ਤਾਜਾ ਖ਼ਬਰਾਂ


ਢਿਲਵਾਂ ਵਿਖੇ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ
. . .  2 minutes ago
ਢਿਲਵਾਂ, 7 ਜੁਲਾਈ (ਗੋਬਿੰਦ ਸੁਖੀਜਾ) - ਡੀਜ਼ਲ ਤੇ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਯੋਗ ਵਰਕਰਾਂ ਦੇ ਨੀਲੇ ਕਾਰਡ ਕੱਟਣ ਦੇ ਰੋਸ ਅੱਜ ਸੀਨੀਅਰ ਅਕਾਲੀ ਆਗੂਆਂ ਤੇ ਸਾਬਕਾ ਪ੍ਰਧਾਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੀ ਅਗਵਾਈ ਹੇਠ...
ਉੱਘੇ ਨਿਰਮਾਤਾ ਹਰੀਸ਼ ਸ਼ਾਹ ਦਾ ਹੋਇਆ ਦਿਹਾਂਤ
. . .  9 minutes ago
ਮੁੰਬਈ, 7 ਜੁਲਾਈ (ਇੰਦਰਮੋਹਨ ਪਨੂੰ) - ਉੱਘੇ ਫਿਲਮ ਨਿਰਮਾਤਾ ਹਰੀਸ਼ ਸ਼ਾਹ ਦਾ 76 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਆਪਣੇ ਜਮਾਨੇ ਦੇ ਵੱਡੇ ਨਿਰਮਾਤਾਵਾਂ ਵਿਚੋਂ ਇਕ ਸਨ। ਉਨ੍ਹਾਂ ਨੇ ਕਾਲਾ ਸੋਨਾ, ਮੇਰੇ ਜੀਵਨ ਸਾਥੀ, ਧਨ ਦੌਲਤ, ਜ਼ਲਜ਼ਲਾ, ਜਾਲ ਦੀ ਟਰੈਪ...
ਸ਼੍ਰੋਮਣੀ ਅਕਾਲੀ ਦਲ ਵੱਲੋਂ ਟਾਂਡਾ ‘ਚ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਧਰਨਾ
. . .  17 minutes ago
ਟਾਂਡਾ ਉੜਮੁੜ, 7 ਜੁਲਾਈ (ਦੀਪਕ ਬਹਿਲ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਟਾਂਡਾ ਅੰਦਰ ਤੇਲ ਦੀਆਂ ਕੀਮਤਾਂ, ਸਕੂਲਾਂ ਦੀਆਂ ਫੀਸਾਂ ਅਤੇ ਹੋਰ ਲੋਕ ਵਿਰੋਧੀ ਫੈਸਲਿਆਂ ਨੂੰ ਲੈ ਕੇ ਵੱਖ-ਵੱਖ ਥਾਵਾਂ ਤੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਧਰਨੇ ਦਿੱਤੇ ਗਏ, ਜਿਸ ਵਿੱਚ...
ਪੰਜਾਬ ਸਰਕਾਰ ਖਿਲਾਫ ਸ੍ਰੋ.ਅ.ਦ. ਵੱਲੋਂ ਰੋਸ ਪ੍ਰਦਰਸ਼ਨ
. . .  20 minutes ago
ਸੁਨਾਮ ਊਧਮ ਸਿੰਘ ਵਾਲਾ, 7 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ 'ਚ ਵਾਧਾ,ਨੀਲੇ ਕਾਰਡ ਧਾਰਕ ਗਰੀਬਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਕਰਨਾ,ਗਰੀਬਾਂ ਨੂੰ ਰਾਸ਼ਨ ਮੁਹੱਈਆ...
ਚੇਅਰਮੈਨ ਛਿੰਦਾ ਦੀ ਅਗਵਾਈ ਚ ਅਕਾਲੀ ਦਲ ਵਲੋਂ ਠੱਠੀ ਭਾਈ ਦਿੱਤਾ ਰੋਸ ਧਰਨਾ
. . .  26 minutes ago
ਪਟਿਆਲਾ 'ਚ ਅਕਾਲੀ ਦਲ ਦਾ ਧਰਨਾ
. . .  28 minutes ago
ਪਟਿਆਲਾ, 7 ਜੁਲਾਈ (ਗੁਰਪ੍ਰੀਤ ਸਿੰਘ ਚੱਠਾ) - ਰਾਸ਼ਨ ਵੰਡ ਤੇਲ ਅਤੇ ਬਿਜਲੀ ਦੀਆਂ ਕੀਮਤਾਂ ਦੇ ਵਾਧੇ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਤੇ ਵਰਕਰਾਂ ਨੇ ਪਟਿਆਲਾ...
ਸ਼੍ਰੋਅਦ (ਬ) ਨੇ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਸ਼ਾਹਕੋਟ ਵਿਖੇ ਦਿੱਤਾ ਰੋਸ ਧਰਨਾ
. . .  32 minutes ago
ਸ਼ਾਹਕੋਟ, 7 ਜੁਲਾਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) ਕਾਂਗਰਸ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਹਲਕਾ ਸ਼ਾਹਕੋਟ ਵਿਖੇ ਪਾਰਟੀ ਦੇ ਹਲਕਾ ਇੰਚਾਰਜ਼ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਅਗਵਾਈ ’ਚ ਮਲਸੀਆਂ ਰੋਡ ਸ਼ਾਹਕੋਟ...
ਭਵਾਨੀਗੜ੍ਹ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ
. . .  33 minutes ago
ਹਲਕਾ ਅਟਾਰੀ ਵਿੱਚ ਤੇਲ ਦੀਆਂ ਵਧੀਆਂ ਕੀਮਤਾਂ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਧਰਨੇ ਸ਼ੁਰੂ
. . .  34 minutes ago
ਅਟਾਰੀ 7 ਜੁਲਾਈ( ਰੁਪਿੰਦਰਜੀਤ ਸਿੰਘ ਭਕਨਾ ) - ਹਲਕਾ ਅਟਾਰੀ ਦੇ ਭਕਨਾ ਕਲਾਂ ਵਿੱਚ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਪੰਜਾਬ ਸਰਕਾਰ ਖਿਲਾਫ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਦੀ ਅਗਵਾਈ ਹੇਠ ਰੋਸ ਧਰਨਾ ਆਰੰਭ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ...
ਅਮਲੋਹ ਵਿਖੇ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਕੀਤਾ ਪੰਜਾਬ ਸਰਕਾਰ ਖ਼ਿਲਾਫ਼ ਰੋਸ਼ ਮੁਜ਼ਾਹਰਾ
. . .  39 minutes ago
ਇਤਿਹਾਸਿਕ ਨਗਰ ਤਲਵੰਡੀ ਸਾਬੋ ਚ ਅਕਾਲੀਆਂ ਵੱਲੋਂ ਰੋਸ ਪ੍ਰਦਰਸ਼ਨ ਸ਼ੁਰੂ
. . .  39 minutes ago
ਸੋਨੂੰ ਲੰਗਾਹ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਨੇ ਡਿਫੈਂਸ ਮਾਰਗ 'ਤੇ ਲਗਾਇਆ ਧਰਨਾਂ
. . .  41 minutes ago
ਕਲਾਨੌਰ, 7 ਜੁਲਾਈ (ਪੁਰੇਵਾਲ/ਕਾਹਲੋਂ)-ਤੇਲ ਦੀਆਂ ਕੀਮਤਾਂ 'ਚ ਹੋ ਰਹੇ ਲਗਾਤਾਰ ਵਾਧੇ ਨੂੰ ਰੋਕਣ, ਪੰਜਾਬ ਸਰਕਾਰ ਵਲੋਂ ਭੇਦਭਾਵ ਕਾਰਨ ਗਰੀਬਾਂ ਦੇ ਰੱਦ ਕੀਤੇ ਗਏ ਨੀਲੇ ਕਾਰਡਾਂ, ਕੇਂਦਰ ਵਲੋਂ ਭੇਜੇ ਗਏ ਅਨਾਜ 'ਚ ਕਥਿਤ ਘਪਲੇ, ਨਿੱਜੀ ਸਕੂਲਾਂ 'ਚ ਫੀਸਾਂ ਦੇ ਮਾਮਲੇ ਤੋਂ ਇਲਾਵਾ...
ਟਕਸਾਲੀ ਆਗੂ ਹੋ ਰਹੇ ਹਨ ਢੀਂਡਸਾ ਦੇ ਇਕੱਠ 'ਚ ਸ਼ਾਮਲ
. . .  43 minutes ago
ਜਲੰਧਰ, 7 ਜੁਲਾਈ (ਮੇਜਰ ਸਿੰਘ) - ਅਕਾਲੀ ਦਲ ਟਕਸਾਲੀ ਦੇ ਆਗੂ ਸੀਨੀਅਰ ਅਕਾਲੀ ਨੇਤਾ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਅੱਜ ਲੁਧਿਆਣਾ ਵਿਖੇ ਸੱਦੇ ਪੰਥਕ ਇਕੱਠ ਵਿਚ ਸ਼ਾਮਲ ਹੋ ਰਹੇ ਹਨ। ਇਸ ਪੰਥਕ ਇਕੱਠ ਵਿਚ ਸ਼੍ਰੋਮਣੀ ਅਕਾਲੀ ਦਲ ਨਾਂ ਦੀ ਨਵੀਂ ਪਾਰਟੀ...
ਜੰੰਡਿਆਲਾ ਗੁਰੂ ਵਿਖੇ ਏ.ਆਰ. ਦੀ ਅਗਵਾਈ ਹੇੇੇਠ ਧਰਨਾ
. . .  46 minutes ago
ਜੰਡਿਆਲਾ ਗੁਰੂ, 07 ਜੁਲਾਈ-(ਰਣਜੀਤ ਸਿੰਘ ਜੋਸਨ)- ਤੇਲ ਦੀਆਂ ਵਧੀਆਂ ਕੀਮਤਾਂ ਨੂੰ ਘਟਾਉਣ ਅਤੇ ਲੌੜਵੰਦ ਪਰਿਵਾਰਾਂ ਦੇ ਕੱਟੇ ਹੋਏ ਨੀਲੇ ਕਾਰਡਾਂ ਨੂੰ ਬਹਾਲ ਕਰਾਉਣ ਲਈ ਪੰਜਾਬ ਭਰ ਵਿੱਚ ਰੱਖੇ ਰੋਸ ਮੁਜ਼ਾਹਰਿਆਂ ਤਹਿਤ ਅੱਜ ਹਲਕਾ ਜੰਡਿਆਲਾ ਗੁਰੂ ਦੇ ਅਕਾਲੀ...
ਅੰਮ੍ਰਿਤਸਰ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਪ੍ਰਦਰਸ਼ਨ
. . .  52 minutes ago
ਅੰਮ੍ਰਿਤਸਰ, 7 ਜੁਲਾਈ (ਰਾਜੇਸ਼ ਸੰਧੂ) - ਪੈਟਰੋਲ ਡੀਜ਼ਲ ਦੀਆ ਵਧੀਆ ਕੀਮਤਾਂ, ਗਰੀਬ ਪਰਿਵਾਰਾਂ ਦੇ ਕੱਟੇ ਗਏ ਨੀਲੇ ਕਾਰਡਾਂ, ਲਾਕਡਾਊਨ ਵਿਚ ਪ੍ਰਾਈਵੇਟ ਸਕੂਲਾਂ ਵਲੋਂ ਫੀਸਾਂ ਦੀ ਮੰਗ ਅਤੇ ਸੂਬਾ ਸਰਕਾਰ ਵਲੋਂ ਬਿਜਲੀ ਦੇ ਬਿਲਾਂ ਵਿਚ ਕੀਤੇ ਵਾਧੇ ਦੇ ਵਿਰੋਧ ਵਿਚ ਅੱਜ ਸ੍ਰੋਮਣੀ...
ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੋਰਾ ਨੇ ਪੈਟਰੋਲ ਡੀਜ਼ਲ ਦੇ ਟੈਕਸ ਨੂੰ ਘੱਟ ਕਰਨ ਅਤੇ ਨੀਲੇ ਕਾਰਡਾਂ ਨੂੰ ਬਹਾਲ ਕਰਨ ਲਈ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਗਿਆ ਰੋਸ ਮੁਜ਼ਾਹਰਾ
. . .  56 minutes ago
ਬਟਾਲਾ, 7 ਜੁਲਾਈ (ਕਾਹਲੋਂ) - ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਅਕਾਲੀ ਲੀਡਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ...
ਚੇਅਰਮੈਨ ਲੋਧੀ ਗੁੱਜਰ ਦੀ ਅਗਵਾਈ 'ਚ ਅਕਾਲੀ ਵਰਕਰਾਂ ਵਲੋਂ ਪੰਜਾਬ ਸਰਕਾਰ ਖਿਲਾਫ ਰੋਸ ਦਾ ਪ੍ਰਗਟਾਵਾ
. . .  about 1 hour ago
ਚੋਗਾਵਾ, 7 ਜੁਲਾਈ (ਗੁਰਬਿੰਦਰ ਸਿੰਘ ਬਾਗੀ)-ਗਰੀਬ ਲੋਕਾਂ ਲਈ ਮੁਫ਼ਤ ਵੰਡੇ ਜਾਣ ਵਾਲੇ ਅਨਾਜ ਵਿੱਚ ਕੀਤੀ ਗਈ ਘਪਲੇਬਾਜ਼ੀ ਅਤੇ ਡੀਜ਼ਲ ਅਤੇ ਪੈਟਰੋਲ ਉੱਪਰ ਪੰਜਾਬ ਸਰਕਾਰ ਵੱਲੋਂ ਵਸੂਲੇ ਜਾਦੇ ਸਭ ਤੋ ਵੱਧ ਟੈਕਸ ਦੇ ਖਿਲਾਫ਼ ਅੱਜ ਸਾਬਕਾ ਚੇਅਰਮੈਨ ਸਰਬਜੀਤ ਸਿੰਘ...
ਫਗਵਾੜਾ ਹਲਕੇ ਦੇ ਪਿੰਡਾਂ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨੇ
. . .  about 1 hour ago
ਫਗਵਾੜਾ, 7 ਜੁਲਾਈ (ਵਾਲੀਆ) - ਫਗਵਾੜਾ ਹਲਕੇ ਦੇ ਪਿੰਡ ਪਾਸ਼ਟ, ਜਗਜੀਤ ਪੁਰ, ਰਾਣੀਪੁਰ,ਖੇੜਾ ਵਿਖੇ ਅਕਾਲੀ ਦਲ ਵਲੋ ਕਾਂਗਰਸ ਸਰਕਾਰ ਦੇ ਖਿਲਾਫ ਧਰਨੇ ਦਿੱਤੇ...
ਟਾਂਡਾ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਪ੍ਰਦਰਸ਼ਨ
. . .  about 1 hour ago
ਟਾਂਡਾ ਉੜਮੁੜ, 7 ਜੁਲਾਈ (ਭਗਵਾਨ ਸਿੰਘ ਸੈਣੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਹਲਕਾ ਟਾਂਡਾ ਵਿਖੇ ਵੱਖ ਵੱਖ ਥਾਵਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੱਜ ਹਸਪਤਾਲ ਚੌਕ ਟਾਂਡਾ ਵਿਖੇ ਹਲਕਾ ਟਾਂਡਾ ਦੇ...
ਅਣਪਛਾਤੀ ਸਕਾਰਪੀਓ ਨੇ ਸੜਕ ‘ਤੇ ਖੜੇ ਨੌਜਵਾਨਾਂ ਨੂੰ ਮਾਰੀ ਟੱਕਰ
. . .  about 1 hour ago
ਗੜ੍ਹਸ਼ੰਕਰ, 7 ਜੁਲਾਈ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਸਵੇਰ ਸਮੇਂ ਨੰਗਲ ਰੋਡ ‘ਤੇ ਸੜ੍ਹਕ ਕਿਨਾਰੇ ਰੇਹੜੀ ਤੋਂ ਫਰੂਟ ਖਰੀਦ ਰਹੇ ਮੋਟਰ-ਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਨੰਗਲ ਤੋਂ ਗੜ੍ਹਸ਼ੰਕਰ ਵੱਲ ਨੂੰ ਆ ਰਹੀ ਕਾਲੇ ਰੰਗ ਦੀ ਅਣਪਛਾਤੀ ਸਕਾਰਪੀਓ ਵੱਲੋਂ ਦੂਜੀ ਸਾਈਡ ਟੱਕਰ...
'ਡਰਾਮੇਬਾਜ਼' ਖਾਕੀ ਨਾਕੇਬੰਦੀ ਵਿਚਕਾਰ ਫਾਇਰਿੰਗ ਕਰਕੇ ਮਾਰਬਲ ਸ਼ਾਪ ਤੋਂ 1.20 ਲੱਖ ਰੁਪਏ ਲੁੱਟੇ
. . .  about 1 hour ago
ਮੰਡੀ ਕਿੱਲਿਆਂਵਾਲੀ, 7 ਜੁਲਾਈ (ਇਕਬਾਲ ਸਿੰਘ ਸ਼ਾਂਤ) - 'ਡਰਾਮੇਬਾਜ਼' ਖਾਕੀ ਨਾਕੇਬੰਦੀ ਵਿਚਕਾਰ ਬੀਤੀ ਰਾਤ ਚਾਰ ਹਥਿਆਰਬੰਦ ਲੁਟੇਰਿਆਂ ਨੇ ਮੰਡੀ ਕਿੱਲਿਆਂਵਾਲੀ ਵਿਖੇ ਕੌਮੀ ਸ਼ਾਹ ਰਾਹ-9 'ਤੇ ਇੱਕ ਮਾਰਬਲ-ਸੈਨੀਟਰੀ ਦੁਕਾਨ 'ਚ ਫਾਇਰਿੰਗ ਕਰਕੇ 1.20 ਲੱਖ ਰੁਪਏ...
ਧਰਨਿਆਂ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਵੱਲੋਂ ਅਕਾਲੀ ਆਗੂਆਂ ਨੂੰ ਘਰਾਂ ਦੇ ਵਿਚ ਕੀਤਾ ਨਜ਼ਰਬੰਦ
. . .  about 1 hour ago
ਛੇਹਰਟਾ 7 ਜੁਲਾਈ (ਪੱਤਰ ਪ੍ਰੇਰਕ) - ਕਾਂਗਰਸ ਸਰਕਾਰ ਵਿਰੁੱਧ ਅੱਜ ਛੇਹਰਟਾ ਚੌਕ ਵਿਖੇ ਰਾਸ਼ਨ ਘੁਟਾਲੇ, ਸ਼ਰਾਬ ਘੁਟਾਲੇ, ਨਕਲੀ ਬੀਜ ਘੁਟਾਲੇ ਸਮੇਤ ਕਾਂਗਰਸ ਦੀਆਂ ਤਮਾਮ ਧੋਖਾ ਧੜੀਆਂ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਬਿਕਰਮ...
ਫਗਵਾੜਾ ਵਿਖੇ ਬਜ਼ੁਰਗਾਂ ਦਾ ਬੇਰਹਿਮੀ ਨਾਲ ਕਤਲ, ਲੱਖਾਂ ਰੁਪਏ ਨਕਦੀ ਲੁੱਟੀ
. . .  about 2 hours ago
ਫਗਵਾੜਾ 7 ਜੁਲਾਈ (ਹਰੀਪਾਲ ਸਿੰਘ) ਫਗਵਾੜਾ ਦੇ ਰਣਜੀਤ ਨਗਰ ਇਲਾਕੇ ਦੇ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ ਅਤੇ ਲੱਖਾਂ ਰੁਪਏ ਦੀ ਨਕਦੀ ਲੁੱਟਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ...
ਸਿਹਤ ਬਲਾਕ ਅਮਰਗੜ੍ਹ ਵਿਖੇ ਕੋਰੋਨਾ ਕਾਰਨ ਦੂਜੀ ਮੌਤ
. . .  about 2 hours ago
ਅਮਰਗੜ੍ਹ , 7 ਜੁਲਾਈ ( ਸੁਖਜਿੰਦਰ ਸਿੰਘ ਝੱਲ ) - ਸਿਹਤ ਬਲਾਕ ਅਮਰਗੜ੍ਹ ਅਧੀਨ ਪੈਂਦੇ ਪਿੰਡ ਬਨਭੌਰਾ ਦੀ ਵਸਨੀਕ 70 ਸਾਲਾ ਔਰਤ ਦੀ ਕੋਰੋਨਾ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਰਣਬੀਰ ਸਿੰਘ...
ਜੰਗ ਲੱਗਣ ਦੀ ਸੂਰਤ 'ਚ ਅਮਰੀਕੀ ਫ਼ੌਜ ਭਾਰਤ ਦੇ ਨਾਲ - ਅਮਰੀਕਾ
. . .  about 2 hours ago
ਵਾਸ਼ਿੰਗਟਨ, 7 ਜੁਲਾਈ - ਵਾਈਟ ਹਾਊਸ ਦੇ ਇਕ ਦੇ ਚੋਟੀ ਅਧਿਕਾਰੀ ਨੇ ਸੋਮਵਾਰ ਨੂੰ ਇਹ ਐਲਾਨ ਕਰ ਦਿੱਤਾ ਕਿ ਜੇ ਭਾਰਤ ਤੇ ਚੀਨ ਵਿਚਕਾਰ ਜੰਗ ਦੇ ਹਾਲਾਤ ਬਣਦੇ ਹਨ, ਤਾਂ ਇਹ ਸਪਸ਼ਟ ਹੈ ਕਿ ਅਮਰੀਕੀ ਫ਼ੌਜ ਭਾਰਤ ਦਾ ਹੀ ਸਾਥ ਦੇਵੇਗੀ। ਵਾਈਟ ਹਾਊਸ ਨੇ ਸਪਸ਼ਟ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਅੱਸੂ ਸੰਮਤ 551

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਡਿਪਟੀ ਕਮਿਸ਼ਨਰ ਵਲੋਂ ਐੱਸ. ਡੀ. ਐਮਜ਼ ਅਤੇ ਸੁਪਰਵਾਈਜ਼ਰਾਂ ਨੂੰ ਈ. ਵੀ. ਪੀ. ਪ੍ਰੋਗਰਾਮ 'ਚ ਤੇਜ਼ੀ ਲਿਆਉਣ ਦੇ ਆਦੇਸ਼

ਨਵਾਂਸ਼ਹਿਰ, 21 ਸਤੰਬਰ (ਗੁਰਬਖ਼ਸ਼ ਸਿੰਘ ਮਹੇ)-ਚੋਣ ਕਮਿਸ਼ਨ ਵਲੋਂ ਪਹਿਲੀ ਸਤੰਬਰ ਤੋਂ 15 ਅਕਤੂਬਰ ਤੱਕ ਉਲੀਕੇ ਗਏ ਇਲੈਕਟਰ ਵੈਰੀਫਿਕੇਸ਼ਨ ਪ੍ਰੋਗਰਾਮ-2019 ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਸਬ ਡਵੀਜ਼ਨ ਮੈਜਿਸਟਰੇਟਾਂ ਅਤੇ ਸੁਪਰਵਾਈਜ਼ਰਾਂ ਨੂੰ ਆਦੇਸ਼ ਦਿੱਤੇ ਕਿ ਈ.ਵੀ.ਪੀ. 'ਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਜ਼ਿਲ੍ਹੇ ਦੇ ਸਮੂਹ ਮੱਤ ਦਾਤਾਵਾਂ ਦੀਆਂ ਵੋਟਾਂ ਮੱਤ ਦਾਤਾ ਸੂਚੀਆਂ 'ਚ ਤਸਦੀਕ ਕੀਤੀਆਂ ਜਾ ਸਕਣ | ਉਨ੍ਹਾਂ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰਾਂ, ਸਹਾਇਕ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰਾਂ ਅਤੇ ਰਜਿਸਟਰਾਰ ਜਨਮ ਅਤੇ ਮੌਤ ਨਾਲ ਮੀਟਿੰਗ ਕਰਦੇ ਹੋਏ ਹੁਣ ਤੱਕ ਕੇਵਲ 13198 ਵੋਟਰਾਂ ਵਲੋਂ ਆਪਣੀ ਵੋਟ ਦੀ ਵੈਰੀਫਿਕੇਸ਼ਨ ਕਰਨ ਨੂੰ ਬਹੁਤ ਘੱਟ ਦੱਸਦੇ ਹੋਏ ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਨ ਲਈ ਆਖਿਆ | ਉਨ੍ਹਾਂ ਰਜਿਸਟਰਾਰ ਜਨਮ ਅਤੇ ਮੌਤ ਦੇ ਦਫ਼ਤਰ ਵਲੋਂ ਮੌਜੂਦ ਨੁਮਾਇੰਦੇ ਨੂੰ ਜਨਮ ਤੇ ਮੌਤ ਰਜਿਸਟਰ ਅਨੁਸਾਰ ਪਿੰਡ/ਵਾਰਡ ਵਾਰ ਮਿ੍ਤਕ ਵਿਅਕਤੀਆਂ ਦੀ ਸੂਚੀ ਸਬੰਧਿਤ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰਾਂ ਨੂੰ ਉਪਲਬਧ ਕਰਵਾਉਣ ਲਈ ਵੀ ਕਿਹਾ | ਜ਼ਿਲ੍ਹਾ ਚੋਣ ਅਫ਼ਸਰ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਉਹ ਚੋਣ ਕਮਿਸ਼ਨ ਦੇ ਪੋਰਟਲ (ਐਨ.ਵੀ.ਐੱਸ.ਪੀ. ਡਾਟ ਇੰਨ), ਵੋਟਰ ਹੈਲਪ ਲਾਈਨ ਮੋਬਾਈਲ ਐਪ, ਸੀ.ਐੱਸ.ਸੀ. ਸੈਂਟਰ 'ਤੇ ਜਾ ਕੇ ਜਾਂ ਸਬੰਧਿਤ ਬੀ.ਐਲ.ਓ ਰਾਹੀਂ ਜਾਂ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਐੱਸ.ਡੀ.ਐਮ.) ਦੇ ਦਫ਼ਤਰ ਵਿਚ ਸਥਾਪਿਤ ਸੁਵਿਧਾ ਸੈਂਟਰ 'ਤੇ ਜਾ ਕੇ ਅਪਣਾ ਵੋਟਰ ਕਾਰਡ ਨੰਬਰ ਦਰਜ ਕਰਵਾਉਂਦੇ ਹੋਏ ਆਪਣੀ ਵੋਟ ਦੀ ਵੈਰੀਫਿਕੇਸ਼ਨ ਦਾ ਕੰਮ ਮੁਕੰਮਲ ਕਰਨ | ਉਨ੍ਹਾਂ ਅੱਗੇ ਦੱਸਿਆ ਕਿ ਇੱਕ ਪਰਿਵਾਰ ਦੇ ਸਮੂਹ ਮੈਂਬਰਾਂ ਦੀ ਵੈਰੀਫਿਕੇਸ਼ਨ ਪਰਿਵਾਰ ਦੇ ਕਿਸੇ ਇੱਕ ਵਿਅਕਤੀ ਦਾ ਮੋਬਾਈਲ ਨੰਬਰ ਰਜਿਸਟਰਡ ਕਰਕੇ ਕੀਤੀ ਜਾ ਸਕਦੀ ਹੈ | ਇਸ ਮੰਤਵ ਲਈ ਪਰਿਵਾਰ ਦੇ ਉਸ ਵਿਅਕਤੀ ਦਾ ਕੋਈ ਇੱਕ ਪਛਾਣ ਦਸਤਾਵੇਜ਼ ਜਿਵੇਂ ਕਿ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਬੈਂਕ ਪਾਸ ਬੁੱਕ, ਕਿਸਾਨ ਕਾਰਡ ਜਾਂ ਬੈਂਕ ਪਾਸ ਬੁੱਕ ਆਦਿ ਵਿਚੋਂ ਕੋਈ ਇੱਕ ਪ੍ਰਮਾਣ ਅੱਪਲੋਡ ਕੀਤੇ ਜਾਣ ਦੀ ਲੋੜ ਹੋਵੇਗੀ | ਉਨ੍ਹਾਂ ਆਮ ਜਨਤਾ ਨੂੰ ਇਸ ਸਬੰਧੀ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ | ਇਸ ਮੌਕੇ 'ਤੇ ਐੱਸ.ਡੀ.ਐਮ. ਬੰਗਾ ਦੀਪ ਸ਼ਿਖਾ ਸ਼ਰਮਾ, ਐੱਸ.ਡੀ.ਐਮ. ਬਲਾਚੌਰ ਜਸਵੀਰ ਸਿੰਘ, ਤਹਿਸੀਲਦਾਰ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਤੋਂ ਇਲਾਵਾ ਚੋਣ ਤਹਿਸੀਲਦਾਰ ਹਰੀਸ਼ ਕੁਮਾਰ ਵੀ ਹਾਜ਼ਰ ਸਨ |

ਫਰਾਲਾ ਦੇ ਗੁਰੂ ਘਰ ਨੂੰ ਜਾਂਦੀ ਸੜਕ ਦੀ ਹਾਲਤ ਸੁਧਾਰਨ ਦੀ ਮੰਗ

ਸੰਧਵਾਂ, 21 ਸਤੰਬਰ (ਪ੍ਰੇਮੀ ਸੰਧਵਾਂ) - ਸੱਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਘੁੰਮਣਾਂ ਸਾਈਡ ਨੂੰ ਜਾਂਦੀ ਸੜਕ ਦੇ ਸਾਹਮਣੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਬਣੇ ਗੇਟ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਅੱਜ

ਨਵਾਂਸ਼ਹਿਰ, 21 ਸਤੰਬਰ (ਪ. ਪ.)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਸੰਧੂ ਨਰਸਿੰਗ ਕਾਲਜ ਬੰਗਾ ਰੋਡ, ਨਵਾਂਸ਼ਹਿਰ ਵਿਖੇ 22 ਸਤੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਛਿੰਝ ਮੇਲੇ ਸਰੀਰਕ ਤੰਦਰੁਸਤੀ ਅਤੇ ਆਪਸੀ ਭਾਈਚਾਰਕ ਸਾਂਝ ਦੇ ਪ੍ਰਤੀਕ-ਵਿਧਾਇਕ ਅੰਗਦ ਸਿੰਘ

ਉੜਾਪੜ/ਲਸਾੜਾ, 21 ਸਤੰਬਰ (ਲਖਵੀਰ ਸਿੰਘ ਖੁਰਦ) - ਪਿੰਡ ਫਾਂਬੜਾ ਵਿਖੇ ਹਰ ਸਾਲ ਦੀ ਤਰ੍ਹਾਂ ਗ੍ਰਾਮ ਪੰਚਾਇਤ, ਐਨ. ਆਰ. ਆਈ ਵੀਰਾਂ ਅਤੇ ਪਿੰਡ ਵਾਸੀਆਂ ਦੀ ਮੱਦਦ ਨਾਲ ਕੁਸ਼ਤੀ ਦੰਗਲ ਕਰਾਇਆ ਗਿਆ ਜਿਸ ਦੀ ਸ਼ੁਰੂਆਤ 3 ਵਜੇ ਦੇ ਕਰੀਬ ਛਿੰਝ ਕਮੇਟੀ ਵਲੋਂ ਅਖਾੜੇ ਵਿਚ ਪਟਕੇ ...

ਪੂਰੀ ਖ਼ਬਰ »

ਪੱਦੀ ਮੱਟ ਵਾਲੀ ਦੀ ਪੰਚਾਇਤ ਨੇ ਮੱਠ ਪ੍ਰਬੰਧਕਾਂ ਿਖ਼ਲਾਫ਼ ਡੀ. ਸੀ. ਨੂੰ ਲਿਖਿਆ ਪੱਤਰ

ਬੰਗਾ, 21 ਸਤੰਬਰ (ਵਿ.ਪ੍ਰ) - ਇਸ ਬਲਾਕ ਦੇ ਪਿੰਡ ਪੱਦੀ ਮੱਟ ਵਾਲੀ ਦੀ ਪੰਚਾਇਤ ਨੇ ਪਿੰਡ 'ਚ ਸਥਿੱਤ ਸਨਾਤਨ ਧਰਮ ਦੇ ਲਗਭਗ ਦੋ ਸੌ ਸਾਲ ਪੁਰਾਣੇ ਮੱਠ ਦੇ ਪ੍ਰਬੰਧਕਾਂ ਵਿਰੁੱਧ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਿਆ ਜਿਸ ਵਿਚ ਉਨ੍ਹਾਂ ...

ਪੂਰੀ ਖ਼ਬਰ »

ਖੇਤਰ ਪੱਧਰ ਦੇ ਵਿੱਦਿਅਕ ਮੁਕਾਬਲਿਆਂ ਵਿਚ ਅਮਰਦੀਪ ਸਕੂਲ ਦੀ ਸ਼ਾਨਦਾਰ ਕਾਰਗੁਜ਼ਾਰੀ

ਮੁਕੰਦਪੁਰ, 21 ਸਤੰਬਰ (ਅਮਰੀਕ ਸਿੰਘ ਢੀਂਡਸਾ) - ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਤਰ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ ਜਿਸ 'ਚ ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਦੇ ...

ਪੂਰੀ ਖ਼ਬਰ »

ਪੇਪਰਾਂ 'ਤੇ ਦਸਤਖ਼ਤ ਕਰਵਾਉਣ ਗਏ ਵਿਅਕਤੀ ਦੀ ਕੌ ਾਸਲਰ ਨੇ ਕੀਤੀ ਕੁੱਟ ਮਾਰ

ਨਵਾਂਸ਼ਹਿਰ, 21 ਸਤੰਬਰ (ਗੁਰਬਖਸ਼ ਸਿੰਘ ਮਹੇ)- ਇੱਥੋਂ ਦੇ ਇਕ ਐਮ.ਸੀ. ਵਲੋਂ ਪੇਪਰਾਂ 'ਤੇ ਦਸਤਖ਼ਤ ਕਰਵਾਉਣ ਗਏ ਇਕ ਵਿਅਕਤੀ ਨਾਲ ਉਲਝ ਕੇ ਕੁੱਟ ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਨੂੰ ਲੈ ਕੇ ਮਨੀਸ਼ ਲੜੋਈਆ ਵਾਸੀ ਨਵਾਂਸ਼ਹਿਰ ਵਲੋਂ ਥਾਣਾ ਸਿਟੀ ...

ਪੂਰੀ ਖ਼ਬਰ »

ਅਧਿਆਪਕਾਂ ਨੂੰ 'ਨੇਸ਼ਨ ਬਿਲਡਰ ਐਵਾਰਡ' ਪ੍ਰਦਾਨ ਕਰਨ ਲਈ ਸਮਾਗਮ ਕਰਵਾਇਆ

ਬੰਗਾ, 21 ਸਤੰਬਰ (ਕਰਮ ਲਧਾਣਾ) - ਸਮਾਜ ਸੇਵੀ ਕਾਰਜਾਂ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਵਾਲੀ ਨਾਮੀ ਸੰਸਥਾ 'ਰੋਟਰੀ ਕਲੱਬ ਬੰਗਾ' ਵਲੋਂ ਇੱਥੇ ਅਧਿਆਪਕਾਂ ਨੂੰ 'ਨੇਸ਼ਨ ਬਿਲਡਰ ਐਵਾਰਡ' ਪ੍ਰਦਾਨ ਕਰਨ ਲਈ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਰੋ. ...

ਪੂਰੀ ਖ਼ਬਰ »

ਵਿਧਾਇਕ ਅੰਗਦ ਸਿੰਘ ਨੇ ਇਤਿਹਾਸਕ ਬਾਗ਼ ਬਾਰਾਂਦਰੀ ਦੇ ਵਿਕਾਸ ਤੇ ਸਾਂਭ-ਸੰਭਾਲ ਦੀ ਕਾਰਜ ਯੋਜਨਾ ਉਲੀਕਣ ਲਈ ਕੀਤਾ ਬਾਗ਼ ਦਾ ਦੌਰਾ

ਨਵਾਂਸ਼ਹਿਰ, 21 ਸਤੰਬਰ (ਗੁਰਬਖਸ਼ ਸਿੰਘ ਮਹੇ)- ਵਿਧਾਇਕ ਅੰਗਦ ਸਿੰਘ ਨੇ ਇਤਿਹਾਸਕ ਬਾਗ਼ ਬਾਰਾਂਦਰੀ ਦੇ ਵਿਕਾਸ ਅਤੇ ਸਾਂਭ ਸੰਭਾਲ ਸਬੰਧੀ ਕਾਰਜ ਯੋਜਨਾ ਉਲੀਕਣ ਲਈ ਅੱਜ ਬਾਗ਼ ਦਾ ਦੌਰਾ ਕੀਤਾ | ਉਨ੍ਹਾਂ ਇਸ ਮੌਕੇ ਉੱਥੇ ਮੌਜੂਦ ਸੀਨੀਅਰ ਸਿਟੀਜਨਜ਼ ਨਾਲ ਵਿਚਾਰ ...

ਪੂਰੀ ਖ਼ਬਰ »

ਦਿਵਿਆਂਗਾਂ ਦੇ ਸਰਟੀਫਿਕੇਟ ਬਣਾਉਣ ਸਬੰਧੀ ਡੀ. ਸੀ. ਵਲੋਂ ਸਬ-ਡਵੀਜ਼ਨ ਪੱਧਰੀ ਪ੍ਰੋਗਰਾਮ ਜਾਰੀ

ਨਵਾਂਸ਼ਹਿਰ, 21 ਸਤੰਬਰ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਦਿਵਿਆਂਗ ਵਿਅਕਤੀਆਂ ਦੇ ਸਰਟੀਫਿਕੇਟ ਬਣਾਉਣ ਲਈ ਸਬ ਡਵੀਜ਼ਨ ਪੱਧਰੀ ਪ੍ਰੋਗਰਾਮ ਜਾਰੀ ਕਰਦਿਆਂ ਸਿਹਤ ਵਿਭਾਗ ਅਤੇ ਸਮਾਜਿਕ ਸੁਰੱਖਿਆ, ...

ਪੂਰੀ ਖ਼ਬਰ »

ਭਖਦਾ ਜਾ ਰਿਹਾ ਹੈ ਪੰਜਾਬੀ ਮਾਂ ਬੋਲੀ ਦਾ ਮੱੁਦਾ

ਨਵਾਂਸ਼ਹਿਰ, 21 ਸਤੰਬਰ (ਗੁਰਬਖਸ਼ ਸਿੰਘ ਮਹੇ)- ਅੱਜ ਕੱਲ੍ਹ ਮਾਂ ਬੋਲੀ ਦਾ ਮਸਲਾ ਭਖਦਾ ਮਾਮਲਾ ਬਣ ਗਿਆ ਹੈ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦੇਸ਼ ਵਿਚ ਇਕ ਭਾਸ਼ਾ ਹੋਣ ਦੇ ਦਿੱਤੇ ਗਏ ਬਿਆਨ ਤੋਂ ਬਾਅਦ ਇਸ ਮੱੁਦੇ ਨੇ ਜ਼ੋਰ ਫੜਿਆ ਹੈ | ਦੇਸ਼ ਦੇ ਕਈ ਖੇਤਰਾਂ ...

ਪੂਰੀ ਖ਼ਬਰ »

ਸਿੱਖਿਆ ਸ਼ਾਸਤਰੀ ਸੰਤ ਰਾਮ ਵਿਰਦੀ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਬੰਗਾ, 21 ਸਤੰਬਰ (ਜਸਬੀਰ ਸਿੰਘ ਨੂਰਪੁਰ) - ਉੱਘੇ ਸਮਾਜ ਸੇਵੀ ਅਤੇ ਸਿੱਖਿਆ ਸ਼ਾਸ਼ਤਰੀ ਪਿ੍ੰਸੀਪਲ ਸੰਤ ਰਾਮ ਵਿਰਦੀ ਨਮਿਤ ਉਨ੍ਹਾਂ ਦੇ ਜੱਦੀ ਪਿੰਡ ਪੱਦੀ ਮੱਟਵਾਲੀ ਵਿਖੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨਸੰਤ ਜੀਤ ਦਾਸ ਮਾਹਿਲ ਗਹਿਲਾ ...

ਪੂਰੀ ਖ਼ਬਰ »

ਕੀਰਤਨ ਦਰਬਾਰ ਦੀਆਂ ਤਿਆਰੀਆਂ ਸਬੰਧੀ ਸੰਗਤਾਂ 'ਚ ਭਾਰੀ ਉਤਸ਼ਾਹ

ਨਵਾਂਸ਼ਹਿਰ, 21 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਅਤੇ ਜ਼ਿਲੇ੍ਹ ਦੀਆ ਸਮੂਹ ਧਾਰਮਿਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਸੰਸਥਾਵਾਂ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ...

ਪੂਰੀ ਖ਼ਬਰ »

ਜ਼ੋਨਲ ਖੇਡਾਂ 'ਚ ਰੀਠਾ ਰਾਮ ਟਾਹ ਸਕੂਲ ਦੀਆਂ ਲੜਕੀਆਂ ਦੀ ਝੰਡੀ

ਬੰਗਾ, 21 ਸਤੰਬਰ (ਜਸਬੀਰ ਸਿੰਘ ਨੂਰਪੁਰ) - ਪੰਡਤ ਰੀਠਾ ਰਾਮ ਟਾਹ ਆਦਰਸ਼ ਹਾਈ ਸਕੂਲ ਬੰਗਾ ਦੀਆਂ ਲੜਕੀਆਂ ਨੇ ਅੰਡਰ 14 ਸਾਲ ਬੈਡਮਿੰਟਨ ਵਿਚ ਪਹਿਲਾ ਸਥਾਨ ਹਾਸਲ ਕੀਤਾ ਤੇ ਵਾਲੀਵਾਲ ਵਿਚ ਕੁੜੀਆਂ ਨੇ ਦੂਸਰਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਵਿਚ ਪਹੰੁਚ ਬਣਾਈ | ਐਥਲੈਟਿਕਸ ...

ਪੂਰੀ ਖ਼ਬਰ »

ਜ਼ੋਨਲ ਖੇਡ ਮੁਕਾਬਲਿਆਂ 'ਚ ਹਿੰਦੂ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ

ਬੰਗਾ, 21 ਸਤੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ ਜੋਨਲ ਖੇਡ ਮੁਕਾਬਲਿਆਂ ਵਿਚ ਹਿੰਦੂ ਹਾਈ ਸਕੂਲ ਬੰਗਾ ਦੇ ਖਿਡਾਰੀਆਂ ਨੇ ਕ੍ਰਿਕਟ ਅੰਡਰ 14 ਅਤੇ ਅੰਡਰ 17 ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਅਥਲੈਟਿਕਸ ਮੁਕਾਬਲਿਆਂ ਵਿਚ ਅੰਡਰ 14 ਵਰਗ ਵਿਚ 200 ਮੀਟਰ ਦੌੜ ਕਰਨ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਦੇ ਸਫਲ ਨੇਤਾ ਸਿੱਧ ਹੋਏ-ਸੁਨੀਤਾ ਚੌਧਰੀ

ਕਾਠਗੜ੍ਹ, 21 ਸਤੰਬਰ (ਪਨੇਸਰ)-ਕਸਬਾ ਕਾਠਗੜ੍ਹ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸੰਯੁਕਤ ਮੀਟਿੰਗ ਅਕਾਲੀ ਨੇਤਾ ਚੌਧਰੀ ਸਰਵਣ ਕੁਮਾਰ ਮੀਲੂ ਦੇ ਨਿਵਾਸ 'ਤੇ ਹੋਈ ਜਿਸ ਵਿੱਚ ਮੁਖ ਤੌਰ ਤੇ ਸਾਬਕਾ ਹਲਕਾ ਵਿਧਾਇਕ ਸਵਰਗੀ ਚੌਧਰੀ ਨੰਦ ਲਾਲ ਦੀ ਨੂੰ ਹ ਸੁਨੀਤਾ ...

ਪੂਰੀ ਖ਼ਬਰ »

ਕਾਹਮਾ ਛਿੰਝ ਮੇਲੇ 'ਚ ਪਟਕੇ ਦੀ ਕੁਸ਼ਤੀ ਸਾਬਾ ਕੁਹਾਲੀ ਨੇ ਜਿੱਤੀ

ਮੱਲਪੁਰ ਅੜਕਾਂ, 21 ਸਤੰਬਰ (ਮਨਜੀਤ ਸਿੰਘ ਜੱਬੋਵਾਲ) - ਪਿੰਡ ਕਾਹਮਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਛਿੰਝ ਕਮੇਟੀ ਵਲੋਂ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿਚ ਦੂਰ ਦੁਰਾਡੇ ਤੋਂ ਪ੍ਰਸਿੱਧ ਅਖਾੜਿਆਂ ਦੇ ਪਹਿਲਵਾਨਾਂ ਨੇ ...

ਪੂਰੀ ਖ਼ਬਰ »

ਘੁੰਮਣਾਂ ਦੇ ਛਿੰਝ ਮੇਲੇ 'ਚ ਪਟਕੇ ਦੀ ਕੁਸ਼ਤੀ ਜੋਤ ਬਾਹੜੋਵਾਲ ਨੇ ਜਿੱਤੀ

ਘੁੰਮਣਾਂ, 21 ਸਤੰਬਰ (ਮਹਿੰਦਰ ਪਾਲ) - ਪਿੰਡ ਘੁੰਮਣਾਂ 'ਚ ਲੱਖ ਦਾਤਾ ਦਰਬਾਰ 'ਤੇ ਸਾਲਾਨਾ ਛਿੰਝ ਮੇਲਾ ਬਾਬਾ ਬੂਟੇ ਸ਼ਾਹ ਦੀ ਅਗਵਾਈ ਹੇਠ ਪ੍ਰਵਾਸੀ ਭਾਰਤੀ ਤੇ ਸਮੂਹ ਨਗਰ ਦੇ ਸਹਿਯੋਗ ਨਾਲ ਡਾ. ਕੁਲਦੀਪ ਰਾਜ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਇਸ ਛਿੰਝ ਮੇਲੇ 'ਚ ਪਟਕੇ ਦੀ ...

ਪੂਰੀ ਖ਼ਬਰ »

ਅਰੋੜਾ ਇਮੀਗ੍ਰੇਸ਼ਨ ਵਲੋਂ ਯੂ. ਕੇ. ਤੇ ਕੈਨੇਡਾ ਸਟੱਡੀ ਵੀਜ਼ੇ ਦੇ ਜਨਵਰੀ ਇਨਟੇਕ ਲਈ ਦਾਖ਼ਲੇ ਜਾਰੀ-ਕੰਵਰ ਅਰੋੜਾ

ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ)-ਅਰੋੜਾ ਇਮੀਗ੍ਰੇਸ਼ਨ ਐਾਡ ਐਜੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਦੱਸਿਆ ਕਿ ਯੂ.ਕੇ. ਅਤੇ ਕੈਨੇਡਾ ਸਟੱਡੀ ਵੀਜ਼ੇ ਦੇ ਜਨਵਰੀ 2020 ਇਨਟੇਕ ਲਈ ਦਾਖ਼ਲੇ ਜਾਰੀ ਹਨ ਤੇ ...

ਪੂਰੀ ਖ਼ਬਰ »

ਚੁੰਬਰ ਜਠੇਰਿਆਂ ਦਾ ਮੇਲਾ ਕੱਲ੍ਹ

ਸੰਧਵਾਂ, 20 ਸਤੰਬਰ (ਪ. ਪ.) - ਪਿੰਡ ਫਰਾਲਾ ਵਿਖੇ ਚੰੁਬਰ ਜਠੇਰਿਆਂ ਦੇ ਅਸਥਾਨ 'ਤੇ ਸੇਵਾਦਾਰ ਸੁਰਿੰਦਰ ਪਾਲ ਚੰੁਬਰ ਦੀ ਦੇਖ-ਰੇਖ ਹੇਠ 23 ਸਤੰਬਰ ਦਿਨ ਸੋਮਵਾਰ ਨੂੰ ਸਮੂਹ ਚੁੰਬਰ ਗੋਤਰ ਭਾਈਚਾਰੇ ਵਲੋਂ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰੈੱਸ ਸਕੱਤਰ ਪੰਮਾ ...

ਪੂਰੀ ਖ਼ਬਰ »

ਰਾਣਾ ਰੰਧਾਵਾ ਨੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਕਰਤਾਰਪੁਰ, 21 ਸਤੰਬਰ (ਭਜਨ ਸਿੰਘ ਧੀਰਪੁਰ, ਜਸਵੰਤ ਵਰਮਾ)-ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ ਨੇ ਅੱਜ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਦਫਤਰ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਸਭਾ ਮੈਂਬਰ ਚੌਧਰੀ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਕੀਤਾ ਸਿਵਲ ਹਸਪਤਾਲ ਦਾ ਦੌਰਾ

ਉੜਾਪੜ/ਲਸਾੜਾ, 21 ਸਤੰਬਰ (ਲਖਵੀਰ ਸਿੰਘ ਖੁਰਦ) - ਡਾਅਨ ਪਬਲਿਕ ਸਕੂਲ ਉੜਾਪੜ ਦੇ ਬੱਚਿਆਂ ਵਲੋਂ ਆਪਣੇ ਅਧਿਆਪਕਾਂ ਨਾਲ ਸਕੂਲ ਹੈਲਥ ਪ੍ਰੋਗਰਾਮ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਹਸਪਤਾਲ ਨਵਾਂਸ਼ਹਿਰ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਬੱਚਿਆਂ ਵਲੋਂ ਜਿਥੇ ...

ਪੂਰੀ ਖ਼ਬਰ »

ਲਵਲੀ ਆਟੋਜ਼ ਮਾਰੂਤੀ 'ਚ ਸਕਰੈਚ ਕਾਰਡ ਸਕੀਮ 'ਚ ਗਾਹਕ ਨੇ ਜਿੱਤਿਆ ਆਈਫ਼ੋਨ ਐਕਸ.ਆਰ

ਜਲੰਧਰ, 21 ਸਤੰਬਰ (ਅ.ਬ)-ਲਵਲੀ ਆਟੋਜ਼ ਜੋ ਕਿ ਮਾਰੂਤੀ ਸੂਜ਼ੂਕੀ ਦੇ ਜਲੰਧਰ, ਨਵਾਂਸ਼ਹਿਰ, ਬੰਗਾ, ਨਕੋਦਰ, ਸ਼ਾਹਕੋਟ, ਗੋਰਾਇਆ, ਜੰਡਿਆਲਾ, ਕਰਤਾਰਪੁਰ, ਭੋਗਪੁਰ, ਬਲਾਚੌਰ, ਆਦਮਪੁਰ, ਭੁਲੱਥ, ਅੱਪਰਾ ਤੇ ਔੜ ਵਿਚ | ਮਾਰੂਤੀ ਸੂਜ਼ੂਕੀ ਦੇ ਡੀਲਰ ਵਲੋਂ ਸਤੰਬਰ ਮਹੀਨੇ 'ਚ ...

ਪੂਰੀ ਖ਼ਬਰ »

ਰੱਤੂ ਜਠੇਰਿਆਂ ਦਾ ਜੋੜ ਮੇਲਾ ਅੱਜ

ਬਹਿਰਾਮ, 21 ਸਤੰਬਰ (ਪ. ਪ.) - ਬਾਬਾ ਡੋਗਰਪੀਰ, ਬਾਬਾ ਜਾਹਰ ਪੀਰ ਅਤੇ ਬਾਬਾ ਸੇਲਬਰਾਹ ਅਸਥਾਨ ਰੱਤੂ ਜਠੇਰੇ ਝੰਡੇਰਾਂ ਵਿਖੇ ਪ੍ਰਚਲਿਤ ਸਾਲਾਨਾ ਮੇਲਾ ਸਮੂਹ ਰੱਤੂ ਭਾਈਚਾਰੇ ਵਲੋਂ 22 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਮੁੱਖ ...

ਪੂਰੀ ਖ਼ਬਰ »

ਸਾਈਾ ਭੋਲੇ ਸ਼ਾਹ ਦੇ ਦਰਬਾਰ 'ਤੇ ਜੋੜ ਮੇਲਾ ਕਰਵਾਇਆ

ਮੁਕੰਦਪੁਰ, 21 ਸਤੰਬਰ (ਦੇਸ ਰਾਜ ਬੰਗਾ) - ਪੰਜ ਪੀਰ ਦਰਬਾਰ ਹਜਰਤ ਪੀਰ ਬਾਬਾ ਸਾਈਾ ਭੋਲੇ ਸ਼ਾਹ ਦੇ ਦਰਬਾਰ ਪਿੰਡ ਖਾਨਖਾਨਾ ਵਿਖੇ ਸਾਲਾਨਾ ਜੋੜ ਮੇਲਾ ਅਤੇ ਸਾਲਾਨਾ ਭੰਡਾਰਾ ਗੱਦੀ ਨਸ਼ੀਨ ਸਾਈਾ ਜਸਵੀਰ ਦਾਸ ਸਾਬਰੀ ਦੀ ਅਗਵਾਈ ਵਿਚ ਕਰਵਾਇਆ ਗਿਆ | ਇਸ ਮੌਕੇ ਇਲਾਕੇ ਭਰ ...

ਪੂਰੀ ਖ਼ਬਰ »

ਮਾਂ ਬੋਲੀ ਪੰਜਾਬੀ ਦੇ ਹੱਕ ਵਿਚ ਕੱਲ੍ਹ ਪ੍ਰਦਰਸ਼ਨ ਕਰਨਗੀਆਂ ਜਥੇਬੰਦੀਆਂ

ਨਵਾਂਸ਼ਹਿਰ, 21 ਸਤੰਬਰ (ਗੁਰਬਖਸ਼ ਸਿੰਘ ਮਹੇ)- ਸਾਹਿਤਕਾਰਾਂ ਦੇ ਨਾਲ ਗੈਰ-ਲੇਖਕ ਜਥੇਬੰਦੀਆਂ ਨੇ ਵੀ ਮਾਂ ਬੋਲੀ ਪੰਜਾਬੀ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ | ਅੱਜ ਇੱਥੇ ਦੋਆਬਾ ਸਾਹਿਤ ਸਭਾ ਨਵਾਂਸ਼ਹਿਰ ਦੇ ਮੋਢੇ ਨਾਲ ਮੋਢਾ ਮਿਲਾਉਂਦਿਆਂ ਗੈਰ ...

ਪੂਰੀ ਖ਼ਬਰ »

ਬਾਬਾ ਗੋਪੀ ਚੰਦ ਤਪਾ ਦਾ ਜੋੜ ਮੇਲਾ ਅੱਜ ਤੋਂ

ਰਾਹੋਂ, 21 ਸਤੰਬਰ (ਪ. ਪ.)- ਤਪਾ ਬਾਰਾਂਦਰੀ ਦੇ ਮਹਾਂ ਸੰਤ ਬਾਬਾ ਗੋਪੀ ਚੰਦ ਤਪਾ ਦਾ ਸਾਲਾਨਾ ਤਿੰਨ ਰੋਜ਼ਾ ਮੇਲਾ 22 ਸਤੰਬਰ ਦਿਨ ਐਤਵਾਰ ਤੋਂ ਸ਼ੁਰੂ ਹੋ ਰਿਹਾ ਹੈ | ਇਸ ਮੇਲੇ ਵਿਚ ਤਪਾ ਬਰਾਦਰੀ ਦੀ ਸੰਗਤ ਪੰਜਾਬ ਤੋਂ ਇਲਾਵਾ ਦੂਜੇ ਸੂਬਿਆਂ ਤੋਂ ਵੀ ਹਾਜ਼ਰੀ ਭਰੇਗੀ | ...

ਪੂਰੀ ਖ਼ਬਰ »

ਬਸਪਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਰਕਰ ਤੇ ਅਹੁਦੇਦਾਰ ਸੁਹਿਰਦਤਾ ਨਾਲ ਜ਼ਿੰਮੇਵਾਰੀ ਨਿਭਾਉਣ-ਸੂਬਾ ਪ੍ਰਧਾਨ ਗੜ੍ਹੀ

ਬਲਾਚੌਰ, 21 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਬਹੁਜਨ ਸਮਾਜ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਹੋਈ | ਜਿਸ ਵਿਚ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਇਸ ਮੌਕੇ ਹਲਕਾ ਬਲਾਚੌਰ ਦੀ ਨਵੀਂ ਇਕਾਈ ਦਾ ਐਲਾਨ ਕੀਤਾ ਗਿਆ | ਜਿਸ ਮੁਤਾਬਿਕ ...

ਪੂਰੀ ਖ਼ਬਰ »

ਗੜ੍ਹੀ ਅਜੀਤ ਸਿੰਘ ਦਾ 12ਵਾਂ ਸੱਭਿਆਚਾਰਕ ਤੇ ਛਿੰਝ ਮੇਲਾ ਸ਼ੁਰੂ

ਔੜ/ਝਿੰਗੜਾਂ, 21 ਸਤੰਬਰ (ਝਿੰਗੜ)-ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਨਿਗਾਹਾ ਪੀਰ ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ,ਐਨ.ਆਰ.ਆਈ ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 12 ਵਾਂ ਸੱਭਿਆਚਾਰਕ ਤੇ ਛਿੰਝ ਮੇਲਾ 11 ਸ੍ਰੀ ਅਖੰਡ-ਪਾਠਾਂ ਦੀ ਲੜੀ ਨਾਲ ਸ਼ੁਰੂ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਸਕੂਟਰੀ ਸਵਾਰ ਕਾਬੂ

ਪੋਜੇਵਾਲ ਸਰਾਂ, 21 ਸਤੰਬਰ (ਰਮਨ ਭਾਟੀਆ)- ਥਾਣਾ ਪੋਜੇਵਾਲ ਦੀ ਪੁਲਿਸ ਨੇ ਤਿੰਨ ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਪੋਜੇਵਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਏ. ਐੱਸ. ਆਈ. ਰਾਜ ਕੁਮਾਰ ਸਮੇਤ ਪੁਲਿਸ ਪਾਰਟੀ ...

ਪੂਰੀ ਖ਼ਬਰ »

ਔੜ-ਗੜੁਪੱੜ ਦਾ ਛਿੰਝ ਤੇ ਸੱਭਿਆਚਾਰਕ ਮੇਲਾ 27 ਨੂੰ

ਔੜ, 21 ਸਤੰਬਰ (ਖ਼ੁਰਦ)- ਇੱਥੋਂ ਦੀ ਧੰਨ-ਧੰਨ ਗੁੱਗਾ ਜਾਹਰ ਪੀਰ ਛਿੰਝ ਮੇਲਾ ਪ੍ਰਬੰਧਕ ਕਮੇਟੀ, ਐਨ.ਆਰ.ਆਈ ਵੀਰਾਂ ਤੇ ਸਮੂਹ ਨਗਰ ਨਿਵਾਸੀ ਪਿੰਡ ਔੜ-ਗੜੁਪੱੜ ਵਲੋਂ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਛਿੰਝ, ਧਾਰਮਿਕ ਤੇ ਸਭਿਆਚਾਰਕ ਮੇਲਾ 27 ...

ਪੂਰੀ ਖ਼ਬਰ »

ਬੀਸਲਾ 'ਚ ਸਰਕਾਰੀ ਪਾਣੀ ਵਾਲੀ ਟੈਂਕੀ ਬਣਨੀ ਸ਼ੁਰੂ

ਬਹਿਰਾਮ, 21 ਸਤੰਬਰ (ਨਛੱਤਰ ਸਿੰਘ) - ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਪਿੰਡ ਬੀਸਲਾ ਦੇ ਨਗਰ ਨਿਵਾਸੀਆਂ ਨਾਲ ਜੋ ਪਾਣੀ ਵਾਲੀ ਟੈਂਕੀ ਬਣਾਉਣ ਦਾ ਵਾਅਦਾ ਕੀਤਾ ਸੀ, ਨੂੰ ਪੂਰਾ ਕਰਦਿਆਂ ਨਗਰ ਨਿਵਾਸੀਆਂ ਦੀ ਸਹੂਲਤ ਲਈ ਪਾਣੀ ਵਾਲੀ ਟੈਂਕੀ ਬਣਾਉਣ ਦਾ ਕੰਮ ਅਰਦਾਸ ਕਰਨ ...

ਪੂਰੀ ਖ਼ਬਰ »

ਬਾਬਾ ਜੱਸਾ ਸਿੰਘ ਕਲੱਬ ਵਲੋਂ ਸ. ਹ. ਸਕੂਲ ਨੂੰ ਇਕ ਲੱਖ ਰੁਪਏ ਭੇਟ

ਬਲਾਚੌਰ, 21 ਸਤੰਬਰ (ਦੀਦਾਰ ਸਿੰਘ)- ਸਰਕਾਰੀ ਹਾਈ ਸਕੂਲ ਸਿੰਬਲ ਮਜਾਰਾ ਦੀ ਇਮਾਰਤ ਨੂੰ ਸ਼ਾਨਦਾਰ ਬਣਾਉਣ ਅਤੇ ਸਕੂਲ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਮੰਤਵ ਨਾਲ ਗਰਾਮ ਪੰਚਾਇਤ ਸਿੰਬਲ ਮਜਾਰਾ ਅਤੇ ਨਗਰ ਨਿਵਾਸੀ ਐਨ.ਆਰ.ਆਈ. ਵੀਰਾਂ ਅਤੇ ਬਾਬਾ ਜੱਸਾ ਸਿੰਘ ...

ਪੂਰੀ ਖ਼ਬਰ »

ਜੋਤੀ-ਜੋਤ ਦਿਵਸ ਸਬੰਧੀ ਸਮਾਗਮ ਅੱਜ

ਮੇਹਲੀ, 21 ਸਤੰਬਰ (ਪ. ਪ.) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਦਿਵਸ ਨੂੰ ਸਮਰਪਿਤ ਸਮਾਗਮ ਸਮੂਹ ਨਗਰ ਨਿਵਾਸੀਆਂ, ਸੰਗਤਾਂ ਅਤੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਪਿੰਡ ਬਹੂਆ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX