ਤਾਜਾ ਖ਼ਬਰਾਂ


ਮਾਨਸਿਕ ਤੌਰ 'ਤੇ ਪ੍ਰੇਸ਼ਾਨ ਬਰਖ਼ਾਸਤ ਪੁਲਿਸ ਮੁਲਾਜ਼ਮ ਵੱਲੋਂ ਖ਼ੁਦਕੁਸ਼ੀ
. . .  7 minutes ago
ਬੁਢਲਾਡਾ 7 ਜੁਲਾਈ (ਸਵਰਨ ਸਿੰਘ ਰਾਹੀ) - ਕੁੱਝ ਸਮਾਂ ਪਹਿਲਾਂ ਪੰਜਾਬ ਪੁਲਿਸ 'ਚੋਂ ਬਰਖ਼ਾਸਤ ਕੀਤੇ ਗਏ ਸਥਾਨਕ ਸ਼ਹਿਰ ਦੇ ਇਕ ਨੌਜਵਾਨ ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ, 44 ਨਵੇਂ ਮਾਮਲਿਆਂ ਦੀ ਪੁਸ਼ਟੀ
. . .  18 minutes ago
ਲੁਧਿਆਣਾ, 7 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਅੱਜ ਕੋਰੋਨਾ ਤੋਂ ਲੋਕਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲੀ ਹੈ ਕਿਉਂਕਿ ਅੱਜ ...
ਹੁਸ਼ਿਆਰਪੁਰ 'ਚ ਰਾਹਤ ਦੀ ਖ਼ਬਰ, ਨਹੀਂ ਆਇਆ ਕੋਈ ਕੋਰੋਨਾ ਪਾਜ਼ੀਟਿਵ ਕੇਸ
. . .  15 minutes ago
ਹੁਸ਼ਿਆਰਪੁਰ, 7 ਜੁਲਾਈ (ਬਲਜਿੰਦਰਪਾਲ ਸਿੰਘ)- ਅੱਜ ਫਿਰ ਜ਼ਿਲ੍ਹਾ ਹੁਸ਼ਿਆਰਪੁਰ 'ਚ ਰਾਹਤ ਦੀ ਖ਼ਬਰ ਹੈ ਕਿ ਕੋਰੋਨਾ ਦਾ ਕੋਈ...
ਪੰਜਾਬ ਸਰਕਾਰ ਵੱਲੋਂ ਅਕਾਲ ਡਿਗਰੀ ਕਾਲਜ ਫ਼ਾਰ ਵੁਮੈਨ ਦੀ ਮੈਨੇਜਮੈਂਟ ਮੁਅੱਤਲ, ਏ.ਡੀ.ਸੀ. ਨੂੰ ਲਾਇਆ ਪ੍ਰਬੰਧਕ
. . .  26 minutes ago
ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਕੀਤੇ ਪੂਰੇ : ਸੂਬਾ ਸਿੰਘ ਬਾਦਲ
. . .  34 minutes ago
ਜੈਤੋ, 7 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ...
ਫਗਵਾੜਾ 'ਚ ਚਾਰ ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਫਗਵਾੜਾ, 7 ਜੁਲਾਈ (ਹਰੀਪਾਲ ਸਿੰਘ)- ਫਗਵਾੜਾ ਦੇ ਚਾਰ ਹੋਰ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ...
ਸ੍ਰੀ ਦਰਬਾਰ ਸਾਹਿਬ ਸਰੋਵਰ 'ਚ ਛਾਲ ਮਾਰਣ ਵਾਲੇ ਸ਼ਰਧਾਲੂ ਦੀ ਭਾਲ ਜਾਰੀ
. . .  about 1 hour ago
ਸ਼੍ਰੋਮਣੀ ਕਮੇਟੀ ਵੱਲੋਂ ਪਾਕਿ ਰੇਲਵੇ ਹਾਦਸੇ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ
. . .  about 1 hour ago
ਅੰਮ੍ਰਿਤਸਰ, 7 ਜੁਲਾਈ (ਜਸਵੰਤ ਸਿੰਘ ਜੱਸ)- ਪਾਕਿਸਤਾਨ ਅੰਦਰ ਰੇਲ ਕਰਾਸਿੰਗ ਹਾਦਸੇ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇੱਕ...
ਬਿੱਲ ਨਾ ਭਰਨ 'ਤੇ ਥਾਣੇ ਦਾ ਕੱਟਿਆ ਗਿਆ ਬਿਜਲੀ ਦਾ ਕੁਨੈਕਸ਼ਨ
. . .  about 1 hour ago
ਸੀ.ਬੀ.ਐੱਸ.ਈ ਨੇ ਘਟਾਇਆ 9ਵੀਂ ਤੋਂ 12ਵੀਂ ਜਮਾਤ ਦਾ ਸਿਲੇਬਸ
. . .  about 1 hour ago
ਨਵੀਂ ਦਿੱਲੀ, 7 ਜੁਲਾਈ - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਦੇਸ਼ ਭਰ ਦੇ ਸਾਰੇ ਸਕੂਲ ਮਾਰਚ ਮਹੀਨੇ ਤੋਂ ਬੰਦ ਹਨ। ਸਕੂਲਾਂ ...
ਅਕਾਲੀ ਦਲ ਦੇ ਵਰਕਰਾਂ ਨੂੰ ਨਾ ਨਜ਼ਰਬੰਦ ਕੀਤਾ ਗਿਆ ਤੇ ਨਾ ਹੀ ਰੋਕਿਆ ਗਿਆ - ਐੱਸ.ਐੱਸ.ਪੀ. ਬਟਾਲਾ
. . .  about 1 hour ago
ਬਟਾਲਾ, 7 ਜੁਲਾਈ (ਕਾਹਲੋਂ) - ਐੱਸ.ਐੱਸ.ਪੀ. ਬਟਾਲਾ ਸ: ਉਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਅਕਾਲੀ ਦਲ..
ਬਲਾਚੌਰ ਦੇ ਤਹਿਸੀਲਦਾਰ ਸਣੇ 3 ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  about 2 hours ago
ਨਵਾਂਸ਼ਹਿਰ, 7 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਕਿਸੇ ਗ਼ਰੀਬ ਅਮੀਰ ਨਾਲ ਕੋਈ ਫ਼ਰਕ ਨਹੀਂ ...
ਨੀਲੇ ਕਾਰਡ ਤੇ ਪੈਨਸ਼ਨਾਂ ਦੀ ਬਹਾਲੀ ਲਈ 'ਆਪ' ਨੇ ਮੁੱਖ ਮੰਤਰੀ ਦੇ ਨਾਂਅ ਡੀ.ਸੀ ਨੂੰ ਦਿੱਤਾ ਮੈਮੋਰੰਡਮ
. . .  about 2 hours ago
ਫ਼ਿਰੋਜ਼ਪੁਰ,7 ਜੁਲਾਈ (ਗੁਰਿੰਦਰ ਸਿੰਘ) - ਸਿਆਸੀ ਬਦਲਾਖੋਰੀ ਕਾਰਨ ਗ਼ਰੀਬਾਂ ਤੇ ਲੋੜਵੰਦਾਂ ਦੇ ਵੱਡੇ ਪੱਧਰ ਤੇ ਕੱਟੇ ਗਏ ਨੀਲੇ ਕਾਰਡ ...
ਨਸ਼ਿਆਂ ਦੇ ਮੁੱਦੇ 'ਤੇ ਬੋਲੇ ਵਿਜੈ ਸਾਂਪਲਾ
. . .  about 2 hours ago
ਚੰਡੀਗੜ੍ਹ, 7 ਜੁਲਾਈ(ਸੁਰਿੰਦਰਪਾਲ)- ਭਾਜਪਾ ਨੇਤਾ ਵਿਜੈ ਸਾਂਪਲਾ ਨੇ ਨਸ਼ਿਆਂ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਕੁੱਝ ਦਿਨ ਪਹਿਲਾਂ ਰਿਪੋਰਟ...
ਸਮਾਣਾ ਦੇ ਪਿੰਡ ਦੋਦੜਾ ਦਾ ਫੌਜੀ ਜਵਾਨ ਸ਼ਹੀਦ
. . .  about 2 hours ago
ਸਮਾਣਾ (ਪਟਿਆਲਾ) 7 ਜੁਲਾਈ (ਸਾਹਿਬ ਸਿੰਘ)ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਦੇ ਪਿੰਡ ਦੋਦੜਾ ਦਾ ਵਸਨੀਕ ਅਤੇ ਭਾਰਤੀ ਫ਼ੌਜ ਦੀ '24 ਪੰਜਾਬ ਰੈਜੀਮੈਂਟ' ਦਾ ਜਵਾਨ ਰਾਜਵਿੰਦਰ ਸਿੰਘ ਪੁੱਤਰ ਸ. ਅਵਤਾਰ ਸਿੰਘ, ਕਸ਼ਮੀਰ ਵਿਖੇ ਕਸ਼ਮੀਰੀ ਅੱਤਵਾਦੀਆਂ ਨਾਲ ਚੱਲ ਰਹੇ...
ਮੰਡੀ ਗੋਬਿੰਦਗੜ੍ਹ ਪੁਲਿਸ ਨੇ ਧਰਨਾ ਮੁਜ਼ਾਹਰਾ ਕਰਨ ਵਾਲੇ 141 'ਤੇ ਕੀਤਾ ਮੁਕੱਦਮਾ ਦਰਜ
. . .  about 3 hours ago
ਪੰਜਾਬ ਦੇ ਲੱਖਾਂ ਲਾਭਪਾਤਰੀਆਂ ਦੇ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਲੈ ਕੇ ਆਪ ਨੇ ਪੂਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਮੰਗ ਪੱਤਰ
. . .  about 3 hours ago
ਸੰਗਰੂਰ, 7 ਜੁਲਾਈ (ਧੀਰਜ ਪਸ਼ੋਰੀਆ) - ਪੰਜਾਬ 'ਚ ਬਗੈਰ ਕਿਸੇ ਮਾਪਢੰਡ ਤੋਂ ਪੂਰੇ ਪੰਜਾਬ 'ਚ ਲੱਖਾਂ ਲਾਭਪਾਤਰੀਆਂ ਦੇ ਕੱਟੇ ਗਏ ਰਾਸ਼ਨ ਕਾਰਡਾਂ ਤੇ ਕੋਰੋਨਾ ਮਹਾਂਮਾਰੀ ਦੌਰਾਨ ਰਾਸ਼ਨ ਦੀ ਹੋ ਰਹੀ ਕਾਣੀ ਵੰਡ ਦੇ ਖਿਲਾਫ ਅੱਜ ਆਪ ਦੇ ਐਸ...
ਭੰਗ ਸਮੇਤ ਹੋਰ ਨਸ਼ੇ ਦਾ ਵੱਧ ਸੇਵਨ ਕਰਨ ਨਾਲ ਇਕ ਨਾਥ ਦੀ ਹੋਈ ਮੌਤ
. . .  about 3 hours ago
ਯੂਥ ਕਾਂਗਰਸ ਵੱਲੋਂ ਅੰਮ੍ਰਿਤਸਰ ਤੋ ਮੇਰਾ ਬੂਥ ਸਭ ਤੋਂ ਮਜ਼ਬੂਤ ਮੁਹਿੰਮ ਦਾ ਆਗਾਜ਼
. . .  about 3 hours ago
ਛੇਹਰਟਾ,7 ਜੁਲਾਈ (ਵਡਾਲੀ) - ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਤੇ ਪੰਜਾਬ ਇੰਚਾਰਜ ਬੰਟੀ ਸ਼ੈਲਕੇ ਤੇ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਤੇ ਜਿਲਾ ਪ੍ਰੀਸ਼ਦ ਅੰਮ੍ਰਿਤਸਰ ਦੇ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਨੇ ਸਾਝੇ ਤੋਰ ਤੇ ਅੱਜ ਯੂਥ ਕਾਂਗਰਸ ਅੰਮ੍ਰਿਤਸਰ...
ਪੈਟਰੋਲ ਅਤੇ ਡੀਜ਼ਲ ਦੀਆਂ ਭਾਰੀ ਕੀਮਤਾਂ ਤੋ ਸੂਬੇ ਦੀ ਜਨਤਾ ਨੂੰ ਰਾਹਤ ਦੇਣ ਲਈ ਈਧਨ ਪਦਾਰਥਾਂ 'ਤੇ ਵਸੂਲੇ ਜਾਂਦੇ ਵੱਡੇ ਟੈਕਸਾਂ ਕਟੌਤੀ ਕਰਨ ਸਰਕਾਰਾ-ਗੁਰੂ
. . .  about 3 hours ago
ਖਮਾਣੋਂ ,7 ਜੁਲਾਈ ( ਮਨਮੋਹਣ ਸਿੰਘ ਕਲੇਰ)- ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਡੀਜ਼ਲ ਅਤੇ ਪਟਰੋਲ 'ਤੇ ਵੱਡੇ ਪੱਧਰ 'ਤੇ ਵਸੂਲੇ ਜਾਂਦੇ ਟੈਕਸਾਂ 'ਚ ਸੂਬਾ ਅਤੇ ਕੇਂਦਰ ਸਰਕਾਰ ਕਟੌਤੀ ਕਰਕੇ ਇਹਨਾਂ ਵਰਗਾ ਨੂੰ ਭਾਰੀ ਰਾਹਤ ਦੇਵੇ । ਇਹ ਪ੍ਰਗਟਾਵਾ ਹਲਕਾ ਬੱਸੀ ਪਠਾਣਾ...
ਜਲੰਧਰ ਵਿੱਚ 21 ਹੋਰ ਆਏ ਕੋਰੋਨਾ ਪਾਜ਼ੀਟਿਵ
. . .  about 3 hours ago
ਜਲੰਧਰ, 7 ਜੁਲਾਈ (ਐਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਰੋਜ਼ਾਨਾ ਇਜ਼ਾਫਾ ਹੋ ਰਿਹਾ ਹੈ। ਅੱਜ ਦੁਪਹਿਰ ਤੱਕ ਆਈਆਂ ਰਿਪੋਰਟਾਂ ਅਨੁਸਾਰ ਜ਼ਿਲ੍ਹੇ 'ਚ 21 ਕੋਰੋਨਾ...
ਜਵਾਹਰਪੁਰ ਵਿਖੇ ਫੇਰ ਦਿੱਤੀ ਕੋਰੋਨਾ ਨੇ ਦਸਤਕ, ਦੁਕਾਨਦਾਰ ਦੀ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਡੇਰਾਬੱਸੀ, 7 ਜੁਲਾਈ (ਗੁਰਮੀਤ ਸਿੰਘ) - ਡੇਰਾਬੱਸੀ ਦੇ ਪਿੰਡ ਜਵਾਹਰਪੁਰ ਵਿਖੇ ਕੋਰੋਨਾ ਨੇ ਫੇਰ ਦਸਤਕ ਦਿੱਤੀ ਹੈ। ਪਿੰਡ ਵਿੱਚ ਇੱਕ ਕਰਿਆਨੇ ਦੀ ਦੁਕਾਨ ਕਰਨ ਵਾਲੇ ਮੁਹੰਮਦ ਸੁਲੇਮਾਨ ਨਾਮਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੇ ਮਾਮਲੇ ਨੇ ਪ੍ਰਸ਼ਾਸਨ ਸਮੇਤ...
ਸਰਬੱਤ ਦਾ ਭਲਾ ਟਰੱਸਟ ਵੱਲੋਂ ਅੰਤਿਮ ਰਸਮਾਂ ਨਿਭਾਉਣ ਵਾਲੀ ਪ੍ਰਸ਼ਾਸਨ ਦੀ ਟੀਮ ਨੂੰ ਲੋੜੀਂਦਾ ਸਮਾਨ ਭੇਟ
. . .  about 4 hours ago
ਅੰਮ੍ਰਿਤਸਰ,7 ਜੁਲਾਈ ( ਅ.ਬ.)- ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਜੂਝ ਰਹੇ ਪ੍ਰਸ਼ਾਸਨ ਤੇ ਆਮ ਲੋਕਾਂ ਦੀ ਮਦਦ ਲਈ ਇੱਕ ਵੱਡੀ ਧਿਰ ਬਣ ਸਾਹਮਣੇ ਆਏ ਦੁਬਈ ਦੇ ਨਾਮਵਰ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ...
ਅੰਮ੍ਰਿਤਸਰ ਮਹਿਤਾ ਰੋਡ ਤੇ ਵਾਪਰੇ ਸੜਕ ਹਾਦਸੇ ਵਿੱਚ ਆਇਆ ਨਵਾਂ ਮੋੜ
. . .  about 4 hours ago
ਮੱਤੇਵਾਲ 7 ਜੁਲਾਈ (ਗੁਰਪ੍ਰੀਤ ਸਿੰਘ ਮੱਤੇਵਾਲ)- ਬੀਤੇ ਦਿਨੀ ਅੰਮ੍ਰਿਤਸਰ ਮਹਿਤਾ ਰੋਡ ਉੱਪਰ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਰਮਨ ਨਾਮ ਦੀ ਇੱਕ ਔਰਤ ਅਤੇ ਉਸ ਦਾ ਛੇ ਮਹੀਨੇ ਦਾ ਛੋਟੇ ਬੱਚੇ ਰਿਹਾਨਦੀਪ ਸਿੰਘ ਦੀ ਇਸ ਭਿਆਨਕ ਹਾਦਸੇ ਵਿਚ ਦਰਦਨਾਕ ਮੌਤ ਹੋ...
ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਵਿਚ ਹਲਕਾ ਕਾਦੀਆਂ ਚ ਵੱਖ ਵੱਖ ਥਾਵਾਂ ਤੇ ਕਾਂਗਰਸ ਸਰਕਾਰ ਖ਼ਿਲਾਫ਼ ਧਰਨੇ ਮੁਜ਼ਾਹਰੇ
. . .  about 4 hours ago
ਕਾਦੀਆਂ 7 ਜੁਲਾਈ (ਕਮਲ ਕਾਹਲੋਂ) - ਕਾਂਗਰਸ ਸਰਕਾਰ ਦੇ ਖਿਲਾਫ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਅਕਾਲੀ ਲੀਡਰ ਕੋਰ ਕਮੇਟੀ ਮੈਂਬਰ ਬਿਕਰਮਜੀਤ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਸ਼੍ਰੋਮਣੀ ਅਕਾਲੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਅੱਸੂ ਸੰਮਤ 551

ਦਿੱਲੀ / ਹਰਿਆਣਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਵਿਰਾਸਤ ਨਾਲ ਸਬੰਧਿਤ ਲਗਾਈ ਚਿੱਤਰ ਪ੍ਰਦਰਸ਼ਨੀ

ਨਵੀਂ ਦਿੱਲੀ, 8 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਇੰਡੀਆ ਇੰਟਰਨੈਸ਼ਨਲ ਸੈਂਟਰ ਦਿੱਲੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ 'ਰਬਾਬ ਤੋਂ ਨਗਾਰਾ ਤੱਕ' ਚਿੱਤਰ ਪ੍ਰਦਰਸ਼ਨੀ ਲਗਾਈ, ਜਿਸ ਦਾ ਉਦਘਾਟਨ ਬੀ. ਬੀ. ਸੀ. ਦੇ ਸਾਬਕਾ ਮੁਖੀ ਸਰ ਮਾਰਕ ਟੱਲੀ ਨੇ ਕੀਤਾ | ਪ੍ਰਦਰਸ਼ਨੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਵਿਰਾਸਤ ਅਤੇ ਪ੍ਰਵਿਰਤੀ ਗੁਰੂ ਸਾਹਿਬਾਨ ਨਾਲ ਸਬੰਧਿਤ ਵਿਲੱਖਣ ਤਸਵੀਰਾਂ ਨੂੰ ਪੇਸ਼ ਕੀਤਾ ਗਿਆ | ਇਹ ਦੁਰਲੱਭ ਚਿੱਤਰ ਅਤੇ ਤਸਵੀਰਾਂ ਭਾਰਤ ਅਤੇ ਵਿਦੇਸ਼ ਸਥਿਤ ਵੱਖ-ਵੱਖ ਅਜਾਇਬ ਘਰਾਂ 'ਚੋਂ ਲਏ ਗਏ ਹਨ | ਸਦਨ ਦੇ ਡਾਇਰੈਕਟਰ ਡਾ: ਮਹਿੰਦਰ ਸਿੰਘ ਨੇ ਸਭ ਦਾ ਸਵਾਗਤ ਕੀਤਾ | ਪ੍ਰੋਗਰਾਮ ਦੀ ਪ੍ਰਧਾਨਗੀ ਨਰਿੰਦਰ ਨਾਥ ਵੋਹਰਾ ਨੇ ਕੀਤਾ | ਸਰ ਮਾਰਕ ਟੱਲੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਕ ਈਸ਼ਵਰਵਾਦੀ ਸਿਧਾਂਤ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਦਾ ਜ਼ਿਕਰ ਕੀਤਾ | ਉਨ੍ਹਾਂ ਕਰਤਾਰਪੁਰ ਲਾਂਘੇ ਨੂੰ ਦੋਵਾਂ ਮੁਲਕਾਂ ਦਰਮਿਆਨ ਆਪਸੀ ਭਾਈਚਾਰਾ ਸਹਿਯੋਗ ਅਤੇ ਸ਼ਾਂਤੀ ਕਾਇਮ ਕਰਨ ਦਾ ਲਾਂਘਾ ਦੱਸਦਿਆਂ ਇਸ ਨੂੰ ਅਜੌਕੇ ਦੌਰ 'ਚ ਇਕ ਮਹੱਤਵਪੂਰਨ ਉਪਰਾਲਾ ਦੱਸਿਆ | ਐਨ. ਐਨ. ਵੋਹਰਾ ਨੇ ਇਸ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ | ਅਖ਼ੀਰ ਵਿਚ ਡਾ: ਮਹਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ |

ਕਾਨੂੰਨ ਬਣਾਉਣ ਨਾਲ ਸਮਾਜ ਦੀਆਂ ਬੁਰਾਈਆਂ ਖ਼ਤਮ ਨਹੀਂ ਹੁੰਦੀਆਂ-ਕੇ. ਟੀ. ਐਸ. ਤੁਲਸੀ

ਨਵੀਂ ਦਿੱਲੀ, 8 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਇੰਡੀਅਨ ਸੁਸਾਇਟੀ ਫਾਰ ਇੰਟਰਨੈਸ਼ਨਲ ਲਾਅ ਵਲੋਂ ਇਕ ਸਮਾਰੋਹ ਕਰਵਾਇਆ ਗਿਆ, ਜਿਸ 'ਚ ਫੈਸਲਾ ਕੀਤਾ ਗਿਆ ਕਿ ਗੁੰਮਨਾਮੀ ਦੇ ਹਨੇਰੇ 'ਚ ਰਹਿ ਕੇ ਸਮਾਜ ਦੀ ਭਲਾਈ ਲਈ ਵਧ-ਚੜ੍ਹ ਕੇ ਹਿੱਸਾ ਪਾਉਣ ਵਾਲਿਆਂ ਨੂੰ ਪੁਰਸਕਾਰ ...

ਪੂਰੀ ਖ਼ਬਰ »

ਸੰਤ ਨਿਰੰਕਾਰੀ ਸਮਾਗਮ 16 ਤੋਂ

ਨਵੀਂ ਦਿੱਲੀ, 8 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਮਾਤਾ ਸੁਦੀਕਸ਼ਾ ਵਲੋਂ 72ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਲਈ ਸਵੈ ਇੱਛਕ ਸੇਵਾ ਦੇ ਪ੍ਰੋਗਰਾਮ ਦਾ ਉਦਘਾਟਨ ਸਮਾਲਖਾ ਜੀ.ਟੀ.ਰੋਡ ਵਿਖੇ ਕੀਤਾ ਗਿਆ | ਇਹ ਸਮਾਗਮ 16 ਤੋਂ 18 ਅਕਤੂਬਰ ਨੂੰ ਹੋ ਰਿਹਾ ਹੈ | ਇਸ ਮੌਕੇ ...

ਪੂਰੀ ਖ਼ਬਰ »

ਯਮੁਨਾ ਨਦੀ 'ਚ ਪਲਾਸਟਿਕ ਤੇ ਕੂੜਾ ਸੁੱਟਣ ਵਾਲਿਆਂ ਨੂੰ ਰੋਕ ਰਹੇ ਨੇ ਬੀ. ਐਸ. ਐਫ. ਤੇ ਦਿੱਲੀ ਪੁਲਿਸ ਦੇ ਜਵਾਨ

ਨਵੀਂ ਦਿੱਲੀ, 8 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਪਲਾਸਟਿਕ ਦੀ ਰੋਕਥਾਮ ਅਤੇ ਇਸ ਦੀ ਵਰਤੋਂ ਨਾ ਕਰਨ ਪ੍ਰਤੀ ਪਿਛਲੇ ਦਿਨਾਂ ਤੋਂ ਸਰਕਾਰੀ ਤੌਰ 'ਤੇ ਲੋਕਾਂ ਨੂੰ ਅਪੀਲ ਕੀਤੀ ਗਈ ਅਤੇ ਨਾਲ ਹੀ ਅਨੇਕਾਂ ਸਮਾਜਿਕ ਸੰਸਥਾਵਾਂ ਨੇ ਵੀ ਇਸ ਮਾਮਲੇ ਪ੍ਰਤੀ ਹੁੰਗਾਰਾ ਭਰਿਆ | ਇਸ ...

ਪੂਰੀ ਖ਼ਬਰ »

ਸ਼ੇਰੇ ਪੰਜਾਬ ਸਪੋਰਟਸ ਕਲੱਬ ਨੂੰ ਵਿਧਾਇਕ ਬੇਰੀ ਨੇ ਇਕ ਲੱਖ ਦੀ ਗ੍ਰਾਂਟ ਦਿੱਤੀ

ਜਲੰਧਰ ਛਾਉਣੀ, 8 ਅਕਤੂਬਰ (ਪਵਨ ਖਰਬੰਦਾ)-ਸ਼ੇਰੇ ਪੰਜਾਬ ਸਪੋਰਟਸ ਕਲੱਬ ਚੋਹਕਾਂ ਕਲਾਂ ਨੂੰ ਪੰਜਾਬ ਸਰਕਾਰ ਦੇ ਮੰਤਰੀ ਸ਼ਾਮ ਸੁੰਦਰ ਅਰੋੜਾ ਦੇ ਕੋਟੇ 'ਚੋਂ ਇਕ ਲੱਖ ਰੁਪਏ ਦੀ ਗ੍ਰਾਂਟ ਦੁਆਈ ਗਈ | ਇਸ ਦੌਰਾਨ ਗੱਲਬਾਤ ਕਰਦੇ ਹੋਏ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ...

ਪੂਰੀ ਖ਼ਬਰ »

ਪੰਜਾਬ ਤੋਂ ਵੱਡੀ ਗਿਣਤੀ 'ਚ ਕਿਸਾਨ ਡੀ.ਬੀ.ਡਬਲਿਊ. 187 ਦਾ ਬੀਜ ਲੈਣ ਲਈ ਕਰਨਾਲ ਪਹੁੰਚੇ

ਕਰਨਾਲ/ਪਟਿਆਲਾ, 8 ਅਕਤੂਬਰ (ਭਗਵਾਨ ਦਾਸ)- ਆਈ.ਸੀ.ਏ.ਆਰ.-ਭਾਰਤੀ ਕਣਕ ਤੇ ਜੌਾਆਂ ਦੇ ਖੋਜ ਸੰਸਥਾਨ ਕਰਨਾਲ ਵਲੋਂ ਆਯੋਜਿਤ ਕੀਤੇ ਕਿਸਾਨ-ਵਿਗਿਆਨੀ ਵਰਕਸ਼ਾਪ ਤੇ ਬੀਜ ਦਿਵਸ 'ਤੇ ਕਿਸਾਨਾਂ ਨੰੂ ਸੰਬੋਧਨ ਕਰਦਿਆਂ ਉਤਸਵ ਦੇ ਮੁੱਖ ਮਹਿਮਾਨ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ ...

ਪੂਰੀ ਖ਼ਬਰ »

ਕੌਮਾਂਤਰੀ ਨਗਰ ਕੀਰਤਨ ਦਾ ਹਰਿਆਣਾ ਦੇ ਤਰਾਵੜੀ ਤੋਂ ਰਵਾਨਗੀ ਸਮੇਂ ਭਰਵਾਂ ਸਵਾਗਤ

ਅੰਮਿ੍ਤਸਰ, 8 ਅਕਤੂਬਰ (ਸਟਾਫ ਰਿਪੋਰਟਰ)-ਕੌਮਾਂਤਰੀ ਨਗਰ ਕੀਰਤਨ ਦੀ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਤਰਾਵੜੀ (ਹਰਿਆਣਾ) ਤੋਂ ਖ਼ਾਲਸਾਈ ਜੈਕਾਰਿਆਂ ਤੇ ਨਗਾਰਿਆਂ ਦੀ ਗੂੰਜ 'ਚ ਕੁਰੂਕਸ਼ੇਤਰ ਲਈ ਰਵਾਨਗੀ ਸਮੇਂ ਹਰਿਆਣਾ ਦੀਆਂ ਹਜ਼ਾਰਾਂ ਸੰਗਤਾਂ ਨੇ ਉਤਸ਼ਾਹ ਸਹਿਤ ...

ਪੂਰੀ ਖ਼ਬਰ »

ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਸਬੰਧੀ ਨਾਨਕਸਰ ਵਿਖੇ ਸਮਾਗਮ ਸਮਾਪਤ

ਜਗਰਾਉਂ, 8 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ 56ਵੀਂ ਬਰਸੀ ਨਮਿਤ ਚੱਲ ਰਹੇ ਪੰਜ ਰੋਜ਼ਾ ਸਮਾਗਮ ਸਮਾਪਤ ਹੋ ਗਏ ਹਨ | ਸਮਾਗਮ 'ਚ ਦੋ ਲੜੀਆਂ 'ਚ ਰਖਾਏ ਸ੍ਰੀ ਅਖੰਡ ਪਾਠਾਂ ਦੇ ਭੋਗ ...

ਪੂਰੀ ਖ਼ਬਰ »

'ਅੜਬ ਮੁਟਿਆਰਾਂ' ਨਾਲ ਮਿਲੇਗਾ ਪੰਜਾਬੀ ਸਿਨੇਮੇ ਨੂੰ ਨਵਾਂ ਅਦਾਕਾਰ

ਜਲੰਧਰ, 8 ਅਕਤੂਬਰ (ਅਜੀਤ ਬਿਊਰੋ)- 'ਅੜ੍ਹਬ ਮੁਟਿਆਰਾਂ' ਪੰਜਾਬੀ ਸਿਨੇਮੇ ਨੂੰ ਨਵੀਂ ਦਿਸ਼ਾ ਦੇਵੇਗੀ | ਇਸ ਫ਼ਿਲਮ ਰਾਹੀਂ ਸਮਾਜ 'ਚ ਔਰਤ ਦੇ ਜਜ਼ਬੇ ਦੀ ਪੇਸ਼ਕਾਰੀ ਕੀਤੀ ਜਾਵੇਗੀ | ਇਹ ਪ੍ਰਗਟਾਵਾ ਪ੍ਰਤਿਭਾਵਾਨ ਅਦਾਕਾਰ ਤੇ ਪਹਿਲੀ ਪੰਜਾਬੀ ਫ਼ਿਲਮ ਰਾਹੀਂ ਵੱਡੇ ਪਰਦੇ ...

ਪੂਰੀ ਖ਼ਬਰ »

ਟੋਇਟਾ ਕਿਰਲੋਸਕਰ ਮੋਟਰ ਵਲੋਂ ਟੋਇਟਾ ਸਰਵਿਸ ਕਾਰਨੀਵਾਲ ਦੀ ਪੇਸ਼ਕਸ਼

ਲੁਧਿਆਣਾ/ ਜਲੰਧਰ, 8 ਅਕਤੂਬਰ (ਅ.ਬ.)-ਟੋਇਟਾ ਕਿਰਲੋਸਕਰ ਮੋਟਰ (ਟੀ.ਕੇ.ਐਮ.) ਨੇ ਤਿੰਨ ਮਹੀਨੇ ਦੇ 'ਸਰਵਿਸ ਕਾਰਨੀਵਾਲ' ਦਾ ਐਲਾਨ ਕੀਤਾ | ਇਸ ਦੀ ਸ਼ੁਰੂਆਤ ਇਕ ਅਕਤੂਬਰ 2019 ਤੋਂ ਹੋਈ ਸੀ ਤੇ 31 ਦਸੰਬਰ 2019 ਤੱਕ ਚਲੇਗੀ | ਇਸ 'ਸਰਵਿਸ ਕਾਰਨੀਵਾਲ' ਦੌਰਾਨ ਗਾਹਕਾਂ ਨੰੂ ਆਕਰਸ਼ਕ ...

ਪੂਰੀ ਖ਼ਬਰ »

ਟਰੈਵਲ ਏਜੰਟ ਕਪਿਲ ਸ਼ਰਮਾ ਦੀ ਸਹਾਇਕ ਨੂੰ ਕੀਤਾ ਗਿ੍ਫ਼ਤਾਰ

ਜਲੰਧਰ, 8 ਅਕਤੂਬਰ (ਐੱਮ. ਐੱਸ. ਲੋਹੀਆ)-ਵਿਦੇਸ਼ ਭੇਜਣ ਦੇ ਨਾਂਅ 'ਤੇ ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਕਪਿਲ ਸ਼ਰਮਾ ਦੀ ਸਹਾਇਕ ਨੂੰ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਹਿਨਾ ਵਾਸੀ ਗੁਰਦਾਸਪੁਰ ...

ਪੂਰੀ ਖ਼ਬਰ »

ਸ਼ਹਿਰ 'ਚ ਅਮਨ ਕਾਨੂੰਨੀ ਕਾਇਮ ਰੱਖਣ ਲਈ ਡੀ.ਸੀ.ਪੀ. ਬਲਕਾਰ ਸਿੰਘ ਵਲੋਂ ਵੱਖ-ਵੱਖ ਹੁਕਮ ਜਾਰੀ

ਜਲੰਧਰ, 8 ਅਕਤੂਬਰ (ਐੱਮ.ਐੱਸ. ਲੋਹੀਆ)-ਸ਼ਹਿਰ ਅੰਦਰ ਅਮਨ ਤੇ ਕਾਨੂੰਨ ਕਾਇਮ ਰੱਖਣ ਲਈ ਡੀ. ਸੀ. ਪੀ. ਬਲਕਾਰ ਸਿੰਘ ਨੇ ਹੁਕਮ ਜਾਰੀ ਕੀਤੇ ਹਨ ਕਿ ਕਮਿਸ਼ਨਰੇਟ ਪੁਲਿਸ ਦੀ ਹੱਦ ਅੰਦਰ ਕਿਸੇ ਕਿਸਮ ਦਾ ਜਲੂਸ ਕੱਢਣ, ਕਿਸੇ ਸਮਾਗਮ/ਜਲੂਸ 'ਚ ਹਥਿਆਰ ਚੁੱਕ ਕੇ ਚੱਲਣ, ਪੰਜ ਜਾਂ ਪੰਜ ...

ਪੂਰੀ ਖ਼ਬਰ »

2018 'ਚ 1.50 ਲੱਖ ਵਿਦਿਆਰਥੀਆਂ ਨੇ ਵਿਦੇਸ਼ਾਂ 'ਚ ਪੜ੍ਹਾਈ ਲਈ ਖ਼ਰਚੇ 22 ਅਰਬ 50 ਕਰੋੜ

ਬਲਵਿੰਦਰ ਸਿੰਘ ਭੁੱਲਰ ਅਮਰਗੜ੍ਹ, 8 ਅਕਤੂਬਰ-ਪੰਜਾਬ 'ਚ ਜੰਮੇ ਬੱਚਿਆਂ ਦਾ ਵਿਦੇਸ਼ਾਂ ਵੱਲ ਪ੍ਰਵਾਸ ਦੇਸ਼ 'ਚ ਪਸਰੇ ਆਰਥਿਕ ਮੰਦਵਾੜੇ, ਅਮਨ ਕਾਨੂੰਨ ਦੀ ਤਰਸਯੋਗ ਹਾਲਤ ਤੇ ਬੇਰੁਜ਼ਗਾਰੀ ਵਰਗੇ ਵਿਸ਼ਾਲ ਮਸਲਿਆਂ ਦੀ ਦੇਣ ਹੈ | ਜੇਕਰ ਕੈਨੇਡਾ ਪੜ੍ਹਨ ਜਾ ਰਹੇ ਇਕ ਬੱਚੇ ...

ਪੂਰੀ ਖ਼ਬਰ »

ਅੰਬੇਡਕਰੀਆਂ ਵਲੋਂ ਠੇਕੇਦਾਰ ਦੇ ਸਮਰਥਨ ਦਾ ਐਲਾਨ

ਜਲੰਧਰ, 8 ਅਕਤੂਬਰ (ਮੇਜਰ ਸਿੰਘ)-ਪੰਜਾਬ ਦੇ ਪ੍ਰਮੁੱਖ ਅੰਬੇਡਕਰੀਆਂ ਜਿਨ੍ਹਾਂ ਵਿਚ ਲਾਹੌਰੀ ਰਾਮ ਬਾਲੀ, ਪ੍ਰੋਫੈਸਰ ਜੀ. ਸੀ. ਕੌਲ, ਚਰਨ ਦਾਸ ਸੰਧੂ, ਬਲਦੇਵ ਰਾਜ ਭਾਰਦਵਾਜ, ਡਾ: ਮਹਿੰਦਰ ਅਤੇ ਐਡਵੋਕੇਟ ਕੁਲਦੀਪ ਭੱਟੀ ਨੇ ਇਕ ਸਾਂਝੇ ਬਿਆਨ ਵਿਚ ਫਗਵਾੜਾ ਵਿਧਾਨ ਸਭਾ ...

ਪੂਰੀ ਖ਼ਬਰ »

ਪਾਕਿ ਨੇ ਸਰਹੱਦ ਨੇੜੇ 20 ਅੱਤਵਾਦੀ ਕੈਂਪ ਅਤੇ 20 ਲਾਂਚ ਪੈਡ ਕੀਤੇ ਸਰਗਰਮ

ਨਵੀਂ ਦਿੱਲੀ, 8 ਅਕਤੂਬਰ (ਏਜੰਸੀ)-ਪਾਕਿਸਤਾਨ ਨੇ ਕੰਟਰੋਲ ਰੇਖਾ ਨੇੜੇ 20 ਅੱਤਵਾਦੀ ਕੈਂਪ ਅਤੇ 20 ਲਾਂਚ ਪੈਡ ਮੁੜ ਸਰਗਰਮ ਕਰ ਦਿੱਤੇ ਹਨ ਤਾਂ ਕਿ ਸਰਦੀਆਂ ਦੇ ਮੌਸਮ ਦੌਰਾਨ ਜੰਮੂ-ਕਸ਼ਮੀਰ 'ਚ ਵੱਧ ਤੋਂ ਵੱਧ ਅੱਤਵਾਦੀਆਂ ਨੂੰ ਘੁਸਪੈਠ ਕਰਵਾਈ ਜਾ ਸਕੇ | ਅਧਿਕਾਰੀਆਂ ਨੇ ...

ਪੂਰੀ ਖ਼ਬਰ »

ਅਮਰੀਕੀ ਕਾਂਗਰਸ ਕਮੇਟੀ ਵਲੋਂ ਭਾਰਤ ਨੂੰ ਕਸ਼ਮੀਰ 'ਚੋਂ ਪਾਬੰਦੀਆਂ ਹਟਾਉਣ ਦੀ ਅਪੀਲ

ਵਾਸ਼ਿੰਗਟਨ, 8 ਅਕਤੂਬਰ (ਏਜੰਸੀ)-ਅਮਰੀਕਾ ਦੀ ਇਕ ਕਾਂਗਰਸ ਕਮੇਟੀ ਨੇ ਭਾਰਤ ਨੂੰ ਕਸ਼ਮੀਰ ਵਿਚ ਸੰਚਾਰ ਸੇਵਾਵਾਂ ਬਹਾਲ ਕਰਨ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਸੂਬੇ 'ਚ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ | 'ਹਾਊਸ ਫੋਰਨ ਅਫੇਅਰਸ ਕਮੇਟੀ' ਨੇ ਟਵੀਟ ...

ਪੂਰੀ ਖ਼ਬਰ »

ਭਾਰਤ-ਚੀਨ ਨੂੰ ਸਾਂਝੇ ਤੌਰ 'ਤੇ ਗੱਲਬਾਤ ਜ਼ਰੀਏ ਵਿਵਾਦਾਂ ਨੂੰ ਹੱਲ ਕਰਨਾ ਚਾਹੀਦਾ ਹੈ-ਚੀਨੀ ਰਾਜਦੂਤ

ਨਵੀਂ ਦਿੱਲੀ, 8 ਅਕਤੂਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨ ਪਿੰਗ ਵਿਚਾਲੇ ਹੋਣ ਵਾਲੀ ਦੂਸਰੀ ਰਸਮੀ ਵਾਰਤਾ ਤੋਂ ਪਹਿਲਾਂ ਚੀਨੀ ਰਾਜਦੂਤ ਸਨ ਵਿਡੋਂਗ ਨੇ ਕਿਹਾ ਕਿ ਭਾਰਤ ਤੇ ਚੀਨ ਨੂੰ ਖੇਤਰੀ ਪੱਧਰ 'ਤੇ ਆਪਸੀ ਗੱਲਬਾਲ ਰਾਹੀਂ ...

ਪੂਰੀ ਖ਼ਬਰ »

ਔਰਤ ਅਧਿਕਾਰ ਮੁੱਦੇ ਨੂੰ 'ਹਥਿਆਰ' ਵਜੋਂ ਵਰਤਣ ਲਈ ਪਾਕਿ ਨੂੰ ਭਾਰਤ ਨੇ ਸੁਣਾਈਆਂ ਖਰੀਆਂ-ਖਰੀਆਂ

ਸੰਯੁਕਤ ਰਾਸ਼ਟਰ, 8 ਅਕਤੂਬਰ (ਏਜੰਸੀ)-ਜੰਮੂ-ਕਸ਼ਮੀਰ 'ਚ ਆਪਣੇ ਸਿਆਸੀ ਲਾਭ ਲਈ ਔਰਤ ਅਧਿਕਾਰ ਦੇ ਮੁੱਦੇ ਨੂੰ 'ਹਥਿਆਰ' ਵਜੋਂ ਵਰਤਣ ਨੂੰ ਲੈ ਕੇ ਪਾਕਿਸਤਾਨ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਭਾਰਤ ਨੇ ਕਿਹਾ ਕਿ ਉਹ ਦੇਸ਼ ਇਸ ਸਬੰਧੀ ਭਾਰਤ ਨੂੰ ਲੈ ਕੇ ਬੇਬੁਨਿਆਦ ...

ਪੂਰੀ ਖ਼ਬਰ »

ਚੋਣ ਕਮਿਸ਼ਨ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਿਹਾ ਹੈ ਕਾਨੂੰਨ ਮੰਤਰਾਲਾ

ਨਵੀਂ ਦਿੱਲੀ, 8 ਅਕਤੂਬਰ (ਏਜੰਸੀ)- ਕਾਨੂੰਨ ਮੰਤਰਾਲੇ ਵਲੋਂ ਚੋਣ ਕਮਿਸ਼ਨ ਦੇ ਉਸ ਪ੍ਰਸਤਾਵ ਨੂੰ ਕਾਨੂੰਨੀ ਸਮਰਥਨ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਤਹਿਤ ਨਵੇਂ ਵੋਟਰਾਂ ਅਤੇ ਪਹਿਲਾਂ ਤੋਂ ਰਜਿਸਟਰਡ ਵੋਟਰਾਂ ਦੇ ਆਧਾਰ ਡੈਟਾ ਨੂੰ ਇੱਕਤਰ ਕੀਤਾ ਜਾਣਾ ਹੈ, ...

ਪੂਰੀ ਖ਼ਬਰ »

ਪਾਕਿ 'ਚ ਸਕੂਲੀ ਵਿਦਿਆਰਥਣਾਂ ਨੂੰ ਬੁਰਕੇ ਵੰਡਣ 'ਤੇ ਹੰਗਾਮਾ

ਅੰਮਿ੍ਤਸਰ, 8 ਅਕਤੂਬਰ (ਸੁਰਿੰਦਰ ਕੋਛੜ)-ਪਿਸ਼ਾਵਰ ਦੇ ਨਿਗਮ ਅਧਿਕਾਰੀ ਵਲੋਂ ਖ਼ਰੀਦੇ ਗਏ ਬੁਰਕਿਆਂ ਨੂੰ ਪਾ ਕੇ ਸਕੂਲੀ ਵਿਦਿਆਰਥਣਾਂ ਵਲੋਂ ਖਿਚਵਾਈਆਂ ਗਈਆਂ ਤਸਵੀਰਾਂ ਦੇ ਵਾਇਰਲ ਹੋਣ ਤੋਂ ਬਾਅਦ ਪਾਕਿਸਤਾਨੀ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਖੁੱਲ੍ਹ ਕੇ ਆਪਣਾ ...

ਪੂਰੀ ਖ਼ਬਰ »

ਪਨਾਮਾ ਪੇਪਰ 'ਚ ਸ਼ਾਮਿਲ ਟੈਕਸ ਚੋਰਾਂ ਦੇ ਨਾਂਅ ਛੁਪਾ ਕੇ ਰੱਖ ਸਕਦੀ ਹੈ ਈ.ਡੀ.-ਸੀ.ਆਈ.ਸੀ.

ਨਵੀਂ ਦਿੱਲੀ, 8 ਅਕਤੂਬਰ (ਏਜੰਸੀ)-ਕੇਂਦਰੀ ਸੂਚਨਾ ਕਮਿਸ਼ਨ ਨੇ ਕਿਹਾ ਹੈ ਕਿ ਈ.ਡੀ. ਪਨਾਮਾ ਪੇਪਰ ਲੀਕ 'ਚ ਸ਼ਾਮਿਲ ਕਥਿਤ ਟੈਕਸ ਚੋਰਾਂ ਦੇ ਨਾਂਵਾਂ ਦਾ ਖੁਲਾਸਾ ਕਰਨ ਤੋਂ ਬਚ ਸਕਦੀ ਹੈ | ਇਕ ਪਟੀਸ਼ਨ 'ਤੇ ਕਮਿਸ਼ਨ ਨੇ ਇਹ ਗੱਲ ਕਹੀ | ਦੱਸਣਯੋਗ ਹੈ ਕਿ ਉਸ ਆਰ.ਟੀ.ਆਈ. ਅਰਜ਼ੀ ...

ਪੂਰੀ ਖ਼ਬਰ »

ਭਾਰਤੀ ਸੱਭਿਆਚਾਰਕ ਭਾਈਚਾਰੇ ਵਲੋਂ ਪ੍ਰਧਾਨ ਮੰਤਰੀ ਨੂੰ ਖੁੱਲ੍ਹਾ ਪੱਤਰ ਲਿਖਣ ਵਾਲਿਆਂ 'ਤੇ ਮਾਮਲਾ ਦਰਜ ਕਰਨ ਦੀ ਨਿੰਦਾ

ਮੁੰਬਈ, 8 ਅਕਤੂਬਰ (ਏਜੰਸੀ)-ਬੀਤੇ ਹਫ਼ਤੇ ਬਿਹਾਰ ਦੇ ਮੁਜ਼ੱਫਰਪੁਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲਾ ਪੱਤਰ ਲਿਖਣ ਵਾਲੀਆਂ 49 ਸਖਸ਼ੀਅਤਾਂ ਿਖ਼ਲਾਫ਼ ਮਾਮਲਾ ਦਰਜ ਕੀਤੇ ਜਾਣ ਦੀ ਨਿੰਦਾ ਕਰਦਿਆਂ ਸਭਿਆਚਾਰਕ ਭਾਈਚਾਰੇ ਦੇ 180 ਤੋਂ ਵਧੇਰੇ ਮੈਂਬਰ ਨੇ ਕਿਹਾ ...

ਪੂਰੀ ਖ਼ਬਰ »

ਮਹਾਂਰਾਸ਼ਟਰ ਦੇ ਇਕ ਪਿੰਡ 'ਚ ਕੀਤੀ ਜਾਂਦੀ ਹੈ ਰਾਵਣ ਦੀ ਪੂਜਾ

ਅਕੋਲਾ, 8 ਅਕਤੂਬਰ (ਏਜੰਸੀ)-ਸਾਡੇ ਵਿਚੋਂ ਜ਼ਿਆਦਾਤਰ ਲੋਕ ਦੁਸਹਿਰੇ ਨੂੰ ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਉਂਦੇ ਹਾਂ ਜਿਸ ਵਿਚ ਸ੍ਰੀ ਰਾਮ ਨੇ ਰਾਵਣ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ ਪਰ ਮਹਾਰਾਸ਼ਟਰ ਦੇ ਜ਼ਿਲ੍ਹੇ ਅਕੋਲਾ ਵਿਚ ਇਕ ਸੰਗੋਲਾ ਨਾਂਅ ...

ਪੂਰੀ ਖ਼ਬਰ »

ਮਾਮਲਾ ਸਪੈਸ਼ਲ ਰੇਲ ਗੱਡੀ 'ਸਰਬੱਤ ਦਾ ਭਲਾ' ਐਕਸਪ੍ਰੈੱਸ ਨੂੰ ਜਲੰਧਰ ਸਟੇਸ਼ਨ 'ਤੇ ਰੋਕਣ ਦਾ

ਜਲੰਧਰ, 8 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਮੌਕੇ ਸੰਗਤਾਂ ਨੂੰ ਸੁਲਤਾਨਪੁਰ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਕੇਦਰ ਵਲੋਂ ਚਲਾਈ ਗਈ ਸਪੈਸ਼ਨ ਰੇਲ ਗੱਡੀ 'ਸਰਬੱਤ ਦਾ ਭਲਾ' ਐਕਸਪ੍ਰੈਸ ਨੂੰ ਜਲੰਧਰ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ 'ਤੇ ਪਾਬੰਦੀ

ਜਲੰਧਰ, 8 ਅਕਤੂਬਰ (ਚੰਦੀਪ ਭੱਲਾ)-ਜ਼ਿਲ੍ਹਾ ਮੈਜਿਸਟਰੇਟ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਫ਼ੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ 'ਚ ਝੋਨੇ ਦੀ ਨਾੜ/ਪਰਾਲੀ ਦੇ ਰਹਿੰਦ-ਖੂੰਹਦ ਨੂੰ ਅੱਗ ...

ਪੂਰੀ ਖ਼ਬਰ »

27 ਪਿੰਡਾਂ ਦੇ ਲੋਕਾਂ ਨੇ ਦੇਖਿਆ ਦੁਸਹਿਰਾ

ਜਮਸ਼ੇਰ ਖ਼ਾਸ, 8 ਅਕਤੂਬਰ (ਜਸਬੀਰ ਸਿੰਘ ਸੰਧੂ)-ਸਮੂਹ ਨਗਰ ਨਿਵਾਸੀ ਚੰਨਣਪੁਰ, ਭੋਡੇਸਪਰਾਏ ਅਤੇ ਨਾਨਕਪਿੰਡੀ ਦੀ ਰਾਮ ਉਤਸਵ ਕਮੇਟੀ ਨੇ ਪਿੰਡ ਭੋਡੇਸਪਰਾਏ ਵਿਖੇ ਹਰੇਕ ਸਾਲ ਦੀ ਲਗਾਤਾਰਤਾ ਨੂੰ ਬਰਕਰਾਰ ਰੱਖਦੇ ਹੋਏ ਦੁਸਹਿਰਾ ਉਤਸਵ ਧੂਮਧਾਮ ਨਾਲ ਮਨਾਇਆ | 27 ਤੋਂ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਨੂੰ ਜਾਣ ਵਾਲੇ ਨਗਰ ਕੀਰਤਨ ਵਾਲੀ ਸਪੈਸ਼ਲ ਬੱਸ ਜਲੰਧਰ 'ਚ ਹੋ ਰਹੀ ਤਿਆਰ

ਜਲੰਧਰ, 8 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇੇ ਗੁਰਦਵਾਰਾ ਨਾਨਕ ਪਿਆਓ ਦਿੱਲੀ ਤੋਂ ਗੁਰਦੁਆਰਾ ਨਨਕਾਣਾ ਸਾਹਿਬ ਲਈ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ | ਇਸ ਨਗਰ ਕੀਰਤਨ ਵਾਸਤੇ ਜਿਸ ਸੋਨੇ ਦੀ ਪਾਲਕੀ 'ਚ ਸ੍ਰੀ ...

ਪੂਰੀ ਖ਼ਬਰ »

ਕ੍ਰਿਕਟ ਮੁਕਾਬਲੇ 'ਚੋਂ ਜ਼ੋਨ ਨੰਬਰ 1 ਜੇਤੂ

ਜਲੰਧਰ, 8 ਅਕਤੂਬਰ (ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਵਲੋਂ ਅੰਡਰ 17 ਸਾਲ ਵਰਗ ਦੇ ਲੱਭੂ ਰਾਮ ਦੋਆਬਾ ਸਕੂਲ ਵਿਖੇ ਖੇਡੇ ਗਏ ਕ੍ਰਿਕਟ ਦੇ ਫਾਈਨਲ ਮੈਚ 'ਚੋਂ ਜ਼ੋਨ ਨੰਬਰ 1 ਨੇ ਜ਼ੋਨ ਨੰਬਰ 4 ਨੂੰ 17 ਦੌੜਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ | ਇਸ ...

ਪੂਰੀ ਖ਼ਬਰ »

ਵਿਦਿਆਰਥੀਆਂ ਕੋਲ ਯੂ.ਕੇ. ਵਿਚ ਆਪਣਾ ਕੈਰੀਅਰ ਬਣਾਉਣ ਦਾ ਵਧੀਆ ਮੌਕਾ- ਭਵਨੂਰ ਸਿੰਘ ਬੇਦੀ

ਜਲੰਧਰ, 8 ਅਕਤੂਬਰ (ਅ.ਬ)-ਪ੍ਰਸਿੱਧ ਵਿਦੇਸ਼ੀ ਸਿੱਖਿਆ ਮਾਹਰ ਅਤੇ ਪਿਰਾਮਿਡ ਈ-ਸਰਵਿਸਿਜ਼ ਦੇ ਐੱਮ.ਡੀ. ਸ: ਭਵਨੂਰ ਸਿੰਘ ਬੇਦੀ ਨੇ ਕਿਹਾ ਕਿ ਉਨ੍ਹਾਂ ਵਿਦਿਆਰਥੀਆਂ ਲਈ ਇਹ ਸਹੀ ਸਮਾਂ ਹੈ ਜੋ ਯੂ.ਕੇ. ਵਿਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹਨ ਕਿਉਂਕਿ ਯੂ.ਕੇ. ਸਰਕਾਰ 2012 ...

ਪੂਰੀ ਖ਼ਬਰ »

ਐਲ.ਜੀ. ਨੇ ਤਿਉਹਾਰਾਂ ਮੌਕੇ ਲਿਆਂਦੀ 'ਖ਼ਵਾਹਿਸ਼ੋਂ ਸੇ ਖੁਸ਼ੀਓਾ ਤੱਕ' ਯੋਜਨਾ

ਜਲੰਧਰ, 8 ਅਕਤੂਬਰ (ਅਜੀਤ ਬਿਊਰੋ)-ਇਸ ਤਿਉਹਾਰਾਂ ਮੌਕੇ ਆਪਣੇ ਗਾਹਕਾਂ ਨੂੰ ਵਧੀਆ ਤੇ ਵਾਜਬ ਕੀਮਤਾਂ 'ਤੇ ਵਸਤੂਆਂ ਦੀ ਖ਼ਰੀਦ ਮੁਹੱਈਆ ਕਰਵਾਉਣ ਸਬੰਧੀ ਐਲ. ਜੀ. ਇਲੈਕਟ੍ਰੋਨਿਕਸ ਇੰਡੀਆ ਨੇ 'ਖ਼ਵਾਹਿਸ਼ੋ ਸੇ ਖੁਸ਼ੀਓ ਤੱਕ' ਪੇਸ਼ਕਸ਼ (ਆਫਰ) ਦਾ ਐਲਾਨ ਕੀਤਾ ਹੈ | ਇਹ ...

ਪੂਰੀ ਖ਼ਬਰ »

ਸੇਵਾ ਕੇਂਦਰ ਦੀ ਕੰਟੀਨ ਦੇ ਠੇਕੇ ਦੀ ਨਿਲਾਮੀ 11 ਨੂੰ

ਜਲੰਧਰ, 8 ਅਕਤੂਬਰ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ ਦੇ ਅਹਾਤੇ 'ਚ ਸੇਵਾ ਕੇਂਦਰ ਦੀ ਕੰਟੀਨ ਦੇ ਠੇਕੇ ਦੀ ਨਿਲਾਮੀ 01.11.2019 ਤੋਂ 31.03.2021 ਤੱਕ ਦੇ ਸਮੇਂ ਲਈ ਖੁੱਲ੍ਹੀ ਬੋਲੀ ਅਧੀਨ 11 ਅਕਤੂਬਰ 2019 ਨੂੰ ਸਵੇਰੇ 11.00 ਵਜੇ ਵਧੀਕ ਡਿਪਟੀ ਕਮਿਸ਼ਨਰ ਜਲੰਧਰ ਦੀ ...

ਪੂਰੀ ਖ਼ਬਰ »

ਖ਼ਾਲਸਾ ਨੌਜਵਾਨ ਸਭਾ ਵਲੋਂ 28ਵੇਂ ਮਹਾਨ ਕੀਰਤਨ ਦਰਬਾਰ ਸਬੰਧੀ ਮੀਟਿੰਗ

ਜਲੰਧਰ ਛਾਉਣੀ, 8 ਅਕਤੂਬਰ (ਪਵਨ ਖਰਬੰਦਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਖ਼ਾਲਸਾ ਨੌਜਵਾਨ ਸਭਾ ਰਾਮਾ ਮੰਡੀ ਜਲੰਧਰ ਵਲੋਂ 31 ਅਕਤੂਬਰ ਨੂੰ ਰਾਮਾ ਮੰਡੀ 'ਚ ਖਹਿਰਾ ਪੈਟਰੋਲ ਪੰਪ ਨੇੜੇ ਕਰਵਾਏ ਜਾਣ ਵਾਲੇ 28ਵੇਂ ਮਹਾਨ ਕੀਰਤਨ ਦਰਬਾਰ ਦੀਆਂ ਤਿਆਰੀਆਂ ...

ਪੂਰੀ ਖ਼ਬਰ »

ਜ਼ਿਲ੍ਹਾ ਜਲੰਧਰ ਸਕੂਲ ਫੁੱਟਬਾਲ ਮੁਕਾਬਲੇ 'ਚੋਂ ਜ਼ੋਨ ਨੰਬਰ 1 ਤੇ 2 ਫਾਈਨਲ 'ਚ

ਜਲੰਧਰ, 8 ਅਕਤੂਬਰ (ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਸਕੂਲ ਫੁੱਟਬਾਲ ਅੰਡਰ 17 ਸਾਲ ਵਰਗ ਦੇ ਮੁਕਾਬਲੇ ਜੋ ਦੋਆਬਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ਕਰਵਾਏ ਜਾ ਰਹੇ ਹਨ | ਇਨ੍ਹਾਂ ਦੇ ਖੇਡੇ ਗਏ ਸੈਮੀਫਾਈਨਲ ਮੁਕਾਬਲੇ 'ਚੋਂ ਜ਼ੋਨ ਨੰਬਰ 2 ਨੇ 12 ...

ਪੂਰੀ ਖ਼ਬਰ »

ਰੇਲ ਗੱਡੀ ਦੀ ਲਪੇਟ 'ਚ ਆਏ ਵਿਅਕਤੀ ਦੀ ਮੌਤ

ਚੁਗਿੱਟੀ/ਜੰਡੂਸਿੰਘਾ, 8 ਅਕਤੂਬਰ (ਨਰਿੰਦਰ ਲਾਗੂ)-ਸੋਮਵਾਰ ਨੂੰ ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ ਲਾਗੇ ਰੇਲ ਗੱਡੀ ਦੀ ਲਪੇਟ 'ਚ ਆਏ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ | ਇਸ ਸਬੰਧੀ ਇਤਲਾਹ ਮਿਲਣ 'ਤੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਥਾਣਾ ਜੀ. ਆਰ. ਪੀ. ...

ਪੂਰੀ ਖ਼ਬਰ »

ਬੇਕਾਬੂ ਜੀਪ ਨੇ ਆਟੋ ਤੇ ਖੜ੍ਹੇ ਨੌਜਵਾਨ ਨੂੰ ਮਾਰੀ ਟੱਕਰ, ਨੌਜਵਾਨ ਜ਼ਖ਼ਮੀ

ਮਕਸੂਦਾਂ, 8 ਅਕਤੂਬਰ (ਲਖਵਿੰਦਰ ਪਾਠਕ)-ਮਕਸੂਦਾਂ ਚੌਕ 'ਚ ਇਕ ਬੇਕਾਬੂ ਜੀਪ ਨੇ ਪਹਿਲਾ ਇਕ ਆਟੋ ਨੂੰ ਟੱਕਰ ਮਾਰੀ ਤੇ ਫਿਰ ਸੜਕ ਕਿਨਾਰੇ ਖੜੇ੍ਹ ਇਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ...

ਪੂਰੀ ਖ਼ਬਰ »

ਤੀਜਾ ਮੁਹੱਲਾ ਨਿਹੰਗ ਸਿੰਘਾਂ ਸਬੰਧੀ ਮੀਟਿੰਗ

ਜਲੰਧਰ, 8 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸੰਤ ਸਿਪਾਹੀ ਗਤਕਾ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲਿਆਂ ਵਲੋਂ ਤੀਜਾ ਮਹੱਲਾ ਨਿਹੰਗ ਸਿੰਘ ਜੋ 21 ਨਵੰਬਰ ਨੂੰ ਗੁਰਦੁਆਰਾ ਮਾਤਾ ਸਾਹਿਬ ਕੌਰ ਬਸਤੀ ਬਾਵਾ ਖੇਲ ਤੋਂ ਕੱਢਿਆ ਜਾਵੇਗਾ ਸਬੰਧੀ ਇਕ ਵਿਸ਼ੇਸ਼ ...

ਪੂਰੀ ਖ਼ਬਰ »

ਮੰਗਾਂ ਸਬੰਧੀ ਪਟਵਾਰੀਆਂ ਵਲੋਂ ਤਹਿਸੀਲ ਪੱਧਰ 'ਤੇ ਧਰਨੇ

ਜਲੰਧਰ, 8 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ ਸਰਕਾਰ ਵਲੋਂ ਪਟਵਾਰੀਆਂ ਦੀਆਂ ਮੰਨੀਆਂ ਹੋਈ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਸਮੂਹ ਪਟਵਾਰੀਆਂ ਨੇ ਤਹਿਸੀਲ ਪੱਧਰ 'ਤੇ ਧਰਨੇ ਦਿੱਤੇ ਤੇ ਮੰਗਾਂ ਸਬੰਧੀ ਮੰਗ-ਪੱਤਰ ਤਹਿਸੀਲਦਾਰਾਂ ਨੂੰ ਸੌਾਪੇ | ਤਹਿਸੀਲ ...

ਪੂਰੀ ਖ਼ਬਰ »

ਆਕਸਫੋਰਡ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਡਾਕਟਰੀ ਜਾਂਚ ਕੈਂਪ

ਜਲੰਧਰ, 8 ਅਕਤੂਬਰ (ਅ.ਬ.)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਾਮਦਾਸ ਜੀ ਨਿਸ਼ਕਾਮ ਸੇਵਾ ਸੁਸਾਇਟੀ ਗੁਰਾਇਆ ਵਲੋਂ ਆਕਸਫੋਰਡ ਹਸਪਤਾਲ ਦੇ ਸਹਿਯੋਗ ਨਾਲ ਮੁਫ਼ਤ ਡਾਕਟਰੀ ਜਾਂਚ ...

ਪੂਰੀ ਖ਼ਬਰ »

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਪੀ. ਵਿਖੇ ਸਾਇੰਸ ਮੇਲਾ ਕਰਵਾਇਆ

ਜਲੰਧਰ, 8 ਅਕਤੂਬਰ (ਰਣਜੀਤ ਸਿੰਘ ਸੋਢੀ)-ਸਥਾਨਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਪੀ. ਏ. ਪੀ. ਕੈਂਪਸ ਜਲੰਧਰ ਵਿਖੇ 'ਪੜ੍ਹੋ ਪੰਜਾਬ' ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਸਾਇੰਸ ਮੇਲਾ ਲਗਾਇਆ ਗਿਆ | ਮੇਲੇ ਦੀ ਪ੍ਰਧਾਨਗੀ ਪਿ੍ੰਸੀਪਲ ਡਾ: ਅਮਿਤਾ ਸ਼ਰਮਾ ਨੇ ਕੀਤੀ, ...

ਪੂਰੀ ਖ਼ਬਰ »

ਰੁਜ਼ਗਾਰ ਲਈ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਬਲਾਕ ਦਫ਼ਤਰ ਅੱਗੇ ਮੁਜ਼ਾਹਰਾ

ਜਲੰਧਰ, 8 ਅਕਤੂਬਰ (ਮੇਜਰ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੇਂਡੂ ਮਜ਼ਦੂਰਾਂ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਜਲੰਧਰ ਪੱਛਮੀ ਦੇ ਦਫ਼ਤਰ ਅੱਗੇ ਧਰਨਾ ਮੁਜਾਹਰਾ ਕੀਤਾ ਗਿਆ | ਇਸ ਮੌਕੇ ਦਿੱਤੇ ਗਏ ਮੰਗ-ਪੱਤਰ ਰਾਹੀਂ ਮੰਗ ਕੀਤੀ ਗਈ ਕਿ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX