ਤਾਜਾ ਖ਼ਬਰਾਂ


ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦਾ ਸੰਘਰਸ਼ : ਤਿੰਨ ਅਧਿਆਪਕਾਂ ਦਾ ਮਰਨ ਵਰਤ ਜਾਰੀ
. . .  1 minute ago
ਸੰਗਰੂਰ, 19 ਸਤੰਬਰ (ਧੀਰਜ ਪਸ਼ੋਰੀਆ)- ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 16 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਸੰਘਰਸ਼ ਕਰ ਰਹੇ ਅਧਿਆਪਕਾਂ 'ਚੋਂ ਤਿੰਨ ਬੇਰੁਜ਼ਗਾਰ ਟੈੱਟ ਪਾਸ ਈ. ਟੀ. ਟੀ. ਅਧਿਆਪਕਾਂ ਦਾ...
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ
. . .  24 minutes ago
ਸ਼ੁਤਰਾਣਾ, 19 ਸਤੰਬਰ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਵਿਖੇ ਪਿੰਡ ਸ਼ਾਦੀਪੁਰ ਮੋਮੀਆਂ ਦੀ ਗ੍ਰਾਮ ਪੰਚਾਇਤ ਡੇਰਾ ਭੂੰਡਥੇਹ ਦੇ ਇੱਕ ਕਿਸਾਨ ਵਲੋਂ ਖ਼ੁਦਕੁਸ਼ੀ...
ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਦੀ ਬੈਠਕ ਸ਼ੁਰੂ
. . .  56 minutes ago
ਸੁਲਤਾਨਪੁਰ ਲੋਧੀ, 19 ਸਤੰਬਰ (ਥਿੰਦ, ਕੋਮਲ, ਹੈਪੀ, ਲਾਡੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਬੈਠਕ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ...
ਮਮਤਾ ਬੈਨਰਜੀ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 19 ਸਤੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ...
ਸ਼੍ਰੋਮਣੀ ਕਮੇਟੀ ਵਲੋਂ ਜਗਨਨਾਥ ਪੁਰੀ ਵਿਖੇ ਪਹਿਲੇ ਪਾਤਸ਼ਾਹ ਨਾਲ ਸੰਬੰਧਿਤ ਅਸਥਾਨ ਬਿਲਕੁਲ ਸੁਰੱਖਿਅਤ ਹੋਣ ਦਾ ਦਾਅਵਾ
. . .  about 1 hour ago
ਅੰਮ੍ਰਿਤਸਰ, 19 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਓਡੀਸ਼ਾ ਦੇ ਜਗਨਨਾਥ ਪੁਰੀ ਵਿਖੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ...
ਡੇਰਾ ਬਾਬਾ ਨਾਨਕ ਵਿਖੇ ਕੈਪਟਨ ਕਰ ਰਹੇ ਹਨ ਲੈਂਡ ਪੋਰਟ ਅਥਾਰਿਟੀ ਅਤੇ ਐੱਨ. ਐੱਚ. ਏ. ਦੇ ਅਧਿਕਾਰੀਆਂ ਨਾਲ ਬੈਠਕ
. . .  about 1 hour ago
ਡੇਰਾ ਬਾਬਾ ਨਾਨਕ, 19 ਸਤੰਬਰ (ਕਾਹਲੋਂ, ਪੁਰੇਵਾਲ, ਸ਼ਰਮਾ, ਮਾਂਗਟ, ਬਾਠ)- ਅੱਜ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਇੱਥੋਂ ਦੀ ਦਾਣਾ ਮੰਡੀ ਵਿਖੇ ਆਯੋਜਿਤ...
ਅੱਜ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗੀ ਮਮਤਾ ਬੈਨਰਜੀ
. . .  about 1 hour ago
ਨਵੀਂ ਦਿੱਲੀ, 19 ਸਤੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗੀ। ਇਹ ਅਟਕਲਾਂ ਲਗਾਈਆਂ ਜਾ...
20 ਡਾਲਰ ਫ਼ੀਸ ਪ੍ਰਕਿਰਿਆ ਖੁੱਲ੍ਹੇ ਦਰਸ਼ਨ-ਦੀਦਾਰੇ ਦੀ ਪਰੰਪਰਾ ਦੇ ਉਲਟ- ਕੈਪਟਨ
. . .  about 1 hour ago
ਡੇਰਾ ਬਾਬਾ ਨਾਨਕ, 19 ਮਈ (ਕਾਹਲੋਂ, ਪੁਰੇਵਾਲ, ਸ਼ਰਮਾ, ਮਾਂਗਟ, ਬਾਠ)- ਅੱਜ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਪਾਕਿ ਕੌਮਾਂਤਰੀ ਸਰਹੱਦ ਵਿਖੇ ਜ਼ੀਰੋ ਲਾਈਨ 'ਤੇ ਜਾ ਕੇ ਸਰਹੱਦ...
ਬੇਅਦਬੀ ਮਾਮਲਾ : ਅਦਾਲਤ ਨੇ ਸੀ. ਬੀ. ਆਈ. ਨੂੰ 30 ਸਤੰਬਰ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ
. . .  about 1 hour ago
ਐੱਸ. ਏ. ਐੱਸ. ਨਗਰ, 19 ਸਤੰਬਰ (ਜਸਬੀਰ ਸਿੰਘ ਜੱਸੀ)- ਬੇਅਦਬੀ ਮਾਮਲੇ 'ਚ ਸੀ. ਬੀ. ਆਈ. ਵਲੋਂ ਅਦਾਲਤ 'ਚ ਕਲੋਜ਼ਰ ਰਿਪੋਰਟ ਪੇਸ਼ ਕਰਨ ਦੇ ਮਾਮਲੇ 'ਚ ਅੱਜ ਪੰਜਾਬ ਸਰਕਾਰ ਨੇ ਇੱਕ...
ਕੈਪਟਨ ਨੇ ਦੂਰਬੀਨ ਰਾਹੀਂ ਕੀਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
. . .  about 1 hour ago
ਡੇਰਾ ਬਾਬਾ ਨਾਨਕ, 19 ਸਤੰਬਰ (ਕਾਹਲੋਂ, ਸ਼ਰਮਾ, ਪੁਰੇਵਾਲ ਮਾਂਗਟ, ਬਾਠ)- ਕੈਬਨਿਟ ਦੀ ਬੈਠਕ ਲਈ ਅੱਜ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
ਸ਼ਿਵ ਸੈਨਾ ਆਗੂ 'ਤੇ ਹਮਲਾ ਕਰਨ ਦਾ ਮਾਮਲਾ : ਅਦਾਲਤ ਨੇ ਮੁਲਜ਼ਮਾਂ ਦੇ ਵਕੀਲ ਨੂੰ ਮੁਹੱਈਆ ਕਰਾਈ ਚਾਰਜਸ਼ੀਟ ਦੀ ਕਾਪੀ
. . .  1 minute ago
ਐੱਸ. ਏ. ਐੱਸ. ਨਗਰ, 19 ਸਤੰਬਰ (ਜਸਬੀਰ ਸਿੰਘ ਜੱਸੀ)- ਸ਼ਿਵ ਸੈਨਾ ਆਗੂ ਅਮਿਤ ਅਰੋੜਾ 'ਤੇ ਹਮਲਾ ਕਰਨ ਦੇ ਮਾਮਲੇ 'ਚ ਅੱਜ ਐੱਨ. ਆਈ. ਏ. ਅਦਾਲਤ ਵਲੋਂ ਹਰਦੀਪ ਸਿੰਘ ਸ਼ੇਰਾ, ਰਮਨਦੀਪ...
ਫੌਜ ਮੁਖੀ ਬਿਪਿਨ ਰਾਵਤ ਨੇ ਕੀਤੇ ਬਦਰੀਨਾਥ ਮੰਦਰ ਦੇ ਦਰਸ਼ਨ
. . .  about 2 hours ago
ਦੇਹਰਾਦੂਨ, 19 ਸਤੰਬਰ- ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਆਪਣੀ ਪਤਨੀ ਮਧੁਲਿਕਾ ਨਾਲ ਬਦਰੀਨਾਥ ਮੰਦਰ ਦੇ ਦਰਸ਼ਨ ਕੀਤੇ। ਇਸ...
ਡੇਰਾ ਬਾਬਾ ਨਾਨਕ ਪਹੁੰਚੇ ਕੈਪਟਨ ਅਤੇ ਉਨ੍ਹਾਂ ਦੀ ਕੈਬਨਿਟ ਦੇ ਵਜ਼ੀਰ
. . .  about 2 hours ago
ਡੇਰਾ ਬਾਬਾ ਨਾਨਕ, 19 ਸਤੰਬਰ (ਕਾਹਲੋਂ, ਸ਼ਰਮਾ, ਪੁਰੇਵਾਲ ਮਾਂਗਟ, ਬਾਠ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਕੈਬਨਿਟ ਦੇ ਕੁਝ ਵਜ਼ੀਰ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਚੁੱਕੇ...
ਕੁਝ ਸਮੇਂ ਬਾਅਦ ਡੇਰਾ ਬਾਬਾ ਨਾਨਕ 'ਚ ਸ਼ੁਰੂ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ
. . .  about 3 hours ago
ਡੇਰਾ ਬਾਬਾ ਨਾਨਕ, 19 ਸਤੰਬਰ (ਕਾਹਲੋਂ, ਸ਼ਰਮਾ, ਪੁਰੇਵਾਲ ਮਾਂਗਟ, ਬਾਠ)- ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ 'ਚ ਅੱਜ ਪੰਜਾਬ ਕੈਬਨਿਟ ਦੀ ਬੈਠਕ ਮੁੱਖ ਮੰਤਰੀ ਕੈਪਟਨ...
ਝਾਰਖੰਡ 'ਚ ਕਾਂਗਰਸ ਨੂੰ ਝਟਕਾ, ਸਾਬਕਾ ਪ੍ਰਧਾਨ ਡਾ. ਅਜੇ ਕੁਮਾਰ 'ਆਪ' 'ਚ ਹੋਏ ਸ਼ਾਮਲ
. . .  about 3 hours ago
ਨਵੀਂ ਦਿੱਲੀ, 19 ਸਤੰਬਰ- ਝਾਰਖੰਡ ਕਾਂਗਰਸ ਦੇ ਸਾਬਕਾ ਪ੍ਰਧਾਨ ਡਾ. ਅਜੇ ਕੁਮਾਰ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਅੱਜ 'ਆਪ' ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼...
ਸ੍ਰੀਲੰਕਾ ਦੀ ਜਲ ਸੈਨਾ ਨੇ ਪੰਜ ਭਾਰਤੀ ਮਛੇਰਿਆਂ ਨੂੰ ਫੜਿਆ
. . .  about 3 hours ago
ਕਾਰ ਦੀ ਟਰੈਕਟਰ-ਟਰਾਲੀ ਨਾਲ ਹੋਈ ਭਿਆਨਕ ਟੱਕਰ, ਮਾਂ-ਪੁੱਤ ਸਣੇ ਤਿੰਨ ਦੀ ਮੌਤ
. . .  about 4 hours ago
ਘਰ ਨਾਲ ਟਕਰਾਈ ਬੱਸ, 7 ਲੋਕ ਜ਼ਖ਼ਮੀ
. . .  about 3 hours ago
ਲੜਾਕੂ ਜਹਾਜ਼ 'ਤੇਜਸ' 'ਚ ਉਡਾਣ ਭਰਨ ਵਾਲੇ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਣੇ ਰਾਜਨਾਥ ਸਿੰਘ
. . .  about 4 hours ago
ਐਸ.ਜੀ.ਪੀ.ਸੀ. ਦੀ ਸੁਲਤਾਨਪੁਰ ਲੋਧੀ 'ਚ ਅੱਜ ਅਹਿਮ ਬੈਠਕ
. . .  about 5 hours ago
ਦਹੇਜ ਖ਼ਾਤਰ ਨੂੰਹ ਤੇ ਤਿੰਨ ਮਹੀਨਿਆਂ ਦੀ ਮਾਸੂਮ ਨੂੰ ਲਗਾਈ ਅੱਗ, ਮੌਤ
. . .  about 6 hours ago
ਆਵਾਜਾਈ ਜੁਰਮਾਨਿਆਂ 'ਚ ਵਾਧੇ ਖਿਲਾਫ 34 ਟਰਾਂਪੋਰਟ ਸੰਗਠਨਾਂ ਦੀ ਹੜਤਾਲ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਬੈਂਕ ਦੀ ਇਮਾਰਤ ਵਿਚ ਅਚਾਨਕ ਲੱਗੀ ਅੱਗ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਸ਼ਕਤੀ ਨਹਿਰ 'ਚ ਡਿੱਗੀ ਕਾਰ ਮਿਲੀ ,ਕਾਰ ਸਵਾਰਾਂ ਦੀ ਭਾਲ ਜਾਰੀ
. . .  1 day ago
ਮਾਂ ਬੋਲੀ ਪੰਜਾਬੀ ਦੇ ਹੱਕ 'ਚ ਸੋਸ਼ਲ ਮੀਡੀਆ 'ਤੇ ਉੱਠੀ ਲਹਿਰ
. . .  1 day ago
ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਦੋ ਦਰਜਨ ਕਰਮਚਾਰੀਆਂ ਦਾ ਡੋਪ ਟੈੱਸਟ ਪੌਜੀਟਿਵ ਆਇਆ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਦਿੱਤਾ 150 ਦੌੜਾਂ ਦਾ ਟੀਚਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਦਾ ਤੀਸਰਾ ਖਿਡਾਰੀ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਦਾ ਦੂਸਰਾ ਖਿਡਾਰੀ (ਕੁਵਿੰਟਨ ਡੀ ਕਾਕ) 54 ਦੌੜਾਂ ਬਣਾ ਕੇ ਆਊਟ
. . .  1 day ago
ਇੱਕ ਹੋਰ ਬੇਰੁਜ਼ਗਾਰ ਈ.ਟੀ.ਟੀ ਅਧਿਆਪਕ ਵੱਲੋਂ ਮਰਨ ਵਰਤ ਸ਼ੁਰੂ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : 10 ਓਵਰਾ ਤੋਂ ਬਾਅਦ ਦੱਖਣੀ ਅਫ਼ਰੀਕਾ 78/1
. . .  1 day ago
ਰਾਬਰਟ ਸੀ.ਓ ਬ੍ਰਾਇਨ ਹੋਣਗੇ ਅਮਰੀਕਾ ਦੇ ਨਵੇਂ ਕੌਮੀ ਸੁਰੱਖਿਆ ਸਲਾਹਕਾਰ
. . .  1 day ago
ਰੇਲਵੇ ਸਟੇਸ਼ਨ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : 5 ਓਵਰਾ ਤੋਂ ਬਾਅਦ ਦੱਖਣੀ ਅਫ਼ਰੀਕਾ 32/1
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਦਾ ਪਹਿਲਾ ਖਿਡਾਰੀ ਆਊਟ
. . .  1 day ago
ਟਰੰਪ ਵੱਲੋਂ ਈਰਾਨ 'ਤੇ ਪਾਬੰਦੀਆਂ ਵਧਾਉਣ ਦੇ ਹੁਕਮ
. . .  1 day ago
ਕਦੇ ਵੀ ਹਿੰਦੀ ਨੂੰ ਦੂਸਰੀਆਂ ਖੇਤਰੀ ਭਾਸ਼ਾਵਾਂ ਉੱਪਰ ਥੋਪਣ ਦੀ ਗੱਲ ਨਹੀ ਕਹੀ - ਅਮਿਤ ਸ਼ਾਹ
. . .  1 day ago
ਕਸ਼ਮੀਰ 'ਚ ਕਰਫ਼ਿਊ ਹਟਾਏ ਜਾਣ ਤੱਕ ਭਾਰਤ ਨਾਲ ਗੱਲਬਾਤ ਨਹੀਂ - ਇਮਰਾਨ ਖਾਨ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਟਾਸ ਜਿੱਤ ਕੇ ਭਾਰਤ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
8 ਤਹਿਸੀਲਦਾਰਾਂ ਤੇ 4 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
. . .  1 day ago
ਪ੍ਰਧਾਨ ਮੰਤਰੀ ਨੂੰ ਮਿਲੀ ਮਮਤਾ ਬੈਨਰਜੀ
. . .  1 day ago
ਐਲੀ ਮਾਂਗਟ ਨੂੰ ਮਿਲੀ ਜ਼ਮਾਨਤ
. . .  1 day ago
ਇੱਕ ਆਈ. ਏ. ਐੱਸ. ਅਤੇ ਚਾਰ ਪੀ. ਸੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  1 day ago
ਹਿੰਦੀ 'ਤੇ ਹੰਗਾਮਾ ਜਾਰੀ, ਹੁਣ ਰਜਨੀਕਾਂਤ ਨੇ ਕਿਹਾ- ਥੋਪੀ ਨਹੀਂ ਜਾਣੀ ਚਾਹੀਦੀ ਕੋਈ ਵੀ ਭਾਸ਼ਾ
. . .  1 day ago
ਬੱਸ ਕੰਡਕਟਰ ਵਲੋਂ ਲੜਕੀ ਦੇ ਥੱਪੜ ਮਾਰੇ ਜਾਣ ਦੇ ਵਿਰੋਧ 'ਚ ਵਿਦਿਆਰਥੀਆਂ ਨੇ ਕਾਲਜ ਅੱਗੇ ਲਾਇਆ ਧਰਨਾ
. . .  1 day ago
ਪੰਜਾਬ ਸਰਕਾਰ ਦੇ ਵਲੰਟੀਅਰਾਂ ਵਲੋਂ ਸੁਲਤਾਨਪੁਰ ਲੋਧੀ ਅੰਦਰ ਕੀਤੀ ਗਈ ਸਫ਼ਾਈ
. . .  1 day ago
ਕਾਰ ਅਤੇ ਸਕੂਟਰੀ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਵਿਅਕਤੀ ਦੀ ਮੌਤ
. . .  1 day ago
ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਵਲੋਂ ਵੀ ਭੁੱਖ ਹੜਤਾਲ ਸ਼ੁਰੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਲੋਕਤੰਤਰ ਦੀ ਭਰੋਸਯੋਗਤਾ ਕਾਇਮ ਰੱਖਣ ਲਈ ਗ਼ਲਤ ਰੁਝਾਨ ਖਿਲਾਫ਼ ਹੋਕਾ ਦੇਣ ਵਾਲਿਆਂ ਦੀ ਜ਼ਰੂਰਤ ਹੈ। -ਮਾਈਕਲ ਐਂਡਰਸਨ

ਜਲੰਧਰ

ਸਟੇਟ ਸਕੂਲ ਆਫ਼ ਸਪੋਰਟਸ ਦੇ ਹੋਸਟਲ ਦੀ ਮਾੜੀ ਹਾਲਤ ਤੋਂ ਖਿਡਾਰੀ ਪ੍ਰੇਸ਼ਾਨ

ਜਲੰਧਰ, 10 ਸਤੰਬਰ (ਜਤਿੰਦਰ ਸਾਬੀ)-ਕਿਸੇ ਵੇਲੇ ਸੂਬੇ ਦਾ ਖੇਡਾਂ ਦੇ ਖੇਤਰ 'ਚ ਸਿਰਮੌਰ ਸਟੇਟ ਸਕੂਲ ਆਫ਼ ਸਪੋਰਟਸ ਦੇ ਹੋਸਟਲ ਦੀ ਹਾਲਤ ਅੱਜ ਕੱਖੋ ਹੌਲੀ ਹੋ ਗਈ ਹੈ ਤੇ ਨਵੇਂ ਬਣੇ ਹੋਸਟਲ ਦੀ ਸਾਂਭ ਸੰਭਾਲ ਸਹੀ ਤਰੀਕੇ ਦੇ ਨਾਲ ਨਾ ਹੋਣ ਕਰ ਕੇ ਇਸ ਦਾ ਹਾਲਤ ਬਹੁਤ ਹੀ ਖਰਾਬ ਹੋ ਗਈ ਹੈ | ਪਿਛਲੀ ਸਰਕਾਰ ਨੇ ਸਪੋਰਟਸ ਸਕੂਲ ਨੂੰ ਤੋੜ ਕੇ ਇਸ ਨੂੰ ਨਵਾਂ ਬਣਾਇਆ ਸੀ ਤੇ ਨਵੇਂ ਹੋਸਟਲ ਦੀ ਹਾਲਤ ਵੀ ਇਸ ਵੇਲੇ ਬਹੁਤ ਹੀ ਖਰਾਬ ਹੋ ਗਈ ਹੈ | ਜਦੋਂ ਅਜੀਤ ਦੇ ਪੱਤਰਕਾਰ ਨੇ ਇਸ ਦਾ ਦੌਰਾ ਕੀਤਾ ਤੇ ਪਤਾ ਲੱਗਾ ਕਿ ਇਸ ਦੇ ਆਲੇ ਦੁਆਲੇ ਘਾਹ ਤੇ ਜੰਗਲ ਬੂਟੀ ਪੂਰੀ ਤਰ੍ਹਾਂ ਦੇ ਨਾਲ ਚੜੀ ਹੋਈ ਤੇ ਮੇਨ ਗੇਟ ਵੀ ਟੁੱਟਾ ਪਿਆ ਹੈ ਤੇ ਇਸ ਦੇ ਬਾਥਰੂਮ ਵੀ ਖਰਾਬ ਹਾਲਤ ਵਿਚ ਹਨ ਤੇ ਟੂਟੀਆਂ ਵੀ ਗਾਇਬ ਹਨ ਤੇ ਮੱਖੀ ਤੇ ਮੱਛਰਾਂ ਦੇ ਨਾਲ ਇਸ ਥਾਂ 'ਤੇ ਰਹਿਣ ਵਾਲੇ ਖਿਡਾਰੀਆਂ ਦਾ ਬੁਰਾ ਹਾਲ ਹੈ ਤੇ ਅਵਾਰਾ ਕੁੱਤੇ ਵੀ ਇਸ ਹੋਸਟਲ 'ਚ ਆਮ ਘੁੰਮਦੇ ਵੇਖੇ ਜਾ ਸਕਦੇ ਹਨ | ਸੁਰੱਖਿਆ ਦੇ ਨਾਂਅ ਦੀ ਇਸ ਹੋਸਟਲ 'ਚ ਕੋਈ ਵੀ ਚੀਜ ਨਹੀਂ ਹੈ ਤੇ ਸੜਕ 'ਤੇ ਲੱਗਾ ਮੁੱਖ ਗੇਟ ਵੀ ਖਾਲੀ ਰਹਿੰਦਾ ਹੈ ਤੇ ਇਸ ਥਾਂ 'ਤੇ ਵੀ ਕੋਈ ਚੌਕੀਦਾਰ ਨਹੀਂ ਹੈ ਤੇ ਹੋਸਟਲ 'ਚ ਵੀ ਕੋਈ ਵੀ ਸੇਵਾਦਾਰ ਤੇ ਵਾਰਡਨ ਤੇ ਸਫਾਈ ਕਰਮਚਾਰੀ ਨਾ ਹੋਣ ਕਰ ਕੇ ਖਿਡਾਰੀਆਂ ਨੂੰ ਆਪ ਹੀ ਸਫਾਈ ਕਰਨੀ ਪੈਦੀ ਹੈ | ਜਦੋ ਖਿਡਾਰੀਆਂ ਦੀ ਮੈਸ ਦਾ ਦੌਰਾ ਕੀਤਾ ਤੇ ਇਸ 'ਚ ਸਾਫ ਸਫਾਈ ਠੀਕ ਸੀ ਤੇ ਖਾਣੇ ਦੀ ਕੁਆਲਿਟੀ ਵੀ ਠੀਕ ਸੀ | ਇਸ ਵੇਲੇ ਇਸ ਹੋਸਟਲ 'ਚ 23 ਦੇ ਕਰੀਬ ਖਿਡਾਰੀ ਰਹਿ ਰਹੇ ਹਨ ਤੇ ਇਨ੍ਹਾਂ ਦੇ ਕਮਰਿਆਂ ਦੀ ਸਫ਼ਾਈ ਦਾ ਵੀ ਮਾੜਾ ਹਾਲ ਹੈ | ਯਾਦ ਰਹੇ ਸਪੋਰਟਸ ਸਕੂਲ ਦੇ ਖਿਡਾਰੀ ਪੜ੍ਹਾਈ ਤਾਂ ਸਕੂਲ 'ਚ ਕਰਦੇ ਹਨ ਤੇ ਹੋਸਟਲ ਤੇ ਸਿਖਲਾਈ ਤੇ ਖਾਣੇ ਦੀ ਸਹੂਲਤ ਪੰਜਾਬ ਖੇਡ ਵਿਭਾਗ ਵਲੋਂ ਦਿੱਤੀ ਜਾ ਰਹੀ ਹੈ ਤੇ ਇਸ ਕਰ ਕੇ ਇਸ ਦੇ ਵਿਚ ਰਹਿਣ ਵਾਲੇ ਖਿਡਾਰੀ ਦੋ ਵਿਭਾਗਾਂ ਦੀ ਚੱਕੀ ਦੇ ਪੁੜ 'ਚ ਪਿਸ ਰਹੇ ਹਨ ਤੇ ਇਸ ਕਰ ਕੇ ਹਰ ਵਿਭਾਗ ਆਪਣੇ ਜ਼ਿੰਮੇਵਾਰੀ ਤੋਂ ਟਾਲਾ ਵੱਟਦਾ ਹੈ | ਇਸ ਮਾਮਲੇ ਸਬੰਧੀ ਜਦੋਂ ਕਾਰਜਕਾਰੀ ਜ਼ਿਲ੍ਹਾ ਖੇਡ ਅਫਸਰ ਜਲੰਧਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਇਸ ਹੋਸਟਲ ਦਾ ਦੌਰਾ ਕੀਤਾ ਹੈ ਤੇ ਇਸ ਦੀ ਹਾਲਤ ਵੇਖੀ ਹੈ ਤੇ ਇਕ ਜਾਂ ਦੋ ਦਿਨਾਂ 'ਚ ਇਸ ਦਾ ਸੁਧਾਰ ਕਰ ਦਿੱਤਾ ਜਾਵੇਗਾ ਤੇ ਇਸ ਹੋਸਟਲ 'ਚ ਇਕ ਸਫ਼ਾਈ ਸੇਵਕ ਤੇ ਚੌਕੀਦਾਰ ਦਾ ਇੰਤਜਾਮ ਤੇ ਇਸ ਦੇ ਨਾਲ ਸੁਰੱੱਖਿਆਂ ਦਾ ਵੀ ਇੰਤਜਾਮ ਕਰ ਦਿੱਤਾ ਜਾਵੇਗਾ ਤੇ ਸਪੋਰਟਸ ਸਕੂਲ ਦੀ ਪਿ੍ੰਸੀਪਲ ਨੇ ਵੀ ਇਸ ਦੇ ਸੁਧਾਰ 'ਚ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ ਤੇ ਇਸ ਸਬੰੰਧੀ ਅਸੀਂ ਕੱਲ੍ਹ ਬੈਠਕ ਕਰ ਕੇ ਹੋਸਟਲ ਦੀ ਹਾਲਤ 'ਚ ਸੁਧਾਰ ਕਰ ਦੇਵਾਂਗੇ |

ਮੇਅਰ, ਨਿਗਮ ਕਮਿਸ਼ਨਰ, ਏ. ਡੀ. ਸੀ., ਏ. ਡੀ. ਸੀ. ਪੀ. ਨੇ ਲਿਆ ਸੋਢਲ ਮੇਲੇ ਦੇ ਪ੍ਰਬੰਧਾ ਦਾ ਜਾਇਜ਼ਾ

ਜਲੰਧਰ 10 ਸਤੰਬਰ (ਸ਼ੈਲੀ)-12 ਸਤੰਬਰ ਨੂੰ ਹੋਣ ਵਾਲੇ ਬਾਬਾ ਸੋਢਲ ਮੇਲੇ ਦੇ ਸਬੰਧ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ | ਇਸ ਦੌਰਾਨ ਜਲੰਧਰ ਦੇ ਮੇਅਰ ਜਗਦੀਸ਼ ਰਾਜਾ, ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਤੇ ਹੋਰ ਅਧਿਕਾਰੀ ਮੇਲੇ ਦੀਆਂ ...

ਪੂਰੀ ਖ਼ਬਰ »

ਕਮਿਸ਼ਨਰੇਟ ਪੁਲਿਸ ਵਲੋਂ ਸੋਢਲ ਮੇਲੇ ਸਬੰਧੀ ਟੈ੍ਰਫਿਕ ਰੂਟ ਪਲਾਨ ਜਾਰੀ

ਜਲੰਧਰ, 10 ਸਤੰਬਰ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੇ ਟ੍ਰੈਫਿਕ ਵਿਭਾਗ ਵਲੋਂ ਭਾਰੀ ਗਿਣਤੀ 'ਚ ਸੋਢਲ ਮੇਲੇ 'ਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਇਲਾਕੇ 'ਚ 11-9-19 ਤੋਂ 13-9-19 ਤੱਕ ਟ੍ਰੈਫਿਕ ਦੇ ਰੂਟ ਤਬਦੀਲ ਕੀਤੇ ਗਏ ਹਨ, ਜਿਸ ਸਬੰਧੀ ਰੂਟ ਪਲਾਨ ਜਾਰੀ ਕੀਤਾ ਗਿਆ ...

ਪੂਰੀ ਖ਼ਬਰ »

ਮੋਟਰਸਾਈਕਲ ਦੀ ਲਪੇਟ 'ਚ ਆਇਆ ਸਾਈਕਲ ਸਵਾਰ ਵਿਅਕਤੀ ਜ਼ਖ਼ਮੀ

ਚੁਗਿੱਟੀ/ਜੰਡੂਸਿੰਘਾ, 10 ਸਤੰਬਰ (ਨਰਿੰਦਰ ਲਾਗੂ)-ਮੰਗਲਵਾਰ ਨੂੰ ਸਥਾਨਕ ਬਸ਼ੀਰਪੁਰਾ ਰੇਲਵੇ ਫਾਟਕ ਲਾਗੇ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਲਪੇਟ 'ਚ ਆਇਆ ਸਾਈਕਲ ਸਵਾਰ ਇਕ ਵਿਅਕਤੀ ਜ਼ਖ਼ਮੀ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਇਕੱਠੇ ਹੋਏ ਲੋਕਾਂ ਵਲੋਂ ਉਸ ...

ਪੂਰੀ ਖ਼ਬਰ »

ਗਿਆਨੀ ਰਣਜੀਤ ਸਿੰਘ ਨੂੰ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ 'ਤੇ ਸਿੱਖ ਪੰਥ ਅੰਦਰ ਖੁਸ਼ੀ ਦੀ ਲਹਿਰ-ਮੰਨਣ

ਜਲੰਧਰ, 10 ਸਤੰਬਰ (ਹਰਵਿੰਦਰ ਸਿੰਘ ਫੁੱਲ)-ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਗਿਆਨੀ ਰਣਜੀਤ ਸਿੰਘ ਗੋਹਰ-ਏ-ਮਸਕੀਨ ਨੂੰ ਨਵਾਂ ਜਥੇਦਾਰ ਨਿਯੁਕਤ ਕਰਨ 'ਤੇ ਜਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਡੀ. ਆਈ. ਜੀ. ਨੇ ਸੁਣੀਆਂ ਸੇਵਾ ਮੁਕਤ ਜਵਾਨਾਂ ਦੀਆਂ ਮੁਸ਼ਕਿਲਾਂ

ਜਲੰਧਰ, 10 ਸਤੰਬਰ (ਜਸਪਾਲ ਸਿੰਘ)-ਸੀ. ਆਰ. ਪੀ. ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਦੀ ਅਗਵਾਈ ਹੇਠ ਗਰੁੱਪ ਸੈਂਟਰ ਸਰਾਏ ਖਾਸ ਵਿਖੇ ਜਵਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਇਕ ਲੋਕ ਅਦਾਲਤ ਲਗਾਈ ਗਈ, ਜਿਸ 'ਚ ਡੀ. ਆਈ. ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਸਬੰਧੀ ਬੈਠਕ

ਚੁਗਿੱਟੀ/ਜੰਡੂਸਿੰਘਾ, 10 ਸਤੰਬਰ (ਨਰਿੰਦਰ ਲਾਗੂ)-ਮੀਰੀ-ਪੀਰੀ ਨੌਜਵਾਨ ਸਭਾ ਵਲੋਂ ਮਹੀਨਾਵਾਰੀ ਗੁਰਮਤਿ ਸਮਾਗਮ 17 ਸਤੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕਪੁਰਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ | ਤਿਆਰੀ ਸਬੰਧੀ ਪ੍ਰਬੰਧਕਾਂ ...

ਪੂਰੀ ਖ਼ਬਰ »

ਕਾਰਾਂ ਦੀ ਆਪਸ 'ਚ ਹੋਈ ਭਿਆਨਕ ਟੱਕਰ, ਚਾਲਕ ਜ਼ਖ਼ਮੀ

ਮਕਸੂਦਾਂ, 10 ਸਤੰਬਰ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਜਲੰਧਰ-ਅੰਮਿ੍ਤਸਰ ਹਾਈਵੇ 'ਤੇ ਭਗਤ ਸਿੰਘ ਕਾਲੋਨੀ ਸਾਹਮਣੇ ਦੋ ਕਾਰਾਂ ਦੀ ਆਪਸ 'ਚ ਟੱਕਰ ਹੋ ਜਿਸ ਕਾਰਨ ਇਕ ਕਾਰ ਰੇਲਿੰਗ ਨਾਲ ਟਕਰਾ ਤੇ ਪਲਟੀਆਂ ਖਾਂਦੀ ਹੋਈ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਸਵਾਰ ਗੰਭੀਰ ...

ਪੂਰੀ ਖ਼ਬਰ »

ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਦੇ ਵਿਦਿਆਰਥੀਆਂ ਨੇ ਵਿਸ਼ਵ ਫਿਜ਼ੀਓਥਰੈਪੀ ਦਿਵਸ ਮਨਾਇਆ

ਜਲੰਧਰ, 10 ਸਤੰਬਰ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਫਿਜ਼ਿਓਥਰੈਪੀ ਵਿਭਾਗ ਦੇ ਵਿਦਿਆਰਥੀਆਂ ਨੇ ਵਿਸ਼ਵ ਫਿਜ਼ਿਓਥਰੈਪੀ ਦਿਵਸ ਪਿੰਗਲਾ ਘਰ ਦੇ ਸਰੀਰਕ ਪੱਖੋਂ ਕਮਜ਼ੋਰ ਬੱਚਿਆਂ ਦੇ ਨਾਲ ਮਨਾਇਆ | ਵਿਭਾਗ ਦੇ ਅਧਿਆਪਕ ਡਾ: ਨੀਰਜ ਤੇ ਡਾ: ...

ਪੂਰੀ ਖ਼ਬਰ »

ਤੈਰਾਕੀ ਮੁਕਾਬਲੇ 'ਚੋਂ ਦੀਕਸ਼ਾਂਤ ਨੇ ਜਿੱਤਿਆ ਸੋਨ ਤਗਮਾ

ਜਲੰਧਰ, 10 ਸਤੰਬਰ (ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਸਕੂਲ ਦੇ ਤੈਰਾਕੀ ਮੁਕਾਬਲੇ ਜੋ ਸਪੋਰਟਸ ਸਕੂਲ ਦੇ ਤੈਰਾਕੀ ਪੂਲ ਵਿਖੇ ਕਰਵਾਏ ਜਾ ਰਹੇ ਹਨ | ਇਸ ਦੇ 50 ਮੀਟਰ ਬਰੈੱਸਟ ਸਟੋ੍ਰਕ ਦੇ ਮੁਕਾਬਲੇ 'ਚੋਂ ਸਵਾਮੀ ਸੰਤ ਦਾਸ ਪਬਲਿਕ ਸਕੂਲ ਦੇ ਖਿਡਾਰੀ ਦੀਕਸ਼ਾਂਤ ਨੇ ਅੰਡਰ 19 ...

ਪੂਰੀ ਖ਼ਬਰ »

ਸੰਘਰਸ਼ ਵੈੱਲਫੇਅਰ ਸੁਸਾਇਟੀ ਨੇ ਚਲਾਈ ਸਫ਼ਾਈ ਮੁਹਿੰਮ

ਜਲੰਧਰ, 10 ਸਤੰਬਰ (ਸਟਾਫ ਰਿਪੋਰਟਰ)-ਸੰਘਰਸ਼ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਅਨੂਪ ਚੌਹਾਨ ਵਲੋਂ ਇਲਾਕੇ ਦੇ ਕੌਾਸਲਰ ਰੋਹਨ ਸਹਿਗਲ, ਸੰਦੀਪ ਸ਼ਰਮਾ ਤੇ ਮਨੋਜ ਬਾਹਰੀ ਨਾਲ ਮਿਲ ਕੇ ਮੁਹੱਲਾ ਗੁਰੂ ਨਗਰ ਵਿਖੇ ਸਫ਼ਾਈ ਮੁਹਿੰਮ ਚਲਾਈ ਗਈ | ਇਸ ਦੌਰਾਨ ਸਮੁੱਚੇ ਇਲਾਕੇ 'ਚ ...

ਪੂਰੀ ਖ਼ਬਰ »

ਡੀ. ਏ. ਵੀ. ਯੂਨੀਵਰਸਿਟੀ ਵਿਖੇ ਬਜਾਜ ਫਾਈਨਾਂਸ ਵਲੋਂ 'ਈ ਆਨ' ਪ੍ਰੋਗਰਾਮ ਦੀ ਸ਼ੁਰੂਆਤ

ਜਲੰਧਰ, 10 ਸਤੰਬਰ (ਰਣਜੀਤ ਸਿੰਘ ਸੋਢੀ)-ਡੀ. ਏ. ਵੀ. ਯੂਨੀਵਰਸਿਟੀ ਵਿਖੇ ਦੇਸ਼ ਦੀ ਪ੍ਰਸਿੱਧ ਬਜਾਜ ਫਾਈਨੈਂਸ ਕੰਪਨੀ ਨੇ ਕੈਂਪਸ ਗੇਮ ਮੁਕਾਬਲਾ 'ਈ ਆਨ' ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਕੰਪਨੀ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਬੈਂਕਿੰਗ, ਫਾਈਨੈਂਸ਼ਲ ਸਰਵਿਸਿਜ਼ ਤੇ ...

ਪੂਰੀ ਖ਼ਬਰ »

ਥਾਣਾ ਪਤਾਰਾ ਪੁਲਿਸ ਦੀ ਢਿੱਲ ਕਾਰਨ ਵਧ ਰਹੀਆਂ ਹਨ ਲੱਟਾਂ-ਖੋਹਾਂ ਦੀਆਂ ਵਾਰਦਾਤਾਂ

ਜਲੰਧਰ ਛਾਉਣੀ, 10 ਸਤੰਬਰ (ਪਵਨ ਖਰਬੰਦਾ)-ਦਿਹਾਤੀ ਪੁਲਿਸ ਦੇ ਥਾਣਾ ਪਤਾਰਾ ਦੇ ਅਧੀਨ ਆਉਂਦੇ ਖੇਤਰ ਪਤਾਰਾ ਵਿਖੇ ਬੀਤੇ ਕੁਝ ਸਮੇਂ ਤੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ ਤੇ ਵਾਰਦਾਤਾਂ 'ਚ ਵਾਧਾ ਹੋਣ ਦਾ ਮੁੱਖ ਕਾਰਨ ਥਾਣਾ ਪਤਾਰਾ ਪੁਲਿਸ ਦੀ ...

ਪੂਰੀ ਖ਼ਬਰ »

ਡਾ: ਖੁਰਾਣਾ ਦਾ ਅਮਰੀਕਾ ਦੀ ਖ਼ਾਲਸਾ ਯੂਨੀਵਰਸਿਟੀ 'ਚ ਸਨਮਾਨ

ਜਲੰਧਰ, 10 ਸਤੰਬਰ (ਜਸਪਾਲ ਸਿੰਘ)-ਡੀ. ਏ. ਵੀ. ਕਾਲਜ ਜਲੰਧਰ ਦੇ ਐਸੋਸੀਏਟ ਪ੍ਰੋਫੈਸਰ (ਪੋਸਟ ਗ੍ਰੇਜੂਏਟ ਡਿਪਾਰਟਮੈਂਟ ਆਫ ਪੰਜਾਬੀ) ਡਾ: ਅਸ਼ੋਕ ਕੁਮਾਰ ਖੁਰਾਣਾ ਨੂੰ ਅਮਰੀਕਾ ਦੀ ਖ਼ਾਲਸਾ ਯੂਨੀਵਰਸਿਟੀ (ਨਾਰਥਵੈਸਟ ਬੈਲਿੰਗਮ ਵਾਸ਼ਿੰਗਟਨ) ਵਲੋਂ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਨਿਗਮ ਵਲੋਂ ਸੋਢਲ ਮੇਲੇ ਲਈ ਕੰਟਰੋਲ ਰੂਮ ਸਥਾਪਤ

ਜਲੰਧਰ, 10 ਸਤੰਬਰ (ਸ਼ਿਵ)-ਨਿਗਮ ਪ੍ਰਸ਼ਾਸਨ ਨੇ ਬਾਬਾ ਸੋਢਲ ਮੇਲੇ ਲਈ ਪ੍ਰਬੰਧਾਂ ਦੇ ਕੰਮਾਂ ਨੂੰ ਤੇਜ਼ ਕਰਦੇ ਹੋਏ ਕੰਟਰੋਲ ਰੂਮ ਸਥਾਪਤ ਕੀਤਾ ਹੈ ਜਿਹੜਾ ਕਿ ਲਗਾਤਾਰ 24 ਘੰਟੇ ਲਈ ਕੰਮ ਕਰਦਾ ਰਹੇਗਾ | ਨਿਗਮ ਦਫਤਰ 'ਚ ਮੇਅਰ ਜਗਦੀਸ਼ ਰਾਜਾ, ਕਮਿਸ਼ਨਰ ਦੀਪਰਵਾ ਲਾਕੜਾ ਤੇ ...

ਪੂਰੀ ਖ਼ਬਰ »

ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੀ ਅੰਤਰਿਮ ਕਮੇਟੀ 'ਚ 5 ਨਵੇਂ ਮੈਂਬਰ ਸ਼ਾਮਿਲ

ਜਲੰਧਰ, 10 ਸਤੰਬਰ (ਜਤਿੰਦਰ ਸਾਬੀ)-ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਜੋ ਕਿ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਅੰਤਿ੍ਮ ਕਮੇਟੀ 'ਚ 5 ਨਵੇਂ ਮੈਂਬਰ ਸ਼ਾਮਿਲ ਕੀਤੇ ਗਏ ਹਨ | ਇਕ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਉਣ ਸਬੰਧੀ ਬੈਠਕ

ਚੁਗਿੱਟੀ/ਜੰਡੂਸਿੰਘਾ, 10 ਸਤੰਬਰ (ਨਰਿੰਦਰ ਲਾਗੂ)-ਭਗਵਾਨ ਵਾਲਮੀਕਿ ਨੌਜਵਾਨ ਸਭਾ ਵਾਸੂ ਚੁਗਿੱਟੀ ਵਲੋਂ 13 ਅਕਤੂਬਰ ਨੂੰ ਮਹਾਂਰਿਸ਼ੀ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਵਾਸੂ ਮੁਹੱਲਾ ਚੁਗਿੱਟੀ ਵਿਖੇ ਮਨਾਉਣ ਸਬੰਧੀ ਪ੍ਰਬੰਧਕਾਂ ਵਲੋਂ ਪ੍ਰਧਾਨ ਰਜਿੰਦਰ ਸਹੋਤਾ ...

ਪੂਰੀ ਖ਼ਬਰ »

ਦੇਸ਼ ਵਿਦੇਸ਼ 'ਚ ਰੁਜ਼ਗਾਰ ਪ੍ਰਾਪਤ ਕਰਨ ਲਈ ਕੁਕਿੰਗ ਕੋਰਸ ਸਮੇਂ ਦੀ ਜ਼ਰੂਰਤ-ਮੰਡੇਰ

ਜਲੰਧਰ, 10 ਸਤੰਬਰ (ਹਰਵਿੰਦਰ ਸਿੰਘ ਫੁੱਲ)-ਕੁਕਿੰਗ ਦੇ ਖੇਤਰ 'ਚ ਦੇਸ਼ ਵਿਦੇਸ਼ ਦੇ ਵੱਡੇ-ਵੱਡੇ ਰਾਸ਼ਟਰੀ ਅੰਤਰ ਰਾਸ਼ਟਰੀ ਹੋਟਲਾਂ 'ਚ ਰੁਜ਼ਗਾਰ ਪ੍ਰਾਪਤ ਕਰਨ ਦੀਆਂ ਅਸੀਮ ਸੰਭਾਵਨਾਵਾਂ ਹਨ | ਰਾਣਾ ਕੁਕਿੰਗ ਸਕੂਲ ਜਿਸ ਨੂੰ ਆਰ. ਸੀ. ਐਸ. ਦੇ ਨਾਂਅ ਨਾਲ ਵੀ ਜਾਣਿਆ ...

ਪੂਰੀ ਖ਼ਬਰ »

ਡਾ: ਸ਼ਿੰਗਾਰਾ ਸਿੰਘ ਦੀ ਮੌਤ ਨਾਲ ਡਾਕਟਰੀ ਇਤਿਹਾਸ ਦੇ ਇਕ ਯੁੱਗ ਦਾ ਹੋਇਆ ਅੰਤ

ਅੰਤਿਮ ਸੰਸਕਾਰ ਵੀਰਵਾਰ ਸ਼ਾਮ 4 ਵਜੇ ਜਲੰਧਰ, 10 ਸਤੰਬਰ (ਐੱਮ. ਐੱਸ. ਲੋਹੀਆ)-ਅੱਜ ਸਵੇਰੇ ਕਰੀਬ 6.20 ਮਿੰਟ 'ਤੇ ਡਾ: ਸ਼ਿੰਗਾਰਾ ਸਿੰਘ ਦਾ ਦਿਹਾਂਤ ਹੋ ਗਿਆ | ਜਿਨ੍ਹਾਂ ਦੀ ਮੌਤ ਨਾਲ ਜਿਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ, ਉਥੇ ਜਲੰਧਰ 'ਚ ਡਾਕਟਰੀ ਇਤਿਹਾਸ ਦੇ ਇਕ ਯੁੱਗ ਦਾ ...

ਪੂਰੀ ਖ਼ਬਰ »

ਕਾਕਾ ਚੰਨਪ੍ਰੀਤ ਸਿੰਘ ਚੰਨੀ ਦੀ ਯਾਦ 'ਚ ਮੈਡੀਕਲ ਕੈਂਪ 15 ਨੂੰ

ਜਲੰਧਰ, 10 ਸਤੰਬਰ (ਹਰਵਿੰਦਰ ਸਿੰਘ ਫੁੱਲ)-ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜਾਂ 'ਚ 15 ਸਤੰਬਰ ਨੂੰ ਕਾਕਾ ਚੰਨਪ੍ਰੀਤ ਸਿੰਘ ਚੰਨੀ ਦੀ ਯਾਦ ਲਗਾਏ ਜਾ ਰਹੇ ਮੈਡੀਕਲ ਕੈਂਪ ਦੀਆਂ ਤਿਆਰੀਆਂ ਸਬੰਧੀ ਸਹਿਯੋਗੀ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਖੋ-ਖੋ ਟੂਰਨਾਮੈਂਟ 'ਚੋਂ ਜੇਤੂ

ਜਲੰਧਰ, 10 ਸਤੰਬਰ (ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਵਲੋਂ ਅੰਡਰ 14 ਸਾਲ ਵਰਗ ਦੇ ਜ਼ੋਨਲ ਪੱਧਰ 'ਤੇ ਖੋ-ਖੋ ਮੁਕਾਬਲੇ 'ਚੋਂ ਸਟੇਟ ਪਬਲਿਕ ਸਕੂਲ ਨੇ ਚੰਗਾ ਪ੍ਰਦਰਸ਼ਨ ਕੀਤਾ ਤੇ ਜ਼ੋਨ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ | ਜੇਤੂ ਖਿਡਾਰੀਆਂ ...

ਪੂਰੀ ਖ਼ਬਰ »

ਜ਼ਿਲ੍ਹਾ ਜਲੰਧਰ ਸਕੂਲ ਕ੍ਰਿਕਟ ਮੁਕਾਬਲੇ ਸ਼ੁਰੂ

ਜਲੰਧਰ, 10 ਸਤੰਬਰ (ਜਤਿੰਦਰ ਸਾਬੀ)-ਸਾਂਈ ਦਾਸ ਸਕੂਲ ਦੇ ਖੇਡ ਮੈਦਾਨ ਵਿਖੇ ਜ਼ਿਲ੍ਹਾ ਜਲੰਧਰ ਸਕੂਲ ਕ੍ਰਿਕਟ ਮੁਕਾਬਲੇ ਸ਼ੁਰੂ ਹੋਏ ਤੇ ਇਸ 'ਚ ਜਲੰਧਰ ਦੇ 16 ਜ਼ੋਨਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ | ਚੈਂਪੀਅਨਸ਼ਿਪ ਦਾ ਉਦਘਾਟਨ ਇਕਬਾਲ ਸਿੰਘ ਰੰਧਾਵਾ ਨੇ ਕੀਤਾ ਤੇ ...

ਪੂਰੀ ਖ਼ਬਰ »

ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੀ ਹੜਤਾਲ ਜਾਰੀ

ਜਲੰਧਰ, 10 ਸਤੰਬਰ (ਚੰਦੀਪ ਭੱਲਾ)-ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੀ ਹੜਤਾਲ ਅੱਜ ਵੀ ਜਾਰੀ ਹੈ ਤੇ ਅੱਜ ਵੀ ਸਾਰਾ ਦਿਨ ਵੱਖ-ਵੱਖ ਵਿਭਾਗਾਂ ਦੇ ਦਫਤਰਾਂ ਤੇ ਰਜਿਸਟਰੀਆਂ ਸਬੰਧੀ ਕੋਈ ਵੀ ਕੰਮਕਾਜ ਨਹੀਂ ਹੋ ਸਕਿਆ ਜਿਸ ਕਰ ਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ...

ਪੂਰੀ ਖ਼ਬਰ »

ਭੰਡਾਰੀ ਨੇ ਕਿਹਾ ਪ੍ਰੀਤ ਨਗਰ ਡਰੇਨੇਜ ਪ੍ਰਾਜੈਕਟ ਮਹਿੰਗਾ ਬਣਿਆ

ਸ਼ਿਵ ਸ਼ਰਮਾ ਜਲੰਧਰ, 10 ਸਤੰਬਰ-ਉੱਤਰੀ ਹਲਕੇ ਦੇ ਪ੍ਰੀਤ ਨਗਰ ਦੇ ਬਰਸਾਤੀ ਪਾਣੀ ਨਿਕਾਸੀ ਪ੍ਰਾਜੈਕਟ ਨੂੰ ਲੈ ਕੇ ਇਕ ਵਾਰ ਫਿਰ ਸਾਬਕਾ ਸੀ. ਪੀ. ਐਸ. ਤੇ ਵਿਧਾਇਕ ਬਾਵਾ ਹੈਨਰੀ ਆਹਮੋ ਸਾਹਮਣੇ ਹੋ ਗਏ ਹਨ | ਵਿਧਾਇਕ ਬਾਵਾ ਹੈਨਰੀ ਵਲੋਂ ਬਣਾਏ ਗਏ 5.12 ਕਰੋੜ ਦੇ ਪ੍ਰਾਜੈਕਟ ...

ਪੂਰੀ ਖ਼ਬਰ »

ਜ਼ਿਲ੍ਹਾ ਜਲੰਧਰ ਸਕੂਲ ਜੂਡੋ ਮੁਕਾਬਲੇ ਸ਼ੁਰੂ

ਜਲੰਧਰ, 10 ਸਤੰਬਰ (ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਐਲੀਮੈਂਟਰੀ ਤੇ ਸੈਕੰਡਰੀ ਸਕੂਲ ਟੂਰਨਾਮੈਂਟ ਕਮੇਟੀ ਵਲੋਂ ਅੰਡਰ 19 ਸਾਲ ਲੜਕੇ ਤੇ ਲੜਕੀਆਂ ਦੇ ਜੂਡੋ ਖੇਡ ਮੁਕਾਬਲੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਮੁੱਖ ਅਧਿਆਪਕਾ ...

ਪੂਰੀ ਖ਼ਬਰ »

ਰਵਿਦਾਸ ਭਾਈਚਾਰੇ ਵਲੋਂ ਭੁੱਖ ਹੜਤਾਲ 9ਵੇਂ ਦਿਨ ਜਾਰੀ

ਜਲੰਧਰ, 10 ਸਤੰਬਰ (ਮੇਜਰ ਸਿੰਘ)-ਸਾਧੂ ਸੰਪ੍ਰਦਾਇ ਸੁਸਾਇਟੀ ਰਜਿ: ਪੰਜਾਬ ਅਤੇ ਬਹੁਜਨ ਫਰੰਟ ਦੇ ਸੱਦੇ 'ਤੇ ਦਿੱਲੀ ਵਿਖੇ ਗੁਰੂ ਰਵਿਦਾਸ ਜੀ ਦਾ ਮੰਦਰ ਢਾਹੇ ਜਾਣ ਦੇ ਵਿਰੁੱਧ ਭੁੱਖ ਹੜਤਾਲ 9ਵੇਂ ਦਿਨ 'ਚ ਦਾਖ਼ਲ ਹੋ ਗਈ | ਅੱਜ ਰੱਖੀ ਭੁੱਖ ਹੜਤਾਲ ਵਿਚ ਹੋਰ ਮੁੱਦਿਆਂ ਦਾ ...

ਪੂਰੀ ਖ਼ਬਰ »

ਸਿਟੀ ਰੇਲਵੇ ਸਟੇਸ਼ਨ 'ਤੇ ਦੂਜੇ ਦਿਨ ਵੀ ਜਾਰੀ ਰਿਹਾ ਸਵੱਛਤਾ ਅਭਿਆਨ ਦਾ ਸਰਵੇ

ਜਲੰਧਰ, 10 ਸਤੰਬਰ (ਹਰਵਿੰਦਰ ਸਿੰਘ ਫੁੱਲ)-ਰੇਲਵੇ ਵਿਭਾਗ ਦੁਆਰਾ ਰੈਕਿੰਗ ਲਈ ਕਰਵਾਏ ਜਾ ਰਹੇ ਸਵੱਛਤਾ ਸਰਵੇਖਣ ਦੇ ਤਹਿਤ ਦੂਜੇ ਦਿਨ ਵੀ ਸਿਟੀ ਰੇਲਵੇ ਸਟੇਸ਼ਨ 'ਤੇ ਸਰਵੇ ਜਾਰੀ ਰਿਹਾ | ਕੁਆਲਿਟੀ ਕੌਾਸਲ ਆਫ ਇੰਡੀਆ ਦੀ 2 ਮੈਂਬਰੀ ਟੀਮ ਜਿਸ 'ਚ ਅੰਕਿਤ ਤਿਵਾੜੀ ਤੇ ...

ਪੂਰੀ ਖ਼ਬਰ »

ਛਾਉਣੀ 'ਚ ਜਗਰਾਤੇ ਦੇ ਸਬੰਧ 'ਚ ਝੰਡਾ ਚੜ੍ਹਾਉਣ ਦੀ ਰਸਮ ਅਦਾ

ਜਲੰਧਰ ਛਾਉਣੀ, 10 ਸਤੰਬਰ (ਪਵਨ ਖਰਬੰਦਾ)-ਜਲੰਧਰ ਛਾਉਣੀ ਵਿਖੇ ਜੈ ਗਣਪਤੀ ਸੇਵਾ ਸੁਸਾਇਟੀ ਵਲੋਂ 21 ਸਤੰਬਰ ਨੂੰ ਕਰਵਾਏ ਜਾ ਰਹੇ 17ਵੇਂ ਸਾਲਾਨਾ ਜਗਰਾਤੇ ਦੇ ਸਬੰਧ 'ਚ ਝੰਡਾ ਚੜ੍ਹਾਉਣ ਰਸਮ ਅਦਾ ਕੀਤੀ ਗਈ | ਇਸ ਦੌਰਾਨ ਮੁੱਖ ਮਹਿਮਾਨ ਵਜੋਂ ਏ. ਡੀ. ਸੀ. ਪੀ. 2 ਪਰਮਿੰਦਰ ਸਿੰਘ ...

ਪੂਰੀ ਖ਼ਬਰ »

ਜਲੰਧਰ ਅਦਾਲਤਨਾਮਾ ਜਬਰ ਜਨਾਹ ਦੇ ਮਾਮਲੇ 'ਚ 7 ਸਾਲ ਦੀ ਕੈਦ

ਜਲੰਧਰ, 10 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮਨਦੀਪ ਕੌਰ ਦੀ ਅਦਾਲਤ ਨੇ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਹਰਪ੍ਰੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਮਿਓਵਾਲ ਨੂੰ 7 ਸਾਲ ਦੀ ਕੈਦ ਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ...

ਪੂਰੀ ਖ਼ਬਰ »

ਕਾਂਗਰਸ ਲੇਬਰ ਸੈੱਲ ਵਲੋਂ ਬੈਂਸ 'ਤੇ ਮਾਫੀਆ ਦੀ ਤਰ੍ਹਾਂ ਕੰਮ ਕਰਨ ਦਾ ਦੋਸ਼

ਜਲੰਧਰ, 10 ਸਤੰਬਰ (ਜਸਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਲੇਬਰ ਸੈੱਲ ਦੇ ਕੋ ਚੇਅਰਮੈਨ ਮਲਵਿੰਦਰ ਸਿੰਘ ਲੱਕੀ ਨੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਡਰਾਉਣ-ਧਮਕਾਉਣ ਦੇ ਮਾਮਲੇ 'ਤੇ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੂੰ ਘੇਰਦਿਆਂ ...

ਪੂਰੀ ਖ਼ਬਰ »

ਵੱਖ-ਵੱਖ ਧਿਰਾਂ ਨੇ ਅੱਜ ਦੇ ਨਕੋਦਰ ਬੰਦ ਦੇ ਦਿੱਤੇ ਗਏ ਸੱਦੇ ਨੂੰ ਲਿਆ ਵਾਪਸ

ਜਲੰਧਰ, 10 ਸਤੰਬਰ (ਐੱਮ. ਐੱਸ. ਲੋਹੀਆ)-ਨਕੋਦਰ 'ਚ 7 ਸਤੰਬਰ ਨੂੰ ਵਾਪਰੀ ਹਿੰਸਾ ਤੋਂ ਬਾਅਦ ਦੋ ਗੁੱਟਾਂ 'ਚ ਚੱਲ ਰਿਹਾ ਮਨ-ਮੁਟਾਵ, ਜਲੰਧਰ ਦਿਹਾਤੀ ਪੁਲਿਸ ਦੇ ਮੁਖੀ ਨਵਜੋਤ ਸਿੰਘ ਮਾਹਲ ਦੇ ਯਤਨਾ ਸਦਕਾ ਦੂਰ ਹੋ ਗਿਆ | ਉਪਰੰਤ ਦੋਹਾਂ ਗੁੱਟਾਂ ਵਲੋਂ 11 ਸਤੰਬਰ ਨੂੰ ਨਕੋਦਰ ...

ਪੂਰੀ ਖ਼ਬਰ »

ਬਿਨਾਂ ਬਕਾਏ ਦਿੱਤੇ ਨਹੀਂ ਟੈੱਸਟ ਹੋਣਗੇ ਪਾਣੀ ਦੇ ਨਮੂਨੇ

ਜਲੰਧਰ, 10 ਸਤੰਬਰ (ਸ਼ਿਵ)-ਨਿਗਮ ਦੀ ਹੱਦ 'ਚ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਲੋਂ ਨਿਗਮ ਦੇ ਕਈ ਪਾਣੀ ਡਿਫਾਲਟਰਾਂ, ਨਾਜਾਇਜ਼ ਕੁਨੈਕਸ਼ਨਾਂ ਦੇ ਪਾਣੀ ਨਮੂਨੇ ਟੈੱਸਟ ਕਰ ਕੇ ਉਨਾਂ ਨੂੰ ਪ੍ਰਮਾਣ ਪੱਤਰ ਜਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਸ ਮਾਮਲੇ ਦੇ ਸਾਹਮਣੇ ...

ਪੂਰੀ ਖ਼ਬਰ »

ਆਡਿਟ ਰਿਟਰਨ 30 ਨਵੰਬਰ ਤੱਕ ਜਮ੍ਹਾਂ ਕਰਨ ਲਈ ਕੀਤੀ ਮੰਗ

ਜਲੰਧਰ, 10 ਸਤੰਬਰ (ਸ਼ਿਵ)-ਇਨਕਮ ਟੈਕਸ ਬਾਰ ਜਲੰਧਰ ਨੇ ਕੇਂਦਰ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਆਡਿਟ ਵਾਲੀ ਰਿਟਰਨ ਦੀ ਆਖ਼ਰੀ ਤਰੀਕ 30 ਸਤੰਬਰ ਤੋਂ ਵਧਾ ਕੇ ਉਸ ਨੂੰ 30 ਨਵੰਬਰ ਤੱਕ ਕੀਤਾ ਜਾਵੇ | ਪ੍ਰਧਾਨ ਸੀ. ਏ. ਰਾਜੇਸ਼ ਕੱਕੜ ਨੇ ਸੱਦੀ ਇਕ ਮੀਟਿੰਗ 'ਚ ਕਿਹਾ ਕਿ 31 ਜੁਲਾਈ ...

ਪੂਰੀ ਖ਼ਬਰ »

ਧੋਬੀ ਘਾਟ ਦੀ ਕਰਵਾਈ ਪੈਮਾਇਸ਼, 5 ਮੈਂਬਰੀ ਬਣੇਗੀ ਕਮੇਟੀ

ਜਲੰਧਰ, 10 ਸਤੰਬਰ (ਸ਼ਿਵ)-ਇੰਪਰੂਵਮੈਂਟ ਟਰੱਸਟ ਨੇ ਗੁਜਰਾਲ ਨਗਰ 'ਚ ਧੋਬੀ ਘਾਟ ਦੀ ਜਗ੍ਹਾ ਦੀ ਪੈਮਾਇਸ਼ ਕਰਵਾਈ ਹੈ ਜਿਸ ਤੋਂ ਬਾਅਦ ਰਾਕੇਸ਼ ਕਨੌਜੀਆ ਤੇ ਹੋਰ ਆਗੂਆਂ ਦੀ ਅਗਵਾਈ 'ਚ ਕਨੌਜੀਆ ਸਮਾਜ ਦੇ ਲੋਕਾਂ ਨੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨਾਲ ਮੁਲਾਕਾਤ ...

ਪੂਰੀ ਖ਼ਬਰ »

ਡਰਾਈਵਿੰਗ ਲਾਇਸੰਸ ਲਈ ਹੁਣ ਦੋ ਮਹੀਨੇ ਬਾਅਦ ਵੀ ਮਿਲ ਸਕੇਗਾ ਸਮਾਂ

ਜਲੰਧਰ, 10 ਸਤੰਬਰ (ਸ਼ਿਵ)-ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਆਨਲਾਈਨ ਪੇਸ਼ਗੀ ਸਮਾਂ (ਸਲਾਟ) ਲੈਣ ਲਈ ਦੋ ਮਹੀਨੇ ਬਾਅਦ ਵੀ ਬਾਰੀ ਨਾ ਮਿਲਣ ਦੀ ਲੋਕਾਂ ਨੂੰ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਸਕੱਤਰ ਆਰ. ਟੀ. ਏ. ਨੇ ਹੁਣ ਦੋ ਮਹੀਨੇ ਬਾਅਦ ਵੀ ਸਲਾਟ ਦੇਣ ਦੀ ਸਹੂਲਤ ਸ਼ੁਰੂ ...

ਪੂਰੀ ਖ਼ਬਰ »

ਗੌਰਵ ਕਰਾਟੇ ਕਲੱਬ ਸ਼ਾਹਕੋਟ ਨੇ 'ਫਾਈਟ ਕੀ ਨਾਈਟ' ਪ੍ਰੋਗਰਾਮ ਕਰਵਾਇਆ

ਸ਼ਾਹਕੋਟ, 10 ਸਤੰਬਰ (ਸਚਦੇਵਾ)-ਗੌਰਵ ਕਰਾਟੇ ਕਲੱਬ ਸ਼ਾਹਕੋਟ ਵਲੋਂ ਓਪਨ ਪ੍ਰੋ ਸਵਾਤੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਦੇ ਸਹਿਯੋਗ ਨਾਲ ਦੁਸਹਿਰਾ ਗਰਾਊਾਡ ਸ਼ਾਹਕੋਟ ਵਿਖੇ ਪਹਿਲੀ ਵਾਰ 'ਫਾਈਟ ਕੀ ਨਾਈਟ' ਪ੍ਰੋਗਰਾਮ ਕਲੱਬ ਦੇ ਸੰਚਾਲਕ ਤੇ ਜਨਰਲ ਸਕੱਤਰ ਪੰਜਾਬ ਸਟੇਟ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਲੇਖ ਮੁਕਾਬਲੇ 'ਚ ਰਮਨਦੀਪ ਝਿੰਮ ਨੇ ਮਾਰੀ ਬਾਜ਼ੀ

ਕਠਾਰ, 10 ਸਤੰਬਰ (ਰਾਜੋਵਾਲੀਆ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ਦਿਵਸ ਸਬੰਧੀ ਹੋਏ ਜ਼ਿਲ੍ਹਾ ਪੱਧਰ ਦੇ ਲੇਖ ਮੁਕਾਬਲਿਆ 'ਚ ਸਕਰਾਰੀ ਸੀਨੀਅਰ ਸੈਕੰਡਰੀ ਸਕੂਲ ਮਸਾਣੀਆਂ ਦੀ 10ਵੀਂ ਕਲਾਸ ਦੀ ਵਿਦਿਆਰਥਣ ਕੁਮਾਰੀ ਰਮਨਦੀਪ ਝਿੰਮ ਨੇ ਆਪਣੀ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਹੜ੍ਹ ਪੀੜਤਾਂ ਨੂੰ ਵੰਡੀ 100 ਬੋਰੀ ਪਸ਼ੂ ਖੁਰਾਕ

ਮਹਿਤਪੁਰ, 10 ਸਤੰਬਰ (ਮਿਹਰ ਸਿੰਘ ਰੰਧਾਵਾ)-ਮਹਿਤਪੁਰ ਇਲਾਕੇ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸੰਸਥਾਪਕ ਐਸ. ਪੀ. ਸਿੰਘ ਉਬਰਾਏ ਵਲੋਂ ਭੇਜੀ ਗਈ 100 ਬੋਰੇ ਪਸ਼ੂ ਫ਼ੀਡ ਵੀਰ ਪਿ੍ੰਸ ਧੁੰਨਾ ਦੀ ਟੀਮ ਵਲੋਂ ਪਿੰਡ ਬੂੜੇਵਾਲ, ਬਾਘੀਆਂ ...

ਪੂਰੀ ਖ਼ਬਰ »

ਅਵਾਰਾ ਸਾਨ੍ਹ ਨੇ ਕੀਤਾ ਵਿਅਕਤੀ ਜ਼ਖ਼ਮੀ

ਗੁਰਾਇਆ,10 ਸਤੰਬਰ (ਬਲਵਿੰਦਰ ਸਿੰਘ)-ਅੱਜ ਸ਼ਾਮ ਆਵਾਰਾ ਸਾਨ੍ਹ ਨੇ ਇਥੇ ਇਕ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤਾ | ਜਾਣਕਾਰੀ ਮੁਤਾਬਿਕ ਹਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਗੁਰਾਇਆ ਬੜਾ ਪਿੰਡ ਰੋਡ 'ਤੇ ਜਾ ਰਿਹਾ ਸੀ ਕਿ ਦਾਣਾ ਮੰਡੀ ਦੇ ਦੂਜੇ ਗੇਟ ਮੂਹਰੇ ਆਵਾਰਾ ...

ਪੂਰੀ ਖ਼ਬਰ »

ਜ਼ੋਨ ਨੰਬਰ 5 ਖੇਡਾਂ 'ਚ ਖੁਸਰੋਪੁਰ ਸਕੂਲ ਦੀਆਂ ਲੜਕੀਆਂ ਨੇ ਅਥਲੈਟਿਕਸ 'ਚ ਮਾਰੀ ਬਾਜ਼ੀ

ਕਰਤਾਰਪੁਰ, 10 ਸਤੰਬਰ (ਜਸਵੰਤ ਵਰਮਾ, ਧੀਰਪੁਰ)-ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਖੇਡ ਮੁਕਾਬਲਿਆਂ ਦੌਰਾਨ ਜ਼ੋਨ ਨੰ: 5 'ਚ ਡਿਸਕਸ ਥਰੋਅ ਅੰਡਰ 19 ਵਿਚ ਖੁਸਰੋਪੁਰ ਪਹਿਲਾ ਸੁਮਨ, ਦੂਸਰਾ ਅੰਜਲੀ ਅਤੇ ਅੰਡਰ 14 ਸਿਮਰਨ ਨੇ ...

ਪੂਰੀ ਖ਼ਬਰ »

ਔਰਤ ਮੁਲਾਜ਼ਮ ਵੀ ਸੂਬਾ ਪੱਧਰੀ ਰੈਲੀ 'ਚ ਹੋਣਗੀਆਂ ਸ਼ਾਮਿਲ

ਜੰਡਿਆਲਾ ਮੰਜ਼ਕੀ, 10 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰੈਸ ਸਕੱਤਰ ਸ੍ਰੀਮਤੀ ਅਵਤਾਰ ਕੌਰ ਬਾਸੀ ਨੇ ...

ਪੂਰੀ ਖ਼ਬਰ »

ਭੋਗਪੁਰ ਜ਼ੋਨ ਦੀਆਂ ਸਾਲਾਨਾ ਜ਼ੋਨਲ ਖੇਡਾਂ ਸ਼ੁਰੂ

ਭੋਗਪੁਰ, 10 ਸਤੰਬਰ (ਕਮਲਜੀਤ ਸਿੰਘ ਡੱਲੀ)-ਸਾਲਾਨਾ ਜ਼ੋਨਲ ਖੇਡਾਂ ਭੋਗਪੁਰ ਜ਼ੋਨ ਨੰ. 6 ਲੜਕਿਆਂ ਦੀਆਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖੇਡ ਸਟੇਡੀਅਮ ਡੱਲੀ ਵਿਖੇ ਜ਼ੋਨਲ ਪ੍ਰਧਾਨ ਪਿੰ੍ਰਸੀਪਲ ਸ੍ਰੀਮਤੀ ਮਨੀਲਾ ਅਰੋੜਾ ਵਲੋਂ ਉਦਘਾਟਨ ਕਰਨ ਉਪਰੰਤ ਸ਼ੁਰੂ ਕੀਤੀਆਂ ...

ਪੂਰੀ ਖ਼ਬਰ »

ਖ਼ਾਲਸਾ ਕਾਲਜ-ਸਕੂਲ ਢੰਡੋਵਾਲ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਬੂਟੇ ਲਾਏ

ਸ਼ਾਹਕੋਟ, 10 ਸਤੰਬਰ (ਬਾਂਸਲ)-ਮਾਤਾ ਸਾਹਿਬ ਕੌਰ ਖਾਲਸਾ ਕਾਲਜ ਫਾਰ ਵਿਮੈਨ ਅਤੇ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ, ਸ਼ਾਹਕੋਟ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਵਣ-ਮਹਾਂਉਤਸਵ ਮਨਾਇਆ ਗਿਆ ਤੇ ਕਾਲਜ-ਸਕੂਲ ਦੀ ਗਰਾਊਾਡ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ | ...

ਪੂਰੀ ਖ਼ਬਰ »

ਸੰਸਦ ਮੈਂਬਰ ਚੌਧਰੀ ਵਲੋਂ ਖੇਤੀਬਾੜੀ ਦਫ਼ਤਰ ਰੁੜਕਾ ਕਲਾਂ ਦਾ ਦੌਰਾ

ਰੁੜਕਾ ਕਲਾਂ, 9 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)-ਜ਼ਿਲ੍ਹਾ ਜਲੰਧਰ ਦੇ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਵਲੋਂ ਰੁੜਕਾ ਕਲਾਂ ਦੇ ਬਲਾਕ ਖੇਤੀਬਾੜੀ ਦਫ਼ਤਰ ਦਾ ਦੌਰਾ ਕੀਤਾ ਗਿਆ | ਇਸ ਮੌਕੇ ਬਿਕਰਮਜੀਤ ਸਿੰਘ ਚੌਧਰੀ ਵੀ ਨਾਲ ਸਨ | ਡਾ: ਰਣਜੀਤ ਸਿੰਘ ਚੌਹਾਨ ਬਲਾਕ ...

ਪੂਰੀ ਖ਼ਬਰ »

ਬਲਾਕ ਸੰਮਤੀ ਫਿਲੌਰ ਦੇ ਵਾਈਸ ਚੇਅਰਮੈਨ ਦਾ ਪਿੰਡ ਪੁੱਜਣ 'ਤੇ ਭਰਵਾਂ ਸਵਾਗਤ

ਫਿਲੌਰ, 10 ਸਤੰਬਰ (ਸੁਰਜੀਤ ਸਿੰਘ ਬਰਨਾਲਾ)-ਬੀਤੇ ਦਿਨੀਂ ਬਲਾਕ ਫਿਲੌਰ ਤੋਂ ਬਲਾਕ ਮੰਤਰੀ ਦੇ ਬਣੇ ਵਾਇਸ ਚੇਅਰਮੈਨ ਜਸਵਿੰਦਰ ਸਿੰਘ ਜੱਸੀ ਦਾ ਪਿੰਡ ਮੋਤੀ ਪੁਰ ਪਹੰੁਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਜ਼ਿੰਮੇਵਾਰੀ ਇਲਾਕੇ ਨੇ ਮੇਰੀ ...

ਪੂਰੀ ਖ਼ਬਰ »

ਪਿ੍ੰ: ਆਰਤੀ ਸੋਬਤੀ 'ਅਵੰਤਿਕਾ ਡਾ: ਏ. ਪੀ. ਜੇ. ਅਬਦੁਲ ਕਲਾਮ' ਪੁਰਸਕਾਰ ਨਾਲ ਸਨਮਾਨਿਤ

ਗੁਰਾਇਆ, 10 ਸਤੰਬਰ (ਬਲਵਿੰਦਰ ਸਿੰਘ)-ਅਵੰਤਿਕਾ ਗਰੁੱਪ ਵਲੋਂ ਪਿ੍ੰਸੀਪਲ ਆਰਤੀ ਸੋਬਤੀ ਨੂੰ 'ਅਵੰਤਿਕਾ ਡਾ: ਏ. ਪੀ. ਜੇ. ਅਬਦੁਲ ਕਲਾਮ ਪੁਰਸਕਾਰ 2019 ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਵੰਤਿਕਾ ਦੇ ਨੈਸ਼ਨਲ ਡਾਇਰੈਕਟਰ ਡਾ: ਅਨੰਦ ਅਗਰਵਾਲ ਮੁੱਖ ਰੂਪ ਵਿਚ ਸ਼ਾਮਿਲ ...

ਪੂਰੀ ਖ਼ਬਰ »

ਜੇ. ਏ. ਰਜਿੰਦਰ ਕੁਮਾਰ ਇੰਸਪੈਕਟਰ ਵਜੋਂ ਪਦਉੱਨਤ

ਸ਼ਾਹਕੋਟ, 10 ਸਤੰਬਰ (ਸੁਖਦੀਪ ਸਿੰਘ, ਸਚਦੇਵਾ)-ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਨਗਰ ਪੰਚਾਇਤ ਸ਼ਾਹਕੋਟ ਦੇ ਜੇ. ਏ. ਰਜਿੰਦਰ ਕੁਮਾਰ ਨੂੰ ਉਨ੍ਹਾਂ ਦੀਆਂ ਵਧੀਆਂ ਸੇਵਾਵਾਂ ਨੂੰ ਦੇਖਦਿਆਂ ਤਰੱਕੀ ਦੇ ਕੇ ਇੰਸਪੈਕਟਰ ਵਜੋਂ ਪਦ-ਉਨਤ ਕੀਤਾ ਹੈ | ਇਸ ਮੌਕੇ ...

ਪੂਰੀ ਖ਼ਬਰ »

ਵੱਖ-ਵੱਖ ਧਿਰਾਂ ਨੇ ਅੱਜ ਦੇ ਨਕੋਦਰ ਬੰਦ ਦੇ ਦਿੱਤੇ ਗਏ ਸੱਦੇ ਨੂੰ ਲਿਆ ਵਾਪਸ

ਜਲੰਧਰ, 10 ਸਤੰਬਰ (ਐੱਮ. ਐੱਸ. ਲੋਹੀਆ)-ਨਕੋਦਰ 'ਚ 7 ਸਤੰਬਰ ਨੂੰ ਵਾਪਰੀ ਹਿੰਸਾ ਤੋਂ ਬਾਅਦ ਦੋ ਗੁੱਟਾਂ 'ਚ ਚੱਲ ਰਿਹਾ ਮਨ-ਮੁਟਾਵ, ਜਲੰਧਰ ਦਿਹਾਤੀ ਪੁਲਿਸ ਦੇ ਮੁਖੀ ਨਵਜੋਤ ਸਿੰਘ ਮਾਹਲ ਦੇ ਯਤਨਾ ਸਦਕਾ ਦੂਰ ਹੋ ਗਿਆ | ਉਪਰੰਤ ਦੋਹਾਂ ਗੁੱਟਾਂ ਵਲੋਂ 11 ਸਤੰਬਰ ਨੂੰ ਨਕੋਦਰ ...

ਪੂਰੀ ਖ਼ਬਰ »

ਐਡਵੋਕੇਟ ਦੀਪਕ ਸ਼ਰਮਾ ਭਾਜਪਾ ਦੇ ਜਨ ਜਾਗਰਣ ਅਭਿਆਨ ਸੰਮਤੀ ਦੇ ਮੈਂਬਰ ਨਿਯੁਕਤ

ਮਲਸੀਆਂ, 10 ਸਤੰਬਰ (ਸੁਖਦੀਪ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਸ਼ੁਰੂ ਕੀਤੇ ਜਨ ਜਾਗਰਣ ਅਭਿਆਨ ਸੰਮਤੀ 'ਚ ਐਡਵੋਕੇਟ ਦੀਪਕ ਸ਼ਰਮਾ ਨੂੰ ਬਤੌਰ ਮੈਂਬਰ ਨਿਯੁਕਤ ਕੀਤਾ ਗਿਆ ਹੈ | ਇਹ ਨਿਯੁਕਤੀ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਦੀ ਸਿਫ਼ਾਰਿਸ਼ 'ਤੇ ਕੇਂਦਰ ...

ਪੂਰੀ ਖ਼ਬਰ »

ਪੁਲਿਸ ਦੁਕਾਨਦਾਰ ਮੀਟਿੰਗ 'ਚ ਮੰਗ-ਪੱਤਰ ਦਾ ਮੁੱਦਾ ਸੁਹਿਰਦਤਾ ਨਾਲ ਵਿਚਾਰਿਆ

ਮਹਿਤਪੁਰ, 10 ਸਤੰਬਰ (ਮਿਹਰ ਸਿੰਘ ਰੰਧਾਵਾ)-ਪੰਜਾਬ ਬੰਦ ਸਮੇਂ ਨਕੋਦਰ ਗੋਲੀ ਕਾਂਡ ਦੇ ਸਬੰਧ 'ਚ ਮਹਿਤਪੁਰ ਦੇ ਦੁਕਾਨਦਾਰਾਂ ਵਲੋਂ ਐਸ. ਐਚ. ਓ. ਮਹਿਤਪੁਰ ਨੂੰ ਦਿੱਤੇ ਗਏ ਮੰਗ-ਪੱਤਰ ਦੇ ਸੰਦਰਭ 'ਚ ਪੁਲਿਸ ਦੁਕਾਨਦਾਰਾਂ ਦੀ ਇਕ ਮੀਟਿੰਗ ਜੇ. ਕੇ. ਰੈਸਟੋਰੈਂਟ 'ਚ ਸੁਹਿਰਦ ...

ਪੂਰੀ ਖ਼ਬਰ »

ਹਨੂੰਮਤ ਸਕੂਲ 'ਚ ਵਰਕਸ਼ਾਪ ਦਾ ਆਯੋਜਨ

ਗੁਰਾਇਆ, 10 ਸਤੰਬਰ (ਬਲਵਿੰਦਰ ਸਿੰਘ)-ਸ੍ਰੀ ਹਨੂੰਮਤ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ 'ਕਲਾਸ ਰੂਮ ਪ੍ਰਬੰਧ' ਵਿਸ਼ੇ 'ਤੇ ਵਰਕਸ਼ਾਪ ਲਗਾਈ | ਵਰਕਸ਼ਾਪ ਲਈ ਰਾਹੁਲ ਸ਼ਰਮਾ ਵਿਸ਼ੇਸ਼ ਤੌਰ 'ਤੇ ਸਕੂਲ ਪਹੁੰਚੇ | ਰਾਹੁਲ ਸ਼ਰਮਾ ਵੱਖ-ਵੱਖ ਵਿਸ਼ਿਆਂ 'ਤੇ ਬਹੁਤ ਸਾਰੇ ਸਕੂਲਾਂ ...

ਪੂਰੀ ਖ਼ਬਰ »

ਇੰਸਪੈਕਟਰ ਰਾਜੀਵ ਕੁਮਾਰ ਕਰਤਾਰਪੁਰ ਦੇ ਨਵੇਂ ਐਸ. ਐਚ. ਓ. ਨਿਯੁਕਤ

ਕਰਤਾਰਪੁਰ, 10 ਸਤੰਬਰ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਥਾਣਾ ਮੁਖੀ ਬਲਵਿੰਦਰ ਸਿੰਘ ਦਾ ਤਬਾਦਲਾ ਹੋਣ ਤੋਂ ਬਾਅਦ ਇੰਸਪੈਕਟਰ ਰਾਜੀਵ ਕੁਮਾਰ ਨੇ ਐਸ. ਐਚ. ਓ. ਦਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਕਿਹਾ ਕਿ ਨਸ਼ੇ ਦੇ ਵਪਾਰੀਆਂ ਅਤੇ ਗੁੰਡਾ ਅਨਸਰਾਂ 'ਤੇ ਨਕੇਲ ਪਾਈ ...

ਪੂਰੀ ਖ਼ਬਰ »

ਆਂਗਣਵਾੜੀ ਸਕੂਲ ਨੂੰ ਸਰਕਾਰੀ ਸਕੂਲ 'ਚ ਤਬਦੀਲ ਕਰਨ ਦਾ ਵਿਰੋਧ

ਫਿਲੌਰ, 10 ਸਤੰਬਰ (ਬੀ. ਐਸ. ਕੈਨੇਡੀ)-ਫਿਲੌਰ ਦੇ ਨਜ਼ਦੀਕੀ ਪਿੰਡ ਭੱਟੀਆਂ ਦੇ ਸਰਕਾਰੀ ਆਂਗਣਵਾੜੀ ਸਕੂਲ ਜੋ ਕਿ ਪਿਛਲੇ 2-3 ਸਾਲਾਂ ਤੋਂ ਪਿੰਡ ਵਿਖੇ ਚੱਲ ਰਿਹਾ ਸੀ, ਨੂੰ ਪਿੰਡ ਦੇ ਸਰਕਾਰੀ ਸਕੂਲ ਵਿਚ ਤਬਦੀਲ ਕੀਤਾ ਜਾ ਰਿਹਾ ਹੈ, ਜਿਸ ਦਾ ਵਿਰੋਧ ਬੱਚਿਆਂ ਦੇ ਮਾਪੇ ਅਤੇ ...

ਪੂਰੀ ਖ਼ਬਰ »

ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਿਆਹ ਪੁਰਬ ਸਬੰਧੀ ਮੀਟਿੰਗ

ਕਰਤਾਰਪੁਰ, 10 ਸਤੰਬਰ (ਭਜਨ ਸਿੰਘ ਧੀਰਪੁਰ, ਵਰਮਾ)-ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਵਿਆਹ ਪੁਰਬ ਮਾਤਾ ਗੁਜਰੀ ਇਸਤਰੀ ਸਤਿਸੰਗ ਸਭਾ, ਕਾਰ ਸੇਵਾ ਖਡੂਰ ਸਾਹਿਬ ਅਤੇ ਸਮੂਹ ਸਭਾ ਸੁਸਾਇਟੀਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਵਿਆਹ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

ਨਕੋਦਰ, 10 ਸਤੰਬਰ (ਗੁਰਵਿੰਦਰ ਸਿੰਘ)-ਥਾਣਾ ਸਿਟੀ ਪੁਲਿਸ ਨੇ ਦੌਰਾਨੇ ਗਸ਼ਤ ਵੱਖ-ਵੱਖ ਥਾਵਾਂ 'ਤੇ ਦੋ ਵਿਅਕਤੀਆਂ ਨੂੰ 480 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਕੇ ਵੱਖ-ਵੱਖ ਮੁਕੱਦਮੇ ਦਰਜ ਕਰ ਦਿੱਤੇ ਹਨ | ਥਾਣਾ ਸਿਟੀ ਮੁਖੀ ਮੁਹੰਮਦ ਜਮੀਲ ਨੇ ਦੱਸਿਆ ਕਿ ਕਪੂਰਥਲਾ ਰੋਡ ...

ਪੂਰੀ ਖ਼ਬਰ »

ਸ਼ਾਹਕੋਟ ਦੇ ਬੀ.ਐਲ.ਓਜ਼, ਫਲਾਇੰਗ ਸਕੁਐਡ ਤੇ ਸੈਕਟਰ ਅਫ਼ਸਰਾਂ ਨੇ ਨਾਇਬ ਤਹਿਸੀਲਦਾਰ ਨੂੰ ਮੰਗ-ਪੱਤਰ ਸੌਾਪਿਆ

ਸ਼ਾਹਕੋਟ, 10 ਸਤੰਬਰ (ਸਚਦੇਵਾ/ਸੁਖਦੀਪ ਸਿੰਘ)-ਹਲਕਾ ਸ਼ਾਹਕੋਟ ਦੇ ਅਧੀਨ ਆਉਂਦੇ ਸਮੂਹ ਬੀ. ਐਲ. ਓਜ਼, ਫਲਾਇੰਗ ਸਕੂਐਡ ਤੇ ਸੈਕਟਰ ਅਫ਼ਸਰਾਂ ਵਲੋਂ ਆਪਣੀਆਂ ਮੰਗਾਂ ਸਬੰਧੀ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਨਾਇਬ ਤਹਿਸੀਲਦਾਰ ਸ਼ਾਹਕੋਟ ...

ਪੂਰੀ ਖ਼ਬਰ »

ਬਲਾਕ ਸੰਮਤੀ ਆਦਮਪੁਰ ਦੀ ਸੱਤਿਆ ਦੇਵੀ ਮੰਡੇਰਾ ਚੇਅਰਪਰਸਨ ਤੇ ਲਖਬੀਰ ਕੌਰ ਧੋਗੜੀ ਵਾਈਸ ਚੇਅਰਪਰਸਨ ਬਣੀ

ਆਦਮਪੁਰ, 10 ਸਤੰਬਰ (ਹਰਪ੍ਰੀਤ ਸਿੰਘ)-ਬਲਾਕ ਸੰਮਤੀ ਆਦਮਪੁਰ 'ਤੇ ਬੀਬੀਆਂ ਦਾ ਕਬਜ਼ਾ ਹੋ ਗਿਆ ਹੈ | ਐਸ. ਡੀ. ਐਮ. ਜਲੰਧਰ -1 ਸੰਜੀਵ ਸ਼ਰਮਾ ਦੀ ਦੇਖ-ਰੇਖ-ਹੇਠ ਹੋਈ ਚੇਅਰਮੈਨ ਦੀ ਚੋਣ 'ਚ ਕਾਂਗਰਸ ਦੀ ਸਤਿਆ ਦੇਵੀ ਮੰਡੇਰਾ ਪਤਨੀ ਬਲਵੀਰ ਨੂੰ ਸਰਬਸੰਮਤੀ ਨਾਲ ਚੇਅਰਪਰਸਨ ਤੇ ...

ਪੂਰੀ ਖ਼ਬਰ »

ਨੌਸਰਬਾਜ਼ ਦੁਕਾਨ ਤੋਂ ਹਜ਼ਾਰਾਂ ਰੁਪਏ ਤੇ ਜ਼ਰੂਰੀ ਕਾਗਜ਼ਾਤ ਚੋਰੀ ਕਰ ਲੈ ਗਿਆ

ਕਰਤਾਰਪੁਰ, 10 ਸਤੰਬਰ (ਜਸਵੰਤ ਵਰਮਾ, ਧੀਰਪੁਰ)-ਪਿੰਡ ਸਰਾਏ ਖਾਸ ਦੇ ਇਕ ਕੱਪੜਾ ਦੁਕਾਨਦਾਰ ਤੋਂ ਇਕ ਨੌਸਰਬਾਜ਼ ਚਲਾਕੀ ਨਾਲ ਹਜ਼ਾਰਾਂ ਦੀ ਨਕਦੀ ਤੇ ਜ਼ਰੂਰੀ ਕਾਗਜ਼ਾਤ ਚੋਰੀ ਕਰ ਲੈ ਗਿਆ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਅਰਵਿੰਦਰਪਾਲ ਸਿੰਘ ਪੁੱਤਰ ਕੁਲਦੀਪ ...

ਪੂਰੀ ਖ਼ਬਰ »

ਬਲਾਕ ਸੰਮਤੀ ਦਾ ਚੇਅਰਮੈਨ ਬਣਨ 'ਤੇ ਪਿਆਰਾ ਲਾਲ ਸਨਮਾਨਿਤ

ਕਰਤਾਰਪੁਰ, 10 ਸਤੰਬਰ (ਜਸਵੰਤ ਵਰਮਾ, ਧੀਰਪੁਰ)-ਬਲਾਕ ਸੰਮਤੀ ਜਲੰਧਰ ਵੈਸਟ ਦਾ ਪਿਆਰਾ ਲਾਲ ਨਵਾਂ ਪਿੰਡ ਦੇ ਚੇਅਰਮੈਨ ਬਣਨ 'ਤੇ ਅੱਜ ਨੀਲ ਕੰਠ ਦੁਸਹਿਰਾ ਕਮੇਟੀ ਕਰਤਾਰਪੁਰ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਆਰ.ਐੱਲ. ਸ਼ੈਲੀ, ਨਾਥੀ ਸਨੋਤਰਾ, ...

ਪੂਰੀ ਖ਼ਬਰ »

ਮਹਿਤਪੁਰ ਦੇ ਦੁਕਾਨਦਾਰਾਂ ਨੇ ਗੋਲੀ ਚਲਾਉਣ ਵਾਲਿਆਂ ਦੇ ਇਨਸਾਫ਼ ਲਈ ਦਿੱਤਾ ਮੰਗ-ਪੱਤਰ

ਮਹਿਤਪੁਰ, 10 ਸਤੰਬਰ (ਮਿਹਰ ਸਿੰਘ ਰੰਧਾਵਾ, ਮਨਜਿੰਦਰ ਸਿੰਘ ਥਿੰਦ)-ਮਹਿਤਪੁਰ ਦੁਕਾਨਦਾਰ ਐਸੋਸੀਏਸ਼ਨ ਨੇ ਨਕੋਦਰ ਗੋਲੀ ਕਾਂਡ ਦੇ ਸਬੰਧ 'ਚ ਮਹਿਤਪੁਰ ਥਾਣੇ ਪੁੱਜ ਕੇ ਐਸ. ਐਚ. ਓ. ਮਹਿਤਪੁਰ ਇੰਸਪੈਕਟਰ ਲਖਵੀਰ ਸਿੰਘ ਨੂੰ ਗੋਲੀ ਚਲਾਉਣ ਵਾਲਿਆਂ ਦੇ ਹੱਕ 'ਚ ਮੰਗ-ਪੱਤਰ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ 'ਚੋਂ ਮੋਟਰਸਾਈਕਲ ਚੋਰੀ

ਸ਼ਾਹਕੋਟ, 10 ਸਤੰਬਰ (ਸੁਖਦੀਪ ਸਿੰਘ)-ਬੀਤੀ ਰਾਤ ਸ਼ਾਹਕੋਟ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਮਰੀਜ਼ ਦੇ ਪਰਿਵਾਰਕ ਮੈਂਬਰ ਦਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਹੈ | ਚੋਰੀ ਦੀ ਘਟਨਾ ਸਬੰਧੀ ਅਮਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਬੱਗਾ (ਸ਼ਾਹਕੋਟ) ਨੇ ...

ਪੂਰੀ ਖ਼ਬਰ »

22ਵੇਂ ਨਰਿੰਦਰ ਬੀਬਾ ਯਾਦਗਾਰੀ ਮੇਲੇ ਦਾ ਪੋਸਟਰ ਜਾਰੀ

ਸ਼ਾਹਕੋਟ, 10 ਸਤੰਬਰ (ਸੁਖਦੀਪ ਸਿੰਘ)-ਸ਼ਾਹਕੋਟ ਦੇ ਪਿੰਡ ਸਾਦਿਕਪੁਰ ਵਿਖੇ 6 ਅਕਤੂਬਰ ਨੂੰ ਦੋਆਬਾ ਸੱਭਿਆਚਾਰਕ ਕਲੱਬ ਪੰਜਾਬ ਵਲੋਂ ਕਰਵਾਏ ਜਾ ਰਹੇ 22ਵੇਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਦਾ ਪੋਸਟਰ ਕਲੱਬ ਦੇ ਪ੍ਰਧਾਨ ਤੇ ਸੱਭਿਆਚਾਰਕ ...

ਪੂਰੀ ਖ਼ਬਰ »

ਰੁੜਕਾ ਕਲਾਂ ਵਿਖੇ ਭਗਵਤੀ ਜਾਗਰਣ ਕਰਵਾਇਆ

ਰੁੜਕਾ ਕਲਾਂ, 10 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)-ਨੌਜਵਾਨ ਏਕਤਾ ਮੰਡਲੀ ਰੁੜਕਾ ਕਲਾਂ ਵਲੋਂ 24ਵਾਂ ਸਾਲਾਨਾ ਭਗਵਤੀ ਜਾਗਰਣ ਰੁੜਕਾ ਕਲਾਂ ਦੀ ਪੱਤੀ ਰਾਵਲ ਕੀ ਵਿਖੇ ਕਰਵਾਇਆ ਗਿਆ | 3 ਸਤੰਬਰ ਤੋਂ 6 ਸਤੰਬਰ ਤੱਕ ਸ੍ਰੀ ਗਣੇਸ਼ ਚਤੁਰਥੀ ਦਾ ਪ੍ਰੋਗਰਾਮ ਕਰਵਾਇਆ ਗਿਆ | 6 ...

ਪੂਰੀ ਖ਼ਬਰ »

ਅਧਿਆਪਕ ਦਿਵਸ ਸਬੰਧੀ ਸਮਾਗਮ ਕਰਵਾਇਆ

ਜੰਡਿਆਲਾ ਮੰਜਕੀ, 10 ਸਤੰਬਰ (ਮਨਜਿੰਦਰ ਸਿੰਘ/ਸੁਰਜੀਤ ਸਿੰਘ ਜੰਡਿਆਲਾ)-ਅਮਰਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਵਿਖੇ ਅਧਿਆਪਕ ਦਿਵਸ ਸਬੰਧੀ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੱਚਿਆਂ ਵਲੋਂ ਸ਼ਾਨਦਾਰ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ | ...

ਪੂਰੀ ਖ਼ਬਰ »

ਬਾਬਾ ਕਲਿਆਣਾ ਸੇਵਾ ਸੁਸਾਇਟੀ ਬੀੜ ਬੰਸੀਆਂ ਵਲੋਂ ਚਲਾਈ ਗਈ ਸਫ਼ਾਈ ਮੁਹਿੰਮ

ਰੁੜਕਾ ਕਲਾਂ, 10 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)-ਬਾਬਾ ਕਲਿਆਣਾ ਜੀ ਸੇਵਾ ਸੁਸਾਇਟੀ ਬੀੜ ਬੰਸੀਆਂ ਵਲੋਂ ਸੜਕਾਂ ਦੇ ਕਿਨਾਰਿਆਂ 'ਤੇ ਉੱਗੀ ਹੋਈ ਭੰਗ ਤੇ ਹੋਰ ਘਾਹ ਫੂਸ ਨੂੰ ਕੱਟਣ ਅਤੇ ਸਾਫ਼ ਸਫ਼ਾਈ ਲਈ ਵਿਸ਼ੇਸ਼ ਸਫਾਈ ਮੁਹਿੰਮ ਆਰੰਭ ਕੀਤੀ ਹੈ | ਇਸ ਬਾਰੇ ਰੇਸ਼ਮ ...

ਪੂਰੀ ਖ਼ਬਰ »

ਸਿੱਖ ਰਿਲੀਫ਼ ਯੂ. ਕੇ. ਇੰਟਰਨੈਸ਼ਨਲ ਵਲੋਂ ਹੜ੍ਹ ਪੀੜਤਾਂ ਦੀ 23 ਦਿਨਾਂ ਤੋਂ ਸੇਵਾ ਜਾਰੀ

ਲੋਹੀਆਂ ਖਾਸ, 10 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-'ਸਿੱਖ ਰਿਲੀਫ਼ ਯੂ. ਕੇ. ਇੰਟਰਨੈਸ਼ਨਲ' ਵਲੋਂ ਲੋਹੀਆਂ ਤੇ ਸੁਲਤਾਨਪੁਰ ਲੋਧੀ ਦੇ ਇਲਾਕਿਆਂ 'ਚ ਆਏ ਹੜ੍ਹਾਂ ਦੇ ਪੀੜਤਾਂ ਲਈ ਪਿਛਲੇ 23 ਦਿਨਾਂ ਤੋਂ ਰਾਹਤ ਸਮੱਗਰੀ ਸਮੇਤ ਲੋਕਾਂ ਦੀ ਸੇਵਾ ਲਗਾਤਾਰ ਜਾਰੀ ਹੈ | ਇਸ ...

ਪੂਰੀ ਖ਼ਬਰ »

ਘਰ ਦੀ ਕੰਧ ਪਾੜ ਕੇ ਡੇਢ ਲੱਖ ਦੀ ਨਕਦੀ ਤੇ ਸੋਨਾ ਚੋਰੀ

ਚੋਰ ਘਰ ਦੀ ਪਿਛਲੀ ਤਾਕੀ ਪੁੱਟ ਕੇ ਹੋਏ ਦਾਖ਼ਲ ਮੱਲ੍ਹੀਆਂ ਕਲਾਂ, 10 ਸਤੰਬਰ (ਮਨਜੀਤ ਮਾਨ)-ਬੀਤੀ ਰਾਤ ਪਿੰਡ ਈਦਾ ਜ਼ਿਲ੍ਹਾ ਜਲੰਧਰ ਵਿਖੇ ਪਿੰਡੋਂ ਬਾਹਰਵਾਰ ਖੂਹ ਦੇ ਡੇਰੇ 'ਤੇ ਰਹਿੰਦੇ ਇਕ ਪਰਿਵਾਰ ਦੇ ਘਰ ਦੀ ਪਿਛਲੀ ਕੰਧ ਦੀ ਤਾਕੀ ਪੁੱਟ ਕੇ ਚੋਰਾਂ ਵਲੋਂ ਕਰੀਬ ...

ਪੂਰੀ ਖ਼ਬਰ »

ਪੀਰ ਬਾਬਾ ਖਾਕੀ ਸ਼ਾਹ ਦਰਬਾਰ 'ਤੇ ਸਾਲਾਨਾ ਜੋੜ ਮੇਲਾ ਅੱਜ ਤੋਂ

ਕਰਤਾਰਪੁਰ, 10 ਸਤੰਬਰ (ਜਸਵੰਤ ਵਰਮਾ, ਧੀਰਪੁਰ)-ਪਿੰਡ ਮੱਲ੍ਹੀਆਂ ਤੇ ਭੀਖਾ ਨੰਗਲ ਦਰਗਾਹ ਪੀਰ ਬਾਬਾ ਖਾਕੀ ਸ਼ਾਹ ਦਾ 60ਵਾਂ ਸਾਲਾਨਾ ਮੇਲਾ 11-12 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਗੱਦੀਨਸ਼ੀਨ ਸਾਈਾ ਬੂਟੇ ਸ਼ਾਹ ਨੇ ਦੱਸਿਆ ਕਿ 11 ਸਤੰਬਰ ਨੂੰ ਸ਼ਾਮ 8 ਵਜੇ ...

ਪੂਰੀ ਖ਼ਬਰ »

ਬਲਾਕ ਆਦਮਪੁਰ ਦੇ 5 ਪਿੰਡਾਂ 'ਚ ਸੋਲਰ ਊਰਜਾ ਨਾਲ ਸੰਚਾਲਿਤ ਜਲ ਸਪਲਾਈ ਸਕੀਮ ਸ਼ੁਰੂ

ਆਦਮਪੁਰ, 10 ਸਤੰਬਰ (ਹਰਪ੍ਰੀਤ ਸਿੰਘ)-ਬਲਾਕ ਆਦਮਪੁਰ ਦੇ 5 ਪਿੰਡਾਂ 'ਚ ਸੋਲਰ ਉਰਜਾ ਨਾਲ ਸੰਚਾਲਿਤ ਜਲ ਸਪਲਾਈ ਸਕੀਮ ਦਾ ਉਦਘਟਨ ਸ੍ਰੀਨਿਵਾਸਾ ਰਾਓ ਪੋਡੀਪੀਰੈਡੀ ਟੀਮ ਟਾਸਕ ਲੀਡਰ (ਵਿਸ਼ਵ ਬੈਂਕ) ਵਲੋਂ ਕੀਤਾ ਗਿਆ | ਪਿੰਡ ਜਗਰਾਵਾ, ਮੁਰਾਦਪੁਰ, ਤਲਵਾੜਾ, ਗੋਇਲਪਿੰਡ, ...

ਪੂਰੀ ਖ਼ਬਰ »

ਨਵਾਂ ਪਿੰਡ ਦੋਨੇਵਾਲ 'ਚ ਚੋਰਾਂ ਨੇ ਗਰਿੱਲ ਪੁੱਟ ਕੇ ਕੀਤੀ ਚੋਰੀ

ਲੋਹੀਆਂ ਖਾਸ, 10 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਨਵਾਂ ਪਿੰਡ ਦੋਨੇਵਾਲ ਦੇ ਇਕ ਘਰ 'ਚ ਦਾਖਲ ਹੋ ਕੇ ਚੋਰਾਂ ਵਲੋਂ ਘਰ 'ਚੋਂ ਨਕਦੀ ਤੇ ਕੀਮਤੀ ਸਾਮਾਨ ਚੋਰੀ ਕਰ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਗੁਰਜੀਤ ਸਿੰਘ ਜੀਤੀ ਪਿੰਡ ਸਾਬੂਵਾਲ ਨੇ ...

ਪੂਰੀ ਖ਼ਬਰ »

ਐਸ. ਡੀ. ਪਬਲਿਕ ਸੀਨੀਅਰ ਸੈਕੰਡਰੀ ਆਦਮਪੁਰ 'ਚ ਸਲੋਗਨ ਮੁਕਾਬਲੇ ਕਰਵਾਏ

ਆਦਮਪੁਰ, 10 ਸਤੰਬਰ (ਹਰਪ੍ਰੀਤ ਸਿੰਘ)-ਨਗਰ ਕੌਾਸਲ ਆਦਮਪੁਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਦੇ ਸਬੰਧ 'ਚ ਐਸ. ਡੀ. ਪਬਲਿਕ ਸੀਨੀਅਰ ਸੈਕੰਡਰੀ ਆਦਮਪੁਰ ਵਿਖੇ ਹਰਮੇਸ਼ ਲਾਲ ਤੇ ਕਿਰਨਜੋਤ ਕੌਰ ਦੀ ਦੇਖ-ਰੇਖ ਹੇਠ ਸਲੋਗਨ ਮੁਕਾਬਲੇ ਕਰਵਾਏ ਗਏ | ...

ਪੂਰੀ ਖ਼ਬਰ »

ਬੇਰੀਜ਼ ਗਲੋਬਲ ਡਿਸਕਵਰੀ ਸਕੂਲ 'ਚ ਮਨਾਇਆ 'ਫਰੂਟ ਐਾਡ ਵੈਜੀਟੇਬਲ ਆਹਾ-ਡੇ'

ਮਲਸੀਆਂ, 10 ਸਤੰਬਰ (ਸੁਖਦੀਪ ਸਿੰਘ)-ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਸਕੂਲ ਦੇ ਟਰੱਸਟੀ ਰਾਮ ਮੂਰਤੀ ਦੀ ਅਗਵਾਈ ਤੇ ਪਿ੍ੰਸੀਪਲ ਵੰਦਨਾ ਧਵਨ, ਜਨਰਲ ਮੈਨੇਜਰ ਇਜੈ ਦੱਤ ਤੇ ਐਡਮਿਨ ਅਫ਼ਸਰ ਤੇਜਪਾਲ ਦੀ ਦੇਖ-ਰੇਖ ਹੇਠ ਪ੍ਰੀ-ਪ੍ਰਾਇਮਰੀ ਵਿੰਗ ਵਲੋਂ 'ਫਰੂਟ ...

ਪੂਰੀ ਖ਼ਬਰ »

ਰਾਣੀ ਬਣੀ ਚੇਅਰਪਰਸਨ ਤੇ ਸਰਦਾਰ ਮੁਹੰਮਦ ਬਣਿਆ ਉਪ ਚੇਅਰਮੈਨ

ਨੂਰਮਹਿਲ, 10 ਸਤੰਬਰ (ਜਸਵਿੰਦਰ ਸਿੰਘ ਲਾਂਬਾ)-ਬਲਾਕ ਨੂਰਮਹਿਲ ਦੀ ਬਲਾਕ ਸੰਮਤੀ ਦੀ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਬੀ. ਡੀ. ਪੀ. ਓ. ਦਫਤਰ ਨੂਰਮਹਿਲ 'ਚ ਐੱਸ. ਡੀ. ਐਮ. ਫਿਲੌਰ ਰਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਹੋਈ | ਚੋਣ 'ਚ ਜਿੱਤੇ ਕਾਂਗਰਸ ਦੇ 9 ਮੈਂਬਰਾਂ ਨੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX