ਮਾਨਸਾ, 10 ਸਤੰਬਰ- (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਅਵਾਰਾ ਪਸ਼ੂਆਂ ਤੋਂ ਦੁਖੀ ਸਥਾਨਕ ਸ਼ਹਿਰ ਦੇ ਵਾਸੀਆਂ ਵਲੋਂ 13 ਸਤੰਬਰ ਨੂੰ ਮਾਨਸਾ ਸ਼ਹਿਰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਸ਼ਹਿਰੀ ਪ੍ਰਸ਼ਾਸਨ ਨੂੰ ਕੰੁਭਕਰਨੀ ਨੀਂਦ ਤੋਂ ਜਗਾਉਣ ਲਈ ਇਸੇ ਦਿਨ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਵੀ ਸ਼ੁਰੂ ਕਰਨਗੇ | ਜ਼ਿਕਰਯੋਗ ਹੈ ਕਿ ਪਿਛਲੇ ਮਹੀਨਿਆਂ ਤੋਂ ਸ਼ਹਿਰ 'ਚ ਅਵਾਰਾ ਡੰਗਰਾਂ ਦੀ ਗਿਣਤੀ ਏਨੀ ਵੱਧ ਗਈ ਹੈ ਕਿ ਹਰ ਸੜਕ ਤੇ ਗਲੀ ਮਹੱਲੇ 'ਚ ਇਹ ਡੰਗਰ ਝੰੁਡਾਂ ਦੇ ਰੂਪ 'ਚ ਫਿਰਦੇ ਹਨ ਅਤੇ ਨਿੱਤ ਰੋਜ਼ ਹਾਦਸਿਆਂ 'ਚ ਮੌਤਾਂ ਹੋ ਰਹੀਆਂ ਹਨ | ਪਿਛਲੇ ਦਿਨਾਂ 'ਚ ਅਵਾਰਾ ਪਸ਼ੂਆਂ ਨੇ ਸ਼ਹਿਰ ਦੇ ਵੱਖ ਵੱਖ ਥਾਵਾਂ 'ਤੇ 4 ਨੌਜਵਾਨਾਂ ਦੀ ਜਾਨ ਲੈ ਲਈ ਹੈ ਜਦਕਿ ਅਜਿਹੀਆਂ ਮੰਦਭਾਗੀ ਘਟਨਾਵਾਂ ਪਿਛਲੇ ਵਰੇ੍ਹ ਤੋਂ ਵਾਪਰ ਰਹੀਆਂ ਹਨ | ਸਥਾਨਕ ਲਕਸ਼ਮੀ ਨਰਾਇਣ ਮੰਦਿਰ ਵਿਖੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਸਿਰ ਉਤੋਂ ਪਾਣੀ ਲੰਘ ਗਿਆ ਹੈ, ਇਸ ਲਈ ਅਵਾਰਾ ਜਾਨਵਰਾਂ ਦੇ ਹੱਲ ਲਈ ਵੱਡੇ ਕਦਮ ਚੱੁਕਣੇ ਪੈਣਗੇ | ਉਨ੍ਹਾਂ ਦਾ ਦੋਸ਼ ਸੀ ਕਿ ਪ੍ਰਸ਼ਾਸਨ ਤੇ ਨਗਰ ਕੌਾਸਲ ਇਸ ਮੁੱਦੇ 'ਤੇ ਨਾਕਾਮ ਸਾਬਤ ਹੋ ਰਹੇ ਹਨ | ਵੱਖ ਵੱਖ ਜਨਤਕ, ਸਮਾਜਿਕ, ਵਪਾਰਕ ਤੇ ਹੋਰ ਜਥੇਬੰਦੀਆਂ ਨਾਲ ਸਬੰਧਿਤ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਜੇਕਰ 12 ਸਤੰਬਰ ਤੱਕ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਪਰੋਕਤ ਉਲੀਕੇ ਸੰਘਰਸ਼ ਤੋਂ ਇਲਾਵਾ ਤਿੱਖੇ ਐਕਸ਼ਨ ਵੀ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਸੰਘਰਸ਼ ਦੀ ਪਹਿਲੀ ਕੜੀ 'ਚ ਪੰਜਾਬ ਸਰਕਾਰ ਦੇ ਮੰਤਰੀ ਜਾਂ ਹੋਰ ਨੁਮਾਇੰਦੇ ਦਾ ਇਥੇ ਪਹੁੰਚਣ 'ਤੇ ਬਾਈਕਾਟ ਕੀਤਾ ਜਾਵੇਗਾ | ਸ਼ਹਿਰ ਵਾਸੀਆਂ ਵਲੋਂ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਾਸਲ ਨੂੰ ਮਾਨਸਾ ਸ਼ਹਿਰ ਵਿਚੋਂ 48 ਘੰਟਿਆਂ ਅੰਦਰ ਅੰਦਰ ਅਵਾਰਾ ਪਸ਼ੂ ਚੁੱਕਣ ਦੀ ਚਿਤਾਵਨੀ ਦਿੱਤੀ ਗਈ ਹੈ | ਇਸ ਦੇ ਨਾਲ ਇਹ ਮੰਗ ਵੀ ਰੱਖੀ ਗਈ ਹੈ ਕਿ ਅਮਰੀਕਨ ਨਸਲ ਦੇ ਪਸ਼ੂਆਂ ਦੀ ਖ਼ਰੀਦੋ-ਫ਼ਰੋਖ਼ਤ ਸ਼ੁਰੂ ਕਰਨ ਦੀ ਪ੍ਰਵਾਨਗੀ ਦੇਣ ਦੇ ਨਾਲ ਗਊਸ਼ਾਲਾਵਾਂ ਦੀਆਂ ਥਾਵਾਂ ਨੂੰ ਸਿਰਫ਼ ਗਊਆਂ ਰੱਖਣ ਲਈ ਹੀ ਵਰਤਿਆ ਜਾਵੇ ਨਾ ਕਿ ਵਪਾਰਕ ਮਕਸਦ ਲਈ | ਇਹ ਮੰਗ ਵੀ ਉਠਾਈ ਗਈ ਕਿ ਪੰਜਾਬ ਸਰਕਾਰ ਵਲੋਂ ਜੋ ਗਊ ਸੈਸ ਵਸੂਲਿਆ ਜਾ ਰਿਹਾ ਹੈ, ਉਹ ਰਕਮ ਗਊਆਂ ਦੇ ਹਿਤਾਂ ਲਈ ਜਾਰੀ ਕੀਤੀ ਜਾਵੇ | ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ, ਸਕੱਤਰ ਮਨਜੀਤ ਸਿੰਘ ਸਦਿਉੜਾ, ਐਡਵੋਕੇਟ ਗੁਰਲਾਭ ਸਿੰਘ ਮਹਿਲ, ਡਾ. ਜਨਕ ਰਾਜ ਸਿੰਗਲਾ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਸਿੱਧੂ ਪ੍ਰਧਾਨ ਮਾਨਸਾ ਬਾਰ ਐਸੋਸੀਏਸ਼ਨ, ਨਗਰ ਕੌਾਸਲ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ, ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਸੁਰੇਸ਼ ਨੰਦਗੜ੍ਹੀਆ ਪ੍ਰਧਾਨ ਕਰਿਆਨਾ ਯੂਨੀਅਨ, ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ, ਭਾਜਪਾ ਆਗੂ ਸੂਰਜ ਛਾਬੜਾ, ਆਪ ਦੇ ਆਗੂ ਵਿਜੈ ਕੁਮਾਰ ਸਿੰਗਲਾ, ਵਪਾਰੀ ਆਗੂ ਮੱਘਰ ਮੱਲ ਖਿਆਲਾ, ਗਊਸ਼ਾਲਾ ਐਸੋਸੀਏਸ਼ਨ ਦੇ ਪ੍ਰਧਾਨ ਕੁਮਾਰ ਗੌਰਵ ਗਾਂਧੀ, ਸੀ.ਪੀ.ਆਈ. ਦੇ ਆਗੂ ਕਿ੍ਸ਼ਨ ਚੌਹਾਨ, ਲਿਬਰੇਸ਼ਨ ਦੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਪ੍ਰਗਤੀਸ਼ੀਲ ਇਸਤਰੀ ਸਭਾ ਦੇ ਆਗੂ ਜਸਬੀਰ ਕੌਰ ਨੱਤ ਆਦਿ ਤੋਂ ਇਲਾਵਾ ਸ਼ਹਿਰੀ ਤੇ ਹੋਰ ਆਗੂ ਵੱਡੀ ਗਿਣਤੀ 'ਚ ਹਾਜ਼ਰ ਸਨ |
ਐਸ.ਡੀ.ਐਮ . ਦੀ ਅਦਾਲਤ 'ਚ ਵੀ ਪੇਸ਼ੀ 13 ਨੂੰ
ਓਧਰ ਸ਼ਹਿਰ 'ਚ ਅਵਾਰਾ ਪਸ਼ੂਆਂ ਦੀ ਗੰਭੀਰ ਹੋ ਰਹੀ ਸਮੱਸਿਆ ਦੇ ਚੱਲਦਿਆਂ ਸਥਾਨਕ ਸਬ ਡਵੀਜ਼ਨ ਮੈਜਿਸਟਰੇਟ ਅਭਿਜੀਤ ਕਪਲਿਸ਼ ਦੀ ਅਦਾਲਤ 'ਚ ਪੇਸ਼ੀ ਵੀ 13 ਸਤੰਬਰ ਨੂੰ ਹੈ | ਦੱਸਣਯੋਗ ਹੈ ਕਿ ਐਡਵੋਕੇਟ ਗੁਰਲਾਭ ਸਿੰਘ ਮਾਹਲ ਵਲੋਂ ਸਾਥੀ ਵਕੀਲਾਂ ਰਾਜਿੰਦਰ ਕੌਰ ਢਿੱਲੋਂ, ਦਵਿੰਦਰ ਕੌਰ ਚਹਿਲ, ਸਰਬਜੀਤ ਵਾਲੀਆ, ਰੋਹਿਤ ਮਿੱਤਲ ਤੇ ਨਰੇਸ਼ ਕੁਮਾਰ ਰਾਹੀਂ ਧਾਰਾ 133 ਸੀ.ਆਰ.ਪੀ.ਸੀ. ਅਤੇ ਧਾਰਾ 223 ਆਫ਼ ਪੰਜਾਬ ਮਿਉਂਸਪਲ ਐਕਟ ਤਹਿਤ ਉਪਰੋਕਤ ਅਦਾਲਤ 'ਚ ਕੇਸ ਦਾਇਰ ਕੀਤਾ ਹੋਇਆ ਹੈ | ਲੰਘੀ 5 ਸਤੰਬਰ ਨੂੰ ਨਗਰ ਕੌਾਸਲ ਦੇ ਸੈਨੇਟਰੀ ਇੰਸਪੈਕਟਰ ਨੇ ਬਿਆਨ ਦਰਜ ਕਰਵਾਇਆ ਸੀ ਕਿ 12 ਸਤੰਬਰ ਤੋਂ ਪਹਿਲਾਂ ਨਗਰ ਕੌਾਸਲ ਦੀ ਮੀਟਿੰਗ ਰੱਖੀ ਜਾਵੇਗੀ, ਜਿਸ ਵਿਚ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਏਜੰਡਾ ਰੱਖਿਆ ਗਿਆ ਹੈ ਅਤੇ ਸ਼ਹਿਰ ਦੇ ਨੇੜੇ ਹੀ ਪਸ਼ੂ ਸ਼ਾਲਾ ਸਥਾਪਿਤ ਕਰ ਕੇ ਅਜਿਹੇ ਡੰਗਰਾਂ ਨੂੰ ਸੰਭਾਲਿਆ ਜਾਵੇਗਾ | ਇਹ ਬਿਆਨ ਹੋਣ ਉਪਰੰਤ ਅਦਾਲਤ ਵਲੋਂ ਅਗਲੀ ਪੇਸ਼ੀ 13 ਸਤੰਬਰ 'ਤੇ ਪਾਈ ਗਈ ਹੈ ਅਤੇ ਕੌਾਸਲ ਅਧਿਕਾਰੀਆਂ ਨੂੰ ਪੱਖ ਰੱਖਣ ਲਈ ਕਿਹਾ ਗਿਆ | ਦਿਲਚਸਪ ਗੱਲ ਇਹ ਹੈ ਕਿ ਹਾਲੇ ਤੱਕ ਨਗਰ ਕੌਾਸਲ ਵਲੋਂ ਅਜਿਹੀ ਕੋਈ ਮੀਟਿੰਗ ਨਹੀਂ ਰੱਖੀ ਹੋਈ, ਜਿਸ ਕਰ ਕੇ ਕੌਾਸਲ ਅਧਿਕਾਰੀ ਇਸ ਮੱੁਦੇ 'ਤੇ ਕਸੂਤੇ ਫਸੇ ਹੋਏ ਹਨ |
ਅਵਾਰਾ ਪਸ਼ੂਆਂ ਦੇ ਹੱਲ ਲਈ ਹਰ ਯਤਨ ਕਰਾਂਗੇ - ਵਿਧਾਇਕ ਮਾਨਸ਼ਾਹੀਆ
ਇਸੇ ਦੌਰਾਨ 'ਆਪ' ਨੂੰ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ ਹਲਕਾ ਮਾਨਸਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਜਿੱਥੇ ਪਿਛਲੇ ਦਿਨੀਂ ਸੜਕ ਹਾਦਸੇ 'ਚ ਸ਼ਿਕਾਰ ਹੋਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ ਉੱਥੇ ਕਿਹਾ ਹੈ ਕਿ ਉਹ ਆਪਣੇ ਪੱਧਰ 'ਤੇ ਸਰਕਾਰ ਨੂੰ ਅਵਾਰਾ ਪਸ਼ੂਆਂ ਦੀ ਸੰਭਾਲ ਕਰਨ, ਪਸ਼ੂ ਸ਼ੈੱਡ ਹੋਰ ਬਣਵਾਉਣ ਲਈ ਹਰ ਯਤਨ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਮੱੁਦੇ ਨੂੰ ਸਰਕਾਰ ਦੇ ਧਿਆਨ 'ਚ ਲਿਆਉਣਗੇ |
ਬਰੇਟਾ, 10 ਸਤੰਬਰ (ਰਵਿੰਦਰ ਕੌਰ ਮੰਡੇਰ)- ਬਰੇਟਾ ਵਿਖੇ ਕੈਂਸਰ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਹਣ ਲਾਲ (61) ਜੋ ਪਿਛਲੇ ਕੁਝ ਸਮੇਂ ਤੋਂ ਬਲੱਡ ਕੈਂਸਰ ਨਾਲ ਪੀੜਤ ਸੀ, ਜਿਸ ਦਾ ਸੰਗਰੂਰ ਦੇ ਟਾਟਾ ...
ਬੁਢਲਾਡਾ, 10 ਸਤੰਬਰ (ਸਵਰਨ ਸਿੰਘ ਰਾਹੀ)- ਤਰਕਸ਼ੀਲ ਸੁਸਾਇਟੀ ਬਰਨਾਲਾ ਵਲੋਂ ਕਿ੍ਸ਼ਨਾ ਕਾਲਜ ਰੱਲੀ ਵਿਖੇ ਤਰਕਸ਼ੀਲ ਆਗੂ ਲੱਖਾ ਸਿੰਘ ਸਹਾਰਨਾ ਅਤੇ ਸੁਭਾਸ਼ ਨਾਗਪਾਲ ਨੇ ਤਰਕਸ਼ੀਲ ਸੋਚ ਅਪਨਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਨੌਜਵਾਨ ਖ਼ਾਸ ਕਰ ਕੇ ...
ਮਾਨਸਾ, 10 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪ੍ਰਸ਼ਾਸਨ ਨੂੰ ਪਿਛਲੇ ਮਹੀਨੇ ਬਾਲ ਵਿਆਹਾਂ ਦੀਆਂ 3 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ 'ਚ 2 ਬੱਚੀਆਂ ਦੀ ਉਮਰ 17 ਸਾਲ ਅਤੇ ਇਕ 1 ਦੀ 14 ਸਾਲ ਸੀ | ਇਸ ਮਾਮਲੇ 'ਚ ਸਬੰਧਿਤ ਦੋਸ਼ੀਆਂ ਿਖ਼ਲਾਫ਼ ਵੱਖ-ਵੱਖ ...
ਮਾਨਸਾ, 10 ਸਤੰਬਰ (ਧਾਲੀਵਾਲ)- ਅੱਜ ਦੇਰ ਸ਼ਾਮ ਸਥਾਨਕ ਸ਼ਹਿਰ ਦੇ ਵਾਰਡ ਨੰ. 3 ਦੀ ਗਲੀ ਨੰ. 5 ਵਿਖੇ ਅਵਾਰਾ ਗਊ ਅੱਗੇ ਆਉਣ ਕਰ ਕੇ ਮੋਟਰਸਾਈਕਲ ਚਾਲਕ ਅੰਮਿ੍ਤਪਾਲ ਸਿੰਘ (50) ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਮੌਕੇ 'ਤੇ ਹਾਜ਼ਰ ਅਨੂਪ ਸਿੰਘ ਖ਼ਾਲਸਾ ਤੇ ਹੋਰਾਂ ਨੇ ਐਾਬੁਲੈਂਸ ...
ਜੋਗਾ, 10 ਸਤੰਬਰ (ਪ.ਪ.) ਸਥਾਨਕ ਭਗਤ ਪੂਰਨ ਸਿੰਘ ਸੇਵਾ ਸੰਸਥਾ ਵਲੋਂ 5 ਰੋਜ਼ਾ ਯੋਗ ਅਭਿਆਸ ਕੈਂਪ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਜੋਗਾ ਵਿਖੇ 11 ਤੋਂ 15 ਸਤੰਬਰ ਤੱਕ ਲਗਾਇਆ ਜਾ ਰਿਹਾ ਹੈ | ਇਸ ਕੈਂਪ ਦੌਰਾਨ ਹਰ ਰੋਜ਼ ਸਵੇਰੇ 5 ਵਜੇ ਤੋਂ 6:30 ਵਜੇ ਤੱਕ ਯੋਗ ਪ੍ਰਚਾਰਕ ਜੇ. ਐਸ. ...
ਝੁਨੀਰ, 10 ਸਤੰਬਰ (ਰਮਨਦੀਪ ਸਿੰਘ ਸੰਧੂ)- ਨੇੜਲੇ ਪਿੰਡ ਬੁਰਜ ਭਲਾਈ ਕੇ ਵਿਖੇ ਰਾਸ਼ਟਰੀ ਪੋਸ਼ਣ ਅਭਿਆਨ ਤਹਿਤ ਜਾਗਰੂਕ ਰੈਲੀ ਕੱਢੀ ਗਈ | ਰੈਲੀ ਸੁਪਰਵਾਈਜ਼ਰ ਹਰਬੰਸ ਕੌਰ ਦੀ ਅਗਵਾਈ ਹੇਠ ਪਿੰਡ ਬੁਰਜ ਦੀਆਂ ਵੱਖ ਵੱਖ ਗਲੀਆਂ ਵਿਚ ਕੱਢੀ ਗਈ | ਉਨ੍ਹਾਂ ਕਿਹਾ ਕਿ ...
ਬੁਢਲਾਡਾ, 10 ਸਤੰਬਰ (ਸਵਰਨ ਸਿੰਘ ਰਾਹੀ)- ਭੀਖੀ ਤੋਂ ਮੂਣਕ ਤੱਕ ਬਣ ਰਹੀ ਨੈਸ਼ਨਲ ਹਾਈਵੇ ਐਨ.ਐਚ. 148-ਬੀ 'ਤੇ ਪੈਂਦੇ ਬੁਢਲਾਡਾ ਖੇਤਰ ਦੇ ਜ਼ਮੀਨ ਮਾਲਕਾਂ ਵਲੋਂ ਇਸ ਸੜਕ ਲਈ ਸਰਕਾਰ ਵਲੋਂ ਪ੍ਰਾਪਤ ਕੀਤੀ ਜਾਣ ਵਾਲੀ ਜ਼ਮੀਨ ਸਬੰਧੀ ਆਪਣੀਆਂ ਕੁਝ ਮੰਗਾਂ ਦੀ ਪੂਰਤੀ ਸਬੰਧੀ ...
ਮਾਨਸਾ, 10 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਲੋਕ ਇਨਸਾਫ਼ ਪਾਰਟੀ ਵਲੋਂ ਮਨਜੀਤ ਸਿੰਘ ਮੀਹਾਂ ਜ਼ਿਲ੍ਹਾ ਪ੍ਰਧਾਨ ਮਾਨਸਾ ਦੀ ਅਗਵਾਈ 'ਚ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ 'ਤੇ ਪਾਏ ਝੂਠੇ ਕੇਸ ਦੇ ਰੋਸ ਵਜੋਂ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ | ...
ਬੁਢਲਾਡਾ, 10 ਸਤੰਬਰ (ਸੁਨੀਲ ਮਨਚੰਦਾ) - ਜਿੱਥੇ ਸਥਾਨਕ ਸ਼ਹਿਰ ਦੇ ਲੋਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਨੇ ਉੱਥੇ ਜਲ ਘਰ ਅਵਾਰਾ ਪਸ਼ੂਆਂ ਤੇ ਸੂਰਾਂ ਦੀ ਆਰਾਮਗਾਹ ਬਣ ਕੇ ਰਹਿ ਗਿਆ ਹੈ | ਸ਼ਹਿਰ ਦੇ ਲੋਕਾਂ ਲਈ 24 ਸਾਲ ਪਹਿਲਾਂ ਸਥਾਪਿਤ ਕੀਤਾ ਗਿਆ ਜਲ ਸ਼ੁਧੀਕਰਨ ਕੇਂਦਰ ...
ਮਾਨਸਾ, 10 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਕਾਂਗਰਸ ਦੀ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ ਨੇ ਸਪਸ਼ਟ ਕੀਤਾ ਹੈ ਕਿ ਮਾਨਸਾ ਦਾ ਬੱਸ ਸਟੈਂਡ ਕਿਸੇ ਵੀ ਕੀਮਤ 'ਤੇ ਸ਼ਹਿਰੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ | ਆਪਣੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕਾਂਗਰਸ ...
ਸਰਦੂਲਗੜ੍ਹ, 10 ਸਤੰਬਰ ( ਪ੍ਰਕਾਸ਼ ਸਿੰਘ ਜ਼ੈਲਦਾਰ )- ਸਥਾਨਕ ਡੇਰਾ ਬਾਬਾ ਹੱਕਤਾਲਾ ਵਿਖੇ ਉਦਾਸੀ ਸੰਪਰਦਾਇ ਦੇ ਬਾਨੀ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਪੂਰਨ ਸ਼ਰਧਾ ਤੇ ਮਰਿਯਾਦਾ ਅਨੁਸਾਰ ਮਨਾਇਆ ਗਿਆ | ਕਈ ਦਿਨਾਂ ਤੋਂ ਪ੍ਰਕਾਸ਼ ਸ੍ਰੀ ਸਹਿਜ ਪਾਠ ਦੇ ਭੋਗ ਪਾਏ ...
ਬਠਿੰਡਾ 10 ਸਤੰਬਰ (ਸਟਾਫ਼ ਰਿਪੋਰਟਰ)-ਸ੍ਰੀ ਵਿਸ਼ਵਕਰਮਾ ਭਵਨ ਐਾਡ ਟੈਕਨੀਕਲ ਸੁਸਾਇਟੀ ਦੀ ਚੋਣ 17 ਸਤੰਬਰ ਦਿਨ ਮੰਗਲਵਾਰ ਨੂੰ ਰੱਖੀ ਗਈ ਹੈ | ਜਿਸ ਵਿਚ ਸਮੂਹ ਮੈਂਬਰ ਭਾਗ ਲੈਣਗੇ | ਇਸ ਸਬੰਧੀ ਜਾਣਕਾਰੀ ਸੰਸਥਾ ਦੇ ਨੁਮਾਇੰਦੇ ਤਰਲੋਚਨ ਸਿੰਘ ਧੀਮਾਨ ਨੇ ਦਿੰਦਿਆਂ ...
ਜੋਗਾ, 10 ਸਤੰਬਰ (ਪ.ਪ. )- ਬਾਬਾ ਫ਼ਰੀਦ ਸਕੂਲ ਭੁੱਲਰ ਕੋਠੇ ਜੋਗਾ ਵਿਖੇ ਜੋਗਿੰਦਰ ਸਿੰਘ ਕਮਲ ਵਲੋਂ ਯੋਗ ਅਭਿਆਸ ਕਰਵਾਏ ਗਏ | ਕੈਂਪ ਦੌਰਾਨ ਵਿਦਿਆਰਥੀਆਂ ਨੂੰ ਵੱਖ ਵੱਖ ਯੋਗ ਆਸਣ ਕਰਾਉਂਦੇ ਹੋਏ ਉਨ੍ਹਾਂ ਦੀ ਮਹੱਤਤਾ ਬਾਰੇ ਦੱਸਿਆ ਕਿ ਯੋਗ ਤੰਦਰੁਸਤ ਰਹਿਨ 'ਚ ਕਿਵੇਂ ...
ਸੀਂਗੋ ਮੰਡੀ, 10 ਸਤੰਬਰ (ਲੱਕਵਿੰਦਰ ਸ਼ਰਮਾ)- ਪਿੰਡ ਨੰਗਲਾ ਦੇ ਮਾਲਵਾ ਸਕੂਲ ਦਾ ਜ਼ੋਨ ਪੱਧਰ ਤੇ ਖ਼ਾਲਸਾ ਸਕੂਲ 'ਚ ਹੋਈਆਂ ਜ਼ੋਨ ਪੱਧਰੀ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਸਕੂਲ ਪਹੁੰਚਣ 'ਤੇ ਸਨਮਾਨ ਕੀਤਾ ਹੈ | ਸਕੂਲ ਪਿੰ੍ਰਸੀਪਲ ਸੰਤ ਸਿੰਘ ...
ਬਠਿੰਡਾ 10 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਕੈਕਿੰਗ ਕਨੋਇੰਗ ਅਤੇ ਡਰੇਗਨ (ਕਿਸ਼ਤੀ ਚਲਾਉਣਾ) ਜੋ ਕਿ ਭੂਪਾਲ (ਮੱਧ ਪ੍ਰਦੇਸ਼) ਵਿਖੇ ਪਿਛਲੇ ਦਿਨੀਂ ਸਮਾਪਤ ਹੋਈ | ਜਿਸ ਵਿਚ.ਫਤਹਿ ਗਰੁੱਪ ਰਾਮਪੁਰਾ ਦੀ ਐਮ.ਏ. ਪੰਜਾਬੀ ਵਿਭਾਗ ਦੀ ...
ਤਲਵੰਡੀ ਸਾਬੋ, 10 ਸਤੰਬਰ (ਰਵਜੋਤ ਸਿੰਘ ਰਾਹੀ)- ਨਜ਼ਦੀਕੀ ਪਿੰਡ ਮਲਕਾਣਾ ਦੇ ਪ੍ਰਸਿੱਧ ਉਦਾਸੀਨ ਡੇਰਾ ਮਲਕਾਣਾ ਵਿਖੇ ਮਹੰਤ ਬਾਬਾ ਲਾਭਦਾਸ ਜੀ ਬੋਰੀਵਾਲਿਆਂ ਦੀ 29ਵੀਂ ਬਰਸੀ ਸ਼ਰਧਾ-ਭਾਵਨਾ ਨਾਲ ਮਨਾਈ ਜਾ ਰਹੀ ਹੈ ਤੇ ਵੱਡੀ ਤਾਦਾਦ ਵਿਚ ਸੰਗਤ ਡੇਰੇ ਪਹੁੰਚ ਕੇ ਬਰਸੀ ...
ਬਾਲਿਆਂਵਾਲੀ, 10 ਸਤੰਬਰ (ਕੁਲਦੀਪ ਮਤਵਾਲਾ)- ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਅਧੀਨ ਕਬੱਡੀ ਨੈਸ਼ਨਲ ਅੰਡਰ-19 (ਲੜਕੇ) ਦੇ ਮੁਕਾਬਲੇ ਸ.ਸ.ਸ.ਸ ਤੁੰਗਵਾਲੀ ਵਿਖੇ ਕਰਵਾਏ ਗਏ | ਜਿਸ 'ਚ ਸ.ਸ.ਸ.ਸਕੂਲ (ਲੜਕੇ) ਬਾਲਿਆਂਵਾਲੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ...
ਸੰਗਤ ਮੰਡੀ, 10 ਸਤੰਬਰ (ਅੰਮਿ੍ਤਪਾਲ ਸ਼ਰਮਾ)- ਸਿਹਤ ਵਿਭਾਗ ਵਲੋਂ ਸੰਗਤ ਬਲਾਕ ਦੇ ਪਿੰਡ ਜੱਸੀ ਬਾਗ਼ਵਾਲੀ ਦੇ ਸਕੂਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਆਂਗਣਵਾੜੀ ਸੈਂਟਰ 'ਚ ਪੋਸ਼ਣ ਅਭਿਆਨ ਤਹਿਤ ਜਾਣਕਾਰੀ ਦਿੱਤੀ ਗਈ | ਬਲਾਕ ਹੈਲਥ ਐਜੂਕੇਟਰ ਸਾਹਿਲ ਪੁਰੀ ...
ਬਠਿੰਡਾ, 10 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਸਾਬਕਾ ਵਿਧਾਇਕ ਮਰਹੂਮ ਜਸਮੇਲ ਸਿੰਘ ਗਿੱਲ ਦੀ ਧਰਮ ਪਤਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਅਤੇ ਵਧੀਕ ਜ਼ਿਲ੍ਹਾ ਅਟਾਰਨੀ ਜਗਵਿੰਦਰ ਸਿੰਘ ਗਿੱਲ ਦੀ ਮਾਤਾ ...
ਮਹਿਮਾ ਸਰਜਾ, 10 ਸਤੰਬਰ (ਰਾਮਜੀਤ ਸ਼ਰਮਾ)-ਗਰਮ ਰੁੱਤ ਦੀਆਂ ਖੇਡਾਂ ਜੋ ਕਿ ਬਠਿੰਡਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਵੰਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਅਤੇ ਸ੍ਰੀਮਤੀ ਭੁਪਿੰਦਰ ਕੌਰ ਦੀ ਅਗਵਾਈ ਹੇਠ ਹੋਈਆਂ¢ ਇੰਨ੍ਹਾਂ ਖੇਡਾਂ ਵਿਚ ...
ਬਠਿੰਡਾ, 10 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਤੀ ਪਿੰਡ 550-550 ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ | ਵਣ ਵਿਭਾਗ ...
ਬੁੁਢਲਾਡਾ, 10 ਸਤੰਬਰ (ਸਵਰਨ ਸਿੰਘ ਰਾਹੀ) - ਸਬ-ਡਵੀਜਨਲ ਹਸਪਤਾਲ ਬੁਢਲਾਡਾ ਦੇ ਬਲਾਕ ਸਿਹਤ ਸੁਪਰਵਾਇਜਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਡੇਂਗੂ ਤੇ ਮਲੇਰੀਆ ਬੁਖਾਰ ਦੇ ਅਗਾਓੁ ਬਚਾਅ ਸਬੰਧੀ ਜਾਰੀ ਮੁਹਿੰਮ ਤਹਿਤ ਜਿਥੇ ਪਿੰਡ-ਪਿੰਡ ...
ਮਾਨਸਾ, 10 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਗਏ ਵਿੱਦਿਅਕ ਮੁਕਾਬਲਿਆਂ 'ਚ ਜ਼ਿਲ੍ਹਾ ਮਾਨਸਾ 'ਚੋਂ ਸਰਕਾਰੀ ਮਿਡਲ ਬੱਪੀਆਣਾ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ | ਅਧਿਆਪਕ ਗੁਰਜੰਟ ਸਿੰਘ ਚਾਹਲ ਨੇ ਦੱਸਿਆ ਕਿ ...
ਮਾਨਸਾ, 10 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ) - ਬੀਤੇ ਕੱਲ੍ਹ ਦਿੱਲੀ ਵਿਖੇ ਕੌਮੀ ਕਾਨਫ਼ਰੰਸ 'ਚ ਮਾਨਸਾ ਜ਼ਿਲੇ੍ਹ ਦੇ ਸਫਲ ਕਿਸਾਨ ਨੂੰ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਸ਼ੱੁਧ ਰੱਖਣ ਵਾਲੇ ਪੰਜਾਬ ਦੇ ...
ਭੀਖੀ, 10 ਸਤੰਬਰ (ਬਲਦੇਵ ਸਿੰਘ ਸਿੱਧੂ)- ਤੇਪਲਾ (ਹਰਿਆਣਾ) 'ਚ ਨੌਰਥ ਜ਼ੋਨ ਦੇ ਟੂਰਨਾਮੈਂਟ ਕਰਵਾਏ ਗਏ, ਜਿਸ 'ਚ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਰੱਸਾਕਸੀ ਅਤੇ ਬਾਸਕਿਟ ਬਾਲ ਦੇ ਖਿਡਾਰੀਆਂ ਨੇ ਭਾਗ ਲਿਆ | ਇਨ੍ਹਾਂ ਟੂਰਨਾਮੈਂਟਾਂ 'ਚ ਰੱਸਾਕਸੀ ...
ਮਾਨਸਾ, 10 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਭਖਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦਾ ਵਫ਼ਦ ਸ੍ਰੀਮਤੀ ਅਪਨੀਤ ਰਿਆਤ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ | ਉਨ੍ਹਾਂ ਅਧਿਕਾਰੀ ਰਾਹੀਂ ਮੰਗ ਪੱਤਰ ਪ੍ਰਧਾਨ ਮੰਤਰੀ ਤੇ ਮੁੱਖ ...
ਬਰੇਟਾ, 10 ਸਤੰਬਰ (ਵਿ. ਪ੍ਰਤੀ.)- ਸੇਵਾ ਮੁਕਤ ਪਿ੍ੰਸੀਪਲ ਜਲਾਵਰ ਸਿੰਘ ਚੱਕ ਅਲੀਸ਼ੇਰ ਦੇ ਮਾਤਾ ਅਤੇ ਅਧਿਆਪਕ ਆਗੂ ਬਲਜਿੰਦਰ ਸਿੰਘ, ਬਲਵਿੰਦਰ ਸਿੰਘ ਸਬ-ਇੰਸਪੈਕਟਰ ਪੰਜਾਬ ਪੁਲਿਸ ਦੇ ਦਾਦੀ ਗੁਰਦਿਆਲ ਕੌਰ (96) ਦਾ ਬੀਤੀ ਕੱਲ੍ਹ ਦਿਹਾਂਤ ਹੋ ਗਿਆ | ਉਨ੍ਹਾਂ ਦੇ ਦਿਹਾਂਤ ...
ਬੁਢਲਾਡਾ, 10 ਸਤੰਬਰ (ਰਾਹੀ)- ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁੱਖ ਮੰਤਰੀ ਦਾ ਸਲਾਹਕਾਰ ਨਿਯੁਕਤ ਕਰ ਕੇ ਪੰਜਾਬ ਸਰਕਾਰ ਦੇ ਮੰਤਰੀ ਦਾ ਦਰਜਾ ਦੇਣ ਦੀ ਖ਼ੁਸ਼ੀ 'ਚ ਸਥਾਨਕ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਲੱਡੂ ਵੰਡੇ | ਇੰਦਰਾ ...
ਬਰੇਟਾ, 10 ਸਤੰਬਰ (ਰਵਿੰਦਰ ਕੌਰ ਮੰਡੇਰ)- ਇਲਾਕੇ ਵਿਚ ਇਸ ਵਾਰ ਨਰਮੇ ਦੀ ਫ਼ਸਲ ਦੀ ਅਗੇਤੀ ਚੁਗਾਈ ਸ਼ੁਰੂ ਹੋ ਗਈ ਹੈ | ਜਾਣਕਾਰੀ ਦਿੰਦਿਆਂ ਕਿਸਾਨ ਪਵਨ ਕੁਮਾਰ ਨੇ ਦੱਸਿਆ ਕਿ ਇਸ ਵਾਲ ਨਰਮੇ ਦੀ ਫ਼ਸਲ 'ਤੇ ਚਿੱਟੇ ਅਤੇ ਹਰੇ ਤੇਲੇ ਨੇ ਕਾਫ਼ੀ ਹਮਲਾ ਕੀਤਾ ਸੀ ਪਰ ਸੁੰਡੀ ...
ਮਾਨਸਾ, 10 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਵਿਅਕਤੀਆਂ ਕੋਲੋਂ ਵੱਡੀ ਮਾਤਰਾ 'ਚ ਹਰਿਆਣਵੀ ਸ਼ਰਾਬ, ਨਸ਼ੀਲੀਆਂ ਗੋਲੀਆਂ ਅਤੇ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਹੈ | ਡਾ: ਨਰਿੰਦਰ ਭਾਰਗਵ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਥਾਣਾ ਬੋਹਾ ...
ਜੋਗਾ, 10 ਸਤੰਬਰ (ਘੜੈਲੀ)- ਸਰਕਾਰੀ ਪ੍ਰਾਇਮਰੀ ਸਕੂਲ ਉੱਭਾ ਕਲੱਸਟਰ ਪੱਧਰੀ ਪ੍ਰਾਇਮਰੀ ਸਕੂਲ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜੇਤੂ ਵਿਦਿਆਰਥੀਆਂ ਨੂੰ ਸਰਪੰਚ ਅਮਨਦੀਪ ਸਿੰਘ ਅਮਨਾ ਅਤੇ ਪੰਚ ਰਾਮ ਸਿੰਘ, ਕਪੂਰ ਸਿੰਘ, ਚਾਨਣ ਸਿੰਘ, ਮੰਗਤ ਸਿੰਘ, ...
ਮਾਨਸਾ, 10 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਪਿੰਡ ਖਿਆਲਾ ਕਲਾਂ ਉੱਭੇ, ਫਫੜੇ ਭਾਈਕੇ ਵਿਖੇ ਗਰਭਵਤੀ ਔਰਤਾਂ ਦੇ ਜਾਂਚ ਕੈਂਪ ਲਗਾਏ ਗਏ | ਡਾ. ਨਵਜੋਤਪਾਲ ਸਿੰਘ ਭੁੱਲਰ ਐਸ. ਐਮ. ਓ. ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਾਤਿ੍ਰਵ ਸੁੱਰਖਿਆ ਅਭਿਆਨ ਤਹਿਤ ਹਰ ਮਹੀਨੇ ਉਕਤ ਸਿਹਤ ...
ਭੀਖੀ, 10 ਸਤੰਬਰ (ਬਲਦੇਵ ਸਿੰਘ ਸਿੱਧੂ) - ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਸਰਕਾਰੀ ਹਸਪਤਾਲ ਭੀਖੀ ਵਿਖੇ ਖਾਲੀ ਪਈ ਗਾਇਨੀ ਡਾਕਟਰ ਦੀ ਅਸਾਮੀ 'ਤੇ ਐਮ.ਡੀ ਗਾਇਨੀ ਡਾਕਟਰ ਸ਼ੈਟੀ ਗੋਇਲ ਨੇ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਹਾਜ਼ਰ ਨਗਰ ਪੰਚਾਇਤ ਭੀਖੀ ਦੇ ਪ੍ਰਧਾਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX