ਤਾਜਾ ਖ਼ਬਰਾਂ


ਅਜਨਾਲਾ ਦੇ ਸਰਹੱਦੀ ਪਿੰਡ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਅਜਨਾਲਾ, 27 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਨੇ ਹੁਣ ਸਰਹੱਦੀ ਖੇਤਰ ਅਜਨਾਲਾ 'ਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਇਸ ਤੋਂ ਪੀੜਤ ...
ਪਾਕਿਸਤਾਨ ਤੋਂ ਸਤਲੁਜ ਦਰਿਆ 'ਚ ਵਗਦੇ ਪਾਣੀ ਰਾਹੀਂ ਆਈ ਸਾਢੇ 7 ਕਰੋੜ ਦੀ ਹੈਰੋਇਨ ਬੀ.ਐੱਸ.ਐਫ. ਫੜੀ
. . .  1 day ago
ਫ਼ਿਰੋਜ਼ਪੁਰ, 27 ਮਈ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਸਰਹੱਦ ਦੇ ਨਾਲ-ਨਾਲ ਸੱਪ ਵਲ ਖਾਂਦੇ ਵਗਦੇ ਸਤਲੁਜ ਦਰਿਆ ਰਾਹੀਂ ਪਾਕਿਸਤਾਨ ਤੋਂ ਨਸ਼ਾ ਤਸਕਰਾਂ ਵਲੋਂ ਪਾਣੀ ਦੇ ਵਹਾਅ ...
ਨਵਨਿਯੁਕਤ ਡੀ.ਐਸ. ਪੀ. ਮਨਜੀਤ ਸਿੰਘ ਵੱਲੋਂ ਅੱਜ ਸ਼ਾਮ ਜੰਡਿਆਲਾ ਗੁਰੂ ਸ਼ਹਿਰ ਵਿਖੇ ਅਚਨਚੇਤ ਕੀਤੀ ਗਈ ਚੈਕਿੰਗ
. . .  1 day ago
ਜੰਡਿਆਲਾ ਗੁਰੂ, 27 ਮਈ-( ਰਣਜੀਤ ਸਿੰਘ ਜੋਸਨ)- ਕਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਤਹਿਤ ਐਸ. ਐਸ. ਪੀ.ਅੰਮ੍ਰਿਤਸਰ(ਦਿਹਾਤੀ) ਸ਼੍ਰੀ ਵਿਕਰਮਜੀਤ ਦੁੱਗਲ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਦੇ ਨਵਨਿਯੁਕਤ ਡੀ.ਐਸ. ਪੀ. ਮਨਜੀਤ...
4 ਕੋਰੋਨਾ ਸ਼ੱਕੀਆਂ ਦੇ ਟੈਸਟ ਨੈਗੇਟਿਵ ਆਏ
. . .  1 day ago
ਦੇਰ ਸ਼ਾਮ ਪਈ ਹਲਕੀ ਬਾਰਸ਼ ਨੇ ਗਰਮੀ ਦੇ ਪਰ ਕੁਤਰੇ
. . .  1 day ago
ਪਟਿਆਲਾ ਜ਼ਿਲ੍ਹੇ 'ਚ 7 ਵਿਅਕਤੀਆਂ ਦੇ ਕੋਰੋਨਾ ਪਾਜ਼ੀਟਿਵ ਦੀ ਪੁਸ਼ਟੀ
. . .  1 day ago
ਪਟਿਆਲਾ, 27 ਮਈ (ਗੁਰਵਿੰਦਰ ਸਿੰਘ ਔਲਖ) - ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ 7 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ । ਇਨ੍ਹਾਂ ਵਿਚੋ 5 ਵਿਆਕਤੀ ਰਾਜਪੁਰਾ ਇਕ ਪਟਿਆਲਾ ਅਤੇ ਇਕ...
ਨਾਭਾ ਤੋਂ 58 ਸਾਲਾਂ ਔਰਤ ਜੋ ਕੇ ਦਿੱਲੀ ਤੋਂ ਪਰਤੀ ਸੀ, ਆਈ ਕੋਰੋਨਾ ਪਾਜ਼ੀਟਿਵ
. . .  1 day ago
ਨਾਭਾ, 27 ਮਈ (ਕਰਮਜੀਤ ਸਿੰਘ) - ਸਥਾਨਕ ਕੈਂਟ ਰੋਡ ਸਥਿਤ ਇੱਕ ਘਰ ਵਿਖੇ ਆਈ ਇਕ 58 ਸਾਲਾ ਔਰਤ ਜੋ ਕਿ ਦਿੱਲੀ ਤੋਂ ਆਪਣੀ ਬੇਟੀ ਨੂੰ ਮਿਲਣ ਨਾਭਾ ਆਈ ਸੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਲਾਕੇ ਨੂੰ...
ਤਾਲਾਬੰਦੀ ਕਾਰਨ ਕੁਵੈਤ 'ਚ ਫਸੇ 153 ਭਾਰਤੀ ਨਾਗਰਿਕ ਵਿਸ਼ੇਸ਼ ਹਵਾਈ ਉਡਾਣ ਰਾਹੀਂ ਵਤਨ ਪਰਤੇ
. . .  1 day ago
ਰਾਜਾਸਾਂਸੀ, 27 ਮਈ (ਹੇਰ)-ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੀ ਰੋਕਥਾਮ ਲਈ ਕੇਂਦਰ ਸਰਕਾਰ ਵੱਲੋਂ ਦੇਸ਼ ਅੰਦਰ ਕੀਤੀ ਤਾਲਾਬੰਦੀ ਦੌਰਾਨ ਹਵਾਈ ਸੇਵਾਵਾਂ ਠੱਪ ਹੋ ਜਾਣ ਕਾਰਨ ਵਿਦੇਸ਼ਾਂ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਵਤਨ ਵਾਪਸ ਲਿਆਉਣ ਲਈ ਆਰੰਭੀ ਪ੍ਰਕਰਿਆ...
ਮੁੱਖ ਮੰਤਰੀ 30 ਮਈ ਲਾਕਡਾਊਨ 'ਤੇ ਲੈਣਗੇ ਅਹਿਮ ਫੈਸਲਾ
. . .  1 day ago
ਚੰਡੀਗੜ੍ਹ, 27 ਮਈ (ਵਿਕਰਮਜੀਤ ਸਿੰਘ ਮਾਨ) - ਸੂਬੇ ਵਿਚ ਕੋਵਿਡ19 ਦੀ ਮੌਜੂਦਾ ਸਥਿਤੀ ਦੀ ਸਮੀਖਿਆ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 30 ਮਈ ਨੂੰ ਫੈਸਲਾ ਲੈਣਗੇ ਕਿ ਸੂਬੇ ਵਿਚ ਲਾਕਡਾਊਨ ਹਟਾਇਆ...
ਕੰਮ ਦੌਰਾਨ ਹਾਈ ਵੋਲਟੇਜ ਕਰੰਟ ਲੱਗਣ ਨਾਲ ਸਹਾਇਕ ਲਾਈਨਮੈਨ ਦੀ ਹੋਈ ਮੌਤ, ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ
. . .  1 day ago
ਫ਼ਾਜ਼ਿਲਕਾ, 27 ਮਈ (ਪ੍ਰਦੀਪ ਕੁਮਾਰ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਿਚ ਕਰੀਬ ਇਕ ਮਹੀਨਾ ਪਹਿਲਾ ਭਰਤੀ ਹੋਏ ਸਹਾਇਕ ਲਾਇਨ ਮੈਨ ਦੀ ਕੰਮ ਦੌਰਾਨ ਬਿਜਲੀ ਦੇ ਹਾਈ ਵੋਲਟੇਜ ਕਰੰਟ ਲੱਗਣ ਨਾਲ ਮੌਤ ਹੋ ਗਈ , ਲਾਪਰਵਾਹੀ ਕਾਰਨ ਅਧਿਕਾਰੀਆਂ ਦੇ ਖ਼ਿਲਾਫ਼...
ਬਠਿੰਡਾ ਵਿਚ ਗਰਮੀ ਨੇ ਤੋੜਿਆ 20 ਸਾਲ ਦਾ ਪੁਰਾਣਾ ਰਿਕਾਰਡ
. . .  1 day ago
ਬਠਿੰਡਾ, 27 ਮਈ (ਨਾਇਬ ਸਿੱਧੂ) - ਬਠਿੰਡਾ ਵਿੱਚ ਗਰਮੀ ਨੇ 20 ਸਾਲ ਦਾ ਪੁਰਾਣਾ ਰਿਕਾਰਡ ਤੋੜਿਆ ਹੈ। ਤਾਪਮਾਨ 47 ਡਿਗਰੀ ਤੋਂ ਪਾਰ ਹੋ ਗਿਆ। ਮੌਸਮ ਵਿਭਾਗ ਦੇ ਅਨੁਸਾਰ ਅੱਜ 47.5 ਡਿਗਰੀ ਤਾਪਮਾਨ ਰਿਹਾ। ਸੰਨ 2000 ਤੋਂ ਬਾਅਦ ਅੱਜ ਤੱਕ ਦਾ ਸਭ ਤੋਂ ਜ਼ਿਆਦਾ...
ਪੰਜਾਬ ਸਰਕਾਰ ਨੇ ਭਾਰਤ ਸਰਕਾਰ ਤੋਂ ਆਰਥਿਕ ਪੈਕੇਜ ਦੀ ਕੀਤੀ ਮੰਗ
. . .  1 day ago
ਚੰਡੀਗੜ੍ਹ, 27 ਮਈ (ਵਿਕਰਮਜੀਤ ਸਿੰਘ ਮਾਨ) - ਵੱਧ ਰਹੀਆਂ ਆਰਥਿਕ ਮੁਸੀਬਤਾਂ ਵਿਚਕਾਰ ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਉਹ ਭਾਰਤ ਸਰਕਾਰ ਤੋਂ 51,102 ਕਰੋੜ ਰੁਪਏ ਦਾ ਇਕ ਵਿੱਤੀ ਪ੍ਰੋਤਸਾਹਨ ਪੈਕੇਜ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਮੰਤਰੀ...
ਭਾਰਤ ਤੇ ਚੀਨ ਦੇ ਮਸਲੇ ਹੱਲ ਕਰਨ ਲਈ ਤਿਆਰ - ਟਰੰਪ
. . .  1 day ago
ਨਵੀਂ ਦਿੱਲੀ, 27 ਮਈ - ਭਾਰਤ ਤੇ ਚੀਨ ਵਿਚਕਾਰ ਸਰਹੱਦੀ ਵਿਵਾਦ ਦੇ ਮਾਮਲੇ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਾਲੇ ਵਿਚੋਲਗੀ ਲਈ ਤਿਆਰ ਹਨ। ਇਸ ਸਬੰਧ ਵਿਚ ਉਨ੍ਹਾਂ ਨੇ ਟਵੀਟ ਕਰਕੇ...
ਨਾਭਾ ਵਿਖੇ ਕਾਲਾ ਰਾਮ ਕਾਂਸਲ ਨੇ ਉਪ ਮੰਡਲ ਮੈਜਿਸਟ੍ਰੇਟ ਦਾ ਸੰਭਾਲਿਆ ਅਹੁਦਾ
. . .  1 day ago
ਨਾਭਾ 27 ਮਈ (ਅਮਨਦੀਪ ਸਿੰਘ ਲਵਲੀ) ਉਪ ਮੰਡਲ ਮੈਜਿਸਟ੍ਰੇਟ ਸੂਬਾ ਸਿੰਘ ਵੱਲੋਂ ਅੱਜ ਆਪਣਾ ਅਹੁਦਾ ਛੱਡ ਦਿੱਤਾ ਗਿਆ। ਉਨ੍ਹਾਂ ਨੂੰ ਤਬਦੀਲ ਕਰ ਮੁਣਕ ਵਿਖੇ ਲਗਾਇਆ ਗਿਆ ਜਦੋਂ ਕਿ ਮੁਣਕ ਵਿਖੇ ਸੇਵਾਵਾ ਨਿਭਾ ਰਹੇ ਉਪ ਮੰਡਲ ਮੈਜਿਸਟ੍ਰੇਟ ਕਾਲਾ ਰਾਮ ਕਾਂਸਲ ਨੇ ਨਾਭਾ...
ਡੱਬਵਾਲੀ 'ਚ ਮੋਗਾ ਸ਼ਹਿਰ ਨਾਲ ਸੰਬੰਧਤ 50 ਸਾਲਾ ਔਰਤ ਕੋਰੋਨਾ ਪਾਜ਼ੀਟਿਵ
. . .  1 day ago
ਡੱਬਵਾਲੀ, 27 ਮਈ (ਇਕਬਾਲ ਸਿੰਘ ਸ਼ਾਂਤ) - ਸਮਾਜਿਕ ਦੂਰੀ ਦੀ ਲਗਾਤਾਰ ਉਲੰਘਣਾ ਕਰਦਾ ਆ ਰਿਹਾ ਡੱਬਵਾਲੀ ਸ਼ਹਿਰ ਅੱਜ ਸਿੱਧੇ ਤੌਰ 'ਤੇ ਕੋਰੋਨਾ ਮਹਾਂਮਾਰੀ ਦੇ ਕਲਾਵੇ ਵਿਚ ਆ ਗਿਆ। ਸਿਹਤ ਵਿਭਾਗ ਨੇ ਇੱਥੇ ਕਰੀਬ 50 ਸਾਲਾ ਇੱਕ ਔਰਤ ਦੇ ਕੋਰੋਨਾ ਪਾਜ਼ੀਟਿਵ...
ਪੰਜਾਬ ਕੈਬਨਿਟ ਵਲੋਂ ਐਮ.ਬੀ.ਬੀ.ਐਸ. ਕੋਰਸਾਂ ਦੀਆਂ ਫ਼ੀਸਾਂ 'ਚ ਵਾਧੇ ਦਾ ਫ਼ੈਸਲਾ
. . .  1 day ago
ਚੰਡੀਗੜ੍ਹ, 27 ਮਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕੈਬਨਿਟ ਨੇ ਅੱਜ ਫ਼ੈਸਲਾ ਲਿਆ ਹੈ ਕਿ ਉਹ ਸੂਬੇ ਦੇ ਸਰਕਾਰੀ ਤੇ ਪ੍ਰਾਈਵੇਟ ਮੈਡੀਕਲ ਕਾਲਜਾਂ 'ਚ ਐਮ.ਬੀ.ਬੀ.ਐਸ. ਕੋਰਸਾਂ ਦੀ ਫ਼ੀਸ ਨੂੰ ਵਧਾਇਆ ਜਾਵੇਗਾ। ਪੰਜਾਬ ਸਰਕਾਰ ਨੇ ਇਸ 'ਤੇ ਤਰਕ ਦਿੱਤਾ ਹੈ ਕਿ ਫ਼ੀਸ...
ਈ.ਟੀ.ਟੀ. ਅਧਿਆਪਕ ਯੂਨੀਅਨ ਦੀ ਸਿੱਖਿਆ ਸਕੱਤਰ ਪੰਜਾਬ ਨਾਲ ਹੋਈ ਅਹਿਮ ਮੀਟਿੰਗ
. . .  1 day ago
ਅੰਮ੍ਰਿਤਸਰ ਵਿਚ ਅੱਜ 16 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 27 ਮਈ (ਰੇਸ਼ਮ ਸਿੰਘ/ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਵਿਚ ਅੱਜ 16 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ। ਇਸ ਤਰ੍ਹਾਂ ਜ਼ਿਲ੍ਹੇ ਵਿਚ 353 ਕੋਰੋਨਾ ਪਾਜ਼ੀਟਿਵ ਕੇਸ ਹੋ ਗਏ ਹਨ। ਜਿਨ੍ਹਾਂ ਵਿਚੋਂ 301...
ਐਚ.ਆਰ.ਡੀ. ਮੰਤਰੀ ਵਲੋਂ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਫੈਸਲਾ
. . .  1 day ago
ਨਵੀਂ ਦਿੱਲੀ, 27 ਮਈ - ਮਨੁੱਖੀ ਸਰੋਤ ਵਿਕਾਸ ਮੰਤਰੀ ਰਾਮੇਸ਼ ਪੋਖਰਿਆਲ ਨੇ ਕਿਹਾ ਹੈ ਕਿ ਲਾਕਡਾਊਨ ਦੇ ਚੱਲਦਿਆਂ ਜੋ ਵਿਦਿਆਰਥੀ ਦੂਸਰੇ ਰਾਜਾਂ ਨੂੰ ਚੱਲੇ ਗਏ ਸਨ। ਜਮਾਤ 10 ਤੇ 12ਵੀਂ ਦੀ ਪੈਡਿੰਗ ਬੋਰਡ ਪ੍ਰੀਖਿਆਵਾਂ ਲਈ ਦੁਬਾਰਾ ਉਨ੍ਹਾਂ...
ਪੰਜਾਬ ਮੰਤਰੀ ਮੰਡਲ ਨੇ ਮਾਲੀਏ ਨੂੰ ਵਧਾਉਣ ਲਈ ਸੁਧਾਰਾਂ ਨੂੰ ਦਿੱਤੀ ਪ੍ਰਵਾਨਗੀ
. . .  1 day ago
ਚੰਡੀਗੜ੍ਹ, 27 ਮਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕੈਬਨਿਟ ਨੇ ਅੱਜ ਵਾਧੂ ਸਕਲ ਰਾਜ ਘਰੇਲੂ ਉਤਪਾਦ ਰਿਣ ਨੂੰ ਹਾਸਲ ਕਰਨ ਲਈ ਸੁਧਾਰ 'ਚ ਮੁੱਖ ਪ੍ਰਵਾਨਗੀ ਦਿੱਤੀ। ਜ਼ਿਕਰਯੋਗ ਹੈ ਕਿ ਸੂਬੇ ਨੇ ਕੋਵਿਡ ਲਾਕਡਾਊਨ ਦੇ ਚੱਲਦਿਆਂ 30 ਫ਼ੀਸਦੀ ਮਾਲੀਆ ਹਾਸਲ ਕਰਨ...
ਮੁੱਖ ਸਕੱਤਰ ਨਾਲ ਵਿਵਾਦ ਖ਼ਤਮ - ਕੈਬਨਿਟ ਮੰਤਰੀਆਂ ਨੇ ਕਿਹਾ
. . .  1 day ago
ਚੰਡੀਗੜ੍ਹ, 27 ਮਈ (ਸੁਰਿੰਦਰਪਾਲ) - ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੱਤੀ ਕਿ ਬੈਠਕ ਚੰਗੇ ਮਾਹੌਲ 'ਚ ਹੋਈ। ਮੁੱਖ ਸਕੱਤਰ ਦੇ ਨਾਲ ਵਿਵਾਦ 'ਤੇ ਬਾਜਵਾ ਨੇ ਕਿਹਾ ਕਿ ਮਾਮਲਾ ਖ਼ਤਮ ਹੋ ਗਿਆ ਹੈ। ਮਨਪ੍ਰੀਤ...
ਸਟੇਸ਼ਨ 'ਤੇ ਭੁੱਖ ਪਿਆਸ ਕਾਰਨ ਮਾਂ ਦੀ ਮੌਤ, ਬੱਚਾ ਜਗਾਉਣ ਦੀ ਕਰਦਾ ਰਿਹੈ ਕੋਸ਼ਿਸ਼
. . .  1 day ago
ਮੁਜੱਫਰਪੁਰ, 27 ਮਈ - ਭਿਆਨਕ ਗਰਮੀ ਤੇ ਭੁੱਖ ਤੋਂ ਬੇਹਾਲ ਹੋ ਕੇ ਬਿਹਾਰ ਦੇ ਮੁਜੱਫਰਪੁਰ ਰੇਲਵੇ ਸਟੇਸ਼ਨ 'ਤੇ ਇਕ ਮਹਿਲਾ ਨੇ ਦਮ ਤੋੜ ਦਿੱਤਾ ਤੇ ਉਸ ਦਾ ਮਾਸੂਮ ਬੱਚਾ ਆਪਣੀ ਮਰੀ ਮਾਂ 'ਤੇ ਦਿੱਤੀ ਚਾਦਰ ਨੂੰ ਹਟਾ ਕੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਘਟਨਾ...
ਲਾਕਡਾਊਨ - 5 'ਚ 11 ਸ਼ਹਿਰਾਂ 'ਤੇ ਰਹਿ ਸਕਦੈ ਧਿਆਨ
. . .  1 day ago
ਨਵੀਂ ਦਿੱਲੀ, 27 ਮਈ - ਕੋਰੋਨਾ ਸੰਕਟ ਦੇ ਮੱਦੇਨਜਰ ਲਾਕਡਾਊਨ ਦੇ ਪੰਜਵੇਂ ਪੜਾਅ ਦਾ ਖਾਕਾ ਤਿਆਰ ਹੋ ਰਿਹਾ ਹੈ। ਸੂਤਰਾਂ ਮੁਤਾਬਿਕ ਲਾਕਡਾਊਨ 5.0 ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਮਨ ਕੀ ਬਾਤ ਕਰ ਸਕਦੇ ਹਨ। ਲਾਕਡਾਊਨ ਦੇ ਪੰਜਵੇਂ ਪੜਾਅ 'ਚ ਕੋਰੋਨਾ...
ਵਾਹਗਾ ਪਹੁੰਚੇ ਪਾਕਿ ਨਾਗਰਿਕਾਂ ਨੂੰ ਕੀਤਾ ਕੁਆਰੰਟੀਨ
. . .  1 day ago
ਅੰਮ੍ਰਿਤਸਰ, 27 ਮਈ (ਸੁਰਿੰਦਰ ਕੋਛੜ) - ਭਾਰਤ 'ਚ ਫਸੇ ਲਗਭਗ 179 ਪਾਕਿਸਤਾਨੀ ਨਾਗਰਿਕਾਂ ਦੇ ਅੱਜ ਆਈ. ਸੀ. ਪੀ. ਅਟਾਰੀ ਰਾਹੀਂ ਵਾਹਗਾ ਪਹੁੰਚਣ 'ਤੇ ਉਨ੍ਹਾਂ ਦੀ ਮੁੱਢਲੀ ਜਾਂਚ ਉਪਰੰਤ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਲਾਹੌਰ ਕੁਆਰੰਟੀਨ ਸੈਂਟਰ ਵਿਖੇ ਭੇਜ...
ਮੁੱਖ ਮੰਤਰੀ ਦੀ ਲੰਚ ਡਿਪਲੋਮੈਸੀ ਆਈ ਕੰਮ
. . .  1 day ago
ਚੰਡੀਗੜ੍ਹ, 27 ਮਈ (ਵਿਕਰਮਜੀਤ ਸਿੰਘ ਮਾਨ) - ਮੰਤਰੀ ਮੰਡਲ ਦੀ ਮੀਟਿੰਗ 'ਚ ਮੁੱਖ ਸਕੱਤਰ ਦੇ ਸ਼ਾਮਲ ਹੋਣ 'ਤੇ ਬਣੀ ਸਹਿਮਤੀ ਪਿੱਛੇ ਪਿਛਲੇ ਦਿਨੀਂ ਮੁੱਖ ਮੰਤਰੀ ਵੱਲੋਂ ਕੀਤੀ ਲੰਚ ਡਿਪਲੋਮੇਸੀ ਨੂੰ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਮੰਤਰੀ ਮੰਡਲ ਦੀ ਮੀਟਿੰਗ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਅੱਸੂ ਸੰਮਤ 551

ਮਾਨਸਾ

ਦੁੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਮਾਨਸਾ, 8 ਅਕਤੂਬਰ (ਰਾਵਿੰਦਰ ਸਿੰਘ ਰਵੀ) - ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਜ਼ਿਲ੍ਹੇ ਭਰ 'ਚ ਉਤਸ਼ਾਹ ਨਾਲ ਮਨਾਇਆ ਗਿਆ | ਸਥਾਨਕ ਸ਼ਹਿਰ ਦੀ ਨਵੀਂ ਅਨਾਜ ਮੰਡੀ ਵਿਖੇ ਨਿਊ ਦੁਸਹਿਰਾ ਕਮੇਟੀ ਵਲੋਂ ਦੁਸਹਿਰਾ ਮਨਾਇਆ ਗਿਆ | ਰਾਵਣ ਤੇ ਮੇਘਨਾਥ ਦੇ ਪੁਤਲਿਆਂ ਨੂੰ ਅਪਨੀਤ ਰਿਆਤ ਡਿਪਟੀ ਕਮਿਸ਼ਨਰ ਮਾਨਸਾ ਨੇ ਅੱਗ ਵਿਖਾਈ | ਉਨ੍ਹਾਂ ਲੋਕਾਈ ਨੂੰ ਸਭ ਧਰਮਾਂ ਦਾ ਸਤਿਕਾਰ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਨਰਿੰਦਰ ਭਾਰਗਵ ਐਸ.ਐਸ.ਪੀ. ਮਾਨਸਾ ਵਿਸ਼ੇਸ਼ ਤੌਰ 'ਤੇ ਪਹੰੁਚੇ | ਇਸ ਮੌਕੇ ਕਮੇਟੀ ਦੇ ਪ੍ਰਧਾਨ ਪ੍ਰਵੀਨ ਗੋਇਲ, ਅਨਿਲ ਕੁਮਾਰ ਮੀਤ ਪ੍ਰਧਾਨ, ਰਕੇਸ਼ ਰਾਜਾ ਸੈਕੇਟਰੀ, ਸੁਨੀਲ ਸ਼ੀਲਾ, ਪ੍ਰਦੀਪ ਕੁਮਾਰ ਟੋਨੀ ਤੋਂ ਇਲਾਵਾ ਨਗਰ ਕੌਾਸਲ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ, ਬਲਵੰਤ ਸਿੰਘ ਭੀਖੀ ਆਦਿ ਹਾਜ਼ਰ ਸਨ | ਗਾਇਕ ਜੋੜੀ ਹਰਿੰਦਰ ਹੈਰੀ ਤੇ ਸੁਮਨ ਅਖ਼ਤਰ ਨੇ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ | ਬਾਜ਼ੀਗਰਾਂ ਦੀਆਂ ਬਾਜ਼ੀਆਂ ਅਤੇ ਭਲਵਾਨਾਂ ਦੇ ਘੋਲ ਵੇਖਣਯੋਗ ਸਨ | ਹਾਸਰਸ ਕਲਾਕਾਰਾਂ ਨੇ ਵੀ ਖ਼ੂਬ ਰੰਗ ਬੰਨਿਆਂ |
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ ਅਨੁਸਾਰ- ਦੁਸਹਿਰੇ ਦਾ ਤਿਉਹਾਰ ਸਥਾਨਕ ਸਨਾਤਨ ਧਰਮ ਮਹਾਵੀਰ ਦਲ ਵਲਾੋ ਸ੍ਰੀ ਰਾਮ ਲੀਲ੍ਹਾ ਗਰਾੳਾੂਡ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ | ਰਾਵਣ, ਮੇਘ ਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਉਣ ਦੀ ਰਸਮ ਥਾਣਾ ਸਦਰ ਮੁਖੀ ਇੰਸਪੈਕਟਰ ਜਸਵਿੰਦਰ ਕੌਰ ਤੇ ਥਾਣਾ ਸ਼ਹਿਰੀ ਮੁਖੀ ਗੁਰਦੀਪ ਸਿੰਘ ਨੇ ਅਦਾ ਕੀਤੀ | ਪ੍ਰਧਾਨ ਸੱਤਪਾਲ ਗਰਗ ਅਤੇ ਡਾਇਰੈਕਟਰ ਪਾਲ ਬਿਹਾਰੀ ਅਤੇ ਮਹਾਵੀਰ ਦਲ ਦੇ ਕਾਰਜਕਾਰੀ ਪ੍ਰਧਾਨ ਟਿੰਕੂ ਬਿਹਾਰੀ ਨੇ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਰਾਮ-ਲੀਲ੍ਹਾ ਮਨਾਈ ਅਤੇ ਦੁਸਹਿਰਾ ਪੁਰਬ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ | ਮੰਚ ਸੰਚਾਲਨ ਮਾਂਗੇ ਰਾਮ ਗਰਗ ਨੇ ਕੀਤਾ | ਇਸ ਤੋਂ ਪਹਿਲਾਂ ਇੱਥੇ ਪੁੱਜੇ ਜ਼ਿਲ੍ਹਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਨੇ ਵੀ ਸ਼ਹਿਰ ਦੀ ਅਮਨ ਸ਼ਾਂਤੀ ਸਬੰਧੀ ਸਥਿਤੀ ਦਾ ਜਾਇਜ਼ਾ ਲੈਣ ਲਈ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਇਸ ਮੌਕੇ ਪਾਲ ਬਿਹਾਰੀ, ਗੁਰਿੰਦਰ ਕਰਾਰਾ , ਸੱਤਪਾਲ, ਪਲਵਿੰਦਰ ਵਾਲੀਆ, ਰਾਜੂ ਵਰਮਾ, ਹਨੀ ਗੋੜ, ਨਾਇਬ ਤਹਿਸੀਲਦਾਰ ਉਮ ਪ੍ਰਕਾਸ਼ ਜਿੱਦਲ ਆਦਿ ਹਾਜ਼ਰ ਸਨ |
ਬਰੇਟਾ ਤੋਂ ਰਵਿੰਦਰ ਕੌਰ ਮੰਡੇਰ ਅਨੁਸਾਰ- ਰਾਮਾ ਨਾਟਕ ਕਲੱਬ ਵਲੋਂ ਦੁਸਹਿਰਾ ਸਰਕਾਰੀ ਸੈਕੰਡਰੀ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਰਾਵਣ ਦੇ ਪੁਤਲੇ ਨੂੰ ਅੱਗ ਲਗਾਉਣ ਦੀ ਰਸਮ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਕੁਲਵੰਤ ਰਾਏ ਸਿੰਗਲਾ ਵਲੋਂ ਅਦਾ ਕੀਤੀ ਗਈ | ਬੱਚਿਆਂ ਵਲੋਂ ਵੱਖ ਤਰ੍ਹਾਂ ਦੀਆਂ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ |
ਭੀਖੀ ਤੋਂ ਗੁਰਿੰਦਰ ਸਿੰਘ ਔਲਖ ਅਨੁਸਾਰ- ਸ਼੍ਰੀ ਰਾਮ ਨਾਟਕ ਕਲੱਬ ਵਲੋਂ ਦੁਸਹਿਰੇ ਦਾ ਤਿਉਹਾਰ ਸਥਾਨਕ ਖੇਡ ਮੈਦਾਨ 'ਚ ਧੂਮਧਾਮ ਨਾਲ ਮਨਾਇਆ ਗਿਆ | ਮੁੱਖ ਮਹਿਮਾਨ ਵਜੋਂ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਨੇ ਸ਼ਿਰਕਤ ਕੀਤੀ | ਸਭਿਆਚਾਰਕ ਸਮਾਗਮ ਦੌਰਾਨ ਲੋਕ ਗਾਇਕਾ ਰਿੰਪੀ ਗਰੇਵਾਲ ਨੇ ਸਭਿਆਚਾਰਕ ਗੀਤ ਪੇਸ਼ ਕਰ ਕੇ ਦਰਸ਼ਕਾਂ ਤੋਂ ਵਾਹ ਵਾਹ ਖੱਟੀ | ਕਲੱਬ ਦੇ ਰਾਮ ਕੁਮਾਰ ਸਿੰਗਲਾ, ਧਰਮਵੀਰ ਮਿੰਟਾ, ਹਰਬੰਸ ਲਾਲ ਬਾਂਸਲ, ਰਜਿੰਦਰ ਮਿੱਤਲ, ਅਨਿਲ ਕੁਮਾਰ, ਮੰਗਤ ਕੁਮਾਰ ਮੰਗੂ, ਕੌਾਸਲਰ ਸੁਖਦੀਪ ਸਿੰਘ, ਬਲਵਿੰਦਰ ਸ਼ਰਮਾ, ਭੀਮ ਸੈਨ ਬਾਂਸਲ, ਮੱਖਣ ਹਾਜ਼ੀ, ਹਰਦੀਪ ਸਿੰਘ ਨੰਬਰਦਾਰ, ਸੀਰਾ ਸਿੰਘ ਕੋਟੜਾ ਆਦਿ ਹਾਜ਼ਰ ਸਨ |
ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ- ਕਸਬਾ ਬੋਹਾ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਰਾਵਣ ਤੇ ਮੇਘਨਾਥ ਦੇ ਪੁਤਲਿਆਂ ਨੂੰ ਅੱਗ ਲਗਾਉਣ ਦੀ ਰਸਮ ਨਗਰ ਪੰਚਾਇਤ ਦੇ ਬੋਹਾ ਦੇ ਪ੍ਰਧਾਨ ਸੁਨੀਲ ਕੁਮਾਰ ਗੋਇਲ ਨੇ ਨਿਭਾਈ | ਗਾਇਕ ਬਲਵੀਰ ਚੋਟੀਆਂ ਵਲੋਂ ਲੋਕਾਂ ਦਾ ਮਨੋਰੰਜਨ ਕੀਤਾ | ਇਸ ਮੌਕੇ ਪ੍ਰਗਟ ਸਿੰਘ ਦਈਆ, ਹੈਪੀ ਗੋਇਲ, ਡੀ.ਐਸ.ਪੀ. ਥਾਣਾ ਮੁਖੀ ਗੁਰਮੇਲ ਸਿੰਘ ਬ੍ਰਹਮ ਦੇਵ ਮੰਗਲਾ, ਸੁਰਿੰਦਰ ਮੰਗਲਾ, ਕਰਨੈਲ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ |

ਸਿਹਤ ਵਿਭਾਗ ਨੇ ਜਾਗਰੂਕਤਾ ਕੈਂਪ ਲਗਾਇਆ

ਬੁਢਲਾਡਾ, 8 ਅਕਤੂਬਰ (ਨਿ.ਪ.ਪ.) - ਸਿਹਤ ਵਿਭਾਗ ਮਾਨਸਾ ਦੀ ਟੀਮ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਲੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਨਸ਼ਿਆਂ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਮਲੇਰੀਆ ਅਫ਼ਸਰ ਕੇਵਲ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਜ਼ੋਨਲ ਅਥਲੈਟਿਕ ਮੀਟ ਸਰਕਾਰੀ ਸੈਕੰਡਰੀ ਸਕੂਲ ਉੱਭਾ-ਬੁਰਜ ਢਿੱਲਵਾਂ 'ਚ ਸ਼ੁਰੂ

ਜੋਗਾ, 8 ਅਕਤੂਬਰ (ਮਨਜੀਤ ਸਿੰਘ ਘੜੈਲੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਭਾ-ਬੁਰਜ ਢਿੱਲਵਾਂ ਵਿਖੇ ਜ਼ੋਨ ਜੋਗਾ ਦੀਆਂ ਸਰਦ ਰੁੱਤ ਅਥਲੈਟਿਕਸ ਖੇਡਾਂ ਸ਼ੁਰੂ ਹੋ ਗਈਆਂ ਹਨ | ਇਸ ਦੌਰਾਨ ਪਹਿਲੇ ਦਿਨ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਖੇਡਾਂ ਦੀ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਦੇ ਪੱਕੇ ਹੱਲ ਲਈ ਪਿੰਡਾਂ 'ਚ ਲਾਮਬੰਦੀ ਜਾਰੀ

ਮਾਨਸਾ, 8 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਅਵਾਰਾ ਪਸ਼ੂ ਸੰਘਰਸ਼ ਕਮੇਟੀ ਵਲੋਂ ਲਾਮਬੰਦੀ ਮੁਹਿੰਮ ਤਹਿਤ ਪਿੰਡ ਜੋਗਾ ਅਤੇ ਰੱਲਾ ਵਿਖੇ ਚੇਤਨਾ ਅਤੇ ਲਾਮਬੰਦੀ ਰੈਲੀਆਂ ਕੀਤੀਆਂ ਗਈਆਂ, ਜਿਸ 'ਚ ਇਨ੍ਹਾਂ ਪਿੰਡਾਂ ਦੇ ਆਮ ਲੋਕਾਂ ਨੇ ਭਾਗ ਲਿਆ ਅਤੇ ਸੰਘਰਸ਼ ਕਮੇਟੀ ...

ਪੂਰੀ ਖ਼ਬਰ »

ਅਮਰਜੀਤ ਸਿੰਘ ਕਿਸਾਨ ਯੂਨੀਅਨ ਪਿੰਡ ਸੇਖੂ ਦੇ ਪ੍ਰਧਾਨ ਚੁਣੇ

ਰਾਮਾਂ ਮੰਡੀ, 8 ਅਕਤੂਬਰ (ਤਰਸੇਮ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪਰ ਵਲੋਂ ਇਕ ਮੀਟਿੰਗ ਨੇੜਲੇ ਪਿੰਡ ਸੇਖੂ ਵਿਖੇ ਬਲਾਕ ਸਕੱਤਰ ਰਾਜਵੀਰ ਸਿੰਘ ਸੇਖ਼ਪੁਰਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪਿੰਡ ਦੇ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ | ...

ਪੂਰੀ ਖ਼ਬਰ »

ਪਿੰਡ ਢਿਪਾਲੀ ਵਿਖੇ ਕਾਂਗਰਸ ਨੂੰ ਝਟਕਾ

ਭਾਈਰੂਪਾ, 8 ਅਕਤੂਬਰ (ਵਰਿੰਦਰ ਲੱਕੀ)-ਪਿੰਡ ਢਿਪਾਲੀ ਵਿਖੇ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਉਸ ਵਕਤ ਸਿਆਸੀ ਝਟਕਾ ਲੱਗਾ ਜਦੋਂ ਪਿੰਡ ਦੇ ਕਾਂਗਰਸੀ ਆਗੂ ਅਵਤਾਰ ਸਿੰਘ ਨੰਬਰਦਾਰ ਨੇ ਆਪਣੇ 15 ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ...

ਪੂਰੀ ਖ਼ਬਰ »

ਵੱਖ-ਵੱਖ ਸਰਕਾਰੀ ਸਕੂਲਾਂ 'ਚ ਵਿਗਿਆਨ ਮੇਲੇ ਕਰਵਾਏ

ਭਗਤਾ ਭਾਈਕਾ, 8 ਅਕਤੂਬਰ (ਸੁਖਪਾਲ ਸਿੰਘ ਸੋਨੀ)-ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤਹਿਤ ਅਤੇ ਪੜੋ੍ਹ ਪੰਜਾਬ, ਪੜ੍ਹਾਓ ਪੰਜਾਬ ਵਿਗਿਆਨ ਪ੍ਰਾਜੈਕਟ ਤਹਿਤ ਪੰਜਾਬ ਭਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅੰਦਰ ਵਿਗਿਆਨ ਕਿਰਿਆਵਾਂ ਅਤੇ ਮੁਲਾਂਕਣ ਮੇਲੇ ਕਰਵਾਏ ਜਾ ...

ਪੂਰੀ ਖ਼ਬਰ »

ਜਮਹੂਰੀ ਅਧਿਕਾਰ ਸਭਾ ਦਾ ਵਫ਼ਦ ਐਸ.ਐਸ.ਪੀ. ਨੂੰ ਮਿਲਿਆ

ਬਠਿੰਡਾ, 8 ਅਕਤੂਬਰ (ਸੁਖਵਿੰਦਰ ਸਿੰਘ ਸੁੱਖਾ)- ਬਠਿੰਡਾ ਪੁਲਿਸ ਵਲੋਂ 28 ਸਤੰਬਰ ਨੂੰ ਪੱਛਮੀ ਬੰਗਾਲ ਦੇ 3 ਜਮਹੂਰੀ ਕਾਰਕੁਨਾਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਉੱਪਰ ਦਰਜ਼ ਕੀਤੇ ਗਏ ਕੇਸ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ...

ਪੂਰੀ ਖ਼ਬਰ »

ਨਵਰਾਤਿਆਂ ਦੇ ਸਮਾਗਮ 'ਚ ਸਹਿਜਪ੍ਰੀਤ ਦਾ ਵਿਸ਼ੇਸ਼ ਸਨਮਾਨ

ਬਠਿੰਡਾ, 8 ਅਕਤੂਬਰ (ਸੁਖਵਿੰਦਰ ਸਿੰਘ ਸੁੱਖਾ)- ਥੋੜੇ ਸਮੇਂ ਦੌਰਾਨ ਹੀ ਮਾਡਿਲੰਗ ਅਤੇ ਅਦਾਕਾਰੀ ਦੇ ਖੇਤਰ 'ਚ ਵਿਸ਼ੇਸ਼ ਸਥਾਨ ਬਣਾਉਣ ਵਾਲੀ ਜੇਵੀਅਰ ਸਕੂਲ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਮੰਨਤ ਦਾ ਸਥਾਨਕ ਬਾਹੀਆ ਹਾਈਟਸ ਵਿਖੇ ਕਰਵਾਏ ਗਏ ਨਵਰਾਤਿਆਂ ਦੇ ਇਕ ਵੱਡੇ ...

ਪੂਰੀ ਖ਼ਬਰ »

ਜਮਹੂਰੀ ਅਧਿਕਾਰ ਸਭਾ ਦਾ ਵਫ਼ਦ ਐਸ.ਐਸ.ਪੀ. ਨੂੰ ਮਿਲਿਆ

ਬਠਿੰਡਾ, 8 ਅਕਤੂਬਰ (ਸੁਖਵਿੰਦਰ ਸਿੰਘ ਸੁੱਖਾ)- ਬਠਿੰਡਾ ਪੁਲਿਸ ਵਲੋਂ 28 ਸਤੰਬਰ ਨੂੰ ਪੱਛਮੀ ਬੰਗਾਲ ਦੇ 3 ਜਮਹੂਰੀ ਕਾਰਕੁਨਾਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਉੱਪਰ ਦਰਜ਼ ਕੀਤੇ ਗਏ ਕੇਸ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ...

ਪੂਰੀ ਖ਼ਬਰ »

ਲੋਕਾਂ ਵਲੋਂ ਪੰਚਾਇਤੀ ਰਾਹ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼

ਗੋਨਿਆਣਾ, 8 ਅਕਤੂਬਰ (ਲਛਮਣ ਦਾਸ ਗਰਗ)- ਨਜ਼ਦੀਕੀ ਪਿੰਡ ਗੋਨਿਆਣਾ ਕਲਾਂ ਦੇ ਕੁਝ ਲੋਕਾਂ ਵਲੋਂ ਪਿੰਡ ਜੀਦਾ ਨੂੰ ਜਾਂਦੇ ਗੁਰਦੁਆਰਾ ਪੰਪਾਸਰ ਸਾਹਿਬ ਵਾਲੇ ਰਸਤੇ ਦੇ ਦੋਨੇ ਪਾਸੇ ਪੰਚਾਇਤੀ ਰਾਹ 'ਤੇ ਛੇ-ਛੇ ਫੁੱਟ ਤੱਕ ਕਬਜ਼ਾ ਕਰਨ ਦੀ ਸ਼ਿਕਾਇਤ ਕੀਤੀ ਹੈ | ਪੰਚਾਇਤ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ

ਰਾਮਾਂ ਮੰਡੀ, 8 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)-ਸਥਾਨਕ ਸ਼ਹਿਰ ਅੰਦਰ ਅਵਾਰਾ ਪਸ਼ੂਆਂ ਦੀ ਭਰਮਾਰ ਹੈ | ਜਿਸ ਕਰ ਕੇ ਆਵਾਜਾਈ ਵਿਚ ਬਹੁਤ ਵੱਡਾ ਵਿਘਨ ਪੈਂਦਾ ਹੈ | ਵੱਡੀ ਗਿਣਤੀ 'ਚ ਸ਼ਹਿਰ ਅੰਦਰ ਘੁੰਮ ਰਹੇ ਅਵਾਰਾ ਪਸ਼ੂ ਹਾਦਸਿਆਂ ਦਾ ਵੱਡਾ ਕਾਰਨ ਬਣਦੇ ਹਨ | ਇਨ੍ਹਾਂ ...

ਪੂਰੀ ਖ਼ਬਰ »

ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ

ਤਲਵੰਡੀ ਸਾਬੋ 8 ਅਕਤੂਬਰ (ਰਣਜੀਤ ਸਿੰਘ ਰਾਜੂ)- ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਗੁਰੂ ਗੋਬਿੰਦ ਸਿੰਘ ਡਿਗਰੀ ਕਾਲਜ ਤਲਵੰਡੀ ਸਾਬੋ ਦੇ ਐਨ.ਐੱਸ.ਐੱਸ ਯੂਨਿਟ ਦੇ ਵਾਲੰਟੀਅਰਾਂ ਨੇ ਬੀਤੇ ਦਿਨ 'ਵਾਤਾਵਰਨ ਚੇਤਨਾ ਮੁਹਿੰਮ' ਸਿਰਲੇਖ ਹੇਠ ਰੈਲੀ ਕੱਢ ਕੇ ਕਿਸਾਨਾਂ ...

ਪੂਰੀ ਖ਼ਬਰ »

ਬੀ.ਕੇ.ਯੂ. (ਲੱਖੋਵਾਲ) ਵਲੋਂ ਕਿਸਾਨ ਲਾਮਬੰਦੀ ਇਕੱਤਰਤਾ

ਨਥਾਣਾ, 8 ਅਕਤੂਬਰ (ਗੁਰਦਰਸ਼ਨ ਲੁੱਧੜ) ਪਿੰਡ ਗੰਗਾ ਦੇ ਗੁਰਦੁਆਰਾ ਸਾਹਿਬ ਵਿਖੇ ਕਿਸਾਨ ਲਾਮਬੰਦੀ ਇਕੱਤਰਤਾ ਦੌਰਾਨ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾਈ ਆਗੂਆਂ ਨੇ ਸੰਬੋਧਨ ਕਰਦਿਆਂ ਕੇਂਦਰ ਅਤੇ ਸੂਬਾ ਸਰਕਾਰ ਦੀ ਕਾਰਗੁਜਾਰੀ ਨੂੰ ਕਿਸਾਨ ਮਾਰੂ ਕਰਾਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX