ਤਾਜਾ ਖ਼ਬਰਾਂ


ਸੋਨੀਆ ਅਤੇ ਪ੍ਰਿਅੰਕਾ ਕੱਲ੍ਹ ਤੋਂ ਦੋ ਦਿਨਾਂ ਰਾਏਬਰੇਲੀ ਦੌਰੇ 'ਤੇ
. . .  1 minute ago
ਨਵੀਂ ਦਿੱਲੀ, 21 ਜਨਵਰੀ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਕੱਲ੍ਹ ਤੋਂ ਦੋ ਦਿਨਾਂ ਰਾਏਬਰੇਲੀ ਦੌਰੇ 'ਤੇ ਹਨ।
ਅਫ਼ਗ਼ਾਨਿਸਤਾਨ ਵਿਚ 15 ਤਾਲਿਬਾਨੀ ਅੱਤਵਾਦੀ ਮਾਰੇ ਗਏ
. . .  about 1 hour ago
ਪੰਜਾਬ ਕਾਂਗਰਸ ਦੀ 11 ਮੈਂਬਰੀ ਕਮੇਟੀ ਦਾ ਗਠਨ
. . .  about 1 hour ago
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ) - ਕੁੱਲ ਹਿੰਦ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸੂਬਾ ਜਥੇਬੰਦੀ ਅਤੇ ਜ਼ਿਲ੍ਹਾ ਜਥੇਬੰਦੀ ਨੂੰ ਭੰਗ ਕਰਨ ਤੋਂ ਬਾਅਦ 11 ਮੈਂਬਰੀ ਕਮੇਟੀ ਦਾ ਗਠਨ...
ਕਾਰ ਦੀ ਟੱਕਰ ਨਾਲ ਸੜਕ ਪਾਰ ਕਰ ਰਹੇ ਵਿਅਕਤੀ ਦੀ ਮੌਤ
. . .  about 1 hour ago
ਫਿਲੌਰ, 21 ਜਨਵਰੀ (ਇੰਦਰਜੀਤ ਚੰਦੜ) – ਸਥਾਨਕ ਨੈਸ਼ਨਲ ਹਾਈਵੇ 'ਤੇ ਵਾਪਰੇ ਇਕ ਹਾਦਸੇ ਦੌਰਾਨ ਇਕ 40 ਸਾਲਾਂ ਦੇ ਕਰੀਬ ਇੱਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਇਨੋਵਾ ਕਾਰ ਜੋ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੀ ਸੀ ਕਿ ਫਿਲੌਰ...
ਐਨ.ਸੀ.ਪੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਜਾਰੀ
. . .  about 1 hour ago
ਨਵੀਂ ਦਿੱਲੀ, 21 ਜਨਵਰੀ - ਐਨ.ਸੀ.ਪੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 'ਆਪ' ਤੋਂ ਅਸਤੀਫ਼ਾ ਦੇਣ ਵਾਲੇ ਦਿੱਲੀ ਕੈਂਟ ਦੇ ਮੌਜੂਦਾ...
2.50 ਕਰੋੜ ਦੀ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ
. . .  about 2 hours ago
ਲੁਧਿਆਣਾ, 21 ਜਨਵਰੀ (ਰੁਪੇਸ਼ ਕੁਮਾਰ) - ਐੱਸ.ਟੀ.ਐੱਫ ਲੁਧਿਆਣਾ ਰੇਂਜ ਨੇ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ 510 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ...
ਪੰਜਾਬ ਕਾਂਗਰਸ ਦੀ ਸੂਬਾ ਤੇ ਜ਼ਿਲ੍ਹਾ ਜਥੇਬੰਦੀਆਂ ਭੰਗ
. . .  about 2 hours ago
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ) - ਕੁੱਲ ਹਿੰਦ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਸੂਬਾ ਜਥੇਬੰਦੀ ਅਤੇ ਜ਼ਿਲ੍ਹਾ ਜਥੇਬੰਦੀਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ, ਜਦਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ...
ਸਕਾਰਪੀਓ ਤੇ ਬੱਸ ਦੀ ਸਿੱਧੀ ਟੱਕਰ 'ਚ ਫ਼ੌਜ ਦੇ ਜਵਾਨ ਦੀ ਮੌਤ, 7 ਜ਼ਖ਼ਮੀ
. . .  about 2 hours ago
ਗੜ੍ਹਸ਼ੰਕਰ, 21 ਜਨਵਰੀ (ਧਾਲੀਵਾਲ) - ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ 'ਤੇ ਸ਼ਾਮ ਸਮੇਂ ਸਕਾਰਪੀਓ ਗੱਡੀ ਅਤੇ ਬੱਸ ਦਰਮਿਆਨ ਸਿੱਧੀ ਟੱਕਰ ਹੋਣ ਕਾਰਨ ਸਕਾਰਪੀਓ ਸਵਾਰ ਫ਼ੌਜ ਦੇ ਇੱਕ ਜਵਾਨ...
ਇਨੋਵਾ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 21 ਜਨਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਅੱਜ ਸਵੇਰੇ ਸੁਨਾਮ-ਲਖਮੀਰਵਾਲਾ ਸੜਕ 'ਤੇ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ...
ਰਿਸ਼ਵਤ ਲੈਂਦਿਆਂ ਏ. ਸੀ. ਪੀ. ਦਾ ਰੀਡਰ ਰੰਗੇ ਹੱਥੀਂ ਕਾਬੂ
. . .  about 3 hours ago
ਜਲੰਧਰ, 21 ਜਨਵਰੀ- ਜਲੰਧਰ ਦੇ ਏ. ਸੀ. ਪੀ. ਵੈਸਟ ਬਰਜਿੰਦਰ ਸਿੰਘ ਦੇ ਰੀਡਰ ਰਾਜੇਸ਼ ਕੁਮਾਰ ਨੂੰ ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਰਾਜੇਸ਼ ਕੁਮਾਰ ਨੂੰ ਟੀਮ ਆਪਣੇ...
ਰਿਸ਼ਵਤ ਮੰਗਣ ਵਾਲੇ ਪਟਵਾਰੀ ਦਫ਼ਤਰ 'ਤੇ ਵਿਜੀਲੈਂਸ ਵਲੋਂ ਛਾਪੇਮਾਰੀ, ਪਟਵਾਰੀ ਫ਼ਰਾਰ
. . .  about 3 hours ago
ਭੁਲੱਥ, 21 ਜਨਵਰੀ (ਸੁਖਜਿੰਦਰ ਸਿੰਘ ਮੁਲਤਾਨੀ)- ਅੱਜ ਦੁਪਹਿਰ ਵਿਜੀਲੈਂਸ ਵਿਭਾਗ ਕਪੂਰਥਲਾ ਨੇ ਡੀ. ਐੱਸ. ਪੀ. ਕੇਵਲ ਕ੍ਰਿਸ਼ਨ ਦੀ ਅਗਵਾਈ ਹੇਠ 30 ਹਜ਼ਾਰ ਰੁਪਏ ਰਿਸ਼ਵਤ ਵਜੋਂ...
ਦਿੱਲੀ ਆ ਸਕਣਗੇ ਭੀਮ ਆਰਮੀ ਚੀਫ਼ ਚੰਦਰਸ਼ੇਖਰ ਆਜ਼ਾਦ, ਅਦਾਲਤ ਨੇ ਸ਼ਰਤਾਂ 'ਤੇ ਦਿੱਤੀ ਇਜਾਜ਼ਤ
. . .  about 3 hours ago
ਨਵੀਂ ਦਿੱਲੀ, 21 ਜਨਵਰੀ- ਭੀਮ ਆਰਮੀ ਚੀਫ਼ ਚੰਦਰਸ਼ੇਖਰ ਆਜ਼ਾਦ ਨੂੰ ਤੀਸ ਹਜ਼ਾਰੀ ਕੋਰਟ ਨੇ ਰਾਜਧਾਨੀ ਦਿੱਲੀ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਇਹ ਇਜਾਜ਼ਤ ਸ਼ਰਤਾਂ 'ਤੇ...
ਅਕਾਲੀ ਦਲ ਤੋਂ ਬਾਅਦ ਹੁਣ ਭਾਜਪਾ ਦੀ ਸਹਿਯੋਗੀ ਜੇ. ਜੇ. ਪੀ. ਵੀ ਨਹੀਂ ਲੜੇਗੀ ਦਿੱਲੀ ਚੋਣਾਂ
. . .  about 4 hours ago
ਨਵੀਂ ਦਿੱਲੀ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਭਾਜਪਾ ਦੀ ਸਹਿਯੋਗੀ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਨੇ ਵੀ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਚੋਣ...
ਹੁਸ਼ਿਆਰਪੁਰ ਵਿਖੇ ਦੋ ਦੁਕਾਨਾਂ 'ਚ ਲੱਗੀ ਭਿਆਨਕ ਅੱਗ
. . .  about 4 hours ago
ਹੁਸ਼ਿਆਰਪੁਰ, 21 ਜਨਵਰੀ (ਬਲਜਿੰਦਰਪਾਲ ਸਿੰਘ)- ਘੰਟਾ ਘਰ ਦੇ ਨਜ਼ਦੀਕ ਡਰਾਈ-ਕਲੀਨਰ ਅਤੇ ਕੱਪੜਿਆਂ ਦੀ ਦੁਕਾਨ 'ਚ ਅੱਜ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਲੱਖਾਂ ਰੁਪਏ ਦਾ...
ਜਿਸ ਨੇ ਵਿਰੋਧ ਕਰਨਾ ਹੈ ਕਰ ਲਓ, ਨਾਗਰਿਕਤਾ ਕਾਨੂੰਨ ਵਾਪਸ ਨਹੀਂ ਹੋਵੇਗਾ- ਅਮਿਤ ਸ਼ਾਹ
. . .  about 4 hours ago
ਲਖਨਊ, 21 ਜਨਵਰੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਸਮਰਥਨ 'ਚ ਇੱਕ ਰੈਲੀ ਨੂੰ ਸੰਬੋਧਿਤ ਕੀਤਾ। ਉੱਤਰ ਪ੍ਰਦੇਸ਼ ਦੇ ਲਖਨਊ 'ਚ ਹੋਈ ਇਸ ਰੈਲੀ 'ਚ...
ਮੋਦੀ ਅਤੇ ਓਲੀ ਨੇ ਵਿਰਾਟ ਨਗਰ ਆਈ.ਸੀ.ਪੀ ਦਾ ਕੀਤਾ ਉਦਘਾਟਨ
. . .  about 4 hours ago
ਜਲ ਸਪਲਾਈ ਵਿਭਾਗ ਦੇ ਐੱਸ. ਡੀ. ਓ. ਨੇ ਚਲਾਈ ਗੋਲੀ, ਕਲਰਕ ਜ਼ਖ਼ਮੀ
. . .  about 5 hours ago
ਦੁਕਾਨ ਲੁੱਟਣ ਆਏ ਲੁਟੇਰਿਆ ਨੇ ਮਾਲਕ 'ਤੇ ਚਲਾਈ ਗੋਲੀ
. . .  about 5 hours ago
ਅਵੰਤੀਪੋਰਾ 'ਚ ਮੁਠਭੇੜ ਦੌਰਾਨ ਫੌਜ ਦਾ ਜਵਾਨ ਅਤੇ ਇੱਕ ਐੱਸ. ਪੀ. ਓ. ਸ਼ਹੀਦ
. . .  about 5 hours ago
ਹਾਈਕੋਰਟ ਪਹੁੰਚਿਆ ਜੇ. ਐੱਨ. ਯੂ. ਵਿਦਿਆਰਥੀ ਸੰਗਠਨ, ਲੇਟ ਫ਼ੀਸ ਅਤੇ ਹੋਸਟਲ ਮੈਨੂਅਲ 'ਚ ਬਦਲਾਅ ਦੀ ਕੀਤੀ ਮੰਗ
. . .  about 5 hours ago
ਕੁਫ਼ਰੀ 'ਚ ਹੋਈ ਤਾਜ਼ਾ ਬਰਫ਼ਬਾਰੀ, ਖਿੜੇ ਸੈਲਾਨੀਆਂ ਦੇ ਚਿਹਰੇ
. . .  about 6 hours ago
ਨੇਪਾਲ ਦੇ ਹੋਟਲ 'ਚੋਂ ਮਿਲੀਆਂ ਕੇਰਲ ਦੇ 8 ਸੈਲਾਨੀਆਂ ਦੀਆਂ ਲਾਸ਼ਾਂ
. . .  about 6 hours ago
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  about 7 hours ago
ਸੰਗਰੂਰ : ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਹਾਂਡਾ ਅਤੇ ਸੁਨੀਤਾ ਸ਼ਰਮਾ ਨੇ ਦਿੱਤਾ ਅਸਤੀਫ਼ਾ
. . .  about 7 hours ago
ਪੁਲਵਾਮਾ 'ਚ ਸੀ. ਆਰ. ਪੀ. ਐੱਫ. ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 7 hours ago
ਸੁਨੀਲ ਯਾਦਵ ਹੀ ਲੜਨਗੇ ਕੇਜਰੀਵਾਲ ਵਿਰੁੱਧ ਚੋਣ
. . .  about 7 hours ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 7 hours ago
ਹਾਈਕੋਰਟ ਨੇ ਕੈਟ 'ਤੇ ਹੁਕਮ 'ਤੇ ਲਾਈ ਰੋਕ, ਦਿਨਕਰ ਗੁਪਤਾ ਨੂੰ ਡੀ. ਜੀ. ਪੀ. ਬਣਾਈ ਰੱਖਣ ਦੀ ਹਿਦਾਇਤ
. . .  about 8 hours ago
ਅੰਮ੍ਰਿਤਸਰ ਵਿਖੇ ਮਠਿਆਈਆਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ
. . .  about 3 hours ago
ਵਿਰਾਸਤੀ ਮਾਰਗ 'ਤੇ ਸ਼ਹੀਦ ਸਿੱਖ ਸੂਰਬੀਰ ਯੋਧਿਆਂ ਦੇ ਬੁੱਤ ਲਗਾਉਣ ਦੀ ਮੰਗ
. . .  about 8 hours ago
ਜਵਾਹਰ ਸੁਰੰਗ ਦੇ ਆਲੇ-ਦੁਆਲੇ ਭਾਰੀ ਬਰਫ਼ਬਾਰੀ ਕਾਰਨ ਕੌਮੀ ਹਾਈਵੇਅ-44 ਬੰਦ, ਸੈਂਕੜੇ ਟਰੱਕ ਫਸੇ
. . .  about 8 hours ago
ਦਿੱਲੀ ਵਿਧਾਨ ਸਭਾ ਚੋਣਾਂ : ਕੇਜਰੀਵਾਲ ਦੇ ਸਾਹਮਣੇ ਉਮੀਦਵਾਰ ਬਦਲ ਸਕਦੀ ਹੈ ਭਾਜਪਾ
. . .  about 8 hours ago
ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਇੱਕ ਹੋਰ ਸੂਚੀ
. . .  about 9 hours ago
ਸਰਬ ਪਾਰਟੀ ਮੀਟਿੰਗ ਤੋਂ ਪਹਿਲਾਂ ਸੁਖਬੀਰ ਨੇ ਸੱਦੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ
. . .  about 9 hours ago
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਅੱਜ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ
. . .  about 9 hours ago
ਦਿੱਲੀ ਚੋਣਾਂ 'ਚ ਭਾਜਪਾ 50 ਤੋਂ ਵਧੇਰੇ ਸੀਟਾਂ 'ਤੇ ਜਿੱਤੇਗੀ- ਤੇਜਿੰਦਰ ਬੱਗਾ
. . .  about 9 hours ago
ਕਾਬੂ ਹੇਠ ਹੋਈ ਰਘੁਬੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਅੱਗ
. . .  about 10 hours ago
ਪੁਲਿਸ ਹਿਰਾਸਤ 'ਚ ਤੇਲਗੂ ਦੇਸ਼ਮ ਪਾਰਟੀ ਦੇ ਸੰਸਦ ਮੈਂਬਰ ਜੈਦੇਵ ਗੱਲਾ
. . .  about 10 hours ago
ਬਗ਼ਦਾਦ: ਅਮਰੀਕੀ ਦੂਤਾਵਾਸ ਨੇੜੇ ਇਕ ਵਾਰ ਫਿਰ ਦਾਗੇ ਗਏ ਰਾਕੇਟ
. . .  about 12 hours ago
ਸੂਰਤ 'ਚ ਰਘੁਵੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ
. . .  about 12 hours ago
ਅੱਜ ਦਾ ਵਿਚਾਰ
. . .  about 12 hours ago
ਜਲੰਧਰ : ਮਾਮੂਲੀ ਤਕਰਾਰ 'ਤੇ ਭਰਾ ਨੇ ਭਰਾ ਦੇ ਮਾਰਿਆ ਚਾਕੂ
. . .  about 1 hour ago
ਵਿਜੀਲੈਂਸ ਟੀਮ ਨੇ ਏ.ਐੱਸ.ਆਈ ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  37 minutes ago
ਦਿੱਲੀ ਵਿਧਾਨ ਸਭਾ ਚੋਣਾਂ : ਅਕਾਲੀ ਦਲ ਨੇ ਦਿੱਲੀ ਚੋਣਾਂ ਲੜਨ ਤੋਂ ਕੀਤਾ ਇਨਕਾਰ
. . .  7 minutes ago
ਪ੍ਰਧਾਨ ਮੰਤਰੀ ਤੇ ਜੇ.ਪੀ ਨੱਢਾ ਵੱਲੋਂ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ
. . .  about 1 hour ago
ਸੁਰੱਖਿਆ ਪ੍ਰਬੰਧਾਂ ਤਹਿਤ ਰਾਜਾਸਾਂਸੀ ਹਵਾਈ ਅੱਡਾ ਵਿਖੇ ਰੈੱਡ ਅਲਰਟ ਜਾਰੀ
. . .  about 1 hour ago
ਪੂਰਬੀ ਲੰਡਨ 'ਚ ਤਿੰਨ ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ
. . .  1 day ago
ਪੱਬ ਜੀ ਗੇਮ ਖੇਡਦੇ ਸਮੇਂ 12 ਵੀਂ ਜਮਾਤ ਦਾ ਵਿਦਿਆਰਥੀ ਹੋਇਆ ਬਿਮਾਰ
. . .  1 day ago
ਦਿੱਲੀ 'ਚ ਭਾਜਪਾ ਨੇ 3 ਸੀਟਾਂ ਦਿੱਤੀਆਂ ਸਹਿਯੋਗੀਆਂ ਨੂੰ
. . .  1 day ago
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਦਿੱਤਾ ਗਿਆ ਰੋਸ ਧਰਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਅੱਸੂ ਸੰਮਤ 551

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਕਿਸਾਨਾਂ ਵਲੋਂ ਸੜਕੀ ਜਾਮ ਲਗਾਉਣ 'ਤੇ ਪ੍ਰਸ਼ਾਸਨ ਆਇਆ ਹਰਕਤ 'ਚ

ਫ਼ਿਰੋਜ਼ਪੁਰ, 16 ਸਤੰਬਰ (ਜਸਵਿੰਦਰ ਸਿੰਘ ਸੰਧੂ)- ਆਏ ਸਾਲ ਸਤਲੁਜ ਦਰਿਆ 'ਚ ਆਉਂਦੇ ਹੜ੍ਹਾਂ ਅਤੇ ਕੁਦਰਤੀ ਕਰੋਪੀ ਕਾਰਣ ਕਿਸਾਨਾਂ ਦੀਆਂ ਫ਼ਸਲਾਂ ਦੇ ਹੁੰਦੇ ਖ਼ਰਾਬੇ ਦਾ ਮੁਆਵਜ਼ਾ ਨਾ ਮਿਲਣ ਤੋਂ ਖ਼ਫ਼ਾ ਪੀੜਤ ਕਿਸਾਨਾਂ ਦੇ ਦਰਦ ਨੂੰ ਭਾਂਪ ਉਨ੍ਹਾਂ ਨੂੰ ਹੱਕ ਦਿਵਾਉਣ ਲਈ ਪਿਛਲੇ ਦਿਨ ਤੋਂ ਧਰਨਾ ਮਾਰ ਸ਼ਾਂਤਮਈ ਸੰਘਰਸ਼ ਕਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੂੰ ਸੱੁਤਾ ਪ੍ਰਸ਼ਾਸਨ ਜਗਾਉਣ ਲਈ ਸੜਕਾਂ 'ਤੇ ਬੈਠ ਆਵਾਜਾਈ ਠੱਪ ਕਰਨੀ ਪਈ | ਸੜਕੀ ਜਾਮ ਲੱਗਣ ਦੀ ਕੰਨਸੋਅ ਮਿਲਦੇ ਹੀ ਏ.ਡੀ.ਸੀ. ਰਵਿੰਦਰ ਸਿੰਘ ਰੋਸ ਧਰਨੇ 'ਚ ਪਹੰੁਚ ਕਿਸਾਨਾਂ ਦੇ ਦਰਦ ਸੁਣਨ ਲੱਗੇ ਤੇ ਮੰਗਾਂ ਮੰਨਣ ਦਾ ਭਰੋਸਾ ਦਿਵਾ ਧਰਨਾ ਖ਼ਤਮ ਕਰਵਾਇਆ | ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਅਗਵਾਈ ਵਿਚ ਹੜ੍ਹਪੀੜਤਾਂ ਦੇ ਹੱਕਾਂ ਲਈ ਚਾਰ ਦਿਨਾਂ ਤੋਂ ਸ਼ਾਂਤਮਈ ਸੰਘਰਸ਼ ਜਾਰੀ ਸੀ | ਅੱਜ ਦੇ ਇਸ ਧਰਨੇ ਵਿਚ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਸੰਬੋਧਨ ਕਰਦਿਆਂ ਕਿਸਾਨਾਂ ਦੀਆਂ ਮੰਗਾਂ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਕਿਸਾਨਾਂ ਦਾ 2018 ਦਾ ਮੁਆਵਜ਼ਾ ਲੈਣ ਅਤੇ ਨਵੇਂ ਹੋਏ ਖ਼ਰਾਬੇ ਦੀਆਂ ਗਿਰਦਾਵਰੀਆਂ ਕਰਵਾਉਣ ਅਤੇ ਬੈਂਕਾਂ ਦੁਆਰਾ ਕਿਸਾਨਾਂ ਦੇ ਅਦਾਲਤਾਂ ਵਿਚ ਲਾਏ ਹੋਏ ਕੇਸ ਵਾਪਸ ਕਰਵਾਉਣ ਪ੍ਰਮੁੱਖ ਮੰਗਾਂ ਹਨ | ਉਨ੍ਹਾਂ ਦੱਸਿਆ ਕਿ ਕਿਸਾਨ ਪਿਛਲੀ 13 ਸਤੰਬਰ ਤੋਂ ਮੋਰਚਾ ਲਗਾ ਕੇ ਬੈਠੇ ਹੋਏ ਸਨ, ਪਰ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨਾ ਮੁਨਾਸਬ ਨਾ ਸਮਝਿਆ, ਜਿਸ ਤੋਂ ਖ਼ਫ਼ਾ ਹੋਏ ਕਿਸਾਨਾਂ ਨੇ ਅੱਕ ਕੇ ਅੱਜ ਹਾਈਵੇ ਰੋਡ ਜਾਮ ਕਰ ਦਿੱਤਾ ਤੇ ਸਰਕਾਰ ਅਤੇ ਪ੍ਰਸ਼ਾਸਨ ਿਖ਼ਲਾਫ਼ ਭਾਰੀ ਨਾਅਰੇਬਾਜ਼ੀ ਕੀਤੀ | ਧਰਨਾ ਉਠਾਉਣ ਤੇ ਕਿਸਾਨ ਸੰਘਰਸ਼ ਨੂੰ ਖ਼ਤਮ ਕਰਵਾਉਣ ਲਈ ਰਵਿੰਦਰ ਸਿੰਘ ਏ.ਡੀ.ਸੀ. ਫ਼ਿਰੋਜ਼ਪੁਰ ਨੇ ਪਹੁੰਚ ਕੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਖ਼ਰਾਬੇ ਦੇ ਪੈਸੇ 7 ਦਿਨਾਂ ਅੰਦਰ-ਅੰਦਰ ਕਿਸਾਨਾਂ ਦੇ ਖਾਤਿਆਂ ਵਿਖੇ ਪਾ ਦਿੱਤੇ ਜਾਣਗੇ, ਜਿਸ ਉਪਰੰਤ ਕਿਸਾਨਾਂ ਨੇ ਧਰਨਾ ਖ਼ਤਮ ਕਰ ਦਿੱਤਾ | ਇਸ ਮੌਕੇ ਸੂਬਾ ਸਕੱਤਰ ਬਲਦੇਵ ਸਿੰਘ ਜ਼ੀਰਾ, ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਫੈਰੋਕੇ, ਜੁਗਰਾਜ ਸਿੰਘ, ਸੁਖਵੀਰ ਸਿੰਘ ਬੱਲ, ਪ੍ਰਸ਼ੋਤਮ, ਡਾ: ਰਾਣਾ, ਰਣਜੀਤ ਸਿੰਘ ਮੁੱਠਿਆਂ ਵਾਲਾ, ਬੋਹੜ ਸਿੰਘ, ਸੁਖਵੀਰ ਸਿੰਘ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ |

ਖੇਤ 'ਚ ਖਾਦ ਪਾ ਰਹੇ ਕਿਸਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ

ਮੋਗਾ, 16 ਸਤੰਬਰ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)- ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਦੌਲੇਵਾਲਾ ਕਲਾਂ ਵਿਖੇ ਖੇਤ ਵਿਚ ਫ਼ਸਲ 'ਤੇ ਖਾਦ ਪਾ ਰਹੇ ਇਕ ਕਿਸਾਨ ਦੀ ਪਾਣੀ ਵਿਚ ਕਰੰਟ ਆ ਜਾਣ ਕਾਰਨ ਮੌਤ ਹੋਣ ਦਾ ਪਤਾ ਲੱਗਾ ਹੈ | ਜਾਣਕਾਰੀ ਅਨੁਸਾਰ ਕਿਸਾਨ ਨਿਸ਼ਾਨ ਸਿੰਘ ...

ਪੂਰੀ ਖ਼ਬਰ »

53 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ, ਇਕ ਿਖ਼ਲਾਫ਼ ਮਾਮਲਾ ਦਰਜ

ਤਲਵੰਡੀ ਭਾਈ, 16 ਸਤੰਬਰ (ਰਵਿੰਦਰ ਸਿੰਘ ਬਜਾਜ)- ਥਾਣਾ ਘੱਲ ਖ਼ੁਰਦ ਦੀ ਪੁਲਿਸ ਵਲੋਂ ਨਸ਼ੀਲੇ ਪਾਊਡਰ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤੇ ਜਾਣ ਦੀ ਸੂਚਨਾ ਹੈ | ਤਫ਼ਤੀਸ਼ੀ ਅਫ਼ਸਰ ਇੰਸਪੈਕਟਰ ਕਿਰਪਾਲ ਸਿੰਘ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਪ੍ਰਾਈਵੇਟ ਲੈਬ ਸੰਚਾਲਕ ਅਣਮਿੱਥੇ ਸਮੇਂ ਲਈ ਹੜਤਾਲ 'ਤੇ

ਸ੍ਰੀਗੰਗਾਨਗਰ, 16 ਸਤੰਬਰ (ਦਵਿੰਦਰਜੀਤ ਸਿੰਘ)-ਰਾਜਸਥਾਨ ਸਰਕਾਰ ਵਲੋਂ ਲੈਬਾਰਟਰੀ ਦੀ ਰਜਿਸਟਰੇਸ਼ਨ ਸੰਬੰਧੀ ਸ਼ਰਤਾਂ ਨੂੰ ਲੈ ਕੇ ਪ੍ਰਾਈਵੇਟ ਲੈਬ ਟੈਕਨੀਸ਼ੀਅਨ ਗੁੱਸੇ ਵਿਚ ਹਨ | ਇਸੇ ਨੂੰ ਲੈ ਕੇ ਰਾਜਸਥਾਨ ਲੈਬਾਰਟਰੀ ਐਸੋਸੀਏਸ਼ਨ ਦੇ ਸੱਦੇ ਤੇ ਪ੍ਰਾਈਵੇਟ ਲੈਬ ...

ਪੂਰੀ ਖ਼ਬਰ »

750 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਅਬੋਹਰ, 16 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਬਹਾਵ ਵਾਲਾ ਥਾਣੇ ਦੀ ਪੁਲਿਸ ਨੇ ਨੇ ਇਕ ਜਣੇ ਨੂੰ 750 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਸਚਿਨ ਕੁਮਾਰ ਪੁਲਸ ਪਾਰਟੀ ਸਮੇਤ ਪਿੰਡ ਝੋਰੜ ਖੇੜਾ ਤੋਂ ...

ਪੂਰੀ ਖ਼ਬਰ »

20 ਗਰਾਮ ਹੈਰੋਇਨ ਸਮੇਤ ਇਕ ਕਾਬੂ

ਅਬੋਹਰ, 16 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਨਗਰ ਥਾਣਾ ਨੰਬਰ 1 ਦੀ ਪੁਲਿਸ ਨੇ ਇਕ ਜਣੇ ਨੂੰ 20 ਗਰਾਮ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਜਾਣਕਾਰੀ ਅਨੁਸਾਰ ਏ.ਐੱਸ.ਆਈ ਪਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੇ ਇਕ ...

ਪੂਰੀ ਖ਼ਬਰ »

ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਮਗਨਰੇਗਾ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ

ਫ਼ਿਰੋਜ਼ਪੁਰ, 16 ਸਤੰਬਰ (ਜਸਵਿੰਦਰ ਸਿੰਘ ਸੰਧੂ)- ਲੰਬੇ ਸਮੇਂ ਤੋਂ ਘੱਟ ਤਨਖ਼ਾਹਾਂ 'ਤੇ ਕੰਮ ਕਰ ਰਹੇ ਮਗਨਰੇਗਾ ਮੁਲਾਜ਼ਮਾਂ ਵਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਸੂਬੇ ਭਰ ਵਿਚ ਦਿੱਤੇ ਧਰਨੇ ਦੌਰਾਨ ਅੱਜ ਬਲਾਕ ਫ਼ਿਰੋਜ਼ਪੁਰ ਵਿਖੇ ਬਲਾਕ ...

ਪੂਰੀ ਖ਼ਬਰ »

150 ਲੀਟਰ ਲਾਹਣ ਸਮੇਤ ਇਕ ਕਾਬੂ

ਜਲਾਲਾਬਾਦ, 16 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਵੈਰੋ ਕੇ ਦੀ ਪੁਲਿਸ ਨੇ 150 ਲੀਟਰ ਲਾਹਣ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਤਫ਼ਤੀਸ਼ੀ ਅਧਿਕਾਰੀ ਸਬ ਇੰਸਪੈਕਟਰ ਦੇਸ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਰੋਹੀਵਾਲਾ ਦੇ ਕੋਲ ...

ਪੂਰੀ ਖ਼ਬਰ »

ਅੱਧਾ ਕਿੱਲੋ ਅਫ਼ੀਮ ਸਮੇਤ ਇਕ ਰਾਜਸਥਾਨੀ ਕਾਬੂ

ਅਬੋਹਰ, 16 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਥਾਣਾ ਬਹਾਵਵਾਲਾ ਦੀ ਪੁਲਿਸ ਨੇ ਪਿੰਡ ਰਾਜਪੁਰਾ ਬੱਸ ਅੱਡੇ ਤੋਂ ਇਕ ਰਾਜਸਥਾਨੀ ਵਿਅਕਤੀ ਨੂੰ ਅੱਧਾ ਕਿੱਲੋ ਅਫ਼ੀਮ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਏ.ਐੱਸ.ਆਈ ਪੁਲਸ ...

ਪੂਰੀ ਖ਼ਬਰ »

ਕਾਟਨ ਫ਼ੈਕਟਰੀ ਵਿਚ ਲੱਗੀ ਅੱਗ, 3 ਲੱਖ ਦੀ ਰੂੰ ਸੜ੍ਹੀ

ਫ਼ਾਜ਼ਿਲਕਾ, 16 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਬਾਰਡਰ ਰੋਡ 'ਤੇ ਸਥਿਤ ਪਿੰਡ ਕਰਨੀਖੇੜਾ ਵਿਖੇ ਲਗਾਈ ਕਾਟਨ ਫੈਕਟਰੀ ਸੜ੍ਹ ਕੇ ਸੁਆਹ ਹੋ ਗਈ | ਇਹ ਅੱਗ ਬਿਜਲੀ ਦੇ ਸ਼ਾਰਟ ਸਰਕਟ ਤੋਂ ਲੱਗੀ ਦੱਸੀ ਜਾਂਦੀ ਹੈ | ਜਾਣਕਾਰੀ ਦਿੰਦੇ ਹੋਏ ਸ੍ਰੀ ਬਾਲਾ ਜੀ ਸਰਜੀਕਲ ...

ਪੂਰੀ ਖ਼ਬਰ »

ਰੋਡਵੇਜ਼ ਦਾ ਸਬ-ਇੰਸਪੈਕਟਰ ਗੁਰਮੇਜ ਸਿੰਘ ਰਿਸ਼ਵਤ ਲੈਂਦਾ ਰੰਗੇ ਹੱਥੀਂ ਵਿਜੀਲੈਂਸ ਨੇ ਕੀਤਾ ਕਾਬੂ

ਫ਼ਿਰੋਜ਼ਪੁਰ, 16 ਸਤੰਬਰ (ਜਸਵਿੰਦਰ ਸਿੰਘ ਸੰਧੂ)- ਰਿਸ਼ਵਤਖ਼ੋਰਾਂ ਿਖ਼ਲਾਫ਼ ਵਿਜੀਲੈਂਸ ਬਿਊਰੋ ਵਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਅਧੀਨ ਪੰਜਾਬ ਰੋਡਵੇਜ਼ ਦੇ ਸਬ ਇੰਸਪੈਕਟਰ ਗੁਰਮੇਜ ਸਿੰਘ ਨੂੰ ਅੱਜ ਵਿਜੀਲੈਂਸ ਵਲੋਂ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ ਕਰ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ 'ਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਭਾਰੀ ਵਾਹਨਾਂ ਦੇ ਦਾਖਲ ਹੋਣ 'ਤੇ ਪਾਬੰਦੀ

ਫ਼ਿਰੋਜ਼ਪੁਰ, 16 ਸਤੰਬਰ (ਤਪਿੰਦਰ ਸਿੰਘ)- ਜ਼ਿਲ੍ਹਾ ਮੈਜਿਸਟ੍ਰੇਟ ਚੰਦਰ ਗੈਂਦ ਵਲੋਂ 1973 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਿਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਭਾਰੀ ਵਾਹਨਾਂ ਦੇ ਦਾਖਲ ਹੋਣ 'ਤੇ ਪਾਬੰਦੀ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨ ਜੁਆਇੰਟ ਫ਼ਰੰਟ ਵਲੋਂ ਜ਼ਿਮਨੀ ਚੋਣਾਂ 'ਚ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਫ਼ਿਰੋਜ਼ਪੁਰ, 16 ਸਤੰਬਰ (ਜਸਵਿੰਦਰ ਸਿੰਘ ਸੰਧੂ)- ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੀ ਮੀਟਿੰਗ ਕਨਵੀਨਰ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ-ਵੱਖ ਜਥੇਬੰਦੀਆਂ ਦੇ ਪੈਨਸ਼ਨਰ ਆਗੂ ਹਾਜ਼ਰ ਹੋਏ | ਇਸੇ ਸਬੰਧੀ ਵਧੇਰੇ ਜਾਣਕਾਰੀ ...

ਪੂਰੀ ਖ਼ਬਰ »

ਆਪਣੀਆਂ ਮੰਗਾਂ ਨੂੰ ਲੈ ਕੇ ਮਗਨਰੇਗਾ ਕਰਮਚਾਰੀ ਯੂਨੀਅਨ ਵਲੋਂ ਰੋਸ ਧਰਨਾ

ਜ਼ੀਰਾ, 16 ਸਤੰਬਰ (ਮਨਜੀਤ ਸਿੰਘ ਢਿੱਲੋਂ)- ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮਗਨਰੇਗਾ ਕਰਮਚਾਰੀ ਯੂਨੀਅਨ ਜ਼ੀਰਾ ਵਲੋਂ ਬਲਾਕ ਪ੍ਰਧਾਨ ਰਛਪਾਲ ਸਿੰਘ ਦੀ ਅਗਵਾਈ ਹੇਠ ਬਲਾਕ ਪੰਚਾਇਤ ਦਫ਼ਤਰ ਜ਼ੀਰਾ ਵਿਖੇ ਰੋਸ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ...

ਪੂਰੀ ਖ਼ਬਰ »

ਸਹੁਰੇ ਘਰ ਗਿਆ ਨੌਜਵਾਨ ਦੋ ਹਫ਼ਤਿਆਂ ਤੋਂ ਲਾਪਤਾ, ਪਿਤਾ ਨੇ ਸਹੁਰੇ ਪਰਿਵਾਰ 'ਤੇ ਲਾਏ ਦੋਸ਼

ਤਲਵੰਡੀ ਭਾਈ, 16 (ਕੁਲਜਿੰਦਰ ਸਿੰਘ ਗਿੱਲ)- ਪਿੰਡ ਵਾੜਾ ਵਰਿਆਮ ਸਿੰਘ ਦਾ ਵਿਅਕਤੀ ਆਪਣੀ ਪਤਨੀ ਨੂੰ ਲਿਆਉਣ ਲਈ ਸਹੁਰੇ ਘਰ ਗਿਆ, ਪ੍ਰੰਤੂ ਦੋ ਹਫ਼ਤਿਆਂ ਤੋਂ ਵੱਧ ਸਮਾਂ ਬੀਤ ਜਾਣ 'ਤੇ ਵੀ ਵਾਪਸ ਨਹੀਂ ਪਰਤਿਆ, ਜਿਸ ਦੇ ਚੱਲਦਿਆਂ ਉਸ ਦੇ ਪਿਤਾ ਵਲੋਂ ਜ਼ਿਲ੍ਹਾ ਪੁਲਿਸ ...

ਪੂਰੀ ਖ਼ਬਰ »

ਨਹੀਂ ਰਹੇ ਬਲਾਕ ਸੰਮਤੀ ਗੁਰੂਹਰਸਹਾਏ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ

ਗੁਰੂਹਰਸਹਾਏ, 16 ਸਤੰਬਰ (ਹਰਚਰਨ ਸਿੰਘ ਸੰਧੂ)- ਬਲਾਕ ਸੰਮਤੀ ਗੁਰੂਹਰਸਹਾਏ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਵਾਸੀ ਪਿੰਡ ਝੁੱਗੇ ਛਿਲੀਆਂ ਦਾ ਅੱਜ ਸਵੇਰੇ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ | ਇਕਬਾਲ ਸਿੰਘ ਰਾਏ ਸਿੱਖ ਬਿਰਾਦਰੀ 'ਚੋਂ ਸਨ ਤੇ ਉਹ ਕੱਟੜ ਸ਼ੋ੍ਰਮਣੀ ...

ਪੂਰੀ ਖ਼ਬਰ »

ਸੜਕਾਂ 'ਤੇ ਭੁੱਖੇ ਲੜਦੇ ਪਸ਼ੂਆਂ ਤੋਂ ਲੋਕਾਂ ਦੀ ਜਾਨ ਨੂੰ ਖ਼ਤਰਾ

ਫ਼ਿਰੋਜ਼ਪੁਰ, 16 ਸਤੰਬਰ (ਕੰਵਰਜੀਤ ਸਿੰਘ ਜੈਂਟੀ)- ਫ਼ਿਰੋਜ਼ਪੁਰ ਸ਼ਹਿਰ-ਛਾਉਣੀ ਦੀਆਂ ਸੜਕਾਂ, ਬਾਜ਼ਾਰਾਂ ਅਤੇ ਗਲੀਆਂ-ਮੁਹੱਲਿਆਂ ਵਿਚ ਬਹੁਤ ਵੱਡੀ ਗਿਣਤੀ 'ਚ ਘੁੰਮਦੇ ਭੁੱਖੇ-ਪਿਆਸੇ ਆਵਾਰਾ ਗਾਵਾਂ ਅਤੇ ਸਾਨ੍ਹ ਇਲਾਕੇ ਵਾਸੀਆਂ ਲਈ ਬਹੁਤ ਵੱਡਾ ਖ਼ਤਰਾ ਬਣ ਰਹੇ ਹਨ, ...

ਪੂਰੀ ਖ਼ਬਰ »

ਬੀ.ਜੇ.ਪੀ. ਨੇ ਗੁਰੂਹਰਸਹਾਏ ਵਿਖੇ 15 ਵਾਰਡਾਂ ਦੇ 20 ਬੂਥਾਂ 'ਤੇ ਆਪਣੇ ਪ੍ਰਧਾਨ ਥਾਪੇ

ਗੁਰੂਹਰਸਹਾਏ, 16 ਸਤੰਬਰ (ਹਰਚਰਨ ਸਿੰਘ ਸੰਧੂ)- ਭਾਰਤੀ ਜਨਤਾ ਪਾਰਟੀ ਵਲੋਂ ਬੂਥ ਲੈਵਲ ਉੱਪਰ ਆਪਣੀ ਪਕੜ ਮਜ਼ਬੂਤ ਬਣਾਉਣ ਲਈ ਤਿਆਰੀ ਆਰੰਭ ਦਿੱਤੀਆਂ, ਜਿਸ ਤਹਿਤ ਪਾਰਟੀ ਆਗੂਆਂ ਵਲੋਂ ਹਰ ਬੂਥ ਤੇ ਅਹੁਦੇਦਾਰ ਥਾਪੇ ਜਾਣ ਲੱਗੇ ਹਨ, ਇਸੇ ਤਹਿਤ ਹੀ ਗੁਰੂਹਰਸਹਾਏ ਵਿਖੇ ਵੀ ...

ਪੂਰੀ ਖ਼ਬਰ »

ਪਿੰਡ ਸਨੇਰ ਵਿਚ ਕੈਂਪ ਲਗਾ ਕੇ ਪਾਵਰਕਾਮ ਵਿਭਾਗ ਨੇ ਕਿਸਾਨਾਂ ਨੂੰ 'ਪਾਣੀ ਬਚਾਓ, ਪੈਸੇ ਕਮਾਓ' ਸਕੀਮ ਬਾਰੇ ਜਾਣਕਾਰੀ ਦਿੱਤੀ

ਜ਼ੀਰਾ, 16 ਸਤੰਬਰ (ਮਨਜੀਤ ਸਿੰਘ ਢਿੱਲੋਂ)- ਪਾਵਰਕਾਮ ਵਿਭਾਗ ਵਲੋਂ ਪੰਜਾਬ ਸਰਕਾਰ ਦੀ ਸਕੀਮ 'ਪਾਣੀ ਬਚਾਓ, ਪੈਸੇ ਕਮਾਓ' ਤਹਿਤ ਨੇੜਲੇ ਪਿੰਡ ਸਨੇਰ ਵਿਖੇ ਕੈਂਪ ਲਗਾਇਆ ਗਿਆ, ਜਿਸ ਦੌਰਾਨ 6 ਕਿਸਾਨਾਂ ਨੇ ਆਪਣਾ ਨਾਮ ਇਸ ਸਕੀਮ ਤਹਿਤ ਦਰਜ ਕਰਵਾਇਆ ਅਤੇ ਵਾਅਦਾ ਕੀਤਾ ਕਿ ਉਹ ...

ਪੂਰੀ ਖ਼ਬਰ »

ਹਰੀਸ਼ ਕੁਮਾਰ ਤਾਂਗੜਾ ਨਗਰ ਕੌ ਾਸਲ ਜ਼ੀਰਾ ਦੇ ਵਾਈਸ ਪ੍ਰਧਾਨ ਬਣੇ

ਜ਼ੀਰਾ, 16 ਸਤੰਬਰ (ਮਨਜੀਤ ਸਿੰਘ ਢਿੱਲੋਂ)- ਨਗਰ ਕੌਾਸਲ ਜ਼ੀਰਾ ਦੇ ਵਾਈਸ ਪ੍ਰਧਾਨ ਦੀ ਚੋਣ ਸਬੰਧੀ ਆਮ ਇਜਲਾਸ ਨਰਿੰਦਰ ਸਿੰਘ ਧਾਲੀਵਾਲ ਐੱਸ.ਡੀ.ਐਮ ਜ਼ੀਰਾ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਦੌਰਾਨ ਇਕੱਤਰ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਹਰੀਸ਼ ਕੁਮਾਰ ਤਾਂਗੜਾ ਨੂੰ ...

ਪੂਰੀ ਖ਼ਬਰ »

ਅਰਥ ਸ਼ਾਸਤਰ ਵਿਸ਼ੇ ਦੇ ਲੈਕਚਰਾਰਾਂ ਦੀ ਦੋ ਰੋਜ਼ਾ ਰਿਫਰੈਸ਼ਰ ਟ੍ਰੇਨਿੰਗ ਉਤਸ਼ਾਹ ਭਰਦੀ ਹੋਈ ਸਮਾਪਤ

ਜ਼ੀਰਾ, 16 ਸਤੰਬਰ (ਮਨਜੀਤ ਸਿੰਘ ਢਿੱਲੋਂ)- ਸਿੱਖਿਆ ਨੀਤੀ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਫ਼ਿਰੋਜ਼ਪੁਰ, ਫ਼ਰੀਦਕੋਟ ਅਤੇ ਮੋਗਾ ਜ਼ਿਲਿ੍ਹਆਂ ਦੇ ਅਰਥ ਸ਼ਾਸਤਰ ਦੇ ਲੈਕਚਰਾਰਾਂ ਦੀ ਦੋ ਰੋਜ਼ਾ ...

ਪੂਰੀ ਖ਼ਬਰ »

ਮਗਨਰੇਗਾ ਮੁਲਾਜ਼ਮਾਂ ਨੇ ਹੜਤਾਲ ਕਰਕੇ ਸਰਕਾਰ ਖਿਲਾਫ਼ ਮਾਰਿਆ ਧਰਨਾ

ਤਲਵੰਡੀ ਭਾਈ, 16 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਮਗਨਰੇਗਾ ਅਧੀਨ ਕੰਮ ਕਰਦੇ ਮੁਲਾਜ਼ਮਾਂ ਦੀ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਵਿੱਢੇ ਗਏ ਸੰਘਰਸ਼ ਤਹਿਤ ਬਲਾਕ ਘੱਲ ਖ਼ੁਰਦ ਨਾਲ ਸਬੰਧਿਤ ਮਗਨਰੇਗਾ ਮੁਲਾਜ਼ਮਾਂ ਵਲੋਂ ਅੱਜ ਹੜਤਾਲ ਕਰਕੇ ਧਰਨਾ ਮਾਰਿਆ ਗਿਆ | ਇਸ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਕੀਤੀ ਮੀਟਿੰਗ

ਫ਼ਿਰੋਜ਼ਪੁਰ, 16 ਸਤੰਬਰ (ਜਸਵਿੰਦਰ ਸਿੰਘ ਸੰਧੂ)- ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰੀ ਮੀਟਿੰਗ ਦੇਵ ਰਾਜ ਨਰੂਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਦੀ ਅੜੀਅਲ ਅਤੇ ਲਾਰੇ ਲਾਊ ਨੀਤੀ ਦੀ ਨਿਖੇਧੀ ...

ਪੂਰੀ ਖ਼ਬਰ »

ਪੰਜਾਬ ਗਰਾਮੀਣ ਬੈਂਕ ਸ਼ਾਖਾ ਕੁੱਲਗੜ੍ਹੀ 'ਚ ਚੋਰਾਂ ਨੇ ਪਾਇਆ ਪਾੜ

ਕੁੱਲਗੜ੍ਹੀ, 16 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਬੀਤੀ ਰਾਤ ਚੋਰਾਂ ਨੇ ਪੰਜਾਬ ਗਰਾਮੀਣ ਬੈਂਕ ਦੀ ਸ਼ਾਖਾ ਕੁੱਲਗੜ੍ਹੀ ਪਾੜ ਪਾ ਕੇ ਸਾਮਾਨ ਚੋਰੀ ਕੀਤਾ | ਚੋਰ ਬੈਂਕ 'ਚ ਦਾਖਲ ਹੋ ਕੇ ਇਕ ਐਲ.ਈ.ਡੀ., ਇਕ ਮੋਨੀਟਰ ਅਤੇ ਕੁਝ ਹੋਰ ਸਾਮਾਨ ਚੋਰੀ ਕਰਕੇ ਲੈ ਗਏ | ਇਸ ਚੋਰੀ ਦੀ ...

ਪੂਰੀ ਖ਼ਬਰ »

ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮੁਫ਼ਤ ਮੈਡੀਕਲ ਸਹਾਇਤਾ ਲਈ 'ਮਨੁੱਖਤਾ ਦੀ ਸੇਵਾ' ਦੀ ਟੀਮ ਰਵਾਨਾ

ਫ਼ਿਰੋਜ਼ਪੁਰ, 16 ਸਤੰਬਰ (ਗੁਰਿੰਦਰ ਸਿੰਘ)- ਸਤਲੁਜ ਦਰਿਆ ਨਾਲ ਲੱਗਦੇ ਇਲਾਕਿਆਂ 'ਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਹੋ ਕੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਲੋਕਾਂ ਦੀ ਸੇਵਾ ਸੰਭਾਲ ਲਈ ਮਨੁੱਖਤਾ ਦੀ ਸੇਵਾ, ਸਰਬੱਤ ਦਾ ਭਲਾ ਸੁਸਾਇਟੀ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੀ ਵਾਅਦਾ ਿਖ਼ਲਾਫ਼ੀ ਵਿਰੁੱਧ ਮਨਿਸਟਰੀਅਲ ਕਾਮੇ ਅੱਜ ਜ਼ਿਲ੍ਹਾ ਪੱਧਰੀ ਰੋਸ ਰੈਲੀਆਂ ਕਰਨਗੇ

ਜ਼ੀਰਾ, 16 ਸਤੰਬਰ (ਮਨਜੀਤ ਸਿੰਘ ਢਿੱਲੋਂ)- ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾ ਪ੍ਰਧਾਨ ਮੇਘ ਰਾਜ ਸਿੰਘ ਸਿੱਧੂ ਦੀ ਅਗਵਾਈ ਵਿਚ ਹੋਈ ਮੀਟਿੰਗ ਦੇ ਫ਼ੈਸਲੇ ਅਨੁਸਾਰ ਸਾਂਝੀਆਂ ਮੰਗਾਂ 'ਤੇ ਪੰਜਾਬ ਸਰਕਾਰ ਦੀ ਵਾਅਦਾ ਿਖ਼ਲਾਫ਼ੀ ਵਿਰੁੱਧ ...

ਪੂਰੀ ਖ਼ਬਰ »

ਵਿਦਿਆਰਥਣ ਅਨਮੋਲ ਬੇਰੀ ਨੂੰ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਕੀਤਾ ਸਨਮਾਨਿਤ

ਫ਼ਿਰੋਜ਼ਪੁਰ, 16 ਸਤੰਬਰ (ਤਪਿੰਦਰ ਸਿੰਘ)- ਆਰ.ਐੱਸ.ਡੀ. ਰਾਜ ਰਤਨ ਪਬਲਿਕ ਸਕੂਲ ਵਿਚ ਇਕ ਦਿਨ ਲਈ ਬਣੀ ਡੀ.ਸੀ ਅਨਮੋਲ ਬੇਰੀ ਜੋ ਗਿਆਰ੍ਹਵੀਂ ਕਲਾਸ ਦੀ ਵਿਦਿਆਰਥਣ ਹੈ | ਉਸ ਨੂੰ ਸਕੂਲ ਕਮੇਟੀ ਅਤੇ ਸਕੂਲ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਸਨਮਾਨਿਤ ਕੀਤਾ ਗਿਆ | ਅਨਮੋਲ ...

ਪੂਰੀ ਖ਼ਬਰ »

ਬਲਾਕ ਸੰਮਤੀ ਘੱਲ ਖੁਰਦ ਦੀ ਚੇਅਰਪਰਸਨ ਮਨਪ੍ਰੀਤ ਕੌਰ ਨੇ ਸੰਭਾਲਿਆ ਕਾਰਜਭਾਰ

ਫ਼ਿਰੋਜ਼ਪੁਰ, 16 ਸਤੰਬਰ (ਜਸਵਿੰਦਰ ਸਿੰਘ ਸੰਧੂ)- ਕਾਂਗਰਸ ਦਾ ਝੰਡਾ ਬੁਲੰਦ ਰੱਖਣ ਲਈ ਔਖੀਆਂ ਘੜੀਆਂ ਮੌਕੇ ਵੀ ਪਾਰਟੀ ਦਾ ਸਿਪਾਹੀ ਬਣ ਮੈਦਾਨ 'ਚ ਨਿੱਤਰਨ ਵਾਲੇ ਫ਼ਿਰੋਜ਼ਸ਼ਾਹ ਦੇ ਮਲਿਕ ਪਰਿਵਾਰ ਦੀ ਨੂੰ ਹ ਰਾਣੀ ਮਨਪ੍ਰੀਤ ਕੌਰ ਮਲਿਕ ਪਤਨੀ ਗੁਰਜੀਤ ਸਿੰਘ ਜੀਤਾ ...

ਪੂਰੀ ਖ਼ਬਰ »

ਰੈਗੂਲਰ ਦੀ ਮੰਗ ਨੂੰ ਲੈ ਕੇ ਮਗਨਰੇਗਾ ਮੁਲਾਜ਼ਮਾਂ ਗੁਰੂਹਰਸਹਾਏ ਵਿਖੇ ਕੀਤੀ ਹੜਤਾਲ

ਗੁਰੂਹਰਸਹਾਏ, 16 ਸਤੰਬਰ (ਹਰਚਰਨ ਸਿੰਘ ਸੰਧੂ)- ਸਥਾਨਕ ਬਲਾਕ ਵਿਕਾਸ ਪੰਚਾਇਤ ਦਫ਼ਤਰ ਵਿਖੇ ਕੰਮ ਕਰ ਰਹੇ ਮਗਨਰੇਗਾ ਕਰਮਚਾਰੀਆਂ ਵਲੋਂ ਆਪਣੀ ਰੈਗੂਲਰ ਮੰਗ ਨੂੰ ਲੈ ਕੇ ਤਿੰਨ ਦਿਨਾਂ ਤੱਕ ਹੜਤਾਲ ਕਰਦਿਆਂ ਕੰਮਕਾਰ ਠੱਪ ਕਰਨ ਦਾ ਐਲਾਣ ਕੀਤਾ ਤੇ ਰੋਸ ਵਜੋਂ ਧਰਨਾ ਲਾ ...

ਪੂਰੀ ਖ਼ਬਰ »

ਮਨਰੇਗਾ ਕਰਮਚਾਰੀਆਂ ਵਲੋਂ ਬਲਾਕ ਪੱਧਰੀ ਤਿੰਨ ਦਿਨਾਂ ਧਰਨਾ ਸ਼ੁਰੂ

ਮਮਦੋਟ, 16 ਸਤੰਬਰ (ਸੁਖਦੇਵ ਸਿੰਘ ਸੰਗਮ)- ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ 'ਤੇ ਬਲਾਕ ਦਫਤਰ ਮਮਦੋਟ ਵਿਖੇ ਕੰਮ ਕਰਦੇ ਮਨਰੇਗਾ ਕਾਮਿਆਂ ਵਲੋਂ ਬਲਾਕ ਪ੍ਰਧਾਨ ਸੁਖਚੈਨ ਸਿੰਘ ਦੀ ਅਗਵਾਈ ਹੇਠ ਤਿੰਨ ਦਿਨਾਂ ਬਲਾਕ ਪੱਧਰੀ ...

ਪੂਰੀ ਖ਼ਬਰ »

ਸਫ਼ਾਈ ਅਭਿਆਨ ਨੂੰ ਲੈ ਕੇ ਡੀ.ਆਰ.ਐਮ ਫ਼ਿਰੋਜ਼ਪੁਰ ਵਲੋਂ ਪ੍ਰੈੱਸ ਕਾਨਫ਼ਰੰਸ

ਫ਼ਿਰੋਜ਼ਪੁਰ, 16 ਸਤੰਬਰ (ਨਿਰਮਲ ਸਿੰਘ ਗਿੱਲ)- ਫ਼ਿਰੋਜ਼ਪੁਰ ਰੇਲਵੇ ਦੇ ਡੀ.ਆਰ.ਐਮ ਰਾਜੇਸ਼ ਅਗਰਵਾਲ ਵਲੋਂ ਇਕ ਪ੍ਰੈੱਸ ਮਿਲਣੀ ਕੀਤੀ ਗਈ, ਜਿੱਥੇ ਉਨ੍ਹਾਂ ਸਫ਼ਾਈ ਅਭਿਆਨ ਨੂੰ ਲੈ ਕੇ ਉਲੀਕੇ ਗਏ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਪੱਤਰਕਾਰਾਂ ਨੂੰ ...

ਪੂਰੀ ਖ਼ਬਰ »

ਭਾਕਿਯੂ (ਸਿੱਧੂਪੁਰ) ਵਲੋਂ ਝੋਨੇ ਦੀ ਪਰਾਲੀ ਜਜ਼ਬ ਕਰਨ ਵਾਸਤੇ ਮੁਆਵਜ਼ੇ ਦੀ ਮੰਗ

ਤਲਵੰਡੀ ਭਾਈ, 16 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਬੈਠਕ ਇੱਥੇ ਗੁਰਦੁਆਰਾ ਬਾਬਾ ਹਰੀ ਦਾਸ ਵਿਖੇ ਇਕਾਈ ਪ੍ਰਧਾਨ ਅਨੋਖ ਸਿੰਘ ਸਿਵੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਕੁਲਵਿੰਦਰ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਦੀ ਮਹੀਨੇਵਾਰ ਮੀਟਿੰਗ ਹੋਈ

ਜ਼ੀਰਾ, 16 ਸਤੰਬਰ (ਮਨਜੀਤ ਸਿੰਘ ਢਿੱਲੋਂ)- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਇਕਾਈ ਪ੍ਰਧਾਨ ਪ੍ਰੇਮ ਕੁਮਾਰ ਜ਼ੀਰਾ ਦੀ ਪ੍ਰਧਾਨਗੀ ਹੇਠ ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਹੋਈ¢ ਮੀਟਿੰਗ ਵਿਚ ਸੁਸਾਇਟੀ ਵਲੋਂ ਕੀਤੇ ...

ਪੂਰੀ ਖ਼ਬਰ »

ਮੱਲੋ ਕੇ ਰੋਡ ਸਥਿਤ ਨਹਿਰ ਵਿਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਜ਼ੀਰਾ, 16 ਸਤੰਬਰ (ਮਨਜੀਤ ਸਿੰਘ ਢਿੱਲੋਂ)- ਸਥਾਨਕ ਸ਼ਹਿਰ ਤੋਂ ਮੱਲੋ ਕੇ ਰੋਡ ਨੂੰ ਜਾਂਦਿਆਂ ਨਹਿਰ ਦੇ ਸੂਆ ਪੁਲ ਹੇਠੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ | ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ ਥਾਣਾ ਸਿਟੀ ਜ਼ੀਰਾ ਬਲਰਾਜ ਸਿੰਘ ...

ਪੂਰੀ ਖ਼ਬਰ »

ਮੇਲਾ ਧੀਆਂ ਰਾਣੀਆਂ ਦਾ ਸਮਾਗਮ 'ਚ ਸਵਰੀਤ ਕੌਰ ਸੋਨੇ ਦਾ ਤਗਮਾ ਜੇਤੂ ਖਿਡਾਰਨ ਦਾ ਵਿਸ਼ੇਸ਼ ਸਨਮਾਨ

ਫ਼ਿਰੋਜ਼ਪੁਰ, 16 ਸਤੰਬਰ (ਕੰਵਰਜੀਤ ਸਿੰਘ ਜੈਂਟੀ)- ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਪੋਸ਼ਣ ਮਾਹ ਅਤੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨੂੰ ਸਮਰਪਿਤ ਨਿਰੋਲ ਪੰਜਾਬੀ ਵਿਰਸੇ ਅਤੇ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਵੰਡੀ ਪਸ਼ੂ ਖ਼ੁਰਾਕ

ਫ਼ਿਰੋਜ਼ਪੁਰ, 16 ਸਤੰਬਰ (ਤਪਿੰਦਰ ਸਿੰਘ)- ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ: ਐੱਸ.ਪੀ. ਸਿੰਘ ਓਬਰਾਏ ਦੀ ਅਗਵਾਈ ਅਧੀਨ ਚੱਲ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸਤਲੁਜ ਦਰਿਆ ਦੀ ਮਾਰ ਹੇਠ ਆਏ ਲੋਕਾਂ ਪਸ਼ੂ ਖ਼ੁਰਾਕ ਵੰਡਣ ਦਾ ਕੰਮ ਜਾਰੀ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਫੁੱਟਬਾਲ ਟੂਰਨਾਮੈਂਟ (ਲੜਕੀਆਂ) ਸਮਾਪਤ

ਫ਼ਿਰੋਜ਼ਪੁਰ, 16 ਸਤੰਬਰ (ਕੰਵਰਜੀਤ ਸਿੰਘ ਜੈਂਟੀ)- ਪੰਜਾਬ ਸਕੂਲ 65ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜੀਦਪੁਰ ਵਿਖੇ ਫੁੱਟਬਾਲ ਲੜਕੀਆਂ ਦੇ ਅੰਡਰ-14, 17, 19 ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਸਮਾਪਤ ਹੋ ਗਏ ਹਨ | ਨਤੀਜਿਆਂ ਸਬੰਧੀ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਅਦਾਲਤ ਵਲੋਂ ਚੈੱਕ ਬਾਊਾਸ ਮਾਮਲੇ 'ਚ ਇਕ ਔਰਤ ਨੂੰ ਦੋ ਸਾਲ ਦੀ ਸਜ਼ਾ

ਫ਼ਿਰੋਜ਼ਪੁਰ, 16 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੀ ਅਦਾਲਤ ਵਲੋਂ ਚੈੱਕ ਬਾਊਾਸ ਮਾਮਲੇ 'ਚ ਇਕ ਔਰਤ ਨੂੰ ਭੁਗਤੀਆਂ ਗਵਾਹੀਆਂ ਦੇ ਆਧਾਰ 'ਤੇ ਦੋ ਸਾਲ ਦੀ ਸਜਾ ਸੁਣਵਾਈ ਹੈ | ਜਾਣਕਾਰੀ ਅਨੁਸਾਰ ਮੁੱਦਈ ਗੁਰਦੇਵ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਲੱਲੇ ...

ਪੂਰੀ ਖ਼ਬਰ »

ਸਫ਼ਾਈ ਅਭਿਆਨ ਨੂੰ ਲੈ ਕੇ ਰੇਲਵੇ ਸਫ਼ਾਈ ਕਰਮਚਾਰੀਆਂ ਵਲੋਂ ਜਾਗਰੂਕਤਾ ਰੈਲੀ

ਫ਼ਿਰੋਜ਼ਪੁਰ, 16 ਸਤੰਬਰ (ਨਿਰਮਲ ਸਿੰਘ ਗਿੱਲ)- ਪੂਰਾ ਦੇਸ਼ ਇੱਕਜੁੱਟ ਹੋ ਕੇ ਭਾਰਤ ਸਰਕਾਰ ਦੇ ਚੱਲ ਰਹੇ ਸਫ਼ਾਈ ਅਭਿਆਨ ਵਿਚ ਆਪਣਾ ਬਣਦਾ ਸਹਿਯੋਗ ਦੇ ਰਿਹਾ ਹੈ ਅਤੇ ਇਸ ਮੁਹਿੰਮ ਦਾ ਹਿੱਸੇਦਾਰ ਬਣ ਰਿਹਾ ਹੈ | ਇਸ ਦੇ ਚੱਲਦੇ ਹੀ ਫ਼ਿਰੋਜ਼ਪੁਰ ਰੇਲਵੇ ਦੇ ਸਫ਼ਾਈ ਸੇਵਕਾ ...

ਪੂਰੀ ਖ਼ਬਰ »

ਹੱਕੀ ਮੰਗਾਂ ਦੀ ਪੂਰਤੀ ਲਈ ਮਲਟੀਪਰਪਜ਼ ਵਰਕਰ ਧਰਨਾ ਮਾਰ ਕੀਤਾ ਰੋਸ ਪ੍ਰਦਰਸ਼ਨ

ਫ਼ਿਰੋਜ਼ਪੁਰ, 16 ਸਤੰਬਰ (ਜਸਵਿੰਦਰ ਸਿੰਘ ਸੰਧੂ)- ਠੇਕਾ ਆਧਾਰਿਤ ਕੰਮ ਕਰ ਰਹੀਆਂ ਮਲਟੀਪਰਪਜ਼ ਹੈਲਥ ਵਰਕਰਾਂ ਵਲੋਂ ਸਿਵਲ ਸਰਜਨ ਦਫ਼ਤਰ ਵਿਖੇ ਪ੍ਰਧਾਨ ਕੰਵਲਜੀਤ ਕੌਰ ਦੀ ਪ੍ਰਧਾਨਗੀ ਹੇਠ ਧਰਨਾ ਮਾਰ ਕੇ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | 28 ਅਗਸਤ ਤੋਂ ...

ਪੂਰੀ ਖ਼ਬਰ »

ਚਾਰਦੀਵਾਰੀ ਦੀ ਅਣਹੋਂਦ ਕਾਰਨ ਗਣੇਸ਼ ਐਨਕਲੇਵ ਵਿਚ ਚੋਰੀ ਦੀਆਂ ਘਟਨਾਵਾਂ 'ਚ ਵਾਧਾ

ਫ਼ਿਰੋਜ਼ਪੁਰ, 16 ਸਤੰਬਰ (ਗੁਰਿੰਦਰ ਸਿੰਘ)- ਵੈਸੇ ਤਾਂ ਪਿਛਲੇ ਕੁਝ ਸਮੇਂ ਤੋਂ ਸਮੁੱਚੇ ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਵਿਚ ਬੇਤਹਾਸ਼ਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਪਰ ਮੱਲਾਂਵਾਲਾ ਰੋਡ 'ਤੇ ਸਥਿਤ ਸ੍ਰੀ ਗਣੇਸ਼ ਐਨਕਲੇਵ ਅੰਦਰ ਚਾਰਦੀਵਾਰੀ ਦੀ ਅਣਹੋਂਦ ...

ਪੂਰੀ ਖ਼ਬਰ »

ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਮਗਨਰੇਗਾ ਮੁਲਾਜ਼ਮਾਂ ਲਗਾਇਆ ਧਰਨਾ

ਫ਼ਿਰੋਜ਼ਸ਼ਾਹ, 16 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)- ਪਿਛਲੇ 10-11 ਸਾਲਾ ਤੋਂ ਬਹੁਤ ਹੀ ਘੱਟ ਤਨਖ਼ਾਹਾਂ 'ਤੇ ਕੰਮ ਕਰ ਰਹੇ ਮਗਨਰੇਗਾ ਮੁਲਾਜ਼ਮ ਨੇ ਆਪਣੀਆਂ ਸੇਵਾਵਾਂ ਰੈਗੂਲਰ ਦੀ ਮੰਗ ਨੂੰ ਲੈ ਕੇ ਸੂਬਾ ਭਰ ਵਿਚ ਦਿੱਤੇ ਧਰਨੇ ਤਹਿਤ ਬਲਾਕ ਘੱਲ ਖ਼ੁਰਦ ਵਿਖੇ ਧਰਨਾ ...

ਪੂਰੀ ਖ਼ਬਰ »

ਕਿਸਾਨ ਸਮੱਸਿਆਵਾਂ ਦੇ ਹੱਲ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਕੀਤੀ ਮੀਟਿੰਗ

ਫ਼ਿਰੋਜ਼ਪੁਰ, 16 ਸਤੰਬਰ (ਜਸਵਿੰਦਰ ਸਿੰਘ ਸੰਧੂ)- ਕਿਸਾਨਾਂ ਦੀਆਂ ਸਮੱਸਿਆਵਾਂ, ਮੰਗਾਂ ਅਤੇ ਹੱਲ ਸਬੰਧੀ ਵਿਚਾਰਾਂ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫ਼ਿਰੋਜ਼ਪੁਰ ਛਾਉਣੀ ਵਿਖੇ ਹੋਈ, ਜਿਸ ...

ਪੂਰੀ ਖ਼ਬਰ »

30 ਤੱਕ ਮਨਾਏ ਜਾਣ ਵਾਲੇ ਪੋਸ਼ਣ ਮਾਹ ਤਹਿਤ ਪਿੰਡ ਬਾਧਾ ਵਿਖੇ ਕਰਵਾਇਆ ਪ੍ਰੋਗਰਾਮ

ਫ਼ਾਜ਼ਿਲਕਾ, 16 ਸਤੰਬਰ (ਦਵਿੰਦਰ ਪਾਲ ਸਿੰਘ)-ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਦੀ ਹਦਾਇਤਾਂ ਮੁਤਾਬਿਕ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੋਸ਼ਣ ਅਭਿਆਨ ਤਹਿਤ 30 ਸਤੰਬਰ ਤੱਕ ਮਨਾਏ ਜਾ ਰਹੇ ਪੋਸ਼ਣ ਮਾਹ ...

ਪੂਰੀ ਖ਼ਬਰ »

ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਦੇਣਾ ਪੋਸ਼ਣ ਮਾਹ ਦਾ ਟੀਚਾ
30 ਤੱਕ ਮਨਾਏ ਜਾਣ ਵਾਲੇ ਪੋਸ਼ਣ ਮਾਹ ਤਹਿਤ ਪਿੰਡ ਬਾਧਾ ਵਿਖੇ ਕਰਵਾਇਆ ਪ੍ਰੋਗਰਾਮ

ਫ਼ਾਜ਼ਿਲਕਾ, 16 ਸਤੰਬਰ (ਦਵਿੰਦਰ ਪਾਲ ਸਿੰਘ)-ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਦੀ ਹਦਾਇਤਾਂ ਮੁਤਾਬਿਕ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੋਸ਼ਣ ਅਭਿਆਨ ਤਹਿਤ 30 ਸਤੰਬਰ ਤੱਕ ਮਨਾਏ ਜਾ ਰਹੇ ਪੋਸ਼ਣ ਮਾਹ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਵਲੋਂ ਸਿਵਲ ਸਰਜਨ ਦੇ ਿਖ਼ਲਾਫ਼ ਦਿੱਤਾ ਰੋਸ ਧਰਨਾ

ਫ਼ਾਜ਼ਿਲਕਾ, 16 ਸਤੰਬਰ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਫ਼ਾਜ਼ਿਲਕਾ ਤੇ ਗ਼ਲਤ ਸ਼ਬਦਾਵਲੀ ਬੋਲਣ ਦੇ ਦੋਸ਼ ਲਗਾਉਂਦਿਆਂ ਆਸ਼ਾ ਵਰਕਰ ਯੂਨੀਅਨ ਨੇ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਰੋਸ ਧਰਨਾ ਦਿੱਤਾ | ਆਸ਼ਾ ਵਰਕਰਾਂ ਨੇ ਸਿਵਲ ਸਰਜਨ ਦੇ ਿਖ਼ਲਾਫ਼ ਜੰਮ ਕੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ, ਇਕ ਫ਼ਰਾਰ

ਅਬੋਹਰ, 16 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਥਾਣਾ ਸਦਰ ਦੀ ਪੁਲਿਸ ਨੇ ਇਕ ਜਣੇ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਜਦੋਂਕਿ ਉਸ ਦਾ ਭਰਾ ਇਕ ਜਣਾ ਫ਼ਰਾਰ ਹੋ ਗਿਆ | ਜਾਣਕਾਰੀ ਅਨੁਸਾਰ ਹੌਲਦਾਰ ਨਿਰਮਲ ਸਿੰਘ ਪੁਲਿਸ ਪਾਰਟੀ ਸਮੇਤ ਰਾਜਪੁਰਾ ਬੱਸ ਅੱਡਾ ਵੱਲ ...

ਪੂਰੀ ਖ਼ਬਰ »

ਵਿਜਡਮ ਕਾਨਵੈਂਟ ਸਕੂਲ ਵਿਚ ਦਿੱਤੀ ਵਿਦਿਆਰਥੀਆਂ ਨੂੰ ਮੁਢਲੀ ਸਹਾਇਤਾ ਬਾਰੇ ਜਾਣਕਾਰੀ

ਫ਼ਾਜ਼ਿਲਕਾ, 16 ਸਤੰਬਰ (ਦਵਿੰਦਰ ਪਾਲ ਸਿੰਘ)-ਵਿਜ਼ਡਮ ਕਾਨਵੈਂਟ ਸਕੂਲ ਵਿਚ ਵਿਸ਼ਵ ਮੁੱਢਲੀ ਸਹਾਇਤਾ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਬਾਰੇ ਦੱਸਿਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਬਾਰੇ ਦੱਸਿਆ ਗਿਆ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਕਾਬੂ

ਅਬੋਹਰ, 16 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਥਾਣਾ ਸਦਰ ਦੀ ਪੁਲਿਸ ਨੇ ਇਕ ਔਰਤ ਨੂੰ ਆਲਮਗੜ੍ਹ ਨੇੜਿਓ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਬਲਜੀਤ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ | ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX