ਤਾਜਾ ਖ਼ਬਰਾਂ


ਯੂ ਪੀ 'ਚ ਕੱਲ੍ਹ ਤੋਂ 13 ਜੁਲਾਈ ਤਕ ਮੁਕੰਮਲ ਲਾਕਡਾਊਨ
. . .  1 day ago
ਬਟਾਲਾ ਪੁਲਿਸ ਨੇ ਨਵਤੇਜ ਸਿੰਘ ਗੁੱਗੂ ਨੂੰ ਕੀਤਾ ਗ੍ਰਿਫਤਾਰ
. . .  1 day ago
ਬਟਾਲਾ, 9 ਜੁਲਾਈ (ਕਾਹਲੋਂ)-ਪਿਛਲੇ ਦਿਨੀਂ ਨਵਤੇਜ ਹਿਓਮਨਟੀ ਹਸਪਤਾਲ ਦੇ ਸੰਚਾਲਕ ਨਵੇਤਜ ਸਿੰਘ ਗੁੱਗੂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਵਾਦ ਵਿਵਾਦ ਚੱਲ ਰਿਹਾ ਸੀ। ਇਹ ਵਿਵਾਦ ...
ਮੈਕਸਮੀਮਮ ਸਕਿਉਰਟੀ ਜੇਲ੍ਹ 'ਚ ਸਰਚ ਆਪ੍ਰੇਸ਼ਨ -12 ਮੋਬਾਇਲ ਫੋਨ ਤੇ ਹੋਰ ਸਮਾਨ ਬਰਾਮਦ
. . .  1 day ago
ਨਾਭਾ ,9 ਜੁਲਾਈ {ਅਮਨਦੀਪ ਸਿੰਘ ਲਵਲੀ} -ਡੀਐਸਪੀ ਰਾਜੇਸ਼ ਕੁਮਾਰ ਛਿੱਬਰ ਦੀ ਅਗਵਾਈ ਵਿੱਚ ਨਾਭਾ ਪੁਲਿਸ ਨੇ ਅੱਜ ਸ਼ਾਮ ਜੇਲ੍ਹ ਪ੍ਰਸ਼ਾਸਨ ਨਾਲ ਮਿਲ ਕੇ ਨਾਭਾ ਦੀ ਮੈਕਸੀਮਮ ਸੁਰੱਖਿਆ ਜੇਲ੍ਹ ਅਚਨਚੇਤ ...
ਮੁੰਬਈ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 1268 ਨਵੇਂ ਮਾਮਲੇ , 68 ਵਿਅਕਤੀਆਂ ਦੀ ਮੌਤ
. . .  1 day ago
ਰਾਜਪੁਰਾ 'ਚ ਫੋਕਲ ਪੁਆਇੰਟ ਵਾਸੀ ਇਕ ਵਿਅਕਤੀ ਨੂੰ ਹੋਇਆ ਕੋਰੋਨਾ
. . .  1 day ago
ਰਾਜਪੁਰਾ, 9 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਸ਼ਹਿਰ 'ਚ ਫੋਕਲ ਪੁਆਇੰਟ ਵਾਸੀ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ...
ਬੰਗਾ ਤੋਂ ਪੱਦੀ ਮਠਵਾਲੀ ਡਾ. ਸਾਧੂ ਸਿੰਘ ਹਮਦਰਦ ਮਾਰਗ ਦਾ ਪੱਲੀ ਝਿੱਕੀ ਵੱਲੋਂ ਉਦਘਾਟਨ
. . .  1 day ago
ਬੰਗਾ, 9 ਜੁਲਾਈ (ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ) - ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਡਾ. ਸਾਧੂ ਸਿੰਘ ਹਮਦਰਦ ...
ਕੋਰੋਨਾ ਮਹਾਂਮਾਰੀ ਤੋਂ ਪ੍ਰੇਸ਼ਾਨ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  1 day ago
ਕੋਰੋਨਾ ਪਾਜ਼ੀਟਿਵ ਨੌਜਵਾਨ ਦੀ ਪਤਨੀ ਦੀ ਰਿਪੋਰਟ ਵੀ ਆਈ ਪਾਜ਼ੀਟਿਵ
. . .  1 day ago
ਬੁਢਲਾਡਾ, 9 ਜੁਲਾਈ (ਸਵਰਨ ਸਿੰਘ ਰਾਹੀ) ਬੀਤੀ 7 ਜੁਲਾਈ ਨੂੰ ਪਾਜ਼ੀਟਿਵ ਪਾਏ ਗਏ ਸਬਡਵੀਜ਼ਨ ਬੁਢਲਾਡਾ...
ਯੂਨੀਵਰਸਿਟੀਆਂ ਤੇ ਕਾਲਜਾਂ ਦੀਆਂ ਅੰਤਿਮ ਪ੍ਰੀਖਿਆਵਾਂ ਰੱਦ ਕੀਤੇ ਜਾਣ ਸੰਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣਗੇ ਕੈਪਟਨ
. . .  1 day ago
ਚੰਡੀਗੜ੍ਹ, 9 ਜੁਲਾਈ (ਅ.ਬ)- ਕੋਰੋਨਾ ਕਾਰਨ ਪੰਜਾਬ ਅੰਦਰ ਪ੍ਰੀਖਿਆਵਾਂ ਲੈਣ ਲਈ ਸਥਿਤੀ ਅਨੁਕੂਲ ਨਾ ਹੋਣ ਦਾ...
ਸੰਦੌੜ ਇਲਾਕੇ 'ਚ ਕੋਰੋਨਾ ਦੇ ਤਿੰਨ ਮਾਮਲੇ ਆਏ ਸਾਹਮਣੇ
. . .  1 day ago
ਸੰਦੌੜ, 9 ਜੁਲਾਈ (ਗੁਰਪ੍ਰੀਤ ਸਿੰਘ ਚੀਮਾ) - ਸੰਦੌੜ ਖੇਤਰ ਦੇ ਤਿੰਨ ਪਿੰਡਾਂ 'ਚ ਅੱਜ ਕੋਰੋਨਾ ਦੇ ਤਿੰਨ ਮਾਮਲੇ ਸਾਹਮਣੇ ਆਉਣ ਦੀ ਖ਼ਬਰ...
ਆਰ.ਸੀ.ਐਫ. ਵੱਲੋਂ ਸੜਕ ਨਿਰਮਾਣ 'ਚ ਪਲਾਸਟਿਕ ਕਚਰੇ ਦੀ ਵਰਤੋਂ
. . .  1 day ago
ਕਪੂਰਥਲਾ, 9 ਜੁਲਾਈ (ਅਮਰਜੀਤ ਕੋਮਲ)- ਭਾਰਤੀ ਰੇਲਵੇ ਦੀ ਰੇਲਾਂ ਦੇ ਡੱਬੇ ਬਣਾਉਣ ਵਾਲੀ ਪਲੇਠੀ ਫ਼ੈਕਟਰੀ ...
ਪਠਾਨਕੋਟ ਵਿਖੇ ਇੱਕ ਔਰਤ ਨੂੰ ਹੋਇਆ ਕੋਰੋਨਾ
. . .  1 day ago
ਪਠਾਨਕੋਟ, 9 ਜੁਲਾਈ (ਸੰਧੂ/ਚੌਹਾਨ /ਅਸ਼ੀਸ਼ ਸ਼ਰਮਾ) ਪਠਾਨਕੋਟ ਵਿਖੇ ਇੱਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ...
ਜਲੰਧਰ 'ਚ ਕੋਰੋਨਾ ਨਾਲ ਪੀੜਤ ਇਕ ਵਿਅਕਤੀ ਦੀ ਹੋਈ ਮੌਤ
. . .  1 day ago
ਜਲੰਧਰ, 9 ਜੁਲਾਈ (ਐੱਮ. ਐੱਸ. ਲੋਹੀਆ) - ਅੱਜ ਸ਼ਾਮ ਜਲੰਧਰ ਦੇ ਸਿਵਲ ਹਸਪਤਾਲ 'ਚ ਇਕ ਕੋਰੋਨਾ ਪੀੜਤ ਵਿਅਕਤੀ ...
ਪੱਟੀ ਸਬ ਜੇਲ੍ਹ ਦੇ 7 ਹਵਾਲਾਤੀਆਂ ਸਮੇਤ 9 ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਤਰਨ ਤਾਰਨ, 9 ਜੁਲਾਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਵਿਚ ਕੋਵਿਡ-19 ਦੇ ਵੀਰਵਾਰ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ ਆਏ...
ਜਲੰਧਰ 'ਚ ਐੱਸ.ਡੀ.ਐਮ. ਅਤੇ ਐੱਸ.ਐੱਸ.ਪੀ. ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਜਲੰਧਰ, 9 ਜੁਲਾਈ (ਐੱਮ. ਐੱਸ. ਲੋਹੀਆ) - ਅੱਜ ਜਲੰਧਰ 'ਚ 37 ਸ਼ੱਕੀ ਮਰੀਜ਼ਾਂ ਦੇ ਕੋਰੋਨਾ ਟੈੱਸਟ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚ ਸ਼ਾਹਕੋਟ...
ਖੇੜੀ ਪੁਲਿਸ ਨੇ ਕੀਤੀ 2 ਕਿੱਲੋ 550 ਗ੍ਰਾਮ ਅਫ਼ੀਮ ਬਰਾਮਦ
. . .  1 day ago
ਸੰਘੋਲ, 9 ਜੁਲਾਈ (ਹਰਜੀਤ ਸਿੰਘ ਮਾਵੀ)- ਜ਼ਿਲ੍ਹਾ ਪੁਲਿਸ ਮੁਖੀ ਫ਼ਤਿਹਗੜ੍ਹ ਸਾਹਿਬ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼...
ਇਕਾਂਤਵਾਸ ਕੀਤੇ ਮਸਕਟ ਤੇ ਕੁਵੈਤ ਤੋਂ ਆਏ 35 ਵਿਅਕਤੀਆਂ 'ਚੋਂ ਇੱਕ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਘੁਮਾਣ, 9 ਜੁਲਾਈ (ਬੰਮਰਾਹ)- ਬੀਤੇ ਦਿਨੀਂ ਵੱਖ-ਵੱਖ ਫਲਾਈਟਾਂ ਰਾਹੀਂ ਮਸਕਟ ਤੋਂ ਆਏ 25 ਵਿਅਕਤੀ ਅਤੇ ਕੁਵੈਤ ਤੋਂ ਆਏ 10 ਵਿਅਕਤੀਆਂ ...
ਗੁਰੂਸਰ ਸੁਧਾਰ (ਲੁਧਿਆਣਾ) 'ਚ ਵੀ ਕੋਰੋਨਾ ਦੇ ਦੋ ਮਰੀਜ਼ ਆਏ ਸਾਹਮਣੇ
. . .  1 day ago
ਗੁਰੂਸਰ ਸੁਧਾਰ, 9 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ) - ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਕਸਬਾ ਗੁਰੂਸਰ ਸੁਧਾਰ ਵੀ ਅਛੂਤਾ ਨਹੀਂ ਰਿਹਾ...
ਐੱਸ.ਡੀ.ਐਮ ਦਿੜ੍ਹਬਾ (ਸੰਗਰੂਰ) ਨੂੰ ਵੀ ਕੋਰੋਨਾ
. . .  1 day ago
ਸੰਗਰੂਰ, 9 ਜੁਲਾਈ (ਧੀਰਜ ਪਸ਼ੋਰੀਆ) - ਸਿਵਲ ਸਰਜਨ ਸੰਗਰੂਰ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਹੁਣ ਐੱਸ.ਡੀ.ਐਮ ਦਿੜ੍ਹਬਾ ਮ...
ਲੁਧਿਆਣਾ 'ਚ ਕੋਰੋਨਾ ਦੇ 54 ਨਵੇਂ ਮਾਮਲਿਆਂ ਦੀ ਪੁਸ਼ਟੀ, 2 ਮੌਤਾਂ
. . .  1 day ago
ਲੁਧਿਆਣਾ, 9 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰਕੇ ਅੱਜ ਦੋ ਹੋਰ ਮਰੀਜ਼ਾਂ ਦੀ ਮੌਤ...
ਕ੍ਰਿਸ਼ਨ ਕੁਮਾਰ ਵੱਲੋਂ ਸਿੱਖਿਆ ਦੇ ਅਮਲਾਂ 'ਚ ਸੁਧਾਰ ਲਈ ਬੱਡੀ ਗਰੁੱਪਾਂ ਦਾ ਗਠਨ
. . .  1 day ago
ਅੰਮ੍ਰਿਤਸਰ 'ਚ ਕੋਰੋਨਾ ਦੇ 12 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  1 day ago
ਅੰਮ੍ਰਿਤਸਰ, 9 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਲਗਾਤਾਰ ਗਿਣਤੀ ਵੱਧ ਰਹੀ ਹੈ ਜਿਸ ਤਹਿਤ ...
ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਮਾਤਾ ਜੀ ਸਵਰਗਵਾਸ
. . .  1 day ago
ਅਜਨਾਲਾ, 9 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪਦਮਸ਼੍ਰੀ ਸਵਰਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਤਿਕਾਰਯੋਗ ਮਾਤਾ ਜੀ ਅੱਜ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ...
ਜਾਪਾਨ ਨਾਲ ਵੈਬੀਨਾਰ ਕਾਨਫ਼ਰੰਸ 'ਚ ਇਨਵੈਸਟ ਪੰਜਾਬ ਵਲੋਂ ਨਿਵੇਸ਼ਕਾਂ ਨੂੰ ਖਿੱਚਣ ਦੀ ਕੋਸ਼ਿਸ਼, ਐਗਰੋ ਪ੍ਰੋਸੈਸਿੰਗ 'ਚ ਵਧੇਰੇ ਮੌਕੇ ਦੱਸੇ
. . .  1 day ago
ਚੰਡੀਗੜ੍ਹ, 9 ਜੁਲਾਈ- ਟੋਕੀਓ 'ਚ ਭਾਰਤੀ ਅੰਬੈਸੀ ਵਲੋਂ ਆਯੋਜਿਤ ਕੀਤੀ ਗਈ ਜਾਪਾਨ ਨਾਲ ਵੈਬੀਨਾਰ ਕਾਨਫ਼ਰੰਸ ਦੌਰਾਨ ਇਨਵੈਸਟ ਪੰਜਾਬ ਨੇ ਐਗਰੋ ਪ੍ਰੋਸੈਸਿੰਗ ਸੈਕਟਰ 'ਚ ਨਿਵੇਸ਼ ਦੇ ਵਧੇਰੇ...
ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੇ 58 ਅਧਿਕਾਰੀਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  1 day ago
ਲੁਧਿਆਣਾ, 9 ਜੁਲਾਈ (ਪੁਨੀਤ ਬਾਵਾ)- ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਬੈਂਸ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ 59 ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਅੱਸੂ ਸੰਮਤ 551

ਖੇਡ ਸੰਸਾਰ

-ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ-

ਅਮਿਤ ਪੰਘਾਲ ਨੇ ਫਾਈਨਲ ਹਾਰ ਕੇ ਵੀ ਰਚਿਆ ਇਤਿਹਾਸ

ਚਾਂਦੀ ਦਾ ਤਗਮਾ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ r ਭਾਰਤ ਨੇ ਪਹਿਲੀ ਵਾਰ ਦੋ ਤਗਮੇ ਜਿੱਤੇ

ਇਕਤੇਰਿਨਬਰਗ (ਰੂਸ), 21 ਸਤੰਬਰ (ਏਜੰਸੀ)- ਭਾਰਤ ਦੇ ਸਟਾਰ ਮੁੱਕੇਬਾਜ਼ ਤੇ ਏਸ਼ੀਅਨ ਚੈਂਪੀਅਨ ਅਮਿਤ ਪੰਘਾਲ (52 ਕਿੱਲੋ) ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ | ਪੰਘਾਲ ਨੂੰ ਿਖ਼ਤਾਬੀ ਮੁਕਾਬਲੇ 'ਚ ਉਜ਼ਬੇਕਿਸਤਾਨ ਦੇ ਸ਼ਾਖੋਬਿਦੀਨ ਜ਼ੋਈਰੋਵ ਨੇ 0-5 ਨਾਲ ਮਾਤ ਦਿੱਤੀ | ਫਾਈਨਲ 'ਚ ਪੰਘਾਲ ਨੂੰ ਉਲੰਪਿਕ ਚੈਂਪੀਅਨ ਜ਼ੋਈਰੋਵ ਦੇ ਿਖ਼ਲਾਫ਼ ਇਕਤਰਫ਼ਾ ਫੈਸਲੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ | 26 ਸਾਲ ਦੇ ਉਜ਼ਬੇਕ ਮੁੱਕੇਬਾਜ਼ ਜ਼ੋਈਰੋਵ 2016 ਰੀਓ ਉਲੰਪਿਕ ਤੇ 2014 ਇੰਚੀਓਨ ਏਸ਼ੀਅਨ ਖੇਡਾਂ ਦੇ ਚੈਂਪੀਅਨ ਹਨ | ਭਾਰਤੀ ਮੁੱਕੇਬਾਜ਼ ਪਹਿਲੇ ਰਾਊਾਡ 'ਚ ਰੱਖਿਆਤਮਕ ਅੰਦਾਜ਼ 'ਚ ਖੇਡਦੇ ਨਜ਼ਰ ਆਏ | ਦੂਸਰੇ ਰਾਊਾਡ 'ਚ ਉਨ੍ਹਾਂ ਮੌਕੇ ਬਣਾਉਣੇ ਸ਼ੁਰੂ ਕੀਤੇ, ਤੇ ਥੋੜਾ ਹਮਲਾਵਰ ਵੀ ਦਿਖੇ | ਤੀਸਰੇ ਅਤੇ ਅੰਤਿਮ ਰਾਊਾਡ 'ਚ ਜ਼ੋਈਰੋਵ ਨੇ ਕੁਝ ਚੰਗੇ ਪੰਚ ਜੜੇ | ਜ਼ੋਈਰੋਵ ਦੇ ਪੱਖ 'ਚ ਹੀ ਅੰਤ ਨੂੰ ਇਕ ਪਾਸੜ ਫੈਸਲਾ ਆਇਆ, ਤੇ ਉਨ੍ਹਾਂ ਸੋਨ ਤਗਮਾ ਜਿੱਤ ਕੇ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ | ਅਮਿਤ ਤੋਂ ਪਹਿਲਾਂ ਮਨੀਸ਼ ਕੌਸ਼ਿਕ ਨੇ ਕੱਲ੍ਹ 63 ਕਿੱਲੋ ਵਰਗ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ | ਇਹ ਪਹਿਲੀ ਵਾਰ ਹੈ ਕਿ ਭਾਰਤ ਨੇ ਇਕ ਵਿਸ਼ਵ ਚੈਂਪੀਅਨਸ਼ਪ 'ਚ ਦੋ ਤਗਮੇ ਜਿੱਤੇ ਹੋਣ | ਉਪਰੋਕਤ ਦੋਹਾਂ ਤੋਂ ਪਹਿਲਾਂ ਪਹਿਲਾਂ ਵਿਜੇਂਦਰ ਸਿੰਘ (2009), ਵਿਕਾਸ ਕ੍ਰਿਸ਼ਨ (2011), ਸ਼ਿਵ ਥਾਪਾ (2015) ਅਤੇ ਗੌਰਵ ਭਾਦੁੜੀ (2017) 'ਚ ਕਾਂਸੀ ਦੇ ਤਗਮੇ ਜਿੱਤ ਚੁੱਕੇ ਹਨ |
ਅਮਿਤ ਨੇ ਹਰ ਟੂਰਨਾਮੈਂਟ 'ਚ ਛੱਡੀ ਛਾਪ
ਹਰਿਆਣਾ ਦੇ ਜ਼ਿਲ੍ਹਾ ਰੋਹਤਕ ਦੇ ਪਿੰਡ ਮਯਨਾ 'ਚ ਕਿਸਾਨ ਪਰਿਵਾਰ 'ਚ ਜਨਮੇ ਅਮਿਤ ਪੰਘਾਲ (23 ਸਾਲ) ਨੂੰ ਮੁੱਕੇਬਾਜ਼ੀ ਨਾਲ ਮੋਹ ਵੱਡੇ ਭਰਾ ਅਜੇ ਨੂੰ ਦੇਖ ਕੇ ਪੈਦਾ ਹੋਇਆ | ਅਮਿਤ ਨੇ ਦੇਸ਼ ਵਾਸੀਆਂ ਦਾ ਧਿਆਨ ਉਸ ਸਮੇਂ ਆਪਣੇ ਵੱਲ ਖਿੱਚਿਆ, ਜਦੋਂ ਉਸ ਨੇ ਗੁਹਾਟੀ 'ਚ 2016 'ਚ ਹੋਈ ਕੌਮੀ ਚੈਂਪੀਅਨਸ਼ਿਪ 'ਚ ਪਹਿਲੀ ਵਾਰ ਹਿੱਸਾ ਲੈਂਦਿਆਂ 49 ਕਿੱਲੋ ਵਰਗ 'ਚ ਕੌਮੀ ਿਖ਼ਤਾਬ ਜਿੱਤਿਆ ਸੀ | ਇਸ ਤੋਂ ਬਾਅਦ ਉਨ੍ਹਾਂ ਨੇ 2017 'ਚ ਏਸ਼ੀਅਨ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਿਆ | ਇਸ ਤੋਂ ਇਲਾਵਾ ਉਨ੍ਹਾਂ ਨੇ ਬੁਲਗਾਰੀਆ 'ਚ ਵੱਕਾਰੀ ਸਟ੍ਰੈਂਡਜ਼ਾ ਮੈਮੋਰੀਅਲ ਚੈਂਪੀਅਨਸ਼ਿਪ 'ਚ ਵੀ ਸੋਨ ਤਗਮਾ ਜਿੱਤਿਆ | ਇਸ ਸਾਲ ਉਨ੍ਹਾਂ ਨੇ ਏਸ਼ੀਅਨ ਚੈਂਪੀਅਨਸ਼ਿਪ 'ਚ ਸੋਨ ਤਗਮਾ ਆਪਣੇ ਨਾਂਅ ਕੀਤਾ ਹੈ | ਅਮਿਤ ਨੇ 49 ਕਿੱਲੋ ਭਾਰ ਵਰਗ ਨੂੰ ਉਲੰਪਿਕ 'ਚੋਂ ਹਟਾਉਣ ਤੋਂ ਬਾਅਦ 52 ਕਿੱਲੋ 'ਚ ਖੇਡਣ ਦਾ ਫੈਸਲਾ ਕੀਤਾ ਸੀ | ਪੰਘਾਲ ਨੂੰ ਇਸ ਸਾਲ ਅਰਜੁਨ ਪੁਰਸਕਾਰ ਲਈ ਨਹੀਂ ਚੁਣਿਆ ਗਿਆ ਸੀ | ਪੰਘਾਲ ਨੇ ਤਗਮਾ ਜਿੱਤਣ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਉਹ ਮੈਦਾਨ 'ਚ ਅਭਿਆਸ ਲਈ ਦੇਰੀ ਨਾਲ ਪਹੁੰਚਦੇ ਸਨ, ਜਿਸ ਕਾਰਨ ਉਨ੍ਹਾਂ ਦੇ ਕੋਚ ਵੀ ਪ੍ਰੇਸ਼ਾਨ ਰਹਿੰਦੇ ਸਨ | ਟਵਿੱਟਰ 'ਤੇ ਵੀਡੀਓ ਪੋਸਟ ਕਰਦਿਆਂ ਉਨ੍ਹਾਂ ਕਿਹਾ ਕਿ ਉਮੀਦ ਤਾਂ ਸੋਨ ਤਗਮੇ ਦੀ ਸੀ ਪਰ ਕੁਝ ਕਮੀਆਂ ਰਹੀ, ਜੋ ਮੁਕਾਬਲੇ 'ਚ ਦਿਖਾਈ ਦਿੱਤੀ, ਅੱਗੇ ਤੋਂ ਉਨ੍ਹਾਂ 'ਤੇ ਕੰਮ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੁਰਸਕਾਰ ਤੋਂ ਜ਼ਿਆਦਾ ਮੈਨੂੰ ਦੇਸ਼ ਲਈ ਤਗਮਾ ਜਿੱਤਣ ਨਾਲ ਪਿਆਰ ਹੈ |

-ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ-

ਦੀਪਕ ਪੂਨੀਆ ਫਾਈਨਲ 'ਚ ਉਲੰਪਿਕ ਕੋਟਾ ਵੀ ਕੀਤਾ ਹਾਸਲ

ਸੋਨ ਤਗਮਾ ਜਿੱਤਣ ਵਾਲੇ ਸਭ ਤੋਂ ਨੌਜਵਾਨ ਤੇ ਦੂਜੇ ਭਾਰਤੀ ਬਣਨ ਦਾ ਮੌਕਾ r ਰਾਹੁਲ ਅੱਜ ਕਾਂਸੀ ਦੇ ਤਗਮੇ ਲਈ ਮੈਟ 'ਤੇ ਉਤਰਨਗੇ, ਜਿਤੇਂਦਰ ਤੇ ਮੌਸਮ ਖੱਤਰੀ ਨੂੰ ਰੀਪਚੇਜ਼ ਦੀ ਆਸ

ਨੂਰ-ਸੁਲਤਾਨ (ਕਜ਼ਾਕਿਸਤਾਨ), 21 ਸਤੰਬਰ (ਏਜੰਸੀ)- ਜੂਨੀਅਰ ਵਿਸ਼ਵ ਚੈਂਪੀਅਨ ਦੀਪਕ ਪੂਨੀਆ (20 ਸਾਲ) ਇਥੇ ਚਲ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿੱਲੋ ਭਾਰ ਵਰਗ ਦੇ ਫਾਈਨਲ 'ਚ ਪਹੁੰਚਣ ਵਾਲੇ ਇਸ ਸੀਜਨ ਦੇ ਪਹਿਲੇ ਭਾਰਤੀ ਬਣ ਗਏ ਹਨ | ਪਹਿਲੀ ਵਾਰ ਸੀਨੀਅਰ ਵਿਸ਼ਵ ...

ਪੂਰੀ ਖ਼ਬਰ »

ਸ਼ੁਭਮਨ ਗਿੱਲ ਤੇ ਅਨਮੋਲਪ੍ਰੀਤ ਸਿੰਘ ਵੀ ਬਣੇ ਪੰਜਾਬ ਦੀ ਟੀਮ ਦਾ ਹਿੱਸਾ

ਪਟਿਆਲਾ, 21 ਸਤੰਬਰ (ਚਹਿਲ)- 25 ਸਤੰਬਰ ਤੋਂ ਬੜੌਦਾ ਵਿਖੇ ਹੋਣ ਵਾਲੀ ਕੌਮੀ ਇਕ ਦਿਨਾ ਵਿਜੇ ਹਜ਼ਾਰੇ ਕਿ੍ਕਟ ਟਰਾਫ਼ੀ ਲਈ ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਬੀਤੇ ਕੱਲ੍ਹ ਐਲਾਨੀ ਗਈ ਪੰਜਾਬ ਦੀ ਟੀਮ 'ਚ ਕੌਮਾਂਤਰੀ ਸਿਤਾਰੇ ਸ਼ੁਭਮਨ ਗਿੱਲ ਤੇ ਅਨਮੋਲਪ੍ਰੀਤ ਸਿੰਘ ਕੌਮੀ ...

ਪੂਰੀ ਖ਼ਬਰ »

-ਬਾਬਾ ਫ਼ਰੀਦ ਹਾਕੀ ਗੋਲਡ ਕੱਪ-

ਈ.ਐਮ.ਈ. ਜਲੰਧਰ, ਆਰ.ਸੀ.ਐਫ. ਕਪੂਰਥਲਾ, ਪੰਜਾਬ ਐਾਡ ਸਿੰਧ ਬੈਂਕ ਤੇ ਸੀ.ਆਰ.ਪੀ.ਐਫ ਦਿੱਲੀ ਦੀਆਂ ਟੀਮਾਂ ਸੈਮੀਫ਼ਾਈਨਲ 'ਚ

ਫ਼ਰੀਦਕੋਟ, 21 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਹਾਕੀ ਕਲੱਬ ਵਲੋਂ ਇਥੇ ਕਰਵਏ ਜਾ ਰਹੇ 28ਵੇਂ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਦੇ ਤੀਜੇ ਦਿਨ ਈ.ਐਮ.ਈ. ਜਲੰਧਰ, ਆਰ.ਸੀ.ਐਫ. ਕਪੂਰਥਲਾ, ਸੀ.ਆਰ.ਪੀ.ਐਫ. ਦਿੱਲੀ, ਪੰਜਾਬ ਐਾਡ ਸਿੰਧ ਬੈਂਕ ਅਕੈਡਮੀ ਜਲੰਧਰ ਦੀਆਂ ਟੀਮਾਂ ...

ਪੂਰੀ ਖ਼ਬਰ »

ਇੰਗਲਿਸ਼ ਪ੍ਰੀਮੀਅਰ ਲੀਗ :

ਮਾਨਚੈਸਟਰ ਸਿਟੀ ਨੇ ਵਾਟਫੋਰਡ ਨੂੰ 8-0 ਨਾਲ ਦਰੜਿਆ ਬਰਨਾਰਡੋ ਸਿਲਵਾ ਨੇ ਲਗਾਈ ਹੈਟਿ੍ਕ

ਮਾਨਚੈਸਟਰ, 21 ਸਤੰਬਰ (ਏਜੰਸੀ)- ਇੰਗਲਿਸ਼ ਪ੍ਰੀਮੀਅਰ ਲੀਗ ਦੇ ਇਥੇ ਖੇਡੇ ਗਏ ਇਕ ਮੈਚ ਦੌਰਾਨ ਮਾਨਚੈਸਟਰ ਸਿਟੀ ਨੇ ਵਾਟਫੋਰਡ 8-0 ਨਾਲ ਦਰੜ ਕੇ ਧਮਾਕੇਦਾਰ ਜਿੱਤ ਦਰਜ ਕੀਤੀ | ਮਾਨਚੈਸਟਰ ਦੇ ਖਿਡਾਰੀ ਬਰਨਾਰਡੋ ਸਿਲਵਾ ਨੇ ਹੈਟਿ੍ਕ ਲਗਾਈ | ਡੇਵਿਡ ਸਿਲਵਾ ਨੇ ਮੈਚ ਸ਼ੁਰੂ ...

ਪੂਰੀ ਖ਼ਬਰ »

ਕੈਰੋਲੀਨਾ ਮਾਰਿਨ ਚੀਨ ਓਪਨ ਬੈਡਮਿੰਟਨ ਦੇ ਫਾਈਨਲ 'ਚ

ਚਾਂਗਜ਼ੌਾ, 21 ਸਤੰਬਰ (ਏਜੰਸੀ)- ਮੌਜੂਦਾ ਉਲੰਪਿਕ ਚੈਂਪੀਅਨ ਸਪੇਨ ਦੀ ਬੈਡਮਿੰਟਨ ਸਟਾਰ ਕੈਰੋਲੀਨਾ ਮਾਰਿਨ ਚੀਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਈ ਹੈ | ਅੱਠ ਮਹੀਨੇ ਬਾਅਦ ਵਾਪਸੀ ਕਰ ਰਹੀ ਮਾਰਿਨ ਨੇ 58 ਮਿੰਟ ਤੱਕ ਚਲੇ ਸੈਮੀਫਾਈਨਲ ਮੁਕਾਬਲੇ 'ਚ ...

ਪੂਰੀ ਖ਼ਬਰ »

ਗੌਰਵ ਗਿੱਲ ਦੀ ਕਾਰ ਨਾਲ ਟਕਰਾਉਣ ਕਰਨ 3 ਲੋਕਾਂ ਦੀ ਮੌਤ

ਨਵੀਂ ਦਿੱਲੀ, 21 ਸਤੰਬਰ (ਏਜੰਸੀ)- ਇੰਡੀਅਨ ਨੈਸ਼ਨਲ ਰੈਲੀ ਚੈਂਪੀਅਨਸ਼ਿਪ ਦੇ ਤੀਸਰੇ ਦੌਰ (ਮੈਕਸਪੀਰਿਯੰਸ ਰੈਲੀ) ਦੌਰਾਨ ਵਾਪਰੀ ਦੁਰਘਟਨਾ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ | ਜੋਧਪੁਰ 'ਚ ਇਸ ਰੈਲੀ ਦੀ ਫਿਨਸ਼ਿੰਗ ਲਾਈਨ ਤੋਂ ਕੇਵਲ 150 ਮੀਟਰ ਪਹਿਲਾਂ ਇਹ ਹਾਦਸਾ ...

ਪੂਰੀ ਖ਼ਬਰ »

ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਤੀਜਾ ਤੇ ਆਖ਼ਰੀ ਟੀ-20 ਮੈਚ ਅੱਜ ਲੜੀ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਉਤਰੇਗਾ ਭਾਰਤ

ਬੈਂਗਲੁਰੂ, 21 ਸਤੰਬਰ (ਏਜੰਸੀ)- ਮੁਹਾਲੀ 'ਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਇਥੇ ਐਮ. ਚਿਨਾਸਵਾਮੀ ਸਟੇਡੀਅਮ 'ਚ ਦੱਖਣੀ ਅਫ਼ਰੀਕਾ ਿਖ਼ਲਾਫ਼ ਖੇਡੇ ਜਾਣ ਵਾਲੇ ਤੀਸਰੇ ਤੇ ਆਖ਼ਰੀ ਟੀ-20 ਮੈਚ ਨੂੰ ਜਿੱਤ ਕੇ ਲੜੀ ਆਪਣੇ ਨਾਂਅ ਕਰਨਾ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX