ਤਾਜਾ ਖ਼ਬਰਾਂ


ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦਾ ਸੰਘਰਸ਼ : ਤਿੰਨ ਅਧਿਆਪਕਾਂ ਦਾ ਮਰਨ ਵਰਤ ਜਾਰੀ
. . .  3 minutes ago
ਸੰਗਰੂਰ, 19 ਸਤੰਬਰ (ਧੀਰਜ ਪਸ਼ੋਰੀਆ)- ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 16 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਸੰਘਰਸ਼ ਕਰ ਰਹੇ ਅਧਿਆਪਕਾਂ 'ਚੋਂ ਤਿੰਨ ਬੇਰੁਜ਼ਗਾਰ ਟੈੱਟ ਪਾਸ ਈ. ਟੀ. ਟੀ. ਅਧਿਆਪਕਾਂ ਦਾ...
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ
. . .  26 minutes ago
ਸ਼ੁਤਰਾਣਾ, 19 ਸਤੰਬਰ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਵਿਖੇ ਪਿੰਡ ਸ਼ਾਦੀਪੁਰ ਮੋਮੀਆਂ ਦੀ ਗ੍ਰਾਮ ਪੰਚਾਇਤ ਡੇਰਾ ਭੂੰਡਥੇਹ ਦੇ ਇੱਕ ਕਿਸਾਨ ਵਲੋਂ ਖ਼ੁਦਕੁਸ਼ੀ...
ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਦੀ ਬੈਠਕ ਸ਼ੁਰੂ
. . .  58 minutes ago
ਸੁਲਤਾਨਪੁਰ ਲੋਧੀ, 19 ਸਤੰਬਰ (ਥਿੰਦ, ਕੋਮਲ, ਹੈਪੀ, ਲਾਡੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਬੈਠਕ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ...
ਮਮਤਾ ਬੈਨਰਜੀ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 19 ਸਤੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ...
ਸ਼੍ਰੋਮਣੀ ਕਮੇਟੀ ਵਲੋਂ ਜਗਨਨਾਥ ਪੁਰੀ ਵਿਖੇ ਪਹਿਲੇ ਪਾਤਸ਼ਾਹ ਨਾਲ ਸੰਬੰਧਿਤ ਅਸਥਾਨ ਬਿਲਕੁਲ ਸੁਰੱਖਿਅਤ ਹੋਣ ਦਾ ਦਾਅਵਾ
. . .  about 1 hour ago
ਅੰਮ੍ਰਿਤਸਰ, 19 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਓਡੀਸ਼ਾ ਦੇ ਜਗਨਨਾਥ ਪੁਰੀ ਵਿਖੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ...
ਡੇਰਾ ਬਾਬਾ ਨਾਨਕ ਵਿਖੇ ਕੈਪਟਨ ਕਰ ਰਹੇ ਹਨ ਲੈਂਡ ਪੋਰਟ ਅਥਾਰਿਟੀ ਅਤੇ ਐੱਨ. ਐੱਚ. ਏ. ਦੇ ਅਧਿਕਾਰੀਆਂ ਨਾਲ ਬੈਠਕ
. . .  about 1 hour ago
ਡੇਰਾ ਬਾਬਾ ਨਾਨਕ, 19 ਸਤੰਬਰ (ਕਾਹਲੋਂ, ਪੁਰੇਵਾਲ, ਸ਼ਰਮਾ, ਮਾਂਗਟ, ਬਾਠ)- ਅੱਜ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਇੱਥੋਂ ਦੀ ਦਾਣਾ ਮੰਡੀ ਵਿਖੇ ਆਯੋਜਿਤ...
ਅੱਜ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗੀ ਮਮਤਾ ਬੈਨਰਜੀ
. . .  about 1 hour ago
ਨਵੀਂ ਦਿੱਲੀ, 19 ਸਤੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗੀ। ਇਹ ਅਟਕਲਾਂ ਲਗਾਈਆਂ ਜਾ...
20 ਡਾਲਰ ਫ਼ੀਸ ਪ੍ਰਕਿਰਿਆ ਖੁੱਲ੍ਹੇ ਦਰਸ਼ਨ-ਦੀਦਾਰੇ ਦੀ ਪਰੰਪਰਾ ਦੇ ਉਲਟ- ਕੈਪਟਨ
. . .  about 1 hour ago
ਡੇਰਾ ਬਾਬਾ ਨਾਨਕ, 19 ਮਈ (ਕਾਹਲੋਂ, ਪੁਰੇਵਾਲ, ਸ਼ਰਮਾ, ਮਾਂਗਟ, ਬਾਠ)- ਅੱਜ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਪਾਕਿ ਕੌਮਾਂਤਰੀ ਸਰਹੱਦ ਵਿਖੇ ਜ਼ੀਰੋ ਲਾਈਨ 'ਤੇ ਜਾ ਕੇ ਸਰਹੱਦ...
ਬੇਅਦਬੀ ਮਾਮਲਾ : ਅਦਾਲਤ ਨੇ ਸੀ. ਬੀ. ਆਈ. ਨੂੰ 30 ਸਤੰਬਰ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ
. . .  about 1 hour ago
ਐੱਸ. ਏ. ਐੱਸ. ਨਗਰ, 19 ਸਤੰਬਰ (ਜਸਬੀਰ ਸਿੰਘ ਜੱਸੀ)- ਬੇਅਦਬੀ ਮਾਮਲੇ 'ਚ ਸੀ. ਬੀ. ਆਈ. ਵਲੋਂ ਅਦਾਲਤ 'ਚ ਕਲੋਜ਼ਰ ਰਿਪੋਰਟ ਪੇਸ਼ ਕਰਨ ਦੇ ਮਾਮਲੇ 'ਚ ਅੱਜ ਪੰਜਾਬ ਸਰਕਾਰ ਨੇ ਇੱਕ...
ਕੈਪਟਨ ਨੇ ਦੂਰਬੀਨ ਰਾਹੀਂ ਕੀਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
. . .  about 1 hour ago
ਡੇਰਾ ਬਾਬਾ ਨਾਨਕ, 19 ਸਤੰਬਰ (ਕਾਹਲੋਂ, ਸ਼ਰਮਾ, ਪੁਰੇਵਾਲ ਮਾਂਗਟ, ਬਾਠ)- ਕੈਬਨਿਟ ਦੀ ਬੈਠਕ ਲਈ ਅੱਜ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
ਸ਼ਿਵ ਸੈਨਾ ਆਗੂ 'ਤੇ ਹਮਲਾ ਕਰਨ ਦਾ ਮਾਮਲਾ : ਅਦਾਲਤ ਨੇ ਮੁਲਜ਼ਮਾਂ ਦੇ ਵਕੀਲ ਨੂੰ ਮੁਹੱਈਆ ਕਰਾਈ ਚਾਰਜਸ਼ੀਟ ਦੀ ਕਾਪੀ
. . .  about 2 hours ago
ਐੱਸ. ਏ. ਐੱਸ. ਨਗਰ, 19 ਸਤੰਬਰ (ਜਸਬੀਰ ਸਿੰਘ ਜੱਸੀ)- ਸ਼ਿਵ ਸੈਨਾ ਆਗੂ ਅਮਿਤ ਅਰੋੜਾ 'ਤੇ ਹਮਲਾ ਕਰਨ ਦੇ ਮਾਮਲੇ 'ਚ ਅੱਜ ਐੱਨ. ਆਈ. ਏ. ਅਦਾਲਤ ਵਲੋਂ ਹਰਦੀਪ ਸਿੰਘ ਸ਼ੇਰਾ, ਰਮਨਦੀਪ...
ਫੌਜ ਮੁਖੀ ਬਿਪਿਨ ਰਾਵਤ ਨੇ ਕੀਤੇ ਬਦਰੀਨਾਥ ਮੰਦਰ ਦੇ ਦਰਸ਼ਨ
. . .  about 2 hours ago
ਦੇਹਰਾਦੂਨ, 19 ਸਤੰਬਰ- ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਆਪਣੀ ਪਤਨੀ ਮਧੁਲਿਕਾ ਨਾਲ ਬਦਰੀਨਾਥ ਮੰਦਰ ਦੇ ਦਰਸ਼ਨ ਕੀਤੇ। ਇਸ...
ਡੇਰਾ ਬਾਬਾ ਨਾਨਕ ਪਹੁੰਚੇ ਕੈਪਟਨ ਅਤੇ ਉਨ੍ਹਾਂ ਦੀ ਕੈਬਨਿਟ ਦੇ ਵਜ਼ੀਰ
. . .  about 2 hours ago
ਡੇਰਾ ਬਾਬਾ ਨਾਨਕ, 19 ਸਤੰਬਰ (ਕਾਹਲੋਂ, ਸ਼ਰਮਾ, ਪੁਰੇਵਾਲ ਮਾਂਗਟ, ਬਾਠ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਕੈਬਨਿਟ ਦੇ ਕੁਝ ਵਜ਼ੀਰ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਚੁੱਕੇ...
ਕੁਝ ਸਮੇਂ ਬਾਅਦ ਡੇਰਾ ਬਾਬਾ ਨਾਨਕ 'ਚ ਸ਼ੁਰੂ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ
. . .  about 3 hours ago
ਡੇਰਾ ਬਾਬਾ ਨਾਨਕ, 19 ਸਤੰਬਰ (ਕਾਹਲੋਂ, ਸ਼ਰਮਾ, ਪੁਰੇਵਾਲ ਮਾਂਗਟ, ਬਾਠ)- ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ 'ਚ ਅੱਜ ਪੰਜਾਬ ਕੈਬਨਿਟ ਦੀ ਬੈਠਕ ਮੁੱਖ ਮੰਤਰੀ ਕੈਪਟਨ...
ਝਾਰਖੰਡ 'ਚ ਕਾਂਗਰਸ ਨੂੰ ਝਟਕਾ, ਸਾਬਕਾ ਪ੍ਰਧਾਨ ਡਾ. ਅਜੇ ਕੁਮਾਰ 'ਆਪ' 'ਚ ਹੋਏ ਸ਼ਾਮਲ
. . .  about 3 hours ago
ਨਵੀਂ ਦਿੱਲੀ, 19 ਸਤੰਬਰ- ਝਾਰਖੰਡ ਕਾਂਗਰਸ ਦੇ ਸਾਬਕਾ ਪ੍ਰਧਾਨ ਡਾ. ਅਜੇ ਕੁਮਾਰ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਅੱਜ 'ਆਪ' ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼...
ਸ੍ਰੀਲੰਕਾ ਦੀ ਜਲ ਸੈਨਾ ਨੇ ਪੰਜ ਭਾਰਤੀ ਮਛੇਰਿਆਂ ਨੂੰ ਫੜਿਆ
. . .  about 3 hours ago
ਕਾਰ ਦੀ ਟਰੈਕਟਰ-ਟਰਾਲੀ ਨਾਲ ਹੋਈ ਭਿਆਨਕ ਟੱਕਰ, ਮਾਂ-ਪੁੱਤ ਸਣੇ ਤਿੰਨ ਦੀ ਮੌਤ
. . .  about 4 hours ago
ਘਰ ਨਾਲ ਟਕਰਾਈ ਬੱਸ, 7 ਲੋਕ ਜ਼ਖ਼ਮੀ
. . .  about 3 hours ago
ਲੜਾਕੂ ਜਹਾਜ਼ 'ਤੇਜਸ' 'ਚ ਉਡਾਣ ਭਰਨ ਵਾਲੇ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਣੇ ਰਾਜਨਾਥ ਸਿੰਘ
. . .  about 4 hours ago
ਐਸ.ਜੀ.ਪੀ.ਸੀ. ਦੀ ਸੁਲਤਾਨਪੁਰ ਲੋਧੀ 'ਚ ਅੱਜ ਅਹਿਮ ਬੈਠਕ
. . .  about 5 hours ago
ਦਹੇਜ ਖ਼ਾਤਰ ਨੂੰਹ ਤੇ ਤਿੰਨ ਮਹੀਨਿਆਂ ਦੀ ਮਾਸੂਮ ਨੂੰ ਲਗਾਈ ਅੱਗ, ਮੌਤ
. . .  about 6 hours ago
ਆਵਾਜਾਈ ਜੁਰਮਾਨਿਆਂ 'ਚ ਵਾਧੇ ਖਿਲਾਫ 34 ਟਰਾਂਪੋਰਟ ਸੰਗਠਨਾਂ ਦੀ ਹੜਤਾਲ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਬੈਂਕ ਦੀ ਇਮਾਰਤ ਵਿਚ ਅਚਾਨਕ ਲੱਗੀ ਅੱਗ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਸ਼ਕਤੀ ਨਹਿਰ 'ਚ ਡਿੱਗੀ ਕਾਰ ਮਿਲੀ ,ਕਾਰ ਸਵਾਰਾਂ ਦੀ ਭਾਲ ਜਾਰੀ
. . .  1 day ago
ਮਾਂ ਬੋਲੀ ਪੰਜਾਬੀ ਦੇ ਹੱਕ 'ਚ ਸੋਸ਼ਲ ਮੀਡੀਆ 'ਤੇ ਉੱਠੀ ਲਹਿਰ
. . .  1 day ago
ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਦੋ ਦਰਜਨ ਕਰਮਚਾਰੀਆਂ ਦਾ ਡੋਪ ਟੈੱਸਟ ਪੌਜੀਟਿਵ ਆਇਆ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਦਿੱਤਾ 150 ਦੌੜਾਂ ਦਾ ਟੀਚਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਦਾ ਤੀਸਰਾ ਖਿਡਾਰੀ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਦਾ ਦੂਸਰਾ ਖਿਡਾਰੀ (ਕੁਵਿੰਟਨ ਡੀ ਕਾਕ) 54 ਦੌੜਾਂ ਬਣਾ ਕੇ ਆਊਟ
. . .  1 day ago
ਇੱਕ ਹੋਰ ਬੇਰੁਜ਼ਗਾਰ ਈ.ਟੀ.ਟੀ ਅਧਿਆਪਕ ਵੱਲੋਂ ਮਰਨ ਵਰਤ ਸ਼ੁਰੂ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : 10 ਓਵਰਾ ਤੋਂ ਬਾਅਦ ਦੱਖਣੀ ਅਫ਼ਰੀਕਾ 78/1
. . .  1 day ago
ਰਾਬਰਟ ਸੀ.ਓ ਬ੍ਰਾਇਨ ਹੋਣਗੇ ਅਮਰੀਕਾ ਦੇ ਨਵੇਂ ਕੌਮੀ ਸੁਰੱਖਿਆ ਸਲਾਹਕਾਰ
. . .  1 day ago
ਰੇਲਵੇ ਸਟੇਸ਼ਨ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : 5 ਓਵਰਾ ਤੋਂ ਬਾਅਦ ਦੱਖਣੀ ਅਫ਼ਰੀਕਾ 32/1
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਦਾ ਪਹਿਲਾ ਖਿਡਾਰੀ ਆਊਟ
. . .  1 day ago
ਟਰੰਪ ਵੱਲੋਂ ਈਰਾਨ 'ਤੇ ਪਾਬੰਦੀਆਂ ਵਧਾਉਣ ਦੇ ਹੁਕਮ
. . .  1 day ago
ਕਦੇ ਵੀ ਹਿੰਦੀ ਨੂੰ ਦੂਸਰੀਆਂ ਖੇਤਰੀ ਭਾਸ਼ਾਵਾਂ ਉੱਪਰ ਥੋਪਣ ਦੀ ਗੱਲ ਨਹੀ ਕਹੀ - ਅਮਿਤ ਸ਼ਾਹ
. . .  1 day ago
ਕਸ਼ਮੀਰ 'ਚ ਕਰਫ਼ਿਊ ਹਟਾਏ ਜਾਣ ਤੱਕ ਭਾਰਤ ਨਾਲ ਗੱਲਬਾਤ ਨਹੀਂ - ਇਮਰਾਨ ਖਾਨ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਟਾਸ ਜਿੱਤ ਕੇ ਭਾਰਤ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
8 ਤਹਿਸੀਲਦਾਰਾਂ ਤੇ 4 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
. . .  1 day ago
ਪ੍ਰਧਾਨ ਮੰਤਰੀ ਨੂੰ ਮਿਲੀ ਮਮਤਾ ਬੈਨਰਜੀ
. . .  1 day ago
ਐਲੀ ਮਾਂਗਟ ਨੂੰ ਮਿਲੀ ਜ਼ਮਾਨਤ
. . .  1 day ago
ਇੱਕ ਆਈ. ਏ. ਐੱਸ. ਅਤੇ ਚਾਰ ਪੀ. ਸੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  1 day ago
ਹਿੰਦੀ 'ਤੇ ਹੰਗਾਮਾ ਜਾਰੀ, ਹੁਣ ਰਜਨੀਕਾਂਤ ਨੇ ਕਿਹਾ- ਥੋਪੀ ਨਹੀਂ ਜਾਣੀ ਚਾਹੀਦੀ ਕੋਈ ਵੀ ਭਾਸ਼ਾ
. . .  1 day ago
ਬੱਸ ਕੰਡਕਟਰ ਵਲੋਂ ਲੜਕੀ ਦੇ ਥੱਪੜ ਮਾਰੇ ਜਾਣ ਦੇ ਵਿਰੋਧ 'ਚ ਵਿਦਿਆਰਥੀਆਂ ਨੇ ਕਾਲਜ ਅੱਗੇ ਲਾਇਆ ਧਰਨਾ
. . .  1 day ago
ਪੰਜਾਬ ਸਰਕਾਰ ਦੇ ਵਲੰਟੀਅਰਾਂ ਵਲੋਂ ਸੁਲਤਾਨਪੁਰ ਲੋਧੀ ਅੰਦਰ ਕੀਤੀ ਗਈ ਸਫ਼ਾਈ
. . .  1 day ago
ਕਾਰ ਅਤੇ ਸਕੂਟਰੀ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਵਿਅਕਤੀ ਦੀ ਮੌਤ
. . .  1 day ago
ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਵਲੋਂ ਵੀ ਭੁੱਖ ਹੜਤਾਲ ਸ਼ੁਰੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਤਿੱਖੇ ਤੇ ਕੌੜੇ ਸ਼ਬਦ ਕਮਜ਼ੋਰ ਪੱਖ ਦੀ ਨਿਸ਼ਾਨੀ ਹਨ। -ਵਿਕਟਰ ਹਿਊਗੋ

ਪਹਿਲਾ ਸਫ਼ਾ

ਅੱਤਵਾਦ ਦੀਆਂ ਜੜ੍ਹਾਂ ਗੁਆਂਢ 'ਚ-ਮੋਦੀ

ਮûਰਾ ਵਿਖੇ ਦੁਧਾਰੂ ਪਸ਼ੂਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਸਬੰਧੀ ਟੀਕਾਕਰਨ ਯੋਜਨਾ ਦੀ ਸ਼ੁਰੂਆਤ
ਮûਰਾ, 11 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਅੱਜ ਅੱਤਵਾਦ ਇਕ ਵਿਸ਼ਵ ਪੱਧਰੀ ਸਮੱਸਿਆ ਬਣ ਗਈ ਹੈ ਜਿਸ ਨੇ ਵਿਚਾਰਧਾਰਾ ਦਾ ਰੂਪ ਲੈ ਲਿਆ ਹੈ | ਉਨ੍ਹਾਂ ਕਿਹਾ ਕਿ ਅੱਤਵਾਦ ਦੀਆਂ ਜੜ੍ਹਾਂ ਸਾਡੇ ਗੁਆਂਢ 'ਚ ਪਣਪ ਰਹੀਆਂ ਹਨ ਪਰ ਅਸੀਂ ਇਸ ਦਾ ਮਜ਼ਬੂਤੀ ਨਾਲ ਸਾਹਮਣਾ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਰਹਾਂਗੇ | ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਪਨਾਹ ਤੇ ਸਿਖਲਾਈ ਦੇਣ ਵਾਲਿਆਂ ਿਖ਼ਲਾਫ਼ ਕਾਰਵਾਈ ਕਰਨ ਲਈ ਭਾਰਤ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਅਸੀਂ ਇਹ ਕਰ ਕੇ ਦਿਖਾਇਆ ਵੀ ਹੈ | ਉਹ ਇੱਥੇ ਕੌਮੀ ਪਸ਼ੂ ਬਿਮਾਰੀ ਰੋਕਥਾਮ ਪ੍ਰੋਗਰਾਮ (ਐਨ. ਏ. ਡੀ. ਸੀ. ਪੀ.) ਦੀ ਸ਼ੁਰੂਆਤ ਕਰਨ ਮੌਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ | ਲਗਪਗ ਇਕ ਸਦੀ ਪਹਿਲਾਂ ਵਿਸ਼ਵ ਧਰਮ ਸੰਮੇਲਨ 'ਚ ਸਵਾਮੀ ਵਿਵੇਕਾਨੰਦ ਨੇ ਅਮਰੀਕਾ ਦੇ ਸ਼ਿਕਾਗੋ 'ਚ ਇਤਿਹਾਸਕ ਭਾਸ਼ਨ ਦਿੱਤਾ ਸੀ ਪਰ ਅੱਜ ਦੇ ਦਿਨ ਹੀ 11 ਸਤੰਬਰ ਨੂੰ ਅਮਰੀਕਾ 'ਚ ਅੱਤਵਾਦੀ ਹਮਲਾ ਹੋਇਆ ਸੀ ਜਿਸ ਨੂੰ ਦੇਖ ਕੇ ਦੁਨੀਆ ਦਹਿਲ ਗਈ ਸੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅੱਤਵਾਦ ਇਕ ਵਿਚਾਰਧਾਰਾ ਬਣ ਗਿਆ ਹੈ ਜੋ ਕਿਸੇ ਸਰਹੱਦ ਨਾਲ ਬੰਨਿ੍ਹਆ ਨਹੀਂ ਹੈ ਤੇ ਇਕ ਵਿਸ਼ਵ ਪੱਧਰੀ ਸਮੱਸਿਆ ਹੈ | ਇਸ ਵਿਚਾਰਧਾਰਾ ਨੂੰ ਅੱਗੇ ਵਧਾਉਣ ਵਾਲਿਆਂ, ਅੱਤਵਾਦੀਆਂ ਨੂੰ ਪਨਾਹ ਤੇ ਸਿਖਲਾਈ ਦੇਣ ਵਾਲਿਆਂ ਿਖ਼ਲਾਫ਼ ਅੱਜ ਪੂਰੇ ਵਿਸ਼ਵ ਨੂੰ ਸੰਕਲਪ ਲੈਣ ਤੇ ਸਖ਼ਤ ਕਾਰਵਾਈ ਦੀ ਜ਼ਰੂਰਤ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੇ ਪੱਧਰ 'ਤੇ ਇਸ ਚੁਣੌਤੀ ਨਾਲ ਨਜਿੱਠਣ 'ਚ ਪੂਰੀ ਤਰ੍ਹਾਂ ਸਮਰੱਥ ਹੈ | ਅੱਤਵਾਦੀ ਕਾਨੂੰਨ ਨੂੰ ਸਖ਼ਤ ਕਰਨ ਦਾ ਫ਼ੈਸਲਾ ਵੀ ਇਸੇ ਦਿਸ਼ਾ ਵਿਚ ਕੀਤੀ ਗਈ ਇਕ ਕੋਸ਼ਿਸ਼ ਹੈ | ਹੁਣ ਅੱਤਵਾਦੀ ਸੰਗਠਨਾਂ ਦਾ ਨਾਂਅ ਬਦਲ ਕੇ ਆਪਣੇ ਕਾਰਨਾਮਿਆਂ ਨੂੰ ਲੁਕਾ ਨਹੀਂ ਸਕਣਗੇ | ਸਮੱਸਿਆ ਚਾਹੇ ਅੱਤਵਾਦ ਦੀ ਹੋਵੇ, ਪ੍ਰਦੂਸ਼ਣ ਦੀ ਹੋਵੇ, ਬਿਮਾਰੀ ਦੀ ਹੋਵੇ ਅਸੀਂ ਮਿਲ ਕੇ ਇਨ੍ਹਾਂ ਨੂੰ ਹਰਾਉਣਾ ਹੈ |
ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਕੀਤੀ ਅਪੀਲ
ਸਮੇਂ ਦੇ ਨਾਲ ਗੰਭੀਰ ਹੁੰਦੀ ਪਲਾਸਟਿਕ ਦੀ ਸਮੱਸਿਆ ਵੱਲ ਧਿਆਨ ਦਿਵਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇੱਥੇ 'ਸਵੱਛਤਾ ਹੀ ਸੇਵਾ' ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਤੇ ਕਿਹਾ ਕਿ ਪਲਾਸਟਿਕ ਪਸ਼ੂਆਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ | ਉਨ੍ਹਾਂ ਨਾਲ ਹੀ ਕਿਹਾ ਕਿ ਪਸ਼ੂ ਧਨ ਤੇ ਵਾਤਾਵਰਨ ਹਮੇਸ਼ਾ ਤੋਂ ਹੀ ਭਾਰਤ ਦੇ ਆਰਥਿਕ ਚਿੰਤਨ ਦਾ ਮਹੱਤਵਪੂਰਨ ਹਿੱਸਾ ਰਿਹਾ ਹੈ | ਮੋਦੀ ਨੇ ਇੱਥੇ ਦੁਧਾਰੂ ਪਸ਼ੂਆਂ ਨੂੰ ਗੰਭੀਰ ਬਿਮਾਰੀਆਂ ਤੋਂ ਮੁਕਤ ਕਰਵਾਉਣ ਲਈ ਤਿਆਰ ਕੀਤੀ ਗਈ 13500 ਕਰੋੜ ਦੀ ਟੀਕਾਕਰਨ ਯੋਜਨਾ ਦਾ ਸ਼ੁੱਭ ਅਰੰਭ ਕੀਤਾ | ਮੋਦੀ ਨੇ ਕਿਹਾ ਕਿ ਅੱਜ ਪੂਰਾ ਵਿਸ਼ਵ ਵਾਤਾਵਰਨ ਸੰਭਾਲ ਲਈ ਇਕ ਆਦਰਸ਼ ਲੱਭ ਰਿਹਾ ਹੈ ਪਰ ਭਾਰਤ ਕੋਲ ਭਗਵਾਨ ਸ੍ਰੀ ਕ੍ਰਿਸ਼ਨ ਵਰਗਾ ਪ੍ਰੇਰਨਾ ਸਰੋਤ ਹਮੇਸ਼ਾ ਤੋਂ ਰਿਹਾ ਹੈ ਜਿਨ੍ਹਾਂ ਦੀ ਕਲਪਨਾ ਹੀ ਵਾਤਾਵਰਨ ਪ੍ਰੇਮ ਤੋਂ ਬਿਨਾਂ ਅਧੂਰੀ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੋਂ ਸ਼ੁਰੂ ਹੋ ਰਹੀ ਇਸ ਮੁਹਿੰਮ ਨੂੰ ਇਸ ਵਾਰ ਵਿਸ਼ੇਸ਼ ਤੌਰ 'ਤੇ ਪਲਾਸਟਿਕ ਦੇ ਕਚਰੇ ਤੋਂ ਮੁਕਤੀ ਲਈ ਸਮਰਪਿਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪਲਾਸਟਿਕ ਨਾਲ ਹੋਣ ਵਾਲੀਆਂ ਸਮੱਸਿਆਵਾਂ ਸਮੇਂ ਨਾਲ ਗੰਭੀਰ ਹੁੰਦੀਆਂ ਜਾ ਰਹੀਆਂ ਹਨ | ਨਦੀਆਂ, ਤਲਾਬਾਂ ਵਿਚ ਰਹਿਣ ਵਾਲੇ ਜੀਵ-ਜੰਤੂਆਂ ਵਲੋਂ ਪਲਾਸਟਿਕ ਨਿਗਲਣ ਤੋਂ ਬਾਅਦ ਜ਼ਿੰਦਾ ਬਚਣਾ ਮੁਸ਼ਕਿਲ ਹੋ ਜਾਂਦਾ ਹੈ | ਪ੍ਰਧਾਨ ਮੰਤਰੀ ਨੇ ਇੱਥੇ ਪ੍ਰੋਗਰਾਮ ਦੀ ਸ਼ੁਰੂਆਤ ਗਊ ਸੇਵਾ ਨਾਲ ਕੀਤੀ | ਪਲਾਸਟਿਕ ਚੁੱਕਣ ਵਾਲੀਆਂ ਮਜ਼ਦੂਰ ਔਰਤਾਂ ਨਾਲ ਖ਼ੁਦ ਕਚਰਾ ਛਾਂਟ ਕੇ ਮੋਦੀ ਨੇ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਬੰਦ ਕਰਨ ਦੀ ਸੰਕੇਤਕ ਅਪੀਲ ਕੀਤੀ |
'ਗਊ' ਤੇ 'ਓਮ' ਸ਼ਬਦ ਦੇ ਬਹਾਨੇ ਵਿਰੋਧੀ ਧਿਰ ਨੂੰ ਬਣਾਇਆ ਨਿਸ਼ਾਨਾ
ਮਥੁਰਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਗਊ' ਅਤੇ 'ਓਮ' ਸ਼ਬਦ ਦੇ ਬਹਾਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ 'ਓਮ' ਸ਼ਬਦ ਸੁਣਦੇ ਹੀ ਕੁਝ ਲੋਕਾਂ ਦੇ ਕੰਨ ਖੜ੍ਹੇ ਹੋ ਜਾਂਦੇ ਹਨ, ਕੁਝ ਲੋਕਾਂ ਦੇ ਕੰਨ ਵਿਚ 'ਗਊ' ਸ਼ਬਦ ਪੈਂਦਾ ਹੈ ਤਾਂ ਉਨ੍ਹਾਂ ਦੇ ਵਾਲ ਖੜ੍ਹੇ ਹੋ ਜਾਂਦੇ ਹਨ ਉਨ੍ਹਾਂ ਨੂੰ ਕਰੰਟ ਲੱਗ ਜਾਂਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਦੇਸ਼ 16ਵੀਂ-17ਵੀਂ ਸਦੀ 'ਚ ਚਲਾ ਗਿਆ ਹੈ। ਅਜਿਹੇ ਲੋਕਾਂ ਨੇ ਹੀ ਦੇਸ਼ ਨੂੰ ਬਰਬਾਦ ਕਰ ਰੱਖਿਆ ਹੈ।

ਸੋਪੋਰ 'ਚ ਮੁਕਾਬਲੇ ਦੌਰਾਨ ਲਸ਼ਕਰ ਦਾ ਕਮਾਂਡਰ ਹਲਾਕ

• 2 ਪੁਲਿਸ ਜਵਾਨ ਜ਼ਖ਼ਮੀ • ਕੁਝ ਦਿਨ ਪਹਿਲਾਂ ਢਾਈ
ਸਾਲ ਦੀ ਬੱਚੀ ਸਮੇਤ ਇਕ ਪਰਿਵਾਰ 'ਤੇ ਕੀਤਾ ਸੀ ਹਮਲਾ

ਸ੍ਰੀਨਗਰ, 11 ਸਤੰਬਰ (ਏਜੰਸੀ)-ਅੱਜ ਜੰਮੂ-ਕਸ਼ਮੀਰ ਵਿਚ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਲਸ਼ਕਰ-ਏ-ਤਾਇਬਾ ਦਾ ਕਮਾਂਡਰ ਹਲਾਕ ਹੋ ਗਿਆ, ਜੋ ਕਿ ਹਾਲ ਹੀ ਵਿਚ ਇਕ ਵਪਾਰੀ ਦੇ ਪਰਿਵਾਰਕ ਮੈਂਬਰਾਂ 'ਤੇ ਹਮਲਾ ਕਰਨ ਲਈ ਜ਼ਿੰਮੇਵਾਰ ਸੀ | ਪੁਲਿਸ ਨੇ ਦੱਸਿਆ ਕਿ ਇਸ ਮੁਕਾਬਲੇ ਦੌਰਾਨ ਦੋ ਪੁਲਿਸ ਜਵਾਨ ਵੀ ਜ਼ਖ਼ਮੀ ਹੋਏ ਹਨ | ਅੱਤਵਾਦੀ ਦੀ ਪਹਿਚਾਣ ਆਸਿਫ਼ ਮਕਬੂਲ ਭੱਟ ਵਜੋਂ ਹੋਈ ਹੈ ਜੋ ਕਿ ਬਾਰਾਮੁਲਾ ਦੇ ਸੋਪੋਰ ਇਲਾਕੇ ਵਿਚ ਪੁਲਿਸ ਨਾਲ ਮੁਕਾਬਲੇ ਦੌਰਾਨ ਮਾਰਿਆ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਤਲਾਸ਼ੀ ਮੁਹਿੰਮ ਚਲਾਈ ਅਤੇ ਇਸ ਦੌਰਾਨ ਇਸ ਅੱਤਵਾਦੀ ਨੇ ਪੁਲਿਸ ਪਾਰਟੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕਿਆ | ਆਸਿਫ਼ ਨੇ ਮੁਕਾਬਲੇ ਦੌਰਾਨ ਪੁਲਿਸ ਪਾਰਟੀ 'ਤੇ ਬੰਬ ਨਾਲ ਵੀ ਹਮਲਾ ਕੀਤਾ, ਜਿਸ ਕਾਰਨ ਦੋ ਜਵਾਨ ਜ਼ਖ਼ਮੀ ਹੋ ਗਏ | ਪੁਲਿਸ ਨੇ ਦੱਸਿਆ ਕਿ ਆਸਿਫ਼ ਪਿਛਲੇ ਇਕ ਮਹੀਨੇ ਤੋਂ ਕਾਫੀ ਸਰਗਰਮ ਸੀ ਅਤੇ ਲਸ਼ਕਰ ਦੇ ਹਮਾਇਤੀਆਂ ਨਾਲ ਮਿਲ ਕੇ ਪੋਸਟਰ ਛਾਪ ਕੇ ਆਮ ਲੋਕਾਂ ਨੂੰ ਧਮਕਾਉਣ, ਦੁਕਾਨਾਂ ਨਾ ਖੋਲ੍ਹਣ ਅਤੇ ਰੋਜ਼ਾਨਾ ਦੇ ਕੰਮਕਾਜ ਨਾ ਕਰਨ ਲਈ ਕਹਿ ਰਿਹਾ ਸੀ | ਹਾਲ ਹੀ ਵਿਚ ਸੋਪੋਰ ਇਲਾਕੇ ਵਿਚ ਇਕ ਫਲਾਂ ਦੇ ਵਪਾਰੀ ਦੇ ਘਰ 'ਤੇ ਕੀਤੇ ਹਮਲੇ ਜਿਸ ਵਿਚ ਇਕ ਬੱਚੀ ਸਮੇਤ ਚਾਰ ਜ਼ਖ਼ਮੀ ਹੋਏ ਸਨ, ਲਈ ਵੀ ਆਸਿਫ਼ ਜ਼ਿੰਮੇਵਾਰ ਸੀ |

ਕੋਈ ਵੀ ਨੌਜਵਾਨ ਹੁਣ ਅੱਤਵਾਦੀ ਨਹੀਂ ਬਣ ਰਿਹਾ-ਡੀ.ਜੀ.ਪੀ.

ਸ੍ਰੀਨਗਰ, 11 ਸਤੰਬਰ (ਏਜੰਸੀ)-ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਕਿਹਾ ਕਿ ਸੂਬੇ ਵਿਚ ਹੁਣ ਕੋਈ ਵੀ ਨੌਜਵਾਨ ਅੱਤਵਾਦ ਨਾਲ ਨਹੀਂ ਜੁੜ ਰਿਹਾ ਅਤੇ ਨਾਲ ਹੀ ਇਸ ਸਬੰਧ 'ਚ ਕੋਈ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਤੇ ਹਾਲਾਤ ਆਮ ਹੋ ਰਹੇ ਹਨ | ਡੀ.ਜੀ.ਪੀ. ਨੇ ਦੱਸਿਆ ਕਿ ਸਾਨੂੰ ਦੱਖਣੀ ਕਸ਼ਮੀਰ ਵਿਚ ਫਲਾਂ ਦੇ ਵਪਾਰੀਆਂ ਨੂੰ ਅੱਤਵਾਦੀਆਂ ਵਲੋਂ ਫਲਾਂ ਦਾ ਕਾਰੋਬਾਰ ਕਰਨ ਕਾਰਨ ਮਿਲ ਰਹੀਆਂ ਧਮਕੀਆਂ ਬਾਰੇ ਪਤਾ ਲੱਗਿਆ ਹੈ ਅਤੇ ਪੁਲਿਸ ਇਸ ਸਬੰਧੀ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਅਸੀਂ ਯਕੀਨੀ ਬਣਾਇਆ ਹੈ ਕਿ ਇਨ੍ਹਾਂ ਵਪਾਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ | ਉਨ੍ਹਾਂ ਨੇ ਦੱਸਿਆ ਕਿ ਸਥਾਨਕ ਨੌਜਵਾਨਾਂ ਦੀ ਅੱਤਵਾਦੀਆਂ ਵਿਚ ਸ਼ਾਮਿਲ ਹੋਣ ਬਾਰੇ ਕੋਈ ਵੀ ਨਵੀਂ ਜਾਣਕਾਰੀ ਨਹੀਂ ਹੈ | ਉਨ੍ਹਾਂ ਨੇ ਕਿਹਾ ਕਿ ਭਾਵੇਂ ਕਿ ਨੌਜਵਾਨਾਂ ਨੂੰ (ਬੀਤੇ ਸਮੇਂ 'ਚ) ਗੁੰਮਰਾਹ ਕੀਤਾ ਗਿਆ ਸੀ ਅਤੇ ਗੁੱਸੇ ਵਿਚ ਆ ਕੇ ਉਹ ਭਟਕ ਗਏ ਸਨ ਪਰ ਅਸੀਂ ਉਨ੍ਹਾਂ ਵਿਚੋਂ ਜ਼ਿਆਦਾਤਰ ਨੌਜਵਾਨਾਂ ਨੂੰ ਵਾਪਸ ਲੈ ਆਉਂਦਾ ਹੈ |

ਕਸ਼ਮੀਰ ਭਾਰਤ-ਪਾਕਿਸਤਾਨ ਦਾ ਆਪਸੀ ਮਾਮਲਾ-ਸੰਯੁਕਤ ਰਾਸ਼ਟਰ

ਦੋਵਾਂ ਦੇਸ਼ਾਂ ਦੀ ਸਹਿਮਤੀ ਨਾਲ  ਹੀ ਕੀਤੀ ਜਾ ਸਕਦੀ ਹੈ ਵਿਚੋਲਗੀ
ਸੰਯੁਕਤ ਰਾਸ਼ਟਰ, 11 ਸਤੰਬਰ (ਏਜੰਸੀ)-ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਟੋਨੀਓ ਗੁਟਰੇਸ ਜੋ ਭਾਰਤ ਤੇ ਪਾਕਿਸਤਾਨ ਦੇ ਆਗੂਆਂ ਦੇ ਸੰਪਰਕ ਵਿਚ ਸਨ ਤੇ ਜੋ ਕਸ਼ਮੀਰ ਮੁੱਦੇ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਬਣੇ ਤਣਾਅ ਕਾਰਨ ਕਾਫ਼ੀ ਚਿੰਤਤ ਹਨ ਨੇ ਅਪੀਲ ਕੀਤੀ ਹੈ ਕਿ ਭਾਰਤ-ਪਾਕਿ ਇਸ ਮਸਲੇ ਦਾ ਹੱਲ ਆਪਸੀ ਗੱਲਬਾਤ ਰਾਹੀਂ ਕਰਨ | ਸਕੱਤਰ ਜਨਰਲ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਟਰੇਸ ਪਿਛਲੇ ਮਹੀਨੇ ਫਰਾਂਸ 'ਚ ਹੋਏ ਜੀ-7 ਸੰਮੇਲਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਖਰੇ ਤੌਰ 'ਤੇ ਮਿਲੇ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਵੀ ਗੱਲਬਾਤ ਕੀਤੀ ਸੀ | ਬੀਤੇ ਸੋਮਵਾਰ ਨੂੰ ਹੀ ਗੁਟਰੇਸ ਪਾਕਿਸਤਾਨ ਦੀ ਸੰਯੁਕਤ ਰਾਸ਼ਟਰ 'ਚ ਸਥਾਈ ਪ੍ਰਤੀਨਿਧੀ ਮਲੀਹਾ ਲੋਧੀ ਨੂੰ ਕਸ਼ਮੀਰ ਮਸਲੇ ਨੂੰ ਲੈ ਕੇ ਉਨ੍ਹਾਂ ਦੀ ਬੇਨਤੀ 'ਤੇ ਮਿਲੇ ਸਨ | ਦੁਜਾਰਿਕ ਨੇ ਕਿਹਾ ਕਿ ਗੁਟਰੇਸ ਦਾ ਦੋਹਾਂ ਦੇਸ਼ਾਂ ਨੂੰ ਇਹੀ ਸੰਦੇਸ਼ ਹੈ ਕਿ ਉਹ ਕਸ਼ਮੀਰ ਮਸਲੇ ਦਾ ਹੱਲ ਆਪਸੀ ਗੱਲਬਾਤ ਰਾਹੀਂ ਕਰਨ | ਦੁਜਾਰਿਕ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਇਸ ਮਹੀਨੇ ਦੇ ਅੰਤ ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਸੈਸ਼ਨ ਦੌਰਾਨ ਗੁਟਰੇਸ ਭਾਰਤ ਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਮਸਲੇ 'ਤੇ ਵਿਚੋਲਗੀ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਸ 'ਚ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਸ਼ਾਮਿਲ ਹੋਣਗੇ | ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਮਸਲੇ 'ਚ ਵਿਚੋਲਗੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਜਵਾਬ ਵਿਚ ਕਿਹਾ ਕਿ ਜੇਕਰ ਭਾਰਤ-ਪਾਕਿਸਤਾਨ ਦੋਵੇਂ ਕਹਿਣ ਤਾਂ ਹੀ ਉਹ ਅਜਿਹਾ ਕਰ ਸਕਦੇ ਹਨ | ਹਾਲਾਂਕਿ ਭਾਰਤ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕਾ ਹੈ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਸਲਾ ਹੈ ਅਤੇ ਇਸ ਵਿਚ ਕਿਸੇ ਤੀਜੀ ਧਿਰ ਦੀ ਵਿਚੋਲਗੀ ਦੀ ਲੋੜ ਨਹੀਂ |

ਇੰਗਲੈਂਡ 'ਚ ਪੜ੍ਹਾਈ ਤੋਂ ਬਾਅਦ 2 ਸਾਲ ਤੱਕ ਕੰਮ ਕਰ ਸਕਣਗੇ ਭਾਰਤੀ ਵਿਦਿਆਰਥੀ

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ ਐਲਾਨ
ਲੰਡਨ 11 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਦੀ ਪੜ੍ਹਾਈ ਤੋਂ ਬਾਅਦ ਕੰਮ ਕਰਨ ਲਈ 2 ਸਾਲ ਦਾ ਵਰਕ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ | ਨਵੇਂ ਨਿਯਮਾਂ ਅਨੁਸਾਰ 2020/ 2021 ਕੋਰਸਾਂ ਲਈ ਜਿਹੜੇ ਵਿਦਿਆਰਥੀ ਯੂ. ਕੇ. ਆਉਣਗੇ, ਉਨ੍ਹਾਂ ਨੂੰ ਬਰਤਾਨਵੀ ਯੂਨੀਵਰਸਿਟੀਆਂ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ 2 ਸਾਲ ਲਈ ਕੰਮ ਕਰਨ ਦੀ ਇਜਾਜ਼ਤ ਹੋਵੇਗੀ | ਪ੍ਰਧਾਨ ਮੰਤਰੀ ਬੌਰਿਸ ਨੇ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਵਲੋਂ ਜਾਰੀ ਨਿਯਮਾਂ ਨੂੰ ਰੱਦ ਕਰ ਦਿੱਤਾ ਹੈ | ਮੌਜੂਦਾ ਨਿਯਮਾਂ ਅਨੁਸਾਰ ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਸਿਰਫ਼ 4 ਮਹੀਨੇ ਹੀ ਕੰਮ ਕਰਨ ਦੀ ਇਜਾਜ਼ਤ ਸੀ | ਇਸ ਸਬੰਧੀ 'ਅਜੀਤ' ਨਾਲ ਗੱਲ ਕਰਦਿਆਂ ਇਮੀਗ੍ਰੇਸ਼ਨ ਵਕੀਲ ਗੁਰਪਾਲ ਸਿੰਘ ਉੱਪਲ ਨੇ ਕਿਹਾ ਕਿ ਅਗਲੇ ਸਾਲ ਤੋਂ ਮੁੜ ਸ਼ੁਰੂ ਹੋਣ ਵਾਲੇ ਇਨ੍ਹਾਂ ਨਿਯਮਾਂ ਨੂੰ 2012 'ਚ ਉਸ ਸਮੇਂ ਦੀ ਗ੍ਰਹਿ ਮੰਤਰੀ ਥੈਰੇਸਾ ਮੇਅ ਵਲੋਂ ਖ਼ਤਮ ਕਰ ਦਿੱਤਾ ਸੀ ਜਿਸ ਦੇ ਨਤੀਜੇ ਵਜੋਂ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਗਿਣਤੀ 55 ਫ਼ੀਸਦੀ ਘੱਟ ਗਈ ਸੀ, 2010-2011 'ਚ ਭਾਰਤੀ ਵਿਦਿਆਰਥੀਆਂ ਦਾ ਗਿਣਤੀ 51218 ਸੀ ਜੋ 2011-2012 ਵਿਚ ਘਟ ਕੇ 22757 ਅਤੇ 2017-2018 'ਚ 15388 ਰਹਿ ਗਈ ਸੀ ਪਰ ਪਿਛਲੇ ਸਾਲ ਕੀਤੀਆਂ ਇਮੀਗ੍ਰੇਸ਼ਨ ਤਬਦੀਲੀਆਂ ਤੋਂ ਬਾਅਦ ਮੁੜ ਗਿਣਤੀ 21881 ਤੱਕ ਪਹੁੰਚ ਗਈ ਸੀ | ਨਵੇਂ ਨਿਯਮਾਂ ਤਹਿਤ ਵੀਜ਼ਾ ਜਾਰੀ ਕਰਨ ਲਈ ਕੋਈ ਸੀਮਤ ਗਿਣਤੀ ਨਹੀਂ ਅਤੇ ਗ੍ਰੈਜੂਏਸ਼ਨ ਕਰਨ ਵਾਲੇ ਨੂੰ ਹਰ ਤਰ੍ਹਾਂ ਦਾ ਕੰਮ ਕਰਨ ਦੀ ਖੁੱਲ੍ਹ ਹੋਵੇਗੀ | ਯੂ. ਕੇ. ਸਰਕਾਰ ਨੇ ਕਿਹਾ ਹੈ ਕਿ ਸਾਡਾ ਮੁੱਖ ਮਕਸਦ ਪੜ੍ਹੇ-ਲਿਖੇ ਲੋਕਾਂ ਨੂੰ ਭਰਤੀ ਕਰਨਾ ਹੈ ਜਿਵੇਂ ਗਣਿਤ, ਇੰਜੀਨੀਅਰ ਅਤੇ ਤਕਨਾਲੋਜੀ ਆਦਿ ਖੇਤਰਾਂ 'ਚ ਲੋੜ ਹੈ | ਯੂ. ਕੇ. ਨੂੰ ਆਸ ਹੈ ਕਿ 2030 ਤੱਕ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 460000 ਤੋਂ ਵੱਧ ਕੇ 600000 ਤੱਕ ਹੋ ਜਾਵੇਗੀ | ਯੂ. ਕੇ. ਇਕ ਵਾਰ ਫਿਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ |

ਐਾਬੂਲੈਂਸਾਂ ਦੀ ਆੜ 'ਚ ਪੰਜਾਬ ਅੰਦਰ ਜੰਮੂ-ਕਸ਼ਮੀਰ ਤੋਂ ਲਿਆਂਦਾ ਜਾ ਰਿਹੈ ਨਸ਼ਾ

ਜੰਮੂ, 11 ਸਤੰਬਰ (ਯੂ.ਐਨ.ਆਈ.)-ਪੰਜਾਬ ਦੇ ਨਸ਼ਾ ਤਸਕਰਾਂ ਨੇ ਪੁਲਿਸ ਦੀਆਂ ਅੱਖਾਂ ਵਿਚ ਧੂੜ ਪਾਉਣ ਲਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਅੱਜ-ਕੱਲ੍ਹ ਨਵਾਂ ਤਰੀਕਾ ਲੱਭ ਲਿਆ ਹੈ | ਜਾਣਕਾਰੀ ਅਨੁਸਾਰ ਪੰਜਾਬ ਦੇ ਨਸ਼ਾ ਤਸਕਰ ਐਾਬੂਲੈਂਸਾਂ ਦੇ ਜ਼ਰੀਏ ਨਸ਼ੀਲੇ ਪਦਾਰਥ ਜੰਮੂ-ਕਸ਼ਮੀਰ ਤੋਂ ਪੰਜਾਬ ਵਿਚ ਸਪਲਾਈ ਕਰ ਰਹੇ ਹਨ | ਹਾਲ ਹੀ ਵਿਚ ਹੈਰੋਇਨ ਸਮੇਤ ਫੜੇ ਗਏ ਪੰਜਾਬ ਦੇ ਇਕ ਹਸਪਤਾਲ ਦੇ ਡਰਾਈਵਰ ਵਲੋਂ ਕੀਤੇ ਖੁਲਾਸੇ ਤੋਂ ਬਾਅਦ ਜੰਮੂ ਪੁਲਿਸ ਵਲੋਂ ਮੰਗਲਵਾਰ ਨੂੰ ਜੰਮੂ ਸ਼ਹਿਰ ਵਿਚੋਂ 19 ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਇਸ ਖੁਲਾਸੇ ਤੋਂ ਬਾਅਦ ਪਤਾ ਲੱਗਾ ਹੈ ਕਿ ਪੰਜਾਬ ਦੇ ਕੁਝ ਹਸਪਤਾਲ ਜੰਮੂ-ਕਸ਼ਮੀਰ ਤੋਂ ਨਸ਼ੀਲੇ ਪਦਾਰਥਾਂ ਅਤੇ ਦਵਾਈਆਂ ਦੀ ਖੇਪ ਪੰਜਾਬ ਅਤੇ ਹੋਰ ਸੂਬਿਆਂ ਸਪਲਾਈ ਕਰਨ ਲਈ ਆਪਣੀਆਂ ਐਾਬੂਲੈਂਸਾਂ ਦੀ ਵਰਤੋਂ ਕਰ ਰਹੇ ਹਨ | ਇਸ ਕਾਰਨ ਜੰਮੂ-ਕਸ਼ਮੀਰ ਪੁਲਿਸ ਨੇ ਇਕ ਵਿਸ਼ੇਸ਼ ਮੁਹਿੰਮ ਚਲਾਈ ਅਤੇ 19 ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੈਰੋਇਨ ਦੀ ਤਸਕਰੀ ਕਰ ਰਹੇ 7 ਲੋਕਾਂ, ਜਿਨ੍ਹਾਂ ਵਿਚ ਪੰਜਾਬ ਦੇ ਇਕ ਹਸਪਤਾਲ ਦੀ ਐਾਬੂਲੈਂਸ ਦਾ ਡਰਾਈਵਰ ਵੀ ਸ਼ਾਮਿਲ ਹੈ, ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਇਨ੍ਹਾਂ ਨੇ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ | ਜੰਮੂ ਦੇ ਐਸ.ਐਸ.ਪੀ. ਤਜਿੰਦਰ ਸਿੰਘ ਨੇ ਦੱਸਿਆ ਕਿ ਖੁਲਾਸੇ ਤੋਂ ਬਾਅਦ 12 ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਵਿਚੋਂ 8 ਨੂੰ ਦੋਮਾਨਾ ਅਤੇ 4 ਨੂੰ ਗਾਂਧੀ ਨਗਰ ਤੋਂ ਫੜਿਆ ਗਿਆ | ਤਜਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਇਸ ਸਬੰਧ ਵਿਚ ਜਾਂਚ ਕਰ ਰਹੇ ਹਾਂ ਅਤੇ ਇਸ ਕੰਮ 'ਚ ਹਸਪਤਾਲਾਂ ਦੀ ਸ਼ਮੂਲੀਅਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਗਿ੍ਫ਼ਤਾਰ ਕੀਤੇ ਡਰਾਈਵਰ ਦੀ ਪਹਿਚਾਣ ਤਜਿੰਦਰ ਸਿੰਘ ਉਰਫ਼ ਪੰਜਾਬੀ ਵਜੋਂ ਹੋਈ ਹੈ ਜਿਸ ਕੋਲੋਂ 110 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ | ਇਸ ਦੌਰਾਨ ਕਠੂਆ ਤੋਂ ਪੁਲਿਸ ਨੇ ਇਸ ਕੰਮ ਦਾ ਸਰਗਨਾ ਵੀ ਗਿ੍ਫ਼ਤਾਰ ਕੀਤਾ ਹੈ | ਆਮ ਤੌਰ 'ਤੇ ਪੁਲਿਸ ਨਾਕਿਆਂ 'ਤੇ ਐਮਰਜੈਂਸੀ ਸੇਵਾ ਕਾਰਨ ਐਾਬੂਲੈਂਸਾਂ ਨੂੰ ਰੋਕਿਆ ਨਹੀਂ ਜਾਂਦਾ, ਜਾਂਚ ਵੀ ਘੱਟ ਹੀ ਕੀਤੀ ਜਾਂਦੀ ਹੈ ਅਤੇ ਇਸੇ ਦਾ ਫਾਇਦਾ ਚੁੱਕਦਿਆਂ ਐਾਬੂਲੈਂਸਾਂ ਨੂੰ ਗਲਤ ਕੰਮ ਲਈ ਵਰਤਿਆ ਜਾ ਰਿਹਾ ਹੈ |

ਕਰਤਾਰਪੁਰ ਲਾਂਘੇ ਲਈ ਚੱਲ ਰਹੇ ਕੰਮ ਨੇ ਫੜੀ ਰਫ਼ਤਾਰ

ਨਵੰਬਰ 'ਚ ਹੋਵੇਗਾ ਉਦਘਾਟਨ, ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹੁੰਚਣ ਦੀ ਉਮੀਦ
ਡਾ. ਕਮਲ ਕਾਹਲੋਂ

ਡੇਰਾ ਬਾਬਾ ਨਾਨਕ (ਬਟਾਲਾ), 11 ਸਤੰਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ ਲਈ ਲਾਂਘਾ ਖੋਲ੍ਹੇ ਜਾਣ ਕਰਕੇ ਇਹ ਇਲਾਹੀ ਪ੍ਰਾਜੈਕਟ ਬਣ ਚੁੱਕਾ ਹੈ, ਜਿਸ 'ਤੇ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ | ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਅਤੇ ਸ਼ਰਧਾਲੂਆਂ ਨੂੰ ਇਸ ਦੇ ਮੁਕੰਮਲ ਹੋਣ ਬਾਰੇ ਜਾਣਕਾਰੀ ਪਹੁੰਚਾਉਣ ਲਈ 'ਅਜੀਤ' ਦੀ ਟੀਮ ਕਰਤਾਰਪੁਰ ਸਾਹਿਬ ਲਾਂਘੇ ਦੇ ਸਥਾਨ 'ਤੇ ਪਹੁੰਚੀ ਅਤੇ ਵੇਖਿਆ ਕਿ ਮੁੱਖ ਮਾਰਗਾਂ ਤੋਂ ਜ਼ੀਰੋ ਲਾਇਨ ਲਾਂਘੇ ਤੱਕ ਭਾਰਤ ਵਾਲੇ ਪਾਸੇ 3390 ਮੀਟਰ ਲੰਬੀ ਸੜਕ ਦਾ ਨਿਰਮਾਣ ਲਗਪਗ ਪੂਰਾ ਹੋ ਚੁੱਕਾ ਹੈ, ਜੋ ਚਾਰ ਮਾਰਗੀ ਹੈ ਅਤੇ ਗੁਰਦਾਸਪੁਰ-ਰਮਦਾਸ ਹਾਈਵੇ ਕਾਹਲਾਂਵਾਲੀ ਚੌਕ ਡੇਰਾ ਬਾਬਾ ਨਾਨਕ ਤੋਂ ਇਹ ਸੜਕ ਪਿੰਡ ਪੱਖੋਕੇ ਦੀ ਜ਼ਮੀਨ ਤੋਂ ਹੁੰਦੀ ਹੋਈ ਅੰਤਰਰਾਸ਼ਟਰੀ ਸਰਹੱਦ ਵੱਲ ਵਧੇਗੀ | ਸੜਕ 'ਤੇ ਵੱਖ-ਵੱਖ ਸਮੱਗਰੀ ਦੀਆਂ ਅਜੇ ਹੋਰ ਪਰਤਾਂ ਚੜ੍ਹਾਈਆਂ ਜਾ ਰਹੀਆਂ ਹਨ | ਇਸ ਤੋਂ ਅੱਗੇ ਚੈੱਕ ਪੋਸਟ, ਅਤਿ ਅਧੁਨਿਕ ਯਾਤਰੀ ਟਰਮੀਨਲ, ਪਾਰਕਿੰਗ ਅਤੇ ਹੋਰ ਰਿਹਾਇਸ਼ੀ ਜਗ੍ਹਾ 50 ਏਕੜ ਦੇ ਕਰੀਬ ਕਿਸਾਨਾਂ ਕੋਲੋਂ ਲਈ ਗਈ ਜ਼ਮੀਨ 'ਤੇ ਬਣਾਈ ਗਈ ਹੈ | 100 ਤੋਂ ਵੱਧ ਇੰਜੀਨੀਅਰ ਅਤੇ 500 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਹਨ | ਕੇਂਦਰ ਸਰਕਾਰ ਵਲੋਂ ਆਈਆਂ ਵੱਖ-ਵੱਖ ਟੀਮਾਂ ਉਥੇ ਦਿਨ-ਰਾਤ ਟਿਕੀਆਂ ਹੋਈਆਂ ਹਨ ਜਿਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਵੀ ਉੱਥੇ ਹੀ ਕੀਤਾ ਗਿਆ ਹੈ | ਚੈੱਕ ਪੋਸਟ ਦੇ ਨਿਰਮਾਣ ਨੂੰ ਵੀ ਅੰਤਿਮ ਛੋਹ ਦਿੱਤੀ ਜਾ ਰਹੀ ਹੈ ਜੋ ਥੋੜ੍ਹੇ ਸਮੇਂ 'ਚ ਮੁਕੰਮਲ ਹੋ ਜਾਵੇਗੀ | ਇੰਜੀਨੀਅਰਾਂ ਵਲੋਂ ਸੜਕਾਂ ਅਤੇ ਚੈੱਕ ਪੋਸਟ ਤੱਕ ਪਿੱਲਰ ਆਦਿ ਦੇ ਨਿਰਮਾਣ ਨੂੰ ਜਲਦ ਪੂਰਿਆਂ ਕਰਨ ਲਈ ਕੀਤੀ ਜਾ ਰਹੀ ਸਿਰਤੋੜ ਮਿਹਨਤ ਵੀ ਵੇਖੀ ਜਾ ਸਕਦੀ ਹੈ | ਵੇਖਣ ਤੋਂ ਲਗਦਾ ਹੈ ਕਿ ਇਹ ਪ੍ਰਾਜੈਕਟ 5 ਤੋਂ 6 ਮਹੀਨੇ 'ਚ ਮੁਕੰਮਲ ਹੋਵੇਗਾ ਅਤੇ ਇਵੇਂ ਵੀ ਲਗਦਾ ਹੈ ਕਿ ਜਿਵੇਂ ਸਰਕਾਰ ਨਵੰਬਰ ਤੱਕ ਲਾਂਘਾ ਖੋਲ੍ਹ ਦੇਵੇਗੀ | ਜਦੋਂ ਉੱਥੇ ਇਕ ਇੰਜੀਨੀਅਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਕਾਰਬੋਨੇਟ ਤੋਂ ਬਣੀਆਂ-ਬਣਾਈਆਂ ਛੱਤਾਂ ਨਾਲ ਚੈੱਕ ਪੋਸਟ ਤੇ ਯਾਤਰੀ ਟਰਮੀਨਲ ਤਿਆਰ ਕੀਤੇ ਜਾ ਰਹੇ ਹਨ | ਸਟੀਲ ਅਤੇ ਫਾਇਬਰ ਤੋਂ ਤਿਆਰ ਸਾਮਾਨ ਹੀ ਇੱਥੇ ਵਰਤਿਆ ਜਾ ਰਿਹਾ ਹੈ | ਬਹੁਤਾ ਸਾਮਾਨ ਵੱਖ-ਵੱਖ ਸੂਬਿਆਂ ਤੋਂ ਲਿਆ ਕੇ ਇਮਾਰਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਇਸ ਲਈ ਇਹ ਕੰਮ ਬਹੁਤ ਸਮਾਂ ਨਹੀਂ ਲਵੇਗਾ | ਪਾਕਿਸਤਾਨ ਦੀ ਜ਼ੀਰੋ ਲਾਇਨ ਤੱਕ ਬਣੀ ਸੜਕ ਵੀ ਨਜ਼ਰ ਆਉਂਦੀ ਹੈ, ਪ੍ਰੰਤੂ ਭਾਰਤ ਵਾਲੇ ਪਾਸੇ ਤੋਂ ਜ਼ੀਰੋ ਲਾਈਨ ਤੱਕ ਪੁਲ ਬਣਿਆ ਹੈ | ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਪਹਿਲਾਂ ਜ਼ੀਰੋ ਲਾਇਨ ਤੱਕ ਪੁਲ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਭਾਰਤ ਨੇ ਲਾਂਘੇ ਦਾ ਕੰਮ ਰੋਕ ਦਿੱਤਾ ਸੀ, ਪ੍ਰੰਤੂ ਮਾਰਚ ਮਹੀਨੇ ਹੋਈ ਮੀਟਿੰਗ ਤੋਂ ਬਾਅਦ ਪਾਕਿਸਤਾਨ ਨੇ ਇਸ ਪੁਲ ਦੇ ਵਿਵਾਦ ਨੂੰ ਖ਼ਤਮ ਕਰਦਿਆਂ ਲਾਂਘਾ ਖੁੱਲ੍ਹਣ ਤੋਂ ਇਕ ਸਾਲ ਬਾਅਦ ਇਸ ਪੁਲ ਦਾ ਨਿਰਮਾਣ ਕਰਨ ਦਾ ਵਾਅਦਾ ਕੀਤਾ ਹੈ ਅਤੇ ਹੁਣ ਪਾਕਿਸਤਾਨੀ ਇਮੀਗ੍ਰੇਸ਼ਨ ਕੇਂਦਰ ਅਤੇ ਚੈੱਕ ਪੋਸਟ ਤੋਂ ਲੈ ਕੇ ਭਾਰਤ ਦੇ ਪਾਸੇ ਬਣੇ ਪੁਲ ਤੱਕ ਸੜਕ ਬਣਾ ਦਿੱਤੀ ਗਈ ਹੈ |
ਪਾਕਿ ਵੱਲ ਵਿਆਹ ਵਰਗਾ ਮਾਹੌਲ
ਪਾਕਿਸਤਾਨ ਵਾਲੇ ਪਾਸੇ ਤੇਜ਼ੀ ਨਾਲ ਚੱਲ ਰਹੇ ਕੰਮ ਅਤੇ ਦਰਿਆਈ ਮਿੱਟੀ ਹੋਣ ਕਾਰਨ ਘੱਟਾ-ਮਿੱਟੀ ਦੇ ਉੱਡਣ ਨਾਲ ਸੰਗਤਾਂ ਲਈ ਦੂਰਬੀਨ ਰਾਹੀਂ ਦਰਸ਼ਨ ਕਰਨਾ ਵੀ ਔਖਾ ਹੋ ਗਿਆ ਹੈ, ਇਸ ਕਰ ਕੇ ਸੰਗਤਾਂ ਦੀ ਆਮਦ ਘਟ ਗਈ ਹੈ | ਭਾਵੇਂ ਕਿ ਬੀ.ਐਸ.ਐਫ. ਵਲੋਂ ਪਹਿਲਾਂ ਬਣੇ ਦਰਸ਼ਨ ਸਥਾਨ ਦਾ ਕੁਝ ਕੁ ਹਿੱਸਾ ਰਹਿਣ ਦਿੱਤਾ ਗਿਆ ਹੈ | ਸਰਹੱਦ 'ਤੇ ਖੜ੍ਹੇ ਹੋ ਕੇ ਜਦੋਂ ਪਾਕਿਸਤਾਨ ਵਾਲੇ ਪਾਸੇ ਵੇਖਦੇ ਹਾਂ ਤਾਂ ਨਵੀਆਂ ਬਣੀਆਂ ਸੜਕਾਂ 'ਤੇ ਚਲਦੀ ਆਵਾਜਾਈ ਤੋਂ ਲੱਗਦਾ ਹੈ, ਜਿਵੇਂ ਕੋਈ ਵਿਆਹ ਰੱਖਿਆ ਹੋਵੇ | ਸੰਗਤਾਂ ਲਈ ਦੂਰਬੀਨ ਵੀ ਰੱਖੀ ਗਈ ਹੈ, ਪ੍ਰੰਤੂ ਕਰਤਾਰਪੁਰ ਸਾਹਿਬ ਦੇ ਸਾਫ਼ ਦਿਖਾਈ ਨਾ ਦੇਣ ਕਾਰਨ ਸੰਗਤ ਨਿਰਾਸ਼ ਹੁੰਦੀ ਹੈ ਪ੍ਰੰਤੂ ਦੋਵਾਂ ਪਾਸਿਆਂ ਤੋਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਜਲਦ ਖੋਲ੍ਹਣ 'ਤੇ ਚੱਲ ਰਹੇ ਕੰਮ 'ਚ ਤੇਜ਼ੀ ਨੂੰ ਵੇਖ ਕੇ ਚਿਹਰਿਆਂ 'ਤੇ ਖੁਸ਼ੀ ਵੇਖੀ ਜਾ ਸਕਦੀ ਹੈ | ਜ਼ਿਕਰਯੋਗ ਹੈ ਕਿ ਪਾਕਿਸਤਾਨ ਦਾ ਇਹ ਇਲਾਕਾ ਜ਼ਿਲ੍ਹਾ ਨਾਰੋਵਾਲ 'ਚ ਪੈਂਦਾ ਹੈ ਅਤੇ ਕਰਤਾਰਪੁਰ ਸਾਹਿਬ ਦੀ ਤਹਿਸੀਲ ਵੀ ਨਾਰੋਵਾਲ ਹੀ ਹੈ | ਸਰਹੱਦ ਨਾਲ ਲਗਦਾ ਇਹ ਇਲਾਕਾ ਬੇਆਬਾਦ ਜੰਗਲ ਬੀਆਬਾਨ ਸੀ, ਕਈ ਕਿੱਲੋਮੀਟਰ ਤੱਕ ਕੋੲਾੀ ਇਮਾਰਤ ਨਜ਼ਰ ਨਹੀਂ ਸੀ ਆਉਂਦੀ, ਪਰ ਹੁਣ ਉੱਥੇ ਇਕ ਬਹੁਤ ਸੋਹਣੀ ਇਮਾਰਤ ਬਣ ਚੁੱਕੀ ਹੈ, ਜਿਸ 'ਤੇ ਪਾਕਿਸਤਾਨ ਦੇ ਝੰਡੇ ਲਗਾਏ ਗਏ ਹਨ | ਕਿਹਾ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਦਾ ਚੈੱਕ ਪੋਸਟ, ਇਮੀਗ੍ਰੇਸ਼ਨ ਕੇਂਦਰ ਅਤੇ ਯਾਤਰੂਆਂ ਦੀ ਰਿਹਾਇਸ਼ਗਾਹ ਹੈ | ਦੂਰਬੀਨ ਰਾਹੀਂ ਦੇਖੀਏ ਤਾਂ ਉਹ ਇਮਾਰਤ ਹੋਰ ਖੂਬਸੂਰਤ ਨਜ਼ਰ ਆਉਂਦੀ ਹੈ | ਵੱਖ-ਵੱਖ ਥਾਵਾਂ 'ਤੇ ਬੋਰਡਾਂ 'ਤੇ ਅੰਗਰੇਜ਼ੀ 'ਚ ਪਾਰਕਿੰਗ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵੀ ਲਿਖਿਆ ਵੇਖਿਆ ਜਾ ਸਕਦਾ ਹੈ |
ਨਵੰਬਰ 'ਚ ਖੁੱਲ੍ਹੇਗਾ ਲਾਂਘਾ
ਕੰਮ ਦੀ ਤੇਜ਼ ਰਫ਼ਤਾਰ ਤੋਂ ਲਗਦਾ ਹੈ ਕਿ ਨਵੰਬਰ 'ਚ ਲਾਂਘਾ ਖੁੱਲ੍ਹ ਹੀ ਜਾਵੇਗਾ | ਇਸ ਦੇ ਉਦਘਾਟਨੀ ਸਮਾਰੋਹ 'ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਆਉਣ ਦੀ ਆਸ ਵੀ ਹੈ ਅਤੇ ਲਾਂਘੇ ਲਈ ਹੋ ਰਹੇ ਉਦਘਾਟਨੀ ਸਮਾਰੋਹ ਲਈ 85 ਏਕੜ ਜ਼ਮੀਨ ਵੀ ਖਾਲੀ ਕਰਵਾਉਣ ਬਾਰੇ ਗੱਲਬਾਤ ਚੱਲ ਰਹੀ ਹੈ |

ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਮੋਬਾਈਲ ਸੇਵਾਵਾਂ ਬਹਾਲ

ਨਵੀਂ ਦਿੱਲੀ, 11 ਸਤੰਬਰ (ਏਜੰਸੀ)-ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਜ਼ਰੂਰੀ ਸੇਵਾਵਾਂ ਦੇ ਰੱਖ ਰਖਾਅ ਲਈ ਜ਼ਿੰਮੇਵਾਰ ਸਰਕਾਰੀ ਅਧਿਕਾਰੀਆਂ ਦੇ ਇਲਾਵਾ ਜ਼ਿਲ੍ਹੇ 'ਚ ਪੋਸਟਪੇਡ ਮੋਬਾਈਲ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ | ਗ੍ਰਹਿ ਮੰਤਰਾਲੇ ਦੇ ਦਫ਼ਤਰ ਨੇ ...

ਪੂਰੀ ਖ਼ਬਰ »

ਚੰਦਰਬਾਬੂ ਨਾਇਡੂ ਤੇ ਬੇਟੇ ਨੂੰ ਘਰ 'ਚ ਕੀਤਾ ਨਜ਼ਰਬੰਦ

ਅਮਰਾਵਤੀ, 11 ਸਤੰਬਰ (ਏਜੰਸੀ)-ਕੁਝ ਪਿੰਡ ਵਾਸੀਆਂ ਨੂੰ ਕਥਿਤ ਬੇਦਖ਼ਲੀ ਮਾਮਲੇ 'ਚ ਗੁੰਟੂਰ ਦੇ ਪਲਨਾਡੂ 'ਚ 'ਚਲੋ ਆਤਮਕੁਰੂ' ਰੈਲੀ ਦੇ ਸੱਦੇ ਕਾਰਨ ਤੇਲਗੂ ਦੇਸਮ ਦੇ ਪ੍ਰਧਾਨ ਐਨ. ਚੰਦਰਬਾਬੂ ਨਾਇਡੂ ਤੇ ਉਨ੍ਹਾਂ ਦੇ ਬੇਟੇ ਨਰ ਲੋਕੇਸ਼ ਨੂੰ ਇੱਥੇ ਉਦਾਵਲੀ ਸਥਿਤ ਉਨ੍ਹਾਂ ...

ਪੂਰੀ ਖ਼ਬਰ »

ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਜ਼ਮਾਨਤ ਲਈ ਦਾਖ਼ਲ ਕੀਤੀ ਅਰਜ਼ੀ

ਆਈ.ਐੱਨ.ਐਕਸ ਮਾਮਲਾ ਨਵੀਂ ਦਿੱਲੀ, 11 ਸਤੰਬਰ (ਉਪਮਾ ਡਾਗਾ ਪਾਰਥ)-ਸਾਬਕਾ ਖ਼ਜ਼ਾਨਾ ਮੰਤਰੀ ਪੀ. ਚਿਦੰਬਰਮ ਨੇ ਆਈ.ਐੱਨ.ਐਕਸ ਮਾਮਲੇ 'ਚ ਦਿੱਲੀ ਹਾਈਕੋਰਟ 'ਚ ਜ਼ਮਾਨਤ ਲਈ ਗੁਹਾਰ ਲਾਈ ਹੈ | ਪਟੀਸ਼ਨ 'ਚ ਚਿਦੰਬਰਮ ਨੇ ਆਪਣੀ ਗਿ੍ਫ਼ਤਾਰੀ ਅਤੇ ਨਿਆਇਕ ਹਿਰਾਸਤ ਨੂੰ ਗੈਰ ...

ਪੂਰੀ ਖ਼ਬਰ »

ਸੂਬੇ ਆਵਾਜਾਈ ਸਬੰਧੀ ਜੁਰਮਾਨੇ 'ਚ ਕਰ ਸਕਦੇ ਹਨ ਸੋਧ-ਗਡਕਰੀ

ਨਵੀਂ ਦਿੱਲੀ, 11 ਸਤੰਬਰ (ਏਜੰਸੀ)-ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸੂਬੇ ਜੇਕਰ ਚਾਹੁੰਦੇ ਹਨ ਤਾਂ ਉਹ ਆਵਾਜਾਈ ਨਿਯਮਾਂ ਦੀ ਉਲੰਘਣਾ ਕਾਰਨ ਕੀਤੇ ਜਾਂਦੇ ਜੁਰਮਾਨਿਆਂ ਵਿਚ ਢਿੱਲ ਦੇ ਸਕਦੇ ਹਨ | ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ...

ਪੂਰੀ ਖ਼ਬਰ »

9/11 ਦੀ ਬਰਸੀ ਮੌਕੇ ਕਾਬੁਲ ਦੇ ਅਮਰੀਕੀ ਦੂਤਘਰ 'ਚ ਧਮਾਕਾ

ਕਾਬੁਲ, 11 ਸਤੰਬਰ (ਏਜੰਸੀ)- ਸੰਯੁਕਤ ਰਾਜ ਅਮਰੀਕਾ 'ਤੇ 9/11 ਹਮਲੇ ਦੀ ਬਰਸੀ ਮੌਕੇ ਅਫ਼ਗਾਨਿਸਤਾਨ ਦੇ ਕਾਬੁਲ 'ਚ ਸਥਿਤ ਅਮਰੀਕੀ ਦੂਤਘਰ 'ਤੇ ਬੁੱਧਵਾਰ ਨੂੰ ਇਕ ਰਾਕਟ ਧਮਾਕਾ ਹੋ ਗਿਆ | ਦੂਤਘਰ ਦੇ ਅਧਿਕਾਰੀਆਂ ਨੇ ਲਗਪਗ ਇਕ ਘੰਟੇ ਬਾਅਦ ਸਪੱਸ਼ਟ ਰੂਪ ਨਾਲ ਦੱਸਿਆ ਕਿ ਇਸ ...

ਪੂਰੀ ਖ਼ਬਰ »

ਹੁਣ ਆਮ ਲੋਕ ਖ਼ਰੀਦ ਸਕਣਗੇ ਮੋਦੀ ਨੂੰ ਮਿਲੇ ਤੋਹਫ਼ੇ

ਨਵੀਂ ਦਿੱਲੀ, 11 ਸਤੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤੋਹਫ਼ੇ ਹੁਣ ਆਮ ਲੋਕ ਵੀ ਖ਼ਰੀਦ ਸਕਦੇ ਹਨ | ਪ੍ਰਧਾਨ ਮੰਤਰੀ ਨੂੰ ਮਿਲੇ ਤੋਹਫ਼ਿਆਂ ਨੂੰ 14 ਸਤੰਬਰ ਤੋਂ ਈ-ਨਿਲਾਮੀ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ | ਸੈਰ ਸਪਾਟੇ ਬਾਰੇ ...

ਪੂਰੀ ਖ਼ਬਰ »

ਬੰਡਾਰੂ ਦੱਤਾਤ੍ਰੇਅ ਨੇ ਹਿਮਾਚਲ ਪ੍ਰਦੇਸ਼ ਦੇ 27ਵੇਂ ਰਾਜਪਾਲ ਵਜੋਂ ਸਹੁੰ ਚੁੱਕੀ

ਸ਼ਿਮਲਾ, 11 ਸਤੰਬਰ (ਭੁਪਿੰਦਰ ਸ਼ਰਮਾ)-ਬੰਡਾਰੂ ਦੱਤਾਤ੍ਰੇਅ ਨੇ ਅੱਜ ਇੱਥੇ ਰਾਜ ਭਵਨ 'ਚ ਕਰਵਾਏ ਇਕ ਸਮਾਗਮ 'ਚ ਹਿਮਾਚਲ ਪ੍ਰਦੇਸ਼ ਦੇ 27ਵੇਂ ਰਾਜਪਾਲ ਵਜੋਂ ਸਹੁੰ ਚੁੱਕੀ | ਹਿਮਾਚਲ ਪ੍ਰਦੇਸ਼ ਹਾਈਕੋਰਟ ਦੇ ਜਸਟਿਸ ਧਰਮਚੰਦ ਚੌਧਰੀ ਨੇ ਉਨ੍ਹਾਂ ਨੂੰ ਅਹੁਦੇ ਤੇ ਭੇਦ ...

ਪੂਰੀ ਖ਼ਬਰ »

ਅਮਰੀਕਾ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਮੁਖੀ ਨੂਰ ਵਲੀ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ

ਟਰੰਪ ਵਲੋਂ ਅੱਤਵਾਦ ਨਾਲ ਨਜਿੱਠਣ ਲਈ ਨਵਾਂ ਕਾਰਜਕਾਰੀ ਹੁਕਮ ਜਾਰੀ ਵਾਸ਼ਿੰਗਟਨ, 11 ਸਤੰਬਰ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਲੋਂ ਅੱਤਵਾਦ ਤੇ ਅੱਤਵਾਦੀ ਕਾਰਵਾਈਆਂ ਲਈ ਧਨ ਮੁਹੱਈਆ ਕਰਵਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ...

ਪੂਰੀ ਖ਼ਬਰ »

ਕਿਹਾ, ਕਸ਼ਮੀਰੀਆਂ ਦੇ ਨਾਲ ਹੈ ਪਾਕਿ
ਇਮਰਾਨ ਖ਼ਾਨ ਕੱਲ੍ਹ ਮਕਬੂਜ਼ਾ ਕਸ਼ਮੀਰ 'ਚ ਕਰਨਗੇ ਰੈਲੀ

ਅੰਮਿ੍ਤਸਰ, 11 ਸਤੰਬਰ (ਸੁਰਿੰਦਰ ਕੋਛੜ)-ਕਸ਼ਮੀਰ ਮੁੱਦੇ 'ਤੇ ਕੌਮਾਂਤਰੀ ਮੰਚ 'ਤੇ ਕੋਈ ਖ਼ਾਸ ਸਮਰਥਨ ਨਾ ਮਿਲਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹੁਣ 13 ਸਤੰਬਰ ਸ਼ੁੱਕਰਵਾਰ ਨੂੰ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਦੀ ਰਾਜਧਾਨੀ ਮੁਜ਼ੱਫਰਾਬਾਦ ...

ਪੂਰੀ ਖ਼ਬਰ »

ਇਮਰਾਨ ਖ਼ਾਨ ਕੱਲ੍ਹ ਮਕਬੂਜ਼ਾ ਕਸ਼ਮੀਰ 'ਚ ਕਰਨਗੇ ਰੈਲੀ

ਅੰਮਿ੍ਤਸਰ, 11 ਸਤੰਬਰ (ਸੁਰਿੰਦਰ ਕੋਛੜ)-ਕਸ਼ਮੀਰ ਮੁੱਦੇ 'ਤੇ ਕੌਮਾਂਤਰੀ ਮੰਚ 'ਤੇ ਕੋਈ ਖ਼ਾਸ ਸਮਰਥਨ ਨਾ ਮਿਲਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹੁਣ 13 ਸਤੰਬਰ ਸ਼ੁੱਕਰਵਾਰ ਨੂੰ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਦੀ ਰਾਜਧਾਨੀ ਮੁਜ਼ੱਫਰਾਬਾਦ ...

ਪੂਰੀ ਖ਼ਬਰ »

ਉਨਾਓ ਕੇਸ ਦੀ ਪੀੜਤਾ ਦਾ ਬਿਆਨ ਦਰਜ ਕਰਨ ਲਈ ਦਿੱਲੀ ਦੇ ਏਮਜ਼ 'ਚ ਲੱਗੀ ਵਿਸ਼ੇਸ਼ ਅਦਾਲਤ

ਨਵੀਂ ਦਿੱਲੀ, 11 ਸਤੰਬਰ (ਉਪਮਾ ਡਾਗਾ ਪਾਰਥ)-ਉਨਾਓ ਜਬਰ ਜਨਾਹ ਮਾਮਲੇ 'ਚ ਪੀੜਤਾ ਦੇ ਬਿਆਨ ਦਰਜ ਕਰਨ ਲਈ ਏਮਜ਼ ਨੂੰ ਹੀ ਆਰਜ਼ੀ ਅਦਾਲਤ 'ਚ ਤਬਦੀਲ ਕਰ ਦਿੱਤਾ ਗਿਆ | ਏਮਜ਼ ਦੇ ਲਾਮਾ ਸੈਂਟਰ 'ਚ ਬਣਾਈ ਇਸ ਅਦਾਲਤ 'ਚ ਬਾਹਰੀ ਵਿਅਕਤੀ ਜਾਂ ਮੀਡੀਆ ਦੀ ਮਨਜ਼ੂਰੀ ਦੀ ਇਜਾਜ਼ਤ ...

ਪੂਰੀ ਖ਼ਬਰ »

ਪ੍ਰਮੋਦ ਕੁਮਾਰ ਮਿਸ਼ਰਾ ਪ੍ਰਧਾਨ ਮੰਤਰੀ ਦੇ ਨਵੇਂ ਮੁੱਖ ਸਕੱਤਰ ਅਤੇ ਪੀ.ਕੇ. ਸਿਨਹਾ ਮੁੱਖ ਸਲਾਹਕਾਰ ਨਿਯੁਕਤ

ਨਵੀਂ ਦਿੱਲੀ, 11 ਸਤੰਬਰ (ਉਪਮਾ ਡਾਗਾ ਪਾਰਥ)-ਡਾ: ਪ੍ਰਮੋਦ ਕੁਮਾਰ ਸਿਨਹਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ | ਮਿਸ਼ਰਾ ਸਾਬਕਾ ਮੁੱਖ ਸਕੱਤਰ ਨਰਪਿੰਦਰ ਮਿਸ਼ਰਾ ਦੀ ਥਾਂ ਲੈਣਗੇ | ਪ੍ਰਮੋਦ ਕੁਮਾਰ ਸਿਨਹਾ ਨੂੰ ਕੈਬਨਿਟ ...

ਪੂਰੀ ਖ਼ਬਰ »

ਕਸ਼ਮੀਰ 'ਚ 45 ਅੱਤਵਾਦੀ ਦਾਖ਼ਲ ਹੋਣ ਦੀ ਫਿਰਾਕ 'ਚ, ਅਲਰਟ ਜਾਰੀ

ਨਵੀਂ ਦਿੱਲੀ, 11 ਸਤੰਬਰ (ਇੰਟ:)-ਅਲ ਬਦਰ ਦੇ ਅੱਤਵਾਦੀਆਂ ਨੂੰ ਪਾਕਿਸਤਾਨੀ ਸੈਨਾ ਦੇ ਹੈੱਡ ਕੁਆਟਰ ਮਾਨਸੇਹਰਾ 'ਚ ਸਿਖਲਾਈ ਦਿੱਤੀ ਗਈ ਹੈ | ਇਹ ਇਲਾਕਾ ਕਸ਼ਮੀਰ ਤੋਂ ਸਿਰਫ 100 ਕਿੱਲੋਮੀਟਰ ਦੀ ਦੂਰੀ 'ਤੇ ਹੈ | ਖ਼ੁਫ਼ੀਆ ਏਜੰਸੀਆਂ ਨੂੰ ਮਿਲੀ ਸੂਚਨਾ ਅਨੁਸਾਰ ਅਲ ਬਦਰ ਦੇ 45 ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX