ਤਾਜਾ ਖ਼ਬਰਾਂ


ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ ਮਿਲੀ ਜ਼ਮਾਨਤ
. . .  4 minutes ago
ਨਵੀਂ ਦਿੱਲੀ, 23 ਅਕਤੂਬਰ- ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ 25 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ...
ਪੰਜਾਬ ਹੋਮਗਾਰਡ ਦਾ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ
. . .  12 minutes ago
ਗੁਰੂਹਰਸਹਾਏ, 23 ਅਕਤੂਬਰ (ਕਪਿਲ ਕੰਧਾਰੀ)- ਥਾਣਾ ਗੁਰੂਹਰਸਹਾਏ 'ਚ ਤਾਇਨਾਤ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਨਾਲ ਇੱਕ ਠੱਗ ਵਲੋਂ 11 ਹਜ਼ਾਰ ਰੁਪਏ ਦੀ ਠੱਗੀ...
ਇੰਗਲੈਂਡ 'ਚ ਟਰੱਕ ਕਨਟੇਨਰ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ
. . .  11 minutes ago
ਲੰਡਨ, 23 ਅਕਤੂਬਰ- ਬ੍ਰਿਟਿਸ਼ ਪੁਲਿਸ ਨੇ ਅੱਜ ਦੱਸਿਆ ਕਿ ਦੱਖਣੀ-ਪੂਰਬੀ ਇੰਗਲੈਂਡ 'ਚ ਪੈਂਦੇ ਐਸੈਕਸ 'ਚ ਅੱਜ ਇੱਕ ਟਰੱਕ ਕਨਟੇਨਰ 'ਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲੀਆਂ...
ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
. . .  39 minutes ago
ਮੁੰਬਈ, 23 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਬੀ. ਸੀ. ਸੀ. ਆਈ. ਦੇ ਪ੍ਰਧਾਨ...
ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
. . .  59 minutes ago
ਨਵੀਂ ਦਿੱਲੀ, 23 ਅਕਤੂਬਰ- ਭਾਰਤ ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਸਾਵਧਾਨ ਰਹਿਣ ਨੂੰ ਕਿਹਾ ਹੈ। ਤੁਰਕੀ ਸਥਿਤ ਭਾਰਤੀ ਦੂਤਘਰ ਮੁਤਾਬਕ...
ਲੁਧਿਆਣਾ 'ਚ ਵਿਦਿਆਰਥਣ ਨੇ ਸਕੂਲ ਦੀ ਪੰਜਵੀਂ ਮੰਜ਼ਲ ਤੋਂ ਮਾਰੀ ਛਾਲ
. . .  about 1 hour ago
ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਭਾਈ ਰਣਧੀਰ ਸਿੰਘ ਨਗਰ ਸਥਿਤ ਡੀ. ਏ. ਵੀ. ਸਕੂਲ 'ਚ ਅੱਜ ਦੁਪਹਿਰੇ ਇੱਕ ਵਿਦਿਆਰਥਣ ਨੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ...
ਅਬੋਹਰ 'ਚ ਲਾਪਤਾ ਹੋਏ 14 ਸਾਲਾ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ
. . .  about 1 hour ago
ਅਬੋਹਰ, 23 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਦੇ ਨਵੀਂ ਆਬਾਦੀ ਇਲਾਕੇ ਤੋਂ ਲਾਪਤਾ ਹੋਏ 14 ਸਾਲਾ ਲੜਕੇ ਅਰਮਾਨ ਸੰਧੂ ਦੇ ਪਰਿਵਾਰਕ ਮੈਂਬਰਾਂ ਵਲੋਂ ਅੱਜ ਛੇਵੇਂ ਦਿਨ ਵੀ ਪੁਲਿਸ...
ਬਾਬਾ ਬਲਜੀਤ ਸਿੰਘ ਦਾਦੂਵਾਲ ਗ੍ਰਿਫ਼ਤਾਰ
. . .  about 1 hour ago
ਅੰਮ੍ਰਿਤਸਰ, 23 ਅਕਤੂਬਰ (ਰੇਸ਼ਮ ਸਿੰਘ)- ਸੰਤ ਸਮਾਜ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ...
ਸਿਧਰਾਮਈਆ ਵਲੋਂ ਕਰਨਾਟਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 2 hours ago
ਬੈਂਗਲੁਰੂ, 23 ਅਕਤੂਬਰ- ਕਾਂਗਰਸ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿਧਰਾਮਈਆ ਨੇ ਅੱਜ ਬਾਦਾਮੀ ਦੇ...
ਝਾਰਖੰਡ 'ਚ ਵਿਰੋਧੀ ਧਿਰਾਂ ਦੇ 6 ਵਿਧਾਇਕਾਂ ਨੇ ਫੜਿਆ ਭਾਜਪਾ ਦਾ 'ਪੱਲਾ'
. . .  about 2 hours ago
ਰਾਂਚੀ, 23 ਅਕਤੂਬਰ- ਝਾਰਖੰਡ 'ਚ ਵੱਡੀ ਸਿਆਸੀ ਉਥਲ-ਪੁਥਲ ਦੀ ਖ਼ਬਰ ਹੈ। ਸੂਬੇ 'ਚ ਵਿਰੋਧੀ ਧਿਰਾਂ ਦੇ 6 ਬਾਗ਼ੀ ਵਿਧਾਇਕ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਇਨ੍ਹਾਂ 'ਚ ਤਿੰਨ ਵਿਧਾਇਕ ਝਾਰਖੰਡ...
ਡੀ. ਜੀ. ਪੀ. ਦਿਲਬਾਗ ਸਿੰਘ ਨੇ ਦੱਸਿਆ- ਤਰਾਲ ਮੁਠਭੇੜ 'ਚ ਮਾਰਿਆ ਗਿਆ ਏ.ਜੀ.ਯੂ.ਐੱਚ. ਦਾ ਕਮਾਂਡਰ ਲਲਹਾਰੀ
. . .  about 2 hours ago
ਸ੍ਰੀਨਗਰ, 23 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ 'ਚ ਹੋਈ ਮੁਠਭੇੜ 'ਚ ਅੱਤਵਾਦ ਦੇ ਮੁਖੀਆ ਬਣੇ ਲਲਹਾਰੀ ਨੂੰ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ ਹੈ। ਲਲਹਾਰੀ ਜ਼ਾਕਿਰ ਮੂਸਾ...
ਆਈ. ਐੱਨ. ਐਕਸ. ਮੀਡੀਆ ਮਾਮਲਾ : ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ- ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਦਾਇਰ ਕੇਸ...
ਸੌਰਵ ਗਾਂਗੁਲੀ ਬਣੇ ਬੀ. ਸੀ. ਸੀ. ਆਈ. ਦੇ ਪ੍ਰਧਾਨ
. . .  about 3 hours ago
ਮੁੰਬਈ, 23 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਅੱਜ ਅਧਿਕਾਰਕ ਤੌਰ 'ਤੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਚੁਣ ਲਏ ਗਏ ਹਨ। ਮੁੰਬਈ 'ਚ..
ਬੀ. ਸੀ. ਸੀ. ਆਈ. ਦੀ ਬੈਠਕ ਸ਼ੁਰੂ, ਗਾਂਗੁਲੀ ਅੱਜ ਬਣਨਗੇ ਪ੍ਰਧਾਨ
. . .  about 3 hours ago
ਮੁੰਬਈ, 23 ਅਕਤੂਬਰ- ਬੀ. ਸੀ. ਸੀ. ਆਈ. ਦੀ ਸਾਲਾਨਾ ਆਮ ਬੈਠਕ (ਏ. ਜੀ. ਐੱਮ.) ਮੁੰਬਈ 'ਚ ਸ਼ੁਰੂ ਹੋ ਚੁੱਕੀ ਹੈ। ਇਸ ਬੈਠਕ 'ਚ ਬੋਰਡ ਦੇ ਨਵੇਂ ਪ੍ਰਧਾਨ ਸਮੇਤ ਹੋਰ ਅਧਿਕਾਰੀਆਂ...
ਕੇਰਲ ਦੀ ਅਦਾਲਤ ਵਲੋਂ ਫਰੈਂਕੋ ਮੁਲੱਕਲ ਤਲਬ
. . .  about 3 hours ago
ਤਿਰੂਵਨੰਤਪੁਰਮ, 23 ਅਕਤੂਬਰ- ਨਨ ਜਬਰ ਜਨਾਹ ਮਾਮਲੇ ਦੇ ਦੋਸ਼ੀ ਫਰੈਂਕੋ ਮੁਲੱਕਲ ਨੂੰ ਕੇਰਲ ਦੀ...
ਜੇਲ੍ਹ 'ਚ ਬੰਦ ਹਵਾਲਾਤੀ ਦੀ ਭੇਦਭਰੇ ਹਾਲਾਤ 'ਚ ਮੌਤ
. . .  about 4 hours ago
ਪਾਕਿ ਵਲੋਂ ਦਰਿਆਈ ਪਾਣੀ ਰਾਹੀਂ ਭਾਰਤ 'ਚ ਭੇਜੀ ਗਈ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 4 hours ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਲਈ ਖੇਤਾਂ 'ਚੋਂ ਪਰਾਲੀ ਇਕੱਠੀ ਕਰਨ ਦਾ ਕੰਮ ਸ਼ੁਰੂ
. . .  about 4 hours ago
ਮਾਰੇ ਗਏ ਤਿੰਨ ਅੱਤਵਾਦੀਆਂ ਦੀ ਹੋਈ ਪਹਿਚਾਣ
. . .  about 5 hours ago
ਸੋਨੀਆ ਗਾਂਧੀ ਨੇ ਤਿਹਾੜ ਜੇਲ੍ਹ 'ਚ ਬੰਦ ਡੀ.ਕੇ ਸ਼ਿਵ ਕੁਮਾਰ ਨਾਲ ਕੀਤੀ ਮੁਲਾਕਾਤ
. . .  about 5 hours ago
ਸਰਹੱਦ ਤੋਂ 25 ਕਰੋੜ ਦੇ ਮੁੱਲ ਦੀ ਹੈਰੋਇਨ ਬਰਾਮਦ
. . .  about 5 hours ago
ਆਂਧਰਾ ਪ੍ਰਦੇਸ਼ 'ਚ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ
. . .  about 5 hours ago
ਸੋਨੀਆ ਗਾਂਧੀ ਅੱਜ ਜੇਲ੍ਹ 'ਚ ਕਰਨਗੇ ਕਾਂਗਰਸੀ ਆਗੂ ਡੀ.ਕੇ ਸ਼ਿਵ ਕੁਮਾਰ ਨਾਲ ਮੁਲਾਕਾਤ
. . .  about 6 hours ago
ਘੁਸਪੈਠੀਆ ਲਈ ਬੰਗਾਲ 'ਚ ਨਜ਼ਰਬੰਦੀ ਕੇਂਦਰ ਬਣਾਉਣ ਇਜਾਜ਼ਤ ਨਹੀ - ਮਮਤਾ
. . .  about 6 hours ago
ਈ.ਵੀ.ਐੱਮ ਨਾਲ ਹੋ ਸਕਦੀ ਹੈ ਛੇੜਛਾੜ, ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
. . .  about 6 hours ago
700 ਕਿੱਲੋ ਪਟਾਕਿਆਂ ਸਮੇਤ ਇੱਕ ਗ੍ਰਿਫ਼ਤਾਰ
. . .  about 6 hours ago
ਅੱਜ ਦਾ ਵਿਚਾਰ
. . .  about 7 hours ago
ਨਵੀਂ ਦਿੱਲੀ : ਕਮਲੇਸ਼ ਤਿਵਾੜੀ ਹੱਤਿਆ ਕਾਂਡ ਦੇ ਦੋਵੇਂ ਦੋਸ਼ੀ ਗੁਜਰਾਤ ਏ ਟੀ ਐੱਸ ਨੇ ਫੜੇ
. . .  1 day ago
ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  1 day ago
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  1 day ago
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  1 day ago
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  1 day ago
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  1 day ago
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  1 day ago
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  1 day ago
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  1 day ago
ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਨਸ਼ਾ ਤਸਕਰਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  1 day ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਵਲੋਂ ਚਲਾਇਆ ਜਾ ਰਿਹਾ ਹੈ ਸਰਚ ਆਪਰੇਸ਼ਨ
. . .  1 day ago
ਨੱਡਾ ਵੱਲੋਂ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਮੀਟਿੰਗ
. . .  1 day ago
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਦੀ ਹਾਲਤ ਵਿਗੜੀ, ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  1 day ago
ਅਫ਼ਗ਼ਾਨਿਸਤਾਨ : ਤਾਲਿਬਾਨ ਹਮਲੇ 'ਚ ਮਾਰੇ ਗਏ 19 ਸੁਰੱਖਿਆ ਅਧਿਕਾਰੀ, ਦੋ ਜ਼ਖਮੀ
. . .  1 day ago
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਹੋਇਆ ਸਮਾਗਮ
. . .  1 day ago
ਕੁਝ ਕਾਂਗਰਸੀਆਂ ਵਲੋਂ ਕੈਪਟਨ ਦੇ ਕੰਨ ਭਰਨ ਕਰਕੇ ਸਿੱਧੂ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ- ਨਵਜੋਤ ਕੌਰ ਸਿੱਧੂ
. . .  1 day ago
ਘਰੋਂ ਲੜ ਕੇ ਗਏ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  about 1 hour ago
ਭਾਰਤ ਅਤੇ ਪਾਕਿ ਵਿਚਾਲੇ ਕੱਲ੍ਹ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਹਸਤਾਖ਼ਰ ਨਾ ਹੋਣ ਦੀ ਸੰਭਾਵਨਾ
. . .  about 1 hour ago
ਰਾਜਦੂਤਾਂ ਦੇ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  about 1 hour ago
ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਰਾਜਦੂਤਾਂ ਦੇ ਵਫ਼ਦ ਨੇ ਖਿਚਾਈ ਗਰੁੱਪ ਤਸਵੀਰ
. . .  23 minutes ago
ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਰਾਜਦੂਤਾਂ ਦੇ ਵਫ਼ਦ ਨੇ ਛਕਿਆ ਲੰਗਰ
. . .  31 minutes ago
ਪ੍ਰਧਾਨ ਮੰਤਰੀ ਮੋਦੀ ਨੇ ਅਰਥਸ਼ਾਸਤਰ 'ਚ ਨੋਬਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨਾਲ ਕੀਤੀ ਮੁਲਾਕਾਤ
. . .  58 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਫਾਜ਼ਿਲਕਾ / ਅਬੋਹਰ

ਫ਼ਾਜ਼ਿਲਕਾ 'ਚ ਸਿੱਖਿਆ ਸਕੱਤਰ ਵਲੋਂ 1700 ਅਧਿਆਪਕਾਂ ਦਾ ਸਨਮਾਨ

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਸਿੱਖਿਆ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਅੱਜ ਜ਼ਿਲ੍ਹਾ ਫ਼ਾਜ਼ਿਲਕਾ ਆ ਕੇ 100 ਪ੍ਰਤੀਸ਼ਤ ਨਤੀਜੇ ਦੇਣ ਵਾਲੇ ਪ੍ਰਾਇਮਰੀ ਤੇ ਸੈਕੰਡਰੀ ਦੇ 1700 ਅਧਿਆਪਕਾਂ ਦਾ ਸਨਮਾਨ ਕੀਤਾ | ਜ਼ਿਲ੍ਹਾ ਪ੍ਰਸ਼ਾਸਨ ਨੂੰ ਸਿੱਖਿਆ ਸਕੱਤਰ ਦੇ ਦੌਰੇ ਸਬੰਧੀ ਸੂਚਨਾ ਨਾ ਹੋਣ ਕਾਰਨ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨੇ ਸਨਮਾਨ ਸਮਾਗਮ ਵਾਲੀ ਜਗ੍ਹਾ 'ਤੇ ਪੁੱਜ ਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਘਿਰਾਓ ਕੀਤਾ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ | ਸਿੱਖਿਆ ਸਕੱਤਰ ਦੇ ਘਿਰਾਉ ਨਾਲ ਪੰਜਾਬ ਪੁਲਿਸ ਨੂੰ ਭਾਜੜਾਂ ਪੈ ਗਈਆਂ ਤੇ ਮੌਕੇ 'ਤੇ ਤਾਇਨਾਤ ਪੁਲਿਸ ਅਧਿਕਾਰੀਆਂ ਨੇ ਹੋਰ ਪੁਲਿਸ ਫੋਰਸ ਦਾ ਪ੍ਰਬੰਧ ਕਰਕੇ ਬੜੀ ਮੁਸ਼ਕਿਲ ਨਾਲ ਸਥਿਤੀ 'ਤੇ ਕਾਬੂ ਪਾਇਆ | ਸਿੱਖਿਆ ਸਕੱਤਰ ਦੇ ਫ਼ਾਜ਼ਿਲਕਾ ਦੌਰੇ ਨੇ ਪੰਜਾਬ ਸਰਕਾਰ ਦੇ ਸਿੱਖਿਆ ਪ੍ਰਬੰਧਾਂ 'ਤੇ ਵੀ ਕਈ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ | ਕਿਉਂਕਿ ਇਕ ਪਾਸੇ ਤਾਂ ਅਧਿਆਪਕਾਂ ਦਾ ਸਨਮਾਨ ਕੀਤਾ ਜਾ ਰਿਹਾ ਸੀ, ਪਰ ਦੂਜੇ ਪਾਸੇ ਬਹੁ ਗਿਣਤੀ ਵਿਚ ਸਕੂਲ ਸਨਮਾਨ ਸਮਾਗਮ ਕਾਰਨ ਬੰਦ ਕਰਨੇ ਪਏ ਜਿਸ ਕਾਰਨ ਹਜ਼ਾਰਾਂ ਬੱਚਿਆਂ ਨੂੰ ਬੰਦ ਬਸਤੇ ਲੈ ਕੇ ਹੀ ਘਰਾਂ ਨੂੰ ਵਾਪਸ ਪਰਤਨਾ ਪਿਆ | ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਫ਼ਾਜ਼ਿਲਕਾ ਆਉਣ ਦੀ ਬਹੁਤ ਦੇਰ ਤੋਂ ਇੱਛਾ ਸੀ, ਉਨ੍ਹਾਂ ਕੋਲੋਂ ਰੁਝੇਵਿਆਂ ਕਾਰਨ ਇਸ ਕੰਮ ਲਈ ਦੇਰੀ ਹੋਈ ਹੈ | ਪਰ ਇੰਨੀ ਵੱਡੀ ਗਿਣਤੀ 'ਚ 100 ਪ੍ਰਤੀਸ਼ਤ ਨਤੀਜੇ ਦੇਣ ਵਾਲੇ ਅਧਿਆਪਕਾਂ ਦੀ ਗਿਣਤੀ ਦੇਖ ਕੇ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੋਈ ਹੈ | ਮੈ ਅੱਜ ਸਕੂਲਾਂ ਦਾ ਦੌਰਾ ਵੀ ਕੀਤਾ ਤੇ ਅਧਿਆਪਕਾਂ ਦਾ ਉਤਸ਼ਾਹ ਵਧਾ ਕੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ | ਜ਼ਿਲ੍ਹਾ ਫ਼ਾਜ਼ਿਲਕਾ ਸਿੱਖਿਆ ਦੇ ਖੇਤਰ 'ਚ ਵਧੀਆ ਕੰਮ ਕਰ ਰਿਹਾ ਹੈ ਤੇ ਇਸ ਜ਼ਿਲੇ੍ਹ ਤੋਂ ਹੋਰ ਵਧੀਆ ਕੰਮ ਦੀ ਉਮੀਦ ਕੀਤੀ ਜਾਂਦੀ ਹੈ | ਸਨਮਾਨ ਲੈਣ ਲਈ ਆਏ ਕੁੱਝ ਅਧਿਆਪਕ ਖ਼ੁਸ਼ ਨਜ਼ਰ ਆ ਰਹੇ ਸਨ ਪਰ ਕੁੱਝ ਅਧਿਆਪਕ ਰਿਉੜੀਆਂ ਵਾਂਗ ਵੰਡੇ ਸਨਮਾਨਾਂ ਉੱਪਰ ਕਿੰਤੂ ਪਰਤੰੂ ਕਰਦੇ ਵੀ ਦਿਖਾਈ ਦਿੱਤੇ | ਗੱਲਬਾਤ ਕਰਦਿਆਂ ਕੁੱਝ ਅਧਿਆਪਕਾਂ ਨੇ ਦੱਸਿਆ ਕਿ ਇਹ ਪੰਜਾਬ ਸਰਕਾਰ ਦੀ ਇਕ ਗਿਣਤੀ ਮਿਥੀ ਸਾਜ਼ਿਸ਼ ਦੇ ਤਹਿਤ ਰੈਲੀਆਂ ਵਰਗੇ ਸਨਮਾਨ ਸਮਾਗਮ ਕੀਤੇ ਜਾ ਰਹੇ ਹਨ | ਤਾਂ ਜੋ ਅਧਿਆਪਕ ਆਪਣੀਆਂ ਹੱਕੀ ਮੰਗਾਂ ਪ੍ਰਤੀ ਅੰਦੋਲਨ ਦਾ ਰਸਤਾ ਛੱਡ ਕੇ ਸਰਕਾਰ ਦੀ ਵਾਹੋ ਵਾਹੀ ਕਰਨ | ਵੱਡੀ ਗਿਣਤੀ 'ਚ ਪੁੱਜੇ ਅਧਿਆਪਕਾਂ ਕਾਰਨ ਬਹੁ ਗਿਣਤੀ ਸਕੂਲ ਬੰਦ ਕਰਨੇ ਪਏ ਕੁੱਝ ਸਕੂਲਾਂ 'ਚ ਨਾ-ਮਾਤਰ ਸਟਾਫ਼ ਹੀ ਬਚਿਆ, ਜਿਸ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਤੀ ਕੀ ਸੋਚ ਹੈ | ਇਸ ਸਮਾਗਮ 'ਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤੇ ਵਿਭਾਗ ਦੇ ਪਿ੍ੰਸੀਪਲ ਤੇ ਮੁੱਖ ਅਧਿਆਪਕ ਹਾਜ਼ਰ ਸਨ |
ਸਿੱਖਿਆ ਦੇ ਖੇਤਰ 'ਚ ਚੰਗੀਆਂ ਸੇਵਾਵਾਂ ਦੇਣ ਬਦਲੇ ਅਧਿਆਪਕ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ
ਜਲਾਲਾਬਾਦ, (ਕਰਨ ਚੁਚਰਾ)- ਜਲਾਲਾਬਾਦ ਦੇ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਪਿ੍ੰਸੀਪਲ ਸੁਭਾਸ਼ ਸਿੰਘ ਸਮੇਤ 22 ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਮਿਲੇ | ਜਿਨ੍ਹਾਂ 'ਚ ਪਿ੍ੰਸੀਪਲ ਸੁਭਾਸ਼ ਸਿੰਘ, ਪ੍ਰਦੀਪ ਕੁਮਾਰ (ਗਣਿਤ), ਸੰਜੀਵ ਕੁਮਾਰ (ਪੀ.ਟੀ.ਆਈ), ਸਤਵਿੰਦਰ ਪਾਲ ਸਿੰਘ, ਪਰਵਿੰਦਰ ਸਿੰਘ (ਪੰਜਾਬੀ), ਸੀਮਾ ਠੁਕਰਾਲ (ਇੰਗਲਿਸ਼ ਲੈਕਚਰਾਰ), ਸੰਦੀਪ ਕੁਮਾਰ (ਇਤਿਹਾਸ), ਅਨੂ ਅਰੋੜਾ (ਇੰਗਲਿਸ਼), ਭਾਵਨਾ ਕੁਮਾਰੀ (ਐਸ.ਐਸ), ਸੁਰਿੰਦਰ ਗੁਪਤਾ (ਬਾਓਲੋਜੀ), ਸ਼ਾਲੂ ਅਰੋੜਾ ਸਾਇੰਸ, ਅਮਰਜੀਤ ਕੌਰ (ਹਿੰਦੀ), ਪਵਨ ਕੁਮਾਰ (ਲੈਕਚਰਾਰ ਕਾਮਰਸ), ਵਿਸ਼ਾਲ ਚਲਾਨਾ (ਵੋਕੇਸ਼ਨਲ), ਅਮਿਤ ਧਮੀਜਾ, ਸਲਮਾ, ਮੀਨੂੰ ਨਾਰੰਗ, ਰਸ਼ਮੀ, ਪੱਲਵੀ (ਕੰਪਿਊਟਰ), ਫਲਿੰਦਰ ਸਿੰਘ, ਅਮਰੀਕ ਸਿੰਘ, ਸੀਮਾ ਰਾਣੀ ਸ਼ਾਮਿਲ ਹਨ |
ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਨੇ ਪਾਲੀ ਵਾਲਾ ਦੇ 100 ਪ੍ਰਤੀਸ਼ਤ ਨਤੀਜੇ ਦੇਣ ਵਾਲੇ ਚਾਰ ਅਧਿਆਪਕਾਂ ਨੂੰ ਕੀਤਾ ਸਨਮਾਨਿਤ
ਮੰਡੀ ਰੋੜਾਂਵਾਲੀ, (ਮਨਜੀਤ ਸਿੰਘ ਬਰਾੜ)-ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਵਲੋਂ ਸਰਕਾਰੀ ਸਕੂਲਾਂ ਦੇ 100 ਪ੍ਰਤੀਸ਼ਤ ਨਤੀਜੇ ਲਿਆਉਣ ਵਾਲੇ ਅਧਿਆਪਕਾਂ ਤੇ ਸੈੱਲਫ਼ ਮੇਡ ਸਮਾਰਟ ਸਕੂਲ ਬਣਾਉਣ ਵਾਲੇ ਸਕੂਲ ਮੁਖੀਆਂ ਦੇ ਰੱਖੇ ਸਨਮਾਨ ਸਮਾਰੋਹ 'ਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਲੀਵਾਲਾ ਦੇ ਚਾਰ ਅਧਿਆਪਕਾਂ ਰਮਨ ਕੁਮਾਰ, ਰਿਤੇਸ਼ ਕੁਮਾਰ, ਰਾਜ ਕੁਮਾਰ ਅਤੇ ਮੈਡਮ ਨੀਲਮ ਰਾਣੀ ਨੂੰ ਸਕੂਲ ਦਾ 100 ਪ੍ਰਤੀਸ਼ਤ ਨਤੀਜਾ ਦੇਣ ਬਦਲੇ ਸਕੱਤਰ ਕਿ੍ਸ਼ਨ ਕੁਮਾਰ ਤੇ ਡੀ. ਈ. ਓ ਸੈਕੰਡਰੀ ਸਿੱਖਿਆ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ |
ਚੱਕ ਸੈਦੋ ਕੇ ਸਕੂਲ ਦੇ ਅਧਿਆਪਕ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ
ਜਲਾਲਾਬਾਦ, (ਕਰਨ ਚੁਚਰਾ)-ਸਿੱਖਿਆ ਵਿਭਾਗ ਵਲੋਂ ਚੰਗੇ ਨਤੀਜੇ ਦੇਣ ਵਾਲੇ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸੇ ਤਹਿਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਫ਼ਾਜ਼ਿਲਕਾ 'ਚ ਸਰਕਾਰੀ ਸਕੂਲ ਚੱਕ ਸੈਦੋ ਕੇ ਦੀ ਪਿੰ੍ਰਸੀਪਲ ਅਨੀਤਾ ਰਾਣੀ, ਮੈਡਮ ਗਿਰਜਾ, ਸੁਨੀਤਾ ਬੱਬਰ, ਸੁਨੀਤਾ ਕੱਕੜ, ਏਕਤਾ, ਪੂਜਾ ਅਰੋੜਾ, ਆਸ਼ੂਤੋਸ਼, ਹਰਿੰਦਰ ਸਿੰਘ, ਪ੍ਰਦੀਪ ਕੁਮਾਰ, ਰਾਹੁਲ, ਨਵਨੀਤ, ਰਾਜ ਕੁਮਾਰ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ |
ਢੰਡੀ ਕਦੀਮ ਸਕੂਲ ਦੇ ਅਧਿਆਪਕ ਪ੍ਰਸੰਸਾ ਪੱਤਰ ਨਾਲ ਸਨਮਾਨਿਤ
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ)-ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਫ਼ਾਜ਼ਿਲਕਾ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਡੀ ਕਦੀਮ ਨਾਲ ਸੰਬੰਧਿਤ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਜਿਨ੍ਹਾਂ 'ਚ ਸੰਜੀਵ ਮੋਂਗਾ, ਪਰਮਿੰਦਰਪਾਲ ਸਿੰਘ (ਕਾਮਰਸ), ਸੰਜੀਵ ਕੁਮਾਰ, ਅਨੀਤਾ ਅਤੇ ਦਲਜੀਤ ਕੌਰ (ਸਾਇੰਸ), ਰਵਿੰਦਰ ਕੁਮਾਰ, ਕਿਰਨ ਬਾਲਾ (ਹਿੰਦੀ), ਗੁਰਪ੍ਰੀਤ ਕੌਰ, ਰੋਕਸੀ (ਗਣਿਤ), ਯੋਗਿਤਾ, ਦੀਦਾਰ ਸਿੰਘ, ਅਮਰ ਲਾਲ (ਪੰਜਾਬੀ), ਮੁਖ਼ਤਿਆਰ ਸਿੰਘ (ਲਿਟਰੇਚਰ ਪੰਜਾਬੀ), ਸੁਰਜੀਤ ਸਿੰਘ (ਲੈਕਚਰਾਰ ਮੈਥੇਮੈਟਿਕਸ), ਅੰਜੂ ਰਾਣੀ (ਪਿ੍ੰਸੀਪਲ), ਲਿੰਕੀ ਅਰੋੜਾ, ਜੋਤੀ ਠਠਈ (ਇੰਗਲਿਸ਼), ਸੁਧਾ ਠੱਕਰ, ਸ਼ਵੇਤਾ (ਐਸ.ਐਸ. ਮਾਸਟਰ), ਸੁਭਾਸ਼ ਚੰਦਰ (ਲੈਕਚਰਾਰ ਇਕਨਾਮਿਕਸ), ਜੋਤੀ, ਜਸਵੰਤ ਪਾਲ (ਐਸ.ਐਸ. ਮਾਸਟਰ), ਲੋਕੇਸ਼ (ਫੀਜਿਕਸ), ਅੰਜੂ ਰਾਣੀ (ਬਾਓਲੋਜੀ), ਸੁਖਰਾਜ ਸਿੰਘ, ਤਰਨਜੀਤ ਅਤੇ ਸੁਖਜੀਤ ਸਿੰਘ (ਕੰਪਿਊਟਰ) ਅਤੇ ਗੁਰਪ੍ਰੀਤ ਸਿੰਘ (ਕੈਮਿਸਟਰੀ) ਸ਼ਾਮਿਲ ਹਨ |

ਮੂਲਿਆਵਾਲੀ ਸਬ ਮਾਈਨਰ ਦੇ ਮੋਘੇ ਦੀ ਭੰਨਤੋੜ ਕਰਕੇ ਜ਼ਿਆਦਾ ਪਾਣੀ ਲੈਣ ਦਾ ਲਾਇਆ ਦੋਸ਼

ਮੰਡੀ ਅਰਨੀਵਾਲਾ, 19 ਸਤੰਬਰ (ਨਿਸ਼ਾਨ ਸਿੰਘ ਸੰਧੂ)-ਮੂਲਿਆਵਾਲੀ ਸਬ ਮਾਈਨਰ ਦੀਆਂ ਟੇਲਾਂ 'ਤੇ ਪੈਂਦੇ ਕਿਸਾਨਾਂ ਵਲੋਂ ਪਾਣੀ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ | ਇਸ ਤਹਿਤ ਉਨ੍ਹਾਂ ਵਲੋਂ ਨਹਿਰੀ ਵਿਭਾਗ ਖਿਲਾਫ ਕਈ ਵਾਰ ਧਰਨੇ ਵੀ ਲਗਾਏ ਜਾ ਚੁੱਕੇ ਹਨ | ਇਸ ਦੇ ...

ਪੂਰੀ ਖ਼ਬਰ »

ਸਰਕਾਰ ਦੀਆਂ ਨੀਤੀਆਂ ਤੋਂ ਖ਼ਫ਼ਾ ਅਧਿਆਪਕ ਨੇ ਸਰਕਾਰੀ ਸਨਮਾਨ ਲੈਣ ਤੋਂ ਕੀਤੀ ਨਾਂਹ

ਅਬੋਹਰ, 19 ਸਤੰਬਰ (ਕੁਲਦੀਪ ਸਿੰਘ ਸੰਧੂ)-ਸੌ ਫ਼ੀਸਦੀ ਪਾਸ ਨਤੀਜਾ ਦੇਣ ਵਾਲੇ ਅਧਿਆਪਕਾਂ ਦਾ ਸਨਮਾਨ ਕਰਨ ਲਈ ਸਿੱਖਿਆ ਵਿਭਾਗ ਵਲੋਂ ਫ਼ਾਜ਼ਿਲਕਾ ਵਿਖੇ ਰੱਖੇ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਇੱਥੋਂ ਦੇ ਇਕ ਅਧਿਆਪਕ ਨੇ ਸਰਕਾਰ ਤੋਂ ਸਨਮਾਨ ਲੈਣ ਲਈ ਨਾਂਹ ਕਰ ਦਿੱਤੀ | ਉਹ ...

ਪੂਰੀ ਖ਼ਬਰ »

ਅਧਿਆਪਕ ਨਾਲ ਕੁੱਟ ਮਾਰ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ

ਮੰਡੀ ਅਰਨੀਵਾਲਾ, 19 ਸਤੰਬਰ (ਨਿਸ਼ਾਨ ਸਿੰਘ ਸੰਧੂ)-ਪੁਲਿਸ ਥਾਣਾ ਅਰਨੀਵਾਲਾ ਨੇ ਸਕੂਲ ਪਿੰ੍ਰਸੀਪਲ ਦੇ ਬਿਆਨਾਂ 'ਤੇ ਸਰਕਾਰੀ ਸਕੂਲ ਅਧਿਆਪਕ ਨਾਲ ਗਾਲੀ ਗਲੋਚ ਤੇ ਕੁੱਟਮਾਰ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਹਲੀ ...

ਪੂਰੀ ਖ਼ਬਰ »

ਕਿਰਤ ਕੰਪਿਊਟਰ ਸੈਂਟਰ ਦੇ ਬੱਚਿਆਂ ਨੇ ਸਰਕਾਰੀ ਅਦਾਰਿਆਂ 'ਚ ਬਣਾਇਆ ਭਵਿੱਖ

ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ)-ਜਲਾਲਾਬਾਦ ਦੇ ਕਿਰਤ ਕੰਪਿਊਟਰ ਸੈਂਟਰ ਤੋਂ ਕੋਰਸ ਕਰਨ ਵਾਲੇ ਵਿਦਿਆਰਥੀ ਵੱਖ-ਵੱਖ ਸਰਕਾਰੀ ਅਦਾਰਿਆਂ 'ਚ ਆਪਣਾ ਭਵਿੱਖ ਬਣਾ ਚੁੱਕੇ ਹਨ ਅਤੇ ਹਾਲ ਹੀ ਸਮੇਂ 'ਚ ਉਕਤ ਸੈਂਟਰ ਦੇ 90 ਵਿਦਿਆਰਥੀ ਪੰਜਾਬ ਸਰਵਿਸ ਸਿਲੈੱਕਸ਼ਨ ਬੋਰਡ ਵਲੋਂ ...

ਪੂਰੀ ਖ਼ਬਰ »

400 ਲੀਟਰ ਲਾਹਣ ਬਰਾਮਦ

ਮੰਡੀ ਅਰਨੀਵਾਲਾ, 19 ਸਤੰਬਰ (ਨਿਸ਼ਾਨ ਸਿੰਘ ਸੰਧੂ)-ਪੁਲਿਸ ਥਾਣਾ ਅਰਨੀਵਾਲਾ ਨੇ ਦੋ ਵੱਖ ਵੱਖ ਮਾਮਲਿਆਂ ਵਿਚ 400 ਲੀਟਰ ਲਾਹਣ ਬਰਾਮਦ ਕਰਕੇ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤੇ ਹਨ | ਸਬ ਇੰਸਪੈਕਟਰ ਮੇਜਰ ਸਿੰਘ ਵਲੋਂ ਦਰਜ ਮਾਮਲੇ 'ਚ ਦੌਰਾਨੇ ਗਸ਼ਤ ਪੁਲਿਸ ਪਾਰਟੀ ...

ਪੂਰੀ ਖ਼ਬਰ »

ਜਿੰਮ ਦੇ ਬਾਹਰ ਖੜ੍ਹੀ ਕਾਰ ਦਾ ਸ਼ੀਸ਼ਾ ਭੰਨ ਕੇ ਨਕਦੀ ਅਤੇ ਕੀਮਤੀ ਸਾਮਾਨ ਚੋਰੀ

ਅਬੋਹਰ, 19 ਸਤੰਬਰ (ਕੁਲਦੀਪ ਸਿੰਘ ਸੰਧੂ)-ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਪੀ.ਸੀ. ਡੋਗਰਾ ਦੇ ਦੋਹਤੇ ਦੀ ਕਾਰ ਦਾ ਸ਼ੀਸ਼ਾ ਭੰਨ ਕੇ 50 ਹਜ਼ਾਰ ਰੁਪਏ ਦੀ ਨਗਦੀ ਅਤੇ ਕਰੀਬ 2 ਲੱਖ ਰੁਪਏ ਦਾ ਕੀਮਤੀ ਸਾਮਾਨ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਅਣਪਛਾਤੇ ਚੋਰਾਂ ਦਾ ਪਤਾ ...

ਪੂਰੀ ਖ਼ਬਰ »

ਖੇਤ ਦੇ ਕਮਰੇ 'ਚੋਂ ਚੋਰੀ ਕਰਨ ਵਾਲੇ ਤਿੰਨ ਕਾਬੂ, ਇਕ ਫ਼ਰਾਰ

ਅਬੋਹਰ, 19 ਸਤੰਬਰ (ਕੁਲਦੀਪ ਸਿੰਘ ਸੰਧੂ)-ਇਕ ਕਿਸਾਨ ਦੇ ਖੇਤ ਵਿਚ ਬਣੇ ਕਮਰੇ ਵਿਚੋਂ ਕੀਮਤੀ ਸਾਮਾਨ ਅਤੇ ਨਕਦੀ ਚੋਰੀ ਕਰਨ ਦੇ ਦੋਸ਼ ਵਿਚ ਥਾਣਾ ਬਹਾਵਵਾਲਾ ਦੀ ਪੁਲਿਸ ਨੇ ਤਿੰਨ ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਿਖ਼ਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਹੈ | ਜਦੋਂ ਕਿ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਮਗਨਰੇਗਾ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ

ਫ਼ਾਜ਼ਿਲਕਾ, 19 ਸਤੰਬਰ (ਅਮਰਜੀਤ ਸ਼ਰਮਾ)-ਮਗਨਰੇਗਾ ਮੁਲਾਜ਼ਮਾਂ ਵਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਅੱਜ ਡੀ.ਸੀ. ਦਫ਼ਤਰ ਮੂਹਰੇ ਜ਼ਿਲ੍ਹਾ ਪ੍ਰਧਾਨ ਸੰਨ੍ਹੀ ਕੁਮਾਰ ਦੀ ਅਗਵਾਈ ਹੇਠ ਦੋ ਦਿਨਾ ਧਰਨਾ ਸ਼ੁਰੂ ਕੀਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਦੀ ਅਵਾਰਾ ਪਸ਼ੂ ਨਾਲ ਭਿਆਨਕ ਟੱਕਰ, ਦੋਵਾਂ ਦੀ ਮੌਤ

ਅਬੋਹਰ, 19 ਸਤੰਬਰ (ਕੁਲਦੀਪ ਸਿੰਘ ਸੰਧੂ)-ਬੀਤੀ ਰਾਤ ਫ਼ਾਜ਼ਿਲਕਾ ਰੋਡ 'ਤੇ ਪੈਂਦੇ ਪਿੰਡ ਡੰਗਰ ਖੇੜਾ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਅਤੇ ਆਵਾਰਾ ਪਸ਼ੂ ਦਰਮਿਆਨ ਹੋਈ ਜ਼ਬਰਦਸਤ ਟੱਕਰ ਕਾਰਨ ਜਿੱਥੇ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਉੱਥੇ ਆਵਾਰਾ ਪਸ਼ੂ ਵੀ ਇਸ ...

ਪੂਰੀ ਖ਼ਬਰ »

ਵਿਅਕਤੀ ਨਾਲ ਕੁੱਟਮਾਰ ਕਰਨ ਵਾਲੇ ਕਈ ਜਣਿਆਂ ਖਿਲਾਫ ਮਾਮਲਾ ਦਰਜ

ਮੰਡੀ ਅਰਨੀਵਾਲਾ, 19 ਸਤੰਬਰ (ਨਿਸ਼ਾਨ ਸਿੰਘ ਸੰਧੂ)-ਪੁਲਿਸ ਥਾਣਾ ਅਰਨੀਵਾਲਾ ਨੇ ਇਕ ਵਿਅਕਤੀ ਦੇ ਬਿਆਨਾਂ 'ਤੇ ਉਸ ਨਾਲ ਕੁੱਟਮਾਰ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ | ਪੁਲਿਸ ਕੋਲ ਸ਼ੇਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਦਸਮੇਸ਼ ਨਗਰੀ ਅਰਨੀਵਾਲਾ ਨੇ ਬਿਆਨ ...

ਪੂਰੀ ਖ਼ਬਰ »

2000 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਅਬੋਹਰ, 19 ਸਤੰਬਰ (ਕੁਲਦੀਪ ਸਿੰਘ ਸੰਧੂ)-ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ 2000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਚੌਕੀ ਕੱਲਰ ਖੇੜਾ ਦੇ ਇੰਚਾਰਜ ਸਹਾਇਕ ਥਾਣੇਦਾਰ ਬਲਵੀਰ ਸਿੰਘ ਸਮੇਤ ਪੁਲਿਸ ਪਾਰਟੀ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਜ਼ਿਲ੍ਹਾ ਪੱਧਰੀ ਕੈਂਪ ਅੱਜ -ਡੀ.ਸੀ.

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ ਨੇ ਦੱਸਿਆ ਕਿ 20 ਸਤੰਬਰ ਨੂੰ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਜ਼ਿਲ੍ਹਾ ਪੱਧਰੀ ਮਹੀਨਾਵਾਰ ਕੈਂਪ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਬੋਹਰ ਵਿਖੇ ਲਗਾਇਆ ...

ਪੂਰੀ ਖ਼ਬਰ »

ਚੱਕ ਜਾਨੀਸਰ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਸੈਂਟਰ ਪੱਧਰੀ ਖੇਡਾਂ ਸਮਾਪਤ

ਜਲਾਲਾਬਾਦ, 19 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਪਿੰਡ ਚੱਕ ਜਾਨੀਸਰ ਦੇ ਸੈਂਟਰ ਸਰਕਾਰੀ ਪ੍ਰਾਇਮਰੀ ਸਕੂਲ ਬਲਾਕ ਜਲਾਲਾਬਾਦ-2 ਦੀਆਂ 2 ਰੋਜ਼ਾ ਸੈਂਟਰ ਪੱਧਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਕਰਵਾਈਆਂ ਗਈਆਂ | ਜਿਸ ਵਿਚ ਚੱਕ ਜਾਨੀਸਰ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ...

ਪੂਰੀ ਖ਼ਬਰ »

ਐਨ.ਸੀ.ਸੀ. ਦੇ ਐਡਵਾਂਸ ਲੀਡਰਸ਼ਿਪ ਕੈਂਪ 'ਚ ਗੋਪੀ ਚੰਦ ਕਾਲਜ ਦੀ ਰੌਸ਼ਨੀ ਨੇ ਲਾਈ ਤਗਮਿਆਂ ਦੀ ਝੜੀ

ਅਬੋਹਰ, 19 ਸਤੰਬਰ (ਕੁਲਦੀਪ ਸਿੰਘ ਸੰਧੂ)-ਐਨ.ਸੀ.ਸੀ. ਛੇਵੀਂ ਬਟਾਲੀਅਨ ਮਲੋਟ ਪੰਜਾਬ ਵਲੋਂ ਕਮਾਂਡਿੰਗ ਅਫ਼ਸਰ ਆਰ.ਐਸ. ਭੱਟੀ ਦੀ ਅਗਵਾਈ 'ਚ 7 ਤੋਂ 18 ਸਤੰਬਰ ਤੱਕ ਲਗਾਏ ਐਡਵਾਂਸ ਲੀਡਰਸ਼ਿਪ ਕੈਂਪ ਵਿਚ ਗੋਪੀ ਚੰਦ ਆਰੀਆ ਮਹਿਲਾ ਅਬੋਹਰ ਵਲੋਂ ਭਾਗ ਲੈਣ ਵਾਲੀਆਂ ਚਾਰ ...

ਪੂਰੀ ਖ਼ਬਰ »

ਭਾਕਿਯੂ ਏਕਤਾ ਸਿੱਧੂਪੁਰ ਦੀ ਮੀਟਿੰਗ

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਚੱਕ ਪੱਖੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਪਿੰਡ ਰਾਮਕੋਟ ਦੀ ਇਕਾਈ ਦਾ ਗਠਨ ਕੀਤਾ ਗਿਆ | ਬਲਾਕ ਖੂਈਆ ਸਰਵਰ ਦੇ ਪ੍ਰਧਾਨ ਸੁਖਬੀਰ ਸਿੰਘ ...

ਪੂਰੀ ਖ਼ਬਰ »

ਜੈਸਰਤ ਸਿੰਘ ਸੰਧੂ ਖੁੜੰਜ ਨੇ ਖੇਤੀਬਾੜੀ ਸਰਕਲ ਇੰਚਾਰਜ ਸੰਦੀਪ ਸਿੰਘ ਬੱਲ ਨੂੰ ਚੰਗੀਆਂ ਸੇਵਾਵਾਂ ਦੇਣ ਬਦਲੇ ਕੀਤਾ ਸਨਮਾਨਿਤ

ਮੰਡੀ ਰੋੜਾਂਵਾਲੀ, 19 ਸਤੰਬਰ (ਮਨਜੀਤ ਸਿੰਘ ਬਰਾੜ)-ਨਰਮਾ ਬੈਲਟ ਬਲਾਕ ਜਲਾਲਾਬਾਦ ਵਿਚ ਚੰਗੀਆਂ ਸੇਵਾਵਾਂ ਦੇਣ ਬਦਲੇ ਸਰਕਲ ਹਲੀਮ ਵਾਲਾ ਦੇ ਇੰਚਾਰਜ ਸੰਦੀਪ ਸਿੰਘ ਬੱਲ ਦਾ ਪਿੰਡ ਖੁੜੰਜ ਵਿਖੇ ਪੰਜਾਬ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਦੇ ਵਾਈਸ ਚੇਅਰਮੈਨ ਜੈਸਰਤ ...

ਪੂਰੀ ਖ਼ਬਰ »

ਸ੍ਰੀ ਰਾਮਲੀਲ੍ਹਾ ਸੇਵਾ ਸੰਮਤੀ ਚਲਾਏਗੀ ਨਸ਼ਿਆਂ ਿਖ਼ਲਾਫ ਜਾਗਰੂਕਤਾ ਮੁਹਿੰਮ

ਸ੍ਰੀਗੰਗਾਨਗਰ, 19 ਸਤੰਬਰ (ਦਵਿੰਦਰ ਜੀਤ ਸਿੰਘ)-ਸ੍ਰੀਗੰਗਾਨਗਰ ਸ਼ਹਿਰ 'ਚ ਸ੍ਰੀ ਰਾਮ-ਲੀਲ੍ਹਾ ਸੇਵਾ ਸੰਮਤੀ ਨਸ਼ਿਆਂ ਿਖ਼ਲਾਫ਼ ਮੁਹਿੰਮ ਚਲਾਏਗੀ | ਇਸ ਜਾਗਰੂਕਤਾ ਮੁਹਿੰਮ ਤਹਿਤ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਨੁੱਕੜ ਨਾਟਕ ਖੇਡੇ ਜਾਣਗੇ | ਰਾਮ-ਲੀਲ੍ਹਾ ਸੇਵਾ ...

ਪੂਰੀ ਖ਼ਬਰ »

ਸਾਈਬਰ ਸੁਰੱਖਿਆ ਵਿਸ਼ੇ 'ਤੇ ਲਗਾਇਆ ਸੈਮੀਨਾਰ

ਸ੍ਰੀਗੰਗਾਨਗਰ, 19 ਸਤੰਬਰ (ਦਵਿੰਦਰ ਜੀਤ ਸਿੰਘ)-ਸ੍ਰੀਗੁਰੂ ਨਾਨਕ ਖ਼ਾਲਸਾ ਲਾਅ ਕਾਲਜ 'ਚ ਕੰਪਿਊਟਰ ਵਿਭਾਗ ਵਲੋਂ ਸਾਈਬਰ ਸੁਰੱਖਿਆ ਵਿਸ਼ੇ 'ਤੇ ਸੈਮੀਨਾਰ ਲਗਾਇਆ ਗਿਆ ਜਿਸ 'ਚ ਆਰ.ਕੇ ਵਰਮਾ (ਐਮ.ਡੀ/ਸੀ.ਈ.ਓ) ਸਕਿਡ ਹੋਲਡ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਨੇ ਸਾਈਬਰ ...

ਪੂਰੀ ਖ਼ਬਰ »

ਇੰਨ ਸੀਟੂ ਸਕੀਮ ਅਧੀਨ ਸੰਦਾਂ ਦੀ ਕੀਤੀ ਗਈ ਪੜਤਾਲ

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ਼ ਲਈ ਬਲਾਕ ਫਾਜ਼ਿਲਕਾ ਵਿਖੇ 58 ਸੱੈਲਫ ਹੈਲਪ ਗਰੁੱਪਾਂ ਨੂੰ 80 ਫ਼ੀਸਦੀ ਸਬਸਿਡੀ ਉੱਪਰ ਸੰਦ ਦਿੱਤੇ ਜਾ ਰਹੇ ਹਨ¢ ...

ਪੂਰੀ ਖ਼ਬਰ »

ਵਿਸ਼ਵ ਓਜ਼ੋਨ ਦਿਵਸ ਮਨਾਇਆ

ਮੰਡੀ ਅਰਨੀਵਾਲਾ, 19 ਸਤੰਬਰ (ਨਿਸ਼ਾਨ ਸਿੰਘ ਸੰਧੂ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ 'ਤੇ ਸਰਕਾਰੀ ਕੰਨਿਆ ਹਾਈ ਸਕੂਲ ਜੰਡਵਾਲਾ ਭੀਮੇਸ਼ਾਹ ਵਿਖੇ ਸਕੂਲ ਮੁਖੀ ਰਜਿੰਦਰ ਕੁਮਾਰ ਦੀ ਅਗਵਾਈ ਹੇਠ ਵਿਸ਼ਵ ੳਜੋਨ ਦਿਵਸ ਮਨਾਇਆ ਗਿਆ | ਜੀਵ ਜੰਤੂ ਤੇ ਬਨਸਪਤੀ ਲਈ ੳਜੋਨ ਦੀ ...

ਪੂਰੀ ਖ਼ਬਰ »

ਜੇਲ੍ਹ 'ਚ ਬੰਦ ਦੋ ਹਵਾਲਾਤੀਆਂ ਕੋਲੋਂ ਮੋਬਾਈਲ ਬਰਾਮਦ, ਮੁਕੱਦਮਾ ਦਰਜ

ਫ਼ਿਰੋਜ਼ਪੁਰ, 19 ਸਤੰਬਰ (ਗੁਰਿੰਦਰ ਸਿੰਘ)- ਸਥਾਨਕ ਕੇਂਦਰੀ ਜੇਲ੍ਹ 'ਚ ਚਲਾਏ ਜਾ ਰਹੇ ਅਭਿਆਨ ਤਹਿਤ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ 'ਚ ਬੰਦ ਕੈਦੀਆਂ ਤੇ ਹਵਾਲਾਤੀਆਂ ਦੀ ਕੀਤੀ ਤਲਾਸ਼ੀ ਦੌਰਾਨ ਦੋ ਹਵਾਲਾਤੀਆਂ ਕੋਲੋਂ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ, ਜਿਸ ਸਬੰਧੀ ...

ਪੂਰੀ ਖ਼ਬਰ »

ਰਾਈਸ ਸ਼ੈੱਲਰ ਮੁਨੀਮ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ

ਤਲਵੰਡੀ ਭਾਈ, 19 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਰਾਈਸ ਸ਼ੈੱਲਰ ਮੁਨੀਮ ਯੂਨੀਅਨ ਵਲੋਂ ਕਾਰਜਕਾਰਨੀ ਦਾ ਪੁਨਰ ਗਠਨ ਕਰਨ ਲਈ ਮੀਟਿੰਗ ਕੀਤੀ ਗਈ | ਇਸ ਮੌਕੇ ਅਹੁਦੇਦਾਰਾਂ ਦੀ ਚੋਣ ਕਰਨ ਲਈ ਜਥੇਬੰਦੀ ਦੇ ਸੀਨੀਅਰ ਮੈਂਬਰ ਮੀਰ ਸਿੰਘ ਨੂੰ ਚੋਣ ਆਬਜ਼ਰਵਰ ਨਿਯੁਕਤ ਕੀਤਾ ...

ਪੂਰੀ ਖ਼ਬਰ »

ਪੀ.ਜੀ.ਆਈ. ਲਈ 500 ਕਰੋੜ ਦੇ ਫ਼ੰਡ ਮਨਜ਼ੂਰ ਕਰਵਾਉਣ 'ਤੇ ਫ਼ਿਰੋਜ਼ਪੁਰੀਆਂ ਨੇ ਕੀਤਾ ਵਿਧਾਇਕ ਪਿੰਕੀ ਦਾ ਧੰਨਵਾਦ

ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਲੰਬੇ ਅਰਸੇ ਤੋਂ ਲਟਕ ਰਹੀ ਪੀ.ਜੀ.ਆਈ. ਹਸਪਤਾਲ ਦੀ ਉਸਾਰੀ ਨੂੰ ਸ਼ੁਰੂ ਕਰਵਾਉਣ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਕੇਂਦਰ ਸਰਕਾਰ ਵਲੋਂ ਪਹਿਲੀ ਕਿਸ਼ਤ 'ਚ 500 ਕਰੋੜ ਦੀ ਰਾਸ਼ੀ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਐੱਸ.ਕੇ. ਸਕੂਲ ਦੀ ਟੀਮ ਲਗਾਤਾਰ ਪੰਜਵੇਂ ਸਾਲ ਰਹੀ ਜੇਤੂ

ਤਲਵੰਡੀ ਭਾਈ, 19 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਖੇਡਾਂ ਦੇ ਖੇਤਰ 'ਚ ਵਿਸ਼ੇਸ਼ ਨਾਮਣਾ ਖੱਟਣ ਵਾਲੀ ਵਿੱਦਿਅਕ ਸੰਸਥਾ ਐੱਸ.ਕੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭਾਈ ਦੀ ਲੜਕੀਆਂ ਦੀ ਟੀਮ ਜ਼ਿਲ੍ਹਾ ਪੱਧਰੀ ਕਿ੍ਕਟ ਟੂਰਨਾਮੈਂਟ 'ਚ ਪਹਿਲੇ ਸਥਾਨ 'ਤੇ ਰਹੀ ਹੈ | ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ 'ਚ ਜਾਗਰੂਕਤਾ ਸਮਾਗਮ

ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਸਿਹਤ ਵਿਭਾਗ ਫ਼ਿਰੋਜ਼ਪੁਰ ਵਲੋਂ ਸਿਵਲ ਸਰਜਨ ਡਾ: ਐੱਚ.ਐਨ. ਸਿੰਘ ਦੀ ਅਗਵਾਈ ਹੇਠ ਪੋਸ਼ਣ ਮਹੀਨੇ ਦੌਰਾਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਜਾਰੀ ਹਨ | ਇਸੇ ਸਿਲਸਿਲੇ 'ਚ ਸਰਕਾਰੀ ...

ਪੂਰੀ ਖ਼ਬਰ »

ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ ਦੀ ਵਿਸ਼ੇਸ਼ ਮੀਟਿੰਗ

ਜ਼ੀਰਾ/ਮਖੂ, 19 ਸਤੰਬਰ (ਮਨਜੀਤ ਸਿੰਘ ਢਿੱਲੋਂ, ਵਰਿੰਦਰ ਮਨਚੰਦਾ)- ਪੰਜਾਬੀ ਲਿਖਾਰੀ ਸਭਾ ਪਿੰਡ ਪੀਰ ਮੁਹੰਮਦ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ 'ਚ ਜੁਗਿੰਦਰ ਸਿੰਘ ਸੰਧੂ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਦੌਰਾਨ ਉਨ੍ਹਾਂ ਸਭਾ ਵਲੋਂ ਖੋਲਿ੍ਹਆ ਗਿਆ ਕਿਤਾਬ ਘਰ ਤੇ ਪਿੰਡ ...

ਪੂਰੀ ਖ਼ਬਰ »

ਪੋਸ਼ਣ ਮਹੀਨੇ ਤਹਿਤ ਆਂਗਣਵਾੜੀ ਸੈਂਟਰ 'ਚ ਕਾਪੀਆਂ ਤੇ ਪੈਨਸਿਲਾਂ ਵੰਡੀਆਂ

ਫ਼ਿਰੋਜ਼ਪੁਰ, 19 ਸਤੰਬਰ (ਕੰਵਰਜੀਤ ਸਿੰਘ ਜੈਂਟੀ)- ਪੋਸ਼ਣ ਅਭਿਆਨ ਮੁਹਿੰਮ ਤਹਿਤ ਆਂਗਣਵਾੜੀ ਵਰਕਰਾਂ ਵਲੋਂ ਆਂਗਣਵਾੜੀ ਸੈਂਟਰਾਂ 'ਚ ਪੋਸ਼ਣ ਮਹੀਨਾ ਮਨਾਇਆ ਗਿਆ, ਜਿਸ 'ਚ ਮਨੀ ਖੰਨਾ ਜ਼ਿਲ੍ਹਾ ਜਨਰਲ ਸੈਕਟਰੀ ਯੂਥ ਅਕਾਲੀ ਦਲ ਫ਼ਿਰੋਜ਼ਪੁਰ ਮਹਿਮਾਨ ਵਜੋਂ ਪਹੁੰਚੇ ...

ਪੂਰੀ ਖ਼ਬਰ »

ਲਾਡੀ ਗਹਿਰੀ ਨੇ ਜਾਣਿਆਂ ਅੱਕੂ ਮਸਤੇ ਕੇ ਦਾ ਹਾਲ

ਫ਼ਿਰੋਜਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਪਿੰਡਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਹਲਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਪਿੰਡ ...

ਪੂਰੀ ਖ਼ਬਰ »

ਬੀ.ਐਲ.ਓ. ਦੀ ਡਿਊਟੀ ਸਬੰਧੀ ਅਧਿਆਪਕਾਂ ਦਾ ਵਫ਼ਦ ਡੀ.ਈ.ਓ ਐਲੀਮੈਂਟਰੀ ਅਤੇ ਸੈਕੰਡਰੀ ਨੂੰ ਮਿਲਿਆ

ਫ਼ਿਰੋਜ਼ਪੁਰ, 18 ਸਤੰਬਰ (ਜਸਵਿੰਦਰ ਸਿੰਘ ਸੰਧੂ)- ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਅਧਿਆਪਕਾਂ ਨੂੰ ਬੀ.ਐਲ.ਓ. ਵਜੋਂ ਸੌਾਪੀਆਂ ਗਈਆਂ ਵੱਡੀਆਂ ਜ਼ਿੰਮੇਵਾਰੀਆਂ ਨੂੰ ਵਾਧੂ ਭਾਰ ਸਮਝਦੇ ਹੋਏ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦਾ ਵਫ਼ਦ ਜ਼ਿਲ੍ਹਾ ਸਿੱਖਿਆ ...

ਪੂਰੀ ਖ਼ਬਰ »

ਦੇਵ ਸਮਾਜ ਕਾਲਜ ਫ਼ਾਰ ਵੂਮੈਨ 'ਚ ਹਿੰਦੀ ਭਾਸ਼ਾ 'ਤੇ ਸੈਮੀਨਾਰ

ਫ਼ਿਰੋਜ਼ਪੁਰ, 18 ਸਤੰਬਰ (ਤਪਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ 'ਚ ਕਾਲਜ ਦੇ ਹਿੰਦੀ ਵਿਭਾਗ ਵਲੋਂ ਵਰਤਮਾਨ ਸੰਦਰਭ 'ਚ ਹਿੰਦੀ ਭਾਸ਼ਾ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਦੇ ਰੂਪ 'ਚ ਕਾਲਜ ਦੇ ਸੈਕਟਰੀ ਡਾ: ਮਧੂ ਪਰਾਸ਼ਰ ਤੇ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਬੱਗੇ ਕੇ ਪਿੱਪਲ 'ਚ ਸੈਂਟਰ ਪੱਧਰ ਦੀਆਂ ਕਰਵਾਈਆਂ ਖੇਡਾਂ

ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਸਰਕਾਰ ਵਲੋਂ ਸਕੂਲੀ ਬੱਚਿਆਂ ਅੰਦਰ ਖੇਡਾਂ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ਤਹਿਤ ਚਲਾਏ ਮਿਸ਼ਨ 'ਪੰਜਾਬ ਸਕੂਲ ਖੇਡਾਂ' ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬੱਗੇ ਕੇ ਪਿੱਪਲ ਵਿਖੇ ਸੈਂਟਰ ਨੱਥੂਵਾਲਾ ਹਸਤੇ ਕੇ ...

ਪੂਰੀ ਖ਼ਬਰ »

ਵਿਰਕ ਕੋਟੀਆ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਬਸਤੀ ਬਲੋਚਾਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਵਾਸੀ ਦਰਸ਼ਨ ਸਿੰਘ ਵਿਰਕ ਕੋਟੀਆ ਪਰਿਵਾਰ ਨੂੰ ਨੌਜਵਾਨ ਪੁੱਤਰ ਦਵਿੰਦਰ ਸਿੰਘ ਵਿਰਕ ਕੋਟੀਆ (38) ਦੀ ਹੋਈ ਬੇਵਕਤੀ ਮੌਤ ਕਾਰਨ ਡੂੰਘਾ ਸਦਮਾ ਲੱਗਾ ਹੈ | ਇਸ ਦੁੱਖ ਦੀ ਘੜੀ 'ਚ ...

ਪੂਰੀ ਖ਼ਬਰ »

ਵਿਦਿਆਰਥਣਾਂ ਨੂੰ ਸਬਜ਼ੀਆਂ ਤੇ ਉਨ੍ਹਾਂ ਦੇ ਪੋਸ਼ਕ ਤੱਤਾਂ ਬਾਰੇ ਦਿੱਤੀ ਜਾਣਕਾਰੀ

ਜ਼ੀਰਾ, 19 ਸਤੰਬਰ (ਮਨਜੀਤ ਸਿੰਘ ਢਿੱਲੋਂ)- ਪੋਸ਼ਣ ਅਭਿਆਨ ਤਹਿਤ ਹੋਮਿਓਪੈਥਿਕ ਵਿਭਾਗ ਵਲੋਂ ਡਾ: ਬਲਿਹਾਰ ਸਿੰਘ ਰੰਗੀ ਅਤੇ ਪਰਮਜੀਤ ਕੌਰ ਦੀ ਅਗਵਾਈ ਹੇਠ ਸ਼ਹੀਦ ਗੁਰਦਾਸ ਰਾਮ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਸੈਮੀਨਾਰ ਲਗਾ ਕੇ ਵਿਦਿਆਰਥਣਾਂ ਨੂੰ ਸਬਜ਼ੀਆਂ ...

ਪੂਰੀ ਖ਼ਬਰ »

ਪੋਸ਼ਣ ਅਭਿਆਨ ਤਹਿਤ ਸੈਮੀਨਾਰ ਕਰਵਾਇਆ

ਮਖੂ, 19 ਸਤੰਬਰ (ਮੇਜਰ ਸਿੰਘ ਥਿੰਦ)- ਮਖੂ ਸ਼ਹਿਰ ਦੇ ਇਕ ਪੈਲੇਸ 'ਚ ਪੋਸ਼ਣ ਅਭਿਆਨ ਤਹਿਤ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਚੇਅਰਪਰਸਨ ਪੰਜਾਬ ਰਾਜ ਸਮਾਜ ਭਲਾਈ ਬੋਰਡ ਗੁਰਸ਼ਰਨ ਕੌਰ ਰੰਧਾਵਾ ਤੇ ਇੰਦਰਜੀਤ ਸਿੰਘ ਸਾਬਕਾ ਮੰਤਰੀ ਪੰਜਾਬ ਪਹੁੰਚੇ | ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX