ਤਾਜਾ ਖ਼ਬਰਾਂ


ਅੱਜ ਫਿਰ ਜ਼ਿਲ੍ਹੇ 'ਚ ਰਾਹਤ ਦੀ ਖ਼ਬਰ, ਨਹੀਂ ਆਇਆ ਕੋਈ ਕੋਰੋਨਾ ਪਾਜ਼ੀਟਿਵ ਕੇਸ
. . .  3 minutes ago
ਹੁਸ਼ਿਆਰਪੁਰ, 7 ਜੁਲਾਈ (ਬਲਜਿੰਦਰਪਾਲ ਸਿੰਘ)- ਅੱਜ ਫਿਰ ਜ਼ਿਲ੍ਹਾ ਹੁਸ਼ਿਆਰਪੁਰ 'ਚ ਰਾਹਤ ਦੀ ਖ਼ਬਰ ਹੈ ਕਿ ਕੋਰੋਨਾ ਦਾ ਕੋਈ...
ਪੰਜਾਬ ਸਰਕਾਰ ਵੱਲੋਂ ਅਕਾਲ ਡਿਗਰੀ ਕਾਲਜ ਫ਼ਾਰ ਵੁਮੈਨ ਦੀ ਮੈਨੇਜਮੈਂਟ ਮੁਅੱਤਲ, ਏ.ਡੀ.ਸੀ. ਨੂੰ ਲਾਇਆ ਪ੍ਰਬੰਧਕ
. . .  6 minutes ago
ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਕੀਤੇ ਪੂਰੇ : ਸੂਬਾ ਸਿੰਘ ਬਾਦਲ
. . .  14 minutes ago
ਜੈਤੋ, 7 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ...
ਫਗਵਾੜਾ 'ਚ ਚਾਰ ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  51 minutes ago
ਫਗਵਾੜਾ, 7 ਜੁਲਾਈ (ਹਰੀਪਾਲ ਸਿੰਘ)- ਫਗਵਾੜਾ ਦੇ ਚਾਰ ਹੋਰ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ...
ਸ੍ਰੀ ਦਰਬਾਰ ਸਾਹਿਬ ਸਰੋਵਰ 'ਚ ਛਾਲ ਮਾਰਣ ਵਾਲੇ ਸ਼ਰਧਾਲੂ ਦੀ ਭਾਲ ਜਾਰੀ
. . .  58 minutes ago
ਸ਼੍ਰੋਮਣੀ ਕਮੇਟੀ ਵੱਲੋਂ ਪਾਕਿ ਰੇਲਵੇ ਹਾਦਸੇ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ
. . .  59 minutes ago
ਅੰਮ੍ਰਿਤਸਰ, 7 ਜੁਲਾਈ (ਜਸਵੰਤ ਸਿੰਘ ਜੱਸ)- ਪਾਕਿਸਤਾਨ ਅੰਦਰ ਰੇਲ ਕਰਾਸਿੰਗ ਹਾਦਸੇ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇੱਕ...
ਬਿੱਲ ਨਾ ਭਰਨ 'ਤੇ ਥਾਣੇ ਦਾ ਕੱਟਿਆ ਗਿਆ ਬਿਜਲੀ ਦਾ ਕੁਨੈਕਸ਼ਨ
. . .  about 1 hour ago
ਸੀ.ਬੀ.ਐੱਸ.ਈ ਨੇ ਘਟਾਇਆ 9ਵੀਂ ਤੋਂ 12ਵੀਂ ਜਮਾਤ ਦਾ ਸਿਲੇਬਸ
. . .  about 1 hour ago
ਨਵੀਂ ਦਿੱਲੀ, 7 ਜੁਲਾਈ - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਦੇਸ਼ ਭਰ ਦੇ ਸਾਰੇ ਸਕੂਲ ਮਾਰਚ ਮਹੀਨੇ ਤੋਂ ਬੰਦ ਹਨ। ਸਕੂਲਾਂ ...
ਅਕਾਲੀ ਦਲ ਦੇ ਵਰਕਰਾਂ ਨੂੰ ਨਾ ਨਜ਼ਰਬੰਦ ਕੀਤਾ ਗਿਆ ਤੇ ਨਾ ਹੀ ਰੋਕਿਆ ਗਿਆ - ਐੱਸ.ਐੱਸ.ਪੀ. ਬਟਾਲਾ
. . .  43 minutes ago
ਬਟਾਲਾ, 7 ਜੁਲਾਈ (ਕਾਹਲੋਂ) - ਐੱਸ.ਐੱਸ.ਪੀ. ਬਟਾਲਾ ਸ: ਉਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਅਕਾਲੀ ਦਲ..
ਬਲਾਚੌਰ ਦੇ ਤਹਿਸੀਲਦਾਰ ਸਣੇ 3 ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  about 2 hours ago
ਨਵਾਂਸ਼ਹਿਰ, 7 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਕਿਸੇ ਗ਼ਰੀਬ ਅਮੀਰ ਨਾਲ ਕੋਈ ਫ਼ਰਕ ਨਹੀਂ ...
ਨੀਲੇ ਕਾਰਡ ਤੇ ਪੈਨਸ਼ਨਾਂ ਦੀ ਬਹਾਲੀ ਲਈ 'ਆਪ' ਨੇ ਮੁੱਖ ਮੰਤਰੀ ਦੇ ਨਾਂਅ ਡੀ.ਸੀ ਨੂੰ ਦਿੱਤਾ ਮੈਮੋਰੰਡਮ
. . .  about 2 hours ago
ਫ਼ਿਰੋਜ਼ਪੁਰ,7 ਜੁਲਾਈ (ਗੁਰਿੰਦਰ ਸਿੰਘ) - ਸਿਆਸੀ ਬਦਲਾਖੋਰੀ ਕਾਰਨ ਗ਼ਰੀਬਾਂ ਤੇ ਲੋੜਵੰਦਾਂ ਦੇ ਵੱਡੇ ਪੱਧਰ ਤੇ ਕੱਟੇ ਗਏ ਨੀਲੇ ਕਾਰਡ ...
ਨਸ਼ਿਆਂ ਦੇ ਮੁੱਦੇ 'ਤੇ ਬੋਲੇ ਵਿਜੈ ਸਾਂਪਲਾ
. . .  about 2 hours ago
ਚੰਡੀਗੜ੍ਹ, 7 ਜੁਲਾਈ(ਸੁਰਿੰਦਰਪਾਲ)- ਭਾਜਪਾ ਨੇਤਾ ਵਿਜੈ ਸਾਂਪਲਾ ਨੇ ਨਸ਼ਿਆਂ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਕੁੱਝ ਦਿਨ ਪਹਿਲਾਂ ਰਿਪੋਰਟ...
ਸਮਾਣਾ ਦੇ ਪਿੰਡ ਦੋਦੜਾ ਦਾ ਫੌਜੀ ਜਵਾਨ ਸ਼ਹੀਦ
. . .  about 2 hours ago
ਸਮਾਣਾ (ਪਟਿਆਲਾ) 7 ਜੁਲਾਈ (ਸਾਹਿਬ ਸਿੰਘ)ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਦੇ ਪਿੰਡ ਦੋਦੜਾ ਦਾ ਵਸਨੀਕ ਅਤੇ ਭਾਰਤੀ ਫ਼ੌਜ ਦੀ '24 ਪੰਜਾਬ ਰੈਜੀਮੈਂਟ' ਦਾ ਜਵਾਨ ਰਾਜਵਿੰਦਰ ਸਿੰਘ ਪੁੱਤਰ ਸ. ਅਵਤਾਰ ਸਿੰਘ, ਕਸ਼ਮੀਰ ਵਿਖੇ ਕਸ਼ਮੀਰੀ ਅੱਤਵਾਦੀਆਂ ਨਾਲ ਚੱਲ ਰਹੇ...
ਮੰਡੀ ਗੋਬਿੰਦਗੜ੍ਹ ਪੁਲਿਸ ਨੇ ਧਰਨਾ ਮੁਜ਼ਾਹਰਾ ਕਰਨ ਵਾਲੇ 141 'ਤੇ ਕੀਤਾ ਮੁਕੱਦਮਾ ਦਰਜ
. . .  about 2 hours ago
ਪੰਜਾਬ ਦੇ ਲੱਖਾਂ ਲਾਭਪਾਤਰੀਆਂ ਦੇ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਲੈ ਕੇ ਆਪ ਨੇ ਪੂਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਮੰਗ ਪੱਤਰ
. . .  about 2 hours ago
ਸੰਗਰੂਰ, 7 ਜੁਲਾਈ (ਧੀਰਜ ਪਸ਼ੋਰੀਆ) - ਪੰਜਾਬ 'ਚ ਬਗੈਰ ਕਿਸੇ ਮਾਪਢੰਡ ਤੋਂ ਪੂਰੇ ਪੰਜਾਬ 'ਚ ਲੱਖਾਂ ਲਾਭਪਾਤਰੀਆਂ ਦੇ ਕੱਟੇ ਗਏ ਰਾਸ਼ਨ ਕਾਰਡਾਂ ਤੇ ਕੋਰੋਨਾ ਮਹਾਂਮਾਰੀ ਦੌਰਾਨ ਰਾਸ਼ਨ ਦੀ ਹੋ ਰਹੀ ਕਾਣੀ ਵੰਡ ਦੇ ਖਿਲਾਫ ਅੱਜ ਆਪ ਦੇ ਐਸ...
ਭੰਗ ਸਮੇਤ ਹੋਰ ਨਸ਼ੇ ਦਾ ਵੱਧ ਸੇਵਨ ਕਰਨ ਨਾਲ ਇਕ ਨਾਥ ਦੀ ਹੋਈ ਮੌਤ
. . .  about 3 hours ago
ਯੂਥ ਕਾਂਗਰਸ ਵੱਲੋਂ ਅੰਮ੍ਰਿਤਸਰ ਤੋ ਮੇਰਾ ਬੂਥ ਸਭ ਤੋਂ ਮਜ਼ਬੂਤ ਮੁਹਿੰਮ ਦਾ ਆਗਾਜ਼
. . .  about 3 hours ago
ਛੇਹਰਟਾ,7 ਜੁਲਾਈ (ਵਡਾਲੀ) - ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਤੇ ਪੰਜਾਬ ਇੰਚਾਰਜ ਬੰਟੀ ਸ਼ੈਲਕੇ ਤੇ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਤੇ ਜਿਲਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਨੇ ਸਾਝੇ ਤੋਰ ਤੇ ਅੱਜ ਯੂਥ ਕਾਂਗਰਸ ਅੰਮ੍ਰਿਤਸਰ...
ਪੈਟਰੋਲ ਅਤੇ ਡੀਜ਼ਲ ਦੀਆਂ ਭਾਰੀ ਕੀਮਤਾਂ ਤੋ ਸੂਬੇ ਦੀ ਜਨਤਾ ਨੂੰ ਰਾਹਤ ਦੇਣ ਲਈ ਈਧਨ ਪਦਾਰਥਾਂ 'ਤੇ ਵਸੂਲੇ ਜਾਂਦੇ ਵੱਡੇ ਟੈਕਸਾਂ ਕਟੌਤੀ ਕਰਨ ਸਰਕਾਰਾ-ਗੁਰੂ
. . .  about 3 hours ago
ਖਮਾਣੋਂ ,7 ਜੁਲਾਈ ( ਮਨਮੋਹਣ ਸਿੰਘ ਕਲੇਰ)- ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਡੀਜ਼ਲ ਅਤੇ ਪਟਰੋਲ 'ਤੇ ਵੱਡੇ ਪੱਧਰ 'ਤੇ ਵਸੂਲੇ ਜਾਂਦੇ ਟੈਕਸਾਂ 'ਚ ਸੂਬਾ ਅਤੇ ਕੇਂਦਰ ਸਰਕਾਰ ਕਟੌਤੀ ਕਰਕੇ ਇਹਨਾਂ ਵਰਗਾ ਨੂੰ ਭਾਰੀ ਰਾਹਤ ਦੇਵੇ । ਇਹ ਪ੍ਰਗਟਾਵਾ ਹਲਕਾ ਬੱਸੀ ਪਠਾਣਾ...
ਜਲੰਧਰ ਵਿੱਚ 21 ਹੋਰ ਆਏ ਕੋਰੋਨਾ ਪਾਜ਼ੀਟਿਵ
. . .  about 3 hours ago
ਜਲੰਧਰ, 7 ਜੁਲਾਈ (ਐਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਰੋਜ਼ਾਨਾ ਇਜ਼ਾਫਾ ਹੋ ਰਿਹਾ ਹੈ। ਅੱਜ ਦੁਪਹਿਰ ਤੱਕ ਆਈਆਂ ਰਿਪੋਰਟਾਂ ਅਨੁਸਾਰ ਜ਼ਿਲ੍ਹੇ 'ਚ 21 ਕੋਰੋਨਾ...
ਜਵਾਹਰਪੁਰ ਵਿਖੇ ਫੇਰ ਦਿੱਤੀ ਕੋਰੋਨਾ ਨੇ ਦਸਤਕ, ਦੁਕਾਨਦਾਰ ਦੀ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਡੇਰਾਬੱਸੀ, 7 ਜੁਲਾਈ (ਗੁਰਮੀਤ ਸਿੰਘ) - ਡੇਰਾਬੱਸੀ ਦੇ ਪਿੰਡ ਜਵਾਹਰਪੁਰ ਵਿਖੇ ਕੋਰੋਨਾ ਨੇ ਫੇਰ ਦਸਤਕ ਦਿੱਤੀ ਹੈ। ਪਿੰਡ ਵਿੱਚ ਇੱਕ ਕਰਿਆਨੇ ਦੀ ਦੁਕਾਨ ਕਰਨ ਵਾਲੇ ਮੁਹੰਮਦ ਸੁਲੇਮਾਨ ਨਾਮਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੇ ਮਾਮਲੇ ਨੇ ਪ੍ਰਸ਼ਾਸਨ ਸਮੇਤ...
ਸਰਬੱਤ ਦਾ ਭਲਾ ਟਰੱਸਟ ਵੱਲੋਂ ਅੰਤਿਮ ਰਸਮਾਂ ਨਿਭਾਉਣ ਵਾਲੀ ਪ੍ਰਸ਼ਾਸਨ ਦੀ ਟੀਮ ਨੂੰ ਲੋੜੀਂਦਾ ਸਮਾਨ ਭੇਟ
. . .  about 3 hours ago
ਅੰਮ੍ਰਿਤਸਰ,7 ਜੁਲਾਈ ( ਅ.ਬ.)- ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਜੂਝ ਰਹੇ ਪ੍ਰਸ਼ਾਸਨ ਤੇ ਆਮ ਲੋਕਾਂ ਦੀ ਮਦਦ ਲਈ ਇੱਕ ਵੱਡੀ ਧਿਰ ਬਣ ਸਾਹਮਣੇ ਆਏ ਦੁਬਈ ਦੇ ਨਾਮਵਰ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ...
ਅੰਮ੍ਰਿਤਸਰ ਮਹਿਤਾ ਰੋਡ ਤੇ ਵਾਪਰੇ ਸੜਕ ਹਾਦਸੇ ਵਿੱਚ ਆਇਆ ਨਵਾਂ ਮੋੜ
. . .  about 3 hours ago
ਮੱਤੇਵਾਲ 7 ਜੁਲਾਈ (ਗੁਰਪ੍ਰੀਤ ਸਿੰਘ ਮੱਤੇਵਾਲ)- ਬੀਤੇ ਦਿਨੀ ਅੰਮ੍ਰਿਤਸਰ ਮਹਿਤਾ ਰੋਡ ਉੱਪਰ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਰਮਨ ਨਾਮ ਦੀ ਇੱਕ ਔਰਤ ਅਤੇ ਉਸ ਦਾ ਛੇ ਮਹੀਨੇ ਦਾ ਛੋਟੇ ਬੱਚੇ ਰਿਹਾਨਦੀਪ ਸਿੰਘ ਦੀ ਇਸ ਭਿਆਨਕ ਹਾਦਸੇ ਵਿਚ ਦਰਦਨਾਕ ਮੌਤ ਹੋ...
ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਵਿਚ ਹਲਕਾ ਕਾਦੀਆਂ ਚ ਵੱਖ ਵੱਖ ਥਾਵਾਂ ਤੇ ਕਾਂਗਰਸ ਸਰਕਾਰ ਖ਼ਿਲਾਫ਼ ਧਰਨੇ ਮੁਜ਼ਾਹਰੇ
. . .  about 3 hours ago
ਕਾਦੀਆਂ 7 ਜੁਲਾਈ (ਕਮਲ ਕਾਹਲੋਂ) - ਕਾਂਗਰਸ ਸਰਕਾਰ ਦੇ ਖਿਲਾਫ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਅਕਾਲੀ ਲੀਡਰ ਕੋਰ ਕਮੇਟੀ ਮੈਂਬਰ ਬਿਕਰਮਜੀਤ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਸ਼੍ਰੋਮਣੀ ਅਕਾਲੀ...
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
. . .  about 3 hours ago
ਬਠਿੰਡਾ, 7 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ)-ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ (ਡੀ. ਐਮ. ਐਫ. )ਦੇ ਸੱਦੇ ਤੇ ਅੱਜ ਜ਼ਿਲ੍ਹਾ ਇਕਾਈ ਬਠਿੰਡਾ ਨੇ ਸਥਾਨਕ ਪ੍ਰਬੰਧਕੀ ਕੰਪਲੈਕਸ ਅੱਗੇ ਜ਼ਿਲ੍ਹਾ ਕਨਵੀਨਰ ਸਿਕੰਦਰ ਧਾਲੀਵਾਲ ਕੋ ਕਨਵੀਨਰ ਬਲਰਾਜ ਮੌੜ ਦੀ ਅਗਵਾਈ ਵਿੱਚ...
ਪੁੱਤ ਪਿਓ ਨੇ ਇਕੋ ਰਾਤ ਕੀਤੀ ਖੁਦਕੁਸ਼ੀ
. . .  about 3 hours ago
ਗੁਰਾਇਆ, 7 ਜੁਲਾਈ (ਸੁਖਦੀਪ ਸਿੰਘ ਪੂੰਨੀਆਂ) - ਨਜ਼ਦੀਕੀ ਧੁਲੇਤਾ ਚੌਕੀ ਅਧੀਨ ਪੈਂਦੇ ਪਿੰਡ ਫਲਪੋਤਾ 'ਚ ਉਸ ਸਮੇਂ ਸੋਗ ਦੀ ਲਹਿਰ ਛਾ ਗਈ, ਜਦੋਂ ਪਿੰਡ ਦੇ ਪੁੱਤ-ਪਿਓ ਨੇ ਇਕੋ ਹੀ ਰਾਤ ਖੁਦਕੁਸ਼ੀਆਂ ਕਰਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਦੱਸਿਆ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਅੱਸੂ ਸੰਮਤ 551

ਸੰਗਰੂਰ

ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਅਮਰਗੜ੍ਹ, 8 ਅਕਤੂਬਰ (ਸੁਖਜਿੰਦਰ ਸਿੰਘ ਝੱਲ)- ਰਾਮਾ ਕਲੱਬ ਵਲੋਂ ਪ੍ਰਧਾਨ ਪਿ੍ੰਸ ਜੋਸ਼ੀ ਦੀ ਅਗਵਾਈ ਹੇਠ ਅਮਰਗੜ੍ਹ ਵਿਖੇ ਦਸਹਿਰਾ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਅਨਾਜ ਮੰਡੀ ਦੇ ਨਜ਼ਦੀਕ ਦਸਹਿਰਾ ਗਰਾਉਂਡ ਵਿਖੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਵੱਡੇ ਵੱਡੇ ਪੁਤਲੇ ਲਗਾਏ ਗਏ | ਇਸ ਮੌਕੇ ਕਲੱਬ ਮੈਂਬਰਾਂ ਵਲੋਂ ਭਗਵਾਨ ਸ੍ਰੀ ਰਾਮ, ਸੀਤਾ ਮਾਤਾ, ਲਛਮਣ, ਹਨੂੰਮਾਨ ਆਦਿ ਦੀਆਂ ਝਾਕੀਆਂ ਕੱਢੀਆਂ ਗਈਆਂ, ਇਸ ਤੋਂ ਇਲਾਵਾ ਪੌਲੀਥੀਨ ਮੁਕਤ ਸਮਾਜ ਬਣਾਉਣ ਲਈ ਬੈਗ ਵੰਡੇ ਗਏ ਅਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਬੂਟਿਆਂ ਦੀ ਵੰਡ ਕੀਤੀ ਗਈ | ਸ਼ਾਮ ਦੇ ਕਰੀਬ 5 ਵਜੇ ਪੁਰਾਣੀਆਂ ਰਵਾਇਤਾਂ ਅਨੁਸਾਰ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਵਿਖਾਈ ਗਈ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਹੈਰੀਟੇਜ ਪਬਲਿਕ ਸਕੂਲ ਵਿਖੇ ਦਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕਰਾਏ ਸਮਾਗਮ ਦੀ ਸ਼ੁਰੂਆਤ ਕਰਦਿਆਂ ਸਕੂਲ ਅਧਿਆਪਕਾ ਮਮਤਾ ਸ਼ਰਮਾ ਤੇ ਮਮਤਾ ਰਾਣੀ ਨੇ ਵਿਦਿਆਰਥੀਆਂ ਨੂੰ ਇਸ ਤਿਉਹਾਰ ਦੀ ਮਹੱਤਤਾ ਤੋਂ ਜਾਣੁ ਕਰਵਾੳਾੁਦਿਆਂ ਤਿਉਹਾਰ ਨੂੰ ਮਨਾਉਣ ਦੇ ਕਾਰਨਾਂ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ | ਸਕੂਲ ਮੁਖੀ ਮੀਨੂ ਸੂਦ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਸਕੂਲ ਪ੍ਰਬੰਧਕ ਅਨਿਲ ਮਿੱਤਲ ਅਤੇ ਆਸ਼ਿਮਾ ਮਿੱਤਲ ਨੇ ਰਾਵਣ ਦਹਿਨ ਦੀ ਰਸਮ ਨਿਭਾਉਂਦਿਆਂ ਸਾਰਿਆਂ ਨੂੰ ਇਸ ਤਿਓਹਾਰ ਦੀ ਵਧਾਈ ਦਿੱਤੀ |
ਸੁਨਾਮ ਊਧਮ ਸਿੰਘ ਵਾਲਾ, (ਰੁਪਿੰਦਰ ਸਿੰਘ ਸੱਗੂ)- ਸ਼ਿਵ ਸ਼ਕਤੀ ਵੁਮੈਨ ਕਲੱਬ ਸੁਨਾਮ ਵਲੋਂ ਅੱਜ ਕਲੱਬ ਦੀ ਸਰਪ੍ਰਸਤ ਅਤੇ ਕੌਾਸਲਰ ਮੈਡਮ ਕਾਂਤਾ ਪੱਪਾ ਦੀ ਅਗਵਾਈ ਵਿਚ ਸਥਾਨਕ ਵਾਰਡ ਨੰਬਰ ਚਾਰ ਵਿਖੇ ਦਸਹਿਰੇ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ | ਮੈਡਮ ਕਾਂਤਾ ਪੱਪਾ ਨੇ ਸਾਰਿਆ ਨੂੰ ਦਸਹਿਰੇ ਦੀ ਵਧਾਈ ਦਿੱਤੀ | ਇਸ ਮੌਕੇ ਪ੍ਰੀਯਾ ਮਧਾਂਨ, ਨੇਹਾ ਮਧਾਨ, ਮਾਹੀ ਕੌਰ, ਸਿਮਰਨ ਕੌਰ, ਲਲਿਤਾ ਪਾਠਕ, ਵੀਨਾ ਰਾਣੀ, ਰਾਮ ਪਿਆਰੀ, ਆਸ਼ਾ ਰਾਣੀ, ਸੱਸੀ ਰਾਣੀ, ਸੁਮਨ ਰਾਣੀ, ਰੰਜਨਾ ਸੈਣੀ, ਸਕੂਤਲਾ ਰਾਣੀ ਆਦਿ ਕਲੱਬ ਮੈਂਬਰ ਵੀ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਰੁਪਿੰਦਰ ਸਿੰਘ ਸੱਗੂ)- ਦਸਹਿਰੇ ਦਾ ਪਵਿੱਤਰ ਤਿਉਹਾਰ ਅੱਜ ਸ਼ਹਿਰ ਅੰਦਰ ਪੁਰਾਣੀ ਸਬਜ਼ੀ ਮੰਡੀ, ਗੀਤਾ ਭਵਨ, ਸੀਤਾ ਸਰ ਮੰਦਿਰ, ਇੰਦਰਾ ਮਾਰਗ, ਰੋਜ਼ ਗਾਰਡਨ ਸਮੇਤ ਵੱਖ-ਵੱਖ ਥਾਵਾਂ 'ਤੇ ਸ੍ਰੀ ਸਨਾਤਮ ਧਰਮ ਬੱਲੀ ਵਾਲੀ ਰਾਮ ਲੀਲ੍ਹਾ, ਗੀਤਾ ਭਵਨ ਰਾਮ ਲੀਲ੍ਹਾ, ਵਿਸ਼ਨੂੰ ਰਾਮ ਲੀਲ੍ਹਾ ਕਲੱਬ, ਬਾਬਾ ਬਦਰੀ ਵਾਲੀ ਰਾਮ ਲੀਲ੍ਹਾ ਆਦਿ ਵਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕ ਧਾਰਮਿਕ ਸਮਾਗਮਾਂ ਵਿਚ ਸ਼ਿਰਕਤ ਕਰਨ ਉਪਰੰਤ ਕਾਂਗਰਸ ਦੀ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਨੇ ਸ਼ਹਿਰ ਨਿਵਾਸੀਆਂ ਨੂੰ ਦਸਹਿਰੇ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ | ਇਸ ਮੌਕੇ ਸ਼ਹਿਰ ਅੰਦਰ ਵੱਖ-ਵੱਖ ਰਾਮ-ਲੀਲ੍ਹਾ ਕਮੇਟੀ ਵਲੋਂ ਬਹੁਤ ਹੀ ਸੁੰਦਰ ਸੁੰਦਰ ਸ਼ੋਭਾ ਯਾਤਰਾਵਾਂ ਵੀ ਕੱਢੀਆਂ ਗਈਆਂ | ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ੍ਰ ਰਾਜਿੰਦਰ ਸਿੰਘ ਰਾਜਾ, ਕਾਂਗਰਸ ਦੇ ਸੂਬਾ ਸਕੱਤਰ ਹਰਮਨ ਸਿੰਘ ਬਾਜਵਾ, ਕਾਂਗਰਸ ਦੇ ਸੂਬਾ ਸਕੱਤਰ ਹਰਿੰਦਰ ਸਿੰਘ ਲਖਮੀਰ ਵਾਲਾ, ਮੈਡਮ ਕਾਂਤਾ ਪੱਪਾ, ਸੰਜੇ ਗੋਇਲ ਅਤੇ ਮੁਨੀਸ਼ ਸੋਨੀ ਆਦਿ ਨੇ ਵੀ ਸ਼ਹਿਰ ਨਿਵਾਸੀਆਂ ਨੂੰ ਦਸਹਿਰੇ ਦੀ ਵਧਾਈ ਦਿੱਤੀ | ਇਸ ਮੌਕੇ ਹਰਮਨ ਦੇਵ ਸਿੰਘ ਬਾਜਵਾ, ਸੰਜੇ ਗੋਇਲ, ਮੁਨੀਸ਼ ਸੋਨੀ, ਰਾਜੂ ਸੇਠੀ, ਮਨਜੀਤ ਸਿੰਘ ਕਾਕਾ, ਵਿਜੈ ਕੁਮਾਰ ਕਾਲਾ, ਵਿਸ਼ਾਲ ਗੋਇਲ, ਹਿੰਮਤ ਬਾਜਵਾ, ਮਲਕੀਤ ਸਿੰਘ ਥਿੰਦ ਆਦਿ ਸਮੇਤ ਸ਼ਹਿਰ ਨਿਵਾਸੀ ਵੱਡੀ ਗਿਣਤੀ ਵਿਚ ਮੌਜੂਦ ਸਨ |
ਨਦਾਮਪੁਰ/ਚੰਨੋਂ, (ਹਰਜੀਤ ਸਿੰਘ ਨਿਰਮਾਣ)- ਸਟੀਲਮੈਨਜ ਪਬਲਿਕ ਸਕੂਲ ਚੰਨੋਂ ਵਿਖੇ ਦਸਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਅਧਿਆਪਕਾਂ ਨੇ ਆਪਣੇ ਭਾਸ਼ਣ ਵਿਚ ਸ੍ਰੀ ਰਾਮ ਚੰਦਰ ਜੀ ਦੇ ਜੀਵਨ 'ਤੇ ਚਾਨਣਾ ਪਾਇਆ | ਇਸ ਮੌਕੇ ਸਕੂਲ ਵਿਚ ਰਾਵਨ ਦਾ ਪੁਤਲਾ ਜਲਾਇਆ ਗਿਆ | ਇਸ ਮੌਕੇ ਦੀ ਪਿ੍ੰਸੀਪਲ ਅੰਜੀਲ ਗੌੜ ਨੇ ਵਿਦਿਆਰਥੀਆਂ ਨੂੰ ਨੇਕੀ ਦੇ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਦਸਹਿਰੇ ਦੀ ਵਧਾਈ ਦਿੱਤੀ |
ਧੂਰੀ, (ਸੰਜੇ ਲਹਿਰੀ)- ਸਨਾਤਨ ਧਰਮ ਸਭਾ ਧੂਰੀ ਵਲੋਂ ਦਸਹਿਰੇ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਧੂਰੀ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਸ਼ੋਭਾ ਯਾਤਰਾ ਕੱਢੀ ਗਈ | ਇਸ ਸ਼ੋਭਾ ਯਾਤਰਾ ਦੀ ਅਗਵਾਈ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਹੰਸ ਰਾਜ ਬਜਾਜ, ਵੇਦ ਪ੍ਰਕਾਸ਼, ਸੰਦੀਪ ਤਾਇਲ ਪ੍ਰਧਾਨ ਨਗਰ ਕੌਾਸਲ, ਜਗਦੇਵ ਜਿੰਦਲ ਭਾਜਪਾ ਆਗੂ, ਨਰੇਸ਼ ਕੁਮਾਰ ਮੰਗੀ, ਵਕਾਸ ਜੈਨ, ਅਸ਼ਵਨੀ ਧੀਰ ਕੌਾਸਲਰ ਆਦਿ ਕਰ ਰਹੇ ਸਨ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੀਂ ਅਨਾਜ ਮੰਡੀ ਧੂਰੀ ਵਿਖੇ ਰਾਵਣ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਚੰਦਰ ਸ਼ੇਖਰ ਲੱਕੀ, ਦਰਸ਼ਨ ਖੁਰਮੀ, ਸੁਰੇਸ਼ ਕੁਮਾਰ ਬਾਂਸਲ, ਮਨਜੀਤ ਬਖ਼ਸ਼ੀ ਸਾਬਕਾ ਡੀ.ਪੀ.ਆਰ.ਓ. ਅਤੇ ਪੁਸ਼ਪਿੰਦਰ ਸ਼ਰਮਾ ਆਦਿ ਵੀ ਹਾਜ਼ਰ ਸਨ |
ਦਸਹਿਰੇ ਮੌਕੇ ਕੀਤੀ ਰਾਵਣ ਦੀ ਪੂਜਾ
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ)-ਦਸਹਿਰੇ ਮੌਕੇ ਭਾਰਤ ਦੇ ਮੂਲ ਨਿਵਾਸੀਆਂ ਵਲੋਂ ਡਾਕਟਰ ਅੰਬੇਡਕਰ ਸਭਾ ਪੰਜਾਬ ਦੀ ਅਗਵਾਈ ਵਿਚ ਸਭਾ ਦੇ ਦਫ਼ਤਰ ਸੁਨਾਮ ਵਿਖੇ ਰਾਵਣ ਨੂੰ ਇਕ ਯੋਧਾ ਤੇ ਵਿਦਵਾਨ ਦੱਸਦੇ ਹੋਏ ਇਕ ਨਵੀਂ ਪਿਰਤ ਪਾਉਂਦਿਆਂ ਉਸ ਦੀ ਪੂਜਾ ਕੀਤੀ ਗਈ | ਇਸ ਸਮੇਂ ਬੋਲਦਿਆਂ ਸਭਾ ਦੇ ਸੂਬਾ ਪ੍ਰਧਾਨ ਹਰਜੱਸ ਸਿੰਘ ਖਡਿਆਲ,ਕਰਨੈਲ ਸਿੰਘ ਨੀਲੋਵਾਲ, ਹਰਬੰਸ ਸਿੰਘ ਭਰੂਰ ਆਦਿ ਨੇ ਕਿਹਾ ਕਿ ਚਾਰ ਵੇਦਾਂ ਦੇ ਗਿਆਤਾ ਮਹਾਤਮਾ ਰਾਵਣ ਦੀ ਮੁਲਕ ਦੇ ਕੁਝ ਹਿੱਸਿਆਂ ਅਤੇ ਸ੍ਰੀ ਲੰਕਾ ਵਿਚ ਅੱਜ ਵੀ ਪੂਜਾ ਕੀਤੀ ਜਾਂਦੀ ਹੈ ਜਦੋਂ ਕਿ ਬਹੁਤੀਆਂ ਥਾਵਾਂ 'ਤੇ ਹਰ ਵਰ੍ਹੇ ਦੁਸਹਿਰੇ ਦੇ ਦਿਨਾਂ 'ਚ ਰਾਮਲੀਲ੍ਹਾ ਦੇ ਨਾਂਅ 'ਤੇ ਰਾਵਣ ਨੂੰ ਐਵੇਂ ਖ਼ਾਹ-ਮਖ਼ਾਹ ਬਦਨਾਮ ਕੀਤਾ ਜਾਂਦਾ ਹੈ ਜੋ ਕਿ ਠੀਕ ਨਹੀਂ ਅਤੇ ਸਭਾ ਚੱਲ ਰਹੀ ਅਜਿਹੀ ਪਰੰਪਰਾ ਦਾ ਵਿਰੋਧ ਕਰਦੀ ਹੈ | ਇਸ ਮੌਕੇ ਦਰਬਾਰਾ ਸਿੰਘ, ਬਲਵਿੰਦਰ ਸਿੰਘ, ਗੁਰਮੇਲ ਸਿੰਘ,ਭੋਲਾ ਸਿੰਘ ਸੰਗਰਾਮੀ, ਬੇਅੰਤ ਸਿੰਘ, ਹੰਸ ਰਾਜ, ਦਰਸ਼ਨ ਸਿੰਘ, ਲਾਭ ਸਿੰਘ, ਅੰਮਿ੍ਤ ਸਿੰਘ, ਕਰਮ ਸਿੰਘ ਅਤੇ ਗੁਰਜੰਟ ਸਿੰਘ ਆਦਿ ਮੌਜੂਦ ਸਨ |
ਅਹਿਮਦਗੜ੍ਹ, (ਪੁਰੀ, ਸੋਢੀ, ਮਹੋਲੀ) - ਗਾਂਧੀ ਸਕੂਲ ਦੀ ਗਰਾਊਾਡ ਵਿਖੇ ਤਿ੍ਮੂਰਤੀ ਕਲਾ ਮੰਚ ਵਲੋਂ ਦਸਹਿਰੇ ਮੇਲੇ ਦਾ ਆਯੋਜਨ ਕੀਤਾ ਗਿਆ ਜਿੱਥੇ ਪੰਜਾਬੀ ਕਲਾਕਾਰਾ ਵਲੋਂ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਨਾਲ ਹੀ ਧਾਰਮਿਕ ਝਾਕੀਆਂ ਦਾ ਆਯੋਜਨ ਕੀਤਾ ਗਿਆ | ਮੰਚ ਦੇ ਪ੍ਰਧਾਨ ਦੀਪਕ ਸ਼ਰਮਾ, ਵਿੱਕੀ ਟੰਡਨ, ਨਿੰਧੀ ਨੰਦ ਚਾਹਲ, ਮਹੇਸ਼ ਸ਼ਰਮਾ, ਇੰਦਰਪਾਲ ਵਾਲੀਆ ਦੀ ਅਗਵਾਈ ਹੇਠ ਸਮਾਰੋਹ ਕੀਤਾ ਗਿਆ | ਇੱਥੇ ਰਾਵਣ ਦੇ ਪੁਤਲੇ ਨੂੰ ਅਗਨੀ ਭੇਂਟ ਕਰਨ ਦੀ ਰਸਮ .ਡਾ. ਸੁਨੀਤ ਹਿੰਦ ਨੇ ਨਿਭਾਈ | ਦੂਸਰੇ ਪਾਸੇ ਸ਼੍ਰੀ ਰਾਮ-ਲੀਲ੍ਹਾ ਕਮੇਟੀ ਵਲੋਂ ਦਾਣਾ ਮੰਡੀ ਵਿਖੇ ਕਮੇਟੀ ਦੇ ਆਗੂ ਦੀਪਕ ਨੋਨੀ, ਵਿੱਕੀ ਸ਼ਰਮਾ, ਜੋਤੀ ਸਿੰਘ, ਰਾਜਨ ਘਈ ਦੀ ਅਗਵਾਈ ਹੇਠ ਧੂਮ-ਧਾਮ ਨਾਲ ਦਸਹਿਰਾ ਮਨਾਇਆ ਗਿਆ | ਜਿੱਥੇ ਦੇਰ ਰਾਤ ਤੱਕ ਪੰਜਾਬੀ ਸਭਿਆਚਾਰ ਸਮਾਗਮ ਕੀਤਾ ਗਿਆ | ਇੱਥੇ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਦੀ ਰਸਮ ਜਗਵੰਤ ਸਿੰਘ ਜੱਗੀ ਨੇ ਨਿਭਾਈ | ਦੋਵਾਂ ਸਮਾਗਮਾਂ ਵਿਚ ਵਿਸ਼ੇਸ਼ ਕਰਕੇ ਵਿਧਾਇਕ ਸ.ਸੁਰਜੀਤ ਸਿੰਘ ਧੀਮਾਨ, ਸਾਬਕਾ ਵਿਧਾਇਕ ਸ.ਇਕਬਾਲ ਸਿੰਘ ਝੂੰਦਾਂ, ਹੈਪੀ ਬਾਬਾ ਛਪਾਰ, ਪ੍ਰਧਾਨ ਸ਼ਿਰਾਜ਼ ਮੁਹੰਮਦ, ਸਾਬਕਾ ਰਵਿੰਦਰ ਪੁਰੀ, ਤੇਜ਼ੀ ਕਮਾਲਪੁਰ, ਸਤਵੀਰ ਸਿੰਘ ਸੀਰਾ ਭਨਭੌਰਾ, ਪ੍ਰਧਾਨ ਸੁਰਿੰਦਰ ਕੁਰੜ, ਆਤਮਾ ਭੁੱਟਾ, ਤਰਸੇਮ ਗਰਗ ਆਦਿ ਵਿਸ਼ੇਸ਼ ਮਹਿਮਾਨ ਸਨ | ਇਸ ਦੇ ਨਾਲ ਹੀ ਹਾਤਾ ਨੋਬਹਾਰ ਵਿਖੇ ਦਸ਼ਹਿਰੇ ਦਾ ਤਿਉਹਾਰ ਮੁਹੱਲਾ ਨਿਵਾਸੀਆਂ ਵਲੋਂ ਦੁਸ਼ਹਿਰਾ ਧੂਮਧਾਮ ਨਾਲ ਮਨਾਇਆ ਗਿਆ ਜਿੱਥੇ ਰਾਵਣ ਦੇ ਪੁਤਲੇ ਨੂੰ ਜੈਨ ਸਮਾਜ ਦੇ ਪ੍ਰਧਾਨ ਪ੍ਰੇਮ ਚੰਦ ਜੈਨ ਨੇ ਅਗਨੀ ਭੇਟ ਕੀਤੀ |
ਅਹਿਮਦਗੜ੍ਹ, (ਮਹੋਲੀ, ਸੋਢੀ)- ਤਿ੍ਮੂਰਤੀ ਕਲਾਂ ਮੰਚ ਅਤੇ ਸਨਾਤਨ ਧਰਮ ਭਾਰਤੀਯ ਮਹਾਂਵੀਰ ਦਲ ਅਹਿਮਦਗੜ੍ਹ ਵਲੋਂ ਕੌਾਸਲਰ ਦੀਪਕ ਸ਼ਰਮਾ, ਇੰਦਰਪਾਲ ਵਾਲੀਆ, ਵਿੱਕੀ ਟੰਡਨ, ਕੌਾਸਲਰ ਭੋਜ ਰਾਜ ਸ਼ਰਮਾ, ਰੋਮੀ ਗੋਇਲ ਦੀ ਅਗਵਾਈ ਵਿਚ ਦਸਹਿਰਾ ਗਾਂਧੀ ਸਕੂਲ ਦੀ ਗਰਾਊਾਡ ਵਿਚ ਮਨਾਇਆ ਗਿਆ | ਦੁਸਹਿਰਾ ਸਮਾਗਮ ਦੌਰਾਨ ਹੈਪੀ ਬਾਬਾ ਛਪਾਰ, ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਵਰਕਿੰਗ ਕਮੇਟੀ ਮੈਂਬਰ ਅਕਾਲੀ ਦਲ ਜਗਵੰਤ ਸਿੰਘ ਜੱਗੀ, ਨਗਰ ਕੌਾਸਲ ਪ੍ਰਧਾਨ ਸੁਰਾਜ ਮੁਹੰਮਦ, ਸੋਸ਼ਲ ਵੈੱਲਫੇਅਰ ਦੇ ਪ੍ਰਧਾਨ ਡਾ ਸੁਨੀਤ ਹਿੰਦ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਮੀਤ ਸਿੰਘ ਉੱਭੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਦਸਹਿਰੇ ਦੀ ਵਧਾਈ ਦਿੱਤੀ | ਕੌਾਸਲਰ ਦੀਪਕ ਸ਼ਰਮਾ, ਵਿੱਕੀ ਟੰਡਨ ਅਤੇ ਇੰਦਰਪਾਲ ਵਾਲੀਆ ਦੀ ਅਗਵਾਈ ਵਿੱਚ ਪ੍ਰਬੰਧਕਾਂ ਨੇ ਮਹਿਮਾਨਾਂ ਦਾ ਸਨਮਾਨ ਕੀਤਾ | ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਡਾ ਸੁਨੀਤ ਹਿੰਦ ਵਲੋਂ ਦੁਸਹਿਰੇ ਨੂੰ ਅਗਨ ਦੇਣ ਦੀ ਰਸਮ ਕੀਤੀ ਗਈ | ਇਸ ਮੌਕੇ ਨਗਰ ਕੌਾਸਲ ਦੀ ਮੀਤ ਪ੍ਰਧਾਨ ਰਾਗਿਨੀ ਟੰਡਨ, ਕੌਾਸਲਰ ਰਵਿੰਦਰ ਪੁਰੀ, ਤਰਸੇਮ ਗਰਗ, ਨਿਧੀ ਨੰਦ ਚਾਹਲ, ਸਰਪੰਚ ਹਰਦੀਪ ਸਿੰਘ ਚੀਮਾਂ, ਬਲਜਿੰਦਰ ਸਿੰਘ ਬੌੜਹਾਈ, ਅਮਰ ਸਿੰਘ ਸਰਾਂਓ, ਕੌਾਸਲਰ ਨਿਰਮਲ ਸਿੰਘ ਫ਼ੱਲੇਵਾਲ, ਤੇਜੀ ਕਮਾਲਪੁਰ, ਨਿਰਮਲ ਸਿੰਘ ਬੌੜਹਾਈ, ਕੌਾਸਲਰ ਕਿੱਟੂ ਥਾਪਰ, ਜਸਵਿੰਦਰ ਸਿੰਘ ਲਾਲੀ, ਜਸਵਿੰਦਰ ਸਿੰਘ ਜੱਸੀ, ਇੰਦਰ ਸਿੰਘ ਘਟੌੜਾ, ਨਿਹਾਲ ਸਿੰਘ ਉੱਭੀ, ਅਮਨ ਅਫ਼ਰੀਦੀ, ਸਰਪੰਚ ਜਗਦੇਵ ਸਿੰਘ ਭੋਲਾ ਅਕਬਰਪੁਰ ਛੰਨ੍ਹਾਂ, ਪ੍ਰਮੋਦ ਗੁਪਤਾ, ਅਵਤਾਰ ਬੜਿੰਗ, ਜਤਿੰਦਰ ਭੋਲਾ, ਅਵਤਾਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਸ੍ਰੀ ਸ਼ਿਵ ਰਾਮਲੀਲ੍ਹਾ ਕਲੱਬ ਵਲੋਂ ਕਲੱਬ ਦੇ ਪ੍ਰਧਾਨ ਸਸ਼ੀ ਗੋਇਲ ਦੀ ਅਗਵਾਈ ਵਿਚ ਸਥਾਨਕ ਗੀਤਾ ਭਵਨ ਵਿਖੇ ਦੁਸਹਿਰੇ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮੇ ਗੋਇਲ ਨੇ ਦੁਸਹਿਰੇ ਦੀ ਵਧਾਈ ਦਿੰਦਿਆਂ ਭਗਵਾਨ ਰਾਮ ਦੇ ਵਿਖਾਏ ਗਏ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਵੀ ਕੀਤਾ | ਇਸ ਸਮੇ ਰਾਵਣ, ਮੇਘ ਨਾਥ ਅਤੇ ਕੁੰਭਕਰਨ ਦੇ ਪੁਤਲੇ ਵੀ ਜਲਾਏ ਗਏ | ਇਸ ਮੌਕੇ ਰਾਕੇਸ਼ ਕੁਮਾਰ ਜਿੰਦਲ ਕਾਕਾ ਜਖੇਪਲੀਆ, ਅੱਛਰੂ ਗੋਇਲ, ਹਰਿੰਦਰ ਸ਼ਰਮਾ, ਗਿਰਧਾਰੀ ਲਾਲ, ਰਾਕੇਸ਼ ਕੁਮਾਰ ਰਾਘੂ, ਈਸ਼ੂ ਗੋਇਲ, ਸੰਨੀ ਕੁਮਾਰ, ਬਲਜੀਤ ਸਿੰਘ, ਅਮਰੀਕ ਸਿੰਘ ਅਤੇ ਰਵਿੰਦਰ ਗੋਰਖਾ ਆਦਿ ਮੌਜੂਦ ਸਨ |
ਖਨੌਰੀ, (ਬਲਵਿੰਦਰ ਸਿੰਘ ਥਿੰਦ)-ਦਸਹਿਰੇ ਦੇ ਤਿਓਹਾਰ ਦੇ ਸਬੰਧ ਵਿਚ ਰਾਮਲੀਲ੍ਹਾ ਕਲਾਕਾਰ ਕਮੇਟੀ ਅਤੇ ਸ੍ਰੀ ਨੈਣਾ ਦੇਵੀ ਮੰਦਰ ਕਮੇਟੀ ਦੁਆਰਾ ਅੱਜ ਸ਼ਾਮੀਂ ਸਾਰੇ ਸ਼ਹਿਰ ਵਿਚ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਸ਼ੋਭਾ ਯਾਤਰਾ ਮੌਕੇ ਝਾਕੀਆਂ ਨੂੰ ਰਵਾਨਾ ਕੀਤੇ ਜਾਣ ਦੀ ਰਸਮ ਸੀਨੀਅਰ ਕਾਂਗਰਸੀ ਆਗੂ ਧਨਰਾਜ ਸ਼ਰਮਾ ਨੇ ਨਿਭਾਈ | ਇਸ ਸ਼ੋਭਾ ਯਾਤਰਾ ਵਿਚ ਸ੍ਰੀ ਰਾਮ ਚੰਦਰ, ਸੀਤਾ, ਲਛਮਣ, ਹਨੂੰਮਾਨ, ਰਾਵਣ ਅਤੇ ਉਨ੍ਹਾਂ ਦੀਆਂ ਸੇਨਾਵਾਂ ਦੀਆਂ ਬੜੀਆਂ ਸੁੰਦਰ-ਸੁੰਦਰ ਝਾਂਕੀਆਂ ਪੇਸ਼ ਕੀਤੀਆਂ ਹੋਈਆਂ ਸਨ | ਇਹ ਸ਼ੋਭਾ ਯਾਤਰਾ ਸ਼ਹਿਰ ਦੇ ਸ੍ਰੀ ਨੈਣਾ ਦੇਵੀ ਮੰਦਿਰ ਤੋਂ ਸ਼ੁਰੂ ਹੋ ਕੇ ਮੇਨ ਰੋਡ, ਟਰੱਕ ਮਾਰਕੀਟ, ਕੈਥਲ ਰੋਡ, ਨਰਵਾਣਾ ਰੋਡ ਆਦਿ ਤੋਂ ਹੁੰਦੀ ਹੋਈ ਸ਼ਹਿਰ ਦੇ ਸਟੇਡੀਅਮ ਵਿਖੇ ਪਹੁੰਚ ਕੇ ਸਮਾਪਤ ਹੋਈ | ਇਸ ਮੌਕੇ ਇਸ਼ਵਰ ਚੰਦ ਸਿੰਗਲਾ ਪ੍ਰਧਾਨ, ਚੇਅਰਮੈਨ ਬਗੀਰਥ ਲਾਲ ਕਾਂਸਲ, ਸਤੀਸ਼ ਕੁਮਾਰ ਸਿੰਗਲਾ, ਬੰਸੀ ਲਾਲ, ਜੈਪਾਲ ਸ਼ੰਮੀ, ਰਾਮਫਲ ਗੋਇਲ, ਰਣਧੀਰ ਵਰਮਾ, ਸ਼ਾਮ ਲਾਲ, ਪਵਨ ਕੁਮਾਰ, ਕਮਲੇਸ਼ ਗੋਇਲ ਆਦਿ ਮੌਜੂਦ ਸਨ |
(ਬਾਕੀ ਸਫਾ 8 'ਤੇ)
ਖਨੌਰੀ, (ਬਲਵਿੰਦਰ ਸਿੰਘ ਥਿੰਦ)-ਖਨੌਰੀ ਵਿਖੇ ਸ੍ਰੀ ਰਾਮਲੀਲ੍ਹਾ ਕਲਾਕਾਰ ਕਮੇਟੀ ਅਤੇ ਸ੍ਰੀ ਨੈਣਾ ਦੇਵੀ ਮੰਦਰ ਕਮੇਟੀ ਦੁਆਰਾ ਦਸਹਿਰਾ ਸ਼ਹਿਰ ਦੇ ਖੇਡ ਸਟੇਡੀਅਮ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਜੋਤੀ ਪ੍ਰਚੰਡ ਕੀਤੇ ਜਾਣ ਦੀ ਰਸਮ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਦਾਮਾਦ ਬਿਕਰਮਜੀਤ ਸਿੰਘ ਬਾਜਵਾ ਦੁਆਰਾ ਨਿਭਾਈ ਗਈ | ਦੁਸਹਿਰੇ ਦੇ ਸਬੰਧ ਵਿਚ ਸ੍ਰੀ ਰਾਮ ਅਤੇ ਰਾਵਣ ਦੀਆਂ ਸੇਨਾਵਾਂ ਵਿਚ ਹੋਏ ਯੁੱਧ ਤੋਂ ਬਾਅਦ ਰਾਵਣ ਦੇ ਬੁੱਤ ਨੂੰ ਸ੍ਰੀ ਰਾਮ ਦੇ ਪਾਤਰ ਦੀ ਭੂਮਿਕਾ ਨਿਭਾ ਰਹੇ ਕਲਾਕਾਰ ਵਲੋਂ ਅੱਗ ਲਗਾਈ ਗਈ | ਇਸ ਮੌਕੇ ਇਸ਼ਵਰ ਚੰਦ ਸਿੰਗਲਾ ਪ੍ਰਧਾਨ, ਬਗੀਰਥ ਲਾਲ ਕਾਂਸਲ, ਸਤੀਸ਼ ਕੁਮਾਰ ਸਿੰਗਲਾ, ਬੰਸੀ ਲਾਲ, ਜੈਪਾਲ ਸ਼ੰਮੀ, ਰਾਮਫਲ ਗੋਇਲ, ਰਣਧੀਰ ਵਰਮਾ, ਸ਼ਾਮ ਲਾਲ, ਪਵਨ ਕੁਮਾਰ, ਕਮਲੇਸ਼ ਗੋਇਲ ਅਨਮੋਲਪ੍ਰੀਤ ਸਿੰਘ, ਹਰਸ਼ਿਤ ਬਜਾਜ, ਹਰਮਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਤੋਂ ਲੋਕ ਪਹੁੰਚੇ ਹੋਏ ਸਨ |
ਅਮਰਗੜ੍ਹ, (ਬਲਵਿੰਦਰ ਸਿੰਘ ਭੁੱਲਰ)- ਅਮਰਗੜ੍ਹ ਦੇ ਰਾਮਾ ਕਲੱਬ ਵਲੋਂ ਦਸਹਿਰੇ ਦਾ ਤਿਉਹਾਰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਵਾਰ ਵੀ ਮਨਾਇਆ ਗਿਆ | ਰਾਵਣ, ਉਸ ਦੇ ਭਰਾ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਅਮਰਗੜ੍ਹ ਤੋਂ ਨਾਭਾ ਮੇਨ ਰੋਡ 'ਤੇ ਪੈਂਦੇ ਦਸਹਿਰਾ ਗਰਾਊਾਡ ਵਿਚ ਸਥਾਪਤ ਕੀਤੇ ਗਏ | ਸ਼ਹਿਰ ਦੇ ਮੁੱਖ ਬਾਜ਼ਾਰ ਵਿਚੋਂ ਸ਼ੋਭਾ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਜਿਸ ਝਾਕੀ ਵਿਚ ਸ੍ਰੀ ਰਾਮਚੰਦਰ, ਲਕਸ਼ਮਣ ਅਤੇ ਸੀਤਾ ਮਾਤਾ ਬਹੁਤ ਖ਼ੂਬਸੂਰਤ ਲਿਬਾਸਾਂ ਵਿਚ ਸਜੇ ਹੋਏ ਸਨ | ਇਹ ਯਾਤਰਾ ਤਕਰੀਬਨ 5.30 ਵਜੇ ਸ਼ਾਮ ਦਸਹਿਰਾ ਗਰਾਊਾਡ ਵਿਖੇ ਸਮਾਪਤ ਹੋਈ | ਇਸ ਮੌਕੇ ਰਾਮ ਰਾਵਣ ਲੜਾਈ ਦੀ ਝਾਕੀ ਵਿਖਾਈ ਗਈ ਤੇ ਅੰਤ ਵਿਚ ਰਾਮ ਚੰਦਰ ਨੇ ਤੀਰ ਦੁਆਰਾ ਰਾਵਣ,ਕੁੰਭ ਕਰਨ ਅਤੇ ਮੇਘਨਾਥ ਦੇ ਪੁਤਲੇ ਅਗਨ ਹਵਾਲੇ ਕੀਤੇ ਗਏ |
ਸੰਗਰੂਰ, (ਸੁਖਵਿੰਦਰ ਸਿੰਘ ਫੁੱਲ) - ਸ੍ਰੀ ਰਾਮਲੀਲ੍ਹਾ ਵੈੱਲਫੇਅਰ ਕਮੇਟੀ ਸ਼ੇਖੂਪੂਰਾ ਸੰਗਰੂਰ ਵਲੋਂ ਸਥਾਨਕ ਮਹਾਰਾਜਾ ਰਣਜੀਤ ਸਿੰਘ ਮਾਰਕੀਟ, ਨਜ਼ਦੀਕ ਸ਼ਨੀ ਦੇਵ ਮੰਦਿਰ ਸੁਨਾਮੀ ਗੇਟ ਵਲੋਂ ਦਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਅਤੇ ਚੇਅਰਮੈਨ ਇੰਪਰੂਵਮੈਂਟ ਸੰਗਰੂਰ ਨਰੇਸ਼ ਗਾਬਾ, ਚੇਅਰਮੈਨ ਪ੍ਰਕਾਸ਼ ਚੰਦ ਕਾਲਾ, ਸਰਪ੍ਰਸਤ ਅਤੇ ਸੀਨੀਅਰ ਸਿਟੀਜ਼ਨ ਸਮਾਜ ਭਲਾਈ ਸੰਸਥਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ, ਵਿਜੈ ਸਾਹਨੀ, ਸੀਮਾ ਗਾਬਾ, ਮਨੀਸ਼ ਸਿੰਗਲਾ, ਜਗਵਿੰਦਰ ਕਾਲਾ, ਉਸਤਾਦ ਰਮੇਸ਼ ਖੇਤਰਪਾਲ, ਖ਼ਜ਼ਾਨਚੀ ਕੁਲਦੀਪ ਦਹਿਰਾਨ, ਉੱਪ ਪ੍ਰਧਾਨ ਜੋਤੀ ਗਾਬਾ, ਰਜਿੰਦਰ ਗਾਬਾ, ਰਜਿੰਦਰ ਹੰਸ਼ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਮਹਾਰਾਜਾ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਦੀ ਰਸਮ ਮੁੱਖ ਮਹਿਮਾਨ ਸ੍ਰੀ ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ ਪੰਜਾਬ ਅਦਾ ਕੀਤੀ | ਇਸ ਮੌਕੇ ਐਸ.ਐਸ.ਪੀ. ਡਾ. ਸੰਦੀਪ ਗਰਗ, ਡੀ.ਐਸ.ਪੀ. ਸਤਪਾਲ ਸ਼ਰਮਾ, ਅਰੋੜਾ ਵੈੱਲਫੇਅਰ ਸਭਾ ਸੰਗਰੂਰ ਵਲੋਂ ਸ੍ਰੀ ਜੀ.ਆਰ. ਨਾਗਪਾਲ, ਨੱਥੂ ਲਾਲ ਢੀਂਗਰਾ, ਰਾਜ ਕੁਮਾਰ ਅਰੋੜਾ, ਪਵਨ ਅਹੁੱਜਾ, ਓ.ਪੀ. ਅਰੋੜਾ, ਅਰੋੜਾ ਮਹਾਂਸਭਾ ਵਲੋਂ ਹਰੀਸ਼ ਟੁਟੇਜਾ ਤਿਲਕ ਰਾਜ ਸਤੀਜਾ, ਮਹਿੰਦਰ ਬਾਬਾ, ਨੰਦ ਲਾਲ ਅਰੋੜਾ, ਪ੍ਰੇਮ ਗਰੋਵਰ, ਡਿੰਪਲ ਅਰੋੜਾ, ਮੁੰਡਾ ਪੰਚਾਇਤ ਬਰਾਦਰੀ ਵਲੋਂ ਸ੍ਰੀ ਨਰਸਿੰਗ ਲਾਲ ਲੁੱਥਰਾ, ਪ੍ਰਸੋਤਮ ਲਾਲ ਗਾਬਾ, ਮੋਹਨ ਨਾਗਪਾਲ, ਭੀਮ ਸੈਨ ਮਹਿਤਾ, ਬਾਲ ਕਿਸ਼ਨ ਸ਼ੇਖੂਪੁਰਿਆ, ਨਰੇਸ਼ ਬਾਂਗੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ | ਸਰਪ੍ਰਸਤ ਸੀਮਾ ਗਾਬਾ ਨਗਰ ਕੌਾਸਲਰ ਸੰਗਰੂਰ ਵਲੋਂ ਸਮੂਹ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ |
ਸੰਗਰੂਰ, (ਚੌਧਰੀ ਨੰਦ ਲਾਲ ਗਾਂਧੀ)- ਪੁਰਸ਼ਾਰਥੀ ਸ੍ਰੀ ਰਾਮਲੀਲ੍ਹਾ ਕਮੇਟੀ ਪਟਿਆਲਾ ਗੇਟ ਸੰਗਰੂਰ ਵਲੋਂ ਕਮੇਟੀ ਦੇ ਪ੍ਰਧਾਨ ਜਤਿੰਦਰ ਕਾਲੜਾ ਦੀ ਅਗਵਾਈ ਹੇਠ ਦੁਸਹਿਰੇ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ ਗਿਆ | ਸੰਗਰੂਰ ਵਾਸੀਆਂ ਨੇ ਰਾਮ ਲੀਲ੍ਹਾ ਕਮੇਟੀ ਵਲੋਂ ਪੇਸ਼ ਕੀਤੀਆਂ ਝਾਕੀਆਂ ਸ੍ਰੀ ਰਾਮਾ ਦਲ ਅਤੇ ਰਾਵਣ ਦੇ ਯੁੱਧ ਅਤੇ ਦੁਸ਼ਹਿਰੇ ਦੇ ਤਿਉਹਾਰ ਦਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਆਨੰਦ ਮਾਣਿਆ |

'ਆਪ' ਆਗੂਆਂ ਨੇ ਕੈਪਟਨ ਦੇ ਵਿਕਾਸ ਪ੍ਰਚਾਰ ਨੰੂ ਪਾਖੰਡ ਦੱਸਿਆ

ਸੰਗਰੂਰ, 8 ਅਕਤੂਬਰ (ਧੀਰਜ ਪਸ਼ੌਰੀਆ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਈਲਵਾਲ, ਲੀਗਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਤਪਿੰਦਰ ਸਿੰਘ ਸੋਹੀ, ਕਿਸਾਨ ਸੈੱਲ ਦੇ ਜ਼ੋਨ ਇੰਚਾਰਜ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ...

ਪੂਰੀ ਖ਼ਬਰ »

ਇਕੋ ਰਾਤ 'ਚ 10 ਮੋਟਰਾਂ ਤੋਂ ਕੇਬਲਾਂ ਚੋਰੀ

ਕੁੱਪ ਕਲਾਂ, 8 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਕਰੀਬ ਇਕ ਹਫ਼ਤਾ ਪਹਿਲਾਂ ਚੋਰਾਂ ਵਲੋਂ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਲਾਹੁਣ ਦੀਆਂ ਖ਼ਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਹੁਣ ਲੰਘੀ ਰਾਤ ਚੋਰਾਂ ਨੇ ਇਕ ਵਾਰ ਫਿਰ ਪਿੰਡ ਸਰੌਦ ਅਤੇ ਬਾਲੇਵਾਲ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਚੈੱਕਅਪ ਤੇ ਖ਼ੂਨਦਾਨ ਕੈਂਪ ਕੱਲ੍ਹ

ਕੌਹਰੀਆਂ, 8 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ)- ਬਾਵਾ ਸਾਹਿਬ ਯੂਥ ਸਪੋਰਟਸ ਕਲੱਬ ਰੋਗਲਾ ਅਤੇ ਸਾਂਝ ਗਲੋਬਲ ਫਾਊਾਡੇਸ਼ਨ ਵਲੋਂ ਸਵ: ਚੌਧਰੀ ਰੌਣਕ ਰਾਮ, ਸਵ:ਚੌਧਰੀ ਸਤਨਾਮ ਸਿੰਘ ਲਾਈਨਮੈਨ ਦੀ ਯਾਦ ਵਿਚ ਅੱਖਾਂ ਦਾ ਮੁਫ਼ਤ ਚੈੱਕਅਪ/ਅਪਰੇਸ਼ਨ ਅਤੇ ਖ਼ੂਨਦਾਨ ਕੈਂਪ 10 ...

ਪੂਰੀ ਖ਼ਬਰ »

ਬੇਰੁਜ਼ਗਾਰ ਅਧਿਆਪਕਾਂ ਨੇ ਕੈਪਟਨ, ਸਿੰਗਲਾ ਤੇ ਮਨਪ੍ਰੀਤ ਦਾ ਫੂਕਿਆ ਪੁਤਲਾ

ਸੰਗਰੂਰ, 8 ਅਕਤੂਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ, ਧੀਰਜ਼ ਪਸ਼ੌਰੀਆ)- ਟੈੱਟ ਪਾਸ ਬੇਰੁਜ਼ਗਾਰ ਬੀ.ਐਡ ਅਧਿਆਪਕ ਯੂਨੀਅਨ ਵਲੋਂ ਅੱਜ ਸੰਗਰੂਰ ਵਿਖੇ ਨਿਵੇਕਲੇ ਢੰਗ ਨਾਲ ਦਸਹਿਰਾ ਮਨਾਇਆ ਗਿਆ | ਸੰਗਰੂਰ ਦੇ ਲਾਲ ਬੱਤੀ ਚੌਕ ਵਿਖੇ ਬੇਰੁਜ਼ਗਾਰ ਅਧਿਆਪਕਾਂ ਵਲੋਂ ...

ਪੂਰੀ ਖ਼ਬਰ »

ਸਮਾਜ ਸੁਧਾਰ ਕਮੇਟੀ ਦੀ ਮੀਟਿੰਗ ਭਲਕੇ

ਅਮਰਗੜ੍ਹ, 8 ਅਕਤੂਬਰ (ਸੁਖਜਿੰਦਰ ਸਿੰਘ ਝੱਲ)-ਸਮਾਜ ਸੁਧਾਰ ਵੈੱਲਫੇਅਰ ਕਮੇਟੀ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸਿੰਘ ਸਭਾ ਅਮਰਗੜ੍ਹ ਵਿਖੇ 10 ਅਕਤੂਬਰ ਨੂੰ ਹੋਵੇਗੀ | ਪ੍ਰਧਾਨ ਹਰੀ ਸਿੰਘ ਖੇੜੀ ਸੋਢੀਆਂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਸਾਦੇ ਵਿਆਹ ਅਤੇ ਸਾਦੇ ...

ਪੂਰੀ ਖ਼ਬਰ »

ਪੀ. ਆਰ. ਟੀ. ਸੀ. ਦੀ ਮਿੰਨੀ ਬੱਸ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਦਰੜੇ, ਦੋਵਾਂ ਦੀ ਹਾਲਤ ਗੰਭੀਰ

ਮਾਲੇਰਕੋਟਲਾ, 8 ਅਕਤੂਬਰ (ਕੁਠਾਲਾ)- ਅੱਜ ਬਾਅਦ ਦੁਪਹਿਰ ਕਰੀਬ ਢਾਈ ਵਜੇ ਸਥਾਨਕ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਸਾਹਿਬ ਸਾਹਮਣੇ ਪੀ.ਆਰ.ਟੀ.ਸੀ. ਲੁਧਿਆਣਾ ਡਿਪੂ ਦੀ ਇਕ ਮਿੰਨੀ ਬੱਸ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਦਰੜ ਦਿੱਤਾ | ਦੋਵੇਂ ਜ਼ਖ਼ਮੀ ...

ਪੂਰੀ ਖ਼ਬਰ »

ਫ਼ੌਜ ਵਿਚ ਭਰਤੀ ਸਬੰਧੀ ਪ੍ਰੇਰਨਾ ਸੈਮੀਨਾਰ ਲਾਇਆ

ਲੌਾਗੋਵਾਲ, 8 ਅਕਤੂਬਰ (ਵਿਨੋਦ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਵਿਖੇ ਪਿ੍ੰਸੀਪਲ ਸੁਖਵੀਰ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਫ਼ੌਜ ਵਿਚ ਭਰਤੀ ਹੋਣ ਸੰਬੰਧੀ ਪ੍ਰੇਰਨਾ ਸੈਮੀਨਾਰ ਲਾਇਆ ਗਿਆ | ਪਿ੍ੰਸੀਪਲ ਸੁਖਵੀਰ ਸਿੰਘ ਨੇ ਕਿਹਾ ਕਿ ਫ਼ੌਜ ਵਿਚ ...

ਪੂਰੀ ਖ਼ਬਰ »

ਸਰਕਾਰ ਨੂੰ ਕਿਸਾਨਾਂ ਦੀ ਮਾਨਸਿਕਤਾ ਸਮਝਣ ਦੀ ਲੋੜ-ਚੀਮਾ

ਸੁਨਾਮ ਊਧਮ ਸਿੰਘ ਵਾਲਾ, 8 ਅਕਤੂਬਰ (ਧਾਲੀਵਾਲ, ਭੁੱਲਰ)- ਸਰਕਾਰੀ ਅਧਿਕਾਰੀਆਂ ਵਲੋਂ ਆੜ੍ਹਤੀਆਂ ਨੂੰ ਡਰਾਉਣ ਧਮਕਾਉਣ ਦੇ ਬਾਵਜੂਦ ਸੂਬੇ ਦੇ ਕਰੀਬ 27 ਹਜ਼ਾਰ ਆੜ੍ਹਤੀਆਂ 'ਚੋਂ ਸਿਰਫ 314 ਆੜ੍ਹਤੀਆਂ ਵਲੋਂ ਰਜਿਸਟ੍ਰੇਸ਼ਨ ਕਰਵਾਉਣੀ ਪੰਜਾਬ ਦੇ ਕਿਸਾਨਾਂ ਅਤੇ ...

ਪੂਰੀ ਖ਼ਬਰ »

ਸੂਬੇ ਵਿਚ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਦਾ ਅਖਾੜਾ ਭਖਿਆ-ਹਰੀ ਸਿੰਘ

ਧੂਰੀ, 8 ਅਕਤੂਬਰ (ਸੰਜੇ ਲਹਿਰੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਸ. ਹਰੀ ਸਿੰਘ ਨੇ ਧੂਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਅਕਤੂਬਰ ਮਹੀਨੇ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਵਿਚ ਸ਼੍ਰੋਮਣੀ ...

ਪੂਰੀ ਖ਼ਬਰ »

ਮਾਤਾ ਲਖਵੀਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ

ਰੁੜਕੀ ਕਲਾਂ, 8 ਅਕਤੂਬਰ (ਜਤਿੰਦਰ ਮੰਨਵੀ) - ਸਾਬਕਾ ਸਰਪੰਚ ਸੁਖਦੇਵ ਸਿੰਘ ਸ਼ਾਹੀ ਕੈਨੇਡਾ ਦੀ ਮਾਤਾ ਲਖਵੀਰ ਕੌਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਸਮਾਗਮ ਉਨ੍ਹਾਂ ਦੇ ਗ੍ਰਹਿ ਮੰਡੀਆਂ ਵਿਖੇ ਕਰਵਾਇਆ ਗਿਆ | ਸ਼ਰਧਾਂਜਲੀ ਸਮਾਗਮ ਵਿਚ ਰਾਗੀ ਜਥੇ ਵਲੋਂ ਵੈਰਾਗਮਈ ...

ਪੂਰੀ ਖ਼ਬਰ »

ਖੋ-ਖੋ ਚੈਂਪੀਅਨਸ਼ਿਪ ਵਿਚ ਡਾ. ਦੇਵ ਰਾਜ ਡੀ. ਏ. ਵੀ. ਸਕੂਲ ਤੇ ਸੰਤ ਈਸ਼ਰ ਸਿੰਘ ਸਕੂਲ ਦੀਆਂ ਟੀਮਾਂ ਜੇਤੂ

ਲਹਿਰਾਗਾਗਾ, 8 ਅਕਤੂਬਰ (ਅਸ਼ੋਕ ਗਰਗ, ਸੂਰਜ ਭਾਨ ਗੋਇਲ) - ਡਾ. ਦੇਵ ਰਾਜ ਡੀ.ਏ.ਵੀ. ਪਬਲਿਕ ਸਕੂਲ ਖਾਈ/ਲਹਿਰਾਗਾਗਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸੀ.ਬੀ.ਐੱਸ.ਈ. ਖੋ-ਖੋ ਚੈਂਪੀਅਨਸ਼ਿਪ ਸਫਲਤਾ ਪੂਰਵਕ ਨੇਪਰੇ ਚੜ ਗਈ ਹੈ | ਇਸ ...

ਪੂਰੀ ਖ਼ਬਰ »

ਡੀ. ਏ. ਵੀ. ਮੈਨੇਜਮੈਂਟ ਸਕੂਲ ਦੇ ਨਾਲ ਕਾਲਜ ਚਲਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰੇ- ਡਾ. ਘੁੰਮਣ

ਲਹਿਰਾਗਾਗਾ, 8 ਅਕਤੂਬਰ (ਸੂਰਜ ਭਾਨ ਗੋਇਲ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਡਾ. ਦੇਵ ਰਾਜ ਡੀ.ਏ.ਵੀ. ਸੀਨੀ. ਸੈਕੰ. ਪਬਲਿਕ ਸਕੂਲ ਖਾਈ/ਲਹਿਰਾਗਾਗਾ ਵਿਚ ਸੀ.ਬੀ.ਐਸ.ਈ. ਖੋ-ਖੋ ਚੈਂਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਵਿਚ ਪ੍ਰੋ. (ਡਾ.) ਬੀ. ...

ਪੂਰੀ ਖ਼ਬਰ »

ਬਿਨਾਂ ਪੈਨਸ਼ਨ ਤੋਂ ਸੇਵਾ ਮੁਕਤ ਹੋਏ ਪ੍ਰੋਫ਼ੈਸਰਾਂ ਦਾ ਰੁਲ ਰਿਹੈ ਬੁਢਾਪਾ

ਸੰਗਰੂਰ, 8 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ: ਚਰਨਜੀਤ ਸਿੰਘ ਉਡਾਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਪੰਜਾਬ ਸਰਕਾਰ ਕਰਤਾਰਪੁਰ ...

ਪੂਰੀ ਖ਼ਬਰ »

ਬਰਨਾਲਾ ਵਲੋਂ ਆਸਟੇ੍ਰਲੀਆ ਦੇ ਉਪ ਪ੍ਰਧਾਨ ਮੰਤਰੀ ਨਾਲ ਵਿਚਾਰ ਚਰਚਾ

ਧੂਰੀ, 8 ਅਕਤੂਬਰ (ਸੁਖਵੰਤ ਸਿੰਘ ਭੁੱਲਰ)- ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਗਗਨਜੀਤ ਸਿੰਘ ਬਰਨਾਲਾ ਸਾਬਕਾ ਵਿਧਾਇਕ ਧੂਰੀ ਨੇ ਆਪਣੇ ਆਸਟੇ੍ਰਲੀਆ ਦੌਰੇ ਦੌਰਾਨ ਅਸਟੇ੍ਰਲੀਆ ਦੇ ਉਪ ਪ੍ਰਧਾਨ ਮੰਤਰੀ ਸ੍ਰੀ ਮਾਈਕਲ ਮੈਕੋਰਮੈਕ ਨਾਲ ਵਿਸ਼ੇਸ਼ ਮੀਟਿੰਗ ਕੀਤੀ | ...

ਪੂਰੀ ਖ਼ਬਰ »

ਟਰੱਕ ਆਪੇ੍ਰਟਰਾਂ ਨੇ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਇਆ- ਸਿੰਗਲਾ

ਭਵਾਨੀਗੜ੍ਹ, 8 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਟਰੱਕ ਅਪਰੇਟਰਾਂ ਵਲੋਂ ਆਪਣੀ ਜਾਨ ਜੋਖ਼ਮ ਵਿਚ ਪਾਉਂਦਿਆਂ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਇਆ, ਇਹ ਵਿਚਾਰ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਥਾਨਕ ਗੁਰੂ ਤੇਗ਼ ਬਹਾਦਰ ਟਰੱਕ ਐਸੋਸੀਏਸ਼ਨ ਵਲੋਂ ...

ਪੂਰੀ ਖ਼ਬਰ »

ਝੋਨੇ ਦੀ ਪਰਾਲੀ ਨੂੰ ਸਾਰਾ ਸਾਲ ਚਾਰੇ ਲਈ ਕਿਵੇਂ ਵਰਤਿਆ ਜਾਵੇ, ਬਾਰੇ ਸੈਮੀਨਾਰ ਭਲਕੇ

ਸੰਗਰੂਰ, 8 ਅਕਤੂਬਰ (ਧੀਰਜ ਪਸ਼ੌਰੀਆ)- ਝੋਨੇ ਦੀ ਪਰਾਲੀ ਨੂੰ ਸਮੇਟਣਾ ਜੋ ਪੰਜਾਬ ਦੇ ਕਿਸਾਨਾਂ ਲਈ ਇਕ ਵੱਡੀ ਸਮੱਸਿਆ ਹੈ, ਦੇ ਹੱਲ ਲਈ 10 ਅਕਤੂਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਹਾਲ ਵਿਚ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਮੁੱਖ ...

ਪੂਰੀ ਖ਼ਬਰ »

ਚੰਨੋ ਦੀ ਸਿਹਤਯਾਬੀ ਲਈ ਕੀਤੀ ਅਰਦਾਸ

ਨਦਾਮਪੁਰ/ਚੰਨੋਂ, 8 ਅਕਤੂਬਰ (ਹਰਜੀਤ ਸਿੰਘ ਨਿਰਮਾਣ)- ਬਲਾਕ ਸੰਮਤੀ ਭਵਾਨੀਗੜ੍ਹ ਦੇ ਸਾਬਕਾ ਵਾਈਸ ਚੇਅਰਮੈਨ ਜਸਪਾਲ ਸਿੰਘ ਪਾਲੀ ਚੰਨੋਂ ਜਿਨ੍ਹਾਂ ਦੀ ਪਿਛਲੇ ਦਿਨੀਂ ਸਿਹਤ ਖ਼ਰਾਬ ਹੋ ਜਾਣ ਕਾਰਨ ਉਨ੍ਹਾਂ ਨੂੰ ਅਪੋਲੋ ਦੇ ਡੀ.ਐੱਮ.ਸੀ. ਹਸਪਤਾਲ ਵਿਚ ਦਾਖਲ ਕਰਵਾਇਆ ...

ਪੂਰੀ ਖ਼ਬਰ »

ਦੁਸਹਿਰੇ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ

ਸੰਗਰੂਰ, 8 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)- ਸ੍ਰੀ ਰਾਮਲੀਲ੍ਹਾ ਵੈੱਲਫੇਅਰ ਕਮੇਟੀ ਸ਼ੇਖੂਪੂਰਾ ਸੰਗਰੂਰ ਵਲੋਂ ਸਥਾਨਕ ਮਹਾਰਾਜਾ ਰਣਜੀਤ ਸਿੰਘ ਮਾਰਕੀਟ, ਨਜ਼ਦੀਕ ਸ਼ਨੀ ਦੇਵ ਮੰਦਿਰ ਸੁਨਾਮੀ ਗੇਟ ਵਲੋਂ ਦਸਹਿਰੇ ਦੇ ਤਿਉਹਾਰ ਦੇ ਸੁੱਭ ਮੌਕੇ ਵਿਸ਼ਾਲ ਸੋਭਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX