ਤਾਜਾ ਖ਼ਬਰਾਂ


ਘਨੌਰ ਪੁਲਿਸ ਨੇ ਫੜੀ 410 ਪੇਟੀਆਂ ਸ਼ਰਾਬ
. . .  about 1 hour ago
ਘਨੌਰ,19 ਅਕਤੂਬਰ(ਬਲਜਿੰਦਰ ਸਿੰਘ ਗਿੱਲ)- ਤਿਉਹਾਰਾਂ ਦੇ ਦਿਨਾਂ 'ਚ ਸ਼ਰਾਬ ਦੀ ਬਲੈਕ ਵਿਕਰੀ 'ਤੇ ਨੱਥ ਪਾਉਣ ਲਈ ਵਿੱਡੀ ਮੁਹਿੰਮ ਤਹਿਤ ਘਨੌਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਇੰਸਪੈਕਟਰ ਗੁਰਮੀਤ ਸਿੰਘ...
ਜਲਾਲਾਬਾਦ ਜ਼ਿਮਨੀ ਚੋਣਾਂ ਵਿਚ 239 ਬੂਥ ਵਿਚੋਂ 104 ਬੂਥ ਸੰਵੇਦਨਸ਼ੀਲ ਘੋਸ਼ਿਤ
. . .  about 2 hours ago
ਫ਼ਾਜ਼ਿਲਕਾ, 19 ਅਕਤੂਬਰ (ਪ੍ਰਦੀਪ ਕੁਮਾਰ) - ਹਲਕਾ-79 ਜਲਾਲਾਬਾਦ ਦੀ ਜ਼ਿਮਨੀ ਚੋਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪ੍ਰਬੰਧ ਮੁਕੰਮਲ ਕਰਨ ਅਤੇ ਨਿਰਪੱਖ ਅਤੇ ਸੁਖਾਵੇਂ ਮਾਹੌਲ 'ਚ ਜ਼ਿਮਨੀ ਚੋਣ ਦੇ ਕੰਮ ਨੂੰ ਨੇਪਰੇ...
ਵਿਆਹੁਤਾ ਨੇ ਸਹੁਰਿਆਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਤਲਵੰਡੀ ਸਾਬੋ/ਸੀਂਗੋ ਮੰਡੀ, 19 ਅਕਤੂਬਰ (ਲਕਵਿੰਦਰ ਸ਼ਰਮਾ/ਰਣਜੀਤ ਸਿੰਘ ਰਾਜੂ) - ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਦੀ ਵਿਆਹੁਤਾ ਕਿਰਨਪ੍ਰੀਤ ਕੌਰ ਉਰਫ਼ ਰਾਣੀ (26) ਨੇ ਆਪਣੇ...
550 ਸਾਲਾਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਲਈ ਸਥਾਨਕ ਸਰਕਾਰਾਂ ਵਿਭਾਗ ਦੀਆਂ ਲੱਗੀਆਂ ਡਿਊਟੀਆਂ
. . .  about 2 hours ago
ਮਲੌਦ, 19 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੁਲਤਾਨਪੁਰ ਲੋਧੀ ਵਿਖੇ...
ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਰਤ ਰਤਨ ਦਾ ਦੇਵੇ ਦਰਜਾ -ਮੁਨੀਸ਼ ਤਿਵਾੜੀ
. . .  about 2 hours ago
ਬੰਗਾ, 19 ਅਕਤੂਬਰ (ਜਸਬੀਰ ਸਿੰਘ ਨੂਰਪੁਰ)- ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਬੰਗਾ ਵਿਖੇ ਹੋਈ ਇਕ ਮੀਟਿੰਗ ਦੌਰਾਨ ਕਿਹਾ ਕਿ ਕੇਂਦਰ ਸਰਕਾਰ ...
ਅੱਧਾ ਕਿੱਲੋ ਹੈਰੋਇਨ ਸਮੇਤ ਇਕ ਔਰਤ ਗ੍ਰਿਫ਼ਤਾਰ
. . .  about 2 hours ago
ਜਲੰਧਰ, 19 ਅਕਤੂਬਰ- ਜਲੰਧਰ ਦੇ ਥਾਣਾ ਮਕਸੂਦਾਂ ਦੀ ਪੁਲਿਸ ਨੇ ਇਕ ਔਰਤ ਨੂੰ ਅੱਧਾ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ...
ਨੈਸ਼ਨਲ ਹਾਈਵੇ ਦੀ ਰਕਮ ਹੜੱਪਣ ਦੇ ਦੋਸ਼ 'ਚ 6 ਖ਼ਿਲਾਫ਼ ਮਾਮਲਾ ਦਰਜ
. . .  about 3 hours ago
ਖਮਾਣੋਂ, 19 ਅਕਤੂਬਰ (ਮਨਮੋਹਨ ਸਿੰਘ ਕਲੇਰ) - ਚੰਡੀਗੜ੍ਹ-ਲੁਧਿਆਣਾ ਨੈਸ਼ਨਲ ਹਾਈਵੇ ਦੀ 67 ਲੱਖ ਰੁਪਏ ਦੀ ਰਕਮ ਹੜੱਪਣ ਦੇ ਦੋਸ਼...
ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਆਮ ਸ਼ਰਧਾਲੂ ਵਜੋਂ ਆਉਣਗੇ ਮਨਮੋਹਨ ਸਿੰਘ : ਮਹਿਮੂਦ ਕੁਰੈਸ਼ੀ
. . .  about 2 hours ago
ਨਵੀਂ ਦਿੱਲੀ, 19 ਅਕਤੂਬਰ- ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ। ਕੁਰੈਸ਼ੀ ਨੇ ਦੱਸਿਆ ਕਿ ਪਾਕਿਸਤਾਨ...
ਬਾਰਾਮੁਲਾ 'ਚ ਅੱਤਵਾਦੀਆਂ ਨੇ ਇਕ ਜੂਲਰੀ ਸਟੋਰ ਨੂੰ ਬਣਾਇਆ ਨਿਸ਼ਾਨਾ
. . .  about 3 hours ago
ਸ੍ਰੀਨਗਰ, 19 ਅਕਤੂਬਰ- ਜੰਮੂ-ਕਸ਼ਮੀਰ ਦੇ ਬਾਰਾਮੁਲਾ 'ਚ ਅੱਤਵਾਦੀਆਂ ਨੇ ਇਤ ਜੂਲਰੀ ਸਟੋਰ ਨੂੰ ਨਿਸ਼ਾਨਾ ਬਣਾਇਆ। ਅਜੇ ਤੱਕ ਇਸ ਘਟਨਾ 'ਚ ਕਿਸੇ ਕਿਸਮ ਦੇ ਨੁਕਸਾਨ ...
ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੇ ਮੁਖੀ ਨਿਹੰਗ ਪ੍ਰੇਮ ਸਿੰਘ ਇਕ ਦੁਰਘਟਨਾ 'ਚ ਅਕਾਲ ਚਲਾਣਾ ਕਰ ਗਏ
. . .  about 3 hours ago
ਲੁਧਿਆਣਾ, 19 ਅਕਤੂਬਰ (ਹਰਿੰਦਰ ਸਿੰਘ ਕਾਕਾ)- ਸ੍ਰੀ ਹਜ਼ੂਰ ਸਾਹਿਬ ਸਥਿਤ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੇ ਮੁਖੀ ਨਿਹੰਗ ਪ੍ਰੇਮ ਸਿੰਘ ਅੱਜ ਇਕ ਦੁਰਘਟਨਾ 'ਚ ਅਕਾਲ ਚਲਾਣਾ...
ਟਰੈਕਟਰ ਦੀ ਬੈਟਰੀ ਚੋਰੀ ਕਰਦੇ ਦੋ ਕਾਬੂ
. . .  about 4 hours ago
ਗੁਰੂ ਹਰਸਹਾਏ, 19 ਅਕਤੂਬਰ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਫ਼ਿਰੋਜ਼ਪੁਰ- ਫ਼ਰੀਦਕੋਟ ਰੋਡ 'ਤੇ ਟਰੈਕਟਰ ਟਰਾਲੀ ਯੂਨੀਅਨ ਦੇ ਮੈਂਬਰਾਂ ਵੱਲੋਂ ਟਰੈਕਟਰ ਦੀ ਬੈਟਰੀ ਚੋਰੀ...
ਵਡੋਦਰਾ 'ਚ ਡਿੱਗੀ ਇਮਾਰਤ, 7 ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ
. . .  about 4 hours ago
ਗਾਂਧੀ ਨਗਰ, 19 ਅਕਤੂਬਰ- ਗੁਜਰਾਤ ਦੇ ਵਡੋਦਰਾ 'ਚ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਇਕ ਇਮਾਰਤ ਨੂੰ ਢਾਹੁਣ ਦਾ ਕੰਮ ਕੀਤਾ ਦਾ ਰਿਹਾ ਸੀ ਕਿ ਜਿਸ ਦੌਰਾਨ ਇਹ ਇਮਾਰਤ ਢਹਿ...
ਖੇਡ ਮੰਤਰੀ ਕਿਰਨ ਰਿਜੀਜੂ ਨੇ ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
. . .  about 4 hours ago
ਨਵੀਂ ਦਿੱਲੀ, 19 ਅਕਤੂਬਰ- ਖੇਡ ਮੰਤਰੀ ਕਿਰਨ ਰਿਜੀਜੂ ਨੇ ਰੂਸ 'ਚ ਆਯੋਜਿਤ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਵਧੀਆ ਕਾਰਗੁਜ਼ਾਰੀ ਕਰਨ ਵਾਲੀ ਭਾਰਤੀ...
ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲਿਆਂ 'ਤੇ ਹੋਵੇਗੀ ਕਾਨੂੰਨੀ ਕਾਰਵਾਈ: ਧਰਮਸੋਤ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਜਲਾਲਾਬਾਦ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਦੇ ਚੋਣ ਪ੍ਰਚਾਰ ਵਿਚ ਸ਼ਾਮਿਲ ਹੋਣ ਲਈ ਸ੍ਰੀ ਮੁਕਤਸਰ ਸਾਹਿਬ ...
ਅੱਜ ਸ਼ਾਮ ਪੰਜ ਵਜੇ ਬੰਦ ਹੋ ਜਾਵੇਗਾ ਜ਼ਿਮਨੀ ਚੋਣਾਂ ਦੇ ਲਈ ਚੋਣ ਪ੍ਰਚਾਰ
. . .  about 5 hours ago
ਓਮ ਪ੍ਰਕਾਸ਼ ਧਨਖੜ ਦੇ ਹੱਕ 'ਚ ਸੰਨੀ ਦਿਉਲ ਨੇ ਕੀਤਾ ਚੋਣ ਪ੍ਰਚਾਰ
. . .  about 5 hours ago
ਇਲੈਕਟ੍ਰਾਨਿਕਸ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ
. . .  about 6 hours ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਖ਼ਰਾਬ ਰੌਸ਼ਨੀ ਦੇ ਚੱਲਦਿਆਂ ਰੁਕਿਆ ਮੈਚ
. . .  about 6 hours ago
ਟਿੱਪਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
. . .  about 6 hours ago
ਜ਼ਿਮਨੀ ਚੋਣ ਦੇ ਮੱਦੇਨਜ਼ਰ ਪੁਲਿਸ ਵੱਲੋਂ ਫਲੈਗ ਮਾਰਚ
. . .  about 6 hours ago
ਹਿੰਸਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਚਿਲੀ ਦੇ ਰਾਸ਼ਟਰਪਤੀ ਨੇ ਐਮਰਜੈਂਸੀ ਦਾ ਕੀਤਾ ਐਲਾਨ
. . .  about 6 hours ago
ਸਿੱਖਿਆ ਸਕੱਤਰ ਵੱਲੋਂ ਚੰਗੇ ਨਤੀਜਿਆਂ ਵਾਲੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
. . .  about 6 hours ago
ਹੁਸੈਨੀਵਾਲਾ 1961 ਦੇ ਫ਼ੈਸਲੇ ਦੀ ਤਰਜ਼ ਤੇ ਕਰਤਾਰਪੁਰ ਸਾਹਿਬ ਦੀ ਜ਼ਮੀਨ ਦਾ ਤਬਾਦਲਾ ਕਰਨ ਸਰਕਾਰਾਂ : ਬਾਬਾ ਸਰਬਜੋਤ ਬੇਦੀ
. . .  about 7 hours ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਰੋਹਿਤ ਸ਼ਰਮਾ ਨੇ ਸੈਂਕੜਾ ਕੀਤਾ ਪੂਰਾ, ਭਾਰਤ ਦਾ ਸਕੋਰ 180 ਤੋਂ ਪਾਰ
. . .  about 7 hours ago
ਕੈਪਟਨ ਅਮਰਿੰਦਰ ਸਿੰਘ ਵੱਲੋਂ ਇੰਦੂ ਬਾਲਾ ਦੇ ਹੱਕ 'ਚ ਰੋਡ ਸ਼ੋਅ
. . .  about 7 hours ago
ਰੂਪਨਗਰ ਜੇਲ੍ਹ 'ਚ ਹਵਾਲਾਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 7 hours ago
ਆਰ.ਸੀ.ਈ.ਪੀ. ਦੇ ਵਿਰੋਧ 'ਚ ਸਨਅਤਕਾਰਾਂ ਵੱਲੋਂ ਪੁਤਲਾ ਫ਼ੂਕ ਪ੍ਰਦਰਸ਼ਨ
. . .  about 8 hours ago
ਗੁਰੂਘਰ ਨੂੰ ਦੂਰਬੀਨ ਤੋਂ ਦੇਖਣ ਦੀ 70 ਸਾਲਾ ਦੀ ਮਜਬੂਰੀ ਹੁਣ ਹੋਣ ਜਾ ਰਹੀ ਖ਼ਤਮ : ਪ੍ਰਧਾਨ ਮੰਤਰੀ ਮੋਦੀ
. . .  about 8 hours ago
ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ਦੇ ਏਲਾਨਾਬਾਦ 'ਚ ਰੈਲੀ ਨੂੰ ਸੰਬੋਧਨ ਕੀਤਾ ਸ਼ੁਰੂ
. . .  about 8 hours ago
ਕਮਲੇਸ਼ ਤਿਵਾੜੀ ਕਤਲ ਮਾਮਲਾ : ਪੁਲਿਸ ਨੇ ਟਰੇਨ ਤੋਂ ਕਾਬੂ ਕੀਤੇ ਸ਼ੱਕੀ ਵਿਅਕਤੀ- ਐੱਸ.ਐੱਸ.ਪੀ
. . .  about 8 hours ago
ਕਮਲੇਸ਼ ਤਿਵਾੜੀ ਕਤਲ ਕਾਂਡ ਮਾਮਲੇ ਦਾ 24 ਘੰਟਿਆਂ ਦੇ ਅੰਦਰ ਕੀਤਾ ਪਰਦਾਫਾਸ਼- ਡੀ.ਜੀ.ਪੀ
. . .  about 9 hours ago
ਕਮਲੇਸ਼ ਤਿਵਾੜੀ ਕਤਲ ਕਾਂਡ 'ਚ ਯੂ.ਪੀ. ਦੇ ਡੀ.ਜੀ.ਪੀ ਵੱਲੋਂ ਪ੍ਰੈੱਸ ਕਾਨਫ਼ਰੰਸ ਸ਼ੁਰੂ
. . .  about 9 hours ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਦਾ ਮਸਤੂਆਣਾ ਸਾਹਿਬ ਵਿਖੇ ਹੋਇਆ ਉਦਘਾਟਨ
. . .  about 9 hours ago
ਪੀ.ਐਮ.ਸੀ ਬੈਂਕ ਦੇ ਖਾਤਾ ਧਾਰਕਾਂ ਵੱਲੋਂ ਆਰ.ਬੀ.ਆਈ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ
. . .  about 10 hours ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਭਾਰਤ ਨੂੰ ਲੱਗਾ ਤੀਸਰਾ ਝਟਕਾ, ਕਪਤਾਨ ਕੋਹਲੀ ਆਊਟ
. . .  about 10 hours ago
ਹਲਕਾ ਦਾਖਾ ਵਿਖੇ ਗਰਜਣਗੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ
. . .  about 11 hours ago
ਹਿੰਦ ਪਾਕਿ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  about 12 hours ago
ਕਮਲੇਸ਼ ਤਿਵਾਰੀ ਦੇ ਕਤਲ ਮਾਮਲੇ 'ਚ 6 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ
. . .  about 12 hours ago
ਅੱਜ ਮੋਦੀ ਸਿਰਸਾ ਤੇ ਰੇਵਾੜੀ 'ਚ ਕਰਨਗੇ ਚੋਣ ਰੈਲੀਆਂ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਜਲੰਧਰ 'ਚ ਪੱਤਰਕਾਰ 'ਤੇ ਹਮਲਾ
. . .  1 day ago
ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੇ ਨਾਂ 'ਤੇ ਦਾਦੂਵਾਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 1 hour ago
ਭਿਆਨਕ ਸੜਕ ਹਾਦਸੇ 'ਚ 4 ਵਿਅਕਤੀਆਂ ਦੀ ਮੌਤ
. . .  about 1 hour ago
ਜਥੇਦਾਰ ਦਾਦੂਵਾਲ ਨੂੰ ਗ੍ਰਿਫ਼ਤਾਰੀ ਉਪਰੰਤ ਦੇਰ ਸ਼ਾਮ ਅਦਾਲਤ 'ਚ ਕੀਤਾ ਪੇਸ਼
. . .  about 1 hour ago
ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ
. . .  about 1 hour ago
ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਦਰ ਬਾਜ਼ਾਰ ਵਿਖੇ ਹੋਇਆ ਹੰਗਾਮਾ
. . .  about 1 hour ago
ਸਿਹਤ ਵਿਭਾਗ ਨੇ 1 ਕੁਇੰਟਲ 60 ਕਿੱਲੋ ਨਕਲੀ ਘਿਉ ਕੀਤਾ ਜ਼ਬਤ
. . .  about 1 hour ago
ਪਾਕਿਸਤਾਨ ਸਰਕਾਰ ਵੱਲੋਂ ਸੰਗਤਾਂ ਤੋਂ 20 ਡਾਲਰ ਵਸੂਲਣਾ ਯੋਗ ਨਹੀਂ : ਪ੍ਰੋ. ਬਡੂੰਗਰ
. . .  1 day ago
ਕੈਪਟਨ ਨੇ ਇਮਰਾਨ ਖਾਨ ਨੂੰ ਸ਼ਰਧਾਲੂਆਂ 'ਤੇ ਲਗਾਈ ਫ਼ੀਸ ਵਾਪਸ ਲੈਣ ਦੀ ਕੀਤੀ ਅਪੀਲ
. . .  about 1 hour ago
ਪੰਜਾਬ ਦੀ ਸਿਆਸਤ 'ਚ 21 ਤਰੀਕ ਨੂੰ ਪਵੇਗਾ ਨਵਾਂ ਮੋੜ - ਸੁਖਬੀਰ ਬਾਦਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਮਹਾਨਤਾ ਸ਼ਕਤੀਸ਼ਾਲੀ ਹੋਣ ਵਿਚ ਨਹੀਂ ਹੁੰਦੀ, ਸਗੋਂ ਸ਼ਕਤੀ ਦੀ ਸਹੀ ਅਤੇ ਉਚਿਤ ਵਰਤੋਂ ਕਰਨ ਵਿਚ ਹੁੰਦੀ ਹੈ। -ਹੈਨਰੀ ਵਾਰਡ

ਜਗਰਾਓਂ

ਜਗਰਾਉਂ ਵਿਖੇ ਵੱਖ-ਵੱਖ ਥਾਵਾਂ 'ਤੇ ਦੁਸਹਿਰਾ ਮਨਾਇਆ

ਜਗਰਾਉਂ, 8 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਦੁਸਹਿਰੇ ਦਾ ਤਿਉਹਾਰ ਜਗਰਾਉਂ ਸ਼ਹਿਰ ਦੀਆਂ ਦੋ ਥਾਂਵਾਂ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ | ਰਾਮ ਲੀਲਾ ਕਮੇਟੀ ਜਗਰਾਉਂ ਨੇ ਅਗਵਾੜ ਡਾਲਾ ਦੇ ਖੇਡ ਮੈਦਾਨ ਤੇ ਸ੍ਰੀ ਮਹਾਂਵੀਰ ਦੁਸਹਿਰਾ ਕਮੇਟੀ ਨੇ ਪੁਰਾਣੀ ਦਾਣਾ ਮੰਡੀ ਵਿਖੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅੱਗ ਦੇ ਭੇਟ ਕੀਤੇ ਗਏ | ਸ਼ਹਿਰ ਤੇ ਮੰਡੀ ਵਿਖੇ ਸਭ ਤੋਂ ਪਹਿਲਾਂ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ | ਇਨ੍ਹਾਂ 'ਚ ਵੱਖ-ਵੱਖ ਝਾਕੀਆਂ ਦੀ ਪ੍ਰਦਰਸ਼ਨੀ ਤੇ ਭਜਨ ਮੰਡਲੀਆਂ ਵਲੋਂ ਭਜਨ ਗਾਏ ਗਏ | ਇਸ ਮੌਕੇ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੰੂਕੇ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਐਸ.ਆਰ.ਕਲੇਰ ਤੇ ਭਾਗ ਸਿੰਘ ਮੱਲ੍ਹਾ, ਪ੍ਰਧਾਨ ਅਮਰ ਨਾਥ ਕਲਿਆਣ, ਚੇਅਰਮੈਨ ਗੇਜਾ ਰਾਮ, ਸਤਿੰਦਰਪਾਲ ਕਾਕਾ ਗਰੇਵਾਲ, ਬਲਦੇਵ ਕੁਮਾਰ, ਦੇਵ ਵਰਤ ਸ਼ਰਮਾ, ਰਾਜ ਭਾਰਦਵਾਜ, ਵਿਨੋਦ ਕੁਮਾਰ ਬਾਂਸਲ, ਤੀਰਥ ਸਿੰਗਲਾ, ਪ੍ਰਸਾਰ ਦੇਵ ਸ਼ਰਮਾ, ਠੇਕੇਦਾਰ ਅਸ਼ੋਕ ਸ਼ਰਮਾ, ਐਡਵੋਕੇਟ ਅੁਕੰਸ਼ ਧੀਰ, ਕਾਲਾ ਸ਼ਰਮਾ, ਰਿੰਪੀ ਕੋੜਾ, ਬੋਬੀ ਕਪੂਰ, ਅਸ਼ਵਨੀ ਕੁਮਾਰ ਬੱਲੂ, ਵਿਸ਼ਾਲ ਗੋਇਲ ਆਦਿ ਹਾਜਰ ਸਨ |
ਰਾਏਕੋਟ 'ਚ ਦੁਸਹਿਰਾ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ
ਰਾਏਕੋਟ, (ਸੁਸ਼ੀਲ)-ਦੁਸਹਿਰੇ ਦਾ ਤਿਉਹਾਰ ਇਸ ਸਾਲ ਵੀ ਸਥਾਨਕ ਸ਼ਹਿਰ 'ਚ ਬੜ੍ਹੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ | ਦੁਸਹਿਰਾ ਕਮੇਟੀ ਦੀ ਦੇਖ ਰੇਖ ਹੇਠ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਰੱਖੇ ਗਏ ਦੁਸਹਿਰਾ ਮੇਲਾ ਸਮਾਗਮ ਵਿੱਚ ਕਾਂਗਰਸ ਸੂਬਾ ਮੀਤ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ, ਉਨ੍ਹਾਂ ਤੋਂ ਇਲਾਵਾ ਕਾਮਿਲ ਬੋਪਾਰਾਏ ਡੀ.ਐਸ.ਪੀ ਸੁਖਨਾਜ਼ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ | ਮੇਲੇ ਦਾ ਉਦਘਾਟਨ ਡਾ. ਅਮਰ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਆਪਣੇ ਸੰਬੋਧਨ 'ਚ ਡਾ. ਅਮਰ ਸਿੰਘ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਰਾਏਕੋਟ ਸ਼ਹਿਰ ਦੇ ਵਿਕਾਸ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹਨ ਅਤੇ ਛੇਤੀ ਹੀ ਰਾਏਕੋਟ ਸ਼ਹਿਰ ਵਿਕਾਸ ਪੱਖੋਂ ਮੋਹਰੀ ਸ਼ਹਿਰਾਂ 'ਚ ਗਿਣਿਆ ਜਾਵੇਗਾ | ਇਸ ਮੌਕੇ ਪ੍ਰਬੰਧਕਾਂ ਵਲੋਂ ਦੁਸਹਿਰੇ ਮੇਲੇ ਵਿੱਚ ਪੁੱਜਣ ਵਾਲੀਆਂ ਸੰਗਤਾਂ ਦੇ ਮਨੋਰੰਜਨ ਲਈ ਸੱਭਿਆਚਾਰਕ ਸਮਾਗਮ ਵੀ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਕਈ ਪ੍ਰਸਿੱਧ ਲੋਕ ਗਾਇਕਾਂ ਵਲੋਂ ਆਪਣੇ ਫ਼ਨ ਦਾ ਮੁਜ਼ਾਹਰਾ ਕਰਕੇ ਆਈਆਂ ਸੰਗਤਾਂ ਦਾ ਮਨੋਰੰਜਨ ਕੀਤਾ ਗਿਆ | ਇਸ ਤੋਂ ਇਲਾਵਾ ਭਗਵਾਨ ਰਾਮ ਦੇ ਜੀਵਨ ਨਾਲ ਸਬੰਧਤ ਖੂਬਸੂਰਤ ਝਾਕੀਆਂ ਵੀ ਸਜਾਈਆਂ ਗਈਆਂ | ਸੂਰਜ ਡੁੱਬਣ ਦੇ ਨਾਲ ਹੀ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨੀ ਭੇਟ ਕਰ ਦਿੱਤਾ ਗਿਆ | ਇਸ ਮੌਕੇ ਪ੍ਰਬੰਧਕਾਂ ਵਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀ ਸੱਜਣਾਂ ਨੂੰ ਸਨਮਾਨ ਨਿਸ਼ਾਨੀਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼ਹਿਰੀ ਪ੍ਰਧਾਨ ਸੁਦਰਸ਼ਨ ਜੋਸ਼ੀ, ਪ੍ਰਧਾਨ ਗੋਪਾਲ ਜੋਸ਼ੀ, ਨਰੈਣ ਦੱਤ, ਮੁਹੰਮਦ ਇਮਰਾਨ ਖਾਨ, ਬਲਜਿੰਦਰ ਸਿੰਘ ਰਿੰਪਾ, ਸਰਪੰਚ ਸੁਖਪਾਲ ਸਿੰਘ ਗੋਂਦਵਾਲ, ਜਗਪ੍ਰੀਤ ਸਿੰਘ ਬੁੱਟਰ, ਵਿਨੋਦ ਜੈਨ (ਪੁਜਾਰੀ ਫੀਡ ਵਾਲੇ), ਬਲਜੀਤ ਸਿੰਘ ਹਲਵਾਰਾ, ਏਬੰਤ ਜੈਨ, ਥਾਣਾ ਮੁਖੀ ਸਿਟੀ ਅਮਰਜੀਤ ਸਿੰਘ ਆਦਿ ਮੌਜੂਦ ਸਨ |
ਮੰਡੀ ਮੁੱਲਾਂਪੁਰ-ਦਾਖਾ 'ਚ ਦੁਸਹਿਰਾ ਧੂਮਧਾਮ ਨਾਲ ਮਨਾਇਆ
ਮੁੱਲਾਂਪੁਰ-ਦਾਖਾ, (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ-ਦਾਖਾ ਦੀ ਸ਼੍ਰੀ ਰਾਮ ਲੀਲਾ ਦੁਸਹਿਰਾ ਕਮੇਟੀ ਦੇ ਪ੍ਰਧਾਨ ਸੰਜੂ ਅਗਰਵਾਲ, ਚੇਅਰਮੈਨ ਸ਼ਾਮ ਲਾਲ ਗੋਇਲ, ਵਾਈਸ ਚੇਅਰਮੈਨ ਸ਼ਾਮ ਲਾਲ ਜਿੰਦਲ, ਵਿਜੇ ਮਲਹੋਤਰਾ, ਸਜਨ ਗੋਇਲ, ਵਿੱਕੀ ਮਲਹੋਤਰਾ ਦੀ ਅਗਵਾਈ ਹੇਠ ਦੁਸਹਿਰਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ
ਗਿਆ | ਦੁਸਹਿਰਾ ਟੀਮ ਦੀ ਨਜਰਸਾਨੀ ਹੇਠ ਸਥਾਨਕ ਸ਼ਿਵ ਮੰਦਿਰ ਤੋਂ ਸ਼ੁਰੂ ਸੁੰਦਰ ਝਾਕੀਆਂ ਸਮੇਂ ਭਗਵਾਨ ਸ੍ਰੀ ਰਾਮ, ਲਛਮਣ, ਰਾਵਣ, ਮੇਘਨਾਦ, ਕੁੰਭਕਰਨ ਹੋਰਨਾਂ ਦੇ ਰੂਪ 'ਚ ਦਰਜਨਾਂ ਕਲਾਕਾਰਾ ਵਲੋ ਸ਼ਹਿਰ ਦੀ ਪ੍ਰਕਰਮਾ ਕਰਦਿਆਂ ਦੁਸਹਿਰਾ ਗਰਾਊਾਡ ਵਿਚ ਸ਼ਮੂਲੀਅਤ ਕੀਤੀ | ਦੁਸਹਿਰਾ ਗਰਾੳਾੁਡ ਵਿਚ ਦੁਪਿਹਰ ਤੋਂ ਚੱਲ ਰਹੇ ਰੰਗਾਰੰਗ ਪ੍ਰੋਗਰਾਮ ਵਿਚ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਲੋਕ ਗਾਇਕ ਸੁਰਿੰਦਰ ਛਿੰਦਾ ਨੇ ਦੇਰ ਸ਼ਾਮ ਤੱਕ ਚੰਗਾ ਰੰਗ ਬੰਨਿ੍ਹਆ | ਪ੍ਰਬੰਧਕਾਂ ਦੇ ਸੱਦੇ 'ਤੇ ਦੁਸਹਿਰਾ ਮੇਲੇ ਵਿਚ ਪਹੁੰਚੇ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ, ਅਮਰੀਕ ਸਿੰਘ ਆਲੀਵਾਲ, ਮੇਜਰ ਸਿੰਘ ਭੈਣੀ, ਜਗਪਾਲ ਸਿੰਘ ਖੰਗੂੜਾ, ਕਰਨ ਵੜਿੰਗ, ਪ੍ਰਧਾਨ ਤੇਲੂ ਰਾਮ ਬਾਂਸਲ, ਆੜ੍ਹਤੀ ਅਨਿਲ ਜੈਨ, ਬਲਵੰਤ ਸਿੰਘ ਧਨੋਆ ਉਚੇਚਾ ਪਹੁੰਚੇ | ਦੁਸਹਿਰਾ ਮੇਲੇ ਵਿਚ ਜੁੜੇ ਇਕੱਠ ਨੂੰ ਸੰਬੋਧਨ ਹੁੰਦਿਆ ਕੈਪਟਨ ਸੰਦੀਪ ਸੰਧੂ ਨੇ ਕਿਹਾ ਵੱਖੋ-ਵੱਖ ਧਰਮਾਂ ਵਿਚ ਵੰਡੇ ਭਾਰਤ ਦੀ ਸੱਭਿਅਤਾ ਅਤੇ ਭਾਈਚਾਰਕ ਸਾਂਝ ਇਕ ਹੈ | ਪ੍ਰਬੰਧਕਾਂ ਵਲੋਂ ਦਿਨ ਢਲਦਿਆ ਮੇਲੇ ਦੇ ਮੁੱਖ ਮਹਿਮਾਨਾਂ ਨੂੰ ਨਾਲ ਲੈ ਕੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨੀ ਦਿੱਤੀ ਗਈ | ਦੁਸ਼ਿਹਰਾ ਮੇਲਾ ਸਫਲ ਬਣਾਉਣ ਲਈ ਸੱਤ ਨਰਾਇਣ ਜਿੰਦਲ, ਪਵਨ ਸਿਡਾਨਾ, ਕੌਾਸਲਰ ਕਰਨਵੀਰ ਸਿੰਘ ਸੇਖੋਂ, ਕੌਾਸਲਰ ਬਲਬੀਰ ਚੰਦ, ਅਸ਼ੋਕ ਗੁਪਤਾ, ਪਵਨ ਕਾਂਸਲ, ਰਾਜੀਵ ਮਲਹੋਤਰਾ, ਸੋਨੂੰ ਖੁੱਲਰ, ਰਾਮ ਪ੍ਰਤਾਪ ਗੋਇਲ, ਮੇਘ ਰਾਜ ਅਗਰਵਾਲ, ਹਰੀ ਓਮ, ਰਾਮ ਵਿਲਾਸ, ਰਾਜੀਵ ਮਿੱਤਲ, ਰਾਜੇਸ਼ ਪਾਲਾ, ਰਾਕੇਸ਼ ਗਰਗ, ਲਵਕੇਸ਼ ਗਰਗ, ਸੰਦੀਪ ਸ਼ਰਮਾ, ਮਨੀ ਅਰੋੜਾ, ਰਵਿੰਦਰ ਗੋਇਲ, ਪਵਨ ਖੁੱਲਰ ਤੇ ਹੋਰਨਾਂ ਨੇ ਸਹਿਯੋਗ ਦਿੱਤਾ |
ਕਸਬਾ ਹੰਬੜਾਂ 'ਚ ਦੁਸਹਿਰੇ ਦੇ ਤਿਉਹਾਰ ਮਨਾਇਆ
ਹੰਬੜਾਂ, 8 ਅਕਤੂਬਰ (ਜਗਦੀਸ਼ ਸਿੰਘ ਗਿੱਲ)-ਹਲਕਾ ਗਿੱਲ ਅਧੀਨ ਪੈਂਦੇ ਕਸਬਾ ਹੰਬੜਾਂ ਵਿਖੇ ਦੁਸਹਿਰੇ ਦਾ ਤਿਉਹਰ ਸਰਪੰਚ ਰਣਯੋਧ ਸਿੰਘ ਜੱਗਾ ਦੀ ਅਗਵਾਈ ਹੇਠ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ | ਸਮਾਗਮ ਵਿਚ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਲਾਪਰਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਉੱਘੇ ਗਾਇਕ ਅਤੇ ਗੀਤਕਾਰ ਗੋਰਾ ਚੱਕ ਵਾਲਾ ਅਤੇ ਬੀਬਾ ਸਿਮਰਪ੍ਰੀਤ ਕੌਰ ਦੀ ਗਾਇਕ ਜੋੜੀ ਨੇ ਖੂਬ ਰੰਗ ਬੰਨਿਆਂ ਅਤੇ ਦਰਸ਼ਕਾਂ ਨੂੰ ਘੰਟਿਆਂ ਬੱਧੀ ਕੀਲੀ ਰੱਖਿਆ | ਇਸ ਮੌਕੇ ਵਿਧਾਇਕ ਵੈਦ ਅਤੇ ਪ੍ਰਧਾਨ ਹੰਬੜਾਂ ਨੇ ਜਿੱਥੇ ਦੁਸਹਿਰੇ ਦੀ ਵਧਾਈ ਦਿੱਤੀ ਉੱਥੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਤਿਉਹਾਰ ਆਪਸੀ ਭਾਈਚਾਰਕ ਸਾਂਝ ਨਾਲ ਮਨਾਉਣ ਲਈ ਅੱਗੇ ਆਉਣ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਬਾੜੇਵਾਲ, ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਹਰਦੇਵ ਸਿੰਘ ਲਾਦੀਆਂ, ਮਨਦੀਪ ਮੱਲਣ, ਵਿਜੇ ਕੁਮਾਰ ਮੱਲਣ, ਪੰਚ ਰਣਜੀਤ ਸਿੰਘ ਚੀਮਾ, ਪੰਚ ਬਲਵਿੰਦਰ ਸਿੰਘ ਫੌਜੀ, ਪੰਚ ਜਸਪਾਲ ਸਿੰਘ ਪਾਲਾ, ਜੀਤੈ ਹੰਬੜਾਂ, ਪੰਚ ਹਰਪਾਲ ਸਿੰਘ ਫੌਜੀ, ਪੱਪੂ ਨੂਰਪੁਰ ਬੇਟ, ਜਸਪਾਲ ਸਿੰਘ ਪਾਲੀ ਭੰਦੋਹਲ, ਅਵਤਾਰ ਸਿੰਘ ਹੰਬੜਾਂ, ਕਪਿਲ ਗੁਪਤਾ, ਸੋਨੀ ਧਾਲੀਵਾਲ, ਜਸਵੰਤ ਸਿੰਘ ਧਾਲੀਵਾਲ, ਪ੍ਰਧਾਨ ਤੇਜਾ ਸਿੰਘ ਗਿੱਲ, ਸਾਬਕਾ ਸਰਪੰਚ ਬਵੰਤ ਸਿੰਘ ਬੰਦੋਹਲ, ਬਲਵੀਰ ਸਿੰਘ ਝੱਮਟ ਆਦਿ ਹਾਜ਼ਰ ਸਨ |
<br/>

ਜਗਰਾਉਂ ਕਚਹਿਰੀਆਂ 'ਚ ਇਕੋ ਰਾਤ 3 ਦੁਕਾਨਾਂ 'ਚੋਂ ਸਾਮਾਨ ਚੋਰੀ

ਜਗਰਾਉਂ, 8 ਅਕਤੂਬਰ (ਅਜੀਤ ਸਿੰਘ ਅਖਾੜਾ)-ਜਗਰਾਉਂ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਪੋਲ ਉਸ ਸਮੇਂ ਖੱੁਲ੍ਹਦੀ ਨਜ਼ਰ ਆਈ ਜਦੋਂ ਜਗਰਾਉਂ ਕਚਿਹਰੀਆਂ 'ਚ ਇਕੋ ਰਾਤ 'ਚ 3 ਦੁਕਾਨਾਂ ਤੋਂ ਕੀਮਤੀ ਸਮਾਨ ਚੋਰੀ ਹੋ ਗਿਆ | ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਨਾਬਾਲਗਾ ਨੰੂ ਭਜਾਉਣ ਵਾਲਾ ਬਿਹਾਰ ਤੋਂ ਕਾਬੂ

ਡੇਹਲੋਂ, 8 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਪੁਲਿਸ ਵਲੋਂ ਨਾਬਾਲਗਾ ਨੰੂ ਭਜਾ ਕੇ ਲੈ ਜਾਣ ਵਾਲੇ ਨੂੰ ਬਿਹਾਰ ਤੋਂ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ, ਜਦਕਿ ਨਾਬਾਲਗ ਲੜਕੀ ਨੰੂ ਉਸ ਦੇ ਮਾਪਿਆ ਹਵਾਲੇ ਕਰ ਦਿੱਤਾ ਗਿਆ ਹੈ | ਇਸ ਸਬੰਧੀ ਤਫ਼ਤੀਸ਼ੀ ਅਫ਼ਸਰ ...

ਪੂਰੀ ਖ਼ਬਰ »

ਨੌਜਵਾਨ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਿਖ਼ਲਾਫ਼ ਮੁਕੱਦਮਾ ਦਰਜ

ਰਾਏਕੋਟ, 8 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਅੱਚਰਵਾਲ ਦੀ ਪਰਮਜੀਤ ਕੌਰ ਪਤਨੀ ਉਜਾਗਰ ਸਿੰਘ ਨੇ ਉਸ ਦੇ ਪੁੱਤਰ ਨੂੰ ਬਹਿਰੀਨ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਦੇ ਮਾਮਲੇ ਵਿਚ ਦਿੱਤੇ ਹਲਫ਼ੀਆਂ ਬਿਆਨ ਵਿਚ ਦੱਸਿਆ ਕਿ ਮੈਂ ਗਰੀਬ ਪਰਿਵਾਰ ਨਾਲ ਸਬੰਧਿਤ ਹਾਂ | ...

ਪੂਰੀ ਖ਼ਬਰ »

ਚਕਰ ਦੀਆਂ ਮੁੱਕੇਬਾਜ਼ਾਂ ਲੜਕੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਾ ਜਿੱਤਿਆ

ਹਠੂਰ, 8 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਸਕੂਲ ਬਾਕਸਿੰਗ ਮੁਕਾਬਲਿਆਂ (ਲੜਕੀਆਂ) 'ਚ ਪਿੰਡ ਚਕਰ ਦੀਆਂ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਕਰ ਤੇ ਦਸਮੇਸ਼ ਖ਼ਾਲਸਾ ਗਰਲਜ਼ ਸਕੂਲ, ...

ਪੂਰੀ ਖ਼ਬਰ »

ਪਰਾਲੀ ਸਾੜਨ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ-ਐਸ.ਡੀ.ਐਮ

ਰਾਏਕੋਟ, 8 ਅਕਤੂਬਰ (ਸੁਸ਼ੀਲ)-ਝੋਨੇ ਦੀ ਫ਼ਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਸਰਕਾਰ ਵਲੋਂ ਜਾਰੀ ਹਿਦਾਇਤਾਂ ਦੀ ਪਾਲਨਾ ਯਕੀਨੀ ਬਣਾਉਣ ਲਈ ਐਸ.ਡੀ.ਐਮ ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਵਲੋਂ ਇਲਾਕੇ ਦੇ ਪਿੰਡਾਂ 'ਚ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗਤ ਨੂੰ ਗੁਰਧਾਮਾਂ ਦੇ ਦਰਸ਼ਨ ਕਰਵਾਏ

ਰਾਏਕੋਟ, 8 ਅਕਤੂਬਰ (ਸੁਸ਼ੀਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਕਰੀਬੀ ਪਿੰਡ ਆਂਡਲੂ ਦੇ ਗੁਰਦੁਆਰਾ ਸਾਧ ਸੰਗਤ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਪ੍ਰਧਾਨ ਰਾਜਦੀਪ ਸਿੰਘ ਦੀ ਅਗਵਾਈ 'ਚ ਪਿੰਡ ਦੀ ਸੰਗਤ ਨੂੰ ਵੱਖ-ਵੱਖ ਗੁਰਧਾਮਾਂ ...

ਪੂਰੀ ਖ਼ਬਰ »

ਪ੍ਰਗਟ ਸਿੰਘ ਨੇ ਬੱਚਿਆਂ ਨੂੰ ਹਾਕੀ ਦੇ ਗੁਰ ਸਿਖਾਏ

ਪੱਖੋਵਾਲ/ਸਰਾਭਾ, 8 ਅਕਤੂਬਰ (ਕਿਰਨਜੀਤ ਕੌਰ ਗਰੇਵਾਲ)-ਆਉਣ ਵਾਲੇ ਸਮੇਂ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ 'ਤੇ ਛੋਟੇ ਬੱਚਿਆਂ ਨੂੰ ਹਾਕੀ ਦੀ ਟਰੇਨਿੰਗ ਦੇ ਕੇ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਪੈਦਾ ਕੀਤੇ ਜਾਣਗੇ ਤਾਂ ਜੋ ਸ਼ਹੀਦ ਸਰਾਭਾ ਨੂੰ ਸੱਚੀ ਸੁੱਚੀ ...

ਪੂਰੀ ਖ਼ਬਰ »

ਈਕੋ ਕਲੱਬ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਕਾਗ਼ਜ਼ ਦੇ ਲਿਫ਼ਾਫ਼ੇ ਤਿਆਰ ਕੀਤੇ

ਰਾਏਕੋਟ, 8 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸੁਆਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਵਿਖੇ ਪਿ੍ੰਸੀਪਲ ਸਿਲਪਾ ਗੋਇਲ ਦੀ ਅਗਵਾਈ ਹੇਠ ਕਾਲਜ ਵਿਖੇ ਚੱਲ ਰਹੇ ਈਕੋ ਕਲੱਬ ਵਲੋਂ ਵਾਤਾਵਰਨ ਨੂੰ ਸ਼ੁੱਧ ਤੇ ਸਾਫ਼ ਰੱਖਣ ਲਈ ਮੁਹਿੰਮ ਦਾ ਆਗਾਜ਼ ਕੀਤਾ ਗਿਆ | ਜਿਸ ਤਹਿਤ ਈਕੋ ...

ਪੂਰੀ ਖ਼ਬਰ »

ਸਰਪੰਚ ਜੋਗਾ ਸਿੰਘ ਢੋਲਣ ਬਣੇ ਨੰਬਰਦਾਰਾ ਯੂਨੀਅਨ ਦੇ ਪ੍ਰਧਾਨ

ਜਗਰਾਉਂ, 8 ਅਕਤੂਬਰ (ਗੁਰਦੀਪ ਸਿੰਘ ਮਲਕ)-ਪੰਜਾਬ ਨੰਬਰਦਾਰਾ ਯੂਨੀਅਨ ਤਹਿਸੀਲ ਜਗਰਾਉਂ ਦਾ ਸਰਪੰਚ ਰਵਿੰਦਰ ਸਿੰਘ ਜੋਗਾ ਢੋਲਣ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ | ਇਸ ਸਬੰਧੀ ਪ੍ਰਧਾਨ ਹਰਮਿੰਦਰ ਸਿੰਘ ਸਵੱਦੀ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ...

ਪੂਰੀ ਖ਼ਬਰ »

ਕਾਂਗਰਸ ਦੀ ਸੱਤਾ 'ਚ ਹਲਕਾ ਦਾਖਾ ਬੁਨਿਆਦੀ ਢਾਂਚੇ ਤੋਂ ਸੱਖਣਾ-ਇਯਾਲੀ

ਮੁੱਲਾਂਪੁਰ-ਦਾਖਾ, 8 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ-ਗਠਜੋੜ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ ਵੋਟ ਲਈ ਚੋਣ ਜਲਸਿਆਂ ਸਮੇਂ ਹਲਕਾ ਦਾਖਾ 'ਚ ਵੋਟਰਾਂ ਵਲੋਂ ਵੱਡਾ ਹੁੰਗਾਰਾ ਮਿਲ ਰਿਹਾ | ਵੋਟਰਾਂ ਨਾਲ ...

ਪੂਰੀ ਖ਼ਬਰ »

ਲੋਕ ਕਾਂਗਰਸ ਨੂੰ ਕਦੀ ਮੁਆਫ਼ ਨਹੀਂ ਕਰਨਗੇ-ਤਲਵੰਡੀ

ਗੁਰੂਸਰ ਸੁਧਾਰ/ਮੁੱਲਾਂਪੁਰ-ਦਾਖਾ, 8 ਅਕਤੂਬਰ (ਜਸਵਿੰਦਰ ਸਿੰਘ ਗਰੇਵਾਲ, ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ-ਗਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ 'ਚ ਪਿੰਡ-ਪਿੰਡ ਚੋਣ ਜਲਸਿਆਂ ਨੂੰ ਸੰਬੋਧਨ ਹੁੰਦਿਆਂ ...

ਪੂਰੀ ਖ਼ਬਰ »

ਵਿਧਾਇਕ ਡਾ: ਮੋਗਾ ਵਲੋਂ ਕੈਪਟਨ ਸੰਧੂ ਦੇ ਹੱਕ 'ਚ ਮੀਟਿੰਗ

ਚੌਾਕੀਮਾਨ, 8 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਗੁੜੇ ਵਿਖੇ ਸੀਨੀਅਰ ਕਾਂਗਰਸੀ ਆਗੂ ਜਸਮੇਲ ਸਿੰਘ ਜੱਸਾ ਗੁੜੇ ਦੇ ਗ੍ਰਹਿ ਵਿਖੇ ਵਿਧਾਇਕ ਡਾ. ਹਰਜੋਤ ਕਮਲ ਮੋਗਾ, ਜਨਰਲ ਸਕੱਤਰ ਜਸਵੀਰ ਸਿੰਘ ਮਹਿਰਾਜ, ਜਨਰਲ ਸਕੱਤਰ ਜਗਜੀਤ ਸਿੰਘ ਗਿੱਲ, ਅਮਨਿੰਦਰ ਸਿੰਘ ਜੋੜਾ, ...

ਪੂਰੀ ਖ਼ਬਰ »

ਇਯਾਲੀ ਵਲੋਂ ਬੇਟ ਇਲਾਕੇ ਦਾ ਤੂਫ਼ਾਨੀ ਦੌਰਾ

ਭੂੰਦੜੀ, 8 ਅਕਤੂਬਰ (ਕੁਲਦੀਪ ਸਿੰਘ ਮਾਨ)-ਬੇਟ ਇਲਾਕੇ ਦੇ ਤੂੁਫਾਨੀ ਦੌਰੇ ਦੌਰਾਨ ਪਿੰਡ ਕੋਟਮਾਨ ਵਿਖੇ ਭਾਰੀ ਇੱਕਠ ਨੂੰ ਸਬੋਧਿਨ ਕਰਦਿਆਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ...

ਪੂਰੀ ਖ਼ਬਰ »

ਇਯਾਲੀ ਦੇ ਹੱਕ 'ਚ ਤਲਵੰਡੀ, ਸੰਧੂ ਤੇ ਧਾਲੀਵਾਲ ਵਲੋਂ ਮੀਟਿੰਗ

ਚੌਾਕੀਮਾਨ, 8 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਮੰਡਿਆਣੀ ਵਿਖੇ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਸੋਨੀ ਮੰਡਿਆਣੀ ਦੇ ਗ੍ਰਹਿ ਵਿਖੇ ਇਕੱਠੇ ਹੋਏ ਅਕਾਲੀ ਵਰਕਰਾਂ ਨਾਲ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਨੇ ਹਲਕੇ ਦਾਖੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਬੈਂਸ ਵਲੋਂ ਭਿ੍ਸ਼ਟਾਚਾਰ ਮੁਕਤ ਰਾਜ ਲਈ ਚੱਕ ਦੇ ਹੱਕ 'ਚ ਵੋਟ ਦੀ ਅਪੀਲ

ਮੁੱਲਾਂਪੁਰ-ਦਾਖਾ, 8 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਜ਼ਿਮਨੀ ਚੋਣ ਹਲਕਾ ਦਾਖਾ ਲਈ ਲੋਕ ਇਨਸਾਫ਼ ਪਾਰਟੀ-ਗਠਜੋੜ ਉਮੀਦਵਾਰ ਸੁਖਦੇਵ ਸਿੰਘ ਚੱਕ ਦੇ ਹੱਕ 'ਚ 'ਲਿਪ' ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਪਿੰਡ-ਪਿੰਡ ਚੋਣ ਮੀਟਿੰਗਾਂ ਸਮੇਂ ਭਿ੍ਸ਼ਟਾਚਾਰ ਮੁਕਤ, ...

ਪੂਰੀ ਖ਼ਬਰ »

ਜਥੇਦਾਰ ਤੋਤਾ ਸਿੰਘ ਵਲੋਂ ਇਯਾਲੀ ਦੇ ਹੱਕ 'ਚ ਨੁੱਕੜ ਮੀਟਿੰਗ

ਸਿੱਧਵਾਂ ਬੇਟ/ਭੂੰਦੜੀ, 8 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ, ਕੁਲਦੀਪ ਸਿੰਘ ਮਾਨ)-ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਮੈਦਾਨ 'ਚ ਉੱਤਰੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ 'ਚ ਪਿੰਡ ਭਰੋਵਾਲ ਵਿਖੇ ਸੀਨੀਅਰ ਅਕਾਲੀ ਆਗੂ ...

ਪੂਰੀ ਖ਼ਬਰ »

ਹਲਕਾ ਦਾਖਾ 'ਚ ਵੋਟਰਾਂ ਵਲੋਂ 'ਲਿਪ' ਉਮੀਦਵਾਰ ਚੱਕ ਨੂੰ ਹੁੰਗਾਰਾ

ਮੁੱਲਾਂਪੁਰ-ਦਾਖਾ, 8 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਕਾਂਗਰਸ ਤੇ ਅਕਾਲੀ ਦਲ ਨੇ ਆਪਣੇ ਰਾਜ ਦੌਰਾਨ ਬਣਦੀ ਡਿਊਟੀ ਤੋਂ ਪਿੱਠ ਦਿਖਾਈ, ਕੇਵਲ ਚੋਣਾਂ ਦੇ ਦਿਨਾਂ 'ਚ ਲੇਪਾ-ਪੋਚੀ ਨਾਲ ਨਾਲ ਵੋਟਾਂ ਬਟੋਰ ਕੇ 5 ਸਾਲ ਮੂੰਹ ਨਹੀਂ ਦਿਖਾਉਂਦੇ, ਹੁਣ ਸੱਤ੍ਹਾ ਪਰਿਵਰਤਨ ਸਮੇਂ ...

ਪੂਰੀ ਖ਼ਬਰ »

ਕੈਪਟਨ ਸੰਧੂ ਵਲੋਂ ਚੋਣ ਪ੍ਰਚਾਰ

ਮੁੱਲਾਂਪੁਰ-ਦਾਖਾ, 8 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਰਕਾਰ ਦੀਆਂ ਪ੍ਰਾਪਤੀਆਂ ਤੇ ਵਿਰੋਧੀ ਪਾਰਟੀਆਂ ਦੁਆਰਾ ਦੋਸ਼ਾਂ ਬਾਰੇ ਪ੍ਰੈੱਸ ਕਾਨਫਰੰਸ ਬੁਲਾ ਕੇ ਜ਼ਿਮਨੀ ਚੋਣ ਹਲਕਾ ਦਾਖਾ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਸਪੱਸ਼ਟ ਕੀਤਾ ਕਿ ...

ਪੂਰੀ ਖ਼ਬਰ »

ਇਯਾਲੀ ਵਲੋਂ ਚੋਣ ਪ੍ਰਚਾਰ

ਮੁੱਲਾਂਪੁਰ-ਦਾਖਾ, 8 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ-ਗਠਜੋੜ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਉਹ ਆਪਣੀ ਕਾਰਗੁਜਾਰੀ ਬਦਲੇ ਮੁੜ ਵੋਟ ਦੀ ਮੰਗ ਕਰ ਰਿਹਾ, ਜਦਕਿ ਕੈਪਟਨ ਸਰਕਾਰ ਦੀਆਂ ਲੋਕ ਮਾਰੂ ...

ਪੂਰੀ ਖ਼ਬਰ »

ਖੰਗੂੜਾ ਪਰਿਵਾਰ ਵੀ ਚੋਣ ਮੈਦਾਨ 'ਚ ਨਿੱਤਰਿਆ

ਅਹਿਮਦਗੜ੍ਹ, 8 ਅਕਤੂਬਰ (ਪੁਰੀ)-ਹਲਕਾ ਦਾਖਾ ਜ਼ਿਮਨੀ ਚੋਣ 'ਚ ਹੁਣ ਤੱਕ ਗੈਰ ਹਾਜ਼ਰ ਰਹੇ ਖੰਗੂੜਾ ਪਰਿਵਾਰ ਦੀ ਗੈਰ ਮੌਜੂਦਗੀ ਲੋਕਾਂ 'ਚ ਚਰਚਾ ਦਾ ਵਿਸ਼ਾ ਬਣ ਹੋਈ ਸੀ | ਸਾਬਕਾ ਵਿਧਾਇਕ ਸ. ਜੱਸੀ ਖੰਗੂੜਾ ਤੇ ਸ. ਜਗਪਾਲ ਸਿੰਘ ਖੰਗੂੜਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ ਨੇ ...

ਪੂਰੀ ਖ਼ਬਰ »

ਕੈਪਟਨ ਸੰਦੀਪ ਸੰਧੂ ਵਲੋਂ ਚੋਣ ਪ੍ਰਚਾਰ

ਮੁੱਲਾਂਪੁਰ-ਦਾਖਾ, 8 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਜ਼ਿਮਨੀ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਵਲੋਂ ਵੋਟ ਲਈ ਚੋਣ ਪ੍ਰਚਾਰ ਸਮੇਂ ਨੌਜਵਾਨਾਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅਕਾਲੀਆਂ ਹਲਕਾ ...

ਪੂਰੀ ਖ਼ਬਰ »

ਇਯਾਲੀ ਦੇ ਹੱਕ 'ਚ ਮੀਟਿਗ

ਚੌਾਕੀਮਾਨ, 8 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਢੱਟ ਵਿਖੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ, ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਸੋਨੀ ਮੰਡਿਆਣੀ ਤੇ ਚੇਅਰਮੈਨ ...

ਪੂਰੀ ਖ਼ਬਰ »

ਪੁਲਿਸ ਨੇ ਦੋ ਕਿੱਲੋ ਅਫ਼ੀਮ ਫੜੀ

ਪਾਇਲ, 8 ਅਕਤੂਬਰ (ਪੱਤਰ ਪ੍ਰੇਰਕ)-ਪਾਇਲ ਪੁਲਿਸ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ 2 ਕਿੱਲੋ ਅਫ਼ੀਮ ਬਰਾਮਦ ਕਰਨ 'ਚ ਸਫ਼ਲਤਾ ਮਿਲੀ ਹੈ | ਜਿਸ ਬਾਰੇ ਭਾਵੇਂ ਪੁਲਿਸ ਵਲੋਂ ਉਕਤ ਅਫ਼ੀਮ ਯੂ. ਪੀ. ਦੇ 2 ਤਸਕਰਾਂ ਤੋਂ ਫੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ...

ਪੂਰੀ ਖ਼ਬਰ »

ਰਾਏਕੋਟ ਜ਼ੋਨ ਦੀ ਅਥਲੈਟਿਕਸ ਮੀਟ ਦੌਰਾਨ ਅੰਡਰ-14 ਲੜਕੇ-ਲੜਕੀਆਂ ਵਰਗ ਦੇ ਮੁਕਾਬਲੇ ਹੋਏ

ਰਾਏਕੋਟ, 8 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਜ਼ੋਨ ਦੀ 65 ਵੀਂ ਐਥਲੈਟਿਕਸ ਮੀਟ ਦੌਰਾਨ ਸਕੂਲਾਂ ਦੇ ਅੰਡਰ-14 ਲੜਕੇ-ਲੜਕੀਆਂ ਦੇ ਮੁਕਾਬਲੇ ਜੋਨ ਕਨਵੀਨਰ ਪਿ੍ੰਸੀਪਲ ਸੰਤੋਖ ਸਿੰਘ ਗਿੱਲ ਦੀ ਦੇਖ-ਰੇਖ ਹੇਠ ਹੋਏ | ਇਸ ਮੌਕੇ 100 ਮੀਟਰ ਰੇਸ ਸੁਖਮਨਦੀਪ ਸਿੰਘ ਗੁਰੂ ...

ਪੂਰੀ ਖ਼ਬਰ »

ਲੋਹਟਬੱਦੀ ਤੋਂ ਸੁਲਤਾਨਪੁਰ ਲੋਧੀ ਤੱਕ ਵਿਸ਼ਾਲ ਨਗਰ ਕੀਰਤਨ 20 ਨੂੰ

ਲੋਹਟਬੱਦੀ, 8 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ/ਕੇਂਦਰ ਸਰਕਾਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 17ਵੀਂ ਵੰਸ਼ 'ਚੋਂ ਸਮੁੱਚੇ ਸੰਤ ਸਮਾਜ ਦੀ ਅਗਵਾਈ ਕਰ ਰਹੇ ਸੰਤ ਬਾਬਾ ਸਰਬਜੋਤ ਸਿੰਘ ਬੇਦੀ ਵਲੋਂ ਸਾਂਝੇ ਤੌਰ 'ਤੇ ...

ਪੂਰੀ ਖ਼ਬਰ »

ਰਾਜਗੜ੍ਹ ਇਸਟੇਟ ਬੀਰਮੀ ਵਿਖੇ ਦੁਸਹਿਰਾ ਮਨਾਇਆ

ਇਯਾਲੀ/ਥਰੀਕੇ, 8 ਅਕਤੂਬਰ (ਰਾਜ ਜੋਸ਼ੀ)-ਲਾਗਲੇ ਪਿੰਡ ਬੀਰਮੀ ਵਿਖੇ ਸਥਿਤ ਸ਼ਾਹੀ ਠਾਠ ਬਾਠ ਵਾਲੇ ਰਾਜਗੜ੍ਹ ਇਸਟੇਟ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ 'ਚ ਮਥੁਰਾ ਤੋਂ ਆਏ ਹੋਏ ਕਲਾਕਾਰਾਂ ਨੇ ...

ਪੂਰੀ ਖ਼ਬਰ »

ਵੋਟਰ ਇਯਾਲੀ ਦੇ ਕੀਤੇ ਕੰਮਾਂ ਕਰਕੇ ਦਿੱਲੋਂ ਜਿਤਾਉਣਾ ਚਾਹੁੰਦੇ ਹਨ-ਖੰਗੂੜਾ

ਜੋਧਾਂ, 8 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਹਲਕਾ ਦਾਖਾ ਜ਼ਿਮਨੀ ਚੋਣ ਲਈ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ 'ਚ ਪਿੰਡ ਬੱਲੋਵਾਲ ਵਿਖੇ ਹਰਪ੍ਰੀਤ ਸਿੰਘ ਖੰਗੂੜਾ ਬੱਲੋਵਾਲ ਤੇ ਸਰਪੰਚ ਜਸਪ੍ਰੀਤ ਸਿੰਘ ਜੱਸੀ ਦੀ ਅਗਵਾਈ ਹੇਠ ਚੋਣਾ ਸਬੰਧੀ ਮੀਟਿੰਗ ...

ਪੂਰੀ ਖ਼ਬਰ »

ਜਨਮ ਦਿਨ ਦੀ ਖੁਸ਼ੀ 'ਚ ਬੱਚਿਆਂ ਨੂੰ ਵਰਦੀਆਂ ਤੇ ਬੂਟ ਵੰਡੇ

ਰਾਏਕੋਟ, 8 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਬੜਿੰਗਾਂ ਵਿਖੇ ਹਰਪਾਲ ਸਿੰਘ ਪੁੱਤਰ ਅਮਰ ਸਿੰਘ ਬੜਿੰਗ ਵਲੋਂ ਆਪਣੀ ਪੁੱਤਰੀ ਵਤਨਦੀਪ ਕੌਰ ਦੀ ਜਨਮ ਦਿਨ ਦੀ ਖੁਸ਼ੀ 'ਚ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਤੇ ਬੂਟ ਵੰਡੇ | ਇਸ ਮੌਕੇ ...

ਪੂਰੀ ਖ਼ਬਰ »

ਆਈਡੀਅਲ ਕਾਨਵੈਂਟ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

ਹਠੂਰ, 8 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਆਈਡੀਅਲ ਕੌਨਵੈਂਟ ਸਕੂਲ ਹਠੂਰ ਵਿਖੇ ਪਿ੍ੰ: ਅਜੈਪਾਲ ਸਿੰਘ ਦੀ ਅਗਵਾਈ ਹੇਠ ਦੁਸਹਿਰੇ ਦਾ ਤਿੳੇਹਾਰ ਧੂਮਧਾਮ ਨਾਲ ਮਨਾਇਆ ਗਿਆ | ਜਿਸ 'ਚ ਬੱਚਿਆਂ ਨੇ ਮੌਕੇ 'ਤੇ ਬੋਰਡ ਡੈਕੋਰੇਟ ਕੀਤੇ | ਕੁਲਜਿੰਦਰ ਕੌਰ ਤੇ ਬੱਚਿਆਂ ਵਲੋਂ ...

ਪੂਰੀ ਖ਼ਬਰ »

ਬਰਸੀ ਸਮਾਗਮ 'ਚ ਪਾਠ ਕਰਨ ਵਾਲੇ ਪਾਠੀ ਸਿੰਘਾਂ ਨੂੰ ਵਸਤਰ ਦਿੱਤੇ

ਜਗਰਾਉਂ, 8 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ 56ਵੀਂ ਬਰਸੀ ਮੌਕੇ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਹੋਏ ਪੰਜ ਰੋਜ਼ਾ ਸਮਾਗਮ 'ਚ ਦੋ ਲੜੀਆਂ ਵਿਚ ਰਖਵਾਏ ਸ੍ਰੀ ਅਖੰਡ ਪਾਠਾਂ 'ਚ ਪਾਠ ਕਰਨ ਵਾਲੇ ਪਾਠੀ ਸਿੰਘਾਂ ...

ਪੂਰੀ ਖ਼ਬਰ »

ਹਲਕਾ ਦਾਖਾ ਦੇ ਵਿਕਾਸ ਲਈ ਕੈਪਟਨ ਸੰਧੂ ਦਾ ਡੱਟ ਕੇ ਸਾਥ ਦਿਓ-ਪੁਨੀਤਾ ਸੰਧੂ

ਹੰਬੜਾਂ, 8 ਅਕਤੂਬਰ (ਹਰਵਿੰਦਰ ਸਿੰਘ ਮੱਕੜ)-ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ 'ਚ ਉਨ੍ਹਾਂ ਦੀ ਧਰਮਪਤਨੀ ਪੁਨੀਤਾ ਸੰਧੂ, ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ ਤੇ ਪ੍ਰਧਾਨ ਗੁਰਮੀਤ ਸਿੰਘ ਟੀਟੂ ਪੁੜੈਣ ਵਲੋਂ ਪਿੰਡ ਪੁੜੈਣ, ਭੱਟੀਆਂ ਚੰਗਣ ਆਦਿ ...

ਪੂਰੀ ਖ਼ਬਰ »

ਸ਼ੋਭਾ ਯਾਤਰਾ ਦੇ ਸਵਾਗਤ ਸਬੰਧੀ ਮੀਟਿੰਗ

ਜਗਰਾਉਂ, 8 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਝਾਂਸੀ ਰਾਣੀ ਚੌਾਕ ਸਥਿਤ ਨਿਊ ਰਿਸ਼ੀ ਵਾਲਮੀਕਿ ਮੰਦਿਰ ਸਮਾਧ ਬਾਬਾ ਰੱਬ ਜੀ ਟਰੱਸਟ ਤੇ ਵਾਲਮੀਕਿ ਭਾਈਚਾਰੇ ਦੀ ਮੀਟਿੰਗ ਮੰਦਿਰ ਹਾਲ ਵਿਖੇ ਹੋਈ | ਮੀਟਿੰਗ ਵਿਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਹਾੜੇ ਦੀ ਖੁਸ਼ੀ ਵਿਚ ...

ਪੂਰੀ ਖ਼ਬਰ »

ਭੁੱਖ ਹੜਤਾਲ 'ਤੇ ਬੈਠੇ ਧਰਨਾਕਾਰੀਆਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਮਨਾਇਆ 'ਕਾਲਾ ਦੁਸਹਿਰਾ'

ਸਮਰਾਲਾ, 8 ਅਕਤੂਬਰ (ਬਲਜੀਤ ਸਿੰਘ ਬਘੌਰ)-ਇਤਿਹਾਸਕ ਨਗਰੀ ਝਾੜ ਸਾਹਿਬ ਰੋਡ 'ਤੇ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਚਲ ਰਹੀ ਭੁੱਖ ਹੜਤਾਲ ਅੱਜ 36ਵੇਂ ਦਿਨ 'ਚ ਦਾਖ਼ਲ ਹੋ ਗਈ, ਅੱਜ ਧਰਨੇ 'ਤੇ ਬੈਠੇ ਸਾਰੇ ਧਰਨਾਕਾਰੀਆਂ ਵਲੋਂ ਦਸਤਾਰਾਂ 'ਤੇ ਕਾਲੀਆਂ ...

ਪੂਰੀ ਖ਼ਬਰ »

ਦਸਤਾਰ ਮੁਕਾਬਲੇ ਕਰਵਾਏ

ਸਮਰਾਲਾ, 8 ਅਕਤੂਬਰ (ਬਲਜੀਤ ਸਿੰਘ ਬਘੌਰ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਵਿਰਸਾ ਸੰਭਾਲ ਵੈੱਲਫੇਅਰ ਕਲੱਬ ਨੀਲੋਂ ਖ਼ੁਰਦ' ਵਲੋਂ ਸਮੂਹ ਗਰਾਮ ਪੰਚਾਇਤ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਦਸਤਾਰ ...

ਪੂਰੀ ਖ਼ਬਰ »

ਪਟਾਕਿਆਂ ਪ੍ਰਤੀ ਜਾਗਰੂਕਤਾ ਸੈਮੀਨਾਰ

ਅਹਿਮਦਗੜ੍ਹ, 8 ਅਕਤੂਬਰ (ਸੋਢੀ)-ਸਾਂਝ ਕੇਂਦਰ ਅਹਿਮਦਗੜ੍ਹ ਵਲੋਂ ਸਨਾਤਨ ਵਿਦਿਆ ਮੰਦਿਰ ਸਕੂਲ ਵਿਖੇ ਵਿਦਿਆਰਥੀਆਂ ਨੂੰ ਪਟਾਕਿਆਂ ਤੇ ਮਠਿਆਈਆਂ ਪ੍ਰਤੀ ਸੁਚੇਤ ਕਰਨ ਲਈ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਦੌਰਾਨ ਏ. ਐੱਸ. ਆਈ. ਲਖਵੀਰ ਸਿੰਘ ਨੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਰੇਰੂ ਸਾਹਿਬ ਨੰਦਪੁਰ ਵਿਖੇ ਗੁਰਮਤਿ ਸਮਾਗਮ

ਸਾਹਨੇਵਾਲ, 8 ਅਕਤੂਬਰ (ਹਰਜੀਤ ਸਿੰਘ ਢਿੱਲੋਂ)-ਇਤਿਹਾਸਕ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਨੰਦਪੁਰ ਵਿਖੇ ਪ੍ਰਬੰਧਕੀ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਕਰਵਾਏ ਧਾਰਮਿਕ ਸਮਾਗਮ 'ਚ ਅੰਮਿ੍ਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕੀਰਤਨ ਦਰਬਾਰ ...

ਪੂਰੀ ਖ਼ਬਰ »

ਮੂਰਤੀ ਵਿਸਰਜਨ ਨਾਲ ਦੁਰਗਾ ਮਹਾਂਉਤਸਵ ਸਮਾਪਤ

ਖੰਨਾ, 8 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਸੂ ਮਹੀਨੇ ਦੇ ਨਰਾਤਿਆਂ ਦੌਰਾਨ ਮੰਦਿਰ ਦੇਵੀ ਦਵਾਲਾ ਵਿਖੇ ਚੱਲੇ ਉਤਸਵ ਨੂੰ ਅਰੁਣ ਭਾਰਦਵਾਜ ਦੀ ਦੇਖਰੇਖ ਹੇਠ ਮੂਰਤੀ ਵਿਸਰਜਨ ਨਾਲ ਸਮਾਪਤ ਕੀਤਾ ਗਿਆ¢ ਪੰਡਿਤ ਹਰੀਸ਼ਰਨ ਨੇ ਨਰਾਤਿਆਂ ਵਿਚ ਦੇਵੀ ਮਹੱਤਵ ਦੇ ਪਾਠ ਉਚਾਰਣ ...

ਪੂਰੀ ਖ਼ਬਰ »

ਇਯਾਲੀ ਵਲੋਂ ਪਿੰਡ ਧੋਥੜ ਵਿਖੇ ਮੀਟਿੰਗ

ਸਿੱਧਵਾਂ ਬੇਟ, 8 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਅਕਾਲੀ-ਭਾਜਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਪਿੰਡ ਧੋਥੜ ਵਿਖੇ ਇਕ ਵਿਸ਼ਾਲ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ...

ਪੂਰੀ ਖ਼ਬਰ »

ਇਯਾਲੀ ਦੇ ਹੱਕ 'ਚ ਚੋਣ ਮੀਟਿੰਗ

ਜੋਧਾਂ, 8 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਹਲਕਾ ਦਾਖਾ ਜ਼ਿਮਨੀ ਚੋਣ ਲਈ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੀ ਚੋਣ ਮੁਹਿੰਮ ਨੂੰ ਜੋਧਾਂ ਇਲਾਕੇ ਦੇ ਪਿੰਡਾਂ ਅੰਦਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਐਡਵੋਕੇਟ ਸਿੱਧੂ ਵਲੋਂ ਕੈਪਟਨ ਸੰਧੂ ਦਾ ਸਨਮਾਨ

ਸਿੱਧਵਾਂ ਬੇਟ, 8 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)- ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਆਪਣੇ ਸਾਥੀਆਂ ਸਮੇਤ ਲਾਗਲੇ ਪਿੰਡ ਸਦਰਪੁਰਾ ਦੇ ਸਰਗਰਮ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਸੂਬੇ ਦੀ ਸਕਰਾਰ ਵਲੋਂ ਕੀਤੇ ...

ਪੂਰੀ ਖ਼ਬਰ »

ਐੱਨ.ਆਰ.ਆਈ. ਸੋਸ਼ਲ ਐਾਡ ਵੈੱਲਫੇਅਰ ਸੁਸਾਇਟੀ ਸਵੱਦੀ ਕਲਾਂ ਨੇ ਪਿੰਡ 'ਚ ਸ਼ੀਸ਼ੇ ਲਗਾਏ

ਚੌਾਕੀਮਾਨ, 8 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਸਵੱਦੀ ਕਲਾਂ ਵਿਖੇ ਇੰਸਪੈਕਟਰ ਕਰਤਾਰ ਸਿੰਘ ਤੂਰ ਦੀ ਅਗਵਾਈ 'ਚ ਐੱਨ.ਆਰ ਆਈ ਸੋਸ਼ਲ ਐਾਡ ਵੈੱਲਫੇਅਰ ਸੁਸਾਇਟੀ ਸਵੱਦੀ ਕਲਾਂ ਵਲੋਂ ਪਿੰਡ ਦੇ ਵੱਖ-ਵੱਖ ਮੋੜਾਂ 'ਤੇ ਸ਼ੀਸ਼ੇ ਲਗਾਏ ਗਏ | ਇਸ ਮੌਕੇ ਸ਼ੀਸ਼ੇ ਲਗਾਉਣ ...

ਪੂਰੀ ਖ਼ਬਰ »

ਹੰਬੜਾਂ 'ਚ ਦੁਸਹਿਰਾ ਧੂਮਧਾਮ ਨਾਲ ਮਨਾਇਆ

ਹੰਬੜਾਂ, 8 ਅਕਤੂਬਰ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਵਿਖੇ ਪੰਚਾਇਤੀ ਰਾਜ ਐਾਡ ਸਪੋਰਟਸ ਕਲੱਬ ਦੇ ਗਰਾਊਾਡ 'ਚ ਸਮੂਹ ਗ੍ਰਾਮ ਪੰਚਾਇਤ ਦੇ ਉੱਦਮ ਸਦਕਾ ਇਸ ਵਾਰ ਇਕ ਜਗ੍ਹਾ ਹੀ ਨੇੜਲੇ ਪਿੰਡਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੇਟ ਇਲਾਕੇ ਦੀ ਰਾਜਧਾਨੀ ਹੰਬੜਾਂ ...

ਪੂਰੀ ਖ਼ਬਰ »

ਨੰਬਰਦਾਰ ਬਲਵੀਰ ਸਿੰਘ ਬੁੱਟਰ ਨਮਿਤ ਸ਼ਰਧਾਂਜਲੀ ਸਮਾਗਮ

ਕਿਸ਼ਨਪੁਰਾ ਕਲਾਂ, 8 ਅਕਤੂਬਰ (ਅਮੋਲਕ ਸਿੰਘ ਕਲਸੀ)-ਨੰਬਰਦਾਰ ਕੋਮਲਜੀਤ ਸਿੰਘ ਬੁੱਟਰ ਤਿਹਾੜਾ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਨੰਬਰਦਾਰ ਬਲਵੀਰ ਸਿੰਘ ਬੁੱਟਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ, ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਸਹਿਜ ...

ਪੂਰੀ ਖ਼ਬਰ »

ਸੰਦੀਪ ਸੰਧੂ ਦੇ ਹੱਕ 'ਚ ਚੋਣ ਜਲਸਾ

ਹੰਬੜਾਂ, 8 ਅਕਤੂਬਰ (ਜਗਦੀਸ਼ ਸਿੰਘ ਗਿੱਲ)-ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ ਵਿਚ ਪਿੰਡ ਬਸੈਮੀ ਵਿਖੇ ਜੱਟ ਮਹਾਂ ਸਭਾ ਪੰਜਾਬ ਦੇ ਸੈਕਟਰੀ ਸਰਪੰਚ ਸੁਖਮਿੰਦਰ ਸਿੰਘ ਝੱਜ ਦੀ ਅਗਵਾਈ ਹੇਠ ਭਰਵਾਂ ਚੋਣ ਜਲਸਾ ਕਰਵਾਇਆ | ਚੋਣ ਜਲਸੇ ...

ਪੂਰੀ ਖ਼ਬਰ »

ਮਨਸੂਰਾਂ ਦੁਸਹਿਰਾ ਮੇਲੇ 'ਤੇ ਗਾਇਕ ਆਤਮਾ ਬੁੱਢੇਵਾਲੀਆਂ-ਅਮਨ ਜੋਤੀ ਨੇ ਕੀਤਾ ਦਰਸ਼ਕਾਂ ਦਾ ਮਨੋਰੰਜਨ

ਜੋਧਾਂ, 8 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਦੁਸਹਿਰਾ ਕਮੇਟੀ, ਗ੍ਰਾਮ ਪੰਚਾਇਤ ਵਲੋਂ ਨਗਰ ਤੇ ਇਲਾਕਾ ਨਿਵਾਸੀਆਂ, ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡ ਮਨਸੂਰਾਂ ਵਿਖੇ ਕਮੇਟੀ ਸਰਪ੍ਰਸਤ ਸਰਪੰਚ ਓਮ ਪ੍ਰਕਾਸ ਮਨਸੂਰਾਂ, ਚੇਅਰਮੈਨ ਸੁਖਦੇਵ ਸਿੰਘ, ਜਗਦੇਵ ਸਿੰਘ ...

ਪੂਰੀ ਖ਼ਬਰ »

ਕਲੱਬ ਨੇ ਫੁੱਟਬਾਲ ਖਿਡਾਰੀਆਂ ਨੂੰ ਖੇਡ ਕਿੱਟਾਂ ਤੇ ਟਰੈਕ ਸੂਟ ਵੰਡੇ

ਰਾਏਕੋਟ, 8 ਅਕਤੂਬਰ (ਸੁਸ਼ੀਲ)-ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਾਡ ਵੈੱਲਫੇਅਰ ਕਲੱਬ ਵਲੋਂ ਸਰਪ੍ਰਸਤ ਹਰਦੇਵ ਸਿੰਘ ਗਰੇਵਾਲ, ਰਣਧੀਰ ਸਿੰਘ ਗਰੇਵਾਲ ਤੇ ਮਹਿੰਦਰਪਾਲ ਸਿੰਘ ਕੈਨੇਡਾ ਦੇ ਯਤਨਾ ਸਦਕਾ ਪ੍ਰਧਾਨ ਬੂਟਾ ਸਿੰਘ ਛਾਪਾ ਦੀ ਅਗਵਾਈ 'ਚ ਫੁੱਟਬਾਲ ਟੀਮ ਦੇ ...

ਪੂਰੀ ਖ਼ਬਰ »

ਸਕੂਲ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ

ਦੋਰਾਹਾ, 8 ਅਕਤੂਬਰ (ਮਨਜੀਤ ਸਿੰਘ ਗਿੱਲ)-ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪਲੇ ਵੇਅ ਕਿਡਜ਼ ਵਿਲੇ ਕਿੰਡਰਗਾਰਟਨ 'ਚ ਦੁਸਹਿਰਾ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਭਗਵਾਨ ਰਾਮ ਚੰਦਰ, ਲਛਮਣ, ਮਾਤਾ ਸੀਤਾ, ਨਾਰਦ ਮੁਨੀ ਤੇ ਹਨੂੰਮਾਨ ਦੇ ਰੂਪ 'ਚ ਸਜ ਧਜ ਕੇ ...

ਪੂਰੀ ਖ਼ਬਰ »

ਬਿਕਮਰਜੀਤ ਸਿੰਘ ਚੀਮਾ ਨੂੰ ਹਰਿਆਣਾ ਚੋਣਾਂ ਲਈ ਸਟਾਰ ਪ੍ਰਚਾਰਕ ਬਨਾਉਣ 'ਤੇ ਵਰਕਰਾਂ 'ਚ ਖੁਸ਼ੀ ਦਾ ਮਾਹੌਲ

ਸਿੱਧਵਾਂ ਬੇਟ, 7 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਭਾਜਪਾ ਕਿਸਾਨ ਮੋਰਚੇ ਦੇ ਪੰਜਾਬ ਪ੍ਰਧਾਨ ਬਿਕਮਰਜੀਤ ਸਿੰਘ ਚੀਮਾ ਨੂੰ ਹਰਿਆਣਾ ਚੋਣਾਂ ਲਈ ਸਟਾਰ ਪ੍ਰਚਾਰਕ ਬਨਾਉਣ 'ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗੁਰਭੇਜ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ (ਪੰਜਾਬ) ਦੀ ਸੂਬਾ ਪੱਧਰੀ ਰੈਲੀ ਸਬੰਧੀ ਮੀਟਿੰਗ

ਜਗਰਾਉਂ, 8 ਅਕਤੂਬਰ (ਜੋਗਿੰਦਰ ਸਿੰਘ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ (ਪੰਜਾਬ) ਦੀ ਸੂਬਾ ਪੱਧਰੀ ਰੈਲੀ ਮੁੱਲਾਂਪੁਰ ਦਾਖਾ ਵਿਖੇ ਮਿਤੀ 13 ਅਕਤੂਬਰ 2019 ਨੂੰ ਕੀਤੀ ਜਾਵੇਗੀ | ਇਸ ਦੀ ਤਿਆਰੀ ਸਬੰਧੀ ਅੱਜ ਇਕ ਅਹਿਮ ਮੀਟਿੰਗ ਜ਼ਿਲ੍ਹਾ ਕਨਵੀਨਰ ਅਜੀਤਪਾਲ ਸਿੰਘ ...

ਪੂਰੀ ਖ਼ਬਰ »

ਹਰਬੀਰ ਸਿੰਘ ਇਯਾਲੀ ਅਤੇ ਰਾਜੂ ਖੰਨਾ ਨੇ ਪਿੰਡ ਜੰਡੀ ਦੇ ਨੌਜਵਾਨਾਂ ਨਾਲ ਕੀਤੀ ਮੀਟਿੰਗ

ਸਿੱਧਵਾਂ ਬੇਟ, 8 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਛੋਟੇ ਭਰਾ ਅਤੇ ਪੰਚਾਇਤ ਸੰਮਤੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ ਨੇ ਲਾਗਲੇ ਪਿੰਡ ਜੰਡੀ ...

ਪੂਰੀ ਖ਼ਬਰ »

ਇਯਾਲੀ ਵਲੋਂ ਪਿੰਡ ਖੁਦਾਈ ਚੱਕ 'ਚ ਨੱੁਕੜ ਮੀਟਿੰਗ

ਭੂੰਦੜੀ, 8 ਅਕਤੂਬਰ (ਕੁਲਦੀਪ ਸਿੰਘ ਮਾਨ)- ਅਕਾਲੀ-ਭਾਜਪਾ ਗੱਠਜੋੜ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵਲੋਂ ਬੇਟ ਇਲਾਕੇ ਵਿਚ ਸਵੇਰ-ਸ਼ਾਮ ਘਰ-ਘਰ ਜਾ ਕੇ ਵੋਟ ਦੀ ਅਪੀਲ ਲਈ ਮੁਹਿੰਮ ਵਿੱਢੀ ਹੋਈ ਹੈ | ਇਸੇ ਲੜੀ ਦੇ ਤਹਿਤ ਪਿੰਡ ਖੁਦਾਈ ਚੱਕ ਵਿਖੇ ਭਾਰੀ ਇਕੱਠ ਨੂੰ ...

ਪੂਰੀ ਖ਼ਬਰ »

ਹਲਕਾ ਦਾਖਾ 'ਆਪ' ਦੇ ਉਮੀਦਵਾਰ ਮੋਹੀ ਵਲੋਂ ਵੋਟ ਦੀ ਅਪੀਲ

ਮੁੱਲਾਂਪੁਰ-ਦਾਖਾ, 8 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਜ਼ਿਮਨੀ ਚੋਣ ਹਲਕਾ ਦਾਖਾ ਲਈ ਆਮ ਆਦਮੀ ਪਾਰਟੀ ਉਮੀਦਵਾਰ ਅਮਨਦੀਪ ਸਿੰਘ ਮੋਹੀ ਵਲੋਂ ਆਪਣੇ ਸਮਰਥਕਾਂ ਅਤੇ 'ਆਪ' ਵਲੰਟੀਅਰਾ ਨੂੰ ਨਾਲ ਲੈ ਕੇ ਬੂਥ ਪੱਧਰ ਤਕ ਵੋਟਰਾਂ ਨਾਲ ਸੰਪਰਕ ਬਣਾ ਕੇ ਆਪਣੇ ਚੋਣ ਨਿਸ਼ਾਨ ...

ਪੂਰੀ ਖ਼ਬਰ »

ਕੈਪਟਨ ਸੰਧੂ ਦੇ ਹੱਕ 'ਚ ਪਿੰਡ ਗੋਰਸੀਆਂ ਮੱਖਣ ਵਿਖੇ ਮੀਟਿੰਗ

ਜਗਰਾਉਂ, 8 ਅਕਤਬੂਰ (ਜੋਗਿੰਦਰ ਸਿੰਘ)-ਕਾਂਗਰਸ ਦੇ ਹਲਕਾ ਦਾਖਾ ਤੋਂ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ 'ਚ ਅੱਜ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪਿੰਡ ਗੋਰਸ਼ੀਆਂ ਮੱਖਣ ਵਿਖੇ ਸਰਪੰਚਾਂ-ਪੰਚਾਂ ਨਾਲ ਮੀਟਿੰਗ ਕੀਤੀ ਗਈ | ਇਸ ...

ਪੂਰੀ ਖ਼ਬਰ »

ਆਲੀਵਾਲ 'ਚ ਕਾਂਗਰਸੀ ਉਮੀਦਵਾਰ ਸੰਧੂ ਦਾ ਭਰਵਾਂ ਸਵਾਗਤ

ਹੰਬੜਾਂ, 8 ਅਕਤੂਬਰ (ਹਰਵਿੰਦਰ ਸਿੰਘ ਮੱਕੜ)- ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਸੰਦੀਪ ਸਿੰਘ ਸੰਧੂ ਨੂੰ ਚੋਣ ਮਹਿੰਮ ਦੌਰਾਨ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਦੌਰਾਨ ਹਲਕਾ ਦਾਖਾ ਦੇ ਇਤਿਹਾਸਿਕ ਨਗਰ ਆਲੀਵਾਲ ਵਿਖੇ ਸਾਬਕਾ ...

ਪੂਰੀ ਖ਼ਬਰ »

ਜ਼ਿਮਨੀ ਚੋਣ 'ਚ ਦਾਖਾ ਹਲਕੇ ਦੇ ਲੋਕ ਇਤਿਹਾਸ ਦੁਹਰਾਉਂਣਗੇ-ਬੈਂਸ

ਜਗਰਾਉਂ, 8 ਅਕਤੂਬਰ (ਜੋਗਿੰਦਰ ਸਿੰਘ)-ਜ਼ਿਮਨੀ ਚੋਣ ਲਈ ਦਾਖਾ ਹਲਕੇ ਤੋਂ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਦੇ ਹੱਕ ਪਿੰਡ ਕੋਠੇ ਪੋਨਾ ਵਿਖੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ...

ਪੂਰੀ ਖ਼ਬਰ »

ਕੈਪਟਨ ਸੰਧੂ ਵਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ

ਚੌਾਕੀਮਾਨ, 8 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਸੋਹੀਆਂ ਵਿਖੇ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ | ਇਸ ਮੌਕੇ ਵਿਧਾਇਕ ਕੁਸ਼ਦੀਪ ਸਿੰਘ ਕਿੱਕੀ, ਸਾਬਕਾ ਸਾਂਸਦ ਅਮਰੀਕ ਆਲੀਵਾਲ, ...

ਪੂਰੀ ਖ਼ਬਰ »

ਸਾਂਸਦ ਬਿੱਟੂ ਵਲੋਂ ਬਾਸੀਆਂ ਬੇਟ 'ਚ ਉਮੀਦਵਾਰ ਕੈਪਟਨ ਸੰਧੂ ਦੇ ਹੱਕ 'ਚ ਭਰਵਾਂ ਚੋਣ ਜਲਸਾ

ਹੰਬੜਾਂ, 8 ਅਕਤੂਬਰ (ਜਗਦੀਸ਼ ਸਿੰਘ ਗਿੱਲ)- ਹਲਕਾ ਦਾਖਾ ਤੋਂ ਜਿਮਨੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ ਵਿਚ ਸਾਂਸਦ ਰਵਨੀਤ ਸਿੰਘ ਬਿੱਟੂ ਵਲੋਂ ਬਾਸੀਆਂ ਬੇਟ ਵਿਖੇ ਸਰਪੰਚ ਹਰਭਜਨ ਸਿੰਘ ਸੇਖੋਂ ਦੇ ਘਰ ਰੱਖੇ ਭਰਵੇਂ ਚੋਣ ਜਲਸੇ ਨੂੰ ...

ਪੂਰੀ ਖ਼ਬਰ »

ਨੌਜਵਾਨ ਦੀ ਕੀਤੀ ਕੁੱਟਮਾਰ

ਖੰਨਾ, 8 ਅਕਤੂਬਰ (ਮਨਜੀਤ ਸਿੰਘ ਧੀਮਾਨ)-ਇੱਥੋਂ ਨੇੜਲੇ ਪਿੰਡ ਕੋਟ ਪਨੈਚ ਵਿਖੇ ਹੋਏ ਆਪਸੀ ਝਗੜੇ ਦੌਰਾਨ ਇਕ ਨੌਜਵਾਨ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਜ਼ਖ਼ਮੀ ਜਮਨਪ੍ਰੀਤ ਸਿੰਘ 18 ਸਾਲ ਵਾਸੀ ਕੋਟ ਪਨੈਚ ਨੇ ਦੱਸਿਆ ਕਿ ਬੀਤੀ ਰਾਤ 7 ਵਜੇ ਦੇ ...

ਪੂਰੀ ਖ਼ਬਰ »

ਦੁਸਹਿਰੇ ਮੌਕੇ ਨਗਰ ਕੌਾਸਲ ਦੋਰਾਹਾ ਨੇ ਫ਼ੜੇ ਕਰੀਬ 25 ਕਿੱਲੋ ਪਲਾਸਟਿਕ ਦੇ ਲਿਫ਼ਾਫ਼ੇ

ਦੋਰਾਹਾ, 8 ਅਕਤੂਬਰ (ਮਨਜੀਤ ਸਿੰਘ ਗਿੱਲ)-ਦੁਸਹਿਰੇ ਦੇ ਤਿਉਹਾਰ ਮੌਕੇ ਨਗਰ ਕੌਾਸਲ ਦੋਰਾਹਾ ਨੇ ਪ੍ਰਧਾਨ ਬੰਤ ਸਿੰਘ ਦੋਬੁਰਜੀ ਦੀ ਅਗਵਾਈ 'ਚ ਸਵੱਛ ਭਾਰਤ ਮੁਹਿੰਮ ਦੇ ਤਹਿਤ ਸਮਾਜ 'ਚ ਫ਼ੈਲੀ ਬੁਰਾਈ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਦੇ ਖ਼ਾਤਮੇ ਲਈ ਵਿਸ਼ੇਸ਼ ...

ਪੂਰੀ ਖ਼ਬਰ »

ਅਨਾਜ ਮੰਡੀ ਸਮਰਾਲਾ 'ਚ ਝੋਨੇ ਦੀ ਆਮਦ ਜੋਰ ਫੜਨ ਲੱਗੀ

ਸਮਰਾਲਾ, 8 ਅਕਤੂਬਰ (ਸੁਰਜੀਤ ਸਿੰਘ)-ਪੰਜਾਬ 'ਚੋਂ ਮਾਨਸੂਨ ਦੇ ਰੁਖ਼ਸਤ ਹੋਣ ਤੇ ਖ਼ੁਸ਼ਕ ਪੱਛਮੀ ਹਵਾਵਾਂ ਚਲਣ ਨਾਲ ਝੋਨਾ ਪੱਕ ਕੇ ਤਿਆਰ ਹੋ ਗਿਆ ਹੈ | ਝੋਨੇ ਦੀ ਵਾਢੀ ਜ਼ੋਰਾਂ 'ਤੇ ਹੋਣ ਨਾਲ ਸਮਰਾਲਾ ਅਨਾਜ ਮੰਡੀ ਵਿਚ ਝੋਨੇ ਦੀ ਆਮਦ ਨੇ ਜੋਰ ਫੜਨਾ ਸ਼ੁਰੂ ਕਰ ਦਿੱਤਾ ਹੈ ...

ਪੂਰੀ ਖ਼ਬਰ »

ਨਵਰਾਤਰਿਆਂ ਦੇ ਦਿਨਾਂ 'ਚ ਨੌ ਰੂਪਾਂ ਵਾਲੀ ਸਾਂਝੀ ਮਾਤਾ ਦੀ ਪੂਜਾ ਜਾਰੀ

ਮੁੱਲਾਂਪੁਰ-ਦਾਖਾ, 8 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਦੁਸਹਿਰੇ ਤੋਂ ਪਹਿਲਾਂ ਨਵਰਾਤਰਿਆਂ ਦੌਰਾਨ ਮਾਤਾ ਦੇ ਨੌ ਰੂਪਾਂ ਦੀ 'ਸਾਂਝੀ ਮਾਤਾ' ਦੇ ਰੂਪ ਵਿਚ ਪੂਰੇ 9 ਦਿਨ ਪੂਜਾ ਵੀ ਕੀਤੀ ਜਾ ਰਹੀ ਹੈ, ਜਿਸ ਦੇ ਚਲਦੇ ਜਿਸ ਘਰ ਵਿਚ ਸਾਂਝੀ ਲਗਾਈ ਜਾਂਦੀ ਹੈ, ਉਸ ਦੇ ...

ਪੂਰੀ ਖ਼ਬਰ »

ਜ਼ੋਨਲ ਖੇਡਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਸੁਧਾਰ ਵਲੋਂ ਸ਼ਾਨਦਾਰ ਪ੍ਰਾਪਤੀ

ਗੁਰੂਸਰ ਸੁਧਾਰ, 8 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਕਰਵਾਈਆਂ ਗਈਆਂ ਜ਼ੋਨਲ ਖੇਡਾਂ ਵਿਚ ਸ:ਪ੍ਰ:ਸ: ਸੁਧਾਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3 ਸੋਨ, 1 ਚਾਂਦੀ ਤੇ 1 ਤਾਂਬੇ ਸਮੇਤ ਕੁੱਲ 5 ਤਗਮੇ ਹਾਸਲ ਕੀਤੇ | ...

ਪੂਰੀ ਖ਼ਬਰ »

'ਡਾਂਗ' ਗੀਤ ਨਾਲ ਹਾਜ਼ਰ ਗਾਇਕ ਤੇ ਗੀਤਕਾਰ ਜਗਦੇਵ ਮਾਨ

ਜਗਰਾਉਂ, 8 ਅਕਤੂਬਰ (ਅਜੀਤ ਸਿੰਘ ਅਖਾੜਾ)- ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਕਲਮ ਦਾ ਲੋਹਾ ਮਨਵਾ ਚੱੁਕੇ ਪ੍ਰਸਿੱਧ ਗੀਤਕਾਰ ਜਗਦੇਵ ਮਾਨ ਹੁਣ ਗਾਇਕੀ ਰਾਹੀਂ ਪੰਜਾਬੀ ਸਰੋਤਿਆਂ ਦੀ ਕਚਹਿਰੀ 'ਚ ਆਏ ਦਿਨ ਗੀਤਾਂ ਰਾਹੀਂ ਹਾਜ਼ਰੀ ਲਗਵਾਉਂਦੇ ਰਹਿੰਦੇ ਹਨ | ਅੱਜ ...

ਪੂਰੀ ਖ਼ਬਰ »

ਹੰਬੜਾਂ ਵਿਖੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ

ਹੰਬੜਾਂ, 8 ਅਕਤੂਬਰ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਸ਼ਰਧਾ ਸਹਿਤ ਮਨਾਇਆ ਗਿਆ | ਇਸ ਸਮਾਗਮ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ...

ਪੂਰੀ ਖ਼ਬਰ »

ਪਿੰਡ ਕੋਠੇ ਹਾਂਸ ਵਿਖੇ ਕੈਪਟਨ ਸੰਦੀਪ ਸੰਧੂ ਨੇ ਕੀਤੀ ਮੀਟਿੰਗ

ਚੌਾਕੀਮਾਨ, 8 ਅਕਤੂਬਰ (ਤੇਜਿੰਦਰ ਸਿੰਘ ਚੱਢਾ) - ਪਿੰਡ ਕੋਠੇ ਹਾਂਸ ਵਿਖੇ ਜ਼ਿਲ੍ਹਾ ਪ੍ਰੀਸ਼ਦ ਰਣਜੀਤ ਸਿੰਘ ਕੋਠੇ ਹਾਂਸ ਦੀ ਅਗਵਾਈ ਵਿਚ ਇਕੱਠੇ ਹੋਏ ਨਗਰ ਨਿਵਾਸੀਆਂ ਨਾਲ ਕਾਂਗਰਸ ਪਾਰਟੀ ਦੇ ਹਲਕਾ ਦਾਖਾ ਤੋਂ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਮੀਟਿੰਗ ਕੀਤੀ | ਇਸ ...

ਪੂਰੀ ਖ਼ਬਰ »

ਹੰਬੜਾਂ 'ਚ ਮਾਂ ਦੁਰਗਾ ਪੂਜਾ ਮਹਾਂਉਤਸਵ ਮੌਕੇ ਜਾਗਰਣ ਸ਼ਰਧਾਪੂਰਵਕ ਮਨਾਇਆ

ਹੰਬੜਾਂ, 8 ਅਕਤੂਬਰ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਵਿਖੇ ਮੁੱਲਾਂਪੁਰ ਰੋਡ 'ਤੇ ਚੱਲ ਰਹੀ ਸਾਲਾਨਾ ਅੱਠਵੀਂ ਮਾਂ ਦੁਰਗਾ ਪੂਜਾ ਮਹਾਂਉਤਸਵ ਸਮਾਗਮ ਦੌਰਾਨ ਛੱਠ ਪੂਜਾ ਸੇਵਾ ਸੁਸਾਇਟੀ (ਰਜਿ:) ਤੇ ਨਗਰ ਨਿਵਾਸੀ ਹੰਬੜਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਜਾਗਰਣ ...

ਪੂਰੀ ਖ਼ਬਰ »

ਬੌਬੀ ਕੋਟਲੀ ਦੀ ਅਗਵਾਈ ਹੇਠ ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਦੇ ਹੱਕ 'ਚ ਭਰਵਾਂ ਚੋਣ ਜਲਸਾ

ਹੰਬੜਾਂ, 8 ਅਕਤੂਬਰ (ਜਗਦੀਸ਼ ਸਿੰਘ ਗਿੱਲ) - ਹਲਕਾ ਦਾਖਾ ਵਿਚ ਜ਼ਿਮਨੀ ਚੋਣ ਲੜ ਰਹੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ ਵਿਚ ਪਿੰਡ ਕੋਟਲੀ ਵਿਖੇ ਕਾਂਗਰਸੀ ਆਗੂ ਗਰਵੰਤ ਸਿੰਘ ਕੋਟਲੀ ਸਾਬਕਾ ਪੰਚਾਇਤ ਯੂਨੀਆਨ ਪ੍ਰਧਾਨ ਸਿੱਧਵਾਂ ਬੇਟ ਦੀ ਅਗਵਾਈ ਹੇਠ ਭਰਵਾਂ ਚੋਣ ...

ਪੂਰੀ ਖ਼ਬਰ »

ਪਿੰਡ ਜੰਡੀ ਵਿਖੇ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿਚ ਭਰਵੀਂ ਚੋਣ ਰੈਲੀ ਹੋਈ

ਸਿੱਧਵਾਂ ਬੇਟ, 8 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿਚ ਅੱਜ ਲਾਗਲੇ ਪਿੰਡ ਜੰਡੀ ਵਿਖੇ ਇਕ ਭਰਵੀਂ ਚੋਣ ਰੈਲੀ ਹੋਈ, ਜਿਸ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਸੰਧੂ ਨੇ ਆਖਿਆ ਕਿ ਜਿਸ ਤਰ੍ਹਾਂ ...

ਪੂਰੀ ਖ਼ਬਰ »

ਬੈਂਸ ਵਲੋਂ ਚੱਕ ਦੇ ਹੱਕ 'ਚ ਬੱਲੋਵਾਲ, ਚਮਿੰਡਾ ਵਿਚ ਚੋਣ ਜਲਸਾ

ਜੋਧਾਂ, 8 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਸ ਵਲੋਂ ਹਲਕਾ ਦਾਖਾ ਜਿਮਨੀ ਚੋਣ ਲਈ ਉਮੀਦਵਾਰ ਸੁਖਦੇਵ ਸਿੰਘ ਚੱਕ ਦੇ ਹੱਕ 'ਚ ਪਿੰਡ ਬੱਲੋਵਾਲ ਤੇ ਚਮਿੰਡਾ ਵਿਖੇ ਭਰਵੇਂ ਚੋਣ ਜਲਸੇ ਕੀਤੇ ਗਏ | ਇਸ ਮੌਕੇ ...

ਪੂਰੀ ਖ਼ਬਰ »

ਜਥੇਦਾਰ ਤਲਵੰਡੀ ਵਲੋਂ ਬੋਪਾਰਾਏ 'ਚ ਇਯਾਲੀ ਦੇ ਹੱੱਕ 'ਚ ਮੀਟਿੰਗ

ਗੁਰੂਸਰ ਸੁਧਾਰ, 8 ਅਕਤੂਬਰ (ਜਸਵਿੰਦਰ ਸਿੰਘ ਗਰੇਵਾਲ)-ਮੁਗਲਾਂ ਦੇ ਰਾਜ ਸਮੇਂ ਸਿੱੱਖਾਂ ਵਲੋਂ ਬਹਾਦਰੀ ਨਾਲ ਲੜਾਈ ਸਮੇਂ ਇਕ ਸਿੱੱਖ ਇਤਿਹਾਸਕਾਰ ਨੇ ਲਿਖਿਆ ਕਿ 'ਜੰਗ ਹਿੰਦ ਪੰਜਾਬ ਦਾ ਹੋਣ ਲੱੱਗਾ, ਦੋਵੇ ਪਾਸੇ ਫੌਜਾਂ ਭਾਰੀਆ ਨੇ, ਅੱਜ ਹੰੁਦੀ ਸਰਕਾਰ ਤਾਂ ਮੁੱੱਲ ...

ਪੂਰੀ ਖ਼ਬਰ »

ਸੁਖਦੇਵ ਸਿੰਘ ਚੱਕ ਦੀ ਪਤਨੀ, ਭੈਣ ਅਤੇ ਪੁੱਤਰ ਨੇ ਸਿੱਧਵਾਂ ਬੇਟ ਵਿਖੇ ਘਰ-ਘਰ ਜਾ ਕੇ ਵੋਟਾਂ ਮੰਗੀਆਂ

ਸਿੱਧਵਾਂ ਬੇਟ, 8 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਵਿਧਾਨ ਸਭਾ ਹਲਕਾ ਦਾਖਾ ਤੋਂ ਪੀ.ਡੀ.ਏ. ਦੇ ਉਮੀਦਵਾਰ ਅਤੇ ਲਿਪ ਆਗੂ ਸੁਖਦੇਵ ਸਿੰਘ ਚੱਕ ਦੀ ਪਤਨੀ ਬੀਬੀ ਸਰਬਜੀਤ ਸਿੰਘ, ਭੈਣਾਂ ਕੁਲਵੰਤ ਕੌਰ, ਬਲਜੀਤ ਕੌਰ ਅਤੇ ਪੁੱਤਰ ਸੁਖਜੀਤ ਸਿੰਘ ਨੇ ਸਥਾਨਿਕ ਕਸਬੇ ਦੇ ਘਰ-ਘਰ ...

ਪੂਰੀ ਖ਼ਬਰ »

ਇਯਾਲੀ ਨੇ ਪਿੰਡ ਰਤਨ 'ਚ ਕੀਤਾ ਚੋਣ ਮੀਟਿੰਗ ਨੂੰ ਸੰਬੋਧਨ

ਜੋਧਾਂ, 8 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਹਲਕਾ ਦਾਖਾ ਜ਼ਿਮਨੀ ਚੋਣ ਲਈ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵਲੋਂ ਪਿੰਡ ਰਤਨ ਵਿਖੇ ਸਰਕਲ ਪ੍ਰਧਾਨ ਜਥੇਦਾਰ ਅਜਮੇਰ ਸਿੰਘ ਰਤਨ, ਸਾਬਕਾ ਸਰਪੰਚ ਦਵਿੰਦਰ ਸਿੰਘ ਦਿਓਲ ਦੀ ਅਗਵਾਈ ਹੇਠ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX