ਤਾਜਾ ਖ਼ਬਰਾਂ


ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜਰਨਲ ਸਕੱਤਰ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ
. . .  8 minutes ago
ਭਵਾਨੀਗੜ੍ਹ, 17 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਸੂਬਾ ਜਰਨਲ ਸਕੱਤਰ ਰਾਮ ਸਿੰਘ ਮੱਟਰਾਂ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਅਸਤੀਫੇ ਦੀਆਂ ਕਾਪੀਆਂ ਦਿੰਦਿਆਂ ਰਾਮ ਸਿੰਘ ਮੱਟਰਾਂ...
ਮੇਰੇ ਕੋਲ ਚਾਪਲੂਸ ਵਰਕਰ ਰਹਿਣ ਦੂਰ, ਸਿਰਫ਼ ਕੰਮ ਕਰਨ ਵਾਲਿਆਂ ਨੂੰ ਦਿੱਤੀ ਜਾਵੇਗੀ ਤਰਜੀਹ - ਅਸ਼ਵਨੀ ਸ਼ਰਮਾ
. . .  21 minutes ago
ਦਿਨ ਦਿਹਾੜੇ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੇ ਛੇ ਲੱਖ
. . .  29 minutes ago
ਸਰਹਾਲੀ ਕਲਾਂ, 17 ਜਨਵਰੀ (ਅਜੈ ਸਿੰਘ ਹੁੰਦਲ) - ਪਿੰਡ ਠੱਠੀਆਂ ਮਹੰਤਾਂ ਸਥਿਤ ਐਕਸਿਸ ਬੈਂਕ ਬ੍ਰਾਂਚ 'ਚੋਂ ਚਿੱਟੇ ਲੁਟੇਰੇ ਛੇ ਲੱਖ ਦੀ ਨਗਦੀ ਲੈ ਕੇ ਫ਼ਰਾਰ ਹੋ ਗਏ। ਲੁਟੇਰੇ ਏਨੇ ਬੇਖੌਫ਼ ਸਨ ਕਿ ਦੁਪਹਿਰ ਦੇ ਤਕਰੀਬਨ 1.45 'ਤੇ ਘਟਨਾ ਨੂੰ ਅੰਜਾਮ ਦੇ ਚੱਲਦੇ ਬਣੇ। ਇਸ ਘਟਨਾ...
ਇਸ ਦੇਸ਼ ਦਾ ਬਟਵਾਰਾ ਧਰਮ ਦੇ ਆਧਾਰ 'ਤੇ ਹੋਇਆ, ਸੀ.ਏ.ਏ. ਬਿਲਕੁਲ ਠੀਕ ਕਦਮ - ਅਸ਼ਵਨੀ ਸ਼ਰਮਾ
. . .  35 minutes ago
ਪੰਜਾਬ 'ਚ ਕਾਂਗਰਸ ਸਰਕਾਰ ਮੁਕੰਮਲ ਫੇਲ, ਮੈਨੂੰ ਤਾਂ ਸਰਕਾਰ ਕਹਿਣ 'ਚ ਵੀ ਹਿਚਕਚਾਹਟ ਹੁੰਦੀ ਹੈ - ਅਸ਼ਵਨੀ ਸ਼ਰਮਾ
. . .  39 minutes ago
ਪਾਰਟੀ ਦੇ ਹਿੱਤ 'ਚ ਕੰਮ ਕਰਨ ਵਾਲਿਆਂ ਨੂੰ ਮੈਂ ਪੂਰਾ ਸਹਿਯੋਗ ਦੇਵਾਂਗਾ,ਭਾਜਪਾ ਇਕ ਪਰਿਵਾਰ - ਅਸ਼ਵਨੀ ਸ਼ਰਮਾ
. . .  41 minutes ago
ਦਿੱਲੀ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ 57 ਉਮੀਦਵਾਰਾਂ ਦੀ ਸੂਚੀ
. . .  46 minutes ago
ਦਿੱਲੀ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ 57 ਉਮੀਦਵਾਰਾਂ ਦੀ ਸੂਚੀ...
ਪਾਰਟੀ ਪ੍ਰਧਾਨ ਇਕੱਲਾ ਨਹੀਂ, ਸਾਰਿਆਂ ਦੇ ਯੋਗਦਾਨ ਨਾਲ ਚੱਲਦੀ ਹੈ - ਅਸ਼ਵਨੀ ਸ਼ਰਮਾ
. . .  49 minutes ago
ਭਾਰਤ ਆਸਟ੍ਰੇਲੀਆ ਦੂਸਰਾ ਇਕ ਦਿਨਾਂ ਮੈਚ : ਭਾਰਤ ਨੇ ਆਸਟ੍ਰੇਲੀਆ ਨੂੰ 341 ਦੌੜਾਂ ਦਾ ਦਿੱਤਾ ਟੀਚਾ
. . .  50 minutes ago
ਮੈਨੂੰ ਪੰਜਾਬ ਦੇ ਸਾਰੇ ਸੀਨੀਅਰ ਭਾਜਪਾ ਲੀਡਰਾਂ ਨਾਲ ਕੰਮ ਕਰਨ ਦਾ ਮਾਣ ਹੋਇਆ ਪ੍ਰਾਪਤ - ਅਸ਼ਵਨੀ ਸ਼ਰਮਾ
. . .  1 minute ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਰਕਰਾਂ ਨੂੰ ਕਰ ਰਹੇ ਹਨ ਸੰਬੋਧਨ
. . .  about 1 hour ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਦੀਆਂ ਕੁੱਝ ਤਸਵੀਰਾਂ
. . .  about 1 hour ago
ਜਲੰਧਰ, 17 ਜਨਵਰੀ (ਚਿਰਾਗ ਸ਼ਰਮਾ) - ਨਵੇਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਦੌਰਾਨ ਮੌਜੂਦ ਰਹੇ ਪੰਜਾਬ ਭਾਜਪਾ ਦੇ...
ਪੰਜਾਬ 'ਚ ਹੁਣ ਭਾਜਪਾ ਨਿਭਾਏਗੀ ਵੱਡੇ ਭਰਾ ਦੀ ਭੂਮਿਕਾ - ਮਦਨ ਮੋਹਨ ਮਿੱਤਲ
. . .  about 1 hour ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਭਾਜਪਾ ਲੀਡਰਸ਼ਿਪ ਵੱਲੋਂ 59 ਸੀਟਾਂ 'ਤੇ ਚੋਣ ਲੜਨ ਦਾ ਕੀਤਾ ਗਿਆ ਅਹਿਦ
. . .  about 1 hour ago
ਇਕ ਫਰਵਰੀ ਨੂੰ ਹੋਵੇਗੀ ਨਿਰਭੈਆ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ
. . .  about 1 hour ago
ਨਵੀਂ ਦਿੱਲੀ, 17 ਜਨਵਰੀ - ਨਿਰਭੈਆ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਹੁਣ ਇਕ ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦੇਣ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਪਹਿਲਾ ਇਨ੍ਹਾਂ ਨੂੰ 22 ਜਨਵਰੀ ਨੂੰ ਫਾਂਸੀ ਹੋਣੀ...
ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਮੌਕੇ ਮਨੋਰੰਜਨ ਕਾਲੀਆ ਵੱਲੋਂ ਵਰਕਰਾਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 1 hour ago
10 ਲੱਖ ਦੀ ਰਿਸ਼ਵਤ ਸਮੇਤ ਕਾਬੂ ਰਾਜਪੁਰਾ ਦਾ ਨਾਇਬ ਤਹਿਸੀਲਦਾਰ 3 ਦਿਨ ਦੇ ਰਿਮਾਂਡ 'ਤੇ
. . .  about 1 hour ago
ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਮੌਕੇ ਜਲੰਧਰ 'ਚ ਇਕੱਠੀ ਹੋਈ ਪੰਜਾਬ ਭਾਜਪਾ ਦੀ ਲੀਡਰਸ਼ਿਪ
. . .  about 1 hour ago
ਐਡਵੋਕੇਟ ਜਨਰਲ ਅਤੁਲ ਨੰਦਾ ਵਲੋਂ ਅਸਤੀਫਾ ਦਿੱਤੇ ਜਾਣ ਦੇ ਚਰਚੇ
. . .  about 2 hours ago
ਅਟਾਰੀ ਨੇੜਿਉਂ ਬੀ.ਐਸ.ਐਫ ਵੱਲੋਂ ਸਾਢੇ ਬਾਰਾਂ ਕਿੱਲੋ ਹੈਰੋਇਨ ਬਰਾਮਦ
. . .  about 2 hours ago
ਚਾਰ ਹਫ਼ਤਿਆਂ 'ਚ ਤਿੰਨ ਸੀਨੀਅਰ ਅਫ਼ਸਰਾਂ ਦਾ ਪੈਨਲ ਬਣਾਉਣ ਦੀ ਹਦਾਇਤ
. . .  about 2 hours ago
ਪ੍ਰਤਾਪ ਬਾਜਵਾ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਨਿਯੁਕਤੀ 'ਤੇ ਚੁੱਕੇ ਸਵਾਲ
. . .  about 3 hours ago
ਗਵਾਹੀ ਤੋਂ ਰੋਕੇ ਜਾਣ 'ਤੇ ਬੇਅਦਬੀ ਦੇ ਸ਼ਿਕਾਇਤਕਰਤਾ ਨੇ ਹਾਈਕੋਰਟ ਤੋਂ ਮੰਗੀ ਸੁਰੱਖਿਆ
. . .  about 3 hours ago
ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਫ਼ੌਜੀ ਹਰਪ੍ਰੀਤ ਸਿੰਘ ਦਿੱਲੀ ਤੋਂ ਗ੍ਰਿਫ਼ਤਾਰ
. . .  about 2 hours ago
ਪਾਣੀਆਂ ਦੇ ਮੁੱਦੇ 'ਤੇ ਕੈਪਟਨ ਵੱਲੋਂ 23 ਜਨਵਰੀ ਨੂੰ ਸੱਦੀ ਗਈ ਸਰਬ ਪਾਰਟੀ ਮੀਟਿੰਗ
. . .  about 3 hours ago
ਅਹੁਦੇ 'ਤੇ ਬਣੇ ਰਹਿਣਗੇ ਡੀ.ਜੀ.ਪੀ ਦਿਨਕਰ ਗੁਪਤਾ : ਕੈਪਟਨ
. . .  about 4 hours ago
ਬਰਫ਼ ਦੇ ਤੋਦੇ ਡਿੱਗਣ ਕਾਰਨ ਸ਼ਹੀਦ ਹੋਏ ਜਵਾਨ ਦੇ ਪਰਿਵਾਰ ਲਈ ਕੈਪਟਨ ਵੱਲੋਂ ਮੁਆਵਜ਼ੇ ਦਾ ਐਲਾਨ
. . .  about 4 hours ago
ਪ੍ਰੋ ਸੁਰਜੀਤ ਹਾਂਸ ਦੇ ਅਕਾਲ ਚਲਾਣੇ 'ਤੇ ਸੁਰਿੰਦਰ ਰੱਕੜਾਂ ਵੱਲੋਂ ਕੀਤਾ ਗਿਆ ਦੁੱਖ ਪ੍ਰਗਟ
. . .  about 4 hours ago
ਨਾਗਰਿਕਤਾ ਕਾਨੂੰਨ ਵਿਰੁੱਧ ਦਿੱਲੀ ਦੀ ਜਾਮਾ ਮਸਜਿਦ ਵਿਖੇ ਪ੍ਰਦਰਸ਼ਨ, ਚੰਦਰਸ਼ੇਖਰ ਆਜ਼ਾਦ ਵੀ ਮੌਜੂਦ
. . .  about 4 hours ago
ਖਟਕੜ ਕਲਾਂ ਵਿਖੇ ਭੇਦਭਰੀ ਹਾਲਤ 'ਚ ਪ੍ਰਵਾਸੀ ਭਾਰਤੀ ਦਾ ਕਤਲ
. . .  about 4 hours ago
ਅਰੁਣ ਸੂਦ ਬਣੇ ਚੰਡੀਗੜ੍ਹ ਭਾਜਪਾ ਪ੍ਰਧਾਨ
. . .  about 5 hours ago
ਰਾਜਕੋਟ ਵਨਡੇਅ : ਆਸਟ੍ਰੇਲੀਆ ਨੇ ਜਿੱਤੀ ਟਾਸ, ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 5 hours ago
ਕੇਰਲ ਤੋਂ ਬਾਅਦ ਪੰਜਾਬ ਵਿਧਾਨ ਸਭਾ 'ਚ ਵੀ ਪਾਸ ਹੋਇਆ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ
. . .  about 5 hours ago
ਪੰਜਾਬ ਵਿਧਾਨ ਸਭਾ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮਤਾ ਪਾਸ
. . .  about 5 hours ago
ਰਾਸ਼ਟਰਪਤੀ ਨੇ ਖ਼ਾਰਜ ਕੀਤੀ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ
. . .  about 5 hours ago
ਰਾਸ਼ਟਰਪਤੀ ਵਲੋਂ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ ਖ਼ਾਰਜ
. . .  about 5 hours ago
ਐੱਨ. ਪੀ. ਆਰ. ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਸੱਦੀ ਸੂਬਿਆਂ ਦੀ ਅਹਿਮ ਬੈਠਕ, ਪੱਛਮੀ ਬੰਗਾਲ ਨੇ ਬਣਾਈ ਦੂਰੀ
. . .  about 6 hours ago
ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਕੋਲ ਭੇਜੀ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਦਇਆ ਪਟੀਸ਼ਨ
. . .  about 6 hours ago
ਪੰਜਾਬ ਸਰਕਾਰ ਨੂੰ ਝਟਕਾ, ਡੀ. ਜੀ. ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਕੈਟ ਵਲੋਂ ਰੱਦ
. . .  about 5 hours ago
ਪੰਜਾਬ ਵਿਧਾਨ ਸਭਾ ਇਜਲਾਸ : ਪੰਜਾਬ ਕਾਰੋਬਾਰ ਦਾ ਅਧਿਕਾਰ ਬਿੱਲ 2020 ਸਦਨ 'ਚ ਪਾਸ
. . .  about 6 hours ago
ਪੰਜਾਬ ਵਿਧਾਨ ਸਭਾ ਇਜਲਾਸ : ਮਜੀਠੀਆ ਸਣੇ ਅਕਾਲੀ ਵਿਧਾਇਕਾਂ ਵਲੋਂ ਸਦਨ 'ਚ ਪ੍ਰੈੱਸ ਦੀ ਆਜ਼ਾਦੀ ਬਹਾਲ ਕਰਨ ਦੇ ਨਾਅਰੇ ਲਾਉਂਦਿਆਂ ਵਾਕ ਆਊਟ
. . .  about 7 hours ago
ਕੁਲਬੀਰ ਜੀਰਾ ਵਲੋਂ ਅਧਿਆਪਕ ਪਰਮਿੰਦਰ ਬਰਿਆਣਾ ਨੂੰ ਸੌਂਪੇ ਵਿਸ਼ੇਸ਼ ਅਧਿਕਾਰ ਦੇ ਮਾਮਲੇ 'ਚ ਅਕਾਲੀ-ਭਾਜਪਾ ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ
. . .  about 7 hours ago
ਪੰਜਾਬ ਵਿਧਾਨ ਸਭਾ ਇਜਲਾਸ : 'ਆਪ' ਵਿਧਾਇਕਾਂ ਵਲੋਂ ਸਦਨ 'ਚ ਨਾਅਰੇਬਾਜ਼ੀ ਕਰਦਿਆਂ ਵਾਕ ਆਊਟ
. . .  about 7 hours ago
ਪੰਜਾਬ ਵਿਧਾਨ ਸਭਾ ਇਜਲਾਸ : 'ਆਪ' ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਅਤੇ ਸਪੀਕਰ ਨਾਲ ਬਹਿਸਬਾਜ਼ੀ
. . .  about 7 hours ago
ਪੰਜਾਬ ਵਿਧਾਨ ਸਭਾ ਇਜਲਾਸ : ਅਕਾਲੀ ਵਿਧਾਇਕਾਂ ਵਲੋਂ ਸਦਨ 'ਚੋਂ ਵਾਕ ਆਊਟ
. . .  about 7 hours ago
ਪੰਜਾਬ ਵਿਧਾਨ ਸਭਾ ਇਜਲਾਸ : ਅਕਾਲੀ-ਭਾਜਪਾ ਅਤੇ 'ਆਪ' ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਰੌਲਾ-ਰੱਪਾ ਅਤੇ ਨਾਅਰੇਬਾਜ਼ੀ
. . .  about 7 hours ago
ਪੰਜਾਬ ਵਿਧਾਨ ਸਭਾ ਇਜਲਾਸ : ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ
. . .  about 7 hours ago
ਗੁਰਦਾਸਪੁਰ ਸਰਹੱਦ ਤੋਂ ਬੀ. ਐੱਸ. ਐੱਫ. ਨੇ ਫੜੀ 22 ਪੈਕਟ ਹੈਰੋਇਨ
. . .  about 7 hours ago
ਪੰਜਾਬ ਵਿਧਾਨ ਸਭਾ ਇਜਲਾਸ : ਸ਼ਰਧਾਂਜਲੀਆਂ ਮਗਰੋਂ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕੀਤੀ ਗਈ
. . .  about 7 hours ago
ਪੰਜਾਬ ਵਿਧਾਨ ਸਭਾ ਇਜਲਾਸ : ਦਲਬੀਰ ਸਿੰਘ ਢਿੱਲਵਾਂ ਅਤੇ ਬਾਬਾ ਗੁਰਦੀਪ ਸਿੰਘ ਦੇ ਨਾਂ ਸ਼ਰਧਾਂਜਲੀ ਦੀ ਸੂਚੀ 'ਚ ਸ਼ਾਮਲ ਕਰਨ ਦੀ ਮਜੀਠੀਆ ਵਲੋਂ ਮੰਗ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਅੱਸੂ ਸੰਮਤ 551

ਪਹਿਲਾ ਸਫ਼ਾ

ਅੱਤਵਾਦ ਿਖ਼ਲਾਫ਼ ਫ਼ੈਸਲਾਕੁਨ ਲੜਾਈ ਦਾ ਸਮਾਂ-ਮੋਦੀ

• ਟਰੰਪ ਦੀ ਹਾਜ਼ਰੀ 'ਚ ਪਾਕਿ 'ਤੇ ਕੱਸਿਆ ਨਿਸ਼ਾਨਾ • 'ਅਬ ਕੀ ਬਾਰ ਟਰੰਪ ਸਰਕਾਰ' ਦਾ ਦਿੱਤਾ ਨਾਅਰਾ
ਹਿਊਸਟਨ (ਅਮਰੀਕਾ), 22 ਸਤੰਬਰ (ਏਜੰਸੀ)-ਹਿਊਸਟਨ ਦੇ ਐਨ. ਆਰ. ਜੀ. ਸਟੇਡੀਅਮ ਵਿਖੇ ਹੋਏ ਇਤਿਹਾਸਕ 'ਹਾਓਡੀ ਮੋਦੀ' ਪ੍ਰੋਗਰਾਮ ਮੌਕੇ ਇਕੱਠੇ ਹੋਏ 50 ਹਜ਼ਾਰ ਤੋਂ ਜ਼ਿਆਦਾ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਬੋਧਨ ਕੀਤਾ | ਆਪਣੇ ਨਿੱਜੀ ਸਬੰਧਾਂ ਨੂੰ ਨਵੀਂਆਂ ਉਚਾਈਆਂ 'ਤੇ ਲਿਜਾਂਦਿਆਂ ਅਤੇ ਭਾਰਤੀ-ਅਮਰੀਕੀ ਦੁਵੱਲੇ ਸਬੰਧਾਂ ਦਾ ਨਵਾਂ ਦਿ੍ਸ਼ ਪੇਸ਼ ਕਰਦਿਆਂ ਦੋਵੇਂ ਨੇਤਾ ਇਕ-ਦੂਜੇ ਦੇ ਹੱਥ 'ਚ ਹੱਥ ਪਾ ਕੇ ਮੰਚ 'ਤੇ ਪੁੱਜੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਥੇ ਦਾ ਦਿ੍ਸ਼ ਅਤੇ ਮਾਹੌਲ ਕਲਪਨਾ ਤੋਂ ਪਰ੍ਹੇ ਹੈ | ਉਨ੍ਹਾਂ ਕਿਹਾ ਇਹ ਵਿਸ਼ਾਲ ਜਨ ਸਮੂਹ ਦੀ ਮੌਜੂਦਗੀ ਸਿਰਫ ਗਿਣਤੀ ਨਹੀਂ, ਅੱਜ ਇਥੇ ਅਸੀਂ ਇਕ ਨਵਾਂ ਇਤਿਹਾਸ ਬਣਦਾ ਦੇਖ ਰਹੇ ਹਾਂ ਅਤੇ ਨਵੀਂ ਕੈਮਿਸਟਰੀ ਵੀ ਦੇਖ ਰਹੇ ਹਾਂ | ਰਾਸ਼ਟਰਪਤੀ ਟਰੰਪ ਤੇ ਹੋਰ ਨੇਤਾਵਾਂ ਦਾ ਆਉਣਾ ਅਮਰੀਕਾ 'ਚ ਰਹਿਣ ਵਾਲੇ ਭਾਰਤੀਆਂ ਦਾ ਸਨਮਾਨ ਹੈ | ਉਨ੍ਹਾਂ ਕਿਹਾ ਕਿ ਮੋਦੀ ਇਕੱਲਾ ਕੁਝ ਨਹੀਂ, ਉਹ 130 ਕਰੋੜ ਭਾਰਤੀਆਂ ਦੇ ਆਦੇਸ਼ 'ਤੇ ਕੰਮ ਕਰਨ ਵਾਲੇ ਸਾਧਾਰਨ ਵਿਅਕਤੀ ਹਨ | 'ਹਾਓਡੀ ਮੋਦੀ' ਦਾ ਅਰਥ ਉਨ੍ਹਾਂ ਨੇ 'ਸਭ ਚੰਗਾ ਹੈ' ਦੱਸਿਆ ਅਤੇ ਇਸ ਨੂੰ ਪੰਜਾਬੀ ਸਮੇਤ ਕਈ ਭਾਸ਼ਾਵਾਂ 'ਚ ਦੁਹਰਾਇਆ | ਉਨ੍ਹਾਂ ਕਿਹਾ ਕਿ ਹਰ ਗੱਲ ਵਿਸ਼ਾਲ ਹੋਣੀ ਟੈਕਸਾਸ ਦੇ ਸੁਭਾਅ 'ਚ ਹੈ | ਉਨ੍ਹਾਂ ਕਿਹਾ ਕਿ ਟਰੰਪ ਵਲੋਂ ਕੀਤੀ ਪ੍ਰਸੰਸਾ ਭਾਰਤੀਆਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਹੈ | ਉਨ੍ਹਾਂ ਕਿਹਾ ਕਿ ਭਾਰਤ 'ਚ ਸਸਤਾ ਡਾਟਾ ਡਿਜ਼ੀਟਲ ਇੰਡੀਆ ਦੀ ਮਜ਼ਬੂਤੀ ਦੀ ਪਛਾਣ ਬਣ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਦੀ ਸੋਚ ਨੂੰ ਬਦਲ ਰਿਹਾ ਹੈ ਜਿਨ੍ਹਾਂ ਨੂੰ ਲਗਦਾ ਹੈ ਕਿ ਕੁਝ ਨਹੀਂ ਬਦਲ ਸਕਦਾ | ਉਨ੍ਹਾਂ ਕਿਹਾ ਕਿ ਅਸੀਂ ਵੱਡਾ ਟੀਚਾ ਰੱਖ ਰਹੇ ਹਾਂ ਅਤੇ ਵੱਡਾ ਪ੍ਰਾਪਤ ਕਰ ਰਹੇ ਹਾਂ | ਸਵੱਛਤਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ 11 ਕਰੋੜ ਪਖਾਨੇ ਬਣਾਏ | ਦੇਸ਼ 'ਚ ਰਸੋਈ ਗੈਸ ਕੁਨੈਕਸ਼ਨ ਪਹਿਲਾਂ 55 ਫ਼ੀਸਦੀ ਸੀ ਜੋ ਪਿਛਲੇ 5 ਸਾਲਾਂ 'ਚ 95 ਫ਼ੀਸਦੀ 'ਤੇ ਪਹੁੰਚਾ ਦਿੱਤਾ ਤੇ 15 ਕਰੋੜ ਲੋਕਾਂ ਨੂੰ ਗੈਸ ਕੁਨੈਕਸ਼ਨ ਉਪਲਬਧ ਕਰਵਾਇਆ | 5 ਸਾਲਾਂ 'ਚ ਦੇਸ਼ ਦੇ ਪੇਂਡੂ ਖੇਤਰਾਂ 'ਚ 2 ਲੱਖ ਕਿੱਲੋਮੀਟਰ ਸੜਕਾਂ ਬਣਾਈਆਂ | 37 ਕਰੋੜ ਲੋਕਾਂ ਦੇ ਬੈਂਕ ਖਾਤੇ ਖੁੱਲ੍ਹਵਾਏ |
ਉਨ੍ਹਾਂ ਕਿਹਾ ਕਿ ਸਾਡੇ ਦੇਸ਼ 'ਚ ਜਿੰਨਾ ਮਹੱਤਵ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਦਾ ਹੈ ਉਨਾ ਹੀ ਜੀਵਨ ਨੂੰ ਆਸਾਨ ਬਣਾਉਣ ਦਾ ਹੈ | ਉਨ੍ਹਾਂ ਦਾ ਰਸਤਾ ਸਸ਼ਕਤੀਕਰਨ ਹੈ | ਉਨ੍ਹਾਂ ਕਿਹਾ ਕਿ ਜਦ ਸਾਧਾਰਨ ਵਿਅਕਤੀ ਸਸ਼ਕਤ ਹੋਵੇਗਾ ਤਾਂ ਦੇਸ਼ ਦਾ ਸਮਾਜਿਕ, ਆਰਥਿਕ ਵਿਕਾਸ ਆਸਾਨੀ ਨਾਲ ਹੋਵੇਗਾ | ਉਨ੍ਹਾਂ ਕਿਹਾ ਕਿ ਅੱਜ ਅਮਰੀਕਾ ਭਾਰਤ ਦੀ ਈ-ਵੀਜ਼ਾ ਸਹੂਲਤ ਦੀ ਵਰਤੋਂ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਕੰਪਨੀ ਰਜਿਸਟਰ ਕਰਨ 'ਚ 2-3 ਹਫ਼ਤੇ ਲਗਦੇ ਸਨ, ਹੁਣ 24 ਘੰਟੇ 'ਚ ਹੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ | ਪਹਿਲਾਂ ਕਰ ਰਿਫੰਡ ਆਉਣ 'ਚ ਮਹੀਨੇ ਲੱਗਦੇ ਸਨ | ਇਸ ਵਾਰ 31 ਅਗਸਤ ਨੂੰ ਇਕ ਦਿਨ 'ਚ ਕਰੀਬ 50 ਲੱਖ ਲੋਕਾਂ ਨੇ ਰਿਟਰਨ ਆਨ ਲਾਈਨ ਭਰੀ | ਕਈ ਪੁਰਾਣੇ ਕਾਨੂੰਨ ਖਤਮ ਕੀਤੇ | ਉਨ੍ਹਾਂ ਕਿਹਾ ਕਿ ਡੇਢ ਲੱਖ ਕਰੋੜ ਰੁਪਏ ਨੂੰ ਅਸੀਂ ਗ਼ਲਤ ਹੱਥਾਂ 'ਚ ਜਾਣ ਤੋਂ ਰੋਕਿਆ | ਉਨ੍ਹਾਂ ਕਿਹਾ ਕਿ ਨਵੇਂ ਭਾਰਤ ਲਈ ਕੁਝ ਪੁਰਾਣੀਆਂ ਚੀਜ਼ਾਂ ਨੂੰ ਹਟਾਇਆ ਹੈ |
370 ਹਟਾਉਣ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਬਰਾਬਰ ਅਧਿਕਾਰ ਮਿਲੇ
ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਅਲਵਿਦਾ ਕਹਿ ਦਿੱਤਾ ਗਿਆ ਹੈ | ਧਾਰਾ 370 ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਵਿਕਾਸ ਅਤੇ ਬਰਾਬਰ ਅਧਿਕਾਰਾਂ ਤੋਂ ਵਾਂਝੇ ਰੱਖਿਆ ਸੀ | ਇਸ ਸਥਿਤੀ ਦਾ ਲਾਭ ਅੱਤਵਾਦ ਅਤੇ ਵੱਖਵਾਦ ਵਧਾਉਣ ਵਾਲੀਆਂ ਤਾਕਤਾਂ ਲੈ ਰਹੀਆਂ ਸਨ | ਭਾਰਤ ਦੇ ਸੰਵਿਧਾਨ ਅਨੁਸਾਰ ਜੋ ਅਧਿਕਾਰ ਬਾਕੀ ਭਾਰਤੀਆਂ ਨੂੰ ਦਿੱਤੇ ਗਏ ਹਨ ਉਹ ਹੀ ਅਧਿਕਾਰ ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਮਿਲ ਗਏ ਹਨ |
ਪਾਕਿਸਤਾਨ 'ਤੇ ਕੱਸਿਆ ਨਿਸ਼ਾਨਾ
ਉਨ੍ਹਾਂ ਕਿਹਾ ਕਿ ਭਾਰਤ ਜੋ ਕੁਝ ਕਰ ਰਿਹਾ ਹੈ ਉਸ ਤੋਂ ਕੁਝ ਅਜਿਹੇ ਲੋਕਾਂ ਨੂੰ ਮੁਸ਼ਕਿਲ ਹੋ ਰਹੀ ਹੈ ਜਿਨ੍ਹਾਂ ਕੋਲੋਂ ਖੁਦ ਆਪਣਾ ਦੇਸ਼ ਨਹੀਂ ਸੰਭਾਲਿਆ ਜਾ ਰਿਹਾ | ਇਨ੍ਹਾਂ ਲੋਕਾਂ ਨੇ ਭਾਰਤ ਦੇ ਪ੍ਰਤੀ ਆਪਣੀ ਨਫ਼ਰਤ ਨੂੰ ਹੀ ਆਪਣੀ ਰਾਜਨੀਤੀ ਦਾ ਕੇਂਦਰ ਬਣਾ ਲਿਆ ਹੈ | ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ ਜੋ ਅਸ਼ਾਂਤੀ ਚਾਹੁੰਦੇ ਹਨ, ਅੱਤਵਾਦ ਦੇ ਸਮਰਥਕ ਹਨ, ਅੱਤਵਾਦ ਨੂੰ ਪਾਲਦੇ ਹਨ, ਉਨ੍ਹਾਂ ਦੀ ਪਛਾਣ ਪੂਰੀ ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ | ਉਨ੍ਹਾਂ ਕਿਹਾ ਕਿ 9/11 ਹੋਵੇ ਜਾਂ ਮੁੰਬਈ 'ਚ 26/11 ਹੋਵੇ, ਉਸ ਦੇ ਸਾਜਿਸ਼ਕਰਤਾ ਕਿੱਥੇ ਪਾਏ ਜਾਂਦੇ ਹਨ, ਇਹ ਸਾਰੇ ਜਾਣਦੇ ਹਨ | ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅੱਤਵਾਦ ਦੇ ਿਖ਼ਲਾਫ਼ ਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲਿਆਂ ਿਖ਼ਲਾਫ਼ ਫ਼ੈਸਲਾਕੁਨ ਲੜਾਈ ਲੜੀ ਜਾਵੇ |
ਉਨ੍ਹਾਂ ਕਿਹਾ ਕਿ ਭਾਰਤ ਬਹੁਤ ਕੁਝ ਕਰਨ ਦੇ ਇਰਾਦੇ ਨਾਲ ਚੱਲ ਰਿਹਾ ਹੈ | ਅਸੀਂ ਨਵੀਂਆਂ ਚੁਣੌਤੀਆਂ ਨੂੰ ਤੈਅ ਕਰਨ ਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਠਾਣ ਲਈ ਹੈ | ਉਨ੍ਹਾਂ ਕਿਹਾ ਕਿ ਭਾਰਤ ਚੁਣੌਤੀਆਂ ਨੂੰ ਟਾਲ ਨਹੀਂ ਰਿਹਾ ਸਗੋਂ ਉਨ੍ਹਾਂ ਦਾ ਟਾਕਰਾ ਕਰ ਰਿਹਾ ਹੈ ਤੇ ਰਾਸ਼ਟਰਪਤੀ ਟਰੰਪ ਇਸ ਲੜਾਈ 'ਚ ਪੂਰੀ ਮਜ਼ਬੂਤੀ ਨਾਲ ਭਾਰਤ ਦੇ ਨਾਲ ਖੜ੍ਹੇ ਹਨ | ਉਨ੍ਹਾਂ ਕਵਿਤਾ ਪੜ੍ਹੀ ਕਿ 'ਵੋ ਜੋ ਮੁਸ਼ਕਿਲੋਂ ਕਾ ਅੰਬਾਰ ਹੈ, ਵਹੀ ਤੋ ਮੇਰੇ ਲਿਏ ਹੌਾਸਲੋਂ ਕੀ ਮੀਨਾਰ ਹੈ' | ਭਾਰਤ ਅਸੰਭਵ ਚੀਜ਼ਾਂ ਨੂੰ ਸੰਭਵ ਕਰ ਕੇ ਦਿਖਾ ਰਿਹਾ ਹੈ |
5 ਲੱਖ ਕਰੋੜ ਦੀ ਅਰਥ ਵਿਵਸਥਾ ਲਈ ਕਮਰ ਕੱਸੀ
ਉਨ੍ਹਾਂ ਕਿਹਾ ਕਿ ਭਾਰਤ ਨੇ 5 ਲੱਖ ਕਰੋੜ ਦੀ ਅਰਥ ਵਿਵਸਥਾ ਲਈ ਕਮਰ ਕੱਸੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦੋ-ਤਿੰਨ ਦਿਨਾਂ 'ਚ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਹੋਣ ਵਾਲੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਦੇ ਚੰਗੇ ਨਤੀਜੇ ਨਿਕਣਗੇ |
ਦੇਸ਼ ਤੁਹਾਡੇ ਤੋਂ ਦੂਰ ਨਹੀਂ
ਭਾਰਤੀ ਭਾਈਚਾਰੇ ਨੂੰ ਸੰਬੋਧਨ ਹੁੰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਦੇ ਤਰੀਕੇ ਬਦਲ ਦਿੱਤੇ ਗਏ ਹਨ | ਉਨ੍ਹਾਂ ਉਥੇ ਹਾਜ਼ਰ ਭਾਰਤੀ ਭਾਈਚਾਰੇ ਨੂੰ ਕਿਹਾ ਕਿ ਤੁਸੀਂ ਦੇਸ਼ ਤੋਂ ਦੂਰ ਹੋ ਪਰ ਦੇਸ਼ ਤੁਹਾਡੇ ਤੋਂ ਦੂਰ ਨਹੀਂ ਹੈ |
ਉਨ੍ਹਾਂ ਨੇ ਸਭ ਤੋਂ ਪਹਿਲਾਂ ਟਰੰਪ ਦੀ ਪ੍ਰਸੰਸਾ ਕੀਤੀੇ ਉਨ੍ਹਾਂ ਕਿਹਾ ਕਿ ਸਦੀਆਂ ਤੋਂ ਸਾਡੇ ਦੇਸ਼ 'ਚ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ | ਵਿਭਿੰਨਤਾ 'ਚ ਏਕਤਾ ਦੀ ਸਾਡੀ ਪਛਾਣ ਅਤੇ ਏਕਤਾ ਹੈ | ਵੱਖ-ਵੱਖ ਧਰਮ ਅਤੇ ਸੰਪਰਦਾਵਾਂ ਇਸ ਧਰਤੀ ਨੂੰ ਅਦਭੁੱਤ ਬਣਾਉਂਦੇ ਹਨ | ਉਨ੍ਹਾਂ ਕਿਹਾ ਕਿ ਸ਼ਾਂਤੀ ਸਾਡੀ ਪਛਾਣ ਹੈ ਤੇ ਹੁਣ ਅਸੀਂ ਵਿਕਾਸ ਲਈ ਉਤਸੁਕ ਹਾਂ | 'ਨਵਾਂ ਭਾਰਤ' ਸਾਡਾ ਸਭ ਤੋਂ ਵੱਡਾ ਸੰਕਲਪ ਹੈ | ਉਨ੍ਹਾਂ ਨੇ ਨਵਾਂ ਨਾਅਰਾ 'ਅਬ ਕੀ ਵਾਰ ਟਰੰਪ ਸਰਕਾਰ' ਦਿੱਤਾ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰੀਫ਼ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਵਿਚ ਇਕ ਮਹੱਤਵਪੂਰਨ ਹਸਤੀ ਮੌਜੂਦ ਹੈ, ਇਨ੍ਹਾਂ ਨੂੰ ਮਿਲ ਕੇ ਦੋਸਤੀ ਦਾ ਅਹਿਸਾਸ ਹੁੰਦਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਨਾਂਅ ਧਰਤੀ ਦਾ ਹਰ ਇਨਸਾਨ ਜਾਣਦਾ ਹੈ | ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਦੀ ਅਗਵਾਈ ਤੋਂ ਪ੍ਰਭਾਵਿਤ ਹਾਂ ਤੇ ਟਰੰਪ ਅਜਿਹੇ ਵਿਸ਼ੇਸ਼ ਵਿਅਕਤੀ ਹਨ ਜਿਹੜੇ ਕਿਤੇ ਵੀ ਆਪਣਾ ਡੂੰਘਾ ਤੇ ਲੰਬਾ ਪ੍ਰਭਾਵ ਰੱਖਦੇ ਹਨ | ਵਿਸ਼ਵ ਤੇ ਭਾਰਤ 'ਚ ਆਪਣੇ ਸਾਥੀਆਂ ਨੂੰ ਇਸ ਪ੍ਰੋਗਰਾਮ ਲਈ ਵਧਾਈਆਂ ਦਿੰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਨਾਲ ਅੱਜ ਬਹੁਤ ਹੀ ਮਹੱਤਵਪੂਰਨ ਵਿਅਕਤੀ ਹਾਜ਼ਰ ਹਨ | ਉਨ੍ਹਾਂ ਨਾਅਰਾ ਲਗਾਇਆ 'ਅਬ ਕੀ ਬਾਰ-ਟਰੰਪ ਸਰਕਾਰ' | ਮੋਦੀ ਨੇ ਕਿਹਾ ਕਿ ਟਰੰਪ ਨੇ ਅਮਰੀਕਾ ਤੇ ਦੁਨੀਆ ਲਈ ਕਾਫ਼ੀ ਕੁਝ ਹਾਸਿਲ ਕੀਤਾ ਹੈ ਤੇ ਟਰੰਪ ਵਾਈਟ ਹਾਊਸ 'ਚ ਭਾਰਤ ਦੇ ਸੱਚੇ ਮਿੱਤਰ ਹਨ | ਉਨ੍ਹਾਂ ਕਿਹਾ ਕਿ ਤੁਹਾਨੂੰ ਇਥੇ ਸਾਡੇ ਦੋਵਾਂ ਦੇਸ਼ਾਂ 'ਚ ਜੁੜਾਅ (ਚੰਗੇ ਸਬੰਧ) ਮਹਿਸੂਸ ਹੋ ਰਿਹਾ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਇਕ ਇਤਿਹਾਸਕ ਪਲ ਹੈ | ਇਥੇ ਆ ਕੇ ਇਸ ਤਰ੍ਹਾਂ ਲੱਗਾ ਜਿਵੇਂ ਮੈਂ ਆਪਣੇ ਪਰਿਵਾਰ ਨੂੰ ਮਿਲ ਰਿਹਾ ਹਾਂ |
'ਹਾਓਡੀ ਮੋਦੀ' ਸਮਾਗਮ ਵਾਲੇ ਸਥਾਨ 'ਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਹਿਊਸਟਨ ਦੇ ਮੇਅਰ ਸਿਲਵਿਸਟਰ ਟਰਨਰ ਨੇ ਭਾਰਤ-ਅਮਰੀਕਾ ਦੇ ਸਬੰਧਾਂ ਪ੍ਰਤੀ ਸਨਮਾਨ ਅਤੇ ਇਕਜੁੱਟਤਾ ਪ੍ਰਦਰਸ਼ਿਤ ਕਰਦੇ ਹੋਏ ਪ੍ਰਤੀਕਾਤਮਕ ਸ਼ਹਿਰ ਦੀ ਚਾਬੀ ਸੌਾਪੀ | ਅਮਰੀਕੀ ਰਾਸ਼ਟਰਪਤੀ ਟਰੰਪ ਦਾ ਸਮਾਗਮ ਵਾਲੇ ਸਥਾਨ 'ਤੇ ਪੁੱਜਣ 'ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸਵਾਗਤ ਕੀਤਾ | ਟਰੰਪ ਪ੍ਰਧਾਨ ਮੰਤਰੀ ਮੋਦੀ ਨੂੰ ਗਰਮਜੋਸ਼ੀ ਨਾਲ ਮਿਲੇ |

ਸਿੱਖ ਭਾਈਚਾਰੇ ਵਲੋਂ ਕਾਲੀ ਸੂਚੀ ਖ਼ਤਮ ਕਰਨ ਲਈ ਧੰਨਵਾਦ

ਹਿਊਸਟਨ, 22 ਸਤੰਬਰ (ਏਜੰਸੀ)-ਅੱਜ ਇੱਥੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ 'ਚ ਵਸੇ ਕਰੀਬ 50 ਸਿੱਖਾਂ ਦਾ ਇਕ ਵਫ਼ਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਤੇ 300 ਤੋਂ ਵੱਧ ਸਿੱਖਾਂ ਦੇ ਨਾਂਅ ਕਾਲੀ ਸੂਚੀ 'ਚੋਂ ਕੱਢਣ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ | ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਪਿਛਲੇ ਹਫ਼ਤੇ 312 ਸਿੱਖ ਵਿਦੇਸ਼ੀ ਨਾਗਰਿਕਾਂ ਦੇ ਨਾਂਅ ਕਾਲੀ ਸੂਚੀ 'ਚੋਂ ਹਟਾ ਦਿੱਤੇ ਸਨ | ਸਿੱਖ ਵਫ਼ਦ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਿਰੋਪਾਓ ਨਾਲ ਸਨਮਾਨ ਵੀ ਕੀਤਾ | ਸਿੱਖ ਵਫ਼ਦ ਨਾਲ ਗੱਲਬਾਤ ਕਰਦਿਆਂ ਮੋਦੀ ਨੇ ਕਿਹਾ ਕਿ ਆਉਂਦੇ ਕੁਝ ਦਿਨਾਂ ਤੱਕ ਮੇਰੇ ਕੋਲ ਸਿੱਖ ਭਾਈਚਾਰੇ ਲਈ ਖ਼ੁਸ਼ਖ਼ਬਰੀ ਹੈ, ਜਿਸ ਲਈ ਉਨ੍ਹਾਂ ਥੋੜ੍ਹਾ ਇੰਤਜ਼ਾਰ ਕਰਨ ਦੀ ਅਪੀਲ ਕੀਤੀ | ਬਾਅਦ 'ਚ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਹਿਊਸਟਨ ਵਿਚ ਮੇਰੀ ਸਿੱਖ ਭਾਈਚਾਰੇ ਨਾਲ ਬਹੁਤ ਸ਼ਾਨਦਾਰ ਗੱਲਬਾਤ ਹੋਈ | ਮੈਂ ਉਨ੍ਹਾਂ ਦਾ ਭਾਰਤ ਦੇ ਵਿਕਾਸ ਪ੍ਰਤੀ ਜਨੂੰਨ ਦੇਖ ਕੇ ਬਹੁਤ ਖ਼ੁਸ਼ ਹੋਇਆ | ਇੰਡੀਆਨਾ ਰਹਿੰਦੇ ਗੁਰਿੰਦਰ ਸਿੰਘ ਖ਼ਾਲਸਾ, ਜੋ ਕਿ ਇਸ ਸਿੱਖ ਵਫ਼ਦ ਦਾ ਹਿੱਸਾ ਸਨ, ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਰਾਜਨੀਤਕ ਸ਼ਰਨ ਲੈਣ ਵਾਲੇ ਸਿੱਖਾਂ ਨੂੰ ਪਾਸਪੋਰਟ ਤੇ ਵੀਜ਼ਾ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਅਮਰੀਕਾ ਰਹਿ ਰਹੇ ਸਿੱਖ ਭਾਈਚਾਰੇ ਲਈ ਉਸ ਸਮੇਂ ਭਾਰਤ ਜਾਣਾ ਬਹੁਤ ਜ਼ਰੂਰੀ ਹੈ, ਜਦੋਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ |
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਕ ਟਵੀਟ 'ਚ ਕਿਹਾ ਕਿ ਸਿੱਖ ਭਾਈਚਾਰੇ ਨੇ ਭਾਰਤ ਸਰਕਾਰ ਵਲੋਂ ਕੁਝ ਵੱਡੇ ਫ਼ੈਸਲੇ ਲੈਣ 'ਤੇ ਮੋਦੀ ਨੂੰ ਵਧਾਈ ਵੀ ਦਿੱਤੀ | ਵਫ਼ਦ ਨੇ ਪ੍ਰਧਾਨ ਮੰਤਰੀ ਕੋਲ ਇਹ ਮੰਗ ਵੀ ਕੀਤੀ ਕਿ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਦਿੱਲੀ ਦੇ ਹਵਾਈ ਅੱਡੇ ਦਾ ਨਾਂਅ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬਦਲ ਕੇ ਗੁਰੂ ਨਾਨਕ ਦੇਵ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਿਆ ਜਾਵੇ | ਖ਼ਾਲਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਭ ਕੁਝ ਆਪਣੇ ਦਿਲ ਤੋਂ ਬੋਲੇ | ਉਹ ਸਿੱਖ ਭਾਈਚਾਰੇ ਦੇ ਮਹਾਨ ਦੋਸਤ ਹਨ | ਭਾਈਚਾਰੇ ਦੇ ਮੈਂਬਰਾਂ ਨੇ ਆਪਣੀਆਂ ਪਿਛਲੀਆਂ ਬੈਠਕਾਂ 'ਚ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਤੇ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਚੁੱਕੇ ਕਦਮਾਂ 'ਤੇ ਮੋਦੀ ਦੀ ਸ਼ਲਾਘਾ ਕੀਤੀ | ਵਫ਼ਦ ਦੇ ਇਕ ਹੋਰ ਮੈਂਬਰ ਬਹਾਦੁਰ ਸਿੰਘ, ਜੋ ਕਿ ਓਰੇਗਨ ਦੇ ਇਕ ਕਾਰੋਬਾਰੀ ਹਨ ਨੇ ਕਿਹਾ ਕਿ ਮੋਦੀ ਨੇ ਜੋ ਸਿੱਖ ਭਾਈਚਾਰੇ ਲਈ ਕੀਤਾ ਕਦੇ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ | ਉਹ ਸਿੱਖਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰ ਰਹੇ ਹਨ | ਵਫ਼ਦ ਨੇ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਵੀ ਮੋਦੀ ਨੂੰ ਦਿੱਤਾ | ਵਫ਼ਦ 'ਚ ਨਿਊ ਮੈਕਸੀਕੋ ਤੋਂ ਸਤਪਾਲ ਸਿੰਘ, ਮਿਲਵਾਕੀ ਤੋਂ ਉੱਘੇ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ, ਇੰਡੀਆਨਾ ਤੋਂ ਰਛਪਾਲ ਸਿੰਘ ਤੇ ਇਲੀਨੋਇਸ ਤੋਂ ਜਸਵਿੰਦਰ ਸਿੰਘ ਸ਼ਾਮਿਲ ਸਨ | ਮੰਗ ਪੱਤਰ 'ਚ '84 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੁਝ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਗਿਆ |

ਇਸਲਾਮਿਕ ਅੱਤਵਾਦ ਨਾਲ ਮਿਲ ਕੇ ਲੜਾਂਗੇ-ਟਰੰਪ

ਹਿਊਸਟਨ, 22 ਸਤੰਬਰ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਦੇ ਸਭ ਤੋਂ ਸੱਚੇ ਤੇ ਵਫ਼ਾਦਾਰ ਦੋਸਤਾਂ 'ਚੋਂ ਪ੍ਰਧਾਨ ਮੰਤਰੀ ਮੋਦੀ ਇਕ ਹਨ ਅਤੇ ਉਹ ਉਨ੍ਹਾਂ ਦੇ ਨਾਲ ਹਨ | ਉਨ੍ਹਾਂ ਕਿਹਾ ਕਿ ਅਮਰੀਕਾ ਦੇ ਬੇਹੱਦ ਖਾਸ ਦੋਸਤ ਮੋਦੀ ਨੂੰ ਵਧਾਈ ਦਿੰਦਾ ਹਾਂ | ਟਰੰਪ ਨੇ ਕਿਹਾ ਕਿ ਭਾਰਤ ਤੇ ਅਮਰੀਕਾ 'ਚ ਰਿਸ਼ਤੇ ਪਹਿਲਾਂ ਏਨੇ ਡੂੰਘੇ ਕਦੇ ਨਹੀਂ ਰਹੇ | ਦੋਵਾਂ ਦੇਸ਼ਾਂ ਦੇ ਲੋਕ ਖੁਸ਼ਹਾਲ ਹੋ ਰਹੇ ਹਨ ਤੇ ਅਰਥ ਵਿਵਸਥਾ ਬਿਹਤਰ ਹੋ ਰਹੀ ਹੈ | ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ 'ਚ ਬੇਰੁਜ਼ਗਾਰੀ ਪਿਛਲੇ 50 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਹੈ ਤੇ ਅਸੀਂ ਅਮਰੀਕਾ 'ਚ ਟੈਕਸ 'ਚ ਕਟੌਤੀ ਕੀਤੀ ਹੈ | ਉਨ੍ਹਾਂ ਕਿਹਾ ਕਿ ਭਾਰਤੀ ਅਮਰੀਕੀ ਨਵੀਂ ਤਕਨੀਕ 'ਚ ਸਭ ਤੋਂ ਅੱਗੇ ਹਨ ਅਤੇ ਮੋਦੀ ਤੇ ਤੁਹਾਡੇ ਨਾਲ ਮਿਲ ਕੇ ਦੋਵਾਂ ਦੇਸ਼ਾਂ ਨੂੰ
ਹੋਰ ਖੁਸ਼ਹਾਲ ਬਣਾਵਾਂਗੇ | ਸਾਰੇ ਦੇਸ਼ ਅਮਰੀਕਾ 'ਚ ਨਿਵੇਸ਼ ਕਰ ਰਹੇ ਹਨ ਤੇ ਭਾਰਤ 'ਚ ਅਮਰੀਕਾ ਦਾ ਨਿਰਯਾਤ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ ਮੁੰਬਈ 'ਚ ਐਨ.ਬੀ.ਏ. ਬਾਸਕਿਟਬਾਲ ਸ਼ੁਰੂ ਹੋਵੇਗਾ | ਟਰੰਪ ਨੇ ਕਿਹਾ ਕਿ ਅਸੀਂ ਭਾਰਤ 'ਚ ਨਿਵੇਸ਼ ਵਧਾ ਰਹੇ ਹਾਂ, ਅਮਰੀਕਾ-ਭਾਰਤ 'ਚ ਆਪਸੀ ਭਾਈਵਾਲੀ ਵਧੀ ਹੈ ਤੇ ਪੁਲਾੜ 'ਚ ਵੀ ਸਹਿਯੋਗ ਵਧਾ ਰਹੇ ਹਾਂ | ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਭਾਰਤ ਦੀ ਕੂਟਨੀਤਕ ਸਾਂਝੀਦਾਰੀ ਵਧੀ ਹੈ | ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਲੋਕਾਂ ਨੂੰ ਗਰੀਬੀ 'ਚੋਂ ਕੱਢਾਂਗੇ | ਟਰੰਪ ਨੇ ਪਾਕਿਸਤਾਨ ਦਾ ਨਾਂਅ ਲਏ ਬਿਨਾਂ ਉਸ ਨੂੰ ਸਖਤ ਚਿਤਾਵਨੀ ਦਿੱਤੀ | ਉਨ੍ਹਾਂ ਅੱਤਵਾਦ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਇਸਲਾਮਿਕ ਕੱਟੜਪੰਥੀ ਅਤੇ ਅੱਤਵਾਦ ਸਭ ਤੋਂ ਵੱਡੀ ਚੁਣੌਤੀ ਹੈ ਤੇ ਭਾਰਤ ਤੇ ਅਮਰੀਕਾ ਲਈ ਸਰਹੱਦੀ ਸੁਰੱਖਿਆ ਅਹਿਮ ਹੈ, ਉਨ੍ਹਾਂ ਕਿਹਾ ਕਿ ਅੱਤਵਾਦ ਨਾਲ ਲੜਨ ਲਈ ਦੋਵੇਂ ਦੇਸ਼ ਇਕਜੁੱਟ ਹਨ | ਉਨ੍ਹਾਂ ਕਿਹਾ ਕਿ ਸਰਹੱਦੀ ਸੁਰੱਖਿਆ ਸਾਡੇ ਦੋਵਾਂ ਦੇਸ਼ਾਂ ਲਈ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਅੱਤਵਾਦ ਤੋਂ ਨਿਰਦੋਸ਼ ਲੋਕਾਂ ਦੀ ਰੱਖਿਆ ਲਈ ਅਸੀਂ ਪ੍ਰਤੀਬੱਧ ਹਾਂ | ਸੰਬੋਧਨ ਦੌਰਾਨ ਗੈਰ-ਕਾਨੂੰਨੀ ਪ੍ਰਵਾਸ ਨੂੰ ਉਨ੍ਹਾਂ ਦੋਵੇਂ ਦੇਸ਼ਾਂ ਲਈ ਇਕ ਵੱਡੀ ਸਮੱਸਿਆ ਦੱਸਿਆ | ਉਨ੍ਹਾਂ ਨੇ ਇਸੇ ਸਾਲ ਚੋਣਾਂ 'ਚ ਹੋਈ ਜਬਰਦਸਤ ਕਾਮਯਾਬੀ ਲਈ ਮੋਦੀ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ | ਟਰੰਪ ਨੇ ਭਾਰਤੀ ਭਾਈਚਾਰੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਅਮਰੀਕਾ ਦੀ ਸੰਸਕ੍ਰਿਤੀ ਨੂੰ ਖੁਸ਼ਹਾਲ ਬਣਾਉਂਦੇ ਹਨ ਅਤੇ ਉਨ੍ਹਾਂ ਨੇ ਅਮਰੀਕਾ ਲਈ ਬਹੁਤ ਯੋਗਦਾਨ ਦਿੱਤਾ ਹੈ |

ਨਵਾਂ ਕਸ਼ਮੀਰ ਬਣਾਉਣ ਦਾ ਵਾਅਦਾ

ਕਸ਼ਮੀਰੀ ਪੰਡਿਤਾਂ ਵਲੋਂ ਮੁਲਾਕਾਤ


ਹਿਊਸਟਨ, 22 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਸ਼ਮੀਰੀ ਪੰਡਿਤਾਂ ਦੇ 17 ਮੈਂਬਰੀ ਵਫ਼ਦ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਨਵਾਂ ਕਸ਼ਮੀਰ ਬਣਾਉਣ ਦਾ ਭਰੋਸਾ ਦਿੱਤਾ, ਜੋ ਕਿ ਹਰ ਇਕ ਲਈ ਹੋਵੇਗਾ | ਇਸ ਵਫ਼ਦ ਵਿਚ ਅਮਰੀਕਾ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਕਸ਼ਮੀਰੀ ਪੰਡਿਤ ਸ਼ਾਮਿਲ ਸਨ |
ਉਨ੍ਹਾਂ ਵਫ਼ਦ ਨੂੰ ਕਿਹਾ ਕਿ 'ਕਸ਼ਮੀਰ ਮੇਂ ਨਈ ਹਵਾ ਵਹਿ ਰਹੀ ਹੈ' ਅਤੇ ਅਸੀਂ ਸਾਰੇ ਮਿਲ ਕੇ ਨਵਾਂ ਕਸ਼ਮੀਰ ਬਣਾਵਾਂਗੇ ਜੋ ਸਭ ਲਈ ਹੋਵੇਗਾ | ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਬੀਤੀ 5 ਅਗਸਤ ਨੂੰ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾ ਦਿੱਤੀ ਸੀ | ਮੋਦੀ ਨੇ ਪਿਛਲੇ ਕਰੀਬ 30 ਸਾਲ ਤੋਂ ਸਬਰ ਰੱਖਣ ਲਈ ਭਾਈਚਾਰੇ ਦਾ ਧੰਨਵਾਦ ਵੀ ਕੀਤਾ | ਬਾਅਦ ਵਿਚ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਹਿਊਸਟਨ 'ਚ ਕਸ਼ਮੀਰੀ ਪੰਡਿਤਾਂ ਨਾਲ ਵਿਸ਼ੇਸ਼ ਗੱਲਬਾਤ ਹੋਈ | ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵਲੋਂ ਦੇਸ਼ ਦੀ ਤਰੱਕੀ ਲਈ ਚੁੱਕੇ ਜਾ ਕਦਮਾਂ ਦਾ ਕਸ਼ਮੀਰੀ ਪੰਡਿਤਾਂ ਨੇ ਸਮਰਥਨ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਭਾਈਚਾਰੇ ਦੇ 7 ਲੱਖ ਮੈਂਬਰ ਸਰਕਾਰ ਦੇ ਧੰਨਵਾਦੀ ਹਨ | ਵਫ਼ਦ ਨੇ ਮੋਦੀ ਨੂੰ ਇਕ ਮੰਗ ਪੱਤਰ ਵੀ ਦਿੱਤਾ ਜਿਸ 'ਚ ਉਨ੍ਹਾਂ ਭਾਰਤੀ ਗ੍ਰਹਿ ਮੰਤਰਾਲੇ ਅਧੀਨ ਇਕ ਟਾਸਕ ਫੋਰਸ ਗਠਿਤ ਕਰਨ ਦੀ ਅਪੀਲ ਕੀਤੀ ਤਾਂ ਕਿ ਭਾਈਚਾਰੇ ਨੂੰ ਇਕੱਠਾ ਕੀਤਾ ਜਾ ਸਕੇ ਖੇਤਰ ਦਾ ਵਿਕਾਸ ਕੀਤਾ ਜਾ ਸਕੇ ਤੇ ਕਸ਼ਮੀਰੀ ਪੰਡਿਤਾਂ ਨੂੰ ਵਾਪਸ ਲਿਆਂਦਾ ਜਾ ਸਕੇ | ਵਫ਼ਦ ਦੇ ਇਕ ਮੈਂਬਰ ਰਾਜੀਵ ਪੰਡਿਤ ਨੇ ਕਿਹਾ ਕਿ ਮੋਦੀ ਨੇ ਨਵੇਂ ਕਸ਼ਮੀਰ ਦਾ ਵਾਅਦਾ ਕਰਕੇ ਸਾਡੇ ਚਿਹਰੇ 'ਤੇ ਮੁਸਕਾਨ ਲਿਆਂਦੀ ਹੈ | ਉਨ੍ਹਾਂ ਮੋਦੀ ਲਈ ਇਕ ਸ਼ਲੋਕ ਵੀ ਪੜਿ੍ਹਆ, ਜਿਨ੍ਹਾਂ ਦਾ ਬਾਕੀ ਭਾਰਤੀ ਆਗੂਆਂ ਨੇ ਸਾਥ ਦਿੱਤਾ | ਵਫ਼ਦ ਦੀ ਅਗਵਾਈ ਕਰਨ ਵਾਲੇ ਸੁਰਿੰਦਰ ਕੌਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਸਾਨੂੰ ਕਿਹਾ ਕਿ ਤੁਸੀਂ ਬਹੁਤ ਬੁਰਾ ਸਮਾਂ ਦੇਖਿਆ ਹੈ ਤੇ ਹੁਣ ਅਸੀਂ ਮਿਲ ਕੇ ਨਵਾਂ ਕਸ਼ਮੀਰ ਬਣਾਵਾਂਗੇ |

ਮੋਦੀ ਨੇ ਪੇਸ਼ ਕੀਤੀ ਸਵੱਛਤਾ ਦੀ ਮਿਸਾਲ

ਆਪਣੇ ਅਮਰੀਕੀ ਦੌਰੇ ਦੌਰਾਨ ਹਿਊਸਟਨ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਵੀ ਦੁਨੀਆ ਅੱਗੇ ਸਵੱਛਤਾ ਦੀ ਮਿਸਾਲ ਪੇਸ਼ ਕੀਤੀ | ਸਵੱਛਤਾ ਪ੍ਰਤੀ ਦੇਸ਼ 'ਚ ਜਾਗਰੂਕਤਾ ਲਿਆਉਣ ਵਾਲੇ ਪ੍ਰਧਾਨ ਮੰਤਰੀ ਦੇ ਇੱਥੇ ਪੁੱਜਣ ਤੋਂ ਬਾਅਦ ਇਕ ਅਜਿਹੀ ਛੋਟੀ ਜਿਹੀ ਘਟਨਾ ਹੋਈ, ਜਿਸ ਨੇ ਸੰਦੇਸ਼ ਦਿੱਤਾ ਕਿ ਉਨ੍ਹਾਂ ਦੀ ਕਥਨੀ ਤੇ ਕਰਨੀ 'ਚ ਕੋਈ ਅੰਤਰ ਨਹੀਂ | ਇੱਥੇ ਮੋਦੀ ਦਾ ਸਵਾਗਤ ਕਰਨ ਦੌਰਾਨ ਉਨ੍ਹਾਂ ਨੂੰ ਫੁੱਲਾਂ ਦਾ ਇਕ ਗੁਲਦਸਤਾ ਦਿੱਤਾ ਗਿਆ, ਜਿਸ 'ਚੋਂ ਇਕ ਫ਼ੁੱਲ ਹੇਠਾਂ ਡਿਗ ਪਿਆ, ਜਿਸ ਨੂੰ ਮੋਦੀ ਨੇ ਖ਼ੁਦ ਚੁੱਕਿਆ ਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ | ਜ਼ਿਕਰਯੋਗ ਹੈ ਕਿ ਬਿਲ ਐਾਡ ਮਿਲਿੰਡਾ ਗੇਟਸ ਫਾਊਾਡੇਸ਼ਨ ਵਲੋਂ ਲਿੰਕਨ ਸੈਂਟਰ ਵਿਚ ਮੋਦੀ ਨੂੰ 'ਗਲੋਬਲ ਗੋਲਕੀਪਰਸ' ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ | ਇਹ ਪੁਰਸਕਾਰ ਉਨ੍ਹਾਂ ਨੂੰ ਸਵੱਛ ਭਾਰਤ ਅਭਿਆਨ ਦੀ ਅਗਵਾਈ ਲਈ ਦਿੱਤਾ ਜਾ ਰਿਹਾ ਹੈ |

ਸਿੱਖਿਆ ਮੰਤਰੀ ਦੀ ਕੋਠੀ ਘੇਰਨ ਜਾਂਦੇ ਈ.ਟੀ.ਟੀ. ਅਧਿਆਪਕਾਂ 'ਤੇ ਲਾਠੀਚਾਰਜ

• ਝੜਪਾਂ ਦੌਰਾਨ ਐਸ.ਐਚ.ਓ. ਸਣੇ 6 ਮੁਲਾਜ਼ਮ ਤੇ ਦਰਜਨ ਦੇ ਕਰੀਬ ਅਧਿਆਪਕ ਜ਼ਖ਼ਮੀ
ਸੰਗਰੂਰ, 22 ਸਤੰਬਰ (ਧੀਰਜ, ਦਮਨ, ਅਮਨ) -ਪਿਛਲੇ 19 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ 'ਚ ਪੱਕਾ ਮੋਰਚਾ ਲਗਾ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਅੱਜ ਪੁਲਿਸ ਨਾਲ ਝੜਪ ਹੋ ਗਈ ਜਦੋਂ ਸੈਂਕੜੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ | ਪਹਿਲਾਂ ਤਾਂ ਉੱਥੇ ਪਹੁੰਚ ਕੇ ਅਧਿਆਪਕਾਂ ਨੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਤੇ ਫਿਰ ਕੁਝ ਮਿੰਟ ਬਾਅਦ ਹੀ ਪੁਲਿਸ ਵਲੋਂ ਲਾਏ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦਿਆਂ ਕੋਠੀ ਵੱਲ ਵਧਣ ਦਾ ਯਤਨ ਕੀਤਾ | ਇਸ ਮੌਕੇ ਪੁਲਿਸ ਵਲੋਂ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਨਾਲ ਅਧਿਆਪਕਾਂ ਨੂੰ ਖਦੇੜਿਆ ਗਿਆ, ਜਿਸ ਦੌਰਾਨ ਕਈ ਮਹਿਲਾ ਅਧਿਆਪਕਾਂ ਸਮੇਤ ਦਰਜਨ ਦੇ ਕਰੀਬ ਅਧਿਆਪਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਸੰਗਰੂਰ ਦਾਖਲ ਕਰਵਾਇਆ ਗਿਆ | ਝੜਪ ਦੌਰਾਨ ਥਾਣਾ ਲਹਿਰਾ ਦੇ ਮੁਖੀ ਇੰਸਪੈਕਰ ਸਤਨਾਮ ਸਿੰਘ ਤੇ ਟਰੈਫਿਕ ਇੰਚਾਰਜ ਸੰਗਰੂਰ ਪਵਨ ਕੁਮਾਰ ਸਣੇ 6 ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆਂ ਹਨ, ਜਿਨ੍ਹਾਂ 'ਚ ਮਹਿਲਾ ਹੌਲਦਾਰ ਸੋਭਦੀਪ ਕੌਰ, ਮਹਿਲਾਂ ਹੌਲਦਾਰ ਗੁਰਦੀਪ ਕੌਰ, ਮਹਿਲਾਂ ਹੌਲਦਾਰ ਅਮਨਦੀਪ ਕੌਰ ਤੇ ਮਹਿਲਾ ਸਿਪਾਹੀ ਗਗਨਪ੍ਰੀਤ ਕੌਰ ਸ਼ਾਮਿਲ ਹਨ | ਇਨ੍ਹਾਂ ਨੂੰ ਵੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ | ਅਧਿਆਪਕਾਂ ਨੂੰ ਖਦੇੜਨ ਲਈ ਕੀਤੇ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਨਾਲ ਇਕ ਵਾਰ ਤਾਂ ਪੁਲਿਸ ਸਫਲ ਹੋ ਗਈ, ਪਰ ਅਧਿਆਪਕਾਂ ਦੇ ਹੌਸਲੇ ਐਨੇ ਬੁਲੰਦ ਸਨ ਕਿ ਉਨ੍ਹਾਂ ਕੁਝ ਕੁ ਮਿੰਟ ਬਾਅਦ ਹੀ ਫਿਰ ਜ਼ਬਰਦਸ਼ਤ ਨਾਅਰੇਬਾਜ਼ੀ ਕਰਦਿਆਂ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ | ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਪੁਰਸ਼ ਪੁਲਿਸ ਕਰਮਚਾਰੀਆਂ ਨੇ ਸਾਰੇ ਨਿਯਮਾਂ ਦੀ ਉਲੰਘਣਾ ਕਰਦਿਆਂ ਹੋਇਆ ਸ਼ਰੇ੍ਹਆਮ ਮਹਿਲਾ ਅਧਿਆਪਕਾਂ ਨੂੰ ਗਾਲਾਂ ਕੱਢੀਆਂ ਤੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ | ਅਧਿਆਪਕਾਂ ਤੇ ਪੁਲਿਸ ਵਿਚਾਲੇ ਝੜਪ ਦੀ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਨਿਖੇਧੀ ਕੀਤੀ ਗਈ ਹੈ | ਧਰਨੇ ਨੂੰ ਸੁਖਦੇਵ ਸਿੰਘ ਪੰਜਾਬ ਸਟੂਡੈਂਟ ਯੂਨੀਅਨ, ਸੁਖਦੇਵ ਸਿੰਘ ਨੌਜਵਾਨ ਭਾਰਤ ਸਭਾ, ਬਲਬੀਰ ਚੰਦ ਲੌਾਗੋਵਾਲ ਡੀ.ਟੀ.ਐਫ, ਫ਼ਕੀਰ ਸਿੰਘ ਟਿੱਬਾ ਗੌਰਮਿੰਟ ਟੀਚਰਜ਼ ਯੂਨੀਅਨ , ਮਾਲਵਿੰਦਰ ਸਿੰਘ ਸੰਧੂ ਅਤੇ ਸਵਰਨ ਸਿੰਘ ਅਕਬਰਪੁਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਸਵਰਨਜੀਤ ਸਿੰਘ ਇਨਕਲਾਬੀ ਲੋਕ ਮੋਰਚਾ, ਪਰਮ ਵੇਦ ਤਰਕਸ਼ੀਲ ਸੁਸਾਇਟੀ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ |

ਬਾਬਰੀ ਮਸਜਿਦ ਮਾਮਲੇ 'ਚ ਕਲਿਆਣ ਸਿੰਘ ਨੂੰ ਸੰਮਨ

ਲਖਨਊ, 22 ਸਤੰਬਰ (ਏਜੰਸੀ)-ਸੀ.ਬੀ.ਆਈ. (ਕੇਂਦਰੀ ਜਾਂਚ ਏਜੰਸੀ) ਦੀ ਇਕ ਵਿਸ਼ੇਸ਼ ਅਦਾਲਤ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ 'ਚ 27 ਸਤੰਬਰ ਨੂੰ ਅਦਾਲਤ 'ਚ ਪੇਸ਼ ਹੋਣ ਦਾ ਸੰਮਨ ਭੇਜਿਆ ਹੈ | ਵਿਸ਼ੇਸ਼ ਜੱਜ ਐਸ.ਕੇ. ਯਾਦਵ ਨੇ ਸੀ.ਬੀ.ਆਈ. ਨੂੰ ਲੰਬਿਤ ਪਟੀਸ਼ਨ 'ਤੇ ਬਾਰ ਐਸੋਸੀਏਸ਼ਨ ਦੀ ਉਸ ਸੂਚਨਾ ਦਾ ਨੋਟਿਸ ਲੈਂਦੇ ਹੋਏ ਕਲਿਆਣ ਸਿੰਘ ਨੂੰ ਸੰਮਨ ਭੇਜ ਦਿੱਤਾ ਕਿ ਉਨ੍ਹਾਂ ਦਾ ਰਾਜਪਾਲ ਦਾ ਕਾਰਜਕਾਲ ਸਤੰਬਰ ਦੇ ਪਹਿਲੇ ਹਫ਼ਤੇ ਸਮਾਪਤ ਹੋ ਗਿਆ ਹੈ | ਕਲਿਆਣ ਸਿੰਘ ਦੇ ਇਲਾਵਾ ਸਾਬਕਾ ਉੱਪ ਪ੍ਰਧਾਨ ਮੰਤਰੀ ਐਲ.ਕੇ. ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਅਤੇ ਹੋਰਾਂ ਦੇ ਿਖ਼ਲਾਫ਼ ਵੀ 6 ਦਸੰਬਰ 1992 ਨੂੰ 14ਵੀਂ ਸਦੀ ਦੀ ਇਮਾਰਤ ਨੂੰ ਢਾਹੁਣ ਦੀ ਸਾਜਿਸ਼ ਘੜਨ ਦਾ ਮਾਮਲਾ ਚੱਲ ਰਿਹਾ ਹੈ | ਇਸ ਮਾਮਲੇ 'ਚ ਕਲਿਆਣ ਸਿੰਘ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਆਪਣਾ ਜਵਾਬ ਅਦਾਲਤ 'ਚ ਦੇਣਗੇ |

ਮਕਬੂਜ਼ਾ ਕਸ਼ਮੀਰ ਦੀ ਹੋਂਦ ਲਈ ਨਹਿਰੂ ਜ਼ਿੰਮੇਵਾਰ-ਅਮਿਤ ਸ਼ਾਹ

ਮੁੰਬਈ, 22 ਸਤੰਬਰ (ਏਜੰਸੀ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਲਈ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ 'ਤੇ ਨਿਸ਼ਾਨਾ ਸਾਧਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸ੍ਰੀ ਨਹਿਰੂ ਗੁਆਂਢੀ ਦੇਸ਼ ਨਾਲ ਜੰਗਬੰਦੀ ਦਾ ਐਲਾਨ ਨਾ ...

ਪੂਰੀ ਖ਼ਬਰ »

ਪੰਜਾਬ 'ਚ 4 ਨੌਜਵਾਨ ਏ. ਕੇ. 47 ਅਤੇ ਹੋਰ ਅਸਲ੍ਹੇ ਸਮੇਤ ਕਾਬੂ

ਕੇਂਦਰ ਸਰਹੱਦ ਪਾਰੋਂ ਡਰੋਨਾਂ ਦੀ ਵਰਤੋਂ ਨੂੰ ਰੋਕਣ ਲਈ ਹਵਾਈ ਸੈਨਾ ਤੇ ਬੀ.ਐਸ.ਐਫ਼. ਨੂੰ ਚੌਕਸ ਕਰੇ-ਕੈਪਟਨ ਚੰਡੀਗੜ੍ਹ, 22 ਸਤੰਬਰ (ਅਜੀਤ ਬਿਊਰੋ)-ਪੰਜਾਬ ਪੁਲਿਸ ਨੇ ਇਕ ਹੋਰ ਅੱਤਵਾਦ ਵਿਰੋਧੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਪਾਕਿਸਤਾਨ ਤੇ ਜਰਮਨੀ ਆਧਾਰਿਤ ...

ਪੂਰੀ ਖ਼ਬਰ »

ਭਾਖੜਾ, ਡੈਹਰ, ਪੌ ਾਗ ਤੇ ਰਣਜੀਤ ਸਾਗਰ ਡੈਮ ਦੀਆਂ ਝੀਲਾਂ 'ਚ ਪਾਣੀ ਦੀ ਆਮਦ ਘਟੀ

ਪਟਿਆਲਾ, 22 ਸਤੰਬਰ (ਜਸਪਾਲ ਸਿੰਘ ਢਿੱਲੋਂ)-ਇਸ ਵਾਰ ਦੇਸ਼ ਅੰਦਰ ਪਿਛਲੇ ਸਾਲਾਂ ਦੇ ਮੁਕਾਬਲੇ ਅੰਦਾਜ਼ਨ 20 ਤੋਂ 22 ਫ਼ੀਸਦੀ ਬਰਸਾਤ ਵਧ ਹੋਈ ਦੱਸੀ ਜਾ ਰਹੀ ਹੈ, ਜਿਸ ਕਾਰਨ ਕਈ ਰਾਜਾਂ ਅੰਦਰ ਹੜ੍ਹ ਆਏ ਤੇ ਵੱਡੀ ਤਬਾਹੀ ਹੋਈ | ਇਸ ਵਾਰ ਪਹਾੜਾਂ ਦੀਆਂ ਟੀਸੀਆਂ 'ਤੇ ਹੋਈ ...

ਪੂਰੀ ਖ਼ਬਰ »

3 ਸਾਲ ਤੋਂ ਫ਼ਰਾਰ ਅਲਕਾਇਦਾ ਦਾ ਅੱਤਵਾਦੀ ਗਿ੍ਫ਼ਤਾਰ

ਰਾਂਚੀ, 22 ਸਤੰਬਰ (ਏਜੰਸੀ)-ਝਾਰਖੰਡ 'ਚ ਅਪਰਾਧ ਵਿਰੋਧੀ ਦਸਤੇ (ਏ.ਟੀ.ਐਸ.) ਨੇ ਤਿੰਨ ਸਾਲ ਤੋਂ ਛਿਪ ਕੇ ਰਹਿ ਰਹੇ ਅੱਤਵਾਦੀ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਏ.ਟੀ.ਐੱਸ. ਐਸ.ਪੀ. ਵਿਜੈ ਲਕਸ਼ਮੀ ਨੇ ਦੱਸਿਆ ਅੱਤਵਾਦੀ ਮੁਹੰਮਦ ਕਾਲੀਮੁਦੀਨ ਅੰਸਾਰੀ ਨੂੰ ...

ਪੂਰੀ ਖ਼ਬਰ »

ਰਿਟ੍ਰੀਟ ਸੈਰੇਮਨੀ ਲਈ ਵੀ.ਆਈ.ਪੀ. ਪਾਸ ਵੇਚਣ ਵਾਲੀ 'ਟ੍ਰੈਵਲ ਕੰਪਨੀ' ਿਖ਼ਲਾਫ਼ ਮਾਮਲਾ ਦਰਜ

ਨਵੀਂ ਦਿੱਲੀ, 22 ਸਤੰਬਰ (ਏਜੰਸੀ)-ਪੰਜਾਬ ਦੇ ਅਟਾਰੀ-ਵਾਹਗਾ ਸਰਹੱਦ 'ਤੇ ਪ੍ਰਸਿੱਧ ਰਿਟ੍ਰੀਟ ਸੈਰੇਮਨੀ ਲਈ ਯਾਤਰੀਆਂ ਨਾਲ ਧੋਖਾਧੜੀ ਕਰਦਿਆਂ ਉਨ੍ਹਾਂ ਨੂੰ ਵੀ.ਆਈ.ਪੀ. ਪਾਸ ਵੇਚਣ ਦੀ ਬੀ.ਐਸ.ਐਫ਼. ਦੀ ਸ਼ਿਕਾਇਤ 'ਤੇ ਇਕ ਕੌਮਾਂਤਰੀ ਆਨਲਾਈਨ ਟ੍ਰੈਵਲ ਕੰਪਨੀ ਿਖ਼ਲਾਫ਼ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਦੀ ਸਮਾਜ ਨੂੰ ਅਦੁੱਤੀ ਦੇਣ-ਡਾ. ਸਵਰਾਜਬੀਰ

ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਚਾਰ-ਚਰਚਾ ਜਲੰਧਰ, 22 ਸਤੰਬਰ (ਜਸਪਾਲ ਸਿੰਘ)-ਗੁਰੂ ਨਾਨਕ ਦੇਵ ਜੀ ਨੇ ਜ਼ਬਰ-ਜ਼ੁਲਮ, ਲੁੱਟ-ਖਸੁੱਟ, ਆਰਥਿਕ ਤੇ ਸਮਾਜਿਕ ਨਾ ਬਰਾਬਰਤਾ ਖਿਲਾਫ ਆਵਾਜ਼ ਬੁਲੰਦ ਕਰਦੇ ਹੋਏ ਸਮਾਜ ਨੂੰ ਸਰਬ ...

ਪੂਰੀ ਖ਼ਬਰ »

ਉੱਤਰੀ ਰਾਜਾਂ ਦੀ ਮੀਟਿੰਗ 'ਚ ਰੇਲਵੇ ਨਾਲ ਮੁੱਦੇ ਉਠਾਉਣਗੇ ਸੰਸਦ ਮੈਂਬਰ ਚੌਧਰੀ

ਰੇਲ ਅੰਡਰ ਬਿ੍ਜ, ਓਵਰ ਬਿ੍ਜ ਸਮੇਤ ਕਈ ਪ੍ਰਾਜੈਕਟਾਂ ਦੀ ਸੂਚੀ ਤਿਆਰ ਜਲੰਧਰ, 22 ਸਤੰਬਰ (ਸ਼ਿਵ)- 25 ਸਤੰਬਰ ਨੂੰ ਦਿੱਲੀ 'ਚ ਉੱਤਰੀ ਰਾਜਾਂ ਦੇ ਸੰਸਦ ਮੈਂਬਰਾਂ ਦੀ ਉੱਤਰੀ ਰੇਲਵੇ ਦੇ ਉੱਚ-ਅਧਿਕਾਰੀਆਂ ਨਾਲ ਹੋਣ ਜਾ ਰਹੀਹੈ, ਜਿਸ 'ਚ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਕਈ ...

ਪੂਰੀ ਖ਼ਬਰ »

ਮੌਤ 'ਤੇ ਦੁਖੀ ਨਾ ਹੋਣਾ ਹੱਤਿਆ ਦਾ ਸਬੂਤ ਨਹੀਂ-ਸੁਪਰੀਮ ਕੋਰਟ

ਪਤੀ ਦੇ ਕਤਲ ਦੇ ਮਾਮਲੇ 'ਚ ਸਜ਼ਾ ਭੁਗਤ ਰਹੀ ਔਰਤ ਨੂੰ ਕੀਤਾ ਬਰੀ ਨਵੀਂ ਦਿੱਲੀ, 22 ਸਤੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ 22 ਸਾਲ ਪਹਿਲਾਂ ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਇਕ ਔਰਤ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ ਦੇ ਫੈਸਲੇ ਦੇ ਿਖ਼ਲਾਫ਼ ਸੁਣਵਾਈ ਕਰਦਿਆਂ ਉਸ ...

ਪੂਰੀ ਖ਼ਬਰ »

ਚਾਰ ਦਿਨ ਬੰਦ ਰਹਿਣਗੇ ਬੈਂਕ ਬੈਂਕ ਮੁਲਾਜ਼ਮਾਂ ਵਲੋਂ 26-27 ਨੂੰ ਹੜਤਾਲ ਦਾ ਸੱਦਾ

ਨਵੀਂ ਦਿੱਲੀ, 22 ਸਤੰਬਰ (ਉਪਮਾ ਡਾਗਾ ਪਾਰਥ)-ਸਰਕਾਰ ਵਲੋਂ ਹਾਲ 'ਚ ਕੀਤੇ ਬੈਂਕਾਂ ਦੇ ਰਲੇਵੇਂ ਦੇ ਫ਼ੈਸਲੇ ਦੇ ਿਖ਼ਲਾਫ਼ ਦੇਸ਼ ਭਰ ਦੇ ਤਕਰੀਬਨ 4 ਲੱਖ ਬੈਂਕ ਮੁਲਾਜ਼ਮਾਂ ਨੇ ਇਸ ਨੂੰ ਆਮ ਲੋਕਾਂ ਦੇ ਿਖ਼ਲਾਫ਼ ਦੱਸਦਿਆਂ ਦੋ ਦਿਨਾ ਹੜਤਾਲ ਦਾ ਸੱਦਾ ਦਿੱਤਾ ਹੈ | ਬੈਂਕ ...

ਪੂਰੀ ਖ਼ਬਰ »

80 ਰੁਪਏ ਕਿੱਲੋ ਤੱਕ ਪੁੱਜੇ ਪਿਆਜ਼ ਦੇ ਭਾਅ

ਨਵੀਂ ਦਿੱਲੀ, 22 ਸਤੰਬਰ (ਏਜੰਸੀ)-ਕੌਮੀ ਰਾਜਧਾਨੀ ਤੇ ਦੇਸ਼ ਦੇ ਹੋਰ ਹਿੱਸਿਆਂ 'ਚ ਰਸੋਈ 'ਚ ਵਰਤੇ ਜਾਣ ਵਾਲੇ ਪਿਆਜ਼ ਦੀ ਪਰਚੂਨ ਕੀਮਤ 70 ਤੋਂ 80 ਰੁਪਏ ਪ੍ਰਤੀ ਕਿੱਲੋਗਰਾਮ 'ਤੇ ਪਹੁੰਚ ਗਈ ਹੈ, ਜਿਸ ਉਪਰੰਤ ਕੇਂਦਰ ਪਿਆਜ਼ ਵਪਾਰੀਆਂ 'ਤੇ ਇਸ ਦੇ ਭੰਡਾਰ ਕਰਨ ਦੀ ਹੱਦ ਤੈਅ ਕਰਨ ...

ਪੂਰੀ ਖ਼ਬਰ »

ਭੋਜਨ ਨਹੀਂ ਅਸੀਂ ਜ਼ਹਿਰ ਖਾ ਰਹੇ ਹਾਂ

ਬੀਤੇ ਸਮੇਂ 'ਚ ਚੰਗੀਆਂ ਖੁਰਾਕਾਂ ਤੇ ਪੌਸ਼ਟਿਕ ਭੋਜਨ ਹੋਣ ਕਰਕੇ ਸਾਡੇ ਬਜ਼ੁਰਗਾਂ ਦੀਆਂ ਉਮਰਾਂ ਲੰਮੀਆਂ ਹੁੰਦੀਆਂ ਸਨ ਤੇ ਉਹ ਤਾਕਤਵਰ ਜੁੱਸੇ ਦੇ ਮਾਲਕ ਹੁੰਦੇ ਸਨ ਪਰ ਅੱਜ ਸਾਰਾ ਕੁਝ ਬਦਲ ਗਿਆ ਹੈ, ਬੇਈਮਾਨੀ ਏਨੀ ਵਧ ਗਈ ਹੈ ਕਿ ਹਰ ਚੀਜ਼ ਜ਼ਹਿਰੀਲੀ ਅਤੇ ਮਿਲਾਵਟੀ ...

ਪੂਰੀ ਖ਼ਬਰ »

ਨੇਤਾ ਬਨਾਮ ਮੁਲਾਜ਼ਮ

ਦੇਸ਼ 'ਚ ਅਨੇਕਾਂ ਰਾਜਨੀਤਕ ਆਗੂ ਹਨ, ਜੋ ਇਸ ਸਮੇਂ ਪੰਜ-ਪੰਜ ਵਾਰ ਜਾਂ ਫ਼ਿਰ ਇਸ ਤੋਂ ਜ਼ਿਆਦਾ ਸਮੇਂ ਤੋਂ ਬਤੌਰ ਵਿਧਾਇਕ ਜਾਂ ਬਤੌਰ ਸੰਸਦ ਮੈਂਬਰ ਪੈਨਸ਼ਨ ਲੈ ਰਹੇ ਹਨ | ਪਰ ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਅਨੇਕਾਂ ਹੀ ਅਜਿਹੇ ਸਰਕਾਰੀ ਮੁਲਾਜ਼ਮ ਹਨ ਜੋ 2004 ਤੋਂ ...

ਪੂਰੀ ਖ਼ਬਰ »

ਸਰਕਾਰ ਦੇ ਵਾਅਦੇ ਫ਼ੋਨ ਤੇ ਨੌਕਰੀ

ਜੇ ਸਰਕਾਰ ਸੱਚਮੁੱਚ ਹੀ ਪੰਜਾਬ ਦੇ ਲੋਕਾਂ ਦਾ ਭਲਾ ਚਾਹੁੰਦੀ ਹੈ ਤਾਂ ਘਰ-ਘਰ ਨੌਕਰੀ ਦੇਵੇ | ਨੌਕਰੀ ਹੋਵੇਗੀ ਤਾਂ ਸਮਾਰਟ ਫ਼ੋਨ ਲੋਕ ਆਪਣੇ ਆਪ ਖਰੀਦ ਲੈਣਗੇ | ਜੇ ਨੌਜਵਾਨ ਪੀੜੀ ਕੋਲ ਹੱਥ 'ਚ ਕੋਈ ਸਰਟੀਫ਼ਿਕੇਟ ਜਾਂ ਡਿਗਰੀ ਨਾ ਹੋ ਕੇ ਸਮਾਰਟ ਫ਼ੋਨ ਤੇ ਨਸ਼ੇ ਹੋਣਗੇ ...

ਪੂਰੀ ਖ਼ਬਰ »

ਨਸ਼ਿਆਂ 'ਚ ਫ਼ਸੀ ਨੌਜਵਾਨੀ

ਅੱਜ ਨੌਜਵਾਨੀ ਨਸ਼ਿਆਂ ਦੇ ਚੁੰਗਲ 'ਚ ਫ਼ਸ ਕੇ ਮੌਤ ਦੇ ਮੂੰਹ ਪੈ ਰਹੀ ਹੈ ਪਰ ਜ਼ਿੰਮੇਵਾਰੀ ਤੋਂ ਭੱਜ ਕੇ ਸੂਬੇ ਦੀ ਹਾਕਮ ਧਿਰ ਤੇ ਪੁਲਿਸ ਪ੍ਰਸ਼ਾਸਨ ਨਸ਼ਾ ਮੁਕਤ ਹੋਣ ਦਾ ਢੰਡੋਰਾ ਪਿੱਟ ਰਿਹਾ ਹੈ | ਪੰਜਾਬ ਲਈ ਉਹ ਦਿਨ ਦੂਰ ਨਹੀਂ, ਜਦੋਂ ਘਰ-ਘਰ ਨਸ਼ਿਆਂ ਦੇ ਮਾਰੇ ...

ਪੂਰੀ ਖ਼ਬਰ »

ਇਕ ਦੇਸ਼-ਇਕ ਬੋਲੀ

ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ 'ਇਕ ਦੇਸ਼-ਇਕ ਬੋਲੀ' ਦੇ ਦਿੱਤੇ ਬਿਆਨ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ, ਕਿਉਂਕਿ ਕਈ ਰਾਜ ਅਜਿਹੇ ਹਨ, ਜਿਨ੍ਹਾਂ ਦੀ ਆਪਣੀ ਮਾਂ-ਬੋਲੀ ਦੂਸਰੇ ਰਾਜਾਂ ਨਾਲੋਂ ਵੱਖਰੀ ਹੈ ਤੇ ਇਨ੍ਹਾਂ 'ਚ ਪੰਜਾਬ ਵੀ ਸ਼ਾਮਿਲ ਹੈ | ਖ਼ਾਸ ਕਰ ਕੇ ਪੰਜਾਬੀ ਨਾਲ ...

ਪੂਰੀ ਖ਼ਬਰ »

ਖੁੰਢ-ਚਰਚਾ
ਹਾਦਸਿਆਂ ਤੋਂ ਬਾਅਦ ਜਾਗਦੀਆਂ ਸਰਕਾਰਾਂ

ਦੇਸ਼ ਅੰਦਰ ਸਮੇਂ-ਸਮੇਂ 'ਤੇ ਕਈ ਦੁਖਦਾਇਕ ਘਟਨਾਵਾਂ ਵਾਪਰੀਆਂ, ਪਹਿਲਾਂ ਇਕ ਸਟੱਡੀ ਸੈਂਟਰ ਅੰਦਰ ਲੱਗੀ ਅੱਗ ਅਤੇ ਬੀਤੇ ਦਿਨੀਂ ਬਟਾਲਾ ਵਿਖੇ ਇਕ ਪਟਾਕਾ ਫੈਕਟਰੀ ਅੰਦਰ ਹੋਏ ਧਮਾਕੇ ਨੇ ਕਈ ਮਾਸੂਮਾਂ ਦੀਆਂ ਜਾਨਾਂ ਲੈ ਲਈਆਂ | ਪਰ ਪ੍ਰਸ਼ਾਸਨ ਤੇ ਸਰਕਾਰਾਂ ਵਲੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX