ਤਾਜਾ ਖ਼ਬਰਾਂ


ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ
. . .  22 minutes ago
ਸ਼ੁਤਰਾਣਾ, 19 ਸਤੰਬਰ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਵਿਖੇ ਪਿੰਡ ਸ਼ਾਦੀਪੁਰ ਮੋਮੀਆਂ ਦੀ ਗ੍ਰਾਮ ਪੰਚਾਇਤ ਡੇਰਾ ਭੂੰਡਥੇਹ ਦੇ ਇੱਕ ਕਿਸਾਨ ਵਲੋਂ ਖ਼ੁਦਕੁਸ਼ੀ...
ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਦੀ ਬੈਠਕ ਸ਼ੁਰੂ
. . .  54 minutes ago
ਸੁਲਤਾਨਪੁਰ ਲੋਧੀ, 19 ਸਤੰਬਰ (ਥਿੰਦ, ਕੋਮਲ, ਹੈਪੀ, ਲਾਡੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਬੈਠਕ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ...
ਮਮਤਾ ਬੈਨਰਜੀ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 19 ਸਤੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ...
ਸ਼੍ਰੋਮਣੀ ਕਮੇਟੀ ਵਲੋਂ ਜਗਨਨਾਥ ਪੁਰੀ ਵਿਖੇ ਪਹਿਲੇ ਪਾਤਸ਼ਾਹ ਨਾਲ ਸੰਬੰਧਿਤ ਅਸਥਾਨ ਬਿਲਕੁਲ ਸੁਰੱਖਿਅਤ ਹੋਣ ਦਾ ਦਾਅਵਾ
. . .  about 1 hour ago
ਅੰਮ੍ਰਿਤਸਰ, 19 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਓਡੀਸ਼ਾ ਦੇ ਜਗਨਨਾਥ ਪੁਰੀ ਵਿਖੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ...
ਡੇਰਾ ਬਾਬਾ ਨਾਨਕ ਵਿਖੇ ਕੈਪਟਨ ਕਰ ਰਹੇ ਹਨ ਲੈਂਡ ਪੋਰਟ ਅਥਾਰਿਟੀ ਅਤੇ ਐੱਨ. ਐੱਚ. ਏ. ਦੇ ਅਧਿਕਾਰੀਆਂ ਨਾਲ ਬੈਠਕ
. . .  about 1 hour ago
ਡੇਰਾ ਬਾਬਾ ਨਾਨਕ, 19 ਸਤੰਬਰ (ਕਾਹਲੋਂ, ਪੁਰੇਵਾਲ, ਸ਼ਰਮਾ, ਮਾਂਗਟ, ਬਾਠ)- ਅੱਜ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਇੱਥੋਂ ਦੀ ਦਾਣਾ ਮੰਡੀ ਵਿਖੇ ਆਯੋਜਿਤ...
ਅੱਜ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗੀ ਮਮਤਾ ਬੈਨਰਜੀ
. . .  about 1 hour ago
ਨਵੀਂ ਦਿੱਲੀ, 19 ਸਤੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗੀ। ਇਹ ਅਟਕਲਾਂ ਲਗਾਈਆਂ ਜਾ...
20 ਡਾਲਰ ਫ਼ੀਸ ਪ੍ਰਕਿਰਿਆ ਖੁੱਲ੍ਹੇ ਦਰਸ਼ਨ-ਦੀਦਾਰੇ ਦੀ ਪਰੰਪਰਾ ਦੇ ਉਲਟ- ਕੈਪਟਨ
. . .  about 1 hour ago
ਡੇਰਾ ਬਾਬਾ ਨਾਨਕ, 19 ਮਈ (ਕਾਹਲੋਂ, ਪੁਰੇਵਾਲ, ਸ਼ਰਮਾ, ਮਾਂਗਟ, ਬਾਠ)- ਅੱਜ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਪਾਕਿ ਕੌਮਾਂਤਰੀ ਸਰਹੱਦ ਵਿਖੇ ਜ਼ੀਰੋ ਲਾਈਨ 'ਤੇ ਜਾ ਕੇ ਸਰਹੱਦ...
ਬੇਅਦਬੀ ਮਾਮਲਾ : ਅਦਾਲਤ ਨੇ ਸੀ. ਬੀ. ਆਈ. ਨੂੰ 30 ਸਤੰਬਰ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ
. . .  about 1 hour ago
ਐੱਸ. ਏ. ਐੱਸ. ਨਗਰ, 19 ਸਤੰਬਰ (ਜਸਬੀਰ ਸਿੰਘ ਜੱਸੀ)- ਬੇਅਦਬੀ ਮਾਮਲੇ 'ਚ ਸੀ. ਬੀ. ਆਈ. ਵਲੋਂ ਅਦਾਲਤ 'ਚ ਕਲੋਜ਼ਰ ਰਿਪੋਰਟ ਪੇਸ਼ ਕਰਨ ਦੇ ਮਾਮਲੇ 'ਚ ਅੱਜ ਪੰਜਾਬ ਸਰਕਾਰ ਨੇ ਇੱਕ...
ਕੈਪਟਨ ਨੇ ਦੂਰਬੀਨ ਰਾਹੀਂ ਕੀਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
. . .  about 1 hour ago
ਡੇਰਾ ਬਾਬਾ ਨਾਨਕ, 19 ਸਤੰਬਰ (ਕਾਹਲੋਂ, ਸ਼ਰਮਾ, ਪੁਰੇਵਾਲ ਮਾਂਗਟ, ਬਾਠ)- ਕੈਬਨਿਟ ਦੀ ਬੈਠਕ ਲਈ ਅੱਜ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
ਸ਼ਿਵ ਸੈਨਾ ਆਗੂ 'ਤੇ ਹਮਲਾ ਕਰਨ ਦਾ ਮਾਮਲਾ : ਅਦਾਲਤ ਨੇ ਮੁਲਜ਼ਮਾਂ ਦੇ ਵਕੀਲ ਨੂੰ ਮੁਹੱਈਆ ਕਰਾਈ ਚਾਰਜਸ਼ੀਟ ਦੀ ਕਾਪੀ
. . .  about 1 hour ago
ਐੱਸ. ਏ. ਐੱਸ. ਨਗਰ, 19 ਸਤੰਬਰ (ਜਸਬੀਰ ਸਿੰਘ ਜੱਸੀ)- ਸ਼ਿਵ ਸੈਨਾ ਆਗੂ ਅਮਿਤ ਅਰੋੜਾ 'ਤੇ ਹਮਲਾ ਕਰਨ ਦੇ ਮਾਮਲੇ 'ਚ ਅੱਜ ਐੱਨ. ਆਈ. ਏ. ਅਦਾਲਤ ਵਲੋਂ ਹਰਦੀਪ ਸਿੰਘ ਸ਼ੇਰਾ, ਰਮਨਦੀਪ...
ਫੌਜ ਮੁਖੀ ਬਿਪਿਨ ਰਾਵਤ ਨੇ ਕੀਤੇ ਬਦਰੀਨਾਥ ਮੰਦਰ ਦੇ ਦਰਸ਼ਨ
. . .  about 2 hours ago
ਦੇਹਰਾਦੂਨ, 19 ਸਤੰਬਰ- ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਆਪਣੀ ਪਤਨੀ ਮਧੁਲਿਕਾ ਨਾਲ ਬਦਰੀਨਾਥ ਮੰਦਰ ਦੇ ਦਰਸ਼ਨ ਕੀਤੇ। ਇਸ...
ਡੇਰਾ ਬਾਬਾ ਨਾਨਕ ਪਹੁੰਚੇ ਕੈਪਟਨ ਅਤੇ ਉਨ੍ਹਾਂ ਦੀ ਕੈਬਨਿਟ ਦੇ ਵਜ਼ੀਰ
. . .  about 2 hours ago
ਡੇਰਾ ਬਾਬਾ ਨਾਨਕ, 19 ਸਤੰਬਰ (ਕਾਹਲੋਂ, ਸ਼ਰਮਾ, ਪੁਰੇਵਾਲ ਮਾਂਗਟ, ਬਾਠ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਕੈਬਨਿਟ ਦੇ ਕੁਝ ਵਜ਼ੀਰ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਚੁੱਕੇ...
ਕੁਝ ਸਮੇਂ ਬਾਅਦ ਡੇਰਾ ਬਾਬਾ ਨਾਨਕ 'ਚ ਸ਼ੁਰੂ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ
. . .  about 3 hours ago
ਡੇਰਾ ਬਾਬਾ ਨਾਨਕ, 19 ਸਤੰਬਰ (ਕਾਹਲੋਂ, ਸ਼ਰਮਾ, ਪੁਰੇਵਾਲ ਮਾਂਗਟ, ਬਾਠ)- ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ 'ਚ ਅੱਜ ਪੰਜਾਬ ਕੈਬਨਿਟ ਦੀ ਬੈਠਕ ਮੁੱਖ ਮੰਤਰੀ ਕੈਪਟਨ...
ਝਾਰਖੰਡ 'ਚ ਕਾਂਗਰਸ ਨੂੰ ਝਟਕਾ, ਸਾਬਕਾ ਪ੍ਰਧਾਨ ਡਾ. ਅਜੇ ਕੁਮਾਰ 'ਆਪ' 'ਚ ਹੋਏ ਸ਼ਾਮਲ
. . .  about 3 hours ago
ਨਵੀਂ ਦਿੱਲੀ, 19 ਸਤੰਬਰ- ਝਾਰਖੰਡ ਕਾਂਗਰਸ ਦੇ ਸਾਬਕਾ ਪ੍ਰਧਾਨ ਡਾ. ਅਜੇ ਕੁਮਾਰ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਅੱਜ 'ਆਪ' ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼...
ਸ੍ਰੀਲੰਕਾ ਦੀ ਜਲ ਸੈਨਾ ਨੇ ਪੰਜ ਭਾਰਤੀ ਮਛੇਰਿਆਂ ਨੂੰ ਫੜਿਆ
. . .  about 3 hours ago
ਰਾਮੇਸ਼ਵਰਮ, 19 ਸਤੰਬਰ- ਸ੍ਰੀਲੰਕਾ ਦੀ ਜਲ ਸੈਨਾ ਨੇ ਅੱਜ ਸਵੇਰੇ ਡੈਲਫਟ ਟਾਪੂ ਦੇ ਨੇੜਿਓਂ ਪੁਦੁਕੋਟੀ ਜ਼ਿਲ੍ਹੇ ਦੇ ਜਗਤਪੱਟੀਨਮ...
ਕਾਰ ਦੀ ਟਰੈਕਟਰ-ਟਰਾਲੀ ਨਾਲ ਹੋਈ ਭਿਆਨਕ ਟੱਕਰ, ਮਾਂ-ਪੁੱਤ ਸਣੇ ਤਿੰਨ ਦੀ ਮੌਤ
. . .  about 3 hours ago
ਘਰ ਨਾਲ ਟਕਰਾਈ ਬੱਸ, 7 ਲੋਕ ਜ਼ਖ਼ਮੀ
. . .  about 3 hours ago
ਲੜਾਕੂ ਜਹਾਜ਼ 'ਤੇਜਸ' 'ਚ ਉਡਾਣ ਭਰਨ ਵਾਲੇ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਣੇ ਰਾਜਨਾਥ ਸਿੰਘ
. . .  about 4 hours ago
ਐਸ.ਜੀ.ਪੀ.ਸੀ. ਦੀ ਸੁਲਤਾਨਪੁਰ ਲੋਧੀ 'ਚ ਅੱਜ ਅਹਿਮ ਬੈਠਕ
. . .  about 5 hours ago
ਦਹੇਜ ਖ਼ਾਤਰ ਨੂੰਹ ਤੇ ਤਿੰਨ ਮਹੀਨਿਆਂ ਦੀ ਮਾਸੂਮ ਨੂੰ ਲਗਾਈ ਅੱਗ, ਮੌਤ
. . .  about 6 hours ago
ਆਵਾਜਾਈ ਜੁਰਮਾਨਿਆਂ 'ਚ ਵਾਧੇ ਖਿਲਾਫ 34 ਟਰਾਂਪੋਰਟ ਸੰਗਠਨਾਂ ਦੀ ਹੜਤਾਲ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਬੈਂਕ ਦੀ ਇਮਾਰਤ ਵਿਚ ਅਚਾਨਕ ਲੱਗੀ ਅੱਗ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਸ਼ਕਤੀ ਨਹਿਰ 'ਚ ਡਿੱਗੀ ਕਾਰ ਮਿਲੀ ,ਕਾਰ ਸਵਾਰਾਂ ਦੀ ਭਾਲ ਜਾਰੀ
. . .  1 day ago
ਮਾਂ ਬੋਲੀ ਪੰਜਾਬੀ ਦੇ ਹੱਕ 'ਚ ਸੋਸ਼ਲ ਮੀਡੀਆ 'ਤੇ ਉੱਠੀ ਲਹਿਰ
. . .  1 day ago
ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਦੋ ਦਰਜਨ ਕਰਮਚਾਰੀਆਂ ਦਾ ਡੋਪ ਟੈੱਸਟ ਪੌਜੀਟਿਵ ਆਇਆ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਦਿੱਤਾ 150 ਦੌੜਾਂ ਦਾ ਟੀਚਾ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਦਾ ਤੀਸਰਾ ਖਿਡਾਰੀ ਆਊਟ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਦਾ ਦੂਸਰਾ ਖਿਡਾਰੀ (ਕੁਵਿੰਟਨ ਡੀ ਕਾਕ) 54 ਦੌੜਾਂ ਬਣਾ ਕੇ ਆਊਟ
. . .  1 day ago
ਇੱਕ ਹੋਰ ਬੇਰੁਜ਼ਗਾਰ ਈ.ਟੀ.ਟੀ ਅਧਿਆਪਕ ਵੱਲੋਂ ਮਰਨ ਵਰਤ ਸ਼ੁਰੂ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : 10 ਓਵਰਾ ਤੋਂ ਬਾਅਦ ਦੱਖਣੀ ਅਫ਼ਰੀਕਾ 78/1
. . .  1 day ago
ਰਾਬਰਟ ਸੀ.ਓ ਬ੍ਰਾਇਨ ਹੋਣਗੇ ਅਮਰੀਕਾ ਦੇ ਨਵੇਂ ਕੌਮੀ ਸੁਰੱਖਿਆ ਸਲਾਹਕਾਰ
. . .  1 day ago
ਰੇਲਵੇ ਸਟੇਸ਼ਨ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : 5 ਓਵਰਾ ਤੋਂ ਬਾਅਦ ਦੱਖਣੀ ਅਫ਼ਰੀਕਾ 32/1
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਦੱਖਣੀ ਅਫ਼ਰੀਕਾ ਦਾ ਪਹਿਲਾ ਖਿਡਾਰੀ ਆਊਟ
. . .  1 day ago
ਟਰੰਪ ਵੱਲੋਂ ਈਰਾਨ 'ਤੇ ਪਾਬੰਦੀਆਂ ਵਧਾਉਣ ਦੇ ਹੁਕਮ
. . .  1 day ago
ਕਦੇ ਵੀ ਹਿੰਦੀ ਨੂੰ ਦੂਸਰੀਆਂ ਖੇਤਰੀ ਭਾਸ਼ਾਵਾਂ ਉੱਪਰ ਥੋਪਣ ਦੀ ਗੱਲ ਨਹੀ ਕਹੀ - ਅਮਿਤ ਸ਼ਾਹ
. . .  1 day ago
ਕਸ਼ਮੀਰ 'ਚ ਕਰਫ਼ਿਊ ਹਟਾਏ ਜਾਣ ਤੱਕ ਭਾਰਤ ਨਾਲ ਗੱਲਬਾਤ ਨਹੀਂ - ਇਮਰਾਨ ਖਾਨ
. . .  1 day ago
ਭਾਰਤ-ਦੱਖਣੀ ਅਫ਼ਰੀਕਾ ਦੂਸਰਾ ਟੀ-20 : ਟਾਸ ਜਿੱਤ ਕੇ ਭਾਰਤ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
8 ਤਹਿਸੀਲਦਾਰਾਂ ਤੇ 4 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
. . .  1 day ago
ਪ੍ਰਧਾਨ ਮੰਤਰੀ ਨੂੰ ਮਿਲੀ ਮਮਤਾ ਬੈਨਰਜੀ
. . .  1 day ago
ਐਲੀ ਮਾਂਗਟ ਨੂੰ ਮਿਲੀ ਜ਼ਮਾਨਤ
. . .  1 day ago
ਇੱਕ ਆਈ. ਏ. ਐੱਸ. ਅਤੇ ਚਾਰ ਪੀ. ਸੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  1 day ago
ਹਿੰਦੀ 'ਤੇ ਹੰਗਾਮਾ ਜਾਰੀ, ਹੁਣ ਰਜਨੀਕਾਂਤ ਨੇ ਕਿਹਾ- ਥੋਪੀ ਨਹੀਂ ਜਾਣੀ ਚਾਹੀਦੀ ਕੋਈ ਵੀ ਭਾਸ਼ਾ
. . .  1 day ago
ਬੱਸ ਕੰਡਕਟਰ ਵਲੋਂ ਲੜਕੀ ਦੇ ਥੱਪੜ ਮਾਰੇ ਜਾਣ ਦੇ ਵਿਰੋਧ 'ਚ ਵਿਦਿਆਰਥੀਆਂ ਨੇ ਕਾਲਜ ਅੱਗੇ ਲਾਇਆ ਧਰਨਾ
. . .  1 day ago
ਪੰਜਾਬ ਸਰਕਾਰ ਦੇ ਵਲੰਟੀਅਰਾਂ ਵਲੋਂ ਸੁਲਤਾਨਪੁਰ ਲੋਧੀ ਅੰਦਰ ਕੀਤੀ ਗਈ ਸਫ਼ਾਈ
. . .  1 day ago
ਕਾਰ ਅਤੇ ਸਕੂਟਰੀ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਵਿਅਕਤੀ ਦੀ ਮੌਤ
. . .  1 day ago
ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਵਲੋਂ ਵੀ ਭੁੱਖ ਹੜਤਾਲ ਸ਼ੁਰੂ
. . .  1 day ago
ਕਰਤਾਰਪੁਰ ਲਾਂਘੇ ਅਤੇ ਡੇਰਾ ਬਾਬਾ ਨਾਨਕ ਦੇ ਵਿਕਾਸ ਕੰਮਾਂ ਨੂੰ ਲੈ ਕੇ ਮੀਟਿੰਗ ਕੱਲ੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚਣਗੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 27 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਤਿੱਖੇ ਤੇ ਕੌੜੇ ਸ਼ਬਦ ਕਮਜ਼ੋਰ ਪੱਖ ਦੀ ਨਿਸ਼ਾਨੀ ਹਨ। -ਵਿਕਟਰ ਹਿਊਗੋ

ਸੰਪਾਦਕੀ

ਕਸ਼ਮੀਰ ਸਬੰਧੀ ਪਾਕਿਸਤਾਨ ਦੀ ਹੜਬੜਾਹਟ

ਪਿਛਲੇ ਮਹੀਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ ਦੇ ਐਲਾਨ ਨਾਲ ਜੋ ਤੂਫ਼ਾਨ ਉੱਠਿਆ ਸੀ, ਉਹ ਕੁਦਰਤੀ ਸੀ। ਇਸ ਲਈ ਕਿ ਭਾਰਤ ਸਰਕਾਰ ਵਲੋਂ ਅਜਿਹਾ ਕਦਮ ਚੁੱਕਣ ਦੀ ਉਮੀਦ ਨਹੀਂ ਸੀ ਕੀਤੀ ਜਾਂਦੀ। ਪਿਛਲੇ 70 ਸਾਲਾਂ ਤੋਂ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਇਸ ਖਿੱਤੇ ਨੂੰ ਹਥਿਆਉਣ ਲਈ ਆਪਣੀ ਪੂਰੀ ਵਾਹ ਲਾਈ ਰੱਖੀ ਹੈ। ਵੰਡ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਕਮਜ਼ੋਰੀ ਕਰਕੇ ਪਾਕਿਸਤਾਨ ਨੇ ਹਮਲਾ ਕਰਕੇ ਜੰਮੂ-ਕਸ਼ਮੀਰ ਦਾ ਕਾਫੀ ਹਿੱਸਾ ਹਥਿਆ ਲਿਆ ਸੀ, ਜਿਹੜਾ ਹਾਲੇ ਵੀ ਉਸ ਕੋਲ ਹੈ। ਉਸੇ ਹੀ ਸਮੇਂ ਇਥੋਂ ਦੇ ਮਹਾਰਾਜਾ ਹਰੀ ਸਿੰਘ ਵਲੋਂ ਭਾਰਤ ਨਾਲ ਇਸ ਰਾਜ ਨੂੰ ਭਾਰਤ ਵਿਚ ਮਿਲਾਉਣ ਸਬੰਧੀ ਕੀਤੇ ਗਏ ਸਮਝੌਤੇ ਤੋਂ ਬਾਅਦ ਵੀ ਪਾਕਿਸਤਾਨ ਨੇ ਆਪਣੇ ਵਲੋਂ ਹਥਿਆਏ ਖੇਤਰ ਤੋਂ ਆਪਣਾ ਅਧਿਕਾਰ ਨਹੀਂ ਸੀ ਛੱਡਿਆ, ਜਦੋਂ ਕਿ ਭਾਰਤ ਇਸ ਨੂੰ ਹਮੇਸ਼ਾ ਆਪਣਾ ਅੰਗ ਸਮਝਦਾ ਆਇਆ ਹੈ।
ਇਸ ਮਸਲੇ 'ਤੇ ਪਾਕਿਸਤਾਨ ਨੇ ਤਿੰਨ ਲੜਾਈਆਂ ਹੀ ਨਹੀਂ ਲੜੀਆਂ, ਸਗੋਂ ਹਰ ਸਮੇਂ ਇਸ ਮਸਲੇ ਨੂੰ ਲੈ ਕੇ ਭਾਰਤ ਨੂੰ ਕੌਮਾਂਤਰੀ ਮੰਚਾਂ 'ਤੇ ਭੰਡਿਆ ਵੀ ਹੈ। ਆਪਣੀ ਪੇਸ਼ ਨਾ ਜਾਂਦੀ ਵੇਖ ਕੇ ਉਥੋਂ ਦੀਆਂ ਤਤਕਾਲੀ ਸਰਕਾਰਾਂ ਨੇ ਅੱਤਵਾਦੀਆਂ ਦੇ ਵੱਡੇ ਟੋਲੇ ਤਿਆਰ ਕਰਕੇ ਭਾਰਤ ਭੇਜਣੇ ਜਾਰੀ ਰੱਖੇ, ਜਿਨ੍ਹਾਂ ਨੇ ਪਿਛਲੇ 30 ਸਾਲਾਂ ਤੋਂ ਇਥੇ ਖੂਨ ਖਰਾਬਾ ਜਾਰੀ ਰੱਖਿਆ ਹੋਇਆ ਹੈ। ਇਥੇ ਹੀ ਬਸ ਨਹੀਂ, ਪਾਕਿਸਤਾਨ ਦੇ ਸਿਖਾਏ ਇਨ੍ਹਾਂ ਟੋਲਿਆਂ ਨੇ ਮੁੰਬਈ ਵਿਚ ਵੀ ਵੱਡੇ ਹਮਲੇ ਕੀਤੇ। ਦੇਸ਼ ਦੀ ਸੰਸਦ 'ਤੇ ਹਮਲਾ ਕੀਤਾ। ਭਾਰਤੀ ਜਹਾਜ਼ ਅਗਵਾ ਕੀਤੇ ਅਤੇ ਹਰ ਸਮੇਂ ਦੇਸ਼ ਨੂੰ ਵੰਗਾਰਿਆ। ਪਾਕਿਸਤਾਨ ਨੇ ਸਮੇਂ-ਸਮੇਂ ਪ੍ਰਮਾਣੂ ਬੰਬ ਦੀਆਂ ਧਮਕੀਆਂ ਵੀ ਦਿੱਤੀਆ। ਜਦੋਂ ਦੇਸ਼ ਨੂੰ ਦੀਵਾਰ ਨਾਲ ਲਗਾ ਦਿੱਤਾ ਗਿਆ ਤਾਂ ਉਸ ਸਮੇਂ ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਅਧਿਕਾਰ ਹਟਾ ਕੇ ਇਸ ਨੂੰ ਭਾਰਤ ਨਾਲ ਜੋੜਨ ਦੇ ਐਲਾਨ ਨੇ ਪਾਕਿਸਤਾਨ ਨੂੰ ਵੱਡਾ ਧੱਕਾ ਲਗਾਇਆ। ਉਸ ਸਮੇਂ ਤੋਂ ਪਾਕਿਸਤਾਨ ਬੁਰੀ ਤਰ੍ਹਾਂ ਬੌਖਲਾ ਕੇ ਹੱਥ-ਪੈਰ ਮਾਰ ਰਿਹਾ ਹੈ। ਉਸ ਨੇ ਆਪਣੇ ਸਾਥੀ ਮੁਲਕ ਚੀਨ ਨੂੰ ਵੀ ਮਦਦ ਲਈ ਪੁਕਾਰਿਆ। ਚੀਨ ਨੇ ਉਸ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਮਦਦ ਕਰਨ ਦਾ ਯਤਨ ਵੀ ਕੀਤਾ। ਪਰ ਸੁਰੱਖਿਆ ਪ੍ਰੀਸ਼ਦ ਇਸ ਮਸਲੇ 'ਤੇ ਪਾਕਿਸਤਾਨ ਨਾਲ ਖੜ੍ਹੀ ਨਾ ਹੋਈ। ਕਿਉਂਕਿ ਬਹੁਤੇ ਦੇਸ਼ਾਂ ਨੂੰ ਇਹ ਅਹਿਸਾਸ ਹੈ ਕਿ ਪਾਕਿਸਤਾਨ ਅੱਤਵਾਦੀਆਂ ਦਾ ਗੜ੍ਹ ਬਣ ਚੁੱਕਾ ਹੈ, ਜੋ ਦੁਨੀਆ ਭਰ ਲਈ ਵੱਡਾ ਖ਼ਤਰਾ ਹੈ। ਇਸ ਤੋਂ ਪਹਿਲਾਂ ਚੀਨ ਦੇ ਵਿਦੇਸ਼ ਮੰਤਰੀ ਵੀ ਪਾਕਿਸਤਾਨ ਆਏ। ਉਨ੍ਹਾਂ ਨੇ ਪਾਕਿਸਤਾਨ ਨਾਲ ਖੜ੍ਹੇ ਹੋਣ ਦੀ ਹਾਮੀ ਭਰੀ ਪਰ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਆਪਸ ਵਿਚ ਗੱਲਬਾਤ ਕਰਨੀ ਚਾਹੀਦੀ ਹੈ। ਦੁਨੀਆ ਦੇ ਲਗਪਗ ਸਾਰੇ ਹੀ ਮੁਲਕਾਂ ਨੇ ਭਾਰਤ ਦੇ ਇਸ ਪੱਖ ਦੀ ਹਾਮੀ ਭਰੀ ਹੈ ਕਿ ਦੋਵੇਂ ਦੇਸ਼ ਮਿਲ-ਬੈਠ ਕੇ ਆਪਣੇ ਮਸਲੇ ਹੱਲ ਕਰਨ। ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਵਿਚ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਸੀ ਤਾਂ ਭਾਰਤ ਨੇ ਉਸ ਨੂੰ ਸਵੀਕਾਰ ਨਹੀਂ ਸੀ ਕੀਤਾ। ਹੁਣ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਕੋਲ ਪਹੁੰਚ ਕਰਕੇ ਕਸ਼ਮੀਰ ਦੇ ਲੋਕਾਂ ਦੇ ਹੱਕਾਂ-ਹਿਤਾਂ ਦੀ ਦੁਹਾਈ ਪਾਈ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਸਵਿਟਜ਼ਰਲੈਂਡ ਦੇ ਜਨੇਵਾ ਸ਼ਹਿਰ ਵਿਚ ਇਸ ਪ੍ਰੀਸ਼ਦ ਦੇ 42ਵੇਂ ਸੈਸ਼ਨ ਵਿਚ ਬੋਲਦਿਆਂ ਇਹ ਕਿਹਾ ਕਿ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਸੈਸ਼ਨ ਵਿਚ ਇਸ ਦੇ ਜਵਾਬ ਵਿਚ ਭਾਰਤ ਦੀ ਸੀਨੀਅਰ ਕੂਟਨੀਤਕ ਵਿਜੈ ਠਾਕੁਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਅੱਜ ਅੱਤਵਾਦੀਆਂ ਦਾ ਗੜ੍ਹ ਬਣ ਚੁੱਕਾ ਹੈ, ਜਿਸ ਤੋਂ ਦੁਨੀਆ ਭਰ ਨੂੰ ਖ਼ਤਰਾ ਹੈ ਅਤੇ ਇਹ ਵੀ ਇਸ ਦੇਸ਼ ਨੂੰ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਦਾ ਇਸ ਲਈ ਹੱਕ ਨਹੀਂ ਹੈ, ਕਿਉਂਕਿ ਪਾਕਿਸਤਾਨ ਵਿਚ ਅੱਜ ਫ਼ੌਜ ਵਲੋਂ ਬਲੋਚਿਸਤਾਨ ਅਤੇ ਸਿੰਧ ਦੇ ਲੋਕਾਂ 'ਤੇ ਵੱਡੇ ਜ਼ੁਲਮ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਅੰਦੋਲਨਾਂ ਨੂੰ ਵੀ ਦਰੜ ਕੇ ਰੱਖ ਦਿੱਤਾ ਗਿਆ ਹੈ। ਇਸ ਦੇ ਨਾਲ ਭਾਰਤ ਨੇ ਆਪਣੇ ਇਸ ਪੱਖ ਨੂੰ ਮੁੜ ਦੁਹਰਾਇਆ ਹੈ ਕਿ ਜੰਮੂ-ਕਸ਼ਮੀਰ ਦੇਸ਼ ਦਾ ਅਨਿੱਖੜਵਾਂ ਅੰਗ ਹੈ ਅਤੇ ਇਥੇ ਕੋਈ ਵੀ ਤਬਦੀਲੀ ਕਰਨਾ ਉਸ ਦਾ ਅੰਦਰੂਨੀ ਮਾਮਲਾ ਹੈ। ਬਿਨਾਂ ਸ਼ੱਕ ਕੌਮਾਂਤਰੀ ਮੰਚ 'ਤੇ ਪਾਕਿਸਤਾਨ ਇਸ ਮਸਲੇ 'ਤੇ ਬੁਰੀ ਤਰ੍ਹਾਂ ਪੱਛੜ ਗਿਆ ਹੈ ਅਤੇ ਇਕੱਲਾ-ਦੁਕੱਲਾ ਰਹਿ ਗਿਆ ਜਾਪਦਾ ਹੈ।
ਜਿਥੋਂ ਤੱਕ ਮਨੁੱਖੀ ਅਧਿਕਾਰਾਂ ਦਾ ਸਬੰਧ ਹੈ, ਇਸ ਦੀ ਮਨੁੱਖੀ ਅਧਿਕਾਰ ਕੌਂਸਲ ਦੀ ਹਾਈ ਕਮਿਸ਼ਨਰ ਨੇ ਭਾਰਤ ਨੂੰ ਕਸ਼ਮੀਰ ਵਿਚ ਲਗਾਈਆਂ ਪਾਬੰਦੀਆਂ ਹਟਾਉਣ ਦੀ ਅਪੀਲ ਕੀਤੀ ਹੈ ਅਤੇ ਉਥੇ ਨਜ਼ਰਬੰਦ ਕੀਤੇ ਗਏ ਆਗੂਆਂ ਅਤੇ ਹੋਰ ਲੋਕਾਂ ਨੂੰ ਰਿਹਾਅ ਕਰਨ ਲਈ ਕਿਹਾ ਹੈ। ਭਾਰਤ ਨੇ ਇਸ ਦੇ ਜਵਾਬ ਵਿਚ ਪਾਬੰਦੀਆਂ ਹਟਾਉਣ ਤੋਂ ਬਾਅਦ ਹਿੰਸਾ ਵਧਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਇਸ ਮਸਲੇ ਸਬੰਧੀ ਭਾਰਤ ਸਰਕਾਰ ਦੀ ਫ਼ਿਕਰਮੰਦੀ ਜ਼ਰੂਰ ਸਾਹਮਣੇ ਆਉਂਦੀ ਹੈ। ਜੇਕਰ ਪਾਬੰਦੀਆਂ ਹਟਾਉਣ ਤੋਂ ਬਾਅਦ ਕਸ਼ਮੀਰੀ ਲੋਕ ਕੋਈ ਵੱਡਾ ਅੰਦੋਲਨ ਕਰਦੇ ਹਨ, ਜਿਸ ਨਾਲ ਹਿੰਸਾ ਭੜਕ ਸਕਦੀ ਹੈ ਤਾਂ ਕਸ਼ਮੀਰ ਦੇ ਹਾਲਾਤ ਨੂੰ ਸੰਭਾਲ ਸਕਣਾ ਭਾਰਤ ਸਰਕਾਰ ਲਈ ਮੁਸ਼ਕਿਲ ਗੱਲ ਹੋਵੇਗੀ। ਇਸ ਸਮੇਂ ਕਸ਼ਮੀਰ ਦੇ ਹਾਲਾਤ ਭਾਰਤ ਸਰਕਾਰ ਲਈ ਵੱਡੀ ਚੁਣੌਤੀ ਬਣ ਕੇ ਉੱਭਰੇ ਹਨ। ਇਸ ਸਬੰਧੀ ਹੁਣ ਤੱਕ ਅਨੇਕਾਂ ਹੀ ਵੱਡੇ ਪ੍ਰਸ਼ਾਸਨਿਕ ਕਦਮ ਉਠਾਏ ਜਾ ਚੁੱਕੇ ਹਨ, ਜਿਸ ਦਾ ਅਸਰ ਆਉਣ ਵਾਲੇ ਸਮੇਂ ਵਿਚ ਦੇਖਿਆ ਜਾ ਸਕੇਗਾ। ਪਰ ਇਹ ਗੱਲ ਯਕੀਨੀ ਹੈ ਕਿ ਕਸ਼ਮੀਰ ਦੇ ਲੋਕਾਂ ਨੂੰ ਅਜਿਹੀ ਸਥਿਤੀ ਵਿਚ ਲੰਮੇ ਸਮੇਂ ਤੱਕ ਨਹੀਂ ਰੱਖਿਆ ਜਾ ਸਕੇਗਾ। ਅਜਿਹੀ ਸਥਿਤੀ ਦਾ ਮੁਕਾਬਲਾ ਵੱਡੀ ਸੂਝ-ਬੂਝ ਅਤੇ ਦ੍ਰਿੜ੍ਹਤਾ ਨਾਲ ਹੀ ਕੀਤਾ ਜਾ ਸਕੇਗਾ।


-ਬਰਜਿੰਦਰ ਸਿੰਘ ਹਮਦਰਦ

ਭ੍ਰਿਸ਼ਟਾਚਾਰ ਅਤੇ ਅਪਰਾਧੀਕਰਨ ਦਾ ਘਾਲਮੇਲ ਹੈ ਅਜੋਕੀ ਰਾਜਨੀਤੀ

ਕਿਸੇ ਸਮੇਂ ਰਾਜਨੀਤੀ ਲੋਕਾਂ ਦੀ ਸੇਵਾ ਲਈ ਸੀ। ਪਰ ਇਸ ਸਮੇਂ ਦੇਸ਼ ਦੀ ਰਾਜਨੀਤੀ ਬੇਹੱਦ ਗੰਧਲੀ ਹੋ ਹੋ ਚੁੱਕੀ ਹੈ, ਜਿਸ ਕਾਰਨ ਲੋਕਾਂ ਦਾ ਲੋਕਤੰਤਰ ਤੋਂ ਮੋਹ ਭੰਗ ਹੋ ਰਿਹਾ ਹੈ। ਦੇਸ਼ ਦੇ ਚੰਦ ਕੁ ਨੇਤਾਵਾਂ ਨੂੰ ਛੱਡ ਕੇ ਬਾਕੀ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ...

ਪੂਰੀ ਖ਼ਬਰ »

ਅੱਜ ਲਈ ਵਿਸ਼ੇਸ਼

ਸਾਰਾਗੜ੍ਹੀ ਇਕ ਅਭੁੱਲ ਇਤਿਹਾਸਕ ਕਾਰਨਾਮਾ

ਭਾਰਤ ਦਾ ਇਤਿਹਾਸ ਦੇਸ਼ ਵਾਸੀਆਂ (ਖ਼ਾਸ ਤੌਰ 'ਤੇ ਪੰਜਾਬੀਆਂ) ਵਲੋਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸਕ ਪਿਛੋਕੜ ਨੂੰ ਜਾਨਣਾ ਜ਼ਰੂਰੀ ਹੈ। ਇਕ ਸਾਹਸ, ਸਿਦਕ, ਦ੍ਰਿੜ੍ਹਤਾ ਅਤੇ ਆਪਣੇ ਫ਼ਰਜ਼ ਦਾ ਪਾਲਣ ਕਰਨ ...

ਪੂਰੀ ਖ਼ਬਰ »

ਪ੍ਰਾਂਤਕ ਸਕੂਲ ਬੋਰਡਾਂ ਤੋਂ ਲੋਕਾਂ ਦੀ ਦੂਰੀ ਕਿਉਂ?

ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਝੁਕਾਅ ਦਿਨੋ-ਦਿਨ ਸੀ.ਬੀ.ਐਸ.ਈ. ਅਤੇ ਆਈ.ਸੀ.ਐਸ.ਈ. ਬੋਰਡਾਂ ਵੱਲ ਵਧਣਾ ਸਰਕਾਰੀ ਅਤੇ ਪ੍ਰਾਂਤਕ ਬੋਰਡਾਂ ਅਧੀਨ ਚੱਲ ਰਹੇ ਪ੍ਰਾਈਵੇਟ ਮਾਡਲ ਸਕੂਲਾਂ ਦੇ ਪ੍ਰਬੰਧਕਾਂ ਲਈ ਫ਼ਿਕਰਮੰਦੀ ਦਾ ਕਾਰਨ ਬਣਦਾ ਜਾ ਰਿਹਾ ਹੈ। ਗ਼ਰੀਬ ਅਤੇ ਮੱਧ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX