ਤਾਜਾ ਖ਼ਬਰਾਂ


ਨਵੀਂ ਦਿੱਲੀ : ਕਮਲੇਸ਼ ਤਿਵਾੜੀ ਹੱਤਿਆ ਕਾਂਡ ਦੇ ਦੋਵੇਂ ਦੋਸ਼ੀ ਗੁਜਰਾਤ ਏ ਟੀ ਐੱਸ ਨੇ ਫੜੇ
. . .  1 day ago
ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  1 day ago
ਮਾਛੀਵਾੜਾ ਸਾਹਿਬ ,22 ਅਕਤੂਬਰ (ਮਨੋਜ ਕੁਮਾਰ)- ਆਪਣੇ ਆਪ ਵਿਚ ਪਹਿਲਾ ਤੇ ਦਰਿਆ ਦੇ ਰਸਤੇ ਤੋ ਰੋਪੜ ਦੇ ਟਿੱਬੀ ਸਾਹਿਬ ਗੁਰਦੁਆਰਾ ਤੋ ਰਵਾਨਾ ਹੋਈ ਵਿਸ਼ਾਲ ਬੇੜੀ ਨੂੰ ਦੇਖਣ ਲਈ ਸੰਗਤਾਂ ਦਾ ਠਾਠਾਂ ਮਾਰਦਾ ...
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  1 day ago
ਸਲਾਣਾ ,22 ਅਕਤੂਬਰ (ਗੁਰਚਰਨ ਸਿੰਘ ਜੰਜੂਆ )- ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਸੁੱਚਾ ਸਿੰਘ ਜੰਜੂਆ ਦਾ ਅਜ ਦੇਹਾਂਤ ਹੋ ਗਿਆ ਹੈ । ਉਨ੍ਹਾਂ ਦਾ ਅੰਤਿਮ ਸੰਸਕਾਰ 23 ਅਕਤੂਬਰ ਨੂੰ ਦਿਨ ਬੁੱਧਵਾਰ ...
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  1 day ago
ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਪੁਲਿਸ ਮਾਨਸਾ ਨੇ ਉਦੋਂ ਵੱਡੀ ਪ੍ਰਾਪਤੀ ਕੀਤੀ ਜਦੋਂ ਤਲਾਸ਼ੀ ਵਰੰਟਾਂ 'ਤੇ ਗੁਆਂਢੀ ਰਾਜ ਹਰਿਆਣਾ ਦੇ ਪਿੰਡ ਰੰਗਾਂ ਦੀ ...
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  1 day ago
ਭੜੀ 22 ਅਕਤੂਬਰ {ਭਰਪੂਰ ਸਿੰਘ ਹਵਾਰਾ} -ਨਜ਼ਦੀਕੀ ਪਿੰਡ ਖੇੜੀ ਨੌਧ ਸਿੰਘ ਵਿਖੇ ਰੂਬੀ ਸਹੋਤਾ ਦੇ ਕੈਨੇਡਾ ਵਿਚ ਐੱਮ ਪੀ ਬਣਨ ‘ਤੇ ਖ਼ੁਸ਼ੀ ਵਿਚ ਲੱਡੂ ਵੰਡੇ ਗਏ।
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  1 day ago
ਗੁਰੂਹਰਸਹਾਏ, 22 ਅਕਤੂਬਰ (ਹਰਚਰਨ ਸਿੰਘ ਸੰਧੂ)- ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਦੀ ਗੁਰੂਹਰਸਹਾਏ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ...
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  1 day ago
ਬੰਗਾ, 22 ਅਕਤੂਬਰ (ਜਸਵੀਰ ਸਿੰਘ ਨੂਰਪੁਰ)- ਬੰਗਾ ਸ਼ਹਿਰ 'ਚ ਇੱਕ ਵਿਅਕਤੀ ਪਾਸੋਂ ਲੁਟੇਰੇ ਡੇਢ ਲੱਖ ਦੇ ਕਰੀਬ ਰਾਸ਼ੀ ਲੁੱਟ ਕੇ ਫ਼ਰਾਰ ਹੋ ਗਏ। ਇਹ ਰਾਸ਼ੀ ਉਸ ਨੇ ਅਜੇ ...
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  1 day ago
ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਉਚੇਰੀ ਵਿੱਦਿਅਕ...
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  1 day ago
ਫ਼ਾਜ਼ਿਲਕਾ, 22 ਅਕਤੂਬਰ( ਪ੍ਰਦੀਪ ਕੁਮਾਰ)- ਪੰਜਾਬ 'ਚ ਜਾਲੀ ਡਿਗਰੀਆਂ ਹਾਸਿਲ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਅਤੇ ਲੋਕਾਂ ਤੋਂ ਇਲਾਜ...
ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਨਸ਼ਾ ਤਸਕਰਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਅਜਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਕੱਲ੍ਹ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਸਰਹੱਦੀ ਪਿੰਡ ਕੱਕੜ ਦੇ ਰਹਿਣ ਵਾਲੇ ਦੋ ਨਸ਼ਾ ਤਸਕਰਾਂ...
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  1 day ago
ਸ੍ਰੀਨਗਰ, 22 ਅਕਤੂਬਰ- ਜੰਮੂ ਕਸ਼ਮੀਰ ਦੇ ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ...
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਵਲੋਂ ਚਲਾਇਆ ਜਾ ਰਿਹਾ ਹੈ ਸਰਚ ਆਪਰੇਸ਼ਨ
. . .  1 day ago
ਸ੍ਰੀਨਗਰ, 22 ਅਕਤੂਬਰ- ਜੰਮੂ-ਕਸ਼ਮੀਰ ਦੇ ਅਵੰਤੀਪੋਰਾ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ...
ਨੱਡਾ ਵੱਲੋਂ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਮੀਟਿੰਗ
. . .  1 day ago
ਨਵੀਂ ਦਿੱਲੀ, 22 ਅਕਤੂਬਰ- ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਨੇ ਅੱਜ ਪਾਰਟੀ ਹੈੱਡਕੁਆਟਰ ਵਿਖੇ ਭਾਜਪਾ ਦੇ ਜਨਰਲ ਸਕੱਤਰਾਂ...
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਦੀ ਹਾਲਤ ਵਿਗੜੀ, ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  1 day ago
ਲਾਹੌਰ, 22 ਅਕਤੂਬਰ- ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ...
ਅਫ਼ਗ਼ਾਨਿਸਤਾਨ : ਤਾਲਿਬਾਨ ਹਮਲੇ 'ਚ ਮਾਰੇ ਗਏ 19 ਸੁਰੱਖਿਆ ਅਧਿਕਾਰੀ, ਦੋ ਜ਼ਖਮੀ
. . .  1 day ago
ਕਾਬੁਲ, 22 ਅਕਤੂਬਰ- ਅਫ਼ਗ਼ਾਨਿਸਤਾਨ ਦੇ ਕੁੰਦੁਜ ਜ਼ਿਲ੍ਹੇ 'ਚ ਮੰਗਲਵਾਰ ਸਵੇਰੇ ਤਾਲਿਵਾਨੀ ਅੱਤਵਾਦੀਆਂ ਦੇ ਹਮਲੇ 'ਚ ਘੱਟੋ-ਘੱਟ 19 ਸੁਰੱਖਿਆ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ...
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਹੋਇਆ ਸਮਾਗਮ
. . .  1 day ago
ਕੁਝ ਕਾਂਗਰਸੀਆਂ ਵਲੋਂ ਕੈਪਟਨ ਦੇ ਕੰਨ ਭਰਨ ਕਰਕੇ ਸਿੱਧੂ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ- ਨਵਜੋਤ ਕੌਰ ਸਿੱਧੂ
. . .  1 day ago
ਘਰੋਂ ਲੜ ਕੇ ਗਏ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  1 day ago
ਭਾਰਤ ਅਤੇ ਪਾਕਿ ਵਿਚਾਲੇ ਕੱਲ੍ਹ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਹਸਤਾਖ਼ਰ ਨਾ ਹੋਣ ਦੀ ਸੰਭਾਵਨਾ
. . .  1 day ago
ਰਾਜਦੂਤਾਂ ਦੇ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਰਾਜਦੂਤਾਂ ਦੇ ਵਫ਼ਦ ਨੇ ਖਿਚਾਈ ਗਰੁੱਪ ਤਸਵੀਰ
. . .  1 day ago
ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਰਾਜਦੂਤਾਂ ਦੇ ਵਫ਼ਦ ਨੇ ਛਕਿਆ ਲੰਗਰ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਅਰਥਸ਼ਾਸਤਰ 'ਚ ਨੋਬਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨਾਲ ਕੀਤੀ ਮੁਲਾਕਾਤ
. . .  1 day ago
ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਰਾਜਦੂਤਾਂ ਦਾ ਵਫ਼ਦ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਨਾਭਾ ਤੋਂ ਅਗਲੇ ਪੜਾਅ ਲਈ ਰਵਾਨਾ ਹੋਈ ਸ਼ਬਦ ਗੁਰੂ ਯਾਤਰਾ
. . .  1 day ago
ਕੈਨੇਡਾ ਚੋਣਾਂ 2019 : ਕੈਲਗਰੀ ਫੋਰੈਸਟ ਲਾਅਨ ਤੋਂ ਕੰਜ਼ਰਵੇਟਿਵ ਆਗੂ ਜਸਰਾਜ ਸਿੰਘ ਹਲਨ ਜਿੱਤੇ
. . .  1 day ago
ਕੈਨੇਡਾ ਚੋਣਾਂ : ਬਰੈਂਪਟਨ ਈਸਟ ਤੋਂ ਮਨਿੰਦਰ ਸਿੰਘ ਸਿੱਧੂ ਦੀ ਜਿੱਤ
. . .  1 day ago
ਇਸ ਵਾਰ ਕਾਂਗਰਸ ਹੀ ਹਰਿਆਣਾ 'ਚ ਸੱਤਾ 'ਚ ਆਵੇਗੀ : ਕੁਮਾਰੀ ਸ਼ੈਲਜਾ
. . .  1 day ago
ਅੰਮ੍ਰਿਤਸਰ ਪਹੁੰਚੇ ਵੱਖ-ਵੱਖ ਦੇਸ਼ਾਂ ਦੇ 90 ਰਾਜਦੂਤਾਂ ਦੇ ਵਫ਼ਦ ਦਾ ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ, ਦੇਖੋ ਤਸਵੀਰਾਂ
. . .  1 day ago
ਸੁਖਪਾਲ ਸਿੰਘ ਖਹਿਰਾ ਨੇ ਆਪਣਾ ਅਸਤੀਫ਼ਾ ਲਿਆ ਵਾਪਸ
. . .  1 day ago
ਕੈਨੇਡਾ 'ਚ ਮੁੜ ਸਰਕਾਰ ਬਣਾਉਣ ਦੀ ਤਿਆਰੀ 'ਚ ਜਸਟਿਨ ਟਰੂਡੋ
. . .  1 day ago
ਸ੍ਰੀ ਦਰਬਾਰ ਸਾਹਿਬ ਨੇੜੇ ਪੁੱਜਾ ਵੱਖ-ਵੱਖ ਦੇਸ਼ਾਂ ਦੇ 90 ਰਾਜਦੂਤਾਂ ਦਾ ਵਫ਼ਦ
. . .  1 day ago
ਕੈਨੇਡਾ ਚੋਣਾਂ 2019 : ਬਰੈਂਪਟਨ ਵੈਸਟ ਤੋਂ ਕਮਲ ਖਹਿਰਾ ਰਹੀ ਜੇਤੂ
. . .  1 day ago
ਕੈਨੇਡਾ ਚੋਣਾਂ 2019 : ਕਿਚਨਰ ਸੈਂਟਰ ਤੋਂ ਲਿਬਰਲ ਆਗੂ ਰਾਜ ਸੈਣੀ ਜਿੱਤੇ
. . .  1 day ago
ਕੈਨੇਡਾ ਚੋਣਾਂ 2019 : ਬਰੈਂਪਟਨ ਨਾਰਥ ਤੋਂ ਰੂਬੀ ਸਹੋਤਾ ਨੇ ਰਹੀ ਜੇਤੂ
. . .  1 day ago
ਕੈਨੇਡਾ ਚੋਣਾਂ : ਮੁੜ ਆਪਣੀ ਸੀਟ ਤੋਂ ਜਿੱਤੇ ਜਸਟਿਨ ਟਰੂਡੋ
. . .  1 day ago
ਕੈਨੇਡਾ ਚੋਣਾਂ : ਬਰੈਂਪਟਨ ਸੈਂਟਰ ਤੋਂ ਰਾਮੇਸ਼ ਸੰਘਾ ਜਿੱਤੇ
. . .  1 day ago
ਕੈਨੇਡਾ ਚੋਣਾਂ : ਬਰੈਂਪਟਨ ਸਾਊਥ ਤੋਂ ਲਿਬਰਲ ਆਗੂ ਸੋਨੀਆ ਸਿੱਧੂ ਰਹੇ ਜੇਤੂ
. . .  1 day ago
ਕੈਨੇਡਾ ਚੋਣਾਂ : ਸਰੀ ਨਿਊਟਨ ਤੋਂ ਲਿਬਰਲ ਆਗੂ ਸੁਖ ਧਾਲੀਵਾਲ ਜਿੱਤੇ
. . .  1 day ago
ਕੈਨੇਡਾ ਚੋਣਾਂ : ਵੈਨਕੂਵਰ ਸਾਊਥ ਤੋਂ ਲਿਬਰਲ ਆਗੂ ਹਰਜੀਤ ਸੱਜਣ ਰਹੇ ਜੇਤੂ
. . .  1 day ago
ਕੈਨੇਡਾ ਚੋਣਾਂ : ਐਡਮਿੰਟਨ ਮਿੱਲਵੁੱਡਜ਼ ਤੋਂ ਲਿਬਰਲ ਆਗੂ ਅਮਰਜੀਤ ਸੋਹੀ ਨੂੰ ਹਰਾ ਕੇ ਟਿਮ ਉੱਪਲ ਰਹੇ ਜੇਤੂ
. . .  1 day ago
ਕੈਨੇਡਾ ਚੋਣਾਂ : ਮਿਸੀਸਾਗਾ ਮਾਲਟਨ ਤੋਂ ਜਿੱਤੇ ਲਿਬਲ ਆਗੂ ਨਵਦੀਪ ਸਿੰਘ ਬੈਂਸ
. . .  1 day ago
ਵੱਖ-ਵੱਖ ਦੇਸ਼ਾਂ ਤੋਂ ਅੰਮ੍ਰਿਤਸਰ ਪਹੁੰਚੇ 90 ਰਾਜਦੂਤਾਂ ਦਾ ਬੈਂਡ ਵਾਜਿਆਂ ਨਾਲ ਕੀਤਾ ਗਿਆ ਸਵਾਗਤ
. . .  1 day ago
ਰਾਮਨਾਥ ਕੋਵਿੰਦ ਨੇ ਕੀਤੀ ਨੇਪਾਲ ਦੀ ਰਾਸ਼ਟਰਪਤੀ ਨਾਲ ਮੁਲਾਕਾਤ
. . .  1 day ago
ਕਾਂਗਰਸੀ ਆਗੂ ਵੱਲੋਂ ਮਹਿਲਾ ਡਾਕਟਰ ਨਾਲ ਬਦਸਲੂਕੀ ਕਰਨ ਤੋਂ ਬਾਅਦ ਡਾਕਟਰਾਂ ਨੇ ਕੀਤੀ ਹੜਤਾਲ
. . .  1 day ago
ਭਾਰਤ ਨੇ ਦੱਖਣੀ ਅਫ਼ਰੀਕਾ 'ਤੇ 3-0 ਨਾਲ ਕੀਤਾ ਕਲੀਨ ਸਵੀਪ
. . .  1 day ago
ਕੈਨੇਡਾ ਚੋਣਾਂ : ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਦੱਖਣੀ ਹਲਕੇ ਤੋਂ ਜਿੱਤੇ ਐੱਨ. ਡੀ. ਪੀ. ਆਗੂ ਜਗਮੀਤ ਸਿੰਘ
. . .  1 day ago
ਕੈਨੇਡਾ ਚੋਣਾਂ : ਜਸਟਿਨ ਟਰੂਡੋ ਦੀ ਲਿਬਰਲ ਪਾਰਟੀ 156 ਸੀਟਾਂ 'ਤੇ ਅੱਗੇ
. . .  1 day ago
ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਜਲੰਧਰ

ਨਿੱਕੂ ਪਾਰਕ ਦੀ ਲੀਜ਼ ਖ਼ਤਮ- 13 ਮੈਂਬਰੀ ਕਮੇਟੀ ਕਰੇਗੀ ਨਿੱਕੂ ਪਾਰਕ ਦੀ ਸੰਭਾਲ ਦਾ ਕੰਮ

ਜਲੰਧਰ, 18 ਸਤੰਬਰ (ਸ਼ਿਵ ਸ਼ਰਮਾ)- 35 ਸਾਲ ਪੁਰਾਣੇ ਬੱਚਿਆਂ ਅਤੇ ਹਰ ਵਰਗ ਲਈ ਖਿੱਚ ਦਾ ਕੇਂਦਰ ਬਣੇ ਨਿੱਕੂ ਪਾਰਕ ਦੀ ਲੀਜ਼ ਖ਼ਤਮ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਦਾ ਕੰਮ ਚਲਾਉਣ ਲਈ 13 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ | ਬੁੱਧਵਾਰ ਨੂੰ ਨਿੱਕੂ ਪਾਰਕ ਨੂੰ ਸੀਲ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਨਿੱਕੂ ਪਾਰਕ ਦੀ ਸ਼ਾਮ ਨੂੰ ਸੀਲ ਖੁਲ੍ਹਵਾ ਦਿੱਤੀ | ਵੀਰਵਾਰ ਤੋਂ ਨਿੱਕੂ ਪਾਰਕ ਆਮ ਪਹਿਲੇ ਵਾਲੇ ਸਮੇਂ 'ਤੇ ਲੋਕਾਂ ਲਈ ਖੁੱਲੇ੍ਹਗਾ | ਇਸ ਤੋਂ ਪਹਿਲਾਂ ਨਿੱਕੂ ਪਾਰਕ ਦੇ ਸੀਲ ਹੋਣ ਦੀ ਸੂਚਨਾ ਮਿਲਣ 'ਤੇ ਹਰ ਵਰਗ ਦੇ ਲੋਕਾਂ ਵਿਚ ਮਾਯੂਸੀ ਫੈਲ ਗਈ ਸੀ | ਸ਼ਾਮ ਨੂੰ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਤੇ ਹੋਰ ਅਧਿਕਾਰੀਆਂ ਨੇ ਆ ਕੇ ਸੀਲ ਖੁਲ੍ਹਵਾਈ ਤਾਂ ਜੋ ਨਿੱਕੂ ਪਾਰਕ ਦੇ ਅੰਦਰ ਬੰਦ ਹੋਈਆਂ ਬੱਤਖ਼ਾਂ ਤੇ ਪੰਛੀਆਂ ਨੂੰ ਖਾਣਾ ਦਿੱਤਾ ਜਾ ਸਕੇ | ਸੀਲ ਕਰਨ ਤੋਂ ਬਾਅਦ ਤਾਂ ਪੰਛੀ, ਬੱਤਖ਼ਾਂ ਅੰਦਰ ਹੀ ਰਹਿ ਗਈਆਂ ਸਨ | ਸੀਲ ਕੀਤੇ ਜਾਣ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨਾਲ ਲੀਜ਼ ਖ਼ਤਮ ਹੋ ਗਈ ਸੀ ਜਿਸ ਕਰਕੇ ਇਸ ਨੂੰ ਸੀਲ ਕੀਤਾ ਗਿਆ | ਜ਼ਿਲ੍ਹਾ ਪ੍ਰਸ਼ਾਸਨ ਤੇ ਨਿੱਕੂ ਪਾਰਕ ਦੀ ਸੰਭਾਲ ਕਰਨ ਵਾਲੀ ਚਿਲਡਰਨ ਵੈੱਲਫੇਅਰ ਸੁਸਾਇਟੀ ਵਿਚਕਾਰ ਆਖ਼ਰੀ ਲੀਜ਼ 20 ਸਾਲ ਲਈ 17 ਸਤੰਬਰ 1999 ਵਿਚ ਹੋਈ ਸੀ ਤੇ ਪ੍ਰਸ਼ਾਸਨ ਮੁਤਾਬਕ ਇਸ ਦੀ ਲੀਜ਼ 16 ਸਤੰਬਰ ਨੂੰ ਖ਼ਤਮ ਹੋ ਗਈ ਸੀ | ਸੀਲ ਕਰਨ ਸਮੇਂ ਸਟਾਫ਼ ਨੇ ਇਸ ਬਾਰੇ ਨੋਟਿਸ ਵੀ ਚਿਪਕਾਇਆ ਸੀ | ਸ਼ਹਿਰ ਦੇ ਲੋਕਾਂ ਲਈ ਹਮੇਸ਼ਾ ਹੀ ਖਿੱਚ ਦਾ ਕੇਂਦਰ ਬਣੇ ਨਿੱਕੂ ਪਾਰਕ ਵਿਚ ਨਾ ਸਿਰਫ਼ ਬਿਜਲਈ ਖਿਡੌਣੇ ਹਨ ਸਗੋਂ ਕਈ ਪੰਛੀ ਮੌਜੂਦ ਹਨ ਜਿਨ੍ਹਾਂ ਰਾਹੀਂ ਬੱਚੇ ਆਪਣਾ ਮਨੋਰੰਜਨ ਕਰਦੇ ਸਨ | ਸ਼ਾਮ ਨੂੰ ਨਿੱਕੂ ਪਾਰਕ ਦੀ ਸੀਲ ਖੁੱਲਣ 'ਤੇ ਲੋਕਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਥਾਂ 'ਤੇ ਹਮੇਸ਼ਾ ਹੀ ਨਿੱਕੂ ਪਾਰਕ ਬਣੇ ਰਹਿਣਾ ਦਿੱਤਾ ਜਾਣਾ ਚਾਹੀਦਾ ਹੈ |
ਬਰਲਟਨ ਪਾਰਕ ਵੈੱਲਫੇਅਰ ਸੁਸਾਇਟੀ ਨੇ ਕਿਹਾ ਫ਼ੈਸਲਾ ਮੰਦਭਾਗਾ
ਬਰਲਟਨ ਪਾਰਕ ਦੀ ਗਰੀਨ ਬੈਲਟ ਨੂੰ ਬਚਾ ਕੇ ਉਥੇ ਹਰਿਆਲੀ ਦਾ ਘੇਰਾ ਬਣਾਉਣ ਵਾਲੀ ਜਥੇਬੰਦੀ ਬਰਲਟਨ ਪਾਰਕ ਵੈੱਲਫੇਅਰ ਸੁਸਾਇਟੀ ਦੇ ਦੇ ਪ੍ਰਧਾਨ ਇੰਦਰਜੀਤ ਮਰਵਾਹਾ ਤੇ ਹੋਰ ਮੈਂਬਰਾਂ ਨੇ ਅੱਜ ਕੀਤੀ ਗਈ ਮੀਟਿੰਗ ਵਿਚ ਨਿੱਕੂ ਪਾਰਕ ਨੂੰ ਸੀਲ ਕੀਤੇ ਜਾਣ ਨੂੰ ਮੰਦਭਾਗਾ ਦੱਸਿਆ ਹੈ | ਉਨਾਂ ਨੇ ਕਿਹਾ ਕਿ ਸਰਕਾਰ ਨੂੰ ਆਪਣਾ ਫ਼ੈਸਲਾ ਬਦਲ ਕੇ ਇਸ ਦੀ ਲੀਜ਼ ਰੀਨਿਊ ਕਰਨੀ ਚਾਹੀਦੀ ਹੈ | ਹਰੀਸ਼ ਸ਼ਰਮਾ ਤੇ ਹੋਰ ਵੀ ਮੈਂਬਰ ਹਾਜ਼ਰ ਸਨ |
ਲੀਜ਼ ਨਵਿਆਉਣ ਲਈ ਦਿੱਤੀ ਅਰਜ਼ੀ
ਨਿੱਕੂ ਪਾਰਕ ਦੀ ਲੀਜ਼ ਖ਼ਤਮ ਹੋਣ 'ਤੇ ਉਸ ਨੂੰ ਸੀਲ ਕਰਨ ਤੋਂ ਬਾਅਦ ਨਿੱਕੂ ਪਾਰਕ ਦੀ ਸੰਭਾਲ ਦਾ ਕੰਮ ਕਰਨ ਵਾਲੀ ਸੰਸਥਾ ਚਿਲਡਰਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਉਦਯੋਗਪਤੀ ਆਤਮਜੀਤ ਸਿੰਘ ਬਾਵਾ ਨੇ ਨਿੱਕੂ ਪਾਰਕ ਦੀ ਲੀਜ਼ ਨੂੰ ਨਵਿਆਉਣ ਲਈ ਅਰਜ਼ੀ ਜ਼ਿਲ੍ਹਾ ਪ੍ਰਸ਼ਾਸਨ ਕੋਲ ਦੇ ਦਿੱਤੀ ਹੈ | ਸ. ਬਾਵਾ ਦਾ ਕਹਿਣਾ ਸੀ ਕਿ ਅਰਜ਼ੀ ਦੇਣ ਤੋਂ ਇਲਾਵਾ ਨਿੱਕੂ ਪਾਰਕ ਵਿਚ ਬਿਜਲਈ ਸਮਾਨ ਅਤੇ ਪੰਛੀਆਂ ਦੀ ਸੰਭਾਲ ਲਈ ਮਨਜੂਰੀ ਦੇਣ ਲਈ ਕਿਹਾ ਹੈ ਕਿਉਂਕਿ ਨਿੱਕੂ ਪਾਰਕ ਦੇ ਅੰਦਰ ਪੰਛੀ ਅਤੇ ਬਿਜਲਈ ਮਸ਼ੀਨਾਂ ਹਨ ਜਿਨ੍ਹਾਂ ਦੀ ਸੰਭਾਲ ਰੋਜ਼ਾਨਾ ਜ਼ਰੂਰੀ ਹੈ | ਸ. ਬਾਵਾ ਨੇ ਦੱਸਿਆ ਕਿ ਲੀਜ਼ ਖ਼ਤਮ ਹੋਣ ਬਾਰੇ ਕਿਸੇ ਤਰਾਂ ਦੀ ਸੂਚਨਾ ਨਹੀਂ ਮਿਲੀ ਸੀ | ਇਸ ਪਾਰਕ ਨੂੰ ਸਾਲਾਂ ਦੀ ਮਿਹਨਤ ਨਾਲ ਖ਼ੂਬਸੂਰਤ ਬਣਾਇਆ ਗਿਆ ਹੈ | ਇਸ ਪਾਰਕ ਨਾਲ ਨਾ ਸਿਰਫ਼ ਬੱਚੇ ਸਗੋਂ ਸ਼ਹਿਰੀ ਵੀ ਭਾਵਨਾਤਮਕ ਤੌਰ 'ਤੇ ਜੁੜੇ ਹੋਏ ਹਨ |
ਨਿੱਕੂ ਪਾਰਕ ਦਾ ਕੰਮ ਚਲਾਉਣ ਲਈ ਡੀ.ਸੀ. ਦੀ ਮਿਹਨਤ ਰੰਗ ਲਿਆਈਜਲੰਧਰ- ਬੱਚਿਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਨਿੱਕੂ ਪਾਰਕ ਦੀ ਸੀਲ ਖੁਲ੍ਹਵਾਉਣ 'ਤੇ ਉਸ ਦੀ ਸੰਭਾਲ ਲਈ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅੱਜ ਫਿਰ ਸਰਗਰਮ ਨਜ਼ਰ ਆਏ | ਲੀਜ਼ ਖ਼ਤਮ ਹੋਣ ਤੋਂ ਬਾਅਦ ਡੀ. ਸੀ. ਨੇ ਨਿੱਕੂ ਪਾਰਕ ਦੀ ਸੰਭਾਲ ਲਈ ਸਰਕਾਰ ਦੇ ਅਗਲੇ ਹੁਕਮਾਂ ਤੱਕ 13 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਜਿਸ ਨਾਲ ਸ਼ਹਿਰੀਆਂ ਨੇ ਸੁਖ ਦਾ ਸਾਹ ਲਿਆ | ਡੀ. ਸੀ. ਵਲੋਂ ਨਿੱਕੂ ਪਾਰਕ ਦੀ ਸੰਭਾਲ ਲਈ ਜਿਹੜੀ ਕਮੇਟੀ ਬਣਾਈ ਗਈ, ਉਸ ਵਿਚ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ, ਐਸ. ਡੀ. ਐਮ. ਸੰਜੀਵ ਕੁਮਾਰ ਸ਼ਰਮਾ, ਜ਼ਿਲ੍ਹਾ ਮਾਲ ਅਫ਼ਸਰ ਜਸ਼ਨਜੀਤ ਸਿੰਘ, ਮੰਡਲ ਜੰਗਲਾਤ ਅਫ਼ਸਰ ਕੇ. ਸੀ. ਗਿੱਲ, ਜ਼ਿਲ੍ਹਾ ਖੇਤੀ ਬਾੜੀ ਅਫ਼ਸਰ ਐਕਸੀਅਨ ਦਲਜੀਤ ਸਿੰਘ, ਤਹਿਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਮਿੱਠੂ, ਉਂਕਾਰ ਨਾਥ, ਆਤਮਜੀਤ ਸਿੰਘ ਬਾਵਾ, ਸਮਾਜ ਸੇਵਕ ਸੇਵਾਮੁਕਤ ਮੇਜਰ ਜਨਰਲ ਬਲਵਿੰਦਰ ਸਿੰਘ, ਸੇਵਾਮੁਕਤ ਲੈਫ਼ਟੀਨੈਂਟ ਕਰਨਲ ਮਨਮੋਹਨ ਸਿੰਘ, ਡਾ. ਜਸਵਿੰਦਰ ਸਿੰਘ ਬਿਲਗਾ, ਸ਼ਾਮਿਲ ਕੀਤੇ ਗਏ ਹਨ | ਲੋਕ ਹਿਤਾਂ ਨੂੰ ਦੇਖਦੇ ਹੋਏ ਕਮੇਟੀ ਇਸ ਦੀ ਸਾਂਭ ਸੰਭਾਲ ਦਾ ਕੰਮ ਕਰੇਗੀ | ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਵੱਲੋਂ ਮੌਕਾ ਦੇਖਣ ਵੇਲੇ ਏ. ਡੀ.ਸੀ. ਜਸਬੀਰ ਸਿੰਘ., ਐੱਸ. ਡੀ. ਐਮ. ਸੰਜੀਵ ਕੁਮਾਰ ਸ਼ਰਮਾ, ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਤੇ ਹੋਰ ਹਾਜ਼ਰ ਸਨ |
ਸ਼ਹਿਰੀਆਂ ਨੇ ਕਿਹਾ ਕਿ ਨਿੱਕੂ ਪਾਰਕ ਲਈ ਹੀ ਰਹਿਣ ਦਿੱਤੀ ਜਾਵੇ ਜਗ੍ਹਾ
ਨਿੱਕੂ ਪਾਰਕ ਨੂੰ ਸੀਲ ਕੀਤੇ ਜਾਣ ਦੀ ਖ਼ਬਰ ਬਾਰੇ ਸ਼ਹਿਰੀਆਂ ਨੂੰ ਪਤਾ ਲੱਗਣ ਤੋਂ ਬਾਅਦ ਤਾਂ ਅਲੱਗ-ਅਲੱਗ ਜਥੇਬੰਦੀਆਂ ਨੇ ਇਸ ਫ਼ੈਸਲੇ ਦਾ ਤਿੱਖਾ ਵਿਰੋਧ ਕੀਤਾ ਜਿਨ੍ਹਾਂ ਵਿਚ ਸਮੇਂ-ਸਮੇਂ ਸਿਰ ਸਮਾਜ ਦੇ ਹਿਤ ਵਿਚ ਮਸਲੇ ਉਠਾਉਣ ਵਾਲੀ ਜਥੇਬੰਦੀ ਜਲੰਧਰ ਵਿਕਾਸ ਮੰਚ ਦੇ ਪ੍ਰਧਾਨ ਐਡਵੋਕੇਟ ਆਰ. ਕੇ. ਭੱਲਾ ਨੇ ਨਿੱਕੂ ਪਾਰਕ ਨੂੰ ਸੀਲ ਕਰਨ ਦੇ ਫ਼ੈਸਲੇ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਸ਼ਹਿਰ ਵਿਚ ਇਹ ਗਰੀਨ ਬੈਲਟ ਬਣਾਈ ਗਈ ਸੀ | ਉਨ੍ਹਾਂ ਦਾ ਕਹਿਣਾ ਸੀ ਕਿ ਨਿੱਕੂ ਪਾਰਕ ਨੂੰ ਸਿਰਫ਼ ਬੱਚਿਆਂ ਦੇ ਮਨੋਰੰਜਨ ਲਈ ਹੀ ਬਣਿਆ ਰਹਿਣਾ ਚਾਹੀਦਾ ਹੈ | ਊਮਾ ਸ਼ੰਕਰ ਨੇ ਨਿੱਕੂ ਪਾਰਕ ਨੂੰ ਸੀਲ ਕੀਤੇ ਜਾਣ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਮਿਲਣ 'ਤੇ ਉਹ ਵੀ ਮਾਯੂਸ ਹੋਏ ਕਿਉਂਕਿ ਛੁੱਟੀਆਂ ਵਿਚ ਇਸ ਤੋਂ ਬਿਹਤਰ ਦੂਜੀ ਹੋਰ ਕੋਈ ਜਗ੍ਹਾ ਨਹੀਂ ਸੀ ਜਿਥੇ ਕਿ ਬੱਚੇ ਆਪਣਾ ਮਨੋਰੰਜਨ ਕਰ ਸਕਣ | ਊਮਾ ਸ਼ੰਕਰ ਨੇ ਕਿਹਾ ਕਿ ਸਰਕਾਰ ਨੂੰ ਨਿੱਕੂ ਪਾਰਕ ਵਿਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਕਰਨੀ ਚਾਹੀਦੀ ਹੈ | ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਉਨਾਂ ਨੂੰ ਨਿੱਕੂ ਪਾਰਕ ਦੇ ਸੀਲ ਹੋਣ ਦਾ ਪਤਾ ਲੱਗਣ 'ਤੇ ਨਿਰਾਸ਼ਾ ਹੋਈ ਹੈ ਕਿਉਂਕਿ ਬੱਚੇ ਜਦੋਂ ਵੀ ਕਿਸੇ ਜਾਣ ਦੀ ਗੱਲ ਕਰਦੇ ਸਨ ਤਾਂ ਨਿੱਕੂ ਪਾਰਕ ਦਾ ਹੀ ਨਾਂਅ ਆਉਂਦਾ ਸੀ ਕਿਉਂਕਿ ਸ਼ਹਿਰ ਵਿਚ ਇਸ ਤਰਾਂ ਦੀ ਦੂਜੀ ਕੋਈ ਜਗਾ ਨਹੀਂ ਹੈ | ਰਜਨੀ ਪਾਠਕ ਨੇ ਵੀ ਕਿਹਾ ਕਿ ਨਿੱਕੂ ਪਾਰਕ ਵਰਗੀ ਜਗਾ ਮਨੋਰੰਜਨ ਲਈ ਹੋਰ ਕਿਧਰੇ ਵੀ ਨਹੀਂ ਹੈ | ਸ਼ਹਿਰ ਦੀ ਇਹ ਸ਼ਾਨ ਹੈ | ਇਸ ਬਾਰੇ ਸਾਰੇ ਸ਼ਹਿਰੀਆਂ ਨੂੰ ਇਕੱਠੇ ਹੋ ਕੇ ਇਸ ਨੂੰ ਨਿੱਕੂ ਪਾਰਕ ਬਣੇ ਰਹਿਣ ਲਈ ਯਤਨ ਕਰਨਾ ਚਾਹੀਦਾ ਹੈ | ਨਿੱਕੂ ਪਾਰਕ ਵਿਚ ਅਕਸਰ ਆਉਣ ਵਾਲੇ ਭਾਰਗੋ ਕੈਂਪ ਦੇ ਭੈਣ ਭਰਾ ਕਮਲ ਤੇ ਕੋਮਲ ਅੱਜ ਇਸ ਦੇ ਸੀਲ ਹੋਣ 'ਤੇ ਕਾਫ਼ੀ ਮਾਯੂਸ ਸਨ ਕਿ ਹੁਣ ਇਹ ਕਿਸ ਜਗਾ 'ਤੇ ਜਾਣਗੇ | ਦੋਵੇਂ ਭੈਣ ਭਰਾ ਦਾ ਕਹਿਣਾ ਸੀ ਕਿ ਉਹ ਅਕਸਰ ਹੀ ਨਿੱਕੂ ਪਾਰਕ ਜਾਂਦੇ ਸਨ |

ਸੜਕ ਹਾਦਸੇ 'ਚ ਮਾਸਟਰ ਸਲੀਮ ਦੀ ਭਰਜਾਈ ਦੀ ਮੌਤ

ਜਲੰਧਰ, 18 ਸਤੰਬਰ (ਐੱਮ. ਐੱਸ. ਲੋਹੀਆ)-ਨਕੋਦਰ ਰੋਡ 'ਤੇ ਨਾਰੀ ਨਿਕੇਤਨ ਦੇ ਸਾਹਮਣੇ ਇਕ ਤੇਜ਼ ਰਫ਼ਤਾਰ ਟਿੱਪਰ ਦੇ ਲਪੇਟ 'ਚ ਆਉਣ ਨਾਲ ਇਕ ਔਰਤ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ ਪ੍ਰਵੀਨ (34) ਪਤਨੀ ਪ੍ਰਵੇਜ਼ ਉਰਫ਼ ਪੇਜੀ ਵਾਸੀ ਦਿਓਲ ਨਗਰ, ਜਲੰਧਰ ਵਜੋਂ ਹੋਈ ਹੈ | ਦੱਸਿਆ ਜਾ ...

ਪੂਰੀ ਖ਼ਬਰ »

ਸੁਰੀਨੇਮ ਦੇ ਲੋਕ ਭਾਰਤ ਨਾਲ ਮਿਲ ਕੇ ਆਪਣੇ ਸੱਭਿਆਚਾਰਕ ਤੇ ਆਰਥਿਕ ਸਬੰਧ ਕਰਨੇ ਚਾਹੁੰਦੇ ਹਨ ਮਜ਼ਬੂਤ- ਡਾ. ਮਾਈਕਲ ਅਸ਼ਵਿਨ ਸਤੇਂਦਰ

ਜਲੰਧਰ, 18 ਸਤੰਬਰ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਬਲਦੇਵ ਰਾਜ ਮਿੱਤਲ ਯੂਨੀਪੋਲਿਸ 'ਚ 10ਵੀਂ ਸਾਲਾਨਾ ਕੋਨਵੋਕੇਸ਼ਨ ਕਰਵਾਈ ਗਈ ਜਿਸ 'ਚ ਵੈਦਿਕ ਸਾਇੰਸਿਜ਼ ਦੇ ਮਾਹਿਰ ਦੱਖਣੀ ਅਮਰੀਕੀ ਦੇਸ਼ ਸੁਰੀਨੇਮ ਦੇ ਉਪ-ਰਾਸ਼ਟਰਪਤੀ ਡਾ. ਮਾਈਕਲ ...

ਪੂਰੀ ਖ਼ਬਰ »

ਗੱਡੀ 'ਚੋਂ ਡਿੱਗਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ

ਫਿਲੌਰ, 18 ਸਤੰਬਰ (ਸੁਰਜੀਤ ਸਿੰਘ ਬਰਨਾਲਾ)- ਜੀ.ਆਰ.ਪੀ ਚੌਕੀ ਦੇ ਏ.ਐਸ.ਆਈ ਛਿੰਦਾ ਸਿੰਘ ਅਤੇ ਸਿਪਾਹੀ ਕਮਲਜੀਤ ਸਿੰਘ ਧੁਲੇਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਬੱਕਾਪੁਰ ਗੇਟ ਨਜ਼ਦੀਕੀ ਰੇਲਵੇ ਲਾਈਨ ਕੋਲ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ, ਜਿਸ ਦੀ ਮੋਤ ...

ਪੂਰੀ ਖ਼ਬਰ »

ਨਸ਼ਾ ਕਰਨ ਦੇ ਮਾਮਲੇ 'ਚ ਗਿ੍ਫਤਾਰ ਪੁਲਿਸ ਮੁਲਾਜ਼ਮਾਂ ਨੂੰ ਮਿਲੀ ਜ਼ਮਾਨਤ

ਜਲੰਧਰ, 18 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਥਾਣਾ ਬਸਤੀ ਬਾਵਾ ਖੇਲ ਵਿਖੇ ਨਸ਼ਾ ਕਰਨ ਦੇ ਮਾਮਲੇ 'ਚ ਦਰਜ ਕੇਸ 'ਚ ਗਿ੍ਫਤਾਰ ਪੁਲਿਸ ਮੁਲਾਜ਼ਮਾਂ ਹਵਲਦਾਰ ਅਮਰਜੋਤ ਸਿੰਘ ਅਤੇ ਹੋਮ ਗਾਰਡ ਦੇ ਨਿਰਮਲ ਸਿੰਘ ਦੀ ਜਮਾਨਤ ਦੀ ਅਰਜ਼ੀ ...

ਪੂਰੀ ਖ਼ਬਰ »

ਮੱਖਣ ਸਿੰਘ ਦੇ ਘਰੋਂ ਡਰੱਗ ਮਨੀ ਦੇ 6 ਲੱਖ 50 ਹਜ਼ਾਰ ਰੁਪਏ ਬਰਾਮਦ

ਜਲੰਧਰ, 18 ਸਤੰਬਰ (ਐੱਮ.ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ ਦੇ ਥਾਣਾ ਬਸਤੀ ਬਾਵਾ ਖੇਲ ਅਤੇ ਸੀ.ਆਈ.ਏ. ਸਟਾਫ਼ ਵਲੋਂ ਬੀਤੇ ਦਿਨੀਂ ਹੈਰੋਇਨ ਸਮੇਤ ਗਿ੍ਫ਼ਤਾਰ ਕੀਤੇ ਗਏ ਮੱਖਣ ਸਿੰਘ ਤੋਂ ਤਫ਼ਤੀਸ਼ ਦੌਰਾਨ 6 ਲੱਖ 50 ਹਜ਼ਾਰ ਰੁਪਏ ਬਰਾਮਦ ਹੋਏ ਹਨ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਜਲੰਧਰ ਅਦਾਲਤਨਾਮਾ ਹੈਰੋਇਨ ਦੇ ਮਾਮਲੇ 'ਚ ਮਹਿਲਾ ਤਸਕਰ ਨੂੰ 10 ਸਾਲ ਦੀ ਕੈਦ

ਜਲੰਧਰ, 18 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੇ.ਕੇ. ਗੋਇਲ ਦੀ ਅਦਾਲਤ ਨੇ ਨਸ਼ੀਲੇ ਹੈਰੋਇਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਰਣਜੀਤ ਕੌਰ ਉਰਫ਼ ਰਾਣੀ ਪਤਨੀ ਜਾਗੀਰ ਸਿੰਘ ਵਾਸੀ ਬਾਹਮਣੀਆਂ ਖੁਰਦ, ਸ਼ਾਹਕੋਟ ਨੂੰ 10 ਸਾਲ ਦੀ ਕੈਦ ਅਤੇ 1 ਲੱਖ ...

ਪੂਰੀ ਖ਼ਬਰ »

ਡੀ. ਸੀ. ਵਲੋਂ ਪਟਾਕਿਆਂ ਦੇ ਗੈਰ ਕਾਨੂੰਨੀ ਉਤਪਾਦਨ, ਵੇਚ ਤੇ ਭੰਡਾਰਨ ਦੀ ਜਾਂਚ ਲਈ ਉੱਚ ਤਾਕਤੀ ਕਮੇਟੀ ਦਾ ਗਠਨ

ਜਲੰਧਰ, 18 ਸਤੰਬਰ (ਚੰਦੀਪ ਭੱਲਾ)-ਜਲੰਧਰ ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ਵਿਚ ਪਟਾਕਿਆਂ ਦੇ ਗੈਰ ਕਾਨੂੰਨੀ ਉਤਪਾਦਨ, ਭੰਡਾਰਨ ਤੇ ਵੇਚ ਕਾਰਨ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਦੀ ਸੰਭਾਵਨਾ ਨੂੰ ਖਤਮ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਨੌਕਰੀ ਮੇਲਿਆਂ ਲਈ ਆਈ. ਏ. ਐਸ. ਤੇ ਪੀ. ਸੀ. ਐਸ ਅਧਿਕਾਰੀ ਨੋਡਲ ਅਫਸਰਾਂ ਵਜੋਂ ਤਾਇਨਾਤ

ਜਲੰਧਰ, 18 ਸਤੰਬਰ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ 19 ਸਤੰਬਰ ਤੋਂ 30 ਸਤੰਬਰ ਤੱਕ ਲੱਗਣ ਵਾਲੇ 6 ਮੈਗਾ ਰੁਜ਼ਗਾਰ (ਨੌਕਰੀ) ਮੇਲਿਆਂ ਨੂੰ ਸਫ਼ਲਤਾਪੂਰਵਕ ਕਰਵਾਉਣ ਦੇ ਮੰਤਵ ਨਾਲ ਆਈ.ਏ.ਐਸ. ਤੇ ਪੀ.ਸੀ.ਐਸ. ਅਧਿਕਾਰੀਆਂ ਨੂੰ ਨੋਡਲ ...

ਪੂਰੀ ਖ਼ਬਰ »

ਐਸ. ਸੀ. ਬੀ. ਸੀ. ਇੰਪਲਾਈਜ਼ ਫੈਡਰੇਸ਼ਨ ਨੇ ਸੌਾਪਿਆ ਮੰਗ ਪੱਤਰ

ਜਲੰਧਰ, 18 ਸਤੰਬਰ (ਸਟਾਫ਼ ਰਿਪੋਰਟਰ)-ਗਜ਼ਟਿਡ ਐਾਡ ਨਾਨ ਗਜ਼ਟਿਡ ਐਸ. ਸੀ./ਬੀ. ਸੀ. ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਵਲੋਂ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜੱਸੀ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਜੌੜਾ ਦੀ ਅਗਵਾਈ ਹੇਠ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ...

ਪੂਰੀ ਖ਼ਬਰ »

ਰਾਮਾ ਮੰਡੀ ਫਲਾਈ ਓਵਰ 'ਤੇ ਲੁੱਕ ਪਾਉਣ ਦਾ ਕੰਮ ਸ਼ੁਰੂ

ਜਲੰਧਰ ਛਾਉਣੀ, 18 ਸਤੰਬਰ (ਪਵਨ ਖਰਬੰਦਾ)- ਬੀਤੇ 10 ਸਾਲਾਂ ਤੋਂ ਲੋਕਾਂ ਲਈ ਮੁਸੀਬਤ ਬਣੇ ਹੋਏ ਰਾਮਾ ਮੰਡੀ ਫਲਾਈਓਵਰ ਦੇ ਇਕ ਪਾਸੇ ਦਾ ਕੰਮ ਫਲਾਈ ਓਵਰ ਬਣਾਉਣ ਵਾਲੀ ਕੰਪਨੀ ਵਲੋਂ 90 ਫੀਸਦੀ ਪੂਰਾ ਕਰ ਲਿਆ ਗਿਆ ਹੈ ਤੇ ਫਲਾਈਓਵਰ ਬਣਾਉਣ ਵਾਲੀ ਕੰਪਨੀ ਦੇ ਕਰਮਚਾਰੀਆਂ ਵਲੋਂ ...

ਪੂਰੀ ਖ਼ਬਰ »

ਵਾਲਮੀਕਿ ਮੰਦਰ ਦੀ ਚਾਰਦੀਵਾਰੀ ਦਾ ਨੀਂਹ ਪੱਥਰ ਰੱਖਿਆ

ਚੁਗਿੱਟੀ/ਜੰਡੂਸਿੰਘਾ, 18 ਸਤੰਬਰ (ਨਰਿੰਦਰ ਲਾਗੂ)-ਚੁਗਿੱਟੀ ਨਾਲ ਲਗਦੇ ਵਾਸੂ ਮੁਹੱਲਾ ਵਿਖੇ ਸਥਿਤ ਭਗਵਾਨ ਵਾਲਮੀਕਿ ਦੇ ਮੰਦਰ ਦੀ ਬਣਨ ਵਾਲੀ ਚਾਰਦੀਵਾਰੀ ਦਾ ਨੀਂਹ ਪੱਥਰ ਅੱਜ ਸਮਾਜ ਸੇਵਕ ਹਰਜੀਤ ਸਿੰਘ ਚੱਠਾ ਵਲੋਂ ਰੱਖਿਆ ਗਿਆ | ਇਸ ਮੌਕੇ ਇਕੱਤਰ ਸੰਗਤਾਂ ਨੂੰ ...

ਪੂਰੀ ਖ਼ਬਰ »

ਲਿੰਗ ਸਮਾਨਤਾ ਪਰਿਵਾਰ ਤੇ ਸਮਾਜ ਦੀ ਸੋਚ ਦੇ ਬਦਲਾਅ ਨਾਲ ਹੀ ਸੰਭਵ-ਕਮਲਾ ਭਸੀਨ

ਜਲੰਧਰ, 18 ਸਤੰਬਰ (ਰਣਜੀਤ ਸਿੰਘ ਸੋਢੀ)- ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਵਲੋਂ (ਵਿਸਕਾਮਪ) ਵੂਮੈਨ ਇਨ ਸਕਿਉਰਿਟੀ ਕਨਫਲਿਕਟ ਮੈਨੇਜਮੈਂਟ ਐਾਡ ਪੀਸ) ਦੇ ਸਹਿਯੋਗ ਨਾਲ ਕਰਵਾਈ ਗਈ ਤਿੰਨ ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਦੂਸਰੇ ਦਿਨ ਲਿੰਗ ਸਮਾਨਤਾ ਤੇ ...

ਪੂਰੀ ਖ਼ਬਰ »

ਸੇਂਟ ਸੋਲਜਰ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਨੇ ਜਿੱਤੇ ਕਈ ਤਗਮੇ

ਜਲੰਧਰ, 18 ਸਤੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਾਡ ਕੈਟਰਿੰਗ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ, ਮੁਲਾਨਾ, ਅੰਬਾਲਾ ਵਲੋਂ ਕਰਵਾਏ ਗਏ ਰਾਸ਼ਟਰੀ ਮੁਕਾਬਲੇ ਵਿਚ ਸੋਨ ਅਤੇ ...

ਪੂਰੀ ਖ਼ਬਰ »

ਡਿਊਟੀ ਦੌਰਾਨ ਪੁਲਿਸ ਨਾਲ ਬਦਸਲੂਕੀ ਕਰਨ ਵਾਲੇ ਤਿੰਨ ਗਿ੍ਫ਼ਤਾਰ

ਜਲੰਧਰ, 18 ਸਤੰਬਰ (ਸ਼ੈਲੀ)- ਬੀਤੇ ਦਿਨੀ ਥਾਣਾ ਪੰਜ ਦੇ ਮੁਖੀ ਨਾਲ ਦੌਰਾਨੇ ਗਸ਼ਤ ਬਦਸਲੂਕੀ ਕਰਨ ਵਾਲੇ ਦੋਸ਼ੀਆਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ ਜਿਨ੍ਹਾਂ ਦੀ ਪਹਿਚਾਣ ਬਸਤੀ ਨੌ ਦੇ ਰਹਿਣ ਵਾਲੇ ਟਿੰਕੂ, ਜੋਨੀ ਅਤੇ ਪਾਲਾ ਦੇ ਰੂਪ ਵਿਚ ਹੋਈ ਹੈ | ਜਾਣਕਾਰੀ ...

ਪੂਰੀ ਖ਼ਬਰ »

ਗੀਤਾ ਮੰਦਿਰ 'ਚ ਹੋਏ ਵਿਵਾਦ ਸਬੰਧੀ ਦੋਹਾਂ ਧਿਰਾਂ 'ਤੇ ਮਾਮਲਾ ਦਰਜ

ਜਲੰਧਰ, 18 ਸਤੰਬਰ (ਸ਼ੈਲੀ) - ਕੁਝ ਦਿਨ ਪਹਿਲਾਂ ਗੀਤਾ ਮੰਦਿਰ ਵਿਖੇ ਮੰਦਿਰ ਪ੍ਰਬੰਧਕ ਕਮੇਟੀ ਅਤੇ ਪੂਜਾਰੀਆਂ ਵਿਚ ਹੋਏ ਝਗੜੇ ਨੂੰ ਲੈ ਕੇ ਪੁਲਿਸ ਨੇ ਦੋਹਾਂ ਧਿਰਾਂ 'ਤੇ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਦਿੰਦੇ ਹੋਏ ਥਾਣਾ 6 ਦੇ ਮੁਖੀ ਇ. ਸੁਰਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਟਰੈਕਟਰ-ਟਰਾਲੀ ਨਾਲ ਹੋਏ ਹਾਦਸੇ 'ਚ ਮੋਟਰਸਾਈਕਲ ਸਵਾਰ 2 ਨੌਜਵਾਨ ਗੰਭੀਰ ਜ਼ਖ਼ਮੀ

ਜਲੰਧਰ, 18 ਸਤੰਬਰ (ਐੱਮ. ਐੱਸ. ਲੋਹੀਆ)-ਬਸਤੀ ਬਾਵਾ ਖੇਲ ਅੱਡੇ ਦੇ ਨਜ਼ਦੀਕ ਕਪੂਰਥਲਾ ਰੋਡ 'ਤੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਇਕ ਟਰੈਕਟਰ-ਟਰਾਲੀ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਨੌਜਵਾਨਾਂ ਦੀ ਹਾਲਤ ਗੰਭੀਰ ਹੋ ਗਈ ਹੈ, ਜਿਨ੍ਹਾਂ ਨੂੰ ਨਿੱਜੀ ...

ਪੂਰੀ ਖ਼ਬਰ »

ਮਾਮਲਾ ਗ਼ੈਰ ਕਾਨੂੰਨੀ ਢੰਗ ਨਾਲ ਸਟਾਕ ਕੀਤੇ ਪਟਾਕਿਆਂ ਦਾ ਬਰਾਮਦ ਹੋਏ ਪਟਾਕਿਆਂ ਦੀ ਕੀਮਤ 19 ਲੱਖ ਰੁਪਏ, ਮੁਲਜ਼ਮਾਂ ਨੂੰ ਜ਼ਮਾਨਤ 'ਤੇ ਛੱਡਿਆ

ਜਲੰਧਰ, 18 ਸਤੰਬਰ (ਐੱਮ. ਐੱ ਸ. ਲੋਹੀਆ) - ਗੁਰੂ ਬਾਜ਼ਾਰ 'ਚੋਂ ਨਾਜਾਇਜ਼ ਢੰਗ ਨਾਲ ਸਟਾਕ ਕੀਤੇ ਪਟਾਕਿਆਂ ਦੀ ਕੀਮਤ 19 ਲੱਖ ਰੁਪਏ ਦੇ ਕਰੀਬ ਦੱਸੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਡੀ.ਸੀ.ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰਬਰ 4 ਦੇ ਮੁਖੀ ਕਮਲਜੀਤ ...

ਪੂਰੀ ਖ਼ਬਰ »

ਧੋਖੇ ਨਾਲ ਔਰਤ ਦੀਆਂ ਵੰਗਾਂ ਉਤਾਰਨ ਅਤੇ ਲੁੱਟ ਖੋਹ ਕਰਨ ਵਾਲੇ 2 ਗਿ੍ਫ਼ਤਾਰ

ਜਲੰਧਰ, 18 ਸਤੰਬਰ (ਐੱਮ.ਐੱਸ. ਲੋਹੀਆ) - ਕਿਸ਼ਨਪੁਰਾ ਚੌਕ ਨੇੜੇ ਪੈਦਲ ਜਾ ਰਹੀ ਮੀਨਾ ਖੰਨਾ ਪਤਨੀ ਸਵ. ਮੋਤੀ ਲਾਲ ਵਾਸੀ ਕੀਰਤੀ ਨਗਰ, ਲਾਡੋਵਾਲੀ ਰੋਡ ਜਲੰਧਰ ਦੇ ਹੱਥਾਂ 'ਚ ਪਾਈਆਂ ਸੋਨੇ ਦੀਆਂ ਵੰਗਾਂ ਨੂੰ ਬੁੱਧਵਾਰ 11-9-19 ਵਾਲੇ ਦਿਨ ਧੋਖੇ ਨਾਲ ਉਤਾਰਣ ਵਾਲੇ ਵਿਅਕਤੀਆਂ ...

ਪੂਰੀ ਖ਼ਬਰ »

450 ਨਸ਼ੀਲੇ ਕੈਪਸੂਲ ਅਤੇ ਚੋਰੀ ਦੇ ਸਾਮਾਨ ਸਮੇਤ ਪੰਜ ਕਾਬੂ

ਜਲੰਧਰ, 18 ਸਤੰਬਰ (ਸ਼ੈਲੀ)- ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਕਾਰਾਵਾਈ ਕਰਦੇ ਹੋਏ ਦੋ ਵੱਖ-ਵੱਖ ਮਾਮਲਿਆਂ ਵਿਚ ਪੰਜ ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਹੈ | ਦੋਸ਼ੀਆਂ ਦੀ ਪਹਿਚਾਣ ਚੇਤਨ ਕੁਮਾਰ ਉਰਫ਼ ਲੰਬੂ ਪੁੱਤਰ ਹਰਬੰਸ ਲਾਲ ਨਿਵਾਸੀ ਭਾਰਗੋ ਕੈਂਪ, ਸਤਪਾਲ ਉਰਫ਼ ...

ਪੂਰੀ ਖ਼ਬਰ »

ਕੌਾਸਲਰਾਂ ਨੂੰ ਕਾਰਾਂ ਖੜ੍ਹੀਆਂ ਕਰਨ ਤੋਂ ਰੋਕਿਆ, ਕਿਹਾ ਮਾਮਲਾ ਹੋਵੇਗਾ ਦਰਜ

ਜਲੰਧਰ, 18 ਸਤੰਬਰ (ਸ਼ਿਵ)- ਨਿਗਮ ਕੰਪਲੈਕਸ ਵਿਚ ਦੁਪਹਿਰ ਬਾਅਦ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਤਾਇਨਾਤ ਨਿਗਮ ਪੁਲਿਸ ਵਾਲਿਆਂ ਨੇ ਕਾਂਗਰਸੀ ਕੌਾਸਲਰ ਰੋਹਨ ਸਹਿਗਲ ਦੀ ਕਾਰ ਲੈ ਕੇ ਆਏ ਡਰਾਈਵਰ ਨੂੰ ਕਾਰ ਖੜ੍ਹੀ ਕਰਨ ਤੋਂ ਰੋਕਦਿਆਂ ਕਿਹਾ ਕਿ ਜੇਕਰ ਉਸ ਨੇ ਕਾਰ ਰੋਕੀ ...

ਪੂਰੀ ਖ਼ਬਰ »

ਨਿਗਮ 'ਚ ਵਿਜੀਲੈਂਸ ਟੀਮ ਦਾ ਛਾਪਾ, ਸਿਟੀ ਸਕੇਪ ਪ੍ਰਾਜੈਕਟ ਦੀ ਫਾਈਲ ਕਬਜ਼ੇ 'ਚ ਲਈ

ਸ਼ਿਵ ਸ਼ਰਮਾ ਜਲੰਧਰ, 18 ਸਤੰਬਰ- ਅਕਾਲੀ-ਭਾਜਪਾ ਨਿਗਮ ਦੇ ਕਾਰਜਕਾਲ ਵਿਚ ਚਰਚਿਤ ਰਹੇ ਮਕਸੂਦਾਂ ਸੜਕ ਘੋਟਾਲੇ ਦੇ ਮਾਮਲੇ ਵਿਚ ਚੰਡੀਗੜ੍ਹ ਤੋਂ ਆਈ ਵਿਜੀਲੈਂਸ ਬਿਊਰੋ ਦੀ ਟੀਮ ਨੇ ਨਿਗਮ ਵਿਚ ਬਾਅਦ ਦੁਪਹਿਰ ਛਾਪਾ ਮਾਰ ਕੇ 18 ਕਰੋੜ ਦੇ ਚਰਚਿਤ ਸਿਟੀ ਸਕੇਪ ਪ੍ਰਾਜੈਕਟ ...

ਪੂਰੀ ਖ਼ਬਰ »

ਪਿੰਡ ਅੱਟਾ ਵਿਖੇ ਹੋਈ ਲੜਾਈ ਸਬੰਧੀ 6 'ਤੇ ਮੁਕੱਦਮਾ ਦਰਜ, ਦੋ ਗਿ੍ਫ਼ਤਾਰ

ਗੁਰਾਇਆ,18 ਸਤੰਬਰ (ਬਲਵਿੰਦਰ ਸਿੰਘ)-ਸਥਾਨਕ ਪੁਲਿਸ ਨੇ ਪਿੰਡ ਅੱਟਾ ਵਿਖੇ 13 ਸਤੰਬਰ ਨੂੰ ਹੋਏ ਝਗੜੇ ਦੇ ਸਬੰਧ ਵਿਚ ਤਰਨਵੀਰ ਸਿੰਘ ਪੁੱਤਰ ਲੇਖ ਰਾਜ ਵਾਸੀ ਪਿੰਡ ਅੱਟਾ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰ ਲਿਆ ਹੈ | ਇਸ ਬਿਆਨ ਕਰਤਾ ਦੇ ਬਿਆਨਾਂ 'ਤੇ ਗੌਤਮ ਪੁੱਤਰ ਪੱਪੀ, ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਬੱਦੋਆਣਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ

ਭੋਗਪੁਰ, 18 ਸਤੰਬਰ (ਕਮਲਜੀਤ ਸਿੰਘ ਡੱਲੀ)- ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਗੁਰਦੁਆਰਾ ਬਾਬਾ ਬੱਦੋਆਣਾ ਸਾਹਿਬ ਪਿੰਡ ਡੱਲੀ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜਿਥੇ ਭਾਈ ਜ਼ੋਰਾਵਰ ਸਿੰਘ ਡੱਲੀ ਵਾਲੀਆਂ ਬੀਬੀਆਂ ਦਾ ਜਥਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਨੌਕਰੀ ਮੇਲਿਆਂ ਲਈ ਆਈ. ਏ. ਐਸ. ਤੇ ਪੀ. ਸੀ. ਐਸ ਅਧਿਕਾਰੀ ਨੋਡਲ ਅਫ਼ਸਰਾਂ ਵਜੋਂ ਤਾਇਨਾਤ

ਜਲੰਧਰ, 18 ਸਤੰਬਰ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ 19 ਸਤੰਬਰ ਤੋਂ 30 ਸਤੰਬਰ ਤੱਕ ਲੱਗਣ ਵਾਲੇ 6 ਮੈਗਾ ਰੁਜ਼ਗਾਰ (ਨੌਕਰੀ) ਮੇਲਿਆਂ ਨੂੰ ਸਫ਼ਲਤਾਪੂਰਵਕ ਕਰਵਾਉਣ ਦੇ ਮੰਤਵ ਨਾਲ ਆਈ.ਏ.ਐਸ. ਤੇ ਪੀ.ਸੀ.ਐਸ. ਅਧਿਕਾਰੀਆਂ ਨੂੰ ਨੋਡਲ ...

ਪੂਰੀ ਖ਼ਬਰ »

ਢੰਡੋਵਾਲ ਸਕੂਲ 'ਚ ਕਲੱਸਟਰ ਪੱਧਰੀ ਸਕੂਲੀ ਖੇਡਾਂ ਦਾ ਉਦਘਾਟਨ

ਸ਼ਾਹਕੋਟ, 18 ਸਤੰਬਰ (ਸੁਖਦੀਪ ਸਿੰਘ)- ਸਰਕਾਰੀ ਪ੍ਰਾਇਮਰੀ ਸਕੂਲ ਢੰਡੋਵਾਲ (ਸ਼ਾਹਕੋਟ) ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ਾਹਕੋਟ-2 ਕੇਵਲ ਸਿੰਘ ਉੱਗੀ ਦੀ ਅਗਵਾਈ ਅਤੇ ਸੈਂਟਰ ਮੁੱਖ ਅਧਿਆਪਕ ਰਮੇਸ਼ਵਰ ਚੰਦਰ ਸ਼ਰਮਾ ਤੇ ਮੁੱਖ ਅਧਿਆਪਕ ਜਤਿੰਦਰਪਾਲ ਅਰੋੜਾ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਨਾਲ ਸਕੂਟਰ ਟਕਰਾਉਣ 'ਤੇ ਇਕ ਜ਼ਖ਼ਮੀ

ਲੋਹੀਆਂ ਖਾਸ, 18 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਰਾਤ 10 ਵਜੇ ਲੋਹੀਆਂ ਦੇ ਟੀ ਪੁਆਇੰਟ 'ਤੇ ਆਪਣੇ ਕੰਮ ਲਈ ਜਾ ਰਹੇ ਚੰਦੀ ਸਵੀਟ ਸ਼ਾਪ ਦੇ ਮਾਲਕ ਚਰਨ ਸਿੰਘ ਚੰਦੀ ਦੇ ਸਕੂਟਰ ਅੱਗੇ ਅਚਾਨਕ ਅਵਾਰਾ ਪਸ਼ੂਆਂ ਦਾ ਝੁੰਡ ਆਣ ਵੱਜਾ ਜਿਸ ਦੇ ਫਲਸਰੂਪ ਉਨ੍ਹਾਂ ਦੇ ਸਿਰ 'ਚ ...

ਪੂਰੀ ਖ਼ਬਰ »

ਡੇਂਗੂ ਮਰੀਜ਼ ਮਿਲਣ ਤੋਂ ਬਾਅਦ ਹੜ੍ਹ ਪ੍ਰਭਾਵਿਤ ਮੰਡਾਲਾ ਪਿੰਡ ਦਾ ਕੀਤਾ ਸਰਵੇ

ਸ਼ਾਹਕੋਟ, 18 ਸਤੰਬਰ (ਸੁਖਦੀਪ ਸਿੰਘ)- ਹੜ੍ਹ ਤੋਂ ਪ੍ਰਭਾਵਿਤ ਹੋਏ ਪਿੰਡ ਮੰਡਾਲਾ ਦੀ ਇਕ ਮਹਿਲਾ ਦੇ ਡੇਂਗੂ ਪਾਜੀਟਿਵ ਮਿਲਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਪਿੰਡ ਵਿਚ ਟੀਮਾਂ ਭੇਜ ਕੇ ਸਰਵੇ ਕਰਵਾਇਆ ਗਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਸੀਨੀਅਰ ਮੈਡੀਕਲ ...

ਪੂਰੀ ਖ਼ਬਰ »

ਪੰਡਤ ਸ਼ਰਧਾ ਰਾਮ ਫਿਲੌਰੀ ਦਾ ਜਨਮ ਦਿਵਸ ਮਨਾਉਣ ਸਬੰਧੀ ਮੀਟਿੰਗ

ਫਿਲੌਰ, 18 ਸਤੰਬਰ (ਸੁਰਜੀਤ ਸਿੰਘ ਬਰਨਾਲਾ)- ਓਮ ਜੈ ਜਗਦੀਸ਼ ਹਰੇ ਆਰਤੀ ਦੇ ਰਚੇਤਾ ਪੰਡਤ ਸ਼ਰਧਾ ਰਾਮ ਫਿਲੌਰ ਚੈਰੀਟੇਬਲ ਟਰੱਸਟ ਦੀ ਮੀਟਿੰਗ ਫਿਲੌਰ ਵਿਖੇ ਪ੍ਰਧਾਨ ਅਜੈ ਸ਼ਰਮਾ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਪੰਡਿਤ ਸ਼ਰਧਾ ਰਾਮ ਫਿਲੌਰ ਜੀ ਦੇ 182ਵੇਂ ਜਨਮ ...

ਪੂਰੀ ਖ਼ਬਰ »

ਇਕ ਕਿੱਲੋ ਗਾਂਜੇ ਸਮੇਤ ਦੋ ਵਿਅਕਤੀ ਕਾਬੂ

ਫਿਲੌਰ, 18 ਸਤੰਬਰ (ਸੁਰਜੀਤ ਸਿੰਘ ਬਰਨਾਲਾ, ਬੀ.ਐਸ. ਕੈਨੇਡੀ)-ਥਾਣਾ ਮੁਖੀ ਫਿਲੌਰ ਸੁੱਖਾ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਸ਼ਾ ਤਸਕਰਾਂ ਿਖ਼ਲਾਫ਼ ਕਾਰਵਾਈ ਕਰਦੇ ਹੋਏ ਸਬ-ਇੰਸਪੈਕਟਰ ਸੁਰਜੀਤ ਸਿੰਘ ਅਤੇ ਏ.ਐਸ. ਆਈ ਚਰਨਜੀਤ ਸਿੰਘ ਨੇ ਚੈਕਿੰਗ ਦੌਰਾਨ ਦੋ ...

ਪੂਰੀ ਖ਼ਬਰ »

ਅਧਿਆਪਕ ਦੀ ਬੀ.ਐਲ.ਓਜ਼ ਡਿਊਟੀ ਕਰਵਾਉਣ ਸਬੰਧੀ ਐਸ.ਡੀ.ਐਮ ਨੂੰ ਮੰਗ–ਪੱਤਰ

ਫਿਲੌਰ, 18 ਸਤੰਬਰ (ਸੁਰਜੀਤ ਸਿੰਘ ਬਰਨਾਲਾ)-ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਵਲੋਂ ਅਧਿਆਪਕਾਂ ਦੀ ਬੀ.ਐਲ.ਓਜ ਦੀਆਂ ਲਗਾਈਆਂ ਗਈਆਂ ਡਿਊਟੀਆਂ ਕਟਵਾਉਣ ਸਬੰਧੀ ਐਸ.ਡੀ.ਐਮ ਰਾਜੇਸ਼ ਸ਼ਰਮਾ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਆਗੂ ਕੁਲਦੀਪ ਵਾਲੀਆ ਨੇ ...

ਪੂਰੀ ਖ਼ਬਰ »

ਐਸ.ਟੀ.ਐਸ. ਵਰਲਡ ਸਕੂਲ ਵਿਖੇ ਮਾਈਕ੍ਰੋਸਾਫਟ ਵਲੋਂ ਛੇ ਦਿਨਾਂ ਸੈਮੀਨਾਰ

ਰੁੜਕਾ ਕਲਾਂ, 18 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)-ਸੂਚਨਾ ਅਤੇ ਸੰਚਾਰ ਦੀ ਪ੍ਰਯੋਗੀ (ਆਈ.ਸੀ.ਟੀ.) ਦੀ ਜਾਣਕਾਰੀ ਦੇਣ ਲਈ ਸੀ. ਬੀ. ਐੱਸ. ਈ. ਦੁਆਰਾ ਮਾਈਕ੍ਰੋਸਾਫਟ ਬਾਰੇ ਜਾਣਕਾਰੀ ਦੇਣ ਲਈ ਐਸ.ਟੀ.ਐਸ. ਵਰਲਡ ਸਕੂਲ ਵਿਚ ਸੈਮੀਨਾਰ ਦਾ ਕਰਵਾਇਆ ਗਿਆ | ਇਸ ਵਿਚ 25 ਅਧਿਆਪਕਾਂ ਦਾ ...

ਪੂਰੀ ਖ਼ਬਰ »

ਪੱਦੀ ਜਗੀਰ ਵਿਖੇ ਸ਼ਰਾਬ ਦੇ ਠੇਕੇ ਤੋਂ ਨਕਦੀ ਖੋਹੀ

ਗੁਰਾਇਆ, 18 ਸਤੰਬਰ (ਬਲਵਿੰਦਰ ਸਿੰਘ)- ਨਜ਼ਦੀਕੀ ਪਿੰਡ ਪੱਦੀ ਜਗੀਰ ਵਿਖੇ ਸ਼ਰਾਬ ਦੇ ਠੇਕੇ 'ਤੇ ਦਿਨ ਦਿਹਾੜੇ ਹੋਈ ਲੁੱਟ ਖੋਹ ਦਾ ਸਮਾਚਾਰ ਹੈ | ਜਾਣਕਾਰੀ ਦਿੰਦੇ ਹੋਏ ਬਾਬੂ ਰਾਮ ਪੁੱਤਰ ਅਮਰ ਸਿੰਘ ਠੇਕੇ ਦੇ ਕਰਿੰਦੇ ਨੇ ਦੱਸਿਆ ਕਿ ਢਾਈ ਵਜੇ ਦੇ ਕਰੀਬ ਮੋਟਰਸਾਈਕਲ ...

ਪੂਰੀ ਖ਼ਬਰ »

ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਹੜਤਾਲ ਤੀਸਰੇ ਦਿਨ ਵੀ ਜਾਰੀ

ਆਦਮਪੁਰ, 18 ਸਤੰਬਰ (ਰਮਨ ਦਵੇਸਰ)- ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਬਲਾਕ ਆਦਮਪੁਰ ਦੇ ਕਰਮਚਾਰੀਆਂ ਅਤੇ ਮੁਲਾਜ਼ਮਾ ਵਲਾੋ ਮੁੱਖ ਮੰਗਾਂ ਨੂੰ ਲੈ ਕੇ ਬਲਾਕ ਪੱਧਰੀ ਹੜਤਾਲ ਤੀਸਰੇ ਦਿਨ ਵਿਚ ਦਾਖ਼ਲ ਹੋ ਗਈ | ਇਹ ਹੜਤਾਲ ਬਲਾਕ ਪੱਧਰ 'ਤੇ 16 ਤੋਂ 18 ਸਤੰਬਰ ਤੱਕ ਚਲਾਈ ...

ਪੂਰੀ ਖ਼ਬਰ »

ਬਲਾਕ ਸ਼ਾਹਕੋਟ 'ਚ ਮਾਇਗ੍ਰੇਟਰੀ ਪਲਸ ਪੋਲੀਓ ਰਾਊਾਡ ਮੌਕੇ 494 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

ਸ਼ਾਹਕੋਟ/ਮਲਸੀਆਂ, 18 ਸਤੰਬਰ (ਸਚਦੇਵਾ, ਸੁਖਦੀਪ ਸਿੰਘ)-ਸਲਮ ਏਰੀਆ, ਝੁੱਗੀਆਂ, ਸ਼ੈੱਲਰਾਂ, ਇੱਟਾਂ ਦੇ ਭੱਠਿਆਂ ਆਦਿ ਸਥਾਨਾਂ 'ਤੇ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਨੂੰ ਪੋਲੀਓ ਦਵਾਈ ਪਿਲਾਉਣ ਲਈ ਸਿਹਤ ਵਿਭਾਗ ਵਲੋਂ 15 ਤੋਂ 17 ਸਤੰਬਰ ਤੱਕ ਮਾਇਗ੍ਰੇਟਰੀ ਪਲਸ ਪੋਲੀਓ ...

ਪੂਰੀ ਖ਼ਬਰ »

ਰੂਪੇਵਾਲੀ ਸਕੂਲ ਦੇ ਖਿਡਾਰੀਆਂ ਨੇ ਜ਼ੋਨਲ ਟੂਰਨਾਮੈਂਟ 'ਚ ਹਾਸਲ ਕੀਤੀਆਂ 23 ਪੁਜ਼ੀਸ਼ਨਾਂ

ਮਲਸੀਆਂ, 18 ਸਤੰਬਰ (ਸੁਖਦੀਪ ਸਿੰਘ)- ਸਰਕਾਰੀ ਹਾਈ ਸਕੂਲ ਰੂਪੇਵਾਲੀ (ਸ਼ਾਹਕੋਟ) ਦੇ ਖਿਡਾਰੀਆਂ ਨੇ ਜੋਨਲ ਟੂਰਨਾਮੈਂਟ 'ਚ ਵੱਖ-ਵੱਖ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਵਿਖਾ ਕੇ 23 ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX