅਦਾਰਿਆਂ ਵਲੋਂ ਬਾਰੂਦ ਇਕੱਠਾ ਕੀਤਾ ਜਾਂਦਾ ਹੈ, ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਪਟਾਖੇ ਬਣਾਉਣ ਦਾ ਕਾਰਖ਼ਾਨਾ ਜਾਂ ਗੁਦਾਮ ਰਿਹਾਇਸ਼ੀ ਖੇਤਰ ਵਿਚ ਨਾ ਹੋਵੇ ਅਤੇ ਜੇਕਰ ਅਜਿਹੀ ਕੋਈ ਵੀ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਵਪਾਰਕ ਅਦਾਰੇ ਅਤੇ ਸਬੰਧਿਤ ਅਧਿਕਾਰੀ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ | ਇਸ ਬੈਠਕ 'ਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼ੌਕਤ ਅਹਿਮਦ ਪਰੇ, ਉਪ ਮੰਡਲ ਪਟਿਆਲਾ ਰਵਿੰਦਰਪਾਲ ਸਿੰਘ ਅਰੋੜਾ, ਸੰਯੁਕਤ ਕਮਿਸ਼ਨਰ ਨਗਰ ਨਿਗਮ ਹਰਕੀਰਤ ਕੌਰ, ਅੱਗ ਰੋਕੂ ਅਫਸਰ ਮਦਨ ਗੋਪਾਲ, ਕਿਰਤ ਵਿਭਾਗ ਦੇ ਅਧਿਕਾਰੀ ਜਤਿੰਦਰ ਪਾਲ ਸਿੰਘ, ਜਨਰਲ ਮੈਨੇਜਰ ਸਨਅਤ ਵਿਭਾਗ ਧਰਮਪਾਲ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਨਵਨੀਤ ਦੂਬੇ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ |
ਪਟਿਆਲਾ, 10 ਸਤੰਬਰ (ਜ.ਸ. ਢਿੱਲੋਂ)-ਪੰਜਾਬ ਰਾਜ ਨਾਰੀ (ਮਹਿਲਾ) ਕਮਿਸ਼ਨ ਦੀ ਨਵ-ਨਿਯੁਕਤ ਸੀਨੀਅਰ ਉਪ ਚੇਅਰਪਰਸਨ ਸ੍ਰੀਮਤੀ ਬਿਮਲਾ ਸ਼ਰਮਾ ਨੇ ਅੱਜ ਕਮਿਸ਼ਨ ਦੇ ਨਗਰ ਸੁਧਾਰ ਟਰੱਸਟ ਪਟਿਆਲਾ ਦੀ ਇਮਾਰਤ ਵਿਖੇ ਸਥਾਪਿਤ ਕੀਤੇ ਗਏ ਉਪ ਦਫ਼ਤਰ ਵਿਖੇ ਲੋਕ ਸਭਾ ਮੈਂਬਰ ...
ਬਨੂੜ, 10 ਸਤੰਬਰ (ਭੁਪਿੰਦਰ ਸਿੰਘ)-ਸੇਲ ਟੈਕਸ ਬੈਰੀਅਰ ਚੌਾਕ ਬਨੂੜ 'ਤੇ ਹਾਈਡਰਾ ਮਸ਼ੀਨ ਅਤੇ ਮੋਟਰਸਾਈਕਲ ਦਰਮਿਆਨ ਵਾਪਰੇ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ | ਏ. ਐੱਸ. ਆਈ. ਰਕੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਰਜੀਤ ਸਿੰਘ ਪੁੱਤਰ ...
ਪਟਿਆਲਾ, 10 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ 'ਚ ਪੰਜਾਬ ਦੇ 8 ਜ਼ਿਲਿ੍ਹਆਂ 'ਚ ਕਿਸਾਨਾਂ ਨੇ ਰੋਸ ਮੁਜ਼ਾਹਰੇ ਕੀਤੇ ਤੇ ਧਰਨੇ ਦਿੱਤੇ | ਇਸੇ ਕੜੀ 'ਚ ਪਟਿਆਲਾ ਦੇ ਮਿੰਨੀ ਸਕੱਤਰੇਤ ਦੇ ਮੂਹਰੇ ਵੀ ਧਰਨਾ ਲਗਾਇਆ ਗਿਆ | ...
ਬਾਦਸ਼ਾਹਪੁਰ/ਸਮਾਣਾ, 10 ਸਤੰਬਰ (ਰਛਪਾਲ ਸਿੰਘ ਢੋਟ, ਪ੍ਰੀਤਮ ਸਿੰਘ ਨਾਗੀ)- ਪਿੰਡ ਨਨਹੇੜਾ ਦੇ ਲਾਪਤਾ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ਵਿਚੋਂ ਬਰਾਮਦ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੱਗਾ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ...
ਪਾਤੜਾਂ, 10 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਉਪ ਮੰਡਲ ਮੈਜਿਸਟੇ੍ਰਟ ਪਾਤੜਾਂ ਦੇ ਦਫ਼ਤਰ ਦੇ ਮੂਹਰੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ | ਮੰਗੇ ਮੰਨੇ ਜਾਣ ਤੱਕ ਦਿਨ-ਰਾਤ ...
ਸਮਾਣਾ, 10 ਸਤੰਬਰ (ਪ੍ਰੀਤਮ ਸਿੰਘ ਨਾਗੀ)-ਥਾਣਾ ਸਦਰ ਸਮਾਣਾ ਦੇ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਦੀ ਹਦਾਇਤ 'ਤੇ ਮੁੱਖ ਸਿਪਾਹੀ ਧਰਮਿੰਦਰ ਸਿੰਘ ਨੇ ਪਿੰਡ ਰਤਨਹੇੜੀ ਨੇੜੇ ਕੀਤੀ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ 'ਤੇ ਲੋਡ ਕੀਤੀਆਂ 80 ਬੋਤਲਾਂ ਸ਼ਰਾਬ ਬਰਾਮਦ ...
ਰਾਜਪੁਰਾ, 10 ਸਤੰਬਰ (ਜੀ.ਪੀ. ਸਿੰਘ)-ਬਿਜਲੀ ਨਿਗਮ ਦੇ ਸਹਾਇਕ ਇੰਜੀਨੀਅਰ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ 66 ਕੇ. ਵੀ. ਗਰਿੱਡ ਫੋਕਲ ਪੁਆਇੰਟ ਤੋਂ ਚਲਦਾ 11 ਕੇ. ਵੀ. ਅੰਬਾਲਾ ਰੋਡ ਯੂ. ਪੀ. ਐੱਸ. ਫੀਡਰ ਦੀ ਮੁਰੰਮਤ ਹੋਣ ਕਾਰਨ ਪਿੰਡ ਮਦਨਪੁਰ, ਚਲਹੇੜੀ, ਚਮਾਰੂ, ਮਹਿਤਾਬਗੜ੍ਹ ...
ਸਮਾਣਾ, 10 ਸਤੰਬਰ (ਪ੍ਰੀਤਮ ਸਿੰਘ ਨਾਗੀ)-ਥਾਣਾ ਸ਼ਹਿਰੀ ਸਮਾਣਾ ਦੇ ਮੁੱਖ ਅਫ਼ਸਰ ਸਾਹਿਬ ਸਿੰਘ ਦੀ ਹਦਾਇਤ 'ਤੇ ਪੁਲਿਸ ਪਾਰਟੀ ਨੇ ਭਾਖੜਾ ਪੁਲਾਂ 'ਤੇ ਨਾਕੇਬੰਦੀ ਦੌਰਾਨ ਇਕ ਸਵਿਫਟ ਕਾਰ ਰੋਕ ਕੇ ਤਲਾਸ਼ੀ ਲਈ ਜਿਸ ਵਿਚੋਂ 3 ਗ੍ਰਾਮ ਹੈਰੋਇਨ ਬਰਾਮਦ ਹੋਈ | ਕਾਰ ਸਵਾਰ ...
ਬਨੂੜ, 10 ਸਤੰਬਰ (ਭੁਪਿੰਦਰ ਸਿੰਘ)-ਪਿੰਡ ਮਨੌਲੀ ਸੂਰਤ ਅਤੇ ਨੱਗਲ ਸਲੇਮਪੁਰ ਦੀ ਨੌਜਵਾਨ ਸਭਾ ਵਲੋਂ ਸਿੰਗਲ ਵਿਕਟ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਪੁੱਤਰ ਨਿਰਭੈ ਸਿੰਘ ਮਿਲਟੀ ਨੇ ...
ਪਟਿਆਲਾ, 10 ਸਤੰਬਰ (ਚਹਿਲ)-ਸ਼ਹੀਦ ਭਗਤ ਸਿੰਘ ਸਪੋਰਟਸ ਸੋਸ਼ਲ ਵੈੱਲਫੇਅਰ ਕਲੱਬ ਅਤੇ ਗਰਾਮ ਪੰਚਾਇਤ ਲੰਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 48ਵਾਂ ਖੇਡ ਮੇਲਾ 14 ਤੇ 15 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਸਰਪੰਚ ਬਲਵਿੰਦਰ ...
ਪਟਿਆਲਾ, 10 ਸਤੰਬਰ (ਮਨਦੀਪ ਸਿੰਘ ਖਰੋੜ)-ਪਟਿਆਲਾ ਨੇੜਲੇ ਪਿੰਡ ਪੰਜੇਟਾ ਵਿਖੇ 8 ਸਤੰਬਰ ਨੂੰ ਵਾਪਰੇ ਸੜਕ ਹਾਦਸੇ ਜ਼ਖ਼ਮੀ ਹੋਏ ਦੋ ਵਿਅਕਤੀਆਂ 'ਚੋਂ ਇਕ ਦੀ ਸਰਕਾਰੀ ਰਜਿੰਦਰਾ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਸੋਨੂੰ ਸ਼ਰਮਾ ਵਾਸੀ ...
ਪਟਿਆਲਾ, 10 ਸਤੰਬਰ (ਮਨਦੀਪ ਸਿੰਘ ਖਰੋੜ)-ਵਿਆਹੁਤਾ ਨੂੰ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਮਹਿਲਾ ਥਾਣੇ ਦੀ ਪੁਲਿਸ ਨੇ ਪੀੜਤ ਦੇ ਪਤੀ ਕਰਮਜੀਤ ਸਿੰਘ ਵਾਸੀ ਜ਼ਿਲ੍ਹਾ ਲੁਧਿਆਣਾ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ਸੋਨੀਆ ਕੌਰ ਵਾਸੀ ...
ਪਟਿਆਲਾ, 10 ਸਤੰਬਰ (ਗੁਰਵਿੰਦਰ ਸਿੰਘ ਔਲਖ)-ਮਾਲਵਾ ਰਿਸਰਚ ਸੈਂਟਰ ਪਟਿਆਲਾ ਵਲੋਂ ਗਲਪਕਾਰ ਜਸਵੰਤ ਸਿੰਘ ਕੰਵਲ ਦੀ ਸਮੁੱਚੀ ਵਿਚਾਰਧਾਰਾ 'ਤੇ ਸੈਮੀਨਾਰ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੇ ਕਿਹਾ ਕਿ ਜਸਵੰਤ ਸਿੰਘ ...
ਪਟਿਆਲਾ, 10 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਸਮਾਜ ਸੁਧਾਰਕ ਅਤੇ ਸੱਭਿਅਤਾਵਾਂ ਦੇ ਰਖਵਾਲੇ ਦਸੌਾਧੀ ਰਾਮਵੀਰ ਜੀ ਦੇ 40ਵੇ ਬਰਸੀ ਮੌਕੇ ਐੱਸ. ਡੀ. ਕੁਮਾਰ ਸਭਾ ਅਤੇ ਵੀਰ ਜੀ ਫਾੳਾੂਡੇਸ਼ਨ ਵਲੋਂ ਮੜ੍ਹੀਆਂ ਵਿਖੇ ਬਣੀ ਸਮਾਧ 'ਤੇ ਸ਼ਰਧਾਂਜਲੀ ਦਿੱਤੀ ਗਈ | ਵੀਰ ...
ਪਟਿਆਲਾ, 10 ਸਤੰਬਰ (ਮਨਦੀਪ ਸਿੰਘ ਖਰੋੜ)-ਸਰਕਾਰੀ ਮੈਡੀਕਲ ਕਾਲਜ ਦੇ ਆਡੀਟੋਰੀਅਮ 'ਚ ਕਰਵਾਈ ਗਏ ਵਾਟੀਟ ਕੋਟ ਸਮਾਰੋਹ ਦੌਰਾਨ ਐੱਮ. ਬੀ. ਬੀ. ਐੱਸ. ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ ਸਵਾਗਤ ਕਾਲਜ ਦੇ ਪਿ੍ੰਸੀਪਲ ਡਾਕਟਰ ਕੇ. ਕੇ. ਅਗਰਵਾਲ ਵਲੋਂ ਕੀਤਾ ਗਿਆ | ਸਮਾਰੋਹ ...
ਪਟਿਆਲਾ, 10 ਸਤੰਬਰ (ਜ.ਸ. ਢਿੱਲੋਂ)-ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪੂਨਮਦੀਪ ਕੌਰ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਯੁਵਕ ਕਲੱਬਾਂ ਦੀ ਬੈਠਕ ਦੌਰਾਨ ਆਖਿਆ ਕਿ ਸਰਕਾਰ ਦੀ ਘਰ-ਘਰ ਯੋਜਨਾ ਦੀ ਕੜੀ 'ਚ ਜ਼ਿਲ੍ਹੇ ਵਿਚ 19 ਸਤੰਬਰ ਤੋਂ ਲਾਏ ਜਾ ਰਹੇ ਰੁਜ਼ਗਾਰ ...
ਨਾਭਾ, 10 ਸਤੰਬਰ (ਅਮਨਦੀਪ ਸਿੰਘ ਲਵਲੀ)- ਬੱਚਿਆਂ ਅਤੇ ਨੌਜਵਾਨਾਂ ਨੂੰ ਮਾੜੀਆਂ ਕੁਰਹਿਤਾਂ ਵੱਲ ਜਾਣ ਤੋਂ ਰੋਕਣ ਅਤੇ ਜ਼ਿੰਦਗੀ ਨੂੰ ਹਰ ਪੱਖੋਂ ਵਧੀਆ ਰਾਹ ਵੱਲ ਲਿਜਾਣ ਲਈ ਅਧਿਆਪਕ ਬੱਚਿਆਂ ਨੂੰ ਪ੍ਰੇਰਿਤ ਕਰ ਅਹਿਮ ਰੋਲ ਅਦਾ ਕਰਦਾ ਹੈ | ਇਸ ਕਾਰਜ 'ਚ ਸਰਕਾਰੀ ...
ਭਾਦਸੋਂ, 10 ਸਤੰਬਰ (ਗੁਰਬਖ਼ਸ਼ ਸਿੰਘ ਵੜੈਚ)-ਪਿੰਡ ਕਨਸੂਹਾ ਖ਼ੁਰਦ ਵਿਖੇ ਗੁੱਗਾ ਮੈੜੀ ਕਮੇਟੀ, ਨਗਰ ਨਿਵਾਸੀਆਂ ਤੇ ਸ਼ਰਧਾ ਸਿੰਘ ਯੂ. ਐੱਸ. ਏ., ਹਰਵਿੰਦਰ ਸਿੰਘ ਨਿਰਮਾਣ ਯੂ. ਐੱਸ. ਏ., ਗੁਰਨਾਮ ਸਿੰਘ ਨਿਰਮਾਣ ਯੂ. ਐੱਸ.ਏ., ਅਵਤਾਰ ਸਿੰਘ ਖਹਿਰਾ ਯੂ. ਕੇ., ਕੁਲਵੰਤ ਸਿੰਘ ...
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਅਰੁਣ ਆਹੂਜਾ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਵਰਕਰਾਂ ਦੀ ਇਕ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਕੁਲਦੀਪ ਸਿੰਘ ਪਹਿਲਵਾਨ ਦੀ ਅਗਵਾਈ ਵਿਚ ਹੋਈ | ਇਸ ਮੌਕੇ ਪਾਰਟੀਆਂ ਦੀਆਂ ਗਤੀਵਿਧੀਆਂ ਤੇਜ਼ ਕਰਨ ਲਈ ਵਰਕਰਾਂ ...
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਭੂਸ਼ਨ ਸੂਦ)-ਐਡੀਸ਼ਨਲ ਸੈਸ਼ਨ ਜੱਜ ਫ਼ਤਹਿਗੜ੍ਹ ਸਾਹਿਬ ਵਲੋਂ ਇਕ ਵਿਅਕਤੀ ਨੂੰ ਤਿੱਖੀ ਚੀਜ਼ ਦਿਖਾ ਕੇ ਮੋਬਾਈਲ ਆਦਿ ਖੋਹਣ ਦੇ ਦੋਸ਼ ਹੇਠ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਵਲੋਂ ਕਾਬੂ ਕੀਤੇ ਕਥਿਤ ਦੋਸ਼ੀ ਨੂੰ 11 ਸਾਲ ਦੀ ਕੈਦ ਅਤੇ 11 ...
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਭੂਸ਼ਨ ਸੂਦ)-ਲੋਕ ਇਨਸਾਫ਼ ਪਾਰਟੀ ਵਲੋਂ ਅੱਜ ਇੱਥੇ ਲੋਕ ਸਭਾ ਹਲਕੇ ਦੇ ਇੰਚਾਰਜ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਵਿਚ ਜ਼ਿਲ੍ਹਾ ਕੰਪਲੈਕਸ ਦੇ ਸਾਹਮਣੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ | ਪੁਲਿਸ ਵਲੋਂ ਅੱਜ ...
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਭੂਸ਼ਨ ਸੂਦ)-ਕਾਂਗਰਸ ਨੇਤਾ ਕਮਲ ਨਾਥ ਦਾ 1984 ਸਿੱਖ ਨਸਲਕੁਸ਼ੀ ਵਿਚ ਨਾਂਅ ਸਾਹਮਣੇ ਆਉਣ 'ਤੇ ਉਸ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ | ਇਹ ਪ੍ਰਗਟਾਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ...
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਭੂਸ਼ਨ ਸੂਦ)-ਪਿੰਡ ਜੱਸੜਾਂ ਦੇ ਲੋਕਾਂ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਮਾਮਲਾ ਧਿਆਨ ਵਿਚ ਲਿਆਂਦਾ ਅਤੇ ਬਾਅਦ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਜੱਸੜਾਂ ਦੇ ਸਰਕਾਰੀ ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਦੇ ਦਰੱਖਤਾਂ ...
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਮਨਪ੍ਰੀਤ ਸਿੰਘ)-ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਡਵੀਜ਼ਨ ਬਡਾਲੀ ਆਲਾ ਸਿੰਘ ਵਲੋਂ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਸਤੰਬਰ ਦਿਨ ਬੁੱਧਵਾਰ ਨੂੰ 66 ਕੇ. ਵੀ. ਸਬ ਸਟੇਸ਼ਨ ਬਡਾਲੀ ਆਲਾ ਸਿੰਘ ਤੋਂ ਚੱਲਦੇ 11 ਕੇ. ਵੀ. ...
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਮਨਪ੍ਰੀਤ ਸਿੰਘ)-ਪੈਨਸ਼ਨਰਜ਼ ਐਸੋਸੀਏਸ਼ਨ ਪੀ. ਐੱਸ. ਪੀ. ਸੀ. ਐੱਲ. ਅਤੇ ਪੀ. ਐੱਸ. ਟੀ. ਸੀ. ਐੱਲ. ਮੰਡਲ ਸਰਹਿੰਦ ਦੀ ਇਕ ਅਹਿਮ ਮੀਟਿੰਗ ਹਰਬੰਸ ਸਿੰਘ ਬਹੇੜ ਦੀ ਪ੍ਰਧਾਨਗੀ ਹੇਠ ਸਰਹਿੰਦ ਵਿਖੇ ਹੋਈ | ਜਾਣਕਾਰੀ ਦਿੰਦਿਆਂ ਸਕੱਤਰ ਰਾਜ ਸਿੰਘ ...
ਖਮਾਣੋਂ, 10 ਸਤੰਬਰ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ ਸੇਵਾ ਮੁਕਤ ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੇ ਪ੍ਰਧਾਨ ਦਿਲਬਾਰਾ ਸਿੰਘ ਅਤੇ ਪੈੱ੍ਰਸ ਸਕੱਤਰ ਜਸਵੰਤ ਸਿੰਘ ਚੜ੍ਹੀ ਨੇ ਪੈੱ੍ਰਸ ਨੂੰ ਜਾਰੀ ਇਕ ਬਿਆਨ ਰਾਹੀਂ ਪੈਨਸ਼ਨਰਾਂ ਦੀਆਂ ਮੰਗਾਂ ਜਲਦੀ ਪੂਰੇ ਕੀਤੇ ...
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਰਾਜਿੰਦਰ ਸਿੰਘ)-ਸਿੱਖਿਆ ਵਿਭਾਗ 'ਚ ਵਧੀਆਂ ਸੇਵਾਵਾਂ ਬਦਲੇ ਸੈਕਸ਼ਨ ਅਫ਼ਸਰ ਅੰਕੁਰ ਗਰਗ ਨੰੂ ਜ਼ਿਲ੍ਹਾ ਸਿੱਖਿਆ ਦਫ਼ਤਰ ਫ਼ਤਹਿਗੜ੍ਹ ਸਾਹਿਬ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਵਤਾਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ...
ਅਮਲੋਹ, 10 ਸਤੰਬਰ (ਸੂਦ)-ਜ਼ਿਲ੍ਹਾ ਤਰਨਤਾਰਨ ਦੇ ਤਹਿਸੀਲ ਪੱਟੀ ਦੇ ਪਿੰਡ ਰਸੂਲਪੁਰ ਵਿਚ ਦਰਿਆ ਦਾ ਬੰਨ੍ਹ ਟੁੱਟਣ ਨਾਲ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਬਰਬਾਦ ਹੋ ਗਈ ਸੀ, ਨੂੰ ਦਰਿਆ ਦਾ ਬੰਨ੍ਹ ਬੰਨ੍ਹਣ ਲਈ ਅੱਜ ਗੁਰਦੁਆਰਾ ਸਿੰਘ ਸਭਾ ਅਮਲੋਹ ਦੀ ਅਗਵਾਈ ਹੇਠ ...
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਰਾਜਿੰਦਰ ਸਿੰਘ)-ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਦੀ ਇਕ ਮੀਟਿੰਗ ਸਰਹਿੰਦ ਵਿਖੇ ਜਸਪਾਲ ਸਿੰਘ ਰੈਲੀ ਦੀ ਅਗਵਾਈ 'ਚ ਹੋਈ | ਇਸ ਮੌਕੇ ਸਰਕਲ ਸਕੱਤਰ ਅਜਮੀਲ ਖਾਂ ਅਤੇ ਕਾਰਜਕਾਰੀ ਪ੍ਰਧਾਨ ਸਾਥੀ ਅਮਰੀਕ ਸਿੰਘ ਉਚੇਚੇ ਤੌਰ ...
ਅਮਲੋਹ, 10 ਸਤੰਬਰ (ਸੂਦ)-ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਅਧਿਆਪਕ ਰਾਜ ਪੁਰਸਕਾਰ ਵੱਡਾ ਸਮਾਗਮ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਭਰਪੂਰਗੜ੍ਹ ਦੇ ਅਧਿਆਪਕ ਚਮਕੌਰ ਸਿੰਘ ਨੂੰ ਪ੍ਰਸੰਸਾ ਪੱਤਰ ਅਤੇ ਸਨਮਾਨ ਮਿਲਣ 'ਤੇ ਉਸ ਦੇ ਆਪਣੇ ਸਕੂਲ ਪਹੁੰਚਣ 'ਤੇ ...
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਮਨਪ੍ਰੀਤ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਾਡਲ ਦੁਆਰਾ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਚੌਕੀ ਨਬੀਪੁਰ ਪੁਲਿਸ ਦੁਆਰਾ ਤਿੰਨ ਵਿਅਕਤੀਆਂ ਤੋਂ ਨਸ਼ੀਲੇ ਟੀਕੇ ਬਰਾਮਦ ਕਰ ਉਨ੍ਹਾਂ 'ਤੇ ਥਾਣਾ ਸਰਹਿੰਦ ਵਿਖੇ ਮੁਕੱਦਮਾ ...
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਭੂਸ਼ਨ ਸੂਦ)-ਬਾਬਾ ਫ਼ਤਹਿ ਸਿੰਘ ਫੁੱਟਬਾਲ ਅਕੈਡਮੀ ਦੇ ਪ੍ਰਧਾਨ ਕਰਮਜੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਰਣਦੇਵ ਸਿੰਘ ਦੇਬੀ ਕਾਹਲੋਂ ਵਲੋਂ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਜ਼ਿਲ੍ਹਾ ...
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਭੂਸ਼ਨ ਸੂਦ)-ਕਾਂਗਰਸ ਨੇਤਾ ਕਮਲ ਨਾਥ ਦਾ 1984 ਸਿੱਖ ਨਸਲਕੁਸ਼ੀ ਵਿਚ ਨਾਂਅ ਸਾਹਮਣੇ ਆਉਣ 'ਤੇ ਉਸ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ | ਇਹ ਪ੍ਰਗਟਾਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ...
ਪਟਿਆਲਾ, 10 ਸਤੰਬਰ (ਜ.ਸ. ਢਿੱਲੋਂ)-ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਬਟਾਲਾ ਦੇ ਡਿਪਟੀ ਕਮਿਸ਼ਨਰ ਨਾਲ ਕਥਿਤ ਉਲਝਣ ਦੇ ਮਾਮਲੇ 'ਚ ਸਾਰੇ ਹੀ ਪੰਜਾਬ ਅੰਦਰ ਡਿਪਟੀ ਕਮਿਸ਼ਨਰਾਂ ਤੇ ਹੋਰਨਾਂ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਨੇ ਕੰਮ ਛੱਡ ਰੱਖਿਆ ਹੈ | ਡਿਪਟੀ ...
ਪਟਿਆਲਾ, 10 ਸਤੰਬਰ (ਚਹਿਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿ੍ਪੜੀ (ਪਟਿਆਲਾ) ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲਿਆਂ ਦੇ ਖੋ-ਖੋ, ਕਿ੍ਕਟ, ਨੈੱਟਬਾਲ, ਕਰਾਟੇ ਅਤੇ ਵੁਸ਼ੂ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ | ਸਕੂਲ ਦੇ ਪਿ੍ੰ. ਡਾ. ...
ਪਟਿਆਲਾ, 10 ਸਤੰਬਰ (ਜ.ਸ. ਢਿੱਲੋਂ)-ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਬਟਾਲਾ ਦੇ ਡਿਪਟੀ ਕਮਿਸ਼ਨਰ ਨਾਲ ਕਥਿਤ ਉਲਝਣ ਦੇ ਮਾਮਲੇ 'ਚ ਸਾਰੇ ਹੀ ਪੰਜਾਬ ਅੰਦਰ ਡਿਪਟੀ ਕਮਿਸ਼ਨਰਾਂ ਤੇ ਹੋਰਨਾਂ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਨੇ ਕੰਮ ਛੱਡ ਰੱਖਿਆ ਹੈ | ਡਿਪਟੀ ...
ਭਾਦਸੋਂ, 10 ਸਤੰਬਰ (ਪ੍ਰਦੀਪ ਦੰਦਰਾਲਾ)-ਪਟਿਆਲਾ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ 2019 ਜੋ ਕਿ ਕਰਾਟੇ ਐਸੋਸੀਏਸ਼ਨ ਆਫ਼ ਪਟਿਆਲਾ ਵਲੋਂ ਪਿਛਲੇ ਦਿਨੀਂ ਹਿੰਦੂ ਪਬਲਿਕ ਸਕੂਲ ਪਟਿਆਲਾ ਵਿਖੇ ਕਰਵਾਈ ਗਈ, ਵਿਚ ਵੱਖ-ਵੱਖ ਸਕੂਲਾਂ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ...
ਪਟਿਆਲਾ, 10 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼ਹਿਰ ਦੇ 14 ਨੰਬਰ ਵਾਰਡ ਵਿਚ ਦਾਣਾ ਮੰਡੀ ਦੇ ਮੋੜ 'ਤੇ ਲੱਗਦੇ ਗੰਦਗੀ ਦੇ ਢੇਰਾਂ ਤੋਂ ਦੁਖੀ ਲੋਕਾਂ ਵਲੋਂ ਨਾਅਰੇਬਾਜ਼ੀ ਕਰਦਿਆਂ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਅਪੀਲ ਕੀਤੀ ਗਈ ਕਿ ਉਹ ਆਪ ਧਿਆਨ ਦੇ ...
ਭਾਦਸੋਂ, 10 ਸਤੰਬਰ (ਗੁਰਬਖ਼ਸ਼ ਸਿੰਘ ਵੜੈਚ)-ਥਾਣਾ ਭਾਦਸੋਂ ਦੇ ਪਿੰਡ ਖਨੌੜਾ ਦੇ ਇਕ 18 ਸਾਲਾ ਨੌਜਵਾਨ ਦੇ ਨਹਿਰ 'ਚ ਰੁੜ੍ਹ ਜਾਣ ਦੀ ਖ਼ਬਰ ਮਿਲੀ ਹੈ | ਮਿਲੀ ਜਾਣਕਾਰੀ ਅਨੁਸਾਰ ਮੇਵਾ ਰਾਮ ਜੋ ਕਿ ਆਪਣੇ ਦੋਸਤਾਂ ਨਾਲ ਨਹਿਰ ਵਿਚ ਨਹਾਉਣ ਲਈ ਗਿਆ ਅਤੇ ਪਾਣੀ ਵਿਚ ਰੁੜ੍ਹ ...
ਪਟਿਆਲਾ, 10 ਸਤੰਬਰ (ਜਸਪਾਲ ਸਿੰਘ ਢਿੱਲੋਂ, ਧਰਮਿੰਦਰ ਸਿੰਘ ਸਿੱਧੂ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸੱਦੇ 'ਤੇ ਕੱਲ੍ਹ ਤੋਂ ਆਰੰਭ ਹੋਇਆ ਪੱਕਾ ਮੋਰਚਾ ਅੱਜ ਇੱਥੇ ਦੂਜੇ ਦਿਨ ਵੀ ਜਾਰੀ ਰਿਹਾ | ਇਹ ਮੋਰਚਾ ਸੂਬੇ ਦੇ ...
ਨਾਭਾ, 10 ਸਤੰਬਰ (ਕਰਮਜੀਤ ਸਿੰਘ)-ਪੰਜਾਬ ਸਮਾਲ ਇੰਡਸਟਰੀ ਐਾਡ ਐਕਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਨੇ ਅੱਜ ਨਾਭਾ ਫੋਕਲ ਪੁਆਇੰਟ ਐਸੋਸੀਏਸ਼ਨ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ 'ਤੇ ਹੀ ਅਧਿਕਾਰੀਆਂ ਨੂੰ ਹੱਲ ਕਰਨ ਦੇ ਹੁਕਮ ਦਿੱਤੇ | ਇਸ ...
ਪਟਿਆਲਾ, 10 ਸਤੰਬਰ (ਮਨਦੀਪ ਸਿੰਘ ਖਰੋੜ)-1997 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਜਤਿੰਦਰ ਸਿੰਘ ਔਲਖ ਨੇ ਅੱਜ ਪਟਿਆਲਾ ਰੇਂਜ ਦੇ ਨਵੇਂ ਆਈ. ਜੀ. ਵਜੋਂ ਅਹੁਦਾ ਸੰਭਾਲ ਲਿਆ ਹੈ | ਔਲਖ ਦੇ ਅਹੁਦਾ ਸੰਭਾਲਣ ਮੌਕੇ ਸਾਬਕਾ ਆਈ. ਜੀ. ਅਤੇ ਪੰਜਾਬ ਦੇ ਆਈ. ਜੀ. ਹੈੱਡ ਕੁਆਟਰ ਏ. ਐੱਸ. ਰਾਏ, ...
ਪਟਿਆਲਾ, 10 ਸਤੰਬਰ (ਜ.ਸ. ਢਿੱਲੋਂ)-ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫ਼ਤਰ ਪਟਿਆਲਾ ਦੀ ਸਾਂਝੀ ਸੰਘਰਸ਼ ਕਮੇਟੀ ਵਲੋਂ ਮੁੱਖ ਦਫ਼ਤਰ ਨੂੰ ਤਬਦੀਲ ਕਰਨ ਦੇ ਵਿਰੋਧ 'ਚ ਮੁੱਖ ਦਫ਼ਤਰ ਦੀਆਂ ਸਾਰੀਆਂ ਜਥੇਬੰਦੀਆਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ...
ਰਾਜਪੁਰਾ, 10 ਸਤੰਬਰ (ਜੀ.ਪੀ. ਸਿੰਘ)-ਬਿਜਲੀ ਨਿਗਮ ਦੇ ਸਬ-ਅਰਬਨ ਫੋਕਲ ਪੁਆਇੰਟ ਦੀ ਟੀਮ ਨੇ ਪਿੰਡ ਸ਼ਾਮਦੋਂ ਦੇ ਇਕ ਘਰ 'ਚ ਐਕਸੀਅਨ ਅਮਨਦੀਪ ਸਿੰਘ ਗਿੱਲ ਦੀ ਅਗਵਾਈ 'ਚ ਟੀਮ ਵਲੋਂ ਛਾਪੇਮਾਰੀ ਕਰਕੇ ਬਿਜਲੀ ਚੋਰੀ ਫੜਨ ਉਪਰੰਤ ਖਪਤਕਾਰ ਨੂੰ ਬਿਜਲੀ ਚੋਰੀ ਦਾ 60 ਹਜ਼ਾਰ ...
ਪਟਿਆਲਾ, 10 ਸਤੰਬਰ (ਮਨਦੀਪ ਸਿੰਘ ਖਰੋੜ)-ਇੱਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਵਲੋਂ 24 ਸਾਲਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਤੇ ਬਾਅਦ 'ਚ ਵਿਆਹ ਕਰਵਾਉਣ ਤੋਂ ਇਨਕਾਰ ਕਰਨ ਦੇ ਮਾਮਲੇ 'ਚ ਮਹਿਲਾ ਥਾਣੇ ਦੀ ਪੁਲਿਸ ਨੇ ਉਕਤ ਵਿਅਕਤੀ ਿਖ਼ਲਾਫ਼ ਕੇਸ ...
ਪਟਿਆਲਾ, 10 ਸਤੰਬਰ (ਅ.ਸ. ਆਹਲੂਵਾਲੀਆ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਫਾਰਮ ਪਟਿਆਲਾ ਵਿਖੇ ਇਕ ਦਿਨਾ ਕਿਸਾਨ ਮੇਲਾ 13 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕ੍ਰਿਸ਼ੀ ਵਿਗਿਆਨ ...
ਪਟਿਆਲਾ, 10 ਸਤੰਬਰ (ਮਨਦੀਪ ਸਿੰਘ ਖਰੋੜ)-ਪਸਿਆਣਾ ਨੇੜੇ ਭੂੰਗ ਦੀ ਲੱਦੀ ਟਰਾਲੀ ਲੈ ਕੇ ਆ ਰਹੇ ਟਰੈਕਟਰ ਚਾਲਕ ਕਾਰਨ ਸੜਕ 'ਤੇ ਆਵਾਜਾਈ 'ਚ ਵਿਘਨ ਪੈਣ 'ਤੇ ਥਾਣਾ ਪਸਿਆਣਾ ਦੀ ਪੁਲਿਸ ਨੇ ਟਰੈਕਟਰ ਚਾਲਕ ਗੁਰਬਚਨ ਸਿੰਘ ਵਾਸੀ ਦਿੜ੍ਹਬਾ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਇਸੇ ...
ਪਟਿਆਲਾ, 10 ਸਤੰਬਰ (ਮਨਦੀਪ ਸਿੰਘ ਖਰੋੜ)-ਥਾਣਾ ਤਿ੍ਪੜੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸਥਾਨਕ ਰਤਨ ਨਗਰ ਵਿਖੇ ਇਕ ਪਲਾਟ 'ਚ ਸ਼ਰਾਬ ਵੇਚ ਰਹੇ ਵਿਅਕਤੀ 'ਤੇ ਛਾਪੇਮਾਰੀ ਕਰਕੇ ਉਸ ਦੇ ਕਬਜ਼ੇ 'ਚੋਂ 36 ਪੇਟੀਆਂ ਦੇਸੀ ਸ਼ਰਾਬ ਹਰਿਆਣਾ ਮਾਰਕਾ ਦੀ ਬਰਾਮਦ ਹੋਣ ਦਾ ...
ਰਾਜਪੁਰਾ, 10 ਸਤੰਬਰ (ਜੀ.ਪੀ. ਸਿੰਘ, ਰਣਜੀਤ ਸਿੰਘ)-ਰਾਜਪੁਰਾ ਖੇਤਰ 'ਚ ਵਾਪਰੇ 2 ਵੱਖ-ਵੱਖ ਸੜਕ ਹਾਦਸਿਆਂ ਵਿਚ ਇਕ ਔਰਤ ਦੀ ਮੌਤ ਹੋ ਗਈ ਜਦਕਿ 3 ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ | ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ...
ਰਾਜਪੁਰਾ, 10 ਸਤੰਬਰ (ਰਣਜੀਤ ਸਿੰਘ, ਜੀ.ਪੀ. ਸਿੰਘ)-ਸਦਰ ਪੁਲਿਸ ਨੇ ਇਕ ਸ਼ਿਕਾਇਤ ਦੇ ਆਧਾਰ 'ਤੇ ਸੋਨੇ ਚਾਂਦੀ ਦੇ ਗਹਿਣੇ, ਨਕਦੀ ਤੇ ਹੋਰ ਕਾਗ਼ਜ਼ਾਤ ਚੋਰੀ ਕਰਨ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੰੂ ...
ਰਾਜਪੁਰਾ, 10 ਸਤੰਬਰ (ਜੀ.ਪੀ. ਸਿੰਘ, ਰਣਜੀਤ ਸਿੰਘ)-ਨੇੜਲੇ ਪਿੰਡ ਬਪਰੋਰ 'ਚ ਜ਼ਮੀਨ ਉੱਤੇ ਕਬਜ਼ਾ ਕਰ ਰਹੇ ਵਿਅਕਤੀਆਂ ਨੂੰ ਰੋਕਣ 'ਤੇ ਜ਼ਮੀਨ ਮਾਲਕ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਥਾਣਾ ਸ਼ੰਭੂ ਦੀ ਪੁਲਿਸ ਨੇ ਇਕ ਦਰਜਨ ਤੋਂ ਵੱਧ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX