ਤਾਜਾ ਖ਼ਬਰਾਂ


ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ ਮਿਲੀ ਜ਼ਮਾਨਤ
. . .  9 minutes ago
ਨਵੀਂ ਦਿੱਲੀ, 23 ਅਕਤੂਬਰ- ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ 25 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ...
ਪੰਜਾਬ ਹੋਮਗਾਰਡ ਦਾ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ
. . .  18 minutes ago
ਗੁਰੂਹਰਸਹਾਏ, 23 ਅਕਤੂਬਰ (ਕਪਿਲ ਕੰਧਾਰੀ)- ਥਾਣਾ ਗੁਰੂਹਰਸਹਾਏ 'ਚ ਤਾਇਨਾਤ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਨਾਲ ਇੱਕ ਠੱਗ ਵਲੋਂ 11 ਹਜ਼ਾਰ ਰੁਪਏ ਦੀ ਠੱਗੀ...
ਇੰਗਲੈਂਡ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ
. . .  2 minutes ago
ਲੰਡਨ, 23 ਅਕਤੂਬਰ- ਇੰਗਲੈਂਡ ਦੇ ਐਸੈਕਸ ਕਾਊਂਟੀ 'ਚ ਇੱਕ ਟਰੱਕ 'ਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਬ੍ਰਿਟਿਸ਼ ਪੁਲਿਸ ਮੁਤਾਬਕ ਟਰੱਕ ਚਾਲਕ ਨੂੰ...
ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
. . .  44 minutes ago
ਮੁੰਬਈ, 23 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਬੀ. ਸੀ. ਸੀ. ਆਈ. ਦੇ ਪ੍ਰਧਾਨ...
ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ- ਭਾਰਤ ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਸਾਵਧਾਨ ਰਹਿਣ ਨੂੰ ਕਿਹਾ ਹੈ। ਤੁਰਕੀ ਸਥਿਤ ਭਾਰਤੀ ਦੂਤਘਰ ਮੁਤਾਬਕ...
ਲੁਧਿਆਣਾ 'ਚ ਵਿਦਿਆਰਥਣ ਨੇ ਸਕੂਲ ਦੀ ਪੰਜਵੀਂ ਮੰਜ਼ਲ ਤੋਂ ਮਾਰੀ ਛਾਲ
. . .  about 1 hour ago
ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਭਾਈ ਰਣਧੀਰ ਸਿੰਘ ਨਗਰ ਸਥਿਤ ਡੀ. ਏ. ਵੀ. ਸਕੂਲ 'ਚ ਅੱਜ ਦੁਪਹਿਰੇ ਇੱਕ ਵਿਦਿਆਰਥਣ ਨੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ...
ਅਬੋਹਰ 'ਚ ਲਾਪਤਾ ਹੋਏ 14 ਸਾਲਾ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ
. . .  about 1 hour ago
ਅਬੋਹਰ, 23 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਦੇ ਨਵੀਂ ਆਬਾਦੀ ਇਲਾਕੇ ਤੋਂ ਲਾਪਤਾ ਹੋਏ 14 ਸਾਲਾ ਲੜਕੇ ਅਰਮਾਨ ਸੰਧੂ ਦੇ ਪਰਿਵਾਰਕ ਮੈਂਬਰਾਂ ਵਲੋਂ ਅੱਜ ਛੇਵੇਂ ਦਿਨ ਵੀ ਪੁਲਿਸ...
ਬਾਬਾ ਬਲਜੀਤ ਸਿੰਘ ਦਾਦੂਵਾਲ ਗ੍ਰਿਫ਼ਤਾਰ
. . .  about 2 hours ago
ਅੰਮ੍ਰਿਤਸਰ, 23 ਅਕਤੂਬਰ (ਰੇਸ਼ਮ ਸਿੰਘ)- ਸੰਤ ਸਮਾਜ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ...
ਸਿਧਰਾਮਈਆ ਵਲੋਂ ਕਰਨਾਟਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 2 hours ago
ਬੈਂਗਲੁਰੂ, 23 ਅਕਤੂਬਰ- ਕਾਂਗਰਸ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿਧਰਾਮਈਆ ਨੇ ਅੱਜ ਬਾਦਾਮੀ ਦੇ...
ਝਾਰਖੰਡ 'ਚ ਵਿਰੋਧੀ ਧਿਰਾਂ ਦੇ 6 ਵਿਧਾਇਕਾਂ ਨੇ ਫੜਿਆ ਭਾਜਪਾ ਦਾ 'ਪੱਲਾ'
. . .  about 2 hours ago
ਰਾਂਚੀ, 23 ਅਕਤੂਬਰ- ਝਾਰਖੰਡ 'ਚ ਵੱਡੀ ਸਿਆਸੀ ਉਥਲ-ਪੁਥਲ ਦੀ ਖ਼ਬਰ ਹੈ। ਸੂਬੇ 'ਚ ਵਿਰੋਧੀ ਧਿਰਾਂ ਦੇ 6 ਬਾਗ਼ੀ ਵਿਧਾਇਕ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਇਨ੍ਹਾਂ 'ਚ ਤਿੰਨ ਵਿਧਾਇਕ ਝਾਰਖੰਡ...
ਡੀ. ਜੀ. ਪੀ. ਦਿਲਬਾਗ ਸਿੰਘ ਨੇ ਦੱਸਿਆ- ਤਰਾਲ ਮੁਠਭੇੜ 'ਚ ਮਾਰਿਆ ਗਿਆ ਏ.ਜੀ.ਯੂ.ਐੱਚ. ਦਾ ਕਮਾਂਡਰ ਲਲਹਾਰੀ
. . .  about 2 hours ago
ਸ੍ਰੀਨਗਰ, 23 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ 'ਚ ਹੋਈ ਮੁਠਭੇੜ 'ਚ ਅੱਤਵਾਦ ਦੇ ਮੁਖੀਆ ਬਣੇ ਲਲਹਾਰੀ ਨੂੰ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ ਹੈ। ਲਲਹਾਰੀ ਜ਼ਾਕਿਰ ਮੂਸਾ...
ਆਈ. ਐੱਨ. ਐਕਸ. ਮੀਡੀਆ ਮਾਮਲਾ : ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ- ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਦਾਇਰ ਕੇਸ...
ਸੌਰਵ ਗਾਂਗੁਲੀ ਬਣੇ ਬੀ. ਸੀ. ਸੀ. ਆਈ. ਦੇ ਪ੍ਰਧਾਨ
. . .  about 3 hours ago
ਮੁੰਬਈ, 23 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਅੱਜ ਅਧਿਕਾਰਕ ਤੌਰ 'ਤੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਚੁਣ ਲਏ ਗਏ ਹਨ। ਮੁੰਬਈ 'ਚ..
ਬੀ. ਸੀ. ਸੀ. ਆਈ. ਦੀ ਬੈਠਕ ਸ਼ੁਰੂ, ਗਾਂਗੁਲੀ ਅੱਜ ਬਣਨਗੇ ਪ੍ਰਧਾਨ
. . .  about 3 hours ago
ਮੁੰਬਈ, 23 ਅਕਤੂਬਰ- ਬੀ. ਸੀ. ਸੀ. ਆਈ. ਦੀ ਸਾਲਾਨਾ ਆਮ ਬੈਠਕ (ਏ. ਜੀ. ਐੱਮ.) ਮੁੰਬਈ 'ਚ ਸ਼ੁਰੂ ਹੋ ਚੁੱਕੀ ਹੈ। ਇਸ ਬੈਠਕ 'ਚ ਬੋਰਡ ਦੇ ਨਵੇਂ ਪ੍ਰਧਾਨ ਸਮੇਤ ਹੋਰ ਅਧਿਕਾਰੀਆਂ...
ਕੇਰਲ ਦੀ ਅਦਾਲਤ ਵਲੋਂ ਫਰੈਂਕੋ ਮੁਲੱਕਲ ਤਲਬ
. . .  about 3 hours ago
ਤਿਰੂਵਨੰਤਪੁਰਮ, 23 ਅਕਤੂਬਰ- ਨਨ ਜਬਰ ਜਨਾਹ ਮਾਮਲੇ ਦੇ ਦੋਸ਼ੀ ਫਰੈਂਕੋ ਮੁਲੱਕਲ ਨੂੰ ਕੇਰਲ ਦੀ...
ਜੇਲ੍ਹ 'ਚ ਬੰਦ ਹਵਾਲਾਤੀ ਦੀ ਭੇਦਭਰੇ ਹਾਲਾਤ 'ਚ ਮੌਤ
. . .  about 4 hours ago
ਪਾਕਿ ਵਲੋਂ ਦਰਿਆਈ ਪਾਣੀ ਰਾਹੀਂ ਭਾਰਤ 'ਚ ਭੇਜੀ ਗਈ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 4 hours ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਲਈ ਖੇਤਾਂ 'ਚੋਂ ਪਰਾਲੀ ਇਕੱਠੀ ਕਰਨ ਦਾ ਕੰਮ ਸ਼ੁਰੂ
. . .  about 4 hours ago
ਮਾਰੇ ਗਏ ਤਿੰਨ ਅੱਤਵਾਦੀਆਂ ਦੀ ਹੋਈ ਪਹਿਚਾਣ
. . .  about 5 hours ago
ਸੋਨੀਆ ਗਾਂਧੀ ਨੇ ਤਿਹਾੜ ਜੇਲ੍ਹ 'ਚ ਬੰਦ ਡੀ.ਕੇ ਸ਼ਿਵ ਕੁਮਾਰ ਨਾਲ ਕੀਤੀ ਮੁਲਾਕਾਤ
. . .  about 5 hours ago
ਸਰਹੱਦ ਤੋਂ 25 ਕਰੋੜ ਦੇ ਮੁੱਲ ਦੀ ਹੈਰੋਇਨ ਬਰਾਮਦ
. . .  about 5 hours ago
ਆਂਧਰਾ ਪ੍ਰਦੇਸ਼ 'ਚ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ
. . .  about 5 hours ago
ਸੋਨੀਆ ਗਾਂਧੀ ਅੱਜ ਜੇਲ੍ਹ 'ਚ ਕਰਨਗੇ ਕਾਂਗਰਸੀ ਆਗੂ ਡੀ.ਕੇ ਸ਼ਿਵ ਕੁਮਾਰ ਨਾਲ ਮੁਲਾਕਾਤ
. . .  about 6 hours ago
ਘੁਸਪੈਠੀਆ ਲਈ ਬੰਗਾਲ 'ਚ ਨਜ਼ਰਬੰਦੀ ਕੇਂਦਰ ਬਣਾਉਣ ਇਜਾਜ਼ਤ ਨਹੀ - ਮਮਤਾ
. . .  about 6 hours ago
ਈ.ਵੀ.ਐੱਮ ਨਾਲ ਹੋ ਸਕਦੀ ਹੈ ਛੇੜਛਾੜ, ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
. . .  about 6 hours ago
700 ਕਿੱਲੋ ਪਟਾਕਿਆਂ ਸਮੇਤ ਇੱਕ ਗ੍ਰਿਫ਼ਤਾਰ
. . .  about 6 hours ago
ਅੱਜ ਦਾ ਵਿਚਾਰ
. . .  about 7 hours ago
ਨਵੀਂ ਦਿੱਲੀ : ਕਮਲੇਸ਼ ਤਿਵਾੜੀ ਹੱਤਿਆ ਕਾਂਡ ਦੇ ਦੋਵੇਂ ਦੋਸ਼ੀ ਗੁਜਰਾਤ ਏ ਟੀ ਐੱਸ ਨੇ ਫੜੇ
. . .  1 day ago
ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  1 day ago
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  1 day ago
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  1 day ago
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  1 day ago
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  1 day ago
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  1 day ago
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  1 day ago
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  1 day ago
ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਨਸ਼ਾ ਤਸਕਰਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  1 day ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਵਲੋਂ ਚਲਾਇਆ ਜਾ ਰਿਹਾ ਹੈ ਸਰਚ ਆਪਰੇਸ਼ਨ
. . .  1 day ago
ਨੱਡਾ ਵੱਲੋਂ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਮੀਟਿੰਗ
. . .  1 day ago
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਦੀ ਹਾਲਤ ਵਿਗੜੀ, ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  1 day ago
ਅਫ਼ਗ਼ਾਨਿਸਤਾਨ : ਤਾਲਿਬਾਨ ਹਮਲੇ 'ਚ ਮਾਰੇ ਗਏ 19 ਸੁਰੱਖਿਆ ਅਧਿਕਾਰੀ, ਦੋ ਜ਼ਖਮੀ
. . .  1 day ago
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਹੋਇਆ ਸਮਾਗਮ
. . .  1 day ago
ਕੁਝ ਕਾਂਗਰਸੀਆਂ ਵਲੋਂ ਕੈਪਟਨ ਦੇ ਕੰਨ ਭਰਨ ਕਰਕੇ ਸਿੱਧੂ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ- ਨਵਜੋਤ ਕੌਰ ਸਿੱਧੂ
. . .  1 day ago
ਘਰੋਂ ਲੜ ਕੇ ਗਏ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  about 1 hour ago
ਭਾਰਤ ਅਤੇ ਪਾਕਿ ਵਿਚਾਲੇ ਕੱਲ੍ਹ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਹਸਤਾਖ਼ਰ ਨਾ ਹੋਣ ਦੀ ਸੰਭਾਵਨਾ
. . .  about 1 hour ago
ਰਾਜਦੂਤਾਂ ਦੇ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  about 1 hour ago
ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਰਾਜਦੂਤਾਂ ਦੇ ਵਫ਼ਦ ਨੇ ਖਿਚਾਈ ਗਰੁੱਪ ਤਸਵੀਰ
. . .  28 minutes ago
ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਰਾਜਦੂਤਾਂ ਦੇ ਵਫ਼ਦ ਨੇ ਛਕਿਆ ਲੰਗਰ
. . .  36 minutes ago
ਪ੍ਰਧਾਨ ਮੰਤਰੀ ਮੋਦੀ ਨੇ ਅਰਥਸ਼ਾਸਤਰ 'ਚ ਨੋਬਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨਾਲ ਕੀਤੀ ਮੁਲਾਕਾਤ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਜੇ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਹੁਸ਼ਿਆਰਪੁਰ / ਮੁਕੇਰੀਆਂ

ਆਿਖ਼ਰਕਾਰ ਅਕਾਲੀ-ਭਾਜਪਾ ਨੂੰ ਮਿਲੀ ਬਲਾਕ ਸਮਿਤੀ ਦੀ ਚੇਅਰਪਰਸਨ ਦੀ ਸੀਟ

ਹਾਜੀਪੁਰ, 20 ਸਤੰਬਰ (ਪੁਨੀਤ ਭਾਰਦਵਾਜ, ਰਣਜੀਤ ਸਿੰਘ)-ਬਲਾਕ ਸਮਿਤੀ ਹਾਜੀਪੁਰ ਦੇ ਚੇਅਰਮੈਨ ਦੀ ਕਈ ਦਿਨਾਂ ਤੋਂ ਚੱਲ ਰਹੇ ਨਾਟਕੀ ਪ੍ਰੋਗਰਾਮ ਦਾ ਅੱਜ ਅੰਤ ਹੋ ਗਿਆ ਅਤੇ ਬਲਾਕ ਸਮਿਤੀ ਹਾਜੀਪੁਰ ਦੀ ਚੇਅਰਪਰਸਨ ਦੀ ਸੀਟ ਅਕਾਲੀ-ਭਾਜਪਾ ਗੱਠਜੋੜ ਦੇ ਖਾਤੇ ਵਿਚ ਆ ਗਈ ਹਾਲਾਂਕਿ ਅਕਾਲੀ-ਭਾਜਪਾ ਗੱਠਜੋੜ ਦੇ ਕੋਲ ਬਲਾਕ ਸਮਿਤੀ ਦੇ 15 ਮੈਂਬਰਾਂ ਵਿਚੋਂ 5 ਮੈਂਬਰ ਹੀ ਹਨ ਅਤੇ ਕੋਰਮ ਵੀ ਪੂਰਾ ਨਹੀਂ ਹੈ | ਇੱਥੇ ਦੱਸਦੇ ਚੱਲੀਏ ਕਿ ਹਾਜੀਪੁਰ ਬਲਾਕ ਸਮਿਤੀ ਦੇ ਚੇਅਰਪਰਸਨ ਦੇ ਲਈ ਐੱਸ.ਈ. ਲੇਡੀਜ਼ ਰਿਜ਼ਰਵ ਸੀ, ਜਿਸ ਦਾ ਲਾਭ ਅਕਾਲੀ ਭਾਜਪਾ ਗੱਠਜੋੜ ਨੂੰ ਮਿਲਿਆ, ਕਿਉਂਕਿ 15 ਮੈਂਬਰਾਂ ਵਿਚ ਕੇਵਲ ਇਕ ਮੈਂਬਰ ਹੀ ਐੱਸ.ਸੀ ਲੇਡੀਜ਼ ਸੀ, ਜੋ ਅਕਾਲੀ-ਭਾਜਪਾ ਗੱਠਜੋੜ ਦਾ ਸੀ | ਅੱਜ ਸਵੇਰ ਤੋਂ ਹੀ ਹਾਜੀਪੁਰ ਦੇ ਬੀ.ਡੀ.ਪੀ.ਓ. ਦਫ਼ਤਰ ਦੇ ਅੰਦਰ ਅਤੇ ਬਾਹਰ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਲੀਡਰ ਅਤੇ ਸਮਰਥਕਾਂ ਦੀ ਭਾਰੀ ਭੀੜ ਆਪਣੀ ਆਪਣੀ ਪਾਰਟੀ ਦੇ ਸਮਰਥਨ ਵਿਚ ਪਹੁੰਚੇ ਹੋਏ ਸਨ | ਅੱਜ ਬਾਅਦ ਦੁਪਹਿਰ ਪੀ.ਸੀ.ਐੱਸ. ਮੁਕੇਰੀਆਂ ਸ੍ਰੀ ਅਸ਼ੋਕ ਕੁਮਾਰ ਦੀ ਦੇਖ-ਰੇਖ ਵਿਚ ਬਲਾਕ ਸਮਿਤੀ ਦੇ ਚੇਅਰਪਰਸਨ ਅੰਤ ਉਪ ਚੇਅਰਪਰਸਨ ਦੀ ਚੋਣ ਹੋਈ, ਜਿਸ ਵਿਚ ਅਕਾਲੀ-ਭਾਜਪਾ ਗੱਠਜੋੜ ਦੀ ਰਾਜ ਰਾਣੀ ਕੌਲਪੁਰ ਨੂੰ ਚੇਅਰਪਰਸਨ ਅਤੇ ਕਾਂਗਰਸ ਦੀ ਸੁਨੀਤਾ ਮਿਨਹਾਸ ਬਹਿਬਲਮੰਝ ਨੂੰ ਉਪ ਚੇਅਰਪਰਸਨ ਬਣਾਇਆ ਗਿਆ | ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਹਾਜੀਪੁਰ ਬਲਾਕ ਸਮਿਤੀ ਚੇਅਰਪਰਸਨ ਵਾਸਤੇ ਪਹਿਲਾ ਐੱਸ.ਸੀ. ਲੇਡੀਜ਼ ਦੀ ਘੋਸ਼ਣਾ ਕੀਤੀ ਗਈ ਸੀ ਪਰ ਇਸ ਤੋਂ ਬਾਅਦ ਸਰਕਾਰ ਨੇ ਐੱਸ.ਸੀ. ਲੇਡੀਜ਼ ਦੀ ਥਾਂ ਇਸ ਸੀਟ ਨੂੰ ਜਨਰਲ ਕਰ ਦਿੱਤਾ ਸੀ | ਸਰਕਾਰ ਦੇ ਇਸ ਫ਼ੈਸਲੇ ਨੂੰ ਅਕਾਲੀ-ਭਾਜਪਾ ਵਲੋਂ ਮਾਨਯੋਗ ਹਾਈਕੋਰਟ ਵਿਚ ਚੁਨੌਤੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਮਾਨਯੋਗ ਹਾਈਕੋਰਟ ਨੇ ਬਲਾਕ ਸਮਿਤੀ ਹਾਜੀਪੁਰ ਦੀ ਚੇਅਰਪਰਸਨ ਦੀ ਸੀਟ ਮੁੜ ਐੱਸ.ਸੀ. ਰਿਜ਼ਰਵ ਕਰ ਦਿੱਤੀ | ਇਸ ਮੌਕੇ ਸਰਬਜੋਤ ਸਿੰਘ ਸਾਬੀ ਸਕੱਤਰ ਜਰਨਲ ਯੂਥ ਅਕਾਲੀ ਦਲ, ਅਰੁਣੇਸ਼ ਸ਼ਾਕਰ ਸਾਬਕਾ ਕੈਬਨਿਟ ਮੰਤਰੀ, ਲਖਵਿੰਦਰ ਸਿੰਘ ਟਿੰਮੀ ਸਰਕਲ ਪ੍ਰਧਾਨ ਸ਼ੋ੍ਰ.ਅ.ਦਲ, ਕਿਰਪਾਲ ਸਿੰਘ ਗੇਰਾ, ਰਾਜਵਿੰਦਰ ਕੌਰ ਗੇਰਾ ਸਮਿਤੀ ਮੈਂਬਰ, ਰਣਜੀਤ ਸਿੰਘ ਕੌਲਪੁਰ, ਮਨਜੀਤ ਸਿੰਘ ਕੌਲਪੁਰ, ਬਲਦੇਵ ਸਿੰਘ ਕੌਲਪੁਰ, ਉਂਕਾਰ ਸਿੰਘ, ਸੂਰਤ ਸਿੰਘ, ਗੁਰਦੀਪ ਸਿੰਘ ਗੇਰਾ ਅਤੇ ਕਾਂਗਰਸ ਦੇ ਸਭਿਆ ਸਾਂਚੀ, ਸੁਮਿਤ ਡਡਵਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕੁਲਭੂਸ਼ਣ ਸੋਹਲ, ਸੁਧੀਰ ਵਿਕਾਸ, ਜੋਗਿੰਦਰ ਸਿੰਘ, ਗੰਦਰਵ ਸਿੰਘ, ਸੁਰਿੰਦਰ, ਸੁਧੀਰ ਠਾਕੁਰ, ਸਰਪੰਚ ਵਿਨੋਦ ਕੁਮਾਰ, ਮਨਜੀਤ ਸਿੰਘ ਆਦਿ ਹਾਜ਼ਰ ਸਨ |

ਪਿੰਡ ਖੁਰਦਾਂ 'ਚੋਂ ਵੱਡੀ ਮਾਤਰਾ 'ਚ ਸ਼ਰਾਬ ਤੇ ਤਿੰਨ ਪਿਸਤੌਲ ਬਰਾਮਦ

ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਆਬਕਾਰੀ ਅਤੇ ਪੁਲਿਸ ਵਿਭਾਗ ਨੇ ਇੱਕ ਗੁਪਤ ਸੂਚਨਾ ਤੋਂ ਬਾਅਦ ਸਾਂਝੀ ਕਾਰਵਾਈ ਕਰਦਿਆਂ ਥਾਣਾ ਗੜ੍ਹਦੀਵਾਲਾ ਦੇ ਅਧੀਨ ਪੈਂਦੇ ਪਿੰਡ 'ਚੋਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਅਤੇ ਤਿੰਨ ਪਿਸਤੌਲ ਬਰਾਮਦ ...

ਪੂਰੀ ਖ਼ਬਰ »

ਬਾਗਪੁਰ-ਸਤੌਰ ਸਕੂਲ 'ਚ 4 ਰੋਜ਼ਾ ਜ਼ਿਲ੍ਹਾ ਪੱਧਰੀ ਕਬੱਡੀ ਤੇ ਖੋ-ਖੋਹ ਟੂਰਨਾਮੈਂਟ ਸ਼ੁਰੂ

ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੋਹਣ ਸਿੰਘ ਲੇਹਲ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ-ਸਤੌਰ ਵਿਖੇ ਕਬੱਡੀ ਅਤੇ ਖੋ-ਖੋ ਦੇ ਮੁਕਾਬਲਿਆਂ ਦਾ 4 ਰੋਜ਼ਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ...

ਪੂਰੀ ਖ਼ਬਰ »

ਤਲਵਾੜਾ ਦੇ ਬੀ.ਬੀ.ਐਮ.ਬੀ. ਹਸਪਤਾਲ ਨੂੰ ਮੈਡੀਕਲ ਕਾਲਜ ਦਾ ਦਰਜਾ ਦੁਆਉਣ ਲਈ ਸ਼ਿਵਮ ਸ਼ਰਮਾ ਵਲੋਂ ਭੁੱਖ ਹੜਤਾਲ ਸ਼ੁਰੂ

ਤਲਵਾੜਾ, 20 ਸਤੰਬਰ (ਸੁਰੇਸ਼ ਕੁਮਾਰ)- ਤਲਵਾੜਾ ਦੇ ਬੀਬੀਐਮਬੀ ਹਸਪਤਾਲ ਨੂੰ ਮੈਡੀਕਲ ਕਾਲਜ ਜਾਂ ਪੀਜੀਆਈ ਸੈਟੇਲਾਈਟ ਦਾ ਦਰਜਾ ਦੁਆਉਣ ਲਈ ਪਹਿਲਾਂ ਕੀਤੇ ਐਲਾਨ ਅਨੁਸਾਰ ਹਿਊਮਨ ਰਾਈਟਸ ਪ੍ਰੋਟੈਕਸ਼ਨ ਫ਼ਰੰਟ ਦੇ ਕੌਮੀ ਉਪ ਪ੍ਰਧਾਨ ਸ਼ਿਵਮ ਸ਼ਰਮਾ ਵਲੋਂ ਅੱਜ ਭੁੱਖ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, 1 ਜ਼ਖ਼ਮੀ

ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਟਾਂਡਾ ਦਾ ਵਾਸੀ ਲਵਪ੍ਰੀਤ ਸਿੰਘ (18) ਪੁੱਤਰ ਮਦਨ ਲਾਲ ਅਤੇ ਕਸ਼ਿਸ਼ ਆਪਣੇ 4 ਹੋਰਨਾਂ ਦੋਸਤਾਂ ...

ਪੂਰੀ ਖ਼ਬਰ »

ਦਹੇਜ ਦੀ ਮੰਗ ਪੂਰੀ ਨਾ ਹੋਣ 'ਤੇ ਵਿਆਹੁਤਾ ਵਲੋਂ ਗਲਤ ਵਿਵਹਾਰ ਦਾ ਦੋਸ਼

ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਵਿਆਹੁਤਾ ਨੂੰ ਦਹੇਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਇਤਰਾਜ਼ਯੋਗ ਫ਼ੋਟੋਆਂ ਖਿੱਚਣ ਤੋਂ ਬਾਅਦ ਕਥਿਤ ਤੌਰ 'ਤੇ ਗਲਤ ਵਿਵਹਾਰ ਕਰਨ ਦੇ ਦੋਸ਼ 'ਚ ਥਾਣਾ ਹਰਿਆਣਾ ਪੁਲਿਸ ਨੇ ਪਤੀ, ਸਹੁਰਾ, ਸੱਸ ਅਤੇ ਦਿਓਰ ਿਖ਼ਲਾਫ਼ ਮਾਮਲਾ ...

ਪੂਰੀ ਖ਼ਬਰ »

ਹਵਾਲਾਤੀ ਤੋਂ ਪਾਬੰਦੀਸ਼ੁਦਾ ਗੋਲੀਆਂ ਬਰਾਮਦ

ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅਦਾਲਤ 'ਚ ਪੇਸ਼ੀ ਤੋਂ ਵਾਪਸ ਪਰਤੇ ਇੱਕ ਹਵਾਲਾਤੀ ਦੀ ਤਲਾਸ਼ੀ ਦੌਰਾਨ ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਕਥਿਤ ਦੋਸ਼ੀ ਤੋਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕੀਤੀਆਂ | ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਜ਼ਹਿਰੀਲੀ ਚੀਜ਼ ਨਿਗਲਣ ਨਾਲ ਲੜਕੀ ਦੀ ਮੌਤ

ਭੰਗਾਲਾ, 20 ਸਤੰਬਰ (ਸਰਵਜੀਤ ਸਿੰਘ)-ਉਪ ਮੰਡਲ ਮੁਕੇਰੀਆਂ ਦੇ ਪਿੰਡ ਬੋਹੜਾ ਵਿਖੇ ਨੌਜਵਾਨ ਲੜਕੀ ਦੀ ਗ਼ਲਤੀ ਨਾਲ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਮੌਤ ਦੀ ਖ਼ਬਰ ਹੈ | ਲੜਕੀ ਦੇ ਪਿਤਾ ਸੋਮ ਰਾਜ ਵਾਸੀ ਬੋਹੜਾਂ ਨੇ ਦੱਸਿਆ ਕਿ ਉਸ ਦੀ ਲੜਕੀ ਸਮਾਂ (22) ਜੋ ਕਿ ਦਿਮਾਗ਼ੀ ਤੌਰ ...

ਪੂਰੀ ਖ਼ਬਰ »

ਡਿਪਟੀ ਡੀ. ਈ. ਓ. ਵਲੋਂ ਥਿੰਦਾ ਚਿੱਪੜਾ ਵਿਖੇ ਸਾਇੰਸ ਮੇਲੇ ਦੀ ਅਚਨਚੇਤ ਚੈਕਿੰਗ

ਦਸੂਹਾ, 20 ਸਤੰਬਰ (ਭੁੱਲਰ)- ਸਰਕਾਰੀ ਮਿਡਲ ਸਕੂਲ ਥੇਂਦਾ ਚਿੱਪੜਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀਨੀਅਰ ਸੈਕੰਡਰੀ) ਮੋਹਨ ਸਿੰਘ ਲੇਹਲ ਦੇ ਦਿਸ਼ਾ ਨਿਰਦੇਸ਼ ਹੇਠ ਸਾਇੰਸ ਮੇਲਾ ਲਗਾਇਆ ਗਿਆ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੀਨੀਅਰ ਸੈਕੰਡਰੀ ਸੁਖਵਿੰਦਰ ...

ਪੂਰੀ ਖ਼ਬਰ »

ਬਹਿਫੱਤੋ ਕੋਲ ਵਾਪਰੇ ਸੜਕ ਹਾਦਸੇ 'ਚ ਦੋ ਦੀ ਮੌਤ, ਦੋ ਨੌਜਵਾਨ ਜ਼ਖ਼ਮੀ

ਤਲਵਾੜਾ, 20 ਸਤੰਬਰ (ਸੁਰੇਸ਼ ਕੁਮਾਰ)- ਅੱਜ ਦੇਰ ਸ਼ਾਮ ਕਰੀਬ 7.30 ਵਜੇ ਝੀਰ ਦਾ ਖੂਹ ਕਮਾਹੀ ਦੇਵੀ ਰੋਡ 'ਤੇ ਪੈਂਦੇ ਅੱਡਾ ਬਹਿਫੱਤੋ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ ¢ ਘਟਨਾਂ ਦੀ ਸੂਚਨਾ ਮਿਲਦਿਆਂ ਹੀ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਵਲੋਂ ਡਾ: ਤੇਜਵੰਤ ਮਾਨ ਨਾਲ ਹੋਏ ਗਲਤ ਵਿਵਹਾਰ ਦੀ ਨਿੰਦਾ

ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਮਦਨ ਵੀਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਭਾਸ਼ਾ ਵਿਭਾਗ ਪੰਜਾਬ ਦੇ ਹਿੰਦੀ ਦਿਵਸ ਵਾਲੇ ਸਮਾਗਮ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ 1 ਕਾਬੂ

ਕੋਟਫ਼ਤੂਹੀ, 20 ਸਤੰਬਰ (ਅਟਵਾਲ)-ਸਥਾਨਕ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਨੂੰ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਪੁਲਿਸ ਵਲੋਂ ਚਲਾਈ ਮੁਹਿੰਮ ਤਹਿਤ ਐੱਸ.ਆਈ. ...

ਪੂਰੀ ਖ਼ਬਰ »

ਹਰਪਾਲ ਸਿੰਘ ਨੇ ਸਰਕਾਰੀ ਆਈ.ਟੀ.ਆਈ. 'ਚ ਬਤੌਰ ਪਿ੍ੰਸੀਪਲ ਅਹੁਦਾ ਸੰਭਾਲਿਆ

ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਹਰਪਾਲ ਸਿੰਘ ਡਿਪਟੀ ਡਾਇਰੈਕਟਰ -ਕਮ-ਪਿ੍ੰਸੀਪਲ ਨੇ ਸਰਕਾਰੀ ਆਈ.ਟੀ.ਆਈ. ਹੁਸ਼ਿਆਰਪੁਰ ਵਿਖੇ ਅਹੁਦਾ ਸੰਭਾਲ ਲਿਆ | ਇਸ ਮੌਕੇ ਸੰਸਥਾ ਦੇ ਸਮੂਹ ਸਟਾਫ਼ ਮੈਂਬਰਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਅਹੁਦਾ ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਵਿਖੇ ਸਿਹਤ ਸੰਭਾਲ ਸਬੰਧੀ ਐਕਸਟੈਂਸ਼ਨ ਲੈਕਚਾਰ ਕਰਵਾਇਆ

ਮੁਕੇਰੀਆਂ, 20 ਸਤੰਬਰ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖਸ਼ ਮੁਕੇਰੀਆਂ ਵਿਖੇ ਕਾਲਜ ਦੇ ਇਸਤਰੀ ਵਿਕਾਸ ਸੈਲ ਵਲੋਂ ਪਹਿਲਾ ਸੁੱਖ ਨਿਰੋਗੀ ਕਾਇਆ ਵਿਸ਼ੇ ਅਧੀਨ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ ਜਿਸ ਵਿਚ ਸੁਖਜੀਤ ਸਿੰਘ ਘੁੰਮਣ ਸਿਹਤ ਸੰਭਾਲ ਦੇ ...

ਪੂਰੀ ਖ਼ਬਰ »

ਪਲਾਕੀ ਦੇ ਛਿੰਝ ਮੇਲੇ 'ਚ ਪਟਕੇ ਦੀ ਕੁਸ਼ਤੀ 'ਚ ਪੰਮਾ ਡੇਰਾ ਬਾਬਾ ਨਾਨਕ ਅਤੇ ਕਿੰਦਾ ਲੁਧਿਆਣਾ ਬਰਾਬਰ ਰਹੇ

ਭੰਗਾਲਾ, 20 ਸਤੰਬਰ (ਸਰਵਜੀਤ ਸਿੰਘ)- ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਅਤੇ ਗਰਾਮ ਪੰਚਾਇਤ ਪਲਾਕੀ ਵਲੋ ਛਿੰਝ ਮੇਲਾ ਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਇਸ ਸਮੇਂ ਪੰਜਾਬ ਦੇ ਨਾਮਵਰ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ | ਪਟਕੇ ਦੀ ਕੁਸ਼ਤੀ ...

ਪੂਰੀ ਖ਼ਬਰ »

ਡਰੱਗ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੈਮਿਸਟਾਂ ਨਾਲ ਮੀਟਿੰਗ

ਦਸੂਹਾ, 20 ਸਤੰਬਰ (ਕੌਸ਼ਲ)- ਡਰੱਗ ਵਿਭਾਗ ਵਲੋਂ ਸ. ਕੇ. ਐੱਸ. ਪੰਨੂੰ ਫੂਡ ਅਤੇ ਡਰੱਗ ਐਡਮੀਸਟੇਸ਼ਨ ਦੇ ਹੁਕਮਾਂ ਮੁਤਾਬਿਕ ਦਸੂਹਾ ਦੇ ਸਮੂਹ ਕੈਮਿਸਟ ਵੀਰਾਂ ਨਾਲ ਜ਼ੋਨਲ ਲਾਇਸੈਂਸਿੰਗ ਅਥਾਰਿਟੀ ਰਾਜੇਸ਼ ਸੂਰੀ ਦੇ ਦਿਸ਼ਾ ਨਿਰਦੇਸ਼ ਤਹਿਤ ਡਰੱਗ ਕੰਟਰੋਲ ਅਫ਼ਸਰ ...

ਪੂਰੀ ਖ਼ਬਰ »

ਕਾਰ 'ਤੇ ਮੋਟਰਸਾਈਕਲ ਦੀ ਸਿੱਧੀ ਟੱਕਰ 'ਚ ਵਿਅਕਤੀ ਜ਼ਖ਼ਮੀ

ਹਾਜੀਪੁਰ, 20 ਸਤੰਬਰ (ਰਣਜੀਤ ਸਿੰਘ)- ਅੱਜ ਹਾਜੀਪੁਰ-ਤਲਵਾੜਾ ਰੋਡ 'ਤੇ ਪੈਂਦੇ ਅੱਡਾ ਗੇਰਾ ਚੌਾਕ 'ਚ ਇਕ ਕਾਰ 'ਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਜਿਸ ਵਿਚ ਮੋਟਰਸਾਈਕਲ ਸਵਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ | ਇਸ ਸਬੰਧੀ ਜਾਣਕਾਰੀ ਅਨੁਸਾਰ ਇਕ ਕਾਰ ਨੰਬਰ ਪੀ.ਬੀ.08 ਐੱਲ 4999 ...

ਪੂਰੀ ਖ਼ਬਰ »

ਪੰਕਜ ਕ੍ਰਿਪਾਲ ਵਲੋਂ ਸੰਤ ਕਾਲੀ ਨਾਥ ਡੇਰੇ ਦੇ ਰਸਤੇ ਲਈ ਸੋਲਰ ਲਾਈਟਾਂ ਦੇਣ ਦਾ ਐਲਾਨ

ਸੈਲਾ ਖ਼ੁਰਦ, 20 ਸਤੰਬਰ (ਹਰਵਿੰਦਰ ਸਿੰਘ ਬੰਗਾ)-ਪਿੰਡ ਐਮਾ ਜੱਟਾਂ ਵਿਖੇ ਸੰਤ ਕਾਲੀ ਨਾਥ ਦੇ ਡੇਰੇ ਵਿਖੇ ਐਡਵੋਕੇਟ ਪੰਕਜ ਕ੍ਰਿਪਾਲ ਨੇ ਸਾਲਾਨਾ ਧਾਰਮਿਕ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਇਸ ਮੌਕੇ ਸੰਤ ਕਾਲੀ ਨਾਥ ਵਲੋਂ ਧਾਰਮਿਕ ਅਤੇ ...

ਪੂਰੀ ਖ਼ਬਰ »

ਬਾਬਾ ਵਿਸ਼ਵਕਰਮਾ ਦਿਵਸ ਸਬੰਧੀ ਸਮਾਗਮ ਕਰਵਾਇਆ

ਦਸੂਹਾ, 20 ਸਤੰਬਰ (ਭੁੱਲਰ)-ਭਾਰਤੀ ਮਜ਼ਦੂਰ ਸੰਘ ਵਲੋਂ ਬਾਬਾ ਵਿਸ਼ਵਕਰਮਾ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਰਤੀ ਮਜ਼ਦੂਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਸ਼ਰਮਾ ਵਲੋਂ ਬਾਬਾ ਵਿਸ਼ਵਕਰਮਾ ਜੀ ਦੀ ਤਸਵੀਰ 'ਤੇ ਫੁੱਲ ਮਲਾਵਾਂ ਭੇਟ ...

ਪੂਰੀ ਖ਼ਬਰ »

ਦਸੂਹਾ ਵਿਖੇ ਪਲਾਸਟਿਕ ਹਟਾਓ ਧਰਤੀ ਬਚਾਓ ਸਬੰਧੀ ਰੈਲੀ

ਦਸੂਹਾ, 20 ਸਤੰਬਰ (ਭੁੱਲਰ)-ਨਗਰ ਕੌਾਸਲ ਦਸੂਹਾ ਵਲੋਂ ਪਲਾਸਟਿਕ ਹਟਾਓ ਧਰਤੀ ਬਚਾਓ ਦੇ ਸਬੰਧ ਵਿਚ ਜਾਗਰੂਕਤਾ ਰੈਲੀ ਕੱਢੀ ਗਈ | ਇਹ ਰੈਲੀ ਨਗਰ ਕੌਾਸਲ ਪਾਰਕ ਦਸੂਹਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਰਾਹੀਂ ਹੁੰਦੀ ਹੋਈ ਸਮਾਪਤ ਹੋਈ | ਇਸ ਮੌਕੇ ਨਗਰ ਕੌਾਸਲ ਦੇ ...

ਪੂਰੀ ਖ਼ਬਰ »

ਸੇਫ਼ ਸਕੂਲ ਵਾਹਨ ਸਕੀਮ ਤਹਿਤ ਦਸੂਹਾ ਵਿਖੇ ਦੋ ਸਕੂਲਾਂ ਦੀਆਂ ਬੱਸਾਂ ਦੇ ਚਲਾਨ ਕੱਟੇ

ਦਸੂਹਾ, 20 ਸਤੰਬਰ (ਭੁੱਲਰ)-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਈਸ਼ਾ ਕਾਲੀਆ ਦੇ ਦਿਸ਼ਾ ਨਿਰਦੇਸ਼ ਹੇਠ ਸੇਫ਼ ਸਕੂਲ ਵਾਹਨ ਸਕੀਮ ਤਹਿਤ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੇ ਮੈਂਬਰਾਂ ਵਲੋਂ ਦਸੂਹਾ ਵਿਖੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਸੇਫ਼ ਸਕੂਲ ਵਾਹਨ ਸਕੀਮ ...

ਪੂਰੀ ਖ਼ਬਰ »

ਵਿਧਾਇਕ ਗਿਲਜੀਆਂ ਵਲੋਂ ਪਿੰਡ ਮਾਨਗੜ੍ਹ ਦੀ ਪੰਚਾਇਤ ਨੂੰ 2 ਲੱਖ ਦਾ ਚੈੱਕ ਭੇਟ

ਗੜ੍ਹਦੀਵਾਲਾ, 20 ਸਤੰਬਰ (ਚੱਗਰ)-ਹਲਕਾ ਉੜਮੁੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਵਲੋ ਕਸਬਾ ਗੜ੍ਹਦੀਵਾਲਾ ਦੇ ਪਿੰਡ ਮਾਨਗੜ੍ਹ ਵਿਖੇ ਪਿੰਡ ਦੀ ਐਸ.ਸੀ. ਧਰਮਸ਼ਾਲਾ ਲਈ ਪੰਚਾਇਤ ਨੂੰ 2 ਲੱਖ ਰੁਪਏ ਦਾ ਚੈੱਕ ਭੇਟ ਕਰਨ ਉਪਰੰਤ ਲੋਕਾ ਦੇ ਭਾਰੀ ਇਕੱਠ ਨੂੰ ਸੰਬੋਧਨ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਕੀਰਤਨ ਦਰਬਾਰ ਸਬੰਧੀ ਪਿੰਡ ਜੈਤਪੁਰ 'ਚ ਗੁਰਮਤਿ ਸਮਾਗਮ

ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਸੰਤ ਅਨੂਪ ਸਿੰਘ ਊਨਾ ਸਾਹਿਬ ਅਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 19 ਅਕਤੂਬਰ ਨੂੰ ਰੌਸ਼ਨ ਗਰਾਊਾਡ ਹੁਸ਼ਿਆਰਪੁਰ ਵਿਖੇ ਕਰਵਾਏ ...

ਪੂਰੀ ਖ਼ਬਰ »

ਸ੍ਰੀ ਰਾਮ ਲੀਲ੍ਹਾ ਕਮੇਟੀ ਦੀ ਮੀਟਿੰਗ

ਹੁਸ਼ਿਆਰਪੁਰ, 18 ਸਤੰਬਰ (ਹਰਪ੍ਰੀਤ ਕੌਰ)-ਸ੍ਰੀ ਰਾਮਲੀਲਾ ਕਮੇਟੀ ਦੀ ਮੀਟਿੰਗ ਪ੍ਰਧਾਨ ਸ਼ਿਵ ਸੂਦ ਦੀ ਅਗਵਾਈ ਹੇਠ ਹੋਈ ਜਿਸ ਵਿਚ ਦੁਸਹਿਰਾ ਉਤਸਵ ਦੇ ਸਬੰਧ 'ਚ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪ ਰੇਖਾ ਉਲੀਕੀ ਗਈ | ਸ੍ਰੀ ਸੂਦ ਨੇ ਦੱਸਿਆ ਕਿ ਦੁਸਹਿਰੇ ਦਾ ...

ਪੂਰੀ ਖ਼ਬਰ »

ਮੁੜ ਦਾਖ਼ਲ ਕਰਵਾਉਣ ਆਏ ਬੱਚਿਆਂ ਨੂੰ ਦੇਖ ਅਧਿਆਪਕ ਧਾਂਹੀ ਰੋਏ

ਮਾਹਿਲਪੁਰ, 20 ਸਤੰਬਰ (ਦੀਪਕ ਅਗਨੀਹੋਤਰੀ)-ਪਿੰਡ ਰਾਮਪੁਰ ਸੈਣੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪਿਛਲੇ ਦਿਨੀਂ ਅੱਠਵੀਂ ਜਮਾਤ ਦੇ ਚਾਰ ਵਿਦਿਆਰਥੀਆਂ ਵਲੋਂ ਸਕੂਲ ਵਿਚ ਅਧਿਆਪਕਾਂ ਨੂੰ ਮਾਰਨ ਲਈ ਲਿਆਂਦੇ ਤੇਜ਼ਧਾਰ ਹਥਿਆਰਾਂ ਤੋਂ ਸਕੂਲ ਤੋਂ ਕੱਢੇ ਗਏ ...

ਪੂਰੀ ਖ਼ਬਰ »

ਸਾਲਾਨਾ ਬਰਸੀ ਸਮਾਗਮ ਕੱਲ੍ਹ, ਅਨੇਕਾਂ ਸੰਤ ਮਹਾਂਪੁਰਸ਼, ਕਥਾਵਾਚਕ ਰਾਗੀ, ਢਾਡੀ ਜਥੇ ਕਰਨਗੇ ਨਿਹਾਲ

ਊਨਾ, 20 ਸਤੰਬਰ (ਗੁਰਪ੍ਰੀਤ ਸਿੰਘ ਸੇਠੀ)-ਗੁਰਦੁਆਰਾ ਮਹੰਤ ਭਾਈ ਜਵਾਹਰ ਸਿੰਘ ਦੇ ਪਵਿੱਤਰ ਅਸਥਾਨ 'ਤੇ ਸਾਲਾਨਾ ਬਰਸੀ ਸਮਾਗਮ ਸੰਤ ਬਾਬਾ ਨੰਦ ਸਿੰਘ, ਸੰਤ ਬਾਬਾ ਸਿੰਘ ਤੇ ਹੋਰ ਮਹਾਂਪੁਰਸ਼ਾਂ ਦੀ ਯਾਦ 'ਚ ਗੁਰੂ ਨਾਨਕ ਵੰਸ਼ਜ਼ ਬਾਬਾ ਸਰਬਜੋਤ ਸਿੰਘ ਬੇਦੀ ਦੀ ਪ੍ਰੇਰਨਾ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਰੈਣ ਸਬਾਈ ਕੀਰਤਨ 5 ਨੂੰ

ਦਸੂਹਾ, 20 ਸਤੰਬਰ (ਭੁੱਲਰ)- ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਮੀਰੀ-ਪੀਰੀ ਦੇ ਮਾਲਕ ਤੇ ਬੰਦੀ ਛੋੜ ਪਿਤਾ ਧੰਨ-ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 424ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੈਣ ਸਬਾਈ ਕੀਰਤਨ ਦਰਬਾਰ 5 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ ...

ਪੂਰੀ ਖ਼ਬਰ »

ਮਨਜੀਤ ਕੌਰ ਨੇ ਨਾਰੂ ਨੰਗਲ ਸਕੂਲ ਦੀਆਂ 18 ਲੜਕੀਆਂ ਨੂੰ ਲਿਆ ਗੋਦ

ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲਾ ਦੀ ਪੀ.ਟੀ.ਆਈ. ਮੈਡਮ ਮਨਜੀਤ ਕੌਰ ਪਤਨੀ ਦਿਲਬਾਗ ਸਿੰਘ ਰਿਟਾ: ਇੰਸਪੈਕਟਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਦੀਆਂ 11ਵੀਂ ਜਮਾਤ ਦੀਆਂ 18 ਲੜਕੀਆਂ ਨੂੰ ਗੋਦ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਸਿੱਖਾਂ ਦਾ ਨਾਂਅ ਕਾਲੀ ਸੂਚੀ ਵਿਚੋਂ ਹਟਾਉਣ ਦਾ ਫ਼ੈਸਲਾ ਸ਼ਲਾਘਾਯੋਗ- ਬੀਬੀ ਠੁਕਰਾਲ

ਦਸੂਹਾ, 20 ਸਤੰਬਰ (ਭੁੱਲਰ)- ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬੀਬੀ ਜਤਿੰਦਰ ਕੌਰ ਠੁਕਰਾਲ ਨੇ ਕੇਂਦਰ ਸਰਕਾਰ ਵਲੋਂ 312 ਸਿੱਖਾਂ ਦੇ ਨਾਂ ਕਾਲੀ ਸੂਚੀ ਵਿਚੋਂ ਹਟਾਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ...

ਪੂਰੀ ਖ਼ਬਰ »

ਐੱਸ.ਪੀ.ਐਨ. ਕਾਲਜ ਦੇ ਪੰਜਾਬੀ ਵਿਭਾਗ ਵਲੋਂ ਸਾਹਿਤ ਸਭਾ ਦਾ ਗਠਨ

ਮੁਕੇਰੀਆਂ, 20 ਸਤੰਬਰ (ਰਾਮਗੜ੍ਹੀਆ)-ਐੱਸ.ਪੀ.ਐਨ. ਕਾਲਜ ਮੁਕੇਰੀਆਂ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਨੌਜਵਾਨ ਪੰਜਾਬੀ ਸਾਹਿੱਤ ਸਭਾ ਦਾ ਗਠਨ ਕੀਤਾ ਗਿਆ ਜਿਸ ਵਿਚ ਪੰਜਾਬੀ ਵਿਭਾਗ ਦੇ ਅਧਿਆਪਕਾ ਡਾ. ਸੁਖਵਿੰਦਰਜੀਤ ਕੌਰ, ਡਾ. ਕਿਰਨਜੀਤ ਕੌਰ, ਪ੍ਰੋ. ਦੇਸ ਰਾਜ ...

ਪੂਰੀ ਖ਼ਬਰ »

ਹੁਸ਼ਿਆਰਪੁਰ ਦੀ ਸਿਲਵਿਆ ਪ੍ਰਭਾਵਕ ਨੇ ਜਿੱਤਿਆ 'ਮਿਸ ਇੰਡੀਆ-2019' ਦਾ ਿਖ਼ਤਾਬ

ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ 'ਚ ਰਹਿਣ ਵਾਲੀ ਸਿਲਵਿਆ ਪ੍ਰਭਾਕਰ ਨੇ 'ਮਿਸ ਇੰਡੀਆ' ਦਾ ਿਖ਼ਤਾਬ ਜਿੱਤ ਕੇ ਜਿੱਥੇ ਆਪਣੇ ਮਾਪਿਆਂ, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਪੰਜਾਬ ਤੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ | ਐਸ.-7 ...

ਪੂਰੀ ਖ਼ਬਰ »

ਲੇਹ ਤੋਂ ਚੱਲੀ ਐਨ.ਸੀ.ਸੀ. ਕੈਡਟ ਸਾਈਕਲ ਰੈਲੀ ਦਾ ਮੁਕੇਰੀਆਂ ਵਿਖੇ ਜ਼ੋਰਦਾਰ ਸਵਾਗਤ

ਮੁਕੇਰੀਆਂ, 20 ਸਤੰਬਰ (ਸਰਵਜੀਤ ਸਿੰਘ)-ਲੋਕਾਂ ਨੂੰ ਸਵੱਛ ਭਾਰਤ ਅਭਿਆਨ ਪ੍ਰਤੀ ਜਾਗਰੂਕ ਕਰਨ ਲਈ ਲੋਹ ਤੋਂ ਦਿੱਲੀ ਜਾਣ ਵਾਲੀ 7 ਪੰਜਾਬ ਬਟਾਲੀਅਨ ਦੀ ਐਨ.ਸੀ.ਸੀ. ਕੈਡਟ ਰੈਲੀ ਦਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਪਿ੍ੰਸੀਪਲ ਸਤਵਿੰਦਰ ਸਿੰਘ ਅਤੇ ...

ਪੂਰੀ ਖ਼ਬਰ »

ਪਿੰਡ ਫੱਤੂਵਾਲ ਵਿਚ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ

ਮੁਕੇਰੀਆਂ, 20 ਸਤੰਬਰ (ਰਾਮਗੜ੍ਹੀਆ)- ਉਪ ਮੰਡਲ ਮੁਕੇਰੀਆਂ ਦੇ ਪਿੰਡ ਫੱਤੂਵਾਲ ਵਿਖੇ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ | ਇਸ ਛਿੰਝ ਮੇਲੇ ਵਿਚ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ | ਇਸ ਛਿੰਝ ਮੇਲੇ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਛਿੰਝ ਦਾ ਅਨੰਦ ...

ਪੂਰੀ ਖ਼ਬਰ »

ਖ਼ੁਦ ਪਾਣੀ ਨੂੰ ਤਰਸ ਰਹੀ ਹੈ ਕੰਢੀ ਇਲਾਕੇ ਦੀ ਪਿਆਸ ਬੁਝਾਉਣ ਵਾਲੀ ਕੰਢੀ ਨਹਿਰ

ਬੀਣੇਵਾਲ, 20 ਸਤੰਬਰ (ਬੈਜ ਚੌਧਰੀ)-ਕੰਢੀ ਇਲਾਕੇ ਦੀ 75 ਹਜਾਰ ਏਕੜ ਉਪਜਾਊ ਜ਼ਮੀਨ ਦੀ ਪਿਆਸ ਬੁਝਾਉਣ ਵਾਲੀ ਕੰਢੀ ਨਹਿਰ ਖ਼ੁਦ ਪਾਣੀ ਨੂੰ ਤਰਸ ਰਹੀ ਹੈ | ਕੰਢੀ ਦੀ ਲਾਈਫ਼ ਲਾਈਨ ਵਜੋਂ ਜਾਣੀ ਜਾਂਦੀ ਇਸ ਨਹਿਰ ਵਿਚ ਪਾਣੀ ਨਾ ਛੱਡੇ ਜਾਣ ਕਾਰਨ 41 ਸਾਲਾਂ ਤੋਂ ਆਸ ਲਗਾਈ ਬੈਠੇ ...

ਪੂਰੀ ਖ਼ਬਰ »

ਸਸੋਲੀ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ

ਚੱਬੇਵਾਲ, 20 ਸਤੰਬਰ (ਰਾਜਾ ਸਿੰਘ ਪੱਟੀ)-ਸਸੋਲੀ ਵਿਖੇ ਦਰਬਾਰ ਬਾਬਾ ਪੰਜ ਪੀਰ ਰੋਜਾ ਦੇ ਅਸਥਾਨ ਵਿਖੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ, ਬਾਬਾ ਪੰਜ ਪੀਰ ਰੋਜਾ ਛਿੰਝ ਮੇਲਾ ਪ੍ਰਬੰਧਕ ਕਮੇਟੀ ਸਸੋਲੀ ਤੇ ਸੁਮਨ ਪਰਿਵਾਰ ਵਲੋਂ ਬਾਬਾ ਪੰਜ ...

ਪੂਰੀ ਖ਼ਬਰ »

ਸ਼ਿੰਦਰ ਪਾਲ ਐਸ.ਸੀ. ਡਿਪਾਰਟਮੈਂਟ ਦੇ ਜ਼ਿਲ੍ਹਾ ਵਾਇਸ ਚੇਅਰਮੈਨ ਬਣੇ

ਚੱਬੇਵਾਲ, 18 ਸਤੰਬਰ (ਰਾਜਾ ਸਿੰਘ ਪੱਟੀ)-ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਮਿਹਨਤ ਨਾਲ ਕੀਤੇ ਕੰਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਾਂਗਰਸ ਹਾਈਕਮਾਂਡ ਅਤੇ ਐਸ.ਸੀ. ਡਿਪਾਰਟਮੈਂਟ ਪੰਜਾਬ ਦੇ ਚੇਅਰਮੈਨ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵਲੋਂ ਪਿੰਡ ਪੱਟੀ ਦੇ ...

ਪੂਰੀ ਖ਼ਬਰ »

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮਿ੍ਤਧਾਰੀ ਵਿਦਿਆਰਥੀਆਂ ਨੂੰ ਵਜ਼ੀਫੇ ਵੰਡੇ

ਗੜ੍ਹਦੀਵਾਲਾ, 18 ਸਤੰਬਰ (ਚੱਗਰ)-ਸਕੂਲਾਂ, ਕਾਲਜਾਂ 'ਚ ਪੜ੍ਹ ਰਹੇ ਅੰਮਿ੍ਤਧਾਰੀ ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤੇ ਜਾਂਦੇ ਵਜ਼ੀਫਿਆਂ ਸਬੰਧੀ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ 'ਬਾਬਾ ਫ਼ਤਹਿ ਸਿੰਘ ਯੂਥ ਕਲੱਬ' ਦੇ ਸਹਿਯੋਗ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX