ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  18 minutes ago
ਛੇਹਰਟਾ 'ਚ ਪੰਜ ਹੋਰ ਵਿਅਕਤੀ ਕੋਰੋਨਾ ਪੀੜਤ ,ਇਲਾਕੇ ‘ਚ ਦਹਿਸ਼ਤ
. . .  1 day ago
ਛੇਹਰਟਾ ,28 ਮਈ {ਸੁਖ ਵਡਾਲੀ } - ਬੀਤੇ ਦਿਨੀਂ ਛੇਹਰਟਾ ਤੋਂ ਇੱਕ ਕੋਰੋਨਾ ਪੀੜਤ ਮਹਿਲਾ ਦਾ ਕੇਸ ਸਾਹਮਣੇ ਸਾਹਮਣੇ ਆਇਆ ਸੀ। ਉਕਤ ਔਰਤ ਦੇ ਸੰਪਰਕ ਵਿਚ ਆਉਣ ਵਾਲੇ ਪੰਜ ਹੋਰ ਵਿਅਕਤੀ ਕੋਰੋਨਾ ਪੀੜਤ ...
ਕੋਰੋਨਾ ਮੁਕਤ ਹੋ ਚੁੱਕੇ ਜ਼ਿਲ੍ਹਾ ਮੋਗਾ ‘ਚ ਫਿਰ ਦਸਤਕ
. . .  1 day ago
ਕੋਟ ਈਸੇ ਖਾਂ ,28 ਮਈ { ਯਸ਼ਪਾਲ ਗੁਲਾਟੀ }-ਕੁਵੈਤ ਤੋਂ ਆਏ ਪਿੰਡ ਭਿੰਡਰ ਕਲਾਂ ਦੇ 2 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਕਨਾਤਵਾਸ ਇਕਾਂਤਵਾਸ ਰੱਖਣ ਤੋਂ ਬਾਅਦ ਇਨ੍ਹਾਂ ਦੇ ਟੈਸਟ ਭੇਜੇ ...
ਜ਼ਮੀਨੀ ਝਗੜੇ ਕਾਰਣ ਸਰਪੰਚ ਨੇ ਨਿਗਲ਼ੀ ਜ਼ਹਿਰ ਮੌਤ
. . .  1 day ago
ਬੀਣੇਵਾਲ, 28 ਮਈ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਮੈਰਾ ਦੀ ਮੌਜੂਦਾ ਸਰਪੰਚ ਵੱਲੋਂ ਆਪਣੇ ਸਹੁਰਾ ਪਰਿਵਾਰ ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲੇ ਵਿਵਾਦ ਕਾਰਣ ਕੋਈ ਜ਼ਹਿਰੀਲੀ ਚੀਜ਼ ਖਾ ਕੇ ...
ਟਰੰਪ ਨੂੰ ਭਾਰਤ ਦਾ ਜਵਾਬ ,ਚੀਨ ਮੁੱਦੇ 'ਤੇ ਵਿਚੋਲਗੀ ਦੀ ਜ਼ਰੂਰਤ ਨਹੀਂ
. . .  1 day ago
ਨਵੀਂ ਦਿੱਲੀ ,28 ਮਈ -ਭਾਰਤ-ਚੀਨ ਸੀਮਾ ਵਿਵਾਦ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ । ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਿਸੇ ਤੀਸਰੇ ਪੱਖ ਦੀ ਦਖਲਅੰਦਾਜ਼ੀ ਦੀ ਜ਼ਰੂਰਤ ...
ਚਾਚੇ ਦੇ ਮੁੰਡੇ ਵੱਲੋਂ ਪੱਥਰ ਮਾਰ ਕੇ ਭਰਾ ਦਾ ਕਤਲ
. . .  1 day ago
ਸੁਜਾਨਪੁਰ, 28 ਮਈ (ਜਗਦੀਪ ਸਿੰਘ) - ਸੁਜਾਨਪੁਰ ਜੁਗਿਆਲ ਸੜਕ 'ਤੇ ਪੈਂਦੇ ਰੇਲਵੇ ਸਟੇਸ਼ਨ ਸ਼ਨੀ ਦੇਵ ਮੰਦਿਰ ਕੋਲ ਪਿਛਲੀ ਰਾਤ ਚਾਚੇ ਦੇ ਮੁੰਡੇ ਵੱਲੋਂ ਪੱਥਰ ਮਾਰ ਕੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਕਿਸ਼ੋਰੀ ਲਾਲ ਨੇ ਪੁਲਿਸ ਨੂੰ ਆਪਣੇ ਬਿਆਨਾਂ ਵਿਚ...
ਮੀਂਹ ਨੇ ਘਟਾਈ ਤਪਸ਼
. . .  1 day ago
ਦੇਸ਼ 'ਚ ਵਿਗਿਆਨੀਆਂ ਦੇ 30 ਗਰੁੱਪ ਕਰ ਰਹੇ ਹਨ 4 ਤਰ੍ਹਾਂ ਦੀ ਕੋਰੋਨਾ ਵੈਕਸੀਨ ਦੀ ਖੋਜ
. . .  1 day ago
ਨਵੀਂ ਦਿੱਲੀ, 28 ਮਈ - ਵਿਗਿਆਨ ਤੇ ਤਕਨੀਕ ਮੰਤਰਾਲਾ ਵੱਲੋਂ ਕੀਤੀ ਗਈ ਪੈੱ੍ਰਸ ਕਾਨਫ਼ਰੰਸ ਵਿਚ ਕੇਂਦਰ ਸਰਕਾਰ ਦੇ ਪ੍ਰਿੰਸੀਪਲ ਸਾਇੰਟਿਫਿਕ ਐਡਵਾਈਜ਼ਰ ਵਿਜੇ ਰਾਘਵਨ ਨੇ ਦੱਸਿਆ ਕਿ ਦੇਸ਼ 'ਚ ਜਲਦ ਤੋਂ ਜਲਦ ਕੋਰੋਨਾ ਵਾਇਰਸ ਦੇ ਵੈਕਸੀਨ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਜਾ...
ਡੇਰੇ ਦੀ ਮਹੰਤੀ ਨੂੰ ਲੈ ਕੇ ਆਇਆ ਨਵਾਂ ਮੋੜ
. . .  1 day ago
ਤਪਾ ਮੰਡੀ, 28 ਮਈ (ਪ੍ਰਵੀਨ ਗਰਗ) - ਸਥਾਨਕ ਠਾਕੁਰ ਦੁਆਰਾ ਰੁਮਾਣਾ ਬਾਹਰਲਾ ਡੇਰਾ ਜਿਸ ਦੇ ਮੁੱਖ ਸੇਵਾਦਾਰ ਮਹੰਤ ਹੁਕਮ ਦਾਸ ਬਬਲੀ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ, ਦੀ ਮਹੰਤੀ ਨੂੰ ਲੈ ਕੇ ਇੱਕ ਨਵਾਂ ਮੋੜ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਡੇਰੇ ਦੀ ਮਹੰਤੀ...
ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣਗੇ ਯੋਗ ਪ੍ਰਬੰਧ -ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਦੇ ਨਾਲ ਲੱਗਦੇ ਖੇਤਰਾਂ ਦਾ ਕੀਤਾ ਦੌਰਾ
. . .  1 day ago
ਮੌਸਮ ਨੇ ਲਈ ਕਰਵਟ ਭਾਰੀ ਮੀਂਹ ਅਤੇ ਬਿਜਲੀ ਗਰਜਣ ਨਾਲ ਮੌਸਮ ਹੋਇਆ ਖ਼ੁਸ਼ਗਵਾਰ
. . .  1 day ago
ਸੰਗਰੂਰ/ਨਾਭਾ/ਬਠਿੰਡਾ, 28 ਮਈ (ਧੀਰਜ ਪਸ਼ੋਰੀਆ/ਕਰਮਜੀਤ ਸਿੰਘ/ਨਾਇਬ ਸਿੱਧੂ) - ਸੰਗਰੂਰ ਵਿੱਚ ਤੇਜ਼ ਹਨੇਰੀ ਅਤੇ ਸੰਘਣੀ ਬੱਦਲਵਾਈ ਕਾਰਨ ਹਨੇਰਾ ਪਸਰ ਗਿਆ ਹੈ। ਜਿਸ ਕਾਰਨ ਵਾਹਨਾਂ ਨੂੰ ਲਾਈਟਾਂ ਲਾ ਕੇ ਚਲਨਾ ਪੈ ਰਿਹਾ ਹੈ। ਉੱਥੇ ਹੀ, ਇੱਕ ਪਾਸੇ ਜਿਵੇਂ ਮੌਸਮ ਵਿਭਾਗ...
ਸਰਕਾਰ ਵੱਲੋਂ ਮੋਬਾਈਲ ਫੋਨਾਂ ਦੀ ਸਫ਼ਾਈ ਤੇ ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ
. . .  1 day ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਰਾਜ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੋਬਾਈਲ ਫੋਨਾਂ ਦੀ ਸਫ਼ਾਈ ਅਤੇ ਸੰਭਾਲ ਸਬੰਧੀ ਵਿਸਥਾਰਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ...
ਸੰਗਰੂਰ ਜੇਲ੍ਹ ਵਿਚੋਂ 2 ਕੈਦੀ ਭੇਦ ਭਰੇ ਹਾਲਾਤਾਂ ਵਿਚ ਫ਼ਰਾਰ
. . .  1 day ago
ਸੰਗਰੂਰ, 28 ਮਈ(ਦਮਨਜੀਤ ਸਿੰਘ)- ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚੋਂ ਅੱਜ ਭੇਦ ਭਰੇ ਹਾਲਾਤਾਂ ਵਿਚ 2 ਕੈਦੀਆਂ ਦੇ ਭੱਜਣ ਦੀ ਸਨਸਨੀ ਭਰੀ ਖ਼ਬਰ ਪ੍ਰਾਪਤ ਹੋਈ ਹੈ । ਸੰਗਰੂਰ ਪੁਲਿਸ ਦੇ ਅਧਿਕਾਰੀਆਂ ਮੁਤਾਬਿਕ ਕਤਲ ਦੇ ਮੁਕੱਦਮੇ ਵਿਚ ਜ਼ਿਲ੍ਹਾ ਜੇਲ੍ਹ ਵਿਚ ਬੰਦ ਗੁਰਦਰਸ਼ਨ ਸਿੰਘ...
ਅੰਮ੍ਰਿਤਸਰ 'ਚ ਅੱਜ ਮਿਲੇ ਕੋਰੋਨਾ ਦੇ 9 ਕੇਸ
. . .  1 day ago
ਅੰਮ੍ਰਿਤਸਰ, 28 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 9 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਅੰਮ੍ਰਿਤਸਰ ਵਿਚ 362 ਕੇਸ ਪਾਜ਼ੀਟਿਵ ਹਨ। 306 ਨੂੰ ਡਿਸਚਾਰਜ ਕੀਤਾ ਗਿਆ ਹੈ ਤੇ 48 ਦਾਖਲ ਹਨ ਅਤੇ 7 ਮੌਤਾਂ...
ਪੰਜਾਬ ਵਿਚ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਟੀਮਾਂ ਪੁਰੀ ਤਰ੍ਹਾਂ ਮੁਸਤੈਦ-ਡਿਪਟੀ ਕਮਿਸ਼ਨਰ
. . .  1 day ago
ਫਾਜ਼ਿਲਕਾ, 28 ਮਈ(ਪ੍ਰਦੀਪ ਕੁਮਾਰ): ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਰਡਰ ਏਰੀਏ ਦੇ ਪਿੰਡਾਂ ’ਚ ਟੀਮਾਂ ਨੂੰ ਚੌਕਸ ਕੀਤਾ ਗਿਆ ਹੈ, ਅਤੇ ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਾਰ...
ਸੀ.ਐਮ.ਸਿਟੀ ਵਿਖੇ 5 ਹੋਰ ਨਵੇ ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ
. . .  1 day ago
ਕਰਨਾਲ, 28 ਮਈ (ਗੁਰਮੀਤ ਸਿੰਘ ਸੱਗੂ) – ਸੀ.ਐਮ.ਸਿਟੀ ਵਿਖੇ ਅੱਜ 5 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤਕ ਇਥੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 42 ਹੋ ਗਈ ਹੈ। ਅੱਜ ਆਏ 5 ਮਾਮਲਿਆਂ...
ਪੁਲਿਸ ਵੱਲੋਂ 396 ਸ਼ਰਾਬ ਦੀਆ ਪੇਟੀਆਂ ਸਮੇਤ ਇੱਕ ਕਾਬੂ
. . .  1 day ago
ਬੰਗਾ,28 ਮਈ (ਜਸਬੀਰ ਸਿੰਘ ਨੂਰਪੁਰ ,ਸੁਖਜਿੰਦਰ ਸਿੰਘ ਬਖਲੌਰ) - ਪੁਲਿਸ ਥਾਣਾ ਮੁਕੰਦਪੁਰ ਵੱਲੋਂ 396 ਪੇਟੀਆਂ ਸ਼ਰਾਬ ਵਾਲਾ ਕੈਂਟਰ ਇੱਕ ਵਿਅਕਤੀ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 'ਅਜੀਤ' ਨੂੰ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਮੁਕੰਦਪੁਰ ਪਵਨ...
ਹੁਸ਼ਿਆਰਪੁਰ ਜ਼ਿਲ੍ਹੇ 'ਚ 4 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ ਅੱਜ 4 ਹੋਰ ਨਵੇਂ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਣ ਉਪਰੰਤ ਮਰੀਜ਼ਾਂ ਦੀ ਕੁੱਲ ਗਿਣਤੀ 115 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਵਾਇਰਸ...
ਕੁੱਝ ਥਾਵਾਂ 'ਤੇ ਪਿਆ ਮੀਂਹ, ਲੋਕਾਂ ਨੂੰ ਮਿਲੀ ਰਾਹਤ
. . .  1 day ago
ਹੰਡਿਆਇਆ (ਬਰਨਾਲਾ)/ਬਾਘਾ ਪੁਰਾਣਾ/ਤਪਾ ਮੰਡੀ, 28 ਮਈ (ਗੁਰਜੀਤ ਸਿੰਘ ਖੁੱਡੀ/ਬਲਰਾਜ ਸਿੰਗਲਾ/ਵਿਜੇ ਸ਼ਰਮਾ) - ਅੱਜ ਸ਼ਾਮ 5:15 ਵਜੇ ਹੀ ਅਸਮਾਨ ਬੱਦਲਵਾਈ ਹੋਣ ਕਾਰਨ ਹਨੇਰਾ ਛਾ ਗਿਆ। ਬੱਦਲਵਾਈ ਹੋਣ ਉਪਰੰਤ ਕਣੀਆਂ ਪੈਣ ਨਾਲ ਅੱਤ ਦੀ ਪੈ ਰਹੀ ਗਰਮੀ ਤੋਂ...
ਜਲੰਧਰ 'ਚ ਕੋਰੋਨਾ ਪੀੜਤ ਮਰੀਜ਼ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ 8 ਹੋਈ
. . .  1 day ago
ਜਲੰਧਰ, 28 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਆਰ.ਪੀ.ਐਫ਼. ਦੇ ਮੁਲਾਜ਼ਮ ਪਵਨ ਕੁਮਾਰ (49) ਪੁੱਤਰ ਰਾਮ ਆਸਰਾ ਵਾਸੀ ਕਰੋਲ...
ਸੁਪਰੀਮ ਕੋਰਟ ਦਾ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਸਰਕਾਰ ਨੂੰ ਅਹਿਮ ਨਿਰਦੇਸ਼, 5 ਜੂਨ ਨੂੰ ਅਗਲੀ ਸੁਣਵਾਈ
. . .  1 day ago
ਨਵੀਂ ਦਿੱਲੀ, 28 ਮਈ - ਦੇਸ਼ 'ਚ ਕੋਰੋਨਾ ਮਹਾਂਮਾਰੀ ਦੇ ਕਾਰਨ 24 ਮਾਰਚ ਤੋਂ 31 ਮਈ ਤੱਕ ਲਾਕਡਾਊਨ ਹੈ। ਲਾਕਡਾਊਨ ਦੀ ਸਭ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਤੇ ਵਰਕਰਾਂ 'ਤੇ ਪਈ ਹੈ। ਜਿਸ ਕਾਰਨ ਉਨ੍ਹਾਂ ਲਈ ਰੋਜ਼ੀ-ਰੋਟੀ ਦਾ ਸੰਕਟ ਪੈਦਾ ਹੋ ਗਿਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ...
ਸਰਕਾਰ ਦੇ ਲਾਰਿਆਂ ਤੋਂ ਤੰਗ ਆਏ ਭਾਕਿਯੂ (ਉਗਰਾਹਾਂ)ਦੇ ਆਗੂਆਂ ਨੇ ਸੂਬਾ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
. . .  1 day ago
ਤਪਾ ਮੰਡੀ,28 ਮਈ (ਪ੍ਰਵੀਨ ਗਰਗ) - ਨਜ਼ਦੀਕੀ ਪਿੰਡ ਦਰਾਜ਼ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿਛਲੇ ਸਾਲ ਗੜਿਆਂ ਕਾਰਨ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਮੌਕੇ ਤੇ ਜਾ ਕੇ...
ਉਲੰਪੀਅਨ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ - ਭਾਈ ਲੌਂਗੋਵਾਲ
. . .  1 day ago
ਅੰਮ੍ਰਿਤਸਰ, 28 ਮਈ (ਰਾਜੇਸ਼ ਕੁਮਾਰ ਸੰਧੂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਲੰਪਿਕ ਖੇਡਾਂ ਦੌਰਾਨ ਹਾਕੀ ਵਿਚ ਭਾਰਤ ਲਈ ਤਿੰਨ ਵਾਰ ਸੋਨੇ ਦਾ ਤਮਗ਼ਾ ਜਿੱਤਣ ਵਾਲੇ ਸਿੱਖ ਖਿਡਾਰੀ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ...
ਝੱਖੜ ਝੁੱਲਣ ਕਾਰਨ ਜਨਜੀਵਨ ਪ੍ਰਭਾਵਿਤ
. . .  1 day ago
ਬਾਘਾ ਪੁਰਾਣਾ, 28 ਮਈ (ਬਲਰਾਜ ਸਿੰਗਲਾ) - ਅੱਜ ਸ਼ਾਮ ਦੇ ਕਰੀਬ 4 ਵਜੇ ਇਕ ਦਮ ਆਕਾਸ਼ 'ਤੇ ਕਾਲੀਆਂ ਘਟਾਵਾਂ ਛਾ ਗਈਆਂ ਤੇ ਧੂੜ ਭਰੀਆਂ ਹਨੇਰੀਆਂ ਵਾਲਾ ਤੇਜ਼ ਝੱਖੜ ਝੁਲਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਵਰਖਾ...
ਗਿੱਦੜ ਪਿੰਡੀ ਵਿਖੇ ਦਰਿਆ ਸਤਲੁਜ 'ਤੇ ਬਣੇ ਰੇਲਵੇ ਪੁਲ ਹੇਠੋਂ ਮਿੱਟੀ ਕੱਢ ਕੇ ਹੜ੍ਹਾਂ ਨੂੰ ਰੋਕਿਆ ਜਾ ਸਕਦਾ – ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.
. . .  1 day ago
ਸ਼ਾਹਕੋਟ (ਜਲੰਧਰ) 28 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਗਿੱਦੜਪਿੰਡੀ ਵਿਖੇ ਦਰਿਆ ਸਤਲੁਜ ਉਪਰ ਬਣੇ ਪੁਲ ਹੇਠੋਂ ਮਿੱਟੀ ਕੱਢਣ ਨਾਲ ਇਸ ਖੇਤਰ ਵਿਚ ਹੜ੍ਹਾਂ ਦੇ ਖਤਰੇ ਨੂੰ ਰੋਕਣ ਵਿਚ ਮਦਦਗਾਰ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਅੱਸੂ ਸੰਮਤ 551

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਪੁਲਿਸ ਨੂੰ ਹਨੇਰੇ 'ਚੋਂ ਕੱਢਣ ਲਈ ਸ਼ਹਿਰ 'ਚ ਕੱਢਿਆ ਮੋਮਬੱਤੀ ਮਾਰਚ

ਗੁਰੂਹਰਸਹਾਏ, 20 ਸਤੰਬਰ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਵਿਖੇ ਮੰਗੇਤਰ ਦੀ ਮਾਲਕਣ ਤੇ ਉਸ ਦੇ ਸਾਥੀਆਂ ਵਲੋਂ ਕੀਤੀ ਗਈ ਕੁੱਟਮਾਰ ਤੇ ਦਿੱਤੀਆਂ ਗਈਆਂ ਧਮਕੀਆਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲੈਣ ਵਾਲੇ ਮਿ੍ਤਕ ਬੌਬੀ ਦੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕਰਨ ਦੇ ਰੋਸ ਵਜੋਂ ਲੋਕਾਂ ਵਲੋਂ ਸ਼ਹਿਰ 'ਚ ਸੀ.ਪੀ.ਆਈ. ਪਾਰਟੀ ਦੇ ਆਗੂ ਕਾਮਰੇਡ ਵਿਕਟਰ ਵਿੱਕੀ ਦੀ ਅਗਵਾਈ ਿ'ਚ ਕੈਂਡਲ ਮਾਰਚ ਕੱਢਿਆ ਗਿਆ ਅਤੇ ਪੁਲਿਸ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਹ ਕੈਂਡਲ ਮਾਰਚ ਚਰਚ ਤੋਂ ਸ਼ੁਰੂ ਹੋ ਕੇ ਬਾਜ਼ਾਰਾਂ ਵਿਚੋਂ ਗੁਜ਼ਰਦਾ ਹੋਇਆ ਪੁਲਿਸ ਸਟੇਸ਼ਨ ਵਿਖੇ ਜਾ ਕੇ ਸਮਾਪਤ ਹੋਇਆ | ਇਸ ਕੈਂਡਲ ਮਾਰਚ 'ਚ ਸ਼ਾਮਲ ਲੋਕ ਪੁਲਿਸ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਮਿ੍ਤਕ ਬੌਬੀ ਦੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ | ਇਸ ਕੈਂਡਲ ਮਾਰਚ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਪੀ.ਆਈ. ਪਾਰਟੀ ਦੇ ਆਗੂ ਕਾਮਰੇਡ ਵਿਕਟਰ ਵਿੱਕੀ ਨੇ ਦੱਸਿਆ ਕਿ ਇਹ ਕੈਂਡਲ ਮਾਰਚ ਪੁਲਿਸ ਨੂੰ ਹਨੇਰੇ 'ਚੋਂ ਬਾਹਰ ਕੱਢਣ ਲਈ ਕੱਢਿਆ ਗਿਆ ਹੈ ਤਾਂ ਕਿ ਪੁਲਿਸ ਹਨੇਰੇ 'ਚੋਂ ਬਾਹਰ ਆ ਕੇ ਮਿ੍ਤਕ ਬੌਬੀ ਦੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਸਕੇ | ਕਾਮਰੇਡ ਵਿਕਟਰ ਵਿੱਕੀ ਨੇ ਕਿਹਾ ਕਿ 8 ਸਤੰਬਰ ਨੂੰ ਫਾਹਾ ਲੈਣ ਵਾਲੇ ਮਿ੍ਤਕ ਬੌਬੀ ਦੇ ਦੋਸ਼ੀਆਂ ਵਿਰੁੱਧ ਸਿਰਫ਼ ਪਰਚਾ ਹੀ ਦਰਜ ਕੀਤਾ ਗਿਆ ਹੈ ਤੇ ਪੁਲਿਸ ਵਲੋਂ ਕੋਈ ਵੀ ਗਿ੍ਫ਼ਤਾਰੀ ਨਹੀਂ ਕੀਤੀ ਗਈ | ਉਨ੍ਹਾਂ ਇੱਥੋਂ ਦੇ ਥਾਣਾ ਮੁਖੀ 'ਤੇ ਦੋਸ਼ੀਆਂ ਨੂੰ ਪਨਾਹ ਦੇਣ ਦੇ ਦੋਸ਼ ਲਗਾਉਂਦੇ ਹੋਏ ਡੀ.ਜੀ.ਪੀ. ਪੰਜਾਬ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ | ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ |

ਆਂਗਣਵਾੜੀ ਸੈਂਟਰ ਨੂੰ ਕੁਰਸੀਆਂ ਤੇ ਦਰੀਆਂ ਦਿੱਤੀਆਂ

ਫ਼ਿਰੋਜ਼ਪੁਰ, 20 ਸਤੰਬਰ (ਜਸਵਿੰਦਰ ਸਿੰਘ ਸੰਧੂ)- ਆਂਗਣਵਾੜੀ ਸੈਂਟਰ 'ਚ ਪੜ੍ਹਦੇ ਨੰਨ੍ਹੇ-ਮੁੰਨੇ ਬੱਚਿਆਂ ਤੇ ਪ੍ਰਬੰਧਕਾਂ ਦੀਆਂ ਲੋੜਾਂ ਨੂੰ ਮਹਿਸੂਸ ਕਰਦੇ ਹੋਏ ਜਥੇਦਾਰ ਦਰਸ਼ਨ ਸਿੰਘ ਸ਼ੇਰਖਾਂ ਮੈਂਬਰ ਸ਼ੋ੍ਰਮਣੀ ਕਮੇਟੀ ਅਤੇ ਯੂਥ ਅਕਾਲੀ ਦਲ ਦੇ ਕੌਮੀ ਆਗੂ ...

ਪੂਰੀ ਖ਼ਬਰ »

ਆਂਗਣਵਾੜੀ ਬੱਚਿਆਂ ਨੂੰ ਵੰਡੀਆਂ ਕਾਪੀਆਂ ਤੇ ਪੈਨਸਿਲਾਂ

ਫ਼ਿਰੋਜ਼ਪੁਰ, 20 ਸਤੰਬਰ (ਜਸਵਿੰਦਰ ਸਿੰਘ ਸੰਧੂ)- ਪਿੰਡ ਨਿੱਕਾ ਸੋਢੇ ਵਾਲਾ ਵਿਖੇ ਆਂਗਣਵਾੜੀ ਵਿਭਾਗ ਦੇ ਬੱਚਿਆਂ ਨੂੰ ਸਰਪੰਚ ਗੁਰਪ੍ਰੀਤ ਸਿੰਘ ਤੇ ਸਰਬੱਤ ਦਾ ਭਲਾ ਯੂਥ ਕਲੱਬ ਚੇਅਰਮੈਨ ਗੁਰਨਾਮ ਸਿੰਘ, ਸੁਖਦੇਵ ਸਰਪੰਚ ਸੋਢੇ ਵਾਲਾ ਪ੍ਰਧਾਨ ਗੁਰਮੇਲ ਸਿੰਘ ਸਰਬੱਤ ...

ਪੂਰੀ ਖ਼ਬਰ »

ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਡੀ.ਸੀ. ਨੂੰ ਦਿੱਤਾ ਮੰਗ ਪੱਤਰ

ਫ਼ਿਰੋਜ਼ਪੁਰ, 20 ਸਤੰਬਰ (ਜਸਵਿੰਦਰ ਸਿੰਘ ਸੰਧੂ)-ਕਿਸਾਨਾਂ ਦੀਆਂ ਸਮੱਸਿਆਵਾਂ ਤੇ ਲਟਕਦੀਆਂ ਮੰਗਾਂ ਦੇ ਹੱਲ ਸਬੰਧੀ ਅੱਜ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਲੋਂ ਦਿੱਤੇ ਗਏ ਸੱਦੇ 'ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਕੱਤਰ ਹੋ ਕੇ ਕੇਂਦਰ ਤੇ ਪੰਜਾਬ ...

ਪੂਰੀ ਖ਼ਬਰ »

ਥਾਣਾ ਸਦਰ ਦੇ ਐੱਸ.ਐੱਚ.ਓ ਇੰਸਪੈਕਟਰ ਰਾਜਵਿੰਦਰ ਸਿੰਘ ਵਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਤਾੜਨਾ

ਜ਼ੀਰਾ, 20 ਸਤੰਬਰ (ਮਨਜੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਦੇ ਆਹਲਾ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਰਾਜਵਿੰਦਰ ਸਿੰਘ ਨੇ ਥਾਣਾ ਸਦਰ ਜ਼ੀਰਾ ਵਿਖੇ ਬਤੌਰ ਐੱਸ.ਐੱਚ.ਓ ਚਾਰਜ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਥਾਣਾ ...

ਪੂਰੀ ਖ਼ਬਰ »

ਸਰਪੰਚ ਨੂੰ ਗੋਲੀ ਮਾਰਨ ਦੇ ਮਾਮਲੇ 'ਚ ਅਣਪਛਾਤਿਆਂ ਸਮੇਤ 15 ਖਿਲਾਫ਼ ਮੁਕੱਦਮਾ ਦਰਜ

ਫ਼ਿਰੋਜ਼ਪੁਰ, 20 ਸਤੰਬਰ (ਗੁਰਿੰਦਰ ਸਿੰਘ)- ਵੀਰਵਾਰ ਦਿਨ ਦਿਹਾੜੇ ਸਥਾਨਕ ਆਰ.ਐੱਸ.ਡੀ ਕਾਲਜ ਦੇ ਬਾਹਰ ਸ਼ਰੇਆਮ ਗੋਲੀਆਂ ਚਲਾਉਣ ਦੇ ਮਾਮਲੇ 'ਚ ਥਾਣਾ ਸਿਟੀ ਪੁਲਿਸ ਨੇ 10 ਅਣਪਛਾਤਿਆਂ ਸਮੇਤ 15 ਵਿਅਕਤੀਆਂ ਖਿਲਾਫ਼ ਇਰਾਦਾ ਕਤਲ ਤੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ...

ਪੂਰੀ ਖ਼ਬਰ »

ਐੱਸ.ਬੀ.ਆਈ. ਦੇ ਸਹਾਇਕ ਵਲੋਂ ਆਪਣੇ ਹੀ ਬੈਂਕ ਨਾਲ 6.59 ਲੱਖ ਦੀ ਠੱਗੀ

ਫ਼ਿਰੋਜ਼ਪੁਰ, 20 ਸਤੰਬਰ (ਗੁਰਿੰਦਰ ਸਿੰਘ)- ਥਾਣਾ ਸਿਟੀ ਪੁਲਿਸ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵੀ ਉਸ ਦੇ ਖਾਤੇ 'ਚੋਂ 6 ਲੱਖ 59 ਹਜ਼ਾਰ ਰੁਪਏ ਕਢਵਾ ਕੇ ਆਪਣੇ ਹੀ ਬੈਂਕ ਨਾਲ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਸਟੇਟ ਬੈਂਕ ਆਫ਼ ਇੰਡੀਆ ਦੇ ਸਪੈਸ਼ਲ ਸਹਾਇਕ ਖਿਲਾਫ਼ ...

ਪੂਰੀ ਖ਼ਬਰ »

ਸਰਕਾਰੀ ਲਾਰਿਆਂ ਤੋਂ ਦੁਖੀ ਮਗਨਰੇਗਾ ਮੁਲਾਜ਼ਮਾਂ ਨੇ ਕੀਤਾ ਰੋਸ ਮਾਰਚ

ਫ਼ਿਰੋਜ਼ਪੁਰ, 20 ਸਤੰਬਰ (ਜਸਵਿੰਦਰ ਸਿੰਘ ਸੰਧੂ)-ਸਰਕਾਰੀ ਲਾਰਿਆਂ ਤੇ ਵਾਅਦਾ ਿਖ਼ਲਾਫ਼ੀ ਤੋਂ ਦੁਖੀ ਮਗਨਰੇਗਾ ਮੁਲਾਜ਼ਮਾਂ ਵਲੋਂ ਅੱਜ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਦੀ ਅਗਵਾਈ ਹੇਠ ਵਿੱਢੇ ਸੰਘਰਸ਼ ਤਹਿਤ ਬਾਜ਼ਾਰਾਂ 'ਚ ਰੋਸ ਮਾਰਚ ਕਰਦੇ ਹੋਏ ਡਿਪਟੀ ...

ਪੂਰੀ ਖ਼ਬਰ »

ਬੇਕਾਬੂ ਐਕਟਿਵਾ ਕੰਧ ਨਾਲ ਟਕਰਾਉਣ ਕਰਕੇ ਨੌਜਵਾਨ ਦੀ ਮੌਤ

ਤਲਵੰਡੀ ਭਾਈ, 20 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਬੀਤੀ ਰਾਤ ਇੱਥੇ ਰਾਸ਼ਟਰੀ ਰਾਜ ਮਾਰਗ 54 ਦੇ ਓਵਰ ਬਿ੍ਜ 'ਤੇ ਵਾਪਰੇ ਹਾਦਸੇ ਕਾਰਨ ਐਕਟਿਵਾ 'ਤੇ ਸਵਾਰ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਮਿ੍ਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ...

ਪੂਰੀ ਖ਼ਬਰ »

ਮਿਲਟਰੀ ਡੇਅਰੀ ਫਾਰਮ ਬੰਦ ਹੋਣ 'ਤੇ ਵਿਧਾਇਕ ਪਿੰਕੀ ਤੇ ਡੀ.ਸੀ. ਨੇ ਹਜ਼ਾਰ-ਹਜ਼ਾਰ ਰੁਪਏ 'ਚ ਵੰਡੀਆਂ ਦੁਧਾਰੂ ਗਾਵਾਂ

ਫ਼ਿਰੋਜ਼ਪੁਰ, 20 ਸਤੰਬਰ (ਜਸਵਿੰਦਰ ਸਿੰਘ ਸੰਧੂ)- ਕੁਝ ਕਾਰਨਾਂ ਕਰਕੇ ਆਰਮੀ ਵਲੋਂ ਕਨਾਲ ਕਾਲੋਨੀ ਨਜ਼ਦੀਕ ਮਿਲਟਰੀ ਡੇਅਰੀ ਫਾਰਮ ਨੂੰ ਬੰਦ ਕਰਨ ਦਾ ਫ਼ੈਸਲਾ ਲੈਂਦੇ ਹੋਏ ਫਾਰਮ 'ਤੇ ਰੱਖੀਆਂ ਦੁਧਾਰੂ ਆਦਿ ਗਾਵਾਂ ਨੂੰ ਵੇਚਣ ਦੇ ਲਏ ਗਏ ਫ਼ੈਸਲੇ ਤਹਿਤ ਅੱਜ ਵਿਧਾਇਕ ਪਰਮਿੰਦਰ ...

ਪੂਰੀ ਖ਼ਬਰ »

ਮਖੂ ਦੇ ਮੇਨ ਬਾਜ਼ਾਰ 'ਚ ਚੋਰਾਂ ਨੇ ਇਕੋ ਰਾਤ 4 ਦੁਕਾਨਾਂ ਦੇ ਸ਼ਟਰ ਤੋੜੇ

ਮਖੂ, 20 ਸਤੰਬਰ (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)- ਮਖੂ ਦੇ ਮੇਨ ਬਾਜ਼ਾਰ 'ਚ ਚੋਰਾਂ ਨੇ ਇਕੋ ਰਾਤ ਿ'ਚ ਚਾਰ ਦੁਕਾਨਾਂ ਦੇ ਸ਼ਟਰ ਭੰਨੇ | ਰੈਡੀਮੇਡ ਕੱਪੜੇ ਦੇ ਸ਼ੋਅ ਰੂਮ ਦਾ ਨੁਕਸਾਨ ਸਭ ਤੋਂ ਵੱਧ ਹੋਇਆ | ਚੋਰਾਂ ਨੇ ਸ਼ਟਰ ਤੋੜ ਕੇ ਦੁਕਾਨ ਦੇ ਅੱਗੇ ਲੱਗਾ ਕੱਚ ਦਾ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਸੱਭਿਆਚਾਰਕ ਕੋਚ ਪਾਲ ਸਿੰਘ ਸਮਾਓਾ ਦਾ ਵਿਰਸੇ ਦਾ ਵਾਰਿਸ ਐਵਾਰਡ ਨਾਲ ਸਨਮਾਨ

ਫ਼ਿਰੋਜ਼ਪੁਰ, 20 ਸਤੰਬਰ (ਜਸਵਿੰਦਰ ਸਿੰਘ ਸੰਧੂ)- ਪੰਜਾਬੀ ਵਿਰਸੇ ਤੇ ਸੱਭਿਆਚਾਰ ਨੂੰ ਸਮਰਪਿਤ ਹੋ ਕੇ ਸੇਵਾਵਾਂ ਨਿਭਾਅ ਬੱਚੇ-ਬੱਚੀਆਂ ਨੂੰ ਗਿੱਧੇ, ਭੰਗੜੇ ਦੇ ਗੁਰ ਸਿਖਾ ਦੇਸ਼-ਵਿਦੇਸ਼ 'ਚ ਨਾਮਣਾ ਖੱਟਣ ਵਾਲੇ ਅੰਤਰਰਾਸ਼ਟਰੀ ਸੱਭਿਆਚਾਰਕ ਕੋਚ ਪਾਲ ਸਿੰਘ ਸਮਾਓਾ ...

ਪੂਰੀ ਖ਼ਬਰ »

ਜਥੇ: ਜ਼ੀਰਾ ਵਲੋਂ ਵਾਰਡ ਨੰਬਰ 8 'ਚ ਵਿਕਾਸ ਕਾਰਜਾਂ ਦਾ ਉਦਘਾਟਨ

ਮਖੂ, 20 ਸਤੰਬਰ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਨਗਰ ਪੰਚਾਇਤ ਮਖੂ 'ਚ ਵਿਕਾਸ ਦੇ ਕੰਮ ਜ਼ੋਰਾਂ ਨਾਲ ਕਰਵਾਏ ਜਾ ਰਹੇ ਹਨ, ਜੋ ਵੀ ਸ਼ਹਿਰ 'ਚ ਕੰਮ ਹੋਣ ਵਾਲੇ ਹਨ | ਉਨ੍ਹਾਂ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਏ ਜਾਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇ: ...

ਪੂਰੀ ਖ਼ਬਰ »

ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਨੇ ਉਠਾਈਆਂ ਮਜ਼ਦੂਰਾਂ ਦੀਆਂ ਸਮੱਸਿਆਵਾਂ

ਫ਼ਿਰੋਜ਼ਪੁਰ, 20 ਸਤੰਬਰ (ਜਸਵਿੰਦਰ ਸਿੰਘ ਸੰਧੂ)- ਭੱਠਾ ਮਜ਼ਦੂਰਾਂ ਨੂੰ ਕੱਚੀਆਂ ਇੱਟਾਂ ਤੇ ਕੀਤੀ ਪੂਰੀ ਮਿਹਨਤ ਦਾ ਮੁੱਲ ਨਾ ਮਿਲਣ ਦੀ ਆਵਾਜ਼ ਉਠਾਉਂਦੇ ਹੋਏ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਆਗੂਆਂ ਨੇ ਦੋਸ਼ ਲਗਾਏ ਹਨ ਕਿ ਸਰਕਾਰੇ-ਦਰਬਾਰੇ ਉਨ੍ਹਾਂ ਦੀ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਲੋਕ ਅਦਾਲਤਾਂ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਲਗਾਇਆ

ਜ਼ੀਰਾ, 20 ਸਤੰਬਰ (ਮਨਜੀਤ ਸਿੰਘ ਢਿੱਲੋਂ)-ਲੀਗਲ ਲਿਟਰੇਸੀ ਕਲੱਬ ਨਾਲ ਸਬੰਧਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਵਲੋਂ ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਲੋਕ ਅਦਾਲਤਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸੈਮੀਨਾਰ ...

ਪੂਰੀ ਖ਼ਬਰ »

ਦੇਵ ਸਮਾਜ ਕਾਲਜ 'ਚ ਲੱਗਾ ਰੋਜ਼ਗਾਰ ਮੇਲਾ

ਫ਼ਿਰੋਜ਼ਪੁਰ, 20 ਸਤੰਬਰ (ਜਸਵਿੰਦਰ ਸਿੰਘ ਸੰਧੂ)- ਕੈਪਟਨ ਸਰਕਾਰ ਵਲੋਂ ਚਲਾਏ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਨ ਲਈ ਅੱਜ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਅੰਦਰ ਰੋਜ਼ਗਾਰ ਮੇਲਾ ਲਗਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਸੋਪੋ ਪ੍ਰਧਾਨ ਸ਼ਿਵਪ੍ਰੀਤ ਧਾਲੀਵਾਲ ਦੇ ਕਾਤਲਾਂ ਨੂੰ ਨਾ ਫੜੇ ਜਾਣ ਦੇ ਰੋਸ ਵਜੋਂ ਵਾਰਿਸਾਂ ਨੇ ਕੱਢਿਆ ਮੋਮਬੱਤੀ ਮਾਰਚ

ਫ਼ਿਰੋਜ਼ਪੁਰ, 20 ਸਤੰਬਰ (ਜਸਵਿੰਦਰ ਸਿੰਘ ਸੰਧੂ)- ਬੀਤੇ ਦਿਨ ਸੋਪੋ ਦੇ ਬਲਾਕ ਫ਼ਿਰੋਜ਼ਪੁਰ ਸ਼ਹਿਰੀ ਪ੍ਰਧਾਨ ਸ਼ਿਵਪ੍ਰੀਤ ਸਿੰਘ ਧਾਲੀਵਾਲ ਦਾ ਅਣਪਛਾਤੇ ਨੌਜਵਾਨਾਂ ਵਲੋਂ ਕਿਰਚਾਂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਘਟਨਾ ਵਾਪਰਨ ਦੇ 7 ਦਿਨ ਬੀਤ ਜਾਣ 'ਤੇ ਵੀ ਕਾਤਲਾਂ ...

ਪੂਰੀ ਖ਼ਬਰ »

5 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਫ਼ਿਰੋਜ਼ਪੁਰ, 20 ਸਤੰਬਰ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਸਦਰ ਜ਼ੀਰਾ ਅਧੀਨ ਪੈਂਦੇ ਖੇਤਰ ਦਾਣਾ ਮੰਡੀ ਪਿੰਡ ਕੱਚਰ ਭੰਨ ਲਾਗਿਓਾ ਪੁਲਿਸ ਨੇ ਇਕ ਸ਼ੱਕੀ ਨੂੰ ਕਾਬੂ ਕੀਤਾ, ਜਿਸ ਕੋਲੋਂ ਤਲਾਸ਼ੀ ਦੌਰਾਨ 5 ਗ੍ਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਥਾਣਾ ਸਦਰ ਜ਼ੀਰਾ ...

ਪੂਰੀ ਖ਼ਬਰ »

250 ਗ੍ਰਾਮ ਅਫ਼ੀਮ ਸਮੇਤ ਇਕ ਕਾਬੂ

ਫ਼ਿਰੋਜ਼ਪੁਰ, 20 ਸਤੰਬਰ (ਜਸਵਿੰਦਰ ਸਿੰਘ ਸੰਧੂ)- ਨਸ਼ਾ ਤਸਕਰਾਂ ਨੂੰ ਨੱਥ ਪਾਉਣ ਸਬੰਧੀ ਸੀਨੀਅਰ ਕਪਤਾਨ ਪੁਲਿਸ ਵਿਵੇਕਸ਼ੀਲ ਸੋਨੀ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ 'ਤੇ ਪਹਿਰਾ ਦਿੰਦਿਆਂ ਪੁਲਿਸ ਥਾਣਾ ਕੁੱਲਗੜ੍ਹੀ ਵਲੋਂ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਦੀ ਅਗਵਾਈ ...

ਪੂਰੀ ਖ਼ਬਰ »

50 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, 2 ਿਖ਼ਲਾਫ਼ ਮੁਕੱਦਮਾ ਦਰਜ

ਫ਼ਿਰੋਜ਼ਪੁਰ, 20 ਸਤੰਬਰ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਮਖੂ ਨੇ ਕੁਸੂਵਾਲਾ ਮੋੜ ਲਾਗੇ ਨਾਜਾਇਜ਼ ਸ਼ਰਾਬ ਵਿਕਣ ਦੀ ਮਿਲੀ ਮੁਖ਼ਬਰੀ 'ਤੇ ਛਾਪੇਮਾਰੀ ਕਰਦਿਆਂ 50 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ | ਹੌਲਦਾਰ ਬਲਜਿੰਦਰ ਸਿੰਘ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ 'ਚ ਕਾਂਗਰਸੀ ਹੀ ਕਰਨਗੇ ਜ਼ੋਰ ਅਜ਼ਮਾਈ

ਫਿਰੋਜ਼ਸ਼ਾਹ, 20 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)-ਸਤੰਬਰ 2018 ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਜਿੱਤੇ ਉਮੀਦਵਾਰਾਂ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਬਣਨ ਦੀਆਂ ਉਡੀਕਾਂ ਇਕ ਸਾਲ ਬਾਅਦ ਸਤੰਬਰ 2019 'ਚ ਖ਼ਤਮ ਹੋ ਰਹੀਆਂ ਹਨ | ਵਿਭਾਗੀ ਸੂਤਰਾਂ ਅਨੁਸਾਰ ਆਉਣ ...

ਪੂਰੀ ਖ਼ਬਰ »

ਬਾਬਾ ਖ਼ੁਸ਼ਦਿਲ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ 'ਚੋਂ ਮਾਰੀ ਬਾਜ਼ੀ

ਮੰਡੀ ਰੋੜਾਂਵਾਲੀ, 20 ਸਤੰਬਰ (ਮਨਜੀਤ ਸਿੰਘ ਬਰਾੜ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ ਸ਼੍ਰੀ ਗੰਗਾਨਗਰ ਜ਼ੋਨ ਵਲੋਂ ਲਏ ਗਏ ਨੈਤਿਕ ਸਿੱਖਿਆ ਦੇ ਇਮਤਿਹਾਨ 'ਚ ਬਾਬਾ ਖ਼ੁਸ਼ਦਿਲ ਪਬਲਿਕ ਮਾਡਲ ਹਾਈ ਸਕੂਲ ਜੰਡਵਾਲਾ ਭੀਮੇਸ਼ਾਹ ਦੇ ਦਸ ਵਿਦਿਆਰਥੀਆਂ ਨੇ ਪਹਿਲੇ, ...

ਪੂਰੀ ਖ਼ਬਰ »

ਪਬਲਿਕ ਸਕੂਲ ਕੱਸੋਆਣਾ ਵਿਖੇ ਨੈਸ਼ਨਲ ਸਾਫ਼ਟਬਾਲ ਖੇਡਾਂ ਦਾ ਆਗਾਜ਼

ਜ਼ੀਰਾ, 20 ਸਤੰਬਰ (ਮਨਜੀਤ ਸਿੰਘ ਢਿੱਲੋਂ)- ਐੱਸ.ਐੱਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੱਸੋਆਣਾ ਜ਼ੀਰਾ ਦੇ ਖੇਡ ਗਰਾਊਾਡ ਵਿਖੇ ਤਿੰਨ ਰੋਜ਼ਾ ਬਾਰ੍ਹਵੀਂ ਨੋਰਥ ਜ਼ੋਨ ਸੀਨੀਅਰ ਸਾਫਟਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਐਲ.ਆਰ. ਮੋਰੀਆ ਜਨਰਲ ਸੈਕਟਰੀ ਇੰਡੀਆ, ਪੀ.ਐਨ. ...

ਪੂਰੀ ਖ਼ਬਰ »

ਸਾਇੰਸ ਪ੍ਰਦਰਸ਼ਨੀ ਲਗਾਈ

ਜ਼ੀਰਾ, 20 ਸਤੰਬਰ (ਮਨਜੀਤ ਸਿੰਘ ਢਿੱਲੋਂ)- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਲਹਿਰਾ ਰੋਹੀ ਜ਼ੀਰਾ ਵਿਖੇ ਸਾਇੰਸ ਮੇਲਾ ਲਗਾਇਆ ਗਿਆ, ਜਿਸ ਦੀ ਅਗਵਾਈ ਮੁੱਖ ਅਧਿਆਪਕ ਮੈਡਮ ਕਸ਼ਮੀਰ ਕੌਰ ਵਲੋਂ ਕੀਤੀ ਗਈ | ਸਾਇੰਸ ਅਧਿਆਪਕ ਮੈਡਮ ਮੁਕਤਾ ...

ਪੂਰੀ ਖ਼ਬਰ »

ਜਿੰਦਲ ਦੀ 10ਵੀਂ ਏਸ਼ੀਅਨ ਏਜ ਚੈਂਪੀਅਨਸ਼ਿਪ ਲਈ ਚੋਣ

ਫ਼ਿਰੋਜ਼ਪੁਰ, 20 ਸਤੰਬਰ (ਕੰਵਰਜੀਤ ਸਿੰਘ ਜੈਂਟੀ)-10ਵੀਂ ਏਸ਼ੀਅਨ ਏਜ ਗਰੁੱਪ ਚੈਂਪੀਅਨਸ਼ਿਪ ਜੋ 24 ਸਤੰਬਰ ਤੋਂ 2 ਅਕਤੂਬਰ ਤੱਕ ਬੈਂਗਲੁਰੂ ਕਰਨਾਟਕਾ 'ਚ ਹੋਵੇਗੀ 'ਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਹਿਲੇ ਤੈਰਾਕ ਅੰਸ਼ ਜਿੰਦਲ ਚੁਣੇ ਗਏ | ਜਿੰਦਲ ਨੇ 36ਵੀਂ ਗਲੈਨਮਾਰਕ ਸਬ ...

ਪੂਰੀ ਖ਼ਬਰ »

ਬੂਈਆਂ ਵਾਲਾ ਦਾ ਕਬੱਡੀ ਕੱਪ ਹੋਇਆ ਸੀਚੇਵਾਲ ਦੇ ਗੱਭਰੂਆਂ ਦੇ ਨਾਂਅ

ਤਲਵੰਡੀ ਭਾਈ, 20 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਪਿੰਡ ਬੂਈਆਂ ਵਾਲਾ ਵਿਖੇ ਬਾਬਾ ਰੋਡੂ ਦਾਸ ਦੀ ਯਾਦ ਨੂੰ ਸਮਰਪਿਤ 19ਵਾਂ ਕਬੱਡੀ ਕੱਪ ਯਾਦਗਾਰੀ ਹੋ ਨਿੱਬੜਿਆ | ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਇਹ ਕਬੱਡੀ ਕੱਪ ਨੂੰ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ 'ਚ ਜਾਗਰੂਕਤਾ ਸੈਮੀਨਾਰ ਕਰਵਾਇਆ

ਤਲਵੰਡੀ ਭਾਈ, 20 ਸਤੰਬਰ (ਰਵਿੰਦਰ ਸਿੰਘ ਬਜਾਜ, ਕੁਲਜਿੰਦਰ ਸਿੰਘ ਗਿੱਲ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭਾਈ ਵਿਖੇ ਪੋਸ਼ਣ ਮਹੀਨੇ ਤਹਿਤ ਪਿ੍ੰਸੀਪਲ ਚਮਕੌਰ ਸਿੰਘ ਸਰਾਂ ਦੀ ਅਗਵਾਈ ਹੇਠ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਉਚੇਚੇ ਤੌਰ ...

ਪੂਰੀ ਖ਼ਬਰ »

8 ਕਿਸਾਨ ਪਰਾਲੀ ਨਾ ਸਾੜ ਕੇ 2 ਹਜ਼ਾਰ ਰੁਪਏ ਪ੍ਰਤੀ ਏਕੜ ਕਰ ਸਕਦੇ ਹਨ ਕਮਾਈ- ਡੀ.ਸੀ.
ਪ੍ਰਦੂਸ਼ਣ ਰੋਕਣ ਲਈ ਅਨੋਖੀ ਪਹਿਲ ਸੁਖਬੀਰ ਐਗਰੋ ਦੇਵੇਗੀ ਪਰਾਲੀ ਦੇ ਪ੍ਰਤੀ ਕੁਇੰਟਲ 130 ਰੁਪਏ

ਫ਼ਿਰੋਜ਼ਪੁਰ, 20 ਸਤੰਬਰ (ਜਸਵਿੰਦਰ ਸਿੰਘ ਸੰਧੂ)- ਝੋਨੇ ਦੀ ਫ਼ਸਲ ਕੱਟਣ ਬਾਅਦ ਖੇਤਾਂ 'ਚ ਬਚਦੇ ਰਹਿੰਦ-ਖੂੰਹਦ ਨੁਮਾ ਪਰਾਲੀ ਨੂੰ ਅੱਗ ਲਗਾ ਕੇ ਪ੍ਰਦੂਸ਼ਣ ਫੈਲਾਉਣ ਦੀ ਬਜਾਏ ਇਲਾਕੇ ਦੇ ਕਿਸਾਨ ਹੁਣ ਉਕਤ ਪਰਾਲੀ ਬਿਜਲੀ ਬਣਾਉਣ ਲਈ ਸੁਖਬੀਰ ਐਗਰੋ ਐਨਰਜੀ ਲਿਮਟਿਡ ਨੂੰ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਫੀਡਰ ਨਹਿਰ ਦੇ ਪੁਲ ਦੀਆਂ ਲੋਹੇ ਦੀਆਂ ਗਲਾਰਨਾਂ ਦੀ ਨੌਜਵਾਨਾਂ ਨੇ ਕੀਤੀ ਮੁਰੰਮਤ

ਕੁੱਲਗੜ੍ਹੀ, 20 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਪਿੰਡ ਸ਼ੇਰਖਾਂ ਵਾਲਾ ਤੋਂ ਲਿੰਕ ਰੋਡ ਤਖਤੂ ਵਾਲਾ, ਢੇਰੂ, ਸੋਢੀ ਨਗਰ, ਆਦਿ ਰਸਤੇ ਵਿਚ ਜੋ ਫ਼ਿਰੋਜ਼ਪੁਰ ਫੀਡਰ ਨਹਿਰ 'ਤੇ ਪੁਲ ਹੈ, ਉਸ ਦੇ ਦੋਨੋਂ ਪਾਸੇ ਸੁਰੱਖਿਆ ਵਾਸਤੇ ਜੋ ਲੋਹੇ ਦੀਆਂ ਗਲਾਰਨਾਂ ਲੱਗੀਆਂ ਹੁੰਦੀਆਂ ...

ਪੂਰੀ ਖ਼ਬਰ »

ਡੀ.ਸੀ. ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਤਾਈਕਵਾਂਡੋ 'ਚੋਂ 12 ਸੋਨੇ, 9 ਚਾਂਦੀ ਤੇ 6 ਤਾਂਬੇ ਦੇ ਤਗਮੇ ਜਿੱਤੇ

ਫ਼ਿਰੋਜ਼ਪੁਰ, 20 ਸਤੰਬਰ (ਕੰਵਰਜੀਤ ਸਿੰਘ ਜੈਂਟੀ)- ਤਾਇਕਵਾਂਡੋ ਅੰਡਰ 14,17,19 ਦੇ ਜ਼ਿਲ੍ਹਾ ਪੱਧਰੀ ਲੜਕੇ ਤੇ ਲੜਕੀਆਂ ਦੇ ਮੁਕਾਬਲੇ ਜੇ.ਐਨ. ਪਬਲਿਕ ਸਕੂਲ ਗੁਰੂਹਰਸਹਾਏ 'ਚ ਹੋਏ, ਜਿਸ ਵਿਚ ਡੀ.ਸੀ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰਦੇ ਹੋਏ 12 ਸੋਨੇ ...

ਪੂਰੀ ਖ਼ਬਰ »

ਸੁਲਤਾਨਪੁਰ ਲੋਧੀ ਲਈ ਸਪੈਸ਼ਲ ਗੱਡੀ ਚਲਾਈ ਜਾਵੇ -ਨਿਹਾਲ ਚੰਦ

ਸ੍ਰੀਗੰਗਾਨਗਰ, 20 ਸਤੰਬਰ (ਦਵਿੰਦਰਜੀਤ ਸਿੰਘ)-ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਨਵੰਬਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ੁਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਕੌਮਾਾਤਰੀ ਪ੍ਰੋਗਰਾਮ ਦੌਰਾਨ ਰੇਲ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ ਹੈ ¢ ਜੈਡ.ਆਰ.ਯੂ.ਸੀ.ਸੀ ...

ਪੂਰੀ ਖ਼ਬਰ »

ਪੰਜਾਬੀ ਮਾਂ ਬੋਲੀ ਦੇ ਪ੍ਰਚਾਰ 'ਚ ਜੁਟੇ ਕਰਮਯੋਗੀ ਮਾਸਟਰ ਜਗਤਾਰ ਸਿੰਘ ਸੋਖੀ ਦਾ ਸਨਮਾਨ ਅੱਜ

ਮੁੱਦਕੀ, 20 ਸਤੰਬਰ (ਭੁਪਿੰਦਰ ਸਿੰਘ)- ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਤੇ ਪਸਾਰ 'ਚ ਜੁਟੇ ਮੁੱਦਕੀ ਵਾਸੀ ਪੰਜਾਬੀ ਮਾਸਟਰ ਜਗਤਾਰ ਸਿੰਘ ਸੋਖੀ ਜੋ ਨਜ਼ਦੀਕੀ ਪਿੰਡ ਕੱਬਰ ਵੱਛਾ ਦੇ ਸਰਕਾਰੀ ਮਿਡਲ ਸਕੂਲ ਵਿਖੇ ਪੜ੍ਹਾ ਰਹੇ ਹਨ, ਦਾ ਸਨਮਾਨ 21 ਸਤੰਬਰ ਨੂੰ ਫ਼ਰੀਦਕੋਟ ...

ਪੂਰੀ ਖ਼ਬਰ »

ਗਿੱਧਿਆਂ ਦੀ ਰਾਣੀ ਸਰਬਜੀਤ ਕੌਰ ਮਾਂਗਟ ਦਾ 'ਸਚਿਆਰੀ ਧੀ ਪੰਜਾਬ ਦੀ' ਪੁਰਸਕਾਰ ਅਤੇ 51 ਹਜ਼ਾਰ ਰਾਸ਼ੀ ਨਾਲ ਸਨਮਾਨ

ਫ਼ਿਰੋਜ਼ਪੁਰ, 20 ਸਤੰਬਰ (ਜਸਵਿੰਦਰ ਸਿੰਘ ਸੰਧੂ)-ਪੰਜਾਬੀ ਸੱਭਿਆਚਾਰ ਦੇ ਖੇਤਰ 'ਚ ਗਿੱਧਿਆਂ ਦੀ ਰਾਣੀ ਵਜੋਂ ਜਾਣੀ ਜਾਂਦੀ ਉੱਘੀ ਗਾਇਕਾ ਸਰਬਜੀਤ ਕੌਰ ਮਾਂਗਟ ਜਿਨ੍ਹਾਂ ਕਲਾ ਤੇ ਸਾਹਿਤ ਦੇ ਖੇਤਰ 'ਚ ਵੱਡਾ ਨਾਮਣਾ ਖੱਟਿਆ ਹੈ, ਨੂੰ ਜੀਵਨ ਪ੍ਰਾਪਤੀਆਂ ਸਦਕਾ 'ਸਚਿਆਰੀ ...

ਪੂਰੀ ਖ਼ਬਰ »

ਜਲਾਲਾਬਾਦ ਜ਼ਿਮਨੀ ਚੋਣ

ਬਾਹਰੀ ਉਮੀਦਵਾਰ ਿਖ਼ਲਾਫ਼ ਹਲਕੇ ਦੇ ਕਾਂਗਰਸੀ ਸਰਪੰਚਾਂ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੇ ਬਗਾਵਤੀ ਸੁਰਾਂ ਫੜੀਆਂ

ਫ਼ਾਜ਼ਿਲਕਾ, 20 ਸਤੰਬਰ (ਦਵਿੰਦਰ ਪਾਲ ਸਿੰਘ)-ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵਲੋਂ ਬਾਹਰੀ ਉਮੀਦਵਾਰ ਨੂੰ ਟਿਕਟ ਦੇਣ ਦੀਆਂ ਚੱਲ ਰਹੀਆਂ ਵਿਉਂਤਾਂ ਿਖ਼ਲਾਫ਼ ਇਲਾਕੇ ਦੇ ਸਰਪੰਚਾਂ, ਪੰਚਾਇਤ ਸੰਮਤੀ ਮੈਂਬਰਾਂ ਤੇ ਕਾਂਗਰਸ ਦੇ ਪੁਰਾਣੇ ਕਾਰਕੁੰਨਾਂ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX