ਤਾਜਾ ਖ਼ਬਰਾਂ


ਘਨੌਰ 'ਚ ਕਰੋਨਾ ਨੇ ਦਿੱਤੀ ਦਸਤਕ - ਦੋ ਮਾਮਲੇ ਆਏ ਸਾਹਮਣੇ , ਪਿੰਡ ਕੀਤੇ ਸੀਲ
. . .  1 day ago
ਘਨੌਰ, 28 ਮਈ (ਬਲਜਿੰਦਰ ਸਿੰਘ ਗਿੱਲ) -ਵਿਸ਼ਵ ਭਰ ਵਿਚ ਫ਼ੈਲੀ ਕਰੋਨਾ ਮਹਾਂਮਾਰੀ ਦੀ ਲਪੇਟ 'ਚ ਜ਼ਿਲ੍ਹਾ ਪਟਿਆਲਾ ਦਾ ਬਲਾਕ ਘਨੌਰ ਵੀ ਆ ਗਿਆ ਹੈ, ਜਿੱਥੋਂ ਦੋ ਕਰੋਨਾ ਪਾਜ਼ਟਿਵ ਮਰੀਜ਼ਾਂ ਦੀ ਇੱਕਠੀ ਪੁਸ਼ਟੀ ਹੋਣ ਨਾਲ ਸਹਿਮ ਦਾ ...
ਲੁਧਿਆਣਾ ਵਿੱਚ ਕੋਰੋਨਾ ਪੀੜਤ ਮਰੀਜ਼ ਦੀ ਹੋਈ ਮੌਤ
. . .  1 day ago
ਲੁਧਿਆਣਾ, 29 ਮਈ {ਸਲੇਮਪੁਰੀ }- ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀਆਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਜਾਰੀ ਰਹਿਣ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਅੱਜ ਲੁਧਿਆਣਾ ਵਿਚ ਇਕ ...
ਕੋਰੋਨਾ ਪਾਜ਼ੀਟਿਵ ਆਏ ਸਾਧੂ ਦੇ ਸੰਪਰਕ ਚ ਆਏ 35 ਲੋਕਾਂ ਦੇ ਲਏ ਸੈਂਪਲ
. . .  1 day ago
ਲਹਿਰਾਗਾਗਾ,29ਮਈ (ਸੂਰਜ ਭਾਨ ਗੋਇਲ)-ਕੋਰੋਨਾ ਪਾਜ਼ੀਟਿਵ ਆਏ ਇੱਕ 65 ਸਾਲ ਦੇ ਸਾਧੂ ਨੇ ਸਿਹਤ ਵਿਭਾਗ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।ਸਾਧੂ ਦਾ 25 ਮਈ ਨੂੰ ਕੋਰੋਨਾ ਦਾ ਟੈੱਸਟ ਲਿਆ ਗਿਆ ...
ਜੰਡਿਆਲਾ ਗੁਰੂ ਨੇੜਲੇ ਪਿੰਡ ਮਲੀਆਂ ਵਿਖੇ ਪੰਜ ਕੇਸ ਕੋਰੋਨਾ ਪਾਜ਼ੀਟਿਵ ਪਾਏ
. . .  1 day ago
ਜੰਡਿਆਲਾ ਗੁਰੂ, 29 ਮਈ (ਰਣਜੀਤ ਸਿੰਘ ਜੋਸਨ) - ਜੰਡਿਆਲਾ ਗੁਰੂ ਨੇੜਲੇ ਪਿੰਡ ਮਲੀਆਂ ਵਿਖੇ 5 ਵਿਅਕਤੀ ਦਾ ਕੋਰੋਨਾ ਵਾਇਰਸ ਪਾਜ਼ੀਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜੋ ਕਿ ਬੀਤੇ ਦਿਨੀਂ ਮੁੰਬਈ ਤੋਂ ਇੱਥੇ ਆਏ ...
ਕਰਨਾਲ ਜ਼ਿਲ੍ਹੇ ਅੰਦਰ ਇਕੋ ਦਿਨ ਵਿਚ ਆਏ 6 ਕੋਰੋਨਾ ਪਾਜ਼ੀਟਿਵ ਪੀੜਤ
. . .  1 day ago
ਕਰਨਾਲ, 29 ਮਈ (ਗੁਰਮੀਤ ਸਿੰਘ ਸੱਗੂ) – ਕਰਨਾਲ ਜ਼ਿਲ੍ਹੇ ਅੰਦਰ ਅੱਜ ਇਕੋ ਦਿਨ ਕੋਰੋਨਾ ਪਾਜ਼ੀਟਿਵ 6 ਪੀੜਤ ਸਾਹਮਣੇ ਆਏ। ਇਨਾ ਪੀੜਤਾਂ ਵਿਚੋਂ 5 ਦੀ ਦੂਜੇ ਰਾਜਾਂ ਤੋ ਟਰੈਵਲ ਹਿਸਟਰੀ ਹੈ ਜਿਨ੍ਹਾਂ ਵਿਚੋਂ 3 ਮੁੰਬਈ ਤੋ ਅਤੇ 2 ਉਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਤੋ ਇਥੇ ਆਏ...
ਜ਼ਿਲ੍ਹਾ ਸੰਗਰੂਰ 'ਚ ਮਿਲਿਆ ਕੋਰੋਨਾ ਪਾਜ਼ੀਟਿਵ ਕੇਸ
. . .  1 day ago
ਸੰਗਰੂਰ, 29 ਮਈ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਦੇ ਬਲਾਕ ਧੂਰੀ ਦੇ ਪਿੰਡ ਜਹਾਂਗੀਰ ਦੇ 62 ਸਾਲਾ ਵਿਅਕਤੀ ਜੋ ਇੱਕ ਟੈਂਪੂ ਡਰਾਈਵਰ ਹੈ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਪਿੱਛੋਂ ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਪਾਜ਼ੀਟਿਵ ਐਕਟਿਵ ਵਿਅਕਤੀਆਂ ਦੀ ਗਿਣਤੀ 7 ਹੋ ਗਈ ਹੈ ਅੱਜ...
105 ਪੰਚਾਇਤ ਸਕੱਤਰਾਂ ਦੇ ਤਬਾਦਲੇ
. . .  1 day ago
ਗੜ੍ਹਸ਼ੰਕਰ, 29 ਮਈ (ਧਾਲੀਵਾਲ) - ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਪ੍ਰਬੰਧਕੀ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਹੁਕਮਾਂ ਰਾਹੀਂ 105 ਪੰਚਾਇਤ ਸਕੱਤਰਾਂ ਦੇ ਤਬਾਦਲੇ ਕੀਤੇ ਗਏ...
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ ਪੰਜਵੀਂ, ਅੱਠਵੀਂ ਤੇ ਦਸਵੀਂ ਕਲਾਸ ਦਾ ਨਤੀਜਾ
. . .  1 day ago
ਐੱਸ. ਏ. ਐੱਸ. ਨਗਰ, 29 ਮਈ (ਤਰਵਿੰਦਰ ਸਿੰਘ ਬੈਨੀਪਾਲ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸ਼ੁਕਰਵਾਰ ਨੂੰ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਗ੍ਰੇਡਿੰਗ ਦੇ ਆਧਾਰ ‘ਤੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਨਤੀਜੇ ਬੋਰਡ...
ਰਾਸ਼ਨ ਵੰਡਣ ਦਾ ਵਿਰੋਧ ਕਰਦਿਆਂ ਲੋਕਾਂ ਵੱਲੋਂ ਕੀਤੀ ਗਈ ਕੁੱਟਮਾਰ ਵਿੱਚ ਔਰਤ ਦਾ ਹੋਇਆ ਗਰਭਪਾਤ
. . .  1 day ago
ਫਗਵਾੜਾ 29 ਮਈ (ਹਰੀਪਾਲ ਸਿੰਘ)- ਫਗਵਾੜਾ ਦੇ ਸ਼ਿਵਪੂਰੀ ਮਹੱਲੇ ਵਿੱਚ ਰਾਸ਼ਨ ਵੰਡਣ ਦਾ ਵਿਰੋਧ ਕਰਦਿਆਂ ਕੁੱਝ ਲੋਕਾਂ ਵੱਲੋਂ ਇਕ ਗਰਭਵਤੀ ਔਰਤ ਦੀ ਕੁੱਟਮਾਰ ਦੌਰਾਨ ਉਸ ਦਾ ਗਰਭਪਾਤ ਹੋ ਜਾਣ ਦਾ...
ਕੋਰੋਨਾ ਦਾ ਸਮਰਾਲਾ ਵਿਚ ਪਹਿਲਾ ਕੇਸ ਆਇਆ ਸਾਹਮਣੇ, ਪਰ ਪਤਨੀ ਦੀ ਰਿਪੋਰਟ ਆਈ ਨੇਗੇਟਿਵ
. . .  1 day ago
ਸਮਰਾਲਾ, 29 ਮਈ (ਗੋਪਾਲ ਸੋਫਤ) - ਕੋਰੋਨਾ ਵਾਇਰਸ ਦੀ ਲਾਗ ਤੋਂ ਹੁਣ ਤੱਕ ਸੁਰੱਖਿਅਤ ਰਿਹਾ ਸਮਰਾਲਾ ਸ਼ਹਿਰ ਵਿਚ ਵੀ ਅੱਜ ਕੋਰੋਨਾ ਦੀ ਲਪੇਟ ਵਿਚ ਆ ਗਿਆ। ਸਮਰਾਲਾ ਵਿਚ ਪਹਿਲਾ ਪਾਜ਼ੀਟਿਵ ਕੇਸ ਸਥਾਨਕ ਮਾਛੀਵਾੜਾ ਰੋਡ ਦੇ ਇਕ 30 ਸਾਲਾ ਇਕ ਨੌਜਵਾਨ...
ਲਾਕਡਾਊਨ ਦਾ ਝਟਕਾ, ਕੋਰ ਸੈਕਟਰ ਇੰਡਸਟਰੀਜ਼ ਦੇ ਉਤਪਾਦਨ 'ਚ 38 ਫ਼ੀਸਦੀ ਗਿਰਾਵਟ
. . .  1 day ago
ਨਵੀਂ ਦਿੱਲੀ, 29 ਮਈ - ਕੋਰੋਨਾ ਦੇ ਕਾਰਨ ਦੇਸ਼ ਭਰ ਵਿਚ ਜਾਰੀ ਲਾਕਡਾਊਨ ਦੇ ਚਲਦਿਆਂ ਅਪ੍ਰੈਲ ਮਹੀਨੇ ਵਿਚ 8 ਪ੍ਰਮੁੱਖ ਉਦਯੋਗਾਂ ਵਾਲੇ ਕੋਰ ਸੈਕਟਰ ਦੇ ਉਤਪਾਦਨ 'ਚ 38.1 ਫੀਸਦੀ ਦੀ ਗਿਰਾਵਟ ਆਈ ਹੈ। ਮਾਰਚ 2020 ਵਿਚ 8 ਕੋਰ ਸੈਕਟਰ ਦੇ ਉਤਪਾਦਨ ਵਿਚ 9 ਫੀਸਦੀ ਦੀ...
ਜ਼ਿਲ੍ਹਾ ਮੁਕਤਸਰ ਹੋਇਆ ਕੋਰੋਨਾ ਮੁਕਤ, ਆਖਰੀ ਕੋਰੋਨਾ ਪੀੜਤ ਮਰੀਜ਼ ਨੂੰ ਮਿਲੀ
. . .  1 day ago
ਮਲੋਟ, 29 ਮਈ (ਗੁਰਮੀਤ ਸਿੰਘ ਮੱਕੜ) - ਸ਼ਹਿਰ ਨੇੜਲੇ ਪਿੰਡ ਥੇੜੀ ਵਿਖੇ ਕੋਵਿਡ ਹਸਪਤਾਲ ਵਿਖੇ ਕੋਰੋਨਾ ਪੀੜਤ ਸੀ.ਆਈ.ਐਸ.ਐਫ਼ ਦੇ ਜਵਾਨ ਮਨਜੀਤ ਸਿੰਘ ਨੂੰ ਛੁੱਟੀ ਮਿਲਣ ਉਪਰੰਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕੋਰੋਨਾ ਮੁਕਤ ਹੋ ਗਿਆ ਹੈ। ਇਸ ਬਾਰੇ ਜਾਣਕਾਰੀ...
ਅਮਰੀਕਾ ਤੋਂ ਡਿਪੋਰਟ ਕੀਤੇ ਵਿਅਕਤੀਆਂ ਨੂੰ ਲੈ ਕੇ ਇਕ ਉਡਾਣ 2 ਜੂਨ ਨੂੰ ਪੁੱਜੇਗੀ
. . .  1 day ago
ਰਾਜਾਸਾਂਸੀ, 29 ਮਈ (ਹੇਰ) - ਕੋਰੋਨਾਵਾਇਰਸ ਕਰਕੇ ਠੱਪ ਹੋਈਆਂ ਹਵਾਈ ਸੇਵਾਵਾਂ ਜੋ ਮੁੜ ਸ਼ੁਰੂ ਹੋ ਗਈਆਂ। ਇਸ ਦੌਰਾਨ ਜਿਥੇ ਵੱਖ ਵੱਖ ਮੁਲਕਾਂ ਦੇ ਯਾਤਰੂਆਂ ਨੂੰ ਉਨ੍ਹਾਂ ਦੀ ਮੰਜਿਲ ਤੱਕ ਪਹੁੰਚਾਉਣ ਦੇ ਕਾਰਜ ਅਰੰਭ ਕੀਤੇ ਹਨ। ਉੱਥੇ ਹੀ, ਅਮਰੀਕਾ ਸਰਕਾਰ ਆਪਣੇ ਮੁਲਕ...
ਪੰਜਾਬ ਸਕੂਲ ਸਿਖਿਆ ਬੋਰਡ ਅੱਜ ਹੀ ਕੁਝ ਸਮੇਂ 'ਚ ਐਲਾਨ ਸਕਦਾ 5 ਵੀਂ, 8ਵੀਂ ਅਤੇ 10 ਵੀਂ ਸ਼੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਦਾ ਨਤੀਜਾ
. . .  1 day ago
ਐੱਸ. ਏ. ਐੱਸ. ਨਗਰ, 29 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿਖਿਆ ਬੋਰਡ ਅੱਜ ਹੀ ਕੁਝ ਸਮੇਂ 'ਚ 5 ਵੀਂ , 8ਵੀਂ ਅਤੇ 10 ਵੀਂ ਸ਼੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦਾ ਐਲਾਨ ਕਰ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੋਰਡ ਵਲੋਂ ਇਹ ਨਤੀਜਾ ਪ੍ਰੀਖਿਆਰਥੀਆਂ...
ਟਿੱਡੀਦਲ ਦੇ ਸੰਭਾਵਿਤ ਹਮਲੇ ਨੂੰ ਲੈ ਕੇ ਜ਼ਿਲ੍ਹੇ ਅਤੇ ਬਲਾਕ ਪੱਧਰ 'ਤੇ ਸਥਾਪਿਤ ਕੰਟਰੋਲ ਰੂਮ ਹਰ ਸਮੇਂ ਰਹਿਣਗੇ ਚਾਲੂ - ਡਿਪਟੀ ਕਮਿਸ਼ਨਰ
. . .  1 day ago
ਫ਼ਾਜ਼ਿਲਕਾ, 29 ਮਈ (ਪ੍ਰਦੀਪ ਕੁਮਾਰ)- ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿਚ ਪਾਕਿਸਤਾਨ ਤੋ ਆਏ ਟਿੱਡੀ ਦਲ ਦੇ ਤਬਾਹੀ ਮਚਾਉਣ ਤੋ ਬਾਅਦ ਪੰਜਾਬ ਵਿਚ ਸੰਭਾਵਿਤ ਹਮਲੇ ਨੂੰ ਲੈ ਕੇ ਸੂਬੇ ਦੇ ਵੱਖ ਵੱਖ ਜਿੱਲ੍ਹਾ ਪ੍ਰਸ਼ਾਸਨ ਵਲ਼ੋਂ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ, ਇਸ ਦੇ ਤਹਿਤ...
ਟਰੱਕ ਚਾਲਕ ਤੇ ਸਹਾਇਕ ਨਸ਼ਾ ਸਪਲਾਈ ਕਰਦੇ ਹੋਏ ਕਾਬੂ
. . .  1 day ago
ਜੰਡਿਆਲਾ ਮੰਜਕੀ, 29 ਮਈ (ਸੁਰਜੀਤ ਸਿੰਘ ਜੰਡਿਆਲਾ) - ਸੀ.ਆਈ.ਏ. ਸਟਾਫ਼ ਜਲੰਧਰ ਦੀ ਟੀਮ ਵੱਲੋਂ ਇੱਕ ਟਰੱਕ ਚਾਲਕ ਅਤੇ ਉਸ ਦੇ ਸਾਥੀ ਨੂੰ ਜੰਡਿਆਲਾ-ਜਲੰਧਰ ਰੋਡ 'ਤੇ ਸਮਰਾਏ ਪੁਲੀ ਨੇੜੇ ਚੂਰਾ ਪੋਸਤ ਅਤੇ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਸਦਰ ਜਲੰਧਰ...
ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਭਾਰੀ ਜੁਰਮਾਨੇ ਕਰਨ ਦੇ ਦਿੱਤੇ ਹੁਕਮ
. . .  1 day ago
ਜਲੰਧਰ, 29 ਮਈ (ਚੰਦੀਪ ਭੱਲਾ) - ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਕੋਰੋਨਾ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਦਿੱਤੇ ਨਿਰਦੇਸ਼ਾਂ ਨੂੰ ਹੋਰ ਸਖ਼ਤ ਕਰਦੇ ਹੋਏ ਲਾਕਡਾਊਨ ਤੋੜਨ ਵਾਲਿਆ ਨੂੰ ਭਾਰੀ ਜੁਰਮਾਨੇ ਕਰਨ ਦੇ ਹੁਕਮ ਦਿੱਤੇ ਹਨ। ਨਵੇਂ ਹੁਕਮਾਂ ਅਨੁਸਾਰ ਮਾਸਕ...
ਪਠਾਨਕੋਟ ਵਿਚ 5 ਹੋਰ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ
. . .  1 day ago
ਪਠਾਨਕੋਟ 29 ਮਈ (ਸੰਧੂ) - ਪਠਾਨਕੋਟ ਦੇ ਵਿਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਡਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਕੋਰੋਨਾ ਪਾਜ਼ੀਟਿਵ ਵਿਅਕਤੀ ਇੰਦਰਾ ਕਾਲੋਨੀ ਨਿਵਾਸੀ...
ਤੇਜ ਝੱਖੜ੍ਹ ਨੇ ਨੌਜਵਾਨ ਦੀ ਲਈ ਜਾਨ
. . .  1 day ago
ਸੁਨਾਮ ਊਧਮ ਸਿੰਘ ਵਾਲਾ 29 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਬੀਤੀ ਸ਼ਾਮ ਚੱਲੇ ਤੇਜ ਝੱਖੜ ਕਾਰਨ ਸੜਕ 'ਤੇ ਡਿੱਗੇ ਬਿਜਲੀ ਦੇ ਖੰਬੇ ਦੀਆਂ ਤਾਰਾਂ 'ਚ ਫਸਕੇ ਇਕ ਨੌਜਵਾਨ ਮੋਟਰਸਾਇਕਲ ਸਵਾਰ ਦੀ ਦੁਖਦਾਈ ਮੌਤ ਹੋਣ ਦੀ ਖਬਰ ਹੈ।ਮਾਮਲੇ ਦੀ...
ਗੀਤਕਾਰ ਯੋਗੇਸ਼ ਦਾ ਹੋਇਆ ਦਿਹਾਂਤ
. . .  1 day ago
ਮੁੰਬਈ, 29 ਮਈ (ਇੰਦਰਮੋਹਨ ਪਨੂੰ) - ਬਾਲੀਵੁੱਡ ਦੇ ਉੱਘੇ ਗੀਤਕਾਰ ਯੋਗੇਸ਼ ਦਾ ਦਿਹਾਂਤ ਹੋ ਗਿਆ ਹੈ। ਉਹ 77 ਸਾਲ ਦੇ ਸਨ ਤੇ ਉਨ੍ਹਾਂ ਨੇ ਫਿਲਮੀ ਜਗਤ ਨੂੰ ਕਈ ਯਾਦਗਾਰੀ...
ਗੈਰ ਮਿਆਰੀ ਬੀਜ ਘੋਟਾਲਾ ਦੀ ਜਾਂਚ ਲਈ ਭਾਜਪਾਈਆਂ ਨੇ ਦਿੱਤਾ ਮਾਣਯੋਗ ਰਾਜਪਾਲ ਪੰਜਾਬ ਦੇ ਨਾਮ 'ਤੇ ਡੀ.ਸੀ. ਨੂੰ ਮੰਗ ਪੱਤਰ
. . .  1 day ago
ਫ਼ਿਰੋਜ਼ਪੁਰ, 29 ਮਈ (ਜਸਵਿੰਦਰ ਸਿੰਘ ਸੰਧੂ)- ਉਜਾਗਰ ਹੋਏ ਬਹੁ ਕਰੋੜੀ ਗੈਰ ਮਿਆਰੀ ਬੀਜ ਘੋਟਾਲੇ ਦੀ ਤਹਿ ਤੱਕ ਜਾ ਕੇ ਇਸ ਪਿੱਛੇ ਛਿਪੇ ਸਿਆਸੀ, ਸਰਕਾਰੀ ਆਦਿ ਨਾਮਵਰ ਚਿਹਰਿਆਂ ਨੂੰ ਉਜਾਗਰ ਕਰਕੇ ਸਜ਼ਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ...
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਹੋਇਆ ਦਿਹਾਂਤ
. . .  1 day ago
ਨਵੀਂ ਦਿੱਲੀ, 29 ਮਈ - ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਅੱਜ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਅਜੀਤ ਜੋਗੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਹ 20 ਦਿਨ ਤੋਂ ਰਾਏਪੁਰ ਦੇ ਹਸਪਤਾਲ ਵਿਚ ਭਰਤੀ ਸਨ ਤੇ...
ਪੁਲਿਸ ਪਾਰਟੀ ਨੇ ਘਰ ਜਾ ਕਿ ਮਨਾਇਆ ਬੱਚਿਆਂ ਦਾ ਜਨਮ ਦਿਨ
. . .  1 day ago
ਖਮਾਣੋਂ, 29 ਮਈ (ਮਨਮੋਹਣ ਸਿੰਘ ਕਲੇਰ)- ਖਮਾਣੋਂ ਦੀ ਪੁਲਿਸ ਪਾਰਟੀ ਨੇ ਪਿੰਡ ਬਰਵਾਲੀ ਕਲਾਂ ਵਿਖੇ ਸ੍ਰੀ ਸੁਚਿੰਦਰ...
ਬਾਬਾ ਬਕਾਲਾ ਸਾਹਿਬ 'ਚ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ 5 ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  1 day ago
ਬਾਬਾ ਬਕਾਲਾ ਸਾਹਿਬ, 29 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ 'ਚ ਸਬ ਡਵੀਜ਼ਨ...
ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਲਾਇਆ ਸਬ ਡਿਵੀਜ਼ਨ ਅੱਗੇ ਧਰਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਅੱਸੂ ਸੰਮਤ 551

ਮਾਨਸਾ

ਸੰਘਰਸ਼ ਕਮੇਟੀ ਦੀ ਅਵਾਰਾ ਪਸ਼ੂਆਂ ਦੇ ਮਾਮਲੇ 'ਚ ਪ੍ਰਸ਼ਾਸਨ ਨਾਲ ਮੀਟਿੰਗ ਬੇ-ਨਤੀਜਾ ਰਹੀ

ਮਾਨਸਾ, 16 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਅਵਾਰਾ ਡੰਗਰਾਂ ਦੇ ਮਾਮਲੇ 'ਚ ਪਸ਼ੂ ਕੰਟਰੋਲ ਸੰਘਰਸ਼ ਕਮੇਟੀ ਦੀ ਪ੍ਰਸ਼ਾਸਨ ਨਾਲ ਮੀਟਿੰਗ ਕਿਸੇ ਸਿੱਟੇ 'ਤੇ ਨਾ ਪਹੁੰਚ ਸਕੀ | ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮੀਟਿੰਗ 'ਚ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਤੇ ਹੋਰ ਅਧਿਕਾਰੀ ਹਾਜ਼ਰ ਸਨ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਸਰਕਾਰੀ ਤੌਰ 'ਤੇ ਅਵਾਰਾ ਪਸ਼ੂਆਂ ਦੇ ਹੱਲ ਲਈ ਆਪਣੇ ਤੌਰ 'ਤੇ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਕੋਈ ਨੀਤੀ ਅਖ਼ਤਿਆਰ ਨਹੀਂ ਕੀਤੀ ਗਈ ਬਲਕਿ ਗਊਸ਼ਾਲਾਵਾਂ ਅਤੇ ਸੰਘਰਸ਼ ਕਮੇਟੀ ਉੱਪਰ ਹੀ ਡੰਗਰਾਂ ਦਾ ਹੱਲ ਕਰਨ 'ਤੇ ਜ਼ੋਰ ਦਿੱਤਾ, ਜਿਸ ਕਰ ਕੇ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਉੱਧਰ ਗੁਰਦੁਆਰਾ ਚੌਕ 'ਚ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ | ਬੁਲਾਰਿਆਂ ਨੇ ਸਰਕਾਰ ਤੇ ਸਿਵਲ ਪ੍ਰਸ਼ਾਸਨ ਦੀ ਰੱਜ ਕੇ ਅਲੋਚਨਾ ਕੀਤੀ | ਸੰਘਰਸ਼ ਕਮੇਟੀ ਵਲੋਂ ਪਿਛਲੇ ਸਮੇਂ ਦੌਰਾਨ ਅਵਾਰਾ ਅਮਰੀਕੀ ਢੱਠਿਆਂ ਕਾਰਨ ਮੌਤ 'ਤੇ ਮੂੰਹ ਜਾ ਪਏ ਵਿਅਕਤੀਆਂ ਨੂੰ ਸ਼ਰਧਾਂਜਲੀ ਦੇਣ ਲਈ 19 ਸਤੰਬਰ ਨੂੰ ਸ਼ਹਿਰ 'ਚ ਕੈਂਡਲ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਗਿਆ ਹੈ | ਇਹ ਮਾਰਚ ਸ਼ਾਮ 6.00 ਵਜੇ ਗੁਰਦੁਆਰਾ ਚੌਕ ਤੋਂ ਸ਼ੁਰੂ ਹੋ ਕੇ ਗਊਸ਼ਾਲਾ ਰੋਡ, ਰੇਲਵੇ ਫਾਟਕ, ਸਿਨੇਮਾ ਰੋਡ ਹੁੰਦੇ ਹੋਏ ਬੱਸ ਸਟੈਂਡ ਤੱਕ ਕੀਤਾ ਜਾਵੇਗਾ | ਅੱਜ ਧਰਨੇ 'ਚ ਬੋਘ ਸਿੰਘ, ਉਗਰ ਸਿੰਘ, ਰਘਵੀਰ ਸਿੰਘ, ਗੁਰਲਾਭ ਸਿੰਘ, ਨਰਿੰਦਰ ਕੌਰ, ਸਿਕੰਦਰ ਸਿੰਘ ਘਰਾਂਗਣਾ, ਬਲਦੇਵ ਸਿੰਘ, ਬਾਬੂ ਲਾਲ, ਰਾਜ ਕੁਮਾਰ ਗਰਗ, ਸੁਖਚਰਨ ਸਿੰਘ ਦਾਨੇਵਾਲੀਆ, ਮੇਲਾ ਸਿੰਘ ਬੈਠੇ | ਧਰਨੇ ਨੂੰ ਆਪ ਦੀ ਕੋਰ ਕਮੇਟੀ ਦੇ ਚੇਅਰਮੈਨ ਵਿਧਾਇਕ ਬੁੱਧ ਰਾਮ, ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਬਲਵਿੰਦਰ ਸਿੰਘ ਕਾਕਾ, ਗੁਰਲਾਭ ਸਿੰਘ ਮਾਹਲ, ਕ੍ਰਿਸ਼ਨ ਚੌਹਾਨ, ਮਨਜੀਤ ਸਿੰਘ ਸਦਿਓੜਾ, ਪ੍ਰੇਮ ਅੱਗਰਵਾਲ, ਧਰਮਵੀਰ ਵਾਲੀਆ, ਜਤਿੰਦਰ ਆਗਰਾ, ਡਾ: ਜਨਕ ਰਾਜ, ਹਰਿੰਦਰ ਸਿੰਘ ਮਾਨਸ਼ਾਹੀਆ, ਬਿੱਕਰ ਸਿੰਘ ਮੰਘਾਣੀਆਂ, ਧੰਨਾ ਮੱਲ ਗੋਇਲ ਆਦਿ ਹਾਜ਼ਰ ਸਨ |

ਬੋੜਾਵਾਲ ਕਾਲਜ ਵਿਖੇ ਰੁਜ਼ਗਾਰ ਮੇਲਾ 19 ਨੂੰ

ਬੁਢਲਾਡਾ, 16 ਸਤੰਬਰ (ਨਿ. ਪ. ਪ.)- ਪੰਜਾਬ ਸਰਕਾਰ ਵਲੋਂ ਘਰ-ਘਰ ਰੁਜ਼ਗਾਰ ਦੇਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵਲੋਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਅਗਵਾਈ ਹੇਠ ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ 19 ਸਤੰਬਰ ਨੂੰ ਇਕ ...

ਪੂਰੀ ਖ਼ਬਰ »

ਤਹਿਸੀਲ ਪੁਰਾਣੀ ਜਗ੍ਹਾ 'ਤੇ ਬਣਾਉਣ ਲਈ ਸੰਘਰਸ਼ ਕਮੇਟੀ ਨੇ ਲੋਕਾਂ ਨੂੰ ਜੋੜਨਾ ਕੀਤਾ ਸ਼ੁਰੂ

ਬਰੇਟਾ, 16 ਸਤੰਬਰ (ਜੀਵਨ ਸ਼ਰਮਾ)- ਸਥਾਨਕ ਤਹਿਸੀਲ ਬਚਾਓ ਸੰਘਰਸ਼ ਕਮੇਟੀ ਵਲੋਂ ਸ਼ਹਿਰ ਅੰਦਰ ਪੁਰਾਣੀ ਜਗ੍ਹਾ 'ਤੇ ਤਹਿਸੀਲ ਬਣਾਉਣ ਨੂੰ ਲੈ ਕੇ ਛੇੜੀ ਮੁਹਿੰਮ ਸਬੰਧੀ ਇਲਾਕੇ ਦੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਇਹ ਮਸਲਾ ਲੋਕ ਲਹਿਰ ਬਣ ਸਕੇ ...

ਪੂਰੀ ਖ਼ਬਰ »

ਮਗਨਰੇਗਾ ਕਰਮਚਾਰੀ ਯੂਨੀਅਨ ਵਲੋਂ ਧਰਨਾ

ਝੁਨੀਰ, 16 ਸਤੰਬਰ (ਰਮਨਦੀਪ ਸਿੰਘ ਸੰਧੂ)- ਮਗਨਰੇਗਾ ਕਰਮਚਾਰੀ ਯੂਨੀਅਨ ਝੁਨੀਰ ਵਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫ਼ਤਰ ਝੁਨੀਰ ਵਿਖੇ ਧਰਨਾ ਲਗਾਇਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਕਿਸ਼ੋਰ ਕੁਮਾਰ ਨੇ ਦੱਸਿਆ ਕਿ ਮਗਨਰੇਗਾ ਕਰਮਚਾਰੀ ...

ਪੂਰੀ ਖ਼ਬਰ »

ਕਿਸਾਨਾਂ ਦੀਆਂ ਮੰਗਾਂ ਦੀ ਪੈਰਵੀ ਲਈ ਤਿੱਖਾ ਸੰਘਰਸ਼ ਕਰਨ ਦਾ ਫ਼ੈਸਲਾ

ਬੋਹਾ, 16 ਸਤੰਬਰ (ਰਮੇਸ਼ ਤਾਂਗੜੀ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਬੋਹਾ ਦੀ ਬੈਠਕ ਪ੍ਰਧਾਨ ਜਸਕਰਨ ਸਿੰਘ ਚਹਿਲ ਸ਼ੇਰਖਾ ਵਾਲਾ ਦੀ ਪ੍ਰਧਾਨਗੀ ਹੇਠ ਹੋਈ | ਗੁਰਦੁਆਰਾ ਗਾਦੜ ਪੱਤੀ ਬੋਹਾ ਵਿਖੇ ਹੋਈ ਇਸ ਬੈਠਕ 'ਚ ਇਲਾਕੇ ਦੇ 40 ਪਿੰਡਾਂ ਤੋਂ ਕਿਸਾਨ ਨੇ ਭਾਗ ਲਿਆ | ...

ਪੂਰੀ ਖ਼ਬਰ »

ਭੀਖੀ ਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਡੇਂਗੂ ਬੁਖ਼ਾਰ ਨੇ ਲਪੇਟ 'ਚ ਲਿਆ

ਭੀਖੀ, 16 ਸਤੰਬਰ (ਬਲਦੇਵ ਸਿੰਘ ਸਿੱਧੂ)- ਭੀਖੀ ਅਤੇ ਆਸ ਪਾਸ ਦੇ ਪਿੰਡਾਂ 'ਚ ਡੇਂਗੂ ਬੁਖ਼ਾਰ ਦਾ ਕਹਿਰ ਸ਼ੁਰੂ ਹੋ ਗਿਆ ਹੈ ਅਤੇ ਲੋਕਾਂ ਨੂੰ ਇਸ ਨੇ ਆਪਣੀ ਲਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ | ਇਸ ਦੇ ਬਾਵਜੂਦ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤ ਪਿਆ ਹੈ | ਵਿਭਾਗ ...

ਪੂਰੀ ਖ਼ਬਰ »

ਮੋਦੀ ਸਰਕਾਰ ਨੇ ਦੇਸ਼ ਨੂੰ ਫ਼ਿਰਕਾਪ੍ਰਸਤੀ ਅਤੇ ਆਰਥਿਕ ਮੰਦੀ ਵੱਲ ਧੱਕਿਆ-ਅਰਸ਼ੀ

ਮਾਨਸਾ, 16 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਕੇਂਦਰ ਦੀ ਮੋਦੀ ਸਰਕਾਰ ਦੇਸ਼ ਨੂੰ ਫ਼ਿਰਕਾਪ੍ਰਸਤੀ ਅਤੇ ਆਰਥਿਕ ਮੰਦੀ ਵੱਲ ਧੱਕਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ | ਇਹ ਪ੍ਰਗਟਾਵਾ ਸੀ.ਪੀ.ਆਈ. ਦੇ ਕੌਮੀ ਕੌਾਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ...

ਪੂਰੀ ਖ਼ਬਰ »

ਆਡ-ਰਹਿਣ ਜ਼ਮੀਨ ਦੀ ਗ਼ਲਤ ਰਜਿਸਟਰੀ ਕਰਵਾਉਣ ਦੇ ਦੋਸ਼ 'ਚ 5 ਵਿਰੁੱਧ ਮੁਕੱਦਮਾ ਦਰਜ

ਮਾਨਸਾ, 16 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸ਼ਹਿਰੀ ਪੁਲਿਸ ਬੁਢਲਾਡਾ ਨੇ ਆਡ-ਰਹਿਣ ਜ਼ਮੀਨ ਦੀ ਗ਼ਲਤ ਰਜਿਸਟਰੀ ਕਰਵਾਉਣ ਦੇ ਦੋਸ਼ 'ਚ 5 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਡਾ : ਨਰਿੰਦਰ ਭਾਰਗਵ ਐਸ.ਐਸ. ਪੀ. ਮਾਨਸਾ ਨੇ ਦੱਸਿਆ ਕਿ ਲੰਘੀ 29 ਅਪ੍ਰੈਲ ਨੂੰ ...

ਪੂਰੀ ਖ਼ਬਰ »

ਅਵਾਰਾ ਪਸ਼ੂ ਮੁਕਤ ਸੰਸਥਾ (ਸੰਗਰੂਰ) ਵਲੋਂ ਮਾਨਸਾ ਦੇ ਸੰਘਰਸ਼ੀ ਲੋਕਾਂ ਸਮਰਥਨ

ਸੰਗਰੂਰ, 16 ਸਤੰਬਰ (ਚੌਧਰੀ ਨੰਦ ਲਾਲ ਗਾਂਧੀ)-ਅਵਾਰਾ ਪਸ਼ੂ ਮੁਕਤ ਸੰਸਥਾ ਜ਼ਿਲ੍ਹਾ ਸੰਗਰੂਰ ਨੇ ਅਵਾਰਾ ਪਸ਼ੂਆਂ ਦੇ ਮਾਮਲੇ ਨੰੂ ਲੈ ਕੇ ਮਾਨਸਾ ਵਿਚ ਚੱਲ ਰਹੀ ਭੁੱਖ ਹੜਤਾਲ ਦਾ ਸਮਰਥਨ ਕੀਤਾ ਹੈ | ਸੰਸਥਾ ਦੇ ਕਨਵੀਨਰ ਦਲਜੀਤ ਸਿੰਘ ਸੇਖੋਂ ਐਡਵੋਕੇਟ ਅਤੇ ਡਾ. ਏ.ਐਸ. ਮਾਨ ...

ਪੂਰੀ ਖ਼ਬਰ »

ਮਗਨਰੇਗਾ ਕਰਮਚਾਰੀਆਂ ਵਲੋਂ ਕਲਮ ਛੋੜ ਹੜਤਾਲ

ਬੁਢਲਾਡਾ, 16 ਸਤੰਬਰ (ਸੁਨੀਲ ਮਨਚੰਦਾ)- ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ 'ਤੇ ਬਲਾਕ ਬੁਢਲਾਡਾ ਦੇ ਸਮੁੱਚੇ ਮਗਨਰੇਗਾ ਕਰਮਚਾਰੀਆਂ ਨੇ ਅੱਜ ਕਲਮ ਛੋੜ ਹੜਤਾਲ ਕਰ ਕੇ ਬੀ.ਡੀ.ਪੀ.ਓ. ਦਫ਼ਤਰ ਦੇ ਆਹਤੇ 'ਚ ਧਰਨਾ ਮਾਰਿਆ | ਇਸ ਮੌਕੇ ਧਰਨਾਕਾਰੀਆਂ ਨੰੂ ਸੰਬੋਧਨ ...

ਪੂਰੀ ਖ਼ਬਰ »

ਮੂਸਾ ਮਾਈਨਰ 'ਚ 30 ਫੁੱਟ ਪਾੜ ਪੈਣ ਕਾਰਨ 50 ਏਕੜ ਫ਼ਸਲਾਂ 'ਚ ਪਾਣੀ ਭਰਿਆ

ਮਾਨਸਾ, 16 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸ਼ਹਿਰ ਦੇ ਨੇੜਲੇ ਚਕੇਰੀਆਂ ਰੋਡ 'ਤੇ ਮੂਸਾ ਮਾਈਨਰ 'ਚ 30 ਫੁੱਟ ਦੇ ਕਰੀਬ ਪਾੜ ਪੈ ਜਾਣ ਕਰ ਕੇ ਕਿਸਾਨਾਂ ਦੀਆਂ 50 ਏਕੜ ਫ਼ਸਲਾਂ ਦਾ ਨੁਕਸਾਨ ਹੋ ਗਿਆ ਹੈ, ਜਿਨ੍ਹਾਂ 'ਚ ਨਰਮਾ, ਜੀਰੀ ਅਤੇ ਸਬਜ਼ੀਆਂ ਸ਼ਾਮਿਲ ਹਨ | ਇੰਨਾ ਹੀ ...

ਪੂਰੀ ਖ਼ਬਰ »

ਭੀਖੀ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਵਿਸ਼ਾਲ ਚੇਤਨਾ ਮਾਰਚ ਕੱਢਿਆ

ਭੀਖੀ, 16 ਸਤੰਬਰ (ਗੁਰਿੰਦਰ ਸਿੰਘ ਔਲਖ)- ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਦੇ ਮੁਖੀ ਗਿਆਨੀ ਹਰਜਿੰਦਰ ਸਿੰਘ ਭੀਖੀ ਅਤੇ ਭਾਈ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ...

ਪੂਰੀ ਖ਼ਬਰ »

ਕਸਬਾ ਝੁਨੀਰ ਵਿਖੇ ਮੁਫ਼ਤ ਜਾਂਚ ਕੈਂਪ ਲਗਾਇਆ

ਝੁਨੀਰ, 16 ਸਤੰਬਰ (ਰਮਨਦੀਪ ਸਿੰਘ ਸੰਧੂ) - ਕਸਬਾ ਝੁਨੀਰ ਵਿਖੇ ਹੱਡੀਆਂ ਅਤੇ ਗੋਡਿਆਂ ਦੇ ਇਲਾਜ ਲਈ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਨੇ ਕੀਤਾ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੌਨ ਅੱਕਾਂਵਾਲੀ ਤੋਂ ...

ਪੂਰੀ ਖ਼ਬਰ »

'ਨੰਨ੍ਹੀ ਛਾਂ' ਮੁਹਿੰਮ ਦੇ 11 ਸਾਲ ਪੂਰੇ ਹੋਣ ਸਬੰਧੀ ਰੁੱਖ ਲਗਾਓ ਮੁਹਿੰਮ

ਬੁਢਲਾਡਾ, 16 ਸਤੰਬਰ (ਸਵਰਨ ਸਿੰਘ ਰਾਹੀ)- ਨੰਨ੍ਹੀ ਛਾਂ ਮੁਹਿੰਮ ਦੇ 11 ਸਾਲ ਪੂਰੇ ਹੋਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦਿਸ਼ਾਂ-ਨਿਰਦੇਸ਼ਾਂ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੁੱਖ ਲਗਾਓ ਮੁਹਿੰਮ ਤਹਿਤ ਸ਼੍ਰੋਮਣੀ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਦੀ ਕੁੜੀਆਂ ਦੀ ਵਾਲੀਵਾਲ ਟੀਮ ਨੇ ਅੰਤਰ ਕਾਲਜ ਚੈਂਪੀਅਨਸ਼ਿਪ ਜਿੱਤੀ

ਬੁਢਲਾਡਾ, 16 ਸਤੰਬਰ (ਰਾਹੀ)- ਪੰਜਾਬੀ ਯੂਨੀਵਰਸਿਟੀ ਨਾਲ ਸਬੰਧਿਤ ਕਾਲਜਾਂ ਦੇ ਅੰਤਰ ਕਾਲਜ ਬਾਲੀਵਾਲ ਖੇਡ ਮੁਕਾਬਲਿਆਂ 'ਚ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਟੀਮ ਨੇ ਚੈਂਪੀਅਨ ਜਿੱਤਣ 'ਚ ਸਫਲਤਾ ਹਾਸਲ ਕੀਤੀ ਹੈ | ਖੇਡ ਵਿਭਾਗ ਦੇ ਮੁਖੀ ਪ੍ਰੋ: ਰਮਨਦੀਪ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੇ ਉਦੇਸ਼ਾਂ ਨੂੰ ਜ਼ਮੀਨੀ ਪੱਧਰ 'ਤੇ ਲਿਜਾਣ ਲਈ ਹਰ ਭਾਜਪਾ ਵਰਕਰ ਤੱਤਪਰ-ਪੂਨੀਆ

ਭੀਖੀ, 16 ਸਤੰਬਰ (ਗੁਰਿੰਦਰ ਸਿੰਘ ਔਲਖ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਮੁਹਿੰਮ ਸਵੱਛਤਾ ਪ੍ਰੋਗਰਾਮ ਤਹਿਤ ਭੀਖੀ ਦੇ ਭਾਜਪਾ ਵਰਕਰਾਂ ਵਲੋਂ ਸਥਾਨਕ ਕਮਿਊਨਿਟੀ ਹੈਲਥ ਸੈਂਟਰ 'ਚ ਮਰੀਜ਼ਾ ਅਤੇ ਜੱਚਾ-ਬੱਚਾ ਔਰਤਾਂ ਨੂੰ ਫਲ਼ ਤਕਸੀਮ ਕਰ ਕੇ ...

ਪੂਰੀ ਖ਼ਬਰ »

ਵਧੀਆ ਕਾਰਗੁਜ਼ਾਰੀ ਵਾਲੇ ਹੋਮਗਾਰਡਜ਼ ਦੇ ਅਧਿਕਾਰੀਆਂ ਦਾ ਸਨਮਾਨ

ਮਾਨਸਾ, 16 ਸਤੰਬਰ (ਸਟਾਫ਼ ਰਿਪੋਰਟਰ)- ਪੰਜਾਬ ਹੋਮ ਗਾਰਡਜ਼ ਮਾਨਸਾ ਦੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ ਗੁਰਸੇਵਕ ਸਿੰਘ ਅਤੇ ਦਰਸ਼ਨ ਸਿੰਘ ਨੂੰ ਦਰਜਾ-1, ਏ.ਡੀ.ਜੀ.ਪੀ. ਵਲੋਂ ਭੇਜੇ ਗਏ ਪ੍ਰਮਾਣ ਪੱਤਰ ਡਾ: ਨਰਿੰਦਰ ਭਾਰਗਵ ਐਸ.ਐਸ.ਪੀ. ਮਾਨਸਾ ਵਲੋਂ ਦਿੱਤੇ ਗਏ ...

ਪੂਰੀ ਖ਼ਬਰ »

ਗੰਢੂ ਕਲਾਂ ਦੀਆਂ ਸਟੇਟ ਪੱਧਰ ਲਈ ਚੁਣੀਆਂ ਲੜਕੀਆਂ ਨੂੰ ਸਪੋਰਟਸ ਕਿੱਟ ਦੇ ਕੇ ਸਨਮਾਨਿਤ ਕੀਤਾ

ਬੋਹਾ, 16 ਸਤੰਬਰ (ਰਮੇਸ਼ ਤਾਂਗੜੀ)- ਸਕੂਲ ਵਿਚ ਪਿ੍ੰਸੀਪਲ ਡਾ. ਗਿਆਨ ਸਿੰਘ (ਨੈਸ਼ਨਲ ਐਵਾਰਡੀ) ਦੀ ਅਗਵਾਈ ਵਿਚ ਬੱਚਿਆਂ ਦੀ ਹੌਸਲਾ ਅਫਜਾਈ ਲਈ ਸ.ਸ. ਸਕੂਲ ਗੰਢੂ ਕਲਾਂ ਪ੍ਰੋਗਰਾਮ ਕੀਤਾ ਗਿਆ | ਮੁੱਖ ਮਹਿਮਾਨ ਵਜੋਂ ਕੁਲਦੀਪ ਸਿੰਘ, ਪ੍ਰਧਾਨ ਯੂਥ ਕਾਂਗਰਸ, ਪੰਚ ਬੂਟਾ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦੈ- ਸੰਜੀਵ ਗੋਇਲ

ਝੁਨੀਰ, 16 ਸਤੰਬਰ (ਰਮਨਦੀਪ ਸਿੰਘ ਸੰਧੂ)- ਨੇੜਲੇ ਪਿੰਡ ਫੱਤਾ ਮਾਲੋਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਪੁਲਿਸ ਵਲੋਂ ਪਿੰਡ ਵਾਸੀਆਂ ਨੂੰ ਨਸ਼ਿਆਂ ਿਖ਼ਲਾਫ਼ ਜਾਗਰੂਕ ਕੀਤਾ ਗਿਆ | ਇਸ ਮੌਕੇ ਡੀ.ਐਸ.ਪੀ. ਸੰਜੀਵ ਕੁਮਾਰ ਗੋਇਲ ਸਰਦੂਲਗੜ੍ਹ ਵਿਸ਼ੇਸ਼ ...

ਪੂਰੀ ਖ਼ਬਰ »

ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਬੁਢਲਾਡਾ, 16 ਸਤੰਬਰ (ਸੁਨੀਲ ਮਨਚੰਦਾ)- ਸਥਾਨਕ 66 ਕੇ. ਵੀ. ਪਾਵਰਕਾਮ ਦਫ਼ਤਰ ਵਿਖੇ ਪਾਵਰਕਾਮ ਪੈਨਸ਼ਨਰਜ਼ ਦੀ ਮਹੀਨਾਵਾਰ ਮੀਟਿੰਗ ਡਵੀਜ਼ਨ ਪ੍ਰਧਾਨ ਲਾਭ ਸਿੰਘ ਦੀ ਅਗਵਾਈ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪੈਨਸ਼ਨਰਜ਼ ਐਸੋਸੀਏਸ਼ਨ ਦੀਆਂ ...

ਪੂਰੀ ਖ਼ਬਰ »

ਸੁਵਿਧਾ ਕੇਂਦਰ 'ਚ ਆਪਣੇ ਕੰਮਾਂ ਲਈ ਲੋਕ ਹੋ ਰਹੇ ਨੇ ਖੱਜਲ-ਖੁਆਰ

ਭੀਖੀ, 16 ਸਤੰਬਰ (ਬਲਦੇਵ ਸਿੰਘ ਸਿੱਧੂ)- ਸੁਵਿਧਾ ਕੇਂਦਰ ਭੀਖੀ 'ਚ ਆਪਣੇ ਕੰਮਾਂ ਲਈ ਆਉਂਦੇ ਲੋਕਾਂ ਨੂੰ ਕੰਮ ਕਰਵਾਉਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ | ਇਸ ਸਬੰਧੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਇਕ ਅਧਾਰ ਕਾਰਡ ਨੂੰ ਸਹੀ ਕਰਵਾਉਣ ਲਈ ਪਿਛਲੇ ਇਕ ਹਫ਼ਤੇ ਤੋਂ ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ

ਬੁਢਲਾਡਾ, 16 ਸਤੰਬਰ (ਰਾਹੀ) - ਸਵੱਛ ਭਾਰਤ ਮੁੰਹਿਮ ਤਹਿਤ ਸਥਾਨਕ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਕੋਆਰਡੀਨੇਟਰ ਦਰਸ਼ਨ ਸਿੰਘ ਚੰਡੀਗੜ੍ਹ ਨੇ ਦੱਸਿਆ ਕਿ ਉਪ ਮੰਡਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX