ਤਾਜਾ ਖ਼ਬਰਾਂ


ਵੋਟਿੰਗ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ
. . .  8 minutes ago
ਨਵੀਂ ਦਿੱਲੀ, 9 ਦਸੰਬਰ- ਨਾਗਰਿਕਤਾ ਸੋਧ ਬਿੱਲ 2019 ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ, ਜਿਸ ਤੋਂ ਬਾਅਦ ਲੋਕ ਸਭਾ 'ਚ ਇਸ ਨੂੰ ਪੇਸ਼ ਕੀਤੇ ਜਾਣ ਨੂੰ...
ਕਾਂਗਰਸ ਨੇ ਧਰਮ ਦੇ ਆਧਾਰ 'ਤੇ ਦੇਸ਼ ਨੂੰ ਵੰਡਿਆ- ਅਮਿਤ ਸ਼ਾਹ
. . .  14 minutes ago
ਨਵੀਂ ਦਿੱਲੀ, 9 ਦਸੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਬਿੱਲ 2019 'ਤੇ ਬੋਲਦਿਆਂ ਕਿਹਾ ਕਿ ਇਸ ਬਿੱਲ ਦੀ ਲੋੜ ਕਿਉਂ ਪਈ? ਉਨ੍ਹਾਂ ਕਿਹਾ ਕਿ ਕਾਂਗਰਸ ਨੇ...
ਜਲੰਧਰ: ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਹੰਗਾਮਾ
. . .  23 minutes ago
ਜਲੰਧਰ, 9 ਦਸੰਬਰ (ਚਿਰਾਗ਼)- ਜਲੰਧਰ ਦੇ ਅਰਬਨ ਅਸਟੇਟ ਫ਼ੇਜ਼ 2 ਵਿਖੇ ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ...
ਦਿੱਲੀ : ਅਨਾਜ ਮੰਡੀ 'ਚ ਲੋਕਾਂ ਵਲੋਂ ਪ੍ਰਦਰਸ਼ਨ
. . .  30 minutes ago
ਨਵੀਂ ਦਿੱਲੀ, 9 ਦਸੰਬਰ- ਉੱਤਰੀ ਦਿੱਲੀ ਦੇ ਰਾਣੀ ਝਾਂਸੀ ਰੋਡ 'ਤੇ ਸਥਿਤ ਅਨਾਜ ਮੰਡੀ ਇਲਾਕੇ 'ਚ ਅੱਜ ਸਥਾਨਕ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਲੰਘੇ ਦਿਨ ਇਸੇ...
ਬਾਘਾਪੁਰਾਣਾ : ਨਗਰ ਨਿਗਮ ਦੇ ਵਿਹੜੇ 'ਚ ਮੱਚਿਆ ਘਮਸਾਣ
. . .  38 minutes ago
ਬਾਘਾਪੁਰਾਣਾ, 9 ਦਸੰਬਰ (ਬਲਰਾਜ ਸਿੰਗਲਾ)- ਅੱਜ ਸਥਾਨਕ ਸ਼ਹਿਰ ਦੇ ਲੋਕਾਂ ਅੰਦਰ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ...
'ਆਪ' ਵਲੋਂ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਜਾਵੇਗਾ ਵਿਰੋਧ
. . .  57 minutes ago
ਨਵੀਂ ਦਿੱਲੀ, 9 ਦਸੰਬਰ- ਆਮ ਆਦਮੀ ਪਾਰਟੀ ਵਲੋਂ ਸੰਸਦ 'ਚ ਨਾਗਰਿਕਤਾ ਸੋਧ ਬਿੱਲ 2019 ਦਾ...
ਲੋਕ ਸਭਾ 'ਚ ਪੇਸ਼ ਹੋਇਆ ਨਾਗਰਿਕਤਾ ਸੋਧ ਬਿੱਲ, ਅਮਿਤ ਸ਼ਾਹ ਨੇ ਕਿਹਾ- ਹਰੇਕ ਸਵਾਲ ਦਾ ਜਵਾਬ ਦੇਵਾਂਗਾ
. . .  59 minutes ago
ਨਵੀਂ ਦਿੱਲੀ, 9 ਦਸੰਬਰ- ਚਰਚਿਤ ਨਾਗਰਿਕਤਾ ਸੋਧ 2019 ਬਿੱਲ ਲੋਕ ਸਭਾ 'ਚ ਪੇਸ਼ ਹੋ ਚੁੱਕਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਬਿੱਲ ਨੂੰ ਲੋਕ ਸਭਾ 'ਚ ਪੇਸ਼ ਕੀਤਾ। ਉੱਥੇ ਹੀ ਲੋਕ ਸਭਾ 'ਚ...
ਮਹਿੰਗਾਈ ਦੇ ਮੁੱਦੇ 'ਤੇ 'ਆਪ' ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ਦੇ ਕੇ ਸੌਂਪੇ ਮੰਗ ਪੱਤਰ
. . .  about 1 hour ago
ਸੰਗਰੂਰ, 9 ਦਸੰਬਰ (ਧੀਰਜ ਪਸ਼ੋਰੀਆ)- ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਅੱਜ ਪੂਰੇ ਪੰਜਾਬ 'ਚ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਦੇ ਕੇ ਮੰਗ...
ਨਾਗਰਿਕਤਾ ਸੋਧ ਬਿੱਲ 'ਤੇ ਸੰਸਦ 'ਚ ਹੰਗਾਮਾ
. . .  about 1 hour ago
ਨਾਗਰਿਕਤਾ ਸੋਧ ਬਿੱਲ 'ਤੇ ਵਿਰੋਧੀ ਧਿਰ ਨੂੰ ਬੋਲਣ ਦਾ ਪੂਰਾ ਮੌਕਾ ਦੇਵਾਂਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 1 hour ago
ਨਾਗਰਿਕਤਾ ਸੋਧ ਬਿੱਲ 'ਤੇ ਹਰੇਕ ਸਵਾਲ ਦਾ ਜਵਾਬ ਦੇਵਾਂਗਾ- ਅਮਿਤ ਸ਼ਾਹ
. . .  about 1 hour ago
ਨਾਗਰਿਕਤਾ ਸੋਧ ਬਿੱਲ ਘੱਟ ਗਿਣਤੀ ਦੇ ਵਿਰੁੱਧ ਨਹੀਂ- ਅਮਿਤ ਸ਼ਾਹ
. . .  about 1 hour ago
ਜਲੰਧਰ : ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਪਹੁੰਚੇ ਜਾਖੜ
. . .  about 1 hour ago
ਜਲੰਧਰ, 9 ਦਸੰਬਰ (ਚਿਰਾਗ)- ਜਲੰਧਰ ਦੇ ਅਰਬਨ ਅਸਟੇਟ ਫ਼ੇਜ਼ 2 ਵਿਖੇ ਜ਼ਿਲ੍ਹਾ ਕਾਂਗਰਸ ਦੇਹਾਤੀ ਦੇ ਵਰਕਰਾਂ ਦੀ ਬੈਠਕ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ...
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਪੇਸ਼ ਕੀਤਾ ਨਾਗਰਿਕਤਾ ਸੋਧ ਬਿੱਲ 2019
. . .  58 minutes ago
ਨਿਊਜ਼ੀਲੈਂਡ 'ਚ ਫਟਿਆ ਜਵਾਲਾਮੁਖੀ, ਇੱਕ ਦੀ ਮੌਤ
. . .  about 1 hour ago
ਵੈਲਿੰਗਟਨ, 9 ਦਸੰਬਰ- ਨਿਊਜ਼ੀਲੈਂਡ ਦੇ ਪ੍ਰਸਿੱਧ ਸੈਲਾਨੀ ਟਾਪੂ ਵ੍ਹਾਈਟ ਆਈਲੈਂਡ 'ਤੇ ਅੱਜ ਜਵਾਲਾਮੁਖੀ ਫਟਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਨਿਊਜ਼ੀਲੈਂਡ ਪੁਲਿਸ ਵਲੋਂ ਇਹ ਜਾਣਕਾਰੀ...
ਹੈਦਰਾਬਾਦ ਮੁਠਭੇੜ 'ਤੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਬੁੱਧਵਾਰ ਨੂੰ ਸੁਣਿਆ ਜਾਵੇਗਾ ਕੇਸ
. . .  about 2 hours ago
ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਅੱਜ 'ਆਪ' ਵਲੋਂ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ
. . .  about 2 hours ago
ਭਾਜਪਾ ਨੇ ਰਾਜ ਸਭਾ 'ਚ ਚੁੱਕਿਆ ਦਿੱਲੀ ਅਗਨੀਕਾਂਡ ਦਾ ਮੁੱਦਾ
. . .  about 2 hours ago
ਸੰਸਦ 'ਚ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 2 hours ago
ਕਰਨਾਟਕ ਜ਼ਿਮਨੀ ਚੋਣਾਂ : 12 ਸੀਟਾਂ 'ਤੇ ਭਾਜਪਾ ਅਤੇ 2 'ਤੇ ਕਾਂਗਰਸ ਅੱਗੇ
. . .  about 3 hours ago
ਪ੍ਰਸ਼ਨਕਾਲ ਤੋਂ ਬਾਅਦ ਲੋਕ ਸਭਾ 'ਚ ਪੇਸ਼ ਹੋਵੇਗਾ ਨਾਗਰਿਕਤਾ ਸੋਧ ਬਿੱਲ
. . .  about 3 hours ago
ਕਰਨਾਟਕ ਜ਼ਿਮਨੀ ਚੋਣਾਂ : 11 ਸੀਟਾਂ 'ਤੇ ਭਾਜਪਾ ਅੱਗੇ
. . .  about 3 hours ago
ਟਰਾਲੇ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ, ਕਈ ਜ਼ਖ਼ਮੀ
. . .  about 3 hours ago
ਦਾਜ ਦੀ ਮੰਗ ਨੂੰ ਲੈ ਕੇ ਸਹੁਰੇ ਪਰਿਵਾਰ ਵਲੋਂ ਨੂੰਹ ਦਾ ਕਤਲ
. . .  about 4 hours ago
ਦਿੱਲੀ ਦੀ ਅਨਾਜ ਮੰਡੀ 'ਚ ਅੱਜ ਫਿਰ ਤੋਂ ਲੱਗੀ ਅੱਗ
. . .  about 4 hours ago
ਸਰਹੱਦ ਤੋਂ 20 ਕਰੋੜ ਦੀ ਹੈਰੋਇਨ, ਪਿਸਟਲ ਅਤੇ ਜ਼ਿੰਦਾ ਕਾਰਤੂਸ ਬਰਾਮਦ
. . .  about 5 hours ago
ਕਰਨਾਟਕ ਦੀਆਂ 15 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ
. . .  about 5 hours ago
ਹੈਦਰਾਬਾਦ ਐਨਕਾਉਂਟਰ 'ਤੇ ਅੱਜ ਤੇਲੰਗਾਨਾ ਹਾਈਕੋਰਟ 'ਚ ਹੋਵੇਗੀ ਸੁਣਵਾਈ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਭਾਰਤ ਵੈਸਟ ਇੰਡੀਜ਼ ਦੂਸਰਾ ਟੀ20 ਮੈਚ : ਵੈਸਟ ਇੰਡੀਜ਼ ਨੇ ਦੂਸਰੇ ਟੀ20 ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਦਿੱਤੀ ਮਾਤ
. . .  1 day ago
ਸੂਫ਼ੀ ਗਾਇਕ ਵਿੱਕੀ ਬਾਦਸ਼ਾਹ ਦਾ ਦਿਲ ਦੀ ਧੜਕਣ ਰੁਕਣ ਕਰਕੇ ਦਿਹਾਂਤ
. . .  1 day ago
ਭਾਰਤ ਵੈਸਟ ਇੰਡੀਜ਼ ਦੂਸਰਾ ਟੀ20 : ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤ ਲਈ ਦਿੱਤਾ 171 ਦਾ ਟੀਚਾ
. . .  1 day ago
ਉਤਰ ਪ੍ਰਦੇਸ਼ 'ਚ ਹੋਏ ਸੜਕ ਹਾਦਸੇ 'ਚ ਗਤਕਾ ਟੀਮ ਦੇ ਦੋ ਨੌਜਵਾਨਾਂ ਦੀ ਮੌਤ, ਕਈ ਜ਼ਖਮੀ
. . .  1 day ago
ਵੈਸਟ ਇੰਡੀਜ਼ ਨੂੰ ਮਿਲੀ ਤੀਸਰੀ ਸਫਲਤਾ : ਸ਼ਿਵਮ ਦੂਬੇ 54 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - 10 ਓਵਰਾਂ ਤੋਂ ਬਾਅਦ ਭਾਰਤ 93/2
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਨੌਜਵਾਨ ਹਰਫ਼ਨ-ਮੌਲਾ ਖਿਡਾਰੀ ਸ਼ਿਵਮ ਦੂਬੇ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਭਾਰਤ ਦਾ ਦੂਸਰਾ ਖਿਡਾਰੀ (ਰੋਹਿਤ ਸ਼ਰਮਾ) 15 ਦੌੜਾਂ ਬਣਾ ਕੇ ਆਊਟ
. . .  1 day ago
ਦਿੱਲੀ ਅਗਨੀਕਾਂਡ : ਇਮਾਰਤ ਦੇ ਮਾਲਕ ਰੇਹਾਨ ਖ਼ਿਲਾਫ਼ 304 ਦਾ ਮਾਮਲਾ ਦਰਜ
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - 5 ਓਵਰਾਂ ਤੋਂ ਬਾਅਦ ਭਾਰਤ 37/1
. . .  1 day ago
ਪ੍ਰਧਾਨ ਮੰਤਰੀ ਨੇ ਜਾਣਿਆ ਅਰੁਣ ਸੌਰੀ ਦਾ ਹਾਲ
. . .  1 day ago
ਵੈਸਟ ਇੰਡੀਜ਼ ਨੂੰ ਮਿਲੀ ਪਹਿਲੀ ਸਫਲਤਾ : ਕੇ.ਐੱਲ ਰਾਹੁਲ 11 ਦੌੜਾਂ ਬਣਾ ਕੇ ਆਊਟ
. . .  1 day ago
ਦਿੱਲੀ ਅਗਨੀਕਾਂਡ : ਹਰਸ਼ ਵਰਧਨ ਵੱਲੋਂ ਘਟਨਾ ਸਥਲ ਦਾ ਦੌਰਾ
. . .  1 day ago
ਅੰਮ੍ਰਿਤਸਰ ਦਿਹਾਤੀ 'ਚ ਪਿਕ ਐਂਡ ਡਰਾਪ ਸਹੂਲਤ ਦੀ ਸ਼ੁਰੂਆਤ
. . .  1 day ago
ਗੁਰੂਗ੍ਰਾਮ 'ਚ ਫੈਕਟਰੀ ਨੂੰ ਲੱਗੀ ਅੱਗ
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਟਾਸ ਜਿੱਤ ਕੇ ਵੈਸਟ ਇੰਡੀਜ਼ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਫ਼ਰੀਦਕੋਟ : ਪੀੜਤ ਔਰਤ ਡਾਕਟਰ ਸਮੇਤ ਪੁਲਿਸ ਨੇ ਕਈਆਂ ਨੂੰ ਫਿਰ ਲਿਆ ਹਿਰਾਸਤ 'ਚ
. . .  1 day ago
ਮੈਡੀਕਲ ਪ੍ਰੈਕਟੀਸ਼ਨਰ ਜੰਤਰ ਮੰਤਰ ਵਿਖੇ 10 ਨੂੰ ਕਰਨਗੇ ਰੋਸ ਰੈਲੀ
. . .  1 day ago
ਜਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ ਨਜ਼ਰ ਆਏ ਇਕੱਠੇ
. . .  1 day ago
ਦਿੱਲੀ ਅਗਨੀਕਾਂਡ : ਇਮਾਰਤ ਦਾ ਮਾਲਕ ਰੇਹਾਨ ਗ੍ਰਿਫ਼ਤਾਰ
. . .  1 day ago
ਹਲਕਾ ਯੂਥ ਪ੍ਰਧਾਨ ਦੇ ਸਵਾਗਤ ਕਰਨ ਮੌਕੇ ਹਵਾਈ ਫਾਇਰ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਮਹਾਨਤਾ ਸ਼ਕਤੀਸ਼ਾਲੀ ਹੋਣ ਵਿਚ ਨਹੀਂ ਹੁੰਦੀ, ਸਗੋਂ ਸ਼ਕਤੀ ਦੀ ਸਹੀ ਅਤੇ ਉਚਿਤ ਵਰਤੋਂ ਕਰਨ ਵਿਚ ਹੁੰਦੀ ਹੈ। -ਹੈਨਰੀ ਵਾਰਡ

ਫ਼ਤਹਿਗੜ੍ਹ ਸਾਹਿਬ

ਜ਼ਿਲ੍ਹੇ 'ਚ ਵੱਖ-ਵੱਖ ਥਾਈਾ ਦੁਸਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ

ਫ਼ਤਹਿਗੜ੍ਹ ਸਾਹਿਬ, 8 ਅਕਤੂਬਰ (ਭੂਸ਼ਨ ਸੂਦ)-ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸਰਹਿੰਦ ਦੇ ਵੱਖ-ਵੱਖ ਖੇਤਰਾਂ ਵਿਚ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਰਾਮ ਲੀਲ੍ਹਾ ਕਮੇਟੀ, ਕਲੱਬਾਂ ਤੇ ਜਥੇਬੰਦੀਆਂ ਵਲੋਂ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਰਾਵਣ ਦੇ ਪੁਤਲਿਆਂ ਕੋਲ ਆਤਿਸ਼ਬਾਜ਼ੀ ਚਲਾਈ ਗਈ ਤੇ ਸੂਰਜ ਛਿਪਣ ਤੋਂ ਪਹਿਲਾਂ ਸੰਸਥਾਵਾਂ ਵਲੋਂ ਰਾਵਣ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਗਿਆ | ਜਿਸ ਵਿਚ ਸ੍ਰੀ ਰਾਮਾ ਕਿ੍ਸ਼ਨਾ ਡ੍ਰਾਮਾਟਿਕ ਕਲੱਬ, ਜੈ ਦੁਰਗਾ ਡ੍ਰਾਮਾਟਿਕ ਕਲੱਬ, ਸ਼ਿਵ ਸ਼ਕਤੀ ਡ੍ਰਾਮਾਟਿਕ ਕਲੱਬ, ਯੰਗ ਬਲੱਡ ਡ੍ਰਾਮਾਟਿਕ ਕਲੱਬ, ਸ੍ਰੀ ਬਾਲ ਦੁਸਹਿਰਾ ਕਲੱਬ, ਹਮਾਯੂੰਪੁਰ ਅਤੇ ਬ੍ਰਹਾਮਣ ਮਾਜਰਾ ਦੇ ਕਲੱਬਾਂ ਵਲੋਂ ਪੁਤਲੇ ਤਿਆਰ ਕੀਤੇ ਗਏ ਸਨ | ਇਸ ਮੌਕੇ ਯੰਗ ਇੰਡੀਆ ਵੈੱਲਫੇਅਰ ਐਾਡ ਸਪੋਰਟਸ ਕਲੱਬ ਵਲੋਂ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਗਿਆ ਜਿਸ ਵਿਚ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਵੱਖ-ਵੱਖ ਥਾਵਾਂ 'ਤੇ ਰਾਵਣ ਦੇ ਪੁਤਲੇ ਸਾੜਨ ਸਮੇਂ ਮੁੱਖ ਮੰਤਰੀ ਦੇ ਸਲਾਹਕਾਰ ਹਲਕਾ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਾਡਲ, ਮਹਾਂ ਮੰਡਲੇਸ਼ਵਰ ਸ੍ਰੀ ਸ੍ਰੀ 1008 ਮਹੰਤ ਈਸ਼ਵਰ ਨੰਦ ਗਿਰੀ ਮਹਾਰਾਜ, ਬੀਬੀ ਮਨਦੀਪ ਕੌਰ ਨਾਗਰਾ, ਗੁਰਪ੍ਰੀਤ ਸਿੰਘ ਲਾਲੀ, ਸੁਖਰਾਜ ਸਿੰਘ ਰਾਜਾ, ਸ਼ਾਹਬਾਜ਼ ਸਿੰਘ ਨਾਗਰਾ, ਗੁਰਜੀਤ ਸਿੰਘ ਲੋਗੀ, ਸਾਬਕਾ ਕੌਾਸਲਰ ਨੰਦ ਮੋਹਣ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਭਾਸ਼ ਸੂਦ, ਜਗਜੀਤ ਸਿੰਘ ਤੋਤਾ, ਅਵਤਾਰ ਸਿੰਘ ਕਾਲਾ, ਤਜਿੰਦਰ ਸਿੰਘ ਚੰਨਾ, ਲਖਵਿੰਦਰ ਸਿੰਘ ਬਾਜਵਾ, ਐਡਵੋਕੇਟ ਗਗਨਦੀਪ ਸਿੰਘ ਗੋਰਾਇਆਂ, ਰਾਜੇਸ਼ ਸ਼ਰਮਾ, ਸੁਸ਼ੀਲ ਲੋਟਾ, ਰਵਿੰਦਰ ਸਿੰਘ ਬਾਸੀ, ਅਨਿਲ ਗੁਪਤਾ, ਵਰੁਣ ਗੁਪਤਾ, ਪਰਮਿੰਦਰ ਸਿੰਘ ਨੋਨੀ, ਚਰਨਜੀਵ ਸ਼ਰਮਾ, ਕੈਪਟਨ ਸੇਵਾ ਸਿੰਘ, ਯਸ਼ਪਾਲ ਲਹੌਰੀਆ, ਦੇਵ ਰਾਜ ਅਰੋੜਾ, ਰਜੀਵ ਸ਼ਰਮਾ, ਅਸ਼ੋਕ ਸੂਦ, ਪਵਨ ਕਾਲੜਾ, ਚੰਚਲ ਤਕਿਆਰ, ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਹਲਕਾ ਇੰਚਾਰਜ ਕੁਲਦੀਪ ਸਿੰਘ ਪਹਿਲਵਾਨ, ਡਾ. ਸਿਕੰਦਰ ਸਿੰਘ, ਡੀ.ਐਸ.ਪੀ. ਰਮਿੰਦਰ ਸਿੰਘ ਕਾਹਲੋਂ, ਐਸ.ਐਚ.ਓ. ਜੀ.ਐਸ. ਸਿਕੰਦ ਤੇ ਹੋਰ ਅਧਿਕਾਰੀ ਵੱਖ-ਵੱਖ ਥਾਵਾਂ 'ਤੇ ਮੌਜੂਦ ਰਹੇ | ਪੁਲਿਸ ਵਲੋਂ ਲੋਕਾਂ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ |
ਮੰਡੀ ਗੋਬਿੰਦਗੜ੍ਹ 'ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਮੰਡੀਗੋਬਿੰਦਗੜ੍ਹ, (ਮੁਕੇਸ਼ ਘਈ, ਬਲਜਿੰਦਰ ਸਿੰਘ)-ਮੰਡੀ ਗੋਬਿੰਦਗੜ੍ਹ ਦੇ ਦੁਸਹਿਰਾ ਗਰਾਊਾਡ ਵਿਚ ਸ੍ਰੀ ਕਿ੍ਸ਼ਨਾ ਮੰਦਿਰ ਪ੍ਰਬੰਧਕ ਕਮੇਟੀ ਵਲੋਂ 39ਵੇਂ ਦੁਸਹਿਰਾ ਮੇਲੇ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਐਸ.ਡੀ.ਐਮ. ਅਮਲੋਹ ਆਨੰਦ ਸਾਗਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੀਆਂ ਨੰੂ ਅਗਨੀ ਭੇਟ ਕੀਤੀ | ਇਸ ਤੋਂ ਪਹਿਲਾਂ ਸ੍ਰੀ ਕ੍ਰਿਸ਼ਨਾ ਮੰਦਿਰ ਦੇ ਪੰਡਿਤ ਪੁਸ਼ਕਰ ਦੱਤ ਜੋਸ਼ੀ ਦੁਆਰਾ ਰਾਵਣ, ਮੇਘਨਾਥ ਅਤੇ ਕੰੁਭਕਰਨ ਦੇ ਪੁਤਲਿਆਂ ਦੀ ਪੂਜਾ ਕਰਵਾਈ ਗਈ | ਇਸ ਉਪਰੰਤ ਸ੍ਰੀ ਰਾਮ ਕਲਾ ਮੰਚ ਵਲੋਂ ਸ੍ਰੀ ਰਾਮ ਦਾ ਰਾਜ ਤਿਲਕ ਕੀਤਾ ਗਿਆ ਅਤੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਸਮਾਗਮ ਦੌਰਾਨ ਥਾਣਾ ਮੁਖੀ ਇੰਸਪੈਕਟਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ | ਅੰਤ ਵਿਚ ਸ੍ਰੀ ਰਾਮ ਲੀਲਾ ਦੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਗਰ ਕੌਾਸਲ ਦੇ ਪ੍ਰਧਾਨ ਪੂਨਮ ਜਿੰਦਲ, ਕੇ.ਕੇ ਜਿੰਦਲ, ਥਾਣਾ ਮੁਖੀ ਇੰਸਪੈਕਟਰ ਭੁਪਿੰਦਰ ਸਿੰਘ, ਉਦਯੋਗਪਤੀ ਪ੍ਰੇਮ ਚੰਦ ਬਾਂਸਲ, ਰਾਜੀਵ ਬਾਂਸਲ, ਸ੍ਰੀ ਰਾਮ ਕਲਾ ਮੰਚ ਦੇ ਸਰਪ੍ਰਸਤ ਪੰਡਿਤ ਦੇਵੀ ਦਿਆਲ ਪਰਾਸ਼ਰ, ਪ੍ਰਧਾਨ ਸੁਸ਼ੀਲ ਸ਼ਰਮਾ ਪੱਪੀ, ਪਵਨ ਸ਼ਰਮਾ, ਸ਼ਾਮ ਲਾਲ ਸ਼ਰਮਾ, ਸ਼ਸ਼ੀ ਕਾਂਤ ਜੋਸ਼ੀ, ਡਾ. ਜੋਗਿੰਦਰ ਸਿੰਘ ਮੈਣੀ, ਡਾ. ਮਨਮੋਹਨ ਕੌਸ਼ਲ, ਸ੍ਰੀ ਕ੍ਰਿਸ਼ਨਾ ਮੰਦਿਰ ਪ੍ਰਬੰਧਕ ਕਮੇਟੀ ਦੇ ਦਵਿੰਦਰ ਪਰਾਸ਼ਰ, ਪਿੰਕੀ ਅਗਰਵਾਲ, ਸੰਜੀਵ ਦੱਤਾ, ਪ੍ਰਵੀਨ ਸ਼ਰਮਾ, ਜਸਪਾਲ ਜੱਸਾ, ਰਮਨ ਸ਼ਾਰਦਾ, ਦਵਿੰਦਰ ਜੋਸ਼ੀ, ਰਾਜੀਵ ਸ਼ਾਰਦਾ, ਓਮ ਰਤਨ ਡਾਟਾ, ਦਵਿੰਦਰ ਗੌਤਮ, ਰਾਜੀਵ ਸੂਦ, ਨਰਿੰਦਰ ਗੁਪਤਾ, ਪਵਨ ਜਿੰਦਲ, ਕਾਂਗਰਸੀ ਯਊਤ ਆਗੂ ਅਮਿੱਤ ਜੈ ਚੰਦ ਸ਼ਰਮਾ, ਆੜ੍ਹਤੀ ਜਰਨੈਲ ਸਿੰਘ ਰੰਧਾਵਾ, ਕੌਾਸਲਰ ਹਰਜਿੰਦਰ ਸਿੰਘ ਰਾਜੂ, ਪੁਨੀਤ ਗੋਇਲ, ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਸਿੱਧੂ, ਸ੍ਰੀ ਰਾਮ ਕਲਾ ਮੰਚ ਦੇ ਸੁਰਿੰਦਰ ਸ਼ਰਮਾ, ਜੀਵਨ ਲਾਲ ਕੈਂਥ, ਸੰਜੇ ਸੰਗਰ, ਪ੍ਰੇਮ ਬਾਂਸਲ, ਵਿਜੈ ਬਾਂਸਲ, ਰਾਜੀਵ ਬਾਂਸਲ, ਸੁਸ਼ੀਲ ਕੁਮਾਰ ਸ਼ਰਮਾ, ਰਮਨ ਸ਼ਾਰਦਾ, ਰਵਿੰਦਰ ਸਿੰਘ ਪਦਮ, ਦੇਵੀ ਦਿਆਲ ਪਰਾਸ਼ਰ, ਯਸ਼ਪਾਲ ਜੱਸਾ, ਗੁਰਿੰਦਰ ਗੋਗਾ, ਗੁਲਸ਼ਨ ਮੁਖੀਜਾ ਵੀ ਮੌਜੂਦ ਸਨ ¢
ਅਮਲੋਹ 'ਚ ਦਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ-ਵਿਧਾਇਕ ਰਣਦੀਪ ਸਿੰਘ ਨੇ ਕੀਤੀ ਅਗਨੀ ਭੇਟ
ਅਮਲੋਹ, (ਰਾਮ ਸ਼ਰਨ ਸੂਦ, ਕੁਲਦੀਪ ਸ਼ਾਰਦਾ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਅੱਜ ਇੱਥੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਅਮਲੋਹ ਹਲਕੇ ਦੇ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਰਾਵਣ ਅਤੇ ਮੇਘ ਨਾਥ ਦੇ ਪੁਤਲੇ ਨੂੰ ਅਗਨੀ ਦਿੱਤੀ | ਇਸ ਮੌਕੇ ਉਨ੍ਹਾਂ ਸ਼ਹਿਰ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ | ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਅਮਲੋਹ ਅਨੰਦ ਸਾਗਰ ਸ਼ਰਮਾ, ਡੀ.ਐਸ.ਪੀ. ਸੁਖਵਿੰਦਰ ਸਿੰਘ, ਥਾਣਾ ਮੁਖੀ ਅਮਨਦੀਪ ਸਿੰਘ, ਨਗਰ ਕੌਾਸਲ ਦੀ ਪ੍ਰਧਾਨ ਕਿਰਨ ਸੂਦ, ਮੀਤ ਪ੍ਰਧਾਨ ਬਲਵਿੰਦਰ ਕੌਰ, ਬਲਾਕ ਕਾਂਗਰਸ ਅਮਲੋਹ ਦਿਹਾਤੀ ਦੇ ਪ੍ਰਧਾਨ ਜਗਵੀਰ ਸਿੰਘ ਸਰਪੰਚ ਸਲਾਣਾ, ਸ਼ਹਿਰੀ ਪ੍ਰਧਾਨ ਹੈਪੀ ਪਜ਼ਨੀ, ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ ਅਜਨਾਲੀ, ਸਾਬਕਾ ਪ੍ਰਧਾਨ ਰਜਿੰਦਰ ਬਿਟੂ, ਹਲਕੇ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਬਲਜਿੰਦਰ ਸਿੰਘ ਭੱਟੋ, ਜ਼ਿਲ੍ਹਾ ਮੀਤ ਪ੍ਰਧਾਨ ਗੰਗਾ ਪੁਰੀ, ਮੁਨੀਸ਼ ਜਿੰਦਲ, ਹੈਪੀ ਸੂਦ, ਕੌਾਸਲ ਦੇ ਸਾਬਕਾ ਪ੍ਰਧਾਨ ਬਲਦੇਵ ਸੇਢਾ, ਬਲਦੇਵ ਸਿੰਘ ਔਲਖ, ਕੌਾਸਲਰ ਰਾਜਵਿੰਦਰ ਕੌਰ, ਡਾ. ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ ਵਾਲੀਆ, ਕਮਲਜੀਤ ਕੌਰ, ਰਮਾ ਰਾਣੀ, ਨਛੱਤਰ ਸਿੰਘ ਸਲਾਣਾ, ਵਿਧਾਇਕ ਦੇ ਨਿੱਜੀ ਸਕੱਤਰ ਰਾਮ ਕਿਸ਼ਨ ਭੱਲਾ, ਦੇਸ ਰਾਜ ਨੰਦਾ, ਕੁਲਵਿੰਦਰ ਸਿੰਘ ਨਾਭਾ, ਡਾ. ਸ਼ਮਸ਼ੇਰ ਚੰਦ ਗੋਇਲ, ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਸਰਪ੍ਰਸਤ ਪ੍ਰੇਮ ਚੰਦ ਸ਼ਰਮਾ, ਬਲਾਕ ਸੰਮਤੀ ਦੇ ਉਪ ਚੇਅਰਮੈਨ ਬਲਵਿੰਦਰ ਸਿੰਘ ਗੁਰਧਨਪੁਰ, ਮੈਂਬਰ ਬਿਕਰ ਸਿੰਘ ਦੀਵਾ, ਗੁਰਿੰਦਰਪਾਲ ਸਿੰਘ ਹੈਪੀ, ਬਲਵੀਰ ਸਿੰਘ ਮਿੰਟੂ ਨੂਰਪੁਰਾ, ਜਗਜੀਤ ਸਿੰਘ ਮਛਰਾਈ, ਹਰਚੰਦ ਸਿੰਘ ਸਮਸ਼ਪੁਰ, ਜਗਨ ਨਾਥ ਪੱਪੂ, ਆੜ੍ਹਤੀ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਜਗਵਿੰਦਰ ਸਿੰਘ ਰਹਿਲ, ਜੱਗਾ ਸਿੰਘ ਸਰਪੰਚ ਸਮਸ਼ਪੁਰ, ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ, ਜਗਤਾਰ ਸਿੰਘ ਮਾਨਗੜ੍ਹ, ਸੁਨੀਲ ਪੁਰੀ ਕਾਲਾ, ਰਾਜਾ ਰਾਮ, ਕੁਲਦੀਪ ਦੀਪਾ, ਬਲਵੀਰ ਸਿੰਘ ਰਾਈਏਵਾਲ, ਗੁਰਪ੍ਰੀਤ ਸਿੰਘ ਗਰੇਵਾਲ ਸਰਪੰਚ ਕਲਾਲਮਾਜਰਾ, ਲੇਖ ਰਾਜ ਗਾਂਧੀ, ਰਕੇਸ਼ ਗੋਗੀ, ਮੀਡੀਆ ਇੰਚਾਰਜ ਸਰਨ ਭੱਟੀ, ਮਾਸਟਰ ਜਰਨੈਲ ਸਿੰਘ, ਅਰਵਿੰਦ ਸਿੰਗਲਾ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਡਾ. ਸਵਤੰਤਰ ਕਰਕਰਾ, ਸਰਪੰਚ ਯੂਨੀਅਨ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਟਿੱਕਾ, ਜੱਗੀ ਬੜੈਚਾਂ, ਲਾਲ ਸਿੰਘ ਲਾਲੀ, ਸਬ ਇੰਸਪੈਕਟਰ ਮੇਜਰ ਸਿੰਘ, ਦੇਸ ਭਗਤ ਯੂਨੀਵਰਸਿਟੀ ਦੇ ਵਰਿੰਦਰ ਸਿੰਘ ਅਤੇ ਜੋਧਨ ਸਿੰਘ ਸਲਾਣੀ ਆਦਿ ਨੇ ਸ਼ਿਰਕਤ ਕੀਤੀ |
ਖਮਾਣੋਂ ਵਿਖੇ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ
ਖਮਾਣੋਂ, (ਜੋਗਿੰਦਰ ਪਾਲ)-ਸ਼ੰਕਰ ਡ੍ਰਾਮਾਟਿਕ ਕਲੱਬ ਖਮਾਣੋਂ ਅਤੇ ਰਾਮ ਲੀਲਾ ਕਮੇਟੀ ਖਮਾਣੋਂ ਵਲੋਂ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਤਹਿਸੀਲ ਗਰਾਊਾਡ ਖਮਾਣੋਂ ਵਿਖੇ ਮਨਾਇਆ ਗਿਆ | ਇਸ ਮੌਕੇ ਭਗਵਾਨ ਸ੍ਰੀ ਰਾਮ ਚੰਦਰ, ਮਾਤਾ ਸੀਤਾ, ਲਛਮਣ ਜਤੀ, ਹਨੂਮਾਨ ਜੀ ਅਤੇ ਰਮਾਇਣ ਨਾਲ ਸਬੰਧਿਤ ਹੋਰ ਝਾਕੀਆਂ ਸਜਾਈਆਂ ਗਈਆਂ | ਇਸ ਮੌਕੇ ਕਰਵਾਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਹੋਸ਼ਿਆਰ ਮਾਹੀ ਅਤੇ ਬੀਬਾ ਰਮਨ ਸੱਗੂ, ਸੱਤਨਾਮ ਗੱਗੜਵਾਲ, ਚਰਨਜੀਤ ਬਿਲਾਸਪੁਰੀ ਅਤੇ ਕਈ ਹੋਰ ਕਲਾਕਾਰਾਂ ਵਲੋਂ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ | ਰੀਬਨ ਕੱਟਣ ਦੀ ਰਸਮ ਗੁਰਪ੍ਰੀਤ ਸਿੰਘ ਜੀ.ਪੀ. ਹਲਕਾ ਵਿਧਾਇਕ ਬਸੀ ਪਠਾਣਾਂ ਨੇ ਅਦਾ ਕੀਤੀ | ਸ਼ਾਮ 6.15 ਵਜੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕਰਨ ਦੀ ਰਸਮ ਕਲੱਬ ਦੇ ਸਰਪ੍ਰਸਤ ਪੰਡਿਤ ਧਰਮ ਪਾਲ ਅਗਨੀਹੋਤਰੀ ਨੇ ਹਜ਼ਾਰਾਂ ਦੀ ਗਿਣਤੀ ਵਿਚ ਜੁੜੇ ਲੋਕਾਂ ਦੇ ਵਿਸ਼ਾਲ ਇਕੱਠ ਵਿਚ ਅਦਾ ਕੀਤੀ ਅਤੇ ਆਤਿਸ਼ਬਾਜ਼ੀ ਚਲਾਈ ਗਈ | ਇਸ ਮੌਕੇ ਸ੍ਰੀ ਧਰਮ ਪਾਲ ਚੇਚੀ ਡੀ.ਐਸ.ਪੀ. ਖਮਾਣੋਂ ਅਤੇ ਇੰਸਪੈਕਟਰ ਰਾਜ ਕੁਮਾਰ ਥਾਣਾ ਮੁਖੀ ਦੀ ਅਗਵਾਈ ਹੇਠ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ | ਅਮਰਜੀਤ ਸਿੰਘ ਮਟਵਾਣੀ ਐਸ.ਪੀ. ਫ਼ਤਹਿਗੜ੍ਹ ਸਾਹਿਬ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੇ | ਇਸ ਮੌਕੇ ਕਲੱਬ ਦੇ ਪ੍ਰਧਾਨ ਰਮੇਸ਼ ਕੁਮਾਰ ਗਾਬਾ, ਵਾਈਸ ਪ੍ਰਧਾਨ ਅਮਰਿੰਦਰ ਸਿੰਘ ਮੋਲਾ, ਡਾਇਰੈਕਟਰ ਦੀਪਕ ਵਰਮਾ, ਸੰਜੀਵ ਕਾਲੜਾ, ਸੱਤਪਾਲ ਕੈਂਥ, ਰਾਜੀਵ ਆਹੂਜਾ, ਪਹਿਲਵਾਨ ਅਵਤਾਰ ਸਿੰਘ ਟੋਡਰਪੁਰ, ਡਾ. ਰਾਮਪ੍ਰਤਾਪ ਸਿੰਘ ਖਮਾਣੋਂ ਕਲਾਂ, ਮਾਸਟਰ ਪਵਨ ਕੁਮਾਰ, ਪ੍ਰਵੀਨ ਕੱਕੜ, ਰਾਜਿੰਦਰ ਪਾਲ ਮਿੰਟਾ, ਸੋਨੀ ਖਮਾਣੋਂ, ਸਰਬਜੀਤ ਸਿੰਘ ਚੀਮਾ ਖਮਾਣੋਂ, ਸੁਰਿੰਦਰ ਸਿੰਘ ਰਾਮਗੜ੍ਹ, ਆਸ਼ੂ ਕੱਕੜ, ਡਾ. ਅਮਰਜੀਤ ਸੋਹਲ, ਨੰਬਰਦਾਰ ਨੱਥੂ ਰਾਮ, ਮੇਵਾ ਸਿੰਘ ਧਨੌਲਾ, ਤੇਜਿੰਦਰ ਸਿੰਘ ਭਾਂਬਰੀ, ਬਹਾਦਰ ਸ਼ਾਹੀ, ਸੱਤਨਾਮ ਸਿੰਘ ਗੱਗੜਵਾਲ, ਦਵਿੰਦਰ ਸਿੰਘ ਭੋਲਾ, ਜਸਦੇਵ ਸਿੰਘ ਬੋਪਾਰਾਏ, ਪ੍ਰੇਮ ਸਿੰਘ ਖਮਾਣੋਂ ਮੇਲੇ ਵਾਲੀ ਤੋਂ ਇਲਾਵਾ ਕਲੱਬ ਦੇ ਸਮੂਹ ਮੈਂਬਰ ਅਤੇ ਇਲਾਕੇ ਭਰ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਖੇੜੀ ਨੌਧ ਸਿੰਘ ਵਿਖੇ ਦੁਸਹਿਰਾ ਧੂਮਧਾਮ ਨਾਲ ਮਨਾਇਆ
ਖਮਾਣੋਂ, (ਜੋਗਿੰਦਰ ਪਾਲ)-ਬਦੀ ਤੇ ਨੇਕੀ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਖੇੜੀ ਨੌਧ ਸਿੰਘ ਵਿਖੇ ਦੁਸਹਿਰਾ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਦੌਰਾਨ ਕਲਾਕਾਰਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ¢ ਇਸ ਦੌਰਾਨ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਰਾਵਣ ਨੂੰ ਅਗਨ ਭੇਟ ਕਰਨ ਦੀ ਰਸਮ ਡੀ.ਐਸ.ਪੀ. ਧਰਮ ਪਾਲ ਅਤੇ ਥਾਣਾ ਮੁਖੀ ਗਗਨਦੀਪ ਸਿੰਘ ਵਲੋਂ ਅਦਾ ਕੀਤੀ ਗਈ¢ ਇਸ ਮੌਕੇ ਵਰਿੰਦਰ ਸਿੰਘ ਵਿੰਕੀ ਚਾਹਲ ਸਕੱਤਰ ਪੰਜਾਬ ਪ੍ਰਦੇਸ਼ ਕਮੇਟੀ, ਸਰਪੰਚ ਰੁਪਿੰਦਰ ਸਿੰਘ ਰਮਲਾ, ਪੰਚ ਬਹਾਦਰ ਸਿੰਘ, ਪੰਚ ਪਰਮਿੰਦਰ ਸਿੰਘ ਟੋਨੀ, ਸਤਨਾਮ ਸਿੰਘ, ਸੁਖਬੀਰ ਸਿੰਘ, ਗੁਰਦੀਪ ਸਿੰਘ ਰੋਜ਼ੀ, ਹਰਪ੍ਰੀਤ ਸਿੰਘ ਚਾਹਲ, ਮਨਪ੍ਰੀਤ ਸਿੰਘ ਪੀਤਾ, ਸਰਬਜੀਤ ਸਿੰਘ ਬੱਬੀ, ਅਮਰੀਕ ਸਿੰਘ ਗਰਚਾ, ਸੇਵਾ ਸਿੰਘ, ਠੇਕੇਦਾਰ ਬਰਜਿੰਦਰ ਸਿੰਘ, ਚਾਹਤ ਚਾਹਲ, ਸਤੀਸ਼ ਬਿਰਲਾ, ਗੁਰਜੀਤ ਸਿੰਘ, ਮਨਦੀਪ ਸਿੰਘ ਸੇਖੋਂ, ਵਰਿੰਦਰ ਸਿੰਘ ਟਿੰਕੂ ਤੋਂ ਇਲਾਵਾ ਇਲਾਕੇ ਦੇ ਪੰਚ, ਸਰਪੰਚ ਤੇ ਹੋਰ ਪਤਵੰਤੇ ਮੌਜੂਦ ਸਨ¢
ਗੋਬਿੰਦਗੜ੍ਹ ਗਰੀਨ ਵੈੱਲਫੇਅਰ ਸੁਸਾਇਟੀ ਨੇ ਕਰਵਾਇਆ ਪਹਿਲਾ ਦੁਸਹਿਰਾ ਮੇਲਾ
ਮੰਡੀ ਗੋਬਿੰਦਗੜ੍ਹ, (ਬਲਜਿੰਦਰ ਸਿੰਘ)-ਗੋਬਿੰਦਗੜ੍ਹ ਗਰੀਨ ਵੈੱਲਫੇਅਰ ਮੰਡੀ ਗੋਬਿੰਦਗੜ੍ਹ ਵਲੋਂ ਅੱਜ ਵਿਜੈ ਦਸਵੀਂ ਦੇ ਪਾਵਨ ਤਿਉਹਾਰ ਮੌਕੇ ਜੀ.ਟੀ. ਰੋਡ ਸਰਹਿੰਦ ਸਾਈਡ ਸਥਿਤ ਪ੍ਰਭਾਤ ਰੋਇਲ ਪੈਲੇਸ ਵਿਚ ਪਹਿਲਾ ਦੁਸਹਿਰਾ ਮੇਲਾ ਕਰਵਾਇਆ ਗਿਆ | ਇਸ ਮੌਕੇ ਹਲਕਾ ਅਮਲੋਹ ਦੇ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਦੁਸਹਿਰੇ ਮੇਲੇ ਦਾ ਉਦਘਾਟਨ ਕੀਤਾ | ਇਸ ਮੇਲੇ ਵਿਚ ਬਹੁਤ ਸਾਰੀਆਂ ਰੋਮਾਂਚਕ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਸਨ | ਇਸ ਮੇਲੇ ਵਿਚ ਮਿਊਾਸੀਪਲ ਕੌਾਸਲਰ ਹਰਪ੍ਰੀਤ ਸਿੰਘ ਪਿ੍ੰਸ, ਪੁਨੀਤ ਗੋਇਲ, ਸੰਜੀਵ ਦੱਤਾ ਪ੍ਰਧਾਨ ਬਲਾਕ ਕਾਂਗਰਸ, ਲਾਲ ਸਿੰਘ ਲਾਲੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਗੁਰਿੰਦਰਪਾਲ ਸਿੰਘ ਹੈਪੀ ਮੈਂਬਰ ਬਲਾਕ ਸੰਮਤੀ, ਜਸਪਾਲ ਸਿੰਘ ਸ਼ੇਰੀ, ਬਲਵਿੰਦਰ ਬਿੱਲਾ, ਮਾਸਟਰ ਜਰਨੈਲ ਸਿੰਘ, ਗੋਬਿੰਦਗੜ੍ਹ ਗਰੀਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਨਿਲ ਸਿੰਗਲਾ, ਅਰਵਿੰਦ ਸਿੰਗਲਾ, ਕ੍ਰਿਸ਼ਨ ਗੁਪਤਾ, ਜੀ.ਐਸ.ਰਾਏ, ਨਰਿੰਦਰ ਸ਼ਾਰਦਾ ਗੋਲਡੀ, ਜਤਿੰਦਰ ਵਿਜ਼, ਅੰਕੁਰ ਸਿੰਗਲਾ, ਰਵੀ ਵਰਮਾ, ਵਿਕਾਸ ਪਾਠਕ, ਚਿਨੂੰ ਗਰਗ, ਮਨਨ ਗੁਪਤਾ, ਮੁਨੀਸ਼,ਪਰਮਿੰਦਰ ਸਿੰਘ, ਰਾਜੇਸ਼ ਭਾਟੀਆ, ਮਨੂੰ ਜਿੰਦਲ ਗੌਰਵ ਲਾਂਬਾ, ਹਰਜਿੰਦਰ ਸਿੰਘ ਢੀਂਡਸਾ, ਡਾ. ਬਖਸ਼ੀਸ਼ ਸਿੰਘ ਸੁੱਖੀ, ਸੁਖਦੇਵ ਸਿੰਘ ਸੋਢੀ, ਰਾਮ ਕ੍ਰਿਸ਼ਨ ਭੱਲਾ ਤੋਂ ਇਲਾਵਾ ਸ਼ਹਿਰ ਵਾਸੀ ਵੀ ਹਾਜ਼ਰ ਸਨ |
ਬਸੀ ਪਠਾਣਾਂ 'ਚ ਵੀ ਲੱਗੀਆਂ ਦੁਸਹਿਰੇ ਦੀਆਂ ਰੌਣਕਾਂ
ਬਸੀ ਪਠਾਣਾਂ, (ਗੁਰਬਚਨ ਸਿੰਘ ਰੁਪਾਲ, ਐਚ.ਐਸ. ਗੌਤਮ)-ਬੁਰਾਈ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਅੱਜ ਇੱਥੇ ਬੜੇ ਚਾਵਾਂ ਅਤੇ ਜੋਸ਼ ਨਾਲ ਮਨਾਇਆ ਗਿਆ | ਇਸ ਸਬੰਧ ਵਿਚ ਸੰਤ ਨਾਮਦੇਵ ਮੰਦਿਰ ਉੱਤੇ ਮੰਦਿਰ ਸਾਹਮਣੇ ਦੁਸਹਿਰਾ ਮੈਦਾਨ ਵਿਚ ਮੇਲਾ ਲੱਗਿਆ | ਪੁਲਿਸ ਵਲੋਂ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਕੀਤੇ ਸਨ ਜਿਸ ਦੀ ਕਮਾਨ ਮੁੱਖ ਥਾਣਾ ਅਫ਼ਸਰ ਕੰਵਰਪਾਲ ਸ਼ਰਮਾ ਅਤੇ ਬਲਜਿੰਦਰ ਸਿੰਘ ਕੰਗ ਨੇ ਸੰਭਾਲ ਰੱਖੀ ਸੀ | ਦਿਨ ਛਿਪਣ ਸਾਰ ਮੈਦਾਨ ਵਿਚ ਖੜ੍ਹੇ ਰਾਵਣ, ਕੁੰਭ ਕਰਨ ਅਤੇ ਮੇਘ ਨਾਦ ਦੇ ਪੁਤਲਿਆਂ ਨੂੰ ਹਜ਼ਾਰਾ ਲੋਕਾਂ ਨੇ ਧੂ-ਧੂ ਕੇ ਸੜਦਿਆਂ ਵੇਖਿਆ | ਇਸ ਤੋਂ ਪਹਿਲਾਂ ਸ੍ਰੀ ਰਾਮ ਲੀਲਾ ਕਮੇਟੀ ਵਲੋਂ ਸਜਾਈ ਗਈ ਸ਼ੋਭਾ ਯਾਤਰਾ ਨੂੰ ਨਗਰ ਕੌਾਸਲ ਦੀ ਮੀਤ ਪ੍ਰਧਾਨ ਰਜਨੀ ਬਾਲਾ ਟੁਲਾਨੀ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ | ਦੁਸਹਿਰਾ ਮੈਦਾਨ ਵਿਚ ਰਾਵਣ ਦਹਨ ਤੋਂ ਪਹਿਲਾਂ ਸ੍ਰੀ ਰਾਮ ਲੀਲ੍ਹਾ ਕਮੇਟੀ, ਸ੍ਰੀ ਰਾਮ ਨਾਟਕ ਅਤੇ ਸੋਸ਼ਲ ਕਲੱਬ ਵਲੋਂ ਸਾਂਝੇ ਤੋਰ ਤੇ ਉੱਥੇ ਪੁੱਜ ਕੇ ਲੋਕਾਂ ਨੂੰ ਵਿਜੈ ਦਸਮੀਂ ਦੀਆਂ ਮੁਬਾਰਕਾਂ ਦਿੱਤੀਆਂ | ਇਸ ਮੌਕੇ ਸ੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਅਜੈ ਸਿੰਗਲਾ, ਜਨਰਲ ਸਕੱਤਰ ਮਨੋਜ ਭੰਡਾਰੀ, ਕੇ.ਕੇ. ਬਾਂਡਾ ਮੀਤ ਪ੍ਰਧਾਨ, ਅਨਿਲ ਜੈਨ ਕੈਸ਼ੀਅਰ, ਰਵਿੰਦਰ ਰੱਮੀ, ਅਮਿੱਤ ਪ੍ਰਾਸ਼ਰ, ਹਰੀਸ਼ ਥਰੇਜਾ, ਪ੍ਰੋ. ਚਤੁਰਭੁਜ ਸ਼ਰਮਾ, ਅਸ਼ੋਕ ਗੌਤਮ, ਨਰੇਸ਼ ਵਰਮਾ, ਪ੍ਰੀਤਮ ਰਬੜ, ਬਲਰਾਮ ਚਾਵਲਾ, ਰਾਜਿੰਦਰ ਭਨੋਟ, ਨੀਰਜ ਮਲਹੋਤਰਾ, ਭਾਰਤ ਭੂਸ਼ਨ ਸ਼ਰਮਾ, ਪ੍ਰਵੀਨ ਭਾਟੀਆ, ਗੁਰਵਿੰਦਰ ਸਿੰਘ ਮਿੰਟੂ, ਵਿਨੋਦ, ਸਿੰਗਲਾ, ਜਸਵਿੰਦਰ ਸਿੰਘ ਬੌਬੀ, ਪੁਨੀਤ ਗੋਇਲ, ਅਨੂਪ ਸਿੰਗਲਾ, ਅਸ਼ੋਕ ਟੁਲਾਨੀ, ਕੁਲਦੀਪ ਕਿੱਪੀ, ਕੇ.ਕੇ. ਭੰਡਾਰੀ, ਰਾਮ ਕਿਸ਼ਨ ਚੁੱਘ ਅਤੇ ਕ੍ਰਿਸ਼ਨ ਗੋਪਾਲ ਵੀ ਪੁੱਜੇ ਹੋਏ ਸਨ |
ਸ਼ੇਰਗੜ੍ਹ ਬਾੜਾ ਵਿਖੇ ਦਸਵੀਂ ਤੇ ਦੁਸਹਿਰੇ ਦਾ ਤਿਉਹਾਰ ਮਨਾਇਆ
ਨੰਦਪੁਰ ਕਲੌੜ, 8 ਅਕਤੂਬਰ (ਜਰਨੈਲ ਸਿੰਘ ਧੁੰਦਾ)-ਬਲਾਕ ਬਸੀ ਪਠਾਣਾ ਅਧੀਨ ਪਿੰਡ ਸ਼ੇਰਗੜ੍ਹ ਬਾੜਾ ਵਿਖੇ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਸਵੀਂ ਤੇ ਦੁਸਹਿਰੇ ਦਾ ਤਿਉਹਾਰ ਪੂਰਨ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ, ਜਿਸ ਵਿਚ ਹਲਕਾ ਬਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਪ੍ਰਬੰਧਕਾਂ ਨੇ ਵਿਧਾਇਕ ਜੀ.ਪੀ. ਸਮੇਤ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਪ੍ਰਗਟ ਸਿੰਘ, ਕਾਲਾ ਬਾੜਾ, ਕੁਲਵਿੰਦਰ ਸਿੰਘ ਪ੍ਰਧਾਨ, ਹਰਜਿੰਦਰ ਸਿੰਘ ਰੀਡਰ ਐਸ.ਐਸ.ਪੀ., ਜਸਵੀਰ ਸਿੰਘ ਕੱਜਲ ਮਾਜਰਾ, ਕੁਲਵੀਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ, ਗੁਰਦੀਪ ਸਿੰਘ ਸਰਪੰਚ, ਦਲਜੀਤ ਸਿੰਘ ਨੰਬਰਦਾਰ, ਬਲਕਾਰ ਸਿੰਘ, ਸੁੱਖਾ ਬਾਬਾ ਤੇ ਗੁਰਵਿੰਦਰ ਸਿੰਘ ਸਮੇਤ ਸਮੂਹ ਨਗਰ ਨਿਵਾਸੀ ਹਾਜ਼ਰ ਸਨ |
ਮੰਡੀ ਗੋਬਿੰਦਗੜ੍ਹ ਵਿਚ ਤਿੰਨ ਰੋਜ਼ਾ 32ਵਾਂ ਦੁਰਗਾ ਪੂਜਾ ਮਹਾਂ ਉਤਸਵ ਸਮਾਪਤ
ਮੰਡੀ ਗੋਬਿੰਦਗੜ੍ਹ, 8 ਅਕਤੂਬਰ (ਬਲਜਿੰਦਰ ਸਿੰਘ)-ਸ੍ਰੀ ਦੁਰਗਾ ਪੂਜਾ ਬਾਲ ਸੇਵਾ ਸੰਮਤੀ ਮੰਡੀ ਗੋਬਿੰਦਗੜ੍ਹ ਵਲੋਂ ਸਥਾਨਕ ਮੁਹੱਲਾ ਗੁਰੂ ਕੀ ਨਗਰੀ ਵਿਚ ਬਜਰੰਗੀ ਸਿੰਘ ਠੇਕੇਦਾਰ ਦੀ ਅਗਵਾਈ ਹੇਠ ਤਿੰਨ ਰੋਜ਼ਾ 32ਵੇਂ ਸਾਲਾਨਾ ਦੁਰਗਾ ਪੂਜਾ ਮਹਾਂਉਤਸਵ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਸਮਾਗਮ ਦੇ ਅਖੀਰਲੇ ਦਿਨ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ ਅਤੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਲਾਲੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਜੋਤੀ ਪ੍ਰਚੰਡ ਦੀ ਰਸਮ ਅਦਾ ਕਰਕੇ ਜਾਗਰਣ ਦੀ ਆਰੰਭਤਾ ਕਰਵਾਈ | ਇਸ ਮੌਕੇ 'ਤੇ ਬੋਲਦਿਆਂ ਸ੍ਰੀ ਭਾਂਬਰੀ ਨੇ ਕਿਹਾ ਕਿ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਚ ਰੋਜ਼ੀ ਰੋਟੀ ਕਮਾਉਣ ਲਈ ਬਾਹਰਲੇ ਸੂਬਿਆਂ ਤੋਂ ਆ ਕੇ ਵਸੇ ਪ੍ਰਵਾਸੀ ਭਾਈਚਾਰੇ ਦੇ ਲੋਕ ਆਪਣੇ ਪੁਰਾਤਨ ਤਿਉਹਾਰਾਂ ਨੂੰ ਪੰਜਾਬ ਵਿਚ ਰਹਿੰਦੇ ਹੋਏ ਵੀ ਬੜੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ ਅਤੇ ਉਹ ਆਪਣੇ ਸੱਭਿਆਚਾਰ ਤੇ ਵਿਰਸੇ ਨੂੰ ਜਿਊਾਦਾ ਰੱਖਦੇ ਹਨ | ਜਾਗਰਣ ਦੌਰਾਨ ਪ੍ਰਬੰਧਕ ਠੇਕੇਦਾਰ ਬਜਰੰਗੀ ਸਿੰਘ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਭਜਨ ਮੰਡਲੀਆਂ ਵਲੋਂ ਧਾਰਮਿਕ ਭੇਟਾ ਗਾ ਕੇ ਮਾਤਾ ਦੁਰਗਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ਜਾਗਰਣ ਵਿਚ ਬਲਦੇਵ ਸ਼ਰਮਾ, ਜਤਿੰਦਰ ਸਿੰਘ, ਮੁਕੇਸ਼ ਕੁਮਾਰ, ਅਵਤਾਰ ਸਿੰਘ, ਜਗਰੂਪ ਸਿੰਘ ਡਡਹੇੜੀ, ਯਸ਼ਪਾਲ ਸ਼ਾਰਦਾ, ਅਨੀਤਾ ਸ਼ਾਰਦਾ, ਗੁਰਮੀਤ ਸਿੰਘ ਅਲੌੜ, ਅਮਰਜੀਤ ਸਿੰਘ ਢਿੱਲੋਂ, ਵਿਲੀਅਮ ਗਿੱਲ, ਪੱਪੂ ਠੇਕੇਦਾਰ, ਪੰਡਿਤ ਰਾਜ ਬਿਹਾਰੀ ਪਾਂਡੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਪ੍ਰਵਾਸੀ ਭਾਈਚਾਰੇ ਦੇ ਲੋਕ ਸ਼ਾਮਿਲ ਸਨ |

ਤਿਉਹਾਰਾਂ ਦੇ ਮੌਕੇ ਕਮਲ ਮੋਟਰਜ਼ ਦੇਵੇਗਾ ਆਪਣੇ ਗਾਹਕਾਂ ਨੂੰ ਤੋਹਫ਼ੇ

ਖਮਾਣੋਂ, 8 ਅਕਤੂਬਰ (ਜੋਗਿੰਦਰ ਪਾਲ)-ਖਮਾਣੋਂ ਵਿਖੇ ਕਮਲ ਮੋਟਰਜ਼ ਵਲੋਂ ਆਪਣੇ ਗਾਹਕਾਂ ਲਈ ਹਰ ਮੋਟਰਸਾਈਕਲ ਤੇ ਸਕੂਟਰ ਨਾਲ ਇਕ ਉਪਹਾਰ ਕੂਪਨ ਸਕੀਮ ਸ਼ੁਰੂ ਕਰਦਿਆਂ ਤੋਹਫ਼ੇ ਦਿੱਤੇ ਜਾ ਰਹੇ ਹਨ¢ ਕਮਲ ਮੋਟਰਜ਼ ਦੇ ਡਾਇਰੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਤਿਉਹਾਰਾਂ ...

ਪੂਰੀ ਖ਼ਬਰ »

ਦੁਸਹਿਰਾ ਕਬੱਡੀ ਕੱਪ ਦਾ ਉਦਘਾਟਨ ਗੁਰਬਿੰਦਰ ਸਿੰਘ ਭੱਟੀ ਨੇ ਰੀਬਨ ਕੱਟ ਕੇ ਕੀਤਾ

ਫ਼ਤਹਿਗੜ੍ਹ ਸਾਹਿਬ/ਜਖਵਾਲੀ, 8 ਅਕਤੂਬਰ (ਭੂਸ਼ਨ ਸੂਦ, ਨਿਰਭੈ ਸਿੰਘ)-ਜਨਤਾ ਸਪੋਰਟਸ ਕਲੱਬ ਅਤੇ ਨੌਜਵਾਨ ਸਪੋਰਟਸ ਕਲੱਬ ਪਿੰਡ ਚਨਾਰਥਲ ਕਲਾਂ ਵਿਖੇ ਕਰਵਾਏ ਜਾਣ ਵਾਲੇ ਦੁਸਹਿਰਾ ਕਬੱਡੀ ਕੱਪ ਦਾ ਉਦਘਾਟਨ ਸ਼ੋ੍ਰਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਬਿੰਦਰ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਰੈਲੀ ਕੱਢੀ

ਚੁੰਨ੍ਹੀ, 8 ਅਕਤੂਬਰ (ਗੁਰਪ੍ਰੀਤ ਸਿੰਘ ਬਿਲਿੰਗ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਗਰੁੱਪ ਆਫ਼ ਕਾਲਜ ਸਰਕੱਪੜਾ ਚੁੰਨ੍ਹੀ ਕਲਾਂ ਦੇ ਕੌਮੀ ਸੇਵਾ ਯੋਜਨਾ ਕੈਂਪ ਵਿਭਾਗ ਦੇ ਪ੍ਰੋਗਰਾਮ ...

ਪੂਰੀ ਖ਼ਬਰ »

ਜ਼ੋਨਲ ਅਥਲੈਟਿਕ ਟੂਰਨਾਮੈਂਟ ਸਮਾਪਤ

ਜਖਵਾਲੀ, 8 ਅਕਤੂਬਰ (ਨਿਰਭੈ ਸਿੰਘ)-ਸੰਗਤਪੁਰ ਸੋਢੀਆਂ ਜ਼ੋਨ ਦੇ ਜ਼ੋਨਲ ਐਥਲੈਟਿਕਸ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਵਿਖੇ ਸਮਾਪਤ ਹੋ ਗਏ | ਜੇਤੂਆਂ ਨੂੰ ਇਨਾਮ ਦਿੰਦੇ ਹੋਏ ਪਿ੍ੰਸੀਪਲ ਸਰਬਜੀਤ ਸਿੰਘ ਨੇ ਦੱਸਿਆ ਇਸ ...

ਪੂਰੀ ਖ਼ਬਰ »

ਆਵਾਰਾ ਪਸ਼ੂ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਚਾਲਕ ਅਤੇ ਪਸ਼ੂ ਦੀ ਮੌਕੇ 'ਤੇ ਹੀ ਮੌਤ

ਖਮਾਣੋਂ, 8 ਅਕਤੂਬਰ (ਮਨਮੋਹਣ ਸਿੰਘ ਕਲੇਰ)-ਪਿੰਡ ਰਿਆ ਨੇੜੇ ਇਕ ਆਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਅਤੇ ਪਸ਼ੂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਘਟਨਾ ਸੋਮਵਾਰ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਵਾਪਰੀ ਜਿਸ ਦੌਰਾਨ ਬਲਕਾਰ ਸਿੰਘ ...

ਪੂਰੀ ਖ਼ਬਰ »

ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ ਨਾਜਾਇਜ਼ 95 ਬੋਤਲਾਂ ਸਮੇਤ ਇੱਕ ਕਾਬੂ

ਸੰਘੋਲ, 8 ਅਕਤੂਬਰ (ਗੁਰਨਾਮ ਸਿੰਘ ਚੀਨਾ)-ਸੰਘੋਲ ਪੁਲਿਸ ਨੇ ਇਕ ਨੌਜਵਾਨ ਨੂੰ ਚੰਡੀਗੜ੍ਹ ਮਾਰਕਾ ਨਾਜਾਇਜ਼ ਸ਼ਰਾਬ ਦੀਆ 95 ਬੋਤਲਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਤੇ ਹੌਲਦਾਰ ਹਰਬੰਸ ਸਿੰਘ ਨੇ ਪੁਲਿਸ ...

ਪੂਰੀ ਖ਼ਬਰ »

ਲੱਖਾਂ ਦੀ ਠੱਗੀ ਮਾਰਨ ਦੇ ਮਾਮਲੇ 'ਚ ਜ਼ਿਲ੍ਹਾ ਪੁਲਿਸ ਮੁਖੀ ਤੋਂ ਇਨਸਾਫ਼ ਦੀ ਕੀਤੀ ਮੰਗ

ਖਮਾਣੋਂ, 8 ਅਕਤੂਬਰ (ਮਨਮੋਹਣ ਸਿੰਘ ਕਲੇਰ)-ਪਿੰਡ ਮਾਨਪੁਰ ਤਹਿਸੀਲ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਇਕ ਬਜ਼ੁਰਗ ਵਿਧਵਾ ਔਰਤ ਦਲੀਪ ਕੌਰ ਪਤਨੀ ਸਵਰਗੀ ਜਗਤ ਸਿੰਘ ਹਾਲ ਵਾਸੀ ਮਕਾਨ ਨੰ. 1275 ਸੈਕਟਰ 80 ਮੁਹਾਲੀ ਨੇ ਆਪਣੇ ਦੋ ਪੁੱਤਰਾਂ ਜਗਰਾਜ ਸਿੰਘ ਅਤੇ ...

ਪੂਰੀ ਖ਼ਬਰ »

ਕਾਂਗਰਸ ਨੂੰ ਝਟਕਾ, ਆਗੂ ਲੋਕ ਇਨਸਾਫ਼ ਪਾਰਟੀ 'ਚ ਸ਼ਾਮਿਲ

ਫ਼ਤਹਿਗੜ੍ਹ ਸਾਹਿਬ, 8 ਅਕਤੂਬਰ (ਭੂਸ਼ਨ ਸੂਦ)-ਕਾਂਗਰਸ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਕਾਂਗਰਸ ਦੇ ਦਲਿਤ ਆਗੂ ਸੁਰਜੀਤ ਸਿੰਘ ਤਲਾਣੀਆਂ ਅਤੇ ਅਵਤਾਰ ਸਿੰਘ ਛਿੱਬਰ ਨੇ ਸਾਥੀਆਂ ਸਮੇਤ ਸਿਮਰਜੀਤ ਸਿੰਘ ਬੈਂਸ ਦੀ ਹਾਜ਼ਰੀ 'ਚ ਲੋਕ ਇਨਸਾਫ਼ ਪਾਰਟੀ 'ਚ ਸ਼ਾਮਿਲ ...

ਪੂਰੀ ਖ਼ਬਰ »

ਇੰਡੀਅਨ ਫਾਰਮਰ ਐਸੋਸੀਏਸ਼ਨ ਵਲੋਂ ਅਧੂਰੀ ਅਨਾਜ ਮੰਡੀ ਨੰਦਪੁਰ ਦਾ ਬਦਲਵਾਂ ਪ੍ਰਬੰਧ ਕਰਨ ਦੀ ਮੰਗ

ਨੋਗਾਵਾਂ, 8 ਅਕਤੂਬਰ (ਰਵਿੰਦਰ ਮੌਦਗਿਲ)-ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਦਮਹੇੜੀ ਨੇ ਨੰਦਪੁਰ ਦੀ ਨਿਰਮਾਣ ਅਧੀਨ ਅਨਾਜ ਮੰਡੀ ਦਾ ਬਦਲਵਾਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਵੇਚਣ ਸਮੇਂ ਕੋਈ ...

ਪੂਰੀ ਖ਼ਬਰ »

ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਸਹਾਈ ਹੰੁਦੀਆਂ ਹਨ-ਟਿਵਾਣਾ

ਜਖਵਾਲੀ, 8 ਅਕਤੂਬਰ (ਨਿਰਭੈ ਸਿੰਘ)-ਯੂਥ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਪਿੰਡ ਚਨਾਰਥਲ ਕਲਾਂ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਸਰਪੰਚ ਜਗਦੀਪ ਸਿੰਘ ਦੀ ਅਗਵਾਈ ਵਿਚ ਸ਼ਾਨਦਾਰ ਦੁਸਹਿਰਾ ਟੂਰਨਾਮੈਂਟ ਦਾ ਉਦਘਾਟਨ ਮਲਕੀਤ ਸਿੰਘ ਟਿਵਾਣਾ (ਟਿਵਾਣਾ ਫੀਡ) ਨੇ ਕੀਤਾ | ...

ਪੂਰੀ ਖ਼ਬਰ »

ਬਡਾਲੀ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਛੱਤਬੀੜ ਚਿੜਿ੍ਹਆ ਘਰ ਦਾ ਦੌਰਾ

ਚੁੰਨ੍ਹੀ, 8 ਅਕਤੂਬਰ (ਗੁਰਪ੍ਰੀਤ ਸਿੰਘ ਬਿਲਿੰਗ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਡਾਲੀ ਆਲਾ ਸਿੰਘ ਵਲੋਂ ਟੂਰ ਐਾਡ ਟਰੈਵਲ ਵਿਸ਼ੇ ਤਹਿਤ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਇਕ ਦਿਨ ਦਾ ਦੌਰਾ ਪਿ੍ੰਸੀਪਲ ਨਵਿੰਦਰਜੀਤ ਕੌਰ ਦੀ ਅਗਵਾਈ ਵਿਚ ਚਿੜੀਆ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਵਲੋਂ ਨੌਜਵਾਨਾਂ ਨੂੰ ਸਿੱਖ ਧਰਮ ਨਾਲ ਜੋੜਨ ਲਈ ਕਰਵਾਏ ਜਾ ਰਹੇ ਹਨ ਧਾਰਮਿਕ ਸਮਾਗਮ-ਚੀਮਾ

ਫ਼ਤਹਿਗੜ੍ਹ ਸਾਹਿਬ, 8 ਅਕਤੂਬਰ (ਭੂਸ਼ਨ ਸੂਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭਗੜਾਣਾ ਵਿਚ ਅੱਜ ਵਿਸਾਲ ਕੀਰਤਨ ਅਤੇ ਢਾਡੀ ਸਮਾਗਮ ਕੀਤਾ ਗਿਆ ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ...

ਪੂਰੀ ਖ਼ਬਰ »

ਨੈਤਿਕ ਸਿੱਖਿਆ ਪ੍ਰੀਖਿਆ 'ਚ 3500 ਵਿਦਿਆਰਥੀਆਂ ਨੇ ਭਾਗ ਲਿਆ-ਪੰਜਕੋਹਾ

ਫ਼ਤਹਿਗੜ੍ਹ ਸਾਹਿਬ, 8 ਅਕਤੂਬਰ (ਭੂਸ਼ਨ ਸੂਦ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਤਹਿਗੜ੍ਹ ਸਾਹਿਬ ਜ਼ੋਨ ਵਲੋਂ ਹਰ ਸਾਲ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਨੈਤਿਕ ਸਿੱਖਿਆ ਪ੍ਰੀਖਿਆ ਲਈ ਜਾਂਦੀ ਹੈ | ਅਮਰਪ੍ਰੀਤ ਸਿੰਘ ਪੰਜਕੋਹਾ ਜ਼ੋਨਲ ਸਕੱਤਰ ...

ਪੂਰੀ ਖ਼ਬਰ »

ਹੱਲਾ 'ਚ ਤਿੰਨ ਰੋਜ਼ਾ ਧਾਰਮਿਕ ਸਮਾਗਮ ਸਮਾਪਤ

ਅਮਲੋਹ, 8 ਅਕਤੂਬਰ (ਸੂਦ)-ਹਰ ਸਾਲ ਦੀ ਤਰ੍ਹਾਂ ਬਾਬਾ ਸਿੱਧਸਰ ਹੱਲਾ-ਰਾਈਏਵਾਲ ਵਿਖੇ 3 ਰੋਜ਼ਾ ਧਾਰਮਿਕ ਸਮਾਗਮ ਬਾਬਾ ਗੁਰਮੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਏਕਤਾ ਬਲਾਕ ਅਮਲੋਹ ਦੇ ਹਰਦੇਵ ਸਿੰਘ ਸੌਾਟੀ ਪ੍ਰਧਾਨ ਬਣੇ

ਅਮਲੋਹ, 8 ਅਕਤੂਬਰ (ਸੂਦ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਬਲਾਕ ਅਮਲੋਹ ਦੀ ਚੋਣ ਗੁਰਦੁਆਰਾ ਸਿੰਘ ਸਭਾ ਅਮਲੋਹ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਰੁੜਕੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਹਰਦੇਵ ਸਿੰਘ ਸੌਾਟੀ ਨੂੰ ਸਰਬਸੰਮਤੀ ਨਾਲ ਬਲਾਕ ਅਮਲੋਹ ...

ਪੂਰੀ ਖ਼ਬਰ »

ਬਨੂੜ ਮੰਡੀ 'ਚ ਝੋਨੇ ਦੀ ਖ਼ਰੀਦ ਮੁੜ ਆਰੰਭ

ਬਨੂੜ, 8 ਅਕਤੂਬਰ (ਭੁਪਿੰਦਰ ਸਿੰਘ)-ਅਨਾਜ ਮੰਡੀ ਬਨੂੜ ਵਿਚ ਅੱਜ ਝੋਨੇ ਦੀ ਸਰਕਾਰੀ ਖ਼ਰੀਦ ਮੁੜ ਆਰੰਭ ਹੋ ਗਈ | ਬਾਅਦ ਦੁਪਹਿਰ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਮੰਡੀ 'ਚ ਪਹੁੰਚ ਕੇ ਝੋਨੇ ਦੀ ਬੋਲੀ ਲਗਾਈ | ਮੰਡੀ ਵਿਚੋਂ ਮਾਰਕਫੈੱਡ ਵਲੋਂ ਅੱਜ ਤਿੰਨ ਹਜ਼ਾਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਅਮਲੋਹ ਦੀ ਮੀਟਿੰਗ ਹੋਈ

ਅਮਲੋਹ, 8 ਅਕਤੂਬਰ (ਕੁਲਦੀਪ ਸ਼ਾਰਦਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਅਮਲੋਹ ਦੀ ਮੀਟਿੰਗ ਗੁਰਦੁਆਰਾ ਸਾਹਿਬ ਗੁਰਦੇਵ ਸਿੰਘ ਸੌਾਟੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕਿਸਾਨੀ ਮਸਲਿਆਂ ਤੇ ਚਰਚਾ ਹੋਈ ਜਿਵੇਂ ਸਰਕਾਰ ਨੇ ਪਰਾਲੀ ਸਬੰਧਿਤ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਬਲਾਕ ਪੱਧਰੀ ਮੀਟਿੰਗ ਹੋਈ

ਚੁੰਨ੍ਹੀ, 8 ਅਕਤੂਬਰ (ਗੁਰਪ੍ਰੀਤ ਸਿੰਘ ਬਿਲਿੰਗ)-ਗੁਰਦੁਆਰਾ ਈਸਰਹੇਲ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮਹੀਨਾਵਾਰ ਬਲਾਕ ਪੱਧਰੀ ਮੀਟਿੰਗ ਹਜ਼ੂਰਾ ਸਿੰਘ ਬਲਾੜ੍ਹੀ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਉਪਰੰਤ ਹਜ਼ੂਰਾ ...

ਪੂਰੀ ਖ਼ਬਰ »

ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮਾਸਿਕ ਮੀਟਿੰਗ ਹੋਈ

ਫ਼ਤਹਿਗੜ੍ਹ ਸਾਹਿਬ, 8 ਅਕਤੂਬਰ (ਰਾਜਿੰਦਰ ਸਿੰਘ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮਾਸਿਕ ਮੀਟਿੰਗ ਪ੍ਰਧਾਨ ਹਰਬੰਸ ਸਿੰਘ ਸੇਵਾ ਮੁਕਤ ਇੰਸਪੈਕਟਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੇਵਾ ਮੁਕਤ ਪੁਲਿਸ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰ ਨੂੰ ਮਹੀਨਾਵਾਰ ਰਾਸ਼ਨ ਅਤੇ ਵੀਲਚੇਅਰਾਂ ਭੇਟ

ਨੰਦਪੁਰ ਕਲੌੜ, 8 ਅਕਤੂਬਰ (ਜਰਨੈਲ ਸਿੰਘ ਧੁੰਦਾ)-ਸਰਬੱਤ ਦਾ ਭਲਾ ਹੈਂਡੀਕੈਪਡ ਲੋਕ ਭਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਲੋਂ ਸੰਸਥਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੋਨੀ ਦੀ ਅਗਵਾਈ ਹੇਠ ਸੰਸਥਾ ਵਲੋਂ ਚਲਾਈ ਗਈ ਮੁਹਿੰਮ 'ਗ਼ਰੀਬ ਕਾ ਮੂੰਹ ਗੁਰੂ ਕੀ ਗੋਲਕ' ਅਨੁਸਾਰ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਸਿੰਗਲਾ ਅਤੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਵਿਦਿਆਰਥਣ ਜਸਲੀਨ ਕੌਰ ਸਨਮਾਨਿਤ

ਖਮਾਣੋਂ, 8 ਅਕਤੂਬਰ (ਜੋਗਿੰਦਰ ਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਵਲੋਂ ਮਾਰਚ 2019 ਦਸਵੀਂ ਦੇ ਐਲਾਨੇ ਨਤੀਜੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਮਾਣੋਂ ਦੀ ਵਿਦਿਆਰਥਣ ਜਸਲੀਨ ਕੌਰ ਨੇ 650 ਵਿਚੋਂ 646 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਦੂਜਾ ...

ਪੂਰੀ ਖ਼ਬਰ »

ਦਿਵਿਆਂਗ ਵਿਅਕਤੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਵਿਖੇ ਹੋਏ ਨਤਮਸਤਕ

ਨੰਦਪੁਰ ਕਲੌੜ, 8 ਅਕਤੂਬਰ (ਜਰਨੈਲ ਸਿੰਘ ਧੁੰਦਾ)-ਸਰਬੱਤ ਦਾ ਦਾ ਭਲਾ ਹੈਂਡੀਕੈਪਡ ਲੋਕ ਭਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਲੋਂ ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਦੇ ਸਹਿਯੋਗ ਨਾਲ ਸੰਸਥਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੋਨੀ ਦੀ ਅਗਵਾਈ ਹੇਠ ਦਿਵਿਆਂਗ ...

ਪੂਰੀ ਖ਼ਬਰ »

ਪੁਨੀਤ ਜੈਨ 5ਵੀਂ ਵਾਰ ਸਰਬਸੰਮਤੀ ਨਾਲ ਬਣੇ ਆੜ੍ਹਤੀ ਐਸੋਸੀਏਸ਼ਨ ਬਨੂੜ ਦੇ ਪ੍ਰਧਾਨ

ਬਨੂੜ, 8 ਅਕਤੂਬਰ (ਭੁਪਿੰਦਰ ਸਿੰਘ)-ਆੜ੍ਹਤੀ ਐਸੋਸੀਏਸ਼ਨ ਬਨੂੜ ਵਲੋਂ ਪੁਨੀਤ ਜੈਨ (ਟਿੰਕਾ) ਨੂੰ 5ਵੀਂ ਵਾਰ ਮੁੜ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ | ਇਸ ਮੌਕੇ ਨਵ ਨਿਯੁਕਤ ਚੁਣੇ ਗਏ ਪ੍ਰਧਾਨ ਪੁਨੀਤ ਜੈਨ ਨੇ ਕਿਹਾ ਕਿ ਉਨ੍ਹਾਂ ਨੂੰ ਆੜਤੀ ਭਾਈਚਾਰੇ ਨੇ ਮੁੜ ਜੋ ...

ਪੂਰੀ ਖ਼ਬਰ »

ਜਿੱਤ ਹਮੇਸ਼ਾਂ ਸੱਚ ਦੀ ਹੀ ਹੋਈ ਹੈ-ਵਿਧਾਇਕ ਜੀ.ਪੀ.

ਬਸੀ ਪਠਾਣਾਂ, 8 ਅਕਤੂਬਰ (ਗੁਰਬਚਨ ਸਿੰਘ ਰੁਪਾਲ, ਗੌਤਮ)-ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਕਿਹਾ ਕਿ ਦੁਨੀਆ ਦਾ ਇਤਿਹਾਸ ਗਵਾਹ ਹੈ ਕਿ ਜਿੱਤ ਹਮੇਸ਼ਾ ਸਚਾਈ ਦੀ ਹੀ ਹੁੰਦੀ ਆਈ ਹੈ ਇਸ ਲਈ ਸਾਨੰੂ ਸੱਚ ਦਾ ਲੜ ਨਹੀਂ ਛੱਡਣਾ ਚਾਹੀਦਾ | ਉਹ ਏਥੇ ਦੁਸਹਿਰਾ ਮੈਦਾਨ ...

ਪੂਰੀ ਖ਼ਬਰ »

ਬਲਾਕ ਸੰਮਤੀ ਅਮਲੋਹ ਦੀ ਪਲੇਠੀ ਮੀਟਿੰਗ

ਅਮਲੋਹ, 8 ਅਕਤੂਬਰ (ਸੂਦ, ਕੁਲਦੀਪ ਸ਼ਾਰਦਾ)-ਬਲਾਕ ਸੰਮਤੀ ਅਮਲੋਹ ਦੀ ਪਹਿਲੀ ਮੀਟਿੰਗ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਮਲੋਹ ਕੁਲਵਿੰਦਰ ਸਿੰਘ ਰੰਧਾਵਾ ਅਤੇ ਚੇਅਰਪਰਸਨ ਜਸਵੀਰ ਕੌਰ ਦੀ ਅਗਵਾਈ ਵਿਚ ਹੋਈ ਜਿਸ ਵਿਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ...

ਪੂਰੀ ਖ਼ਬਰ »

ਸੀ.ਆਰ.ਪੀ.ਐਫ. ਦੀ 13ਵੀਂ ਬਟਾਲੀਅਨ ਨੇ ਮਨਾਇਆ ਦੁਰਗਾ ਪੂਜਾ ਸਮਾਗਮ

ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਰਾਜਿੰਦਰ ਸਿੰਘ)-ਨਵਰਾਤਰਿਆਂ ਮੌਕੇ ਸੀ.ਆਰ.ਪੀ.ਐਫ. 13ਵੀਂ ਬਟਾਲੀਅਨ ਵਲੋਂ ਦੁਰਗਾ ਪੂਜਾ ਅਤੇ ਹਵਨ ਯੱਗ ਕੀਤਾ ਗਿਆ | ਕੰਪਨੀ ਦੇ ਕਮਾਡੈਂਟ ਬਲਿਹਾਰ ਸਿੰਘ, ਸੈਕੰਡ ਇਨ ਕਮਾਂਡ ਜਸਵਿੰਦਰ ਸਿੰਘ ਅਤੇ ਡਿਪਟੀ ਕਮਾਡੈਂਟ ਬਲਜਿੰਦਰ ਸਿੰਘ ਨੇ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਤੰਦਰੁਸਤੀ ਲਈ ਹਵਨ ਯੱਗ ਕਰਵਾਏ

ਭਾਦਸੋਂ, 8 ਅਕਤੂਬਰ (ਪ੍ਰਦੀਪ ਦੰਦਰਾਲ਼ਾ)-ਨੇੜਲੇ ਪਿੰਡ ਦੰਦਰਾਲ਼ਾ ਖਰੌਡ ਦੇ ਸਿੱਧ ਪੀਠ ਪ੍ਰਾਚੀਨ ਮੰਦਿਰ ਮਾਤਾ ਹਿੰਗਲਾਜ ਦੇ ਦਰਬਾਰ ਵਿਖੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਸਿਹਤਯਾਬੀ ਲਈ ਪਾਠ ਕਰਕੇ ਹਵਨ ਯੱਗ ਕਰਵਾਏ ਗਏ | ਇਸ ਸਮੇਂ ਪੀ.ਏ. ਬਹਾਦਰ ਖ਼ਾਨ ਨੇ ...

ਪੂਰੀ ਖ਼ਬਰ »

ਆਵਾਰਾ ਪਸ਼ੂਆਂ ਕਾਰਨ ਵਧ ਰਹੇ ਹਾਦਸੇ ਰੋਕਣ ਲਈ ਸਰਕਾਰ ਕਾਰਵਾਈ ਕਰੇ-ਟਿਵਾਣਾ

ਫ਼ਤਹਿਗੜ੍ਹ ਸਾਹਿਬ, 8 ਅਕਤੂਬਰ (ਭੂਸ਼ਨ ਸੂਦ)-ਪੰਜਾਬ ਦੀਆ ਸੜਕਾਂ ਉੱਤੇ ਰੋਜ਼ਾਨਾ ਹੀ ਘੁੰਮ ਰਹੇ ਆਵਾਰਾ ਪਸ਼ੂਆਂ ਕਾਰਨ ਦੁਰਘਟਨਾਵਾਂ ਵਧਣ ਕਾਰਨ ਮਨੁੱਖੀ ਜਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ | ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਬਲਾਕ ਪੱਧਰੀ ਮੀਟਿੰਗ ਹੋਈ

ਚੁੰਨ੍ਹੀ, 8 ਅਕਤੂਬਰ (ਗੁਰਪ੍ਰੀਤ ਸਿੰਘ ਬਿਲਿੰਗ)-ਗੁਰਦੁਆਰਾ ਈਸਰਹੇਲ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮਹੀਨਾਵਾਰ ਬਲਾਕ ਪੱਧਰੀ ਮੀਟਿੰਗ ਹਜ਼ੂਰਾ ਸਿੰਘ ਬਲਾੜ੍ਹੀ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਉਪਰੰਤ ਹਜ਼ੂਰਾ ...

ਪੂਰੀ ਖ਼ਬਰ »

ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮਾਸਿਕ ਮੀਟਿੰਗ ਹੋਈ

ਫ਼ਤਹਿਗੜ੍ਹ ਸਾਹਿਬ, 8 ਅਕਤੂਬਰ (ਰਾਜਿੰਦਰ ਸਿੰਘ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮਾਸਿਕ ਮੀਟਿੰਗ ਪ੍ਰਧਾਨ ਹਰਬੰਸ ਸਿੰਘ ਸੇਵਾ ਮੁਕਤ ਇੰਸਪੈਕਟਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੇਵਾ ਮੁਕਤ ਪੁਲਿਸ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰ ਨੂੰ ਮਹੀਨਾਵਾਰ ਰਾਸ਼ਨ ਅਤੇ ਵੀਲਚੇਅਰਾਂ ਭੇਟ

ਨੰਦਪੁਰ ਕਲੌੜ, 8 ਅਕਤੂਬਰ (ਜਰਨੈਲ ਸਿੰਘ ਧੁੰਦਾ)-ਸਰਬੱਤ ਦਾ ਭਲਾ ਹੈਂਡੀਕੈਪਡ ਲੋਕ ਭਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਲੋਂ ਸੰਸਥਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੋਨੀ ਦੀ ਅਗਵਾਈ ਹੇਠ ਸੰਸਥਾ ਵਲੋਂ ਚਲਾਈ ਗਈ ਮੁਹਿੰਮ 'ਗ਼ਰੀਬ ਕਾ ਮੂੰਹ ਗੁਰੂ ਕੀ ਗੋਲਕ' ਅਨੁਸਾਰ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਸਿੰਗਲਾ ਅਤੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਵਿਦਿਆਰਥਣ ਜਸਲੀਨ ਕੌਰ ਸਨਮਾਨਿਤ

ਖਮਾਣੋਂ, 8 ਅਕਤੂਬਰ (ਜੋਗਿੰਦਰ ਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਵਲੋਂ ਮਾਰਚ 2019 ਦਸਵੀਂ ਦੇ ਐਲਾਨੇ ਨਤੀਜੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਮਾਣੋਂ ਦੀ ਵਿਦਿਆਰਥਣ ਜਸਲੀਨ ਕੌਰ ਨੇ 650 ਵਿਚੋਂ 646 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਦੂਜਾ ...

ਪੂਰੀ ਖ਼ਬਰ »

ਦਿਵਿਆਂਗ ਵਿਅਕਤੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਵਿਖੇ ਹੋਏ ਨਤਮਸਤਕ

ਨੰਦਪੁਰ ਕਲੌੜ, 8 ਅਕਤੂਬਰ (ਜਰਨੈਲ ਸਿੰਘ ਧੁੰਦਾ)-ਸਰਬੱਤ ਦਾ ਦਾ ਭਲਾ ਹੈਂਡੀਕੈਪਡ ਲੋਕ ਭਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਲੋਂ ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਦੇ ਸਹਿਯੋਗ ਨਾਲ ਸੰਸਥਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੋਨੀ ਦੀ ਅਗਵਾਈ ਹੇਠ ਦਿਵਿਆਂਗ ...

ਪੂਰੀ ਖ਼ਬਰ »

ਪੁਨੀਤ ਜੈਨ 5ਵੀਂ ਵਾਰ ਸਰਬਸੰਮਤੀ ਨਾਲ ਬਣੇ ਆੜ੍ਹਤੀ ਐਸੋਸੀਏਸ਼ਨ ਬਨੂੜ ਦੇ ਪ੍ਰਧਾਨ

ਬਨੂੜ, 8 ਅਕਤੂਬਰ (ਭੁਪਿੰਦਰ ਸਿੰਘ)-ਆੜ੍ਹਤੀ ਐਸੋਸੀਏਸ਼ਨ ਬਨੂੜ ਵਲੋਂ ਪੁਨੀਤ ਜੈਨ (ਟਿੰਕਾ) ਨੂੰ 5ਵੀਂ ਵਾਰ ਮੁੜ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ | ਇਸ ਮੌਕੇ ਨਵ ਨਿਯੁਕਤ ਚੁਣੇ ਗਏ ਪ੍ਰਧਾਨ ਪੁਨੀਤ ਜੈਨ ਨੇ ਕਿਹਾ ਕਿ ਉਨ੍ਹਾਂ ਨੂੰ ਆੜਤੀ ਭਾਈਚਾਰੇ ਨੇ ਮੁੜ ਜੋ ...

ਪੂਰੀ ਖ਼ਬਰ »

ਜਿੱਤ ਹਮੇਸ਼ਾਂ ਸੱਚ ਦੀ ਹੀ ਹੋਈ ਹੈ-ਵਿਧਾਇਕ ਜੀ.ਪੀ.

ਬਸੀ ਪਠਾਣਾਂ, 8 ਅਕਤੂਬਰ (ਗੁਰਬਚਨ ਸਿੰਘ ਰੁਪਾਲ, ਗੌਤਮ)-ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਕਿਹਾ ਕਿ ਦੁਨੀਆ ਦਾ ਇਤਿਹਾਸ ਗਵਾਹ ਹੈ ਕਿ ਜਿੱਤ ਹਮੇਸ਼ਾ ਸਚਾਈ ਦੀ ਹੀ ਹੁੰਦੀ ਆਈ ਹੈ ਇਸ ਲਈ ਸਾਨੰੂ ਸੱਚ ਦਾ ਲੜ ਨਹੀਂ ਛੱਡਣਾ ਚਾਹੀਦਾ | ਉਹ ਏਥੇ ਦੁਸਹਿਰਾ ਮੈਦਾਨ ...

ਪੂਰੀ ਖ਼ਬਰ »

ਬਲਾਕ ਸੰਮਤੀ ਅਮਲੋਹ ਦੀ ਪਲੇਠੀ ਮੀਟਿੰਗ

ਅਮਲੋਹ, 8 ਅਕਤੂਬਰ (ਸੂਦ, ਕੁਲਦੀਪ ਸ਼ਾਰਦਾ)-ਬਲਾਕ ਸੰਮਤੀ ਅਮਲੋਹ ਦੀ ਪਹਿਲੀ ਮੀਟਿੰਗ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਮਲੋਹ ਕੁਲਵਿੰਦਰ ਸਿੰਘ ਰੰਧਾਵਾ ਅਤੇ ਚੇਅਰਪਰਸਨ ਜਸਵੀਰ ਕੌਰ ਦੀ ਅਗਵਾਈ ਵਿਚ ਹੋਈ ਜਿਸ ਵਿਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ...

ਪੂਰੀ ਖ਼ਬਰ »

ਸੀ.ਆਰ.ਪੀ.ਐਫ. ਦੀ 13ਵੀਂ ਬਟਾਲੀਅਨ ਨੇ ਮਨਾਇਆ ਦੁਰਗਾ ਪੂਜਾ ਸਮਾਗਮ

ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਰਾਜਿੰਦਰ ਸਿੰਘ)-ਨਵਰਾਤਰਿਆਂ ਮੌਕੇ ਸੀ.ਆਰ.ਪੀ.ਐਫ. 13ਵੀਂ ਬਟਾਲੀਅਨ ਵਲੋਂ ਦੁਰਗਾ ਪੂਜਾ ਅਤੇ ਹਵਨ ਯੱਗ ਕੀਤਾ ਗਿਆ | ਕੰਪਨੀ ਦੇ ਕਮਾਡੈਂਟ ਬਲਿਹਾਰ ਸਿੰਘ, ਸੈਕੰਡ ਇਨ ਕਮਾਂਡ ਜਸਵਿੰਦਰ ਸਿੰਘ ਅਤੇ ਡਿਪਟੀ ਕਮਾਡੈਂਟ ਬਲਜਿੰਦਰ ਸਿੰਘ ਨੇ ...

ਪੂਰੀ ਖ਼ਬਰ »

ਆਵਾਰਾ ਪਸ਼ੂਆਂ ਕਾਰਨ ਵਧ ਰਹੇ ਹਾਦਸੇ ਰੋਕਣ ਲਈ ਸਰਕਾਰ ਕਾਰਵਾਈ ਕਰੇ-ਟਿਵਾਣਾ

ਫ਼ਤਹਿਗੜ੍ਹ ਸਾਹਿਬ, 8 ਅਕਤੂਬਰ (ਭੂਸ਼ਨ ਸੂਦ)-ਪੰਜਾਬ ਦੀਆ ਸੜਕਾਂ ਉੱਤੇ ਰੋਜ਼ਾਨਾ ਹੀ ਘੁੰਮ ਰਹੇ ਆਵਾਰਾ ਪਸ਼ੂਆਂ ਕਾਰਨ ਦੁਰਘਟਨਾਵਾਂ ਵਧਣ ਕਾਰਨ ਮਨੁੱਖੀ ਜਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ | ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX