ਤਾਜਾ ਖ਼ਬਰਾਂ


ਜੇ.ਐਨ.ਯੂ ਵਿਦਿਆਰਥੀ ਸੰਘ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ ਕੱਲ੍ਹ
. . .  25 minutes ago
ਨਵੀਂ ਦਿੱਲੀ, 23 ਜਨਵਰੀ - ਦਿੱਲੀ ਹਾਈਕੋਰਟ ਵੱਲੋਂ ਕੱਲ੍ਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸੰਘ ਦੁਆਰਾ ਇੰਟਰ ਹੋਸਟਲ ਐਡਮਨਿਸਟ੍ਰੇਸ਼ਨ ਦੇ ਹੋਸਟ ਮੈਨੂਅਲ 'ਚ ਸੋਧ ਕਰਨ ਦੇ ਫ਼ੈਸਲੇ...
ਦਰਦਨਾਕ ਸੜਕ ਹਾਦਸੇ 'ਚ 6 ਮੌਤਾਂ
. . .  44 minutes ago
ਭੋਪਾਲ, 23 ਜਨਵਰੀ - ਮੱਧ ਪ੍ਰਦੇਸ਼ ਦੇ ਭਿੰਡ ਵਿਖੇ ਨੈਸ਼ਨਲ ਹਾਈਵੇ 'ਤੇ ਹੋਏ ਦਰਦਨਾਕ ਸੜਕ ਹਾਦਸੇ ਵਿਚ 6 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ 3 ਔਰਤਾਂ ਤੇ ਇੱਕ ਬੱਚਾ ਸ਼ਾਮਲ...
ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਵੀ ਬੋਲੀ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼
. . .  53 minutes ago
ਜੈਪੁਰ, 23 ਜਨਵਰੀ - ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਨੇ ਨਾਗਰਿਕਤਾ ਸੋਧ ਕਾਨੂੰਨ ਉੱਪਰ ਬੋਲਦਿਆਂ ਕਿਹਾ ਕਿ ਚਾਰ ਪੀੜੀਆਂ ਤੋਂ ਜੋ ਇੱਥੇ ਰਹਿ ਰਹੇ ਹਨ, ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ...
ਦੇਸ਼ ਦੇ ਮੱਥੇ 'ਤੇ ਕਲੰਕ ਹੈ ਨਾਗਰਿਕਤਾ ਸੋਧ ਕਾਨੂੰਨ - ਬਰਿੰਦਰ ਢਿੱਲੋਂ
. . .  about 1 hour ago
ਬੰਗਾ, 23 ਜਨਵਰੀ ( ਜਸਬੀਰ ਸਿੰਘ ਨੂਰਪੁਰ ) - ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਖਟਕੜ ਕਲਾਂ ਵਿਖੇ ਪੰਜਾਬ ਯੂਥ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨਾਗਰਿਕਤਾ ਸੋਧ ਕਾਨੂੰਨ ਦੇਸ਼ ਦੇ ਮੱਥੇ 'ਤੇ ਕਲੰਕ ਹੈ, ਜਿਸ ਦਾ ਯੂਥ...
10 ਸਾਲਾ ਬੱਚੀ ਦੇ ਨਸ਼ੀਲਾ ਟੀਕਾ ਲਗਾ ਕੇ ਸਰੀਰਕ ਸ਼ੋਸ਼ਣ ਕਰਨ ਵਾਲੇ ਨੂੰ 20 ਸਾਲ ਦੀ ਕੈਦ
. . .  about 1 hour ago
ਹੁਸ਼ਿਆਰਪੁਰ, 23 ਜਨਵਰੀ (ਬਲਜਿੰਦਰਪਾਲ ਸਿੰਘ) - ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਸਕੂਲ ਜਾ ਰਹੀ 10 ਸਾਲਾ ਬੱਚੀ ਨੂੰ ਰਸਤੇ 'ਚ ਰੋਕ ਕੇ ਉਸ ਦੇ ਨਸ਼ੀਲੇ ਪ੍ਰਭਾਵ ਵਾਲਾ ਟੀਕਾ ਲਗਾਉਣ ਤੋਂ ਬਾਅਦ ਉਸ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ...
ਡੀ.ਐਸ.ਪੀ. ਦਵਿੰਦਰ ਸਿੰਘ ਨੂੰ 15 ਦਿਨ ਦੇ ਐਨ.ਆਈ.ਏ. ਰਿਮਾਂਡ 'ਤੇ ਭੇਜਿਆ ਗਿਆ
. . .  1 minute ago
ਜੰਮੂ, 23 ਜਨਵਰੀ - ਡੀ.ਐਸ.ਪੀ. ਦਵਿੰਦਰ ਸਿੰਘ ਤੇ 3 ਹੋਰਾਂ ਨੂੰ ਅੱਜ ਐਨ.ਆਈ.ਏ. ਕੋਰਟ ਜੰਮੂ ਵਿਚ ਪੇਸ਼ ਕੀਤਾ ਗਿਆ। ਡੀ.ਐਸ.ਪੀ. ਦਵਿੰਦਰ ਸਿੰਘ ਨੂੰ ਤਿੰਨ ਅੱਤਵਾਦੀਆਂ ਨਾਲ ਕਾਬੂ ਕੀਤਾ ਗਿਆ ਸੀ। ਉਥੇ ਹੀ, ਡੀ.ਐਸ.ਪੀ. ਦਵਿੰਦਰ ਸਿੰਘ ਤੇ 3 ਹੋਰਾਂ ਨੂੰ...
ਵਿਰਾਸਤੀ ਮਾਰਗ 'ਤੇ ਬਣੇ ਬੁੱਤਾਂ ਬਾਰੇ ਬਣਾਈ ਗਈ ਕਮੇਟੀ ਨੇ ਕੀਤੀ ਅਹਿਮ ਮੀਟਿੰਗ
. . .  about 2 hours ago
ਅੰਮ੍ਰਿਤਸਰ, 23 ਜਨਵਰੀ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ 'ਤੇ ਵਿਰਾਸਤੀ ਮਾਰਗ 'ਤੇ ਬਣੇ ਬੁੱਤਾਂ ਬਾਰੇ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਵੱਲੋਂ ਅੱਜ ਮੀਟਿੰਗ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ...
ਕਪਿਲ ਸ਼ਰਮਾ ਦੁਬਈ 'ਚ ਖ਼ੁਸ਼ੀ ਭਰੇ ਅੰਦਾਜ਼ 'ਚ ਆਏ ਨਜ਼ਰ
. . .  about 2 hours ago
ਜਲੰਧਰ, 23 ਜਨਵਰੀ - ਕਾਮੇਡੀ ਕਿੰਗ ਕਪਿਲ ਸ਼ਰਮਾ, ਭਾਰਤੀ ਸਿੰਘ ਆਪਣੇ ਸਾਥੀਆਂ ਸਮੇਤ ਇਕ ਸ਼ੋਅ ਲਈ ਦੁਬਈ ਪੁੱਜੇ। ਇਸ ਮੌਕੇ ਪੂਰੀ ਟੀਮ ਖ਼ੁਸ਼ੀ ਭਰੇ ਅੰਦਾਜ਼ ਵਿਚ ਨਜ਼ਰ...
ਯੂਨੀਵਰਸਿਟੀ ਦੀਆਂ ਕੰਟੀਨਾਂ 'ਚ ਵੱਧ ਕੀਮਤਾਂ 'ਤੇ ਵਿਦਿਆਰਥੀਆਂ ਵਲੋਂ ਸੰਘਰਸ਼ ਜਾਰੀ
. . .  about 2 hours ago
ਪਟਿਆਲਾ, 23 ਜਨਵਰੀ (ਅਮਨਦੀਪ ਸਿੰਘ) - ਪੰਜਾਬੀ ਯੂਨੀਵਰਸਿਟੀ ਦੇ ਵਿਚ ਕੱਲ੍ਹ ਤੋਂ ਚਲ ਰਿਹਾ ਵਿਦਿਆਰਥੀਆਂ ਦਾ ਸੰਘਰਸ਼ ਜਾਰੀ ਹੈ ਵਿਦਿਆਰਥੀ ਇਸ ਮੰਗ 'ਤੇ ਅੜੇ ਹੋਏ ਹਨ ਕਿ ਯੂਨੀਵਰਸਿਟੀ ਦੀਆਂ ਸਾਰੀਆਂ ਕੰਟੀਨਾਂ 'ਤੇ ਰੇਟ/ਲਿਸਟ ਲਗਾਈ ਜਾਵੇ। ਵੱਧ ਰੇਟ ਲੈਣੇ ਬੰਦ...
ਢੱਡਰੀਆਂ ਵਾਲਾ ਅਤੇ ਸਾਥੀ ਵਿਕਰਮ ਸਿੰਘ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ
. . .  about 2 hours ago
ਅੰਮ੍ਰਿਤਸਰ 23 ਜਨਵਰੀ (ਅ.ਬ) - ਵਿਵਾਦਿਤ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਜਥੇਦਾਰ ਪ੍ਰਤੀ ਕੀਤੀਆਂ ਗਈਆਂ ਗਲਤ ਟਿੱਪਣੀਆਂ ਦਾ ਮਾਮਲਾ ਕਾਨੂੰਨੀ ਰੁਖ ਅਖ਼ਤਿਆਰ ਕਰਨ ਜਾ ਰਿਹਾ ਹੈ। ਭਾਈ ਢੱਡਰੀਆਂ...
ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਮ੍ਰਿਤਕ ਸੁਰਜੀਤ ਸਿੰਘ ਦੇ ਘਰ ਪਹੁੰਚੇ ਸੁਖਬੀਰ ਬਾਦਲ
. . .  about 2 hours ago
ਚੰਡੀਗੜ੍ਹ, 23 ਜਨਵਰੀ (ਸੁਰਿੰਦਰਪਾਲ) - ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਮ੍ਰਿਤਕ ਸੁਰਜੀਤ ਸਿੰਘ ਦੇ ਘਰ ਸ. ਸੁਖਬੀਰ ਸਿੰਘ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਮੌਕੇ ਕਈ ਹੋਰ ਅਕਾਲੀ ਆਗੂ ਵੀ ਹਾਜ਼ਰ...
ਐਸ.ਵਾਈ.ਐਲ. 'ਤੇ ਸਰਬ ਦਲ ਬੈਠਕ ਇਤਿਹਾਸਕ - ਚੰਦੂਮਾਜਰਾ
. . .  about 3 hours ago
ਚੰਡੀਗੜ੍ਹ, 23 ਜਨਵਰੀ (ਸੁਰਿੰਦਰਪਾਲ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੁਲਾਈ ਗਈ ਸਰਬ ਦਲ ਬੈਠਕ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਇਤਿਹਾਸਕ ਦਿਨ ਹੈ ਕਿ ਜਿਸ ਵਿਚ ਪੰਜਾਬ ਦੇ ਪਾਣੀ ਦੀ ਲੜਾਈ...
ਗਣਤੰਤਰ ਦਿਵਸ ਮੌਕੇ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਨਹੀਂ ਉਡਾਏ ਜਾ ਸਕਣਗੇ ਡਰੋਨ
. . .  about 3 hours ago
ਜਲੰਧਰ, 23 ਜਨਵਰੀ (ਹੈਪੀ) - ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਕਮਿਸ਼ਨਰੇਟ ਜਲੰਧਰ ਦੀ ਹਦੂਦ ਅੰਦਰ ਕਿਸੇ ਵੀ ਪ੍ਰਕਾਰ ਦੇ ਡਰੋਨ ਆਦਿ ਵਰਤੋਂ 'ਤੇ ਪਾਬੰਦੀ ਲਗਾਈ ਗਈ...
ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਡੀ.ਐਸ.ਪੀ ਅਤੁਲ ਸੋਨੀ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ
. . .  about 3 hours ago
ਗਣਤੰਤਰ ਦਿਵਸ ਦੀ ਪਰੇਡ ਤੋਂ ਪਹਿਲਾ ਫੁੱਲ ਡਰੈੱਸ ਰੀਹਰਸਲ
. . .  about 3 hours ago
ਨਵੀਂ ਦਿੱਲੀ, 23 ਜਨਵਰੀ - 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਪਰੇਡ ਤੋਂ ਪਹਿਲਾ ਅੱਜ ਰਾਜਪੱਥ 'ਤੇ ਫੁੱਲ ਡਰੈੱਸ ਰੀਹਰਸਲ ਕੀਤੀ...
ਪਾਕਿ ਅਦਾਲਤ ਨੇ 15 ਸਾਲਾ ਹਿੰਦੂ ਲੜਕੀ ਨੂੰ ਮਹਿਲਾ ਸੁਰੱਖਿਆ ਕੇਂਦਰ ਭੇਜਿਆ, ਜਬਰਦਸਤੀ ਨਿਕਾਹ ਲਈ ਕੀਤਾ ਗਿਆ ਸੀ ਅਗਵਾ
. . .  about 3 hours ago
ਆਨ ਡਿਊਟੀ ਸਾਹਿਤਕ ਸਮਾਗਮਾਂ ਵਿਚ ਹਿੱਸਾ ਲੈ ਸਕਣਗੇ ਅਧਿਆਪਕ -ਕ੍ਰਿਸ਼ਨ ਕੁਮਾਰ
. . .  about 4 hours ago
ਰਾਜਸਥਾਨ ਤੋਂ ਪਾਣੀ ਦੇ ਪੈਸੇ ਨਹੀਂ ਲਏ ਜਾ ਸਕਦੇ - ਮੁੱਖ ਮੰਤਰੀ ਕੈਪਟਨ
. . .  about 4 hours ago
ਅਜਿਹਾ ਕਿਹੜਾ ਪਾਕਿਸਤਾਨੀ ਕ੍ਰਿਕਟਰ ਜੋ ਭਾਰਤੀ ਟੀਮ ਦੀ ਪ੍ਰਸੰਸਾ ਨਾ ਕਰਦਾ ਹੋਵੇ - ਸ਼ੋਇਬ ਅਖ਼ਤਰ
. . .  about 4 hours ago
ਬਠਿੰਡਾ ਜੇਲ੍ਹ ਵਿਚੋਂ ਮੋਬਾਈਲ ਫ਼ੋਨ ਮਿਲਣੇ ਲਗਾਤਾਰ ਜਾਰੀ
. . .  about 5 hours ago
ਲੁਧਿਆਣਾ 'ਚ 10 ਕਰੋੜ ਦੀ ਹੈਰੋਇਨ ਬਰਾਮਦ, 4 ਨੌਜਵਾਨ ਕਾਬੂ
. . .  about 5 hours ago
ਅਸਮ 'ਚ 644 ਅੱਤਵਾਦੀਆਂ ਵੱਲੋਂ ਆਤਮ ਸਮਰਪਣ
. . .  about 6 hours ago
ਅਕਾਲੀ ਦਲ ਸੁਤੰਤਰ 26 ਜਨਵਰੀ ਨੂੰ ਕਰੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
. . .  about 6 hours ago
ਸੁਭਾਸ਼ ਚੰਦਰ ਬੋਸ ਦਾ 124ਵਾਂ ਜਨਮ ਦਿਨ ਮਨਾਇਆ
. . .  about 6 hours ago
ਰਵੀਨਾ ਟੰਡਨ ਅਤੇ ਫਰਾਹ ਖਾਨ ਨੂੰ ਹਾਈ ਕੋਰਟ ਵੱਲੋਂ ਰਾਹਤ
. . .  about 7 hours ago
ਬੈਂਸ ਭਰਾਵਾਂ ਨੂੰ ਨਹੀਂ ਮਿਲਿਆ ਸਰਬ ਪਾਰਟੀ ਮੀਟਿੰਗ ਦਾ ਸੱਦਾ
. . .  about 6 hours ago
ਨਿਰਭੈਆ ਦੇ ਦੋਸ਼ੀਆਂ ਤੋਂ ਜੇਲ੍ਹ ਪ੍ਰਸ਼ਾਸਨ ਨੇ ਪੁੱਛੀ ਅੰਤਿਮ ਇੱਛਾ
. . .  about 7 hours ago
ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਨਾਭਾ ਦੇ ਖਿਲਾਫ ਦਿੱਤਾ ਗਿਆ ਰੋਸ ਧਰਨਾ
. . .  about 7 hours ago
ਪਟਿਆਲਾ 'ਚ ਆਪਣੀਆਂ ਮੰਗਾਂ ਨੂੰ ਲੈ ਕੇ 8 ਲੋਕ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ
. . .  about 7 hours ago
ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰਨ ਮਗਰੋਂ ਪਤੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼
. . .  about 5 hours ago
ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਹੋਇਆ ਚੌਕਸ
. . .  about 8 hours ago
ਕੰਗਨਾ ਰਾਣੌਤ ਨੇ ਉੱਘੀ ਵਕੀਲ 'ਤੇ ਕੀਤੀ ਵਿਵਾਦਗ੍ਰਸਤ ਟਿੱਪਣੀ
. . .  about 8 hours ago
ਅਜਿਹੀ ਸਜ਼ਾ ਦੇਵਾਂਗਾ ਕਿ ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ - ਯੋਗੀ
. . .  about 8 hours ago
ਨਿੱਜੀ ਕੰਪਨੀ ਦੀ ਬੱਸ ਨਾਲ ਟਕਰਾ ਕੇ ਪਲਟੀ ਸਕੂਲ ਦੀ ਬੱਸ, 6 ਬੱਚੇ ਜ਼ਖਮੀ
. . .  about 9 hours ago
ਕੋਲਕਾਤਾ : ਭਾਜਪਾ ਦੇ ਸੰਸਦ ਮੈਂਬਰ ਸਵਪਨ ਦਾਸਗੁਪਤਾ ਦੇ ਖ਼ਿਲਾਫ਼ ਲੋਕਾਂ ਨੇ ਕੀਤਾ ਪ੍ਰਦਰਸ਼ਨ
. . .  about 10 hours ago
ਮਾਓਵਾਦੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਕੀਤਾ ਅੱਗ ਹਵਾਲੇ
. . .  about 10 hours ago
ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ ਧਮਾਕਾ
. . .  about 11 hours ago
ਅੱਜ ਦਾ ਵਿਚਾਰ
. . .  about 11 hours ago
ਦੋ ਮੋਟਰਸਾਈਕਲ ਦੀ ਆਹਮਣੇ ਸਾਹਮਣੇ ਟੱਕਰ 'ਚਂ ਇੱਕ ਦੀ ਮੌਤ
. . .  1 day ago
ਪਨ ਬੱਸ ਖੜ੍ਹੇ ਟਰਾਲੇ ਨਾਲ ਟਕਰਾਈ ,15 ਜ਼ਖ਼ਮੀ
. . .  1 day ago
ਚੋਰੀ ਕੀਤੀਆਂ 15 ਲਗਜ਼ਰੀ ਗੱਡੀਆਂ ਸਮੇਤ ਇਕ ਵਿਅਕਤੀ ਕਾਬੂ, 6 ਫ਼ਰਾਰ
. . .  about 1 hour ago
ਰੇਲ ਗੱਡੀ ਅੱਗੇ ਲੇਟ ਕੇ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
15 ਸਾਲ ਪੁਰਾਣੇ 3 ਪਹੀਆ ਵਾਹਨ ਬਦਲੇ ਜਾਣਗੇ ਇਲੈਕਟ੍ਰਿਕ/ਸੀ.ਐਨ.ਜੀ 3 ਪਹੀਆ ਵਾਹਨਾਂ 'ਚ - ਪੰਨੂ
. . .  24 minutes ago
ਤਿੰਨ ਜਣਿਆਂ ਸਮੇਤ ਰਾਜਸਥਾਨ ਫੀਡਰ (ਨਹਿਰ) 'ਚ ਡਿੱਗੀ ਕਾਰ
. . .  33 minutes ago
ਬੀ.ਡੀ.ਪੀ.ਓ ਮੋਰਿੰਡਾ 10000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  43 minutes ago
ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਤੇ ਉਪ-ਚੇਅਰਮੈਨ ਨੇ ਸੰਭਾਲਿਆ ਅਹੁਦਾ
. . .  59 minutes ago
ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਦੇ ਚੱਲਦਿਆਂ ਇੱਕ ਟਰੇਨ ਰੱਦ, 7 ਦੇ ਰੂਟ ਬਦਲੇ
. . .  about 1 hour ago
ਯਾਤਰੀ ਵੱਲੋਂ ਐਮਰਜੈਂਸੀ ਲਾਈਟ ਦੀ ਬੈਟਰੀ 'ਚ ਲੁਕਾ ਕੇ ਲਿਆਂਦਾ 1.1 ਕਰੋੜ ਦਾ ਸੋਨਾ ਬਰਾਮਦ
. . .  about 1 hour ago
ਪੁੱਛਾਂ ਦੇਣ ਵਾਲੇ ਜਬਰ ਜਨਾਹੀ ਬਾਬੇ ਨੂੰ ਹੋਈ 7 ਸਾਲ ਦੀ ਕੈਦ
. . .  about 1 hour ago
ਲੰਡਨ 'ਚ ਕਤਲ ਨੌਜਵਾਨ ਹਰਿੰਦਰ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਸ ਦੇ ਘਰ ਪਹੁੰਚੇ ਹਰਿੰਦਰਪਾਲ ਚੰਦੂਮਾਜਰਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਅੱਸੂ ਸੰਮਤ 551

ਲੁਧਿਆਣਾ

ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਜ਼ਿਲ੍ਹੇ ਭਰ 'ਚ ਧੂਮ-ਧਾਮ ਨਾਲ ਮਨਾਇਆ

ਲੁਧਿਆਣਾ, 8 ਅਕਤੂਬਰ (ਕਵਿਤਾ ਖੁੱਲਰ)-ਪੰਜਾਬ ਦੇ ਉਦਯੋਗਿਕ ਸ਼ਹਿਰ ਮਹਾਂਨਗਰ ਲੁਧਿਆਣਾ 'ਚ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸਮਾਜ ਸੇਵੀ, ਧਾਰਮਿਕ, ਸਮਾਜਿਕ, ਸੱਭਿਆਚਾਰਕ ਤੇ ਰਾਜਨੀਤਿਕ ਜਥੇਬੰਦੀਆਂ ਵਲੋਂ ਵੱਖ-ਵੱਖ ਥਾਈਾ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਸਬੰਧ ਵਿਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਮੇਲੇ ਲੱਗੇ ਤੇ ਸੂਰਜ ਢਲਦਿਆਂ ਹੀ ਰਾਵਣ, ਮੇਘਨਾਦ ਅਤੇ ਕੰੁਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕਰ ਦਿੱਤਾ ਗਿਆ | ਸ਼ਹਿਰ ਵਾਸੀਆਂ ਵਲੋਂ ਸਾਂਝੇ ਤੌਰ 'ਤੇ ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸਾਂਝੇ ਤੌਰ 'ਤੇ ਮਨਾਇਆ ਗਿਆ |
ਦਰੇਸੀ ਗਰਾਊਾਡ 'ਚ ਸਮਾਗਮ
ਸ਼ਹਿਰ ਦੇ ਦਰੇਸੀ ਗਰਾਊਾਡ 'ਚ ਇਸ ਸਾਲ ਵੀ ਦੁਸਹਿਰਾ ਮੇਲੇ 'ਤੇ ਖ਼ੂਬ ਰੌਣਕਾਂ ਰਹੀਆਂ | ਸ੍ਰੀ ਰਾਮ ਲੀਲ੍ਹਾ ਕਮੇਟੀ ਸਭਾ ਮੰਦਰ ਵਲੋਂ ਦਰੇਸੀ ਗਰਾਊਾਡ ਵਿਚ ਦੁਸਹਿਰਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਦਰੇਸੀ ਗਰਾਊਾਡ ਵਿਖੇ ਬਣਿਆ 85 ਫੁੱਟ ਉੱਚਾ ਰਾਵਣ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਰਾਕੇਸ਼ ਪਾਂਡੇ, ਵਿਧਾਇਕ ਸੁਰਿੰਦਰ ਡਾਬਰ, ਭਾਜਪਾ ਆਗੂ ਗੁਰਦੇਵ ਸ਼ਰਮਾ ਦੇਬੀ, ਕਾਂਗਰਸੀ ਆਗੂ ਅਮਰਜੀਤ ਸਿੰਘ ਟਿੱਕਾ ਤੋਂ ਇਲਾਵਾ ਸਮੂਹ ਕਮੇਟੀ ਮੈਂਬਰ ਸ਼ਾਮਿਲ ਸਨ |
ਅਗਰ ਨਗਰ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਦੁਸਹਿਰਾ ਮੇਲਾ ਮਨਾਇਆ
ਅਗਰ ਨਗਰ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਪ੍ਰਧਾਨ ਸੁਭਾਸ਼ ਗੁਪਤਾ, ਸ਼ਿਵ ਦਿਆਲ ਜਿੰਦਲ, ਪਵਨ ਕੁਮਾਰ ਗੁਪਤਾ ਦੀ ਅਗਵਾਈ ਹੇਠ ਅਗਰ ਨਗਰ ਵਿਖੇ ਦੁਸਹਿਰਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਮੇਲੇ ਵਿਚ ਪੰਜਾਬ ਇੰਡਸਟਰੀਅਲ ਕਾਰਪੋਰੇਸ਼ਨ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਮੁੱਖ ਮਹਿਮਾਨ ਵਜੋਂ ਪੁੱਜੇ | ਇਸ ਮੌਕੇ ਸੁਨੀਲ ਕਪੂਰ, ਕੌਾਸਲਰ ਪੰਕਜ ਕਾਕਾ, ਹਰੀ ਸਿੰਘ ਬਰਾੜ, ਏ. ਸੀ. ਪੀ. ਵੈਸਟ ਸੁਨੀਲ ਵਰਮਾ, ਭਾਜਪਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਮਿੱਤਲ, ਅਨਿਲ ਕੁਮਾਰ ਗੋਇਲ, ਵਿਮਲ ਕੁਮਾਰ ਜੈਨ, ਆਈ. ਕੇ. ਗਰਗ, ਰਾਕੇਸ਼ ਜਿੰਦਲ, ਪਵਨ ਕੁਮਾਰ ਗਰਗ, ਇੰਦੂ ਗੁਪਤਾ ਆਦਿ ਹਾਜ਼ਰ ਸਨ |
ਫਰੈਂਡ ਸ਼ਕਤੀ ਕਲੱਬ ਵਲੋਂ ਹੈਬੋਵਾਲ ਵਿਖੇ ਦੁਸਹਿਰਾ ਮਨਾਇਆ
ਫਰੈਂਡ ਸ਼ਕਤੀ ਕਲੱਬ ਵਲੋਂ ਪ੍ਰਤਾਪ ਸਿੰਘ ਵਾਲਾ ਹੈਬੋਵਾਲ ਵਿਖੇ ਦੁਸਹਿਰਾ ਮੇਲਾ ਕਰਵਾਇਆ ਗਿਆ, ਜਿਸ ਦੀ ਅਗਵਾਈ ਵਿਚ ਸੀਨੀਅਰ ਭਾਜਪਾ ਆਗੂ ਐਡ. ਰਾਕੇਸ਼ ਭਾਟੀਆ ਨੇ ਕੀਤਾ | ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਮਨਜੀਤ ਕੌਰ ਭਾਟੀਆ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਅਰੁਣ ਠਾਕੁਰ, ਰਾਜੇਸ਼ ਕੁਮਾਰ, ਅਨਿਲ ਸਾਹੀਰਾਮ, ਕਿਸ਼ਨ ਗੋਇਲ, ਸੰਨੀ ਬਾਂਸਲ, ਰਜਿੰਦਰ ਕੁਮਾਰ ਮਿੰਟੂ ਆਦਿ ਹਾਜ਼ਰ ਸਨ |
ਨਵ ਦੁਰਗਾ ਮੰਦਿਰ ਟਰੱਸਟ ਵਲੋਂ ਦੁਸਹਿਰਾ ਮੇਲਾ ਮਨਾਇਆ-
ਨਵ ਦੁਰਗਾ ਮੰਦਿਰ ਟਰੱਸਟ ਵਲੋਂ ਸਰਾਭਾ ਨਗਰ ਵਿਖੇ ਦੁਸਹਿਰਾ ਮੇਲਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕੇ. ਕੇ. ਸੇਠ, ਕੌਾਸਲਰ ਦਿਲਰਾਜ ਸਿੰਘ, ਪ੍ਰਧਾਨ ਸੁਭਾਸ਼ ਦੁੱਗਲ, ਸੁਰਿੰਦਰ ਦੁੱਗਲ, ਸੁਰਿੰਦਰ ਮਿੱਤਲ, ਸੁਧੀਰ ਕੁਮਾਰ, ਮਨੀਸ਼ ਗੁਪਤਾ, ਗੁਰਿੰਦਰਪਾਲ ਸਿੰਘ ਪੱਪੂ, ਜੀਵਨ ਲਾਲ ਰਮੇਸ਼ ਗੋਇਲ, ਵਿਕਾਸ ਪਾਸੀ, ਕਿਸ਼ਨ ਲਾਲ ਸਚਦੇਵਾ, ਜਗਮੋਹਨ ਕੌਸ਼ਲ, ਚੰਦਰ ਦੁੱਗਲ, ਯੋਗੇਸ਼ ਸਚਦੇਵਾ, ਰਾਜੇਸ਼ ਅਰੋੜਾ, ਵਿਕਰਮ ਕੰਵਰ, ਅਸ਼ੋਕ ਖੀਵਾ, ਨਵ ਕੋਛੜ, ਅਰਵਿੰਦਰ ਦੁੱਗਲ ਆਦਿ ਹਾਜ਼ਰ ਸਨ |
ਧਰਮ ਅਤੇ ਵਿਰਸਾ ਕਲੱਬ ਵਲੋਂ ਦੁਸਹਿਰਾ ਮੇਲਾ ਮਨਾਇਆ-
ਧਰਮ ਅਤੇ ਵਿਰਸਾ ਕਲੱਬ ਵਲੋਂ ਪ੍ਰਤਾਪ ਚੌਕ ਵਿਖੇ ਦੁਸਹਿਰਾ ਮੇਲਾ ਚੇਅਰਮੈਨ ਇੰਦਰਪ੍ਰੀਤ ਸਿੰਘ ਟਿਵਾਣਾ, ਪ੍ਰਧਾਨ ਸਰੂਪ ਸਿੰਘ ਮਠਾੜੂ ਦੀ ਅਗਵਾਈ ਹੇਠ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਧਾਇਕ ਸੁਰਿੰਦਰ ਡਾਬਰ, ਕਮਲਜੀਤ ਸਿੰਘ ਕੜਵਾਲ ਤੋਂ ਇਲਾਵਾ ਮਨਜੀਤ ਸਿੰਘ, ਰਣਜੀਤ ਸਿੰਘ ਮਠਾੜੂ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਟਿਵਾਣਾ, ਜਗਦੀਪ ਸਿੰਘ ਰਿੰਕੂ, ਦਲਜੀਤ ਸਿੰਘ, ਰਜਿੰਦਰ ਸਿੰਘ, ਮਨਜੀਤ ਸਿੰਘ ਕਲਸੀ ਆਦਿ ਹਾਜ਼ਰ ਸਨ |
ਸ਼ਹੀਦ ਕਰਨੈਲ ਸਿੰਘ ਨਗਰ ਵਿਖੇ ਦੁਸਹਿਰਾ ਮੇਲਾ ਮਨਾਇਆ-
ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਨੇ ਮਾਡਲ ਟਾਊਨ ਐਕਸਟੈਨਸ਼ਨ
(ਬਾਕੀ ਸਫਾ 8 'ਤੇ)
(ਸਫਾ 7 ਦੀ ਬਾਕੀ)
ਬਲਾਕ ਡੀ ਬਸੰਤ ਐਵੀਨਿਊ ਦੁੱਗਰੀ, ਸ਼ਹੀਦ ਕਰਨੈਲ ਸਿੰਘ ਨਗਰ ਵਿਖੇ ਕਰਵਾਏ ਦਸਹਿਰੇ ਮੇਲੇ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਹਾਜ਼ਰੀ ਭਰੀ | ਇਸ ਮੌਕੇੇ ਪਵਨ ਗਰਗ, ਵਿਪਨ ਸਿੰਗਲਾ, ਠੇਕੇਦਾਰ ਮਨਜੀਤ ਸਿੰਘ, ਸਰਪੰਚ ਕੁਲਵਿੰਦਰ ਸਿੰਘ, ਮਦਨ ਗੋਇਲ, ਸ਼ਿਵ ਦਿਆਲ ਜਿੰਦਲ, ਸੁਭਾਸ਼ ਗੁਪਤਾ, ਟੀ.ਟੀ. ਸ਼ਰਮਾ, ਯਸ਼ਪਾਲ ਸ਼ਰਮਾ, ਰੇਸ਼ਮ ਸਿੰਘ ਸੱਗੂ, ਅਰਜੁਨ ਬਾਵਾ ਆਦਿ ਹਾਜ਼ਰ ਸਨ |
ਵੈਦ ਤੇ ਹੰਬੜਾਂ ਨੇ ਰਾਵਣ ਦੇ ਪੁਤਲੇ ਨੂੰ ਕੀਤਾ ਅਗਨ ਭੇਟ
ਹੰਬੜਾਂ, (ਜਗਦੀਸ਼ ਸਿੰਘ ਗਿੱਲ)- ਹਲਕਾ ਗਿੱਲ ਅਧੀਨ ਪੈਂਦੇ ਕਸਬਾ ਹੰਬੜਾਂ ਵਿਖੇ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਰ ਸਰਪੰਚ ਰਣਯੋਧ ਸਿੰਘ ਜੱਗਾ ਦੀ ਅਗਵਾਈ ਹੇਠ ਮਨਾਇਆ ਗਿਆ ¢ਸਮਾਗਮ ਵਿਚ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ, ਜ਼ਿਲਾ੍ਹ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਲਾਪਰਾਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ¢ ਇਸ ਮੌਕੇ ਉੱਘੇ ਗਾਇਕ ਅਤੇ ਗੀਤਕਾਰ ਗੋਰਾ ਚੱਕ ਵਾਲਾ ਅਤੇ ਬੀਬਾ ਸਿਮਰਪ੍ਰੀਤ ਕੌਰ ਦੀ ਗਾਇਕ ਜੋੜੀ ਨੇ ਖੂਬ ਰੰਗ ਬੰਨਿ੍ਹਆ | ਇਸ ਮੌਕੇ ਜ਼ਿਲਾ੍ਹ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਬਾੜੇਵਾਲ, ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਹਰਦੇਵ ਸਿੰਘ ਲਾਦੀਆਂ, ਮਨਦੀਪ ਮੱਲਣ, ਵਿਜੇ ਕੁਮਾਰ ਮੱਲਣ, ਪੰਚ ਰਣਜੀਤ ਸਿੰਘ ਚੀਮਾ, ਪੰਚ ਬਲਵਿੰਦਰ ਸਿੰਘ ਫੌਜੀ, ਪੰਚ ਜਸਪਾਲ ਸਿੰਘ ਪਾਲਾ ਆਦਿ ਹਾਜ਼ਰ ਸਨ |
ਢਿਲੋਂ ਨਗਰ ਲੁਹਾਰਾ ਵਿਖੇ ਰਾਮ ਦਰਸ਼ਨ ਰਾਮ ਲੀਲ੍ਹਾ ਕਮੇਟੀ ਨੇ ਰਾਵਣ ਸਾੜਿਆ
ਡਾਬਾ/ਲੁਹਾਰਾ, (ਕੁਲਵੰਤ ਸਿੰਘ ਸੱਪਲ)-ਉੱਘੇ ਸਮਾਜ ਸੇਵੀ ਸਵ. ਸ੍ਰੀ ਰਜਿੰਦਰ ਕਪੂਰ ਦੀ ਨਿੱਘੀ ਯਾਦ ਨੂੰ ਸਮਰਪਿਤ ਰਾਮ ਦਰਸ਼ਨ ਰਾਮ ਲੀਲ੍ਹਾ ਕਮੇਟੀ ਢਿੱਲੋਂ ਨਗਰ ਲੁਹਾਰਾ ਵਿਖੇ ਪਵਿੱਤਰ ਰਾਮਾਇਣ ਦਾ ਕਲਾਕਾਰਾਂ ਵਲੋਂ ਆਯੋਜਨ ਕੀਤਾ ਗਿਆ ¢ ਉਪਰੰਤ ਅੱਜ ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰਾ ਸਮਾਰੋਹ ਮੌਕੇ ਰਾਵਣ, ਮੇਘਨਾਦ ਤੇ ਕੰਭਕਰਨ ਦੇ ਪੁਤਲਿਆ ਨੂੰ ਅਗਨ ਭੇਟ ਕੀਤਾ ਗਿਆ ¢ ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰ ਵਿਜੈ ਚਾਹਲ, ਯੋਗਰਾਜ ਬਜਾਜ, ਕਮਲ ਸ਼ਰਮਾ, ਰੋਹਿਤ ਕਪੂਰ, ਹਰਜਿੰਦਰ ਸਿੰਘ ਪਾਵੀ, ਮੋਹਣ ਅਰੋੜਾ ਆਦਿ ਹਾਜ਼ਰ ਸਨ¢
ਡੇਹਲੋਂ ਵਿਖੇ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)- ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਿਹਰੇ ਦਾ ਤਿਉਹਾਰ ਕਸਬਾ ਡੇਹਲੋਂ 'ਚ ਬਾਬਾ ਗਲਿਆਣੀ ਕਮੇਟੀ ਵਲੋਂ ਦੁਸਿਹਰਾ ਗਰਾਊਾਡ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ¢ ਆਸ ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ 'ਚ ਲੋਕਾਂ ਨੇ ਦੁਸਿਹਰੇ ਦਾ ਆਨੰਦ ਮਾਣਿਆ ¢ ਇਸ ਵਾਰ ਥਾਣਾ ਮੁਖੀ ਸਬ-ਇੰਸਪੈਕਟਰ ਮਨਜੀਤ ਕੌਰ ਦੀ ਅਗਵਾਈ ਹੇਠ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ¢ ਸ਼ਿਵ ਮੰਦਿਰ ਡੇਹਲੋਂ ਤੋਂ ਆ ਰਹੀਆਂ ਦੁਸਹਿਰੇ ਨੰੂ ਦਰਸਾਉਦੀਆਂ ਮਨਮੋਹਕ ਝਾਕੀਆਂ ਖਿੱਚ ਦਾ ਕੇਂਦਰ ਬਣੀਆਂ ¢ ਇਸ ਸਮੇਂ ਬਲਾਕ ਸੰਮਤੀ ਮੈਂਬਰ ਨਿਰਮਲ ਸਿੰਘ ਨਿੰਮਾ ਸਰਪੰਚ ਡੇਹਲੋਂ, ਸਾਬਕਾ ਪ੍ਰੀਸ਼ਦ ਮੈਂਬਰ ਜਗਦੀਪ ਸਿੰਘ ਬਿੱਟੂ ਡੇਹਲੋਂ, ਦੁਸਿਹਰਾ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਗਿੱਲ, ਓਮ ਪ੍ਰਕਾਸ਼ ਕੌਸ਼ਲ, ਵਿਜੇ ਕੁਮਾਰ ਸ਼ਾਹੀ, ਕੁਲਦੀਪ ਸ਼ਰਮਾ ਡੇਹਲੋਂ ਆਦਿ ਹਾਜ਼ਰ ਸਨ ¢

ਏ.ਟੀ.ਐੱਮ. ਤੋਂ ਧੋਖੇ ਨਾਲ ਪੈਸੇ ਕਢਵਾਉਣ ਦੇ ਮਾਮਲੇ 'ਚ ਕੇਸ ਦਰਜ

ਲੁਧਿਆਣਾ, 8 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸੁਭਾਸ਼ ਨਗਰ ਵਿਚ ਏ.ਟੀ.ਐੱਮ. ਤੋਂ ਧੋਖੇ ਨਾਲ ਪੈਸੇ ਕਢਵਾਉਣ ਦੇ ਮਾਮਲੇ 'ਚ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਸੁਭਾਸ਼ ਚੰਦ ਵਾਸੀ ਜਗੀਰਪੁਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ...

ਪੂਰੀ ਖ਼ਬਰ »

ਰਿਸ਼ਤੇਦਾਰਾਂ ਦੇ ਵਿਆਹ 'ਚ ਜਬਰੀ ਦਾਖ਼ਲ ਹੋ ਕੇ ਗੋਲੀਆਂ ਚਲਾਉਣ ਵਾਲੀ ਲੜਕੀ ਤੇ ਉਸ ਦੇ ਸਾਥੀ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 8 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦੁਗਰੀ ਦੇ ਘੇਰੇ ਅੰਦਰ ਪੈਂਦੇ ਰੈੱਡ ਓਕ ਪੈਲੇਸ 'ਚ ਜਬਰੀ ਦਾਖ਼ਲ ਹੋ ਕੇ ਆਪਣੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਵਿਚ ਗੋਲੀਆਂ ਚਲਾਉਣ ਵਾਲੀ ਲੜਕੀ ਅਤੇ ਉਸ ਦੇ ਸਾਥੀ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ...

ਪੂਰੀ ਖ਼ਬਰ »

ਫੈੱਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ ਨੇ 6ਵੀਂ ਵਰ੍ਹੇਗੰਢ ਮਨਾਈ

ਲੁਧਿਆਣਾ, 8 ਅਕਤੂਬਰ (ਭੁਪਿੰਦਰ ਸਿੰਘ ਬਸਰਾ)-ਫੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ ਲੁਧਿਆਣਾ ਜੋ ਆਮ ਤੌਰ 'ਤੇ ਫਿਕੋ ਦੇ ਨਾਮ ਨਾ ਜਾਣੀ ਜਾਂਦੀ ਹੈ, ਵਲੋਂ ਆਪਣੀ 6ਵੀਂ ਵਰੇ੍ਹਗੰਢ ਮਨਾਈ ਗਈ | ਇਸ ਮੌਕੇ ਡਿਪਟੀ ਚੀਫ਼ ਇੰਜੀਨੀਅਰ ਪਾਵਰਕਾਮ ...

ਪੂਰੀ ਖ਼ਬਰ »

ਰੇਲਵੇ ਲਾਈਨ ਨੇੜੇ ਰਾਵਣ ਦਾ ਪੁਤਲਾ ਸਾੜਨ ਦੀ ਕੋਸ਼ਿਸ਼ ਪੁਲਿਸ ਨੇ ਕੀਤੀ ਨਾਕਾਮ

ਲੁਧਿਆਣਾ, 8 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਆਤਮ ਨਗਰ ਅਤੇ ਨੇੜਲੇ ਇਲਾਕਿਆਂ ਨੇੜੇ ਜਾਂਦੀ ਰੇਲਵੇ ਲਾਈਨ 'ਤੇ ਰਾਵਣ ਦਾ ਪੁਤਲਾ ਸਾੜਨ ਦੀ ਕੋਸ਼ਿਸ਼ ਪੁਲਿਸ ਵਲੋਂ ਅੱਜ ਨਾਕਾਮ ਕਰ ਦਿੱਤੀ ਗਈ ਅਤੇ ਪੁਲਿਸ ਵਲੋਂ 12 ਪੁਤਲੇ ਕਬਜ਼ੇ 'ਚ ਲੈ ਲਏ ਗਏ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਪਤਨੀ ਦੀ ਕੁੱਟਮਾਰ ਕਰਨ ਵਾਲੇ ਪਤੀ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 8 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਜੀਤ ਕੌਰ ਪਤਨੀ ਪ੍ਰਦੀਪ ਕੁਮਾਰ ਵਾਸੀ ਗੁਰੂ ਅਰਜਨ ਦੇਵ ਨਗਰ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਪ੍ਰਦੀਪ ਕੁਮਾਰ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ...

ਪੂਰੀ ਖ਼ਬਰ »

ਆਟੋ ਰਿਕਸ਼ਾ ਚਾਲਕ ਕਰੀਬ ਚਾਰ ਕਰੋੜ ਦੀ ਹੈਰੋਇਨ ਸਮੇਤ ਕਾਬੂ

ਲੁਧਿਆਣਾ, 8 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਆਟੋ ਰਿਕਸ਼ਾ ਚਾਲਕ ਨੂੰ ਚਾਰ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਟੀ.ਐਫ਼. ਦੇ ...

ਪੂਰੀ ਖ਼ਬਰ »

ਕਾਂਗਰਸ ਦੀ ਸੱਤਾ 'ਚ ਹਲਕਾ ਦਾਖਾ ਬੁਨਿਆਦੀ ਢਾਂਚੇ ਤੋਂ ਸੱਖਣਾ-ਇਯਾਲੀ

ਮੁੱਲਾਂਪੁਰ-ਦਾਖਾ, 8 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ-ਗਠਜੋੜ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ ਵੋਟ ਲਈ ਚੋਣ ਜਲਸਿਆਂ ਸਮੇਂ ਹਲਕਾ ਦਾਖਾ 'ਚ ਵੋਟਰਾਂ ਵਲੋਂ ਵੱਡਾ ਹੁੰਗਾਰਾ ਮਿਲ ਰਿਹਾ | ਵੋਟਰਾਂ ਨਾਲ ...

ਪੂਰੀ ਖ਼ਬਰ »

ਲੋਕ ਕਾਂਗਰਸ ਨੂੰ ਕਦੀ ਮੁਆਫ਼ ਨਹੀਂ ਕਰਨਗੇ-ਤਲਵੰਡੀ

ਗੁਰੂਸਰ ਸੁਧਾਰ/ਮੁੱਲਾਂਪੁਰ-ਦਾਖਾ, 8 ਅਕਤੂਬਰ (ਜਸਵਿੰਦਰ ਸਿੰਘ ਗਰੇਵਾਲ, ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ-ਗਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ 'ਚ ਪਿੰਡ-ਪਿੰਡ ਚੋਣ ਜਲਸਿਆਂ ਨੂੰ ਸੰਬੋਧਨ ਹੁੰਦਿਆਂ ...

ਪੂਰੀ ਖ਼ਬਰ »

ਇਯਾਲੀ ਵਲੋਂ ਬੇਟ ਇਲਾਕੇ ਦਾ ਤੂਫ਼ਾਨੀ ਦੌਰਾ

ਭੂੰਦੜੀ, 8 ਅਕਤੂਬਰ (ਕੁਲਦੀਪ ਸਿੰਘ ਮਾਨ)-ਬੇਟ ਇਲਾਕੇ ਦੇ ਤੂੁਫਾਨੀ ਦੌਰੇ ਦੌਰਾਨ ਪਿੰਡ ਕੋਟਮਾਨ ਵਿਖੇ ਭਾਰੀ ਇੱਕਠ ਨੂੰ ਸਬੋਧਿਨ ਕਰਦਿਆਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ...

ਪੂਰੀ ਖ਼ਬਰ »

ਵਿਧਾਇਕ ਡਾ: ਮੋਗਾ ਵਲੋਂ ਕੈਪਟਨ ਸੰਧੂ ਦੇ ਹੱਕ 'ਚ ਮੀਟਿੰਗ

ਚੌਾਕੀਮਾਨ, 8 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਗੁੜੇ ਵਿਖੇ ਸੀਨੀਅਰ ਕਾਂਗਰਸੀ ਆਗੂ ਜਸਮੇਲ ਸਿੰਘ ਜੱਸਾ ਗੁੜੇ ਦੇ ਗ੍ਰਹਿ ਵਿਖੇ ਵਿਧਾਇਕ ਡਾ. ਹਰਜੋਤ ਕਮਲ ਮੋਗਾ, ਜਨਰਲ ਸਕੱਤਰ ਜਸਵੀਰ ਸਿੰਘ ਮਹਿਰਾਜ, ਜਨਰਲ ਸਕੱਤਰ ਜਗਜੀਤ ਸਿੰਘ ਗਿੱਲ, ਅਮਨਿੰਦਰ ਸਿੰਘ ਜੋੜਾ, ...

ਪੂਰੀ ਖ਼ਬਰ »

ਇਯਾਲੀ ਦੇ ਹੱਕ 'ਚ ਤਲਵੰਡੀ, ਸੰਧੂ ਤੇ ਧਾਲੀਵਾਲ ਵਲੋਂ ਮੀਟਿੰਗ

ਚੌਾਕੀਮਾਨ, 8 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਮੰਡਿਆਣੀ ਵਿਖੇ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਸੋਨੀ ਮੰਡਿਆਣੀ ਦੇ ਗ੍ਰਹਿ ਵਿਖੇ ਇਕੱਠੇ ਹੋਏ ਅਕਾਲੀ ਵਰਕਰਾਂ ਨਾਲ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਨੇ ਹਲਕੇ ਦਾਖੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਬੈਂਸ ਵਲੋਂ ਭਿ੍ਸ਼ਟਾਚਾਰ ਮੁਕਤ ਰਾਜ ਲਈ ਚੱਕ ਦੇ ਹੱਕ 'ਚ ਵੋਟ ਦੀ ਅਪੀਲ

ਮੁੱਲਾਂਪੁਰ-ਦਾਖਾ, 8 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਜ਼ਿਮਨੀ ਚੋਣ ਹਲਕਾ ਦਾਖਾ ਲਈ ਲੋਕ ਇਨਸਾਫ਼ ਪਾਰਟੀ-ਗਠਜੋੜ ਉਮੀਦਵਾਰ ਸੁਖਦੇਵ ਸਿੰਘ ਚੱਕ ਦੇ ਹੱਕ 'ਚ 'ਲਿਪ' ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਪਿੰਡ-ਪਿੰਡ ਚੋਣ ਮੀਟਿੰਗਾਂ ਸਮੇਂ ਭਿ੍ਸ਼ਟਾਚਾਰ ਮੁਕਤ, ...

ਪੂਰੀ ਖ਼ਬਰ »

ਇਯਾਲੀ ਦੇ ਹੱਕ 'ਚ ਮੀਟਿਗ

ਚੌਾਕੀਮਾਨ, 8 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਢੱਟ ਵਿਖੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ, ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਸੋਨੀ ਮੰਡਿਆਣੀ ਤੇ ਚੇਅਰਮੈਨ ...

ਪੂਰੀ ਖ਼ਬਰ »

ਇਯਾਲੀ ਵਲੋਂ ਚੋਣ ਪ੍ਰਚਾਰ

ਮੁੱਲਾਂਪੁਰ-ਦਾਖਾ, 8 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ-ਗਠਜੋੜ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਉਹ ਆਪਣੀ ਕਾਰਗੁਜਾਰੀ ਬਦਲੇ ਮੁੜ ਵੋਟ ਦੀ ਮੰਗ ਕਰ ਰਿਹਾ, ਜਦਕਿ ਕੈਪਟਨ ਸਰਕਾਰ ਦੀਆਂ ਲੋਕ ਮਾਰੂ ...

ਪੂਰੀ ਖ਼ਬਰ »

ਜਥੇਦਾਰ ਤੋਤਾ ਸਿੰਘ ਵਲੋਂ ਇਯਾਲੀ ਦੇ ਹੱਕ 'ਚ ਨੁੱਕੜ ਮੀਟਿੰਗ

ਸਿੱਧਵਾਂ ਬੇਟ/ਭੂੰਦੜੀ, 8 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ, ਕੁਲਦੀਪ ਸਿੰਘ ਮਾਨ)-ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਮੈਦਾਨ 'ਚ ਉੱਤਰੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ 'ਚ ਪਿੰਡ ਭਰੋਵਾਲ ਵਿਖੇ ਸੀਨੀਅਰ ਅਕਾਲੀ ਆਗੂ ...

ਪੂਰੀ ਖ਼ਬਰ »

ਹਲਕਾ ਦਾਖਾ 'ਚ ਵੋਟਰਾਂ ਵਲੋਂ 'ਲਿਪ' ਉਮੀਦਵਾਰ ਚੱਕ ਨੂੰ ਹੁੰਗਾਰਾ

ਮੁੱਲਾਂਪੁਰ-ਦਾਖਾ, 8 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਕਾਂਗਰਸ ਤੇ ਅਕਾਲੀ ਦਲ ਨੇ ਆਪਣੇ ਰਾਜ ਦੌਰਾਨ ਬਣਦੀ ਡਿਊਟੀ ਤੋਂ ਪਿੱਠ ਦਿਖਾਈ, ਕੇਵਲ ਚੋਣਾਂ ਦੇ ਦਿਨਾਂ 'ਚ ਲੇਪਾ-ਪੋਚੀ ਨਾਲ ਨਾਲ ਵੋਟਾਂ ਬਟੋਰ ਕੇ 5 ਸਾਲ ਮੂੰਹ ਨਹੀਂ ਦਿਖਾਉਂਦੇ, ਹੁਣ ਸੱਤ੍ਹਾ ਪਰਿਵਰਤਨ ਸਮੇਂ ...

ਪੂਰੀ ਖ਼ਬਰ »

ਖੰਗੂੜਾ ਪਰਿਵਾਰ ਵੀ ਚੋਣ ਮੈਦਾਨ 'ਚ ਨਿੱਤਰਿਆ

ਅਹਿਮਦਗੜ੍ਹ, 8 ਅਕਤੂਬਰ (ਪੁਰੀ)-ਹਲਕਾ ਦਾਖਾ ਜ਼ਿਮਨੀ ਚੋਣ 'ਚ ਹੁਣ ਤੱਕ ਗੈਰ ਹਾਜ਼ਰ ਰਹੇ ਖੰਗੂੜਾ ਪਰਿਵਾਰ ਦੀ ਗੈਰ ਮੌਜੂਦਗੀ ਲੋਕਾਂ 'ਚ ਚਰਚਾ ਦਾ ਵਿਸ਼ਾ ਬਣ ਹੋਈ ਸੀ | ਸਾਬਕਾ ਵਿਧਾਇਕ ਸ. ਜੱਸੀ ਖੰਗੂੜਾ ਤੇ ਸ. ਜਗਪਾਲ ਸਿੰਘ ਖੰਗੂੜਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ ਨੇ ...

ਪੂਰੀ ਖ਼ਬਰ »

ਕੈਪਟਨ ਸੰਧੂ ਵਲੋਂ ਚੋਣ ਪ੍ਰਚਾਰ

ਮੁੱਲਾਂਪੁਰ-ਦਾਖਾ, 8 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਰਕਾਰ ਦੀਆਂ ਪ੍ਰਾਪਤੀਆਂ ਤੇ ਵਿਰੋਧੀ ਪਾਰਟੀਆਂ ਦੁਆਰਾ ਦੋਸ਼ਾਂ ਬਾਰੇ ਪ੍ਰੈੱਸ ਕਾਨਫਰੰਸ ਬੁਲਾ ਕੇ ਜ਼ਿਮਨੀ ਚੋਣ ਹਲਕਾ ਦਾਖਾ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਸਪੱਸ਼ਟ ਕੀਤਾ ਕਿ ...

ਪੂਰੀ ਖ਼ਬਰ »

ਕੈਪਟਨ ਸੰਦੀਪ ਸੰਧੂ ਵਲੋਂ ਚੋਣ ਪ੍ਰਚਾਰ

ਮੁੱਲਾਂਪੁਰ-ਦਾਖਾ, 8 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਜ਼ਿਮਨੀ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਵਲੋਂ ਵੋਟ ਲਈ ਚੋਣ ਪ੍ਰਚਾਰ ਸਮੇਂ ਨੌਜਵਾਨਾਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅਕਾਲੀਆਂ ਹਲਕਾ ...

ਪੂਰੀ ਖ਼ਬਰ »

ਜਥੇ: ਸੁਰਜਨ ਸਿੰਘ ਠੇਕੇਦਾਰ ਦੀ ਯਾਦ 'ਚ ਸਾਲਾਨਾ ਦਸਤਾਰ ਮੁਕਾਬਲੇ ਅਤੇ ਡਾਕਟਰੀ ਜਾਂਚ ਕੈਂਪ ਲਗਾਇਆ

ਲੁਧਿਆਣਾ, 8 ਅਕਤੂਬਰ (ਕਵਿਤਾ ਖੁੱਲਰ)-ਅਕਾਲ ਖ਼ਾਲਸਾ ਵੈੱਲਫੇਅਰ ਸੁਸਾਇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਜਥੇ. ਸੁਰਜਨ ਸਿੰਘ ਠੇਕੇਦਾਰ ਯਾਦਗਾਰੀ ਟਰੱਸਟ ਦੇ ਸਹਿਯੋਗ ਨਾਲ ਜਥੇਦਾਰ ਠੇਕੇਦਾਰ ਦੀ ਯਾਦ 'ਚ ਦਸਤਾਰ ਸਜਾਉਣ ਦੇ ...

ਪੂਰੀ ਖ਼ਬਰ »

ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਾਡੇਸ਼ਨ ਦੀ ਮੀਟਿੰਗ ਹੋਈ

ਲੁਧਿਆਣਾ, 8 ਅਕਤੂਬਰ (ਕਵਿਤਾ ਖੁੱਲਰ)-ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਾਡੇਸ਼ਨ ਵਲੋਂ ਪ੍ਰਧਾਨ ਪ੍ਰਗਟ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਗਰੇਵਾਲ ਨੇ ਦੱਸਿਆ ਕਿ ਪੰਜਾਬੀ ਸਾਹਿਤ ਦੇ ਸਿਰਮੌਰ ਕਵੀ ਪ੍ਰੋ: ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਵਲੋਂ ਕੁਦਰਤੀ ਸਰੋਤਾਂ ਦੀ ਅੰਨ੍ਹੀ ਲੁੱਟ ਵਿਰੁੱਧ ਯੂਥ ਅਕਾਲੀ ਦਲ ਆਵਾਜ਼ ਬੁਲੰਦ ਕਰੇਗਾ-ਨੂਰਜੋਤ ਸਿੰਘ ਮੱਕੜ

ਲੁਧਿਆਣਾ, 8 ਅਕਤੂਬਰ (ਭੁਪਿੰਦਰ ਸਿੰਘ ਬਸਰਾ)-ਕਾਂਗਰਸ ਸਰਕਾਰ ਵਲੋਂ ਪਿਛਲੇ ਕਰੀਬ ਢਾਈ ਸਾਲ ਤੋਂ ਸੂਬੇ ਦੇ ਕੁਦਰਤੀ ਸਰੋਤਾਂ ਦੀ ਮਚਾਈ ਅੰਨ੍ਹੀ ਲੁੱਟ ਅਤੇ ਭਿ੍ਸ਼ਟਾਚਾਰ ਸਭ ਹੱਦਾਂ ਬੰਨ੍ਹੇ ਟੱਪ ਜਾਣ ਕਾਰਨ ਤ੍ਰਾਹੀ-ਤ੍ਰਾਹੀ ਕਰ ਰਹੀ ਜਨਤਾ ਦੀ ਆਵਾਜ਼ ਸ਼੍ਰੋਮਣੀ ...

ਪੂਰੀ ਖ਼ਬਰ »

ਜਥੇ: ਸੁਰਜਨ ਸਿੰਘ ਠੇਕੇਦਾਰ ਦੀ ਯਾਦ 'ਚ ਸਾਲਾਨਾ ਦਸਤਾਰ ਮੁਕਾਬਲੇ ਅਤੇ ਡਾਕਟਰੀ ਜਾਂਚ ਕੈਂਪ ਲਗਾਇਆ

ਲੁਧਿਆਣਾ, 8 ਅਕਤੂਬਰ (ਕਵਿਤਾ ਖੁੱਲਰ)-ਅਕਾਲ ਖ਼ਾਲਸਾ ਵੈੱਲਫੇਅਰ ਸੁਸਾਇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਜਥੇ. ਸੁਰਜਨ ਸਿੰਘ ਠੇਕੇਦਾਰ ਯਾਦਗਾਰੀ ਟਰੱਸਟ ਦੇ ਸਹਿਯੋਗ ਨਾਲ ਜਥੇਦਾਰ ਠੇਕੇਦਾਰ ਦੀ ਯਾਦ 'ਚ ਦਸਤਾਰ ਸਜਾਉਣ ਦੇ ...

ਪੂਰੀ ਖ਼ਬਰ »

ਨਵੇਂ ਦਾਖ਼ਲ ਹੋਏ ਡਾਕਟਰ-ਵਿਦਿਆਰਥੀਆਂ ਨੂੰ ਜੀ ਆਇਆਂ ਆਖਿਆ

ਲੁਧਿਆਣਾ, 8 ਅਕਤੂਬਰ (ਸਲੇਮਪੁਰੀ)- ਸੀ.ਐਮ. ਸੀ. ਅਤੇ ਹਸਪਤਾਲ ਲੁਧਿਆਣਾ 'ਚ ਨਵੇਂ ਦਾਖ਼ਲ ਹੋਏ ਡਾਕਟਰ-ਵਿਦਿਆਰਥੀਆਂ-2019 ਨੂੰ ਜੀ ਆਇਆਂ ਆਖਣ ਲਈ ਚਿੱਟੇ ਕੋਟ ਦੀ ਮਹਾਨਤਾ ਦੇ ਨਾਂਅ ਹੇਠ ਇਕ ਸਮਾਗਮ ਕਰਵਾਇਆ | ਕਾਲਜ/ ਹਸਪਤਾਲ ਦੀ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਕ ਡਾ. ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ

ਲੁਧਿਆਣਾ, 8 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਥਾਣਾ ...

ਪੂਰੀ ਖ਼ਬਰ »

ਟੋਇਟਾ ਕਿਰਲੋਸਕਰ ਮੋਟਰ ਨੇ ਟੋਯੋਟਾ ਸਰਵਿਸ ਕਾਰਨੀਵਾਲ ਦੀ ਪੇਸ਼ਕਸ਼

ਲੁਧਿਆਣਾ/ਜਲੰਧਰ, 8 ਅਕਤੂਬਰ (ਅ. ਬ.)-ਟੋਇਟਾ ਕਿਰਲੋਸਕਰ ਮੋਟਰ (ਟੀ. ਕੇ. ਐਮ.) ਨੇ ਤਿੰਨ ਮਹੀਨੇ ਦੇ 'ਸਰਵਿਸ ਕਾਰਨੀਵਾਲ' ਦਾ ਐਲਾਨ ਕੀਤਾ | ਇਸ ਦੀ ਸ਼ੁਰੂਆਤ ਇਕ ਅਕਤੂਬਰ 2019 ਤੋਂ ਹੋਈ ਸੀ ਤੇ 31 ਦਸੰਬਰ 2019 ਤੱਕ ਚਲੇਗੀ | ਇਸ 'ਸਰਵਿਸ ਕਾਰਨੀਵਾਲ' ਦੌਰਾਨ ਗਾਹਕਾਂ ਨੰੂ ਆਕਰਸ਼ਕ ...

ਪੂਰੀ ਖ਼ਬਰ »

ਹਰਨਾਮਪੁਰਾ ਵਿਖੇ ਜਾਗਰੂਕਤਾ ਕੈਂਪ ਮੌਕੇ ਪਰਾਲੀ ਨਾ ਸਾੜਣ ਲਈ ਕਿਸਾਨ ਭਰਾਵਾਂ ਨੂੰ ਕੀਤਾ ਜਾਗਰੂਕ

ਆਲਮਗੀਰ, 8 ਅਕਤੂਬਰ (ਜਰਨੈਲ ਸਿੰਘ ਪੱਟੀ)- ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਡੇਹਲੋਂ ਵਲੋਂ ਹਾੜੀ ਦੀਆਂ ਫਸਲਾਂ ਦੀ ਸਾਂਭ ਸੰਭਾਲ ਤੇ ਰੱਖ ਰਖਾਅ ਸਬੰਧੀ ਜਾਣਕਾਰੀ ਦੇਣ ਹਿੱਤ ਸਥਾਨਕ ਪਿੰਡ ਹਰਨਾਮਪੁਰਾ ...

ਪੂਰੀ ਖ਼ਬਰ »

ਲੁਧਿਆਣਾ ਦੇ ਪੀ.ਏ.ਯੂ. ਵਿਖੇ ਲਾਈਟ ਐਾਡ ਸਾਊਾਡ ਸ਼ੋਅ ਤੇ ਡਿਜ਼ੀਟਲ ਮਿਊਜ਼ੀਅਮ ਕਰਵਾਇਆ ਜਾਵੇਗਾ: ਡੀ.ਸੀ.

ਲੁਧਿਆਣਾ, 8 ਅਕਤੂਬਰ (ਪੁਨੀਤ ਬਾਵਾ)- ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜ਼ੀਟਲ ਮਿਊਜ਼ੀਅਮ ਤੇ ਲਾਈਟ ਐਾਡ ਸਾਊਾਡ ਸ਼ੋਅ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ...

ਪੂਰੀ ਖ਼ਬਰ »

ਜੀ. ਐਸ. ਆਟੋ ਕੰਪਨੀ ਦੇ ਮਾਲਕ ਵਲੋਂ ਸੋਸ਼ਲ ਮੀਡੀਆ 'ਤੇ ਚੱਲ ਰਹੀ ਵੀਡੀਓ ਦਾ ਖੰਡਨ

ਢੰਡਾਰੀ ਕਲਾਂ, 8 ਅਕਤੂਬਰ (ਪਰਮਜੀਤ ਸਿੰਘ ਮਠਾੜੂ)- ਜੀ. ਐਸ. ਆਟੋ ਕੰਪੋਨੈਂਟਸ ਪ੍ਰਾਈਵੇਟ ਲਿਮਟਿਡ ਦੇ ਸੀ. ਐਮ. ਡੀ. ਸੁਰਿੰਦਰ ਸਿੰਘ ਰਿਆਤ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਵੀਡੀਓ ਦਾ ਜ਼ਬਰਦਸਤ ਖੰਡਨ ਕੀਤਾ ਹੈ ¢ ਉਨ੍ਹਾਂ ਕਿਹਾ ਕਿ ਕਈ ਸ਼ਰਾਰਤੀ ਲੋਕ ਫੈਕਟਰੀ ਦੇ ...

ਪੂਰੀ ਖ਼ਬਰ »

ਐਨ. ਪੀ. ਏ. ਕੇਸਾਂ 'ਚ ਕਥਿਤ ਤੌਰ 'ਤੇ ਘਪਲੇਬਾਜ਼ੀ ਕਰਨ ਦੇ ਮਾਮਲੇ ਦੀ ਮੁੱਖ ਮੰਤਰੀ ਵਲੋਂ ਜਾਂਚ ਦੇ ਹੁਕਮ

ਲੁਧਿਆਣਾ, 8 ਅਕਤੂਬਰ (ਪਰਮਿੰਦਰ ਸਿੰਘ ਆਹਜਾ)-ਵਕੀਲ ਵਲੋਂ ਵਧੀਕ ਡਿਪਟੀ ਕਮਿਸ਼ਨਰ 'ਤੇ ਐੱਨ.ਪੀ.ਏ. ਕੇਸਾਂ ਦੇ ਮਾਮਲਿਆਂ 'ਚ ਕਥਿਤ ਤੌਰ 'ਤੇ ਘਪਲੇਬਾਜ਼ੀ ਕਰਨ ਦੇ ਲਗਾਏ ਦੋਸ਼ਾਂ ਦੀ ਮੁੱਖ ਮੰਤਰੀ ਵਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸੀ. ਆਈ. ਸੀ. ਯੂ. ਨੇ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਨਾਲ ਕੀਤੀ ਮੀਟਿੰਗ

ਲੁਧਿਆਣਾ, 8 ਅਕਤੂਬਰ (ਭੁਪਿੰਦਰ ਸਿੰਘ ਬਸਰਾ)-ਸਨਅਤੀ ਜਥੇਬੰਦੀ ਸੀ. ਆਈ. ਸੀ. ਯੂ. ਦੀ ਇਕ ਅਹਿਮ ਮੀਟਿੰਗ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਨ ਵਿਭਾਗ, ਆਈ. ਏ. ਐਸ. ਅਧਿਕਾਰੀ ਆਰ. ਕੇ. ਵਰਮਾ ਨਾਲ ਹੋਈ | ਇਸ ਮੌਕੇ ਸ. ਅਹੂਜਾ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਰਾਜ ਦੇ ਆਰਥਿਕ ...

ਪੂਰੀ ਖ਼ਬਰ »

ਗੁਰੂ ਸਾਹਿਬਾਨ ਦੀ ਬਾਣੀ ਅਧਿਆਤਮਕ ਤੇ ਰੂਹਾਨੀਅਤ ਦਾ ਸਕੂਨ ਦਿੰਦੀ ਹੈ-ਸੁਰਿੰਦਰ ਸਿੰਘ ਚੌਹਾਨ

ਲੁਧਿਆਣਾ, 8 ਅਕਤੂਬਰ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਧਕ ਸਕੱਤਰ ਤੇ ਗੁਰੂ ਨਾਨਕ ਸੇਵਾ ਮਿਸ਼ਨ ਸੁਸਾਇਟੀ ਦੇ ਮੁੱਖ ਸੇਵਾਦਾਰ ਸ. ਸੁਰਿੰਦਰ ਸਿੰਘ ਚੌਹਾਨ ਨੇ ਕਿਹਾ ਕਿ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਗੁਰੂ ਸਾਹਿਬਾਨ ਤੇ ...

ਪੂਰੀ ਖ਼ਬਰ »

ਵਿਦਿਆਰਥਣ ਨਾਲ ਛੇੜਖ਼ਾਨੀ ਕਰਨ ਵਾਲੇ ਨੌਜਵਾਨ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 8 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ.ਏ.ਯੂ. ਦੀ ਪੁਲਿਸ ਨੇ ਗੋਲਡਨ ਐਵੇਨਿਊ ਵਿਚ ਰਹਿੰਦੀ ਇਕ ਲੜਕੀ ਨਾਲ ਛੇੜਖ਼ਾਨੀ ਕਰਨ ਦੇ ਦੋਸ਼ ਤਹਿਤ ਨੌਜਵਾਨ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਗੋਲਡਨ ਐਵੇਨਿਊ ਦੀ ਰਹਿਣ ਵਾਲੀ ਲੜਕੀ ਦੀ ...

ਪੂਰੀ ਖ਼ਬਰ »

ਜੀ. ਏ. ਡੀ. ਸਕੂਲ ਦੇ ਡਾਇਰੈਕਟਰ ਗਿੱਲ ਨੂੰ ਸਦਮਾ-ਪਿਤਾ ਦਾ ਦਿਹਾਂਤ

ਡਾਬਾ/ਲੁਹਾਰਾ, 8 ਅਕਤੂਬਰ (ਕੁਲਵੰਤ ਸਿੰਘ ਸੱਪਲ)- ਸਮਾਜ ਸੇਵੀ ਸੁਰਿੰਦਰ ਸਿੰਘ ਗਿੱਲ, ਜੀ. ਏ. ਡੀ. ਸਕੂਲ ਸ਼ਿਮਲਾਪੁਰੀ ਦੇ ਡਾਇਰੈਕਟਰ ਰਜਿੰਦਰ ਸਿੰਘ ਗਿੱਲ, ਜੀ. ਏ. ਡੀ. ਸਕੂਲ ਬਚਿੱਤਰ ਨਗਰ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਗਿੱਲ ਦੇ ਪਿਤਾ ਸਤਿਕਾਰਯੋਗ ਕੈਪਟਨ ਗੁਰਨਾਮ ...

ਪੂਰੀ ਖ਼ਬਰ »

ਦੁਸਹਿਰਾ ਮੇਲੇ 'ਚ ਹੋਈ ਲੜਾਈ 'ਚ ਇਕ ਜ਼ਖ਼ਮੀ

ਲੁਧਿਆਣਾ, 8 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਗਰ ਨਗਰ 'ਚ ਅੱਜ ਦੇਰ ਸ਼ਾਮ ਦੁਸਹਿਰਾ ਮੇਲੇ 'ਚ ਹੋਈ ਲੜਾਈ ਵਿਚ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ | ਜਾਣਕਾਰੀ ...

ਪੂਰੀ ਖ਼ਬਰ »

ਮਾਂ ਭਗਵਤੀ ਦਾ 22ਵਾਂ ਸਾਲਾਨਾ ਜਗਰਾਤਾ ਕਰਵਾਇਆ

ਲਾਡੋਵਾਲ, 8 ਅਕਤੂਬਰ (ਬਲਬੀਰ ਸਿੰਘ ਰਾਣਾ)- ਸਥਾਨਕ ਕਸਬੇ ਦੇ ਸ਼ੀਤਲਾ ਮਾਤਾ ਮੰਦਿਰ ਟਰੱਸਟ ਲਾਡੋਵਾਲ ਵਲੋਂ ਮਾਂ ਭਗਵਤੀ ਦਾ 22ਵਾਂ ਸਾਲਾਨਾ ਜਗਰਾਤਾ ਧੂਮ-ਧਾਮ ਸ਼ਰਧਾ ਪੂਰਵਕ ਕਰਵਾਇਆ ਗਿਆ ਜਿਸ ਦਾ ਉਦਘਾਟਨ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ...

ਪੂਰੀ ਖ਼ਬਰ »

ਦੁਸਹਿਰੇ ਵਾਲੇ ਦਿਨ ਰਾਵਣ ਦੀ ਕੀਤੀ ਪੂਜਾ

ਲੁਧਿਆਣਾ, 8 ਅਕਤੂਬਰ (ਕਵਿਤਾ ਖੁੱਲਰ)-ਸਥਾਨਕ ਆਜ਼ਾਦ ਨਗਰ ਵਿਖੇ ਭਗਵਾਨ ਵਾਲਮੀਕਿ ਲਾਇਬ੍ਰੇਰੀ ਖੋਜ ਕੇਂਦਰ ਦੇ ਸੰਸਥਾਪਕ ਅਰੁਨ ਸਿੱਧੂ ਅਤੇ ਰਤਨਾਕਰ ਸੈਨਾ ਦੇ ਪੰਜਾਬ ਪ੍ਰਧਾਨ ਬੀ. ਕੇ. ਟਾਂਕ ਅਤੇ ਲੋਕ ਹਿੱਤ ਸੰਘਰਸ਼ ਕਮੇਟੀ ਦੇ ਪ੍ਰਧਾਨ ਰਾਜੇਸ਼ ਖੋਖਰ ਦੀ ਅਗਵਾਈ ...

ਪੂਰੀ ਖ਼ਬਰ »

ਮੂਰਤੀ ਸਥਾਪਨਾ ਦਿਵਸ ਮਨਾਇਆ

ਡਾਬਾ/ਲੁਹਾਰਾ, 8 ਅਕਤੂਬਰ (ਕੁਲਵੰਤ ਸਿੰਘ ਸੱਪਲ)-ਸ਼ਿਮਲਾਪੁਰੀ ਬਰੋਟਾ ਰੋਡ ਸਥਿਤ ਸ੍ਰੀ ਜੈ ਦੁਰਗਾ ਮਾਤਾ ਮੰਦਿਰ ਟਰੱਸਟ ਸ਼ਿਮਲਾਪੁਰੀ ਵਲੋਂ ਮੂਰਤੀ ਸਥਾਪਨਾ ਦਿਵਸ ਚੇਅਰਮੈਨ ਬਲਵਿੰਦਰ ਕੁਮਾਰ ਮਿੰਟੂ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX