ਮੇਜਰ ਸਿੰਘ
ਜਲੰਧਰ, 10 ਸਤੰਬਰ -ਚਿੜੀ ਦੀ ਚੁੰਝ ਜਿੰਨੇ ਸਰਹੱਦ 'ਚ ਘਿਰੇ ਪੰਜਾਬ ਸੂਬੇ ਦਾ ਕੁਲ ਖੇਤਰਫਲ 50 ਹਜ਼ਾਰ ਵਰਗ ਕਿਲੋਮੀਟਰ ਹੈ ਤੇ ਇਸ ਵਿਚ ਇਸ ਵੇਲੇ 11 ਕੌਮੀ ਰਾਜ ਮਾਰਗ ਪੈਂਦੇ ਹਨ ਜਿਨ੍ਹਾਂ ਦੀ ਲੰਬਾਈ 2677 ਕਿਲੋਮੀਟਰ ਹੈ | ਜਦਕਿ ਪੰਜਾਬ ਦੇ ਆਪਣੇ ਰਾਜ ਮਾਰਗ ਸਿਰਫ਼ 1102 ਕਿੱਲੋਮੀਟਰ ਹੀ ਹਨ | ਪੰਜਾਬ ਅੰਦਰ ਉਕਤ ਮੁੱਖ ਕੌਮੀ ਰਾਜ ਮਾਰਗ ਉੱਪਰ 9 ਟੋਲ ਪਲਾਜ਼ੇ ਹਨ ਜਦ ਕਿ ਹੈਰ ਅਹਿਮ ਰਾਜ ਮਾਰਗ ਉੱਪਰ 16 ਟੋਲ ਪਲਾਜ਼ੇ ਚੱਲ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਸੂਬਾ ਹੋਂਦ ਵਿਚ ਆਉਣ ਸਮੇਂ ਸਿਰਫ਼ ਦੋ ਕੌਮੀ ਰਾਜ ਮਾਰਗ ਸਨ | ਪਹਿਲਾਂ ਸ਼ੇਰਸ਼ਾਹ ਸੂਰੀ ਮਾਰਗ ਦੇ ਨਾਂਅ ਨਾਲ ਜਾਣੀ ਜਾਂਦੀ ਦਿੱਲੀ ਤੋਂ ਅੰਮਿ੍ਤਸਰ ਜਰਨੈਲੀ ਸੜਕ ਤੇ ਦੂਜੀ ਦਿੱਲੀ ਤੋਂ ਮਲੋਟ, ਫਾਜ਼ਿਲਕਾ ਰਾਹੀਂ ਲਾਹੌਰ ਨੂੰ ਜਾਣ ਵਾਲੀ ਸੜਕ ਪਰ ਪਿਛਲੀ ਸਦੀ ਦੇ ਅਖੀਰਲੇ ਸਾਲਾਂ ਵਿਚ ਕੇਂਦਰ ਸਰਕਾਰ ਵਲੋਂ ਸੂਬਿਆਂ ਦੇ ਵਸੀਲਿਆਂ ਨੂੰ ਕਬਜ਼ੇ 'ਚ ਕਰਨ ਦੀ ਯੋਜਨਾ ਤਹਿਤ ਰਾਜ ਸਰਕਾਰਾਂ ਦੇ ਅਧਿਕਾਰ ਹੇਠਲੇ ਜ਼ਮੀਨੀ ਆਵਾਜਾਈ ਦੇ ਖੇਤਰ ਉੱਪਰ ਵੀ ਅਧਿਕਾਰ ਜਮਾਉਣਾ ਸ਼ੁਰੂ ਕਰ ਦਿੱਤਾ ਹੈ | ਪਹਿਲਾਂ ਰਾਜਾਂ ਵਿਚ ਬਣਨ ਵਾਲੀਆਂ ਨਵੀਆਂ ਸੜਕਾਂ ਲਈ ਕੇੇਂਦਰ ਸਰਕਾਰ ਵਲੋਂ ਫੰਡ ਦਿੱਤੇ ਜਾਂਦੇ ਸਨ ਪਰ ਸੜਕਾਂ ਵਾਲੀ ਜ਼ਮੀਨ, ਖਤਾਨ ਤੇ ਉੱਥੇ ਉਗਦੇ ਦਰੱਖਤਾਂ ਦੇ ਪੈਦਾ ਹੋਣ ਵਾਲੇ ਹੋਰ ਆਮਦਨ ਦੇ ਸਾਧਨਾਂ ਦੀ ਮਾਲਕ ਰਾਜ ਸਰਕਾਰ ਹੀ ਹੁੰਦੀ ਸੀ ਪਰ ਪਿਛਲੇ ਸਾਲਾਂ ਵਿਚ ਰਾਜ ਸਰਕਾਰਾਂ ਦੇ ਆਮਦਨ ਸੋਮੇ ਹਥਿਆਉਣ ਦੀ ਮੁਹਿੰਮ ਤਹਿਤ ਹੁਣ ਨਵੀਆਂ ਸੜਕਾਂ ਬਣਾਉਣ ਜਾਂ ਪਹਿਲੀਆਂ ਨੂੰ ਚੌੜੀਆਂ ਕਰਨ ਲਈ ਕੇਂਦਰ ਸਰਕਾਰ ਫੰਡ ਨਹੀਂ ਦਿੰਦੀ, ਸਗੋਂ ਰਾਜ ਮਾਰਗ ਨੂੰ ਕੌਮੀ ਮਾਰਗ ਐਲਾਨ ਕੇ ਸੜਕ ਹੇਠ ਆਉਣ ਵਾਲੀ ਸਾਰੀ ਜ਼ਮੀਨ ਦੀ ਆਪ ਮਾਲਕ ਬਣ ਬੈਠਦੀ ਹੈ | ਹਾਸਲ ਜਾਣਕਾਰੀ ਮੁਤਾਬਿਕ ਕੇਂਦਰ ਸਰਕਾਰ ਸੜਕ ਚੌੜਾ ਕਰਨ ਜਾਂ ਕਿਸੇ ਸ਼ਹਿਰ ਦਾ ਬਾਈਪਾਸ ਬਣਾਉਣ ਲਈ ਜ਼ਮੀਨ ਹਾਸਲ ਕਰਨ ਦੇ ਪੈਸੇ ਆਪ ਦਿੰਦੀ ਹੈ, ਪਰ ਪਹਿਲੀ ਚੱਲ ਰਹੀ ਰਾਜ ਮਾਰਗ ਦੀ ਜ਼ਮੀਨ ਮੁਫ਼ਤ ਵਿਚ ਹੀ ਹਥਿਆ ਲਈ ਜਾਂਦੀ ਹੈ | ਮਿਸਾਲ ਵਜੋਂ ਜਲੰਧਰ-ਮੋਗਾ ਨਵਾਂ ਮਾਰਗ ਉਸਰ ਰਿਹਾ ਹੈ | ਇਸ ਉੱਪਰ ਪੈਂਦੇ ਨਕੋਦਰ ਤੇ ਸ਼ਾਹਕੋਟ ਦੇ ਬਾਈਪਾਸ ਲਈ ਜ਼ਮੀਨ ਕੇਂਦਰ ਸਰਕਾਰ ਨੇ ਖ਼ਰੀਦੀ ਹੈ ਤੇ ਚੌੜਾ ਕਰਨ ਲਈ ਹਾਸਲ ਕੀਤੀ ਜ਼ਮੀਨ ਦੇ ਪੈਸੇ ਵੀ ਉਸ ਨੇ ਹੀ ਦਿੱਤੇ ਹਨ, ਪਰ ਪਹਿਲੋਂ ਚੱਲ ਰਹੀ 90 ਕਿੱਲੋਮੀਟਰ ਰਾਜ ਮਾਰਗ ਦੀ ਜ਼ਮੀਨ ਉਸ ਨੂੰ ਮੁਫ਼ਤ ਵਿਚ ਹੀ ਮਿਲ ਗਈ | ਹੁਣ ਇਸ ਸੜਕ ਦੁਆਲੇ ਕਿਸੇ ਵੀ ਵਪਾਰਕ ਸਰਗਰਮੀ ਦੀ ਪ੍ਰਵਾਨਗੀ ਰਾਜ ਸਰਕਾਰ ਨਹੀਂ, ਸਗੋਂ ਕੇਂਦਰ ਸਰਕਾਰ ਦੇ ਅਦਾਰੇ ਹੀ ਦੇਣਗੇ ਤੇ ਉਨ੍ਹਾਂ ਦੀ ਫ਼ੀਸ ਵੀ ਕੇਂਦਰ ਸਰਕਾਰ ਕੋਲ ਹੀ ਜਾਵੇਗੀ | ਇੱਥੋਂ ਤੱਕ ਕਿ ਕੌਮੀ ਰਾਜ ਮਾਰਗ ਦੁਆਲੇ ਲੱਗਣ ਵਾਲੇ ਜੰਗਲਾਤ ਤੇ ਹੋਰ ਵਪਾਰਕ ਕਾਰੋਬਾਰ ਵੀ ਕੇਂਦਰ ਦੀ ਮਾਲਕੀ ਹੇਠ ਚਲੇ ਗਏ ਹਨ | ਇਸ ਤਰ੍ਹਾਂ ਕੇਂਦਰ ਸਰਕਾਰ ਰਾਜ ਸਰਕਾਰ ਦੇ ਵੱਡੇ ਹਿੱਸੇ ਦੀ ਮਾਲਕ ਬਣ ਰਹੀ ਹੈ | ਕੌਮੀ ਰਾਜ ਮਾਰਗ ਲਗਾਤਾਰ ਵਧ ਰਹੇ ਹਨ ਤੇ ਕੌਮੀ ਰਾਜ ਮਾਰਗ ਘਟ ਰਹੇ ਹਨ |
ਟੋਲ ਪਲਾਜ਼ੇ ਕੇਂਦਰ ਦੇ ਹੱਥ-
ਪੰਜਾਬ ਦੀ ਧਰਤੀ ਉੱਪਰ ਚੱਲ ਰਹੇ ਕੌਮੀ ਰਾਜ ਮਾਰਗ ਉੱਪਰ ਲਗਾਏ ਟੋਲ ਪਲਾਜ਼ੇ ਕੇਂਦਰ ਸਰਕਾਰ ਦੇ ਕਮਾਊ ਪੁੱਤ ਬਣੇ ਹੋਏ ਹਨ | ਇਨ੍ਹਾਂ ਟੋਲ ਪਲਾਜ਼ਿਆਂ 'ਤੇ ਟੈਕਸ ਪੰਜਾਬ ਦੇ ਲੋਕ ਦਿੰਦੇ ਹਨ ਪਰ ਪੰਜਾਬ ਸਰਕਾਰ ਨੂੰ ਇਸ ਵਿਚੋਂ ਇਕ ਧੇਲਾ ਵੀ ਨਹੀਂ ਮਿਲਦਾ | ਕੌਮੀ ਰਾਜ ਮਾਰਗ ਉਪਰਲੇ ਟੋਲ ਪਲਾਜ਼ੇ ਕੇਂਦਰ ਸਰਕਾਰ ਲਗਾਉਂਦੀ ਹੈ |
ਇਨ੍ਹਾਂ ਦੇ ਕੰਪਨੀਆਂ ਨਾਲ ਇਕਰਾਰਨਾਮੇ ਵੀ ਉਸ ਵਲੋਂ ਹੀ ਭਰੇ ਜਾਂਦੇ ਹਨ | ਜਲੰਧਰ-ਪਾਣੀਪਤ ਮਾਰਗ ਉੱਪਰ ਫਿਲੌਰ, ਸ਼ੰਭੂ ਤੇ ਕਰਨਾਲ 3 ਟੋਲ ਪੈਂਦੇ ਹਨ | ਇਨ੍ਹਾਂ ਦੀ ਆਮਦਨ ਦਾ 75 ਫ਼ੀਸਦੀ ਹਿੱਸਾ ਕੰਪਨੀ ਨੂੰ ਤੇ 25 ਫੀਸਦੀ ਹਿੱਸਾ ਕੇਂਦਰ ਨੂੰ ਮਿਲਦਾ ਹੈ | ਇਸੇ ਤਰ੍ਹਾਂ ਰਾਜ ਸਰਕਾਰਾਂ ਰਾਜ ਮਾਰਗ 'ਤੇ ਟੋਲ ਲਗਾਉਂਦੀਆਂ ਹਨ | ਥੋੜ੍ਹੇ ਵੱਧ-ਘੱਟ ਫਰਕ ਨਾਲ ਇੱਥੇ ਵੀ ਟੈਕਸ ਦੀ ਉਗਰਾਹੀ ਉੱਪਰ ਵਾਂਗ ਹੀ ਤਕਸੀਮ ਹੁੰਦੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ 2017-18 ਦਰਮਿਆਨ ਟੋਲ ਪਲਾਜ਼ਿਆਂ ਉਪਰੋਂ 690 ਕਰੋੜ ਰੁਪਏ ਦੀ ਉਗਰਾਹੀ ਹੋਈ ਸੀ | ਇਸ ਉਗਰਾਹੀ ਵਿਚੋਂ 70 ਫੀਸਦੀ ਦੇ ਕਰੀਬ ਕੌਮੀ ਰਾਜ ਮਾਰਗ ਦੀ ਉਗਰਾਹੀ ਹੈ | ਇਸ ਤੋਂ ਸਪੱਸ਼ਟ ਹੈ ਕਿ ਮੁੱਖ ਸੜਕਾਂ ਕੇਂਦਰ ਸਰਕਾਰ ਅਧੀਨ ਹੋਣ ਕਾਰਨ ਸੂਬਿਆਂ ਦੇ ਅਧਿਕਾਰ ਹੇਠਲਾ ਆਵਾਜਾਈ ਦਾ ਆਮਦਨ ਸੋਮਾ ਵੀ ਕੇਂਦਰ ਸਰਕਾਰ ਦੇ ਹੱਥਾਂ ਵਿਚ ਚਲਾ ਗਿਆ ਹੈ | ਆਮਦਨ ਦੇ ਸੋਮੇ ਸੂਬਿਆਂ ਹੱਥੋਂ ਕਿਰ ਕੇ ਕੇਂਦਰ ਕੋਲ ਜਾਣ ਕਾਰਨ ਸੂਬਿਆਂ ਨੂੰ ਆਪਣੀ ਸੜਕੀ ਆਵਾਜਾਈ ਸੁਧਾਰਨੀ ਔਖੀ ਹੋ ਰਹੀ ਹੈ ਤੇ ਨਤੀਜਾ ਇਹ ਹੈ ਕਿ ਰਾਜ ਮਾਰਗ, ਕੌਮੀ ਐਲਾਨ ਕੇ ਸੂਬਿਆਂ ਹੇਠੋਂ ਕੱਢੇ ਜਾ ਰਹੇ ਹਨ |
ਇਕਰਾਰ ਮੁਤਾਬਿਕ ਨਹੀਂ ਸਹੂਲਤਾਂ-
ਸੜਕਾਂ ਉੱਪਰ ਲੱਗੇ ਟੋਲ ਪਲਾਜ਼ਿਆਂ ਦੀ ਫ਼ੀਸ ਪਹਿਲੋਂ ਵੱਧ ਹੈ ਕਿ ਦੂਜਾ ਰਾਜ ਸਰਕਾਰ ਨੇ ਹਰ ਸਾਲ ਉਕਾ-ਪੁੱਕਾ 3 ਫੀਸਦੀ ਵਧਾਉਣ ਦਾ ਫ਼ੈਸਲਾ ਕਰ ਰੱਖਿਆ ਹੈ ਜਦਕਿ ਕੌਮੀ ਰਾਜ ਮਾਰਗ ਉੱਪਰ ਟੋਲ ਟੈਕਸ ਕੀਮਤ ਸੂਚਕ ਅੰਕ 'ਚ ਆਉਂਦੇ ਉਤਰਾਅ-ਚੜ੍ਹਾਅ ਨਾਲ ਜੋੜਿਆ ਹੈ | ਬਹੁਤ ਹੀ ਉੱਚੀ ਦਰ ਵਾਲੇ ਟੈਕਸ ਵਿਚੋਂ 75 ਫੀਸਦੀ ਦੇ ਕਰੀਬ ਨਿੱਜੀ ਕੰਪਨੀਆਂ ਨੂੰ ਹਿੱਸਾ ਦੇਣ ਸਮੇਂ ਕੀਤੇ ਇਕਰਾਰ ਵਿਚ ਅਨੇਕ ਤਰ੍ਹਾਂ ਦੀਆਂ ਸਹੂਲਤਾਂ ਦੇਣ ਦਾ ਅਹਿਦ ਹੈ ਪਰ ਦੱਸਦੇ ਹਨ ਕਿ ਬੀਤੇ ਅਹਿਦ ਦਾ 10 ਫੀਸਦੀ ਸਹੂਲਤ ਨਹੀਂ ਦਿੱਤੀ ਜਾ ਰਹੀ | ਸੜਕ ਦੀ ਸੰਭਾਲ ਤੇ ਸੁਰੱਖਿਆ ਲਈ ਹਰ 50 ਕਿੱਲੋਮੀਟਰ ਵਿਚ ਇਕ ਗਸ਼ਤੀ ਮੋਟਰ ਗੱਡੀ ਤੇ ਇਕ ਐਾਬੂਲੈਂਸ ਜ਼ਰੂਰੀ ਹੈ | ਐਾਬੂਲੈਂਸ ਵਿਚ ਇਕ ਡਾਕਟਰ ਤੇ ਮੁੱਢਲੀਆਂ ਸਾਰੀਆਂ ਡਾਕਟਰੀ ਸਹੂਲਤਾਂ ਹੋਣਾ ਲਾਜ਼ਮੀ ਹੈ | ਇਸੇ ਤਰ੍ਹਾਂ ਹਰ ਟੋਲ ਪਲਾਜ਼ੇ ਉੱਪਰ ਵਰਕਸ਼ਾਪ ਹੋਣਾ, ਬੈਠਣ ਲਈ ਜਗ੍ਹਾ ਤੇ ਪੀਣ ਵਾਲੇ ਪਾਣੀ ਦੀ ਸਹੂਲਤ ਦਾ ਵੀ ਜ਼ਿਕਰ ਹੈ | ਸੜਕ ਸੁਰੱਖਿਆ ਮਾਹਰ ਸ੍ਰੀ ਕਮਲਜੀਤ ਸੋਈ ਨੇ ਦੱਸਿਆ ਕਿ ਪੰਜਾਬ ਦੇ ਕਿਸੇ ਪਲਾਜ਼ੇ ਉੱਪਰ ਵਰਕਸ਼ਾਪ ਨਹੀਂ ਤੇ ਹੋਰ ਸਹੂਲਤਾਂ ਵੀ ਮਸਾਂ 10 ਫੀਸਦੀ ਹੀ ਹਨ | ਇਸ ਤਰ੍ਹਾਂ ਅਫਰਸਸ਼ਾਹੀ ਤੇ ਸਿਆਸਤਦਾਨਾਂ ਨਾਲ ਮਿਲ ਕੇ ਟੋਲ ਪਲਾਜ਼ਾ ਕੰਪਨੀਆਂ ਅੰਨੀ ਲੁੱਟ ਕਰ ਰਹੀਆਂ ਹਨ |
ਸੂਬਾ ਸਰਕਾਰਾਂ ਚੁੱਪ-
ਕੇਂਦਰ ਸਰਕਾਰ ਵਲੋਂ ਕੌਮੀ ਰਾਜ ਮਾਰਗ ਦੇ ਨਾਂਅ ਉੱਪਰ ਸੂਬਿਆਂ ਦੀ ਜ਼ਮੀਨ ਤੇ ਆਮਦਨ ਦੇ ਸੋਮਿਆਂ ਉੱਪਰ ਮਾਰੇ ਜਾ ਰਹੇ ਛਾਪਿਆ ਬਾਰੇ ਸੂਬਾਈ ਸਰਕਾਰਾਂ ਕਦੇ ਉਜ਼ਰ ਵੀ ਨਹੀਂ ਕਰਦੀਆਂ | ਘੱਟੋ-ਘੱਟ ਲੋਕਾਂ ਦੇ ਪੈਸੇ ਨਾਲ ਰਾਜ ਮਾਰਗ ਲਈ ਖ਼ਰੀਦੀਆਂ ਜ਼ਮੀਨਾਂ ਵਾਲੀ ਸੜਕ ਦਾ ਮੁੱਲ ਵੀ ਕਦੇ ਸੂਬਾ ਸਰਕਾਰ ਨੇ ਨਹੀਂ ਮੰਗਿਆ |
ਟੱਲੇਵਾਲ, 10 ਸਤੰਬਰ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਭੋਤਨਾ ਵਿਖੇ ਕਰਜ਼ੇ ਦੇ ਕਾਰਨ ਇਕ ਨੌਜਵਾਨ ਨੇ ਕੀਟਨਾਸ਼ਕ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ | ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ (22) ਪੁੱਤਰ ਕੁਲਵੰਤ ਸਿੰਘ ਜ਼ਮੀਨ ਠੇਕੇ 'ਤੇ ਲੈ ਕੇ ...
ਅੰਮਿ੍ਤਸਰ, 10 ਸਤੰਬਰ (ਵਿਸ਼ੇਸ਼ ਪ੍ਰਤੀਨਿਧ)¸ਕੌਮਾਂਤਰੀ ਨਗਰ ਕੀਰਤਨ ਦਾ ਮੱਧ ਪ੍ਰਦੇਸ਼ ਸੂਬੇ ਅੰਦਰ ਵੱਖ-ਵੱਖ ਥਾਵਾਂ 'ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ | ਇਸੇ ਦੌਰਾਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਅੱਜ ਮੱਧ ਪ੍ਰਦੇਸ਼ ...
ਚੰਡੀਗੜ, 10 ਸਤੰਬਰ (ਅਜੀਤ ਬਿਊਰੋ)-ਫਿਰੋਜਪੁਰ ਜ਼ਿਲ੍ਹੇ ਦੇ ਪਿੰਡ ਸ਼ੇਰਖਾਂ 'ਚ ਦਲਿਤ ਤੇ ਜਿਮੀਦਾਰਾਂ ਵਿਚ ਹਿੰਸਕ ਝੜਪ ਦੇ ਮਾਮਲੇ ਵਿਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਸਵੈ ਨੋਟਿਸ ਲੈਂਦੇ ਹੋਏ ਮਾਮਲੇ ਵਿਚ ਐਸ.ਐਸ.ਪੀ. ਫਿਰੋਜਪੁਰ ਤੋਂ ਰਿਪੋਰਟ ਤਲਬ ...
ਤਰਨ ਤਾਰਨ, 10 ਸਤੰਬਰ (ਹਰਿੰਦਰ ਸਿੰਘ)-ਬੀਤੀ 4 ਸਤੰਬਰ ਨੂੰ ਤਰਨ ਤਾਰਨ ਦੇ ਪੰਡੋਰੀ ਗੋਲਾ ਨੇੜੇ ਹੋਏ ਬੰਬ ਧਮਾਕੇ ਦੀ ਗੁੱਥੀ ਨੂੰ ਸੁਲਝਾਉਣ 'ਚ ਪੁਲਿਸ ਦਿਨ ਰਾਤ ਇਕ ਕਰ ਰਹੀ ਹੈ, ਭਾਵੇਂ ਕਿ ਪੁਲਿਸ ਵਲੋਂ ਇਸ ਮਾਮਲੇ ਨੂੰ ਲਗਪਗ ਸੁਲਝਾ ਲਿਆ ਹੈ, ਪਰ ਕੋਈ ਵੀ ਪੁਲਿਸ ...
ਸੰਗਰੂਰ, 10 ਸਤੰਬਰ (ਧੀਰਜ ਪਸ਼ੌਰੀਆ) - ਸਾਲ 2012 ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਬੇਨੜਾ 'ਚ ਸਥਿਤ ਸਰਕਾਰੀ ਹਾਈ ਸਕੂਲ ਵਿਚ ਗਣਿਤ ਅਧਿਆਪਕ ਦੇਵੀ ਦਿਆਲ ਦੀ ਸੋਚ ਸਦਕਾ ਜਨਮੇ ਆਮ ਗਿਆਨ ਦੇ ਪ੍ਰੋਜੈਕਟ ਉਡਾਣ ਨੇ ਇਕ ਹੋਰ ਵੱਡੀ ਪੁਲਾਂਘ ਪੁੱਟੀ ਹੈ | ਉਡਾਣ ਪ੍ਰੋਜੈਕਟ, ਜੋ ...
ਸੁਲਤਾਨਪੁਰ ਲੋਧੀ, 10 ਸਤੰਬਰ (ਅਮਰਜੀਤ ਕੋਮਲ, ਨਰੇਸ਼ ਹੈਪੀ, ਜਗਮੋਹਨ ਸਿੰਘ ਥਿੰਦ)-ਪੰਜਾਬ ਮੰਤਰੀ ਮੰਡਲ ਨੇ ਅੱਜ ਵਿਸ਼ੇਸ਼ ਕੇਸ ਵਜੋਂ ਮਿ੍ਤਕ ਨੇਹਾ ਸ਼ੋਰੀ ਦੇ ਕਾਨੂੰਨੀ ਵਾਰਸਾਂ ਨੂੰ ਲਗਭਗ 31 ਲੱਖ ਰੁਪਏ ਦੇ ਵਿੱਤੀ ਲਾਭ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ | ਨੇਹਾ ...
ਚੰਡੀਗੜ੍ਹ, 10 ਸਤੰਬਰ (ਸੁਰਜੀਤ ਸਿੰਘ ਸੱਤੀ)- ਜਲੰਧਰ 'ਚ ਸਾਲ 2011 'ਚ ਹੋਏ ਬਹੁਚਰਚਿਤ ਗੁਰਕੀਰਤ ਸਿੰਘ ਉਰਫ ਗਿੱਕੀ ਸੇਖੋਂ ਕਤਲ ਕੇਸ 'ਚ ਮੁਲਜ਼ਮਾਂ ਤੇ ਸ਼ਿਕਾਇਤਕਰਤਾਵਾਂ ਦੀਆਂ ਅਪੀਲਾਂ 'ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ | 20 ਅਪ੍ਰੈਲ ...
ਲੁਧਿਆਣਾ, 10 ਸਤੰਬਰ (ਸਲੇਮਪੁਰੀ)-ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਤੈਨਾਤ ਪੀ.ਸੀ.ਐਸ. ਅਧਿਕਾਰੀਆਂ ਤੇ ਮਾਲ ਵਿਭਾਗ 'ਚ ਤੈਨਾਤ ਮਾਲ ਅਧਿਕਾਰੀਆਂ ਵਲੋਂ ਅਧਿਕਾਰੀਆਂ ਤੇ ਕਰਮਚਾਰੀਆਂ 'ਤੇ ਆਏ ਦਿਨ ਹੋ ਰਹੇ ਸਰੀਰਿਕ ਤੇ ਮਾਨਸਿਕ ਹਮਲਿਆਂ ਦੇ ਵਿਰੁੱਧ ਰੋਸ ...
ਪੋਜੇਵਾਲ ਸਰਾਂ, 10 ਸਤੰਬਰ (ਨਵਾਂਗਰਾਈਾ)- ਪੰਜਾਬ ਦੇ ਪਿੰਡਾਂ 'ਚ ਪਾਣੀ ਦੇ ਛੱਪੜ ਅੱਜ ਦੇ ਸਮੇਂ 'ਚ ਗੰਦਗੀ ਦਾ ਭੰਡਾਰ ਬਣੇ ਹੋਏ ਹਨ ਤੇ ਪਿੰਡਾਂ 'ਚ ਬਿਮਾਰੀਆਂ ਫੈਲਣ ਦਾ ਕਾਰਨ ਬਣ ਰਹੇ ਹਨ | ਪਹਿਲੇ ਸਮਿਆਂ 'ਚ ਲੋਕਾਂ ਵਲੋਂ ਇਨ੍ਹਾਂ ਟੋਭਿਆਂ ਦਾ ਨਿਰਮਾਣ ਆਪਣੀ ਸਹੂਲਤ ਲਈ ...
ਚੰਡੀਗੜ੍ਹ, 10 ਸਤੰਬਰ (ਅਜੀਤ ਬਿਊਰੋ)- ਪੰਜਾਬ ਵਿਜੀਲੈਂਸ ਬਿਊਰੋ ਵਲੋਂ ਮੋਹਾਲੀ ਦੀ ਅਦਾਲਤ ਦੇ ਹੁਕਮਾਂ ਉਪਰੰਤ ਮੰਡੀ ਬੋਰਡ ਤੇ ਗਮਾਡਾ ਦੇ ਸਾਬਕਾ ਚੀਫ਼ ਇੰਜੀਨੀਅਰ ਦੀਆਂ 26 ਕਰੋੜ ਰੁਪਏ ਦੀ ਕੀਮਤ ਵਾਲੀਆਂ 59 ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ ਜਦਕਿ ਇਨ੍ਹਾਂ ...
ਫ਼ਾਜ਼ਿਲਕਾ, 10 ਸਤੰਬਰ (ਦਵਿੰਦਰ ਪਾਲ ਸਿੰਘ)-ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਕੁੱਲ 12 ਹਜ਼ਾਰ 400 ਪਿੰਡਾਂ ਅੰਦਰ 22 ਹਜ਼ਾਰ 600 ਬੂਥ ਲੇਬਲ ਅਫ਼ਸਰ (ਬੀ.ਐਲ.ਓ.) ਲਗਾਏ ਗਏ ਹਨ | ਉਨ੍ਹਾਂ ਤੋਂ ਕੰਮ ਪੂਰਾ ਕਰਵਾਉਣ ਲਈ 2500 ਦੇ ਕਰੀਬ ਸੁਪਰਵਾਈਜ਼ਰ ਲਗਾਏ ਗਏ ਹਨ | ...
ਬਟਾਲਾ, 10 ਸਤੰਬਰ (ਹਰਦੇਵ ਸਿੰਘ ਸੰਧੂ)-ਇਕ ਕਲਯੁਗੀ ਪੁੱਤਰ ਨੇ ਆਪਣੇ ਪਿਤਾ ਨੂੰ ਕੁੱਟਮਾਰ ਕਰਕੇ ਮੌਤ ਘਾਟ ਉਤਾਰ ਦਿੱਤਾ | ਇਸ ਬਾਰੇ ਥਾਣਾ ਸਿਵਲ ਲਾਇਨ ਦੇ ਐੱਸ.ਐੱਚ.ਓ. ਮੁਖਤਿਆਰ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਨਗਰ ਗਲੀ ਡੁਲਟਾਂ ਵਾਲੀ ਦੇ ਅਵਤਾਰ ਸਿੰਘ ਪੁੱਤਰ ...
ਚੰਡੀਗੜ੍ਹ, 10 ਸਤੰਬਰ (ਐਨ.ਐਸ.ਪਰਵਾਨਾ)- ਇਨੈਲੋ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਅਰੋੜਾ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਤੇ ਇਕ ਦੋ ਦਿਨਾਂ 'ਚ ਭਵਿੱਖ ਦੀ ਰਣਨੀਤੀ ਬਾਰੇ ਫ਼ੈਸਲਾ ਕਰਨਗੇ ਕਿ ਭਾਜਪਾ ਜਾਂ ਕਾਂਗਰਸ 'ਚੋਂ ਕਿਸ ਪਾਰਟੀ 'ਚ ...
ਦੋਰਾਂਗਲਾ, 10 ਸਤੰਬਰ (ਲਖਵਿੰਦਰ ਸਿੰਘ ਚੱਕਰਾਜਾ)-ਹਿੰਦ ਪਾਕਿ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ਼. ਦੀ 170 ਬਟਾਲੀਅਨ ਵਲੋਂ ਬੀਤੀ ਰਾਤ ਸਰਹੱਦ ਨੇੜੇ ਘੁੰਮਦੇ ਇਕ ਸ਼ੱਕੀ ਵਿਅਕਤੀ ਨੰੂ ਕਾਬੂ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਫ਼ੌਜੀ ਜਵਾਨਾਂ ਵਲੋਂ ਇਸ ਵਿਅਕਤੀ ਨੰੂ ਉਸ ...
ਚੰਡੀਗੜ੍ਹ, 10 ਸਤੰਬਰ (ਸੁਰਜੀਤ ਸਿੰਘ ਸੱਤੀ)- ਪੰਚਕੂਲਾ ਵਿਖੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਸਮੇਂ ਐਸੋਸੀਏਟ ਜਨਰਲ ਲਿਮ. (ਏ.ਜੇ.ਐਲ) ਨੂੰ ਮੁੜ ਪਲਾਟ ਅਲਾਟ ਕਰਨ ਦੇ ਮਾਮਲੇ 'ਚ ਦਿੱਲੀ ਦੀ ਇਕ ਅਪੀਲੀ ਅਥਾਰਟੀ ਦੇ ਹੁਕਮ ਨੂੰ ਚੁਣੌਤੀ ਦਿੰਦੀ ...
ਐੱਸ.ਏ.ਐੱਸ. ਨਗਰ, 10 ਸਤੰਬਰ (ਜਸਬੀਰ ਸਿੰਘ ਜੱਸੀ)-ਪੰਜਾਬੀ ਗਾਣੇ 'ਤੇ ਕੀਤੀ ਟਿੱਪਣੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ-ਦੂਜੇ ਿਖ਼ਲਾਫ਼ ਟਿੱਪਣੀਆਂ ਕਰਨ ਵਾਲੇ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਿਖ਼ਲਾਫ਼ ਮੁਹਾਲੀ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਅੱਜ ...
ਚੰਡੀਗੜ੍ਹ, 10 ਸਤੰਬਰ (ਐਨ.ਐਸ.ਪਰਵਾਨਾ)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 12 ਸਤੰਬਰ ਨੂੰ ਨਵੀਂ ਦਿੱਲੀ 'ਚ ਪ੍ਰਦੇਸ਼ ਕਾਂਗਰਸ ਪ੍ਰਧਾਨਾਂ ਤੇ ਕਾਂਗਰਸ ਵਿਧਾਇਕ ਦਲ ਦੇ ਲੀਡਰਾਂ ਦੀ ਮੀਟਿੰਗ ਬੁਲਾਈ ਹੈ, ਜਿਸ 'ਚ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਧੂਮ ਧਾਮ ਨਾਲ ...
ਚੰਡੀਗੜ੍ਹ, 10 ਸਤੰਬਰ (ਵਿਕਰਮਜੀਤ ਸਿੰਘ ਮਾਨ)-ਸਰਕਾਰ ਵਲੋਂ ਭਰਤੀ ਕੀਤੇ 5178 ਮਾਸਟਰ ਕਾਡਰ ਅਧਿਆਪਕਾਂ 'ਚੋਂ 350 ਅਧਿਆਪਕਾਂ ਨੂੰ ਅਜੇ ਵੀ ਪੱਕੇ ਹੋਣ ਦੀ ਉਡੀਕ ਹੈ | ਕੁਝ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਾਲ 2011 ਟੀ.ਈ.ਟੀ. ਪਾਸ ਕੀਤੀ ਗਈ ਸੀ ਤੇ ਸਰਕਾਰ ਵਲੋਂ ਸਾਂਝੀ ...
ਚੰਡੀਗੜ੍ਹ, 10 ਸਤੰਬਰ (ਐਨ. ਐਸ. ਪਰਵਾਨਾ)-ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰਪਾਲ ਗੁੱਜਰ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਸਦਨ 'ਚ ਵਿਰੋਧੀ ਧਿਰ ਦੇ ਨੇਤਾ ਵਜੋਂ ਮਾਨਤਾ ਪ੍ਰਦਾਨ ਕਰ ਦਿੱਤੀ ਹੈ | ਇਹ ਅਹੁਦਾ ਪਿਛਲੇ ਕਈ ਮਹੀਨਿਆਂ ਤੋਂ ਇਨੈਲੋ ਦੇ ...
ਜਲੰਧਰ, 10 ਸਤੰਬਰ (ਮੇਜਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਨੇ ਵਿਧਾਇਕ ਪਾਰਟੀ ਅੰਦਰ ਤਿੱਖੀਆਂ ਹੋ ਰਹੀਆਂ ਬਗਾਵਤੀ ਸੁਰਾਂ ਨੂੰ ਸ਼ਾਂਤ ਕਰਨ ਲਈ ਆਪਣੇ ਭਾਰੀ ਭਰਕਮ ਸਲਾਹਕਾਰਾਂ ਦੀ ਫ਼ੌਜ 'ਚ 6 ਵਿਧਾਇਕਾਂ ਨੂੰ ਮੰਤਰੀਆਂ ਦਾ ਦਰਜਾ ਦੇ ਕੇ ਸ਼ਾਮਿਲ ਕਰਨ ਨਾਲ ਦੱਸਿਆ ...
ਚੰਡੀਗੜ੍ਹ, 10 ਸਤੰਬਰ (ਅਜੀਤ ਬਿਊਰੋ)-ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਕਿਹਾ ਹੈ ਕਿ ਉਹ ਕਮਲ ਨਾਥ ਨੂੰ ਤੁਰੰਤ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ | ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨੰੂ ਆਪਣੀ ...
ਅੰਮਿ੍ਤਸਰ, 10 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਸਜਾਏ ਜਾਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ...
ਜਲੰਧਰ, 10 ਸਤੰਬਰ (ਸ਼ਿਵ)-ਪੰਜਾਬ ਭਰ ਤੋਂ ਆਏ ਸੈਲਫ਼ ਇੰਪਲਾਇਡ ਮੈਟਾਡੋਰ ਟੈਕਸੀ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਆਲ ਇੰਡੀਆ ਪਰਮਿਟ ਜਾਰੀ ਕਰਨ ਦਾ ਕੰਮ ਚੰਡੀਗੜ੍ਹ 'ਚ ਬੰਦ ਕਰਕੇ ਉਸ ਨੂੰ ਜ਼ਿਲਿ੍ਹਆਂ 'ਚ ਆਰ.ਟੀ.ਏ. ਦਫ਼ਤਰਾਂ 'ਚ ...
ਚੰਡੀਗੜ੍ਹ, 10 ਸਤੰਬਰ (ਅਜੀਤ ਬਿਊਰੋ)-ਟਾਟਾ ਮੋਟਰਜ਼ ਨੇ ਅੱਜ ਨੈਕਸਨ ਬ੍ਰਾਂਡ ਦੇ 1 ਲੱਖ ਵਿਕਰੀ ਦੇ ਮੀਲ ਪੱਥਰ ਦਾ ਜਸ਼ਨ ਮਨਾਉਣ ਲਈ ਇਕ ਨਵੀਂ-ਲਿਮਟਡ ਐਡੀਸ਼ਨ ਨੈਕਸਨ ਕ੍ਰੇਜ਼ ਨੂੰ ਲਾਂਚ ਕਰਨ ਦੀ ਘੋਸ਼ਣਾ ਕੀਤੀ | ਇਹ ਨੇਕਸਨ ਦਾ ਦੂਜਾ ਲਿਮਟਡ ਐਡੀਸ਼ਨ ਹੈ, ਜਿਸ ਨੂੰ ...
ਚੰਡੀਗੜ੍ਹ, 10 ਸਤੰਬਰ (ਅਜੀਤ ਬਿਊਰੋ)-ਏਸ਼ੀਆ ਪੈਸੀਫਿਕ ਗੋਲਫ ਇੰਡਸਟਰੀ 'ਚ ਸਭ ਤੋਂ ਵੱਡਾ ਸਨਮਾਨ ਭਾਰਤ ਦੇ ਇਕ ਉੱਤਮ ਉਦਯੋਗ ਦੇ ਸਭ ਤੋਂ ਪ੍ਰਸਿੱਧ ਕਪਤਾਨ ਤੇ ਦੁਨੀਆ ਭਰ ਦੀਆਂ ਖੇਡਾਂ ਦੇ ਇਕ ਮਹਾਨ ਸਮਰਥਕ ਨੂੰ ਦਿੱਤਾ ਜਾਵੇਗਾ | ਮੋਟਰਸਾਈਕਲਾਂ ਤੇ ਸਕੂਟਰਾਂ ਦੀ ...
ਚੰਡੀਗੜ੍ਹ, 10 ਸਤੰਬਰ (ਅਜੀਤ ਬਿਊਰੋ)-'ਕਿਸਮਤ ਚਮਕਦੀ ਦਾ ਕੋਈ ਪਤਾ ਨਹੀਂ ਲਗਦਾ', ਇਹ ਗੱਲ 63 ਸਾਲਾ ਅਵਤਾਰ ਸਿੰਘ 'ਤੇ ਬਿਲਕੁਲ ਢੁਕਦੀ ਹੈ, ਜਿਸ ਨੂੰ ਪੰਜਾਬ ਰਾਜ ਰਾਖੀ ਬੰਪਰ 2019 ਨੇ ਰਾਤੋ-ਰਾਤ ਕਰੋੜਪਤੀ ਬਣਾ ਦਿੱਤਾ ਹੈ | ਰਾਖੀ ਬੰਪਰ ਦੇ ਡੇਢ-ਡੇਢ ਕਰੋੜ ਰੁਪਏ ਦੇ ਪਹਿਲੇ ...
ਅੰਮਿ੍ਤਸਰ, 10 ਸਤੰਬਰ (ਸੁਰਿੰਦਰ ਕੋਛੜ)-ਸੋਨੀਆ ਇਕ ਕਿੰਨਰ ਹੈ ਤੇ ਲਗਪਗ 28 ਵਰ੍ਹੇ ਪਹਿਲਾਂ ਜਦੋਂ ਉਹ ਪੈਦਾ ਹੋਈ ਤਾਂ ਉਸ ਦੇ ਮਾਪਿਆਂ ਨੇ ਉਸ ਨੂੰ ਲੁਧਿਆਣਾ ਦੇ ਇਕ ਕਿੰਨਰ ਦੇ ਹਵਾਲੇ ਕਰ ਦਿੱਤਾ | ਸੋਨੀਆ ਨੇ ਦੱਸਿਆ ਕਿ ਪਰਿਵਾਰ ਤੇ ਖ਼ੂਨ ਦੇ ਸਬੰਧਾਂ ਤੋਂ ਦੂਰ ਰਹਿਣ ...
ਨਵੀਂ ਦਿੱਲੀ, 10 ਸਤੰਬਰ (ਉਪਮਾ ਡਾਗਾ ਪਾਰਥ)-ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਮੀਕਰਨ ਦਰੁਸਤ ਕਰਨ ਦੀ ਕਵਾਇਦ 'ਚ ਲੱਗੀਆਂ ਪਾਰਟੀਆਂ 'ਚ ਐਨ. ਸੀ. ਪੀ. ਅਤੇ ਕਾਂਗਰਸ ਵੀ ਸ਼ਾਮਿਲ ਹੋ ਗਈਆਂ ਹਨ, ਜਿਸ ਤਹਿਤ ਐਨ. ਸੀ. ਪੀ. ਮੁਖੀ ਸ਼ਰਦ ਪਵਾਰ ਨੇ ਕਾਂਗਰਸ ...
ਲੁਧਿਆਣਾ, 10 ਸਤੰਬਰ (ਅਮਰੀਕ ਸਿੰਘ ਬੱਤਰਾ)-ਨਾਮਧਾਰੀ ਸੰਗਤ ਜੀਵਨ ਨਗਰ ਹਰਿਆਣਾ ਦੀ ਮੀਟਿੰਗ ਸੂਬਾ ਬਲਜੀਤ ਸਿੰਘ, ਪ੍ਰਧਾਨ ਸੁਖਦੇਵ ਸਿੰਘ ਤੇ ਸੇਵਕ ਦੇਵ ਸਿੰਘ ਦੀ ਅਗਵਾਈ ਹੇਠ ਹੋਈ, ਜਿਸ 'ਚ ਕਥਿਤ ਤੌਰ 'ਤੇ ਨਾਮਧਾਰੀ ਸੰਗਤ ਨਾਲ ਹੋ ਰਹੀ ਧੱਕੇਸ਼ਾਹੀ ਤੇ ਬੇਇਨਸਾਫੀ ...
ਮੋਹਾਲੀ, 10 ਸਤੰਬਰ (ਅ.ਬ)- ਮਸ਼ਹੂਰ ਰੀਅਲ ਅਸਟੇਟ ਪ੍ਰੋਜੈਕਟ ਲੋਕ ਆਵਾਸ ਸੈਕਟਰ 74-ਏ, ਮੋਹਾਲੀ 'ਚ ਭੂਮੀ ਪੂਜਨ ਦੇ ਨਾਲ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ ਹੋ ਗਿਆ | ਇਸ ਮੌਕੇ 'ਤੇ ਹਜ਼ਾਰਾਂ ਦੀ ਸੰਖਿਆ 'ਚ ਲੋਕਾਂ ਨੇ ਪਹੁੰਚ ਕੇ ਪ੍ਰੋਜੈਕਟ ਦੇ ਬਾਰੇ 'ਚ ਜਾਣਕਾਰੀ ਹਾਸਿਲ ਕੀਤੀ ...
ਸੁਲਤਾਨਪੁਰ ਲੋਧੀ, 10 ਸਤੰਬਰ (ਅਮਰਜੀਤ ਕੋਮਲ, ਨਰੇਸ਼ ਹੈਪੀ, ਜਗਮੋਹਨ ਸਿੰਘ ਥਿੰਦ)-'ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ ਤੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੂਰਾ ਸਤਿਕਾਰ ਕਰਦੇ ਹਨ | ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਪੰਜਾਬ ...
ਚੰਡੀਗੜ੍ਹ, 10 ਸਤੰਬਰ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ 6 ਵਿਧਾਇਕਾਂ ਨੂੰ 'ਮੰਤਰੀ ਦੇ ਰੁਤਬੇ' ਨਾਲ ਨਿਵਾਜੇ ਜਾਣ 'ਤੇ ਸਖ਼ਤ ਇਤਰਾਜ਼ ਕਰਦੇ ਹੋਏ ਇਸ ਨੂੰ ਸੰਵਿਧਾਨ ਦੀ ...
ਚੰਡੀਗੜ੍ਹ, 10 ਸਤੰਬਰ (ਵਿਕਰਮਜੀਤ ਸਿੰਘ ਮਾਨ)-ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਡਾ. ਬਾਲ ਕਿ੍ਸ਼ਣ ਸ਼ਰਮਾ ਕੌਸ਼ਿਕ ਨੂੰ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਦਾ ਨਵਾਂ ਵਾਈਸ ਚਾਾਸਲਰ ਨਿਯੁਕਤ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਤੇ ਉਹ ਅਗਲੇ ਤਿੰਨ ਸਾਲਾਂ ...
ਚੰਡੀਗੜ੍ਹ, 10 ਸਤੰਬਰ (ਅਜੀਤ ਬਿਊਰੋ)-ਸਿੱਕਮ ਦੇ ਸਿੱਖਿਆ ਮੰਤਰੀ ਕੁੰਗਾ ਨੀਮਾ ਲੇਪਚਾ ਨੇ ਅੱਜ ਦਿ ਆਈ. ਸੀ. ਐਫ.ਏ.ਆਈ. ਯੂਨੀਵਰਸਿਟੀ 'ਚ ਚਾਂਸਲਰ ਰਾਮਪਾਲ ਕੌਸ਼ਿਕ ਦੀ ਅਗਵਾਈ ਹੇਠ ਆਯੋਜਿਤ ਵਿਸ਼ੇਸ਼ ਸਮਾਗਮ ਦੌਰਾਨ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ...
ਧੂਰੀ, 10 ਸਤੰਬਰ (ਦੀਪਕ) - ਪੰਜਾਬੀ ਸ਼ਬਦਕੋਸ਼, ਪੰਜਾਬੀ ਟਾਈਪ ਮਾਸਟਰ, ਰਾਵੀ ਟਾਈਪਿੰਗ ਟਿਊਟਰ, ਪਟਵਾਰੀ ਸਾਫਟਵੇਅਰ ਵਰਗੇ ਅਨੇਕਾਂ ਪ੍ਰੋਗਰਾਮ ਬਣਾਉਣ ਵਾਲੇ ਹਰਵਿੰਦਰ ਸਿੰਘ ਟਿਵਾਣਾ ਨੇ ਹੁਣ ਪਟਵਾਰੀ ਐਪ ਬਣਾ ਕੇ ਲੋਕਾਂ ਨੂੰ ਜ਼ਮੀਨ ਦੇ ਹਿੱਸੇ ਕੱਢਣ ਦਾ ਕੰਮ ...
ਫ਼ਰੀਦਕੋਟ, 10 ਸਤੰਬਰ (ਸਰਬਜੀਤ ਸਿੰਘ)-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੀ ਇਕ ਮਹਿਲਾ ਡਾਕਟਰ ਵਲੋਂ ਕਾਲਜ ਦੇ ਹੀ ਸੀਨੀਅਰ ਡਾਕਟਰ ਤੇ ਯੂਨੀਵਰਸਿਟੀ ਦੇ ਇਕ ਸੀਨੀਅਰ ਅਧਿਕਾਰੀ ਿਖ਼ਲਾਫ਼ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਦਿੱਤੀ ਸ਼ਿਕਾਇਤ ਸਬੰਧੀ ...
ਮਲੇਰਕੋਟਲਾ, 10 ਸਤੰਬਰ (ਪਾਰਸ ਜੈਨ)-ਸ਼ੀਆਂ ਭਾਈਚਾਰੇ ਵਲੋਂ ਮਾਲੇਰਕੋਟਲਾ ਵਿਖੇ ਹਜ਼ਰਤ ਇਮਾਮ ਹੁਸੈਨ ਦੀ ਯਾਦ ਨੂੰ ਸਮਰਪਿਤ ਮੁਹੱਰਮ ਦੇ ਦਿਹਾੜੇ ਦੌਰਾਨ ਸ਼ਹਿਰ 'ਚ ਮਾਤਮੀ ਜਲੂਸ ਕੱਢਿਆ ਗਿਆ | ਕਾਲੇ ਕੱਪੜੇ ਪਹਿਣੇ ਸ਼ੀਆ ਭਾਈਚਾਰੇ ਦੇ ਲੋਕ ਸਿਰਾਂ 'ਤੇ ਕਾਲੀਆਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX