ਤਾਜਾ ਖ਼ਬਰਾਂ


ਕਿਸਾਨਾਂ ਨੂੰ ਤੋਹਫ਼ਾ, ਸਰਕਾਰ ਵਲੋਂ ਰਬੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਦਾ ਐਲਾਨ
. . .  17 minutes ago
ਨਵੀਂ ਦਿੱਲੀ, 23 ਅਕਤੂਬਰ- ਕੇਂਦਰੀ ਕੈਬਨਿਟ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਕੇਂਦਰੀ ਕੈਬਨਿਟ ਦੀ ਬੈਠਕ ਹੋਈ, ਜਿਸ 'ਚ ਸਰਕਾਰ ਨੇ ਰਬੀ ਸੀਜ਼ਨ ਦੀਆਂ ਫ਼ਸਲਾਂ...
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦਿੱਲੀ ਦੀਆਂ ਅਣ-ਅਧਿਕਾਰਿਤ ਕਾਲੋਨੀਆਂ ਹੋਣਗੀਆਂ ਨਿਯਮਿਤ
. . .  42 minutes ago
ਨਵੀਂ ਦਿੱਲੀ, 23 ਅਕਤੂਬਰ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਅੱਜ ਦਿੱਲੀ 'ਚ ਅਣ-ਅਧਿਕਾਰਿਤ ਕਾਲੋਨੀਆਂ ਨੂੰ ਨਿਯਮਿਤ ਕਰਨ...
550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਲਈ ਰੇਲ ਗੱਡੀਆਂ ਦੀ ਸੂਚੀ ਜਾਰੀ
. . .  59 minutes ago
ਨਵਾਂਸ਼ਹਿਰ, 23 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੇਲਵੇ ਵਿਭਾਗ ਵਲੋਂ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਅਤੇ ਹੋਰ ਰੇਲਵੇ...
ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਕਮੇਟੀ ਕਾਲਜਾਂ ਦੇ 16ਵੇਂ ਖ਼ਾਲਸਾਈ ਖੇਡ ਉਤਸਵ ਦਾ ਸ਼ਾਨਦਾਰ ਆਗਾਜ਼
. . .  about 1 hour ago
ਗੜ੍ਹਸ਼ੰਕਰ, 23 ਅਕਤੂਬਰ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਉਚੇਰੀ ਸਿੱਖਿਆ ਕਾਲਜਾਂ ਦਾ 16ਵਾਂ ਖ਼ਾਲਸਾਈ ਖੇਡ ਉਤਸਵ ਸਥਾਨਕ ਬੱਬਰ ਅਕਾਲੀ ਮੈਮੋਰੀਅਲ...
ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਕੀਤੀ ਜਾਵੇਗੀ ਬੈਠਕ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਐੱਨ. ਆਰ. ਸੀ. ਦੇ ਮੁੱਦੇ 'ਤੇ...
ਸੁਲਤਾਨਵਿੰਡ 'ਚ ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ
. . .  about 1 hour ago
ਸੁਲਤਾਨਵਿੰਡ, 23 ਅਕਤੂਬਰ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ 'ਚ ਨਸ਼ਿਆਂ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ...
ਤਲਵੰਡੀ ਸਾਬੋ 'ਚ ਲੁਟੇਰਿਆ ਵਲੋਂ 17 ਲੱਖ ਰੁਪਏ ਦੀ ਲੁੱਟ
. . .  about 2 hours ago
ਤਲਵੰਡੀ ਸਾਬੋ, 23 ਅਕਤੂਬਰ (ਰਣਜੀਤ ਸਿੰਘ ਰਾਜੂ)- ਸਥਾਨਕ ਨੱਤ ਰੋਡ 'ਤੇ ਸਥਿਤ ਇੱਕ ਫਾਈਨੈਂਸ ਕੰਪਨੀ ਦੇ ਦਫ਼ਤਰ 'ਚੋਂ ਬੈਂਕ 'ਚ ਪੈਸੇ ਜਮਾ ਕਰਾਉਣ ਜਾ ਰਹੇ ਕੰਪਨੀ ਦੇ...
ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ ਮਿਲੀ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 23 ਅਕਤੂਬਰ- ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ 25 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ...
ਪੰਜਾਬ ਹੋਮਗਾਰਡ ਦਾ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ
. . .  about 2 hours ago
ਗੁਰੂਹਰਸਹਾਏ, 23 ਅਕਤੂਬਰ (ਕਪਿਲ ਕੰਧਾਰੀ)- ਥਾਣਾ ਗੁਰੂਹਰਸਹਾਏ 'ਚ ਤਾਇਨਾਤ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਨਾਲ ਇੱਕ ਠੱਗ ਵਲੋਂ 11 ਹਜ਼ਾਰ ਰੁਪਏ ਦੀ ਠੱਗੀ...
ਇੰਗਲੈਂਡ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ
. . .  about 2 hours ago
ਲੰਡਨ, 23 ਅਕਤੂਬਰ- ਇੰਗਲੈਂਡ ਦੇ ਐਸੈਕਸ ਕਾਊਂਟੀ 'ਚ ਇੱਕ ਟਰੱਕ 'ਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਬ੍ਰਿਟਿਸ਼ ਪੁਲਿਸ ਮੁਤਾਬਕ ਟਰੱਕ ਚਾਲਕ ਨੂੰ...
ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
. . .  about 3 hours ago
ਮੁੰਬਈ, 23 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਬੀ. ਸੀ. ਸੀ. ਆਈ. ਦੇ ਪ੍ਰਧਾਨ...
ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ- ਭਾਰਤ ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਸਾਵਧਾਨ ਰਹਿਣ ਨੂੰ ਕਿਹਾ ਹੈ। ਤੁਰਕੀ ਸਥਿਤ ਭਾਰਤੀ ਦੂਤਘਰ ਮੁਤਾਬਕ...
ਲੁਧਿਆਣਾ 'ਚ ਵਿਦਿਆਰਥਣ ਨੇ ਸਕੂਲ ਦੀ ਪੰਜਵੀਂ ਮੰਜ਼ਲ ਤੋਂ ਮਾਰੀ ਛਾਲ
. . .  about 3 hours ago
ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਭਾਈ ਰਣਧੀਰ ਸਿੰਘ ਨਗਰ ਸਥਿਤ ਡੀ. ਏ. ਵੀ. ਸਕੂਲ 'ਚ ਅੱਜ ਦੁਪਹਿਰੇ ਇੱਕ ਵਿਦਿਆਰਥਣ ਨੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ...
ਅਬੋਹਰ 'ਚ ਲਾਪਤਾ ਹੋਏ 14 ਸਾਲਾ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ
. . .  1 minute ago
ਅਬੋਹਰ, 23 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਦੇ ਨਵੀਂ ਆਬਾਦੀ ਇਲਾਕੇ ਤੋਂ ਲਾਪਤਾ ਹੋਏ 14 ਸਾਲਾ ਲੜਕੇ ਅਰਮਾਨ ਸੰਧੂ ਦੇ ਪਰਿਵਾਰਕ ਮੈਂਬਰਾਂ ਵਲੋਂ ਅੱਜ ਛੇਵੇਂ ਦਿਨ ਵੀ ਪੁਲਿਸ...
ਬਾਬਾ ਬਲਜੀਤ ਸਿੰਘ ਦਾਦੂਵਾਲ ਗ੍ਰਿਫ਼ਤਾਰ
. . .  about 4 hours ago
ਅੰਮ੍ਰਿਤਸਰ, 23 ਅਕਤੂਬਰ (ਰੇਸ਼ਮ ਸਿੰਘ)- ਸੰਤ ਸਮਾਜ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ...
ਸਿਧਰਾਮਈਆ ਵਲੋਂ ਕਰਨਾਟਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 4 hours ago
ਝਾਰਖੰਡ 'ਚ ਵਿਰੋਧੀ ਧਿਰਾਂ ਦੇ 6 ਵਿਧਾਇਕਾਂ ਨੇ ਫੜਿਆ ਭਾਜਪਾ ਦਾ 'ਪੱਲਾ'
. . .  about 5 hours ago
ਡੀ. ਜੀ. ਪੀ. ਦਿਲਬਾਗ ਸਿੰਘ ਨੇ ਦੱਸਿਆ- ਤਰਾਲ ਮੁਠਭੇੜ 'ਚ ਮਾਰਿਆ ਗਿਆ ਏ.ਜੀ.ਯੂ.ਐੱਚ. ਦਾ ਕਮਾਂਡਰ ਲਲਹਾਰੀ
. . .  about 5 hours ago
ਆਈ. ਐੱਨ. ਐਕਸ. ਮੀਡੀਆ ਮਾਮਲਾ : ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  about 5 hours ago
ਸੌਰਵ ਗਾਂਗੁਲੀ ਬਣੇ ਬੀ. ਸੀ. ਸੀ. ਆਈ. ਦੇ ਪ੍ਰਧਾਨ
. . .  about 6 hours ago
ਬੀ. ਸੀ. ਸੀ. ਆਈ. ਦੀ ਬੈਠਕ ਸ਼ੁਰੂ, ਗਾਂਗੁਲੀ ਅੱਜ ਬਣਨਗੇ ਪ੍ਰਧਾਨ
. . .  about 6 hours ago
ਕੇਰਲ ਦੀ ਅਦਾਲਤ ਵਲੋਂ ਫਰੈਂਕੋ ਮੁਲੱਕਲ ਤਲਬ
. . .  about 6 hours ago
ਜੇਲ੍ਹ 'ਚ ਬੰਦ ਹਵਾਲਾਤੀ ਦੀ ਭੇਦਭਰੇ ਹਾਲਾਤ 'ਚ ਮੌਤ
. . .  about 6 hours ago
ਪਾਕਿ ਵਲੋਂ ਦਰਿਆਈ ਪਾਣੀ ਰਾਹੀਂ ਭਾਰਤ 'ਚ ਭੇਜੀ ਗਈ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 6 hours ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਲਈ ਖੇਤਾਂ 'ਚੋਂ ਪਰਾਲੀ ਇਕੱਠੀ ਕਰਨ ਦਾ ਕੰਮ ਸ਼ੁਰੂ
. . .  about 7 hours ago
ਮਾਰੇ ਗਏ ਤਿੰਨ ਅੱਤਵਾਦੀਆਂ ਦੀ ਹੋਈ ਪਹਿਚਾਣ
. . .  about 7 hours ago
ਸੋਨੀਆ ਗਾਂਧੀ ਨੇ ਤਿਹਾੜ ਜੇਲ੍ਹ 'ਚ ਬੰਦ ਡੀ.ਕੇ ਸ਼ਿਵ ਕੁਮਾਰ ਨਾਲ ਕੀਤੀ ਮੁਲਾਕਾਤ
. . .  about 8 hours ago
ਸਰਹੱਦ ਤੋਂ 25 ਕਰੋੜ ਦੇ ਮੁੱਲ ਦੀ ਹੈਰੋਇਨ ਬਰਾਮਦ
. . .  about 8 hours ago
ਆਂਧਰਾ ਪ੍ਰਦੇਸ਼ 'ਚ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ
. . .  about 8 hours ago
ਸੋਨੀਆ ਗਾਂਧੀ ਅੱਜ ਜੇਲ੍ਹ 'ਚ ਕਰਨਗੇ ਕਾਂਗਰਸੀ ਆਗੂ ਡੀ.ਕੇ ਸ਼ਿਵ ਕੁਮਾਰ ਨਾਲ ਮੁਲਾਕਾਤ
. . .  about 8 hours ago
ਘੁਸਪੈਠੀਆ ਲਈ ਬੰਗਾਲ 'ਚ ਨਜ਼ਰਬੰਦੀ ਕੇਂਦਰ ਬਣਾਉਣ ਇਜਾਜ਼ਤ ਨਹੀ - ਮਮਤਾ
. . .  about 9 hours ago
ਈ.ਵੀ.ਐੱਮ ਨਾਲ ਹੋ ਸਕਦੀ ਹੈ ਛੇੜਛਾੜ, ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
. . .  about 9 hours ago
700 ਕਿੱਲੋ ਪਟਾਕਿਆਂ ਸਮੇਤ ਇੱਕ ਗ੍ਰਿਫ਼ਤਾਰ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਨਵੀਂ ਦਿੱਲੀ : ਕਮਲੇਸ਼ ਤਿਵਾੜੀ ਹੱਤਿਆ ਕਾਂਡ ਦੇ ਦੋਵੇਂ ਦੋਸ਼ੀ ਗੁਜਰਾਤ ਏ ਟੀ ਐੱਸ ਨੇ ਫੜੇ
. . .  1 day ago
ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  1 day ago
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  1 day ago
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  1 day ago
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  1 day ago
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  1 day ago
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  1 day ago
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  about 1 hour ago
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  about 1 hour ago
ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਨਸ਼ਾ ਤਸਕਰਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 1 hour ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  about 1 hour ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਵਲੋਂ ਚਲਾਇਆ ਜਾ ਰਿਹਾ ਹੈ ਸਰਚ ਆਪਰੇਸ਼ਨ
. . .  about 1 hour ago
ਨੱਡਾ ਵੱਲੋਂ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਮੀਟਿੰਗ
. . .  6 minutes ago
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਦੀ ਹਾਲਤ ਵਿਗੜੀ, ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  24 minutes ago
ਅਫ਼ਗ਼ਾਨਿਸਤਾਨ : ਤਾਲਿਬਾਨ ਹਮਲੇ 'ਚ ਮਾਰੇ ਗਏ 19 ਸੁਰੱਖਿਆ ਅਧਿਕਾਰੀ, ਦੋ ਜ਼ਖਮੀ
. . .  about 1 hour ago
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਹੋਇਆ ਸਮਾਗਮ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਭਾਸ਼ਾ ਆਤਮਾ ਦੇ ਲਹੂ ਵਾਂਗ ਹੁੰਦੀ ਹੈ, ਜਿਸ ਵਿਚ ਵਿਚਾਰ ਗਤੀਸ਼ੀਲ ਰਹਿੰਦੇ ਹਨ ਅਤੇ ਵਿਕਾਸ ਕਰਦੇ ਹਨ। -ਓਲੀਵਰ ਵੈਨਡਿਲ ਹੌਲਮਸ

ਸਾਡੇ ਪਿੰਡ ਸਾਡੇ ਖੇਤ

ਸਬਜ਼ੀਆਂ ਦੀ ਸਿਹਤਮੰਦ ਪਨੀਰੀ ਉਗਾਉਣ ਦੀ ਵਿਧੀ

ਸਬਜ਼ੀਆਂ ਦੀ ਸਿਹਤਮੰਦ ਪਨੀਰੀ ਤਿਆਰ ਕਰਨ ਲਈ ਕੁੱਝ ਨੁਕਤੇ ਧਿਆਨ ਵਿਚ ਰੱਖਣ ਦੀ ਜ਼ਰੂਰਤ ਹੈ:
1. ਜ਼ਮੀਨ ਦੀ ਚੋਣ ਅਤੇ ਤਿਆਰੀ: ਪਨੀਰੀ ਉਗਾਉਣ ਵਾਲੀ ਜਗ੍ਹਾ ਕਿਸੇ ਦਰਖਤ ਜਾਂ ਉੱਚੀ ਇਮਾਰਤ ਦੇ ਨੇੜੇ ਨਹੀਂ ਹੋਣੀ ਚਾਹੀਦੀ। ਪਨੀਰੀ ਉਗਾਉਣ ਵਾਲੀ ਜਗ੍ਹਾ ਪਾਣੀ ਵਾਲੇ ਸਰੋਤ ਦੇ ਨੇੜੇ ਹੋਣੀ ਚਾਹੀਦੀ ਹੈ। ਜਗ੍ਹਾ ਇਹੋ ਜਿਹੀ ਹੋਣੀ ਚਾਹੀਦੀ ਹੈ ਤਾਂ ਜੋ ਜਾਨਵਰਾਂ ਤੋਂ ਪਨੀਰੀ ਨੂੰ ਬਚਾਇਆ ਜਾ ਸਕੇ। ਪਾਣੀ ਦੀ ਖੜ੍ਹੋਤ ਦੀ ਸਮੱਸਿਆ ਲਈ ਪਨੀਰੀ ਵਾਲੇ ਬੈਡ ਉਚੀ ਜਗ੍ਹਾ ਬਣਾਉਣੇ ਚਾਹੀਦੇ ਹਨ। ਇਹ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਪਨੀਰੀ ਉਗਾਉਣ ਲਈ ਹਰ ਸਾਲ ਇਕੋ ਜਗ੍ਹਾ ਨਾ ਵਰਤੀ ਜਾਵੇ ਕਿਉਂਕਿ ਮਿੱਟੀ ਵਿਚ ਬਿਮਾਰੀ ਪੈਦਾ ਕਰਨ ਵਾਲੇ ਜੀਵਾਣੂੰ ਜੀਵਤ ਰਹਿੰਦੇ ਹਨ। ਪਨੀਰੀ ਉਗਾਉਣ ਵਾਲੀ ਮਿੱਟੀ ਹਲਕੀ ਤੋਂ ਦਰਮਿਆਨੀ, ਬਿਮਾਰੀਆਂ, ਕੀੜੇ ਅਤੇ ਨਦੀਨ ਰਹਿਤ ਹੋਣੀ ਚਾਹੀਦੀ ਹੈ। ਨਦੀਨ ਅਤੇ ਪੱਥਰ ਮਿੱਟੀ ਵਿਚੋਂ ਕੱਢ ਕੇ ਜ਼ਮੀਨ ਨੂੰ 2-3 ਵਾਰ ਵਾਹ ਕੇ ਪੋਲਾ ਕਰ ਲਵੋ। ਜੇਕਰ ਮਿੱਟੀ ਭਾਰੀ ਹੋਵੇ ਤਾਂ ਇਸ ਵਿਚ 2-3 ਕਿਲੋ ਰੇਤ ਅਤੇ ਗਲੀ ਸੜੀ ਰੂੜੀ ਨੂੰ ਰਲਾ ਕੇ ਤਿਆਰ ਕਰੋ।
2. ਮਿੱਟੀ ਦੀ ਸੋਧ: ਜਿਸ ਜਗ੍ਹਾ ਪਨੀਰੀ ਹਰ ਸਾਲ ਉਗਾਈ ਜਾਂਦੀ ਹੈ ਉਸ ਜਗ੍ਹਾ ਦੀ ਮਿੱਟੀ ਨੂੰ ਜੀਵਾਣੂ ਜਿਵੇਂ ਕਿ ਨੀਮਾਟੋਡ, ਬਿਮਾਰੀ ਫੈਲਾਉਣ ਵਾਲੀਆਂ ਉਲੀਆਂ, ਆਦਿ ਤੋਂ ਮੁਕਤ ਕਰਨ ਲਈ ਫਾਰਮੈਲਡੀਹਾਈਡ ਦੇ ਘੋਲ 1.5-2.0% ਨੂੰ ਵਰਤੋ। ਇਸ ਘੋਲ ਨੂੰ ਮਿੱਟੀ ਉਤੇ ਇਸ ਤਰ੍ਹਾਂ ਪਾਉ ਕਿ ਉਹ 1 ਵਰਗ ਮੀਟਰ ਰਕਬੇ ਵਿਚ 2 ਲਿਟਰ ਪਾਣੀ ਦੀ ਮਦਦ ਨਾਲ ਪੈ ਜਾਵੇ। ਮਿੱਟੀ ਨੂੰ 48-72 ਘੰਟਿਆਂ ਲਈ ਪਲਾਸਟਿਕ ਸ਼ੀਟ ਨਾਲ ਢਕ ਦਿਉ। ਪਲਾਸਟਿਕ ਸ਼ੀਟ ਨੂੰ ਹਟਾਉਣ ਤੋਂ ਬਾਅਦ ਮਿੱਟੀ ਨੂੰ ਪਲਟ ਦਿਉ ਤਾਂ ਜੋ ਦਵਾਈ ਦਾ ਜ਼ਹਿਰੀਲਾ ਅਸਰ ਹਵਾ ਵਿਚ ਉਡ ਜਾਵੇ ਅਤੇ ਮਿੱਟੀ ਨੂੰ 4-5 ਦਿਨਾਂ ਲਈ ਖੁੱਲ੍ਹਾ ਰੱਖੋ। ਇਸ ਤੋਂ ਬਾਅਦ ਬਿਜਾਈ ਦਾ ਕੰਮ ਆਰੰਭ ਕਰੋ। ਸੂਰਜ ਦੀ ਗਰਮੀ ਦੇ ਨਾਲ ਵੀ ਮਿੱਟੀ ਨੂੰ ਬਿਮਾਰੀ ਮੁਕਤ ਕੀਤਾ ਜਾ ਸਕਦਾ ਹੈ। ਇਹ ਢੰਗ ਸੌਖਾ, ਅਸਾਨ ਅਤੇ ਪੈਸੇ ਬਚਾਉਣ ਵਾਲਾ ਹੈ। ਪੰਜਾਬ ਦੇ ਹਿਸਾਬ ਨਾਲ ਮਈ-ਜੂਨ ਮਹੀਨਿਆਂ ਦਾ ਸਮਾਂ ਇਸ ਸੋਧ ਲਈ ਬਿਲਕੁਲ ਸਹੀ ਹੈ ਕਿਉਂਕਿ ਇਸ ਸਮੇਂ ਤਾਪਮਾਨ 45 ਸੈ. ਦੇ ਨੇੜੇ ਪਹੁੰਚ ਜਾਂਦਾ ਹੈ। ਇਸ ਲਈ ਜ਼ਮੀਨ ਨੂੰ ਪਾਣੀ ਲਗਾ ਕੇ 5-6 ਹਫਤਿਆਂ ਲਈ ਪੋਲੀਥੀਨ ਸ਼ੀਟ (200 ਗੇਜ਼) ਨਾਲ ਢੱਕ ਦਿਉ। ਪੌਲੀਥੀਨ ਸ਼ੀਟ ਨੂੰ ਗਿੱਲੀ ਮਿੱਟੀ ਨਾਲ ਇਸ ਤਰ੍ਹਾਂ ਬੰਦ ਕਰ ਦਵੋ ਕਿ ਹਵਾ ਵੀ ਅੰਦਰ ਨਾ ਜਾ ਸਕੇ।
3. ਪਨੀਰੀ ਲਈ ਬੈੱਡ ਤਿਆਰ ਕਰਨਾ ਅਤੇ ਬੀਜਣ ਦਾ ਢੰਗ: ਚੰਗੀ ਤਿਆਰ ਕੀਤੀ ਹੋਈ ਮਿੱਟੀ ਉਤੇ 1.25 ਮੀਟਰ ਚੌੜੇ ਬੈੱਡ ਬਣਾਉ। ਇਹ ਬੈਡ 15 ਸੈਂ.ਮੀ. ਉੱਚੇ ਹੋਣੇ ਚਾਹੀਦੇ ਹਨ। ਬੈੱਡ ਦੀ ਲੰਬਾਈ ਫ਼ਸਲ ਅਤੇ ਕਿੰਨੀ ਪਨੀਰੀ ਚਾਹੀਦੀ ਹੈ ਉਸ ਉਤੇ ਨਿਰਭਰ ਕਰਦੀ ਹੈ। 50 ਸੈ.ਮੀ. ਦਾ ਫ਼ਾਸਲਾ ਦੋ ਬੈੱਡਾਂ ਵਿਚ ਰੱਖੋ ਤਾਂ ਜੋ ਪਨੀਰੀ ਦੇ ਕੰਮ-ਕਾਜ ਜਿਵੇਂ ਕਿ ਗੋਡੀ, ਆਦਿ ਅਸਾਨੀ ਨਾਲ ਕੀਤੇ ਜਾ ਸਕਣ। ਬੀਜ ਨੂੰ ਹਮੇਸ਼ਾ ਤਸੱਲੀਬਖਸ਼ ਸਰੋਤ ਤੋਂ ਖਰੀਦੋ ਜਿਵੇਂ ਪੀ.ਏ.ਯੂ. ਜਾਂ ਪਨਸੀਡ ਆਦਿ। ਬੀਜ ਨੂੰ ਬੀਜਣ ਤੋਂ ਪਹਿਲਾਂ ਥੀਰਮ/ਕੈਪਟਾਨ ਫਫੂੰਦੀ ਨਾਸ਼ਕ (3 ਗ੍ਰਾਮ ਪ੍ਰਤੀ ਕਿਲੋ ਬੀਜ) ਦੇ ਹਿਸਾਬ ਨਾਲ ਸੋਧ ਲਵੋ। ਬੀਜ ਨੂੰ ਹਮੇਸ਼ਾ ਲਾਈਨ ਵਿਚ ਬੀਜੋ ਤਾਂ ਜੋ ਹਵਾ ਦਾ ਅਦਾਨ-ਪ੍ਰਦਾਨ, ਗੋਡੀ ਅਤੇ ਵਿਚ ਕੰਮ ਕਾਜ ਕਰਨਾ ਸੌਖਾ ਹੋਵੇ। ਬੈੱਡ ਉਤੇ 5-7.5 ਸੈ.ਮੀ. ਦੇ ਫ਼ਾਸਲੇ ਉਤੇ 1-2 ਸੈ.ਮੀ. ਡੂੰਘੀਆਂ ਕਤਾਰਾਂ ਬਣਾ ਲਵੋ। ਬੀਜ ਦੇ ਅਕਾਰ ਦੇ ਹਿਸਾਬ ਨਾਲ ਬਿਜਾਈ ਦੀ ਡੂੰਘਾਈ ਨੂੰ ਸੈਟ ਕਰ ਲਵੋ। ਬੀਜ ਬੀਜਣ ਤੋਂ ਬਾਅਦ ਉਸਨੂੰ ਰੂੜੀ ਅਤੇ ਮਿੱਟੀ ਦੇ ਤਿਆਰ ਕੀਤੇ ਮਿਸ਼ਰਣ ਨੂੰ ਪਾ ਕੇ ਢਕ ਦਿਉ। ਬੀਜਣ ਤੋਂ ਬਾਅਦ ਬੈੱਡ ਉਤੇ ਝੋਨੇ ਦੀ ਪਰਾਲੀ ਜਾਂ ਸੁੱਕੇ ਪੱਤਿਆਂ ਨੂੰ ਵਿਛਾ ਦਿਉ।
4. ਨਰਸਰੀ ਵਿਚ ਬੂਟੇ ਦਾ ਪ੍ਰਬੰਧਕ: ਨਰਸਰੀ ਬੈੱਡ ਨੂੰ ਫੁਹਾਰੇ ਨਾਲ ਗਰਮੀਆਂ ਵਿਚ ਦੋ ਵਾਰ ਅਤੇ ਸਰਦੀਆਂ ਵਿਚ ਇਕ ਵਾਰ ਪਾਣੀ ਦਿਉ। ਬੀਜ ਦੇ ਪੁੰਗਰਣ ਤੱਕ ਬੈੱਡ ਨੂੰ ਨਮੀ ਵਾਲਾ ਰੱਖੋ। ਜਦੋਂ ਛੋਟੇ ਛੋਟੇ ਚਿੱਟੇ ਧਾਗੇ ਦੀ ਤਰ੍ਹਾਂ ਬੈੱਡ ਉਤੇ ਬੀਜ ਪੁੰਗਰਦੇ ਦਿਖਣ ਤਾਂ ਪਰਾਲੀ ਨੂੰ ਹਟਾ ਦਿਉ। ਦਸੰਬਰ ਅਤੇ ਜਨਵਰੀ ਮਹੀਨੇ ਦੀਆਂ ਠੰਢੀਆਂ ਰਾਤਾਂ ਵਿਚ ਠੰਢ ਤੋਂ ਬਚਾਉਣ ਲਈ ਮਿਰਚ, ਬੈਂਗਣ ਅਤੇ ਟਮਾਟਰ ਦੀ ਪਨੀਰੀ ਨੂੰ ਸ਼ੀਟ ਨਾਲ ਢਕ ਦਿਉ। ਪੁੰਗਰਨ ਤੋਂ 7 ਦਿਨ ਬਾਅਦ ਪਨੀਰੀ ਨੂੰ 0.4% ਕੈਪਟਾਨ/ਥੀਰਮ (3 ਗ੍ਰਾਮ/ਲਿਟਰ) ਨਾਲ ਗੁੜੱਚ ਕਰ ਦਿਉ। 7-10 ਦਿਨਾਂ ਬਾਅਦ ਇਸ ਤਰ੍ਹਾਂ ਦੁਬਾਰਾ ਕਰੋ। ਜੇ ਪਨੀਰੀ ਜ਼ਿਆਦਾ ਸੰਘਣੀ ਲੱਗੇ ਤਾਂ ਵਿਰਲੀ ਕਰੋ ਤਾਂ ਜੋ ਹਵਾ ਅਤੇ ਪਾਣੀ ਉਨ੍ਹਾਂ ਨੂੰ ਸਹੀ ਮਾਤਰਾ ਵਿਚ ਮਿਲ ਸਕੇ। ਕਮਜ਼ੋਰ ਅਤੇ ਬਿਮਾਰੀ ਵਾਲੇ ਬੂਟਿਆਂ ਨੂੰ ਪੁੱਟ ਦਿਉ। ਬੈੱਡ ਉਤੇ ਨਦੀਨ ਉੱਗ ਜਾਣ ਤਾਂ ਹੱਥ ਨਾਲ ਉਨ੍ਹਾਂ ਨੂੰ ਵੀ ਪੁੱਟ ਦਿਉ।
5. ਨਰਸਰੀ ਨੂੰ ਸਖ਼ਤ ਕਰਨਾ: ਜਦੋਂ ਪਨੀਰੀ ਖੇਤ ਵਿਚ ਲਗਾਉਣ ਲਈ ਤਿਆਰ ਹੋ ਜਾਵੇ (4 ਤੋਂ 6 ਹਫਤੇ ਬਾਅਦ) ਤਾਂ 3-4 ਦਿਨ ਪੁੱਟਣ ਤੋਂ ਪਹਿਲਾਂ ਪਨੀਰੀ ਦਾ ਪਾਣੀ ਰੋਕ ਦਿਉ। ਇਸ ਤਰ੍ਹਾਂ ਕਰਨ ਨਾਲ ਪਨੀਰੀ ਸਖਤ ਹੋ ਜਾਵੇਗੀ ਅਤੇ ਲਗਾਉਣ ਸਮੇਂ ਹੋਣ ਵਾਲੇ ਧੱਕੇ ਨੂੰ ਸਹਿ ਸਕੇਗੀ। ਪਨੀਰੀ ਨੂੰ ਪੁੱਟਣ ਤੋਂ ਪਹਿਲਾਂ ਨਰਸਰੀ ਬੈੱਡ ਨੂੰ ਚੰਗੀ ਤਰ੍ਹਾਂ ਪਾਣੀ ਦਿਉ ਤਾਂ ਜੋ ਪਨੀਰੀ ਹੱਥ ਨਾਲ ਜਾਂ ਖੁਰਪੇ ਨਾਲ ਆਸਾਨੀ ਨਾਲ ਪੁੱਟੀ ਜਾ ਸਕੇ। ਪਨੀਰੀ ਦੀਆਂ ਜੜ੍ਹਾਂ ਨੂੰ ਮਿੱਟੀ ਅਤੇ ਕਾਗਜ਼ ਨਾਲ ਚੰਗੀ ਤਰ੍ਹਾਂ ਢਕ ਕੇ ਧਾਗਾ ਬੰਨ੍ਹ ਦਵੋ ਤਾਂ ਜੋ ਬਜ਼ਾਰ ਵਿਚ ਆਸਾਨੀ ਨਾਲ ਵੇਚਿਆ ਜਾ ਸਕੇ।

- ਸਬਜ਼ੀ ਵਿਗਿਆਨ ਵਿਭਾਗ. ਮੋਬਾਈਲ : 81463-44465

ਘਰਾਂ ਨੂੰ ਕੀੜੇ-ਮਕੌੜੇ ਰਹਿਤ ਰੱਖਣ ਲਈ ਕੁਝ ਤਰੀਕੇ

ਸਾਡੇ ਘਰਾਂ ਅੰਦਰ ਕਈ ਤਰ੍ਹਾਂ ਦੇ ਛੋਟੇ-ਛੋਟੇ ਕੀੜੇ-ਮਕੌੜੇ ਲੁਕੇ ਹੁੰਦੇ ਹਨ ਜੋ ਕਿ ਸਾਡੇ ਜੀਵਨ ਨੂੰ ਅਣਸੁਖਾਵਾਂ ਕਰ ਦਿੰਦੇ ਹਨ। ਇਹ ਕੀੜੇ-ਮਕੌੜੇ ਬਿਲਡਿੰਗ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਸਾਡੇ ਭੋਜਨ ਪਦਾਰਥਾਂ ਨੂੰ ਅਸ਼ੁੱਧ ਕਰ ਦਿੰਦੇ ਹਨ ਅਤੇ ਕਈ ਰੋਗਾਂ ...

ਪੂਰੀ ਖ਼ਬਰ »

ਸੰਕਟ ਤੋਂ ਬਚਣ ਲਈ ਪਾਣੀ ਦੀ ਯੋਗ ਵਰਤੋਂ ਜ਼ਰੂਰੀ

ਖੇਤੀ ਨੂੰ ਗੰਭੀਰ ਸਮੱਸਿਆਵਾਂ ਤੇ ਚੁਣੌਤੀਆਂ ਦਰਪੇਸ਼ ਹਨ। ਫ਼ਸਲਾਂ ਦੀ ਉਤਪਾਦਕਤਾ 'ਚ ਆਈ ਖੜੋਤ, ਜ਼ਮੀਨ ਦੀ ਉਪਜਾਊ ਸ਼ਕਤੀ ਦਾ ਮਤਵਾਤਰ ਪ੍ਰਭਾਵਤ ਹੋਣਾ, ਪਾਣੀ ਦੀ ਦੁਰਵਰਤੋਂ ਕਾਰਨ ਪਾਣੀ ਦੀ ਪੱਧਰ ਦਾ ਥੱਲੇ ਜਾਣਾ, ਵਾਤਾਵਰਨ ਦਾ ਪ੍ਰਦੂਸ਼ਣ ਤੇ ਮੌਸਮ 'ਚ ਆ ਰਹੀ ਤਬਦੀਲੀ ...

ਪੂਰੀ ਖ਼ਬਰ »

ਖ਼ੁਰਦੀਆਂ ਨਿਸ਼ਾਨੀਆਂ

ਸਾਡੇ ਪੁਰਖਿਆਂ ਨੇ ਆਪਣੀ ਲੋੜ ਅਨੁਸਾਰ ਵਸਤੂਆਂ ਦਾ ਨਿਰਮਾਣ ਕੀਤਾ। ਘਰ ਦੀਆਂ ਲੋੜਾਂ ਤੋਂ ਲੈ ਕੇ ਕੰਮ ਦੀਆਂ ਲੋੜਾਂ ਅਨੁਸਾਰ ਵਸਤੂਆਂ ਦੇ ਆਕਾਰ ਵੀ ਬਣਾਏ ਤੇ ਉਨ੍ਹਾਂ ਨੂੰ ਵੱਖ-ਵੱਖ ਨਾਂਅ ਵੀ ਦਿੱਤੇ। ਸਾਡੇ ਵਰਗੇ ਅੱਜ ਦੇ ਮਸ਼ੀਨੀ ਯੁੱਗ ਦੇ ਉਪਜਿਆਂ ਨੂੰ ਨਾਂਅ ਤਾਂ ...

ਪੂਰੀ ਖ਼ਬਰ »

ਝੋਨੇ ਦੀ ਸ਼ੀਥ ਬਲਾਈਟ ਅਤੇ ਝੂਠੀ ਕਾਂਗਿਆਰੀ 'ਤੇ ਸਮੇਂ ਸਿਰ ਕਾਬੂ ਪਾਓ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਝੂਠੀ ਕਾਂਗਿਆਰੀ ਝੋਨੇ ਦੀ ਝੂਠੀ ਕਾਂਗਿਆਰੀ ਨੂੰ ਹਲਦੀ ਰੋਗ ਵੀ ਕਿਹਾ ਜਾਂਦਾ ਹੈ, ਜਿਸ ਦਾ ਹਮਲਾ ਲਗਾਤਾਰ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਲੁਧਿਆਣਾ, ਮੋਗਾ, ਪਟਿਆਲਾ, ਸੰਗਰੂਰ, ਜਲੰਧਰ ਅਤੇ ਕਪੂਰਥਲਾ ਆਦਿ ਵਿਚ ਵੇਖਣ ...

ਪੂਰੀ ਖ਼ਬਰ »

ਵਿਰਸੇ ਦੀਆਂ ਬਾਤਾਂ

ਪੰਡਾਂ ਦਾ ਨਹੀਂ, ਜ਼ਿੰਮੇਵਾਰੀਆਂ ਦਾ ਭਾਰ

ਜ਼ਿੰਦਗੀ ਹੈ ਤਾਂ ਸੰਘਰਸ਼ ਦਾ ਨਾਂਅ, ਪਰ ਅਸੀਂ ਡੋਲ ਛੇਤੀ ਜਾਂਦੇ ਹਾਂ। ਜਿਹੜੇ ਲੋਕ ਕਹਿੰਦੇ ਹਨ ਕਿ ਸਾਨੂੰ ਕਈ ਮਹੀਨੇ ਜਾਂ ਕਈ ਵਰ੍ਹੇ ਹੋ ਗਏ ਸੰਘਰਸ਼ ਕਰਦਿਆਂ, ਸਾਡੀ ਕਦਰ ਨਹੀਂ ਪਈ। ਉਹ ਭੁੱਲ ਜਾਂਦੇ ਹਨ ਕਿ ਕਈ ਲੋਕ ਸੰਘਰਸ਼ ਕਰਦਿਆਂ-ਕਰਦਿਆਂ ਜਹਾਨੋਂ ਤੁਰ ਜਾਂਦੇ ਹਨ। ...

ਪੂਰੀ ਖ਼ਬਰ »

ਪਤਝੜ ਰੁੱਤ ਦੇ ਕਮਾਦ ਵਿਚ ਅੰਤਰ ਫ਼ਸਲਾਂ ਦੀ ਕਾਸ਼ਤ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਗੋਭੀ ਸਰ੍ਹੋਂ: ਗੋਭੀ ਸਰ੍ਹੋਂ ਦੀ ਅੰਤਰ ਫ਼ਸਲ ਦੀ ਕਾਸ਼ਤ ਲਈ ਸਿਫ਼ਾਰਸ਼ ਕੀਤੀ ਹੋਈ ਕਿਸਮ (ਜੀ.ਐਸ.ਐਲ-1 ਅਤੇ ਜੀ.ਐਸ.ਐਲ-2) ਦੀ ਇਕ ਕਤਾਰ ਗੰਨੇ ਦੀਆਂ ਦੋ ਕਤਾਰਾਂ ਵਿਚ 10 ਤੋਂ 31 ਅਕਤੂਬਰ ਤੱਕ ਬੀਜੋ। ਇਕ ਕਿਲੋ ਬੀਜ ਇਕ ਏਕੜ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX