ਤਾਜਾ ਖ਼ਬਰਾਂ


ਘਨੌਰ ਪੁਲਿਸ ਨੇ ਫੜੀ 410 ਪੇਟੀਆਂ ਸ਼ਰਾਬ
. . .  about 2 hours ago
ਘਨੌਰ,19 ਅਕਤੂਬਰ(ਬਲਜਿੰਦਰ ਸਿੰਘ ਗਿੱਲ)- ਤਿਉਹਾਰਾਂ ਦੇ ਦਿਨਾਂ 'ਚ ਸ਼ਰਾਬ ਦੀ ਬਲੈਕ ਵਿਕਰੀ 'ਤੇ ਨੱਥ ਪਾਉਣ ਲਈ ਵਿੱਡੀ ਮੁਹਿੰਮ ਤਹਿਤ ਘਨੌਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਇੰਸਪੈਕਟਰ ਗੁਰਮੀਤ ਸਿੰਘ...
ਜਲਾਲਾਬਾਦ ਜ਼ਿਮਨੀ ਚੋਣਾਂ ਵਿਚ 239 ਬੂਥ ਵਿਚੋਂ 104 ਬੂਥ ਸੰਵੇਦਨਸ਼ੀਲ ਘੋਸ਼ਿਤ
. . .  about 2 hours ago
ਫ਼ਾਜ਼ਿਲਕਾ, 19 ਅਕਤੂਬਰ (ਪ੍ਰਦੀਪ ਕੁਮਾਰ) - ਹਲਕਾ-79 ਜਲਾਲਾਬਾਦ ਦੀ ਜ਼ਿਮਨੀ ਚੋਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪ੍ਰਬੰਧ ਮੁਕੰਮਲ ਕਰਨ ਅਤੇ ਨਿਰਪੱਖ ਅਤੇ ਸੁਖਾਵੇਂ ਮਾਹੌਲ 'ਚ ਜ਼ਿਮਨੀ ਚੋਣ ਦੇ ਕੰਮ ਨੂੰ ਨੇਪਰੇ...
ਵਿਆਹੁਤਾ ਨੇ ਸਹੁਰਿਆਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਤਲਵੰਡੀ ਸਾਬੋ/ਸੀਂਗੋ ਮੰਡੀ, 19 ਅਕਤੂਬਰ (ਲਕਵਿੰਦਰ ਸ਼ਰਮਾ/ਰਣਜੀਤ ਸਿੰਘ ਰਾਜੂ) - ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਦੀ ਵਿਆਹੁਤਾ ਕਿਰਨਪ੍ਰੀਤ ਕੌਰ ਉਰਫ਼ ਰਾਣੀ (26) ਨੇ ਆਪਣੇ...
550 ਸਾਲਾਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਲਈ ਸਥਾਨਕ ਸਰਕਾਰਾਂ ਵਿਭਾਗ ਦੀਆਂ ਲੱਗੀਆਂ ਡਿਊਟੀਆਂ
. . .  about 2 hours ago
ਮਲੌਦ, 19 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੁਲਤਾਨਪੁਰ ਲੋਧੀ ਵਿਖੇ...
ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਰਤ ਰਤਨ ਦਾ ਦੇਵੇ ਦਰਜਾ -ਮੁਨੀਸ਼ ਤਿਵਾੜੀ
. . .  about 3 hours ago
ਬੰਗਾ, 19 ਅਕਤੂਬਰ (ਜਸਬੀਰ ਸਿੰਘ ਨੂਰਪੁਰ)- ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਬੰਗਾ ਵਿਖੇ ਹੋਈ ਇਕ ਮੀਟਿੰਗ ਦੌਰਾਨ ਕਿਹਾ ਕਿ ਕੇਂਦਰ ਸਰਕਾਰ ...
ਅੱਧਾ ਕਿੱਲੋ ਹੈਰੋਇਨ ਸਮੇਤ ਇਕ ਔਰਤ ਗ੍ਰਿਫ਼ਤਾਰ
. . .  about 3 hours ago
ਜਲੰਧਰ, 19 ਅਕਤੂਬਰ- ਜਲੰਧਰ ਦੇ ਥਾਣਾ ਮਕਸੂਦਾਂ ਦੀ ਪੁਲਿਸ ਨੇ ਇਕ ਔਰਤ ਨੂੰ ਅੱਧਾ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ...
ਨੈਸ਼ਨਲ ਹਾਈਵੇ ਦੀ ਰਕਮ ਹੜੱਪਣ ਦੇ ਦੋਸ਼ 'ਚ 6 ਖ਼ਿਲਾਫ਼ ਮਾਮਲਾ ਦਰਜ
. . .  about 3 hours ago
ਖਮਾਣੋਂ, 19 ਅਕਤੂਬਰ (ਮਨਮੋਹਨ ਸਿੰਘ ਕਲੇਰ) - ਚੰਡੀਗੜ੍ਹ-ਲੁਧਿਆਣਾ ਨੈਸ਼ਨਲ ਹਾਈਵੇ ਦੀ 67 ਲੱਖ ਰੁਪਏ ਦੀ ਰਕਮ ਹੜੱਪਣ ਦੇ ਦੋਸ਼...
ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਆਮ ਸ਼ਰਧਾਲੂ ਵਜੋਂ ਆਉਣਗੇ ਮਨਮੋਹਨ ਸਿੰਘ : ਮਹਿਮੂਦ ਕੁਰੈਸ਼ੀ
. . .  about 2 hours ago
ਨਵੀਂ ਦਿੱਲੀ, 19 ਅਕਤੂਬਰ- ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ। ਕੁਰੈਸ਼ੀ ਨੇ ਦੱਸਿਆ ਕਿ ਪਾਕਿਸਤਾਨ...
ਬਾਰਾਮੁਲਾ 'ਚ ਅੱਤਵਾਦੀਆਂ ਨੇ ਇਕ ਜੂਲਰੀ ਸਟੋਰ ਨੂੰ ਬਣਾਇਆ ਨਿਸ਼ਾਨਾ
. . .  about 3 hours ago
ਸ੍ਰੀਨਗਰ, 19 ਅਕਤੂਬਰ- ਜੰਮੂ-ਕਸ਼ਮੀਰ ਦੇ ਬਾਰਾਮੁਲਾ 'ਚ ਅੱਤਵਾਦੀਆਂ ਨੇ ਇਤ ਜੂਲਰੀ ਸਟੋਰ ਨੂੰ ਨਿਸ਼ਾਨਾ ਬਣਾਇਆ। ਅਜੇ ਤੱਕ ਇਸ ਘਟਨਾ 'ਚ ਕਿਸੇ ਕਿਸਮ ਦੇ ਨੁਕਸਾਨ ...
ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੇ ਮੁਖੀ ਨਿਹੰਗ ਪ੍ਰੇਮ ਸਿੰਘ ਇਕ ਦੁਰਘਟਨਾ 'ਚ ਅਕਾਲ ਚਲਾਣਾ ਕਰ ਗਏ
. . .  about 3 hours ago
ਲੁਧਿਆਣਾ, 19 ਅਕਤੂਬਰ (ਹਰਿੰਦਰ ਸਿੰਘ ਕਾਕਾ)- ਸ੍ਰੀ ਹਜ਼ੂਰ ਸਾਹਿਬ ਸਥਿਤ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੇ ਮੁਖੀ ਨਿਹੰਗ ਪ੍ਰੇਮ ਸਿੰਘ ਅੱਜ ਇਕ ਦੁਰਘਟਨਾ 'ਚ ਅਕਾਲ ਚਲਾਣਾ...
ਟਰੈਕਟਰ ਦੀ ਬੈਟਰੀ ਚੋਰੀ ਕਰਦੇ ਦੋ ਕਾਬੂ
. . .  about 4 hours ago
ਗੁਰੂ ਹਰਸਹਾਏ, 19 ਅਕਤੂਬਰ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਫ਼ਿਰੋਜ਼ਪੁਰ- ਫ਼ਰੀਦਕੋਟ ਰੋਡ 'ਤੇ ਟਰੈਕਟਰ ਟਰਾਲੀ ਯੂਨੀਅਨ ਦੇ ਮੈਂਬਰਾਂ ਵੱਲੋਂ ਟਰੈਕਟਰ ਦੀ ਬੈਟਰੀ ਚੋਰੀ...
ਵਡੋਦਰਾ 'ਚ ਡਿੱਗੀ ਇਮਾਰਤ, 7 ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ
. . .  about 4 hours ago
ਗਾਂਧੀ ਨਗਰ, 19 ਅਕਤੂਬਰ- ਗੁਜਰਾਤ ਦੇ ਵਡੋਦਰਾ 'ਚ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਇਕ ਇਮਾਰਤ ਨੂੰ ਢਾਹੁਣ ਦਾ ਕੰਮ ਕੀਤਾ ਦਾ ਰਿਹਾ ਸੀ ਕਿ ਜਿਸ ਦੌਰਾਨ ਇਹ ਇਮਾਰਤ ਢਹਿ...
ਖੇਡ ਮੰਤਰੀ ਕਿਰਨ ਰਿਜੀਜੂ ਨੇ ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
. . .  about 4 hours ago
ਨਵੀਂ ਦਿੱਲੀ, 19 ਅਕਤੂਬਰ- ਖੇਡ ਮੰਤਰੀ ਕਿਰਨ ਰਿਜੀਜੂ ਨੇ ਰੂਸ 'ਚ ਆਯੋਜਿਤ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਵਧੀਆ ਕਾਰਗੁਜ਼ਾਰੀ ਕਰਨ ਵਾਲੀ ਭਾਰਤੀ...
ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲਿਆਂ 'ਤੇ ਹੋਵੇਗੀ ਕਾਨੂੰਨੀ ਕਾਰਵਾਈ: ਧਰਮਸੋਤ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਜਲਾਲਾਬਾਦ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਦੇ ਚੋਣ ਪ੍ਰਚਾਰ ਵਿਚ ਸ਼ਾਮਿਲ ਹੋਣ ਲਈ ਸ੍ਰੀ ਮੁਕਤਸਰ ਸਾਹਿਬ ...
ਅੱਜ ਸ਼ਾਮ ਪੰਜ ਵਜੇ ਬੰਦ ਹੋ ਜਾਵੇਗਾ ਜ਼ਿਮਨੀ ਚੋਣਾਂ ਦੇ ਲਈ ਚੋਣ ਪ੍ਰਚਾਰ
. . .  about 5 hours ago
ਓਮ ਪ੍ਰਕਾਸ਼ ਧਨਖੜ ਦੇ ਹੱਕ 'ਚ ਸੰਨੀ ਦਿਉਲ ਨੇ ਕੀਤਾ ਚੋਣ ਪ੍ਰਚਾਰ
. . .  about 6 hours ago
ਇਲੈਕਟ੍ਰਾਨਿਕਸ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ
. . .  about 6 hours ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਖ਼ਰਾਬ ਰੌਸ਼ਨੀ ਦੇ ਚੱਲਦਿਆਂ ਰੁਕਿਆ ਮੈਚ
. . .  about 6 hours ago
ਟਿੱਪਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
. . .  about 6 hours ago
ਜ਼ਿਮਨੀ ਚੋਣ ਦੇ ਮੱਦੇਨਜ਼ਰ ਪੁਲਿਸ ਵੱਲੋਂ ਫਲੈਗ ਮਾਰਚ
. . .  about 6 hours ago
ਹਿੰਸਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਚਿਲੀ ਦੇ ਰਾਸ਼ਟਰਪਤੀ ਨੇ ਐਮਰਜੈਂਸੀ ਦਾ ਕੀਤਾ ਐਲਾਨ
. . .  about 7 hours ago
ਸਿੱਖਿਆ ਸਕੱਤਰ ਵੱਲੋਂ ਚੰਗੇ ਨਤੀਜਿਆਂ ਵਾਲੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
. . .  about 7 hours ago
ਹੁਸੈਨੀਵਾਲਾ 1961 ਦੇ ਫ਼ੈਸਲੇ ਦੀ ਤਰਜ਼ ਤੇ ਕਰਤਾਰਪੁਰ ਸਾਹਿਬ ਦੀ ਜ਼ਮੀਨ ਦਾ ਤਬਾਦਲਾ ਕਰਨ ਸਰਕਾਰਾਂ : ਬਾਬਾ ਸਰਬਜੋਤ ਬੇਦੀ
. . .  about 7 hours ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਰੋਹਿਤ ਸ਼ਰਮਾ ਨੇ ਸੈਂਕੜਾ ਕੀਤਾ ਪੂਰਾ, ਭਾਰਤ ਦਾ ਸਕੋਰ 180 ਤੋਂ ਪਾਰ
. . .  about 7 hours ago
ਕੈਪਟਨ ਅਮਰਿੰਦਰ ਸਿੰਘ ਵੱਲੋਂ ਇੰਦੂ ਬਾਲਾ ਦੇ ਹੱਕ 'ਚ ਰੋਡ ਸ਼ੋਅ
. . .  about 7 hours ago
ਰੂਪਨਗਰ ਜੇਲ੍ਹ 'ਚ ਹਵਾਲਾਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 8 hours ago
ਆਰ.ਸੀ.ਈ.ਪੀ. ਦੇ ਵਿਰੋਧ 'ਚ ਸਨਅਤਕਾਰਾਂ ਵੱਲੋਂ ਪੁਤਲਾ ਫ਼ੂਕ ਪ੍ਰਦਰਸ਼ਨ
. . .  about 8 hours ago
ਗੁਰੂਘਰ ਨੂੰ ਦੂਰਬੀਨ ਤੋਂ ਦੇਖਣ ਦੀ 70 ਸਾਲਾ ਦੀ ਮਜਬੂਰੀ ਹੁਣ ਹੋਣ ਜਾ ਰਹੀ ਖ਼ਤਮ : ਪ੍ਰਧਾਨ ਮੰਤਰੀ ਮੋਦੀ
. . .  about 8 hours ago
ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ਦੇ ਏਲਾਨਾਬਾਦ 'ਚ ਰੈਲੀ ਨੂੰ ਸੰਬੋਧਨ ਕੀਤਾ ਸ਼ੁਰੂ
. . .  about 8 hours ago
ਕਮਲੇਸ਼ ਤਿਵਾੜੀ ਕਤਲ ਮਾਮਲਾ : ਪੁਲਿਸ ਨੇ ਟਰੇਨ ਤੋਂ ਕਾਬੂ ਕੀਤੇ ਸ਼ੱਕੀ ਵਿਅਕਤੀ- ਐੱਸ.ਐੱਸ.ਪੀ
. . .  about 9 hours ago
ਕਮਲੇਸ਼ ਤਿਵਾੜੀ ਕਤਲ ਕਾਂਡ ਮਾਮਲੇ ਦਾ 24 ਘੰਟਿਆਂ ਦੇ ਅੰਦਰ ਕੀਤਾ ਪਰਦਾਫਾਸ਼- ਡੀ.ਜੀ.ਪੀ
. . .  about 9 hours ago
ਕਮਲੇਸ਼ ਤਿਵਾੜੀ ਕਤਲ ਕਾਂਡ 'ਚ ਯੂ.ਪੀ. ਦੇ ਡੀ.ਜੀ.ਪੀ ਵੱਲੋਂ ਪ੍ਰੈੱਸ ਕਾਨਫ਼ਰੰਸ ਸ਼ੁਰੂ
. . .  about 9 hours ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਦਾ ਮਸਤੂਆਣਾ ਸਾਹਿਬ ਵਿਖੇ ਹੋਇਆ ਉਦਘਾਟਨ
. . .  about 9 hours ago
ਪੀ.ਐਮ.ਸੀ ਬੈਂਕ ਦੇ ਖਾਤਾ ਧਾਰਕਾਂ ਵੱਲੋਂ ਆਰ.ਬੀ.ਆਈ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ
. . .  about 10 hours ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਭਾਰਤ ਨੂੰ ਲੱਗਾ ਤੀਸਰਾ ਝਟਕਾ, ਕਪਤਾਨ ਕੋਹਲੀ ਆਊਟ
. . .  about 10 hours ago
ਹਲਕਾ ਦਾਖਾ ਵਿਖੇ ਗਰਜਣਗੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ
. . .  about 11 hours ago
ਹਿੰਦ ਪਾਕਿ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  about 12 hours ago
ਕਮਲੇਸ਼ ਤਿਵਾਰੀ ਦੇ ਕਤਲ ਮਾਮਲੇ 'ਚ 6 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ
. . .  about 12 hours ago
ਅੱਜ ਮੋਦੀ ਸਿਰਸਾ ਤੇ ਰੇਵਾੜੀ 'ਚ ਕਰਨਗੇ ਚੋਣ ਰੈਲੀਆਂ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਜਲੰਧਰ 'ਚ ਪੱਤਰਕਾਰ 'ਤੇ ਹਮਲਾ
. . .  1 day ago
ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੇ ਨਾਂ 'ਤੇ ਦਾਦੂਵਾਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 1 hour ago
ਭਿਆਨਕ ਸੜਕ ਹਾਦਸੇ 'ਚ 4 ਵਿਅਕਤੀਆਂ ਦੀ ਮੌਤ
. . .  about 1 hour ago
ਜਥੇਦਾਰ ਦਾਦੂਵਾਲ ਨੂੰ ਗ੍ਰਿਫ਼ਤਾਰੀ ਉਪਰੰਤ ਦੇਰ ਸ਼ਾਮ ਅਦਾਲਤ 'ਚ ਕੀਤਾ ਪੇਸ਼
. . .  about 1 hour ago
ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ
. . .  about 1 hour ago
ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਦਰ ਬਾਜ਼ਾਰ ਵਿਖੇ ਹੋਇਆ ਹੰਗਾਮਾ
. . .  1 day ago
ਸਿਹਤ ਵਿਭਾਗ ਨੇ 1 ਕੁਇੰਟਲ 60 ਕਿੱਲੋ ਨਕਲੀ ਘਿਉ ਕੀਤਾ ਜ਼ਬਤ
. . .  1 day ago
ਪਾਕਿਸਤਾਨ ਸਰਕਾਰ ਵੱਲੋਂ ਸੰਗਤਾਂ ਤੋਂ 20 ਡਾਲਰ ਵਸੂਲਣਾ ਯੋਗ ਨਹੀਂ : ਪ੍ਰੋ. ਬਡੂੰਗਰ
. . .  1 day ago
ਕੈਪਟਨ ਨੇ ਇਮਰਾਨ ਖਾਨ ਨੂੰ ਸ਼ਰਧਾਲੂਆਂ 'ਤੇ ਲਗਾਈ ਫ਼ੀਸ ਵਾਪਸ ਲੈਣ ਦੀ ਕੀਤੀ ਅਪੀਲ
. . .  1 minute ago
ਪੰਜਾਬ ਦੀ ਸਿਆਸਤ 'ਚ 21 ਤਰੀਕ ਨੂੰ ਪਵੇਗਾ ਨਵਾਂ ਮੋੜ - ਸੁਖਬੀਰ ਬਾਦਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਮਹਾਨਤਾ ਸ਼ਕਤੀਸ਼ਾਲੀ ਹੋਣ ਵਿਚ ਨਹੀਂ ਹੁੰਦੀ, ਸਗੋਂ ਸ਼ਕਤੀ ਦੀ ਸਹੀ ਅਤੇ ਉਚਿਤ ਵਰਤੋਂ ਕਰਨ ਵਿਚ ਹੁੰਦੀ ਹੈ। -ਹੈਨਰੀ ਵਾਰਡ

ਖੰਨਾ / ਸਮਰਾਲਾ

ਵੱਖ-ਵੱਖ ਥਾੲੀਂ ਦੁਸਹਿਰੇ ਦਾ ਤਿਉਹਾਰ ਮਨਾਇਆ

ਖੰਨਾ, 8 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਪੁਲਿਸ ਜ਼ਿਲ੍ਹੇ ਦੇ ਕਸਬਿਆਂ ਪਾਇਲ, ਖੰਨਾ, ਦੋਰਾਹਾ, ਮਾਛੀਵਾੜਾ, ਬੀਜਾ, ਸਮਰਾਲਾ, ਮਲੌਦ, ਜੌੜੇਪੁਲ ਜਰਗ, ਰਾੜਾ ਸਾਹਿਬ, ਤੋਂ ਇਲਾਵਾ ਕੁਹਾੜਾ, ਸਾਹਨੇਵਾਲ, ਡੇਹਲੋਂ ਅਤੇ ਅਹਿਮਦਗੜ੍ਹ ਵਿਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਈ ਵਿਧਾਇਕ, ਐਮ.ਪੀ., ਸਾਬਕ ਵਿਧਾਇਕ, ਵੱਖ- ਵੱਖ ਪਾਰਟੀਆਂ ਦੇ ਨੇਤਾ, ਐੱਸ. ਐੱਸ. ਪੀ., ਐੱਸ. ਪੀ. ਅਤੇ ਇਲਾਕੇ ਦੇ ਡੀ. ਐੱਸ. ਪੀ. ਤੋਂ ਇਲਾਵਾ ਐੱਸ. ਡੀ. ਐਮ. ਵੀ ਇਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੋਏ | ਪੁਲਿਸ ਜ਼ਿਲ੍ਹਾ ਖੰਨਾ ਵਿਚ ਕਈ ਦਰਜਨ ਥਾਵਾਂ 'ਤੇ ਦੁਸਹਿਰਾ ਮਨਾਇਆ ਗਿਆ ਅਤੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸਾੜੇ ਗਏ | ਪਾਇਲ ਵਿਚ ਵਿਸ਼ੇਸ਼ ਤੌਰ 'ਤੇ ਦੁਸਹਿਰਾ ਵੱਖਰੀ ਤਰ੍ਹਾਂ ਮਨਾਇਆ ਗਿਆ, ਜਿੱਥੇ ਰਾਵਣ ਦੀ ਪੂਜਾ ਕੀਤੀ ਗਈ |
ਖੰਨਾ 'ਚ ਮਨਾਇਆ ਗਿਆ ਸ਼ਾਨਦਾਰ ਦੁਸਹਿਰਾ
ਖੰਨਾ -ਭਾਰਤੀ ਸੱਭਿਆਚਾਰ ਅਤੇ ਹਿੰਦੂ ਧਰਮ ਦਾ ਪ੍ਰਮੁੱਖ ਤਿਉਹਾਰ ਦੁਸਹਿਰਾ ਖੰਨਾ ਸ਼ਹਿਰ ਵਿਚ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਥਾਨਕ ਮਿਲਟਰੀ ਗਰਾਊਾਡ ਵਿਚ ਦੁਸਹਿਰੇ ਦੇ ਤਿਉਹਾਰ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਤੇ ਇਲਾਕਾ ਨਿਵਾਸੀ ਪੁੱਜੇ | ਦੁਸਹਿਰੇ ਨੂੰ ਵੇਖਣ ਲਈ ਅੱਜ ਸਵੇਰ ਤੋਂ ਸ਼ਹਿਰ ਨਿਵਾਸੀ ਮਿਲਟਰੀ ਗਰਾੳਾੂਡ ਵਿਚ ਪਹੁੰਚਣੇ ਸ਼ੁਰੂ ਹੋ ਗਏ ਅਤੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ 'ਤੇ ਪੁਰਾਤਨ ਆਸਥਾ ਅਨੁਸਾਰ ਜੌਾ ਦੇ ਬੂਟੇ ਰੱਖ ਕੇ ਮੱਥਾ ਟੇਕਦੇ ਨਜ਼ਰ ਆਏ | ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਤੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ, ਜਦੋਂ ਕਿ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਨਗਰ ਕੌਾਸਲ ਪ੍ਰਧਾਨ ਵਿਕਾਸ ਮਹਿਤਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ | ਸਮਾਗਮ ਦੀ ਪ੍ਰਧਾਨਗੀ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਅਤੇ ਐੱਸ. ਡੀ. ਐਮ. ਸੰਦੀਪ ਸਿੰਘ ਨੇ ਕੀਤੀ | ਇਸ ਮੌਕੇ ਰੁਪਿੰਦਰ ਸਿੰਘ ਰਾਜਾ ਗਿੱਲ, ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਜਤਿੰਦਰ ਪਾਠਕ, ਰਾਜੇਸ਼ ਡਾਲੀ, ਜੈ ਗੋਪਾਲ ਗੁਪਤਾ, ਹਰਬੰਸ ਸਿੰਘ ਰੋਸ਼ਾ, ਅਜੈ ਸੂਦ, ਕੁਲਦੀਪ ਗੋਇਲ, ਅਮਿਤ ਤਿਵਾੜੀ, ਜਤਿੰਦਰ ਦੇਵਗਨ, ਵਿਨੋਦ ਦੱਤ, ਜਸਵਿੰਦਰ ਸਿੰਘ ਲੋਟੇ, ਜੈ ਦੇਵ ਗੋਇਲ ਅਤੇ ਵਿਨੋਦ ਵਸ਼ਿਸ਼ਟ ਆਦਿ ਮੋਹਤਬਰ ਸ਼ਖ਼ਸੀਅਤਾਂ ਵਜੋਂ ਪੁੱਜੇ |
ਇਸ ਮੌਕੇ ਸਮਾਗਮ ਵਿਚ ਜਿੱਥੇ ਸੰੁਦਰ ਝਾਕੀਆਂ ਪੇਸ਼ ਕਰਨ ਵਾਲੇ ਮੰਦਰ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ ਗਿਆ | ਵਿਧਾਇਕ ਗੁਰਕੀਰਤ ਸਿੰਘ, ਲੋਕ ਸਭਾ ਮੈਂਬਰ ਅਮਰ ਸਿੰਘ, ਐੱਸ. ਐੱਸ. ਪੀ. ਖੰਨਾ ਗੁਰਸ਼ਰਨਦੀਪ ਸਿੰਘ ਗਰੇਵਾਲ, ਕੌਾਸਲ ਪ੍ਰਧਾਨ ਵਿਕਾਸ ਮਹਿਤਾ ਅਤੇ ਦੁਸਹਿਰਾ ਕਮੇਟੀ ਪ੍ਰਧਾਨ ਵਿਸ਼ਾਲ ਬੌਬੀ ਆਦਿ ਵਲੋਂ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਦਾ ਦਹਿਨ ਕੀਤਾ ਗਿਆ | ਇਸ ਮੌਕੇ ਦੁਸਹਿਰਾ ਕਮੇਟੀ ਖੰਨਾ ਵਲੋਂ ਮੋਹਤਬਰ ਸ਼ਖ਼ਸੀਅਤਾਂ ਤੇ ਭਗਵਾਨ ਸ੍ਰੀ ਰਾਮ, ਲਛਮਣ, ਮਾਤਾ ਸੀਤਾ ਤੇ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਸਤਨਾਮ ਸਿੰਘ ਸੋਨੀ, ਸਾਬਕ ਜ਼ਿਲ੍ਹਾ ਭਾਜਪਾ ਪ੍ਰਧਾਨ ਰਣਜੀਤ ਸਿੰਘ ਹੀਰਾ, ਪੁਸ਼ਕਰਰਾਜ ਸਿੰਘ, ਸ਼ਮਿੰਦਰ ਸਿੰਘ ਮਿੰਟੂ, ਕੌਾਸਲਰ ਜਤਿੰਦਰ ਦੇਵਗਨ, ਵਿਜੇ ਸ਼ਰਮਾ, ਕਵਿਤਾ ਗੁਪਤਾ, ਜਸਵੀਰ ਸਿੰਘ ਜੱਸੀ ਕਾਲੀਰਾਓ, ਪ੍ਰਤਾਪ ਸਿੰਘ ਜੋਤੀ, ਵੇਦ ਪ੍ਰਕਾਸ਼, ਸੰਜੀਵ ਧਮੀਜਾ, ਗੁਰਮੀਤ ਨਾਗਪਾਲ, ਰਵਿੰਦਰ ਬੱਬੂ, ਰਾਜ ਕੁਮਾਰ ਮੈਨਰੋ, ਸ਼ਾਮ ਲਾਲ, ਰਾਜੀਵ ਰਾਏ ਮਹਿਤਾ, ਹਰਦੀਪ ਸਿੰਘ ਨੀਨੂ, ਰਾਜ਼ੇਸ ਕੁਮਾਰ ਮੇਛੀ, ਨਵਲ ਅਗਰਵਾਲ, ਬਾਸੂ ਬੱਤਰਾ, ਅਮਰੀਸ਼ ਖੰਨਾ, ਅਨੁਜ ਛਾਹੜੀਆ, ਮੁਕੇਸ਼ ਗੋਇਲ, ਗੁਰਮੁਖ ਸਿੰਘ, ਚਾਹਲ, ਸੁਦਰਸ਼ਨ ਵਰਮਾ ਪੱਪੀ, ਅਮਨ ਕਟਾਰੀਆ, ਡਾ. ਹੰਸ ਰਾਜ ਸੂਦ, ਰਮਨ ਖੁੱਲਰ, ਸੰਜੇ ਘਈ, ਪਵਨ ਸਚਦੇਵਾ, ਨੀਰਜ ਵਰਮਾ ਰਿੰਪੀ, ਹਰਿੰਦਰ ਕਨੇਚ, ਹੰਸਰਾਜ ਵਿਰਾਨੀ, ਲਲਿਤ ਸ਼ਰਮਾ, ਰਣਵੀਰ ਸਿੰਘ ਕਾਕਾ, ਡਬਲੂ ਚੰਦਰਾ, ਕਰਮਜੀਤ ਸਿੰਘ ਸਿਫ਼ਤੀ, ਚੇਅਰਮੈਨ ਰਾਜਿੰਦਰ ਪੁਰੀ, ਵਿਸ਼ਾਲ ਬੌਬੀ, ਸੀ. ਏ. ਰਾਕੇਸ਼ ਦੁਆ, ਚਿੰਟੂ, ਉਪ ਪ੍ਰਧਾਨ ਵਿਪਿਨ ਗੋਇਲ ਅਤੇ ਵਿਨੋਦ ਸ਼ਰਮਾ, ਮੋਹਿਤ ਗੋਇਲ ਆਦਿ ਹਾਜ਼ਰ ਸਨ |
ਬੱਚਿਆਂ ਨੇ ਮਨਾਇਆ ਦੋ ਥਾਵਾਂ 'ਤੇ ਦਸਹਿਰਾ
ਖੰਨਾ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੀ ਨਵੀਂ ਆਬਾਦੀ ਇਲਾਕੇ ਵਿਚ ਸਮਰਾਲਾ ਰੋਡ ਦੀ ਗੁਰੂ ਨਾਨਕ ਸਟਰੀਟ ਦੇ ਸੁਚੇਤਾ ਚੌਕ 'ਚ ਦੁਸਹਿਰੇ ਦਾ ਤਿਉਹਾਰ ਬੱਚਿਆਂ ਵਲੋਂ ਰਾਵਣ ਦਾ ਪੁਤਲਾ ਫ਼ੂਕ ਕੇ ਮਨਾਇਆ ਗਿਆ |
ਇਸ ਮੌਕੇ ਕੌਾਸਲਰ ਵੇਦ ਪ੍ਰਕਾਸ਼ ਤੇ ਅਕਾਲੀ ਆਗੂ ਗੁਰਦੀਪ ਸਿੰਘ ਨੀਟਾ ਨੇ ਪੁਤਲੇ ਨੂੰ ਅਗਨੀ ਦਿਖਾਉਣ ਦੀ ਰਸਮ ਅਦਾ ਕੀਤੀ | ਦੁਸਹਿਰਾ ਮਨਾਉਣ ਵਾਲੇ ਬੱਚਿਆਂ ਵਿਚ ਮੁੱਖ ਤੌਰ 'ਤੇ ਗੁਰਸਿਮਰਨ ਸਿੰਘ, ਬਿੱਟੂ ਆੜ੍ਹਤੀ, ਗੁਰਅੰਮਿ੍ਤਪਾਲ ਸਿੰਘ, ਜਸਕਰਨ ਗੱਗੀ, ਹਰਸਿਮਰਨਜੀਤ ਸਿੰਘ, ਗੁਰੀ, ਪਾਰਸ, ਹਿਮਾਂਸ਼ੂ, ਨੰਨੂੰ ਆਦਿ ਸ਼ਾਮਿਲ ਸਨ | ਇਸ ਤੋਂ ਇਲਾਵਾ ਇਸੇ ਗਲੀ ਵਿਚ ਇਕ ਹੋਰ ਰਾਵਣ ਦਾ ਪੁਤਲਾ ਵੀ ਬੱਚਿਆਂ ਵਲੋਂ ਦੁਸਹਿਰਾ ਮਨਾਇਆ ਗਿਆ | ਜਿਸ ਨੂੰ ਅੱਗ ਲਾਉਣ ਦੀ ਰਸਮ ਗੁਰਅੰਮਿ੍ਤਪਾਲ ਸਿੰਘ, ਹਰਸਿਮਰਨਜੀਤ ਸਿੰਘ, ਰੁਦਰਪ੍ਰਤਾਪ, ਨਵਜੋਤ ਸਿੰਘ, ਸੁਰਿੰਦਰ ਸਿੰਘ ਆਦਿ ਨੇ ਨਿਭਾਈ |
ਦੁਸਹਿਰੇ ਮੌਕੇ ਰਮਾਇਣ ਦੇ ਪਾਠ ਦੇ ਭੋਗ ਪਾਏ
ਖੰਨਾ (ਹਰਜਿੰਦਰ ਸਿੰਘ ਲਾਲ) - ਕੁਟੀਆ ਸਵਾਮੀ ਸਵਰੂਪਾਨੰਦ ਮਹਾਰਾਜ ਕਲਾਲਮਾਜਰਾ ਸਮਰਾਲਾ ਰੋਡ ਖੰਨਾ ਵਿਖੇ ਸਵਾਮੀ ਸਵਰੂਪਾਨੰਦ ਵਲੋਂ ਚਲਾਈ ਗਈ ਰਮਾਇਣ ਪਾਠ ਦੀ ਲੜੀ ਦੇ ਦੁਸਹਿਰੇ ਦੇ ਪਾਵਨ ਮੌਕੇ 'ਤੇ ਭੋਗ ਪਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਸ਼ਿਰਕਤ ਕੀਤੀ | ਇਸ ਮੌਕੇ ਦੇਸ਼ ਭਰ ਤੋਂ ਆਏ ਸਾਧੂ ਸੰਤਾਂ ਨੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ 'ਤੇ ਹਾਜ਼ਰ ਗੱਦੀ ਨਸ਼ੀਨ ਮਹਾਰਾਜ ਰਾਮ ਮੁਨੀ ਨੇ ਨਾਮ ਤੇ ਮਹਿਮਾ ਦੇ ਬਾਰੇ ਵਿਸਥਾਰ ਨਾਲ ਦੱਸਿਆ | ਇਸ ਮੌਕੇ ਬਾਬਾ ਬਰਫ਼ਾਨੀ, ਬਾਬਾ ਬਾਲ ਮੁਨੀ, ਗੁਰਦੀਪ ਸਿੰਘ ਪੱਟੀ, ਮੇਹਰ ਮਸਤਾਨਾ, ਦਰਸ਼ਨ ਸਿੰਘ, ਰਣਜੀਤ ਸਿੰਘ ਆਦਿ ਹਾਜਰ ਸਨ |
ਨਿਊ ਖੰਨਾ ਸਿਟੀ 'ਚ ਮਨਾਇਆ ਗਿਆ ਦਸਹਿਰਾ
ਖੰਨਾ (ਹਰਜਿੰਦਰ ਸਿੰਘ ਲਾਲ) - ਨਿਊ ਖੰਨਾ (ਬਾਕੀ ਸਫ਼ਾ 9 'ਤੇ)
ਸਿਟੀ ਵਿਚ ਦੁਸਹਿਰਾ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਦਾ ਪ੍ਰਬੰਧ ਨਿਊ ਖੰਨਾ ਸਿਟੀ ਵੈੱਲਫੇਅਰ ਸੁਸਾਇਟੀ ਵਲੋਂ ਰਮਲਾ ਕੌੜਾ ਦੀ ਦੀ ਪ੍ਰਧਾਨਗੀ ਵਿਚ ਕੀਤਾ ਗਿਆ | ਸਮਾਗਮ ਵਿਚ ਸਮੂਹ ਕਾਲੋਨੀ ਦੇ ਵਸਨੀਕ ਪਰਿਵਾਰਾਂ ਨੇ ਹਿੱਸਾ ਲਿਆ | ਇਸ ਮੌਕੇ ਰਾਵਨ ਦੇ ਦਹਿਨ ਤੋਂ ਬਾਅਦ ਆਤਿਸ਼ਬਾਜ਼ੀ ਵੀ ਕੀਤੀ ਗਈ | ਇਸ ਮੌਕੇ ਚੇਅਰਮੈਨ ਰਮਲਾ ਕੌੜਾ, ਪ੍ਰਧਾਨ ਗੌਰਵ ਅਗਰਵਾਲ, ਸਕੱਤਰ ਚਿਰਾਗ਼ ਅਗਰਵਾਲ, ਮੋਹਿਤ ਗੋਇਲ ਪੌਾਪੀ, ਸਨੀ ਕੌੜਾ, ਰੁਪਿੰਦਰ ਸਿੰਘ ਰਾਜਾ ਗਿੱਲ, ਸੰਜੇ ਘਈ, ਚਿਕੂ ਟੰਡਨ, ਬੌਬੀ ਭੰਡਾਰੀ, ਸੰਦੀਪ ਕੁਮਾਰ, ਮਨੀਸ਼ ਭਾਂਬਰੀ, ਨੀਤੂ, ਰੀਤਿਕਾ, ਸਵੇਤਾ, ਮੇਘਾ, ਰੋਮਿਕਾ, ਪੂਜਾ, ਨਰਿੰਦਰਜੀਤ ਸਿੰਘ , ਅਮਿਤ ਲੂੰਬਾ ਆਦਿ ਹਾਜ਼ਰ ਸਨ |
ਸਨ ਸਿਟੀ ਕਾਲੋਨੀ 'ਚ ਫਰੈਂਡਜ਼ ਕਲੱਬ ਵਲੋਂ ਦੁਸਹਿਰਾ ਮਨਾਇਆ
ਖੰਨਾ (ਹਰਜਿੰਦਰ ਸਿੰਘ ਲਾਲ)-ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਖੰਨਾ ਵਿਚ ਚਹਿਲ ਪਹਿਲ ਰਹੀ | ਇਸ ਕੜੀ ਤਹਿਤ ਸਥਾਨਕ ਅਮਲੋਹ ਰੋਡ 'ਤੇ ਸਥਿਤ ਇਲਾਕੇ ਦੀ ਪ੍ਰਮੁੱਖ ਸਨ ਸਿਟੀ ਕਾਲੋਨੀ ਵਿਚ ਔਰਤਾਂ ਵਲੋਂ ਗਠਿਤ ਕੀਤੇ ਗਿਆ ਫਰੈਂਡਜ਼ ਕਲੱਬ ਵਲੋਂ ਦੁਸਹਿਰਾ ਫ਼ੇਟ ਆਯੋਜਿਤ ਕੀਤਾ ਗਿਆ |
ਇਸ ਮੌਕੇ ਵੱਡੀ ਗਿਣਤੀ ਵਿਚ ਕਾਲੋਨੀ ਨਿਵਾਸੀਆਂ ਨੇ ਹਿੱਸਾ ਲਿਆ | ਇਸ ਮੌਕੇ ਔਰਤਾਂ ਦੀ ਟੀਮ ਵਿਚ ਜਸਲੀਨ ਕੌਰ, ਨਵਨੀਤ ਕੌਰ, ਰੁਪਿੰਦਰ ਕੌਰ, ਰਿੰਪਲ ਮੁੰਡੇ, ਕਵਿਤਾ ਗੁਪਤਾ, ਸੋਨਿਕਾ ਗੁਪਤਾ, ਸੋਨੀਆ ਕਾਂਸਲ, ਕਰਿਤ ਅਗਰਵਾਲ, ਨੀਰੂ ਕੁਮਾਰ ਅਤੇ ਰੀਸ਼ਾ ਕੁਮਾਰੀ ਆਦਿ ਸ਼ਾਮਿਲ ਸਨ |
ਪਾਇਲ 'ਚ ਰਾਵਣ ਦੇ ਪੱਕੇ ਬੁੱਤ ਦੀ ਕੀਤੀ ਗਈ ਪੂਜਾ
ਪਾਇਲ/ਖੰਨਾ (ਹਰਜਿੰਦਰ ਸਿੰਘ ਲਾਲ)- ਜਿੱਥੇ ਇਕ ਪਾਸੇ ਪੂਰੇ ਭਾਰਤ ਵਿਚ ਦੁਸਹਿਰੇ ਵਾਲੇ ਦਿਨ ਰਾਵਣ ਦੇ ਨਾਲ ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਅਗਨੀ ਭੇਟ ਕੀਤੇ ਜਾਂਦੇ ਹਨ, ਉੱਥੇ ਦੂਜੇ ਪਾਸੇ ਦੁਸਹਿਰਾ ਨੂੰ ਪੰਜਾਬ ਦੇ ਪਾਇਲ ਵਿਚ ਚਾਰ ਵੇਦਾਂ ਦੇ ਗਿਆਨ ਵਾਲੇ ਰਾਵਣ ਨੂੰ ਜਲਾਇਆ ਨਹੀਂ ਜਾਂਦਾ | ਬਲਕਿ ਉਸ ਦੀ ਪੂਜਾ ਕੀਤੀ ਜਾਂਦੀ ਹੈ ਤੇ ਇਹ ਪੂਜਾ ਸਾਰਾ ਦਿਨ ਚੱਲਦੀ ਰਹਿੰਦੀ ਹੈ | ਜਾਣਕਾਰਾਂ ਦੀ ਮੰਨੀਏ ਤਾਂ ਇਹ ਪੂਜਾ 1835 ਤੋਂ ਚੱਲਦੀ ਆ ਰਹੀ ਹੈ, ਜਿਸ ਨੂੰ ਦੂਬੇ ਬਰਾਦਰੀ ਦੇ ਲੋਕ ਨਿਭਾਉਂਦੇ ਆ ਰਹੇ ਹਨ, ਇਸ ਬਿਰਾਦਰੀ ਦੇ ਲੋਕ ਦੇਸ਼ ਵਿਦੇਸ਼ ਤੋਂ ਇੱਥੇ ਆ ਕੇ ਰਾਮ-ਲੀਲ੍ਹਾ ਤੇ ਦੁਸਹਿਰਾ ਮੇਲੇ ਦਾ ਆਯੋਜਨ ਕਰਦੇ ਹਨ ਅਤੇ ਰਾਵਣ ਦੀ ਵਿਧੀਵਤ ਪੂਜਾ ਕਰਦੇ ਹਨ |
ਮਲੌਦ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ
ਮਲੌਦ, (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਦੁਸਹਿਰੇ ਦਾ ਤਿਉਹਾਰ ਕਸਬਾ ਮਲੌਦ ਵਿਖੇ ਟਰੱਕ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਕਾਕਾ ਰੋੜੀਆ ਦੀ ਸਰਪ੍ਰਸਤੀ ਹੇਠ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਸਾਬਕਾ ਮੰਤਰੀ ਤੇਜ਼ ਪ੍ਰਕਾਸ਼ ਸਿੰਘ ਕੋਟਲੀ ਅਤੇ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਜਿੱਥੇ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ, ਉੱਥੇ ਚੇਅਰਮੈਨ ਰਜਿੰਦਰ ਸਿੰਘ ਕਾਕਾ ਰੋੜੀਆਂ ਅਤੇ ਸਮੂਹ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ |
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਯਾਦਵਿੰਦਰ ਸਿੰਘ ਜੰਡਾਲੀ, ਸੰਜੀਵ ਪੁਰੀ ਮਲੌਦ, ਸਾਬਕਾ ਪ੍ਰਧਾਨ ਅਮਰਦੀਪ ਮੜਕਣ, ਪ੍ਰਧਾਨ ਮਲਕੀਤ ਸਿੰਘ ਗੋਗਾ, ਪ੍ਰਧਾਨ ਜਗਤਾਰ ਸਿੰਘ ਦੌਦ, ਕਮਲਜੀਤ ਸਿੰਘ ਸਿਆੜ੍ਹ, ਪ੍ਰੋ. ਗੁਰਮੁੱਖ ਸਿੰਘ ਗੋਮੀ, ਜਸਵੰਤ ਸਿੰਘ ਬੇਰਕਲਾਂ, ਪ੍ਰਧਾਨ ਗੁਰਦੀਪ ਸਿੰਘ ਜੁਲਮਗੜ੍ਹ, ਹਰਵਿੰਦਰ ਸਿੰਘ ਚੀਮਾ, ਗੁਰਪ੍ਰੀਤ ਸਿੰਘ ਸਹਾਰ ਮਾਜਰਾ, ਗੁਰਪ੍ਰੀਤ ਸਿੰਘ ਗੋਪੀ ਖੇੜੀ, ਅਵਤਾਰ ਸਿੰਘ ਭੋਲਾ, ਵਿਪਨ ਕੁਮਾਰ, ਟੈਰੀ ਪੁਰੀ, ਗੁਰਜੰਟ ਸਿੰਘ ਬਿੱਲੂ, ਗੁਰਦੀਪ ਸਿੰਘ ਕਾਲਾ, ਰਛਪਾਲ ਸਿੰਘ ਪਾਲਾ (ਸਾਰੇ ਕੌਾਸਲਰ), ਮਾ. ਜਗਦੀਸ਼ ਸਿੰਘ, ਗੁਰਜੀਤ ਸਿੰਘ ਰੋੜੀਆ, ਰਾਕੇਸ਼ ਕੁਮਾਰ, ਸਤਪਿੰਦਰ ਸਿੰਘ ਸੱਤੂ, ਚਮਕੌਰ ਸਿੰਘ ਰੋੜੀਆ, ਨਿਰਮਲ ਸਿੰਘ ਨਿੰਮਾ ਖੇੜੀ ਆਦਿ ਹਾਜਰ ਸਨ |
ਚੇਅਰਮੈਨ ਰਾਜਿੰਦਰ ਸਿੰਘ ਕਾਕਾ ਰੋੜੀਆ, ਪ੍ਰਧਾਨ ਅਮਰਦੀਪ ਮੜਕਣ, ਕੌਾਸਲਰਾਂ ਅਤੇ ਪ੍ਰਬੰਧਕਾਂ ਵਲੋਂ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ |
ਦੁਸਹਿਰੇ ਦਾ ਤਿਉਹਾਰ ਮਨਾਇਆ
ਸਮਰਾਲਾ (ਬਲਜੀਤ ਸਿੰਘ ਬਘੌਰ/ਸੁਰਜੀਤ ਸਿੰਘ)-ਅੱਜ ਦੁਸਹਿਰੇ ਦੇ ਤਿਉਹਾਰ ਮੌਕੇ ਰਾਮ ਲੀਲ੍ਹਾ ਕਮੇਟੀ, ਨੇੜੇ ਬਾਬਾ ਗੜ੍ਹੀ ਵਾਲਾ ਮੰਦਿਰ ਵਲੋਂ ਸ਼ਹਿਰ ਵਾਸੀਆਂ ਅਤੇ ਪ੍ਰਬੰਧਕਾਂ ਦੀ ਮੌਜੂਦਗੀ ਵਿਚ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਦਾ ਦਹਿਨ ਕੀਤਾ ਗਿਆ | ਕਮੇਟੀ ਦੇ ਸੱਦੇ 'ਤੇ ਪਹੁੰਚੇ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਦੇ ਹਲਕਾ ਇੰਚਾਰਜ ਜਥੇਦਾਰ ਸੰਤਾ ਸਿੰਘ ਉਮੈਦਪੁਰ ਨੇ ਕਿਹਾ ਕਿ ਸਾਨੂੰ ਆਪਣੇ ਸਮਾਜ ਅੰਦਰੋਂ ਬੁਰਾਈ ਮਾਰਨ ਦੀ ਲੋੜ ਹੈ | ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਢਿੱਲੋਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਰਾਵਣ ਦੇ ਪੁਤਲਿਆਂ ਦਾ ਦਹਿਨ ਕਰਨ ਸਮੇਂ ਕਮੇਟੀ ਦੇ ਸਰਪ੍ਰਸਤ ਰਾਜਿੰਦਰ ਸਿੰਘ ਢਿੱਲੋਂ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਸ਼ਹਿਰੀ ਪ੍ਰਧਾਨ ਸੁਰਿੰਦਰਪਾਲ ਸਿੰਘ ਢਿੱਲੋਂ, ਪ੍ਰਧਾਨ ਰਵੀ ਥਾਪਰ, ਡਾਇਰੈਕਟਰ ਤੇ ਸੰਚਾਲਕ ਵਿਜੇ ਬੱਲੀ, ਮਨਦੀਪ ਸਿੰਘ ਚੋਪੜਾ, ਬਲਰਾਮ ਸ਼ਰਮਾ, ਸਤਵੰਤ ਰਾਏ ਬਿੱਟੂ, ਕੌਾਸਲਰ ਪ੍ਰਕਾਸ਼ ਕੌਰ, ਸੁਖਵਿੰਦਰ ਸਿੰਘ ਢਿੱਲੋਂ, ਗਗਨ ਥਾਪਰ, ਦਲਬੀਰ ਸਿੰਘ ਕੰਗ ਆਦਿ ਹਾਜ਼ਰ ਸਨ |
ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਮਾਛੀਵਾੜਾ ਸਾਹਿਬ (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਸਾਹਿਬ ਦੇ ਦੁਸਹਿਰਾ ਮੈਦਾਨ ਵਿਖੇ ਰਾਮ-ਲੀਲ੍ਹਾ ਦੇ 12 ਦਿਨਾਂ ਮੰਚਨ ਉਪਰੰਤ ਅੱਜ ਸਰਵਹਿੱਤਕਾਰੀ ਸਭਾ ਸ੍ਰੀ ਰਾਮ ਲੀਲ੍ਹਾ ਕਮੇਟੀ ਦੇ ਚੇਅਰਮੈਨ ਮੋਹਿਤ ਕੁੰਦਰਾ ਤੇ ਪ੍ਰਧਾਨ ਦਵਿੰਦਰ ਸਿੰਘ ਬਵੇਜਾ ਦੀ ਅਗਵਾਈ ਹੇਠ ਦੁਸਹਿਰੇ ਦਾ ਤਿਉਹਾਰ ਇਲਾਕੇ ਦੇ ਲੋਕਾਂ ਵਲੋਂ ਵੱਡੀ ਗਿਣਤੀ 'ਚ ਸ਼ਾਮਿਲ ਹੋ ਕੇ ਧੂਮਧਾਮ ਨਾਲ ਮਨਾਇਆ ਗਿਆ | ਦੁਸਹਿਰਾ ਮੇਲੇ 'ਚ ਪੁੱਜੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਭਗਵਾਨ ਸ੍ਰੀ ਰਾਮ, ਮਾਤਾ ਸੀਤਾ ਤੇ ਲਛਮਣ ਦੇ ਸਜਾਏ ਸਵਰੂਪਾਂ ਅੱਗੇ ਸੀਸ ਝੁਕਾਇਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਸ਼ਮੂਲੀਅਤ ਕੀਤੀ | ਦੇਰ ਸ਼ਾਮ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਬਜਰੰਗ ਬਲੀ ਹਨੂੰਮਾਨ ਤੇ ਨਗਰ ਕੌਾਸਲ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਅਗਨੀ ਦਿਖਾਈ | ਦੁਸਹਿਰਾ ਮੇਲੇ 'ਚ ਆਏ ਲੋਕਾਂ ਦੀ ਸੁਰੱਖਿਆ ਲਈ ਡੀ. ਐੱਸ. ਪੀ. ਸਮਰਾਲਾ ਐੱਚ. ਐੱਸ. ਮਾਨ, ਨਾਇਬ ਤਹਿਸੀਲਦਾਰ ਵਿਜੈ ਕੁਮਾਰ ਤੇ ਥਾਣਾ ਮੁਖੀ ਗੁਰਦੀਪ ਸਿੰਘ ਬਰਾੜ ਵੱਡੀ ਗਿਣਤੀ 'ਚ ਪੁਲਿਸ ਫੋਰਸ ਸਮੇਤ ਸੁਰੱਖਿਆ ਲਈ ਤਾਇਨਾਤ ਰਹੇ | ਇਸ ਮੌਕੇ ਸਰਪ੍ਰਸਤ ਦਲਜੀਤ ਸਿੰਘ ਗਿੱਲ, ਸ਼ਕਤੀ ਆਨੰਦ, ਕਸਤੂਰੀ ਲਾਲ ਮਿੰਟੂ, ਪੀ. ਏ. ਰਾਜੇਸ਼ ਕੁਮਾਰ ਬਿੱਟੂ, ਸਰਪੰਚ ਛਿੰਦਰਪਾਲ ਹਿਯਾਤਪੁਰ, ਕੌਾਸਲਰ ਗੁਰਨਾਮ ਖ਼ਾਲਸਾ ਸਮੇਤ ਸਭਾ ਦੇ ਮੈਂਬਰ ਵੀ ਮੌਜੂਦ ਸਨ |
ਘੁਡਾਣੀ ਕਲਾਂ 'ਚ ਦੁਸਹਿਰਾ ਮਨਾਇਆ
ਰਾੜਾ ਸਾਹਿਬ, (ਸਰਬਜੀਤ ਸਿੰਘ ਬੋਪਾਰਾਏ)-ਇੱਥੋਂ ਨੇੜਲੇ ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿਖੇ ਰਾਮ ਲੀਲਾ ਕਮੇਟੀ ਵਲੋਂ ਨੌਾ ਦਿਨ ਰਾਮ ਲੀਲਾ ਦਾ ਆਯੋਜਨ ਕਰਨ ਉਪਰੰਤ ਅੱਜ ਦੁਸਹਿਰੇ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦਾ ਉਦਘਾਟਨ ਮੁੱਖ ਮਹਿਮਾਨ ਸਰਪੰਚ ਹਰਿੰਦਰਪਾਲ ਸਿੰਘ ਹਨੀ ਵਲੋਂ ਕੀਤਾ ਗਿਆ | ਇਸ ਮੌਕੇ ਖੇਡ ਮੈਦਾਨ ਵਿਚ ਬਣਾਏ ਰਾਵਣ ਦੇ ਬੁੱਤ ਨੂੰ ਸ਼ਾਮ ਢਲਦੇ ਹੀ ਅਗਨੀ ਭੇਟ ਕੀਤਾ ਗਿਆ | ਇਸ ਸਮਾਗਮ ਵਿਚ ਗਾਇਕ ਕੁਲਦੀਪ ਘਣਗਸ, ਪਰਮਜੀਤ ਗੋਲਡੀ ਘੁਡਾਣੀ, ਸੁਖਮਿੰਦਰ ਸੰਮੀ ਮਲੌਦ, ਬੱਧੂ ਘੁਡਾਣੀ ਨੇ ਆਪਣੇ ਗੀਤਾ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਵਿਧਾਇਕ ਲਖਵੀਰ ਸਿੰਘ ਲੱਖਾ, ਪੰਜਾਬ ਭਾਜਪਾ ਕਿਸਾਨ ਮੋਰਚਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾਂ, ਪੰਜਾਬ ਕਾਂਗਰਸ ਸਕੱਤਰ ਹਰਮਿੰਦਰ ਸਿੰਘ ਸ਼ਿੰਦਾ, ਹਰਦੀਪ ਸਿੰਘ ਚੀਮਾ ਡੀ. ਐੱਸ. ਪੀ. ਪਾਇਲ, ਕਰਨੈਲ ਸਿੰਘ ਐੱਸ. ਐੱਚ. ਓ. ਪੰਜਾਬ ਭਾਜਪਾ ਕਿਸਾਨ ਮੋਰਚਾ ਸਕੱਤਰ ਗੁਰਿੰਦਰ ਸਿੰਘ, ਕੇਸਰ ਸਿੰਘ ਸਾਬਕਾ ਪ੍ਰਧਾਨ, ਬਲਾਕ ਕਾਂਗਰਸ ਪ੍ਰਧਾਨ ਗੁਰਵਿੰਦਰ ਸਿੰਘ ਗਿੱਲ (ਟੀਨੂੰ), ਰੀਡਰ ਪਵਨ ਕੁਮਾਰ, ਹਰਪ੍ਰੀਤ ਸਿੰਘ ਨਿੱਕਾ ਘਲੋਟੀ ਆਦਿ ਨੇ ਸ਼ਿਰਕਤ ਕੀਤੀ | ਕਮੇਟੀ ਦੇ ਸਰਪ੍ਰਸਤ ਮਦਨ ਗੋਪਾਲ ਮਰਵਾਹਾ, ਸੁਰਜੀਤ ਸਿੰਘ, ਪ੍ਰਧਾਨ ਮਨਮੋਹਣ ਸਿੰਘ, ਸਕੱਤਰ ਰਾਜੇਸ਼ ਕੁਮਾਰ ਰਾਜੂ, ਸੰਜੀਵ ਕੁਮਾਰ, ਰਾਜੀਵ ਕੁਮਾਰ ਆਦਿ ਕਮੇਟੀ ਮੈਂਬਰਾਂ ਨੇ ਆਏ ਮਹਿਮਾਨਾਂ ਤੇ ਹੋਰ ਸ਼ਖ਼ਸੀਅਤਾਂ ਅਤੇ ਸਹਿਯੋਗ ਦੇਣ ਵਾਲਿਆਂ ਦਾ ਸਨਮਾਨ ਕਰਦਿਆ ਧੰਨਵਾਦ ਕੀਤਾ |
ਜਰਗ ਤੇ ਰੋਹਣੋਂ ਕਲਾਂ ਵਿਖੇ ਦੁਸਹਿਰਾ ਮਨਾਇਆ
ਜੌੜੇਪੁਲ ਜਰਗ (ਪਾਲਾ ਰਾਜੇਵਾਲੀਆ)- ਜਰਗ ਅਤੇ ਰੋਹਣੋਂ ਕਲਾਂ ਵਿਖੇ ਦੁਸਹਿਰਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ | ਜਰਗ ਵਿਖੇ ਕਮੇਟੀ ਪ੍ਰਧਾਨ ਮਨੀ ਸੂਦ, ਰਾਕੇਸ਼ ਕੁਮਾਰ ਸੁਧੀਰ ਮੀਤ ਪ੍ਰਧਾਨ, ਖ਼ਜ਼ਾਨਚੀ ਦੀਪਾ ਘਈ, ਰਾਜੂ ਘਈ, ਅਨਿਲ ਤਵਾਰੀ, ਤੇਜਿੰਦਰ, ਸਰਪੰਚ ਜਸਪ੍ਰੀਤ ਸਿੰਘ ਸੋਨੀ, ਮਾ. ਰਾਮ ਸਿੰਘ ਜਰਗ, ਜਸਵੀਰ ਸਿੰਘ, ਭਵਨਦੀਪ ਸਿੰਘ ਮੰਡੇਰ, ਸੋਹਨ ਸਿੰਘ ਭੰਗੂ, ਨਰਿੰਦਰ ਸਿੰਘ ਜਰਗ, ਗੁਰਮੀਤ ਸਿੰਘ ਘੋਲੀ, ਜਤਿੰਦਰ ਸਿੰਘ ਨੰਨੂੰ, ਸਾਬਕ ਸਰਪੰਚ ਜਤਿੰਦਰ ਸਿੰਘ, ਸੁਦਾਗਰ ਸਿੰਘ ਰਾਜੇਵਾਲ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ | ਪੁਲਿਸ ਚੌਕੀ ਰੌਣੀ ਦੇ ਇੰਚਾਰਜ ਪਵਿੱਤਰ ਸਿੰਘ ਸਮੇਤ ਪਤਵੰਤਿਆਂ ਨੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ | ਰੋਹਲੋਂ ਕਲਾਂ ਵਿਖੇ ਸੁਖਵਿੰਦਰਪਾਲ ਸਿੰਘ ਇੰਚਾਰਜ ਪੁਲਿਸ ਚੌਕੀ ਈਸੜੂ, ਨਰੇਸ਼ ਕੁਮਾਰ, ਅਮਰਜੀਤ ਸਿੰਘ ਨੇ ਤੇ ਦੁਸਹਿਰਾ ਕਮੇਟੀ ਨੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤੀ |
ਦੁਸਹਿਰੇ ਦਾ ਤਿਉਹਾਰ ਵੱਖ-ਵੱਖ ਥਾਵਾਂ 'ਤੇ ਧੂਮ-ਧਾਮ ਨਾਲ ਮਨਾਇਆ
ਅਹਿਮਦਗੜ੍ਹ (ਪੁਰੀ/ਮਹੋਲੀ/ਸੋਢੀ)-ਗਾਂਧੀ ਸਕੂਲ ਦੀ ਗਰਾਊਾੁਡ ਵਿਖੇ ਤਿ੍ਮੂਰਤੀ ਕਲਾ ਮੰਚ ਵਲੋਂ ਦੁਸਹਿਰੇ ਮੇਲਾ ਲਗਾਇਆ ਗਿਆ | ਜਿੱਥੇ ਪੰਜਾਬੀ ਕਲਾਕਾਰਾ ਵਲੋਂ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਨਾਲ ਹੀ ਧਾਰਮਿਕ ਝਾਕੀਆਂ ਦਾ ਆਯੋਜਨ ਕੀਤਾ ਗਿਆ | ਮੰਚ ਦੇ ਪ੍ਰਧਾਨ ਦੀਪਕ ਸ਼ਰਮਾ, ਵਿੱਕੀ ਟੰਡਨ, ਨਿੰਧੀ ਨੰਦ ਚਾਹਲ, ਮਹੇਸ਼ ਸ਼ਰਮਾ, ਇੰਦਰਪਾਲ ਵਾਲੀਆ ਦੀ ਅਗਵਾਈ ਹੇਠ ਸਮਾਗਮ ਕੀਤਾ ਗਿਆ | ਇੱਥੇ ਰਾਵਨ ਦੇ ਪੁਤਲੇ ਨੂੰ ਅਗਨੀ ਭੇਂਟ ਕਰਨ ਦੀ ਰਸਮ ਡਾ. ਸੁਨੀਤ ਹਿੰਦ ਨੇ ਨਿਭਾਈ | ਦੂਸਰੇ ਪਾਸੇ ਸ਼੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਦਾਣਾ ਮੰਡੀ ਵਿਖੇ ਕਮੇਟੀ ਦੇ ਆਗੂ ਦੀਪਕ ਨੋਨੀ, ਵਿੱਕੀ ਸ਼ਰਮਾ, ਜੋਤੀ ਸਿੰਘ, ਰਾਜਨ ਘਈ ਦੀ ਅਗਵਾਈ ਹੇਠ ਧੂਮ-ਧਾਮ ਨਾਲ ਦੁਸਹਿਰਾ ਮਨਾਇਆ ਗਿਆ | ਜਿੱਥੇ ਦੇਰ ਰਾਤ ਤੱਕ ਪੰਜਾਬੀ ਸਭਿਆਚਾਰ ਸਮਾਗਮ ਕਰਵਾਇਆ ਗਿਆ | ਇੱਥੇ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਦੀ ਰਸਮ ਜਗਵੰਤ ਸਿੰਘ ਜੱਗੀ ਨੇ ਨਿਭਾਈ | ਦੋਨਾਂ ਸਮਾਗਮਾਂ ਵਿਚ ਵਿਸ਼ੇਸ਼ ਕਰਕੇ ਵਿਧਾਇਕ ਸੁਰਜੀਤ ਸਿੰਘ ਧੀਮਾਨ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ, ਹੈਪੀ ਬਾਬਾ ਛਪਾਰ, ਪ੍ਰਧਾਨ ਸਿਰਾਜ ਮੁਹੰਮਦ, ਸਾਬਕਾ ਰਵਿੰਦਰ ਪੁਰੀ, ਤੇਜੀ ਕਮਾਲਪੁਰ, ਸਤਵੀਰ ਸਿੰਘ ਸੀਰਾ ਭਨਭੌਰਾ, ਪ੍ਰਧਾਨ ਸੁਰਿੰਦਰ ਕੁਰੜ, ਆਤਮਾ ਭੁੱਟਾ, ਤਰਸੇਮ ਗਰਗ ਆਦਿ ਵਿਸ਼ੇਸ਼ ਮਹਿਮਾਨ ਸਨ | ਇਸ ਦੇ ਨਾਲ ਹੀ ਹਾਤਾ ਨੋਬਹਾਰ ਵਿਖੇ ਦੁਸਹਿਰੇ ਦਾ ਤਿਉਹਾਰ ਮੁਹੱਲਾ ਨਿਵਾਸੀਆਂ ਵਲੋਂ ਧੂਮ-ਧਾਮ ਨਾਲ ਮਨਾਇਆ ਗਿਆ | ਜਿੱਥੇ ਰਾਵਣ ਦੇ ਪੁਤਲੇ ਨੂੰ ਜੈਨ ਸਮਾਜ ਦੇ ਪ੍ਰਧਾਨ ਪ੍ਰੇਮ ਚੰਦ ਜੈਨ ਨੇ ਅਗਨੀ ਭੇਟ ਕੀਤੀ |
ਡੇਹਲੋਂ ਵਿਖੇ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
ਡੇਹਲੋਂ (ਅੰਮਿ੍ਤਪਾਲ ਸਿੰਘ ਕੈਲੇ)-ਦੁਸਹਿਰੇ ਦਾ ਤਿਉਹਾਰ ਕਸਬਾ ਡੇਹਲੋਂ 'ਚ ਬਾਬਾ ਗਲਿਆਣੀ ਕਮੇਟੀ ਵਲੋਂ ਦੁਸਹਿਰਾ ਗਰਾਊਾਡ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ | ਆਸ ਪਾਸ ਦੇ ਪਿੰਡਾ ਤੋਂ ਵੱਡੀ ਗਿਣਤੀ 'ਚ ਲੋਕਾਂ ਨੇ ਦੁਸਹਿਰੇ ਦਾ ਆਨੰਦ ਮਾਣਿਆ | ਇਸ ਵਾਰ ਥਾਣਾ ਮੁਖੀ ਸਬ-ਇੰਸਪੈਕਟਰ ਮਨਜੀਤ ਕੌਰ ਦੀ ਅਗਵਾਈ ਹੇਠ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | ਇਸ ਸਮੇਂ ਬਲਾਕ ਸੰਮਤੀ ਮੈਂਬਰ ਨਿਰਮਲ ਸਿੰਘ ਨਿੰਮਾ ਸਰਪੰਚ ਡੇਹਲੋਂ, ਸਾਬਕਾ ਪ੍ਰੀਸ਼ਦ ਮੈਂਬਰ ਜਗਦੀਪ ਸਿੰਘ ਬਿੱਟੂ ਡੇਹਲੋਂ, ਦੁਸਹਿਰਾ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਗਿੱਲ, ਓਮ ਪ੍ਰਕਾਸ਼ ਕੌਸ਼ਲ, ਵਿਜੇ ਕੁਮਾਰ ਸ਼ਾਹੀ, ਕੁਲਦੀਪ ਸ਼ਰਮਾ ਡੇਹਲੋਂ, ਹਰਚੰਦ ਸਿੰਘ, ਅਜਮੇਰ ਸਿੰਘ ਦਹਰੇਲੇ, ਮੋਹਨ ਸਿੰਘ ਗਿੱਲ, ਸੰਤੋਖ ਸਿੰਘ ਗਿੱਲ, ਨੰਬਰਦਾਰ ਅਮਰੀਕ ਸਿੰਘ, ਪਰਮਦੀਪ ਸਿੰਘ ਦੀਪਾ ਡੇਹਲੋਂ, ਸੰਦੀਪ ਕੁਮਾਰ ਸ਼ਾਹੀ, ਬਲਜਿੰਦਰ ਸਿੰਘ ਫਰਵਾਹਾ, ਡਾ. ਸੁਰਿੰਦਰ ਸਿੰਘ ਰੰਗੀ, ਸੰਜੀਵ ਕੁਮਾਰ, ਨਵਦੀਪ ਸਿੰਘ ਦੀਪੀ, ਤਰਸੇਮ ਲਾਲ, ਧਰਮਪਾਲ, ਦੀਪਕ ਕੁਮਾਰ, ਡਾ. ਵਰਿੰਦਰ ਸਿੰਘ, ਡਾ. ਗਗਨਦੀਪ ਸ਼ਰਮਾ, ਜਸਵਿੰਦਰ ਸਿੰਘ ਕਾਕਾ, ਗੁਰਪ੍ਰੀਤ ਸਿੰਘ ਮਟਰੀ ਸਮੇਤ ਹਾਜ਼ਰ ਸਨ | ਸ਼ਾਮ ਕਰੀਬ 6 ਵਜੇ ਥਾਣਾ ਮੁਖੀ ਡੇਹਲੋਂ ਸਬ-ਇੰਸਪੈਕਟਰ ਮਨਜੀਤ ਕੌਰ ਨੇ ਰਾਵਣ ਦੇ ਪੁਤਲੇ ਨੰੂ ਅੱਗ ਦਿਖਾਈ, ਇਸ ਸਮੇਂ ਸਬ-ਇੰਸਪੈਕਟਰ ਬਲਵੀਰ ਸਿੰਘ, ਸਬ-ਇੰਸਪੈਕਟਰ ਜਤਿੰਦਰ ਕੌਰ, ਥਾਣੇਦਾਰ ਕਰਮਜੀਤ ਸਿੰਘ ਸਮੇਤ ਪੁਲਿਸ ਅਫ਼ਸਰ ਹਾਜ਼ਰ ਸਨ |
ਸਾਹਨੇਵਾਲ'ਚ ਵੱਖ-ਵੱਖ ਥਾਵਾਂ 'ਤੇ ਮਨਾਇਆ ਦੁਸਹਿਰਾ
ਸਾਹਨੇਵਾਲ, (ਅਮਰਜੀਤ ਸਿੰਘ ਮੰਗਲੀ)-ਦੁਸਹਿਰੇ ਦਾ ਤਿਉਹਾਰ ਸਾਹਨੇਵਾਲ 'ਚ ਵੱਖ-ਵੱਖ ਥਾਵਾਂ 'ਤੇ ਧੂਮਧਾਮ ਨਾਲ ਮਨਾਇਆ ਗਿਆ | ਸਵੇਰ ਤੋਂ ਹੀ ਦੁਸਹਿਰਾ ਗਰਾਉਂਡ ਵਿਖੇ ਬਣੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਵੇਖਣ ਲਈ ਸਾਹਨੇਵਾਲ ਵਾਸੀ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀ ਭਾਰੀ ਗਿਣਤੀ ਦੀ ਭੀੜ ਦੇਖਣ ਨੂੰ ਮਿਲੀ | ਦੇਰ ਸ਼ਾਮ ਨਗਰ ਕੌਾਸਲ ਸਾਹਨੇਵਾਲ ਦੇ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ ਵਲੋਂ ਮੇਘਨਾਦ, ਕੁੰਭਕਰਨ ਤੇ ਰਾਵਣ ਨੂੰ ਅਗਲੀ ਭੇਟ ਕੀਤਾ ਗਿਆ | ਇਸ ਮੌਕੇ ਏ. ਸੀ. ਪੀ. ਕੰਵਲਪਾਲ ਸਿੰਘ, ਥਾਣਾ ਕੂੰਮ ਕਲਾਂ ਮੁਖੀ ਇੰਸਪੈਕਟਰ ਪਵਿੱਤਰ ਸਿੰਘ, ਚੌਾਕੀ ਸਾਹਨੇਵਾਲ ਇੰਚਾਰਜ ਰਣਧੀਰ ਸਿੰਘ, ਏ. ਐੱਸ. ਆਈ. ਕਮਲਜੀਤ ਸਿੰਘ, ਏ. ਐੱਸ. ਆਈ. ਹਰਮੀਤ ਸਿੰਘ ਅਟਵਾਲ, ਟਰੱਕ ਆਪ੍ਰੇਟਰਜ਼ ਵੈੱਲਫੇਅਰ ਸੁਸਾਇਟੀ ਸਾਹਨੇਵਾਲ ਦੇ ਪ੍ਰਧਾਨ ਅਵਤਾਰ ਸਿੰਘ ਚਾਹਿਲ, ਰਾਜਿੰਦਰ ਸਿੰਘ ਚਾਹਿਲ, ਹਰਮਨ ਹਰਾ, ਕੌਾਸਲਰ ਰਾਮੇਸ਼ ਕੁਮਾਰ ਪੱਪੂ, ਸਮਸ਼ੇਰ ਸਿੰਘ ਸ਼ੇਰੀ, ਬੀਬੀ ਨਰਦੀਪ ਕੌਰ, ਕੌਾਸਲਰ ਮਾ. ਜਗਦੀਸ ਸਿੰਘ ਕੋਲ, ਨਵਦੀਪ ਸਿੰਘ ਕੋਲ, ਸਾਬਕਾ ਬਲਾਕ ਪ੍ਰਧਾਨ ਰਾਮਨਾਥ ਸ਼ਰਮਾ, ਗੁਲਜ਼ਾਰ ਮੁਹੰਮਦ, ਕਰਨ ਅਨੇਜਾ, ਨਿਰਭੈ ਸਿੰਘ ਸੰਧੂ, ਹਰਪ੍ਰੀਤ ਸਿੰਘ, ਸੋਨੂੰ ਨੰਬਰਦਾਰ, ਸਰਪੰਚ ਗੁਰਜੰਟ ਸਿੰਘ ਲਾਟੋਂ, ਚੰਚਲ, ਦਨੇਸ ਕੁਮਾਰ ਮਿੰਟੂ, ਰਣਧੀਰ ਪਾਠਕ, ਰਾਂਝਾ ਰਾਮ ਆਦਿ ਹਾਜ਼ਰ ਸਨ | ਇਸ ਦੇ ਨਾਲ-ਨਾਲ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਨੰਦਪੁਰ (ਸਾਹਨੇਵਾਲ) ਦੇ ਗਰਾਉਂਡ'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਲਵਾਨ ਸੁਰਿੰਦਰ ਭਾਟੀਆ ਦੇ ਸਹਿਯੋਗ ਨਾਲ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਜਸਮਿੰਦਰ ਸਿੰਘ ਸੰਧੂ, ਸੀ. ਓ. ਧਰੌੜ, ਮੈਨੇਜਰ ਰਣਜੀਤ ਸਿੰਘ, ਖੁਸ਼ ਧਰੌੜ, ਰਾਮੇਸ਼ ਭਾਟੀਆਂ, ਜਸਵੰਤ ਸਿੰਘ ਭਲਵਾਨ, ਜੰਗ ਸਿੰਘ ਭਲਵਾਨ, ਬਿੱਟੂ ਕਬੱਡੀ ਖਿਡਾਰੀ ਜਸਪਾਲ ਬਾਗਰਾਂ, ਭਲਵੰਤ ਸਿਕੰਦਰ ਸਿੰਘ ਆਲਮਗੀਰ, ਭਲਵਾਨ ਰੁਲਦੂ ਸਾਹਨੇਵਾਲ, ਭਲਵਾਨ ਸੁਖਦੇਵ ਸਿੰਘ, ਭਲਵਾਨ ਨਾਜ਼ਰ ਸਿੰਘ, ਰੋਹਤ ਭਾਟੀਆਂ ਆਦਿ ਹਾਜ਼ਰ ਸਨ |

ਅਨਾਜ ਮੰਡੀ ਸਮਰਾਲਾ 'ਚ ਝੋਨੇ ਦੀ ਆਮਦ ਜ਼ੋਰ ਫੜਨ ਲੱਗੀ

ਸਮਰਾਲਾ, 8 ਅਕਤੂਬਰ (ਸੁਰਜੀਤ ਸਿੰਘ)-ਪੰਜਾਬ 'ਚੋਂ ਮਾਨਸੂਨ ਦੇ ਰੁਖ਼ਸਤ ਹੋਣ ਤੇ ਖ਼ੁਸ਼ਕ ਪੱਛਮੀ ਹਵਾਵਾਂ ਚਲਣ ਨਾਲ ਝੋਨਾ ਪੱਕ ਕੇ ਤਿਆਰ ਹੋ ਗਿਆ ਹੈ | ਝੋਨੇ ਦੀ ਵਾਢੀ ਜ਼ੋਰਾਂ 'ਤੇ ਹੋਣ ਨਾਲ ਸਮਰਾਲਾ ਅਨਾਜ ਮੰਡੀ ਵਿਚ ਝੋਨੇ ਦੀ ਆਮਦ ਨੇ ਜੋਰ ਫੜਨਾ ਸ਼ੁਰੂ ਕਰ ਦਿੱਤਾ ਹੈ ...

ਪੂਰੀ ਖ਼ਬਰ »

ਦੁਸਹਿਰੇ ਮੌਕੇ ਨਗਰ ਕੌ ਾਸਲ ਦੋਰਾਹਾ ਨੇ ਫ਼ੜੇ ਕਰੀਬ 25 ਕਿੱਲੋ ਪਲਾਸਟਿਕ ਦੇ ਲਿਫ਼ਾਫ਼ੇ

ਦੋਰਾਹਾ, 8 ਅਕਤੂਬਰ (ਮਨਜੀਤ ਸਿੰਘ ਗਿੱਲ)-ਦੁਸਹਿਰੇ ਦੇ ਤਿਉਹਾਰ ਮੌਕੇ ਨਗਰ ਕੌਾਸਲ ਦੋਰਾਹਾ ਨੇ ਪ੍ਰਧਾਨ ਬੰਤ ਸਿੰਘ ਦੋਬੁਰਜੀ ਦੀ ਅਗਵਾਈ 'ਚ ਸਵੱਛ ਭਾਰਤ ਮੁਹਿੰਮ ਦੇ ਤਹਿਤ ਸਮਾਜ 'ਚ ਫ਼ੈਲੀ ਬੁਰਾਈ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਦੇ ਖ਼ਾਤਮੇ ਲਈ ਵਿਸ਼ੇਸ਼ ...

ਪੂਰੀ ਖ਼ਬਰ »

ਨਾਬਾਲਗਾ ਨੰੂ ਭਜਾਉਣ ਵਾਲਾ ਬਿਹਾਰ ਤੋਂ ਕਾਬੂ

ਡੇਹਲੋਂ, 8 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਪੁਲਿਸ ਵਲੋਂ ਨਾਬਾਲਗਾ ਨੰੂ ਭਜਾ ਕੇ ਲੈ ਜਾਣ ਵਾਲੇ ਨੂੰ ਬਿਹਾਰ ਤੋਂ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ, ਜਦਕਿ ਨਾਬਾਲਗ ਲੜਕੀ ਨੰੂ ਉਸ ਦੇ ਮਾਪਿਆ ਹਵਾਲੇ ਕਰ ਦਿੱਤਾ ਗਿਆ ਹੈ | ਇਸ ਸਬੰਧੀ ਤਫ਼ਤੀਸ਼ੀ ਅਫ਼ਸਰ ...

ਪੂਰੀ ਖ਼ਬਰ »

ਪੁਲਿਸ ਨੇ ਦੋ ਕਿੱਲੋ ਅਫ਼ੀਮ ਫੜੀ

ਪਾਇਲ, 8 ਅਕਤੂਬਰ (ਪੱਤਰ ਪ੍ਰੇਰਕ)-ਪਾਇਲ ਪੁਲਿਸ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ 2 ਕਿੱਲੋ ਅਫ਼ੀਮ ਬਰਾਮਦ ਕਰਨ 'ਚ ਸਫ਼ਲਤਾ ਮਿਲੀ ਹੈ | ਜਿਸ ਬਾਰੇ ਭਾਵੇਂ ਪੁਲਿਸ ਵਲੋਂ ਉਕਤ ਅਫ਼ੀਮ ਯੂ. ਪੀ. ਦੇ 2 ਤਸਕਰਾਂ ਤੋਂ ਫੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ...

ਪੂਰੀ ਖ਼ਬਰ »

ਨੌਜਵਾਨ ਦੀ ਕੀਤੀ ਕੁੱਟਮਾਰ

ਖੰਨਾ, 8 ਅਕਤੂਬਰ (ਮਨਜੀਤ ਸਿੰਘ ਧੀਮਾਨ)-ਇੱਥੋਂ ਨੇੜਲੇ ਪਿੰਡ ਕੋਟ ਪਨੈਚ ਵਿਖੇ ਹੋਏ ਆਪਸੀ ਝਗੜੇ ਦੌਰਾਨ ਇਕ ਨੌਜਵਾਨ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਜ਼ਖ਼ਮੀ ਜਮਨਪ੍ਰੀਤ ਸਿੰਘ 18 ਸਾਲ ਵਾਸੀ ਕੋਟ ਪਨੈਚ ਨੇ ਦੱਸਿਆ ਕਿ ਬੀਤੀ ਰਾਤ 7 ਵਜੇ ਦੇ ...

ਪੂਰੀ ਖ਼ਬਰ »

ਭੁੱਖ ਹੜਤਾਲ 'ਤੇ ਬੈਠੇ ਧਰਨਾਕਾਰੀਆਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਮਨਾਇਆ 'ਕਾਲਾ ਦੁਸਹਿਰਾ'

ਸਮਰਾਲਾ, 8 ਅਕਤੂਬਰ (ਬਲਜੀਤ ਸਿੰਘ ਬਘੌਰ)-ਇਤਿਹਾਸਕ ਨਗਰੀ ਝਾੜ ਸਾਹਿਬ ਰੋਡ 'ਤੇ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਚਲ ਰਹੀ ਭੁੱਖ ਹੜਤਾਲ ਅੱਜ 36ਵੇਂ ਦਿਨ 'ਚ ਦਾਖ਼ਲ ਹੋ ਗਈ, ਅੱਜ ਧਰਨੇ 'ਤੇ ਬੈਠੇ ਸਾਰੇ ਧਰਨਾਕਾਰੀਆਂ ਵਲੋਂ ਦਸਤਾਰਾਂ 'ਤੇ ਕਾਲੀਆਂ ...

ਪੂਰੀ ਖ਼ਬਰ »

ਚੇਅਰਮੈਨ ਰੋੜੀਆਂ ਤੇ ਕੌ ਾਸਲਰਾਂ ਵਲੋਂ ਵਿਕਾਸ ਕੰਮਾਂ ਦਾ ਜਾਇਜ਼ਾ

ਮਲੌਦ, 8 ਅਕਤੂਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਨਗਰ ਪੰਚਾਇਤ ਮਲੌਦ ਵਿਖੇ ਪ੍ਰਧਾਨ ਵਰਿੰਦਰਜੀਤ ਕੌਰ ਸੋਮਲ ਤੇ ਈ. ਓ. ਬਲਵੀਰ ਸਿੰਘ ਗਿੱਲ ਦੀ ਅਗਵਾਈ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਸਾਬਕਾ ਚੇਅਰਮੈਨ ਰਜਿੰਦਰ ਸਿੰਘ ਕਾਕਾ ਰੋੜੀਆ ਅਤੇ ...

ਪੂਰੀ ਖ਼ਬਰ »

ਚੇਤਨਾ ਪ੍ਰੀਖਿਆ 'ਚ ਜੇਤੂ ਵਿਦਿਆਰਥੀਆਂ ਦਾ ਸਨਮਾਨ

ਦੋਰਾਹਾ, 8 ਅਕਤੂਬਰ (ਜੋਗਿੰਦਰ ਸਿੰਘ ਓਬਰਾਏ)-ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਜਲਿ੍ਹਆਂਵਾਲਾ ਬਾਗ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਸੂਬਾ ਪੱਧਰੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ-2019 ਕਰਵਾਈ ਗਈ ¢ਸੁਸਾਇਟੀ ਦੀ ਇਕਾਈ ਕੋਹਾੜਾ ਵਲੋਂ ਦੋਰਾਹਾ ਦੇ ਸਰਕਾਰੀ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਭੌਰਲਾ ਵਿਖੇ ਸਾਇੰਸ ਮੇਲਾ ਲਗਾਇਆ

ਬੀਜਾ, 8 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਸਰਕਾਰੀ ਮਿਡਲ ਸਕੂਲ ਭੌਰਲਾ ਵਿਖੇ 'ਪੜੋ੍ਹ ਪੰਜਾਬ ਪੜ੍ਹਾਓ ਪੰਜਾਬ'-ਵਿਗਿਆਨ ਤਹਿਤ ਸਕੂਲ ਮੁਖੀ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਸਾਇੰਸ ਮੇਲੇ ਲਗਾਇਆ ਗਿਆ | ਜਿਸ ਵਿਚ ਸਾਇੰਸ ਅਧਿਆਪਕ ਜਗਦੇਵ ਸਿੰਘ ਦੀ ਪ੍ਰੇਰਣਾ ਸਦਕਾ ...

ਪੂਰੀ ਖ਼ਬਰ »

ਬਲਵੀਰ ਸਿੰਘ ਝੱਜ ਦੀ ਮੌਤ 'ਤੇ ਸ਼ਰਧਾਂਜਲੀਆਂ ਭੇਟ

ਸਮਰਾਲਾ, 8 ਅਕਤੂਬਰ (ਬਲਜੀਤ ਸਿੰਘ ਬਘੌਰ)-ਸਹਿਕਾਰੀ ਸਭਾ ਨੀਲੋਂ ਦੇ ਪ੍ਰਧਾਨ ਗੁਰਦੀਪ ਸਿੰਘ ਰੋਹਲੇ ਦੇ ਮਾਮੇ ਦੇ ਲੜਕੇ ਬਲਵੀਰ ਸਿੰਘ ਝੱਜ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਜੱਦੀ ...

ਪੂਰੀ ਖ਼ਬਰ »

ਕੈਪਟਨ ਸੰਦੀਪ ਸੰਧੂ ਦੇ ਹੱਕ 'ਚ ਚੋਣ ਜਲਸਾ

ਅਹਿਮਦਗੜ੍ਹ, 8 ਅਕਤੂਬਰ (ਸੁਖਸਾਗਰ ਸਿੰਘ ਸੋਢੀ)-ਲਾਗਲੇ ਪਿੰਡ ਮਿੰਨੀ ਛਪਾਰ ਵਿਖੇ ਵਿਧਾਨ ਸਭਾ ਹਲਕਾ ਦਾਖਾ ਤੋਂ ਜ਼ਿਮਨੀ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ 'ਚ ਵੱਡਾ ਚੋਣ ਜਲਸਾ ਕੀਤਾ ਗਿਆ | ਇਸ ਚੋਣ ਜਲਸੇ ਨੂੰ ਸਾਂਸਦ ...

ਪੂਰੀ ਖ਼ਬਰ »

ਮੂਰਤੀ ਵਿਸਰਜਨ ਨਾਲ ਦੁਰਗਾ ਮਹਾਂਉਤਸਵ ਸਮਾਪਤ

ਖੰਨਾ, 8 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਸੂ ਮਹੀਨੇ ਦੇ ਨਰਾਤਿਆਂ ਦੌਰਾਨ ਮੰਦਿਰ ਦੇਵੀ ਦਵਾਲਾ ਵਿਖੇ ਚੱਲੇ ਉਤਸਵ ਨੂੰ ਅਰੁਣ ਭਾਰਦਵਾਜ ਦੀ ਦੇਖਰੇਖ ਹੇਠ ਮੂਰਤੀ ਵਿਸਰਜਨ ਨਾਲ ਸਮਾਪਤ ਕੀਤਾ ਗਿਆ¢ ਪੰਡਿਤ ਹਰੀਸ਼ਰਨ ਨੇ ਨਰਾਤਿਆਂ ਵਿਚ ਦੇਵੀ ਮਹੱਤਵ ਦੇ ਪਾਠ ਉਚਾਰਣ ...

ਪੂਰੀ ਖ਼ਬਰ »

ਗਰੀਨਵਿਊ ਸਕੂਲ ਬੇਗੋਵਾਲ ਵਿਖੇ ਡੇਂਗੂ ਜਾਗਰੂਕਤਾ ਕੈਂਪ

ਦੋਰਾਹਾ, 8 ਅਕਤੂਬਰ (ਮਨਜੀਤ ਸਿੰਘ ਗਿੱਲ)-ਸਿਵਲ ਸਰਜਨ ਲੁਧਿਆਣਾ ਤੇ ਐੱਸ. ਐਮ. ਓ. ਪਾਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੈਲਥ ਇੰਸਪੈਕਟਰ ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ਪਿ੍ੰਸੀਪਲ ਮਝੈਲ ਸਿੰਘ ਦੇ ਸਹਿਯੋਗ ਸਦਕਾ ਗਰੀਨਵਿਊ ਮਾਡਲ ਹਾਈ ਸਕੂਲ ਬੇਗੋਵਾਲ ਵਿਖੇ ...

ਪੂਰੀ ਖ਼ਬਰ »

ਬਰਸੀ ਸਮਾਗਮ 'ਚ ਪਾਠ ਕਰਨ ਵਾਲੇ ਪਾਠੀ ਸਿੰਘਾਂ ਨੂੰ ਵਸਤਰ ਦਿੱਤੇ

ਜਗਰਾਉਂ, 8 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ 56ਵੀਂ ਬਰਸੀ ਮੌਕੇ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਹੋਏ ਪੰਜ ਰੋਜ਼ਾ ਸਮਾਗਮ 'ਚ ਦੋ ਲੜੀਆਂ ਵਿਚ ਰਖਵਾਏ ਸ੍ਰੀ ਅਖੰਡ ਪਾਠਾਂ 'ਚ ਪਾਠ ਕਰਨ ਵਾਲੇ ਪਾਠੀ ਸਿੰਘਾਂ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਰੇਰੂ ਸਾਹਿਬ ਨੰਦਪੁਰ ਵਿਖੇ ਗੁਰਮਤਿ ਸਮਾਗਮ

ਸਾਹਨੇਵਾਲ, 8 ਅਕਤੂਬਰ (ਹਰਜੀਤ ਸਿੰਘ ਢਿੱਲੋਂ)-ਇਤਿਹਾਸਕ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਨੰਦਪੁਰ ਵਿਖੇ ਪ੍ਰਬੰਧਕੀ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਕਰਵਾਏ ਧਾਰਮਿਕ ਸਮਾਗਮ 'ਚ ਅੰਮਿ੍ਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕੀਰਤਨ ਦਰਬਾਰ ...

ਪੂਰੀ ਖ਼ਬਰ »

ਪਟਾਕਿਆਂ ਪ੍ਰਤੀ ਜਾਗਰੂਕਤਾ ਸੈਮੀਨਾਰ

ਅਹਿਮਦਗੜ੍ਹ, 8 ਅਕਤੂਬਰ (ਸੋਢੀ)-ਸਾਂਝ ਕੇਂਦਰ ਅਹਿਮਦਗੜ੍ਹ ਵਲੋਂ ਸਨਾਤਨ ਵਿਦਿਆ ਮੰਦਿਰ ਸਕੂਲ ਵਿਖੇ ਵਿਦਿਆਰਥੀਆਂ ਨੂੰ ਪਟਾਕਿਆਂ ਤੇ ਮਠਿਆਈਆਂ ਪ੍ਰਤੀ ਸੁਚੇਤ ਕਰਨ ਲਈ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਦੌਰਾਨ ਏ. ਐੱਸ. ਆਈ. ਲਖਵੀਰ ਸਿੰਘ ਨੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਦਸਤਾਰ ਮੁਕਾਬਲੇ ਕਰਵਾਏ

ਸਮਰਾਲਾ, 8 ਅਕਤੂਬਰ (ਬਲਜੀਤ ਸਿੰਘ ਬਘੌਰ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਵਿਰਸਾ ਸੰਭਾਲ ਵੈੱਲਫੇਅਰ ਕਲੱਬ ਨੀਲੋਂ ਖ਼ੁਰਦ' ਵਲੋਂ ਸਮੂਹ ਗਰਾਮ ਪੰਚਾਇਤ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਦਸਤਾਰ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਦੋਰਾਹਾ, 8 ਅਕਤੂਬਰ (ਜਸਵੀਰ ਝੱਜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਬਾਬੇ ਸ਼ਹੀਦ ਅਜਨੋਦ ਵਿਖੇ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ 'ਚ 331ਵਾਂ ਖ਼ੂਨਦਾਨ ਕੈਂਪ ...

ਪੂਰੀ ਖ਼ਬਰ »

ਸਕੂਲ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ

ਦੋਰਾਹਾ, 8 ਅਕਤੂਬਰ (ਮਨਜੀਤ ਸਿੰਘ ਗਿੱਲ)-ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪਲੇ ਵੇਅ ਕਿਡਜ਼ ਵਿਲੇ ਕਿੰਡਰਗਾਰਟਨ 'ਚ ਦੁਸਹਿਰਾ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਭਗਵਾਨ ਰਾਮ ਚੰਦਰ, ਲਛਮਣ, ਮਾਤਾ ਸੀਤਾ, ਨਾਰਦ ਮੁਨੀ ਤੇ ਹਨੂੰਮਾਨ ਦੇ ਰੂਪ 'ਚ ਸਜ ਧਜ ਕੇ ...

ਪੂਰੀ ਖ਼ਬਰ »

ਸ਼ਹਿਰ 'ਚ ਸ਼ੋਭਾ ਯਾਤਰਾ ਕੱਢੀ

ਸਮਰਾਲਾ, 8 ਅਕਤੂਬਰ (ਬਲਜੀਤ ਸਿੰਘ ਬਘੌਰ/ਸੁਰਜੀਤ ਸਿੰਘ)-ਸ੍ਰੀ ਰਾਮ ਲੀਲ੍ਹਾ ਕਲਾ ਮੰਚ, ਦੁਰਗਾ ਮੰਦਿਰ ਕਮੇਟੀ ਸਮਰਾਲਾ ਵਲੋਂ ਰਾਮ ਲੀਲ੍ਹਾ ਦੀ ਸਮਾਪਤੀ ਤੋਂ ਬਾਅਦ ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਗਈ | ਮੰਦਿਰ ਦੇ ਸੰਚਾਲਕ ...

ਪੂਰੀ ਖ਼ਬਰ »

ਲੋਹਟਬੱਦੀ ਤੋਂ ਸੁਲਤਾਨਪੁਰ ਲੋਧੀ ਤੱਕ ਵਿਸ਼ਾਲ ਨਗਰ ਕੀਰਤਨ 20 ਨੂੰ

ਲੋਹਟਬੱਦੀ, 8 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ/ਕੇਂਦਰ ਸਰਕਾਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 17ਵੀਂ ਵੰਸ਼ 'ਚੋਂ ਸਮੁੱਚੇ ਸੰਤ ਸਮਾਜ ਦੀ ਅਗਵਾਈ ਕਰ ਰਹੇ ਸੰਤ ਬਾਬਾ ਸਰਬਜੋਤ ਸਿੰਘ ਬੇਦੀ ਵਲੋਂ ਸਾਂਝੇ ਤੌਰ 'ਤੇ ...

ਪੂਰੀ ਖ਼ਬਰ »

ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਾਡੇਸ਼ਨ ਦੀ ਮੀਟਿੰਗ ਹੋਈ

ਲੁਧਿਆਣਾ, 8 ਅਕਤੂਬਰ (ਕਵਿਤਾ ਖੁੱਲਰ)-ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਾਡੇਸ਼ਨ ਵਲੋਂ ਪ੍ਰਧਾਨ ਪ੍ਰਗਟ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਗਰੇਵਾਲ ਨੇ ਦੱਸਿਆ ਕਿ ਪੰਜਾਬੀ ਸਾਹਿਤ ਦੇ ਸਿਰਮੌਰ ਕਵੀ ਪ੍ਰੋ: ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ

ਲੁਧਿਆਣਾ, 8 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਥਾਣਾ ...

ਪੂਰੀ ਖ਼ਬਰ »

ਟੋਇਟਾ ਕਿਰਲੋਸਕਰ ਮੋਟਰ ਨੇ ਟੋਯੋਟਾ ਸਰਵਿਸ ਕਾਰਨੀਵਾਲ ਦੀ ਪੇਸ਼ਕਸ਼

ਲੁਧਿਆਣਾ/ਜਲੰਧਰ, 8 ਅਕਤੂਬਰ (ਅ. ਬ.)-ਟੋਇਟਾ ਕਿਰਲੋਸਕਰ ਮੋਟਰ (ਟੀ. ਕੇ. ਐਮ.) ਨੇ ਤਿੰਨ ਮਹੀਨੇ ਦੇ 'ਸਰਵਿਸ ਕਾਰਨੀਵਾਲ' ਦਾ ਐਲਾਨ ਕੀਤਾ | ਇਸ ਦੀ ਸ਼ੁਰੂਆਤ ਇਕ ਅਕਤੂਬਰ 2019 ਤੋਂ ਹੋਈ ਸੀ ਤੇ 31 ਦਸੰਬਰ 2019 ਤੱਕ ਚਲੇਗੀ | ਇਸ 'ਸਰਵਿਸ ਕਾਰਨੀਵਾਲ' ਦੌਰਾਨ ਗਾਹਕਾਂ ਨੰੂ ਆਕਰਸ਼ਕ ...

ਪੂਰੀ ਖ਼ਬਰ »

ਹਰਨਾਮਪੁਰਾ ਵਿਖੇ ਜਾਗਰੂਕਤਾ ਕੈਂਪ ਮੌਕੇ ਪਰਾਲੀ ਨਾ ਸਾੜਣ ਲਈ ਕਿਸਾਨ ਭਰਾਵਾਂ ਨੂੰ ਕੀਤਾ ਜਾਗਰੂਕ

ਆਲਮਗੀਰ, 8 ਅਕਤੂਬਰ (ਜਰਨੈਲ ਸਿੰਘ ਪੱਟੀ)- ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਡੇਹਲੋਂ ਵਲੋਂ ਹਾੜੀ ਦੀਆਂ ਫਸਲਾਂ ਦੀ ਸਾਂਭ ਸੰਭਾਲ ਤੇ ਰੱਖ ਰਖਾਅ ਸਬੰਧੀ ਜਾਣਕਾਰੀ ਦੇਣ ਹਿੱਤ ਸਥਾਨਕ ਪਿੰਡ ਹਰਨਾਮਪੁਰਾ ...

ਪੂਰੀ ਖ਼ਬਰ »

ਮਾਂ ਭਗਵਤੀ ਦਾ 22ਵਾਂ ਸਾਲਾਨਾ ਜਗਰਾਤਾ ਕਰਵਾਇਆ

ਲਾਡੋਵਾਲ, 8 ਅਕਤੂਬਰ (ਬਲਬੀਰ ਸਿੰਘ ਰਾਣਾ)- ਸਥਾਨਕ ਕਸਬੇ ਦੇ ਸ਼ੀਤਲਾ ਮਾਤਾ ਮੰਦਿਰ ਟਰੱਸਟ ਲਾਡੋਵਾਲ ਵਲੋਂ ਮਾਂ ਭਗਵਤੀ ਦਾ 22ਵਾਂ ਸਾਲਾਨਾ ਜਗਰਾਤਾ ਧੂਮ-ਧਾਮ ਸ਼ਰਧਾ ਪੂਰਵਕ ਕਰਵਾਇਆ ਗਿਆ ਜਿਸ ਦਾ ਉਦਘਾਟਨ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ...

ਪੂਰੀ ਖ਼ਬਰ »

ਲੁਧਿਆਣਾ ਦੇ ਪੀ.ਏ.ਯੂ. ਵਿਖੇ ਲਾਈਟ ਐਾਡ ਸਾਊਾਡ ਸ਼ੋਅ ਤੇ ਡਿਜ਼ੀਟਲ ਮਿਊਜ਼ੀਅਮ ਕਰਵਾਇਆ ਜਾਵੇਗਾ: ਡੀ.ਸੀ.

ਲੁਧਿਆਣਾ, 8 ਅਕਤੂਬਰ (ਪੁਨੀਤ ਬਾਵਾ)- ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜ਼ੀਟਲ ਮਿਊਜ਼ੀਅਮ ਤੇ ਲਾਈਟ ਐਾਡ ਸਾਊਾਡ ਸ਼ੋਅ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ...

ਪੂਰੀ ਖ਼ਬਰ »

ਐਨ. ਪੀ. ਏ. ਕੇਸਾਂ 'ਚ ਕਥਿਤ ਤੌਰ 'ਤੇ ਘਪਲੇਬਾਜ਼ੀ ਕਰਨ ਦੇ ਮਾਮਲੇ ਦੀ ਮੁੱਖ ਮੰਤਰੀ ਵਲੋਂ ਜਾਂਚ ਦੇ ਹੁਕਮ

ਲੁਧਿਆਣਾ, 8 ਅਕਤੂਬਰ (ਪਰਮਿੰਦਰ ਸਿੰਘ ਆਹਜਾ)-ਵਕੀਲ ਵਲੋਂ ਵਧੀਕ ਡਿਪਟੀ ਕਮਿਸ਼ਨਰ 'ਤੇ ਐੱਨ.ਪੀ.ਏ. ਕੇਸਾਂ ਦੇ ਮਾਮਲਿਆਂ 'ਚ ਕਥਿਤ ਤੌਰ 'ਤੇ ਘਪਲੇਬਾਜ਼ੀ ਕਰਨ ਦੇ ਲਗਾਏ ਦੋਸ਼ਾਂ ਦੀ ਮੁੱਖ ਮੰਤਰੀ ਵਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸੀ. ਆਈ. ਸੀ. ਯੂ. ਨੇ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਨਾਲ ਕੀਤੀ ਮੀਟਿੰਗ

ਲੁਧਿਆਣਾ, 8 ਅਕਤੂਬਰ (ਭੁਪਿੰਦਰ ਸਿੰਘ ਬਸਰਾ)-ਸਨਅਤੀ ਜਥੇਬੰਦੀ ਸੀ. ਆਈ. ਸੀ. ਯੂ. ਦੀ ਇਕ ਅਹਿਮ ਮੀਟਿੰਗ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਨ ਵਿਭਾਗ, ਆਈ. ਏ. ਐਸ. ਅਧਿਕਾਰੀ ਆਰ. ਕੇ. ਵਰਮਾ ਨਾਲ ਹੋਈ | ਇਸ ਮੌਕੇ ਸ. ਅਹੂਜਾ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਰਾਜ ਦੇ ਆਰਥਿਕ ...

ਪੂਰੀ ਖ਼ਬਰ »

ਵਿਦਿਆਰਥਣ ਨਾਲ ਛੇੜਖ਼ਾਨੀ ਕਰਨ ਵਾਲੇ ਨੌਜਵਾਨ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 8 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ.ਏ.ਯੂ. ਦੀ ਪੁਲਿਸ ਨੇ ਗੋਲਡਨ ਐਵੇਨਿਊ ਵਿਚ ਰਹਿੰਦੀ ਇਕ ਲੜਕੀ ਨਾਲ ਛੇੜਖ਼ਾਨੀ ਕਰਨ ਦੇ ਦੋਸ਼ ਤਹਿਤ ਨੌਜਵਾਨ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਗੋਲਡਨ ਐਵੇਨਿਊ ਦੀ ਰਹਿਣ ਵਾਲੀ ਲੜਕੀ ਦੀ ...

ਪੂਰੀ ਖ਼ਬਰ »

ਜੀ. ਐਸ. ਆਟੋ ਕੰਪਨੀ ਦੇ ਮਾਲਕ ਵਲੋਂ ਸੋਸ਼ਲ ਮੀਡੀਆ 'ਤੇ ਚੱਲ ਰਹੀ ਵੀਡੀਓ ਦਾ ਖੰਡਨ

ਢੰਡਾਰੀ ਕਲਾਂ, 8 ਅਕਤੂਬਰ (ਪਰਮਜੀਤ ਸਿੰਘ ਮਠਾੜੂ)- ਜੀ. ਐਸ. ਆਟੋ ਕੰਪੋਨੈਂਟਸ ਪ੍ਰਾਈਵੇਟ ਲਿਮਟਿਡ ਦੇ ਸੀ. ਐਮ. ਡੀ. ਸੁਰਿੰਦਰ ਸਿੰਘ ਰਿਆਤ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਵੀਡੀਓ ਦਾ ਜ਼ਬਰਦਸਤ ਖੰਡਨ ਕੀਤਾ ਹੈ ¢ ਉਨ੍ਹਾਂ ਕਿਹਾ ਕਿ ਕਈ ਸ਼ਰਾਰਤੀ ਲੋਕ ਫੈਕਟਰੀ ਦੇ ...

ਪੂਰੀ ਖ਼ਬਰ »

ਦੁਸਹਿਰਾ ਮੇਲੇ 'ਚ ਹੋਈ ਲੜਾਈ 'ਚ ਇਕ ਜ਼ਖ਼ਮੀ

ਲੁਧਿਆਣਾ, 8 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਗਰ ਨਗਰ 'ਚ ਅੱਜ ਦੇਰ ਸ਼ਾਮ ਦੁਸਹਿਰਾ ਮੇਲੇ 'ਚ ਹੋਈ ਲੜਾਈ ਵਿਚ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ | ਜਾਣਕਾਰੀ ...

ਪੂਰੀ ਖ਼ਬਰ »

ਦੁਸਹਿਰੇ ਵਾਲੇ ਦਿਨ ਰਾਵਣ ਦੀ ਕੀਤੀ ਪੂਜਾ

ਲੁਧਿਆਣਾ, 8 ਅਕਤੂਬਰ (ਕਵਿਤਾ ਖੁੱਲਰ)-ਸਥਾਨਕ ਆਜ਼ਾਦ ਨਗਰ ਵਿਖੇ ਭਗਵਾਨ ਵਾਲਮੀਕਿ ਲਾਇਬ੍ਰੇਰੀ ਖੋਜ ਕੇਂਦਰ ਦੇ ਸੰਸਥਾਪਕ ਅਰੁਨ ਸਿੱਧੂ ਅਤੇ ਰਤਨਾਕਰ ਸੈਨਾ ਦੇ ਪੰਜਾਬ ਪ੍ਰਧਾਨ ਬੀ. ਕੇ. ਟਾਂਕ ਅਤੇ ਲੋਕ ਹਿੱਤ ਸੰਘਰਸ਼ ਕਮੇਟੀ ਦੇ ਪ੍ਰਧਾਨ ਰਾਜੇਸ਼ ਖੋਖਰ ਦੀ ਅਗਵਾਈ ...

ਪੂਰੀ ਖ਼ਬਰ »

ਮੂਰਤੀ ਸਥਾਪਨਾ ਦਿਵਸ ਮਨਾਇਆ

ਡਾਬਾ/ਲੁਹਾਰਾ, 8 ਅਕਤੂਬਰ (ਕੁਲਵੰਤ ਸਿੰਘ ਸੱਪਲ)-ਸ਼ਿਮਲਾਪੁਰੀ ਬਰੋਟਾ ਰੋਡ ਸਥਿਤ ਸ੍ਰੀ ਜੈ ਦੁਰਗਾ ਮਾਤਾ ਮੰਦਿਰ ਟਰੱਸਟ ਸ਼ਿਮਲਾਪੁਰੀ ਵਲੋਂ ਮੂਰਤੀ ਸਥਾਪਨਾ ਦਿਵਸ ਚੇਅਰਮੈਨ ਬਲਵਿੰਦਰ ਕੁਮਾਰ ਮਿੰਟੂ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX