ਤਾਜਾ ਖ਼ਬਰਾਂ


ਕੋਰੋਨਾ ਵਾਇਰਸ ਦੇ ਚੱਲਦਿਆਂ ਕੈਪਟਨ ਨੇ ਡੇਰਾ ਰਾਧਾ ਸੁਆਮੀ ਬਿਆਸ ਅਤੇ ਸਨਅਤਕਾਰਾਂ ਨੂੰ ਮਦਦ ਦੀ ਕੀਤੀ ਅਪੀਲ
. . .  3 minutes ago
ਚੰਡੀਗੜ੍ਹ, 29 ਮਾਰਚ - ਪ੍ਰਵਾਸੀ ਮਜ਼ਦੂਰਾਂ ਦੀ ਸਮੱਸਿਆ ਨੂੰ ਹੱਲ ਕਰਨ ਅਤੇ ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬੇ ਤੋਂ ਉਨ੍ਹਾਂ ਦੀ ਕੂਚ ਨੂੰ ਰੋਕਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ...
ਕਰਫ਼ਿਊ ਦੇ ਚੱਲਦਿਆਂ ਪੰਜਾਬ 'ਚ 30-31 ਮਾਰਚ ਨੂੰ ਖੁੱਲ੍ਹਣਗੇ ਬੈਂਕ
. . .  37 minutes ago
ਚੰਡੀਗੜ੍ਹ, 29 ਮਾਰਚ- ਕਰਫ਼ਿਊ ਚੱਲਦਿਆਂ ਪੰਜਾਬ 'ਚ ਵਿੱਤੀ ਲੈਣ ਦੇਣ 'ਚ ਲੋਕਾਂ ਦੀ ਸੁਵਿਧਾ ਦੇ ਲਈ 30 ਤੇ 31 ਮਾਰਚ ਨੂੰ ਬੈਂਕ ...
ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 106 ਹੋਰ ਮਾਮਲੇ ਆਏ ਸਾਹਮਣੇ, 6 ਲੋਕਾਂ ਦੀ ਹੋਈ ਮੌਤ : ਸਿਹਤ ਮੰਤਰਾਲੇ
. . .  52 minutes ago
ਨਵੀਂ ਦਿੱਲੀ , 29 ਮਾਰਚ- ਦਿੱਲੀ 'ਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਲੈ ਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਪ੍ਰੈੱਸ ਕਾਨਫ਼ਰੰਸ...
ਅਜਨਾਲਾ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਆਇਆ ਸਾਹਮਣੇ
. . .  about 1 hour ago
ਅਜਨਾਲਾ, 29 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ ਦੇ ਸਿਵਲ ਹਸਪਤਾਲ 'ਚ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਸਾਹਮਣੇ ...
ਨੇਪਾਲ ਨੇ 15 ਅਪ੍ਰੈਲ ਤੱਕ ਅੰਤਰਰਾਸ਼ਟਰੀ ਉਡਾਣਾਂ ਕੀਤੀਆਂ ਮੁਲਤਵੀ
. . .  about 1 hour ago
ਕੋਰੋਨਾ ਵਾਇਰਸ ਸਬੰਧੀ ਅਫ਼ਵਾਹ ਫੈਲਾਉਣ ਵਾਲੇ 'ਤੇ ਪਰਚਾ ਦਰਜ
. . .  about 1 hour ago
ਲੌਂਗੋਵਾਲ, 29 ਮਾਰਚ (ਸ.ਸ.ਖੰਨਾ, ਵਿਨੋਦ) - ਵਿਸ਼ਵ ਭਰ 'ਚ ਕੋਰੋਨਾ ਵਾਇਰਸ (ਕੋਵਿਡ 19) ਨੂੰ ਲੈ ਕੇ ਜਿੱਥੇ ਪੰਜਾਬ ਅੰਦਰ ਕਰਫ਼ਿਊ ਲੱਗਾ ....
ਐੱਸ.ਡੀ.ਐੱਮ.ਸ਼ਾਹਕੋਟ ਵੱਲੋਂ ਮੈਡੀਕਲ ਸਟੋਰ ਮਾਲਕਾਂ ਨੂੰ ਦੁਕਾਨਾਂ ਅੱਗੇ ਨਿਸ਼ਾਨ ਲਗਾਉਣ ਦੀ ਕੀਤੀ ਹਦਾਇਤ
. . .  about 1 hour ago
ਸ਼ਾਹਕੋਟ, 29 ਮਾਰਚ (ਏ.ਐੱਸ. ਸਚਦੇਵਾ) - ਦੇਸ਼ ਭਰ 'ਚ ਕੋਰੋਨਾ ਵਾਇਰਸ ਕਾਰਨ ਚੱਲ ਕਰਫ਼ਿਊ ਦੇ ਚਲਦਿਆ ਪ੍ਰਸ਼ਾਸਨ ਵੱਲੋਂ ਹਰ ਇੱਕ ਵਿਅਕਤੀ ਨੂੰ ...
ਸ੍ਰੀ ਦਰਬਾਰ ਸਾਹਿਬ ਦੀਆਂ ਸਰਾਂਵਾਂ ਤੇ ਸ਼ਹਿਰ 'ਚ ਫਸੇ ਲੋਕਾਂ ਨੂੰ ਦੋ ਵਿਸ਼ੇਸ਼ ਬੱਸਾਂ ਰਾਹੀਂ ਭੇਜਿਆ ਗਿਆ ਜੰਮੂ
. . .  about 1 hour ago
ਅੰਮ੍ਰਿਤਸਰ, 29 ਮਾਰਚ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਫ਼ਿਊ ਕਾਰਨ ਸ੍ਰੀ ਦਰਬਾਰ ਸਾਹਿਬ ਦੀਆਂ ਸਰਾਂਵਾਂ ਅਤੇ ਸ਼ਹਿਰ 'ਚ ਫਸੇ ਸੱਠ ਲੋਕਾਂ...
ਅਨੰਦਪੁਰ ਸਾਹਿਬ ਗਏ ਵਿਅਕਤੀ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਜਾਣ ਤੋਂ ਰੋਕਣ ਲਈ ਮੇਨ ਗੇਟ ਨੂੰ ਲਾਇਆ ਤਾਲਾ
. . .  about 1 hour ago
ਗੁਰੂਹਰਸਹਾਏ, 29 ਮਾਰਚ (ਹਰਚਰਨ ਸਿੰਘ ਸੰਧੂ) - ਕੋਰੋਨਾ ਵਾਇਰਸ ਨੂੰ ਲੈ ਕੇ ਪਿੰਡ ਝੋਕ ਟਹਿਲ ਸਿੰਘ ਵਾਲਾ ਦੇ ਇਕ ਵਿਅਕਤੀ, ਜੋ ਕਿ ਅਨੰਦਪੁਰ ਸਾਹਿਬ ਗਿਆ ਸੀ। ਉਸ ਦੇ ਪਿੰਡ ਦੇ ਗੁਰਦੁਆਰਾ ...
ਬੀ.ਐੱਸ.ਐਫ ਵੱਲੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  about 2 hours ago
ਖੇਮਕਰਨ, 29 ਮਾਰਚ (ਰਾਕੇਸ਼ ਬਿੱਲਾ) ਖੇਮਕਰਨ ਸੈਕਟਰ ਵਿਚ ਬੀ.ਐੱਸ.ਐਫ ਦੀ 113 ਬਟਾਲੀਅਨ ਨੇ ਅੱਜ ਦੁਪਹਿਰ 12.30 ਵਜੇ ਸੀਮਾ ਚੌਂਕੀ ਰੱਤੋਕੇ ਅਧੀਨ ਕੰਡਿਆਲੀ ਤੋਂ ਪਾਰ ਸਰਚ ਦੌਰਾਨ...
ਡੀ.ਸੀ ਜਲੰਧਰ ਵੱਲੋਂ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਜਮ੍ਹਾ ਕਰਵਾਉਣ ਦੀ ਅਪੀਲ
. . .  about 2 hours ago
ਮਲਸੀਆਂ, 29 ਮਾਰਚ (ਏ.ਐੱਸ.ਸਚਦੇਵਾ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਰੋਕਥਾਮ ਕਾਰਨ ਪੰਜਾਬ 'ਚ ਕਰਫ਼ਿਊ ਦੌਰਾਨ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਹਰ ਆਮ ਤੇ ਖ਼ਾਸ...
ਪ੍ਰਵਾਸੀ ਮਜ਼ਦੂਰਾਂ ਨੂੰ ਰੋਕਣ ਲਈ ਕਾਰਖ਼ਾਨੇ ਚਲਾਉਣ ਦਾ ਫ਼ੈਸਲਾ
. . .  about 2 hours ago
ਲੁਧਿਆਣਾ, 29 ਮਾਰਚ (ਪੁਨੀਤ ਬਾਵਾ) - ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਤੋਂ ਵੱਡੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਪੈਦਲ ਹੀ ਆਪਣੇ ਪਰਿਵਾਰਾਂ ਸਮੇਤ ਘਰਾਂ ਨੂੰ ਜਾਣ ਦੇ ਰੁਝਾਨ ਨੂੰ ਰੋਕਣ...
ਡੀ.ਸੀ. ਜਲੰਧਰ ਵੱਲੋਂ ਫ਼ਲਾਂ ਤੇ ਸਬਜੀਆਂ ਦੇ ਭਾਅ ਤੈਅ, ਸੂਚੀ ਜਾਰੀ
. . .  about 3 hours ago
ਸ਼ਾਹਕੋਟ, 29 ਮਾਰਚ (ਏ.ਐਸ. ਸਚਦੇਵਾ)- ਕੋਵਿਡ-19 (ਕੋਰੋਨਾ ਵਾਇਰਸ) ਦੀ ਰੋਕਥਾਮ ਸਬੰਧੀ ਕਰਫਿਊ ਦੇ ਮਾਹੌਲ 'ਚ ਲੋਕਾਂ ਦੀਆਂ ਜ਼ਰੂਰੀ ਵਸਤਾਂ ਦਾ ਵਿਸ਼ੇਸ਼ ਖਿਆਲ ਰੱਖਦਿਆਂ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਪੂਰੇ ਜਿਲ੍ਹੇ ਚ ਸਬਜੀਆਂ ਅਤੇ ਫ਼ਲਾਂ ਦੇ ਭਾਅ 'ਚ ਇੱਕ ਸਮਾਨਤਾ...
ਸਰ੍ਹੋਂ ਦੀ ਫ਼ਸਲ ਦੀ ਕਟਾਈ ਲਈ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਜਿੰਮੀਦਾਰਾਂ ਨੂੰ ਦਿੱਤੀ ਢਿੱਲ
. . .  about 3 hours ago
ਫ਼ਾਜ਼ਿਲਕਾ, 29 ਮਾਰਚ (ਪ੍ਰਦੀਪ ਕੁਮਾਰ)- ਕੋਰੋਨਾ ਵਾਇਰਸ ਨੂੰ ਲੈ ਕੇ ਸੂਬਾ ਸਰਕਾਰ ਦੇ ਆਦੇਸ਼ਾਂ 'ਤੇ ਜਾਰੀ ਕਰਫ਼ਿਊ ਵਿਚ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਦੀਆਂ ਸਰੋਂ੍ਹ ਦੀ ਪੱਕੀ ਫ਼ਸਲ ਨੂੰ ਧਿਆਨ ਵਿਚ ਰੱਖਦਿਆਂ ਜਿੰਮੀਦਾਰਾਂ ਨੂੰ ਢਿੱਲ ਦਿੰਦਿਆਂ ਫ਼ਸਲ ਦੀ ਕਟਾਈ ਤੇ ਲੱਗੀ ਰੋਕ ਨੂੰ ਹਟਾ ਦਿੱਤਾ ਹੈ। ਫ਼ਾਜ਼ਿਲਕਾ...
ਕਰਫ਼ਿਊ ਦੌਰਾਨ ਮੁਲਾਜ਼ਮ ਨੂੰ ਮੰਦੀ ਸ਼ਬਦਾਵਲੀ ਅਤੇ ਸਰਕਾਰੀ ਕੰਮ 'ਚ ਵਿਘਨ ਪਾਉਣ ਦੇ ਦੋਸ ਇਕ ਖ਼ਿਲਾਫ਼ ਮੁਕੱਦਮਾ ਦਰਜ
. . .  about 3 hours ago
ਭਗਤਾ ਭਾਈ ਕਾ, 29 ਮਾਰਚ (ਸੁਖਪਾਲ ਸਿੰਘ ਸੋਨੀ)- ਸਥਾਨਕ ਸ਼ਹਿਰ ਵਿਖੇ ਕਰਫ਼ਿਊ ਦੌਰਾਨ ਪੁਲਿਸ ਮੁਲਾਜ਼ਮਾਂ ਨਾਲ ਦੁਰਵਿਵਹਾਰ ਕਰਨ ਅਤੇ ਸਰਕਾਰੀ ਕੰਮ ਕਾਜ ਵਿਚ ਵਿਘਨ ਪਾਉਣ ਦੇ ਦੋਸ਼ ਤਹਿਤ ਇੱਕ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਸਥਾਨਕ ਪੁਲਿਸ ਸਟੇਸ਼ਨ ਦੇ ਐਸ ਐਚ ਓ...
ਮੈਡੀਕਲ ਵੀਜ਼ਾ 'ਤੇ ਭਾਰਤ 'ਚ ਆਏ 5 ਪਾਕਿ ਨਾਗਰਿਕ ਪਰਤੇ ਆਪਣੇ ਮੁਲਕ
. . .  about 3 hours ago
ਜ਼ਿਲ੍ਹਾ ਹੁਸ਼ਿਆਰਪੁਰ 'ਚ ਕੱਲ੍ਹ ਸਵੇਰੇ 3 ਘੰਟੇ ਲਈ ਖੁੱਲ੍ਹਣਗੀਆਂ ਕਰਿਆਨੇ ਦੀਆਂ ਦੁਕਾਨਾਂ
. . .  about 3 hours ago
ਮੁੰਬਈ ਵਿਚ 40 ਸਾਲਾ ਔਰਤ ਦੀ ਕੋਰੋਨਾ ਕਾਰਨ ਮੌਤ, ਮਹਾਰਾਸ਼ਟਰ ਵਿਚ 7ਵੀਂ ਮੌਤ
. . .  about 3 hours ago
ਸਰਹੱਦੀ ਖੇਤਰ ਦੇ ਪਿੰਡਾਂ ਦਾ ਅਧਿਕਾਰੀਆਂ ਵਲੋਂ ਦੌਰਾ
. . .  about 3 hours ago
ਗੁਰੂ ਹਰ ਸਹਾਏ ਹਲਕੇ ਦੇ ਸਮੂਹ ਪਿੰਡਾਂ ਵਿਚ ਪੰਚਾਇਤਾਂ ਨੇ ਕੀਤੀ ਸੈਨੇਟਾਈਜ਼ਰ ਸਪਰੇਅ
. . .  about 4 hours ago
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋਂ 37 ਕੈਦੀ ਰਿਹਾਅ
. . .  about 4 hours ago
ਅਧਿਕਾਰੀਆਂ ਵਲੋਂ ਘਰ-ਘਰ ਜਾ ਕੇ ਵੰਡਿਆ ਗਿਆ ਰਾਸ਼ਨ
. . .  about 4 hours ago
ਪ੍ਰਸੋਨਲ ਵਿਭਾਗ ਵਲੋਂ ਕੰਟਰੈਕਟ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਸਬੰਧੀ ਪੱਤਰ ਜਾਰੀ
. . .  about 4 hours ago
ਪਤਨੀ ਨੂੰ ਮੰਜੇ ਦੇ ਪਾਵੇ ਨਾਲ ਕੁੱਟ ਕੁੱਟ ਕੇ ਮਾਰਿਆ
. . .  about 4 hours ago
ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਭੱਜਣ ਦੀ ਝੂਠੀ ਅਫ਼ਵਾਹ ਨੇ ਲੋਕਾਂ 'ਚ ਫੈਲਾਈ ਦਹਿਸ਼ਤ
. . .  about 4 hours ago
ਕੋਰੋਨਾ ਤੋਂ ਬੱਚਣ ਲਈ ਪਿੰਡ ਜਾ ਰਹੇ ਵਿਅਕਤੀ ਦੀ 200 ਕਿੱਲੋਮੀਟਰ ਪੈਦਲ ਚੱਲਣ ਕਾਰਨ ਹੋਈ ਮੌਤ
. . .  about 4 hours ago
ਕਰਫ਼ਿਊ ਦੌਰਾਨ ਘਰਾਂ 'ਚ ਬੰਦ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਈ ਫ਼ਿਲਮੀ ਅਭਿਨੇਤਰੀ ਸੋਨੀਆ ਮਾਨ
. . .  about 5 hours ago
ਅਹਿਮਦਾਬਾਦ 'ਚ ਕੋਰੋਨਾ ਵਾਇਰਸ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  about 6 hours ago
ਕੋਰੋਨਾ ਨੂੰ ਹਰਾਉਣ ਵਾਲਿਆਂ ਤੋਂ ਲੈਣੀ ਚਾਹੀਦੀ ਹੈ ਪ੍ਰੇਰਨਾ : ਪ੍ਰਧਾਨ ਮੰਤਰੀ ਮੋਦੀ
. . .  about 6 hours ago
ਕੁੱਝ ਲੋਕ ਹਾਲਾਤ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ : ਪ੍ਰਧਾਨ ਮੰਤਰੀ ਮੋਦੀ
. . .  about 6 hours ago
ਕੋਰੋਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਕਰਦਿਆਂ ਕਿਹਾ :ਵਾਇਰਸ ਇਨਸਾਨਾਂ ਨੂੰ ਮਾਰਨ ਦੀ ਜ਼ਿੱਦ ਲਈ ਬੈਠਾ ਹੈ
. . .  about 6 hours ago
'ਕੋਰੋਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਕਰਦਿਆਂ ਕਿਹਾ : ਅਸੀਂ ਜਿੱਤਾਂਗੇ ਲੜਾਈ
. . .  about 6 hours ago
ਕੋਰੋਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਕਰਦਿਆਂ ਕਿਹਾ : ਸਖ਼ਤ ਕਦਮ ਚੁੱਕਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ
. . .  about 6 hours ago
ਪ੍ਰਧਾਨ ਮੰਤਰੀ ਮੋਦੀ 'ਮਨ ਕੀ ਬਾਤ' ਦੇ ਜਰੀਏ ਲੋਕਾਂ ਨੂੰ ਕਰ ਰਹੇ ਹਨ ਸੰਬੋਧਨ
. . .  about 6 hours ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਕੋਰੋਨਾ ਵਾਇਰਸ ਦੇ ਹਾਲਾਤਾਂ 'ਤੇ 'ਮਨ ਕੀ ਬਾਤ'
. . .  about 6 hours ago
ਕੋਰੋਨਾ ਵਾਇਰਸ ਕਾਰਨ ਸਪੇਨ ਦੀ ਰਾਜਕੁਮਾਰੀ ਦੀ ਹੋਈ ਮੌਤ
. . .  about 6 hours ago
ਬਰਨਾਲਾ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਸੈਂਪਲ ਲੈਣ ਉਪਰੰਤ ਹੋਈ ਮੌਤ
. . .  about 6 hours ago
ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ 7 ਨਵੇਂ ਮਾਮਲੇ ਆਏ ਸਾਹਮਣੇ
. . .  about 7 hours ago
ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਸੰਨ ਲਗਾਉਣ ਦੇ ਨਾਲ-ਨਾਲ ਚੋਰਾਂ ਨੇ ਦੋ ਦੁਕਾਨਾਂ 'ਤੇ ਕੀਤੇ ਹੱਥ ਸਾਫ਼
. . .  about 7 hours ago
ਡੇਰਾ ਸਾਹਿਬ ਵਿਖੇ ਲੰਗਰ ਪਹੁੰਚਾਉਣ ਨੂੰ ਲੈ ਕੇ ਕੁੱਝ ਵਿਅਕਤੀਆਂ ਵੱਲੋਂ ਸੇਵਾਦਾਰਾਂ ਨਾਲ ਕੁੱਟਮਾਰ, ਮਾਮਲਾ ਦਰਜ
. . .  about 7 hours ago
ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ ਕਾਰਨ ਇਕ ਹੋਰ ਮਰੀਜ਼ ਦੀ ਮੌਤ
. . .  about 7 hours ago
8000 ਬੰਦੇ ਲਈ ਤਿਆਰ ਰਾਸ਼ਨ 'ਤੇ ਪ੍ਰਸ਼ਾਸਨ ਦਾ ਡੰਡਾ
. . .  about 7 hours ago
ਐਕਸਪ੍ਰੈੱਸ ਵੇਅ 'ਤੇ ਜਾ ਰਹੇ ਲੋਕਾਂ ਨੂੰ ਵਾਹਨ ਨੇ ਮਾਰੀ ਟੱਕਰ, 4 ਮੌਤਾਂ
. . .  about 7 hours ago
ਗੜ੍ਹਸ਼ੰਕਰ ਦੇ ਪਿੰਡਾਂ 'ਚ ਤਿਆਰ ਲੰਗਰ ਵਰਤਾਉਣ 'ਤੇ ਪਾਬੰਦੀ
. . .  about 8 hours ago
ਈਰਾਨ ਵਿਚ ਫਸੇ 250 ਭਾਰਤੀਆਂ ਨੂੰ ਲੈ ਕੇ ਜਹਾਜ਼ ਜੋਧਪੁਰ ਪਹੁੰਚਿਆਂ
. . .  about 8 hours ago
ਘਨੌਰ ਦੇ ਪਿੰਡ ਰਾਮਨਗਰ 'ਚ ਮਿਲਿਆ ਪਾਜ਼ੀਟਿਵ ਮਰੀਜ਼, ਪਿੰਡ ਕੀਤਾ ਸੀਲ
. . .  about 8 hours ago
ਪੁਲਿਸ ਦੀ ਸਖ਼ਤੀ ਸਦਕਾ ਫਲ ਸਬਜ਼ੀਆਂ ਦੇ ਰੇਟ ਮੁੜ ਆਏ ਟਿਕਾਣੇ
. . .  about 8 hours ago
ਕੋਰੋਨਾਵਾਇਰਸ ਦੇ ਦੋ ਸ਼ੱਕੀ ਮਰੀਜ਼ਾਂ ਦੇ ਪਿੰਡ 'ਚ ਦਾਖਲ ਹੋਣ 'ਤੇ 10 ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ
. . .  about 8 hours ago
ਅਲਬਰਟਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 621 ਹੋਈ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਅੱਸੂ ਸੰਮਤ 551

ਜਲੰਧਰ

ਸਿੱਖ ਤਾਲਮੇਲ ਕਮੇਟੀ ਦੀ ਅਗਵਾਈ 'ਚ ਜਥੇਬੰਦੀਆਂ ਨੇ ਗੁਰਦਾਸ ਮਾਨ ਦਾ ਪੁਤਲਾ ਫੂਕਿਆ

ਜਲੰਧਰ, 22 ਸਤੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਗਾਇਕ ਗੁਰਦਾਸ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦਿੱਤੇ ਇਕ ਰਾਸ਼ਟਰ ਇਕ ਭਾਸ਼ਾ ਹਿੰਦੀ ਦੇ ਹੱਕ 'ਚ ਖੜ੍ਹੇ ਹੋ ਕੇ ਪੰਜਾਬੀ ਤੇ ਪੰਜਾਬੀਅਤ ਦੇ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ | ਗੁਰਦਾਸ ਮਾਨ ਪਿਛਲੇ 30-40 ਸਾਲਾਂ ਤੋਂ ਪੰਜਾਬੀ ਬੋਲੀ ਦੀ ਸੇਵਾ ਦੇ ਨਾਂਅ ਤੇ ਬੇਹਿਸਾਬ ਪੈਸਾ ਸ਼ੋਹਰਤ ਹਾਸਲ ਕੀਤੀ ਹੈ ਪਰ ਅੱਜ ਮੰਨੂਵਾਦ ਦੀ ਤਾਕਤਾਂ ਦਾ ਹਥਠੋਕਾ ਬਣਕੇ ਪੰਜਾਬੀ ਬੋਲੀ ਨਾਲ ਧੋ੍ਰਹ ਕਮਾ ਰਿਹਾ ਹੈ | ਇਹ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਤਾਲਮੇਲ ਕਮੇਟੀ ਦੀ ਅਗਵਾਈ 'ਚ ਸ਼ਹੀਦ ਭਗਤ ਸਿੰਘ ਯੂਥ ਕਲੱਬ ਸ਼ਹੀਦ ਉਧਮ ਸਿੰਘ ਯੂਥ ਕਲੱਬ, ਏਕਨੂਰ ਵੈਲਫੇਅਰ ਸੁਸਾਇਟੀ ਆਦਿ ਜਥੇਬੰਦੀਆਂ ਦੇ ਆਗੂਆਂ ਗੁਰਦਾਸ ਮਾਨ ਦਾ ਪੁਤਲਾ ਫੂਕਦਿਆਂ ਕੀਤਾ | ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਜਸਬੀਰ ਸਿੰਘ ਬੱਗਾ, ਪ੍ਰਦੀਪ ਖੁਲਰ, ਕੁਲਵੰਤ ਸਿੰਘ ਦਾਲਮ, ਕੁਲਵਿੰਦਰ ਸਿੰਘ ਅਕਾਲੀ ਨੇਤਾ ਗੁਰਦੇਵ ਸਿੰਘ ਭਾਟੀਆ ਨੇ ਸਾਂਝੇ ਬਿਆਨ 'ਚ ਕਿਹਾ ਹੈ ਭਾਰਤ ਦੀ ਬਹੁਭਾਸ਼ਾਂਵਾ ਬਹ-ਸੱਭਿਆਚਾਰ ਵਾਲੀ ਪਹਿਚਾਣ ਨੂੰ ਖਤਮ ਕਰਨ ਲਈ ਗੁਰਦਾਸ ਮਾਨ ਪੰਜਾਬ ਅਤੇ ਦੇਸ਼ ਵਿਰੋਧੀਆਂ ਦੀ ਕਤਾਰ 'ਚ ਖੜ੍ਹਾ ਹੋ ਗਿਆ ਹੈ ਜਿਸ ਦੀ ਸਾਡੀਆਂ ਜਥੇਬੰਦੀਆਂ ਜ਼ੋਰਦਾਰ ਨਿੰਦਾ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿਸੇ ਨੂੰ ਵੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਵਿਰੋਧੀ ਤਾਕਤ ਨੂੰ ਪੰਜਾਬ 'ਚ ਵਧਣ ਫੂਲਣ ਨਹੀਂ ਦਿੱਤਾ ਜਾਵੇਗਾ ਅਸੀਂ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਜੋ ਦੇਸ਼ ਵਿਦੇਸ਼ 'ਚ ਵਸਦੇ ਹਨ ਉਹ ਗੁਰਦਾਸ ਮਾਨ ਦਾ ਮੁਕੰਮਲ ਰੂਪ 'ਚ ਬਾਈਕਾਟ ਕੀਤਾ ਜਾਵੇ ਤੇ ਉਸ ਨੂੰ ਕਿਸੇ ਵੀ ਸਟੇਜ਼ 'ਤੇ ਬੋਲਣ ਨਾ ਦਿੱਤਾ ਜਾਵੇ |

ਵੀਵਾ ਬਾਰ 'ਚ ਹੋਏ ਝਗੜੇ ਦੌਰਾਨ ਗੋਲੀ ਚਲਾਉਣ ਵਾਲਾ 24 ਘੰਟਿਆਂ 'ਚ ਗਿ੍ਫ਼ਤਾਰ

ਜਲੰਧਰ, 22 ਸਤੰਬਰ (ਸ਼ੈਲੀ)-ਬੀਤੇ ਦਿਨ ਥਾਣਾ ਰਾਮਾਮੰਡੀ 'ਚ ਪੈਂਦੇ ਵੀਵਾ ਕਲਾਜ਼ ਦੇ ਹੈਂਗਆਉਟ ਨਾਂਅ ਦੇ ਬਾਰ 'ਚ ਹੋਏ ਇਕ ਝਗੜੇ ਦੌਰਾਨ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਿਸ ਕੋਲੋਂ ਵਾਰਦਾਤ 'ਚ ਵਰਤੀ ਗਈ ਪਿਸਤੌਲ ਤੇ 4 ਜ਼ਿੰਦਾ ਰੌਾਦ ਵੀ ਬਰਾਮਦ ...

ਪੂਰੀ ਖ਼ਬਰ »

ਇਕ ਪਿਸਤੌਲ ਤੇ 3 ਜ਼ਿੰਦਾ ਰੌ ਾਦਾਂ ਸਮੇਤ 2 ਕਾਬੂ

ਜਲੰਧਰ, 22 ਸਤੰਬਰ (ਸ਼ੈਲੀ)-ਕਮਿਸ਼ਨਰੇਟ ਪੁਲਿਸ ਦੇ ਸੀ. ਆਈ. ਏ. ਸਟਾਫ਼ ਦੀ ਪੁਲਿਸ ਨੇ ਥਾਣਾ ਪੰਜ ਵਿਖੇ ਇਕ ਮਾਮਲੇ 'ਚ ਨਾਮਜ਼ਦ ਦੋ ਵਿਅਕਤੀਆਂ ਨੂੰ ਇਕ ਨਾਜਾਇਜ਼ ਪਿਸਤੌਲ ਤੇ 3 ਜ਼ਿੰਦਾਂ ਰੌਾਦ ਸਮੇਤ ਗਿ੍ਫ਼ਤਾਰ ਕੀਤਾ ਹੈ | ਜਿਨ੍ਹਾਂ ਦੀ ਪਹਿਚਾਣ ਵਰੁਣ ਸ਼ਰਮਾ ਉਰਫ ...

ਪੂਰੀ ਖ਼ਬਰ »

ਦੀਵਾਲੀ ਨੂੰ ਇਸ ਵਾਰ ਕੌ ਾਸਲਰਾਂ ਨੂੰ ਕੀ ਦੇਵੇਗਾ ਨਿਗਮ ਪ੍ਰਸ਼ਾਸਨ ਤੋਹਫ਼ਾ

ਸ਼ਿਵ ਸ਼ਰਮਾ ਜਲੰਧਰ, 22 ਸਤੰਬਰ-ਹਰ ਸਾਲ ਦੀ ਤਰ੍ਹਾਂ ਇਸ ਸਾਰ ਦੀਵਾਲੀ ਦੇ ਮੌਕੇ ਸ਼ਹਿਰ ਦੇ 80 ਕੌਾਸਲਰਾਂ ਨੂੰ ਕੀ ਉਪਹਾਰ ਮਿਲੇਗਾ, ਇਸ ਦੀ ਚਰਚਾ ਹੁਣ ਤੋਂ ਹੀ ਸ਼ੁਰੂ ਹੋ ਗਈ ਹੈ | ਜਿਸ ਤਰ੍ਹਾਂ ਨਾਲ ਬਾਜ਼ਾਰ 'ਚ ਮੰਦੀ ਦੀ ਲਹਿਰ ਹੈ ਤਾਂ ਉਸੇ ਤਰ੍ਹਾਂ ਨਾਲ ਨਿਗਮ 'ਚ ਵੀ ...

ਪੂਰੀ ਖ਼ਬਰ »

ਪਠਾਨਕੋਟ ਫਲਾਈਓਵਰ ਥੱਲਿਓਾ ਮਿਲੀ ਅਣਪਛਾਤੀ ਲਾਸ਼

ਮਕਸੂਦਾਂ, 22 ਸਤੰਬਰ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਪਠਾਨਕੋਟ ਫਲਾਈਓਵਰ ਥਲਿਓਾ ਦੇਰ ਸ਼ਾਮ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ | ਘਟਨਾ ਦੀ ਸੂਚਨਾ ਮਿਲਦੇ ਥਾਣਾ 8 ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ 4 ਕਾਬੂ

ਜਲੰਧਰ, 22 ਸਤੰਬਰ (ਸ਼ੈਲੀ)-ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ 10 ਗ੍ਰਾਮ ਹੈਰੋਇਨ ਸਮੇਤ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਿਨ੍ਹਾਂ ਦੀ ਪਹਿਚਾਣ ਨਰਿੰਦਰ ਸਿੰਘ ਉਰਫ਼ ਪਿ੍ੰਸ ਪੁੱਤਰ ਸੁਰਜੀਤ ਸਿੰਘ ਵਾਸੀ ਕੱਚਾ ਕੋਟ ਤੇ ਸ਼ਿਵਮ ਪੁੱਤਰ ਮਨ ਸਹੋਤਾ ਵਾਸੀ ਗਲੀ ...

ਪੂਰੀ ਖ਼ਬਰ »

ਇਲਾਕੇ ਨੂੰ ਪੜ੍ਹੇ-ਲਿਖੇ ਤੇ ਸੂਝਵਾਨ ਚੇਅਰਮੈਨ ਤੇ ਵਾਈਸ ਚੇਅਰਮੈਨ ਮਿਲ ਰਹੇ ਹਨ-ਪ੍ਰਗਟ ਸਿੰਘ

ਜਮਸ਼ੇਰ ਖਾਸ, 22 ਸਤੰਬਰ (ਜਸਬੀਰ ਸਿੰਘ ਸੰਧੂ)-ਜਲੰਧਰ ਪੂਰਬੀ ਤੋਂ ਬਲਾਕ ਸੰਮਤੀ ਮੈਂਬਰ ਗਿਆਨ ਚੰਦ ਸਹੋਤਾ ਦੇ ਚੇਅਰਮੈਨ ਬਣਨ ਦੀ ਖੁਸ਼ੀ ਵਿਚ ਜਮਸ਼ੇਰ 'ਚ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਜਲੰਧਰ ਕੈਂਟ ਤੋਂ ਪਦਮਸ੍ਰੀ ਪ੍ਰਗਟ ਸਿੰਘ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ...

ਪੂਰੀ ਖ਼ਬਰ »

ਬਰਸਾਤਾਂ ਨਾਲ ਖਰਾਬ ਹੋਈਆਂ ਸੜਕਾਂ ਨੂੰ ਠੀਕ ਕਰਨ ਦਾ ਕੰਮ ਸ਼ੁਰੂ

ਜਲੰਧਰ, 22 ਸਤੰਬਰ (ਸ਼ਿਵ)-ਬਰਸਾਤਾਂ ਦੇ ਖ਼ਤਮ ਹੋਣ ਤੋਂ ਬਾਅਦ ਨਗਰ ਨਿਗਮ ਜਲੰਧਰ ਵਲੋਂ ਸ਼ਹਿਰ 'ਚ ਅਗਲੇ ਹਫ਼ਤੇ ਤੋਂ 30 ਕਰੋੜ ਦੀਆਂ ਹੋਰ ਸੜਕਾਂ ਬਣਾਉਣ ਦੇ ਟੈਂਡਰ ਲੱਗਣ ਜਾ ਰਹੇ ਹਨ | ਅੱਜ ਕਈ ਖ਼ਰਾਬ ਸੜਕਾਂ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਜਿਨ੍ਹਾਂ 'ਚ ਸਭ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵਲੋਂ ਭਾਈ ਲਾਲੋ ਦਾ ਜਨਮ ਦਿਹਾੜਾ ਮਨਾਉਣਾ ਸ਼ਲਾਘਾਯੋਗ-ਕਿਸ਼ਨਪੁਰਾ

ਜਲੰਧਰ, 22 ਸਤੰਬਰ (ਸਟਾਫ ਰਿਪੋਰਟਰ)-ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਕਿਸ਼ਨਪੁਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਲਾਲੋ ਦਾ ਜਨਮ ਦਿਹਾੜਾ ਮਨਾਏ ਜਾਣ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ...

ਪੂਰੀ ਖ਼ਬਰ »

ਰਾਜਵੰਤ ਸਿੰਘ ਸੁੱਖਾ ਦੀ ਅਗਵਾਈ ਹੇਠ ਸੰਗਤਾਂ ਨੇ ਸਫੇਦ ਰੰਗ ਕਰਨ ਦੀ ਕੀਤੀ ਸੇਵਾ

ਜਲੰਧਰ, 22 ਸਤੰਬਰ (ਸਟਾਫ ਰਿਪੋਰਟਰ)-ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਸੂਬਾ ਸਕੱਤਰ ਰਾਜਵੰਤ ਸਿੰਘ ਸੁੱਖਾ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਸੰਗਤ ਵਲੋਂ ਸੁਲਤਾਨਪੁਰ ਲੋਧੀ ਵਿਖੇ ਨਗਰ ਨੂੰ ਸਫੈਦ ਰੰਗ ਕਰਨ ਦੀ ਸੇਵਾ ਕੀਤੀ | ਇਸ ਮੌਕੇ ਹਰਬੰਸ ਸਿੰਘ ਮੰਡ, ਰਘਬੀਰ ...

ਪੂਰੀ ਖ਼ਬਰ »

50 ਸਰਕਾਰੀ ਇਮਾਰਤਾਂ 'ਤੇ ਲਗਾਏ ਜਾਣਗੇ ਰੇਨ ਹਾਰਵੈਸਟਿੰਗ ਸਿਸਟਮ-ਡੀ. ਸੀ.

ਜਲੰਧਰ, 22 ਸਤੰਬਰ (ਹਰਵਿੰਦਰ ਸਿੰਘ ਫੁੱਲ)-ਪਾਣੀ ਦੀ ਹੋ ਰਹੀ ਬਰਬਾਦੀ ਨੂੰ ਰੋਕਣ ਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਏ ਅਹਿਮ ਫ਼ੈਸਲੇ ਤਹਿਤ ਜਲਦੀ ਹੀ ਜ਼ਿਲ੍ਹੇ ਦੀਆਂ ਸਰਕਾਰੀ ਇਮਾਰਤਾਂ 'ਤੇ 50 ਰੇਨ ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਨੇ ਤੋੜੇ ਕਾਰ ਕੇ ਸ਼ੀਸ਼ੇ

ਜਲੰਧਰ, 22 ਸਤੰਬਰ (ਸ਼ੈਲੀ)-ਬੀਤੀ ਰਾਤ ਗੜ੍ਹਾ ਦੇ ਟੈਂਕੀ ਮਹੁੱਲਾ 'ਚ ਘਰ ਦੇ ਬਾਹਰ ਖੜ੍ਹੀ ਕਾਰ ਦੇ ਸ਼ਰਾਰਤੀ ਅਨਸਰਾਂ ਨੇ ਸ਼ੀਸ਼ੇ ਤੋੜ ਦਿੱਤੇ | ਜਾਣਕਾਰੀ ਦਿੰਦੇ ਹੋਏ ਮੁਖਲ ਰਾਜ ਪੁੱਤਰ ਸ਼ੰਕਰ ਦਾਸ ਵਾਸੀ 1204-2, ਬਾਬਾ ਜੀਵਨ ਸਿੰਘ ਚੌਕ ਗੜ੍ਹਾ ਨੇ ਦੱਸਿਆ ਕਿ ਉਹ ਦੇਰ ...

ਪੂਰੀ ਖ਼ਬਰ »

ਸਿਟੀਜ਼ਨ ਅਰਬਨ ਕੋ-ਆਪ੍ਰੇਟਿਵ ਦੀ ਸਾਲਾਨਾ ਮੀਟਿੰਗ

ਜਲੰਧਰ, 22 ਸਤੰਬਰ (ਹਰਵਿੰਦਰ ਸਿੰਘ ਫੁੱਲ)-ਸਿਟੀਜਨ ਅਰਬਨ ਕੋ-ਆਪ੍ਰੇਟਿਵ ਬੈਂਕ ਦੀ ਸਾਲਾਨਾ ਮੀਟਿੰਗ ਵਿਕਟੋਰੀਆ ਗਰਡਨ ਵਿਖੇ ਚੇਅਰਮੈਨ ਕੇ. ਕੇ. ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਪੰਜਾਬ ਦੇ ਸਨਅਤ ਤੇ ਕਾਮਰਸ ਵਿਭਾਗ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ...

ਪੂਰੀ ਖ਼ਬਰ »

ਸੇਂਟ ਸੋਲਜਰ ਵਿਖੇ ਕੌਮਾਂਤਰੀ ਸਟੱਡੀਜ਼ 'ਤੇ ਸੈਮੀਨਾਰ

ਜਲੰਧਰ, 22 ਸਤੰਬਰ (ਜਤਿੰਦਰ ਸਾਬੀ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਸਟੱਡੀਜ 'ਚ ਬੀ. ਬੀ. ਏ., ਬੀ. ਸੀ. ਏ. ਤੇ ਬੀ. ਐਸ. ਸੀ. ਐਗਰੀਕਲਚਰ ਦੇ ਵਿਦਿਆਰਥੀਆਂ ਲਈ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ | ਗੁਰਸਿਮਰਨਪ੍ਰੀਤ ਸਿੰਘ ਇਸ ਮੌਕੇ 'ਤੇ ਵਿਸ਼ੇਸ਼ ਰੂਪ ਨਾਲ ਹਾਜ਼ਰ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਢਾਡੀ ਦਰਬਾਰ ਕਰਵਾਇਆ

ਜਲੰਧਰ, 22 ਸਤੰਬਰ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 50 ਦੀਵਾਨਾਂ ਦੀ ਲੜੀ ਦਾ 34ਵਾਂ ਦੀਵਾਨ ਢਾਡੀ ਦਰਬਾਰ ਦੇ ਰੂਪ 'ਚ ਸਜਾਇਆ ਗਿਆ¢ ਜਿਸ 'ਚ ਬਰਸਾਲੇ ਵਾਲੀਆਂ ...

ਪੂਰੀ ਖ਼ਬਰ »

ਟ੍ਰੈਫ਼ਿਕ ਚਲਾਨ ਭੁਗਤ ਲਿਆ, ਆਨਲਾਈਨ ਆ ਰਿਹਾ ਨਹੀਂ ਭੁਗਤਿਆ ਚਲਾਨ

ਸ਼ਿਵ ਸ਼ਰਮਾ ਜਲੰਧਰ, 22 ਸਤੰਬਰ-ਪੰਜਾਬ ਸਰਕਾਰ ਵਲੋਂ ਮਹਿੰਗੇ ਟ੍ਰੈਫ਼ਿਕ ਜੁਰਮਾਨੇ ਵਾਲੇ ਆਦੇਸ਼ ਲਾਗੂ ਨਾ ਕਰ ਕੇ ਕੀ ਕੇਂਦਰ ਪੰਜਾਬ ਤੋਂ ਨਾਰਾਜ਼ ਹੋ ਗਿਆ ਹੈ ਕਿਉਂਕਿ ਲੋਕ ਹੁਣ ਗੱਡੀਆਂ ਦੇ ਜਿਹੜੇ ਚਲਾਨ ਤਾਂ ਭੁਗਤ ਰਹੇ ਹਨ ਪਰ ਆਨਲਾਈਨ ਉਨ੍ਹਾਂ ਦੇ ਨਾਂਅ 'ਤੇ ...

ਪੂਰੀ ਖ਼ਬਰ »

ਬੱਚਿਆਂ 'ਚ ਹਰਨੀਆਂ ਦੇ ਦੂਰਬੀਨ ਨਾਲ ਆਪ੍ਰੇਸ਼ਨ ਬਾਰੇ ਦਿੱਤੀ ਜਾਣਕਾਰੀ

ਜਲੰਧਰ, 22 ਸਤੰਬਰ (ਐੱਮ. ਐੱਸ. ਲੋਹੀਆ)-ਬੱਚਿਆਂ 'ਚ ਹਰਨੀਆਂ ਦਾ ਹੋਣਾ ਆਮ ਹੈ, ਜਿਨ੍ਹਾਂ 'ਚੋਂ ਬਹੁਤ ਸਾਰੇ ਬੱਚਿਆਂ ਨੂੰ ਹਰਨੀਆਂ ਦੇ ਆਪ੍ਰੇਸ਼ਨ ਦੀ ਜ਼ਰੂਰਤ ਪੈਂਦੀ ਹੈ, ਕਈ ਵਾਰ ਇਹ ਆਪਣੇ ਆਪ ਪਹਿਲੇ ਕੁਝ ਸਾਲਾਂ 'ਚ ਠੀਕ ਹੋ ਜਾਂਦਾ ਹੈ | ਬੱਚਿਆਂ ਦੇ ਦੂਰਬੀਨ ਰਾਹੀਂ ...

ਪੂਰੀ ਖ਼ਬਰ »

ਇੰਨੋਸੈਂਟ ਹਾਰਟਸ ਵਿਖੇ 'ਇਮੋਸ਼ਨਲ ਇੰਟੈਲੀਜੈਂਸ ਫਾਰ ਯੰਗ ਲਰਨਰਜ਼' 'ਤੇ ਸੈਮੀਨਾਰ

ਜਲੰਧਰ, 22 ਸਤੰਬਰ (ਜਤਿੰਦਰ ਸਾਬੀ)-ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ (ਜੀ. ਐੱਮ. ਟੀ., ਲੋਹਾਰਾਂ, ਸੀ. ਜੇ. ਆਰ., ਰਾਈਲ ਵਰਲਡ ਇੰਟਰਨੈਸ਼ਨਲ) ਦੇ ਅਧਿਆਪਕਾਂ ਲਈ ਸਕੂਲ 'ਚ ਸੈਮੀਨਾਰ ਦਾ ਆਯੋਜਨ ਕੀਤਾ | ਸੈਮੀਨਾਰ ਪ੍ਰਸਿੱਧ ਪਬਲਿਸ਼ਰ ਰਤਨਾ ਸਾਗਰ ਵਲੋਂ ਆਯੋਜਿਤ ਕੀਤਾ | ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਡਿਫੈਂਸ ਕਾਲੋਨੀ ਦੇ ਪ੍ਰਧਾਨ ਪ੍ਰਮਾਤਮਾ ਸਿੰਘ ਨੂੰ ਸ਼ਰਧਾਂਜਲੀਆਂ ਭੇਟ

ਜਲੰਧਰ, 22 ਸਤੰਬਰ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਡਿਫੈਂਸ ਕਾਲੋਨੀ ਦੇ ਪ੍ਰਧਾਨ ਸ. ਪ੍ਰਮਾਤਮਾ ਸਿੰਘ ਜੋਂ ਬੀਤੇ ਦਿਨੀ 14 ਸਤੰਬਰ ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਸਾਹਿਬ ਦੇ ਭੋਗ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵੈੱਲਫੇਅਰ ਸੁਸਾਇਟੀ ਦੀ ਚੋਣ

ਚੁਗਿੱਟੀ/ਜੰਡੂਸਿੰਘਾ, 22 ਸਤੰਬਰ (ਨਰਿੰਦਰ ਲਾਗੂ)-ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਵਸਨੀਕਾਂ ਵਲੋਂ ਇਕ ਬੈਠਕ ਦੌਰਾਨ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵੈੱਲਫੇਅਰ ਸੁਸਾਇਟੀ ਦੇ ਪ੍ਰਬੰਧਕਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਜਾਣਕਾਰੀ ਅਨੁਸਾਰ ਇਸ ਮੌਕੇ ...

ਪੂਰੀ ਖ਼ਬਰ »

ਸਕੂਟਰ 'ਤੇ ਜਾ ਰਹੇ ਬਜ਼ੁਰਗ ਜੋੜੇ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਗੰਭੀਰ ਜ਼ਖ਼ਮੀ

ਮਕਸੂਦਾਂ, 22 ਸਤੰਬਰ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੇ ਡੀ. ਏ. ਵੀ. ਫਲਾਈਓਵਰ 'ਤੇ ਐਕਟੀਵਾ ਸਵਾਰ ਇਕ ਬਜ਼ੁਰਗ ਜੋੜੇ ਨੂੰ ਸਵੇਰੇ-ਸਵੇਰੇ ਤੇਜ਼ ਰਫ਼ਤਾਰ ਇਨੋਵਾ ਕਾਰ ਟੱਕਰ ਮਾਰ ਮੌਕੇ ਤੋਂ ਫ਼ਰਾਰ ਹੋ ਗਏ | ਟੱਕਰ ਕਾਰਨ ਬਜ਼ੁਰਗ ਜੋੜਾ ਗੰਭੀਰ ਤੌਰ 'ਤੇ ਜ਼ਖ਼ਮੀ ਹੋ ...

ਪੂਰੀ ਖ਼ਬਰ »

ਭਾਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਤੇ ਸ਼ੋਭਾ ਯਾਤਰੀ ਸਬੰਧੀ ਸ਼ਕਤੀ ਨਗਰ 'ਚ ਮੀਟਿੰਗ

ਜਲੰਧਰ, 22 ਸਤੰਬਰ (ਹਰਵਿੰਦਰ ਸਿੰਘ ਫੁੱਲ)-ਸਿਟੀ ਵਾਲਮੀਕਿ ਸਭਾ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ 12 ਸਤੰਬਰ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੇ ਸਬੰਧ ਸ਼ਕਤੀ ਨਗਰ ਵਿਖੇ ਵਿਸ਼ੇਸ਼ ਮੀਟਿੰਗ ਹੋਈ | ਜਿਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਅੰਮਿ੍ਤ ...

ਪੂਰੀ ਖ਼ਬਰ »

ਸ਼ਿਵ ਰਾਮ ਕਲਾ ਮੰਚ ਵਲੋਂ ਸੀਤਾ ਸਵੰਬਰ ਨਾਈਟ ਪੇਸ਼

ਜਲੰਧਰ, 22 ਸਤੰਬਰ (ਹਰਵਿੰਦਰ ਸਿੰਘ ਫੁੱਲ)-ਸ਼ਿਵ ਰਾਮ ਕਲਾ ਮੰਚ ਸ੍ਰੀ ਰਾਮ ਲੀਲਾ ਕਮੇਟੀ ਮਾਡਲ ਹਾਊਸ ਵਲੋਂ ਬੀਤੀ ਰਾਤ ਸੀਤਾ ਸਵੰਬਰ ਨਾਈਟ ਪੇਸ਼ ਕੀਤੀ ਗਈ | ਨਾਈਟ ਦੀ ਸ਼ੁਰੂਆਤ ਪ੍ਰਭੂ ਸ੍ਰੀ ਰਾਮ ਦੀ ਆਰਤੀ ਨਾਲ ਕੀਤੀ ਗਈ | ਦੂਜੇ ਦਿਨ ਦੀ ਨਾਈਟ ਦਾ ਉਦਘਾਟਨ ਸੋਮ ਦੱਤ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਸਿੰਗਲਾ ਵਲੋਂ ਸ਼ਵਿੰਦਰ ਉੱਪਲ ਦਾ ਸਨਮਾਨ

ਜਲੰਧਰ, 22 ਸਤੰਬਰ (ਜਸਪਾਲ ਸਿੰਘ)-ਪੀ. ਐਸ. ਆਈ. ਡੀ. ਸੀ. ਦੇ ਡਾਇਰੈਕਟਰ ਸ਼ਵਿੰਦਰ ਉੱਪਲ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਬੀਤੇ ਦਿਨੀਂ ਆਪਣੀ ਜਲੰਧਰ ਫੇਰੀ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਰੇਲ ਗੱਡੀ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ ਕੋਟਰਾਮਦਾਸ ਲਾਗੇ ਵਾਪਰੀ ਘਟਨਾ

ਚੁਗਿੱਟੀ/ਜੰਡੂਸਿੰਘਾ, 22 ਸਤੰਬਰ (ਨਰਿੰਦਰ ਲਾਗੂ)-ਬੀਤੀ ਰਾਤ ਸਥਾਨਕ ਕੋਟਰਾਮਦਾਸ ਰੇਲਵੇ ਫਾਟਕ ਲਾਗੇ ਰੇਲ ਪਟੜੀ ਪਾਰ ਕਰਦੇ ਸਮੇਂ ਰੇਲ ਗੱਡੀ ਦੀ ਲਪੇਟ 'ਚ ਆਏ ਇਕ ਨੌਜਵਾਨ ਲੜਕੇ ਦੀ ਮੌਤ ਹੋ ਗਈ | ਇਸ ਸਬੰਧੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਜੀ. ਆਰ. ਪੀ. ਦੇ ਏ. ਐਸ. ...

ਪੂਰੀ ਖ਼ਬਰ »

ਡਾ: ਜੇ. ਐਸ. ਬਾਵਰਾ ਸੰਗੀਤ ਸਮੇਲਨ 'ਚ ਕਲਾਕਾਰਾਂ ਨੇ ਬੰਨਿ੍ਹਆ ਰੰਗ

ਜਲੰਧਰ, 22 ਸਤੰਬਰ (ਹਰਵਿੰਦਰ ਸਿੰਘ ਫੁੱਲ)-ਉੱਘੇ ਸੰਗੀਤ ਪ੍ਰੇਮੀ ਡਾ: ਜੇ. ਐਸ. ਬਾਵਰਾ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸੰਗੀਤ ਕਲਾ ਮੰਚ ਵਲੋਂ 60ਵਾਂ ਬਾਵਰਾ ਸੰਗੀਤ ਸੰਮੇਲਨ-2019 ਕੇ. ਐਲ. ਸਹਿਗਲ ਮੈਮੋਰੀਅਲ ਹਾਲ ਜਲੰਧਰ ਵਿਖੇ ਕਰਵਾਇਆ ਗਿਆ | ਮਹਾਂ ਮੰਡਲੇਸ਼ਵਰ ਸਵਾਮੀ ...

ਪੂਰੀ ਖ਼ਬਰ »

ਸੇਂਟ ਸੋਲਜਰ ਵਿਖੇ ਮਨਾਇਆ ਵਿਸ਼ਵ ਸ਼ਾਂਤੀ ਦਿਵਸ

ਜਲੰਧਰ, 22 ਸਤੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਇੰਟਰ ਕਾਲਜ ਫਰੈਂਡਜ਼ ਕਾਲੋਨੀ ਵਿਖੇ ਵਿਸ਼ਵ ਸ਼ਾਂਤੀ ਦਿਵਸ ਮਨਾਇਆ ਗਿਆ | ਪਿ੍ੰਸੀਪਲ ਮਨਗਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਵਿਦਿਆਰਥੀਆਂ ਨੇ ਵਿਸ਼ਵ 'ਚ ਸ਼ਾਂਤੀ ਫੈਲਾਉਣ ਦੀ ਅਪੀਲ ਕੀਤੀ | ਵਿਦਿਆਰਥੀਆਂ ...

ਪੂਰੀ ਖ਼ਬਰ »

ਨਾਰਥ ਜ਼ੋਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਮੇਜ਼ਬਾਨ ਪੰਜਾਬ ਬਣਿਆ ਓਵਰਆਲ ਚੈਂਪੀਅਨ

ਜਲੰਧਰ, 22 ਸਤੰਬਰ (ਜਤਿੰਦਰ ਸਾਬੀ)-31ਵੀਂ ਨਾਰਥ ਜ਼ੋਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਜੋ ਬੀਤੇ ਦਿਨੀ ਸੰਗਰੂਰ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿਪ 'ਚ ਮੇਜ਼ਬਾਨ ਪੰਜਾਬ ਓਵਰਆਲ ਚੈਂਪੀਅਨ ਬਣਿਆ, ਤੇ ਲਾਇਲਪੁਰ ਖਾਲਸਾ ਕਾਲਜ ਦੇ ਗੁਰਵਿੰਦਰਵੀਰ ਸਿੰਘ ਨੇ ਅੰਡਰ 20 ...

ਪੂਰੀ ਖ਼ਬਰ »

ਸੰਜੀਵ ਵਾਸਲ ਨੂੰ 'ਭਾਰਤੀ ਮਹਾਨ ਵਿਕਾਸ ਪੁਰਸਕਾਰ' ਨਾਲ ਕੀਤਾ ਸਨਮਾਨਿਤ

ਜਲੰਧਰ, 22 ਸਤੰਬਰ (ਰਣਜੀਤ ਸਿੰਘ ਸੋਢੀ)-ਵਾਸਲ ਐਜੂਕੇਸ਼ਨਲ ਗਰੁੱਪ ਦੇ ਚੇਅਰਮੈਨ ਨੂੰ 'ਏਸ਼ੀਆ ਵਨ ਇੰਡੀਆਸ ਗ੍ਰੇਟੈਸਟ ਬਰੈਂਡ ਐਾਡ ਲੀਡਰ ਅਵਾਰਡ 2018-19' ਵਲੋਂ ਮਨਾਏ ਜਾ ਰਹੇ 72ਵੇਂ ਪ੍ਰਾਈਡ ਆਫ਼ ਨੇਸ਼ਨਜ਼ ਪ੍ਰੋਗਰਾਮ ਵਿਚ ਵਾਸਲ ਐਜੂਕੇਸ਼ਨਲ ਗਰੁੱਪ ਦੇ ਚੇਅਰਮੈਨ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੇਵਾ ਅਭਿਆਨ 'ਚ ਸ਼ਾਮਿਲ ਗੁਰੂ ਨਾਨਕ ਦੀ ਹੱਟੀ

ਜਲੰਧਰ, 22 ਸਤੰਬਰ (ਹਰਵਿੰਦਰ ਸਿੰਘ ਫੁੱਲ)- ਤੇਰਾ-ਤੇਰਾ ਹੱਟੀ ਪਰਿਵਾਰ ਦੇ ਮੈਂਬਰਾਂ ਦੀ ਇਕ ਮੀਟਿੰਗ 120 ਫੁੱਟੀ ਰੋਡ 'ਤੇ ਹੋਈ, ਜਿਸ ਵਿਚ ਤਰਵਿੰਦਰ ਸਿੰਘ ਰਿੰਕੂ, ਸਰਬਜੀਤ ਸਿੰਘ ਟਾਈਗਰ, ਜਤਿੰਦਰ ਪਾਲ ਸਿੰਘ ਕਪੂਰ, ਜਸਵਿੰਦਰ ਸਿੰਘ ਬਵੇਜਾ, ਗੁਰਦੀਪ ਸਿੰਘ ਕਾਰਵਾਾ, ਸਨੀ ...

ਪੂਰੀ ਖ਼ਬਰ »

ਨਾਜਾਇਜ਼ ਸੀਵਰ ਜੋੜਨ ਦੀ ਕੀਤੀ ਸ਼ਿਕਾਇਤ

ਰਣਜੀਤ ਸਿੰਘ ਐਵਿਨਿਊ ਦੇ ਲੋਕ ਮਿਲੇ ਚੇਅਰਮੈਨ ਨੂੰ ਜਲੰਧਰ, 22 ਸਤੰਬਰ (ਸ਼ਿਵ)-ਮਹਾਰਾਜਾ ਰਣਜੀਤ ਸਿੰਘ ਐਵਿਨਿਊ ਦੇ ਲੋਕਾਂ ਨੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੂੰ ਮਿਲ ਕੇ ਸ਼ਿਕਾਇਤ ਕੀਤੀ ਹੈ ਕਿ ਇਸ ਕਾਲੋਨੀ ਦੇ ਨਾਲ ਲੱਗਦੇ ...

ਪੂਰੀ ਖ਼ਬਰ »

ਕਾਮਰੇਡ ਤੱਗੜ ਵਲੋਂ ਰੀਗਲ ਸਿਨੇਮਾ ਦੀ ਇਮਾਰਤ ਨਾਲ ਛੇੜਛਾੜ ਦਾ ਵਿਰੋਧ

ਜਲੰਧਰ, 22 ਸਤੰਬਰ (ਜਸਪਾਲ ਸਿੰਘ)-ਸੀ.ਪੀ.ਆਈ. (ਐੱਮ) ਦੇ ਸੀਨੀਅਰ ਆਗੂ ਸੂਬਾ ਸਕੱਤਰੇਤ ਦੇ ਮੈਂਬਰ ਅਤੇ ਪੰਜਾਬ ਦੇ ਸਾਬਕਾ ਵਿਦਿਆਰਥੀ ਆਗੂ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਅੱਜ ਇੱਥੋਂ ਜਾਰੀ ਕੀਤੇ ਗਏ ਇਕ ਲਿਖਤੀ ਪ੍ਰੈੱਸ ਨੋਟ ਰਾਹੀਂ ਕੁਝ ਅਖ਼ਬਾਰਾਂ ਵਿਚ ਛਪੀ ਅਤੇ ...

ਪੂਰੀ ਖ਼ਬਰ »

ਆਲ ਇੰਡੀਆ ਪਰਮਿਟ 15 ਸਾਲ ਦਾ ਕਰਨ ਦੀ ਮੰਗ

ਜਲੰਧਰ, 22 ਸਤੰਬਰ (ਸ਼ਿਵ)-ਯੂਨਾਈਟਿਡ ਡਰਾਈਵਰ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਔਲਖ ਨੇ ਏ. ਡੀ. ਸੀ. ਜਸਬੀਰ ਸਿੰਘ ਨੂੰ ਮੁੱਖ ਮੰਤਰੀ ਦੇ ਨਾਂਅ ਇਕ ਮੰਗ-ਪੱਤਰ ਦੇ ਕਿਹਾ ਹੈ ਕਿ ਆਲ ਇੰਡੀਆ ਪਰਮਿਟ 8 ਸਾਲ ਤੋਂ ਵਧਾ ਕੇ 15 ਸਾਲ ਤੱਕ ਕੀਤੀ ਜਾਵੇ ਤੇ ਇਸ ਤੋਂ ਇਲਾਵਾ ...

ਪੂਰੀ ਖ਼ਬਰ »

ਪੰਜਾਬੀ ਲਿਖਾਰੀ ਸਭਾ ਵਲੋਂ ਪ੍ਰੋ: ਰਿਆੜ ਦਾ ਕਾਵਿ ਸੰਗ੍ਰਹਿ 'ਤਲਵੰਡੀ ਚਾਨਣ ਹੋਆ' ਲੋਕ ਅਰਪਣ

ਜਲੰਧਰ, 22 ਸਤੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਮਾਂ ਬੋਲੀ ਨੂੰ ਬੜੀ ਸਿਆਣਪ ਤੇ ਸਿਦਕਦਿਲੀ ਨਾਲ ਸ਼ਾਤਰ ਲੋਕਾਂ ਦੀਆਂ ਚਾਲਾਂ ਤੋਂ ਬਚਾਉਣ ਲਈ ਮੁਹਿੰਮ ਚਲਾਉਣੀ ਚਾਹੀਦੀ ਹੈ | ਇਹ ਵੰਗਾਰ ਪੰਜਾਬੀ ਲਿਖਾਰੀ ਸਭਾ ਵਲੋਂ ਕਰਵਾਏ ਸਮਾਗਮ ਦੌਰਾਨ ਬੁਲਾਰਿਆਂ ਨੇ ...

ਪੂਰੀ ਖ਼ਬਰ »

ਏ. ਪੀ. ਜੇ. ਕਾਲਜ ਵਿਖੇ ਹਿੰਦੀ ਹਫ਼ਤਾ ਮਨਾਇਆ

ਜਲੰਧਰ, 22 ਸਤੰਬਰ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਿਖੇ ਹਿੰਦੀ ਦਿਵਸ ਨੂੰ ਸਮਰਪਿਤ ਸਾਹਿਤਕ ਹਫ਼ਤਾ ਮਨਾਇਆ ਗਿਆ, ਜਿਸ ਦੇ ਸਮਾਪਤੀ ਸਮਾਗਮ ਦੌਰਾਨ ਕਹਾਣੀ ਉਚਾਰਨ, ਕਵਿਤਾ ਉਚਾਰਨ, ਲੇਖ, ਵਾਦ-ਵਿਵਾਦ ਲੇਖਣ ਤੇ ਭਾਸ਼ਣ ਮੁਕਾਬਲੇ ਆਦਿ ...

ਪੂਰੀ ਖ਼ਬਰ »

ਸ਼ੋਭਾ ਯਾਤਰਾ 'ਚ ਨਹੀਂ ਹੋਵੇਗੀ ਪਲਾਸਟਿਕ ਦੀ ਵਰਤੋਂ

ਜਲੰਧਰ, 22 ਸਤੰਬਰ (ਸ਼ਿਵ)-ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਅਸ਼ੋਕ ਭੀਲ ਨੇ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਨੂੰ ਉਨ੍ਹਾਂ ਦੇ ਦਫਤਰ 'ਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਸ਼ੋਭਾ ਯਾਤਰਾ ਦੀ ਸਾਫ਼ ਸਫ਼ਾਈ ਬਾਰੇ ਕੀਤੀ ਗਈ ਮੀਟਿੰਗ 'ਚ ...

ਪੂਰੀ ਖ਼ਬਰ »

ਜਮਸ਼ੇਰ ਡੇਅਰੀ ਕੰਪਲੈਕਸ ਦੇ ਖੂੰਖਾਰ ਕੁੱਤਿਆਂ ਤੋਂ ਪ੍ਰੇਸ਼ਾਨ ਹਨ ਪਾੜ੍ਹੇ

ਜਮਸ਼ੇਰ ਖ਼ਾਸ, 22 ਸਤੰਬਰ (ਜਸਬੀਰ ਸਿੰਘ ਸੰਧੂ)-ਜਮਸ਼ੇਰ ਡੇਅਰੀ ਕੰਪਲੈਕਸ 'ਚ ਝੁੰਡਾਂ ਦੇ ਝੁੰਡ ਅਵਾਰਾ ਕੁੱਤਿਆਂ ਤੋਂ ਪਿੰਡ ਚਿੱਤੇਵਾਣੀ, ਨਾਨਕਪਿੰਡੀ, ਚੰਨਣਪੁਰ, ਦੀਵਾਲੀ, ਭੋਡੇ ਸਪਰਾਏ, ਜਮਸ਼ੇਰ ਅਤੇ ਜਗਰਾਲ ਦੇ ਸਕੂਲਾਂ-ਕਾਲਜਾਂ ਨੂੰ ਆਉਣ-ਜਾਣ ਵਾਲੇ ਵਿਦਿਆਰਥੀ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਵਲੋਂ ਲੰਮਾ ਪਿੰਡ ਵਿਖੇ ਬੈਠਕ

ਚੁਗਿੱਟੀ/ਜੰਡੂਸਿੰਘਾ, 22 ਸਤੰਬਰ (ਨਰਿੰਦਰ ਲਾਗੂ)-ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਬੱਗਾ ਦੀ ਅਗਵਾਈ 'ਚ ਇਕ ਬੈਠਕ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਬੱਗਾ ਨੇ ਆਖਿਆ ਕਿ ਉਕਤ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ...

ਪੂਰੀ ਖ਼ਬਰ »

ਹੜ ਪ੍ਰਭਾਵਿਤ ਖੇਤਰਾਂ 'ਚ ਮਹਾਂਮਾਰੀ ਫੈਲਣ ਦਾ ਖ਼ਦਸ਼ਾ-ਪਰਮਿੰਦਰਪਾਲ ਸਿੰਘ ਖ਼ਾਲਸਾ

ਜਲੰਧਰ, 22 ਸਤੰਬਰ (ਹਰਵਿੰਦਰ ਸਿੰਘ ਫੁੱਲ)-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਖ਼ਾਲਸਾ ਤੇ ਸਕੱਤਰ ਬਲਵਿੰਦਰਪਾਲ ਸਿੰਘ ਨੇ ਸਥਾਨਕ ਪੰਜਾਬ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਵੇਂ-ਜਿਵੇਂ ...

ਪੂਰੀ ਖ਼ਬਰ »

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਮੀਟਿੰਗ

ਜਲੰਧਰ, 22 ਸਤੰਬਰ (ਰਣਜੀਤ ਸਿੰਘ ਸੋਢੀ)-ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਹੰਗਾਮੀ ਮੀਟਿੰਗ ਸੂਬਾ ਜਨਰਲ ਸਕੱਤਰ ਸੁਖਦੇਵ ਲਾਲ ਬੱਬਰ, ਸੂਬਾ ਸਕੱਤਰ ਰਵਿੰਦਰਪਾਲ ਸਿੰਘ ਬੈਂਸ ਦੀ ਅਗਵਾਈ ਹੇਠ ਦੇਸ਼ ਭਗਤ ਯਾਦਗਾਰ ਹਾਲ ਵਿਖੇ 2008, 2012 ਤੇ ...

ਪੂਰੀ ਖ਼ਬਰ »

ਕੇ. ਐਮ. ਵੀ. ਨੇ ਲੇਹ ਤੋਂ ਦਿੱਲੀ ਤੱਕ ਪੈਨ ਇੰਡੀਆ ਸਾਈਕਲ ਰੈਲੀ ਨੂੰ ਦਿੱਤੀ ਝੰਡੀ

ਜਲੰਧਰ, 22 ਸਤੰਬਰ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਜੋ ਸਦਾ ਰਾਸ਼ਟਰੀ ਹਿਤਾਂ 'ਚ ਆਪਣਾ ਯੋਗਦਾਨ ਪਾਉਣ ਲਈ ਕਾਰਜਸ਼ੀਲ ਰਹਿੰਦੀ ਹੈ ਵਲੋਂ ਭਾਰਤ ਦੇ ਚਾਰੇ ਪਾਸੀਓ ਸਵੱਛਤਾ ਅਭਿਆਨ ਦੇ ਸਬੰਧ 'ਚ ...

ਪੂਰੀ ਖ਼ਬਰ »

ਨਾਰਥ ਜੋਨ ਬੈਡਮਿੰਟਨ ਚੈਂਪੀਅਨਸ਼ਿਪ ਲਈ ਪੰਜਾਬ ਟੀਮਾਂ ਦਾ ਐਲਾਨ-ਕਲਸੀ

ਜਲੰਧਰ, 22 ਸਤੰਬਰ (ਜਤਿੰਦਰ ਸਾਬੀ)-ਨਾਰਥ ਜੋਨ ਬੈਡਮਿੰਟਨ ਚੈਂਪੀਅਨਸ਼ਿਪ ਜੋ 26 ਤੋਂ 29 ਸਤੰਬਰ ਤੱਕ ਪੰਚਕੂਲਾ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ ਦੇ ਵਿਚ ਹਿੱਸਾ ਲੈਣ ਵਾਲੀਆਂ ਸੀਨੀਅਰ ਤੇ ਜੂਨੀਅਰ ਮਰਦਾਂ ਤੇ ਔਰਤਾਂ ਦੀ ਟੀਮ ਦਾ ਐਲਾਨ ਕਰਦਿਆਂ ਪੰਜਾਬ ...

ਪੂਰੀ ਖ਼ਬਰ »

ਪੁਲਿਸ ਵਲੋਂ ਭਗੌੜਾ ਕਾਬੂ

ਮਕਸੂਦਾਂ, 22 ਸਤੰਬਰ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਦੀ ਪੁਲਿਸ ਨੇ ਲੰਬੇ ਸਮੇਂ ਤੋਂ ਭਗੌੜਾ ਚੱਲ ਰਹੇ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ | ਕਾਬੂ ਕੀਤੇ ਦੋਸ਼ੀ ਦੀ ਪਛਾਣ ਜਤਿੰਦਰ ਸਿੰਘ ਜਿੰਦਰ ਪੁੱਤਰ ਅਮਰੀਕ ਸਿੰਘ ਵਾਸੀ ਕਾਹਲਵਾਂ ਦੇ ਤੌਰ 'ਤੇ ਹੋਈ ਹੈ | ਜਾਣਕਾਰੀ ...

ਪੂਰੀ ਖ਼ਬਰ »

ਬਿਰਦੀ ਜਠੇਰਿਆਂ ਦੀ ਯਾਦ 'ਚ ਕਰਵਾਏ ਮੇਲੇ ਦੌਰਾਨ ਲੱਗੀਆਂ ਭਾਰੀ ਰੌਣਕਾਂ

ਚੁਗਿੱਟੀ/ਜੰਡੂਸਿੰਘਾ, 22 ਸਤੰਬਰ (ਨਰਿੰਦਰ ਲਾਗੂ)-ਸ਼ਹਿਰ ਦੇ ਲਾਗਲੇ ਸੁੱਚੀ ਪਿੰਡ 'ਚ ਸਥਿਤ ਬਿਰਦੀ ਜਠੇਰਿਆਂ ਦੇ ਅਸਥਾਨ ਵਿਖੇ ਕਰਵਾਏ ਗਏ ਸਾਲਾਨਾ 3 ਦਿਨਾ ਮੇਲੇ ਦੌਰਾਨ ਵੱਡੀ ਗਿਣਤੀ 'ਚ ਦੂਰੋਂ-ਨੇੜਿਓਾ ਪਹੁੰਚ ਕੇ ਸੰਗਤਾਂ ਵਲੋਂ ਰੌਣਕ ਵਧਾਈ ਗਈ | ਇਸ ਮੌਕੇ ...

ਪੂਰੀ ਖ਼ਬਰ »

ਮਲਸੀਆਂ ਨੇੜੇ ਕਾਰ ਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ

ਮਲਸੀਆਂ, 22 ਸਤੰਬਰ (ਸੁਖਦੀਪ ਸਿੰਘ)-ਮਲਸੀਆਂ ਨੇੜੇ ਅੱਜ ਸਵੇਰੇ ਇਕ ਤੇਜ਼ ਰਫ਼ਤਾਰ ਕਾਰ ਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ ਹੋ ਗਈ | ਜਾਣਕਾਰੀ ਅਨੁਸਾਰ ਬੈਲੀਨੋ ਕਾਰ ਨੰਬਰ ਪੀ.ਬੀ. 08-ਡੀ ਵਾਈ 7697 'ਚ ਅਸ਼ਵਨੀ ਕੁਮਾਰ ਪੁੱਤਰ ਦਾਤਾ ਰਾਮ, ਅਮਨਦੀਪ ਸਿੰਘ ਪੁੱਤਰ ਪਿਆਰਾ ...

ਪੂਰੀ ਖ਼ਬਰ »

ਵਾਲਮੀਕਿ ਮੰਦਰ ਲੋਹੀਆਂ ਵਿਖੇ ਵਾਲਮੀਕਿ ਸਭਾ ਲੋਹੀਆਂ ਦੀ ਮੀਟਿੰਗ

ਲੋਹੀਆਂ ਖਾਸ, 22 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਮਨਾਉਣ ਸਬੰਧੀ ਵਾਰਡ ਨੰ: 9 ਦੇ ਵਾਲਮੀਕਿ ਮੰਦਰ ਲੋਹੀਆਂ ਵਿਖੇ ਵਾਲਮੀਕਿ ਸਭਾ ਲੋਹੀਆਂ ਦੀ ਮੀਟਿੰਗ ਪ੍ਰਧਾਨ ਹਰਜਿੰਦਰ ਰਾਮ ਜਿੰਦਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਮੀਤ ...

ਪੂਰੀ ਖ਼ਬਰ »

ਬਲਾਕ ਪੱਧਰੀ ਪ੍ਰਾਇਮਰੀ ਖੇਡਾਂ 'ਚੋਂ ਰਾਮਪੁਰ ਤੇ ਬੱਗਾ ਸਕੂਲ ਦੀ ਰਹੀ ਝੰਡੀ

ਸ਼ਾਹਕੋਟ, 22 ਸਤੰਬਰ (ਸਚਦੇਵਾ)-ਸਰਕਾਰੀ ਪ੍ਰਾਇਮਰੀ ਸਕੂਲ ਪੰਧੇਰ ਵਿਖੇ ਬਲਾਕ ਸ਼ਾਹਕੋਟ-2 ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ਾਹਕੋਟ ਕੇਵਲ ਸਿੰਘ ਉੱਗੀ ਦੀ ਅਗਵਾਈ ਹੇਠ ਕਰਵਾਈਆਂ ਗਈਆਂ, ਜਿਸ 'ਚ ਬਲਾਕ ਦੇ 6 ਸੈਂਟਰਾਂ ਦੇ ...

ਪੂਰੀ ਖ਼ਬਰ »

ਸਮਰਾਏ ਜੰਡਿਆਲਾ ਫੁੱਟਬਾਲ ਕਲੱਬ ਦੂਜੇ ਸਥਾਨ 'ਤੇ

ਜੰਡਿਆਲਾ ਮੰਜਕੀ, 22 ਸਤੰਬਰ (ਮਨਜਿੰਦਰ ਸਿੰਘ)-ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਕਰਵਾਈ ਫੁੱਟਬਾਲ ਲੀਗ 2019-20 ਦੇ ਫਾਈਨਲ ਮੁਕਾਬਲਿਆਂ 'ਚ ਸਮਰਾਏ-ਜੰਡਿਆਲਾ ਫੁੱਟਬਾਲ ਕਲੱਬ ਦੀਆਂ ਲੜਕੀਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ...

ਪੂਰੀ ਖ਼ਬਰ »

ਪਾਣੀ ਦੀ ਸੰਭਾਲ ਪ੍ਰਤੀ ਹਰ ਵਿਅਕਤੀ ਨੂੰ ਸੁਚੇਤ ਹੋਣਾ ਪਵੇਗਾ-ਬਰਾੜ

ਨਕੋਦਰ, 22 ਸਤੰਬਰ (ਦਲਬੀਰ ਸਿੰਘ ਸੰਧੂ)-ਪਾਣੀ ਦੀ ਸਾਂਭ-ਸੰਭਾਲ ਪ੍ਰਤੀ ਹਰ ਵਿਅਕਤੀ ਨੂੰ ਸੁਚੇਤ ਹੋਣਾ ਪਵੇਗਾ ਨਹੀਂ ਤੇ ਆਉਣ ਵਾਲੀ ਪੀੜ੍ਹੀ ਧਰਤੀ ਹੇਠਲੇ ਪਾਣੀ ਨੂੰ ਤਰਸੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ: ਜਗਬੀਰ ਸਿੰਘ ਬਰਾੜ ਚੇਅਰਮੈਨ ਪੰਜਾਬ ਵਾਟਰ ...

ਪੂਰੀ ਖ਼ਬਰ »

ਨੂਰਮਹਿਲ ਦੀਆਂ ਟੁੱਟੀਆਂ ਸੜਕਾਂ ਕਾਰਨ ਲੋਕ ਪ੍ਰੇਸ਼ਾਨ

ਨੂਰਮਹਿਲ, 22 ਸਤੰਬਰ (ਗੁਰਦੀਪ ਸਿੰਘ ਲਾਲੀ)-ਨੂਰਮਹਿਲ ਦੇ ਵਿਚਲੀਆਂ ਤੇ ਇਸ ਨੂੰ ਹੋਰ ਪਿੰਡਾਂ ਅਤੇ ਸ਼ਹਿਰਾਂ ਨਾਲ ਜੋੜਨ ਵਾਲੀਆਂ ਤਕਰੀਬਨ ਸਾਰੀਆਂ ਹੀ ਸੜਕਾਂ ਦੀ ਅਤਿ ਮਾੜੀ ਹਾਲਤ ਨੂਰਮਹਿਲ ਦੇ ਅਨਾਥ ਹੋਣ ਦੀ ਗੱਲ ਨੂੰ ਪੱਕਾ ਕਰਨ ਦਾ ਇਕ ਪੁਖਤਾ ਸਬੂਤ ਹੈ ਇੰਝ ਲਗਦਾ ...

ਪੂਰੀ ਖ਼ਬਰ »

ਮਦਰਜ਼ ਪ੍ਰਾਈਡ ਸਕੂਲ 'ਚ ਕੇ. ਜੀ. ਵਿੰਗ ਦੇ 'ਸੈਲਫ਼ ਇੰਟਰੋਡਕਸ਼ਨ' ਮੁਕਾਬਲੇ

ਮਲਸੀਆਂ, 22 ਸਤੰਬਰ (ਸੁਖਦੀਪ ਸਿੰਘ)-ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ, ਮਲਸੀਆਂ ਵਿਖੇ ਸਕੂਲ ਚੇਅਰਪਰਸਨ ਕੁਮਾਰੀ ਅਰੁਣ ਤੇ ਪਿ੍ੰਸੀਪਲ ਰਜਨੀ ਅਨੇਜਾ ਦੀ ਅਗਵਾਈ 'ਚ ਕੇ. ਜੀ. ਵਿੰਗ ਜਮਾਤਾਂ ਦੇ 'ਸੈਲਫ਼ ਇੰਟਰੋਡਕਸ਼ਨ' ਮੁਕਾਬਲੇ ਕਰਵਾਏ ਗਏ | ਇਸ ਮੌਕੇ ...

ਪੂਰੀ ਖ਼ਬਰ »

ਐਨ. ਸੀ. ਸੀ. ਕੈਡਿਟਸ ਨੇ ਸਵੱਛ ਭਾਰਤ ਅਭਿਆਨ ਤਹਿਤ ਸਕੂਲ ਦੀ ਕੀਤੀ ਸਫ਼ਾਈ

ਸ਼ਾਹਕੋਟ, 22 ਸਤੰਬਰ (ਸਚਦੇਵਾ)-ਕਰਨਲ ਹਿਤੇਸ਼ ਦੁੱਗਲ 21 ਪੰਜਾਬ ਬਟਾਲੀਅਨ ਕਪੂਰਥਲਾ ਤੇ ਕਰਨਲ ਜੀ. ਐਸ. ਭੁੱਲਰ ਦੀਆਂ ਹਦਾਇਤਾਂ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ (ਸ਼ਾਹਕੋਟ) ਦੇ ਐਨ. ਸੀ. ਸੀ. ਕੈਡਿਟਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਏ ਗਏ ...

ਪੂਰੀ ਖ਼ਬਰ »

ਅੰਬੇਡਕਰ ਪੀਸ ਪਗੌਡਾ ਫਿਲੌਰ ਵਿਖੇ ਅਸ਼ੋਕ ਵਿਜੈ ਦਸਮੀ ਸਬੰਧੀ ਤਿਆਰੀਆਂ ਜ਼ੋਰਾਂ 'ਤੇ

ਫਿਲੌਰ, 22 ਸਤੰਬਰ (ਇੰਦਰਜੀਤ ਚੰਦੜ੍ਹ)-ਸਥਾਨਕ ਸਤਲੁਜ ਦਰਿਆ ਜੀ. ਟੀ. ਰੋਡ 'ਤੇ ਸਥਿਤ ਡਾ: ਅੰਬੇਡਕਰ ਪੀਸ ਪਗੌਡਾ ਵਿਖੇ ਅੰਬੇਡਕਰ ਪੀਸ ਪਗੌਡਾ ਮੈਨੇਜਮੈਂਟ ਕਮੇਟੀ ਤੇ ਟਰੱਸਟ, ਅੰਬੇਡਕਰ ਸੈਨਾ ਆਫ਼ ਇੰਡੀਆ, ਸੈਂਟਰਲ ਕੋਆਰਡੀਨੇਸ਼ਨ ਕਮੇਟੀ ਤੇ ਬੁਧਿਸ਼ਟ ਮਿਸ਼ਨ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਰ ਬੰਦੀ ਤੇ ਗੁਰਬਾਣੀ ਉਚਾਰਨ ਮੁਕਾਬਲੇ ਕਰਵਾਏ

ਰੁੜਕਾ ਕਲਾਂ, 22 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਸਮਪੁਰ ਜ਼ਿਲ੍ਹਾ ਜਲੰਧਰ ਵਿਖੇ ਦਸਤਾਰ ਬੰਦੀ, ਗੁਰਬਾਣੀ ਉਚਾਰਣ, ਭਾਸ਼ਣ ਤੇ ਸ਼ਬਦ ਗਾਇਨ ਮੁਕਾਬਲੇ ਕਰਵਾਏ ...

ਪੂਰੀ ਖ਼ਬਰ »

ਸਰਬ-ਹਿੰਦ ਸਮਾਗਮ ਲਈ 'ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਲੋਹੀਆਂ' ਦਾ ਜਥਾ ਰਵਾਨਾ

ਲੋਹੀਆਂ ਖਾਸ, 22 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ ਦੇ ਕੇਂਦਰੀ ਗੁਰੂ ਘਰ 'ਗੁਰਦੁਆਰਾ ਸਿੰਘ ਸਭਾ, ਸ਼ਹੀਦ ਭਗਤ ਸਿੰਘ ਚੌਕ, ਲੋਹੀਆਂ ਖਾਸ' ਦੀ ਸਰਪ੍ਰਸਤੀ ਹੇਠ ਸੇਵਾ ਨਿਭਾ ਰਹੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਲੋਹੀਆਂ ਖਾਸ ਦੇ ਸੇਵਾਦਾਰ ਦਾ ਹਿੱਕ ...

ਪੂਰੀ ਖ਼ਬਰ »

ਆਦਮਪੁਰ ਸਿਵਲ ਹਵਾਈ ਅੱਡੇ 'ਤੇ ਹਿੰਦੀ ਪੰਦ੍ਹਰਵਾੜਾ ਦੀ ਸ਼ੂਰੁਆਤ

ਆਦਮਪੁਰ, 22 ਸਤਬੰਰ (ਰਮਨ ਦਵੇਸਰ)-ਆਦਮਪੁਰ ਸਿਵਲ ਹਵਾਈ ਅੱਡੇ 'ਤੇ ਡਾਇਰੈਕਟਰ ਕੇਵਲ ਕਿ੍ਸ਼ਨ ਦੀ ਅਗਵਾਈ 'ਚ ਹਿੰਦੀ ਪਖਵਾੜਾ ਦੀ ਸ਼ੂਰੁਆਤ ਕੀਤੀ ਗਈ ਜੋ ਕਿ 30 ਸਤੰਬਰ ਤੱਕ ਮਨਾਇਆ ਜਾਵੇਗਾ | ਇਹ ਹਿੰਦੀ ਪਖਵਾੜੇ ਦੀ ਸ਼ੁਰੂਆਤ ਜੋਤੀ ਪ੍ਰਚੰਡ ਕਰ ਕੇ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਕਲੱਬਾਂ ਦੇ ਭੇੜ 'ਚੋਂ ਪਹਿਲਾ ਸਥਾਨ ਬਾਬਾ ਮੁਰਾਦ ਸ਼ਾਹ ਕਲੱਬ ਨੇ ਜਿੱਤਿਆ

ਮਹਿਤਪੁਰ, 22 ਸਤੰਬਰ (ਮਿਹਰ ਸਿੰਘ ਰੰਧਾਵਾ)-ਗੱਦੀ ਸੰਤ ਸੁਧਾਰ ਮਹਿਤਪੁਰ ਵਲੋਂ ਭਾਈ ਮਹੇਸ਼ ਚੰਦਰ ਦੀ ਅਗਵਾਈ ਹੇਠ ਸਾਲਾਨਾ ਜੋੜ ਮੇਲੇ 'ਤੇ ਕਰਵਾਏ ਕਬੱਡੀ ਮਹਾਂ ਕੁੰਭ 'ਚ ਕਲੱਬਾਂ ਦੇੇ ਭੇੜ 'ਚੋਂ ਪਹਿਲਾ ਸਥਾਨ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨੋਕਦਰ ਨੇ ਜਿੱਤਿਆ | ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ 3 ਕਾਬੂ

ਸ਼ਾਹਕੋਟ/ਮਲਸੀਆਂ, 22 ਸਤੰਬਰ (ਸੁਖਦੀਪ ਸਿੰਘ)-ਡੀ. ਐਸ. ਪੀ. ਸ਼ਾਹਕੋਟ ਪਿਆਰਾ ਸਿੰਘ ਦੀ ਅਗਵਾਈ ਤੇ ਐਸ. ਐਚ. ਓ. ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਟੀਮਾਂ ਨੇ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਮਾਡਲ ਥਾਣਾ ਸ਼ਾਹਕੋਟ ਦੇ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਨਕੋਦਰ, 22 ਸਤੰਬਰ (ਗੁਰਵਿੰਦਰ ਸਿੰਘ)-ਥਾਣਾ ਸਿਟੀ ਪੁਲਿਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਥਾਣਾ ਸਿਟੀ ਮੁਖੀ ਮੁਹੰਮਦ ਜਮੀਲ ਨੇ ਦੱਸਿਆ ਕਿ ਏ. ਐਸ. ਆਈ. ਜੀਤ ਸਿੰਘ ਪੁਲਿਸ ਪਾਰਟੀ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਕਬੱਡੀ ਪ੍ਰਮੋਟਰ ਸੱਤਾ ਮੁਠੱਡਾ ਦੇ ਘਰ ਚੋਰੀ

ਰੁੜਕਾ ਕਲਾਂ, 22 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)-ਅੰਤਰ ਰਾਸ਼ਟਰੀ ਕਬੱਡੀ ਪ੍ਰਮੋਟਰ ਸੱਤਾ ਮੁਠੱਡਾ ਯੂ. ਕੇ. ਤੇ ਭਿੰਦਾ ਮੁਠੱਡਾ ਦੇ ਪਿੰਡ ਮੁਠੱਡਾ ਕਲਾਂ ਵਿਖੇ ਉਨ੍ਹਾਂ ਦੇ ਘਰ ਵਿਖੇ ਚੋਰਾਂ ਵਲੋਂ ਲੱਖਾਂ ਦਾ ਸਾਮਾਨ ਚੋਰੀ ਕਰ ਕੀਤੇ ਜਾਣ ਦੀ ਖ਼ਬਰ ਹੈ | ਇਸ ਬਾਰੇ ਸੱਤਾ ...

ਪੂਰੀ ਖ਼ਬਰ »

ਜਗਤ ਮਾਤਾ ਗੁਜਰੀ ਜੀ ਦੇ ਵਿਆਹ ਪੁਰਬ ਸਬੰਧੀ ਮੀਟਿੰਗ

ਕਰਤਾਰਪੁਰ, 22 ਸਤੰਬਰ (ਭਜਨ ਸਿੰਘ ਧੀਰਪੁਰ, ਵਰਮਾ)-ਜਗਤ ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਿਆਹ ਪੁਰਬ ਨੂੰ ਸਮਰਪਿਤ ਸਮਾਗਮਾਂ ਸਬੰਧੀ ਇਕ ਮੀਟਿੰਗ ਗੁਰਦੁਆਰਾ ਗੰਗਸਰ ਸਾਹਿਬ ਦੇ ਦੀਵਾਨ ਹਾਲ 'ਚ ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਰਣਜੀਤ ਸਿੰਘ ...

ਪੂਰੀ ਖ਼ਬਰ »

ਅਠੌਲਾ ਤੋਂ ਸੁਲਤਾਨਪੁਰ ਲੋਧੀ ਜਾ ਰਹੇ ਨਗਰ ਕੀਰਤਨ ਦਾ ਲੋਹੀਆਂ 'ਚ ਸਵਾਗਤ

ਲੋਹੀਆਂ ਖਾਸ, 22 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) ਸੁਲਤਾਨਪੁਰ ਲੋਧੀ ਵਿਖੇ ਵਿਸ਼ਵ ਪੱਧਰ 'ਤੇ 12 ਨਵੰਬਰ ਨੂੰ ਮਨਾਏ ਜਾ ਰਹੇ 'ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ' ਨੂੰ ਸਮਰਪਿਤ ਸਮਾਗਮਾਂ ਦੌਰਾਨ ਗੁਰਦੁਆਰਾ ਸ੍ਰੀ ਬੇਰ ...

ਪੂਰੀ ਖ਼ਬਰ »

ਵਿਧਾਇਕ ਪਵਨ ਟੀਨੂੰ ਵਲੋਂ ਭਟਨੂਰਾ ਲੁਬਾਣਾ ਵਿਖੇ ਮੈਂਬਰਸ਼ਿਪ ਸਬੰਧੀ ਮੀਟਿੰਗ

ਭੋਗਪੁਰ, 22 ਸਤੰਬਰ (ਕੁਲਦੀਪ ਸਿੰਘ ਪਾਬਲਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਗਈ ਮੈਂਬਰਸ਼ਿਪ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਲਕਾ ਵਿਧਾਇਕ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਡਿਪਟੀ ਆਗੂ ਪਵਨ ਕੁਮਾਰ ਟੀਨੂੰ ਵਲੋਂ ਭੋਗਪੁਰ ਬਲਾਕ ਦੇ ਪਿੰਡ ...

ਪੂਰੀ ਖ਼ਬਰ »

ਸੰਗ ਢੇਸੀਆਂ ਕਾਲਜ 'ਚ ਗਲਵੇਨਿਕ ਫੇਸ਼ੀਅਲ ਵਿਸ਼ੇ 'ਤੇ ਵਰਕਸ਼ਾਪ ਲਗਵਾਈ

ਗੁਰਾਇਆ, 22 ਸਤੰਬਰ (ਬਲਵਿੰਦਰ ਸਿੰਘ)-ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ ਬਾਬਾ ਸੰਗ ਢੇਸੀਆਂ ਵਿਖੇ ਬਿਊਟੀ ਕਲਚਰ ਵਿਭਾਗ ਵਲੋਂ ਗਲਵੇਨਿਕ ਫੈਸ਼ੀਅਲ ਵਿਸ਼ੇ 'ਤੇ ਇਕ ਦਿਨਾਂ ਵਰਕਸ਼ਾਪ ਲਗਵਾਈ ਗਈ | ਜਿਸ 'ਚ ਕਾਲਜ ਦੇ ਬਿਊਟੀ ਕਲਚਰ ਤੇ ਕੋਸਮੋਟੋਲਜੀ ਵਿਭਾਗ ਦੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਅੱਪਰਾ ਵਿਖੇ ਗਰਭਵਤੀ ਔਰਤਾਂ ਦਾ ਖੂਨ ਜਾਂਚ ਕੈਂਪ ਲਗਾਇਆ

ਅੱਪਰਾ, 22 ਸਤੰਬਰ (ਮਨਜਿੰਦਰ ਸਿੰਘ ਅਰੋੜਾ)-ਡਾ: ਸੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਾ: ਜੀ.ਐੱਸ. ਘਈ ਐੱਸ.ਐੱਮ.ਓ. ਬੜਾ ਪਿੰਡ, ਡਾ: ਦਵਿੰਦਰ ਸਿੰਘ ਐੱਸ.ਐੱਮ.ਓ. ਅੱਪਰਾ ਵਲੋਂ ਅਨੀਮੀਆ ਮੁਕਤ ਪੰਜਾਬ ਅਤੇ ਪੋਸ਼ਣ ਅਭਿਆਨ ਤਹਿਤ ਖ਼ੂਨਦਾਨ ...

ਪੂਰੀ ਖ਼ਬਰ »

ਡੀ.ਏ.ਵੀ. ਦੇ ਐੱਨ.ਐੱਨ.ਐੱਸ. ਵਲੰਟੀਅਰਾਂ ਵਲੋਂ ਹੜ੍ਹ ਪੀੜਤਾਂ ਦੀ ਮਦਦ

ਨਕੋਦਰ, 22 ਸਤੰਬਰ (ਗੁਰਵਿੰਦਰ ਸਿੰਘ)-ਕੇ.ਆਰ.ਐੱਮ.ਵੀ.ਡੀ.ਏ.ਵੀ. ਕਾਲਜ ਨਕੋਦਰ ਦੇ ਐੱਨ.ਐੱਸ.ਐੱਸ ਵਿਭਾਗ ਵਲੋਂ ਐੱਨ.ਐੱਸ.ਐੱਸ. ਦੀ 50ਵੀਂ ਵਰ੍ਹੇਗੰਢ 'ਤੇ ਇਕ ਰੋਜ਼ਾ ਕੈਂਪ ਲਗਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਉੱਘੀ ਸਮਾਜ ਸੇਵਿਕਾ ਨਲਿਨੀ ਸਪਰਾ ਨੇ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਨੇ ਸਕੂਲੀ ਵਿਦਿਆਰਥੀਆਂ ਨੂੰ ਪੋਸ਼ਣ ਸਬੰਧੀ ਦਿੱਤੀ ਜਾਣਕਾਰੀ

ਰੁੜਕਾ ਕਲਾਂ, 22 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਬਲਾਕ ਰੁੜਕਾ ਕਲਾਂ ਦੇ ਬਲਾਕ ਖੇਤੀਬਾੜੀ ਅਫ਼ਸਰ ਡਾ: ਰਣਜੀਤ ਸਿੰਘ ਚੌਹਾਨ ਨੇ ਪਿੰਡ ਬੀੜ ਬੰਸੀਆਂ ਵਿਖੇ 3 ਪਿੰਡਾਂ ਦੇ ਸਾਂਝੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਸੋਹਲ ਖੁਰਦ ਦੀ ਛਿੰਝ 'ਚ ਪਟਕੇ ਦੀ ਕੁਸ਼ਤੀ ਨੇਕੀ ਕੰਗਣੀਵਾਲ ਨੇ ਜਿੱਤੀ

ਮਹਿਤਪੁਰ, 22 ਸਤੰਬਰ (ਮਿਹਰ ਸਿੰਘ ਰੰਧਾਵਾ)-ਪਿੰਡ ਸੋਹਲ ਖੁਰਦ ਵਿਖੇ ਸਾਈਾ ਮੁਹੰਮਦ ਖ਼ਾਂ ਦੀ ਯਾਦ 'ਚ ਕਰਵਾਈ ਗਈ ਸਾਲਾਨਾ ਛਿੰਝ 'ਚ ਪਟਕੇ ਦੀ ਕੁਸ਼ਤੀ ਨੇਕੀ ਕੰਗਣੀਵਾਲ ਨੇ ਸੂਰਜ ਗੋਲਬਾਗ ਨੂੰ ਫ਼ਸਵੇਂ ਮੁਕਾਬਲੇ ਉਪਰੰਤ ਦਿਨ ਨੂੰ ਤਾਰੇ ਵਿਖਾ ਕੇ ਜਿੱਤੀ | ਛਿੰਝ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਮੱਲ੍ਹੀਆਂ ਕਲਾਂ 'ਚ ਸੈਂਟਰ ਪੱਧਰੀ ਮੁਕਾਬਲੇ ਕਰਵਾਏ

ਮੱਲ੍ਹੀਆਂ ਕਲਾਂ, 22 ਸਤੰਬਰ (ਮਨਜੀਤ ਮਾਨ)-ਸਰਕਾਰੀ ਪ੍ਰਾਇਮਰੀ ਸਕੂਲ ਮੱਲ੍ਹੀਆਂ ਕਲਾਂ ਵਿਖੇ ਸੈਂਟਰ ਪੱਧਰੀ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ ਦਾ ਉਦਘਾਟਨ ਸੈਂਟਰ ਮੁੱਖ ਅਧਿਆਪਕ ਪ੍ਰਦੀਪ ਕੁਮਾਰ ਵਲੋਂ ਕੀਤਾ ਗਿਆ | ਦੋ ਦਿਨ ਚੱਲੇ ਮੁਕਾਬਲਿਆਂ 'ਚ ਪਹਿਲੇ ਦਿਨ ...

ਪੂਰੀ ਖ਼ਬਰ »

ਪੰਜਾਬ 'ਚ ਇਸ ਸਾਲ ਮੱਕੀ ਦਾ ਰਕਬਾ 1.6355 ਲੱਖ ਹੈੱਕਟੇਅਰ-ਡਾ: ਪਰਮਿੰਦਰ ਸਿੰਘ ਕਰਤਾਰਪੁਰ ਵਿਖੇ ਖੇਤ ਦਿਵਸ ਮਨਾਇਆ

ਕਰਤਾਰਪੁਰ, 22 ਸਤੰਬਰ (ਭਜਨ ਸਿੰਘ ਧੀਰਪੁਰ/ਵਰਮਾ)-ਕਿਸਾਨਾਂ ਨੂੰ ਮੱਕੀ ਦੀ ਕਾਸ਼ਤ ਪ੍ਰਤੀ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਖੇਤ ਦਿਵਸ ਮਨਾਇਆ ਗਿਆ ਜਿਸ ਵਿਚ 300 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ | ਇਸ ਮੌਕੇ ਸੰਯੁਕਤ ਡਾਇਰੈਕਟਰ ...

ਪੂਰੀ ਖ਼ਬਰ »

ਕਰਤਾਰਪੁਰ ਵਿਖੇ ਖੇਤ ਦਿਵਸ ਮਨਾਇਆ

ਕਰਤਾਰਪੁਰ, 22 ਸਤੰਬਰ (ਭਜਨ ਸਿੰਘ ਧੀਰਪੁਰ/ਵਰਮਾ)-ਕਿਸਾਨਾਂ ਨੂੰ ਮੱਕੀ ਦੀ ਕਾਸ਼ਤ ਪ੍ਰਤੀ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਖੇਤ ਦਿਵਸ ਮਨਾਇਆ ਗਿਆ ਜਿਸ ਵਿਚ 300 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ | ਇਸ ਮੌਕੇ ਸੰਯੁਕਤ ਡਾਇਰੈਕਟਰ ...

ਪੂਰੀ ਖ਼ਬਰ »

ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਸੰਘਰਸ਼ ਜਾਰੀ ਰੱਖਾਂਗੇ-ਸਹੋਤਾ

ਲੋਹੀਆਂ ਖਾਸ, 22 ਸਤੰਬਰ (ਬਲਵਿੰਦਰ ਸਿੰਘ ਵਿੱਕੀ)-ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ ਦੇ ਪੰਜਾਬ ਪ੍ਰਧਾਨ ਗੁਰਜੋਤ ਸਹੋਤਾ ਦੀ ਪ੍ਰਧਾਨਗੀ ਹੇਠ ਦਸਮੇਸ਼ ਪਾਰਕ ਲੋਹੀਆਂ ਵਿਖੇ ਮੀਟਿੰਗ ਕੀਤੀ ਗਈ ਜਿਸ 'ਚ ਨਸ਼ਿਆਂ ਵਿਚ ਰੁਲ ਰਹੀ ਜਵਾਨੀ ਤੇ ਨਸ਼ਾ ਤਸਕਰੀ 'ਚ ਲੱਗੇ ...

ਪੂਰੀ ਖ਼ਬਰ »

ਨੇਕੀ ਦੀ ਦੁਕਾਨ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਕਰਤਾਰਪੁਰ, 22 ਸਤੰਬਰ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਦੀ ਸਮਾਜ ਸੇਵੀ ਸੰਸਥਾ ਨੇਕੀ ਦੀ ਦੁਕਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਕੰਨਿਆ ਹਾਈ ਸਕੂਲ ਦਿਆਲਪੁਰ ਵਿਖੇ ਮੁੱਖ ਅਧਿਆਪਕਾ ਮੋਨਿਕਾ ਸ਼ਰਮਾ ਦੀ ਅਗਵਾਈ ...

ਪੂਰੀ ਖ਼ਬਰ »

ਲੋਹੀਆਂ-ਸੁਲਤਾਨਪੁਰ ਸੜਕ 'ਤੇ ਖੜ੍ਹਾ ਟਰੱਕ ਦੇ ਰਿਹਾ ਹਾਦਸਿਆਂ ਨੂੰ ਸੱਦਾ

ਲੋਹੀਆਂ ਖਾਸ, 22 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ ਤੋਂ ਸੁਲਤਾਨਪੁਰ ਲੋਧੀ ਸੜਕ 'ਤੇ ਪਿਛਲੇ ਦੋ ਦਿਨ ਤੋਂ ਹਾਦਸੇ ਦਾ ਸ਼ਿਕਾਰ ਹੋਇਆ ਟਰੱਕ ਨੰ: ਐੱਚ. ਆਰ. 55 ਐੱਮ. 8454 ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ 'ਚ ਖੜ੍ਹਾ ਹੈ | ਪਤਾ ਲੱਗਾ ਹੈ ਕਿ ਬੀਤੇ ਦਿਨੀਂ ਇਸ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX