ਤਾਜਾ ਖ਼ਬਰਾਂ


ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ ਮਿਲੀ ਜ਼ਮਾਨਤ
. . .  10 minutes ago
ਨਵੀਂ ਦਿੱਲੀ, 23 ਅਕਤੂਬਰ- ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ 25 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ...
ਪੰਜਾਬ ਹੋਮਗਾਰਡ ਦਾ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ
. . .  19 minutes ago
ਗੁਰੂਹਰਸਹਾਏ, 23 ਅਕਤੂਬਰ (ਕਪਿਲ ਕੰਧਾਰੀ)- ਥਾਣਾ ਗੁਰੂਹਰਸਹਾਏ 'ਚ ਤਾਇਨਾਤ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਨਾਲ ਇੱਕ ਠੱਗ ਵਲੋਂ 11 ਹਜ਼ਾਰ ਰੁਪਏ ਦੀ ਠੱਗੀ...
ਇੰਗਲੈਂਡ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ
. . .  3 minutes ago
ਲੰਡਨ, 23 ਅਕਤੂਬਰ- ਇੰਗਲੈਂਡ ਦੇ ਐਸੈਕਸ ਕਾਊਂਟੀ 'ਚ ਇੱਕ ਟਰੱਕ 'ਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਬ੍ਰਿਟਿਸ਼ ਪੁਲਿਸ ਮੁਤਾਬਕ ਟਰੱਕ ਚਾਲਕ ਨੂੰ...
ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
. . .  45 minutes ago
ਮੁੰਬਈ, 23 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਬੀ. ਸੀ. ਸੀ. ਆਈ. ਦੇ ਪ੍ਰਧਾਨ...
ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ- ਭਾਰਤ ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਸਾਵਧਾਨ ਰਹਿਣ ਨੂੰ ਕਿਹਾ ਹੈ। ਤੁਰਕੀ ਸਥਿਤ ਭਾਰਤੀ ਦੂਤਘਰ ਮੁਤਾਬਕ...
ਲੁਧਿਆਣਾ 'ਚ ਵਿਦਿਆਰਥਣ ਨੇ ਸਕੂਲ ਦੀ ਪੰਜਵੀਂ ਮੰਜ਼ਲ ਤੋਂ ਮਾਰੀ ਛਾਲ
. . .  about 1 hour ago
ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਭਾਈ ਰਣਧੀਰ ਸਿੰਘ ਨਗਰ ਸਥਿਤ ਡੀ. ਏ. ਵੀ. ਸਕੂਲ 'ਚ ਅੱਜ ਦੁਪਹਿਰੇ ਇੱਕ ਵਿਦਿਆਰਥਣ ਨੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ...
ਅਬੋਹਰ 'ਚ ਲਾਪਤਾ ਹੋਏ 14 ਸਾਲਾ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ
. . .  about 1 hour ago
ਅਬੋਹਰ, 23 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਦੇ ਨਵੀਂ ਆਬਾਦੀ ਇਲਾਕੇ ਤੋਂ ਲਾਪਤਾ ਹੋਏ 14 ਸਾਲਾ ਲੜਕੇ ਅਰਮਾਨ ਸੰਧੂ ਦੇ ਪਰਿਵਾਰਕ ਮੈਂਬਰਾਂ ਵਲੋਂ ਅੱਜ ਛੇਵੇਂ ਦਿਨ ਵੀ ਪੁਲਿਸ...
ਬਾਬਾ ਬਲਜੀਤ ਸਿੰਘ ਦਾਦੂਵਾਲ ਗ੍ਰਿਫ਼ਤਾਰ
. . .  about 2 hours ago
ਅੰਮ੍ਰਿਤਸਰ, 23 ਅਕਤੂਬਰ (ਰੇਸ਼ਮ ਸਿੰਘ)- ਸੰਤ ਸਮਾਜ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ...
ਸਿਧਰਾਮਈਆ ਵਲੋਂ ਕਰਨਾਟਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 2 hours ago
ਬੈਂਗਲੁਰੂ, 23 ਅਕਤੂਬਰ- ਕਾਂਗਰਸ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿਧਰਾਮਈਆ ਨੇ ਅੱਜ ਬਾਦਾਮੀ ਦੇ...
ਝਾਰਖੰਡ 'ਚ ਵਿਰੋਧੀ ਧਿਰਾਂ ਦੇ 6 ਵਿਧਾਇਕਾਂ ਨੇ ਫੜਿਆ ਭਾਜਪਾ ਦਾ 'ਪੱਲਾ'
. . .  about 2 hours ago
ਰਾਂਚੀ, 23 ਅਕਤੂਬਰ- ਝਾਰਖੰਡ 'ਚ ਵੱਡੀ ਸਿਆਸੀ ਉਥਲ-ਪੁਥਲ ਦੀ ਖ਼ਬਰ ਹੈ। ਸੂਬੇ 'ਚ ਵਿਰੋਧੀ ਧਿਰਾਂ ਦੇ 6 ਬਾਗ਼ੀ ਵਿਧਾਇਕ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਇਨ੍ਹਾਂ 'ਚ ਤਿੰਨ ਵਿਧਾਇਕ ਝਾਰਖੰਡ...
ਡੀ. ਜੀ. ਪੀ. ਦਿਲਬਾਗ ਸਿੰਘ ਨੇ ਦੱਸਿਆ- ਤਰਾਲ ਮੁਠਭੇੜ 'ਚ ਮਾਰਿਆ ਗਿਆ ਏ.ਜੀ.ਯੂ.ਐੱਚ. ਦਾ ਕਮਾਂਡਰ ਲਲਹਾਰੀ
. . .  about 2 hours ago
ਸ੍ਰੀਨਗਰ, 23 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ 'ਚ ਹੋਈ ਮੁਠਭੇੜ 'ਚ ਅੱਤਵਾਦ ਦੇ ਮੁਖੀਆ ਬਣੇ ਲਲਹਾਰੀ ਨੂੰ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ ਹੈ। ਲਲਹਾਰੀ ਜ਼ਾਕਿਰ ਮੂਸਾ...
ਆਈ. ਐੱਨ. ਐਕਸ. ਮੀਡੀਆ ਮਾਮਲਾ : ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ- ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਦਾਇਰ ਕੇਸ...
ਸੌਰਵ ਗਾਂਗੁਲੀ ਬਣੇ ਬੀ. ਸੀ. ਸੀ. ਆਈ. ਦੇ ਪ੍ਰਧਾਨ
. . .  about 3 hours ago
ਮੁੰਬਈ, 23 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਅੱਜ ਅਧਿਕਾਰਕ ਤੌਰ 'ਤੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਚੁਣ ਲਏ ਗਏ ਹਨ। ਮੁੰਬਈ 'ਚ..
ਬੀ. ਸੀ. ਸੀ. ਆਈ. ਦੀ ਬੈਠਕ ਸ਼ੁਰੂ, ਗਾਂਗੁਲੀ ਅੱਜ ਬਣਨਗੇ ਪ੍ਰਧਾਨ
. . .  about 3 hours ago
ਮੁੰਬਈ, 23 ਅਕਤੂਬਰ- ਬੀ. ਸੀ. ਸੀ. ਆਈ. ਦੀ ਸਾਲਾਨਾ ਆਮ ਬੈਠਕ (ਏ. ਜੀ. ਐੱਮ.) ਮੁੰਬਈ 'ਚ ਸ਼ੁਰੂ ਹੋ ਚੁੱਕੀ ਹੈ। ਇਸ ਬੈਠਕ 'ਚ ਬੋਰਡ ਦੇ ਨਵੇਂ ਪ੍ਰਧਾਨ ਸਮੇਤ ਹੋਰ ਅਧਿਕਾਰੀਆਂ...
ਕੇਰਲ ਦੀ ਅਦਾਲਤ ਵਲੋਂ ਫਰੈਂਕੋ ਮੁਲੱਕਲ ਤਲਬ
. . .  about 3 hours ago
ਤਿਰੂਵਨੰਤਪੁਰਮ, 23 ਅਕਤੂਬਰ- ਨਨ ਜਬਰ ਜਨਾਹ ਮਾਮਲੇ ਦੇ ਦੋਸ਼ੀ ਫਰੈਂਕੋ ਮੁਲੱਕਲ ਨੂੰ ਕੇਰਲ ਦੀ...
ਜੇਲ੍ਹ 'ਚ ਬੰਦ ਹਵਾਲਾਤੀ ਦੀ ਭੇਦਭਰੇ ਹਾਲਾਤ 'ਚ ਮੌਤ
. . .  about 4 hours ago
ਪਾਕਿ ਵਲੋਂ ਦਰਿਆਈ ਪਾਣੀ ਰਾਹੀਂ ਭਾਰਤ 'ਚ ਭੇਜੀ ਗਈ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 4 hours ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਲਈ ਖੇਤਾਂ 'ਚੋਂ ਪਰਾਲੀ ਇਕੱਠੀ ਕਰਨ ਦਾ ਕੰਮ ਸ਼ੁਰੂ
. . .  about 4 hours ago
ਮਾਰੇ ਗਏ ਤਿੰਨ ਅੱਤਵਾਦੀਆਂ ਦੀ ਹੋਈ ਪਹਿਚਾਣ
. . .  about 5 hours ago
ਸੋਨੀਆ ਗਾਂਧੀ ਨੇ ਤਿਹਾੜ ਜੇਲ੍ਹ 'ਚ ਬੰਦ ਡੀ.ਕੇ ਸ਼ਿਵ ਕੁਮਾਰ ਨਾਲ ਕੀਤੀ ਮੁਲਾਕਾਤ
. . .  about 5 hours ago
ਸਰਹੱਦ ਤੋਂ 25 ਕਰੋੜ ਦੇ ਮੁੱਲ ਦੀ ਹੈਰੋਇਨ ਬਰਾਮਦ
. . .  about 5 hours ago
ਆਂਧਰਾ ਪ੍ਰਦੇਸ਼ 'ਚ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ
. . .  about 5 hours ago
ਸੋਨੀਆ ਗਾਂਧੀ ਅੱਜ ਜੇਲ੍ਹ 'ਚ ਕਰਨਗੇ ਕਾਂਗਰਸੀ ਆਗੂ ਡੀ.ਕੇ ਸ਼ਿਵ ਕੁਮਾਰ ਨਾਲ ਮੁਲਾਕਾਤ
. . .  about 6 hours ago
ਘੁਸਪੈਠੀਆ ਲਈ ਬੰਗਾਲ 'ਚ ਨਜ਼ਰਬੰਦੀ ਕੇਂਦਰ ਬਣਾਉਣ ਇਜਾਜ਼ਤ ਨਹੀ - ਮਮਤਾ
. . .  about 6 hours ago
ਈ.ਵੀ.ਐੱਮ ਨਾਲ ਹੋ ਸਕਦੀ ਹੈ ਛੇੜਛਾੜ, ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
. . .  about 6 hours ago
700 ਕਿੱਲੋ ਪਟਾਕਿਆਂ ਸਮੇਤ ਇੱਕ ਗ੍ਰਿਫ਼ਤਾਰ
. . .  about 6 hours ago
ਅੱਜ ਦਾ ਵਿਚਾਰ
. . .  about 7 hours ago
ਨਵੀਂ ਦਿੱਲੀ : ਕਮਲੇਸ਼ ਤਿਵਾੜੀ ਹੱਤਿਆ ਕਾਂਡ ਦੇ ਦੋਵੇਂ ਦੋਸ਼ੀ ਗੁਜਰਾਤ ਏ ਟੀ ਐੱਸ ਨੇ ਫੜੇ
. . .  1 day ago
ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  1 day ago
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  1 day ago
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  1 day ago
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  1 day ago
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  1 day ago
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  1 day ago
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  1 day ago
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  1 day ago
ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਨਸ਼ਾ ਤਸਕਰਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  1 day ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਵਲੋਂ ਚਲਾਇਆ ਜਾ ਰਿਹਾ ਹੈ ਸਰਚ ਆਪਰੇਸ਼ਨ
. . .  1 day ago
ਨੱਡਾ ਵੱਲੋਂ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਮੀਟਿੰਗ
. . .  1 day ago
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਦੀ ਹਾਲਤ ਵਿਗੜੀ, ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  1 day ago
ਅਫ਼ਗ਼ਾਨਿਸਤਾਨ : ਤਾਲਿਬਾਨ ਹਮਲੇ 'ਚ ਮਾਰੇ ਗਏ 19 ਸੁਰੱਖਿਆ ਅਧਿਕਾਰੀ, ਦੋ ਜ਼ਖਮੀ
. . .  1 day ago
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਹੋਇਆ ਸਮਾਗਮ
. . .  1 day ago
ਕੁਝ ਕਾਂਗਰਸੀਆਂ ਵਲੋਂ ਕੈਪਟਨ ਦੇ ਕੰਨ ਭਰਨ ਕਰਕੇ ਸਿੱਧੂ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ- ਨਵਜੋਤ ਕੌਰ ਸਿੱਧੂ
. . .  1 day ago
ਘਰੋਂ ਲੜ ਕੇ ਗਏ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  about 1 hour ago
ਭਾਰਤ ਅਤੇ ਪਾਕਿ ਵਿਚਾਲੇ ਕੱਲ੍ਹ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਹਸਤਾਖ਼ਰ ਨਾ ਹੋਣ ਦੀ ਸੰਭਾਵਨਾ
. . .  about 1 hour ago
ਰਾਜਦੂਤਾਂ ਦੇ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  about 1 hour ago
ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਰਾਜਦੂਤਾਂ ਦੇ ਵਫ਼ਦ ਨੇ ਖਿਚਾਈ ਗਰੁੱਪ ਤਸਵੀਰ
. . .  29 minutes ago
ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਰਾਜਦੂਤਾਂ ਦੇ ਵਫ਼ਦ ਨੇ ਛਕਿਆ ਲੰਗਰ
. . .  37 minutes ago
ਪ੍ਰਧਾਨ ਮੰਤਰੀ ਮੋਦੀ ਨੇ ਅਰਥਸ਼ਾਸਤਰ 'ਚ ਨੋਬਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨਾਲ ਕੀਤੀ ਮੁਲਾਕਾਤ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਸਾਰੀਆਂ ਸਰਕਾਰਾਂ ਦਾ ਉਦੇਸ਼ ਸਮਾਜ ਦਾ ਸੁਖ ਹੋਣਾ ਚਾਹੀਦਾ ਹੈ। -ਜਾਰਜ ਵਾਸ਼ਿੰਗਟਨ

ਪਹਿਲਾ ਸਫ਼ਾ

ਸਰਕਾਰ ਵਲੋਂ ਬਰਾਮਦ ਤੇ ਰੀਅਲ ਅਸਟੇਟ ਖੇਤਰ ਲਈ 70 ਹਜ਼ਾਰ ਕਰੋੜ ਦਾ ਐਲਾਨ

ਆਰਥਿਕ ਮੰਦੀ ਨਾਲ ਨਜਿੱਠਣ ਲਈ ਕੇਂਦਰ ਦੀ ਇਕ ਹੋਰ ਪਹਿਲ
ਨਵੀਂ ਦਿੱਲੀ, 14 ਸਤੰਬਰ (ਉਪਮਾ ਡਾਗਾ ਪਾਰਥ)-ਸੁਸਤ ਹੁੰਦੇ ਭਾਰਤੀ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਰਾਮਦਕਾਰਾਂ ਅਤੇ ਰੀਅਲ ਅਸਟੇਟ ਖੇਤਰਾਂ ਲਈ 70 ਹਜ਼ਾਰ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਹੈ ਜਿਸ ਵਿਚ 'ਸਟਰੈਸਡ ਅਸੈਟ ਫ਼ੰਡ' ਬਣਾਉਣ ਸਮੇਤ 30000 ਕਰੋੜ ਦੇ ਨਵੇਂ ਖਰਚੇ ਵੀ ਸ਼ਾਮਿਲ ਹਨ | ਇਕ ਮਹੀਨੇ ਦੇ ਅੰਦਰ ਤੀਜੀ ਪ੍ਰੈੱਸ ਕਾਨਫ਼ਰੰਸ ਕਰ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੁੱਦੇ ਦੀ ਸੰਜੀਦਗੀ 'ਤੇ ਸਰਕਾਰ ਦੀਆਂ ਸਰਗਰਮ ਕੋਸ਼ਿਸ਼ਾਂ ਬਿਆਨ ਕਰਦਿਆਂ ਮੋਦੀ ਸਰਕਾਰ ਵਲੋਂ ਨਵੇਂ ਐਲਾਨਾਂ ਤੋਂ ਇਲਾਵਾ ਹੁਣ ਤੱਕ ਚੁੱਕੇ ਕਦਮਾਂ ਦਾ ਵੀ ਲੇਖਾ ਜੋਖਾ ਦਿੱਤਾ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਰਾਮਦ ਕਰਜ਼ ਲਈ 36 ਹਜ਼ਾਰ ਕਰੋੜ ਰੁਪਏ ਤੋਂ 68 ਹਜ਼ਾਰ ਕਰੋੜ ਰੁਪਏ ਦੀ ਵਾਧੂ ਰਕਮ ਜਾਰੀ ਕਰਨ ਦਾ ਐਲਾਨ ਕਰਨ ਤੋਂ ਇਲਾਵਾ ਬੈਂਕਾਂ 'ਚ ਬਰਾਮਦ ਸੈਕਟਰ ਪ੍ਰਤੀ ਭਰੋਸਾ ਕਾਇਮ ਕਰਨ ਲਈ ਬੈਂਕਾਂ ਦਾ ਬੀਮਾ ਕਵਰ ਵਧਾਉਣ ਦਾ ਵੀ ਐਲਾਨ ਕੀਤਾ ਤਾਂ ਜੋ ਜ਼ਿਆਦਾ ਸੁਰੱਖਿਆ ਮਿਲਣ 'ਤੇ ਬਰਾਮਦਕਾਰਾਂ ਨੂੰ ਵਧੇਰੇ ਕਰਜ਼ਾ ਦੇ ਸਕਣ | ਇਸ ਯੋਜਨਾ 'ਤੇ 1700 ਕਰੋੜ ਲਾਗਤ ਆਉਣ ਦੀ ਸੰਭਾਵਨਾ ਹੈ | ਬਰਾਮਦਾਂ ਤੋਂ ਇਲਾਵਾ ਹਾਊਸਿੰਗ ਸੈਕਟਰ ਨੂੰ ਹੁਲਾਰਾ ਦੇਣ ਲਈ ਸੀਤਾਰਮਨ ਨੇ ਅਟਕੇ ਹੋਏ ਆਮ ਲੋਕਾਂ ਦੀ ਪਹੁੰਚ ਵਾਲੇ ਹਾਊਸਿੰਗ ਪ੍ਰਾਜੈਕਟਾਂ ਲਈ ਵੱਖਰਾ ਫ਼ੰਡ ਬਣਾਉਣ ਦਾ ਐਲਾਨ ਵੀ ਕੀਤਾ, ਜਿਸ ਲਈ ਸਰਕਾਰ 10 ਹਜ਼ਾਰ ਕਰੋੜ ਰੁਪਏ ਦਾ ਯੋਗਦਾਨ ਦੇਵੇਗੀ | ਹਾਲਾਂਕਿ ਵਿੱਤ ਮੰਤਰੀ ਨੇ ਇਨ੍ਹਾਂ ਪ੍ਰਾਜੈਕਟਾਂ ਲਈ ਕੁਝ ਸ਼ਰਤਾਂ ਵੀ ਉਲੀਕੀਆਂ | ਸਰਕਾਰ ਅਜਿਹੇ ਪ੍ਰਾਜੈਕਟ ਚੁਣੇਗੀ ਜੋ ਨਾ ਤਾਂ ਐੱਸ.ਪੀ.ਏ. ਹਨ ਅਤੇ ਨਾ ਹੀ ਦੀਵਾਲੀਆ ਅਦਾਲਤ 'ਚ ਹਨ ਅਤੇ ਜਿੰਨ੍ਹਾਂ ਦੀ ਨੈੱਟਵਰਕ ਪ੍ਰਾਜ਼ੈਟਿਵ ਹੈ | ਇਨ੍ਹਾਂ ਪ੍ਰਾਜੈਕਟਰਾਂ ਨੂੰ ਸਪੈਸ਼ਲ ਵਿੰਡੋ ਤਹਿਤ ਪੂਰਾ ਕੀਤਾ ਜਾਵੇਗਾ ਜਿਸ 'ਚ ਸਰਕਾਰ 10 ਹਜ਼ਾਰ ਕਰੋੜ  ਰੁਪਏ ਲਾਏਗੀ ਅਤੇ ਇੰਨੀ ਹੀ ਰਕਮ ਹੋਰ ਨਿਵੇਸ਼ਕ ਜਿਨ੍ਹਾਂ 'ਚ ਐੇੱਲ.ਆਈ.ਸੀ. ਜਿਹੇ ਸੰਸਥਾਨ ਸ਼ਾਮਿਲ ਹਨ | ਇਸ ਯੋਜਨਾ ਨਾਲ ਦੇਸ਼ ਭਰ 'ਚ ਅਟਕੇ ਸਾਢੇ ਤਿੰਨ ਲੱਖ ਘਰਾਂ ਨੂੰ ਪੂਰਾ ਕਰਨ 'ਚ ਮਦਦ ਮਿਲੇਗੀ | ਦੁਬਈ ਸ਼ਾਪਿੰਗ ਫੈਸਟੀਵਲ ਦੀ ਤਰਜ਼ 'ਤੇ ਭਾਰਤ 'ਚ ਵੀ ਸ਼ਾਪਿੰਗ ਮੇਲਿਆਂ ਦਾ ਪ੍ਰਬੰਧ ਕੀਤਾ ਜਾਵੇਗਾ | ਮਾਰਚ 'ਚ ਹੋਣ ਵਾਲੇ ਇਹ ਮੇਲੇ 4 ਸ਼ਹਿਰਾਂ 'ਚ ਲਾਏ ਜਾਣਗੇ |
ਬਰਾਮਦਾਂ ਬਾਰੇ ਨਵੀਂ ਸਕੀਮ
ਤਜ਼ਾਰਤੀ ਸਾਮਾਨ ਤੇ ਟੈਕਸ ਅਤੇ ਮਸੂਲ ਦਾ ਭਾਰ ਖ਼ਤਮ ਕਰਨ ਲਈ ਵਿੱਤ ਮੰਤਰੀ ਨੇ ਇਕ ਨਵੀਂ ਯੋਜਨਾ 'ਰੀਮਿਸ਼ਨ ਆਫ਼ ਡਿਊਟੀਜ਼ ਜਾਂ ਟੈਕਸਾਸ ਆਨ ਐਕਸਪੋਰਟ ਪ੍ਰੋਡੈਕਟ' (ਆਰ.ਓ.ਡੀ.ਟੀ.ਈ.ਪੀ.) ਦਾ ਐਲਾਨ ਕੀਤਾ ਹੈ | ਇਸ ਯੋਜਨਾ 'ਚ ਸਰਕਾਰੀ ਖ਼ਜ਼ਾਨੇ 'ਤੇ ਤਕਰੀਬਨ 50 ਹਜ਼ਾਰ ਕਰੋੜ ਰੁਪਏ ਦਾ ਭਾਰ ਪੈਣ ਦੀ ਸੰਭਾਵਨਾ ਹੈ | ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਇਹ ਐਲਾਨ ਉਸ ਵੇਲੇ ਆ ਰਿਹਾ ਹੈ ਜਦੋਂ ਭਾਰਤ ਤੋਂ ਤਜ਼ਾਰਤੀ ਵਸਤਾਂ ਦੀ ਬਰਾਮਦ ਅਗਸਤ 'ਚ ਇਕ ਸਾਲ ਪਹਿਲਾਂ ਦੇ ਮੁਕਾਬਲੇ 6.05 ਫ਼ੀਸਦੀ ਹੇਠਾਂ ਆ ਗਈ ਹੈ | ਨਵੀਂ ਸਕੀਮ 1 ਜਨਵਰੀ 2020 ਤੋਂ ਪਹਿਲਾਂ ਦੀ ਸਕੀਮ ਦੀ ਥਾਂ ਲਵੇਗੀ | ਜੀ.ਐੱਸ.ਟੀ. ਦੇ ਅਮਲ ਨੂੰ ਸੁਖਾਲਾ ਬਣਾਉਣ ਲਈ ਟੈਕਸ ਕ੍ਰੈਡਿਟ ਲਈ ਇਲੈੱਕਟ੍ਰਾਨਿਕ ਰਿਫ਼ੰਡ ਸ਼ੁਰੂ ਕੀਤਾ ਜਾਵੇਗਾ, ਜਿਸ ਕਵਾਇਦ ਨੂੰ ਇਸ ਮਹੀਨੇ ਦੇ ਆਖ਼ਰ ਤੱਕ ਸ਼ੁਰੂ ਕੀਤਾ ਜਾਵੇਗਾ | ਵਿੱਤ ਮੰਤਰੀ ਨੇ ਬਰਾਮਦਾਂ ਬਾਰੇ ਕਰਜ਼ਾ ਗਾਰੰਟੀ ਨਿਗਮ ਦਾ ਦਾਇਰਾ ਵਧਾਉਣ ਦਾ ਵੀ ਐਲਾਨ ਕੀਤਾ ਹੈ | ਜ਼ਿਕਰਯੋਗ ਹੈ ਕਿ ਪਿਛਲੀ ਤਿਮਾਹੀ 'ਚ ਘਰੇਲੂ ਉਤਪਾਦ ਦਾ ਜੀ.ਡੀ.ਪੀ. ਘੱਟ ਕੇ 5 ਫ਼ੀਸਦੀ ਹੋ ਗਈ ਹੈ, ਜਿਸ 'ਤੇ ਸਰਕਾਰ ਦੀਆਂ ਨੀਤੀਆਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਵਿਰੋਧੀ ਧਿਰ ਲਗਾਤਾਰ ਸਰਕਾਰ ਨੂੰ ਘੇਰ ਰਹੀ ਹੈ | ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਇਸ ਸੰਕਟ ਲਈ ਨੋਟਬੰਦੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਨਾਲ ਹੀ ਇਹ ਵੀ ਕਿਹਾ ਕਿ ਇਸ ਵਿੱਤੀ ਸੰਕਟ 'ਚੋਂ ਉਭਰਨ 'ਚ ਹਾਲੇ ਸਮਾਂ ਲੱਗੇਗਾ | ਵਿੱਤੀ ਸੰਕਟ ਤੋਂ ਅਰਥਚਾਰੇ ਨੂੰ ਉਭਾਰਨ ਲਈ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਪਹਿਲਾਂ ਵੀ ਦੋ ਪ੍ਰੈੱਸ ਕਾਨਫ਼ਰੰਸਾਂ ਕਰ ਚੁੱਕੇ ਹਨ | 30 ਅਗਸਤ ਨੂੰ ਉਨ੍ਹਾਂ ਨੇ ਬੈਂਕਾਂ ਦੇ ਰਲੇਵੇਂ ਅਤੇ 23 ਅਗਸਤ ਨੂੰ ਵਿਦੇਸ਼ੀ ਨਿਵੇਸ਼ਕਾਂ ਨੂੰ ਰਾਹਤ ਦੇਣ ਲਈ ਐਲਾਨ ਕੀਤੇ ਸਨ |

ਨੌਜਵਾਨ ਦਿਲਾਂ ਨੂੰ ਧੜਕਾਉਣ ਆ ਰਿਹਾ ਹੈ ਸੰਨੀ ਦਾ ਬੇਟਾ ਕਰਨ ਦਿਓਲ

20 ਨੂੰ ਰਿਲੀਜ਼ ਹੋਵੇਗੀ 'ਪਲ ਪਲ ਦਿਲ ਕੇ ਪਾਸ'
ਜਸਪਾਲ ਸਿੰਘ

ਜਲੰਧਰ, 14 ਸਤੰਬਰ-ਆਪਣੀ ਦਮਦਾਰ ਅਦਾਕਾਰੀ ਨਾਲ ਪਿਛਲੇ ਕਈ ਦਹਾਕਿਆਂ ਤੋਂ ਦਿਓਲ ਪਰਿਵਾਰ ਹਿੰਦੀ ਫ਼ਿਲਮ ਜਗਤ 'ਤੇ ਰਾਜ ਕਰਦਾ ਆ ਰਿਹਾ ਹੈ ਤੇ 'ਹੀ ਮੈਨ' ਵਜੋਂ ਜਾਣੇ ਜਾਂਦੇ ਅਦਾਕਾਰ ਧਰਮਿੰਦਰ ਅਤੇ 'ਢਾਈ ਕਿੱਲੋ ਕਾ ਹਾਥ' ਫੇਮ ਉਨ੍ਹਾਂ ਦੇ ਬੇਟੇ ਸੰਨੀ ਦਿਓਲ ਤੋਂ ਬਾਅਦ ਹੁਣ ਦਿਓਲ ਪਰਿਵਾਰ ਦੀ ਤੀਸਰੀ ਪੀੜ੍ਹੀ ਵੀ ਫ਼ਿਲਮੀ ਖੇਤਰ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਆ ਰਹੀ ਹੈ | ਸੰਨੀ ਦਿਓਲ ਦਾ ਬੇਟਾ ਕਰਨ ਦਿਓਲ 20 ਸਤੰਬਰ ਨੂੰ ਰਿਲੀਜ਼ ਹੋ ਰਹੀ ਆਪਣੀ ਪਹਿਲੀ ਫ਼ਿਲਮ 'ਪਲ ਪਲ ਦਿਲ ਕੇ ਪਾਸ' ਨਾਲ ਫ਼ਿਲਮੀ ਖੇਤਰ 'ਚ ਪੈਰ ਧਰਨ ਜਾ ਰਿਹਾ ਹੈ | ਇਸ ਫ਼ਿਲਮ 'ਚ ਹੀਰੋਇਨ ਵਜੋਂ ਕੰਮ ਕਰ ਰਹੀ ਸਹਿਰ ਬਾਂਬਾ ਦੀ ਵੀ ਇਹ ਪਹਿਲੀ ਫ਼ਿਲਮ ਹੈ | ਦੋਵਾਂ ਨੂੰ ਫ਼ਿਲਮ ਤੋਂ ਕਾਫੀ ਆਸਾਂ ਹਨ ਤੇ ਖਾਸਕਰ ਦਿਓਲ ਪਰਿਵਾਰ ਦਾ ਹਿੰਦੀ ਫਿਲਮ ਜਗਤ 'ਚ ਵਿਸ਼ੇਸ਼ ਮੁਕਾਮ ਹੋਣ ਕਾਰਨ ਕਰਨ ਦਿਓਲ ਦੇ ਮੋਢਿਆਂ 'ਤੇ ਇਸ ਮੁਕਾਮ ਨੂੰ ਬਰਕਰਾਰ ਰੱਖਣ ਦਾ ਬੇਸ਼ੱਕ ਭਾਰੀ ਦਬਾਅ ਹੈ | ਸੰਨੀ ਦਿਓਲ ਜੋ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ, ਨੂੰ ਉਮੀਦ ਹੈ ਕਿ ਕਰਨ ਦਿਓਲ ਦੀ ਮਿਹਨਤ ਸਿਨੇਮਾ ਪ੍ਰੇਮੀਆਂ ਨੂੰ ਜ਼ਰੂਰ ਪਸੰਦ ਆਵੇਗੀ ਅਤੇ ਇਹ ਫ਼ਿਲਮ ਸਿਨੇਮਾ ਜਗਤ 'ਚ ਕਾਮਯਾਬੀ ਦੇ ਨਵੇਂ ਕੀਰਤੀਮਾਨ ਸਥਾਪਿਤ ਕਰੇਗੀ |
ਫ਼ਿਲਮ ਦੇ ਪ੍ਰਚਾਰ ਲਈ ਅੱਜ ਦੇਰ ਸ਼ਾਮ ਕਰਨ ਦਿਓਲ ਤੇ ਸਹਿਰ ਨਾਲ 'ਅਜੀਤ' ਭਵਨ ਪੁੱਜੇ ਸੰਨੀ ਦਿਓਲ ਨੇ ਫ਼ਿਲਮ ਦੀ ਕਹਾਣੀ ਅਤੇ ਇਸ ਦੇ ਨਿਰਮਾਣ ਸਬੰਧੀ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਪਹਿਲਾਂ 'ਅਜੀਤ' ਭਵਨ ਪੁੱਜਣ 'ਤੇ ਸੰਨੀ ਦਿਓਲ, ਕਰਨ ਦਿਓਲ ਤੇ ਸਹਿਰ ਦਾ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਗੁਲਦਸਤੇ ਭੇਟ ਕਰ ਕੇ ਨਿੱਘਾ ਸਵਾਗਤ ਕੀਤਾ ਗਿਆ |
ਸੰਨੀ ਦਿਓਲ ਨੇ ਦੱਸਿਆ ਕਿ ਕਰਨ ਦਿਓਲ ਦੀ ਪਹਿਲੀ ਫ਼ਿਲਮ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਘਬਰਾਹਟ ਹੈ ਤੇ ਅੱਜ ਉਨ੍ਹਾਂ ਨੂੰ ਆਪਣੇ ਪਿਤਾ ਦੀ ਯਾਦ ਆ ਰਹੀ ਹੈ ਕਿ ਜਦੋਂ ਉਸ ਦੀ ਪਹਿਲੀ ਫ਼ਿਲਮ 'ਬੇਤਾਬ' ਰਿਲੀਜ਼ ਹੋਈ ਸੀ ਤਾਂ ਉਸ ਸਮੇਂ ਉਨ੍ਹਾਂ ਦੇ ਦਿਲ 'ਚ ਵੀ ਇਸੇ ਤਰ੍ਹਾਂ ਘਬਰਾਹਟ ਹੋਵੇਗੀ | ਉਨ੍ਹਾਂ ਦੱਸਿਆ ਕਿ ਡਾਇਰੈਕਟਰ ਵਜੋਂ ਇਹ ਉਨ੍ਹਾਂ ਦੀ ਤੀਸਰੀ ਫ਼ਿਲਮ ਹੈ ਤੇ ਇਸ ਫ਼ਿਲਮ 'ਚ ਕਾਫੀ ਮਿਹਨਤ ਕੀਤੀ ਹੈ, ਕਿਉਂਕਿ ਬੇਟੇ ਕਰਨ ਨੂੰ ਲਾਂਚ ਕਰਨਾ ਸੀ ਤਾਂ ਫ਼ਿਲਮ ਦੀ ਕਹਾਣੀ ਦੀ ਚੋਣ ਕਰਨਾ ਕਾਫੀ ਔਖਾ ਕੰਮ ਸੀ ਅਤੇ ਫ਼ਿਲਮ ਦੀ ਕਹਾਣੀ 'ਤੇ ਕਰੀਬ ਇਕ ਸਾਲ ਮਿਹਨਤ ਕੀਤੀ ਗਈ | ਕਹਾਣੀ ਪਸੰਦ ਆਉਣ 'ਤੇ ਉਨ੍ਹਾਂ ਸਹਿਰ ਦੀ ਖੋਜ ਕੀਤੀ ਤੇ ਫਿਰ ਦੋਵਾਂ ਨੂੰ ਲੈ ਕੇ ਫ਼ਿਲਮ ਬਣਾਉਣ ਦਾ ਕੰਮ ਸ਼ੁਰੂ ਕੀਤਾ | ਫ਼ਿਲਮ ਦੀ ਸ਼ੂਟਿੰਗ ਜ਼ਿਆਦਾਤਰ ਪਹਾੜੀ ਅਤੇ ਖਤਰਨਾਕ ਖੇਤਰਾਂ 'ਚ ਕੀਤੀ ਗਈ ਹੈ | ਕਰਨ ਦਿਓਲ ਨੇ ਫ਼ਿਲਮ ਨਿਰਮਾਣ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਸਾਂਝੇ ਕਰਦੇ ਹੋਏ ਦੱਸਿਆ ਕਿ ਪਹਿਲਾ ਦਿਨ ਉਨ੍ਹਾਂ ਦਾ ਕੋਈ ਖਾਸ ਵਧੀਆ ਨਹੀਂ ਰਿਹਾ, ਪਰ ਫਿਰ ਉਨ੍ਹਾਂ ਦੀ ਅਦਾਕਾਰੀ 'ਤੇ ਪਕੜ ਮਜ਼ਬੂਤ ਹੁੰਦੀ ਗਈ | ਉਨ੍ਹਾਂ ਦੱਸਿਆ ਕਿ ਸੰਨੀ ਦਿਓਲ ਵਲੋਂ ਸੈੱਟ 'ਤੇ ਇਕ ਡਾਇਰੈਕਟਰ ਵਜੋਂ ਉਨ੍ਹਾਂ ਤੋਂ ਕੰਮ ਲਿਆ ਗਿਆ | ਉਨ੍ਹਾਂ ਕਿਹਾ ਕਿ ਫ਼ਿਲਮ ਇਕ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ ਤੇ ਇਸ ਨੂੰ ਦੇਖ ਕੇ ਹਰ ਨੌਜਵਾਨ ਦਿਲ ਨੂੰ ਆਪਣਾ ਪਹਿਲਾ ਪਿਆਰ ਯਾਦ ਆ ਜਾਵੇਗਾ | ਉਨ੍ਹਾਂ ਦੱਸਿਆ ਕਿ ਫ਼ਿਲਮ 'ਚ ਉਹ ਇਕ ਟ੍ਰੈਕਿੰਗ ਟ੍ਰੇਨਰ ਵਜੋਂ ਕੰਮ ਕਰਦੇ ਹਨ ਤੇ ਇਸ ਦੌਰਾਨ ਹੀ ਉਸ ਦੀ ਮੁਲਾਕਾਤ ਸਹਿਰ ਬਾਂਬਾ ਨਾਲ ਹੁੰਦੀ ਹੈ, ਜੋ ਕਾਫੀ ਆਕੜ ਵਾਲੀ ਲੜਕੀ ਹੁੰਦੀ ਹੈ | ਅਦਾਕਾਰਾ ਸਹਿਰ ਬਾਂਬਾ ਨੇ ਆਪਣੇ ਕਿਰਦਾਰ ਬਾਰੇ ਦੱਸਿਆ ਕਿ ਉਹ ਇਕ ਬਲਾਗਰ (ਯੂ ਟਿਊਬ 'ਤੇ ਫਿਲਮਾਂ ਪਾਉਣ ਦਾ ਕੰਮ) ਵਜੋਂ ਕੰਮ ਕਰਦੀ ਹੈ ਤੇ ਉਸ ਦਾ ਸੁਭਾਅ ਕਾਫੀ ਆਕੜ ਵਾਲਾ ਹੈ | ਉਸ ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਸ਼ੁਰੂ 'ਚ ਉਸ ਨੂੰ ਵੀ ਕੁਝ ਔਕੜਾਂ ਆਈਆਂ ਪਰ ਬਾਅਦ 'ਚ ਉਹ ਸਹਿਜ ਹੋ ਗਈ ਤੇ ਦਿਓਲ ਪਰਿਵਾਰ ਨਾਲ ਕੰਮ ਕਰ ਕੇ ਉਸ ਨੂੰ ਕਾਫੀ ਖੁਸ਼ੀ ਤੇ ਮਾਣ ਮਹਿਸੂਸ ਹੋਇਆ | ਹਿਮਾਚਲ ਪ੍ਰਦੇਸ਼ ਨਾਲ ਸਬੰਧਿਤ ਹੋਣ ਕਾਰਨ ਪਹਾੜੀ ਖੇਤਰ 'ਚ ਕੰਮ ਕਰਨਾ ਉਸ ਨੂੰ ਏਨਾ ਜ਼ਿਆਦਾ ਔਖਾ ਨਹੀਂ ਲੱਗਾ | ਦੱਸਣਯੋਗ ਹੈ ਕਿ ਦਿਓਲ ਪਰਿਵਾਰ ਤੇ ਜ਼ੀ ਸਟੂਡੀਓ ਵਲੋਂ ਬਣਾਈ ਗਈ ਇਸ ਫ਼ਿਲਮ ਦਾ ਸੰਗੀਤ ਪਹਿਲਾਂ ਹੀ ਕਾਫੀ ਮਕਬੂਲ ਹੋ ਚੁੱਕਿਆ ਹੈ ਤੇ ਟ੍ਰੇਲਰ ਨੂੰ ਵੀ ਕਾਫੀ ਸਰਾਹਿਆ ਗਿਆ ਹੈ |

 

ਸੁਨੀਲ ਜਾਖੜ ਦਾ ਅਸਤੀਫ਼ਾ ਨਾਮਨਜ਼ੂਰ, ਬਣੇ ਰਹਿਣਗੇ ਪ੍ਰਧਾਨ

ਲੋਕ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਦਿੱਤਾ ਸੀ ਅਸਤੀਫ਼ਾ
ਚੰਡੀਗੜ੍ਹ, 14 ਸਤੰਬਰ (ਵਿਕਰਮਜੀਤ ਸਿੰਘ ਮਾਨ)- ਆਲ ਇੰਡੀਆ ਕਾਂਗਰਸ ਕਮੇਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੇ ਸੁਨੀਲ ਜਾਖੜ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਅੱਜ ਨਾਮਨਜ਼ੂਰ ਕਰ ਦਿੱਤਾ | ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਪੱਤਰ ਲਿਖ ਕੇ ਇਸ ਦੀ ਸੂਚਨਾ ਸੁਨੀਲ ਜਾਖੜ ਨੂੰ ਦਿੱਤੀ ਹੈ | ਸੁਨੀਲ ਜਾਖੜ ਨੂੰ ਭੇਜੇ ਪੱਤਰ 'ਚ ਆਸ਼ਾ ਕੁਮਾਰੀ ਨੇ ਲਿਖਿਆ ਹੈ ਕਿ ਉਨ੍ਹਾਂ ਵਲੋਂ ਕਾਂਗਰਸ ਹਾਈਕਮਾਨ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਗਿਆ ਹੈ ਅਤੇ ਹੁਣ ਉਹ ਇਸ ਅਹੁਦੇ 'ਤੇ ਕੰਮ ਕਰਦੇ ਰਹਿਣਗੇ | ਹਾਈਕਮਾਨ ਵਲੋਂ ਲਏ ਇਸ ਫ਼ੈਸਲੇ ਦਾ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਵਾਗਤ ਕੀਤਾ ਹੈ, ਉੱਥੇ ਅਸਤੀਫ਼ਾ ਨਾਮਨਜ਼ੂਰ ਹੁੰਦੇ ਹੀ ਸੁਨੀਲ ਜਾਖੜ ਨੇ ਆਉਂਦੀ 17 ਸਤੰਬਰ ਨੂੰ ਸੂਬਾ ਕਾਂਗਰਸ ਦੇ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ ਤੇ ਵਿਧਾਇਕਾਂ ਦੀ ਮੀਟਿੰਗ ਚੰਡੀਗੜ੍ਹ 'ਚ ਸੱਦ ਲਈ ਹੈ | ਦੱਸਣਯੋਗ ਹੈ ਕਿ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ 'ਚ ਭਾਜਪਾ ਉਮੀਦਵਾਰ  ਸੰਨੀ ਦਿਓਲ ਤੋਂ ਹਾਰ ਜਾਣ ਕਾਰਨ ਆਪਣਾ ਅਸਤੀਫ਼ਾ 27 ਮਈ ਨੂੰ ਕਾਂਗਰਸ ਹਾਈਕਮਾਨ ਨੂੰ ਭੇਜ ਦਿੱਤਾ ਸੀ, ਹਾਲਾਂਕਿ ਉਸ ਵੇਲੇ ਵੀ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਹੁੰਦਿਆਂ ਜਾਖੜ ਦਾ ਅਸਤੀਫ਼ਾ ਪ੍ਰਵਾਨ ਨਹੀਂ ਸੀ ਕੀਤਾ | ਜਾਖੜ ਵਲੋਂ ਜਿੱਥੇ ਅਸਤੀਫ਼ੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੂਚਨਾ ਨਹੀਂ ਦਿੱਤੀ ਗਈ, ਉੱਥੇ ਉਦੋਂ ਤੋਂ ਹੀ ਜਾਖੜ ਨੇ ਪੰਜਾਬ ਵਿਚਲੀਆਂ ਸਿਆਸੀ ਸਰਗਰਮੀਆਂ 'ਚ ਭਾਗ ਲੈਣਾ ਪੂਰੀ ਤਰ੍ਹਾਂ ਛੱਡ ਦਿੱਤਾ ਸੀ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਸਮੇਤ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਹਾਈਕਮਾਨ ਨੂੰ ਅਪੀਲ ਕੀਤੀ ਸੀ ਕਿ ਜਾਖੜ ਦਾ ਅਸਤੀਫ਼ਾ ਪ੍ਰਵਾਨ ਨਾ ਕੀਤਾ ਜਾਵੇ ਤੇ ਇਹ ਮਾਮਲਾ ਪਿਛਲੇ ਲੰਬੇ ਸਮੇਂ ਤੋਂ ਲਟਕ ਰਿਹਾ ਸੀ ਜਿਸ ਨੂੰ ਹੁਣ ਹਾਈਕਮਾਨ ਨੇ ਲਿਖਤੀ ਰੂਪ 'ਚ ਨਾਮਨਜ਼ੂਰ ਕਰ ਕੇ ਜਾਖੜ ਨੂੰ ਦੁਬਾਰਾ ਪੰਜਾਬ ਕਾਂਗਰਸ ਪ੍ਰਧਾਨ ਦੇ ਤੌਰ 'ਤੇ ਸਰਗਰਮ ਹੋਣ ਲਈ ਕਿਹਾ ਹੈ | ਹਾਈਕਮਾਨ ਵਲੋਂ ਜਾਖੜ ਦਾ ਅਸਤੀਫ਼ਾ ਨਾਮਨਜ਼ੂਰ ਕਰ ਦੇਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਜਾਖੜ ਵਲੋਂ ਸੂਬੇ 'ਚ ਪਾਰਟੀ ਪ੍ਰਧਾਨ ਰਹਿੰਦਿਆਂ ਕੀਤੇ ਵਧੀਆ ਕੰਮਾਂ ਤੇ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਹੀ ਉਨ੍ਹਾਂ ਦਾ ਅਸਤੀਫ਼ਾ ਨਾਮਨਜ਼ੂਰ ਕੀਤਾ ਗਿਆ | ਉਨ੍ਹਾਂ ਕਿਹਾ ਹਾਲਾਂਕਿ ਸੁਨੀਲ ਜਾਖੜ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਜ਼ਰੂਰਤ ਨਹੀਂ ਸੀ, ਕਿਉਂਕਿ ਹੋਰ ਰਾਜਾਂ ਦੇ ਪਾਰਟੀ ਪ੍ਰਧਾਨਾਂ ਨੇ ਲੋਕ ਸਭਾ ਚੋਣਾਂ 'ਚ ਪਾਰਟੀ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਆਏ ਨਤੀਜਿਆਂ ਨੂੰ ਮੂਹਰੇ ਰੱਖ ਕੇ ਅਸਤੀਫ਼ੇ ਦਿੱਤੇ ਸਨ, ਜਦਕਿ ਜਾਖੜ ਦੀ ਅਗਵਾਈ 'ਚ ਪੰਜਾਬ ਕਾਂਗਰਸ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ | ਉਨ੍ਹਾਂ ਕਿਹਾ ਕਿ ਜੇਕਰ ਜਾਖੜ ਅਸਤੀਫ਼ਾ ਦੇਣ ਸਬੰਧੀ ਮੇਰੇ ਨਾਲ ਸਲਾਹ ਕਰਦੇ ਤਾਂ ਮੈਂ ਅਸਤੀਫ਼ਾ ਭੇਜਣ ਹੀ ਨਹੀਂ ਦੇਣਾ ਸੀ | ਜਾਖੜ ਦੀ ਅਗਵਾਈ 'ਚ ਜਿੱਥੇ ਪਾਰਟੀ ਨੂੰ ਸੂਬੇ 'ਚ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਉੱਥੇ ਕੇਂਦਰ ਦੀਆਂ ਗ਼ਲਤ ਨੀਤੀਆਂ ਿਖ਼ਲਾਫ਼ ਵੀ ਆਵਾਜ਼ ਬੁਲੰਦ ਕਰਨ ਲਈ ਜਾਖੜ ਵਰਗੇ ਆਗੂ ਦੀ ਜ਼ਰੂਰਤ ਹੈ |

ਪਾਕਿ ਵਲੋਂ ਕਰਤਾਰਪੁਰ ਲਾਂਘੇ ਲਈ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਤੈਅ

• ਰੋਜ਼ਾਨਾ ਲੰਗਰ 'ਤੇ ਆਵੇਗੀ 10 ਲੱਖ ਦੀ ਲਾਗਤ • ਪ੍ਰਤੀ ਸ਼ਰਧਾਲੂ 200 ਰੁਪਏ ਖ਼ਰਚ ਹੋਣ ਦੀ ਸੰਭਾਵਨਾ
ਸੁਰਿੰਦਰ ਕੋਛੜ

ਅੰਮਿ੍ਤਸਰ, 14 ਸਤੰਬਰ-ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹੇ ਜਾਣ ਵਾਲੇ ਕਰਤਾਰਪੁਰ ਲਾਂਘੇ ਲਈ ਅੱਜ ਸਵੇਰੇ ਪਾਕਿਸਤਾਨ ਸਰਕਾਰ ਦੇ ਨਿਰਦੇਸ਼ਾਂ ਹੇਠ ਵੱਖ-ਵੱਖ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ | ਜ਼ਿਲ੍ਹਾ ਨਾਰੋਵਾਲ 'ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੂਬਾਈ ਸਰਕਾਰ ਅਤੇ ਸਬੰਧਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਹੋਈ ਉਕਤ ਬੈਠਕ 'ਚ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਡਾ: ਆਮਿਰ ਅਹਿਮਦ, ਸਕੱਤਰ ਤਾਰਿਕ ਵਜ਼ੀਰ, ਵਧੀਕ ਸਕੱਤਰ ਹੱਜ ਮੰਤਰਾਲਾ ਮੁਹੰਮਦ ਦਾਊਦ, ਫ਼ਰੰਟੀਅਰ ਵਰਕਜ਼ ਆਰਗੇਨਾਈਜ਼ੇਸ਼ਨ (ਐਫ. ਡਬਲਯੂ. ਓ.) ਦੇ ਸੈਕਟਰ ਕਮਾਂਡਰ ਬਿ੍ਗੇਡੀਅਰ ਆਸਿਫ਼ ਸਮੇਤ ਡਿਪਟੀ ਕਮਿਸ਼ਨਰ ਕਸਟਮ, ਆਈ. ਐਸ. ਆਈ., ਆਈ. ਬੀ., ਰੇਂਜਰਜ਼ ਅਤੇ ਲਾਹੌਰ ਵਿਸ਼ੇਸ਼ ਬ੍ਰਾਂਚ ਦੇ ਪੁਲਿਸ ਅਧਿਕਾਰੀ ਸ਼ਾਮਿਲ ਹੋਏ | ਲਾਹੌਰ ਤੋਂ ਇਸ ਬਾਰੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਬਾਬਰ ਜਲੰਧਰੀ ਨੇ ਦੱਸਿਆ ਕਿ ਬੈਠਕ ਦੌਰਾਨ ਸ਼ਰਧਾਲੂਆਂ ਨੂੰ ਭਾਰਤੀ ਟਰਮੀਨਲ ਤੋਂ ਲੈ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਲਿਆਉਣ ਅਤੇ ਵਾਪਸ ਛੱਡਣ ਦੀ ਜ਼ਿੰਮੇਵਾਰੀ ਐਫ. ਡਬਲਯੂ. ਓ. ਦੀ ਹੀ ਗਲੋਬਲ ਨੋਬਲ ਨਾਮੀ ਕੰਪਨੀ ਨੂੰ ਸੌਾਪੀ ਗਈ ਹੈ | ਇਸ ਕੰਪਨੀ ਨੂੰ ਟਰਮੀਨਲ ਦੀ ਦੇਖ-ਭਾਲ ਅਤੇ ਮੁਰੰਮਤ ਦੀ ਜ਼ਿੰਮੇਵਾਰੀ ਵੀ ਸੌਾਪੀ ਗਈ ਹੈ | ਸ਼ਰਧਾਲੂਆਂ ਦੇ ਪਾਸਪੋਰਟ ਦੀ ਜਾਂਚ ਕਰਨ ਉਪਰੰਤ ਪਾਸਪੋਰਟ ਲੈ ਕੇ ਉਨ੍ਹਾਂ ਨੂੰ ਰਾਹਦਾਰੀ ਦੇ ਦਸਤਾਵੇਜ਼ ਦੇਣ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਵਾਪਸੀ ਵੇਲੇ ਪਾਸਪੋਰਟ ਵਾਪਸ ਕਰਨ ਦੀ ਜ਼ਿੰਮੇਵਾਰੀ  ਫੈਡਰਲ ਇੰਵੈਸਟੀਗੇਸ਼ਨ ਏਜੰਸੀ (ਐਫ. ਆਈ. ਏ.), ਨੈਸ਼ਨਲ ਡਾਟਾਬੇਸ ਐਾਡ ਰਜਿਸਟ੍ਰੇਸ਼ਨ ਅਥਾਰਿਟੀ (ਨਾਦਰਾ) ਅਤੇ ਕਸਟਮ ਨੂੰ ਸੌਾਪੀ ਗਈ ਹੈ | ਨਸ਼ੀਲੇ ਪਦਾਰਥਾਂ ਦੀ ਰੋਕਥਾਮ ਹਿਤ ਯਾਤਰੂ ਦੇ ਸਾਮਾਨ ਦੀ ਤਲਾਸ਼ੀ ਲਈ ਐਾਟੀ ਨਾਰਕੋਟਿਕਸ ਵਿਭਾਗ ਦਾ ਕਾਊਾਟਰ ਵੀ ਟਰਮੀਨਲ 'ਚ ਅਲੱਗ ਤੋਂ ਸਥਾਪਤ ਕੀਤਾ ਜਾਵੇਗਾ | ਬੈਠਕ 'ਚ ਦੱਸਿਆ ਗਿਆ ਕਿ ਯਾਤਰਾ 'ਤੇ ਰੋਜ਼ਾਨਾ ਆਉਣ ਵਾਲੇ 5000 ਭਾਰਤੀ ਸ਼ਰਧਾਲੂਆਂ ਨੂੰ ਲੰਗਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਹੱਈਆ ਕਰਵਾਏਗੀ | ਲੰਗਰ 'ਤੇ ਰੋਜ਼ਾਨਾ 10 ਲੱਖ ਰੁਪਏ ਦਾ ਖ਼ਰਚ ਆਵੇਗਾ ਅਤੇ ਪ੍ਰਤੀ ਸ਼ਰਧਾਲੂ 'ਤੇ 200 ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ | ਸ਼ਰਧਾਲੂਆਂ ਦੇ ਰਹਿਣ, ਖਾਣ-ਪੀਣ ਅਤੇ ਇਲਾਜ ਸੇਵਾਵਾਂ ਦਾ ਜ਼ਿੰਮਾ ਮਹਿਕਮਾ ਔਕਾਫ਼ ਦਾ ਹੋਵੇਗਾ | ਉਪਰੋਕਤ ਸਮੇਤ ਬਾਕੀ ਵਿਭਾਗਾਂ ਨੂੰ ਆਪਣੀਆਂ ਤਿਆਰੀਆਂ ਅਗਲੇ 48 ਦਿਨਾਂ 'ਚ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ | ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਨੇ ਸ੍ਰੀ ਕਰਤਾਰਪੁਰ ਲਾਂਘੇ ਲਈ ਪਾਕਿ ਸਰਕਾਰ ਪਾਸੋਂ ਨਵੰਬਰ 2019 ਤੋਂ ਪਹਿਲਾਂ-ਪਹਿਲਾਂ ਬਣਦੇ ਫ਼ੰਡ ਜਾਰੀ ਕਰਨ ਲਈ ਅਪੀਲ ਕੀਤੀ ਹੈ | ਐਫ. ਆਈ. ਏ. ਇੰਮੀਗ੍ਰੇਸ਼ਨ ਦੇ ਡਾਇਰੈਕਟਰ ਨਾਸਿਰ ਮਹਿਮੂਦ ਸੱਤੀ ਪੀ. ਐਸ. ਪੀ. ਨੇ ਦੱਸਿਆ ਕਿ ਉਕਤ ਰਕਮ 'ਚੋਂ 40,450,000 ਰੁਪਏ ਕੰਪਿਊਟਰ, ਕੈਮਰਿਆਂ, ਪਾਸਪੋਰਟ ਸਕੈਨਰ, ਪਿ੍ੰਟਰ ਆਦਿ ਸਾਮਾਨ 'ਤੇ ਅਤੇ 21,195,000 ਰੁਪਏ ਯੂ. ਪੀ. ਐਸ., ਏਅਰ ਕੰਡੀਸ਼ਨਰ, ਕੰਧ ਤੇ ਛੱਤ ਵਾਲੇ ਪੱਖਿਆਂ, ਜਰਨੇਟਰ, ਮਾਈਕ੍ਰੋਵੇਵ ਔਵਨ, ਸਾਫ਼ ਪਾਣੀ ਵਾਲੇ ਕੂਲਰਾਂ ਆਦਿ 'ਤੇ ਖ਼ਰਚ ਕੀਤੇ ਜਾਣਗੇ | ਜਦ ਕਿ ਸ੍ਰੀ ਕਰਤਾਰਪੁਰ ਲਾਂਘੇ ਲਈ ਐਫ. ਆਈ. ਏ. ਦੇ ਰੱਖੇ ਜਾਣ ਵਾਲੇ ਸਟਾਫ਼ ਦੀਆਂ ਤਨਖ਼ਾਹਾਂ 'ਤੇ 14,30,25,144 ਰੁਪਏ ਸਾਲਾਨਾ (1,19,18,762 ਰੁਪਏ ਮਾਸਿਕ) ਖ਼ਰਚੇ ਜਾਣਗੇ | ਉਕਤ ਸਟਾਫ਼ 'ਚ ਇਕ ਡਿਪਟੀ ਡਾਇਰੈਕਟਰ, 4 ਸਹਾਇਕ ਡਾਇਰੈਕਟਰ, 4 ਸਿਸਟਮ ਇੰਚਾਰਜ, 5 ਇੰਸਪੈਕਟਰ, 6 ਸਬ-ਇੰਸਪੈਕਟਰ, 2 ਸਟੈਨੋ ਟਾਈਪਿਸਟ, 4 ਟੈਕਨੀਕਲ ਸਹਾਇਕ, 16 ਸਹਾਇਕ ਸਬ-ਇੰਸਪੈਕਟਰ, 55 ਹੈੱਡ ਕਾਂਸਟੇਬਲ ਅਤੇ 165 ਕਾਂਸਟੇਬਲਾਂ ਸਮੇਤ 18 ਹੋਰ ਕਰਮਚਾਰੀ ਨਿਯੁਕਤ ਕੀਤੇ ਗਏ ਹਨ | ਉਕਤ ਸਟਾਫ਼ 'ਚ ਸਭ ਤੋਂ ਵਧੇਰੇ ਮਾਸਿਕ ਤਨਖ਼ਾਹ 92,795 ਰੁਪਏ ਡਿਪਟੀ ਡਾਇਰੈਕਟਰ ਨੂੰ ਦਿੱਤੀ ਜਾਵੇਗੀ |

ਪਾਕਿ ਸੈਨਾ ਨੇ ਸਫ਼ੇਦ ਝੰਡਾ ਦਿਖਾ ਕੇ ਚੁੱਕੀਆਂ ਆਪਣੇ ਸੈਨਿਕਾਂ ਦੀਆਂ ਲਾਸ਼ਾਂ

ਸ੍ਰੀਨਗਰ, 14 ਸਤੰਬਰ (ਏਜੰਸੀ)-ਪਾਕਿਸਤਾਨੀ ਸੈਨਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਹੀ ਹੈ | ਇਸ ਦੇ ਜਵਾਬ ਵਿਚ ਭਾਰਤੀ ਸੈਨਾ ਨੇ 10 ਅਤੇ 11 ਸਤੰਬਰ ਨੂੰ ਪਾਕਿਸਤਾਨ ਦੇ 2 ਸੈਨਿਕਾਂ ਨੂੰ ਮਾਰ ਦਿੱਤਾ ਸੀ | ਇਸ ਤੋਂ ਬਾਅਦ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਹਾਜੀਪੁਰ ਸੈਕਟਰ ਤੋਂ ਸਨਿਚਰਵਾਰ ਨੂੰ ਇਕ ਵੀਡੀਓ ਸਾਹਮਣੇ ਆਈ, ਜਿਸ ਵਿਚ ਪਾਕਿਸਤਾਨ ਦੇ ਫ਼ੌਜੀ ਸਫ਼ੇਦ ਝੰਡਾ ਦਿਖਾ ਕੇ ਆਪਣੇ ਜਵਾਨਾਂ ਦੀਆਂ ਲਾਸ਼ਾਂ ਲੈ ਕੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ | ਭਾਰਤੀ ਸੈਨਾ ਦੇ ਸੂਤਰਾਂ ਨੇ ਦੱਸਿਆ ਕਿ 10-11 ਸਤੰਬਰ ਨੂੰ ਸਾਡੇ ਜਵਾਨਾਂ ਨੇ ਹਾਜੀਪੁਰ ਸੈਕਟਰ ਵਿਚ ਸਿਪਾਹੀ ਗੁਲਾਮ ਰਸੂਲ ਨੂੰ ਮਾਰ ਦਿੱਤਾ ਸੀ | ਰਸੂਲ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਰਹਿਣ ਵਾਲਾ ਸੀ | ਸ਼ੁਰੂਆਤ ਵਿਚ ਪਾਕਿਸਤਾਨੀ ਸੈਨਾ ਆਪਣੇ ਸੈਨਿਕ ਦੀ ਲਾਸ਼ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਇਸੇ ਦੌਰਾਨ ਇਕ ਹੋਰ ਸੈਨਿਕ ਮਾਰਿਆ ਗਿਆ | ਪਾਕਿ ਸੈਨਿਕ ਦੋ ਦਿਨਾਂ ਤੋਂ ਲਗਾਤਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਲਾਸ਼ਾਂ ਬਰਾਮਦ ਨਹੀਂ ਕਰ ਸਕੇ | 13 ਸਤੰਬਰ ਨੂੰ ਪਾਕਿ ਸੈਨਿਕ ਸਫ਼ੇਦ ਝੰਡਾ ਦਿਖਾ ਕੇ ਲਾਸ਼ਾਂ ਲੈ ਗਏ | ਭਾਰਤੀ ਸੈਨਾ ਨੇ ਇਸ ਦਾ ਸਨਮਾਨ ਕਰਦੇ ਹੋਏ ਲਾਸ਼ਾਂ ਨੂੰ ਲੈ ਕੇ ਜਾਣ ਦੀ ਆਗਿਆ ਦੇ ਦਿੱਤੀ | ਅਧਿਕਾਰੀਆਂ ਅਨੁਸਾਰ ਪਾਕਿਸਤਾਨੀ ਸੈਨਾ ਵਿਚ ਪੰਜਾਬੀ ਮੁਸਲਿਮ ਜਨਰਲਾਂ ਦਾ ਦਬਦਬਾ ਹੈ | ਪਾਕਿ ਸੈਨਾ ਵਿਚ ਪੰਜਾਬ ਖੇਤਰ ਦੇ 70 ਫ਼ੀਸਦੀ ਤੋਂ ਜ਼ਿਆਦਾ ਸੈਨਿਕ ਹਨ |

ਫ਼ਿਰੋਜ਼ਪੁਰ 'ਚ ਨੌਜਵਾਨ ਦਾ ਕਤਲ

ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਪੰਜਾਬ ਯੂਨੀਵਰਸਿਟੀ ਦਾ ਸ਼ਹਿਰੀ ਪ੍ਰਧਾਨ ਸੀ ਸ਼ਿਵਪ੍ਰੀਤ
ਫ਼ਿਰੋਜ਼ਪੁਰ, 14 ਸਤੰਬਰ (ਗੁਰਿੰਦਰ ਸਿੰਘ)- ਬੀਤੀ ਦੇਰ ਰਾਤ ਫ਼ਿਰੋਜ਼ਪੁਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਇੱਛੇ ਵਾਲਾ ਰੋਡ ਸਥਿਤ ਚਰਚ ਕੋਲ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ | ਮਿ੍ਤਕ ਦੀ ਪਛਾਣ ਸ਼ਿਵਪ੍ਰੀਤ ਧਾਲੀਵਾਲ (20) ਪੁੱਤਰ ਚਰਨਜੀਤ ਧਾਲੀਵਾਲ ਵਾਸੀ ਫ਼ਿਰੋਜ਼ਪੁਰ ਸ਼ਹਿਰ ਵਜੋਂ ਹੋਈ ਹੈ, ਜੋ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗਨਾਈਜ਼ੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਸੋਪੋ) ਦਾ ਸ਼ਹਿਰੀ ਪ੍ਰਧਾਨ ਸੀ | ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ | ਇਸ ਕਤਲ ਸਬੰਧੀ ਪੁਲਿਸ ਨੂੰ ਬੁਲਟ ਮੋਟਰਸਾਈਕਲ ਸਵਾਰ
ਤਿੰਨ ਅਣਪਛਾਤੇ ਨੌਜਵਾਨਾਂ ਦੀ ਭਾਲ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ੱੁਕਰਵਾਰ ਰਾਤ ਸ਼ਿਵਪ੍ਰੀਤ ਆਪਣੇ ਮੋਟਰਸਾਈਕਲ 'ਤੇ ਕਿਤੇ ਜਾ ਰਿਹਾ ਸੀ ਕਿ ਇਸ ਦੌਰਾਨ ਬੁਲਟ ਮੋਟਰਸਾਈਕਲ 'ਤੇ ਆਏ ਨੌਜਵਾਨਾਂ ਨੇ ਚਰਚ ਨੇੜੇ ਉਸ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਇਸ ਹਮਲੇ 'ਚ ਸ਼ਿਵਪ੍ਰੀਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ | ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ, ਜਦਕਿ ਸਥਾਨਕ ਲੋਕਾਂ ਨੇ ਸ਼ਿਵਪ੍ਰੀਤ ਨੂੰ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਕਾਤਲਾਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |

ਮੁੱਖ ਮੰਤਰੀ ਦੇ ਹੁਕਮਾਂ 'ਤੇ ਤਿੰਨ ਪੁਲਿਸ ਤੇ ਇਕ ਹੋਮਗਾਰਡ ਦਾ ਮੁਲਾਜ਼ਮ ਬਰਖ਼ਾਸਤ

ਇੰਸਪੈਕਟਰ ਲਾਈਨ ਹਾਜ਼ਰ
ਚੰਡੀਗੜ੍ਹ, 14 ਸਤੰਬਰ (ਵਿਕਰਮਜੀਤ ਸਿੰਘ ਮਾਨ)-ਤਰਨ ਤਾਰਨ ਜ਼ਿਲ੍ਹੇ 'ਚ ਪੈਂਦੇ ਪਿੰਡ ਚੋਗਾਵਾਂ ਵਿਖੇ ਪੁਲਿਸ ਅਧਿਕਾਰੀ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਨ੍ਹਾਂ ਪੁਲਿਸ ਕਰਮਚਾਰੀਆਂ ਦੀ ਤੁਰੰਤ ਬਰਖ਼ਾਸਤਗੀ ਦੇ ਹੁਕਮ ਜਾਰੀ ਕੀਤੇ, ਜੋ ਉਸ ਮੌਕੇ ਮੌਜੂਦ ਸਨ ਜਦੋਂ ਨਸ਼ਾ ਤਸਕਰਾਂ ਦਾ ਗਰੋਹ ਸਬ ਇੰਸਪੈਕਟਰ ਦੀ ਕੁੱਟਮਾਰ ਕਰ ਰਿਹਾ ਸੀ, ਪਰ ਉਸ ਦੇ ਬਚਾਅ ਲਈ ਕੋਈ ਕਾਰਵਾਈ ਨਹੀਂ ਕੀਤੀ | ਮੁੱਖ ਮੰਤਰੀ ਦੇ ਹੁਕਮਾਂ 'ਤੇ ਕਾਰਵਾਈ ਕਰਦਿਆਂ ਸੂਬਾ ਪੁਲਿਸ ਮੁਖੀ (ਡੀ.ਜੀ.ਪੀ.) ਦਿਨਕਰ ਗੁਪਤਾ ਵਲੋਂ ਛਾਪਾਮਾਰੀ ਕਰਨ ਵਾਲੀ ਪੁਲਿਸ ਟੀਮ ਦੀ ਭੂਮਿਕਾ ਬਾਰੇ ਆਈ.ਜੀ. ਬਾਰਡਰ ਕੋਲੋਂ ਜਾਂਚ ਕਰਵਾਈ ਗਈ | ਉਕਤ ਟੀਮ 'ਚ ਪੁਲਿਸ ਥਾਣਾ ਕੱਚਾ ਪੱਕਾ ਦੇ ਸਬ ਇੰਸਪੈਕਟਰ ਬਲਦੇਵ ਸਿੰਘ ਮੌਜੂਦ ਸਨ, ਜਿਨ੍ਹਾਂ ਨੇ 13 ਸਤੰਬਰ ਦੀ ਸਵੇਰ ਪਿੰਡ ਚੋਗਾਵਾਂ ਵਿਖੇ ਛਾਪਾ ਮਾਰਿਆ | ਰਿਪੋਰਟ ਦੇ ਆਧਾਰ 'ਤੇ ਤਿੰਨ ਪੁਲਿਸ ਅਧਿਕਾਰੀ ਜਿਨ੍ਹਾਂ 'ਚ ਏ.ਐਸ.ਆਈ. ਸਤਵਿੰਦਰ ਸਿੰਘ, ਹੌਲਦਾਰ ਗੁਰਵਿੰਦਰ ਸਿੰਘ ਅਤੇ ਸਿਪਾਹੀ ਨਿਸ਼ਾਨ ਸਿੰਘ ਸ਼ਾਮਿਲ ਸਨ, ਸਮੇਤ ਹੋਮਗਾਰਡ ਦੇ ਜਵਾਨ ਦਰਸ਼ਨ ਸਿੰਘ ਨੂੰ ਡਿਊਟੀ 'ਚ ਕੁਤਾਹੀ ਕਰਨ ਅਤੇ ਮੌਕੇ 'ਤੇ ਕੋਈ ਕਾਰਵਾਈ ਨਾ ਕਰਨ ਦੇ ਨਤੀਜੇ ਵਜੋਂ ਬਰਖ਼ਾਸਤ ਕਰ ਦਿੱਤਾ ਗਿਆ | ਐਸ.ਐਚ.ਓ. ਝਿਰਮਲ ਸਿੰਘ, ਥਾਣਾ ਕੱਚਾ ਪੱਕਾ, ਜ਼ਿਲ੍ਹਾ ਤਰਨ ਤਾਰਨ ਨੂੰ ਇਸ ਘਟਨਾ ਬਾਰੇ ਤਸੱਲੀਬਖ਼ਸ਼ ਸਪੱਸ਼ਟੀਕਰਨ ਨਾ ਦੇਣ ਦੇ ਮੱਦੇਨਜ਼ਰ ਲਾਈਨ ਹਾਜ਼ਰ ਕਰ ਦਿੱਤਾ ਗਿਆ | ਪੁਲਿਸ ਅਨੁਸਾਰ ਹੁਣ ਤੱਕ ਪੰਜ ਵਿਅਕਤੀ ਗਿ੍ਫ਼ਤਾਰ ਕਰ ਲਏ ਗਏ ਹਨ ਅਤੇ ਇਨ੍ਹਾਂ ਸਮੇਤ ਕੁਝ ਹੋਰ 25-30 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਸਮਸ਼ੇਰ ਸਿੰਘ, ਗੁਰਜਿੰਦਰ ਸਿੰਘ, ਦਿਲਬਾਗ ਸਿੰਘ ਤੇ ਸਰਮੇਲ ਸਿੰਘ (ਸਾਰੇ ਚੋਗਾਵਾਂ ਤੋਂ) ਅਤੇ ਸ਼ੁੱਭ (ਵਾਸੀ ਤਪਿਆਲਾ) ਵਜੋਂ ਹੋਈ ਹੈ |
ਡੀ.ਜੀ.ਪੀ. ਵਲੋਂ ਕੱਲ੍ਹ ਆਈ.ਜੀ. ਬਾਰਡਰ ਅਤੇ ਐਸ.ਐਸ.ਪੀ. ਅੰਮਿ੍ਤਸਰ ਦਿਹਾਤੀ ਨੂੰ ਨਸ਼ਾ ਤਸਕਰ ਅਮਨਦੀਪ ਸਿੰਘ ਤੇ ਉਸ ਦੇ ਭਰਾ ਗਗਨਦੀਪ ਸਿੰਘ ਸਮੇਤ ਸਾਰੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਮਲ 'ਚ ਲਿਆਉਣ ਦੇ ਨਿਰਦੇਸ਼ ਦਿੱਤੇ ਗਏ | ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਨੇ ਦੱਸਿਆ ਕਿ ਪੁਲਿਸ ਟੀਮ 10 ਸਤੰਬਰ ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21, 22, 29 ਤਹਿਤ ਦਰਜ ਐਫ.ਆਈ. ਆਰ. ਨੰਬਰ 64 ਦੇ ਮਾਮਲੇ, ਜਿਸ 'ਚ ਤਰਨ ਤਾਰਨ ਪੁਲਿਸ ਵਲੋਂ 152 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ, 'ਚ ਅਮਨਦੀਪ ਸਿੰਘ ਦੇ ਘਰ ਛਾਪਾ ਮਾਰਨ ਲਈ ਉਕਤ ਪਿੰਡ 'ਚ ਗਈ ਸੀ | ਅਮਨਦੀਪ ਸਿੰਘ ਤੇ ਉਸ ਦੇ ਭਰਾ ਨੇ ਆਪਣੇ ਘਰ ਲੋਕਾਂ ਦਾ ਇਕੱਠ ਕਰਕੇ ਸਬ ਇੰਸਪੈਕਟਰ ਦੇ ਕਤਲ ਦੀ ਕੋਸ਼ਿਸ਼ ਕੀਤੀ | ਡੀ.ਜੀ.ਪੀ. ਨੇ ਦੱਸਿਆ ਕਿ ਪਿੰਡ ਦਾ ਸਾਬਕਾ ਸਰਪੰਚ ਜਤਿੰਦਰ ਸਿੰਘ ਉਰਫ਼ ਕਾਲਾ, ਸਮਸ਼ੇਰ ਸਿੰਘ ਉਰਫ਼ ਸ਼ੇਰਾ ਅਤੇ ਲਗਭਗ 25 ਹੋਰ ਵਿਅਕਤੀ ਵੀ ਇਸ ਸਾਜ਼ਿਸ਼ 'ਚ ਸ਼ਾਮਿਲ ਸਨ | ਐਨ.ਡੀ.ਪੀ.ਐਸ. ਮਾਮਲੇ 'ਚ ਹੋਰਨਾਂ ਦੋਸ਼ੀਆਂ 'ਚ ਜੁਗਰਾਜ ਸਿੰਘ ਉਰਫ਼ ਭੋਲੂ, ਹਰਵਿੰਦਰ ਸਿੰਘ ਉਰਫ਼ ਰਿੰਕਾ (ਗਿ੍ਫ਼ਤਾਰ) ਅਤੇ ਸੰਦੀਪ ਸਿੰਘ ਉਰਫ਼ ਸਨੀ (ਗਿ੍ਫ਼ਤਾਰ) ਸ਼ਾਮਿਲ ਹਨ | ਹਰਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਸੰਦੀਪ ਤੋਂ ਨਸ਼ੇ ਦੀ ਖੇਪ ਲਈ ਸੀ | ਇਸ ਨਸ਼ਾ ਸਪਲਾਈ ਦੀ ਲੜੀ ਦੇ ਪਿਛੋਕੜ ਦੇ ਸਬੰਧਾਂ 'ਚ ਜਾਂਚ ਕਰਦਿਆਂ ਪੁਲਿਸ ਥਾਣਾ ਕੱਚਾ ਪੱਕਾ ਦੇ ਸਬ ਇੰਸਪੈਕਟਰ ਬਲਦੇਵ ਸਿੰਘ ਨੇ ਹੈਰੋਇਨ ਤਸਕਰੀ 'ਚ ਅਮਨਦੀਪ ਸਿੰਘ ਦੇ ਸ਼ਾਮਿਲ ਹੋਣ ਕਾਰਨ ਉਸ ਨੰੂ ਇਸ ਕੇਸ ਵਿਚ ਨਾਮਜ਼ਦ ਕੀਤਾ ਅਤੇ ਕੱਲ੍ਹ ਉਸ ਦੇ ਘਰ ਛਾਪਾ ਮਾਰਿਆ | ਡੀ.ਜੀ.ਪੀ. ਨੇ ਦੱਸਿਆ ਕਿ ਦੂਜੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |

ਲੁਧਿਆਣਾ 'ਚ ਕਾਂਗਰਸੀ ਆਗੂ ਦੀ ਗੋਲੀ ਮਾਰ ਕੇ ਹੱਤਿਆ

• ਰੈਸਟੋਰੈਂਟ 'ਚ ਪਾਰਟੀ ਦੌਰਾਨ ਵਾਪਰੀ ਘਟਨਾ • ਮੁੱਖ ਮੁਲਜ਼ਮ ਗਿ੍ਫ਼ਤਾਰ ਲੁਧਿਆਣਾ, 14 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸੈਸ਼ਨ ਚੌਕ ਸਥਿਤ ਪੈਵੇਲੀਅਨ ਮਾਲ ਵਿਚ ਬੀਤੀ ਅੱਧੀ ਰਾਤ ਕਾਂਗਰਸੀ ਆਗੂ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਕਾਂਗਰਸੀਆਂ ਵਲੋਂ ...

ਪੂਰੀ ਖ਼ਬਰ »

ਦੀਵਾਲੀ ਮੌਕੇ ਦਿੱਤੇ ਜਾਣਗੇ ਸੂਬੇ ਦੇ ਨੌਜਵਾਨਾਂ ਨੂੰ ਮੁਫ਼ਤ ਸਮਾਰਟ ਫ਼ੋਨ-ਮਨਪ੍ਰੀਤ

ਸਰਕਾਰ ਵਲੋਂ ਨਵੇਂ ਸਲਾਹਕਾਰ ਲਾਉਣ ਦੇ ਮੁੱਦੇ 'ਤੇ ਬੋਲਣ ਤੋਂ ਭੱਜੇ ਖ਼ਜ਼ਾਨਾ ਮੰਤਰੀ ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ•, 14 ਸਤੰਬਰ-ਪੰਜਾਬ ਕਾਂਗਰਸ ਵਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ 'ਚ ਵਾਅਦਾ ਕੀਤਾ ਗਿਆ ਸੀ ਕਿ ਸੂਬੇ ਦੇ ਨੌਜਵਾਨਾਂ ਨੂੰ ...

ਪੂਰੀ ਖ਼ਬਰ »

ਪਾਕਿ 'ਚ 2 ਹਿੰਦੂ ਕੁੜੀਆਂ ਅਗਵਾ

ਅੰਮਿ੍ਤਸਰ, 14 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਟੰਡੋ ਮੁਹੰਮਦ ਖ਼ਾਨ ਦੀ ਮੀਰ ਮੁਨੱਵਰ ਕਾਲੋਨੀ ਦੇ ਨਿਵਾਸੀ ਮਾਲਜੀ ਦੀ ਪੁੱਤਰੀ ਪਾਇਲ ਕੁਮਾਰੀ ਸਮੇਤ ਇਸਲਾਮਕੋਟ 'ਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੀ 10 ਸਾਲ ਦੀ ਇਕ ਹੋਰ ਕੁੜੀ ਨੂੰ ਅਗਵਾ ਕਰ ਕੇ ...

ਪੂਰੀ ਖ਼ਬਰ »

ਪਾਕਿ ਵਲੋਂ ਪੁਣਛ 'ਚ ਕੰਟਰੋਲ ਰੇਖਾ 'ਤੇ ਰਿਹਾਇਸ਼ੀ ਇਲਾਕਿਆਂ 'ਚ ਗੋਲੀਬਾਰੀ

ਜੰਮੂ, 14 ਸਤੰਬਰ (ਏਜੰਸੀ)-ਪਾਕਿਸਤਾਨੀ ਸੈਨਾ ਵਲੋਂ ਅੱਜ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਨਾਲ ਲੱਗਦੇ ਪਿੰਡਾਂ ਤੇ ਅਗਾਉਂ ਸੁਰੱਖਿਆ ਚੌਕੀਆਂ 'ਤੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਭਾਰੀ ਗੋਲੀਬਾਰੀ ਕੀਤੀ ਗਈ ਹੈ | ਅਧਿਕਾਰੀ ਨੇ ਦੱਸਿਆ ਕਿ ਪਾਕਿ ...

ਪੂਰੀ ਖ਼ਬਰ »

ਛੱਤੀਸਗੜ੍ਹ 'ਚ ਵੱਖ-ਵੱਖ ਮੁਕਾਬਲਿਆਂ ਵਿਚ 6 ਨਕਸਲੀ ਹਲਾਕ

ਰਾਏਪੁਰ, 14 ਸਤੰਬਰ (ਏਜੰਸੀ)-ਛੱਤੀਸਗੜ੍ਹ 'ਚ ਤਿੰਨ ਵੱਖ ਵੱਖ ਮੁਕਾਬਲਿਆਂ 'ਚ 6 ਨਕਸਲੀਆਂ ਦੇ ਮਾਰੇ ਜਾਣ ਦੀ ਖਬਰ ਹੈ | ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲੇ ਸਨਿਚਰਵਾਰ ਤੇ ਸ਼ੁੱਕਰਵਾਰ ਰਾਤ ਨੂੰ ਬਸਤਰ ਇਲਾਕੇ ਦੇ ਸੁਕਮਾ, ਬੀਜਾਪੁਰ ਤੇ ਦਾਂਤੇਵਾੜਾ ਜ਼ਿਲਿ੍ਹਆਂ 'ਚ ...

ਪੂਰੀ ਖ਼ਬਰ »

ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਵਲੋਂ ਜੰਗੀ ਤਿਆਰੀਆਂ ਦੀ ਸਮੀਖਿਆ

ਜੰਮੂ, 14 ਸਤੰਬਰ (ਏਜੰਸੀ)-ਸੈਨਾ ਦੀ ਉੱਤਰੀ ਕਮਾਂਡ ਦੇ ਮੁਖੀ ਲੈਫ: ਜਨਰਲ ਰਣਬੀਰ ਸਿੰਘ ਵਲੋਂ ਅੱਜ ਜੰਮੂ ਖੇਤਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਦੌਰਾਨ ਕੰਟਰੋਲ ਰੇਖਾ 'ਤੇ ਅਗਾਉਂ ਚੌਕੀਆਂ ਦਾ ਦੌਰਾ ਕੀਤਾ ਗਿਆ ਹੈ | ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਜਨਰਲ ਅਫ਼ਸਰ ...

ਪੂਰੀ ਖ਼ਬਰ »

ਵਿੱਤ ਕਮਿਸ਼ਨ ਦੀਆਂ ਸ਼ਰਤਾਂ ਬਦਲਣ ਤੋਂ ਪਹਿਲਾਂ ਮੁੱਖ ਮੰਤਰੀਆਂ ਨਾਲ ਕਰਨਾ ਚਾਹੀਦਾ ਸੀ ਵਿਚਾਰ ਵਟਾਂਦਰਾ-ਡਾ: ਮਨਮੋਹਨ ਸਿੰਘ

ਨਵੀਂ ਦਿੱਲੀ, 14 ਸਤੰਬਰ (ਏਜੰਸੀ)-ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਨੂੰ 15ਵੇਂ ਵਿੱਤ ਕਮਿਸ਼ਨ ਦੇ ਵਿਸ਼ੇ ਅਤੇ ਸ਼ਰਤਾਂ ਵਿਚ ਬਦਲਾਅ ਕਰਨ ਤੋਂ ਪਹਿਲਾਂ ਮੁੱਖ ਮੰਤਰੀਆਂ ਨਾਲ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਸੀ | ਉਨ੍ਹਾਂ ਨੇ ਕਿਹਾ ਕਿ ...

ਪੂਰੀ ਖ਼ਬਰ »

ਹਿੰਦੀ ਦਿਵਸ ਮੌਕੇ ਗ੍ਰਹਿ ਮੰਤਰੀ ਨੇ ਕੀਤੀ 'ਇਕ ਰਾਸ਼ਟਰ ਇਕ ਭਾਸ਼ਾ' ਦੀ ਹਮਾਇਤ

ਕਈ ਪਾਰਟੀਆਂ ਨੇ ਕੀਤਾ ਵਿਰੋਧ ਨਵੀਂ ਦਿੱਲੀ, 14 ਸਤੰਬਰ (ਉਪਮਾ ਡਾਗਾ ਪਾਰਥ)-ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੀ ਦਿਵਸ 'ਤੇ 'ਇਕ ਰਾਸ਼ਟਰ, ਇਕ ਭਾਸ਼ਾ' ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਜੋ ਦੇਸ਼ ਆਪਣੀ ਭਾਸ਼ਾ ਛੱਡਦਾ ਹੈ, ਉਸ ਦੀ ਹੋਂਦ ਵੀ ਛੁੱਟ ਜਾਂਦੀ ਹੈ | ਗ੍ਰਹਿ ...

ਪੂਰੀ ਖ਼ਬਰ »

ਕੈਪਟਨ ਨੇ ਇਟਲੀ 'ਚ ਮਾਰੇ ਗਏ 4 ਪੰਜਾਬੀਆਂ ਦੀਆਂ ਲਾਸ਼ਾਂ ਲਿਆਉਣ ਲਈ ਵਿਦੇਸ਼ ਮੰਤਰਾਲੇ ਨੂੰ ਕੀਤੀ ਅਪੀਲ

ਵਿਦੇਸ਼ ਮੰਤਰੀ ਵਲੋਂ ਇਟਲੀ 'ਚ ਭਾਰਤੀ ਦੂਤਾਵਾਸ ਨੂੰ ਹਰ ਸੰਭਵ ਮਦਦ ਦੀ ਹਦਾਇਤ ਨਵੀਂ ਦਿੱਲੀ, 14 ਸਤੰਬਰ (ਉਪਮਾ ਡਾਗਾ ਪਾਰਥ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਟਲੀ ਦੇ ਪਾਵਿਆ ਨਜ਼ਦੀਕ 4 ਸਿੱਖ ਨੌਜਵਾਨਾਂ ਦੀ ਸੀਵਰ ਟੈਂਕ 'ਚ ਹੋਈ ਮੌਤ ਦਾ ਮੁੱਦਾ ...

ਪੂਰੀ ਖ਼ਬਰ »

ਸਿਆਸੀ ਚਰਚੇ

ਅਨਿਲ ਜੈਨ

ਨਿਤਿਸ਼ ਨੂੰ ਲਾਅਰਿਆਂ 'ਚ ਰੱਖਣ ਦਾ ਦਾਅ

ਬਿਹਾਰ 'ਚ ਭਾਜਪਾ ਆਗੂ ਤੇ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਕਿਹਾ ਹੈ ਕਿ ਅਗਲੇ ਸਾਲ ਵਿਧਾਨ ਸਭਾ ਚੋਣ ਜਨਤਾ ਦਲ-ਯੂ (ਜੇ.ਡੀ.ਯੂ.) ਤੇ ਭਾਜਪਾ ਦਾ ਗਠਜੋੜ ਨਿਤਿਸ਼ ਕੁਮਾਰ ਦੀ ਅਗਵਾਈ 'ਚ ਹੀ ਲੜੇਗਾ, ਪਰ ਇਸ ਬਿਆਨ 'ਤੇ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ | ਜਦ ਕਿ ਜੇ.ਡੀ.ਯੂ. ...

ਪੂਰੀ ਖ਼ਬਰ »

ਕਨ੍ਹੱਈਆ 'ਤੇ ਕੇਜਰੀਵਾਲ ਉਲਝਣ 'ਚ

ਦਿੱਲੀ 'ਚ ਚਾਰ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਪਰ ਇਸ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਮਣੇ ਇਕ ਵੱਡੀ ਉਲਝਣ ਖੜੀ ਹੋ ਗਈ ਹੈ | ਉਨ੍ਹਾਂ ਦੀ ਸਰਕਾਰ ਨੂੰ ਜੇ.ਐਨ.ਯੂ. ਵਿਦਿਆਰਥੀ ਜਥੇਬੰਦੀ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ...

ਪੂਰੀ ਖ਼ਬਰ »

ਅਜੀਤ ਸਿੰਘ ਦੇ ਕਦਮ ਫਿਰ ਭਾਜਪਾ ਵੱਲ

ਰਾਸ਼ਟਰੀ ਲੋਕ ਦਲ ਦੇ ਆਗੂ ਚੌਧਰੀ ਅਜੀਤ ਸਿੰਘ ਦੇ ਕਦਮ ਇਕ ਵਾਰ ਫਿਰ ਭਾਜਪਾ ਵੱਲ ਵਧਦੇ ਦਿਸ ਰਹੇ ਹਨ | ਲੋਕ ਸਭਾ ਚੋਣਾਂ 'ਚ ਸਪਾ-ਬਸਪਾ ਨਾਲ ਗਠਜੋੜ ਕਰਨ ਬਾਅਦ ਉਹ ਖੁਦ ਵੀ ਹਾਰ ਗਏ ਤੇ ਉਨ੍ਹਾਂ ਦੇ ਬੇਟੇ ਜੈਅੰਤ ਚੌਧਰੀ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ | ਇਸ ਲਈ ਉਹ ...

ਪੂਰੀ ਖ਼ਬਰ »

ਦੁਸ਼ਮਣ ਦਾ ਦੁਸ਼ਮਣ ਦੋਸਤ ਹੋਵੇਗਾ ਜਾਂ ਨਹੀਂ

ਉੱਤਰ ਪ੍ਰਦੇਸ਼ ਦੀ ਰਾਮਪੁਰ ਵਿਧਾਨ ਸਭਾ ਸੀਟ ਲਈ ਹੋਣ ਵਾਲੀ ਉਪ ਚੋਣ ਨੂੰ ਲੈ ਕੇ ਸਿਆਸੀ ਹਲਕਿਆਂ 'ਚ ਖਾਸੀ ਦਿਲਚਸਪੀ ਹੈ | ਇਹ ਉਪ ਚੋਣ ਭਾਜਪਾ-ਬਸਪਾ ਦੇ ਰਿਸ਼ਤਿਆਂ 'ਚ ਨਵੀਂ ਇਬਾਰਤ ਲਿਖ ਸਕਦੀ ਹੈ | ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਹਨ ਕਿ ਇਥੇ ਦੁਸ਼ਮਣ ਦਾ ਦੁਸ਼ਮਣ ...

ਪੂਰੀ ਖ਼ਬਰ »

ਯੇਦੀਯੁਰੱਪਾ ਦਾ ਬਦਲ

ਉੱਤਰ ਪ੍ਰਦੇਸ਼ 'ਚ ਜਦੋਂ ਯੋਗੀ ਅਦਿੱਤਿਆਨਾਥ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਵਲੋਂ ਇਹ ਮੰਗ ਰੱਖੀ ਗਈ ਸੀ ਕਿ ਸੂਬੇ ਨੂੰ ਚਲਾਉਣ ਲਈ ਦੋ ਉੱਪ ਮੁੱਖ ਮੰਤਰੀ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਵੇ | ਅਸਲ 'ਚ ਇਹ ਉਨ੍ਹਾਂ ਦੀ ਮੰਗ ਨਹੀਂ ਸੀ ਤੇ ਨਾ ਹੀ ਉਹ ...

ਪੂਰੀ ਖ਼ਬਰ »

ਗਊ ਰੱਖਿਆ ਮੁਹਿੰਮ ਫਿਰ ਤੋਂ ਫੜ ਸਕਦੀ ਹੈ ਜ਼ੋਰ

ਤਿੰਨ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਸਮੀ ਤੌਰ 'ਤੇ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਇਸ ਸਿਲਸਿਲੇ 'ਚ ਉਨ੍ਹਾਂ ਦੀ ਪਹਿਲੀ ਰੈਲੀ ਹਰਿਆਣਾ ਦੇ ਰੋਹਤਕ 'ਚ ਹੋਈ ਅਤੇ ਮਥੁਰਾ 'ਚ 'ਸਵੱਛਤਾ ਹੀ ਸੇਵਾ' ਮੁਹਿੰਮ ਦੀ ਸ਼ੁਰੂਆਤ ...

ਪੂਰੀ ਖ਼ਬਰ »

ਬਚਣ ਲਈ ਜਾਂ ਬਚਾਉਣ ਲਈ

ਸੇਵਾਮੁਕਤ ਨੌਕਰਸ਼ਾਹਾਂ ਦਾ ਰਾਜਨੀਤੀ 'ਚ ਆਉਣਾ ਕੋਈ ਨਵੀਂ ਗੱਲ ਨਹੀਂ | ਹਾਲ ਹੀ 'ਚ ਉੱਤਰ ਪ੍ਰਦੇਸ਼ ਕਾਡਰ ਦੇ ਇਕ ਸਾਬਕਾ ਅਧਿਕਾਰੀ ਐਸ.ਪੀ. ਸਿੰਘ ਭਾਜਪਾ 'ਚ ਸ਼ਾਮਿਲ ਹੋਏ ਹਨ | ਉਨ੍ਹਾਂ ਦੇ ਇਸ ਫ਼ੈਸਲੇ 'ਤੇ ਕਈ ਸੁਆਲ ਖੜੇ੍ਹ ਹੋ ਰਹੇ ਹਨ, ਕਿਉਂਕਿ ਉਹ ਉੱਤਰ ਪ੍ਰਦੇਸ਼ ਦੇ ...

ਪੂਰੀ ਖ਼ਬਰ »

ਚਲਦੇ-ਚਲਦੇ

ਖਬਰ ਆਈ ਹੈ ਕਿ ਦੁਨੀਆ ਦੀਆਂ 300 ਸਰਬੋਤਮ ਯੂਨੀਵਰਸਿਟੀਆਂ 'ਚੋਂ ਭਾਰਤ ਦੀ ਇਕ ਵੀ ਨਹੀਂ ਹੈ | ਕੁਝ 'ਪੇਸ਼ੇਵਰ ਆਸ਼ਾਵਾਦੀ' ਇਸ ਖਬਰ ਦੀ ਵਿਆਖਿਆ ਇਸ ਤਰ੍ਹਾਂ ਵੀ ਕਰ ਸਕਦੇ ਹਨ ਕਿ ਇਨ੍ਹਾਂ 300 'ਚੋਂ ਇਕ ਵੀ ਭਾਰਤ ਦੀ ਕਿਸੇ ਯੂਨੀਵਰਸਿਟੀ ਦੇ ਯੋਗ ਨਹੀਂ ਹੈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX