ਜੈਤੋ, 10 ਸਤੰਬਰ (ਗੁਰਚਰਨ ਸਿੰਘ ਗਾਬੜੀਆ)- ਸਥਾਨਕ ਨਗਰ ਕੌਾਸਲ ਦੇ ਮੁਲਾਜ਼ਮਾਂ ਵਲੋਂ ਕੌਾਸਲਰਾਂ ਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਥਾਨਕ ਬਾਜਾਖਾਨਾ ਚੌਾਕ ਵਿਖੇ ਪੰਜਾਬ ਸਰਕਾਰ ਵਿਰੁੱਧ ਰੋਸ ਧਰਨਾ ਦੇਣ ਮੌਕੇ ਨਾਅਰੇਬਾਜ਼ੀ ਕੀਤੀ ਗਈ | ਧਰਨਾਕਾਰੀਆਂ ਨੇ ਕਿਹਾ ਕਿ ਪਿਛਲੇ ਕਰੀਬ ਡੇਢ ਮਹੀਨੇ ਤੋਂ ਸ਼ਹਿਰ ਨਿਵਾਸੀਆਂ ਦੇ ਜ਼ਰੂਰੀ ਕੰਮ ਰੁਕੇ ਪਏ ਹਨ | ਉਥੇ ਹੀ ਨਗਰ ਕੌਾਸਲਰ ਦੇ ਮੁਲਾਜ਼ਮ ਵੀ ਤਨਖਾਹਾਂ ਤੋਂ ਵਾਂਝੇ ਹੋ ਗਏ ਹਨ, ਤੇ ਸ਼ਹਿਰ ਨਿਵਾਸੀਆਂ ਦੇ ਜ਼ਰੂਰੀ ਕੰਮ ਨਾ ਹੋਣ ਕਰਕੇ ਲੋਕਾਂ ਵਿਚ ਕੈਪਟਨ ਦੀ ਕਾਂਗਰਸ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਜੈਤੋ ਨਗਰ ਕੌਾਸਲ 'ਚ ਕਾਰਜ ਸਾਧਕ ਅਫ਼ਸਰ ਨਾ ਭੇਜੇ ਜਾਣ ਕਰਕੇ ਸ਼ਹਿਰ ਨਿਵਾਸੀਆਂ ਦੇ ਅਤਿ ਜ਼ਰੂਰੀ ਕੰਮ ਪਿਛਲੇ ਕਰੀਬ 50 ਦਿਨਾਂ ਤੋਂ ਰੁਕੇ ਹੋਏ ਹਨ | ਜਿਵੇਂ ਕਿ ਜਨਮ ਤੇ ਮੌਤ ਦਾ ਸਰਟੀਫਿਕੇਟ, ਪੰਜਾਬ ਸਰਕਾਰ ਅਧਿਕਾਰਤ ਕਾਲੋਨੀਆਂ, ਪਲਾਟਾਂ ਤੇ ਇਮਾਰਤਾਂ ਨੂੰ ਰੈਗੂਲਰ ਕਰਵਾਉਣ, ਮਕਾਨ ਬਣਾਉਣ ਲਈ ਨਕਸ਼ਾ ਪਾਸ ਕਰਵਾ ਕੇ ਬੈਂਕ ਕਰਜ਼ੇ ਦੀ ਲੋੜ ਪੈਂਦੀ, ਪਲਾਟ ਵੇਚਣ ਤੇ ਖਰੀਣ ਲਈ ਐੱਨ. ਓ. ਸੀ. ਦੀ ਜ਼ਰੂਰਤ ਹੁੰਦੀ ਹੈ | ਇਹ ਸਰਟੀਫਿਕੇਟ ਪ੍ਰਾਪਤ ਤਾਂ ਹੀ ਹੋ ਸਕਦੇ ਹਨ, ਜੇਕਰ ਈ. ਓ. ਦੇ ਦਸਤਖ਼ਤ ਹੋਣਗੇ, ਪਰ ਜੈਤੋ ਵਿਖੇ ਈ. ਓ. ਨਾ ਹੋਣ ਕਰਕੇ ਲੋਕ ਖੱਜਲ-ਖੁਆਰ ਹੋ ਰਹੇ ਹਨ | ਬੁਲਾਰਿਆ 'ਚ ਮਿਉਂਸੀਪਲ ਵਰਕਰ ਫੈਡਰੇਸਨ ਪੰਜਾਬ ਜਰਨਲ ਸਕੱਤਰ ਨਾਇਬ ਸਿੰਘ ਬਰਾੜ, ਰਮੇਸ਼ ਕੁਮਾਰ ਭੰਵਰ ਖਜ਼ਾਨਚੀ ਸਫ਼ਾਈ ਸੇਵਕ ਯੂਨੀਅਨ ਪੰਜਾਬ, ਚਰਨ ਦਾਸ ਪ੍ਰਧਾਨ ਮਿਉਂਸੀਪਲ ਵਰਕਰ ਫੈਡਰੇਸਨ ਪੰਜਾਬ, ਗੁਰਿੰਦਰ ਪਾਲ ਸਿੰਘ ਮੀਤ ਪ੍ਰਧਾਨ ਮਿਉਂਸੀਪਲ ਵਰਕਰ ਫੈਡਰੇਸਨ ਜ਼ਿਲ੍ਹਾ ਫ਼ਰੀਦਕੋਟ, ਅਜੇ ਬਰਾੜ ਤੇ ਰਕੇਸ਼ ਕੁਮਾਰ ਘੋਚਾ ਪ੍ਰਧਾਨ ਮਾਰਕੀਟ ਸੁਧਾਰ ਕਮੇਟੀ, ਸੁਰੇਸ ਸ਼ਰਮਾ ਪ੍ਰਧਾਨ ਨਗਰ ਸੁਧਾਰ ਕਮੇਟੀ, ਨਛੱਤਰ ਸਿੰਘ ਮੀਤ ਪ੍ਰਧਾਨ ਜ਼ਿਲ੍ਹਾ ਫ਼ਰੀਦਕੋਟ ਕਿਸਾਨ ਯੂਨੀਅਨ ਸਿੱਧੂਪੁਰ, ਕੌਾਸਲਰ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਵਲੋਂ ਵੱਡੇ-ਵੱਡੇ ਵਾਅਦੇ ਲੋਕਾਂ ਨਾਲ ਕਰਕੇ ਸਰਕਾਰ ਬਣਾਈ, ਪਰ ਸਰਕਾਰ ਬਣਦਿਆਂ ਹੀ ਲੋਕਾਂ ਦੀਆਂ ਦੁੱਖ ਤਫ਼ਲੀਫ਼ਾਂ ਨੂੰ ਅਣਗੋਲਿਆ ਕਰਦਿਆਂ ਟੁੱਟੀਆਂ ਸੜਕਾਂ 'ਤੇ ਰੋਲਣ ਲਈ ਮਜਬੂਰ ਕਰ ਦਿੱਤਾ, ਪਰ ਲੋਕਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹੀ ਰਹਿ ਗਈਆਂ | ਉਨ੍ਹਾਂ ਦੱਸਿਆ ਕਿ ਨਗਰ ਕੌਾਸਲ ਜੈਤੋ ਦੇ ਸਮੂਹ ਕਰਮਚਾਰੀ ਵਲੋਂ ਮਿਤੀ 3-9-19 ਤੋਂ ਲਗਾਤਰ ਦਫ਼ਤਰ ਨਗਰ ਕੌਾਸਲ ਜੈਤੋ ਵਿਖੇ ਕਾਰਜ ਸਾਧਕ ਅਫ਼ਸਰ ਦੀ ਤਾਇਨਾਤੀ ਨਾ ਹੋਣ 'ਤੇ ਹੜਤਾਲ ਸ਼ੁਰੂ ਕੀਤੀ, ਪਰ ਸਰਕਾਰ ਵਲੋਂ ਕੋਈ ਹਾਂ ਪੱਖੀ ਹੁੰਗਾਰਾ ਨਾ ਮਿਲਿਆ, ਉਪਰੰਤ ਕਰਮਚਾਰੀ ਭੁੱਖ ਹੜਤਾਲ 'ਤੇ ਬੈਠੇ ਪਰ ਫਿਰ ਵੀ ਸਰਕਾਰ ਦੇ ਕੰਨ 'ਤੇ ਜੂੰ ਨਾ ਸਰਕਣ ਕਾਰਨ ਮਜਬੂਰਨ ਕਰਮਚਾਰੀਆਂ ਤੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸਥਾਨਕ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੋਸ ਰੈਲੀ ਕੱਢਦਿਆਂ ਸਥਾਨਕ ਚੌਾਕ ਨੰਬਰ ਤਿੰਨ (ਬਾਜਾਖਾਨਾ ਚੌਾਕ) ਵਿਖੇ ਸਰਕਾਰ ਵਿਰੁੱਧ ਧਰਨਾ ਦਿੱਤਾ ਗਿਆ | ਇਸ ਮੌਕੇ ਅਜੇ ਬਰਾੜ, ਪ੍ਰੇਮ ਸ਼ਰਮਾ, ਕੋਮਲ ਸ਼ਰਮਾ, ਗੁਰਪ੍ਰੀਤ ਗੋਪੀ, ਰੁਚੀ ਬਾਲਾ, ਦਵਿੰਦਰ ਕੁਮਾਰ, ਚਿਮਨ ਲਾਲ, ਬਾਲ ਕਿ੍ਸ਼ਨ, ਲਖਵਿੰਦਰ ਸਿੰਘ ਲੱਖਾ ਐਮ.ਸੀ, ਜਸਪਾਲ ਸਿੰਘ ਕਾਂਟਾ, ਗੋਰਾ ਲਾਲ ਐੱਮ. ਸੀ., ਹਰੀ ਸਿੰਗਲਾ ਐਮ.ਸੀ, ਵਿੱਕੀ ਐੱਮ. ਸੀ., ਨਿਰਮਲ ਸਿੰਘ ਐੱਮ. ਸੀ., ਗੁਰਮੀਤ ਸਿੰਘ, ਜਸਵਿੰਦਰ ਸਿੰੰਘ ਜੋਨੀ, ਗੁਰਪਿਆਰ ਸਿੰਘ, ਦਵਿੰਦਰ ਸਿੰਘ ਸਚਦੇਵਾ, ਜਲੌਰ ਸਿੰਘ ਤੋਂ ਇਲਾਵਾ ਅਮੋਲਕ ਸਿੰਘ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਵਲੋਂ ਵੀ ਆਪਣੇ ਸਾਥੀਆਂ ਨਾਲ ਦਫ਼ਤਰ ਵਿਚ ਆ ਕੇ ਇਸ ਚੱਲ ਰਹੇ ਸੰਘਰਸ਼ ਦਾ ਸਮਰਥਨ ਕੀਤਾ ਤੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਜੇਕਰ ਸ਼ਹਿਰ ਵਿਚ ਕੋਈ ਵੀ ਬਿਮਾਰੀ ਫੈਲਦੀ ਹੈ ਤਾਂ ਸਰਕਾਰ ਉਸ ਦੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਵੇਗੀ |
ਪੰਜਗਰਾੲੀਂ ਕਲਾਂ, 10 ਸਤੰਬਰ (ਸੁਖਮੰਦਰ ਸਿੰਘ ਬਰਾੜ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਲੋਂ ਨਬਾਰਡ ਦੀ ਸਹਾਇਤ ਨਾਲ ਤਿਆਰ ਕੀਤੀਆਂ ਗਈਆਂ ਦੋ ਸਾਇੰਸ ਲੈਬਾਂ ਦਾ ਉਦਘਾਟਨ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸੀ ਐੱਮ. ਪੀ. ਮੁਹੰਮਦ ਸਦੀਕ ਤੇ ...
ਫ਼ਰੀਦਕੋਟ, 10 ਸਤੰਬਰ (ਸਤੀਸ਼ ਬਾਗ਼ੀ)- ਆਰਟ ਆਫ਼ ਲਿਵਿੰਗ ਸੰਸਥਾ ਦੀ ਕੋਆਰਡੀਨੇਟਰ ਕਿਰਨਦੀਪ ਲੂੰਬਾ ਦੀ ਅਗਵਾਈ ਹੇਠ ਸਰਕਾਰੀ ਮਿਡਲ ਸਕੂਲ ਸੰਜੇ ਨਗਰ ਬਸਤੀ ਫ਼ਰੀਦਕੋਟ ਵਿਖੇ ਸਮਾਗਮ ਕਰਵਾਇਆਾ ਗਿਆ, ਜਿਸ ਦੌਰਾਨ 11 ਤੋਂ 19 ਸਾਲ ਦੀਆਂ ਵਿਦਿਆਰਥਣਾ ਨਾਲ ਕਿਰਨਦੀਪ ...
ਕੋਟਕਪੂਰਾ, 10 ਸਤੰਬਰ (ਮੋਹਰ ਸਿੰਘ ਗਿੱਲ)-ਡੇਂਗੂ ਸਰਵੇ ਦੌਰਾਨ ਸਿਹਤ ਕਰਮਚਾਰੀਆਂ ਨਾਲ ਦੁਰਵਿਹਾਰ ਕਰਨ ਤੇ ਰਜਿਸਟਰ ਪਾੜਣ ਦੇ ਮਾਮਲੇ ਨੂੰ ਲੈ ਕੇ ਦੋਸ਼ੀ ਵਿਅਕਤੀ ਿਖ਼ਲਾਫ਼ ਠੋਸ ਕਾਰਵਾਈ ਨਾ ਹੋਣ ਦੇ ਵਿਰੋਧ ਵਜੋਂ ਸਿਹਤ ਕਰਮਚਾਰੀਆਂ ਵਲੋਂ ਸਿਵਲ ਹਸਪਤਾਲ ...
ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ਼ ਫ਼ਰੀਦ ਜੀ ਦਾ ਆਗਮਨ ਪੁਰਬ ਇਸ ਵਾਰ 18 ਸਤੰਬਰ ਤੋਂ 28 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ | ਇਸ ਮੇਲੇ ਦੇ ਵੱਖ-ਵੱਖ ਪ੍ਰੋਗਰਾਮਾਂ ਲਈ ਚੁਣੇ ਹੋਏ ਕਲਾਕਾਰਾਂ ਨੂੰ ਮੌਕੇ ਦੇਣ ਲਈ ਟਰਾਇਲ 12 ਸਤੰਬਰ ਨੂੰ ਸਵੇਰੇ 9:30 ਵਜੇ ...
ਫ਼ਰੀਦਕੋਟ, 10 ਸਤੰਬਰ (ਸਰਬਜੀਤ ਸਿੰਘ)- ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦੀਆਂ 18 ਬੋਤਲਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਗਸੀਰ ਸਿੰਘ ਸੀ.ਆਈ.ਏ. ਸਟਾਫ਼ ਵਲੋਂ ਮਿਲੀ ...
ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁਰਬਾ)- ਨਰੋਆ ਪੰਜਾਬ ਮੰਚ ਦੇ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਅਗਵਾਈ ਹੇਠ ਇਕ 8 ਮੈਂਬਰੀ ਵਫ਼ਦ ਦਰਿਆਵਾਂ ਦੇ ਪ੍ਰਦੂਸ਼ਿਤ ਪਾਣੀ ਸਬੰਧੀ 11 ਸਤੰਬਰ ਨੂੰ ਚੰਡੀਗੜ੍ਹ ਵਿਖੇ ਵੀ. ਪੀ. ਬਦਨੌਰ ਰਾਜਪਾਲ ਪੰਜਾਬ ਨਾਲ ਮੁਲਾਕਾਤ ...
ਫ਼ਰੀਦਕੋਟ, 10 ਸਤੰਬਰ (ਸਰਬਜੀਤ ਸਿੰਘ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਕਾਲਜ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਮਨਪ੍ਰੀਤ ਸਿੰਘ ਨੂੰ ਪ੍ਰਧਾਨ, ਜਸਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ, ਅਮਨਦੀਪ ਕੌਰ ਨੂੰ ਸਕੱਤਰ, ਬਲਕਾਰ ਸਿੰਘ ...
ਫ਼ਰੀਦਕੋਟ, 10 ਸਤੰਬਰ (ਸਰਬਜੀਤ ਸਿੰਘ)- ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਦੋਵਾਂ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ...
ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁਰਬਾ)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਲੈਕਟਰ ਵੈਰੀਫਿਕੇਸ਼ਨ ਪ੍ਰੋਗਰਾਮ (ਈ. ਵੀ. ਪੀ.) ਤਹਿਤ ਵੋਟਰ ਸੂਚੀਆਂ ਦੀ ਸੁਧਾਈ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਰਾਜਸੀ ਪਾਰਟੀਆਂ ਨੂੰ ਈ. ਵੀ. ਪੀ. ਸਬੰਧੀ ...
ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁਰਬਾ)-ਸਥਾਨਕ ਸਰਕਾਰੀ ਨਸ਼ਾ ਛੁਡਾਓ ਕੇਂਦਰ ਦੇ ਮੁਲਾਜ਼ਮਾਂ ਨੇ ਸੂਬਾ ਪੱਧਰੀ ਕਮੇਟੀ ਦੇ ਫ਼ੈਸਲੇ ਤਹਿਤ ਮੰਗਾਂ ਨੂੰ ਮਨਾਉਣ ਲਈ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ | ਯੂਨੀਅਨ ਆਗੂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ...
ਬਰਗਾੜੀ, 10 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਹਲਕਾ ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਸਲਾਹਕਾਰ ਨਿਯੁਕਤ ਕਰਕੇ ਕੈਬਨਿਟ ਮੰਤਰੀ ਦਾ ਦਰਜਾ ਦੇਣ ਅਤੇ ਗੁਰਪ੍ਰੀਤ ਸਿੰਘ ਡੋਡ ਦੇ ਬਲਾਕ ਸੰਮਤੀ ਦਾ ...
ਕੋਟਕਪੂਰਾ, 10 ਸਤੰਬਰ (ਮੋਹਰ ਸਿੰਘ ਗਿੱਲ)- ਪ੍ਰਾਇਮਰੀ ਪੱਧਰ (ਇੰਟਰ ਜ਼ੋਨ) ਦੀਆਂ ਖੇਡਾਂ 'ਚ ਨੇੜਲੇ ਪਿੰਡ ਹਰੀਨੌਾ ਦੇ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ 'ਚ ਭਾਗ ਲੈਂਦਿਆਂ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ | ਸਕੂਲ ...
ਕੋਟਕਪੂਰਾ, 10 ਸਤੰਬਰ (ਮੇਘਰਾਜ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਨੀਤਾ ਗਰਗ ਦੇ ਨਿਵਾਸ ਅਸਥਾਨ 'ਤੇ ਵਿਧਾਇਕ ਅਰੁਣ ਨਾਰੰਗ ਦੀ ਅਗਵਾਈ ਹੇਠ ਹੋਈ | ਅਰੁਣ ਨਾਰੰਗ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ 17 ਸਤੰਬਰ ਨੂੰ ...
ਬਾਜਾਖਾਨਾ, 10 ਸਤੰਬਰ (ਜਗਦੀਪ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਪਿੰਡ ਵਾੜਾ ਭਾਈ ਕਾ ਦੀ ਇਕਾਈ ਦੀ ਚੋਣ ਬਲਾਕ ਬਾਜਾਖਾਨਾ ਦੇ ਪ੍ਰਧਾਨ ਮੇਜਰ ਸਿੰਘ ਰਸੀਲਾ ਦੀ ਪ੍ਰਧਾਨਗੀ ਹੇਠ ਸਰਬ ਸੰਮਤੀ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ, ਜਿਸ ...
ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁੁਰਬਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਅਕਾਲੀ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਖ਼ਾਲਸਾ ਦੀਵਾਨ ਹਾਲ ਵਿਖੇ ਹਲਕੇ ਦੇ ਮੁੱਖ ਸੇਵਾਦਾਰ ਪਰਮਬੰਸ ਸਿੰਘ ...
ਕੋਟਕਪੂਰਾ, 10 ਸਤੰਬਰ (ਮੋਹਰ ਸਿੰਘ ਗਿੱਲ)-ਪਿਛਲੇ ਡੇਢ ਦਹਾਕਿਆਂ ਤੋਂ ਸਾਈਕਲ ਦੇ ਖੇਤਰ ਵਿਚ ਕੋਟਕਪੂਰਾ ਸ਼ਹਿਰ ਦਾ ਨਾਂਅ ਹੀ ਨਹੀਂ ਬਲਕਿ ਫ਼ਰੀਦਕੋਟ ਜ਼ਿਲ੍ਹੇ ਦਾ ਨਾਂਅ ਪੂਰੇ ਭਾਰਤ ਵਿਚ ਰੌਸ਼ਨ ਕਰਨ ਵਾਲੀ ਕੋਟਕਪੂਰਾ ਸਾਈਕਲ ਰਾਈਡਰਜ਼ ਟੀਮ ਦੀਆਂ ਪ੍ਰਾਪਤੀਆਂ 'ਤੇ ...
ਪੰਜਗਰਾਈਾ ਕਲਾਂ, 10 ਸਤੰਬਰ (ਕੁਲਦੀਪ ਸਿੰਘ ਗੋਂਦਾਰਾ)-ਗੁਰੂ ਨਾਨਕ ਦੇਵ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਾ ਕਲਾਂ ਵਿਖੇ ਚੱਲ ਰਹੇ ਐੱਨ. ਅੱੈਸ. ਐੱਸ. ਯੂਨਿਟ ਵਲੋਂ ਪੌਸ਼ਣ ਮਹੀਨੇ ਨੂੰ ਧਿਆਨ ਵਿਚ ਰੱਖਦਿਆਂ ਪੌਸ਼ਣ ਦਿਵਸ ਮਨਾਇਆ ਗਿਆ | ਇਸ ਮੌਕੇ ਚਾਰਟ ...
ਬਰਗਾੜੀ, 10 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਸਰਾਂਵਾਂ ਤੋਂ ਇਤਿਹਾਸਕ ਗੁਰਦੁਆਰਾ ਸਾਹਿਬ ਗੁਰੂ ਕੀ ਢਾਬ ਨੂੰ ਜਾਣ ਵਾਲੀ ਲਿੰਕ ਸੜਕ ਬਹੁਤ ਘੱਟ ਚੌੜੀ ਹੈ | ਇਸ ਗੁਰਦੁਆਰਾ ਸਾਹਿਬ ਵਿਖੇ ਹਰ ਮਹੀਨੇ ਧਾਰਮਿਕ ਦਿਹਾੜੇ ਮਨਾਏ ਜਾਂਦੇ ਹਨ | ਇਸ ਮੌਕੇ ਵੱਡੀ ਗਿਣਤੀ 'ਚ ...
ਕੋਟਕਪੁਰਾ, 10 ਸਤੰਬਰ (ਮੋਹਰ ਸਿੰਘ ਗਿੱਲ)-ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵਲੋਂ ਗੋਦ ਲਏ ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ ਹੀਰਾ ਸਿੰਘ ਨਗਰ 'ਚ ਕਲੱਬ ਦੇ ਡਿਪਟੀ ਡਿਸਟਿ੍ਕ ਗਵਰਨਰ ਸੈਕਟਰੀ ਸੁਰਜੀਤ ਸਿੰਘ ਘੁਲਿਆਣੀ ਦੇ ਆਸਟੇ੍ਰਲੀਆ ਰਹਿੰਦੇ ਬੇਟੇ ਗੁਰਿੰਦਰਪਾਲ ...
ਬਾਜਾਖਾਨਾ, 10 ਸਤੰਬਰ (ਜੀਵਨ ਗਰਗ)-ਪ੍ਰਵਾਸੀ ਭਾਰਤੀ ਦਾਨੀ ਸੱਜਣ ਗੋਰਾ ਸਿੰਘ ਸੋਢੀ ਯੂ. ਕੇ. ਵਲੋਂ ਅੰਗਹੀਣ ਗਾਊਸ਼ਾਲਾ ਬਾਜਾਖਾਨਾ ਨੂੰ 5100 ਰੁਪਏ ਨਕਦ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਗਾਊਸ਼ਾਲਾ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਅੰਗਹੀਣ ਗਾਊਸ਼ਾਲਾ ...
ਰੁਪਾਣਾ, 10 ਸਤੰਬਰ (ਜਗਜੀਤ ਸਿੰਘ)-ਪੰਜਾਬ ਸਰਕਾਰ ਦੀ ਸਕੀਮ ਤਹਿਤ ਵੱਖ-ਵੱਖ ਵਿਕਾਸ ਕਾਰਜਾਂ ਲਈ ਪਿੰਡਾਂ 'ਚ ਗਰਾਂਟ ਜਾਰੀ ਕੀਤੀ ਗਈ ਹੈ, ਜਿਸ ਤਹਿਤ ਅੱਜ ਹਲਕਾ ਮਲੋਟ ਦੇ ਵਿਧਾਇਕ ਅਤੇ ਡਿਪਟੀ ਸਪੀਕਰ ਦੇ ਬੇਟੇ ਅਮਨਪ੍ਰੀਤ ਸਿੰਘ ਭੱਟੀ ਵਲੋਂ ਪਿੰਡ ਦਬੜ੍ਹਾ 'ਚ ਇੰਟਰਲਾਕ ...
ਸ੍ਰੀ ਮੁਕਤਸਰ ਸਾਹਿਬ, 10 ਸਤੰਬਰ (ਰਣਜੀਤ ਸਿੰਘ ਢਿੱਲੋਂ)- ਇੰਟਰਨੈਸ਼ਨਲ ਅਲਾਇੰਸ ਕਲੱਬ ਮੁਕਤਸਰ ਵਲੋਂ ਜਿਉਂਦੇ ਜੀਅ ਖ਼ੂਨਦਾਨ, ਮਰਨ ਉਪਰੰਤ ਅੱਖਾਂ ਦਾਨ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵਿੱਢੀ ਮੁਹਿੰਮ ਦੇ ਤਹਿਤ ਗੱਡੀਆਂ ਤੇ ਸਟਿੱਕਰ ਲਾਉਣ ਦੇ ਲਈ ...
ਬਾਜਾਖਾਨਾ, 10 ਸਤੰਬਰ (ਜੀਵਨ ਗਰਗ)- ਪ੍ਰਵਾਸੀ ਭਾਰਤੀ ਗੋਰਾ ਸਿੰਘ ਸੋਢੀ ਵਲੋਂ ਏਕਤਾ ਕਲੱਬ ਬਾਜਾਖਾਨਾ ਨੂੰ ਸਮਾਜ ਸੇਵੀ ਕੰਮਾਂ ਲਈ ਨਕਦ ਰਾਸ਼ੀ ਦਾਨ ਕੀਤੀ ਗਈ | ਪ੍ਰਵਾਸੀ ਭਾਰਤੀ ਗੋਰਾ ਸਿੰਘ ਯੂ. ਕੇ. ਦੇ ਇਸ ਉਪਰਾਲੇ ਦੀ ਕਲੱਬ ਦੇ ਅਹੁਦੇਦਾਰਾ ਨੇ ਭਰਪੂਰ ਸ਼ਲਾਘਾ ...
ਫ਼ਰੀਦਕੋਟ, 10 ਸਤੰਬਰ (ਚਰਨਜੀਤ ਸਿੰਘ ਗੋਂਦਾਰਾ)-ਜ਼ਿਲ੍ਹਾ ਪੱਧਰੀ ਕਰਵਾਏ ਗਏ ਖੇਡ ਮੁਕਾਬਲਿਆਂ ਵਿਚ ਸੰਗਤ ਸਾਹਿਬ ਭਾਈ ਫੇਰੂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ...
ਸਾਦਿਕ, 10 ਸਤੰਬਰ (ਆਰ.ਐਸ.ਧੰੁਨਾ,ਗੁਰਭੇਜ ਸਿੰਘ ਚੌਹਾਨ)- ਐੱਸ. ਬੀ. ਆਰ. ਐੱਸ. ਕਾਲਜ ਫ਼ਾਰ ਵੋਮੈਨ ਘੁੱਦੂਵਾਲਾ ਵਿਖੇ ਐੱਨ. ਐੱਸ. ਐੱਸ. ਵਿਭਾਗ ਵਲੋਂ ਰਾਸ਼ਟਰੀ ਪੋਸ਼ਣ ਮਾਹ ਅਭਿਆਨ ਤਹਿਤ ਪ੍ਰੋਗਰਾਮ ਅਫ਼ਸਰ ਪੋ੍ਰ. ਅਮਨਦੀਪ ਕੌਰ ਤੇ ਪ੍ਰੋ. ਜਸਦੀਪ ਕੌਰ ਦੀ ਅਗਵਾਈ ਵਿਚ ...
ਸ੍ਰੀ ਮੁਕਤਸਰ ਸਾਹਿਬ, 10 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸਮਾਜਿਕ ਬੁਰਾਈਆਂ ਦੀ ਰੋਕਥਾਮ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਨਰੋਏ ਸਮਾਜ ਦੀ ਸਿਰਜਨਾ ਲਈ ਲੋਕਾਂ ਦਾ ਸਹਿਯੋਗ ਜਰੂਰੀ ਹੈ | ਇਹ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਗੱਲਬਾਤ ...
ਕੋਟਕਪੂਰਾ, 10 ਸਤੰਬਰ (ਮੋਹਰ ਸਿੰਘ ਗਿੱਲ)- ਚੰਡੀਗੜ੍ਹ ਵਿਖੇ ਹੋਏ 6 ਰੋਜ਼ਾ ਸੀਨੀਅਰ ਨੈਸ਼ਨਲ 'ਕਾਲਾਗਨ ਰਗਬੀ ਕੱਪ' 'ਚ ਮੁੰਬਈ ਪੁਲਿਸ ਦੀ ਟੀਮ ਜੇਤੂ ਰਹੀ, ਜਦਕਿ ਪੰਜਾਬ ਦੇ 'ਬਲੈਕ ਡੋਟ ਕਲੱਬ' ਨੇ ਦੂਜਾ ਸਥਾਨ ਹਾਸਿਲ ਕੀਤਾ | ਕੋਚ ਦਵਿੰਦਰ ਸਿੰਘ ਜੌਾਟੀ ਨੇ ਦੱਸਿਆ ਕਿ ...
ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵਲੋਂ ਬਾਬਾ ਫ਼ਰੀਦ ਆਗਮਨ ਪੁਰਬ 'ਤੇ ਫ਼ਿਟ ਇੰਡੀਆ ਮੁਹਿੰਮ ਅਧੀਨ 19 ਸਤੰਬਰ ਨੂੰ ਪੁਰਸ਼ਾਂ ਦੀ 10 ਕਿਲੋਮੀਟਰ ਤੇ ਮਹਿਲਾਵਾਂ ਦੀ 6 ਕਿਲੋਮੀਟਰ ਦੌੜ ਕਰਵਾਈ ਜਾ ਰਹੀ ਹੈ | ਇਹ ਕਰਾਸ ਕੰਟਰੀ ...
ਕੋਟਕਪੂਰਾ, 10 ਸਤੰਬਰ (ਮੋਹਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਕੋਟਕਪੂਰਾ ਦੇ ਪ੍ਰਧਾਨ ਸੁਖਮੰਦਰ ਸਿੰਘ ਢਿਲਵਾਂ ਨੇ ਕੋਟਕਪੂਰਾ ਵਿਖੇ ਜਥੇਬੰਦੀ ਦੇ ਵਰਕਰਾਂ ਤੇ ਆਗੁੂਆਂ ਨਾਲ ਮੀਟਿੰਗ ਕਰਨ ਉਪਰੰਤ ਦੱਸਿਆ ਕਿ ਸ਼ਹਿਰੀ ਪੁਲਿਸ ਸਟੇਸ਼ਨ ...
ਕੋਟਕਪੂਰਾ, 10 ਸਤੰਬਰ (ਮੋਹਰ ਸਿੰਘ ਗਿੱਲ)-ਕੋਟਕਪੂਰਾ ਦੇ ਸ਼ੈਲਰ ਮਾਲਕਾਂ ਦਾ ਸਰਕਾਰ ਵੱਲ ਕਰੋੜਾਂ ਰੁਪਏ ਬਕਾਇਆ ਖੜ੍ਹੇ ਹੋਣ ਕਾਰਨ ਸਮੂਹ ਮਿੱਲਰਾਂ ਵਿਚ ਭਾਰੀ ਨਿਰਾਸ਼ਤਾ ਪਾਈ ਜਾ ਰਹੀ ਹੈ | ਇਸ ਸਬੰਧ ਵਿਚ ਮਹਾਸ਼ਾ ਗੁਰਸ਼ਵਿੰਦਰ ਸਿੰਘ ਬਰਾੜ ਪ੍ਰਧਾਨ ਰਾਈਸ ਮਿਲਰਜ਼ ...
ਫ਼ਰੀਦਕੋਟ, 10 ਸਤੰਬਰ (ਹਰਮਿੰਦਰ ਸਿੰਘ ਮਿੰਦਾ)- ਗੁਰੂ ਆਸਰਾ ਕਲੱਬ (ਰਜਿ:) ਫ਼ਰੀਦਕੋਟ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿਹਤ ਵਿਭਾਗ ਫ਼ਰੀਦਕੋਟ ਤੇ ਅਯੁਰਵੈਦਿਕ ਵਿਭਾਗ ਫ਼ਰੀਦਕੋਟ ਦੇ ਸਹਿਯੋਗ ਨਾਲ ਸਥਾਨਕ ਡੋਗਰ ਬਸਤੀ ਦੇ ...
ਕੋਟਕਪੂਰਾ, 10 ਸਤੰਬਰ (ਮੋਹਰ ਸਿੰਘ ਗਿੱਲ)-ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਲੋਂ ਸੀਰ ਸੰਸਥਾ ਦੇ ਸਹਿਯੋਗ ਨਾਲ ਸਥਾਨਕ ਮਿਊਾਸੀਪਲ ਪਾਰਕ ਵਿਖੇ 'ਘਰੇਲੂ ਬਗੀਚੀ' ਵਿਸ਼ੇ ਦੇ ਸਬੰਧ 'ਚ ਕਰਵਾਏ ਗਏ ਸੈਮੀਨਾਰ ਦੌਰਾਨ ਭਾਰੀ ਗਿਣਤੀ 'ਚ ਜੁੜੇ ਮਰਦ-ਔਰਤਾਂ ਤੇ ਸੈਰ ਕਰਨ ਲਈ ...
ਕੋਟਕਪੂਰਾ, 10 ਸਤੰਬਰ (ਮੇਘਰਾਜ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਫ਼ਰੀਦਕੋਟ ਦੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਸਿਆਸੀ ਸਲਾਹਕਾਰ ਨਿਯੁਕਤ ਕੀਤਾ ਹੈ | ਇਸ ਨਿਯੁਕਤੀ ਨਾਲ ਜ਼ਿਲੇ੍ਹ ਦੇ ਵਿਕਾਸ ਕੰਮਾਂ ਵਿਚ ਤੇਜ਼ੀ ...
ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਵਿਚ ਤਿੰਨ ਰੋਜ਼ਾ ਕਿ੍ਕੇਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਬੀ. ਏ. ਐੱਲ. ਐੱਲ. ਬੀ. ਤੇ ਅੱੈਲ. ਅੱੈਲ. ਬੀ. ਦੀਆਂ ਕੁੱਲ ਅੱਠ ਟੀਮਾਂ ਨੇ ਭਾਗ ਲਿਆ | ਇਸ ਟੂਰਨਾਮੈਂਟ ਦਾ ਆਗਾਜ਼ ...
ਫ਼ਰੀਦਕੋਟ, 10 ਸਤੰਬਰ (ਸਤੀਸ਼ ਬਾਗ਼ੀ)- ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਚੱਲ ਰਹੀਆਂ 47ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਲੜਕੀਆਂ ਦੇ 10 ਮੀਟਰ ਓਪਨ ਏਅਰ ਰਾਈਫ਼ਲ ਸ਼ੂਟਿੰਗ ਤੇ 14, 17 ਅਤੇ 19 ਸਾਲ ਉਮਰ ਵਰਗ ਦੇ ਪਿਸਟਲ ਸ਼ੂਟਿੰਗ ...
ਬਾਜਾਖਾਨਾ, 10 ਸਤੰਬਰ (ਜਗਦੀਪ ਸਿੰਘ ਗਿੱਲ)-ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਹਰੀ ਕਾ ਦੇ ਮੁੱਖ ਅਧਿਆਪਕ ਜਸਵੰਤ ਸਿੰਘ ਸੰਧੂ ਨੂੰ ਵਿਭਾਗ ਵਲੋਂ ਤਰੱਕੀ ਦੇ ਕੇ ਸੈਂਟਰ ਹੈੱਡ ਟੀਚਰ ਦੇ ਅਹੁਦੇ 'ਤੇ ਬਾਜਾਖਾਨਾ ਸੈਂਟਰ ਦੇ ਮੇਨ ਸਕੂਲ 'ਚ ਤਾਇਨਾਤ ਕੀਤਾ ਗਿਆ ਹੈ | ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX