ਤਾਜਾ ਖ਼ਬਰਾਂ


ਭਾਜਪਾ 'ਚ ਸ਼ਾਮਲ ਹੋਏ ਕਰਤਾਰ ਸਿੰਘ ਭੜਾਨਾ
. . .  22 minutes ago
ਨਵੀਂ ਦਿੱਲੀ, 18 ਅਕਤੂਬਰ- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨੇਤਾ ਕਰਤਾਰ ਸਿੰਘ ਭੜਾਨਾ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਮੁਰੈਨਾ ਸੀਟ ਤੋਂ ਕੇਂਦਰੀ...
ਅਕਾਲੀ ਆਗੂ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਫੜਿਆ ਕਾਂਗਰਸ ਦਾ 'ਹੱਥ'
. . .  32 minutes ago
ਫਗਵਾੜਾ, 18 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਸਾਬਕਾ ਚੇਅਰਮੈਨ ਜਥੇਦਾਰ ਪਰਮਜੀਤ ਸਿੰਘ ਰਾਏਪੁਰ...
ਧਾਲੀਵਾਲ ਦੇ ਹੱਕ 'ਚ ਕੈਪਟਨ ਵਲੋਂ ਫਗਵਾੜਾ 'ਚ ਰੋਡ ਸ਼ੋਅ
. . .  48 minutes ago
ਫਗਵਾੜਾ, 18 ਅਕਤੂਬਰ (ਹਰੀਪਾਲ ਸਿੰਘ)- ਵਿਧਾਨ ਸਭਾ ਹਲਕਾ ਫਗਵਾੜਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ...
ਹਰਿਆਣਾ 'ਚ ਸੋਨੀਆ ਗਾਂਧੀ ਦੀ ਰੈਲੀ ਰੱਦ, ਰਾਹੁਲ ਗਾਂਧੀ ਸੰਭਾਲਣਗੇ ਮੋਰਚਾ
. . .  58 minutes ago
ਨਵੀਂ ਦਿੱਲੀ, 19 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦਾ ਅੱਜ ਹਰਿਆਣਾ ਦੇ ਮਹਿੰਦਰਗੜ੍ਹ ਦਾ ਦੌਰਾ ਰੱਦ ਹੋ ਗਿਆ ਹੈ। ਉਨ੍ਹਾਂ ਵਲੋਂ ਇੱਥੇ ਇੱਕ ਚੋਣ ਰੈਲੀ ਨੂੰ...
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  about 1 hour ago
ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਕੌਮਾਂਤਰੀ ਨਗਰ ਕੀਰਤਨ...
ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਨੂੰ ਝਟਕਾ, ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਇਨਕਾਰ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ- ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ. ਐੱਮ. ਸੀ.) ਬੈਂਕ ਦੇ ਖਾਤਾ ਧਾਰਕਾਂ ਨੂੰ ਅੱਜ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਇਸ ਸੰਬੰਧੀ ਦਾਇਰ ਪਟੀਸ਼ਨ...
ਆਸਾਮ ਐੱਨ. ਆਰ. ਸੀ. ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਤਬਾਦਲਾ, ਸੁਪਰੀਮ ਕੋਰਟ ਨੇ ਜਾਰੀ ਕੀਤਾ ਹੁਕਮ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ- ਸੁਪਰੀਮ ਕੋਰਟ ਨੇ ਆਸਾਮ ਨੈਸ਼ਨਲ ਰਜਿਸਟਰ ਆਫ਼ ਸਿਟੀਜਨਜ਼ (ਐੱਨ. ਆਰ. ਸੀ.) ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਮੱਧ ਪ੍ਰਦੇਸ਼ 'ਚ ਤਬਾਦਲਾ...
ਪੁਲਿਸ ਨੇ ਹਿਰਾਸਤ 'ਚ ਲਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ
. . .  about 2 hours ago
ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ)- ਸਰਬੱਤ ਖ਼ਾਲਸਾ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖ਼ਾਲਸਾ ਦਾਦੂਵਾਲ ਨੂੰ ਅੱਜ ਇੱਥੇ...
ਅਗਲੇ ਚੀਫ਼ ਜਸਟਿਸ ਲਈ ਜਸਟਿਸ ਬੋਬੜੇ ਦੇ ਨਾਂ ਦੀ ਸਿਫ਼ਾਰਿਸ਼
. . .  about 2 hours ago
ਨਵੀਂ ਦਿੱਲੀ, 18 ਅਕਤੂਬਰ- ਸੁਪਰੀਮ ਕੋਰਟ ਦੇ ਮੌਜੂਦਾ ਚੀਫ਼ ਜਸਟਿਸ ਰੰਜਨ ਗੋਗੋਈ ਨੇ ਜਸਟਿਸ ਐੱਸ. ਏ. ਬੋਬੜੇ ਨੂੰ ਅਗਲਾ ਸੀ. ਜੇ. ਆਈ. ਬਣਾਉਣ ਦੀ ਕੇਂਦਰ ਸਰਕਾਰ ਕੋਲ ਸਿਫ਼ਾਰਿਸ਼...
ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ
. . .  about 2 hours ago
ਅਬੋਹਰ, 18 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਇੱਥੇ ਸੀਤੋ ਰੋਡ ਤੋਂ ਲੰਘਦੀ ਰੇਲਵੇ ਲਾਈਨ 'ਤੇ ਅੱਜ ਸਵੇਰੇ ਇੱਕ ਵਿਅਕਤੀ ਨੇ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ...
ਮੁਹਾਲੀ ਦੇ ਪਿੰਡ ਕੁੰਭੜਾ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  about 3 hours ago
ਐੱਸ. ਏ. ਐੱਸ. ਨਗਰ, 18 ਅਕਤੂਬਰ (ਜਸਬੀਰ ਸਿੰਘ ਜੱਸੀ)- ਮੁਹਾਲੀ ਦੇ ਪਿੰਡ ਕੁੰਭੜਾ 'ਚ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਗੋਲੀ ਲੱਗਣ ਕਾਰਨ ਵੀਰ ਸਿੰਘ ਨਾਮੀ ਵਿਅਕਤੀ...
ਈ.ਡੀ ਨੇ ਪ੍ਰਫੁੱਲ ਪਟੇਲ ਨੂੰ ਪੇਸ਼ ਹੋਣ ਲਈ ਕਿਹਾ
. . .  about 3 hours ago
ਮੁੰਬਈ, 18 ਅਕਤੂਬਰ - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਐਨ.ਸੀ.ਪੀ ਆਗੂ ਪ੍ਰਫੁੱਲ ਪਟੇਲ ਨੂੰ ਦਾਊਦ ਇਬਰਾਹੀਮ ਦੇ ਨਜ਼ਦੀਕੀ ਇਕਬਾਲ ਮਿਰਚੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ...
ਹਰਿਆਣਾ 'ਚ ਅੱਜ ਭਾਜਪਾ ਦੇ ਦਿੱਗਜ ਕਰਨਗੇ ਚੋਣ ਪ੍ਰਚਾਰ
. . .  about 3 hours ago
ਨਵੀਂ ਦਿੱਲੀ, 18 ਅਕਤੂਬਰ - ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਜਨਰਲ ਵੀ.ਕੇ ਸਿੰਘ ਅਤੇ ਹੇਮਾ ਮਾਲਿਨੀ ਹਰਿਆਣਾ...
ਸਕੂਲ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ
. . .  1 minute ago
ਭੋਪਾਲ, 18 ਅਕਤੂਬਰ - ਮੱਧ ਪ੍ਰਦੇਸ਼ ਦੇ ਹੌਸ਼ੰਗਾਬਾਦ ਵਿਖੇ ਇੱਕ ਨਿੱਜੀ ਸਕੂਲ ਦੀ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਜ਼ਖਮੀ ਬੱਚਿਆ ਨੂੰ ਨੇੜੇ ਦੇ ਹਸਪਤਾਲ ਭਰਤੀ ਕਰਵਾਇਆ...
ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ
. . .  about 4 hours ago
ਕੋਲਕਾਤਾ, 18 ਅਕਤੂਬਰ - ਪੱਛਮੀ ਬੰਗਾਲ ਦੇ ਆਸਨਸੋਲ 'ਚ ਪੈਂਦੇ ਕੁਲਟੀ ਇਲਾਕੇ 'ਚ ਐਨ.ਡੀ.ਆਰ.ਐੱਫ ਨੇ ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ...
ਸੋਨੀਆ ਗਾਂਧੀ ਅੱਜ ਹਰਿਆਣਾ ਦੇ ਮਹਿੰਦਰਗੜ੍ਹ 'ਚ ਕਰਨਗੇ ਰੈਲੀ
. . .  about 4 hours ago
ਪ੍ਰਧਾਨ ਮੰਤਰੀ ਅੱਜ ਹਰਿਆਣਾ 'ਚ ਕਰਨਗੇ 2 ਰੈਲੀਆਂ
. . .  about 4 hours ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 5 hours ago
ਕੌਮਾਂਤਰੀ ਨਗਰ ਕੀਰਤਨ ਦੇਰ ਰਾਤ ਪੁੱਜਾ ਤਖ਼ਤ ਸ੍ਰੀ ਦਮਦਮਾ ਸਾਹਿਬ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਲੁਟੇਰਿਆ ਨੇ ਘਰ 'ਚ ਵੜ ਕੇ ਖੋਹਿਆ ਪੈਸਿਆਂ ਵਾਲਾ ਬੈਗ
. . .  1 day ago
ਪੰਜਾਬ ਸਰਕਾਰ ਵੱਲੋਂ ਕਸ਼ਮੀਰ ਵਿਚ ਮਾਰੇ ਗਏ ਵਪਾਰੀ ਦੇ ਵਾਰਸਾਂ ਅਤੇ ਜਖ਼ਮੀ ਦੇ ਇਲਾਜ ਲਈ ਮੁਆਵਜੇ ਦਾ ਐਲਾਨ
. . .  1 day ago
ਅੱਤਵਾਦੀਆ ਵਲੋਂ ਮਾਰੇ ਗਏ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਅਬੋਹਰ
. . .  1 day ago
ਮੋਟਰਸਾਈਕਲ ਸਵਾਰਾਂ ਨੇ ਦੁਕਾਨ 'ਤੇ ਕੀਤੇ ਫਾਇਰ
. . .  1 day ago
ਸੁਹਾਗਣਾਂ ਨੇ ਚੰਦਰਮਾ ਨਿਕਲਣ ਤੋਂ ਬਾਅਦ ਤੋੜਿਆ ਵਰਤ
. . .  1 day ago
ਕੌਮਾਂਤਰੀ ਨਗਰ ਕੀਰਤਨ 10:30 ਵਜੇ ਤੱਕ ਪੁੱਜੇਗਾ ਤਖਤ ਸ੍ਰੀ ਦਮਦਮਾ ਸਾਹਿਬ
. . .  1 day ago
ਚੋਣ ਕਮਿਸ਼ਨ ਵੱਲੋਂ ਇੱਕ ਵਿਅਕਤੀ ਤੋਂ ਕਰੋੜਾਂ ਦੀ ਨਕਦੀ ਬਰਾਮਦ
. . .  1 day ago
ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਅੱਜ ਬਿਕਰਮ ਜੀਤ ਸਿੰਘ ਮਜੀਠੀਆ ਨੇ ਕੀਤਾ ਚੋਣ ਪ੍ਰਚਾਰ
. . .  1 day ago
ਗੱਡੀ ਹੇਠ ਆ ਜਾਣ ਕਾਰਨ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਮੌਤ
. . .  1 day ago
ਚੰਦਰਯਾਨ 2 ਦੇ ਆਈ.ਆਈ.ਆਰ.ਐੱਸ ਪੇਲੋਡ ਤੋਂ ਚੰਨ ਦੀ ਸਤਹ ਦੀ ਲਈ ਗਈ ਤਸਵੀਰ ਆਈ ਸਾਹਮਣੇ
. . .  1 day ago
ਆਈ.ਐਨ.ਐਕਸ ਮੀਡੀਆ ਮਾਮਲਾ : 24 ਅਕਤੂਬਰ ਤੱਕ ਵਧੀ ਪੀ. ਚਿਦੰਬਰਮ ਦੀ ਈ.ਡੀ ਹਿਰਾਸਤ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵੱਲੋਂ ਗੋਲੀਬਾਰੀ
. . .  1 day ago
ਹਿੰਦ-ਪਾਕਿ ਸਰਹੱਦ ਤੋਂ ਚਾਰ ਕਰੋੜ ਦੀ ਹੈਰਇਨ ਸਮੇਤ ਇੱਕ ਨਸ਼ਾ ਤਸਕਰ ਕਾਬੂ
. . .  1 day ago
ਹਿਮਾਚਲ ਦੇ ਕਈਆਂ ਜ਼ਿਲ੍ਹਿਆਂ 'ਚ ਬਾਰਸ਼ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ : ਮੌਸਮ ਵਿਭਾਗ
. . .  1 day ago
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਪੀ.ਐਨ.ਬੀ ਘੋਟਾਲਾ : ਵੈਸਟਮਿੰਸਟਰ ਕੋਰਟ ਨੇ ਨੀਰਵ ਮੋਦੀ ਦੀ ਹਿਰਾਸਤ 'ਚ ਕੀਤੀ ਵਾਧਾ
. . .  1 day ago
ਰਾਜੇਸ਼ ਬਾਘਾ ਦੇ ਹੱਕ 'ਚ ਸੰਨੀ ਦਿਉਲ ਨੇ ਕੀਤਾ ਰੋਡ ਸ਼ੋਅ
. . .  1 day ago
ਅਕਾਲੀ ਕੌਂਸਲਰਾਂ ਅਤੇ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
. . .  1 day ago
ਸਾਂਝਾ ਮੁਲਾਜ਼ਮ ਮੰਚ ਪੰਜਾਬ ਕੱਲ੍ਹ ਕੱਢੇਗਾ ਹਲਕਾ ਦਾਖਾ 'ਚ ਝੰਡਾ ਮਾਰਚ
. . .  1 day ago
ਜਦੋਂ ਸ਼ੇਰ ਦੇ ਵਾੜੇ 'ਚ ਵੜਿਆ ਨੌਜਵਾਨ, ਦਿੱਲੀ ਦੇ ਚਿੜੀਆ ਘਰ 'ਚ ਨਜ਼ਰ ਆਇਆ ਫ਼ਿਲਮੀ ਸੀਨ
. . .  1 day ago
ਦਿੱਲੀ 'ਚ 4 ਨਵੰਬਰ ਤੋਂ ਲਾਗੂ ਹੋਵੇਗੀ ਓਡ-ਈਵਨ ਯੋਜਨਾ- ਕੇਜਰੀਵਾਲ
. . .  1 day ago
ਪੀ. ਐੱਮ. ਸੀ. ਖਾਤਾ ਧਾਰਕਾਂ ਨਾਲ ਨਿਆਂ ਕਰੇ ਸਰਕਾਰ- ਮਨਮੋਹਨ ਸਿੰਘ
. . .  1 day ago
ਡੇਂਗੂ ਕਾਰਨ ਨੌਜਵਾਨ ਦੀ ਮੌਤ
. . .  1 day ago
ਭਾਜਪਾ ਅਰਥ ਵਿਵਸਥਾ ਦੇ 'ਡਬਲ ਇੰਜਣ' 'ਤੇ ਮੰਗਦੀ ਹੈ ਵੋਟ- ਡਾ. ਮਨਮੋਹਨ ਸਿੰਘ
. . .  about 1 hour ago
ਰੇਲੀਗੇਅਰ ਮਾਮਲਾ : ਨਿਆਇਕ ਹਿਰਾਸਤ 'ਚ ਭੇਜੇ ਗਏ ਮਲਵਿੰਦਰ ਅਤੇ ਸ਼ਵਿੰਦਰ
. . .  about 1 hour ago
ਬਾਘਾਪੁਰਾਣਾ : ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਦੋ ਦਿਨਾਂ 'ਕਲਮ ਛੋੜ' ਹੜਤਾਲ ਸ਼ੁਰੂ
. . .  about 1 hour ago
ਹਾਦਸੇ ਤੋਂ ਬਾਅਦ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ
. . .  about 1 hour ago
ਸੰਦੀਪ ਸੰਧੂ ਦੇ ਹੱਕ 'ਚ ਕੈਪਟਨ ਵਲੋਂ ਰੋਡ ਸ਼ੋਅ
. . .  7 minutes ago
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮਿਲੇਗਾ ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਦਾ ਇੱਕ ਵਫ਼ਦ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਫਾਰਮ ਜਾਰੀ
. . .  31 minutes ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਪਹਿਲਾ ਸਫ਼ਾ

550ਵਾਂ ਪ੍ਰਕਾਸ਼ ਪੁਰਬ

ਸੁਲਤਾਨਪੁਰ ਲੋਧੀ 'ਚ ਸਮਾਗਮਾਂ ਸਬੰਧੀ ਕਾਰਜ ਜੰਗੀ ਪੱਧਰ 'ਤੇ

ਅਮਰਜੀਤ ਕੋਮਲ, ਨਰੇਸ਼ ਹੈਪੀ
ਸੁਲਤਾਨਪੁਰ ਲੋਧੀ, 18 ਸਤੰਬਰ-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ਼ੋ੍ਰਮਣੀ ਕਮੇਟੀ ਤੇ ਪੰਜਾਬ ਸਰਕਾਰ ਵਲੋਂ ਵੱਖ-ਵੱਖ ਕਾਰਜ ਜੰਗੀ ਪੱਧਰ 'ਤੇ ਕੀਤੇ ਜਾ ਰਹੇ ਹਨ | ਸ਼ੋ੍ਰਮਣੀ ਕਮੇਟੀ ਵਲੋਂ ਸੰਤ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਬਣਾਈਆਂ ਜਾ ਰਹੀਆਂ ਸਰਾਵਾਂ, ਦਰਸ਼ਨੀ ਡਿਓੜੀ, ਪਾਰਕਿੰਗ ਅਸਥਾਨ, ਲੰਗਰ ਹਾਲ ਦੀ ਇਮਾਰਤ ਤੇ ਹੋਰ ਕਾਰਜ ਮੁਕੰਮਲ ਹੋਣ ਵਾਲੇ ਹਨ | ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਨੇੜੇ ਬਣ ਰਹੇ ਮੂਲ ਮੰਤਰ ਅਸਥਾਨ ਦੀ ਉਸਾਰੀ ਦਾ ਕੰਮ ਵੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਸ਼ੋ੍ਰਮਣੀ ਕਮੇਟੀ ਵਲੋਂ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਆਉਂਦੇ ਸਾਰੇ ਮਾਰਗਾਂ 'ਤੇ ਗੇਟ ਬਣਾਏ ਗਏ ਹਨ, ਜਿਨ੍ਹਾਂ ਦੇ ਨਾਂਅ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ ਦੇ ਨਾਂਅ 'ਤੇ ਰੱਖੇ ਜਾ ਰਹੇ ਹਨ | ਪੰਜਾਬ ਸਰਕਾਰ ਵਲੋਂ ਤਲਵੰਡੀ ਚੌਧਰੀਆਂ ਰੋਡ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨੇੜੇ ਤੇ ਪਿੰਡ ਬੂਸੋਵਾਲ ਨੂੰ ਜਾਂਦਿਆਂ ਵੇਂਈਾ 'ਤੇ ਪੁਲ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ | ਇਸੇ ਤਰ੍ਹਾਂ 5 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਬੱਸ ਅੱਡਾ 30 ਸਤੰਬਰ ਤੱਕ ਮੁਕੰਮਲ ਹੋਣ ਦੀ ਆਸ ਹੈ | ਸੁਲਤਾਨਪੁਰ ਲੋਧੀ ਤੋਂ ਪਿੰਡ ਚੱਕ ਕੋਟਲਾ ਤੱਕ ਸੜਕ ਦੇ ਇਕ ਪਾਸੇ ਐਲ.ਈ.ਡੀ. ਲਾਈਟਾਂ ਲਾਈਆਂ ਜਾ ਰਹੀਆਂ ਹਨ ਤੇ ਦੋਵਾਂ ਪਾਸਿਆਂ 'ਤੇ ਬੂਟੇ ਲਾਏ ਗਏ ਹਨ | ਚੰਡੀਗੜ੍ਹ ਦੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਵਲੋਂ 4 ਲੱਖ ਫੁੱਲ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ | ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਅਮਲਤਾਸ ਤੇ ਹੋਰ ਬੂਟੇ ਲਗਾਏ ਜਾ ਰਹੇ ਹਨ | ਪ੍ਰਸ਼ਾਸਨ ਵਲੋਂ ਇਤਿਹਾਸਕ ਗੁਰਦੁਆਰਾ ਸੁਲਤਾਨਪੁਰ  ਲੋਧੀ ਨੂੰ ਜਾਂਦੇ ਮੁੱਖ ਮਾਰਗ 'ਤੇ ਕੰਧਾਂ 'ਤੇ ਸਿੱਖ ਇਤਿਹਾਸ ਨਾਲ ਸਬੰਧਿਤ ਚਿੱਤਰ ਬਣਾਏ ਜਾ ਰਹੇ | ਇਹ ਸਾਰਾ ਕਾਰਜ ਪ੍ਰਸ਼ਾਸਨ ਦੀ ਦੇਖਰੇਖ ਹੇਠ ਦਿੱਲੀ ਦੀ ਇਕ ਕੰਪਨੀ ਵਲੋਂ ਕੀਤਾ ਜਾ ਰਿਹਾ ਹੈ | ਸ਼ੋ੍ਰਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸੁਲਤਾਨਪੁਰ ਲੋਧੀ ਨੂੰ ਵਾਈਟ ਸਿਟੀ ਬਣਾਉਣ ਦਾ ਕੰਮ ਅਕਾਲੀ ਵਿਧਾਇਕ ਐਨ. ਕੇ. ਸ਼ਰਮਾ ਦੀ ਦੇਖਰੇਖ ਹੇਠ ਚੱਲ ਰਿਹਾ ਹੈ ਤੇ ਹੁਣ ਤੱਕ ਸ਼ਹਿਰ ਦਾ 35 ਪ੍ਰਤੀਸ਼ਤ ਹਿੱਸਾ ਚਿੱਟੇ ਰੰਗ 'ਚ ਰੰਗਿਆ ਜਾ ਚੁੱਕਾ ਹੈ |
277 ਏਕੜ ਰਕਬੇ 'ਚ ਬਣਾਏ ਜਾ ਰਹੇ ਹਨ ਤਿੰਨ ਟੈਂਟ ਸ਼ਹਿਰ
ਪੰਜਾਬ ਸਰਕਾਰ ਵਲੋਂ ਇੰਦੌਰ ਦੀ ਇਕ ਕੰਪਨੀ ਤੋਂ 277 ਏਕੜ ਰਕਬੇ 'ਚ ਰਣਧੀਰਪੁਰ ਤੇ ਮਾਛੀਜੋਆ ਨੇੜੇ ਤਿੰਨ ਟੈਂਟ ਸਿਟੀ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ 'ਚ 35 ਹਜ਼ਾਰ ਦੇ ਕਰੀਬ ਸ਼ਰਧਾਲੂਆਂ ਦੀ ਰਿਹਾਇਸ਼, ਲੰਗਰ ਦੀ ਵਿਵਸਥਾ ਤੋਂ ਇਲਾਵਾ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ | ਪ੍ਰਸ਼ਾਸਨਿਕ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਸਾਰੇ ਕਾਰਜ ਹਰ ਹਾਲਤ 'ਚ 30 ਅਕਤੂਬਰ ਤੱਕ ਪੂਰੇ ਕਰ ਲਏ ਜਾਣਗੇ |
ਵੀ.ਆਈ.ਪੀਜ਼. ਲਈ ਬੂਸੋਵਾਲ 'ਚ ਬਣਾਏ ਜਾ ਰਹੇ ਹਨ 5 ਹੈਲੀਪੈਡ
550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ਼ੋ੍ਰਮਣੀ ਕਮੇਟੀ ਵਲੋਂ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ 'ਚ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਦਕਿ ਪੰਜਾਬ ਸਰਕਾਰ ਪਿੰਡ ਮਾਛੀਜੋਆ ਨੇੜੇ ਰਾਜ ਪੱਧਰੀ ਸਮਾਗਮ ਕਰਵਾ ਰਹੀ ਹੈ | ਸ਼ੋ੍ਰਮਣੀ ਕਮੇਟੀ ਦੇ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 12 ਨਵੰਬਰ ਨੂੰ ਪੁੱਜਣ ਦੀ ਉਮੀਦ ਹੈ | ਇਸ ਤੋਂ ਇਲਾਵਾ ਦੋਵਾਂ ਸਮਾਗਮਾਂ 'ਚ ਵੱਖ-ਵੱਖ ਰਾਜਾਂ ਦੇ ਰਾਜਪਾਲ, ਮੁੱਖ ਮੰਤਰੀ, ਉੱਘੀਆਂ ਧਾਰਮਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਸ਼ਿਰਕਤ ਕਰ ਰਹੀਆਂ ਹਨ | ਇਨ੍ਹਾਂ ਮਹੱਤਵਪੂਰਨ ਸ਼ਖ਼ਸੀਅਤਾਂ ਲਈ ਪਿੰਡ ਬੂਸੋਵਾਲ ਨੇੜੇ ਪੰਜ ਹੈਲੀਪੈਡ ਬਣਾਏ ਜਾ ਰਹੇ ਹਨ | ਪ੍ਰਧਾਨ ਮੰਤਰੀ ਦੀ ਇਨ੍ਹਾਂ ਸਮਾਗਮਾਂ 'ਚ ਸ਼ਮੂਲੀਅਤ ਨੂੰ ਦੇਖਦਿਆਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਿਛਲੇ ਪਾਸੇ ਪਵਿੱਤਰ ਕਾਲੀ ਵੇਂਈਾ 'ਤੇ ਇਕ ਆਰਜ਼ੀ ਪੁਲ ਬਣਾਏ ਜਾਣ ਦੀ ਤਜਵੀਜ਼ ਹੈ ਤਾਂ ਜੋ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਹੈਲੀਪੈਡ ਤੋਂ ਸਿੱਧਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਵੱਲ ਲਿਜਾਇਆ ਜਾ ਸਕੇ ਤੇ ਇਸੇ ਰੂਟ ਤੋਂ ਹੀ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸਮਾਗਮਾਂ 'ਚ ਸ਼ਾਮਿਲ ਹੋਣਗੀਆਂ |
ਬਣਾਈ ਜਾ ਰਹੀ ਵੱਖਰੀ ਟੈਂਟ ਸਿਟੀ
ਜੈਪੁਰ ਦੇ ਕਰਨਲ ਰਾਠੌਰ ਵਲੋਂ 14 ਏਕੜ ਰਕਬੇ 'ਚ ਦੇਸ਼-ਵਿਦੇਸ਼ ਨਾਲ ਸਬੰਧਿਤ ਵਿਸ਼ੇਸ਼ ਮਹਿਮਾਨਾਂ ਲਈ ਪੰਜ ਤਾਰਾ ਹੋਟਲ ਵਰਗੀਆਂ ਸਹੂਲਤਾਂ ਵਾਲੀ ਇਕ ਵੱਖਰੀ ਟੈਂਟ ਸਿਟੀ ਬਣਾਈ ਜਾ ਰਹੀ ਹੈ | ਇਸ ਟੈਂਟ ਸਿਟੀ ਲਈ ਕਰਨਲ ਰਾਠੌਰ ਵਲੋਂ ਲੋੜੀਂਦੀ ਜ਼ਮੀਨ ਵੀ ਠੇਕੇ 'ਤੇ ਲੈ ਲਈ ਗਈ ਹੈ ਤੇ ਇਸ ਟੈਂਟ ਸਿਟੀ ਦੀ ਉਸਾਰੀ ਦਾ ਕੰਮ ਅਗਲੇ ਦਿਨਾਂ 'ਚ ਸ਼ੁਰੂ ਕੀਤਾ ਜਾਵੇਗਾ | ਟੈਂਟ ਸਿਟੀ 'ਚ ਠਹਿਰਨ ਵਾਲੇ ਮਹਿਮਾਨ ਆਪਣੇ ਖ਼ਰਚੇ 'ਤੇ ਇੱਥੇ ਪੰਜ ਤਾਰਾ ਹੋਟਲ ਵਰਗੀਆਂ ਸਹੂਲਤਾਂ ਪ੍ਰਾਪਤ ਕਰ ਸਕਣਗੇ | ਇਸ ਸਬੰਧੀ ਪ੍ਰਬੰਧਕਾਂ ਵਲੋਂ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ |
ਪੰਜ ਹਜ਼ਾਰ ਕੋਠੀਆਂ ਰਾਖਵੀਆਂ
ਸੁਲਤਾਨਪੁਰ ਲੋਧੀ, ਕਪੂਰਥਲਾ, ਜਲੰਧਰ ਤੇ ਫਗਵਾੜਾ ਖੇਤਰਾਂ ਨਾਲ ਸਬੰਧਿਤ ਪ੍ਰਵਾਸੀ ਭਾਰਤੀਆਂ ਤੇ ਪਿੰਡਾਂ ਦੇ ਹੋਰ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ 'ਚ ਸ਼ਾਮਿਲ ਹੋਣ ਵਾਲੀ ਦੇਸ਼-ਵਿਦੇਸ਼ ਦੀ ਸੰਗਤ ਲਈ 5 ਹਜ਼ਾਰ ਕੋਠੀਆਂ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਵਲੋਂ ਰਾਖਵੀਆਂ ਕਰ ਦਿੱਤੀਆਂ ਗਈਆਂ ਹਨ | ਉੱਘੇ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਉਨ੍ਹਾਂ ਵਲੋਂ ਬਣਾਈ ਗਈ ਵੈੱਬਸਾਈਟ 'ਤੇ ਹੁਣ ਤੱਕ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ 'ਚ ਪੰਜ ਹਜ਼ਾਰ ਕੋਠੀਆਂ 'ਚ ਸੰਗਤ ਦੇ ਰਹਿਣ ਲਈ ਲੋਕਾਂ ਵਲੋਂ ਸਹਿਮਤੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਸ਼ੇਰਪੁਰ ਦੋਨਾ, ਤਲਵੰਡੀ ਮਾਧੋ, ਸੀਚੇਵਾਲ, ਕੋਟਲਾ ਹੇਰਾਂ, ਸੋਹਲ ਖ਼ਾਲਸਾ ਤੇ ਕੁਝ ਹੋਰ ਪਿੰਡਾਂ ਦੇ ਕਈ ਪ੍ਰਵਾਸੀ ਭਾਰਤੀਆਂ ਨੇ ਅਜੇ ਜਿਨ੍ਹਾਂ ਕੋਠੀਆਂ 'ਚ ਪ੍ਰਵੇਸ਼ ਨਹੀਂ ਕੀਤਾ ਉਨ੍ਹਾਂ ਦੀ ਇੱਛਾ ਹੈ ਕਿ ਉਹ ਆਪਣੀਆਂ ਕੋਠੀਆਂ 'ਚ ਰਿਹਾਇਸ਼ ਕਰਨ ਤੋਂ ਪਹਿਲਾਂ ਉਨ੍ਹਾਂ 'ਚ ਸੰਗਤ ਦੇ ਚਰਨ ਪਵਾਉਣ | ਬਾਬਾ ਸੀਚੇਵਾਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਨ੍ਹਾਂ ਵਲੋਂ 15 ਹਜ਼ਾਰ ਹੋਰ ਸ਼ਰਧਾਲੂਆਂ ਦੇ ਠਹਿਰਨ ਲਈ ਪ੍ਰਬੰਧ ਕੀਤਾ ਗਿਆ ਹੈ |
ਰੇਲਵੇ ਸਟੇਸ਼ਨ ਦਾ ਨਵੀਨੀਕਰਨ 30 ਸਤੰਬਰ ਤੱਕ ਮੁਕੰਮਲ ਹੋਣ ਦੀ ਆਸ
ਰੇਲਵੇ ਮੰਤਰਾਲੇ ਵਲੋਂ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਸਬੰਧੀ ਚੱਲ ਰਹੇ ਕਾਰਜ 30 ਸਤੰਬਰ ਤੱਕ ਪੂਰੇ ਕੀਤੇ ਜਾਣ ਸਬੰਧੀ ਰੇਲਵੇ ਅਧਿਕਾਰੀ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ | ਹੁਣ ਤੱਕ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦੌਰਾਨ 2 ਨੰਬਰ ਪਲੇਟਫ਼ਾਰਮ ਮੁਕੰਮਲ ਹੋ ਚੁੱਕਾ ਹੈ ਅਤੇ 1 ਨੰਬਰ ਪਲੇਟਫ਼ਾਰਮ 'ਤੇ ਸ਼ੈੱਡ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਇਸ ਤੋਂ ਇਲਾਵਾ ਪਿੰਡ ਡੱਲਾ ਵੱਲ ਨੂੰ ਜਾਣ ਲਈ ਬਣਾਇਆ ਜਾ ਰਿਹਾ ਅੰਡਰ ਪਾਸ ਦਾ ਕੰਮ ਵੀ ਪੂਰਾ ਹੋ ਚੁੱਕਾ ਹੈ ਜਦ ਕਿ ਕਰਮਜੀਤਪੁਰ ਵੱਲ ਜਾਣ ਲਈ ਬਣਾਏ ਜਾ ਰਹੇ ਅੰਡਰ ਪਾਸ ਦਾ ਕੰਮ 65 ਪ੍ਰਤੀਸ਼ਤ ਹੋਇਆ ਹੈ |

ਯੂਰਪੀਅਨ ਸੰਸਦ ਵਲੋਂ ਕਸ਼ਮੀਰ ਮੁੱਦੇ 'ਤੇ ਭਾਰਤ ਦਾ ਸਮਰਥਨ

ਪਾਕਿ ਨੂੰ ਪਾਈ ਝਾੜ, ਕਿਹਾ-ਅੱਤਵਾਦੀ ਚੰਨ ਤੋਂ ਨਹੀਂ ਆਉਂਦੇ
ਬਰਸਲਜ਼, 18 ਸਤੰਬਰ (ਏਜੰਸੀ)-ਕਸ਼ਮੀਰ ਬਾਰੇ ਕੂੜ ਪ੍ਰਚਾਰ ਕਰ ਕੇ ਅੰਤਰਰਾਸ਼ਟਰੀ ਮੁੱਦਾ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਪਾਕਿਸਤਾਨ ਨੂੰ ਯੂਰਪੀਅਨ ਸੰਸਦ ਤੋਂ ਤਕੜਾ ਝਟਕਾ ਲੱਗਾ ਹੈ | ਅੱਤਵਾਦ ਨੂੰ ਲੈ ਕੇ ਯੂਰਪ ਦੀ ਸੰਸਦ (ਈ.ਯੂ.) 'ਚ ਕਈ ਸੰਸਦ ਮੈਂਬਰਾਂ ਨੇ ਇਕ ਸੁਰ ਵਿਚ ਪਾਕਿਸਤਾਨ ਨੂੰ ਝਾੜ ਪਾਈ ਹੈ | ਉਨ੍ਹਾਂ ਕਿਹਾ ਕਿ ਸਾਨੂੰ ਭਾਰਤ ਦਾ ਸਮਰਥਨ ਕਰਨਾ ਚਾਹੀਦਾ ਹੈ, ਕਿਉਂਕਿ ਪਾਕਿਸਤਾਨ 'ਚ ਅੱਤਵਾਦੀਆਂ ਨੂੰ ਪਨਾਹ ਮਿਲਦੀ ਹੈ ਤੇ ਉਹ ਗੁਆਂਢੀ ਦੇਸ਼ 'ਚ ਹਮਲੇ ਕਰਦੇ ਹਨ | ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿ ਇਸ ਨੂੰ ਅੰਤਰਰਾਸ਼ਟਰੀ ਮੰਚਾਂ 'ਤੇ ਚੁੱਕ ਰਿਹਾ ਹੈ ਪਰ ਉਸ ਦਾ ਪ੍ਰਾਪੇਗੰਡਾ ਹਰ ਵਾਰ ਅਸਫ਼ਲ ਹੋ ਰਿਹਾ ਹੈ | ਯੂਰਪੀਅਨ ਸੰਸਦ ਨੇ 11 ਸਾਲ 'ਚ ਪਹਿਲੀ ਵਾਰ ਕਸ਼ਮੀਰ ਦੇ ਮੁੱਦੇ 'ਤੇ ਚਰਚਾ ਕੀਤੀ ਅਤੇ ਖੁੱਲ੍ਹੇ ਤੌਰ 'ਤੇ ਭਾਰਤ ਦਾ ਸਮਰਥਨ ਕੀਤਾ | ਇਸ ਦੌਰਾਨ ਅੱਤਵਾਦ ਦੇ ਮੁੱਦੇ 'ਤੇ ਪਾਕਿਸਤਾਨ ਦੀ ਨਿਖੇਧੀ ਕੀਤੀ ਗਈ | ਸੰਸਦ 'ਚ ਚਰਚਾ ਦੌਰਾਨ ਪੋਲੈਂਡ ਦੇ ਨੇਤਾ ਅਤੇ ਈ.ਯੂ. ਸੰਸਦ ਮੈਂਬਰ ਰਿਜ਼ਾਰਡ ਜਾਰਨੇਕੀ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਮਹਾਨ ਲੋਕਤੰਤਰ ਹੈ | ਸਾਨੂੰ ਭਾਰਤ ਦੇ ਜੰਮੂ-ਕਸ਼ਮੀਰ 'ਚ ਹੋਣ ਵਾਲੀਆਂ ਅੱਤਵਾਦੀ ਘਟਨਾਵਾਂ 'ਤੇ ਗੌਰ ਕਰਨ ਦੀ ਜ਼ਰੂਰਤ ਹੈ | ਉਨ੍ਹਾਂ ਸਪੱਸ਼ਟ ਕਿਹਾ ਕਿ ਇਹ ਅੱਤਵਾਦੀ ਚੰਦ ਤੋਂ ਨਹੀਂ ਆਉਂਦੇ | ਉਹ ਗੁਆਂਢੀ ਦੇਸ਼ (ਪਾਕਿਸਤਾਨ) ਤੋਂ ਹੀ ਆ ਰਹੇ ਹਨ | ਅਜਿਹੇ 'ਚ ਸਾਨੂੰ ਭਾਰਤ ਦਾ ਸਮਰਥਨ ਕਰਨਾ ਚਾਹੀਦਾ ਹੈ | ਉਧਰ ਇਟਲੀ ਦੇ ਨੇਤਾ ਤੇ ਈ.ਯੂ. ਦੇ ਸੰਸਦ ਮੈਂਬਰ ਫੁਲਵੀਓ ਮਾਰਤੁਸਿਲੋ ਨੇ ਕਿਹਾ ਕਿ ਪਾਕਿਸਤਾਨ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਦੇ ਰਿਹਾ ਹੈ | ਉਨ੍ਹਾਂ ਨੇ ਸਥਾਨਕ ਹਮਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਹੀ ਹੈ ਜਿੱਥੇ ਅੱਤਵਾਦੀ ਸਾਜਿਸ਼ ਰਚ ਕੇ ਯੂਰਪ 'ਚ ਹਮਲਿਆਂ ਨੂੰ ਅੰਜਾਮ ਦਿੰਦੇ ਹਨ | ਆਖ਼ਰ 'ਚ ਯੂਰਪੀ ਸੰਸਦ ਨੇ ਕਿਹਾ ਕਿ ਕਸ਼ਮੀਰ ਦੇ ਮੁੱਦੇ 'ਤੇ ਭਾਰਤ ਤੇ ਪਾਕਿਸਤਾਨ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਤੇ ਇਸ ਦਾ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ | ਇਸ ਮੌਕੇ ਭਾਰਤ ਨੂੰ ਵੀ ਕਸ਼ਮੀਰ 'ਚ ਸੰਚਾਰ ਦੇ ਸਾਧਨਾਂ ਨੂੰ ਬਹਾਲ ਕਰਨ ਦਾ ਸੱਦਾ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਹਾਲ ਹੀ 'ਚ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ 'ਚ ਵੀ ਕਸ਼ਮੀਰ ਦੇ ਮੁੱਦੇ ਨੂੰ ਚੁੱਕਿਆ ਸੀ ਪਰ ਉਸ ਨੂੰ ਨਿਰਾਸ਼ਾ ਹੱਥ ਲੱਗੀ ਸੀ | ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਯੂਰਪੀ ਸੰਸਦ ਨੇ ਕਸ਼ਮੀਰ ਮਸਲੇ ਨੂੰ ਦੁਵੱਲਾ ਮੁੱਦਾ ਮੰਨਿਆ ਹੈ ਅਤੇ ਸਪੱਸ਼ਟ ਕਿਹਾ ਹੈ ਕਿ ਉਸ ਦੀ ਇਸ ਮਾਮਲੇ ਵਿਚ ਕੋਈ ਭੂਮਿਕਾ ਨਹੀਂ ਹੈ |

ਅਯੁੱਧਿਆ ਮਾਮਲਾ

ਸੁਣਵਾਈ ਪੂਰੀ ਕਰਨ ਲਈ 18 ਅਕਤੂਬਰ ਤੱਕ ਦਾ ਸਮਾਂ ਤੈਅ

ਵਿਚੋਲਗੀ ਦੀਆਂ ਕੋਸ਼ਿਸ਼ਾਂ ਨੂੰ ਵੀ ਨਾਲੋ-ਨਾਲ ਜਾਰੀ ਰੱਖਿਆ ਜਾ ਸਕਦੈ
ਨਵੀਂ ਦਿੱਲੀ, 18 ਸਤੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਵਲੋਂ ਅਯੁੱਧਿਆ ਮਾਮਲੇ ਦੀ ਸੁਣਵਾਈ ਪੂਰੀ ਕਰਨ ਲਈ ਸਮਾਂ ਹੱਦ (ਡੈੱਡ ਲਾਈਨ) 18 ਅਕਤੂਬਰ ਤੈਅ ਕੀਤੇ ਜਾਣ ਨਾਲ ਇਸ ਮਾਮਲੇ ਦਾ ਫ਼ੈਸਲਾ ਨਵੰਬਰ ਦੇ ਅੱਧ 'ਚ ਆਉਣ ਦੀ ਸੰਭਾਵਨਾ ਵਧ ਗਈ ਹੈ | ਦੱਸਣਯੋਗ ਹੈ ਕਿ ਚੀਫ਼ ਜਸਟਿਸ 17 ਨਵੰਬਰ ਨੂੰ ਸੇਵਾ ਮੁਕਤ ਹੋਣ ਵਾਲੇ ਹਨ, ਅਜਿਹੇ 'ਚ ਉਨ੍ਹਾਂ ਦੀ ਸੇਵਾ ਮੁਕਤੀ ਤੋਂ ਪਹਿਲਾਂ ਹੀ ਇਸ ਮਾਮਲੇ ਦਾ ਫ਼ੈਸਲਾ ਆਉਣ ਦੀ ਸੰਭਾਵਨਾ ਵੀ ਵਧ ਗਈ ਹੈ | ਸਰਬੋਤਮ ਅਦਾਲਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਅੱਜ ਸੁਣਵਾਈ ਦੌਰਾਨ ਇਸ ਮਾਮਲੇ ਸਬੰਧੀ 18 ਅਕਤੂਬਰ 2019 ਤੱਕ ਦਲੀਲਾਂ ਪੂਰੀਆਂ ਕਰਨ ਦੀ ਸਮਾਂ ਹੱਦ ਤੈਅ ਕੀਤੀ ਹੈ | ਵਿਚੋਲਗੀ ਦੀਆਂ ਕੋਸ਼ਿਸ਼ਾਂ ਬਾਰੇ ਸੁਪਰੀਮ ਕੋਰਟ ਨੇ ਸਾਫ਼ ਕਿਹਾ ਹੈ ਕਿ ਇਸ ਨੂੰ ਨਾਲੋਂ-ਨਾਲ ਜਾਰੀ ਰੱਖਿਆ ਜਾ ਸਕਦਾ ਹੈ ਪ੍ਰੰਤੂ ਇਸ ਦੇ ਲਈ ਸੁਣਵਾਈ ਨੂੰ ਨਹੀਂ ਰੋਕਿਆ ਜਾਵੇਗਾ | ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ 'ਚ 26ਵੇਂ ਦਿਨ ਦੀ ਸੁਣਵਾਈ ਦੌਰਾਨ ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਇਸ ਮਾਮਲੇ 'ਚ ਦੋਵੇਂ ਪੱਖ 18 ਅਕਤੂਬਰ ਤੱਕ ਬਹਿਸ ਪੂਰੀ ਕਰ ਲੈਣ ਅਤੇ ਇਸ ਦੇ ਲਈ ਸਾਰੀਆਂ ਧਿਰਾਂ ਨੂੰ ਸਾਂਝੀ ਕੋਸ਼ਿਸ਼ ਕਰਨੀ ਪਏਗੀ | ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਫ਼ੈਸਲਾ ਲਿਖਣ ਲਈ ਜੱਜਾਂ ਨੂੰ ਚਾਰ ਹਫ਼ਤਿਆਂ ਦਾ ਸਮਾਂ ਮਿਲੇਗਾ | ਉਨ੍ਹਾਂ ਨੇ ਸੰਕੇਤ ਦਿੱਤਾ ਕਿ ਜੇਕਰ ਸਮਾਂ ਘੱਟ ਰਿਹਾ ਤਾਂ ਅਸੀਂ ਸਨਿੱਚਰਵਾਰ ਨੂੰ ਵੀ ਮਾਮਲੇ ਦੀ ਸੁਣਵਾਈ ਕਰ ਸਕਦੇ ਹਾਂ | ਗੋਗੋਈ ਨੇ ਕਿਹਾ ਕਿ ਇਸ ਦੌਰਾਨ ਜੇਕਰ ਸਾਰੀਆਂ ਧਿਰਾਂ ਵਿਚੋਲਗੀ ਜਾਂ ਕਿਸੇ ਹੋਰ ਤਰੀਕੇ ਨਾਲ ਮਾਮਲੇ ਦਾ ਨਿਪਟਾਰਾ ਕਰਨਾ ਚਾਹੁੰਦੀਆਂ ਹਨ ਤਾਂ ਕਰ ਸਕਦੀਆਂ ਹਨ | ਪਰ ਕਿਉਂਕਿ ਸੁਣਵਾਈ ਕਾਫ਼ੀ ਅੱਗੇ ਵਧ ਚੁੱਕੀ ਹੈ, ਇਸ ਲਈ ਉਹ ਵੀ ਜਾਰੀ ਰਹੇਗੀ | ਜੇਕਰ ਅਯੁੱਧਿਆ ਮਾਮਲੇ ਦੀ ਸੁਣਵਾਈ 18 ਅਕਤੂਬਰ ਤੱਕ ਪੂਰੀ ਹੋ ਜਾਂਦੀ ਹੈ ਤਾਂ ਸੁਪਰੀਮ ਕੋਰਟ ਨੂੰ ਫ਼ੈਸਲਾ ਲਿਖਣ 'ਚ 1 ਮਹੀਨਾ ਦਾ ਸਮਾਂ ਲੱਗੇਗਾ | ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਨਵੰਬਰ ਮਹੀਨੇ ਦੇ ਅੱਧ ਤੱਕ ਇਸ ਸੰਵੇਦਨਸ਼ੀਲ ਮਾਮਲੇ ਬਾਰੇ ਫ਼ੈਸਲਾ ਆ ਸਕਦਾ ਹੈ |

ਪੂਰੇ ਦੇਸ਼ 'ਚ ਲਾਗੂ ਕਰਾਂਗੇ ਐਨ.ਆਰ.ਸੀ.-ਅਮਿਤ ਸ਼ਾਹ

ਨਵੀਂ ਦਿੱਲੀ, 18 ਸਤੰਬਰ (ਏਜੰਸੀ)-ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਮੁਖੀ ਅਮਿਤ ਸ਼ਾਹ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਸਰਕਾਰ ਪੂਰੇ ਦੇਸ਼ ਵਿਚ ਐਨ.ਆਰ.ਸੀ. ਲਾਗੂ ਕਰੇਗੀ ਅਤੇ ਨਾਜਾਇਜ਼ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਕਾਨੂੰਨੀ ਤਰੀਕੇ ਨਾਲ ਦੇਸ਼ ਤੋਂ ਬਾਹਰ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੇ ਲੋਕਾਂ ਨੂੰ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਐਨ.ਆਰ.ਸੀ. ਕੇਵਲ ਆਸਾਮ ਵਿਚ ਨਹੀਂ ਸਗੋਂ ਪੂਰੇ ਦੇਸ਼ ਵਿਚ ਲਾਗੂ ਕਰਾਂਗੇ ਅਤੇ ਦੇਸ਼ ਦੇ ਨਾਗਰਿਕਾਂ ਨੂੰ ਰਜਿਸਟਰ ਕਰਾਂਗੇ | ਉਨ੍ਹਾਂ ਕਿਹਾ ਕਿ ਜਦੋਂ ਦੁਨੀਆ ਵਿਚ ਕੋਈ ਵੀ ਦੇਸ਼ ਆਪਣੇ ਵਤਨ 'ਚ ਬਾਹਰੀ ਨਾਗਰਿਕਾਂ ਨੂੰ ਵੜਨ ਨਹੀਂ ਦਿੰਦਾ ਤਾਂ ਭਾਰਤ ਵਿਚ ਬਾਹਰੀ ਲੋਕ ਕਿਵੇਂ ਰਹਿ ਸਕਦੇ ਹਨ | ਉਨ੍ਹਾਂ ਨੇ ਕਿਹਾ ਜੋ ਲੋਕ ਐਨ.ਆਰ.ਸੀ. ਤੋਂ ਬਾਹਰ ਹੋਏ ਹਨ ਉਨ੍ਹਾਂ ਨੂੰ ਆਪਣੀ ਨਾਗਰਿਕਤਾ ਸਾਬਤ ਕਰਨ ਲਈ ਮੌਕਾ ਦਿੱਤਾ ਜਾਵੇਗਾ | ਐਨ.ਆਰ.ਸੀ. ਦਾ ਫ਼ੈਸਲਾ ਸਹੀ ਹੋਇਆ ਜਾਂ ਗਲਤ, ਇਸ ਨੂੰ ਟਿ੍ਬਿਊਨਲ ਤੈਅ ਕਰੇਗਾ | ਜਿਨ੍ਹਾਂ ਨੂੰ ਦਿੱਕਤ ਹੈ ਉਹ ਟਿ੍ਬਿਊਨਲ ਕੋਲ ਜਾ ਕੇ ਅਪੀਲ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਜੋ ਲੋਕ ਆਪਣੀ ਨਾਗਰਿਕਤਾ ਸਾਬਤ ਨਹੀਂ ਕਰ ਪਾਉਣਗੇ ਉਨ੍ਹਾਂ ਨੂੰ ਇਕ ਕਾਨੂੰਨੀ ਪ੍ਰਕਿਰਿਆ ਤਹਿਤ ਦੇਸ਼ ਤੋਂ ਬਾਹਰ ਕੀਤਾ ਜਾਵੇਗਾ | ਹਿੰਦੀ 'ਤੇ ਆਪਣੀ ਟਿੱਪਣੀ ਤੋਂ ਬਾਅਦ ਪੈਦਾ ਵਿਵਾਦ ਨੂੰ ਸ਼ਾਂਤ ਕਰਨ ਲਈ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਹਿੰਦੀ ਨੂੰ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਲਾਗੂ ਕਰਨ ਦੀ ਗੱਲ ਨਹੀਂ ਕਹੀ, ਇਸ ਨੂੰ ਸਿਰਫ਼ ਦੂਸਰੀ ਭਾਸ਼ਾ ਵਜੋਂ ਵਰਤਣ ਦੀ ਵਕਾਲਤ ਕੀਤੀ ਸੀ | ਉਨ੍ਹਾਂ ਕਿਹਾ ਮੈਂ ਤਾਂ ਆਪ ਹਿੰਦੀ ਨਾ ਬੋਲਣ ਵਾਲੇ ਸੂਬੇ ਗੁਜਰਾਤ ਤੋਂ ਆਇਆ ਹਾਂ, ਜਿੱਥੇ ਗੁਜਰਾਤੀ ਬੋਲੀ ਜਾਂਦੀ ਹੈ ਨਾ ਕਿ ਹਿੰਦੀ | ਉਨ੍ਹਾਂ ਕਿਹਾ ਕਿ ਮੇਰੇ ਭਾਸ਼ਨ ਨੂੰ ਧਿਆਨ ਨਾਲ ਸੁਣਨ ਦੀ ਜ਼ਰੂਰਤ ਹੈ ਅਤੇ ਜੇਕਰ ਫਿਰ ਵੀ ਕੋਈ ਰਾਜਨੀਤੀ ਕਰਨਾ ਚਾਹੁੰਦਾ ਹੈ ਤਾਂ ਇਹ ਉਸ ਦੀ ਮਰਜ਼ੀ ਹੈ | ਅਮਿਤ ਸ਼ਾਹ ਨੇ ਸਨਿਚਰਵਾਰ ਨੂੰ ਹਿੰਦੀ ਦਿਵਸ ਸਬੰਧੀ ਹੋਏ ਸਮਾਗਮ ਦੌਰਾਨ ਹਿੰਦੀ ਨੂੰ ਇਕ ਸਾਂਝੀ ਭਾਸ਼ਾ ਵਜੋਂ ਲਾਗੂ ਕਰਨ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਦੱਖਣੀ ਭਾਰਤ ਦੇ ਸੂਬਿਆਂ ਦੀਆਂ ਪਾਰਟੀਆਂ ਵਲੋਂ ਇਸ ਦੀ ਸਖ਼ਤ ਨਿਖੇਧੀ ਕੀਤੀ ਗਈ |

ਮਮਤਾ ਬੈਨਰਜੀ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 18 ਸਤੰਬਰ (ਏਜੰਸੀ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਪਰ ਐਨ.ਆਰ.ਸੀ. ਦਾ ਮੁੱਦਾ ਉਨ੍ਹਾਂ ਦੀ ਚਰਚਾ 'ਚੋਂ ਗ਼ਾਇਬ ਰਿਹਾ ਜਦਕਿ ਉਨ੍ਹਾਂ ਜ਼ਿਆਦਾਤਰ ਵਿਕਾਸ ਦੇ ਮੁੱਦਿਆਂ 'ਤੇ ਹੀ ਗੱਲਬਾਤ ਕੀਤੀ | ਤਿ੍ਣਮੂਲ ਕਾਂਗਰਸ ਦੀ ਮੁਖੀ ਜੋ ਕਿ ਰਾਸ਼ਟਰੀ ਨਾਗਰਿਕ ਰਜਿਸਟਰ (ਐਨ.ਆਰ.ਸੀ.) ਨੂੰ ਆਪਣੇ ਰਾਜ 'ਚ ਲਾਗੂ ਕਰਨ ਦਾ ਵਿਰੋਧ ਕਰਦੀ ਰਹੀ ਹੈ, ਨੇ ਬਾਅਦ 'ਚ ਕਿਹਾ ਕਿ ਪੱਛਮੀ ਬੰਗਾਲ 'ਚ ਅਸਲ ਨਾਗਰਿਕਾਂ ਦੀ ਸੂਚੀ ਤਿਆਰ ਕਰਨ ਲਈ ਇਸ ਪ੍ਰਕਿਰਿਆ ਦਾ ਕੋਈ ਕਾਨੂੰਨ ਨਹੀਂ ਹੈ | ਉਨ੍ਹਾਂ ਸੂਬੇ ਦਾ ਨਾਂਅ ਬਦਲਣ ਸਬੰਧੀ ਮੁੱਦਾ ਵੀ ਚੁੱਕਿਆ ਤੇ ਮੋਦੀ ਨੂੰ ਬੰਗਾਲ ਆਉਣ ਦਾ ਸੱਦਾ ਦਿੱਤਾ | ਇਹ ਬੈਠਕ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਕਰੀਬ ਅੱਧਾ ਘੰਟਾ ਚੱਲੀ | ਬੈਨਰਜੀ ਨੇ ਕਿਹਾ ਕਿ ਇਹ ਵਿਚਾਰ ਚਰਚਾ ਰਾਜਨੀਤਕ ਨਹੀਂ ਸੀ ਬਲਕਿ ਸੂਬੇ ਦੇ ਵਿਕਾਸ ਮੁੱਦਿਆਂ 'ਤੇ ਕੇਂਦਰਿਤ ਸੀ | ਦੂਜੀ ਵਾਰ ਜਿੱਤਣ ਤੋਂ ਬਾਅਦ ਇਹ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਾਲ ਪਹਿਲੀ ਮੁਲਾਕਾਤ ਸੀ | ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਐਨ.ਆਰ.ਸੀ. 'ਤੇ ਗੱਲਬਾਤ ਨਹੀਂ ਹੋਈ | ਐਨ.ਆਰ.ਸੀ. ਆਸਾਮ ਸਮਝੌਤੇ ਦਾ ਹਿੱਸਾ ਹੈ, ਇਸ ਲਈ ਪੂਰੇ ਦੇਸ਼ ਜਾਂ ਪੱਛਮੀ ਬੰਗਾਲ 'ਚ ਇਸ ਨੂੰ ਲਾਗੂ ਕਰਨ ਦਾ ਕੋਈ ਕਾਨੂੰਨ ਨਹੀਂ ਹੈ | ਨਾ ਇਸ ਤਰ੍ਹਾਂ ਦਾ ਕੋਈ ਪ੍ਰਸਤਾਵ ਹੈ ਤੇ ਨਾ ਹੀ ਬੰਗਾਲ 'ਚ ਇਸ ਤਰ੍ਹਾਂ ਕੀਤਾ ਜਾਵੇਗਾ | ਕੌਮੀ ਰਾਜਧਾਨੀ ਦੀ ਤਿੰਨ ਦਿਨਾ ਯਾਤਰਾ 'ਤੇ ਆਈ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੇ ਬੀ.ਐਸ.ਐਨ.ਐਲ., ਹਥਿਆਰ ਬਣਾਉਣ ਵਾਲੀ ਫ਼ੈਕਟਰੀ, ਰੇਲਵੇ ਤੇ ਕੋਲਾ ਉਦਯੋਗ ਵਰਗੇ ਮੁੱਦਿਆਂ 'ਤੇ ਗੱਲਬਾਤ ਕੀਤੀ |

ਪਾਕਿ ਨੇ ਪ੍ਰਧਾਨ ਮੰਤਰੀ ਮੋਦੀ ਲਈ ਹਵਾਈ ਖੇਤਰ ਖੋਲ੍ਹਣ ਤੋਂ ਕੀਤੀ ਨਾਂਹ

ਅੰਮਿ੍ਤਸਰ, 18 ਸਤੰਬਰ (ਸੁਰਿੰਦਰ ਕੋਛੜ)¸ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਤੋਂ 27 ਸਤੰਬਰ ਤੱਕ ਅਮਰੀਕਾ ਦੇ ਦੌਰੇ 'ਤੇ ਜਾ ਰਹੇ ਹਨ ਅਤੇ ਭਾਰਤ ਵਲੋਂ ਇਸ ਲਈ ਪਾਕਿਸਤਾਨ ਤੋਂ ਉਸ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ ਗਈ ਸੀ ਪਰ ਪਾਕਿਸਤਾਨ ਵਲੋਂ ਪ੍ਰਧਾਨ ਮੰਤਰੀ ਮੋਦੀ ਦੀ ਵੀ.ਵੀ.ਆਈ.ਪੀ. ਉਡਾਨ ਨੂੰ ਆਪਣੇ ਹਵਾਈ ਖੇਤਰ ਤੋਂ ਲੰਘਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਦੱਸਿਆ ਕਿ ਭਾਰਤ ਨੇ ਰਸਮੀ ਤੌਰ 'ਤੇ ਪ੍ਰਧਾਨ ਮੰਤਰੀ ਮੋਦੀ ਦੇ 21 ਸਤੰਬਰ ਨੂੰ ਜਰਮਨੀ ਤੋਂ ਹੋ ਕੇ ਨਿਊਯਾਰਕ ਦੌਰੇ 'ਤੇ ਜਾਣ ਸਮੇਂ ਅਤੇ 28 ਸਤੰਬਰ ਨੂੰ ਵਾਪਸ ਆਉਣ ਸਮੇਂ ਸਾਡੇ (ਪਾਕਿਸਤਾਨੀ) ਹਵਾਈ ਖੇਤਰ ਦੀ ਵਰਤੋਂ ਕਰਨ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਸੀ | ਵੀਡੀਓ ਰਾਹੀ ਆਪਣੇ ਬਿਆਨ ਦਾ ਐਲਾਨ ਕਰਦਿਆਂ ਕੁਰੈਸ਼ੀ ਨੇ ਦੱਸਿਆ ਕਿ ਅਸੀਂ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨਰ ਨੂੰ ਆਪਣੇ ਫ਼ੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ ਕਿ ਪਾਕਿਸਤਾਨ ਪ੍ਰਧਾਨ ਮੰਤਰੀ ਮੋਦੀ ਦੇ ਵਿਸ਼ੇਸ਼ ਏਅਰ ਇੰਡੀਆ ਦੇ ਹਵਾਈ ਜਹਾਜ਼ ਨੂੰ ਆਪਣੇ ਦੇਸ਼ ਦੇ ਹਵਾਈ ਖੇਤਰ ਤੋਂ ਲੰਘਣ ਦੀ ਇਜਾਜ਼ਤ ਨਹੀਂ ਦੇ ਰਿਹਾ |
ਦੱਸਣਯੋਗ ਹੈ ਕਿ ਪਾਕਿਸਤਾਨ ਨੇ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪਾਂ 'ਤੇ ਭਾਰਤੀ ਹਵਾਈ ਸੈਨਾ ਦੇ ਹਮਲੇ ਤੋਂ ਬਾਅਦ ਫਰਵਰੀ 'ਚ ਆਪਣਾ ਹਵਾਬਾਜ਼ੀ ਖੇਤਰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਸੀ | ਜਿਸ ਦੇ ਬਾਅਦ ਉਸ ਨੇ ਨਵੀਂ ਦਿੱਲੀ, ਬੈਂਕਾਕ ਅਤੇ ਕੁਆਲਾਲੰਪੁਰ ਨੂੰ ਛੱਡ ਕੇ ਬਾਕੀ ਉਡਾਣਾਂ ਲਈ 27 ਮਾਰਚ ਨੂੰ ਆਪਣਾ ਹਵਾਈ ਖੇਤਰ ਖੋਲ੍ਹ ਦਿੱਤਾ ਸੀ | 15 ਮਈ ਨੂੰ ਪਾਕਿਸਤਾਨ ਨੇ ਭਾਰਤ ਦੀਆਂ ਉਡਾਣਾਂ ਲਈ ਆਪਣੇ ਹਵਾਬਾਜ਼ੀ ਖੇਤਰ 'ਤੇ ਪਾਬੰਦੀ 30 ਮਈ ਤੱਕ ਵਧਾਉਣ ਉਪਰੰਤ 16 ਜੁਲਾਈ ਨੂੰ ਆਪਣੇ ਹਵਾਈ ਖੇਤਰ ਭਾਰਤ ਦੀਆਂ ਸਭ ਯਾਤਰੂ ਉਡਾਣਾਂ ਲਈ ਖੋਲ ਦਿੱਤੇ ਸਨ | ਪਰ ਭਾਰਤ ਵਲੋਂ ਕਸ਼ਮੀਰ 'ਚੋਂ ਧਾਰਾ 370 ਖ਼ਤਮ ਕਰਨ ਬਾਅਦ ਪਾਕਿ ਨੇ ਮੁੜ ਤੋਂ ਭਾਰਤ ਲਈ ਆਪਣੇ ਹਵਾਈ ਖੇਤਰ ਮੁਕੰਮਲ ਤੌਰ 'ਤੇ ਬੰਦ ਕਰ ਦਿੱਤੇ ਹਨ, ਜਿਸ ਕਾਰਨ ਹੁਣ ਭਾਰਤ ਤੋਂ ਆਉਣ ਜਾਂ ਜਾਣ ਵਾਲੀਆਂ ਵਧੇਰੇ ਉਡਾਣਾਂ ਹੋਰ ਰਸਤੇ ਤੋਂ ਆ-ਜਾ ਰਹੀਆਂ ਹਨ |
ਭਾਰਤ ਵਲੋਂ ਆਲੋਚਨਾ
ਨਵੀਂ ਦਿੱਲੀ, (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕੀ ਦੌਰੇ 'ਤੇ ਜਾਣ ਲਈ ਭਾਰਤ ਵਲੋਂ ਪਾਕਿਸਤਾਨ ਤੋਂ ਉਨ੍ਹਾਂ ਦੇ ਹਵਾਈ ਜਹਾਜ਼ ਲਈ ਹਵਾਈ ਖੇਤਰ (ਏਅਰਸਪੇਸ) ਦਾ ਇਸਤੇਮਾਲ ਕਰਨ ਦੀ ਇਜ਼ਾਜਤ ਮੰਗੀ ਗਈ ਸੀ ਪਰ ਪਾਕਿਸਤਾਨ ਵਲੋਂ ਇਸ ਤੋਂ ਇਨਕਾਰ ਕਰਨ 'ਤੇ ਭਾਰਤ ਨੇ ਇਸ ਫ਼ੈਸਲੇ ਦੀ ਕਰੜੀ ਨਿੰਦਾ ਕੀਤੀ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪਾਕਿਸਤਾਨ ਸਰਕਾਰ ਵਲੋਂ 2 ਹਫ਼ਤਿਆਂ ਦੌਰਾਨ ਦੂਜੀ ਵਾਰ ਭਾਰਤ ਦੀਆਂ ਵੀ.ਵੀ.ਆਈ.ਪੀ. ਵਿਸ਼ੇਸ਼ ਉਡਾਨਾਂ ਨੂੰ ਆਪਣੇ ਹਵਾਈ ਖੇਤਰ ਦਾ ਇਸਤੇਮਾਲ ਨਾ ਕਰਨ ਦੇਣ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ |
ਵਿਕਾਸ ਵੇਖ ਕੇ ਮਕਬੂਜ਼ਾ ਕਸ਼ਮੀਰ ਦੇ ਲੋਕ ਆਪ ਹੀ ਭਾਰਤ 'ਚ ਸ਼ਾਮਿਲ ਹੋ ਜਾਣਗੇ-ਮਲਿਕ
ਸ੍ਰੀਨਗਰ, 18 ਸਤੰਬਰ (ਏਜੰਸੀ)-ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆ ਪਾਲ ਮਲਿਕ ਨੇ ਅੱਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਬਾਰੇ 'ਰੋਡਮੈਪ' ਪੇਸ਼ ਕਰਦਿਆਂ ਕਿਹਾ ਹੈ ਕਿ ਭਾਰਤ ਨੂੰ ਪਾਕਿਸਤਾਨ ਤੋਂ ਪੀ.ਓ.ਕੇ. ਨੂੰ ਵਾਪਸ ਲੈਣ ਲਈ ਸੈਨਿਕ ਬਲ ਦੀ ਵਰਤੋਂ ਕਰਨ ਦੀ ਕੋਈ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਜੰਮੂ-ਕਸ਼ਮੀਰ ਦਾ ਯੋਜਨਾਬੱਧ ਵਿਕਾਸ ਵੇਖ ਕੇ ਉਥੇ (ਪੀ.ਓ.ਕੇ.) ਦੇ ਲੋਕ ਆਪ ਹੀ ਭਾਰਤ 'ਚ ਸ਼ਾਮਿਲ ਹੋ ਜਾਣਗੇ | ਇਥੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਮਲਿਕ ਨੇ ਬਿਨਾਂ ਕਿਸੇ ਦਾ ਨਾਂਅ ਲਿਆ ਕਿਹਾ ਕਿ ਬੀਤੇ 10 ਤੋਂ 15 ਦਿਨਾਂ 'ਚ ਸਾਡੇ ਕਈ ਮੰਤਰੀਆਂ ਵਲੋਂ ਪਾਕਿਸਤਾਨ ਤੋਂ ਪੀ.ਓ.ਕੇ. ਨੂੰ ਵਾਪਸ ਲੈਣ ਲਈ ਸੈਨਿਕ ਬਲ ਦੀ ਵਰਤੋਂ ਕੀਤੇ ਜਾਣ ਅਤੇ ਪੀ.ਓ.ਕੇ. ਨੂੰ 'ਅਗਲਾ ਨਿਸ਼ਾਨਾ' ਦੱਸਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਸੀਂ ਜੰਮੂ-ਕਸ਼ਮੀਰ ਦੇ ਵਿਕਾਸ ਦੇ ਆਧਾਰ 'ਤੇ ਪੀ.ਓ.ਕੇ. ਨੂੰ ਵਾਪਸ ਹਾਸਿਲ ਕਰ ਲਵਾਂਗੇ |
ਇਸ ਦੇ ਨਾਲ ਹੀ ਸ੍ਰੀ ਮਲਿਕ ਨੇ ਦੇਸ਼ ਦੇ ਲੋਕਾਂ ਨੂੰ ਵੱਖ-ਵੱਖ ਸੂਬਿਆਂ 'ਚ ਪੜ੍ਹ ਰਹੇ ਕਰੀਬ 22,000 ਕਸ਼ਮੀਰੀ ਵਿਦਿਆਰਥੀਆਂ ਨਾਲ ਪਿਆਰ ਤੇ ਸਨਮਾਨ ਭਰਿਆ ਵਰਤਾਉ ਕਰਨ ਲਈ ਕਿਹਾ ਹੈ |

ਮਾਮਲਾ1993 'ਚ ਨੌਜਵਾਨ ਨੂੰ ਅਗਵਾ ਕਰਨ ਦਾ

ਇੰਸਪੈਕਟਰ ਨੂੰ 6 ਸਾਲ ਅਤੇ ਸਿਪਾਹੀ ਨੂੰ 1 ਸਾਲ ਦੀ ਸਜ਼ਾ

• ਦੋਸ਼ੀ ਇੰਸਪੈਕਟਰ ਨੂੰ ਵੱਡੇ ਭਰਾ ਬਲਵਿੰਦਰ ਸਿੰਘ ਦੇ ਅਗਵਾ ਕੇਸ 'ਚ ਪਹਿਲਾਂ ਹੀ ਹੋ ਚੁੱਕੀ ਹੈ ਸਜ਼ਾ • 26 ਸਾਲ ਬਾਅਦ ਵੀ ਪੂਰਾ ਇਨਸਾਫ਼ ਨਹੀਂ ਮਿਲਿਆ-ਮਾਂ ਨਿਰਮਲ ਕੌਰ
ਐੱਸ. ਏ. ਐੱਸ. ਨਗਰ, 18 ਸਤੰਬਰ (ਜਸਬੀਰ ਸਿੰਘ ਜੱਸੀ)-ਸੀ. ਬੀ. ਆਈ. ਅਦਾਲਤ ਦੇ ਵਿਸ਼ੇਸ਼ ਜੱਜ ਐਨ. ਐੱਸ. ਗਿੱਲ ਦੀ ਅਦਾਲਤ ਨੇ ਨਵੰਬਰ 1993 'ਚ ਪੁਲਿਸ ਵਲੋਂ ਗੁਰਿੰਦਰ ਸਿੰਘ, ਜੋ ਕਿ ਉਸ ਸਮੇਂ ਬਤੌਰ ਸਿਪਾਹੀ ਨੌਕਰੀ ਕਰਦਾ ਸੀ, ਵਾਸੀ ਪ੍ਰਤਾਪ ਨਗਰ ਜ਼ਿਲ੍ਹਾ ਪਟਿਆਲਾ ਨੂੰ ਘਰੋਂ ਅਗਵਾ ਕਰ ਕੇ ਲੈ ਜਾਣ ਅਤੇ ਅੱਜ ਤੱਕ ਉਸ ਦਾ ਕੋਈ ਅਤਾ-ਪਤਾ ਨਾ ਲੱਗਣ ਦੇ ਮਾਮਲੇ 'ਚ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਧਾਰਾ-365 'ਚ 6 ਸਾਲ ਦੀ ਸਜ਼ਾ ਅਤੇ 20 ਹਜ਼ਾਰ ਜੁਰਮਾਨਾ, ਧਾਰਾ 344 'ਚ 2 ਸਾਲ ਦੀ ਸਜ਼ਾ ਅਤੇ 5 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜਦੋਂ ਕਿ ਕਾਗਜ਼ੀ ਕਾਰਵਾਈ 'ਤੇ ਦਸਤਖ਼ਤ ਕਰਨ ਵਾਲੇ ਉਸ ਸਮੇਂ ਦੇ ਸਿਪਾਹੀ ਜਗਜੀਤ ਸਿੰਘ ਨੂੰ 1 ਸਾਲ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਇਸ ਮਾਮਲੇ ਦੇ ਦੋਸ਼ੀ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਗੁਰਿੰਦਰ ਸਿੰਘ ਦੇ ਵੱਡੇ ਭਰਾ ਬਲਵਿੰਦਰ ਸਿੰਘ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੀ.ਬੀ.ਆਈ. ਦੀ ਅਦਾਲਤ ਵਲੋਂ ਪਹਿਲਾਂ ਹੀ 3 ਸਾਲ ਦੀ ਸਜ਼ਾ ਹੋ ਚੁੱਕੀ ਹੈ | ਮਾਮਲੇ ਦੀ ਪੈਰਵੀ ਸੀ.ਬੀ.ਆਈ. ਦੇ ਵਕੀਲ ਗੁਰਵਿੰਦਰਜੀਤ ਸਿੰਘ ਅਤੇ ਸ਼ਿਕਾਇਤਕਰਤਾ ਧਿਰ ਵਲੋਂ ਐਡਵੋਕੇਟ ਸਰਬਜੀਤ ਸਿੰਘ ਵੇਰਕਾ, ਸਤਨਾਮ ਸਿੰਘ ਬੈਂਸ ਅਤੇ ਜਗਜੀਤ ਸਿੰਘ ਬਾਜਵਾ ਕਰ ਰਹੇ ਸਨ | ਐਡਵੋਕੇਟ ਸਤਨਾਮ ਸਿੰਘ ਬੈਂਸ ਨੇ ਦੱਸਿਆ ਕਿ 26 ਫਰਵਰੀ 1993 ਨੂੰ ਤਤਕਾਲੀ ਇੰਸਪੈਕਟਰ  ਜੋਗਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਬਲਵਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਦੇ ਘਰ ਸਵੇਰੇ ਤੜਕੇ ਗਿਆ ਅਤੇ ਦੋਵਾਂ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਿਆ | ਬਾਅਦ 'ਚ ਪੁਲਿਸ ਨੇ ਦੋਵਾਂ ਦੀ ਮਾਤਾ ਚਰਨ ਕੌਰ ਅਤੇ ਪਿਤਾ ਧਰਮ ਸਿੰਘ ਨੂੰ ਵੀ ਨਾਜਾਇਜ਼ ਹਿਰਾਸਤ 'ਚ ਰੱਖਿਆ | ਪੁਲਿਸ ਨੇ ਉਕਤ ਪਰਿਵਾਰ ਦੀ ਐਫ.ਡੀ. ਦੇ 50 ਹਜ਼ਾਰ ਰੁਪਏ ਵੀ ਕਢਵਾਏ ਅਤੇ 1 ਸਕੂਟਰ ਘਰੋਂ ਚੁੱਕਣ ਤੋਂ ਬਾਅਦ ਵੇਚ ਦਿੱਤਾ | ਇਸ ਮਾਮਲੇ 'ਚ ਬਲਵਿੰਦਰ ਸਿੰਘ ਅਤੇ ਉਸ ਦੇ ਭਰਾ ਗੁਰਿੰਦਰ ਸਿੰਘ ਦੇ ਪਰਿਵਾਰ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਹਾਈਕੋਰਟ ਦੇ ਹੁਕਮਾਂ 'ਤੇ 1994 'ਚ ਸੰਗਰੂਰ ਦੇ ਸੈਸ਼ਨ ਜੱਜ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ | 1995 'ਚ ਹਾਈਕੋਰਟ ਦੇ ਹੁਕਮਾਂ 'ਤੇ ਪੰਜਾਬ ਪੁਲਿਸ ਨੇ ਐਫ.ਆਈ.ਆਰ. ਤਾਂ ਦਰਜ ਕਰ ਲਈ ਪ੍ਰੰਤੂ ਕੋਈ ਕਾਰਵਾਈ ਨਾ ਕੀਤੀ | 1997 'ਚ ਹਾਈਕੋਰਟ ਦੇ ਹੁਕਮਾਂ 'ਤੇ ਉਕਤ ਮਾਮਲਾ ਸੀ.ਬੀ.ਆਈ. ਨੂੰ ਸੌਾਪ ਦਿੱਤਾ ਗਿਆ | ਸੀ.ਬੀ.ਆਈ. ਵਲੋਂ ਦੋ ਵੱਖ-ਵੱਖ ਮਾਮਲੇ ਦਰਜ ਕਰਕੇ ਧਾਰਾ-364, 343, 344, 176, 218, 120 ਬੀ ਤਹਿਤ ਸੀ. ਬੀ. ਆਈ. ਅਦਾਲਤ 'ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ | ਸੀ.ਬੀ.ਆਈ. ਦੀ ਹੇਠਲੀ ਅਦਾਲਤ ਵਲੋਂ ਬਲਵਿੰਦਰ ਸਿੰਘ ਨੂੰ ਅਗਵਾ ਕਰਕੇ ਲੈ ਜਾਣ ਵਾਲੇ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਕਈ ਸਾਲ ਪਹਿਲਾਂ 3 ਸਾਲ ਦੀ ਸਜ਼ਾ ਸੁਣਾਈ ਸੀ ਅਤੇ ਉਸ ਸਮੇਂ ਸਾਬਕਾ ਐਸ.ਐਸ.ਪੀ. ਅਜਾਇਬ ਸਿੰਘ, ਸਾਬਕਾ ਥਾਣੇਦਾਰ ਸ਼ਿਆਮ ਲਾਲ ਅਤੇ ਸਬ-ਇੰਸਪੈਕਟਰ ਹਜੂਰ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ |
ਪੁਲਿਸ ਨੇ ਭਰਾਵਾਂ ਨੂੰ ਘਰੋਂ ਚੁੱਕਣਾ ਤਾਂ ਮੰਨਿਆ ਪਰ ਫ਼ਰਾਰ ਹੋਣ ਦੀ ਕਹਾਣੀ ਅਦਾਲਤ 'ਚ ਦੱਸੀ
ਐਡਵੋਕੇਟ ਸਤਨਾਮ ਸਿੰਘ ਬੈਂਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਪੁਲਿਸ ਨੇ ਦੋਵਾਂ ਭਰਾਵਾਂ ਨੂੰ ਘਰੋਂ ਚੁੱਕ ਕੇ ਲੈ ਜਾਣਾ ਤਾਂ ਮੰਨ ਲਿਆ ਪ੍ਰੰਤੂ ਅਦਾਲਤ ਨੂੰ ਦੱਸਿਆ ਕਿ ਦੋਵੇਂ ਭਰਾਵਾਂ ਬਲਵਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਨੇ ਪੁਲਿਸ ਕੋਲ ਮੰਨਿਆ ਸੀ ਕਿ ਉਨ੍ਹਾਂ ਨੇ ਬੂਟਾ ਸਿੰਘ ਵਾਲਾ ਜ਼ਿਲ੍ਹਾ ਪਟਿਆਲਾ ਦੇ ਸਕੂਲ ਦੀ ਦੀਵਾਰ ਨਾਲ ਇਕ ਪਿਸਤੌਲ, 11 ਕਾਰਤੂਸ ਅਤੇ 25 ਹਜ਼ਾਰ ਰੁਪਏ ਦੱਬ ਕੇ ਰੱਖੇ ਹਨ | ਪੁਲਿਸ ਦੋਵਾਂ ਭਰਾਵਾਂ ਨੂੰ ਉਕਤ ਸਾਮਾਨ ਦੀ ਬਰਾਮਦਗੀ ਕਰਵਾਉਣ ਲਈ ਮੌਕੇ 'ਤੇ ਲੈ ਕੇ ਗਈ ਤਾਂ ਦੋਵੇਂ ਭਰਾ ਹੱਥਕੜੀ ਸਮੇਤ ਮੌਕੇ ਤੋਂ ਭੱਜ ਗਏ, ਜਦੋਂ ਕਿ ਪੁਲਿਸ ਪਾਰਟੀ ਨਾਲ 6/7 ਦੇ ਕਰੀਬ ਮੁਲਾਜ਼ਮ ਦੱਸੇ ਗਏ ਸਨ ਅਤੇ ਉਕਤ ਭਰਾਵਾਂ ਦੇ ਫ਼ਰਾਰ ਦੀ ਕਹਾਣੀ ਦੱਸਣ ਵਾਲੀ ਲਿਖਤੀ ਕਾਰਵਾਈ 'ਤੇ ਸਿਪਾਹੀ ਜਗਜੀਤ ਸਿੰਘ ਨੇ ਦਸਤਖ਼ਤ ਕੀਤੇ ਸਨ |
ਉਮਰ ਕੈਦ ਦੀ ਹੋਣੀ ਚਾਹੀਦੀ ਸੀ ਸਜ਼ਾ-ਨਿਰਮਲ ਕੌਰ
ਬਲਵਿੰਦਰ ਸਿੰਘ ਦੀ ਪਤਨੀ ਨਿਰਮਲ ਕੌਰ ਦਾ ਕਹਿਣਾ ਹੈ ਕਿ ਜਦੋਂ ਸੀ.ਬੀ.ਆਈ. ਵਲੋਂ ਧਾਰਾ-364 ਤਹਿਤ ਅਦਾਲਤ 'ਚ ਦੋਸ਼ੀਆਂ ਿਖ਼ਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ ਤਾਂ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਸੀ | ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਅਦਾਲਤ ਦੇ ਇਸ ਫ਼ੈਸਲੇ ਿਖ਼ਲਾਫ਼ ਉਹ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ | ਉਨ੍ਹਾਂ ਕਿਹਾ ਕਿ 26 ਸਾਲ ਲੜਾਈ ਲੜਨ ਤੋਂ ਬਾਅਦ ਉਨ੍ਹਾਂ ਨੂੰ ਪੂਰਾ ਇਨਸਾਫ਼ ਨਹੀਂ ਮਿਲਿਆ, ਜਦੋਂ ਕਿ ਉਨ੍ਹਾਂ ਦੇ ਪਤੀ ਬਲਵਿੰਦਰ ਸਿੰਘ ਦੇ ਮਾਮਲੇ 'ਚ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਪਹਿਲਾਂ ਹੀ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ |

ਮੁੱਖ ਮੰਤਰੀ ਡੇਰਾ ਬਾਬਾ ਨਾਨਕ ਲਈ ਅੱਜ ਕਰ ਸਕਦੇ ਹਨ ਵੱਡਾ ਐਲਾਨ

ਡੇਰਾ ਬਾਬਾ ਨਾਨਕ, 18 ਸਤੰਬਰ (ਸ਼ਰਮਾ, ਮਾਂਗਟ)-ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਆਪਣੀ ਕੈਬਨਿਟ ਨਾਲ ਡੇਰਾ ਬਾਬਾ ਨਾਨਕ ਪਹੰੁਚ ਰਹੇ ਹਨ | ...

ਪੂਰੀ ਖ਼ਬਰ »

ਈ-ਸਿਗਰਟ 'ਤੇ ਲੱਗੀ ਪਾਬੰਦੀ

• ਉਲੰਘਣਾ ਕਰਨ ਵਾਲੇ ਨੂੰ 1 ਤੋਂ 5 ਲੱਖ ਦਾ ਹੋਵੇਗਾ ਜੁਰਮਾਨਾ • ਰੇਲਵੇ ਮੁਲਾਜ਼ਮਾਂ ਨੂੰ ਤਿਉਹਾਰਾਂ ਤੋਂ ਪਹਿਲਾਂ 78 ਦਿਨਾਂ ਦੀ ਤਨਖ਼ਾਹ ਦਾ ਬੋਨਸ ਨਵੀਂ ਦਿੱਲੀ, 18 ਸਤੰਬਰ (ਉਪਮਾ ਡਾਗਾ ਪਾਰਥ)-ਭਾਰਤ 'ਚ ਫੌਰੀ ਪ੍ਰਭਾਵ ਨਾਲ ਈ-ਸਿਗਰਟ 'ਤੇ ਪਾਬੰਦੀ ਲਗਾ ਦਿੱਤੀ ਗਈ ...

ਪੂਰੀ ਖ਼ਬਰ »

ਜ਼ਾਕਿਰ ਨਾਇਕ ਿਖ਼ਲਾਫ਼ ਤਾਜ਼ਾ ਗ਼ੈਰ ਜ਼ਮਾਨਤੀ ਵਰੰਟ ਜਾਰੀ

ਮੁੰਬਈ, 18 ਸਤੰਬਰ (ਏਜੰਸੀ)-ਇਥੇ ਦੀ ਇਕ ਵਿਸ਼ੇਸ਼ ਅਦਾਲਤ ਨੇ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਿਖ਼ਲਾਫ਼ 2016 ਦੇ ਹਵਾਲਾ ਮਾਮਲੇ ਦੇ ਕੇਸ 'ਚ ਤਾਜ਼ਾ ਗ਼ੈਰ ਜ਼ਮਾਨਤੀ ਵਰੰਟ ਜਾਰੀ ਕੀਤੇ ਹਨ | ਇਹ ਵਰੰਟ ਹਵਾਲਾ ਰੋਕੂ ਕਾਨੂੰੂਨ ਦੀ ਅਦਾਲਤ ਦੇ ਜੱਜ ਪੀ. ਪੀ. ਰਾਜਵੈਦਿਆ ਨੇ ਈ. ...

ਪੂਰੀ ਖ਼ਬਰ »

ਲੱਦਾਖ 'ਚ ਯੁੱਧ ਅਭਿਆਸ ਦੌਰਾਨ ਸੈਨਾ ਨੇ ਦਿਖਾਇਆ ਦਮ-ਨਦੀ 'ਚ ਉਤਾਰੇ ਟੈਂਕ

ਲੱਦਾਖ, 18 ਸਤੰਬਰ (ਏਜੰਸੀ)-ਭਾਰਤੀ ਸੈਨਾ ਨੇ ਲੱਦਾਖ 'ਚ ਹਜ਼ਾਰਾਂ ਫੁੱਟ ਦੀ ਉਚਾਈ 'ਤੇ ਆਪਣਾ ਇਸ ਤਰ੍ਹਾਂ ਦਾ ਦਮ ਦਿਖਾਇਆ ਜੋ ਪਾਕਿਸਤਾਨ ਅਤੇ ਚੀਨ ਦੀ ਨੀਂਦ ਉਡਾ ਸਕਦਾ ਹੈ | ਫ਼ੌਜੀ ਅਭਿਆਸ ਵਿਚ ਥਲ ਸੈਨਾ ਨਾਲ ਹਵਾਈ ਸੈਨਾ ਵੀ ਸ਼ਾਮਿਲ ਸੀ | ਇਸ ਅਭਿਆਸ ਵਿਚ ਸੈਨਾ ਨੇ ਪੂਰੀ ...

ਪੂਰੀ ਖ਼ਬਰ »

ਲਿਬਨਾਨ ਦੇ ਸਕੂਲ 'ਚ ਅੱਗ ਲੱਗਣ ਨਾਲ 29 ਮੌਤਾਂ

ਮੋਨਰੋਵੀਆ, 18 ਸਤੰਬਰ (ਏਜੰਸੀ)-ਲਿਬਨਾਨ ਸਰਕਾਰ ਦੇ ਬੁਲਾਰੇ ਵਲੋਂ ਅੱਜ ਪੁਸ਼ਟੀ ਕੀਤੀ ਗਈ ਹੈ ਕਿ ਦੇਸ਼ ਦੀ ਰਾਜਧਾਨੀ ਮੋਨਰੋਵੀਆ ਦੇ ਇਕ ਧਾਰਮਿਕ ਸਕੂਲ 'ਚ ਬੀਤੇ ਦਿਨ ਲੱਗੀ ਅੱਗ ਕਾਰਨ 29 ਲੋਕ ਮਾਰੇ ਗਏ ਹਨ | ਬੁਲਾਰੇ ਨੇ ਦੱਸਿਆ ਕਿ ਮਿ੍ਤਕਾਂ 'ਚ ਬਹੁਤੇ ਇਸਲਾਮਿਕ ਸਕੂਲ ...

ਪੂਰੀ ਖ਼ਬਰ »

ਤਬਰੇਜ਼ ਅੰਸਾਰੀ ਮਾਮਲਾ-
ਦੋਸ਼ੀਆਂ 'ਤੇ ਫਿਰ ਲੱਗੀ ਹੱਤਿਆ ਦੀ ਧਾਰਾ

ਰਾਂਚੀ, 18 ਸਤੰਬਰ (ਏਜੰਸੀ)-ਝਾਰਖੰਡ ਦੇ ਸਰਾਏਕੇਲਾ 'ਚ ਤਬਰੇਜ਼ ਅੰਸਾਰੀ ਨੂੰ ਭੀੜ ਵਲੋਂ ਕੁੱਟ-ਕੁੱਟ ਕੇ ਮਾਰ ਦੇਣ ਦੇ ਕੇਸ 'ਚ ਪੁਲਿਸ ਨੇ ਬੁੱਧਵਾਰ ਨੂੰ ਅਦਾਲਤ 'ਚ ਫਿਰ ਤੋਂ ਇਕ ਨਵਾਂ ਦੋਸ਼ ਪੱਤਰ ਦਾਇਰ ਕੀਤਾ ਹੈ | ਇਸ ਵਿਚ ਦੋਸ਼ੀਆਂ ਿਖ਼ਲਾਫ਼ ਫਿਰ ਤੋਂ ਹੱਤਿਆ ਦੀ ...

ਪੂਰੀ ਖ਼ਬਰ »

ਪਾਕਿ 'ਚ 3 ਨਾਬਾਲਗ ਲੜਕਿਆਂ ਦੀ ਬਦਫੈਲੀ ਤੋਂ ਬਾਅਦ ਹੱਤਿਆ

ਲਾਹੌਰ, 18 ਸਤੰਬਰ (ਏਜੰਸੀ)-ਪਾਕਿਸਤਾਨ ਦੇ ਪੰਜਾਬ ਸੂਬੇ 'ਚ 3 ਨਾਬਾਲਗ ਲੜਕਿਆਂ ਨੂੰ ਕਥਿਤ ਤੌਰ 'ਤੇ ਅਗਵਾ ਕਰਨ ਉਪਰੰਤ ਉਨ੍ਹਾਂ ਨਾਲ ਬਦਫੈਲੀ ਕਰ ਕੇ ਉਨ੍ਹਾਂ ਦੀ ਹੱਤਿਆ ਕੀਤੇ ਜਾਣ 'ਤੇ ਗੁੱਸੇ 'ਚ ਆਏ ਲੋਕਾਂ ਨੇ ਇਲਾਕੇ 'ਚ ਪ੍ਰਦਰਸ਼ਨ ਕੀਤਾ | ਬੀਤੇ ਦਿਨ ਪੁਲਿਸ ਨੇ ਕਸੂਰ ...

ਪੂਰੀ ਖ਼ਬਰ »

ਕਸ਼ਮੀਰ 'ਚੋਂ ਕਰਫ਼ਿਊ ਹਟਣ 'ਤੇ ਹੀ ਕਰਾਂਗੇ ਭਾਰਤ ਨਾਲ ਦੁਵੱਲੀ ਗੱਲਬਾਤ-ਇਮਰਾਨ ਖ਼ਾਨ

ਅੰਮਿ੍ਤਸਰ, 18 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਤਾਜ਼ਾ ਬਿਆਨ 'ਚ ਕਿਹਾ ਹੈ ਕਿ ਜਦੋਂ ਤੱਕ ਭਾਰਤ ਵਲੋਂ ਕਸ਼ਮੀਰ 'ਚੋਂ ਕਰਫ਼ਿਊ ਖ਼ਤਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਭਾਰਤ ਨਾਲ ਦੁਵੱਲੀ ਗੱਲਬਾਤ ਦਾ ਕੋਈ ਅਰਥ ਨਹੀਂ ਹੈ | ਇੱਧਰ ...

ਪੂਰੀ ਖ਼ਬਰ »

ਪਾਕਿ 'ਚ ਹਿੰਦੂ ਵਿਦਿਆਰਥਣ ਦੇ ਕਤਲ ਮਾਮਲੇ 'ਚ ਵਿਰੋਧ ਪ੍ਰਦਰਸ਼ਨ

ਅੰਮਿ੍ਤਸਰ, 18 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਘੋਟਕੀ ਸ਼ਹਿਰ 'ਚ ਬੀ.ਡੀ.ਐਸ. ਦੀ ਆਖ਼ਰੀ ਵਰ੍ਹੇ ਦੀ ਹਿੰਦੂ ਵਿਦਿਆਰਥਣ ਡਾ: ਨਿਮਰਤਾ ਚਾਂਦਨੀ ਪੁੱਤਰੀ ਦੀ ਬੀਤੇ ਦਿਨ ਗਲਾ ਘੁੱਟ ਕੇ ਕੀਤੀ ਹੱਤਿਆ ਨੂੰ ਖ਼ੁਦਕੁਸ਼ੀ ਦੱਸਣ ਤੋਂ ਬਾਅਦ ਅੱਜ ਸੂਬੇ ...

ਪੂਰੀ ਖ਼ਬਰ »

ਵਿਦਿਆਰਥਣ ਵਲੋਂ ਆਤਮਦਾਹ ਦੀ ਧਮਕੀ, ਚਿਨਮਯਾਨੰਦ ਹਸਪਤਾਲ ਦਾਖ਼ਲ

ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼), 18 ਸਤੰਬਰ (ਏਜੰਸੀ)- ਸਵਾਮੀ ਚਿਨਮਯਾਨੰਦ 'ਤੇ ਜਬਰ ਜਨਾਹ ਦੇ ਦੋਸ਼ ਲਗਾਉਣ ਵਾਲੀ ਵਿਦਿਆਰਥਣ ਨੇ ਅੱਜ ਭਾਜਪਾ ਨੇਤਾ ਜੋ ਕਿ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਦਾਖਲ ਹੈ, ਨੂੰ ਗਿ੍ਫ਼ਤਾਰ ਨਾ ਕਰਨ 'ਤੇ ਖ਼ੁਦਕੁਸ਼ੀ ਕਰਨ ਦੀ ਧਮਕੀ ...

ਪੂਰੀ ਖ਼ਬਰ »

ਦਿਗਵਿਜੈ ਸਿੰਘ ਿਖ਼ਲਾਫ਼ ਮਾਣਹਾਨੀ ਦਾ ਮਾਮਲਾ ਦਰਜ

ਨਵੀਂ ਦਿੱਲੀ, 18 ਸਤੰਬਰ (ਏਜੰਸੀ)-ਕਾਂਗਰਸ ਦੇ ਸੀਨੀਅਰ ਨੇਤਾ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਿਖ਼ਲਾਫ਼ ਬੀਤੇ ਦਿਨੀਂ ਭਾਜਪਾ ਤੇ ਬਜਰੰਗ ਦਲ ਿਖ਼ਲਾਫ਼ ਬਿਆਨਬਾਜ਼ੀ ਕਰਨ 'ਤੇ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਹੈ | ਵਧੀਕ ਚੀਫ਼ ...

ਪੂਰੀ ਖ਼ਬਰ »

-ਕਾਨਪੁਰ ਸਿੱਖ ਕਤਲੇਆਮ ਮਾਮਲਾ-

ਸੁਪਰੀਮ ਕੋਰਟ 'ਚ ਨਵੀਂ ਅਰਜ਼ੀ ਦਾਇਰ ਕਰੇਗੀ ਦਿੱਲੀ ਗੁਰਦੁਆਰਾ ਕਮੇਟੀ

ਨਵੀਂ ਦਿੱਲੀ, 18 ਸਤੰਬਰ (ਜਗਤਾਰ ਸਿੰਘ)-1984 ਦੌਰਾਨ ਕਾਨਪੁਰ 'ਚ ਹੋਏ ਸਿੱਖ ਕਤਲੇਆਮ ਦੇ ਮਾਮਲੇ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੁਪਰੀਮ ਕੋਰਟ 'ਚ ਨਵੀਂ ਅਰਜ਼ੀ ਦਾਇਰ ਕੀਤੀ ਜਾਵੇਗੀ | ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਲੀ ਕਮੇਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਕਨੱਈਆ ਤੇ ਹੋਰਨਾਂ ਿਖ਼ਲਾਫ਼ ਮੁਕੱਦਮਾ ਚਲਾਉਣ ਬਾਰੇ ਮਹੀਨੇ 'ਚ ਫ਼ੈਸਲਾ ਲਵੇ ਦਿੱਲੀ ਸਰਕਾਰ-ਅਦਾਲਤ

ਨਵੀਂ ਦਿੱਲੀ, 18 ਸਤੰਬਰ (ਏਜੰਸੀ)-ਇੱਥੇ ਦੀ ਇਕ ਅਦਾਲਤ ਨੇ ਦਿੱਲੀ ਸਰਕਾਰ ਨੂੰ ਕਿਹਾ ਹੈ ਕਿ ਦੇਸ਼-ਧ੍ਰੋਹ ਦੇ ਮਾਮਲੇ 'ਚ ਜੇ.ਐਨ.ਯੂ. ਵਿਦਿਆਰਥੀ ਸੰਘ ਦੇ ਸਾਬਕਾ ਮੁਖੀ ਕਨੱਈਆ ਕੁਮਾਰ ਤੇ ਹੋਰਨਾਂ ਿਖ਼ਲਾਫ਼ ਮੁਕੱਦਮਾ ਚਲਾਉਣ ਦੀ ਆਗਿਆ ਬਾਰੇ ਉਹ ਇਕ ਮਹੀਨੇ 'ਚ ਫ਼ੈਸਲਾ ...

ਪੂਰੀ ਖ਼ਬਰ »

ਹਿੰਦੀ ਨੂੰ ਨਾ ਥੋਪੋ, ਭਾਰਤ 'ਚ ਸਾਂਝੀ ਭਾਸ਼ਾ ਅਸੰਭਵ-ਰਜਨੀਕਾਂਤ

ਚੇਨਈ, 18 ਸਤੰਬਰ (ਏਜੰਸੀ)-ਦਿੱਗਜ਼ ਅਦਾਕਾਰ ਰਜਨੀਕਾਂਤ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਦਾ 'ਇਕ ਦੇਸ਼, ਇਕ ਭਾਸ਼ਾ' ਵਾਲਾ ਵਿਚਾਰ ਕਿਸੇ ਵੀ ਤਰੀਕੇ ਨਾਲ ਸੰਭਵ ਨਹੀਂ ਹੈ ਅਤੇ ਹਿੰਦੀ ਲਾਗੂ ਕਰਨ ਦੇ ਕਿਸੇ ਵੀ ਯਤਨ ਦਾ ਨਾ ਕੇਵਲ ਦੱਖਣੀ ਰਾਜਾਂ ਵਲੋਂ ਸਗੋਂ ਉੱਤਰ 'ਚ ਵੀ ...

ਪੂਰੀ ਖ਼ਬਰ »

ਨਿਆਇਕ ਜਾਂਚ ਦੇ ਆਦੇਸ਼

ਕਰਾਚੀ, 18 ਸਤੰਬਰ (ਏਜੰਸੀ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਘੋਟਕੀ ਸ਼ਹਿਰ 'ਚ ਬੀ.ਡੀ.ਐਸ. ਦੀ ਆਖ਼ਰੀ ਵਰ੍ਹੇ ਦੀ ਹਿੰਦੂ ਵਿਦਿਆਰਥਣ ਡਾ: ਨਿਮਰਤਾ ਚਾਂਦਨੀ ਦੀ ਹੋਈ ਹੱਤਿਆ, ਜਿਸ ਨੂੰ ਪੁਲਿਸ ਤੇ ਕਾਲਜ ਵਲੋਂ ਆਤਮ-ਹੱਤਿਆ ਦੱਸਿਆ ਗਿਆ ਸੀ ਪਰ ਪਰਿਵਾਰ ਵਲੋਂ ਇਸ ਨੂੰ ਹੱਤਿਆ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX