ਤਾਜਾ ਖ਼ਬਰਾਂ


ਸਿਖਿਆ ਮੰਤਰੀ ਵੱਲੋਂ ਪ੍ਰਵਾਸੀ ਮਜ਼ਦੂਰਾਂ ਲਈ ਸਕੂਲ ਖੋਲ੍ਹਣ ਦੇ ਆਦੇਸ਼
. . .  1 day ago
ਲੋਹਟਬੱਦੀ, 30 ਮਾਰਚ (ਕੁਲਵਿੰਦਰ ਸਿੰਘ ਡਾਂਗੋ) - ਕੋਰੋਨਾ ਵਾਇਰਸ ਕਾਰਨ ਪੰਜਾਬ ਅੰਦਰ ਠੱਪ ਹੋਏ ਕੰਮ ਕਾਰ ਉਪਰੰਤ ਕਮਾਈ ਦਾ ਸਾਧਨ ਨਾ ਹੋਣ ਅਤੇ ਪੇਟ ਭਰਨ ਲਈ ਰਾਸ਼ਨ ਦੀ ਘਾਟ ਨੂੰ ਦੇਖਦਿਆਂ ਕਰਫ਼ਿਊ ਦੌਰਾਨ ਪੈਦਲ ਹੀ ਆਪਣੇ ...
ਅੱਜ ਦਿੱਲੀ ਵਿਚ ਕੋਰੋਨਾ ਵਾਇਰਸ ਦੇ 25 ਨਵੇਂ ਕੇਸ, 97 ਕੇਸਾਂ ਦੀ ਪੁਸ਼ਟੀ
. . .  1 day ago
ਸ਼ੱਕੀ ਮਿ੍ਤਕ ਮਰੀਜ਼ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਪਿਆ ਰੋਲਾ
. . .  1 day ago
ਫ਼ਿਰੋਜ਼ਪੁਰ 30 ਮਾਰਚ ( ਜਸਵਿੰਦਰ ਸਿੰਘ ਸੰਧੂ ) ਸ਼ੱਕੀ ਮਰੀਜ ਸੁਖਦੇਵ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਗੋਬਿੰਦ ਨਗਰੀ ਫ਼ਿਰੋਜ਼ਪੁਰ ਸ਼ਹਿਰ ਦੀ ਹੋਈ ਮੌਤ ਦਾ ਕਾਰਣ ਬੇਸ਼ਕ ਅਜੇ ਸਪੱਸ਼ਟ ਨਹੀਂ ਹੋ ਸਕਿਆ ਕਿ ਉਕਤ ਵਿਅਕਤੀ ...
ਪਿੰਡ ਭੂਨੋ ਦੇ 10 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨਾਂਹ ਪੱਖੀ
. . .  1 day ago
ਮਾਹਿਲਪੁਰ 30 ਮਾਰਚ (ਦੀਪਕ ਅਗਨੀਹੋਤਰੀ)- ਬਲਾਕ ਮਾਹਿਲਪੁਰ ਦੇ ਪਿੰਡ ਭੂਨੋ ਦੇ ਮੋਰਾਂਵਾਲੀ ਦੇ ਕਰੋਨਾ ਨਾਲ ਮਰੇ ਰਿਸ਼ਤੇਦਾਰ ਹਰਭਜਨ ਸਿੰਘ ਦੀ ਮੌਤ ਤੋਂ ਬਾਦ ਉਸ ਦੇ ਪਿੰਡ ਭੂਨੋ ਦੇ 10 ਰਿਸ਼ਤੇਦਾਰਾਂ ਦੇ ...
ਡਿਪਟੀ ਕਮਿਸ਼ਨਰ ਦੀ ਅਪੀਲ ਨੂੰ ਜਲੰਧਰ ਵਾਸੀਆਂ ਵਲੋਂ ਭਰਵਾਂ ਹੁੰਗਾਰਾ ,ਇਕੱਤਰ ਹੋਏ 21.10 ਲੱਖ ਰੁਪਏ
. . .  1 day ago
ਕੋਰੋਨਾ ਵਾਇਰਸ ਨਾਲ ਪੰਜਾਬ 'ਚ ਤੀਜੀ ਮੌਤ
. . .  1 day ago
ਪਟਿਆਲਾ ,30 ਮਾਰਚ { ਅਮਨਦੀਪ ਸਿੰਘ }- ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ 'ਚ ਵੀ ਕੋਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤਕ ਕੋਰਨਾਵਾਇਰਸ ਦੇ 42 ਪਾਜ਼ੀਟਿਵ ਕੇਸ ...
ਜਲੰਧਰ : ਕੋਰੋਨਾ ਵਾਇਰਸ 'ਤੇ ਬੰਦ 13 ਅਪ੍ਰੈਲ ਤੱਕ
. . .  1 day ago
ਉਪ ਪੁਲਿਸ ਕਪਤਾਨ ਪਾਤੜਾਂ ਵੱਲੋਂ ਹਰਿਆਣਾ ਰਾਜ ਨਾਲ ਲੱਗਦੀਆਂ ਸਰਹੱਦਾਂ ‘ਤੇ ਚੌਕਸੀ ਵਧਾਈ
. . .  1 day ago
ਪਾਤੜਾਂ 30 ਮਾਰਚ (ਗੁਰਇਕਬਾਲ ਸਿੰਘ ਖ਼ਾਲਸਾ)- ਕਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਪੰਜਾਬ ਅੰਦਰ ਲਗਾਏ ਗਏ ਕਰਫਿਊ ਦੌਰਾਨ ਉਪ ਪੁਲਿਸ ਕਪਤਾਨ ਪਾਤੜਾਂ ਵੱਲੋਂ ਹਰਿਆਣਾ ਰਾਜ ਨਾਲ ਲੱਗਦੇ ਇੰਟਰਸਟੇਟ ...
ਡਿਪਟੀ ਕਮਿਸ਼ਨਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਡਰ ਕੇ ਜ਼ਿਲ੍ਹਾ ਨਾ ਛੱਡਣ ਦੀ ਅਪੀਲ
. . .  1 day ago
ਜਲੰਧਰ, 30 ਮਾਰਚ (ਚਿਰਾਗ਼ ਸ਼ਰਮਾ)- ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਹਾਲਤ ਵਿਚ ਡਰ ...
ਐੱਸ.ਡੀ.ਐੱਮ. ਸ਼ਾਹਕੋਟ ਵੱਲੋਂ ਰਾਸ਼ਨ ਦੀ ਵੰਡ ਸਬੰਧੀ ਨੋਡਲ ਅਫ਼ਸਰ ਨਿਯੁਕਤ
. . .  1 day ago
ਸ਼ਾਹਕੋਟ, 30 ਮਾਰਚ (ਅਜ਼ਾਦ ਸਚਦੇਵਾ) - ਕੋਰੋਨਾ ਵਾਇਰਸ ਦੇ ਪੂਰੇ ਵਿਸ਼ਵ ਵਿਚ ਦਹਿਸ਼ਤ ਫੈਲਾਈ ਹੈ, ਜਿਸ ਨੂੰ ਸਰਕਾਰ ਵੱਲੋਂ ਵੀ ਮਹਾਂਮਾਰੀ ਬਿਮਾਰੀ ਘੋਸ਼ਿਤ...
ਮਹਾਂਮਾਰੀ ਦੇ ਪ੍ਰਕੋਪ ਕਾਰਨ ਅੰਮ੍ਰਿਤਸਰ ਜੇਲ੍ਹ 'ਚੋਂ ਛੱਡੇ ਗਏ 289 ਕੈਦੀ
. . .  1 day ago
ਅੰਮ੍ਰਿਤਸਰ, 30 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਕੋਵਿਡ-19 ਮਹਾਂਮਾਰੀ ਦੇ ਵਧਦੇ ਪ੍ਰਕੋਪ ਦੇ ਚੱਲਦਿਆਂ ਸੂਬੇ ਦੀਆਂ ਜੇਲ੍ਹਾਂ 'ਚ ...
ਕੋਰੋਨਾ ਵਾਇਰਸ ਤੋਂ ਪੀੜਤ ਹਰਭਜਨ ਸਿੰਘ ਦਾ ਪਿੰਡ ਮੋਰਾਂਵਾਲੀ 'ਚ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਗੜ੍ਹਸ਼ੰਕਰ, 30 ਮਾਰਚ (ਧਾਲੀਵਾਲ)- ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਦੇ ਕੋਰੋਨਾ ਵਾਇਰਸ ਤੋਂ ਪੀੜਤ 62 ਸਾਲਾ ਵਿਅਕਤੀ ਹਰਭਜਨ ...
ਦਿਲਜੀਤ ਦੁਸਾਂਝ ਵੱਲੋਂ ਪੀ.ਐਮ ਕੇਅਰਜ਼ ਫ਼ੰਡ ਦੇ ਲਈ 20 ਲੱਖ ਰੁਪਏ ਦੇਣ ਦਾ ਐਲਾਨ
. . .  1 day ago
ਜਲੰਧਰ, 30 ਮਾਰਚ (ਅ.ਬ)- ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਸਹਾਇਤਾ ਦੇ ਲਈ ...
ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ਾਂ 'ਚੋਂ ਇਕ ਦੀ ਮੌਤ
. . .  1 day ago
ਫ਼ਿਰੋਜ਼ਪੁਰ, 30 ਮਾਰਚ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਜ਼ਿਲ੍ਹੇ 'ਚੋਂ ਮਿਲੇ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ਾਂ ਵਿਚੋਂ ਇਕ ਦੀ ਮੌਤ ਹੋ ਜਾਣ ਦੀ ਖ਼ਬਰ...
ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 5 ਹੋਰ ਮਾਮਲੇ ਆਏ ਸਾਹਮਣੇ
. . .  1 day ago
ਚੰਡੀਗੜ੍ਹ, 30 (ਮਨਜੋਤ)- ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਚੰਡੀਗੜ੍ਹ 'ਚ 5 ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ...
ਦਿੱਲੀ ਏਅਰਪੋਰਟ ਪਹੁੰਚਿਆ ਅਫ਼ਗ਼ਾਨਿਸਤਾਨ ਦੇ ਕਾਬੁਲ ਤੋਂ 35 ਭਾਰਤੀਆਂ ਦਾ ਜਥਾ
. . .  1 day ago
ਸ਼ਾਹਕੋਟ ਵਿਖੇ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆ ਨੂੰ ਅਧਿਕਾਰੀਆਂ ਨੇ ਦਿੱਤੀ ਸਖ਼ਤ ਚੇਤਾਵਨੀ
. . .  1 day ago
ਕਰਫਿਊ ਦੌਰਾਨ ਅਬੋਹਰ ਦੇ ਐਸ.ਡੀ.ਐਮ ਵਿਨੋਦ ਬਾਂਸਲ ਦੀ ਹੋਈ ਬਦਲੀ
. . .  1 day ago
ਕੂਹਲੀ ਕਲਾਂ ਵਾਸੀਆਂ ਨੇ ਆਪਣੇ ਪੱਧਰ 'ਤੇ ਪਿੰਡ ਕੀਤਾ ਸੀਲ
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਕਰਫਿਊ ਦੌਰਾਨ ਕਿਸਾਨਾਂ ਨੇ ਕਣਕ ਦੀ ਵਾਢੀ ਸ਼ੁਰੂ
. . .  1 day ago
ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਮੋਰਾਂਵਾਲੀ ਤੋਂ 21 ਸੈਂਪਲ ਹੋਰ ਲਏ-ਡਾ: ਜਸਬੀਰ ਸਿੰਘ
. . .  1 day ago
ਅਫ਼ਵਾਹਾਂ ਫੈਲਾਉਣ ਤੋਂ ਬਾਜ ਨਾ ਆਉਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ - ਡੀ.ਐੱਸ. ਪੀ. ਸਿੱਧੂ
. . .  1 day ago
ਸੜਕ ਹਾਦਸੇ 'ਚ ਪਿਤਾ-ਪੁੱਤਰ ਦੀ ਮੌਤ, ਚਾਰ ਗੰਭੀਰ ਜ਼ਖ਼ਮੀ
. . .  1 day ago
ਕਰਫਿਊ ਦੌਰਾਨ ਪਾਸ ਬਣਾਉਣ ਲਈ ਆ ਰਹੀਆਂ ਦਿੱਕਤਾਂ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਪਾਤੜਾਂ ਵੱਲੋਂ ਜਾਰੀ ਵਿਸ਼ੇਸ਼ ਹਦਾਇਤਾਂ
. . .  1 day ago
ਦੋ ਸ਼ੱਕੀ ਮਰੀਜ਼ਾਂ ਨੂੰ ਸਿਹਤ ਵਿਭਾਗ ਨੇ ਇਲਾਜ ਲਈ ਭੇਜਿਆ ਫ਼ਰੀਦਕੋਟ
. . .  1 day ago
ਵਿਧਾਇਕ ਸ਼ੇਰੋਵਾਲੀਆਂ ਵੱਲੋਂ ਦਾਨੀ ਸੱਜਣਾਂ ਨੂੰ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ
. . .  1 day ago
ਕਾਲਾਬਾਜ਼ਾਰੀ ਕਰਨ ਵਾਲੇ 'ਤੇ ਤੁਰੰਤ ਐਫ.ਆਈ.ਆਰ. ਦਰਜ ਕੀਤੀ ਜਾਵੇ : ਡਿਪਟੀ ਕਮਿਸ਼ਨਰ
. . .  1 day ago
ਦੇਸ਼ 'ਚ 24 ਘੰਟਿਆਂ ਦੇ ਅੰਦਰ ਕੋਰੋਨਾ ਦੇ 92 ਮਾਮਲੇ ਆਏ ਸਾਹਮਣੇ, 4 ਲੋਕਾਂ ਦੀ ਹੋਈ ਮੌਤ
. . .  1 day ago
ਅਬੋਹਰ ਤੋਂ ਵੀ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਘਰਾਂ ਨੂੰ ਵਾਪਸੀ ਕੀਤੀ
. . .  1 day ago
ਮਰੀਜ਼ਾਂ ਦੀ ਬਾਇਓਮੈਟ੍ਰਿਕ ਤਸਦੀਕ ਦੀ ਪ੍ਰਕਿਰਿਆ 'ਚ ਛੋਟ -ਡਾ: ਜਸਬੀਰ ਸਿੰਘ
. . .  1 day ago
ਪਾਜ਼ੀਟਿਵ ਕੇਸ ਮਿਲਣ 'ਤੇ ਪਿੰਡ ਰਾਮਨਗਰ ਗਈ ਟੀਮ ਨੂੰ ਸਿਵਲ ਸਰਜਨ ਵੱਲੋਂ ਨੋਟਿਸ ਜਾਰੀ
. . .  1 day ago
ਕੋਰੋਨਾ ਵਾਇਰਸ ਦੇ 350 ਸ਼ੱਕੀ ਮਰੀਜ਼ਾਂ ਦੀਆਂ ਮੈਡੀਕਲ ਰਿਪੋਰਟਾਂ ਠੀਕ ਪਾਈਆਂ ਗਈਆਂ- ਐੱਸ.ਐਮ.ਓ.
. . .  1 day ago
ਕਰਫ਼ਿਊ ਦੌਰਾਨ ਧਾਰਮਿਕ ਅਸਥਾਨਾਂ ਦੀਆਂ ਗੋਲਕਾਂ ਤੋੜ ਕੇ ਨਕਦੀ ਚੋਰੀ
. . .  1 day ago
ਪੰਜਾਬ ਬੋਰਡ ਵੱਲੋਂ 5ਵੀਂ, 8ਵੀਂ,10ਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਮੁੜ ਅਗਲੇ ਹੁਕਮਾਂ ਤੱਕ ਮੁਲਤਵੀ
. . .  1 day ago
ਗੁਜਰਾਤ ਤੋਂ ਆਏ ਨੌਜਵਾਨਾਂ ਨੂੰ ਪੁਲਿਸ ਅਤੇ ਸਿਹਤ ਵਿਭਾਗ ਨੇ ਇਕਾਂਤਵਾਸ 'ਚ ਰਹਿਣ ਦੀ ਦਿੱਤੀ ਹਿਦਾਇਤ
. . .  1 day ago
ਪਿੰਡ ਖੁਰਮਣੀਆ ਵਿਖੇ ਕੋਰੋਨਾ ਦੇ ਸ਼ੱਕੀ ਵਿਅਕਤੀ ਦਾ ਘਰ ਅਤੇ ਆਲਾ-ਦੁਆਲਾ ਸੀਲ, ਪੁਲਿਸ ਵੱਲੋਂ ਲਿਆ ਗਿਆ ਜਾਇਜ਼ਾ
. . .  1 day ago
ਕੈਬਨਿਟ ਮੰਤਰੀ ਰਾਣਾ ਸੋਢੀ ਵੱਲੋਂ ਗੁਰੂਹਰਸਹਾਏ ਦੇ 10 ਹਜ਼ਾਰ ਪਰਿਵਾਰਾਂ ਲਈ ਰਾਸ਼ਨ ਰਵਾਨਾ
. . .  1 day ago
ਕੋਵਿਡ-19 ਦੇ ਵਧਦੇ ਪ੍ਰਕੋਪ ਕਾਰਨ ਅੰਮ੍ਰਿਤਸਰ ਜੇਲ੍ਹ 'ਚੋਂ 131 ਕੈਦੀਆਂ ਨੂੰ ਛੱਡਿਆ ਗਿਆ
. . .  1 day ago
ਬਿਆਸ ਦਰਿਆ 'ਚ ਡੁਬੇ ਮੱਛੀਆਂ ਫੜਨ ਗਏ ਇਕ ਵਿਅਕਤੀ ਸਮੇਤ 3 ਨੌਜਵਾਨ
. . .  1 day ago
ਭਾਰੀ ਮਸ਼ੱਕਤ ਤੋਂ ਬਾਅਦ ਜੰਗਲਾਤ ਵਿਭਾਗ ਨੇ ਚੀਤੇ ਨੂੰ ਕੀਤਾ ਕਾਬੂ
. . .  1 day ago
ਦੂਸਰੇ ਸਾਲ ਦੇ ਵਾਧੇ 'ਤੇ ਚਲ ਰਹੇ ਪ੍ਰਿੰਸੀਪਲ ਤੇ ਮੁੱਖ ਅਧਿਆਪਕਾਂ ਨੂੰ ਫਾਰਗ ਕਰਨ ਦੇ ਹੁਕਮ
. . .  1 day ago
ਬੈਂਕਾਂ ਦੇ ਬਾਹਰ ਲੋਕਾਂ ਦੀਆਂ ਲੱਗੀਆਂ ਕਤਾਰਾਂ
. . .  1 day ago
ਸ਼੍ਰੋਮਣੀ ਕਮੇਟੀ ਵੱਲੋਂ ਵਰਤਾਇਆ ਗਿਆ ਲੰਗਰ
. . .  1 day ago
ਕਰਫਿਊ ਦੌਰਾਨ ਗੁਰੂਹਰਸਹਾਏ 'ਚ ਹੋਏ ਲੜਾਈ ਝਗੜੇ 'ਚ ਗੋਲੀ ਚੱਲਣ ਦੀ ਮਿਲੀ ਸੂਚਨਾ
. . .  1 day ago
ਬਿਜਲੀ ਦਾ ਕੰਮ ਕਰਦੇ ਕਰਮਚਾਰੀ ਦੀ ਕਰੰਟ ਲੱਗਣ ਕਾਰਨ ਹੋਈ ਮੌਤ
. . .  1 day ago
ਡੀ.ਸੀ. ਵੱਲੋਂ ਜ਼ਿਲ੍ਹਾ ਜਲੰਧਰ ਦੇ ਸਮੂਹ ਪੈਟਰੋਲ ਪੰਪ ਆਮ ਵਾਂਗ ਖੋਲ੍ਹਣ ਦੇ ਹੁਕਮ ਜਾਰੀ
. . .  1 day ago
ਕਰਫਿਊ ਦੌਰਾਨ ਅਜਨਾਲਾ 'ਚ ਹੋਇਆ ਲੜਾਈ-ਝਗੜਾ, ਗੋਲੀ ਚੱਲਣ ਦੀ ਵੀ ਸੂਚਨਾ
. . .  1 day ago
ਲੋੜਵੰਦਾਂ ਨੂੰ ਰਾਸ਼ਨ ਨਾ ਮਿਲਣ 'ਤੇ ਪੱਤੀ ਮਲਕੋ ਵਾਸੀਆਂ ਕੌਂਸਲਰ ਦਾ ਕੀਤਾ ਪਿੱਟ ਸਿਆਪਾ
. . .  1 day ago
ਦੋ ਭਰਾਵਾਂ ਦੀ ਲੜਾਈ 'ਚ ਇਕ ਦੀ ਮੌਤ
. . .  1 day ago
ਅਨੰਦਪੁਰ ਸਾਹਿਬ ਤੋ ਆਏ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਜਾਂਚ ਲਈ ਭੇਜਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਅੱਸੂ ਸੰਮਤ 551

ਗੁਰਦਾਸਪੁਰ / ਬਟਾਲਾ / ਪਠਾਨਕੋਟ

ਰਵਿਦਾਸੀਆ ਸਿੱਖ ਵੈਲਫ਼ੇਅਰ ਸੁਸਾਇਟੀ ਦੀ ਸੰਗਤ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਸਮਾਗਮ

ਬਟਾਲਾ, 22 ਸਤੰਬਰ (ਕਾਹਲੋਂ)-ਰਵਿਦਾਸੀਆ ਸਿੱਖ ਵੈਲਫ਼ੇਅਰ ਸੁਸਾਇਟੀ ਸੰਗਤ ਬਟਾਲਾ ਵਲੋਂ ਸ੍ਰੀ ਗੁਰੂ ਰਵਿਦਾਸ ਮੰਦਿਰ ਜੋ ਤੁਗਲਕਾਬਾਦ ਦਿੱਲੀ ਵਿਖੇ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਵਿਕਾਸ ਅਥਾਰਟੀ ਦਿੱਲੀ ਵਲੋਂ ਤੋੜ ਦਿੱਤਾ ਗਿਆ ਸੀ, ਉਸ ਦੀ ਮੁੜ ਉਸਾਰੀ ਲਈ ਰਵਿਦਾਸੀਆ ਸਮਾਜ ਵਲੋਂ ਸੁਪਰੀਮ ਕੋਰਟ 'ਚ ਪਾਈ ਰੀਵਿਊ ਪਟੀਸ਼ਨ, ਜਿਸ ਦਾ ਫ਼ੈਸਲਾ 30 ਸਤੰਬਰ ਆਉਣਾ ਹੈ, ਦੇ ਸਬੰਧ ਵਿਚ ਅੱਜ ਪਲਵਿੰਦਰ ਸਿੰਘ ਲੰਬੜਦਾਰ ਮੁੱਖ ਪ੍ਰਬੰਧਕ ਰਵਿਦਾਸੀਆ ਸਿੱਖ ਵੈਲਫ਼ੇਅਰ ਸੁਸਾਇਟੀ ਬਟਾਲਾ ਦੀ ਅਗਵਾਈ ਵਿਚ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਵੱਡੀ ਗਿਣਤੀ 'ਚ ਰਵਿਦਾਸੀਆ ਭਾਈਚਾਰਾ ਸੰਗਤ ਦੇ ਰੂਪ 'ਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚਿਆ | ਇਸ ਲਈ ਰਵਿਦਾਸੀਆ ਭਾਈਚਾਰੇ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਸਮਾਗਮ ਰੱਖਿਆ ਗਿਆ | ਗੁਰਦੁਆਰਾ ਲਾਚੀਬੇਰ ਸੱਚਖੰਡ ਸ੍ਰੀ ਦਰਬਾਰ ਵਿਖੇ ਅਰਦਾਸ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਹੈੱਡਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਕੀਤੀ | ਉਨ੍ਹਾਂ ਕਿਹਾ ਕਿ ਮੰਦਰ ਨੂੰ ਤਹਿਸ-ਨਹਿਸ ਕਰਨਾ ਸਮੇਂ ਦੀਆਂ ਸਰਕਾਰ ਵਲੋਂ ਘੱਟ-ਗਿਣਤੀਆਂ 'ਤੇ ਮਾਰੂ ਹਮਲੇ ਦੀ ਸ਼ੁਰੂਆਤ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਅਮਰੀਕ ਸਿੰਘ ਗੋਰਖਾ ਸ਼ਾਹਬਾਦ, ਸੁਲੱਖਣ ਸਿੰਘ ਸੋਨੂੰ ਵਿਝਵਾਂ, ਜਗਤਾਰ ਸਿੰਘ ਸਰਪੰਚ ਬਿਜਲੀਵਾਲ, ਮਾ: ਆਸ਼ਾ ਸਿੰਘ, ਤਲਵਿੰਦਰ ਸਿੰਘ ਗੁਰਦਾਸਪੁਰ, ਰੁਪਿੰਦਰ ਸਿੰਘ ਸੰਤਨਗਰ, ਸਿਮਰਜੀਤ ਸਿੰਘ ਸੰਤਨਗਰ, ਪ੍ਰੋ: ਬਲਜੀਤ ਸਿੰਘ, ਐਡਵੋਕੇਟ ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਬਿਜਲੀਵਾਲ, ਮਨਜਿੰਦਰ ਸਿੰਘ ਠੇਕੇਦਾਰ, ਸਵਰਨ ਸਿੰਘ ਬਾਬਾ ਬਕਾਲਾ, ਡਾ. ਜਸਵਿੰਦਰ ਸਿੰਘ, ਤਰਲੋਚਨ ਸਿੰਘ ਜੱਸਲ, ਬਾਬਾ ਪਲਵਿੰਦਰ ਸਿੰਘ, ਨਵਦੀਪ ਸਿੰਘ, ਗੁਰਬਖਸ਼ ਸਿੰਘ, ਲਖਵਿੰਦਰ ਸਿੰਘ ਫ਼ੈਜਪੁਰਾ, ਡਾ. ਗਰਦੇਵ ਸਿਘੰ, ਭੁਪਿੰਦਰ ਸਿੰਘ ਵਿਝਵਾਂ, ਜੋਗਿੰਦਰਪਾਲ ਸਿੰਘ ਦਾਬਾਂਵਾਲ, ਲਵਲੀ ਦਾਬਾਂਵਾਲ, ਅਸ਼ਵਨੀ ਕੁਮਾਰ ਪੰਚ, ਗੁਰਬਿੰਦਰ ਸਿੰਘ, ਨਵਨੀਤ ਸਿੰਘ ਹੈਪੀ, ਕਰਨ ਸਿੰਘ, ਅਮੋਲਕ ਸਿੰਘ ਕਾਲਾਬਾਲਾ ਆਦਿ ਵੱਡੀ ਪੱਧਰ 'ਤੇ ਸੰਗਤ ਹਾਜ਼ਰ ਸੀ |

ਗੁਰਮੁਖ ਸਿੰਘ ਚੰਦਰਭਾਨ ਦੀ ਨਿਯੁਕਤੀ 'ਤੇ ਭਿੱਲੀ ਨਿਊਜ਼ੀਲੈਂਡ ਵਲੋਂ ਹਾਈ ਕਮਾਨ ਦਾ ਧੰਨਵਾਦ

ਪੁਰਾਣਾ ਸ਼ਾਲਾ, 22 ਸਤੰਬਰ (ਗੁਰਵਿੰਦਰ ਸਿੰਘ ਗੁਰਾਇਆ)-ਇੰਡੀਅਨ ਓਵਰਸੀਜ਼ ਕਾਂਗਰਸ ਆਸਟੇ੍ਰਲੀਆ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਬੇਟ ਇਲਾਕੇ ਨਾਲ ਸਬੰਧਿਤ ਪਿੰਡ ਚੰਦਰਭਾਨ ਦੇ ਜੰਮਪਲ ਹਾਲ ਵਾਸੀ ਆਸਟ੍ਰੇਲੀਆ ਗੁਰਮੁਖ ਸਿੰਘ ਚੰਦਰਭਾਨ ਨੂੰ ਪੰਜਾਬ ਇਕਾਈ ਦਾ ...

ਪੂਰੀ ਖ਼ਬਰ »

50 ਹਜ਼ਾਰ ਨਸ਼ੀਲੇ ਕੈਪਸੂਲਾਂ ਸਮੇਤ ਦੋ ਨੌਜਵਾਨ ਕਾਬੂ

ਗੁਰਦਾਸਪੁਰ, 22 ਸਤੰਬਰ (ਆਰਿਫ਼/ਗੋਰਾਇਆ)-ਥਾਣਾ ਸਿਟੀ ਦੀ ਪੁਲਿਸ ਨੇ 50 ਹਜ਼ਾਰ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਦੋ ਨੌਜਵਾਨਾਂ 'ਤੇ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਥਾਣਾ ਸਿਟੀ ਦੇ ਐੱਸ.ਐਚ.ਓ. ਕੁਲਵੰਤ ਸਿੰਘ ਵਲੋਂ ਇਕ ਵਿਸ਼ੇਸ਼ ਪ੍ਰੈੱਸ ਵਾਰਤਾ ਕੀਤੀ ਗਈ, ਜਿਸ 'ਚ ...

ਪੂਰੀ ਖ਼ਬਰ »

ਜ਼ਮੀਨੀ ਵਿਵਾਦ ਨੂੰ ਲੈ ਕੇ ਔਰਤ ਵਲੋਂ ਪੁਲਿਸ 'ਤੇ ਧੱਕੇਸ਼ਾਹੀ ਦੇ ਦੋਸ਼

ਗੁਰਦਾਸਪੁਰ, 22 ਸਤੰਬਰ (ਸੈਣੀ)-ਸਥਾਨਿਕ ਥਾਣਾ ਸਦਰ ਵਿਖੇ ਇਕ ਔਰਤ ਵਲੋਂ ਜ਼ਮੀਨੀ ਵਿਵਾਦ ਨੰੂ ਲੈ ਕੇ ਉਸ ਦੇ ਤੇ ਉਸ ਦੇ ਪੁੱਤਰ 'ਤੇ ਪੁਲਿਸ ਵਲੋਂ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਜੀਤ ਕੌਰ ਪਤਨੀ ਸਵਰਗੀ ਮਨਜੀਤ ਸਿੰਘ ਵਾਸੀ ...

ਪੂਰੀ ਖ਼ਬਰ »

ਭਾਜਪਾ ਆਗੂ ਮੁਲਖ ਰਾਜ ਨਡਾਲਾ ਨੂੰ ਮਿਲੀ ਜ਼ਮਾਨਤ

ਪੁਰਾਣਾ ਸਾਲਾ, 22 ਸਤੰਬਰ (ਗੁਰਵਿੰਦਰ ਸਿੰਘ ਗੁਰਾਇਆ)-ਬੀਤੇ ਦਿਨ ਪੁਰਾਣਾ ਸ਼ਾਲਾ ਪੁਲਿਸ ਨੇ ਇਕ ਔਰਤ ਵਲੋਂ ਦਿੱਤੇ ਗਏ ਬਿਆਨਾਾ ਦੇ ਆਧਾਰ 'ਤੇ ਭਾਜਪਾ ਆਗੂ ਮੁਲਖ ਰਾਜ ਨਡਾਲਾ ਿਖ਼ਲਾਫ਼ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਮਾਮਲਾ ...

ਪੂਰੀ ਖ਼ਬਰ »

ਰੇਲ ਗੱਡੀ ਹੇਠ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ

ਬਟਾਲਾ, 22 ਸਤੰਬਰ (ਬੱੁਟਰ)-ਰੇਲ ਗੱਡੀ ਹੇਠ ਆਉਣ ਨਾਲ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ | ਬਟਾਲਾ ਰੇਲਵੇ ਪੁਲਿਸ ਦੇ ਚੌਕੀ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਇਕ ਵਿਅਕਤੀ ਦੀ ਲਾਸ਼ ਬਟਾਲਾ ਤੋਂ ਜੈਂਤੀਪੁਰ ਰੇਲਵੇ ਲਾਇਨ ਦੇ ਵਿਚਕਾਰ ਪਈ ਮਿਲੀ ਹੈ, ਜੋ ...

ਪੂਰੀ ਖ਼ਬਰ »

ਪਿੰਡ ਖਵਾਜਾ ਵਰਦਗ ਦੀ ਗ੍ਰਾਮ ਪੰਚਾਇਤ ਦੇ ਖਾਤੇ 'ਚੋਂ 50 ਲੱਖ ਤੋਂ ਵੱਧ ਰੁਪਏ ਨਿਕਲਣ ਦਾ ਮਾਮਲਾ ਬਣਿਆ ਬੁਝਾਰਤ

ਕੋਟਲੀ ਸੂਰਤ ਮੱਲ੍ਹੀ, 22 ਸਤੰਬਰ (ਕੁਲਦੀਪ ਸਿੰਘ ਨਾਗਰਾ)-ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਦੇ ਪਿੰਡ ਖਵਾਜਾ ਵਰਦਗ ਦੀ ਗ੍ਰਾਮ ਪੰਚਾਇਤ ਦੇ ਖਾਤੇ ਵਿਚੋਂ ਪੰਚਾਇਤੀ ਚੋਣਾਂ ਹੋਣ ਤੋਂ ਪਹਿਲਾਂ ਸਰਕਾਰ ਵਲੋਂ ਪੰਚਾਇਤਾ ਭੰਗ ਕਰਕੇ ਨਿਯੁਕਤ ਕੀਤੇ ਗਏ ਪ੍ਰਬੰਧਕ ਦੇ ਸਮੇਂ ...

ਪੂਰੀ ਖ਼ਬਰ »

ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਸਿੱਧੂ ਮੂਸੇਵਾਲੇ 'ਤੇ ਮੁਕੱਦਮਾ ਦਰਜ ਹੋਵੇ-ਚੀਮਾ

ਬਟਾਲਾ, 22 ਸਤੰਬਰ (ਕਾਹਲੋਂ)-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਇਕ ਗਾਣਾ ਜੋ ਅੱਜ ਕੱਲ੍ਹ ਚੱਲ ਰਿਹਾ ਹੈ, ਜਿਸ ਦੀ ਵੀਡੀਓ ਵਿਚ ਇਕ ਅੱਧ ਕੱਪੜਿਆਂ ਵਾਲੀ ਮਾਡਲ ਲੜਕੀ ਦੀ ਤੁਲਣਾ ਮਾਈ ਭਾਗੋ ਨਾਲ ਕਰਕੇ ਸਿੱਧੂ ਮੂਸੇਵਾਲੇ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ | ਇਸ ਗੀਤ 'ਤੇ ...

ਪੂਰੀ ਖ਼ਬਰ »

ਢਾਈ ਸਾਲ ਦੇ ਕਾਰਜਕਾਲ ਦੌਰਾਨ ਕਾਂਗਰਸ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ-ਵਾਹਲਾ

ਬਟਾਲਾ, 22 ਸਤੰਬਰ (ਕਾਹਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਪੰਜਾਬ ਸ਼ੂਗਰਫੈੱਡ ਪੰਜਾਬ ਸੁਖਬੀਰ ਸਿੰਘ ਵਾਹਲਾ ਨੇ ਗੱਬਬਾਤ ਕਰਦਿਆਂ ਕਿਹਾ ਹੈ ਕਿ ਸੱਤਾਧਾਰੀ ਕਾਂਗਰਸੀਆਂ ਵਲੋਂ ਪਿਛਲੇ ਢਾਈ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਮੂਰਖ ...

ਪੂਰੀ ਖ਼ਬਰ »

ਖ਼ਾਲਸਾ ਪੰਚਾਇਤ ਵਲੋਂ ਮੂਸੇਵਾਲਾ ਤੇ ਗੁਰਦਾਸ ਮਾਨ ਦਾ ਮੁਕੰਮਲ ਬਾਈਕਾਟ ਕਰਨ ਦੀ ਮੰਗ

ਕਲਾਨੌਰ, 22 ਸਤੰਬਰ (ਪੁਰੇਵਾਲ)-ਸਥਾਨਕ ਕਸਬੇ 'ਚ ਭਾਈ ਸੁਰਿੰਦਰ ਸਿੰਘ ਭੰਗੂ ਦੇ ਗ੍ਰਹਿ ਵਿਖੇ ਖਾਲਸਾ ਪੰਚਾਇਤ ਦੀ ਅਗਵਾਈ 'ਚ ਸਿੱਖ ਆਗੂਆਂ ਦੀ ਵਿਸ਼ੇਸ਼ ਇਕੱਤਰਤਾ ਖਾਲਸਾ ਪੰਚਾਇਤ ਦੇ ਪ੍ਰਧਾਨ ਭਾਈ ਰਜਿੰਦਰ ਸਿੰਘ ਭੰਗੂ ਦੀ ਅਗਵਾਈ 'ਚ ਹੋਈ ਅਤੇ ਮੀਟਿੰਗ 'ਚ ਦੋ ਪੰਜਾਬੀ ...

ਪੂਰੀ ਖ਼ਬਰ »

ਨਕਸ਼ਿਆਂ ਦੀ ਸਰਕਾਰੀ ਫੀਸ 'ਚ ਹੇਰਾਫੇਰੀ ਦੇ ਦੋਸ਼ ਲਗਾਏ

ਫਤਹਿਗੜ੍ਹ ਚੂੜੀਆਂ, 22 ਸਤੰਬਰ (ਧਰਮਿੰਦਰ ਸਿੰਘ ਬਾਠ)-ਆਰ.ਟੀ.ਆਈ. ਮਾਹਿਰ ਸੁਖਚੈਨ ਸਿੰਘ ਵਲੋਂ ਨਗਰ ਕੌਸਲ ਦੇ ਮੁਲਾਜ਼ਮਾਂ ਉਪਰ ਐਸ.ਓ. ਦੀ ਮਿਲੀਭੁਗਤ ਨਾਲ ਕਸਬੇ ਅੰਦਰ ਬਣ ਰਹੀਆਂ ਇਮਾਰਤਾਂ ਦੇ ਨਕਸ਼ਿਆਂ ਦੀ ਲਈ ਜਾ ਰਹੀ ਸਰਕਾਰੀ ਫੀਸ 'ਚ ਹੇਰਾਫੇਰੀ ਕਰਨ ਦੇ ਕਥਿਤ ਤੌਰ ...

ਪੂਰੀ ਖ਼ਬਰ »

ਇਕੋ ਰਾਤ 4 ਮੋਟਰਾਂ ਚੋਰੀ, ਡਾਢੇ ਦੁਖੀ ਕਿਸਾਨ

ਫਤਹਿਗੜ੍ਹ ਚੂੜੀਆਂ, 22 ਸਤੰਬਰ (ਧਰਮਿੰਦਰ ਸਿੰਘ ਬਾਠ)-ਪਿੰਡ ਸ਼ਾਹਪੁਰ ਜਾਜਨ ਅਤੇ ਆਸ-ਪਾਸ ਇਲਾਕੇ 'ਚ ਨਿੱਤ ਦਿਨ ਚੋਰੀ ਹੋ ਰਹੀਆਂ ਟਿਊਬਵੈਲ ਮੋਟਰਾਂ ਤੋਂ ਕਿਸਾਨ ਡਾਢੇ ਦੁਖੀ ਹਨ ਅਤੇ ਚੋਰਾਂ ਵਲੋਂ ਮੋਟਰਾਂ ਚੋਰੀ ਕਰਨ ਦਾ ਸਿਲਸਲਾ ਜਾਰੀ ਰੱਖਦੇ ਹੋਏ ਇਕ ਹੀ ਰਾਤ ...

ਪੂਰੀ ਖ਼ਬਰ »

ਸਬ ਡਵੀਜ਼ਨ ਪੱਧਰੀ ਸਰਬੱਤ ਵਿਕਾਸ ਯੋਜਨਾ ਕੈਂਪ 'ਚ 13 ਲੋਕਾਂ ਲਿਆ ਲਾਭ-ਬੀ.ਡੀ.ਪੀ.ਓ.

ਕਲਾਨੌਰ, 22 ਸਤੰਬਰ (ਪੁਰੇਵਾਲ)-ਲੋੜਵੰਦ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਮੌਕੇ 'ਤੇ ਪੁੱਜਦਾ ਕਰਨ ਦੇ ਮੰਤਵ ਨਾਲ ਸਥਾਨਕ ਕਸਬੇ ਦੇ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਵਿਖੇ 'ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ' ਤਹਿਤ ਸਬ ਡਵੀਜਨ ਪੱਧਰ ਦਾ ਕੈਂਪ ਲਗਾਇਆ ਗਿਆ, ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਵਾਲੀਆਂ ਕਾਪੀਆਂ ਅੱਜ ਜਮ੍ਹਾਂ ਕਰਵਾਈਆਂ ਜਾਣ-ਪੱਡਾ

ਘੁਮਾਣ, 22 ਸਤੰਬਰ (ਬੰਮਰਾਹ)-ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਵਾਲੀਆਂ ਕਾਪੀਆਂ ਅੱਜ ਜਮ੍ਹਾ ਕਰਵਾਈਆਂ ਜਾਣ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਪੱਡਾ ਨੇ ਕੀਤਾ | ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਹਰਿਗੋਬਿੰਦਪੁਰ ...

ਪੂਰੀ ਖ਼ਬਰ »

ਕ੍ਰਿਕਟ ਟੂਰਨਾਮੈਂਟ 'ਚ ਬਟਾਲਾ ਕ੍ਰਿਕਟ ਟੀਮ ਦੇ ਖਿਡਾਰੀਆਂ ਗੱਡੇ ਜਿੱਤ ਦੇ ਝੰਡੇ

ਧਾਰੀਵਾਲ, 22 ਸਤੰਬਰ (ਜੇਮਸ ਨਾਹਰ)-ਸਥਾਨਕ ਵੂਲਨ ਮਿੱਲ ਗਰਾਊਾਡ ਵਿਖੇ ਕ੍ਰਿਕਟ ਕਲੱਬ ਧਾਰੀਵਾਲ ਦੀ ਸਮੁੱਚੀ ਟੀਮ ਵਲੋਂ ਸਾਲਾਨਾ 2 ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਹਲਕਾ ਕਾਦੀਆਂ ਦੇ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ...

ਪੂਰੀ ਖ਼ਬਰ »

ਪੰਜਾਬ 'ਚ ਆਈ ਟੈਪ 'ਤੇ ਕੈਨੇਡਾ ਸਟੱਡੀ ਵੀਜ਼ਾ ਲਗਾਉਣ ਵਾਲੀ ਪਹਿਲੀ ਸੰਸਥਾ ਬਣੀ ਰੈੱਡ ਲੀਫ਼

ਗੁਰਦਾਸਪੁਰ, 22 ਸਤੰਬਰ (ਸੁਖਵੀਰ ਸਿੰਘ ਸੈਣੀ)-ਸਥਾਨਿਕ ਬਟਾਲਾ ਰੋਡ 'ਤੇ ਪੁੱਡਾ ਕਾਲੋਨੀ ਦੇ ਸਾਹਮਣੇ ਸਥਿਤ ਰੈਡ ਲੀਫ ਇਮੀਗਰੇਸ਼ਨ ਤੇ ਆਈਲਟਸ ਸੈਂਟਰ ਆਈ ਟੈਪ 'ਤੇ ਕੈਨੇਡਾ ਦਾ ਸਟੱਡੀ ਵੀਜ਼ਾ ਲਗਾਉਣ 'ਚ ਪਹਿਲਾ ਸੈਂਟਰ ਬਣਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਗਲੋਬਲ ਮਾਈਗ੍ਰੇਸ਼ਨ ਸੰਸਥਾ ਯੂ.ਕੇ. ਦਾ ਸਟੱਡੀ ਵੀਜ਼ਾ ਲੱਗਣ ਤੋਂ ਬਾਅਦ ਲਵੇਗੀ ਫ਼ੀਸ-ਐਡਵੋਕੇਟ ਘੁੰਮਣ

ਗੁਰਦਾਸਪੁਰ, 22 ਸਤੰਬਰ (ਸੁਖਵੀਰ ਸਿੰਘ ਸੈਣੀ)-ਸਥਾਨਿਕ ਸ਼ਹਿਰ ਦੇ ਬਟਾਲਾ ਰੋਡ ਸਥਿਤ ਗਲੋਬਲ ਮਾਈਗਰੇਸ਼ਨ ਕੰਨਸਟੈਂਟ ਵਲੋਂ ਰੋਜ਼ਾਨਾ ਹੀ ਯੂ.ਕੇ, ਆਸਟ੍ਰੇਲੀਆ ਤੇ ਕੈਨੇਡਾ ਦੇ ਸਟੱਡੀ ਵੀਜ਼ੇ ਲਗਵਾਏ ਜਾ ਰਹੇ ਹਨ ਅਤੇ ਸਾਰੀ ਫ਼ੀਸ ਸੰਸਥਾ ਵਲੋਂ ਵੀਜ਼ਾ ਲੱਗਣ ਤੋਂ ...

ਪੂਰੀ ਖ਼ਬਰ »

ਮਾਤਾ ਬਲਦੇਵ ਕੌਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਪੁਰਾਣਾ ਸ਼ਾਲਾ, 22 ਸਤੰਬਰ (ਅਸ਼ੋਕ ਸ਼ਰਮਾ)-ਬੇਟ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਮਾਜ ਸੇਵੀ ਅਮਨਦੀਪ ਕੌਰ ਜਨਰਲ ਸਕੱਤਰ ਕਾਂਗਰਸ ਕਮੇਟੀ ਦੀ ਮਾਤਾ ਅਤੇ ਸਿੱਖਿਆ ਵਿਭਾਗ ਵਿਚ ਜੂਨੀਅਰ ਸਹਾਇਕ ਕਮਲਜੀਤ ਸਿੰਘ ਦੀ ਸੱਸ ਮਾਤਾ ਬਲਦੇਵ ਕੌਰ ਜਿਨ੍ਹਾਂ ਦਾ ਪਿਛਲੇ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ ਬਲਵੰਡਾ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਲਗਾਇਆ

ਪੁਰਾਣਾ ਸ਼ਾਲਾ, 22 ਸਤੰਬਰ (ਅਸ਼ੋਕ ਸ਼ਰਮਾ)-ਮਾਤਾ ਗੁਜਰੀ ਮੈਮੋਰੀਅਲ ਕਾਲਜ ਬਲਵੰਡਾ ਵਿਖੇ ਚੇਅਰਪਰਸਨ ਸ਼ਮਾ ਸ਼ਰਮਾ ਤੇ ਪਿ੍ੰਸੀਪਲ ਵਿਨੋਦ ਕੁਮਾਰ ਮਹਾਜਨ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਸੈਮੀਨਾਰ ਲਗਾਇਆ ਗਿਆ | ਜਿਸ 'ਚ ਐਸ.ਐਚ.ਓ. ਪ੍ਰਭਜੋਤ ਸਿੰਘ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਸ੍ਰੀ ਹਰਿਗੋਬਿੰਦਪੁਰ 'ਚ ਰਾਮ ਲੀਲ੍ਹਾ ਕਰਵਾਉਣ ਦੀਆਂ ਤਿਅਰੀਆਂ ਜ਼ੋਰਾਂ ਨਾਲ-ਬਾਬਾ ਸੋਨੂੰ ਭੱਲਾ

ਸ੍ਰੀ ਹਰਿਗੋਬਿੰਦਪੁਰ, 22 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਗਰ ਕੌਾਸਲ ਪ੍ਰਧਾਨ ਦੇ ਸਪੁੱਤਰ ਬਾਬਾ ਸੋਨੂੰ ਭੱਲਾ ਨੇ ਸ਼ਹਿਰ ਦੇ ਨੌਜਵਾਨ ਵਰਗ ਨਾਲ ਅਹਿਮ ਬੈਠਕ ਕਰਨ ਉਪਰੰਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਹਿਰ 'ਚ ਕਿ੍ਸ਼ਨ ਮੰਦਰ ਦੇ ...

ਪੂਰੀ ਖ਼ਬਰ »

ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਵਿਖੇ ਭਾਸ਼ਨ ਮੁਕਾਬਲੇ ਕਰਵਾਏ

ਬਟਾਲਾ, 22 ਸਤੰਬਰ (ਸੁਖਦੇਵ ਸਿੰਘ)-ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਜੈਤੋਸਰਜਾ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰੇਰਣਾ ਅਤੇ ਪਿ੍ੰਸੀਪਲ ਰਿੰਟੂ ਚਤੁਰਵੇਦੀ ਦੀ ਅਗਵਾਈ 'ਚ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਉਪਯੋਗ ਵਿਸ਼ੇ 'ਤੇ ਭਾਸ਼ਨ ਅਤੇ ਪੋਸਟਰ ...

ਪੂਰੀ ਖ਼ਬਰ »

40 ਸਾਲਾਂ ਤੋਂ ਪਛੜੇ ਪਿੰਡ ਕੋਟ ਖ਼ਾਨ ਮੁਹੰਮਦ ਨੂੰ ਬਣਾਇਆ ਇਕ ਨੰਬਰ

ਕਾਦੀਆਂ, 22 ਸਤੰਬਰ (ਪ੍ਰਦੀਪ ਸਿੰਘ ਬੇਦੀ)-ਕਾਦੀਆਂ ਹਲਕੇ ਦੇ ਵਿਚ ਆਉਂਦੇ ਪਿੰਡ ਕੋਟ ਖਾਨ ਮੁਹੰਮਦ ਵਿਚ ਸਰਪੰਚ ਸ਼ਸ਼ੀ ਸ਼ਰਮਾ ਵਲੋਂ ਪਿੰਡ ਦੇ ਪੈਸੇ ਦਾ ਸਹੀ ਇਸਤੇਮਾਲ ਕਰਕੇ ਪਿੰਡ ਨੂੰ ਨੰਬਰ ਇਕ ਬਣਾ ਦਿੱਤਾ ਗਿਆ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਿੰਡ ਦੇ ਆਮ ...

ਪੂਰੀ ਖ਼ਬਰ »

ਗੁਰਦੁਆਰਾ ਅੱਚਲ ਸਾਹਿਬ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਅੱਚਲ ਸਾਹਿਬ, 22 ਸਤੰਬਰ (ਗੁਰਚਰਨ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਅੱਚਲ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ਗੁਰਜਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ, ...

ਪੂਰੀ ਖ਼ਬਰ »

ਸੜਕਾਂ 'ਤੇ ਫਿਰਦੇ ਗੁੱਜਰਾਂ ਦੇ ਪਸ਼ੂਆਂ 'ਤੇ ਪਾਬੰਦੀ ਲਗਾਏ ਸਰਕਾਰ-ਧੁੱਗਾ

ਸ੍ਰੀ ਹਰਿਗੋਬਿੰਦਪੁਰ, 22 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਹਲਕੇ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੇਸ ਰਾਜ ਧੁੱਗਾ ਨੇ ਦਾਣਾ ਮੰਡੀ ਵਿਖੇ ਸਥਿਤ ਦਫ਼ਤਰ 'ਚ ਆਪਣੇ ਸਮਰਥਕਾਂ ਨਾਲ ਸੂਬਾ ਸਰਕਾਰ ਕੋਲੋਂ ਪੁਰਜ਼ੋਰ ਸ਼ਬਦਾਂ 'ਚ ਮੰਗ ਕੀਤੀ ਕਿ ...

ਪੂਰੀ ਖ਼ਬਰ »

ਨਵਾਂ ਪਿੰਡ ਬਹਾਦਰ ਗੁਰਦੁਆਰਾ ਕਮੇਟੀ ਦੀ ਚੋਣ ਹੋਈ

ਪੁਰਾਣਾ ਸ਼ਾਲਾ, 22 ਸਤੰਬਰ (ਅਸ਼ੋਕ ਸ਼ਰਮਾ)-ਨਵਾਂ ਪਿੰਡ ਬਹਾਦਰ ਗੁਰਦੁਆਰਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਹੋਈ ਹੈ | ਜਿਸ 'ਚ ਰਵਿੰਦਰ ਸਿੰਘ ਪ੍ਰਧਾਨ, ਪਰਮਜੀਤ ਸਿੰਘ ਖ਼ਜ਼ਾਨਚੀ, ਮਨੋਹਰ ਸਿੰਘ ਮੈਂਬਰ, ਬਲਵੀਰ ਸਿੰਘ ਮੈਂਬਰ, ਸੁਰਿੰਦਰ ਸਿੰਘ ਮੈਂਬਰ, ਪਰਮਿੰਦਰ ਸਿੰਘ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਨੰਦਾ ਦੇ ਅਸਥਾਨ ਵਿਖੇ ਸਾਲਾਨਾ ਜੋੜ ਮੇਲਾ ਸ਼ੁਰੂ

ਹਰਚੋਵਾਲ, 22 ਸਤੰਬਰ (ਰਣਜੋਧ ਸਿੰਘ ਭਾਮ)-ਨਜ਼ਦੀਕੀ ਪਿੰਡ ਔਲਖ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ 'ਚ ਬਣੇ ਗੁਰਦੁਆਰਾ ਬਾਬਾ ਨੰਦਾ ਦੇ ਪਾਵਨ ਅਸਥਾਨ 'ਤੇ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਕੈਂਪ 'ਚ 250 ਮਰੀਜ਼ਾਂ ਦੀ ਜਾਂਚ

ਧਾਰੀਵਾਲ, 22 ਸਤੰਬਰ (ਸਵਰਨ ਸਿੰਘ)-ਸਥਾਨਕ ਸੰਤੋਸ਼ੀ ਮਾਤਾ ਮੰਦਰ ਵਿਖੇ ਸੇਵਾ ਭਾਰਤੀ ਮੰਡਲ ਧਾਰੀਵਾਲ ਵਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਤਹਿਸੀਲਦਾਰ ਅਰਵਿੰਦ ਸਲਵਾਨ ਨੇ ਸ਼ਿਰਕਤ ਕਰਕੇ ਕੈਂਪ ਦਾ ਉਦਘਾਟਨ ਕੀਤਾ | ਇਸ ਮੌਕੇ ਓਹਰੀ ...

ਪੂਰੀ ਖ਼ਬਰ »

ਆਈਫਲ ਕੈਂਪਸ ਦੇ ਵਿਵੁਦ ਨੇ ਫਰੈਂਚ ਕਰ ਕੇ ਕੈਨੇਡਾ ਦਾ ਵੀਜ਼ਾ ਕੀਤਾ ਹਾਸਲ

ਗੁਰਦਾਸਪੁਰ, 22 ਸਤੰਬਰ (ਆਰਿਫ਼)-ਆਈਫਲ ਕੈਂਪਸ ਵਿਖੇ ਫਰੈਂਚ ਦੀ ਕੋਚਿੰਗ ਲੈ ਕੇ ਵਿਵੁਦ ਨੇ ਫਰੈਂਚ ਭਾਸ਼ਾ ਦੀ ਮਦਦ ਨਾਲ ਕੈਨੇਡਾ ਦਾ ਵੀਜ਼ਾ ਹਾਸਲ ਕੀਤਾ ਹੈ | ਕੈਨੇਡਾ 'ਚ ਫਰੈਂਚ ਭਾਸ਼ਾ ਲਾਜ਼ਮੀ ਹੋਣ ਕਾਰਨ ਬੱਚਿਆਂ 'ਚ ਫਰੈਂਚ ਭਾਸ਼ਾ ਸਿਖਣ ਦਾ ਕਾਫ਼ੀ ਰੁਝਾਣ ਵੱਧ ਗਿਆ ...

ਪੂਰੀ ਖ਼ਬਰ »

ਗੁਰਦੁਆਰਾ ਬਾਰਠ ਸਾਹਿਬ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਨਰੋਟ ਮਹਿਰਾ, 22 ਸਤੰਬਰ (ਰਾਜ ਕੁਮਾਰੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬਾਰਠ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਪ੍ਰਬੰਧਕੀ ਕੰਪਲੈਕਸ ਨੂੰ ਚਾਰ ਚੰਨ ਲਗਾ ਰਹੀਆਂ ਹਨ ਸ਼ਰਾਬ ਦੀਆਂ ਬੋਤਲਾਂ, ਤੰਬਾਕੂ ਦੀਆਂ ਪੁੜੀਆਂ ਤੇ ਸਰਿੰਜਾਂ

ਗੁਰਦਾਸਪੁਰ, 22 ਸਤੰਬਰ (ਗੁਰਪ੍ਰਤਾਪ ਸਿੰਘ/ਸੁਖਵੀਰ ਸਿੰਘ ਸੈਣੀ)-ਸ਼ਹਿਰ ਵਾਸੀਆਂ ਦੀ ਸਹੂਲਤ ਲਈ ਕਰੋੜਾਂ ਦੀ ਲਾਗਤ ਨਾਲ ਪ੍ਰਬੰਧਕੀ ਕੰਪਲੈਕਸ ਬਣਾਇਆ ਗਿਆ ਸੀ ਤਾਂ ਜੋ ਸ਼ਹਿਰ ਵਾਸੀਆਂ ਨੰੂ ਸਾਰੇ ਹੀ ਵਿਭਾਗਾਂ ਸਬੰਧੀ ਸਹੂਲਤਾਂ ਇਕੋ ਜਗ੍ਹਾ ਮੁਹੱਈਆ ਕਰਵਾਈਆਂ ਜਾ ...

ਪੂਰੀ ਖ਼ਬਰ »

ਬਿਜਲੀ ਬੋਰਡ ਤਿੱਬੜ ਦੇ ਅਧਿਕਾਰੀਆਂ 'ਤੇ ਖਪਤਕਾਰ ਨੂੰ ਤੰਗ ਕਰਨ ਦੇ ਦੋਸ਼

ਪੁਰਾਣਾ ਸ਼ਾਲਾ, 22 ਸਤੰਬਰ (ਅਸ਼ੋਕ ਸ਼ਰਮਾ)-ਸਬ ਡਵੀਜ਼ਨ ਬਿਜਲੀ ਬੋਰਡ ਤਿੱਬੜ ਦੇ ਅਧਿਕਾਰੀਆਂ 'ਤੇ ਖਪਤਕਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ | ਪੀੜਤ ਖਪਤਕਾਰ ਬਲਜਿੰਦਰ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਭੁੰਬਲੀ ਨੇ ਲਿਖਤੀ ਸ਼ਿਕਾਇਤ ਰਾਹੀਂ ਬਿਜਲੀ ...

ਪੂਰੀ ਖ਼ਬਰ »

ਸੋਲੋ ਸੌਾਗ ਮੁਕਾਬਲੇ 'ਚ ਰਵਿੰਦਰ ਨੇ ਹਾਸਲ ਕੀਤਾ ਪਹਿਲਾ ਸਥਾਨ

ਦੀਨਾਨਗਰ, 22 ਸਤੰਬਰ (ਸੋਢੀ/ਸੰਧੂ/ਸ਼ਰਮਾ)-ਸਵਾਮੀ ਸਰਵਾਨੰਦ ਗਰੁੱਪ ਆਫ਼ ਇੰਸਟੀਚਿਊਟ ਵਿਚ ਸੰਸਥਾ ਦੇ ਗਰੁੱਪ ਡਾਇਰੈਕਟਰ ਡਾ: ਜੇ.ਕੇ. ਚੌਹਾਨ ਦੀ ਪ੍ਰਧਾਨਗੀ ਵਿਚ ਟੈਲੇਂਟ ਹੰਟ -2019 ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ ਸੰਸਥਾ ਦੇ ਵਿਦਿਆਰਥੀਆਾ ਦੇ ਵੱਖ-ਵੱਖ ਮੁਕਾਬਲੇ ...

ਪੂਰੀ ਖ਼ਬਰ »

ਸਹਾਰਾ ਕਲੱਬ ਨੇ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਕਰਵਾਇਆ

ਬਟਾਲਾ, 22 ਸਤੰਬਰ (ਕਾਹਲੋਂ)-ਸਹਾਰਾ ਕਲੱਬ ਰਜਿ: ਬਟਾਲਾ ਵਲੋਂ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਸੇਠ ਕਸਤੂਰੀ ਲਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਬਟਾਲਾ ਨੇ ਸ਼ਮੂਲੀਅਤ ਕੀਤੀ | ਸਮਾਗਮ ਦੀ ਆਰੰਭਤਾ ਕਰਮਜੀਤ ਜੋਤੀ, ਰਮਨ ਲਾਲ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ ਦੇ ਰਮੇਸ਼ ਪਾਲ ਬਣੇ ਪ੍ਰਧਾਨ

ਦੀਨਾਨਗਰ, 22 ਸਤੰਬਰ (ਸ਼ਰਮਾ/ਸੰਧੂ/ਸੋਢੀ)-ਸ਼ਹੀਦ ਭਗਤ ਸਿੰਗ ਵੈੱਲਫੇਅਰ ਸੋਸਾਇਟੀ ਦੇ ਮੈਂਬਰਾਂ ਦੀ ਮੀਟਿੰਗ ਦੀਨਾਨਗਰ ਵਿਖੇ ਹੋਈ | ਜਿਸ 'ਚ ਹਰਵਿੰਦਰ ਸਿੰਘ ਭੱਟੀ ਬਲਾਕ ਸੰਮਤੀ ਚੇਅਰਮੈਨ ਦੀਨਾਨਗਰ, ਸਰਪੰਚ ਪ੍ਰਦੀਪ ਸਿੰਘ, ਸਰਪੰਚ ਚੈਂਚਲ ਸਿੰਘ, ਸਤਪਾਲ ਸੈਣੀ ਅਤੇ ...

ਪੂਰੀ ਖ਼ਬਰ »

ਪਾਕਿਸਤਾਨ ਜਾ ਰਹੇ ਜਥੇ ਸਬੰਧੀ ਸੰਗਤਾਂ 'ਚ ਭਾਰੀ ਉਤਸ਼ਾਹ-ਬੱਲੀ/ਲਵਲੀ

ਕੋਟਲੀ ਸੂਰਤ ਮੱਲ੍ਹੀ, 22 ਸਤੰਬਰ (ਕੁਲਦੀਪ ਸਿੰਘ ਨਾਗਰਾ)-ਦੁਨੀਆਂ ਦੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਦਸਮੇਸ ਦਰਬਾਰ ਸਾਹਿਬ ਪੀਰੋਵਾਲੀ ਕਰਨਾਮਾ ਤੋਂ ਭਾਈ ਨਿਸ਼ਾਨ ਸਿੰਘ ਦੀ ਅਗਵਾਈ 'ਚ ਪਾਕਿਸਤਾਨ ...

ਪੂਰੀ ਖ਼ਬਰ »

ਵਿਧਾਇਕ ਪਾਹੜਾ ਨੇ ਚੱਕ ਅਰਾਈਆਂ ਵਿਖੇ ਗਿਰਜਾ ਘਰ ਦਾ ਰੱਖਿਆ ਨੀਂਹ ਪੱਥਰ

ਵਰਸੋਲਾ, 22 ਸਤੰਬਰ (ਵਰਿੰਦਰ ਸਹੋਤਾ)-ਇਥੋਂ ਨਜ਼ਦੀਕੀ ਪਿੰਡ ਚੱਕ ਅਰਾਈਆਂ ਵਿਖੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਵਿਸ਼ਵ ਵਾਨੀ ਗਿਰਜਾ ਘਰ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਸਮਾਗਮ ਦੌਰਾਨ ਮੁੱਖ ਮਹਿਮਾਨ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ...

ਪੂਰੀ ਖ਼ਬਰ »

ਪਿੰਡ ਗੋਹਤ ਪੋਕਰ ਵਿਖੇ ਸੱਭਿਆਚਾਰਕ ਮੇਲਾ ਕਰਵਾਇਆ

ਪੁਰਾਣਾ ਸ਼ਾਲਾ, 22 ਸਤੰਬਰ (ਅਸ਼ੋਕ ਸ਼ਰਮਾ)-ਪਿੰਡ ਗੋਹਤ ਪੋਕਰ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲਿਆਂ ਦੀ ਯਾਦ 'ਚ ਇਕ ਰੋਜ਼ਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ...

ਪੂਰੀ ਖ਼ਬਰ »

ਹਸਤ ਸ਼ਿਲਪ ਕਾਲਜ ਬਟਾਲਾ 'ਚ ਪੋਸਟਰ ਬਣਾਉਣ ਦੇ ਮੁਕਾਬਲੇ

ਬਟਾਲਾ, 22 ਸਤੰਬਰ (ਕਾਹਲੋਂ)- ਹਸਤ ਸ਼ਿਲਪ ਆਈ. ਟੀ. ਆਈ. ਅਤੇ ਡਿਗਰੀ ਕਾਲਜ ਬਟਾਲਾ ਦੇ ਐੱਨ.ਐੱਸ.ਐੱਸ. ਯੂਨਿਟ ਨਾਲ ਸਬੰਧਿਤ ਵਿਦਿਆਰਥੀਆਂ ਵਲੋਂ ਮੈਡਮ ਸੰਦੀਪ ਕੌਰ ਦੀ ਅਗਵਾਈ ਹੇਠ ਪੋਸ਼ਣ ਅਭਿਆਨ ਅਧੀਨ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਮੈਡਮ ...

ਪੂਰੀ ਖ਼ਬਰ »

ਸ਼੍ਰੋਮਣੀ ਭਗਤ ਨਾਮਦੇਵ ਦੇ ਜਨਮ ਸ਼ਤਾਬਦੀ ਸਬੰਧੀ ਘੁਮਾਣ ਵਿਖੇ ਮੀਟਿੰਗ

ਘੁਮਾਣ, 22 ਸਤੰਬਰ (ਬੰਮਰਾਹ)-ਸ਼ੋ੍ਰਮਣੀ ਭਗਤ ਨਾਮਦੇਵ ਦਾ 750 ਸਾਲਾ ਜਨਮ ਸ਼ਤਾਬਦੀ ਮਨਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ਸਬੰਧੀ ਪ੍ਰਬੰਧਾਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਨਾਮਦੇਵ ਦਰਬਾਰ ਘੁਮਾਣ ਵਿਖੇ ਕੀਤੀ ਗਈ, ਜਿਸ 'ਚ ਨਾਮਦੇਵ ਦਰਬਾਰ ਕਮੇਟੀ ਦੇ ...

ਪੂਰੀ ਖ਼ਬਰ »

ਸਾਹਿਬ ਸਿੰਘ ਮੰਡ ਵਲੋਂ ਮੀਕੇ ਵਿਖੇ ਬਣਨ ਵਾਲੀ ਸੜਕ ਦਾ ਉਦਘਾਟਨ

ਘੁਮਾਣ, 22 ਸਤੰਬਰ (ਬੰਮਰਾਹ)-ਹਲਕਾ ਵਿਧਾੲਕ ਬਲਵਿੰਦਰ ਸਿੰਘ ਲਾਡੀ ਤੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਉਪਰਾਲੇ ਸਦਕਾ ਪਿੰਡ ਮੀਕੇ ਵਿਖੇ ਲੰਮੇ ਸਮੇਂ ਤੋਂ ਡੇਰਿਆਂ ਨੂੰ ਜਾਂਦੇ ਕੱਚੇ ਰਸਤਿਆਂ ਨੂੰ ਪੱਕੇ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ | ਪਿੰਡ ਮੀਕੇ ...

ਪੂਰੀ ਖ਼ਬਰ »

ਪਿੰਡ ਲਮੀਨ ਵਿਖੇ ਬਾਬਾ ਲੱਖ ਦਾਤਾ ਦੀ ਯਾਦ 'ਚ ਛਿੰਝ ਮੇਲਾ ਕਰਵਾਇਆ

ਪੁਰਾਣਾ ਸ਼ਾਲਾ, 22 ਸਤੰਬਰ (ਅਸ਼ੋਕ ਸ਼ਰਮਾ)-ਪਿੰਡ ਲਮੀਨ ਵਿਖੇ ਪਠਾਨੀਆ ਪਰਿਵਾਰ ਵਲੋਂ ਪ੍ਰਵਾਸੀ ਭਾਰਤੀ ਜਸਬੀਰ ਸਿੰਘ ਪਠਾਨੀਆ ਅਮਰੀਕਾ ਵਾਲਿਆਂ ਦੇ ਸਹਿਯੋਗ ਨਾਲ ਬਾਬਾ ਲੱਖ ਦਾਤਾ ਦੀ ਯਾਦ ਨੰੂ ਸਮਰਪਿਤ ਛਿੰਝ ਮੇਲਾ ਕਰਵਾਇਆ ਗਿਆ | ਜਿਸ 'ਚ ਪਹਿਲਾਂ ਬਾਬਾ ਜੀ ਦੀ ...

ਪੂਰੀ ਖ਼ਬਰ »

ਬਾਗੋਵਾਂਣੀ ਦਾ ਧਾਰਮਿਕ ਸਮਾਗਮ 24, 25 ਤੇ 26 ਨੂੰ

ਵਡਾਲਾ ਬਾਂਗਰ, 22 ਸਤੰਬਰ (ਭੁੰਬਲੀ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਪਿੰਡ ਬਾਗੋਵਾਂਣੀ ਵਿਚ ਮਿਤੀ 24, 25 ਤੇ 26 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਗੁਰਮਤਿ ਸਮਾਗਮ 'ਚ 24 ...

ਪੂਰੀ ਖ਼ਬਰ »

ਭੱਠਾ ਮੁਹੱਲਾ ਫੱਜੂਪੁਰ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਵਿਕਾਸ ਕਾਰਜ ਸ਼ੁਰੂ

ਧਾਰੀਵਾਲ, 22 ਸਤੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕ ਪਿੰਡ ਫੱਜੂਪੁਰ ਵਿਖੇ ਆਖਿਰ ਭੱਠਾ ਮੁਹੱਲਾ ਵਾਸੀਆਂ ਦੀ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸੁਣੀ ਹੀ ਗਈ ਹੈ | ਇਥੇ ਦੱਸਣਯੋਗ ਹੈ ਕਿ ਇਸ ਮੁਹੱਲੇ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਨੂੰ ਲੈ ਕੇ ਕਈ ਵਾਰ ਪ੍ਰਦਰਸ਼ਨ ...

ਪੂਰੀ ਖ਼ਬਰ »

ਜਫ਼ਰਵਾਲ ਤੋਂ ਸਜਾਏ ਨਗਰ ਕੀਰਤਨ ਦਾ ਸ੍ਰੀ ਬੁਰਜ ਸਾਹਿਬ ਵਿਖੇ ਭਰਵਾਂ ਸਵਾਗਤ

ਧਾਰੀਵਾਲ, 22 ਸਤੰਬਰ (ਸਵਰਨ ਸਿੰਘ, ਜੇਮਸ ਨਾਹਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲ ਨੂੰ ਸਮਰਪਿਤ ਪਿੰਡ ਜਫ਼ਰਵਾਲ ਤੋਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ | ਇਸ ਨਗਰ ਕੀਤਰਨ ਦਾ ...

ਪੂਰੀ ਖ਼ਬਰ »

ਨਾਬਾਰਡ ਵਲੋਂ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਕੋਟਲੀ ਸੂਰਤ ਮੱਲ੍ਹੀ, 22 ਸਤੰਬਰ (ਕੁਲਦੀਪ ਸਿੰਘ ਨਾਗਰਾ)-ਨਾਬਾਰਡ ਵਲੋਂ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਅੱਜ ਨੇੜਲੇ ਪਿੰਡ ਅਲੀਨੰਗਲ ਤੇ ਜੀਵਨ ਨੰਗਲ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਮਾਹਿਰਾਂ ਨੇ ...

ਪੂਰੀ ਖ਼ਬਰ »

ਬਾਬਾ ਸੁਖਦੀਪ ਸਿੰਘ ਬੇਦੀ ਨੇ ਸਵਾਗਤੀ ਗੇਟਾਂ ਦੇ ਨਿਰਮਾਣ ਲਈ ਰੰਧਾਵਾ ਦਾ ਕੀਤਾ ਧੰਨਵਾਦ

ਡੇਰਾ ਬਾਬਾ ਨਾਨਕ, 22 ਸਤੰਬਰ (ਵਿਜੇ ਸ਼ਰਮਾ)-550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰਖਦਿਆਂ ਪੰਜਾਬ ਕੈਬਨਿਟ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਫਤਹਿਗੜ੍ਹ ਚੂੜੀਆਂ ਬਾਈਪਾਸ ਉੱਪਰ ਬਾਬਾ ਲਖਮੀ ਦਾਸ ਚੌਕ ਦਾ ਨੀਂਹ ਪੱਥਰ ਰੱਖਣ ਅਤੇ ਨਗਰ ਦੇ ਵੱਖ-ਵੱਖ ਮਾਰਗਾਂ ...

ਪੂਰੀ ਖ਼ਬਰ »

ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਲੋਕ ਪ੍ਰੇਸ਼ਾਨ

ਪੁਰਾਣਾ ਸ਼ਾਲਾ, 22 ਸਤੰਬਰ (ਅਸ਼ੋਕ ਸ਼ਰਮਾ)-ਸਬ ਡਵੀਜ਼ਨ ਪੰਡੋਰੀ ਮਹੰਤਾਂ ਅਧੀਨ ਪੈਂਦੇ ਪਿੰਡ ਨਵਾਂ ਪਿੰਡ ਬਹਾਦਰ ਵਿਖੇ ਬਹੁਤ ਸਾਰੀਆਂ ਗਲੀਆਂ 'ਚ ਬਿਜਲੀ ਦੀਆਂ ਢਿੱਲੀਆਂ ਅਤੇ ਨੀਵੀਆਂ ਤਾਰਾਂ ਕਾਰਨ ਪਿੰਡ ਵਾਸੀ ਬੇਹੱਦ ਪੇ੍ਰਸ਼ਾਨ ਹਨ | ਜਦ ਕਿ ਮਹਿਕਮੇ ਨੇ ਬਿਜਲੀ ...

ਪੂਰੀ ਖ਼ਬਰ »

ਪਿੰਡ ਲਮੀਨ ਵਿਖੇ ਬਾਬਾ ਲੱਖ ਦਾਤਾ ਦੀ ਯਾਦ 'ਚ ਛਿੰਝ ਮੇਲਾ ਕਰਵਾਇਆ

ਪੁਰਾਣਾ ਸ਼ਾਲਾ, 22 ਸਤੰਬਰ (ਅਸ਼ੋਕ ਸ਼ਰਮਾ)-ਪਿੰਡ ਲਮੀਨ ਵਿਖੇ ਪਠਾਨੀਆ ਪਰਿਵਾਰ ਵਲੋਂ ਪ੍ਰਵਾਸੀ ਭਾਰਤੀ ਜਸਬੀਰ ਸਿੰਘ ਪਠਾਨੀਆ ਅਮਰੀਕਾ ਵਾਲਿਆਂ ਦੇ ਸਹਿਯੋਗ ਨਾਲ ਬਾਬਾ ਲੱਖ ਦਾਤਾ ਦੀ ਯਾਦ ਨੰੂ ਸਮਰਪਿਤ ਛਿੰਝ ਮੇਲਾ ਕਰਵਾਇਆ ਗਿਆ | ਜਿਸ 'ਚ ਪਹਿਲਾਂ ਬਾਬਾ ਜੀ ਦੀ ...

ਪੂਰੀ ਖ਼ਬਰ »

ਪਿੰਡ ਮਰਾੜਾ ਵਿਖੇ ਛਿੰਝ ਮੇਲਾ ਕਰਵਾਇਆ

ਬਹਿਰਾਮਪੁਰ, 22 ਸਤੰਬਰ (ਬਲਬੀਰ ਸਿੰਘ ਕੋਲਾ)-ਪੀਰ ਬਾਬਾ ਰਤਨ ਨਾਥ ਛਿੰਝ ਮੇਲਾ ਕਮੇਟੀ ਵਲੋਂ ਪਿੰਡ ਵਾਸੀਆਂ ਅਤੇ ਗਰਾਮ ਪੰਚਾਇਤ ਮਰਾੜਾ ਦੇ ਸਹਿਯੋਗ ਨਾਲ ਪੀਰ ਬਾਬਾ ਰਤਨ ਨਾਥ ਦੀ ਯਾਦ ਨੰੂ ਸਮਰਪਿਤ ਛਿੰਝ ਮੇਲਾ ਕਰਵਾਇਆ ਗਿਆ | ਜਿਸ 'ਚ ਕਰਨਲ ਸ਼ਸ਼ੀ ਰੰਜਨ ਸ਼ਰਮਾ, ਮੇਜਰ ...

ਪੂਰੀ ਖ਼ਬਰ »

ਨਵੇਂ ਚੁਣੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਦਾ ਸਾਥੀ ਮੁਲਾਜ਼ਮਾਂ ਵਲੋਂ ਸਨਮਾਨ

ਦੋਰਾਂਗਲਾ, 22 ਸਤੰਬਰ (ਲਖਵਿੰਦਰ ਸਿੰਘ ਚੱਕਰਾਜਾ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਸਬ ਯੂਨਿਟ ਦੋਰਾਂਗਲਾ ਦੀ ਮੀਟਿੰਗ ਸਬ ਡਵੀਜ਼ਨ ਪ੍ਰਧਾਨ ਬਲਵਿੰਦਰਪਾਲ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਪਿਛਲੇ ਦਿਨੀਂ ਸਰਕਲ ਪੱਧਰੀ ਡੈਲੀਗੇਟ ਇਜਲਾਸ 'ਚ ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਸੈਂਟਰ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ

ਫਤਹਿਗੜ੍ਹ ਚੂੜੀਆਂ, 22 ਸਤੰਬਰ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੇ ਸੈਂਟਰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਸ਼ੌਰੀਆ ਚੱਕਰ ਸ਼ਹੀਦ ਸੰਦੀਪ ਸਿੰਘ ਕੋਟਲਾ ਖੁਰਦ ਨਮਿਤ ਸ਼ਰਧਾਂਜਲੀ ਸਮਾਗਮ

ਨਿੱਕੇ ਘੰੁਮਣ, 22 ਸਤੰਬਰ (ਸਤਬੀਰ ਸਿੰਘ ਘੁੰਮਣ)-ਸਰਜੀਕਲ ਸਟਰਾਈਕ ਦਾ ਹੀਰੋ ਲਾਂਸ ਨਾਇਕ ਸੰਦੀਪ ਸਿੰਘ ਸ਼ੌਰੀਆ ਚੱਕਰ ਵਿਜੇਤਾ ਪਿਛਲੇ ਸਾਲ 22 ਸਤੰਬਰ ਨੂੰ ਤੰਗਧਾਰ ਜ਼ਿਲ੍ਹਾ ਕੁੱਪਵਾੜਾ ਵਿਖੇ ਅੱਤਵਾਦੀਆਂ ਨਾਲ ਹੋਏ ਇਕ ਗਹਿਗੱਚ ਮੁਕਾਬਲੇ ਦੌਰਾਨ ਦਹਿਸ਼ਤਗਰਦਾਂ ...

ਪੂਰੀ ਖ਼ਬਰ »

ਸੈਂਟਰ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ

ਫਤਹਿਗੜ੍ਹ ਚੂੜੀਆਂ, 22 ਸਤੰਬਰ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੇ ਸੈਂਟਰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਸੰਤਨੀ ਤਰੇਜਾ ਦੀ ਈਦ ਸਮਾਰੋਹ ਸਬੰਧੀ ਅਹਿਮ ਬੈਠਕ

ਧਾਰੀਵਾਲ, 22 ਸਤੰਬਰ (ਜੇਮਸ ਨਾਹਰ, ਸਵਰਨ ਸਿੰਘ)-ਸੰਤਨੀ ਤਰੇਜਾ ਕੈਥੋਲਿਕ ਚਰਚ ਸੋਹਲ ਵਿਖੇ ਸੰਤਨੀ ਤਰੇਜਾ ਦੀ ਈਦ ਮਨਾਏ ਜਾਣ ਸਬੰਧੀ ਪੈਰਿਸ਼ ਪ੍ਰੀਸ਼ਟ ਤੇ ਡੀਨ ਫਾਦਰ ਜੋਸਫ਼ ਮੈਥਿਊ ਵਲੋਂ ਪੈਰਿਸ਼ ਕੌਾਸਲ ਅਤੇ ਮਰੀਅਮ ਸੈਨਾ ਸਮੇਤ ਹੋਰ ਚਰਚ ਦੇ ਮੈਂਬਰਾਂ ਨਾਲ ਇਕ ...

ਪੂਰੀ ਖ਼ਬਰ »

ਪਿੰਡ ਸਿੰਬਲੀ ਵਿਖੇ ਛਿੰਝ ਮੇਲਾ ਕਰਵਾਇਆ

ਸਰਨਾ, 22 ਸਤੰਬਰ (ਬਲਵੀਰ ਰਾਜ)-ਸਰਨਾ ਨੇੜੇ ਪਿੰਡ ਸਿੰਬਲੀ ਵਿਖੇ ਸਾਲਾਨਾ ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ | ਇਹ ਛਿੰਝ ਮੇਲਾ ਪੀਰ ਬਾਬਾ ਲੱਖਦਾਤਾ ਦੀ ਦਰਗਾਹ 'ਤੇ ਕਰਵਾਇਆ ਗਿਆ | ਦਰਗਾਹ ਦੇ ਸੇਵਾਦਾਰ ਬਲਜਿੰਦਰ ਸਿੰਘ ਵਲੋਂ ...

ਪੂਰੀ ਖ਼ਬਰ »

ਦੇਸ ਰਾਜ ਸਕੂਲ 'ਚ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਸੈਮੀਨਾਰ

ਬਟਾਲਾ, 22 ਸਤੰਬਰ (ਕਾਹਲੋਂ)-ਦੇਸ ਰਾਜ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਵਿਚ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੱੁਖ ਮਹਿਮਾਨ ਵਜੋਂ ਵਕੀਲ ਸੰਦੀਪ ਸਿੰਘ ਅਤੇ ਪੀ.ਐੱਲ.ਵੀ. ਉਂਕਾਰ ਸਿੰਘ ਨੇ ਸ਼ਿਰਕਤ ਕੀਤੀ | ਇਸ ਵਿਚ ਸਕੂਲ ਦੇ ਡਾਇਰੈਕਟਰ ਸੰਜੀਵ ਕੁਮਾਰ ਅਤੇ ...

ਪੂਰੀ ਖ਼ਬਰ »

ਪ੍ਰੇਮ ਪਬਲਿਕ ਸਕੂਲ 'ਚ 'ਫ਼ੌਜ ਦੀ ਪ੍ਰਤਿਭਾ' ਪ੍ਰੋਗਰਾਮ ਕਰਵਾਇਆ

ਬਟਾਲਾ, 22 ਸਤੰਬਰ (ਕਾਹਲੋਂ)-ਪੇ੍ਰਮ ਪਬਲਿਕ ਸਕੂਲ ਕਾਹਨੂੰਵਾਲ ਰੋਡ ਸ਼ਾਂਤੀ ਨਗਰ ਬਟਾਲਾ ਵਿਚ 'ਫ਼ੌਜ ਦੀ ਪ੍ਰਤਿਭਾ' ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਕੁਝ ਬੱਚਿਆਂ ਨੇ ਫ਼ੌਜ ਅਤੇ ਕੁਝ ਬੱਚਿਆਂ ਨੇ ਫ਼ੌਜ ਅਫ਼ਸਰ ਬਣਨ ਦੀ ਇੱਛਾ ਪ੍ਰਗਟ ਕੀਤੀ | ਇਸ ਦੇ ਨਾਲ ਬੱਚਿਆਂ ਨੇ ...

ਪੂਰੀ ਖ਼ਬਰ »

ਅਧਿਆਪਕ ਨੇ 50 ਬੱਚਿਆਂ ਦੀ ਸਟੇਸ਼ਨਰੀ ਦਾ ਸਾਲ ਭਰ ਦਾ ਖਰਚ ਚੁੱਕਿਆ

ਗੁਰਦਾਸਪੁਰ, 22 ਸਤੰਬਰ (ਆਰਿਫ਼)-ਸਰਕਾਰੀ ਹਾਈ ਸਕੂਲ ਸੰਗਤਪੁਰ ਦੇ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਕੰਵਲਜੀਤ ਸਿੰਘ ਨੇ ਆਪਣੇ ਸਕੂਲ ਦੇ ਲੋੜਵੰਦ 50 ਵਿਦਿਆਰਥੀਆਂ ਲਈ ਸਟੇਸ਼ਨਰੀ ਦਾ ਸਾਲ ਭਰ ਦਾ ਖਰਚਾ ਆਪਣੇ ਜੰੁਮੇ ਲਿਆ ਹੈ ਅਤੇ ਅੱਜ ਉਨ੍ਹਾਂ ਨੇ ਵਿਦਿਆਰਥੀਆਂ ਨੰੂ ...

ਪੂਰੀ ਖ਼ਬਰ »

ਬਾਬਾ ਨਾਮਦੇਵ ਕਾਨਵੈਂਟ ਸਕੂਲ 'ਚ ਜਾਗਰੂਕਤਾ ਰੈਲੀ

ਘੁਮਾਣ, 22 ਸਤੰਬਰ (ਬੰਮਰਾਹ)-ਬਾਬਾ ਨਾਮਦੇਵ ਕਾਨਵੈਂਟ ਸੀਨੀ: ਸੈਕੰ: ਸਕੂਲ ਘੁਮਾਣ ਦੀ ਸਥਾਪਿਤ ਕੀਤੀ ਹੋਈ ਕਾਨੂੰਨੀ ਸਾਖ਼ਰਤਾ ਕਲੱਬ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਵਿਚ ਔਰਤਾਂ ਦੇ ਅਧਿਕਾਰਾਂ, ਆਵਾਜਾਈ ਨਿਯਮਾਂ ਆਦਿ ਵੱਖ-ਵੱਖ ਵਿਸ਼ਿਆਂ 'ਤੇ ...

ਪੂਰੀ ਖ਼ਬਰ »

ਐਕਸੈਲਸੀਅਰ ਸਕੂਲ ਦੀਆਂ ਵਿਦਿਆਰਥਣਾਂ ਦੀ ਪੰਜਾਬ ਪੱਧਰੀ ਮੁਕਾਬਲਿਆਂ ਲਈ ਚੋਣ

ਕਿਲ੍ਹਾ ਲਾਲ ਸਿੰਘ, 22 ਸਤੰਬਰ (ਬਲਬੀਰ ਸਿੰਘ)-ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਦੀ ਅੰਡਰ 17, 19 ਵਰਗ ਦੀ ਬੈਡਮਿੰਟਨ ਦੀ ਟੀਮ ਨੇ ਜ਼ੋਨ ਘਣੀਏ-ਕੇ-ਬਾਂਗਰ ਵਲੋਂ ਜ਼ਿਲ੍ਹਾ ਪੱਧਰ ਮੁਕਾਬਲੇ 'ਚ ਹਿੱਸਾ ਲਿਆ ਗਿਆ | ਇਹ ਮੁਕਾਬਲੇ ਗੁਰਦਾਸਪੁਰ ਵਿਖੇ ਕਰਵਾਏ ਗਏ, ...

ਪੂਰੀ ਖ਼ਬਰ »

ਘਰੋਟਾ ਵਿਖੇ ਅਨੀਮੀਆ ਕੈਂਪ ਦੌਰਾਨ 322 ਮਰੀਜ਼ਾਂ ਦੀ ਜਾਂਚ

ਘਰੋਟਾ, 22 ਸਤੰਬਰ (ਸੰਜੀਵ ਗੁਪਤਾ)-ਸਿਹਤ ਵਿਭਾਗ ਦੇ ਘਰੋਟਾ ਬਲਾਕ ਹੈੱਡ ਕੁਆਟਰ ਦੇ ਕਮਿਊਨਿਟੀ ਹੈਲਥ ਸੈਂਟਰ ਘਰੋਟਾ ਵਿਖੇ ਐਸ. ਐਮ. ਓ. ਡਾ: ਬਿੰਦੂ ਗੁਪਤਾ ਦੀ ਰਹਿਨੁਮਾਈ ਹੇਠ ਪੋਸ਼ਣ ਅਧੀਨ ਅਨੀਮੀਆ ਜਾਂਚ ਕੈਂਪ ਲਗਾਇਆ ਗਿਆ ਜਿਸ ਵਿਚ ਐਸ. ਐਮ. ਓ. ਡਾ: ਬਿੰਦੂ ਗੁਪਤਾ ਨੇ ...

ਪੂਰੀ ਖ਼ਬਰ »

ਪਿੰਡ ਫਤਹਿ ਨੰਗਲ 'ਚ ਸਮਾਜ ਸੇਵੀ ਆਗੂ ਭਾਜਪਾ 'ਚ ਸ਼ਾਮਿਲ

ਧਾਰੀਵਾਲ, 22 ਸਤੰਬਰ (ਸਵਰਨ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਫਤੇਹ ਨੰਗਲ ਵਿਖੇ ਭਾਰਤੀ ਜਤਨਾ ਪਾਰਟੀ ਦੀ ਮੀਟਿੰਗ ਮੰਡਲ ਪ੍ਰਧਾਨ ਜੋਤੀ ਮਹਾਜਨ ਦੀ ਅਗਾਵਾਈ ਵਿਚ ਹੋਈ, ਜਿਸ ਵਿਚ ਜਿਲਾ ਮਹਿਲਾ ਮੋਰਚਾ ਪ੍ਰਧਾਨ ਅਲਕਾ ਮਹੰਤ ਨੇ ਵਿਸ਼ੇਸ਼ ਤੌਰ 'ਤੇ ਸਿਰਕਤ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਅੰਮੋਨੰਗਲ ਪਿੰਡ 'ਚ ਬੰਦ ਪਿਆ ਸੇਵਾ ਕੇਂਦਰ ਚਾਲੂ ਕਰਨ ਦੀ ਮੰਗ

ਅੱਚਲ ਸਾਹਿਬ, 22 ਸਤੰਬਰ (ਗੁਰਚਰਨ ਸਿੰਘ)-ਪਿਛਲੀ ਅਕਾਲੀ ਸਰਕਾਰ ਸਮੇਂ ਆਮ ਜਨਤਾ ਦੀ ਸਹੂਲਤ ਵਾਸਤੇ ਆਬਾਦੀ ਦੇ ਹਿਸਾਬ ਨਾਲ ਵੱਖ-ਵੱਖ ਥਾਵਾਂ 'ਤੇ ਸੇਵਾ ਕੇਂਦਰ ਚਲਾਏ ਗਏ ਸਨ, ਜਿਸ ਦਾ ਪਿੰਡ ਦੀ ਜਨਤਾ ਲਈ ਕਾਫ਼ੀ ਲਾਹੇਵੰਦ ਸਨ ਅਤੇ ਖ਼ਾਸਕਰ ਬਜ਼ੁਰਗ ਵੀ ਖੱਜਲ-ਖੁਆਰੀ ਤੋਂ ...

ਪੂਰੀ ਖ਼ਬਰ »

ਚੀਮਾ ਅਕੈਡਮੀ ਸ਼ਾਹਬਾਦ 'ਚ ਕਾਨੂੰਨੀ ਸਾਖ਼ਰਤਾ ਕਲੱਬ ਦੀ ਸਥਾਪਨਾ

ਵਡਾਲਾ ਗ੍ਰੰਥੀਆਂ, 22 ਸਤੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੀਮਾ ਹਾਕੀ ਅਕੈਡਮੀ ਸ਼ਾਹਬਾਦ ਵਿਖੇ ਕਾਨੂੰਨੀ ਸਾਖ਼ਰਤਾ ਚੇਤਨਾ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

ਵਡਾਲਾ ਗ੍ਰੰਥੀਆਂ, 22 ਸਤੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਇੱਥੋਂ ਨਜ਼ਦੀਕੀ ਪਿੰਡ ਸ਼ੇਰਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸਰਬੱਤ ਦੇ ਭਲੇ ਲਈ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਦੌਰਾਨ ਸ਼ੋ੍ਰਮਣੀ ਗੁਰਦੁਆਰਾ ...

ਪੂਰੀ ਖ਼ਬਰ »

ਸਕੂਲ ਵਲੋਂ 'ਸਵੱਛਤਾ ਪੰਦ੍ਹਰਵਾੜਾ' ਮਨਾਇਆ

ਕਾਦੀਆਂ, 22 ਸਤੰਬਰ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸਵੱਛਤਾ ਪੰਦ੍ਹਰਵਾੜਾ ਮਨਾਇਆ ਗਿਆ, ਜਿਸ ਵਿਚ ਸਕੂਲ ਪਿ੍ੰ: ਕੁਲਵਿੰਦਰ ਸਿੰਘ, ਸਕੂਲ ਇੰਚਾਰਜ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਸਮੂਹ ਸਟਾਫ਼ ਤੇ ...

ਪੂਰੀ ਖ਼ਬਰ »

ਆੜ੍ਹਤੀ ਐਸੋਸੀਏਸ਼ਨ ਵਲੋਂ ਵਿਸ਼ੇਸ਼ ਇਕੱਤਰਤਾ

ਧਾਰੀਵਾਲ, 22 ਸਤੰਬਰ (ਜੇਮਸ ਨਾਹਰ)- ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਮੰਡੀਆਂ ਵਿਚ ਫ਼ਸਲ ਨੂੰ ਸਾਂਭਣ ਅਤੇ ਕਿਸਾਨਾਂ ਲਈ ਹੋਰ ਪੁਖ਼ਤਾ ਪ੍ਰਬੰਧਾਂ ਨੂੰ ਲੈ ਕੇ ਦਾਣਾ ਮੰਡੀ ਧਾਰੀਵਾਲ ਵਿਖੇ ਆੜ੍ਹਤੀ ਐਸੋਸੀਏਸ਼ਨ ਵਲੋਂ ਇਕ ਵਿਸ਼ੇਸ਼ ਇਕੱਤਰਤਾ ਕੀਤੀ ਗਈ, ਜਿਸ ਵਿਚ ...

ਪੂਰੀ ਖ਼ਬਰ »

ਲੱਖੋਵਾਲ ਵਿਖੇ ਮਸੀਹੀ ਸਮਾਗਮ ਕਰਵਾਇਆ

ਵਰਸੋਲਾ, 22 ਸਤੰਬਰ (ਵਰਿੰਦਰ ਸਹੋਤਾ)-ਇੱਥੋਂ ਨਜ਼ਦੀਕੀ ਪਿੰਡ ਲੱਖੋਵਾਲ ਵਿਖੇ ਇਸਾਈ ਭਾਈਚਾਰੇ ਵਲੋਂ ਇਕ ਮਸੀਹੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਪ੍ਰਚਾਰਕ ਦੇ ਤੌਰ 'ਤੇ ਪਹੰੁਚੇ ਪਾਸਟਰ ਸਿੰਦਾ ਮਸੀਹ ਨੇ ਪਵਿੱਤਰ ਬਾਈਬਲ ਵਿਚੋਂ ਸੰਦੇਸ਼ ਦਿੱਤਾ | ਮੁੱਖ ...

ਪੂਰੀ ਖ਼ਬਰ »

ਛਿੰਝ ਮੇਲਾ ਕਰਵਾਇਆ

ਪਠਾਨਕੋਟ, 22 ਸਤੰਬਰ (ਚੌਹਾਨ)-ਬਾਬਾ ਕੈਲੂ ਮਹਾਰਾਜ ਛਿੰਝ ਮੇਲਾ ਕਮੇਟੀ ਮਨਵਾਲ ਵਲੋਂ ਵਿਸ਼ਾਲ ਛਿੰਝ ਮੇਲਾ ਕਰਵਾਇਆ ਗਿਆ | ਜਿਸ 'ਚ ਕਾਂਗਰਸੀ ਆਗੂ ਠਾਕੁਰ ਭਾਨੂ ਪ੍ਰਤਾਪ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਬਾਬਾ ਬਿਸ਼ਨ ਸ਼ਾਹ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ...

ਪੂਰੀ ਖ਼ਬਰ »

ਸੁਲਤਾਨਪੁਰ ਲੋਧੀ ਵਿਖੇ ਚੱਲ ਰਹੀ ਸੇਵਾ ਲਈ ਰਾਣਾ ਅਤੇ ਜੱਗਾ ਦੀ ਅਗਵਾਈ ਹੇਠ ਜਥਾ ਰਵਾਨਾ

ਗੁਰਦਾਸਪੁਰ, 22 ਸਤੰਬਰ (ਆਰਿਫ਼)-ਸ਼ੋ੍ਰਮਣੀ ਅਕਾਲੀ ਦਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੀ ਸੇਵਾ ਵਿਚ ਆਪਣਾ ਯੋਗਦਾਨ ਪਾਉਣ ਲਈ ਅੱਜ ਜ਼ਿਲ੍ਹਾ ਪਠਾਨਕੋਟ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਕੇਸ਼ਵ ਨਗਰ ਵਿਖੇ ਗੁਰਮਤਿ ਸਮਾਗਮ

ਪਠਾਨਕੋਟ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਗੁਰਦੁਆਰਾ ਸਿੰਘ ਸਭਾ ਕੇਸ਼ਵ ਨਗਰ ਪਿੰਡ ਧੀਰਾ ਪਠਾਨਕੋਟ ਵਿਖੇ ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਵਲੋਂ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਟਰੈਫ਼ਿਕ ਪੁਲਿਸ ਨੇ ਕੱਟੇ 22 ਚਲਾਨ, 30 ਹਜ਼ਾਰ ਵਸੂਲਿਆ ਜੁਰਮਾਨਾ

ਪਠਾਨਕੋਟ, 22 ਸਤੰਬਰ (ਚੌਹਾਨ)-ਜ਼ਿਲ੍ਹਾ ਟਰੈਫ਼ਿਕ ਪੁਲਿਸ ਵਲੋਂ ਟਰੈਫ਼ਿਕ ਪੁਲਿਸ ਮੁਖੀ ਇੰਸਪੈਕਟਰ ਵਿਜੇ ਕੁਮਾਰ ਦੀ ਅਗਵਾਈ ਹੇਠ ਸਿੰਬਲ ਚੌਕ ਨੇੜੇ ਨਾਕਾ ਲਗਾ ਕੇ ਦੋ ਪਹੀਆ ਵਾਹਨਾਂ ਦੀ ਚੈਕਿੰਗ ਕੀਤੀ ਗਈ | ਇਸ ਦੌਰਾਨ ਕੁੱਲ 22 ਚਲਾਨ ਕੱਟੇ ਗਏ, ਜਿਨ੍ਹਾਂ ਕੋਲ 30 ...

ਪੂਰੀ ਖ਼ਬਰ »

ਸਾਲਾਨਾ ਜਾਗਰਣ ਕਰਵਾਇਆ

ਸਰਨਾ, 22 ਸਤੰਬਰ (ਬਲਵੀਰ ਰਾਜ)-ਫਰਵਾਲ ਕਾਲੋਨੀ ਸਰਨਾ ਵਿਖੇ ਸੰਤ ਸੰਜੇ ਮੁਨੀ ਦੇ ਪ੍ਰਬੰਧਾਂ ਹੇਠ ਸਾਲਾਨਾ ਜਾਗਰਨ ਕਰਵਾਇਆ ਗਿਆ | ਜਿਸ 'ਚ ਉੱਘੇ ਗਾਇਕ ਖ਼ਾਨ ਵਲੋਂ ਮਹਾਂਮਾਈ ਦਾ ਗੁਣਗਾਨ ਕਰਕੇ ਸੰਗਤਾਂ ਨੰੂ ਨਿਹਾਲ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਜੋਗਿੰਦਰਪਾਲ ...

ਪੂਰੀ ਖ਼ਬਰ »

ਸੁਨੀਲ ਜਾਖੜ ਦਾ ਪ੍ਰਦੇਸ਼ ਪ੍ਰਧਾਨ ਬਣਨਾ ਸੂਬੇ ਦੇ ਵਿਕਾਸ ਵੱਲ ਵੱਡਾ ਕਦਮ-ਭਾਨੂ ਪ੍ਰਤਾਪ ਸਿੰਘ

ਪਠਾਨਕੋਟ, 22 ਸਤੰਬਰ (ਚੌਹਾਨ)-ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਅਸਤੀਫ਼ਾ ਨਾਮਨਜ਼ੂਰ ਕਰਕੇ ਮੁੜ ਤੋਂ ਸੂਬਾ ਪ੍ਰਧਾਨ ਬਣਾ ਕੇ ਸ਼ਲਾਘਾਯੋਗ ਕਦਮ ਚੁੱਕਿਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੁਵਾ ਕਾਂਗਰਸ ...

ਪੂਰੀ ਖ਼ਬਰ »

102 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

ਬਮਿਆਲ, 22 ਸਤੰਬਰ (ਰਾਕੇਸ਼ ਸ਼ਰਮਾ)-ਸਰਹੱਦੀ ਥਾਣਾ ਨਰੋਟ ਜੈਮਲ ਸਿੰਘ ਦੀ ਪੁਲਿਸ ਵਲੋਂ ਬੀਤੀ ਰਾਤ ਇਕ ਪਸ਼ੂ ਹਵੇਲੀ 'ਚੋਂ 102 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ | ਐਸ.ਐਚ.ਓ. ਪ੍ਰੀਤਮ ਸਿੰਘ ਨੇ ਦੱਸਿਆ ਕਿ ਸ਼ੱਕ ਦੇ ਆਧਾਰ 'ਤੇ ਬਸਾਉ ਬਾੜਵਾਂ ਵਿਖੇ ਛਾਪੇਮਾਰੀ ...

ਪੂਰੀ ਖ਼ਬਰ »

ਲਾਟਰੀ ਦੇ ਨਾਂਅ 'ਤੇ ਕਥਿਤ ਰੂਪ 'ਚ ਕੀਤਾ ਜਾ ਰਿਹੈ ਦੜੇ ਸੱਟੇ ਦਾ ਕਾਰੋਬਾਰ-ਸਤੀਸ਼ ਮਹਾਜਨ

ਪਠਾਨਕੋਟ, 22 ਸਤੰਬਰ (ਚੌਹਾਨ)-ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਸਿਆਲੀ ਰੋਡ ਵਿਖੇ ਸ਼ਿਵ ਸੈਨਾ ਦਫ਼ਤਰ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਸਤੀਸ਼ ਮਹਾਜਨ ਉੱਤਰ ਭਾਰਤ ਚੇਅਰਮੈਨ ਨੇ ਕੀਤੀ | ਜਾਣਕਾਰੀ ਦਿੰਦਿਆਂ ਮਹਾਜਨ ਨੇ ਦੱਸਿਆ ਕਿ ਬੜੀ ਹੀ ਚਿੰਤਾ ਦੀ ਗੱਲ ਹੈ ਕਿ ...

ਪੂਰੀ ਖ਼ਬਰ »

ਰਣਜੀਤ ਸਾਗਰ ਡੈਮ ਦੀ ਝੀਲ 'ਚੋਂ ਮੱਛੀਆਂ ਫੜਨ ਲਈ ਠੇਕਾ ਦੇਣ ਦੀ ਮੰਗ

ਧਾਰ ਕਲਾਂ, 22 ਸਤੰਬਰ (ਨਰੇਸ਼ ਪਠਾਨੀਆ)-ਧਾਰ ਬਲਾਕ ਦੇ ਸਰਪੰਚਾਂ ਵਲੋਂ ਮੁੱਖ ਚੀਫ਼ ਇੰਜੀਨੀਅਰ ਰਣਜੀਤ ਸਾਗਰ ਡੈਮ ਕੋਲੋਂ ਰਣਜੀਤ ਸਾਗਰ ਡੈਮ ਦੀ ਝੀਲ ਵਿਚੋਂ ਮੱਛੀਆਂ ਫੜਨ ਲਈ ਠੇਕਾ ਦੇਣ ਦੀ ਮੰਗ ਕੀਤੀ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਮੱਛੀਆਂ ਫੜਨ ਦਾ ਠੇਕਾ ਰਣਜੀਤ ...

ਪੂਰੀ ਖ਼ਬਰ »

ਹਿੰਦੂ ਸੁਰੱਖਿਆ ਸਮਿਤੀ ਨੇ ਫੂਕਿਆ ਪੁਤਲਾ

ਬਮਿਆਲ, 22 ਸਤੰਬਰ (ਰਕੇਸ਼ ਸ਼ਰਮਾ)-ਹਿੰਦੂ ਸੁਰੱਖਿਆ ਸਮਿਤੀ ਵਲੋਂ ਨਸ਼ੇ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਅੱਜ ਅਰਵਿੰਦ ਕੁਮਾਰ ਦੀ ਪ੍ਰਧਾਨਗੀ ਹੇਠ ਬਮਿਆਲ ਦੇ ਚਾਾਦਨੀ ਚੌਕ ਵਿਖੇ ਪੁਤਲਾ ਫੂਕਿਆ ਗਿਆ | ਸਮਿਤੀ ਦੇ ਪੰਜਾਬ ਚੇਅਰਮੈਨ ਸੁਰਿੰਦਰ ਮਨਹਾਸ, ਪੰਜਾਬ ਦੇ ਜਨਰਲ ...

ਪੂਰੀ ਖ਼ਬਰ »

ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੀ ਕਮੇਟੀ ਬਣੀ

ਨਰੋਟ ਮਹਿਰਾ, 22 ਸਤੰਬਰ (ਰਾਜ ਕੁਮਾਰੀ)-ਜ਼ਿਲ੍ਹਾ ਪਠਾਨਕੋਟ ਫੈਡਰੇਸ਼ਨ ਆਫ਼ ਆੜਤੀ ਐਸੋਸੀਏਸ਼ਨ ਦੀ ਕਮੇਟੀ ਦੀ ਚੋਣ ਬਾਰਠ ਸਾਹਿਬ ਵਿਖੇ ਕੀਤੀ ਗਈ | ਕਮੇਟੀ ਦੀ ਚੋਣ 'ਚ ਜ਼ਿਲ੍ਹਾ ਪਠਾਨਕੋਟ ਦੇ ਤਾਰਾਗੜ੍ਹ, ਕਾਨਵਾਂ, ਭੋਆ, ਨਰੋਟ ਜੈਮਲ ਸਿੰਘ, ਬਮਿਆਲ, ਘੋਹ, ਫਿਰੋਜ਼ਪੁਰ, ...

ਪੂਰੀ ਖ਼ਬਰ »

ਸੁਲਤਾਨਪੁਰ ਲੋਧੀ ਲਈ ਸ਼ੋ੍ਰਮਣੀ ਅਕਾਲੀ ਦਲ ਦਾ ਜਥਾ ਰਵਾਨਾ

ਪਠਾਨਕੋਟ, 22 ਸਤੰਬਰ (ਚੌਹਾਨ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੀ ਸੇਵਾ ਵਿਚ ਸ਼ਾਮਿਲ ਹੋਣ ਲਈ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਪਠਾਨਕੋਟ ਦੇ ਦਿਹਾਤੀ ਪ੍ਰਧਾਨ ਜਥੇਦਾਰ ਲਖਵਿੰਦਰ ਸਿੰਘ ਲੱਖੀ ...

ਪੂਰੀ ਖ਼ਬਰ »

ਅਰੋੜ ਵੰਸ਼ ਸਭਾ ਵਲੋਂ ਜਲਦ ਬਣਾਈ ਜਾਵੇਗੀ ਡਾਇਰੈਕਟਰੀ

ਪਠਾਨਕੋਟ, 22 ਸਤੰਬਰ (ਸੰਧੂ/ਆਰ.ਸਿੰਘ)-ਅਰੋੜ ਵੰਸ਼ ਸਭਾ ਦੀ ਅਹਿਮ ਮੀਟਿੰਗ ਸਭਾ ਦੇ ਪ੍ਰਧਾਨ ਰਮੇਸ਼ ਅਰੌੜਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸਭਾ ਦੇ ਚੇਅਰਮੈਨ ਜੱਥੇਦਾਰ ਗੁਰਦੀਪ ਸਿੰਘ ਗੁਲਾਟੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਚੇਅਰਮੈਨ ਅਤੇ ਪ੍ਰਧਾਨ ਨੇ ...

ਪੂਰੀ ਖ਼ਬਰ »

ਮਲਬੇ ਹੇਠ ਆਉਣ ਕਾਰਨ ਮਿਸਤਰੀ ਦੀ ਮੌਤ

ਪਠਾਨਕੋਟ, 22 ਸਤੰਬਰ (ਆਰ. ਸਿੰਘ)- ਮਾਮੂਨ-ਜੰਮੂ ਡਿਫੈਂਸ ਰੋਡ 'ਤੇ ਸਥਿਤ ਇਕ ਪੈਲੇਸ ਵਿਚ ਪੌੜੀ ਤੋੜਦੇ ਸਮੇਂ ਰਾਜ ਮਿਸਤਰੀ 'ਤੇ ਮਲਬਾ ਡਿੱਗਣ ਨਾਲ ਉਸ ਦੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਪਵਨ ਕੁਮਾਰ (29) ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਪੱਡਿਆ ਲਾਹੜੀ ਵਜੋਂ ਹੋਈ | ...

ਪੂਰੀ ਖ਼ਬਰ »

ਪਿੰਡ ਛੋਟਾ ਤਲੂਰ ਵਿਖੇ ਗਲੀ ਦਾ ਨਿਰਮਾਣ ਕਾਰਜ ਸ਼ੁਰੂ

ਨਰੋਟ ਜੈਮਲ ਸਿੰਘ, 22 ਸਤੰਬਰ (ਗੁਰਮੀਤ ਸਿੰਘ)-ਬਲਾਕ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਪਿੰਡ ਛੋਟਾ ਤਲੂਰ ਵਿਖੇ ਗਰਾਮ ਪੰਚਾਇਤ ਵਲੋਂ ਗਲੀਆਂ ਨਾਲੀਆਂ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੀ ਸਰਪੰਚ ਪਰਮਿਲਾ ਦੇਵੀ ਨੇ ਦੱਸਿਆ ...

ਪੂਰੀ ਖ਼ਬਰ »

ਪੋਸ਼ਣ ਮਹੀਨੇ ਤਹਿਤ ਜਾਗਰੂਕਤਾ ਰੈਲੀ ਕੱਢੀ

ਸ਼ਾਹਪੁਰ ਕੰਢੀ, 22 ਸਤੰਬਰ (ਰਣਜੀਤ ਸਿੰਘ)-ਕੁਪੋਸ਼ਣ ਦੀ ਰੋਕਥਾਮ ਲਈ ਕੇਂਦਰ ਸਰਕਾਰ ਵਲੋਂ ਦੇਸ਼ ਭਰ 'ਚ ਸਤੰਬਰ ਮਹੀਨੇ ਨੰੂ ਪੋਸ਼ਣ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ | ਜਿਸ ਤਹਿਤ ਅੱਜ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਪਿ੍ੰਸੀਪਲ ਮਧੂ ਰਮਾ ...

ਪੂਰੀ ਖ਼ਬਰ »

ਪਠਾਨਕੋਟ ਦੇ 49 ਸਿੱਖਿਆ ਪ੍ਰੋਵਾਈਡਰਾਂ ਨੂੰ ਵਾਧੂ ਸਮਝ ਕੇ ਲਗਾਇਆ ਸੀਨੀਅਰ ਸੈਕੰਡਰੀ ਸਕੂਲਾਂ 'ਚ

ਸਰਨਾ, 22 ਸਤੰਬਰ (ਬਲਵੀਰ ਰਾਜ)- ਜ਼ਿਲ੍ਹਾ ਪਠਾਨਕੋਟ ਦੇ ਅਧਿਆਪਕਾਂ ਵਿਚ ਅੱਜ ਕੱਲ੍ਹ ਹਫ਼ੜਾ ਦਫੜੀ ਮਚੀ ਹੋਈ ਹੈ | ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਕਰੀਬ 49 ਸਿੱਖਿਆ ਪ੍ਰੋਵਾਈਡਰਾਂ (ਪਹਿਲਾਂ ਸਿੱਖਿਆ ਕਰਮੀ) ਨੰੂ ਬੱਚਿਆਂ ਦੀ ਗਿਣਤੀ ਅਨੁਸਾਰ ਫਿੱਟ ਨਾ ਬੈਠਣ ...

ਪੂਰੀ ਖ਼ਬਰ »

ਭੋਆ ਹਲਕੇ ਦੇ ਪਿੰਡ ਮਾਜਰਾ 'ਚ ਦੋ ਦਿਨਾ ਛਿੰਝ ਮੇਲਾ

ਤਾਰਾਗੜ੍ਹ, 22 ਸਤੰਬਰ (ਸੋਨੂੰ ਮਹਾਜਨ)- ਭੋਆ ਵਿਧਾਨ ਸਭਾ ਹਲਕੇ ਦੇ ਪਿੰਡ ਮਾਜਰਾ ਵਿਚ 55ਵਾਂ ਛਿੰਝ ਮੇਲਾ ਸਰਪੰਚ ਦੇ ਪਤੀ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ | ਜਿਸ ਵਿਚ ਵੱਡੀ ਮਾਲੀ ਦਾ ਮੁਕਾਬਲਾ ਗੁਰਭੇਜ ਕੋਹਾਲੀ ਨੇ ਜੋਲੀ ਪਟਿਆਲਾ ਅਤੇ ਛੋਟੀ ਮਾਲੀ ਦਾ ...

ਪੂਰੀ ਖ਼ਬਰ »

ਕਾਂਗਰਸੀ ਆਗੂ ਮਹਿੰਦਰ ਸਿੰਘ ਮੁਸਤਫਾਪੁਰ ਅਕਾਲੀ ਦਲ ਪਾਰਟੀ 'ਚ ਸ਼ਾਮਿਲ

ਵਡਾਲਾ ਬਾਂਗਰ, 22 ਸਤੰਬਰ (ਮਨਪ੍ਰੀਤ ਸਿੰਘ ਘੁੰਮਣ)- ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਮੁਸਤਫਾਪੁਰ ਦੇ ਸੀਨੀਅਰ ਕਾਂਗਰਸੀ ਐਸ.ਸੀ. ਵਿੰਗ ਮਹਿੰਦਰ ਸਿੰਘ ਮੁਸਤਫਾਪੁਰ, ਵੱਸਣ ਸਿੰਘ ਦੀ ਪ੍ਰੇਰਣਾ ਸਦਕਾ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਸ਼ੋ੍ਰਮਣੀ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੂੰ ਮਿਲਿਆ ਲਾਰਵਾ

ਪਠਾਨਕੋਟ, 22 ਸਤੰਬਰ (ਚੌਹਾਨ)-ਸਿਵਲ ਸਰਜਨ ਡਾ: ਨੈਨਾ ਸਲਾਥੀਆ ਅਤੇ ਪ੍ਰੋਗਰਾਮ ਅਫ਼ਸਰ ਡਾ: ਸੁਨੀਤਾ ਸ਼ਰਮਾ ਦੇ ਹੁਕਮਾਂ 'ਤੇ ਤੰਦਰੁਸਤ ਪੰਜਾਬ ਮੁਹਿੰਮ ਅਧੀਨ ਡੇਂਗੂ ਮਲੇਰੀਆ ਲਾਰਵਾ ਸਰਚ ਅਤੇ ਜਾਗਰੂਕਤਾ ਟੀਮ ਵਲੋਂ ਡਾ: ਵਨੀਤ ਬੱਲ ਦੀ ਅਗਵਾਈ ਵਿਚ ਅਬਰੋਲ ਨਗਰ ...

ਪੂਰੀ ਖ਼ਬਰ »

ਏਾਜਲ ਪਬਲਿਕ ਸਕੂਲ 'ਚ 65 ਵਾਂ ਪੰਜਾਬ ਪੱਧਰੀ ਰੋਪ ਸਕੀਪਿੰਗ ਟੂਰਨਾਮੈਂਟ

ਪਠਾਨਕੋਟ, 22 ਸਤੰਬਰ (ਆਰ. ਸਿੰਘ)- ਏਾਜਲ ਪਬਲਿਕ ਸਕੂਲ ਪਠਾਨਕੋਟ ਵਿਖੇ ਪਿ੍ੰ. ਸ਼ਿਵਾਲਿਕਾ ਢਿੱਲੋਂ ਦੀ ਪ੍ਰਧਾਨਗੀ ਵਿਚ 65 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਖੇਡਾਾ ਦੇ ਤਹਿਤ ਰੋਪ ਸਕੀਪਿੰਗ ਟੂਰਨਾਮੈਂਟ ਦਾ ਸ਼ੁੱਭ ਆਰੰਭ ਕੀਤਾ ਗਿਆ | ਇਸ ਮੌਕੇ ਬਲਬੀਰ ਸਿੰਘ ...

ਪੂਰੀ ਖ਼ਬਰ »

ਡੀ. ਈ. ਓ. (ਸ) ਦੀ ਪ੍ਰਧਾਨਗੀ ਹੇਠ ਮੀਟਿੰਗ

ਪਠਾਨਕੋਟ, 22 ਸਤੰਬਰ (ਚੌਹਾਨ)- ਜ਼ਿਲ੍ਹਾ ਪਠਾਨਕੋਟ ਦੇ ਨਵ ਨਿਯੁਕਤ ਡੀ.ਈ.ਓ. (ਸ.) ਬਲਵੀਰ ਸਿੰਘ ਦੀ ਅਗਵਾਈ ਵਿਚ ਪਠਾਨਕੋਟ ਬਲਾਕ-3 ਅਧੀਨ ਆਉਂਦੇ ਸਾਰੇ ਸਰਕਾਰੀ ਸਕੂਲਾਂ ਦੇ ਪਿ੍ੰਸੀਪਲ, ਹੈੱਡ ਮਾਸਟਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ, ਸਰਪੰਚਾਂ ਦੀ ਹਾਜ਼ਰੀ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਓਰਾ ਦਾ ਹੋਇਆ ਗਠਨ, ਮਨਪ੍ਰੀਤ ਸਿੰਘ ਸੇਠੀ ਬਣੇ ਪ੍ਰਧਾਨ

ਪਠਾਨਕੋਟ, 22 ਸਤੰਬਰ (ਸੰਧੂ)-ਲਾਇਨਜ਼ ਕਲੱਬ ਓਰਾ ਦਾ ਗਠਨ ਕਰਨ ਨੂੰ ਲੈ ਕੇ ਇਕ ਮੀਟਿੰਗ ਕੀਤੀ ਗਈ | ਜਿਸ ਵਿਚ ਉਪ ਜ਼ਿਲ੍ਹਾ ਗਵਰਨਰ ਜੀ.ਐੱਸ. ਸੇਠੀ ਅਤੇ ਸਾਬਕਾ ਜ਼ਿਲ੍ਹਾ ਗਵਰਨਰ ਐੱਸ.ਕੇ. ਪੁੰਜ, ਪੀ.ਡੀ.ਜੀ. ਸੁਦੀਪ ਗਰਗ, ਪੀ.ਡੀ.ਜੀ. ਵਿਨੋਦ ਮਹਾਜਨ, ਲਾਇਨਜ਼ ਕਲੱਬ ਸਰਵਿਸ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਸੰਤ ਸੰਜੇ ਮੁਨੀ ਨੇ ਵਿਸ਼ਾਲ ਭੰਡਾਰਾ ਕਰਵਾਇਆ

ਸਰਨਾ, 22 ਸਤੰਬਰ (ਬਲਵੀਰ ਰਾਜ)-ਜੈਨ ਧਰਮ ਆਸ਼ਰਮ ਪਿੰਡ ਫਰਵਾਲ (ਸਰਨਾ) ਵਿਚ ਅਚਾਰੀਏ ਸੰਜੇ ਮੁਨੀ ਰਾਸ਼ਟਰੀ ਕ੍ਰਾਂਤੀਕਾਰੀ ਸੰਤ ਦੀ ਦੇਖਰੇਖ ਵਿਚ ਵਿਸ਼ਾਲ ਭੰਡਾਰਾ ਕਰਵਾਇਆ ਗਿਆ | ਭੰਡਾਰੇ ਦਾ ਸ਼ੁੱਭ ਆਰੰਭ ਹਲਕਾ ਵਿਧਾਇਕ ਜੋਗਿੰਦਰਪਾਲ ਵਲੋਂ ਰੀਬਨ ਕੱਟ ਕੇ ਕੀਤਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX