ਤਾਜਾ ਖ਼ਬਰਾਂ


ਪੰਜਾਬ 'ਚ ਅੱਜ ਕੋਰੋਨਾ ਦੇ 30 ਮਾਮਲੇ ਆਏ ਸਾਹਮਣੇ
. . .  1 minute ago
ਚੰਡੀਗੜ੍ਹ, 31 ਮਈ - ਪੰਜਾਬ 'ਚ ਅੱਜ ਕੋਰੋਨਾ ਵਾਇਰਸ ਦੇ 30 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 2263 ਹੋ ਗਈ। ਸੂਬੇ 'ਚ ਹੁਣ...
ਦਿੱਲੀ-ਆਦਮਪੁਰ ਸਪਾਈਸ ਜੈੱਟ ਦੀ ਉਡਾਣ ਅੱਜ ਵੀ ਰੱਦ
. . .  6 minutes ago
ਆਦਮਪੁਰ, 31 ਮਈ (ਰਮਨ ਦਵੇਸਰ) - ਆਦਮਪੁਰ ਤੋਂ ਦਿੱਲੀ ਆਉਣ-ਜਾਣ ਵਾਲੀ ਸਪਾਈਸ ਜੈੱਟ ਦੀ ਉਡਾਣ 1 ਜੂਨ ਨੂੰ ਰੱਦ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਦੋ ਮਹੀਨੇ ਬਾਅਦ ਇਹ ਉਡਾਣ 26 ਮਈ ਨੂੰ ਸ਼ੁਰੂ ਹੋਈ ਸੀ ਪਰ ਉਸ ਤੋਂ ਬਾਅਦ ਇਹ ਉਡਾਣ ਰੋਜ਼ਾਨਾ ਹੀ ਰੱਦ ਕੀਤੀ ਜਾ ਰਹੀ ਹੈ। ਹੁਣ ਇਹ ਉਡਾਣ...
ਤਾਮਿਲਨਾਡੂ 'ਚ ਕੋਰੋਨਾ ਕਾਰਨ ਅੱਜ 13 ਮੌਤਾਂ
. . .  21 minutes ago
ਚੇਨਈ, 31 ਮਈ - ਤਾਮਿਲਨਾਡੂ 'ਚ ਕੋਰੋਨਾ ਵਾਇਰਸ ਕਾਰਨ ਅੱਜ 13 ਮੌਤਾਂ ਹੋਈਆਂ ਹਨ ਜਦਕਿ 1149 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਸੂਬੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 22,333 ਹੋ ਗਈ ਹੈ ਤੇ ਹੁਣ ਤੱਕ ਕੋਰੋਨਾ ਕਾਰਨ 173 ਮੌਤਾਂ ਹੋਈਆਂ ਹਨ। ਇਸ...
ਗੈਰ ਕਾਨੂੰਨੀ ਤਰੀਕੇ ਨਾਲ ਦੇਸੀ ਸ਼ਰਾਬ ਦਾ ਜ਼ਖ਼ੀਰਾ ਲਿਜਾ ਰਹੇ 2 ਟਰੱਕ ਕਾਬੂ
. . .  27 minutes ago
ਸ੍ਰੀ ਹਰਗੋਬਿੰਦਪੁਰ, 31 ਮਈ (ਕੰਵਲਜੀਤ ਸਿੰਘ ਚੀਮਾ) - ਈ.ਟੀ.ਓ ਐਕਸਾਈਜ਼ ਵਿਭਾਗ ਤੇ ਇੰਸਪੈਕਟਰ ਐਕਸਾਈਜ਼ ਵਿਭਾਗ ਨੇ ਪੁਲਿਸ ਪਾਰਟੀ ਸਮੇਤ ਬੀਤੀ ਰਾਤ ਹਲਕਾ ਸ੍ਰੀ ਹਰਗੋਬਿੰਦਪੁਰ ਵਿਖੇ ਹਰਚੋਵਾਲ ਨੇੜੇ ਨਾਕੇਬੰਦੀ ਦੌਰਾਨ ਗੈਰ ਕਾਨੂੰਨੀ ਤਰੀਕੇ ਨਾਲ ਦੇਸੀ ਸ਼ਰਾਬ ਦਾ ਜ਼ਖ਼ੀਰਾ ਲਿਜਾ ਰਹੇ 2 ਟਰੱਕ ਕਾਬੂ ਕੀਤੇ ਹਨ। ਟਰੱਕ...
ਰੇਲਵੇ ਨੇ ਹੁਣ ਤੱਕ ਚਲਾਈਆਂ 4050 'ਸ਼੍ਰਮਿਕ ਸਪੈਸ਼ਲ ਟਰੇਨਾਂ' - ਚੇਅਰਮੈਨ ਰੇਲਵੇ ਬੋਰਡ
. . .  about 1 hour ago
ਨਵੀਂ ਦਿੱਲੀ, 31 ਮਈ - ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਦੱਸਿਆ ਕਿ ਰੇਲਵੇ ਨੇ 1 ਮਈ ਤੋਂ 'ਸ਼੍ਰਮਿਕ ਸਪੈਸ਼ਲ ਟਰੇਨਾਂ' ਚਲਾਈਆਂ ਸਨ ਤੇ ਹੁਣ ਤੱਕ 4050 ਟਰੇਨਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਰਾਹੀਂ 54 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰ ਆਪਣੇ ਆਪਣੇ ਸੂਬਿਆਂ ਤੱਕ ਪਹੁੰਚੇ ਹਨ। ਸਭ ਤੋਂ ਵੱਧ...
ਜਲੰਧਰ ’ਚ ਮਿਲਿਆ ਕੋਰੋਨਾ ਪੀੜਤ ਇਕ ਹੋਰ ਮਰੀਜ਼, ਗਿਣਤੀ ਹੋਈ 251
. . .  about 1 hour ago
ਜਲੰਧਰ, 31 ਮਈ (ਐੱਮ. ਐੱਸ. ਲੋਹੀਆ) - ਜਲੰਧਰ ’ਚ ਅੱਜ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੇ ਮਿਲਣ ਨਾਲ ਗਿਣਤੀ ਵੱਧ ਕੇ 251 ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਇਆ 51 ਸਾਲ ਦਾ ਵਿਅਕਤੀ ਡਿਫੈਂਸ ਕਾਲੋਨੀ ਦਾ ਰਹਿਣ ਵਾਲਾ ਹੈ, ਇਹ ਪਹਿਲਾਂ ਪਾਜ਼ੀਟਿਵ ਆਏ ਲਾਜਪਤ ਨਗਰ ਦੇ ਰਹਿਣ ਵਾਲੇ ਵਿਅਕਤੀ ਦੇ ਸੰਪਰਕ ’ਚ ਸੀ। ਇਸ ਤੋਂ ਇਲਾਵਾ...
ਉੱਤਰਾਖੰਡ ਦੇ ਮੰਤਰੀ, ਪਰਿਵਾਰ ਤੇ ਸਟਾਫ਼ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 1 hour ago
ਦੇਹਰਾਦੂਨ, 31 ਮਈ - ਉੱਤਰਾਖੰਡ ਦੇ ਇੱਕ ਕੈਬਨਿਟ ਮੰਤਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਮੰਤਰੀ ਦੇ ਪਰਿਵਾਰਕ ਮੈਂਬਰਾਂ ਅਤੇ ਸਟਾਫ਼ ਮੈਂਬਰਾਂ ਸਮੇਤ 22 ਜਣਿਆਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਸੂਬੇ ਦੇ ਮੁੱਖ ਸਕੱਤਰ ਉੱਤਪਲ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਅੰਮ੍ਰਿਤਸਰ, 31 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ ਅੱਜ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 392 ਹੋ ਚੁੱਕੀ ਹੈ, ਜਿਨ੍ਹਾਂ 'ਚੋਂ 310 ਡਿਸਚਾਰਜ ਹੋ ਚੁੱਕੇ ਹਨ ਤੇ 75 ਦਾਖਲ ਹਨ, ਜਦਕਿ 7 ਜਣਿਆਂ...
ਮਹਾਰਾਸ਼ਟਰ 'ਚ ਵੀ 30 ਜੂਨ ਤੱਕ ਵਧੀ ਤਾਲਾਬੰਦੀ
. . .  about 2 hours ago
ਮੁੰਬਈ, 31 ਮਈ - ਮਹਾਰਾਸ਼ਟਰ ਸਰਕਾਰ ਨੇ ਸੂਬੇ 'ਚ ਤਾਲਾਬੰਦੀ 30 ਜੂਨ ਤੱਕ ਵਧਾ ਦਿੱਤੀ ਹੈ। ਇਸ ਦੌਰਾਨ ਲੋੜੀਂਦੀਆਂ ਗਤੀਵਿਧੀਆਂ ਨੂੰ ਛੱਡ ਕੇ ਹਰ ਤਰਾਂ ਦੀ ਆਵਾਜਾਈ 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਖ਼ਤੀ...
148 ਯਾਤਰੀਆਂ ਨੇ ਲੈ ਕੇ ਰਿਆਦ ਤੋਂ ਹੈਦਰਾਬਾਦ ਲਈ ਏਅਰ ਇੰਡੀਆ ਦੀ ਉਡਾਣ ਰਵਾਨਾ
. . .  about 2 hours ago
ਨਵੀਂ ਦਿੱਲੀ, 31 ਮਈ - ਕੋਰੋਨਾ ਦੇ ਚੱਲਦਿਆਂ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਦੇ ਤਹਿਤ ਕਿੰਗ ਖ਼ਾਲਿਦ ਕੌਮਾਂਤਰੀ ਹਵਾਈ ਅੱਡਾ ਰਿਆਦ ਤੋਂ 143 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਉਡਾਣ ਹੈਦਰਾਬਦ ਲਈ ਰਵਾਨਾ ਹੋ ਗਈ ਹੈ। ਇਸ ਦੀ ਜਾਣਕਾਰੀ ਰਿਆਦ ਸਥਿਤ...
ਬਿਹਾਰ ਦੇ ਕੰਟੇਨਮੈਂਟ ਜ਼ੋਨਸ 'ਚ 30 ਤੱਕ ਵਧਾਇਆ ਗਿਆ ਲਾਕਡਾਊਨ
. . .  about 2 hours ago
ਪਟਨਾ, 31 ਮਈ - ਬਿਹਾਰ ਦੇ ਕੰਟੇਨਮੈਂਟ ਜ਼ੋਨਸ 'ਚ 30 ਜੂਨ ਤੱਕ ਲਾਕਡਾਊਨ ਵਧਾ ਦਿੱਤਾ ਗਿਆ ਹੈ। ਇਸ ਦੀ ਸੂਬੇ ਦੇ ਗ੍ਰਹਿ ਮੰਤਰਾਲੇ ਨੇ...
ਚੰਡੀਗੜ੍ਹ 'ਚ 40 ਸਾਲਾ ਇੱਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 3 hours ago
ਚੰਡੀਗੜ੍ਹ, 31 ਮਈ (ਮਨਜੋਤ) - ਪੀ.ਜੀ.ਆਈ ਤੋਂ ਮਿਲੀ ਰਿਪੋਰਟ ਅਨੁਸਾਰ ਚੰਡੀਗੜ੍ਹ ਵਿਖੇ 40 ਸਾਲਾ ਇੱਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਕੋਰੋਨਾ ਪੀੜਤ ਵਿਅਕਤੀ...
ਚੰਡੀਗੜ੍ਹ 'ਚ 27 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 3 hours ago
ਚੰਡੀਗੜ੍ਹ, 31 ਮਈ (ਮਨਜੋਤ) - ਕੈਨੇਡਾ ਤੋਂ ਚੰਡੀਗੜ੍ਹ ਆਈ 27 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਕਤ ਲੜਕੀ ਕੈਨੇਡਾ ਪੜਾਈ ਕਰ ਹੀ ਹੈ ਤੇ ਉਸ ਦਾ ਪਰਿਵਾਰ ਇੱਥੇ ਰਹਿੰਦਾ ਹੈ ਜੋ ਕਿ ਪਿਛਲੇ ਦਿਨੀਂ ਕੈਨੇਡਾ ਤੋਂ ਚੰਡੀਗੜ੍ਹ ਆਈ...
ਉਡੀਸ਼ਾ 'ਚ ਅੱਜ ਕੋਰੋਨਾ ਦੇ 129 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਭੁਵਨੇਸ਼ਵਰ, 31 ਮਈ - ਉਡੀਸ਼ਾ 'ਚ ਕੋਰੋਨਾ ਵਾਇਰਸ ਦੇ ਅੱਜ 129 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1948...
ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 98 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਹੈਦਰਾਬਾਦ, 31 ਮਈ - ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 98 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 3042 ਹੋ ਚੁੱਕੀ ਹੈ। ਸੂਬੇ 'ਚ ਕੋਰੋਨਾ ਕਾਰਨ...
ਕੋਰੋਨਾ ਵਾਇਰਸ ਕਾਰਨ ਦਿੱਲੀ 'ਚ ਪੁਲਿਸ ਮੁਲਾਜ਼ਮ ਦੀ ਮੌਤ
. . .  about 4 hours ago
ਨਵੀਂ ਦਿੱਲੀ, 31 ਮਈ - ਦਿੱਲੀ ਪੁਲਿਸ ਅਨੁਸਾਰ ਦਿੱਲੀ ਪੁਲਿਸ ਦਾ 52 ਸਾਲਾ ਜਵਾਨ ਜੋ ਕਿ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਉਸ ਦੀ...
ਅਸਮ 'ਚ ਅੱਜ ਕੋਰੋਨਾ ਦੇ 56 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਗੁਹਾਟੀ, 31 ਮਈ - ਅਸਮ ਦੇ ਸਿਹਤ ਮੰਤਰੀ ਹੇਮੰਤ ਬਿਸਵਾ ਸ਼ਰਮਾ ਨੇ ਦੱਸਿਆ ਕਿ ਅਸਮ 'ਚ ਕੋਰੋਨਾ ਵਾਇਰਸ ਦੇ ਅੱਜ 56 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1272 ਹੋ ਗਈ ਹੈ। ਸੂਬੇ 'ਚ ਕੋਰੋਨਾ ਕਾਰਨ...
ਟ੍ਰਾਈ ਵੱਲੋਂ ਮੋਬਾਈਲ ਸੇਵਾਵਾਂ ਲਈ 11 ਅੰਕਾਂ ਦੇ ਨੰਬਰਾਂ ਦੀ ਸਿਫ਼ਾਰਿਸ਼ - ਸੂਤਰ
. . .  about 4 hours ago
ਨਵੀਂ ਦਿੱਲੀ, 31 ਮਈ - ਸੂਤਰਾਂ ਅਨੁਸਾਰ ਟ੍ਰਾਈ ਨੇ ਮੋਬਾਈਲ ਸੇਵਾਵਾਂ ਲਈ 11 ਅੰਕਾਂ ਦੇ ਨੰਬਰਾਂ ਦੀ ਸਿਫ਼ਾਰਿਸ਼ ਕੀਤੀ ਹੈ। ਟ੍ਰਾਈ ਦੀ ਸਿਫ਼ਾਰਿਸ਼ ਅਨੁਸਾਰ ਦੇਸ਼ 10 ਅੰਕਾਂ ਦੀ ਸੰਖਿਆ ਨਾਲ ਜਾਰੀ ਰਹੇਗਾ, ਪਰ 11 ਅੰਕਾਂ ਦੀ ਨੰਬਰਿੰਗ ਯੋਜਨਾ ਨੂੰ ਸਪਸ਼ਟ...
ਉੱਤਰਾਖੰਡ 'ਚ ਅੱਜ ਕੋਰੋਨਾ ਦੇ 53 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਦੇਹਰਾਦੂਨ, 31 ਮਈ - ਉੱਤਰਾਖੰਡ 'ਚ ਕੋਰੋਨਾ ਵਾਇਰਸ ਦੇ ਅੱਜ 53 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ...
ਪਠਾਨਕੋਟ ਵਿਖੇ 63 ਸੈਂਪਲਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 5 hours ago
ਪਠਾਨਕੋਟ 31 ਮਈ (ਸੰਧੂ) ਪਠਾਨਕੋਟ ਵਿਖੇ ਲਗਾਤਾਰ ਕੋਰੋਨਾ ਦੇ ਮਾਮਲੇ ਵਧਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਰੈਂਡਮਲੀ...
ਕੋਰੋਨਾ ਦੌਰਾਨ ਦਿੱਲੀ 'ਚ ਆਰਥਿਕ ਸੰਕਟ ਦੇ ਚੱਲਦਿਆਂ ਕੇਜਰੀਵਾਲ ਸਰਕਾਰ ਨੇ ਕੇਂਦਰ ਤੋਂ ਮੰਗੀ ਮਦਦ
. . .  about 5 hours ago
ਨਵੀਂ ਦਿੱਲੀ, 31 ਮਈ- ਕੋਰੋਨਾ ਸੰਕਟ ਦੇ ਚੱਲਦਿਆਂ ਦਿੱਲੀ ਦੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਸਿਰਫ਼ ਤਨਖ਼ਾਹਾਂ ਦੇਣ ਅਤੇ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਬਲਬੀਰ ਸਿੰਘ ਸਿੱਧੂ
. . .  about 5 hours ago
ਅੰਮ੍ਰਿਤਸਰ, 31 ਮਈ (ਰਾਜੇਸ਼ ਕੁਮਾਰ ਸੰਧੂ)- ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ...
ਤਪਾ ਖੇਤਰ 'ਚ ਪਿਆ ਭਾਰੀ ਮੀਂਹ
. . .  about 6 hours ago
ਤਪਾ ਮੰਡੀ, 31 ਮਈ (ਵਿਜੇ ਸ਼ਰਮਾ)- ਤਪਾ ਖੇਤਰ 'ਚ ਚਲੀਆਂ ਤੇਜ ਹਵਾਵਾਂ ਦੇ ਨਾਲ ਪਏ ਦੁਪਹਿਰ ਸਮੇਂ ਭਾਰੀ ਮੀਂਹ...
ਪਰਵਾਸੀ ਮਜ਼ਦੂਰਾਂ ਤੇ ਬਿਜਲੀ ਨਾ ਮਿਲਣ ਕਾਰਨ ਝੋਨਾ ਲਾਉਣਾ ਹੋਇਆ ਮੁਸ਼ਕਿਲ- ਕਿਸਾਨ ਯੂਨੀਅਨ ਰਾਜੇਵਾਲ
. . .  about 6 hours ago
ਜਲੰਧਰ, 30 ਮਈ- ਕਿਸਾਨ ਯੂਨੀਅਨ ਰਾਜੇਵਾਲ ਦੀ ਇੱਕ ਅਹਿਮ ਮੀਟਿੰਗ ਅੱਜ ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ...
ਦਿੱਲੀ-ਗੁਰੂਗ੍ਰਾਮ ਸਰਹੱਦ 'ਤੇ ਪੁਲਿਸ ਵਾਹਨਾਂ ਦੀ ਕਰ ਰਹੀ ਹੈ ਜਾਂਚ
. . .  about 6 hours ago
ਨਵੀਂ ਦਿੱਲੀ, 31 ਮਈ- ਦਿੱਲੀ-ਗੁਰੂਗ੍ਰਾਮ ਸਰਹੱਦ 'ਤੇ ਪੁਲਿਸ ਮੁਲਾਜ਼ਮਾਂ ਵਾਹਨਾਂ ਦੀ ਜਾਂਚ ਕਰ ਰਹੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਅੱਸੂ ਸੰਮਤ 551

ਸੰਪਾਦਕੀ

ਕਸ਼ਮੀਰ ਸਮੱਸਿਆ : ਵੰਡ ਤੋਂ ਲੈ ਕੇ ਧਾਰਾ 370 ਖਤਮ ਹੋਣ ਤੱਕ (3)

ਸੰਜੀਦਾ ਯਤਨਾਂ ਦੀ ਘਾਟ ਕਾਰਨ ਉਲਝਦੀ ਗਈ ਤਾਣੀ

(ਕੱਲ੍ਹ ਤੋਂ ਅੱਗੇ)
ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ ਲਿਖਿਆ ਹੈ ਕਿ ਜੰਮੂ ਅਤੇ ਕਸ਼ਮੀਰ ਵਿਦੇਸ਼ੀ ਮਾਮਲਿਆਂ, ਸੁਰੱਖਿਆ ਅਤੇ ਸੰਚਾਰ ਦੇ ਖੇਤਰ ਵਿਚ ਭਾਰਤ ਨਾਲ ਜੁੜ ਗਿਆ ਹੈ। ਸੰਵਿਧਾਨ ਸਭਾ ਦੀ ਮੀਟਿੰਗ ਵਿਚ ਇਹ ਵਿਚਾਰਿਆ ਜਾਵੇਗਾ ਕਿ ਹੋਰ ਕਿਹੜੇ ਮਾਮਲਿਆਂ ਵਿਚ ਇਹ ਭਾਰਤ ਨਾਲ ਜੁੜ ਸਕਦਾ ਹੈ। 16 ਜੂਨ, 1949 ਨੂੰ ਸ਼ੇਖ ਅਬਦੁੱਲਾ ਸਮੇਤ ਚਾਰ ਮੈਂਬਰਾਂ ਨੂੰ ਸੰਵਿਧਾਨਕ ਸਭਾ ਵਿਚ ਸ਼ਾਮਲ ਕੀਤਾ ਗਿਆ ਤੇ ਉਨ੍ਹਾਂ ਨੇ ਅਗਲੇ ਤਿੰਨ ਮਹੀਨਿਆਂ ਵਿਚ ਧਾਰਾ 370 ਦੇ ਮਸੌਦੇ ਨੂੰ ਸੋਚ ਵਿਚਾਰ ਕੇ ਅੰਤਿਮ ਰੂਪ ਦਿੱਤਾ। ਇਸ ਦੇ ਕਈ ਨੁਕਤਿਆਂ 'ਤੇ ਦੂਸਰੇ ਮੈਂਬਰਾਂ ਨਾਲ ਤਿੱਖੀਆਂ ਬਹਿਸਾਂ ਵੀ ਹੋਈਆਂ ਤੇ ਅਖੀਰ 12 ਅਕਤੂਬਰ ਨੂੰ ਵੱਲਭ ਭਾਈ ਪਟੇਲ ਨੇ ਕਿਹਾ ਕਿ ਵਿਸ਼ੇਸ਼ ਹਾਲਤਾਂ ਨੂੰ ਧਿਆਨ ਵਿਚ ਰੱਖਦਿਆਂ, ਜਿਨ੍ਹਾਂ ਦਾ ਸਾਹਮਣਾ ਜੰਮੂ ਕਸ਼ਮੀਰ ਸਰਕਾਰ ਕਰ ਰਹੀ ਹੈ, ਅਸੀਂ ਕੇਂਦਰ ਦੇ ਨਾਲ ਰਾਜ ਦੇ ਸੰਵਿਧਾਨਕ ਸਬੰਧਾਂ ਨੂੰ ਲੈ ਕੇ ਵਰਤਮਾਨ ਆਧਾਰਾਂ 'ਤੇ ਵਿਸ਼ੇਸ਼ ਵਿਵਸਥਾ ਕੀਤੀ ਹੈ। 16 ਅਕਤੂਬਰ ਨੂੰ ਸਹਿਮਤੀ ਬਣ ਗਈ ਪਰ ਅੰਕਾਂ 'ਤੇ ਮਤ ਭੇਦ ਸੀ। ਪਹਿਲਾਂ ਇਹ ਧਾਰਾ-306 ਏ ਸੀ ਪਰ ਸੋਧ ਕਰਕੇ ਇਹਨੂੰ ਧਾਰਾ-370 ਬਣਾ ਕੇ ਸੰਵਿਧਾਨ ਵਿਚ ਸ਼ਾਮਲ ਕੀਤਾ ਗਿਆ। ਇਸ ਧਾਰਾ ਵਿਸ਼ੇਸ਼ ਦੇ 6 ਪ੍ਰਮੁੱਖ ਬਿੰਦੂ ਹਨਂ
1. ਇਸ ਧਾਰਾ ਅਨੁਸਾਰ ਜੰਮੂ ਅਤੇ ਕਸ਼ਮੀਰ ਨੂੰ ਆਪਣਾ ਵੱਖਰਾ ਸੰਵਿਧਾਨ ਬਣਾਉਣ ਦੀ ਆਗਿਆ ਦਿੱਤੀ ਗਈ।
2. ਭਾਰਤੀ ਸੰਸਦ ਦੇ ਰਾਜ ਨਾਲ ਸਬੰਧਿਤ ਵਿਧਾਨਕ ਅਧਿਕਾਰ ਤਿੰਨ ਵਿਸ਼ਿਆਂ ਤੱਕ ਸੀਮਤ ਹੋਣਗੇ-ਰੱਖਿਆ, ਵਿਦੇਸ਼ ਮਾਮਲੇ ਤੇ ਸੰਚਾਰ।
3. ਉੱਪਰ ਲਿਖੇ ਤਿੰਨਾਂ ਵਿਸ਼ਿਆਂ ਤੋਂ ਇਲਾਵਾ ਦੂਸਰੇ ਮਾਮਲਿਆਂ ਵਿਚ ਸੰਵਿਧਾਨਕ ਸੋਧਾਂ ਲਈ ਰਾਜ ਸਰਕਾਰ ਤੋਂ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ।
4. ਇਹ ਸਹਿਮਤੀ ਪੂਰੀ ਤਰ੍ਹਾਂ ਨਾਲ ਅਸਥਾਈ ਹੋਵੇਗੀ ਤੇ ਉਹਦੇ 'ਤੇ ਰਾਜ ਦੀ ਸੰਵਿਧਾਨਕ ਸਭਾ ਦੀ ਮੋਹਰ ਲੱਗਣੀ ਜ਼ਰੂਰੀ ਹੋਵੇਗੀ।
5. ਸਹਿਮਤੀ ਦੇਣ ਦਾ ਰਾਜ ਸਰਕਾਰ ਨੂੰ ਅਧਿਕਾਰ ਕੇਵਲ ਤਦ ਹੀ ਹੋਵੇਗਾ ਜਦ ਤੱਕ ਰਾਜ ਦੀ ਸੰਵਿਧਾਨਕ ਸਭਾ ਦੀ ਮੀਟਿੰਗ ਨਹੀਂ ਹੁੰਦੀ। ਨਾ ਤਾਂ ਸੰਵਿਧਾਨਕ ਸਭਾ ਦੀ ਮੀਟਿੰਗ ਬੁਲਾਏ ਜਾਣ ਤੋਂ ਪਹਿਲਾਂ ਸਹਿਮਤੀ ਦਿੱਤੀ ਜਾ ਸਕਦੀ ਹੈ, ਨਾ ਉਹਦੇ ਭੰਗ ਹੋ ਜਾਣ ਤੋਂ ਬਾਅਦ। ਇਹਦਾ ਅਰਥ ਇਹ ਵੀ ਹੈ ਕਿ ਰਾਸ਼ਟਰਪਤੀ ਭਾਰਤੀ ਸੰਵਿਧਾਨ ਨੂੰ ਜੰਮੂ ਅਤੇ ਕਸ਼ਮੀਰ ਵਿਚ ਲਾਗੂ ਕਰਨ ਲਈ ਵਾਰ-ਵਾਰ ਆਪਣੇ ਹੁਕਮ ਦੇਣ ਦੇ ਅਧਿਕਾਰ ਨੂੰ ਅਸੀਮਤ ਗਿਣਤੀ ਵਿਚ ਨਹੀਂ ਵਰਤ ਸਕਣਗੇ। ਇਕ ਵਾਰ ਸੰਵਿਧਾਨਕ ਸਭਾ ਦਾ ਫ਼ੈਸਲਾ ਹੋ ਜਾਣ ਅਤੇ ਉਹਦੇ ਦੁਆਰਾ ਰਾਜ ਲਈ ਸੰਵਿਧਾਨ ਬਣਾ ਦੇਣ ਤੋਂ ਬਾਅਦ ਸੰਵਿਧਾਨਕ ਸਭਾ ਭੰਗ ਕਰ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਦਾ ਇਹ ਅਧਿਕਾਰ ਵੀ ਸਮਾਪਤ ਹੋ ਜਾਏਗਾ।
6. ਰਾਸ਼ਟਰਪਤੀ ਨੂੰ ਇਸ ਧਾਰਾ ਨੂੰ ਹਟਾਉਣ ਜਾਂ ਸੋਧ ਕਰਨ ਦਾ ਅਧਿਕਾਰ ਤਾਂ ਹੋਵੇਗਾ ਪਰ ਇਹਦੇ ਲਈ ਵੀ ਉਨ੍ਹਾਂ ਦੁਆਰਾ ਅਜਿਹੀ ਅਧਿ-ਸੂਚਨਾ ਜਾਰੀ ਕਰਨ ਤੋਂ ਪਹਿਲਾਂ ਰਾਜ ਦੀ ਸੰਵਿਧਾਨਕ ਸਭਾ ਦੀ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ।
ਇਸ ਧਾਰਾ ਦੇ ਵਿਰੋਧ ਤੇ ਹੱਕ ਵਿਚ ਸ਼ੁਰੂ ਤੋਂ ਹੀ ਵਾਦ-ਵਿਵਾਦ ਰਿਹਾ ਹੈ। ਪਿਛਲੇ 70 ਸਾਲਾਂ ਵਿਚ ਹਰ ਪਾਰਟੀ ਨੇ ਵੋਟਾਂ ਲੈਣ ਖਾਤਰ ਦੇਸ਼ ਨੂੰ ਗੁੰਮਰਾਹ ਕਰਕੇ ਇਸ ਧਾਰਾ ਦੇ ਵਿਰੋਧ ਦਾ ਸਹਾਰਾ ਲਿਆ ਪਰ ਇਸ ਵਾਰ ਮੋਦੀ ਸਰਕਾਰ ਨੇ ਬਹੁਮਤ ਨਾਲ ਬੀਤੀ 5 ਅਗਸਤ ਨੂੰ ਇਸ ਧਾਰਾ ਨੂੰ ਖ਼ਤਮ ਕਰ ਦਿੱਤਾ। 16 ਅਕਤੂਬਰ, 1949 ਨੂੰ ਇਹਦੇ 'ਤੇ ਸਹਿਮਤੀ ਬਣੀ ਸੀ ਤੇ 31 ਅਕਤੂਬਰ, 2019 ਤੱਕ ਇਹ ਪੂਰੀ ਤਰ੍ਹਾਂ ਸਮਾਪਤ ਹੋ ਜਾਏਗੀ। ਇਸ ਦੀ ਸਮਾਪਤੀ 'ਤੇ ਕਿਰਿਆਵਾਂ/ਪ੍ਰਤੀਕਿਰਿਆਵਾਂ ਤੇ ਬਹਿਸਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਕ ਦੂਜੇ 'ਤੇ ਦੂਸ਼ਣਬਾਜ਼ੀ ਤੇ ਸੰਵਿਧਾਨਕ ਸਮੱਸਿਆਵਾਂ ਖੜ੍ਹੀਆਂ ਕਰਨ ਦੇ ਦੋਸ਼ ਲਗ ਰਹੇ ਹਨ, ਜਦ ਕਿ ਹਕੂਮਤ ਇਸ ਨੂੰ ਇਕ ਦੇਸ਼, ਇਕ ਕਾਨੂੰਨ ਦਾ ਨਾਂਅ ਦੇ ਕੇ ਵੱਡੀ ਜਿੱਤ ਦੇ ਰੂਪ ਵਿਚ ਜਸ਼ਨ ਮਨਾ ਰਹੀ ਹੈ। ਵਿਰੋਧੀ ਪਾਰਟੀਆਂ ਇਸ ਨੂੰ ਵਾਦੀ ਦੇ ਲੋਕਾਂ ਨਾਲ ਕੀਤੇ ਧੋਖੇ ਤੇ ਸੰਵਿਧਾਨਕ ਨਿਰਾਦਰ ਵਜੋਂ ਪੇਸ਼ ਕਰ ਰਹੀਆਂ ਹਨ। ਉਪਰੋਕਤ ਪਿਛੋਕੜ ਤੋਂ ਸਪੱਸ਼ਟ ਹੈ ਕਿ ਜੰਮੂ ਅਤੇ ਕਸ਼ਮੀਰ ਦੀ ਸਮੱਸਿਆ ਦੇ ਹੱਲ ਲਈ ਕਦੇ ਵੀ ਸੰਜੀਦਾ ਯਤਨ ਨਹੀਂ ਕੀਤੇ ਗਏ ਅਤੇ ਅੜੀਅਲ ਰਵੱਈਏ ਤੇ ਜ਼ਿਦ ਨੂੰ ਹਵਾ ਦਿੱਤੀ ਗਈ ਹੈ। ਇਸ ਨੂੰ ਸਿਰਫ਼ ਅਮਨ ਕਾਨੂੰਨ ਦੀ ਸਮੱਸਿਆ ਦੱਸ ਕੇ ਇਹਦੇ ਲਈ ਫ਼ੌਜਾਂ ਦੀ ਮੌਜੂਦਗੀ ਦਾ ਰਾਹ ਲੱਭਿਆ ਗਿਆ। ਕਿਸੇ ਵੀ ਧਿਰ ਨੇ ਉਥੋਂ ਦੇ ਲੋਕਾਂ ਨੂੰ ਭਰੋਸੇ ਵਿਚ ਲੈਣ ਦੀ ਕੋਸ਼ਿਸ਼ ਨਹੀਂ ਕੀਤੀ।
ਉਧਰ ਪਾਕਿਸਤਾਨ ਨੇ ਇਕ ਸਾਜਿਸ਼ ਰਾਹੀਂ ਇਸ ਵਿਚ ਅੱਤਵਾਦ ਨੂੰ ਸ਼ਾਮਲ ਕਰ ਦਿੱਤਾ ਤੇ ਇਸ ਨੂੰ ਅਮਨ ਕਾਨੂੰਨ ਦੀ ਸਮੱਸਿਆ ਵੱਲ ਮੋੜ ਦਿੱਤਾ। ਇਸ ਦੌਰਾਨ ਪਾਕਿਸਤਾਨ ਨਾਲ ਹੋਈਆਂ ਤਿੰਨ ਜੰਗਾਂ ਤੇ ਬੰਗਲਾਦੇਸ਼ ਦੀ ਕਾਇਮੀ ਨੇ ਦੋਵਾਂ ਮੁਲਕਾਂ ਵਿਚ ਕੁੜੱਤਣ ਵਧਾ ਕੇ ਇਸ ਸਮੱਸਿਆ ਦੇ ਹੱਲ ਲਈ ਸਾਰੇ ਰਾਹ ਬੰਦ ਕਰ ਦਿੱਤੇ। ਧਾਰਾ-370 ਦੀ ਸਮਾਪਤੀ ਤੋਂ ਬਾਅਦ ਇਕ ਤਰ੍ਹਾਂ ਨਾਲ ਦੂਜੀ ਵਾਰ ਜੰਮੂ-ਕਸ਼ਮੀਰ ਰਿਆਸਤ ਨੂੰ ਖੰਡਿਤ ਕਰ ਦਿੱਤਾ ਗਿਆ। ਲੇਹ ਲਦਾਖ ਨੂੰ ਵੱਖ ਕਰਕੇ ਸਦਾ ਲਈ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ ਹੈ। ਜੰਮੂ ਤੇ ਕਸ਼ਮੀਰ ਦਾ ਰਾਜਕੀ-ਰੁਤਬਾ ਖਤਮ ਕਰਕੇ ਇਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਬਦਲ ਦਿੱਤਾ ਗਿਆ ਹੈ। ਰਾਜਕੀ ਰੁਤਬਾ ਉਦੋਂ ਬਹਾਲ ਕਰਨ ਦੀ ਗੱਲ ਕਹੀ ਗਈ ਹੈ, ਜਦੋਂ ਹਾਲਾਤ ਆਮ ਵਰਗੇ ਹੋ ਜਾਣਗੇ।
ਅਜਿਹੀਆਂ ਸਥਿਤੀਆਂ ਵਿਚ ਹਾਲੇ ਪੂਰੀ ਘਾਟੀ ਸੰਪਰਕ ਸਾਧਨਾਂ ਤੋਂ ਵਿਰਵੀ ਹੈ। ਲੋਕਾਂ ਦੇ ਸਾਰੇ ਅਧਿਕਾਰ ਸਮਾਪਤ ਹੋ ਗਏ ਹਨ। ਹੁਣ ਉਹ ਕੇਂਦਰ ਦੀ ਬਸਤੀ ਵਜੋਂ ਵਿਚਰਨਗੇ। ਇਹ ਫ਼ੈਸਲਾ ਤਾਂ ਭਵਿੱਖ ਦਾ ਇਤਿਹਾਸ ਕਰੇਗਾ ਕਿ ਸਰਕਾਰ ਨੇ ਇਹ ਠੀਕ ਕੀਤਾ ਜਾਂ ਗ਼ਲਤ ਪਰ ਇਸ ਬਾਰੇ ਪਾਕਿਸਤਾਨ ਦੀ ਪ੍ਰਤੀਕਿਰਿਆ ਬੜੀ ਤਿੱਖੀ ਹੈ। ਉਹਨੇ ਭਾਰਤ ਨਾਲ ਦੁਵੱਲੇ ਵਪਾਰ, ਕੂਟਨੀਤਕ ਸਬੰਧ ਤੇ ਸੜਕੀ ਤੇ ਰੇਲਵੇ ਰਾਹੀਂ ਆਵਾਜਾਈ ਤੇ ਢੋਆ ਢੁਆਈ ਬੰਦ ਕਰ ਦਿੱਤੀ ਹੈ। ਪਹਿਲਾਂ ਵਾਂਗ ਹੀ ਕੌਮਾਂਤਰੀ ਤਾਕਤਾਂ ਸੰਜਮ ਵਰਤਣ ਲਈ ਕਹਿ ਰਹੀਆਂ ਹਨ। ਪਰ ਸੁਆਲ ਇਹ ਹੈ ਕਿ ਕੀ ਇਸ ਧਾਰਾ ਦੀ ਸਮਾਪਤੀ ਤੋਂ ਬਾਅਦ ਘਾਟੀ ਵਿਚ ਅਮਨ ਚੈਨ ਵਾਪਸ ਪਰਤ ਆਏਗਾ? ਕੀ ਸਮੱਸਿਆ ਦਾ ਸਦੀਵੀ ਹੱਲ ਨਿਕਲ ਆਏਗਾ? ਕਸ਼ਮੀਰੀ ਲੋਕ ਜਿਸ ਕਸ਼ਮੀਰੀਅਤ ਲਈ ਤੜਫ਼ ਰਹੇ ਹਨ, ਕੀ ਉਹਦੀਆਂ ਇਛਾਵਾਂ ਨੂੰ ਬੂਰ ਪਏਗਾ? ਕੀ ਅੱਤਵਾਦ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇਗਾ? ਅਵਾਮ ਇਸ ਦੇ ਹੱਕ ਜਾਂ ਵਿਰੋਧ ਵਿਚ ਕਿਹੋ ਜਿਹਾ ਰੁਖ਼ ਅਖ਼ਤਿਆਰ ਕਰੇਗਾ? ਉਥੋਂ ਦੀਆਂ ਰਾਜਨੀਤਕ ਧਿਰਾਂ ਕਿਹੋ ਜਿਹੀ ਪ੍ਰਤੀਕਿਰਿਆ ਕਰਨਗੀਆਂ? ਕੀ ਅਸੀਂ ਇਤਿਹਾਸ ਤੋਂ ਸਬਕ ਸਿੱਖਿਆ ਹੈ? ਅਜਿਹਾ ਤਾਂ ਨਹੀਂ ਕਿ ਅਸੀਂ ਆਪਣੇ ਰਾਜਨੀਤਕ ਏਜੰਡੇ ਦੀ ਪੂਰਤੀ ਲਈ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੇ ਰਾਹ ਪੈ ਗਏ ਹਾਂ? ਉਥੇ ਕਿਵੇਂ ਦਾ ਵਿਕਾਸ ਹੋਵੇਗਾ? ਵਿਕਾਸ ਸੱਚਮੁੱਚ ਦਾ ਹੋਵੇਗਾ ਕਿ ਸਿਰਫ਼ ਕਾਗਜ਼ੀ ਕਾਰਵਾਈ ਹੋਵੇਗੀ? ਇਹ ਅਤੇ ਅਜਿਹੇ ਅਨੇਕਾਂ ਹੋਰ ਸੁਆਲ ਪੈਦਾ ਹੋਣਗੇ। ਹੁਣ ਇਹ ਤਾਂ ਸਪੱਸ਼ਟ ਹੋ ਗਿਆ ਹੈ ਕਿ ਦੇਸ਼ ਵਿਚ ਜਿਸ ਤਰ੍ਹਾਂ ਦੇ ਫ਼ੈਸਲੇ ਲਏ ਜਾ ਰਹੇ ਹਨ, ਉਨ੍ਹਾਂ ਵਿਚ ਜਮਹੂਰੀਅਤ ਲਈ ਖ਼ਤਰਾ ਹੈ ਕਿਉਂਕਿ ਇਹ ਫ਼ੈਸਲੇ ਹੋ ਤਾਂ ਬਹੁਸੰਮਤੀ ਨਾਲ ਰਹੇ ਹਨ ਪਰ ਇਸ ਵਿਚੋਂ ਦੂਜੀਆਂ ਧਿਰਾਂ ਤੇ ਵਿਚਾਰ ਵਟਾਂਦਰੇ ਗ਼ਾਇਬ ਹਨ। ਸਰਕਾਰਾਂ ਕਦੇ ਵੀ ਹਮੇਸ਼ਾ ਲਈ ਨਹੀਂ ਰਹਿੰਦੀਆਂ ਪਰ ਇਤਿਹਾਸਕ ਫ਼ੈਸਲੇ ਭਵਿੱਖ ਨੂੰ ਨਿਰਧਾਰਤ ਕਰਨ ਤੇ ਅਸਰ-ਅੰਦਾਜ਼ ਹੋਣ ਲਈ ਸਦਾ ਤਿਆਰ ਰਹਿੰਦੇ ਹਨ। ਕਸ਼ਮੀਰ ਸੰਕਟ ਦਾ ਹੱਲ ਏਸ਼ੀਆ ਦੇ ਖਿੱਤੇ ਵਿਚ ਅਮਨ ਲਈ ਬਹੁਤ ਜ਼ਰੂਰੀ ਹੈ। ਕਾਸ਼! ਜਿਸ ਕਸ਼ਮੀਰ ਨੂੰ ਧਰਤੀ ਦੇ ਸਵਰਗ ਦੀ ਉਪਾਧੀ ਦਿੱਤੀ ਗਈ ਸੀ, ਉਹ ਕਾਇਮ ਰਹੇ ਤੇ ਇਹ ਹੋਰ ਰਸਾਤਲ ਵੱਲ ਨਾ ਜਾਵੇ। (ਸਮਾਪਤ)
(ਅਸ਼ੋਕ ਕੁਮਾਰ ਪਾਂਡੇ ਦੇ 'ਕਸ਼ਮੀਰਨਾਮਾ' 'ਤੇ ਆਧਾਰਿਤ)

ਮੋ: 94173-58120.

 

ਬਹੁਪੱਖੀ ਪ੍ਰਤਿਭਾ ਦੇ ਧਨੀ ਹਨ ਨਰਿੰਦਰ ਮੋਦੀ

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ 69ਵਾਂ ਜਨਮ ਦਿਨ ਹੈ। 69 ਵਰ੍ਹਿਆਂ ਦੇ ਇਸ ਸਮੇਂ ਵਿਚ ਛੋਟੀ ਉਮਰ ਤੋਂ ਹੀ ਉਨ੍ਹਾਂ ਦਾ ਜੀਵਨ ਰਾਸ਼ਟਰ-ਸੇਵਾ ਲਈ ਸਮਰਪਿਤ ਰਿਹਾ ਹੈ। ਜਵਾਨੀ ਤੋਂ ਹੀ ਸਮਾਜ ਦੇ ਸ਼ੋਸ਼ਿਤ-ਪੀੜਤ ਵਰਗਾਂ ਲਈ ਕੰਮ ਕਰਨ ਵੱਲ ਉਨ੍ਹਾਂ ਦਾ ਰੁਝਾਨ ਰਿਹਾ। ...

ਪੂਰੀ ਖ਼ਬਰ »

ਹਿੰਦੀ ਸਬੰਧੀ ਸੰਤੁਲਿਤ ਪਹੁੰਚ ਦੀ ਲੋੜ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੀ ਭਾਸ਼ਾ ਦੇ ਸਬੰਧ ਵਿਚ ਦੇਸ਼ ਭਰ ਵਿਚ ਇਕ ਵਾਰ ਫਿਰ ਬਹਿਸ ਛੇੜ ਦਿੱਤੀ ਹੈ। ਪਿਛਲੇ ਦਿਨੀਂ ਮਨਾਏ ਗਏ 'ਹਿੰਦੀ ਦਿਵਸ' ਬਾਰੇ ਬੋਲਦਿਆਂ ਉਨ੍ਹਾਂ ਨੇ ਆਖਿਆ ਕਿ ਹਿੰਦੀ ਭਾਰਤ ਦੀ ਪਛਾਣ ਬਣ ਸਕਦੀ ਹੈ। ਸਭ ਨੂੰ ਇਸ ਬੋਲੀ ਨੂੰ ਇੱਜ਼ਤ ...

ਪੂਰੀ ਖ਼ਬਰ »

ਦੇਸ਼ ਵਿਚ ਹਿੰਦੀ ਦਾ ਰੁਤਬਾ ਕੀ ਹੋਵੇ ?

14 ਸਤੰਬਰ ਭਾਵ ਹਿੰਦੀ ਦਿਵਸ ਦੇ ਮੌਕੇ 'ਤੇ ਹਿੰਦੀ ਪ੍ਰੇਮੀ ਇਸ ਬਾਰੇ ਉਤਸ਼ਾਹ ਨਾਲ ਲਿਖਦੇ ਹਨ। ਪਰ ਇਸ ਵਾਰ ਮੈਨੂੰ ਇਹ ਉਤਸ਼ਾਹ ਦੁਬਿਧਾ ਵਿਚ ਪਾ ਰਿਹਾ ਹੈ। ਇਹ ਦੁਬਿਧਾ ਇਸ ਤੱਥ ਦੇ ਬਾਵਜੂਦ ਹੈ ਕਿ ਹਿੰਦੀ ਦੇ ਵਿਕਾਸ ਅਤੇ ਪ੍ਰਚਾਰ ਪ੍ਰਸਾਰ ਸਬੰਧੀ ਤਾਜ਼ਾ ਅੰਕੜੇ ਬੇਹੱਦ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX