ਤਾਜਾ ਖ਼ਬਰਾਂ


ਰਾਜਕੋਟ ਦੂਸਰਾ ਵਨਡੇ : 16 ਓਵਰਾਂ ਮਗਰੋਂ ਆਸਟਰੇਲੀਆ 86/2 'ਤੇ , ਟੀਚਾ 341 ਦੌੜਾਂ ਦਾ
. . .  20 minutes ago
ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੇ ਰੋਸ ਵਜੋਂ ਸ਼ੁਤਰਾਣਾ ਸਕੂਲ ਅੱਗੇ ਵਿਦਿਆਰਥੀਆਂ ਨੇ ਲਾਇਆ ਧਰਨਾ
. . .  31 minutes ago
ਸ਼ੁਤਰਾਣਾ, 17 ਜਨਵਰੀ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਵਿਖੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀ ਘਾਟ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਭਾਰੀ ਨੁਕਸਾਨ ਕਾਰਨ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ...
ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਨੂੰ
. . .  38 minutes ago
ਅਜਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਦਿਨ ਐਤਵਾਰ ਨੂੰ ਲਿਆ ਜਾ ਰਿਹਾ ਹੈ । ਇਸ ਦੇ ਸਬੰਧ ਵਿਚ ਸਕੂਲ ਸਿੱਖਿਆ ਸਕੱਤਰ-ਕਮ-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ...
ਰਾਜਕੋਟ ਦੂਸਰਾ ਵਨਡੇ : 10 ਓਵਰਾਂ ਮਗਰੋਂ ਆਸਟਰੇਲੀਆ 55/1 'ਤੇ , ਟੀਚਾ 341 ਦੌੜਾਂ ਦਾ
. . .  49 minutes ago
ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜਰਨਲ ਸਕੱਤਰ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ
. . .  about 1 hour ago
ਭਵਾਨੀਗੜ੍ਹ, 17 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਸੂਬਾ ਜਰਨਲ ਸਕੱਤਰ ਰਾਮ ਸਿੰਘ ਮੱਟਰਾਂ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਅਸਤੀਫੇ ਦੀਆਂ ਕਾਪੀਆਂ ਦਿੰਦਿਆਂ ਰਾਮ ਸਿੰਘ ਮੱਟਰਾਂ...
ਮੇਰੇ ਕੋਲ ਚਾਪਲੂਸ ਵਰਕਰ ਰਹਿਣ ਦੂਰ, ਸਿਰਫ਼ ਕੰਮ ਕਰਨ ਵਾਲਿਆਂ ਨੂੰ ਦਿੱਤੀ ਜਾਵੇਗੀ ਤਰਜੀਹ - ਅਸ਼ਵਨੀ ਸ਼ਰਮਾ
. . .  about 1 hour ago
ਦਿਨ ਦਿਹਾੜੇ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੇ ਛੇ ਲੱਖ
. . .  about 1 hour ago
ਸਰਹਾਲੀ ਕਲਾਂ, 17 ਜਨਵਰੀ (ਅਜੈ ਸਿੰਘ ਹੁੰਦਲ) - ਪਿੰਡ ਠੱਠੀਆਂ ਮਹੰਤਾਂ ਸਥਿਤ ਐਕਸਿਸ ਬੈਂਕ ਬ੍ਰਾਂਚ 'ਚੋਂ ਚਿੱਟੇ ਲੁਟੇਰੇ ਛੇ ਲੱਖ ਦੀ ਨਗਦੀ ਲੈ ਕੇ ਫ਼ਰਾਰ ਹੋ ਗਏ। ਲੁਟੇਰੇ ਏਨੇ ਬੇਖੌਫ਼ ਸਨ ਕਿ ਦੁਪਹਿਰ ਦੇ ਤਕਰੀਬਨ 1.45 'ਤੇ ਘਟਨਾ ਨੂੰ ਅੰਜਾਮ ਦੇ ਚੱਲਦੇ ਬਣੇ। ਇਸ ਘਟਨਾ...
ਇਸ ਦੇਸ਼ ਦਾ ਬਟਵਾਰਾ ਧਰਮ ਦੇ ਆਧਾਰ 'ਤੇ ਹੋਇਆ, ਸੀ.ਏ.ਏ. ਬਿਲਕੁਲ ਠੀਕ ਕਦਮ - ਅਸ਼ਵਨੀ ਸ਼ਰਮਾ
. . .  about 1 hour ago
ਪੰਜਾਬ 'ਚ ਕਾਂਗਰਸ ਸਰਕਾਰ ਮੁਕੰਮਲ ਫੇਲ, ਮੈਨੂੰ ਤਾਂ ਸਰਕਾਰ ਕਹਿਣ 'ਚ ਵੀ ਹਿਚਕਚਾਹਟ ਹੁੰਦੀ ਹੈ - ਅਸ਼ਵਨੀ ਸ਼ਰਮਾ
. . .  about 1 hour ago
ਪਾਰਟੀ ਦੇ ਹਿੱਤ 'ਚ ਕੰਮ ਕਰਨ ਵਾਲਿਆਂ ਨੂੰ ਮੈਂ ਪੂਰਾ ਸਹਿਯੋਗ ਦੇਵਾਂਗਾ,ਭਾਜਪਾ ਇਕ ਪਰਿਵਾਰ - ਅਸ਼ਵਨੀ ਸ਼ਰਮਾ
. . .  about 1 hour ago
ਦਿੱਲੀ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ 57 ਉਮੀਦਵਾਰਾਂ ਦੀ ਸੂਚੀ
. . .  about 1 hour ago
ਦਿੱਲੀ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ 57 ਉਮੀਦਵਾਰਾਂ ਦੀ ਸੂਚੀ...
ਪਾਰਟੀ ਪ੍ਰਧਾਨ ਇਕੱਲਾ ਨਹੀਂ, ਸਾਰਿਆਂ ਦੇ ਯੋਗਦਾਨ ਨਾਲ ਚੱਲਦੀ ਹੈ - ਅਸ਼ਵਨੀ ਸ਼ਰਮਾ
. . .  about 1 hour ago
ਭਾਰਤ ਆਸਟ੍ਰੇਲੀਆ ਦੂਸਰਾ ਇਕ ਦਿਨਾਂ ਮੈਚ : ਭਾਰਤ ਨੇ ਆਸਟ੍ਰੇਲੀਆ ਨੂੰ 341 ਦੌੜਾਂ ਦਾ ਦਿੱਤਾ ਟੀਚਾ
. . .  about 1 hour ago
ਮੈਨੂੰ ਪੰਜਾਬ ਦੇ ਸਾਰੇ ਸੀਨੀਅਰ ਭਾਜਪਾ ਲੀਡਰਾਂ ਨਾਲ ਕੰਮ ਕਰਨ ਦਾ ਮਾਣ ਹੋਇਆ ਪ੍ਰਾਪਤ - ਅਸ਼ਵਨੀ ਸ਼ਰਮਾ
. . .  about 2 hours ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਰਕਰਾਂ ਨੂੰ ਕਰ ਰਹੇ ਹਨ ਸੰਬੋਧਨ
. . .  about 2 hours ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਦੀਆਂ ਕੁੱਝ ਤਸਵੀਰਾਂ
. . .  about 2 hours ago
ਪੰਜਾਬ 'ਚ ਹੁਣ ਭਾਜਪਾ ਨਿਭਾਏਗੀ ਵੱਡੇ ਭਰਾ ਦੀ ਭੂਮਿਕਾ - ਮਦਨ ਮੋਹਨ ਮਿੱਤਲ
. . .  about 2 hours ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਭਾਜਪਾ ਲੀਡਰਸ਼ਿਪ ਵੱਲੋਂ 59 ਸੀਟਾਂ 'ਤੇ ਚੋਣ ਲੜਨ ਦਾ ਕੀਤਾ ਗਿਆ ਅਹਿਦ
. . .  about 2 hours ago
ਇਕ ਫਰਵਰੀ ਨੂੰ ਹੋਵੇਗੀ ਨਿਰਭੈਆ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ
. . .  about 2 hours ago
ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਮੌਕੇ ਮਨੋਰੰਜਨ ਕਾਲੀਆ ਵੱਲੋਂ ਵਰਕਰਾਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 2 hours ago
10 ਲੱਖ ਦੀ ਰਿਸ਼ਵਤ ਸਮੇਤ ਕਾਬੂ ਰਾਜਪੁਰਾ ਦਾ ਨਾਇਬ ਤਹਿਸੀਲਦਾਰ 3 ਦਿਨ ਦੇ ਰਿਮਾਂਡ 'ਤੇ
. . .  about 2 hours ago
ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਮੌਕੇ ਜਲੰਧਰ 'ਚ ਇਕੱਠੀ ਹੋਈ ਪੰਜਾਬ ਭਾਜਪਾ ਦੀ ਲੀਡਰਸ਼ਿਪ
. . .  about 2 hours ago
ਐਡਵੋਕੇਟ ਜਨਰਲ ਅਤੁਲ ਨੰਦਾ ਵਲੋਂ ਅਸਤੀਫਾ ਦਿੱਤੇ ਜਾਣ ਦੇ ਚਰਚੇ
. . .  about 3 hours ago
ਅਟਾਰੀ ਨੇੜਿਉਂ ਬੀ.ਐਸ.ਐਫ ਵੱਲੋਂ ਸਾਢੇ ਬਾਰਾਂ ਕਿੱਲੋ ਹੈਰੋਇਨ ਬਰਾਮਦ
. . .  about 3 hours ago
ਚਾਰ ਹਫ਼ਤਿਆਂ 'ਚ ਤਿੰਨ ਸੀਨੀਅਰ ਅਫ਼ਸਰਾਂ ਦਾ ਪੈਨਲ ਬਣਾਉਣ ਦੀ ਹਦਾਇਤ
. . .  about 3 hours ago
ਪ੍ਰਤਾਪ ਬਾਜਵਾ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਨਿਯੁਕਤੀ 'ਤੇ ਚੁੱਕੇ ਸਵਾਲ
. . .  about 4 hours ago
ਗਵਾਹੀ ਤੋਂ ਰੋਕੇ ਜਾਣ 'ਤੇ ਬੇਅਦਬੀ ਦੇ ਸ਼ਿਕਾਇਤਕਰਤਾ ਨੇ ਹਾਈਕੋਰਟ ਤੋਂ ਮੰਗੀ ਸੁਰੱਖਿਆ
. . .  about 4 hours ago
ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਫ਼ੌਜੀ ਹਰਪ੍ਰੀਤ ਸਿੰਘ ਦਿੱਲੀ ਤੋਂ ਗ੍ਰਿਫ਼ਤਾਰ
. . .  about 3 hours ago
ਪਾਣੀਆਂ ਦੇ ਮੁੱਦੇ 'ਤੇ ਕੈਪਟਨ ਵੱਲੋਂ 23 ਜਨਵਰੀ ਨੂੰ ਸੱਦੀ ਗਈ ਸਰਬ ਪਾਰਟੀ ਮੀਟਿੰਗ
. . .  about 5 hours ago
ਅਹੁਦੇ 'ਤੇ ਬਣੇ ਰਹਿਣਗੇ ਡੀ.ਜੀ.ਪੀ ਦਿਨਕਰ ਗੁਪਤਾ : ਕੈਪਟਨ
. . .  about 5 hours ago
ਬਰਫ਼ ਦੇ ਤੋਦੇ ਡਿੱਗਣ ਕਾਰਨ ਸ਼ਹੀਦ ਹੋਏ ਜਵਾਨ ਦੇ ਪਰਿਵਾਰ ਲਈ ਕੈਪਟਨ ਵੱਲੋਂ ਮੁਆਵਜ਼ੇ ਦਾ ਐਲਾਨ
. . .  about 5 hours ago
ਪ੍ਰੋ ਸੁਰਜੀਤ ਹਾਂਸ ਦੇ ਅਕਾਲ ਚਲਾਣੇ 'ਤੇ ਸੁਰਿੰਦਰ ਰੱਕੜਾਂ ਵੱਲੋਂ ਕੀਤਾ ਗਿਆ ਦੁੱਖ ਪ੍ਰਗਟ
. . .  about 5 hours ago
ਨਾਗਰਿਕਤਾ ਕਾਨੂੰਨ ਵਿਰੁੱਧ ਦਿੱਲੀ ਦੀ ਜਾਮਾ ਮਸਜਿਦ ਵਿਖੇ ਪ੍ਰਦਰਸ਼ਨ, ਚੰਦਰਸ਼ੇਖਰ ਆਜ਼ਾਦ ਵੀ ਮੌਜੂਦ
. . .  about 5 hours ago
ਖਟਕੜ ਕਲਾਂ ਵਿਖੇ ਭੇਦਭਰੀ ਹਾਲਤ 'ਚ ਪ੍ਰਵਾਸੀ ਭਾਰਤੀ ਦਾ ਕਤਲ
. . .  about 6 hours ago
ਅਰੁਣ ਸੂਦ ਬਣੇ ਚੰਡੀਗੜ੍ਹ ਭਾਜਪਾ ਪ੍ਰਧਾਨ
. . .  about 6 hours ago
ਰਾਜਕੋਟ ਵਨਡੇਅ : ਆਸਟ੍ਰੇਲੀਆ ਨੇ ਜਿੱਤੀ ਟਾਸ, ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 6 hours ago
ਕੇਰਲ ਤੋਂ ਬਾਅਦ ਪੰਜਾਬ ਵਿਧਾਨ ਸਭਾ 'ਚ ਵੀ ਪਾਸ ਹੋਇਆ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ
. . .  about 6 hours ago
ਪੰਜਾਬ ਵਿਧਾਨ ਸਭਾ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮਤਾ ਪਾਸ
. . .  about 6 hours ago
ਰਾਸ਼ਟਰਪਤੀ ਨੇ ਖ਼ਾਰਜ ਕੀਤੀ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ
. . .  about 6 hours ago
ਰਾਸ਼ਟਰਪਤੀ ਵਲੋਂ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ ਖ਼ਾਰਜ
. . .  about 7 hours ago
ਐੱਨ. ਪੀ. ਆਰ. ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਸੱਦੀ ਸੂਬਿਆਂ ਦੀ ਅਹਿਮ ਬੈਠਕ, ਪੱਛਮੀ ਬੰਗਾਲ ਨੇ ਬਣਾਈ ਦੂਰੀ
. . .  about 7 hours ago
ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਕੋਲ ਭੇਜੀ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਦਇਆ ਪਟੀਸ਼ਨ
. . .  about 7 hours ago
ਪੰਜਾਬ ਸਰਕਾਰ ਨੂੰ ਝਟਕਾ, ਡੀ. ਜੀ. ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਕੈਟ ਵਲੋਂ ਰੱਦ
. . .  about 7 hours ago
ਪੰਜਾਬ ਵਿਧਾਨ ਸਭਾ ਇਜਲਾਸ : ਪੰਜਾਬ ਕਾਰੋਬਾਰ ਦਾ ਅਧਿਕਾਰ ਬਿੱਲ 2020 ਸਦਨ 'ਚ ਪਾਸ
. . .  about 8 hours ago
ਪੰਜਾਬ ਵਿਧਾਨ ਸਭਾ ਇਜਲਾਸ : ਮਜੀਠੀਆ ਸਣੇ ਅਕਾਲੀ ਵਿਧਾਇਕਾਂ ਵਲੋਂ ਸਦਨ 'ਚ ਪ੍ਰੈੱਸ ਦੀ ਆਜ਼ਾਦੀ ਬਹਾਲ ਕਰਨ ਦੇ ਨਾਅਰੇ ਲਾਉਂਦਿਆਂ ਵਾਕ ਆਊਟ
. . .  about 8 hours ago
ਕੁਲਬੀਰ ਜੀਰਾ ਵਲੋਂ ਅਧਿਆਪਕ ਪਰਮਿੰਦਰ ਬਰਿਆਣਾ ਨੂੰ ਸੌਂਪੇ ਵਿਸ਼ੇਸ਼ ਅਧਿਕਾਰ ਦੇ ਮਾਮਲੇ 'ਚ ਅਕਾਲੀ-ਭਾਜਪਾ ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ
. . .  about 8 hours ago
ਪੰਜਾਬ ਵਿਧਾਨ ਸਭਾ ਇਜਲਾਸ : 'ਆਪ' ਵਿਧਾਇਕਾਂ ਵਲੋਂ ਸਦਨ 'ਚ ਨਾਅਰੇਬਾਜ਼ੀ ਕਰਦਿਆਂ ਵਾਕ ਆਊਟ
. . .  about 8 hours ago
ਪੰਜਾਬ ਵਿਧਾਨ ਸਭਾ ਇਜਲਾਸ : 'ਆਪ' ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਅਤੇ ਸਪੀਕਰ ਨਾਲ ਬਹਿਸਬਾਜ਼ੀ
. . .  about 8 hours ago
ਪੰਜਾਬ ਵਿਧਾਨ ਸਭਾ ਇਜਲਾਸ : ਅਕਾਲੀ ਵਿਧਾਇਕਾਂ ਵਲੋਂ ਸਦਨ 'ਚੋਂ ਵਾਕ ਆਊਟ
. . .  about 8 hours ago
ਪੰਜਾਬ ਵਿਧਾਨ ਸਭਾ ਇਜਲਾਸ : ਅਕਾਲੀ-ਭਾਜਪਾ ਅਤੇ 'ਆਪ' ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਅੱਗੇ ਜਾ ਕੇ ਰੌਲਾ-ਰੱਪਾ ਅਤੇ ਨਾਅਰੇਬਾਜ਼ੀ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਅੱਸੂ ਸੰਮਤ 551

ਸੰਪਾਦਕੀ

ਆਯੁਸ਼ਮਾਨ ਭਾਰਤ ਦਾ ਇਕ ਸਾਲ-ਸਿਹਤ ਸੰਭਾਲ ਕ੍ਰਾਂਤੀ ਦਾ ਖੁੱਲ੍ਹਾ ਰਾਹ

ਆਯੁਸ਼ਮਾਨ ਭਾਰਤ ਸਿਹਤ ਦੀ ਸੰਪੂਰਨ ਰੂਪ ਵਿਚ ਮੁਢਲੇ, ਸੈਕੰਡਰੀ ਅਤੇ ਤੀਜੇ ਪੱਧਰ 'ਤੇ ਰੋਕਥਾਮ, ਤਰੱਕੀ ਅਤੇ ਐਬੂਲਟਰੀ ਦੇਖ-ਭਾਲ ਸਬੰਧੀ ਇਕ ਚੇਤੰਨ ਕੋਸ਼ਿਸ਼ ਹੈ। ਇਹ ਸਭ ਤੋਂ ਗਰੀਬਾਂ ਦੀ ਸਿਹਤ ਸੰਭਾਲ ਦਾ ਵਾਅਦਾ ਦੋ ਤੱਤਾਂ ਰਾਹੀਂ ਕਰਦੀ ਹੈ, ਸਿਹਤ ਅਤੇ ਭਲਾਈ ਕੇਂਦਰ (ਐਚ.ਡਬਲਿਊ.ਸੀਜ਼) ਅਤੇ ਪ੍ਰਧਾਨ ਮੰਤਰੀ ਜੇ.ਏ.ਵਾਈ. ਯੋਜਨਾ ਦੇ ਵਿਕਾਸ ਦੇ ਜ਼ਰੀਏ 1.5 ਲੱਖ ਐਚ.ਡਬਲਿਊ.ਸੀਜ਼ ਦੇ ਵਿਕਾਸ ਅਤੇ ਪੀ.ਐਮ.-ਜੇ.ਏ.ਵਾਈ. ਰਾਹੀਂ 55 ਕਰੋੜ ਲੋਕਾਂ ਨੂੰ ਸੈਕੰਡਰੀ ਅਤੇ ਤੀਸਰੀ ਦੇਖਭਾਲ ਪ੍ਰਦਾਨ ਕਰਕੇ ਅਤੇ 5 ਲੱਖ ਰੁਪਏ ਪ੍ਰਤੀ ਪਰਿਵਾਰ ਸਾਲ ਦਾ ਬੀਮਾ ਕਵਰ ਮੁਹੱਈਆ ਕਰਵਾ ਕੇ। ਆਯੁਸ਼ਮਾਨ ਭਾਰਤ ਨੂੰ ਉਨ੍ਹਾਂ ਬੁਨਿਆਦੀ ਸਿਧਾਂਤਾਂ 'ਤੇ ਡਿਜ਼ਾਈਨ ਕੀਤਾ ਗਿਆ ਹੈ ਕਿ ਰੋਕਥਾਮ ਇਲਾਜ ਨਾਲੋਂ ਬਿਹਤਰ ਹੈ ਅਤੇ ਇਹ ਕਿ ਕਿਸੇ ਨੂੰ ਵੀ ਗਰੀਬੀ ਵਿਚ ਸਿਹਤ ਸੰਭਾਲ ਉਤੇ ਖਰਚੇ ਥੁੜ੍ਹੋਂ ਨਹੀਂ ਮਰਨਾ ਚਾਹੀਦਾ ਕਿਉਂਕਿ ਉਹ ਹੁਣ ਇਲਾਜ ਦੇ ਸਮਰੱਥ ਹਨ।
ਆਯੁਸ਼ਮਾਨ ਭਾਰਤ ਦੀ ਯਾਤਰਾ 4 ਅਪ੍ਰੈਲ, 2018 ਨੂੰ ਸ਼ੁਰੂ ਹੋਈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਸਿਹਤ ਅਤੇ ਭਲਾਈ ਕੇਂਦਰ ਦੀ ਸ਼ੁਰੂਆਤ ਕੀਤੀ। ਪਿਛਲੇ ਸਾਲ 15 ਅਗਸਤ ਨੂੰ ਉਨ੍ਹਾਂ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ ਰਾਸ਼ਟਰ ਲਈ ਰਸਮੀ ਤੌਰ 'ਤੇ ਪ੍ਰਧਾਨ ਮੰਤਰੀ-ਜੇ.ਏ.ਵਾਈ. ਯੋਜਨਾ ਦਾ ਐਲਾਨ ਕੀਤਾ ਸੀ। ਦੇਸ਼ ਦੇ ਸਭ ਤੋਂ ਗਰੀਬ 55 ਕਰੋੜ ਲੋਕਾਂ ਨੂੰ ਮੁਫ਼ਤ ਸਿਹਤ ਦੇਖ-ਭਾਲ ਦਾ ਇਹ ਵਾਅਦਾ ਉਨ੍ਹਾਂ ਨੂੰ ਉਨ੍ਹਾਂ ਵਿਨਾਸ਼ਕਾਰੀ ਸਿਹਤ ਸੰਭਾਲ ਖਰਚਿਆਂ ਤੋਂ ਬਚਾਉਣ ਵਿਚ ਸਹਾਇਤਾ ਕਰੇਗਾ, ਜੋ ਹਰ ਸਾਲ ਅੰਦਾਜ਼ਨ 6 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਹੇਠਾਂ ਧੱਕਦੇ ਹਨ। ਇਕ ਬਹੁਤ ਹੀ ਉਤਸ਼ਾਹੀ ਅਤੇ ਸੱਚਮੁੱਚ ਤਬਦੀਲੀ ਵਾਲੀ ਯੋਜਨਾ, ਪ੍ਰਧਾਨ ਮੰਤਰੀ-ਜੇ.ਏ.ਵਾਈ. ਨੇ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਤੋਂ ਵੀ ਵੱਡੀ ਆਬਾਦੀ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਕ ਸਾਲ ਪਹਿਲਾਂ 23 ਸਤੰਬਰ ਨੂੰ ਪ੍ਰਧਾਨ ਮੰਤਰੀ ਨੇ ਝਾਰਖੰਡ ਦੇ ਰਾਂਚੀ ਵਿਚ ਯੋਜਨਾ ਦੀ ਸ਼ੁਰੂਆਤ ਕੀਤੀ ਸੀ।
ਇਕ ਸਾਲ ਬਾਅਦ, ਪ੍ਰਧਾਨ ਮੰਤਰੀ ਵਲੋਂ ਸੋਚਿਆ ਆਯੁਸ਼ਮਾਨ ਭਾਰਤ ਦਾ ਸੁਪਨਾ ਇਕ ਹਕੀਕਤ ਬਣਨ ਦੇ ਰਾਹ 'ਤੇ ਹੈ। 20 ਹਜ਼ਾਰ ਤੋਂ ਵੱਧ ਐਚ.ਡਬਲਿਊ.ਸੀਜ਼ ਨੂੰ ਕਾਰਜਸ਼ੀਲ ਬਣਾਇਆ ਗਿਆ ਹੈ। 5 ਕਰੋੜ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਹੈ ਤਾਂ ਕਿ ਆਮ ਗ਼ੈਰ-ਸੰਚਾਰੀ ਰੋਗਾਂ ਦੀ ਪੀ.ਐਮ.-ਜੇ.ਏ.ਵਾਈ. ਤਹਿਤ ਜਾਂਚ ਹੋ ਸਕੇ। ਪੀ.ਐਮ.-ਜੇ.ਏ.ਵਾਈ. ਅਧੀਨ ਦੇਸ਼ ਭਰ ਦੇ 18 ਹਜ਼ਾਰ ਤੋਂ ਵੱਧ ਪੈਨਲ ਵਿਚ ਸ਼ਾਮਿਲ ਹਸਪਤਾਲਾਂ ਵਿਚ 45 ਲੱਖ ਮਰੀਜ਼ ਕੈਸ਼ਲੈੱਸ ਇਲਾਜ ਕਰਵਾਉਣ ਲਈ ਦਾਖਲ ਹੋਏ, ਜਿਸ ਦੇ ਨਤੀਜੇ ਵਜੋਂ 13 ਹਜ਼ਾਰ ਕਰੋੜ ਰੁਪਏ ਦੀ ਬੱਚਤ ਲਾਭਕਾਰੀ ਪਰਿਵਾਰਾਂ ਦੀ ਹੋਈ। ਹਰ 3 ਸਕਿੰਟਾਂ ਵਿਚ ਇਕ ਲਾਭਕਾਰੀ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਇਹ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਆਯੁਸ਼ਮਾਨ ਭਾਰਤ ਨੇ ਵਿਆਪਕ ਵਿਸ਼ਵ-ਵਿਆਪੀ ਸਿਹਤ ਦੇਖ-ਭਾਲ ਪ੍ਰਤੀ ਆਪਣੀ ਪ੍ਰਗਤੀ ਨੂੰ ਦਰਸਾਉਣ ਲਈ ਦੇਸ਼ ਨੂੰ ਇਕ ਪਲੇਟਫਾਰਮ ਅਤੇ ਢਾਂਚਾ ਪ੍ਰਦਾਨ ਕੀਤਾ ਹੈ। ਰਾਜਾਂ ਨਾਲ ਗਠਜੋੜ ਦੀ ਕਲਪਨਾ ਅਧੀਨ ਕਈ ਰਾਜਾਂ ਅਤੇ ਕੇਂਦਰ ਸਾਸਤ ਪ੍ਰਦੇਸ਼ਾਂ ਵਿਚ ਪੀ.ਐਮ.-ਜੇ.ਏ.ਵਾਈ. ਅਧੀਨ 11 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਲਗਪਗ ਸਾਰੇ ਪਰਿਵਾਰਾਂ ਨੂੰ ਸ਼ਾਮਿਲ ਕਰਨ ਲਈ ਯੋਜਨਾ ਦਾ ਵਿਸਥਾਰ ਕੀਤਾ ਹੈ। ਇਸ ਤੋਂ ਇਲਾਵਾ 23 ਰਾਜਾਂ ਨੇ ਲਾਭਪਾਤਰੀਆਂ ਦੇ ਆਧਾਰ ਨੂੰ ਵਧਾ ਦਿੱਤਾ ਹੈ, ਜਿਨ੍ਹਾਂ ਨੂੰ ਪੀ.ਐਮ.-ਜੇ.ਏ.ਵਾਈ. ਦੇ ਬਰਾਬਰ ਲਾਭ ਮਿਲਣਗੇ ਜੋ ਕਿ ਕੁਝ ਮਾਮਲਿਆਂ ਵਿਚ ਪਹਿਲਾਂ ਘੱਟ ਸਨ। ਕਈ ਰਾਜਾਂ ਨੇ ਆਪਣੀਆਂ ਬਹੁਤ ਸਾਰੀਆਂ ਚੱਲ ਰਹੀਆਂ ਯੋਜਨਾਵਾਂ ਨੂੰ ਪੀ.ਐਮ.-ਜੇ.ਏ.ਵਾਈ. ਨਾਲ ਮਿਲਾ ਦਿੱਤਾ ਹੈ ਤਾਂ ਜੋ ਦੋਵਾਂ ਲਾਭਪਾਤਰੀਆਂ ਅਤੇ ਹਿੱਸਾ ਲੈਣ ਵਾਲੇ ਹਸਪਤਾਲਾਂ ਵਿਚ ਇਸ ਨੂੰ ਲਾਗੂ ਕਰਨ ਨੂੰ ਸੌਖਾ ਬਣਾਇਆ ਜਾ ਸਕੇ। ਉਨ੍ਹਾਂ ਨੂੰ ਵੱਖਰੇ ਟੀਚੇ ਸਮੂਹਾਂ, ਦਰਾਂ ਅਤੇ ਰਿਪੋਰਟਿੰਗ ਪ੍ਰਣਾਲੀਆਂ ਨਾਲ ਨਜਿੱਠਣ ਦੀ ਹੁਣ ਕੋਈ ਲੋੜ ਨਹੀਂ ਹੈ। ਕਰਨਾਟਕ ਨੇ 7 ਵੱਖ-ਵੱਖ ਮੌਜੂਦਾ ਯੋਜਨਾਵਾਂ ਨੂੰ ਇਕੋ ਵਿਚ ਮਿਲਾ ਦਿੱਤਾ ਹੈ ਅਤੇ ਕੇਰਲ ਨੇ 3 ਵੱਖ-ਵੱਖ ਯੋਜਨਾਵਾਂ ਨੂੰ ਮਿਲਾ ਦਿੱਤਾ ਹੈ। ਇਸ ਯੋਜਨਾ ਨੂੰ ਜਲਦੀ ਚਾਲੂ ਕਰਨ ਵਿਚ ਪ੍ਰਾਈਵੇਟ ਸੈਕਟਰ ਨੇ ਸਰਗਰਮ ਭੂਮਿਕਾ ਨਿਭਾਈ ਹੈ। ਪੈਨਲ ਵਿਚ ਸ਼ਾਮਿਲ ਅੱਧੇ ਤੋਂ ਵੱਧ ਹਸਪਤਾਲ ਨਿੱਜੀ ਹਨ। 62 ਫ਼ੀਸਦੀ ਤੋਂ ਵੱਧ ਇਲਾਜ ਪ੍ਰਾਈਵੇਟ ਹਸਪਤਾਲਾਂ ਦੁਆਰਾ ਕੀਤੇ ਜਾ ਚੁੱਕੇ ਹਨ। ਪੀ.ਐਮ.-ਜੇ.ਏ.ਵਾਈ. ਨੇ 55 ਕਰੋੜ ਲੋਕਾਂ ਲਈ ਹਸਪਤਾਲ ਦੀਆਂ ਸਹੂਲਤਾਂ ਨੂੰ ਸੁਵਿਧਾਜਨਕ ਬਣਾ ਕੇ ਨਿੱਜੀ (ਅਤੇ ਜਨਤਕ) ਖੇਤਰ ਦੀਆਂ ਸੇਵਾਵਾਂ ਦੀ ਵੱਡੀ ਮੰਗ ਪੈਦਾ ਕੀਤੀ ਹੈ। ਟਾਇਰ-2 ਅਤੇ ਟਾਇਰ-3 ਦੇ ਸ਼ਹਿਰਾਂ ਦੇ ਪ੍ਰਾਈਵੇਟ ਸੈਕਟਰ ਦੇ ਹਸਪਤਾਲ ਪਹਿਲਾਂ ਹੀ 20 ਫ਼ੀਸਦੀ ਦੇ ਵਾਧੇ ਦਾ ਸਾਹਮਣਾ ਕਰ ਰਹੇ ਹਨ। ਕੁਝ ਹਸਪਤਾਲ ਪਹਿਲਾਂ ਤੋਂ ਹੀ ਆਪਣੀ ਸਮਰੱਥਾ ਵਧਾਉਣ ਜਾਂ ਹੇਠਲੇ ਖੇਤਰਾਂ ਵਿਚ ਨਵੀਆਂ ਸਹੂਲਤਾਂ ਖੋਲ੍ਹਣ ਦੀਆਂ ਯੋਜਨਾਵਾਂ 'ਤੇ ਵਿਚਾਰ ਕਰ ਰਹੇ ਹਨ। ਜਨਤਕ ਖੇਤਰ ਦੀਆਂ ਸਹੂਲਤਾਂ, ਆਪਣੀਆਂ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਂਦੀਆਂ ਹਨ ਤਾਂ ਕਿ ਸੇਵਾ ਦੀ ਗੁਣਵੱਤਾ ਵਿਚ ਸੁਧਾਰ ਕੀਤਾ ਜਾ ਸਕੇ ਅਤੇ ਪੀ.ਐਮ.-ਜੇ.ਏ.ਵਾਈ. ਦੇ ਫੰਡਾਂ ਨਾਲ ਸਹੂਲਤਾਂ ਵਿਚ ਸੁਧਾਰ ਕੀਤਾ ਜਾ ਸਕੇ। ਵੱਡੀ ਆਬਾਦੀ ਤੱਕ ਸਿਹਤ ਸਹੂਲਤਾਂ ਪਹੁੰਚਾਉਣ 'ਤੇ ਆਪਣਾ ਧਿਆਨ ਕੇਂਦਰਿਤ ਕਰਦਿਆਂ, ਆਯੁਸ਼ਮਾਨ ਭਾਰਤ ਦੇਸ਼ ਵਿਚ ਸਭ ਤੋਂ ਵੱਧ ਨੌਕਰੀਆਂ ਦੇਣ ਵਾਲਾ ਬਣਨ ਲਈ ਤਿਆਰ ਹੈ। ਸਾਲ 2022 ਤੱਕ 1.5 ਲੱਖ ਐਚ.ਡਬਲਿਊ.ਸੀਜ਼ ਦੀ ਸਥਾਪਨਾ ਦੇ ਨਾਲ ਕਮਿਊਨਿਟੀ ਸਿਹਤ ਅਧਿਕਾਰੀਆਂ ਲਈ 1,50,000 ਨੌਕਰੀਆਂ ਪੈਦਾ ਹੋਣਗੀਆਂ, ਜਿਸ ਵਿਚ 50,000 ਬਹੁ-ਉਦੇਸ਼ੀ ਸਿਹਤ ਕਰਮਚਾਰੀ ਵੀ ਸ਼ਾਮਿਲ ਹਨ। ਇਸ ਨੇ ਪਹਿਲੇ ਸਾਲ ਵਿਚ ਅੰਦਾਜ਼ਨ ਪੰਜਾਹ ਤੋਂ ਸੱਠ ਹਜ਼ਾਰ ਨੌਕਰੀਆਂ ਪੈਦਾ ਕੀਤੀਆਂ। ਅਗਲੇ 3-5 ਸਾਲਾਂ ਦੌਰਾਨ ਸਰਕਾਰੀ ਅਤੇ ਨਿੱਜੀ ਦੋਵਾਂ ਸੈਕਟਰਾਂ ਵਿਚ 12.5 ਲੱਖ ਤੋਂ ਵੱਧ ਨੌਕਰੀਆਂ, ਜਿਨ੍ਹਾਂ ਵਿਚੋਂ 90 ਫ਼ੀਸਦੀ ਸਿਹਤ ਸੰਭਾਲ ਖੇਤਰ ਵਿਚ ਅਤੇ ਬਾਕੀ ਸਹਿਯੋਗੀ ਖੇਤਰਾਂ, ਜਿਵੇਂ ਕਿ ਬੀਮਾ ਵਗੈਰਾ ਵਿਚ ਪੈਦਾ ਹੋਣਗੀਆਂ। ਜਿਵੇਂ ਕਿ ਜ਼ਿਆਦਾ ਲੋਕ ਹਸਪਤਾਲਾਂ ਦੇ ਅੰਦਰ ਹੀ ਮਰੀਜ਼ਾਂ ਦੀ ਦੇਖ-ਭਾਲ ਦੀ ਇੱਛਾ ਰੱਖਦੇ ਹਨ। ਮੌਜੂਦਾ ਅਤੇ ਨਵੇਂ ਹਸਪਤਾਲਾਂ ਵਿਚ 1.5 ਲੱਖ ਬੈੱਡ ਸ਼ਾਮਿਲ ਕੀਤੇ ਜਾਣਗੇ। ਇਸ ਦੇ ਨਤੀਜੇ ਵਜੋਂ, ਡਾਕਟਰ, ਨਰਸਾਂ, ਟੈਕਨੀਸ਼ੀਅਨ, ਫਾਰਮਾਸਿਸਟਾਂ ਅਤੇ ਫਰੰਟ ਲਾਈਨ ਹੈਲਥ ਕੇਅਰ ਵਰਕਰਾਂ ਲਈ ਜਿਵੇਂ ਪ੍ਰਧਾਨ ਮੰਤਰੀ ਅਰੋਗਿਆ ਮਿੱਤਰ (ਕਾਰਜਕਾਰੀ ਜੋ ਲਾਭਪਾਤਰੀਆਂ ਅਤੇ ਯੋਜਨਾ ਦੇ ਵਿਚਕਾਰ ਇਕ ਮਹੱਤਵਪੂਰਨ ਇੰਟਰਫੇਸ ਹਨ) ਲਈ ਲਗਪਗ 7.5 ਲੱਖ ਨਵੇਂ ਅਵਸਰ ਪੈਦਾ ਹੋਣਗੇ।
ਇਸ ਮਹੱਤਵਪੂਰਨ ਯੋਜਨਾ ਨੂੰ ਮਜ਼ਬੂਤ ਆਈ.ਟੀ. ਸਹਾਰੇ ਰਾਹੀਂ ਸਮਰੱਥ ਕੀਤਾ ਗਿਆ ਹੈ, ਜੋ ਲਾਭਪਾਤਾਰੀਆਂ ਦੀ ਪਛਾਣ, ਇਲਾਜ ਦੀ ਰਿਕਾਰਡਿੰਗ, ਪ੍ਰੋਸੈਸਿੰਗ ਕਲੇਮ, ਫੀਡਬੈਕ ਪ੍ਰਾਪਤ ਕਰਨ ਅਤੇ ਸ਼ਿਕਾਇਤਾਂ ਨੂੰ ਹੱਲ ਕਰਨ ਵਿਚ ਸਹਾਇਤਾ ਕਰਦਾ ਹੈ। ਰੀਅਲ-ਟਾਈਮ ਡਾਟਾ ਅਤੇ ਨਿਯਮਤ ਵਿਸ਼ਲੇਸ਼ਣ ਦੇ ਆਧਾਰ 'ਤੇ ਨਿਗਰਾਨੀ ਕਰਨ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਵਿਚ ਡੈਸ਼ਬੋਰਡ ਮਦਦ ਕਰਦਾ ਹੈ। ਇਹ ਪਲੇਟਫਾਰਮ ਰਾਜਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਤੁਲਣਾ ਕਰਨ ਵਿਚ ਵੀ ਸਹਾਇਤਾ ਕਰਦਾ ਹੈ। ਰਾਸ਼ਟਰੀ ਅਤੇ ਰਾਜ ਪੱਧਰਾਂ 'ਤੇ ਗੁੰਝਲਦਾਰ ਧੋਖਾਦੇਹੀ ਦੀ ਰੋਕਥਾਮ ਲਈ ਖੋਜ ਅਤੇ ਨਿਯੰਤਰਣ ਪ੍ਰਣਾਲੀ ਪੀ.ਐਮ.-ਜੇ.ਏ.ਵਾਈ. ਲਈ ਇਹ ਯਕੀਨੀ ਬਣਾਉਣ ਲਈ ਅਹਿਮ ਸਾਬਤ ਹੋਈ, ਜਿਸ ਰਾਹੀਂ ਕਿ ਧੋਖਾਦੇਹੀ ਨੂੰ ਵੱਡੇ ਪੱਧਰਾਂ 'ਤੇ ਰੋਕਿਆ ਜਾ ਸਕੇ। ਜੇਕਰ ਅਜਿਹੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਦੋਸ਼ੀਆਂ ਦਾ ਜਲਦੀ ਪਤਾ ਲਗਾ ਕੇ ਸਖਤ ਕਾਰਵਾਈ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇਕ ਚੰਗੀ ਸ਼ੁਰੂਆਤ ਕੀਤੀ ਗਈ ਹੈ ਪਰ ਟੀਚਿਆਂ 'ਤੇ ਪਹੁੰਚਣ ਲਈ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ।


-ਪ੍ਰੀਤੀ ਸੂਦਨ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਦੇ ਸਕੱਤਰ ਹਨ।
-ਡਾ: ਇੰਦੂ ਭੂਸ਼ਨ ਆਯੁਸ਼ਮਾਨ ਭਾਰਤ ਪੀ.ਐਮ.-ਜੇ.ਏ.ਵਾਈ. ਅਤੇ
ਰਾਸ਼ਟਰੀ ਸਿਹਤ ਅਥਾਰਟੀ ਦੇ ਸੀ.ਈ.ਓ. ਹਨ।

ਭਾਰਤ ਦੇ ਉੱਤਰ-ਪੱਛਮੀ ਰਾਜਾਂ ਵਿਚ ਨਸ਼ਿਆਂ ਦਾ ਵਰਤਾਰਾ (2)

ਸਮੱਸਿਆ ਦੇ ਹੱਲ ਲਈ ਬਹੁਪੱਖੀ ਕਦਮਾਂ ਦੀ ਲੋੜ

(ਕੱਲ੍ਹ ਤੋਂ ਅੱਗੇ) 13. ਰਾਜਨੀਤਕ ਪਾਰਟੀਆਂ ਵਲੋਂ ਚੋਣਾਂ ਦੌਰਾਨ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਵਿਤਰਣ ਵੀ ਨਸ਼ਿਆਂ ਨੂੰ ਬੰਦ ਕਰਨ ਸਬੰਧੀ ਉਨ੍ਹਾਂ ਦੀ ਨੈਤਿਕ ਅਥਾਰਟੀ ਨੂੰ ਢਾਅ ਲਾਉਂਦਾ ਹੈ ਅਤੇ ਲੋਕਾਂ ਨੂੰ ਨਸ਼ਿਆਂ ਵੱਲ ਪ੍ਰੇਰਿਤ ਕਰਦਾ ਹੈ। 14. ਤਕਰੀਬਨ 38 ਫ਼ੀਸਦੀ ...

ਪੂਰੀ ਖ਼ਬਰ »

ਕਿਵੇਂ ਰਿਹਾ ਦੂਰਦਰਸ਼ਨ ਦਾ 60 ਸਾਲ ਦਾ ਸਫ਼ਰ?

ਦੂਰਦਰਸ਼ਨ ਨੇ 60 ਸਾਲ ਪੂਰੇ ਕਰ ਲਏ ਹਨ। ਇਸ ਵਿਸ਼ੇਸ਼ ਮੌਕੇ 'ਤੇ ਦਿੱਲੀ ਵਿਚ ਵਿਸ਼ੇਸ਼ ਸਮਾਰੋਹ ਹੋ ਰਿਹਾ ਸੀ। ਦੂਰਦਰਸ਼ਨ, ਆਕਾਸ਼ਵਾਣੀ, ਪ੍ਰਸਾਰ ਭਾਰਤੀ, ਸੂਚਨਾ ਤੇ ਪ੍ਰਸਾਰਨ ਮਹਿਕਮੇ ਦੇ ਉੱਚ ਅਧਿਕਾਰੀ ਮੌਜੂਦ ਸਨ। ਮੰਤਰੀ ਸਾਹਿਬ ਸੰਬੋਧਨ ਕਰ ਰਹੇ ਸਨ। ਸਿੱਧਾ ਪ੍ਰਸਾਰਨ ...

ਪੂਰੀ ਖ਼ਬਰ »

ਹੰਢਣਸਾਰ ਨਹੀਂ ਹੋ ਸਕਦੀ ਰਸਾਇਣਾਂ ਆਧਾਰਿਤ ਖੇਤੀ

ਕੁਦਰਤੀ ਵਾਤਾਵਰਨ ਵਿਚ ਅਸੰਤੁਲਨ ਪੈਦਾ ਕਰਨ ਲਈ ਜਿਥੇ ਵਸੋਂ ਦਾ ਤੇਜ਼ ਵਾਧਾ ਇਕ ਵੱਡਾ ਕਾਰਨ ਸੀ, ਉਥੇ ਇਸ ਤੋਂ ਵੀ ਵੱਧ ਇਸ ਸੀਮਤ ਭੂਮੀ ਤੋਂ ਵੱਧ ਤੋਂ ਵੱਧ ਲਾਭ ਲੈਣ ਦੀ ਦੌੜ ਇਸ ਦਾ ਇਕ ਹੋਰ ਵੱਡਾ ਕਾਰਨ ਬਣ ਗਿਆ। ਵਾਤਾਵਰਨ ਅਸੰਤੁਲਨ ਅਤੇ ਜਲਵਾਯੂ ਦੀ ਤਬਦੀਲੀ ਭਾਵੇਂ ...

ਪੂਰੀ ਖ਼ਬਰ »

ਸਾਰਥਿਕ ਰਹੀ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ

ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਉੱਤਰੀ ਜ਼ੋਨਲ ਕੌਂਸਲ ਦੀ 29ਵੀਂ ਮੀਟਿੰਗ ਨੇ ਨਾ ਸਿਰਫ਼ ਆਪਣੇ ਗਠਨ ਦੀ ਮਹੱਤਤਾ ਨੂੰ ਸਿੱਧ ਕੀਤਾ ਹੈ, ਸਗੋਂ ਇਹ ਵੀ ਸਾਬਤ ਕੀਤਾ ਹੈ ਕਿ ਗੁਆਂਢੀ ਰਾਜਾਂ ਦਰਮਿਆਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਅਤੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX