ਤਾਜਾ ਖ਼ਬਰਾਂ


ਕਿਸਾਨਾਂ ਨੂੰ ਤੋਹਫ਼ਾ, ਸਰਕਾਰ ਵਲੋਂ ਰਬੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਦਾ ਐਲਾਨ
. . .  12 minutes ago
ਨਵੀਂ ਦਿੱਲੀ, 23 ਅਕਤੂਬਰ- ਕੇਂਦਰੀ ਕੈਬਨਿਟ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਕੇਂਦਰੀ ਕੈਬਨਿਟ ਦੀ ਬੈਠਕ ਹੋਈ, ਜਿਸ 'ਚ ਸਰਕਾਰ ਨੇ ਰਬੀ ਸੀਜ਼ਨ ਦੀਆਂ ਫ਼ਸਲਾਂ...
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦਿੱਲੀ ਦੀਆਂ ਅਣ-ਅਧਿਕਾਰਿਤ ਕਾਲੋਨੀਆਂ ਹੋਣਗੀਆਂ ਨਿਯਮਿਤ
. . .  37 minutes ago
ਨਵੀਂ ਦਿੱਲੀ, 23 ਅਕਤੂਬਰ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਅੱਜ ਦਿੱਲੀ 'ਚ ਅਣ-ਅਧਿਕਾਰਿਤ ਕਾਲੋਨੀਆਂ ਨੂੰ ਨਿਯਮਿਤ ਕਰਨ...
550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਲਈ ਰੇਲ ਗੱਡੀਆਂ ਦੀ ਸੂਚੀ ਜਾਰੀ
. . .  54 minutes ago
ਨਵਾਂਸ਼ਹਿਰ, 23 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੇਲਵੇ ਵਿਭਾਗ ਵਲੋਂ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਅਤੇ ਹੋਰ ਰੇਲਵੇ...
ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਕਮੇਟੀ ਕਾਲਜਾਂ ਦੇ 16ਵੇਂ ਖ਼ਾਲਸਾਈ ਖੇਡ ਉਤਸਵ ਦਾ ਸ਼ਾਨਦਾਰ ਆਗਾਜ਼
. . .  about 1 hour ago
ਗੜ੍ਹਸ਼ੰਕਰ, 23 ਅਕਤੂਬਰ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਉਚੇਰੀ ਸਿੱਖਿਆ ਕਾਲਜਾਂ ਦਾ 16ਵਾਂ ਖ਼ਾਲਸਾਈ ਖੇਡ ਉਤਸਵ ਸਥਾਨਕ ਬੱਬਰ ਅਕਾਲੀ ਮੈਮੋਰੀਅਲ...
ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਕੀਤੀ ਜਾਵੇਗੀ ਬੈਠਕ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਐੱਨ. ਆਰ. ਸੀ. ਦੇ ਮੁੱਦੇ 'ਤੇ...
ਸੁਲਤਾਨਵਿੰਡ 'ਚ ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ
. . .  about 1 hour ago
ਸੁਲਤਾਨਵਿੰਡ, 23 ਅਕਤੂਬਰ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ 'ਚ ਨਸ਼ਿਆਂ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ...
ਤਲਵੰਡੀ ਸਾਬੋ 'ਚ ਲੁਟੇਰਿਆ ਵਲੋਂ 17 ਲੱਖ ਰੁਪਏ ਦੀ ਲੁੱਟ
. . .  about 2 hours ago
ਤਲਵੰਡੀ ਸਾਬੋ, 23 ਅਕਤੂਬਰ (ਰਣਜੀਤ ਸਿੰਘ ਰਾਜੂ)- ਸਥਾਨਕ ਨੱਤ ਰੋਡ 'ਤੇ ਸਥਿਤ ਇੱਕ ਫਾਈਨੈਂਸ ਕੰਪਨੀ ਦੇ ਦਫ਼ਤਰ 'ਚੋਂ ਬੈਂਕ 'ਚ ਪੈਸੇ ਜਮਾ ਕਰਾਉਣ ਜਾ ਰਹੇ ਕੰਪਨੀ ਦੇ...
ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ ਮਿਲੀ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 23 ਅਕਤੂਬਰ- ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ 25 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ...
ਪੰਜਾਬ ਹੋਮਗਾਰਡ ਦਾ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ
. . .  about 2 hours ago
ਗੁਰੂਹਰਸਹਾਏ, 23 ਅਕਤੂਬਰ (ਕਪਿਲ ਕੰਧਾਰੀ)- ਥਾਣਾ ਗੁਰੂਹਰਸਹਾਏ 'ਚ ਤਾਇਨਾਤ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਨਾਲ ਇੱਕ ਠੱਗ ਵਲੋਂ 11 ਹਜ਼ਾਰ ਰੁਪਏ ਦੀ ਠੱਗੀ...
ਇੰਗਲੈਂਡ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ
. . .  about 2 hours ago
ਲੰਡਨ, 23 ਅਕਤੂਬਰ- ਇੰਗਲੈਂਡ ਦੇ ਐਸੈਕਸ ਕਾਊਂਟੀ 'ਚ ਇੱਕ ਟਰੱਕ 'ਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਬ੍ਰਿਟਿਸ਼ ਪੁਲਿਸ ਮੁਤਾਬਕ ਟਰੱਕ ਚਾਲਕ ਨੂੰ...
ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
. . .  about 3 hours ago
ਮੁੰਬਈ, 23 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਬੀ. ਸੀ. ਸੀ. ਆਈ. ਦੇ ਪ੍ਰਧਾਨ...
ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ- ਭਾਰਤ ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਸਾਵਧਾਨ ਰਹਿਣ ਨੂੰ ਕਿਹਾ ਹੈ। ਤੁਰਕੀ ਸਥਿਤ ਭਾਰਤੀ ਦੂਤਘਰ ਮੁਤਾਬਕ...
ਲੁਧਿਆਣਾ 'ਚ ਵਿਦਿਆਰਥਣ ਨੇ ਸਕੂਲ ਦੀ ਪੰਜਵੀਂ ਮੰਜ਼ਲ ਤੋਂ ਮਾਰੀ ਛਾਲ
. . .  about 3 hours ago
ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਭਾਈ ਰਣਧੀਰ ਸਿੰਘ ਨਗਰ ਸਥਿਤ ਡੀ. ਏ. ਵੀ. ਸਕੂਲ 'ਚ ਅੱਜ ਦੁਪਹਿਰੇ ਇੱਕ ਵਿਦਿਆਰਥਣ ਨੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ...
ਅਬੋਹਰ 'ਚ ਲਾਪਤਾ ਹੋਏ 14 ਸਾਲਾ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ
. . .  about 3 hours ago
ਅਬੋਹਰ, 23 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਦੇ ਨਵੀਂ ਆਬਾਦੀ ਇਲਾਕੇ ਤੋਂ ਲਾਪਤਾ ਹੋਏ 14 ਸਾਲਾ ਲੜਕੇ ਅਰਮਾਨ ਸੰਧੂ ਦੇ ਪਰਿਵਾਰਕ ਮੈਂਬਰਾਂ ਵਲੋਂ ਅੱਜ ਛੇਵੇਂ ਦਿਨ ਵੀ ਪੁਲਿਸ...
ਬਾਬਾ ਬਲਜੀਤ ਸਿੰਘ ਦਾਦੂਵਾਲ ਗ੍ਰਿਫ਼ਤਾਰ
. . .  about 4 hours ago
ਅੰਮ੍ਰਿਤਸਰ, 23 ਅਕਤੂਬਰ (ਰੇਸ਼ਮ ਸਿੰਘ)- ਸੰਤ ਸਮਾਜ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ...
ਸਿਧਰਾਮਈਆ ਵਲੋਂ ਕਰਨਾਟਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 4 hours ago
ਝਾਰਖੰਡ 'ਚ ਵਿਰੋਧੀ ਧਿਰਾਂ ਦੇ 6 ਵਿਧਾਇਕਾਂ ਨੇ ਫੜਿਆ ਭਾਜਪਾ ਦਾ 'ਪੱਲਾ'
. . .  about 4 hours ago
ਡੀ. ਜੀ. ਪੀ. ਦਿਲਬਾਗ ਸਿੰਘ ਨੇ ਦੱਸਿਆ- ਤਰਾਲ ਮੁਠਭੇੜ 'ਚ ਮਾਰਿਆ ਗਿਆ ਏ.ਜੀ.ਯੂ.ਐੱਚ. ਦਾ ਕਮਾਂਡਰ ਲਲਹਾਰੀ
. . .  about 5 hours ago
ਆਈ. ਐੱਨ. ਐਕਸ. ਮੀਡੀਆ ਮਾਮਲਾ : ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  about 5 hours ago
ਸੌਰਵ ਗਾਂਗੁਲੀ ਬਣੇ ਬੀ. ਸੀ. ਸੀ. ਆਈ. ਦੇ ਪ੍ਰਧਾਨ
. . .  about 5 hours ago
ਬੀ. ਸੀ. ਸੀ. ਆਈ. ਦੀ ਬੈਠਕ ਸ਼ੁਰੂ, ਗਾਂਗੁਲੀ ਅੱਜ ਬਣਨਗੇ ਪ੍ਰਧਾਨ
. . .  about 6 hours ago
ਕੇਰਲ ਦੀ ਅਦਾਲਤ ਵਲੋਂ ਫਰੈਂਕੋ ਮੁਲੱਕਲ ਤਲਬ
. . .  about 6 hours ago
ਜੇਲ੍ਹ 'ਚ ਬੰਦ ਹਵਾਲਾਤੀ ਦੀ ਭੇਦਭਰੇ ਹਾਲਾਤ 'ਚ ਮੌਤ
. . .  about 6 hours ago
ਪਾਕਿ ਵਲੋਂ ਦਰਿਆਈ ਪਾਣੀ ਰਾਹੀਂ ਭਾਰਤ 'ਚ ਭੇਜੀ ਗਈ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 6 hours ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਲਈ ਖੇਤਾਂ 'ਚੋਂ ਪਰਾਲੀ ਇਕੱਠੀ ਕਰਨ ਦਾ ਕੰਮ ਸ਼ੁਰੂ
. . .  about 7 hours ago
ਮਾਰੇ ਗਏ ਤਿੰਨ ਅੱਤਵਾਦੀਆਂ ਦੀ ਹੋਈ ਪਹਿਚਾਣ
. . .  about 7 hours ago
ਸੋਨੀਆ ਗਾਂਧੀ ਨੇ ਤਿਹਾੜ ਜੇਲ੍ਹ 'ਚ ਬੰਦ ਡੀ.ਕੇ ਸ਼ਿਵ ਕੁਮਾਰ ਨਾਲ ਕੀਤੀ ਮੁਲਾਕਾਤ
. . .  about 7 hours ago
ਸਰਹੱਦ ਤੋਂ 25 ਕਰੋੜ ਦੇ ਮੁੱਲ ਦੀ ਹੈਰੋਇਨ ਬਰਾਮਦ
. . .  about 8 hours ago
ਆਂਧਰਾ ਪ੍ਰਦੇਸ਼ 'ਚ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ
. . .  about 8 hours ago
ਸੋਨੀਆ ਗਾਂਧੀ ਅੱਜ ਜੇਲ੍ਹ 'ਚ ਕਰਨਗੇ ਕਾਂਗਰਸੀ ਆਗੂ ਡੀ.ਕੇ ਸ਼ਿਵ ਕੁਮਾਰ ਨਾਲ ਮੁਲਾਕਾਤ
. . .  about 8 hours ago
ਘੁਸਪੈਠੀਆ ਲਈ ਬੰਗਾਲ 'ਚ ਨਜ਼ਰਬੰਦੀ ਕੇਂਦਰ ਬਣਾਉਣ ਇਜਾਜ਼ਤ ਨਹੀ - ਮਮਤਾ
. . .  about 8 hours ago
ਈ.ਵੀ.ਐੱਮ ਨਾਲ ਹੋ ਸਕਦੀ ਹੈ ਛੇੜਛਾੜ, ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
. . .  about 9 hours ago
700 ਕਿੱਲੋ ਪਟਾਕਿਆਂ ਸਮੇਤ ਇੱਕ ਗ੍ਰਿਫ਼ਤਾਰ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਨਵੀਂ ਦਿੱਲੀ : ਕਮਲੇਸ਼ ਤਿਵਾੜੀ ਹੱਤਿਆ ਕਾਂਡ ਦੇ ਦੋਵੇਂ ਦੋਸ਼ੀ ਗੁਜਰਾਤ ਏ ਟੀ ਐੱਸ ਨੇ ਫੜੇ
. . .  1 day ago
ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  1 day ago
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  1 day ago
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  1 day ago
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  1 day ago
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  1 day ago
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  1 day ago
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  about 1 hour ago
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  about 1 hour ago
ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਨਸ਼ਾ ਤਸਕਰਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 1 hour ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  about 1 hour ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਵਲੋਂ ਚਲਾਇਆ ਜਾ ਰਿਹਾ ਹੈ ਸਰਚ ਆਪਰੇਸ਼ਨ
. . .  about 1 hour ago
ਨੱਡਾ ਵੱਲੋਂ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਮੀਟਿੰਗ
. . .  1 minute ago
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਦੀ ਹਾਲਤ ਵਿਗੜੀ, ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  19 minutes ago
ਅਫ਼ਗ਼ਾਨਿਸਤਾਨ : ਤਾਲਿਬਾਨ ਹਮਲੇ 'ਚ ਮਾਰੇ ਗਏ 19 ਸੁਰੱਖਿਆ ਅਧਿਕਾਰੀ, ਦੋ ਜ਼ਖਮੀ
. . .  about 1 hour ago
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਹੋਇਆ ਸਮਾਗਮ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਸਾਰੀਆਂ ਸਰਕਾਰਾਂ ਦਾ ਉਦੇਸ਼ ਸਮਾਜ ਦਾ ਸੁਖ ਹੋਣਾ ਚਾਹੀਦਾ ਹੈ। -ਜਾਰਜ ਵਾਸ਼ਿੰਗਟਨ

ਜਗਰਾਓਂ

ਰਾਏਕੋਟ-ਬਰਨਾਲਾ ਹਾਈਵੇ 'ਤੇ ਟਰੱਕ-ਟਰਾਲੀ ਦਰਮਿਆਨ ਸੜਕ ਹਾਦਸਾ, ਚਾਲਕ ਵਾਲ-ਵਾਲ ਬਚੇ

ਰਾਏਕੋਟ, 14 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ-ਬਰਨਾਲਾ ਹਾਈਵੇ 'ਤੇ ਰਾਧਾ ਸੁਆਮੀ ਸਤਿਸੰਗ ਘਰ ਨਜ਼ਦੀਕ ਝੋਨੇ ਦੀ ਫੱਕ (ਫੂਸਾ) ਵਾਲੀ ਟਰੈਕਟਰ-ਟਰਾਲੀ ਨਾਲ ਟਰੱਕ ਦੀ ਟੱਕਰ ਚਾਲਕ ਵਾਲ-ਵਾਲ ਬਚੇ | ਦੱਸਣਯੋਗ ਹੈ ਕਿ ਝੋਨੇ ਦੀ ਫੱਕ (ਫੂਸ) ਨਾਲ ਭਰੀ ਟਰਾਲੀ ਸੜਕ ਵਿਚਕਾਰ ਖ਼ਰਾਬ ਹੋਣ ਕਾਰਨ ਖੜ੍ਹੀ ਸੀ | ਜਦਕਿ ਰਾਤ 11 ਵਜੇ ਦੇ ਕਰੀਬ ਟਰੱਕ ਜੀ.ਜੇ. 18 ਬੀ.ਟੀ. 8282 ਗਾਂਧੀ ਨਗਰ (ਗੁਜਰਾਤ) ਤੋਂ ਲੁਧਿਆਣਾ ਲਈ ਕੰਨਟੇਨਰ ਲੋਡ ਕਰਕੇ ਆ ਰਿਹਾ ਸੀ | ਜਦ ਉਹ ਰਾਧਾ ਸੁਆਮੀ ਸਤਿਸੰਗ ਘਰ ਨਜ਼ਦੀਕ ਪੁੱਜਿਆ ਤਾਂ ਡਰਾਈਵਰ ਦੇ ਦੱਸਣ ਮੁਤਾਬਿਕ ਰਾਏਕੋਟ ਸਾਈਡ ਵਲੋਂ ਜਾ ਰਹੇ ਵਾਹਨ ਦੀਆਂ ਤੇਜ਼ ਲਾਇਟਾਂ ਪੈਣ ਕਾਰਨ ਖ਼ਰਾਬ ਖੜ੍ਹੇ ਟਰੈਕਟਰ-ਟਰਾਲੀ ਬਾਰੇ ਪਤਾ ਨਾ ਲੱਗਿਆ | ਜਿਸ ਕਾਰਨ ਦੋਵੇਂ ਵਾਹਨਾਂ ਦੀ ਟੱਕਰ ਹੋ ਗਈ, ਜਿਸ ਦਰਮਿਆਨ ਟਰੱਕ ਖਤਾਨਾਂ 'ਚ ਪਲਟ ਗਿਆ ਅਤੇ ਝੋਨੇ ਦੀ ਫੱਕ ਨਾਲ ਲੋਡ ਕੀਤੀ ਟਰਾਲੀ ਦੇ ਚੀਥੜੇ ਉੱਡ ਗਏ, ਪਰ ਵਾਹਨਾਂ ਦੇ ਚਾਲਕ ਵਾਲ-ਵਾਲ ਬਚ ਗਏ | ਜਿਕਰਯੋਗ ਹੈ ਕਿ ਰਾਤ ਦੇ ਸਮੇਂ ਓਵਰਲੋਡ ਚੱਲਦੀਆਂ ਟਰਾਲੀਆਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ, ਪ੍ਰੰਤੂ ਵਾਰ-ਵਾਰ ਰਾਹਗੀਰਾਂ ਦੇ ਰੌਲਾ ਪਾਉਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਅਤੇ ਟ੍ਰੈਫ਼ਿਕ ਪੁਲਿਸ ਇਨ੍ਹਾਂ ਿਖ਼ਲਾਫ਼ ਨਿਯਮਾਂ ਤਹਿਤ ਕਾਨੂੰਨੀ ਕਾਰਵਾਈ ਨਹੀਂ ਕਰਦੀ ਜਿਸ ਕਾਰਨ ਇਹ ਹਾਦਸੇ ਜਨਮ ਲੈਂਦੇ ਹਨ |

ਮਾਮੂਲੀ ਤਕਰਾਰ ਦੌਰਾਨ ਹੋਏ ਝਗੜੇ 'ਚ 2 ਔਰਤਾਂ ਜ਼ਖ਼ਮੀ

ਖੰਨਾ, 14 ਸਤੰਬਰ (ਪੱਤਰ ਪ੍ਰੇਰਕ)-ਮਾਮੂਲੀ ਗੱਲ ਨੂੰ ਲੈ ਕੇ ਦੋ ਔਰਤਾਂ ਦੇ ਹੋਏ ਆਪਸੀ ਝਗੜੇ 'ਚ ਦੋਵਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਜ਼ਖਮੀ ਹਰਵਿੰਦਰ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਆਜ਼ਾਦ ਨਗਰ ਖੰਨਾ ਨੇ ਮੁਹੱਲੇ 'ਚ ਰਹਿੰਦੀ ਇਕ ਔਰਤ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ ਸ਼ਹਿਰ 'ਚ ਸੀਵਰੇਜ ਪ੍ਰਬੰਧਾਂ ਦੀ ਫੂਕ ਨਿਕਲੀ

ਮੁੱਲਾਂਪੁਰ-ਦਾਖਾ, 14 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਨਗਰ ਪੰਚਾਇਤ ਮੁੱਲਾਂਪੁਰ ਦਾਖਾ ਦੀ ਹਦੂਦ ਅੰਦਰ ਵੱਖੋ-ਵੱਖ ਵਾਰਡਾਂ ਵਿਚ ਸੀਵਰੇਜ ਦਾ ਇਸ ਕਦਰ ਬੁਰਾ ਹਾਲ ਹੈ ਕਿ ਗੰਦਾ ਪਾਣੀ ਨਾਲੀਆਂ-ਗਲੀਆਂ ਪਾਰ ਕਰਕੇ ਲੋਕਾਂ ਦੇ ਘਰਾਂ ਅੰਦਰ ਜਾ ਵੜਿਆ, ਜਿਸ ਦੀ ਜਲ ਸਪਲਾਈ ...

ਪੂਰੀ ਖ਼ਬਰ »

ਜਲਾਲਦੀਵਾਲ ਪੁਲਿਸ ਚੌਕੀ ਦੇ ਇੰਚਾਰਜ 'ਤੇ ਜਾਨਲੇਵਾ ਹਮਲਾ

ਰਾਏਕੋਟ, 14 ਸਤੰਬਰ (ਸੁਸ਼ੀਲ)-ਸਥਾਨਕ ਥਾਣਾ ਸਦਰ ਤਹਿਤ ਪੈਂਦੀ ਚੌਾਕੀ ਜਲਾਲਦੀਵਾਲ ਦੇ ਚੌਾਕੀ ਇੰਚਾਰਜ ਏ.ਐਸ.ਆਈ. ਲਖਵੀਰ ਸਿੰਘ 'ਤੇ ਇਕ ਵਿਅਕਤੀ ਵਲੋਂ ਉਸ ਸਮੇਂ ਜਾਨਲੇਵਾ ਹਮਲਾ ਕੀਤਾ ਗਿਆ ਜਦ ਉਹ ਚੌਾਕੀ 'ਚ ਇਕ ਮਾਮਲੇ ਦੀ ਸੁਣਵਾਈ ਕਰ ਰਹੇ ਸਨ | ਇਸ ਮਾਮਲੇ 'ਚ ਪੁਲਿਸ ...

ਪੂਰੀ ਖ਼ਬਰ »

ਕਾਲੀ ਸੂਚੀ ਖ਼ਤਮ ਕਰਵਾਉਣ 'ਤੇ ਅਕਾਲੀ ਦਲ ਦੇ ਉਪਰਾਲੇ ਦੀ ਸ਼ਲਾਘਾ

ਜਗਰਾਉਂ, 14 ਸਤੰਬਰ (ਜੋਗਿੰਦਰ ਸਿੰਘ)-ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਦੀ ਦਾਸਤਾਨ ਭਾਵੇਂ ਬਹੁਤ ਲੰਬੀ ਹੈ ਪਰ 1980 ਤੋਂ ਸਿੱਖ ਹੱਕਾਂ ਦੇ ਲਈ ਲੜੇ ਗਏ ਸੰਘਰਸ਼ ਨੂੰ ਸਮੇਂ ਦੀ ਕਾਂਗਰਸ ਸਰਕਾਰ ਵਲੋਂ ਅੱਤਵਾਦ ਅਤੇ ਵੱਖਵਾਦ ਦਾ ਨਾਂਅ ਦੇ ਕੇ ...

ਪੂਰੀ ਖ਼ਬਰ »

18 ਸਾਲਾ ਮੋਟਰਸਾਈਕਲ ਚਾਲਕ ਨੂੰ ਟਿੱਪਰ ਨੇ ਕੁਚਲਿਆ

ਸਿੱਧਵਾ ਬੇਟ, 14 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਅੱਜ ਸਵੇਰੇ ਕਰੀਬ 11 ਵਜੇ ਸਥਾਨਿਕ ਕਸਬੇ ਦੇ ਕਿਸ਼ਨਪੁਰਾ ਚੌਾਕ 'ਚ ਇਕ ਟਿੱਪਰ ਨੇ 18 ਸਾਲਾ ਮੋਟਰਸਾਈਕਲ ਚਾਲਕ ਨੌਜਵਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਦੀ ਮੌਕੇ 'ਤੇ ਹੀ ਮੌੌਤ ਹੋ ਗਈ | ਮੌਕੇ 'ਤੇ ਪ੍ਰਾਪਤ ਕੀਤੀ ...

ਪੂਰੀ ਖ਼ਬਰ »

ਡੀ.ਸੀ. ਵਲੋਂ ਜ਼ਿਲ੍ਹੇ 'ਚ 2 ਮਹੀਨੇ ਲਈ ਧਾਰਾ 144 ਲਾਗੂ ਕਰਨ ਦੇ ਹੁਕਮ

ਮੁੱਲਾਂਪੁਰ-ਦਾਖਾ, 14 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਸ੍ਰੀ ਪ੍ਰਦੀਪ ਅਗਰਵਾਲ ਦੁਆਰਾ ਤਾਜਾ ਹੁਕਮਾਂ ਅਨੁਸਾਰ ਪੂਰੇ ਜ਼ਿਲ੍ਹੇ ਅੰਦਰ ਧਾਰਾ 144 ਲਾਗੂ ਰਹੇਗੀ, 5 ਜਾਂ ਇਸ ਤੋਂ ਵਧ ਵਿਅਕਤੀਆ ਦੇ ਇਕੱਤਰ ਹੋਣ 'ਤੇ ਮਨਾਹੀ ਦੇ ਨਾਲ ...

ਪੂਰੀ ਖ਼ਬਰ »

ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਗੁਰੂਸਰ ਸੁਧਾਰ, 14 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਟੂਸਾ ਦੇ 32 ਸਾਲਾ ਕੁਆਰੇ ਨੌਜਵਾਨ ਵਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖਬਰ ਮਿਲੀ ਹੈ | ਪੁਲਿਸ ਨੂੰ ਦਿੱਤੇ ਬਿਆਨ 'ਚ ਮਿ੍ਤਕ ਨੌਜਵਾਨ ਰਵਿੰਦਰ ਸਿੰਘ ਦੀ ਮਾਂ ...

ਪੂਰੀ ਖ਼ਬਰ »

ਕੱੁਟਮਾਰ ਕਰਨ 'ਤੇ ਤਿੰਨ ਿਖ਼ਲਾਫ਼ ਮਾਮਲਾ ਦਰਜ

ਜਗਰਾਉਂ, 14 ਸਤੰਬਰ (ਅਜੀਤ ਸਿੰਘ ਅਖਾੜਾ)-ਜਗਰਾਉਂ ਥਾਣਾ ਸਿਟੀ 'ਚ ਇਕ ਵਿਅਕਤੀ ਦੇ ਬਿਅਨਾਂ 'ਤੇ ਤਿੰਨਾਂ ਿਖ਼ਲਾਫ਼ ਕੱੁਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਪੱੁਤਰ ਕਰਨੈਲ ਸਿੰਘ ਵਾਸੀ ਪਿੰਡ ਅਮਰਗੜ੍ਹ ਕਲੇਰ ਨੇ ਪੁਲਿਸ ਕੋਲ ...

ਪੂਰੀ ਖ਼ਬਰ »

ਕਸ਼ਮੀਰੀ ਲੋਕਾਂ ਦੇ ਸਵੈਨਿਰਣੇ ਦੇ ਹੱਕ 'ਚ ਜਗਰਾਉਂ ਵਿਖੇ ਵਿਸ਼ਾਲ ਕਾਨਫਰੰਸ ਤੇ ਮੁਜ਼ਾਹਰਾ

ਜਗਰਾਉਂ, 14 ਸਤੰਬਰ (ਜੋਗਿੰਦਰ ਸਿੰਘ)-ਹਿੰਦੂਤਵੀ ਫਾਸੀਵਾਦ ਵਿਰੋਧੀ ਫੋਰਮ ਵਲੋਂ ਮੋਦੀ ਹਕੂਮਤ ਵਲੋਂ ਕਸ਼ਮੀਰੀ ਲੋਕਾਂ ਨੂੰ ਗੁਲਾਮ ਬਣਾਉਣ, ਪੂਰੀ ਕਸ਼ਮੀਰ ਵਾਦੀ ਨੂੰ ਜੇਲ੍ਹ 'ਚ ਬਦਲਣ, ਸੱਤ ਲੱਖ ਫੌਜ਼ ਕਸ਼ਮੀਰ ਤੇ ਚੜ੍ਹਾ ਕੇ ਆਮ ਲੋਕਾਂ ਦੇ ਜਮਹੂਰੀ ਹੱਕਾਂ ਨੂੰ ...

ਪੂਰੀ ਖ਼ਬਰ »

ਲਾਵਾਰਸ ਮਿਲੇ ਬੱਚੇ ਬਾਲ ਘਰ ਤਲਵੰਡੀ ਖੁਰਦ ਨੂੰ ਸੰਭਾਲੇ

ਮੁੱਲਾਂਪੁਰ-ਦਾਖਾ, 14 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਬੇਸਹਾਰਾ (ਲਾਵਾਰਸ) ਬੱਚਿਆਂ ਦੀ ਸੰਭਾਲ ਵਾਲੇ ਬਾਲ ਘਰ ਤਲਵੰਡੀ ਖੁਰਦ (ਲੁਧਿ:) ਵਿਖੇ ਨਿੱਤ ਦਿਨ ਪਹੁੰਚ ਰਹੇ ਮਾਤਾ-ਪਿਤਾ ਵਲੋਂ ਅਣਗੌਲੇ ਬੱਚਿਆਂ ਦੀ ਦਾਸਤਾਨ ਵੱਖਰੀ ਹੀ ਹੁੰਦੀ ਹੈ, ਕੁਝ ਘੰਟਿਆ ਦੇ ਲਾਵਾਰਸ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਛਪਾਰ ਪਿੰਡ 'ਚ ਪ੍ਰਾਇਮਰੀ ਹੈਲਥ ਸੈਂਟਰ ਬਣਾਏ ਜਾਣ ਦੇ ਫ਼ੈਸਲੇ ਦਾ ਸਵਾਗਤ

ਅਹਿਮਦਗੜ੍ਹ, 14 ਸਤੰਬਰ (ਪੁਰੀ)-ਮੇਲਾ ਛਪਾਰ ਕਾਨਫ਼ਰੰਸ ਵਿਚ ਮੁੱਖ ਮਹਿਮਾਨ ਵਜੋਂ ਪਹੁੰਚ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵਲੋਂ ਪਿੰਡ ਛਪਾਰ ਵਿਖੇ ਪ੍ਰਾਇਮਰੀ ਹੈਲਥ ਸੈਂਟਰ ਬਣਾਉਣ ਦੇ ਐਲਾਨ ਦਾ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ ਹੈ | ਕਾਨਫ਼ਰੰਸ ...

ਪੂਰੀ ਖ਼ਬਰ »

ਰਾਏਕੋਟ ਦਾ ਤਿੰਨ ਰੋਜ਼ਾ ਸਾਲਾਨਾ ਮੇਲਾ ਅੱਜ ਤੋਂ

ਰਾਏਕੋਟ, 14 ਸਤੰਬਰ (ਸੁਸ਼ੀਲ)-ਛਪਾਰ ਮੇਲੇ ਤੋਂ ਬਾਅਦ ਸਥਾਨਕ ਗੁੱਗਾ ਮਾੜੀ ਅਸਥਾਨ 'ਤੇ ਹਰ ਸਾਲ ਲੱਗਣ ਵਾਲਾ ਤਿੰਨ ਰੋਜਾ ਸਾਲਾਨਾ ਮੇਲਾ ਅੱਜ ਇੱਥੇ ਬੜੀ ਧੂਮਧਾਮ ਨਾਲ ਸ਼ੁਰੂ ਹੋਵੇਗਾ | ਜਿਕਰਯੋਗ ਹੈ ਕਿ ਮਾਲਵੇ ਦੇ ਪ੍ਰਸਿੱਧ ਮੇਲਾ ਛਪਾਰ ਦੀ ਸਮਾਪਤੀ ਤੋਂ ਅਗਲੇ ਦਿਨ ...

ਪੂਰੀ ਖ਼ਬਰ »

ਪਿੰਡ ਗਗੜਾ 'ਚ ਰਾਜਮਿੰਦਰਪਾਲ ਪਰਮਾਰ ਨੇ ਸੈਂਟਰ ਮੱੁਖ ਅਧਿਆਪਕ ਵਜੋਂ ਅਹੁਦਾ ਸੰਭਾਲਿਆ

ਜਗਰਾਉਂ, 14 ਸਤੰਬਰ (ਜੋਗਿੰਦਰ ਸਿੰਘ, ਅਜੀਤ ਸਿੰਘ ਅਖਾੜਾ)-ਸਿੱਖਿਆ ਵਲੋਂ ਕੀਤੀ ਗਈ ਐਚ.ਟੀ/ਸੀ.ਐਚ.ਟੀ ਦੀ ਭਰਤੀ ਦੌਰਾਨ ਸੈਂਟਰ ਦੇ ਬਤੌਰ ਮੱੁਖ ਅਧਿਆਪਕ ਚੁਣੇ ਜਾਣ 'ਤੇ ਰਾਜਮਿੰਦਰਪਾਲ ਸਿੰਘ ਪਰਮਾਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਗਗੜਾ ਵਿਖੇ ਅਹੁਦਾ ਸੰਭਾਲਿਆ ਹੈ | ਇਸ ...

ਪੂਰੀ ਖ਼ਬਰ »

ਬਾੜੇਵਾਲ 'ਚ ਲਾਭਪਾਤਰੀਆਂ ਲਈ ਸਰਬੱਤ ਬੀਮਾ ਯੋਜਨਾ ਤਹਿਤ ਲਗਾਇਆ ਕੈਂਪ

ਇਯਾਲੀ/ਥਰੀਕੇ, 14 ਸਤੰਬਰ (ਰਾਜ ਜੋਸ਼ੀ)-ਫਤਿਹਪੁਰ ਅਵਾਣਾ ਵਿਖੇ ਨੀਲੇ ਕਾਰਡ ਧਾਰਕ ਲਾਭਪਾਤਰੀਆਂ ਲਈ ਆਯੂਸਮਾਨ ਸਰਬੱਤ ਬੀਮਾ ਯੋਜਨਾ ਤਹਿਤ ਅਧਿਕਾਰੀ ਅਮਿ੍ਤਪਾਲ ਸਿੰਘ ਦੀ ਅਗਵਾਈ ਹੇਠ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਲਿਪ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ...

ਪੂਰੀ ਖ਼ਬਰ »

ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ 44ਵੀਂ ਬਰਸੀ ਯੂ.ਕੇ. 'ਚ ਮਨਾਈ

ਰਾੜਾ ਸਾਹਿਬ, 14 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ 44ਵੀਂ ਬਰਸੀ ਸੰਤ ਈਸ਼ਰ ਸਿੰਘ ਟਰੱਸਟ (ਯੂ.ਕੇ.) ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ, ਪਿ੍ਤਪਾਲ ਸਿੰਘ ਤੇ ਬਲਦੀਪ ਸਿੰਘ ਦੇ ਉੱਦਮ ਸਦਕਾ ਸਮੂਹ ਸੰਗਤ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਐਜੂਕੇਸ਼ਨ ਕਾਲਜ ਗੋਪਾਲਪੁਰ ਵਿਖੇ ਹਿੰਦੀ ਦਿਵਸ ਮਨਾਇਆ

ਡੇਹਲੋਂ, 14 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਗੋਪਾਲਪੁਰ ਵਿਖੇ ਕਾਲਜ ਪਿ੍ੰਸੀਪਲ ਡਾ. ਨੀਤੂ ਹਾਂਡਾ ਦੀ ਅਗਵਾਈ ਹੇਠ ਹਿੰਦੀ ਦਿਵਸ ਮਨਾਇਆ ਗਿਆ ¢ ਇਸ ਸਮੇਂ ਪਿੰ੍ਰਸੀਪਲ ਨੀਤੂ ਹਾਂਡਾ ਨੇ ਕਿਹਾ ਕਿ ਦੁਨੀਆ ਦੀਆਂ ਭਾਸ਼ਾਵਾਂ ਦਾ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਸਬੰਧੀ ਲਗਾਇਆ ਕੈਂਪ

ਮਲੌਦ, 14 ਸਤੰਬਰ (ਨਿਜ਼ਾਮਪੁਰ/ਚਾਪੜਾ)-ਪੰਜਾਬ ਸਰਕਾਰ ਦੁਆਰਾ ਚਲਾਈ ਗਈ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਸਬੰਧੀ ਪਿੰਡ ਸਿਹੌੜਾ ਵਿਖੇ ਕੈਂਪ ਲਗਾਇਆ ਗਿਆ | ਇਸ ਯੋਜਨਾ ਦੇ ਲਾਭ ਬਾਰੇ ਭਗਤ ਸਿੰਘ ਮਿੰਟੂ ਨੇ ਦੱਸਿਆ ਕਿ ਸਾਲਾਨਾ 5 ਲੱਖ ਰੁਪਏ ਦਾ ਇਲਾਜ ਹੋਵੇਗਾ ...

ਪੂਰੀ ਖ਼ਬਰ »

ਬਲੌਜ਼ਮ ਵਿਖੇ ਸੀ.ਬੀ.ਐਸ.ਈ. ਵਲੋਂ ਜੀਵਨ ਜਾਂਚ ਸਬੰਧੀ ਵਰਕਸ਼ਾਪ

ਜਗਰਾਉਂ, 14 ਸਤੰਬਰ (ਜੋੋਗਿੰਦਰ ਸਿੰਘ)-ਬਲੌਜ਼ਮ ਕਾਨਵੈਂਟ ਸਕੂਲ ਸਿੱਧਵਾਂ ਬੇਟ ਰੋਡ ਜਗਰਾਉਂ ਵਿਖੇ ਅੱਜ ਸੀ.ਬੀ.ਐਸ.ਈ ਵਲੋਂ 'ਜੀਵਨ ਜਾਂਚ' ਵਿਸ਼ੇ ਉੱਤੇ ਅਧਿਆਪਕਾਂ ਲਈ ਵਰਕਸ਼ਾਪ ਲਗਾਈ ਗਈ, ਜਿਸ 'ਚ ਕਈ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ | ਇਸ ਮੌਕੇ ਪਿ੍ੰ : ਜਸਵਿੰਦਰ ...

ਪੂਰੀ ਖ਼ਬਰ »

ਛਪਾਰ ਮੇਲੇ 'ਚ ਝੂਲਾ ਟੁੱਟਣ ਕਾਰਨ 4 ਜ਼ਖ਼ਮੀ ਇਕ ਦੀ ਹਾਲਤ ਗੰਭੀਰ

ਅਹਿਮਦਗੜ੍ਹ,• 14 ਸਤੰਬਰ (ਪੁਰੀ)-ਪੰਜਾਬ ਦੇ ਪ੍ਰਸਿੱਧ ਮੇਲਾ ਛਪਰ ਵਿਖੇ ਇਕ ਝੂਲਾ ਟੁੱਟਣ ਕਾਰਨ ਇਕੋ ਪਰਿਵਾਰ ਦੇ 4 ਵਿਅਕਤੀ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਜ਼ਖ਼ਮੀਆਂ ਨੂੰ ਅਹਿਮਦਗੜ੍ਹ• ਦੇ ਹਿੰਦ ਹਸਪਤਾਲ ਵਿਖੇ ਇਲਾਜ ਲਈ ਦਾਖਲ ...

ਪੂਰੀ ਖ਼ਬਰ »

ਚੰਡੀਗੜ੍ਹ ਯੂਨੀਵਰਸਿਟੀ ਦਾ ਨਾਂਅ ਚੋਟੀ ਦੀਆਂ 'ਵਰਸਿਟੀਆਂ 'ਚ ਸ਼ਾਮਿਲ, ਨੈਕ ਵਲੋਂ ਮਿਲਿਆ ਏ+ ਦਰਜਾ

ਚੰਡੀਗੜ੍ਹ, 14 ਸਤੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਯੂਨੀਵਰਸਿਟੀ 'ਨੈਕ' ਤੋਂ ਏ+ ਦਰਜਾ ਹਾਸਲ ਕਰਨ ਵਾਲੀ ਪੰਜਾਬ ਦੀ ਪਹਿਲੀ ਸਟੇਟ ਪ੍ਰਾਈਵੇਟ ਯੂਨੀਵਰਸਿਟੀ ਬਣੀ ਹੈ ਇਹ ਗੱਲ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਚੰਡੀਗੜ੍ਹ ...

ਪੂਰੀ ਖ਼ਬਰ »

ਮੇਲਾ ਛਪਾਰ ਕਾਨਫ਼ਰੰਸ ਦੀ ਕਾਮਯਾਬੀ 'ਤੇ ਇਯਾਲੀ ਵਲੋਂ ਵਰਕਰਾਂ ਦਾ ਧੰਨਵਾਦ

ਅਹਿਮਦਗੜ੍ਹ, 14 ਸਤੰਬਰ (ਪੁਰੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਮੇਲਾ ਛਪਾਰ ਵਿਖੇ ਕਰਵਾਈ ਕਾਨਫ਼ਰੰਸ ਵਿਚ ਵੱਡੀ ਗਿਣਤੀ 'ਚ ਪਹੁੰਚੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਾਨਫ਼ਰੰਸ ਦੇ ਇੰਚਾਰਜ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸਰਕਾਰੀ ਤੰਤਰ ਦੀਆਂ ਰੁਕਾਵਟਾਂ ਦੇ ...

ਪੂਰੀ ਖ਼ਬਰ »

ਮੇਲਾ ਛਪਾਰ ਕਾਨਫ਼ਰੰਸ ਨੇ ਜਿੱਤ ਦੇ ਝੰਡੇ ਗੱਡੇ-ਭੈਣੀ

ਅਹਿਮਦਗੜ੍ਹ, 14 ਸਤੰਬਰ (ਪੁਰੀ)-ਮੇਲਾ ਛਪਾਰ ਵਿਖੇ ਕੱਲ੍ਹ ਹੋਈ ਕਾਂਗਰਸ ਦੇ ਇੰਚਾਰਜ ਅਤੇ ਵਿਧਾਨ ਸਭਾ ਹਲਕਾ ਦਾਖਾ ਕਾਂਗਰਸ ਪਾਰਟੀ ਦੇ ਇੰਚਾਰਜ ਮੇਜਰ ਸਿੰਘ ਭੈਣੀ ਨੇ ਕਾਨਫ਼ਰੰਸ 'ਚ ਹਲਕਾ ਦਾਖਾ ਦੇ ਵੱਡੀ ਗਿਣਤੀ 'ਚ ਪਹੁੰਚੇ ਵਰਕਰਾਂ ਦਾ ਧੰਨਵਾਦ ਕੀਤਾ | ਭੈਣੀ ਨੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਸੋਹੀਆਂ ਦੀਆਂ ਵਿਦਿਆਰਥਣਾਂ ਨੇ ਜਿੱਤੇ ਸੋਨੇ ਤੇ ਕਾਂਸੀ ਦੇ ਤਗਮੇ

ਚੌਾਕੀਮਾਨ, 14 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪਿਛਲੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਸ੍ਰੀ ਗੁਰੂੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਹਿ-ਅਕਾਦਮਿਕ ਮੁਕਾਬਲੇ ਸ੍ਰੀ ਹਰਿਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ...

ਪੂਰੀ ਖ਼ਬਰ »

ਸੰਤੁਲਿਤ ਖੁਰਾਕ, ਸਾਫ਼-ਸਫ਼ਾਈ ਤੇ ਅਨੀਮੀਆ ਪ੍ਰਤੀ ਲਗਾਇਆ ਜਗਰੂਕਤਾ ਕੈਂਪ

ਭੰੂਦੜੀ, 14 ਸਤੰਬਰ (ਕੁਲਦੀਪ ਸਿੰਘ ਮਾਨ)-ਸਿਹਤ ਵਿਭਾਗ ਵਲੋਂ ਸਤੰਬਰ ਮਹੀਨਾ ਪੋਸ਼ਣ ਅਭਿਆਨ ਵਜੋਂ ਮਨਾਇਆ ਜਾ ਰਿਹਾ ਹੈ¢ ਇਸ ਤਹਿਤ ਸਿਵਲ ਸਰਜਨ ਡਾ: ਰਾਜੇਸ਼ ਬੱਗਾ ਲੁਧਿਆਣਾ ਦੇ ਹੁਕਮਾ ਤਹਿਤ ਡਾ: ਕਰਨ ਅਰੋੜਾ ਦੀ ਅਗਵਾਈ ਹੇਠ ਸਿਹਤ ਬਲਾਕ ਸਿੱਧਵਾਂ ਬੇਟ ਦੁਆਰਾ ...

ਪੂਰੀ ਖ਼ਬਰ »

ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਪੁੰਨਿਆ ਦੇ ਦਿਹਾੜੇ 'ਤੇ 55 ਪ੍ਰਾਣੀਆਂ ਨੇ ਛਕਿਆ ਅੰਮਿ੍ਤ

ਰਾਏਕੋਟ, 14 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ 10ਵੀਂ ਰਾਏਕੋਟ ਵਿਖੇ ਪੁੰਨਿਆ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸੰਗਤ ਨੇ ਅੰਮਿ੍ਤ ਵੇਲੇ ਤੋਂ ਸਰੋਵਰ ਵਿਚ ਇਸ਼ਨਾਨ ਕਰਕੇ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ | ਇਸ ...

ਪੂਰੀ ਖ਼ਬਰ »

ਗੁੱਗਾ ਮਾੜੀ ਰਾਏਕੋਟ ਵਿਖੇ ਚੌਦੇ ਦੇ ਮੇਲੇ 'ਤੇ ਗੁੱਗੇ ਪੀਰ ਦੇ ਭਗਤਾਂ ਨੇ ਚੌਾਕੀਆਂ ਭਰੀਆਂ

ਰਾਏਕੋਟ, 14 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਗੁੱਗਾ ਮਾੜੀ ਰਾਏਕੋਟ ਵਿਖੇ ਚੌਦੇ ਦੇ ਦਿਹਾੜੇ 'ਤੇ ਗੁੱਗੇ ਪੀਰ ਦੀ ਸ਼ਰਧਾਲੂਆਂ ਨੇ ਮਿੱਟੀ ਕੱਢੀ ਅਤੇ ਚੌਾਕੀਆਂ ਭਰੀਆਂ | ਇਸ ਮੌਕੇ ਪ੍ਰਧਾਨ ਨਰਿੰਦਰ ਡਾਬਰ ਅਤੇ ਚੇਅਰਮੈਨ ਮਨੋਹਰ ਲਾਲ ਲਾਡੀ ਨੇ ਦੱਸਿਆ ਕਿ ਹਰ ਸਾਲ ਦੀ ...

ਪੂਰੀ ਖ਼ਬਰ »

ਪਿੰਡ ਢੱਟ ਦੇ ਸਰਪੰਚ ਨੂੰ ਕਾਂਗਰਸੀ ਆਗੂਆਂ ਨੇ ਦਿੱਤਾ 15 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ

ਚੌਾਕੀਮਾਨ, 14 ਸਤੰਬਰ (ਤੇਜਿੰਦਰ ਸਿੰਘ ਚੱਢਾ)-ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਭੈਣੀ, ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਸਾਬਕਾ ਸਾਂਸਦ ਅਮਰੀਕ ਸਿੰਘ ਆਲੀਵਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਲਾਪਰਾਂ, ਆਨੰਦ ...

ਪੂਰੀ ਖ਼ਬਰ »

ਹਲਕਾ ਦਾਖਾ ਜ਼ਿਮਨੀ ਚੋਣ ਲਈ ਕਾਂਗਰਸ ਟਿਕਟ 'ਤੇ ਕਿ੍ਸ਼ਨ ਬਾਵਾ ਨੇ ਜਤਾਇਆ ਦਾਅਵਾ

ਮੁੱਲਾਂਪੁਰ-ਦਾਖਾ, 14 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ.ਐੱਸ. ਫੂਲਕਾ ਵਲੋਂ ਵਿਧਾਇਕ ਪਦ ਤੋਂ ਅਸਤੀਫ਼ਾ ਦੇਣ ਬਾਅਦ ਹੁਣ ਨਵੰਬਰ ਮਹੀਨੇ ਸੰਭਾਵੀ ਹਲਕਾ ਦਾਖਾ ਜਿਮਨੀ ਚੋਣ ਲਈ ਕਾਂਗਰਸ ਪਾਰਟੀ ਦੀ ਟਿਕਟ ...

ਪੂਰੀ ਖ਼ਬਰ »

ਜਲਾਲਦੀਵਾਲ ਸਕੂਲ ਹਾਕੀ ਅੰਡਰ-14 ਲੜਕੀਆਂ ਵਰਗ 'ਚ 6ਵੀਂ ਵਾਰ ਜ਼ਿਲ੍ਹਾ ਜੇਤੂ ਬਣਿਆ

ਰਾਏਕੋਟ, 14 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਦੀਵਾਲ ਦੀ ਹਾਕੀ ਲੜਕੀਆਂ ਅੰਡਰ-14 ਟੀਮ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਮੱਲ੍ਹਾਂ ਮਾਰਦਿਆਂ ਪਹਿਲੀ ਪੁਜੀਸ਼ਨ ਹਾਸਲ ਕੀਤੀ | ਇਸ ਮੌਕੇ ਹਾਕੀ ਕੋਚ ਬਲਜੀਤ ਕੌਰ, ਜਗਦੇਵ ਸਿੰਘ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX