ਤਾਜਾ ਖ਼ਬਰਾਂ


ਕਿਸਾਨਾਂ ਨੂੰ ਤੋਹਫ਼ਾ, ਸਰਕਾਰ ਵਲੋਂ ਰਬੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਦਾ ਐਲਾਨ
. . .  6 minutes ago
ਨਵੀਂ ਦਿੱਲੀ, 23 ਅਕਤੂਬਰ- ਕੇਂਦਰੀ ਕੈਬਨਿਟ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਕੇਂਦਰੀ ਕੈਬਨਿਟ ਦੀ ਬੈਠਕ ਹੋਈ, ਜਿਸ 'ਚ ਸਰਕਾਰ ਨੇ ਰਬੀ ਸੀਜ਼ਨ ਦੀਆਂ ਫ਼ਸਲਾਂ...
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦਿੱਲੀ ਦੀਆਂ ਅਣ-ਅਧਿਕਾਰਿਤ ਕਾਲੋਨੀਆਂ ਹੋਣਗੀਆਂ ਨਿਯਮਿਤ
. . .  31 minutes ago
ਨਵੀਂ ਦਿੱਲੀ, 23 ਅਕਤੂਬਰ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਅੱਜ ਦਿੱਲੀ 'ਚ ਅਣ-ਅਧਿਕਾਰਿਤ ਕਾਲੋਨੀਆਂ ਨੂੰ ਨਿਯਮਿਤ ਕਰਨ...
550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਲਈ ਰੇਲ ਗੱਡੀਆਂ ਦੀ ਸੂਚੀ ਜਾਰੀ
. . .  48 minutes ago
ਨਵਾਂਸ਼ਹਿਰ, 23 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੇਲਵੇ ਵਿਭਾਗ ਵਲੋਂ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਅਤੇ ਹੋਰ ਰੇਲਵੇ...
ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਕਮੇਟੀ ਕਾਲਜਾਂ ਦੇ 16ਵੇਂ ਖ਼ਾਲਸਾਈ ਖੇਡ ਉਤਸਵ ਦਾ ਸ਼ਾਨਦਾਰ ਆਗਾਜ਼
. . .  about 1 hour ago
ਗੜ੍ਹਸ਼ੰਕਰ, 23 ਅਕਤੂਬਰ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਉਚੇਰੀ ਸਿੱਖਿਆ ਕਾਲਜਾਂ ਦਾ 16ਵਾਂ ਖ਼ਾਲਸਾਈ ਖੇਡ ਉਤਸਵ ਸਥਾਨਕ ਬੱਬਰ ਅਕਾਲੀ ਮੈਮੋਰੀਅਲ...
ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਕੀਤੀ ਜਾਵੇਗੀ ਬੈਠਕ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਐੱਨ. ਆਰ. ਸੀ. ਦੇ ਮੁੱਦੇ 'ਤੇ...
ਸੁਲਤਾਨਵਿੰਡ 'ਚ ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ
. . .  about 1 hour ago
ਸੁਲਤਾਨਵਿੰਡ, 23 ਅਕਤੂਬਰ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ 'ਚ ਨਸ਼ਿਆਂ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ...
ਤਲਵੰਡੀ ਸਾਬੋ 'ਚ ਲੁਟੇਰਿਆ ਵਲੋਂ 17 ਲੱਖ ਰੁਪਏ ਦੀ ਲੁੱਟ
. . .  about 1 hour ago
ਤਲਵੰਡੀ ਸਾਬੋ, 23 ਅਕਤੂਬਰ (ਰਣਜੀਤ ਸਿੰਘ ਰਾਜੂ)- ਸਥਾਨਕ ਨੱਤ ਰੋਡ 'ਤੇ ਸਥਿਤ ਇੱਕ ਫਾਈਨੈਂਸ ਕੰਪਨੀ ਦੇ ਦਫ਼ਤਰ 'ਚੋਂ ਬੈਂਕ 'ਚ ਪੈਸੇ ਜਮਾ ਕਰਾਉਣ ਜਾ ਰਹੇ ਕੰਪਨੀ ਦੇ...
ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ ਮਿਲੀ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 23 ਅਕਤੂਬਰ- ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ 25 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ...
ਪੰਜਾਬ ਹੋਮਗਾਰਡ ਦਾ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ
. . .  about 2 hours ago
ਗੁਰੂਹਰਸਹਾਏ, 23 ਅਕਤੂਬਰ (ਕਪਿਲ ਕੰਧਾਰੀ)- ਥਾਣਾ ਗੁਰੂਹਰਸਹਾਏ 'ਚ ਤਾਇਨਾਤ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਨਾਲ ਇੱਕ ਠੱਗ ਵਲੋਂ 11 ਹਜ਼ਾਰ ਰੁਪਏ ਦੀ ਠੱਗੀ...
ਇੰਗਲੈਂਡ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ
. . .  about 2 hours ago
ਲੰਡਨ, 23 ਅਕਤੂਬਰ- ਇੰਗਲੈਂਡ ਦੇ ਐਸੈਕਸ ਕਾਊਂਟੀ 'ਚ ਇੱਕ ਟਰੱਕ 'ਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਬ੍ਰਿਟਿਸ਼ ਪੁਲਿਸ ਮੁਤਾਬਕ ਟਰੱਕ ਚਾਲਕ ਨੂੰ...
ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
. . .  1 minute ago
ਮੁੰਬਈ, 23 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਬੀ. ਸੀ. ਸੀ. ਆਈ. ਦੇ ਪ੍ਰਧਾਨ...
ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ- ਭਾਰਤ ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਸਾਵਧਾਨ ਰਹਿਣ ਨੂੰ ਕਿਹਾ ਹੈ। ਤੁਰਕੀ ਸਥਿਤ ਭਾਰਤੀ ਦੂਤਘਰ ਮੁਤਾਬਕ...
ਲੁਧਿਆਣਾ 'ਚ ਵਿਦਿਆਰਥਣ ਨੇ ਸਕੂਲ ਦੀ ਪੰਜਵੀਂ ਮੰਜ਼ਲ ਤੋਂ ਮਾਰੀ ਛਾਲ
. . .  about 3 hours ago
ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਭਾਈ ਰਣਧੀਰ ਸਿੰਘ ਨਗਰ ਸਥਿਤ ਡੀ. ਏ. ਵੀ. ਸਕੂਲ 'ਚ ਅੱਜ ਦੁਪਹਿਰੇ ਇੱਕ ਵਿਦਿਆਰਥਣ ਨੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ...
ਅਬੋਹਰ 'ਚ ਲਾਪਤਾ ਹੋਏ 14 ਸਾਲਾ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ
. . .  about 3 hours ago
ਅਬੋਹਰ, 23 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਦੇ ਨਵੀਂ ਆਬਾਦੀ ਇਲਾਕੇ ਤੋਂ ਲਾਪਤਾ ਹੋਏ 14 ਸਾਲਾ ਲੜਕੇ ਅਰਮਾਨ ਸੰਧੂ ਦੇ ਪਰਿਵਾਰਕ ਮੈਂਬਰਾਂ ਵਲੋਂ ਅੱਜ ਛੇਵੇਂ ਦਿਨ ਵੀ ਪੁਲਿਸ...
ਬਾਬਾ ਬਲਜੀਤ ਸਿੰਘ ਦਾਦੂਵਾਲ ਗ੍ਰਿਫ਼ਤਾਰ
. . .  about 4 hours ago
ਅੰਮ੍ਰਿਤਸਰ, 23 ਅਕਤੂਬਰ (ਰੇਸ਼ਮ ਸਿੰਘ)- ਸੰਤ ਸਮਾਜ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ...
ਸਿਧਰਾਮਈਆ ਵਲੋਂ ਕਰਨਾਟਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 4 hours ago
ਝਾਰਖੰਡ 'ਚ ਵਿਰੋਧੀ ਧਿਰਾਂ ਦੇ 6 ਵਿਧਾਇਕਾਂ ਨੇ ਫੜਿਆ ਭਾਜਪਾ ਦਾ 'ਪੱਲਾ'
. . .  about 4 hours ago
ਡੀ. ਜੀ. ਪੀ. ਦਿਲਬਾਗ ਸਿੰਘ ਨੇ ਦੱਸਿਆ- ਤਰਾਲ ਮੁਠਭੇੜ 'ਚ ਮਾਰਿਆ ਗਿਆ ਏ.ਜੀ.ਯੂ.ਐੱਚ. ਦਾ ਕਮਾਂਡਰ ਲਲਹਾਰੀ
. . .  1 minute ago
ਆਈ. ਐੱਨ. ਐਕਸ. ਮੀਡੀਆ ਮਾਮਲਾ : ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  about 5 hours ago
ਸੌਰਵ ਗਾਂਗੁਲੀ ਬਣੇ ਬੀ. ਸੀ. ਸੀ. ਆਈ. ਦੇ ਪ੍ਰਧਾਨ
. . .  about 5 hours ago
ਬੀ. ਸੀ. ਸੀ. ਆਈ. ਦੀ ਬੈਠਕ ਸ਼ੁਰੂ, ਗਾਂਗੁਲੀ ਅੱਜ ਬਣਨਗੇ ਪ੍ਰਧਾਨ
. . .  1 minute ago
ਕੇਰਲ ਦੀ ਅਦਾਲਤ ਵਲੋਂ ਫਰੈਂਕੋ ਮੁਲੱਕਲ ਤਲਬ
. . .  about 6 hours ago
ਜੇਲ੍ਹ 'ਚ ਬੰਦ ਹਵਾਲਾਤੀ ਦੀ ਭੇਦਭਰੇ ਹਾਲਾਤ 'ਚ ਮੌਤ
. . .  about 6 hours ago
ਪਾਕਿ ਵਲੋਂ ਦਰਿਆਈ ਪਾਣੀ ਰਾਹੀਂ ਭਾਰਤ 'ਚ ਭੇਜੀ ਗਈ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 6 hours ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਲਈ ਖੇਤਾਂ 'ਚੋਂ ਪਰਾਲੀ ਇਕੱਠੀ ਕਰਨ ਦਾ ਕੰਮ ਸ਼ੁਰੂ
. . .  1 minute ago
ਮਾਰੇ ਗਏ ਤਿੰਨ ਅੱਤਵਾਦੀਆਂ ਦੀ ਹੋਈ ਪਹਿਚਾਣ
. . .  about 7 hours ago
ਸੋਨੀਆ ਗਾਂਧੀ ਨੇ ਤਿਹਾੜ ਜੇਲ੍ਹ 'ਚ ਬੰਦ ਡੀ.ਕੇ ਸ਼ਿਵ ਕੁਮਾਰ ਨਾਲ ਕੀਤੀ ਮੁਲਾਕਾਤ
. . .  about 7 hours ago
ਸਰਹੱਦ ਤੋਂ 25 ਕਰੋੜ ਦੇ ਮੁੱਲ ਦੀ ਹੈਰੋਇਨ ਬਰਾਮਦ
. . .  about 8 hours ago
ਆਂਧਰਾ ਪ੍ਰਦੇਸ਼ 'ਚ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ
. . .  about 8 hours ago
ਸੋਨੀਆ ਗਾਂਧੀ ਅੱਜ ਜੇਲ੍ਹ 'ਚ ਕਰਨਗੇ ਕਾਂਗਰਸੀ ਆਗੂ ਡੀ.ਕੇ ਸ਼ਿਵ ਕੁਮਾਰ ਨਾਲ ਮੁਲਾਕਾਤ
. . .  about 8 hours ago
ਘੁਸਪੈਠੀਆ ਲਈ ਬੰਗਾਲ 'ਚ ਨਜ਼ਰਬੰਦੀ ਕੇਂਦਰ ਬਣਾਉਣ ਇਜਾਜ਼ਤ ਨਹੀ - ਮਮਤਾ
. . .  about 8 hours ago
ਈ.ਵੀ.ਐੱਮ ਨਾਲ ਹੋ ਸਕਦੀ ਹੈ ਛੇੜਛਾੜ, ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
. . .  about 8 hours ago
700 ਕਿੱਲੋ ਪਟਾਕਿਆਂ ਸਮੇਤ ਇੱਕ ਗ੍ਰਿਫ਼ਤਾਰ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਨਵੀਂ ਦਿੱਲੀ : ਕਮਲੇਸ਼ ਤਿਵਾੜੀ ਹੱਤਿਆ ਕਾਂਡ ਦੇ ਦੋਵੇਂ ਦੋਸ਼ੀ ਗੁਜਰਾਤ ਏ ਟੀ ਐੱਸ ਨੇ ਫੜੇ
. . .  1 day ago
ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  1 day ago
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  1 day ago
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  1 day ago
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  1 day ago
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  1 day ago
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  1 day ago
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  about 1 hour ago
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  about 1 hour ago
ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਨਸ਼ਾ ਤਸਕਰਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 1 hour ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  about 1 hour ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਵਲੋਂ ਚਲਾਇਆ ਜਾ ਰਿਹਾ ਹੈ ਸਰਚ ਆਪਰੇਸ਼ਨ
. . .  about 1 hour ago
ਨੱਡਾ ਵੱਲੋਂ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਮੀਟਿੰਗ
. . .  about 1 hour ago
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਦੀ ਹਾਲਤ ਵਿਗੜੀ, ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  13 minutes ago
ਅਫ਼ਗ਼ਾਨਿਸਤਾਨ : ਤਾਲਿਬਾਨ ਹਮਲੇ 'ਚ ਮਾਰੇ ਗਏ 19 ਸੁਰੱਖਿਆ ਅਧਿਕਾਰੀ, ਦੋ ਜ਼ਖਮੀ
. . .  58 minutes ago
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਹੋਇਆ ਸਮਾਗਮ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਹਰਿਆਣਾ ਹਿਮਾਚਲ

ਸ਼ਾਹਬਾਦ ਨਗਰ ਕੌ ਾਸਲ ਦਾ 2031 ਦਾ ਡਿਵੈਲਪਮੈਂਟ ਪਲਾਨ ਤਿਆਰ

ਸ਼ਾਹਬਾਦ ਮਾਰਕੰਡਾ, 19 ਸਤੰਬਰ (ਅਵਤਾਰ ਸਿੰਘ)- ਨਗਰ ਤੇ ਗ੍ਰਾਮ ਯੋਜਨਾ ਵਿਭਾਗ ਕੁਰੂਕਸ਼ੇਤਰ ਵਲੋਂ ਸ਼ਾਹਬਾਦ ਨਗਰ ਕੌਾਸਲ ਦਾ 2031 ਦਾ ਡਿਵੈਲਪਮੈਂਟ ਪਲਾਨ ਤਿਆਰ ਕੀਤਾ ਗਿਆ ਹੈ | ਇਸ ਪਲਾਨ ਮੁਤਾਬਿਕ 8 ਰਿਹਾਇਸ਼ੀ ਸੈਕਟਰ, 4 ਵਣਜ ਸੈਕਟਰ ਅਤੇ 4 ਉਦਯੋਗਿਕ ਸੈਕਟਰ ਵਿਕਸਿਤ ਕਰਨ ਦੀ ਯੋਜਨਾ ਹੈ | ਵਿਭਾਗ ਦੁਆਰਾ ਇਹ ਯੋਜਨਾ ਨੂੰ ਸਾਲ 2031 ਤੱਕ ਸ਼ਾਹਬਾਦ ਨਗਰ ਕੌਾਸਲ ਦੀ 1.46 ਲੱਖ ਪ੍ਰਸਤਾਵਿਤ ਆਬਾਦੀ ਦੇ ਮੁਤਾਬਿਕ ਤਿਆਰ ਕੀਤਾ ਗਿਆ ਹੈ | ਇਨ੍ਹਾਂ ਤਿੰਨਾਂ ਤਰ੍ਹਾਂ ਦੇ ਸੈਕਟਰਾਂ ਨੂੰ ਵਿਕਸਿਤ ਕਰਨ ਲਈ 1116 ਹੈਕਟੇਅਰ ਖੇਤਰ ਸ਼ਹਰੀਕਰਨ ਯੋਜਨਾਬੰਦੀ ਲਈ ਪ੍ਰਸਤਾਵਿਤ ਕੀਤਾ ਗਿਆ ਹੈ | ਸਾਲ 2011 ਦੀ ਜਨਗਣਨਾ ਅਨੁਸਾਰ ਇਸ ਸਮੇਂ ਸ਼ਾਹਬਾਦ ਦੀ ਆਬਾਦੀ 45 ਹਜ਼ਾਰ 625 ਹੈ | ਡਿਪਟੀ ਕਮਿਸ਼ਨਰ ਡਾ: ਐਸ. ਐਸ. ਫੁਲਿਆ ਨੇ ਦੱਸਿਆ ਕਿ ਵਿਭਾਗ ਦੁਆਰਾ ਵਿਕਾਸ ਯੋਜਨਾ ਪੂਰੀ ਤਰ੍ਹਾਂ ਤਿਆਰ ਕੀਤੀ ਜਾ ਚੁੱਕੀ ਹੈ ਤੇ ਜੇਕਰ ਕੋਈ ਨਾਗਰਿਕ ਇਸ ਯੋਜਨਾ ਨੂੰ ਲੈ ਕੇ ਆਪਣਾ ਕੋਈ ਸੁਝਾਅ ਜਾਂ ਇਤਰਾਜ ਦਰਜ ਕਰਵਾਉਣਾ ਚਾਹੁੰਦਾ ਹੈ ਤਾਂ ਉਹ 30 ਦਿਨਾਂ ਦੇ ਅੰਦਰ-ਅੰਦਰ ਜ਼ਿਲ੍ਹਾ ਨਗਰ ਯੋਜਨਾਕਾਰ ਦਫ਼ਤਰ ਵਿਖੇ ਆਪਣੇ ਸੁਝਾਅ ਜਾਂ ਇਤਰਾਜ ਦਰਜ ਕਰਵਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਹ ਵਿਕਾਸ ਪਲਾਨ ਪੁਰਾਣੇ ਸ਼ਹਿਰ ਦੀ ਹੱਦ ਤੋਂ ਵੱਖ ਹੈ, ਜੋ ਕਿ ਭਵਿੱਖ ਦੀਆਂ ਜ਼ਰੂਰਤਾਂ ਅਤੇ ਸ਼ਹਿਰੀਕਰਨ ਦੇ ਵਿਕਾਸ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ 504 ਹੈਕਟੇਅਰ ਖੇਤਰ ਵਿਚ ਰਿਹਾਇਸ਼ੀ, 124 ਹੈਕਟੇਅਰ ਖੇਤਰ ਵਿਚ ਵਣਜਿਕ ਅਤੇ 96 ਹੈਕਟੇਅਰ ਖੇਤਰ ਵਿਚ ਉਦਯੋਗਿਕ ਸੈਕਟਰ ਵਿਕਸਿਤ ਕਰਨ ਦੀ ਯੋਜਨਾ ਹੈ | ਇਸ ਤੋਂ ਇਲਾਵਾ 143 ਹੈਕਟੇਅਰ ਖੇਤਰ ਟਰਾਂਸਪੋਰਟ ਅਤੇ ਸੰਚਾਰ ਸੇਵਾਵਾਂ, 27 ਹੈਕਟੇਅਰ ਜਨਤਕ ਵਰਤੋਂ, 41 ਹੈਕਟੇਅਰ ਜਨਤਕ ਅਤੇ ਅਰਧ-ਜਨਤਕ, 18 ਹੈਕਟੇਅਰ ਵਿਸ਼ੇਸ਼ ਆਂਚਲ ਅਤੇ 163 ਹੈਕਟੇਅਰ ਖੇਤਰ ਗਰੀਨ ਪੱਟੀ ਅਤੇ ਖੁੱਲ੍ਹੇ ਸਥਾਨ ਲਈ ਚੁਣਿਆ ਗਿਆ ਹੈ | ਇਸੇ ਦੌਰਾਨ ਜ਼ਿਲ੍ਹਾ ਨਗਰ ਯੋਜਨਾਕਾਰ ਪ੍ਰਦੀਪ ਚੌਹਾਨ ਨੇ ਦੱਸਿਆ ਕਿ ਇਸ ਡਿਵੈਲਪਮੈਂਟ ਪਲਾਨ ਮੁਤਾਬਕ ਸ਼ਾਹਬਾਦ ਅੰਦਰ ਸੈਕਟਰ-1, 3, 5, 6, 9, 10, 13 ਅਤੇ 14 ਰਿਹਾਇਸ਼ੀ ਖੇਤਰ ਲਈ ਵਿਕਸਿਤ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ | ਇਸ ਤੋਂ ਇਲਾਵਾ ਸੈਕਟਰ-3, 9, 12 ਤੇ 14 ਨੂੰ ਵਣਜ਼ਿਕ ਖੇਤਰ ਵਜੋਂ ਵਿਕਸਿਤ ਕਰਨ ਦਾ ਪ੍ਰਸਤਾਵ ਹੈ | ਸੈਕਟਰ-3, 7, 8 ਅਤੇ 11 ਨੂੰ ਉਦਯੋਗਿਕ ਖੇਤਰ ਦੇ ਰੂਪ ਵਿਚ ਵਿਕਸਿਤ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਸੈਕਟਰ-2, 10 ਨੂੰ ਜਨਤਕ ਅਤੇ ਅਰਧ-ਜਨਤਕ ਵਰਤੋਂ ਲਈ ਚੁਣਿਆ ਗਿਆ ਹੈ ਜਿਸ ਵਿਚ ਸਿੱਖਿਅਕ, ਸੱਭਿਆਚਾਰਕ, ਧਾਰਮਿਕ, ਸੰਸਥਾਗਤ, ਡਾਕਟਰੀ ਅਤੇ ਸਿਹਤ ਸੁਵਿਧਾਵਾਂ ਉਪਲੱਬਧ ਕਰਵਾਉਣ ਦੇ ਸੰਸਥਾਨ ਸਥਾਪਿਤ ਕੀਤੇ ਜਾ ਸਕਦੇ ਹੈ | ਸ਼ਾਹਬਾਦ ਸ਼ਹਿਰ ਦੇ ਰਾਸ਼ਟਰੀ ਰਾਜ ਮਾਰਗ 44 ਉੱਤੇ ਸਥਿਤ ਹੋਣ ਕਾਰਨ ਸੈਕਟਰ-2 ਦੇ ਕੁਝ ਹਿੱਸੇ ਨੂੰ ਆਮੋਦ-ਪ੍ਰਮੋਦ, ਮਨੋਰੰਜਨ ਅਤੇ ਵਣਜਿਕ ਗਤੀਵਿਧੀਆਂ ਲਈ ਪ੍ਰਸਤਾਵਿਤ ਕੀਤਾ ਗਿਆ ਹੈ | ਇਸ ਪ੍ਰਸਤਾਵ ਤਹਿਤ 27 ਹੈਕਟੇਅਰ ਖੇਤਰ ਨੂੰ ਡੰਪਿੰਗ ਗਰਾਊਾਡ, ਠੋਸ ਕੂੜੇ ਦੇ ਨਿਪਟਾਰੇ ਤੇ ਸ਼ਹਿਰ ਦੀਆਂ ਹੋਰਨਾਂ ਜਰੂਰਤਾਂ ਲਈ ਰੱਖਿਆ ਗਿਆ ਹੈ |

ਬੇਕਾਬੂ ਬਸ ਦਰਖ਼ਤ ਨਾਲ ਟਕਰਾਈ

ਟੋਹਾਣਾ, 19 ਸਤੰਬਰ (ਗੁਰਦੀਪ ਸਿੰਘ ਭੱਟੀ) - ਹਿਸਾਰ ਤੋਂ ਲੋਹਾਰੂ ਜਾ ਰਹੀ ਨਿੱਜੀ ਬਸ ਸੜਕ ਹਾਦਸੇ ਦਾ ਸ਼ਿਕਾਰ ਹੋਣ 'ਤੇ ਬਸ ਵਿੱਚ ਸਵਾਰ ਦਰਜਨ ਤੋਂ ਵੱਧ ਮੁਸਾਫ਼ਿਰ ਜਖ਼ਮੀ ਹੋ ਗਏ ਤੇ 2 ਵਿਅਕਤੀਆਂ ਦੇ ਹਲਾਕ ਹੋਣ ਦੀ ਖ਼ਬਰ ਹੈ | ਚਾਰ ਮੁਸਾਫ਼ਿਰਾਂ ਦੀ ਹਾਲਤ ਚਿੰਤਾਜਨਕ ...

ਪੂਰੀ ਖ਼ਬਰ »

ਹਾਂਸੀ ਦੇ ਇਕ ਆੜ੍ਹਤੀ ਦੇ ਦਫ਼ਤਰ 'ਚੋਂ 25 ਲੱਖ ਦੀ ਚੋਰੀ

ਟੋਹਾਣਾ, 19 ਸਤੰਬਰ (ਗੁਰਦੀਪ ਸਿੰਘ ਭੱਟੀ) - ਹਾਂਸੀ ਦੇ ਇਕ ਆੜਤੀ ਪਵਨ ਕੁਮਾਰ-ਕੁਲਦੀਪ ਕੁਮਾਰ ਦੇ ਗੋਦਾਮ ਦੀ ਖਿੜਕੀ ਤੋੜ ਕੇ ਚੋਰ ਗਰੋਹ ਦਫ਼ਤਰ ਦੀ ਅਲਮਾਰੀ 'ਚੋਂ 25 ਲੱਖ ਦੀ ਰਾਸ਼ੀ ਚੋਰੀ ਕਰਕੇ ਬੱਚ ਨਿਕਲੇ | ਫ਼ਰਮ ਦੇ ਮਾਲਕ ਪਵਨ ਕੁਮਾਰ ਦੀ ਸ਼ਿਕਾਇਤ 'ਤੇ ਐਸ.ਐਚ.ਓ. ...

ਪੂਰੀ ਖ਼ਬਰ »

2 ਲੀਟਰ ਦੇਸੀ ਸ਼ਰਾਬ ਤੇ 100 ਲੀਟਰ ਲਾਹਣ ਬਰਾਮਦ

ਏਲਨਾਬਾਦ, 19 ਸਤੰਬਰ (ਜਗਤਾਰ ਸਮਾਲਸਰ)- ਸਥਾਨਕ ਪੁਲਿਸ ਨੇ ਇਕ ਮੁਖ਼ਬਰ ਦੀ ਸੂਚਨਾ ਦੇ ਆਧਾਰ 'ਤੇ ਛਾਪਾ ਮਾਰਕੇ ਪਿੰਡ ਮੌਜੂਖੇੜਾ ਦੇ ਇਕ ਘਰ ਵਿਚੋਂ 2 ਲੀਟਰ ਦੇਸੀ ਸ਼ਰਾਬ ਅਤੇ 100 ਲੀਟਰ ਲਾਹਨ ਬਰਾਮਦ ਕੀਤੀ ਹੈ | ਥਾਣਾ ਮੁਖੀ ਰੋਹਤਾਸ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ...

ਪੂਰੀ ਖ਼ਬਰ »

ਕਲਰਕ ਦੀਆਂ ਆਸਾਮੀਆਂ ਲਈ ਪ੍ਰੀਖਿਆ ਦੇ ਚਲਦਿਆਂ ਧਾਰਾ 144 ਲਗਾਈ

ਸ਼ਾਹਬਾਦ ਮਾਰਕੰਡਾ, 19 ਸਤੰਬਰ (ਅਵਤਾਰ ਸਿੰਘ)- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਡਾ: ਐਸ. ਐਸ. ਫੁਲਿਆ ਨੇ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਪੰਚਕੂਲਾ ਦੁਆਰਾ ਕਲਰਕ ਦੀਆਂ ਆਸਾਮੀਆਂ ਲਈ 21 ਤੋਂ 23 ਸਤੰਬਰ ਤੱਕ ਜ਼ਿਲ੍ਹਾ ਕੁਰੂਕਸ਼ੇਤਰ ਦੇ ਵੱਖ-ਵੱਖ ਪ੍ਰੀਖਿਆ ...

ਪੂਰੀ ਖ਼ਬਰ »

ਪਿੰਡ ਬੇਲਰਖਾਂ ਦੇ ਡੇਰਾ ਮਹੰਤ ਦੀ ਹੱਤਿਆ ਦੇ ਦੋਸ਼ 'ਚ 1 ਨਾਮਜ਼ਦ

ਟੋਹਾਣਾ, 19 ਸਤੰਬਰ (ਗੁਰਦੀਪ ਸਿੰਘ ਭੱਟੀ) - ਇਥੋਂ ਦੇ ਪਿੰਡ ਬੇਲਰਖਾਂ ਵਿੱਚ ਪੈਂਦੇ ਮਹੰਤਾਂ ਦੇ ਠੇਕੇ ਦੇ ਡੇਰਾ ਮੁਖੀ ਬਾਬਾ ਤਾਰਾਨਾਥ (45) ਦੀ ਬੀਤੀ ਰਾਤ ਹੱਤਿਆ ਕਰ ਦਿੱਤੀ ਗਈ ਸੀ | ਡੇਰੇ ਦੇ ਸ਼ਰਧਾਲੂ ਸਵੇਰੇ ਪੁੱਜੇ ਤਾਂ ਉੱਥੇ ਸਾਮਾਨ ਖਿਲਰਿਆ ਪਿਆ ਸੀ | ਡੇਰੇ ਦਾ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਦੀਆਂ ਵੱਖ-ਵੱਖ ਖੇਪਾਂ ਸਮੇਤ ਦੋ ਨਸ਼ਾ ਤਸਕਰ ਕਾਬੂ

ਕਰਨਾਲ, 19 ਸਤੰਬਰ (ਗੁਰਮੀਤ ਸਿੰਘ ਸੱਗੂ)- ਪੁਲਿਸ ਨੇ 2 ਵੱਖ-ਵੱਖ ਥਾਵਾਂ ਤੋਂ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਡੇਢ ਕਿੱਲੋ ਭੁੱਕੀ ਅਤੇ 1.15 ਕਿੱਲੋ ਅਫ਼ੀਮ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕ੍ਰਾਇਮ ਯੂਨਿਟ ਡਿਟੈਕਟਿਵ ਸਟਾਫ਼ ਦੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਜ਼ਖ਼ਮੀ

ਏਲਨਾਬਾਦ, 19 ਸਤੰਬਰ (ਜਗਤਾਰ ਸਮਾਲਸਰ)- ਪਿੰਡ ਹਿੰਮਤਪੁਰਾ ਦੇ ਕੋਲ ਅੱਜ ਹੋਏ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਮੁੱਢਲੇ ਇਲਾਜ ਦੇ ਬਾਅਦ ਸਿਰਸਾ ਲਈ ਰੈਫ਼ਰ ਕੀਤਾ ਗਿਆ | ਜਾਣਕਾਰੀ ਅਨੁਸਾਰ ਅਜੇ ਸਿੰਘ ਪੁੱਤਰ ਮੋਹਨ ਰਾਮ ...

ਪੂਰੀ ਖ਼ਬਰ »

ਕਿਸਾਨਾਾ ਨੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਏਲਨਾਬਾਦ, 19 ਸਤੰਬਰ (ਜਗਤਾਰ ਸਮਾਲਸਰ)- ਏਲਨਾਬਾਦ ਡਿਸਟੀਬਿਊਟਰੀ ਨਹਿਰ ਦੀ ਟੇਲ 'ਤੇ ਪੈਂਦੇ ਪਿੰਡਾਂ ਕਾਸੀ ਦਾ ਬਾਸ, ਨੀਮਲਾ, ਬੇਹਰਵਾਲਾ, ਧੌਲਪਾਲੀਆ, ਢਾਣੀ ਸ਼ੇਰਾਵਾਲੀ ਆਦਿ ਦੇ ਕਿਸਾਨਾਂ ਵਲੋਂ ਇਸ ਨਹਿਰ ਨੂੰ ਪੱਕੀ ਕੀਤੇ ਜਾਣ, ਨਹਿਰ ਵਿਚ ਲੱਗੀ ਆਰਜ਼ੀ ਮੋਘੀਆਂ ...

ਪੂਰੀ ਖ਼ਬਰ »

ਸਮੈਣ ਮਾਈਨਰ 'ਚੋਂ ਵਿਅਕਤੀ ਦੀ ਲਾਸ਼ ਮਿਲੀ

ਟੋਹਾਣਾ, 19 ਸਤੰਬਰ (ਗੁਰਦੀਪ ਸਿੰਘ ਭੱਟੀ) - ਸਮੈਣ ਮਾਈਨਰ ਵਿੱਚੋਂ ਟੋਹਾਣਾ ਪੁਲਿਸ ਨੇ ਇਕ ਲਾਸ਼ ਬਰਾਮਦ ਕੀਤੀ ਹੈ | ਲਾਸ਼ ਦੀ ਸ਼ਨਾਖ਼ਤ ਨਾ ਹੋ ਸਣਕ ਤੇ ਨਾਗਰਿਕ ਹਸਪਤਾਲ ਟੋਹਾਣਾ ਵਿੱਚ ਰੱਖ ਕੇ ਭਾਖੜਾ ਨਹਿਰ ਦੇ ਪੈਂਦੇ ਪੁਲਿਸ ਥਾਣਿਆਂ ਨੂੰ ਸੂਚਨਾ ਭੇਜੀ ਗਈ ਹੈ | ...

ਪੂਰੀ ਖ਼ਬਰ »

ਭਾਜਪਾ ਆਗੂ ਰਾਕੇਸ਼ ਬਿੰਦਲ ਨੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਦੀ ਕੀਤੀ ਅਪੀਲ

ਨਰਾਇਣਗੜ੍ਹ, 19 ਸਤੰਬਰ (ਪੀ ਸਿੰਘ)- ਭਾਜਪਾ ਆਗੂ ਰਾਕੇਸ਼ ਬਿੰਦਲ ਨੇ ਨਰਾਇਣਗੜ੍ਹ ਸ਼ਹਿਰ ਦੀਆਂ ਦੁਕਾਨਾਂ ਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਨ ਦੇ ਨਾਲ-ਨਾਲ ਭਾਜਪਾ ਦੀ ਜਨ ਭਲਾਈ ਸਕੀਮਾਂ ਦੀ ਜਾਣਕਾਰੀ ਦਿੱਤੀ | ...

ਪੂਰੀ ਖ਼ਬਰ »

ਨੀਂਦ 'ਚੋਂ ਜਾਗੀ ਨਗਰ ਪ੍ਰੀਸ਼ਦ, 85 ਬੇਸਹਾਰਾ ਪਸ਼ੂਆਂ ਨੂੰ ਘੇਰ ਕੇ ਨੰਦੀਸ਼ਾਲਾ ਭੇਜਿਆ

ਡੱਬਵਾਲੀ, 19 ਸਤੰਬਰ (ਇਕਬਾਲ ਸ਼ਾਂਤ)- ਆਵਾਰਾ ਪਸ਼ੂਆਂ ਦੇ ਮਾਮਲੇ 'ਤੇ ਡੱਬਵਾਲੀ ਨਗਰ ਪ੍ਰੀਸ਼ਦ ਅੱਜ ਨੀਂਦ ਵਿਚੋਂ ਜਾਗਦੀ ਵਿਖਾਈ ਦਿੱਤੀ | ਨਗਰ ਪ੍ਰੀਸ਼ਦ ਦੇ ਅਮਲੇ ਨੇ ਅੱਜ ਸ਼ਹਿਰ ਵਿਚ ਸੜਕਾਂ 'ਤੇ ਫ਼ਿਰਦੇ ਬੇਸਹਾਰਾ ਪਸ਼ੂਆਂ ਨੂੰ ਨੰਦੀਸ਼ਾਲਾ 'ਚ ਭੇਜਣ ਦੀ ਮੁਹਿੰਮ ...

ਪੂਰੀ ਖ਼ਬਰ »

ਵਿਧਾਇਕ ਅਰੋੜਾ ਤੇ ਮੇਅਰ ਚੌਹਾਨ ਨੇ ਲੱਖਾਂ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ

ਜਗਾਧਰੀ, 19 ਸਤੰਬਰ (ਜਗਜੀਤ ਸਿੰਘ)- ਵਿਕਾਸ ਕਾਰਜਾਂ ਨੂੰ ਹੋਰ ਰਫ਼ਤਾਰ ਦਿੰਦਿਆਂ ਵਿਧਾਇਕ ਘਣਸ਼ਿਆਮ ਅਰੋੜਾ ਅਤੇ ਮੇਅਰ ਮਦਨ ਚੌਹਾਨ ਵਲੋਂ ਅੱਜ ਵਾਰਡ ਨੰਬਰ 8 ਵਿਖੇ ਲੱਖਾਂ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ | ਸਭ ਤੋਂ ਪਹਿਲਾਂ ਸਵੇਰੇ ...

ਪੂਰੀ ਖ਼ਬਰ »

ਔਰਤ ਨੇ ਦਿਉਰ ਨਾਲ ਤਲਖ਼ ਕਲਾਮੀ ਤੋਂ ਬਾਅਦ ਪੀਤੀ ਸਪਰੇਅ, ਹਾਲਤ ਗੰਭੀਰ

ਅਬੋਹਰ, 18 ਸਤੰਬਰ (ਕੁਲਦੀਪ ਸਿੰਘ ਸੰਧੂ)-ਘਰੇਲੂ ਮੁੱਦੇ 'ਤੇ ਬੋਲ ਬੁਲਾਰੇ ਉਪਰੰਤ ਇਕ ਔਰਤ ਵਲੋਂ ਖੇਤਾਂ ਵਿਚ ਛਿੜਕਾ ਕਰਨ ਵਾਲੀ ਸਪਰੇਅ ਪੀ ਕੇ ਜਾਨ ਦੇਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਅਬੋਹਰ ਸਬ ਡਵੀਜ਼ਨ ਦੇ ਪਿੰਡ ਸੈਦਾਵਾਲੀ ਦੀ ਹੈ | ਇਸ ਪਿੰਡ ...

ਪੂਰੀ ਖ਼ਬਰ »

ਨਾਬਾਲਗ ਨੂੰ ਵਰਗਲਾਉਣ ਿਖ਼ਲਾਫ਼ ਇਕ 'ਤੇ ਮਾਮਲਾ ਦਰਜ

ਮੋਗਾ, 19 ਸਤੰਬਰ (ਸ਼ਿੰਦਰ ਸਿੰਘ ਭੁਪਾਲ)- ਥਾਣਾ ਸਿਟੀ ਮੋਗਾ ਦੇ ਘੇਰੇ ਅਧੀਨ ਆਉਂਦੀ ਇਕ ਵਿਆਹੁਤਾ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ 15 ਸਾਲਾ ਨਾਬਾਲਗ ਲੜਕੀ ਨੂੰ ਰੋਮੀ ਪੁੱਤਰ ਬਹਾਲ ਸਿੰਘ ਵਾਸੀ ਨਜ਼ਦੀਕ ਦਾਣਾ ਮੰਡੀ ਜ਼ੀਰਾ 15 ਸਤੰਬਰ ਨੂੰ ਦਿਨੇ 11 ਵਜੇ ਦੇ ...

ਪੂਰੀ ਖ਼ਬਰ »

ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ ਨੇ ਗੇਟ ਰੈਲੀ ਕਰ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਮੋਗਾ, 19 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ. ਵਲੋਂ ਦਿੱਤੇ ਸੱਦੇ 'ਤੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਮੋਗਾ ਦੀ ਅਗਵਾਈ ਵਿਚ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਗੇਟ ਰੈਲੀ ਕਰ ਕੇ ...

ਪੂਰੀ ਖ਼ਬਰ »

ਸਾਂਝੀ ਸੰਘਰਸ਼ ਕਮੇਟੀ ਨੂੰ ਮਿਲੀ ਪਹਿਲੇ ਪੜਾਅ ਵਿਚ ਜਿੱਤ, ਪੀੜਤ ਲੜਕੀ ਮੁਕੇਰੀਆਂ ਤਬਦੀਲ

ਮੁਕੇਰੀਆਂ, 19 ਸਤੰਬਰ (ਰਾਮਗੜ੍ਹੀਆ, ਸਰਵਜੀਤ ਸਿੰਘ)-ਪਿਛਲੇ ਡੇਢ ਮਹੀਨੇ ਤੋਂ ਬੀ.ਡੀ.ਪੀ.ਓ. ਮੁਕੇਰੀਆਂ ਹੀਰਾ ਸਿੰਘ 'ਤੇ ਕਥਿਤ ਤੌਰ 'ਤੇ ਅਨੈਤਿਕ ਸਬੰਧ ਬਣਾਉਣ ਦੇ ਦੋਸ਼ ਲਗਾਉਣ ਵਾਲੀ ਲੜਕੀ ਜਿਸ ਦੀ ਬਦਲੀ ਰੰਜਿਸ਼ ਕਾਰਨ ਮੁਕੇਰੀਆਂ ਤੋਂ ਸਮਰਾਲਾ ਵਿਖੇ ਕਰਵਾ ਦਿੱਤੀ ...

ਪੂਰੀ ਖ਼ਬਰ »

ਪੱਤਰਕਾਰ 'ਤੇ ਹਮਲੇ ਸਬੰਧੀ ਮਾਮਲੇ 'ਚ ਪਿਓ-ਪੁੱਤਰ ਨਾਮਜ਼ਦ

ਮਾਹਿਲਪੁਰ, 19 ਸਤੰਬਰ (ਰਜਿੰਦਰ ਸਿੰਘ/ਦੀਪਕ ਅਗਨੀਹੋਤਰੀ)-ਥਾਣਾ ਮੁਖੀ ਮਾਹਿਲਪੁਰ ਇਕਬਾਲ ਸਿੰਘ ਨੇ ਦੱਸਿਆ ਕਿ ਪੱਤਰਕਾਰ ਹਰਦੀਪ ਕੁਮਾਰ ਪੁੱਤਰ ਮਦਨ ਲਾਲ ਵਾਸੀ ਪਦਰਾਣਾ ਦੇ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਉਹ 14 ਸਤੰਬਰ ਨੂੰ ਪਿੰਡ ਸੈਲਾ ਖ਼ੁਰਦ ਵਿਖੇ ਮੈਡੀਕਲ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਬੱਸ ਦੀ ਫੇਟ ਵੱਜਣ ਨਾਲ ਕਾਰ ਡੂੰਘੇ ਟੋਏ 'ਚ ਡਿਗੀ

ਹਾਜੀਪੁਰ, 19 ਸਤੰਬਰ (ਰਣਜੀਤ ਸਿੰਘ)-ਅੱਜ ਹਾਜੀਪੁਰ-ਤਲਵਾੜਾ ਰੋਡ 'ਤੇ ਪੈਂਦੇ ਅੱਡਾ ਗੇਰਾ ਨਜ਼ਦੀਕ ਇੱਕ ਨਿੱਜੀ ਕੰਪਨੀ ਨਰਵਾਲ ਦੀ ਤੇਜ਼ ਰਫ਼ਤਾਰ ਬੱਸ ਜਿਸ ਦਾ ਨੰਬਰ ਪੀ. ਬੀ. 07 ਵਾਈ 4410 ਨੇ ਇੱਕ ਕਾਰ ਮਾਰੂਤੀ ਸਲੈਰੀੳ ਨੰਬਰ ਪੀ. ਬੀ. 07 ਬੀ. ਕਿਊ 4864 ਨੂੰ ਜ਼ਬਰਦਸਤ ਫੇਟ ਮਾਰ ...

ਪੂਰੀ ਖ਼ਬਰ »

ਡਿਊਟੀ 'ਚ ਕੁਤਾਹੀ ਵਰਤਣ ਦੇ ਦੋਸ਼ 'ਚ 8 ਪੁਲਿਸ ਮੁਲਾਜ਼ਮ ਮੁਅੱਤਲ

ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਗੌਰਵ ਗਰਗ ਨੇ ਡਿਊਟੀ 'ਚ ਕੁਤਾਹੀ ਵਰਤਣ ਦੇ ਦੋਸ਼ 'ਚ 8 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. ਪਰਮਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਐੱਚ.ਡੀ.ਐੱਫ.ਸੀ. ਬੈਂਕ ਦੇ ਗਬਨ 'ਚ ਤਿੰਨ ਬੇਕਸੂਰ ਵਿਅਕਤੀਆਂ ਨੂੰ ਫਸਾਉਣ ਵਿਰੁੱਧ ਰੋਸ ਮੁਜ਼ਾਹਰਾ

ਖੇਮਕਰਨ, 19 ਸਤੰਬਰ (ਰਾਕੇਸ਼ ਬਿੱਲਾ)-ਜ਼ਿਲ੍ਹਾ ਤਰਨ ਤਰਨ ਅੰਦਰ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੂੰ ਮਿਲਦੀ 10 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਰਾਸ਼ੀ ਵਿਚ ਸਬ ਡਵੀਜ਼ਨ ਪੱਟੀ ਦੀ ਐੱਸ.ਡੀ.ਐਮ. ਰਹੀ ਮੈਡਮ ਅਨੂਪ੍ਰੀਤ ਕੌਰ ਤੇ ਇਕ ਪਟਵਾਰੀ ਸੁਨੀਲ ...

ਪੂਰੀ ਖ਼ਬਰ »

ਪੰਜਾਬੀ ਮਾਂ ਬੋਲੀ ਦੇ ਹੱਕ 'ਚ ਕੇਂਦਰ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ

ਗੋਇੰਦਵਾਲ ਸਾਹਿਬ, 19 ਸਤੰਬਰ (ਵਰਿੰਦਰ ਸਿੰਘ ਰੰਧਾਵਾ)-ਅਵਾਜ਼ ਏ ਪੰਜਾਬ ਜਥੇਬੰਦੀ ਦੀ ਅਗਵਾਈ ਹੇਠ ਸੂਬਾ ਪ੍ਰਧਾਨ ਜੋਬਨਜੀਤ ਸਿੰਘ ਹੋਠੀਆਂ ਤੇ ਸਮਰਥਕਾਂ ਤੇ ਸਮਾਜ ਸੇਵੀ ਆਗੂਆਂ ਵਲੋਂ ਪੰਜਾਬੀ ਮਾਂ ਬੋਲੀ ਦੇ ਹੱਕ ਵਿਚ ਤੇ ਕੇਂਦਰ ਸਰਕਾਰ ਤੇ ਕੇਂਦਰੀ ਗ੍ਰਹਿ ਮੰਤਰੀ ...

ਪੂਰੀ ਖ਼ਬਰ »

ਜਮਾਤ ਵਿਚ ਪੜ੍ਹਾ ਰਹੇ ਅਧਿਆਪਕ ਨਾਲ ਕੀਤੀ ਕੁੱਟਮਾਰ

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਟਾਹਲੀ ਵਾਲਾ ਬੋਦਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਜਿਕ ਸਿੱਖਿਆ ਦੇ ਅਧਿਆਪਕ ਦੀ ਸਕੂਲ ਵਿਖੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਜੇਰੇ ...

ਪੂਰੀ ਖ਼ਬਰ »

ਐੱਸ. ਡੀ. ਐਮ. ਸੁਰਿੰਦਰ ਬੈਨੀਵਾਲ ਵੱਲੋਂ ਸਕਸ਼ਮ ਰਿਵਿਊ ਬੈਠਕ

ਰਤੀਆ, 19 ਸਤੰਬਰ (ਬੇਅੰਤ ਕੌਰ ਮੰਡੇਰ)- ਸਕਸ਼ਮ ਰਿਵਿਊ ਬੈਠਕ ਐੱਸ. ਡੀ. ਐਮ. ਦਫ਼ਤਰ ਵਿਚ ਐੱਸ. ਡੀ. ਐਮ. ਸੁਰਿੰਦਰ ਬੈਨੀਵਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੌਕੇ ਬਲਾਕ ਸਿੱਖਿਆ ਅਧਿਕਾਰੀ ਲਕਸ਼ਮੀ ਕਾਂਤ ਸ਼ਰਮਾ ਨੇ ਬਲਾਕ ਦੇ 12 ਕਲਸਟਰਾਂ ਅਧੀਨ ਪੈਂਦੇ ਸਕੂਲਾਂ ਵਿਚ ...

ਪੂਰੀ ਖ਼ਬਰ »

ਪਰਾਲੀ ਤੋਂ ਤਿਆਰ ਕੀਤੀ ਖਾਦ ਨੂੰ ਪੰਜਾਬ ਤੇ ਕੇਂਦਰ ਸਰਕਾਰ ਨੇ ਦਿੱਤੀ ਮਾਨਤਾ : ਸੰਜੀਵ ਨਾਗਪਾਲ

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਝੋਨੇ ਦੀ ਪਰਾਲੀ ਤੋਂ ਇਕ ਖ਼ਾਸ ਕਿਸਮ ਦੀ ਖਾਦ ਫ਼ਾਜ਼ਿਲਕਾ ਦੇ ਇਕ ਪ੍ਰਮੁੱਖ ਕਿਸਾਨ ਵਲੋਂ ਤਿਆਰ ਕੀਤੀ ਗਈ ਹੈ, ਜਿਸ ਨੂੰ ਪੰਜਾਬ ਸਰਕਾਰ ਤੋਂ ਇਲਾਵਾ ਭਾਰਤ ਸਰਕਾਰ ਵਲੋਂ ਵੀ ਮਾਨਤਾ ਮਿਲ ਗਈ ਹੈ ਅਤੇ ਇਹ ਖਾਦ ਦੀ ਵਰਤੋਂ ...

ਪੂਰੀ ਖ਼ਬਰ »

ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ

ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ)-ਐਫ.ਐਫ ਰੋਡ 'ਤੇ ਪਿੰਡ ਸੋਹਣਾ ਸਾਂਦੜ ਨਜ਼ਦੀਕ ਬੁੱਧਵਾਰ ਕਰੀਬ 12 ਵਜੇ ਕਾਰ ਦੀ ਟੱਕਰ ਵੱਜਣ ਨਾਲ ਇਕ 55 ਸਾਲਾ ਕਿਸਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ | ਉਧਰ ਕਾਰ ਚਾਲਕ ਮੌਕੇ ਤੋਂ ਕਾਰ ਛੱਡ ਕੇ ਫ਼ਰਾਰ ਹੋ ਗਿਆ | ਮਿ੍ਤਕ ਕਿਸ਼ੋਰ ਸਿੰਘ ...

ਪੂਰੀ ਖ਼ਬਰ »

ਆਤਮਾਵਾਂ ਦੇ ਡਰੋਂ ਘਰ ਛੱਡ ਗਏ ਪਿੰਡ ਵਾਸੀ

ਕੋਲਕਾਤਾ, 19 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)- ਭਾਵੇਂ ਟੀ.ਵੀ.-ਮੀਡੀਆ 'ਚ ਡਿਜੀਟਲ ਇੰਡੀਆ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਸਮਾਜ 'ਚ ਅੰਧਵਿਸ਼ਵਾਸ ਦੀਆਂ ਘਟਨਾਵਾਂ ਤੋਂ ਬਾਅਦ ਲੱਗਦਾ ਹੈ ਕਿ ਦੁਨੀਆ ਅਜੇ ਵੀ ਆਦਮ ਜ਼ਮਾਨੇ 'ਚ ਰਹਿ ਰਹੀ ਹੈ | ਪੱਛਮੀ ਬੰਗਾਲ ਦੇ ਨਦੀਆ ...

ਪੂਰੀ ਖ਼ਬਰ »

ਅਪਰਾਧ, ਭਿ੍ਸ਼ਟਾਚਾਰ ਤੇ ਜਬਰ ਜਨਾਹ ਦੇ ਮਾਮਲਿਆਂ 'ਚ ਮੋਹਰੀ ਹੈ ਹਰਿਆਣਾ- ਹੁੱਡਾ

ਫ਼ਤਿਹਾਬਾਦ, 19 ਸਤੰਬਰ (ਹਰਬੰਸ ਸਿੰਘ ਮੰਡੇਰ)- ਸਾਬਕਾ ਮੁੱਖ ਮੰਤਰੀ ਅਤੇ ਹਰਿਆਣਾ ਕਾਂਗਰਸ ਚੋਣ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਫ਼ਤਿਹਾਬਾਦ ਵਿਚ ਵਿਸ਼ਾਲ ਵਰਕਰ ਸੰਮੇਲਨ ਨੂੰ ਸੰਬੋਧਨ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ...

ਪੂਰੀ ਖ਼ਬਰ »

ਗੁਰੂ ਨਾਨਕ ਅਕੈਡਮੀ 'ਚ ਮਾਪਿਆਂ ਤੇ ਅਧਿਆਪਕਾਂ ਦੀ ਬੈਠਕ

ਰਤੀਆ, 19 ਸਤੰਬਰ (ਬੇਅੰਤ ਕੌਰ ਮੰਡੇਰ)- ਗੁਰੂ ਨਾਨਕ ਅਕੈਡਮੀ ਰਤੀਆ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਬੈਠਕ ਕਰਵਾਈ ਗਈ ਜਿਸ ਵਿੱਚ ਸਾਰੇ ਵਿਦਿਆਰਥੀਆਂ ਦੇ ਮਾਤਾ-ਪਿਤਾ ਸ਼ਾਮਿਲ ਹੋਏ | ਉਕਤ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਸਵਰਨ ਸਿੰਘ ...

ਪੂਰੀ ਖ਼ਬਰ »

ਰੇਲ ਕਾਰਪੋਰੇਸ਼ਨ ਮੱਧ ਕੋਲਕਾਤਾ 'ਚ ਢਾਏਗਾ 27 ਬਹੁ-ਮੰਜ਼ਿਲਾ ਇਮਾਰਤਾਂ

ਕੋਲਕਾਤਾ, 19 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)- ਕੋਲਕਾਤਾ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟੇਡ (ਕੇ. ਐਮ. ਆਰ. ਸੀ. ਐਲ.) ਮੱਧ ਕੋਲਕਾਤਾ ਦੇ ਬਊਬਜਾਰ ਇਲਾਕੇ 'ਚ 27 ਬਹੁ-ਮੰਜ਼ਿਲਾ ਇਮਾਰਤਾਂ ਢਾਹੁਣ ਦਾ ਕਾਰਜ ਆਰੰਭਿਆ ਜਾਵੇਗਾ | ਇਸ ਦੇ ਨਾਲ ਹੀ ਇਲਾਕੇ ਦੀਆਂ ਹੋਰ 27 ਇਮਾਰਤਾਂ ...

ਪੂਰੀ ਖ਼ਬਰ »

ਹਰਿਆਣਾ 'ਚ ਚੌਕੀਦਾਰਾਂ ਦਾ ਮਾਣਭੱਤਾ ਵਧਾਉਣ ਦਾ ਐਲਾਨ

ਚੰਡੀਗੜ੍ਹ, 19 ਸਤੰਬਰ (ਐਨ.ਐਸ. ਪਰਵਾਨਾ)- ਹਰਿਆਣਾ ਦੇ ਖ਼ਜ਼ਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਪੇਂਡੂ ਚੌਕੀਦਾਰਾਂ ਦੀ ਜ਼ਿੰਮੇਵਾਰੀ ਨੂੰ ਵੇਖਦੇ ਹੋਏ ਸੂਬਾ ਸਰਕਾਰ ਵਲੋਂ ਨਾ ਸਿਰਫ਼ ਉਨ੍ਹਾਂ ਦੇ ਮਹੀਨੇਵਾਰ ਮਾਣਭੱਤੇ ਵਿਚ ਵਰਨਣਯੋਗ ਵਾਧਾ ਕੀਤਾ ਗਿਆ, ਸਗੋਂ ...

ਪੂਰੀ ਖ਼ਬਰ »

ਇੰਦੌਰ-ਅੰਮਿ੍ਤਸਰ ਐਕਸਪ੍ਰੈੱਸ ਦਾ ਠਹਿਰਾਅ ਯਮੁਨਾਨਗਰ 'ਚ

ਚੰਡੀਗੜ੍ਹ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰੀ ਰੇਲ ਅਤੇ ਵਪਾਰ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਦਾ ਰੇਲ ਗੱਡੀ ਨੰਬਰ 19325/19326 ਇੰਦੌਰ-ਅੰਮਿ੍ਤਸਰ ਐਕਸਪ੍ਰੈਸ ਦੇ ਯਮੁਨਾਨਗਰ-ਜਗਾਧਾਰੀ ਵਿਚ ਠਹਿਰਾਅ ਲਈ ਧੰਨਵਾਦ ...

ਪੂਰੀ ਖ਼ਬਰ »

ਸਕੂਲਾਂ ਨੂੰ ਨਵੀਂ ਛੋਟ

ਚੰਡੀਗੜ੍ਹ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਜੋ ਸਕੂਲ, ਵਿੱਦਿਅਕ ਸੈਸ਼ਨ 2019-20 ਦੌਰਾਨ ਸੈਕੰਡਰੀ ਤੱਕ ਸਥਾਈ ਮਾਨਤਾ ਤੇ ਸੀਨੀਅਰ ਸੈਕੰਡਰੀ ਪੱਧਰ ਤੱਕ ਆਰਜ਼ੀ ਮਾਨਤਾ ਪ੍ਰਾਪਤ ਹੈ, ਅਜਿਹੇ ਸਕੂਲ ਕਲਾਸ ਦਸਵੀਂ ਤੱਕ ਦੀ ...

ਪੂਰੀ ਖ਼ਬਰ »

ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ 'ਚ ਦੁਕਾਨਦਾਰ ਤੇ ਨੌਕਰ ਜ਼ਖ਼ਮੀ

ਲੁਧਿਆਣਾ, 19 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਸ਼ੇਰਪੁਰ ਕਲਾਂ 'ਚ ਅੱਜ ਦਿਨ-ਦਿਹਾੜੇ ਇਕ ਦਰਜਨ ਦੇ ਕਰੀਬ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ 'ਚ ਦੁਕਾਨਦਾਰ ਤੇ ਉਸ ਦਾ ਨੌਕਰ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੰੂ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ਘਟਨਾ ਅੱਜ ...

ਪੂਰੀ ਖ਼ਬਰ »

ਫ਼ੌਜ ਦੀ ਭਰਤੀ ਪ੍ਰੀਖਿਆ ਹੁਣ 26 ਅਕਤੂਬਰ ਨੂੰ

ਸ਼ਾਹਬਾਦ ਮਾਰਕੰਡਾ, 19 ਸਤੰਬਰ (ਅਵਤਾਰ ਸਿੰਘ)- ਸੈਨਾ ਭਰਤੀ ਦਫ਼ਤਰ ਅੰਬਾਲਾ ਦੇ ਡਾਇਰੈਕਟਰ ਕਰਨਲ ਸੋਮਨਾਥ ਗੁਪਤਾ ਨੇ ਦੱਸਿਆ ਕਿ ਫ਼ੌਜ ਦੀ ਭਰਤੀ ਦੇ ਪਹਿਲੇ ਪੜਾਅ ਵਿਚ ਪਾਸ ਉਮੀਦਵਾਰਾਂ ਦੀ ਲਿਖਤ ਪ੍ਰੀਖਿਆ ਹੁਣ 27 ਅਕਤੂਬਰ ਦੀ ਥਾਂ 26 ਅਕਤੂਬਰ ਨੂੰ ਆਰਮੀ ਪਬਲਿਕ ...

ਪੂਰੀ ਖ਼ਬਰ »

ਟੰਡਨ ਤੇ ਭੱਟੀ ਸਮੇਤ ਹਰਿਆਣਾ ਚੋਣਾਂ ਲਈ 5 ਨਿਰੀਖ਼ਕ ਨਿਯੁਕਤ

ਚੰਡੀਗੜ੍ਹ, 19 ਸਤੰਬਰ (ਮਨਜੋਤ ਸਿੰਘ ਜੋਤ)- ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਭਾਜਪਾ ਵਲੋਂ ਜਿੱਥੇ ਪੂਰੇ ਦੇਸ਼ ਵਿਚ ਭਾਜਪਾ ਵਰਕਰਾਂ ਨੂੰ ਚੋਣਾਂ ਸਬੰਧੀ ਜ਼ਿੰਮੇਵਾਰੀਆਂ ਸੌਾਪੀਆਂ ਗਈਆਂ ਹਨ ਉੱਥੇ ਹੀ ਚੰਡੀਗੜ੍ਹ ਭਾਜਪਾ ਨੂੰ ਵੀ ਹਰਿਆਣਾ ਵਿਧਾਨ ਸਭਾ ...

ਪੂਰੀ ਖ਼ਬਰ »

ਡਰਾਈਵਿੰਗ ਲਾਇਸੰਸ ਬਣਾਉਣ ਲਈ ਏਜੰਟਾਂ ਨੂੰ ਮਿਲ ਰਹੇ ਨੇ ਗੱਫ਼ੇ ਤੇ ਆਮ ਲੋਕਾਂ ਨੂੰ ਪੈ ਰਹੇ ਨੇ ਧੱਫ਼ੇ

ਲੁਧਿਆਣਾ, 19 ਸਤੰਬਰ (ਪੁਨੀਤ ਬਾਵਾ)-ਡਰਾਈਵਿੰਗ ਲਾਇਸੰਸ ਬਣਵਾਉਣ ਸਮੇਂ ਆਟੋਮੈਟਿਡ ਡਰਾਈਵਿੰਗ ਟੈਸਟ ਟਰੈਕਾਂ 'ਤੇ ਏਜੰਟਾਂ ਨੂੰ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਜਿੱਥੇ ਗੱਫ਼ੇ ਮਿਲ ਰਹੇ ਹਨ, ਉੱਥੇ ਆਮ ਲੋਕਾਂ ਦੇ ਕਾਗ਼ਜ਼ਾਂ 'ਚ ਕੋਈ ਨਾ ਕੋਈ ਨੁਕਸ ਕੱਢ ਕੇ ਧੱਫ਼ੇ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਦਾ ਸੰਘਰਸ਼ ਜਾਰੀ

ਗੁਹਲਾ ਚੀਕਾ, 19 ਸਤੰਬਰ (ਓ.ਪੀ. ਸੈਣੀ)-ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਸਬੰਧਿਤ ਸਰਵ ਕਰਮਚਾਰੀ ਸੰਘ ਸਬ ਯੂਨਿਟ ਚੀਕਾ ਨੇ ਐਸ.ਡੀ.ਓ. ਚੀਕਾ ਦੇ ਿਖ਼ਲਾਫ਼ ਰੋਸ ਵਜੋਂ ਬੈਠਕ ਕੀਤੀ | ਬੈਠਕ ਦੀ ਪ੍ਰਧਾਨਗੀ ਸਬ ਯੂਨਿਟ ਉਪ ...

ਪੂਰੀ ਖ਼ਬਰ »

14 ਵੱਡੇ-ਛੋਟੇ ਸਿਲੰਡਰ, ਕੰਡਾ ਅਤੇ ਹੋਰ ਸਾਮਾਨ ਕਬਜ਼ੇ 'ਚ ਲਿਆ

ਲੁਧਿਆਣਾ, 19 ਸਤੰਬਰ (ਜੁਗਿੰਦਰ ਸਿੰਘ ਅਰੋੜਾ)- ਖ਼ੁਰਾਕ ਸਪਲਾਈ ਵਿਭਾਗ ਘਰੇਲੂ ਰਸੋਈ ਗੈਸ ਦਾ ਦੁਰਉਪਯੋਗ ਅਤੇ ਰੀਫਿਿਲੰਗ ਆਦਿ ਰੋਕਣ ਲਈ ਕਾਫ਼ੀ ਸਖ਼ਤ ਮੂਡ 'ਚ ਨਜ਼ਰ ਆ ਰਿਹਾ ਹੈ ਅਤੇ ਛਾਪੇਮਾਰੀਆਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਕਾਰਵਾਈਆਂ ਦੌਰਾਨ ਵੱਡੀ ...

ਪੂਰੀ ਖ਼ਬਰ »

ਜੀ. ਐਸ. ਆਟੋ ਕੰਪੋਨੈਂਟਸ ਦੇ ਵਰਕਰਾਂ ਵਲੋਂ ਫ਼ੈਕਟਰੀ ਸਾਹਮਣੇ ਜ਼ੋਰਦਾਰ ਪ੍ਰਦਰਸ਼ਨ

ਢੰਡਾਰੀ ਕਲਾਂ, 19 ਸਤੰਬਰ (ਪਰਮਜੀਤ ਸਿੰਘ ਮਠਾੜੂ)- ਜੀ. ਟੀ. ਰੋਡ ਢੰਡਾਰੀ ਕਲਾਂ ਸਥਿਤ ਜੀ. ਐਸ. ਆਟੋ ਕੰਪੋਨੈਂਟਸ ਦੇ ਵਰਕਰਾਾ ਵਲੋਂ ਫ਼ੈਕਟਰੀ ਮਾਲਕਾਂ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ¢ ਵਰਕਰਾਂ ਨੇ ਦੱਸਿਆ ਕਿ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਪ੍ਰਤਾਪ ਪਬਲਿਕ ਸਕੂਲ ਵਿਖੇ ਮੈਡੀਟੇਸ਼ਨ ਵਰਕਸ਼ਾਪ ਲਗਵਾਈ

ਨੀਲੋਖੇੜੀ, 19 ਸਤੰਬਰ (ਆਹੂਜਾ)- ਸ੍ਰੀ ਰਾਮ ਚੰਦਰ ਮਿਸ਼ਨ (ਐਸ. ਆਰ. ਸੀ. ਐਮ.) ਦੀ ਅਗਵਾਈ ਹੇਠ ਪ੍ਰਤਾਪ ਪਬਲਿਕ ਸਕੂਲ ਵਿਖੇ ਹਾਰਟਫਲੈਂਸ ਮੈਡੀਟੇਸ਼ਨ ਵਰਕਸ਼ਾਪ ਕਰਵਾਈ ਗਈ ਜਿਸ ਦੌਰਾਨ ਗੁਰੂ ਬ੍ਰਹਮਾਨੰਦ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਡਾ: ...

ਪੂਰੀ ਖ਼ਬਰ »

ਸਿੱਖਿਆ ਵੀਜ਼ਾ 'ਤੇ ਸਿੰਗਾਪੁਰ ਭੇਜਣ ਲਈ ਲੱਖਾਂ ਰੁਪਏ ਦੇ ਧੋਖਾਧੜੀ ਮਾਮਲੇ 'ਚ ਪਿਉ-ਪੁੱਤ 'ਤੇ ਮੁਕੱਦਮਾ ਦਰਜ

ਡੱਬਵਾਲੀ, 19 ਸਤੰਬਰ (ਇਕਬਾਲ ਸਿੰਘ ਸ਼ਾਂਤ)- ਸਿਟੀ ਪੁਲਿਸ ਨੇ ਦੋ ਮਸੇਰੇ ਭਰਾਵਾਂ ਨਾਲ ਸਿੰਗਾਪੁਰ ਭੇਜਣ ਲਈ ਸਿੱਖਿਆ ਵੀਜ਼ਾ ਦੇ ਜਾਅਲੀ ਦਸਤਾਵੇਜ਼ਾਂ ਰਾਹੀਂ ਲੱਖਾਂ ਰੁਪਏ ਦੀ ਕਥਿਤ ਧੋਖਾਦੇਹੀ ਕਰਨ ਦੇ ਮਾਮਲੇ 'ਚ ਹਰਰਾਏਪੁਰ (ਗੋਨਿਆਣਾ) ਵਾਸੀ ਪਿਉ-ਪੁੱਤ ਿਖ਼ਲਾਫ਼ ...

ਪੂਰੀ ਖ਼ਬਰ »

ਕੋਈ ਵੀ ਦੇਸ਼ ਸਿੱਖਿਆ ਤੋਂ ਬਿਨਾਂ ਵਿਕਾਸ ਨਹੀਂ ਕਰ ਸਕਦਾ-ਕਰਤਾਰ ਚੰਦ

ਨੀਲੋਖੇੜੀ, 19 ਸਤੰਬਰ (ਆਹੂਜਾ)- ਗੁਰੂ ਨਾਨਕ ਮਾਡਲ ਹਾਈ ਸਕੂਲ ਵਿਖੇ ਪਹੁੰਚਣ 'ਤੇ ਪ੍ਰਦੇਸ਼ ਭਾਜਪਾ ਅਨੁਸੂਚਿਤ ਜਾਤੀ ਸੈੱਲ ਦੇ ਮੀਤ ਪ੍ਰਧਾਨ ਕਰਤਾਰ ਚੰਦ ਦਾ ਸਕੂਲ ਦੇ ਮੈਨੇਜਰ ਸੂਰਤ ਸਿੰਘ ਗੁਰਾਇਆ, ਪਿ੍ੰਸੀਪਲ ਆਸ਼ਾ ਸ਼ਰਮਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ...

ਪੂਰੀ ਖ਼ਬਰ »

ਸੇਂਟ ਸੋਲਜਰ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਨੇ ਜਿੱਤੇ ਕਈ ਤਗਮੇ

ਜਲੰਧਰ, 19 ਸਤੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਾਡ ਕੈਟਰਿੰਗ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਮਹਾਂਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ, ਮੁਲਾਨਾ, ਅੰਬਾਲਾ ਵਲੋਂ ਕਰਵਾਏ ਗਏ ਰਾਸ਼ਟਰੀ ਮੁਕਾਬਲੇ ਵਿਚ ਸੋਨ ਅਤੇ ...

ਪੂਰੀ ਖ਼ਬਰ »

ਡੀ. ਸੀ. ਵਲੋਂ ਪਟਾਕਿਆਂ ਦੇ ਗੈਰ ਕਾਨੂੰਨੀ ਉਤਪਾਦਨ, ਵੇਚ ਤੇ ਭੰਡਾਰਨ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ

ਜਲੰਧਰ, 19 ਸਤੰਬਰ (ਚੰਦੀਪ ਭੱਲਾ)-ਜਲੰਧਰ ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ਵਿਚ ਪਟਾਕਿਆਂ ਦੇ ਗੈਰ ਕਾਨੂੰਨੀ ਉਤਪਾਦਨ, ਭੰਡਾਰਨ ਤੇ ਵੇਚ ਕਾਰਨ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਦੀ ਸੰਭਾਵਨਾ ਨੂੰ ਖਤਮ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ...

ਪੂਰੀ ਖ਼ਬਰ »

ਟਰੈਕਟਰ-ਟਰਾਲੀ ਨਾਲ ਹੋਏ ਹਾਦਸੇ 'ਚ ਮੋਟਰਸਾਈਕਲ ਸਵਾਰ 2 ਨੌਜਵਾਨ ਗੰਭੀਰ ਜ਼ਖ਼ਮੀ

ਜਲੰਧਰ, 19 ਸਤੰਬਰ (ਐੱਮ. ਐੱਸ. ਲੋਹੀਆ)-ਬਸਤੀ ਬਾਵਾ ਖੇਲ ਅੱਡੇ ਦੇ ਨਜ਼ਦੀਕ ਕਪੂਰਥਲਾ ਰੋਡ 'ਤੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਇਕ ਟਰੈਕਟਰ-ਟਰਾਲੀ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਨੌਜਵਾਨਾਂ ਦੀ ਹਾਲਤ ਗੰਭੀਰ ਹੋ ਗਈ ਹੈ, ਜਿਨ੍ਹਾਂ ਨੂੰ ਨਿੱਜੀ ...

ਪੂਰੀ ਖ਼ਬਰ »

ਡਿਊਟੀ ਦੌਰਾਨ ਪੁਲਿਸ ਨਾਲ ਬਦਸਲੂਕੀ ਕਰਨ ਵਾਲੇ ਤਿੰਨ ਗਿ੍ਫ਼ਤਾਰ

ਜਲੰਧਰ, 19 ਸਤੰਬਰ (ਸ਼ੈਲੀ)- ਬੀਤੇ ਦਿਨੀ ਥਾਣਾ ਪੰਜ ਦੇ ਮੁਖੀ ਨਾਲ ਦੌਰਾਨੇ ਗਸ਼ਤ ਬਦਸਲੂਕੀ ਕਰਨ ਵਾਲੇ ਦੋਸ਼ੀਆਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ ਜਿਨ੍ਹਾਂ ਦੀ ਪਹਿਚਾਣ ਬਸਤੀ ਨੌ ਦੇ ਰਹਿਣ ਵਾਲੇ ਟਿੰਕੂ, ਜੋਨੀ ਅਤੇ ਪਾਲਾ ਦੇ ਰੂਪ ਵਿਚ ਹੋਈ ਹੈ | ਜਾਣਕਾਰੀ ...

ਪੂਰੀ ਖ਼ਬਰ »

ਕੌ ਾਸਲਰਾਂ ਨੂੰ ਕਾਰਾਂ ਖੜ੍ਹੀਆਂ ਕਰਨ ਤੋਂ ਰੋਕਿਆ, ਕਿਹਾ ਮਾਮਲਾ ਹੋਵੇਗਾ ਦਰਜ

ਜਲੰਧਰ, 19 ਸਤੰਬਰ (ਸ਼ਿਵ)- ਨਿਗਮ ਕੰਪਲੈਕਸ ਵਿਚ ਦੁਪਹਿਰ ਬਾਅਦ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਤਾਇਨਾਤ ਨਿਗਮ ਪੁਲਿਸ ਵਾਲਿਆਂ ਨੇ ਕਾਂਗਰਸੀ ਕੌਾਸਲਰ ਰੋਹਨ ਸਹਿਗਲ ਦੀ ਕਾਰ ਲੈ ਕੇ ਆਏ ਡਰਾਈਵਰ ਨੂੰ ਕਾਰ ਖੜ੍ਹੀ ਕਰਨ ਤੋਂ ਰੋਕਦਿਆਂ ਕਿਹਾ ਕਿ ਜੇਕਰ ਉਸ ਨੇ ਕਾਰ ਰੋਕੀ ...

ਪੂਰੀ ਖ਼ਬਰ »

ਰਾਮਾ ਮੰਡੀ ਫਲਾਈ ਓਵਰ 'ਤੇ ਲੁੱਕ ਪਾਉਣ ਦਾ ਕੰਮ ਸ਼ੁਰੂ

ਜਲੰਧਰ ਛਾਉਣੀ, 19 ਸਤੰਬਰ (ਪਵਨ ਖਰਬੰਦਾ)- ਬੀਤੇ 10 ਸਾਲਾਂ ਤੋਂ ਲੋਕਾਂ ਲਈ ਮੁਸੀਬਤ ਬਣੇ ਹੋਏ ਰਾਮਾ ਮੰਡੀ ਫਲਾਈਓਵਰ ਦੇ ਇਕ ਪਾਸੇ ਦਾ ਕੰਮ ਫਲਾਈ ਓਵਰ ਬਣਾਉਣ ਵਾਲੀ ਕੰਪਨੀ ਵਲੋਂ 90 ਫੀਸਦੀ ਪੂਰਾ ਕਰ ਲਿਆ ਗਿਆ ਹੈ ਤੇ ਫਲਾਈਓਵਰ ਬਣਾਉਣ ਵਾਲੀ ਕੰਪਨੀ ਦੇ ਕਰਮਚਾਰੀਆਂ ਵਲੋਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX