ਤਾਜਾ ਖ਼ਬਰਾਂ


ਕਿਸਾਨਾਂ ਨੂੰ ਤੋਹਫ਼ਾ, ਸਰਕਾਰ ਵਲੋਂ ਰਬੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਦਾ ਐਲਾਨ
. . .  9 minutes ago
ਨਵੀਂ ਦਿੱਲੀ, 23 ਅਕਤੂਬਰ- ਕੇਂਦਰੀ ਕੈਬਨਿਟ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਕੇਂਦਰੀ ਕੈਬਨਿਟ ਦੀ ਬੈਠਕ ਹੋਈ, ਜਿਸ 'ਚ ਸਰਕਾਰ ਨੇ ਰਬੀ ਸੀਜ਼ਨ ਦੀਆਂ ਫ਼ਸਲਾਂ...
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦਿੱਲੀ ਦੀਆਂ ਅਣ-ਅਧਿਕਾਰਿਤ ਕਾਲੋਨੀਆਂ ਹੋਣਗੀਆਂ ਨਿਯਮਿਤ
. . .  34 minutes ago
ਨਵੀਂ ਦਿੱਲੀ, 23 ਅਕਤੂਬਰ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਅੱਜ ਦਿੱਲੀ 'ਚ ਅਣ-ਅਧਿਕਾਰਿਤ ਕਾਲੋਨੀਆਂ ਨੂੰ ਨਿਯਮਿਤ ਕਰਨ...
550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਲਈ ਰੇਲ ਗੱਡੀਆਂ ਦੀ ਸੂਚੀ ਜਾਰੀ
. . .  51 minutes ago
ਨਵਾਂਸ਼ਹਿਰ, 23 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੇਲਵੇ ਵਿਭਾਗ ਵਲੋਂ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਅਤੇ ਹੋਰ ਰੇਲਵੇ...
ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਕਮੇਟੀ ਕਾਲਜਾਂ ਦੇ 16ਵੇਂ ਖ਼ਾਲਸਾਈ ਖੇਡ ਉਤਸਵ ਦਾ ਸ਼ਾਨਦਾਰ ਆਗਾਜ਼
. . .  about 1 hour ago
ਗੜ੍ਹਸ਼ੰਕਰ, 23 ਅਕਤੂਬਰ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਉਚੇਰੀ ਸਿੱਖਿਆ ਕਾਲਜਾਂ ਦਾ 16ਵਾਂ ਖ਼ਾਲਸਾਈ ਖੇਡ ਉਤਸਵ ਸਥਾਨਕ ਬੱਬਰ ਅਕਾਲੀ ਮੈਮੋਰੀਅਲ...
ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਕੀਤੀ ਜਾਵੇਗੀ ਬੈਠਕ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਐੱਨ. ਆਰ. ਸੀ. ਦੇ ਮੁੱਦੇ 'ਤੇ...
ਸੁਲਤਾਨਵਿੰਡ 'ਚ ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ
. . .  about 1 hour ago
ਸੁਲਤਾਨਵਿੰਡ, 23 ਅਕਤੂਬਰ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ 'ਚ ਨਸ਼ਿਆਂ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ...
ਤਲਵੰਡੀ ਸਾਬੋ 'ਚ ਲੁਟੇਰਿਆ ਵਲੋਂ 17 ਲੱਖ ਰੁਪਏ ਦੀ ਲੁੱਟ
. . .  1 minute ago
ਤਲਵੰਡੀ ਸਾਬੋ, 23 ਅਕਤੂਬਰ (ਰਣਜੀਤ ਸਿੰਘ ਰਾਜੂ)- ਸਥਾਨਕ ਨੱਤ ਰੋਡ 'ਤੇ ਸਥਿਤ ਇੱਕ ਫਾਈਨੈਂਸ ਕੰਪਨੀ ਦੇ ਦਫ਼ਤਰ 'ਚੋਂ ਬੈਂਕ 'ਚ ਪੈਸੇ ਜਮਾ ਕਰਾਉਣ ਜਾ ਰਹੇ ਕੰਪਨੀ ਦੇ...
ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ ਮਿਲੀ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 23 ਅਕਤੂਬਰ- ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ 25 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ...
ਪੰਜਾਬ ਹੋਮਗਾਰਡ ਦਾ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ
. . .  about 2 hours ago
ਗੁਰੂਹਰਸਹਾਏ, 23 ਅਕਤੂਬਰ (ਕਪਿਲ ਕੰਧਾਰੀ)- ਥਾਣਾ ਗੁਰੂਹਰਸਹਾਏ 'ਚ ਤਾਇਨਾਤ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਨਾਲ ਇੱਕ ਠੱਗ ਵਲੋਂ 11 ਹਜ਼ਾਰ ਰੁਪਏ ਦੀ ਠੱਗੀ...
ਇੰਗਲੈਂਡ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ
. . .  about 2 hours ago
ਲੰਡਨ, 23 ਅਕਤੂਬਰ- ਇੰਗਲੈਂਡ ਦੇ ਐਸੈਕਸ ਕਾਊਂਟੀ 'ਚ ਇੱਕ ਟਰੱਕ 'ਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਬ੍ਰਿਟਿਸ਼ ਪੁਲਿਸ ਮੁਤਾਬਕ ਟਰੱਕ ਚਾਲਕ ਨੂੰ...
ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
. . .  about 3 hours ago
ਮੁੰਬਈ, 23 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਬੀ. ਸੀ. ਸੀ. ਆਈ. ਦੇ ਪ੍ਰਧਾਨ...
ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ- ਭਾਰਤ ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਸਾਵਧਾਨ ਰਹਿਣ ਨੂੰ ਕਿਹਾ ਹੈ। ਤੁਰਕੀ ਸਥਿਤ ਭਾਰਤੀ ਦੂਤਘਰ ਮੁਤਾਬਕ...
ਲੁਧਿਆਣਾ 'ਚ ਵਿਦਿਆਰਥਣ ਨੇ ਸਕੂਲ ਦੀ ਪੰਜਵੀਂ ਮੰਜ਼ਲ ਤੋਂ ਮਾਰੀ ਛਾਲ
. . .  about 3 hours ago
ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਭਾਈ ਰਣਧੀਰ ਸਿੰਘ ਨਗਰ ਸਥਿਤ ਡੀ. ਏ. ਵੀ. ਸਕੂਲ 'ਚ ਅੱਜ ਦੁਪਹਿਰੇ ਇੱਕ ਵਿਦਿਆਰਥਣ ਨੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ...
ਅਬੋਹਰ 'ਚ ਲਾਪਤਾ ਹੋਏ 14 ਸਾਲਾ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ
. . .  about 3 hours ago
ਅਬੋਹਰ, 23 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਦੇ ਨਵੀਂ ਆਬਾਦੀ ਇਲਾਕੇ ਤੋਂ ਲਾਪਤਾ ਹੋਏ 14 ਸਾਲਾ ਲੜਕੇ ਅਰਮਾਨ ਸੰਧੂ ਦੇ ਪਰਿਵਾਰਕ ਮੈਂਬਰਾਂ ਵਲੋਂ ਅੱਜ ਛੇਵੇਂ ਦਿਨ ਵੀ ਪੁਲਿਸ...
ਬਾਬਾ ਬਲਜੀਤ ਸਿੰਘ ਦਾਦੂਵਾਲ ਗ੍ਰਿਫ਼ਤਾਰ
. . .  about 4 hours ago
ਅੰਮ੍ਰਿਤਸਰ, 23 ਅਕਤੂਬਰ (ਰੇਸ਼ਮ ਸਿੰਘ)- ਸੰਤ ਸਮਾਜ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ...
ਸਿਧਰਾਮਈਆ ਵਲੋਂ ਕਰਨਾਟਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 4 hours ago
ਝਾਰਖੰਡ 'ਚ ਵਿਰੋਧੀ ਧਿਰਾਂ ਦੇ 6 ਵਿਧਾਇਕਾਂ ਨੇ ਫੜਿਆ ਭਾਜਪਾ ਦਾ 'ਪੱਲਾ'
. . .  about 4 hours ago
ਡੀ. ਜੀ. ਪੀ. ਦਿਲਬਾਗ ਸਿੰਘ ਨੇ ਦੱਸਿਆ- ਤਰਾਲ ਮੁਠਭੇੜ 'ਚ ਮਾਰਿਆ ਗਿਆ ਏ.ਜੀ.ਯੂ.ਐੱਚ. ਦਾ ਕਮਾਂਡਰ ਲਲਹਾਰੀ
. . .  about 5 hours ago
ਆਈ. ਐੱਨ. ਐਕਸ. ਮੀਡੀਆ ਮਾਮਲਾ : ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  about 5 hours ago
ਸੌਰਵ ਗਾਂਗੁਲੀ ਬਣੇ ਬੀ. ਸੀ. ਸੀ. ਆਈ. ਦੇ ਪ੍ਰਧਾਨ
. . .  about 5 hours ago
ਬੀ. ਸੀ. ਸੀ. ਆਈ. ਦੀ ਬੈਠਕ ਸ਼ੁਰੂ, ਗਾਂਗੁਲੀ ਅੱਜ ਬਣਨਗੇ ਪ੍ਰਧਾਨ
. . .  about 6 hours ago
ਕੇਰਲ ਦੀ ਅਦਾਲਤ ਵਲੋਂ ਫਰੈਂਕੋ ਮੁਲੱਕਲ ਤਲਬ
. . .  about 6 hours ago
ਜੇਲ੍ਹ 'ਚ ਬੰਦ ਹਵਾਲਾਤੀ ਦੀ ਭੇਦਭਰੇ ਹਾਲਾਤ 'ਚ ਮੌਤ
. . .  about 6 hours ago
ਪਾਕਿ ਵਲੋਂ ਦਰਿਆਈ ਪਾਣੀ ਰਾਹੀਂ ਭਾਰਤ 'ਚ ਭੇਜੀ ਗਈ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 6 hours ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਲਈ ਖੇਤਾਂ 'ਚੋਂ ਪਰਾਲੀ ਇਕੱਠੀ ਕਰਨ ਦਾ ਕੰਮ ਸ਼ੁਰੂ
. . .  about 7 hours ago
ਮਾਰੇ ਗਏ ਤਿੰਨ ਅੱਤਵਾਦੀਆਂ ਦੀ ਹੋਈ ਪਹਿਚਾਣ
. . .  about 7 hours ago
ਸੋਨੀਆ ਗਾਂਧੀ ਨੇ ਤਿਹਾੜ ਜੇਲ੍ਹ 'ਚ ਬੰਦ ਡੀ.ਕੇ ਸ਼ਿਵ ਕੁਮਾਰ ਨਾਲ ਕੀਤੀ ਮੁਲਾਕਾਤ
. . .  about 7 hours ago
ਸਰਹੱਦ ਤੋਂ 25 ਕਰੋੜ ਦੇ ਮੁੱਲ ਦੀ ਹੈਰੋਇਨ ਬਰਾਮਦ
. . .  about 8 hours ago
ਆਂਧਰਾ ਪ੍ਰਦੇਸ਼ 'ਚ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ
. . .  about 8 hours ago
ਸੋਨੀਆ ਗਾਂਧੀ ਅੱਜ ਜੇਲ੍ਹ 'ਚ ਕਰਨਗੇ ਕਾਂਗਰਸੀ ਆਗੂ ਡੀ.ਕੇ ਸ਼ਿਵ ਕੁਮਾਰ ਨਾਲ ਮੁਲਾਕਾਤ
. . .  about 8 hours ago
ਘੁਸਪੈਠੀਆ ਲਈ ਬੰਗਾਲ 'ਚ ਨਜ਼ਰਬੰਦੀ ਕੇਂਦਰ ਬਣਾਉਣ ਇਜਾਜ਼ਤ ਨਹੀ - ਮਮਤਾ
. . .  about 8 hours ago
ਈ.ਵੀ.ਐੱਮ ਨਾਲ ਹੋ ਸਕਦੀ ਹੈ ਛੇੜਛਾੜ, ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
. . .  about 8 hours ago
700 ਕਿੱਲੋ ਪਟਾਕਿਆਂ ਸਮੇਤ ਇੱਕ ਗ੍ਰਿਫ਼ਤਾਰ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਨਵੀਂ ਦਿੱਲੀ : ਕਮਲੇਸ਼ ਤਿਵਾੜੀ ਹੱਤਿਆ ਕਾਂਡ ਦੇ ਦੋਵੇਂ ਦੋਸ਼ੀ ਗੁਜਰਾਤ ਏ ਟੀ ਐੱਸ ਨੇ ਫੜੇ
. . .  1 day ago
ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  1 day ago
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  1 day ago
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  1 day ago
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  1 day ago
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  1 day ago
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  1 day ago
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  about 1 hour ago
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  about 1 hour ago
ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਨਸ਼ਾ ਤਸਕਰਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 1 hour ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  about 1 hour ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਵਲੋਂ ਚਲਾਇਆ ਜਾ ਰਿਹਾ ਹੈ ਸਰਚ ਆਪਰੇਸ਼ਨ
. . .  about 1 hour ago
ਨੱਡਾ ਵੱਲੋਂ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਮੀਟਿੰਗ
. . .  about 1 hour ago
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਦੀ ਹਾਲਤ ਵਿਗੜੀ, ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  16 minutes ago
ਅਫ਼ਗ਼ਾਨਿਸਤਾਨ : ਤਾਲਿਬਾਨ ਹਮਲੇ 'ਚ ਮਾਰੇ ਗਏ 19 ਸੁਰੱਖਿਆ ਅਧਿਕਾਰੀ, ਦੋ ਜ਼ਖਮੀ
. . .  1 minute ago
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਹੋਇਆ ਸਮਾਗਮ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 30 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਸਾਰੀਆਂ ਸਰਕਾਰਾਂ ਦਾ ਉਦੇਸ਼ ਸਮਾਜ ਦਾ ਸੁਖ ਹੋਣਾ ਚਾਹੀਦਾ ਹੈ। -ਜਾਰਜ ਵਾਸ਼ਿੰਗਟਨ

ਅਜੀਤ ਮੈਗਜ਼ੀਨ

ਅਜੋਕੇ ਪੰਜਾਬੀ ਗੀਤਾਂ ਵਿਚ ਔਰਤ ਦੀ ਪੇਸ਼ਕਾਰੀ

ਗੀਤ-ਸੰਗੀਤ ਪੰਜਾਬੀ ਜਨ-ਮਾਨਸ ਦੀ ਰੂਹ ਦੀ ਖੁਰਾਕ ਹੈ | ਸੁਹਜਮਈ, ਕਾਵਿਮਈ, ਸੰਗੀਤਮਈ ਅਤੇ ਲੈਅਯੁਕਤ ਹੋਣ ਕਰਕੇ ਇਹ ਮਨੁੱਖੀ ਮਨ ਦੀਆਂ ਦਿਲੀ ਭਾਵਨਾਵਾਂ, ਜਜ਼ਬਾਤ ਨੂੰ ਜ਼ਿਆਦਾ ਟੁੰਬਦਾ ਹੈ | ਪੰਜਾਬੀ ਗਾਇਕੀ ਦਾ ਖੇਤਰ ਬਹੁਤ ਵਿਸ਼ਾਲ ਹੈ ਜੋ ਸਮੁੱਚੇ ਜਨ-ਮਾਨਸ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ | ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬੀ ਬੰਦੇ ਨੇ ਭਾਵੇਂ ਹਰ ਖੇਤਰ ਵਿਚ ਬਹੁਤ ਤਰੱਕੀ ਕੀਤੀ ਹੈ ਪਰ ਤਾਂ ਵੀ ਪੰਜਾਬੀ ਲੋਕ-ਮਨ ਦਾ ਔਰਤ ਪ੍ਰਤੀ ਨਜ਼ਰੀਆ ਪਿਛਾਂਹ-ਖਿੱਚੂ ਅਤੇ ਉਸ ਦੀ ਦੇਹੀ ਤੱਕ ਹੀ ਸਿਮਟਿਆ ਰਿਹਾ ਹੈ | ਜ਼ਿਆਦਾਤਰ ਕਬੀਲਿਆਂ ਵਿਚ ਪੁਰਾਤਨ ਸਮੇਂ ਤੋਂ ਔਰਤ ਦੀ ਹੋਂਦ ਹਾਸ਼ੀਆਕਿ੍ਤ ਹੀ ਰਹੀ ਹੈ | ਉਸ ਨੂੰ ਭੋਗ-ਵਿਲਾਸ ਦੀ ਵਸਤੂ ਅਤੇ ਘਰ ਦੀ ਚਾਰ-ਦੀਵਾਰੀ ਤੱਕ ਹੀ ਸੀਮਤ ਰੱਖਿਆ ਗਿਆ ਹੈ | ਪੰਜਾਬੀ ਸਾਹਿਤ ਦੇ ਕਿੱਸਾ ਅਤੇ ਨਾਥ-ਜੋਗੀ ਕਾਵਿ ਵਿਚ ਵੀ ਔਰਤ ਦੀ ਕਰੜੀ ਨਿੰਦਾ ਕੀਤੀ ਗਈ ਹੈ | ਜੇਕਰ ਕੋਈ ਇਸ ਵਰਗ ਦੇ ਹੱਕ ਵਿਚ ਸ਼ਾਹਦੀ ਭਰਦਾ ਹੈ ਅਤੇ ਇਸ ਨੂੰ ਸਮਾਜਿਕ ਬਰਾਬਰੀ ਦਾ ਰੁਤਬਾ ਦਿੰਦਾ ਹੈ ਤਾਂ ਉਹ ਗੁਰਮਤਿ-ਕਾਵਿ ਹੈ ਜਿਸ ਵਿਚ ਔਰਤ ਨੂੰ ਸਿ੍ਸ਼ਟੀ ਦਾ ਕੇਂਦਰੀ ਧੁਰਾ ਕਿਹਾ ਗਿਆ ਹੈ | ਔਰਤ ਨੂੰ ਪੰਜਾਬੀ ਸਮਾਜ ਨੇ ਹੀ ਨਹੀਂ ਬਲਕਿ ਸਮੁੱਚੇ ਸੰਸਾਰ ਦੇ ਲਗਭਗ ਹਰ ਵਰਗ ਨੇ ਹੀ ਕਿਸੇ ਨਾ ਕਿਸੇ ਹੱਦ ਤਕ ਤਿ੍ਸਕਾਰਿਤ ਸਥਿਤੀ ਵਿਚ ਰੱਖਿਆ ਹੈ | ਪੁਰਾਤਨ ਸਮੇਂ ਤੋਂ ਅਜਿਹਾ ਸੰਤਾਪ ਹੰਢਾ ਰਹੀ ਔਰਤ ਅਜੋਕੇ ਸਮੇਂ ਵਿਚ ਵੀ ਪੂਰਨ ਰੂਪ ਵਿਚ ਸੁਤੰਤਰ ਨਹੀਂ ਹੈ | ਉਹ ਅੱਜ ਵੀ ਪਰ-ਨਿਰਭਰ ਹੈ | ਉਸ ਦੇ ਅੰਦਰ ਇਹ ਸੋਚ ਘਰ ਕਰ ਗਈ ਹੈ ਕਿ ਉਸਦੀ ਹੋਂਦ ਮਰਦ ਨਾਲ ਹੀ ਬਰਕਰਾਰ ਰਹਿ ਸਕਦੀ ਹੈ | ਮਰਦਾਵੀਂ ਸਮਾਜ ਦੀ ਮੈਲੀ ਅੱਖ ਅਤੇ ਕਾਮੁਕ ਸ਼ੋਸ਼ਣ ਨੇ ਔਰਤ ਦੀ ਸਮਾਜਿਕ ਸਥਿਤੀ ਨੂੰ ਸਤਿਕਾਰਯੋਗ ਸਥਾਨ 'ਤੇ ਨਹੀਂ ਰਹਿਣ ਦਿੱਤਾ |
ਪੰਜਾਬੀ ਗੀਤਾਂ ਅਤੇ ਇਨ੍ਹਾਂ ਦੇ ਫ਼ਿਲਮਾਂਕਣ ਰਾਹੀਂ ਔਰਤ ਦੀ ਜੋ ਤਸਵੀਰਕਸ਼ੀ ਕੀਤੀ ਜਾ ਰਹੀ ਹੈ, ਉਸ ਨੇ ਵੀ ਕਾਫੀ ਹੱਦ ਤੱਕ ਵਿਕਰਾਲ ਅਲਾਮਤਾਂ ਜਿਵੇਂ ਬਲਾਤਕਾਰ, ਭਰੂਣ-ਹੱਤਿਆ, ਰਿਸ਼ਤਿਆਂ ਦੀ ਟੁੱਟ-ਭੱਜ ਆਦਿ ਨੂੰ ਸਰੰਜਾਮ ਦਿੱਤਾ ਹੈ | ਅਜੋਕੇ ਗੀਤਾਂ ਦਾ ਮੁੱਖ ਮਕਸਦ ਚੰਗੇਰੇ ਸਰੋਕਾਰਾਂ ਦੀ ਥਾਂ ਵਪਾਰ ਅਤੇ ਮੁਨਾਫਾ ਹੈ ਜਿਸ 'ਤੇ ਚਲਦਿਆਂ ਵਿਸ਼ੇਸ਼ ਤੌਰ 'ਤੇ ਔਰਤ ਪੱਖੀ ਕਦਰਾਂ-ਕੀਮਤਾਂ ਗੀਤ-ਸੰਗੀਤ ਵਿਚੋਂ ਪਲਾਇਨ ਕਰ ਰਹੀਆਂ ਹਨ | ਵਿਸ਼ਵੀਕਰਨ ਦੇ ਵਧਦੇ ਪ੍ਰਭਾਵ ਨੇੇ ਸਮੁੱਚੇ ਲੋਕ-ਮਨ ਨੂੰ ਮੰਡੀ ਢਾਂਚੇ ਵਿਚ ਢਾਲਣਾ ਸ਼ੁਰੂ ਕਰ ਦਿੱਤਾ ਹੈ | ਪੰਜਾਬੀ ਕੌਮ ਦੀ ਤਾਂ ਮੁੱਢੋਂ ਫਿਤਰਤ ਹੈ ਕਿ ਇਹ ਪ੍ਰਭਾਵ ਸਭ ਤੋਂ ਪਹਿਲਾਂ ਕਬੂਲ ਕਰਦੀ ਹੈ | ਪੰਜਾਬੀ ਮਨ ਉੁਕਸਾਊ ਮਾਨਸਿਕਤਾ ਕਾਰਨ ਉਦਯੋਗੀ ਢਾਂਚੇ ਦੀ ਪਕੜ ਵਿਚ ਸਹਿਜੇ ਹੀ ਆ ਗਿਆ ਹੈ | ਅੱਜ ਅਸੀਂ 'ਗਲੋਬਲੀ ਵਿਲੇਜ' ਦੀ ਸੋਚ 'ਤੇ ਚਲਦਿਆਂ ਵਸਤਾਂ ਪ੍ਰਾਪਤੀ ਦੀ ਘੋੜ-ਦੌੜ ਵਿਚ ਗਲਤਾਨ ਹੋ ਗਏ ਹਾਂ ਜਿਸਨੇ ਮਨੁੱਖੀ ਸਰੋਕਾਰਾਂ ਨੂੰ ਢਾਹ ਲਾਈ ਹੈ |
ਅਜੋਕੀ ਪੰਜਾਬੀ ਗਾਇਕੀ ਵਿਚ ਨਾਰੀ-ਬਿੰਬ ਲਗਾਤਾਰ ਨਿੱਘਰਦਾ ਦਿਖਾਈ ਦਿੰਦਾ ਹੈ | ਜ਼ਿਆਦਾਤਰ ਗੀਤ ਅਜਿਹੇ ਹਨ ਜੋ ਔਰਤ ਨੂੰ ਵਸਤ ਦੇ ਤੌਰ 'ਤੇ ਪੇਸ਼ ਕਰਦੇ ਹਨ | ਉਸ ਦੇ ਸ਼ਖ਼ਸੀ ਗੁਣਾਂ ਨੂੰ ਅੱਖੋਂ-ਪਰੋਖੇ ਕਰਕੇ ਉਸ ਨੂੰ ਜਿਸਮਾਨੀ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ | ਬਹੁਤ ਘੱਟ ਗੀਤ ਹਨ ਜੋ ਔਰਤ ਨੂੰ ਸਮਾਜਿਕ/ਸੱਭਿਆਚਾਰਿਕ ਪੱਖੋਂ ਸਤਿਕਾਰਿਤ ਸ਼ਖ਼ਸੀਅਤ ਵਜੋਂ ਪੇਸ਼ ਕਰਦੇ ਹਨ | ਉਸ ਦੇ ਅੰਦਰੂਨੀ ਗੁਣਾਂ ਨੂੰ ਤਿਲਾਂਜਲੀ ਦੇ ਕੇ ਬਾਹਰੀ ਦਿੱਖ ਨੂੰ ਕੇਂਦਰ ਬਣਾਇਆ ਜਾ ਰਿਹਾ ਹੈ | ਬਹੁਤਾਤ ਨਾਰੀ-ਬਿੰਬ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਗੀਤਾਂ ਦੀ ਹੈ | ਭਾਵ 'ਲੱਕ ਟਵੰਟੀ ਏਟ ਕੁੜੀ ਦਾ...', 'ਲੱਕ ਤਿਲਕਦਾ ਜਾਵੇ ਤੇਰਾ ਹਾਏ ਨੀ ਕਸੂਰ ਏ ਸਾਰਾ ਉੱਚੀ ਅੱਡੀ ਦਾ' | ਨਾਰੀ ਸਮਾਜ ਦਾ ਕੇਂਦਰੀ ਧੁਰਾ ਹੈ ਕਿਉਂਕਿ ਸਾਡਾ ਸਮੁੱਚਾ ਰਿਸ਼ਤਾ-ਨਾਤਾ ਪ੍ਰਬੰਧ ਇਸ ਦੇ ਕਾਰਨ ਹੀ ਹੋਂਦ ਵਿਚ ਆਇਆ ਹੈ | ਔਰਤ ਕੇਵਲ ਮਾਸ਼ੂਕਾ ਹੀ ਨਹੀਂ ਬਲਕਿ ਮਾਂ, ਧੀ, ਭੈਣ, ਨੂੰ ਹ, ਸੱਸ ਆਦਿ ਕਿੰਨੇ ਹੀ ਕਿਰਦਾਰ ਨਿਭਾਉਂਦੀ ਹੈ ਜਿਸ ਕਾਰਨ ਸਮੁੱਚਾ ਸਮਾਜਿਕ ਵਰਗ ਪਰਿਵਾਰਕ ਇਕਾਈਆਂ ਵਿਚ ਬੱਝਾ ਹੋਇਆ ਹੈ | ਪੰਜਾਬੀ ਗੀਤਾਂ ਨੇ ਇਸ ਸਿਸਟਮ ਦੀ ਤਸਵੀਰ ਬਦਲ ਕੇ ਪੇਸ਼ ਕੀਤੀ ਹੈ | ਸੱਚ ਦੇ ਸੰਘ 'ਤੇ ਗੂਠਾ ਧਰ ਕੇ ਸੁਆਰਥ ਹਿਤ ਕੱਚ-ਘਰੜ ਰੂਪ ਪੇਸ਼ ਕੀਤਾ ਹੈ | ਸੁਆਰਥੀ ਬਿਰਤੀ ਕਾਰਨ ਪੰਜਾਬੀ ਗਾਇਕਾਂ/ਗੀਤਕਾਰਾਂ ਨੇ ਨਾਰੀ ਨੂੰ ਕੋਝੇ ਢੰਗਾਂ ਨਾਲ ਪੇਸ਼ ਕੀਤਾ ਹੈ | ਤਿ੍ੰਞਣ ਦਾ ਸ਼ਿੰਗਾਰ, ਚਰਖੇ ਦੀ ਘੂਕਰ 'ਤੇ ਗਾਉਣ ਵਾਲੀ, ਅੰਬਰੀਂ ਪੀਘਾਂ ਚੜ੍ਹਾਉਣ ਵਾਲੀ, ਮਰਦ ਦੇ ਬਰਾਬਰ ਵਾਢੀਆਂ ਕਰਨ ਵਾਲੀ, ਕੱਚੀਆਂ ਕੰਧਾਂ 'ਤੇ ਗਹੀਰੇ ਲਿੱਪਣ ਵਾਲੀ, ਸਰ੍ਹੋਂ ਦਾ ਸਾਗ ਤੋੜਦੀ, ਖੇਤਾਂ ਨੂੰ ਭੱਤਾ ਲੈ ਕੇ ਜਾਂਦੀ, ਦੁੱਧ ਰਿੜਕਦੀ ਪੰਜਾਬੀ ਸੁਆਣੀ ਅਜੋਕੇ ਗੀਤਾਂ ਵਿਚੋਂ ਗਾਇਬ ਹੈ | ਅਜੋਕੇ ਗੀਤਾਂ ਵਿਚ ਔਰਤ ਨੂੰ ਸੁਖ-ਸਹੂਲਤਾਂ ਦੀ ਇੱਛੁਕ, ਬੜੇ ਐਸ਼ੋ-ਆਰਾਮ ਵਾਲੀ ਜ਼ਿੰਦਗੀ ਬਸਰ ਕਰਨ ਵਾਲੀ ਪੇਸ਼ ਕੀਤਾ ਗਿਆ ਹੈ | ਆਪਣੇ ਅੜੀਅਲ ਸੁੁਭਾਅ ਕਾਰਨ ਉਹ ਇਸ਼ਕ/ਮੁਹੱਬਤ ਦੀ ਪੂਰਤੀ ਵੀ ਪਦਾਰਥਕ ਸਾਧਨਾਂ ਰਾਹੀਂ ਕਰਨਾ ਚਾਹੁੰਦੀ ਹੈ | ਪਿਆਰ ਉਸ ਲਈ ਕੋਈ ਪਵਿੱਤਰ ਰਿਸ਼ਤਾ ਨਹੀਂ ਹੈ | ਪਿਆਰ/ਮੁਹੱਬਤ, ਮੋਹ, ਮਰਿਆਦਾ, ਅਣਖ-ਆਬਰੂ, ਰਿਸ਼ਤੇ-ਨਾਤੇ ਸਭ ਪਦਾਰਥਕ ਸਾਧਨਾਂ ਜਿਵੇਂ ਕਿ ਮਹਿੰਗੀਆਂ ਗੱਡੀਆਂ, ਮਹਿੰਗੇ ਬ੍ਰਾਂਡਾਂ, ਫੋਨਾਂ ਤੱਕ ਸਿਮਟ ਕੇ ਰਹਿ ਗਏ ਹਨ | ਜਿਵੇਂ 'ਕੁੜੀ ਕਹਿੰਦੀ ਬੇਬੀ ਪਹਿਲਾਂ ਜੈਗੁਆਰ ਲੈ ਲੋ ਫੇਰ ਜਿੰਨਾ ਮਰਜ਼ੀ ਪਿਆਰ ਲੈ ਲੋ', 'ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ ਕਰਾਗੀ ਹੱਥ ਯਾਰ ਦੇ ਖੜ੍ਹੇ' | ਗੀਤਾਂ ਦੇ ਪ੍ਰਭਾਵ ਕਾਰਨ ਪਦਾਰਥਕ ਮੋਹ ਦੇ ਚੁੰਗਲ ਵਿਚ ਫਸ ਕੇ ਅਜੋਕੀਆਂ ਸੁਆਣੀਆਂ ਪਰਿਵਾਰਕ ਰਿਸ਼ਤਿਆਂ ਨੂੰ ਤਿਲਾਂਜਲੀ ਦੇ ਰਹੀਆਂ ਹਨ | ਅੱਖ ਦੀ ਸ਼ਰਮ ਖਤਮ ਹੁੰਦੀ ਜਾ ਰਹੀ ਹੈ ਅਤੇ ਰਿਸ਼ਤਿਆਂ ਵਿਚ ਬਨਾਵਟੀਪਨ ਪੈਦਾ ਹੋ ਰਿਹਾ ਹੈ | ਆਧੁਨਿਕ ਸਮਾਜ ਵਿਚ ਔਰਤ ਆਪਣਾ ਸਥਾਨ ਗ੍ਰਹਿਣ ਕਰਨ ਦੀ ਦੌੜ ਵਿਚ ਲੱਗੀ ਹੋਈ ਹੈ | ਪ੍ਰੰਪਰਾਗਤ ਪਰਿਵਾਰਕ ਬੰਧਨਾਂ ਤੋਂ ਨਿਜਾਤ ਪਾ ਕੇ ਅਜੋਕੇ ਪਦਾਰਥਵਾਦੀ ਸਿਸਟਮ ਦਾ ਪੱਲਾ ਫੜਨਾ ਚਾਹੁੰਦੀ ਹੈ | ਉਹ ਸਮਾਜ ਰੂਪੀ ਚੱਕੀ ਦੇ ਦੋ ਪੁੜਾਂ ਵਿਚਕਾਰ ਪਿਸ ਰਹੀ ਮਹਿਸੂਸ ਕਰਦੀ ਹੈ | ਅਜਿਹਾ ਹੋਣ ਦੀ ਸੂਰਤ ਵਿਚ ਪਰਿਵਾਰਕ ਕਾਟੋ-ਕਲੇਸ਼, ਤਲਾਕ, ਖੁਦਕੁਸ਼ੀਆਂ ਆਦਿ ਮੁਸੀਬਤਾਂ ਉਤਪੰਨ ਹੋ ਰਹੀਆਂ ਹਨ | ਇਹ ਅਣਮਨੁੱਖੀ ਘਟਨਾਵਾਂ ਰਿਸ਼ਤਿਆਂ ਦੀ ਟੁੱਟ-ਭੱਜ ਕਾਰਨ ਵਾਪਰ ਰਹੀਆਂ ਹਨ | ਜਿਵੇਂ:
'ਮਰਦ: ਕਾਹਤੋਂ ਹੁਣ ਮੁਖਤਿਆਰ ਕੁੜੇ ਘਿਓ ਦਾਲ 'ਚ ਪਾਉਣੋ ਹਟਗੀ ਨੀ,
ਔਰਤ : ਮਾੈ ਕੀ ਕਰਾਂ ਸਰਦਾਰਾ ਵੇ ਨੂੰ ਹਾਂ ਦੀ ਘਰ ਵਿਚ ਪੁੱਗਦੀ ਐ' |
'ਹਾਏ ਨੀ ਵੀਰ ਤੇਰਾ ਜਿਹੜੇ ਦੁੱਖੋਂ ਮਰਿਆ,
ਭੁਲੇਖਾ ਜਿਹਾ ਪਾਉਣ ਲੱਗ ਪਈ |
ਕੈਸੀ ਜੰਮੀ ਨੀ ਤੂੰ ਸਾਡੇ ਵਿਹੜੇ ਬੇਰੀਏ,
ਸਿਰਾਂ ਦੀ ਪੱਗ ਲਾਹੁਣ ਲੱਗ ਪਈ' |
ਜੇਕਰ ਅਜੋਕੇ ਸਮੇਂ ਨਾਰੀ-ਬਿੰਬ ਦਾ ਨਿਘਾਰ ਹੋ ਰਿਹਾ ਹੈ ਤਾਂ ਕਿਸੇ ਹੱਦ ਤਕ ਔਰਤ ਵੀ ਕਸੂਰਵਾਰ ਹੈ ਕਿਉਂਕਿ ਤਾੜੀ ਕਦੇ ਵੀ ਇਕ ਹੱਥ ਨਾਲ ਨਹੀਂ ਵੱਜਦੀ | ਪੰਜਾਬੀ ਗੀਤਾਂ ਵਿਚਲੀ ਔਰਤ ਮਾਨਵੀ ਕਦਰਾਂ-ਕੀਮਤਾਂ ਤੋਂ ਮੁਨਕਰ ਹੋ ਪੱਛਮੀ ਸ਼ੋਸ਼ੇਬਾਜ਼ੀ ਵਿਚ ਗ਼ਲਤਾਨ ਹੋ ਰਹੀ ਹੈ | ਪੰਜਾਬੀ ਗਾਇਕਾਵਾਂ ਵਲੋਂ ਗਾਏ ਗੀਤਾਂ ਵਿਚ ਵੀ ਅਜਿਹੀ ਔਰਤ ਨਜ਼ਰੀਂ ਪੈਂਦੀ ਹੈ | ਦੂਸਰਾ ਪੰਜਾਬੀ ਗੀਤਾਂ ਨੂੰ ਲਿਖਣ ਵਾਲੇ ਜ਼ਿਆਦਾਤਰ ਲੋਕ ਮਰਦ ਹਨ ਅਤੇ ਉਨ੍ਹਾਂ ਇਹ ਵੀ ਮਨ ਵਿਚ ਧਾਰਿਆ ਹੋਇਆ ਹੈ ਕਿ ਇਨ੍ਹਾਂ ਨੂੰ ਸੁਣਨ ਅਤੇ ਦੇਖਣ ਵਾਲੇ ਦਰਸ਼ਕ ਦਾ ਰੂਪ ਵੀ ਮਰਦਾਨਾ ਹੈ | ਅਜਿਹੇ ਗੀਤਾਂ ਪਿੱਛੇ ਕਾਰਜਸ਼ੀਲ ਦਿ੍ਸ਼ਟੀ ਮਰਦ ਵਰਗ ਦੀ ਹੈ | ਔਰਤ ਅਕਸ ਦੇ ਉਲਟ ਗੀਤ ਮਰਦ ਦਾ ਬਿੰਬ ਸਮਾਜਿਕ ਵਰਤਾਰੇ ਦੀਆਂ ਵਿਭਿੰਨ ਸ਼ਕਤੀਆਂ ਦੇ ਮਾਲਕ ਦੇ ਰੂਪ ਵਿਚ ਪੇਸ਼ ਕਰਦੇ ਹਨ | ਅਜੋਕੇ ਗੀਤਾਂ ਵਿਚ ਪੇਸ਼ ਹੋ ਰਹੀ ਔਰਤ ਮਾਣਮੱਤੀ ਅੱਲ੍ਹੜ ਪੰਜਾਬਣ ਨਹੀਂ ਹੈ ਬਲਕਿ ਹਿਪ-ਹੌਪ 'ਤੇ ਡਾਂਸ ਕਰਨ ਵਾਲੀ ਹੈ | ਉਸਦੇ ਆਦਰਸ਼ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਕਲਪਨਾ ਚਾਵਲਾ ਵਰਗੇ ਨਹੀਂ ਬਲਕਿ ਲੇਡੀ ਗਾਗਾ, ਸ਼ਕੀਰਾ, ਮੈਡੋਨਾ ਬਣ ਗਏ ਹਨ | ਉਸਨੂੰ ਯੈਂਕਣ, ਪਟੋਲਾ, ਨੱਢ੍ਹੀ, ਸਵੀਟੋ, ਪੁਰਜਾ ਆਦਿ ਨਾਵਾਂ ਦਾ ਨਾਉਂ ਦਿੱਤਾ ਜਾਂਦਾ ਹੈ | ਉਹ ਖੇਤਾਂ ਨੂੰ ਭੱਤਾ ਲਿਜਾਣ ਦੀ ਬਜਾਏ ਪੱਬ/ਕਲੱਬ ਜਾਣ ਦੀ ਇਛੁੱਕ ਹੈ | ਅਜਿਹੇ ਵੀ ਗੀਤ ਬਹੁਤ ਹਨ ਜਿਨ੍ਹਾਂ ਵਿਚ ਔਰਤ ਨੂੰ ਨਸ਼ੇ ਦਾ ਸੇਵਨ ਕਰਦੀ ਪੇਸ਼ ਕੀਤਾ ਗਿਆ ਹੈ, 'ਐਨਾ ਵੀ ਨਾ ਡੌਪ-ਸ਼ੌਪ ਮਾਰਿਆ ਕਰੋ ਐਵੇਂ ਸੁੱਕੀ ਵੋਦਕਾ ਨਾ ਚਾੜਿ੍ਹਆ ਕਰੋ, ਥੋੜ੍ਹਾ ਬਹੁਤਾ ਲਿਮਕਾ ਵੀ ਪਾਲਿਆ ਕਰੋ', 'ਨੀ ਤੂੰ ਖਿੱਚੀ ਜਾਵੇਂ ਪੈੱਗ ਗਟਾਗਟ ਸੋਹਣੀਏ, ਤੂੰ ਹਾਲੇ ਪੰਦਰਾਂ ਸਾਲਾਂ ਤੋਂ ਘੱਟ ਸੋਹਣੀਏ' |
ਭੱਦੀ ਸ਼ਬਦਾਵਲੀ ਵਾਲੇ ਗੀਤਾਂ ਦੇ ਪ੍ਰਸਾਰਿਤ ਹੋਣ ਕਾਰਨ ਪੰਜਾਬੀ ਸਮਾਜ ਗੰਧਲਾ ਹੋ ਗਿਆ ਹੈ | ਅਜਿਹੀ ਬਿਰਤੀ ਦਾ ਸ਼ਿਕਾਰ ਔਰਤ ਅਤੇ ਮਰਦ ਦੋਨੋਂ ਹੀ ਹੋਏ ਹਨ | ਚੋਰੀ ਦਾ ਗੁੜ ਖਾਣ ਦੀ ਆਦਤ ਸਭ ਦੀ ਹੈ, ਬੂਰੇ ਵਰਗੀ ਸ਼ੱਕਰ ਤੋਂ ਹਰ ਕੋਈ ਨੱਕ ਮੋੜਦਾ ਹੈ | ਘੱਟ ਅੱਜ ਦੇ ਰਾਂਝੇ ਵੀ ਨਹੀਂ | ਇਹ ਵੀ ਹੀਰਾਂ ਨੂੰ ਠੁਕਰਾ ਕੇ ਸਾਹਿਬਾਂ ਪਿੱਛੇ ਭੱਜਦੇ ਫਿਰਦੇ ਹਨ | ਪਰ ਪਿਆਰ-ਮੁਹੱਬਤ ਦੇ ਟੁੱਟਦੇ ਰਿਸ਼ਤਿਆਂ ਲਈ ਕਸੂਰਵਾਰ ਧਿਰ ਕੇਵਲ ਔਰਤ ਨੂੰ ਹੀ ਠਹਿਰਾਇਆ ਜਾਂਦਾ ਹੈ | ਸਮਾਜਿਕ ਮਾਣ-ਮਰਿਆਦਾ, ਅਣਖ-ਆਬਰੂ ਦਾ ਬੋਝ ਔਰਤ ਦੇ ਮੋਢਿਆਂ 'ਤੇ ਹੀ ਲੱਦ ਦਿੱਤਾ ਜਾਂਦਾ ਹੈ | ਅਜਿਹੇ ਗੀਤਾਂ ਵਿਚ ਔਰਤ ਨੂੰ ਰਿਸ਼ਤਿਆਂ ਬਾਹਰੀ, ਧੋਖੇਬਾਜ਼, ਖੁਦਗਰਜ਼, ਪਦਾਰਥਕ ਸਾਧਨਾਂ ਤਕ ਸੀਮਿਤ ਕਹਿ ਕੇ ਭੰਡਿਆ ਗਿਆ ਹੈ, 'ਜਿੰਨੇ ਗਲ ਦੀ ਗਾਨੀ ਦੇ ਤੇਰੇ ਮਣਕੇ ਨੀ ਓਨੇ ਤੇਰੇ ਯਾਰ ਵੈਰਨੇ' | 'ਯਾਰੋ ਆਉਂਦੀਆਂ ਰਹਿਣੀਆਂ ਕੁੜੀਆਂ ਤੇ ਬੱਸਾਂ', 'ਮਾਵਾਂ ਬੁੱਕਲਾਂ 'ਚ ਪੁੱਤਾਂ ਨੂੰ ਲੁਕੋਂਦੀਆਂ ਨੀ ਜਦੋਂ ਗੱਲਾਂ ਹੋਣ ਤੇਰੀਆਂ', 'ਧੋਖਾ ਦੇ ਹੀ ਜਾਂਦੀ ਏ ਯਾਰੋ ਗੱਡੀੇ 'ਤੇ ਨੱਡੀ' |
ਪੰਜਾਬੀ ਵਿਚ ਅਜਿਹੇ ਗੀਤ ਆਟੇ ਵਿਚ ਲੂਣ ਬਰਾਬਰ ਹਨ ਜੋ ਔਰਤ ਵਰਗ ਨੂੰ ਸਮਾਜਿਕ/ਸੱਭਿਆਚਾਰਕ ਪੱਖੋਂ ਸਤਿਕਾਰਤ ਰੂਪ ਵਿਚ ਪੇਸ਼ ਕਰਦੇ ਹੋਣ | ਦੁਨੀਆਂ ਵਿਚ ਅਜਿਹੇ ਇਨਸਾਨ ਵੀ ਹਨ ਜੋ ਵੱਖਰੇ ਰਾਹਾਂ ਦੇ ਪਾਂਧੀ ਹਨ | ਅਜਿਹੀ ਮਿਸਾਲ ਪੰਜਾਬੀ ਗਾਇਕੀ ਵਿਚ ਵੀ ਮਿਲਦੀ ਹੈ | ਜ਼ਿੰਦਾ ਜ਼ਮੀਰ ਵਾਲੇ ਗੀਤਕਾਰ/ਗਾਇਕ ਹਾਲੇ ਵੀ ਇਸ ਖੇਤਰ ਵਿਚ ਤਤਪਰ ਹਨ ਜੋ ਬਲਦੀ 'ਤੇ ਤੇਲ ਪਾਉਣ ਤੋਂ ਗੁਰੇਜ਼ ਕਰਦੇ ਹਨ ਅਤੇ ਔਰਤ ਨੂੰ ਸਤਿਕਾਰਿਤ ਰੁਤਬੇ ਨਾਲ ਪਰਿਵਾਰਕ ਪੱਖੋਂ ਮਾਣ-ਮਰਿਆਦਾ ਨਾਲ ਪੇਸ਼ ਕਰਦੇ ਹਨ ਜਿਨ੍ਹਾਂ ਵਿਚ ਗੁਰਦਾਸ ਮਾਨ, ਦੇਬੀ ਮਖ਼ਸੂਸਪੁਰੀ, ਸਤਿੰਦਰ ਸਰਤਾਜ, ਹਰਜੀਤ ਹਰਮਨ, ਮਨਪ੍ਰੀਤ ਟਿਵਾਣਾ, ਹਰਮਨਜੀਤ, ਹਰਭਜਨ ਮਾਨ ਆਦਿ ਦੇ ਨਾਮ ਉਲੇਖਯੋਗ ਹਨ | ਅਜਿਹੇ ਗੀਤਕਾਰਾਂ ਨੇ ਔਰਤ ਦੇ ਸਥਾਨ ਨੂੰ ਸਾਡੀਆਂ ਪ੍ਰੰਪਰਾਗਤ ਸਮਾਜਿਕ/ਸੱਭਿਆਚਾਰਕ ਸਥਿਤੀਆਂ ਵਿਚ ਪਰਖਿਆ ਹੈ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਪਿੰਡ-ਜੋਗਾਨੰਦ, ਜ਼ਿਲ੍ਹਾ-ਬਠਿੰਡਾ
ਸੰਪਰਕ-70097-28427.

ਕੱਲ੍ਹ ਓਜ਼ੋਨ ਪਰਤ ਦੀ ਸੁਰੱਖਿਆ 'ਤੇ ਵਿਸ਼ੇਸ਼

ਪਤਲੀ ਪੈ ਰਹੀ ਹੈ ਓਜ਼ੋਨ ਦੀ ਪਰਤ, 50 ਸਾਲਾਂ 'ਚ ਹੋਏਗੀ ਠੀਕ

ਧਰਤੀ ਦੇ ਵਾਯੂਮੰਡਲ ਦੀ ਹੇਠਲੀ ਪਰਤ 'ਟਰੋਪੋਸਫ਼ੀਅਰ' ਹੈ, ਜਿਹੜੀ 10 ਕਿਲੋਮੀਟਰ ਦੀ ਉਚਾਈ ਤੀਕਰ ਮਿੱਥੀ ਗਈ ਹੈ | 9 ਕਿਲੋਮੀਟਰ ਉੱਚੀ ਮਾਊਾਟ ਐਵਰੈਸਟ ਦੀ ਚੋਟੀ ਤੋਂ ਇਕ ਕਿਲੋਮੀਟਰ ਉਤਾਂਹ | ਉਸ ਤੋਂ ਅੱਗੇ ਵਾਯੂਮੰਡਲ ਦੀ ਦੂਜੀ ਪਰਤ 'ਸਟਰੈਟੋਸਫ਼ੀਅਰ' ਸ਼ੁਰੂ ਹੋ ਜਾਂਦੀ ...

ਪੂਰੀ ਖ਼ਬਰ »

1947 ਤੋਂ ਬਦਲਦੀਆਂ ਆ ਰਹੀਆਂ ਹਨ ਭਾਰਤ ਦੀਆਂ ਅੰਦਰੂਨੀ ਤੇ ਬਾਹਰੀ ਹੱਦਾਂ

15 ਅਗਸਤ 1947 ਨੂੰ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਭਾਰਤ ਦੀਆਂ ਅੰਦਰੂਨੀ ਹੱਦਾਂ ਅੰਦਰ ਤਬਦੀਲੀ ਲਗਾਤਾਰ ਜਾਰੀ ਹੈ | ਪਿਛਲੇ ਮਹੀਨੇ ਦੀ ਸ਼ੁਰੂਆਤ ਵਿਚ ਹੀ ਜੰਮੂ-ਕਸ਼ਮੀਰ ਨੂੰ 2 ਹਿੱਸਿਆਂ ਵਿਚ ਵੰਡ ਕੇ 2 ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ...

ਪੂਰੀ ਖ਼ਬਰ »

ਫੈਂਟਨ ਹਾਊਸ ਦੇ 17 ਮਾਲਕਾਂ ਦੇ ਅਨੋਖੇ ਸੰਗ੍ਰਹਿ

ਲੰਡਨ ਮਹਾਨਗਰ ਦੇ ਜਨਸਮੂਹ ਅਤੇ ਸ਼ੋਰ ਸ਼ਰਾਬੇ ਤੋਂ ਹਟ ਕੇ, ਪ੍ਰਾਚੀਨ ਪਹਾੜੀ 'ਹੌਲੀ-ਹਿਲ' 'ਤੇ ਸੁੰਦਰ ਫੈਂਟਨ ਹਾਊਸ ਨੂੰ ਅਸੀਂ ਦੇਖਣ ਪਹੁੰਚੇ | ਅਸੀਂ ਇਥੋਂ ਦੇ ਅਤਿ ਸੁੰਦਰ ਸੰਗ੍ਰਹਿ ਦੇਖਣ ਆਏ ਸੀ ਜੋ 1686 ਏ. ਡੀ. ਤੋਂ ਸ਼ੁਰੂ ਹੋ ਕੇ ਆਉਣ ਵਾਲੀਆਂ ਚਾਰ ਸਦੀਆਂ ਤੱਕ ...

ਪੂਰੀ ਖ਼ਬਰ »

ਕਦੇ ਸਰਕਾਰ-ਏ-ਖ਼ਾਲਸਾ ਦਾ ਮਜ਼ਬੂਤ ਅੰਗ ਸੀ ਕਸ਼ਮੀਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਸਿੱਖ ਫ਼ੌਜਾਂ ਰਾਜੌਰੀ ਤੋਂ ਪੁਣਛ ਤੇ ਫਿਰ ਬੇਹਰਾਮ ਗੱਲਾਂ ਪਹੁੰਚ ਗਈਆਂ | ਉਸ ਸਮੇਂ ਕਸ਼ਮੀਰ ਦਾ ਹਾਕਮ ਮੁਹੰਮਦ ਜ਼ਬਾਰ ਖ਼ਾਨ ਸੀ, ਜਿਸ ਨੇ ਖ਼ਾਲਸਾ ਫ਼ੌਜਾਂ ਨਾਲ ਟੱਕਰ ਲੈਣ ਲਈ ਬਹੁਤ ਸਾਰੀਆਂ ਤੋਪਾਂ ਤੇ ਵੱਡੀ ਗਿਣਤੀ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਅੰਮਿ੍ਤਸਰ ਪਿੰਗਲਵਾੜਾ ਵਿਖੇ ਖਿੱਚੀ ਗਈ ਸੀ | ਸ: ਭਗਵੰਤ ਸਿੰਘ ਦਿਲਾਵਰੀ ਅਮਰਾਵਤੀ ਵਿਖੇ ਇਕ ਕੋਹੜੀਆਂ ਦਾ ਆਸ਼ਰਮ ਚਲਾ ਰਹੇ ਸੀ | ਉਨ੍ਹਾਂ ਚੰਗੀ ਸਰਕਾਰੀ ਨੌਕਰੀ ਛੱਡ ਕੇ ਕੋਹੜੀਆਂ ਦੀ ਸੇਵਾ ਕਰਨ ਦਾ ਕੰਮ ਸੰਭਾਲਿਆ ਸੀ | ਸ੍ਰੀ ਸੰੁਦਰ ਲਾਲ ਬਹੁਗੁਣਾ ...

ਪੂਰੀ ਖ਼ਬਰ »

ਸਾਲ 2025 ਤੱਕ 75 ਅਰਬ ਯੰਤਰ ਜੁੜਨਗੇ ਇੰਟਰਨੈੱਟ ਨਾਲ

ਆਈ.ਓ.ਟੀ. ਤੇ ਕਲਾਊਡ ਕੰਪਿਊਟਿੰਗ ਨਾਲ ਬਦਲੇਗਾ ਜ਼ਮਾਨਾ

ਕੰਪਿਊਟਰੀ ਯੰਤਰਾਂ ਦਾ ਆਪਸ ਵਿਚ ਇੰਟਰਨੈੱਟ ਨਾਲ ਜੁੜ ਕੇ ਡਾਟੇ ਦਾ ਆਦਾਨ-ਪ੍ਰਦਾਨ ਕਰਨਾ, ਆਈ.ਓ.ਟੀ. (9OT-9nternet of Things) ਅਖਵਾਉਂਦਾ ਹੈ | ਆਈ.ਓ.ਟੀ. ਇੰਟਰਨੈੱਟ ਨਾਲ ਜੁੜੀਆਂ ਚੀਜ਼ਾਂ ਦਾ ਇਕ ਜਾਲ਼ ਹੈ | ਜੋ ਡਾਟੇ ਨੂੰ ਇਕੱਤਰ ਕਰਨ ਅਤੇ ਬਦਲਣ ਦੇ ਯੋਗ ਬਣਾਉਂਦਾ ਹੈ | ਆਈਓਟੀ ਦੇ ...

ਪੂਰੀ ਖ਼ਬਰ »

ਪਾਲੀਵੁੱਡ ਝਰੋਖਾ: ਪੰਜਾਬੀ ਫ਼ਿਲਮਾਂ ਦੇ ਕਾਮੇਡੀਅਨ ਸਵੱਛ ਕਾਮੇਡੀ ਦਾ ਪ੍ਰਤੀਕ : ਜਸਪਾਲ ਭੱਟੀ

ਜਸਪਾਲ ਭੱਟੀ ਨਾਲ ਮੇਰੀ ਪਹਿਲੀ ਮੁਲਾਕਾਤ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੋਣ ਵਾਲੇ ਇਕ ਅਖ਼ਬਾਰ ਦੇ ਦਫ਼ਤਰ ਵਿਚ ਹੋਈ ਸੀ | ਜਸਪਾਲ ਭੱਟੀ ਵੀ ਇਸੇ ਅਖ਼ਬਾਰ ਲਈ ਵਿਅੰਗਾਤਮਿਕ ਕਾਰਟੂਨ ਬਣਾਇਆ ਕਰਦਾ ਸੀ | ਇਸ ਪਹਿਲੀ ਹੀ ਮੁਲਾਕਾਤ 'ਚ ਮੈਨੂੰ ਇਹ ਅਹਿਸਾਸ ਹੋ ਗਿਆ ਸੀ ਕਿ ...

ਪੂਰੀ ਖ਼ਬਰ »

ਕਿੱਸੇ ਲਾਪ੍ਰਵਾਹੀਆਂ ਦੇ

ਇਕ ਵਾਰੀ ਮੈਂ ਨਦੀ ਦੇ ਕਿਨਾਰੇ ਖੜ੍ਹੀ ਸੀ ਤੇ ਦੇਖਿਆ ਕਿ ਨਦੀ ਦਾ ਪਾਣੀ ਪੂਰੀ ਬੇਪ੍ਰਵਾਹੀ ਨਾਲ ਵਹਿ ਰਿਹਾ ਸੀ | ਬੇਪ੍ਰਵਾਹੀ ਇਕ ਰਵੱਈਆ ਹੈ, ਇਕ ਸੋਚ ਹੈ, ਇਕ ਰਵਾਨੀ ਹੈ ਜੋ ਕਿ ਕਿਸੇ ਵੀ ਇਨਸਾਨ ਨੂੰ ਆਪਣੇ ਹੀ ਢੰਗ ਨਾਲ ਜ਼ਿੰਦਗੀ ਜਿਊਣ ਤੇ ਪ੍ਰੇਰਿਤ ਕਰਦੀ ਹੈ | ਪਰ ਇਕ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX