ਤਾਜਾ ਖ਼ਬਰਾਂ


ਭਾਜਪਾ 'ਚ ਸ਼ਾਮਲ ਹੋਏ ਕਰਤਾਰ ਸਿੰਘ ਭੜਾਨਾ
. . .  19 minutes ago
ਨਵੀਂ ਦਿੱਲੀ, 18 ਅਕਤੂਬਰ- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨੇਤਾ ਕਰਤਾਰ ਸਿੰਘ ਭੜਾਨਾ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਮੁਰੈਨਾ ਸੀਟ ਤੋਂ ਕੇਂਦਰੀ...
ਅਕਾਲੀ ਆਗੂ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਫੜਿਆ ਕਾਂਗਰਸ ਦਾ 'ਹੱਥ'
. . .  29 minutes ago
ਫਗਵਾੜਾ, 18 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਸਾਬਕਾ ਚੇਅਰਮੈਨ ਜਥੇਦਾਰ ਪਰਮਜੀਤ ਸਿੰਘ ਰਾਏਪੁਰ...
ਧਾਲੀਵਾਲ ਦੇ ਹੱਕ 'ਚ ਕੈਪਟਨ ਵਲੋਂ ਫਗਵਾੜਾ 'ਚ ਰੋਡ ਸ਼ੋਅ
. . .  45 minutes ago
ਫਗਵਾੜਾ, 18 ਅਕਤੂਬਰ (ਹਰੀਪਾਲ ਸਿੰਘ)- ਵਿਧਾਨ ਸਭਾ ਹਲਕਾ ਫਗਵਾੜਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ...
ਹਰਿਆਣਾ 'ਚ ਸੋਨੀਆ ਗਾਂਧੀ ਦੀ ਰੈਲੀ ਰੱਦ, ਰਾਹੁਲ ਗਾਂਧੀ ਸੰਭਾਲਣਗੇ ਮੋਰਚਾ
. . .  55 minutes ago
ਨਵੀਂ ਦਿੱਲੀ, 19 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦਾ ਅੱਜ ਹਰਿਆਣਾ ਦੇ ਮਹਿੰਦਰਗੜ੍ਹ ਦਾ ਦੌਰਾ ਰੱਦ ਹੋ ਗਿਆ ਹੈ। ਉਨ੍ਹਾਂ ਵਲੋਂ ਇੱਥੇ ਇੱਕ ਚੋਣ ਰੈਲੀ ਨੂੰ...
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  about 1 hour ago
ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਕੌਮਾਂਤਰੀ ਨਗਰ ਕੀਰਤਨ...
ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਨੂੰ ਝਟਕਾ, ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਇਨਕਾਰ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ- ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ. ਐੱਮ. ਸੀ.) ਬੈਂਕ ਦੇ ਖਾਤਾ ਧਾਰਕਾਂ ਨੂੰ ਅੱਜ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਇਸ ਸੰਬੰਧੀ ਦਾਇਰ ਪਟੀਸ਼ਨ...
ਆਸਾਮ ਐੱਨ. ਆਰ. ਸੀ. ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਤਬਾਦਲਾ, ਸੁਪਰੀਮ ਕੋਰਟ ਨੇ ਜਾਰੀ ਕੀਤਾ ਹੁਕਮ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ- ਸੁਪਰੀਮ ਕੋਰਟ ਨੇ ਆਸਾਮ ਨੈਸ਼ਨਲ ਰਜਿਸਟਰ ਆਫ਼ ਸਿਟੀਜਨਜ਼ (ਐੱਨ. ਆਰ. ਸੀ.) ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਮੱਧ ਪ੍ਰਦੇਸ਼ 'ਚ ਤਬਾਦਲਾ...
ਪੁਲਿਸ ਨੇ ਹਿਰਾਸਤ 'ਚ ਲਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ
. . .  about 2 hours ago
ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ)- ਸਰਬੱਤ ਖ਼ਾਲਸਾ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖ਼ਾਲਸਾ ਦਾਦੂਵਾਲ ਨੂੰ ਅੱਜ ਇੱਥੇ...
ਅਗਲੇ ਚੀਫ਼ ਜਸਟਿਸ ਲਈ ਜਸਟਿਸ ਬੋਬੜੇ ਦੇ ਨਾਂ ਦੀ ਸਿਫ਼ਾਰਿਸ਼
. . .  about 2 hours ago
ਨਵੀਂ ਦਿੱਲੀ, 18 ਅਕਤੂਬਰ- ਸੁਪਰੀਮ ਕੋਰਟ ਦੇ ਮੌਜੂਦਾ ਚੀਫ਼ ਜਸਟਿਸ ਰੰਜਨ ਗੋਗੋਈ ਨੇ ਜਸਟਿਸ ਐੱਸ. ਏ. ਬੋਬੜੇ ਨੂੰ ਅਗਲਾ ਸੀ. ਜੇ. ਆਈ. ਬਣਾਉਣ ਦੀ ਕੇਂਦਰ ਸਰਕਾਰ ਕੋਲ ਸਿਫ਼ਾਰਿਸ਼...
ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ
. . .  about 2 hours ago
ਅਬੋਹਰ, 18 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਇੱਥੇ ਸੀਤੋ ਰੋਡ ਤੋਂ ਲੰਘਦੀ ਰੇਲਵੇ ਲਾਈਨ 'ਤੇ ਅੱਜ ਸਵੇਰੇ ਇੱਕ ਵਿਅਕਤੀ ਨੇ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ...
ਮੁਹਾਲੀ ਦੇ ਪਿੰਡ ਕੁੰਭੜਾ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  about 2 hours ago
ਐੱਸ. ਏ. ਐੱਸ. ਨਗਰ, 18 ਅਕਤੂਬਰ (ਜਸਬੀਰ ਸਿੰਘ ਜੱਸੀ)- ਮੁਹਾਲੀ ਦੇ ਪਿੰਡ ਕੁੰਭੜਾ 'ਚ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਗੋਲੀ ਲੱਗਣ ਕਾਰਨ ਵੀਰ ਸਿੰਘ ਨਾਮੀ ਵਿਅਕਤੀ...
ਈ.ਡੀ ਨੇ ਪ੍ਰਫੁੱਲ ਪਟੇਲ ਨੂੰ ਪੇਸ਼ ਹੋਣ ਲਈ ਕਿਹਾ
. . .  about 3 hours ago
ਮੁੰਬਈ, 18 ਅਕਤੂਬਰ - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਐਨ.ਸੀ.ਪੀ ਆਗੂ ਪ੍ਰਫੁੱਲ ਪਟੇਲ ਨੂੰ ਦਾਊਦ ਇਬਰਾਹੀਮ ਦੇ ਨਜ਼ਦੀਕੀ ਇਕਬਾਲ ਮਿਰਚੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ...
ਹਰਿਆਣਾ 'ਚ ਅੱਜ ਭਾਜਪਾ ਦੇ ਦਿੱਗਜ ਕਰਨਗੇ ਚੋਣ ਪ੍ਰਚਾਰ
. . .  about 3 hours ago
ਨਵੀਂ ਦਿੱਲੀ, 18 ਅਕਤੂਬਰ - ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਜਨਰਲ ਵੀ.ਕੇ ਸਿੰਘ ਅਤੇ ਹੇਮਾ ਮਾਲਿਨੀ ਹਰਿਆਣਾ...
ਸਕੂਲ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ
. . .  about 3 hours ago
ਭੋਪਾਲ, 18 ਅਕਤੂਬਰ - ਮੱਧ ਪ੍ਰਦੇਸ਼ ਦੇ ਹੌਸ਼ੰਗਾਬਾਦ ਵਿਖੇ ਇੱਕ ਨਿੱਜੀ ਸਕੂਲ ਦੀ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਜ਼ਖਮੀ ਬੱਚਿਆ ਨੂੰ ਨੇੜੇ ਦੇ ਹਸਪਤਾਲ ਭਰਤੀ ਕਰਵਾਇਆ...
ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ
. . .  about 4 hours ago
ਕੋਲਕਾਤਾ, 18 ਅਕਤੂਬਰ - ਪੱਛਮੀ ਬੰਗਾਲ ਦੇ ਆਸਨਸੋਲ 'ਚ ਪੈਂਦੇ ਕੁਲਟੀ ਇਲਾਕੇ 'ਚ ਐਨ.ਡੀ.ਆਰ.ਐੱਫ ਨੇ ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ...
ਸੋਨੀਆ ਗਾਂਧੀ ਅੱਜ ਹਰਿਆਣਾ ਦੇ ਮਹਿੰਦਰਗੜ੍ਹ 'ਚ ਕਰਨਗੇ ਰੈਲੀ
. . .  about 4 hours ago
ਪ੍ਰਧਾਨ ਮੰਤਰੀ ਅੱਜ ਹਰਿਆਣਾ 'ਚ ਕਰਨਗੇ 2 ਰੈਲੀਆਂ
. . .  about 4 hours ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 5 hours ago
ਕੌਮਾਂਤਰੀ ਨਗਰ ਕੀਰਤਨ ਦੇਰ ਰਾਤ ਪੁੱਜਾ ਤਖ਼ਤ ਸ੍ਰੀ ਦਮਦਮਾ ਸਾਹਿਬ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਲੁਟੇਰਿਆ ਨੇ ਘਰ 'ਚ ਵੜ ਕੇ ਖੋਹਿਆ ਪੈਸਿਆਂ ਵਾਲਾ ਬੈਗ
. . .  1 day ago
ਪੰਜਾਬ ਸਰਕਾਰ ਵੱਲੋਂ ਕਸ਼ਮੀਰ ਵਿਚ ਮਾਰੇ ਗਏ ਵਪਾਰੀ ਦੇ ਵਾਰਸਾਂ ਅਤੇ ਜਖ਼ਮੀ ਦੇ ਇਲਾਜ ਲਈ ਮੁਆਵਜੇ ਦਾ ਐਲਾਨ
. . .  1 day ago
ਅੱਤਵਾਦੀਆ ਵਲੋਂ ਮਾਰੇ ਗਏ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਅਬੋਹਰ
. . .  1 day ago
ਮੋਟਰਸਾਈਕਲ ਸਵਾਰਾਂ ਨੇ ਦੁਕਾਨ 'ਤੇ ਕੀਤੇ ਫਾਇਰ
. . .  1 day ago
ਸੁਹਾਗਣਾਂ ਨੇ ਚੰਦਰਮਾ ਨਿਕਲਣ ਤੋਂ ਬਾਅਦ ਤੋੜਿਆ ਵਰਤ
. . .  1 day ago
ਕੌਮਾਂਤਰੀ ਨਗਰ ਕੀਰਤਨ 10:30 ਵਜੇ ਤੱਕ ਪੁੱਜੇਗਾ ਤਖਤ ਸ੍ਰੀ ਦਮਦਮਾ ਸਾਹਿਬ
. . .  1 day ago
ਚੋਣ ਕਮਿਸ਼ਨ ਵੱਲੋਂ ਇੱਕ ਵਿਅਕਤੀ ਤੋਂ ਕਰੋੜਾਂ ਦੀ ਨਕਦੀ ਬਰਾਮਦ
. . .  1 day ago
ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਅੱਜ ਬਿਕਰਮ ਜੀਤ ਸਿੰਘ ਮਜੀਠੀਆ ਨੇ ਕੀਤਾ ਚੋਣ ਪ੍ਰਚਾਰ
. . .  1 day ago
ਗੱਡੀ ਹੇਠ ਆ ਜਾਣ ਕਾਰਨ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਮੌਤ
. . .  1 day ago
ਚੰਦਰਯਾਨ 2 ਦੇ ਆਈ.ਆਈ.ਆਰ.ਐੱਸ ਪੇਲੋਡ ਤੋਂ ਚੰਨ ਦੀ ਸਤਹ ਦੀ ਲਈ ਗਈ ਤਸਵੀਰ ਆਈ ਸਾਹਮਣੇ
. . .  1 day ago
ਆਈ.ਐਨ.ਐਕਸ ਮੀਡੀਆ ਮਾਮਲਾ : 24 ਅਕਤੂਬਰ ਤੱਕ ਵਧੀ ਪੀ. ਚਿਦੰਬਰਮ ਦੀ ਈ.ਡੀ ਹਿਰਾਸਤ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵੱਲੋਂ ਗੋਲੀਬਾਰੀ
. . .  1 day ago
ਹਿੰਦ-ਪਾਕਿ ਸਰਹੱਦ ਤੋਂ ਚਾਰ ਕਰੋੜ ਦੀ ਹੈਰਇਨ ਸਮੇਤ ਇੱਕ ਨਸ਼ਾ ਤਸਕਰ ਕਾਬੂ
. . .  1 day ago
ਹਿਮਾਚਲ ਦੇ ਕਈਆਂ ਜ਼ਿਲ੍ਹਿਆਂ 'ਚ ਬਾਰਸ਼ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ : ਮੌਸਮ ਵਿਭਾਗ
. . .  1 day ago
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਪੀ.ਐਨ.ਬੀ ਘੋਟਾਲਾ : ਵੈਸਟਮਿੰਸਟਰ ਕੋਰਟ ਨੇ ਨੀਰਵ ਮੋਦੀ ਦੀ ਹਿਰਾਸਤ 'ਚ ਕੀਤੀ ਵਾਧਾ
. . .  1 day ago
ਰਾਜੇਸ਼ ਬਾਘਾ ਦੇ ਹੱਕ 'ਚ ਸੰਨੀ ਦਿਉਲ ਨੇ ਕੀਤਾ ਰੋਡ ਸ਼ੋਅ
. . .  1 day ago
ਅਕਾਲੀ ਕੌਂਸਲਰਾਂ ਅਤੇ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
. . .  1 day ago
ਸਾਂਝਾ ਮੁਲਾਜ਼ਮ ਮੰਚ ਪੰਜਾਬ ਕੱਲ੍ਹ ਕੱਢੇਗਾ ਹਲਕਾ ਦਾਖਾ 'ਚ ਝੰਡਾ ਮਾਰਚ
. . .  1 day ago
ਜਦੋਂ ਸ਼ੇਰ ਦੇ ਵਾੜੇ 'ਚ ਵੜਿਆ ਨੌਜਵਾਨ, ਦਿੱਲੀ ਦੇ ਚਿੜੀਆ ਘਰ 'ਚ ਨਜ਼ਰ ਆਇਆ ਫ਼ਿਲਮੀ ਸੀਨ
. . .  1 day ago
ਦਿੱਲੀ 'ਚ 4 ਨਵੰਬਰ ਤੋਂ ਲਾਗੂ ਹੋਵੇਗੀ ਓਡ-ਈਵਨ ਯੋਜਨਾ- ਕੇਜਰੀਵਾਲ
. . .  1 day ago
ਪੀ. ਐੱਮ. ਸੀ. ਖਾਤਾ ਧਾਰਕਾਂ ਨਾਲ ਨਿਆਂ ਕਰੇ ਸਰਕਾਰ- ਮਨਮੋਹਨ ਸਿੰਘ
. . .  1 day ago
ਡੇਂਗੂ ਕਾਰਨ ਨੌਜਵਾਨ ਦੀ ਮੌਤ
. . .  1 day ago
ਭਾਜਪਾ ਅਰਥ ਵਿਵਸਥਾ ਦੇ 'ਡਬਲ ਇੰਜਣ' 'ਤੇ ਮੰਗਦੀ ਹੈ ਵੋਟ- ਡਾ. ਮਨਮੋਹਨ ਸਿੰਘ
. . .  1 day ago
ਰੇਲੀਗੇਅਰ ਮਾਮਲਾ : ਨਿਆਇਕ ਹਿਰਾਸਤ 'ਚ ਭੇਜੇ ਗਏ ਮਲਵਿੰਦਰ ਅਤੇ ਸ਼ਵਿੰਦਰ
. . .  about 1 hour ago
ਬਾਘਾਪੁਰਾਣਾ : ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਦੋ ਦਿਨਾਂ 'ਕਲਮ ਛੋੜ' ਹੜਤਾਲ ਸ਼ੁਰੂ
. . .  about 1 hour ago
ਹਾਦਸੇ ਤੋਂ ਬਾਅਦ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ
. . .  about 1 hour ago
ਸੰਦੀਪ ਸੰਧੂ ਦੇ ਹੱਕ 'ਚ ਕੈਪਟਨ ਵਲੋਂ ਰੋਡ ਸ਼ੋਅ
. . .  4 minutes ago
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮਿਲੇਗਾ ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਦਾ ਇੱਕ ਵਫ਼ਦ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਫਾਰਮ ਜਾਰੀ
. . .  28 minutes ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 31 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਜੀਆ ਚਾਰਲਸ

ਪਹਿਲਾ ਸਫ਼ਾ

ਆਂਧਰਾ ਪ੍ਰਦੇਸ਼ 'ਚ ਕਿਸ਼ਤੀ ਪਲਟਣ ਕਾਰਨ 8 ਮੌਤਾਂ, 25 ਲਾਪਤਾ

ਅਮਰਾਵਤੀ (ਆਂਧਰਾ ਪ੍ਰਦੇਸ਼), 15 ਸਤੰਬਰ (ਏਜੰਸੀ)-ਆਂਧਰਾ ਪ੍ਰਦੇਸ਼ ਵਿਚ ਗੋਦਾਵਰੀ ਨਦੀ ਵਿਚ ਇਕ ਕਿਸ਼ਤੀ ਪਲਟ ਜਾਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 25 ਲੋਕ ਅਜੇ ਵੀ ਲਾਪਤਾ ਹਨ, ਜਦੋਂ ਕਿ 17 ਲੋਕਾਂ ਨੂੰ ਬਚਾਅ ਲਿਆ ਗਿਆ ਹੈ | ਮਰਨ ਵਾਲਿਆਂ ਵਿਚ ਦੋ ਕਿਸ਼ਤੀ ਚਾਲਕ ਵੀ ਸ਼ਾਮਿਲ ਹਨ | ਪੁਲਿਸ ਨੇ ਦੱਸਿਆ ਕਿ ਇਹ ਕਿਸ਼ਤੀ ਇਨ੍ਹਾਂ ਲੋਕਾਂ ਨੂੰ ਇਕ ਸੈਰਗਾਹ 'ਚ ਲਿਜਾ ਰਹੀ ਸੀ ਜਿਸ ਵਿਚ ਚਾਲਕ ਦਲ ਦੇ 9 ਮੈਂਬਰਾਂ ਸਮੇਤ ਕਰੀਬ 60 ਲੋਕ ਸਵਾਰ ਸਨ | ਉਨ੍ਹਾਂ ਦੱਸਿਆ ਕਿ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਹਾਲਾਂਕਿ ਕਿਸ਼ਤੀ ਲਾਇਸੰਸਸ਼ੁਦਾ ਹੈ ਪਰ ਇਹ ਸਪੱਸ਼ਟ ਨਹੀਂ ਕਿ ਇਸ ਵਲੋਂ ਨਦੀ ਵਿਚ ਜਾਣ ਦੀ ਆਗਿਆ ਲਈ ਗਈ ਸੀ ਕਿ ਨਹੀਂ ਜਦੋਂ ਕਿ ਨਦੀ ਵਿਚ ਆਏ ਹੜ੍ਹ ਕਾਰਨ ਸਾਰੀਆਂ ਕਿਸ਼ਤੀਆਂ ਨੂੰ ਇਸ ਵਿਚ ਜਾਣ ਤੋਂ ਰੋਕਿਆ ਗਿਆ ਸੀ | ਜ਼ਿਕਰਯੋਗ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਨਦੀ ਵਿਚ 5.13 ਲੱਖ ਕਿਊਸਿਕ ਹੜ੍ਹ ਦਾ ਪਾਣੀ ਵਹਿ ਰਿਹਾ ਸੀ | ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐਸ. ਜਗਨ ਮੋਹਨ ਰੈਡੀ ਨੇ ਘਟਨਾ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਮਿ੍ਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਅਤੇ ਸਾਰੇ ਉਪਲਬਧ ਮੰਤਰੀਆਂ ਨੂੰ ਘਟਨਾ ਸਥਾਨ 'ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰਨ ਦਾ ਹੁਕਮ ਦਿੱਤਾ ਹੈ | ਮੁੱਖ ਮੰਤਰੀ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਬਚਾਅ ਕਾਰਜਾਂ ਦਾ ਜਾਇਜ਼ਾ ਵੀ ਲਿਆ | ਤੇਂਲੰਗਾਨਾ ਦੇ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਓ ਨੇ ਵੀ ਮਿ੍ਤਕਾਂ ਦੇ ਵਾਰਿਸਾਂ ਲਈ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ | ਪੁਲਿਸ ਨੇ ਦੱਸਿਆ ਕਿ ਇਹ ਕਿਸ਼ਤੀ ਪਾਪੀਕੋਂਡਾਲੂ ਸੈਰਗਾਹ 'ਚ ਜਾ ਰਹੀ ਸੀ ਜੋ ਕਚੂਲੁਰੂ ਨੇੜੇ ਕਿਸੇ ਵੱਡੀ ਚਟਾਨ ਨਾਲ ਟਕਰਾ ਗਈ | ਉਨ੍ਹਾਂ ਦੱਸਿਆ ਕਿ ਐਨ. ਡੀ. ਆਰ.ਐਫ. ਤੇ ਐਸ. ਡੀ. ਆਰ. ਐਫ. ਦੀਆਂ ਟੀਮਾਂ ਦੇ 140 ਕਰਮੀ ਬਚਾਅ ਮੁਹਿੰਮ ਵਿਚ ਲੱਗੇ ਹੋਏ ਹਨ | ਬਚਾਅ ਕਾਰਜ ਵਿਚ ਓ.ਐਨ.ਜੀ.ਸੀ. ਦੇ ਹੈਲੀਕਾਪਟਰ ਦੀ ਮਦਦ ਵੀ ਲਈ ਜਾ ਰਹੀ ਹੈ |
ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਉੱਪ ਰਾਸ਼ਟਰਪਤੀ, ਰਾਹੁਲ ਵਲੋਂ ਦੁੱਖ ਪ੍ਰਗਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਰਾਹੁਲ ਗਾਂਧੀ ਨੇ ਵਾਪਰੇ ਇਸ ਕਿਸ਼ਤੀ ਹਾਦਸੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਆਂਧਰਾ ਪ੍ਰਦੇਸ਼ ਵਿਚ ਹੋਏ ਕਿਸ਼ਤੀ ਹਾਦਸੇ ਕਾਰਨ ਬਹੁਤ ਦੁਖੀ ਹਾਂ | ਮੇਰੀ ਹਮਦਰਦੀ ਪੀੜਤ ਪਰਿਵਾਰਾਂ ਨਾਲ ਹੈ |

ਕਾਨਪੁਰ ਸਿੱਖ ਦੰਗਿਆਂ ਸਬੰਧੀ ਕੇਸਾਂ ਦੀਆਂ ਅਹਿਮ ਫਾਈਲਾਂ ਗਾਇਬ

ਕਾਨਪੁਰ, 15 ਸਤੰਬਰ (ਏਜੰਸੀ)-ਕਾਨਪੁਰ ਵਿਚ 1984 ਦੇ ਸਿੱਖ ਦੰਗਿਆਂ ਸਬੰਧੀ ਕੇਸਾਂ ਦੀਆਂ ਅਹਿਮ ਫਾਈਲਾਂ ਸਰਕਾਰੀ ਰਿਕਾਰਡ 'ਚੋਂ ਗਾਇਬ ਹੋ ਗਈਆਂ ਹਨ | ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਇਸ ਉਦਯੋਗਿਕ ਸ਼ਹਿਰ 'ਚ ਦੰਗਿਆਂ ਦੌਰਾਨ 125 ਸਿੱਖ ਮਾਰੇ ਗਏ ਸਨ, ਜੋ ਕਿ ਦਿੱਲੀ ਤੋਂ ਬਾਅਦ ਘੱਟ ਗਿਣਤੀਆਂ ਦੀ ਹੱਤਿਆ ਦੀ ਦੂਜੀ ਵੱਡੀ ਘਟਨਾ ਸੀ, ਜੋ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਵਾਪਰੀ ਸੀ | ਸੂਬਾ ਸਰਕਾਰ ਵਲੋਂ ਫਰਵਰੀ 2019 'ਚ '84 ਦੇ ਦੰਗਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਸੀ, ਜਿਸ ਨੇ ਜਾਂਚ 'ਚ ਪਾਇਆ ਹੈ ਕਿ ਦੰਗਿਆਂ ਸਬੰਧੀ ਕਈ ਹੱਤਿਆ ਤੇ ਡਕੈਤੀ ਸਬੰਧੀ ਅਹਿਮ ਫਾਈਲਾਂ ਗੁੰਮ ਹੋ ਗਈਆਂ ਹਨ | ਕਈ ਕੇਸਾਂ 'ਚ ਸਿੱਟ ਐਫ. ਆਈ. ਆਰ. ਤੇ ਕੇਸ ਡਾਇਰੀਆਂ ਵੀ ਨਹੀਂ ਲੱਭ ਸਕੀ, ਜਿਸ ਕਾਰਨ ਸਿੱਖਾਂ ਦੇ ਹੋਏ ਇਸ ਕਤਲੇਆਮ ਦੀ ਜਾਂਚ ਸਬੰਧੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ | ਸਿੱਟ ਦੇ ਚੇਅਰਮੈਨ ਤੇ ਪੁਲਿਸ ਦੇ ਸਾਬਕਾ ਡੀ. ਜੀ. ਪੀ. ਅਤੁਲ ਨੇ ਦੱਸਿਆ ਕਿ ਇਨ੍ਹਾਂ ਫਾਈਲਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ | ਉਨ੍ਹਾਂ ਕਿਹਾ ਕਿ ਅਸੀਂ ਤੱਥਾਂ ਦਾ ਪਤਾ ਲਗਾਉਣਾ ਚਾਹੁੰਦੇ ਹਾਂ | ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕੀ ਪੁਲਿਸ ਨੇ ਠੋਸ ਸਬੂਤਾਂ ਦੀ ਘਾਟ ਕਾਰਨ ਹੱਤਿਆ ਦੇ ਮਾਮਲਿਆਂ ਨੂੰ ਬੰਦ ਕਰ ਦਿੱਤਾ ਜਾਂ ਉਨ੍ਹਾਂ ਨੇ ਮਾਮਲਿਆਂ 'ਚ ਦੋਸ਼ ਪੱਤਰ ਦਾਖ਼ਲ ਕੀਤੇ | ਉਨ੍ਹਾਂ ਕਿਹਾ ਕਿ ਫ਼ਿਲਹਾਲ ਮੈਂ ਹੱਤਿਆ ਦੇ ਕਈ ਕੇਸਾਂ ਬਾਰੇ ਵਿਸਥਾਰ ਨਾਲ ਨਹੀਂ ਦੱਸ ਸਕਦਾ, ਕਿਉਂਕਿ ਇਨ੍ਹਾਂ ਸਬੰਧੀ ਫਾਈਲਾਂ ਅਜੇ ਲੱਭੀਆਂ ਜਾ ਰਹੀਆਂ ਹਨ | ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਿਤ ਕਾਨਪੁਰ 'ਚ ਹੱਤਿਆ, ਹੱਤਿਆ ਦੀ ਕੋਸ਼ਿਸ਼, ਡਕੈਤੀ, ਹੱਥੋਪਾਈ ਤੇ ਜਾਨ ਨੂੰ ਖ਼ਤਰੇ ਸਬੰਧੀ 1250 ਤੋਂ ਵੱਧ ਕੇਸ ਦਰਜ ਕੀਤੇ ਗਏ ਸਨ | ਲਾਪਤਾ ਫਾਈਲਾਂ ਹੱਤਿਆ ਤੇ ਡਕੈਤੀ ਵਰਗੇ ਗੰਭੀਰ ਅਪਰਾਧਾਂ ਨਾਲ ਸਬੰਧਿਤ ਹਨ | ਸੂਤਰਾਂ ਅਨੁਸਾਰ ਸਿੱਟ ਨੇ ਸ਼ੁਰੂਆਤ 'ਚ 38 ਗੰਭੀਰ ਅਪਰਾਧਾਂ ਦੀ ਪਛਾਣ ਕੀਤੀ | ਇਨ੍ਹਾਂ 'ਚੋਂ 26 ਦੀ ਜਾਂਚ ਪੁਲਿਸ ਵਲੋਂ ਬੰਦ ਕਰ ਦਿੱਤੀ ਗਈ ਸੀ | ਸਿੱਟ ਇਨ੍ਹਾਂ ਮਾਮਲਿਆਂ ਦੀ ਦੁਬਾਰਾ ਜਾਂਚ ਕਰ ਰਹੀ ਹੈ, ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਦੋਸ਼ੀਆਂ ਨੂੰ ਬਚਾਇਆ ਨਾ ਗਿਆ ਹੋਵੇ | ਹਾਲਾਂਕਿ ਜਦੋਂ ਸਿੱਟ ਦੇ ਐਸ. ਪੀ. ਬਾਲੇਂਦੂ ਭੂਸ਼ਨ ਨੇ ਫਾਈਲਾਂ ਦੀ ਜਾਂਚ ਕੀਤੀ ਤਾਂ ਉਸ ਨੂੰ ਸਭ ਤੋਂ ਅਹਿਮ ਕੇਸ ਡਾਇਰੀਆਂ ਗ਼ਾਇਬ ਮਿਲੀਆਂ | ਜਿਸ ਤੋਂ ਬਾਅਦ ਐਸ.ਪੀ. ਨੇ ਅਧਿਕਾਰੀਆਂ ਨੂੰ ਫਾਈਲਾਂ ਲੱਭਣ ਲਈ ਚੌਕਸ ਕੀਤਾ | ਉਨ੍ਹਾਂ ਇਨ੍ਹਾਂ ਕੇਸਾਂ ਨਾਲ ਸਬੰਧਿਤ ਪੀੜਤ ਸਿੱਖਾਂ ਨੂੰ ਵੀ ਅੱਗੇ ਆ ਕੇ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਹੈ | ਉੱਧਰ ਕਾਨਪੁਰ ਦੇ ਐਸ.ਐਸ.ਪੀ. ਅਨੰਤ ਦਿਓ ਨੇ ਕਿਹਾ ਕਿ ਇਹ ਮਾਮਲਾ 35 ਸਾਲ ਤੋਂ ਵੱਧ ਸਮਾਂ ਪੁਰਾਣਾ ਹੈ | ਮੈਂ ਇਸ ਸਬੰਧੀ ਕੋਈ ਟਿੱਪਣੀ ਕਰਨ ਦੀ ਸਥਿਤੀ 'ਚ ਨਹੀਂ ਹਾਂ | ਉਨ੍ਹਾਂ ਕਿਹਾ ਕਿ ਸਾਨੂੰ ਇਹ ਦੇਖਣਾ ਹੋਵੇਗਾ ਕਿ ਇਹ ਫਾਈਲਾਂ ਹੋਰ ਦਸਤਾਵੇਜ਼ਾਂ ਦੀ ਤਰ੍ਹਾਂ ਨਸ਼ਟ ਨਾ ਕਰ ਦਿੱਤੀਆਂ ਗਈਆਂ ਹੋਣ, ਜਿਨ੍ਹਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਇਕ ਖ਼ਾਸ ਸਮਾਂ ਸੀਮਾ ਤੋਂ ਬਾਅਦ ਨਸ਼ਟ ਕਰ ਦਿੱਤਾ ਜਾਂਦਾ ਹੈ | ਫਿਰ ਵੀ ਅਸੀਂ ਫਾਈਲਾਂ ਦੇ ਮਹੱਤਵ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਲੱਭਣ ਵਿਚ ਸਿੱਟ ਨਾਲ ਪੂਰਾ ਸਹਿਯੋਗ ਕਰਾਂਗੇ |

ਭਾਰਤ ਤੋਂ ਯੁੱਧ 'ਚ ਹਾਰ ਸਕਦਾ ਹੈ ਪਾਕਿਸਤਾਨ-ਇਮਰਾਨ ਖ਼ਾਨ

ਪ੍ਰਮਾਣੂ ਜੰਗ ਦੀ ਨੌਬਤ ਆਈ ਤਾਂ ਨਿਕਲਣਗੇ ਗੰਭੀਰ ਸਿੱਟੇ
ਇਸਲਾਮਾਬਾਦ, 15 ਸਤੰਬਰ (ਏਜੰਸੀ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੰਨਿਆ ਹੈ ਕਿ ਜੇਕਰ ਭਾਰਤ ਨਾਲ ਯੁੱਧ ਹੁੰਦਾ ਹੈ ਤਾਂ ਪਾਕਿਸਤਾਨ ਦੀ ਹਾਰ ਹੋ ਸਕਦੀ ਹੈ | ਪਾਕਿ ਪ੍ਰਧਾਨ ਮੰਤਰੀ ਨੇ ਕਸ਼ਮੀਰ ਮੁੱਦੇ ਨੂੰ ਲੈ ਕੇ ਪ੍ਰਮਾਣੂ ਯੁੱਧ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ | ਟੀ.ਵੀ. ਚੈਨਲ ਅਲ-ਜਜ਼ੀਰਾ ਨੂੰ ਦਿੱਤੀ ਇੰਟਰਵਿਊ 'ਚ ਇਮਰਾਨ ਖ਼ਾਨ ਨੇ ਸਪੱਸ਼ਟ ਤੌਰ 'ਤੇ ਸਵੀਕਾਰ ਕੀਤਾ ਕਿ ਪਾਕਿਸਤਾਨ ਭਾਰਤ ਨਾਲ ਇਕ ਰਵਾਇਤੀ ਯੁੱਧ 'ਚ ਹਾਰ ਸਕਦਾ ਹੈ ਅਤੇ ਇਸ ਸਥਿਤੀ ਵਿਚ ਨਤੀਜੇ ਭਿਆਨਕ ਹੋ ਸਕਦੇ ਹਨ | ਪਾਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸ਼ਾਂਤੀਵਾਦੀ ਹਾਂ ਅਤੇ ਯੁੱਧ ਦੇ ਿਖ਼ਲਾਫ਼ ਹਾਂ | ਮੇਰਾ ਮੰਨਣਾ ਹੈ ਕਿ ਯੁੱਧ ਸਮੱਸਿਆਵਾਂ ਦਾ ਹੱਲ ਨਹੀਂ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪਾਕਿ ਕਦੇ ਵੀ ਪ੍ਰਮਾਣੂ ਯੁੱਧ ਦੀ ਸ਼ੁਰੂਆਤ ਨਹੀਂ ਕਰੇਗਾ | ਇਮਰਾਨ ਨੇ ਕਿਹਾ ਕਿ ਮੈਂ ਇਸ ਗੱਲ ਨੂੰ ਲੈ ਕੇ ਸਪੱਸ਼ਟ ਹਾਂ ਕਿ ਜਦੋਂ ਦੋ ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ ਇਕ ਰਵਾਇਤੀ ਯੁੱਧ ਲੜਦੇ ਹਨ ਤਾਂ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਰਵਾਇਤੀ ਯੁੱਧ 'ਚ ਹਾਰ ਜਾਂਦਾ ਹੈ ਅਤੇ ਇਕ ਦੇਸ਼ ਦੋ ਬਦਲਾਂ 'ਚ ਫਸ ਜਾਂਦਾ ਹੈ, ਜਾਂ ਤਾਂ ਆਤਮ-ਸਮਰਪਣ ਕਰੇ ਜਾਂ ਆਪਣੀ ਆਜ਼ਾਦੀ ਲਈ ਆਖਰੀ ਸਾਹ ਤੱਕ ਲੜੇ ਤਾਂ ਪਾਕਿਸਤਾਨ ਸੁਤੰਤਰਤਾ ਲਈ ਆਖਰੀ ਸਾਹ ਤੱਕ ਲੜੇਗਾ ਅਤੇ ਜਦੋਂ ਇਕ ਪ੍ਰਮਾਣੂ ਦੇਸ਼ ਆਖਰੀ ਸਾਹ ਤੱਕ ਲੜਦਾ ਹੈ ਤਾਂ ਨਤੀਜੇ ਬੇਹੱਦ ਭਿਆਨਕ ਹੁੰਦੇ ਹਨ | ਇਮਰਾਨ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਅਸੀਂ ਸੰਯੁਕਤ ਰਾਸ਼ਟਰ ਨਾਲ ਸੰਪਰਕ ਕੀਤਾ ਹੈ ਅਤੇ ਅੰਤਰਰਾਸ਼ਟਰੀ ਮੰਚ 'ਤੇ ਸੰਪਰਕ ਕਰ ਰਹੇ ਹਾਂ ਕਿ ਉਨ੍ਹਾਂ ਨੂੰ ਇਸ ਸਬੰਧੀ ਕਦਮ ਚੁੱਕਣੇ ਚਾਹੀਦੇ ਹਨ, ਕਿਉਂਕਿ ਇਹ (ਕਸ਼ਮੀਰ) ਇਕ ਸੰਭਾਵਿਤ ਆਫ਼ਤ ਹੈ ਜੋ ਭਾਰਤੀ ਉਪ-ਮਹਾਂਦੀਪ ਤੋਂ ਅੱਗੇ ਜਾਵੇਗੀ | ਪਾਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜੇ ਭਾਰਤ ਨਾਲ ਗੱਲਬਾਤ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ |

ਇਮਰਾਨ ਦੇ ਕਹਿਣ 'ਤੇ ਪਾਕਿ 'ਚ ਕੰਟਰੋਲ ਰੇਖਾ ਵੱਲ ਜਲੂਸ ਦਾ ਪ੍ਰੋਗਰਾਮ ਮੁਅੱਤਲ

ਇਸਲਾਮਾਬਾਦ, 15 ਸਤੰਬਰ (ਏਜੰਸੀ)-ਪਾਕਿਸਤਾਨ ਵਿਚ ਕੁਝ ਰਾਜਨੀਤਕ ਦਲਾਂ ਅਤੇ ਧਾਰਮਿਕ ਸੰਗਠਨਾਂ ਵਲੋਂ ਭਾਰਤ ਨਾਲ ਲਗਦੀ ਕੰਟਰੋਲ-ਰੇਖਾ ਵੱਲ ਕੀਤਾ ਜਾਣ ਵਾਲਾ ਜਲੂਸ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਹਿਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ | ਇਮਰਾਨ ਨੇ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਆਮ ਸਭਾ 'ਚ 27 ਸਤੰਬਰ ਨੂੰ ਉਨ੍ਹਾਂ ਦੇ ਭਾਸ਼ਨ ਦੇਣ ਤੱਕ ਇਸ ਜਲੂਸ ਨੂੰ ਟਾਲ ਦਿੱਤਾ ਜਾਵੇ | ਪਾਕਿਸਤਾਨ ਦੇ ਅਖ਼ਬਰ 'ਡਾਨ' ਨੇ ਦੱਸਿਆ ਕਿ ਮਕਬੂਜ਼ਾ ਕਸ਼ਮੀਰ ਦੇ ਰਾਜਨੀਤਕ ਦਲਾਂ ਅਤੇ ਧਾਰਮਿਕ ਸੰਗਠਨਾਂ ਦੇ ਪ੍ਰਮੁੱਖਾਂ ਦੀ ਕਮੇਟੀ ਨੇ ਇਹ ਫ਼ੈਸਲਾ ਲਿਆ ਹੈ |

ਬਿਜਲੀ ਦੀ ਖ਼ਪਤ ਦਾ ਅੰਕੜਾ ਮੌਸਮ ਦੀ ਤਬਦੀਲੀ ਦੇ ਬਾਵਜੂਦ 10568 ਮੈਗਾਵਾਟ

ਨਿਗਮ ਨੂੰ ਤਾਪ ਬਿਜਲੀ ਘਰ ਦੇ 8 ਯੂਨਿਟ ਚਲਾਉਣੇ ਪਏ 
ਪਟਿਆਲਾ, 15 ਸਤੰਬਰ (ਜਸਪਾਲ ਸਿੰਘ ਢਿੱਲੋਂ)-ਮੌਸਮ ਦੀ ਤਬਦੀਲੀ ਦੇ ਬਾਵਜੂਦ ਇਸ ਵੇਲੇ ਬਿਜਲੀ ਦੀ ਖ਼ਪਤ ਦਾ ਅੰਕੜਾ 10568 ਮੈਗਾਵਾਟ 'ਤੇ ਅਟਕਿਆ ਹੋਇਆ ਹੈ | ਬਿਜਲੀ ਦੀ ਖ਼ਪਤ ਕਾਰਨ ਹੀ ਬਿਜਲੀ ਨਿਗਮ ਨੂੰ ਲਹਿਰਾ ਮੁਹੱਬਤ ਤੇ ਰੋਪੜ ਦੇ ਤਾਪ ਬਿਜਲੀ ਘਰ ਦੇ ਚਾਰ-ਚਾਰ ਯੂਨਿਟ ਚਲਾਉਣੇ ਪਏ ਹਨ | ਬਿਜਲੀ ਨਿਗਮ ਦੇ ਦੋਹਾਂ ਤਾਪ ਬਿਜਲੀ ਘਰਾਂ ਦੇ 8 ਯੂਨਿਟਾਂ ਤੋਂ 1272 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ | ਇਸ 'ਚ ਗੁਰੂ ਹਰਿਗੋਬਿੰਦ ਸਾਹਿਬ ਤਾਪ ਬਿਜਲੀ ਘਰ ਦੇ ਚਾਰ ਯੂਨਿਟਾਂ ਤੋਂ 641 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ | ਇਸੇ ਤਰ੍ਹਾਂ ਰੋਪੜ ਦੇ ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਦੇ ਚਾਰ ਯੂਨਿਟਾਂ ਤੋਂ 631 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ | ਇਸੇ ਤਰ੍ਹਾਂ ਬਿਜਲੀ ਨਿਗਮ ਨੇ ਪਣ ਬਿਜਲੀ ਘਰ ਵੀ ਚਲਾਏ ਹੋਏ ਹਨ, ਜਿਨ੍ਹਾਂ ਤੋਂ ਕੁੱਲ 735 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ | ਇਸ ਵੇਲੇ ਰਣਜੀਤ ਸਾਗਰ ਡੈਮ ਦੇ ਦੋ ਯੂਨਿਟਾਂ ਤੋਂ 232 ਮੈਗਾਵਾਟ, ਅਪਰਬਾਰੀ ਦੁਆਬ ਕੈਨਾਲ ਪਣ ਬਿਜਲੀ ਘਰ ਤੋਂ 83 ਮੈਗਾਵਾਟ, ਮੁਕੇਰੀਆਂ ਪਣ ਬਿਜਲੀ ਘਰ ਤੋਂ 211 ਮੈਗਾਵਾਟ, ਅਨੰਦਪੁਰ ਸਾਹਿਬ ਤਾਪ ਬਿਜਲੀ ਘਰਾਂ ਦੇ ਦੋ ਯੂਨਿਟਾਂ ਤੋਂ 120 ਮੈਗਾਵਾਟ ਤੇ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਦੇ ਸ਼ਾਨਨ ਪਣ ਬਿਜਲੀ ਘਰ ਤੋਂ 89 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ | ਪੰਜਾਬ ਸਥਿਤ ਨਿੱਜੀ ਖੇਤਰ ਦੇ ਤਿੰਨ ਤਾਪ ਬਿਜਲੀ ਘਰਾਂ ਤੋਂ ਕੁੱਲ 2792 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ | ਇਸ 'ਚ ਤਲਵੰਡੀ ਸਾਬੋ ਦੇ ਵਣਾਵਾਲੀ ਤਾਪ ਬਿਜਲੀ ਘਰ ਦੇ ਦੋ ਯੂਨਿਟਾਂ ਤੋਂ 1137 ਮੈਗਾਵਾਟ, ਰਾਜਪੁਰਾ ਦੇ ਨਲਾਸ ਬਿਜਲੀ ਘਰ ਦੇ ਦੋ ਯੂਨਿਟਾਂ ਤੋਂ 1317 ਮੈਗਾਵਾਟ ਤੇ ਜੀਵੀਕੇ ਤਾਪ ਬਿਜਲੀ ਘਰ ਗੋਇੰਦਵਾਲ ਸਾਹਿਬ ਦੇ ਦੋ ਯੂਨਿਟਾਂ ਤੋਂ 338 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ | ਜੇਕਰ ਨਵਿਆਉਣਯੋਗ ਸਰੋਤਾਂ ਦੇ ਆਧਾਰ ਬਿਜਲੀ ਘਰਾਂ 'ਤੇ ਝਾਤੀ ਮਾਰੀ ਜਾਵੇ ਤਾਂ ਇਨ੍ਹਾਂ ਬਿਜਲੀ ਘਰਾਂ ਤੋਂ 271 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ, ਜਿਸ 'ਚ ਸੌਰ ਊਰਜਾ ਦੇ ਬਿਜਲੀ ਘਰਾਂ ਤੋਂ 236 ਮੈਗਾਵਾਟ ਤੇ ਗੈਰ ਸੌਰ ਊਰਜਾ ਦੇ ਪਣ ਬਿਜਲੀ ਘਰਾਂ ਤੋਂ 35 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ | ਇਸ ਵੇਲੇ ਬਿਜਲੀ ਨਿਗਮ ਦਾ ਸ਼ਡਿਊਲ 5570 ਮੈਗਾਵਾਟ ਦਾ ਸੀ ਪਰ ਕੇਂਦਰੀ ਪ੍ਰਾਜੈਕਟਾਂ ਤੋਂ 5519 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ | ਬਿਜਲੀ ਨਿਗਮ ਦੇ ਬੁਲਾਰੇ ਦਾ ਕਹਿਣਾ ਹੈ ਕਿ ਖਪਤਕਾਰ ਬਿਜਲੀ ਦੀ ਵਰਤੋਂ ਸੰਜਮ ਨਾਲ ਕਰਨ ਤੇ ਹਰ ਵਿਅਕਤੀ ਆਪਣਾ ਬਣਦਾ ਬਿੱਲ ਸਮੇਂ ਸਿਰ ਅਦਾ ਕਰੇ |

ਪਾਕਿਸਤਾਨ ਨੇ ਇਸ ਸਾਲ ਕੀਤੀ 2050 ਵਾਰ ਜੰਗਬੰਦੀ ਦੀ ਉਲੰਘਣਾ, 21 ਨਾਗਰਿਕਾਂ ਦੀ ਮੌਤ

ਨਵੀਂ ਦਿੱਲੀ, 15 ਸਤੰਬਰ (ਏਜੰਸੀ)-ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਲਗਾਤਾਰ ਜੰਗਬੰਦੀ ਦੀ ਉਲੰਘਣਾ 'ਤੇ ਚਿੰਤਾ ਪ੍ਰਗਟ ਕੀਤੀ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਇਸ ਸਾਲ ਪਾਕਿਸਤਾਨ ਨੇ 2050 ਤੋਂ ਵੱਧ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਅਤੇ ਇਸ ਦੌਰਾਨ 21 ਨਾਗਰਿਕਾਂ ਦੀ ਮੌਤ ਹੋ ਗਈ | ਉਲੰਘਣਾ ਦੀਆਂ ਇਨ੍ਹਾਂ ਘਟਨਾਵਾਂ 'ਚ ਸਰਹੱਦ ਪਾਰ ਤੋਂ ਅੱਤਵਾਦੀ ਘੁਸਪੈਠ ਵੀ ਸ਼ਾਮਿਲ ਹੈ | ਰਵੀਸ਼ ਕੁਮਾਰ ਨੇ ਕਿਹਾ ਕਿ ਅਸੀਂ ਪਾਕਿਸਤਾਨ ਤੋਂ ਕਈ ਵਾਰ ਅਪੀਲ ਕੀਤੀ ਹੈ ਕਿ ਉਹ 2003 ਦੇ ਜੰਗਬੰਦੀ ਦੇ ਸਮਝੌਤੇ ਦੀ ਉਲੰਘਣਾ ਨਾ ਕਰੇ ਅਤੇ ਆਪਣੇ ਸੈਨਿਕਾਂ ਨੂੰ ਸਰਹੱਦ 'ਤੇ ਸ਼ਾਂਤੀ ਅਤੇ ਸੰਜਮ ਵਰਤਣ ਦਾ ਆਦੇਸ਼ ਦੇਵੇ | ਇਸ ਦੇ ਬਾਵਜੂਦ ਸਰਹੱਦ ਪਾਰੋਂ ਇਨ੍ਹਾਂ ਘਟਨਾਵਾਂ ਨੂੰ ਦੁਹਰਾਇਆ ਗਿਆ ਹੈ ਅਤੇ ਇਸ ਦਾ ਭਾਰਤੀ ਜਵਾਨਾਂ ਨੇ ਕਰਾਰਾ ਜਵਾਬ ਦਿੱਤਾ |

ਬਿਹਾਰ 'ਚ ਦੋ ਨੌਜਵਾਨਾਂ ਨੂੰ ਭੀੜ ਨੇ ਕੁੁੱਟ-ਕੁੱਟ ਕੇ ਮਾਰਿਆ

ਬਕਸਰ, 15 ਸਤੰਬਰ (ਯੂ.ਐਨ.ਆਈ.)-ਬਿਹਾਰ ਵਿਚ ਭੀੜ ਵਲੋਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਜ਼ਿਲ੍ਹੇ ਵਿਚ ਭੀੜ ਨੇ ਦੋ ਨੌਜਵਾਨਾਂ ਨੂੰ ਲੋਹੇ ਦੀਆਂ ਰਾਡਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਜਿਨ੍ਹਾਂ ਦੀਆਂ ਲਾਸ਼ਾਂ ਬਾਗੇਨ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਕੁਰਥੀਆ 'ਚ ਬੀਤੀ ਦੇਰ ਰਾਤ ਮਿਲੀਆਂ ਹਨ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੀ ਹੱਤਿਆ ਲੋਹੇ ਦੀਆਂ ਰਾਡਾਂ ਨਾਲ ਕੁੱਟ-ਕੁੱਟ ਕੇ ਕੀਤੀ ਗਈ ਜਿਨ੍ਹਾਂ ਦੀ ਪਛਾਣ ਪ੍ਰਦੀਪ ਸ਼ਾਹ (35) ਵਾਸੀ ਪਿੰਡ ਕੁਰਥੀਆ ਤੇ ਯੋਗੇਂਦਰ ਪਾਂਡੇ (25) ਵਾਸੀ ਪਿੰਡ ਬਰੂਆ ਵਜੋਂ ਹੋਈ ਹੈ |

ਹਰਿਆਣਾ 'ਚ ਐਨ.ਆਰ.ਸੀ. ਲਾਗੂ ਕਰਾਂਗੇ-ਖੱਟਰ

ਪੰਚਕੂਲਾ, 15 ਸਤੰਬਰ (ਕਪਿਲ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਭਾਜਪਾ ਦੇ ਮਹਾਂ-ਸੰਪਰਕ ਅਭਿਆਨ ਤਹਿਤ ਨਿੱਜੀ ਮੁਲਾਕਾਤ ਲਈ ਪੰਚਕੂਲਾ ਪਹੁੰਚੇ | ਇਸ ਦੌਰਾਨ ਉਨ੍ਹਾਂ ਪੰਚਕੂਲਾ ਦੇ ਸੈਕਟਰ-6 ਵਿਖੇ ਸਾਬਕਾ ਜਲ ਸੈਨਾ ਮੁਖੀ ਸੁਨੀਲ ਲਾਂਬਾ ਤੇ ਸੈਕਟਰ-16 ...

ਪੂਰੀ ਖ਼ਬਰ »

ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜੇ ਦੀ ਹੱਤਿਆ

• ਗੋਲੀਆਂ ਮਾਰਨ ਤੋਂ ਬਾਅਦ ਕਾਰ ਨਾਲ ਕੁਚਲਿਆ • ਲੜਕੀ ਦੇ ਮਾਤਾ-ਪਿਤਾ ਹਿਰਾਸਤ 'ਚ ਸਰਾਏ ਅਮਾਨਤ ਖਾਂ, 15 ਸਤੰਬਰ (ਨਰਿੰਦਰ ਸਿੰਘ ਦੋਦੇ)-ਥਾਣਾ ਸਰਾਏ ਅਮਾਨਤ ਖਾਂ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਢਾਲਾ ਵਿਖੇ ਲੜਕੇ-ਲੜਕੀ ਵਲੋਂ ਪ੍ਰੇਮ ਵਿਆਹ ਕਰਵਾਉਣ ਕਾਰਨ ਲੜਕੀ ...

ਪੂਰੀ ਖ਼ਬਰ »

ਸ੍ਰੀਨਗਰ 'ਚ ਮੌਜੂਦ ਹਨ ਦੋ ਦਰਜਨ ਅੱਤਵਾਦੀ

ਸ੍ਰੀਨਗਰ, 15 ਸਤੰਬਰ (ਏਜੰਸੀ)-ਸ੍ਰੀਨਗਰ ਵਿਚ ਅਜੇ ਵੀ ਦੋ ਦਰਜਨ ਦੇ ਕਰੀਬ ਅੱਤਵਾਦੀ ਮੌਜੂਦ ਹਨ ਅਤੇ ਉਹ ਕੁਝ ਇਲਾਕਿਆਂ 'ਚ ਦੁਕਾਨਦਾਰਾਂ ਨੂੰ ਖੁੱਲ੍ਹੇਆਮ ਧਮਕੀਆਂ ਦੇ ਰਹੇ ਹਨ, ਜਿਸ ਨੂੰ ਲੈ ਕੇ ਸੁਰੱਖਿਆ ਬਲਾਂ 'ਚ ਕਾਫੀ ਚਿੰਤਾ ਹੈ | ਅਧਿਕਾਰੀਆਂ ਅਨੁਸਾਰ ਸੁਰੱਖਿਆ ...

ਪੂਰੀ ਖ਼ਬਰ »

ਚਿਤਾਵਨੀ ਦੇ ਬਾਵਜੂਦ 82 ਸਾਬਕਾ ਸੰਸਦ ਮੈਂਬਰਾਂ ਨੇ ਨਹੀਂ ਖ਼ਾਲੀ ਕੀਤੇ ਸਰਕਾਰੀ ਬੰਗਲੇ

ਨਵੀਂ ਦਿੱਲੀ, 15 ਸਤੰਬਰ (ਏਜੰਸੀ)-ਦਿੱਲੀ ਦੇ ਲੁਟਿਅਨਸ ਜ਼ੋਨ 'ਚ 80 ਤੋਂ ਜ਼ਿਆਦਾ ਸਾਬਕਾ ਸੰਸਦ ਮੈਂਬਰਾਂ ਨੇ ਲੋਕ ਸਭਾ ਦੇ ਇਕ ਪੈਨਲ ਤੋਂ ਸਖ਼ਤ ਚਿਤਾਵਨੀ ਮਿਲਣ ਤੋਂ ਬਾਅਦ ਵੀ ਸਰਕਾਰੀ ਬੰਗਲੇ ਖ਼ਾਲੀ ਨਹੀਂ ਕੀਤੇ ਹਨ | ਸੂਤਰਾਂ ਨੇ ਦੱਸਿਆ ਕਿ ਲੋਕ ਆਵਾਸ (ਅਣਅਧਿਕਾਰਤ ...

ਪੂਰੀ ਖ਼ਬਰ »

ਮਹਾਰਾਸ਼ਟਰ 'ਚ ਮੁਕਾਬਲੇ ਦੌਰਾਨ ਦੋ ਨਕਸਲੀ ਹਲਾਕ

ਨਾਗਪੁਰ, 15 ਸਤੰਬਰ (ਏਜੰਸੀ)-ਮਹਾਰਾਸ਼ਟਰ ਦੇ ਗੜਚਿਰੌਲੀ ਜ਼ਿਲ੍ਹੇ 'ਚ ਐਤਵਾਰ ਸਵੇਰ ਨੂੰ ਪੁਲਿਸ ਨੇ ਇਕ ਮੁਕਾਬਲੇ 'ਚ ਦੋ ਨਕਸਲੀਆਂ ਨੂੰ ਮਾਰ ਦਿੱਤਾ | ਜਾਣਕਾਰੀ ਅਨੁਸਾਰ ਇਹ ਮੁਕਾਬਲਾ ਨਾਰਕਾਸਾ ਦੇ ਜੰਗਲੀ ਇਲਾਕੇ 'ਚ ਹੋਇਆ, ਜੋ ਕਿ ਨਾਗਪੁਰ ਤੋਂ 170 ਕਿਲੋਮੀਟਰ ਦੂਰ ਹੈ ...

ਪੂਰੀ ਖ਼ਬਰ »

ਦਿੱਲੀ ਗੁਰਦੁਆਰਾ ਕਮੇਟੀ ਦੇ ਵਫ਼ਦ ਵਲੋਂ ਪੁਰੀ ਦੇ ਜ਼ਿਲ੍ਹਾ ਕੁਲੈਕਟਰ ਨਾਲ ਮੁਲਾਕਾਤ

ਨਵੀਂ ਦਿੱਲੀ, 15 ਸਤੰਬਰ (ਜਗਤਾਰ ਸਿੰਘ)-ਕਾਨੂੰਨੀ ਵਿਭਾਗ ਦੇ ਮੁਖੀ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਫ਼ਦ ਓਡੀਸ਼ਾ ਦੇ ਪੁਰੀ 'ਚ ਪਹੁੰਚਿਆ ਜਿਥੇ ਉਨ੍ਹਾਂ ਮੰਗੂ ਤੇ ਪੰਜਾਬੀ ਮੱਠਾਂ ਨੂੰ ਢਾਹੁਣ ਬਾਰੇ ਸੋਸ਼ਲ ...

ਪੂਰੀ ਖ਼ਬਰ »

ਜਮਾਤ-ਏ-ਇਸਲਾਮੀ ਦੇ ਆਗੂ ਗੁਲਾਮ ਨਬੀ ਗੁੰਦਾਨਾ ਦਾ ਦਿਹਾਂਤ, ਕਿਸ਼ਤਵਾੜ 'ਚ ਕਰਫ਼ਿਊ

ਜੰਮੂ, 15 ਸਤੰਬਰ (ਏਜੰਸੀ)-ਪਬੰਦੀਸ਼ੁਦਾ ਜਮਾਤ-ਏ-ਇਸਲਾਮੀ ਦੇ ਆਗੂ ਗੁਲਾਮ ਨਬੀ ਗੁੰਦਾਨਾ ਦਾ ਪੰਜਾਬ ਦੇ ਇਕ ਹਸਪਤਾਲ ਵਿਖੇ ਲੰਬੀ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ | ਇਸ ਦੇ ਬਾਅਦ ਉਸ ਦੇ ਗ੍ਰਹਿ ਸ਼ਹਿਰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਅਹਿਤਿਆਤ ਦੇ ਤੌਰ ...

ਪੂਰੀ ਖ਼ਬਰ »

ਪੁਣਛ 'ਚ ਫ਼ੌਜ ਨੇ ਨਕਾਰਾ ਕੀਤਾ ਜ਼ਿੰਦਾ ਮੋਰਟਾਰ

ਜੰਮੂ, 15 ਸਤੰਬਰ (ਏਜੰਸੀ)-ਭਾਰਤੀ ਸੈਨਾ ਨੇ ਪਾਕਿਸਤਾਨ ਵਲੋਂ ਕੀਤੀ ਇਕ ਹੋਰ ਨਾਪਾਕ ਹਰਕਤ ਨੂੰ ਨਾਕਾਮ ਕਰ ਦਿੱਤਾ | ਸੈਨਾ ਨੇ ਜੰਮੂ-ਕਸ਼ਮੀਰ ਦੇ ਪੁਣਛ ਇਲਾਕੇ ਵਿਚ 120 ਐਮ.ਐਮ. ਦੇ ਇਕ ਜ਼ਿੰਦਾ ਮੋਰਟਾਰ ਨੂੰ ਨਸ਼ਟ ਕੀਤਾ | ਇਹ ਮੋਰਟਾਰ ਸਨਿਚਰਵਾਰ ਨੂੰ ਮੇਂਢਰ ਸਬ-ਡਵੀਜ਼ਨ ...

ਪੂਰੀ ਖ਼ਬਰ »

9/11 ਹਮਲੇ ਦੇ ਬਾਅਦ ਹੋਈ ਭਰਾ ਦੀ ਹੱਤਿਆ ਦੇ ਬਾਅਦ 18 ਸਾਲਾਂ ਤੋਂ ਪਿਆਰ ਦਾ ਸੰਦੇਸ਼ ਦੇ ਰਿਹੈ ਸਿੱਖ ਵਿਅਕਤੀ

ਵਾਸ਼ਿੰਗਟਨ, 15 ਸਤੰਬਰ (ਏਜੰਸੀ)-ਭਾਰਤੀ ਸਿੱਖ ਪ੍ਰਵਾਸੀ ਰਾਣਾ ਸਿੰਘ ਸੋਢੀ ਆਪਣੇ ਭਰਾ ਦੀ 11 ਸਤੰਬਰ ਦੇ ਅੱਤਵਾਦੀ ਹਮਲੇ ਤੋਂ ਬਾਅਦ ਇਕ ਵਿਅਕਤੀ ਵਲੋਂ ਮੁਸਲਿਮ ਸਮਝ ਦੇ ਹੱਤਿਆ ਕਰ ਦੇਣ ਦੇ 18 ਸਾਲ ਬਾਅਦ ਵੀ ਪਿਆਰ ਅਤੇ ਸਹਿਣਸ਼ੀਲਤਾ ਦਾ ਸੰਦੇਸ਼ ਦੇ ਰਹੇ ਹਨ | ਸੋਢੀ, ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਸਬੰਧੀ ਰੇਲਵੇ ਤੇ ਮੈਟਰੋ 'ਚ ਇਸ਼ਤਿਹਾਰ ਦੇਵੇਗੀ ਦਿੱਲੀ ਕਮੇਟੀ

ਨਵੀਂ ਦਿੱਲੀ, 15 ਸਤੰਬਰ (ਏਜੰਸੀ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ.) 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਉਤਸ਼ਾਹ ਤੇ ਧੂਮ-ਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਕਰ ਰਹੀ ਹੈ | ਇਸ ਮੌਕੇ ਸਮਾਗਮਾਂ ਦਾ ਪ੍ਰਚਾਰ ਕਰਨ ...

ਪੂਰੀ ਖ਼ਬਰ »

ਪਾਕਿ 'ਚ ਇਸਲਾਮ ਵਿਰੁੱਧ ਗ਼ਲਤ ਸ਼ਬਦਾਵਲੀ ਬੋਲਣ ਦਾ ਝੂਠਾ ਦੋਸ਼ ਲਗਾ ਕੇ ਹਿੰਦੂ ਪਿ੍ੰਸੀਪਲ ਨਾਲ ਕੁੱਟਮਾਰ

ਅੰਮਿ੍ਤਸਰ, 15 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਗੋਟਕੀ ਸ਼ਹਿਰ 'ਚ ਇਕ ਹਿੰਦੂ ਪਿ੍ੰਸੀਪਲ 'ਤੇ ਇਸਲਾਮ ਦੇ ਪ੍ਰਤੀ ਗ਼ਲਤ ਸ਼ਬਦਾਵਲੀ ਬੋਲਣ ਦਾ ਦੋਸ਼ ਲਗਾ ਕੇ ਨਾ ਸਿਰਫ਼ ਪ੍ਰਦਰਸ਼ਨਕਾਰੀਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਸਗੋਂ ...

ਪੂਰੀ ਖ਼ਬਰ »

ਸਾਊਦੀ ਅਰਬ 'ਚ ਡਰੋਨ ਹਮਲੇ ਤੋਂ ਬਾਅਦ ਤੇਲ ਸਪਲਾਈ ਅੱਧੇ ਨਾਲੋਂ ਜ਼ਿਆਦਾ ਠੱਪ

ਦੁਬਈ, 15 ਸਤੰਬਰ (ਏਜੰਸੀ)-ਯਮਨ ਦੇ ਹੂਥੀ ਬਾਗ਼ੀਆਂ ਵਲੋਂ ਸਨਿਚਰਵਾਰ ਨੂੰ ਦੁਨੀਆ ਦੀ ਸਭ ਤੋਂ ਵੱਡੇ ਤੇਲ ਉਤਪਾਦਨ ਸਥਾਨਾਂ 'ਤੇ ਡਰੋਨ ਹਮਲੇ ਕੀਤੇ ਗਏ ਸਨ, ਜਿਸ ਨਾਲ ਉੱਥੇ ਭਿਆਨਕ ਅੱਗ ਲੱਗ ਗਈ ਸੀ ਤੇ ਦੁਨੀਆ ਦੇ ਸਭ ਤੋਂ ਵੱਡੇ ਤੇਲ ਬਰਾਮਦਕਾਰ ਦੇਸ਼ ਸਾਊਦੀ ਅਰਬ 'ਚੋਂ ...

ਪੂਰੀ ਖ਼ਬਰ »

ਸਿੱਖ ਔਰਤ ਨੇ ਪਿਤਾ ਦੇ ਹਤਿਆਰਿਆਂ ਦੀ ਗਿ੍ਫ਼ਤਾਰੀ ਨਾ ਹੋਣ ਦੇ ਵਿਰੋਧ 'ਚ ਕਟਵਾਏ ਵਾਲ

ਝਾਂਸੀ, 15 ਸਤੰਬਰ (ਏਜੰਸੀ)-ਪਿਤਾ ਦੇ ਹਤਿਆਰਿਆਂ ਦੀ ਗਿ੍ਫ਼ਤਾਰੀ ਦੀ ਮੰਗ ਕਰ ਰਹੀ ਬੇਟੀ ਨੇ ਵਿਰੋਧ 'ਚ ਸਿਰ ਦੇ ਵਾਲ ਕਟਵਾ ਦਿੱਤੇ | ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਪਿਤਾ ਦੀ ਹੱਤਿਆ ਬਾਰੇ ਐਫ਼. ਆਈ. ਆਰ. ਦਰਜ ਹੋਣ ਦੇ ਬਾਵਜੂਦ ਪੁਲਿਸ ਵਲੋਂ ਅਜੇ ਤੱਕ ਦੋਸ਼ੀਆਂ ਨੂੰ ...

ਪੂਰੀ ਖ਼ਬਰ »

ਖੁੰਢ-ਚਰਚਾ
ਪਲਾਸਟਿਕ 'ਤੇ ਸਖ਼ਤੀ ਦੀ ਜ਼ਰੂਰਤ

ਕੇਂਦਰ ਤੇ ਸੂਬਾ ਸਰਕਾਰ ਵਲੋਂ ਸਾਂਝੇ ਤੌਰ 'ਤੇ ਸ਼ੁਰੂ ਕੀਤੀ ਪਲਾਸਟਿਕ ਮੁਕਤ ਮੁਹਿੰਮ ਛੇੜੀ ਗਈ ਹੈ | ਜੋ ਕਿ ਵਾਤਾਵਰਨ ਨੂੰ ਸ਼ੁੱਧ ਤੇ ਸਵੱਛ ਬਣਾਉਣ ਲਈ ਇਕ ਵੱਡਾ ਫ਼ੈਸਲਾ ਤੇ ਇਕ ਚੰਗੀ ਸ਼ੁਰੂਆਤ ਹੈ | ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਰਕਾਰ ਨੂੰ ਨਿੱਜੀ ...

ਪੂਰੀ ਖ਼ਬਰ »

ਪ੍ਰਦੂਸ਼ਣ ਵੱਲ ਸਰਕਾਰ ਦੇਵੇ ਧਿਆਨ

ਪ੍ਰਦੂਸ਼ਣ ਵਿਭਾਗ ਤੇ ਖੇਤੀਬਾੜੀ ਵਿਭਾਗ ਪੰਜਾਬ ਵਲੋਂ ਹਰ ਸਾਲ ਹਾੜ੍ਹੀ, ਸਾਉਣੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਣਕ ਦਾ ਨਾੜ ਤੇ ਪਰਾਲੀ ਨਾ ਸਾੜਨ ਲਈ ਅਪੀਲਾਂ ਕੀਤੀਆਂ ਜਾਂਦੀਆਂ ਹਨ ਤੇ ਇਸ ਦੀ ਉਲੰਘਣਾ ਕਰਨ ਵਾਲੇ ਿਖ਼ਲਾਫ਼ ਕਾਨੂੰਨੀ ਕਾਰਵਾਈ, ਜੁਰਮਾਨਾ, ਕੈਦ ...

ਪੂਰੀ ਖ਼ਬਰ »

ਸਮਾਜ ਦਾ ਵਿਗੜ ਰਿਹਾ ਤਾਣਾ-ਬਾਣਾ

ਸਮਾਜ 'ਚ ਸੁਧਾਰ ਹੋਣ ਦੀ ਥਾਂ 'ਤੇ ਦਿਨ ਪ੍ਰਤੀ ਦਿਨ ਇਸ ਦਾ ਤਾਣਾ-ਬਾਣਾ ਹੋਰ ਵੀ ਖ਼ਰਾਬ ਹੁੰਦਾ ਜਾ ਰਿਹਾ ਹੈ | ਲੋਕ ਕਾਨੂੰਨ ਤੇ ਨਿਯਮਾਂ ਦੀ ਪ੍ਰਵਾਹ ਛੱਡਦੇ ਜਾ ਰਹੇ ਹਨ | ਪੂਰੇ ਦੇਸ਼ 'ਚ ਕੁਝ ਲੋਕ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਣ ਲਈ ਇਕ ਮਿੰਟ ਲਗਾਉਂਦੇ ਹਨ | ਪਹਿਲਾਂ ...

ਪੂਰੀ ਖ਼ਬਰ »

ਅਵਾਰਾ ਪਸ਼ੂ

ਸੂਬੇ ਦੀਆਂ ਸੜਕਾਂ ਤੇ ਗਲੀਆਂ 'ਚ ਝੰੁਡਾਂ ਦੀ ਸ਼ਕਲ 'ਚ ਘੁੰਮਦੇ ਅਵਾਰਾ ਪਸ਼ੂਆਂ ਨੇ ਜਿੱਥੇ ਪ੍ਰਸ਼ਾਸਨ ਦੇ ਪ੍ਰਬੰਧਕੀ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਉੱਥੇ ਇਹ ਅਵਾਰਾ ਪਸ਼ੂ ਸਮਾਜ ਲਈ ਕਲੰਕ ਬਣ ਚੁੱਕੇ ਹਨ | ਅਵਾਰਾ ਪਸ਼ੂਆਂ ਦੇ ਕਾਰਨ ਰੋਜ਼ਾਨਾ ਸੂਬੇ 'ਚ ...

ਪੂਰੀ ਖ਼ਬਰ »

ਕਾਨੂੰਨ ਪ੍ਰਤੀ ਡਰ ਪੈਦਾ ਕਰਨ ਦੀ ਲੋੜ

ਕੇਂਦਰ ਸਰਕਾਰ ਵਲੋਂ ਟਰੈਫਿਕ ਨਿਯਮਾਂ ਦੇ ਕਾਨੂੰਨ 'ਚ ਕੀਤੀ ਸਖ਼ਤੀ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਪਰ ਅਗਾਂਹਵਧੂ ਵਿਚਾਰਾਂ ਵਾਲੇ ਲੋਕਾਂ ਅਨੁਸਾਰ ਕਾਨੂੰਨ 'ਚ ਸਖ਼ਤੀ ਜ਼ਿਆਦਾ ਮਹੱਤਤਾ ਨਹੀਂ ਰੱਖਦੀ, ਸਗੋਂ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰ ਕੇ ਕਾਨੂੰਨ ਦਾ ...

ਪੂਰੀ ਖ਼ਬਰ »

ਸਾਈਬਰ ਕਰਾਈਮ ਤੇ ਨੌਜਵਾਨ

ਡਿਜੀਟਲ ਯੁੱਗ 'ਚ ਭਾਵੇਂ ਸੋਸ਼ਲ ਮੀਡੀਏ ਦੇ ਅਨੇਕਾਂ ਹੀ ਸਾਕਾਰਾਤਮਿਕ ਪੱਖ ਹਨ ਪਰ ਦੂਜੇ ਪਾਸੇ ਇਸ ਦੇ ਨਕਾਰਾਤਮਿਕ ਪੱਖਾਂ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ | ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਸਾਈਬਰ ਕਰਾਈਮ ਸੈੱਲ ਆਪਣਾ ਕੰਮ ਬਾਖੂਬੀ ਨਿਭਾਅ ਰਿਹਾ ਹੈ ਪਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX