ਤਾਜਾ ਖ਼ਬਰਾਂ


ਘਨੌਰ ਪੁਲਿਸ ਨੇ ਫੜੀ 410 ਪੇਟੀਆਂ ਸ਼ਰਾਬ
. . .  about 2 hours ago
ਘਨੌਰ,19 ਅਕਤੂਬਰ(ਬਲਜਿੰਦਰ ਸਿੰਘ ਗਿੱਲ)- ਤਿਉਹਾਰਾਂ ਦੇ ਦਿਨਾਂ 'ਚ ਸ਼ਰਾਬ ਦੀ ਬਲੈਕ ਵਿਕਰੀ 'ਤੇ ਨੱਥ ਪਾਉਣ ਲਈ ਵਿੱਡੀ ਮੁਹਿੰਮ ਤਹਿਤ ਘਨੌਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਇੰਸਪੈਕਟਰ ਗੁਰਮੀਤ ਸਿੰਘ...
ਜਲਾਲਾਬਾਦ ਜ਼ਿਮਨੀ ਚੋਣਾਂ ਵਿਚ 239 ਬੂਥ ਵਿਚੋਂ 104 ਬੂਥ ਸੰਵੇਦਨਸ਼ੀਲ ਘੋਸ਼ਿਤ
. . .  about 2 hours ago
ਫ਼ਾਜ਼ਿਲਕਾ, 19 ਅਕਤੂਬਰ (ਪ੍ਰਦੀਪ ਕੁਮਾਰ) - ਹਲਕਾ-79 ਜਲਾਲਾਬਾਦ ਦੀ ਜ਼ਿਮਨੀ ਚੋਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪ੍ਰਬੰਧ ਮੁਕੰਮਲ ਕਰਨ ਅਤੇ ਨਿਰਪੱਖ ਅਤੇ ਸੁਖਾਵੇਂ ਮਾਹੌਲ 'ਚ ਜ਼ਿਮਨੀ ਚੋਣ ਦੇ ਕੰਮ ਨੂੰ ਨੇਪਰੇ...
ਵਿਆਹੁਤਾ ਨੇ ਸਹੁਰਿਆਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਤਲਵੰਡੀ ਸਾਬੋ/ਸੀਂਗੋ ਮੰਡੀ, 19 ਅਕਤੂਬਰ (ਲਕਵਿੰਦਰ ਸ਼ਰਮਾ/ਰਣਜੀਤ ਸਿੰਘ ਰਾਜੂ) - ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਦੀ ਵਿਆਹੁਤਾ ਕਿਰਨਪ੍ਰੀਤ ਕੌਰ ਉਰਫ਼ ਰਾਣੀ (26) ਨੇ ਆਪਣੇ...
550 ਸਾਲਾਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਲਈ ਸਥਾਨਕ ਸਰਕਾਰਾਂ ਵਿਭਾਗ ਦੀਆਂ ਲੱਗੀਆਂ ਡਿਊਟੀਆਂ
. . .  1 minute ago
ਮਲੌਦ, 19 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੁਲਤਾਨਪੁਰ ਲੋਧੀ ਵਿਖੇ...
ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਰਤ ਰਤਨ ਦਾ ਦੇਵੇ ਦਰਜਾ -ਮੁਨੀਸ਼ ਤਿਵਾੜੀ
. . .  about 3 hours ago
ਬੰਗਾ, 19 ਅਕਤੂਬਰ (ਜਸਬੀਰ ਸਿੰਘ ਨੂਰਪੁਰ)- ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਬੰਗਾ ਵਿਖੇ ਹੋਈ ਇਕ ਮੀਟਿੰਗ ਦੌਰਾਨ ਕਿਹਾ ਕਿ ਕੇਂਦਰ ਸਰਕਾਰ ...
ਅੱਧਾ ਕਿੱਲੋ ਹੈਰੋਇਨ ਸਮੇਤ ਇਕ ਔਰਤ ਗ੍ਰਿਫ਼ਤਾਰ
. . .  about 3 hours ago
ਜਲੰਧਰ, 19 ਅਕਤੂਬਰ- ਜਲੰਧਰ ਦੇ ਥਾਣਾ ਮਕਸੂਦਾਂ ਦੀ ਪੁਲਿਸ ਨੇ ਇਕ ਔਰਤ ਨੂੰ ਅੱਧਾ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ...
ਨੈਸ਼ਨਲ ਹਾਈਵੇ ਦੀ ਰਕਮ ਹੜੱਪਣ ਦੇ ਦੋਸ਼ 'ਚ 6 ਖ਼ਿਲਾਫ਼ ਮਾਮਲਾ ਦਰਜ
. . .  about 3 hours ago
ਖਮਾਣੋਂ, 19 ਅਕਤੂਬਰ (ਮਨਮੋਹਨ ਸਿੰਘ ਕਲੇਰ) - ਚੰਡੀਗੜ੍ਹ-ਲੁਧਿਆਣਾ ਨੈਸ਼ਨਲ ਹਾਈਵੇ ਦੀ 67 ਲੱਖ ਰੁਪਏ ਦੀ ਰਕਮ ਹੜੱਪਣ ਦੇ ਦੋਸ਼...
ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਆਮ ਸ਼ਰਧਾਲੂ ਵਜੋਂ ਆਉਣਗੇ ਮਨਮੋਹਨ ਸਿੰਘ : ਮਹਿਮੂਦ ਕੁਰੈਸ਼ੀ
. . .  about 2 hours ago
ਨਵੀਂ ਦਿੱਲੀ, 19 ਅਕਤੂਬਰ- ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ। ਕੁਰੈਸ਼ੀ ਨੇ ਦੱਸਿਆ ਕਿ ਪਾਕਿਸਤਾਨ...
ਬਾਰਾਮੁਲਾ 'ਚ ਅੱਤਵਾਦੀਆਂ ਨੇ ਇਕ ਜੂਲਰੀ ਸਟੋਰ ਨੂੰ ਬਣਾਇਆ ਨਿਸ਼ਾਨਾ
. . .  about 3 hours ago
ਸ੍ਰੀਨਗਰ, 19 ਅਕਤੂਬਰ- ਜੰਮੂ-ਕਸ਼ਮੀਰ ਦੇ ਬਾਰਾਮੁਲਾ 'ਚ ਅੱਤਵਾਦੀਆਂ ਨੇ ਇਤ ਜੂਲਰੀ ਸਟੋਰ ਨੂੰ ਨਿਸ਼ਾਨਾ ਬਣਾਇਆ। ਅਜੇ ਤੱਕ ਇਸ ਘਟਨਾ 'ਚ ਕਿਸੇ ਕਿਸਮ ਦੇ ਨੁਕਸਾਨ ...
ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੇ ਮੁਖੀ ਨਿਹੰਗ ਪ੍ਰੇਮ ਸਿੰਘ ਇਕ ਦੁਰਘਟਨਾ 'ਚ ਅਕਾਲ ਚਲਾਣਾ ਕਰ ਗਏ
. . .  about 3 hours ago
ਲੁਧਿਆਣਾ, 19 ਅਕਤੂਬਰ (ਹਰਿੰਦਰ ਸਿੰਘ ਕਾਕਾ)- ਸ੍ਰੀ ਹਜ਼ੂਰ ਸਾਹਿਬ ਸਥਿਤ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੇ ਮੁਖੀ ਨਿਹੰਗ ਪ੍ਰੇਮ ਸਿੰਘ ਅੱਜ ਇਕ ਦੁਰਘਟਨਾ 'ਚ ਅਕਾਲ ਚਲਾਣਾ...
ਟਰੈਕਟਰ ਦੀ ਬੈਟਰੀ ਚੋਰੀ ਕਰਦੇ ਦੋ ਕਾਬੂ
. . .  about 4 hours ago
ਗੁਰੂ ਹਰਸਹਾਏ, 19 ਅਕਤੂਬਰ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਫ਼ਿਰੋਜ਼ਪੁਰ- ਫ਼ਰੀਦਕੋਟ ਰੋਡ 'ਤੇ ਟਰੈਕਟਰ ਟਰਾਲੀ ਯੂਨੀਅਨ ਦੇ ਮੈਂਬਰਾਂ ਵੱਲੋਂ ਟਰੈਕਟਰ ਦੀ ਬੈਟਰੀ ਚੋਰੀ...
ਵਡੋਦਰਾ 'ਚ ਡਿੱਗੀ ਇਮਾਰਤ, 7 ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ
. . .  about 4 hours ago
ਗਾਂਧੀ ਨਗਰ, 19 ਅਕਤੂਬਰ- ਗੁਜਰਾਤ ਦੇ ਵਡੋਦਰਾ 'ਚ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਇਕ ਇਮਾਰਤ ਨੂੰ ਢਾਹੁਣ ਦਾ ਕੰਮ ਕੀਤਾ ਦਾ ਰਿਹਾ ਸੀ ਕਿ ਜਿਸ ਦੌਰਾਨ ਇਹ ਇਮਾਰਤ ਢਹਿ...
ਖੇਡ ਮੰਤਰੀ ਕਿਰਨ ਰਿਜੀਜੂ ਨੇ ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
. . .  about 4 hours ago
ਨਵੀਂ ਦਿੱਲੀ, 19 ਅਕਤੂਬਰ- ਖੇਡ ਮੰਤਰੀ ਕਿਰਨ ਰਿਜੀਜੂ ਨੇ ਰੂਸ 'ਚ ਆਯੋਜਿਤ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਵਧੀਆ ਕਾਰਗੁਜ਼ਾਰੀ ਕਰਨ ਵਾਲੀ ਭਾਰਤੀ...
ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲਿਆਂ 'ਤੇ ਹੋਵੇਗੀ ਕਾਨੂੰਨੀ ਕਾਰਵਾਈ: ਧਰਮਸੋਤ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਜਲਾਲਾਬਾਦ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਦੇ ਚੋਣ ਪ੍ਰਚਾਰ ਵਿਚ ਸ਼ਾਮਿਲ ਹੋਣ ਲਈ ਸ੍ਰੀ ਮੁਕਤਸਰ ਸਾਹਿਬ ...
ਅੱਜ ਸ਼ਾਮ ਪੰਜ ਵਜੇ ਬੰਦ ਹੋ ਜਾਵੇਗਾ ਜ਼ਿਮਨੀ ਚੋਣਾਂ ਦੇ ਲਈ ਚੋਣ ਪ੍ਰਚਾਰ
. . .  about 5 hours ago
ਓਮ ਪ੍ਰਕਾਸ਼ ਧਨਖੜ ਦੇ ਹੱਕ 'ਚ ਸੰਨੀ ਦਿਉਲ ਨੇ ਕੀਤਾ ਚੋਣ ਪ੍ਰਚਾਰ
. . .  about 6 hours ago
ਇਲੈਕਟ੍ਰਾਨਿਕਸ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ
. . .  about 6 hours ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਖ਼ਰਾਬ ਰੌਸ਼ਨੀ ਦੇ ਚੱਲਦਿਆਂ ਰੁਕਿਆ ਮੈਚ
. . .  about 6 hours ago
ਟਿੱਪਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
. . .  about 6 hours ago
ਜ਼ਿਮਨੀ ਚੋਣ ਦੇ ਮੱਦੇਨਜ਼ਰ ਪੁਲਿਸ ਵੱਲੋਂ ਫਲੈਗ ਮਾਰਚ
. . .  about 6 hours ago
ਹਿੰਸਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਚਿਲੀ ਦੇ ਰਾਸ਼ਟਰਪਤੀ ਨੇ ਐਮਰਜੈਂਸੀ ਦਾ ਕੀਤਾ ਐਲਾਨ
. . .  about 7 hours ago
ਸਿੱਖਿਆ ਸਕੱਤਰ ਵੱਲੋਂ ਚੰਗੇ ਨਤੀਜਿਆਂ ਵਾਲੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
. . .  about 7 hours ago
ਹੁਸੈਨੀਵਾਲਾ 1961 ਦੇ ਫ਼ੈਸਲੇ ਦੀ ਤਰਜ਼ ਤੇ ਕਰਤਾਰਪੁਰ ਸਾਹਿਬ ਦੀ ਜ਼ਮੀਨ ਦਾ ਤਬਾਦਲਾ ਕਰਨ ਸਰਕਾਰਾਂ : ਬਾਬਾ ਸਰਬਜੋਤ ਬੇਦੀ
. . .  about 7 hours ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਰੋਹਿਤ ਸ਼ਰਮਾ ਨੇ ਸੈਂਕੜਾ ਕੀਤਾ ਪੂਰਾ, ਭਾਰਤ ਦਾ ਸਕੋਰ 180 ਤੋਂ ਪਾਰ
. . .  about 7 hours ago
ਕੈਪਟਨ ਅਮਰਿੰਦਰ ਸਿੰਘ ਵੱਲੋਂ ਇੰਦੂ ਬਾਲਾ ਦੇ ਹੱਕ 'ਚ ਰੋਡ ਸ਼ੋਅ
. . .  1 minute ago
ਰੂਪਨਗਰ ਜੇਲ੍ਹ 'ਚ ਹਵਾਲਾਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 8 hours ago
ਆਰ.ਸੀ.ਈ.ਪੀ. ਦੇ ਵਿਰੋਧ 'ਚ ਸਨਅਤਕਾਰਾਂ ਵੱਲੋਂ ਪੁਤਲਾ ਫ਼ੂਕ ਪ੍ਰਦਰਸ਼ਨ
. . .  about 8 hours ago
ਗੁਰੂਘਰ ਨੂੰ ਦੂਰਬੀਨ ਤੋਂ ਦੇਖਣ ਦੀ 70 ਸਾਲਾ ਦੀ ਮਜਬੂਰੀ ਹੁਣ ਹੋਣ ਜਾ ਰਹੀ ਖ਼ਤਮ : ਪ੍ਰਧਾਨ ਮੰਤਰੀ ਮੋਦੀ
. . .  about 8 hours ago
ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ਦੇ ਏਲਾਨਾਬਾਦ 'ਚ ਰੈਲੀ ਨੂੰ ਸੰਬੋਧਨ ਕੀਤਾ ਸ਼ੁਰੂ
. . .  about 8 hours ago
ਕਮਲੇਸ਼ ਤਿਵਾੜੀ ਕਤਲ ਮਾਮਲਾ : ਪੁਲਿਸ ਨੇ ਟਰੇਨ ਤੋਂ ਕਾਬੂ ਕੀਤੇ ਸ਼ੱਕੀ ਵਿਅਕਤੀ- ਐੱਸ.ਐੱਸ.ਪੀ
. . .  about 9 hours ago
ਕਮਲੇਸ਼ ਤਿਵਾੜੀ ਕਤਲ ਕਾਂਡ ਮਾਮਲੇ ਦਾ 24 ਘੰਟਿਆਂ ਦੇ ਅੰਦਰ ਕੀਤਾ ਪਰਦਾਫਾਸ਼- ਡੀ.ਜੀ.ਪੀ
. . .  about 9 hours ago
ਕਮਲੇਸ਼ ਤਿਵਾੜੀ ਕਤਲ ਕਾਂਡ 'ਚ ਯੂ.ਪੀ. ਦੇ ਡੀ.ਜੀ.ਪੀ ਵੱਲੋਂ ਪ੍ਰੈੱਸ ਕਾਨਫ਼ਰੰਸ ਸ਼ੁਰੂ
. . .  about 9 hours ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਦਾ ਮਸਤੂਆਣਾ ਸਾਹਿਬ ਵਿਖੇ ਹੋਇਆ ਉਦਘਾਟਨ
. . .  about 9 hours ago
ਪੀ.ਐਮ.ਸੀ ਬੈਂਕ ਦੇ ਖਾਤਾ ਧਾਰਕਾਂ ਵੱਲੋਂ ਆਰ.ਬੀ.ਆਈ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ
. . .  about 10 hours ago
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਭਾਰਤ ਨੂੰ ਲੱਗਾ ਤੀਸਰਾ ਝਟਕਾ, ਕਪਤਾਨ ਕੋਹਲੀ ਆਊਟ
. . .  about 10 hours ago
ਹਲਕਾ ਦਾਖਾ ਵਿਖੇ ਗਰਜਣਗੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ
. . .  about 11 hours ago
ਹਿੰਦ ਪਾਕਿ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  about 12 hours ago
ਕਮਲੇਸ਼ ਤਿਵਾਰੀ ਦੇ ਕਤਲ ਮਾਮਲੇ 'ਚ 6 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ
. . .  about 12 hours ago
ਅੱਜ ਮੋਦੀ ਸਿਰਸਾ ਤੇ ਰੇਵਾੜੀ 'ਚ ਕਰਨਗੇ ਚੋਣ ਰੈਲੀਆਂ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
ਜਲੰਧਰ 'ਚ ਪੱਤਰਕਾਰ 'ਤੇ ਹਮਲਾ
. . .  1 day ago
ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੇ ਨਾਂ 'ਤੇ ਦਾਦੂਵਾਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 1 hour ago
ਭਿਆਨਕ ਸੜਕ ਹਾਦਸੇ 'ਚ 4 ਵਿਅਕਤੀਆਂ ਦੀ ਮੌਤ
. . .  about 1 hour ago
ਜਥੇਦਾਰ ਦਾਦੂਵਾਲ ਨੂੰ ਗ੍ਰਿਫ਼ਤਾਰੀ ਉਪਰੰਤ ਦੇਰ ਸ਼ਾਮ ਅਦਾਲਤ 'ਚ ਕੀਤਾ ਪੇਸ਼
. . .  about 1 hour ago
ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ
. . .  about 1 hour ago
ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਦਰ ਬਾਜ਼ਾਰ ਵਿਖੇ ਹੋਇਆ ਹੰਗਾਮਾ
. . .  1 day ago
ਸਿਹਤ ਵਿਭਾਗ ਨੇ 1 ਕੁਇੰਟਲ 60 ਕਿੱਲੋ ਨਕਲੀ ਘਿਉ ਕੀਤਾ ਜ਼ਬਤ
. . .  1 day ago
ਪਾਕਿਸਤਾਨ ਸਰਕਾਰ ਵੱਲੋਂ ਸੰਗਤਾਂ ਤੋਂ 20 ਡਾਲਰ ਵਸੂਲਣਾ ਯੋਗ ਨਹੀਂ : ਪ੍ਰੋ. ਬਡੂੰਗਰ
. . .  1 day ago
ਕੈਪਟਨ ਨੇ ਇਮਰਾਨ ਖਾਨ ਨੂੰ ਸ਼ਰਧਾਲੂਆਂ 'ਤੇ ਲਗਾਈ ਫ਼ੀਸ ਵਾਪਸ ਲੈਣ ਦੀ ਕੀਤੀ ਅਪੀਲ
. . .  1 day ago
ਪੰਜਾਬ ਦੀ ਸਿਆਸਤ 'ਚ 21 ਤਰੀਕ ਨੂੰ ਪਵੇਗਾ ਨਵਾਂ ਮੋੜ - ਸੁਖਬੀਰ ਬਾਦਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਮਹਾਨਤਾ ਸ਼ਕਤੀਸ਼ਾਲੀ ਹੋਣ ਵਿਚ ਨਹੀਂ ਹੁੰਦੀ, ਸਗੋਂ ਸ਼ਕਤੀ ਦੀ ਸਹੀ ਅਤੇ ਉਚਿਤ ਵਰਤੋਂ ਕਰਨ ਵਿਚ ਹੁੰਦੀ ਹੈ। -ਹੈਨਰੀ ਵਾਰਡ

ਜਲੰਧਰ

ਵੱਖ-ਵੱਖ ਥਾੲੀਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਦੁਸਹਿਰਾ

ਪੂਰੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਬਰਲਟਨ ਪਾਰਕ 'ਚ 141ਵਾਂ ਦੁਸਹਿਰਾ
ਮਕਸੂਦਾਂ, 8 ਅਕਤੂਬਰ (ਲਖਵਿੰਦਰ ਪਾਠਕ)-ਜਲੰਧਰ ਦੇ ਸਭ ਤੋਂ ਪ੍ਰਾਚੀਨ ਦੁਸਹਿਰੇ ਦਾ ਮਾਨ ਹਾਸਲ ਕਰਨ ਵਾਲਾ ਬਰਲਟਨ ਪਾਰਕ 141ਵਾਂ ਦੁਸਹਿਰਾ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਰਾਮ ਲੀਲਾ ਕਮੇਟੀ ਮੰਦਰ ਨੌਹਰੀਆ ਮੰਦਰ ਤੋਂ ਸ਼ੋਭਾ ਯਾਤਰਾ ਸ਼ੁਰੂ ਹੋ ਕੇ ਸਾਰੇ ਸ਼ਹਿਰ 'ਚ ਘੰੁਮਦੇ ਹੋਏ ਬਰਲਟਨ ਪਾਰਕ 'ਚ ਪੁੱਜੀ | ਸ਼ੋਭਾ ਯਾਤਰਾ 'ਚ 51 ਹਨੂਮਾਨ ਦੇ ਸਵਰੂਪ ਧਾਰਨ ਕੀਤੇ ਕਲਾਕਾਰ ਲੋਕਾਂ ਲਈ ਆਕਰਸ਼ਨ ਦਾ ਕੇਂਦਰ ਰਹੇ | ਐਸ.ਐਸ.ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਰਾਵਣ ਦੇ ਪੁਤਲੇ ਨੂੰ ਅਗਨੀਭੇਟ ਕੀਤਾ | ਕਮੇਟੀ ਪ੍ਰਧਾਨ ਨੰਦ ਲਾਲ ਸ਼ਰਮਾ ਨੇ ਆਏ ਮੱੁਖ ਮਹਿਮਾਨ ਸਾਂਸਦ ਚੌਧਰੀ ਸੰਤੋਖ ਸਿੰਘ, ਵਿਧਾਇਕ ਬਾਵਾ ਹੈਨਰੀ, ਤੇਜਿੰਦਰ ਬਿੱਟੂ ਚੇਅਰਮੈਨ ਪਨਸਪ, ਐਸ.ਐਸ.ਪੀ. ਦਿਹਾਤੀ ਨਵਜੋਤ ਸਿੰਘ ਮਾਹਲ, ਜਤਿੰਦਰ ਸਿੰਘ ਨੀਲਕੰਠ, ਕੌਾਸਲਰ ਗੁਰਵਿੰਦਰ ਬੰਟੀ ਨੀਲਕੰਠ ਆਦਿ ਦਾ ਸਵਾਗਤ ਕੀਤਾ | ਇਸ ਮੌਕੇ ਰਾਜ ਕੁਮਾਰ ਸ਼ਰਮਾ, ਦੱਤ ਪ੍ਰਕਾਸ਼ ਅੰਗਰੀਸ਼, ਰੋਹਿਤ, ਹੇਮੰਤ, ਦੇਸ਼ਬੰਧੂ ਸ਼ਰਮਾ, ਦੀਪਕ ਸਹਿਗਲ, ਰਮੇਸ਼ ਅਗਰਵਾਲ, ਪਵਨ ਸ਼ਰਮਾ, ਅਮਨਦੀਪ ਸ਼ਰਮਾ, ਅਮਨਦੀਪ ਸਿੰਘ, ਹਰਮੀਤ ਸਿੰਘ, ਚੇਤਨ ਹਾਂਡਾ, ਯਸ਼ਪਾਲ ਮਰਵਾਹਾ, ਨਰੇਸ਼ ਅਸ਼ਿਜਾ, ਸੁਸ਼ੀਲ ਅਗਰੀਸ਼, ਇੰਦਰ ਮੋਹਨ ਸਿੰਘ, ਰਮੇਸ਼ ਗੁਪਤਾ ਆਦਿ ਮੌਜੂਦ ਸਨ |
ਜਲਦੇ ਰਾਵਣ ਦੀਆਂ ਲੱਕੜਾਂ ਲੈਣ ਲਈ ਬੇਕਾਬੂ ਭੀੜ ਤੇ ਵਰਿ੍ਹਆ ਪੁਲਿਸ ਦਾ ਡੰਡਾ
ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਜਲਦੇ ਹੀ ਲੋਕਾਂ ਦੀ ਭੀੜ ਪੁਤਲਿਆਂ ਦੀਆਂ ਲੱਕੜੀਆਂ ਲਈ ਦੋੜ ਪਈ | ਲੋਕਾਂ ਦੀ ਭੀੜ ਪੁਲਿਸ ਦੇ ਬੇਕਾਬੂ ਨਜ਼ਰ ਆਈ | ਮਜਬੂਰਨ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਲੋਕਾਂ ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ | ਲੋਕਾਂ ਦੀ ਇਕ ਭੀੜ ਜਲਦਾ ਥੱਲੇ ਡਿੱਗਿਆ ਰਾਵਣ ਹੀ ਘਸੀਟ ਕੇ ਲੈ ਗਈ |
ਜਲੰਧਰ, (ਸ਼ਿਵ ਸ਼ਰਮਾ)- ਦੁਸਹਿਰੇ ਦਾ ਤਿਉਹਾਰ ਦੋ ਦਰਜਨ ਤੋਂ ਜ਼ਿਆਦਾ ਥਾਵਾਂ 'ਤੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ | ਪਿਛਲੇ ਸਾਲ ਅੰਮਿ੍ਤਸਰ ਦੀ ਦਸਹਿਰੇ ਵਾਲੀ ਘਟਨਾ ਤੋਂ ਸਬਕ ਲੈਂਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਕਾਫ਼ੀ ਸਖ਼ਤ ਨਿਯਮਾਂ ਲਾਗੂ ਕਰਨ ਤੋਂ ਬਾਅਦ ਦੀ ਸਮਾਗਮ ਮਨਾਉਣ ਦੀ ਮਨਜ਼ੂਰੀ ਦਿੱਤੀ | ਸ਼ਹਿਰ 'ਚ ਮੁੱਖ ਤੌਰ 'ਤੇ ਆਦਰਸ਼ ਨਗਰ ਚੌਪਾਟੀ ਲਾਗੇ, ਸਾਈਾ ਦਾਸ ਸਕੂਲ, ਬਰਲਟਨ ਪਾਰਕ, ਯੂਨੀਅਨ ਮਾਡਲ ਸਕੂਲ, ਪੁੱਡਾ ਮਾਰਕੀਟ ਸਮੇਤ ਕਈ ਜਗਾ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ | ਇਸ ਵਾਰ ਪੁਤਲਿਆਂ ਵਿਚ ਪਟਾਕੇ ਲਗਾਉਣ ਦਾ ਕੰਮ ਕੁਝ ਲੋਕਾਂ ਕੋਲ ਹੀ ਸੀਮਤ ਸੀ | ਆਦਰਸ਼ ਨਗਰ ਚੌਪਾਟੀ ਲਾਗੇ 65 ਤੋਂ 70 ਫੁੱਟ ਤੇ ਸਾਈਾ ਦਾਸ ਸਕੂਲ ਦੇ ਮੈਦਾਨ 'ਚ 60 ਤੋਂ 65 ਫੁੱਟ ਤੇ ਇਸ ਤੋਂ ਛੋਟੇ ਪੁਤਲੇ ਹੋਰ ਦੁਸਹਿਰੇ ਸਮਾਗਮਾਂ ਲਈ ਤਿਆਰ ਕੀਤੇ ਗਏ ਸਨ | ਦੁਸਹਿਰੇ ਵਿਚ ਕਿਸੇ ਵੀ ਅਣਹੋਣੀ ਘਟਨਾ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਨੇ ਇਸ ਵਾਰ ਕਰੜੀ ਸੁਰੱਖਿਆ ਕੀਤੀ ਹੋਈ ਸੀ | ਜਦਕਿ ਪੁੱਡਾ ਮਾਰਕੀਟ ਕੋਲ ਪ੍ਰਬੰਧਕਾਂ ਨੇ ਬਾਊਾਸਰਾਂ ਦੀਆਂ ਸੇਵਾਵਾਂ ਲਈਆਂ ਹੋਈਆਂ ਸਨ | ਇਕ ਜਗਾ ਤਾਂ ਸਮਾਗਮ ਲਈ ਪੁਤਲੇ ਤਿਆਰ ਕਰ ਲਏ ਗਏ ਸਨ ਪਰ ਦੂਜੀ ਜਥੇਬੰਦੀ ਨੂੰ ਮਨਜ਼ੂਰੀ ਮਿਲ ਜਾਣ ਕਾਰਨ ਪਹਿਲੀ ਜਥੇਬੰਦੀ ਵਲੋਂ ਤਿਆਰੀਆਂ ਧਰੀਆਂ ਰਹਿ ਗਈਆਂ | ਦੁਸਹਿਰੇ ਦਾ ਬੱਚਿਆਂ 'ਚ ਵੀ ਉਤਸ਼ਾਹ ਸੀ |
ਦੁਸਹਿਰੇ ਮੌਕੇ ਟੁੱਟੀਆਂ ਸੜਕਾਂ, ਕੂੜੇ ਦਾ ਪੁਤਲਾ ਸਾੜਿਆ
ਜਲੰਧਰ-ਟੁੱਟੀਆਂ ਸੜਕਾਂ, ਥਾਂ-ਥਾਂ ਗੰਦਗੀ ਦੇ ਢੇਰ ਤੇ ਬੰਦ ਸਟਰੀਟ ਲਾਈਟਾਂ ਤੋਂ ਪੇ੍ਰਸ਼ਾਨ ਨੇ ਨਿਗਮ 'ਤੇ ਆਪਣੀ ਭੜਾਸ ਕੱਢੀ | ਦੀ ਸਰਬੱਤ ਫਾਉਂਡੇਸ਼ਨ ਨੇ ਰੋਸ ਵਜੋਂ ਕੂੜੇ ਅਤੇ ਟੁੱਟੀਆਂ ਸੜਕਾਂ ਦਾ ਇਕ ਪੁਤਲਾ ਬਣਾ ਕੇ ਸਾੜਿਆ | ਜਥੇਬੰਦੀ ਨੇ 10 ਫੁੱਟ ਉੱਚਾ ਪੁਤਲਾ ਬਣਾਇਆ ਸੀ | ਪੁਤਲਾ ਨਾਲ ਜਥੇਬੰਦੀ ਨੇ ਕਈ ਬੈਨਰ ਵੀ ਲਗਾਏ ਹੋਏ ਸਨ ਜਿਨ੍ਹਾਂ ਵਿਚ ਸ਼ਹਿਰ ਦੀ ਮੌਜੂਦਾ ਹਾਲਤ ਦੀਆਂ ਤਸਵੀਰਾਂ ਲਗਾਈਆਂ ਸਨ | ਸਰਬੱਤ ਫਾਉਂਡੇਸ਼ਨ ਦੇ ਕੋਆਰਡੀਨੇਟਰ ਰਛਪਾਲ ਸਿੰਘ ਸਾਥੀ ਨੇ ਦੱਸਿਆ ਕਿ ਜਲੰਧਰ ਵਿਚ ਜਗਾ-ਜਗਾ ਗੰਦਗੀ ਦੇ ਢੇਰ ਖਿੱਲਰੇ ਪਏ ਹਨ ਤੇ ਨਗਰ ਨਿਗਮ ਉਸ ਨੂੰ ਚੁੱਕਣ 'ਚ ਪੂਰੀ ਤਰਾਂ ਅਸਫਲ ਸਾਬਤ ਰਹੀ ਹੈ | ਇਸ ਮੌਕੇ ਸੰਸਥਾ ਦੇ ਪ੍ਰਧਾਨ ਹਿਮਾਂਸ਼ੂ ਪਾਠਕ ਨੇ ਕਿਹਾ ਕਿ ਕੂੜੇ ਦਾ ਰਾਵਣ ਫ਼ੂਕ ਕੇ ਉਹ ਉਮੀਦ ਕਰਦੇ ਨੇ ਕਿ ਆਉਣ ਵਾਲੇ ਦਿਨਾਂ 'ਚ ਸ਼ਹਿਰ 'ਚੋਂ ਖਿੱਲਰੇ ਕੂੜੇ ਤੇ ਟੁੱਟੀਆਂ ਸੜਕਾਂ ਤੋਂ ਸ਼ਹਿਰ ਵਾਸੀਆਂ ਨੂੰ ਨਿਜਾਤ ਮਿਲੇਗੀ | ਇਸ ਮੌਕੇ ਅਜੇ ਕੁਮਾਰ, ਸੰਨ੍ਹੀ, ਕਮਲ ਸ਼ਰਮਾ ਤੇ ਹੋਰ ਹਾਜ਼ਰ ਸਨ |
'ਸੇਵਾ ਸਮਿਤੀ' ਨੇ ਨੇਤਾ ਜੀ ਪਾਰਕ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਦੁਸਹਿਰਾ
ਜਲੰਧਰ, (ਐੱਮ.ਐੱਸ. ਲੋਹੀਆ)-ਸੇਵਾ ਸਮਿਤੀ (ਦੁਸਹਿਰਾ ਕਮੇਟੀ) ਨੇਤਾ ਜੀ ਪਾਰਕ, ਮਾਸਟਰ ਤਾਰਾ ਸਿੰਘ ਨਗਰ, ਜਲੰਧਰ ਨੇ ਦੁਸਹਿਰਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ | ਇਕਬਾਲ ਸਿੰਘ ਢੀਂਡਸਾ ਦੀ ਸਰਪਰਸਤੀ ਹੇਠ ਚੇਅਰਮੈਨ ਪ੍ਰਦੀਪ ਵਾਸੂਦੇਵ, ਪ੍ਰਧਾਨ ਸੁਨੀਲ ਕੁੰਦਰਾ ਅਤੇ ਪ੍ਰਬੰਧਕਾਂ ਦੇ ਉਪਰਾਲੇ ਸਦਕਾ ਮਨਾਏ ਇਸ ਦੁਸ਼ਹਿਰਾ ਸਮਾਗਮ 'ਚ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਵੱਡੀ ਗਿਣਤੀ 'ਚ ਲੋਕਾਂ ਨੇ ਪਹੁੰਚ ਕੇ ਇਸ ਦਾ ਅਨੰਦ ਮਾਣਿਆ | ਇਸ ਮੌਕੇ ਮੁੱਖ ਮਹਿਮਾਨਾਂ 'ਚ ਸਾਂਸਦ ਚੌਧਰੀ ਸੰਤੋਖ ਸਿੰਘ, ਵਿਧਾਇਕ ਰਜਿੰਦਰ ਬੇਰੀ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਦਿਨੇਸ਼ ਅਗਰਵਾਲ, ਭਾਜਪਾ ਆਗੂ ਅਮਰਜੀਤ ਸਿੰਘ ਅਮਰੀ ਅਤੇ ਸਮਾਜ ਸੇਵਿਕਾ ਸ੍ਰੀਮਤੀ ਰੇਣੂ ਮਿੱਤਲ ਨੇ ਹਾਜ਼ਰੀ ਭਰੀ | ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਦੀ ਪ੍ਰਧਾਨਗੀ ਸੁਧੀਰ ਲੁੱਥਰਾ ਨੇ ਕੀਤਾ ਜਦਕਿ ਕਾਂਗਰਸੀ ਆਗੂ ਅਸ਼ੋਕ ਗੁਪਤਾ ਨੇ ਰਾਵਨ ਦੇ ਪੁੱਤਲੇ ਨੂੰ ਅਗਨੀ ਦਿੱਤੀ | ਮੁੱਖ ਪ੍ਰਬੰਧਕਾਂ ਰਿਸ਼ੀ ਅਰੋੜਾ ਅਤੇ ਰਾਮ ਲੁਭਾਇਆ ਕਪੂਰ ਨੇ ਸਮਾਗਮ ਦੀ ਸੰਚਾਲਨਾ ਕੀਤੀ | ਐਡਵੋਕੇਟ ਪਿ੍ਤਪਾਲ ਸਿੰਘ ਨੌਟੀ, ਕੁਲਬੀਰ ਸਿੰਘ ਸੈਣੀ, ਕੌਾਸਲਰ ਬਲਜੀਤ ਸਿੰਘ ਪਿ੍ੰਸ, ਵਿਕਾਸ ਢਾਂਡਾ, ਵਿਨੋਦ ਸਲਵਾਨ, ਸਤੀਸ਼ ਚੋਪੜਾ, ਵਿਨੋਦ ਰਾਜਨ ਅਤੋ ਹੋਰ ਹਾਜ਼ਰ ਸਨ |
ਵੱਖ-ਵੱਖ ਮੰਦਰ ਕਮੇਟੀਆਂ ਵਲੋਂ ਮਨਾਇਆ ਦੁਸਹਿਰਾ
ਜਲੰਧਰ, (ਸ਼ੈਲੀ)-ਟਰਸਟ ਮਹਾਕਾਲੀ ਦੁਸਹਿਰੇ ਕਮੇਟੀ ਵਲੋਂ ਪ੍ਰਧਾਨ ਤਰਸੇਮ ਕਪੂਰ ਦੀ ਅਗਵਾਈ ਹੇਠ ਸਾੲੀਂਦਾਸ ਸਕੂਲ ਦੀ ਗਰਾਊਾਡ ਵਿਖੇ ਦੁਸਹਿਰਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਭਗਵਾਨ ਰਾਮ ਅਤੇ ਰਾਵਣ ਦੀ ਸੈਨਾ ਦੇ ਵੱਡੀ ਗਿਣਤੀ 'ਚ ਸਰੂਪ ਬਣਾਏ ਗਏ | ਲਾਹੌਰੀਆ ਮੰਦਰ ਮਿੱਠਾ ਬਾਜਾਰ ਵਿਖੇ ਪਹਿਲਾਂ ਟਰਸਟ ਦੇ ਮੈਂਬਰਾਂ ਵਲੋਂ ਪੂਜਾ ਅਰਚਨਾ ਕੀਤੀ ਗਈ ਜਿਸ 'ਚ ਸ਼ਹਿਰ ਦੇ ਕਈ ਸਿਆਸੀ ਅਤੇ ਧਾਰਮਿਕ ਸ਼ਖਸੀਅਤਾਂ ਨੇ ਹਿੱਸਾ ਲਿਆ | ਇਸ ਮੌਕੇ ਕਈ ਸਿਆਸੀ, ਧਾਰਮਿਕ ਅਤੇ ਪ੍ਰਸ਼ਾਸਨਿਕ ਹਸਤੀਆਂ ਜਿਨ੍ਹਾਂ 'ਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾਂ, ਪਨਸਪ ਦੇ ਚੇਅਰਮੈਨ ਤੇਜਿੰਦਰ ਬਿੱਟੂ, ਸਾਬਕਾ ਸੰਸਦੀ ਸਕਤਰ ਕੇ.ਡੀ. ਭੰਡਾਰੀ, ਕੇ.ਐਸ. ਧਾਲੀਵਾਲ, ਸਵਿੰਦਰ ਉੱਪਲ, ਸਾਬਕਾ ਕੌਾਸਲਰ ਕਿਰਪਾਲ ਸਿੰਘ ਬੂਟੀ, ਸਾਬਕਾ ਕੌਾਸਲਰ, ਯੋਗਿਤਾ ਗੁਪਟਾ ਅਤੇ ਹੋਰ ਵੀ ਕੲੀਂ ਹਸਤਿਆਂ ਹਾਜ਼ਰ ਹੋਈਆਂ | ਇਸ ਮੌਕੇ ਸੰਬੋਧਨ ਕਰਦੇ ਹੋਏ ਤਰਸੇਮ ਕਪੂਰ ਨੇ ਕਿਹਾ ਕਿ ਸਾਨੂੰ ਭਗਵਾਨ ਰਾਮ ਦੇ ਅਦਰਸ਼ਾਂ 'ਤੇ ਚੱਲਣਾ ਚਾਹੀਦਾ ਹੈ | ਕੇ.ਐਸ. ਧਾਲੀਵਾਲ ਨੇ ਕਿਹਾ ਕਿ ਸਾਨੂੰ ਧਾਰਮਿਕ ਸਥਾਨਾਂ 'ਤੇ ਪੱਖੇੇ ਆਦਿ ਦਾਨ ਕਰਨ ਦੀ ਬਜਾਏ ਹਸਪਤਾਲਾਂ 'ਚ ਦਾਨ ਕਰਨ ਚਾਹੀਦੇ ਹਨ | ਸਾਬਕਾ ਸੰਸਦੀ ਸਕਤਰ ਕੇ.ਡੀ. ਭੰਡਾਰੀ ਨੇ ਕਿਹਾ ਕਿ ਸਾਨੂੰ ਭਗਵਾਨ ਰਾਮ ਦੇ ਜੀਵਨ ਤੋਂ ਸਿੱਖਿਆ ਮਿਲਦੀ ਹੈ | ਪਨਸਪ ਦੇ ਚੇਅਰਮੈਨ ਤੇਜਿੰਦਰ ਬਿੱਟੂ ਨੇ ਸਾਰੀਆਂ ਨੂੰ ਦੁਸਹਿਰੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਗਵਾਨ ਰਾਮ ਨੇ ਰਾਵਣ ਦਾ ਬੱਧ ਕਰਕੇ ਬੁਰਾਈ ਨੂੰ ਹਰਾ ਕੇ ਚੰਗਾਈ ਦੀ ਜਿੱਤ ਕੀਤੀ ਸੀ | ਅਖੀਰ ਵਿਚ ਤਰਸੇਮ ਕਪੂਰ, ਕੇ.ਡੀ. ਭੰਡਾਰੀ ਸਲਿਲ ਸਹਿਗਲ ਅਤੇ ਹੋਰ ਪਤਵਿੰਤਆਂ ਵਲੋਂ ਰਾਵਣ, ਮੇਘਨਾਥ ਅਤੇ ਕੁੰਭਕਰਣ ਦੇ ਪੁਤਲੇ ਫੂਕੇ ਗਏ | ਇਸੇ ਤਰਾਂ ਹੀ ਢਨ ਮੋਹਲੇ ਵਿਖੇ ਵੀ ਸਾਬਕਾ ਕੌਾਸਲਰ ਦਿਨੇਸ਼ ਢੱਲ ਦੀ ਅਗਵਾਈ ਹੇਠ ਦੁਸਹਿਰੇ ਮਨਾਇਆ ਗਿਆ ਅਤੇ ਰਾਵਣ ਮੇਘਨਾਥ ਅਤੇ ਕੁੰਭਕਰਣ ਦੇ ਪੁਤਲੇ ਫੂਕੇ ਗਏ | ਇਸ ਮੌਕੇ ਦਿਨੇਸ਼ ਢੱਲ ਨੇ ਕਿਹਾ ਕਿ ਅੱਜ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਚੰਗੇ ਕੰਮ ਕਰਨੇ ਚਾਹੀਦੇ ਹਨ | ਦੇਵਾ ਤਾਲਾਬ ਮੰਦਰ ਦੁਸਹਿਰਾ ਕਮੇਟੀ ਵਲੋਂ ਵੀ ਸਾਬਕਾ ਮੇਅਰ ਸੁਰੇਸ਼ ਸਹਿਗਲ ਦੀ ਅਗਵਾਈ ਹੇਠ ਬ੍ਰਹਮਕੁੰਡ ਮੰਦਰ ਕਿਸ਼ਨਪੁਰਾ ਚੌਾਕ ਵਿਖੇ ਦੁਸਹਿਰਾ ਮਨਾਇਆ ਗਿਆ | ਇਸ ਮੌਕੇ ਸਾਬਕਾ ਮੇਅਰ ਸੁਰਿੰਦਰ ਸਹਿਗਲ, ਵਿਧਾਇਕ ਰਜਿੰਦਰ ਬੇਰੀ ਅਤੇ ਹੋਰ ਵੀ ਕਈ ਹਸਤੀਆਂ ਪਹੁੰਚੀਆਂ |
ਆਦਰਸ਼ ਨਗਰ 'ਚ ਦੋ ਥਾਈਾ ਮਨਾਇਆ ਦੁਸਹਿਰਾ
ਜਲੰਧਰ, (ਰਣਜੀਤ ਸਿੰਘ ਸੋਢੀ)-ਆਦਰਸ਼ ਨਗਰ ਜਲੰਧਰ ਵਿਖੇ ਦੋ ਜਗ੍ਹਾ ਗੀਤਾ ਮੰਦਰ ਦੇ ਪਿਛਲੇ ਪਾਸੇ ਆਦਰਸ਼ ਨਗਰ ਵੈੱਲਫੇਅਰ ਸੁਸਾਇਟੀ ਵਲੋਂ ਤੇ ਆਦਰਸ਼ ਨਗਰ ਚੋਪਾਟੀ ਮਾਰਕੀਟ ਪਾਰਕ 'ਚ ਉਪਕਾਰ ਦੁਸਹਿਰਾ ਕਮੇਟੀ ਵਲੋਂ ਦੁਸਹਿਰਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਦੋਵੇਂ ਹੀ ਜਗ੍ਹਾ 'ਤੇ ਦਿਨ ਛਿਪਦੇ ਹੀ ਪ੍ਰਭੂ ਰਾਮ ਵਲੋਂ ਰਾਵਣ ਦਾ ਵਰਦ ਕਰਕੇ ਉਨ੍ਹਾਂ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤੀ | ਆਦਰਸ਼ ਨਗਰ ਵੈੱਲਫੇਅਰ ਸੁਸਾਇਟੀ ਦੇ ਚੀਫ਼ ਆਰਗੇਨਾਈਜ਼ਰ ਅਜੈ ਮਰਵਾਹਾ, ਚੇਅਰਮੈਨ ਵਿਨੋਦ ਮਰਵਾਹਾ, ਪ੍ਰਧਾਨ ਅਰੁਣ ਸਹਿਗਲ ਤੇ ਜਰਨਲ ਸਕੱਤਰ ਅਭਿਮਨਿਊ ਅਭੀ ਮਰਵਾਹਾ ਨੇ ਮੈਂਬਰ ਪਾਰਲੀਮੈਂਟ ਜਲੰਧਰ ਚੌਧਰੀ ਸੰਤੋਖ ਸਿੰਘ ਤੇ ਚੇਅਰਮੈਨ ਪਨਸਪ ਤੇਜਿੰਦਰ ਸਿੰਘ ਬਿੱਟੂ ਦਾ ਦੁਸਹਿਰਾ ਗਰਾਂਉਡ ਵਿਖੇ ਪਹੰੁਚਣ ਲਈ ਨਿੱਘਾ ਸਵਾਗਤ ਕੀਤਾ | ਇਸ ਮੌਕੇ ਪਾਰਸ ਵਿਜ, ਗੁਰਦੀਪ ਨੇਕੀ, ਰਾਜੀਵ ਚੋਪੜਾ, ਨਰੇਸ਼ ਵਿਜ, ਧੀਰਜ ਪਾਹਵਾ, ਮੁਕੇਸ਼ ਸੇਠੀ, ਵਰਿੰਦਰ ਜੌਲੀ, ਪਰਮਜੀਤ ਸਿੰਘ ਪਿੰਕੀ, ਮਨੀ ਧੀਰ, ਬੱਬਲੂ ਧੀਰ, ਯਦੁਰ ਚੋਪੜਾ ਦੁਸਹਿਰਾ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਮੂਲੀਅਤ ਕੀਤੀ | ਉਪਕਾਰ ਦੁਸਹਿਰਾ ਕਮੇਟੀ ਵਲੋਂ ਚੋਪਾਟੀ ਮਾਰਕੀਟ ਦੇ ਪਾਰਕ 'ਚ ਦੁਸਹਿਰਾ ਮਨਾਇਆ ਗਿਆ, ਜਿਸ 'ਚ ਪ੍ਰਸਿੱਧ ਫ਼ਿਲਮੀ ਅਦਾਕਾਰ ਆਰਿਅਨ ਬੱਬਰ, ਚੇਅਰਮੈਨ ਪਨਸਪ ਤੇਜਿੰਦਰ ਸਿੰਘ ਬਿੱਟੂ, ਅਰਪਿਤ ਸ਼ੁਕਲਾ ਏ. ਡੀ. ਜੀ. ਪੀ, ਕੁਲਵਿੰਦਰ ਸਿੰਘ ਥਿਆੜਾ, ਕੌਾਸਲਰ ਪਤੀ ਹਰਜਿੰਦਰ ਸਿੰਘ ਲਾਡਾ, ਅਨਿਲ ਚੋਪੜਾ ਚੇਅਰਮੈਨ ਸੇਂਟ ਸੋਲਜਰ ਗਰੁੱਪ ਨੇ ਵਿਸ਼ੇਸ਼ ਰੂਪ 'ਚ ਸ਼ਿਰਕਤ ਕੀਤੀ | ਰਾਵਣ ਨੂੰ ਅਗਨ ਭੇਟ ਪੰਜਾਬੀ ਫ਼ਿਲਮਾਂ ਦੇ ਨਾਇਕ ਆਰਿਅਨ ਬੱਬਰ ਨੇ ਕੀਤੀ | ਇਸ ਮੌਕੇ ਉਪਕਾਰ ਦੁਸਹਿਰਾ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਹਿਰ ਨਿਵਾਸੀ ਮੌਜੂਦ ਸਨ |
ਛਾਉਣੀ ਤੇ ਰਾਮਾ ਮੰਡੀ 'ਚ ਮਨਾਇਆ ਦੁਸਹਿਰਾ
ਜਲੰਧਰ ਛਾਉਣੀ, (ਪਵਨ ਖਰਬੰਦਾ)- ਅੱਜ ਦੁਸਹਿਰ ਸਮਾਗਮ ਜਲੰਧਰ ਤੇ ਰਾਮਾ ਮੰਡੀ ਖੇਤਰਾਂ 'ਚ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਜਲੰਧਰ ਛਾਉਣੀ 'ਚ ਰਾਮ ਲੀਲਾ ਕਮੇਟੀ ਜਲੰਧਰ ਛਾਉਣੀ ਵਲੋਂ ਵੀ ਦੁਸਹਿਰਾ ਸਮਾਗਮ ਮਨਾਇਆ ਗਿਆ, ਜਿਸ ਦੌਰਾਨ ਵਿਸ਼ੇਸ਼ ਤੌਰ 'ਤੇ ਹਲਕਾ ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ, ਸੋਨੂੰ ਢੇਸੀ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਤੋਂ ਇਲਾਵਾ ਮਹੇਸ਼ ਗੁਪਤਾ ਤੇ ਪੁਨੀਤ ਸ਼ੁਕਲਾ ਸਮੇ ਵੱਡੀ ਗਿਣਤੀ 'ਚ ਪਤਵੰਤੇ ਵਿਅਕਤੀ ਹਾਜ਼ਰ ਸਨ | ਸ਼ਾਮ ਸਮੇਂ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ |
ਜੁਗਿੰਦਰ ਨਗਰ 'ਚ ਮਨਾਇਆ ਦੁਸਹਿਰਾ
ਇਸੇ ਤਰ੍ਹਾਂ ਹੀ ਜੁਗਿੰਦਰ ਨਗਰ ਵਿਖੇ ਵੀ ਦੁਸਹਿਰਾ ਸਮਾਗਮ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਕੌਾਸਲਰ ਮਨਦੀਪ ਕੌਰ ਮੁਲਤਾਨੀ, ਸੀਨੀਅਰ ਕਾਂਗਰਸੀ ਆਗੂ ਗੁਰਨਾਮ ਸਿੰਘ ਮੁਲਤਾਨੀ ਤੇ ਓ.ਬੀ.ਸੀ. ਸੈੱਲ ਦੇ ਚੇਅਰਮੈਨ ਤਰਲੋਕ ਸਿੰਘ ਸਰਾਂ ਤੇ ਸਤਬੀਰ ਸਿੰਘ ਪਰਮਾਰ ਸਮੇਤ ਵੱਡੀ ਗਿਣਤੀ 'ਚ ਪਤਵੰਤੇ ਵਿਅਕਤੀ ਹਾਜ਼ਰ ਸਨ | ਇਸ ਦੌਰਾਨ ਗੁਰਨਾਮ ਸਿੰਘ ਮੁਲਤਾਨੀ ਤੇ ਤਰਲੋਕ ਸਿੰਘ ਸਰਾਂ ਨੇ ਹਾਜ਼ਰ ਲੋਕਾਂ ਨੂੰ ਭਗਵਾਨ ਰਾਮ ਵਲੋਂ ਦਿੱਤੀਆਂ ਗਈਆਂ ਸਿੱਖਿਆਵਾਂ 'ਤੇ ਚੱਲ੍ਹਣ ਲਈ ਪ੍ਰੇਰਿਤ ਕੀਤਾ ਗਿਆ |

ਲਕਸ਼ਮੀ ਨਰਾਇਣ ਮੰਦਰ ਮਾਡਲ ਹਾਊਸ ਵਲੋਂ ਮਨਾਇਆ ਗਿਆ ਵਿਜੇ ਦਸ਼ਮੀ ਉਤਸਵ

ਜਲੰਧਰ, 8 ਅਕਤੂਬਰ (ਚੰਦੀਪ ਭੱਲਾ)-ਲਕਸ਼ਮੀ ਨਰਾਇਣ ਮੰਦਿਰ ਮਾਡਲ ਹਾਊਸ ਪ੍ਰਬੰਧਕ ਕਮੇਟੀ ਅਤੇ ਸਨਾਮਤ ਧਰਮ ਸਭਾ ਵਲੋਂ ਦੁਸਹਿਰਾ ਮੈਦਾਨ ਮਾਡਲ ਹਾਊਸ ਵਿਖੇ ਵਿਜੇ ਦਸ਼ਮੀ ਉਤਸਵ ਉਤਸ਼ਾਹ ਨਾਲ ਮਨਾਇਆ ਗਿਆ ਤੇ ਸ਼ਾਮ ਨੂੰ ਰਾਵਨ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆ ਨੂੰ ...

ਪੂਰੀ ਖ਼ਬਰ »

ਰਾਸ਼ਟਰੀ ਸਵੈਮ ਸੇਵਕ ਸੰਘ ਸੇਵਕਾਂ ਨੇ ਕੀਤਾ ਮਾਰਚ

ਜਲੰਧਰ, 8 ਅਕਤੂਬਰ (ਸ਼ਿਵ)-ਦੁਸਹਿਰੇ ਮੌਕੇ ਰਾਸ਼ਟਰਪਤੀ ਸਵੈਮ ਸੇਵਕ ਸੰਘ ਦੇ ਸੈਂਕੜੇ ਵਰਕਰਾਂ ਨੇ ਸ਼ਹਿਰ ਦੇ ਵੱਖ-ਵੱਖ ਰੂਟ 'ਤੇ ਹੁੰਦੇ ਹੋਏ ਮਾਰਚ ਕੀਤਾ | ਇਸ ਮੌਕੇ ਸੰਘ ਦੇ 1000 ਦੇ ਤੋਂ ਜ਼ਿਆਦਾ ਸਵੈਮ ਸੇਵਕਾਂ ਨੇ ਇਸ ਮਾਰਚ ਵਿਚ ਹਿੱਸਾ ਲਿਆ | ਬਾਜ਼ਾਰਾਂ 'ਚ ਨਿਕਲਦੇ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ 'ਤੇ ਪਾਬੰਦੀ

ਜਲੰਧਰ, 8 ਅਕਤੂਬਰ (ਚੰਦੀਪ ਭੱਲਾ)-ਜ਼ਿਲ੍ਹਾ ਮੈਜਿਸਟਰੇਟ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਫ਼ੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ 'ਚ ਝੋਨੇ ਦੀ ਨਾੜ/ਪਰਾਲੀ ਦੇ ਰਹਿੰਦ-ਖੂੰਹਦ ਨੂੰ ਅੱਗ ...

ਪੂਰੀ ਖ਼ਬਰ »

ਗੀਤਾ ਸ਼ਰਮਾ ਦੀ ਰਸਮ ਪੇਗੜੀ ਅੱਜ

ਜਲੰਧਰ, 8 ਅਕਤੂਬਰ (ਐੱਮ.ਐੱਸ. ਲੋਹੀਆ)-ਮਾਸਟਰ ਭੁਪਿੰਦਰ ਸ਼ਰਮਾ ਦੀ ਧਰਮਪਤਨੀ ਤੇ ਨਰਿੰਦਰ ਸ਼ਰਮਾ ਦੀ ਮਾਤਾ ਸਵ. ਗੀਤਾ ਸ਼ਰਮਾ ਜੋ ਕਿ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਰਸਮ ਪਗੜੀ 9 ਅਕਤੂਬਰ 2019 ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 2 ਤੋਂ 3 ਵਜੇ ਤੱਕ ਸ੍ਰੀ ...

ਪੂਰੀ ਖ਼ਬਰ »

27 ਪਿੰਡਾਂ ਦੇ ਲੋਕਾਂ ਨੇ ਦੇਖਿਆ ਦੁਸਹਿਰਾ

ਜਮਸ਼ੇਰ ਖ਼ਾਸ, 8 ਅਕਤੂਬਰ (ਜਸਬੀਰ ਸਿੰਘ ਸੰਧੂ)-ਸਮੂਹ ਨਗਰ ਨਿਵਾਸੀ ਚੰਨਣਪੁਰ, ਭੋਡੇਸਪਰਾਏ ਅਤੇ ਨਾਨਕਪਿੰਡੀ ਦੀ ਰਾਮ ਉਤਸਵ ਕਮੇਟੀ ਨੇ ਪਿੰਡ ਭੋਡੇਸਪਰਾਏ ਵਿਖੇ ਹਰੇਕ ਸਾਲ ਦੀ ਲਗਾਤਾਰਤਾ ਨੂੰ ਬਰਕਰਾਰ ਰੱਖਦੇ ਹੋਏ ਦੁਸਹਿਰਾ ਉਤਸਵ ਧੂਮਧਾਮ ਨਾਲ ਮਨਾਇਆ | 27 ਤੋਂ ...

ਪੂਰੀ ਖ਼ਬਰ »

ਚੁਗਿੱਟੀ, ਗੁਰੂ ਗੋਬਿੰਦ ਸਿੰਘ ਐਵੇਨਿਊ ਤੇ ਨਾਲ ਲੱਗਦੇ ਖੇਤਰ 'ਚ ਦੁਸਹਿਰੇ ਦੀ ਲੱਗੀ ਰੌਣਕ

ਚੁਗਿੱਟੀ/ਜੰਡੂਸਿੰਘਾ, 8 ਅਕਤੂਬਰ (ਨਰਿੰਦਰ ਲਾਗੂ)-ਅੱਜ ਦੁਸਹਿਰਾ ਲੋਕਾਂ ਵਲੋਂ ਬੜੇ ਚਾਵਾਂ ਨਾਲ ਸਥਾਨਕ ਮੁਹੱਲਾ ਚੁਗਿੱਟੀ, ਗੁਰੂ ਗੋਬਿੰਦ ਸਿੰਘ ਐਵੇਨਿਊ-ਸੂਰੀਆ ਇਨਕਲੇਵ, ਪਤਾਰਾ ਤੇ ਨਾਲ ਲੱਗਦੇ ਖੇਤਰ 'ਚ ਮਨਾਇਆ ਗਿਆ | ਇਸ ਦੌਰਾਨ ਉਕਤ ਥਾਵਾਂ 'ਤੇ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਨੂੰ ਜਾਣ ਵਾਲੇ ਨਗਰ ਕੀਰਤਨ ਵਾਲੀ ਸਪੈਸ਼ਲ ਬੱਸ ਜਲੰਧਰ 'ਚ ਹੋ ਰਹੀ ਤਿਆਰ

ਜਲੰਧਰ, 8 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇੇ ਗੁਰਦਵਾਰਾ ਨਾਨਕ ਪਿਆਓ ਦਿੱਲੀ ਤੋਂ ਗੁਰਦੁਆਰਾ ਨਨਕਾਣਾ ਸਾਹਿਬ ਲਈ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ | ਇਸ ਨਗਰ ਕੀਰਤਨ ਵਾਸਤੇ ਜਿਸ ਸੋਨੇ ਦੀ ਪਾਲਕੀ 'ਚ ਸ੍ਰੀ ...

ਪੂਰੀ ਖ਼ਬਰ »

ਚੁਗਿੱਟੀ ਵਿਖੇ ਲਗਾਏ ਜਾਣ ਵਾਲੇ ਮੈਡੀਕਲ ਕੈਂਪ ਸਬੰਧੀ ਬੈਠਕ

ਚੁਗਿੱਟੀ/ਜੰਡੂਸਿੰਘਾ, 8 ਅਕਤੂਬਰ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਚੁਗਿੱਟੀ ਦੇ ਜੰਝਘਰ ਵਿਖੇ 13 ਅਕਤੂਬਰ ਨੂੰ ਲਗਾਏ ਜਾਣ ਵਾਲੇ ਮੁਫ਼ਤ ਮੈਡੀਕਲ ਕੈਂਪ ਸਬੰਧੀ ਪ੍ਰਬੰਧਕਾਂ ਵਲੋਂ ਇਕ ਬੈਠਕ ਕੀਤੀ ਗਈ | ਇਸ ਸਬੰਧੀ ਗੁ: ਸਿੰਘ ਸਭਾ ਚੁਗਿੱਟੀ ਦੇ ਪ੍ਰਧਾਨ ਹਰਜੀਤ ਸਿੰਘ ...

ਪੂਰੀ ਖ਼ਬਰ »

ਐਲ. ਐਲ. ਆਰ. ਇੰਸਟੀਚਿਊਟ ਆਫ਼ ਫਾਰਮੇਸੀ 'ਚ ਮਨਾਈ ਫਰੈਸ਼ਰ ਪਾਰਟੀ

ਜਲੰਧਰ, 8 ਅਕਤੂਬਰ (ਐੱਮ. ਐੱਸ. ਲੋਹੀਆ)-ਲਾਲਾ ਲਾਜਪਤ ਰਾਏ ਇੰਸਟੀਚਿਊਟ ਆਫ਼ ਫਾਰਮੇਸੀ 'ਚ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਕਰਵਾਈ ਗਈ | ਅਕਸਰ ਇੰਸਟੀਚਿਊਟਾਂ 'ਚ ਆਉਣ ਵਾਲੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਦੂਜੇ ਸਾਲ ਦੇ ਵਿਦਿਆਰਥੀ ਫਰੈਸ਼ਰ ...

ਪੂਰੀ ਖ਼ਬਰ »

ਹਲਕੇ 'ਚ ਲੋਕਾਂ ਦੇ ਹਿਤਾਂ ਨੂੰ ਅਣਦੇਖਿਆ ਨਹੀਂ ਕੀਤਾ ਜਾਵੇਗਾ-ਬਾਵਾ ਹੈਨਰੀ

ਜਲੰਧਰ, 8 ਅਕਤੂਬਰ (ਸ਼ੈਲੀ)-ਜਲੰਧਰ ਦੇ ਸ਼ੰਕਰ ਗਾਰਡ ਵਿਖੇ ਕਾਂਗਰਸ ਦੀ ਇਕ ਅਹਿਮ ਮੀਟਿੰਗ ਹੋਈ ਜਿਸ 'ਚ ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਨੇ ਸ਼ਿਰਕਤ ਕੀਤੀ | ਇਸ ਮੌਕੇ ਵਿਧਾਇਕ ਬਾਵਾ ਹੈਨਰੀ ਨੇ ਵਾਰਡ ਦਾ ਦੌਰਾ ਕੀਤਾ ਤੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣਿਆਂ ...

ਪੂਰੀ ਖ਼ਬਰ »

ਸਨਅਤਕਾਰਾਂ ਦੇ ਸਾਰੇ ਮਸਲੇ ਹੱਲ ਹੋਣਗੇ-ਵਿੰਨੀ ਮਹਾਜਨ

ਜਲੰਧਰ, 8 ਅਕਤੂਬਰ (ਸ਼ਿਵ)-ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਸਨਅਤਕਾਰਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਸਾਰੇ ਮਸਲੇ ਹੱਲ ਕਰਵਾਉਣ ਲਈ ਪੰਜਾਬ ਸਰਕਾ ਗੰਭੀਰਤਾ ਨਾਲ ਕੰਮ ਕਰ ਰਹੀ ਹੈ | ਸ੍ਰੀਮਤੀ ਮਹਾਜਨ ਨਾਲ ਸੀ. ਆਈ. ਆਈ. ਦੇ ਵਫ਼ਦ ਨੇ ...

ਪੂਰੀ ਖ਼ਬਰ »

ਜ਼ਿਲ੍ਹਾ ਜਲੰਧਰ ਦੀ ਸਕੂਲ ਕਬੱਡੀ ਨੈਸ਼ਨਲ ਸਟਾਈਲ 'ਚ ਅੰਡਰ 17 ਸਾਲ ਵਰਗ ਦੇ ਮੁਕਾਬਲੇ ਸਮਾਪਤ

ਜਲੰਧਰ, 8 ਅਕਤੂਬਰ (ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਵਲੋਂ ਅੰਡਰ 17 ਸਾਲ ਵਰਗ ਦੇ ਕਬੱਡੀ ਨੈਸ਼ਨਲ ਸਟਾਈਲ ਲੜਕੇ ਤੇ ਲੜਕੀਆਂ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਿੱਟੀ ਵਿਖੇ ਸ਼ੁਰੂ ਹੋਏ | ਇਸ ਮੌਕੇ ਖਿਡਾਰਨਾਂ ਨਾਲ ਜਾਣ ...

ਪੂਰੀ ਖ਼ਬਰ »

ਮਾਮਲਾ ਸਪੈਸ਼ਲ ਰੇਲ ਗੱਡੀ 'ਸਰਬੱਤ ਦਾ ਭਲਾ' ਐਕਸਪ੍ਰੈੱਸ ਨੂੰ ਜਲੰਧਰ ਸਟੇਸ਼ਨ 'ਤੇ ਰੋਕਣ ਦਾ

ਜਲੰਧਰ, 8 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਮੌਕੇ ਸੰਗਤਾਂ ਨੂੰ ਸੁਲਤਾਨਪੁਰ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਕੇਦਰ ਵਲੋਂ ਚਲਾਈ ਗਈ ਸਪੈਸ਼ਨ ਰੇਲ ਗੱਡੀ 'ਸਰਬੱਤ ਦਾ ਭਲਾ' ਐਕਸਪ੍ਰੈਸ ਨੂੰ ਜਲੰਧਰ ...

ਪੂਰੀ ਖ਼ਬਰ »

ਐਨ. ਐਚ. ਐਸ. ਹਸਪਤਾਲ ਵਲੋਂ ਹਾਫ਼ ਮੈਰਾਥਨ 12 ਨੂੰ

ਜਲੰਧਰ, 8 ਅਕਤੂਬਰ (ਐੱਮ.ਐੱਮ. ਲੋਹੀਆ)-ਸਥਾਨਕ ਕਪੂਰਥਲਾ ਰੋਡ 'ਤੇ ਸਪੋਰਟਸ ਕਾਲਜ ਦੇ ਨੇੜੇ ਚੱਲ ਰਹੇ ਐਨ. ਐਚ. ਐਸ. ਹਸਪਤਾਲ ਵਲੋਂ ਐਨ.ਐਚ.ਐਸ. ਹਾਫ਼ ਮੈਰਾਥਨ 2019 ਦੌੜ ਕਰਵਾਈ ਜਾ ਰਹੀ ਹੈ | ਇਸ ਤਹਿਤ 12 ਅਕਤੂਬਰ ਨੂੰ ਸਵੇਰੇ 6:30 ਵਜੇ ਤੋਂ ਹਸਪਤਾਲ ਤੋਂ ਵੱਖ-ਵੱਖ ਵਰਗ ਦੇ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਦੇ ਖਿਡਾਰੀ ਦਾ ਅਥਲੈਟਿਕਸ ਮੀਟ 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 8 ਅਕਤੂਬਰ (ਜਤਿੰਦਰ ਸਾਬੀ)-18ਵੀਂ ਸੀ. ਬੀ. ਐਸ. ਈ. ਕਲੱਸਟਰ ਅਥਲੈਟਿਕਸ ਮੀਟ 'ਚੋਂ ਸਟੇਟ ਪਬਲਿਕ ਸਕੂਲ ਦੇ ਵਿਦਿਆਰਥੀ ਹਰਸ਼ ਚਾਹਲ ਨੇ ਜੈਵਲਿਨ ਥਰੋਅ ਦੇ ਮੁਕਾਬਲੇ 'ਚੋਂ ਸੋਨ ਤਗਮਾ ਹਾਸਲ ਕੀਤਾ ਤੇ ਇਸ ਦੀ ਚੋਣ ਰਾਸ਼ਟਰ ਪੱਧਰ 'ਤੇ ਖੇਡਾਂ ਲਈ ਹੋਈ | ਜੇਤੂ ਖਿਡਾਰੀ ...

ਪੂਰੀ ਖ਼ਬਰ »

ਐਲ. ਪੀ. ਯੂ. ਦੀ ਟੀਮ ਐਫੀਸਾਈਕਿਲ-2019 ਮੁਕਾਬਲੇ ਦੀ ਬਣੀ ਰਾਸ਼ਟਰੀ ਚੈਂਪੀਅਨ

ਜਲੰਧਰ, 8 ਅਕਤੂਬਰ (ਰਣਜੀਤ ਸਿੰਘ ਸੋਢੀ)-ਮਾਰੂਤੀ ਸਜੂਕੀ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਨੈਸ਼ਨਲ ਗਰੀਨ ਮੋਬਿਲਿਟੀ ਕੰਪੀਟੀਟਿਵ ਇਵੈਂਟ ਐਫੀਸਾਈਕਿਲ-2019 ਦੀ ਮੇਜ਼ਬਾਨੀ ਕੀਤੀ ਜਿਸ 'ਚ ਐਲ. ਪੀ. ਯੂ. ਦੇ ਵਿਦਿਆਰਥੀਆਂ ਦੀ ਟੀਮ ਕਨਵੈਂਸ਼ਨਲ ਕੈਟਾਗਰੀ 'ਚ ...

ਪੂਰੀ ਖ਼ਬਰ »

ਯੂਥ ਕਾਂਗਰਸ ਨੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ

ਜਲੰਧਰ, 8 ਅਕਤੂਬਰ (ਮੇਜਰ ਸਿੰਘ)-ਯੂਥ ਕਾਂਗਰਸ ਦੇ ਜਨਰਲ ਸਕੱਤਰ ਜਗਦੀਪ ਸਿੰਘ ਸੋਨੂੰ ਦੀ ਅਗਵਾਈ 'ਚ ਅੱਜ ਇੱਥੇ ਅਵਤਾਰ ਨਗਰ ਵਿਖੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ | ਜਗਦੀਪ ਸਿੰਘ ਸੋਨੂੰ ਨੇ ਕਿਹਾ ਕਿ ਜਦ ਤੋੋਂ ਦੇਸ਼ 'ਚ ਮੋਦੀ ਸਰਕਾਰ ਬਣੀ ਹੈ ਉਸ ਸਮੇਂ ਤੋਂ ਹੀ ...

ਪੂਰੀ ਖ਼ਬਰ »

ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਧੂਮਧਾਮ ਨਾਲ ਮਨਾਇਆ

ਸ਼ਾਹਕੋਟ, 8 ਅਕਤੂਬਰ (ਸਚਦੇਵਾ)-ਦੁਸਹਿਰਾ ਕਮੇਟੀ ਸ਼ਾਹਕੋਟ ਵਲੋਂ ਦੁਸਹਿਰੇ ਦਾ ਤਿਉਹਾਰ ਦੁਸਹਿਰਾ ਗਰਾਊਾਡ ਸ਼ਾਹਕੋਟ 'ਚ ਕਮੇਟੀ ਦੇ ਪ੍ਰਧਾਨ ਪ੍ਰੇਮ ਜਿੰਦਲ ਦੀ ਦੇਖ-ਰੇਖ ਹੇਠ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਹਲਕਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX